You are here

ਲੁਧਿਆਣਾ

ਜੀ.ਐਚ. ਜੀ.ਅਕੈਡਮੀ, ਵਿਖੇ ਮਨਾਇਆ ਗਿਆ ਮਾਂ ਦਿਵਸ

ਜਗਰਾਉਂ (ਅਮਿਤ ਖੰਨਾ )ਜੀ.ਐਚ. ਜੀ.ਅਕੈਡਮੀ,ਜਗਰਾਓਂ ਵਿਖੇ ਮਾਂ ਦਿਵਸ ਨੂੰ ਸਮਰਪਿਤ ' ਚੁੰਨੀ' ਕੋਰੀਓਗ੍ਰਾਫੀ ਨੇ ਬੰਨ੍ਹਿਆ ਰੰਗ  ਸਰਦਾਰ ਗੁਰਮੇਲ ਸਿੰਘ ਮੱਲ੍ਹੀ ਅਤੇ ਸਰਦਾਰ ਬਲਜੀਤ ਸਿੰਘ ਮੱਲ੍ਹੀ ਜੀ ਦੀ ਯੋਗ ਅਗਵਾਈ ਹੇਠ  ਚਲਾਈ ਜਾ ਰਹੀ ਸੰਸਥਾ ਜੀ. ਐੱਚ. ਜੀ.ਅਕੈਡਮੀ ਜਗਰਾਓਂ ਜੋ ਵਿੱਦਿਆ ਦੇ ਨਾਲ ਨਾਲ ਧਾਰਮਿਕ  ਰੁਚੀਆਂ ਪੈਦਾ ਕਰਨ ਦੇ ਉਪਰਾਲੇ ਕਰ ਰਹੀ ਹੈ, ਉੱਥੇ ਹੀ ਵਿਦਿਆਰਥੀਆਂ ਵਿੱਚ ਮਨੁੱਖੀ ਰਿਸ਼ਤਿਆਂ ਪ੍ਰਤੀ ਕਦਰਾਂ ਕੀਮਤਾਂ ਨੂੰ ਪ੍ਰਫੁੱਲਿਤ ਕਰਨ ਲਈ ਵੀ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ।ਜਿਸ ਤਰ੍ਹਾਂ ਕਿ ਅੱਜ ਸਭ ਤੋਂ ਅਣਮੁੱਲੇ ਰਿਸ਼ਤੇ ਮਾਂ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਨ ਲਈ 'ਮਾਂ ਦਿਵਸ' ਮਨਾਇਆ ਗਿਆ। ਜਿਸ ਵਿੱਚ ਨਰਸਰੀ ਤੋਂ ਯੂ.ਕੇ. ਜੀ .ਤੱਕ ਦੇ ਵਿਦਿਆਰਥੀਆਂ ਨੂੰ ਟਾਫ਼ੀਆਂ ਵੰਡੀਆਂ ਗਈਆਂ ਜੋ ਉਹ   ਆਪਣੀ ਮਾਂ ਲਈ ਇਕ ਤੋਹਫੇ ਦੇ ਤੌਰ ਤੇ ਲੈ ਕੇ ਗਏ । ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੀ ਮਾਂ ਲਈ ਬਹੁਤ ਹੀ ਸੁੰਦਰ ਕਾਰਡ ਬਣਾੲੇ ।ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੇ ਆਪਣੀ- ਆਪਣੀ ਮਾਂ ਦੇ ਨਾਂ ਖ਼ਤ ਲਿਖ ਕੇ  ਮਾਂ ਪ੍ਰਤੀ ਆਪਣੇ ਸਤਿਕਾਰ ਅਤੇ ਪਿਆਰ ਦਾ ਇਜ਼ਹਾਰ ਕੀਤਾ।  ਉਸ ਤੋਂ ਬਆਦ ਜ਼ੋਰਾਵਰ ਹਾਊਸ ਦੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ  'ਚੁੰਨੀ' ਗੀਤ  ਕੋਰੀਓਗ੍ਰਾਫੀ ਦੁਆਰਾ ਉੱਚ ਅਦਾਕਾਰੀ  ਪੇਸ਼ ਕਰਦਿਆਂ ਹੋਇਆਂ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ।ਜਿਸ ਵਿਚ ਵਿਦਿਆਰਥੀਆਂ ਨੇ ਦਰਸਾਇਆ ਕਿ ਕਿਸ ਤਰ੍ਹਾਂ ਇੱਕ ਮਾਂ ਪਰਮਾਤਮਾ ਤੋਂ ਆਪਣੇ ਬੱਚੇ ਦੀ ਸੁੱਖ ਮੰਗਦੀ ਹੈ ਉਸ ਉਪਰ ਆੲੇ ਹਰ ਦੁੱਖ ਨੂੰ ਆਪਣੇ ਸਿਰ ਲੈਂਦੀ ਹੈ ।ਉਸ ਦਾ ਪਾਲਣ ਪੋਸ਼ਣ ਕਰਦੀ ਹੈ ।ਇੱਕ ਮਾਂ ਲਈ ਆਪਣੇ  ਬੱਚੇ ਨੂੰ ਦੂਰ ਕਰਨਾ ਅਸਹਿ ਹੋ ਜਾਂਦਾ ਹੈ।ਅਖੀਰ ਵਿੱਚ ਜੀ .ਐੱਚ. ਜੀ. ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਹਮੇਸ਼ਾਂ ਲਈ ਆਪਣੀ ਮਾਂ ਦਾ ਸਤਿਕਾਰ ਕਰਨ, ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਖੂਬ ਤਰੱਕੀ ਕਰਕੇ ਆਪਣੇ ਮਾਂ ਬਾਪ ਦੇ ਸਿਰ ਦਾ ਤਾਜ ਬਣਨ ਲਈ ਪ੍ਰੇਰਿਤ ਕੀਤਾ ।

ਸਵਾਮੀ ਰੂਪ ਚੰਦ ਜੈਨ ਸਕੂਲ ਵਿੱਚ ਮਨਾਇਆ ਗਿਆ ਮਦਰ ਡੇ  

ਜਗਰਾਉਂ (ਅਮਿਤ ਖੰਨਾ )ਸਵਾਮੀ ਰੂਪ ਚੰਦ ਜੈਨ ਸਕੂਲ ਜਗਰਾਉਂ ਵਿਖੇ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਵੱਲੋਂ ਮਦਰ ਡੇਅ ਮਨਾਇਆ ਗਿਆ  ਜਿਸ ਵਿਚ ਬੱਚਿਆਂ ਨੇ ਆਪਣੀ ਮਾਤਾਵਾਂ ਨੂੰ ਸਨਮਾਨ ਦੇਣ ਲਈ ਕਵਿਤਾਵਾਂ ਪੇਸ਼ ਕੀਤੀਆਂ ਕਵਿਤਾਵਾਂ ਦੇ ਰਾਹੀਂ ਬੱਚਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਮਾਂ ਦੇ ਪ੍ਰਤੀ ਪਿਆਰ ਤੇ ਸਨਮਾਨ ਜਤਾਇਆ  ਇਸ ਦੇ ਨਾਲ ਹੀ ਬੱਚਿਆਂ ਨੇ ਆਪਣੇ ਹੱਥਾਂ ਨਾਲ ਬਣਾਏ ਚਾਰਟ ਦੇ ਕਾਰਡ ਪੇਸ਼ ਕੀਤੇ  ਅਧਿਆਪਕਾਂ ਵੱਲੋਂ ਬੱਚਿਆਂ ਨੂੰ ਮਾਂ ਦੀ ਮਹੱਤਤਾ ਬਾਰੇ ਦੱਸਿਆ ਗਿਆ ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਨੇ ਬੱਚਿਆਂ ਨੂੰ ਦੱਸਿਆ ਕਿ ਮਾਂ ਦੀ ਮਮਤਾ ਤੇ ਸਨੇਹ ਅਤੇ ਪਿਤਾ ਦਾ ਅਨੁਸ਼ਾਸਨ ਕਿਸੇ ਵੀ ਮਨੁੱਖ ਦੇ ਵਿਅਕਤੀਤਵ ਨੂੰ ਬਣਾਉਣ ਲਈ ਅਹਿਮ ਭੂਮਿਕਾ ਨਿਭਾਉਂਦਾ ਹੈ  ਅਤੇ  ਮਦਰ ਡੇਅ ਤੇ ਮਾਤਾਵਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ

ਸਵਾਮੀ ਰੂਪ ਚੰਦ ਜੈਨ ਸਕੂਲ ਵਿੱਚ ਮਨਾਇਆ ਗਿਆ ਮਦਰ ਡੇ  

ਜਗਰਾਉਂ (ਅਮਿਤ ਖੰਨਾ )ਸਵਾਮੀ ਰੂਪ ਚੰਦ ਜੈਨ ਸਕੂਲ ਜਗਰਾਉਂ ਵਿਖੇ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਵੱਲੋਂ ਮਦਰ ਡੇਅ ਮਨਾਇਆ ਗਿਆ  ਜਿਸ ਵਿਚ ਬੱਚਿਆਂ ਨੇ ਆਪਣੀ ਮਾਤਾਵਾਂ ਨੂੰ ਸਨਮਾਨ ਦੇਣ ਲਈ ਕਵਿਤਾਵਾਂ ਪੇਸ਼ ਕੀਤੀਆਂ ਕਵਿਤਾਵਾਂ ਦੇ ਰਾਹੀਂ ਬੱਚਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਮਾਂ ਦੇ ਪ੍ਰਤੀ ਪਿਆਰ ਤੇ ਸਨਮਾਨ ਜਤਾਇਆ  ਇਸ ਦੇ ਨਾਲ ਹੀ ਬੱਚਿਆਂ ਨੇ ਆਪਣੇ ਹੱਥਾਂ ਨਾਲ ਬਣਾਏ ਚਾਰਟ ਦੇ ਕਾਰਡ ਪੇਸ਼ ਕੀਤੇ  ਅਧਿਆਪਕਾਂ ਵੱਲੋਂ ਬੱਚਿਆਂ ਨੂੰ ਮਾਂ ਦੀ ਮਹੱਤਤਾ ਬਾਰੇ ਦੱਸਿਆ ਗਿਆ ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਨੇ ਬੱਚਿਆਂ ਨੂੰ ਦੱਸਿਆ ਕਿ ਮਾਂ ਦੀ ਮਮਤਾ ਤੇ ਸਨੇਹ ਅਤੇ ਪਿਤਾ ਦਾ ਅਨੁਸ਼ਾਸਨ ਕਿਸੇ ਵੀ ਮਨੁੱਖ ਦੇ ਵਿਅਕਤੀਤਵ ਨੂੰ ਬਣਾਉਣ ਲਈ ਅਹਿਮ ਭੂਮਿਕਾ ਨਿਭਾਉਂਦਾ ਹੈ  ਅਤੇ  ਮਦਰ ਡੇਅ ਤੇ ਮਾਤਾਵਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ

ਸਵਾਮੀ ਰੂਪ ਚੰਦ ਜੈਨ ਸਕੂਲ ਦੇ ਪੰਜਵੀਂ ਜਮਾਤ ਦੇ ਬੱਚਿਆਂ ਨੇ ਮਾਰੀਆਂ ਮੱਲਾਂ

ਨੂਰਪ੍ਰੀਤ ਪੰਜਵੀਂ ਵਿੱਚੋਂ   ਜਗਰਾਉਂ ਵਿੱਚੋਂ ਪਹਿਲੇ ਸਥਾਨ ਤੇ
(50% ਵਿਦਿਅਾਰਥੀਅਾਂ ਦੇ 90% ਤੋਂ  ਉਪਰ ਨੰਬਰ)
 ਜਗਰਾਉਂ (ਅਮਿਤ ਖੰਨਾ )ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਵਾਮੀ ਰੂਪ ਚੰਦ ਜੈਨ ਸਕੂਲ ਦੇ ਵਿਦਿਆਰਥੀਆਂ ਨੇ  ਜਗਰਾਉਂ ਵਿੱਚੋਂ ਮੋਹਰੀ  ਪੁਜ਼ੀਸ਼ਨਾਂ ਲੈ ਕੇ  ਆਪਣੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ ।  ਸਕੂਲ ਦੀ ਹੋਣਹਾਰ  ਵਿਦਿਆਰਥਣ ਨੂਰਪ੍ਰੀਤ ਕੌਰ ਨੇ 98% ਅੰਕ ਪ੍ਰਾਪਤ ਕਰਕੇ ਜਗਰਾਉਂ ਵਿੱਚੋਂ ਪਹਿਲਾ  ਦਰਜਾ ਹਾਸਲ ਕੀਤਾ ਹੈ।ਇਸੇ ਲੜੀ ਵਿਚ ਤਕਦੀਰ ਸਿੰਘ 96.8% ਅੰਕ ਲੈ ਕੇ ਦੂਜੇ ਦਰਜੇ ਤੇ , ਅਤੇ ਸ਼ਾਇਨਾ ਗੁਪਤਾ ਅਤੇ ਸੰਦੀਪ ਕੌਰ   96.2% ਅੰਕ ਲੈ ਕੇ ਸਕੂਲ ਵਿੱਚੋਂ  ਤੀਜੇ ਦਰਜੇ ਤੇ ਰਹੇ । ਇਸ ਤੋਂ  ਇਲਾਵਾ   ਹਿਮਾਨੀ ਨੇ 94.5% ਹਰਮਨਪ੍ਰੀਤ ਕੌਰ ਨੇ   ਜਸਪ੍ਰੀਤ ਕੌਰ ਦੇ 94 % ਅੰਸ਼ੂ ਦੁੱਗਲ ਦੇ 93.6%  ਮਨਵੀਰ ਕੌਰ ਦੇ 93.4%ਰਹਿਤ ਪ੍ਰੀਤ ਕੌਰ ਨੇ 93  ਜਤਿਨ ਕੁਮਾਰ ਨੇ 92.2% ਅੰਕ ਹਾਸਿਲ ਕੀਤੇ।ਪੰਜਵੀਂ ਜਮਾਤ ਦੇ 50%ਬੱਚਿਆਂ ਨੇ 90%ਤੋਂ ਉੱਪਰ ਅਤੇ 50% ਬੱਚਿਆਂ ਨੇ 80% ਤੋਂ ਉਪਰ ਅੰਕ ਹਾਸਲ ਕੀਤੇ ਪ੍ਰਿੰਸੀਪਲ ਰਾਜਪਾਲ ਕੌਰ ਅਤੇ ਮੈਨੇਜਮੈਂਟ ਵੱਲੋਂ  ਸਕੂਲ ਦੇ ਸ਼ਾਨਦਾਰ ਰਿਜ਼ਲਟ ਕਾਰਨ ਸਕੂਲ ਵਿੱਚ ਸਾਰੇ ਵਿਦਿਆਰਥੀਆਂ ਨੂੰ ਮਿਠਾਈ ਵੰਡੀ ਗਈ ਅਤੇ ਉਨ੍ਹਾਂ ਇਹ ਉਮੀਦ ਕੀਤੀ ਕਿ  ਬਾਕੀ ਜਮਾਤਾਂ ਦੇ  ਆਉਣ ਵਾਲੇ ਨਤੀਜਿਆਂ ਵਿੱਚ ਵੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਮਿਹਨਤਾਂ  ਜ਼ਰੂਰ ਰੰਗ ਲੈ ਕੇ ਆਉਣਗੀਆਂ

ਲੁਧਿਆਣਾ ਵਿੱਚ ਪ੍ਰਸਤਾਵਿਤ ਟੈਕਸਟਾਈਲ ਪਾਰਕ ਸਬੰਧੀ ਜ਼ਮੀਨੀ ਪੱਧਰ ਦੀਆਂ ਲੋੜਾਂ ਦਾ ਜਾਇਜ਼ਾ ਲੈਣ ਲਈ ਇੱਕ ਉੱਚ ਪੱਧਰੀ ਵਫ਼ਦ ਨੇ ਕੱਲ੍ਹ ਲੁਧਿਆਣਾ ਦਾ ਦੌਰਾ ਕੀਤਾ

ਵਫ਼ਦ ਦੀ ਅਗਵਾਈ ਕੇਂਦਰੀ ਟੈਕਸਟਾਈਲ ਮੰਤਰਾਲੇ ਦੇ ਵਧੀਕ ਸਕੱਤਰ ਵਿਜੇ ਕੁਮਾਰ ਸਿੰਘ ਨੇ ਕੀਤੀ

ਸਰਕਟ ਹਾਊਸ ਵਿਖੇ ਉਦਯੋਗਪਤੀਆਂ ਨਾਲ ਵੀ ਗੱਲਬਾਤ ਕੀਤੀ
ਲੁਧਿਆਣਾ, 7 ਮਈ  (ਰਣਜੀਤ ਸਿੱਧਵਾਂ)   :  ਪ੍ਰਧਾਨ ਮੰਤਰੀ ਮਿੱਤਰ ਸਕੀਮ ਤਹਿਤ ਕੂੰਮ ਕਲਾਂ, ਲੁਧਿਆਣਾ ਵਿਖੇ 1000 ਏਕੜ ਵਿੱਚ ਟੈਕਸਟਾਈਲ ਪਾਰਕ ਸਥਾਪਤ ਕਰਨ ਦੀ ਤਜਵੀਜ਼ ਹੈ। ਇਹ ਪਾਰਕ ਵੱਖ-ਵੱਖ ਉਦਯੋਗਿਕ ਇਕਾਈਆਂ ਰਾਹੀਂ ਜ਼ਿਲ੍ਹੇ ਵਿੱਚ ਹਰ ਕਿਸਮ ਦੀਆਂ ਟੈਕਸਟਾਈਲ ਗਤੀਵਿਧੀਆਂ ਨੂੰ ਪੋਸ਼ਣ ਦੇਵੇਗਾ।ਜ਼ਮੀਨੀ ਪੱਧਰ ਦੀਆਂ ਲੋੜਾਂ ਦਾ ਜਾਇਜ਼ਾ ਲੈਣ ਲਈ, ਇੱਕ ਉੱਚ ਪੱਧਰੀ ਵਫ਼ਦ ਨੇ ਕੱਲ੍ਹ (6 ਮਈ) ਲੁਧਿਆਣਾ ਦਾ ਦੌਰਾ ਕੀਤਾ ਸੀ। ਭਾਰਤ ਸਰਕਾਰ ਦੇ ਟੈਕਸਟਾਈਲ ਮੰਤਰਾਲੇ ਦੇ ਵਧੀਕ ਸਕੱਤਰ ਵਿਜੇ ਕੁਮਾਰ ਸਿੰਘ ਆਈ.ਏ.ਐਸ ਵਫ਼ਦ ਦੀ ਅਗਵਾਈ ਕਰ ਰਹੇ ਸਨ ਜਦਕਿ ਭਾਰਤ ਸਰਕਾਰ ਦੇ ਟੈਕਸਟਾਈਲ ਮੰਤਰਾਲੇ ਦੇ ਡਿਪਟੀ ਸਕੱਤਰ ਮਨੋਜ ਸਿਨਹਾ ਅਤੇ ਮੰਤਰਾਲੇ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਉਨ੍ਹਾਂ ਕੂੰਮ ਕਲਾਂ ਵਿਖੇ ਪ੍ਰਸਤਾਵਿਤ ਪ੍ਰੋਜੈਕਟ ਸਾਈਟ ਦਾ ਦੌਰਾ ਕੀਤਾ। ਸੁਰਭੀ ਮਲਿਕ ਡੀਸੀ ਲੁਧਿਆਣਾ ਅਤੇ ਸੰਦੀਪ ਰਿਸ਼ੀ ਆਈ.ਏ.ਐਸ ਨੇ ਪ੍ਰਸਤਾਵਿਤ ਸਾਈਟ ਦੇ ਖਾਕੇ ਬਾਰੇ ਜਾਣਕਾਰੀ ਦਿੱਤੀ। ਏਸੀਏ ਗਲਾਡਾ ਸ਼ਿਖਾ ਭਗਤ, ਪੀਸੀਐਸ ਵੀ ਸਾਈਟ ਦੇ ਦੌਰੇ ਦੌਰਾਨ ਮੌਜੂਦ ਸਨ।
ਇਸ ਤੋਂ ਬਾਅਦ ਵਫ਼ਦ ਨੇ ਵਿਲ ਸੀਰਾ (ਰਾਹੋਂ ਰੋਡ) ਵਿਖੇ ਯੰਗਮੈਨ ਵੂਲਨ ਮਿੱਲਜ਼ ਪ੍ਰਾਈਵੇਟ ਲਿਮਟਿਡ ਦਾ ਦੌਰਾ ਕੀਤਾ, ਜਿਸ ਨੂੰ ਭਾਰਤ ਸਰਕਾਰ ਦੀ ਵੱਕਾਰੀ ਪੀ.ਐਲ. ਆਈ. ਸਕੀਮ ਅਧੀਨ ਚੁਣਿਆ ਗਿਆ ਹੈ। ਵਫ਼ਦ ਵੱਲੋਂ ਸਰਕਟ ਹਾਊਸ ਵਿਖੇ ਟੈਕਸਟਾਈਲ ਇੰਡਸਟਰੀ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ ਗਈ । ਮੀਟਿੰਗ ਦੌਰਾਨ ਵਿਜੋਏ ਕੁਮਾਰ ਸਿੰਘ ਨੇ ਪੀ.ਐਮ.-ਮਿਤਰਾ ਸਕੀਮ ਬਾਰੇ ਸੰਖੇਪ ਜਾਣਕਾਰੀ ਦਿੱਤੀ ਕਿ ਇਹ ਪਲੱਗ ਐਨ ਪਲੇ ਮਾਡਲ ਹੋਵੇਗਾ ਜਿੱਥੇ 500 ਏਕੜ (1000 ਏਕੜ ਵਿੱਚੋਂ) ਨਿਰਮਾਣ ਗਤੀਵਿਧੀਆਂ ਲਈ ਰਾਖਵੀਂ ਹੋਵੇਗੀ ਅਤੇ ਬਾਕੀ ਸਾਂਝੀਆਂ ਸਹੂਲਤਾਂ (ਸੜਕਾਂ) ਲਈ ਹੋਵੇਗੀ। ਸੀਈਟੀਪੀਐੱਸ, ਐੱਸਟੀਪੀਐੱਸ,  ਬਾਇਲਰ ਆਦਿ ਵਿਸ਼ੇਸ਼ ਗਤੀਵਿਧੀਆਂ (ਆਰਐਂਡਡੀ, ਟੈਸਟਿੰਗ ਲੈਬਾਂ, ਸਿਖਲਾਈ), ਪ੍ਰਦਰਸ਼ਨੀ ਅਤੇ ਕਨਵੈਨਸ਼ਨ ਸੈਂਟਰ ਆਦਿ। ਟੈਕਸਟਾਈਲ ਉਦਯੋਗ ਦੀਆਂ ਬੁਨਿਆਦੀ ਸਮੱਸਿਆਵਾਂ ਅਤੇ ਲੋੜੀਂਦੇ ਬੁਨਿਆਦੀ ਢਾਂਚੇ ਨੂੰ ਸਮਝਣ ਲਈ ਟੀਮ ਦੁਆਰਾ ਲੰਮੀ ਚਰਚਾ ਕੀਤੀ ਗਈ। ਪ੍ਰਸਤਾਵਿਤ ਪਾਰਕ ਵਿੱਚ ਟੈਸਟਿੰਗ ਲੈਬਾਂ, ਵਰਕਰਾਂ ਦੇ ਹੋਸਟਲ, ਟੈਕਸਟਾਈਲ ਮਸ਼ੀਨਰੀ ਨਿਰਮਾਣ ਉਦਯੋਗ ਆਦਿ ਨੂੰ ਵਿਕਸਤ ਕਰਨ ਦੀ ਲੋੜ ਹੈ ।ਉਦਯੋਗਪਤੀਆਂ ਨੇ ਟੈਕਸਟਾਈਲ ਉਦਯੋਗ ਦੇ ਬਿਹਤਰ ਭਵਿੱਖ ਲਈ ਵੱਖ-ਵੱਖ ਮੁੱਦੇ ਉਠਾਏ ਅਤੇ ਸੁਝਾਅ ਦਿੱਤੇ।
ਸਿਬਿਨ ਸੀ.ਆਈ.ਏ.ਐਸ., ਡਾਇਰੈਕਟਰ ਆਫ਼ ਇੰਡਸਟਰੀਜ਼ ਐਂਡ ਕਾਮਰਸ, ਪੰਜਾਬ, ਅਮਿਤ ਕੁਮਾਰ ਪੰਚਾਲ ਆਈ.ਏ.ਐਸ. ਵਧੀਕ ਡਿਪਟੀ ਕਮਿਸ਼ਨਰ (ਆਰ.ਡੀ.), ਮਹੇਸ਼ ਖੰਨਾ, ਸੰਯੁਕਤ ਡਾਇਰੈਕਟਰ, ਸੰਜੇ ਚਰਕ  ਕਾਰਜਕਾਰੀ ਡਾਇਰੈਕਟਰ ਆਰ/ਓ ਟੈਕਸਟਾਈਲ ਕਮਿਸ਼ਨਰ ਅੰਮ੍ਰਿਤਸਰ, ਅਤੇ ਰਾਕੇਸ਼ ਕਾਂਸਲ, ਜਨਰਲ ਮੈਨੇਜਰ, ਜ਼ਿਲ੍ਹਾ ਮੀਟਿੰਗ ਵਿੱਚ ਉਦਯੋਗ ਕੇਂਦਰ, ਲੁਧਿਆਣਾ ਵੀ ਹਾਜ਼ਰ ਸਨ।

44ਵੇਂ ਦਿਨ ਵੀ ਲੱਗਾ ਧਰਨਾ ਪੀੜ੍ਹਤਾ 37ਵੇਂ ਦਿਨ ਵੀ ਬੈਠੀ ਭੁੱਖ ਹੜਤਾਲ ਰਹੀ 'ਤੇ

ਧਰਨਾ "ਆਪ" ਸਰਕਾਰ ਦੇ ਮੱਥੇ 'ਤੇ ਕਲੰਕ- ਮਜ਼ਦੂਰ ਯੂਨੀਅਨ

ਮਨਰੇਗਾ ਵਰਕਰਾਂ ਨੇ ਲਗਵਾਈ ਹਾਜ਼ਰੀ

ਜਗਰਾਉਂ 7 ਮਈ ( ਮਨਜਿੰਦਰ ਗਿੱਲ ) ਪੁਲਿਸ ਅੱਤਿਆਚਾਰ ਦੇ ਖਿਲਾਫ਼ ਥਾਣੇ ਸਿਟੀ ਮੂਹਰੇ ਪਿਛਲੇ 44 ਦਿਨਾਂ ਤੋਂ ਦਰਜ ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਜਨਤਕ ਜੱਥੇਬੰਦੀਆਂ ਲਗਾਇਆ ਧਰਨਾ ਭਗਵੰਤ ਮਾਨ ਦੀ "ਅਾਪ" ਸਰਕਾਰ 'ਤੇ ਮੱਥੇ ਕਲੰਕ ਹੈ। ਇਨਸਾਫ਼ ਦੇਣ ਦੇ ਮੁੱਦੇ 'ਤੇ ਵੱਡੇ-ਵੱਡੇ ਦਾਅਵੇ ਕਰਨ ਵਾਲੇ ਪੰਜਾਬ ਮੁੱਖ ਮੰਤਰੀ ਦਾ ਦਿਲ, ਪੀੜ੍ਹਤ ਮਾਤਾ ਵਲੋਂ ਭੇਜਿਆ ਖੂਨ ਨਾਲ਼ ਲਿਖਿਆ ਖਤ ਪੜ੍ਹ ਕੇ ਨਹੀਂ ਪਸੀਜਿਆ। ਉਨ੍ਹਾਂ ਕਿਹਾ ਕਿ ਕੱਲ਼ ਭਗਵੰਤ ਮਾਨ ਲੁਧਿਆਣੇ ਤੋਂ ਮੁੜ ਗਏ ਜਗਰਾਉਂ ਧਰਨਾਕਾਰੀਆਂ ਦੀ ਸਾਰ ਲੈਣ ਨਹੀਂ ਆਏ ਜਦਕਿ ਖੂਨ ਦਾ ਲਿਖਿਆ ਖਤ ਸੌੰਪਣ ਵਾਲੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਵੀ ਭਗਵੰਤ ਮਾਨ ਦੇ ਨਾਲ ਸਨ ਜਿੰਨਾਂ ਨੇ ਕਈ ਦਨ ਪਹਿਲਾਂ ਖਤ ਮਾਨ ਸੌਂਪਿਆ ਸੀ। ਜ਼ਿਕਰਯੋਗ ਹੈ ਕਿ ਰਸੂਲਪੁਰ ਪਿੰਡ ਦੀ ਗਰੀਬ ਮਾਂ-ਧੀ ਨੂੰ ਅੱਧੀ ਰਾਤ ਨੂੰ ਥਾਣੇ ਲਿਆ ਕੁੱਟਮਾਰ ਕਰਨ ਵਾਲੇ ਤੱਤਕਾਲੀ ਥਾਣਾਮੁਖੀ ਗੁਰਿੰਦਰ ਬੱਲ ਤੇ ਏਅੈਸਆਈ ਰਾਜਵੀਰ ਸਮੇਤ ਝੂਠੇ ਬਣੇ ਗਵਾਹ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਇਲਾਕੇ ਦੇ ਜਨਤਕ ਜੱਥੇਬੰਦੀਆਂ ਦੇ ਲੋਕ ਧਰਨੇ 'ਤੇ ਬੈਠੇ ਹਨ ਅਤੇ ਪੀੜ੍ਹਤ ਗਰੀਬ ਪਰਿਵਾਰ ਦੀ ਬਿਰਧ ਮਾਤਾ ਥਾਣੇ ਮੂਹਰੇ ਭੁੱਖ ਹੜਤਾਲ ਤੇ ਬੈਠੀ ਹੈ ਬਾਵਜੂਦ ਇਸ ਦੇ ਇਨਸਾਫ਼ ਦੀ ਕਿਰਨ ਕਿਧਰੇ ਨਜ਼ਰ ਨਹੀਂ ਆ ਰਹੀ। ਇਸ ਸਮੇਂ ਪੀੜ੍ਹਤ ਪਰਿਵਾਰ ਦੇ ਮੈਂਬਰ ਦਰਸ਼ਨ ਸਿੰਘ ਧਾਲੀਵਾਲ, ਮਨਰੇਗਾ ਆਗੂ ਕਿਰਨਜੀਤ ਕੌਰ ਸਿੱਧਵਾਂ ਤੇ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਹੁਣ ਲੋਕਾਂ ਦਾ ਵਿਸਵਾਸ਼ ਪੁਲਿਸ ਅਤੇ ਸਰਕਾਰ ਤੋਂ ਉਠਦਾ ਜਾ ਰਿਹਾ ਹੈ। ਇਸ ਸਮੇਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਸਰਵਿੰਦਰ ਸਿੰਘ ਸੁਧਾਰ ਨੇ ਕਿਹਾ ਕਿ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਦਿਨ-ਰਾਤ ਇਕ ਕੀਤਾ ਜਾਵੇਗਾ। ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਮਾਣੂੰਕੇ ਤੇ ਮਦਨ ਸਿੰਘ ਜਗਰਾਉਂ ਕਿਹਾ ਕਿ 16 ਸਾਲ ਪਹਿਲਾਂ ਸਿਟੀ ਥਾਣੇ 'ਚ ਮਾਂ-ਧੀ ਦੀ ਕੀਤੀ ਕੁੱਟਮਾਰ ਤੇ ਕਰੰਟ ਲਗਾਉਣ ਨਾਲ ਮਰੀ ਕੁਲਵੰਤ ਕੌਰ ਸਬੰਧੀ ਦਰਜ ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਵੱਡੀ ਗਿਣਤੀ ਵਿੱਚ ਕਿਸਾਨ-ਮਜ਼ਦੂਰ ਹਲਕਾ ਵਿਧਾਇਕ ਦੇ ਦਫ਼ਤਰ ਅੱਗੇ ਪਹੁੰਚਣਗੇ।ਅੱਜ ਦੇ ਧਰਨੇ ਵਿੱਚ ਕਾਮਰੇਡ ਸੋਨੀ ਸਿਧਵਾਂ ਦੀ ਅਗਵਾਈ 'ਚ ਵਿਸੇਸ਼ਤੌਰ 'ਤੇ ਪਹੁੰਚੇ ਮਨਰੇਗਾ ਵਰਕਰਾਂ ਨੇ ਆਪਣਾ ਸਮਰਥਨ ਦਿੱਤਾ ਤੇ ਪੁਲਿਸ ਅੱਤਿਆਚਾਰ ਖਿਲਾਫ਼ ਪੀੜ੍ਹਤ ਪਰਿਵਾਰ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ। ਧਰਨੇ ਨੂੰ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ ਨੇ
ਨੇ ਕੁਲਵੰਤ ਕੌਰ ਰਸੂਲਪੁਰ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਅੱਜ ਦੇ ਧਰਨੇ ਵਿੱਚ ਸੁਖਦੇਵ ਸਿੰਘ ਮਾਣੂੰਕੇ, ਰਾਮਤੀਰਥ ਸਿੰਘ, ਜਗਸੀਰ ਸਿੰਘ ਢਿੱਲੋਂ, ਡਾਕਟਰ ਗੁਰਮੇਲ ਸਿੰਘ ਕੁਲਾਰ, ਛਿੰਦਰ ਸਿੰਘ ਕੁਲਾਰ, ਪਵਨਦੀਪ, ਬਹਾਦਰ ਮੋਦਨ ਸਿੰਘ ਆਦਿ ਵੀ ਹਾਜ਼ਰ ਸਨ।

ਲੋਕ ਸੇਵਾ ਸੁਸਾਇਟੀ ਵੱਲੋਂ 8ਮਈ ਨੂੰ ਮੁਫ਼ਤ ਚੈੱਕਅਪ ਕੈਂਪ ਲਗਾਇਆ ਜਾਵੇਗਾ

ਜਗਰਾਉਂ , 8 ਮਈ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਲੋਕ ਸੇਵਾ ਸੁਸਾਇਟੀ ਜਗਰਾਉਂ ਵਲੋਂ ਦਿਲ, ਛਾਤੀ,ਕੰਨ, ਨੱਕ ਅਤੇ ਗਲੇ ਦੀ ਬਿਮਾਰੀਆਂ ਦਾ ਮੁਫ਼ਤ ਚੈੱਕਅਪ ਕੈਂਪ 8 ਮਈ 2022ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ ਇੱਕ ਵਜੇ ਤੱਕ ਅਰੋੜਾ ਪ੍ਰਾਪਟੀ ਲਿੰਕ ਰੋਡ ਸਾਹਮਣੇ ਰੇਲਵੇ ਸਟੇਸ਼ਨ ਜਗਰਾਉਂ ਵਿਖੇ ਲਗਾਇਆ ਜਾਵੇਗਾ, ਜਿਸ ਵਿੱਚ ਦਿਲ ਦੀ ਜਾਂਚ ਜਾਣੀ ਈ ਸੀ ਜੀ, ਮੁਫ਼ਤ ਕੀਤੀ ਜਾਵੇਗੀ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ, ਲੋੜਵੰਦ ਮਰੀਜ਼ਾਂ ਵਾਸਤੇ ਚੰਗੇ ਡਾਕਟਰਾਂ ਦ੍ਵਾਰਾ ਮੁਫ਼ਤ ਚੈੱਕਅਪ ਵੀ ਕੀਤਾ ਜਾਵੇਗਾ। ਇਹ ਸੁਸਾਇਟੀ ਵੱਲੋਂ ਪਹਿਲਾਂ ਵੀ ਕਈ ਚੈੱਕਅਪ ਕੈਂਪ ਲਗਾਏ ਜਾਂਦੇ ਹਨ।

 

ਕਿਸਾਨ ਆਗੂ ਸਤਪਾਲ ਸਿੰਘ ਲਾਡੀ ਪਿੰਡ ਪੱਤੀ ਮੁਲਤਾਨੀ ਤੇ ਮਾਤਾ ਜੀ ਦੀ ਅੰਤਮ ਅਰਦਾਸ 8 ਮਈ ਨੂੰ 

ਜਗਰਾਉਂ, 7 ਮਈ (ਮਨਜਿੰਦਰ ਗਿੱਲ)  ਪਿਛਲੇ ਦਿਨੀਂ ਕਿਸਾਨ ਆਗੂ ਸਤਪਾਲ ਸਿੰਘ ਲਾਡੀ ਦੇ ਮਾਤਾ ਜੀ ਸਦੀਵੀ ਵਿਛੋੜਾ ਦੇ ਗਏ ਹਨ ।  ਸਵਰਗੀ ਏ ਸੂਬੇਦਾਰ ਰਸਾਲ ਸਿੰਘ ਸੋਹਲ ਦੀ ਧਰਮ ਪਤਨੀ ਸਰਦਾਰਨੀ ਸੁਖਵਿੰਦਰ ਕੌਰ ਬਹੁਤ ਹੀ ਸਤਿਕਾਰ ਯੋਗ ਗੁਰੂ ਦੇ ਭਾਣੇ ਵਿੱਚ ਰਹਿਣ ਵਾਲੀ ਸ਼ਖ਼ਸੀਅਤ ਸਨ । ਚਾਰ ਪੁੱਤਰਾਂ ਦੀ ਮਾਤਾ ਪੋਤੇ ਪੋਤੀਆਂ ਅਤੇ ਹੋਰ ਵੱਡਾ ਪਰਿਵਾਰ ਜਿਸ ਦੀ ਸੂਝ ਬੂਝ ਤਾ ਤੇ ਸਖ਼ਤ ਮਿਹਨਤ ਦਾ ਧੁਰਾ ਬਣ ਕੇ ਕੰਮ ਕਰ ਰਹੇ ਸਨ ਸਤਿਕਾਰਯੋਗ ਮਾਤਾ ਜੀ ਪਿਛਲੇ ਲੰਮੇ ਸਮੇਂ ਤੋਂ । ਸਾਡੇ ਪ੍ਰਤੀਨਿਧ ਨਾਲ ਜਲ ਸ਼ਕਤੀ ਨਿਊਜ਼ ਪੰਜਾਬ ਦੇ ਮਾਲਕ ਸ ਅਮਨਜੀਤ ਸਿੰਘ ਖਹਿਰਾ ਨੇ ਗੱਲਬਾਤ ਕਰਦੇ ਜਿੱਥੇ ਪਰਿਵਾਰ ਦੇ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਉਥੇ ਮਾਤਾ ਜੀ ਦੇ ਠੰਢੇ ਅਤੇ ਮਿਲਾਪੜੇ ਸੁਭਾਅ ਦੀ ਗੱਲ ਕਰਦਿਆਂ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ । ਇਸ ਸਮੇਂ ਉਨ੍ਹਾਂ ਦੇ ਸਪੁੱਤਰ ਸੱਤਪਾਲ ਸਿੰਘ ਲਾਡੀ ਜੋ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਲਾਕੇ ਦੇ ਸੀਨੀਅਰ ਆਗੂ ਹਨ  ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦੇ ਨਮਿੱਤ  ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ 8 ਮਈ 2022 ਦਿਨ ਐਤਵਾਰ ਦੁਪਹਿਰੇ 1 ਵਜੇ ਪਿੰਡ ਦੇ ਜੀਵਨ ਸਿੰਘ ਗੁਰਦੁਆਰਾ ਸਾਹਿਬ ਵਿਖੇ ਪਾਏ ਜਾ ਰਹੇ ਹਨ। ਸਬੰਧਤ ਰਿਸ਼ਤੇਦਾਰ ਮਿੱਤਰ ਅਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਿ ਉਸ ਸਮੇਂ ਸਿਰ ਪੁੱਜ ਮਾਤਾ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨ ।

ਪਿਛਲੀਆਂ ਸਰਕਾਰਾਂ ਨੇ ਸਾਢੇ ਚਾਰ ਸਾਲਾਂ ਦੇ ਰਾਜ ਤੋਂ ਬਾਅਦ ਜੋ ਕਰਨ ਦੀ ਕੋਸ਼ਿਸ਼ ਕੀਤੀ, ਆਮ ਆਦਮੀ ਪਾਰਟੀ ਵੱਲੋਂ ਪਹਿਲੇ 50 ਦਿਨਾਂ 'ਚ ਕਰ ਵਿਖਾਇਆ - ਹਰਪਾਲ ਸਿੰਘ ਚੀਮਾ

- ਕਿਹਾ! ਆਗਾਮੀ ਬਜਟ ਸਬੰਧੀ ਲੋਕਾਂ ਤੋਂ ਸੁਝਾਅ ਮੰਗਣਾ ਇਤਿਹਾਸਕ ਬਦਲਾਅ ਹੈ

 

- ਆਮ ਲੋਕਾਂ ਦੇ ਸੁਝਾਵਾਂ ਰਾਹੀਂ ਸੂਬੇ ਦੇ ਸਰਵਪੱਖੀ ਵਿਕਾਸ ਲਈ ਯੋਜਨਾਵਾਂ ਕੀਤੀਆਂ ਜਾਣਗੀਆਂ ਤਿਆਰ

 

ਲੁਧਿਆਣਾ, 6 ਮਈ  (ਰਣਜੀਤ ਸਿੱਧਵਾਂ) - ਪੰਜਾਬ ਦੇ ਵਿੱਤ, ਯੋਜਨਾ, ਯੋਜਨਾ ਲਾਗੂ ਕਰਨ, ਕਰ ਤੇ ਆਬਕਾਰੀ ਅਤੇ ਸਹਿਕਾਰਤਾ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਅੱਜ ਕਿਹਾ ਕਿ ਪਿਛਲੀ ਸਰਕਾਰ ਨੇ 4.5 ਸਾਲ ਦੇ ਸ਼ਾਸਨ ਤੋਂ ਬਾਅਦ ਜੋ ਕੁਝ ਕਰਨ ਦੀ ਕੋਸ਼ਿਸ਼ ਕੀਤੀ, ਉਹੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਮ ਆਦਮੀ ਪਾਰਟੀ' ਦੀ ਸਰਕਾਰ ਨੇ ਸੱਤਾ ਵਿੱਚ ਆਉਣ ਦੇ ਪਹਿਲੇ 50 ਦਿਨਾਂ ਵਿੱਚ ਹੀ ਕਰ ਵਿਖਾਇਆ। ਉਨ੍ਹਾਂ ਕਿਹਾ ਕਿ ਆਗਾਮੀ 'ਜਨਤਾ ਬਜਟ' ਬਾਰੇ ਲੋਕਾਂ ਤੋਂ ਸੁਝਾਅ ਮੰਗਣਾ ਇੱਕ ਇਤਿਹਾਸਕ ਤਬਦੀਲੀ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ 'ਜਨਤਾ ਬਜਟ' ਲਈ ਲੋਕਾਂ ਤੋਂ ਸੁਝਾਅ ਮੰਗ ਰਹੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ 'ਅਸੀਂ ਪਹਿਲਾਂ ਹੀ 26000 ਤੋਂ ਵੱਧ ਸਰਕਾਰੀ ਨੌਕਰੀਆਂ ਦਾ ਇਸ਼ਤਿਹਾਰ ਜਾਰੀ ਕਰ ਚੁੱਕੇ ਹਾਂ, ਇਸ ਤੋਂ ਇਲਾਵਾ ਕਈ ਹੋਰ ਲੋਕ-ਪੱਖੀ ਫੈਸਲੇ ਵੀ ਪਹਿਲਾਂ ਹੀ ਲਏ ਜਾ ਚੁੱਕੇ ਹਨ। ਇੱਥੋਂ ਤੱਕ ਕਿ ਸਾਡੇ ਪਹਿਲੇ ਬਜਟ ਵਿੱਚ ਸਮਾਜ ਦੇ ਸਾਰੇ ਵਰਗਾਂ ਤੋਂ ਸੁਝਾਅ ਮੰਗਣਾ ਆਪਣੇ ਆਪ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਹੈ'।

ਕੈਬਨਿਟ ਮੰਤਰੀ ਨੇ ਇਹ ਗੱਲ ਅੱਜ ਸਥਾਨਕ ਬੱਚਤ ਭਵਨ ਵਿਖੇ ਲੁਧਿਆਣਾ ਦੇ ਉਦਯੋਗਪਤੀਆਂ ਨਾਲ ਗੱਲਬਾਤ ਕਰਦਿਆਂ ਅਤੇ ਉਨ੍ਹਾਂ ਦੇ 'ਜਨਤਾ ਬਜਟ' ਲਈ ਸੁਝਾਅ ਲੈਣ ਮੌਕੇ ਕਹੀ। ਮੀਟਿੰਗ ਦੌਰਾਨ ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਮਦਨ ਲਾਲ ਬੱਗਾ, ਦਲਜੀਤ ਸਿੰਘ ਗਰੇਵਾਲ (ਭੋਲਾ), ਰਜਿੰਦਰਪਾਲ ਕੌਰ ਛੀਨਾ, ਜੀਵਨ ਸਿੰਘ ਸੰਗੋਵਾਲ, ਹਾਕਮ ਸਿੰਘ ਠੇਕੇਦਾਰ, ਹਰਦੀਪ ਸਿੰਘ ਮੁੰਡੀਆਂ, ਕੁਲਵੰਤ ਸਿੰਘ ਸਿੱਧੂ, ਮਨਵਿੰਦਰ ਸਿੰਘ ਗਿਆਸਪੁਰਾ ਅਤੇ ਗੁਰਪ੍ਰੀਤ ਬੱਸੀ ਗੋਗੀ, ਡਾ.ਕੇ.ਐਨ.ਐਸ., ਅਮਨਦੀਪ ਸਿੰਘ ਮੋਹੀ ਤੋਂ ਇਲਾਵਾ ਕਈ ਹੋਰ ਵੀ ਮੌਜੂਦ ਸਨ।

ਇਸ ਮੌਕੇ ਉਦਯੋਗਪਤੀਆਂ ਨੂੰ ਸੰਬੋਧਨ ਕਰਦਿਆਂ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸੂਬੇ ਦੀਆਂ ਪਿਛਲੀਆਂ ਸਰਕਾਰਾਂ ਨੇ ਉਦਯੋਗ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕੇ, ਜਿਸ ਕਾਰਨ ਸਨਅਤੀ ਵਿਕਾਸ ਸਹੀ ਢੰਗ ਨਾਲ ਨਹੀਂ ਹੋ ਸਕਿਆ ਅਤੇ ਜੇਕਰ ਉਦਯੋਗਾਂ ਨੂੰ ਮੁੜ ਲੀਹਾਂ 'ਤੇ ਲਿਆਉਣ ਲਈ ਹੁਣ ਸਹੀ ਕਦਮ ਨਾ ਚੁੱਕੇ ਗਏ ਤਾਂ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ। ਇਸੇ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਜਟ ਬਾਰੇ ਸਮਾਜ ਦੇ ਹਰ ਵਰਗ ਦੇ ਲੋਕਾਂ ਤੋਂ ਸੁਝਾਅ ਮੰਗ ਰਹੀ ਹੈ ਅਤੇ ਇਨ੍ਹਾਂ ਸੁਝਾਵਾਂ ਨੂੰ ਆਉਣ ਵਾਲੇ ਬਜਟ ਵਿੱਚ ਸ਼ਾਮਲ ਕੀਤਾ ਜਾਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਜਦੋਂ ਲੋਕ ਆਪਣੇ ਸੁਝਾਅ ਦਿੰਦੇ ਹਨ ਤਾਂ ਉਨ੍ਹਾਂ ਨੂੰ ਆਪਣੀਆਂ ਸ਼ਿਕਾਇਤਾਂ ਵੀ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਨਤਾ ਬਜਟ ਲਈ ਵੱਧ ਤੋਂ ਵੱਧ ਸਾਕਾਰਾਤਮਕ ਸੁਝਾਅ ਦੇਣ ਤਾਂ ਜੋ ਪੰਜਾਬ ਵਿੱਚ ਪਹਿਲੀ ਵਾਰ ਲੋਕਾਂ ਦੀ ਪਸੰਦ ਦਾ ਬਜਟ ਤਿਆਰ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਸਾਰੇ ਸੁਝਾਅ ਲਿਖਤੀ ਰੂਪ ਵਿੱਚ ਪੇਸ਼ ਕੀਤੇ ਜਾਣ ਅਤੇ ਭਰੋਸਾ ਦਿਵਾਇਆ ਕਿ ਸਾਰੇ ਸੁਚਾਰੂ ਸੁਝਾਵਾਂ ਨੂੰ ਜਨਤਾ ਬਜਟ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੁਝਾਅ ਦੇਣ ਦੇ ਚਾਹਵਾਨ 10 ਮਈ, 2022 ਤੱਕ ਪੋਰਟਲ finance.punjab.gov.in 'ਤੇ ਜਾਂ ਈਮੇਲ ਆਈਡੀ punjabdabudget@gmail.com 'ਤੇ ਮੈਸੇਜ ਭੇਜ ਕੇ ਬਜਟ ਦੀ ਤਿਆਰੀ ਵਿਚ ਹਿੱਸਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਨੇ ਵੀ ਪਹਿਲਾਂ ਹੀ ਸਾਰੇ ਵਿਧਾਇਕਾਂ ਨੂੰ ਆਪੋ-ਆਪਣੇ ਹਲਕਿਆਂ ਵਿੱਚ ਲੋਕਾਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦੇ ਸੁਝਾਅ ਲੈਣ ਦੇ ਨਿਰਦੇਸ਼ ਜਾਰੀ ਕੀਤੇ ਹਨ।ਉਨ੍ਹਾਂ ਦੱਸਿਆ ਕਿ ਹੁਣ ਤੱਕ 1 ਲੱਖ ਤੋਂ ਵੱਧ ਸੁਝਾਅ ਪ੍ਰਾਪਤ ਹੋ ਚੁੱਕੇ ਹਨ। ਜਨਤਾ ਬਜਟ ਸਬੰਧੀ ਆਪਣੇ ਸੁਝਾਅ ਦੇਣ ਵਾਲੇ ਉਦਯੋਗਪਤੀਆਂ ਵਿੱਚ ਨੀਰਜ ਸਤੀਜਾ, ਅਮਿਤ ਥਾਪਰ, ਰਾਹੁਲ ਆਹੂਜਾ, ਗੁਰਮੀਤ ਸਿੰਘ ਕੁਲਾਰ, ਅਸ਼ਵਿਨ ਨਾਗਪਾਲ, ਰਜਨੀਸ਼ ਆਹੂਜਾ, ਗੁਰਪਰਗਟ ਸਿੰਘ ਕਾਹਲੋਂ, ਕੇ ਕੇ ਗਰਗ, ਜੰਗ ਬਹਾਦਰ ਸਿੰਘ, ਵਿਨੋਦ ਥਾਪਰ, ਰਾਜਨ ਗੁਪਤਾ, ਡੀ.ਐਸ. ਚਾਵਲਾ, ਅਸ਼ੋਕ ਜੁਨੇਜਾ, ਮੁਨੀਸ਼ ਬਹਿਲ, ਪੰਕਜ ਸ਼ਰਮਾ, ਰਮਨਜੀਤ ਸਿੰਘ, ਅਸ਼ੋਕ ਸਚਦੇਵਾ, ਗੁਰਵਿੰਦਰ ਸਿੰਘ ਲਾਂਬਾ, ਈਸ਼ਰ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ। ਇਸ ਮੌਕੇ ਡਿਪਟੀ ਸਕੱਤਰ ਵਿੱਤ ਉਦੈਦੀਪ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਪੁਲਿਸ ਕਮਿਸ਼ਨਰ ਡਾ.ਕੌਸਤੁਭ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ ਖੰਨਾ ਅਮਰਜੀਤ ਬੈਂਸ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਵਿਸ਼ਵਕਰਮਾ ਸੁਸਾਇਟੀ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਮਨਾਇਆ   

ਜਗਰਾਉਂ (ਅਮਿਤ ਖੰਨਾ ): ਇਲਾਕੇ ਦੀ ਸਿਰਕੱਢ ਸੰਸਥਾ ਵਿਸ਼ਵਕਰਮਾ ਵੈਲਫੇਅਰ ਸੁਸਾਇਟੀ (ਸਰਵਸਾਂਝੀ) ਵੱਲੋਂ ਹਰ ਸਾਲ ਦੀ ਤਰ੍ਹਾਂ  ਐਤਕੀਂ ਵੀ ਕੌਮ ਦੇ ਮਹਾਨ ਯੋਧੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 299 ਵਾਂ ਜਨਮ ਦਿਹਾੜਾ ਬੜੀ ਧੂਮ ਧਾਮ ਨਾਲ  ਮਨਾਇਆ ਗਿਆ। ਗੁਰਦੁਆਰਾ ਰਾਮਗਡ਼੍ਹੀਆ ਸਾਹਿਬ ਨੇੜੇ ਨਗਰ ਕੌਂਸਲ ਵਿਖੇ ਪਾਠਾਂ ਦੇ ਭੋਗ ਉਪਰੰਤ ਭਾਈ ਜਸਵੰਤ ਸਿੰਘ ਦੇ ਜਥੇ ਵੱਲੋਂ ਬਹੁਤ ਹੀ ਰਸ ਭਿੰਨਾ ਕੀਰਤਨ ਕੀਤਾ ਗਿਆ। ਉਪਰੰਤ ਵਿਸ਼ਵਕਰਮਾ ਵੈਲਫੇਅਰ ਸੁਸਾਇਟੀ (ਸਰਬ ਸਾਂਝੀ) ਦੇ ਪ੍ਰਧਾਨ ਪ੍ਰਿਤਪਾਲ ਸਿੰਘ ਮਣਕੂ ਨੇ ਸੰਗਤਾਂ ਨੂੰ ਆਪਣੇ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਦੀ  ਵਧਾਈ ਦਿੰਦਿਆਂ ਆਖਿਆ ਕਿ ਧਰਤੀ ਤੇ ਉਹੀ ਕੌਮਾਂ ਸੂਰਜ ਵਾਂਗ ਚਮਕਦੀਆਂ ਹਨ ਜੋ ਆਪਣੇ ਸੂਰਬੀਰ,ਯੋਧਿਆਂ ਤੇ ਕੌਮ ਦੇ ਜਰਨੈਲਾਂ ਨੂੰ ਯਾਦ ਰੱਖਦੀਆਂ ਹਨ, ਉਨ੍ਹਾਂ ਦੇ ਜਨਮ ਦਿਹਾੜੇ ਮਨਾਉਂਦੀਆਂ ਹਨ। ਉਨ੍ਹਾਂ ਦੇ ਜਨਮ ਦਿਹਾੜਾ ਮਨਾਉਣਾ ਸਾਡੇ ਫ਼ਰਜ਼ਾਂ ਵਿੱਚ ਸ਼ਾਮਲ ਹੈ। ਉਨ੍ਹਾਂ ਆਖਿਆ ਕਿ ਜੱਸਾ ਸਿੰਘ ਰਾਮਗੜ੍ਹੀਆ ਉਹ ਜਰਨੈਲ ਸਨ ਜਿਨ੍ਹਾਂ ਨੇ ਦਿੱਲੀ ਨੂੰ ਫ਼ਤਹਿ ਕਰ ਕੇ ਉੱਥੇ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ ਸੀ। ਅਜਿਹੇ ਜਰਨੈਲਾਂ ਕਰਕੇ ਹੀ ਅਸੀਂ ਆਪਣੇ ਆਪ ਨੂੰ ਮਾਣਮੱਤਾ ਮਹਿਸੂਸ ਕਰਦੇ ਹਾਂ। ਇਸ ਮੌਕੇ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਤ ਵੀ ਕੀਤਾ ਗਿਆ। ਸਟੇਜ ਦੀ ਕਾਰਵਾਈ ਵਿਸ਼ਵਕਰਮਾ ਸੁਸਾਇਟੀ ਦੇ ਜਨਰਲ ਸਕੱਤਰ ਹਰਿੰਦਰਪਾਲ ਸਿੰਘ ਕਾਲਾ ਨੇ ਚਲਾਈ । ਇਸ ਮੌਕੇ ਸੰਗਤਾਂ ਵਿਚ ਪ੍ਰਧਾਨ ਕਰਮ ਸਿੰਘ ਜਗਦੇ, ਗੁਰਦਰਸ਼ਨ ਸਿੰਘ ਸੀਹਰਾ ਕਸ਼ਮੀਰੀ ਲਾਲ, ਪ੍ਰਧਾਨ ਪ੍ਰਿਤਪਾਲ ਸਿੰਘ ਮਣਕੂ, ਜਨਰਲ ਸਕੱਤਰ ਹਰਿੰਦਰਪਾਲ ਸਿੰਘ ਕਾਲਾ, ਹਰਜਿੰਦਰ ਸਿੰਘ ਮਠਾਡ਼ੂ,ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੇ ਪ੍ਰਧਾਨ  ਜਿੰਦਰ ਪਾਲ ਧੀਮਾਨ, ਹਰਦਿਆਲ ਸਿੰਘ ਭੰਮਰਾ, ਅਮਰਜੀਤ ਸਿੰਘ ਘਟੌੜੇ, ਸੋਹਣ ਸਿੰਘ ਸੱਗੂ, ਜੱਜ ਸਿੰਘ ਗਾਲਬ, ਹਰਜੀਤ ਸਿੰਘ ਗਾਲਬ, ਗੁਰਮੇਲ ਸਿੰਘ ਮੇਲਾ, ਮੰਗਲ ਸਿੰਘ, ਹਰਦੇਵ ਸਿੰਘ ਕਾਉਂਕੇ, ਪਰਦੀਪ ਸਿੰਘ ਨਾਗੀ, ਬਾਬਾ ਜਸਬੀਰ ਸਿੰਘ ਬੈਰਾਗੀ, ਸੁਖਦੇਵ ਸਿੰਘ ਨਸਰਾਲੀ, ਅਮਰ ਸਿੰਘ ਆਰਟਿਸਟ, ਪ੍ਰੀਤਮ ਸਿੰਘ ਗੈਦੂ, ਕਰਨੈਲ ਸਿੰਘ ਧੰਜਲ, ਪਾਲੀ ਠੇਕੇਦਾਰ ਸੁਰਿੰਦਰ ਸਿੰਘ ਕਾਕਾ, ਮਨਦੀਪ ਸਿੰਘ ਮਨੀ, ਜਸਵਿੰਦਰ ਸਿੰਘ ਮਠਾੜੂ ਤੇ ਬਲਵੀਰ ਸਿੰਘ ਸੌਂਦ ਆਦਿ ਹਾਜ਼ਰ ਸਨ। ਸਮਾਪਤੀ ਉਪਰੰਤ ਚਾਹ ਅਤੇ ਪਕੌੜਿਆਂ ਦੇ ਲੰਗਰ ਅਤੁੱਟ ਵਰਤੇ ।