You are here

ਲੁਧਿਆਣਾ

11 ਜੱਥੇਬੰਦੀਆਂ ਦੀ ਹੋਈ ਮੀਟਿੰਗ

ਜਗਰਾਉਂ ( ਮਨਜਿੰਦਰ ਗਿੱਲ/ਗੁਰਕੀਰਤ ਜਗਰਾਉਂ ) ਅੱਜ ਦੇ ਧਰਨੇ 'ਚ ਕੀਤੀ ਰੈਲ਼ੀ ਉਪਰੰਤ ਹੋਈ ਸਾਂਝੀ ਮੀਟਿੰਗ ਤੋਂ ਬਾਦ ਆਗੂਆਂ ਨੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਸੰਘਰਸ਼ੀਲ਼ 11 ਜੱਥੇਬੰਦੀਆਂ ਦੀ ਹੋਈ ਮੀਟਿੰਗ ਦੀ ਪ੍ਰਧਾਨਗੀ ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਨੇ ਕੀਤੀ ਅਤੇ ਸਰਬਸੰਮਤੀ ਨਾਲ ਪਾਸ ਕੀਤੇ ਮਤੇ ਅਨੁਸਾਰ ਦੋਵੇਂ ਪਰਿਵਾਰਾਂ ਦੇ ਕੀਤੇ ਆਰਥਿਕ
 ਉਜ਼ਾੜੇ ਤੇ ਤਬਾਹੀ ਲਈ ਪੀੜ੍ਹਤ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਤੇ ਇਕ-ਇਕ ਸਰਕਾਰੀ ਨੌਕਰੀ ਤੋਂ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਗਈ। ਬੁਲਾਰਿਆਂ ਨੇ ਨੌਕਰੀ ਤੇ ਮੁਆਵਜ਼ੇ ਤੋਂ ਬਿਨਾਂ ਤਰਜ਼ੀਹੀ ਮੰਗ ਗ੍ਰਿਫਤਾਰੀ ਦੀ ਮੰਗ ਤੇ ਜ਼ੋਰ ਦਿੱਤਾ ਅਤੇ ਸਰਬਸੰਮਤੀ ਨਾਲ ਪਾਸ ਮਤੇ 'ਚ ਕਿਹ‍ਾ ਕਿ ਪਹਿਲੀ ਮਈ ਨੂੰ ਵਿਸ਼ਾਲ ਰੂਪ ਵਿੱਚ ਮਜ਼ਦੂਰ ਦਿਵਸ ਧਰਨੇ ਵਾਲੇ ਸਥਾਨ ਤੇ ਜ਼ੋਰ-ਸ਼ੋਰ ਨਾਲ ਮਨਾਇਆ ਜਾਵੇਗਾ। ਇਸ ਸਮੇਂ ਬੀਕੇਯੂ ਉਗਰਾਹਾ ਬੀਕੇਯੂ ਡਕੌੰਦਾ ਕਿਰਤੀ ਕਿਸਾਨ ਯੂਨੀਅਨ ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ ਯੂਥ ਵਿੰਗ ਕੇਕੇਯੂ ਦਿਹਾਤੀ ਮਜ਼ਦੂਰ ਸਭਾ ਪੰਜਾਬ ਨੇ ਪੂਰੀ ਤਰਾਂ ਇਕਜੁੱਠਾ ਦਾ ਪ੍ਰਗਟਾਵਾ ਕਰਦਿਆਂ ਸੰਘਰਸ਼ ਨੂੰ ਤੇਜ਼ ਕਰਨ ਦਾ ਅਹਿਮ ਵੀ ਲਿਆ। ਇਸ ਸਮੇਂ
ਚਰਨ ਸਿੰਘ ਨੂਰਪੁਰਾ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਨੂਰਪੁਰਾ ਬਲਾਕ ਪ੍ਰਧਾਨ ਮਹਿੰਦਰ ਸਿੰਘ ਠਾਕੁਰ ਸਿੰਘ ਬਲਵਿੰਦਰ ਸਿੰਘ ਮਦਨ ਜਗਰਾਉਂ ਅਵਤਾਰ ਸਿੰਘ ਰਸੂਲਪੁਰ, ਗੁਰਚਰਨ ਸਿੰਘ ਰਸੂਲਪੁਰ ਸਰਵਿੰਦਰ ਸਿੰਘ ਸੁਧਾਰ, ਜੁਗਰਾਜ ਸਿੰਘ ਅੱਚਰਵਾਲ, ਪ੍ਰਧਾਨ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਗੁਰਦਿਆਲ਼ ਸਿੰਘ ਤਲਵੰਡੀ
ਗੁਰਚਰਨ ਸਿੰਘ ਨੂਰਪੁਰਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ
ਪਰਕਰਮ ਸਿੰਘ ਕਮਾਲਪੁਰਾ ਜਿਲ੍ਹਾ ਸਕੱਤਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਕਿਰਤੀ ਸੁਰਿੰਦਰ ਸਿੰਘ ਗਾਲਿਬ ਦਰਸ਼ਨ ਗਾਲਿਬ ਆਦਿ ਹਾਜ਼ਰ ਸਨ।

28ਵੇਂ ਦਿਨ ਵੀ ਰਹੀ ਭੁੱਖ ਹੜਤਾਲ 'ਤੇ ਰਹੀ ਪੀੜ੍ਹਤ ਮਾਤਾ

ਧਰਨਾ 35ਵੇਂ ਦਿਨ 'ਚ ਸ਼ਾਮਲ
ਮਈ ਦਿਵਸ ਤੇ ਹੋਵੇਗੀ ਵਿਸ਼ਾਲ਼ ਰੈਲ਼ੀ
11 ਜੱਥੇਬੰਦੀਆਂ ਨੇ ਸਰਬਸੰਮਤੀ ਨਾਲ ਕੀਤੇ ਮਤੇ ਪਾਸ
ਉਗਰਾਹਾਂ ਗਰੁੱਪ ਦੀ ਹੋਈ ਸ਼ਮੂਲ਼ੀਅਤ
ਸੰਘਰਸ਼ ਹੋਵੇਗਾ ਤੇਜ਼- ਚਰਨ ਸਿੰਘ ਨੂਰਪੁਰਾ ਉਗਰਾਹਾਂ ਗਰੁੱਪ
ਜਗਰਾਉਂ 26 ਅਪ੍ਰੈਲ ( ਮਨਜਿੰਦਰ ਗਿੱਲ/ਗੁਰਕੀਰਤ ਜਗਰਾਉਂ ) ਸਥਾਨਕ ਥਾਣਾ ਸਿਟੀ 'ਚ ਦਰਜ ਕੀਤੇ ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਥਾਣਾ ਸਿਟੀ ਮੂਹਰੇ ਚੱਲ਼ ਰਹੇ ਅਣਮਿਥੇ ਸਮੇਂ ਦੇ ਧਰਨੇ ਜਿਥੇ ਅੱਜ ਪੀੜ੍ਹਤ ਮਾਤਾ ਸੁਰਿੰਦਰ ਕੌਰ ਰਸੂਲਪੁਰ 28ਵੇਂ ਦਿਨ ਵੀ ਭੁੱਖ ਹੜਤਾਲ 'ਤੇ ਬੈਠੀ ਰਹੀ ਤੇ ਧਰਨਾ ਅੱਜ 35ਵੇਂ ਦਿਨ ਵੀ ਜਾਰੀ ਰਿਹਾ, ਉਥੇ ਕਿਸਾਨਾਂ-ਮਜ਼ਦੂਰ ਜੱਥੇਬੰਦੀਆਂ ਦੀ ਇਕ ਵਿਸੇਸ਼ ਮੀਟਿੰਗ ਵੀ ਹੋਈ। ਸੰਘਰਸ਼ੀਲ ਅਾਗੂਅਾਂ ਪਹਿਲਾਂ ਨੇ ਪਹਿਲਾਂ ਰੈਲ਼ੀ ਕੀਤੀ ਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਲਈ ਲੋੜੀਂਦੀ ਦਖਲ਼ਅੰਦਾਜ਼ੀ ਦੀ ਮੰਗ ਕੀਤੀ ਗਈ। ਅੱਜ ਦੇ ਧਰਨੇ ਨੂੰ ਬਾਮਸੇਫ ਆਗੂ ਮਾਸਟਰ ਰਛਪਾਲ ਸਿੰਘ ਗਾਲਿਬ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਤੇ ਰਾਜਨੀਤਕ ਆਗੂਆਂ ਨੂੰ ਰੱਜ ਕੇ ਕੋਸਿਆ ਤੇ ਕਿਹਾ ਕਿ ਰਾਜਸੀ ਲੋਕਾਂ ਦੀ ਬਦਨੀਅਤੀ ਦਾ ਅਦਲ਼ੀ ਚੇਹਰਾ ਕਾਰਾਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਦਰਸ਼ਨ ਸਿੰਘ ਗਾਲਿਬ ਨੇ ਬੋਲਦਿਆਂ ਪੁਲਿਸ ਦੇ ਪੱਖਪਾਤੀ ਵਤੀਰੇ ਦੀ ਨਿੰਦਾ ਕੀਤੀ। ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਨੇ ਬੋਲਦਿਆਂ ਦੋਸ਼ ਲਗਾਇਆ ਕਿ ਸੀਨੀਅਰ ਪੁਲਿਸ ਅਧਿਕਾਰੀ ਤੱਤਕਾਲੀ ਅੈਸ.ਅੈਸ.ਪੀ. ਰਾਜੀਵ ਆਹੀਰ ਦੇ ਦਾਬੇ ਅਧੀਨ ਦੋਸ਼ੀਆਂ ਦੀ ਗਿ੍ਫ਼ਤਾਰੀ ਨਹੀਂ ਕਰ ਰਹੇ ਕਿਉਂਕਿ ਅੱਤਿਆਚਾਰਾਂ ਦੇ ਇਸ ਮਾਮਲੇ ਵਿੱਚ ਜਿੰਨਾਂ  ਗੁਨਾਹਗਾਰ ਡੀ.ਅੈਸ.ਪੀ. ਬੱਲ ਹੈ, ਉਨ੍ਹਾਂ ਹੀ ਗੁਨਾਹਗਾਰ ਰਾਜੀਵ ਅਹੀਰ ਹੈ। ਅੱਜ ਦੇ ਧਰਨੇ ਨੂੰ ਉਸ ਸਮੇਂ ਵੱਡਾ ਬਲ਼ ਮਿਲਿਆ ਜਦ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਗਰੁੱਪ ਨੇ ਜਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਤੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਨੂਰਪੁਰਾ ਦੀ ਅਗਵਾਈ ਵਿੱਚ ਧਰਨੇ 'ਵਚ ਸ਼ਮੂਲ਼ੀਅਤ ਕੀਤੀ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਸੰਘਰਸ਼ 'ਚ ਯੋਗਦਾਨ ਪਾਉਣ ਦਾ ਭਰੋਸਾ ਦਿੱਤਾ। ਅੱਜ ਦੇ ਧਰਨੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਕਨਵੀਨਰ ਮਨੋਹਰ ਸਿੰਘ ਝੋਰੜਾਂ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਵੀ ਸੰਬੋਧਨ ਕੀਤਾ ਅਤੇ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਅਾਈ. ਰਾਜਵੀਰ ਤੇ ਹਰਜੀਤ ਸਰਪੰਚ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ। 

ਲੋਕ ਸੇਵਾ ਸੁਸਾਇਟੀ ਵੱਲੋਂ 24 ਵਾਂ ਅੱਖਾਂ ਦਾ ਮੁਫਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ               

ਜਗਰਾਉਂ (ਅਮਿਤ ਖੰਨਾ  )  ਸਵਰਗਵਾਸੀ ਦਿਆ ਚੰਦ ਜੈਨ ਦੀ ਯਾਦ ਵਿੱਚ ਉਨ੍ਹਾਂ ਦੇ ਸਪੁੱਤਰ ਰਾਜਿੰਦਰ ਜੈਨ ਦੇ ਪਰਿਵਾਰ ਵੱਲੋਂ ਲੋਕ ਸੇਵਾ ਸੋਸਾਇਟੀ ਜਗਰਾਓਂ ਦੇ ਸਹਿਯੋਗ ਨਾਲ 24 ਵਾਂ ਅੱਖਾਂ ਦਾ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਅੱਜ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਰੇਲਵੇ ਲਿੰਕ ਰੋਡ ਜਗਰਾਉਂ ਵਿਖੇ ਲਗਾਇਆ ਗਿਆ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਹੇਠ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਦੇ ਭਰਪੂਰ ਯੋਗਦਾਨ ਸਦਕਾ ਲਗਾਏ ਕੈਂਪ ਦੇ ਕੈਂਪ ਦੇ ਮੁੱਖ ਮਹਿਮਾਨ ਸੇਵਾ ਮੁਕਤ ਪਿ੍ਰੰਸੀਪਲ ਸਤੀਸ਼ ਸ਼ਰਮਾ ਡਿਪਟੀ ਚੇਅਰਮੈਨ ਕਾਡੀਆ ਗਰੁੱਪ ਇੰਡਸਟਰੀ ਨੇ ਆਪਣੇ ਕਰ ਕਮਲਾਂ ਨਾਲ ਉਦਘਾਟਨ ਕਰਦਿਆਂ ਸੁਸਾਇਟੀ ਵੱਲੋਂ ਨਿਰਵਿਘਨ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰਾਜਿੰਦਰ ਜੈਨ ਆਪਣੇ ਆਪ ਵਿਚ ਇੱਕ ਸੰਸਥਾ ਹਨ ਅਤੇ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਲਈ ਤਤਪਰ ਰਹਿੰਦੇ ਹਨ। ਕੈਂਪ ਵਿਚ ਸ਼ੰਕਰਾ ਆਈ ਹਾਸਪੀਟਲ ਦੀ ਡਾਕਟਰ ਸੁਮਿਤਾ ਅਤੇ ਅੰਮਿ੍ਰਤਪਾਲ ਸਿੰਘ ਦੀ ਟੀਮ ਵੱਲੋਂ 107 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕਰਦਿਆਂ 47 ਮਰੀਜ਼ਾਂ ਦੀ ਚੋਣ ਕੀਤੀ ਜਿਨ੍ਹਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਹਸਪਤਾਲ ਵਿਖੇ ਕੀਤੇ ਜਾਣਗੇ। ਕੈਂਪ ਵਿਚ ਸਿਵਲ ਹਸਪਤਾਲ ਜਗਰਾਓਂ ਦੀ ਅਮਰਪ੍ਰੀਤ ਕੌਰ, ਕੁਲਦੀਪ ਸਿੰਘ, ਕੋਮਲ, ਸੀਮਾ ਅਤੇ ਜਸਪ੍ਰੀਤ ਕੌਰ ਦੀ ਟੀਮ ਵੱਲੋਂ 55 ਮਰੀਜ਼ਾਂ ਦੇ ਕੋਰੋਨਾ ਟੈੱਸਟ ਵੀ ਲਏ ਗਏ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਭੱਲਾ, ਪ੍ਰੋ: ਕਰਮ ਸਿੰਘ ਸੰਧੂ, ਗੁਰਿੰਦਰ ਸਿੰਘ ਸਿੱਧੂ ਐੱਮ ਡੀ ਏ ਐੱਸ ਆਟੋਮੋਬਾਇਲ, ਕੈਪਟਨ ਨਰੇਸ਼ ਵਰਮਾ, ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਰਾਜਿੰਦਰ ਜੈਨ ਕਾਕਾ, ਪੀ ਆਰ ਓ ਸੁਖਦੇਵ ਗਰਗ ਤੇ ਮਨੋਜ ਗਰਗ, ਸੀਨੀਅਰ ਮੀਤ ਪ੍ਰਧਾਨ ਕੰਵਲ ਕੱਕੜ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਡਾ: ਭਾਰਤ ਭੂਸ਼ਨ ਬਾਂਸਲ, ਵਿਨੋਦ ਬਾਂਸਲ, ਮੁਕੇਸ਼ ਗੁਪਤਾ, ਲਾਕੇਸ਼ ਟੰਡਨ, ਆਰ ਕੇ ਗੋਇਲ, ਪ੍ਰੇਮ ਬਾਂਸਲ, ਨੀਰਜ ਮਿੱਤਲ, ਪ੍ਰਸ਼ੋਤਮ ਅਗਰਵਾਲ, ਅਨਿਲ ਮਲਹੋਤਰਾ, ਸੁਨੀਲ ਅਰੋੜਾ, ਰਾਜਨ ਸਿੰਗਲਾ, ਮਦਨ ਲਾਲ ਅਰੋੜਾ ਆਦਿ ਹਾਜ਼ਰ ਸਨ

ਡੀ .ਏ. ਵੀ .ਸੈਂਟਨਰੀ ਪਬਲਿਕ ਸਕੂਲ ਵਿਖੇ ਰੈਡ ਡੇ ਮਨਾਇਆ

ਜਗਰਾਉ 26 ਅਪ੍ਰੈਲ (ਅਮਿਤਖੰਨਾ) ਡੀ .ਏ. ਵੀ .ਸੈਂਟਨਰੀ ਪਬਲਿਕ ਸਕੂਲ ਜਗਰਾਉਂ ਵਿਖੇ ਕਿੰਡਰਗਾਰਟਨ ਦੇ ਵਿਦਿਆਰਥੀਆਂ ਨੇ ਬੜੇ ਜੋਸ਼ ਨਾਲ  ਰੈਡ ਡੇ ਮਨਾਇਆ। ਛੋਟੇ-ਛੋਟੇ ਬੱਚੇ ਲਾਲ ਕਪੜੇ ਪਹਿਨੇ ਹੱਥਾਂ ਵਿਚ ਲਾਲ ਰੰਗ ਦੇ ਗੁਬਾਰੇ ਅਤੇ ਖਿਡੌਣਿਆਂ ਨਾਲ ਬਹੁਤ ਖੁਸ਼ ਨਜ਼ਰ ਆਏ ।ਇਸ ਦਿਨ ਬੱਚਿਆਂ ਨੇ ਲਾਲ ਰੰਗ ਦੇ ਪਕਵਾਨ ਖਾਧੇ । ਇਸ ਮੌਕੇ ਵੱਖਰੀਆਂ ਵੱਖਰੀਆਂ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਜਿਨ੍ਹਾਂ ਵਿੱਚੋਂ ਚਿੱਤਰਕਾਰੀ ਅਤੇ ਤਸਵੀਰਾਂ ਚਿਪਕਾਉਣੀਆਂ ਮੁੱਖ ਰਹੀਆਂ। ਬੱਚਿਆਂ ਨੇ ਇਸ ਦਿਨ ਦਾ ਬੜਾ ਆਨੰਦ ਮਾਣਿਆ।

ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ ਵੱਲੋਂ 11,000/- ਦੀ ਰਾਸ਼ੀ ਸਕੂਲ ਨੂੰ ਭੇਟ ਕੀਤੀ

ਜਗਰਾਉ 26 ਅਪ੍ਰੈਲ (ਅਮਿਤਖੰਨਾ) ਸ੍ਰੀ ਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿਦਿਆ ਮੰਦਿਰ ਸੀਨੀਅਰ ਸਕੈਂਡਰੀ ਸਕੂਲ ਜਗਰਾਉਂ ਵਿਖੇ ਮਾਨਯੋਗ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਗੌਰਵ ਖੁੱਲਰ  ਅਤੇ ਨਾਲ ਹੀ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਅੰਜਲੀ ਖੁੱਲਰ ਜੀ ਦਾ ਹੋਇਆ ਆਗਮਨ। ਸਕੂਲ ਆਉਣ ਤੇ ਉਨ੍ਹਾਂ ਨੂੰ ਜੀ ਆਇਆ ਕਹਿੰਦਿਆਂ ਤਿਲਕ ਕੀਤਾ ਗਿਆ  ਉਪਰੰਤ ਸਕੂਲ ਪ੍ਰਤੀ ਅੰਤਰ ਭਾਵਨਾਂ ਨੂੰ ਪੇਸ਼ ਕਰਦਿਆਂ ਉਨ੍ਹਾਂ ਨੇ ਭੇਟ ਵਜੋਂ 11,000/- ਰਾਸ਼ੀ ਸਕੂਲ ਨੂੰ ਦਿੱਤੀ ਜੋ ਕਿ ਇੱਕ ਬਹੁਤ ਹੀ ਅਨਮੋਲ ਤੋਹਫ਼ਾ ਹੈ। ਇਸ ਸ਼ੁਭ ਮੌਕੇ ਤੇ ਪ੍ਰਧਾਨ ਡਾਕਟਰ ਅੰਜੂ ਗੋਯਲ ਜੀ, ਪ੍ਰਬੰਧਕ ਸ੍ਰੀ ਵਿਵੇਕ ਭਾਰਦਵਾਜ, ਮੈਂਬਰ ਸ੍ਰੀ ਦਰਸ਼ਨ ਲਾਲ ਜੀ, ਸ੍ਰੀ ਅਮਿਤ ਸਿੰਗਲ ਜੀ ਅਤੇ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਆਏ ਹੋਏ ਮਹਿਮਾਨਾਂ ਨੂੰ ਨਾਰੀਅਲ ਭੇਂਟ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ।

ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਅਰੁਣ ਗਿੱਲ ਵੱਲੋਂ ਹਲਕਾ ਜਗਰਾਉਂ ਐਮ ਐਲ ਏ ਨੂੰ ਸੌਂਪਿਆ ਮੰਗ ਪੱਤਰ

ਜਗਰਾਉਂ , 26 ਅਪ੍ਰੈਲ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਮਿਤੀ 26-04-2022 ਨੂੰ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਹੇਠ ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਜਗਰਾਓਂ ਦੇ ਸਫਾਈ ਸੇਵਕਾਂ /ਸੀਵਰਮੈਨਾ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਸਬੰਧੀ ਮਾਣਯੋਗ ਬੀਬੀ ਸਰਬਜੀਤ ਕੌਰ ਮਾਣੂਕੇ ਐਮ ਐਲ ਏ ਹਲਕਾ ਜਗਰਾਉਂ ਜੀ ਨੂੰ ਮੰਗ ਪੱਤਰ ਸੌਂਪਿਆ ਗਿਆ ਜਿਨ੍ਹਾਂ ਵਿੱਚ ਮੁੱਖ ਮੰਗ ਪੰਜਾਬ ਭਰ ਦੇ ਸਫਾਈ ਸੇਵਕ /ਸੀਵਰਮੈਨਾ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੰਟਰੈਕਟ ਬੇਸ ਦੇ ਚਲ ਰਹੇ ਪ੍ਰਸੈਸ ਨੂੰ ਪੂਰਾ ਕਰਨ ਲਈ ਪੁਰਾਣੀ ਪੈਨਸ਼ਨ ਬਹਾਲ ਕਰਨ ਬੀਟਾਂ ਅਨੁਸਾਰ ਭਰਤੀ ਕਰਨ ਸਫਾਈ ਕਰਮਚਾਰੀਆਂ ਨੂੰ ਸਿਨਿਆਰਟੀ ਕਮ ਮੈਰਿਟ ਦੇ ਆਧਾਰ ਤੇ ਮੈਟ ਦੀ ਤਰੱਕੀ ਦੇਣ ਲਈ ਅਤੇ ਨਗਰ ਕੌਸਲ ਜਗਰਾਉਂ ਵਿਖੇ ਕੰਮ ਕਰਦੇ ਸਫਾਈ ਕਰਮਚਾਰੀਆਂ /ਸੀਵਰਮੈਨਾ ਦੀ ਲਗਭਗ 8 ਸਾਲ ਜੋ ਤਨਖਾਹ ਘੱਟ ਦਿੱਤੀ ਗਈ ਹੈ ਉਸਦਾ ਬਕਾਇਆ ਸੀਵਰਮੈਨਾ ਦੀਆਂ 4.9.14 ਸਾਲੀ ਤਰੱਕੀਆਂ ਦੇ ਬਕਾਇਆ ਪੈ ਫਿਕਸੇਸ਼ਨ  ਗਰਮ ਠੰਡੀਆਂ ਬਰਦੀਆ ਅਤੇ ਨਗਰ ਕੌਂਸਲ ਜਗਰਾਓਂ ਵਿਖੇ ਕੰਮ ਕਰਦੇ ਸਫਾਈ ਕਰਮਚਾਰੀਆਂ /ਸੀਵਰਮੈਨਾ ਨੂੰ ਕੰਟਰੈਕਟ ਬੇਸ ਤੇ ਕਰਨ ਸਬੰਧੀ ਗੱਲਬਾਤ ਕੀਤੀ ਗਈ ਗੱਲਬਾਤ ਦੌਰਾਨ ਐਮ ਐਲ ਏ ਸਾਹਿਬ ਵੱਲੋਂ ਪੂਰਨ ਰੂਪ ਵਿੱਚ ਭਰੋਸਾ ਦਿਵਾਇਆ ਗਿਆ ਕਿ ਆਣ ਵਾਲੇ ਕੁੱਝ ਹੀ ਦਿਨਾਂ ਦੇ ਅੰਦਰ ਅੰਦਰ ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਜਗਰਾਓਂ ਦੀਆ ਲੋਕਲ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਵਾਇਆ ਜਾਵੇਗਾ ਅਤੇ ਪੰਜਾਬ ਦੀਆਂ ਮੰਗਾਂ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨਾਲ ਗੱਲਬਾਤ ਕਰਕੇ ਇਨ੍ਹਾਂ ਜਾਇਜ ਮੰਗਾਂ ਨੂੰ ਵੀ ਨੇਪਰੇ ਚਾੜਿਆ ਜਾਵੇਗਾ ਇਸਦੇ ਨਾਲ ਹੀ ਸਫਾਈ ਯੂਨੀਅਨ ਨਗਰ ਕੌਂਸਲ ਜਗਰਾਓਂ ਵੱਲੋਂ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ 131ਵੇਂ ਜਨਮ ਦਿਵਸ ਦੀ ਖੁਸ਼ੀ ਵਿਚ ਮਾਨਯੋਗ ਐਮ ਐਲ ਏ ਸਾਹਿਬ ਜੀ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ ਇਸ ਮੌਕੇ ਸਫਾਈ ਯੂਨੀਅਨ ਜਗਰਾਉਂ ਦੇ ਸੈਕਟਰੀ ਰਜਿੰਦਰ ਕੁਮਾਰ, ਪ੍ਰਦੀਪ ਕੁਮਾਰ, ਭੂਸ਼ਨ ਗਿੱਲ, ਸਨੀ ਦੀਪਕ, ਸੁਨੀਲ ਕੁਮਾਰ, ਮਨਦੀਪ, ਸੁਰਜੀਤ ਸਿੰਘ, ਹਿਤੇਸ਼, ਲਖਵੀਰ ਸਿੰਘ, ਰਾਜ ਕੁਮਾਰ, ਗੋਬਿੰਦਾ, ਬਿਕਰਮ ਕੁਮਾਰ, ਸੁਖਵਿੰਦਰ ਖੋਸਲਾ ਅਤੇ ਸਮੂਹ ਸਫਾਈ ਕਰਮਚਾਰੀ ਹਾਜਰ ਸਨ।

ਜੀ.ਐਚ. ਜੀ.ਅਕੈਡਮੀ, ਜਗਰਾਓਂ ਵਿਖੇ ਲੜਕੀਆਂ ਦੀ ਉੱਚ ਵਿੱਦਿਆ ਨੂੰ ਉਤਸ਼ਾਹਿਤ ਕਰਨ ਲਈ ਖੇਡਿਆ ਗਿਆ ਨਾਟਕ  

ਜਗਰਾਉ 25 ਅਪ੍ਰੈਲ (ਅਮਿਤਖੰਨਾ) ਅੱਜ ਜੀ. ਐੱਚ. ਜੀ. ਅਕੈਡਮੀ, ਜਗਰਾਓਂ ਵਿਖੇ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੂੰ ਲੜਕੀਆਂ ਦੀ ਵਿੱਦਿਆ ਪ੍ਰਾਪਤੀ ਲਈ ਜਾਗਰੂਕ ਕਰਨ ਲਈ ਨੌਵੀਂ ਅਤੇ ਦਸਵੀਂ  ਜਮਾਤ ਅਜੀਤ ਹਾਊਸ ਦੀਆਂ ਵਿਦਿਆਰਥਣਾਂ  ਵੱਲੋਂ ਇਕ  ਨਾਟਕ ਪੇਸ਼ ਕੀਤਾ ਗਿਆ ।ਇਸ ਨਾਟਕ ਰਾਹੀਂ ਉਨ੍ਹਾਂ ਨੇ ਦਰਸਾਇਆ ਕਿ ਲੜਕੀਆਂ ਵੀ ਉੱਚ ਵਿੱਦਿਆ ਪ੍ਰਾਪਤ ਕਰ ਕੇ ਕਿਸੇ ਵੀ ਖੇਤਰ ਵਿੱਚ ਸਫ਼ਲਤਾ ਪ੍ਰਾਪਤ ਕਰ ਸਕਦੀਆਂ ਹਨ ਇਸ ਲਈ ਸਾਨੂੰ  ਉਨ੍ਹਾਂ ਨੂੰ ਉੱਚ ਸਿੱਖਿਆ ਦੇ ਵੱਧ ਤੋਂ ਵੱਧ ਮੌਕੇ ਦੇਣੇ ਚਾਹੀਦੇ ਹਨ,ਨਾ ਕਿ ਉਨ੍ਹਾਂ ਦੀ ਕਾਬਲੀਅਤ ਨੂੰ ਨਜ਼ਰਅੰਦਾਜ਼ ਕਰ ਕੇ ਚਾਰਦੀਵਾਰੀ ਤੱਕ ਹੀ ਸੀਮਤ ਰਹਿਣ ਲਈ ਮਜ਼ਬੂਰ ਕਰਨਾ ਚਾਹੀਦਾ ਹੈ ।ਅਖੀਰ ਵਿੱਚ ਜੀ.ਐੱਚ. ਜੀ.  ਅਕੈਡਮੀ ਦੇ  ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ  ਵਿਦਿਆਰਥੀਆਂ ਦੁਆਰਾ ਦਿਖਾਈ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਲੜਕੀਆਂ ਸਿਰਫ਼ ਪੜ੍ਹਾਈ ਵਿੱਚ ਹੀ ਨਹੀਂ ਸਗੋਂ ਸਕੂਲ ਵਿਚ ਕਰਵਾਈ  ਜਾਂਦੀ  ਹਰ ਗਤੀਵਿਧੀ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੀਆਂ ਹਨ ।ਇਸ ਲਈ ਇਨ੍ਹਾਂ ਨੂੰ ਅੱਗੇ ਵਧਣ ਦੇ ਵੱਧ ਤੋਂ ਵੱਧ ਮੌਕੇ  ਪ੍ਰਾਪਤ ਹੋਣੇ ਚਾਹੀਦੇ ਹਨ।

ਦਿ ਰਿਟੇਲ ਕਰਿਆਨਾ ਮਰਚੈਂਟ ਐਸੋਸੀਏਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ

ਜਗਰਾਉ 25 ਅਪ੍ਰੈਲ (ਅਮਿਤਖੰਨਾ) ਦਿ ਰਿਟੇਲ ਕਰਿਆਨਾ ਮਰਚੈਂਟ ਐਸੋਸੀਏਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਮਿਡ ਟਾਊਨ ਲਾਇਨ ਕਲੱਬ ਦੀ ਇਮਾਰਤ ਵਿਖੇ ਐਸੋਸੀਏਸ਼ਨ ਦੇ ਪ੍ਰਧਾਨ ਮਨੋਹਰ ਸਿੰਘ ਟੱਕਰ ਦੀ ਅਗਵਾਈ ਹੇਠ ਰਾਤ ਦੇ ਖਾਣੇ ਮੌਕੇ ਹੋਈ। ਮੀਟਿੰਗ ਵਿੱਚ ਸਟੇਜ ਸੈਕਟਰ ਦੀ ਅਹਿਮ ਭੂਮਿਕਾ ਸੰਸਥਾ ਦੇ ਮੀਤ ਪ੍ਰਧਾਨ ਪ੍ਰਵੀਨ ਜੈਨ ਨੇ ਨਿਭਾਈ। ਐਸੋਸੀਏਸ਼ਨ ਦੇ ਪ੍ਰਧਾਨ ਮਨੋਹਰ ਸਿੰਘ ਟੱਕਰ ਨੇ ਸਮੂਹ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਦੁਕਾਨ ’ਤੇ ਮਿਲਾਵਟੀ ਸਾਮਾਨ ਨਾ ਵੇਚਣ ਦੀ ਅਪੀਲ ਕੀਤੀ। ਚੇਅਰਮੈਨ ਨੇ ਸਮੂਹ ਦੁਕਾਨਦਾਰਾਂ ਨੂੰ ਕਿਹਾ ਕਿ ਵਿਭਾਗ ਦੇ ਹੁਕਮਾਂ ਅਨੁਸਾਰ ਸਮੂਹ ਦੁਕਾਨਦਾਰਾਂ ਕੋਲ ਐਫ.ਐਸ.ਐਸ.ਆਈ. ਦਾ ਲਾਇਸੰਸ ਹੋਣਾ ਬਹੁਤ ਜ਼ਰੂਰੀ ਹੈ। ਲਾਇਸੰਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਲਾਇਸੈਂਸ ਬਣਾਉਣ ਦੀ ਪ੍ਰਕਿਰਿਆ ਨੂੰ ਬਹੁਤ ਹੀ ਸਰਲ ਬਣਾਇਆ ਗਿਆ ਹੈ ਅਤੇ ਕੋਈ ਵੀ ਵਪਾਰੀ http://www.foscos.fssai.gov.in/ 'ਤੇ ਆਨਲਾਈਨ ਅਪਲਾਈ ਕਰਕੇ ਲਾਇਸੰਸ ਪ੍ਰਾਪਤ ਕਰ ਸਕਦਾ ਹੈ। ਅਤੇ ਲਾਈਸੈਂਸ ਬਣਾਉਣ ਲਈ ਦਸਤਾਵੇਜ਼ ਵਿੱਚ ਫਰਮ ਦੇ ਮਾਲਕ ਦੀ ਆਈਡੀ ਪਰੂਫ ਅਤੇ ਪਾਸਪੋਰਟ ਸਾਈਜ਼ ਫੋਟੋ ਅਤੇ ਵਪਾਰਕ ਸਥਾਨ ਦਾ ਆਈਡੀ ਪਰੂਫ (ਦੁਕਾਨ ਦੀ ਰਜਿਸਟਰੀ/ਬਿਜਲੀ ਦਾ ਬਿੱਲ) ਜ਼ਰੂਰੀ ਹੈ। ਵੈੱਬਸਾਈਟ 'ਤੇ ਟੋਲ ਫ੍ਰੀ ਨੰਬਰ ਅਤੇ ਲਾਇਸੈਂਸ ਬਣਾਉਣ ਦੀ ਪ੍ਰਕਿਰਿਆ ਨਾਲ ਸਬੰਧਤ ਪੂਰੀ ਜਾਣਕਾਰੀ ਦਿੱਤੀ ਗਈ ਹੈ। ਲਾਇਸੈਂਸ ਨਾ ਹੋਣ ਦੀ ਸੂਰਤ ਵਿੱਚ ਵਪਾਰੀ ਨੂੰ ਛੇ ਮਹੀਨੇ ਦੀ ਕੈਦ ਅਤੇ 5 ਲੱਖ ਜੁਰਮਾਨਾ ਵੀ ਹੋ ਸਕਦਾ ਹੈ। ਰਿਟੇਲ ਕਰਿਆਨਾ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਐਸੋਸੀਏਸ਼ਨ ਦੇ ਉੱਚ ਅਧਿਕਾਰੀਆਂ ਨਾਲ ਵੀ ਆਪਣੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ। , ਇਸ ਮੌਕੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਪ੍ਰਵੀਨ ਜੈਨ ਅਤੇ ਇਕਬਾਲ ਸਿੰਘ, ਜਨਰਲ ਸਕੱਤਰ ਵਿਨੋਦ ਜੈਨ, ਸਕੱਤਰ ਕਮਲਦੀਪ ਬਾਂਸਲ, ਮੈਂਬਰ ਨਵਨੀਤ ਮੰਗਲਾ ਅਤੇ ਕਸ਼ਿਸ਼ ਸਮੇਤ ਸਮੂਹ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।

ਬਜ਼ੁਰਗ ਮਾਤਾ ਨੇ 26ਵੇਂ ਦਿਨ ਵੀ ਥਾਣੇ ਮੂਹਰੇ ਰੱਖੀ ਭੁੱਖ ਹੜਤਾਲ 

ਧਰਨਾ 33ਵੇਂ ਦਿਨ ਵੀ ਰਿਹਾ ਜਾਰੀ

ਡਾ. ਅੰਬੇਡਕਰ ਟ੍ਰਸਟ ਨੇ ਵੀ ਦਿੱਤਾ ਧਰਨੇ ਨੂੰ ਸਮਰਥਨ 

ਜਗਰਾਉਂ 24 ਅਪ੍ਰੈਲ ( ਮਨਜਿੰਦਰ ਗਿੱਲ )  ਇਨਸਾਫ਼ ਪਸੰਦ ਜੱਥੇਬੰਦੀਆਂ ਅਤੇ ਪੀੜ੍ਹਤ ਪਰਿਵਾਰ ਵਲੋਂ ਥਾਣਾ ਸਿਟੀ 'ਚ  ਦਰਜ ਮੁਕੱਦਮੇ ਦੇ ਦੋਸ਼ੀ ਡੀਅੈਸਪੀ, ਅੈਸਆਈ ਤੇ ਸਰਪੰਚ ਦੀ ਗ੍ਰਿਫਤਾਰੀ ਲਈ 23 ਮਾਰਚ ਤੋਂ ਸ਼ੁਰੂ ਕੀਤਾ ਅਣਮਿਥੇ ਸਮੇਂ ਦਾ ਧਰਨਾ ਅੱਜ 33ਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਧਰਨੇ ਵਿੱਚ ਪੁਲਿਸ ਅੱਤਿਆਚਾਰ ਕਾਰਨ ਨਕਾਰਾ ਹੋ ਕੇ ਰੱਬ ਨੂੰ ਪਿਆਰੀ ਹੋ ਚੁੱਕੀ ਨੌਜਵਾਨ ਧੀ ਕੁਲਵੰਤ ਕੌਰ ਰਸੂਲਪੁਰ ਦੀ ਬਿਰਧ ਮਾਤਾ ਸੁਰਿੰਦਰ ਕੌਰ ਰਸੂਲਪੁਰ ਅੱਜ 26ਵੇਂ ਦਿਨ ਵੀ ਭੁੱਖ ਹੜਤਾਲ ਬੈਠੀ ਰਹੀ। ਅੱਜ ਦੇ ਧਰਨੇ ਵਿੱਚ ਡਾਕਟਰ ਅੰਬੇਡਕਰ ਟ੍ਰਸਟ ਦੇ ਆਗੂਆਂ ਮਾਸਟਰ ਰਣਜੀਤ ਸਿੰਘ ਤੇ ਮਾਸਟਰ ਅਮਰਜੀਤ ਸਿੰਘ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਤੇ ਆਰਥਿਕ ਸਹਾਇਤਾ ਕਰਦਿਆਂ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ। ਇਸ ਸਮੇਂ ਧਰਨੇ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਕਨਵੀਨਰ ਮਨੋਹਰ ਸਿੰਘ ਝੋਰੜਾਂ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਜਸਪ੍ਰੀਤ ਸਿੰਘ ਢੋਲ਼ਣ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਸੰਬੋਧਨ ਕੀਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਅਾਈ. ਰਾਜਵੀਰ ਤੇ ਹਰਜੀਤ ਸਰਪੰਚ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕਰਦਿਆਂ ਉੱਚ ਪੁਲਿਸ ਅਧਿਕਾਰੀਆਂ ਦੇ ਪੱਖ-ਪਾਤੀ ਵਤੀਰੇ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਦੋਸ਼ੀਆਂ ਨੇ ਸਾਜਿਸ਼ ਅਧੀਨ ਗਰੀਬ ਪਰਿਵਾਰ ਨੂੰ ਅੱਤਿਆਚਾਰ ਕਰਕੇ ਪੂਰੀ ਤਰਾਂ ਉਜ਼ਾੜ ਦਿੱਤਾ ਹੈ, ਹੁਣ ਪੰਜਾਬ ਸਰਕਾਰ ਨਿਆਂ ਨਾਂ ਦੇ ਕੇ ਨਾਂ ਸਿਰਫ਼ ਕਾਨੂੰਨ ਦੀ ਉਲੰਘਣਾ ਕਰ ਰਹੀ ਏ ਸਗੋਂ ਪੀੜ੍ਹਤ ਪਰਿਵਾਰ ਤੇ ਹੋਰ ਵੀ ਅੱਤਿਆਚਾਰ ਕਰ ਰਹੀ ਹੈ।  ਉਨ੍ਹਾਂ ਇਹ ਵੀ ਕਿਹਾ ਕਿ ਪਰਿਵਾਰ ਪਿਛਲੇ ਡੇਢ ਦਹਾਕੇ ਤੋਂ ਇਨਸਾਫ਼ ਦੀ ਮੰਗ ਕਰ ਰਿਹਾ ਹੈ ਪਰ ਦੋਵੇਂ ਪਰਿਵਾਰਾਂ ਦੀਆਂ ਦੋ ਧੀਆਂ ਦੀ ਜਾਨ ਜਾਣ ਤੋਂ ਬਾਦ ਦਰਜ ਹੋਈ ਇਕ ਅੈਫ.ਆਈ.ਆਰ. ਦੇ ਬਾਵਜੂਦ ਵੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਇਸ ਸਮੇਂ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਸਾਲ 2004-05 ਦੁਰਾਨ ਸਿਟੀ ਥਾਣਾ ਹੋੰਦ ਵਿੱਚ ਨਹੀਂ ਸੀ ਫਿਰ ਵੀ ਗੁਰਿੰਦਰ ਬੱਲ ਆਪਣੇ ਅਾਪ ਨੂੰ ਥਾਣਾ ਸਿਟੀ ਦਾ ਮੁੱਖ ਅਫਸਰ ਕਹਿੰਦਾ ਸੀ ਅਤੇ ਲੋਕਾਂ 'ਤੇ ਅੱਤਿਆਚਾਰ ਕਰਦਾ ਸੀ ਜਦਕਿ ਰਿਕਾਰਡ ਮੁਤਾਬਕ ਥਾਣਾ ਸਿਟੀ 2010 ਵਿੱਚ ਬਣਿਆ ਹੈ ਅਰਥਾਤ 2004-05 ਵਿੱਚ ਥਾਣਾ ਸਿਟੀ ਹੋਂਦ ਵਿੱਚ ਨਹੀਂ ਸੀ ਅਤੇ ਗੁਰਿੰਦਰ ਬੱਲ ਨਾਂ ਸਿਰਫ਼ ਜਾਅਲ਼ੀ ਥਾਣਾਮੁਖੀ ਸੀ ਸਗੋਂ ਥਾਣੇਦਾਰ (ਸਬ-ਇੰਸਪੈਕਟਰ) ਵੀ ਜਾਅਲ਼ੀ ਸੀ ਭਾਵ ਉਸ ਕੋਲ 2005 ਵਿੱਚ ਸਬ-ਇੰਸਪੈਕਟਰ ਰੈੰਕ ਨਹੀਂ ਸੀ ਮਤਲਬ ਕਾਨੂੰਨ ਅਨੁਸਾਰ ਕਿਸੇ ਥਾਣੇ ਦਾ ਮੁਖੀ ਸਬ-ਇੰਸਪੈਕਟਰ ਤੋਂ ਘੱਟ ਨਹੀਂ ਲੱਗ ਸਕਦਾ। ਰਸੂਲਪੁਰ ਅਨੁਸਾਰ ਜਦ ਉਸ ਨੇ ਇਸ ਸਬੰਧੀ ਡੀ.ਜੀ.ਪੀ., ਡੀ.ਆਈ.ਜੀ. ਤੇ ਅੈਸ.ਅੈਸ.ਪੀ.ਦਫ਼ਤਰ ਤੋਂ ਰਿਕਾਰਡ ਮੰਗਿਆ ਤਾਂ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਗੁਰਿੰਦਰ ਬੱਲ ਉਸ ਸਮੇਂ ਦੇ ਅਫਸਰਾਂ ਦੇ ਜਬਾਨੀ ਹੁਕਮਾਂ ਤੇ ਥਾਣਾ ਮੁਖੀ ਲੱਗਾ ਸੀ ਭਾਵ ਥਾਣਾ ਨਾਂ ਹੋਣ ਕਾਰਨ ਕੋਈ ਲਿਖਤੀ ਹੁਕਮ ਜਾਰੀ ਨਹੀਂ ਸਨ ਕੀਤੇ। ਰਸੂਲਪੁਰ ਨੇ ਅੱਗੇ ਕਿਹਾ ਕਿ ਕੁੱਤੀ ਚੋਰਾਂ ਨਾਲ ਰਲ਼ੀ ਹੋਈ ਸੀ ਸਭ ਨੇ ਰਲ਼ ਕੇ ਜਗਰਾਉਂ ਦੇ ਲੋਕਾਂ ਨੂੰ ਨਾਲ਼ੇ ਕੁੱਟਿਆ ਤੇ ਨਾਲ਼ੇ ਲੁੱਟਿਆ। ਉਨਾਂ ਕਿਹਾ ਜੇਕਰ ਉੱਚ ਪੱਧਤੀ ਜਾਂਚ ਕਰਵਾਈ ਜਾਵੇ ਤਾਂ ਭ੍ਰਿਸ਼ਟਾਚਾਰ ਦਾ ਇੱਕ ਵੱਡਾ ਸਕੈਂਡਲ਼ ਸਾਹਮਣੇ ਆ ਜਾਵੇਗਾ। ਪ੍ਰੈਸ ਨੂੰ ਜਾਰੀ ਇਕ ਵੱਖਰੇ ਬਿਆਨ ਰਾਹੀਂ ਤਰਲੋਚਨ ਸਿੰਘ ਝੋਰੜਾਂ ਨੇ ਕਿਹਾ ਕਿ ਮਈ ਦਿਵਸ ਮਨਾਉਂਣ ਲਈ ਅਤੇ ਭਵਿੱਖ ਦੀ ਯੋਯਨਾਬੰਦੀ ਲਈ ਆਉਣ ਵਾਲੀ 26 ਅਪ੍ਰੈਲ ਸੰਘਰਸ਼ ਲੜ੍ਹ ਰਹੀਆਂ ਸਾਰੀਆਂ ਜੱਥੇਬੰਦੀਆਂ ਦੀ ਇਕ ਸਾਂਝੀ ਮੀਟਿੰਗ ਬੁਲਾੲੀ ਗਈ ਹੈ।

ਲੋਕ ਸੇਵਾ ਸੁਸਾਇਟੀ ਵੱਲੋਂ  ਸਨਮਤੀ ਸਰਕਾਰੀ ਸਾਇੰਸ ਤੇ ਖੋਜ ਕਾਲਜ ਜਗਰਾਉਂ ਨੂੰ 10 ਛੱਤ ਵਾਲੇ ਪੱਖੇ ਦਿੱਤੇ

ਜਗਰਾਉਂ( ਅਮਿਤ ਖੰਨਾ  )ਲੋਕ ਸੇਵਾ ਸੋਸਾਇਟੀ ਜਗਰਾਓਂ ਵੱਲੋਂ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਹੇਠ ਸਨਮਤੀ ਸਰਕਾਰੀ ਸਾਇੰਸ ਤੇ ਖੋਜ ਕਾਲਜ ਜਗਰਾਉਂ ਨੂੰ 10 ਛੱਤ ਵਾਲੇ ਪੱਖੇ ਦਿੱਤੇ ਗਏ। ਇਸ ਮੌਕੇ ਸੋਸਾਇਟੀ ਦੇ ਸਰਪ੍ਰਸਤ ਰਾਜਿੰਦਰ ਜੈਨ, ਚੇਅਰਮੈਨ ਗੁਲਸ਼ਨ ਅਰੋੜਾ ਅਤੇ ਪ੍ਰਧਾਨ ਚਰਨਜੀਤ ਸਿੰਘ ਭੰਡਾਰੀ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਜਿੱਥੇ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਸਮੇਂ ਸਮੇਂ ਤੇ ਸਮਾਜ ਸੇਵੀ ਪ੍ਰਾਜੈਕਟ ਲਗਾਏ ਜਾਂਦੇ ਹਨ ਉੱਥੇ ਸਕੂਲਾਂ ਕਾਲਜਾਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਨੂੰ ਲੋੜੀਂਦਾ ਸਾਮਾਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਾਇੰਸ ਕਾਲਜ ਦੇ ਸਟਾਫ਼ ਦੀ ਮੰਗ ਤੇ ਕਾਲਜ ਨੂੰ ਦਸ ਛੱਤ ਵਾਲੇ ਪੱਖੇ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਸੁਸਾਇਟੀ ਵੱਲੋਂ ਜ਼ਿਆਦਾ ਵਿੱਦਿਅਕ ਸੰਸਥਾਵਾਂ ਦੀ ਮਦਦ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ਇਸ ਮੌਕੇ ਕਾਲਜ ਡਾਇਰੈਕਟਰ ਪ੍ਰੋ: ਕਿਰਪਾਲ ਕੌਰ ਨੇ ਸੁਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸੁਸਾਇਟੀ ਵੱਲੋਂ ਕਾਲਜ ਨੂੰ ਹੋ ਕਈ ਵਾਰ ਲੋੜੀਂਦਾ ਸਾਮਾਨ ਦੇਣ ਦੇ ਨਾਲ ਲੋੜਵੰਦ ਵਿਦਿਆਰਥੀਆਂ ਦੀ ਫ਼ੀਸ ਵੀ ਦਿੱਤੀ ਗਈ ਹੈ। ਡਾਇਰੈਕਟਰ ਨੇ ਸੁਸਾਇਟੀ ਤੋਂ ਕਾਲਜ ਦੀ ਇੱਕ ਲੈਬ ਲਈ ਏ ਸੀ ਦੀ ਮੰਗ ਵੀ ਰੱਖੀ ਜਿਸ ਨੂੰ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਨੇ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਲੋਕ ਸੇਵਾ ਸੁਸਾਇਟੀ ਦੇ ਸੈਕਟਰੀ ਕੁਲਭੂਸ਼ਣ ਗੁਪਤਾ, ਕੈਸ਼ੀਅਰ ਮਨੋਹਰ ਸਿੰਘ ਟੱਕਰ, ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਰਾਜਿੰਦਰ ਜੈਨ ਕਾਕਾ, ਪੀ ਆਰ ਓ ਸੁਖਦੇਵ ਗਰਗ ਤੇ ਮਨੋਜ ਗਰਗ, ਸੀਨੀਅਰ ਮੀਤ ਪ੍ਰਧਾਨ ਕੰਵਲ ਕੱਕੜ, ਡਾ: ਭਾਰਤ ਭੂਸ਼ਨ ਬਾਂਸਲ, ਵਿਨੋਦ ਬਾਂਸਲ, ਮੁਕੇਸ਼ ਗੁਪਤਾ, ਲਾਕੇਸ਼ ਟੰਡਨ, ਆਰ ਕੇ ਗੋਇਲ, ਪ੍ਰੇਮ ਬਾਂਸਲ, ਅਨਿਲ ਮਲਹੋਤਰਾ, ਇਕਬਾਲ ਸਿੰਘ ਕਟਾਰੀਆ, ਨੀਰਜ ਮਿੱਤਲ ਸਮੇਤ ਪ੍ਰੋ: ਸਰਬਦੀਪ ਕੌਰ ਸਿੱਧੂ, ਸੁਰਿੰਦਰ ਸ਼ਰਮਾ, ਗੁਰਦੀਪ ਸਿੰਘ, ਨਿਧੀ, ਰਾਧਿਕਾ ਡਾਵਰ, ਜਤਿੰਦਰ ਸਿੰਘ, ਸੁਮਿਤ ਸੋਨੀ, ਪਰਮਿੰਦਰ ਸਿੰਘ, ਮਨਦੀਪ ਸਿੰਘ, ਵਿਨੈ ਗਰਗ, ਨਰਿੰਦਰ ਸਿੰਘ, ਕੁਲਵਿੰਦਰ ਸਿੰਘ, ਵੀਰਪਾਲ ਕੌਰ ਅਤੇ ਗੁਰਿੰਦਰਜੀਤ ਕੌਰ ਆਦਿ ਹਾਜ਼ਰ ਸਨ।