You are here

ਲੁਧਿਆਣਾ

ਸਜਾ ਪੂਰੀ ਕਰ ਚੁੱਕੇ ਬੰਦੀ ਸਿੰਘਾ ਨੂੰ ਰਿਹਾਅ ਕੀਤਾ ਜਾਵੇ-ਪ੍ਰਧਾਨ ਨਿਰਮਲ ਸਿੰਘ ਡੱਲਾ

ਹਠੂਰ,29 ਜਨਵਰੀ (ਕੌਸ਼ਲ ਮੱਲ੍ਹਾ)- ਗ੍ਰਾਮ ਪੰਚਾਇਤ ਡੱਲਾ ਦੀ ਮੀਟਿੰਗ ਸਰਪੰਚ ਜਸਵਿੰਦਰ ਕੌਰ ਸਿੱਧੂ ਦੀ ਅਗਵਾਈ ਹੇਠ ਪਿੰਡ ਡੱਲਾ ਵਿਖੇ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਕਿਹਾ ਕਿ ਸਮੇਂ-ਸਮੇਂ ਦੀਆ ਸਰਕਾਰਾ ਨੇ ਸਿੱਖ ਕੌਮ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ ਹੈ।ਉਨ੍ਹਾ ਕਿਹਾ ਕਿ ਸਰਕਾਰਾ ਦੀ ਚਾਪਲੂਸੀ ਕਰਨ ਵਾਲੇ ਵਿਅਕਤੀਆ ਨੂੰ ਜਲਦੀ ਜੇਲਾ ਵਿਚੋ ਰਿਹਾਅ ਕੀਤਾ ਜਾਦਾ ਹੈ ਪਰ ਮਾਨਯੋਗ ਕੋਰਟ ਵੱਲੋ ਐਲਾਨੀ ਸਜਾ ਪੂਰੀ ਹੋਣ ਦੇ ਬਾਵਜੂਦ ਵੀ ਸਿੱਖ ਕੈਦੀਆ ਨੂੰ ਜੇਲਾ ਵਿਚੋ ਰਿਹਾਅ ਨਹੀ ਕੀਤਾ ਜਾ ਰਿਹਾ,ਜੋ ਸਰਕਾਰਾ ਦੀ ਬਦਨੀਤੀ ਦਾ ਸਿਕਾਰ ਹੋ ਰਹੇ ਹਨ।ਉਨ੍ਹਾ ਬੰਦੀ ਸਿੰਘਾ ਦੀ ਰਿਹਾਈ ਲਈ ਚੰਡੀਗੜ੍ਹ ਵਿਖੇ ਚੱਲ ਰਹੇ ਇਨਸਾਫ ਮੋਰਚੇ ਦੀ ਹਮਾਇਤ ਕਰਦਿਆ ਕਿਹਾ ਕਿ ਆਉਣ ਵਾਲੇ ਦਿਨਾ ਵਿਚ ਪਿੰਡ ਡੱਲਾ ਤੋ ਚੰਡੀਗੜ੍ਹ ਇਨਸਾਫ ਮੋਰਚੇ ਵਿਚ ਸਾਮਲ ਹੋਣ ਲਈ ਕਾਫਲਾ ਰਵਾਨਾ ਹੋਇਆ ਕਰੇਗਾ ਅਤੇ ਹਰ ਹਫਤੇ ਪਿੰਡ ਡੱਲਾ ਦੇ ਹਰ ਵਾਰਡ ਵਿਚੋ ਨੌਜਵਾਨ ਅਤੇ ਬੀਬੀਆ ਮੋਰਚੇ ਵਿਚ ਸਾਮਲ ਹੋਣਗੀਆ।ਅੰਤ ਵਿਚ ਉਨ੍ਹਾ ਸਮੂਹ ਪਿੰਡ ਵਾਸੀਆ ਨੂੰ ਬੇਨਤੀ ਕੀਤੀ ਕਿ ਪਾਰਟੀਬਾਜੀ ਤੋ ਉੱਪਰ ਉੱਠ ਕੇ ਬੰਦੀ ਸਿੰਘਾ ਦੀ ਰਿਹਾਈ ਲਈ ਇੱਕ ਝੰਡੇ ਥੱਲੇ ਇਕੱਠੇ ਹੋਣਾ ਅੱਜ ਸਮੇਂ ਦੀ ਮੁੱਖ ਲੋੜ ਹੈ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਜੋਰਾ ਸਿੰਘ ਸਰਾਂ,ਪ੍ਰਧਾਨ ਧੀਰਾ ਸਿੰਘ ਡੱਲਾ,ਯੂਥ ਆਗੂ ਕਰਮਜੀਤ ਸਿੰਘ ਕੰਮੀ,ਇਕਬਾਲ ਸਿੰਘ,ਕੁਲਵਿੰਦਰ ਸਿੰਘ,ਕਾਲਾ ਸਿੰਘ,ਜੌਰ ਸਿੰਘ,ਬਿੰਦੀ ਸਿੰਘ,ਗੁਰਚਰਨ ਸਿੰਘ ਆਦਿ ਹਾਜ਼ਰ ਸਨ।

 ਫੋਟੋ ਕੈਪਸ਼ਨ:-ਪ੍ਰਧਾਨ ਨਿਰਮਲ ਸਿੰਘ ਡੱਲਾ ਅਤੇ ਗ੍ਰਾਮ ਪੰਚਾਇਤ ਡੱਲਾ ਸਮੂਹ ਬੰਦੀ ਸਿੰਘਾ ਦੀ ਰਿਹਾਈ ਦੀ ਮੰਗ ਕਰਦੇ ਹੋਏ।

ਨਗਰ ਕੌਂਸਲ ਵਲੋਂ ਲਾਜਪਤ ਰਾਏ ਪਾਰਕ ਚ ਲਾਲਾ ਜੀ ਦੇ ਜਨਮ ਦਿਹਾੜੇ ਮੋਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ

ਜਗਰਾਉਂ, 28 ਜਨਵਰੀ -(ਗੁਰਕੀਰਤ ਜਗਰਾਉਂ /ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ) -ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜਨਮ ਦਿਹਾੜੇ ਮੋਕੇ ਦਫਤਰ ਨਗਰ ਕੌਂਸਲ ਜਗਰਾਉਂ ਵੱਲੋਂ ਲਾਲਾ ਲਾਜਪਤ ਰਾਏ ਪਾਰਕ ਸਾਹਮਣੇ ਦਫਤਰ ਨਗਰ ਕੌਂਸਲ ਵਿਖੇ ਪ੍ਰਧਾਨ ਜਤਿੰਦਰਪਾਲ ਰਾਣਾ ਅਤੇ ਕਾਰਜ ਸਾਧਕ ਅਫਸਰ ਮਨੋਹਰ ਸਿੰਘ ਬਾਘਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹੀਦ ਲਾਲਾ ਲਾਜਪਤ ਰਾਏ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਮੇਜਰ ਅਮਿਤ ਸਰੀਨ ਪੀ.ਸੀ.ਐਸ, ਸ਼੍ਰੀਮਤੀ ਸਰਵਜੀਤ ਕੌਰ ਮਾਣੂੰਕੇ ਐਮ.ਐਲ.ਏ ਹਲਕਾ ਜਗਰਾਉਂ ਅਤੇ ਹਰਜੀਤ ਸਿੰਘ ਐਸ.ਐਸ.ਪੀ ਲੁਧਿਆਣਾ ਦਿਹਾਤੀ,ਜਗਰਾਉਂ ਜੀ ਵਿਸ਼ੇਸ਼ ਤੌਰ ਤੇ ਹਾਜਰ ਹੋਏ ਅਤੇ ਲਾਲਾ ਜੀ ਨੂੰ  ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ।ਇਸ ਮੌਕੇ ਤੇ ਨਗਰ ਕੌਂਸਲ ਵੱਲੋਂ ਖਿਡੌਣਾ ਭੰਡਾਰ ਸਥਾਪਤ ਕੀਤਾ ਗਿਆ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਘਰ ਵਿੱਚ ਜੋ ਵੀ ਪੁਰਾਣੇ/ਨਵੇ ਖਿਡੌਣੇ ਗਰੀਬ ਬੱਚਿਆ ਨੂੰ ਦਾਨ ਕਰਨੇ ਹਨ ਤਾਂ ਉਹ ਇਸ ਖਿਡੌਣਾ ਭੰਡਾਰ ਵਿੱਚ ਪਾਕੇ ਦਾਨ ਕਰ ਸਕਦੇ ਹਨ ਅਤੇ  ਨਗਰ ਕੌਂਸਲ ਜਗਰਾਉਂ ਵੱਲੋਂ ਇਹ ਖਿਡੌਣੇ ਗਰੀਬ ਬੱਚਿਆ ਨੂੰ ਮੁਫਤ ਵੰਡੇ ਜਾਣਗੇ।ਇਸ ਤੌ ਇਲਾਵਾ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਸ਼ਹਿਰ ਵਾਸੀਆ ਨੂੰ ਜਾਗਰੂਕ ਕਰਨ ਲਈ ਮਿੱਟੀ ਦੇ ਬਰਤਨਾ ਦਾ ਸਟਾਲ ਲਗਾਇਆ ਗਿਆ।ਸ਼ਹਿਰ ਵਾਸੀਆ ਨੂੰ ਚਾਇਨਾ ਡੋਰ ਦੀ ਵਰਤੋਂ ਨਾ ਕਰਨ ਦੀ ਵੀ ਅਪੀਲ ਕੀਤੀ ਗਈ।ਇਸ ਮੋਕੇ ਤੇ ਉਕਤ ਤੋਂ ਇਲਾਵਾ ਕੌਂਸਲਰ ਅਮਨ ਕਪੂਰ, ਹਿਮਾਸ਼ੂ ਮਲਿਕ, ਵਿਕਰਮ ਜੱਸੀ, ਸੈਨਟਰੀ ਇੰਸਪੈਕਟਰ ਸ਼ਿਆਮ ਕੁਮਾਰ, ਹਰਦੀਪ ਜੱਸੀ, ਦਵਿੰਦਰ ਸਿੰਘ ਜੂਨੀਅਰ ਸਹਾਇਕ, ਹਰੀਸ਼ ਕੁਮਾਰ ਕਲਰਕ, ਨਵਜੀਤ ਕੌਰ ਕਲਰਕ, ਅਮਰਪਾਲ ਸਿੰਘ ਕਲਰਕ,ਤਾਰਕ ਕਲਰਕ, ਹਰਦੀਪ ਢੋਲਣ, ਬੇਅੰਤ ਸਿੰਘ, ਜਗਮੋਹਨ ਸਿੰਘ, ਵਿਸ਼ਾਲ ਟੰਡਨ, ਮੁਕੇਸ਼ ਕੁਮਾਰ, ਗੁਰਪ੍ਰੀਤ ਸਿੰਘ, ਹੀਰਾ ਸਿੰਘ,ਨਰਿੰਦਰ ਕੁਮਾਰ ਗਗਨਦੀਪ ਖੁੱਲਰ, ਦਵਿੰਦਰ ਸਿੰਘ ਗਰਚਾ, ਮੁਨੀਸ਼ ਕੁਮਾਰ, ਜਸਪ੍ਰੀਤ ਸਿੰਘ, ਨਰਿੰਦਰ ਕੁਮਾਰ, ਗੁਰਜੰਟ ਸਿੰਘ, ਮੰਗਲ ਸਿੰਘ, ਹੈਪੀ ਸ਼ਰਮਾ, ਬਲਵਿੰਦਰ, ਜਸਪ੍ਰੀਤ ਸਿੰਘ, ਗੁਰਮੇਲ ਸਿੰਘ, ਪਰਮਜੀਤ ਸਿੰਘ, ਮੁਕੇਸ਼ ਕੁਮਾਰ, ਹੁਕਮਪਾਲ, ਰੋਹਿਤ, ਰਵੀ ਰੰਜਣ, ਗੁਰਮੀਤ ਸਿੰਘ, ਰਵੀ ਗਿੱਲ, ਅਰੁਣ ਗਿੱਲ, ਧਰਮਵੀਰ, ਸਤਨਾਮ ਸਿੰਘ ਗਰੇਵਾਲ, ਵਿਨੈ ਕੁਮਾਰ, ਮਨੋਜ ਕੁਮਾਰ, ਸ਼ਤੀਸ਼ ਕੁਮਾਰ, ਸ਼ਾਮ ਲਾਲ ਸੀਵਰਮੈਂਨ, ਪ੍ਰਭਹਿੰਮਤ ਸਿੰਘ ਤਲਵੰਡੀ ਮੱਲ੍ਹੀਆਂ ਅਤੇ ਮੋਟੀਵੇਟਰ ਗਗਨਦੀਪ ਸਿੰਘ ਧੀਰ ਅਤੇ ਜਸਪ੍ਰੀਤ ਕੌਰ ਸ਼ਾਮਿਲ ਸਨ।

Punjab will showcase its rich culture and heritage to world in G-20 sessions- Speaker Kultar Singh Sandhwan

80 per cent sacrifices for India''s freedom made by Punjabis

AAP government will take Punjab to newer heights of glory and make as dreamt by martyrs

Speaker pays tributes to Architect of Indian Constitution Dr BR Ambedkar and martyrs

Sandhwan unfurls national tricolor on 74th Republic Day

Ludhiana, January 26 ( Gurkirt Jagraon/ Manjinder Gill)

Describing the hosting of G-20 sessions as a golden opportunity for Punjab to showcase its rich culture and heritage before the world, Vidhan Sabha Speaker Kultar Singh Sandhwan said that it was a matter of great honour for Punjabis as the event will put the state on the world map.

Addressing the gathering after unfurling the Tricolour here at local Guru Nanak Stadium, the Speaker said that two sessions of G-20 summit on the subject of Education and Labour would be held in Punjab in February and June this year. He said that the AAP government would make every effort to make both events a huge success in which the leaders from 46 nations will attend the sessions as Punjabis are renowned for their warmth and hospitality. He said that the successful holding will give an impetus to Punjab's rich culture and heritage.

Recalling the sacrifices made by Punjabis in the freedom struggle, the Speaker mentioned that 80 per cent sacrifices had been made by the Punjabis alone in the national freedom movement. Sandhwan said that Punjab government was committed to turn the state that our martyrs had dreamt of and was working tirelessly to make it Rangla Punjab. Further, the government has been giving topmost priority to health, education, employment, environment, industrial and other key areas to make a frontrunner state in the country.

The Speaker said that Punjab government had been emphasising on promoting Punjab a best place for the investment and leading business tycons Tata steels and others have already started construction of their plants in the Ludhiana and other parts of state.

He also spoke about government's important achievements and historic decisions including naming of Chandigarh airport after Shaheed Bhagat Singh, ex-gratia for martyrs to Rs 1 crore, 600 free power units, 500 Aam Aadmi Clinics, schools of eminence, around 9000 acres land freed from encroachments, 30-percent decrease in stubble burning cases and many more and added now the every Punjabi has been feeling themselves a part of government.

The Speaker also paid glorious tributes to Dr BR Ambedkar, the architect of Indian Constitution for giving an extensive and best constitution due to which the country is being called mother of democracy.

Giving a clarion call to the people, the Speaker asked them to work zealously for restoring the pristine glory of the state by following footsteps of martyrs, freedom fighters who laid their loves for the country. He said it was high time that the people must focus on duties towards the state and nation.

Earlier, the Chief guest took a salute during an impressive march past, contingents of Punjab Police, Home Guards, NCC, Bharat Scouts and Guides led by the parade Commander IPS Jasroop Kaur Bathh.

Likewise, a colorful variety program comprising a mass PT show, Giddha, Bhangra and other traditional folk dances enthralled the audience with their scintillating performance.

Later on the Minister also felicitated eminent freedom fighters. He also honored prominent officers/employees and persons from various walks of life for their remarkable contribution towards society.

Prominent amongst the present on the occasion included MLAs Rajinder Pal Kaur Chhina, Daljit Singh Grewal, Madan Lal Bagga, Ashok Parashar Pappi, Gurpreet Bassi Gogi, Jiwan Singh Sangowal, Kulwant Singh Sidhu, Manwinder Singh Giaspura, Hakam Singh Thekedaar, Hardeep Singh Mundian, District Planning Board chairman Sharanpal Singh Makkar, AAP District President Harbhupinder Singh Dharaur, Senior AAP leader Dr KNS Kang, ADGP Sudhanshu S Srivastava, District and Sessions Judge Munish Singal, Deputy Commissioner Surabhi Malik, Commissioner of Police Mandeep Singh Sidhu and others.

ਐਲ ਆਰ ਡੀ ਏ ਵੀ ਕਾਲਜ ਜਗਰਾਉਂ ਵਿਖੇ ਮਨਾਇਆ ਗਿਆ ਰਾਸ਼ਟਰੀ ਵੋਟਰ ਦਿਵਸ

ਜਗਰਾਉਂ,25 ਜਨਵਰੀ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਏ ਡੀ ਸੀ ਮੇਜਰ ਅਮਿਤ ਸਰੀਨ,ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਅਤੇ ਪ੍ਰਿੰਸੀਪਲ ਡਾਕਟਰ ਅਨੁਜ ਕੁਮਾਰ ਸ਼ਰਮਾ, ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਲ ਆਰ ਡੀ ਏ ਵੀ ਕਾਲਜ ਜਗਰਾਉਂ ਦੇ ਰਾਜਨੀਤੀ ਸ਼ਾਸਤਰ ਵਿਭਾਗ ਅਤੇ ਇਲੈਕਟੋਰਲ ਲਿਟਰੇਸੀ ਕਲੱਬ ਵੱਲੋਂ 25 ਜਨਵਰੀ 2023 ਨੂੰ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ। ਇਸ ਸਾਲ ਦੇ ਰਾਸ਼ਟਰੀ ਵੋਟਰ ਦਿਵਸ ਦਾ ਥੀਮ ਵੋਟਿੰਗ ਵਰਗਾ ਕੁਝ ਨਹੀਂ , ਮੈਂ ਯਕੀਨੀ ਤੌਰ ਤੇ ਵੋਟ ਕਰਦਾ ਹਾਂ।
ਇਸ ਮੌਕੇ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਦੀ ਮੱਹਤਤਾ ਵਾਰੇ ਜਾਗਰੂਕ ਕਰਨ ਲਈ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਵਿਦਿਆਰਥੀਆਂ ਨੇ ਵੋਟਰ ਜਾਗਰੂਕਤਾ ਵਿਸੇ ਤੇ ਪੋਸਟਰ ਬਣਾਏ। ਉਨ੍ਹਾਂ ਨੇ ਉਤਸ਼ਾਹ ਨਾਲ ਕਵਿਤਾਵਾਂ ਸੁਣਾਈਆਂ ਅਤੇ ਨੋਜਵਾਨ ਵੋਟਰਾਂ ਨੂੰ ਚੋਣ ਜਮਹੂਰੀਅਤ ਵਿੱਚ ਸਰਗਰਮ ਭਾਗੀਦਾਰੀ ਵਾਰੇ ਜਾਗਰੂਕ ਅਤੇ ਜਾਗਰੂਕ ਕਰਨ ਲਈ ਭਾਸ਼ਣ ਦਿੱਤੇ। ਆਪਣੇ ਸੰਬੋਧਨ ਵਿਚ ਪ੍ਰਿਸੀਪਲ ਡਾਕਟਰ ਅਨੁਜ ਕੁਮਾਰ ਸ਼ਰਮਾ ਨੇ ਵੋਟਰਾਂ ਦੇ ਅਧਿਕਾਰ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਨੋਜਵਾਨ ਪੀੜੀ ਨੂੰ ਮੋਜੂਦਾ ਰਾਜਨੀਤੀਕ ਦਿਸ਼ਾ ਵਿਚ ਸੁਧਾਰ ਲਿਆਉਣ ਅਤੇ ਭਾਰਤ ਨੂੰ ਇਕ ਮਜ਼ਬੂਤ ਰਾਸ਼ਟਰ ਵਜੋਂ ਵਿਕਸਤ ਕਰਨ ਵਿਚ ਮਦਦ ਕਰਨ ਲਈ ਆਪਣੇ ਵੋਟ ਦੇ ਅਧਿਕਾਰ ਦੀ ਸਮਝਦਾਰੀ ਨਾਲ ਵਰਤੋ ਕਰਨੀ ਚਾਹੀਦੀ ਹੈ।ਸ੍ਰੀ ਵਰੁਣ ਗੋਇਲ ਨੇ ਵਿਦਿਆਰਥੀਆਂ ਨੂੰ ਵੋਟਰਾਂ ਦੀ ਰਜਿਸਟ੍ਰੇਸ਼ਨ ਅਤੇ ਹੋਰ ਉਦੇਸ਼ਾਂ ਲਈ ਭਾਰਤੀ ਚੋਣ ਕਮਿਸ਼ਨ ਦੁਆਰਾ ਤਿਆਰ ਕੀਤੀ ਵੋਟਰ ਹੈਲਪ ਲਾਈਨ ਐਪ ਦੀ ਵਰਤੋਂ ਕਰਨ ਵਾਰੇ ਸਿਖਲਾਈ ਪ੍ਰਦਾਨ ਕੀਤੀ।ਅੰਤ ਵਿੱਚ ਵਿਦਿਆਰਥੀਆਂ ਨੇ ਸੋਂਹ ਚੁਕੀ ਅਤੇ ਪ੍ਰਣ ਲਿਆ ਕਿ ਉਹ ਚੋਣ ਪ੍ਰਕਿਰਿਆ ਵਿਚ ਸਰਗਰਮੀ ਨਾਲ ਹਿੱਸਾ ਲੈਣ ਗੇ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਚੰਗੀ ਸਰਕਾਰ ਬਣਾਉਣ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕਰਨਗੇ।ਇਸ ਪ੍ਰੋਗਰਾਮ ਵਿਚ ਕਾਲਜ਼ ਦੇ 70 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ।

ਆਂਗਣਵਾੜੀ ਵਰਕਰ ਯੂਨੀਅਨ ਵੱਲੋਂ ਸਰਕਾਰ ਵਿਰੁੱਧ ਆਪਣੀਆਂ ਹੱਕੀ ਮੰਗਾਂ ਲਈ ਪ੍ਰੈਸ ਨੋਟ ਜਾਰੀ ਕਰਦੇ ਹੋਏ ਸੰਘਰਸ਼ ਦੀ ਚੇਤਾਵਨੀ

ਜਗਰਾਉਂ,  23 ਜਨਵਰੀ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਇੱਥੇ ਆਂਗਣਵਾੜੀ ਵਰਕਰ ਯੂਨੀਅਨ ਪੰਜਾਬ (ਸੀਟੂ)ਬਲਾਕ ਜਗਰਾਉਂ ਦੇ ਪ੍ਰਧਾਨ ਸ੍ਰੀ ਮਤੀ ਚਰਨਜੀਤ ਕੌਰ ਕੈਸ਼ੀਅਰ ਨਸੀਬ ਕੌਰ ਜਰਨਲ ਸਕੱਤਰ ਰਣਜੀਤ ਕੌਰ ਦੀ ਅਗਵਾਈ ਵਿੱਚ ਇੱਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਸੰਘਰਸ਼ ਦੀ ਚੇਤਾਵਨੀ ਦਿੰਦਿਆਂ ਦੱਸਿਆ ਕਿ ਜਗਰਾਉਂ ਬਲਾਕ ਦੇ ਆਂਗਣਵਾੜੀ ਵਰਕਰਾਂ ਤੇ ਹੈਲਪਰਾ ਦੇ ਸਾਰੇ ਮਸਲਿਆਂ ਪ੍ਰਤੀ ਸੰਜੀਦਗੀ ਨਾਲ ਨਹੀਂ ਲਿਆ ਗਿਆ, ਜਗਰਾਉਂ ਬਲਾਕ ਦੇ ਸੀ ਡੀ ਪੀ ਓ ਦੇ ਰਿਟਾਇਰਡ ਤੋਂ ਬਾਅਦ ਵੀ ਨਵੇਂ ਸੀ ਡੀ ਪੀ ਓ ਨੂੰ ਚਾਰਜ ਨਹੀਂ ਦਿੱਤਾ ਗਿਆ , ਜਿਸ ਕਾਰਨ ਸਾਰੇ ਵਰਕਰਾਂ ਤੇ ਹੈਲਪਰਾ ਦੇ ਮਸਲਿਆਂ ਲਈ ਸਥਿਤੀ ਜਿਉਂ ਦੀ ਤਿਉਂ ਹੈ,ਅਗਰ ਸਰਕਾਰ ਨਵੇਂ ਸੀ ਡੀ ਪੀ ਓ ਨੂੰ ਚਾਰਜ ਨਹੀਂ ਦਿੱਤਾ ਗਿਆ ਤਾਂ ਮਜਬੂਰਨ ਸੰਘਰਸ਼ ਦੇ ਰਾਹ ਤੇ ਤੁਰਨ ਲਈ ਵਰਕਰਾਂ ਨੂੰ ਮਜਬੂਰ ਹੋਣਾ ਪਵੇਗਾ। ਇਸ ਦੇ ਸਿੱਟੇ ਸਰਕਾਰ ਨੂੰ ਭੁਗਤਣੇ ਪੈਣਗੇ।ਇਸ ਮੌਕੇ ਤੇ ਪ੍ਰਧਾਨ ਸ੍ਰੀ ਮਤੀ ਚਰਨਜੀਤ ਕੌਰ ਕੋਠੇ  ਜੀਵੇ,ਨਸੀਬ ਕੌਰ, ਰਣਜੀਤ ਕੌਰ, ਜਸਵਿੰਦਰ ਕੌਰ ਜੱਸੀ, ਨਿਰਮਲ ਕੌਰ ਮੱਲਾ, ਬਲਵਿੰਦਰ ਕੌਰ, ਕੁਲਦੀਪ ਕੌਰ,ਕਰਮ ਕੌਰ, ਹਰਵਿੰਦਰ ਕੌਰ, ਕਮਲਜੀਤ ਕੌਰ ਆਦਿ ਹਾਜ਼ਰ ਸਨ।

ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ ਵਿਖੇ ਸਾਲਾਨਾ ਗੁਰਮਤਿ ਸਮਾਗਮ

ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ ਵਿਖੇ ਸਾਲਾਨਾ ਗੁਰਮਤਿ ਸਮਾਗਮ, ਅੰਮ੍ਰਿਤ-ਸੰਚਾਰ ਤੇ ਯੱਗ-ਭੰਡਾਰਾ ਸੰਪੰਨ
ਸੇਵਾਪੰਥੀ ਸੰਪਰਦਾਇ ਦੇ ਪ੍ਰਮੁੱਖ ਸੇਵਾ ਕੇਂਦਰ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ, ਗੋਨਿਆਣਾ ਭਾਈ ਜਗਤਾ (ਬਠਿੰਡਾ) ਵਿਖੇ ਸੇਵਾ-ਸਿਮਰਨ ਦੇ ਪੁੰਜ, ਮਹਾਨ ਤਪੱਸਵੀ, ਪਰਉਪਕਾਰੀ, ਬ੍ਰਹਮ-ਗਿਆਨੀ ਭਾਈ ਜਗਤਾ ਰਾਮ ਜੀ ਦਾ 212ਵਾਂ ਯੱਗ-ਭੰਡਾਰਾ, ਟਿਕਾਣਾ ਦੇ ਨਿਰਮਾਤਾ ਸ਼੍ਰੀਮਾਨ ਮਹੰਤ ਭਾਈ ਆਸਾ ਸਿੰਘ ਜੀ ਦੀ 49ਵੀਂ ਨਿੱਘੀ ਯਾਦ, ਪਰਉਪਕਾਰੀ ਤੇ ਵਿੱਦਿਆਦਾਨੀ ਸ਼੍ਰੀਮਾਨ ਮਹੰਤ ਭਾਈ ਤੀਰਥ ਸਿੰਘ ਜੀ ਦੀ 15ਵੀਂ ਪਾਵਨ ਯਾਦ ਅਤੇ ਰਸ-ਭਿੰਨੇ ਕੀਰਤਨੀਏ ਸ਼੍ਰੀਮਾਨ ਸੰਤ ਭਾਈ ਹਰਪਾਲ ਸਿੰਘ ਜੀ ‘ਸੇਵਾਪੰਥੀ’ ਦੀ 13ਵੀਂ ਬਰਸੀ ਦੇ ਸੰਬੰਧ ਵਿੱਚ ਸਾਲਾਨਾ ਗੁਰਮਤਿ ਸਮਾਗਮ, ਅੰਮ੍ਰਿਤ-ਸੰਚਾਰ ਤੇ ਯੱਗ-ਭੰਡਾਰਾ 12, 13, 14, 15 ਜਨਵਰੀ ਨੂੰ ਸ਼੍ਰੀਮਾਨ ਮਹੰਤ ਕਾਹਨ ਸਿੰਘ ਜੀ ‘ਸੇਵਾਪੰਥੀ’ ਦੀ ਸਰਪ੍ਰਸਤੀ ਹੇਠ ਬੜੇ ਪ੍ਰੇਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।
12 ਜਨਵਰੀ ਨੂੰ ਰੱਖੇ ਗਏ 25 ਸ਼੍ਰੀ ਅਖੰਡ-ਪਾਠਾਂ ਦੀ ਸਮਾਪਤੀ 14 ਜਨਵਰੀ ਨੂੰ ਸਵੇਰੇ 10 ਵਜੇ ਗੁਰਦੁਆਰਾ ਟਿਕਾਣਾ ਸਾਹਿਬ ਦੇ ਦਰਬਾਰ ਹਾਲ ਵਿਖੇ ਹੋਈ। ਇਸ ਸਮਾਗਮ ਵਿੱਚ ਸਿਰਫ਼ ਪੰਜਾਬ ਤੋਂ ਹੀ ਨਹੀਂ ਸਗੋਂ ਸਾਰੇ ਭਾਰਤ ਵਿੱਚੋਂ ਬਾਬਾ ਜਗਤਾ ਰਾਮ ਜੀ ਦੇ ਸ਼ਰਧਾਲੂ ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜੇ। ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ ਦੇ ਅਤਿ ਸੁੰਦਰ ਮਹੰਤ ਭਾਈ ਗੁਲਾਬ ਸਿੰਘ ਦੀਵਾਨ ਹਾਲ ਵਿੱਚ ਚਾਰ ਦਿਨ ਲਗਾਤਾਰ ਨਿਰੋਲ ਬਾਣੀ ਦੇ ਕੀਰਤਨ, ਗੁਰਮਤਿ ਦੀਆਂ ਵਿਚਾਰਾਂ ਤੇ ਗੁਰਬਾਣੀ ਦੀ ਮਨੋਹਰ ਕਥਾ ਦੀ ਵਰਖਾ ਹੁੰਦੀ ਰਹੀ। ਜਿਸ ਵਿੱਚ ਸਿੱਖ ਧਰਮ ਦੇ ਮਹਾਨ ਪ੍ਰਚਾਰਕਾਂ ਤੇ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ।
ਸੁੰਦਰ ਦਸਤਾਰ ਸਜਾਉਣ ਮੁਕਾਬਲੇ:- 12 ਜਨਵਰੀ ਨੂੰ ਦੁਪਹਿਰ 12 ਵਜੇ ਮਹੰਤ ਭਾਈ ਗੁਲਾਬ ਸਿੰਘ ਦੀਵਾਨ ਹਾਲ ਵਿੱਚ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਸੀਨੀਅਰ ਤੇ ਜੂਨੀਅਰ ਦੋ ਗਰੁੱਪਾਂ ਵਿੱਚ ਕਰਵਾਏ ਗਏ। ਇਸ ਮੁਕਾਬਲੇ ਵਿੱਚ 30 ਬੱਚਿਆਂ ਨੇ ਭਾਗ ਲਿਆ। ਸੁੰਦਰ ਦਸਤਾਰ ਸਜਾਉਣ ਮੁਕਾਬਲੇ ’ਚ ਜੱਜ ਸਾਹਿਬਾਨ ਦੀ ਸੇਵਾ ਸਿਮਰਨਜੋਤ ਸਿੰਘ ਬਠਿੰਡਾ, ਬਾਜ ਸਿੰਘ ਫ਼ਰੀਦਕੋਟ, ਸੁਖਪਾਲ ਸਿੰਘ ਗੋਨਿਆਣਾ ਮੰਡੀ ਨੇ ਨਿਭਾਈ। ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲਿਆਂ ਨੂੰ ਇਨਾਮ ਵੰਡੇ ਗਏ। ਸੀਨੀਅਰ ਗਰੁੱਪ ਵਿੱਚ ਪਹਿਲਾ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਜੇਤੂਆਂ ਨੂੰ ਸਨਮਾਨ ਚਿੰਨ੍ਹ ਅਤੇ ਕ੍ਰਮਵਾਰ 2100, 1100 ਤੇ 800 ਰੁਪਏ ਨਾਲ ਸਨਮਾਨਿਤ ਕੀਤਾ। ਜੂਨੀਅਰ ਗਰੁੱਪ ਵਿੱਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲਿਆਂ ਨੂੰ ਸਨਮਾਨ ਚਿੰਨ੍ਹ ਅਤੇ ਕ੍ਰਮਵਾਰ 1500, 1100 ਤੇ 800 ਰੁਪਏ ਨਾਲ ਸਨਮਾਨਿਤ ਕੀਤਾ। ਜੇਤੂਆਂ ਨੂੰ ਇਨਾਮਾਂ ਦੀ ਵੰਡ ਸ਼੍ਰੀਮਾਨ ਮਹੰਤ ਕਾਹਨ ਸਿੰਘ ਜੀ ‘ਸੇਵਾਪੰਥੀ’ ਨੇ ਆਪਣੇ ਮੁਬਾਰਕ ਹੱਥਾਂ ਨਾਲ ਕੀਤੀ। ਜੱਜ ਸਾਹਿਬਾਨ ਨੂੰ ਵੀ ਸਿਰੋਪਾਉ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਕੰਠ ਸ਼ੁੱਧ ਗੁਰਬਾਣੀ ਉਚਾਰਣ ਮੁਕਾਬਲੇ:- 13 ਜਨਵਰੀ ਨੂੰ ਸਵੇਰੇ 11 ਵਜੇ ਮਹੰਤ ਭਾਈ ਗੁਲਾਬ ਸਿੰਘ ਦੀਵਾਨ ਹਾਲ ਵਿਖੇ ਕੰਠ ਸ਼ੁੱਧ ਗੁਰਬਾਣੀ ਉਚਾਰਣ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਸੀਨੀਅਰ ਤੇ ਜੂਨੀਅਰ ਦੋ ਗਰੁੱਪਾਂ ਵਿੱਚ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ 44 ਵਿਦਿਆਰਥੀਆਂ ਨੇ ਭਾਗ ਲਿਆ। ਇਸ ਪ੍ਰਤੀਯੋਗਤਾ ਦੇ ਮੁੱਖ ਇੰਚਾਰਜ ਸ਼੍ਰੀਮਾਨ ਮਹੰਤ ਕਾਹਨ ਸਿੰਘ ਜੀ ‘ਸੇਵਾਪੰਥੀ’ ਸਨ ਜਦਕਿ ਭਾਈ ਜਸਪਾਲ ਸਿੰਘ ਜੀ ਗੋਨਿਆਣਾ ਭਾਈ ਜਗਤਾ, ਮਨਦੀਪ ਸਿੰਘ, ਕਰਨੈਲ ਸਿੰਘ ਐੱਮ.ਏ. ਲੁਧਿਆਣਾ ਨੇ ਜੱਜਾਂ ਦੀ ਸੇਵਾ ਨਿਭਾਈ। ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲਿਆਂ ਨੂੰ ਇਨਾਮ ਵੰਡੇ ਗਏ। ਹਰਗੁਨਪ੍ਰੀਤ ਸਿੰਘ ਪੁੱਤਰ  ਸ੍ਰ: ਪਿ੍ਰਤਪਾਲ ਸਿੰਘ ਸੇਵਾਪੰਥੀ ਗੁਰਮਤਿ ਵਿਦਿਆਲਾ ਗੋਨਿਆਣਾ ਮੰਡੀ ਪੰਜ ਬਾਣੀਆਂ ਸੀਨੀਅਰ ਗਰੁੱਪ ਮੁਕਾਬਲੇ ’ਚੋਂ ਪਹਿਲੇ ਸਥਾਨ ਤੇ ਰਿਹਾ। ਸ਼੍ਰੀ ਗੁਰੂ ਹਰਿਕਿ੍ਰਸ਼ਨ ਪਬਲਿਕ ਸਕੂਲ ਬਠਿੰਡਾ ਦੀ ਵਿਦਿਆਰਥਣ ਨਵਇਸ਼ਮ ਕੌਰ ਪੁੱਤਰੀ ਸ੍ਰ: ਜਸਪਾਲ ਸਿੰਘ ਜੂਨੀਅਰ ਗਰੁੱਪ ਦੇ ਪੰਜ ਬਾਣੀਆਂ ਮੁਕਾਬਲੇ ਵਿੱਚੋਂ ਪਹਿਲੇ ਸਥਾਨ ਤੇ ਰਹੀ। ਇਨਾਮਾਂ ਦੀ ਵੰਡ ਸ਼੍ਰੀਮਾਨ ਮਹੰਤ ਕਾਹਨ ਸਿੰਘ ਜੀ ‘ਸੇਵਾਪੰਥੀ’ ਨੇ ਆਪਣੇ ਪਾਵਨ ਹੱਥਾਂ ਨਾਲ ਕੀਤੀ। ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲਿਆਂ ਨੂੰ ਸਨਮਾਨ ਚਿੰਨ੍ਹ ਦੇ ਨਾਲ-ਨਾਲ ਕ੍ਰਮਵਾਰ 1100 ਰੁਪਏ, 700 ਰੁਪਏ ਤੇ 500 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਜੱਜ ਸਾਹਿਬਾਨ ਨੂੰ ਵੀ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧ ਤੇ ਪੇਸ਼ਕਾਰੀ ਦੇ ਫ਼ਰਜ਼ ਮੈਨੇਜਰ ਸੁਰਜਨ ਸਿੰਘ ਘੁਲਿਆਣੀ ਤੇ ਕਰਨੈਲ ਸਿੰਘ ਐੱਮ.ਏ. ਲੁਧਿਆਣਾ ਨੇ ਨਿਭਾਏ।
ਕੀਰਤਨੀ ਜਥੇ:- ਇਸ ਮੌਕੇ ਤੇ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਵਿੱਚ ਭਾਈ ਜੋਰਾ ਸਿੰਘ ਜੀ ਤੇ ਭਾਈ ਸਤਨਾਮ ਸਿੰਘ ਜੀ ਕੋਹਾੜਕਾ ਦੋਨੋਂ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਸਰਬਜੀਤ ਸਿੰਘ ਜੀ ਪਟਨਾ ਸਾਹਿਬ, ਮਹੰਤ ਸੁਰਿੰਦਰ ਸਿੰਘ ਜੀ ‘ਸੇਵਾਪੰਥੀ’ ਅੰਮ੍ਰਿਤਸਰ, ਮਹੰਤ ਪਿ੍ਰਤਪਾਲ ਸਿੰਘ ਜੀ ‘ਸੇਵਾਪੰਥੀ’ ਹੁਸ਼ਿਆਰਪੁਰ, ਭਾਈ ਤਰਸੇਮ ਸਿੰਘ ਜੀ ਬਠਿੰਡਾ, ਭਾਈ ਪਿ੍ਰਤਪਾਲ ਸਿੰਘ ਜੀ, ਭਾਈ ਰਮਨਦੀਪ ਸਿੰਘ, ਭਾਈ ਸਤਨਾਮ ਸਿੰਘ ਜੀ ਤਿੰਨੇ ਹਜ਼ੂਰੀ ਰਾਗੀ ਟਿਕਾਣਾ ਸਾਹਿਬ ਨੇ ਅੰਮ੍ਰਿਤ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਸੰਤ ਗਗਨਦੀਪ ਸਿੰਘ ਜੀ ਸੀਂਗੜਾ ਵਾਲਿਆਂ ਨੇ ਤਿੰਨ ਦਿਨ ਅੰਮ੍ਰਿਤ ਵੇਲੇ ਨਾਮ-ਸਿਮਰਨ ਅਭਿਆਸ ਕਰਵਾਇਆ।
ਪ੍ਰਚਾਰਕ, ਢਾਡੀ ਤੇ ਕਵੀ:- ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਸਾਬਕਾ ਹੈੱਡਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਅੰੰਮਿ੍ਰਤਸਰ, ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ, ਗਿਆਨੀ ਫਤਿਹ ਸਿੰਘ ਜੀ ਲੁਧਿਆਣਾ, ਸ਼੍ਰੀ ਗੁਰਦੇਵ ਸਿੰਘ ਮੱਲ੍ਹਣ ਨੇ ਗੁਰਬਾਣੀ ਦੀ ਵਿਆਖਿਆ ਅਤੇ ਸੰਤ-ਮਹਿਮਾ ਦਾ ਗੁਣ-ਗਾਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਸੰਤ-ਮਹੰਤ:- ਯੱਗ-ਭੰਡਾਰੇ ਦੇ ਅਖੀਰਲੇ ਦਿਨ ਸੰਤ-ਸੰਮੇਲਨ ਹੋਇਆ। ਇਸ ਸ਼ੁੱਭ ਅਵਸਰ ’ਤੇ ਸ਼੍ਰੀ ਹਜ਼ੂਰ ਬਾਬਾ ਸਰਬਜੋਤ ਸਿੰਘ ਜੀ ਬੇਦੀ ਉੂਨਾਂ ਸਾਹਿਬ, ਸ਼੍ਰੀਮਾਨ ਮਹੰਤ ਚਮਕੌਰ ਸਿੰਘ ਜੀ ‘ਸੇਵਾਪੰਥੀ’ ਪਟਿਆਲਾ, ਸ਼੍ਰੀਮਾਨ ਮਹੰਤ ਸੁਰਿੰਦਰ ਸਿੰਘ ਜੀ ‘ਸੇਵਾਪੰਥੀ’ ਅੰਮ੍ਰਿਤਸਰ, ਸ਼੍ਰੀਮਾਨ ਮਹੰਤ ਪਿ੍ਰਤਪਾਲ ਸਿੰਘ ਜੀ ‘ਸੇਵਾਪੰਥੀ’ ਹੁਸ਼ਿਆਰਪੁਰ, ਸ਼੍ਰੀਮਾਨ ਮਹੰਤ ਫ਼ਾਗਣ ਸਿੰਘ ਜੀ ‘ਸੇਵਾਪੰਥੀ’ ਜਲੰਧਰ ਤੇ ਹਰਿਦੁਆਰ, ਸ਼੍ਰੀਮਾਨ ਮਹੰਤ ਸੁੰਦਰ ਸਿੰਘ ਜੀ ‘ਸੇਵਾਪੰਥੀ’ ਪਟਿਆਲਾ, ਸ਼੍ਰੀਮਾਨ ਮਹੰਤ ਬਲਵਿੰਦਰ ਸਿੰਘ ਜੀ ‘ਸੇਵਾਪੰਥੀ’ ਜਲੰਧਰ, ਸ਼੍ਰੀਮਾਨ ਮਹੰਤ ਗਜ਼ਬ ਸਿੰਘ ਜੀ ‘ਸੇਵਾਪੰਥੀ’ ਅੰਮ੍ਰਿਤਸਰ, ਸ਼੍ਰੀਮਾਨ ਮਹੰਤ ਜਗਦੇਵ ਸਿੰਘ ਜੀ ‘ਸੇਵਾਪੰਥੀ’ ਰੇਵਾੜੀ, ਸ਼੍ਰੀਮਾਨ ਸੰਤ ਬਾਬਾ ਅਨਹਦਰਾਜ ਸਿੰਘ ਜੀ ਲੁਧਿਆਣਾ, ਸ਼੍ਰੀਮਾਨ ਸੰਤ ਅਮੀਰ ਸਿੰਘ ਜੀ ਜਵੱਦੀ ਟਕਸਾਲ ਲੁਧਿਆਣਾ, ਸ਼੍ਰੀਮਾਨ ਮਹੰਤ ਹਰਪਾਲ ਦਾਸ ਜੀ ਕਲਾਨੌਰ, ਸ਼੍ਰੀਮਾਨ ਮਹੰਤ ਰਾਮ ਸੁੱਖਰਾਮ ਜੀ ਕਲਾਨੌਰ, ਸ਼੍ਰੀਮਾਨ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਭੂਰੀ ਵਾਲੇ ਅੰਮ੍ਰਿਤਸਰ, ਸ਼੍ਰੀਮਾਨ ਸਨੀ ਬਾਬਾ ਪੁੱਤਰ ਸੰਤ ਸ਼ਰਨਪਾਲ ਸਿੰਘ ਜੀ ਜੋਧ ਸਚਿਆਰ ਕਲਾਨੌਰ, ਸ਼੍ਰੀਮਾਨ ਸੰਤ ਅਮਨਪ੍ਰੀਤ ਸਿੰਘ ਜੀ, ਸ਼੍ਰੀਮਾਨ ਸੰਤ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ, ਸ਼੍ਰੀਮਾਨ ਮਹੰਤ ਕਾਹਨ ਸਿੰਘ ਜੀ ‘ਸੇਵਾਪੰਥੀ’, ਸ਼੍ਰੀਮਾਨ ਸੰਤ ਰਣਜੀਤ ਸਿੰਘ ਜੀ ‘ਸੇਵਾਪੰਥੀ’, ਸ਼੍ਰੀਮਾਨ ਸੰਤ ਜਗਜੀਤ ਸਿੰਘ ਜੀ ‘ਸੇਵਾਪੰਥੀ’, ਸ਼੍ਰੀਮਾਨ ਸੰਤ ਧਰਮ ਸਿੰਘ ਜੀ ਮਲੋਟ, ਸ਼੍ਰੀਮਾਨ ਮਹੰਤ ਦਰਸ਼ਨ ਸਿੰਘ ਜੀ ਬਰਨਾਲਾ ਆਦਿ ਮਹਾਂਪੁਰਖਾਂ ਨੇ ਸੰਗਤਾਂ ਨੂੰ ਦਰਸ਼ਨ ਦਿੱਤੇ ਤੇ ਪਰਉਪਕਾਰੀ ਮਹਾਂਪੁਰਸ਼ਾਂ ਦੇ ਜੀਵਨ ਬਾਰੇ ਵਿਸਥਾਰ ਸਹਿਤ ਵਿਚਾਰ ਸੰਗਤਾਂ ਨੂੰ ਸਰਵਣ ਕਰਾਏ।
ਸਟੇਜ ਸਕੱਤਰ ਦੀ ਸੇਵਾ:- ਸਮੁੱਚੇ ਸਮਾਗਮ ਦੀ ਸਟੇਜ ਸਕੱਤਰ ਦੀ ਸੇਵਾ ਭਾਈ ਹਰਵਿੰਦਰ ਸਿੰਘ ਟੀਟੂ ਦਿੱਲੀ, ਭਾਈ ਤਰਲੋਚਨ ਸਿੰਘ ਫ਼ਰੀਦਾਬਾਦ ਨੇ ਬੜੇ ਸੁਚੱਜੇ ਤੇ ਸਫਲਤਾਪੂਰਵਕ ਢੰਗ ਨਾਲ ਨਿਭਾਈ।
ਸਮਾਗਮ ਦਾ ਸਿੱਧਾ ਪ੍ਰਸਾਰਣ:- 13, 14, ਤੇ 15 ਜਨਵਰੀ ਨੂੰ ਮਿਸਟਰ ਸਿੰਘ ਪ੍ਰੋਡਕਸ਼ਨ (Mr. Singh Production) ਅੰਮ੍ਰਿਤਸਰ ਵੱਲੋਂ ਸਮਾਗਮ ਦਾ ਸਿੱਧਾ ਪ੍ਰਸਾਰਣ (Live Telecast) ਕੀਤਾ ਗਿਆ। ਜਿਸ ਦਾ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਘਰ ਬੈਠ ਕੇ ਹੀ ਅਨੰਦ ਮਾਣਿਆ ਤੇ ਗੁਰੂ ਜਸ ਸਰਵਣ ਕਰਕੇ ਆਪਣਾ ਜਨਮ ਸਫਲ ਕੀਤਾ।
ਮੁਫ਼ਤ ਮੈਡੀਕਲ ਚੈੱਕਅਪ ਕੈਂਪ:- ਯੱਗ-ਭੰਡਾਰੇ ਦੇ ਸ਼ੁੱਭ ਅਵਸਰ ’ਤੇ ਭਾਈ ਕਨੱਈਆ ਇੰਟਰਨੈਸ਼ਨਲ ਸੇਵਾ ਮਿਸ਼ਨ ਵੱਲੋਂ 22ਵਾਂ ਵਿਸ਼ਾਲ ਮੁਫ਼ਤ ਮੈਡੀਕਲ ਚੈੱਕਅਪ ਕੈਂਪ 14 ਤੇ 15 ਜਨਵਰੀ ਨੂੰ ਰੇਲਵੇ ਪਾਰਕ ਸਾਹਮਣੇ ਟਿਕਾਣਾ ਸਾਹਿਬ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸ਼੍ਰੀਮਾਨ ਮਹੰਤ ਕਾਹਨ ਸਿੰਘ ਜੀ ‘ਸੇਵਾਪੰਥੀ’ ਨੇ ਮੂਲ-ਮੰਤਰ ਦਾ ਪਾਠ ਕਰਨ ਉਪਰੰਤ ਰਿਬਨ ਕੱਟ ਕੇ ਕੀਤਾ। ਕੈਂਪ  ਵਿੱਚ ਡਾਕਟਰਾਂ ਦੀਆਂ ਟੀਮਾਂ ਨੇ ਵੱਖ-ਵੱਖ ਬਿਮਾਰੀਆਂ ਦੇ ਲਗ-ਭਗ 1740 ਮਰੀਜ਼ਾਂ ਦੇ ਚੈੱਕਅਪ ਕੀਤੇ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈ ਦਿੱਤੀ ਗਈ। ਭਾਈ ਕਨੱਈਆ ਚੈਰੀਟੇਬਲ ਹਸਪਤਾਲ ਦੇ ਦੰਦ ਵਿਭਾਗ ਵਿਖੇ ਡਾਕਟਰ ਗੁਰਿੰਦਰਮੋਹਨ ਸਿੰਘ ਜੀ ਫ਼ਰੀਦਕੋਟ ਤੇ ਉਹਨਾਂ ਦੀ ਟੀਮ ਵੱਲੋਂ ਦੋ ਰੋਜ਼ਾ ਦੰਦਾਂ ਦਾ ਮੁਫ਼ਤ ਵਿਸ਼ੇਸ਼ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਮਹੰਤ ਕਾਹਨ ਸਿੰਘ ਜੀ ਨੇ ਮੂਲ-ਮੰਤਰ ਦਾ ਪਾਠ ਕਰਕੇ ਕੀਤਾ। ਕੈਂਪ ਵਿੱਚ 250 ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਤੇ ਦਵਾਈ ਮੁਫ਼ਤ ਦਿੱਤੀ ਗਈ। ਇਸ ਮੌਕੇ ਬਠਿੰਡਾ ਥੈਲਾਸੀਮੀਆ ਵੈਲਫੇਅਰ ਸੁਸਾਇਟੀ (ਰਜਿ:) ਵੱਲੋਂ ਨੌਂਵਾਂ ਖ਼ੂਨਦਾਨ ਕੈਂਪ ਲਾਇਆ ਗਿਆ। ਕੈਂਪ ਵਿੱਚ ਖ਼ੂਨਦਾਨੀਆਂ ਵੱਲੋਂ 60 ਯੂਨਿਟ ਖ਼ੂਨਦਾਨ ਕੀਤਾ ਗਿਆ। ਮਹੰਤ ਕਾਹਨ ਸਿੰਘ ਜੀ ‘ਸੇਵਾਪੰਥੀ’ ਨੇ ਸਾਰੇ ਕੈਂਪਾਂ ਵਿੱਚ ਡਾਕਟਰ ਸਾਹਿਬਾਨ ਨੂੰ ਸਿਰੋਪਾਉ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

ਅੰਮ੍ਰਿਤ-ਸੰਚਾਰ:- 15 ਜਨਵਰੀ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਦੇ ਜਥੇ ਵੱਲੋਂ ਗੁਰਦੁਆਰਾ ਸੰਤ ਭਾਈ ਸੁਹੇਲ ਸਿੰਘ ਜੀ ਨਵੀਂ ਬਸਤੀ ਵਿਖੇ ਖੰਡੇ-ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਗਿਆ, 16 ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ ਤੇ ਗੁਰੂ ਵਾਲੇ ਬਣੇ।
ਸਮਾਜ-ਸੇਵੀ ਸੰਸਥਾਵਾਂ:- ਭਾਈ ਕਨੱਈਆ ਸੇਵਾ ਸੁਸਾਇਟੀ ਯੂਨਿਟ ਕੋਟਕਪੂਰਾ ਵੱਲੋਂ ਦਿਨ ਰਾਤ ਚਾਹ ਦਾ ਅਤੁੱਟ ਲੰਗਰ ਵਰਤਾਇਆ ਗਿਆ। ਭਾਈ ਵਰਿੰਦਰ ਸਿੰਘ ਵਾਸੂ ਤੇ ਮਾਛੀਵਾੜਾ ਦੀ ਸੰਗਤ ਵੱਲੋਂ ਬਰੈਡ-ਪਕੌੜੇ ਤਿਆਰ ਕਰਨ ਦੀ ਸੇਵਾ ਕੀਤੀ ਗਈ। ਭਾਈ ਕਨੱਈਆ ਸੇਵਾ ਸੁਸਾਇਟੀ ਯੂਨਿਟ ਜੈਤੋ, ਗੋਨਿਆਣਾ ਭਾਈ ਜਗਤਾ, ਬਠਿੰਡਾ, ਲੁਧਿਆਣਾ, ਧਨੌਲਾ ਦੇ ਸਾਰੇ ਮੈਂਬਰਾਂ ਨੇ ਪੇ੍ਰਮ, ਸ਼ਰਧਾ ਸਹਿਤ ਲੰਗਰ ਛਕਾਉਣ ਦੀ ਸੇਵਾ ਨਿਭਾਈ। ਭਾਈ ਕਨੱਈਆ ਸੇਵਾ ਦਲ ਗੋਨਿਆਣਾ ਭਾਈ ਜਗਤਾ ਤੇ ਭਾਈ ਕਨੱਈਆ ਸੇਵਾ ਸੁਸਾਇਟੀ ਯੂਨਿਟ ਮਲੋਟ ਨੇ ਬੜੇ ਪਿਆਰ ਸਹਿਤ ਜੋੜਿਆਂ ਦੀ ਸੇਵਾ, ਸ਼੍ਰੀ ਗੁਰੂ ਅਮਰਦਾਸ ਇਸਤਰੀ ਸਤਿਸੰਗ ਸਭਾ, ਭਾਈ ਆਸਾ ਸਿੰਘ ਗਰਲਜ਼ ਕਾਲਜ, ਭਾਈ ਜਗਤਾ ਜੀ ਹਾਈ ਸਕੂਲ ਦੇ ਸਮੂਹ ਸਟਾਫ਼ ਤੇ ਵਿਦਿਆਰਥਣਾਂ ਨੇ ਪ੍ਰਸ਼ਾਦੇ ਪਕਾਉਣ, ਸਬਜ਼ੀਆਂ ਕੱਟਣ, ਦਰਬਾਰ ਹਾਲ, ਦੀਵਾਨ ਹਾਲ ਵਿਖੇ ਵੱਖ-ਵੱਖ ਸੇਵਾ ਪਿਆਰ, ਸ਼ਰਧਾ ਸਹਿਤ ਕੀਤੀ। ਗੁਰੂ ਕਾ ਲੰਗਰ ਦੇ ਨਾਲ-ਨਾਲ ਚਾਹ, ਬਰੈਡ-ਪਕੌੜਿਆਂ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਗੋਨਿਆਣਾ ਮੰਡੀ ਵਿਖੇ ਸਥਾਪਿਤ ਨਵੀਂ ਬਸਤੀ ਦੇ ਨੌਜਵਾਨ ਵੀਰਾਂ ਨੇ ਕੁਲਚੇ, ਮਨਚੂਰੀਅਨ, ਨੂਡਲਜ਼, ਫਰੂਟ ਚਾਟ ਦੁਆਰਾ ਸੰਗਤਾਂ ਦੀ ਸੇਵਾ ਕੀਤੀ।
ਸਟੇਜ ਦੀ ਸਜਾਵਟ:- ਸ੍ਰ: ਹਰਭਜਨ ਸਿੰਘ ਕਾਲਿਆਂਵਾਲੀ ਵੱਲੋਂ ਗੋਨਿਆਣਾ ਭਾਈ ਜਗਤਾ ਦੇ ਨੌਜਵਾਨਾਂ ਦੀ ਮਦਦ ਨਾਲ ਸਟੇਜ ਦੀ ਸਜਾਵਟ ਪਿਆਰ, ਸ਼ਰਧਾ ਸਹਿਤ ਕੀਤੀ ਗਈ।
ਧੰਨਵਾਦ:- ਸ਼੍ਰੀਮਾਨ ਮਹੰਤ ਕਾਹਨ ਸਿੰਘ ਜੀ ‘ਸੇਵਾਪੰਥੀ’ ਵੱਲੋਂ ਭਾਈ ਹਰਵਿੰਦਰ ਸਿੰਘ ਟੀਟੂ ਦਿੱਲੀ ਨੇ ਸਮਾਗਮ ਵਿੱਚ ਸ਼ਾਮਲ ਹੋਏ ਪ੍ਰਚਾਰਕਾਂ, ਕੀਰਤਨੀ ਜਥਿਆਂ, ਸੰਤਾਂ-ਮਹਾਂਪੁਰਸ਼ਾਂ, ਉੱਚ ਸ਼ਖ਼ਸੀਅਤਾਂ ਤੇ ਸਾਧਸੰਗਤ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਗੁਰਬਾਣੀ ਕਥਾ, ਕੀਰਤਨ ਦਾ ਅਨੰਦ ਮਾਣਿਆ ਤੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ।
ਕਰਨੈਲ ਸਿੰਘ ਐੱਮ.ਏ. ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ,
ਜਮਾਲਪੁਰ, ਲੁਧਿਆਣਾ

ਮੋਦੀ ਸਰਕਾਰ ਵੱਲੋਂ ਧਰਮਾਂ ਦੀ ਸੌੜੀ ਸਿਆਸਤ

ਮੋਦੀ ਸਰਕਾਰ ਵੱਲੋਂ ਧਰਮਾਂ ਦੀ ਸੌੜੀ ਸਿਆਸਤ  ‘ਸੰਵਿਧਾਨ ਲਈ ਫਾਸੀਵਾਦੀ ਚਣੌਤੀ’ ਅਤੇ ‘ਫਾਸੀਵਾਦ ਦਾ ਆਮ ਲੋਕਾਂ ਤੇ ਪ੍ਰਭਾਵ’ ਵਿਸ਼ਿਆਂ  ਤੇ 26 ਜਨਵਰੀ ਨੂੰ ਹੋਵੇਗੀ ਵਿਚਾਰ ਚਰਚਾ

ਲੁਧਿਆਣਾ, 22 ਜਨਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਸਥਾਨਕ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿਖੇ ਹੋਈ ਲੋਕ ਪੱਖੀ ਜੱਥੇਬੰਦੀਆਂ ਦੀ ਮੀਟਿੰਗ ਦੌਰਾਨ ਕੇਂਦਰ ਦੀ ਮੋਦੀ ਹਕੂਮਤ ਵੱਲੋਂ ਵੱਖ-ਵੱਖ ਵਰਗਾਂ ਉੱਤੇ ਕੀਤੇ ਜਾ ਰਹੇ ਫਾਸ਼ੀਵਾਦੀ ਹਮਲਿਆਂ ਖਿਲਾਫ , 26 ਜਨਵਰੀ ਨੂੰ  ਸੰਵਿਧਾਨਿਕ ਦਿਵਸ ਮੌਕੇ ਲੋਕਾਂ ਨੂੰ ਚੇਤਨ ਕਰਨ ਅਤੇ ਸੰਘਰਸ਼ ਕਰਨ ਦਾ ਪ੍ਰੋਗਰਾਮ ਤਹਿ ਕੀਤਾ ਗਿਆ।ਮੀਟਿੰਗ ਵਿੱਚ ਇਨਕਲਾਬੀ ਮਜ਼ਦੂਰ ਕੇਂਦਰ, ਨੌਜਵਾਨ ਸਭਾ ਐਲ ਬਲਾਕ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ, ਤਰਕਸ਼ੀਲ ਸੁਸਾਇਟੀ ਪੰਜਾਬ, ਮਹਾਂ ਸਭਾ ਲੁਧਿਆਣਾ, ਜਮਹੂਰੀ ਅਧਿਕਾਰ ਸਭਾ, ਲੋਕ ਏਕਤਾ ਸੰਗਠਨ, ਡੈਮੋਕ੍ਰੇਟਿਕ ਲਾਇਅਰਜ਼ ਐਸਿਸੀਏਸ਼ਨ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।
ਮੀਟਿੰਗ ਵਿੱਚ ਹੋਏ ਫੈਸਲੇ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਜਸਵੰਤ ਜ਼ੀਰਖ ਅਤੇ ਰਾਕੇਸ਼ ਆਜ਼ਾਦ ਨੇ ਕਿਹਾ ਕੇਂਦਰ ਵਿੱਚ ਭਾਜਪਾ ਦੀ ਮੋਦੀ ਸਰਕਾਰ ਦੇਸ਼ ਦੇ ਲੋਕਾਂ ਦੇ ਸੰਵਿਧਾਨਿਕ ਹੱਕਾਂ ਦਾ ਲਗਾਤਾਰ ਘਾਣ ਕਰ ਰਹੀ ਹੈ। ਨਵੇਂ ਬਣੇ ਕਿਰਤ ਕਾਨੂੰਨਾਂ ਰਾਹੀਂ ਮਜ਼ਦੂਰਾਂ ਦੇ ਜਮਹੂਰੀ ਹੱਕ ਖੋਹੇ ਜਾ ਚੁੱਕੇ ਹਨ। ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਬੋਲਣ-ਲਿਖਣ ਵਾਲੇ ਲੇਖਕਾਂ, ਬੁੱਧੀਜੀਵਿਆਂ, ਵਕੀਲਾਂ ਅਤੇ ਸਮਾਜਿਕ ਕਾਰਕੁਨਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਕਈ ਸਾਲਾਂ ਤੋਂ ਗੈਰ-ਸੰਵਿਧਾਨਿਕ ਤਰੀਕਿਆਂ ਨਾਲ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ। ਦੇਸ਼ ਵਿੱਚ ਵਧ ਰਹੀ ਮਹਿੰਗਾਈ, ਬੇਰੁਜ਼ਗਾਰੀ, ਗਰੀਬੀ ਬਾਰੇ ਚਰਚਾ ਕਰਨ ਦੀ ਬਜਾਏ ਧਰਮ ਦੇ ਨਾਂ ਤੇ ਲੋਕਾਂ ਨੂੰ ਭੜਕਾ ਕੇ ਫਿਰਕੂ ਤਾਕਤਾਂ ਨੂੰ ਉਤਸ਼ਾਹਤ ਕਰਕੇ ਘੱਟ-ਗਿਣਤੀਆਂ, ਦਲਿਤਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਦੇਸ਼ ਵਿੱਚ ਵਧ ਰਹੇ ਫਾਸ਼ੀਵਾਦੀ ਰੁਝਾਨ ਖਿਲਾਫ ਉਪਰੋਕਤ ਜਥੇਬੰਦੀਆਂ ਨੇ ਇੱਕ ਲੋਕ ਚੇਤਨਾ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਜਿਸ ਦੇ ਆਗਾਜ਼ ਵਜੋਂ 26 ਜਨਵਰੀ ਸੰਵਿਧਾਨ ਦਿਵਸ ਤੇ ਗਦਰੀ ਬਾਬਾ ਭਾਨ ਸਿੰਘ ਯਾਦਗਾਰ ਵਿਖੇ ਮਜ਼ਦੂਰ ਆਗੂ ਸੁਰਿੰਦਰ ਸਿੰਘ ਵੱਲੋਂ ‘ਫਾਸ਼ੀਵਾਦ ਦਾ ਆਮ ਲੋਕਾਂ ਤੇ ਪ੍ਰਭਾਵ’ ਅਤੇ ਲੋਕ ਪੱਖੀ ਵਕੀਲ ਐਡਵੋਕੇਟ ਹਰਪ੍ਰੀਤ ਜ਼ੀਰਖ ਵੱਲੋਂ ‘ਭਾਰਤ ਦੇ ਸੰਵਿਧਾਨ ਲਈ ਫਾਸ਼ੀਵਾਦ ਚੁਣੌਤੀ’ ਵਿਸ਼ੇ ਤੇ ਇੱਕ ਵਿਚਾਰ-ਚਰਚਾ ਕਰਕੇ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਇਸ ਫਾਸ਼ੀ ਹਮਲੇ ਖਿਲਾਫ ਸੁਚੇਤ ਕਰਦੇ ਹੋਏ ਸੰਘਰਸ਼ਾਂ ਦੇ ਰਾਹ ਪੈਣ ਦਾ ਸੱਦਾ ਦਿੱਤਾ ਜਾਵੇਗਾ।ਇਸ ਮੀਟਿੰਗ ਵਿਚ ਵੱਖ-ਵੱਖ ਜਥੇਬੰਦੀਆਂ ਵੱਲੋਂ ਬਲਵਿੰਦਰ ਲਾਲਬਾਗ, ਸੁਬੇਗ ਸਿੰਘ, ਅਰੁਣ ਕੁਮਾਰ ਆਦਿ ਹਾਜ਼ਰ ਸਨ। ਉਹਨਾਂ ਇਨਸਾਫ਼ ਪਸੰਦ ਲੋਕਾਂ ਨੂੰ ਇਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
 

ਜਗਰਾਉਂ ਦੇ ਕੁਝ ਇਲਾਕਿਆਂ ਵਿਚ  ਬਿਜਲੀ ਸਪਲਾਈ ਬੰਦ ਰਹੇਗੀ 

ਜਗਰਾਉਂ, 20 ਜਨਵਰੀ ( ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ) ਬਿਜਲੀ ਸਪਲਾਈ ਏਰੀਆ 11 ਕੇ ਵੀ ਫੀਡਰ ਸਿਟੀ -7 ਵਲੋ 66 ਕੇ ਵੀ ਐਸ ਐਸ ਅਗਵਾੜ ਲੋਪੋਂ ਮੁਰੰਮਤ ਕਰਕੇ 21-01-2023 ਨੂੰ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ, ਡਿਸਪੋਜ਼ਲ ਰੋਡ, ਬਾਜਵਾ ਕਲੋਨੀ, ਸ਼ਾਸਤਰੀ ਨਗਰ, ਮਹਾਂਵੀਰ ਕਲੋਨੀ, ਦਾਣਾ ਮੰਡੀ ਦੇ ਪਿਛਲੇ ਪਾਸੇ ਵਾਲੇ ਇਲਾਕੇ ਬੰਦ ਰਹਿਣਗੇ।

ਜਥੇਦਾਰ ਨੀਲੀਬਾਰ ਅੱਬੂਵਾਲ ਦੀ ਧਰਮ ਪਤਨੀ ਦੇ ਅਕਾਲ ਚਲਾਣੇ ਤੇ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ

ਮੁੱਲਾਂਪੁਰ ਦਾਖਾ,17 ਜਨਵਰੀ (ਸਤਵਿੰਦਰ ਸਿੰਘ ਗਿੱਲ)  ਸ਼ਹੀਦ ਕਰਤਾਰ ਸਿੰਘ ਸਰਾਭਾ ਪੰਥਕ ਮੋਰਚੇ ਦੇ ਆਗੂ ਜਥੇਦਾਰ ਸ਼ੇਰ ਸਿੰਘ ਨੀਲੀਬਾਰ ਅੱਬੂਵਾਲ ਦੀ ਧਰਮ ਪਤਨੀ ਬੀਬੀ ਹਰਜਿੰਦਰ ਕੌਰ ਜੋ ਪਿਛਲੇ ਦਿਨੀਂ ਆਪਣੇ ਸੁਆਸਾਂ ਦੀ ਪੂੰਜੀ ਭੋਗ ਦੇ ਹੋਏ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿਚ ਜਾ ਬਿਰਾਜੇ ਸਨ । ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਜਿਨ੍ਹਾਂ ਵਿੱਚੋ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਸਤਿਕਾਰਯੋਗ ਬਾਪੂ ਗੁਰਚਰਨ ਸਿੰਘ ਹਵਾਰਾ,ਸਰਾਭਾ ਪੰਥਕ ਮੋਰਚੇ ਦੇ ਸਰਪਰਸਤ ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ,ਸਿੱਖ ਚਿੰਤਕ ਕੋਂਸਲ ਮਾਸਟਰ ਦਰਸ਼ਨ ਸਿੰਘ ਰਕਬਾ, ਭਾਈ ਬਲਦੇਵ ਸਿੰਘ ਦੇਵ ਸਰਾਭਾ, ਸਾਬਕਾ ਸਰਪੰਚ ਜਸਵੀਰ ਸਿੰਘ ਟੂਸੇ, ਉੱਘੇ ਸਮਾਜ ਸੇਵਕ ਬਲਦੇਵ ਸਿੰਘ ਅੱਬੂਵਾਲ, ਗਿਆਨੀ ਹਰਭਜਨ ਸਿੰਘ ਅੱਬੂਵਾਲ, ਜਸਵਿੰਦਰ ਸਿੰਘ ਨਾਰੰਗਵਾਲ, ਇੰਦਰਪਾਲ ਸਿੰਘ ਨਾਰੰਗਵਾਲ, ਅਮਰ ਸਿੰਘ ਜੁੜਾਹਾ, ਮੋਹਣ ਸਿੰਘ ਮੋਮਨਾਬਾਦੀ, ਮੁਖਤਿਆਰ ਸਿੰਘ ਛਾਪਾ, ਜਥੇਦਾਰ ਗਰਮੀਤ ਸਿੰਘ ਢੱਟ, ਬੀਬੀ ਮਨਜੀਤ ਕੌਰ ਦਾਖਾਂ,ਹਰਬੰਸ ਸਿੰਘ ਗਿੱਲ,ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਅੱਡਾ ਚੌਕੀਮਾਨ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ, ਖਜਾਨਚੀ ਆਤਮਾ ਸਿੰਘ ਚੌਕੀਮਾਨ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਸਮੇਂ ਬੇਅੰਤ ਸਿੰਘ ਅੱਬੂਵਾਲ ਤੇ ਤਪਿੰਦਰ ਸਿੰਘ ਅੱਬੂਵਾਲ ਨੇ ਜਾਣਕਾਰੀ ਦਿੰਦਿਆਂ ਆਖਿਆ ਕਿ ਸਾਡੇ ਸਤਿਕਾਰਯੋਗ ਮਾਤਾ ਸਵ: ਹਰਜਿੰਦਰ ਕੌਰ ਦੀ ਅੰਤਿਮ ਅਰਦਾਸ ਗੁਰਦਵਾਰਾ ਸੰਗਤਪੁਰਾ ਪਿੰਡ ਅੱਬੂਵਾਲ ਜਿਲ੍ਹਾ ਲੁਧਿਆਣਾ ਵਿਖੇ ਮਿਤੀ 19 ਜਨਵਰੀ ਦਿਨ ਵੀਰਵਾਰ ਦੁਪਹਿਰ ਇਕ ਵਜੇ ਹੋਵੇਗੀ।

ਸਰਾਭਾ ਪੰਥਕ ਮੋਰਚੇ ‘ਚ ਸਹਿਯੋਗ ਦੇਣ ਵਾਲੀ ਬਜ਼ੁਰਗ ਮਾਤਾ ਬਲਵੀਰ ਕੌਰ ਅੱਬੂਵਾਲ ਦਾ ਕੀਤਾ ਸਨਮਾਨ

ਸਰਾਭਾ 10 ਜਨਵਰੀ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਅਤੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ,ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਕੌਮੀ ਸ਼ਹੀਦ ਐਲਾਨਣ, ਹਲਵਾਰਾ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਮ ਆਦਿ ਦੀਆਂ ਮੰਗਾਂ ਲਈ 319 ਦਿਨਾਂ ਤੱਕ ਰੋਜਾਨਾਂ ਭੁੱਖ ਹੜਤਾਲ ‘ਤੇ ਬੈਠਣ ਵਾਲੇ ਭਾਈ ਬਲਦੇਵ ਸਿੰਘ ‘ਸਰਾਭਾ’ ਨਾਲ ਬਜ਼ੁਰਗੀ ਅਵਸਥਾ ਦੇ ਬਾਵਜ਼ੂਦ ਸਹਿਯੋਗੀ ਰੂਪ ‘ਚ ਬੈਠਣ ਵਾਲੀ ਅੱਬੂਵਾਲ ਨਿਵਾਸੀ ਮਾਤਾ ਬਲਵੀਰ ਕੌਰ ਸਪੁੱਤਨੀ ਗਿਆਨੀ ਹਰਭਜਨ ਸਿੰਘ ਅੱਬੂਵਾਲ ਨੂੰ ਉਨ੍ਹਾਂ ਦਾ ਧੰਨਵਾਦ ਕਰਨ ਅਤੇ ਬਣਦਾ ਮਾਣ-ਸਨਮਾਨ ਦੇਣ ਲਈ ਭਾਈ ਸਰਾਭਾ ਆਪਣੇ ਸਹਿਯੋਗੀ ਸਾਬਕਾ ਸਰਪੰਚ ਜਸਵੀਰ ਸਿੰਘ ਟੂਸੇ ਨਾਲ ਪਹੁੰਚੇ। ਭਾਈ ਸਰਾਭਾ ਨੇ ਮਾਤਾ ਜੀ ਦੇ ਸਿਰੜ ਦਾ ਜਿਕਰ ਕਰਦਿਆਂ ਕਿਹਾ ਕਿ ਜਦੋਂ ਸਿਦਕ ਤੇ ਸਿਰੜ ਵਾਲੀਆਂ ਮਾਵਾਂ ਦਾ ਸਿਰ ‘ਤੇ ਹੱਥ ਹੋਵੇ ਤਾਂ ਸ਼ੰਘਰਸ਼ੀ ਪਲ ਅਨੰਦ ਦਿੰਦੇ ਨੇ, ਕਿਉਕਿ ਬਜ਼ੁਰਗਾਂ ਦੀ ਸੰਗਤ ਵਿਚੋਂ ਸੋਝੀ ਮਿਲਦੀ ਹੈ ਕਿ ਜਿਨ੍ਹਾਂ ਨੂੰ ਬਜ਼ੁਰਗੀ ਅਵਸਥਾ ‘ਚ ਕ੍ਰਿਆ ‘ਚ ਵੀ ਤਕਲੀਫ ਹੋਵੇ, ਉਹ ਆਪਣੇ ਕੌਮੀ ਫਰਜ਼ਾਂ ਲਈ ਜੀਵਨ ਦਾ ਕੀਮਤੀ ਵਕਤ ਦਿੰਦੇ ਰਹੇ। ਉਨ੍ਹਾਂ ਦੱਸਿਆ ਕਿ ਬੇਸ਼ੱਕ ਉਸ ਦਿਨ ਮਾਤਾ ਜੀ ਨਾ ਪੁੱਜ ਸਕੇ, ਪਰ ਮੈਨੂੰ ਪੂਰਾ ਭਰੋਸਾ ਹੈ ਕਿ ਇਨ੍ਹਾਂ ਦਾ ਮਨ ਤਾਂ ਸਰਾਭਾ ਮੋਰਚੇ ਵਿਚ ਹੀ ਸੀ, ਇਸ ਲਈ ਇਨ੍ਹਾਂ ਦਾ ਧੰਨਵਾਦ ਅਤੇ ਮਾਣ-ਸਨਮਾਨ ਦੇਣ ਖੁਦ ਪੁੱਜੇ ਹਾਂ। ਇਸ ਮੌਕੇ ਜਗਜੀਤ ਕੌਰ, ਹਰਜੀਤ ਕੌਰ, ਅਮਰਜੀਤ ਕੌਰ, ਕੁਲਦੀਪ ਕੌਰ, ਬੀਬੀ ਭੂਪਿੰਦਰ ਕੌਰ ਪੰਚ, ਜਸਵੀਰ ਕੌਰ, ਕਿਰਨਜੀਤਪਾਲ ਕੌਰ,  ਹਰਬੰਸ ਕੌਰ, ਮਨਜੀਤ ਕੌਰ, ਬਲਜੀਤ ਕੌਰ ਅਤੇ ਪ੍ਰਵਾਰਕ ਮੈਂਬਰਾਂ ‘ਚੋਂ ਰੁਪਿੰਦਰ ਸਿੰਘ ਸਪੁੱਤਰ ਅਤੇ ਸਿਮਰਨਜੀਤ ਸਿੰਘ ਪੋਤਰਾ ਆਦਿ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।