You are here

ਲੁਧਿਆਣਾ

ਸ੍ਰੀ ਸਿੱਧ ਮਾਤਾ ਭੱਦਰਕਾਲੀ ਜੀ ਦਾ ਸਲਾਨਾ ਮੇਲਾ ਅਤੇ ਭੰਡਾਰਾ ਕਰਵਾਇਆ ਗਿਆ

ਜਗਰਾਉਂ , 26 ਮਈ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਜਗਰਾਉਂ ਦੇ ਪ੍ਰਾਚੀਨ ਸ੍ਰੀ ਸਿੱਧ ਮਾਤਾ ਭੱਦਰਕਾਲੀ ਜੀ ਦੇ ਮਦਿੰਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਮੇਲਾ ਅਤੇ ਵਿਸ਼ਾਲ ਭੰਡਾਰਾ ਅੱਜ 26 ਮਈ2022 ਨੂੰ  ਕਰਵਾਇਆ ਗਿਆ ਜਿਸ ਵਿੱਚ ਮਹਾਂਮਾਈ ਜੀ ਦਾ ਗੁਨਗਾਨ ਕੀਤਾ ਗਿਆ, ਸ਼ਹਿਰ ਦੇ ਪਤਵੰਤੇ ਸੱਜਣ ਵੀ ਇਸ ਮੌਕੇ ਤੇ ਮਹਾਂਮਾਈ ਦਾ ਅਸ਼ੀਰਵਾਦ ਲੈਣ ਲਈ ਇਸ ਦਰਬਾਰ ਤੇ ਪਹੁੰਚੇ, ਪ੍ਰਬੰਧ ਕਮੇਟੀ ਵੱਲੋਂ ਇਸ ਮੇਲੇ ਤੇ ਭੰਡਾਰੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ।ਇਸ ਮੌਕੇ ਤੇ ਪ੍ਰਬੰਧ ਕਮੇਟੀ ਦੇ ਚੇਅਰਮੈਨ ਪਰਾਸ਼ਰ ਦੇਵ, ਪ੍ਰਧਾਨ ਰਮੇਸ਼ ਵਰਮਾ,ਵਾਇਸ ਪ੍ਰਧਾਨ ਅਨਿਲ ਕੁਮਾਰ ਸ਼ਰਮਾ, ਕੈਸ਼ੀਅਰ ਪ੍ਰਵੀਨ ਕੁਮਾਰ ਰਾਣਾ ਨੇ ਸ਼ਹਿਰ ਵਾਸੀਆਂ ਦੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਤੇ ਸਭ ਨੂੰ ਜੀ ਆਇਆਂ ਕਿਹਾ, ਇਸ ਮੌਕੇ ਤੇ ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ  ਜਤਿੰਦਰ ਪਾਲ ਰਾਣਾ ਕੋਸਲਰ ਰਵਿੰਦਰ ਪਾਲ ਰਾਜੂ ਅਤੇ ਉਨ੍ਹਾਂ ਦੇ ਨਾਲ ਸ਼ਹਿਰ ਦੇ ਪਤਵੰਤੇ ਹਾਜਰ ਸਨ। ਇਹ ਮੇਲਾ ਹਰ ਸਾਲ ਮਾਤਾ ਭੱਦਰਕਾਲੀ ਜੀ ਦੀ ਯਾਦ ਵਿੱਚ ਕਰਵਾਇਆ ਜਾਂਦਾ ਹੈ, ਇਸ ਲਈ ਮੰਦਿਰ ਕਮੇਟੀ ਵੱਲੋਂ ਜਗਰਾਉਂ ਸ਼ਹਿਰ ਦੇ ਪਤਵੰਤੇ ਸੱਜਣਾ ਦਾ ਇਥੇ ਪਹੁੰਚਣ ਤੇ ਧੰਨਵਾਦ ਕੀਤਾ ਗਿਆ।

ਜਗਰਾਉਂ ਟ੍ਰੈਫਿਕ ਪੁਲਿਸ ਇੰਨਚਾਰਜ ਸ ਜਰਨੈਲ ਸਿੰਘ ਨੂੰ ਅਦਾਰਾ ਜਨ ਸ਼ਕਤੀ ਵੱਲੋ ਉਹਨਾ ਦੇ ਜਨਮ ਦਿਨ ਤੇ ਮੁਬਾਰਕਬਾਦ 

ਜਗਰਾਉਂ ਮਈ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਜਗਰਾਉਂ ਟ੍ਰੈਫਿਕ ਪੁਲਿਸ ਇੰਨਚਾਰਜ ਸ ਜਰਨੈਲ ਸਿੰਘ ਹੁਣਾਂ ਨੂੰ ਅਦਾਰਾ ਜਨ ਸ਼ਕਤੀ ਵੱਲੋ ਉਹਨਾ ਦੇ ਜਨਮ ਦਿਨ ਤੇ ਮੁਬਾਰਕਬਾਦ ਦਿੰਦਾ ਹੈ ਅਸੀਂ ਪਰਮ ਪਿਤਾ ਪ੍ਰਮਾਤਮਾ ਦੇ ਅੱਗੇ ਇਹ ਦੁਆ ਕਰਦੇ ਹਾਂ ਕਿ ਉਹ ਆਪਣੇ ਆਉਣ ਵਾਲੇ ਸਮੇਂ ਵਿੱਚ ਹੋਰ ਤਰੱਕੀ ਕਰਨ ਅਤੇ ਸਰੀਰਕ ਤੰਦਰੁਸਤ ਰਹਿਣ ਇਕ ਵਾਰ ਫਿਰ ਤੋਂ ਉਹਨਾਂ ਨੂੰ ਜਨਮ ਦਿਨ ਤੇ ਲੱਖ-ਲੱਖ ਵਧਾਈ ਹੋਵੇ ।

ਡੇਰਾ ਸਮਾਧ ਬਾਬਾ ਸਪੂਰਨ ਸਿੰਘ ਗਾਲਿਬ ਰਣ ਸਿੰਘ ਦਾ ਮਾਮਲਾ ਐਸ ਐਸ ਪੀ ਦੇ ਦਫਤਰ ਪੁੱਜਾ

ਜਗਰਾਓ,ਹਠੂਰ,26,ਮਈ-(ਕੌਸ਼ਲ ਮੱਲ੍ਹਾ)-ਡੇਰਾ ਸਮਾਧ ਬਾਬਾ ਸਪੂਰਨ ਸਿੰਘ ਪਿੰਡ ਗਾਲਿਬ ਰਣ ਸਿੰਘ ਦਾ ਮਾਮਲਾ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ ਐਸ ਪੀ ਜਗਰਾਓ ਦੇ ਦਫਤਰ ਪੁੱਜਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆ ਅੱਜ ਸੰਤ ਬਾਬਾ ਜਗਰਾਜ ਸਿੰਘ ਲੰਗਰਾ ਵਾਲਿਆ ਨੇ ਦੱਸਿਆ ਕਿ ਸਾਡਾ ਨਿਰਮਲ ਭੇਖ ਦਾ ਇੱਕ ਡੇਰਾ ਸਮਾਧ ਬਾਬਾ ਸਪੂਰਨ ਸਿੰਘ ਪਿੰਡ ਗਾਲਿਬ ਰਣ ਸਿੰਘ ਵਾਲਾ ਵਿਚ ਸਥਿਤ ਹੈ।ਜਿਸ ਦੇ ਸੇਵਾਦਾਰ ਮਹੰਤ ਅਮਰਜੀਤ ਕੌਰ ਦੀ ਕੁਝ ਸਾਲ ਪਹਿਲਾ ਮੌਤ ਹੋ ਗਈ ਸੀ।ਜਿਸ ਕਰਕੇ ਸਮੁੱਚੇ ਨਿਰਮਲ ਭੇਖ ਨੇ ਨਿਰਮਲ ਭੇਖ ਦੀ ਮਰਿਯਾਦਾ ਅਨੁਸਾਰ ਮਹੰਤ ਧਰਮ ਸਿੰਘ ਨੂੰ ਮੋਹਤਨਾਮੇ ਮਹੰਤ ਥਾਪਿਆ ਸੀ ਪਰ ਕੁਝ ਗਲਤ ਅਨਸਰਾ ਦੀ ਸੈਹ ਤੇ ਪਿੰਡ ਦੀ ਇੱਕ ਔਰਤ ਨੇ ਗਲਤ ਕਾਗਜਾਤ ਤਿਆਰ ਕਰਵਾਕੇ ਇਸ ਡੇਰੇ ਤੇ ਕਬਜਾ ਕਰਨ ਅਤੇ ਇਸ ਡੇਰੇ ਦੀ ਜਮੀਨ ਨੂੰ ਖੁਰਦ-ਬੁਰਦ ਕਰਨਾ ਚਾਹੁੰਦੀ ਹੈ।ਉਨ੍ਹਾ ਦੱਸਿਆ ਕਿ ਕੁਝ ਦਿਨ ਪਹਿਲਾ ਬਿਨਾ ਕਿਸੇ ਨੂੰ ਸੂਚਿਤ ਕੀਤਿਆ ਇਸ ਡੇਰੇ ਦੀ ਜਮੀਨ ਵਿਚੋ ਮਿੱਟੀ ਚੁਕਾਉਣ ਦੀ ਕੋਸਿਸ ਕੀਤੀ ਗਈ ਇਸ ਦਾ ਜਦੋ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆ ਨੂੰ ਪਤਾ ਲੱਗਾ ਤਾਂ ਮਿੱਟੀ ਚੁਕਾਉਣ ਦਾ ਵਿਰੋਧ ਕੀਤਾ ਗਿਆ।ਉਨ੍ਹਾ ਦੱਸਿਆ ਕਿ ਇਸ ਔਰਤ ਵੱਲੋ ਡੇਰੇ ਦੀ ਸਮਾਧ ਨਾਲ ਵੀ ਛੇੜ-ਛਾੜ ਕੀਤੀ ਗਈ ਹੈ ਅਤੇ ਸਮੁੱਚੇ ਨਿਰਮਲ ਭੇਖ ਨੂੰ ਬਦਨਾਮ ਕਰਨ ਲਈ ਸਾਡੇ ਖਿਲਾਫ ਸਮੇਂ-ਸਮੇਂ ਤੇ ਝੂਠੀਆ ਦਰਖਾਸਤਾ ਦੇ ਰਹੀ ਹੈ ਜਿਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ ਅੱਜ ਨਿਰਮਲ ਭੇਖ ਦੇ ਸੰਤ-ਮਹਾਪੁਰਸ,ਗ੍ਰਾਮ ਪੰਚਾਇਤ ਗਾਲਿਬ ਰਣ ਸਿੰਘ ਵਾਲਾ,ਪਿੰਡ ਵਾਸੀਆ ਨੇ ਐਸ ਐਸ ਪੀ ਜਗਰਾਓ ਨੂੰ ਲਿਖਤੀ ਬੇਨਤੀ ਪੱਤਰ ਦੇ ਦਿੱਤਾ ਹੈ ਅਤੇ ਐਸ ਐਸ ਪੀ ਜਗਰਾਓ ਨੇ ਵਿਸਵਾਸ ਦਿਵਾਇਆ ਹੈ ਕਿ ਜਲਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਉਨ੍ਹਾ ਨਾਲ ਮਹੰਤ ਜਗਤਾਰ ਸਿੰਘ ਨੈਣੇਵਾਲਾ,ਮਹੰਤ ਚਮਕੌਰ ਸਿੰਘ ਭਾਈਰੂਪਾ,ਮਹੰਤ ਚਮਕੌਰ ਸਿੰਘ  ਲੋਹਗੜ,ਮਹੰਤ ਬਲਜਿੰਦਰ ਸਿੰਘ ਕਾਉਕੇ ਕਲਾਂ,ਮਹੰਤ ਤਰਲੋਚਨ ਸਿੰਘ ਬੱਸੀਆ,ਮਹੰਤ ਬਲੌਰ ਸਿੰਘ,ਮਹੰਤ ਸਤਨਾਮ ਸਿੰਘ ਰਾਜੇਆਣਾ, ਮਹੰਤ ਬਲਵਿੰਦਰ ਸਿੰਘ ਰਾਜੇਆਣਾ,ਮਹੰਤ ਹਰਜਿੰਦਰ ਸਿੰਘ,ਮਹੰਤ ਬਿਕਰਮਜੀਤ ਸਿੰਘ,ਮਹੰਤ ਅਮਰਿਦਰ ਸਿੰਘ,ਮਹੰਤ ਇੰਦਰਜੀਤ ਸਿੰਘ,ਸਰਪੰਚ ਪਰਮਜੀਤ ਸ਼ਰਮਾਂ,ਸੀਨੀਅਰ ਆਗੂ ਜਗਦੀਸ ਸ਼ਰਮਾਂ,ਪ੍ਰਿੰਸੀਪਲ ਜਗਜੀਤ ਸਿੰਘ ਸਿੱਧੂ,ਪੰਚ ਕਿਰਪਾਲ ਸਿੰਘ,ਪੰਚ ਹਰਮੰਦਰ ਸਿੰਘ,ਪੰਚ ਜਗਸੀਰ ਸਿੰਘ,ਪੰਚ ਰਣਜੀਤ ਸਿੰਘ,ਪੰਚ ਬਲਜੀਤ ਕੌਰ ਆਦਿ ਹਾਜ਼ਰ ਸਨ।
 

ਇਕ ਹੋਰ ਚੱਕਰ ਪਿੰਡ ਦੀ ਧੀ ਨੇ ਕਰਨਾਟਕ ਵਿਖੇ ਹੋ ਰਹੀ ਸਬ ਜੂਨੀਅਰ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਚ ਸਿਲਵਰ ਮੈਡਲ ਜਿੱਤਿਆ  

ਜਗਰਾਉਂ , 26 ਮਈ ( ਮਨਜਿੰਦਰ ਗਿੱਲ ) ਕਿੰਨੇ ਉਹ ਦਿਨ ਭਾਗਾਂ ਵਾਲੇ ਹੋਣਗੇ ਬਿਆਨੀ ਨਹੀਂ ਕੀਤੀ ਜਾ ਸਕਦੀ ਜਿਸ ਦਿਨ ਚਕਰ ਪਿੰਡ ਦੇ ਵਾਸੀਆਂ ਨੇ ਇਕ ਬਹੁਤ ਹੀ ਵਧੀਆ ਉਪਰਾਲਾ ਸ਼ੁਰੂ ਕੀਤਾ ਜਦੋਂ ਅਕੈਡਮੀ ਦੀ ਸਥਾਪਨਾ ਹੋਈ । ਜਿੱਥੇ ਸਮੁੱਚੇ ਪੰਜਾਬ ਅੰਦਰ ਨਸ਼ਿਆਂ ਦੇ ਲੋਕ ਤ੍ਰਾਹ ਤ੍ਰਾਹ ਕਰਦੇ ਹਨ ਇੱਥੇ ਪਿੰਡ ਚਕਰ ਦੇ ਨੌਜਵਾਨ ਲੜਕੇ ਲੜਕੀਆਂ ਹਰ ਰੋਜ਼ ਨੈਸ਼ਨਲ ਅਤੇ ਵਰਲਡ ਲੈਵਲ ਦੇ ਮੈਡਲਾਂ ਦੇ ਨਾਲ ਸੁਰਖੀਆਂ ਵਿੱਚ ਰਹਿੰਦੇ ਹਨ । ਇਸੇ ਲੜੀ ਤਹਿਤ ਅੱਜ ਫਿਰ ਚਕਰ ਪਿੰਡ ਦੀ ਹੋਣਹਾਰ ਧੀ ਸਰਬਜੀਤ ਕੌਰ ਨੇ ਕਰਨਾਟਕ ਵਿਚ ਹੋ ਰਹੀ ਸਬ ਜੂਨੀਅਰ ਨੈਸ਼ਨਲ ਬਾਕਸਿੰਗ ਚੈਂਪਿਅਨਸ਼ਿਪ ਵਿਚ ਸਿਲਵਰ ਮੈਡਲ ਹਾਸਲ ਕੀਤਾ ।ਪ੍ਰਿੰਸੀਪਲ ਬਲਵੰਤ ਸਿੰਘ ਸਿੱਧੂ ਨੇ ਖ਼ਬਰ ਸਾਂਝੀ ਕਰਦਿਆਂ ਆਖਿਆ ਚਕਰ ਅਤੇ ਚਕਰ ਨੂੰ ਪਿਆਰ ਕਰਨ ਵਾਲਿਆਂ ਨਾਲ ਇਹ ਖਬਰ ਸਾਂਝੀ ਕਰਦਿਆਂ ਖੁਸ਼ੀ ਮਹਿਸੂਸ ਕਰ  ਰਿਹਾ ਹਾਂ ਕਿ ਚਕਰ ਦੀ ਧੀ ਸਵਰੀਤ ਕੌਰ ਨੇ ਕਰਨਾਟਕਾ ਵਿਖੇ ਹੋਈ ਸਬ ਜੂਨੀਅਰ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਵਿੱਚ  ਸਿਲਵਰ ਮੈਡਲ ਜਿੱਤਿਆ ਹੈ। ਚਕਰ ਦੀ ਇਸ  ਪ੍ਰਾਪਤੀ ਲਈ ਸਭ ਸਹਿਯੋਗੀਆਂ ਦਾ ਧੰਨਵਾਦ ਕੀਤਾ ਜਾਂਦਾ ਹੈ।

ਬੀਬੀ ਸਰਬਜੀਤ ਕੌਰ ਮਾਣੂੰਕੇ ਹਲਕਾ ਵਿਧਾਇਕ ਜਗਰਾਉਂ ਨੇ ਬਿਜਲੀ ਵਿਭਾਗ ਦੀ TRY ਡਵੀਜ਼ਨ ਜਗਰਾਉਂ ਨੂੰ ਮੁੜ ਤੋਂ ਚਾਲੂ ਕਰਵਾਇਆ  

ਜਗਰਾਉਂ, 26 ਮਈ ( ਮਨਜਿੰਦਰ ਗਿੱਲ  ) ਬਿਜਲੀ ਵਿਭਾਗ ਦੀ TRY ਡਵੀਜ਼ਨ ਮੋਗਾ ਰੋਡ ਜਗਰਾਉਂ (ਜਿੱਥੇ ਲੋਕਾਂ ਦੇ ਸੜੇ ਹੋਏ ਟਰਾਸਫਾਰਮਰ ਜਮਾਂ ਹੁੰਦੇ ਹਨ) ਪਿਛਲੇ ਲੰਮੇ ਸਮੇਂ ਤੋਂ ਬੰਦ ਪਈ ਸੀ । ਜਿਸ ਕਾਰਨ ਲੋਕਾਂ ਨੂੰ ਸੜੇ ਹੋਏ ਟ੍ਰਾਂਸਫ਼ਾਰਮਰ ਮੋੜਨ ਦੋਰਾਹੇ ਜਾਣਾ ਪੈਂਦਾ ਸੀ। ਜਿਸ ਨਾਲ ਲੋਕਾਂ ਉਪਰ ਖਾਹਮਖਾਹ ਵਾਧੂ ਦਾ ਖਰਚ ਪੈਂਦਾ ਸੀ ਜਿਸ ਤੋਂ ਅੱਜ ਜਗਰਾਉਂ ਹਲਕੇ ਦੇ ਲੋਕਾਂ ਨੂੰ ਵੱਡੀ  ਰਾਹਤ ਮਿਲੀ ਹੈ । ਅੱਜ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਹਲਕੇ ਦੇ ਲੋਕਾਂ ਦੀ ਵੱਡੀ ਸਮੱਸਿਆ ਦਾ ਹੱਲ ਕਰਦੇ ਹੋਏ ਮਹਿਕਮੇ ਦੇ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ TRY ਡਵੀਜ਼ਨ ਨੂੰ ਮੁੜ ਚਾਲੂ ਕਰਵਾਇਆ ।  ਜਿਸ ਦਾ ਅੱਜ ਉਦਘਾਟਨ ਕੀਤਾ ਗਿਆ। ਉਸ ਸਮੇਂ ਹਲਕਾ ਭਰ ਤੂੰ  ਲੋਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਬੀਬੀ ਸਰਬਜੀਤ ਕੌਰ ਮਾਣੂੰਕੇ ਹਲਕਾ ਵਿਧਾਇਕ ਜਗਰਾਉਂ ਦਾ ਧੰਨਵਾਦ ਕੀਤਾ।  

ਗ੍ਰਾਮ ਪੰਚਾਇਤ ਲੱਖਾ ਨੇ ਚਿੱਟਾ ਵੇਚਣ ਵਾਲਿਆ ਖਿਲਾਫ ਮਤਾ ਪਾਸ ਕੀਤਾ

ਹਠੂਰ,25,ਮਈ-(ਕੌਸ਼ਲ ਮੱਲ੍ਹਾ)-ਸਮੂਹ ਗ੍ਰਾਮ ਪੰਚਾਇਤ ਲੱਖਾ ਦੀ ਅਗਵਾਈ ਹੇਠ ਪਿੰਡ ਵਾਸੀਆ ਦਾ ਭਾਰੀ ਇਕੱਠ ਕੀਤਾ ਗਿਆ।ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆ ਸਰਪੰਚ ਜਸਵੀਰ ਸਿੰਘ,ਸਾਬਕਾ ਸਰਪੰਚ ਪਰਮਜੀਤ ਸਿੰਘ ਅਤੇ ਨੰਬਰਦਾਰ ਰੇਸ਼ਮ ਸਿੰਘ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਚਿੱਟਾ ਵੇਚਦਾ ਹੈ ਤਾਂ ਉਸ ਖਿਲਾਫ ਗ੍ਰਾਮ ਪੰਚਾਇਤ ਲੱਖਾ ਵੱਲੋ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ ਅਤੇ ਜੇਕਰ ਚਿੱਟਾ ਵੇਚਣ ਵਾਲੇ ਦੀ ਪਿੰਡ ਵਿਚੋ ਕੋਈ ਵਿਅਕਤੀ ਜਮਾਨਤ ਦੇਵੇਗਾ ਤਾਂ ਜਮਾਨਤ ਦੇਣ ਵਾਲੇ ਵਿਅਕਤੀ ਦਾ ਪਿੰਡ ਵਿਚੋ ਬਾਈਕਾਟ ਕੀਤਾ ਜਾਵੇਗਾ।ਉਨ੍ਹਾ ਸਮੂਹ ਪਿੰਡ ਵਾਸੀਆ ਨੂੰ ਬੇਨਤੀ ਕੀਤੀ ਕਿ ਜੇਕਰ ਕੋਈ ਚਿੱਟਾ ਵੇਚਦਾ ਹੈ ਤਾਂ ਉਹ ਤੁਰੰਤ ਇਹ ਗੈਰ ਕਾਨੂੰਨੀ ਕੰਮ ਬੰਦ ਕਰ ਦੇਵੇ ਨਹੀ ਤਾਂ ਆਉਣ ਵਾਲੇ ਦਿਨਾ ਵਿਚ ਇਸ ਦੇ ਸਿੱਟੇ ਗੰਭੀਰ ਨਿਕਲਣਗੇ।ਇਸ ਮੌਕੇ ਪਿੰਡ ਵਾਸੀਆ ਨੇ ਨਸ਼ਾ ਵਿਰੋਧੀ ਐਕਸਨ ਕਮੇਟੀ ਦਾ ਸਰਬਸੰਮਤੀ ਨਾਲ ਗੰਠਨ ਕੀਤਾ ਅਤੇ ਪਿੰਡ ਦੀਆ ਔਰਤਾ ਅਤੇ ਮਰਦਾ ਨੇ ਚਿੱਟੇ ਦੇ ਖਿਲਾਫ ਇੱਕ ਜੁੱਟ ਹੁਣ ਦਾ ਪ੍ਰਣ ਲਿਆ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਸੁਰਜੀਤ ਸਿੰਘ ਧਾਲੀਵਾਲ,ਸਿਕੰਦਰ ਸਿੰਘ,ਸੇਵਕ ਸਿੰਘ,ਸੁਰਿੰਦਰ ਸਿੰਘ,ਗੁਰਪ੍ਰੀਤ ਸਿੰਘ,ਜਸਮੇਲ ਸਿੰਘ,ਜਸਵਿੰਦਰ ਸਿੰਘ,ਜਰਨੈਲ ਸਿੰਘ,ਦਲਜੀਤ ਸਿੰਘ,ਸਰਬਜੀਤ ਸਿੰਘ,ਬਲੌਰ ਸਿੰਘ ਸੇਖੋਂ,ਅਮਨਦੀਪ ਸਿੰਘ ਸੇਖੋਂ,ਗੁਰਪ੍ਰੀਤ ਸਿੰਘ,ਜਸਵੰਤ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
 

ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦਾ ਦਸਵੀਂ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ

ਜਗਰਾਉ 25 ਮਈ (ਅਮਿਤਖੰਨਾ) ਅਚਾਰਿਆ ਸ੍ਰੀ ਵਿਮਲ ਮੁਨੀ ਜੀ ਦੇ ਅਸ਼ੀਰਵਾਦ ਨਾਲ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਦੇ ਵਿਦਿਆਰਥੀਆਂ ਨੇ  ਟਰਮ ਫਸਟ ਦਸਵੀਂ ਪ੍ਰੀਖਿਆ ਵਿੱਚ ਆਪਣੀ ਯੋਗਤਾ ਦਾ ਪ੍ਰਦਸ਼ਨ ਕਰਦੇ ਹੋਏ ਸ਼ਾਨਦਾਰ ਪੁਜੀਸ਼ਨਾਂ ਪ੍ਰਾਪਤ ਕਰਨ ਦੀ ਪਰੰਪਰਾ ਨੂੰ ਕਾਇਮ ਰੱਖਿਆ ਹੈ ਵਿਦਿਆਰਥੀਆਂ ਨੂੰ ਸ਼ੁਰੂ ਤੋਂ ਹੀ ਸਿੱਖਿਆ ਦਾ ਚਾਨਣ ਫੈਲਾ ਰਹੇ ਸਕੂਲ ਦੇ ਡਾਇਰੈਕਟਰ ਮੈਡਮ ਸ਼ਸ਼ੀ ਜੈਨ ਜੀ ਨੇ ਖੁਸ਼ੀ ਪ੍ਰਗਟ ਕਰਦਿਆਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਜਮਾਤ ਦੇ ਘੋਸ਼ਿਤ ਟਰਮ ਫਸਟ ਦੇ ਨਤੀਜਿਆਂ ਵਿੱਚ ਵਿਦਿਆਰਥਣ ਮੁਸਕਾਨ ਨੇ ਸਭ ਤੋਂ ਜ਼ਿਆਦਾ 96.92/ਪਰਸੈਂਟ ਅੰਕ ਪ੍ਰਾਪਤ  ਪ੍ਰਾਪਤ ਕਰਕੇ ਸਕੂਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਪ੍ਰਿੰਸੀਪਲ ਮੈਡਮ ਸੁਪ੍ਰਿਆ ਖੁਰਾਨਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਦੇ 24ਵਿਦਿਆਰਥੀਆਂ ਨੇ 90 ਪਰਸੈਂਟ ਤੋਂ ਵੱਧ ਅੰਕ ਅਤੇ 66 ਵਿਦਿਆਰਥੀਆਂ ਨੇ 80/ਪਰਸੈਂਟ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ ਸਕੂਲ ਦਾ ਦਸਵੀਂ ਟਰਮ ਵਨ ਦਾ ਨਤੀਜਾ 100/ਪਰਸੈਂਟ ਰਿਹਾ ਹੈ ਇਸ ਪ੍ਰਕਾਰ ਮੁਸਕਾਨ ਨੇ 96.92/ਪਰਸੈਂਟ ਅੰਕ ਲੈ ਕੇ ਸਕੂਲ ਵਿੱਚੋਂ ਪਹਿਲਾ ਸਥਾਨ  ਨੰਦਨੀ ਬਾਵਾ ਕੰਚਨ ਰਾਣੀ ਤੇ ਅੰਕਿਤਾ ਕਪੂਰ ਨੇ 95.76/ਪਰਸੈਂਟ ਅੰਕ ਲੈ ਕੇ ਦੂਸਰਾ ਅਮਨਦੀਪ ਅਤੇ ਮੁਸਕਾਨ ਨੇ 95/ ਪਰਸੈਂਟ ਅੰਕ ਨਾਲ ਤੀਸਰਾ ਮਨਪ੍ਰੀਤ ਨੇ 94.61/ਅੰਕਾਂ ਨਾਲ ਚੌਥਾ  ਸੁਰਜੀਤ ਕੁਮਾਰ ਨੇ 94.23/ਪਰਸੈਂਟ ਅੰਕਾਂ ਨਾਲ ਪੰਜਵਾਂ ਜਾਨਵੀਰ ਕੌਰ ਨੇ 93.46/ਪਰਸੈਂਟ ਅੰਕਾਂ ਨਾਲ ਛੇਵਾਂ  ਆਇਸ਼ਾ ਨੇ 93.7/ਪਰਸੈਂਟ ਅੰਕਾਂ ਨਾਲ ਸੱਤਵਾਂ  ਏਕਮਜੋਤ ਕੌਰ ਨੇ 92.69/ਅੰਕਾਂ ਨਾਲ ਅੱਠਵਾਂ ਮੁਹੰਮਦ  ਉਸਰ ਅਤੇ ਰਿੰਕੂ ਕੁਮਾਰ ਨੇ ਸਾਂਝੇ ਰੂਪ ਵਿਚ 92.30/ਅੰਕ ਲੈ ਕੇ ਨੌਵਾਂ ਅੰਜਲੀ ਸ਼ਰਮਾ ਅਤੇ ਸ਼ੋਭਾ ਬੀਰੀ ਨੇ 91.92/ਅੰਕਾਂ ਨਾਲ ਦਸਵਾਂ ਸਥਾਨ ਹਾਸਲ ਕੀਤਾ  ਇਸੇ ਤਰ੍ਹਾਂ 15 ਵਿਦਿਆਰਥੀਆਂ ਨੇ ਪਹਿਲੀਆਂ ਦਸ ਪੁਜੀਸ਼ਨਾਂ ਤੇ ਆਪਣਾ ਕਬਜ਼ਾ ਕੀਤਾ  ਇਸੇ ਲੜੀ ਵਿਚ ਗੁਰੂ ਮੰਨਤ ਸਿੰਘ ਨੇ 91.53/ਅੰਕ ਸਿਮਰਨਜੋਤ ਕੌਰ , ਪ੍ਰੇਰਨਾ ਅਤੇ ਗੁਰਜੀਤ ਕੌਰ ਨੇ ਸਾਂਝੇ ਰੂਪ ਵਿਚ 91.15/ਅੰਕ ਅਰਸ਼ਦੀਪ ਸਿੰਘ ਨੇ 90.76/ਅੰਕ  ਮੁਸਕਾਨ ਅਤੇ ਕਮਲਪ੍ਰੀਤ ਸਿੰਘ ਨੇ 90/ ਪਰਸੈਂਟ ਅੰਕ ਹਰਪ੍ਰੀਤ ਸਿੰਘ ਅਤੇ ਦੀਕਸ਼ਾ ਨੇ 89.61/ ਪਰਸੈਂਟ ਅੰਕ ਪ੍ਰਾਪਤ ਕੀਤੇ ਸਕੂਲ ਦੇ ਪ੍ਰਧਾਨ ਰਮੇਸ਼ ਜੈਨ ਉਪ ਪ੍ਰਧਾਨ ਕਾਂਤਾ ਸਿੰਗਲਾ ਡਾਇਰੈਕਟਰ ਮੈਡਮ ਸ਼ਸ਼ੀ ਜੈਨ ਪ੍ਰਿੰਸੀਪਲ ਸੁਪ੍ਰੀਆ ਖੁਰਾਨਾ ਨੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਾਇਆ ਉਨ੍ਹਾਂ ਦੇ ਉੱਜਵਲ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਅਤੇ ਇਸ ਸ਼ਾਨਦਾਰ ਸਫਲਤਾ ਦਾ ਸਿਹਰਾ ਪ੍ਰਬੰਧਕ ਕਮੇਟੀ ਦੀ ਯੋਗ ਅਗਵਾਈ ਅਧਿਆਪਕਾਂ ਦੀ ਅਣਥਕ ਮਿਹਨਤ ਮਾਤਾ ਪਿਤਾ ਦੇ  ਬਹੁਮੁੱਲੇ ਸਹਿਯੋਗ ਅਤੇ ਵਿਦਿਆਰਥੀਆਂ ਦੀ ਲਗਨ ਅਤੇ ਮਿਹਨਤ ਨੂੰ ਦਿੱਤਾ

ਸੂਬੇ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਦੇ ਸਨਮਾਨ ਲਈ ਖੇਡ ਨੀਤੀ ਵਿੱਚ ਸੋਧ ਕੀਤੀ ਜਾਵੇਗੀ  : ਮੀਤ ਹੇਅਰ

ਖੇਡ ਮੰਤਰੀ ਨੇ ਥੌਮਸ ਕੱਪ ਵਿਜੇਤਾ ਧਰੁਵ ਕਪਿਲਾ ਨੂੰ ਉਸ ਦੇ ਘਰ ਪਹੁੰਚ ਕੇ ਮੁੱਖ ਮੰਤਰੀ ਤਰਫੋਂ ਵਧਾਈ ਦਿੱਤੀ

ਲੁਧਿਆਣਾ, 25 ਮਈ  (ਰਣਜੀਤ ਸਿੱਧਵਾਂ)  :  ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਥੌਮਸ ਕੱਪ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਬੈਡਮਿੰਟਨ ਟੀਮ ਦੇ ਖਿਡਾਰੀ ਧਰੁਵ ਕਪਿਲਾ ਜੋ ਪੰਜਾਬ ਦਾ ਵਸਨੀਕ ਹੈ, ਨੂੰ ਲੁਧਿਆਣਾ ਸਥਿਤ ਉਨ੍ਹਾਂ ਦੇ ਘਰ ਪਹੁੰਚ ਕੇ ਮੁੱਖ ਮੰਤਰੀ ਭਗਵੰਤ ਮਾਨ ਤਰਫੋਂ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੀ ਮੌਜੂਦ ਸਨ। ਸ੍ਰੀ ਮੀਤ ਹੇਅਰ ਨੇ ਕਿਹਾ ਕਿ ਧਰੁਵ ਨੇ ਨਾ ਸਿਰਫ ਪੰਜਾਬ ਬਲਕਿ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ।ਇਸ ਖਿਡਾਰੀ ਉੱਪਰ ਪੂਰੇ ਸੂਬੇ ਨੂੰ ਮਾਣ ਹੈ। ਧਰੁਵ ਦੀ ਇਹ ਪ੍ਰਾਪਤੀ ਨਵੀਂ ਉਮਰ ਦੇ ਖਿਡਾਰੀਆਂ ਲਈ ਪ੍ਰੇਰਨਾ ਦਾ ਸ੍ਰੋਤ ਬਣੇਗੀ। ਉਨ੍ਹਾਂ ਕਿਹਾ ਕਿ ਅਜਿਹੇ ਖਿਡਾਰੀ ਸਾਡੇ ਅਸਲ ਰੋਲ ਮਾਡਲ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਧਰੁਵ ਨੂੰ ਨਿੱਜੀ ਤੌਰ ਉੱਤੇ ਮਿਲ ਕੇ ਵਧਾਈ ਦੇਣਗੇ। ਖੇਡ ਮੰਤਰੀ ਮੀਤ ਹੇਅਰ ਨੇ ਆਖਿਆ ਕਿ ਪੰਜਾਬ ਦੀ ਖੇਡ ਨੀਤੀ ਵਿੱਚ ਬਹੁਤ ਤਰੁੱਟੀਆਂ ਹਨ, ਜਿਸ ਕਾਰਨ ਪੰਜਾਬ ਖੇਡਾਂ ਵਿੱਚ ਪਛੜ ਗਿਆ। ਥੌਮਸ ਕੱਪ ਸਮੇਤ ਕਈ ਵੱਡੇ ਮੁਕਾਬਲਿਆਂ ਦੇ ਜੇਤੂਆਂ ਲਈ ਨਗਦ ਇਨਾਮ ਦੇਣਾ ਖੇਡ ਨੀਤੀ ਦਾ ਹਿੱਸਾ ਨਹੀਂ ਹੈ। ਖੇਡ ਨੀਤੀ ਵਿੱਚ ਸੋਧ ਕਰ ਕੇ ਇਹ ਕਮੀ ਦੂਰ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਵਿੱਚ ਖੇਡ ਸਟੇਡੀਅਮ ਤਾਂ ਬਣਾ ਲਏ ਪਰ ਗਰਾਊਂਡ ਤਿਆਰ ਨਹੀਂ ਕੀਤੇ, ਇੱਥੋਂ ਤੱਕ ਕਿ ਖਿਡਾਰੀਆਂ ਨੂੰ ਖੇਡਾਂ ਦਾ ਸਮਾਨ ਨਹੀਂ ਮੁਹੱਈਆ ਕਰਵਾਇਆ ਗਿਆ। ਹੁਣ ਸਾਡੀ ਸਰਕਾਰ ਵੱਲੋਂ ਖੇਡ ਢਾਂਚੇ ਨੂੰ ਹੇਠਲੇ ਪੱਧਰ ਉੱਤੇ ਮਜ਼ਬੂਤ ਕਰਨ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਤਾਂ ਜੋ ਖੇਡਾਂ ਵਿੱਚ ਪੰਜਾਬ ਦੀ ਗੁਆਚੀ ਸ਼ਾਨ ਬਹਾਲ ਕੀਤੀ ਜਾ ਸਕੇ। ਖੇਡ ਮੰਤਰੀ ਨੇ ਧਰੁਵ ਦੇ ਮਾਤਾ-ਪਿਤਾ ਗਗਨ ਕਪਿਲਾ ਤੇ ਸ਼ਿਵਾਨੀ ਕਪਿਲਾ ਅਤੇ ਧਰੁਵ ਦੇ ਕੋਚ ਆਨੰਦ ਤਿਵਾੜੀ ਨੂੰ ਵੀ ਵਧਾਈ ਦਿੱਤੀ।ਧਰੁਵ ਨੂੰ ਭਵਿੱਖ ਵਿੱਚ ਹੋਰ ਵੀ ਪ੍ਰਾਪਤੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।ਉਨ੍ਹਾਂ ਧਰੁਵ ਨਾਲ ਖੇਡ ਸੰਬੰਧੀ ਗੱਲਬਾਤ ਕਰਦਿਆਂ ਆਉਣ ਵਾਲੇ ਖੇਡ ਮੁਕਾਬਲਿਆਂ ਅਤੇ ਕੈਂਪ ਸੰਬੰਧੀ ਜਾਣਕਾਰੀ ਲਈ।ਇਸ ਮੌਕੇ ਧਰੁਵ ਨੇ ਖੇਡ ਮੰਤਰੀ ਨੂੰ ਆਪਣਾ ਬੈਡਮਿੰਟਨ ਰੈਕੇਟ ਵੀ ਤੋਹਫ਼ੇ ਦੇ ਰੂਪ ਵਿੱਚ ਦਿੱਤਾ। ਇਸ ਮੌਕੇ ਏ.ਡੀ.ਸੀ. ਅਨੀਤਾ ਦਰਸ਼ੀ ਤੇ ਐਸ.ਡੀ.ਐਮ. ਜਗਦੀਪ ਸਹਿਗਲ ਵੀ ਮੌਜੂਦ ਸਨ।

ਨਸ਼ਿਆਂ ਦਾ ਖਾਤਮਾ ਅੱਜ ਦੇ ਸਮੇਂ ਦੀ ਮੁੱਖ ਲੋੜ : ਡਿਪਟੀ ਕਮਿਸ਼ਨਰ

- ਮਾਪੇ ਆਪਣੇ ਬੱਚਿਆਂ ਦੀਆਂ ਰੋਜ਼ਾਨਾਂ ਗਤੀਵਿਧੀਆਂ ’ਤੇ ਰੱਖਣ ਤਿੱਖੀ ਨਜ਼ਰ

-ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਨਸ਼ਾ ਛੁਡਾਉ ਕੇਂਦਰ ਤੇ ਓਟ ਕਲੀਨਿਕਾਂ ਦਾ ਕੀਤਾ ਦੌਰਾ

ਫ਼ਤਹਿਗੜ੍ਹ ਸਾਹਿਬ, 25 ਮਈ  (ਰਣਜੀਤ ਸਿੱਧਵਾਂ)  : ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਕੌਰ ਸ਼ੇਰਗਿੱਲ ਨੇ ਅੱਜ ਨਸ਼ਾ ਛੁਡਾਉ ਕੇਂਦਰ ਬ੍ਰਾਹਮਣ ਮਾਜਰਾ ਦਾ ਦੌਰਾ ਕੀਤਾ ਅਤੇ ਇਥੇ ਇਲਾਜ ਕਰਵਾ ਰਹੇ ਨਸ਼ਿਆਂ ਦੇ ਆਦੀ ਵਿਅਕਤੀਆਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਹੋ ਕੇ ਇਲਾਜ ਕਰਵਾ ਰਹੇ ਵਿਅਕਤੀਆਂ ਤੋਂ ਕੇਂਦਰ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਇਕੱਤਰ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਸ਼ਿਆਂ ਦਾ ਖਾਤਮਾ ਕਰਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਜੇਕਰ ਅਸੀਂ ਹੁਣ ਵੀ ਨਾ ਜਾਗੇ ਤਾਂ ਭਵਿੱਖ ਵਿੱਚ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਸੱਦਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਗਈ ਮੁਹਿੰਮ ਵਿੱਚ ਮੌਹਰੀ ਭੂਮਿਕਾ ਅਦਾ ਕਰਨ ਕਿਉਂਕਿ ਨਸ਼ੇ ਜਿਸ ਤੇਜੀ ਨਾਲ ਸਾਡੇ ਨੌਜਵਾਨਾਂ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਰਹੇ ਹਨ ਜਿਸ ਦਾ ਮਿਲ-ਜੁਲ ਕੇ ਖਾਤਮਾ ਕੀਤਾ ਜਾ ਸਕਦਾ ਹੇ। ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਮਾਪਿਆਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਦੀਆਂ ਰੋਜ਼ਾਨਾਂ ਦੀਆਂ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖਣ ਤਾਂ ਜੋ ਬੱਚੇ ਮਾੜੀ ਸੰਗਤ ਵਿੱਚ ਪੈ ਕੇ ਨਸ਼ਿਆਂ ਦੀ ਗ੍ਰਿਫ਼ਤ ਤੋਂ ਬਚੇ ਰਹਿ ਸਕਣ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਸੱਦਾ ਦਿੱਤਾ ਕਿ ਇਸ ਨਿਆਂਇਕ ਕਦਮ ਵਿੱਚ ਮੋਹਰੀ ਹੋ ਕੇ ਭੂਮਿਕਾ ਨਿਭਾਉਣ ਤਾਂ ਜੋ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਸ਼ੇ ਇੱਕ ਅਜਿਹੀ ਲਾਹਣਤ ਹਨ ਜੋ ਕਿ ਨਾ ਕੇਵਲ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਸਮਾਜ ਤੋਂ ਵੱਖ ਕਰ ਦਿੰਦੇ ਹਨ ਉਥੇ ਹੀ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਸਮਾਜਿਕ ਤੇ ਆਰਥਿਤ ਤੌਰ ’ਤੇ ਵੱਡਾ ਨੁਕਸਾਨ ਹੁੰਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਜਵਾਨੀ ਨੂੰ ਬਚਾਉਣ ਲਈ ਹਰ ਸੰਭਵ ਯਤਨ ਕਰੀਏ ਤਾਂ ਜੋ ਗੁਰੂਆ ਪੀਰਾਂ ਦੀ ਧਰਤੀ ਪੰਜਾਬ ਨੂੰ ਨਸਿ਼ਆਂ ਵਰਗੀਆਂ ਲਾਹਣਤਾਂ ਤੋਂ ਬਚਾ ਕੇ ਰੱਖਿਆ ਜਾਵੇ।

ਡੀ.ਏ.ਵੀ .ਸੈਂਟਨਰੀ ਪਬਲਿਕ ਸਕੂਲ, ਵਿਖੇ  ਸਾਇਬਰ ਸਕਿਊਰਿਟੀ'  ਸੈਮੀਨਾਰ  ਲਗਾਇਆ

ਜਗਰਾਉ 25 ਮਈ (ਅਮਿਤਖੰਨਾ)ਅੱਜ ਡੀ .ਏ.ਵੀ. ਸੈਂਟਨਰੀ ਪਬਲਿਕ ਸਕੂਲ, ਜਗਰਾਉਂ ਵਿਖੇ ਸਾਇਬਰ ਸਕਿਊਰਿਟੀ ਸਬੰਧੀ ਸੈਮੀਨਾਰ ਲਗਾਇਆ ਗਿਆ। ਪ੍ਰਿੰਸੀਪਲ ਸ੍ਰੀ ਬ੍ਰਿਜ ਮੋਹਨ ਬੱਬਰ ਜੀ ਦੀ ਅਗਵਾਈ ਹੇਠ ਇਹ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀਮਾਨ ਕਿਟ ਸੋਮਲ ਜੋ ਕਿ ਐਚ.ਪੀ.ਈ  ਦੇ ਪ੍ਰਮੁੱਖ ਆਈ.ਟੀ  ਦੇ ਸੂਚਨਾ ਅਧਿਕਾਰੀ ਹਨ । ਇਨ੍ਹਾਂ ਨੇ  ਦਸਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਸਾਇਬਰ ਸਕਿਊਰਿਟੀ ਅਤੇ ਸਾਈਬਰ ਕ੍ਰਾਈਮ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਅੱਜ ਦੇ ਸਮੇਂ ਵਿਚ  ਵਿਦਿਆਰਥੀ ਜੀਵਨ ਵਿੱਚ ਪੇਸ਼ ਆਉਂਦੀਆਂ ਸਾਈਬਰ ਸਮੱਸਿਆਵਾਂ  ਅਤੇ ਉਨ੍ਹਾਂ  ਦਾ ਹੱਲ ਵੀ ਬੱਚਿਆਂ ਨੂੰ ਦੱਸਿਆ ਗਿਆ ।ਕੰਪਿਊਟਰ ,ਲੈਪਟਾਪ ਅਤੇ ਸਮਾਰਟ ਫ਼ੋਨ ਦਾ ਉਚਿਤ ਇਸਤੇਮਾਲ ਕਰਨ ਅਤੇ ਸੁਰੱਖਿਆ ਨਿਯਮਾਂ ਦੇ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ ਗਈ। ਇਸ ਸੈਮੀਨਾਰ ਦੌਰਾਨ ਵਿਦਿਆਰਥੀਆਂ  ਨੇ ਕਈ ਸਵਾਲ ਪੁੱਛੇ ਜਿਨ੍ਹਾਂ ਦਾ ਤਸੱਲੀਬਖ਼ਸ਼ ਜਵਾਬ ਦਿੱਤਾ ਗਿਆ। ਇਸ ਮੌਕੇ ਸ੍ਰੀ ਮਾਨ ਕਿਟ ਸੋਮਲ ਦੀ ਪਤਨੀ ਵੀ ਹਾਜ਼ਰ ਰਹੇ। ਸ੍ਰੀ ਮਾਨ ਕਿਟ ਸੋਮਲ ਅਮਰੀਕਾ ਨਿਵਾਸੀ ਹਨ ਅਤੇ ਪਿਛਲੇ 15 ਸਾਲਾਂ ਤੋਂ ਅਤੇ ਆਈ.ਟੀ ਦੇ ਵਿਸ਼ੇਸ਼ਗ ਵਜੋਂ ਕਾਰਜ ਕਰ ਰਹੇ ਹਨ। ਵਰਤਮਾਨ ਸਮੇਂ ਵਿੱਚ ਆਪ ਥਾਪਰ ਇੰਜਿਨਰਿੰਗ ਕਾਲਜ ਪਟਿਆਲਾ ਅਤੇ ਗੁਰੂ ਨਾਨਕ ਇੰਜੀਨੀਅਰਿੰਗ ਇੰਸਟੀਚਿਊਟ ਲੁਧਿਆਣਾ , ਯੂ .ਐਸ ਦੇ ਬੱਚਿਆਂ ਨੂੰ ਐਚ.ਪੀ.ਈ ਪ੍ਰੀਖਿਆ  ਦੀ ਸਿਖਲਾਈ ਦੇ ਰਹੇ ਹਨ। ਇਸ ਸੈਮੀਨਾਰ ਦਾ ਵਿਸ਼ੇਸ਼ ਉਦੇਸ਼ ਕਰੋਨਾ ਕਾਲ ਸਮੇਂ ਕੰਪਿਊਟਰ ਦਾ ਸੁਰੱਖਿਅਤ ਇਸਤੇਮਾਲ ਕਰਨਾ ਸਿਖਾਉਣਾ ਸੀ। ਇਸ ਅਵਸਰ ਤੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਆਈ.ਟੀ ਦੇ ਖੇਤਰ ਵਿਚ ਭਵਿੱਖ ਬਣਾਉਣ ਵਾਸਤੇ ਵੀ ਉਤਸ਼ਾਹਿਤ ਅਤੇ ਪ੍ਰੇਰਿਤ ਕੀਤਾ ਗਿਆ।ਇਸ  ਸੈਮੀਨਾਰ ਦੇ ਅੰਤ ਵਿਚ ਪ੍ਰਿੰਸੀਪਲ ਬਿ੍ਜ ਮੋਹਨ ਬੱਬਰ ਜੀ ਵੱਲੋਂ  ਆਏ ਗਏ ਮਹਿਮਾਨਾਂ ਯਾਦਗਾਰੀ ਚਿੰਨ ਭੇਟ ਕੀਤੇ ਗਏ।