You are here

ਲੁਧਿਆਣਾ

ਨਕਸਲਬਾੜੀ ਲਹਿਰ ਦੇ ਸ਼ਹੀਦ ਬਖਸ਼ੀਸ਼ ਮੋਰਕਰੀਮਾਂ ਦੀ ਯਾਦ ਚ ਬਰਸੀ ਸਮਾਗਮ

ਜਗਰਾਓ, 19 ਮਾਰਚ ( ਗੁਰਕਿਰਤ ਜਗਰਾਓਂ/ ਮਨਜਿੰਦਰ ਗਿੱਲ) ਮਹਾਨ ਨਕਸਲਬਾੜੀ ਲਹਿਰ ਦੇ ਯੋਧੇ ਸ਼ਹੀਦ ਬਖਸ਼ੀਸ਼ ਮੋਰਕਰੀਮਾਂ ਦੀ 52 ਵੀਂ ਬਰਸੀ ਪਿੰਡ ਮੋਰਕਰੀਮਾਂ ਵਿਖੇ ਉਨਾਂ ਦੀ ਸ਼ਹੀਦੀ ਯਾਦਗਾਰ ਤੇ ਮਨਾਈ ਗਈ। ਇਨਕਲਾਬੀ ਕੇਂਦਰ ਪੰਜਾਬ ਦੇ ਸੱਦੇ ਤੇ ਵੱਖ ਵੱਖ ਜਥੇਬੰਦੀਆਂ ਦੇ ਵਰਕਰ ਅਤੇ ਆਗੂ ਇਸ ਯਾਦਗਾਰੀ ਸਮਾਗਮ ਚ ਸ਼ਾਮਲ ਹੋਏ।  ਮਾਸਟਰ ਕੁਲਵਿੰਦਰ ਸਿੰਘ ਦੀ ਮੰਚ ਸੰਚਾਲਨਾ ਹੇਠ ਸਕੂਲੀ ਬੱਚਿਆਂ ਨੇ ਝੂਠੀ ਆਜਾਦੀ ਸਬੰਧੀ ਅਤੇ ਬਾਈ ਅਮਰਜੀਤ ਸਿੰਘ ਨੇ ਨਵੇਂ ਬੇਗਮਪੁਰਾ ਦਾ ਗੀਤ,ਕਸਤੂਰੀ ਲਾਲ ਨੇ" ਅੰਮੀਏ ਅਮਰ ਕਰ ਗਿਆ ਪੁੱਤ ਪਾ ਕੇ ਸ਼ਹੀਦੀ ਤੇਰਾ "ਗੀਤ ਰਾਹੀਂ ਹਾਜਰੀ ਲਵਾਈ । ਲਖਵੀਰ ਸਿੱਧੂ ਅਤੇ ਸਤਪਾਲ ਦੇ ਜਥੇ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਦੋ ਮਿੰਟ ਦਾ ਮੋਨ ਧਾਰ ਕੇ "ਚੜਣ ਵਾਲਿਓ ਹੱਕਾਂ ਦੀ ਭੇਟ ਉਤੇ, ਥੋਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆਂ "ਗੀਤ ਦੇ ਚਲਦਿਆਂ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਸਮੇਂ ਸ਼ਰਧਾਂਜਲੀ ਦਿੰਦਿਆਂ ਬੁਲਾਰਿਆਂ ਚ ਸ਼ਾਮਲ ਕੰਵਲਜੀਤ ਖੰਨਾ, ਜਸਵੰਤ ਜੀਰਖ, ਰਜਿੰਦਰ ਸਿੰਘ, ਜਸਦੇਵ ਲਲਤੋਂ, ਗੁਰਮੇਲ ਸਿੰਘ ਭਰੋਵਾਲ,  ਹਰਦੇਵ ਮੁਲਾਂਪੁਰ ਨੇ ਕਿਹਾ ਕਿ ਮਜਦੂਰ ਪ੍ਰਾਪਤ ਚ ਜਨਮਿਆ ਸ਼ਹੀਦ ਬਖਸ਼ੀਸ਼ ਵੀ ਸ਼ਹੀਦ ਭਗਤ ਸਿੰਘ ਵਾਂਗ ਕਾਲਜ ਦੀ ਪੜਾਈ ਵਿਚਾਲਿਓਂ ਛੱਡ ਲੋਕ ਮੁਕਤੀ ਲਈ ਇਨਕਲਾਬ ਦੇ ਰਾਹ ਤੁਰਿਆ ਸੀ। 1967,68 ਚ ਬੰਗਾਲ ਦੇ ਪਿੰਡ ਨਕਸਲ ਬਾੜੀ ਤੋਂ ਜਮੀਨ ਹਲਵਾਹਕ ਦੇ ਨਾਰੇ ਤਹਿਤ ਤੁਰੀ ਇਸ ਬੇਜ਼ਮੀਨੇ ਕਿਸਾਨਾਂ ਦੀ ਲਹਿਰ  ਨੇ ਦੇਸ਼ ਦੇ ਹਾਕਮਾਂ ਨੂੰ ਜਮੀਨ ਦੀ ਬਰਾਬਰ ਵੰਡ ਕਰਨ ਲਈ ਕੰਬਣੀਆਂ ਛੇੜ ਦਿਤੀਆਂ ਸਨ। ਪੰਜਾਬ ਚ ਅਨੇਕਾਂ ਝੂਠੇ ਪੁਲਸ ਮੁਕਾਬਲਿਆਂ ਰਾਹੀਂ ਨਕਸਲੀ ਯੋਧਿਆਂ ਨੂੰ ਪੰਜਾਬ ਪੁਲਸ ਨੇ ਸ਼ਹੀਦ ਕੀਤਾ ਸੀ। ਨਵਾਂਸ਼ਹਿਰ ਰੇਲਵੇ ਸਟੇਸ਼ਨ ਤੇ ਇਕੋ ਇਕ ਸੱਚੇ ਪੁਲਸ ਮੁਕਾਬਲੇ ਚ ਸ਼ਹੀਦ ਹੋਣ ਵਾਲੇ ਬਖਸ਼ੀਸ਼ ਦਾ ਸੁਪਨਾ  ਹੀ ਭਗਤ ਸਿੰਘ ਵਾਂਗ ਇਕ ਲੁੱਟ ਰਹਿਤ ਸਮਾਜ ਬਨਾਉਣਾ ਸੀ। ਪਰ ਉਹ ਅਜੇ ਅਧੂਰਾ ਹੈ। ਅਜ ਫਿਰ ਦੇਸ਼ ਤੇ ਕਬਜਾ ਕਰਨ ਲਈ ਸੰਸਾਰ ਵਪਾਰ ਸੰਸਥਾਂ ਦਾ ਦੂਜਾ ਰੂਪ ਜੀ 20 ਦੀਆਂ ਕਾਰਪੋਰੇਟ ਗਿਰਝਾਂ ਸਾਡੇ ਮਾਲ ਖਜਾਨੇ ਚੁੰਡਣ ਲਈ ਭਾਰਤ ਦੇ ਵਖ ਵਖ ਸ਼ਹਿਰਾਂ ਚ ਬੈਠ ਕੇ ਵਿਉਂਤਾਂ ਘੜ ਰਹੀਆਂ ਹਨ ਜਿਸ ਖਿਲਾਫ ਪੰਜਾਬ ਭਰ ਚ ਅਰਥੀ ਫੂਕ ਪ੍ਰਦਰਸ਼ਨ ਕੀਤੇ ਗਏ ਤੇ ਹੁਣ ਵੀਹ ਮਾਰਚ ਨੂੰ ਲੱਖਾਂ ਕਿਸਾਨ ਦਿੱਲੀ ਨੂੰ ਕੂਚ ਕਰ ਰਹੇ ਹਨ। ਇਸ ਸਮੇਂ ਸ਼ਹੀਦੀ ਯਾਦਗਾਰ ਤੇ ਲਾਲ ਪਰਚਮ ਲਹਿਰਾਉਣ ਦੀ ਰਸਮ ਰੋਹਲੇ ਨਾਹਰਿਆਂ ਦੀ ਗੂੰਜ ਚ ਸ਼ਹੀਦ ਦੇ ਵੱਡੇ ਭਰਾ ਮਾਸਟਰ ਸੁਰਜੀਤ ਸਿੰਘ ਨੇ ਨਿਭਾਈ। ਕਿਸਾਨ ਆਗੂ ਮਨਜਿੰਦਰ ਸਿੰਘ ਮੋਰਕਰੀਮਾਂ ਨੇ ਹਾਜਰੀਨ ਦਾ ਧੰਨਞਾਦ ਕੀਤਾ। ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ,  ਗੁਰਦਿਆਲ ਸਿੰਘ ਤਲਵੰਡੀ, ਕਾਮਰੇਡ ਸੁਰਿੰਦਰ,  ਹਰਜਿੰਦਰ ਕੌਰ ਲੁਧਿਆਣਾ, ਬੇਅੰਤ ਸਿੰਘ ਬਾਣੀਏ ਵਾਲ, ਮਨਮੋਹਨ ਸਿੰਘ ਪੰਡੋਰੀ, ਬਲਜੀਤ ਸਿੰਘ ਸਵੱਦੀ, ਅਵਤਾਰ ਸਿੰਘ ਬਿੱਲੂ ਜਥੇਦਾਰ ਗੁਰਮੀਤ ਸਿੰਘ ਨੂਰਪੁਰਾ ,ਮਦਨ ਸਿੰਘ, ਪਾਲ ਸਿੰਘ ਗਹੌਰ, ਕੁੰਡਾ ਸਿੰਘ ਕਾਉਂਕੇ, ਹਰਮਨ ਲੀਹਾਂ ਆਦਿ ਹਾਜਰ ਸਨ ।

ਅ‌ਯੋਧਿਆ ਤੋ ਅਲਖਦਾਸ ਗੁਰੂ ਜੀ ਸ਼ਿਵ ਮੰਦਰ ਗਰਮੇਲ ਨਗਰ ਨੇੜੇ ਪਿੱਪਲੀ ਚੌਕ ਲੁਧਿਆਣਾ ਪਦਾਰੇ 

ਲੁਧਿਆਣਾ,16 ਮਾਰਚ ( ਗੁਰਕਿਰਤ ਜਗਰਾਓ/ ਮਨਜਿੰਦਰ ਗਿੱਲ )ਅੱਜ ਅ‌ਯੋਧਿਆ ਤੋ ਸਾਡੇ  ਕੋਲ ਅਲਖਦਾਸ ਗੁਰੂ ਜੀ ਆਏ ਤੇ ਉਨ੍ਹਾਂ ਨੇ ਸ਼ਿਵ ਮੰਦਿਰ ਗੁਰਮੇਲ ਨਗਰ ਨੇੜੇ  ਪਿੱਪਲ ਚੋਕ ਵਿਖੇ ਪਹੁੰਚੇ ਅਤੇ  ਸੰਗਤਾਂ ਨੂੰ  ਪ੍ਰਵਚਨ ਕੀਤੇ ਅਤੇ  ਹਨੁਮਾਨ ਚਲੀਸਾ ਕਰਨ ਉਪਰੰਤ ਆਰਤੀ ਕਿਤੀ ਗਈ  । ਅਤੇ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਲਈ ਅਇਆ ।ਇਸ ਮੋਕੇ  ਜਗਤਾਰ ਸਿੰਘ ,ਅਮਿਤ ਸੋਨੀ ,ਰੋਕੀ,ਅਮਨ,ਰਾਜੂ,ਅਰਜੁਨ ,ਅਜੇ  ਆਦਿ ਉਚੇਚੇ ਤੋਰ ਤੇ ਪਹੁੰਚੇ ਸਨ । ਉਸ ਤੋ ਬਾਅਦ  ਸਾਨੂੰ  ਗੁਰੂ ਜੀ  ਦੇ ਪਰਿਵਾਰ ਬਾਰੇ ਪਤਾ ਲਗਿਆ ਜਦੋਂ ਅਸੀਂ ਗੁਰੂ ਜੀ ਦੇ ਪਰਿਵਾਰ ਨੂੰ ਮਿਲੇ ਤਾ ਓਹਨਾਂ ਨੇ ਦਸਿਆ ਕਿ

          ਮੈਂ ਪਰਵੇਸ਼ ਸੋਨੀ ਪਿਤਾ ਸ਼੍ਰੀ ਜੋਖਨ ਲਾਲ ਮਾਤਾ ਰੇਖਾ ਦੇਵੀ ਵੱਡੇ ਭਰਾ ਪਰਮੋਦ ਸੋਨੀ ਜੀ ਅਤੇ ਮੇਰੇ ਪਰਿਵਾਰ ਦੀ ਤਰਫ ਤੋਂ ਤੁਹਾਡੇ ਸਾਰੀਆਂ  ਦੇ ਚਰਨਾਂ  ਵਿਚ  ਨਮਸਕਾਰ ਅੱਜ ਮੇਰੇ ਵੱਡੇ ਭਰਾ14 ਸਾਲ ਬਾਅਦ ਸੰਤ ਰੂਪ ਚ ਘਰ ਆਏ ਹਨ। ਅੱਜ ਮੈਂ ਆਪਣੇ ਪਿਆਰੇ ਵੱਡੇ ਭਰਾ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਦਾ ਹਾ।ਉਨਾ ਦੇ ਵਿਚਾਰਾ  ਲਈ  ਗਰਵ ਮਹਿਸੂਸ ਕਰਦਾ ਹਾ ਕੀ ਮੇਰੇ  ਵੱਡੇ ਵੀਰ ਜੀ । ਜਿਨਾ ਨੇ  ਭਗਵਾਨ ਰੂਪੀ ਬਨਣ ਦਾ ਨਿਰਣੈ ਲਿਆ । ਮੈਂ ਉਮੀਦ ਕਰਦਾ ਹਾਂ ਕਿ ਓਹ ਉਚਿਤ ਵਿਦਿਆ ਪ੍ਰਾਪਤ ਕਰਨ ਅਤੇ ਸਾਡੇ  ਮਾਤਾ ਪਿਤਾ ਜੀ ਦਾ ਨਾਮ ਉਚਾ ਕਰਨ ।

ਡਾਕਟਰ ਪੰਪੋਸ਼ ਦੀ ਖੁਦਕੁਸ਼ੀ ਦੇ ਰੋਸ ਵਜੋਂ ਕੱਢਿਆ ਮੋਮਬੱਤੀ ਮਾਰਚ

ਜਗਰਾਓਂ,16 ਮਾਰਚ   -( ਬਲਦੇਵ ਸਿੰਘ ਸਿੱਖਿਆ ਪ੍ਰਤੀਨਿੱਧ, ਹਰਵਿੰਦਰ ਸਿੰਘ ਖੇਲਾ) ਜਗਰਾਓਂ ਦੀਆਂ ਇਨਸਾਫ਼ ਪਸੰਦ ਜੱਥੇਬੰਦੀਆਂ ਵੱਲੋਂ  ਡਾਕਟਰ ਪੰਪੋਸ਼ ਦੀ ਖੁਦਕੁਸ਼ੀ ਦੇ ਰੋਸ ਵਜੋਂ, ਜਗਰਾਓਂ ਸ਼ਹਿਰ ਵਿਚ ਇੱਕ ਵਿਸ਼ਾਲ ਮੋਮਬੱਤੀ ਮਾਰਚ ਕੱਢਿਆ ਗਿਆ।ਇਹ ਰੋਸ ਮਾਰਚ ਮਿਉਂਸਪਲ ਕਮੇਟੀ ਤੋਂ ਸ਼ੁਰੂ ਹੋ ਕੇ,ਕਮਲ ਚੌਂਕ ਵਿੱਚੋ ਲੰਘਦਾ ਹੋਇਆ, ਡਾਕਟਰ ਕਲਿਆਣੀ ਹਸਪਤਾਲ ਮੂਹਰੋਂ ਲੰਘਕੇ  ਝਾਂਸੀ ਰਾਣੀ ਚੌਂਕ ਵਿੱਚ ਪੁਜਿਆ। ਸਮੂਹ ਇਨਸਾਫ਼ ਪਸੰਦ ਜੱਥੇਬੰਦੀਆਂ ਨੇ ਉਨ੍ਹਾਂ ਦੋਸ਼ੀਆ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਿਨ੍ਹਾਂ ਨੇ ਡਾਕਟਰ ਪੰਪੋਸ਼ ਨੂੰ ਮਾਨਸਿਕ ਪ੍ਰੇਸ਼ਾਨ ਕਰਕੇ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ,ਜੋ ਕਿ ਸੀ੍ ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਦੀ ਵਿਦਿਆਰਥਣ ਸੀ।ਇਸ ਰੋਸ ਮਾਰਚ ਵਿੱਚ, ਸੁਖਦੇਵ ਸਿੰਘ ਹਠੂਰ, ਕਮਲਜੀਤ ਖੰਨਾ, ਮਾਸਟਰ ਰਣਜੀਤ ਸਿੰਘ ਹਠੂਰ, ਇੰਦਰਜੀਤ ਸਿੰਘ ਧਾਲੀਵਾਲ, ਅਮਰਜੀਤ ਸਿੰਘ ਚੀਮਾ,ਮਸਤਾਨ ਸਿੰਘ, ਸਤਿਨਾਮ ਸਿੰਘ, ਡਾਕਟਰ ਜਸਵੀਰ ਸਿੰਘ, ਮੈਨੇਜਰ ਜਸਵੰਤ ਸਿੰਘ, ਜਗਤਾਰ ਸਿੰਘ ਚੀਮਾ, ਹਰਨੇਕ ਸਿੰਘ ਗੁਰੂ, ਘਮੰਡਾ ਸਿੰਘ, ਅਮਰਨਾਥ ਸਿੰਘ,ਮੈਡਮ ਰਾਮਪ੍ਰਕਾਸ਼ ਕੌਰ,ਦਲਜੀਤ ਕੌਰ,ਗੁਰਦੇਵ ਕੌਰ ਆਦਿ ਦੀ ਵਿਸ਼ਾਲ ਇਕੱਤਰਤਾ ਸੀ।

ਲੁਧਿਆਣਾ ਜਿਲ੍ਹੇ ਅਤੇ ਹਲਕੇ ਦਾਖੇ ਵਿੱਚ ਯੂਥ ਕਾਂਗਰਸ ਦੀਆਂ ਵੋਟਾਂ ਪੈਣੀਆਂ ਸ਼ੁਰੂ

ਤਨਵੀਰ ਜੋਧਾਂ ਤੇ ਅਰਮਾਨ ਢਿੱਲੋ ਦੇ ਹੱਕ ਚ ਝੁਕਿਆ ਵੋਟਰ--ਵੋਟਾਂ ਦੀ ਰਫ਼ਤਾਰ ਬੇਹੱਦ ਘੱਟ

ਜਗਰਾਉ/ ਸਿੱਧਵਾਂ ਬੇਟ,16 ਮਾਰਚ (ਡਾ.ਮਨਜੀਤ ਸਿੰਘ ਲੀਲਾਂ )—ਸਾਡੇ ਦੇਸ਼ ਦੇ ਯੂਥ ਕਾਂਗਰਸ ਦੇ ਪ੍ਰਧਾਨ ਸ਼੍ਰੀ ਨਿਵਾਸ ਬੀ ਵੀ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਚ ਯੂਥ ਕਾਂਗਰਸ ਦੀਆਂ ਵੋਟਾਂ 10 ਮਾਰਚ ਤੋ ਪੈਣੀਆਂ ਸ਼ੁਰੂ ਹੋ ਚੁੱਕੀਆਂ ਹਨ। ਜਿਸ ਕਰਕੇ ਆਨਲਾਈਨ ਵੋਟਾਂ ਪੈਣ ਦਾ ਕੰਮ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ। ਇਹ ਚੋਣਾਂ ਆਨਲਾਈਨ ਪੋਲ ਹੋ ਰਹੀਆਂ ਹਨ ਜਿਸ ਸਬੰਧੀ ਸਹਾਇਤਾ ਵਾਸਤੇ ਇਹਨਾ ਦੋਵੇਂ ਉਮੀਦਵਾਰਾਂ ਨੇ ਲੜਕੇ ਰੱਖੇ ਹਨ ਜੌ ਪਿੰਡਾਂ ਚ ਜਾ ਕੇ ਵੋਟਰਾਂ ਨਾਲ ਸੰਪਰਕ ਕਰਕੇ ਇਹਨਾ ਦੋਵੇਂ ਨੌਜਵਾਨਾਂ ਦੇ ਹੱਕ ਚ ਵੋਟਾਂ ਪਵਾ ਰਹੇ ਹਨ।ਜਾਣਕਾਰੀ ਅਨੁਸਾਰ ਪੰਜਾਬ ਯੂਥ ਕਾਂਗਰਸ ਦੀ ਪ੍ਰਧਾਨਗੀ ਵਾਸਤੇ ਮੋਹਿਤ ਮਹਿੰਦਰਾ,ਅਕਸ਼ੇ ਸ਼ਰਮਾਂ ਤੇ ਉਦੇਵੀਰ ਢਿੱਲੋ ਚੋਣ ਮੈਦਾਨ ਚ ਹਨ।ਇਸੇ ਤਰਾਂ ਲੁਧਿਆਣਾ ਜਿਲ੍ਹੇ ਦੀ ਯੂਥ ਕਾਂਗਰਸ ਦੀ ਪ੍ਰਧਾਨਗੀ ਵਾਸਤੇ ਸਭ ਤੋਂ ਮੋਹਰੀ ਹਲਕੇ ਦਾਖੇ ਤੋ ਅਰਮਾਨ ਢਿੱਲੋ ਹਨ ਤੇ ਉਸ ਦੇ ਨਾਲ  ਹਲਕੇ ਦਾਖੇ ਤੋ ਤਨਵੀਰ ਸਿੰਘ ਗਰੇਵਾਲ ਜੋਧਾਂ  ਹਲਕੇ ਦਾਖੇ ਦੀ ਯੂਥ ਕਾਂਗਰਸ ਦੀ ਪ੍ਰਧਾਨਗੀ ਵਾਸਤੇ ਚੋਣ ਮੈਦਾਨ ਵਿਚ ਇਲੈਕਸ਼ਨ ਲੜ ਰਹੇ ਹਨ। ਕੁਲ ਮਿਲਾ ਕੇ ਇਹਨਾ ਯੂਥ ਕਾਂਗਰਸ ਦੀ ਪ੍ਰਧਾਨਗੀ ਵਾਸਤੇ ਪੋਲ ਹੋਣ ਵਾਲੀਆਂ ਵੋਟਾਂ ਵਿੱਚ ਅੱਜ ਦੀ ਤਾਰੀਖ ਚ ਅਰਮਾਨ ਢਿੱਲੋ ਤੇ ਤਨਵੀਰ ਸਿੰਘ ਜੋਧਾਂ ਅੱਗੇ ਚੱਲ ਰਹੇ ਹਨ। ਹਲਕੇ ਦੇ ਯੂਥ ਵੋਟਰਾਂ ਤੋ ਕੀਤੇ ਸਰਵੇ ਨਾਲ ਪਤਾ ਲੱਗਾ ਹੈ ਕਿ ਸਭ ਤੋਂ ਅੱਗੇ ਤਨਵੀਰ ਸਿੰਘ ਜੋਧਾਂ ਅਤੇ ਅਰਮਾਨ ਢਿੱਲੋ ਹਨ ਜਿਨ੍ਹਾਂ ਦੀ ਜਿੱਤ ਯਕੀਨੀ ਹੈ।ਹਲਕੇ ਦਾਖੇ ਦੇ ਵੱਡੇ ਪਿੰਡਾਂ ਚ ਇਹਨਾ ਦੋਵੇਂ ਨੌਜਵਾਨਾਂ ਦੀ ਕਾਫੀ ਪਕੜ ਹੈ ਜਿਸ ਕਰਕੇ 18 ਸਾਲ ਤੋ ਲੈ ਕੇ 35 ਸਾਲ ਤੱਕ ਦੇ ਵੋਟਰ ਇਹਨਾ ਦੇ ਹੱਕ ਚ ਭੁਗਤ ਰਹੇ ਹਨ।ਜਾਣਕਾਰੀ ਅਨੁਸਾਰ ਪਲੇਸਟੋਰ ਦੇ ਵਿੱਚ ਆਈ ਵਾਇ ਸੀ ਐਪ ਡਾਊਨਲੋਡ ਕਰਕੇ ਵੋਟ ਪੋਲ ਹੋਵੇਗੀ। ਇਹ ਵੀ ਦੱਸਣਾ ਜਰੂਰੀ ਹੈ ਕਿ ਇਹ ਵੋਟ 18 ਸਾਲ ਤੋ ਲੈ ਕੇ 35 ਸਾਲ ਤੱਕ ਦੇ ਵੋਟਰ ਦੀ ਹੀ ਵੋਟ ਪੈ ਸਕਦੀ ਹੈ। ਇਹ ਯੂਥ ਕਾਂਗਰਸ ਦੀਆਂ ਵੋਟਾਂ 10 ਮਾਰਚ ਸ਼ੁਰੂ ਹੋਈਆਂ ਹਨ ਜੌ 10 ਅਪ੍ਰੈਲ ਤੱਕ ਪੈਣਗੀਆਂ ਜਿਸ ਵਾਸਤੇ ਸਰਗਰਮੀ ਤੇਜ ਹੋ ਚੁੱਕੀ ਹੈ

 

ਕੌਮੀ ਇਨਸਾਫ਼ ਮੋਰਚੇ ਦੇ ਸੱਦੇ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੰਗ ਪੱਤਰ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਵਿਧਾਇਕ ਜਗਰਾਓਂ ਨੂੰ ਦਿੱਤਾ ਮੰਗ ਪੱਤਰ

ਜਗਰਾਓ, 05 ਮਾਰਚ (ਗੁਰਕਿਰਤ ਜਗਰਾਓ ਮਨਜਿੰਦਰ ਗਿੱਲ) ਕੋਮੀ ਇਨਸਾਫ ਮੋਰਚੇ ਦੇ ਸੱਦੇ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਵਰਕਰਾਂ ਨੇ ਸਜਾਵਾਂ ਕੱਟ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਹਲਕਾ ਵਿਧਾਇਕ  ਸਰਬਜੀਤ ਕੋਰ ਮਾਣੂਕੇ ਨੂੰ ਮੰਗ ਪੱਤਰ ਦਿੱਤਾ। ਜੱਥੇ ਦੇ ਰੂਪ ਚ ਮੁਜਾਹਰਾ ਕਰਦਿਆ ਪੰਹੁਚੇ ਵਰਕਰਾਂ ਨੇ  ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਅਤੇ ਬਲਵਿੰਦਰ ਸਿੰਘ ਕੋਠੇ ਪੋਨਾ ਦੀ ਅਗਵਾਈ ਚ ਪੰਜਾਬ ਸਰਕਾਰ ਦੇ ਨਾਂ ਪੇਸ਼ ਮੰਗਪਤਰ ਰਾਹੀਂ ਮੰਗ ਕੀਤੀ ਗਈ ਕਿ  ਜੇਲਾਂ ਚ ਬੰਦ ਸਜਾਵਾਂ ਕੱਟ ਚੁੱਕੇ  9  ਬੰਦੀ ਸਿੰਘ ਤੁਰਤ ਰਿਹਿ ਕੀਤੇ ਜਾਣ । ਗੁਰੂਗਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਅਤੇ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ।ਵਿਧਾਇਕਾ ਨੂੰ ਸੋਂਪੇ ਮੰਗਪੱਤਰ ਰਾਹੀਂ ਮੰਗ ਕੀਤੀ ਗਈ ਕਿ ਇਨਾਂ ਮੰਗਾਂ ਦੀ ਪੂਰਤੀ ਲਈ ਰਾਜਪੱਧਰ ਤੇ ਨਿਗਰਾਨ ਕਮੇਟੀ ਦਾ ਗਠਨ ਕੀਤਾ ਜਾਵੇ। ਵਿਧਾਇਕਾ ਨੇ ਮੰਗਪੱਤਰ ਹਾਸਲ ਕਰਦਿਆਂ ਪੰਜਾਬ ਸਰਕਾਰ ਨੂੰ ਪੁਚਾਉਣ ਦਾ ਭਰੋਸਾ ਦਿਵਾਉਂਦਿਆਂ ਮੰਗਾਂ ਨਾਲ ਸਹਿਮਤੀ ਪ੍ਰਗਟ ਕੀਤੀ। ਇਸ ਸਮੇਂ ਪ੍ਰੈੱਸ ਸਕੱਤਰ ਦੇਵਿੰਦਰ ਸਿੰਘ ਕਾਉਂਕੇ, ਕੁਲਦੀਪ ਸਿੰਘ ਕਾਉਂਕੇ, ਗੁਰਚਰਨ ਸਿੰਘ ਰਸੂਲਪੁਰ,  ਬਲਬੀਰ ਸਿੰਘ ਅਗਵਾੜ ਲੋਪੋ ਅਤੇ ਪੇੰਡੂ ਮਜਦੂਰ ਯੂਨੀਅਨ ਮਸ਼ਾਲ ਦੇ ਆਗੂ ਬਲਦੇਵ ਸਿੰਘ ਫੋਜੀ ਹਾਜਰ ਸਨ।

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨ ਜਥੇਬੰਦੀਆ ਨੇ ਵਿਧਾਇਕ ਨੂੰ ਦਿੱਤਾ ਮੰਗ ਪੱਤਰ

ਰਾਏਕੋਟ, 05 ਮਾਰਚ ( ਗੁਰਸੇਵਕ ਸੋਹੀ)ਸੁਯੰਕਤ ਕਿਸਾਨ ਮੋਰਚੇ ਵੱਲੋਂ ਮੋਹਾਲੀ ਵਿਖੇ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੇ ਕੌਮੀ ਇਨਸਾਫ ਮੋਰਚੇ ਦੇ ਸਮਰਥਨ ਤੋਂ ਬਾਅਦ ਇਸ ਕੌਮੀ ਇਨਸਾਫ ਮੋਰਚੇ ਦੀਆ ਮੰਗਾਂ ਨਾਲ ਸੰਬੰਧਤ ਮੰਗ ਪੱਤਰ ਵਿਧਾਇਕਾਂ ਨੂੰ ਸੌਂਪਿਆ ਗਿਆ । ਇਸ ਲੜੀ ਤਹਿਤ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੇ ਪੁੱਤਰ ਗੁਰਦੇਵ ਸਿੰਘ ਬਾਵਾ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਮੰਗ ਪੱਤਰ ਦਿੱਤਾ ਗਿਆ। ਇਸ ਸਮੇਂ ਬੀ ਕੇ ਯੂ ਡਕੌੰਦਾ ਦੇ ਬਲਾਕ ਰਾਏਕੋਟ ਪ੍ਰਧਾਨ ਰਣਧੀਰ ਸਿੰਘ ਬੱਸੀਆ,ਪ੍ਰੈੱਸ ਸਕੱਤਰ ਹਰਬਖਸ਼ੀਸ਼ ਸਿੰਘ ਚੱਕ ਭਾਈ ਕਾ,ਬੀ ਕੇ ਯੂ ਕਾਦੀਆ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਉਹ ਬਿਨਾਂ ਦੇਰੀ ਕੀਤੇ ਕੇਂਦਰ ਤੇ ਸੂਬਾ ਸਰਕਾਰ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਨਾਲ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਬੇਅਦਬੀ ਦਾ ਇਨਸਾਫ ਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਵੀਂ ਇਨਸਾਫ ਚਾਹੁੰਦੇ ਹਨ। ਉਹਨਾਂ ਕਿਹਾ ਕਿ ਸਰਕਾਰ ਧਾਰਮਿਕ ਗ੍ਰੰਥਾਂ ਦੀ ਵਾਰ ਵਾਰ ਹੋ ਰਹੀ ਬੇਅਦਬੀ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਇਆ ਜਾਵੇ। ਇਸ ਸਮੇਂ ਜ਼ਿਲ੍ਹਾ ਖਜਾਨਚੀ ਸਤਿਬੀਰ ਸਿੰਘ ਬੋਪਾਰਾਏ ਖੁਰਦ, ਬਲਾਕ ਖਜਾਨਚੀ ਬਲਕਾਰ ਸਿੰਘ ਬੋਪਾਰਾਏ ਖੁਰਦ, ਪ੍ਰਧਾਨ ਬਲਜਿੰਦਰ ਸਿੰਘ ਜੌਹਲਾਂ,ਕੁਲਦੀਪ ਸਿੰਘ ਕੱਦੂ,ਕਮਲਜੀਤ ਸਿੰਘ ਗਰੇਵਾਲ ਜੌਹਲਾਂ,ਚਮਕੌਰ ਸਿੰਘ ਖਜ਼ਾਨਚੀ, ਮਨਪ੍ਰੀਤ ਸਿੰਘ ਕਾਲਾ,ਬਸੰਤ ਸਿੰਘ ਪੰਚ,ਜਗਦੀਪ ਸਿੰਘ,ਰਾਜਾ ਬਾਂਗੜੀ, ਲਖਵੀਰ ਸਿੰਘ ਬਾਂਗੜੀ, ਭੋਲਾ ਸਿੰਘ ਰਾਜਗੜ੍ਹ ਆਦਿ ਆਗੂ ਹਾਜ਼ਰ ਸਨ।

ਲੁਧਿਆਣਾ ਦਿਹਾਤੀ ਪੁਲਿਸ ਨੇ ਇੱਕ ਦੋਸ਼ੀ ਨੂੰ 200 ਪੌਦੇ ਭੁੱਕੀ (14 ਕਿਲੋ 500 ਗ੍ਰਾਮ) ਸਮੇਤ ਕਾਬੂ ਕੀਤਾ 

ਜਗਰਾਉਂ, 03 ਮਾਰਚ (ਅਮਿਤ ਖੰਨਾ )  ਜਗਰਾਉਂ, ਥਾਣਾ ਸਦਰ ਪੁਲਿਸ ਨੇ ਸਰ੍ਹੋਂ ਦੇ ਖੇਤ 'ਚ ਬੀਜੀ 200 ਪੋਸਤ (ਅਫੀਮ) ਦੇ ਬੂਟਿਆਂ ਸਮੇਤ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਇੰਚਾਰਜ ਐਸ.ਆਈ.ਅਮਰਜੀਤ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਪੁਲਿਸ ਦੇ ਅਧੀਨ ਪੈਂਦੀ ਚੌਂਕੀਮਾਨ ਪੁਲਿਸ ਚੌਂਕੀ ਦੇ ਇੰਚਾਰਜ ਏ.ਐਸ.ਆਈ ਰਣਧੀਰ ਸਿੰਘ ਦੀ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਿਰੰਜਨ ਸਿੰਘ ਵਾਸੀ ਪਿੰਡ ਢੋਲਣ ਦਾ ਰਹਿਣ ਵਾਲਾ ਪੋਸਤ (ਅਫੀਮ) ਦੀ ਖੇਤੀ ਕਰਦਾ ਹੈ ਅਤੇ ਉਸ ਨੇ ਘਰ ਦੇ ਨੇੜੇ ਸਰ੍ਹੋਂ ਦੇ ਖੇਤ ਵਿੱਚ ਪੋਸਤ (ਅਫੀਮ) ਦੇ ਬੂਟੇ ਬੀਜੇ ਹੋਈ ਹਨ।ਸਦਰ ਥਾਣਾ ਇੰਚਾਰਜ ਨੇ ਦੱਸਿਆ ਕਿ ਮਿਲੀ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਤੁਰੰਤ ਨਿਰੰਜਨ ਸਿੰਘ ਦੇ ਖੇਤ 'ਚ ਛਾਪੇਮਾਰੀ ਕਰ ਕੇ ਨਿਰੰਜਨ ਸਿੰਘ ਨੂੰ ਸਰ੍ਹੋਂ ਦੇ ਖੇਤ 'ਚ ਲਗਾਏ 200 ਪੋਸਤ (ਅਫੀਮ) ਦੇ ਬੂਟਿਆਂ ਨੂੰ ਕਬਜ਼ੇ 'ਚ ਲੈ ਕੇ ਪੋਸਤ (ਅਫੀਮ) ਦੀ ਖੇਤੀ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਹੈ।

ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਇਆ ਗਿਆ 

ਭਾਈ ਅਮਨਦੀਪ ਸਿੰਘ ਦੇ ਹਜ਼ੂਰੀ ਕੀਰਤਨੀ ਜੱਥੇ ਨੇ ਗੁਰਬਾਣੀ ਦਾ ਆਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਕੀਤਾ ਨਿਹਾਲ

ਲੁਧਿਆਣਾ,3 ਮਾਰਚ ( ਕਰਨੈਲ ਸਿੰਘ ਐਮ ਏ) ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਦੀ ਪ੍ਰਬੰਧਕ ਕਮੇਟੀ ਵੱਲੋਂ ਬੀਤੀ ਰਾਤ ਗੁਰਦੁਆਰਾ ਸਾਹਿਬ ਵਿਖੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਚਲ ਰਹੀ ਹਫਤਾਵਾਰੀ ਕੀਰਤਨ ਸਮਾਗਮ ਲੜੀ ਅੰਦਰ ਪੰਥ ਪ੍ਰਸਿੱਧ ਕੀਰਤਨੀਏ ਭਾਈ ਅਮਨਦੀਪ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆ ਦੇ ਕੀਰਤਨੀ ਜੱਥੇ ਨੇ ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀ ਨਿਹਾਲ ਕੀਤਾ । ਕੀਰਤਨ ਸਮਾਗਮ ਅੰਦਰ ਇਕੱਤਰ ਹੋਈਆਂ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆ ਭਾਈ ਅਮਨਦੀਪ ਸਿੰਘ ਨੇ ਕਿਹਾ ਕਿ ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਗੁਰੂ ਸਾਹਿਬਾਨ ਤੇ ਭਗਤਾਂ ਦੀ ਬਾਣੀ ਸਾਨੂੰ ਜਿੱਥੇ ਸਾਨੂੰ ਅਧਿਆਤਮਕ ਤੇ ਰੂਹਾਨੀਅਤ ਦਾ ਸਕੂਨ ਪ੍ਰਦਾਨ ਕਰਦੀ ਹੈ, ਉੱਥੇ ਨਾਲ ਹੀ ਅਕਾਲ ਪੁਰਖ ਦੀ ਬੰਦਗੀ ਕਰਨ ਦਾ ਸ਼ੰਦੇਸ਼ ਵੀ ਦੇਦੀ ਹੈ।। ਉਹਨਾਂ ਨੇ ਕਿਹਾ ਕਿ ਮੌਜੂਦਾ ਸਮੇਂ ਅੰਦਰ ਬਾਬਾ ਬੁੱਢਾ ਜੀ ਵੱਲੋਂ ਬਖ਼ਸ਼ੇ ਸੇਵਾ ਤੇ ਸਿਮਰਨ ਦੇ ਸੰਕਲਪ ਨੂੰ ਸੰਭਾਲਣ ਦੀ ਮੁੱਖ ਜ਼ਰੂਰਤ ਹੈ ਤਾਂ ਹੀ ਹਰ ਬੱਚਾ ਆਪਣੇ ਅੰਦਰ ਗੁਰਸਿੱਖੀ ਵਾਲਾ ਜ਼ਜਬਾ ਪੈਦਾ ਕਰਕੇ ਗੁਰੂ ਵਾਲਾ ਬਣ ਸਕਦਾ ਹੈ । ਇਸ ਦੌਰਾਨ ਉਨ੍ਹਾਂ ਨੇ ਸੰਗਤਾਂ ਨੂੰ ਧਰਮ ਦੇ ਮਾਰਗ ਤੇ ਚੱਲਣ ਦੀ ਪ੍ਰੇਣਾ ਦਿੱਤੀ । ਸਮਾਗਮ ਦੀ ਸਮਾਪਤੀ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਅਹੁਦੇਦਾਰਾਂ ਨੇ ਕੀਰਤਨੀ ਜੱਥੇ ਦੇ ਮੈਬਰਾਂ ਨੂੰ ਸਿਰਪਾਉ ਭੇਟ ਕਰਕੇ ਸਨਮਾਨਿਤ ਕੀਤਾ । ਇਸ ਸਮੇਂ ਕੀਰਤਨ ਸਮਾਗਮ ਅੰਦਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ.ਇੰਦਰਜੀਤ ਸਿੰਘ ਮੱਕੜ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਅਹੁਦੇਦਾਰ ਸ.ਜਗਦੇਵ ਸਿੰਘ ਕਲਸੀ, ਸ ਮਹਿੰਦਰ ਸਿੰਘ ਡੰਗ, ਜਗਜੀਤ ਸਿੰਘ ਆਹੂਜਾ, ਅੱਤਰ ਸਿੰਘ ਮੱਕੜ ,ਬਲਜੀਤ ਸਿੰਘ ਬਾਵਾ, ਹਰਪਾਲ ਸਿੰਘ ਖਾਲਸਾ, ਗਰਦੀਪ ਸਿੰਘ ਡੀਮਾਰਟੇ,ਅਵਤਾਰ ਸਿੰਘ ਬੀ.ਕੇ, ਭੁਪਿੰਦਰ ਸਿੰਘ ਅਰੋੜਾ, ਪਰਮਜੀਤ ਸਿੰਘ ਸੇਠੀ, ਰਜਿੰਦਰ ਸਿੰਘ ਡੰਗ, ਗੁਰਪ੍ਰੀਤ ਸਿੰਘ ਡੰਗ,ਇੰਦਰਬੀਰ ਸਿੰਘ ਬੱਤਰਾ,ਹਰਪ੍ਰੀਤ ਸਿੰਘ ਨੀਟਾ,ਅਵਤਾਰ ਸਿੰਘ ਮਿੱਡਾ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ । ਇੰਦਰਜੀਤ ਸਿੰਘ ਮੱਕੜ ਪ੍ਰਧਾਨ ਗੁ. ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ

1 ਮਾਰਚ ਨੂੰ ਚੰਡੀਗੜ੍ਹ ਮੋਰਚੇ ਲਈ ਚੌਕੀਮਾਨ ਟੋਲ ਤੋਂ ਹੋਵੇਗਾ ਜੁਝਾਰੂ ਕਾਫ਼ਲਾ ਰਵਾਨਾ 

ਮੁੱਲਾਂਪੁਰ /ਦਾਖਾ, 26 ਫਰਵਰੀ(ਸਤਵਿੰਦਰ ਸਿੰਘ ਗਿੱਲ) ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ.)ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ   ਕਮੇਟੀ ਦੀ ਇਕ ਵਿਸੇਸ਼ ਅਹਿਮ ਮੀਟਿੰਗ ਅੱਜ ਪਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਸਵੱਦੀ ਕਲਾਂ ਵਿਖੇ ਹੋਈ, ਜਿਸ ਵਿਚ ਬੰਦੀ ਸਿੰਘਾਂ ਸਮੇਤ ਮੁਲਕ ਦੇ ਸਮੂਹ ਸਿਆਸੀ ਕੈਦੀਆਂ ਦੀ ਫੌਰੀ ਰਿਹਾਈ ਯਕੀਨੀ ਬਣਾਉਣ ਵਾਸਤੇ ਚੱਲ ਰਹੇ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਨੂੰ 1 ਮਾਰਚ ਦਿਨ ਬੁੱਧਵਾਰ ਨੂੰ 8 ਵਜ਼ੇ ਚੌਕੀਮਾਨ ਟੋਲ ਪਲਾਜ਼ਾ ਤੋਂ ਰਵਾਨਾ ਹੋਣ ਵਾਲੇ ਜੁਝਾਰੂ ਕਾਫ਼ਲੇ ਦੀਆਂ ਤਿਆਰੀਆਂ ਨੂੰ ਅੰਤਮ ਛੋਹਾਂ ਦਿਤੀਆਂ ਗਈਆਂ ਹਨ l ਵਰਣਨਯੋਗ ਹੈ ਕਿ 7 ਜਨਵਰੀ ਤੋਂ ਲੈ ਕੇ ਹੁਣ ਤੱਕ ਜਥੇਬੰਦੀ ਦੇ ਕਾਫ਼ਲੇ ਸਮੇਂ - ਸਮੇਂ ਸਿਰ ਚੰਡੀਗੜ੍ਹ ਮੋਰਚੇ 'ਚ ਸਮੂਲੀਅਤ ਕਰਦੇ ਆ ਰਹੇ ਹਨ l
      ਅੱਜ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਯੂਨੀਅਨ ਦੇ ਆਗੂਆਂ - ਮੀਤ ਪ੍ਰਧਾਨ ਨੰਬਰਦਾਰ ਬਲਜੀਤ ਸਿੰਘ ਸਵੱਦੀ, ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ, ਡਾ.ਗੁਰਮੇਲ ਸਿੰਘ ਕੁਲਾਰ, ਜੱਥੇਬੰਦਕ ਸਕੱਤਰ ਅਵਤਾਰ ਸਿੰਘ ਬਿਲੂ ਵਲੈਤੀਆ ਨੇ ਸੰਬੋਧਨ ਕਰਦਿਆਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਹੁਕਮਾਂ ਅਧੀਨ ਪਾਵਰਕਾਮ ਵੱਲੋਂ ਸਰਕਾਰੀ ਅਦਾਰਿਆਂ ਅੰਦਰ ਤੇ ਨਵੇਂ ਕੁਨੈਕਸ਼ਨਾਂ ਲਈ ਲਗਾਏ ਜਾਣ ਵਾਲੇ ਚਿਪ ਵਾਲੇ ਸਮਾਰਟ ਮੀਟਰਾਂ ਨੂੰ ਰੋਕਣ ਲਈ ਪਿੰਡਾਂ ਦੇ ਸਮੂਹ ਲੋਕਾਂ ਨੂੰ ਅੱਗੇ ਆਉਣ ਲਈ ਸੰਗਰਾਮੀ ਹੋਕਾ ਦਿੱਤਾ ਅਤੇ ਦੂਜੇ ਮਤੇ ਰਾਹੀਂ ਦੱਸਿਆ ਕਿ ਦਸਮੇਸ਼ ਕਿਸਾਨ- ਮਜ਼ਦੂਰ ਯੂਨੀਅਨ (ਰਜਿ.)ਜ਼ਿਲ੍ਹਾ ਲੁਧਿਆਣਾ ਉਹਨਾਂ ਦਾ ਜਚਵਾਂ ਤੇ ਡਟਵਾਂ ਸਾਥ ਦੇਵੇਗੀ l
    ਤੀਜੇ ਮਤੇ ਰਾਹੀਂ ਲੱਖੋਵਾਲ ਤੇ ਬਹਿਰੂ ਕਿਸਾਨ ਯੂਨੀਅਨਾਂ ਦੇ ਆਗੂਆਂ ਉਪਰ ਕੇਂਦਰ ਦੀ ਏਜੰਸੀ - ਸੀ. ਬੀ. ਆਈ. ਵੱਲੋਂ ਮਾਰੇ ਜਾ ਰਹੇ ਛਾਪਿਆ ਦੀ ਜ਼ੋਰਦਾਰ ਨਿਖੇਧੀ ਕਰਦਿਆਂ, ਇਹ ਪ੍ਰਕਿਰਿਆ ਬੰਦ ਕਰਨ ਦੀ ਮੰਗ ਕੀਤੀ ਗਈ ਹੈ l
     ਅੱਜ ਦੀ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ - ਸੁਰਜੀਤ ਸਿੰਘ ਸਵੱਦੀ, ਜਗਦੇਵ ਸਿੰਘ, ਨੰਬਰਦਾਰ ਕੁਲਦੀਪ ਸਿੰਘ ਸਵੱਦੀ, ਤੇਜਿੰਦਰ ਸਿੰਘ ਬਿਰਕ, ਅਮਰ ਸਿੰਘ ਖੰਜਰਵਾਲ, ਵਿਜੈ ਕੁਮਾਰ ਪੰਡੋਰੀ, ਗੁਰਚਰਨ ਸਿੰਘ ਤਲਵੰਡੀ, ਸੁਖਚੈਨ ਸਿੰਘ, ਜਸਵੰਤ ਸਿੰਘ ਮਾਨ, ਅਵਤਾਰ ਸਿੰਘ ਤਾਰ ਉਚੇਚੇ ਤੌਰ ਤੇ ਹਾਜ਼ਰ ਹੋਏ l

ਨਵੇਂ ਪੁਲਿਸ ਮੁਖੀ ਵੱਲੋਂ ਦਿੱਤੇ ਮਾਣ ਸਤਿਕਾਰ ਨਾਲ ਸਿਰ ਉੱਚਾ ਹੋਇਆ - ਪ੍ਰਧਾਨ ਅਰੁਣ ਗਿੱਲ

ਜਗਰਾਉਂ, 23 ਫਰਵਰੀ ( ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ/ਅਮਿਤ ਖੰਨਾ) ਮਾਨਯੋਗ ਸੀਨੀਅਰ ਪੁਲਿਸ ਕਪਤਾਨ ਜਿਲਾ ਲੁਧਿਆਣਾ ਦਿਹਾਤੀ ਦਾ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਅਰੁਣ ਗਿੱਲ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨ ਕੀਤਾ ਗਿਆ ਪੰਜਾਬ ਅੰਦਰ ਪਿਛਲੇ ਦਿਨੀਂ ਆਈ ਪੀ ਐਸ ਅਧਿਕਾਰੀਆਂ ਦੀਆ ਬਦਲੀਆਂ ਹੋਇਆਂ ਪੁਲਿਸ ਜਿਲਾ ਲੁਧਿਆਣਾ ਦਿਹਾਤੀ ਅੰਦਰ ਕਪੂਰਥਲਾ ਤੋਂ ਬਦਲਕੇ ਆਏ ਆਈ ਪੀ ਐਸ  ਨਵਨੀਤ ਸਿੰਘ ਬੈਂਸ ਵਲੋਂ ਜਗਰਾਉਂ ਪੁਲਿਸ ਮੁਖੀ ਦਾ ਅਹੁਦਾ ਸੰਭਾਲਿਆ ਗਿਆ  ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਜਗਰਾਉਂ ਵੱਲੋਂ ਜਿਲਾ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਵਿੱਚ ਨਵੇਂ ਪੁਲਿਸ ਮੁਖੀ ਨਾਲ ਮਿਲਣੀ ਕਰਕੇ ਫੁੱਲਾਂ ਦਾ ਗੁਲਦਸਤਾ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਮਿਲਣੀ ਦੌਰਾਨ ਪੁਲਿਸ ਮੁਖੀ ਵੱਲੋਂ ਵਿਸ਼ਵਾਸ ਦਵਾਇਆ ਕਿ ਸਫਾਈ ਸੇਵਕਾਂ ਨੂੰ ਪੁਲਿਸ ਜਿਲਾ ਲੁਧਿਆਣਾ ਦਿਹਾਤੀ ਅੰਦਰ ਪਹਿਲ ਦੇ ਆਧਾਰ ਤੇ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ ਉਨਾਂ ਕਿਹਾ ਕਿ ਸਫਾਈ ਸੇਵਕਾਂ ਨੂੰ ਲੋੜ ਪੈਣ ਤੇ ਬਿਨਾ ਕਿਸੇ ਡਰ ਭੈਅ ਤੋਂ ਊਨਾ ਦੇ ਦਫਤਰ ਆ ਕੇ ਆਪਣੀਆਂ ਸਮੱਸਿਆਵਾਂ ਨੂੰ ਸਾਂਝਾ ਕਰ ਸਕਦੇ ਹਨ ਪ੍ਰਧਾਨ ਅਰੁਣ ਗਿੱਲ ਵੱਲੋਂ ਨਵੇਂ ਪੁਲਿਸ ਮੁਖੀ ਦੁਆਰਾ ਦਿੱਤੇ ਭਰੋਸੇ ਤੋਂ ਸੰਤੁਸ਼ਟ ਹੁੰਦਿਆਂ ਕਿਹਾ ਕਿ ਪੁਲਿਸ ਪਾਸ ਆ ਕੇ ਉਨ੍ਹਾਂ ਦਾ ਸਫਾਈ ਸੇਵਕ ਹੋਣ ਦੇ ਨਾਲ ਨੇਕ ਅਤੇ ਇਮਾਨਦਾਰ ਪੁਲਿਸ ਅਫਸਰ ਦੀ ਉਚੀ ਸੋਚ ਕਰਕੇ ਸਫਾਈ ਸੇਵਕਾਂ ਦਾ ਸਿਰ ਉਚਾ ਹੋਇਆ ਹੈ ਇਸ ਮੌਕੇ ਆਰਜੀ ਮੇਟ ਰਾਜ ਕੁਮਾਰ, ਪ੍ਰਦੀਪ ਕੁਮਾਰ, ਬਲਵਿੰਦਰ ਸਿੰਘ, ਜੋਗਿੰਦਰ ਸਿੰਘ, ਸਨਦੀਪ ਕੁਮਾਰ, ਅੰਨਿਲ ਸਿੰਘ, ਲਖਵੀਰ ਸਿੰਘ ਆਦਿ ਹਾਜ਼ਰ ਸਨ।