You are here

ਲੁਧਿਆਣਾ

ਰੋਟਰੀ ਕਲੱਬ ਜਗਰਾੳ ਨੇ ਗੁਰੂ ਨਾਨਕ ਸਹਾਰਾ ਸੁਸਾਇਟੀ ਦੈ 26 ਬਜੁਰਗਾ ਨੂੰ ਮਹੀਨਾਵਾਰ ਪੈਨਸ਼ਨ ਤੇ ਰਾਸ਼ਨ ਵੰਡਿਆ

ਜਗਰਾਉਂ, 25 ਦਸੰਬਰ ( ਅਮਿਤ ਖੰਨਾ ) ਇੰਟਰਨੈਸ਼ਨਲ ਸੰਸਥਾ ਰੋਟਰੀ ਕਲੱਬ ਜਗਰਾੳ ਵਲੋ ਪ੍ਰਧਾਨ ਕਰਨਲ ਮੁਖਤਿਆਰ ਸਿੰਘ , ਦਿਨੇਸ਼ ਮਲਹੋਤਰਾ ਅਤੇ ਕੈਪਟਨ ਨਰੇਸ਼ ਵਰਮਾ ਦੀ ਯੋਗ ਅਗਵਾਈ ਹੇਠ ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾੳ ਦੇ 164ਵੇਂ ਸਵ: ਸੰਸਾਰ ਚੰਦ ਵਰਮਾ ਮੈਮੋਰੀਅਲ ਮਹੀਨਾਵਾਰ ਪੈਨਸ਼ਨ ਅਤੇ ਰਾਸ਼ਨ ਵੰਡ ਸਮਾਗਮ ਮੋਕੇ 26 ਬਜੁਰਗਾਂ ਨੂੰ ਇਕ ਮਹੀਨੇ ਦੀ ਪੈਨਸ਼ਨ ਅਤੇ ਰਾਸ਼ਨ  ਵੰਡਿਆ  ਗਿਆ। ਇਸ ਮੋਕੇ ਸਾਰੇ ਬਜੁਰਗਾਂ ਨੂੰ ਰੋਟਰੀ ਕਲੱਬ ਵੱਲੋ ਲੰਗਰ ਵੀ ਛਕਾਇਆ ਗਿਆ। ਇਸ ਮੋਕੇ ਰੋਟਰੀ ਕਲੱਬ ਦੇ ਚੇਅਰਮੈਨ ਅੱਤਰ ਸਿੰਘ ਚੱਢਾ ਨੇ ਸਾਰੇ ਬਜੁਰਗਾਂ ਨੂੰ ਅਪਣੇ ਵਲੋਂ ਵੀ ਪੈਸੇ ਦਿੱਤੇ।ਸੀਨੀਅਰ ਸਿਟੀਜਨ ਫੋਰਮ ਜਗਰਾੳ ਦੇ ਪ੍ਰਧਾਨ ਪਰੇਮ ਚੰਦ ਗਰਗ, ਮਦਨ ਲਾਲ ਬਾਂਸਲ ਅਤੇ ਲਲਿਤ ਮੋਹਨ ਜੀ ਨੇ ਬਜੁਰਗਾ ਨੂੰ ਬਿਸਕੁਟ ਅਤੇ ਹੋਰ ਜਰੂਰਤ ਦਾ ਸਮਾਨ ਦਿੱਤਾ।ਇਸ ਮੋਕੇ ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉ ਦੇ ਪ੍ਰਧਾਨ ਕੈਪਟਨ ਨਰੇਸ਼ ਞਰਮਾ ਨੇ ਰੋਟਰੀ ਕਲੱਬ ਅਤੇ ਹੋਰ ਮੈਂਬਰਾ ਦਾ ਇਸ ਸਹਿਯੋਗ ਲਈ ਧੰਨਵਾਦ ਕੀਤਾ।ਇਸ ਮੋਕੇ ਏ.ਪੀ ਰਿਫਾਇਨਰੀ ਦੇ ਮਾਲਿਕ  ਰਵੀ ਗੋਇਲ , ਰਾਜ ਕੁਮਾਰ ਭੱਲਾ , ਐਸ ਪੀ ਧਰਮ ਸਿੰਘ, ਰਜਿੰਦਰ  ਜੈਨ,ਰਾਜਨ ਸਿੰਗਲਾ, ਪਰਸ਼ੋਤਮ ਖਲੀਫਾ ਅਤੇ ਹੋਰ ਬੁਲਾਰਿਆ ਨੇ ਰੋਟਰੀ ਕਲੱਬ ਅਤੇ ਕੈਪਟਨ ਨਰੇਸ਼ ਵਰਮਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਂਘਾ ਕੀਤੀ। ਸਾਰੇ ਬਜੁਰਗ ਬਹੁਤ ਹੀ ਖੁਸ਼ ਸਨ ਅਤੇ ਦੁਆਂਵਾ ਦੇ ਰਹੇ ਸਨ।।ਇਸ ਮੋਕੇ ਰੋਟਰੀ ਕਲੱਬ ਦੇ ਅਸਿਸਟੈਂਟ ਗਵਰਨਰ ਦਿਨੇਸ਼ ਮਲਹੋਤਰਾ,ਪ੍ਰਧਾਨ ਕਰਨਲ ਮੁਖਤਿਆਰ ਸਿੰਘ,ਵਰਿੰਦਰ ਬਾਂਸਲ, ਹਰਿ ਰੱਤਨ ਬੱਬੂ,ਨਰਿੰਦਰ ਅਰੋੜਾ, ਚਰਨਜੀਤ ਸਿੰਘ ਭੰਡਾਰੀ (ਪ੍ਰਿਸੀਂਪਲ), ਸਵਰਨਜੀਤ ਸਹਿਗਲ, ਹਰੀ ਰਤਨ (ਬੱਬੂ) ,ਚੰਦਰ ਮੋਹਨ , ਮੰਗਤ ਰਾਮ ਬਾਂਸਲ, ਨਗਰ ਕੌਂਸਲ ਜਗਰਾੳ ਦੇ ਕਾਰਜ ਸਾਧਕ ਅਫਸਰ ਮਨੋਹਰ ਸਿੰਘ , ਕੋਂਸਲਰ  ਵਿਕਰਮ ਜੱਸੀ , ਕੋਂਸਲਰ ਬੌਬੀ ਕਪੂਰ  ਸੁਭਾਸ਼ ਕੁਮਾਰ,ਐਡਵੋਕੇਟ ਯੋਗੇਸ਼ ਸ਼ਰਮਾ,ਡਾਇਰੈਕਟਰ ਪਰਸ਼ੋਤਮ ਖਲੀਫਾ, ਰਾਜ ਕੁਮਾਰ ਭੱਲਾ, ਰਵੀ ਗੋਇਲ,ਰਜਿੰਦਰ ਜੈਨ, ਪੀ ਸੀ ਗਰਗ(ਪ੍ਰਧਾਨ), ਮਦਨ ਬਾਂਸਲ, ਲਲਿਤ ਮੋਹਨ,ਚੇਅਰਮੈਨ ਅਤਰ ਸਿੰਘ ਚੱਢਾ, ਕੰਚਨ ਗੁਪਤਾ, ਸਤ ਪਾਲ ਸਿੰਘ ਦੇਹੜਕਾ, ਡਾ: ਰਾਕੇਸ਼ ਭਾਰਦਵਾਜ, ਰਾਜਨ ਸਿੰਗਲਾ, ਹਰੀ ਉਮ, ਐਸ ਪੀ ਧਰਮ ਸਿੰਘ, ਪ੍ਰਿੰਸੀਪਲ ਅਨੁਜ ਸ਼ਰਮਾ,ਸੁਰਿੰਦਰ ਮਿੱਤਲ, ਪਰਮਜੀਤ  ਉੱਪਲ, ਆਈ ਪੀ ਐਸ ਵਛੇਰ, ਕੇਵਲ ਮਲਹੋਤਰਾ, ਮੈਨੇਜਰ ਨਰਿੰਦਰ ਕੋਛੜ,ਐਡਵੋਕੇਟ ਨਵੀਨ ਗੁਪਤਾ,ਦੀਪਇੰਦਰ ਸਿੰਘ ਭੰਡਾਰੀ ਆਈ ਟੀ ੳ ਰਣਜੀਤ ਸਿੰਘ, ਪੰਕਜ ਗੁਪਤਾ, ਵਿਸ਼ਾਲ ਸ਼ਰਮਾ, ਅਮਿਤ ਅਰੋੜਾ , ਕੁਲਦੀਪ ਕੋਛੜ ਅਤੇ ਸਟਾਫ  ਹਾਜਰ ਸੀ।ਮੰਚ ਸੰਚਾਲਨ ਦੀ ਡਿਉਟੀ ਕੈਪਟਨ ਨਰੇਸ਼ ਵਰਮਾ ਨੇ ਬਾਖੂਬੀ ਨਿਭਾਈ।
ਫੋਟੋ।ਬਜੁਰਗਾਂ ਨੂੰ ਪੈਨਸ਼ਨ ਅਤੇ ਰਾਸ਼ਨ  ਵੰਡਦੇ ਹੋਏ ਪ੍ਰਧਾਨ ਕਰਨਲ ਮੁਖਤਿਆਰ ਸਿੰਘ, ਕੈਪਟਨ ਨਰੇਸ਼ ਵਰਮਾ , ਦਿਨੇਸ਼ ਮਲਹੋਤਰਾ ਅਤੇ ਹੋਰ ਰੋਟਰੀ ਮੈਂਬਰ।

ਲੋਕ ਸੇਵਾ ਸੁਸਾਇਟੀ  ਵੱਲੋਂ 32 ਵਾਂ ਅੱਖਾਂ ਦਾ ਮੁਫ਼ਤ ਚੈੱਕਅੱਪ ਤੇ ਅਪਰੇਸ਼ਨ ਕੈਂਪ ਲਗਾਇਆ

ਜਗਰਾਉਂ, 25 ਦਸੰਬਰ ( ਅਮਿਤ ਖੰਨਾ ) ਸਵ: ਮਹਾਂਰਿਸ਼ੀ ਸ਼ਾਸਤਰੀ ਜਗਨ ਨਾਥ ਜੀ ਮਹਾਰਾਜ ਦੀ ਯਾਦ ਵਿੱਚ ਹਕੀਮ ਲਾਲ ਚੰਦ ਮੈਡੀਕਲ ਹਾਲ ਜਗਰਾਉਂ ਵੱਲੋਂ ਲੋਕ ਸੇਵਾ ਸੁਸਾਇਟੀ ਜਗਰਾਉਂ ਦੇ ਸਹਿਯੋਗ ਨਾਲ 32 ਵਾਂ ਅੱਖਾਂ ਦਾ ਮੁਫ਼ਤ ਚੈੱਕਅੱਪ ਤੇ ਅਪਰੇਸ਼ਨ ਕੈਂਪ ਅੱਜ ਲੰਮਿਆਂ ਵਾਲੇ ਬਾਗ਼ ਨੇੜੇ ਡੀ ਏ ਵੀ ਕਾਲਜ ਜਗਰਾਓਂ ਵਿਖੇ ਲਗਾਇਆ ਗਿਆ| ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਸਰਪ੍ਰਸਤ ਰਾਜਿੰਦਰ ਜੈਨ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਨੇ ਦੱਸਿਆ ਕਿ ਕੈਂਪ ਵਿਚ ਸ਼ੰਕਰਾ ਆਈ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਚਿੱਟੇ ਮੋਤੀਏ ਵਾਲੇ 176 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਨ ਉਪਰੰਤ 46 ਮਰੀਜ਼ਾਂ ਦੀ ਚੋਣ ਕੀਤੀ ਜਿਨ੍ਹਾਂ ਨੂੰ ਅਪਰੇਸ਼ਨ ਲਈ ਹਸਪਤਾਲ ਭੇਜਿਆ ਗਿਆ| ਉਨ੍ਹਾਂ ਦੱਸਿਆ ਕਿ ਕੈਂਪ ਵਿਚ ਸਿਵਲ ਹਸਪਤਾਲ ਦੀ ਟੀਮ ਵੱਲੋਂ 50 ਮਰੀਜ਼ਾਂ ਦੇ ਕੋਰੋਨਾ ਟੈੱਸਟ ਵੀ ਕੀਤੇ ਗਏ| ਉਨ੍ਹਾਂ ਦੱਸਿਆ ਕਿ ਕੈਂਪ ਦਾ ਉਦਘਾਟਨ ਰਵੀ ਗੋਇਲ ਐੱਮ ਡੀ ਏ ਪੀ ਰਫੈਂਡਰੀ ਨੇ ਆਪਣੇ ਕਰ ਕਮਲਾਂ ਨਾਲ ਕਰਦਿਆਂ ਲੋਕ ਸੇਵਾ ਸੁਸਾਇਟੀ ਵੱਲੋਂ ਜ਼ਰੂਰਤਮੰਦ ਲੋਕਾਂ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਵਾਅਦਾ ਕੀਤਾ ਕਿ ਉਹ ਸੁਸਾਇਟੀ ਦੀ ਹਰ ਸੰਭਵ ਮਦਦ ਕਰਨਗੇ| ਇਸ ਮੌਕੇ ਡਾ: ਵਿਜੇ ਕੁਮਾਰ ਗੁਪਤਾ, ਮਨੀਸ਼ ਕਪੂਰ, ਸੀਨੀਅਰ ਵਾਈਸ ਪ੍ਰਧਾਨ ਕੰਵਲ ਕੱਕੜ, ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ, ਰਾਜਿੰਦਰ ਜੈਨ ਕਾਕਾ, ਮੁਕੇਸ਼ ਗੁਪਤਾ, ਜਗਦੀਪ ਸਿੰਘ, ਆਰ ਕੇ ਗੋਇਲ, ਵਿਨੋਦ ਬਾਂਸਲ, ਕੰਵਲ ਕੱਕੜ, ਪ੍ਰਵੀਨ ਜੈਨ, ਪ੍ਰਵੀਨ ਮਿੱਤਲ ਆਦਿ ਹਾਜ਼ਰ ਸਨ|

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 298ਵਾ ਨਾਰੰਗਵਾਲ ਕਲਾਂ ਨੇ ਹਾਜ਼ਰੀ ਭਰੀ 

ਅੱਜ ਸਰਕਾਰਾਂ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਬੋਲਣ ਨੂੰ ਵੀ ਤਿਆਰ ਨਹੀਂ = ਭਾਈ ਨਾਰੰਗਵਾਲ 

ਸਰਾਭਾ/ ਮੁੱਲਾਪੁਰ, 16 ਦਸੰਬਰ  (ਸਤਵਿੰਦਰ ਸਿੰਘ ਗਿੱਲ ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 298ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ.ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਕਲਾਂ ਜੀ ਦੇ ਜੱਦੀ ਪਿੰਡ ਤੋ ਜਸਵਿੰਦਰ ਸਿੰਘ ਨਾਰੰਗਵਾਲ ਕਲਾਂ,ਸੂਬੇਦਾਰ ਤੇਜਵੰਤ ਸਿੰਘ ਨਾਰੰਗਵਾਲ ਕਲਾਂ,ਇੰਦਰਪਾਲ ਸਿੰਘ ਨਾਰੰਗਵਾਲ ਕਲਾਂ, ਨੰਬੜਦਾਰ ਜਸਮੇਰ ਸਿੰਘ ਜੰਡ ਆਦਿ ਬਲਦੇਵ ਸਿੰਘ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਜਸਵਿੰਦਰ ਸਿੰਘ ਨਾਰੰਗਵਾਲ ਕਲਾਂ, ਇੰਦਰਪਾਲ ਸਿੰਘ ਨਾਰੰਗਵਾਲ ਕਲਾਂ ਨੇ ਆਖਿਆ ਕਿ ਭਾਜਪਾ ਸਰਕਾਰ ਅੱਜ ਪੰਜਾਬ ਦੇ ਹੱਕਾਂ ਤੇ ਡਾਕੇ ਮਾਰ ਰਹੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੇ ਲੀਡਰਾਂ ਪੂਰੇ ਦੇਸ਼ ਨੂੰ ਹਿੰਦੂ ਰਾਸ਼ਟਰ ਐਲਾਨਣ ਲਈ ਆਪਣਾ ਪੂਰਾ ਜ਼ੋਰ ਲਾਕੇ ਆਪਣਾ ਸਮਾ ਜਾਇਆ ਕਰ ਰਹੇ ਹਨ । ਜਦਕਿ ਦੇਸ਼ ਦੇ ਬਾਕੀ ਸੂਬਿਆਂ ਵੱਲ ਉਨ੍ਹਾਂ ਦਾ ਕੋਈ ਧਿਆਨ ਨਹੀਂ। ਪੰਜਾਬ ਨੂੰ ਤਾਂ ਹਿੰਦੂਤਵ ਲੀਡਰ ਆਪਣਾ ਜਾਨੀ ਦੁਸ਼ਮਣ ਮਨ ਰਹੇ ਹਨ । ਜਿਨ੍ਹਾਂ ਨੇ ਸਾਨੂੰ ਹੱਕ ਤਾਂ ਕੀ ਦੇਣੇ ਸੀ ਸਾਡੇ ਕੋਲੋਂ ਰਹਿੰਦੇ ਖੂੰਹਦੇ ਹੱਕ ਵੀ ਖੋਹ ਰਹੇ ਹਨ । ਪੰਜਾਬ ਦੇ ਜਿਨ੍ਹਾਂ ਲੀਡਰਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਉੱਚੇ ਅਹੁਦੇ ਤੇ ਬਿਠਾਇਆ ਸੀ ਅੱਜ ਉਹ ਵੀ ਆਰ ਐਸ ਐਸ ਦੀਆਂ ਖਾਖੀ ਨਿੱਕਰਾਂ ਪਾਕੇ ਫੁੱਲੇ ਨਹੀਂ ਸਮਾਉਂਦੇ ਜੋ ਇੱਕ ਇੱਕ ਕਰਕੇ ਭਾਜਪਾ ਦੀ ਝੋਲੀ ਵਿਚ ਬੈਠ ਜਾ ਰਹੇ ਹਨ । ਕੀ ਉਹਨਾਂ ਲੀਡਰਾਂ ਨੂੰ ਪੰਜਾਬ ਦੇ ਹੱਕਾਂ ਨਾਲੋਂ ਕੁਰਸੀ ਪਿਆਰੀ ਹੈ। ਉਨ੍ਹਾਂ ਨੇ ਅੱਗੇ ਆਖਿਆ ਕਿ ਅੱਜ ਪੰਜਾਬ ਦੇ ਧਾਰਮਿਕ ਮਸਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਕਰਨ ਵਾਲੇ ਪਾਪੀਆਂ ਨੂੰ ਸਜਾਵਾਂ ਦਵਾਉਣ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦਾ ਕੋਈ ਧਿਆਨ ਨਹੀਂ । ਅੱਜ ਸਰਕਾਰਾਂ ਸਿੱਖਾਂ ਦੀਆਂ ਹੱਕੀ ਮੰਗਾਂ ਲਈ ਬੋਲਣ ਨੂੰ ਵੀ ਤਿਆਰ ਨਹੀਂ। ਉਨ੍ਹਾਂ ਨੇ ਆਖਰ ਵਿਚ ਆਖਿਆ ਕਿ ਸਮੁੱਚੀ ਸਿੱਖ ਕੌਮ ਦੀਆਂ ਮੰਗਾਂ ਜਲਦ ਫਤਿਹ ਕਰਨ ਲਈ ਸਮੂਹ ਜਥੇਬੰਦੀਆਂ ਨੇ ਗੁਰੂਦਵਾਰਾ ਸ਼੍ਰੀ ਰੇਰੂ ਸਾਹਿਰ ਸਾਹਨੇਵਾਲ ਵਿਖੇ 19 ਦਸੰਬਰ ਨੂੰ ਇਕ ਵੱਡਾ ਇਕੱਠ ਕੀਤਾ ਜਾ ਰਿਹਾ ਹੈ । ਸੋ ਪੰਜਾਬ ਦੇ ਜੁਝਾਰੂ ਪੰਥਕ ਦਰਦੀਆਂ ਨੂੰ ਅਪੀਲ ਹੈ ਕਿ ਅਕਾਲ ਤਖਤ ਦੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਆਦੇਸ਼ ਮੁਤਾਬਕ ਸਾਰਿਆਂ ਪੰਜਾਬ ਦੀਆਂ ਜਥੇਬੰਦੀਆਂ ਇਕ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੀਆਂ ਹੋ ਕੇ 7 ਜਨਵਰੀ ਨੂੰ ਚੰਡੀਗੜ੍ਹ ਵਿਖੇ ਕੌਮੀ ਇਨਸਾਫ ਮੋਰਚਾ ਲਗਾਉਣ ਲਈ ਇਕ ਮੰਚ ਤੇ ਇਕੱਠੀਆਂ ਹੋਣ ਤਾਂ ਤਾਂ ਜੋ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਤੇ ਜਿੱਤ ਜਲਦ ਪ੍ਰਾਪਤ ਹੋ ਸਕੇ। ਇਸ ਮੌਕੇ ਉਘੇ ਸਮਾਜ ਸੇਵੀ ਬਲਦੇਵ ਸਿੰਘ ਅੱਬੂਵਾਲ,ਹਰਭਜਨ ਸਿੰਘ ਪਰਮਿੰਦਰ ਸਿੰਘ ਬਿੱਟੂ ਸਰਾਭਾ, ਹਰਬੰਸ ਸਿੰਘ ਗਿੱਲ, ਈਸ਼ਨਪੁਰ,ਹਰਬੰਸ ਸਿੰਘ ਪੰਮਾ, ਗੁਲਜ਼ਾਰ ਸਿੰਘ ਮੋਹੀ,ਜਸਵਿੰਦਰ ਸਿੰਘ ਕਾਲਖ਼ ਆਦਿ ਹਾਜ਼ਰੀ ਭਰੀ।

ਸੰਯੁਕਤ ਕਿਸਾਨ ਮੋਰਚੇ ਨੇ ਐਮ ਪੀ ਬਿੱਟੂ ਦੇ ਦਫ਼ਤਰ ਜਾ ਕੇ ਸੌਂਪਿਆ ਚਿਤਾਵਨੀ ਪੱਤਰ 

ਕਿਸਾਨਾਂ ਦੇ ਅੰਦੋਲਨ ਦੌਰਾਨ ਮੰਨੀਆਂ ਮੰਗਾ ਲਾਗੂ ਨਾ ਕਰਨ ਤੇ ਕਿਸਾਨਾਂ ਦਾ ਗ਼ੁੱਸਾ ਬਰਕਰਾਰ

ਲੁਧਿਆਣਾ, 11 ਦਸੰਬਰ (ਦਲਜੀਤ ਸਿੰਘ ਰੰਧਾਵਾ ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਦੇਸ਼ ਦੇ ਪਾਰਲੀਮੈਂਟ ਮੈਂਬਰਾਂ ਨੂੰ ਦਿੱਤੇ ਜਾਣ ਵਾਲੇ ਚਿਤਾਵਨੀ ਪੱਤਰਾਂ ਦੀ ਕੜੀ ਤਹਿਤ ਅੱਜ ਲੁਧਿਆਣਾ ਵਿਖੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੇ ਰੋਜਗਾਰਡਨ ਸਥਿਤ ਦਫ਼ਤਰ ਵੱਲ ਸਰਕਟ ਹਾਊਸ ਤੋਂ ਵਹੀਕਲਾ ਨਾਲ ਮਾਰਚ ਕਰਕੇ ਚਿਤਾਵਨੀ ਤੇ ਮੰਗਾ ਦੀ ਸੂਚੀ ਵਾਲਾ ਪੱਤਰ ਸੌਂਪਿਆ ਗਿਆ। ਜਿਲ੍ਹਾ ਲੁਧਿਆਣਾ ਦੀਆਂ ਕਿਸਾਨ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਸਹਾਇਕ ਸਕੱਤਰ ਰਘਵੀਰ ਸਿੰਘ ਬੈਨੀਪਾਲ, ਕੁੱਲ ਹਿੰਦ ਕਿਸਾਨ ਸਭਾ ਦੇ ਐਸ ਪੀ ਸਿੰਘ, ਭਾਰਤੀ ਕਿਸਾਨ ਯੂਨੀਅਨ ਡਕੌਤਾ ਦੇ ਮਹਿੰਦਰ ਸਿੰਘ ਕਮਾਲਪੁਰਾ, ਦਸਮੇਸ਼ ਕਿਸਾਨ ਯੂਨੀਅਨ ਦੇ ਮਨਪ੍ਰੀਤ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਸਤਨਾਮ ਸਿੰਘ ਵੜੈਚ, ਪੰਜਾਬ ਕਿਸਾਨ ਯੂਨੀਅਨ ਦੇ ਭਾਈ ਸ਼ਮਸ਼ੇਰ ਸਿੰਘ ਆਸੀ, ਕਿਰਤੀ ਕਿਸਾਨ ਯੂਨੀਅਨ ਦੇ ਹਰਦੇਵ ਸਿੰਘ ਸੰਧੂ ਦੀ ਅਗਵਾਈ ਵਿੱਚ ਐਮ ਪੀ ਰਵਨੀਤ ਸਿੰਘ ਬਿੱਟੂ ਦੀ ਗੈਰ ਹਾਜ਼ਰੀ ਵਿੱਚ ਉਸ ਦੇ ਪੀਏ ਹਰਜਿੰਦਰ ਸਿੰਘ ਢੀਡਸਾ ਨੂੰ ਚਿਤਾਵਨੀ ਪੱਤਰ ਸੌਂਪਿਆ। ਇਸ ਮੌਕੇ ਤੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਹਰਨੇਕ ਸਿੰਘ ਗੁੱਜਰਵਾਲ, ਜਸਵੀਰ ਸਿੰਘ ਝੱਜ, ਰੂਪ ਬਸੰਤ ਸਿੰਘ, ਚਮਕੌਰ ਸਿੰਘ, ਕਰਮਜੀਤ ਸਿੰਘ ਕਾਉਕੇ ਕਲਾਂ ਨੇ ਐਮ ਪੀ ਰਵਨੀਤ ਸਿੰਘ ਬਿੱਟੂ ਦੀ ਗੈਰ ਹਾਜ਼ਰੀ ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਜਦੋਂ ਸੰਯੁਕਤ ਮੋਰਚੇ ਦੇ ਐਕਸ਼ਨ ਦਾ ਉਹਨਾਂ ਨੂੰ ਪਤਾ ਸੀ ਤਾਂ ਸ੍ਰੀ ਬਿੱਟੂ ਨੂੰ ਹਾਜ਼ਰ ਰਹਿਣਾ ਚਾਹੀਦਾ ਸੀ। ਆਗੂਆਂ ਨੇ ਕਿਹਾ ਕਿ ਸ਼ੁਰੂ ਹੋਣ ਵਾਲੇ ਪਾਰਲੀਮੈਂਟ ਦੇ ਸੈਸ਼ਨ ਵਿੱਚ ਪਾਰਲੀਮੈਂਟ ਦੇ ਮੈਂਬਰ ਮੋਦੀ ਸਰਕਾਰ ਤੇ ਦਬਾਅ ਪਾਉਣ ਕਿ ਪਿਛਲੇ ਸਮੇ ਵਿੱਚ ਸੰਯੁਕਤ ਮੋਰਚੇ ਦੀਆਂ ਮੰਨੀਆਂ ਮੰਗਾ ਤੁਰੰਤ ਲਾਗੂ ਕੀਤੀਆਂ ਜਾਣ। ਉਹਨਾ ਮੁੜ ਦੁਹਰਾਉਂਦਿਆਂ ਕਿਹਾ ਕਿ ਫਸਲਾ ਦੇ ਘੱਟੋ ਘੱਟ ਖਰੀਦ ਮੁੱਲ ਦਾ ਕਾਨੂੰਨ ਸਾਰੇ ਦੇਸ਼ ਵਿੱਚ ਲਾਗੂ ਹੋਵੇ। ਫਸਲਾ ਦੀ ਖਰੀਦ ਦੀ ਗਾਰੰਟੀ ਸਰਕਾਰ ਲਵੇ। ਬਿਜਲੀ ਬਿੱਲ 2022 ਵਾਪਸ ਹੋਵੇ। ਲਖੀਮਪੁਰ ਖੀਰੀ ਦੇ ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੀ ਵਜ਼ਾਰਤ ਵਿੱਚੋਂ ਛੁੱਟੀ ਹੋਵੇ। ਦੇਸ਼ ਵਿੱਚ ਸੰਘਰਸ਼ਸ਼ੀਲ ਕਿਸਾਨ ਆਗੂਆਂ ਤੇ ਦਰਜ ਕੇਸ ਰੱਦ ਕੀਤੇ ਜਾਣ। ਕਾਰਪੋਰੇਟ ਕੰਪਨੀਆਂ ਦੇ ਪੱਖ ਦੀਆਂ ਨੀਤੀਆਂ ਨੂੰ ਰੱਦ ਕੀਤਾ ਜਾਵੇ। ਜੇ ਕਰ ਪਾਰਲੀਮੈਂਟ ਦੇ ਮੈਂਬਰ ਕਿਸਾਨ ਦੇ ਹੱਕ ਵਿੱਚ ਅਵਾਜ਼ ਨਹੀਂ ਉਠਾਉਣਗੇ ਤਾਂ ਉਹਨਾਂ ਵਿਰੁੱਧ ਵੀ ਸੰਯੁਕਤ ਮੋਰਚਾ ਅੰਦੋਲਨ ਕਰੇਗਾ। ਇਸ ਮੌਕੇ ਤੇ ਐਪ ਪੀ ਰਵਨੀਤ ਸਿੰਘ ਬਿੱਟੂ ਨੇ ਫ਼ੋਨ ਤੇ ਕਿਸਾਨ ਆਗੂਆਂ ਨਾਲ ਗੱਲ ਕਰਕੇ ਉਹਨਾਂ ਦੀਆਂ ਮੰਗਾ ਸਬੰਧੀ ਪਾਰਲੀਮੈਂਟ ਵਿਚ ਬੋਲਣ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਸੁਰਜੀਤ ਸਿੰਘ ਸੀਲੋ, ਡਾ. ਪ੍ਰਦੀਪ ਜੋਧਾਂ, ਅਮਰਜੀਤ ਸਿੰਘ ਸਹਿਜਾਦ, ਬਲਦੇਵ ਸਿੰਘ ਧੂਲਕੋਟ, ਕਰਮ ਸਿੰਘ ਗਰੇਵਾਲ਼, ਗੁਲਜ਼ਾਰ ਸਿੰਘ ਜੜਤੌਲੀ, ਚਮਕੌਰ ਸਿੰਘ ਛਪਾਰ, ਗੁਰਦਿਆਲ ਸਿੰਘ ਸਰਾਭਾ, ਸੁਰਜੀਤ ਆਸੀ ਆਦਿ ਹਾਜ਼ਰ ਸਨ।

ਹਠੂਰ ਦੇ ਬੰਦ ਪਏ ਸੇਵਾ ਕੇਂਦਰ ਨੂੰ ਚਲਾਉਣ ਲਈ ਵਿਧਾਇਕਾ ਨੂੰ ਦਿੱਤਾ ਮੰਗ ਪੱਤਰ

 ਹਠੂਰ,11 ਦਸੰਬਰ-(ਕੌਸ਼ਲ ਮੱਲ੍ਹਾ)-ਪਿਛਲੇ ਲੰਮੇ ਸਮੇਂ ਤੋ ਬੰਦ ਪਏ ਹਠੂਰ ਦੇ ਸੇਵਾ ਕੇਂਦਰ ਨੂੰ ਜਲਦੀ ਚਲਾਉਣ ਲਈ ਅੱਜ ਆਮ ਆਦਮੀ ਪਾਰਟੀ ਇਕਾਈ ਹਠੂਰ ਅਤੇ ਇਕਾਈ ਲੱਖਾ ਦੇ ਆਹੁਦੇਦਾਰਾ ਨੇ ਵਿਧਾਨ ਸਭਾ ਹਲਕਾ ਜਗਰਾਉ ਦੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਇਲਾਕਾ ਨਿਵਾਸੀਆ ਤੋ ਦਸਤਖਤ ਕਰਵਾ ਕੇ ਮੰਗ ਪੱਤਰ ਦਿੱਤਾ।ਇਸ ਮੌਕੇ ਪਾਰਟੀ ਦੇ ਜਿਲ੍ਹਾ ਮੀਤ ਪ੍ਰਧਾਨ ਸੁਰਿੰਦਰ ਸਿੰਘ ਲੱਖਾ ਨੇ ਕਿਹਾ ਕਿ ਦਿਹਾਤੀ ਖੇਤਰ ਵਿਚ ਪਿੰਡ ਮਾਣੂੰਕੇ ਵਿਖੇ ਹੀ ਸੇਵਾ ਕੇਂਦਰ ਚੱਲ ਰਿਹਾ ਹੈ ਜੋ ਇਲਾਕੇ ਦੇ ਚਾਲੀ ਪਿੰਡਾ ਨੂੰ ਸੇਵਾ ਪ੍ਰਦਾਨ ਕਰ ਰਿਹਾ ਹੈ ਜਿਸ ਕਰਕੇ ਸੇਵਾ ਕੇਂਦਰ ਮਾਣੂੰਕੇ ਵਿਖੇ ਇਲਾਕਾ ਨਿਵਾਸੀਆ ਦਾ ਕੰਮ ਕਰਵਾਉਣ ਲਈ ਤਾਤਾ ਲੱਗਾ ਰਹਿੰਦਾ ਹੈ।ਉਨ੍ਹਾ ਕਿਹਾ ਕਿ ਸਾਡੀ ਮੁੱਖ ਮੰਗ ਹੈ ਕਿ ਸੇਵਾ ਕੇਂਦਰ ਹਠੂਰ ਨੂੰ ਜਲਦੀ ਤੋ ਜਲਦੀ ਚਾਲੂ ਕੀਤਾ ਜਾਵੇ ਤਾਂ ਜੋ ਇਲਾਕਾ ਨਿਵਾਸੀਆ ਨੂੰ ਵੱਡੀ ਰਾਹਤ ਮਿਲ ਸਕੇ।ਇਸ ਮੌਕੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਗੂਆ ਨੂੰ ਵਿਸਵਾਸ ਦਿਵਾਇਆ ਕਿ ਮਾਰਚ ਮਹੀਨੇ ਤੋ ਪਹਿਲਾ-ਪਹਿਲਾ ਸੇਵਾ ਕੇਂਦਰ ਹਠੂਰ ਨੂੰ ਚਾਲੂ ਕਰ ਦਿੱਤਾ ਜਾਵੇਗਾ।ਇਸ ਮੌਕੇ ਯੂਥ ਆਗੂ ਪਰਮਿੰਦਰ ਸਿੰਘ ਹਠੂਰ,ਦੀ ਸਹਿਕਾਰੀ ਸਭਾ ਹਠੂਰ ਦੇ ਮੀਤ ਪ੍ਰਧਾਨ ਦਲਵਾਰਾ ਸਿੰਘ,ਪ੍ਰਧਾਨ ਤਰਸੇਮ ਸਿੰਘ ਖਾਲਸਾ,ਪ੍ਰਧਾਨ ਹਰਜੀਤ ਸਿੰਘ,ਐਸ ਸੀ ਵਿੰਗ ਦੇ ਪ੍ਰਧਾਨ ਅਮਰ ਸਿੰਘ,ਪ੍ਰਧਾਨ ਜਗਦੇਵ ਸਿੰਘ ਦੇਬੀ, ਸੁਖਵਿੰਦਰ ਸਿੰਘ ਬਬਲਾ,ਗੁਰਪ੍ਰੀਤ ਸਿੰਘ,ਗੋਪੀ ਚੰਦ ਆਦਿ ਹਾਜ਼ਰ ਸਨ।  ਫੋਟੋ ਕੈਪਸ਼ਨ:-ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਮੰਗ ਪੱਤਰ ਦਿੰਦੇ ਹੋਏ ਹਠੂਰ ਅਤੇ ਲੱਖਾ ਵਾਸੀ।

ਕਾਮਰੇਡ ਲਾਲ ਸਿੰਘ ਧਨੌਲਾ ਅਤੇ ਕਾਮਰੇਡ ਸੁਖਦੇਵ ਸਿੰਘ ਬੁੰਡਾਲਾ ਦੇ ਪਰਿਵਾਰਾ ਨਾਲ ਕਾਮਰੇਡ ਸੇਖੋਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ

 ਜਗਰਾਉ/ਹਠੂਰ,11 ਦਸੰਬਰ-(ਕੌਸ਼ਲ ਮੱਲ੍ਹਾ)-ਸੀਪੀਆਈ (ਐਮ) ਦੀ ਤਹਿਸੀਲ ਪੱਧਰੀ ਮੀਟਿੰਗ ਅੱਜ ਪਾਰਟੀ ਦੇ ਸਬ ਦਫਤਰ ਜਗਰਾਉ ਵਿਖੇ ਹੋਈ।ਇਸ ਮੀਟਿੰਗ ਵਿਚ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵਿਸ਼ੇਸ ਤੌਰ ਤੇ ਪਹੁੰਚੇ,ਮੀਟਿੰਗ ਸੁਰੂ ਕਰਨ ਤੋ ਪਹਿਲਾ ਸੂਬਾ ਕਮੇਟੀ ਮੈਂਬਰ ਜਿਲ੍ਹਾ ਬਰਨਾਲਾ ਦੇ ਸਕੱਤਰ ਕਾਮਰੇਡ ਲਾਲ ਸਿੰਘ ਧਨੌਲਾ,ਜਿਲ੍ਹਾ ਜਲੰਧਰ-ਕਪੂਰਥਲਾ ਦੇ ਸਕੱਤਰੇਤ ਮੈਬਰ ਕਾਮਰੇਡ ਸੁਖਦੇਵ ਸਿੰਘ ਬੁੰਡਾਲਾ, ਕਾਮਰੇਡ ਗੁਰਦੇਵ ਸਿੰਘ ਬਾਡੀ, ਕਾਮਰੇਡ ਬਖਸੀਸ ਸਿੰਘ ਮਾਨਸਾ, ਕਾਮਰੇਡ ਰਛਪਾਲ ਸਿੰਘ ਅਤੇ ਹੋਰ ਵਿਛੜੇ ਸਾਥੀਆ ਦੀ ਯਾਦ ਵਿਚ ਦੋ ਮਿੰਟ ਦਾ ਮੋਨਧਾਰਨ ਕੀਤਾ ਗਿਆ।ਇਸ ਮੌਕੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਜਿਲ੍ਹਾ ਬਰਨਾਲਾ ਦੇ ਸਕੱਤਰ ਕਾਮਰੇਡ ਲਾਲ ਸਿੰਘ ਧਨੌਲਾ ਅਤੇ ਸਕੱਤਰੇਤ ਮੈਬਰ ਕਾਮਰੇਡ ਸੁਖਦੇਵ ਸਿੰਘ ਬੁੰਡਾਲਾ ਦੀ ਹੋਈ ਬੇਵਕਤੀ ਮੌਤ ਤੇ ਦੋਵੇ ਪਰਿਵਰਾ ਨਾਲ ਦੁੱਖ ਸਾਝਾ ਕਰਦਿਆ ਕਿਹਾ ਕਿ ਅਜਿਹੇ ਜੁਝਾਰੂ ਆਗੂ ਸਦੀਆ ਬਾਅਦ ਪੈਦਾ ਹੁੰਦੇ ਹਨ ਜੋ ਹਮੇਸਾ ਹੀ ਦੱਬੇ- ਕੁਚਲੇ ਲੋਕਾ ਦੇ ਹੱਕਾ ਲਈ ਸੰਘਰਸ ਕਰਦੇ ਹਨ।ਉਨ੍ਹਾ ਕਿਹਾ ਕਿ ਇਨ੍ਹਾ ਆਗੂਆ ਦੀ ਮੌਤ ਨਾਲ ਜਿਥੇ ਪਰਿਵਾਰਾ ਨੂੰ ਵੱਡਾ ਘਾਟਾ ਪਿਆ ਹੈ ਉਥੇ ਸੀਪੀਆਈ (ਐਮ) ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਨ੍ਹਾ ਦੀ ਘਾਟ ਹਮੇਸਾ ਹੀ ਪਾਰਟੀ ਨੂੰ ਰੜਕਦੀ ਰਹੇਗੀ।ਇਸ ਮੌਕੇ ਉਨ੍ਹਾ ਨਾਲ ਜਿਲ੍ਹਾ ਲੁਧਿਆਣਾ ਦੇ ਸਕੱਤਰ ਕਾਮਰੇਡ ਬਲਜੀਤ ਸਿੰਘ ਸਾਹੀ,ਤਹਿਸੀਲ ਜਗਰਾਉ ਦੇ ਸਕੱਤਰ ਕਾਮਰੇਡ ਗੁਰਦੀਪ ਸਿੰਘ ਕੋਟਉਮਰਾ,ਹਾਕਮ ਸਿੰਘ ਡੱਲਾ,ਪਾਲ ਸਿੰਘ ਭੰਮੀਪੁਰਾ,ਪਰਮਜੀਤ ਸਿੰਘ ਭੰਮੀਪੁਰਾ,ਹਰਜਿੰਦਰ ਕੌਰ ਬਲੀਪੁਰ,ਸੁਖਵਿੰਦਰ ਕੌਰ ਜਗਰਾਉ,ਪੱਤਰਕਾਰ ਕੌਸ਼ਲ ਮੱਲ੍ਹਾ,ਬੂਟਾ ਸਿੰਘ ਹਾਸ਼,ਬਲਦੇਵ ਸਿੰਘ ਰੂੰਮੀ,ਮੁਖਤਿਆਰ ਸਿੰਘ,ਪ੍ਰੀਤਮ ਸਿੰਘ ਕਮਾਲਪੁਰਾ,ਦਵਿੰਦਰਪਾਲ ਸ਼ਰਮਾਂ,ਜਗਜੀਤ ਸਿੰਘ ਡਾਗੀਆਂ,ਭਰਪੂਰ ਸਿੰਘ ਛੱਜਾਵਾਲ,ਸੁਵਿੰਦਰ ਸਿੰਘ ਕੋਟਉਮਰਾ ਆਦਿ ਹਾਜ਼ਰ ਸਨ।  ਫੋਟੋ ਕੈਪਸ਼ਨ:- ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਆਪਣੇ ਸਾਥੀਆ ਸਮੇਤ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਰ।

ਸਕੂਲ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਜਗਰਾਉ/ਹਠੂਰ,11 ਦਸੰਬਰ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਅਗਾਹਵਧੂ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੇ ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ ਅਤੇ ਵਾਇਸ ਪ੍ਰਿੰਸੀਪਲ ਕਸ਼ਮੀਰ ਸਿੰਘ ਦੀ ਅਗਵਾਈ ਹੇਠ ਸਕੂਲ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ।ਇਸ ਪ੍ਰੋਗਰਾਮ ਦੀ ਸੁਰੂਆਤ ਸਕੂਲੀ ਵਿਿਦਆਰਥੀਆ ਨੇ ਸਬਦ ਕੀਰਤਨ ਨਾਲ ਕੀਤੀ।ਇਸ ਮੌਕੇ ਸਕੂਲੀ ਵਿਿਦਆਰਥੀਆ ਨੇ ਰੰਗਾ-ਰੰਗ ਪ੍ਰੋਗਰਾਮ ਪੇਸ ਕੀਤਾ,ਜਿਸ ਵਿਚ ਧਾਰਮਿਕ ਗੀਤ,ਕਵੀਸਰੀ,ਢਾਡੀ ਵਾਰਾ,ਲੋਕ ਗੀਤ,ਭੰਗੜਾ,ਗਿੱਧਾ,ਮਲਵੀ ਗਿੱਧਾ,ਕਿੱਕਲੀ,ਫੁਲਕਾਰੀ,ਹਾਸਰਸ ਸਕਿੱਟ,ਨਾਟਕ ਅਤੇ ਦੇਸ ਭਗਤੀ ਦੀ ਕੋਰੀਓ ਗ੍ਰਾਫੀ ਪੇਸ ਕੀਤੀ ਗਈ।ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਪਰਵਾਸੀ ਭਾਰਤੀ ਜਗਜੀਤ ਸਿੰਘ ਯੂਐੱਸਏ ਅਤੇ ਚੇਅਰਪਰਸਨ ਸੁਖਦੀਪ ਕੌਰ ਯੂਐੱਸਏ ਨੇ ਸਾਝੇ ਤੌਰ ਤੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਸਾਨੂੰ ਅਜਿਹੇ ਰੰਗਾ-ਰੰਗ ਪ੍ਰੋਗਰਾਮ ਵੀ ਕਰਵਾਉਣੇ ਚਾਹੀਦੇ ਹਨ,ਜਿਨ੍ਹਾ ਨਾਲ ਬੱਚਿਆ ਦੇ ਅੰਦਰ ਛੁੱਪੀ ਹੋਈ ਕਲਾਂ ਨੂੰ ਬਾਹਰ ਕੱਢਿਆ ਜਾ ਸਕੇ।ਇਸ ਮੌਕੇ ਉਨ੍ਹਾ ਸਮਾਗਮ ਦੇ ਮੁੱਖ ਮਹਿਮਾਨ ਸੰਤ ਗਿਆਨੀ ਗੁਰਮੀਤ ਸਿੰਘ ਖੋਸੇ ਵਾਲੇ,ਐਸ ਐਚ ਓ ਬੱਧਣੀ ਕਲਾਂ,ਸਮੂਹ ਮਹਿਮਾਨਾ,ਪ੍ਰੋਗਰਾਮ ਵਿਚ ਭਾਗ ਲੈਣ ਵਾਲੇਬੱਚਿਆ ਅਤੇ ਵੱਖ-ਵੱਖ ਖੇਤਰਾ ਵਿਚ ਪੁਜੀਸਨਾ ਪ੍ਰਾਪਤ ਕਰਨ ਵਾਲੇ ਵਿਿਦਆਰਥੀਆ ਨੂੰ ਸਨਮਾਨ ਚਿੰਨ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਵੱਡੀ ਗਿਣਤੀ ਵਿਚ ਪਹੁੰਚੇ ਵਿਿਦਆਰਥੀਆ ਦੇ ਮਾਪਿਆ ਦਾ ਧੰਨਵਾਦ ਕੀਤਾ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਹਰਦੀਪ ਸਿੰਘ ਚਕਰ ਨੇ ਨਿਭਾਈ।ਇਸ ਮੌਕੇ ਉਨ੍ਹਾ ਨਾਲ ਵਾਇਸ ਪਿੰ੍ਰਸੀਪਲ ਕਸ਼ਮੀਰ ਸਿੰਘ,ਡਾ: ਚਮਕੌਰ ਸਿੰਘ,ਭਾਈ ਨਿਰਮਲ ਸਿੰਘ ਮੀਨੀਆ,ਪ੍ਰਿਤਪਾਲ ਸਿੰਘ ਮੱਲ੍ਹਾ,ਹਰਪਾਲ ਸਿੰਘ ਮੱਲ੍ਹਾ,ਹਰਦੀਪ ਸਿੰਘ ਚਕਰ,ਗੁਰਪ੍ਰੀਤ ਸਿੰਘ,ਰਮਨਦੀਪ ਕੌਰ ਆਦਿ ਹਾਜ਼ਰ ਸਨ।  ਫੋਟੋ ਕੈਪਸ਼ਨ:-ਸਕੂਲੀ ਬੱਚੇ ਰੰਗਾ-ਰੰਗ ਪ੍ਰੋਗਰਾਮ ਪੇਸ ਕਰਦੇ ਹੋਏ।

12 ਤੋਲੇ ਸੋਨਾ ਅਤੇ 20 ਹਜ਼ਾਰ ਦੀ ਨਕਦੀ ਲੈ ਕੇ24 ਸਾਲਾ ਔਰਤ ਘਰੋਂ ਫ਼ਰਾਰ ਦਾ ਗਲਾ ਘੁੱਟ ਕੇ ਕੀਤਾ ਕਤਲ 

ਜਗਰਾਉਂ,07 ਦਸੰਬਰ(ਅਮਿਤਖੰਨਾ)ਪਿੰਡ ਰਸੂਲਪੁਰ ਦੀ ਵਸਨੀਕ ਜਸਪਿੰਦਰ ਕੌਰ ਨਾਂ ਦੀ 24 ਸਾਲਾ ਔਰਤ ਘਰੋਂ 12 ਤੋਲੇ ਸੋਨਾ ਅਤੇ 20 ਹਜ਼ਾਰ ਦੀ ਨਕਦੀ ਲੈ ਕੇ ਫ਼ਰਾਰ ਹੋ ਗਈ ਸੀ। ਔਰਤ ਦੇ ਭਰਾ ਸ਼ਮਿੰਦਰ ਸਿੰਘ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਰਮਪ੍ਰੀਤ ਸਿੰਘ ਉਰਫ਼ ਪਰਮ ਅਤੇ ਉਸ ਦੇ ਭਰਾ ਭਵਨ ਪ੍ਰੀਤ ਉਰਫ਼ ਭਾਵਨਾ ਵਾਸੀ ਪਿੰਡ ਸੁਧਾਰ ’ਤੇ ਆਪਣੀ ਭੈਣ ਨੂੰ ਕਿਸੇ ਗੁਪਤ ਥਾਂ ’ਤੇ ਛੁਪਾਉਣ ਦਾ ਦੋਸ਼ ਲਾਇਆ ਗਿਆ ਹੈ। ਥਾਣਾ ਹਠੂਰ ਦੀ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰਦੇ ਹੋਏ ਜਦੋਂ ਪਰਮਪ੍ਰੀਤ ਸਿੰਘ ਉਰਫ ਪਰਮ ਅਤੇ ਉਸ ਦੇ ਭਰਾ ਭਵਨਪ੍ਰੀਤ ਸਿੰਘ ਉਰਫ ਭਵਨ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਦੋਵਾਂ ਭਰਾਵਾਂ ਨੇ ਪੁਲਸ ਦੇ ਸਾਹਮਣੇ ਹੈਰਾਨੀਜਨਕ ਖੁਲਾਸਾ ਕੀਤਾ ਕਿ ਉਕਤ ਔਰਤ ਜਸਵਿੰਦਰ ਕੌਰ ਜਿਸ ਨੂੰ ਪੁਲਸ ਅਤੇ ਦੱਸਿਆ ਜਾ ਰਿਹਾ ਹੈ ਕਿ ਉਕਤ ਦੋਵੇਂ ਭਰਾਵਾਂ ਨੇ ਆਪਣੇ ਦੋ ਦੋਸਤਾਂ ਨਾਲ ਮਿਲ ਕੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਹੈ ਅਤੇ ਉਸ ਦੀ ਸੜੀ ਹੋਈ ਲਾਸ਼ ਨੂੰ ਦੋਵਾਂ ਭਰਾਵਾਂ ਨੇ ਪਿੰਡ ਸੁਧਾਰ ਵਿਖੇ ਸਥਿਤ ਆਪਣੇ ਸਟੱਡ ਫਾਰਮ 'ਚ ਟੋਆ ਪੁੱਟ ਕੇ ਦੱਬ ਦਿੱਤਾ ਹੈ। ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਰਾਏਕੋਟ ਰਛਪਾਲ ਸਿੰਘ ਢੀਂਸਰਾ ਨੇ ਦੱਸਿਆ ਕਿ ਮ੍ਰਿਤਕ ਜਸਪਿੰਦਰ ਕੌਰ ਦੇ ਪਿੰਡ ਸੁਧਾਰ ਦੇ ਰਹਿਣ ਵਾਲੇ ਪਰਮਪ੍ਰੀਤ ਸਿੰਘ ਉਰਫ਼ ਪਰਮ ਨਾਲ ਪ੍ਰੇਮ ਸਬੰਧ ਸਨ ਅਤੇ ਦੋਵਾਂ ਵਿਚਾਲੇ ਦੂਰ-ਦੂਰ ਦੇ ਸਬੰਧ ਸਨ। ਮ੍ਰਿਤਕ ਜਸਪਿੰਦਰ ਕੌਰ ਆਪਣੇ ਪ੍ਰੇਮੀ ਪਰਮਪ੍ਰੀਤ ਸਿੰਘ ਉਰਫ ਪਰੇਮ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਅਤੇ ਲਗਾਤਾਰ ਉਸ 'ਤੇ ਵਿਆਹ ਲਈ ਦਬਾਅ ਪਾ ਰਹੀ ਸੀ ਪਰ ਪਰਮਪ੍ਰੀਤ ਸਿੰਘ ਪਰਮ ਉਸ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ। ਜਿਸ ਕਾਰਨ ਪਰਮਪ੍ਰੀਤ ਸਿੰਘ ਉਰਫ਼ ਪਰਮ ਨੇ ਜਸਵਿੰਦਰ ਕੌਰ ਨੂੰ ਮਿਲਣ ਲਈ ਬੁਲਾਇਆ ਅਤੇ ਉਸ ਨੂੰ ਭਰੋਸੇ ਵਿੱਚ ਲੈ ਕੇ ਉਸ ਨਾਲ ਵਿਆਹ ਕਰਵਾਉਣ ਦਾ ਭਰੋਸਾ ਦਿੱਤਾ। 24 ਨਵੰਬਰ ਨੂੰ ਜਸਪਿੰਦਰ ਕੌਰ ਅੱਖਾਂ ਵਿੱਚ ਵਿਆਹ ਦੇ ਸੁਪਨੇ ਲੈ ਕੇ ਆਪਣੇ ਪ੍ਰੇਮੀ ਪਰਮਪ੍ਰੀਤ ਸਿੰਘ ਉਰਫ਼ ਪਰਮ ਨੂੰ ਮਿਲਣ ਲਈ ਘਰੋਂ ਨਿਕਲੀ ਸੀ। ਪਰਮਪ੍ਰੀਤ ਸਿੰਘ ਉਰਫ਼ ਪਰੇਮ ਅਤੇ ਉਸ ਦੇ ਦੋਸਤ ਏਕਮਪ੍ਰੀਤ ਨੇ ਜਸਪਿੰਦਰ ਕੌਰ ਨੂੰ ਅਖਾੜਾ ਪੁਲ ਨੇੜੇ ਕਾਰ ਵਿੱਚ ਬਿਠਾ ਲਿਆ ਅਤੇ ਦੋਵੇਂ ਰਾਏਕੋਟ ਵੱਲ ਨੂੰ ਚੱਲ ਪਏ ਪਰ ਰਸਤੇ ਵਿੱਚ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਤਕਰਾਰ ਹੋ ਗਈ ਅਤੇ ਇਸ ਤਕਰਾਰ ਦੌਰਾਨ ਪਰਮਪ੍ਰੀਤ ਸਿੰਘ ਅਤੇ ਪਰੇਮ ਅਤੇ ਉਸ ਦੇ ਦੋਸਤਾਂ ਏਕਮਪ੍ਰੀਤ ਸਿੰਘ ਨੇ ਜਸਪਿੰਦਰ ਕੌਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਛੁਪਾਉਣ ਲਈ ਕਾਰ ਨੂੰ ਅੱਗੇ ਵਧਾਉਂਦੇ ਹੋਏ ਸੁੰਨਸਾਨ ਜਗ੍ਹਾ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਸੁੰਨਸਾਨ ਜਗ੍ਹਾ ਨੂੰ ਦੇਖ ਕੇ ਜਸਪਿੰਦਰ ਕੌਰ ਦੀ ਲਾਸ਼ ਪਿੰਡ ਢਪਈ ਅਤੇ ਸਹੋਲੀ ਦੇ ਰਸਤੇ ਵਿੱਚ ਪਈ ਮਿਲੀ। ਨਹਿਰ 'ਚ ਪਾ ਦਿੱਤਾ, ਪਰ ਨਹਿਰ 'ਚ ਪਾਣੀ ਘੱਟ ਹੋਣ ਕਾਰਨ ਜਸਪਿੰਦਰ ਕੌਰ ਦੀ ਲਾਸ਼ ਪਾਣੀ 'ਚ ਨਹੀਂ ਵਹਿ ਸਕੀ ਤਾਂ ਅਗਲੀ ਸਵੇਰ ਦੋਸ਼ੀ ਲਾਸ਼ ਨੂੰ ਨਹਿਰ 'ਚੋਂ ਕੱਢ ਕੇ ਸੁਧਾਰ ਸਥਿਤ ਆਪਣੇ ਖੇਤ 'ਚ ਲੈ ਗਏ ਅਤੇ ਉਥੇ ਹੀ ਟੋਆ ਪੁੱਟਣ ਲਈ ਜੇ.ਸੀ.ਬੀ ਲਗਾ ਕੇ ਔਰਤ ਦੀ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਔਰਤ ਦੀ ਲਾਸ਼ ਨਾ ਹਿੱਲੀ ਤਾਂ ਜਸਵਿੰਦਰ ਕੌਰ ਦੀ ਅੱਧ ਸੜੀ ਹੋਈ ਲਾਸ਼ ਨੂੰ ਟੋਏ ਵਿੱਚ ਦੱਬ ਦਿੱਤਾ।ਡੀ.ਐਸ.ਪੀ ਰਾਏਕੋਟ ਰਛਪਾਲ ਸਿੰਘ ਢੀਂਸਰਾ ਨੇ ਦੱਸਿਆ ਕਿ ਜਸਪਿੰਦਰ ਕੌਰ ਦੀ ਲਾਸ਼ ਦਾ ਨਿਪਟਾਰਾ ਕਰਨ 'ਚ ਪਰਮਪ੍ਰੀਤ ਸਿੰਘ ਉਰਫ਼ ਪਰਮ ਦਾ ਭਰਾ ਭਵਨਪ੍ਰੀਤ ਸਿੰਘ ਉਰਫ਼ ਭਾਵਨਾ ਅਤੇ ਉਸ ਦਾ ਦੂਜਾ ਹਰਪ੍ਰੀਤ ਸਿੰਘ ਵੀ ਸ਼ਾਮਲ ਸੀ। ਜਿਸ ਦੇ ਚੱਲਦਿਆਂ ਪੁਲਿਸ ਨੇ ਉਕਤ ਚਾਰਾਂ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਖਿਲਾਫ਼ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਿਸ ਨੇ ਵਾਰਦਾਤ 'ਚ ਵਰਤੀ ਗਈ ਕਾਰ ਨੂੰ ਵੀ ਆਪਣੇ ਕਬਜ਼ੇ 'ਚ ਲੈ ਲਿਆ ਹੈ ਅਤੇ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਰਾਏਕੋਟ ਰਛਪਾਲ ਸਿੰਘ ਢੀਂਸਰਾ ਨੇ ਦੱਸਿਆ ਕਿ ਜਦੋਂ ਪੁਲਿਸ ਮ੍ਰਿਤਕ ਜਸਪਿੰਦਰ ਕੌਰ ਦਾ ਫੋਨ ਡਿਟੇਲ ਚੈੱਕ ਕੀਤਾ ਤਾਂ ਪੁਲਸ ਨੂੰ ਉਸ ਦੇ ਅਤੇ ਪਰਮਪ੍ਰੀਤ ਸਿੰਘ ਉਰਫ ਪਰਮ ਵਿਚਾਲੇ ਸਬੰਧ ਮਿਲਿਆ ਅਤੇ ਪੁਲਸ ਲਈ ਮਾਮਲਾ ਸੁਲਝਾਉਣਾ ਆਸਾਨ ਹੋ ਗਿਆ। ਮ੍ਰਿਤਕ ਜਸਪਿੰਦਰ ਕੌਰ ਦੇ ਘਰੋਂ ਲਾਪਤਾ ਹੋਣ ਦੇ 13 ਦਿਨਾਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰਨਾ ਪੁਲਿਸ ਦੀ ਕਾਰਗੁਜ਼ਾਰੀ 'ਤੇ ਕਈ ਸਵਾਲੀਆ ਨਿਸ਼ਾਨ ਖੜੇ ਕਰ ਰਿਹਾ ਹੈ।ਦੱਸ ਦੇਈਏ ਕਿ 24 ਨਵੰਬਰ ਨੂੰ ਜਸਪਿੰਦਰ ਕੌਰ 12 ਤੋਲੇ ਸੋਨਾ ਚੋਰੀ ਕਰਕੇ ਲੈ ਗਈ ਸੀ। ਅਤੇ ਉਸ ਦੇ ਘਰੋਂ 20 ਹਜ਼ਾਰ ਦੀ ਨਕਦੀ ਵੀ ਚੋਰੀ ਹੋ ਗਈ ਸੀ ਅਤੇ ਜਸਪਿੰਦਰ ਕੌਰ ਦੇ ਪਰਿਵਾਰਕ ਮੈਂਬਰ ਉਸੇ ਦਿਨ ਥਾਣਾ ਹਠੂਰ ਵਿਖੇ ਆਪਣੀ 24 ਸਾਲਾ ਧੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਗਏ ਸਨ ਪਰ ਉਸ ਦਿਨ ਵੀ ਪੁਲਿਸ ਨੇ ਕੋਈ ਗੰਭੀਰਤਾ ਨਹੀਂ ਦਿਖਾਈ | ਮਾਮਲੇ 'ਚ ਅਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮਾਮਲੇ 'ਚ ਮਾਮੂਲੀ ਜਿਹੀ ਭੰਨਤੋੜ ਹੋਈ ਅਤੇ ਘਟਨਾ ਦੇ 13 ਦਿਨ ਬਾਅਦ 4 ਦਸੰਬਰ ਨੂੰ ਜਸਪਿੰਦਰ ਕੌਰ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਧਾਰਾ 346 ਅਤੇ 120ਬੀ ਤਹਿਤ ਮਾਮਲਾ ਦਰਜ ਕਰਕੇ ਜਸਪਿੰਦਰ ਕੌਰ ਅਤੇ ਹੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ | ਪੁਲਸ ਦੇ ਸਾਹਮਣੇ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਇਸ ਮਾਮਲੇ 'ਚ ਪੁਲਸ ਨੇ ਚਾਰੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਸੁਲਝਾ ਲਿਆ ਹੈ। ਪੁਲੀਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਪੁਲੀਸ ਨੇ ਦੋ ਦਿਨਾਂ ਵਿੱਚ ਗੰਭੀਰਤਾ ਨਾਲ ਜਾਂਚ ਕਰਦਿਆਂ ਜਸਪਿੰਦਰ ਕੌਰ ਦੇ ਕਤਲ ਵਿੱਚ ਸ਼ਾਮਲ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਨ 'ਚ ਕੀਤੀ ਜਾ ਰਹੀ ਦੇਰੀ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਹ ਦੋਵੇਂ ਨਾਬਾਲਗ ਸਨ ਅਤੇ ਆਪਸੀ ਪ੍ਰੇਮ ਸਬੰਧ ਹੋਣ ਤੋਂ ਇਲਾਵਾ ਉਨ੍ਹਾਂ ਦੇ ਦੂਰ-ਦੁਰਾਡੇ ਸਬੰਧ ਵੀ ਸਨ ਅਤੇ ਪੁਲਿਸ ਇਸ ਮਾਮਲੇ ਦੀ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ, ਜਦਕਿ ਇਹ ਮਾਮਲੇ ਨੂੰ ਸੁਲਝਾਉਣ ਵਿੱਚ ਜੁਟਿਆ ਹੋਇਆ ਸੀ।

ਪੰਜਾਬ ਵਾਸੀਆਂ ਨੂੰ ਵਾਤਾਵਰਣ ਨੂੰ ਸੰਭਾਲਣ ਪ੍ਰਤੀ ਉਤਸ਼ਾਹਤ ਕਰਨ ਲਈ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ

ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਇਲਾਕੇ ਦੇ ਮੋਹਰੀ ਵਾਤਾਵਰਣ ਪ੍ਰੇਮੀ ਅਤੇ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨ ਸਨਮਾਨਤ

ਲੁਧਿਆਣਾ, 04 ਦਸੰਬਰ (ਗੁਰਕਿਰਤ ਜਗਰਾਓ/ਕੁਲਦੀਪ ਸਿੰਘ ਦੌਧਰ)ਵਾਤਾਵਰਣ ਸੰਭਾਲ ਸੰਬੰਧੀ ਕੰਮ ਕਰਨ ਵਾਲੇ ਅਤੇ ਖੇਤਾ ਵਿੱਚ ਅੱਗ ਨਾ ਲਾਉਣ ਵਾਲਿਆਂ ਸੰਬੰਧੀ ਸਨਮਾਨ ਸਮਾਰੋਹ ਕਰਵਾਇਆ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਹੋਏ ਇਕ ਖਾਸ ਪਰੋਗਰਾਮ ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਦੇ ਪੁੱਜੇ ਵਿਧਾਨ ਸਭਾ  ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਅਤੇ ਸਨਮਾਨ ਸਮਾਂ ਰੋਹ ਦੇ ਅਜੋਜਕ ਗੁਰਪ੍ਰੀਤ ਸਿੰਘ ਚੰਦਵਾਜਾ ਤੇ ਫਿਲਮ ਅਦਾਕਾਰ ਮਲਕੀਤ ਸਿੰਘ ਰੌਣੀ ਆਦਿ ਨੇ ਆਪਣੇ ਭਾਸ਼ਣ ਦੌਰਾਨ ਵਾਤਾਵਰਨ ਨੂੰ ਪਿਆਰ ਕਰਨ ਵਾਲਿਆਂ ਸਤਿਕਾਰ ਯੋਗ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਦ੍ਰਿੜ ਅਰਾਦੀਆ ਨਾਲ ਪੰਜਾਬ ਨੂੰ ਪ੍ਰਦੂਸ਼ਤ ਮੁਕਤ ਕਰਨ ਲਈ ਹੋਰ ਹਮਲਾ ਮਾਰਨ ਦਾ ਸੁਨੇਹਾ ਦਿਤਾ। 

ਭੂੰਦੜੀ ਵਾਇਆ ਭਰੋਵਾਲ ਕਲਾਂ ਸਵੱਦੀ ਸੜਕ ਟੁੱਟੀ ਹੋਣ ਕਰਨ ਲੋਕਾਂ ਵਲੋ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਭਰੋਵਾਲ ਕਲਾਂ ਚ ਨੌਜਵਾਨਾਂ ਨੇ ਪਏ ਵੱਟੇ ਦਿਖਾਏ
ਮੁੱਲਾਂਪੁਰ ਦਾਖਾ,27 ਨਵੰਬਰ(ਸਤਵਿੰਦਰ ਸਿੰਘ ਗਿੱਲ)—ਲੁਧਿਆਣਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਭਰੋਵਾਲ ਕਲਾਂ ਵਿੱਚ ਅੱਜ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਮੌਜੂਦਾ ਸਰਕਾਰ ਖ਼ਿਲਾਫ਼ ਇਸ ਕਰਕੇ ਰੋਸ ਪ੍ਰਦਰਸ਼ਨ ਕੀਤਾ ਕਿਉਕਿ ਕਸਬਾ ਭੂੰਦੜੀ ਤੋ ਵਾਇਆ ਭਰੋਵਾਲ ਕਲਾਂ ਤੋ ਸਵੱਦੀ ਕਲਾਂ ਪਿੰਡ ਨੂੰ ਜੋੜਦੀ ਸੜਕ ਦਾ ਬੇਹੱਦ ਬੁਰਾ ਹਾਲ ਹੈ। ਇਹਨਾ ਨੌਜਵਾਨਾਂ ਨੇ ਇਸ ਟੁੱਟੀ ਸੜਕ ਤੇ ਖੜ ਕੇ ਜਦੋ ਤਸਵੀਰ ਕਰਵਾਈ ਤਾਂ ਉਹਨਾਂ ਨੇ ਸੜਕ ਤੇ ਪਏ ਉਹ ਵੱਟੇ ਦਿਖਾਏ ਜੌ ਰਾਹਗੀਰਾਂ ਨੂੰ ਬੇਹੱਦ ਤੰਗ ਪ੍ਰੇਸ਼ਾਨ ਕਰਦੇ ਹਨ। ਨੌਜਵਾਨ ਆਗੂ ਸੁਖਪਾਲ ਸਿੰਘ ਚੀਮਾ ਨੇ ਦੱਸਿਆ ਕਿ ਉਹਨਾਂ ਨੇ ਜਦੋਂ ਵੀ ਇਸ ਸੜਕ ਰਾਹੀਂ ਜਾਣਾ ਹੁੰਦਾ ਹੈ ਤਾਂ ਉਹਨਾਂ ਦੇ ਵਹੀਕਲ ਕੀੜੀ ਦੀ ਚਾਲ ਚਲਦੇ ਹਨ ਕਿਉਕਿ ਸੜਕ ਦਾ ਏਨਾ ਬੁਰਾ ਹਾਲ ਹੈ ਕਿ ਕਾਰ,ਟਰੈਕਟਰ,ਮੋਟਰਸਾਈਕਲ ਵਗੈਰਾ ਜਦੋ ਇਸ ਸੜਕ ਤੇ ਚਲਦੇ ਹਨ ਤਾਂ ਵੱਟੇ ਹੇਠਾਂ ਵੱਜਦੇ ਹਨ। ਇਹਨਾ ਆਗੂਆਂ ਨੇ ਦੱਸਿਆ ਕਿ ਬੇਸ਼ਕ ਇਹ ਸੜਕ ਚੌਂਕੀਮਾਨ ਤੋ ਸਵੱਦੀ ਕਲਾਂ ਤੱਕ ਤਾਂ ਬਣ ਗਈ ਸੀ ਪਰ ਪਿੰਡ ਸਵੱਦੀ ਕਲਾਂ ਤੋ ਅੱਗੇ ਇਹ ਸੜਕ ਕਿਉ ਨਹੀਂ ਬਣਾਈ ਗਈ। ਇਸ ਮੌਕੇ ਬਸੰਤ ਸਿੰਘ ਸੂਰਜ,ਕਰਤਾਰ ਸਿੰਘ,ਜਰਨੈਲ ਸਿੰਘ,ਬਲਜਿੰਦਰ ਸਿੰਘ,ਹਰਮਨਦੀਪ ਸਿੰਘ,ਹਰਪ੍ਰੀਤ ਸਿੰਘ,ਗੁਰਮੀਤ ਸਿੰਘ, ਰਮਨਜੋਤ ਸਿੰਘ,ਅਮਰਜੀਤ ਸਿੰਘ,ਪਰਮਿੰਦਰ ਸਿੰਘ,ਮਨਪ੍ਰੀਤ ਸਿੰਘ,ਇਕਬਾਲ ਸਿੰਘ,ਅਮਨਪ੍ਰੀਤ ਸਿੰਘ,ਕਰਨਜੋਤ ਸਿੰਘ,ਅਜੀਤਪਾਲ ਸਿੰਘ,ਇੰਦਰਜੀਤ ਸਿੰਘ,ਬਲਦੇਵ ਸਿੰਘ,ਅਵਤਾਰ ਸਿੰਘ,ਜਸਪ੍ਰੀਤ ਸਿੰਘ,ਗੋਗੀ ਬਦੇਸ਼ਾ,ਹਰਦੀਪ ਸਿੰਘ ਅਤੇ ਹਰਕੀਰਤ ਸਿੰਘ ਆਦਿ ਨੇ ਜਿਥੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਉਥੇ ਪੀ ਡਬਲਯੂ ਡੀ ਵਿਭਾਗ ਖਿਲਾਫ ਵੀ ਨਾਹਰੇਬਾਜੀ  ਕੀਤੀ। ਇਹਨਾ ਆਗੂਆਂ ਨੇ ਹਲਕਾ ਇੰਚਾਰਜ ਕੇ ਐਨ ਐਸ ਕੰਗ ਤੋ ਮੰਗ ਕੀਤੀ ਕਿ ਉਹ ਇਸ ਸੜਕ ਦੀ ਸਾਰ ਜਰੂਰ ਲੈਣ।
,,,,,
ਕੀ ਆਖਦੇ ਨੇ ਪੀ ਡਬਲਯੂ ਡੀ ਦੇ ਐਕਸੀਅਨ
ਜਦੋ ਇਸ ਸਬੰਧੀ ਪੀ ਡਬਲਯੂ ਡੀ ਵਿਭਾਗ ਦੇ ਐਕਸੀਅਨ ਪਰਦੀਪ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਸੜਕ ਨੂੰ 5054 ਹੈਡ ਸਕੀਮ ਅਧੀਨ ਕਰੀਬ 10 ਕਰੋੜ ਦੀ ਗ੍ਰਾਂਟ ਮਿਲਣੀ ਸੀ,ਜਿਸ ਵਿਚੋਂ ਜਿਹੜੀ ਰਾਸ਼ੀ ਜਾਰੀ ਹੁੰਦੀ ਰਹੀ ਤੇ ਅਸੀਂ ਸੜਕ ਬਣਾਉਂਦੇ ਰਹੇ ਪ੍ਰੰਤੂ ਜਦੋਂ ਪੈਸੇ ਰੁਕ ਗਏ ਤਾਂ ਇਹ ਕੰਮ ਅੱਧ ਵਿਚਕਾਰ ਬੰਦ ਹੋ ਗਿਆ ਸੀ।ਉਹਨਾਂ ਕਿਹਾ ਕਿ ਜਦੋ ਸਰਕਾਰ ਫਿਰ ਤੋ ਉਹਨਾਂ ਨੂੰ ਗਰਾਂਟ ਜਾਰੀ ਕਰੇਗੀ ਤਾਂ ਉਹ ਇਸ ਸੜਕ ਨੂੰ ਬਣਾ ਦੇਣਗੇ।