You are here

ਲੁਧਿਆਣਾ

ਪਿੰਡ ਠੱਕਰਵਾਲ ਤੋਂ ਖੇੜੀ-ਝਮੇੜੀ ਰੋਡ ਨੇੜੇ ਸੂਏ 'ਚ ਮਿਲੀ ਨੌਜਵਾਨ ਦੀ ਅੱਧ ਸੜੀ ਲਾਸ਼

ਮੁੱਲਾਂਪੁਰ ਦਾਖਾ, 13 ਜੂਨ (ਸਤਵਿੰਦਰ  ਸਿੰਘ ਗਿੱਲ) ਲੁਧਿਆਣਾ ਦੇ ਥਾਣਾ ਸਦਰ 'ਚ ਪੇਂਦੀ ਚੌਂਕੀ ਲਲਤੋਂ ਕਲਾਂ ਦੀ ਹੱਦ ਖੇਤਰ 'ਚ  ਪਿੰਡ ਠੱਕਰਵਾਲ ਤੋਂ ਖੇੜੀ ਝਮੇੜੀ ਰੋਡ ਵਾਲੇ ਸੂਏ ਵਿਚ ਮਿਲੀ ਨੌਜਵਾਨ ਦੀ ਅੱਧ ਸੜੀ ਲਾਸ਼। ਇਸ ਮੌਕੇ ਘਟਨਾ ਸਥਾਨ ਤੇ ਪਹੁੰਚੇ ਸਦਰ ਥਾਣੇ ਦੇ ਐਸ ਐਚ ਓ ਗੁਰਪ੍ਰੀਤ ਸਿੰਘ ਅਤੇ ਲਲਤੋਂ ਚੌਕੀ ਦੇ ਇੰਚਾਰਜ ਰਜਿੰਦਰ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਖਿਆ ਕਿ ਤੇ ਅੱਧ ਸੜੀ ਲਾਸ਼ ਕਿਸੇ 25 ਤੋਂ 30 ਸਾਲ ਦੀ ਉਮਰ ਦੇ ਨੌਜਵਾਨ ਦੀ ਜਾਪਦੀ ਹੈ। ਫਿਲਹਾਲ ਮਰਨ ਵਾਲੇ ਵਿਅਕਤੀ ਦੀ ਕੋਈ ਜਾਣਕਾਰੀ ਨਹੀਂ। ਵਿਅਕਤੀ ਦੀਆਂ ਤਸਵੀਰਾਂ ਸੀ ਸੀ ਕੈਮਰੇ ਦੀ ਫੋਟੋ ਪ੍ਰਾਪਤ ਹੋਈਆਂ ਹਨ ਬਾਕੀ ਘਟਨਾ ਸਥਾਨ ਜਾਦਾ ਸੁੰਨੀ ਜਗ੍ਹਾ ਹੋਣ ਕਰਕੇ ਲੋਕਾਂ ਦਾ ਏਧਰ ਆਉਣਾ ਜਾਣਾ ਘੱਟ ਹੋਣ ਤੇ ਦੋਸ਼ੀਆਂ ਨੇ ਇਸ ਜਗ੍ਹਾ ਘਟਨਾ ਨੂੰ ਅੰਜਾਮ ਦਿੱਤਾ। ਲਾਸ ਨੂੰ ਬੋਕਸ ਬੈਡ 'ਚ ਬੰਦ ਕਰਕੇ ਇੱਥੇ ਲਿਆਉਣ ਸਮੇਂ ਜੋ ਰਕਸ਼ਾ ਵਰਤਿਆ ਗਿਆ ਅਤੇ ਉਸ ਨਾਲ ਇਕ ਹੋਰ ਸ਼ੱਕੀ ਵਿਅਕਤੀ ਦੀਆਂ ਤਸਵੀਰਾਂ ਸੀ ਸੀ ਕੈਮਰੇ ਦੀ ਫੁਟੇਜ ਤੋਂ ਪ੍ਰਾਪਤ ਹਨ ।ਜਿਸ ਦੇ ਅਧਾਰ ਤੇ ਪੁਲਿਸ ਪਾਰਟੀ ਦੋਸ਼ੀਆਂ ਦੀ ਭਾਲ  ਵਿਚ ਜੁਟ ਗਈ ਹੈ।ਸੋ ਜਲਦ ਦੋਸ਼ੀ ਪੁਲਸ ਦੀ ਗ੍ਰਿਫਤ 'ਚ ਹੋਣਗੇ। ਜਦੋਂ ਘਟਨਾ ਬਾਰੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਦਿਨ ਦਿਹਾੜੇ ਨੌਜਵਾਨ ਦੀ ਅੱਧ ਸੜੀ ਲਾਸ਼ ਮਿਲਣ ਤੇ ਇਲਾਕੇ ਦੇ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

ਪਿੰਡ ਲੀਹਾਂ ਦੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ

ਮੁੱਲਾਂਪੁਰ ਦਾਖਾ, 14 ਮਈ (ਸਤਵਿੰਦਰ ਸਿੰਘ ਗਿੱਲ)- ਪਿੰਡ ਲੀਹਾਂ ਦੇ ਕਈ ਪਰਿਵਾਰ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।ਹਲਕਾ ਦਾਖਾ ਇੰਚਾਰਜ ਡਾ ਕੇ ਐੱਨ ਐੱਸ ਕੰਗ ਦੀ ਅਗਵਾਈ ਚ ਸਰਪੰਚ ਬੀਬੀ ਪਰਮਜੀਤ ਕੌਰ ਅਤੇ ਗੁਰਮੀਤ ਸਿੰਘ ,ਤੇ ਇੰਦਰਜੀਤ ਸਿੰਘ ਸਿੰਦੂ ਸਮੇਤ ਕਈ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਦਾ ਹਲਕਾ ਦਾਖਾ ਇੰਚਾਰਜ ਡਾ ਕੇ ਐੱਨ ਐੱਸ ਕੰਗ ਨੇ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਾਰਟੀ ਵਿੱਚ ਪੂਰਾ ਮਾਣ ਸਨਮਾਨ ਕੀਤਾ ਜਾਵੇਗਾ।ਇਸ ਮੌਕੇ ਕੇ ਐਨ ਐਸ ਕੰਗ ਨੇ ਗੱਲ ਕਰਦਿਆਂ ਕਿਹਾ ਕਿ ਸ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸੂਬਾ ਸਰਕਾਰ ਵਲੋਂ ਆਪਣੇ ਮਹਿਜ ਇੱਕ ਸਾਲ ਦੇ ਕਾਰਜਕਾਲ ਦੌਰਾਨ ਹਰੇਕ ਵਰਗ ਦੀ ਭਲਾਈ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ। ਪੰਜਾਬ ਸਰਕਾਰ ਵਲੋਂ ਸਿੱਖਿਆ, ਸਿਹਤ, ਬਿਜਲੀ ਸਮੇਤ ਵੱਖ-ਵੱਖ ਖੇਤਰਾਂ ਵਿੱਚ ਲੋਕ ਹਿੱਤ ਲਈ ਵੱਡੇ ਕਾਰਜ ਕੀਤੇ ਹਨ ਅਤੇ ਲੋਕਾਂ ਦ ਸਰਬਪੱਖੀ ਵਿਕਾਸ ਲਈ ਸਰਕਾਰ ਵਚਨਬੱਧ ਹੈ।ਅੱਗੇ ਕਿਹਾ ਕਿ ਸੂਬਾ ਸਰਕਾਰ ਵਲੋਂ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਬਿਨਾਂ ਪੱਖਪਾਤ ਤੋਂ ਹਰ ਵਰਗ ਦੀ ਭਲਾਈ ਲਈ ਕੰਮ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਸ੍ਰੀ ਹਲਕੇ ਦਾਖੇ  ਦੇ ਸ਼ਹਿਰੀ ਤੇ ਦਿਹਾਤੀ ਖੇਤਰ ਦੇ ਸਰਬਪੱਖੀ ਵਿਕਾਸ ਲਈ, ਉਹ ਵਚਨਬੱਧ ਹਨ ਅਤੇ ਆਪ ਪਾਰਟੀ ਵਲੋਂ ਲੋਕਾਂ ਨੂੰ ਜੋ ਗਰੰਟੀਆਂ ਦਿੱਤੀਆਂ ਗਈਆਂ ਸਨ, ਉਹ ਪੂਰੀਆਂ ਕੀਤੀਆਂ ਜਾ ਰਹੀਆਂ ਹਨ।ਇਸ ਮੌਕੇ, ਈਸ਼ਰ ਸਿੰਘ, ਸਰਕਲ ਪ੍ਰਧਾਨ ਮਨਜੀਤ ਸਿੰਘ ਗੋਰਾਹੂਰ, ਬੰਤ ਸਿੰਘ, ਸਤਵਿੰਦਰ ਸਿੰਘ ਸਵੱਦੀ,   ਥਾਣੇਦਾਰ ਪਿਆਰਾ ਸਿੰਘ, ਉਪਿੰਦਰ ਸਿੰਘ, ਹਰਦਿਆਲ ਸਿੰਘ ਕੈਲੇ, ਰਾਜਿੰਦਰ ਸਿੰਘ, ਨਿਹਾਲ ਸਿੰਘ, ਮੋਲਾ ਹਰਜੀਤ ਸਿੰਘ, ਜਗਤਾਰ ਸਿੰਘ,ਸੰਤਰਾਮ ਸਿੰਘ, ਚਮਕੌਰ ਸਿੰਘ,  ਬੰਤ ਸਿੰਘ ਚੀਮਾਂ , ਕਰਤਾਰ ਸਿੰਘ, ਜਗਜੀਤ ਸਿੰਘ, ਮੋਹਨ ਸਿੰਘ, ਸੇਵਕ ਸਿੰਘ, ਸੋਹਣ ਸਿੰਘ, ਲਖਵੀਰ ਸਿੰਘ, ਹਸਨ ਸਿੰਘ, ਹਰਦੀਪ ਸਿੰਘ, ਪਰਮਜੀਤ ਕੌਰ, ਗੁਰਮੇਲ ਕੌਰ, ਕੁਲਵੰਤ ਕੌਰ, ਕੁਲਜੀਤ ਕੌਰ, ਜਸਵੀਰ ਕੌਰ, ਹਰਪ੍ਰੀਤ ਕੌਰ ਕਿਰਨਦੀਪ ਕੌਰ ਆਦਿ ਹਾਜ਼ਰ ਸਨ।

ਜਿਨਸੀ  - ਸੋਸ਼ਣ  ਵਿਰੁੱਧ ਪਹਿਲਵਾਨ ਬੀਬੀਆਂ ਦੇ ਹੱਕੀ ਘੋਲ ਦੀ ਕੀਤੀ ਜਾਵੇਗੀ ਡਟਵੀਂ ਹਮਾਇਤ - ਕੌਮਾਗਾਟਾਮਾਰੂ ਕਮੇਟੀ

ਮੁੱਲਾਂਪੁਰ ਦਾਖਾ 14 ਮਈ (ਸਤਵਿੰਦਰ ਸਿੰਘ ਗਿੱਲ)ਕੌਮਾਗਾਟਾਮਾਰੂ ਯਾਦਗਾਰ  ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਐਮਰਜੈਂਸੀ ਮੀਟਿੰਗ ਅੱਜ ਸਾਥੀ ਕੁਲਦੀਪ ਸਿੰਘ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਖ ਵੱਖ ਭਖਦੇ ਜਮਹੂਰੀ ਅਤੇ ਕਿਸਾਨੀ ਮਜ਼ਦੂਰ ਮੁਦਿਆਂ ਨੂੰ ਲੈ ਕੇ ਗੰਭੀਰ ਤੇ ਡੂੰਘੀਆਂ ਵਿਚਾਰਾਂ ਕੀਤੀਆਂ ਗਈਆਂ l ਅੱਜ ਦੀ ਮੀਟਿੰਗ ਨੂੰ ਜੱਥੇਬੰਦੀ ਦੇ ਆਗੂਆਂ - ਉਜਾਗਰ ਸਿੰਘ ਬੱਦੋਵਾਲ, ਹਰਦੇਵ ਸਿੰਘ ਸੁਨੇਤ, ਸੁਖਦੇਵ ਸਿੰਘ ਕਿਲਾ ਰਾਏਪੁਰ ਤੇ ਜਸਦੇਵ ਸਿੰਘ ਲਲਤੋਂ ਨੇ ਖਾਸ ਤੌਰ ਤੇ ਸੰਬੋਧਨ ਕੀਤਾ l
          ਮੀਟਿੰਗ ਦੇ ਸਿਖਰ 'ਤੇ ਪਾਸ ਕੀਤੇ ਪਹਿਲੇ ਮਤੇ ਰਾਹੀਂ ਜੰਤਰ ਮੰਤਰ ਭਵਨ ਦਿੱਲੀ ਵਿਖੇ ਜਿਨਸੀ  - ਸੋਸ਼ਣ  ਵਿਰੁੱਧ ਜੂਝ ਰਹੀਆਂ ਪਹਿਲਵਾਨ ਬੀਬੀਆਂ ਸਮੇਤ ਸਮੁੱਚੇ ਪਹਿਲਵਾਨਾਂ, ਜਮਹੂਰੀ ਤੇ ਇਨਸਾਫ ਪਸੰਦ ਸ਼ਕਤੀਆਂ ਦੇ ਹੱਕੀ ਤੇ ਜਮਹੂਰੀ ਘੋਲ ਦੀ ਡਟਵੀਂ ਅਤੇ ਜਚਵੀਂ ਹਮਾਇਤ/ਕਰਨ ਦਾ ਦ੍ਰਿੜ ਇਰਾਦਾ ਦੁਹਰਾਇਆ ਗਿਆ, ਬੀਤੇ ਦਿਨੀਂ ਕੀਤੇ ਪੁਲਿਸ ਜਬਰ ਤੇ ਬੁਰਛਾਗਰਦੀ ਦੀ ਸਖ਼ਤ ਨਿਖੇਧੀ ਕੀਤੀ ਗਈ ਅਤੇ ਦਰਜ਼ ਕੀਤੇ ਕੇਸ ਦੇ ਮੁੱਖ ਦੋਸ਼ੀ - ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਰਨ ਸਿੰਘ  ਦੀ ਜ਼ੋਰਦਾਰ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ  
          ਦੂਜੇ ਮਤੇ ਰਾਹੀਂ ਕੇਂਦਰ ਦੀ ਮੋਦੀ ਹਕੂਮਤ ਪਾਸੋਂ ਕਣਕ ਦੇ ਸਰਕਾਰੀ ਖ੍ਰੀਦ ਮੁੱਲ ਦੀ ਨਜਾਇਜ਼ ਕਟੌਤੀ ਫੌਰੀ ਬੰਦ ਕਰਨ ਅਤੇ ਬੇਮੌਸਮੀ ਵਰਖ਼ਾ, ਝੱਖੜ ਤੇ ਗੜੇਮਾਰੀ ਕਰਨ ਵਿਸ਼ੇਸ਼ ਬੋਨਸ ਅਦਾ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ l
        ਇਸ ਤੋਂ ਇਲਾਵਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਪਾਸੋਂ ਕਣਕ ਤੇ ਹੋਰ ਫਸਲਾਂ ਦੇ ਖਰਾਬੇ ਦਾ ਮੁਕੰਮਲ ਮੁਆਵਜਾ ਕਿਸਾਨਾਂ ਤੇ ਖੇਤ - ਮਜਦੂਰਾਂ ਨੂੰ (ਕੀਤੇ ਐਲਾਨਾਂ ਤੇ ਵਾਅਦਿਆ ਅਨੁਸਾਰ ) ਬਿਨਾਂ ਹੋਰ ਦੇਰੀ ਤੋਂ ਅਦਾ ਕਰਨ ਦੀ ਪੁਰਜ਼ੋਰ ਮੰਗ ਕੀਤੀ ਹੈ l
        ਅੱਜ ਦੀ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਜੋਗਿੰਦਰ ਸਿੰਘ ਸ਼ਹਿਜ਼ਾਦ, ਮਲਕੀਤ ਸਿੰਘ ਬੱਦੋਵਾਲ ਤੇ ਪ੍ਰੇਮ ਸਿੰਘ ਸ਼ਹਿਜ਼ਾਦ ਦੀ ਉਚੇਚੇ ਤੌਰ ਤੇ ਹਾਜ਼ਰ ਹੋਏ l

ਆਪ ਦੇ ਸੁਸ਼ੀਲ ਰਿੰਕੂ ਦੀ ਜਲੰਧਰ ਤੋਂ ਜਿੱਤ ਸਰਕਾਰ ਦੀਆਂ ਨੀਤੀਆਂ ’ਤੇ ਮੋਹਰ- ਡਾ. ਕੰਗ

ਜਿੱਤ ਦੀ ਖੁਸ਼ੀ ਵਿੱਚ ਵੰਡੇ ਲੱਡੂ
ਮੁੱਲਾਂਪੁਰ ਦਾਖਾ, 14 ਮਈ (ਸਤਵਿੰਦਰ  ਸਿੰਘ ਗਿੱਲ)
 ਜਲੰਧਰ ਲੋਕ ਸਭਾ ਹਲਕੇ ਦੀ ਬੀਤੀ 10 ਮਈ ਨੂੰ ਹੋਈ ਜਿਮਨੀ ਚੋਣ ਦੇ ਆਏ ਨਤੀਜੇ ਅਨੁਸਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਵੱਲੋਂ ਆਪਣੇ ਨੇੜੇ ਦੇ ਵਿਰੋਧੀ ਉਮੀਦਵਾਰ ਕਾਂਗਰਸ ਪਾਰਟੀ ਦੀ ਕਰਮਜੀਤ ਕੌਰ ਨੂੰ 58647 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕਰਨਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ’ਤੇ ਮੋਹਰ- ਲਾਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਸ਼ਹਿਰ ਵਿਖੇ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡਣ ਆਏ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਡਾ.ਕੇ.ਐਨ. ਐਸ. ਕੰਗ ਨੇ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀ ਜਾ ਰਹੀ ਮੁੱਫਤ ਬਿਜਲੀ ਦੀ ਵੱਡੀ ਸਹੂਲਤ , ਮੁਹੱਲਾ ਕਲੀਨਕ, ਮਹਿਲਾਵਾਂ ਨੂੰ ਮੁੱਫਤ ਬੱਸ ਸਫਰ ਤੋਂ ਇਲਾਵਾ ਭ੍ਰਿਸ਼ਟਾਚਾਰ ਖਿਲਾਫ ਵਿੱਢੀ ਮੁਹਿੰਮ ਨੂੰ ਵੋਟਰਾਂ ਨੇ ਪ੍ਰਵਾਨ ਕੀਤਾ ਹੈ । ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਨੂੰ ਰੰਗਲਾ ਪੰਜਾਬ ਬਣਾਕੇ ਦੇਸ਼ ਦੇ ਨਕਸ਼ੇ ’ਤੇ ਮੋਹਰੀ ਸੂਬਿਆਂ ਵਿੱਚ ਸਥਾਨ ਹਾਸਲ ਹੋਵੇਗਾ। ਇਸ ਮੌਕੇ ਆਪ ਵਲੰਟੀਅਰਾਂ ਅਤੇ ਆਗੂਆਂ ਨੇ ਢੋਲ ਦੇ ਡੱਗੇ ’ਤੇ ਭੰਗੜ੍ਹਾ ਪਾਉਂਦਿਆਂ ਸ਼ਹਿਰ ਅੰਦਰ ਜੇਤੂ ਜਲੂਸ ਕੱਢਿਆ। ਇਸ ਮੌਕੇ ਬਲਾਕ ਪ੍ਰਧਾਨ ਵਰਿੰਦਰ ਸਿੰਘ ਸੇਖੋਂ, ਅਮਨ ਮੁੱਲਾਂਪੁਰ, ਸੁਖਦੇਵ ਸਿੰਘ, ਪ੍ਰਧਾਨ ਮੋਹਣ ਸਿੰਘ ਮਾਜਰੀ, ਕਮਲ ਦਾਖਾ, ਮੁਕੇਸ਼ ਬਾਂਸਲ, ਵਿਜੇ ਚੌਧਰੀ, ਸਤਨਾਮ ਸਿੰਘ ਹਿਸੋਵਾਲ, ਸੁਖਵੰਤ ਸਿੰਘ ਚੱਕ, ਸਰਪੰਚ ਇੰਦਰਜੀਤ ਸਿੰਘ ਲੀਹਾਂ, ਪ੍ਰਧਾਨ ਗੁਰਮੀਤ ਸਿੰਘ ਲੀਹਾਂ, ਗੋਇਲ ਮੁੱਲਾਂਪੁਰ, ਸ਼ੈਂਪੀ ਭਨੋਹੜ , ਬਲੌਰ ਸਿੰਘ, ਲੱਛਮੀ ਦੇਵੀ ਅਤੇ ਬੰਟੀ ਪ੍ਰਧਾਨ ਦੁਕਾਨਦਾਰ ਐਸ਼ੋਸੀਏਸ਼ਨ ਆਦਿ ਸਮੇਤ ਆਸ ਪਾਸ ਦੇ ਪਿੰਡਾਂ ਦੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

13 ਅਪ੍ਰੈਲ ਖਾਲਸੇ ਦੀ ਸਾਜਨਾ ਨੂੰ ਸਮਰਪਿਤ ਨਾਟਕ ਸਮਾਗਮ 

ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਮੁੱਖ ਵਕਤਾ ਹੋਣਗੇ 

ਜਗਰਾਓਂ, 09 ਅਪ੍ਰੈਲ (ਗੁਰਕਿਰਤ ਜਗਰਾਓ/ ਮਨਜਿੰਦਰ ਗਿੱਲ)13 ਅਪ੍ਰੈਲ ਨੂੰ ਸਵੇਰੇ 10 ਵਜੇ ਪਿੰਡ ਰੱਤੋਵਾਲ ਨੇੜੇ ਸੁਧਾਰ ਅਤੇ ਸ਼ਾਮ 4 ਵਜੇ ਪਿੰਡ ਦੇਹੜਕਾ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਾਟਕ ਸਮਾਗਮ ਹੋਣਗੇ। ਇਹ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਜਗਰਾਂਓ ਦੇ ਸਕੱਤਰ ਤਰਸੇਮ ਸਿੰਘ ਬੱਸੂਵਾਲ , ਪ੍ਰਧਾਨ ਲਖਮੇਰ ਸਿੰਘ ਦੇਹੜਕਾ ਅਤੇ ਬਲਾਕ ਸੁਧਾਰ ਦੇ ਸਕੱਤਰ ਹਰਦੀਪ ਸਿੰਘ ਟੂਸੇ , ਬਲਾਕ ਆਗੂ ਕੁਲਦੀਪ ਸਿੰਘ ਰੱਤੋਵਾਲ ਨੇ ਦੱਸਿਆ ਕਿ ਖਾਲਸਾ ਦੇ ਸਾਜਨਾ ਦਿਵਸ ਨੂੰ ਸਮਰਪਿਤ ਨਾਟਕ ਸਮਾਗਮ ਚ ਸੁਰਿੰਦਰ ਸ਼ਰਮਾ ਦੀ ਨਿਰਦੇਸ਼ਨਾ ਹੇਠ ਲੋਕ ਕਲਾ ਮੰਚ ਮੁਲਾਂਪੁਰ ਦੀ ਟੀਮ  ਨਸ਼ਿਆਂ ਦੇ ਕੋਹੜ ਖਿਲਾਫ ਪ੍ਰਸਿੱਧ ਨਾਟਕ ਖੇਡੇਗੀ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ   ਕਿਸਾਨੀ ਮਸਲਿਆਂ ਅਤੇ ਪੰਜਾਬ ਦੇ ਮੌਜੂਦਾ ਹਾਲਾਤ ਤੇ ਭਾਸ਼ਣ ਦੇਣਗੇ। ਇਸ ਸਮੇਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਅਤੇ ਜਿਲਾ ਸਕੱਤਰ ਇੰਦਰਜੀਤ ਸਿੰਘ ਨੇ ਕਿਹਾ ਕਿ ਕਣਕ ਤੇ ਹੋਰ ਫਸਲਾਂ ਦੇ ਖਰਾਬੇ ਦਾ ਮੁਆਵਜਾ ਨਾ ਤਾਂ ਵਧਾਇਆ ਜਾ ਰਿਹਾ ਹੈ ਤੇ ਨਾ ਹੀ ਤੇਰਾਂ ਅਪ੍ਰੈਲ ਤਕ ਸਮੁੱਚੀ ਕਿਸਾਨੀ ਨੂੰ ਮੁਆਵਜਾ ਮਿਲਣ ਦੀ ਆਸ ਹੈ। ਉਨਾਂ ਕਿਹਾ ਕਿ ਭਗਵੰਤ ਮਾਨ ਨੂੰ ਅਪਣੇ ਵਾਦੇ ਮੁਤਾਬਕ ਬਿਨਾਂ ਗਿਰਦਾਵਰੀ ਕਿਸਾਨਾਂ ਦੇ ਖਾਤਿਆਂ ਚ ਮੁਆਵਜਾ ਪਾਉਣਾ ਚਾਹੀਦਾ ਸੀ। ਉਨਾਂ ਕੇਂਦਰ ਸਰਕਾਰ ਤੋਂ ਕਣਕ ਦੇ ਖਰੀਦ ਨਿਯਮਾਂ ਚ ਢਿੱਲ ਦੇਣ ਦੀ ਮੰਗ ਕਰਦਿਆਂ ਪੂਰੇ ਰੇਟ ਤੇ ਕਣਕ ਖਰੀਦਣ ਤੇ ਮੰਡੀਆਂ ਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਆਉਣ ਦੇਣ  ਦੀ ਮੰਗ ਕੀਤੀ ਹੈ। ਉਨਾ ਕਿਹਾ ਕਿ ਤੇਜ ਬਾਰਸ਼ਾਂ ਤੇ ਗੜੇਮਾਰੀ ਨਾਲ ਜਿਥੇ ਕਣਕ ਦਾ ਝਾੜ ਘਟੇਗਾ ਉਥੇ ਅਜੇ ਵੀ ਕਈ ਖੇਤਾਂ ਚ ਬਾਰਸ਼ ਦਾ ਪਾਣੀ ਖੜਾ ਕਣਕ ਤੇ ਸਬਜੀਆਂ ਨੂੰ ਗਾਲ ਰਿਹਾ ਹੈ।ਲਗਭਗ ਪੂਰੇ ਦੇਸ਼ ਚ ਹੋਏ ਨੁਕਸਾਨ ਪ੍ਰਤੀ ਪ੍ਰਧਾਨ ਮੰਤਰੀ ਮੋਦੀ ਜਾਂ ਖੇਤੀ ਮੰਤਰੀ ਤੋਮਰ ਦਾ ਹਮਦਰਦੀ ਦਾ ਬਿਆਨ ਨਾ ਆਉਣਾ ਦਰਸਾਉਂਦਾ ਹੈ ਕਿ ਭਾਜਪਾ ਦਾ ਇਕੋ ਇਕ ਮਕਸਦ ਵਿਰੋਧੀਆਂ ਖਿਲਾਫ ਜਹਾਦ ਖੜਾ ਕਰਕੇ ,2024 ਚ ਮੁੜ ਸੱਤਾ ਤੇ ਕਾਬਜ ਹੋਣਾ ਹੈ। ਉਨਾਂ ਮੰਗ ਕੀਤੀ ਕਿ ਕਿਸਾਨੀ ਦੇ ਹਰ ਤਰਾਂ ਦੇ ਕਰਜੇ ਰੱਦ ਕੀਤੇ ਜਾਣ। ਉਨਾਂ ਕਿਹਾ  ਕਿ ਇਸ ਨੁਕਸਾਨ ਨਾਲ ਪਸ਼ੂਆਂ ਲਈ ਤੂੜੀ ਤੇ ਚਾਰੇ ਦਾ ਰੇਟ ਦੁਗਣਾ ਹੋ ਗਿਆ ਹੈ।ਇਸ ਸਮੇਂ ਬਲਾਕ ਪ੍ਰਧਾਨ ਸੁਧਾਰ ਸਰਬਜੀਤ ਸਿੰਘ ਗਿੱਲ ਨੇ ਕਿਹਾ ਕਿ ਜਦੋਂ ਪੰਜਾਬ ਭਰ ਚ ਪਟਵਾਰੀਆਂ ਦੀਆਂ ਤਿੰਨ ਹਜਾਰ ਅਸਾਮੀਆਂ ਖਾਲੀ ਪਈਆਂ ਹੋਣ ਤਾਂ ਗਿਰਦਾਵਰੀ ਦਾ ਕੰਮ ਮਿਥੇ ਸਮੇਂ ਪੂਰਾ ਹੋਣਾ ਅਸੰਭਵ ਹੈ।

ਆਂਗਨਵਾੜੀ ਸੈਂਟਰਾਂ ਵਿੱਚ ਪੋਸ਼ਣ ਪਖਵਾੜਾ ਮਨਾਇਆ ਗਿਆ

ਜਗਰਾਉਂ, 04 ਅਪ੍ਰੈਲ (ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ) ਜ਼ਿਲਾ ਪ੍ਰੋਗਰਾਮ ਅਫਸਰ ਸ੍ਰੀ ਗੁਲਬਹਾਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਾਲ ਵਿਕਾਸ ਪ੍ਰੋਜੈਕਟ ਅਫਸਰ ਸ੍ਰੀ ਮਤੀ ਭੁਪਿੰਦਰ ਕੌਰ,ਸ੍ਰੀ ਮਤੀ ਕਰਮਜੀਤ ਕੌਰ ਸੁਪਰਵਾਈਜ਼ਰ ਦੀ ਯੋਗ ਅਗਵਾਈ ਹੇਠ ਬਲਾਕ ਜਗਰਾਉਂ ਦੇ ਆਂਗਨਵਾੜੀ ਵਰਕਰਾਂ ਵੱਲੋਂ ਸਾਰੇ ਸੈਂਟਰਾ ਵਿਚ ਪੋਸ਼ਣ ਪਖਵਾੜਾ ਮਨਾਇਆ ਗਿਆ। ਇਹ ਪਖਵਾੜਾ ਹਰ ਸਾਲ 20 ਮਾਰਚ ਤੋਂ 3 ਅਪ੍ਰੈਲ ਤੱਕ ਮਨਾਇਆ ਜਾਂਦਾ ਹੈ। ਪੋਸ਼ਣ ਪਖਵਾੜਾ ਮਨਾਉਣ ਦਾ ਮੁੱਖ ਮਕਸਦ ਬੱਚਿਆਂ, ਲੜਕੀਆਂ, ਔਰਤਾਂ ਨੂੰ ਕੁਪੋਸ਼ਣ ਤੋਂ ਬਚਾਉਣਾ ਹੈ।ਘਰ ਘਰ ਪੋਸ਼ਣ ਦੇਸ਼ ਰੋਸ਼ਨ ਦੇ ਨਾਅਰੇ ਅਨੁਸਾਰ ਸਾਨੂੰ ਆਪਣੇ ਭੋਜਨ ਵਿੱਚ ਮੋਟੇ ਅਨਾਜ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਇਨ੍ਹਾਂ ਵਿਚ ਪ੍ਰੋਟੀਨ,ਫਾਇਵਰ, ਕੈਲਸ਼ੀਅਮ,ਆਇਰਨ ਅਤੇ ਵਿਟਾਮਿਨ ਬੀ ਕੰਪਲੈਕਸ ਵਰਗੇ ਤੱਤ ਵਧੇਰੇ ਮਾਤਰਾ ਵਿੱਚ ਪਾਏ ਜਾਂਦੇ ਹਨ।ਅਮੀਨੀਆ ਤੋਂ ਬਚਣ ਲਈ ਹਰੇ ਪੱਤੇਦਾਰ ਸਬਜ਼ੀਆਂ ਦੀ ਜਾਣਕਾਰੀ ਦਿੱਤੀ ਗਈ। ਆਂਗਨਵਾੜੀ ਵਰਕਰਾਂ ਨੇ ਆਪੋ ਆਪਣੇ ਸੈਂਟਰਾਂ ਵਿੱਚ ਪੋਸ਼ਣ ਪਖਵਾੜਾ ਤਹਿਤ ਪ੍ਰੋਗਰਾਮ ਮਨਾ ਕੇ ਲੋਕਾਂ ਨੂੰ ਜਾਗਰੂਕ ਕੀਤਾ। ਇਹ ਸਾਰੀ ਜਾਣਕਾਰੀ ਬਾਲ ਵਿਕਾਸ ਪ੍ਰੋਜੈਕਟ ਅਫਸਰ ਜਗਰਾਉਂ ਵਲੋਂ ਪ੍ਰੈਸ ਨਾਲ ਸਾਂਝੀ ਕੀਤੀ।

ਪੁਜੀਸ਼ਨਾਂ ਪ੍ਰਾਪਤ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੰਡੇ ਗ਼ੁਲਾਬ ਦੇ ਬੂਟੇ

ਜਗਰਾਓਂ , 31 ਮਾਰਚ -(ਬਲਦੇਵ ਸਿੰਘ ਸਿੱਖਿਆ ਪ੍ਰਤੀਨਿੱਧ, ਹਰਵਿੰਦਰ ਸਿੰਘ ਖੇਲਾ)ਸਰਕਾਰੀ ਮਿਡਲ ਸਕੂਲ ਸਵੱਦੀ ਖੁਰਦ ਵਿਖੇ ਸਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ,ਇਸ ਸਮੇਂ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਗ਼ੁਲਾਬ ਦੇ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ। ਮਿਡ ਡੇਅ ਮੀਲ ਵਾਲੀਆਂ ਬੀਬੀਆਂ, ਸੰਦੀਪ ਕੌਰ, ਅਤੇ ਸਨਦੀਪ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਸਮੇਂ ਨਸ਼ਿਆਂ ਦੇ ਵੱਧ ਰਹੇ ਰੁਝਾਨ ਤੇ ਚਿੰਤਾ ਪ੍ਰਗਟ ਕਰਦਿਆਂ, ਵਿਦਿਆਰਥੀਆਂ ਨੂੰ ਇਸ ਤੋਂ ਦੂਰ ਰਹਿਣ ਦੀ ਪ੍ਰੇਰਨਾ ਵੀ ਦਿੱਤੀ ਗਈ।ਇਸ ਸਮੇਂ ਸਰਪੰਚ ਜੋਰਾ ਸਿੰਘ, ਕੁਲਦੀਪ ਸਿੰਘ, ਬਲਕੌਰ ਸਿੰਘ, ਹਰਦੀਪ ਸਿੰਘ,ਮੈਡਮ ਬਲਜੀਤ ਕੌਰ, ਬਰਿੰਦਰਜੀਤ ਕੌਰ,ਭਜਨ ਸਿੰਘ ਵਾਈਸ ਪ੍ਰਧਾਨ, ਸਤਪਾਲ ਸਿੰਘ ਦੇਹੜਕਾ ਜੀ ਵੀ ਹਾਜਰ ਸਨ।ਇਸ ਸਮੇਂ ਸਕੂਲ ਮੁਖੀ ਹਰਨਰਾਇਣ ਸਿੰਘ ਜੀ ਨੇ ਆਏ ਮਹਿਮਾਨਾਂ, ਪਤਵੰਤੇ ਸੱਜਣਾਂ ਅਤੇ ਮਾਪਿਆਂ ਦਾ ਧੰਨਵਾਦ ਵੀ ਕੀਤਾ।

ਚੰਦ ਸਿੰਘ ਢੋਲਣ ਸਰਬ-ਸੰਮਤੀ ਨਾਲ ਬਣੇ ਭਾਰਤੀ ਕਿਸਾਨ ਯੂਨੀਅਨ ਡਕੌਦਾ ਬਲਾਕ ਜਗਰਾਉ ਦੇ ਪ੍ਰਧਾਨ 

ਜਗਰਾਓਂ, 31 ਮਾਰਚ ( ਗੁਰਕਿਰਤ ਜਗਰਾਓ/ ਮਨਜਿੰਦਰ ਗਿੱਲ)ਭਾਰਤੀ ਕਿਸਾਨ ਯੂਨੀਅਨ ਡਕੌਦਾ ਬਲਾਕ ਜਗਰਾਉ ਦੀ ਮੀਟਿੰਗ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਚ ਹੋਈ ਜਿਸ ਵਿੱਚ ਵੱਖ ਵੱਖ ਪਿੰਡਾਂ ਦੇ ਆਗੂ ਹਾਜ਼ਰ ਹੋਏ ਜਿਸ ਵਿੱਚ ਸਰਬ-ਸੰਮਤੀ ਨਾਲ ਚੰਦ ਸਿੰਘ ਢੋਲਣ ਨੂੰ ਭਾਰਤੀ ਕਿਸਾਨ ਯੂਨੀਅਨ ਡਕੌਦਾ ਬਲਾਕ ਜਗਰਾਉ ਦਾ ਪ੍ਰਧਾਨ ਚੁਣਿਆ ਗਿਆ ਚੰਦ ਸਿੰਘ ਢੋਲਣ ਪਿਛਲੇ ਲੰਮੇ ਸਮੇਂ ਤੋਂ ਬਲਾਕ ਜਗਰਾਉ ਦੇ ਖ਼ਜ਼ਾਨਚੀ ਦੇ ਤੌਰ ਤੇ ਸੇਵਾਵਾਂ ਨਿਭਾਂ ਰਹੇ ਹਨ ਇਸ ਮੋਕੇ ਸੁਖਦੇਵ ਸਿੰਘ ਦੇਹੜਕਾ ਗੁਰਇਕਬਾਲ ਸਿੰਘ ਰੂੰਮੀ ਸਾਧੂ ਸਿੰਘ ਮਾਣੂੰਕੇ ਦਲਵੀਰ ਸਿੰਘ ਬੁਰਜ ਕਲਾਲਾ ਮਲਕੀਤ ਸਿੰਘ ਹਠੂਰ ਬਲਦੇਵ ਸਿੰਘ ਛੱਜਾਵਾਲ ਜਸਪ੍ਰੀਤ ਸਿੰਘ ਚੀਮਾ ਜਸਵੀਰ ਸਿੰਘ ਹਾਸ ਕਲਾ ਬੂਟਾ ਸਿੰਘ ਡੱਲਾਂ ਇਕਬਾਲ ਸਿੰਘ ਮੱਲਾ ਜਗਮੋਹਨ ਸਿੰਘ ਕਮਾਲਪੁਰਾ ਤੇਜ ਧਾਲੀਵਾਲ ਲੱਖਾਂ ਸਰਗੁਣ ਸਿੰਘ ਰਸੂਲਪੁਰ ਟਹਿਲ ਸਿੰਘ ਅਖਾੜਾ ਬਲਦੇਵ ਸਿੰਘ ਢੋਲਣ ਕੁਲਦੀਪ ਸਿੰਘ ਗੁਰੂਸਰ ਕਾਉਕੇ ਬੂਟਾ ਸਿੰਘ ਭੰਮੀਪੁਰਾ ਗੁਰਮੀਤ ਸਿੰਘ ਸੂਜਾਪੁਰ ਦਵਿੰਦਰ ਸਿੰਘ ਕਾਉਕੇ ਚਮਕੋਰ ਸਿੰਘ ਲੰਮੇ ਸੁਖਦੇਵ ਸਿੰਘ ਕੋਠੇ ਪੋਨਾ ਆਦਿ ਹਾਜ਼ਰ ਸਨ ਚੰਦ ਸਿੰਘ ਢੋਲਣ ਨੂੰਜਿਲਾ ਮੀਤ ਪ੍ਰਧਾਨ ਰਾਜਵੀਰ ਘੁਢਾਣੀ ਮਨਜਿੰਦਰ ਸਿੰਘ ਮੋਰਕਰੀਮਾ ਜਿਲਾ ਖ਼ਜ਼ਾਨਚੀ ਬਚਿੱਤਰ ਸਿੰਘ ਜਨੇਤਪੁਰਾ ਸਤਵੀਰ ਸਿੰਘ ਬੋਪਾਰਾਏ ਬਲਾਕ ਪ੍ਰਧਾਨ ਰਾਏਕੋਟ ਰਣਧੀਰ ਸਿੰਘ ਬੱਸੀਆ ਬਲਾਕ ਪ੍ਰਧਾਨ ਸੁਧਾਰ ਗੁਰਪ੍ਰੀਤ ਸਿੰਘ ਰਾਜੋਆਣਾ ਬਲਾਕ ਪ੍ਰਧਾਨ ਮੁਲਾਪੁਰ ਜਗਰੂਪ ਸਿੰਘ ਹਸਨਪੁਰ ਬਲਾਕ ਪ੍ਰਧਾਨ ਸਿੱਧਵਾ ਬੇਟ ਹਰਜੀਤ ਸਿੰਘ ਜਨੇਤਪੁਰਾ ਨੇ ਵਧਾਈ ਦਿੰਦੇ ਹੋਏ ਆਸ ਕੀਤੀ ਕਿ ਚੰਦ ਸਿੰਘ ਢੋਲਣ ਮਿਲੀ ਜ਼ੁੰਮੇਵਾਰੀ ਨੂੰ ਤਨਦੇਹੀ ਅਤੇ ਲਗਨ ਨਾਲ ਨਿਭਾਉਣਗੇ

26 ਤੋਂ 28 ਮਾਰਚ ਤੱਕ ਜਨਮ-ਉਤਸਵ ’ਤੇ ਵਿਸ਼ੇਸ਼

ਸਿੱਖ ਰਾਜ ਦੇ ਮੋਢੀ ਤੇ ਸੰਤ ਸਿਪਾਹੀ-ਬਾਬਾ ਸਾਹਿਬ ਸਿੰਘ ਬੇਦੀ
ਬੇਦੀ ਬਾਬੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਖ਼ਾਨਦਾਨ ਨਾਲ ਸੰਬੰਧ ਰੱਖਦੇ ਹਨ। ਇਹਨਾਂ ਦੇ ਸੰਤਾਨਕ ਘਰਾਣੇ ਵਿੱਚ ਬਾਬਾ ਲਖਮੀ ਚੰਦ ਜੀ, ਬਾਬਾ ਧਰਮ ਚੰਦ ਜੀ, ਬਾਬਾ ਮਾਣਕ ਚੰਦ ਜੀ, ਬਾਬਾ ਦਾਤਾਰ ਚੰਦ ਜੀ, ਬਾਬਾ ਪਹਾੜ ਚੰਦ ਜੀ, ਬਾਬਾ ਹਰਕਰਨ ਚੰਦ ਜੀ, ਬਾਬਾ ਨਿਹਾਲ ਚੰਦ ਜੀ, ਬਾਬਾ ਕਲਾਧਾਰੀ ਜੀ, ਬਾਬਾ ਅਜੀਤ ਸਿੰਘ ਜੀ, ਬਾਬਾ ਸਾਹਿਬ ਸਿੰਘ ਜੀ, ਬਾਬਾ ਬਿਕਰਮ ਸਿੰਘ ਜੀ, ਬਾਬਾ ਸੁਜਾਨ ਸਿੰਘ ਜੀ, ਬਾਬਾ ਰਾਮਕਿ੍ਰਸ਼ਨ ਸਿੰਘ ਜੀ, ਬਾਬਾ ਦਵਿੰਦਰ ਸਿੰਘ ਜੀ, ਬਾਬਾ ਮਧੁਸੂਦਨ ਸਿੰਘ ਜੀ ਤੇ ਵਰਤਮਾਨ ਗੱਦੀਨਸ਼ੀਨ ਬਾਬਾ ਸਰਬਜੋਤ ਸਿੰਘ ਜੀ ਬੇਦੀ ਹਨ। ਬਾਬਾ ਸਾਹਿਬ ਸਿੰਘ ਜੀ ਬੇਦੀ ਸਿੱਖ ਰਾਜ ਦੇ ਮੋਢੀਆਂ ਤੇ ਪੰਜਾਬ ਦੇ ਉਸਰੱਈਆਂ ਵਿੱਚੋਂ 18ਵੀਂ-19ਵੀਂ ਸਦੀ ਦੇ ਮਹਾਨ ਵਿਅਕਤੀ ਸਨ। ਉਹ ਗੁਰੂ ਨਾਨਕ ਦੇਵ ਜੀ ਦੀ ਸੰਤਾਨਕ ਜੋਤ ਹੋਏ ਸਨ। ਬਾਬਾ ਸਾਹਿਬ ਸਿੰਘ ਬੇਦੀ ਗੁਰੂ ਨਾਨਕ ਵੰਸ਼ ਲੜੀ ਦੇ ਨੌਂਵੇਂ ਵੰਸ਼ ਬਾਬਾ ਕਲਾਧਾਰੀ ਜੀ ਦੇ ਪੋਤਰੇ ਅਤੇ ਦਸਵੇਂ ਵੰਸ਼ ਬਾਬਾ ਅਜੀਤ ਸਿੰਘ ਦੇ ਵੱਡੇ ਪੁੱਤਰ ਸਨ।
ਬਾਬਾ ਸਾਹਿਬ ਸਿੰਘ ਜੀ ਦਾ ਜਨਮ 5 ਚੇਤ ਸੰਮਤ 1813 ਬਿਕਰਮੀ ਸੰਨ 1756 ਈ: ਨੂੰ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਵਿੱਚ ਬਾਬਾ ਕਲਾਧਾਰੀ ਜੀ ਦੀ ਵੰਸ਼ ਵਿੱਚ ਪਿਤਾ ਬਾਬਾ ਅਜੀਤ ਸਿੰਘ ਬੇਦੀ ਦੇ ਘਰ ਮਾਤਾ ਸਰੂਪੀ ਦੇਵੀ ਜੀ ਦੀ ਕੁੱਖੋਂ ਹੋਇਆ। ਬਾਬਾ ਜੀ ਦੇ ਜਨਮ ਸਮੇਂ ਪਿਤਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਆਏ ਹੁਕਮਨਾਮਾ ‘‘ਸਾਹਿਬੁ ਹੋਇ ਦਇਆਲੁ ਕਿਰਪਾ ਕਰੇ ਤਾਂ ਸਾਈ  ਕਾਰ ਕਰਾਇਸੀ॥’’ ਦੇ ਅਨੁਸਾਰ ‘ਸਾਹਿਬ ਸਿੰਘ’ ਨਾਮ ਰੱਖਿਆ। ਇਸ ਤੋਂ ਪਿੱਛੋਂ ਬਾਬਾ ਅਜੀਤ ਸਿੰਘ ਦੇ ਘਰ ਇੱਕ ਹੋਰ ਪੁੱਤਰ ਨੇ ਜਨਮ ਲਿਆ। ਉਸ ਦਾ ਨਾਂ ਮਹਿਬੂਬ ਸਿੰਘ ਰੱਖਿਆ ਗਿਆ। ਬਾਬਾ ਸਾਹਿਬ ਸਿੰਘ ਜੀ ਨੇ ਮੁੱਢਲੀ ਵਿੱਦਿਆ ਤੇ ਸਿੱਖਿਆ-ਦੀਖਿਆ ਘਰ ਵਿੱਚੋਂ ਹੀ ਪ੍ਰਾਪਤ ਕੀਤੀ। ਪਹਿਲਾਂ ਉਹਨਾਂ ਨੇ ਗੁਰਮੁਖੀ ਸਿੱਖੀ, ਗੁਰਬਾਣੀ ਪੜ੍ਹੀ ਅਤੇ ਫਿਰ ਜਨਮ-ਸਾਖੀ ਗੁਰੂ ਨਾਨਕ ਤੇ ਹੋਰ ਸਿੱਖ ਇਤਿਹਾਸ ਸੰਬੰਧੀ ਪੁਸਤਕਾਂ ਦਾ ਅਧਿਐਨ ਕੀਤਾ। ਉਹਨਾਂ ਦਾ ਬਾਣੀ ਪੜ੍ਹਨਾ, ਕੀਰਤਨ ਸੁਣਨਾ, ਗੁਰਬਾਣੀ ਦੀ ਕਥਾ ਕਰਨੀ ਰੋਜ਼ਾਨਾ ਨੇਮ ਸੀ। ਬਾਬਾ ਸਾਹਿਬ ਸਿੰਘ ਜੀ ਨੇ ਮਾਤਾ ਸਰੂਪੀ ਦੇਵੀ ਦੇ ਕਹਿਣ ਤੇ ਹੀ ਖ਼ੁਦ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਅੰਮ੍ਰਿਤਪਾਨ ਕੀਤਾ ਤੇ ਗੁਰੂ ਵਾਲੇ ਬਣੇ।
ਬਾਬਾ ਸਾਹਿਬ ਸਿੰਘ ਜੀ ਦੇ ਪਿਤਾ ਬਾਬਾ ਅਜੀਤ ਸਿੰਘ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਕਲਕੱਤਾ, ਬੰਗਾਲ, ਬਿਹਾਰ ਦੀ ਯਾਤਰਾ ਕਰਦੇ ਹੋਏ ਸੰਮਤ 1830 ਬਿਕਰਮੀ ਸੰਨ 1773 ਈ: ਵਿੱਚ ਸੁਰਗਵਾਸ ਹੋ ਗਏ। ਉਸ ਸਮੇਂ ਬਾਬਾ ਜੀ ਦੀ ਉਮਰ 17 ਸਾਲ ਦੇ ਲਗਭਗ ਸੀ। ਇਸ ਸਮੇਂ ਸਿੱਖਾਂ ਦੀਆਂ 12 ਮਿਸਲਾਂ ਦਾ ਬੋਲ-ਬਾਲਾ ਸੀ ਤੇ ਬੇਦੀ ਖ਼ਾਨਦਾਨ ਦੇ ਮੋਢੀ ਬਾਬਾ ਸਾਹਿਬ ਸਿੰਘ ਜੀ ਬੇਦੀ 12 ਮਿਸਲਾਂ ਦੇ ਸਰਦਾਰਾਂ ਦੀ ਨਿਗ੍ਹਾ ਵਿੱਚ ਬੜਾ ਮਾਣ-ਸਤਿਕਾਰ ਰੱਖਦੇ ਸਨ। ਸਾਰੀਆਂ ਮਿਸਲਾਂ ਦੇ ਸਰਦਾਰ ਬਾਬਾ ਸਾਹਿਬ ਸਿੰਘ ਜੀ ਦੀ ਅਗਵਾਈ ਹੇਠ ਲੜਨ ਨੂੰ ਸੁਭਾਗ ਸਮਝਦੇ ਰਹੇ। ਬਾਬਾ ਸਾਹਿਬ ਸਿੰਘ ਜੀ ਦੇ ਤਿੰਨ ਵਿਆਹ ਹੋਏ। ਪਹਿਲਾ ਭਾਈ ਸਹਾਈ ਰਾਮ ਖੱਤਰੀ ਦੀ ਲੜਕੀ ਨਾਲ, ਦੂਜਾ ਭਾਈ ਜੀਤ ਮੱਲ ਖੱਤਰੀ ਦੀ ਲੜਕੀ ਨਾਲ, ਤੀਜਾ ਸ੍ਰ: ਸਹਾਈ ਸਿੰਘ ਮੁਲਤਾਨ ਦੀ ਲੜਕੀ ਨਾਲ। ਤਿੰਨਾਂ ਹੀ ਸੁਪਤਨੀਆਂ ਤੋਂ ਬਾਬਾ ਸਾਹਿਬ ਸਿੰਘ ਦੇ ਗ੍ਰਹਿ ਤਿੰਨ ਪੁੱਤਰ ਬਾਬਾ ਬਿਸ਼ਨ ਸਿੰਘ, ਬਾਬਾ ਤੇਗਾ ਸਿੰਘ ਤੇ ਬਾਬਾ ਬਿਕਰਮ ਸਿੰਘ ਪੈਦਾ ਹੋਏ।
ਬਾਬਾ ਸਾਹਿਬ ਸਿੰਘ ਬੇਦੀ ਸਿੱਖ ਇਤਿਹਾਸ ਦੀ ਆਦਰਯੋਗ ਹਸਤੀ ਸਨ। ਮਹਾਰਾਜਾ ਰਣਜੀਤ ਸਿੰਘ ਦਾ ਪਿਤਾ ਸ੍ਰ: ਮਹਾਂ ਸਿੰਘ ਬਾਬਾ ਸਾਹਿਬ ਸਿੰਘ ਦਾ ਬੜਾ ਸ਼ਰਧਾਲੂ ਸੀ। ਬਾਬਾ ਸਾਹਿਬ ਸਿੰਘ ਪ੍ਰਤੀ ਸੇਵਾਪੰਥੀ ਸਾਧੂਆਂ ਦੇ ਮਨ ਵਿੱਚ ਅਥਾਹ ਸ਼ਰਧਾ ਸੀ। ਬਾਬਾ ਸਾਹਿਬ ਸਿੰਘ ਹੋਲੇ-ਮਹੱਲੇ ਦਾ ਉਤਸਵ ਬੜੀ ਧੂਮਧਾਮ ਨਾਲ ਮਨਾਉਂਦੇ ਸਨ। ਬਾਬਾ ਸਾਹਿਬ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਪੰਜ ਸਿਖਿਆਵਾਂ ਦਿੰਦਿਆਂ ਕਿਹਾ ਕਿ ਜੇਕਰ ਤੁਸੀਂ ਇਹਨਾਂ ਤੇ ਅਮਲ ਕਰੋਗੇ ਤਾਂ ਖ਼ਾਲਸਾ ਰਾਜ ਦਾ ਸੂਰਜ ਕਦੇ ਡੁੱਬੇਗਾ ਨਹੀਂ ਤੇ ਸਫਲਤਾ ਤੁਹਾਡੇ ਪੈਰ ਚੁੰਮੇਗੀ।
1. ਹਰ ਰੋਜ਼ ਸਵੇਰੇ ਉੱਠ ਕੇ ਨਿੱਤਨੇਮ ਕਰਨਾ, ਮੁਸੀਬਤ ਵੇਲੇ ਅਕਾਲ ਪੁਰਖ ਨੂੰ ਯਾਦ ਕਰਨਾ ਅਤੇ ਉਸ ਦਾ ਡਰ ਮੰਨਣਾ,  2. ਦਰਬਾਰ ਵਿੱਚ ਕਦੇ ਤਖ਼ਤ ਤੇ ਨਾ ਬੈਠਣਾ ਅਤੇ ਆਪਣੇ ਆਪ ਨੂੰ ਮਹਾਰਾਜਾ ਨਾ ਅਖਵਾ ਕੇ ਪੰਥ ਦਾ ਦਾਸ ਬਣੇ ਰਹਿਣਾ, 3. ਆਪਣੀ ਜਨਤਾ ਨੂੰ ਇੱਕ ਸਮਾਨ (ਬਰਾਬਰ) ਸਮਝਣਾ, 4. ਨਸ਼ਿਆਂ ਦਾ ਸੇਵਨ ਤੇ ਪਰਾਈ ਇਸਤਰੀ ਦਾ ਸੰਗ ਨਾ ਕਰਨਾ, 5. ਮੌਕਾਪ੍ਰਸਤ ਲੋਕਾਂ ਤੋਂ ਕਿਨਾਰਾ ਕਰਨਾ।
ਬਾਬਾ ਸਾਹਿਬ ਸਿੰਘ ਜੀ ਬੇਦੀ ਦੀਆਂ ਸਿਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਸਿੱਕਾ ਚਲਾਉਣ ਦਾ ਫ਼ਰਮਾਨ ਜਾਰੀ ਕੀਤਾ ਸੀ। ਇਸ ਸਿੱਕੇ ਨੂੰ ‘ਨਾਨਕਸ਼ਾਹੀ ਸਿੱਕਾ’ ਵੀ ਕਿਹਾ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਖੰਡੇ ਦੀ ਪਾਹੁਲ ਬਾਬਾ ਸਾਹਿਬ ਸਿੰਘ ਦੀ ਜਥੇਦਾਰੀ ਹੇਠ ਪੰਜ ਪਿਆਰਿਆਂ ਨੇ ਬਖ਼ਸ਼ੀ ਸੀ।
ਬਾਬਾ ਸਾਹਿਬ ਸਿੰਘ ਬੇਦੀ ਨੇ ਪਖੰਡੀ ਸਾਧੂਆਂ ਦੇ ਪਾਜ ਉਘਾੜੇ, ਸ਼ਰਧਾਲੂਆਂ ਨੂੰ ਨਾਮ-ਸਿਮਰਨ ਦਾ ਉਪਦੇਸ਼ ਦਿੱਤਾ। ਚੋਰਾਂ ਨੂੰ ਸਜ਼ਾ ਦਿੱਤੀ ਤੇ ਉਹਨਾਂ ਨੂੰ ਹਮੇਸ਼ਾਂ ਲਈ ਚੋਰੀ ਦਾ ਤਿਆਗ ਕਰਨ ਲਈ ਪ੍ਰੇਰਿਆ। ਬਾਬਾ ਸਾਹਿਬ ਸਿੰਘ ਬੇਦੀ ਨੇ ਮਾਝੇ ਦੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਵੀ ਬਹੁਤ ਕੀਤਾ। ਬਾਬਾ ਸਾਹਿਬ ਸਿੰਘ ਜੀ ਨੇ ਬੇਅੰਤ ਪ੍ਰਾਣੀਆਂ ਨੂੰ ਅੰਮ੍ਰਿਤਪਾਨ ਕਰਵਾਇਆ ਤੇ ਗੁਰੂ ਦੇ ਲੜ ਲਾਇਆ।
ਬਾਬਾ ਸਾਹਿਬ ਸਿੰਘ ਜੀ ਆਪਣੇ ਯੁੱਗ ਦੇ ਇੱਕ ਮਹੱਤਵਪੂਰਨ ਸੰਤ-ਸਿਪਾਹੀ ਸਨ। ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਸਥਾਪਿਤ ਕਰਨ ਵਿੱਚ ਉਹਨਾਂ ਨੇ ਬਹੁਤ ਮੱਦਦ ਕੀਤੀ। ਬਾਬਾ ਜੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਮੱਥੇ ’ਤੇ ਕੇਸਰੀ ਤਿਲਕ ਲਾ ਕੇ ਪੰਜਾਬ ਦਾ ਮਹਾਰਾਜਾ ਬਣਾਇਆ। ਜਿੰਨਾ ਚਿਰ ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜਨੀਤਿਕ ਕਾਰਜਾਂ ਵਿੱਚ ਬਾਬਾ ਸਾਹਿਬ ਸਿੰਘ ਜੀ ਬੇਦੀ ਦੀ ਸਲਾਹ ਲੈਂਦੇ ਰਹੇ, ਓਨਾ ਚਿਰ ਉਹ ਚੜ੍ਹਦੀਆਂ ਕਲਾਂ ਵਿੱਚ ਰਹੇ ਤੇ ਖ਼ਾਲਸਾ ਰਾਜ ਦੀਆਂ ਹੱਦਾਂ ਨੂੰ ਵਧਾਉਂਦੇ ਰਹੇ। ਬਾਬਾ ਸਾਹਿਬ ਸਿੰਘ ਜੀ ਦੀ ਰਾਏ ਧਾਰਮਿਕ ਅਤੇ ਰਾਜਸੀ ਮਾਮਲਿਆਂ ਵਿੱਚ ਅਟੱਲ ਮੰਨੀ ਜਾਂਦੀ ਸੀ। ਉਹਨਾਂ ਦੇ ਮੁੱਖ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੁਣਨ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਆਪ ਦੇ ਅਸਥਾਨ ਨਾਲ ਜੁੜੀਆਂ ਰਹਿੰਦੀਆਂ ਸਨ। ਬਾਬਾ ਸਾਹਿਬ ਸਿੰਘ ਜੀ ਦੇ ਸਤਿਸੰਗ ਦਾ ਅਨੇਕਾਂ ਸਾਧੂ-ਮਹਾਤਮਾਂ, ਭਜਨ-ਬੰਦਗੀ ਵਾਲੇ ਪੁਰਸ਼, ਵਿਦਵਾਨ, ਕਵੀ, ਲਿਖਾਰੀ ਵੀ ਲਾਭ ਉਠਾਉਂਦੇ ਸਨ। ਕਵੀ ਸੰਤੋਖ ਸਿੰਘ ਜੀ, ਕਵੀ ਕਾਲੀ ਦਾਸ ਜੀ, ਭਾਈ ਸੋਭਾ ਰਾਮ ਜੀ ਉਹਨਾਂ ਦੇ ਖ਼ਾਸ ਸਨੇਹੀਆਂ ਵਿੱਚੋਂ ਸਨ ਜੋ ਅਕਸਰ ਉਹਨਾਂ ਨੂੰ ਮਿਲਦੇ ਰਹਿੰਦੇ ਸਨ।
ਬਾਬਾ ਸਾਹਿਬ ਸਿੰਘ ਇੱਕ ਮਹਾਨ ਹਸਤੀ ਸਨ। ਉਹ ਜਿੰਨੇ ਭਗਤੀ ਅਤੇ ਤਪੱਸਿਆ ਵਿੱਚ ਅਦੁੱਤੀ ਸਨ, ਓਨੇ ਯੁੱਧ-ਭੂਮੀ ਵਿੱਚ ਕਰਤੱਵ ਦਿਖਾਉਣ ਦੇ ਸਮਰੱਥ ਸਨ। ਬਾਬਾ ਜੀ ਨੇ ਜਿੱਥੇ ਦੇਗ਼ ਚਲਾਈ, ਤੇਗ ਵਾਹੀ, ਉੱਥੇ ਸਿੱਖੀ ਦਾ ਪ੍ਰਚਾਰ ਵੀ ਬਹੁਤ ਉੱਦਮ ਨਾਲ ਕੀਤਾ। ਬਾਬਾ ਸਾਹਿਬ ਸਿੰਘ ਜੀ ਨੂੰ ਗੁਰੂ ਪੰਥ ਵਿੱਚ ਜੋ ਰੁਤਬਾ ਪ੍ਰਾਪਤ ਸੀ, ਉਹ ਖ਼ਾਲਸਾ ਜੀ ਦੇ ਸ਼ੋਭਾ ਵਾਲਾ ਸੀ।
ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਬਾਬਾ ਸਾਹਿਬ ਸਿੰਘ ਵੱਡੇ ਕਰਨੀ ਵਾਲੇ ਅਤੇ ਗੁਰਮਤਿ ਦੇ ਪ੍ਰਚਾਰਕ ਹੋਏ ਹਨ। ਇਹਨਾਂ ਨੇ ਬਹੁਤ ਇਲਾਕਾ ਆਪਣੇ ਕਬਜ਼ੇ ਵਿੱਚ ਕਰ ਲਿਆ ਅਰ ਰਾਜਧਾਨੀ ਉੂਨਾਂ ਥਾਪੀ। ਉੂਨੇ ਦੇ ਪਾਸ ਹੀ ਦੱਖਣ ਪੂਰਬ ਵੱਲ ਇੱਕ ਬਾਗ਼ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦਾ ਪਵਿੱਤਰ ਅਸਥਾਨ ‘ਦਮਦਮਾ ਸਾਹਿਬ’ ਹੈ। ਗੁਰਦੁਆਰੇ ਨਾਲ ਛੇ ਘੁਮਾਉਂ ਦੇ ਬਾਗ਼ ਤੋਂ ਛੁੱਟ ਹੋਰ ਕੋਈ ਜਾਗੀਰ ਨਹੀਂ। ਇਸ ਦਾ ਇੰਤਜ਼ਾਮ ਉੂਨੇ ਦੇ ਰਈਸ ਬੇਦੀ ਸਾਹਿਬ ਦੇ ਹੱਥ ਹੈ। ਉੂਨੇ ਲਈ ਰੇਲਵੇ ਦਾ ਸਟੇਸ਼ਨ ‘ਜੈਜੋਂ ਦੁਆਬਾ’ ਹੈ। ਜਿਸ ਤੋਂ 12 ਮੀਲ ਦੀ ਵਿੱਥ ਤੇ ਉੂਨਾਂ ਹੈ।
ਬਾਬਾ ਸਾਹਿਬ ਸਿੰਘ ਜੀ ਨੇ 17 ਸਾਲ ਦੀ ਉਮਰ ਵਿੱਚ ਹੀ ਧਰਮ-ਪ੍ਰਚਾਰ ਦਾ ਕਾਰਜ ਆਰੰਭ ਕਰਕੇ 78 ਸਾਲ ਦੀ ਉਮਰ ਤੱਕ ਲਗਾਤਾਰ ਜਾਰੀ ਰੱਖਿਆ। ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਜੂਝਦੇ ਹੋਏ ਬਾਬਾ ਸਾਹਿਬ ਸਿੰਘ ਜੀ ਬੇਦੀ 1834 ਈ: ਹਾੜ ਸੁਦੀ 13 ਸੰਮਤ 1891 ਬਿਕਰਮੀ ਨੂੰ ਉੂਨਾਂ ਵਿਖੇ ਸੱਚ-ਖੰਡ ਜਾ ਬਿਰਾਜੇ।
ਸ੍ਰੀ ਹਜ਼ੂਰ ਬਾਬਾ ਸਰਬਜੋਤ ਸਿੰਘ ਜੀ ਬੇਦੀ ਦੀ ਸਰਪ੍ਰਸਤੀ ਹੇਠ ਬਾਬਾ ਸਾਹਿਬ ਸਿੰਘ ਜੀ ਬੇਦੀ ਦਾ 267ਵਾਂ ਜਨਮ-ਉਤਸਵ ਰੰਗੀਨ ਮਹਿਲ, ਗੁਰੂ ਨਾਨਕ ਦਰ ਘਰ ਕਿਲ੍ਹਾ ਬੇਦੀ ਸਾਹਿਬ, ਉੂਨਾਂ ਸਾਹਿਬ (ਹਿਮਾਚਲ ਪ੍ਰਦੇਸ਼) ਵਿਖੇ 26, 27 ਤੇ 28 ਮਾਰਚ ਦਿਨ ਐਤਵਾਰ, ਸੋਮਵਾਰ ਤੇ ਮੰਗਲਵਾਰ ਨੂੰ ਬੜੇ ਪ੍ਰੇਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ, ਪ੍ਰਚਾਰਕ, ਸੰਤ ਮਹਾਂਪੁਰਸ਼ ਗੁਰੂ ਜਸ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਕਰਨੈਲ ਸਿੰਘ ਐੱਮ.ਏ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰ:1, ਚੰਡੀਗੜ੍ਹ ਰੋਡ,
ਜਮਾਲਪੁਰ, ਲੁਧਿਆਣਾ

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਸੁਧਾਰ ਦੀ ਅਹਿਮ ਮੀਟਿੰਗ

ਸੁਧਾਰ, 19 ਮਾਰਚ ( ਗੁਰਕਿਰਤ ਜਗਰਾਓਂ/ ਮਨਜਿੰਦਰ ਗਿੱਲ)ਭਾਰਤੀ ਕਿਸਾਨ ਯੂਨੀਅਨ ਡਕੌੰਦਾ ਬਲਾਕ ਸੁਧਾਰ ਜਿਲਾ ਲੁਧਿਆਣਾ ਗੁਰਪ੍ਰੀਤ ਸਿੰਘ ਰਾਜੋਆਣਾ ਦੀ ਪ੍‍ਧਾਨਗੀ ਹੇਠ ਹੋਈ । ਜਿਲਾ ਪ੍‍ਧਾਨ ਮਹਿੰਦਰ ਸਿੰਘ ਕਮਾਲਪੁਰਾ ਵਿਸੇਸ਼ ਤੌਰ ਤੇ ਹਾਜ਼ਰ ਹੋਏ ।ਜਿਲਾ ਪ੍‍ਧਾਨ ਕਮਾਲਪੁਰਾ ਨੇ ਦੱਸਿਅਾ ਵੀਹ ਮਾਰਚ ਨੂੰ ਕੇਂਦਰ ਸਰਕਾਰ ਦੀ ਵਾਹਦਾ ਖਿਲਾਫੀ ਵਿਰੁਧ ਸੰਯੁਕਤ ਮੋਰਚੇ ਦੇ ਸੱਦੇ ਤੇ ਬੀ ਕੇ ਯੂ ਡਕੌਂਦਾ ਦੇ ਵੱਡੇ ਕਾਫਲੇ ਦਿੱਲੀ ਪੁਜਣਗੇ।ਸਹੀਦ ਭਗਤ ਸਿੰਘ ਦਾ ਸਹੀਦੀ ਹਰ ਪਿੰਡ ਵਿੱਚ 23 ਮਾਰਚ ਨੂੰ  ਮਨਾਇਆ ਜਾਵੇਗਾ। ਬੀ ਕੇ ਯੂ ਬਲਾਕ ਸੁਧਾਰ ਦੀ ਚੋਣ ਸਰਬ ਸੰਮਤੀ ਨਾਲ ਕੀਤੀ ਗਈ ।ਜਿਸ ਵਿੱਚ ਗੁਰਪਰੀਤ ਸਿੰਘ ਰਾਜੋਆਣਾ ਪ੍‍ਧਾਨ ਸੀਨੀਅਰ ਮੀਤ ਪ੍‍ਧਾਨ ਡਾ.ਜਗਤਾਰ ਸਿੰਘ ਐਤੀਆਣਾ ਸਕੱਤਰ ਲਖਵੀਰ ਸਿੰਘ ਹਿੱਸੋਵਾਲ ਮੀਤ ਪ੍‍ਧਾਨ ਅਮਨਦੀਪ ਸਿੰਘ ਹੇਰਾਂ ਖਜਾਨਚੀ ਕਲਵਿੰਦਰ ਸਿੰਘ ਗੁਰਪਰੀਤ ਸਿੰਘ ਹਲਵਾਰਾ ਉਪ  ਖਜਾਨਚੀ ਮਨਪਰੀਤ ਸਿੰਘ ਮੋਹੀ ਚੁਣੇ ਗਏ । ਜਿਲਾ ਖਜਾਨਚੀ ਸਤਿਬੀਰ ਸਿੰਘ ਬਲਾਕ ਰਾਏਕੋਟ ਪ੍‍ਧਾਨ ਰਣਧੀਰ ਸਿੰਘ ਮੁੱਲਾਪੁਰ ਦੇ ਪ੍‍ਧਾਨ ਜਗਰੂਪ ਸਿੰਘ ਹਸਨਪੁਰ ਹਰਚੰਦ ਸਿੰਘ ਢੋਲਣ ਬਲਾਕ ਜਗਰਾਂਓ ਰਾਜਿੰਦਰ ਸਿੰਘ ਭਨੋਹੜ ਬਲਾਕ ਲੁਧਿਆਣਾ ਦੇ ਪ੍‍ਧਾਨ ਅਮਨਦੀਪ ਸਿੰਘ ਲਲਤੋਂ ਗੁਰਪਰੀਤ ਸਿੰਘ ਖੇੜੀ ਮਨਪਰੀਤ ਸਿੰਘ ਮੋਹੀ ਜਸਵੀਰ ਸਿੰਘ ਹਾਂਸ ਮਾ.ਦਰਸ਼ਨ ਸਿੰਘ ਰਾਜੋਆਣਾ ਪ੍‍ਧਾਨ ਗੁਰਮੇਲ ਸਿੰਘ ਨੂਰਪੁਰਾ ਮਾ.ਸ਼ਿਵਦੇਵ ਸਿੰਘ  ਗਰੇਵਾਲ ਜਗਮੋਹਨ ਸਿੰਘ ਭੱਠਲ ਬਲਜਿੰਦਰ ਸਿਘ ਨੱਤ ਹਲਵਾਰਾ ਜਸਵਿੰਦਰ ਹੇਰਾਂ ਗੁਰਜੰਟ ਹੇਰਾਂ ਹਾਜਰ ਸਨ।