You are here

ਲੁਧਿਆਣਾ

ਸਨਮਤੀ ਵਿਮਲ ਜੈਨ ਸਕੂਲ ਦੀ ਅੱਠਵੀਂ ਕਲਾਸ ਦੀ ਵਿਦਿਆਰਥਣ ਜੈਸਮੀਨ ਖੁਰਾਨਾ ਨੇ ਲੁਧਿਆਣਾ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ

ਜਗਰਾਉ 3 ਜੂਨ (ਅਮਿਤਖੰਨਾ)ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੁਆਰਾ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚੋਂ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਦੀ ਵਿਦਿਆਰਥਣ ਜੈਸਮੀਨ ਖੁਰਾਨਾ ਨੇ 98.83/ਪ੍ਰਸੈਂਟ ਅੰਕ ਹਾਸਲ ਕਰਕੇ ਰਾਜ ਵਿੱਚ ਪੰਜਵਾਂ ਅਤੇ ਲੁਧਿਅਾਣਾ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਲੈ ਕੇ ਸਕੂਲ ਦੀ ਮਿਆਰੀ ਸਿੱਖਿਆ ਦਾ ਇੱਕ ਵਾਰ ਫਿਰ ਸਬੂਤ ਦਿੱਤਾ ਹੈ ਇਸੇ ਲੜੀ ਵਿੱਚ ਅਨਮੋਲਪ੍ਰੀਤ ਕੌਰ ਨੇ 98/ਪਰਸੈਂਟ ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚ ਦਸਵਾਂ ਜੈਸਮੀਨ ਕੌਰ ਨੇ 97.67/ ਪਰਸੈਂਟ ਅੰਕਾਂ ਨਾਲ ਬਾਰ੍ਹਵੀਂ ਅਤੇ ਰੀਆ ਨੇ 97.50/ਪਰਸੈਂਟ ਅੰਕਾਂ ਨਾਲ ਤੇਰਾਂ ਵਾਂ ਸਥਾਨ ਦਰਜ ਕਰਵਾ ਕੇ ਸਫਲਤਾ ਦੇ ਝੰਡੇ ਗੱਡੇ ਸਕੂਲ ਦੇ ਅੱਠਵੀਂ ਜਮਾਤ ਦੇ 113 ਵਿਦਿਆਰਥੀਆਂ ਵਿੱਚੋਂ 53 ਵਿਦਿਆਰਥੀਆਂ ਨੇ 90/ ਪਰਸੈਂਟ ਤੋਂ ਉੱਪਰ ਅਤੇ 51 ਵਿਦਿਆਰਥੀਆਂ ਨੇ 80/ਪਰਸੈਂਟ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਫ਼ਲਤਾ ਹਾਸਲ ਕੀਤੀ  ਸਕੂਲ ਦੇ ਤੇਰਾਂ ਵਿਦਿਆਰਥੀਆਂ ਨੇ ਪਹਿਲੀਆਂ 10 ਪੁਜੀਸ਼ਨਾਂ ਤੇ ਆਪਣਾ ਅਧਿਕਾਰ ਜਮਾਇਆ ਤਨਮੇ ਵਰਮਾ ਨੇ 97.33/ ਪਰਸੈਂਟ ਅੰਕ ਲੈ ਕੇ ਸਕੂਲ ਵਿਚ ਪੰਜਵਾਂ ਗੁਰਲੀਨ ਕੌਰ ਨੇ 97/ ਪ੍ਰਤੀਸ਼ਤ ਅੰਕ ਲੈ ਕੇ ਨਾਲ ਛੇਵਾਂ ਮੁਸਕਾਨ ਅਤੇ ਅਰਸ਼ਦੀਪ ਸਿੰਘ ਨੇ  96.83/ਅੰਕਾਂ ਨਾਲ ਸੱਤਵਾਂ ਪਰੀਆਂ ਅਤੇ ਦੀਦਾਰ ਸਿੰਘ ਨੇ 96.67/ ਅੰਕ ਲੈ ਕੇ ਅੱਠਵਾਂ ਹਰਸਿਮਰਨ ਸਿੰਘ ਅਮਨ ਕੁਮਾਰ ਨੇ 96.33/ ਅੰਕਾਂ ਲੈ ਕੇ ਨੌਵਾਂ ਅਤੇ ਹਰਸ਼ ਨੇ 96.17 ਅੰਕਾਂ ਨਾਲ ਦਸਵਾਂ ਸਥਾਨ ਪ੍ਰਾਪਤ ਕੀਤਾ  ਸਕੂਲ ਦਾ ਸਾਰਾ ਨਤੀਜਾ ਸੌ ਫੀਸਦੀ ਰਿਹਾ ਸਕੂਲ ਦੇ ਪ੍ਰਧਾਨ ਰਮੇਸ਼ ਜੈਨ ਉਪ ਪ੍ਰਧਾਨ ਕਾਂਤਾ ਸਿੰਗਲਾ ਸੈਕਟਰੀ ਮਹਾਂਵੀਰ ਜੈਨ ਡਾਇਰੈਕਟਰ ਮੈਡਮ ਸ਼ਸ਼ੀ ਜੈਨ ਪ੍ਰਿੰਸੀਪਲ ਸੁਪਰੀਆ ਖੁਰਾਨਾ ਨੇ ਹੋਣਹਾਰ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ  ਨਤੀਜਿਆਂ ਦਾ ਸਿਹਰਾ ਪ੍ਰਬੰਧਕ ਕਮੇਟੀ ਦੀ ਯੋਗ ਅਗਵਾਈ ਅਧਿਆਪਕਾਂ ਦੀ ਅਣਥੱਕ ਮਿਹਨਤ ਤੇ ਮਾਪਿਆਂ ਦੇ ਬਹੁਮੁੱਲੇ ਸਹਿਯੋਗ ਦੇ ਵਿਦਿਆਰਥੀਆਂ ਦੀ ਲਗਨ ਨੂੰ ਦਿੱਤਾ

ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਮਹੀਨਾਵਾਰ ਮੀਟਿੰਗ ਹੋਈ

ਜਗਰਾਉ 3 ਜੂਨ (ਅਮਿਤਖੰਨਾ) ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਗੁਰਦੁਆਰਾ ਵਿਸ਼ਵਕਰਮਾ ਮੰਦਰ ਵਿਖੇ ਜਿਸਵਿਚ ਬੀਤੇ ਦਿਨੀਂ ਲੇਹ ਲੱਦਾਖ ਚ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਰਾਮਗਡ਼੍ਹੀਆ ਵੈੱਲਫੇਅਰ ਕੌਂਸਲ ਦੇ ਸੈਕਟਰੀ ਹਰਜਿੰਦਰ ਸਿੰਘ ਮੁੱਧੜ ਭਾਰਤ ਆਟੋ ਵਾਲਿਆਂ ਦੀ ਮਾਤਾ ਦੇ ਅਕਾਲ ਚਲਾਣੇ ਤੇ  ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ  2  ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ  ਇਸ ਮੌਕੇ ਠੇਕੇਦਾਰਾਂ ਦੀਆਂ ਆ ਰਹੀਆਂ ਸਮੱਸਿਆਵਾਂ ਮੁਸ਼ਕਿਲਾਂ ਸਮੱਸਿਆਵਾਂ ਵੀ ਸੁਣੀਆਂ ਗਈਆਂ ਅਤੇ ਮੌਕੇ ਤੇ ਹੱਲ ਕੀਤੀਆਂ ਗਈਆਂ  ਇਸ ਮੌਕੇ ਪ੍ਰਧਾਨ ਗੁਰਦੇਵ ਸਿੰਘ ਮੱਲ੍ਹਾ, ਸਰਪ੍ਰਸਤ ਜਗਦੇਵ ਸਿੰਘ ਮਠਾੜੂ, ਹਰਦਿਆਲ ਸਿੰਘ ਮੁੰਡੇ, ਜਿੰਦਰ ਸਿੰਘ ਵਿਰਦੀ, ਭਵਨਜੀਤ ਸਿੰਘ ਉੱਭੀ ,ਰਾਜਿੰਦਰ ਸਿੰਘ ਰਿੰਕੂ, ਹਾਕਮ ਸਿੰਘ ਸੀਹਰਾ, ਤਰਲੋਚਨ ਸਿੰਘ ਪਨੇਸਰ, ਗੁਰਚਰਨ ਸਿੰਘ ਘਟੋਡ਼ੇ, ਗੁਰਮੇਲ ਸਿੰਘ ਮਠਾੜੂ , ਜਸਬੀਰ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਪੱਪਾ ,ਤਰਲੋਚਨ ਸਿੰਘ ਸੀਹਰਾ, ਸੁਖਦੇਵ ਸਿੰਘ ਸੁਧਾਰਿਆ ਗੁਰਪ੍ਰੀਤ ਸਿੰਘ ਕਾਕਾ ,ਤੇ ਹਰਵਿੰਦਰ ਸਿੰਘ ਬੋਤਲ ਵਾਲਾ ਆਦਿ ਹਾਜ਼ਰ ਸਨ
 

ਵਿਧਾਇਕਾ ਮਾਣੂੰਕੇ ਦੇ ਯਤਨਾਂ ਸਦਕਾ ਡਰੇਨ ਦੀ ਸਫਾਈ ਦਾ ਕੰਮ ਸ਼ੁਰੂ ਵਿਧਾਇਕਾ ਨੇ ਏ ਡੀ ਸੀ ਸਮੇਤ ਸ਼ਹਿਰ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ

ਜਗਰਾਉਂ , 3 ਜੂਨ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਵਲੋਂ ਜਗਰਾਉਂ ਸ਼ਹਿਰ ਦੀ ਸਭਤੋਂ ਵੱਡੀ ਸਮਸਿਆ ਬਰਸਾਤੀ ਪਾਣੀ ਦੀ ਨਿਕਾਸੀ ਲਈ ਡਰੇਨ ਦੀ ਸਫਾਈ ਦਾ ਕੰਮ ਅਗਵਾੜ ਲੋਪੋਂ ਵਿਖੇ ਸ਼ੁਰੂ ਕਰਵਾ ਦਿੱਤਾ ਗਿਆ।ਡਰੇਨ ਦੀ ਸਫਾਈ ਹੋਣ ਨਾਲ ਜਿੱਥੇ ਸ਼ਹਿਰ ਦੇ ਸੀਵਰੇਜ ਦੀ ਸਮਸਿਆ ਹੱਲ ਹੋਵੇਗੀ, ਉਥੇ ਸ਼ਹਿਰ ਵਾਸੀਆਂ ਨੂੰ ਬਰਸਾਤੀ ਪਾਣੀ ਤੋਂ ਵੀ ਕੁਝ ਹੱਦ ਤੱਕ ਨਿਯਾਤ ਮਿਲ ਸਕੇਗੀ। ਵਿਧਾਇਕਾ ਮਾਣੂੰਕੇ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਵਿਧਾਇਕਾ ਮਾਣੂੰਕੇ ਵਲੋਂ ਅਧਿਕਾਰੀਆਂ ਨੂੰ ਨਾਲ ਲਿਜਾ ਕੇ ਪਹਿਲਾਂ ਸ਼ਹਿਰ ਪ੍ਰਭਾਵਿਤ ਇਲਾਕਿਆਂ ਰਾਣੀ ਝਾਂਸੀ ਚੋਂਕ, ਕਮਲ ਚੋਂਕ, ਸਬਜ਼ੀ ਮੰਡੀ, ਏਰੀਏ ਦਾ ਦੋਰਾ ਕੀਤਾ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਢੁਕਵੇਂ ਪ੍ਰਬੰਧ ਕਰਨ ਲਈ ਆਖਿਆ। ਅਤੇ ਨਗਰ ਕੌਂਸਲ ਅਧਿਕਾਰੀਆਂ ਨੂੰ ਬੰਦ ਪਏ ਬੋਰ ਖੋਲਣ ਲਈ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਅੱਗੇ ਸ਼ਹੀਦ ਭਗਤ ਸਿੰਘ ਕਮਿਊਨਟੀ ਹਾਲ ਦਾ ਵੀ ਦੋਰਾ ਕੀਤਾ ਅਤੇ ਉਸ ਹਾਲ ਦੀ ਤਰਸ ਯੋਗ ਹਾਲਤ ਤੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰੋ, ਸੁਖਵਿੰਦਰ ਸਿੰਘ, ਪ੍ਰੀਤਮ ਸਿੰਘ ਅਖਾੜਾ,ਸਾਜਨ ਮਲਹੋਤਰਾ, ਗੁਰਨਾਮ ਸਿੰਘ ਭੈਣੀ ਹਾਜ਼ਰ ਸਨ।

ਸਵ: ਸੋਹਨ ਸਿੰਘ ਤਨੇਜਾ ਮੈਮੋਰੀਅਲ ਹੱਡੀਆ ਅਤੇ ਬੱਚਿਆ ਦੇ ਹਸਪਤਾਲ ਦਾ ਪ੍ਰਧਾਨ ਜਤਿੰਦਰ ਰਾਣਾ ਨੇ ਰੱਖਿਆ  ਨੀਂਹ ਪੱਥਰ

ਜਗਰਾਉ 2 ਜੂਨ(ਅਮਿਤਖੰਨਾ)ਜਗਰਾੳ ਸ਼ਹਿਰ ਨੂੰ ਬੇਹਤਰ ਮੈਡੀਕਲ  ਸੁਵਿਧਾਵਾਂ ਦੇਣ ਦੇ ਮਕਸਦ ਨਾਲ ਜਗਰਾੳ ਦੇ ਪ੍ਰਸਿੱਧ ਸਮਾਜ ਸੇਵੀ ਤਨੇਜਾ ਪਰਿਵਾਰ  ਵਲੋਂ ਸਵ:ਸੋਹਣ ਸਿੰਘ ਤਨੇਜਾ ਮੈਮੋਰੀਅਲ ਹੱਡੀਆ ਅਤੇ ਬੱਚਿਆ ਦੇ ਹਸਪਤਾਲ ਦਾ ਨੀਂਹ  ਪੱਥਰ  ਮੇਹਰਬਾਨ ਸਿੰਘ ਤਨੇਜਾ, ਹਰਮੀਤ ਕੌਰ ਤਨੇਜਾ ਅਤੇ ਨਗਰ ਕੌਂਸਲ ਜਗਰਾੳ ਦੇ ਪ੍ਰਧਾਨ ਜਤਿੰਦਰ  ਰਾਣਾ ਨੇ ਜੀ.ਟੀ ਰੋਡ(ਲੁਧਿਆਣਾ ਸਾਈਡ) ਤੇ ਅਪਣੇ ਕਰ ਕਮਲਾ ਨਾਲ ਰੱਖਿਆ। ।ਇਸ ਮੋਕੇ ਸਭ ਤੋ ਪਹਿਲਾ ਭਾਈ ਜੀ ਨੇ ਅਰਦਾਸ ਕਰਦੇ ਹੋਏ ਗੁਰੂ ਮਹਾਰਾਜ ਤੋਂ ਇਹ ਸ਼ੁਭ  ਕਾਰਜ ਸ਼ੁਰੂ ਕਰਣ ਦੀ ਆਗਿਆ  ਮੰਗੀ।।ਇਸ ਮੋਕੇ ਪ੍ਰਧਾਨ ਜਤਿੰਦਰ ਰਾਣਾ ਨੇ ਤਨੇਜਾ ਪਰਿਵਾਰ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਡਾ:ਤਰੁਣਦੀਪ ਸਿੰਘ ਤਨੇਜਾ ਅਤੇ ਡਾ:ਰੁਪਿੰਦਰ ਤਨੇਜਾ ਪਹਿਲਾ ਹੀ ਹੱਡੀਆ ਦੇ ਸਪੈਸ਼ਲਿਸਟ ਅਤੇ ਬੱਚਿਆ ਦੇ ਸਪੈਸ਼ਲਿਸਟ ਦੇ ਰੂਪ ਵਿੱਚ ਇੰਨੀਆ ਵਧੀਆ  ਮੈਡੀਕਲ  ਸੇਵਾਵਾਂ ਦੇ ਰਹੇ ਨੇ। ਉਨਾਂ ਇਸ ਮੋਕੇ ਨਵੇਂ ਤਨੇਜਾ ਮਲਟੀ ਸਪੈਸ਼ਲਿਸਟ ਹਸਪਤਾਲ ਦੇ ਜਲਦੀ ਹੀ ਕੰਪਲੀਟ ਹੋਕੇ ਸਮਾਜ ਨੂੰ ਵਧੀਆ ਸੇਵਾਵਾਂ ਦੇਣ ਦੀ ਕਾਮਨਾ ਕੀਤੀ।ਇਸ ਸਾਰੀ ਕਾਰਵਾਈ ਦੋਰਾਨ ਮੰਚ ਸੰਚਾਲਕ ਦੀ ਡਿਉਟੀ ਪ੍ਰਿਸੀਂਪਲ ਕੈਪਟਨ ਨਰੇਸ਼ ਵਰਮਾ ਨੇ ਬਾਖੁਬੀ ਨਿਭਾਈ।ਇਸ ਮੌਕੇ ਮੇਹਰਬਾਨ ਸਿੰਘ ਤਨੇਜਾ ਨੇ ਇਸ ਸਹਿਯੋਗ ਲਈ ਸਭ ਦਾ ਪਰਿਵਾਰ ਵੱਲੋ ਧੰਨਵਾਦ ਕੀਤਾ।।ਇਸ ਮੋਕੇ ਜਤਿੰਦਰ ਰਾਣਾ(ਪ੍ਰਧਾਨ ਨਗਰ ਕੋਂਸਲ), ਹਰਵਿੰਦਰ ਚਾਵਲਾ,ਅਜੀਤ ਸਿੰਘ ਠੁਕਰਾਲ ,ਦੀਪਇੰਦਰ ਸਿੰਘ ਭੰਡਾਰੀ,ਹਰਦੇਵ ਬੋਬੀ,ਸੁਨੀਲ ਸ਼ਰਮਾ ਜਸਵਿੰਦਰ ਸਿੰਘ ਸੰਧੂ,ਮਠਾੜੂ ਸਾਹਿਬ, ਮੇਹਰਬਾਨ ਸਿੰਘ ਤਨੇਜਾ,ਮੈਡਮ ਹਰਮੀਤ ਤਨੇਜਾ,ਡਾ:ਤਰੁਣਦੀਪ ਸਿੰਘ ਤਨੇਜਾ,ਡਾ: ਰੁਪਿੰਦਰ ਤਨੇਜਾ,ਐਡਵੋਕੇਟ ਅਮਰਜੀਤ ਸਿੰਘ ਤਨੇਜਾ,ਡਿੰਪਲ ਤਨੇਜਾ ਅਤੇ ਤਨੇਜਾ ਪਰਿਵਾਰ ਦੇ ਰਿਸ਼ਤੇਦਾਰ ਸ਼ਾਮਿਲ ਸਨ।
। ਫੋਟੋ।।। ਨਗਰ ਕੋਂਸਲ ਜਗਰਾੳ ਦੇ ਪ੍ਰਧਾਨ ਜਤਿੰਦਰ ਰਾਣਾ ਵਲੋਂ ਤਨੇਜਾ ਹਸਪਤਾਲ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਉਹਨਾ ਦਾ ਸਨਮਾਨ ਕਰਦੇ ਹੋਏ  ਮੇਹਰਬਾਨ ਸਿੰਘ ਤਨੇਜਾ,ਹਰਮੀਤ ਕੌਰ ਤਨੇਜਾ,ਡਾ: ਤਰੁਣਦੀਪ ਸਿੰਘ ਤਨੇਜਾ,ਡਾ:,ਰੁਪਿੰਦਰ ਤਨੇਜਾ ਤੇ ਕੈਪਟਨ ਨਰੇਸ਼ ਵਰਮਾ।।

ਸ. ਜਗਜੀਤ ਸਿੰਘ ਜੱਗੀ ਐਮ.ਸੀ. ਵਲੋਂ ਆਈਲਟਸ ਸੈਂਟਰ ਦਾ ਉਦਘਾਟਨ ਕੀਤਾ

ਜਗਰਾਉ 2 ਜੂਨ(ਅਮਿਤਖੰਨਾ)ਜਗਰਾੳ ਇਲਾਕੇ ਦੇ ਵਿਦਿਆਰਥੀਆਂ ਦੇ ਬਾਹਰ ਜਾਣ ਦੇ ਸੁਪਨੇ ਨੂੰ ਵਾਜਿਬ ਫ਼ੀਸ ਲੈ ਕੇ ਆਇਲਸ  ਕਰਵਾਉਣ ਦਾ ਦਾਅਵਾ ਕਰਦੇ ਹੋਏ ਕੱਚਾ ਮਲਕ ਰੋਡ ਤੇ ਨਵੇਂ  IELTS/PTE ਸੈਂਟਰ 'The Winners' ਦਾ ਉਦਘਾਟਨ ਸ੍ਰ ਜਗਜੀਤ ਸਿੰਘ ਜੱਗੀ ਐਮ.ਸੀ.ਵਾਰਡ ਨੰਬਰ 2 ਵਲੋਂ ਕੀਤਾ ਗਿਆ। ਸੈਂਟਰ ਦੇ ਓਨਰ ਸ੍ਰ ਸਰਬਜੀਤ ਸਿੰਘ ਨੇ ਦੱਸਿਆ ਕਿ ਸੈਂਟਰ ਦੇ ਡਰੈਕਟਰ ਸ੍ਰੀਮਤੀ ਮੰਦਿਰਾ ਸਿੰਘ ਜੋ ਕਿ ਦਿੱਲੀ ਤੋਂ ਸਰਟੀਫਾਈਡ ਅਤੇ ਤਜ਼ੁਰਬੇਕਾਰ ਹਨ। ਉਨ੍ਹਾਂ ਦਾ ਮਕਸਦ ਘੱਟ ਫੀਸ ਵਿੱਚ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਬੈਂਡ ਲੈਣ ਦੇ ਯੋਗ ਬਣਾਉਣਾ ਹੈ,ਤਾਂ ਕਿ ਮੱਧ ਵਰਗੀ ਵਿਦਿਆਰਥੀ ਵੀ ਬਾਹਰ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਕਰ ਸਕਣ।

ਜਗਰਾਉਂ ਟ੍ਰੈਫਿਕ ਪੁਲਿਸ ਵੱਲੋਂ ਚਲਾਈ ਮੁਹਿੰਮ ਤਹਿਤ ਅੱਜ ਕੀਤੇ ਗਏ  ਦਸ ਚਲਾਨ

ਜਗਰਾਉਂ ਜੂਨ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਜਗਰਾਉਂ ਟ੍ਰੈਫਿਕ ਪੁਲਿਸ ਵੱਲੋਂ ਨਾਕੇ ਦੌਰਾਨ ਟ੍ਰੈਫਿਕ ਨਿਯਮਾਂ ਅਨੁਸਾਰ ਨਹੀਂ ਚੱਲਦੇ ਵਾਹਨਾਂ ਦੀ ਚੈਕਿੰਗ ਦੌਰਾਨ ਅੱਜ ਇੱਥੇ ਤਹਿਸੀਲ ਚੋਂਕ ਵਿੱਚ ਕਰੀਬ 10 ਚਲਾਨ ਕੱਟੇ ਗਏ, ਜਿਨ੍ਹਾਂ ਵਿੱਚ ਚਾਰ ਦੇ ਕਰੀਬ ਨਕਦ ਜ਼ੁਰਮਾਨਾ ਵਸੂਲਿਆ ਤੇ ਬਾਕੀ 6 ਉਹ ਚਲਾਨ ਸਨ ਜਿਨ੍ਹਾਂ ਨੂੰ ਕੋਰਟ ਵਿੱਚ ਪੇਸ਼ੀ ਦੌਰਾਨ  ਭੁਗਤਾਉਣ ਹੋਵੇਗਾ, ਟ੍ਰੈਫਿਕ ਪੁਲਿਸ ਵੱਲੋਂ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੁੱਲਟ ਮੋਟਰਸਾਈਕਲ ਦੇ ਪੁੱਠੇ ਸਿੱਧੇ ਸਿਲੇਨਸਰ ਲਗਾ ਕੇ ਘੁੰਮ ਰਹੇ ਚਾਲਕ, ਜਾਂ ਬਿਨਾਂ ਹੈਲਮਟ ਘੁੰਮਣ ਵਾਲੇ ਮੋਟਰਸਾਈਕਲ ਸਵਾਰਾਂ ਨੂੰ ਰੋਕ ਕੇ ਉਨ੍ਹਾਂ ਤੇ ਕਾਰਵਾਈ ਕਰਦਿਆਂ ਕਿਹਾ ਕਿ ਲੋਕ ਆਪਣੇ ਵਾਹਨਾਂ ਦੇ ਕਾਗਜ਼ ਪੱਤਰ ਪੂਰੇ ਰੱਖਣ ਤੇ ਉਲਟੇ ਸਿੱਧੇ ਢੰਗ ਨਾਲ ਬਣਾਏ ਮੋਟਰਸਾਈਕਲ ਜਦੋਂ ਵੀ ਰੋਡ ਤੇ ਆਉਣਗੇ ਉਨ੍ਹਾਂ ਸਭ ਦੇ ਚਲਾਨ ਕੱਟੇ ਜਾਣ ਗੇ।

ਵਾਮੀ ਰੂਪ ਚੰਦ ਜੈਨ ਦੀ ਇਸ਼ਾਨਾ ਨੇ ਨੈਸ਼ਨਲ ਪੱਧਰ ਆਨਲਾਈਨ ਪੇਂਟਿੰਗ ਮੁਕਾਬਲੇ ਵਿੱਚ ਜਿੱਤਿਆ  ਤੀਸਰਾ ਇਨਾਮ  

ਜਗਰਾਉ 2 ਜੂਨ(ਅਮਿਤਖੰਨਾ)ਪਿਛਲੇ ਦਿਨੀਂ ਸੁਰ ਕਲਾ ਆਰਟ ਅਕੈਡਮੀ ਵੱਲੋਂ ਨੈਸ਼ਨਲ ਲੈਵਲ ਤੇ ਔਨਲਾਈਨ ਪੇਂਟਿੰਗ ਮੁਕਾਬਲੇ   ਕਰਾਏ ਗਏ  ਜਿਸ ਵਿਚ ਸਵਾਮੀ ਰੂਪ ਚੰਦ ਜੈਨ ਸਕੂਲ ਦੀ ਵਿਦਿਆਰਥਣ ਇਸ਼ਾਨਾ  ਕੌਰ ਨੇੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਿਲ ਕੀਤਾ ।ਪੇਂਟਿੰਗ ਦਾ ਵਿਸ਼ਾ 'ਧਰਤੀ ਬਚਾਓ ' ਸੀ । ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਨੇ ਦੱਸਿਆ ਇਸ਼ਾਨਾਂ   ਨੇ ਇਸ ਪੇਂਟਿੰਗ ਦੇ ਵਿਸ਼ੇ  ਅਨੁਸਾਰ   ਰੁੱਖਾਂ ਦੀ ਲਗਾਤਾਰ ਕਟਾਈ ਤੇ ਕੁਦਰਤ ਦੀ ਨਾਰਾਜ਼ਗੀ ਨੂੰ ਬੜੀ ਖੂਬਸੂਰਤੀ ਨਾਲ ਚਿਤਰਿਤ ਕੀਤਾ ਹੈ । ਨੈਸ਼ਨਲ ਪੱਧਰ ਤੇ ਹੋਏ ਇਸ ਮੁਕਾਬਲੇ ਵਿਚ ਪਹਿਲੀਆਂ ਤਿੰਨ ਪੁਜੀਸ਼ਨਾਂ ਵਿੱਚ   ਬਹੁਤ ਨੇੜੇ ਦਾ ਅੰਤਰ ਸੀ ।ਪ੍ਰਿੰਸੀਪਲ ਰਾਜਪਾਲ ਕੌਰ ਨੇ ਇਸ ਦਾ ਸਿਹਰਾ ਆਪਣੇ ਤਜਰਬੇਕਾਰ ਅਧਿਆਪਕਾਂ ਨੂੰ ਦਿੱਤਾ ,ਜਿਹੜੇ ਹਰ ਬੱਚੇ ਤੇ ਮਿਹਨਤ ਕਰਕੇ ਉਸ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਪੁਰਜ਼ੋਰ ਕੋਸ਼ਿਸ਼ ਕਰਦੇ ਹਨ ।

ਸ਼੍ਰੀ ਅਗਰਸੇਨ ਕਮੇਟੀ ਨੇ ਉਮੇਸ਼ ਗੋਇਲ ਨੂੰ ਸਨਮਾਨਿਤ ਕੀਤਾ

 ਆਈਪੀਐਸ ਵਿੱਚ ਸਿਲੈਕਟ ਹੋ ਕੇ ਉਮੇਸ਼ ਨੇ ਅਗਰਵਾਲ ਸਮਾਜ ਦਾ ਨਾਂ ਰੋਸ਼ਨ ਕੀਤਾ।
ਜਗਰਾਉ 2 ਜੂਨ(ਅਮਿਤਖੰਨਾ) ਯੂਪੀਐਸਸੀ ਦੇ ਪੇਪਰ ਵਿੱਚ 388 ਰੈਂਕ ਪ੍ਰਾਪਤ ਕਰਕੇ ਆਈਪੀਐਸ ਵਿੱਚ ਚੁਣੇ ਗਏ ਉਮੇਸ਼ ਗੋਇਲ ਦਾ ਜਗਰਾਉਂ ਅਗਰਵਾਲ ਸਮਾਜ ਦੀ ਮੁੱਖ ਸੰਸਥਾ ਸ਼੍ਰੀ ਅਗਰਸੈਨ ਸਮਿਤੀ (ਰਜਿ:) ਜਗਰਾਉਂ ਦੇ ਪ੍ਰਧਾਨ ਅਨਮੋਲ ਗਰਗ ਦੀ ਅਗਵਾਈ ਵਿੱਚ ਕਮੇਟੀ ਮੈਂਬਰਾਂ ਵੱਲੋਂ ਸਨਮਾਨ ਕੀਤਾ ਗਿਆ।  ਇਸ ਮੌਕੇ ਕਮੇਟੀ ਦੇ ਚੇਅਰਮੈਨ ਅਨਮੋਲ ਗਰਗ ਨੇ ਕਿਹਾ ਕਿ ਉਮੇਸ਼ ਗੋਇਲ ਨੇ ਅਮਰ ਸ਼ਹੀਦ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਸ਼ਹਿਰ ਜਗਰਾਉਂ ਦਾ ਨਾਮ ਪੂਰੇ ਭਾਰਤ ਵਿੱਚ ਰੋਸ਼ਨ ਕੀਤਾ ਹੈ।  ਗਰਗ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਨਵ-ਨਿਯੁਕਤ ਆਈ.ਪੀ.ਐਸ.ਉਮੇਸ਼ ਗੋਇਲ ਲਾਲਾ ਲਾਜਪਤ ਰਾਏ ਜੀ ਦੇ ਦਰਸਾਏ ਮਾਰਗ 'ਤੇ ਚੱਲਦੇ ਹੋਏ ਸਮਾਜ ਦੇ ਹਰ ਵਰਗ ਨੂੰ ਬਿਨਾਂ ਕਿਸੇ ਭੇਦਭਾਵ ਦੇ ਇਨਸਾਫ਼ ਦਿਵਾਉਣ ਲਈ ਹਰ ਸੰਭਵ ਯਤਨ ਕਰਨਗੇ |  ਆਈਪੀਐਸ ਉਮੇਸ਼ ਗੋਇਲ ਦੀ ਮਾਤਾ ਅਤੇ ਉਨ੍ਹਾਂ ਦੇ ਛੋਟੇ ਭਰਾ ਤੁਸ਼ਾਰ ਗੋਇਲ ਨੂੰ ਵੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ।  ਸੰਸਥਾ ਦੇ ਸਕੱਤਰ ਅੰਕੁਸ਼ ਮਿੱਤਲ ਨੇ ਕਿਹਾ ਕਿ ਉਮੇਸ਼ ਗੋਇਲ ਦੀ ਇੰਨੇ ਉੱਚ ਅਹੁਦੇ 'ਤੇ ਨਿਯੁਕਤੀ ਉਨ੍ਹਾਂ ਦੀ ਮਾਤਾ ਦੀ ਤਪੱਸਿਆ ਹੈ |  ਦਫਤਰ ਇੰਚਾਰਜ ਰੋਹਿਤ ਗੋਇਲ ਨੇ ਕਿਹਾ ਕਿ ਧੰਨ ਹੈ ਉਹ ਮਾਂ ਜਿਸ ਨੇ ਦੋ ਅਨਮੋਲ ਹੀਰਿਆਂ ਨੂੰ ਜਨਮ ਦਿੱਤਾ ਹੈ।  ਜ਼ਿਕਰਯੋਗ ਹੈ ਕਿ ਉਮੇਸ਼ ਗੋਇਲ ਦਾ ਛੋਟਾ ਭਰਾ ਤੁਸ਼ਾਰ ਗੋਇਲ ਵੀ ਪੰਜਾਬ ਸਰਕਾਰ 'ਚ ਪਟਵਾਰੀ ਦੇ ਤੌਰ 'ਤੇ ਲੋਕਾਂ ਦੀ ਸੇਵਾ ਕਰ ਰਿਹਾ ਹੈ ਅਤੇ ਤੁਸ਼ਾਰ ਗੋਇਲ ਨੇ ਆਪਣੇ ਵੱਡੇ ਭਰਾ ਉਮੇਸ਼ ਗੋਇਲ ਦਾ ਹਰ ਕਦਮ 'ਤੇ ਸਾਥ ਦਿੱਤਾ ਹੈ |
 ਇਸ ਮੌਕੇ ਸੰਸਥਾ ਦੇ ਸਕੱਤਰ ਅਮਿਤ ਬਾਂਸਲ ਅਤੇ ਵੈਭਵ ਬਾਂਸਲ ਤੋਂ ਇਲਾਵਾ ਕਾਰਜਕਾਰਨੀ ਮੈਂਬਰ ਸੰਜੀਵ ਬਾਂਸਲ, ਜਤਿੰਦਰ ਗਰਗ ਅਤੇ ਕਮਲਦੀਪ ਬਾਂਸਲ ਹਾਜ਼ਰ ਸਨ।

ਮਾਮਲਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਦੀ ਬੇਅਦਬੀ ਦਾ

ਸਿੱਖ ਜਥੇਬੰਦੀਆਂ ਨੇ ਕਮਲ ਚੌੰਕ ਵਿਖੇ ਲਾਇਆ ਧਰਨਾ  

ਡੀਐੱਸਪੀ ਵਿਰਕ ਵੱਲੋਂ ਕਾਰਵਾਈ ਦੇ ਦਿੱਤੇ ਭਰੋਸੇ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਧਰਨਾ ਚੁੱਕਿਆ  

ਜਗਰਾਉਂ (ਰਣਜੀਤ ਸਿੱਧਵਾਂ) :  ਸ਼ਰਾਰਤੀ ਅਨਸਰਾਂ ਵੱਲੋਂ  ਕਮਲ ਚੌਂਕ ਜਗਰਾਉਂ ਵਿਖੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ ਨੇ ਦੱਸਿਆ ਕਿ 2 ਜੂਨ ਨੂੰ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਪਿੰਡ ਰੋਡੇ ਵਿਖੇ ਮਨਾਇਆ ਜਾ ਰਿਹਾ ਹੈ। ਜਿਸ ਦੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕਰਨ ਲਈ ਕਮਲ ਚੌਂਕ ਵਿੱਚ ਸੰਤਾਂ ਦੇ ਸਮਾਗਮ ਸਬੰਧੀ ਬੋਰਡ ਲਗਾਇਆ ਗਿਆ ਸੀ। ਪਰ ਕਿਸੇ ਸ਼ਰਾਰਤੀ ਅਨਸਰ ਨੇ ਬੀਤੇ ਕੱਲ੍ਹ ਸੰਤਾਂ ਦੀ ਤਸਵੀਰ ਉੱਤੇ ਜਰਦਾ ਮਲ ਕੇ ਤੇ ਤਸਵੀਰ ਤੇ ਸਿਗਰਟਾਂ ਲਗਾ ਕੇ ਤਸਵੀਰ ਦੀ ਬੇਅਦਬੀ ਕਰ ਦਿੱਤੀ। ਜਿਸ ਬਾਰੇ ਜਦੋਂ ਸਿੱਖ ਸੰਗਤਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ ਦੀ ਅਗਵਾਈ ਹੇਠ ਕਮਲ ਚੌੰਕ ਜਗਰਾਉਂ ਵਿਖੇ ਧਰਨਾ ਲਗਾ ਦਿੱਤਾ। ਸਿੱਖ ਸੰਗਤਾਂ ਦੋਸ਼ੀਆਂ ਤੇ ਕਾਰਵਾਈ ਦੀ ਮੰਗ ਕਰ ਰਹੀਆਂ ਸਨ । ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਜਸਵੰਤ ਸਿੰਘ ਢੋਲਣ ਤੇ ਜਸਪਾਲ ਸਿੰਘ ਹੇਰਾਂ ਨੇ ਕਿਹਾ ਕਿ ਬੇਸ਼ੱਕ ਸਰਕਾਰਾਂ ਬਦਲ ਰਹੀਆਂ ਹਨ ਤੇ ਦੋਸ਼ੀਆਂ ਨੂੰ ਇਹ ਪਤਾ ਹੈ ਕਿ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਹੋਣੀ ਇਸ ਲਈ ਵਾਰ-ਵਾਰ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ । ਉਨ੍ਹਾਂ ਨੇ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਤਾਂ ਜੋ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰ ਸਕਣ। ਇਸ ਸਮੇਂ ਮੌਕੇ ਤੇ ਪਹੁੰਚੇ ਡੀਐੱਸਪੀ ਦਲਜੀਤ ਸਿੰਘ ਵਿਰਕ ਨੇ ਸਿੱਖ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕਰ ਕੇ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਧਰਨਾ ਸਮਾਪਤ ਕਰ ਦਿੱਤਾ। ਇਸ ਮੌਕੇ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ ਤੋ ਇਲਾਵਾ ਜਸਪਾਲ ਸਿੰਘ ਹੇਰਾਂ, ਜਥੇਦਾਰ ਮੋਹਣ ਸਿੰਘ ਬੰਗਸੀਪੁਰਾ, ਜਸਵਿੰਦਰ ਸਿੰਘ ਘੋਲੀਆ, ਪ੍ਰੇਮ ਸਿੰਘ ਜੋਧਾਂ, ਸੁਖਵੀਰ ਸਿੰਘ ਰਤਨਾ, ਸਤਨਾਮ ਸਿੰਘ ਰੰਗਰੇਟਾ, ਰਾਜਵਿੰਦਰ ਸਿੰਘ ਜਗਰਾਉਂ, ਨਿਹਾਲ ਸਿੰਘ, ਗੁਰਦੀਪ ਸਿੰਘ ਮੱਲਾ, ਮਹਿੰਦਰ ਸਿੰਘ ਭੰਮੀਪੁਰਾ, ਬੰਤਾ ਸਿੰਘ ਚਹਿਲ ਡੱਲਾ ਸਮੇਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਹਾਜ਼ਰ ਸਨ ।

ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ 05 ਜੂਨ ਤੋਂ ਪਹਿਲਾਂ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ

ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤੀ ਜਾਣੀ ਹੈ ਵਿੱਤੀ ਸਹਾਇਤਾ - ਮੁੱਖ ਖੇਤੀਬਾੜੀ ਅਫ਼ਸਰ

ਲੁਧਿਆਣਾ, 01 ਜੂਨ (ਰਣਜੀਤ ਸਿੱਧਵਾਂ) : ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀਆਂ ਹਦਾਇਤਾਂ ਮੁਤਾਬਿਕ ਪਾਣੀ ਦੇ ਅਣਮੁੱਲੇ ਸਰੋਤ ਨੂੰ ਬਚਾਉਣ ਲਈ ਜ਼ਿਲ੍ਹਾ ਲੁਧਿਆਣਾ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਦੀ ਰਹਿਨੁਮਾਈ ਹੇਠ ਮੁੱਖ ਖੇਤੀਬਾੜੀ ਅਫ਼ਸਰ ਡਾ. ਨਰਿੰਦਰ ਸਿੰਘ ਬੈਨੀਪਾਲ ਨੇ ਇਸ ਸਾਲ ਵੱਧ ਤੋਂ ਵੱਧ ਝੋਨੇ ਦਾ ਰਕਬਾ ਸਿੱਧੀ ਬਿਜਾਈ ਹੇਠ ਲਿਆਉਣ ਲਈ ਕਿਸਾਨਾਂ ਨੂੰ ਅਪੀਲ ਕੀਤੀ ਤਾਂ ਜੋ ਧਰਤੀ ਹੇਠਲਾ ਪਾਣੀ ਦਾ ਪੱਧਰ ਜੋ ਕਿ ਲਗਾਤਾਰ ਥੱਲੇ ਜਾ ਰਿਹਾ ਹੈ, ਉਸ ਨੂੰ ਠੱਲ ਪਾਈ ਜਾ ਸਕੇ। ਇਸ ਮੁਹਿੰਮ ਦੇ ਚਲਦਿਆਂ ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ/ਪਿੰਡਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਨੂੰ ਪ੍ਰੇਰਿਤ ਕਰਨ ਲਈ 242 ਕਿਸਾਨ ਜਾਗਰੂਕਤਾ ਕੈਂਪ ਲਗਾਏ ਗਏ ਹਨ।ਪੰਜਾਬ ਸਰਕਾਰ ਵੱਲੋਂ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਮਿਤੀ 05-06-2022 ਤੱਕ ਮਿੱਥੀ ਗਈ ਹੈ। ਸੋ ਸਾਰੇ ਕਿਸਾਨ ਉਸ ਤੋਂ ਪਹਿਲਾਂ-ਪਹਿਲਾਂ ਆਪੋ-ਆਪਣੀ ਰਜਿਸਟ੍ਰੇਸ਼ਨ ਕਰਵਾ ਲੈਣ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ https://agrimachinerypb.com/home/dsr22 ਪੋਰਟਲ 'ਤੇ ਜਾ ਕੇ ਸਿੱਧੀ ਬਿਜਾਈ ਅਧੀਨ ਰਕਬੇ ਦੀ ਡਿਟੇਲ ਅਪਲੋਡ ਕੀਤੀ ਜਾਵੇ ਤਾਂ ਜੋ ਅਗਲੇਰੀ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਨਾਲ ਹੀ ਉਨ੍ਹਾਂ ਦੱਸਿਆ ਕਿ ਜਿਹੜੇ ਕਿਸਾਨ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕਰਦੇ ਹਨ, ਉਹ ਵੀ ਆਪਣੀ ਡਿਟੇਲ ਆਨਲਾਈਨ ਪੋਰਟਲ ਤੇ ਅਪਲੋਡ ਕਰਨ। ਆਧਾਰ ਕਾਰਡ ਦਾ ਨੰਬਰ ਭਰਨ ਉਪਰੰਤ ਜਿਨ੍ਹਾਂ ਕਿਸਾਨਾਂ ਦਾ ਆਧਾਰ ਕਾਰਡ ਪਹਿਲਾਂ ਹੀ ਵਿਭਾਗ ਪਾਸ ਰਜਿਸਟਰਡ ਹੈ, ਉਨ੍ਹਾਂ ਨੂੰ ਸਿਰਫ ਖੇਤ ਦਾ ਖਸਰਾ/ਖੇਵਟ ਨੰਬਰ ਤੇ ਰਕਬਾ ਹੀ ਭਰਨਾ ਪਵੇਗਾ ਅਤੇ ਜਿਨ੍ਹਾਂ ਕਿਸਾਨਾਂ ਦਾ ਆਧਾਰ ਕਾਰਡ ਵਿਭਾਗ ਪਾਸ ਰਜਿਸਟਰਡ ਨਹੀਂ ਹੈ, ਉਨ੍ਹਾਂ ਨੂੰ ਆਪਣਾ ਮੁਕੰਮਲ ਵੇਰਵਾ ਭਰਨਾ ਪਵੇਗਾ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਕਿਸਾਨ ਆਪਣੇ ਖੇਤਰ ਨਾਲ ਸਬੰਧਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਿਛਲੇ ਕੁਝ ਸਾਲਾਂ ਤੋਂ ਬਹੁਤ ਸਾਰੇ ਕਿਸਾਨ ਇਸ ਤਕਨੀਕ ਨਾਲ ਝੋਨੇ ਦੀ ਕਾਸ਼ਤ ਸਫਲਤਾਪੂਰਵਕ ਕਰਦੇ ਆ ਰਹੇ ਹਨ। ਪਰਮਲ ਕਿਸਮਾਂ ਦੀ ਬਿਜਾਈ ਦਾ ਸਮਾਂ 15 ਜੂਨ ਅਤੇ ਬਾਸਮਤੀ ਦਾ ਸਮਾਂ 30 ਜੂਨ ਤੱਕ ਸਿਫਾਰਸ਼ ਕੀਤਾ ਗਿਆ ਹੈ। ਸੋ ਕਿਸਾਨ ਇਸ ਸਮੇਂ ਦੌਰਾਨ ਵੱਧ ਤੋਂ ਵੱਧ ਰਕਬਾ ਇਸ ਤਕਨੀਕ ਨਾਲ ਬੀਜਣ ਤਾਂ ਜੋ ਪਾਣੀ ਧਰਤੀ ਹੇਠ ਰੀਚਾਰਜ਼ ਵੀ ਹੁੰਦਾ ਰਹੇ ਅਤੇ ਕੱਦੂ ਦੀ ਤਕਨੀਕ ਨਾਲੋ 15-20 ਫੀਸਦ ਤੱਕ ਪਾਣੀ ਦੀ ਬੱਚਤ ਕੀਤੀ ਜਾ ਸਕੇ। ਸੋ ਜ਼ਿਲ੍ਹਾ ਲੁਧਿਆਣਾ ਦੇ ਕਿਸਾਨ ਸਰਕਾਰ ਦੀ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਸਹਿਯੋਗ ਦੇਣ।