You are here

ਲੁਧਿਆਣਾ

ਜੀ.ਐੱਚ. ਜੀ.ਅਕੈਡਮੀ, ਵਿਖੇ ਮਨਾਇਆ ਗਿਆ ਗੁਰੂ ਅਮਰਦਾਸ ਜੀ ਦਾ ਜਨਮ ਦਿਵਸ

ਜਗਰਾਉ 13 ਮਈ (ਅਮਿਤਖੰਨਾ) ਜੀ. ਐੱਚ. ਜੀ. ਅਕੈਡਮੀ, ਜਗਰਾਓਂ ਵਿਖੇ ਸਿੱਖਾਂ ਦੇ ਤੀਸਰੇ  ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ  ਮਨਾਇਆ ਗਿਆ। ਜਿਸ ਤੇ ਦਸਵੀਂ ਜਮਾਤ ਦੀ ਵਿਦਿਆਰਥਣ ਦਮਨਦੀਪ ਕੌਰ ਨੇ ਭਾਸ਼ਣ ਰਾਹੀਂ  ਗੁਰੂ ਜੀ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਗੁਰੂ  ਜੀ ਦਾ ਜਨਮ 1479 ਈਸਵੀ ਨੂੰ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ, ਪਿਤਾ ਤੇਜਭਾਨ ਤੇ ਮਾਤਾ ਲੱਖੋ ਦੇ ਗ੍ਰਹਿ ਵਿਖੇ ਭੱਲਾ ਘਰਾਣੇ ਚ ਹੋਇਆ। ਆਪ ਜੀ ਦੇ ਘਰ ਦੋ ਪੁੱਤਰ ਮੋਹਨ ਜੀ ਤੇ ਮੋਹਰੀ ਜੀ ਅਤੇ ਦੋ ਪੁੱਤਰੀਆਂ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਨੇ ਜਨਮ ਲਿਆ । ਉਨ੍ਹਾਂ ਨੇ ਇਹ ਵੀ ਦੱਸਿਆ ਕਿ ਆਪ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਅਨੇਕਾਂ ਕੰਮ ਕੀਤੇ ਜਿਵੇਂ ਗੋਇੰਦਵਾਲ ਵਿਖੇ ਬਾਉਲੀ ਦਾ ਨਿਰਮਾਣ ਕਰਵਾਇਆ ਤੇ ਲੰਗਰ ਪ੍ਰਥਾ ਦਾ ਵਿਸਥਾਰ ਕੀਤਾ।  ਉਸ ਸਮੇਂ ਸਮਾਜ ਵਿਚ ਕਈ ਬੁਰਾਈਆਂ ਪ੍ਰਚੱਲਿਤ ਸਨ ਜਿਵੇਂ: ਜਾਤੀ ਪ੍ਰਥਾ, ਛੂਤ-ਛਾਤ , ਪਰਦੇ ਦਾ ਰਿਵਾਜ ਅਤੇ ਸਤੀ - ਪ੍ਰਥਾ ਆਦਿ ਗੁਰੂ ਅਮਰਦਾਸ ਜੀ ਨੇ ਇਨ੍ਹਾਂ ਦਾ ਵਿਰੋਧ ਕੀਤਾ  ਅਤੇ ਲੋਕਾਂ ਨੂੰ ਇਨ੍ਹਾਂ ਕੁਰੀਤੀਆਂ ਚੋਂ ਬਾਹਰ ਆ ਕੇ ਸਹੀ ਮਾਰਗ ਤੇ ਚੱਲਣ ਦਾ ਸੰਦੇਸ਼ ਦਿੱਤਾ।  ਉਨ੍ਹਾਂ ਨੇ ਦੱਸਿਆ ਕਿ ਆਪ ਜੀ ਨੇ ਸਤਾਰਾਂ ਰਾਗਾਂ ਵਿਚ ਬਾਣੀ ਰਚੀ।ਅਖੀਰ ਵਿੱਚ ਜੀ. ਐੱਚ ਜੀ .ਅਕੈਡਮੀ  ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਗੁਰੂ ਜੀ ਬਾਰੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਬਾਣੀ ਦਾ ਵਿਸ਼ਾ ਭਗਤੀ ਭਾਵ ਤੇ ਭਰਮਾਂ ਕਕਰਮਾਂ ਦਾ ਨਿਵਾਰਨ ਹੈ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਗੁਰੂ ਜੀ ਦੀ ਬਾਣੀ ਪੜ੍ਹਨ ਅਤੇ ਉਸ ਉੱਪਰ ਅਮਲ ਕਰਨ ਦਾ ਸੰਦੇਸ਼ ਦਿੱਤਾ।

ਬੁੱਕ ਬੈਂਕ ਸੁਸਾਇਟੀ ਨੇ ਐਡਵੋਕੇਟ ਸੰਨੀ ਵਰਮਾ ਦੀ ਯਾਦ ਵਿੱਚ 140 ਵਿਦਿਆਰਥੀਆਂ ਨੂੰ  ਸਟੇਸ਼ਨਰੀ ਅਤੇ ਥਰਮਸ ਬੋਤਲਾਂ ਵੰਡੀਆਂ 

ਜਗਰਾਉ 13 ਮਈ (ਅਮਿਤਖੰਨਾ)ਬੁੱਕ ਬੈਂਕ ਸੁਸਾਇਟੀ ਜਗਰਾਉਂ  ਵੱਲੋ  ਪ੍ਰਿੰਸ ਜਿਊਲਰਜ਼ ਪਰਵਾਰ ਦੇ ਸਹਿਯੋਗ ਨਾਲ ਐਡਵੋਕੇਟ ਸੰਨੀ ਵਰਮਾ ਦੀ ਯਾਦ ਵਿੱਚ ਸ੍ਰੀ ਦਸ਼ਮੇਸ਼ ਖ਼ਾਲਸਾ ਹਾਈ ਸਕੂਲ ਟਾਹਲੀਆਣਾਂ ਸਾਹਿਬ ਦੇ 140 ਵਿਦਿਆਰਥੀਆਂ ਨੂੰ ਕਾਪੀਆਂ, ਰਜਿਸਟਰ,ਜੀਓਮੈਟਰੀ ਬੌਕਸ ਅਤੇ ਥਰਮਸ ਬੋਤਲਾਂ ਵੰਡੀਆਂ ਗਈਆਂ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਕੁਲਜੀਤ ਕੌਰ ਨੇ ਜਿੱਥੇ ਬੁੱਕ ਬੈਂਕ ਅਤੇ ਵਰਮਾ ਪਰਵਾਰ ਦਾ ਵਿੱਦਿਆ ਦੇ ਖੇਤਰ ਵਿੱਚ ਕੀਤੀ ਸੇਵਾ ਲਈ ਧੰਨਵਾਦ ਕੀਤਾ ਉੱਥੇ ਉਹਨਾ ਬੜੇ ਹੀ ਭਾਵੁਕ ਮਨ ਨਾਲ ਐਡਵੋਕੇਟ ਸੰਨੀ ਵਰਮਾ ਦੀਆਂ ਛੋਟੀ ਜਿਹੀ ਉਮਰ ਵਿੱਚ ਵੱਡੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਐਡਵੋਕੇਟ ਸੰਨੀ ਵਰਮਾ ਵੱਲੋਂ 1984 ਦੇ ਕੇਸਾਂ ਅਤੇ ਬੱਚਿਆਂ ਦੇ ਅਧਿਕਾਰਾਂ ਲਈ ਪ੍ਰਸਿੱਧ ਵਕੀਲ ਸ੍ਰ. ਐਚ ਐਸ ਫੂਲਕਾ ਦੇ ਮੋਢੇ ਨਾਲ ਮੋਢਾ ਲਾਕੇ ਲੜੀ ਲੰਬੀ ਕਨੂੰਨੀ ਲੜਾਈ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਵਾਨ ਪੁੱਤਰ ਦਾ ਵਿਛੋੜਾ ਮਾਪਿਆਂ ਲਈ ਸਭ ਤੋਂ ਵੱਡਾ ਦੁੱਖ ਹੁੰਦਾ ਹੈ ਪਰ ਵਰਮਾ ਪਰਵਾਰ ਨੇ ਆਪਣੇ ਇਸ ਵੱਡੇ ਦੁੱਖ ਵੇਲੇ ਵੀ ਨਿਰਾਸ਼ ਹੋਕੇ ਬੈਠਣ ਦੀ ਥਾਂ ਸਮਾਜ ਸੇਵਾ ਦਾ ਰਾਹ ਚੁਣਿਆਂ ਹੈ ਜੋ ਕਿ ਬਹੁਤ ਸ਼ਲਾਘਾ ਯੋਗ ਹੈ। ਇਸ ਮੌਕੇ ਬੁੱਕ ਬੈਂਕ ਦੇ ਪ੍ਰਧਾਨ ਹਿੰਮਤ ਵਰਮਾ ਜਨਰਲ ਸਕੱਤਰ ਸੁਦਰਸ਼ਨ ਸ਼ਰਮਾਂ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਸਾਬਕਾ ਖ਼ਜ਼ਾਨਾ ਅਫਸਰ ਮੈਡਮ ਰਮਾਂ ਸ਼ਰਮਾ ਅਤੇ ਸਕੂਲ ਦੇ ਸਟਾਫ਼ ਮੈਂਬਰ ਹਾਜ਼ਰ ਸਨ।

ਲੋਕ ਸੇਵਾ ਸੁਸਾਇਟੀ ਵੱਲੋਂ ਸਕੂਲ ਨੂੰ ਵਾਟਰ ਕੂਲਰ, ਆਰੋ ਸਿਸਟਮ ਤੇ 25 ਕੁਰਸੀਆਂ ਭੇਟ ਕੀਤੀਆਂ

ਜਗਰਾਉ 13 ਮਈ (ਅਮਿਤਖੰਨਾ) ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਅੱਜ ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਨੂੰ ਵਿਦਿਆਰਥੀਆਂ ਦੇ ਲਈ ਠੰਢੇ ਪਾਣੀ ਵਾਲਾ ਵਾਟਰ ਕੂਲਰ, ਆਰ ਓ ਸਿਸਟਮ ਤੇ 25 ਕੁਰਸੀਆਂ ਭੇਟ ਕੀਤੀਆਂ ਗਈਆਂ। ਇਸ ਸਮੇਂ ਸੋਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਸਰਪ੍ਰਸਤ ਰਾਜਿੰਦਰ ਜੈਨ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਨੇ ਕਿਹਾ ਕਿ ਸਰਵਹਿੱਤਕਾਰੀ ਸਕੂਲ ਦੇ ਬੱਚਿਆਂ ਦੀ ਮੰਗ ਨੂੰ ਦੇਖਦੇ ਹੋਏ ਸਕੂਲ ਨੂੰ 25 ਕੁਰਸੀਆਂ, ਵਾਟਰ ਕੂਲਰ ਅਤੇ ਆਰ ਓ ਸਿਸਟਮ ਦਿੱਤਾ ਗਿਆ ਹੈ ਤਾਂ ਕਿ ਗਰਮੀ ਦੇ ਮੌਸਮ ਵਿੱਚ ਇਨ੍ਹਾਂ ਨੂੰ ਕੋਈ ਤਕਲੀਫ਼ ਨਾ ਆਵੇ| ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਲਗਾਤਾਰ ਸਕੂਲਾਂ ਨੂੰ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ| ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਡਾ ਅੰਜੂ ਗੋਇਲ ਅਤੇ ਪ੍ਰਿੰਸੀਪਲ ਨੀਲੂ ਨਰੂਲਾ ਨੇ ਸੁਸਾਇਟੀ ਦਾ ਸਕੂਲ ਦੀ ਮਦਦ ਕਰਨ ਲਈ ਧੰਨਵਾਦ ਕੀਤਾ| ਇਸ ਮੌਕੇ ਸਕੂਲ ਦੇ ਮੈਨੇਜਰ ਐਡਵੋਕੇਟ ਵਿਵੇਕ ਭਾਰਦਵਾਜ, ਦਰਸ਼ਨ ਲਾਲ ਸੰਮੀ, ਅਧਿਆਪਕਾ ਮਨਿੰਦਰ  ਕੌਰ, ਦਵਿੰਦਰ ਸਿੰਘ, ਕਮਲਜੀਤ ਕੌਰ ਸਮੇਤ ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਨੀਰਜ ਮਿੱਤਲ, ਮੁਕੇਸ਼ ਗੁਪਤਾ, ਕੰਵਲ ਕੱਕੜ, ਲਾਕੇਸ਼ ਟੰਡਨ, ਆਰ ਕੇ ਗੋਇਲ, ਡਾ  ਭਾਰਤ ਭੂਸ਼ਣ ਬਾਂਸਲ, ਰਜਿੰਦਰ ਜੈਨ ਕਾਕਾ, ਸੁਖਜਿੰਦਰ ਸਿੰਘ ਢਿੱਲੋਂ, ਪੀ ਆਰ ਓ ਮਨੋਜ  ਗਰਗ, ਅਨਿਲ ਮਲਹੋਤਰਾ, ਸੁਨੀਲ ਅਰੋੜਾ ਆਦਿ ਹਾਜ਼ਰ ਸਨ|

ਫ਼ਰੀਦ ਟਰੈਵਲਜ਼ ਨੇ ਲਗਵਾਇਆ 10 ਦਿਨ ਚ ਕੈਨੇਡਾ ਦਾ ਵਿਜ਼ਟਰ ਵੀਜ਼ਾ  

ਜਗਰਾਉ 13 ਮਈ (ਅਮਿਤਖੰਨਾ) ਆਈਲੈੱਟਸ ਤੇ ਇਮੀਗ੍ਰੇਸ਼ਨ ਖੇਤਰ ਚ ਇਲਾਕੇ ਦੀ ਨਾਮਵਰ ਸੰਸਥਾ ਫ਼ਰੀਦ ਟਰੈਵਲਜ਼ ਵੱਲੋਂ ਸਿਰਫ 10 ਦਿਨ ਚ ਕਨੇਡਾ ਵਿਜ਼ਟਰ ਵੀਜ਼ਾ ਲਗਾਇਆ  ਇਸ ਮੌਕੇ ਸੰਸਥਾ ਦੇ ਡਾਇਰੈਕਟਰ ਅਮਿਤ ਸਚਦੇਵਾ ਨੇ ਦੱਸਿਆ ਕਿ ਸੰਸਥਾ ਵੱਲੋਂ ਅਵਤਾਰ ਸਿੰਘ ਤੂਰ ਪੁੱਤਰ ਬਲਵੀਰ ਸਿੰਘ ਤੂਰ ਵਾਸੀ ਪਿੰਡ ਸਵੱਦੀ ਕਲਾਂ ਜਗਰਾਉਂ ਨੇ ਵਿਜ਼ਟਰ ਵੀਜ਼ਾ ਦੀ ਫਾਈਲ ਸਾਡੀ ਸੰਸਥਾ ਕੋਲ ਲਗਾਈ ਤੇ ਸਿਰਫ ਦੱਸ ਦਿਨਾਂ ਵਿੱਚ ਉਨ੍ਹਾਂ ਦਾ ਵਿਜ਼ਟਰ ਵੀਜ਼ਾ ਹਾਸਲ ਕੀਤਾ  ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਜਿਥੇ ਵਿਦਿਆਰਥਣ ਬਣੇ ਵਧੀਆ ਮਾਹੌਲ ਚ ਪੜ੍ਹਾਇਆ ਜਾਂਦਾ ਹੈ ਉਥੇ ਆਏ ਦਿਨ ਵੀਜ਼ੇ ਲਗਾਏ ਜਾਂਦੇ ਹਨ

ਸਵਾਮੀ ਰੂਪ ਚੰਦ ਜੈਨ ਸਕੂਲ ਵਿੱਚ ਕਰਵਾਇਆ ਗਿਆ ਬੁੱਕ ਮਾਰਕ ਮੁਕਾਬਲਾ  

 ਜਗਰਾਉ 13 ਮਈ (ਅਮਿਤਖੰਨਾ) ਸਵਾਮੀ ਰੂਪ ਚੰਦ ਜੈਨ ਸਕੂਲ ਨੇ ਵਿਦਿਆਰਥੀਆਂ ਦੀ ਕਿਤਾਬਾਂ ਤੋਂ ਪਰੇ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ ਜਮਾਤ ਛੇਵੀਂ ਤੋਂ ਅੱਠਵੀ ਤੱਕ ਬੁੱਕ ਮਾਰਕ ਮੁਕਾਬਲਾ ਕਰਵਾਇਆ ਗਿਆ ਵਿਦਿਆਰਥੀਆਂ ਨੂੰ ਇੱਕ ਖਾਲੀ ਟੈਂਮਲੇਟ ਦਿੱਤਾ ਗਿਆ ਸੀ ਅਤੇ  ਮਨਪਸੰਦ ਦ੍ਰਿਸ਼ਾਂ, ਪਾਤਰਾਂ ਜਾਂ ਚਿੱਤਰਾਂ ਨਾਲ ਇੱਕ ਅਸਲੀ ਡਿਜ਼ਾਈਨ ਬਣਾਉਣ ਲਈ ਉਤਸ਼ਾਹਿਤ ਕੀਤਾ ਗਿਆ ਸੀ।  ਪ੍ਰਿੰਸੀਪਲ ਰਾਜਪਾਲ ਕੌਰ ਨੇ ਪ੍ਰਤੀਭਾਗੀ  ਬੱਚਿਆਂ ਨੂੰ ਵੱਧ ਤੋਂ ਵੱਧ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ । ਤਾਂ ਜੋ ਉਹ ਇਸ  ਵਿਲੱਖਣ ਤਰ੍ਹਾਂ ਦੀ ਕਲਾ  ਅਤੇ ਟੈਲੇਂਟ ਨਾਲ ਰੂਬਰੂ ਹੋ ਸਕਣ ਇਸ  ਇਸ ਪ੍ਰਤੀਯੋਗਿਤਾ ਵਿੱਚ ਸੱਤਵੀਂ   ਜਮਾਤ ਦੇ ਅਰਸ਼ਦੀਪ ਸਿੰਘ ,ਸੁਖਜੀਤ ਕੌਰ  ਅਤੇ  ਸਿਮਰਨਪ੍ਰੀਤ  ਕੌਰ   ਨੇ ਪਹਿਲਾ ਦੂਜਾ ਤੇ  ਤੀਜਾ  ਸਥਾਨ ਪ੍ਰਾਪਤ ਕੀਤਾ। ਇਸ ਵਿਲੱਖਣ ਤਰ੍ਹਾਂ ਦੇ ਹੋਏ ਮੁਕਾਬਲੇ ਦਾ   ਬੱਚਿਆਂ ਨੇ ਬਹੁਤ   ਆਨੰਦ ਮਾਣਿਆ ।

ਨਰਸਿੰਗ ਡੇ' ਮੌਕੇ ਵਿਦਿਆਰਥਣਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ 

ਜਗਰਾਉ 13 ਮਈ (ਅਮਿਤਖੰਨਾ) ਸਥਾਨਕ ਜੀਵਨਜੋਤ ਨਰਸਿੰਗ ਇੰਸਟੀਚਿਊਟ 'ਚ 'ਨਰਸਿੰਗ ਡੇ' ਮੌਕੇ ਵਿਦਿਆਰਥਣਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਕਾਲਜ ਦੇ ਪਿੰ੍ਸੀਪਲ ਗਗਨਦੀਪ ਕੌਰ ਨੇ ਸਮਾਗਮ ਦੀ ਸ਼ੁਰੂਆਤ ਫਲੋਰੈਂਸ ਨਾਈਟਿੰਗੇਲ ਨੂੰ ਸ਼ਰਧਾਂਜਲੀ ਦਿੰਦਿਆਂ ਕੀਤੀ। ਕਾਲਜ ਦੇ ਡਾਇਰੈਕਟਰ ਡਾ. ਪਰਮਿੰਦਰ ਸਿੰਘ ਨੇ ਵਿਦਿਆਰਥੀਆਂ ਤੇ ਸਟਾਫ ਦੀ ਹੌਸਲਾ ਅਫਜ਼ਾਈ ਕਰਦਿਆਂ ਨਰਸਿੰਗ ਦੀ ਅਹਿਮੀਅਤ 'ਤੇ ਚਾਨਣ ਪਾਇਆ।ਨਰਸਿੰਗ ਡੇ ਨੂੰ ਮੁੱਖ ਰੱਖਦਿਆਂ ਕਰਵਾਏ ਪੋਸਟਰ ਮੁਕਾਬਲੇ 'ਚੋਂ ਸੰਦੀਪ ਕੌਰ ਤੇ ਜੋਤੀ ਗੁਪਤਾ ਅੱਵਲ ਰਹੀਆਂ ਜਦਕਿ ਰੰਗੋਲੀ ਮੁਕਾਬਲੇ 'ਚੋਂ ਜਿੰਦਰੀ ਕੌਰ, ਗ਼ੌਰੀ ਕੌਰ ਤੇ ਰਾਜਵੀਰ ਕੌਰ ਅੱਵਲ ਰਹੀਆਂ। ਸਮਾਗਮ 'ਚ ਕਾਲਜ ਡਾਇਰੈਕਟਰ ਡਾ. ਪਰਮਿੰਦਰ ਸਿੰਘ, ਸਰਦਾਰਾ ਸਿੰਘ, ਗਗਨਦੀਪ ਕੌਰ ਤੇ ਬਾਬਾ ਸਰਬਜੀਤ ਸਿੰਘ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰਾਨ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਸਟਾਫ਼ ਗੁਰਿੰਦਰ ਕੌਰ, ਦਿਵਜੋਤ ਕੌਰ, ਰਾਹੁਲ ਵਰਮਾ, ਹਰਮਨਦੀਪ ਸਿੰਘ ਸੇਖੋਂ ਵੀ ਹਾਜ਼ਰ ਸਨ।

ਕੌਲਧਾਰ ਜਠੇਰੇ ਪ੍ਰਬੰਧਕ ਕਮੇਟੀ ਦੀ ਮੀਟਿੰਗ ਰੁੜਕਾ ਕਲਾਂ ਵਿਖੇ ਕੀਤੀ ਗਈ ਜਗਤਾਰ ਸਿੰਘ ਚੂਹੜਚੱਕ

 15 ਮਈ ਨੂੰ ਹੋਵੇਗਾ ਸੱਭਿਆਚਾਰਕ ਅਤੇ ਧਾਰਮਿਕ ਪ੍ਰੋਗਰਾਮ

ਅਜੀਤਵਾਲ (ਬਲਵੀਰ ਸਿੰਘ ਬਾਠ)  ਕੌਲਧਰ ਪਰਿਵਾਰਾਂ ਦੇ ਜੱਦੀ ਜਠੇਰੇ  ਪ੍ਰਬੰਧਕ ਕਮੇਟੀ ਦੀ ਮੀਟਿੰਗ ਪਿੰਡ ਰੁੜਕਾ ਕਲਾਂ ਜ਼ਿਲ੍ਹਾ ਜਲੰਧਰ ਵਿਖੇ ਕੀਤੀ ਗਈ ਮੀਟਿੰਗ ਬਾਰੇ  ਜਨ ਸ਼ਕਤੀ ਨੂੰ ਜਾਣਕਾਰੀ ਦਿੰਦਿਆਂ  ਸਾਬਕਾ ਪੰਚਾਇਤ ਮੈਂਬਰ ਜਗਤਾਰ ਸਿੰਘ ਤਾਰੀ ਨੇ ਦੱਸਿਆ  ਤੇ ਕੌਲਧਰ ਪਰਿਵਾਰਾਂ ਦੇ ਜੱਦੀ ਜਠੇਰੇ ਪਿੰਡ ਰੁੜਕਾ ਕਲਾਂ ਵਿਖੇ ਸਾਲਾਨਾ ਜੋੜ ਮੇਲਾ ਮਨਾਏ ਜਾਣ ਸਬੰਧੀ ਵਿਚਾਰ ਵਟਾਂਦਰਾ ਪਰਗਟ ਕੀਤਾ ਗਿਆ  ਉਨ੍ਹਾਂ ਦੱਸਿਆ ਕਿ ਮਿਤੀ ਪੱਚੀ ਮਈ ਨੂੰ ਸਵੇਰੇ ਗਿਆਰਾਂ ਵਜੇ ਝੰਡੇ ਦੀ ਰਸਮ ਹੋਵੇਗੀ ਉਪਰੰਤ ਸੱਭਿਆਚਾਰਕ ਅਤੇ ਧਾਰਮਿਕ ਸਮਾਗਮ ਹੋਵੇਗਾ ਜਿਸ ਵਿਚ ਓਂਕਾਰ ਸੰਧੂ ਮਿਊਜ਼ੀਕਲ ਗਰੁੱਪ ਉੱਚਾ ਪਿੰਡ  ਕਹਾਣੀ ਵਾਲੇ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਇਸ ਮੇਲੇ  ਨੂੰ ਲੈ ਕੇ ਕੌਲਧਰ ਪਰਿਵਾਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ  ਉਨ੍ਹਾਂ ਅੱਗੇ ਕਿਹਾ ਕਿ ਪੂਰੇ ਪੰਜਾਬ ਵਿਚੋਂ ਕੌਲਧਰ ਪਰਿਵਾਰਾਂ ਦੀ ਹਜ਼ਾਰਾਂ ਦੀ ਗਿਣਤੀ ਵਿਚ ਕੌਲਧਰ ਪਰਿਵਾਰ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਵਧਾਉਣਗੇ ਅਤੇ ਪੂਰਵਜਾਂ ਦੇ ਅਸਥਾਨ ਤੇ ਸ਼ਰਧਾ ਪੂਰਵਕ ਨਤਮਸਤਕ ਹੋਣਗੇ ਇਸ ਸਮੇਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ  ਉਨ੍ਹਾਂ ਨਾਲ ਸੰਪਰਕ ਕਰਨ ਵਾਸਤੇ ਆਪਣਾ ਇੱਕ ਨੰਬਰ ਜਾਰੀ ਕੀਤਾ 9815155922

ਜਨਮ ਦਿਨ ਮੁਬਾਰਕ  

ਸੰਜਮ ਗੋਇਲ ਦੇ ਜਨਮ ਦਿਨ ਤੇ ਅਦਾਰਾ ਜਨ ਸ਼ਕਤੀ ਨਿਊਜ਼ ਵੱਲੋਂ ਬਹੁਤ ਬਹੁਤ ਮੁਬਾਰਕਾਂ  

ਕੌਲਧਾਰ ਜਠੇਰੇ ਪ੍ਰਬੰਧਕ ਕਮੇਟੀ ਦੀ ਮੀਟਿੰਗ ਰੁੜਕਾ ਕਲਾਂ ਵਿਖੇ ਕੀਤੀ ਗਈ ਜਗਤਾਰ ਸਿੰਘ ਚੂਹੜਚੱਕ

 15 ਮਈ ਨੂੰ ਹੋਵੇਗਾ ਸੱਭਿਆਚਾਰਕ ਅਤੇ ਧਾਰਮਿਕ ਪ੍ਰੋਗਰਾਮ

ਅਜੀਤਵਾਲ , (ਬਲਵੀਰ ਸਿੰਘ ਬਾਠ)  ਕੌਲਧਰ ਪਰਿਵਾਰਾਂ ਦੇ ਜੱਦੀ ਜਠੇਰੇ  ਪ੍ਰਬੰਧਕ ਕਮੇਟੀ ਦੀ ਮੀਟਿੰਗ ਪਿੰਡ ਰੁੜਕਾ ਕਲਾਂ ਜ਼ਿਲ੍ਹਾ ਜਲੰਧਰ ਵਿਖੇ ਕੀਤੀ ਗਈ ਮੀਟਿੰਗ ਬਾਰੇ  ਜਨ ਸ਼ਕਤੀ ਨੂੰ ਜਾਣਕਾਰੀ ਦਿੰਦਿਆਂ  ਸਾਬਕਾ ਪੰਚਾਇਤ ਮੈਂਬਰ ਜਗਤਾਰ ਸਿੰਘ ਤਾਰੀ ਨੇ ਦੱਸਿਆ  ਤੇ ਕੌਲਧਰ ਪਰਿਵਾਰਾਂ ਦੇ ਜੱਦੀ ਜਠੇਰੇ ਪਿੰਡ ਰੁੜਕਾ ਕਲਾਂ ਵਿਖੇ ਸਾਲਾਨਾ ਜੋੜ ਮੇਲਾ ਮਨਾਏ ਜਾਣ ਸਬੰਧੀ ਵਿਚਾਰ ਵਟਾਂਦਰਾ ਪਰਗਟ ਕੀਤਾ ਗਿਆ  ਉਨ੍ਹਾਂ ਦੱਸਿਆ ਕਿ ਮਿਤੀ ਪੱਚੀ ਮਈ ਨੂੰ ਸਵੇਰੇ ਗਿਆਰਾਂ ਵਜੇ ਝੰਡੇ ਦੀ ਰਸਮ ਹੋਵੇਗੀ ਉਪਰੰਤ ਸੱਭਿਆਚਾਰਕ ਅਤੇ ਧਾਰਮਿਕ ਸਮਾਗਮ ਹੋਵੇਗਾ ਜਿਸ ਵਿਚ ਓਂਕਾਰ ਸੰਧੂ ਮਿਊਜ਼ੀਕਲ ਗਰੁੱਪ ਉੱਚਾ ਪਿੰਡ  ਕਹਾਣੀ ਵਾਲੇ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਇਸ ਮੇਲੇ  ਨੂੰ ਲੈ ਕੇ ਕੌਲਧਰ ਪਰਿਵਾਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ  ਉਨ੍ਹਾਂ ਅੱਗੇ ਕਿਹਾ ਕਿ ਪੂਰੇ ਪੰਜਾਬ ਵਿਚੋਂ ਕੌਲਧਰ ਪਰਿਵਾਰਾਂ ਦੀ ਹਜ਼ਾਰਾਂ ਦੀ ਗਿਣਤੀ ਵਿਚ ਕੌਲਧਰ ਪਰਿਵਾਰ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਵਧਾਉਣਗੇ ਅਤੇ ਪੂਰਵਜਾਂ ਦੇ ਅਸਥਾਨ ਤੇ ਸ਼ਰਧਾ ਪੂਰਵਕ ਨਤਮਸਤਕ ਹੋਣਗੇ ਇਸ ਸਮੇਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ  ਉਨ੍ਹਾਂ ਨਾਲ ਸੰਪਰਕ ਕਰਨ ਵਾਸਤੇ ਆਪਣਾ ਇੱਕ ਨੰਬਰ ਜਾਰੀ ਕੀਤਾ 9815155922

ਕੌਲਧਾਰ ਜਠੇਰੇ ਪ੍ਰਬੰਧਕ ਕਮੇਟੀ ਦੀ ਮੀਟਿੰਗ ਰੁੜਕਾ ਕਲਾਂ ਵਿਖੇ ਕੀਤੀ ਗਈ ਜਗਤਾਰ ਸਿੰਘ ਚੂਹੜਚੱਕ

 15 ਮਈ ਨੂੰ ਹੋਵੇਗਾ ਸੱਭਿਆਚਾਰਕ ਅਤੇ ਧਾਰਮਿਕ ਪ੍ਰੋਗਰਾਮ

ਅਜੀਤਵਾਲ , (ਬਲਵੀਰ ਸਿੰਘ ਬਾਠ)  ਕੌਲਧਰ ਪਰਿਵਾਰਾਂ ਦੇ ਜੱਦੀ ਜਠੇਰੇ  ਪ੍ਰਬੰਧਕ ਕਮੇਟੀ ਦੀ ਮੀਟਿੰਗ ਪਿੰਡ ਰੁੜਕਾ ਕਲਾਂ ਜ਼ਿਲ੍ਹਾ ਜਲੰਧਰ ਵਿਖੇ ਕੀਤੀ ਗਈ ਮੀਟਿੰਗ ਬਾਰੇ  ਜਨ ਸ਼ਕਤੀ ਨੂੰ ਜਾਣਕਾਰੀ ਦਿੰਦਿਆਂ  ਸਾਬਕਾ ਪੰਚਾਇਤ ਮੈਂਬਰ ਜਗਤਾਰ ਸਿੰਘ ਤਾਰੀ ਨੇ ਦੱਸਿਆ  ਤੇ ਕੌਲਧਰ ਪਰਿਵਾਰਾਂ ਦੇ ਜੱਦੀ ਜਠੇਰੇ ਪਿੰਡ ਰੁੜਕਾ ਕਲਾਂ ਵਿਖੇ ਸਾਲਾਨਾ ਜੋੜ ਮੇਲਾ ਮਨਾਏ ਜਾਣ ਸਬੰਧੀ ਵਿਚਾਰ ਵਟਾਂਦਰਾ ਪਰਗਟ ਕੀਤਾ ਗਿਆ  ਉਨ੍ਹਾਂ ਦੱਸਿਆ ਕਿ ਮਿਤੀ ਪੱਚੀ ਮਈ ਨੂੰ ਸਵੇਰੇ ਗਿਆਰਾਂ ਵਜੇ ਝੰਡੇ ਦੀ ਰਸਮ ਹੋਵੇਗੀ ਉਪਰੰਤ ਸੱਭਿਆਚਾਰਕ ਅਤੇ ਧਾਰਮਿਕ ਸਮਾਗਮ ਹੋਵੇਗਾ ਜਿਸ ਵਿਚ ਓਂਕਾਰ ਸੰਧੂ ਮਿਊਜ਼ੀਕਲ ਗਰੁੱਪ ਉੱਚਾ ਪਿੰਡ  ਕਹਾਣੀ ਵਾਲੇ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਇਸ ਮੇਲੇ  ਨੂੰ ਲੈ ਕੇ ਕੌਲਧਰ ਪਰਿਵਾਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ  ਉਨ੍ਹਾਂ ਅੱਗੇ ਕਿਹਾ ਕਿ ਪੂਰੇ ਪੰਜਾਬ ਵਿਚੋਂ ਕੌਲਧਰ ਪਰਿਵਾਰਾਂ ਦੀ ਹਜ਼ਾਰਾਂ ਦੀ ਗਿਣਤੀ ਵਿਚ ਕੌਲਧਰ ਪਰਿਵਾਰ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਵਧਾਉਣਗੇ ਅਤੇ ਪੂਰਵਜਾਂ ਦੇ ਅਸਥਾਨ ਤੇ ਸ਼ਰਧਾ ਪੂਰਵਕ ਨਤਮਸਤਕ ਹੋਣਗੇ ਇਸ ਸਮੇਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ  ਉਨ੍ਹਾਂ ਨਾਲ ਸੰਪਰਕ ਕਰਨ ਵਾਸਤੇ ਆਪਣਾ ਇੱਕ ਨੰਬਰ ਜਾਰੀ ਕੀਤਾ 9815155922