You are here

ਲੁਧਿਆਣਾ

ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ (ਲੁਧਿਆਣਾ-ਪੱਖੋਵਾਲ ਰੋਡ) ਦਾ ਮੁਕੰਮਲ ਸੁਧਾਰ ਕੀਤਾ ਜਾਵੇਗਾ - ਵਿਧਾਇਕ ਅਸ਼ੋਕ ਪਰਾਸ਼ਰ ਪੱਪੀ

ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਅੱਜ ਉਨ੍ਹਾਂ ਦੇ ਜੱਦੀ ਘਰ ਪਿੰਡ ਸਰਾਭਾ ਵਿਖੇ ਜਾ ਕੇ ਸ਼ਰਧਾਂਜਲੀ ਭੇਟ ਕੀਤੀ

ਪੰਜਾਬ ਸਰਕਾਰ ਦੀ ਤਰਫੋਂ ਵਿਧਾਇਕ ਪੱਪੀ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਐਸ.ਡੀ.ਐਮ. ਸਹਿਗਲ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ

ਸਰਾਭਾ/ਲੁਧਿਆਣਾ, 24 ਮਈ (ਮਨਜਿੰਦਰ ਗਿੱਲ  ) - ਸਾਡੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਮੌਕੇ ਪੰਜਾਬ ਸਰਕਾਰ ਦੀ ਤਰਫੋਂ ਹਲਕਾ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਸ੍ਰੀ ਅਸ਼ੋਕ ਪਰਾਸ਼ਰ ਪੱਪੀ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਐਸ.ਡੀ.ਐਮ. ਸ੍ਰੀ ਜਗਦੀਪ ਸਹਿਗਲ ਵੱਲੋਂ ਅੱਜ ਲੁਧਿਆਣਾ ਦੇ ਨੇੜਲੇ ਪਿੰਡ ਸਰਾਭਾ ਵਿਖੇ ਮਹਾਨ ਸ਼ਹੀਦ ਨੂੰ ਉਨ੍ਹਾਂ ਦੇ ਜੱਦੀ ਘਰ ਜਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਿੱਖਿਆ ਸ਼ਾਸਤਰੀ ਡਾ.ਕੇ.ਐਨ.ਐਸ. ਕੰਗ ਵੀ ਮੌਜੂਦ ਸਨ।

ਵਿਧਾਇਕ ਪੱਪੀ ਵੱਲੋਂ ਨਾ ਸਿਰਫ਼ ਪਿੰਡ ਸਰਾਭਾ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਘਰ ਦਾ ਦੌਰਾ ਕੀਤਾ, ਸਗੋਂ ਆਜ਼ਾਦੀ ਸੰਗਰਾਮ ਦੇ ਮਹਾਨ ਸ਼ਹੀਦ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ।

 ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਪੱਪੀ ਨੇ ਕਿਹਾ ਕਿ ਮੁੱਲਾਂਪੁਰ ਦਾਖਾ ਵਿਖੇ ਬੱਸ ਸਟੈਂਡ ਦਾ ਨਾਂ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ 'ਤੇ ਰੱਖਿਆ ਜਾ ਚੁੱਕਾ ਹੈ, ਇਸ ਤੋਂ ਇਲਾਵਾ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੀ ਜਲਦ ਹੀ ਕੇਂਦਰ ਸਰਕਾਰ ਨੂੰ ਪ੍ਰਸਤਾਵ ਭੇਜੇਗੀ ਜਿਸ ਵਿੱਚ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ 'ਤੇ ਰੱਖਣ ਦੀ ਤਜ਼ਵੀਜ਼ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਸਭ ਤੋਂ ਛੋਟੇ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ, ਜਿਨ੍ਹਾਂ ਨੇ 19 ਸਾਲ ਦੀ ਉਮਰ ਵਿੱਚ ਸ਼ਹੀਦੀ ਪ੍ਰਾਪਤ ਕੀਤੀ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਸਾਲ ਪਿੰਡ ਸਰਾਭਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਬਰਸੀ ਮੌਕੇ ਰਾਜ ਪੱਧਰੀ ਸਮਾਗਮ ਵੀ ਕਰਵਾਇਆ ਜਾਂਦਾ ਹੈ।

ਵਿਧਾਇਕ ਪੱਪੀ ਨੇ ਕਿਹਾ ਕਿ ਪੰਜਾਬ ਸਰਕਾਰ ਦੇਸ਼ ਦੇ ਮਹਾਨ ਸ਼ਹੀਦ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਯਤਨ ਕਰੇਗੀ ਅਤੇ ਸ਼ਹੀਦਾਂ ਦੀ ਮਹਾਨ ਕੁਰਬਾਨੀ ਲਈ ਸਦਾ ਰਿਣੀ ਰਹੇਗੀ। ਸ਼ਹੀਦ ਕਰਤਾਰ ਸਿੰਘ ਸਰਾਭਾ ਵੱਲੋਂ ਦਿੱਤੀ ਕੁਰਬਾਨੀ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਨ ਲਈ ਇੱਕ ਚਾਨਣ ਮੁਨਾਰੇ ਦਾ ਕੰਮ ਕਰੇਗੀ।

ਉਨ੍ਹਾਂ ਕਿਹਾ ਕਿ ਇੰਨੀ ਛੋਟੀ ਉਮਰ ਵਿੱਚ ਸ਼ਹੀਦੀ ਪ੍ਰਾਪਤ ਕਰਨ ਵਾਲੇ ਦੇਸ਼ ਦੇ ਮਹਾਨ ਨਾਇਕ ਦੇ ਜੱਦੀ ਪਿੰਡ ਦੇ ਵਿਕਾਸ ਲਈ ਸੂਬਾ ਸਰਕਾਰ ਵਚਨਬੱਧ ਹੈ।

ਪ੍ਰਾਚੀਨ ਸਿੱਧ ਸ਼੍ਰੀ ਮਾਤਾ ਭਦਰਕਾਲੀ ਤਾਲਾਬ ਮੰਦਿਰ ਵਿੱਚ ਸਾਲਾਨਾ ਮੇਲਾ ਅਤੇ ਭੰਡਾਰਾ ਵੀਰਵਾਰ ਨੂੰ

ਜਗਰਾਉ 24 ਮਈ (ਅਮਿਤਖੰਨਾ) ਜਗਰਾਉਂ, ਪ੍ਰਾਚੀਨ ਸਿੱਧ ਸ਼੍ਰੀ ਮਾਤਾ ਭੱਦਰਕਾਲੀ ਤਾਲਾਬ ਮੰਦਿਰ ਦਾ ਸਾਲਾਨਾ ਮੇਲਾ ਅਤੇ ਭੰਡਾਰਾ 26 ਮਈ ਨੂੰ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਪ੍ਰਾਚੀਨ ਸਿੱਧ ਸ਼੍ਰੀ ਮਾਤਾ ਭੱਦਰਕਾਲੀ ਤਾਲਾਬ ਮੰਦਰ ਟਰੱਸਟ ਦੇ ਚੇਅਰਮੈਨ ਪਰਾਸ਼ਰ ਦੇਵ ਸ਼ਰਮਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਮਾਤਾ ਭੱਦਰਕਾਲੀ ਮਹਾਮਾਈ ਦਾ ਸਲਾਨਾ ਮੇਲਾ ਅਤੇ ਭੰਡਾਰਾ 26 ਮਈ ਦਿਨ ਵੀਰਵਾਰ ਨੂੰ ਹੋਵੇਗਾ। 26 ਮਈ ਨੂੰ ਮੰਦਿਰ ਵਿਖੇ ਮੰਦਿਰ ਵਿਖੇ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਟਰੱਸਟ ਵੱਲੋਂ ਵਿਸ਼ੇਸ਼ ਤੌਰ 'ਤੇ ਪੁੱਜੀਆਂ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਕਿ ਸਮੂਹ ਨਗਰ ਨਿਵਾਸੀਆਂ ਨੂੰ ਵੀਰਵਾਰ ਸ਼ਾਮ ਨੂੰ ਮੰਦਿਰ ਪਰਿਸਰ ਵਿੱਚ ਪਹੁੰਚ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਭੰਡਾਰੇ ਦਾ ਆਨੰਦ ਮਾਣਨ ਦੀ ਅਪੀਲ ਕੀਤੀ।

ਡੀ. ਏ. ਵੀ.ਸੀ.ਸੈਂਟਨਰੀ ਪਬਲਿਕ ਸਕੂਲ , ਵਿਖੇ ਲਗਾਇਆ ਕਰੋਨਾ ਵੈਕਸੀਨੇਸ਼ਨ ਕੈਂਪ

ਜਗਰਾਉ 24 ਮਈ (ਅਮਿਤਖੰਨਾ) ਡੀ.ਏ.ਵੀ.ਸੈਂਟਨਰੀ ਪਬਲਿਕ ਸਕੂਲ, ਜਗਰਾਉ ਵਿਖੇ ਪ੍ਰਿੰਸੀਪਲ ਸਾਹਿਬ ਸ੍ਰੀ ਬਿ੍ਜ ਮੋਹਨ ਬੱਬਰ ਜੀ ਦੀ ਅਗਵਾਈ ਹੇਠ ਕਰੋਨਾਵੈਕਸੀਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 12 ਤੋਂ 15 ਅਤੇ 15-18 ਉਮਰ ਤੱਕ ਦੇ ਬੱਚਿਆਂ ਨੂੰ ਕਰੋਨਾ ਬਿਮਾਰੀ ਦੀ ਰੋਕਥਾਮ ਵਾਸਤੇ ਬਣੇ ਟੀਕੇ ਲਗਾਏ ਗਏ।ਐਸ .ਐਮ. ਓ ਪ੍ਰਦੀਪ ਮਹਿੰਦਰਾ, ਸਿਵਲ ਹਸਪਤਾਲ ਦਾ  ਨਰਸਿੰਗ ਸਟਾਫ਼, ਨੋਡਲ ਅਫ਼ਸਰ ਡਾਕਟਰ ਸੁਮਿਤਾ ਸਹਿਦੇਵ, ਡਾਕਟਰ ਸਗੀਨਾ ਗੁਪਤਾ  ਆਦਿ ਡਾਕਟਰਾਂ ਦੀ ਟੀਮ ਨੇ ਬੱਚਿਆਂ ਨੂੰ   ਪੂਰੀ ਸੁਰੱਖਿਆ ਅਤੇ ਨਿਗਰਾਨੀ ਅਧੀਨ ਟੀਕੇ ਲਗਾਏ।ਇਸ ਕੈਂਪ ਅਧੀਨ 117 ਵਿਦਿਆਰਥੀਆਂ ਨੂੰ ਟੀਕੇ ਲਗਾਏ ਗਏ। ਟੀਕੇ ਲਗਵਾਉਣ ਤੋਂ ਪਹਿਲਾਂ ਬੱਚਿਆਂ ਦਾ ਆਧਾਰ ਕਾਰਡ ਅਤੇ ਮਾਪਿਆਂ ਵੱਲੋਂ ਪ੍ਰਵਾਨਗੀ ਪੱਤਰ ਵਿਸ਼ੇਸ਼ ਤੌਰ ਤੇ ਚੈਕ ਕੀਤੇ ਗਏ। ਪ੍ਰਿੰਸੀਪਲ ਸਾਹਿਬ ਅਤੇ ਅਧਿਆਪਕ ਸਾਹਿਬਾਨਾਂ ਨੇ ਵਿਸ਼ੇਸ਼ ਤੌਰ ਤੇ ਇਸ ਮੌਕੇ ਤੇ ਨਿਗਰਾਨੀ ਕੀਤੀ।ਵਿਦਿਆਰਥੀ ਆਪਣੇ ਮਾਪਿਆਂ ਦੇ ਨਾਲ ਆਏ ਅਤੇ ਉਨ੍ਹਾਂ ਨੇ ਇਸ ਕੈਂਪ ਦਾ ਲਾਭ ਉਠਾਇਆ।

ਜੀ.ਐੱਚ.ਜੀ.ਅਕੈਡਮੀ ਵਿਖੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਗਈ ਫਰੈਸ਼ਰ ਪਾਰਟੀ  

 

ਜਗਰਾਉ 24 ਮਈ (ਅਮਿਤਖੰਨਾ)ਅੱਜ ਜੀ. ਐੱਚ. ਜੀ. ਅਕੈਡਮੀ, ਜਗਰਾਓਂ ਵਿਖੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਸਵਾਗਤ ਫ੍ਰੈਸ਼ਰ ਪਾਰਟੀ ਦੇ ਕੇ ਕੀਤਾ।ਪਾਰਟੀ ਦੇ ਨਾਲ- ਨਾਲ ਵਿਦਿਆਰਥੀਆਂ ਨੂੰ ਗਿਆਰ੍ਹਵੀਂ ਜਮਾਤ ਵਿੱਚ ਵਿਸ਼ਿਆਂ ਦੀ ਚੋਣ ਸਬੰਧੀ ਮਹੱਤਵਪੂਰਨ ਜਾਣਕਾਰੀ ਸਬੰਧਿਤ ਅਧਿਆਪਕਾਂ ਦੁਆਰਾ ਪ੍ਰੈਜ਼ੈਂਟੇਸ਼ਨ ਰਾਹੀਂ ਸਾਂਝੀ ਕੀਤੀ ਗਈ ।ਤਾਂ ਕਿ ਵਿਦਿਆਰਥੀ ਆਪਣੀ ਰੁਚੀ, ਯੋਗਤਾ ਅਤੇ ਉਦੇਸ਼ ਨੂੰ ਮੁੱਖ ਰੱਖ ਕੇ ਗਿਆਰ੍ਹਵੀਂ ਜਮਾਤ ਵਿਚ  ਸਹੀ ਵਿਸ਼ੇ ਦੀ ਚੋਣ ਕਰ ਸਕਣ।ਵਿਸ਼ਿਆਂ ਸੰਬੰਧੀ  ਵਿਦਿਆਰਥੀਆਂ ਦੁਆਰਾ  ਅਧਿਆਪਕਾਂ ਤੋਂ ਕੁਝ ਪ੍ਰਸ਼ਨ ਵੀ ਪੁੱਛੇ ਗਏ।ਇਸ ਮੌਕੇ ਤੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ  ।ਅਖੀਰ ਵਿੱਚ ਜੀ.ਐੱਚ. ਜੀ. ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਿਰਫ ਆਪਣੀ ਰੁਚੀ ਅਤੇ ਉਦੇਸ਼ ਅਨੁਸਾਰ ਹੀ ਵਿਸ਼ਿਆਂ ਦੀ ਚੋਣ ਕਰਨੀ ਚਾਹੀਦੀ ਹੈ ਨਾ ਕਿ ਕਿਸੇ ਦੀ ਦੇਖਾ ਦੇਖੀ।ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਨੂੰ ਦਸਵੀਂ ਵਿੱਚੋਂ ਚੰਗੇ ਅੰਕ ਪ੍ਰਾਪਤ ਕਰਨ ਅਤੇ ਆਪਣੀ ਮੰਜ਼ਿਲ ਪ੍ਰਾਪਤ ਕਰਨ ਲਈ ਸ਼ੁਭ ਇੱਛਾਵਾਂ ਵੀ ਦਿੱਤੀਆਂ ਗਈਆਂ।

ਰੋਟਰੀ ਕਲੱਬ ਰਾਇਕੋਟ ਡਿਸਟਿਕ 3070 ਵੱਲੋਂ ਅੱਖਾਂ ਦਾ ਮੁਫਤ ਚੈੱਕਅੱਪ ਤੇ ਅਪ੍ਰੇਸ਼ਨ ਕੈਂਪ ਲਗਾਇਆ ਗਿਆ                  

ਲੁਧਿਆਣਾ /ਰਾਇਕੋਟ 24 ਮਈ (ਗੁਰਸੇਵਕ ਸੋਹੀ/ ਸੁਖਵਿੰਦਰ ਬਾਪਲਾ) -ਗੁਰਦੁਆਰਾ ਟਾਹਲੀਆਣਾ ਸਾਹਿਬ ਰਾਇਕੋਟ ਵਿਖੇ ਰੋਟਰੀ ਕਲੱਬ ਵਲੋਂ ਅੱਖਾਂ ਦਾ ਮੁਫਤ ਚੈੱਕਅੱਪ ਤੇ ਅਪ੍ਰੇਸ਼ਨ ਕੈਂਪ ਲਗਾਇਆ ਗਿਆ। ਇਹ ਕੈਂਪ ਪ੍ਰਧਾਨ ਗੁਰਦੇਵ ਸਿੰਘ ਤਲਵੰਡੀ, ਸੈਕਟਰੀ ਤਲਵਿੰਦਰ ਸਿੰਘ ਗਰੇਵਾਲ, ਪ੍ਰੈਜਿਕ ਚੇਅਰਮੈਨ ਅਵਤਾਰ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ। ਕੈਂਪ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਐਮਐਲਏ ਹਾਕਮ ਸਿੰਘ ਜੀ ਨੇ ਕੀਤਾ। ਜਿਸ ਵਿਚ ਦੂਰ- ਦੂਰ ਤੋਂ ਆ ਕੇ ਮਰੀਜਾਂ ਨੇ ਲਾਹਾ ਲਿਆ। ਰੋਟਰੀ ਕਲੱਬ ਰਾਇਕੋਟ ਵੱਲੋਂ ਬਰਨਾਲਾ ਤੋਂ ਡਾਕਟਰਾਂ ਦੀ ਟੀਮ ਬਲਾਈ ਗਈ ਸੀ। ਜਿਸ ਵਿਚ ਡਾਕਟਰ ਗੁਰਪਾਲ ਸਿੰਘ MS ਡਾਕਟਰ ਸੁਪਰਿਥਾ MS ਵਾਲੋਂ ਕੈਂਪ ਵਿਚ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਤਕਰੀਬਨ 200  ਮਰੀਜ਼ਾਂ ਨੇ ਕੈਪ ਵਿਚ ਅਪਣਾ ਚੈੱਕਅੱਪ ਕਰਵਾਇਆ ਓਨਾ ਦੀ otp ਕੀਤੀ ਗਈ ਅਤੇ ਤਕਰੀਬਨ 40 ਮਰੀਜ਼ਾਂ ਦੇ ਅਪਰੈਸਨ ਕੀਤੇ ਗਏ। ਇਸ ਸਮੇਂ ਪ੍ਰਧਾਨ ਗੁਰਦੇਵ ਸਿੰਘ ਨਾਲ ਗੱਲਬਾਤ ਕਰਦਿਆਂ ਉਨ੍ਹਾਂ   ਕਿਹਾ ਕਿ ਅਸੀਂ ਇਹੋ ਜਿਹੇ ਕਾਰਜ   ਹਰ ਸਾਲ ਕਰਦੇ ਹਾਂ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਪੁੰਨ  ਦੇ ਕਾਰਜ਼ ਕਰਦੇ ਹਾਂ ਤੇ ਕਰਦੇ ਰਹਾਂਗੇ  । ਇਸ ਸਮੇਂ ਪ੍ਰਧਾਨ ਗੁਰਦੇਵ ਸਿੰਘ, ਸੈਕਟਰੀ ਤਲਵਿੰਦਰ ਸਿੰਘ ਗਰੇਵਾਲ, ਅਵਤਾਰ ਸਿੰਘ ਚੇਅਰਮੈਨ, ਡਾਕਟਰ ਜਗਜੀਤ ਸਿੰਘ ਕਾਲਸਾ, ਅਵਤਾਰ ਸਿੰਘ ਚੱਡਾ, ਦੀਪੀ ਚੱਡਾ, ਸਰਪੰਚ ਸਿਵ ਸਿੰਘ ਲੀਲ, ਹਰਮਿੰਦਰ ਸਿੰਘ ਰਾਣਾ, ਸੰਤੋਸ਼ ਰਾਣਾ, ਨੇ ਹਾਜਰੀ ਲਗਵਾਈ।

ਵਿਜੈ ਸਿੰਗਲਾ ਤੇ ਮਾਮਲਾ ਦਰਜ ਕਰਕੇ ‘ਆਪ’ ਸਰਕਾਰ ਨੇ ਇਮਾਨਦਾਰੀ ਦਾ ਸਬੂਤ ਦਿੱਤਾ

ਜਗਰਾਓ,ਹਠੂਰ,24,ਮਈ-(ਕੌਸ਼ਲ ਮੱਲ੍ਹਾ)-ਵਿਧਾਨ ਸਭਾ ਹਲਕਾ ਮਾਨਸਾ ਦੇ ਵਿਧਾਇਕ ਪੰਜਾਬ ਦੇ ਸਿਹਤ ਮੰਤਰੀ ਵਿਜੈ ਸਿੰਗਲਾ ਵੱਲੋ ਠੇਕੇਦਾਰਾ ਤੋ ਇੱਕ ਪ੍ਰਤੀਸਤ ਰਿਸਵਤ ਮੰਗਣ ਦੇ ਦੋਸ ਤਹਿਤ ਪੰਜਾਬ ਦੀ ਆਪ ਸਰਕਾਰ ਨੇ ਆਪਣੇ ਹੀ ਮੰਤਰੀ ਤੇ ਰਿਸਵਤ ਲੈਣ ਦਾ ਮਾਮਲਾ ਦਰਜ ਕਰਕੇ ਪੰਜਾਬ ਦੀਆ ਵਿਰੋਧੀ ਪਾਰਟੀਆ ਨੂੰ ਦੱਸ ਦਿੱਤਾ ਹੈ ਕਿ ਪੰਜਾਬ ਦੀ ਆਪ ਸਰਕਾਰ ਸੂਬੇ ਵਿਚ ਰਿਸਵਤਖੋਰੀ ਖਤਮ ਕਰਨ ਵਿਚ ਮੋਹਰੀ ਸਰਕਾਰ ਹੈ।ਇਨ੍ਹਾ ਸਬਦਾ ਦਾ ਪ੍ਰਗਟਾਵਾ ਯੂਥ ਆਗੂ ਸਿਮਰਨਜੋਤ ਸਿੰਘ ਗਾਹਲੇ ਨੇ ਹਠੂਰ ਵਿਖੇ ਪੱਤਰਕਾਰਾ ਨਾਲ ਕੀਤਾ।ਉਨ੍ਹਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਨੂੰ ਨਸ਼ਾ ਅਤੇ ਰਿਸਵਤਖੋਰੀ ਨੂੰ ਪੂਰਨ ਰੂਪ ਵਿਚ ਖਤਮ ਕਰਨ ਲਈ ਦਿਨ-ਰਾਤ ਮਿਹਨਤ ਕਰ ਰਹੀ ਹੈ ਜਿਸ ਵਿਚ ਸਾਡੇ ਸੂਬਾ ਵਾਸੀਆ ਦਾ ਸਾਥ ਹੋਣਾ ਵੀ ਬਹੁਤ ਜਰੂਰੀ ਹੈ।ਉਨ੍ਹਾ ਕਿਹਾ ਕਿ ਅਸੀ ਆਉਣ ਵਾਲੇ ਸਮੇਂ ਵਿਚ ਵੀ ਇਹੀ ਆਸ ਕਰਦੇ ਹਾਂ ਕਿ ਸੂਬੇ ਦੇ ਵਿਚੋ ਰਿਸਵਤਖੋਰੀ ਖਤਮ ਕਰਨ ਲਈ ਦੇਸ ਦੀ ਪਹਿਲੀ ਸਰਕਾਰ ਹੋਵੇਗੀ ਅਤੇ ਭ੍ਰਿਸਟਾਰ ਲੀਡਰਾ ਖਿਲਾਫ ਕਾਨੂੰਨੀ ਕਾਰਵਾਈ ਕਰੇਗੀ।ਇਸ ਮੌਕੇ ਉਨ੍ਹਾ ਨਾਲ ਹਠੂਰ ਇਕਾਈ ਦੇ ਆਹੁਦੇਦਾਰ ਅਤੇ ਮੈਬਰ ਹਾਜ਼ਰ ਸਨ।

ਗਾਇਕ ਗੁਰਮੇਜ ਮੇਹਲੀ ਦਾ ਸਿੰਗਲ ਟਰੈਕ ਰਿਲੀਜ

ਜਗਰਾਓ,ਹਠੂਰ,24,ਮਈ-(ਕੌਸ਼ਲ ਮੱਲ੍ਹਾ)-ਕਲੀਆ ਦੇ ਬਾਦਸਾਹ ਕੁਲਦੀਪ ਮਾਣਕ ਦੇ ਲਾਡਲੇ ਸਾਗਿਰਦ ਲੋਕ ਗਾਇਕ ਗੁਰਮੇਜ ਮੇਹਲੀ ਦਾ ਸਿੰਗਲ ਟਰੈਕ ‘ਗੁਰਦਾਸ ਮਾਨ ਦਾ ਛੱਲਾ,ਮਾਣਕ ਦਾ ਕੋਕਾ ਨਈਂ ਭੁੱਲਣਾ’ਅੱਜ ਸੋਸਲ ਮੀਡੀਆ ਤੇ ਰਿਲੀਜ ਕੀਤਾ ਗਿਆ।ਇਸ ਮੌਕੇ ਲੋਕ ਗਾਇਕ ਗੁਰਮੇਜ ਮੇਹਲੀ ਨੇ ਦੱਸਿਆ ਕਿ ਇਸ ਗੀਤ ਦੇ ਸੰਗੀਤਕਾਰ ਜੱਸੀ ਬਰਾਊਸ ਹਨ,ਇਸ ਗੀਤ ਨੂੰ ਆਪਣਾ ਐਚ ਆਈ ਵੀ ਰਿਕਾਰਡਸ ਕੰਪਨੀ ਨੇ ਰਿਲੀਜ ਕੀਤਾ ਹੈ ਅਤੇ ਗੀਤਕਾਰ ਸੋਕੀ ਸੁਨਿਆਰ ਵਾਲਾ ਨੇ ਆਪਣੀ ਕਲਮ ਨਾਲ ਸਿੰਗਾਰਿਆ ਹੈ।ਇਸ ਗੀਤ ਦੀ ਵੀਡੀਓ ਪਿੰਡ ਮੋਰਾਵਾਲੀ ਵਿਚ  ਫਿਲਮਾਈ ਗਈ ਹੈ।ਉਨ੍ਹਾ ਦੱਸਿਆ ਕਿ ਇਹ ਨਿਰੋਲ ਸੱਭਿਆਚਾਰਕ ਗੀਤ ਹੈ ਅਤੇ ਇਹ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੇ ਪ੍ਰਸਿੱਧ ਕਲਾਕਾਰਾ ਦੀ ਯਾਦ ਨੂੰ ਸਮਰਪਿਤ ਹੈ।ਇਹ ਗੀਤ ਅੱਜ ਸੋਸਲ ਮੀਡੀਆ ਤੇ ਰਿਲੀਜ ਹੋ ਚੁੱਕਾ ਹੈ ਅਤੇ ਆਉਣ ਵਾਲੇ ਦਿਨਾ ਵਿਚ ਵੱਖ-ਵੱਖ ਟੀ ਵੀ ਚੈਨਲਾ ਤੇ ਪ੍ਰਕਾਸਿਤ ਕੀਤਾ ਜਾਵੇਗਾ।ਅੰਤ ਵਿਚ ਉਨ੍ਹਾ ਕਿਹਾ ਕਿ ਮੈਨੂੰ ਆਪਣੇ ਸਰੋਤਿਆ ਤੇ ਮਾਣ ਹੈ ਜਿਵੇ ਪਹਿਲੇ ਗੀਤਾ ਨੂੰ ਪਿਆਰ ਦਿੱਤਾ ਹੈ ਇਸ ਗੀਤ ਨੂੰ ਵੀ ਮਾਣ-ਸਨਮਾਨ ਦੇਣਗੇ।

ਟਰੱਕ ਯੂਨੀਅਨ ਕੈਂਟਰ ਯੂਨੀਅਨ ਆੜ੍ਹਤੀਆ ਵਪਾਰੀ ਸਬਜ਼ੀ ਉਤਪਾਦਕ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸਾਂਝੀ ਮੀਟਿੰਗ ਐਸਡੀਐਮ ਅਤੇ ਡੀ ਐੱਸ ਪੀ ਦੀ ਨਿਗਰਾਨੀ ਹੇਠ ਹੋਈ  

ਪਿਛਲੇ ਦਿਨੀਂ ਟਰੱਕ ਯੂਨੀਅਨ ਨੇ ਆੜ੍ਹਤੀਆਂ ਨਾਲ ਹੋਏ ਧੱਕੇ ਦਾ ਅਫ਼ਸੋਸ ਜ਼ਾਹਰ ਕੀਤਾ - ਕਮਲਜੀਤ ਖੰਨਾ  

ਜਗਰਾਉਂ, 24 ਮਈ (ਮਨਜਿੰਦਰ ਗਿੱਲ) ਅੱਜ ਇੱਥੇ ਸਥਾਨਕ ਉਪਮੰਡਲ ਮੈਜਿਸਟਰੇਟ ਸ੍ਰੀ ਵਿਕਾਸ ਹੀਰਾ ਅਤੇ ਡੀ ਐਸ ਪੀ ਸਿਟੀ ਸ਼ੀਰੀ ਦਲਜੀਤ ਸਿੰਘ ਵਿਰਕ ਦੀ ਨਿਗਰਾਨੀ ਹੇਠ ਟਰੱਕ ਯੂਨੀਅਨ,ਕੈਂਟਰ ਯੂਨੀਅਨ, ਆੜਤੀਆਂ, ਵਪਾਰੀਆਂ, ਸਬਜ਼ੀ ਉਤਪਾਦਕਾਂ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸਾਂਝੀ ਮੀਟਿੰਗ ਐਸ ਡੀ ਐਮ ਦਫਤਰ ਵਿਖੇ ਹੋਈ।ਇਸ ਮੀਟਿੰਗ ਵਿੱਚ ਸਾਰੀਆਂ ਹੀ ਧਿਰਾਂ ਦੇ ਨੁਮਾਇੰਦੇ ਹਾਜ਼ਰ ਹੋਏ।  ਬੀਤੇ ਚਾਰ ਦਿਨਾਂ ਤੋਂ ਚਲ ਰਿਹਾ ਰੇੜਕਾ ਸਾਰੀਆਂ ਧਿਰਾਂ ਦੀ ਸੂਝਬੂਝ ਅਤੇ ਸਿਆਣਪ‌ ਨਾਲ ਸਦਭਾਵਨਾ ਭਰੇ‌ ਮਾਹੋਲ ਚ ਨਿਪਟਾ ਲਿਆ ਗਿਆ।ਟਰੱਕ ਯੂਨੀਅਨ ਅਤੇ ਆੜਤੀਆਂ ਵਪਾਰੀਆਂ ਤੇ ਸਬਜ਼ੀ ਉਤਪਾਦਕਾਂ ਦਰਮਿਆਨ ਟਰੱਕਾਂ ,ਕੈਂਟਰਾਂ ਤੇ ਮਾਲ ਲੱਦਣ‌ ਦੇ ਰੇਟਾਂ ਦੇ ਮਾਮਲੇ ਵਿੱਚ ਕਈ ਗੇੜਾਂ ਦੀ ਆਪਸੀ ਗੱਲਬਾਤ ਤੋਂ ਬਾਅਦ ਸਰਵਸੰਮਤ  ਸਹਿਮਤੀ ਬਣੀ ਕਿ ਮਾਲ ਢੋਣ ਦੇ ਸੀਰੀ ਨਗਰ ਅਤੇ  ਦਿੱਲੀ ਦੇ ਸਥਾਨਕ ਟਰੱਕ ਯੂਨੀਅਨ ਦੇ ਨਿਰਧਾਰਤ ਰੇਟ ਸਾਰੀਆਂ ਧਿਰਾਂ ਨੂੰ ਪ੍ਰਵਾਨ  ਹੋਣਗੇ।ਬੀਕਾਨੇਰ ਦਾ ਰੇਟ 160 ਰੂਪਏ ਪ੍ਰਤੀ ਕੁਇੰਟਲ ਤੈਅ ਹੋਇਆ।ਬਾਕੀ ਸਾਰੇ ਰੂਟਾਂ ਦੀ ਮੰਗ ਮੁਤਾਬਿਕ ਆਪਸੀ ਸਹਿਮਤੀ ਨਾਲ ਰੇਟ ਤੈਅ ਹੋਇਆ ਕਰਨਗੇ।ਰੇਟ ਤੈਅ ਨਾ ਹੋਣ ਤੇ ਕਿਸਾਨ ਆਪਣੇ ਪੱਧਰ ਤੇ ਕਿਤੋਂ ਵੀ ਵਾਹਨ ਹਾਸਲ ਕਰਨ ਲਈ ਆਜ਼ਾਦ ਹੋਵੇਗਾ ਬਸ਼ਰਤੇ ਕਿ ਉਹ ਆਪਣੇ ਨਾਮ ਤੇ ਵਪਾਰੀ ਨੂੰ ਗੱਡੀ ਨਹੀਂ ਲੈ ਕੇ ਦੇਵੇਗਾ।ਬੀਤੇ ਦਿਨੀਂ ਪਿੰਡ ਲੀਲਾਂ ਮੇਘ ਸਿੰਘ ਦੇ ਕਿਸਾਨ ਕੁਲਦੀਪ ਸਿੰਘ ਦੀ ਟਰੱਕ ਯੂਨੀਅਨ ਵਲੋਂ ਰੋਕੀ ਗੱਡੀ ਚ ਲੱਦਿਆ ਸਮਾਨ ਬੀਕਾਨੇਰ ਦੀ ਮੰਡੀ ਚ ਭੇਜਿਆ ਜਾਵੇਗਾ। ਮਾਲ ਦਾ ਯੋਗ ਹਰਜ਼ਾ ਟਰੱਕ ਯੂਨੀਅਨ ਕਿਸਾਨ ਨੂੰ ਦੇਣ‌ ਲਈ ਪਾਬੰਦ ਹੋਵੇਗੀ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਲੋਕ ਆਗੂ ਕੰਵਲਜੀਤ ਖੰਨਾ, ਉਤਪਾਦਕ ਕਿਸਾਨਾਂ ਦੇ ਆਗੂ ਸਿਮਰਜੀਤ ਸਿੰਘ ਗਿੱਲ, ਗੁਰਮਿੰਦਰ ਸਿੰਘ, ਕੁਲਦੀਪ ਸਿੰਘ,ਜਗਦੇਵ ਸਿੰਘ,ਹਰਨੇਕ ਸਿੰਘ ਸਿਵੀਆਂ, ਸਨਦੀਪ ਸਿੰਘ,ਗੁਰਇਕਬਾਲ ਸਿੰਘ, ਟਰੱਕ ਤੇ ਕੈੰਟਰ ਯੂਨੀਅਨ ਵਲੋ ਪਿਰਥੀ ਸਿੰਘ, ਬਲਵਿੰਦਰ ਸਿੰਘ,  ਮਨਜੀਤ ਸਿੰਘ ਕਮੇਟੀ ਮੈਂਬਰ ਅਤੇ ਆੜਤੀਆਂ ਵਲੋਂ ਆਕਾਸ਼ਦੀਪ, ਸਰਤਾਜ ਸਿੰਘ ਮਹਿਤਪੁਰ ਹਾਜ਼ਰ ਸਨ। ਇਸ ਸਮੇਂ ਕੰਵਲਜੀਤ ਖੰਨਾ ਨੇ ਕਿਹਾ ਕਿ ਬੀਤੇ ਦਿਨੀਂ ਆੜਤੀਆਂ ਨਾਲ ਹੋਏ ਧੱਕੇ ਦਾ ਟਰੱਕ ਯੂਨੀਅਨ ਕਮੇਟੀ ਨੇ ਅਫਸੋਸ ਜ਼ਾਹਰ ਕੀਤਾ ਹੈ। ਅਤਿਅੰਤ ਸਦਭਾਵਨਾ ਭਰੇ ਮਾਹੌਲ ਚ ਸਿਰੇ ਚੜੇ ਸਮਝੋਤੇ ਤੇ ਪ੍ਰਸ਼ਾਸਨ ਨੇ ਵੀ ਸੁਖ ਦਾ ਸਾਹ ਲਿਆ ਤੇ ਸਾਰੀਆਂ‌ ਧਿਰਾਂ ਨੇ ਵੀ ਤਸੱਲੀ ਦਾ ਇਜਹਾਰ ਕੀਤਾ।

ਗਾਇਕ ਜੋੜੀ ਜਗਦੇਵ ਖ਼ਾਨ ਤੇ ਮਨਪ੍ਰੀਤ ਧਾਲੀਵਾਲ ਦਾ ਗੀਤ 'ਕੈਦਣ' ਰਲਿੀਜ਼ 

ਜਗਰਾਉਂ,ਹਠੂਰ,22,ਮਈ (ਕੌਸ਼ਲ ਮੱਲ੍ਹਾ)-ਪੰਜਾਬੀ ਲੋਕ ਗਾਇਕ ਜੋੜੀ ਜਗਦੇਵ ਖ਼ਾਨ ਤੇ ਮਨਪ੍ਰੀਤ ਧਾਲੀਵਾਲ ਦਾ ਨਵਾਂ ਦੋਗਾਣਾ 'ਕੈਦਣ' ਜ਼ੀਆ ਪ੍ਰੋਡਕਸ਼ਨ ਕੰਪਨੀ ਵੱਲੋਂ ਅੱਜ ਜਗਰਾਓ ਵਿਖੇ ਰਲਿੀਜ਼ ਕਰ ਦੱਿਤਾ ਗਆਿ ਹੈ। ਇਸ ਸਬੰਧੀ ਅੱਜ ਇੱਥੇ ਹੋਏ ਇੱਕ ਸਮਾਗਮ ਦੌਰਾਨ ਐਸ ਡੀ ਐਮ ਅਜਨਾਲਾ ਹਰਕੰਵਲਜੀਤ ਸੰਿਘ ਤੇ ਬੈਂਕ ਆਫ਼ ਇੰਡੀਆ ਦੇ ਮੈਨੇਜ਼ਰ ਜਗਜੀਤ ਸੰਿਘ ਨੇ ਮੁੱਖ ਮਹਮਿਾਨ ਵਜੋਂ ਸ਼ਰਿਕਤ ਕੀਤੀ । ਇਸ ਮੌਕੇ ਬੋਲਦਆਿਂ ਹਰਕੰਵਲਜੀਤ ਸੰਿਘ ਨੇ ਕਹਿਾ ਕ ਿਆਮ ਸਮਾਜਕਿ ਜਨਜੀਵਨ ਦੇ ਆਮ ਹਾਲਾਤਾਂ ਨੂੰ ਬਆਿਨ ਕਰਦੇ ਗੀਤ ਹੀ ਸੱਭਆਿਚਾਰਕ ਸਫ਼ਾਂ ਦਾ ਸਦੀਵੀ ਸ਼ੰਿਗਾਰ ਬਣਦੇ ਹਨ ਤੇ ਗਾਇਕ ਜਗਦੇਵ ਖ਼ਾਨ ਵੱਲੋਂ ਆਪਣੀ ਸੱਭਆਿਚਾਰ ਪ੍ਰਤੀ ਬਣਦੀ ਜ਼ੰਿਮੇਵਾਰੀ ਨੂੰ ਸ਼ਲਾਘਾਯੋਗ ਢੰਗ ਨਾਲ ਨਭਿਾਇਆ ਜਾ ਰਹਿਾ ਹੈ । ਉਹਨਾਂ ਗੀਤ ਦੀ ਸਮੁੱਚੀ ਟੀਮ ਨੂੰ ਵਸ਼ਿੇਸ਼ ਤੌਰ 'ਤੇ ਮੁਬਾਰਕਬਾਦ ਵੀ ਦੱਿਤੀ ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਆਿਂ ਮੈਨੇਜਰ ਜਗਜੀਤ ਸੰਿਘ ਨੇ ਵੀ ਗੀਤ ਦੇ ਬੋਲਾਂ ਦੀ ਸ਼ਲਾਘਾ ਕਰਦਆਿਂ ਕਹਿਾ ਅੱਛਾ ਗੀਤ ਸੰਗੀਤ ਹੀ ਪੰਜਾਬੀ ਸੰਗੀਤ ਸ੍ਰੋਤਆਿਂ ਦੇ ਮਨਾਂ ਵੱਿਚ ਸਦੀਵੀ ਮੁਕਾਮ ਬਣਾਉਣ ਦੀ ਸਮਰੱਥਾ ਰੱਖਦਾ ਹੈ।ਇਸ ਗੀਤ ਦੇ ਗੀਤਕਾਰ ਗੋਗੀ ਫ਼ੁੱਲਾਂਵਾਲ ਨੇ ਕਹਿਾ ਕ ਿਇਹ ਗੀਤ ਵਛਿੜੇ ਹੋਏ ਦੋ ਦਲਿਾਂ ਦੇ ਦਰਦ ਦਾ ਅਹਸਿਾਸ ਹੈ।ਨਵੇਂ ਰਲਿੀਜ਼ ਹੋਏ ਗੀਤ ਸਬੰਧੀ ਜਾਣਕਾਰੀ ਦੰਿਦਆਿਂ ਲੋਕ ਗਾਇਕ ਪਰਗਟ ਖ਼ਾਨ ਨੇ ਦੱਸਆਿ ਕ ਿਗੀਤਕਾਰ ਗੋਗੀ ਫ਼ੁੱਲਾਂਵਾਲ ਦੇ ਲਖਿੇ ਇਸ ਗੀਤ ਦਾ ਸੰਗੀਤ ਤੇ ਵੀਡੀਓ ਸੋਨੀ ਸੋਹਲ ਵੱਲੋਂ ਤਆਿਰ ਕੀਤਾ ਗਆਿ ਹੈ । ਉਹਨਾਂ ਆਏ ਵਸ਼ਿੇਸ਼ ਮਹਮਿਾਨਾਂ ਦਾ ਵਸ਼ਿੇਸ਼ ਧੰਨਵਾਦ ਵੀ ਕੀਤਾ।ਇਸ ਮੌਕੇ ਲੰਬੜਦਾਰ ਗੁਰਮੇਲ ਸੰਿਘ , ਐਮੀ ਸਰਪੰਚ , ਗੁਰਵੰਿਦਰ ਸੰਿਘ , ਲਖਵੀਰ ਸੰਿਘ , ਚੰਨਦੀਪ ਸੰਿਘ ਆਦ ਿਸ਼ਖਸ਼ੀਅਤਾਂ ਨੇ ਵੀ ਵਸ਼ਿੇਸ਼ ਹਾਜ਼ਰੀ ਲਗਵਾਈ ।

ਪੰਚਾਇਤ ਵਿਭਾਗ ਵੱਲੋਂ ਬਲਾਕ ਲੁਧਿਆਣਾ-2 ਅਧੀਨ ਪਿੰਡ ਸੇਲਕੀਆਣਾ 'ਚ 83 ਏਕੜ ਜ਼ਮੀਨ ਕਰਵਾਈ ਕਬਜ਼ਾ ਮੁਕਤ

ਜ਼ਿਲ੍ਹੇ 'ਚ ਹੁਣ ਤੱਕ 271 ਏਕੜ ਪੰਚਾਇਤੀ ਜ਼ਮੀਨ ਕਰਵਾਈ ਕਬਜ਼ਾ ਮੁਕਤ

ਲੁਧਿਆਣਾ, 23 ਮਈ (ਰਣਜੀਤ ਸਿੱਧਵਾਂ)  : ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਬਲਾਕ ਲੁਧਿਆਣਾ-2 ਅਧੀਨ ਪਿੰਡ ਸੇਲਕੀਆਣਾ ਵਿਖੇ 83 ਏਕੜ ਜ਼ਮੀਨ ਕਬਜ਼ਾ ਮੁਕਤ ਕਰਵਾਈ ਗਈ। ਇਸ ਸਬੰਧੀ ਬਲਾਕ ਵਿਕਾਸ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ) ਸ. ਗੁਰਪ੍ਰੀਤ ਸਿੰਘ ਮਾਂਗਟ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ, ਹਲਕਾ ਸਾਹਨੇਵਾਲ ਵਿਧਾਇਕ ਸ. ਹਰਦੀਪ ਸਿੰਘ ਮੁੰਡੀਆਂ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ, ਡੀ.ਡੀ.ਪੀ.ਓ ਸ੍ਰੀ ਸੰਜੀਵ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਬਲਾਕ ਲੁਧਿਆਣਾ-2 ਅਧੀਨ ਪੈਂਦੇ ਪਿੰਡ ਸੇਲਕੀਆਣਾ ਵਿਖੇ 83 ਏਕੜ ਜ਼ਮੀਨ ਕਬਜ਼ਾ ਮੁਕਤ ਕਰਵਾਈ ਗਈ ਹੈ।ਜ਼ਿਕਰਯੋਗ ਹੈ ਕਿ ਹੁਣ ਤੱਕ ਜ਼ਿਲ੍ਹੇ ਵਿੱਚ 271 ਏਕੜ ਪੰਚਾਇਤੀ ਜ਼ਮੀਨੀ ਕਬਜ਼ਾ ਮੁਕਤ ਕਰਵਾਈ ਜਾ ਚੁੱਕੀ ਹੈ ਜਿਸ ਵਿੱਚੋਂ ਇਕੱਲੇ ਬਲਾਕ ਲੁਧਿਆਣਾ-2 ਵੱਲੋਂ ਅੱਜ ਤੱਕ 185 ਏਕੜ ਜ਼ਮੀਨ ਛੁਡਵਾਈ ਜਾ ਚੁੱਕੀ ਹੈ। ਸ. ਮਾਂਗਟ ਨੇ ਅੱਗੇ ਦੱਸਿਆ ਕਿ ਇਹ ਪੰਚਾਇਤੀ ਜ਼ਮੀਨ ਪੰਚਾਇਤ ਅਫ਼ਸਰ ਸ. ਹਰਪਾਲ ਸਿੰਘ, ਪੰਚਾਇਤ ਸਕੱਤਰ ਸ੍ਰੀ ਜਸ਼ਨਦੀਪ ਚੰਦੇਲ, ਪੰਚਾਇਤ ਸੰਮਤੀ ਪਟਵਾਰੀ ਸ. ਬਲਜਿੰਦਰ ਸਿੰਘ ਅਤੇ ਸਰਪੰਚ ਦੇ ਨਾਲ ਸਮੂਹ ਗ੍ਰਾਮ ਪੰਚਾਇਤ ਪਿੰਡ ਸੇਲਕੀਆਣਾ ਦੇ ਸਹਿਯੋਗ ਨਾਲ ਕਬਜ਼ਾ ਮੁਕਤ ਕਰਵਾਈ ਗਈ ਹੈ।ਜ਼ਿਲ੍ਹਾ ਵਿਕਾਸ ਪੰਚਾਇਤ ਅਫਸਰ (ਡੀ.ਡੀ.ਪੀ.ਓ) ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਬਲਾਕਾਂ ਅਧੀਨ ਪੈਂਦੇ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਦੀ ਪ੍ਰਕਿਰਿਆ ਵੀ ਜਲਦ ਆਰੰਭ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਮ ਲੋਕਾਂ ਨੂੰ ਭੌ-ਮਾਫੀਆ, ਰੇਤ ਮਾਫੀਆ, ਮਾਈਨਿੰਗ ਮਾਫੀਆ, ਟ੍ਰਾਂਸਪੋਰਟ ਮਾਫੀਆ ਤੋਂ ਨਿਜ਼ਾਤ ਦਿਵਾਉਣ ਲਈ ਵਚਨਬੱਧ ਹੈ।