You are here

ਲੁਧਿਆਣਾ

ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਵਿਖੇ ਨਨੇ੍ ਸਿਤਾਰਿਆਂ ਦੀ ਫਰੈਸ਼ਰ ਪਾਰਟੀ ਮਨਾਈ ਗਈ

ਜਗਰਾਉ 2 ਮਈ (ਅਮਿਤਖੰਨਾ) ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਸੀ. ਸੈ. ਸਕੂਲ ਜਗਰਾਓਂ ਵਿਖੇ ਜਮਾਤ ਨਰਸਰੀ ਤੋਂ ਕੇ.ਜੀ ਤੱਕ ਦੀ ਫਰੈਸ਼ਰ ਪਾਰਟੀ। ਮਨਾਈ ਗਈ ਇਸ ਮੌਕੇ ਤੇ ਬੱਚੇ ਸੋਹਣੇ ਤਿਆਰ ਹੋ ਕੇ ਆਏ ਉਨ੍ਹਾਂ ਨੂੰ ਖੇਡਾਂ ਖਿਡਾਈਆਂ ਗਈਆਂ। ਗੀਤ-ਸੰਗੀਤ ਅਤੇ ਨਾਚ ਨੱਚਦਿਆਂ ਹੋਇਆ ਬੱਚਿਆਂ ਨੇ ਆਪਣੇ ਅੰਦਰ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਦਿਆਂ ਖੂਬ ਮਨੋਰੰਜਨ ਕੀਤਾ। ਬੱਚਿਆਂ ਵਿੱਚੋਂ ਮਿਸ ਫਰੈਸ਼ਰ, ਮਿਸਟਰ ਫਰੈਸ਼ਰ, ਮਿਸਟਰ ਹੈਂਡਸਮ, ਮਿਸ ਬਿਊਟੀ ਫੁਲ, ਗੁੱਡ ਸਮਾਈਲ,ਆਦਿ ਚੁਣ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪਾਰਟੀ ਵਿੱਚ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ ਤੇ ਖੂਬ ਮਨੋਰੰਜਨ ਕੀਤਾ।  ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਇਸ ਮੌਕੇ ਤੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫਰੈਸ਼ਰ ਪਾਰਟੀ ਆਯੋਜਿਤ ਕਰਨ ਦਾ ਮੰਤਵ ਬਚਿਆਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਨਾ ਹੈ। ਅੰਤ ਵਿੱਚ ਬੱਚਿਆਂ ਨੂੰ ਰਿਫਰੈਸ਼ਮੈਂਟ ਦੇ ਕੇ ਫਰੈਸ਼ਰ ਪਾਰਟੀ ਦਾ ਸਮਾਪਨ ਕੀਤਾ ਗਿਆ।

ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ

ਜਗਰਾਉ 2 ਮਈ (ਅਮਿਤਖੰਨਾ) ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ “ਮਜ਼ਦੂਰ ਦਿਵਸ” ਮਨਾਇਆ ਗਿਆ। ਸਕੂਲ ਵਿਚਲੇ ਸਾਰੇ ਸਫ਼ਾਈ ਕਰਮਚਾਰੀਆਂ ਨੂੰ ਇਸ ਦਿਨ ਦੀ ਵਧਾਈ ਦੇ ਕੇ ਉਹਨਾਂ ਨੂੰ ਇੱਕ ਪਾਰਟੀ ਕੀਤੀ ਗਈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਸਮੁੱਚੇ ਸਮਾਜ ਨੂੰ ਇਸ ਦਿਨ ਦੀ ਵਧਾਈ ਦੇ ਕੇ ਕਿਹਾ ਕਿ ਇਹਨਾਂ ਦੀ ਮਿਹਨਤ ਦੀ ਅਸੀਂ ਹਮੇਸ਼ਾ ਕਦਰ ਕਰਦੇ ਹਾਂ ਤਾਂ ਜੋ ਸਾਰਾ-ਸਾਰਾ ਦਿਨ ਬਿਨ੍ਹਾਂ ਕਿਸੇ ਰੋਕ ਦੇ ਕੰਮ ਕਰਦੇ ਹਨ। ਬੱਚਿਆਂ ਨੂੰ ਖਾਸ ਤੌਰ ਤੇ ਮੇਰੀ ਅਪੀਲ ਹੈ ਕਿ ਉਹਨਾਂ ਨੂੰ ਇਹਨਾਂ ਲੋਕਾਂ ਦੀ ਕਦਰ ਕਰਨ ਤੇ ਆਪਣੀਆਂ ਜਮਾਤਾਂ ਨੂੰ ਸਾਫ਼-ਸੁਥਰਾ ਰੱਖ ਕੇ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਸਮਾਜ ਦੇ ਇਸ ਵਰਗ ਦੀ ਸਾਨੂੰ ਹਰ ਸਮੇਂ ਲੋੜ ਰਹਿੰਦੀ ਹੈ। ਕਿਸੇ ਵੀ ਖੇਤਰ ਵਿਚ ਚਲੇ ਜਾਈਏ ਤਾਂ ਸਫ਼ਾਈ ਕਰਮਚਾਰੀ ਸਾਨੂੰ ਹਰ ਮੋੜ ਤੇ ਮਿਲਣਗੇ। ਸਾਨੂੰ ਇਸ ਵਰਗ ਦੀ ਹਮੇਸ਼ਾ ਇੱਜ਼ਤ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਇਹਨਾਂ ਦੇ ਸਹਾਰੇ ਬਣ ਕੇ ਸਾਹਮਣੇ ਆਈਏ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਨੇ ਵੀ ਮਜ਼ਦੂਰ ਦਿਵਸ ਦੀ ਵਧਾਈ ਦਿੱਤੀ।

ਸਵਾਮੀ ਰੂਪ ਚੰਦ ਜੈਨ ਸਕੂਲ ਵਿੱਚ ਹੈਲਪਿੰਗ ਹੈਂਡਜ਼ ਨੂੰ ਕੀਤਾ ਗਿਆ ਸਨਮਾਨਿਤ

ਜਗਰਾਉ 2 ਮਈ (ਅਮਿਤਖੰਨਾ) ਇਸ ਗੱਲ ਤੋਂ ਸਾਰਾ ਇਲਾਕਾ ਜਾਣੂ ਹੈ ਕਿ ਸਵਾਮੀ ਰੂਪ ਚੰਦ ਜੈਨ ਸਕੂਲ ਨਾ ਸਿਰਫ਼ ਬੱਚਿਆਂ ਦੇ ਉੱਜਲ ਭਵਿੱਖ ਲਈ ਸਿਰ ਕੱਢ ਸੰਸਥਾ ਹੈ ਬਲਕਿ ਆਪਣੇ ਕਰਮਚਾਰੀਆਂ ਲਈ ਇਕ ਸੰਯੁਕਤ ਪਰਿਵਾਰ ਹੈ ਜਿਸ ਵਿੱਚ ਮੈਨੇਜਮੈਂਟ ਅਤੇ ਪ੍ਰਿੰਸੀਪਲ ਸਦਾ ਆਪਣੇ ਕਰਮਚਾਰੀਆਂ ਲਈ ਵਡੱਪਣ ਦਾ ਰੋਲ ਅਦਾ ਕਰਦੇ ਆਏ ਹਨ । ਮਜ਼ਦੂਰ ਦਿਵਸ ਅਜਿਹਾ ਹੀ ਇੱਕ ਮੌਕਾ ਸੀ ਜਦੋਂ ਸਕੂਲ ਦੀ ਸੇਵਾਦਾਰ ਕਮਿਊਨਿਟੀ ਨੂੰ ਸਕੂਲ ਦੇ ਵਿਦਿਆਰਥੀਆਂ , ਅਧਿਆਪਕਾਂ ਅਤੇ ਪ੍ਰਿੰਸੀਪਲ ਦੁਆਰਾ ਪੂਰੇ ਦਿਲ ਨਾਲ ਆਦਰ ਸਨਮਾਨ ਦਿੱਤਾ ਗਿਆ ਅਤੇ ਉਨ੍ਹਾਂ ਨੂੰ 'ਹੈਲਪਿੰਗ ਹੈਂਡਜ' ਦਾ ਨਾਂ ਦੇ ਕੇ ਨਿਵਾਜਿਆ ਗਿਆ ।ਇਸ ਮੌਕੇ ਤੇ ਉਨ੍ਹਾਂ ਕਰਮਚਾਰੀਆਂ ਨੂੰ ਬੱਚਿਆਂ ਵੱਲੋਂ ਫੁੱਲ ਅਤੇ ਥੈਂਕਿਊ ਦੇ ਕਾਰਡ ਦਿੱਤੇ ਕੀਤੇ ਗਏ ,ਲੱਡੂਆਂ ਦੇ ਡੱਬੇ ਭੇਟ ਕੀਤੇ ਗਏ ਅਤੇ ਹੈਲਪਿੰਗ ਹੈਂਡ ਦੇ ਸੈਸ਼ ਪਹਿਨਾ ਕੇ ਨਿਵਾਜ਼ਿਆ ਗਿਆ । ਸਕੂਲ ਵੱਲੋਂ ਖਾਸ ਤੌਰ ਤੇ ਕੁਝ ਨਕਦੀ ਭੇਂਟ ਕੀਤੀ ਗਈ ਤਾਂ ਜੋ ਉਹ ਆਪਣੀ ਇੱਛਾ ਅਨੁਸਾਰ ਤੋਹਫਾ ਖਰੀਦ ਸਕਣ । ਇਸ ਮੌਕੇ ਤੇ ਬੱਚਿਆਂ ਵੱਲੋਂ ਉਨ੍ਹਾਂ ਦੇ ਸਨਮਾਨ ਵਿੱਚ ਗੀਤ ਗਾਏ ਗਏ ਅਤੇ ਉਨ੍ਹਾਂ ਦੁਆਰਾ ਦਿੱਤੀਆ ਜਾਂਦੀਆਂ ਸੇਵਾਵਾਂ ਸਬੰਧੀ ਧੰਨਵਾਦੀ ਕਵਿਤਾਵਾਂ ਗਾਈਆਂ ਗਈਆਂ । ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਨੇ ਨਿੱਘੇ ਪਿਆਰ ਨਾਲ ਸਾਰੇ ਕਰਮਚਾਰੀਆਂ ਨੂੰ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੇ ਬਿਨਾਂ ਸਾਡੀ ਸੰਸਥਾ ਦਾ ਕੋਈ ਵੀ ਕੰਮ ਅਸੰਭਵ ਹੈ। ਅਸੀਂ ਸਦਾ ਤੁਹਾਡੀਆਂ ਸੇਵਾਵਾਂ ਦੇ ਰਿਣੀ ਹਾਂ ।ਇਸ ਦਿਨ ਸਾਰੇ ਅਧਿਆਪਕਾਂ ਅਤੇ ਬੱਚਿਆਂ ਵੱਲੋਂ ਸਾਰੇ ਹੈਲਪਿੰਗ ਹੈਂਡਜ਼ ਦਾ ਕੰਮ ਆਪ ਕੀਤਾ ਗਿਆ ਤਾਂ ਜੋ ਉਨ੍ਹਾਂ ਲਈ ਇਹ ਦਿਨ ਯਾਦਗਾਰ ਬਣ ਜਾਵੇ ।

ਸਿਵਲ ਸਰਜਨ ਵਲੋਂ ਵਸਨੀਕਾਂ ਨੂੰ ਅਪੀਲ, ਕੋਵਿਡ ਦੀ ਸੰਭਾਵਿਤ ਚੌਥੀ ਲਹਿਰ ਤੋਂ ਬਚਣ ਲਈ ਮੁਕੰਮਲ ਟੀਕਾਕਰਣ ਕਰਵਾਇਆ ਜਾਵੇ

ਲੁਧਿਆਣਾ, 02 ਮਈ (ਰਣਜੀਤ ਸਿੱਧਵਾਂ / ਕੌਂਸਲ ਮੱਲਾ)  : ਸਿਵਲ ਸਰਜਨ ਲੁਧਿਆਣਾ ਡਾ. ਐੱਸ.ਪੀ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਵਿੱਚ ਕੋਵਿਡ ਟੀਕਾਕਰਨ ਮੁਹਿੰਮ ਲਗਾਤਾਰ ਜਾਰੀ ਹੈ। ਸਿਵਲ ਸਰਜਨ ਵੱਲੋਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਕੋਵਿਡ-19 ਤੋ ਬਚਾਅ ਲਈ ਮੁਕੰਮਲ ਟੀਕਾਕਰਨ ਜਰੁਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੂਰੇ ਭਾਰਤ ਅਤੇ ਪੰਜਾਬ ਸੂਬੇ ਦੇ ਕੁਝ ਜ਼ਿਲ੍ਹਿਆਂ ਵਿੱਚ ਪਿਛਲੇ ਕੁਝ ਦਿਨਾਂ ਤੋ ਕੋਵਿਡ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ, ਇਸ ਲਈ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਕੋਵਿਡ ਵੈਕਸੀਨੇਸ਼ਨ ਨਹੀਂ ਕਰਵਾਈ ਉਹ ਆਪਣਾ ਕੋਵਿਡ ਟੀਕਾਕਰਨ ਜਰੂਰ ਕਰਵਾਉਣ ਅਤੇ ਜਿਹੜੇ ਲੋਕਾਂ ਨੇ ਅਜੇ ਤੱਕ ਆਪਣੀ ਦੂਸਰੀ ਖੁਰਾਕ ਨਹੀ ਲਵਾਈ ਉਹ ਵੀ ਆਪਣੀ ਦੂਸਰੀ ਖੁਰਾਕ ਜਰੂਰ ਲਗਵਾਉਣ। ਉਨ੍ਹਾਂ ਦੱਸਿਆ ਕਿ ਕੋਰੋਨਾ ਦੀ ਸੰਭਾਵਿਤ ਆਉਣ ਵਾਲੀ ਚੌਥੀ ਲਹਿਰ ਤੋ ਬਚਣ ਲਈ ਆਪਣੀ ਕੋਵਿਡ ਵੈਕਸੀਨੇਸਨ ਜਰੂਰ ਕਰਵਾਉਣ, ਪੰਜਾਬ ਸਰਕਾਰ ਵਲੋਂ ਹਾਲ ਹੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਭੀੜ ਭੜੱਕੇ ਵਾਲੀਆਂ ਥਾਵਾਂ 'ਤੇ ਮਾਸਕ ਪਾ ਕੇ ਜਾਇਆ ਜਾਵੇ, ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇੇ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਜਨਤਕ ਥਾਵਾਂ, ਬੱਸਾਂ, ਸਕੂਲਾਂ, ਸਿਨੇਮਾ ਘਰਾਂ ਆਦਿ ਵਿੱਚ ਮਾਸਕ ਪਹਿਨ ਕੇ ਜਾਣ ਤਾਂ ਜੋ ਅਸੀ ਆਪਣੇ ਦੇਸ਼, ਸੂਬੇ ਅਤੇ ਜ਼ਿਲ੍ਹੇ ਨੂੰ ਇਸ ਕਰੋਪੀ ਤੋ ਬਚਾ ਸਕੀਏ।

ਕਿਸਾਨ ਮਜ਼ਦੂਰ ਜੁਝਾਰੂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਮਜ਼ਦੂਰ ਦਿਵਸ ਮਨਾਇਆ ਗਿਆ  

ਜਗਰਾਉਂ,1 ਮਈ ( ਮਨਜਿੰਦਰ ਗਿੱਲ  )ਇਨਕਲਾਬੀ ਕੇਂਦਰ ਪੰਜਾਬ, ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਅੱਜ ਸਥਾਨਕ ਸ਼ਹੀਦ ਨਛੱਤਰ ਸਿੰਘ ਯਾਦਗਾਰੀ ਹਾਲ ਵਿਖੇ ਪਹਿਲੀ ਮਈ ਦੇ ਮਹਾਨ ਕੋਮਾਂਤਰੀ ਦਿਹਾੜੇ ਤੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਮਜ਼ਦੂਰ ਆਗੂ ਮਦਨ ਸਿੰਘ, ਕਿਸਾਨ ਆਗੂ ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਚਲੇ ਇਸ ਸਮਾਗਮ ਚ ਲਖਵੀਰ ਸਿਧੂ ਅਤੇ ਹਰਮਨ ਬਾਰਦੇਕੇ ਦੇ ਗੀਤ ਸੰਗੀਤ ਤੋਂ ਬਾਅਦ ਇਲਾਕੇ ਭਰ ਚੋਂ ਪੁੱਜੇ ਕਿਸਾਨਾਂ ਮਜ਼ਦੂਰਾਂ, ਮੁਲਾਜਮਾਂ ਨੇ ਦੋ ਮਿੰਟ ਦਾ ਮੋਨ ਧਾਰ ਕੇ ਮਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਸਮੇਂ ਆਪਣੇ ਸੰਬੋਧਨ ਚ ਪ੍ਰਸਿੱਧ ਰੰਗਕਰਮੀ ਫਿਲਮੀ ਅਦਾਕਾਰ ਅਤੇ ਅਧਿਆਪਕ ਆਗੂ ਸੁਰਿੰਦਰ ਸ਼ਰਮਾਂ ਨੇ ਬੋਲਦਿਆਂ ਕਿਹਾ ਕਿ ਸ਼ਿਕਾਗੋ ਦੇ ਸ਼ਹੀਦਾਂ ਨੇ ਗੋਲ਼ੀਆਂ ਖਾ ਕੇ, ਫਾਂਸੀ ਦੇ ਰੱਸੇ ਚੁੰਮ ਕੇ ਅੱਠ ਘੰਟੇ ਡਿਊਟੀ ਦਾ ਜੋ ਹੱਕ ਲੈ ਕੇ ਦਿੱਤਾ ਸੀ ਅਜ ਸੰਸਾਰ ਭਰ ਚ ਕਾਰਪੋਰੇਟ ਸਰਮਾਏ ਦਾਰ ਅਪਣੇ ਮੁਨਾਫ਼ੇ ਦੀ ਹਵਸ ਨੂੰ ਪੂਰਾ ਕਰਨ ਲਈ ਸੰਸਾਰ ਦੇ ਗ਼ਰੀਬ ਪਛੜੇ ਦੇਸ਼ਾਂ ਚ ਆਪਣੀਆਂ ਨਵੳਦਾਰਵਾਦੀ ਨੀਤੀਆਂ ਲਾਗੂ ਕਰ ਰਹੇ ਹਨ। ਇਹੀ ਕਾਰਨ ਹੈ ਕਿ ਇਨਾਂ ਸਾਮਰਾਜੀ ਨੀਤੀਆਂ ਕਾਰਨ ਹੀ ਬ੍ਰਾਜ਼ੀਲ, ਸ਼ਿਰੀ ਲੰਕਾ ਵਰਗੇ ਮੁਲਕਾਂ ਚ ਬਗਾਵਤ ਉਠ ਖੜੀ ਹੋਈ ਹੈ।ਭਾਰਤ ਚ  ਮੋਦੀ ਦੀ ਕਾਰਪੋਰੇਟ ਪੱਖੀ ਸਰਕਾਰ ਨੇ ਪੂੰਜੀ ਪਤੀਆਂ‌ਦੇ ਹੱਕ ਚ ਪੁਰਾਣੇ ਕਿਰਤ ਕਨੂੰਨਾਂ ਦਾ ਭੋਗ ਪਾ ਕੇ ਨਵੇਂ ਚਾਰ ਕਿਰਤ ਕੋਡ ਲਾਗੂ ਕਰਕੇ ਕਿਰਤੀਆਂ ਤੋਂ ਅੱਠ ਘੰਟੇ ਡਿਊਟੀ, ਯੂਨੀਅਨ ਬਨਾਉਣ, ਹੜਤਾਲ ਕਰਨ, ਗਲਬਾਤ ਕਰਨ ਦੇ ਹੱਕ ਖੋਹ ਲਏ ਹਨ। ਇਥੋਂ ਤਕ ਕਿ ਉਜਰਤ ਤੈਅ ਕਰਨ ਦਾ ਹੱਕ ਵੀ ਕਾਰਪੋਰੇਟਾਂ ਤੇ ਮਾਲਕਾਂ ਨੂੰ ਸੋਂਪ ਦਿੱਤਾ ਗਿਆ ਹੈ।  ਉਨਾਂ ਕਿਸਾਨ ਜਥੇਬੰਦੀਆਂ ਨੁੰ ਪਿੰਡਾਂ ਦੇ ਗਰੀਬ ਮਜ਼ਦੂਰਾਂ ਨੂੰ ਨਾਲ ਜੋੜਣ ਅਤੇ ਕਲਾਵੇ ਚ ਲੈਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਪੰਜਾਬ ਦੀ ਆਬਾਦੀ ਦਾ ਤੀਹ ਪ੍ਰਤੀਸ਼ਤ ਹਿੱਸਾ ਵਿਹੜਿਆਂ ਚ ਨਰਕੀਂ ਜਿੰਦਗੀ ਭੋਗ ਰਿਹਾ ਹੈ ਜਿਸਨੂੰ ਜਥੇਬੰਦ ਕਰਨਾ ਤੇ ਨਾਲ ਜੋੜਣਾ ਅਜੋਕੇ ਲੁਟੇਰੇ ਪ੍ਰਬੰਧ ਖਿਲਾਫ ਲੜਾਈ ਦੀ ਜਿੱਤ ਲਈ ਲਾਜ਼ਮੀ ਸ਼ਰਤ ਹੈ।ਇਸ ਸਮੇਂ ਆਪਣੇ ਸੰਬੋਧਨ ਵਿਚ ਕਿਸਾਨ ਆਗੂ ਜਗਤਾਰ ਸਿੰਘ ਦੇਹੜਕਾ ਨੇ ਕਿਹਾ ਕਿ ਅਕਾਲੀਆਂ ਕਾਂਗਰਸੀਆਂ ਤੋਂ ਅੱੱਕ ਕੇ ਲਿਆਂਦੇ ਨਵੇਂ ਹਾਕਮਾਂ ਤੋਂ ਲਾਈਆਂ ਉਮੀਦਾਂ ਵੀ ਹੋਲੀ ਹੋਲੀ ਟੁੱਟ ਰਹੀਆਂ ਹਨ।ਉਨਾਂ ਬੀਤੇ ਦਿਨੀਂ ਪਟਿਆਲਾ ਵਿਖੇ ਫਿਰਕੂ ਅਨਸਰਾਂ ਵੱਲੋਂ ਪੰਜਾਬ‌ ਦੀ ਭਾਈਚਾਰਕ ਏਕਤਾ ਨੂੰ ਖਤਮ ਕਰਨ ਲਈ ਭੜਕਾਈ ਅੱਗ ਦੀ ਸਖ਼ਤ ਨਿੰਦਾ ਕਰਦਿਆਂ ਇਸ ਦੇ ਜ਼ਿੰਮੇਵਾਰਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ। ਕਿਸਾਨ ਆਗੂ ਨੇ ਦੇਸ਼ ਦੇ ਕਈ ਸੂਬਿਆਂ ਚ ਆਰ ਐਸ ਐਸ , ਬੀ ਦੇ ਪੀ ਵਲੋਂ ਮੁਸਲਮਾਨਾਂ ਦੇ ਕਤਲ ਕਰਨ, ਫਸਾਦ ਭੜਕਾਉਣ, ਸੰਗੀਨ ਧਾਰਾਵਾਂ ਹੇਠ ਪਰਚੇ ਦਰਜ ਕਰਨ , ਘਰਾਂ ਤੇ ਬੁਲਡੋਜ਼ਰ ਫੇਰਨ ਦੀ ਸਖ਼ਤ ਨਿੰਦਾ ਕਰਦਿਆਂ ਲੋਕਾਂ ਨੂੰ ਮੋਦੀ ਹਕੂਮਤ ਵਲੋਂ ਆਉਂਦੀਆਂ ਲੋਕ ਸਭਾ ਇਲੈਕਸ਼ਨਾਂ ਨੂੰ ਮੁੱਖ ਕਰਕੇ ਭੜਕਾਈ ਜਾ ਰਹੀ ਫਿਰਕੂ ਜ਼ਹਿਰ ਦਾ ਟਾਕਰਾ ਕਰਨ ਦਾ ਸੱਦਾ ਦਿੱਤਾ। ਇਸ ਸਮੇਂ ਮੰਚ ਸੰਚਾਲਨ ਮਾਸਟਰ ਧਰਮ ਸਿੰਘ ਸੂਜਾਪੁਰ ਨੇ ਕੀਤਾ। ਇੰਦਰਜੀਤ ਸਿੰਘ ਧਾਲੀਵਾਲ, ਲਖਵੀਰ ਸਿੰਘ ਸਮਰਾ ਸਾਬਕਾ ਡੀ ਈ ਓ, ਕੁਲਦੀਪ ਸਿੰਘ ਗੁਰੂਸਰ ਡੀ ਟੀ ਐਫ,ਦਰਸ਼ਨ ਸਿੰਘ ਗਾਲਬ, ਹਰਚੰਦ ਸਿੰਘ ਢੋਲਣ, ਕਰਨੈਲ ਸਿੰਘ ਭੋਲਾ, ਸ਼ਮਸ਼ੇਰ ਸਿੰਘ ਮਲਕ, ਜਸਵਿੰਦਰ ਸਿੰਘ ਕਾਕਾ ਭਮਾਲ ਆਦਿ ਹਾਜ਼ਰ ਸਨ।‌ਉਪਰੰਤ ਸਮੂਹ ਕਿਸਾਨ ਮਜ਼ਦੂਰ ਕਾਫ਼ਲਾ ਬਣਾ ਕੇ ਸਿਟੀ ਥਾਣੇ ਮੂਹਰੇ ਚਲ ਰਹੇ ਧਰਨੇ ਚ ਮਨਾਏ ਜਾ ਰਹੇ ਸਾਂਝੇ ਮਈ ਸਮਾਗਮ‌ਚ ਸ਼ਾਮਲ ਹੋਏ।

ਅੱਖਾ ਦਾ ਫਰੀ ਚੈਕ ਅੱਪ ਕੈਪ ਲਗਾਇਆ ਗਿਆ

ਹਠੂਰ,1,ਮਈ-(ਕੌਸ਼ਲ ਮੱਲ੍ਹਾ)-ਗਦਰੀ ਬਾਬਾ ਹਰਦਿੱਤ ਸਿੰਘ ਯਾਦਗਾਰੀ ਕਲੱਬ ਲੰਮਾ ਅਤੇ ਦਸ਼ਮੇਸ ਯੂਥ ਵੈਲਫੇਅਰ ਕਲੱਬ ਲੰਮਾ ਦੀ ਅਗਵਾਈ ਹੇਠ ਸਵ:ਸਰਦਾਰਾ ਸਿੰਘ ਤੱਤਲਾ ਦੀ ਯਾਦ ਨੂੰ ਸਮਰਪਿਤ ਬਲਜੀਤ ਸਿੰਘ ਕੈਨੇਡਾ ਅਤੇ ਅਰਸ਼ ਸਿੰਘ ਕੈਨੇਡਾ ਦੇ ਵਿਸ਼ੇਸ ਯੋਗਦਾਨ ਸਦਕਾ ਐਤਵਾਰ ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਪੰਜੂਆਣਾ ਸਾਹਿਬ ਪਿੰਡ ਲੰਮਾ ਵਿਖੇ ਸਲਾਨਾ ਅੱਖਾ ਦਾ ਫਰੀ ਚੈੱਕ ਅੱਪ ਕੈਪ ਲਗਾਇਆ ਗਿਆ।ਇਸ ਕੈਂਪ ਦਾ ਉਦਘਾਟਨ ਆਮ-ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ ਨੇ ਰੀਬਨ ਕੱਟ ਕੇ ਕੀਤਾ।ਇਸ ਮੌਕੇ ਐਟੀ ਡਰੱਗ ਅਤੇ ਬਲੱਡ ਸੇਵਾ ਫਾਊਡੇਸ਼ਨ ਦੇ ਹਲਕਾ ਪ੍ਰਧਾਨ ਇੰਦਰਜੀਤ ਸਿੰਘ ਲੰਮੇ ਨੇ ਦੱਸਿਆ ਕਿ ਅੱਜ ਦੇ ਕੈਪ ਵਿਚ 270 ਵਿਅਕਤੀਆ ਨੇ ਆਪਣੀਆ ਅੱਖਾ ਦਾ ਚੈਕ ਅੱਪ ਕਰਵਾਇਆ ਅਤੇ 61 ਵਿਅਕਤੀਆ ਦੀਆ ਅੱਖਾ ਦੇ ਅਪਰੇਸਨ ਸੋਮਵਾਰ ਨੂੰ ਸ਼ੰਕਰਾ ਆਈ ਹਸਪਤਾਲ ਮੁੱਲਾਪੁਰ ਵਿਖੇ ਫਰੀ ਕਰਵਾਏ ਜਾਣਗੇ ਅਤੇ ਅਪ੍ਰੇਸਨ ਕਰਨ ਉਪਰੰਤ ਕਲੱਬ ਵੱਲੋ ਮਰੀਜਾ ਨੂੰ ਘਰ-ਘਰ ਜਾ ਕੇ ਛੱਡਿਆ ਜਾਵੇਗਾ।ਇਸ ਮੌਕੇ ਸਮੂਹ ਕਲੱਬ ਦੇ ਆਹੁਦੇਦਾਰਾ ਨੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਰਾਏਕੋਟ,ਬਾਬਾ ਬਲਵੀਰ ਸਿੰਘ ਲੰਮੇ,ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ ਅਤੇ ਸਮੂਹ ਡਾਕਟਰਾ ਦੀ ਟੀਮ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਕਿਸਾਨ ਆਗੂ ਮਨਜਿੰਦਰ ਸਿੰਘ ਸਿੱਧੂ,ਇੰਦਰਜੀਤ ਸਿੰਘ,ਐਨ ਆਰ ਆਈ ਸਭਾ ਜਗਰਾਓ ਦੇ ਪ੍ਰਧਾਨ ਜਰਨੈਲ ਸਿੰਘ ਯੂ ਕੇ,ਸਾਬਕਾ ਸਰਪੰਚ ਮਲਕੀਤ ਸਿੰਘ ਲੰਮੇ,ਦਰਸ਼ਨ ਸਿੰਘ,ਹਰਪਾਲ ਸਿੰਘ,ਬਲਵਿੰਦਰ ਸਿੰਘ ਫੌਜੀ, ਚਰਨ ਸਿੰਘ ਮਾਹੀ,ਹੈਪੀ ਸਿੰਘ,ਪ੍ਰੀਤਮ ਸਿੰਘ,ਬਬਲਾ ਸਿੰਘ,ਦਲਵੀਰ ਸਿੰਘ ਮਨੀਲਾ,ਜਰਨੈਲ ਸਿੰਘ,ਬੂਟਾ ਸਿੰਘ ਆਦਿ ਹਾਜ਼ਰ ਸਨ।

ਅੱਖਾਂ ਦੇ ਮੁਫਤ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਵਿੱਚ ਸਫਾਈ ਸੇਵਕ ਯੂਨੀਅਨ ਜਗਰਾਉਂ ਦੀ ਟੀਮ ਵੱਲੋਂ ਵੀ ਸ਼ਿਰਕਤ ਕੀਤੀ

ਜਗਰਾਉਂ,1  ਮਈ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਗਦਰੀ ਬਾਬਾ ਗੁਰਦਿੱਤ ਸਿੰਘ ਯਾਦਗਾਰੀ ਕਲੱਬ ਲੰਮਾ ਅਤੇ ਯੂਥ ਵੈਲਫੇਅਰ ਕਲੱਬ ਪਿੰਡ ਲੰਮਾ ਵੱਲੋਂ ਗੁਰਦੁਆਰਾ ਪੰਜੁਆਣਾ ਸਾਹਿਬ ਪਿੰਡ ਲੰਮਾ ਵਿਖੇ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਚਿੱਟੇ ਮੋਤੀਏ ਦਾ ਫਰੀ ਆਪਰੇਸ਼ਨ ਕੈੰਪ ਲਗਵਾਇਆ ਗਿਆ ਜਿਸ ਵਿਸ਼ੇਸ਼ ਤੌਰ ਤੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਅਰੁਣ ਗਿੱਲ ਵੱਲੋਂ ਆਪਣੀ ਹਾਜਰੀ ਲਗਵਾਈ ਗਈ ਇਸ ਮੌਕੇ ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਜਗਰਾਓਂ ਦੀ ਟੀਮ ਦੇ ਅਹੁਦੇਦਾਰ ਹਾਜਰ ਸਨ ।

ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਜਗਰਾਉਂ ਦੀ ਅਹਿਮ ਮੀਟਿੰਗ ਹੋਈ

ਜਗਰਾਉਂ, 1 ਮਈ(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਭਾਰਤ ਵਿਕਾਸ ਪ੍ਰੀਸ਼ਦ ਜਗਰਾਓਂ ਸ਼ਾਖਾ ਦੀ ਸ਼ਨੀਵਾਰ ਦੇਰ ਰਾਤ ਨੂੰ ਹੋਈ ਜਨਰਲ ਹਾਊਸ ਦੀ ਮੀਟਿੰਗ ਵਿਚ ਜਿੱਥੇ ਕਾਰਜ-ਕਾਰਨੀ ਮੈਂਬਰਾਂ ਦੀ ਨਿਯੁਕਤ ਹੋਈ ਉੱਥੇ ਜ਼ਰੂਰਤਮੰਦ ਸਕੂਲੀ ਵਿਦਿਆਰਥੀਆਂ ਦੀ ਮਦਦ ਕਰਨ ਅਤੇ ਲੋੜਵੰਦ ਵਿਅਕਤੀਆਂ ਨੂੰ ਕੰਨਾਂ ਵਾਲੀ ਮਸ਼ੀਨਾਂ ਮੁਫ਼ਤ ਦੇਣ ਦਾ ਵੀ ਅਹਿਮ ਫ਼ੈਸਲਾ ਲਿਆ ਗਿਆ। ਸਥਾਨਕ ਬਸੰਤ ਫਾਸਟ ਫੂਡ ਵਿਖੇ ਪ੍ਰੀਸ਼ਦ ਦੇ ਪ੍ਰਧਾਨ ਸੁਖਦੇਵ ਗਰਗ ਨੇ ਕਾਰਜ-ਕਾਰਨੀ ਵਿਚ ਨਵੇਂ ਅਹੁਦੇਦਾਰਾਂ ਨੂੰ ਸ਼ਾਮਲ ਕਰਦਿਆਂ ਐਡਵੋਕੇਟ ਵਿਵੇਕ ਭਾਰਦਵਾਜ ਨੂੰ ਵਾਈਸ ਪ੍ਰਧਾਨ, ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ ਨੂੰ ਪੋ੍ਰਜੈਕਟ ਚੇਅਰਮੈਨ, ਮਨੀਸ਼ ਚੁੱਘ ਨੂੰ ਜੁਆਇੰਟ ਸੈਕਟਰੀ, ਰੋਹਿਤ ਗੁਪਤਾ ਨੂੰ ਜੁਆਇੰਟ ਕੈਸ਼ੀਅਰ, ਜਨਕ ਕੁਮਾਰ ਤੇ ਰਾਮ ਕਿ੍ਰਸ਼ਨ ਨੂੰ ਵਰਕਿੰਗ ਕਮੇਟੀ ਮੈਂਬਰ ਬਣਾਉਣ ਦਾ ਐਲਾਨ ਕੀਤਾ। ਪ੍ਰੀਸ਼ਦ ਵੱਲੋਂ ਪੁਰਾਣੀ ਦਾਣਾ ਮੰਡੀ ਅਤੇ ਆਦਰਸ਼ ਕੰਨਿਆ ਸਕੂਲ ਦੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਾ ਸਮਾਨ ਦੇਣ, ਤਾਰਾ ਦੇਵੀ ਜਿੰਦਲ ਅਤੇ ਖ਼ਾਲਸਾ ਸਕੂਲ ਵਿਖੇ ਅਧਿਆਪਕਾ ਦੇ ਸਨਮਾਨ ਕਰਨ ਪ੍ਰੀਸ਼ਦ ਦੇ ਸਟੇਟ ਪੋ੍ਰਜੈਕਟ ‘ਵਿਦਿਆਰਥੀ ਅਭਿਨੰਦਨ ਗੁਰੂ ਵੰਦਨ’ ਤਹਿਤ ਸਮਾਗਮ ਕਰਵਾਉਣ, ਵਿਕਲਾਂਗਾਂ ਨੰੂ ਮੁਫ਼ਤ ਬਨਾਵਟੀ ਅੰਗ ਦੇਣ, ਇੱਕ ਦਿਨ ਦਾ ਫੈਮਿਲੀ ਟੂਰ ਲੈ ਕੇ ਜਾਣ ਸਮੇਤ ਹੋਰ ਵੀ ਕਈ ਸਮਾਜ ਸੇਵੀ ਕੰਮਾਂ ਸਬੰਧੀ ਵਿਚਾਰਾਂ ਹੋਈਆਂ। ਇਸ ਮੌਕੇ ਪ੍ਰੀਸ਼ਦ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ: ਚੰਦਰ ਮੋਹਨ ਓਹਰੀ ਨੇ ਜਿੱਥੇ ਪ੍ਰੀਸ਼ਦ ਦੀ ਪੰਜਾਬ ਭਰ ਤੇ ਜ਼ਿਲੇ੍ਹ ਅੰਦਰ ਚੱਲ ਰਹੀਆਂ ਗਤੀਵਿਧੀਆਂ ਤੇ ਚਾਨਣਾ ਪਾਇਆ ਉੱਥੇ ਮੈਂਬਰਾਂ ਨੂੰ ਸਮਾਜ ਸੇਵਾ ਦੇ ਕੰਮਾਂ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਸਟੇਟ ਦੀ 8 ਮਈ ਨੂੰ ਜਲੰਧਰ ਵਿਖੇ ਹੋਣ ਜਾ ਰਹੀ ਮੀਟਿੰਗ ਸਬੰਧੀ ਵੀ ਜਾਣਕਾਰੀ ਦਿੱਤੀ। ਮੀਟਿੰਗ ਵਿਚ ਹੋਰ ਵੀ ਇਸ ਮੌਕੇ ਗਰਾਮ ਬਸਤੀ ਪ੍ਰੀਸ਼ਦ ਪੰਜਾਬ ਦੇ ਕਨਵੀਨਰ ਸਤੀਸ਼ ਗਰਗ, ਚੇਅਰਮੈਨ ਕੁਲਭੂਸ਼ਨ ਅਗਰਵਾਲ, ਸੈਕਟਰੀ ਹਰੀ ਓਮ ਵਰਮਾ, ਕੈਸ਼ੀਅਰ ਵਿਸਾਲ ਗੋਇਲ, ਸੰਜੀਵ ਗੋਇਲ, ਨਵਨੀਤ ਗੁਪਤਾ, ਰੋਹਿਤ ਗੁਪਤਾ, ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਰਾਜੀਵ ਕੁਮਾਰ ਜਨਕ, ਡਾ: ਭਾਰਤ ਭੂਸ਼ਨ ਸਿੰਗਲਾ, ਐਡਵੋਕੇਟ ਬਲਦੇਵ ਕਿ੍ਰਸ਼ਨ ਗੋਇਲ, ਸੋਨੂੰ ਜੈਨ, ਐਡਵੋਕੇਟ ਵਿਵੇਕ ਭਾਰਦਵਾਜ, ਸੁਰਜੀਤ ਬਾਂਸਲ, ਰਾਮ ਕਿ੍ਰਸ਼ਨ, ਮਨੀਸ਼ ਚੁੱਘ ਆਦਿ ਹਾਜ਼ਰ ਸਨ। ਮੀਟਿੰਗ ਦੀ ਸਮਾਪਤੀ ‘ਰਾਸ਼ਟਰੀ ਗੀਤ ਜਨ ਗਨ ਮਨ’ ਨਾਲ ਹੋਈ।

ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ 'ਕਵਿਤਾ ਉਚਾਰਨ' ਮੁਕਾਬਲਾ ਕਰਵਾਇਆ

ਜਗਰਾਉ 1 ਮਈ (ਅਮਿਤਖੰਨਾ) ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵਿਖੇ ਵੱਖ-ਵੱਖ ਗਤੀਵਿਧੀਆਂ ਦੀ ਲੜੀ ਵਿਚ 'ਕਵਿਤਾ ਉਚਾਰਨ' ਮੁਕਾਬਲਾ ਕਰਵਾਇਆ ਗਿਆ | ਇਸ ਵਿਚ ਪਹਿਲੀ ਅਤੇ ਦੂਸਰੀ ਜਮਾਤ ਨੇ ਭਾਗ ਲਿਆ | ਕਵਿਤਾਵਾਂ ਦੇ ਮੁੱਖ ਵਿਸ਼ੇ ਦਰੱਖ਼ਤ ਲਗਾਉ, ਗਰਮੀ ਦੀ ਰੁੱਤ, ਕੰਪਿਊਟਰ, ਜੰਕ-ਫੂਡ ਤੋਂ ਪ੍ਰਹੇਜ਼ ਆਦਿ ਸਨ | ਇਸ ਮੌਕੇ ਮੈਡਮ ਮਹਿਤਾ ਅਗਰਵਾਲ, ਕੁਲਦੀਪ ਕੌਰ ਅਤੇ ਮੈਡਮ ਨਵਜੀਤ ਧੀਰ ਨੇ ਜੱਜਾਂ ਦੀ ਭੂਮਿਕਾ ਨਿਭਾਈ | ਇਸ ਵਿਚ 60 ਬੱਚਿਆਂ ਨੇ ਭਾਗ ਲਿਆ, ਸਾਰੇ ਬੱਚਿਆਂ ਨੇ ਆਪਣੀਆਂ ਕਵਿਤਾਵਾਂ ਦੇ ਅਨੁਕੂਲ ਪੁਸ਼ਾਕਾਂ ਪਾ ਕੇ ਉਤਸ਼ਾਹ ਨਾਲ ਕਵਿਤਾਵਾਂ ਸੁਣਾਈਆਂ | ਸਕੂਲ ਦੇ ਡਾਇਰੈਕਟਰ ਮੈਡਮ ਸ਼ਸੀ ਜੈਨ, ਪਿੰ੍ਰਸੀਪਲ ਮੈਡਮ ਸੁਪਿ੍ਆ ਖੁਰਾਨਾ, ਵਾਈਸ ਪਿ੍ੰ: ਮੈਡਮ ਅਨੀਤਾ ਜੈਨ ਨੇ ਜੇਤੂ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਇਸ ਯਤਨ ਦੀ ਪ੍ਰਸੰਸਾ ਕੀਤੀ ਅਤੇ ਜ਼ਿਆਦਾ ਤੋਂ ਜ਼ਿਆਦਾ ਦਰੱਖ਼ਤ ਲਗਾਉਣ ਦਾ ਸੁਨੇਹਾ ਦਿੱਤਾ | ਇਸ ਮੌਕੇ ਸਾਰੇ ਅਧਿਆਪਕ ਸ਼ਾਮਿਲ ਸਨ | ਇਸ ਮੌਕੇ ਸਰਿਤਾ ਅੱਗਰਵਾਲ, ਕੁਲਦੀਪ ਕੌਰ, ਨਵਜੀਤ ਕੌਰ ਵੀ ਹਾਜ਼ਰ ਸਨ |

ਜੀ.ਅੈੱਚ.ਜੀ.ਅਕੈਡਮੀ ,ਜਗਰਾਉਂ ਵਿਖੇ ਵਿਦਿਆਰਥੀ ਕੌਂਸਲ ਦਾ ਸੰਗਠਨ

ਜਗਰਾਉ 1 ਮਈ (ਅਮਿਤਖੰਨਾ) ਜੀ.ਅੈੱਚ.ਜੀ.ਅਕੈਡਮੀ ,ਜਗਰਾਉਂ ਵਿਖੇ ਵਿਦਿਆਰਥੀ ਕੌਂਸਲ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ।ਸੱਤਵੀਂ ਤੋਂ  ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀ 'ਵਿਦਿਆਰਥੀ ਕੌਂਸਲ ਸੰਗਠਨ' ਦਾ ਹਿੱਸਾ ਬਣੇ।ਚੁਨਾਵ ਦੌਰਾਨ  ਵਿਦਿਆਰਥੀਆਂ ਤੋਂ ਅਲੱਗ ਅਲੱਗ ਪ੍ਰਸ਼ਨ ਪੁੱਛੇ ਗਏ ।ਵਿਦਿਆਰਥੀਆਂ ਦੀ ਹਰ ਪ੍ਰਕਾਰ ਦੀ ਯੋਗਤਾ ਨੂੰ ਦੇਖਦੇ ਹੋਏ ਉਨ੍ਹਾਂ ਦਾ ਚੁਨਾਵ ਅਧਿਆਪਕਾਂ ਦੀ ਕਮੇਟੀ ਅਤੇ ਪ੍ਰਿੰਸੀਪਲ ਸਾਹਿਬ ਦੁਆਰਾ ਕੀਤਾ ਗਿਆ।ਵਿਦਿਆਰਥੀਆਂ ਦੀ ਯੋਗਤਾ ਅਨੁਸਾਰ ਉਨ੍ਹਾਂ ਨੂੰ ਵੱਖ ਵੱਖ ਵਿਭਾਗ ਜਿਵੇਂ ਸਕੂਲ ਅਨੁਸ਼ਾਸਨ ਇੰਚਾਰਜ, ਧਾਰਮਿਕ ਸਿੱਖਿਆ, ਗਤੀਵਿਧੀ ਇੰਚਾਰਜ ਲਈ ਨਿਯੁਕਤ ਕੀਤਾ ਗਿਆ।ਬਾਰ੍ਹਵੀਂ ਸਾਇੰਸ ਦੇ ਵਿਦਿਆਰਥੀ ਕਰਨਪ੍ਰੀਤ ਸਿੰਘ ਨੂੰ ਹੈੱਡ ਬੁਆੲੇ ਅਤੇ ਬਾਰ੍ਹਵੀਂ ਸਾਇੰਸ  ਦੀ ਵਿਦਿਆਰਥਣ ਏਕਮ ਕੌਰ ਗਰੇਵਾਲ  ਨੂੰ  ਹੈੱਡ ਗਰਲ  ਬਣਨ ਦਾ ਮਾਣ ਪ੍ਰਾਪਤ ਹੋਇਆ।ਇਸ ਦੇ ਨਾਲ ਹੀ ਸਕੂਲ ਦੇ ਚਾਰੇ ਹਾਊਸ ਦੇ ਕਪਤਾਨ,ਵਾਈਸ ਕਪਤਾਨ, ਗਤੀਵਿਧੀ ਇੰਚਾਰਜ, ਮੀਡੀਆ ਇੰਚਾਰਜ,  ਧਾਰਮਿਕ ਗਤੀਵਿਧੀ ਇੰਚਾਰਜ ਦੇ ਨਾਂ ਵੀ ਘੋਸ਼ਿਤ ਕੀਤੇ ਗਏ।ਇਸ ਦੌਰਾਨ ਚੁਣੇ ਗਏ ਵਿਦਿਆਰਥੀ ਪਰੇਡ ਕਰਦੇ ਹੋਏ  ਸਵੇਰ ਦੀ ਸਭਾ ਦੇ ਵਿੱਚ ਸਟੇਜ ਤੇ ਪਹੁੰਚੇ ਅਤੇ ਪ੍ਰਿੰਸੀਪਲ ਮੈਡਮ ਅਤੇ  ਹਾਊਸ ਮੁਖੀਆਂ ਦੁਆਰਾ ਉਨ੍ਹਾਂ ਨੂੰ ਸੈਸ਼ੇ ਪਹਿਨਾਏ ਗਏ।ਇਸ ਉਪਰੰਤ ਸਕੂਲ ਦੇ ਹੈੱਡ ਬੁਆਏ, ਹੈੱਡ ਗਰਲ ਅਤੇ ਚਾਰੂ ਹਾਊਸ ਦੇ ਕਪਤਾਨਾਂ ਨੇ ਸਹੁੰ ਚੁੱਕਣ ਦੀ ਰਸਮ ਅਦਾ ਕੀਤੀ।ਅਖੀਰ ਵਿੱਚ ਜੀ. ਐੱਚ. ਜੀ ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਨਿਯੁਕਤ ਹੋਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਅਤੇ ਇੱਕ ਨਵੀਂ ਮਿਸਾਲ ਕਾਇਮ ਕਰਨ ਲਈ ਪ੍ਰੇਰਿਤ ਕੀਤਾ।