You are here

ਲੁਧਿਆਣਾ

ਲੋਕ ਸੇਵਾ ਸੁਸਾਇਟੀ ਵੱਲੋਂ ਸਕੂਲ ਨੂੰ ਵਾਟਰ ਕੂਲਰ, ਆਰੋ ਸਿਸਟਮ ਤੇ 25 ਕੁਰਸੀਆਂ ਭੇਟ ਕੀਤੀਆਂ

ਜਗਰਾਉ 13 ਮਈ (ਅਮਿਤਖੰਨਾ) ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਅੱਜ ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਨੂੰ ਵਿਦਿਆਰਥੀਆਂ ਦੇ ਲਈ ਠੰਢੇ ਪਾਣੀ ਵਾਲਾ ਵਾਟਰ ਕੂਲਰ, ਆਰ ਓ ਸਿਸਟਮ ਤੇ 25 ਕੁਰਸੀਆਂ ਭੇਟ ਕੀਤੀਆਂ ਗਈਆਂ। ਇਸ ਸਮੇਂ ਸੋਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਸਰਪ੍ਰਸਤ ਰਾਜਿੰਦਰ ਜੈਨ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਨੇ ਕਿਹਾ ਕਿ ਸਰਵਹਿੱਤਕਾਰੀ ਸਕੂਲ ਦੇ ਬੱਚਿਆਂ ਦੀ ਮੰਗ ਨੂੰ ਦੇਖਦੇ ਹੋਏ ਸਕੂਲ ਨੂੰ 25 ਕੁਰਸੀਆਂ, ਵਾਟਰ ਕੂਲਰ ਅਤੇ ਆਰ ਓ ਸਿਸਟਮ ਦਿੱਤਾ ਗਿਆ ਹੈ ਤਾਂ ਕਿ ਗਰਮੀ ਦੇ ਮੌਸਮ ਵਿੱਚ ਇਨ੍ਹਾਂ ਨੂੰ ਕੋਈ ਤਕਲੀਫ਼ ਨਾ ਆਵੇ| ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਲਗਾਤਾਰ ਸਕੂਲਾਂ ਨੂੰ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ| ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਡਾ ਅੰਜੂ ਗੋਇਲ ਅਤੇ ਪ੍ਰਿੰਸੀਪਲ ਨੀਲੂ ਨਰੂਲਾ ਨੇ ਸੁਸਾਇਟੀ ਦਾ ਸਕੂਲ ਦੀ ਮਦਦ ਕਰਨ ਲਈ ਧੰਨਵਾਦ ਕੀਤਾ| ਇਸ ਮੌਕੇ ਸਕੂਲ ਦੇ ਮੈਨੇਜਰ ਐਡਵੋਕੇਟ ਵਿਵੇਕ ਭਾਰਦਵਾਜ, ਦਰਸ਼ਨ ਲਾਲ ਸੰਮੀ, ਅਧਿਆਪਕਾ ਮਨਿੰਦਰ  ਕੌਰ, ਦਵਿੰਦਰ ਸਿੰਘ, ਕਮਲਜੀਤ ਕੌਰ ਸਮੇਤ ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਨੀਰਜ ਮਿੱਤਲ, ਮੁਕੇਸ਼ ਗੁਪਤਾ, ਕੰਵਲ ਕੱਕੜ, ਲਾਕੇਸ਼ ਟੰਡਨ, ਆਰ ਕੇ ਗੋਇਲ, ਡਾ  ਭਾਰਤ ਭੂਸ਼ਣ ਬਾਂਸਲ, ਰਜਿੰਦਰ ਜੈਨ ਕਾਕਾ, ਸੁਖਜਿੰਦਰ ਸਿੰਘ ਢਿੱਲੋਂ, ਪੀ ਆਰ ਓ ਮਨੋਜ  ਗਰਗ, ਅਨਿਲ ਮਲਹੋਤਰਾ, ਸੁਨੀਲ ਅਰੋੜਾ ਆਦਿ ਹਾਜ਼ਰ ਸਨ|

ਫ਼ਰੀਦ ਟਰੈਵਲਜ਼ ਨੇ ਲਗਵਾਇਆ 10 ਦਿਨ ਚ ਕੈਨੇਡਾ ਦਾ ਵਿਜ਼ਟਰ ਵੀਜ਼ਾ  

ਜਗਰਾਉ 13 ਮਈ (ਅਮਿਤਖੰਨਾ) ਆਈਲੈੱਟਸ ਤੇ ਇਮੀਗ੍ਰੇਸ਼ਨ ਖੇਤਰ ਚ ਇਲਾਕੇ ਦੀ ਨਾਮਵਰ ਸੰਸਥਾ ਫ਼ਰੀਦ ਟਰੈਵਲਜ਼ ਵੱਲੋਂ ਸਿਰਫ 10 ਦਿਨ ਚ ਕਨੇਡਾ ਵਿਜ਼ਟਰ ਵੀਜ਼ਾ ਲਗਾਇਆ  ਇਸ ਮੌਕੇ ਸੰਸਥਾ ਦੇ ਡਾਇਰੈਕਟਰ ਅਮਿਤ ਸਚਦੇਵਾ ਨੇ ਦੱਸਿਆ ਕਿ ਸੰਸਥਾ ਵੱਲੋਂ ਅਵਤਾਰ ਸਿੰਘ ਤੂਰ ਪੁੱਤਰ ਬਲਵੀਰ ਸਿੰਘ ਤੂਰ ਵਾਸੀ ਪਿੰਡ ਸਵੱਦੀ ਕਲਾਂ ਜਗਰਾਉਂ ਨੇ ਵਿਜ਼ਟਰ ਵੀਜ਼ਾ ਦੀ ਫਾਈਲ ਸਾਡੀ ਸੰਸਥਾ ਕੋਲ ਲਗਾਈ ਤੇ ਸਿਰਫ ਦੱਸ ਦਿਨਾਂ ਵਿੱਚ ਉਨ੍ਹਾਂ ਦਾ ਵਿਜ਼ਟਰ ਵੀਜ਼ਾ ਹਾਸਲ ਕੀਤਾ  ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਜਿਥੇ ਵਿਦਿਆਰਥਣ ਬਣੇ ਵਧੀਆ ਮਾਹੌਲ ਚ ਪੜ੍ਹਾਇਆ ਜਾਂਦਾ ਹੈ ਉਥੇ ਆਏ ਦਿਨ ਵੀਜ਼ੇ ਲਗਾਏ ਜਾਂਦੇ ਹਨ

ਸਵਾਮੀ ਰੂਪ ਚੰਦ ਜੈਨ ਸਕੂਲ ਵਿੱਚ ਕਰਵਾਇਆ ਗਿਆ ਬੁੱਕ ਮਾਰਕ ਮੁਕਾਬਲਾ  

 ਜਗਰਾਉ 13 ਮਈ (ਅਮਿਤਖੰਨਾ) ਸਵਾਮੀ ਰੂਪ ਚੰਦ ਜੈਨ ਸਕੂਲ ਨੇ ਵਿਦਿਆਰਥੀਆਂ ਦੀ ਕਿਤਾਬਾਂ ਤੋਂ ਪਰੇ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ ਜਮਾਤ ਛੇਵੀਂ ਤੋਂ ਅੱਠਵੀ ਤੱਕ ਬੁੱਕ ਮਾਰਕ ਮੁਕਾਬਲਾ ਕਰਵਾਇਆ ਗਿਆ ਵਿਦਿਆਰਥੀਆਂ ਨੂੰ ਇੱਕ ਖਾਲੀ ਟੈਂਮਲੇਟ ਦਿੱਤਾ ਗਿਆ ਸੀ ਅਤੇ  ਮਨਪਸੰਦ ਦ੍ਰਿਸ਼ਾਂ, ਪਾਤਰਾਂ ਜਾਂ ਚਿੱਤਰਾਂ ਨਾਲ ਇੱਕ ਅਸਲੀ ਡਿਜ਼ਾਈਨ ਬਣਾਉਣ ਲਈ ਉਤਸ਼ਾਹਿਤ ਕੀਤਾ ਗਿਆ ਸੀ।  ਪ੍ਰਿੰਸੀਪਲ ਰਾਜਪਾਲ ਕੌਰ ਨੇ ਪ੍ਰਤੀਭਾਗੀ  ਬੱਚਿਆਂ ਨੂੰ ਵੱਧ ਤੋਂ ਵੱਧ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ । ਤਾਂ ਜੋ ਉਹ ਇਸ  ਵਿਲੱਖਣ ਤਰ੍ਹਾਂ ਦੀ ਕਲਾ  ਅਤੇ ਟੈਲੇਂਟ ਨਾਲ ਰੂਬਰੂ ਹੋ ਸਕਣ ਇਸ  ਇਸ ਪ੍ਰਤੀਯੋਗਿਤਾ ਵਿੱਚ ਸੱਤਵੀਂ   ਜਮਾਤ ਦੇ ਅਰਸ਼ਦੀਪ ਸਿੰਘ ,ਸੁਖਜੀਤ ਕੌਰ  ਅਤੇ  ਸਿਮਰਨਪ੍ਰੀਤ  ਕੌਰ   ਨੇ ਪਹਿਲਾ ਦੂਜਾ ਤੇ  ਤੀਜਾ  ਸਥਾਨ ਪ੍ਰਾਪਤ ਕੀਤਾ। ਇਸ ਵਿਲੱਖਣ ਤਰ੍ਹਾਂ ਦੇ ਹੋਏ ਮੁਕਾਬਲੇ ਦਾ   ਬੱਚਿਆਂ ਨੇ ਬਹੁਤ   ਆਨੰਦ ਮਾਣਿਆ ।

ਨਰਸਿੰਗ ਡੇ' ਮੌਕੇ ਵਿਦਿਆਰਥਣਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ 

ਜਗਰਾਉ 13 ਮਈ (ਅਮਿਤਖੰਨਾ) ਸਥਾਨਕ ਜੀਵਨਜੋਤ ਨਰਸਿੰਗ ਇੰਸਟੀਚਿਊਟ 'ਚ 'ਨਰਸਿੰਗ ਡੇ' ਮੌਕੇ ਵਿਦਿਆਰਥਣਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਕਾਲਜ ਦੇ ਪਿੰ੍ਸੀਪਲ ਗਗਨਦੀਪ ਕੌਰ ਨੇ ਸਮਾਗਮ ਦੀ ਸ਼ੁਰੂਆਤ ਫਲੋਰੈਂਸ ਨਾਈਟਿੰਗੇਲ ਨੂੰ ਸ਼ਰਧਾਂਜਲੀ ਦਿੰਦਿਆਂ ਕੀਤੀ। ਕਾਲਜ ਦੇ ਡਾਇਰੈਕਟਰ ਡਾ. ਪਰਮਿੰਦਰ ਸਿੰਘ ਨੇ ਵਿਦਿਆਰਥੀਆਂ ਤੇ ਸਟਾਫ ਦੀ ਹੌਸਲਾ ਅਫਜ਼ਾਈ ਕਰਦਿਆਂ ਨਰਸਿੰਗ ਦੀ ਅਹਿਮੀਅਤ 'ਤੇ ਚਾਨਣ ਪਾਇਆ।ਨਰਸਿੰਗ ਡੇ ਨੂੰ ਮੁੱਖ ਰੱਖਦਿਆਂ ਕਰਵਾਏ ਪੋਸਟਰ ਮੁਕਾਬਲੇ 'ਚੋਂ ਸੰਦੀਪ ਕੌਰ ਤੇ ਜੋਤੀ ਗੁਪਤਾ ਅੱਵਲ ਰਹੀਆਂ ਜਦਕਿ ਰੰਗੋਲੀ ਮੁਕਾਬਲੇ 'ਚੋਂ ਜਿੰਦਰੀ ਕੌਰ, ਗ਼ੌਰੀ ਕੌਰ ਤੇ ਰਾਜਵੀਰ ਕੌਰ ਅੱਵਲ ਰਹੀਆਂ। ਸਮਾਗਮ 'ਚ ਕਾਲਜ ਡਾਇਰੈਕਟਰ ਡਾ. ਪਰਮਿੰਦਰ ਸਿੰਘ, ਸਰਦਾਰਾ ਸਿੰਘ, ਗਗਨਦੀਪ ਕੌਰ ਤੇ ਬਾਬਾ ਸਰਬਜੀਤ ਸਿੰਘ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰਾਨ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਸਟਾਫ਼ ਗੁਰਿੰਦਰ ਕੌਰ, ਦਿਵਜੋਤ ਕੌਰ, ਰਾਹੁਲ ਵਰਮਾ, ਹਰਮਨਦੀਪ ਸਿੰਘ ਸੇਖੋਂ ਵੀ ਹਾਜ਼ਰ ਸਨ।

ਕੌਲਧਾਰ ਜਠੇਰੇ ਪ੍ਰਬੰਧਕ ਕਮੇਟੀ ਦੀ ਮੀਟਿੰਗ ਰੁੜਕਾ ਕਲਾਂ ਵਿਖੇ ਕੀਤੀ ਗਈ ਜਗਤਾਰ ਸਿੰਘ ਚੂਹੜਚੱਕ

 15 ਮਈ ਨੂੰ ਹੋਵੇਗਾ ਸੱਭਿਆਚਾਰਕ ਅਤੇ ਧਾਰਮਿਕ ਪ੍ਰੋਗਰਾਮ

ਅਜੀਤਵਾਲ (ਬਲਵੀਰ ਸਿੰਘ ਬਾਠ)  ਕੌਲਧਰ ਪਰਿਵਾਰਾਂ ਦੇ ਜੱਦੀ ਜਠੇਰੇ  ਪ੍ਰਬੰਧਕ ਕਮੇਟੀ ਦੀ ਮੀਟਿੰਗ ਪਿੰਡ ਰੁੜਕਾ ਕਲਾਂ ਜ਼ਿਲ੍ਹਾ ਜਲੰਧਰ ਵਿਖੇ ਕੀਤੀ ਗਈ ਮੀਟਿੰਗ ਬਾਰੇ  ਜਨ ਸ਼ਕਤੀ ਨੂੰ ਜਾਣਕਾਰੀ ਦਿੰਦਿਆਂ  ਸਾਬਕਾ ਪੰਚਾਇਤ ਮੈਂਬਰ ਜਗਤਾਰ ਸਿੰਘ ਤਾਰੀ ਨੇ ਦੱਸਿਆ  ਤੇ ਕੌਲਧਰ ਪਰਿਵਾਰਾਂ ਦੇ ਜੱਦੀ ਜਠੇਰੇ ਪਿੰਡ ਰੁੜਕਾ ਕਲਾਂ ਵਿਖੇ ਸਾਲਾਨਾ ਜੋੜ ਮੇਲਾ ਮਨਾਏ ਜਾਣ ਸਬੰਧੀ ਵਿਚਾਰ ਵਟਾਂਦਰਾ ਪਰਗਟ ਕੀਤਾ ਗਿਆ  ਉਨ੍ਹਾਂ ਦੱਸਿਆ ਕਿ ਮਿਤੀ ਪੱਚੀ ਮਈ ਨੂੰ ਸਵੇਰੇ ਗਿਆਰਾਂ ਵਜੇ ਝੰਡੇ ਦੀ ਰਸਮ ਹੋਵੇਗੀ ਉਪਰੰਤ ਸੱਭਿਆਚਾਰਕ ਅਤੇ ਧਾਰਮਿਕ ਸਮਾਗਮ ਹੋਵੇਗਾ ਜਿਸ ਵਿਚ ਓਂਕਾਰ ਸੰਧੂ ਮਿਊਜ਼ੀਕਲ ਗਰੁੱਪ ਉੱਚਾ ਪਿੰਡ  ਕਹਾਣੀ ਵਾਲੇ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਇਸ ਮੇਲੇ  ਨੂੰ ਲੈ ਕੇ ਕੌਲਧਰ ਪਰਿਵਾਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ  ਉਨ੍ਹਾਂ ਅੱਗੇ ਕਿਹਾ ਕਿ ਪੂਰੇ ਪੰਜਾਬ ਵਿਚੋਂ ਕੌਲਧਰ ਪਰਿਵਾਰਾਂ ਦੀ ਹਜ਼ਾਰਾਂ ਦੀ ਗਿਣਤੀ ਵਿਚ ਕੌਲਧਰ ਪਰਿਵਾਰ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਵਧਾਉਣਗੇ ਅਤੇ ਪੂਰਵਜਾਂ ਦੇ ਅਸਥਾਨ ਤੇ ਸ਼ਰਧਾ ਪੂਰਵਕ ਨਤਮਸਤਕ ਹੋਣਗੇ ਇਸ ਸਮੇਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ  ਉਨ੍ਹਾਂ ਨਾਲ ਸੰਪਰਕ ਕਰਨ ਵਾਸਤੇ ਆਪਣਾ ਇੱਕ ਨੰਬਰ ਜਾਰੀ ਕੀਤਾ 9815155922

ਜਨਮ ਦਿਨ ਮੁਬਾਰਕ  

ਸੰਜਮ ਗੋਇਲ ਦੇ ਜਨਮ ਦਿਨ ਤੇ ਅਦਾਰਾ ਜਨ ਸ਼ਕਤੀ ਨਿਊਜ਼ ਵੱਲੋਂ ਬਹੁਤ ਬਹੁਤ ਮੁਬਾਰਕਾਂ  

ਕੌਲਧਾਰ ਜਠੇਰੇ ਪ੍ਰਬੰਧਕ ਕਮੇਟੀ ਦੀ ਮੀਟਿੰਗ ਰੁੜਕਾ ਕਲਾਂ ਵਿਖੇ ਕੀਤੀ ਗਈ ਜਗਤਾਰ ਸਿੰਘ ਚੂਹੜਚੱਕ

 15 ਮਈ ਨੂੰ ਹੋਵੇਗਾ ਸੱਭਿਆਚਾਰਕ ਅਤੇ ਧਾਰਮਿਕ ਪ੍ਰੋਗਰਾਮ

ਅਜੀਤਵਾਲ , (ਬਲਵੀਰ ਸਿੰਘ ਬਾਠ)  ਕੌਲਧਰ ਪਰਿਵਾਰਾਂ ਦੇ ਜੱਦੀ ਜਠੇਰੇ  ਪ੍ਰਬੰਧਕ ਕਮੇਟੀ ਦੀ ਮੀਟਿੰਗ ਪਿੰਡ ਰੁੜਕਾ ਕਲਾਂ ਜ਼ਿਲ੍ਹਾ ਜਲੰਧਰ ਵਿਖੇ ਕੀਤੀ ਗਈ ਮੀਟਿੰਗ ਬਾਰੇ  ਜਨ ਸ਼ਕਤੀ ਨੂੰ ਜਾਣਕਾਰੀ ਦਿੰਦਿਆਂ  ਸਾਬਕਾ ਪੰਚਾਇਤ ਮੈਂਬਰ ਜਗਤਾਰ ਸਿੰਘ ਤਾਰੀ ਨੇ ਦੱਸਿਆ  ਤੇ ਕੌਲਧਰ ਪਰਿਵਾਰਾਂ ਦੇ ਜੱਦੀ ਜਠੇਰੇ ਪਿੰਡ ਰੁੜਕਾ ਕਲਾਂ ਵਿਖੇ ਸਾਲਾਨਾ ਜੋੜ ਮੇਲਾ ਮਨਾਏ ਜਾਣ ਸਬੰਧੀ ਵਿਚਾਰ ਵਟਾਂਦਰਾ ਪਰਗਟ ਕੀਤਾ ਗਿਆ  ਉਨ੍ਹਾਂ ਦੱਸਿਆ ਕਿ ਮਿਤੀ ਪੱਚੀ ਮਈ ਨੂੰ ਸਵੇਰੇ ਗਿਆਰਾਂ ਵਜੇ ਝੰਡੇ ਦੀ ਰਸਮ ਹੋਵੇਗੀ ਉਪਰੰਤ ਸੱਭਿਆਚਾਰਕ ਅਤੇ ਧਾਰਮਿਕ ਸਮਾਗਮ ਹੋਵੇਗਾ ਜਿਸ ਵਿਚ ਓਂਕਾਰ ਸੰਧੂ ਮਿਊਜ਼ੀਕਲ ਗਰੁੱਪ ਉੱਚਾ ਪਿੰਡ  ਕਹਾਣੀ ਵਾਲੇ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਇਸ ਮੇਲੇ  ਨੂੰ ਲੈ ਕੇ ਕੌਲਧਰ ਪਰਿਵਾਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ  ਉਨ੍ਹਾਂ ਅੱਗੇ ਕਿਹਾ ਕਿ ਪੂਰੇ ਪੰਜਾਬ ਵਿਚੋਂ ਕੌਲਧਰ ਪਰਿਵਾਰਾਂ ਦੀ ਹਜ਼ਾਰਾਂ ਦੀ ਗਿਣਤੀ ਵਿਚ ਕੌਲਧਰ ਪਰਿਵਾਰ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਵਧਾਉਣਗੇ ਅਤੇ ਪੂਰਵਜਾਂ ਦੇ ਅਸਥਾਨ ਤੇ ਸ਼ਰਧਾ ਪੂਰਵਕ ਨਤਮਸਤਕ ਹੋਣਗੇ ਇਸ ਸਮੇਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ  ਉਨ੍ਹਾਂ ਨਾਲ ਸੰਪਰਕ ਕਰਨ ਵਾਸਤੇ ਆਪਣਾ ਇੱਕ ਨੰਬਰ ਜਾਰੀ ਕੀਤਾ 9815155922

ਕੌਲਧਾਰ ਜਠੇਰੇ ਪ੍ਰਬੰਧਕ ਕਮੇਟੀ ਦੀ ਮੀਟਿੰਗ ਰੁੜਕਾ ਕਲਾਂ ਵਿਖੇ ਕੀਤੀ ਗਈ ਜਗਤਾਰ ਸਿੰਘ ਚੂਹੜਚੱਕ

 15 ਮਈ ਨੂੰ ਹੋਵੇਗਾ ਸੱਭਿਆਚਾਰਕ ਅਤੇ ਧਾਰਮਿਕ ਪ੍ਰੋਗਰਾਮ

ਅਜੀਤਵਾਲ , (ਬਲਵੀਰ ਸਿੰਘ ਬਾਠ)  ਕੌਲਧਰ ਪਰਿਵਾਰਾਂ ਦੇ ਜੱਦੀ ਜਠੇਰੇ  ਪ੍ਰਬੰਧਕ ਕਮੇਟੀ ਦੀ ਮੀਟਿੰਗ ਪਿੰਡ ਰੁੜਕਾ ਕਲਾਂ ਜ਼ਿਲ੍ਹਾ ਜਲੰਧਰ ਵਿਖੇ ਕੀਤੀ ਗਈ ਮੀਟਿੰਗ ਬਾਰੇ  ਜਨ ਸ਼ਕਤੀ ਨੂੰ ਜਾਣਕਾਰੀ ਦਿੰਦਿਆਂ  ਸਾਬਕਾ ਪੰਚਾਇਤ ਮੈਂਬਰ ਜਗਤਾਰ ਸਿੰਘ ਤਾਰੀ ਨੇ ਦੱਸਿਆ  ਤੇ ਕੌਲਧਰ ਪਰਿਵਾਰਾਂ ਦੇ ਜੱਦੀ ਜਠੇਰੇ ਪਿੰਡ ਰੁੜਕਾ ਕਲਾਂ ਵਿਖੇ ਸਾਲਾਨਾ ਜੋੜ ਮੇਲਾ ਮਨਾਏ ਜਾਣ ਸਬੰਧੀ ਵਿਚਾਰ ਵਟਾਂਦਰਾ ਪਰਗਟ ਕੀਤਾ ਗਿਆ  ਉਨ੍ਹਾਂ ਦੱਸਿਆ ਕਿ ਮਿਤੀ ਪੱਚੀ ਮਈ ਨੂੰ ਸਵੇਰੇ ਗਿਆਰਾਂ ਵਜੇ ਝੰਡੇ ਦੀ ਰਸਮ ਹੋਵੇਗੀ ਉਪਰੰਤ ਸੱਭਿਆਚਾਰਕ ਅਤੇ ਧਾਰਮਿਕ ਸਮਾਗਮ ਹੋਵੇਗਾ ਜਿਸ ਵਿਚ ਓਂਕਾਰ ਸੰਧੂ ਮਿਊਜ਼ੀਕਲ ਗਰੁੱਪ ਉੱਚਾ ਪਿੰਡ  ਕਹਾਣੀ ਵਾਲੇ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਇਸ ਮੇਲੇ  ਨੂੰ ਲੈ ਕੇ ਕੌਲਧਰ ਪਰਿਵਾਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ  ਉਨ੍ਹਾਂ ਅੱਗੇ ਕਿਹਾ ਕਿ ਪੂਰੇ ਪੰਜਾਬ ਵਿਚੋਂ ਕੌਲਧਰ ਪਰਿਵਾਰਾਂ ਦੀ ਹਜ਼ਾਰਾਂ ਦੀ ਗਿਣਤੀ ਵਿਚ ਕੌਲਧਰ ਪਰਿਵਾਰ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਵਧਾਉਣਗੇ ਅਤੇ ਪੂਰਵਜਾਂ ਦੇ ਅਸਥਾਨ ਤੇ ਸ਼ਰਧਾ ਪੂਰਵਕ ਨਤਮਸਤਕ ਹੋਣਗੇ ਇਸ ਸਮੇਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ  ਉਨ੍ਹਾਂ ਨਾਲ ਸੰਪਰਕ ਕਰਨ ਵਾਸਤੇ ਆਪਣਾ ਇੱਕ ਨੰਬਰ ਜਾਰੀ ਕੀਤਾ 9815155922

ਐਸ ਡੀ ਕਾਲਜ ਫਾਰ ਵੁਮੈਨ  ਸਕਾਲਰਸ਼ਿਪ ਪ੍ਰੋਗਰਾਮ ਕਰਵਾਇਆ

 

ਅੱਜ ਮੋਗਾ ਵਿਖੇ ਐੱਸ ਡੀ ਕਾਲਜ ਫਾਰ ਵੋਮੈਨ ਸਕਾਲਰਸ਼ਿਪ ਪ੍ਰੋਗਰਾਮ ਦਾ ਉਦਘਾਟਨ ਡਾਕਟਰ  ਅਮਨਦੀਪ ਕੌਰ ਅਰੋੜਾ ਐਮ ਐਲ ਏ ਮੋਗਾ ਵਲੋਂ ਨਵੇਂ ਬਣਾਏ ਗਏ ਸਿਲਾਈ ਸੈਂਟਰ ਦਾ ਉਦਘਾਟਨ ਆਪਣੇ ਕਰ ਕਮਲਾ ਨਾਲ ਕੀਤਾ ਗਿਆ  ਐੱਮ ਐੱਲ ਏ ਅਮਨਦੀਪ ਕੌਰ ਅਰੋੜਾ ਨੇ ਕਾਲਜ ਦੇ ਚੇਅਰਮੈਨ ਮੈਨੇਜਮੈਂਟ ਅਧਿਆਪਕਾਂ ਅਤੇ ਬੱਚਿਆਂ ਨੂੰ ਵਧਾਈ ਦੇਂਦਿਆਂਦੇਂਦਿਆਂ ਕਿਹਾ ਕਿ ਆਪ ਸਭ ਦੀ ਮਿਹਨਤ ਸਦਕਾ ਅੱਜ ਕਾਲਜ ਬੁਲੰਦੀਆਂ ਤੇ ਹੈ ਅਤੇ ਬੱਚਿਆਂ ਨੂੰ ਵਧੀਆ ਪੜ੍ਹਾਈ ਕਰਨ ਲਈ ਵੀ ਪ੍ਰੇਰਿਤ ਕੀਤਾ

 ਪੇਸ਼ਕਸ਼ ਬਲਵੀਰ  ਸਿੰਘ ਬਾਠ  ਜਨ ਸ਼ਕਤੀ ਨਿਊਜ਼ ਪੰਜਾਬ

ਜੀ.ਐੱਚ. ਜੀ.ਅਕੈਡਮੀ ਵਿਖੇ ਨੰਨ੍ਹੇ -ਮੁੰਨੇ ਬੱਚਿਆਂ ਨੇ ਰੰਗਾਂ ਨਾਲ ਦਿਖਾਈ ਆਪਣੀ ਕਲਾ  

ਜਗਰਾਉ 12 ਮਈ (ਅਮਿਤਖੰਨਾ) ਜੀ.ਐੱਚ. ਜੀ. ਅਕੈਡਮੀ ,ਜਗਰਾਓਂ ਵਿਖੇ ਨੰਨ੍ਹੇ ਮੁੰਨੇ ਵਿਦਿਆਰਥੀਆਂ ਦੀ ਕਲਾ ਨੂੰ ਉਤਸ਼ਾਹਿਤ ਕਰਨ ਲਈ 'ਥ੍ਰੈਡ ਪੇਂਟਿੰਗ' ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਨਰਸਰੀ ਤੋਂ ਐੱਲ. ਕੇ. ਜੀ. ਜਮਾਤ ਦੇ ਸਾਰੇ ਵਿਦਿਆਰਥੀਆਂ ਨੇ ਹਿੱਸਾ ਲਿਆ।ਵਿਦਿਆਰਥੀਆਂ ਨੇ ਆਪਣੀ ਆਪਣੀ ਰੁਚੀ ਅਨੁਸਾਰ ਰੰਗਦਾਰ ਪੇਂਟਿੰਗ ਰੰਗਾਂ ਅਤੇ ਧਾਗਿਆਂ ਨਾਲ ਸ਼ੀਟ ਉੱਪਰ ਬਹੁਤ ਹੀ ਸੁੰਦਰ ਆਕ੍ਰਿਤੀਆਂ ਬਣਾਈਆਂ।ਸਾਰੇ ਵਿਦਿਆਰਥੀਆਂ ਨੇ ਇਸ ਗਤੀਵਿਧੀ ਵਿਚ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਇਸ ਦਾ ਆਨੰਦ ਮਾਣਿਆ।ਅਖੀਰ ਵਿੱਚ ਜੀ.ਐੱਚ.ਜੀ.ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ  ਆਪਣੀ ਕਲਾ ਦਿਖਾਉਣ ਅਤੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ  ਭਾਗ ਲੈਣ ਲਈ ਪ੍ਰੇਰਿਤ ਕੀਤਾ।