You are here

ਲੁਧਿਆਣਾ

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ 

ਲੁਧਿਆਣਾ, 26 ਨਵੰਬਰ - ਲੁਧਿਆਣਾ ਵਿਚ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡ ਮੇਲਾ  ਪੂਰੀ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ ਹੈ। ਉਪ ਜਿਲ੍ਹਾ ਸਿੱਖਿਆ ਅਫਸਰ ਜਸਵਿੰਦਰ ਸਿੰਘ ਵਿਰਕ ਅਤੇ  ਡੀ ਐਮ ਸਪੋਰਟਸ ਅਫ਼ਸਰ ਅਜੀਤ ਪਾਲ ਸਿੰਘ  ਦੀ ਅਗਵਾਈ ਹੇਠ ਪਹਿਲੇ ਦੋ ਦਿਨ  22 ਅਤੇ 23 ਨਵੰਬਰ ਨੂੰ ਫਲਾਹੀ ਸਾਹਿਬ ਦੁਲੇਅ ਅਤੇ 24,25 ਅਤੇ 26 ਨਵੰਬਰ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਲਗਭਗ 19 ਬਲਾਕਾਂ ਦੇ ਬੱਚਿਆਂ ਨੇ ਪ੍ਰਾਇਮਰੀ ਖੇਡਾਂ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ। ਇਹਨਾਂ ਖੇਡਾਂ ਦੇ ਇੰਚਾਰਜ਼ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਲੁਧਿਆਣਾ- 2  ਪਰਮਜੀਤ ਸਿੰਘ ਅਤੇ ਰਮਨਜੀਤ ਸਿੰਘ ਸੰਧੂ, ਇਤਬਾਰ ਸਿੰਘ, ਅਵਤਾਰ ਸਿੰਘ, ਸ਼੍ਰੀਮਤੀ  ਇੰਦੁਸੂਦ,ਆਸ਼ਾ ਰਾਣੀ, ਜ਼ਿਲ੍ਹਾ ਖੇਡ ਕਮੇਟੀ ਇੰਚਾਰਜ  ਸੈਂਟਰ ਹੈਡ ਟੀਚਰ  ਜਗਦੀਪ ਸਿੰਘ ਜੌਹਲ, ਪ੍ਰਿੰਸੀਪਲ ਗੁਰਜੰਟ ਸਿੰਘ,ਬਲਜੀਤ ਕੌਰ ਅਤੇ ਸੁਖਰਾਜ ਸਿੰਘ ਦੁਆਰਾ ਖੇਡਾਂ ਦਾ ਪ੍ਰਬੰਧ ਵਧੀਆ ਢੰਗ ਨਾਲ ਅਤੇ ਅਨੁਸ਼ਾਸ਼ਨ ਨਾਲ ਕੀਤਾ ਗਿਆ। ਖੇਡਾਂ ਵਿੱਚ ਡੀ ਪੀ  ਈਜ ਪੀ ਟੀ ਆਈਜ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਗਈਆਂ। ਖੇਡਾਂ ਦੇ ਅੰਤਲੇ ਦਿਨ ਜੇਤੂ ਬੱਚਿਆਂ  ਦਾ ਟਰਾਫੀਆਂ ਅਤੇ ਮੈਡਲਾਂ ਨਾਲ ਸਨਮਾਨ ਕੀਤਾ ਗਿਆ । ਖੇਡ ਕਮੇਟੀ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਪਰਮਜੀਤ ਸਿੰਘ  ਰਮਨਜੀਤ ਸਿੰਘ ਸੰਧੂ , ਇਤਬਾਰ ਸਿੰਘ, ਖੇਡ ਪ੍ਰਬੰਧਕ ਅਤੇ ਖੇਡ ਕਮੇਟੀ ਮੈਂਬਰ , ਡੀ ਪੀ ਈਜ ਦਾ ਟਰਾਫੀਆਂ ਨਾਲ ਸਨਮਾਨ  ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਪਰਮਜੀਤ ਸਿੰਘ, ਰਮਨਜੀਤ ਸਿੰਘ ਸੰਧੂ, ਇਤਬਾਰ ਸਿੰਘ, ਪ੍ਰਿੰਸੀਪਲ ਗੁਰਜੰਟ ਸਿੰਘ ਬਲਜੀਤ ਕੌਰ ,ਸੁਖਰਾਜ ਸਿੰਘ ਸੀ ਐਚ ਟੀ ਜਗਦੀਪ ਸਿੰਘ ਜੌਹਲ, ਮਨਵੀਰ ਸਿੰਘ ,ਜਤਿੰਦਰ ਕੁਮਾਰ ,ਕੁਲਦੀਪ ਕੁਮਾਰ,ਅਮਰਜੀਤ ਸਿੰਘ ਕਾਸਾਬਾਦ ,ਸੁਖਦਰਸ਼ਨ ਸਿੰਘ ਆਲਮਗੀਰ, ਕੁਲਜਿੰਦਰ ਸਿੰਘ ਬੱਦੋਵਾਲ ਦਵਿੰਦਰ ਸਿੰਘ ਡਗੋਰਾ ਕੁਲਜਿੰਦਰ ਸਿੰਘ ਬੱਦੋਵਾਲ, ਸੁਖਵਿੰਦਰ ਸਿੰਘ ,ਨਵਜੀਤ ਸਿੰਘ, ਡੀ ਪੀ ਸਤਨਾਮ ਸਿੰਘ ਲਲਤੋਂ ,ਸਤਵੰਤ ਸਿੰਘ ਆਸੀ ਕਲਾਂ, ਸਤਪਾਲ ਸਿੰਘ ਪਮਾਲ, ਖੁਸ਼ਹਾਂਲ ਸਿੰਘ ਮੋਹੀ, ਬਲਰਾਜ ਸਿੰਘ ਘਲੋਟੀ, ਸੁਖਵੀਰ ਕੌਰ, ਸੁਮਨ ਕੁਮਾਰੀ, ਬਲਜੀਤ ਕੌਰ ਆਦਿ ਅਧਿਆਪਕ ਹਾਜਰ ਸਨ।
ਫੋਟੋ - ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਚ ਖੇਡ ਮੇਲੇ ਦੇ ਸਮਾਪਤੀ ਸਮਾਰੋਹ ਦੌਰਾਨ ਵੱਖ ਵੱਖ ਸਿੱਖਿਆ ਅਧਿਕਾਰੀ ਅਤੇ ਖਿਡਾਰੀ ਖੁਸ਼ੀ ਦੇ ਪਲਾਂ ਵਿਚ ਨਜ਼ਰ ਆਉਂਦੇ ਹੋਏ।

ਸ ਮਨਦੀਪ ਸਿੰਘ ਸਿੱਧੂ ਆਈ.ਪੀ.ਐਸ 20 ਵੇ ਲੁਧਿਆਣਾ ਪੁਲਿਸ ਕਮਿਸ਼ਨਰ ਬਣੇ

ਲੁਧਿਆਣਾ, 15 ਨਵੰਬਰ  (ਗੁਰਕੀਰਤ ਜਗਰਾਉਂ/ ਮਨਜਿੰਦਰ ਗਿੱਲ) ਸ਼. ਮਨਦੀਪ ਸਿੰਘ ਸਿੱਧੂ ਆਈ.ਪੀ.ਐਸ ਨੇ ਲੁਧਿਆਣਾ ਕਮਿਸ਼ਨਰੇਟ ਪੁਲਿਸ ਲੁਧਿਆਣਾ ਦੇ 20ਵੇਂ ਪੁਲਿਸ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਹੈ।

ਲੁਧਿਆਣਾ ਪੁਲਿਸ ਨੇ 2 ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਹੈਰੋਇਨ ਬਰਾਮਦ

ਲੁਧਿਆਣਾ, 14 ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)ਲੁਧਿਆਣਾ ਪੁਲਿਸ ਨੇ 2 ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਹੈਰੋਇਨ ਬਰਾਮਦ ਕਰਕੇ ਉਨ੍ਹਾਂ ਖਿਲਾਫ ਐੱਨ.ਡੀ.ਪੀ.ਐੱਸ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਟੀਮ ਨੇ ਮੁਲਜ਼ਮਾਂ ਕੋਲੋਂ 87 ਗ੍ਰਾਮ ਹੈਰੋਇਨ ਬਰਾਮਦ ਕੀਤੀ।

ਬਾਈਕ ਸਵਾਰ 7 ਗ੍ਰਾਮ ਹੈਰੋਇਨ ਸਮੇਤ ਕਾਬੂ

ਜਗਰਾਉਂ, 12 ਨਵੰਬਰ ( ਅਮਿਤ ਖੰਨਾ ) ਸੀ.ਆਈ.ਏ ਸਟਾਫ਼ ਪੁਲਿਸ ਨੇ ਬਾਈਕ ਸਵਾਰ 1 ਵਿਅਕਤੀ ਨੂੰ 7 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਥਾਣਾ ਸਦਰ 'ਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਥਾਣਾ ਸਦਰ ਪੁਲਿਸ ਅਧੀਨ ਪੈਂਦੀ ਪੁਲਿਸ ਚੌਕੀ ਚੌਕੀਮਾਨ ਦੇ ਇੰਚਾਰਜ ਏਐਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਪੁਲਿਸ ਦੇ ਏਐਸਆਈ ਰੇਸ਼ਮ ਸਿੰਘ ਸਾਥੀ ਮੁਲਾਜ਼ਮਾਂ ਸਮੇਤ ਗਸ਼ਤ ਦੌਰਾਨ ਬੱਸ ਸਟੈਂਡ ਸਿੱਧਵਾਂ ਖੁਰਦ ਕੋਲ ਮੌਜੂਦ ਸਨ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਮਨਜੀਤ ਸਿੰਘ ਨਾਮੀ ਵਿਅਕਤੀ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਅਤੇ ਅੱਜ ਵੀ ਉਹ ਆਪਣੇ ਮੋਟਰਸਾਈਕਲ ਹੀਰੋ ਸਪਲੈਂਡਰ ਨੰਬਰ ਪੀਬੀ 25 ਐਚ 8056 'ਤੇ ਸਵਾਰ ਹੋ ਕੇ ਆਪਣੇ ਪਿੰਡ ਭਰੋਵਾਲ ਕਲਾਂ ਤੋਂ ਪਿੰਡ ਸਵੱਦੀ ਰਾਹੀਂ ਪਿੰਡ ਚੌਂਕੀਮਾਨ ਵੱਲ ਆਪਣੇ ਗ੍ਰਾਹਕਾਂ ਨੂੰ ਹੈਰੋਇਨ ਵੇਚਣ ਲਈ ਆ ਰਿਹਾ ਹੈ। ਚੌਕੀ ਇੰਚਾਰਜ ਰਣਧੀਰ ਸਿੰਘ ਨੇ ਦੱਸਿਆ ਕਿ ਮਿਲੀ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਸੂਆ ਪੁਲ ਚੌਕੀਮਾਨ ਨੇੜੇ ਨਾਕਾਬੰਦੀ ਦੌਰਾਨ ਮਨਜੀਤ ਸਿੰਘ ਦੇ ਮੋਟਰਸਾਈਕਲ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 7 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੇ ਆਧਾਰ 'ਤੇ ਪੁੀਸ ਨੇ ਮਨਜੀਤ ਸਿੰਘ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਉਸ ਖਿਲਾਫ ਨਸ਼ਾ ਤਸਕਰੀ ਕਰਨ ਦੇ ਦੋਸ਼ 'ਚ ਥਾਣਾ ਸਦਰ 'ਚ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕਿਤਾ ਹੈ।

"ਪ੍ਰਕਾਸ਼ ਪੁਰਬ "

ਜਗਰਾਉਂ ( ਬਲਦੇਵ ਸਿੰਘ ਸਿੱਖਿਆ ਪ੍ਰਤੀ ਨਿੱਧ) ਕਲ੍ਹ ਮਿਤੀ 8-11-2022 ਦਿਨ ਮੰਗਲਵਾਰ  ਨੂੰ ਸਵੇਰੇ 07 ਤੋਂ ਸਵੇਰੇ 08-30 ਤੱਕ  ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਦੀਵਾਨ ਹੋਵੇਗਾ।ਜਿਸ ਵਿੱਚ ਸੰਗਤ ਵੱਲੋਂ ਸੰਪੂਰਨ ਕੀਤੇ ਸ੍ਰੀ ਸਹਿਜ ਪਾਠ  ਦੇ  ਭੋਗ ਪੈਣਗੇ ਉਪਰੰਤ ਕਥਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਹੋਣਗੀਆਂ। ਆਪਜੀ ਨੂੰ ਪ੍ਰਵਾਰ ਸਮੇਤ ਦਰਸ਼ਨ ਦੇਣ ਲਈ ਬੇਨਤੀ ਹੈ ਜੀ | ਸਮਾਪਤੀ ਤੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ ਜੀ।

ਪ੍ਰਬੰਧਕ ਸੇਵਾਦਾਰ - ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਮੋਤੀ ਬਾਗ ਗਲੀ ਨੰਬਰ 3 ਕੱਚਾ ਮਲਕ ਰੋਡ ਜਗਰਾਉਂ।9417600502

 

ਅੱਜ ਮੁਰੰਮਤ ਕਰਕੇ ਬਿਜਲੀ ਸਪਲਾਈ ਬੰਦ ਰਹੇਗੀ

ਜਗਰਾਉਂ ,04 ਨਵੰਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਬਿਜਲੀ ਵਿਭਾਗ ਵੱਲੋਂ 11 ਕੇ ਵੀ ਫੀਡਰ ਸਿਟੀ 3 ਅਤੇ ਸਿਟੀ 10,220 ਕੇ ਵੀ ਐਸ ਐਸ ਜਗਰਾਉਂ ਵਲੋਂ ਮੁਰੰਮਤ ਕਰਕੇ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ ਜਿਹੜੇ ਏਰੀਏ ਪ੍ਰਭਾਵਿਤ ਰਹਿਣਗੇ ਉਹ ਹਨ ਤਹਿਸੀਲ ਰੋਡ,ਡਾ ਹਰੀ ਸਿੰਘ ਰੋਡ,ਮਾਈ ਜੀਨਾ, ਕੋਠੇ ਖੰਜੂਰਾ, ਅਤੇ ਹਰਦੇਵ ਨਗਰ।

ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਵਲੋਂ ਨਸ਼ਾਖੋਰੀ ਵਿਰੁੱਧ ਮਹੀਨਾਵਾਰ ਜਾਗਰੂਕਤਾ ਮੁਹਿੰਮ ਦਾ ਆਗਾਜ਼

- ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ 360-ਡਿਗਰੀ ਪਹੁੰਚ ਅਪਣਾਈ ਜਾਵੇਗੀ - ਡੀ.ਸੀ. ਸੁਰਭੀ ਮਲਿਕ

- ਸ਼ਹਿਰ 'ਚ ਨਸ਼ੇ ਦੇ 48 ਹੌਟਸਪੌਟ, ਹੁੱਕਾ ਪਰੋਸਣ ਵਾਲੇ ਹੋਟਲਾਂ, ਰੈਸਟੋਰੈਂਟਾਂ, ਪੱਬਾਂ 'ਤੇ ਹੋਵੇਗੀ ਸਖ਼ਤ ਕਾਰਵਾਈ - ਸੀ.ਪੀ. ਡਾ.ਕੌਸਤੁਭ ਸ਼ਰਮਾ

ਲੁਧਿਆਣਾ, 02 ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)- ਨਸ਼ਿਆਂ ਦੀ ਲਾਹਨਤ ਨੂੰ ਪੂਰੀ ਤਰ੍ਹਾਂ ਨਕੇਲ ਪਾਉਣ ਦੇ ਮੰਤਵ ਨਾਲ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਸਿਵਲ ਸੁਸਾਇਟੀ, ਉਦਯੋਗ, ਵਿੱਦਿਅਕ ਸੰਸਥਾਵਾਂ, ਗੈਰ ਸਰਕਾਰੀ ਸੰਗਠਨਾਂ ਅਤੇ ਹੋਰਾਂ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਮਹੀਨਾ ਭਰ ਚੱਲਣ ਵਾਲੀ ਜਨ ਪੱਧਰੀ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ।

ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਵਲੋਂ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਨਸ਼ਾ ਮੁਕਤ ਸਮਾਜ ਦੀ ਪ੍ਰਾਪਤੀ ਲਈ ਸਾਰੇ ਭਾਗੀਦਾਰਾਂ ਦੇ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ਇਹ ਮੁਹਿੰਮ ਸਾਡਾ ਦ੍ਰਿੜ ਸੰਕਲਪ ਹੈ। ਉਨ੍ਹਾਂ ਕਿਹਾ ਕਿ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ, ਪ੍ਰਾਈਵੇਟ ਸਿਹਤ ਸੰਸਥਾਵਾਂ ਅਤੇ ਉਦਯੋਗਾਂ ਦੁਆਰਾ ਇਸ ਖਤਰੇ ਵਿਰੁੱਧ ਜਾਗਰੂਕਤਾ ਮੁਹਿੰਮ ਨੂੰ ਸ਼ਹਿਰ ਦੇ ਹਰ ਕੋਨੇ-ਕੋਨੇ ਵਿੱਚ ਯਕੀਨੀ ਬਣਾਇਆ ਜਾਵੇਗਾ ਅਤੇ ਪੁਲਿਸ ਵੱਲੋਂ ਨਸ਼ੇ ਦੇ ਸੌਦਾਗਰਾਂ ਵਿਰੁੱਧ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਨਸ਼ਿਆਂ ਦੇ 48 ਹੌਟਸਪੌਟਸ ਦੀ ਸ਼ਨਾਖਤ ਕੀਤੀ ਗਈ ਹੈ, ਜਿੱਥੇ ਨਸ਼ਿਆਂ ਦੀ ਰੋਕਥਾਮ ਲਈ ਵੱਡੇ ਪੱਧਰ 'ਤੇ ਵੱਖ-ਵੱਖ ਗਤੀਵਿਧੀਆਂ ਚਲਾਉਣ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿਹਤ ਸੰਸਥਾਵਾਂ ਵੱਲੋਂ ਨਸ਼ੇ 'ਤੇ ਨਿਰਭਰ ਵਿਅਕਤੀਆਂ ਨੂੰ ਇਲਾਜ ਅਤੇ ਸਲਾਹ ਸੇਵਾਵਾਂ ਪ੍ਰਦਾਨ ਕਰਨ ਲਈ ਵਿਸ਼ੇਸ਼ ਮੈਡੀਕਲ ਕੈਂਪ ਵੀ ਲਗਾਏ ਜਾਣਗੇ। ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਆਉਣ ਵਾਲੇ ਲੋਕ ਭਾਸ਼ਣ ਦੇਣਗੇ ਅਤੇ ਆਪਣੀਆਂ ਕਹਾਣੀਆਂ ਸਾਂਝੀਆਂ ਕਰਨਗੇ ਤਾਂ ਜੋ ਦੂਜਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਰਾਜ ਦੇ ਸਮਾਜਿਕ-ਆਰਥਿਕ ਵਿਕਾਸ ਲਈ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ।

ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਅਤੇ ਗਤੀਸ਼ੀਲ ਅਗਵਾਈ ਹੇਠ ਨਸ਼ਿਆਂ ਦੀ ਅਲਾਮਤ ਨੂੰ ਪੂਰੀ ਤਰ੍ਹਾਂ ਜੜ੍ਹੋਂ ਖਤਮ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਨਸ਼ੇ 'ਤੇ ਨਿਰਭਰ ਨੌਜਵਾਨਾਂ ਦੇ ਇਲਾਜ ਲਈ ਨਸ਼ਾ ਛੁਡਾਊ ਅਤੇ ਓਟ ਸੈਂਟਰ ਖੋਲ੍ਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਕੇਂਦਰ ਨਸ਼ੇ 'ਤੇ ਨਿਰਭਰ ਨੌਜਵਾਨਾਂ ਦੇ ਸਹੀ ਇਲਾਜ ਅਤੇ ਕਾਉਂਸਲਿੰਗ ਰਾਹੀਂ ਨਸ਼ਿਆਂ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰਕੇ ਉਨ੍ਹਾਂ ਦੀ ਜ਼ਿੰਦਗੀ ਬਦਲ ਰਹੇ ਹਨ।

ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਿਵਲ ਸੁਸਾਇਟੀ ਦੇ ਸਹਿਯੋਗ ਨਾਲ ਨਸ਼ਿਆਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ 360 ਡਿਗਰੀ ਪਹੁੰਚ ਅਪਣਾਈ ਜਾ ਰਹੀ ਹੈ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਵਿਰੋਧੀ ਮੁਹਿੰਮ ਦਾ ਹਿੱਸਾ ਬਣਨ ਕਿਉਂਕਿ ਨੌਜਵਾਨਾਂ ਨੂੰ ਨਸ਼ਿਆਂ ਦੇ ਚੁੰਗਲ ਤੋਂ ਬਚਾਉਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਬਾਹ ਕਰ ਰਹੇ ਹਨ।

ਕੁਝ ਰੈਸਟੋਰੈਂਟਾਂ, ਪੱਬਾਂ ਅਤੇ ਹੋਟਲਾਂ ਵਿੱਚ ਹੁੱਕਾ ਪਰੋਸਣ ਬਾਰੇ ਪੁੱਛਣ 'ਤੇ ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਕਿਹਾ ਕਿ ਇਸ ਸਬੰਧ ਵਿੱਚ ਪਹਿਲਾਂ ਹੀ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਐਸ.ਐਚ.ਓਜ਼ ਨੂੰ ਅਜਿਹੇ ਖਾਣ-ਪੀਣ ਵਾਲਿਆਂ 'ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਵਿਸ਼ੇਸ਼ ਕਰੈਕ ਟੀਮਾਂ ਗਠਿਤ ਕਰਕੇ ਪਹਿਲਾਂ ਹੀ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਵਿਕਾਸ ਅਤੇ ਤਰੱਕੀ ਦੇ ਹਿੱਤ ਵਿੱਚ ਨਸ਼ਿਆਂ ਵਿਰੁੱਧ ਇਸ ਲੜਾਈ ਵਿੱਚ ਪ੍ਰਸ਼ਾਸਨ ਦਾ ਹਰ ਵਰਗ ਨੂੰ ਸਾਥ ਦੇਣਾ ਜ਼ਰੂਰੀ ਹੈ।

DC & CP embark on month-long awareness campaign against drug abuse

360-degree approach to tackle drug menace - DC Surabhi Malik

48 drug hotspots in city, strict action against those hotels, restaurants, pubs serving hookah –CP Dr Kaustubh Sharma

Ludhiana, November 2 (Gurkirt Jagraon/Manjinder Gill) In a bid to combat the scourge of drugs completely, the civil and police administration have launched a month-long mass level awareness campaign against drug abuse in collaboration with civil society, industry, educational institutions, NGOs and others for clean-up drugs.

Deputy Commissioner Surabhi Malik and Commissioner of Police Dr Kaustubh Sharma in a press conference on Tuesday said that drive was our determination to strengthen the cooperation of all stakeholders to the achievement the society free of drugs. They said that sensitization drive against menace through school and college students, private health institutions, and industries would be ensured in every nook and corner of the city besides strict enforcement by cops against the peddlers.

They said that 48 drugs hotspots were identified in city where special emphasis would be given where prevention and enforcement activities will be carried out at mass level. They said that health institutions would also hold special medical camps to offer treatment and counselling services to the drug dependants. Reformed drug dependants will also deliver lectures and share their stories to motivate others to shun drugs and contribute for socio-economic development of state.

Deputy Commissioner and Commissioner of Police said that under the visionary and dynamic leadership of the Punjab Chief Minister Bhagwant Mann, the persistent efforts are being made to ensure that the menace of drugs gets completely wiped out. They said that the state government had opened drug de-addiction and OOAT centres for the treatment of the drug dependent youths. They also pointed out that these centres are changing the lives of drug-dependent youths by helping them to get rid of the drug abuse through proper treatment and counselling.

Deputy Commissioner Surabhi Malik said that 360-degree approach was being adopted to eliminate drugs completely jointly by civil and police administration in association of civil society. She appealed to one and all to become a part of the anti-drugs campaign as it was the collective responsibility of all to rescue youth from the clutches of drugs, which was destroying future generations.

Over being quizzed about some restaurants, pubs and hotels serving hookah, Commissioner of Police Dr Kaustubh Sharma said that special teams were already formed in this regard and SHOs were being directed to keep a vigil on such eateries and no one will be spared. He said that that the crackdown against drug peddlers was already intensified through setting up of special crack teams to lead severe action against drug peddlers. He said that it was important for everyone to support the administration in this fight against drugs in the interest of the Ludhiana's development and progress.

 

ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਵੱਲੋਂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾਡ਼ਾ ਮਨਾਇਆ ਗਿਆ- Video

ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਵੱਲੋਂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾਡ਼ਾ ਮਨਾਇਆ ਗਿਆ

ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ

ਜਗਰਾਓਂ 25 ਅਕਤੂਬਰ (ਅਮਿਤ ਖੰਨਾ) ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਵੱਲੋਂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾਡ਼ਾ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਨੇਡ਼ੇ ਮਿਉਂਸਪਲ ਕਮੇਟੀ ਜਗਰਾਉਂ ਵਿਖੇ ਗੁਰਦੁਆਰਾ ਰਾਮਗੜ੍ਹੀਆ ਪ੍ਰਬੰਧਕ ਕਮੇਟੀ ਅਤੇ ਵਿਸ਼ਵਕਰਮਾ ਵੈਲਫੇਅਰ ਸਰਬ ਸਾਂਝੀ ਸੁਸਾਇਟੀ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ  ਉਸ ਤੋਂ ਬਾਅਦ ਪੰਡਿਤ ਬਲਵੰਤ ਰਾਏ ਦੀ ਹਰਦੁਆਰ ਵਲੋਂ  ਹਵਨ ਕਰਵਾਇਆ ਗਿਆ  ਠੇਕੇਦਾਰ ਪਿਆਰਾ ਲਾਲ ਅਤੇ ਠੇਕੇਦਾਰ ਰਿੰਕੂ ਦੇ ਵੱਲੋਂ ਪੂਜਾ ਕਰਵਾਈ ਗਈ  ਉਸ ਤੋਂ ਬਾਅਦ ਬਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ ਅਤੇ ਬਾਬਾ ਬਲਵਿੰਦਰ ਸਿੰਘ ਜੀ ਚਰਨਘਾਟ ਵਾਲੇ ਆਪਣੇ ਜਥੇ ਸਮੇਤ ਕੀਰਤਨ  ਸੁਣਾ  ਸੰਗਤਾਂ ਨੂੰ ਨਿਹਾਲ ਕੀਤਾ  ਇਸ ਮੌਕੇ ਪਹੁੰਚੀਆਂ ਮੁੱਖ ਸ਼ਖ਼ਸੀਅਤਾਂ ਵਿਧਾਇਕਾਂ  ਸਰਬਜੀਤ ਕੌਰ ਮਾਣੂਕੇ ਦੇ ਪਤੀ ਸਰਦਾਰ ਸੁਖਜਿੰਦਰ ਸਿੰਘ  ਟਰੱਕ ਯੂਨੀਅਨ ਦੇ ਪ੍ਰਧਾਨ ਪ੍ਰੀਤਮ ਸਿੰਘ ਅਖਾੜਾ  ਰਾਜੂ ਠੁਕਰਾਲ ਹਰਜੀਤ ਸਿੰਘ ਸੋਨੂੰ ਅਰੋਡ਼ਾ  ਅੰਕੁਸ਼ ਧੀਰ ਨੈਸ਼ਨਲ ਕੋਆਰਡੀਨੇਟਰ ਓ ਬੀ ਸੀ ਇੰਚਾਰਜ ਹਿਮਾਚਲ ਪ੍ਰਦੇਸ਼ ਸੰਦੀਪ ਕੁਮਾਰ ਟਿੰਕਾ , ਸੁਖਪਾਲ ਸਿੰਘ ਖਹਿਰਾ ਸੀਨੀਅਰ ਆਗੂ ਕਾਂਗਰਸ ਆਈ , ਪ੍ਰਧਾਨ ਆਡ਼੍ਹਤੀ ਐਸੋਸੀਏਸ਼ਨ ਬਾਂਕੇ ਲਾਲ ਗੁਪਤਾ, ਲੋਹਾ ਐਸੋਸੀਏਸ਼ਨ ,ਲੋਕ ਸੇਵਾ ਸੁਸਾਇਟੀ, ਆਪਣੇ ਸਾਥੀਆਂ ਸਮੇਤ  ਦੁਸਹਿਰਾ ਕਮੇਟੀ ਦੇ ਪ੍ਰਧਾਨ ਵਿਨੋਦ ਬਾਂਸਲ ਆਪਣੇ ਸਾਥੀਆਂ ਸਮੇਤ , ਸ਼ਿਵ ਸ਼ੰਕਰ ਕਮੇਟੀ ਦੇ ਪਿਆਰੇ ਲਾਲ ਤੇ ਰਾਜਾ ਵਾਚ ਕੰਪਨੀ ਆਪਣੇ ਸਾਥੀਆਂ ਸਮੇਤ,  ਸਕੂਟਰ ਐਸੋਸੀਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ ਚਾਵਲਾ, ਆਪਣੇ ਸਾਥੀਆਂ ਸਮੇਤ  ਡਾ ਨਰਿੰਦਰ ਸਿੰਘ ਬੀ ਕੇ ਗੈਸ ਵਾਲ਼ੇ,  ਡਾ ਰਾਜਿੰਦਰ ਸ਼ਰਮਾ ,ਸਤੀਸ਼ ਕੁਮਾਰ ਪੱਪੂ, ਈਓ ਮਨੋਹਰ ਸਿੰਘ ,ਕੈਪਟਨ ਨਰੇਸ਼ ਵਰਮਾ ਪਹੁੰਚੇ  ਇਸ ਮੌਕੇ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੇ ਪ੍ਰਧਾਨ ਜਿੰਦਰਪਾਲ ਧੀਮਾਨ, ਧੀਮਾਨ ਪ੍ਰੈੱਸ ਸਕੱਤਰ ਹਰਨੇਕ ਸਿੰਘ ਸੋਹੀ  ਨੇ ਕਿਹਾ ਕਿ  ਇਹ ਬੂਟਾ ਸਵਰਗੀ ਸਰਦਾਰ ਮਹਿੰਦਰ ਸਿੰਘ ਸੋਹੀ ਤੇ ਸਰਦਾਰ ਕਰਮ ਸਿੰਘ ਜਗਦੇ ਪ੍ਰਧਾਨ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਦੇ ਅਸ਼ੀਰਵਾਦ ਸਦਕਾ ਅਸੀਂ ਇਹ ਦਿਨ ਪਿਛਲੇ ਕਈ ਸਾਲਾਂ ਤੋਂ ਮਨਾ ਰਹੇ ਹਾਂ  ਕਿਉਂਕਿ ਸਾਨੂੰ ਆਪਣੇ ਗੁਰੂਆਂ ਦਾ ਦਿਨ ਕਦੇ ਵੀ ਨਹੀਂ ਭੁੱਲਣਾ ਚਾਹੀਦਾ  ਇਸ ਸਮਾਗਮ ਤੋਂ ਬਾਅਦ ਗੁਰੂ ਕਾ ਲੰਗਰ ਵੀ ਵਰਤਾਇਆ ਗਿਆ  ਇਸ ਮੌਕੇ ਸਰਪ੍ਰਸਤ ਠੇਕੇਦਾਰ ਕਸ਼ਮੀਰੀ ਲਾਲ ,ਸਰਪ੍ਰਸਤ ਠੇਕੇਦਾਰ ਗੁਰਮੇਲ ਸਿੰਘ ਢੁੱਡੀਕੇ, ਸਰਪ੍ਰਸਤ ਪ੍ਰਿਤਪਾਲ ਸਿੰਘ ਮਣਕੂ , ਕਰਮ ਸਿੰਘ ਜਗਦੇ, ਜੋਗਿੰਦਰ ਸਿੰਘ ਗਾਬੜੀਆ , ਪ੍ਰਧਾਨ ਜਿੰਦਰਪਾਲ ਸਿੰਘ ਧੀਮਾਨ, ,ਜਨਰਲ ਸਕੱਤਰ ਠੇਕੇਦਾਰ ਅਮਰਜੀਤ ਸਿੰਘ ਘਟੌੜੇ, ਸੀਨੀਅਰ ਮੀਤ ਪ੍ਰਧਾਨ ਠੇਕੇਦਾਰ ਮੰਗਲ ਸਿੰਘ ਸਿੱਧੂ, ਮੀਤ ਪ੍ਰਧਾਨ ਠੇਕੇਦਾਰ ਬਹਾਦਰ ਸਿੰਘ ਕਮਾਲਪੁਰਾ , ਵਾਈਸ ਸਕੱਤਰ ਠੇਕੇਦਾਰ ਮਨਦੀਪ ਸਿੰਘ ਮਨੀ, ਪ੍ਰੈੱਸ ਸਕੱਤਰ ਠੇਕੇਦਾਰ ਹਰਨੇਕ ਸਿੰਘ ਸੋਹੀ , ਹਰਿੰਦਰਪਾਲ ਸਿੰਘ ਕਾਲਾ, ਹਰਪ੍ਰੀਤ ਸਿੰਘ ਲੱਖੀ, ਠੇਕੇਦਾਰ  , ਸੁਰਿੰਦਰ ਸਿੰਘ ਕਾਕਾ, ਨਿਰਮਲ ਸਿੰਘ ਨਿੰਮਾ  ਠੇਕੇਦਾਰ ਜਗਦੀਸ਼ ਸਿੰਘ ਦੀਸ਼ਾ, ਠੇਕੇਦਾਰ ਧਰਮ ਸਿੰਘ ਰਾਜੂ , ਠੇਕੇਦਾਰ ਜਸਪਾਲ ਸਿੰਘ ਪਾਲੀ, ਸੁਰਿੰਦਰ ਸਿੰਘ ਕਾਕਾ, ਸੁਖਦੇਵ ਸਿੰਘ ਘਟੋਡ਼ੇ, ਜਗਤਾਰ ਸਿੰਘ ਬੱਲੀ, ਕਰਤਾਰ ਸਿੰਘ ਨਾਨਕਸਰ ਅਜਮੇਰ ਸਿੰਘ ਰਾਜਾ ਸਿੰਘ, ਪੱਪੂ ਯਾਦਵ  , ਸਤਪਾਲ ਸਿੰਘ ਮਲਕ, ਹੈਪੀ ਸਿੰਘ, ਪਰਗਟ ਸਿੰਘ,  ਸੁਦਾਗਰ ਸਿੰਘ ਕਲਸੀ, ਪ੍ਰੀਤਮ ਸਿੰਘ ਜੰਡੂ , ਗੁਰਮੇਲ ਸਿੰਘ ਬਿੱਟੂ ,ਪਿਆਰੇ ਲਾਲ,  ਗੁਰਦੁਆਰਾ ਕਮੇਟੀ ਦੇ ਸਮੂਹ ਮੈਂਬਰ ਆਦਿ ਹਾਜ਼ਰ ਸਨ