You are here

ਲੁਧਿਆਣਾ

×

Error message

  • Warning: Trying to access array offset on value of type bool in include() (line 144 of /home2/webidecm/janshaktinews.com/sites/all/themes/bootstrap/templates/node/node--article.tpl.php).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).

ਲੁਧਿਆਣਾ ਦੇ ਪੁਲੀਸ ਮੁਲਾਜ਼ਮ ਦੇ ਬੇਟੇ ਵੱਲੋਂ ਭਿਆਨਕ ਹਾਦਸਾ  

ਲੁਧਿਆਣਾ, 29  ਮਈ (ਮਨਜਿੰਦਰ ਗਿੱਲ  )ਸ਼ਹਿਰ ਦੇ ਸ਼ਹੀਦ ਜੋਗਿੰਦਰਪਾਲ ਪਾਂਡੇ ਰੋਡ ’ਤੇ ਪੁਲਿਸ ਮੁਲਾਜ਼ਮ ਦੇ ਪੁੱਤ ਨੇ ਸਕਾਰਪਿਓ ਗੱਡੀ ਐਕਟਿਵਾ ਸਵਾਰ ਪਤੀ-ਪਤਨੀ ’ਤੇ ਚਡ਼੍ਹਾ ਦਿੱਤੀ। ਹਾਦਸੇ ਪਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਪਤਨੀ ਗੰਭੀਰ ਫੱਟਡ਼ ਹੋ ਗਈ, ਜਿਸ ਨੂੰ ਡੀਐੱਮਸੀ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਮੌਕੇ ’ਤੇ ਹੀ ਗੱਡੀ ਚਾਲਕ ਤੇ ਉਸ ਦੇ ਦੋਸਤ ਨੂੰ ਹਿਰਾਸਤ ’ਚ ਲੈ ਲਿਆ ਹੈ। ਜਾਣਕਾਰੀ ਅਨੁਸਾਰ ਪਿੰਡ ਗਿੱਲ ਵਾਸੀ ਸਰਬਜੀਤ ਸਿੰਘ ਆਪਣੀ ਪਤਨੀ ਨਾਲ ਐਕਟਿਵਾ ’ਤੇ ਡੀਐੱਮਸੀ ਜਾ ਰਹੇ ਸਨ। ਜਿਵੇਂ ਹੀ ਉਹ ਹਾਥੀ ਕੰਪਲੈਕਸ ਨੇਡ਼ੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਸਕਾਰਪਿਓ ਨੇ ਉਨ੍ਹਾਂ ਨੂੰ ਆਪਣੀ ਲਪੇਟ ’ਚ ਲੈ ਲਿਆ।

ਹਾਦਸਾ ਇੰਨਾ ਭਿਆਨਕ ਸੀ ਕਿ ਐਕਟਿਵਾ ਚਲਾ ਰਹੇ ਸਰਬਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਉਸ ਦੀ ਪਤਨੀ ਮਨਿੰਦਰ ਕੌਰ ਗੰਭੀਰ ਫੱਟਡ਼ ਹੋ ਗਈ। ਪੁਲਿਸ ਨੇ ਸਕਾਰਪਿਓ ਚਾਲਕਾਂ ਤੁਸ਼ਾਰ ਸ਼ਰਮਾ ਵਾਸੀ ਸਰਕਾਰੀ ਪੁਲਿਸ ਫਲੈਟ ਤੇ ਮਨੀਤ ਸਿੰਘ ਵਾਸੀ ਸਰਾਭਾ ਨਗਰ ਨੂੰ ਕਾਬੂ ਕੀਤਾ ਹੈ। ਚੌਕੀ ਘੁਮਾਰ ਮੰਡੀ ਇੰਚਾਰਜ ਸਬ-ਇੰਸਪੈਕਟਰ ਨੇ ਦੱਸਿਆ ਕਿ ਡਾਕਟਰਾਂ ਨੇ ਮਨਿੰਦਰ ਕੌਰ ਦੇ ਬਿਆਨ ਲੈਣ ਤੋਂ ਹਾਲੇ ਮਨ੍ਹਾਂ ਕੀਤਾ ਹੈ। ਰਿਸ਼ਤੇਦਾਰਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਹੈ।

ਸਾਕਰਪਿਓ ਤੁਸ਼ਾਰ ਸ਼ਰਮਾ ਚਲਾ ਰਿਹਾ ਸੀ ਤੇ ਉਸ ਦਾ ਦੋਸਤ ਨਾਲ ਬੈਠਿਆ ਸੀ। ਦੇਖਣ ਵਾਲਿਆਂ ਅਨੁਸਾਰ ਗੱਡੀ ਬੇਹੱਦ ਤੇਜ਼ ਰਫ਼ਤਾਰ ਨਾਲ ਹੈਬੋਵਾਲ ਚੌਕ ਵੱਲੋਂ ਸੱਗੂ ਚੌਕ ਵੱਲ ਜਾ ਰਿਹਾ ਸੀ। ਜਿਵੇਂ ਹੀ ਗੱਡੀ ਘੁਮਾਰ ਮੰਡੀ ਪੁਲਿਸ ਚੌਕੀ ਨੂੰ ਕਰਾਸ ਕਰ ਕੇ ਹਾਥੀ ਕੰਪਲੈਕਸ ਨੇਡ਼ੇ ਪੁੱਜੀ ਤਾਂ ਚਾਲਕ ਦਾ ਸੰਤੁਲਨ ਵਿਗਡ਼ ਗਿਆ ਤੇ ਗੱਡੀ ਡਿਵਾਈਡਰ ਟੱਪ ਦੂਸਰੇ ਪਾਸੇ ਚਲੀ ਗਈ ਤੇ ਐਕਟਿਵਾ ਸਵਾਰ ਪਤੀ-ਪਤਨੀ ਨੂੰ ਲਪੇਟ ’ਚ ਲੈ ਲਿਆ।

 

ਭੁੱਖ ਹੜਤਾਲ 60ਵੇਂ ਅਤੇ ਧਰਨਾ 67ਵੇਂ ਦਨਿ 'ਚ ਸ਼ਾਮਲ,ਮਾਮਲਾ ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਫਿਤਾਰੀ ਦਾ

ਜਗਰਾਓ,ਹਠੂਰ,29,ਮਈ-(ਕੌਸ਼ਲ ਮੱਲ੍ਹਾ)- ਪੰਜਾਬ ਪੁਲਸਿ ਦੇ ਅੱਤਆਿਚਾਰ ਤੋਂ ਪੀੜ੍ਹਤ ਪਰਵਿਾਰ ਅਤੇ ਇਨਸਾਫ਼ਪਸੰਦ ਜੱਥੇਬੰਦੀਆਂ ਵਲੋਂ ਥਾਣਾ ਸਟਿੀ ਮੂਹਰੇ ਦੱਿਤੇ ਜਾ ਰਹਿਾ ਅਣਮਥਿੇ ਸਮੇਂ ਦੇ ਧਰਨੇ ਦੇ 67ਵੇਂ ਦਨਿ ਧਰਨਾਕਾਰੀਆਂ ਨੂੰ ਸੰਬੋਧਨ ਕਰਦਆਿਂ ਪੇਂਡੂ ਮਜ਼ਦੂਰ ਯੂਨੀਅਨ ਦੇ ਜਲਿ੍ਹਾ ਸਕੱਤਰ ਸੁਖਦੇਵ ਸੰਿਘ ਮਾਣੂੰਕੇ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਬਲਦੇਵ ਸੰਿਘ ਫੌਜ਼ੀ, ਭਾਰਤੀ ਕਸਿਾਨ ਯੂਨੀਅਨ ਏਕਤਾ(ਡਕੌਂਦਾ) ਦੇ ਬਾਬਾ ਬੰਤਾ ਸੰਿਘ ਡੱਲਾ, ਜੱਗਾ ਸੰਿਘ ਢੱਿਲੋਂ, ਦਸਮੇਸ਼ ਕਸਿਾਨ-ਮਜ਼ਦੂਰ ਯੂਨੀਅਨ ਦੇ ਹਰੀ ਸੰਿਘ ਚਚਰਾੜੀ ਨੇ ਪੁਲਸਿ ਪ੍ਰਮੁੱਖ ਵੀ.ਕੇ.ਭਾਵਰਾ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਮੰਗ ਕੀਤੀ ਏ ਕ ਿਗੈਰ-ਜਮਾਨਤੀ ਧਰਾਵਾਂ ਦੇ ਦੋਸ਼ੀਆਂ ਨੂੰ ਜੇਲ਼ ਦੀਆਂ ਸੀਖਾਂ ਪੱਿਛੇ ਬੰਦ ਕਰਕੇ 60 ਦਨਿਾਂ ਤੋਂ ਭੁੱਖ ਹੜਤਾਲ ਤੇ ਬੈਠੀ ਅਨੁਸੂਚਤਿ ਜਾਤੀ ਦੀ ਗਰੀਬ ਮਾਤਾ ਸੁਰੰਿਦਰ ਕੌਰ ਰਸੂਲਪੁਰ ਦੇ ਪਰਵਿਾਰ ਨੂੰ ਇਨਸਾਫ਼ ਦੱਿਤਾ ਜਾਵੇ ਤਾਂ ਕ ਿਆਮ ਲੋਕਾਂ ਦਾ ਕਾਨੂੰਨ ਵਚਿ ਵਸਿਵਾਸ਼ ਬਣਆਿ ਰਹੇ। ਧਰਨੇ ਵਚਿ ਭੁੱਖ ਹੜਤਾਲ ਤੇ ਬੈਠੀ ਮ੍ਰਤਿਕ ਕੁਲਵੰਤ ਕੌਰ ਰਸੂਲਪੁਰ ਦੀ ਬਰਿਧ ਮਾਤਾ ਸੁਰੰਿਦਰ ਕੌਰ ਰਸੂਲਪੁਰ ਅਤੇ ਮੁਦਈ ਮੁਕੱਦਮਾ ਇਕਬਾਲ ਸੰਿਘ ਰਸੂਲਪੁਰ ਨੇ ਕਹਿਾ ਕ ਿਉਹਨਾਂ ਦੇ ਪਰਵਿਾਰ ਸਾਲ 2005 ਤੋਂ ਇਨਸਾਫ਼ ਦੀ ਮੰਗ ਕਰਦਾ ਆ ਰਹਿਾ ਹੈ ਅਤੇ ਨਾਂ 2004-05 ਦੀ ਕੈਪਟਨ ਅਮਰੰਿਦਰ ਸੰਿਘ ਦੀ ਕਾਂਗਰਸ ਸਰਕਾਰ, ਨਾਂ ਹੀ 2012 ਤੋਂ 2017 ਤੱਕ ਦੀ ਦੋ ਵਾਰ ਬਣੀ ਪ੍ਰਕਾਸ਼ ਸੰਿਘ ਬਾਦਲ਼ ਦੀ ਅਕਾਲੀ-ਭਾਜਪਾ ਸਰਕਾਰ ਅਤੇ ਨਾਂ ਹੀ 2017 ਤੋਂ 2022 'ਚ ਬਣੀ ਕੈਪਟਨ ਤੇ ਚੰਨੀ ਸਰਕਾਰ ਇਨਸਾਫ਼ ਦੇ ਸਕੀ। ਉਨ੍ਹਾਂ ਭਰੇ ਮਨ ਨਾਲ਼ ਕਹਿਾ ਕ ਿਭਾਵੇਂ ਪਹਲਿੀਆਂ ਸਰਕਾਰਾਂ ਤੋਂ ਤਾਂ ਇਸ ਕਰਕੇ ਆਸ ਨਹੀਂ ਸੀ ਕ ਿਉਹ ਤਾਂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਸਨ ਪਰ 2022 ਵੱਿਚ ਚੁਣੀ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਆਮ ਲੋਕਾਂ ਨੂੰ ਵਡੇਰੀ ਆਸ ਸੀ। ਉਨ੍ਹਾਂ ਹਲਕਾ ਵਧਿਾਇਕ 'ਤੇ ਵਰਦਆਿਂ ਕਹਿਾ ਕ ਿਉਨ੍ਹਾਂ ਦੇ ਹਰ ਧਰਨੇ 'ਚ ਇਨਸਾਫ਼ ਦਵਿਾਉਣ ਦਾ ਵਾਅਦਾ ਕਰਨ ਵਾਲੀ ਬੀਬੀ ਵੋਟਾਂ ਲੈ ਕੇ ਬਦਲ਼ ਗਈ ਏ ਅਤੇ ਬੀਬੀ ਨੇ ਆਮ ਲੋਕਾਂ ਦੀਆਂ ਆਸਾਂ ਤੇ ਪਾਣੀ ਫੇਰਆਿ ਹੈ। ਉਨ੍ਹਾਂ ਕਹਿਾ ਕ ਿਉਹ ਡੇਢ ਦਹਾਕੇ ਤੋਂ ਪੁਲਸਿ ਅੱਤਆਿਚਾਰ ਖਲਿਾਫ਼ ਲੜ੍ਹਾਈ ਲੜ੍ਹ ਰਹੇ ਹਨ ਅਤੇ ਇਨਸਾਫ਼ ਦੀ ਪ੍ਰਾਪਤੀ ਤੱਕ ਲੜ੍ਹਦੇ ਰਹਣਿਗੇ। ਇਸ ਸਮੇਂ ਕੁੱਲ ਹੰਿਦ ਕਸਿਾਨ ਸਭਾ ਦੇ ਆਗੂ ਨਰਿਮਲ ਸੰਿਘ ਧਾਲੀਵਾਲ, ਮਹਲਿਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਹਿਾ ਦੋਸ਼ੀ ਡੀ.ਅੈਸ.ਪੀ. ਗੁਰੰਿਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਨੂੰ ਤੁਰੰਤ ਗ੍ਰਫਿਤਾਰ ਕੀਤਾ ਜਾਵੇ। ਅੱਜ ਦੇ ਧਰਨੇ ਵੱਿਚ ਭਾਰਤੀ ਕਸਿਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਕੁੰਡਾ ਸੰਿਘ ਕਾਉਂਕੇ, ਬਾਬਾ ਬੰਤਾ ਸੰਿਘ ਡੱਲਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸੰਿਘ, ਦਸਮੇਸ਼ ਕਸਿਾਨ ਯੂਨੀਅਨ ਦੇ ਹਰੀ ਸੰਿਘ ਚਚਰਾੜੀ, ਜੱਥੇਦਾਰ ਚੜ੍ਤ ਸੰਿਘ ਬਾਰਦੇਕੇ, ਨਛੱਤਰ ਸੰਿਘ ਬਾਰਦੇਕੇ, ਚਰਨ ਸੰਿਘ, ਜੱਗਾ ਸੰਿਘ ਢੱਿਲੋਂ, ਰਾਮਤੀਰਥ ਸੰਿਘ ਲੀਲਾ, ਰੂਪੱ ਸੰਿਘ, ਗੁਰਮੀਤ ਸੰਿਘ ਜਗਰਾਉਂ, ਅਵਤਾਰ ਸੰਿਘ ਠੇਕੇਦਾਰ ਨੇ ਵੀ ਹਾਜ਼ਰੀ ਭਰੀ ਅਤੇ ਦੋਸ਼ੀਅਾ ਦੀ ਗ੍ਰਫਿਤਾਰੀ ਮੰਗੀ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸਿੱਧਵਾਂ ਬੇਟ ਦਾ ਆਮ ਅਜਲਾਸ ਹੋਇਆ  

ਜਗਰਾਉਂ , 29 ਮਈ (ਮਨਜਿੰਦਰ ਗਿੱਲ)  ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸਿੱਧਵਾਂ ਬੇਟ ਅਧੀਨ ਪਿੰਡ ਗਾਲਬ ਕਲਾਂ ਵਿਖੇ ਅੱਜ ਬਲਾਕ ਪ੍ਰਧਾਨ ਹਰਜੀਤ ਸਿੰਘ ਕਾਲਾ ਜਨੇਤਪੁਰਾ ਦੀ ਪ੍ਰਧਾਨਗੀ ਹੇਠ ਜਥੇਬੰਦੀ ਦੇ ਮੈਂਬਰਾਂ ਦਾ ਆਮ ਇਜਲਾਸ ਹੋਇਆ। ਇਸ ਸਮੇਂ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਅਜ ਸੂਬੇ ਭਰ ਚ ਕਿਸਾਨਾਂ ਖਿਲਾਫ ਹਕੂਮਤੀ ਪਾਰਟੀਆਂ ਦੇ ਆਈ ਟੀ ਸੈਲ ਅਤੇ ਫੇਸਬੁੱਕੀ ਵਿਦਵਾਨਾਂ ਵੱਲੋਂ ਝੋਨੇ ਦੀ ਬਿਜਾਈ ਰਾਹੀਂ ਪਾਣੀ ਖ਼ਤਮ ਕਰਨ ਅਤੇ ਵਾਤਾਵਰਨ ਪ੍ਰਦੂਸ਼ਿਤ ਕਰਨ ਦੇ ਕਿਸਾਨਾਂ ਦੇ ਇਲਜਾਮ ਲਗਾਏ ਜਾ ਰਹੇ ਹਨ ਉਸ ਦਾ ਇਕੋ ਇਕ ਕਾਰਨ ਹੈ ਕਿ ਪੰਜਾਬ ਤੇ ਕੇਂਦਰ ਦੀ ਹਕੂਮਤ ਨੂੰ ਇਹ ਡਰ ਸਤਾ ਰਿਹਾ ਹੈ ਕਿ ਸਾਡੀ ਵਿਰੋਧਤਾ ਕਰਨ ਦੀ ਯੋਗਤਾ ਸਿਰਫ ਤੇ ਸਿਰਫ ਕਿਸਾਨ ਜਥੇਬੰਦੀਆਂ ਕੋਲ ਹੈ। ਉਨਾਂ ਕਿਹਾ ਕਿ ਪਿਛਲੇ ਸਮੇਂ ਚ ਹਕੂਮਤਾਂ ਨੇ ਹਰੇ ਇਨਕਲਾਬ ਦੇ ਨਾਂ ਜੋਂ ਖੇਤੀ ਦਾ ਸਾਮਰਾਜੀ ਮਾਡਲ ਕਿਸਾਨੀ ਤੇ ਥੋਪਿਆ ਹੈ ਉਸ ਕਾਰਨ ਅਜ ਪਾਣੀ ਤੇ ਵਾਤਾਵਰਣ‌ ਦਾ ਸੰਕਟ ਖੜਾ ਹੋਇਆ ਹੈ।ਕਿਸਾਨੀ ਕੁਦਰਤ ਪੱਖੀ, ਮਨੁੱਖ ਪੱਖੀ, ਵਾਤਾਵਰਣ ਪੱਖੀ ਖੇਤੀ ਮਾਡਲ ਅਪਨਾਉਣ ਲਈ ਤਿਆਰ ਹੈ ਬਸ਼ਰਤੇ ਕਿ ਹਕੂਮਤਾਂ ਨਵੀਂ ਖੇਤੀ ਨੀਤੀ ਲਈ ਕੋਈ ਠੋਸ ਯੋਜਨਾ ਬਨਾਉਣ, ਪਾਣੀ ਬਚਾਉਣ ਲਈ ਕੋਈ ਠੋਸ ਨੀਤੀ ਬਨਾਉਣ। ਉਨਾਂ ਕਿਹਾ ਕਿ ਕਿਸਾਨ ਝੋਨੇ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਹਨ ਬਸ਼ਰਤੇ ਕਿ ਸਹਿਕਾਰੀ ਸੈਕਟਰ ਮਜ਼ਬੂਤ ਕੀਤਾ ਜਾਵੇ, ਬਿਜਲੀ ਦਾ ਨਿਜੀਕਰਨ ਬੰਦ ਕੀਤਾ ਜਾਵੇ, ਖੇਤੀ ਵਸਤਾਂ ਸਸਤੇ ਰੇਟਾਂ ਤੇ ਕਿਸਾਨੀ ਨੂੰ ਮੁਹਈਆ ਕਰਵਾਈਆਂ ਜਾਣ, ਐਮ ਐਸ ਪੀ ਅਤੇ ਸਰਕਾਰੀ ਖਰੀਦ ਦੀ ਗਰੰਟੀ ਕੀਤੀ ਜਾਵੇ। ਉਨਾਂ ਮੂੰਗੀ ਦੀ ਫ਼ਸਲ ਸਿਰਫ ਸੁਸਾਇਟੀ ਦੀ ਦੁਕਾਨ ਤੇ ਵੇਚਣ ਦੇ ਫੈਸਲੇ ਦੀ ਨਿੰਦਾ ਕਰਦਿਆਂ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਸਮੇਂ ਸਮੂਹ ਕਿਸਾਨਾਂ ਨੇ ਹਰ ਸੰਭਵ ਯਤਨ ਰਾਹੀਂ ਪਾਣੀ ਬਚਾਉਣ ਅਤੇ ਹਰ ਕਿਸਾਨ ਨੇ ਦਸ ਦਸ ਬੂਟੇ ਲਗਾਉਣ ਦਾ ਫੈਸਲਾ ਕੀਤਾ। ਇਸ ਸਮੇਂ ਹਾਜ਼ਰ ਮੈਂਬਰਾਂ ਨੇ 9 ਮੈਂਬਰੀ ਪਿੰਡ ਇਕਾਈ ਦੀ ਚੋਣ ਕੀਤੀ ਜਿਸ ਵਿਚ ਦੇਵਿੰਦਰ ਸਿੰਘ ਬੱਬੂ ਪ੍ਰਧਾਨ, ਮਲਕੀਤ ਸਿੰਘ ਮੀਤ ਪ੍ਰਧਾਨ, ਕੁਲਵੰਤ ਸਿੰਘ ਕਾਂਤਾ ਸਕੱਤਰ, ਕੁਲਵੰਤ ਸਿੰਘ ਖਜਾਨਚੀ, ਨਰਿੰਦਰ ਸਿੰਘ ਜਾਇੰਟ ਸਕਤਰ ਤੋਂ ਬਿਨਾਂ ਜਗਨ ਨਾਥ ਸੰਘਰਾਓ,  ,ਜਸਵੀਰ ਸਿੰਘ, ਹਰਜੀਤ ਸਿੰਘ, ਸ਼ੇਰ ਸਿੰਘ ਕਮੇਟੀ ਮੈਂਬਰ ਚੁਣੇ ਗਏ। ਇਸ ਸਮੇਂ ਬਚਿੱਤਰ ਸਿੰਘ ਜਨੇਤਪੁਰਾ, ਕਰਨੈਲ ਸਿੰਘ ਹੇਰਾਂ, ਲਖਵੀਰ ਸਿੰਘ ਸਮਰਾ ਆਦਿ ਆਗੂ ਹਾਜਰ ਸਨ। ਇਸ ਸਮੇਂ ਰਹਿੰਦੇ ਸ਼ਹੀਦ ਕਿਸਾਨ ਪਰਿਵਾਰਾਂ ਦੇ ਵਾਰਸਾਂ ਨੂੰ ਮੁਆਵਜ਼ਾ ਤੇ ਨੋਕਰੀ ਦਿਵਾਉਣ ਲਈ ਪੰਜ ਜੂਨ ਨੂੰ ਹਲਕਾ ਵਿਧਾਇਕ ਦੇ ਦਫ਼ਤਰ ਦੇ ਘਿਰਾਓ ਚ ਸ਼ਾਮਲ ਹੋਣ‌ਦਾ ਵੀ ਐਲਾਨ ਕੀਤਾ ਗਿਆ। ਬਲਾਕ ਸਿੱਧਵਾਂ ਬੇਟ ਦੀ ਜਨਰਲ ਮੀਟਿੰਗ 31 ਮਈ ਨੂੰ ਸਵੇਰੇ 10 ਵਜੇ ਪਿੰਡ ਸੇਖਦੋਲਤ ਵਿਖੇ ਕਰਨ ਦਾ ਫ਼ੈਸਲਾ ਕੀਤਾ ਗਿਆ।

ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਸਫ਼ਾਈ ਸੇਵਕਾਂ/ਸੀਵਰਮੈਨਾਂ ਦੀ ਭਲਾਈ ਲਈ ਵਚਨਬੱਧ ਹੈ : ਚੇਅਰਮੈਨ ਗੇਜ਼ਾ ਰਾਮ ਵਾਲਮੀਕਿ

- ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਦੇ ਮਸਲਿਆਂ ਸਬੰਧੀ 31 ਮਈ ਨੂੰ ਮੋਹਾਲੀ ਵਿਖੇ ਬੁਲਾਈ ਮੀਟਿੰਗ

 

ਲੁਧਿਆਣਾ, 28 ਮਈ (ਰਣਜੀਤ ਸਿੱਧਵਾਂ) :  ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਸ੍ਰੀ ਗੇਜਾ ਰਾਮ ਵਾਲਮੀਕਿ ਵੱਲੋਂ ਆਪਣੇ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਸਫ਼ਾਈ ਕਮਿਸ਼ਨ ਸਫ਼ਾਈ ਸੇਵਕਾਂ/ਸੀਵਰਮੈਨਾਂ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾਂ ਚੱਟਾਨ ਵਾਂਗ ਉਨ੍ਹਾਂ ਦੇ ਨਾਲ ਖੜ੍ਹਾ ਹੈ ਤੇ ਡੱਟ ਕੇ ਖੜ੍ਹਾ ਰਹੇਗਾ। ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਸਬੰਧੀ 31 ਮਈ, 2022 ਦਿਨ ਮੰਗਲਵਾਰ ਨੂੰ ਚੇਅਰਮੈਨ ਸ੍ਰੀ ਗੇਜਾ ਰਾਮ ਦੀ ਅਗੁਵਾਈ ਵਿੱਚ ਮੋਹਾਲੀ ਦਫ਼ਤਰ ਵਿਖੇ ਮੀਟਿੰਗ ਬੁਲਾਈ ਗਈ ਹੈ ਜਿਸ ਵਿੱਚ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਕੀਤੇ ਜਾਣਗੇ। ਇਸ ਮੀਟਿੰਗ ਦੌਰਾਨ ਕਮਿਸ਼ਨ ਦੇ ਡਿਪਟੀ ਚੇਅਰਮੈਨ ਸ੍ਰੀ ਸੁਰਿੰਦਰ ਕਲਿਆਣ, ਸ੍ਰੀ ਇੰਦਰਜੀਤ ਸਿੰਘ, ਸ੍ਰੀ ਪ੍ਰੇਮ ਮਸੀਹ ਅਤੇ ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਸ੍ਰੀ ਰਾਹੁਲ ਆਦਿਆ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਣਗੇ।ਚੇਅਰਮੈਨ ਸ੍ਰੀ ਗੇਜਾ ਰਾਮ ਨੇ ਕਿਹਾ ਕਿ ਕਮਿਸ਼ਨ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ। ਕਮਿਸ਼ਨ ਵੱਲੋਂ ਠੇਕਦਾਰੀ ਪ੍ਰਥਾ ਤੋਂ ਪਾਸਾ ਵੱਟਣ ਦਾ ਮੁੱਖ ਕਾਰਨ ਇਹ ਵੀ ਹੈ ਕਿ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਆਊਟਸੋਰਸ ਪ੍ਰਣਾਲੀ ਰਾਹੀਂ ਭਰਤੀ ਕੀਤੇ ਗਏ ਕਰਮਚਾਰੀਆਂ ਨੂੰ ਪੱਕਾ ਕਰਨ ਵਿੱਚ ਔਕੜਾਂ ਪੇਸ਼ ਆਉਂਦੀਆਂ ਹਨ।

ਜੀ.ਐੱਚ. ਜੀ.ਅਕੈਡਮੀ, ਜਗਰਾਓਂ ਵਿਖੇ ਵਿਦਿਆਰਥੀਆਂ ਦੇ ਕਵਿਤਾ ਉਚਾਰਨ ਮੁਕਾਬਲੇ

ਜਗਰਾਉ 28 ਮਈ (ਅਮਿਤਖੰਨਾ) ਅੱਜ ਜੀ.ਐਚ.ਜੀ.ਅਕੈਡਮੀ ਜਗਰਾਓਂ ਵਿਖੇ ਦੂਸਰੀ ਅਤੇ ਤੀਸਰੀ ਜਮਾਤ ਦੇ ਵਿਦਿਆਰਥੀਆਂ ਦੇ ਕਵਿਤਾ ਮੁਕਾਬਲੇ ਕਰਵਾਏ ਗਏ। ਜਿਸ ਵਿਚ ਵਿਦਿਆਰਥੀਆਂ ਨੇ ਅੰਗਰੇਜ਼ੀ ਭਾਸ਼ਾ ਵਿੱਚ ਕਵਿਤਾ ਉਚਾਰਨ ਕੀਤੀ ਅਤੇ ਨਾਲ ਹੀ ਕਵਿਤਾ ਦੇ ਵਿਸ਼ੇ ਨਾਲ ਸੰਬੰਧਿਤ ਬਹੁਤ ਹੀ ਸੁੰਦਰ ਫਲੈਸ਼ ਕਾਰਡ ਬਣਾ ਕੇ ਪੇਸ਼ ਕੀਤੇ ਗਏ।ਪਹਿਲਾ , ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦੀ  ਹੌਸਲਾ ਅਫ਼ਜ਼ਾਈ ਵੀ ਕੀਤੀ ਗਈ ।ਜੀ.ਐਚ.ਜੀ. ਅਕੈਡਮੀ ਦੇ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਦੇ ਆਤਮ- ਵਿਸ਼ਵਾਸ ਅਤੇ ਉਨ੍ਹਾਂ ਦੀ ਕਲਾ ਦੀ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਪੜ੍ਹਾਈ ਦੇ ਨਾਲ ਨਾਲ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ  ਭਾਗ ਲੈਣ ਲਈ ਪ੍ਰੇਰਿਤ ਕੀਤਾ।

ਜੀ. ਐਚ.ਜੀ. ਅਕੈਡਮੀ ਵਿਖੇ ਕਰਵਾਈ ਗਈ ਅੌਰੀਗਾਮੀ ਗਤੀਵਿਧੀ

ਜਗਰਾਉ 28 ਮਈ (ਅਮਿਤਖੰਨਾ) ਜੀ. ਐਚ.ਜੀ. ਅਕੈਡਮੀ,ਜਗਰਾਓਂ ਵਿਖੇ ਅੌਰੀਗਾਮੀ ਗਤੀਵਿਧੀ ਕਰਵਾਈ ਗਈ ਜਿਸ ਵਿਚ ਯੂ. ਕੇ .ਜੀ. ਅਤੇ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਵਿਚ ਵਿਦਿਆਰਥੀਆਂ ਨੇ ਰੰਗਦਾਰ ਕਾਗਜ਼ਾਂ ਨਾਲ ਵੱਖਰੀਆਂ ਵੱਖਰੀਆਂ ਅਕਿਰਤੀਆਂ ਬਣਾਈਆਂ। ਇਸ ਵਿੱਚ ਕਈ ਵਿਦਿਆਰਥੀਆਂ ਨੇ ਕਾਗਜ਼ ਦੀਆਂ ਗੇਂਦਾਂ,ਫੁੱਲ ਤਿੱਤਲੀਆਂ, ਡੱਬੇ, ਜਹਾਜ਼ ਅਤੇ ਭਾਲੂ ਬਣਾ ਕੇ ਉਨ੍ਹਾਂ ਨੂੰ ਰੰਗਦਾਰ ਮੋਤੀ ਲਗਾ ਕੇ ਸਜਾਇਆ ਗਿਆ।ਇਸ ਵਿੱਚ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਅਤੇ ਇਸ ਕਾਰਜ ਦਾ ਖੂਬ ਆਨੰਦ ਮਾਣਿਆ।ਜੀ. ਐਚ. ਜੀ. ਅਕੈਡਮੀ ਦੇ ਪ੍ਰਿੰਸੀਪਲ ਵੱਲੋਂ ਇਨ੍ਹਾਂ ਨੰਨ੍ਹੇ ਮੁੰਨੇ ਬੱਚਿਆਂ ਦੀ ਕਲਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੀ ਰੁਚੀ ਨੂੰ ਦੇਖਦੇ ਹੋਏ ਅੱਗੇ ਤੋਂ ਇਸ ਤਰ੍ਹਾਂ ਦੀਆਂ ਹੋਰ ਵੀ ਗਤੀਵਿਧੀਆਂ ਕਰਵਾਉਣ ਲਈ ਕਿਹਾ।

ਭ ਾਰਤੀ ਸਟੇਟ ਬੈਂਕ ਵਲੋਂ ਹੋਮ ਲੋਨ ਮੇਲਾ ਲਗਾਇਆ

ਜਗਰਾਉ 28 ਮਈ (ਅਮਿਤਖੰਨਾ)ਭ ਾਰਤੀ ਸਟੇਟ ਬੈਂਕ ਜਗਰਾਉਂ ਦੀ ਸ਼ਾਖਾ ਵਲੋਂ ਡੀ. ਜੀ. ਐੱਮ. ਕੌਂਸਲ ਕਿਸ਼ੋਰਾ ਤੇ ਏ. ਜੀ. ਐੱਮ. ਐੱਚ. ਐੱਲ. ਐੱਸ. ਟੀ. ਮਨਜੀਤ ਸਿੰਘ ਦੇ ਰੀਜਨਲ ਮੈਨੇਜਰ ਰਾਜ ਕੁਮਾਰ ਚੋਕਰ ਦੀ ਅਗਵਾਈ ਵਿਚ ਹੋਮ ਲੋਨ ਮੇਲਾ ਲਗਾ ਇਆ ਗਿਆ | ਜਗਰਾਉਂ ਦੇ ਤਹਿਸੀਲ ਰੋਡ ਦੀ ਸ਼ਾਖਾ ਵਿਖੇ ਲਗਾਏ ਲੋਨ ਮੇਲੇ ਮੌਕੇ ਚੀਫ਼ ਮੈਨੇਜਰ ਮਹਾਂਵੀਰ ਪ੍ਰਸ਼ਾਦ, ਬ੍ਰਾਂਚ ਮੈਨੇਜਰ ਕੇ ਆਨੰਦ ਤੇ ਡਿਪਟੀ ਮੈਨੇਜਰ ਨਰਿੰਦਰ ਕੋਚਰ ਨੇ ਹੋਮ ਲੋਨ ਸੰਬੰਧੀ ਗਾਹਕਾਂ ਨੂੰ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਬੈਂਕ ਵਲੋਂ ਬਹੁਤ ਹੀ ਘੱਟ ਕਾਗਜ਼ੀ ਕਾਰਵਾਈ ਰਾਹੀਂ ਘੱਟ ਵਿਆਜ 'ਤੇ ਗਾਹਕਾਂ ਨੂੰ ਘਰ ਬਣਾਉਣ ਵਾਸਤੇ ਲੋਨ ਦਿੱਤਾ ਜਾ ਰਿਹਾ ਹੈ | ਉਨ੍ਹਾਂ ਬੈਂਕ ਦੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ, ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਖਾਸ ਤੌਰ 'ਤੇ ਘੱਟ ਵਿਆਜ 'ਤੇ ਬੈਂਕ ਦੀਆਂ ਨੀਤੀਆਂ ਮੁਤਾਬਕ ਲੋਨ ਦਿੱਤਾ ਜਾ ਰਿਹਾ ਹੈ | ਲੋਨ ਮੇਲੇ 'ਚ ਡੇਢ ਕਰੋੜ ਦੇ ਕਰੀਬ ਦੇ ਕਰਜ਼ੇ ਦੀਆਂ ਦਰਖ਼ਾਸਤਾਂ ਬੈਂਕ ਨੂੰ ਪ੍ਰਾਪਤ ਹੋਈਆਂ, ਜਿਨ੍ਹਾਂ ਦਾ ਬਾਅਦ 'ਚ ਲੋਨ ਕੀਤਾ ਜਾਵੇਗਾ | ਇਸ ਮੌਕੇ ਡਿਪਟੀ ਮੈਨੇਜਰ ਮਨਪ੍ਰੀਤ ਕੌਰ, ਅਨਿਲ ਕੁਮਾਰ, ਐਡਵੋਕੇਟ ਵਰੁਣ ਬਾਂਸਲ, ਚੰਦਰਕਾਂਤ ਅਰੋੜਾ, ਗੁਰਵਿੰਦਰ ਸਿੰਘ, ਐਡਵੋਕੇਟ ਬਲਜੀਤ ਸਿੰਘ ਯਾਦਵ, ਇਕਬਾਲ ਕੌਰ, ਜਤਿੰਦਰ ਸਿੰਘ ਬਾਂਸਲ, ਰੰਜਨਾ, ਸੁਰਜੀਤ ਸਿੰਘ ਆਦਿ ਹਾਜ਼ਰ ਸਨ |
--

ਹੈਰੋਇਨ ਤੇ ਡਰੱਗ ਮਨੀ ਸਮੇਤ ਤਿੰਨ ਕਾਬੂ

ਜਗਰਾਉ 28 ਮਈ (ਅਮਿਤਖੰਨਾ) ਪੁੁਲਿਸ ਥਾਣਾ ਸਦਰ ਰਾਏਕੋਟ ਅਧੀਨ ਪੈਂਦੀ ਚੌਕੀ ਲੋਹਟਬੱਧੀ ਵੱਲੋਂ ਮੋਟਰ ਸਾਈਕਲ ਸਵਾਰ ਤਿੰਨ ਵਿਅਕਤੀਆਂ ਨੂੰ ਹੈਰੋਇਨ ਤੇ ਡਰੱਗਜ਼ ਮਨੀ ਸਮੇਤ ਕਾਬੂ ਕੀਤਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਚੌਕੀ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਉਨ੍ਹਾਂ ਗੁਪਤ ਸੂਚਨਾ ਦੇ ਆਧਾਰ 'ਤੇ ਜੰਡ-ਲਤਾਲਾ ਰੋਡ 'ਤੇ ਸਥਿਤ ਟੀ-ਪੁੁਆਇੰਟ ਨੇੜੇ ਪਿੰਡ ਭੈਣੀ ਅਰੋੜਾ ਵਿਖੇ ਨਾਕੇਬੰਦੀ ਦੌਰਾਨ ਮੋਟਰਸਾਈਕਲ ਸਵਾਰਾਂ ਨੂੰ ਰੋਕਿਆ ਤੇ ਤਲਾਸ਼ੀ ਦੌਰਾਨ ਉਨ੍ਹਾਂ ਪਾਸੋਂ ਤਿੰਨ ਗ੍ਰਾਮ ਹੈਰੋਇਨ (ਨਸ਼ੀਲਾ ਪਦਾਰਥ) ਤੇ 8240 ਰੁੁਪਏ ਦੀ ਡਰੱਗਜ਼ ਮਨੀ ਬਰਾਮਦ ਹੋਈ, ਜਿਸ 'ਤੇ ਪੁਲਿਸ ਪਾਰਟੀ ਨੇ ਉਕਤ ਵਿਅਕਤੀਆਂ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕਰ ਲਿਆ।ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਜਸਵਿੰਦਰ ਸਿੰਘ ਉਰਫ ਮੋਟਾ ਪੁੱਤਰ ਕੁਲਦੀਪ ਸਿੰਘ ਵਾਸੀ ਪੱਖੋਵਾਲ ਮਨਪ੍ਰਰੀਤ ਸਿੰਘ ਉਰਫ ਮੰਨਾ, ਵਿੱਕੀ ਸਿੰਘ ਵਾਸੀਆਨ ਆਂਡਲੂ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਜਸਵਿੰਦਰ ਸਿੰਘ ਉਰਫ ਮੋਟਾ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤੇ ਸ਼ਰਾਬ ਤਸਕਰੀ ਦੇ ਤਿੰਨ ਮੁਕੱਦਮੇ ਦਰਜ ਹਨ।

ਗ੍ਰੀਨ ਪੰਜਾਬ ਮਿਸ਼ਨ ਦੀ ਟੀਮ ਵੱਲੋਂ ਇਨਸੁਲਿਨ ਦੇ ਪੌਦੇ ਵੰਡੇ

ਜਗਰਾਉ 28 ਮਈ (ਅਮਿਤਖੰਨਾ)ਦੇਸ਼ ਵਿੱਚ ਲਗਾਤਾਰ ਫੈਲ ਰਹੀ ਸ਼ੂਗਰ ਦੀ ਬਿਮਾਰੀ ਨੂੰ ਰੋਕਣ ਲਈ ਗ੍ਰੀਨ ਪੰਜਾਬ ਮਿਸ਼ਨ ਦੀ ਟੀਮ ਵੱਲੋਂ ਬੀਤੇ ਦਿਨ ਜਗਰਾਉਂ ਵਿੱਚ ਇਨਸੁਲਿਨ ਦੇ ਪੌਦੇ ਵੰਡੇ ਗਏ।  ਸੰਸਥਾ ਦੇ ਮੁੱਖ ਸੇਵਾਦਾਰ ਸਤਪਾਲ ਸਿੰਘ ਦੇਹੜਕਾ ਨੇ ਦੱਸਿਆ ਕਿ ਸੰਸਥਾ ਦੇ ਮੁੱਖ ਮੈਂਬਰ ਨਵੀਨ ਗੋਇਲ ਵੱਲੋਂ ਆਪਣੇ ਵਿਆਹ ਦੀ ਵਰ੍ਹੇਗੰਢ ਦੀ ਖੁਸ਼ੀ ਵਿੱਚ ਇਨਸੁਲਿਨ ਦੇ ਪੌਦੇ ਵੰਡੇ ਗਏ ਹਨ।  ਇਨਸੁਲਿਨ ਪਲਾਂਟ (ਕੋਟਸ ਪਿਕਟਸ) ਬਾਰੇ ਜਾਣਕਾਰੀ ਦਿੰਦਿਆਂ ਸਤਪਾਲ ਸਿੰਘ ਦੇਹੜਕਾ ਨੇ ਦੱਸਿਆ ਕਿ ਇਨਸੁਲਿਨ ਪਲਾਂਟ ਸ਼ੂਗਰ ਦੀ ਦਵਾਈ ਹੈ।  ਇਸ ਦਾ ਪੱਤਾ ਸੁਆਦ ਵਿੱਚ ਖੱਟਾ ਹੁੰਦਾ ਹੈ ਅਤੇ ਕੰਦ ਦੀ ਸ਼ਕਲ ਅਦਰਕ ਵਰਗੀ ਹੁੰਦੀ ਹੈ।  ਕੰਦਾਂ ਦਾ ਬਣਿਆ ਸੂਪ ਪੀਣ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।  ਪੌਦੇ ਦੇ ਤਾਜ਼ੇ ਪੱਤੇ ਚਬਾਉਣ ਨਾਲ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ।  ਇਸ ਮੌਕੇ ਵਿਸ਼ੇਸ਼ ਤੌਰ 'ਤੇ ਮੌਜੂਦ ਹਲਕਾ ਜਗਰਾਉਂ ਦੀ ਵਿਧਾਇਕਾ ਸਰਬਜੀਤ ਕੌਰ ਨੇ ਸੰਸਥਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸੰਸਥਾ ਵੱਲੋਂ ਜਗਰਾਉਂ ਵਿੱਚ ਵੱਖ-ਵੱਖ ਥਾਵਾਂ 'ਤੇ ਲਗਾਏ ਜਾ ਰਹੇ ਜੰਗਲਾਂ ਤੋਂ ਜਗਰਾਉਂ ਵਾਸੀਆਂ ਨੂੰ ਸ਼ੁੱਧ ਵਾਤਾਵਰਨ ਅਤੇ ਸੁਰੱਖਿਆ ਹਵਾ ਮਿਲੇਗੀ।  ਉਨ੍ਹਾਂ ਕਿਹਾ ਕਿ ਉਹ ਸੰਸਥਾ ਦੀ ਹਰ ਸੰਭਵ ਮਦਦ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਨਗੇ।  ਮੈਡਮ ਕੰਚਨ ਗੁਪਤਾ ਨੇ ਦੱਸਿਆ ਕਿ ਸੰਸਥਾ ਵੱਲੋਂ ਜਗਰਾਉਂ ਵਾਸੀਆਂ ਦੇ ਸਹਿਯੋਗ ਨਾਲ ਡਾਇਟ ਵਿੱਚ 4400 ਪੌਦਿਆਂ ਦੇ ਹਰਬਲ ਵਣ ਲਗਾਏ ਗਏ ਹਨ ਅਤੇ ਭਵਿੱਖ ਵਿੱਚ ਵੀ ਸੰਸਥਾ ਵੱਲੋਂ ਜਗਰਾਓਂ ਦੀਆਂ ਕਈ ਥਾਵਾਂ ’ਤੇ ਹਰਬਲ ਵਣ ਲਗਾਏ ਜਾਣਗੇ।  ਸੰਸਥਾ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਡਿਜ਼ੀਟਲ ਜਗਤ ਵਿੱਚ ਅਹਿਮ ਸਥਾਨ ਰੱਖਣ ਵਾਲੇ ਮੋਟੋ ਵੈੱਬ ਸੋਲਿਊਸ਼ਨਜ਼ (ਐਪਟਿਕ ਕੰਪਿਊਟਰ ਸੈਂਟਰ, ਗਾਲਿਬ ਕੰਪਲੈਕਸ ਜਗਰਾਉਂ) ਦੇ ਡਾਇਰੈਕਟਰ ਸਰਦਾਰ ਮਨਮੋਹਨ ਸਿੰਘ ਚਾਹਲ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਦੇਸ਼ ਨੂੰ ਡਿਜੀਟਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ। ਸੰਗਠਨ ਅਤੇ ਸੰਗਠਨ ਕੰਪਨੀ ਦੁਆਰਾ ਦਿੱਤਾ ਜਾ ਰਿਹਾ ਸੰਦੇਸ਼ ਡਿਜੀਟਲ ਪਲੇਟਫਾਰਮ ਰਾਹੀਂ ਦੁਨੀਆ ਦੇ ਹਰ ਕੋਨੇ ਅਤੇ ਕੋਨੇ ਤੱਕ ਪਹੁੰਚ ਜਾਵੇਗਾ ਅਤੇ ਇਹ ਸਾਰਾ ਕੰਮ ਕੰਪਨੀ ਦੁਆਰਾ ਮੁਫਤ ਕੀਤਾ ਜਾਵੇਗਾ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਕੇਵਲ ਮਲਹੋਤਰਾ, ਰਾਜੂ ਬਾਂਸਲ, ਲਖਵਿੰਦਰ ਧੰਜਲ, ਕਾਲਾ ਮਣਕੂ, ਸੁਖਚੈਨ ਸਿੰਘ, ਸਾਜਨ ਮਲਹੋਤਰਾ ਤੋਂ ਇਲਾਵਾ ਸੰਸਥਾ ਦੇ ਸਮੂਹ ਮੈਂਬਰ ਹਾਜ਼ਰ ਸਨ |