You are here

ਲੁਧਿਆਣਾ

50ਵੇਂ ਦਿਨ ਵੀ ਪੀੜ੍ਹਤ ਮਾਤਾ ਬੈਠੀ ਭੁੱਖ ਹੜਤਾਲ 'ਤੇ

ਧਰਨਾ 57ਵੇਂ ਦਿਨ 'ਚ ਦਾਖਲ਼

 

ਸੰਘਰਸ਼ ਪੰਜਾਬ ਪੱਧਰ 'ਤੇ ਲਿਜਾਵਾਂਗੇ- ਪੀਟਰ

ਜਗਰਾਉਂ 18 ਮਈ (  ਮਨਜਿੰਦਰ ਗਿੱਲ) ਗੈਰ-ਜਮਾਨਤੀ ਧਰਾਵਾਂ ਅਧੀਨ ਦਰਜ ਮੁਕੱਦਮੇ ਵਿੱਚ ਨਾਮਜ਼ਦ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਲਈ ਪੀੜ੍ਹਤ ਮਾਤਾ ਅੱਜ 50ਵੇਂ ਦਿਨ ਵੀ ਸਿਟੀ ਥਾਣੇ ਅੱਗੇ ਭੁੱਖ ਹੜਤਾਲ 'ਤੇ ਬੈਠੀ ਪੀੜ੍ਹਤ ਮਾਤਾ ਸੁਰਿੰਦਰ ਕੌਰ ਨੇ ਪ੍ਰੇੈਸ ਨੂੰ ਜਾਰੀ ਬਿਆਨ 'ਚ ਕਿਹਾ ਕਿ ਉਹ ਆਖਰੀ ਸਾਹ ਤੱਕ ਇਨਸਾਫ਼ ਲਈ ਲੜੇਗੀ। ਸਿਟੀ ਥਾਣੇ ਮੂਹਰੇ 57 ਦਿਨਾਂ ਤੋਂ ਸੰਘਰਸ਼ ਕਰ ਰਹੀਆਂ ਕਿਸਾਨ ਮਜ਼ਦੂਰ ਜੱਥੇਬੰਦੀਆਂ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਭੁੱਖ ਹੜਤਾਲੀ ਪੀੜ੍ਹਤ ਮਾਤਾ ਦੇ ਬੁਲੰਦ ਹੌਸਲੇ ਦੀ ਸ਼ਲਾਘਾ ਕਰਦਿਆਂ ਦਾਅਵਾ ਕੀਤਾ ਕਿ ਮਾਤਾ ਦਾ ਸੰਘਰਸ਼ ਹੀ ਇੱਕ ਦਿਨ ਦੋਸ਼ੀਆਂ ਨੂੰ ਸੀਖਾਂ ਪਿੱਛੇ ਬੰਦ ਕਰਾਏਗਾ। ਪੀਟਰ ਨੇ ਸ਼ੰਘਰਸ਼ ਵਿੱਚ ਸਹਿਯੋਗ ਕਰਨ ਲਈ ਇਲਾਕੇ ਦੀਆਂ ਕਿਸਾਨ ਮਜ਼ਦੂਰ ਜੱਥੇਬੰਦੀਆਂ ਦੀ ਵੀ ਉਪਮਾ ਕੀਤੀ ਤੇ ਕਿਹਾ ਕਿ ਲੱਗਭੱਗ 3 ਮਹੀਨੇ ਤੋਂ ਲੜਿਆ ਜਾ ਰਿਹਾ ਇਹ ਸੰਘਰਸ਼ ਹੁਣ ਸਿਰਫ਼ ਜਗਰਾਉਂ ਦੀ ਧੀ ਦਾ ਨਾਂ ਹੋ ਕੇ ਪੰਜਾਬ ਦੀਆਂ ਸਮੂਹ ਧੀਆਂ ਦਾ ਸੰਘਰਸ਼ ਬਣਦਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੋਸ਼ੀ ਪੁਲਿਸ ਕਰਮਚਾਰੀਆਂ ਨੇ ਦੋਵੇਂ ਪਰਿਵਾਰਾਂ 'ਤੇ ਘੋਰ ਅੱਤਿਆਚਾਰ ਕਰਕੇ ਦੋਵੇਂ ਘਰਾਂ ਨੂੰ ਤਬਾਹ ਕਰ ਦਿੱਤਾ ਹੈ। ਪੀਟਰ ਅਨੁਸਾਰ ਤੱਤਕਾਲੀ ਥਾਣਾਮੁਖੀ ਗੁਰਿੰਦਰ ਬੱਲ ਤੇ ਸਹਾਇਕ ਥਾਣੇਦਾਰ ਰਾਜਵੀਰ ਨੇ ਮਾਤਾ ਸੁਰਿੰਦਰ ਕੌਰ ਤੇ ਮ੍ਰਿਤਕ ਕੁਲਵੰਤ ਕੌਰ ਨੂੰ ਥਾਣੇ ਵਿੱਚ ਕੁੱਟਿਆ-ਮਾਰਿਆ ਗਿਆ ਅਤੇ ਕਰੰਟ ਲਗਾ ਕੇ  ਤੜਫਾਇਆ ਵੀ ਜਿਸ ਨਾਲ ਕੁਲਵੰਤ ਕੌਰ ਦੀ ਤੜਪ -ਤੜਪ ਕੇ ਕਰੀਬ 15 ਸਾਲਾਂ ਬਾਦ ਮੌਤ ਹੋ ਗਈ। ਪੀਟਰ ਨੇ ਸੁਅਲ਼ ਕੀਤਾ ਕਿ ਪੁਲਿਸ ਵਲੋਂ ਸਾਜਿਸ਼ ਨਾਲ ਬਣਾਏ ਝੂਠੇ ਕੇਸਾਂ ਕਾਰਨ ਪੀੜ੍ਹਤ ਪਰਿਵਾਰ ਦੇ ਹੋਏ ਆਰਥਿਕ, ਸਮਾਜਿਕ ਤੇ ਮਾਨਸਿਕ ਉਜਾੜੇ ਦੀ ਭਰਪਾਈ ਕੌਣ, ਕਿਵੇਂ ਕਰੇਗਾ? ਪੀਟਰ ਨੇ ਸੰਘਰਸ਼ ਕਰ ਰਹੀਆਂ ਇਲਾਕੇ ਦੀ ਜਨਤਕ ਜੱਥੇਬੰਦੀਆਂ ਨੂੰ ਭਰੋਸਾ ਦਿਵਾਇਆ ਕਿ ਜਲ਼ਦੀ ਹੀ ਪੰਜਾਬ ਪੱਧਰ ਤੇ ਲਿਜਾਇਆ ਜਾਵੇਗਾ ਅਤੇ ਇਸ ਬਾਰੇ ਉਪਰਲੀ ਲੀਡਰਸ਼ਿਪ ਨਾਲ ਗੱਲਬਾਤ ਕੀਤੀ ਜਾਵੇਗੀ। ਅੱਜ ਦੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋ, ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਤਾਰੀ, ਯੂਥ ਵਿੰਗ ਅਾਗੂ ਮਨੋਹਰ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ ਜਗਰਾਉਂ, ਭਾਰਤੀ ਕਿਸਾਨ ਯੂਨੀਅਨ ਦੇ ਅਾਗੂ ਜੱਗਾ ਸਿੰਘ ਢਿੱਲੋਂ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ 

ਇਸ ਸਮੇਂ ਇੱਕ ਬਿਆਨ ਰਾਹੀਂ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਪੁਲਿਸ ਅਤੇ ਰਾਜਨੀਤਕ ਆਗੂਆਂ ਦਾ ਅਸਲੀ ਲੋਕ ਵਿਰੋਧੀ ਚਿਹਰਾ ਜਨਤਕ ਕਰਨ ਲਈ ਇੱਕ ਮੁਹਿੰਮ ਵਿੱਢੀ ਜਾਵੇਗੀ। ਅੱਜ ਦੇ ਧਰਨੇ ਵਿੱਚ ਸਾਧੂ ਸਿੰਘ ਅੱਚਰਵਾਲ, ਸੋਨੀ ਸਿੱਧਵਾਂ, ਜੱਥੇਦਾਰ ਹਰੀ ਸਿੰਘ ਚਚਰਾੜੀ, ਸਰਵਿੰਦਰ ਸਿੰਘ ਸੁਧਾਰ, ਬਖਤੌਰ ਸਿੰਘ ਜਗਰਾਉਂ, ਦਲਜੀਤ ਸਿੰਘ ਜਗਰਾਉਂ , ਜੱਥੇਦਾਰ ਚੜਤ ਸਿੰਘ, ਜੱਥੇਦਾਰ ਪਾਲ ਸਿੰਘ, ਕਮਲਜੀਤ ਕੌਰ, ਮਾਤਾ ਮੁਖਤਿਆਰ ਕੌਰ, ਕੁਲਦੀਪ ਕੌਰ, ਸਤਪਾਲ ਸਿੰਘ ਰਸੂਲਪੁਰ ਵੀ ਹਾਜ਼ਰ ਸਨ।

ਵਿਨੋਦ ਗੋਇਲ  ਨੇ ਸਕੂਲ ਦੇ  ਬੱਚਿਆਂ ਨੂੰ ਵੰਡੀਆਂ ਕਮੀਜ਼ਾਂ 

ਜਗਰਾਉ 18 ਮਈ (ਅਮਿਤਖੰਨਾ)ਜਦੋਂ ਪੁਰਾਣੇ ਵਿਦਿਆਰਥੀ ਜ਼ਿੰਦਗੀ ਚ ਸੈੱਟ ਹੋ ਕੇ ਆਪਣੇ ਸਕੂਲ ਦੇ ਵਰਤਮਾਨ ਬੱਚਿਆਂ ਲਈ ਕੁਝ ਕਰਦੇ ਨੇ ਤਾਂ ਦਿਲ ਨੂੰ ਬਹੁਤ ਸਕੂਨ ਮਿਲਦਾ ਹੈ  ਆਰ ਕੇ ਹਾਈ ਸਕੂਲ ਦੇ ਪੁਰਾਣੇ ਵਿਦਿਆਰਥੀ ਵਿਨੋਦ ਗੋਇਲ ਨੇ ਅੱਜ ਸਕੂਲ ਦੇ80 ਦੇ ਕਰੀਬ ਛੋਟੇ ਬੱਚਿਆਂ ਨੂੰ ਸਕੂਲ ਦੀ ਯੂਨੀਫਾਰਮ ਵਿਚ ਲੱਗੀ ਸਫੇਦ ਰੰਗ ਦੀ ਕਮੀਜ਼ ਦਿੱਤੀ  ਉਨ੍ਹਾਂ ਇਸ ਮੌਕੇ ਸਕੂਲ ਦੀ ਹੋ ਰਹੀ ਡਿਵੈਲਪਮੈਂਟ ਤੇ ਵੀ ਸੰਤੁਸ਼ਟੀ ਜ਼ਾਹਿਰ ਕੀਤੀ ਇੰਨਾ ਕਮੀਜ਼ਾਂ ਦੀ ਵੰਡ ਐਡਵੋਕੇਟ ਅਜੇ ਟੰਡਨ ਨੋਟਰੀ ਪਬਲਿਕ ਨੇ ਆਪਣੇ ਕਰ ਕਮਲਾਂ ਨਾਲ ਕੀਤੀ  ਉਨ੍ਹਾਂ ਵਿਨੋਦ ਗੋਇਲ ਦੇ ਇਸ ਉਪਰਾਲੇ ਦੀ  ਭਰਪੂਰ ਸ਼ਲਾਘਾ ਕੀਤੀ ਇਸ ਮੌਕੇ ਨਵ ਦੁਰਗਾ ਸੇਵਾ ਮੰਡਲ ਦੇ ਲਾਲ ਚੰਦ ਨੇ ਵੀ ਜਲਦੀ ਹੀ ਸਕੂਲ ਵਿਚ ਮੰਡਲ ਵੱਲੋਂ ਕੋਈ ਪ੍ਰਾਜੈਕਟ ਲਾਉਣ ਦੀ ਘੋਸ਼ਣਾ ਕੀਤੀ  ਇਸ ਮੌਕੇ ਸਕੂਲ ਦੇ ਪ੍ਰਧਾਨ ਐਡਵੋਕੇਟ ਨਵੀਨ ਗੁਪਤਾ ਅਤੇ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ

ਜੀ.ਐੱਚ. ਜੀ.ਅਕੈਡਮੀ ਵਿਖੇ ਕੋਰੋਨਾ ਵੈਕਸੀਨ  ਕੈਂਪ   

ਜਗਰਾਉ 18 ਮਈ (ਅਮਿਤਖੰਨਾ) ਕੋਵਿਡ -19 ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ  ਜੀ.ਐਚ. ਜੀ .ਅਕੈਡਮੀ ,ਜਗਰਾਓਂ ਵਿਖੇ 12ਸਾਲ ਤੋਂ 17ਸਾਲ ਦੀ ਉਮਰ ਤੱਕ ਦੇ ਵਿਦਿਆਰਥੀਆਂ ਨੂੰ  ਉਨ੍ਹਾਂ ਦੇ ਮਾਪਿਆਂ ਦੇ ਸਹਿਮਤੀ ਪੱਤਰ ਤੇ ਦਸਤਖਤ ਲੈਣ ਤੋਂ ਬਾਅਦ  ਅੱਜ ਸੁਚੱਜੇ ਪ੍ਰਬੰਧ ਅਧੀਨ  ਕੋਰੋਨਾ ਵੈਕਸੀਨ ਦੀ ਖੁੁਰਾਕ ਦਿੱਤੀ ਗਈ । ਜਿਸ ਵਿਚ ਵਿਦਿਆਰਥੀਆਂ ਨੂੰ ਖੰਘ ਜ਼ੁਕਾਮ ਆਦਿ ਦੀ ਹਾਲਤ ਵਿੱਚ ਮਾਸਕ ਲਗਾ ਕੇ ਰੱਖਣ  ਅਤੇ ਆਪਣੀ ਸਫ਼ਾਈ ਰੱਖਣ ਲਈ ਜਾਗਰੂਕ ਵੀ ਕੀਤਾ ਗਿਆ ।ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਤੁਲਿਤ ਖ਼ੁਰਾਕ ਖਾਣ ਲਈ ਵੀ ਪ੍ਰੇਰਿਤ ਕੀਤਾ ਤਾਂ ਕਿ ਵਿਦਿਆਰਥੀ ਭਵਿੱਖ ਵਿੱਚ ਨਾ ਸਿਰਫ਼ ਕੋਵਿਡ -19  ਮਹਾਂਮਾਰੀ ਸਗੋਂ  ਕਿਸੇ ਵੀ ਬਿਮਾਰੀ ਨਾਲ ਲੜਨ ਦੀ ਸਮਰੱਥਾ ਰੱਖਣ ।

ਹਰਬੰਸ ਵਿਰਾਸਤ ਅਕੈਡਮੀ ਜਗਰਾਉਂ ਅਤੇ  Youth Veerangnayen(N.G.O) Delhi ਵੱਲੋਂ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ ਤੇ  

ਵਿਦਵਾਨਾਂ ਦੇ ਲੈਕਚਰ, ਨਾਟਕ, ਗੀਤ ,ਕਵਿਤਾ, ਸਕਿੱਟ, ਜਾਗੋ, ਬੋਲੀਆਂ ਆਦਿ ਦੀ ਚੱਲ ਰਹੀ ਰਿਹਰਸਲ ਵਿਚ ਹਿੱਸਾ ਲੈਣ ਲਈ ਫੋਟੋ ਉਪਰ ਦਿੱਤੇ ਨੰਬਰਾਂ ਤੇ ਫੋਨ ਕਰੋ  - ਪ੍ਰਿੰਸੀਪਲ ਦਲਜੀਤ ਕੌਰ ਹਠੂਰ  

ਜਗਰਾਉਂ, 18  ਮਈ (ਮਨਜਿੰਦਰ ਗਿੱਲ  ) 31 ਮਈ ਨੂੰ ਪੂਰੀ ਦੁਨੀਆਂ ਵਿਚ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਲਈ ਜਗਰਾਉਂ ਅੰਦਰ ਹਰਬੰਸ ਵਿਰਾਸਤ ਏ ਅਕੈਡਮੀ ਅਤੇ ਉਨ੍ਹਾਂ ਦੇ ਸਾਥੀ ਐਨਜੀਓਜ਼ ਵੱਲੋਂ ਸਾਂਝੇ ਤੌਰ ਤੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਉਣ ਦਾ ਇੱਕ ਉਪਰਾਲਾ ਕੀਤਾ ਜਾ ਰਿਹਾ । ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਹਰਬੰਸ ਵਿਰਾਸਤ ਅਕੈਡਮੀ ਦੇ ਕਰਤਾ ਧਰਤਾ ਪ੍ਰਿੰਸੀਪਲ ਦਲਜੀਤ ਕੌਰ ਹਠੂਰ ਨੇ ਦੱਸਿਆ ਕਿ ਬਹੁਤ ਸਾਰੀਆਂ ਕਲਚਰ ਐਕਟੀਵਿਟੀਜ਼ ਜੋ ਸਾਡੇ ਸਮਾਜ ਦੇ ਨਾਲ ਸੰਬੰਧ ਰੱਖਦੀਆਂ ਹਨ ਨੂੰ ਲੈ ਕੇ 31 ਮਈ ਨੂੰ ਵੱਡੀ ਪੱਧਰ ਉੱਪਰ ਪ੍ਰੋਗਰਾਮ ਕੀਤੇ ਜਾਣਗੇ ਜਿਨ੍ਹਾਂ ਵਿਚ ਹਿੱਸਾ ਲੈਣ ਲਈ ਫੋਟੋ ਉੱਪਰ ਦਿੱਤੇ ਨੰਬਰਾਂ ਤੇ ਫੋਨ ਕਰਕੇ ਸਾਡੇ ਨਾਲ ਸੰਪਰਕ ਕੀਤਾ ਜਾਵੇ । ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਹੀ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਉਣ ਲਈ ਸਾਡਾ ਸਾਥ ਦੇਵੋਗੇ । 

ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਸਬੰਧੀ ਇੰਟਰਐਕਟਿਵ ਵਰਕਸ਼ਾਪ ਦਾ ਆਯੋਜਨ

ਲੁਧਿਆਣਾ, 17 ਮਈ  (ਰਣਜੀਤ ਸਿੱਧਵਾਂ)  :  ਪੰਜਾਬ ਹੁਨਰ ਵਿਕਾਸ ਮਿਸ਼ਨ ਦੀਆਂ ਹੁਨਰ ਸਕੀਮਾਂ ਤਹਿਤ ਕੰਮ ਕਰ ਰਹੇ ਟਰੇਨਿੰਗ ਪਾਰਟਨਰਜ਼ ਨਾਲ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਸਕੱਤਰ ਕੁਮਾਰ ਰਾਹੁਲ ਆਈ.ਏ.ਐੱਸ ਦੀ ਪ੍ਰਧਾਨਗੀ ਹੇਠ ਅੱਜ ਬੱਚਤ ਭਵਨ ਲੁਧਿਆਣਾ ਵਿਖੇ ਇੰਟਰਐਕਟਿਵ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਜਿਸ ਉਪਰੰਤ ਲੁਧਿਆਣਾ ਦੀਆਂ ਉਦਯੋਗਿਕ ਐਸੋਸੀਏਸ਼ਨਾਂ/ਉਦਯੋਗਾਂ ਨਾਲ ਗੱਲਬਾਤ ਕੀਤੀ ਗਈ।
ਇਸ ਵਰਕਸ਼ਾਪ ਵਿੱਚ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਡਾਇਰੈਕਟਰ ਜਨਰਲ ਦੀਪਤੀ ਉੱਪਲ, ਆਈ.ਏ.ਐੱਸ, ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ, ਆਈ.ਏ.ਐੱਸ, ਵਧੀਕ ਮਿਸ਼ਨ ਡਾਇਰੈਕਟਰ ਡੀ.ਈ.ਜੀ.ਐੱਸ.ਡੀ.ਟੀ. ਰਾਜੇਸ਼ ਤ੍ਰਿਪਾਠੀ, ਪੀ.ਸੀ.ਐੱਸ., ਏ.ਡੀ.ਸੀ., ਲੁਧਿਆਣਾ ਅਮਿਤ ਕੁਮਾਰ ਪੰਚਾਲ ਅਤੇ ਪੀ.ਐਸ.ਡੀ.ਐਮ. ਤੇ ਡੀਬੀਈਈ ਲੁਧਿਆਣਾ ਦੇ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ। ਸਕੱਤਰ, ਡੀ.ਈ. ਜੀ.ਐਸ.ਡੀ.ਟੀ. ਕੁਮਾਰ ਰਾਹੁਲ ਨੇ 21 ਟਰੇਨਿੰਗ ਪਾਰਟਨਰਜ਼ ਨਾਲ ਪਹਿਲੇ ਸੈਸ਼ਨ ਦੌਰਾਨ ਭਾਰਤ ਸਰਕਾਰ ਦੀਆਂ ਡੀਡੀਯੂ-ਜੀਕੇਵਾਈ, ਪੀਐਮਕੇਵੀਵਾਈ ਅਤੇ ਡੀਏਵਾਈ-ਐਨਯੂਐਲਐਮ ਵਰਗੀਆਂ ਵੱਖ-ਵੱਖ ਸਕੀਮਾਂ ਦੀ ਕਾਰਗੁਜ਼ਾਰੀ ਅਤੇ ਪਲੇਸਮੈਂਟ ਪ੍ਰਗਤੀ ਦੀ ਡੂੰਘਾਈ ਨਾਲ ਸਮੀਖਿਆ ਕੀਤੀ ਜਿਸ ਸਬੰਧੀ ਪੀਐਸਡੀਐਮ ਪੰਜਾਬ ਵਿੱਚ ਨੋਡਲ ਲਾਗੂਕਰਨ ਏਜੰਸੀ ਹੈ।
ਇਸ ਸੈਸ਼ਨ ਵਿੱਚ ਟੀਪੀਜ਼ ਨੂੰ ਦਰਪੇਸ਼ ਮੁੱਦਿਆਂ ਦੇ ਜਵਾਬ ਦਿੱਤੇ ਗਏ ਅਤੇ ਟਰੇਨਿੰਗ ਪਾਰਟਨਰਜ਼ ਵੱਲੋਂ ਬਿਹਤਰ ਕੰਮ ਕਰਨ ਅਤੇ ਤਾਲਮੇਲ ਲਈ ਵਿਚਾਰ ਸਾਂਝੇ ਕੀਤੇ ਗਏ। ਇਸ ਦੇ ਨਾਲ ਹੀ ਅਧਿਕਾਰੀਆਂ ਵੱਲੋਂ ਸਰਕਾਰ ਨੂੰ ਸਕੀਮਾਂ ਦੀ ਸਫਲਤਾ ਲਈ ਸੁਝਾਅ ਵੀ ਦਿੱਤੇ ਗਏ।
ਲੁਧਿਆਣਾ ਦੀਆਂ ਉਦਯੋਗ ਐਸੋਸੀਏਸ਼ਨਾਂ ਅਤੇ ਉਦਯੋਗਾਂ ਨਾਲ ਦੂਜੇ ਸੈਸ਼ਨ ਦੌਰਾਨ, ਉਦਯੋਗ ਜਗਤ ਨੂੰ ਵੱਧ ਤੋਂ ਵੱਧ ਨੌਜਵਾਨਾਂ ਨੂੰ ਅਪ੍ਰੈਂਟਿਸਸ਼ਿਪ ਸਕੀਮ ਰਾਹੀਂ ਸ਼ਾਮਲ ਕਰਕੇ ਉਤਸ਼ਾਹਿਤ ਕਰਨ, ਹੁਨਰ ਵਿਕਾਸ ਵਿੱਚ ਸੀ.ਐਸ.ਆਰ. ਨੂੰ ਸ਼ਾਮਲ ਕਰਨ, ਕੈਪਟਿਵ ਰੋਜ਼ਗਾਰ ਲਈ  ਨਾਲ ਉਦਯੋਗਾਂ ਨੂੰ ਪੀ.ਐਸ.ਡੀ.ਐਮ. ਨਾਲ ਸੂਚੀਬੱਧ ਕਰਨ ’ਤੇ ਕੇਂਦਰਿਤ ਸੀ। ਉਦਯੋਗ ਜਗਤ ਆਪਣੀ ਫੀਡਬੈਕ ਦੇਣ ਅਤੇ ਸਮੇਂ ਦੀ ਲੋੜ ਅਨੁਸਾਰ ਨਵੇਂ ਕੋਰਸ ਸੁਰੂ ਕਰਨ ਵਿੱਚ ਵੱਧ ਚੜਕੇ ਅੱਗੇ ਆਇਆ । 4 ਉਦਯੋਗਿਕ ਐਸੋਸੀਏਸ਼ਨਾਂ ਜਿਵੇਂ ਆਟੋ ਪਾਰਟਸ ਮੈਨੂਫੈਕਚਰ ਐਸੋਸੀਏਸ਼ਨ ਆਫ਼ ਇੰਡੀਆ,ਫੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ, ਲੁਧਿਆਣਾ, ਚੈਂਬਰ ਆਫ਼ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼, ਯੂਨਾਈਟਿਡ ਸਾਈਕਲ ਅਤੇ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ, ਲੁਧਿਆਣਾ ਨਾਲ ਐਮਓਯੂ ਸਹੀਬੱਧ ਕੀਤੇ ਤਾਂ ਜੋ ਅਪ੍ਰੈਂਟਿਸਸ਼ਿਪ ਸਿਖਲਾਈ ਪ੍ਰਤੀ ਵਚਨਬੱਧਤਾ ਨੂੰ ਪੱਕੇ ਪੈਰੀਂ ਅਮਲੀ ਜਾਮਾ ਪਵਾਇਆ ਜਾ ਸਕੇ। ਸਕੱਤਰ ਨੇ ਆਪਣੇ ਸਮਾਪਤੀ ਸੰਬੋਧਨ ਵਿੱਚ ਕਿਹਾ ਕਿ  ਨੌਜਵਾਨਾਂ ਦਾ ਭਵਿੱਖ ਸਾਡੇ ਹੱਥਾਂ ਵਿੱਚ ਹੈ। ਉਨਾਂ ਯਕੀਨੀ ਬਣਾਇਆ ਕਿ ਮੁੱਖ ਧਿਆਨ ਨੌਜਵਾਨਾਂ ਲਈ ਢੁਕਵੀਂ ਲਾਮਬੰਦੀ ਅਤੇ ਚੰਗੀ ਪਲੇਸਮੈਂਟ ‘ਤੇ ਕੇਂਦਰਤ ਹੋਣਾ ਚਾਹੀਦਾ ਹੈ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਰੋਜਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਲਈ ਵੱਖ-ਵੱਖ ਪਹਿਲਕਦਮੀਆਂ ਰਾਹੀਂ ਭਵਿੱਖ ਦੇ ਸੁਧਾਰ ਲਈ ਕਦਮ ਚੁੱਕੇ ਜਾਣਗੇ। ਏ.ਡੀ.ਸੀ., ਲੁਧਿਆਣਾ ਨੇ ਭਵਿੱਖ ਵਿੱਚ ਅਜਿਹੀਆਂ ਹੋਰ ਮੀਟਿੰਗਾਂ ਕਰਨ ਨੂੰ ਯਕੀਨੀ ਬਣਾਉਣ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਤਾਂ ਜੋ ਸਾਰੇ ਭਾਈਵਾਲਾਂ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕਰਵਾਇਆ ਜਾ ਸਕੇ। ਕੁਮਾਰ ਰਾਹੁਲ ਨੇ ਆਪਣੀ ਟੀਮ ਦੇ ਨਾਲ ਹੁਨਰ ਕੇਂਦਰਾਂ ਦੇ ਰੋਜਾਨਾ ਦੇ ਕੰਮਕਾਜ ਦੀ ਜਾਂਚ ਲਈ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ, ਆਈ.ਟੀ.ਆਈ., ਲੁਧਿਆਣਾ ਅਤੇ ਆਈ.ਵੀ.ਵਾਈ., ਦੁਗਰੀ ਦਾ ਦੌਰਾ ਕੀਤਾ ਅਤੇ ਬਣਦੇ ਸੁਧਾਰ ਕਰਨ ਲਈ ਸੁਝਾਅ ਦਿੱਤੇ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਉਨਾਂ ਦੀ ਰੋਜਗਾਰ ਯੋਗਤਾ ਵਿੱਚ ਵਾਧਾ ਕਰਨ ਲਈ ਮਿਆਰੀ ਸਿਖਲਾਈ ਦਿੱਤੀ ਜਾ ਸਕੇ।

ਡਿਪਟੀ ਕਮਿਸ਼ਨਰ ਵੱਲੋਂ ਸਕੂਲ ਮੁਖੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕਰਨ ਦੀ ਅਪੀਲ

ਅੱਜ ਸਾਰੇ ਪ੍ਰਮੁੱਖ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ
ਲੁਧਿਆਣਾ, 17 ਮਈ   (ਰਣਜੀਤ ਸਿੱਧਵਾਂ)  : 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਦੇ ਟੀਕਾਕਰਨ ਦੇ ਸਬੰਧ ਵਿੱਚ, ਡਿਪਟੀ ਕਮਿਸ਼ਨਰ ਲੁਧਿਆਣਾ ਨੇ ਅੱਜ ਸਾਰੇ ਵੱਡੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਤਾਂ ਜੋ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਬੱਚਿਆਂ ਦਾ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ ਤਾਂ ਜੋ ਅਸੀਂ ਕੋਵਿਡ 19 ਨੂੰ ਖਤਮ ਕਰ ਸਕੀਏ।
ਇਹ ਮੀਟਿੰਗ ਡੀਸੀ ਦਫ਼ਤਰ ਵਿੱਚ ਹੋਈ ਅਤੇ ਇਸ ਵਿੱਚ ਏਡੀਸੀ ਜਗਰਾਉਂ-ਕਮ- ਨੋਡਲ ਅਫ਼ਸਰ (ਟੀਕਾਕਰਨ) ਡਾ. ਨਯਨ ਜੱਸਲ, ਡੀਆਈਓ ਡਾ. ਮਨੀਸ਼ਾ, ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀ, ਪ੍ਰਾਈਵੇਟ ਸਕੂਲਜ਼ ਯੂਨੀਅਨ ਦੇ ਨੁਮਾਇੰਦਿਆਂ ਤੋਂ ਇਲਾਵਾ ਹੋਰ ਵੀ ਕਈ ਲੋਕ ਹਾਜ਼ਰ ਸਨ। ਅੱਜ ਹੋਈ ਮੀਟਿੰਗ ਦੌਰਾਨ ਡੀਸੀ ਨੇ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਕਿਉਂਕਿ ਟੀਕਾਕਰਨ ਕੋਵਿਡ ਨਾਲ ਲੜਨ ਵਿੱਚ ਮਦਦ ਕਰਦਾ ਹੈ, ਭਾਵੇਂ ਕੋਈ ਇਨਫੈਕਟਿਡ ਹੋ ਜਾਵੇ। ਉਨ੍ਹਾਂ ਕਿਹਾ ਕਿ ਸਮਾਜ ਦੇ ਵਡੇਰੇ ਹਿੱਤ ਵਿੱਚ ਅਤੇ ਸਾਡੇ ਬੱਚੇ ਸੁਰੱਖਿਅਤ ਰਹਿਣ ਨੂੰ ਯਕੀਨੀ ਬਣਾਉਣ ਲਈ ਮਾਪੇ ਆਪਣੇ ਬੱਚਿਆਂ ਨੂੰ ਜਲਦੀ ਤੋਂ ਜਲਦੀ ਟੀਕਾਕਰਨ ਕਰਵਾਉਣ। ਉਨ੍ਹਾਂ ਸਮੂਹ ਸਕੂਲਾਂ ਅਤੇ ਮਾਪਿਆਂ ਦੀਆਂ ਐਸੋਸੀਏਸ਼ਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਸੁਰੱਖਿਆ ਅਤੇ ਚੰਗੀ ਸਿਹਤ ਲਈ ਟੀਕਾਕਰਨ ਜ਼ਰੂਰ ਕਰਵਾਉਣ। ਉਸਨੇ 18 ਸਾਲ ਤੋਂ ਵੱਧ ਦੀ ਆਬਾਦੀ ਨੂੰ ਵੀ ਅਪੀਲ ਕੀਤੀ ਕਿ ਜੇਕਰ ਇਹ ਅਜੇ ਵੀ ਲੰਬਿਤ ਹੈ ਤਾਂ ਉਨ੍ਹਾਂ ਦੀ ਦੂਜੀ ਖੁਰਾਕ ਨਾਲ ਟੀਕਾਕਰਨ ਕਰਵਾਉਣ। ਸਕੂਲਾਂ ਨੂੰ ਸਿਹਤ ਵਿਭਾਗ ਵੱਲੋਂ ਆਪਣੇ ਕੈਂਪਸ ਵਿੱਚ ਆਉਣ ਵਾਲੇ ਕਿਸੇ ਵੀ ਦਿਨ ਅਤੇ ਲੋੜ ਪੈਣ 'ਤੇ ਛੁੱਟੀਆਂ ਦੌਰਾਨ ਵੀ ਵਿਸ਼ੇਸ਼ ਟੀਕਾਕਰਨ ਕੈਂਪ ਲਗਾਉਣ ਦਾ ਵਿਕਲਪ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ 12 ਸਾਲ ਤੋਂ ਵੱਧ ਉਮਰ ਦੇ ਵੱਧ ਤੋਂ ਵੱਧ ਬੱਚਿਆਂ ਨੂੰ ਕਵਰ ਕਰਨ ਲਈ ਸਕੂਲਾਂ ਵਿੱਚ ਪਹਿਲਾਂ ਹੀ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੇਕਰ ਬੱਚੇ ਟੀਕਾਕਰਨ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਕਿਸੇ ਹੋਰ ਕੈਂਪ ਵਿੱਚ ਵੀ ਜਾ ਸਕਦੇ ਹਨ।

ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ 13ਵੀਂ ਬਰਸੀ ਸਮਾਗਮ 21 ਮਈ ਤੋਂ

ਜਗਰਾਉ 17 ਮਈ (ਅਮਿਤਖੰਨਾ) ਨਾਨਕਸਰ ਸੰਪਰਦਾਇ ਦੇ ਮਹਾਂਪੁਰਸ਼ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ 13ਵੀਂ ਬਰਸੀ ਸੰਬੰਧੀ ਉਨ੍ਹਾਂ ਤੋਂ ਵਰੋਸਾਇ ਤੇ ਸਪੁੱਤਰ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨਾਲ ਵਿਚਾਰ-ਵਟਾਂਦਰਾ ਕੀਤਾ | ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਦੱਸਿਆ ਕਿ ਇਹ ਬਰਸੀ ਸਮਾਗਮ 21 ਮਈ ਤੋਂ ਸ਼ੁਰੂ ਹੋ ਕੇ 25 ਮਈ ਤੱਕ ਗੁਰਦੁਆਰਾ ਭਹੋਈ ਸਾਹਿਬ, ਅਗਵਾੜ ਲੋਪੋ, ਕਾਉਂਕੇ ਰੋਡ, ਜਗਰਾਉਂ ਵਿਖੇ ਕਰਵਾਏ ਜਾ ਰਹੇ ਹਨ | ਇਸ ਦੌਰਾਨ ਦੋ ਲੜੀਆਂ 'ਚ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ | ਇਸ ਤੋਂ ਇਲਾਵਾ ਮੈਡੀਕਲ ਕੈਂਪ, ਖੂਨਦਾਨ ਕੈਂਪ ਵੀ ਲਗਾਏ ਜਾਣਗੇ | 25 ਮਈ ਨੂੰ ਸਮਾਪਤੀ ਸਮਾਗਮ ਹੋਣਗੇ, ਜਿਸ 'ਚ ਤਖ਼ਤ ਸਾਹਿਬਾਨਾਂ ਦੇ ਜਥੇਦਾਰ, ਸੰਤ-ਮਹਾਂਪੁਰਖ, ਕੀਰਤਨੀ ਜਥੇ ਤੇ ਵੱਖ-ਵੱਖ ਰਾਜਨੀਤਕ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਆਗੂ ਹਾਜ਼ਰੀਆਂ ਭਰਨਗੇ |

ਪੀੜ੍ਹਤ ਮਾਤਾ 49ਵੇਂ ਦਿਨ ਵੀ ਬੈਠੀ ਰਹੀ ਭੁੱਖ ਹੜਤਾਲ 'ਤੇ

ਮੋਰਚਾ 56ਵੇਂ ਦਿਨ 'ਚ ਦਾਖਲ਼

ਪੁਲਿਸ ਅਧਿਕਾਰੀਆਂ ਨੇ ਕਾਨੂੰਨ ਛਿੱਕੇ ਟੱਗਿਆ- ਤਰਲੋਚਨ ਸਿੰਘ  ਝੋਰੜਾਂ
ਜਗਰਾਉਂ 17 ਮਈ ( ਮਨਜਿੰਦਰ ਗਿੱਲ ) ਨੌਜਵਾਨ ਲੜਕੀ ਨੂੰ ਮਰਨ ਲਈ ਮਜ਼ਬੂਰ ਕਰਨ ਦੇ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਦੇ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਨੇ ਸਥਾਪਤ ਕਾਨੂੰਨ ਨੂੰ ਸ਼ਰੇਆਮ ਛਿੱਕੇ ਟੰਗ ਦਿੱਤਾ ਹੈ। ਗਰੀਬ ਲੋਕ ਕੜਕਦੀ ਧੁੱਪ ਵਿੱਚ ਸ਼ੜਕ 'ਤੇ ਬੈਠੇ ਹਨ ਅਤੇ ਗੈਰ-ਜ਼ਮਾਨਤੀ ਧਰਾਵਾਂ ਦੇ ਦੋਸ਼ੀ ਏ.ਸੀ. ਵਿੱਚ ਬੈਠੇ ਹਨ। ਇਹ ਗੱਲ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਨੇ ਅੱਜ 49ਵੇਂ ਦਿਨ ਵੀ ਸਿਟੀ ਥਾਣੇ ਅੱਗੇ ਭੁੱਖ ਹੜਤਾਲ 'ਤੇ ਬੈਠੀ ਪੀੜ੍ਹਤ ਮਾਤਾ ਸੁਰਿੰਦਰ ਕੌਰ ਦਾ ਸਾਥ ਦੇ ਧਰਨਾਕਾਰੀਆਂ ਨੂੰ ਕਹੇ। ਇਸ ਸਮੇਂ ਪੀੜ੍ਹਤ ਮਾਤਾ ਸੁਰਿੰਦਰ ਕੌਰ ਨੇ ਕਿਹਾ ਕਿ ਜਿਥੇ ਦੋਸ਼ੀ ਪੁਲਿਸ ਮੁਲਾਜ਼ਮਾਂ ਨੇ ਉਨਾਂ ਦੇ ਦੋਵੇਂ ਪਰਿਵਾਰਾਂ 'ਤੇ ਘੋਰ ਅੱਤਿਆਚਾਰ ਕੀਤਾ ਹੈ, ਉਥੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ 16 ਸਾਲ ਨਿਆਂ ਦੇ ਕੇ ਘੋਰ ਅਪਰਾਧ ਕੀਤਾ ਹੈ। ਮਾਤਾ ਨੇ ਕਿਹਾ ਕਿ ਗੁਰਿੰਦਰ ਬੱਲ ਤੇ ਅੈਸ.ਆਈ. ਰਾਜਵੀਰ ਨੇ ਥਾਣੇ ਵਿੱਚ ਉਸ ਨੂੰ ਅਤੇ ਉਸ ਦੀ ਮ੍ਰਿਤਕ ਬੇਟੀ ਨੂੰ ਨ‍ਾਂ ਸਿਰਫ਼ ਕੁੱਟਿਆ-ਮਾਰਿਆ ਸਗੋਂ ਬੇਟੀ ਨੂੰ ਉਸ ਦੇ ਸਾਹਮਣੇ ਕਰੰਟ ਲਗਾ ਕੇ ਤੜਫਾਇਆ ਪਰ ਪੁਲਿਸ ਮੁਲਾਜ਼ਮਾਂ ਨੂੰ ਮੇਰੀ ਬੇਟੀ ਦੀਆਂ ਅਸਮਾਨ ਪਾੜਦੀਆਂ ਚੀਕਾਂ ਸੁਣ ਕੇ ਵੀ ਤਰਸ ਨਾਂ ਆਇਆ, ਦੂਜੇ ਦਿਨ ਪਿੰਡ ਦੇ ਪੰਚਾਇਤੀ ਮੋਹਤਵਰ ਲੋਕਾਂ ਨੇ ਸਾਨੂੰ ਛੁਡਾਇਆ ਅਤੇ ਪੁਲਿਸ ਅਧਿਕਾਰੀਆਂ ਨੇ ਨਾਂ ਸਿਰਫ਼ ਘਟਨਾ ਤੋਂ ਕੁੱਝ ਦਿਨ ਸਾਡੇ ਪਿੰਡ ਰਸੂਲਪੁਰ ਦੇ ਸਰਪੰਚ ਭਗਵੰਤ ਸਿੰਘ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਇਨਸਾਫ਼ ਦੇਣ ਦਾ ਭਰੋਸਾ ਦਿੱਤਾ ਸਗੋਂ 16 ਸਾਲਾਂ ਵਿੱਚ ਅਨੇਕਾਂ ਵਾਰ ਪੁਲਿਸ ਅਧਿਕਾਰੀਆਂ ਨੇ ਬਿਆਨ ਤਾਂ ਦਰਜ ਕੀਤੇ ਪਰ ਅੱਜ ਤੱਕ ਇਨਸਾਫ਼ ਨਹੀਂ ਦਿੱਤਾ ਕਿਉਂਕਿ ਦੋਸ਼ੀ ਪੁਲਿਸ ਮੁਲਾਜ਼ਮ ਹਨ ਅਤੇ ਉੱਚ ਪੁਲਿਸ ਅਧਿਕਾਰੀਆਂ ਦੇ  ਚਹੇਤੇ ਹਨ। ਭੁੱਖ ਹੜਤਾਲੀ ਮਾਤਾ ਨੇ ਸਪਸ਼ੱਟ ਕਿਹਾ ਕਿ ਦੋਸ਼ੀਆਂ ਨੂੰ ਸੀਖਾਂ ਪਿੱਛੇ ਬੰਦ ਕਰਵਾਉਣ ਲਈ ਉਹ ਜਾਨ ਦੀ ਪ੍ਰਵਾਹ ਵੀ ਨਹੀਂ ਕਰੇਗੀ। ਇਸ ਸਮੇਂ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਭਾਵੇਂ ਉਹਨਾਂ ਦਾ ਪਰਿਵਾਰ ਗੁਰਿੰਦਰ ਬੱਲ ਹੁਰਾਂ ਵਲੋਂ ਸਾਜਿਸ਼ ਨਾਲ ਬਣਾਏ ਝੂਠੇ ਕਤਲ਼ ਕੇਸ ਵਿਚੋਂ ਬਰੀ ਹੋ ਗਿਆ ਸੀ ਪਰ 17 ਸਾਲਾਂ ਵਿੱਚ ਹੋਏ ਆਰਥਿਕ ਉਜ਼ਾੜੇ, ਸਮਾਜਿਕ ਤਬਾਹੀ ਤੇ ਹੋਈ ਮਾਨਸਿਕ ਪ੍ਰੇਸ਼ਾਨੀ ਦੀ ਭਰਪਾਈ ਕਿਸੇ ਕੀਮਤ 'ਤੇ ਨਹੀਂ ਹੋ ਸਕਦੀ ਲਿਹਾਜ਼ਾ ਉਨ੍ਹਾਂ ਦੇ ਪਰਿਵਾਰਾਂ ਦੇ ਜਖ਼ਮਾਂ 'ਤੇ ਮਲ਼ੱਮ ਸਿਰਫ਼ ਤੇ ਸਿਰਫ਼ ਦੋਸ਼ੀਆਂ ਨੂੰ ਸੀਖਾਂ ਪਿੱਛੇ ਬੰਦ ਕਰਕੇ ਹੀ ਲਗਾਈ ਜਾ ਸਕਦੀ ਹੈ। ਅੱਜ ਦੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਯੂਥ ਵਿੰਗ ਅਾਗੂ ਮਨੋਹਰ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ ਜਗਰਾਉਂ, ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਤੇ ਭਾਰਤੀ ਕਿਸਾਨ ਯੂਨੀਅਨ ਦੇ ਅਾਗੂ ਜੱਗਾ ਸਿੰਘ ਢਿੱਲੋਂ ਨੇ ਪਹਿਲਾਂ ਹੀ ਹੋ ਚੁੱਕੀ ਦੇਰੀ ਦਾ ਹਵਾਲਾ ਦਿੰਦਿਆਂ ਅੈਸ.ਅੈਸ.ਪੀ. ਲੁਧਿਆਣਾ (ਦਿਹਾਤੀ) ਦੀਪਕ ਹਿਲੋਰੀ, ਡੀ.ਜੀ.ਪੀ. ਪੰਜਾਬ  ਵੀ.ਕੇ.ਭਾਵਰਾ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਪੀੜ੍ਹਤ ਨੂੰ ਇਨਸਾਫ਼ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਪੁਰਜ਼ੋਰ ਮੰਗ ਕੀਤੀ। ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਇਨਸਾਫ਼ ਹਰ ਹਾਲ਼ਤ ਵਿੱਚ ਲਿਆ ਜਾਵੇਗਾ ਭਾਵੇਂ ਇਸ ਨਿਸ਼ਾਨੇ ਦੀ ਪੂਰਤੀ ਲਈ ਕਿੰਨਾਂ ਵੀ ਲੰਬਾ ਸਮਾਂ ਕਿਉਂ ਨਾਂ ਧਰਨਾ ਚਲਾਉਣਾ ਪਵੇ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਬਲਦੇਵ ਸਿੰਘ ਫੌਜ਼ੀ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਰਵਿੰਦਰ ਸਿੰਘ ਸੁਧਾਰ ਤੇ ਹਰੀ ਸਿੰਘ ਚਚਰਾੜੀ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਚਾਹੇ ਮੌਸਮ ਕਿਹੋ-ਜਿਹਾ ਵੀ ਹੋਵੇ ਇਨਸਾਫ਼ ਦੀ ਪ੍ਰਾਪਤੀ ਤੱਕ ਥਾਣੇ ਮੂਹਰੇ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਅੱਜ ਦੇ ਧਰਨੇ ਵਿੱਚ ਠੇਕੇਦਾਰ ਅਵਤਾਰ ਸਿੰਘ, ਦਲਜੀਤ ਸਿੰਘ ਕਲ਼ਸੀ, ਜੱਥੇਦਾਰ ਚੜਤ ਸਿੰਘ, ਪਰਮਪਾਲ ਸਿੰਘ, ਕਮਲਜੀਤ ਕੌਰ, ਮਾਤਾ ਮੁਖਤਿਆਰ ਕੌਰ, ਕੁਲਦੀਪ ਕੌਰ, ਸਦਾ ਕੌਰ ਲੀਲਾ ਵੀ ਹਾਜ਼ਰ ਸਨ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬੇਟ ਇਲਾਕੇ ਦੇ ਪਿੰਡਾਂ ਦੀ ਮੀਟਿੰਗ ਗੁਰਦੁਆਰਾ ਬਾਉਲੀ ਸਾਹਿਬ ਸੋਢੀਵਾਲਾ ਵਿਖੇ ਹੋਈ  

ਨਵੀਂ ਖੇਤੀ ਨੀਤੀ, ਵਾਟਰ ਪਾਲਸੀ, ਐਮ ਐਸ ਪੀ ਅਤੇ ਸਰਕਾਰੀ ਖਰੀਦ ਦੀ ਗਰੰਟੀ, ਕਿਸਾਨਾਂ ਸਿਰ ਚੜੇ ਸਾਰੇ ਕਰਜੇ ਰੱਦ ਕਰਨ, ਫਸਲਾਂ ਦੇ ਖ਼ਰਾਬੇ ਦੇ ਮੁਆਵਜ਼ੇ,ਸ਼ਹੀਦ ਕਿਸਾਨ ਪਰਿਵਾਰਾਂ ਨੂੰ ਮੁਆਵਜ਼ੇ ਤੇ ਨੋਕਰੀ ਦੇ ਬਕਾਇਆ ਕੇਸਾਂ‌ ਦਾ ਨਿਪਟਾਰਾ ਆਦਿ ਮੰਗਾਂ ਨੂੰ ਲੈ ਕੇ ਦਿੱਲੀ ਦੀ ਤਰਜ਼ ਤੇ ਹੋਵੇਗਾ ਸ਼ੰਘਰਸ਼  -  ਮਨਜੀਤ ਧਨੇਰ , ਮਹਿੰਦਰ ਸਿੰਘ ਕਮਾਲਪੁਰਾ ਅਤੇ ਕਮਲਜੀਤ ਖੰਨਾ  

ਬੇਟ ਇਲਾਕੇ ਦੀ ਨਵੀਂ ਕਮੇਟੀ ਦਾ ਹੋਇਆ ਗਠਨ  

ਜਗਰਾਉਂ , 16 ਮਈ (ਮਨਜਿੰਦਰ ਗਿੱਲ)  ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਅੱਜ ਪਿੰਡ ਸੋਢੀਵਾਲਾ ਦੇ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਸਿੱਧਵਾਂ ਬੇਟ ਬਲਾਕ ਦੇ ਦੋ ਦਰਜਨ ਪਿੰਡਾਂ ਦੀਆਂ ਪਿੰਡ ਇਕਾਈਆਂ ਦੇ ਅਹੁਦੇਦਾਰਾਂ, ਵਰਕਰਾਂ ਦੀ ਭਰਵੀਂ ਮੀਟਿੰਗ ਕੀਤੀ ਗਈ।ਸਭ ਤੋ ਪਹਿਲਾਂ ਮੀਟਿੰਗ ਵਿਚ ਸਾਬਕਾ ਜਿਲਾ ਪ੍ਰਧਾਨ ਹਰਦੀਪ ਸਿੰਘ ਗਾਲਬ‌ ਅਤੇ ਇਕਾਈ ਆਗੂ ਗੁਰਮੇਲ ਸਿੰਘ ਗੇਲਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਆਪਣੇ ਸੰਬੋਧਨ ਵਿਚ ਕੇਂਦਰ ਹਕੂਮਤ ਤੇ ਪੰਜਾਬ ਸਰਕਾਰ ਨਾਲ ਚਲਦੇ ਕਿਸਾਨੀ ਮਸਲਿਆਂ ਤੇ ਖੁਲ ਕੇ ਚਾਨਣਾ ਪਾਇਆ। ਲੋਕ ਆਗੂ ਕੰਵਲਜੀਤ ਖੰਨਾ ਨੇ ਹਕੂਮਤਾਂ‌ਦੀਆਂ‌ਕਿਸਾਨ ਵਿਰੋਧੀ ਨੀਤੀਆਂ‌ਦਾ ਚੱਜ ਨਾਲ ਪਾਸ ਉਘੇੜਿਆ। ਉਨਾਂ ਕਿਹਾ ਕਿ ਨਵੀਂ ਖੇਤੀ ਨੀਤੀ, ਵਾਟਰ ਪਾਲਸੀ, ਐਮ ਐਸ ਪੀ ਅਤੇ ਸਰਕਾਰੀ ਖਰੀਦ ਦੀ ਗਰੰਟੀ, ਕਿਸਾਨਾਂ ਸਿਰ ਚੜੇ ਸਾਰੇ ਕਰਜੇ ਰੱਦ ਕਰਨ, ਫਸਲਾਂ ਦੇ ਖ਼ਰਾਬੇ ਦੇ ਮੁਆਵਜ਼ੇ,ਸ਼ਹੀਦ ਕਿਸਾਨ ਪਰਿਵਾਰਾਂ ਨੂੰ ਮੁਆਵਜ਼ੇ ਤੇ ਨੋਕਰੀ ਦੇ ਬਕਾਇਆ ਕੇਸਾਂ‌ ਦਾ ਨਿਪਟਾਰਾ ਆਦਿ ਮੰਗਾਂ ਨੂੰ ਲੈ ਕੇ ਪੰਜਾਬ ਭਰ ਚ ਵਿਧਾਇਕਾਂ ਨੂੰ ਮੰਗਪੱਤਰ ਦੇਣ‌ ਤੋਂ‌ ਬਾਦ  ਹੁਣ‌ਇਕ ਵੇਰ ਫਿਰ ਦਿੱਲੀ ਤਰਜ਼ ਤੇ ਸੰਘਰਸ਼ ਸੜਕਾਂ ਤੇ ਸ਼ੁਰੂ ਕੀਤਾ ਜਾ ਰਿਹਾ ਹੈ,ਜਿਸ ਲਈ ਪੂਰੇ ਜ਼ੋਰ ਨਾਲ ਤਿਆਰੀ ਪਿੰਡ ਪਿੰਡ ਤੇਜ਼ ਕਰ ਦਿਤੀ ਗਈ ਹੈ। ਉਨਾਂ ਪਿੰਡਾਂ ਚ  ਮਈ ਮਹੀਨੇ ਚ ਮੈਂਬਰਸ਼ਿਪ ਪੂਰੀ  ਕਰਨ, ਫੰਡ ਮੁਹਿੰਮ ਪੂਰੇ ਜ਼ੋਰ ਸੋਰ ਨਾਲ ਚਲਾਉਣ ਦਾ ਸੱਦਾ ਦਿੱਤਾ।ਇਸ ਸਮੇਂ ਇੱਕੀ ਮੈਂਬਰੀ ਬਲਾਕ ਕਮੇਟੀ ਦੀ ਚੌਣ ਕੀਤੀ ਗਈ ਜਿਸ ਵਿੱਚ ਹਰਜੀਤ ਸਿੰਘ ਕਾਲਾ ਜਨੇਤ ਪੁਰਾ ਬਲਾਕ ਪ੍ਰਧਾਨ, ਪਰਮਿੰਦਰ ਸਿੰਘ ਪਿੱਕਾ ਗਾਲਬ ਮੀਤ ਪ੍ਰਧਾਨ, ਗੁਰਮੇਲ ਸਿੰਘ ਭਰੋਵਾਲ ਬਲਾਕ ਸਕੱਤਰ, ਜਗਜੀਤ ਸਿੰਘ ਕਲੇਰ ਮੀਤ ਸਕੱਤਰ, ਚਰਨਜੀਤ ਸਿੰਘ ਸੇਖਦੋਲਤ ਖ਼ਜ਼ਾਨਚੀ ਚੁਣੇ ਗਏ। ਇਸ ਸਮੇਂ ਇਕ ਮਤੇ ਰਾਹੀਂ ਡੇਰਾ ਬੱਸੀ ਦੇ ਪਿੰਡ ਸੁੰਢਰਾਂ‌ ਵਿਖੇ ਕਿਸਾਨ ਦੀ ਘੋਰ ਅਣਗਹਿਲੀ ਕਾਰਨ  ਅੱਗ ਲਗਣ ਨਾਲ ਮਾਰੀ ਗਈ ਮਸੂਮ ਬੱਚੀ ਰੁਪਾਲੀ ਦੀ ਮੌਤ ਤੇ ਡੂੰਘੇ ਅਫਸੋਸ ਦਾ ਇਜ਼ਹਾਰ ਕਰਦਿਆਂ ਦੋਸ਼ੀ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਇਕਤ੍ਰ ਕਿਸਾਨਾਂ ਨੇ ਕਣਕ ਦਾ ਨਾੜ ਨਾ ਸਾੜਨ ਦਾ ਫੈਸਲਾ ਕਰਦਿਆਂ ਇਸ  ਨਾੜ ਸਾੜਣ‌ ਦੀ ਕਾਰਵਾਈ ਨੂੰ ਰੋਕਣ ਦੀ ਕਿਸਾਨਾਂ‌ ਨੂੰ ਜ਼ੋਰਦਾਰ ਅਪੀਲ ਕੀਤੀ। ਅਜ ਦੇ ਬਲਾਕ ਇਜਲਾਸ ਚ ਜਿਲਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਹੰਬੜਾਂ, ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਬਲਾਕ ਪ੍ਰਧਾਨ ਜਗਰਾਓਂ ਜਗਤਾਰ ਸਿੰਘ ਦੇਹੜਕਾ,ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ,  ਬਲਾਕ ਪ੍ਰੈੱਸ ਸਕੱਤਰ ਦੇਵਿੰਦਰ ਸਿੰਘ ਕਾਉਂਕੇ, ਧਰਮ ਸਿੰਘ ਸੂਜਾਪੁਰ, ਸਤਬੀਰ ਸਿੰਘ ਬੋਪਾਰਾਏ, ਬਚਿੱਤਰ ਸਿੰਘ ਜਨੇਤ ਪੁਰਾ, ਪਵਿਤਰ ਸਿੰਘ ਲੋਧੀਵਾਲ ਕਰਨੈਲ ਸਿੰਘ ਸਾਬਕਾ ਸਰਪੰਚ , ਸੁਖਦੇਵ ਸਿੰਘ ਰਾਮਗੜ , ਅਰਜਨ ਸਿੰਘ ਖੇਲਾ, ਮੱਖਣ ਸਿੰਘ ਰਸੂਲਪੁਰ ਜੰਡੀ, ਗੁਰਇਕਬਾਲ ਸਿੰਘ ਲੀਲਾਂ, ਬਲਦੇਵ ਸਿੰਘ ਸਦਰਪੁਰਾ, ਬਲਦੇਵ ਸਿੰਘ ਸੋਢੀ ਵਾਲ, ਜਗਵਿੰਦਰ ਸਿੰਘ ਅੱਬੂਪੁਰਾ, ਮੋਹਨ ਸਿੰਘ ਬੰਗਸੀਪੁਰਾ, ਮਨਜਿੰਦਰ ਸਿੰਘ ਮਨਸੀਹਾਂ ਭਾਜਣ, ਮਨਜਿੰਦਰ ਸਿੰਘ ਮੋਰਕਰੀਮਾਂ  ਆਦਿ ਆਗੂ ਤੇ ਵਰਕਰ ਵੱਡੀ ‌ਗਿਣਤੀ ਚ ਹਾਜ਼ਰ ਸਨ।

ਨਿਸ਼ਾਨੀਆਂ ਸੰਭਾਲਣ ਲਈ ਸ਼ੋ੍ਮਣੀ ਕਮੇਟੀ ਕਰੇ ਵਿਸ਼ੇਸ਼ ਉਪਰਾਲਾ

 ਜਗਰਾਉ 16 ਮਈ (ਅਮਿਤਖੰਨਾ) ਜੂਨ 84 ਦੇ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ 'ਤੇ ਹੋਏ ਹਮਲੇ ਦੇ ਦੁਖਾਂਤ ਦੀਆਂ ਨਿਸ਼ਾਨੀਆਂ ਸੰਭਾਲਣਾ ਤੇ ਸਮੁੱਚੇ ਸ਼ਹੀਦਾਂ ਦੇ ਨਾਵਾਂ ਦੀ ਤਰਤੀਬ ਦੇ ਕੇ ਤਸਵੀਰਾਂ ਰਾਹੀਂ ਯਾਦਗਾਰ ਸਥਾਪਿਤ ਕਰਨ ਦੀ ਮੰਗ ਨੂੰ ਲੈ ਕੇ ਸਿੱਖ ਸਟੂਡੈਂਟਸ ਫੈੱਡਰੇਸ਼ਨ ਗਰੇਵਾਲ ਵੱਲੋਂ ਸ਼ੋ੍ਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਦੀ ਅਗਵਾਈ ਹੇਠ ਜਥੇ ਵੱਲੋਂ ਸ਼ੋ੍ਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਯਾਦ ਪੱਤਰ ਸੌਂਪਿਆ। ਇਸ ਸਬੰਧੀ ਜਗਰਾਓਂ ਤੋਂ ਸ਼ੋ੍ਮਣੀ ਕਮੇਟੀ ਮੈਂਬਰ ਤੇ ਫੈੱਡਰੇਸ਼ਨ ਦੇ ਮੁੱਖ ਸੇਵਾਦਾਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਪ੍ਰਧਾਨ ਧਾਮੀ ਨੂੰ ਸੌਂਪੇ ਇਸ ਯਾਦ ਪੱਤਰ 'ਚ ਪ੍ਰਧਾਨ ਐਡਵੋਕੇਟ ਧਾਮੀ ਨੂੰ ਕਿਹਾ ਇਸ ਹਮਲੇ ਦੀ ਦੁੱਖ ਭਰੀ ਦਾਸਤਾਨ ਸਿੱਖਾਂ ਤੇ ਮਨੁੱਖਤਾ ਵਾਲੀ ਸੋਚ ਦੇ ਲੋਕਾਂ ਲਈ ਵੱਡਾ ਦੁਖਾਂਤ ਸੀ। ਭਾਵੇਂ ਸ਼ੋ੍ਮਣੀ ਕਮੇਟੀ ਵੱਲੋਂ ਸ਼ਹੀਦ ਸਿੰਘਾਂ ਦੀ ਯਾਦ 'ਚ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਗਈ ਹੈ। ਅਸੀਂ ਚਾਹੁੰਦੇ ਹਾਂ ਕਿ ਅਗਲੀਆਂ ਪੀੜ੍ਹੀਆਂ ਤੇ ਦੁਨੀਆਂ ਦੇ ਲੋਕਾਂ ਨੂੰ ਸਿੱਖਾਂ 'ਤੇ ਹੋਏ ਉਸ ਜ਼ਬਰ ਦੀ ਕਹਾਣੀ ਨਵੀਂ ਤਕਨੀਕ ਨਾਲ ਰੁਬਰੂ ਕਰਨਾ ਸਮੇਂ ਦੀ ਮੰਗ ਹੈ। ਵਫ਼ਦ 'ਚ ਮਨਪ੍ਰਰੀਤ ਸਿੰਘ ਬੰਟੀ, ਕੁਲਜੀਤ ਸਿੰਘ ਧੰਜਲ, ਗੁਰਪ੍ਰਰੀਤ ਸਿੰਘ ਮਸੌਣ, ਕਮਲਦੀਪ ਸਿੰਘ ਬਹਿਲ, ਗੁਰਦੀਪ ਸਿੰਘ ਬਾਬਾ, ਅਵਤਾਰ ਸਿੰਘ ਚਾਨੀ, ਬਲਜੀਤ ਸਿੰਘ ਸੋਢੀ ਤੇ ਵਿਕਰਮਜੀਤ ਸਿੰਘ ਭਾਊ ਆਦਿ ਹਾਜ਼ਰ ਸਨ।