You are here

ਲੁਧਿਆਣਾ

ਭੇਦਭਰੀ ਹਾਲਤ ਵਿੱਚ ਲੜਕੀ ਲਾਪਤਾ

ਲੁਧਿਆਣਾ ਖਬਰਨਾਮਾ ( ਸ ਹਰਵਿੰਦਰ ਭੰਵਰਾ ਦੀ ਰਿਪੋਟ ) 
           ਥਾਣਾ ਡਾਬਾ ਅਧੀਨ ਪੈਂਦੇ ਇਲਾਕੇ ਦੇ ਵਾਸੀ ਜਗਜੀਤ ਸਿੰਘ ਪੁੱਤਰ ਲੇਟ ਕਰਨੈਲ ਸਿੰਘ ਨੇ ਗੁਰਮੀਤ ਸਿੰਘ ਪੁੱਤਰ ਕੁਲਦੀਪ ਸਿੰਘ ਦੇ ਖਿਲਾਫ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਘਟਨਾ ਵਾਲੇ ਦਿਨ ਉਸਦੀ ਭੈਣ ਪਰਵਿੰਦਰ ਕੌਰ ਘਰੋਂ ਬਿਨ੍ਹਾਂ ਕੁੱਝ ਪੁੱਛੇ ਕਿਧਰੇ ਚਲੀ ਗਈ ਤੇ ਘਰ ਵਾਪਿਸ ਨਹੀਂ ਆਈ। ਜਿਸ ਸਬੰਧੀ ਪੜਤਾਲ ਕਰਨ ਤੇ’ ਪਤਾ ਲੱਗਾ ਕਿ ਉਸਦੀ ਭੈਣ ਨੂੰ ਉਕਤ ਦੋਸ਼ੀ ਗੁਰਮੀਤ ਸਿੰਘ ਨੇ ਆਪਣੇ ਨਾਲ ਕਿਸੇ ਖਾਸ ਮੰਤਵ ਲਈ ਕਿਧਰੇ ਲੁਕਾ ਛੁਪਾ ਕੇ ਰੱਖਿਆ ਹੋਇਆ ਹੈ। ਕੇਸ ਦੀ ਜਾਂਚ ਤਫਤੀਸੀ ਅਫਸਰ ਸੁਖਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।

ਸ਼ਰੇਆਮ ਦੜ੍ਹਾ ਸੱਟਾ ਲਗਾਉਂਦੇ ਗ੍ਰਿਫਤਾਰ

ਲੁਧਿਆਣਾ ਖਬਰਨਾਮਾ ( ਸ ਹਰਵਿੰਦਰ ਭੰਵਰਾ ਦੀ ਰਿਪੋਟ ) 
             ਥਾਣਾ ਡਵੀਜਨ ਨੰ 3 ਅਧੀਨ ਪੈਂਦੇ ਇਲਾਕੇ ਦੇ ਵਾਸੀ ਨਰਿੰਜਣ ਸਿੰਘ, ਮਦਨ ਲਾਲ, ਮਦਨ ਗੋਪਾਲ, ਅਰਵਿੰਦਰ ਸਿੰਘ, ਹਰੀਸ ਕੁਮਾਰ ਅਤੇ ਰਮੇਸ ਨੂੰ ਪੁਲਿਸ ਪਾਰਟੀ ਨੇ ਉਸ ਸਮੇਂ ਗ੍ਰਿਫਤਾਰ ਕਰ ਲਿਆ ਜਦੋਂ ਪੁਲਿਸ ਪਾਰਟੀ ਚੈਕਿੰਗ ਦੇ ਸਬੰਧ ਵਿੱਚ ਖੁਆਜਾ ਕੋਠੀ ਚੌਂਕ ਮੌਜੂਦ ਸੀ ਤਾਂ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਉਕਤ ਦੋਸ਼ੀ ਬਰਾਊਨ ਹੋਟਲ ਬਰਾਊਨ ਰੋਡ ਰੋਟੀ ਖਾਣ ਦੇ ਬਹਾਨੇ ਕਮਰਾ ਖੁੱਲਵਾ ਕੇ ਇਕੱਠੇ ਬੈਠ ਕੇ ਤਾਸ਼ ਨਾਲ ਪੈਸੇ ਲਗਾ ਕੇ ਜੂਆ ਖੇਡ ਰਹੇ ਸਨ। ਜਿਹਨਾਂ ਨੂੰ ਪੁਲਿਸ ਪਾਰਟੀ ਨੇ ਗ੍ਰਿਫਤਾਰ ਕਰ ਲਿਆ ਤੇ ਦੋਸ਼ੀਆਂ ਕੋਲੋਂ 39400 ਰੁਪਏ ਦੇ ਕ੍ਰਾਂਸੀ ਨੋਟ ਅਤੇ 02 ਡੱਬੀਆਂ ਤਾਸ਼ ਬ੍ਰਾਮਦ ਕੀਤੀ ਗਈ। ਕੇਸ ਦੀ ਜਾਂਚ ਸਥਾਨਕ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।

 ਭੁੱਕੀ ਚੂਰਾ ਪੋਸਤ ਸਮੇਤ ਦੋਸ਼ੀ ਗ੍ਰਿਫਤਾਰ

ਲੁਧਿਆਣਾ ਖਬਰਨਾਮਾ ( ਸ ਹਰਵਿੰਦਰ ਭੰਵਰਾ ਦੀ ਰਿਪੋਟ ) 
ਥਾਣਾ ਡੇਹਲੋਂ ਅਧੀਨ ਪੈਂਦੇ ਇਲਾਕੇ ਦੇ ਵਾਸੀ ਸੁਖਦਰਸ਼ਨ ਸਿੰਘ ਉਰਫ ਸੋਨੀ ਪੁੱਤਰ ਜੀਤ ਸਿੰਘ ਨੂੰ ਪੁਲਿਸ ਪਾਰਟੀ ਨੇ ਉਸ ਸਮੇਂ ਗ੍ਰਿਫਤਾਰ ਕਰ ਲਿਆ ਜਦੋਂ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਡੇਹਲੋਂ ਬਾਈਪਾਸ ਮੌਜੂਦ ਸੀ ਤਾਂ ਉਕਤ ਦੋਸ਼ੀ ਮੋਢੇ ਉੱਪਰ ਬੋਰਾ ਪਲਾਸਟਿਕ ਵਜਨਦਾਰ ਚੁੱਕੀ ਆ ਰਿਹਾ ਸੀ। ਜਿਸਨੂੰ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ਤੇ’ ਰੋਕ ਕੇ ਚੈੱਕ ਕੀਤਾ ਤਾਂ ਦੋਸ਼ੀ ਕੋਲੋਂ 10 ਕਿਲੋ ਭੁੱਕੀ ਚੂਰਾ ਪੋਸਤ ਬ੍ਰਾਮਦ ਹੋਈ। ਕੇਸ ਦੀ ਜਾਂਚ ਸਥਾਨਕ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।

ਸਰਕਾਰ ਦੇ ਭਰੋਸੇ ਤੋਂ ਬਾਅਦ, ਈਸਾਈ ਭਾਈਚਾਰੇ ਵੱਲੋਂ 27 ਸਤੰਬਰ ਨੂੰ ਬੰਦ ਦਾ ਸੱਦਾ ਵਾਪਸ ਲਿਆ

ਮੁੱਲਾਂਪੁਰ ਦਾਖਾ, 25 ਸਤੰਬਰ (ਸਤਵਿੰਦਰ ਸਿੰਘ ਗਿੱਲ) - ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਵੱਲੋਂ ਪੱਟੀ ਅਤੇ ਡਡੂਆਣਾ ਘਟਨਾ ਵਿੱਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਦਿੱਤੇ ਭਰੋਸੇ ਤੋਂ ਬਾਅਦ ਈਸਾਏ ਭਾਈਚਾਰੇ ਨੇ ਅੱਜ 27 ਸਤੰਬਰ ਨੂੰ ਬੰਦ ਦਾ ਸੱਦਾ ਵਾਪਸ ਲੈ ਲਿਆ ਹੈ। ਸਥਾਨਕ ਬੱਚਤ ਭਵਨ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕ੍ਰਿਸ਼ਚੀਅਨ ਯੂਨਾਈਟਿਡ ਫੈਡਰੇਸ਼ਨ ਦੇ ਪ੍ਰਧਾਨ ਅਲਬਰਟ ਦੁਆ ਨੇ ਦੱਸਿਆ ਕਿ 23 ਸਤੰਬਰ ਨੂੰ ਚੰਡੀਗੜ੍ਹ ਵਿਖੇ ਏ.ਡੀ.ਜੀ.ਪੀ. ਕਾਨੂੰਨ ਵਿਵਸਥਾ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਹ ਅਤੇ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਏ.ਡੀ.ਜੀ.ਪੀ. ਕਾਨੂੰਨ ਵਿਵਸਥਾ ਦੇ ਭਰੋਸੇ ਤੋਂ ਸੰਤੁਸ਼ਟ ਹਨ ਅਤੇ ਧਰਨਾ ਸਮਾਪਤ ਕਰਨ ਦਾ ਫੈਸਲਾ ਕੀਤਾ ਹੈ। ਇਸ ਮੌਕੇ ਸੁਰਜੀਤ ਥਾਪਰ, ਰਮਨ ਹੰਸ ਮਨਿਸਟਰੀਜ਼, ਕਨਵੀਨਰ ਮਸੀਹ ਮਹਾਂ ਸਭਾ ਆਗਸਟੀਨ ਦਾਸ, ਗੁਰਦਾਸਪੁਰ ਤੋਂ ਰਾਕੇਸ਼ ਵਿਲੀਅਮ, ਫਤਿਹਗੜ੍ਹ ਚੂੜੀਆਂ ਕੈਥੋਲਿਕ ਚਰਚ ਐਕਸ਼ਨ ਕਮੇਟੀ ਤੋਂ ਰੋਸ਼ਨ ਜੋਸਫ਼, ਹਾਮਿਦ ਮਸੀਹ, ਰੋਹਿਤ ਪਾਲ, ਅਵਤਾਰ ਸਿੰਘ, ਬਜਿੰਦਰ ਸਿੰਘ ਮਨਿਸਟਰੀਜ਼, ਅੰਕੁਰ ਨਰੂਲਾ ਮਨਿਸਟਰੀਜ਼ ਤੋਂ ਜਤਿੰਦਰ ਰੰਧਾਵਾ, ਪੈਂਟੀਕੋਸਟਲ ਪ੍ਰਬੰਧਕ ਕਮੇਟੀ ਤੋਂ ਧਰਮਿੰਦਰ ਬਾਜਵਾ, ਬਿਸ਼ਪ ਸੋਹਲ ਲਾਲ ਮੋਰਿੰਡਾ, ਸੁਖਪਾਲ ਰਾਣਾ ਮਨਿਸਟਰੀਜ਼ ਤੋਂ ਜੌਹਨ ਕੋਟਲੀ, ਟੈਂਪਲ ਆਫ਼ ਗੌਡ ਚਰਚ ਤੋਂ ਅਲੀਸ਼ਾ ਮਸੀਹ ਸੁਤਨ, ਲੁਧਿਆਣਾ ਪਾਸਟਰ ਐਸੋਸੀਏਸ਼ਨ ਦੇ ਪ੍ਰਧਾਨ ਪੀਟਰ ਪ੍ਰਕਾਸ਼, ਰਿਟਾਇਰਡ ਰੇਵਰਟ ਜੋਗਿੰਦਰ ਸਿੰਘ ਚੇਅਰਮੈਨ, ਸੋਨੂੰ ਜਾਤੀਵਾਲ ਪਟਿਆਲਾ, ਸਨਾਵਰ ਭੱਟੀ, ਸੈਮੂਅਲ ਸਿੱਧੂ ਮਾਨਸਾ, ਵਿਜੇ ਗੋਰੀਆ ਸੈਮਸਨ ਬ੍ਰਿਗੇਡ ਫਿਰੋਜ਼ਪੁਰ, ਮਲੇਰਕੋਟਲਾ ਤੋਂ ਸੁਰਜੀਤ ਮਸੀਹ, ਰੋਹਿਤ ਮਸੀਹ ਮਿੰਨਾ, ਮੱਖਣ ਮਸੀਹ, ਜੌਹਨ ਮਸੀਹ, ਸਿਸਟਰ ਲਵੀ ਕਲਿਆਣ, ਸਿਸਟਰ ਰੀਤੂ ਖੁਰਾਣਾ, ਸਿਸਟਰ ਪ੍ਰੀਤੀ ਜੇਮਸ, ਪਾਸਟਰ ਸੈਮੂਅਲ ਦੋਸਤ, ਸਿਸਟਰ ਸੋਭਾ ਅਤੇ ਸਟੀਫਨ ਸਿੱਧੂ ਅਤੇ ਹੋਰ ਹਾਜ਼ਰ ਸਨ।

ਨਾਰਕੋਟਿਕ ਸੈੱਲ ਜਗਰਾਉਂ ਦੀ ਪੁਲਿਸ ਨੇ ਇੱਕ ਕਿੱਲੋ ਅਫੀਮ ਸਮੇਤ 2 ਵਿਅਕਤੀਆਂ ਨੂੰ ਕੀਤਾ ਕਾਬੂ-Video

ਨਾਰਕੋਟਿਕ ਸੈੱਲ ਜਗਰਾਉਂ ਦੀ ਪੁਲਿਸ ਨੇ ਇੱਕ ਕਿੱਲੋ ਅਫੀਮ ਸਮੇਤ 2 ਵਿਅਕਤੀਆਂ ਨੂੰ ਕੀਤਾ ਕਾਬੂ- ਪੱਤਰਕਾਰ ਡਾ ਮਨਜੀਤ ਸਿੰਘ ਲੀਲ੍ਹਾ ਦੀ ਵਿਸ਼ੇਸ਼ ਰਿਪੋਰਟ  

ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਜ਼ੋਨ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ  

ਜਗਰਾਉ 1 ਸਤੰਬਰ(ਅਮਿਤਖੰਨਾ)ਜਗਰਾਉਂ ਦੇ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਵਾਲੀਬਾਲ ਅਤੇ ਫੁੱਟਬਾਲ ਗਰਮ ਰੁੱਤ ਜ਼ੋਨ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ  ਡਾਇਰੈਕਟਰ ਮੈਡਮ ਸ਼ਸ਼ੀ ਜੈਨ ਅਤੇ ਪ੍ਰਿੰਸੀਪਲ ਮੈਡਮ ਸੁਪ੍ਰਿਆ ਖੁਰਾਨਾ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜ਼ੋਨ ਪੱਧਰ ਦੇ ਟੂਰਨਾਮੈਂਟ ਕਰਵਾਏ ਗਏ ਜਿਸ ਵਿੱਚ ਅੰਡਰ 19 ਫੁਟਬਾਲ ਮੁੰਡਿਆਂ ਨੇ ਗਾਲਿਬ ਕਲਾਂ ਤੋਂ ਪਹਿਲਾ ਸਥਾਨ ਅਤੇ ਗਿੱਦੜਪਿੰਡੀ ਵਾਲੀਬਾਲ ਵਿੱਚੋਂ ਦੂਸਰਾ ਸਥਾਨ ਹਾਸਲ ਕਰਕੇ  ਆਪਣੇ ਸਕੂਲ ਦਾ ਨਾਮ ਚਮਕਾਇਆ  ਇਸ ਦੇ ਨਾਲ ਹੀ ਅੰਡਰ 19 ਵਾਲੀਬਾਲ ਵਿੱਚੋਂ ਜ਼ਿਲ੍ਹਾ ਪੱਧਰ ਲਈ ਜਸਕਰਨ ਸਿੰਘ, ਗੁਰਮੀਤ ਸਿੰਘ ,ਨਿਤਿਨ ਸ਼ਰਮਾ ,ਪਵਨਜੋਤ ਸਿੰਘ ਅਤੇ ਕਬੀਰ ਸਿੰਘ ਕਬੱਡੀ ਲਈ ਰੋਹਿਤ ਭਾਟੀਆ ਅੰਡਰ 19 ਫੁੱਟਬਾਲ ਵਿੱਚੋਂ ਅਮਨਵੀਰ ਸਿੰਘ ਗੁਰਮੀਤ ਸਿੰਘ ਹਰਪ੍ਰੀਤ ਸਿੰਘ ਗੁਰਜੋਤ ਸਿੰਘ ਪਵਨਜੋਤ ਸਿੰਘ ਅਤੇ ਜਸਕਰਨ ਸਿੰਘ ਚੁਣੇ ਗਏ  ਜਿੱਤ ਦੀ ਖੁਸ਼ੀ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਸਕੂਲ ਦੇ ਪ੍ਰਧਾਨ ਰਮੇਸ਼ ਜੈਨ, ਉਪ ਪ੍ਰਧਾਨ ਕਾਂਤਾ ਸਿੰਗਲਾ, ਸੈਕਟਰੀ ਮਹਾਂਵੀਰ ਜੈਨ ਡਾਇਰੈਕਟਰ ਮੈਡਮ ਸ਼ਸ਼ੀ ਜੈਨ ਅਤੇ ਮੈਡਮ ਪ੍ਰਿੰਸੀਪਲ ਸੁਪ੍ਰਿਆ ਖੁਰਾਨਾ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਉਣ ਦੇ ਨਾਲ ਨਾਲ ਅਧਿਆਪਕ ਡੀਪੀ ਪਰਮਜੀਤ ਕੌਰ, ਇੰਦਰਜੀਤ ਸਿੰਘ ਅਤੇ ਕੁਲਵਿੰਦਰ ਕੌਰ ਅਣਥਕ ਮਿਹਨਤ ਲਈ ਵਧਾਈ ਦਿੰਦਿਆਂ ਖਿਡਾਰੀਆਂ ਨੂੰ ਜ਼ਿਲ੍ਹਾ ਪੱਧਰ ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ

ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਜਗਰਾਉਂ ਵਿਖੇ ਬਣੇਗਾ ਆੜ੍ਹਤੀਆ ਭਵਨ 

ਜਗਰਾਉ 31 ਅਗਸਤ (ਅਮਿਤਖੰਨਾ)ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਜਗਰਾਉਂ ਵਿਖੇ ਆੜ੍ਹਤੀਆ ਭਵਨ ਬਣਾਉਣ ਦੀ ਮੰਗ ਨੂੰ ਰਾਜ ਸਰਕਾਰ ਵਲੋਂ ਪ੍ਰਵਾਨ ਕਰ ਲਿਆ ਗਿਆ | ਇਸ ਸਬੰਧੀ ਆੜ੍ਹਤੀਆ ਐਸੋਸੀਏਸ਼ਨ ਜਗਰਾਉਂ ਵਲੋਂ ਇਥੋਂ ਦੀ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਰਾਹੀਂ ਭੇਜੇ ਮੰਗ ਪੱਤਰਾਂ ਨੂੰ ਕੈਬਨਿਟ ਮੰਤਰੀ ਕੁੁਲਦੀਪ ਸਿੰਘ ਧਾਲੀਵਾਲ ਨੇ ਪ੍ਰਵਾਨ ਕਰਦਿਆਂ ਇਸ ਉਪਰ ਤੁਰੰਤ ਅਮਲ ਕਰਨ ਲਈ ਪੰਜਾਬ ਮੰਡੀਕਰਨ ਬੋਰਡ ਨੂੰ ਲਿਖ ਦਿੱਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਘਨ੍ਹਈਆ ਗੁਪਤਾ ਬਾਂਕਾ ਨੇ ਦੱਸਿਆ ਕਿ ਆੜ੍ਹਤੀਆ ਭਵਨ ਤੋਂ ਇਲਾਵਾ ਸਰਕਾਰ ਵਲੋਂ ਮੰਡੀ ਦੀਆਂ ਪਾਰਕਿੰਗਾਂ, ਬਾਥਰੂਮ ਤੇ ਫੜਾਂ ਦੀ ਵੀ ਮੁਰੰਮਤ ਕਰਵਾਉਣ ਦਾ ਭਰੋਸਾ ਦਿੱਤਾ | ਸ੍ਰੀ ਬਾਂਕਾ ਨੇ ਦੱਸਿਆ ਕਿ ਜਗਰਾਉਂ ਮੰਡੀ ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਹੋਣ ਦੇ ਬਾਵਜੂਦ ਇਥੇ ਆੜ੍ਹਤੀਆ ਭਵਨ ਨਹੀਂ ਸੀ, ਜਿਸ ਬਾਰੇ ਇਥੋਂ ਦੇ ਆੜ੍ਹਤੀਏ ਪਿਛਲੇ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਸਨ | ਉਨ੍ਹਾਂ ਦੱਸਿਆ ਕਿ ਮੌਜੂਦਾ ਸਰਕਾਰ ਵਲੋਂ ਜਗਰਾਉਂ ਦੇ ਆੜ੍ਹਤੀਆ ਦੀ ਇਸ ਮੰਗ ਨੂੰ ਪ੍ਰਵਾਨ ਕਰਕੇ, ਆੜ੍ਹਤੀਆਂ ਦੀ ਭਾਵਨਾ ਨੂੰ ਪੂਰਾ ਕੀਤਾ | ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਵਿਧਾਇਕਾ ਬੀਬੀ ਮਾਣੂੰਕੇ ਦਾ ਧੰਨਵਾਦ ਕੀਤਾ | ਸ੍ਰੀ ਬਾਂਕਾ ਨੇ ਇਹ ਵੀ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਆੜ੍ਹਤੀਆ ਵਲੋਂ ਸਮੇਂ-ਸਮੇਂ ਰੱਖੀਆਂ ਮੰਗਾਂ ਨੂੰ ਪਹਿਲ ਦੇ ਅਧਾਰ 'ਤੇ ਮੰਨਿਆ ਗਿਆ ਤੇ ਉਹ ਬੀਬੀ ਮਾਣੂੰਕੇ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਉਨ੍ਹਾਂ ਦਾ ਧੰਨਵਾਦ ਵੀ ਕਰਨਗੇ |

ਜਨਮ ਦਿਨ ਮੁਬਾਰਕ           

ਰਾਜਵੀਰ ਕੌਰ ਸਪੁੱਤਰੀ ਅਰਸ਼ਦੀਪ ਸਿੰਘ ਪਿੰਡ ਅਲਕੜਾ ਜ਼ਿਲ੍ਹਾ (ਬਰਨਾਲਾ)

ਸਵੱਦੀ ਕਲਾਂ ਦੀ ਗ੍ਰਾਮ ਪੰਚਾਇਤ ਨੇ ਬਲਾਕ ਪ੍ਰਧਾਨ ਪ੍ਰੇਮ ਸਿੰਘ ਸੇਖੋਂ ਦਾ ਕੀਤਾ ਸਨਮਾਨ

ਪਿੰਡ ਪੱਧਰੀ ਇਕਾਈਆਂ ਬਣਾਈਆਂ ਜਾਣਗੀਆਂ—ਸੇਖੋਂ
ਮੁੱਲਾਂਪੁਰ ਦਾਖਾ 6 ਅਗਸਤ (ਸਤਵਿੰਦਰ  ਸਿੰਘ ਗਿੱਲ)ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਅੱਗੇ ਨਾਲੋਂ ਹੋਰ ਮਜ਼ਬੂਤ ਕਰਨ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋ ਪੰਜਾਬ ਭਰ ਵਿੱਚ ਬਲਾਕ ਪ੍ਰਧਾਨਾਂ ਦੀਆਂ ਨਵੇਂ ਸਿਰਿਓ ਨਿਯੁਕਤੀਆਂ ਕੀਤੀਆਂ ਗਈਆਂ ਸਨ। ਜਿਸ ਵਿੱਚ ਹਲਕਾ ਦਾਖਾ ਦੇ ਬਲਾਕ ਸਿੱਧਵਾਂ ਬੇਟ ਤੋ ਮਿਹਨਤੀ ਆਗੂ ਪ੍ਰੇਮ ਸਿੰਘ ਸੇਖੋਂ ਨੂੰ ਪ੍ਰਧਾਨ ਬਣਾਇਆ ਗਿਆ ਹੈ ।ਅੱਜ ਸੇਖੋਂ ਨੂੰ ਪਿੰਡ ਸਵੱਦੀ ਕਲਾਂ ਬੁਲਾਇਆ ਗਿਆ ਅਤੇ ਪਿੰਡ ਵਾਸੀਆਂ ਵਲੋ ਉਹਨਾਂ ਦਾ ਸਨਮਾਨ ਕੀਤਾ।ਸਨਮਾਨ ਉਪਰੰਤ ਡਾਇਰੈਕਟਰ ਜੱਗਾ ਗਿੱਲ ਨੇ ਕਿਹਾ ਕਿ ਹੁਣ ਹਲਕਾ ਦਾਖਾ ਅੰਦਰ ਕਾਂਗਰਸ ਪਾਰਟੀ ਅੱਗੇ ਨਾਲੋਂ ਹੋਰ ਮਜ਼ਬੂਤ ਹੋਵੇਗੀ, ਕਿਉਂਕਿ ਪ੍ਰੇਮ ਸਿੰਘ ਸੇਖੋਂ  ਇੱਕ ਇਮਾਨਦਾਰ ਤੇ ਪਾਰਟੀ ਪ੍ਰਤੀ ਵਫਾਦਾਰ ਅਣਥੱਕਵਰਕਰ ਹੈ। ਜਿਸ ਨੇ ਪਿਛਲੀਆਂ ਤਕਰੀਬਨ ਸਾਰੀਆਂ ਚੋਣਾਂ ਚ ਕਾਂਗਰਸ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕੀਤਾ ਸੀ। ਅੱਜ  ਸਵੱਦੀ ਕਲਾਂ ਦੀ ਸਮੁੱਚੀ ਗ੍ਰਾਮ ਪੰਚਾਇਤ ਨੇ ਸਰਪੰਚ ਲਾਲ ਸਿੰਘ ਤੇ ਡਾਇਰੈਕਟਰ ਜਗਦੀਪ ਸਿੰਘ ਜੱਗਾ ਗਿੱਲ,ਖੇਤੀਬਾੜੀ ਸਭਾ ਮੈਬਰ ਗੁਰਸੇਵਕ ਸਿੰਘ ਸੋਨੀ ਆਦਿ ਦੀ ਅਗਵਾਈ ਚ ਪ੍ਰੇਮ ਸਿੰਘ ਸੇਖੋਂ ਦਾ ਸਨਮਾਨ ਕੀਤਾ ਅਤੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਸਮੁੱਚੇ ਸਵੱਦੀ ਕਲਾਂ ਦੀ ਗ੍ਰਾਮ ਪੰਚਾਇਤ ਨੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਦਾ ਧੰਨਵਾਦ ਕਰਦਿਆ ਕਿਹਾ ਕਿ ਕੈਪਟਨ ਸੰਧੂ ਦੀ ਪਾਰਖੂ ਅੱਖ ਨੇ ਅੱਜ ਮਿਹਨਤਕ ਕਰਨ ਵਾਲੇ ਪਰਿਵਾਰ ਵਿੱਚੋਂ ਸਹੀ ਨੌਜਵਾਨ ਦੀ ਚੋਣ ਕੀਤੀ ਹੈ। ਸੇਖੋਂ ਦੀ ਇਸ ਨਿਯੁਕਤੀ ਬਾਰੇ ਜਦੋਂ ਹਲਕੇ ਦਾਖੇ ਦੇ ਪੰਚਾਂ, ਸਰਪੰਚਾਂ ਅਤੇ ਹੋਰ ਮੋਹਤਬਰ ਕਾਂਗਰਸੀਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਬੇਹੱਦ ਖੁਸ਼ੀ ਮਨਾਈ ਅਤੇ ਜਿੱਥੇ ਹਲਕਾ ਇੰਚਾਰਜ਼ ਕੈਪਟਨ ਸੰਦੀਪ ਸੰਧੂ ਦਾ ਧੰਨਵਾਦ ਕੀਤਾ ਉਥੇ ਪ੍ਰੇਮ ਸਿੰਘ ਸੇਖੋਂ ਬਾਸੀਆਂ ਬੇਟ  ਤੋ ਉਮੀਦ ਰੱਖੀ ਕਿ ਆਉਣ ਵਾਲੇ ਦਿਨਾਂ ਚ ਉਹ ਆਪਣੇ ਬਲਾਕ ਚ ਕਾਗਰਸ ਪਾਰਟੀ ਦੀ ਬਿਹਤਰੀ ਵਾਸਤੇ ਹੋਰ ਮਿਹਨਤ ਕਰਨਗੇ।ਇਸ  ਮੌਕੇ ਸੀਨੀਅਰ ਕਾਂਗਰਸੀ ਆਗੂ ਤਰਲੋਕ ਸਿੰਘ ਸਵੱਦੀ ਕਲਾਂ,ਪ੍ਰਧਾਨ ਬੂਟਾ ਸਿੰਘ,ਹਰਵਿੰਦਰ ਸਿੰਘ ਰਵੀ,ਅਵਤਾਰ ਸਿੰਘ ਗੋਰਾ,ਪੰਚ ਅਮਰਜੀਤ ਸਿੰਘ ਅਤੇ ਮਨਜੀਤ ਸਿੰਘ ਬਿੱਲਾ ਆਦਿ ਹਾਜਰ ਸਨ।

ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦਾ ਪਿੰਡ ਜੱਸੋਵਾਲ ਪੁੱਜਣ ਤੇ ਪਿੰਡ ਵਾਸੀਆਂ ਨੇ ਕੀਤਾ ਸਨਮਾਨ

ਪੰਜਾਬ, ਪੰਥ ਅਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦਾ ਰਹਾਂਗਾ - ਇਯਾਲੀ 

ਮੁੱਲਾਂਪੁਰ ਦਾਖਾ,  ( ਸਤਵਿੰਦਰ ਸਿੰਘ ਗਿੱਲ) ਪੰਜਾਬ ਅਤੇ ਪੰਥਕ ਮੁੱਦਿਆਂ ਨੂੰ ਲੈ ਕੇ ਰਾਸ਼ਟਰਪਤੀ ਚੋਣ ਵਿੱਚ ਭਾਜਪਾ ਉਮੀਦਵਾਰ ਦਾ ਵਿਰੋਧ ਕਰਦੇ ਹੋਏ ਚੋਣ ਦਾ  ਬਾਈਕਾਟ ਕਰਨ ਵਾਲੇ  ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ  ਦਾ ਅੱਜ ਜੱਸੋਵਾਲ ਨਿਵਾਸੀਆਂ ਵੱਲੋਂ ਪਿੰਡ ਦੇ ਭਰਵੇਂ ਇਕੱਠ ਵਿੱਚ ਸਨਮਾਨ ਕੀਤਾ ਗਿਆ ਅਤੇ ਭਵਿੱਖ ਅੰਦਰ ਪੰਜਾਬ ਅਤੇ ਪੰਥਕ ਮੁੱਦਿਆਂ ਲਈ ਕੀਤੇ ਜਾਣ ਵਾਲੇ ਹਰ ਸੰਘਰਸ਼ ਲਈ ਸਹਿਯੋਗ ਦਾ ਭਰੋਸਾ ਦਿੱਤਾ।
ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਤੋਂ ਪੰਜਾਬ ਅਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ  ਆਵਾਜ਼ ਉਠਾਉਂਦੇ ਆਏ ਹਨ  ਅਤੇ ਰਾਸ਼ਟਰਪਤੀ ਚੋਣ ਦਾ ਬਾਈਕਾਟ ਵੀ ਇਸੇ ਕੜੀ ਦਾ ਇੱਕ ਹਿੱਸਾ ਸੀ, ਕਿਉਂਕਿ ਦੇਸ਼ ਦੀ ਕੇਂਦਰੀ ਸੱਤਾ ਤੇ ਸਮੇਂ ਸਮੇਂ ਤੇ ਕਾਬਜ਼ ਰਹੀਆਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਵੱਲੋਂ ਪੰਜਾਬ ਨਾਲ ਕਦੇ  ਵੀ ਇਨਸਾਫ਼ ਨਹੀਂ ਕੀਤਾ ਗਿਆ  ਅਤੇ ਪੰਜਾਬ ਦੀਆਂ ਹੱਕੀ ਮੰਗਾਂ ਪਿਛਲੇ ਲੰਮੇ ਸਮੇਂ ਤੋਂ ਜਿਉਂ ਦੀਆਂ ਤਿਉਂ ਲਟਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਹਨ ਅਤੇ ਅਕਾਲੀ ਦਲ ਦੇ ਇੱਕ ਸੌ ਦੋ ਸਾਲਾ ਪੁਰਾਣੇ ਸੰਘਰਸ਼ਮਈ ਇਤਿਹਾਸ  ਤੋਂ ਬੇਹੱਦ ਪ੍ਰਭਾਵਿਤ ਹਨ ਜਿਸ ਕਾਰਨ ਉਹ ਆਉਣ ਵਾਲੇ ਸਮੇਂ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਅੰਦਰ ਪੁਰਾਣੀ ਦਿੱਖ ਕਾਇਮ ਕਰਨ ਲਈ ਪਾਰਟੀ ਅੰਦਰ ਆਵਾਜ਼ ਉਠਾਉਂਦੇ ਰਹਿਣਗੇ। ਵਿਧਾਇਕ ਇਯਾਲੀ ਨੇ ਕਿਹਾ ਕਿ ਉਹ ਪੰਜਾਬ ਪੰਥ ਅਤੇ ਪਾਰਟੀ ਦੀ ਮਜ਼ਬੂਤੀ ਲਈ ਸਮਰਪਿਤ ਹਨ  ਅਤੇ ਇਨ੍ਹਾਂ ਦੀ ਬਿਹਤਰੀ ਲਈ ਕਿਸੇ ਵੀ ਕੁਰਬਾਨੀ ਤੋਂ ਪਿੱਛੇ ਨਹੀਂ ਹਟਣਗੇ। ਇਸ ਮੌਕੇ ਜਥੇਦਾਰ ਇੰਦਰਜੀਤ ਸਿੰਘ ਖੰਡਲ, ਸਰਪੰਚ ਸੁਖਦੇਵ ਸਿੰਘ, ਪ੍ਰਧਾਨ ਪ੍ਰੇਮਜੀਤ ਸਿੰਘ, ਹਰਜੀਤ ਸਿੰਘ, ਸੈਕਟਰੀ ਸੁਖਵੰਤ ਸਿੰਘ, ਇੰਦਰਜੀਤ ਸਿੰਘ, ਜਸਵਿੰਦਰ ਸਿੰਘ, ਸਾਬਕਾ ਪੰਚ ਕੇਵਲ ਸਿੰਘ, ਬਿਕਰਮਜੀਤ ਸਿੰਘ ਕਾਕਾ, ਸਤਬੀਰ ਸਿੰਘ, ਆਗਿਆ ਦੀਪ ਸਿੰਘ, ਪਰਦੀਪ ਸਿੰਘ, ਬਲਵਿੰਦਰ ਸਿੰਘ ਕੈਨੇਡਾ, ਨੰਬਰਦਾਰ ਪਰਮਿੰਦਰ ਸਿੰਘ ਟੋਨੀ, ਪਲਵਿੰਦਰ ਸਿੰਘ, ਜੋਤੀ, ਕੁਲਵੰਤ ਸਿੰਘ, ਅੰਮ੍ਰਿਤਪਾਲ ਸਿੰਘ ਮੌਜੂਦ ਸਨ।