You are here

ਲੁਧਿਆਣਾ

ਲੋਕ ਸੇਵਾ ਸੋਸਾਇਟੀ ਵੱਲੋਂ ਲਾਜਪਤ ਰਾਏ ਕੰਨਿਆ ਵਿਦਿਆਲਿਆ ਸੀਨੀਅਰ ਸੈਕੰਡਰੀ ਸਕੂਲ ਨੂੰ ਕੰਪਿਊਟਰ ਪਿ੍ਰੰਟਰ ਦਿੱਤਾ

ਜਗਰਾਉ 22 ਜੁਲਾਈ  (ਅਮਿਤਖੰਨਾ,,ਅਮਨਜੋਤ )  ਸਵਰਗਵਾਸੀ ਸੁਸ਼ੀਲ ਜੈਨ ਪੁੱਤਰ ਸ੍ਰੀ ਦਿਆ ਚੰਦ ਜੈਨ ਦੀ ਯਾਦ ਵਿਚ ਉਨ੍ਹਾਂ ਦੀ ਬਰਸੀ ਮੌਕੇ ਲੋਕ ਸੇਵਾ ਸੋਸਾਇਟੀ ਜਗਰਾਓਂ ਦੇ ਸਾਰੇ ਮੈਂਬਰਾਂ ਤੇ ਸਮੂਹ ਸਹਿਯੋਗ ਨਾਲ ਸੋਸਾਇਟੀ ਵੱਲੋਂ ਅੱਜ ਲਾਜਪਤ ਰਾਏ ਕੰਨਿਆ ਵਿਦਿਆਲਿਆ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਨਗਰ ਜਗਰਾਉਂ ਨੂੰ ਸਮਾਰਟ ਕਲਾਸਾਂ ਲਈ ਨਵਾਂ ਕੰਪਿਊਟਰ ਪਿ੍ਰੰਟਰ ਦਿੱਤਾ ਗਿਆ। ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਰਾਜਿੰਦਰ ਜੈਨ, ਚੇਅਰਮੈਨ ਗੁਲਸ਼ਨ ਅਰੋੜਾ ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਨੇ ਕਿਹਾ ਕਿ ਸੁਸਾਇਟੀ ਵੱਲੋਂ ਲਗਾਤਾਰ ਵਿੱਦਿਅਕ ਸੰਸਥਾਵਾਂ ਦੀ ਲੋੜ ਮੁਤਾਬਕ ਲੋੜੀਂਦਾ ਸਮਾਨ ਦਿੱਤਾ ਜਾ ਰਿਹਾ ਹੈ। ਸਕੂਲ ਪ੍ਰਬੰਧਕਾਂ ਨੇ ਸੁਸਾਇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਜੋਕੈਟ ਕੈਸ਼ੀਅਰ ਰਾਜੀਵ ਗੁਪਤਾ, ਕੰਵਲ ਕੱਕੜ, ਮੁਕੇਸ਼ ਗੁਪਤਾ, ਅਨਿਲ ਮਲਹੋਤਰਾ ਰਾਜਿੰਦਰ ਜੈਨ ਕਾਕਾ, ਨੀਰਜ ਮਿੱਤਲ, ਸੁਨੀਲ ਅਰੋੜਾ, ਵਿਨੋਦ ਬਾਂਸਲ, ਹਰਸ਼ ਜੈਨ,  ਆਰ ਕੇ ਗੋਇਲ, ਪ੍ਰੇਮ ਬਾਂਸਲ, ਸੁਖਜਿੰਦਰ ਸਿੰਘ ਢਿੱਲੋਂ, ਮੁਕੇਸ਼ ਮਲਹੋਤਰਾ, ਮਿੰਟੂ ਮਲਹੋਤਰਾ, ਸੋਨੂੰ ਢੰਡ, ਵਿਕਾਸ ਮਲਹੋਤਰਾ, ਨੀਲਮ ਰਾਣੀ, ਮੋਨਿਕਾ ਰਾਣੀ ਆਦਿ ਸਕੂਲ ਸਟਾਫ਼ ਹਾਜ਼ਰ ਸੀ।

ਰੂਪ ਵਾਟਿਕਾ ਸਕੂਲ ਦੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ  


ਜਗਰਾਉ 22 ਜੁਲਾਈ  (ਅਮਿਤਖੰਨਾ) ਰੂਪ ਵਾਟਿਕਾ ਸਕੂਲ ਦੇ ਬਾਰ੍ਹਵੀਂ ਕਲਾਸ ਦਾ ਨਤੀਜਾ 100% ਪ੍ਰਤੀਸ਼ਤ ਰਿਹਾ  ਸਕੂਲ ਦੀ ਵਿਦਿਆਰਥਣ ਭੂਮੀ ਨੇ 97%ਅੰਕ ਪ੍ਰਾਪਤ ਕੀਤੇ  ਸਾਰੇ ਵਿਦਿਆਰਥੀਆਂ ਨੇ 90 ਪਰਸੈਂਟ ਤੋਂ ਉੱਪਰ ਅੰਕ ਪ੍ਰਾਪਤ ਕੀਤੇ ਹਨ  ਸਕੂਲ ਦੇ ਅਧਿਆਪਕਾਂ ਨੇ ਵੀ ਬੱਚਿਆਂ ਨੂੰ ਇਸ ਮੌਕੇ ਵਧਾਈ ਦਿੱਤੀ ਸਕੂਲ ਦੇ ਪ੍ਰਿੰਸੀਪਲ ਵਿੰਮੀ ਠਾਕੁਰ ਨੇ ਸਾਰੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਬਹੁਤ ਬਹੁਤ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਆਉਣ ਵਾਲੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ  ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ  ਤਾਂ ਕਿ ਬੱਚੇ ਆਪਣੇ ਜੀਵਨ ਵਿਚ ਖੂਬ ਤਰੱਕੀ ਕਰ ਸਕਣ

ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਬੱਚਿਆਂ ਨੇ ਕਲਾਊਨ ਕੈਂਪ ਗਤੀਵਿਧੀ ਕਰਵਾਈ


ਜਗਰਾਉ 20 ਜੁਲਾਈ  (ਅਮਿਤਖੰਨਾ,,ਅਮਨਜੋਤ ))ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਐਲ.ਕੇ.ਜੀ ਜਮਾਤ ਦੇ ਵਿਿਦਆਰਥੀਆਂ ਨੇ ਇੱਕ ਵੱਖਰੀ ਕਿਸਮ ਦੀ ਗਤੀਵਿਧੀ ਕੀਤੀ ਜਿਸ ਵਿਚ ਉਹਨਾਂ ਨੇ ਵੱਖੋ-ਵੱਖਰੇ ਰੰਗਾਂ ਦੇ ਕਾਗਜ਼ਾਂ ਨਾਲ ਟੋਪੀਆਂ ਬਣਾਉਣੀਆਂ ਸਿੱਖੀਆਂ ਜਿਹਨਾਂ ਨੂੰ ਉਹਨਾਂ ਨੇ ਆਪਣੇ ਦਿਮਾਗੀ ਅਨੁਭਵ ਅਨੁਸਾਰ ਸਜਾਇਆ। ਉਹਨਾਂ ਦੁਆਰਾ ਕੀਤੀ ਇਸ ਵੱਖਰੀ ਗਤੀਵਿਧੀ ਦਾ ਉਤਸ਼ਾਹ ਦੇਖਣਯੋਗ ਸੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਬੱਚਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਬੱਚੇ ਦੇ ਕੋਮਲ ਮਨ ਨੂੰ ਨਿੱਕੀਆਂ-ਨਿੱਕੀਆਂ ਗਤੀਵਿਧੀਆਂ ਬਹੁਤ ਖੁਸ਼ੀਆਂ ਦਿੰਦੀਆਂ ਹਨ। ਅਸੀਂ ਇਹਨਾਂ ਦੇ ਮਨੋਰੰਜਨ ਦਾ ਹਰ ਸਮੇਂ ਧਿਆਨ ਰੱਖਦੇ ਹਾਂ ਤਾਂ ਜੋ ੳਹਿ ਕਿਸੇ ਵੀ ਪੱਖ ਤੋਂ ਆਪਣੇ ਜੀਵਨ ਵਿਚ ਅੱਗੇ ਵੱਧਣ ਵਿ ਚਰੁੱਕ ਨਾ ਜਾਣ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਨੇ ਵੀ ਬੱਚਿਆ ਦੀ ਇਸ ਗਤੀਵਿਧੀ ਦੀ ਪ੍ਰਸ਼ੰਸ਼ਾ ਕੀਤੀ।

ਆ ਗਿਆ ਦੋਸਤੋ ਸਾਉਣ ਮਹੀਨਾ ✍️ ਜਸਵੀਰ ਸ਼ਰਮਾਂ ਦੱਦਾਹੂਰ    

ਆਓ ਬੂਟੇ ਲਾਈਏ)

ਸਾਉਣ ਮਹੀਨਾ ਭਾਗਾਂ ਭਰਿਆ,ਆਓ ਬੂਟੇ ਲਾਈਏ।

ਤੀਆਂ ਤਾਂ ਹੁਣ ਘੰਟਾ ਈ ਲੱਗਦੀਆਂ,ਨਾ ਇਹ ਗੱਲ ਦਿਲੋਂ ਭੁਲਾਈਏ।

ਇਸ ਵਾਰ ਤਾਂ ਪਹਿਲੀ ਸਾਉਣ ਨੂੰ,ਰੱਬ ਨਿਛਾ ਹੈ ਕਰ ਗਿਆ,

ਮੇਘਲਾ ਜੰਮ ਕੇ ਵਰਸ ਗਿਆ, ਸਦਕੇ ਉਸ ਤੋਂ ਜਾਈਏ।

ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ,ਆਪਾਂ ਸੱਭ ਹੀ ਜਾਣੀਏਂ,

ਬੂਟੇ ਲਾਈਏ ਪਾਲੀਏ ਤੇ,ਆਪਣਾ ਫਰਜ਼ ਨਿਭਾਈਏ।

ਬੁਢੇ ਦਰੱਖਤ ਕੱਟ ਦੇਈਏ,ਪਰ ਛੇੜੀਏ ਨਾ ਜਵਾਨਾਂ ਨੂੰ,

ਅਕਾਲਪੁਰਖ ਨੂੰ ਹੋਰ ਦੋਸਤੋ, ਆਪਾਂ ਨਾ ਅਜਮਾਈਏ।

ਹਰ ਪਰਿਵਾਰ ਹੀ ਕਰੇ ਤੁਹੱਈਆ, ਬੂਟੇ ਨਵੇਂ ਲਗਾਵਣ ਦਾ,

ਆਪ ਲਗਾਈਏ ਆਂਢ ਗੁਆਂਢ ਤੇ ਹੋਰਾਂ ਨੂੰ ਉਕਸਾਈਏ।

ਨਵੇਂ ਪੌਦੇ ਛਾਂ ਵਾਲੇ ਤੇ ਫਲਾਂ ਵਾਲੇ ਇਸੇ ਮਹੀਨੇ ਲੱਗਣ,

ਸਾਵਨ ਦੇ ਮਹੀਨੇ ਇਹ ਗੱਲ ਸਭਨਾਂ ਨੂੰ ਸਮਝਾਈਏ।

ਸੁੱਖ ਸ਼ਾਂਤੀ ਨਾਲ ਇਹ ਲੰਘੇ ਮਹੀਨਾ ਭਾਗਾਂ ਭਰਿਆ,

ਦੱਦਾਹੂਰੀਆ ਕੀਟ ਪਤੰਗੇ ਕੋਲੋਂ ਸਦਾ ਹੀ ਆਪਣਾ ਆਪ ਬਚਾਈਏ।

ਵਾਤਾਵਰਣ ਤਾਂ ਨਾਲ਼ ਦਰੱਖਤਾਂ ਖ਼ੁਸ਼ਗਵਾਰ ਰਹਿਣਾ ਹੈ,

ਇਹੀ ਸੋਚ ਆਓ ਦੋਸਤੋ ਸਾਰੇ ਹੀ ਅਪਣਾਈਏ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਕ੍ਰਿਕਟ ਖਿਡਾਰੀ ਸੰਨੀ ਨੂੰ ਕੀਤਾ ਸਨਮਾਨਿਤ

 ਜਗਰਾਉ 17 ਜੁਲਾਈ  (ਅਮਿਤਖੰਨਾ,,ਅਮਨਜੋਤ )  ਸਥਾਨਕ ਬਲਿਊ ਸਟਾਰ ਕ੍ਰਿਕਟ ਕਲੱਬ ਤੇ ਲੇਜੈਂਡ ਕ੍ਰਿਕਟ ਕਲੱਬ ਮੈਂਬਰਾਂ ਨੇ ਸੀਨੀਅਰ ਕ੍ਰਿਕਟ ਖਿਡਾਰੀ ਤੇ ਬੀਐੱਮਐੱਸ ਕ੍ਰਿਕਟ ਅਕੈਡਮੀ ਦੇ ਕੋਚ ਹਰਪ੍ਰਰੀਤ ਸਿੰਘ ਸੰਨੀ ਨੂੰ ਕੈਨੇਡਾ ਕ੍ਰਿਕਟ ਸੀਜ਼ਨ ਖੇਡਣ ਲਈ ਚੁਣੇ ਜਾਣ 'ਤੇ ਸਨਮਾਨਿਤ ਕੀਤਾ।ਸੰਨੀ ਨੂੰ ਸਨਮਾਨਿਤ ਕਰਦਿਆਂ ਬਲਜੀਤ ਸਿੰਘ ਸੋਨੂੰ, ਕਮਲ, ਸੁਰਿੰਦਰ ਪਾਲ ਵਿਜ, ਜੈ ਸੂਰੀਆ, ਰਾਹੁਲ ਖਿਡਾਰੀਆਂ ਨੇ ਦੱਸਿਆ ਕਿ ਜਗਰਾਓਂ ਸ਼ਹਿਰ ਦੇ ਸੀਨੀਅਰ ਕ੍ਰਿਕਟ ਖਿਡਾਰੀ ਤੇ ਬੀਐੱਮਐੱਸ ਕ੍ਰਿਕਟ ਅਕੈਡਮੀ ਦੇ ਕੋਚ ਹਰਪ੍ਰਰੀਤ ਸਿੰਘ ਸੰਨੀ ਨੂੰ ਕੈਨੇਡਾ ਕ੍ਰਿਕਟ ਸੀਜ਼ਨ ਖੇਡਣ ਲਈ ਚੁਣਿਆ ਗਿਆ ਹੈ। ਉਨ੍ਹਾਂ ਦੱਸਿਆ ਵੈਸਟ ਵੈਨਕੂਵਰ ਕ੍ਰਿਕਟ ਕਲੱਬ ਦੇ ਸਾਬਕਾ ਕੈਪਟਨ ਜਸਪ੍ਰਰੀਤ ਧਾਲੀਵਾਲ ਨੇ ਸੰਨੀ ਦੀ ਕ੍ਰਿਕਟ ਪ੍ਰਤੀ ਲਗਨ ਤੇ ਉਸ ਦੀ ਵਧੀਆ ਖੇਡ ਨੂੰ ਦੇਖਦੇ ਹੋਏ ਉਸ ਨੂੰ ਵੈਸਟ ਵੈਨਕੂਵਰ ਕ੍ਰਿਕਟ ਕਲੱਬ ਕੈਨੇਡਾ ਵੱਲੋਂ ਖੇਡਣ ਦਾ ਮੌਕਾ ਦਿੱਤਾ ਹੈ।ਉਨ੍ਹਾਂ ਦੱਸਿਆ ਸੰਨੀ ਤਿੰਨ ਮਹੀਨੇ ਲਈ ਉੱਥੋਂ ਦੇ ਕਲੱਬ ਵੱਲੋਂ ਖੇਡਣਗੇ। ਸੰਨੀ ਦੀ ਇਸ ਚੋਣ 'ਤੇ ਗਿੰਨੀ, ਸਤਵਿੰਦਰ ਸਿੰਘ, ਰਿਸ਼ਭ, ਹਰਮਨ, ਸਚਿਨ, ਧਰਮਵੀਰ ਬੱਗਾ, ਡਿੰਪਲ ਤਨੇਜਾ, ਨਿਰਵੈਰ ਸਿੰਘ ਨੀਲਾ, ਰਾਜਨ ਖੁਰਾਣਾ, ਸੁੱਖ, ਸੰਦੀਪ, ਦੀਪਾ, ਡਾਕਟਰ ਸੁੰਦਰ, ਪੱਪਾ ਸਮੇਤ ਖਿਡਾਰੀਆਂ ਨੇ ਵਧਾਈ ਦਿੱਤੀ।

ਇਨਸਾਫ਼ ਲਈ ਧਰਨਾ 116ਵੇਂ ਦਿਨ ਵੀ ਜਾਰੀ !

ਹਲਕਾ ਵਿਧਾਇਕ ਬੀਬੀ ਮਾਣੂੰਕੇ ਅਸਤੀਫਾ ਦੇਵੇ-ਸੰਘਰਸ਼ ਕਮੇਟੀ
ਜਗਰਾਉਂ 16 ਜੁਲਾਈ( ਗੁਰਕੀਰਤ ਜਗਰਾਉਂ ) ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋਂ, ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ, ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਬਲ਼ਦੇਵ ਸਿੰਘ, ਭਾਰਤੀ ਕਿਸਾਨ ਯੂਨੀਅਨ(ਡਕੌਂਦਾ) ਦੇ ਲੋਕਲ ਆਗੂ ਜੱਗਾ ਸਿੰਘ ਢਿਲੋਂ ਤੇ ਰਾਮਤੀਰਥ ਸਿੰਘ ਲੀਲ੍ਹਾ ਨੇ ਪ੍ਰੈਸ ਨੂੰ ਜਾਰੀ ਇੱਕ ਬਿਆਨ ਰਾਹੀਂ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਤੋਂ ਤੁਰੰਤ ਪ੍ਰਭਾਵ ਅਸਤੀਫਾ ਮੰਗਿਆ ਹੈ ਕਿਉਂਕਿ ਜੇਕਰ ਵਿਧਾਇਕਾ ਬੀਬੀ ਆਮ ਲੋਕਾਂ ਦੇ ਜ਼ਾਇਜ਼ ਮਾਮਲਿਆਂ ਨੂੰ ਹੱਲ਼ ਕਰਵਾ ਕੇ ਲੋਕਾਂ ਨੂੰ ਨਿਆਂ ਨਹੀਂ ਦਿਵਾ ਸਕਦੀ ਅਤੇ ਵਿਧਾਇਕਾ ਦੀ ਹਾਈ ਕਮਾਂਡ ਵਿੱਚ ਕਿਤੇ ਸੁਣਵਾਈ ਨਹੀਂ ਹੈ ਤਾਂ ਬੀਬੀ ਮਾਣੂੰਕੇ ਨੂੰ ਤੁਰੰਤ ਪ੍ਰਭਾਵ ਅਸਤੀਫਾ ਦੇ ਦੇਣਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ 23 ਮਾਰਚ ਤੋਂ ਥਾਣਾ ਸਿਟੀ ਮੂਹਰੇ ਸ਼ੁਰੂ ਕੀਤਾ ਅਣਮਿਥੇ ਸਮੇਂ ਦਾ ਧਰਨਾ ਅੱਜ116ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ ਅਤੇ ਪ੍ਰਸਤਾਵਿਤ ਪ੍ਰੋਗਰਾਮ ਅਨੁਸਾਰ ਜਨਤਕ ਜੱਥੇਬੰਦੀਆਂ ਵਲੋਂ ਰਿਸ ਵਜੋਂ 22 ਜੁਲਾਈ ਨੂੰ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਦੇ ਘਰ ਦਾ ਘਿਰਾਓ ਕਰਨ ਦਾ ਅੈਲ਼ਾਨ ਵੀ ਕੀਤਾ ਗਿਆ। ਪ੍ਰੈਸ ਨੂੰ ਜਾਰੀ ਇੱਕ ਵੱਖਰੇ ਬਿਅਾਨ 'ਚ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ, ਦਰਸ਼ਨ ਸਿੰਘ ਧਾਲੀਵਾਲ ਤੇ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੇ ਆਪਣੇ ਦੁੱਖਾਂ-ਦਰਦਾਂ ਦੇ ਨਿਪਟਾਰੇ ਲਈ ਬੀਬੀ ਮਾਣੂੰਕੇ ਨੂੰ ਵੋਟਾਂ ਪਾਕੇ ਅੈਮ.ਅੈਲ਼.ਏ. ਬਣਾਇਆ ਸੀ ਪਰ ਜੇਕਰ ਅੈਮ.ਅੈਲ਼.ਏ. ਲੋਕਾਂ ਦੀਆਂ ਮੁਸੀਬਤਾਂ ਹੱਲ਼ ਨਹੀਂ ਕਰ ਸਕਦੀ ਤਾਂ ਉਸ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਤਾਂ ਕਿ ਲੋਕ ਕਿਸੇ ਯੋਗ ਵਿਅਕਤੀ ਨੂੰ ਚੁਣ ਸਕਣ, ਜੋ ਲੋਕਾਂ ਦੇ ਦੁੱਖਾਂ ਦਾ ਨਿਪਟਾਰਾ ਕਰਨ ਦੇ ਯੋਗ ਹੋਵੇ। ਇਸ ਸਮੇਂ ਬੀਕੇਯੂ (ਡਕੌਂਦਾ) ਦੇ ਆਗੂ ਰਾਮਤੀਰਥ ਸਿੰਘ ਲੀਲ੍ਹਾ ਤੇ ਬਾਬਾ ਬੰਤਾ ਸਿੰਘ ਡੱਲਾ, ਕੁੰਢਾ ਸਿੰਘ ਕਾਉਂਕੇ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ (ਰਜ਼ਿ.) ਦੇ ਆਗੂ ਹਰੀ ਸਿੰਘ ਚਚਰਾੜੀ ਤੇ ਅੰਗਰੇਜ਼ ਸਿੰਘ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ ਕੋਠੇ ਪੋਨਾ ਤੇ ਜਿੰਦਰ ਸਿੰਘ ਮਾਣੂੰਕੇ, ਜਬਰ ਜੁਲਮ ਵਿਰੋਧੀ ਫਰੰਟ ਦੇ ਆਗੂ ਕੁਲਦੀਪ ਸਿੰਘ ਚੌਹਾਨ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਅਮਰਜੀਤ ਸਿੰਘ, ਮੇਵਾ ਸਿੰਘ, ਜੱਥੇਦਾਰ ਚੜ੍ਤ ਸਿੰਘ ਬਾਰਦੇਕੇ, ਜੱਥੇਦਾਰ ਮੋਹਣ ਸਿੰਘ, ਲੈਕਚਰਾਰ ਹਰਭਜਨ ਸਿੰਘ, ਜਗਰੂਪ ਸਿੰਘ ਨੇ ਕਿਹਾ ਕਿ ਸਿਰਫ਼ ਇਲਾਕੇ ਦੇ ਲੋਕ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਦੇ ਲੋਕ ਥੋੜ੍ਹੇ ਸਮੇਂ ਦੇ ਅੰਦਰ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਅੱਕ ਚੁੱਕੇ ਹਨ। ਜ਼ਿਕਰਯੋਗ ਹੈ ਕਿ ਸਥਾਨਕ ਥਾਣੇ ਮੂਹਰੇ ਪੱਕਾ ਮੋਰਚਾ ਲਗਾਈ ਬੈਠੇ ਧਰਨਾਕਾਰੀਆਂ ਨੇ 22 ਜੁਲਾਈ ਨੂੰ ਹਲਕਾ ਵਿਧਾਇਕ ਦੇ ਘਰ ਦਾ ਘਿਰਾਓ ਕਰਕੇ ਆਪਣਾ ਰੋਸ ਦਰਜ ਕਰਵਾਉਣਗੇ।

ਜਗਰਾਉਂ ਦੇ ਪਹਿਲੇ ਆਈ ਪੀ ਐੱਸ ਬਣੇ ਉਮੇਸ਼ ਗੋਇਲ ਦਾ ਆਰ ਕੇ ਹਾਈ ਸਕੂਲ ਚ ਸਨਮਾਨ ਹੋਇਆ  

ਜਗਰਾਉ 15 ਜੁਲਾਈ  (ਅਮਿਤਖੰਨਾ) ਜਗਰਾਉਂ ਦੇ ਸਭ ਤੋਂ ਪਹਿਲਾਂ ਬਣੇ ਆਈਪੀਐੱਸ ਉਮੇਸ਼ ਗੋਇਲ ਦਾ ਅੱਜ ਆਰ ਕੇ ਹਾਈ ਸਕੂਲ ਜਗਰਾਉਂ ਦੀ ਮੈਨੇਜਮੇਂਟ ਸਟਾਫ ਅਤੇ ਬੱਚਿਆਂ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਉਮੇਸ਼ ਗੋਇਲ ਦੀ ਮਾਤਾ ਸ਼ਰਮੀਲਾ ਗੋਇਲ ਨੂੰ ਵੀ ਸਨਮਾਨਤ ਕੀਤਾ ਗਿਆ  ਇਸ ਮੌਕੇ ਬੋਲਦੇ ਹੋਏ ਉਮੇਸ਼ ਗੋਇਲ ਨੇ ਕਿਹਾ ਕਿ ਮੈਂ ਅੱਜ ਜਿਸ ਮੁਕਾਮ ਤੇ ਪਹੁੰਚਿਆ ਹਾਂ ਉਸ ਤੱਕ ਪਹੁੰਚਣ ਲਈ ਮੈਂ ਇਸ ਸਕੂਲ ਦੇ ਸੰਸਥਾ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜੀਵਨ ਤੋਂ ਬਹੁਤ  ਪ੍ਰੇਰਨਾ  ਲਿਤੀ ਹੈ ਇਸ ਮੌਕੇ ਹਮੇਸ਼ਾ ਹੀ ਆਪਣੇ ਸ਼ਹਿਰ ਜਗਰਾਉਂ ਦੀ ਸੇਵਾ ਕਰਨ ਦੀ ਗੱਲ ਕਹੀ ਇਸ ਮੌਕੇ ਸਕੂਲ ਦੇ ਪ੍ਰਧਾਨ ਐਡਵੋਕੇਟ ਨਵੀਨ ਗੁਪਤਾ ਮੈਨੇਜਰ ਰਜਿੰਦਰ ਜੈਨ ਅਤੇ ਮੈਂਬਰ ਡਾ ਮਦਨ ਮਿੱਤਲ ਨੇ ਵੀ ਉਮੇਸ਼ ਗੋਇਲ ਦੀ ਪ੍ਰਾਪਤੀ ਤੇ ਵਧਾਈਆਂ ਦਿੱਤੀਆਂ  ਮੰਚ ਸੰਚਾਲਨ ਕੈਪਟਨ ਨਰੇਸ਼ ਵਰਮਾ ਪ੍ਰਿੰਸੀਪਲ ਨੇ ਬਾਖੂਬੀ ਨਿਭਾਈ ਇਸ ਮੌਕੇ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ,ਐਡਵੋਕੇਟ ਨਵੀਨ ਗੁਪਤਾ, ਰਜਿੰਦਰ ਜੈਨ, ਕੰਚਨ ਗੁਪਤਾ, ਸੁਰਿੰਦਰ ਮਿੱਤਲ ,ਪ੍ਰੇਮ ਨਾਥ ਗਰਗ, ਰਾਕੇਸ਼ ਗੋਇਲ, ਸੰਦੀਪ ਗੋਇਲ, ਸ਼ਰਮੀਲਾ ਗੋਇਲ, ਤਮੰਨਾ ਗੋਇਲ ,ਰੋਹਨ ਗੋਇਲ, ਅੰਜੂ ਗੋਇਲ ,ਸੀਮਾ ਸ਼ਰਮਾ ,ਪਰਮਜੀਤ ਉੱਪਲ ਤੇ ਆਂਚਲ ਹਾਜ਼ਰ ਸਨ

ਜਗਰਾਉਂ ਪਾਵਰਕਾਮ ਵਿਭਾਗ ਵੱਲੋਂ  ਬਿਜਲੀ ਫੀਡਰਾਂ ਅਤੇ ਸਬ ਸਟੇਸ਼ਨ ਅੱਜ 14 ਜੁਲਾਈ ਨੂੰ ਮੁਰੰਮਤ ਕੀਤੀ ਜਾਵੇਗੀ

ਜਗਰਾਉ 14 ਜੁਲਾਈ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਜਗਰਾਉਂ ਪਾਵਰਕਾਮ ਵਿਭਾਗ ਵੱਲੋਂ  ਬਿਜਲੀ ਫੀਡਰਾਂ ਅਤੇ ਸਬ ਸਟੇਸ਼ਨ ਅੱਜ 14 ਜੁਲਾਈ ਨੂੰ ਮੁਰੰਮਤ ਕੀਤੀ ਜਾਵੇਗੀ  । ਇਸ ਸੰਬੰਧੀ ਜਗਰਾਉਂ ਪਾਵਰਕੌਮ ਦੇ ਐਸਡੀਓ ਗੁਰਪ੍ਰੀਤ ਸਿੰਘ ਕੰਗ ਨੇ ਦੱਸਿਆ ਕਿ ਜਗਰਾਉਂ ਦੇ ਸਿਟੀ ਫੀਡਰ ਨੰਬਰ 2, 4, 10,  ਮਿੱਲ ਨੰਬਰ 1, 3 ਅਤੇ ਬੋਦਲਵਾਲਾ ਫੀਡਰ  ਦੀ ਮੁਰੰਮਤ   ਦਾ ਪ੍ਰੋਗਰਾਮ ਤੈਅ ਕੀਤਾ ਗਿਆ ਹੈ । ਜਿਸ ਨੂੰ ਲੈ ਕੇ ਸਵੇਰੇ ਦੱਸ ਵਜੇ ਤੋਂ ਇੱਕ ਵਜੇ ਤੱਕ ਇਨ੍ਹਾਂ ਏਰੀਆ ਵਿਚ ਬਿਜਲੀ ਬੰਦ ਰਹੇਗੀ।  ਐਸ ਡੀ ਓ ਕੰਗ ਨੇ ਦੱਸਿਆ ਕਿ ਜਿਨ੍ਹਾਂ ਇਲਾਕਿਆਂ ਵਿੱਚ ਮੁਰੰਮਤ ਹੋਣੀ ਹੈ। ਉਨ੍ਹਾਂ ਨਾਲ ਸਬੰਧਤ ਤਹਿਸੀਲ ਰੋਡ , ਹੀਰਾ ਬਾਗ , ਸ਼ਕਤੀ ਨਗਰ , ਰੀਗਲ ਮਾਰਕੀਟ , ਗੁਰੂ ਤੇਗ ਬਹਾਦਰ ਮੁਹੱਲਾ,  ਕਮਲ ਚੌਕ, ਗ੍ਰੀਨ ਸਿਟੀ, ਦਸਮੇਸ਼ ਨਗਰ, ਕੋਰਟ ਕੰਪਲੈਕਸ ,ਐਸਡੀਐਮ ਦਫ਼ਤਰ, ਕੱਚਾ ਮਲਕ ਰੋਡ , ਸੁੰਦਰਨਗਰ, ਗੋਲਡਨ ਬਾਗ , ਪੰਜਾਬੀ ਬਾਗ , ਸੈਂਟਰਲ ਸਿਟੀ, ਮੋਤੀਬਾਗ, ਈਸਟ ਮੋਤੀਬਾਗ, ਕਪੂਰ ਇਨਕਲੇਵ, ਕੋਠੇ ਸ਼ੇਰਜੰਗ, ਕੋਠੇ ਫ਼ਤਿਹਦੀਨ, ਕੋਠੇ ਬੱਗੂ , ਸ਼ੇਰਪੁਰਾ ਰੋਡ , ਪਿੰਡ ਅਲੀਗਡ਼੍ਹ , ਲੁਧਿਆਣਾ ਰੋਡ, ਪਿੰਡ ਬੋਦਲਵਾਲਾ , ਪਿੰਡ ਸਵੱਦੀ ਖੁਰਦ, ਪਿੰਡ ਰਾਮਗੜ੍ਹ ਭੁੱਲਰ, ਪਿੰਡ ਚੀਮਨਾ ਅਤੇ ਪਿੰਡ ਮਲਸੀਹਾਂ ਭਾਈਕੇ  ਵਿਖੇ ਬਿਜਲੀ ਬੰਦ ਰਹੇਗੀ  ।

ਸ੍ਰੀਮਤੀ ਸਤੀਸ਼ ਗੁਪਤਾ ਜੀ ਦੇ ਜਨਮ ਦਿਨ ਦੇ ਸੰਦਰਭ ਵਿੱਚ ਸਕੂਲ ਵਿਖੇ ਹਵਨ ਕਰਵਾਇਆ

ਜਗਰਾਉ 12 ਜੁਲਾਈ  (ਅਮਿਤਖੰਨਾ)ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਦੇ ਸੰਰੱਖਿਅਕ ਸ੍ਰੀ ਬਲਰਾਜ ਕ੍ਰਿਸ਼ਣ ਗੁਪਤਾ ਜੀ ਦੀ ਸੁਪਤਨੀ ਸ੍ਰੀਮਤੀ ਸਤੀਸ਼ ਗੁਪਤਾ ਜੀ ਦੇ ਜਨਮ ਦਿਨ ਦੇ ਸੰਦਰਭ ਵਿੱਚ ਸਕੂਲ ਵਿਖੇ ਹਵਨ ਕਰਵਾਇਆ ਗਿਆ।ਇਸ ਸ਼ੁਭ ਮੌਕੇ ਤੇ ਸਕੂਲ ਦੇ ਪੈਟਰਨ ਸਰਦਾਰ ਰਵਿੰਦਰ ਸਿੰਘ ਵਰਮਾ ਜੀ, ਪ੍ਰਬੰਧਕ ਐਡਵੋਕੇਟ ਵਿਵੇਕ ਭਾਰਦਵਾਜ ਜੀ, ਸ੍ਰੀ ਦਰਸ਼ਨ ਲਾਲ ਸ਼ਮੀ ਜੀ, ਸ੍ਰੀ ਅਮਿਤ ਸਿੰਗਲ ਜੀ, ਸੰਘ ਪ੍ਰਚਾਰਕ ਸ੍ਰੀ ਲਵਨੀਸ਼ ਕੁਮਾਰ ਜੀ, ਐਮ. ਐਲ. ਬੀ. ਗੁਰੂਕੁਲ ਦੇ ਪ੍ਰਧਾਨ ਅਤੇ ਵਿਭਾਗ ਸਚਿਵ ਸ਼੍ਰੀ ਦੀਪਕ ਗੋਇਲ ਜੀ, ਐਮ. ਐਲ. ਬੀ. ਗੁਰੂਕੁਲ ਦੇ ਪ੍ਰਿੰਸੀਪਲ ਸ੍ਰੀਮਤੀ ਸੁਮਨ ਅਰੋੜਾ ਜੀ, ਪ੍ਰਿੰਸੀਪਲ ਸ਼੍ਰੀਮਤੀ ਨੀਲੂ ਨਰੂਲਾ ਜੀ,ਸਮੂਹਸਟਾਫਅਤੇਬੱਚੇਸ਼ਾਮਲਸਨ।ਇਸ ਮੌਕੇ ਤੇ ਸਕੂਲ ਦੇ ਸਰਪ੍ਰਸਤ ਅਮਰੀਕਾ ਨਿਵਾਸੀ ਮਾਨਯੋਗ ਸ੍ਰੀ ਬਲਰਾਜ ਕ੍ਰਿਸ਼ਨ ਗੁਪਤਾ ਜੀ ਨੇ ਆਪਣੀ ਪਤਨੀ ਸ੍ਰੀਮਤੀ ਸਤੀਸ਼ ਗੁਪਤਾ ਜੀ ਦੀ ਨਿੱਘੀ ਯਾਦ ਵਿਚ ਆਫਿਸ ਸਟਾਫ ਅਤੇ ਸੇਵਾਦਾਰਾਂ ਨੂੰ 1100/- ਰੁਪਏ ਅਤੇ ਮਠਿਆਈ ਦੇ ਡੱਬੇ ਭੇਟ ਵਜੋਂ ਭੇਜੇ।ਅੰਤ ਵਿੱਚ ਸਮੂਹ ਸਟਾਫ ਅਤੇ ਬੱਚਿਆਂ ਨੂੰ ਪ੍ਰਸ਼ਾਦ ਦਾ ਵਿਤਰਨ ਕਰਕੇ ਇਸ ਪਵਿੱਤਰ ਸਮਾਰੋਹ ਦਾ ਸਮਾਪਨ ਕੀਤਾਗਿਆ।

ਪੰਜਾਬ ਪੁਲਸਿ ਦਾ ਵਤੀਰਾ ਲੋਕ ਵਰਿੋਧੀ-ਜਸਦੇਵ ਲਲਤੋਂ

ਧਰਨਾਕਾਰੀ 107ਵੇਂ ਦਨਿ ਵੀ ਗਰਜ਼ੇ ਧਰਨੇ 'ਚ ! 
ਜਗਰਾਉ,ਹਠੂਰ,7,ਜੁਲਾਈ-(ਕੌਸ਼ਲ ਮੱਲ੍ਹਾ)-ਅੱਜ 107ਵੇਂ ਦਨਿ ਥਾਣਾ ਸਟਿੀ ਜਗਰਾਉ ਮੂਹਰੇ ਬੈਠੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਆਿਂ ਦਸਮੇਸ਼ ਕਸਿਾਨ ਮਜ਼ਦੂਰ ਯੂਨੀਅਨ (ਰਜ਼:ਿ),  ਮਜ਼ਦੂਰ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਅਵਤਾਰ ਸੰਿਘ ਰਸੂਲਪੁਰ ਤੇ ਸਕੱਤਰ ਸੁਖਦੇਵ ਸੰਿਘ ਮਾਣੂੰਕੇ ਨੇ ਕਹਿਾ ਕ ਿਗਰੀਬ ਲੋਕਾਂ 'ਤੇ ਅੱਤਆਿਚਾਰਾਂ ਦੇ ਦਰਜ ਮਾਮਲਆਿਂ 'ਚ ਨਾਮਜ਼ਦ ਪੁਲਸਿ ਕਰਮਚਾਰੀਆਂ ਖਲਿਾਫ਼ ਕਾਰਵਾਈ ਕਰਨ ਵੱਿਚ ਸੀਨੀਅਰ ਪੁਲਸਿ ਅਧਕਿਾਰੀਆਂ  ਅਤੇ ਪੰਜਾਬ ਸਰਕਾਰ ਦਾ ਵਤੀਰਾ ਪੂਰੀ ਤਰ੍ਹਾਂ ਲੋਕ ਵਰਿੋਧੀ ਹੈ। ਉਨ੍ਹਾਂ ਕਹਿਾ ਕ ਿਪੰਜਾਬ ਸਰਕਾਰ ਸੰਘਰਸ਼ੀਲ ਲੋਕਾਂ ਦਾ ਸਬਰ ਜੰਿਨਾਂ ਮਰਜ਼ੀ ਪਰਖ ਲਵੇ ਪਰ ਕਰਿਤੀ ਲੋਕ ਇਨਸਾਫ਼ ਲੈ ਕੇ ਦਮ ਲੈਂਦੇ ਨੇ, ਇਹ ਪੰਜਾਬ ਦਾ ਇਤਹਿਾਸ ਹੈ।ਉਨ੍ਹਾਂ ਕਹਿਾ ਪੁਲਸਿ ਦੇ ਅੱਤਆਿਚਾਰਾਂ ਖਲਿਾਫ਼ ਜੰਗ ਲਈ ਇਲਾਕੇ ਦੀਆਂ ਸਾਰੀਆਂ ਹੀ ਜਨਤਕ ਜੱਥੇਬੰਦੀਆਂ ਦੀ ਸਾਂਝੀ ਮੀਟੰਿਗ 10 ਜੁਲਾਈ ਨੂੰ ਬੁਲਾਈ ਗਈ ਹੈ। ਇਸ ਦੇ ਨਾਲ-ਨਾਲ ਲੋਕਾਂ ਦੀ ਲਾਮਬੰਦੀ ਲਈ ਇਲਾਕੇ ਦੇ ਪੰਿਡਾਂ 'ਚ ਮੀਟੰਿਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਹਿਾ ਕ ਿਆਉਣ ਵਾਲੇ ਦਨਿਾਂ ਵੱਿਚ ਇੱਕ ਲਾਮਸਿਾਲ ਇਕੱਠ ਕੀਤਾ ਜਾਵੇਗਾ। ਅੱਜ ਦੇ ਧਰਨੇ ਚ ਪਹੁੰਚੇ ਦਸਮੇਸ਼ ਕਸਿਾਨ ਮਜ਼ਦੂਰ ਯੂਨੀਅਨ (ਰਜ਼.ਿ) ਦੇ ਹਰੀ ਸੰਿਘ ਚਚਰਾੜੀ, ਕਰਿਤੀ ਕਸਿਾਨ ਯੂਨੀਅਨ ਦੇ ਗੁਰਚਰਨ ਸੰਿਘ ਬਾਬੇਕਾ, ਭਾਰਤੀ ਕਸਿਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਕੁੰਢਾ ਸੰਿਘ ਕਾਉਂਕੇ, ਜੱਗਾ ਸੰਿਘ ਢਲਿੋਂ ਤੇ ਰਾਮਤੀਰਥ ਸੰਿਘ ਲੀਲ੍ਹਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤਾਵਰ ਸੰਿਘ ਜਗਰਾਉਂ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਬਲਦੇਵ ਸੰਿਘ ਫੌਜੀ, ਕੁਲਦੀਪ ਸੰਿਘ ਚੌਹਾਨ, ਬਲਵੀਰ ਸੰਿਘ ਸਬੱਦੀ , ਪਵਨਦੀਪ ਸੰਿਘ ਕੁਲਾਰ, ਪਰਮਜੀਤ ਸੰਿਘ ਲੋਪੋ ਨੇ ਕਹਿਾ ਕ ਿ107 ਦਨਿ ਬੀਤਣ ਦੇ ਬਾਵਜੂਦ ਕੋਈ ਸੁਣਵਾਈ ਨਾਂ ਹੋਣੀ ਲੋਕਤੰਤਰਕਿ  ਕਹੇ ਜਾਂਦੇ ਢੰਚੇ ਦੀ ਪੋਲ ਖੋਲ ਰਹੇ ਹਨ। ਉਨ੍ਹਾਂ ਇਹ ਵੀ ਕਹਿਾ ਕ ਿਭਗਵੰਤ ਮਾਨ ਦੀ ਸਰਕਾਰ ਨੇ ਗਰੀਬਾਂ ਦੇ ਮਾਮਲਆਿਂ ਨੂੰ ਹਾਸ਼ੀਏ 'ਤੇ ਰੱਖਆਿ ਹੋਇਆ ਹੈ। ਕਸਿਾਨ ਸਭਾ ਦੇ ਆਗੂ ਨਰਿਮਲ ਸੰਿਘ ਧਾਲੀਵਾਲ ਨੇ ਕਹਿਾ ਕ ਿਗਰੀਬ ਲੋਕਾਂ ਨੂੰ ਨਆਿਂ ਦੇਣ ਦੇ ਮੁੱਦੇ 'ਤੇ "ਆਪ" ਸਰਕਾਰ ਬਲਿਕੁੱਲ ਫੇਲ਼ ਸਾਬਤ ਹੋ ਰਹੀ ਹੈ। ਉਨ੍ਹਾਂ ਆਮ ਅਦਮੀ ਦੇ ਹਲਕਾ ਵਧਿਾਇਕ ਨੂੰ ਵੀ ਗਰੀਬ ਵਰਿੋਧੀ ਦੱਸਆਿ। ਦੱਸਣਯੋਗ ਹੈ ਕ ਿਪੁਲਸਿ ਅੱਤਆਿਚਾਰ ਕਾਰਨ ਮਰ ਚੁੱਕੀ ਕੁਲਵੰਤ ਕੌਰ ਰਸੂਲਪੁਰ ਦੇ ਮਾਮਲੇ ਚ ਨਆਿਂ ਵਾਸਤੇ 23 ਮਾਰਚ ਤੋਂ ਥਾਣੇ ਅੱਗੇ ਮੋਰਚਾ ਲਗਾਇਆ ਹੋਇਆ ਹੈ।ਅੱਜ 107ਵੇਂ ਦਨਿ ਧਰਨੇ ਵੱਿਚ ਨਹਿੰਗ ਚੜ੍ਤ ਸੰਿਘ ਗਗੜਾ, ਰਾਮ ਸੰਿਘ ਹਠੂਰ, ਸੋਨੀ ਜਗਰਾਉਂ ਆਦ ਿਹਾਜ਼ਰ ਸਨ।