You are here

ਲੁਧਿਆਣਾ

ਸ੍ਰੀ ਦੀਪਕ ਹਿਲੋਰੀ ਆਈ ਪੀ ਐੱਸ ਐੱਸ ਐੱਸ ਪੀ ਲੁਧਿਆਣਾ ਦਿਹਾਤੀ ਵਲੋਂ ਮ੍ਰਿਤਕ ਸਿਪਾਹੀ ਦੀ ਮਾਤਾ ਨੂੰ ਦਿੱਤਾ30 ਲੱਖ ਰੁਪਏ ਦਾ ਚੈੱਕ


ਜਗਰਾਉਂ ਜੂਨ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਪੁਲਿਸ ਡਿਊਟੀ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਸਿਪਾਹੀ ਰਵਨਦੀਪ ਸਿੰਘ ਦੇ ਪਰਿਵਾਰ ਨੂੰ ਐਚ ਡੀ ਐਫ ਸੀ ਬੈਂਕ  ਵਲੋਂ  30 ਲੱਖ ਰੁਪਏ ਮੁਆਵਜ਼ਾ ਦਿੱਤਾ ਗਿਆ। ਇਸ ਰਾਸ਼ੀ ਦਾ ਚੈੱਕ ਸ੍ਰੀ ਦੀਪਕ ਹਿਲੋਰੀ ਆਈ ਪੀ ਐੱਸ ਐੱਸ ਐੱਸ ਪੀ ਲੁਧਿਆਣਾ ਦਿਹਾਤੀ ਅਤੇ ਸ੍ਰੀ ਪ੍ਰਿਥੀਪਾਲ ਸਿੰਘ ਪੀ ਪੀ ਐੱਸ ਐੱਸ ਪੀ ਸਥਾਨਕ ਨੇ ਮ੍ਰਿਤਕ ਸਿਪਾਹੀ ਦੀ ਮਾਤਾ ਸ੍ਰੀ ਮਤੀ ਗੁਰਦੀਪ ਕੌਰ ਨੂੰ ਸੋਂਪਿਆ। ਇਸ ਮੌਕੇ ਤੇ ਐਚ ਡੀ ਐਫ ਸੀ ਬੈਂਕ ਪ੍ਰਿਸੀਪਲ ਨੋਡਲ ਅਧਿਕਾਰੀ ਰਾਜੀਵ ਮਹਿਰਾ, ਲੁਧਿਆਣਾ ਬ੍ਰਾਂਚ ਦੇ ਨੋਡਲ ਅਧਿਕਾਰੀ ਵਿਜੇ ਨਰੂਲਾ, ਅਤੇ ਜਗਰਾਉਂ ਬ੍ਰਾਂਚ ਦੇ ਸੇਲ ਅਫਸਰ ਗੁਰਮੀਤ ਸਿੰਘ ਵੀ ਮੌਜੂਦ ਸਨ। ਮੁਆਵਜ਼ੇ ਦਾ ਚੈੱਕ ਲੈਣ ਦੇ ਬਾਅਦ ਮਿਰਤਕ ਸਿਪਾਹੀ ਦੇ ਪਰਿਵਾਰ ਵੱਲੋਂ ਐਸ ਐਸ ਪੀ ਸਾਹਿਬ ਅਤੇ ਐਚ ਡੀ ਐਫ ਸੀ ਬੈਂਕ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ।

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਦਾ ਅੱਠਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਦਾ ਅੱਠਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਜਗਰਾਉ 8 ਜੂਨ (ਅਮਿਤਖੰਨਾ) ਸ਼ਹਿਰ ਦੀ ਨਾਮਵਰ ਸੰਸਥਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਜਗਰਾਉ ਦਾ ਅੱਠਵੀ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ।ਪ੍ਰਿੰਸੀਪਲ ਡਾ.ਗੁਰਵਿੰਦਰਜੀਤ ਸਿੰਘ ਜੀ ਦੀ ਯੋਗ ਅਗਵਾਈ ਚ ਅੱਠਵੀ ਦਾ ਨਤੀਜਾ ਸ਼ਤ-ਪ੍ਰਤੀਸ਼ਤ ਰਿਹਾ।ਅਰਮਾਨ ਮੇਹਰਾ ਨੇ ਪਹਿਲਾਂ ਸਥਾਨ ਤੇ ਰਹਿ ਕੇ 555 ਅੰਕ ,ਸੂਰਜ ਗੁਪਤਾ ਨੇ ਦੂਸਰੇ ਸਥਾਨ ਪ੍ਰਾਪਤ ਕਰਦੇ ਹੋਏ 522 ਅੰਕ ਅਤੇ ਤਰੁਣਪ੍ਰੀਤ ਸਿੰਘ ਗਿੱਲ ਨੇ ਤੀਸਰਾ ਸਥਾਨ ਹਾਸਿਲ ਕਰਦੇ ਹੋਏ 512 ਅੰਕ ਪ੍ਰਾਪਤ ਕੀਤੇ।ਪ੍ਰਿੰਸੀਪਲ ਡਾ.ਗੁਰਵਿੰਦਰਜੀਤ ਸਿੰਘ ਨੇ ਸਾਰੇ ਵਿiਦਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਅਤੇ ਜਮਾਤ ਇੰਚਾਰਜ ਸ.ਚਰਨਪ੍ਰੀਤ ਸਿੰਘ,ਕਵਲਜੀਤ ਕੌਰ,ਨਵਜੋਤ ਕੌਰ ਤੇ ਵਿਸ਼ਾ ਅਧਿਆਪਕਾਂ ਦਾ ਵਧੀਆ ਨਤੀਜੇ ਲਈ ਧੰਨਵਾਦ ਕੀਤਾ।ਇਸ ਮੋਕੇ ਤੇ ਮਾਸਟਰ ਰਾਮ ਕੁਮਾਰ,ਪ੍ਰਭਾਤ ਕਪੂਰ,ਰਣਜੀਤ ਸਿੰਘ,ਡਾ.ਹਰਸਿਮਰਤ ਕੌਰ,ਨਿਰਮਲ ਕੌਰ,ਮੀਨਾਕਸ਼ੀ ਅਤੇ ਸਮੂਹ ਸਟਾਫ ਹਾਜਰ ਸੀ।

ਅਸ਼ਲੀਲ ਤੇ ਮਾਰਧਾੜ ਵਾਲੀ ਗਾਇਕੀ ਦੇ ਖਾਤਮੇ ਲਈ ਸੈਂਸਰ- ਬੋਰਡ ਫੌਰੀ ਕਾਇਮ ਕੀਤਾ ਜਾਵੇ 

ਮੁੱਲਾਂਪੁਰ ਦਾਖਾ, 7 ਮਈ ( ਸਤਵਿੰਦਰ ਸਿੰਘ ਗਿੱਲ) ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਇਕ ਅਹਿਮ ਮੀਟਿੰਗ ਅੱਜ ਸਾਥੀ ਕੁਲਦੀਪ ਸਿੰਘ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵੱਖ- ਵੱਖ  ਭਖਦੇ ਲੋਕ ਹਿੱਤੂ ਤੇ ਦੇਸ਼ ਪ੍ਰੇਮੀ ਮੁੱਦਿਆਂ ਬਾਰੇ ਜੰਮ ਕੇ ਗੰਭੀਰ ਤੇ ਡੂੰਘੀਆਂ ਵਿਚਾਰਾਂ ਹੋਈਆਂ। ਜਿਸ ਉਪਰੰਤ ਢੁੱਕਵੇਂ ਤੇ ਨਿੱਗਰ ਫ਼ੈਸਲੇ ਕੀਤੇ ਗਏ ।
ਕੌਮਾਗਾਟਾਮਾਰੂ ਯਾਦਗਾਰ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂਆਂ -ਜਸਦੇਵ ਸਿੰਘ  ਲਲਤੋੰ, ਹਰਦੇਵ ਸਿੰਘ ਸੁਨੇਤ, ਸੁਖਦੇਵ ਸਿੰਘ ਕਿਲਾ ਰਾਏਪੁਰ, ਜੁਗਿੰਦਰ ਸਿੰਘ ਸ਼ਹਿਜ਼ਾਦ, ਪ੍ਰੇਮ ਸਿੰਘ ਸ਼ਹਿਜਾਦ, ਉਜਾਗਰ ਸਿੰਘ ਬੱਦੋਵਾਲ ਤੇ ਸ਼ਿੰਦਰ ਸਿੰਘ ਜਵੱਦੀ ਨੇ ਵਰਨਣ ਕੀਤਾ ਕਿ ਬੇਸ਼ੱਕ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਨੇ  ਅਸ਼ਲੀਲ ਤੇ ਮਾਰਧਾੜ ਵਾਲੀ ,ਹਥਿਆਰਾਂ ਅਤੇ ਨਸ਼ਿਆਂ ਦੀ ਵਰਤੋਂ ਨੂੰ ਵਧਾਉਣ ਵਾਲੀ ਗਾਇਕੀ 'ਤੇ ਸਿਧਾਂਤਕ  ਤੌਰ ਤੇ ਪਾਬੰਦੀ ਲਾ ਕੇ 2 ਮਹੀਨੇ ਪਹਿਲਾਂ ਵਧੀਆ ਲੋਕ ਪੱਖੀ ਤੇ ਉਸਾਰੂ ਫੈਸਲਾ ਲਿਆ ਸੀ, ਲੇਕਿਨ ਅਮਲੀ ਤੌਰ ਤੇ ਅਜੇ ਤੱਕ ਯੋਗ ਸੈਂਸਰ- ਬੋਰਡ ਕਾਇਮ ਕਰਕੇ ਇਸ ਦੇ ਖਾਤਮੇ ਲਈ ਅਸਰਦਾਰ ਅਮਲੀ ਕਦਮ ਨਹੀਂ ਚੁੱਕਿਆ।
 ਸੋ ਕਮੇਟੀ ਦੀ ਪੁਰਜ਼ੋਰ ਮੰਗ ਹੈ ਕਿ ਫੌਰੀ ਤੌਰ ਤੇ ਕਾਬਲ ਸੈਂਸਰ ਬੋਰਡ ਕਾਇਮ ਕੀਤਾ ਜਾਵੇ। ਇਸ ਤੋਂ ਇਲਾਵਾ ਸਾਰੀਆਂ ਪ੍ਰਾਈਵੇਟ ਤੇ ਕਾਫ਼ੀ ਸਰਕਾਰੀ ਬੱਸਾਂ 'ਚ ,ਆਟੋ ਰਿਕਸ਼ਿਆਂ 'ਚ ਸ਼ਰ੍ਹੇਆਮ ਵੱਡੇ ਪੈਮਾਨੇ 'ਤੇ ਵੱਜਦੀ ਅਜੇਹੀ ਗੁੰਮਰਾਹਕੁੰਨ  ਦਿਸ਼ਾਵਾਲੀ ਤੇ  ਖ਼ਤਰਨਾਕ ਸਿੱਟਿਆਂ ਨੂੰ ਜਨਮ ਦੇਣ ਵਾਲੀ ਗਾਇਕੀ ਫੌਰੀ ਤੌਰ ਤੇ ਬੰਦ ਕਰਵਾਉਣ ਦਾ ਹੁਕਮ ਜਾਰੀ ਕੀਤਾ ਜਾਵੇ 'ਤੇ ਲਾਗੂ ਕੀਤਾ ਜਾਵੇ ।
 ਇਸ ਤੋਂ ਇਲਾਵਾ ਕਮੇਟੀ ਨੇ  ਪੁਰਜ਼ੋਰ ਮੰਗ ਕੀਤੀ ਹੈ ਕਿ ਸੰਗਰੂਰ ਵਿਖੇ ਵੱਖ -ਵੱਖ ਕੈਟੇਗਰੀਆਂ ਦੇ ਬੇਰੁਜ਼ਗਾਰ ਨੌਜਵਾਨਾਂ ਦੇ ਹੱਕੀ ਘੋਲਾਂ 'ਤੇ ਪੁਲੀਸ ਲਾਠੀਚਾਰਜ ਅਤੇ ਖਿੱਚ- ਧੂਹ ਦੀ ਨੀਤੀ ਬੰਦ ਕਰ ਕੇ, ਉਨ੍ਹਾਂ ਦੀਆਂ ਪੱਕੇ ਰੁਜ਼ਗਾਰ ਸਬੰਧੀ ਹੱਕੀ ਮੰਗਾਂ ਦਾ ਹੱਲ ਗੱਲਬਾਤ ਦੀ ਮੇਜ਼ 'ਤੇ ਬੈਠ ਕੇ ਬਿਨਾਂ ਕਿਸੇ ਹੋਰ ਦੇਰੀ ਤੋਂ ਕੀਤਾ ਜਾਵੇ।

ਵਾਟਰ ਬਾਕਸ ਨੂੰ ਤਾਲਾ ਲਾਉਣ ਦਾ ਪਿੰਡ ਵਾਸੀਆ ਨੇ ਕੀਤਾ ਵਿਰੋਧ


ਹਠੂਰ,8,ਜੂਨ-(ਕੌਸ਼ਲ ਮੱਲ੍ਹਾ)- ਪਿੰਡ ਬੱਸੂਵਾਲ ਦੇ ਵਾਟਰ ਬਾਕਸ ਨੂੰ ਤਾਲਾ ਲਾਉਣ ਦੇ ਵਿਰੋਧ ਵਿਚ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ ਦੀ ਅਗਵਾਈ ਹੇਠ ਪਿੰਡ ਬੱਸੂਵਾਲ ਵਿਖੇ ਲੋਕਾ  ਦਾ ਭਾਰੀ ਇਕੱਠ ਕੀਤਾ ਗਿਆ।ਇਸ ਮੌਕੇ ਸਕੱਤਰ ਤਰਸੇਮ ਸਿੰਘ ਬੱਸੂਵਾਲ,ਲਖਵੀਰ ਸਿੰਘ,ਪਰਵਿੰਦਰ ਸਿੰਘ,ਗੁਰਸਰਨ ਸਿੰਘ ਆਦਿ ਨੇ ਕਿਹਾ ਕਿ ਸਾਡੇ ਪਿੰਡ ਵਿਚ ਕੁੱਲ 105 ਘਰ ਹਨ ਜਿਨ੍ਹਾ ਵਿਚੋ 60 ਘਰ ਵਾਟਰ ਬਾਕਸ ਦਾ ਪਾਣੀ ਪੀਦੇ ਹਨ ਅਤੇ ਇਹ ਵਾਕਰ ਬਾਕਸ ਵਰਡ ਬੈਕ ਵੱਲੋ ਸਾਲ 2015 ਵਿਚ ਲਾਇਆ ਗਿਆ ਸੀ ਅਤੇ ਪੰਦਰਾ ਮੈਬਰੀ ਕਮੇਟੀ ਵਾਟਰ ਬਾਕਸ ਦੇ ਖਪਤਕਾਰਾ ਤੋ  ਪਾਣੀ ਦਾ ਬਿੱਲ ਇਕੱਠਾ ਕਰਕੇ ਜਲ-ਵਿਭਾਗ ਨੂੰ ਜਮਾਂ ਕਰਵਾਉਦੀ ਸੀ ਅਤੇ ਜਨਵਰੀ 2019 ਵਿਚ ਨਵੀ ਗ੍ਰਾਮ ਪੰਚਾਇਤ ਬਣ ਗਈ ਜੋ ਖਪਤਕਾਰਾ ਤੋ ਪਾਣੀ ਦਾ ਬਿੱਲ ਇਕੱਠਾ ਕਰਦੀ ਰਹੀ ਹੈ ਅਤੇ ਮੋਜੂਦਾ ਸਮੇਂ ਵਿਚ ਵਾਟਰ ਬਾਕਸ ਦੇ ਬਿਜਲੀ ਦਾ ਬਿੱਲ 18 ਹਜ਼ਾਰ ਖੜ੍ਹਾ ਹੈ।ਉਨ੍ਹਾ ਦੱਸਿਆ ਕਿ ਮੰਗਲਵਾਰ ਨੂੰ ਮਹਿਲਾ ਸਰਪੰਚ ਜਸਵਿੰਦਰ ਕੌਰ ਦੇ ਸਹੁਰਾ ਪਿਤਾ ਜਗਰਾਜ ਸਿੰਘ ਨੇ ਵਾਟਰ ਬਾਕਸ ਨੂੰ ਤਾਲਾ ਲਾ ਦਿੱਤਾ ਹੈ ਜਿਸ ਦੀ ਸੂਚਨਾ ਅਸੀ ਲਿਖਤੀ ਰੂਪ ਵਿਚ ਬੀ ਡੀ ਪੀ ਓ ਜਗਰਾਓ ਨੂੰ ਦੇ ਚੁੱਕੇ ਹਾਂ ਅਤੇ ਪਿੰਡ ਦੇ ਦਲਿਤ ਲੋਕ ਸਮਰਸੀਬਲ ਮੋਟਰਾ ਵਾਲਿਆ ਦੇ ਘਰਾ ਤੋ ਪਾਣੀ ਲਿਆਉਣ ਲਈ ਮਜਬੂਰ ਹਨ।ਉਨ੍ਹਾ ਕਿਹਾ ਕਿ ਜੇਕਰ ਜਲਦੀ ਪਾਣੀ ਦੀ ਸਪਲਾਈ ਸੁਰੂ ਨਾ ਕੀਤੀ ਤਾਂ ਜਲ-ਵਿਭਾਗ ਖਿਲਾਫ ਸੰਘਰਸ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਬੂਟਾ ਸਿੰਘ,ਵਜੀਰ ਸਿੰਘ,ਬਲਵੰਤ ਸਿੰਘ,ਚਰਨ ਸਿੰਘ,ਕੁਲਵਿੰਦਰ ਸਿੰਘ,ਸਮਸ਼ੇਰ ਸਿੰਘ,ਸਰਬਜੀਤ ਸਿੰਘ,ਮੱਖਣ ਸਿੰਘ,ਗੁਰਦੇਵ ਸਿੰਘ,ਗੁਰਮੇਲ ਸਿੰਘ,ਗੁਰਪ੍ਰੀਤ ਸਿੰਘ,ਬਲਜੀਤ ਸਿੰਘ,ਦਿਲਬਾਰਾ ਸਿੰਘ,ਜਸਪਾਲ ਸਿੰਘ,ਜਗਰੂਪ ਸਿੰਘ,ਹਰਦੀਪ ਕੌਰ,ਮਨਪ੍ਰੀਤ ਕੌਰ,ਬਲਜੀਤ ਕੌਰ,ਸਿਮਰਨਜੀਤ ਕੌਰ,ਪਰਮਜੀਤ ਕੌਰ,ਸਰਬਜੀਤ ਕੌਰ,ਸੁਖਵਿੰਦਰ ਕੌਰ,ਚਰਨਜੀਤ ਕੌਰ,ਕਰਮਜੀਤ ਕੌਰ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋ ਮਹਿਲਾ ਸਰਪੰਚ ਜਸਵਿੰਦਰ ਕੌਰ ਦੇ ਸਹੁਰਾ ਪਿਤਾ ਜਗਰਾਜ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਅਕਤੂਬਰ 2021 ਤੋ ਕਿਸੇ ਵੀ ਖਪਤਕਾਰ ਨੇ ਪਾਣੀ ਦਾ ਬਿੱਲ ਜਮ੍ਹਾ ਨਹੀ ਕਰਵਾਇਆ ਅਤੇ ਕੱਲ੍ਹ ਦੋ ਧਿਰਾ ਵਿਚ ਲੜਾਈ ਨੂੰ ਰੋਕਣ ਲਈ ਅਸੀ ਵਾਟਰ ਬਾਕਸ ਨੂੰ ਤਾਲਾ ਲਾਇਆ ਹੈ।ਨਵੀ ਸੱਤ ਮੈਬਰੀ ਕਮੇਟੀ ਬਣਾ ਕੇ ਜਲਦੀ ਤਾਲਾ ਖੋਲ੍ਹਿਆ ਜਾਵੇਗਾ।

ਫੋਟੋ ਕੈਪਸ਼ਨ:-ਵਾਟਰ ਬਾਕਸ ਨੂੰ ਲਾਏ ਤਾਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਬੱਸੂਵਾਲ ਦੇ ਲੋਕ।
 

ਦੀ ਹਠੂਰ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਦੇ ਜਗਦੇਵ ਸਿੰਘ ਪ੍ਰਧਾਨ ਬਣੇ  


ਹਠੂਰ,7,ਜੂਨ-(ਕੌਸ਼ਲ ਮੱਲ੍ਹਾ)-ਪਿੰਡ ਬੁਰਜ ਕੁਲਾਰਾ ਅਤੇ ਹਠੂਰ ਦੀ ਸਾਝੀ ਦੀ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਹਠੂਰ ਦੀ ਕੁਝ ਦਿਨ ਪਹਿਲਾ ਰਿਟਰਨਿੰਗ ਅਫਸਰ ਜਸਕੀਰਤ ਸਿੰਘ ਸੇਖੋਂ ਅਤੇ ਦੀਪਕ ਸਰਮਾਂ ਦੀ ਨਿਗਰਾਨੀ ਹੇਠ ਚੋਣ ਹੋਈ ਸੀ।ਅੱਜ ਇਸ ਸਭਾ ਦੀ ਪ੍ਰਬੰਧਕੀ ਕਮੇਟੀ ਦੇ ਆਹੁਦੇਦਾਰਾ ਦੀ ਚੋਣ ਹੋਈ ਜਿਸ ਵਿਚ ਪ੍ਰਧਾਨ ਜਗਦੇਵ ਸਿੰਘ,ਮੀਤ ਪ੍ਰਧਾਨ ਦਲਵਾਰਾ ਸਿੰਘ,ਕੁਲਦੀਪ ਸਿੰਘ,ਅਮਰਜੀਤ ਸਿੰਘ,ਸਰਬਜੀਤ ਕੌਰ,ਪੋਲਾ ਸਿੰਘ ਸੁਧਾਰੀਆ,ਛੋਟਾ ਸਿੰਘ,ਅਵਤਾਰ ਸਿੰਘ,ਦਰਸ਼ਨ ਸਿੰਘ ਬੁਰਜ ਕੁਲਾਰਾ,ਉਜਾਗਰ ਸਿੰਘ ਬੁਰਜ ਕੁਲਾਰਾ,ਅਮਰਜੀਤ ਕੌਰ ਬੁਰਜ ਕੁਲਾਰਾ ਨੂੰ ਕਮੇਟੀ ਦਾ ਮੈਬਰ ਨਿਯੁਕਤ ਕੀਤਾ ਗਿਆ।ਇਸ ਮੌਕੇ ਨਵੀ ਚੁੱਣੀ ਪ੍ਰਬੰਧਕੀ ਕਮੇਟੀ ਦੇ ਆਹੁਦੇਦਾਰਾ ਨੂੰ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਵਧਾਈ ਦਿੱਤੀ ਅਤੇ ਸਿਰਪਾਓ ਪਾ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਨਵੀ ਚੁੱਣੀ ਕਮੇਟੀ ਦੇ ਆਹੁਦੇਦਾਰਾ ਨੇ ਕਿਹਾ ਕਿ ਜੋ ਜਿਮੇਵਾਰੀ ਸਾਨੂੰ ਸਭਾ ਦੇ ਮੈਬਰਾ ਨੇ ਦਿੱਤੀ ਹੈ ਅਸੀ ਇਸ ਜਿਮੇਵਾਰੀ ਨੂੰ ਇਮਾਨਦਾਰੀ ਅਤੇ ਵਫਾਦਾਰੀ ਨਾਲ ਨਿਭਾਵਾਗੇ।ਇਸ ਮੌਕੇ ਖੁਸੀ ਵਿਚ ਲੱਡੂ ਵੰਡੇ ਗਏ।ਇਸ ਮੌਕੇ ਉਨ੍ਹਾ ਨਾਲ ਆਪ ਆਗੂ ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ,ਪ੍ਰੀਤਮ ਸਿੰਘ ਅਖਾੜਾ,ਯੂਥ ਆਗੂ ਸਿਮਰਜੋਤ ਸਿੰਘ ਗਾਹਲੇ,ਗੁਰਤੇਜ ਸਿੰਘ ਨੀਟਾ,ਕਰਮਜੀਤ ਸਿੰਘ ਕਰਮਾ,ਮੇਹਰਦੀਪ ਸਿੰਘ,ਪੱਪੀ ਹਠੂਰ,ਸੈਕਟਰੀ ਪ੍ਰਿਤਪਾਲ ਸਿੰਘ ਮੱਲ੍ਹਾ,ਨਿਰਭੈ ਸਿੰਘ,ਮਨਦੀਪ ਸਿੰਘ,ਕਮਲਜੀਤ ਸਿੰਘ,ਦਲਜੀਤ ਸਿੰਘ,ਇੰਦਰਜੀਤ ਸਿੰਘ,ਬੂਟਾ ਸਿੰਘ, ਪ੍ਰਮਿੰਦਰ ਸਿੰਘ,ਪ੍ਰਧਾਨ ਤਰਸੇਮ ਸਿੰਘ ਹਠੂਰ,ਹਰਜੀਤ ਸਿੰਘ ਕਾਲਾ,ਅਮਰ ਸਿੰਘ,ਨੰਬਰਦਾਰ ਸੁਖਵਿੰਦਰ ਸਿੰਘ,ਪਰਮਲ ਸਿੰਘ,ਗੁਰਚਰਨ ਸਿੰਘ,ਬੇਅੰਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:-ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਸਹਿਕਾਰੀ ਖੇਤੀਬਾੜੀ ਸਭਾ ਹਠੂਰ ਦੀ ਨਵੀ ਬਣੀ ਕਮੇਟੀ ਨੂੰ ਸਨਮਾਨਿਤ ਕਰਦੇ ਹੋਏ।

ਠੰਡੇ-ਮਿੱਠੇ ਜਲ ਦੀ ਛਬੀਲ ਲਾਈ

ਹਠੂਰ,6,ਜੂਨ-(ਕੌਸ਼ਲ ਮੱਲ੍ਹਾ)-ਜੂਨ 1984 ਦੇ ਸਮੂਹ ਸ਼ਹੀਦਾ ਦੀ ਯਾਦ ਨੂੰ ਸਮਰਪਿਤ ਪਿੰਡ ਮੱਲ੍ਹਾ ਵਿਖੇ ਠੰਡੇ-ਮਿੱਠੇ ਜਲ ਦੀ ਛਬੀਲ ਲਾਈ ਗਈ।ਇਸ ਮੌਕੇ ਨੌਜਵਾਨਾ ਨੇ ਰਾਹਗੀਰਾ ਨੂੰ ਰੋਕ-ਰੋਕ ਤੇ ਠੰਡਾ-ਮਿੱਠਾ ਜਲ ਛਕਾਇਆ ਅਤੇ ਸਮੂਹ ਦਾਨੀ ਪਰਿਵਾਰਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਜਗਜਿੰਦਰ ਸਿੰਘ,ਬਲਜਿੰਦਰ ਸਿੰਘ,ਜੱਗਾ ਮੱਲ੍ਹਾ,ਸੁੱਖੀ ਮੱਲ੍ਹਾ,ਜਗਜੀਤ ਸਿੰਘ,ਹਰਮਨ ਸਿੰਘ,ਕੰਵਲਜੀਤ ਸਿੰਘ,ਹਰਬੰਸ ਸਿੰਘ,ਜਗਦੇਵ ਸਿੰਘ,ਸਤਨਾਮ ਸਿੰਘ,ਅਰਸੂ ਸਿੰਘ,ਰਾਜੂ ਮੱਲ੍ਹਾ,ਟੋਨੀ ਮੱਲ੍ਹਾ ਆਦਿ ਹਾਜ਼ਰ ਸਨ।  
ਫੋਟੋ ਕੈਪਸ਼ਨ:-ਪਿੰਡ ਮੱਲ੍ਹਾ ਦੇ ਨੌਜਵਾਨ ਠੰਡੇ-ਮਿੱਠੇ ਜਲ ਦੀ ਛਬੀਲ ਲਾਉਣ ਸਮੇ

75ਵੇਂ ਦਨਿ ਵੀ ਦੱਿਤਾ ਥਾਣੇ ਮੂਹਰੇ ਧਰਨਾ,ਮਾਤਾ ਦੀ ਭੁੱਖ ਹੜਤਾਲ 68ਵੇ ਦਨਿ 'ਚ ਪਹੁੰਚੀ


ਜਗਰਾਉਂ,ਹਠੂਰ,5 ਜੂਨ ( ਕੌਸ਼ਲ ਮੱਲ੍ਹਾ ) ਸੰਗੀਨ ਧਰਾਵਾਂ ਦੇ ਦੋਸ਼ੀ ਡੀ.ਅੈਸ.ਪੀ. ਗੁਰੰਿਦਰ ਸੰਿਘ ਬੱਲ, ਅੈਸ.ਆਈ. ਰਾਜਵੀਰ ਸੰਿਘ ਤੇ ਹਰਜੀਤ ਸੰਿਘ ਸਰਪੰਚ ਦੀ ਗ੍ਰਫਿਤਾਰੀ ਤੱਕ ਸੰਘਰਸ਼ ਜਾਰੀ ਰਹੇਗਾ। ਇਹ ਵਚਿਾਰ ਦਸਮੇਸ਼ ਕਸਿਾਨ-ਮਜ਼ਦੂਰ ਯੂਨੀਅਨ ਦੇ ਸਕੱਤਰ ਮਾਸਟਰ ਜਸਦੇਵ ਸੰਿਘ ਲਲਤੋਂ ਨੇ 23 ਮਾਰਚ ਤੋਂ ਸਟਿੀ ਥਾਣੇ ਮੂਹਰੇ ਬੈਠੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਆਿਂ ਕਹੇ। ਉਨ੍ਹਾਂ ਕਹਿਾ ਕ ਿਦਸਮੇਸ਼ ਕਸਿਾਨ-ਮਜ਼ਦੂਰ ਯੂਨੀਅਨ ਵਲੋਂ ਇਲਾਕੇ ਦੇ ਪੰਿਡਾਂ ਵੱਿਚ ਮੀਟੰਿਗ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਹਿਾ  ਹੈ ਤਾਂ ਜੋ ਆਉਣ ਵਾਲੇ ਸਮੇਂ ਵੱਿਚ, ਸੁੱਤੀ ਪਈ ਪੰਜਾਬ ਸਰਕਾਰ ਨੂੰ ਗੂੜ੍ਹੀ ਨੀਂਦ ਵੱਿਚੋਂ ਜਗਾਇਆ ਜਾ ਸਕੇ। ਇਸ ਸਮੇਂ ਆਗੂਆਂ ਨੇ ਹਲਕਾ ਵਧਿਾਇਕ ਸਰਬਜੀਤ ਕੌਰ ਮਾਣੂੰਕੇ ਦੀ ਚੁੱਪੀ ਨੂੰ ਵੀ ਗੰਭੀਰਤਾ ਨਾਲ ਲੈਣ ਦਾ ਸੱਦਾ ਦੱਿਤਾ। ਕੁੱਲ ਹੰਿਦ ਕਸਿਾਨ ਸਭਾ ਹਲਕਾ ਵਧਿਾਇਕ ਦੇ ਬਦਲੇ ਤੇਵਰਾਂ ਨੂੰ ਸਾਜਸ਼ਿ ਕਰਾਰ ਦੱਿਤਾ ਅਤੇ ਆਮ ਲੋਕਾਂ ਨੂੰ ਸੁਚੇਤ ਵੀ ਕੀਤਾ।ਇਸ ਸਮੇਂ ਕਰਿਤੀ ਕਸਿਾਨ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਤਰਲੋਚਨ ਸੰਿਘ ਝੋਰੜਾਂ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਜਲਿ੍ਹਾ ਸਕੱਤਰ ਸੁਖਦੇਵ ਸੰਿਘ ਮਾਣੂੰਕੇ ਨੇ ਦੱਸਆਿ ਕ ਿ17 ਸਾਲ ਪਹਿਲਾ ਪੰਿਡ ਰਸੂਲਪੁਰ ਦੀ ਗਰੀਬ ਮਾਂ-ਧੀ ਨੂੰ ਅੱਧੀ ਰਾਤ ਨੂੰ ਘਰੋਂ ਚੁੱਕ ਕੇ, ਥਾਣੇ 'ਚ ਨਜ਼ਾਇਜ਼ ਹਰਿਾਸਤ 'ਚ ਰੱਖ ਕੇ, ਨਾਲੇ ਕੁੱਟਆਿ-ਮਾਰਆਿ, ਨਾਲੇ ਬਜਿਲ਼ੀ ਦੇ ਝਟਕੇ ਲਗਾਏ ਗਏ ਸਨ। ਥਾਣਾ ਮੁਖੀ ਨੇ ਆਪਣੇ ਅੱਤਆਿਚਾਰਾਂ ਦੀ ਘਟਨਾ ਨੂੰ ਛੁਪਾਉਣ ਲਈ ਪਰਵਿਾਰ ਨੂੰ ਹੀ ਝੂਠੇ ਕੇਸ ਵੱਿਚ ਫਸਾਇਆ ਗਆਿ ਸੀ ਜੋ ਕਰੀਬ 10 ਸਾਲਾਂ ਬਾਦ ਬਰੀ ਹੋਇਆ। ਉਨ੍ਹਾਂ ਕਹਿਾ ਕ ਿਅੱਤਆਿਚਾਰ ਦੀ ਸ਼ਕਿਾਰ ਕੁਲਵੰਤ ਕੌਰ ਦੀ ਮੌਤ ਤੋ ਬਾਦ ਦੋਸ਼ੀਆਂ ਤੇ ਸੰਗੀਨ ਧਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਆਿ ਸੀ ਪਰ ਸੰਗੀਨ ਧਾਰਾਵਾਂ ਦੇ ਬਾਵਜੂਦ ਦੋਸ਼ੀਆਂ ਨੂੰ ਗ੍ਰਫਿਤਾਰ ਨਹੀਂ ਕੀਤਾ ਗਆਿ।ਉਨ੍ਹਾਂ ਕਹਿਾ ਕ ਿਦੋਸ਼ੀ ਥਾਣੇਦਾਰ ਅਤੇ ਸਰਪੰਚ ਬਨਿਾਂ ਕਸਿੇ ਜ਼ਮਾਨਤ ਜਾਂ ਅਰੈਸਟ ਵਰੰਟ ਦੇ ਖੁੱਲ੍ਹੇ ਘੁੰਮ ਰਹੇ ਹਨ। ਯੂਥ ਆਗੂ ਮਨੋਹਰ ਸੰਿਘ ਨੇ ਦੋਸ਼ ਲਗਾਇਆ ਕ ਿਪੁਲਸਿ ਅਧਕਿਾਰੀ ਦੋਸ਼ੀ ਦੀ ਹੈਸੀਅਤ ਦੇਖ ਕੇ ਹੀ ਕਾਨੂੰਨ ਨੂੰ ਅਪਲਾਈ ਕਰਦੇ ਹਨ। ਅੱਜ ਦੇ ਧਰਨੇ ਵੱਿਚ ਵਸਿੇਸ਼ਤੌਰ ਤੇ ਕਾਫਲ਼ਾ ਲੈ ਪਹੁੰਚੇ ਡਾ. ਗੁਰਮੇਲ ਸੰਿਘ ਕੁਲਾਰ ਅਤੇ ਪ੍ਰਧਾਨ ਗੁਰਦਿਆਲ ਸੰਿਘ ਤਲਵੰਡੀ ਨੇ ਕਹਿਾ ਪੀੜ੍ਹਤਾਂ ਨੂੰ ਹੁਣ ਤੱਕ ਇਨਸਾਫ਼ ਨਾਂ ਮਲਿਣਾ ਆਮ ਆਦਮੀ ਦੀ ਸਰਕਾਰ ਦੇ ਮੱਥੇ 'ਤੇ ਕਲੰਕ ਹੈ। ਉਨ੍ਹਾਂ ਭਰੋਸਾ ਦੱਿਤਾ ਕ ਿਆਉਣ ਵਾਲੇ ਸਮੇਂ ਵੱਿਚ ਸੰਘਰਸ਼ ਨੂੰ ਤੱਿਖਾ ਕਰਕੇ ਹੀ ਦੋਸ਼ੀਆਂ ਨੂੰ ਸਜ਼ਾਵਾਂ ਦਵਿਾਉਣ ਲਈ ਹਰ ਪੱਖੋਂ ਸਹਯਿੋਗ ਦੱਿਤਾ ਜਾਵੇਗਾ।  ਧਰਨਾਕਾਰੀਆਂ ਨੂੰ ਸੰਬੋਧਨ ਕਰਦਆਿਂ ਆਗੂਆਂ ਨੇ ਹੱਕ-ਸੱਚ ਤੇ ਇਨਸਾਫ਼ ਲਈ ਲੱਗਾ ਕਰਿਤੀ ਲੋਕਾਂ ਦਾ ਇਹ ਧਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵੋਟਾਂ ਤੋਂ ਪਹਲਿਾਂ ਦੀ ਕਹਣਿੀ ਤੇ ਹੁਣ ਦੀ ਕਰਨੀ ਦੇ ਫਰਕ ਨੂੰ ਦਰਸਾ ਰਹਿਾ ਹੈ। ਪ੍ਰਧਾਨ ਤਲਵੰਡੀ ਨੇ ਭਗਵੰਤ ਮਾਨ ਤੋਂ ਇਨਸਾਫ਼ ਦੀ ਮੰਗ ਕੀਤੀ ਅਤੇ ਧਰਨਾਕਾਰੀਆਂ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਵੀ ਦੱਿਤਾ। ਇਸ ਸਮੇਂ ਬਲਜੀਤ ਸੰਿਘ ਸਬੱਦੀ, ਨੰਬਰਦਾਰ ਮਨਮੋਹਨ ਸੰਿਘ ਪੰਡੋਰੀ, ਹਰੀ ਸੰਿਘ ਗੁਰਚਰਨ ਸੰਿਘ ਬਾਬੇਕਾ, ਜਲੌਰ ਸੰਿਘ ਜਗਰੂਪ ਸੰਿਘ,ਜੱਗਾ ਸੰਿਘ ਢਲਿੋਂ,ਲੋਕ ਗਾਇਕ ਰਾਮ ਸੰਿਘ ਹਠੂਰ, ਤੇਜਾ ਸੰਿਘ ਸੋਹੀਆ, ਸੋਨੀ ਸੱਿਧਵਾਂ ਆਦ ਿਵੀ ਹਾਜ਼ਰ ਸਨ।
ਫੋਟੋ ਕੈਪਸ਼ਨ:-ਧਰਨੇ ਨੂੰ ਸੰਬੋਧਨ ਕਰਦੇ ਹੋਏ ਆਗੂ।

।ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲਾ ਕਮੇਟੀ ਦੇ ਸੱਦੇ ਤੇ ਸਿੱਧਵਾਂ ਬੇਟ, ਜਗਰਾਓਂ, ਰਾਏਕੋਟ ਬਲਾਕਾਂ‌ ਦੇ ਸੈਂਕੜੇ ਕਿਸਾਨਾਂ‌ ਵਲੋਂ ਭਾਰੀ ਰੋਸ ਰੈਲੀ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲਾ ਕਮੇਟੀ ਦੇ ਸੱਦੇ ਤੇ ਸਿੱਧਵਾਂ ਬੇਟ, ਜਗਰਾਓਂ, ਰਾਏਕੋਟ ਬਲਾਕਾਂ‌ ਦੇ ਸੈਂਕੜੇ ਕਿਸਾਨਾਂ‌ ਨੇ ਪਹਿਲਾਂ ਸਥਾਨਕ ਬੱਸ ਸਟੈਂਡ ਤੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਭਾਰੀ ਰੋਸ ਰੈਲੀ ਕਰਨ ਉਪਰੰਤ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂਕੇ ਦੇ ਦਫ਼ਤਰ ਤੱਕ ਕੀਤਾ ਮੁਜ਼ਾਹਰਾ 
ਜਗਰਾਉਂ - (ਗੁਰਕੀਰਤ ਸਿੰਘ)ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲਾ ਕਮੇਟੀ ਦੇ ਸੱਦੇ ਤੇ ਸਿੱਧਵਾਂ ਬੇਟ, ਜਗਰਾਓਂ, ਰਾਏਕੋਟ ਬਲਾਕਾਂ‌ ਦੇ ਸੈਂਕੜੇ ਕਿਸਾਨਾਂ‌ ਨੇ ਪਹਿਲਾਂ ਸਥਾਨਕ ਬੱਸ ਸਟੈਂਡ ਤੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਭਾਰੀ ਰੋਸ ਰੈਲੀ ਕਰਨ ਉਪਰੰਤ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂਕੇ ਦੇ ਦਫ਼ਤਰ ਤੱਕ ਮੁਜ਼ਾਹਰਾ ਕੀਤਾ। ਹਲਕਾ ਵਿਧਾਇਕ ਬੀਬੀ ਮਾਣੂਕੇ ਨੂੰ ਕੜਕਦੀ ਧੁੱਪ ਵਿਚ ਮੰਗਪੱਤਰ ਦਿੰਦਿਆਂ ਕਿਸਾਨ ਆਗੂਆਂ‌ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਰਵਾਇਤੀ ਸਿਆਸੀ ਪਾਰਟੀਆਂ ਨੂੰ ਰਾਜਨੀਤਕ ਤੋਰ ਤੇ ਖੂੰਜੇ ਲਾ ਦਿੱਤਾ ਸੀ, ਸਿੱਟੇ ਵਜੋਂ ਆਮ ਆਦਮੀ ਪਾਰਟੀ ਸੱਤਾ ਤੇ ਕਾਬਜ਼ ਹੋਈ ਹੈ। ਪਰ ਇਸ ਦਾ ਹਾਲ ਵੀ ਪਹਿਲਿਆਂ ਵਰਗਾ ਹੀ ਨਜ਼ਰ ਆ ਰਿਹਾ ਹੈ। ਹਲਕਾ ਵਿਧਾਇਕ ਨੂੰ ਪੇਸ਼ ਮੰਗਪੱਤਰ ਰਾਹੀਂ ਪੰਜਾਬ ਸਰਕਾਰ ਤੋਂ ਕਿਸਾਨ ਅੰਦੋਲਨ ਦੋਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੋਕਰੀ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਇਲਾਕਾ ਜਗਰਾਓਂ ਦੇ ਗੁਰਪ੍ਰੀਤ ਸਿੰਘ ਹਰਗੋਬਿੰਦ ਪੁਰਾ ਮੁਹੱਲਾ ਨੂੰ ਨਾ ਤਾਂ ਪੰਜ ਲੱਖ ਰੁਪਏ ਦੀ ਸਰਕਾਰੀ ਸਹਾਇਤਾ ਤੇ ਨਾ ਹੀ ਨੋਕਰੀ ਮਿਲੀ ਹੈ। ਇਸੇ ਤਰਾਂ ਸੁਖਵਿੰਦਰ ਸਿੰਘ ਕਾਉਂਕੇ ਅਤੇ ਬਲਕਰਨ ਸਿੰਘ ਲੋਧੀਵਾਲਾ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਦੇ ਹੁਕਮ‌ ਨਹੀਂ‌ ਮਿਲੇ।ਇਸ ਸਮੇਂ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਅਤੇ ਹਰਜੀਤ ਸਿੰਘ ਕਾਲਾ ਜਨੇਤਪੁਰਾ ਨੇ ਕਿਹਾ ਕਿ ਤਿਲੰਗਾਨਾ ਸਰਕਾਰ ਵਲੋਂ ਭੇਜੇ ਤਿੰਨ ਤਿੰਨ ਲੱਖ ਰੁਪਏ ਦੇ ਚੈੱਕ ਵੀ ਦੋ ਪਰਿਵਾਰਾਂ ਤੇ ਪੰਜਾਬ ਭਰ ਚ ਸਰਕਾਰੀ ਅਣਗਹਿਲੀ ਕਾਰਨ ਇਕ ਸੋ ਦੇ ਕਰੀਬ‌ਪਰਿਵਾਰਾਂ ਨੂੰ ਨਹੀਂ‌ ਮਿਲੇ। ਇਸ ਸਮੇਂ ਕਿਸਾਨ ਜਥੇਬੰਦੀ ਵਲੋਂ ਪੇਸ਼ ਇਕ ਅਲਿਹਦਾ ਮੰਗਪੱਤਰ ਰਾਹੀਂ ਭਾਰੀ ਬਾਰਸ਼ ਕਾਰਨ ਹੋਏ ਫਸਲਾਂ ਵਿਸ਼ੇਸ਼ ਕਰ ਆਲੂਆਂ ਦੇ ਖ਼ਰਾਬੇ ਦਾ ਮੁਆਵਜ਼ਾ ਜਾਰੀ ਕਰਨ, ਲਾਵਾਰਸ ਪਸ਼ੂਆਂ ਨੂੰ ਨੱਥ ਪਾਉਣ, ਮੂੰਗੀ ਦੀ ਫ਼ਸਲ ਦੀ ਵੇਚ ਖਰੀਦ ਚੋਂ ਆੜਤੀਆਂ ਤੇ ਗੱਲਾ ਮਜ਼ਦੂਰਾਂ ਨੂੰ ਬਾਹਰ ਕੱਢਣ ਤੇ ਨਿਹਾਇਤ ਹੀ ਫਜ਼ੂਲ ਸ਼ਰਤਾਂ‌ ਮੜਣ ਨੂੰ ਰੱਦ ਕਰਨ, ਝੋਨੇ ਦੀ ਬਿਜਾਈ ਲਈ ਅੱਠ ਘੰਟੇ ਬਿਜਲੀ ਸਪਲਾਈ ਯਕੀਨੀ ਬਨਾਉਣ ਦੀਆਂ ਮੰਗਾਂ ਕੀਤੀਆਂ ਗਈਆਂ।ਹਲਕਾ ਵਿਧਾਇਕ ਨੇ ਮੰਗ ਪੱਤਰ ਦੋ ਦਿਨਾਂ ਦੇ ਵਿਚ ਵਿਚ ਮੁੱਖਮੰਤਰੀ ਤਕ ਪੁਚਾਉਣ ਦਾ ਭਰੋਸਾ ਦਿੱਤਾ। ਕਿਸਾਨ ਆਗੂ ਇੰਦਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਹਲਕਾ ਵਿਧਾਇਕ ਦਾ ਗਲਬਾਤ ਦਾ ਤਰੀਕਾ ਉਸਾਰੂ ਨਾ ਹੋ ਕੇ ਹੰਕਾਰ ਭਰਿਆ ਸੀ।ਇਸ ਵਤੀਰੇ ਦੀ ਸਮੂਹ ਕਿਸਾਨਾਂ ਨੇ ਪੁਰਜ਼ੋਰ ਨਿੰਦਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਦੂਜੇ ਵਿਧਾਇਕਾਂ ਨਾਲੋਂ ਅੱਡ ਕਿਵੇਂ ਹਨ ,ਸਮਝੋ ਬਾਹਰ ਹੈ।ਇਸ ਸਮੇਂ  ਕੰਵਲਜੀਤ ਖੰਨਾ,ਤਾਰਾ ਸਿੰਘ ਅੱਚਰਵਾਲ,ਸਤਬੀਰ ਸਿੰਘ ਬੋਪਾਰਾਏ, ਦੇਵਿੰਦਰ ਸਿੰਘ ਕਾਉਂਕੇ, ਚਰਨਜੀਤ ਸਿੰਘ ਸੇਖਦੋਲਤ, ਜਗਜੀਤ ਸਿੰਘ ਕਲੇਰ, ਧਰਮ ਸਿੰਘ ਸੂਜਾਪੁਰ, ਹਰਬੰਸ ਸਿੰਘ ਅਖਾੜਾ, ਪੇਂਡੂ ਮਜ਼ਦੂਰ ਯੂਨੀਅਨ( ਮਸ਼ਾਲ) ਦੇ ਆਗੂ ਮਦਨ ਸਿੰਘ, ਹਰਜੀਤ ਸਿੰਘ ਮਾਹਣਾ , ਬਚਿੱਤਰ ਸਿੰਘ ਜਨੇਤਪੁਰਾ,ਅਰਜਨ ਸਿੰਘ ਖੇਲਾ, ਮਨਦੀਪ ਸਿੰਘ ਭੰਮੀਪੁਰਾ,ਗੁਰਇਕਬਾਲ ਸਿੰਘ ਰੂਮੀ, ਜਸਵਿੰਦਰ ਸਿੰਘ ਭਮਾਲ, ਕੁਲਦੀਪ ਸਿੰਘ ਲੀਲਾਂ, ਗੁਰਚਰਨ ਸਿੰਘ ਗੁਰੂਸਰ, ਕੁਲਦੀਪ ਸਿੰਘ ਗੁਰੂਸਰ , ਜਸਬੀਰ ਸਿੰਘ ਪੋਨਾ, ਰਮਿੰਦਰ ਜੀਤ ਸਿੰਘ ਆਦਿ ਅਤੇ ਸਾਰੀਆਂ ਪਿੰਡ ਇਕਾਈਆਂ ਦੇ ਪ੍ਰਧਾਨ ਆਗੂ ਹਾਜਰ ਸਨ

ਸਥਾਨਕ ਅਨਾਜ ਮੰਡੀ ਦੇ ਗੱਲਾ ਮਜ਼ਦੂਰਾਂ ਦੀ ਹੜਤਾਲ ਅੱਜ ਦਾਖਲ ਹੋਈ ਤੀਜੇ ਦਿਨ ਚ

ਜਗਰਾਉਂ (ਗੁਰਕੀਰਤ ਸਿੰਘ)ਸਥਾਨਕ ਅਨਾਜ ਮੰਡੀ ਦੇ ਗੱਲਾ ਮਜ਼ਦੂਰਾਂ ਦੀ ਹੜਤਾਲ ਅੱਜ ਤੀਜੇ ਦਿਨ ਚ ਦਾਖਲ ਹੋ ਗਈ। ਗੱਲਾ ਮਜ਼ਦੂਰ ਯੂਨੀਅਨ ਦੇ ਆਗੂਆਂ ਪ੍ਰਧਾਨ ਦੇਵਰਾਜ ਅਤੇ ਸੂਬਾ ਕਮੇਟੀ ਮੈਂਬਰ ਰਾਜਪਾਲ ਬਾਬਾ ਦੀ ਅਗਵਾਈ ਚ ਅੱਜ ਵੀ ਮਜ਼ਦੂਰਾਂ‌ ਨੇ ਮੰਡੀ ਵਿਚ ਰੋਹ ਭਰਪੂਰ ਧਰਨਾ ਦਿੱਤਾ। ਉਧਰ ਆੜਤੀਆਂ ਦਾ ਇਕ ਧੜਾ ਹਲਕਾ ਵਿਧਾਇਕ ਤੇ ਟੇਕ ਰਖਦਾ ਊਠ ਦੇ ਬੁੱਲ੍ਹ ਡਿੱਗਣ ਦੀ ਆਸ ਲਾਈ ਬੈਠਾ ਹੈ ਤੇ ਦੂਜੇ ਧੜੇ ਨੇ ਪੰਜਾਬ ਸਰਕਾਰ ਨੂੰ ਮੂੰਗੀ ਦੀ ਖਰੀਦ ਵੇਚ ਦੇ ਮਸਲੇ ਤੇ ਸਰਕਾਰ ਵਲੋਂ ਲਾਈਆਂ ਨਾਜਾਇਜ਼ ਸ਼ਰਤਾਂ ਖਤਮ‌ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਪੱਧਰ ਤੇ ਹੜਤਾਲ ਦੀ ਚਿਤਾਵਨੀ ਦੇ ਚੁੱਕਾ ਹੈ। ਅਜ ਦੇ ਇਸ ਧਰਨੇ ਚ ਬੋਲਦਿਆਂ ਮਜ਼ਦੂਰ ਆਗੁਆਂ ਨੇ ਕਿਹਾ ਕਿ ਮੂੰਗੀ ਦੀ ਵੇਚ ਖਰੀਦ ਦਾ ਕੰਮ‌ ਮੰਡੀ ਚ ਪਹਿਲਾਂ ਦੀ ਤਰਾਂ ਸਾਰੇ ਆੜਤੀ ਵਰਗ ਨੂੰ ਦਿੱਤਾ ਜਾਵੇ ਤਾਂ ਕਿ ਗੱਲਾ ਮਜ਼ਦੂਰ ਵੀ ਮਜ਼ਦੂਰੀ ਕਰ ਕੇ ਰੋਟੀ ਕਮਾ ਸਕਣ। ਅਜ ਦੇ ਇਸ ਧਰਨੇ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਇੰਦਰਜੀਤ ਸਿੰਘ ਧਾਲੀਵਾਲ ਨੇ ਸ਼ਿਰਕਤ ਕੀਤੀ ਤੇ ਕਿਹਾ ਕਿ ਉਹ ਵੀ ਅਜ ਵੱਡੀ ਗਿਣਤੀ ਵਿਚ ਹਲਕਾ ਵਿਧਾਇਕ ਨੂੰ ਇਸ ਮਸਲੇ ਤੇ ਮੰਗਪੱਤਰ ਦੇ ਕੇ ਆਏ ਹਨ ਕਿਉਂ ਕਿ ਇਸ ਫ਼ਸਲ ਦੀ ਵੇਚ ਤੇ ਖਰੀਦ ਸਬੰਧੀ ਮੜੀਆਂ ਸ਼ਰਤਾਂ ਕਿਸਾਨਾਂ ਨੂੰ ਕਦਾਚਿੱਤ ਵੀ ਪ੍ਰਵਾਨ ਨਹੀਂ ਂ ਹਨ। ਉਨਾਂ ਮੰਡੀ ਦੇ ਗੱਲਾ ਮਜ਼ਦੂਰਾਂ ਅਤੇ ਆੜ੍ਹਤੀਆਂ ਦੇ ਸੰਘਰਸ਼ ਨੂੰ ਇਕਜੁੱਟ ਤੇ ਜ਼ੋਰਦਾਰ ਬਨਾਉਣ ਲਈ ਧੜੇਬੰਦੀ ਤੋਂ ਉਪਰ ਉਠਣ ਦੀ ਸਨਿਮਰ ਬੇਨਤੀ ਕੀਤੀ ਕਿਉਂਕਿ ਜੇਕਰ ਇਸ ਫ਼ਸਲ ਦਾ ਮਸਲਾ ਹੱਲ ਨਾ ਹੋਇਆ ਤਾਂ ਆਉਂਦੇ ਦਿਨਾਂ ਦੂਜੀਆਂ ਫ਼ਸਲਾਂ ਦੇ ਮੰਡੀਕਰਨ ਦਾ ਹੱਕ ਵੀ ਸਾਥੋਂ ਖੋਹ ਲਿਆ ਜਾਵੇਗਾ। ਉਨਾਂ ਸਹੇ ਦੀ ਵੀ ਤੇ ਪਹੇ ਦੀ ਵੀ ਗੋਰ ਰੱਖਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਇਹ ਮਸਲਾ ਸੂਬਾ ਕਮੇਟੀ ਮੀਟਿੰਗ ਵਿੱਚ  ਅਤੇ ਅੱਠ ਜੂਨ ਦੀ ਸੰਯੁਕਤ ਕਿਸਾਨ ਮੋਰਚੇ ਦੀ ਦਿੱਲੀ ਮੀਟਿੰਗ ਵਿਚ ਵੀ ਉਠਾਇਆ ਜਾਵੇਗਾ। ਉਨਾਂ ਮਜ਼ਦੂਰਾਂ ਦੇ ਸੰਘਰਸ਼ ਨੂੰ ਹਰ ਪਖੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਮਹੀਨਾਵਾਰ ਮੀਟਿੰਗ ਹੋਈ

ਜਗਰਾਉ 3 ਜੂਨ (ਅਮਿਤਖੰਨਾ) ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਗੁਰਦੁਆਰਾ ਵਿਸ਼ਵਕਰਮਾ ਮੰਦਰ ਵਿਖੇ ਜਿਸਵਿਚ ਬੀਤੇ ਦਿਨੀਂ ਲੇਹ ਲੱਦਾਖ ਚ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਰਾਮਗਡ਼੍ਹੀਆ ਵੈੱਲਫੇਅਰ ਕੌਂਸਲ ਦੇ ਸੈਕਟਰੀ ਹਰਜਿੰਦਰ ਸਿੰਘ ਮੁੱਧੜ ਭਾਰਤ ਆਟੋ ਵਾਲਿਆਂ ਦੀ ਮਾਤਾ ਦੇ ਅਕਾਲ ਚਲਾਣੇ ਤੇ  ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ  2  ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ  ਇਸ ਮੌਕੇ ਠੇਕੇਦਾਰਾਂ ਦੀਆਂ ਆ ਰਹੀਆਂ ਸਮੱਸਿਆਵਾਂ ਮੁਸ਼ਕਿਲਾਂ ਸਮੱਸਿਆਵਾਂ ਵੀ ਸੁਣੀਆਂ ਗਈਆਂ ਅਤੇ ਮੌਕੇ ਤੇ ਹੱਲ ਕੀਤੀਆਂ ਗਈਆਂ  ਇਸ ਮੌਕੇ ਪ੍ਰਧਾਨ ਗੁਰਦੇਵ ਸਿੰਘ ਮੱਲ੍ਹਾ, ਸਰਪ੍ਰਸਤ ਜਗਦੇਵ ਸਿੰਘ ਮਠਾੜੂ, ਹਰਦਿਆਲ ਸਿੰਘ ਮੁੰਡੇ, ਜਿੰਦਰ ਸਿੰਘ ਵਿਰਦੀ, ਭਵਨਜੀਤ ਸਿੰਘ ਉੱਭੀ ,ਰਾਜਿੰਦਰ ਸਿੰਘ ਰਿੰਕੂ, ਹਾਕਮ ਸਿੰਘ ਸੀਹਰਾ, ਤਰਲੋਚਨ ਸਿੰਘ ਪਨੇਸਰ, ਗੁਰਚਰਨ ਸਿੰਘ ਘਟੋਡ਼ੇ, ਗੁਰਮੇਲ ਸਿੰਘ ਮਠਾੜੂ , ਜਸਬੀਰ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਪੱਪਾ ,ਤਰਲੋਚਨ ਸਿੰਘ ਸੀਹਰਾ, ਸੁਖਦੇਵ ਸਿੰਘ ਸੁਧਾਰਿਆ ਗੁਰਪ੍ਰੀਤ ਸਿੰਘ ਕਾਕਾ ,ਤੇ ਹਰਵਿੰਦਰ ਸਿੰਘ ਬੋਤਲ ਵਾਲਾ ਆਦਿ ਹਾਜ਼ਰ ਸਨ