You are here

ਲੁਧਿਆਣਾ

ਦੇਹੜਕਾ ਸਕੂਲ 'ਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ 

ਹਠੂਰ, 21 ਅਕਤੂਬਰ (ਕੌਸ਼ਲ ਮੱਲ੍ਹਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਹੜਕਾ ਵਿਖੇ ਸਕੂਲ ਇੰਚਾਰਜ ਮੈਡਮ ਉਰਵਿੰਦਰ ਕੌਰ ਦੀ ਅਗਵਾਈ ਹੇਠ ਸਾਬਕਾ ਸਰਪੰਚ ਰਣਜੀਤ ਸਿੰਘ ਬੱਬੂ, ਐੱਨ.ਆਰ.ਆਈ ਭਰਾਵਾਂ ਜਗਦੇਵ ਸਿੰਘ ਮਨੀਲਾ ਤੇ ਸੁਖਮੰਦਰ ਸਿੰਘ ਧਾਲੀਵਾਲ ਪਰਿਵਾਰ ਦੇ ਸਹਿਯੋਗ ਨਾਲ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਜਿਸ ਵਿਚ ਐੱਨ.ਆਰ.ਆਈ ਜਗਦੇਵ ਸਿੰਘ ਮਨੀਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਲੈਕਚਰਾਰ ਅਮਰਜੀਤ ਸਿੰਘ ਚੀਮਾ, ਸਰਪੰਚ ਰਣਜੀਤ ਸਿੰਘ ਬੱਬੂ, ਨੰਬਰਦਾਰ ਜਸਵੀਰ ਸਿੰਘ, ਰਵਿੰਦਰ ਕੁਮਾਰ ਰਾਜੂ, ਰਾਜਵੀਰ ਸਿੰਘ ਧਾਲੀਵਾਲ, ਨਾਵਲਕਾਰ ਜਸਵਿੰਦਰ ਸਿੰਘ ਛਿੰਦਾ, ਪੰਚ ਗੁਰਨਾਮ ਸਿੰਘ, ਕਾਮਰੇਡ ਹੁਕਮਰਾਜ ਸਿੰਘ, ਸੂਬੇਦਾਰ ਨਰੋਤਮ ਸਿੰਘ, ਜੀਵਨ ਸਿੰਘ, ਜਿੰਦਰ ਸਿੰਘ, ਗੁਰਦੀਪ ਸਿੰਘ ਅਤੇ ਡਾ.ਹਰਬੰਸ ਸਿੰਘ ਆਦਿ ਵੀ ਉਚੇਚੇ ਤੌਰ 'ਤੇ ਪੁੱਜੇ। ਸਮਾਗਮ ਦੌਰਾਨ ਬੱਚਿਆਂ ਨੇ ਧਾਰਮਿਕ, ਸਮਾਜਿਕ ਤੇ ਸਭਿਆਚਾਰਕ ਆਈਟਮਾਂ ਵੀ ਪੇਸ਼ ਕੀਤੀਆਂ। ਉਪਰੰਤ ਸਟੇਟ ਤੇ ਜ਼ਿਲ੍ਹਾ ਪੱਧਰ 'ਤੇ ਮੱਲ੍ਹਾਂ ਮਾਰਨ ਵਾਲੇ ਬੱਚਿਆਂ ਅਤੇ ਛੇਵੀਂ ਤੋਂ ਬਾਰਵੀਂ ਕਲਾਸ 'ਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਹੋਣਹਾਰ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਇੰਚਾਰਜ ਮੈਡਮ ਉਰਵਿੰਦਰ ਕੌਰ ਨੇ ਐੱਨ.ਆਰ.ਆਈ. ਜਗਦੇਵ ਸਿੰਘ ਧਾਲੀਵਾਲ ਅਤੇ ਸਾਬਕਾ ਸਰਪੰਚ ਰਣਜੀਤ ਸਿੰਘ ਬੱਬੂ ਵਲੋਂ ਬੱਚਿਆਂ ਦੀ ਹੌਸਲਾ ਅਫਜਾਈ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰ.ਉਰਵਿੰਦਰ ਕੌਰ, ਮਾ.ਕੁਲਦੀਪ ਸਿੰਘ, ਹਰਦੀਪ ਸਿੰਘ, ਮੁਕੇਸ਼ ਕੁਮਾਰ, ਸਤਨਾਮ ਸਿੰਘ, ਪ੍ਰਿਤਪਾਲ ਸਿੰਘ, ਹਰਵਿੰਦਰ ਸਿੰਘ, ਅਵਤਾਰ ਸਿੰਘ, ਇੰਦਰਵੀਰ ਕੌਰ, ਬਲਜਿੰਦਰ ਕੌਰ ਅਤੇ ਹਰਦੀਪ ਕੌਰ ਆਦਿ ਸਕੂਲ ਸਟਾਫ਼ ਤੋਂ ਇਲਾਵਾ ਬੀਰ ਸਿੰਘ ਖੈਹਿਰਾ, ਜਥੇ.ਕਰਨੈਲ ਸਿੰਘ, ਕਾਲਾ ਧਾਲੀਵਾਲ, ਸਾਬਕਾ ਪੰਚ ਗੋਲੂ, ਜਸਵਿੰਦਰ ਸਿੰਘ, ਦਰਸ਼ਨ ਸਿੰਘ, ਮਨੇਜਮੈੰਟ ਕਮੇਟੀ ਮੈਂਬਰ ਅਤੇ ਬੱਚਿਆਂ ਦੇ ਮਾਪੇ ਆਦਿ ਵੀ ਹਾਜ਼ਰ ਸਨ।

ਫੋਟੋ ਕੈਪਸ਼ਨ: ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕਰਦੇ ਜਗਦੇਵ ਸਿੰਘ ਮਨੀਲਾ, ਪ੍ਰਿੰ.ਉਰਵਿੰਦਰ ਕੌਰ, ਸਾਬਕਾ ਸਰਪੰਚ ਬੱਬੂ, ਜਸਵੀਰ ਸਿੰਘ, ਰਾਜੂ ਤੇ ਰਾਜਵੀਰ ਧਾਲੀਵਾਲ ।

ਡੀ.ਏ.ਵੀ ਸੈਂਟਨਰੀ  ਪਬਲਿਕ ਸਕੂਲ ਵਿਖੇ ਮਨਾਈ ਗਈ ਗਰੀਨ ਦਿਵਾਲੀ

ਜਗਰਾਓਂ 21 ਅਕਤੂਬਰ (ਅਮਿਤ ਖੰਨਾ). ਡੀ.ਏ.ਵੀ.ਸੈਂਟਨਰੀ ਪਬਲਿਕ ਸਕੂਲ , ਜਗਰਾਉਂ ਦੇ ਪ੍ਰਿੰਸੀਪਲ ਸਾਹਿਬ ਸ੍ਰੀ ਬ੍ਰਿਜ ਮੋਹਨ ਜੀ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਅੱਜ  ਸਕੂਲ ਦੇ ਵਿਦਿਆਰਥੀਆਂ ਨੇ ਗਰੀਨ ਦਿਵਾਲੀ ਮਨਾ ਕੇ ਚੌਗਿਰਦੇ ਨੂੰ ਖੁਸ਼ ਗਵਾਰ ਅਤੇ ਹਰਿਆ ਭਰਿਆ ਬਣਾਇਆ। ਇਸ ਮੌਕੇ ਛੋਟੇ-ਛੋਟੇ ਬੱਚਿਆਂ ਨੇ ਸਕੂਲ ਦੇ ਬਗੀਚੇ ਵਿੱਚ ਪੌਦੇ ਲਗਾ ਕੇ ਬਨਸਪਤੀ ਲਈ ਆਪਣੇ ਫ਼ਰਜ਼ਾਂ ਨੂੰ ਪੂਰਾ ਕੀਤਾ। ਵਿਦਿਆਰਥੀਆਂ ਨੇ ਮੋਮਬੱਤੀਆਂ ਨੂੰ ਬੜੇ ਸੋਹਣੇ ਤਰੀਕੇ ਨਾਲ ਸਜਾਇਆ। ਬੰਦਨਵਾਰ ਹੱਥੀਂ ਤਿਆਰ ਕਰਕੇ ਪ੍ਰਦਰਸ਼ਨੀ ਲਗਾਈ। ਰੰਗੋਲੀਆਂ ਵੀ ਬਣਾਈਆਂ ਗਈਆਂ। ਵਿਦਿਆਰਥੀਆਂ ਨੇ ਆਪਣੀ ਪੇਸ਼ਕਾਰੀ ਨਾਲ  ਅਤੇ ਬਣਾਈਆਂ ਹੋਈਆਂ ਵਸਤਾਂ ਨਾਲ ਜਮਾਤਾਂ  ਅਤੇ ਸਕੂਲ ਦੇ ਵਿਹੜੇ ਨੂੰ ਹੋਰ ਖੂਬਸੂਰਤ ਬਣਾਇਆ। ਇਸ ਮੌਕੇ ਪ੍ਰਿੰਸੀਪਲ ਸਾਹਿਬ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੌਦੇ ਲਗਾ ਕੇ, ਸਜਾਵਟੀ ਸਮਾਨ ਘਰਾਂ ਵਿੱਚ ਹੀ ਤਿਆਰ ਕਰਕੇ ਇਸਦੇ ਨਾਲ- ਨਾਲ ਫਜ਼ੂਲ ਖਰਚੀ ਤੇ ਕਾਬੂ ਪਾ ਕੇ ਹੀ ਦਿਵਾਲੀ ਮਨਾਉਣੀ ਚਾਹੀਦੀ ਹੈ। ਉਨ੍ਹਾਂ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਵੀ ਦਿੱਤੀਆਂ। ਹਰ ਸਾਲ ਦੀਵਾਲੀ ਨੂੰ ਸੋਹਣੇ ਅਤੇ ਵਾਤਾਵਰਣ ਅਨੁਕੂਲ ਢੰਗ ਨਾਲ ਮਨਾਉਣ ਲਈ ਵੀ ਪ੍ਰੇਰਿਤ ਕੀਤਾ। ਸਕੂਲ ਦੇ ਵਿੱਚ ਵਿਦਿਆਰਥੀਆਂ ਦਾ ਜੋਸ਼ ਅਤੇ ਖੁਸ਼ੀਆਂ ਠਾਠਾਂ ਮਾਰ ਰਹੀਆਂ ਸਨ । ਅੱਜ ਸਕੂਲ ਦਾ ਵਾਤਾਵਰਣ  ਬਹੁਤ ਖੂਬਸੂਰਤ ਸੀ।

ਨੇਚਰ ਲਵਰ ਮੈਡਮ ਕੰਚਨ ਗੁਪਤਾ ਨੇ ਗਰੀਨ ਦੀਵਾਲੀ ਦਾ ਸੰਦੇਸ਼ ਦਿੰਦੇ ਹੋਏ ਬੁਟਿੱਆ ਦੀ ਲਗਾਈ ਪ੍ਰਦਰਸ਼ਨੀ

ਜਗਰਾਓਂ 21 ਅਕਤੂਬਰ (ਅਮਿਤ ਖੰਨਾ) ਗ੍ਰੀਨ ਪੰਜਾਬ ਮਿਸ਼ਨ ਟੀਮ ਦੀ ਸੀਨੀਅਰ ਮੈਂਬਰ ਸਮਾਜ ਸੇਵਿਕਾ ਕੰਚਨ ਗੁਪਤਾ ਨੇ ਗਰੀਨ ਦੀਵਾਲੀ ਮਨਾਉਣ ਦੇ ਸੰਦੇਸ਼ ਨੂੰ ਲੈਕੇ ਅਪਣੇ ਘਰ ਦੇ ਕਰੀਬ 700 ਬੁਟਿੱਆ ਦੀ ਪ੍ਰਦਰਸ਼ਨੀ ਲਗਾਈ। ਇਸ ਦਾ ਉਦਘਾਟਨ ਡੀ ਵੀ ਕਾਲੇਜਸ ਦੇ ਡਾਇਰੈਕਟਰ ਡਾ:ਸਤੀਸ਼ ਸ਼ਰਮਾ ਅਤੇ ਨਗਰ ਕੋਂਸਲ ਜਗਰਾੳ ਦੇ ਪ੍ਰਧਾਨ ਜਤਿੰਦਰ ਰਾਣਾ ਨੇ ਸਾੰਝੇ ਤੋਰ ਤੇ ਅਪਣੇ ਕਰ ਕਮਲਾ ਨਾਲ ਕੀਤਾ।।ਇਸ ਮੋਕੇ ਵਿਸ਼ੇਸ਼ ਤੋਰ ਤੇ ਤਹਿਸੀਲਦਾਰ ਮਨਮੋਹਨ ਕੋਸ਼ਿਕ, ਸ਼੍ਰੀਮਤੀ ਸੂਸ਼ਮ ਕੋਸ਼ਿਕ ਅਤੇ ਸਵੱਛ ਭਾਰਤ ਅਭਿਆਨ ਜਗਰਾੳ ਦੇ ਬ੍ਰਾਂਡ ਅੰਬੈਸਡਰ ਕੈਪਟਨ ਨਰੇਸ਼ ਵਰਮਾ ਨੇ ਵੀ ਸ਼ਿਰਕਤ ਕੀਤੀ। ਇਸ ਮੋਕੇ ਮੈਡਮ ਕੰਚਨ ਗੁਪਤਾ ਨੇ ਦੱਸਿਆ ਕਿ ਉਹ ਹਰ ਸਾਲ ਇਹ ਪ੍ਰਦਰਸ਼ਨੀ ਲਗਾਉਂਦੇ ਨੇ ਤਾਂਕਿ ਇਸ ਤੋ ਪ੍ਰੇਰਿਤ ਹੋਕੇ ਸ਼ਹਿਰ ਚ ਵੱਧ ਤੋ ਵੱਧ ਹਰਿਆਲੀ ਹੋਵੇ।ਇਸ ਮੋਕੇ ਡਾ: ਸਤੀਸ਼ ਸ਼ਰਮਾ ਅਤੇ ਮੈਡਮ ਸੁਸ਼ਮ ਕੋਸ਼ਿਕ ਨੇ ਲੋਕਾ ਨੂੰ ਗਰੀਨ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ। ਇਸ ਸ ਮੋਕੇ ਕੇਵਲ ਮਲਹੋਤਰਾ ਨੇ ਐਲਾਨ ਕੀਤਾ ਕਿ ਅਗਲੇ ਸਾਲ ਬੁਟਿੱਆ ਦੀ ਇਹ ਪ੍ਰਦਰਸ਼ਨੀ ਉਹ ਅਪਣੇ ਘਰ ਲਗਾਉਣਗੇ। ਇਸ ਮੌਕੇ ਮੈਡਮ ਕੰਚਨ ਗੁਪਤਾ ਨੇ ਸਭ ਮਹਿਮਾਨਾਂ ਨੂੰ ਬੂਟੇ ਦੇਕੇ ਸਨਮਾਨਿਤ ਕੀਤਾ।ਇਸ ਮੋਕੇ ਅਰਬਿੰਦ ਬਾਂਸਲ,ਮੇਜਰ ਸਿੰਘ ਛੀਨਾ,ਐਡਵੋਕੇਟ ਨਵੀਨ ਗੁਪਤਾ,ਸੁੱਖ ਚੈਨ ਸਿੰਘ,ਸਤ ਪਾਲ ਸਿੰਘ ਦੇਹੜਕਾ,ਡਾ: ਵਿਨੇ ਗਰਗ, ਗਗਨਦੀਪ ਕੋਰ, ਰੋਹਿਤ ਗੋਇਲ , ਪ੍ਰਿੰਸੀਪਲ ਸੀਮਾ ਸ਼ਰਮਾ, ਕੇਵਲ ਮਲਹੋਤਰਾ, ਦੀਪਕ ਸ਼ਰਮਾ( ਕੋਆਰਡੀਨੇਟਰ),ਮੈਡਮ ਸੀਮਾ,ਅਨੂ ਬਾਂਸਲ ਅਤੇ ਹੋਰ ਮਹਿਮਾਨਾਂ ਨੇ ਪ੍ਰਦਰਸ਼ਨੀ ਦੀ ਸ਼ਲਾਘਾ ਕੀਤੀ।
ਫੋਟੈ; ਕੰਚਨ ਮੈਡਮ ਦੇ ਘਰ ਲਗਾਈ 700 ਬੁਟਿੱਆ ਦੀ ਪ੍ਰਦਰਸ਼ਨੀ ਦਾ ਉਦਘਾਟਨ ਕਰਦੇ ਹੋਏ ਡਾ:ਸਤੀਸ਼ ਸਰਮਾ, ਜਤਿੰਦਰ ਰਾਣਾ, ਕੈਪਟਨ ਨਰੇਸ਼ ਵਰਮਾ ਅਤੇ ਕੇਵਲ ਮਲਹੋਤਰਾ।

ਸਵੱਛ ਭਾਰਤ ਅਭਿਆਨ  ਅਤੇ ਦੀਵਾਲੀ ਦੇ ਮੋਕੇ ਤੇ ਆਰ.ਕੇ ਸਕੂਲ ਦੇ ਬੱਚਿਆ ਦੇ ਹੋਏ ਪੋਸਟਰ ਮੁਕਾਬਲੇ

ਬ੍ਰਾਂਡ ਅੰਬੈਸਡਰ ਕੈਪਟਨ ਨਰੇਸ਼ ਵਰਮਾ ਦਾ ਹੋਇਆ ਸਨਮਾਨ
ਜਗਰਾਓਂ 21 ਅਕਤੂਬਰ (ਅਮਿਤ ਖੰਨਾ) ਸਵੱਛ ਭਾਰਤ ਅਭਿਆਨ ਦੇ ਤਹਿਤ ਆਰ.ਕੇ.ਹਾਈ.ਸਕੂਲ ਜਗਰਾੳ ਵਿੱਚ ਪ੍ਰਿੰਸੀਪਲ ਸੀਮਾ ਸ਼ਰਮਾ ਅਤੇ ਪ੍ਰਧਾਨ ਐਡਵੋਕੇਟ ਨਵੀਨ ਗੁਪਤਾ ਦੀ ਯੋਗ ਅਗਵਾਈ ਹੇਠ ਬਚਿੱਆ ਨੂੰ ਅਪਣਾ ਆਲਾ ਦੁਆਲਾ ਸਾਫ ਰੱਖਣ ਅਤੇ ਗ੍ਰੀਨ ਦਿਵਾਲੀ ਮਨਾਉਣ ਦੀ ਪ੍ਰੇਰਣਾ ਦੇਣ ਲਈ ਬੱਚਿਆ ਦੇ ਪੋਸਟਰ ਮੁਕਾਬਲੇ ਕਰਵਾਏ ਗਏ। ।ਇਸ ਸਮਾਗਮ ਦੇ ਮੁੱਖ ਮਹਿਮਾਨ ਸਵੱਛ ਭਾਰਤ ਅਭਿਆਨ ਜਗਰਾੳ ਦੇ ਬ੍ਰਾਂਡ ਅੰਬੈਸਡਰ ਕੈਪਟਨ ਨਰੇਸ਼ ਵਰਮਾ ਸਨ ਜਿਨਾਂ ਨੇ ਅਪਣੇ ਕਰਕਮਲਾ ਨਾਲ ਪੋਸਟਰ ਮੁਕਾਬਲੇ ਦੇ ਜੇਤੂ ਵਿਦਿਆਰਥੀਆ ਨੂੰ ਅਪਣੇ ਵੱਲੋ ਇਨਾਮ ਵੰਡੇ ਅਤੇ ਬੱਚਿਆ ਨੂੰ ਇਸ ਸਵੱਛ ਮੁਹਿੰਮ ਚ ਸਾਥ ਦੇਣ ਦੀ ਅਪੀਲ  ਕੀਤੀ।ਬੱਚਿਆ ਨੇ ਬਹੁਤ ਹੀ ਸੁੰਦਰ ਅਤੇ ਸਿੱਖਿਆਦਾਇਕ ਪੋਸਟਰ ਬਣਾਏ ਸਨ ਜਿਸ ਦੀ ਸਭ ਨੇ ਹੀ ਪ੍ਰਸ਼ੰਸਾ ਕੀਤੀ।।ਬੱਚਿਆ ਨੇ ਗਰੀਨ ਦਿਵਾਲੀ ਮਨਾਉਣ ਦਾ ਵੀ ਪ੍ਰਣ ਕੀਤਾ।ਇਸ ਮੋਕੇ ਪ੍ਰਿਸੀਪਲ ਸੀਮਾ ਸ਼ਰਮਾ, ਮੈਡਮ ਅੰਜੂ ਗੋਇਲ, ਮੈਡਮ ਪਰਮਜੀਤ ਉੱਪਲ,ਮੈਡਮ ਸੰਤੋਸ਼ , ਖੁਸ਼ਵਿੰਦਰ ਸਿੰਘ, ਕਮਲ ਮੋਰਿਆ, ਮੈਡਮ ਆੰਚਲ ਅਤੇ ਸਮੂਹ ਸਟਾਫ ਹਾਜਰ ਸੀ।ਇਸ ਮੋਕੇ ਬ੍ਰਾਂਡ ਅੰਬੈਸਡਰ ਕੈਪਟਨ ਨਰੇਸ਼ ਵਰਮਾ ਨੇ ਕਿਹਾ ਕਿ ਇਸ ਤਰਾਂ ਦੇ ਪ੍ਰੋਜੈਕਟ ਹਰ ਸਕੂਲ ਚ ਲਗਾਏ ਜਾਣਗੇ।
ਫੋਟੋ...ਆਰ ਕੇ.ਹਾਈ.ਸਕੂਲ ਜਗਰਾੳ ਦੇ ਪੋਸਟਰ ਮੁਕਾਬਲੇ ਦੇ ਜੇਤੂ ਬੱਚਿਆ ਨੂੰ ਸਨਮਾਨਿਤ ਕਰਦੇ ਹੋਏ  ਮੁੱਖ ਮਹਿਮਾਨ  ਕੈਪਟਨ ਨਰੇਸ਼ ਵਰਮਾ,ਪ੍ਰਧਾਨ ਐਡਵੋਕੇਟ ਨਵੀਨ ਗੁਪਤਾ, ਪ੍ਰਿੰਸੀਪਲ ਸੀਮਾ ਸ਼ਰਮਾ ਅਤੇ ਹੋਰ ।

ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਨੰਨ੍ਹੇ-ਮੁੰਨਿਆਂ ਲਈ ਫਨ ਮੇਲਾ

ਜਗਰਾਓਂ 21 ਅਕਤੂਬਰ (ਅਮਿਤ ਖੰਨਾ) ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਪਲੇਅ-ਵੇਅ ਤੋਂ ਤੀਸਰੀ ਜਮਾਤ ਦੇ ਬੱਚਿਆਂ ਲਈ ਫਨ ਮੇਲਾ ਸਕੂਲ ਵਿਚ ਹੀ ਲਗਾਇਆ ਗਿਆ। ਬੱਚਿਆਂ ਵਿਚ ਇਸ ਮੇਲੇ ਲਈ ਉਤਸੁਕਤਾ ਕਾਫ਼ੀ ਦਿਨ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕੀ ਸੀ। ਇਸ ਦੌਰਾਨ ਉਹਨਾਂ ਨੂੰ ਪੜ੍ਹਾਈ ਤੋਂ ਹਟ ਕੇ ਕੁਝ ਮਨੋਰੰਜਨ ਕਰਨ ਦਾ ਮੌਕਾ ਮਿਿਲਆ। ਇਸ ਮੇਲੇ ਵਿਚ ਵੱਖ-ਵੱਖ ਕਿਸਮ ਦੇ ਝੂਲੇ, ਟ੍ਰੇਨ ਦੀ ਸਵਾਰੀ, ਕੁੱਦਣ ਵਾਲੀਆਂ ਖੇਡਾਂ ਅਤੇ ਪਾਣੀ ਵਾਲੀਆਂ ਖੇਡਾਂ ਵੀ ਸ਼ਾਮਿਲ ਸਨ। ਬੱਚਿਆਂ ਨੇ ਸੰਗੀਤ ਦੀਆਂ ਧੁਨਾਂ ਦਾ ਵੀ ਆਨੰਦ ਮਾਣਿਆ ਅਤੇ ਅਲੱਗ-ਅਲੱਗ ਖੇਡਾਂ ਖੇਡੀਆਂ। ਇਸ ਤੋਂ ਇਲਾਵਾ ਜਾਦੂਗਰ ਨੇ ਆਪਣਾ ਜਾਦੂ ਦਿਖਾ ਕੇ ਸਭ ਬੱਚਿਆਂ ਅਤੇ ਅਧਿਆਪਕਾਂ ਨੂੰ ਹੈਰਾਨ ਕੀਤਾ। ਬੱਚਿਆਂ ਦੀ ਖੁਸ਼ੀ ਉਹਨਾਂ ਦੇ ਮਾਸੂਮ ਚਿਹਰਿਆਂ ਤੋਂ ਹੀ ਝਲਕਦੀ ਸੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਕਿਹਾ ਕਿ ਅਸੀਂ ਬੱਚਿਆਂ ਦੇ ਹਰ ਵੱਖ ਦੇ ਵਿਕਾਸ ਲਈ ਹਮੇਸ਼ਾ ਯਤਨ ਕਰਦੇ ਰਹਿੰਦੇ ਹਾਂ। ਇਹ ਵੀ ਸਾਡੀ ਇੱਕ ਅਜਿਹੀ ਕੋਸ਼ਿਸ਼ ਸੀ ਜਿਸ ਸਦਕਾ ਅਸੀਂ ਬੱਚਿਆਂ ਦੇ ਮਨੋਰੰਜਨ ਦਾ ਪ੍ਰਬੰਧ ਸਕੂਲ ਵਿਚ ਹੀ ਕਰ ਦਿੱਤਾ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿਮਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਨੇ ਵੀ ਬੱਚਿਆਂ ਨੂੰ ਇਸ ਮੇਲੇ ਦਾ ਆਨੰਦ ਮਾਣਦੇ ਦੇਖ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਮਨੋਰੰਜਕ ਸਾਧਨਾਂ ਦਾ ਪ੍ਰਬੰਧ ਕਰਨਾ ਵੀ ਸਾਡੀ ਇੱਕ ਵੱਡੀ ਜ਼ਿੰਮੇਵਾਰੀ ਬਣਦੀ ਹੈ।

ਲੁਧਿਆਣਾ ਵਿਖੇ ਵੇਰਕਾ ਪਲਾਂਟ ਵਿੱਚ ਨਵੇਂ ਬਣੇ ਮਿਲਕ ਪ੍ਰਾਸੈਸਿੰਗ ਅਤੇ ਬਟਰ ਪਲਾਂਟ ਦਾ ਉਦਘਾਟਨ

ਚੰਡੀਗੜ੍ਹ , 19 ਅਕਤੂਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਸੂਬਾ ਸਰਕਾਰ ਰਾਜ ਦੀ ਮੋਹਰੀ ਸਹਿਕਾਰੀ ਸੰਸਥਾ ਮਿਲਕਫੈੱਡ ਦੀ ਦਿੱਲੀ ਨੂੰ ਹੁੰਦੀ ਦੁੱਧ ਦੀ ਸਪਲਾਈ ਨੂੰ ਮੌਜੂਦਾ 30 ਹਜ਼ਾਰ ਲੀਟਰ ਤੋਂ ਵਧਾ ਕੇ ਦੋ ਲੱਖ ਲੀਟਰ ਕਰਨ ਲਈ ਅਣਥੱਕ ਕੋਸ਼ਿਸ਼ਾਂ ਕਰ ਰਹੀ ਹੈ ਤਾਂ ਕਿ ਪੰਜਾਬ ਦੇ ਕਿਸਾਨਾਂ/ਦੁੱਧ ਉਤਪਾਦਕਾਂ ਨੂੰ ਵੱਡਾ ਲਾਭ ਮਿਲੇ। ਲੁਧਿਆਣਾ ਵਿਖੇ ਵੇਰਕਾ ਪਲਾਂਟ ਵਿੱਚ ਨਵੇਂ ਬਣੇ ਮਿਲਕ ਪ੍ਰਾਸੈਸਿੰਗ ਅਤੇ ਬਟਰ ਪਲਾਂਟ ਦਾ ਉਦਘਾਟਨ ਕਰਨ ਮਗਰੋਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਇਕ ਕ੍ਰਾਂਤੀਕਾਰੀ ਕਦਮ ਹੈ, ਜਿਸ ਦਾ ਉਦੇਸ਼ ਕਿਸਾਨਾਂ ਨੂੰ ਖੇਤੀ ਸੰਕਟ ਵਿੱਚੋਂ ਕੱਢਣ ਲਈ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕਰਨਾ ਹੈ।

ਲੁਧਿਆਣਾ ਖਬਰਨਾਮਾ (ਪੱਤਰਕਾਰ ਹਰਵਿੰਦਰ ਸਿੰਘ ਭੰਵਰਾ  ) 

ਭੇਦਭਰੀ ਹਾਲਤ ਵਿੱਚ ਨਾਬਾਲਿਗਾ ਲਾਪਤਾ

ਥਾਣਾ ਸਾਹਨੇਵਾਲ ਅਧੀਨ ਪੈਂਦੇ ਇਲਾਕੇ ਦੇ ਵਾਸੀ ਅਮਰਜੀਤ ਪੁੱਤਰ ਰਾਮ ਸਤੀ ਨੇ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਘਟਨਾ ਵਾਲੇ ਦਿਨ ਉਸਦੀ ਲੜਕੀ ਪ੍ਰੀਤੀ ਘਰ ਦੇ ਨਾਲ ਲਗਦੀ ਸਬਜੀ ਦੀ ਦੁਕਾਨ ਤੋਂ ਸਬਜੀ ਲੈਣ ਲਈ ਗਈ ਸੀ। ਜੋ ਕਿ ਘਰ ਵਾਪਿਸ ਨਹੀਂ ਆਈ। ਜਿਸਦੀ ਕਾਫੀ ਭਾਲ ਕੀਤੀ ਪਰ ਉਹ ਨਹੀਂ ਮਿਲੀ। ਮੁਦੱਈ ਨੂੰ ਸ਼ੱਕ ਹੈ ਕਿ ਉਸਦੀ ਲੜਕੀ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਕਿਧਰੇ ਲੁੱਕਾ ਛੁੱਪਾ ਕੇ ਰੱਖਿਆ ਹੋਇਆ ਹੈ। ਕੇਸ ਦੀ ਜਾਂਚ ਤਫਤੀਸੀ ਅਫਸਰ ਰਾਮ ਮੂਰਤ ਵੱਲੋਂ ਕੀਤੀ ਜਾ ਰਹੀ ਹੈ। 

 

 

ਲੁਧਿਆਣਾ ਖਬਰਨਾਮਾ (ਪੱਤਰਕਾਰ ਹਰਵਿੰਦਰ ਸਿੰਘ ਭੰਵਰਾ  ) 

ਚੋਰੀਸ਼ੁਦਾ ਮੋਬਾਇਲ ਫੋਨ ਸਮੇਤ ਦੋਸ਼ੀ ਗ੍ਰਿਫਤਾਰ

ਥਾਣਾ ਡਵੀਜਨ ਨੰ 8 ਅਧੀਨ ਪੈਂਦੇ ਇਲਾਕੇ ਦੇ ਵਾਸੀ ਸਨੀ ਪੁੱਤਰ ਰਾਮਾਂ ਨੂੰ ਪੁਲਿਸ ਪਾਰਟੀ ਨੇ ਉਸ ਸਮੇਂ ਗ੍ਰਿਫਤਾਰ ਕਰ ਲਿਆ ਜਦੋਂ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਆਸ਼ਰਮ ਕੱਟ ਊਧਮ ਸਿੰਘ ਨਗਰ ਮੌਜੂਦ ਸੀ ਤਾਂ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਉਕਤ ਦੋਸ਼ੀ ਡੀ.ਐੱਮ.ਸੀ.ਹਸਪਤਾਲ ਦੇ ਅੰਦਰੋਂ ਸੁੱਤੇ ਪਏ ਲੋਕਾਂ ਦੇ ਮੋਬਾਇਲ ਫੋਨ ਚੋਰੀ ਕਰਨ ਦਾ ਆਦੀ ਹੈ। ਜੋ ਕਿ ਘਟਨਾ ਵਾਲੇ ਦਿਨ ਚੋਰੀ ਕੀਤੇ ਹੋਏ ਮੋਬਾਇਲ ਫੋਨ ਵੇਚਣ ਲਈ ਪੈਦਲ ਡੰਡੀ ਸਵਾਮੀ ਮੰਦਰ ਵਾਲੀ ਸਾਈਡ ਤੋਂ ਰਾਜਪੁਰਾ ਚੌਂਕ ਵੱਲ ਜਾ ਰਿਹਾ ਸੀ। ਜਿਸਨੂੰ ਪੁਲਿਸ ਪਾਰਟੀ ਨੇ ਗ੍ਰਿਫਤਾਰ ਕਰ ਲਿਆ ਤੇ ਦੋਸ਼ੀ ਕੋਲੋਂ 01 ਮੋਬਾਇਲ ਫੋਨ ਬ੍ਰਾਮਦ ਕੀਤਾ ਗਿਆ। ਕੇਸ ਦੀ ਜਾਂਚ ਸਥਾਨਕ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।  

 

 

ਲੁਧਿਆਣਾ ਖਬਰਨਾਮਾ (ਪੱਤਰਕਾਰ ਹਰਵਿੰਦਰ ਸਿੰਘ ਭੰਵਰਾ  )

ਸ਼ਰੇਆਮ ਦੜ੍ਹਾ ਸੱਟਾ ਲਗਾਉਂਦੇ ਗ੍ਰਿਫਤਾਰ

ਥਾਣਾ ਡਵੀਜ਼ਨ ਨੰ 2 ਅਧੀਨ ਪੈਂਦੇ ਇਲਾਕੇ ਦੇ ਵਾਸੀ ਦੀਪਕ ਕੁਮਾਰ ਪੁੱਤਰ ਸੁਧੀਰ ਕੁਮਾਰ ਅਤੇ ਪਵਨ ਕੁਮਾਰ ਸਚਦੇਵਾ ਪੁੱਤਰ ਰਾਜ ਕੁਮਾਰ ਨੂੰ ਪੁਲਿਸ ਪਾਰਟੀ ਨੇ ਉਸ ਸਮੇਂ ਗ੍ਰਿਫਤਾਰ ਕਰ ਲਿਆ ਜਦੋਂ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਟੀ-ਪੁਆਇੰਟ ਸਿਵਲ ਹਸਪਤਾਲ ਮੌਜੂਦ ਸੀ ਤਾਂ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਉਕਤ ਦੋਸ਼ੀ ਬਾਬਾ ਸ਼੍ਰੀ ਚੰਦ ਗੁਰਦੁਆਰਾ ਨੇੜੇ ਆਪਣੀ ਦੁਕਾਨ ਤੇ’ ਪੰਜਾਬ ਸਰਕਾਰ ਦੀ ਲਾਟਰੀ ਦੀ ਆੜ ਵਿੱਚ ਦੜ੍ਹਾ ਸੱਟਾ ਲਗਾ ਰਹੇ ਸਨ । ਜਿਹਨਾਂ ਨੂੰ ਪੁਲਿਸ ਪਾਰਟੀ ਨੇ ਗ੍ਰਿਫਤਾਰ ਕਰ ਲਿਆ ਤੇ ਦੋਸ਼ੀਆਂ ਕੋਲੋਂ 9230/- ਰੁਪਏ ਦੇ ਕਰੰਸੀ ਨੋਟ ਬ੍ਰਾਮਦ ਕੀਤੇ ਗਏ। ਕੇਸ ਦੀ ਜਾਂਚ ਸਥਾਨਕ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।  

 

 

 

 

ਜ਼ਿਲ੍ਹਾ ਲੁਧਿਆਣਾ ਲਈ ਨਿਰੰਤਰ 24 ਘੰਟੇ ਚੱਲਣ ਵਾਲਾ ਪਸ਼ੂ ਬਚਾਓ ਹੈਲਪਲਾਈਨ ਨੰਬਰ 78370-18522 ਸ਼ੁਰੂ

ਲੁਧਿਆਣਾ, 14 ਅਕਤੂਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) - ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ, ਆਈ.ਏ.ਐਸ ਵੱਲੋਂ ਜ਼ਿਲ੍ਹਾ ਸੋਸਾਇਟੀ ਫਾਰ ਪ੍ਰੀਵੈਨਸ਼ਨ ਆਫ਼ ਕਰੂਏਲਟੀ ਟੂ ਐਨੀਮਲਜ਼ (ਐਸ.ਪੀ.ਸੀ.ਏ.), ਲੁਧਿਆਣਾ ਲਈ 24 ਘੰਟੇ ਨਿਰੰਤਰ ਚੱਲਣ ਵਾਲਾ ਪਸ਼ੂ ਬਚਾਓ ਹੈਲਪਲਾਈਨ ਨੰਬਰ ਦੀ ਸ਼ੁਰੂਆਤ ਕੀਤੀ।

ਇਸ ਹੈਲਪਲਾਈਨ ਦੀ ਸ਼ੁਰੂਆਤ ਮੌਕੇ ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਆਈ.ਏ.ਐਸ., ਪੁਲਿਸ ਕਮਿਸ਼ਨਰ, ਲੁਧਿਆਣਾ ਡਾ. ਕੌਸਤਭ ਸ਼ਰਮਾ, ਆਈ.ਪੀ.ਐਸ., ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ, ਡਿਪਟੀ ਡਾਇਰੈਕਟਰ, ਪਸ਼ੂ ਪਾਲਣ, ਲੁਧਿਆਣਾ ਡਾ. ਪੀ.ਐਸ. ਵਾਲੀਆ ਦੇ ਨਾਲ ਪਸ਼ੂ ਪ੍ਰੇਮੀ ਅਤੇ ਐਨ.ਜੀ.ਓ. ਦੇ ਨੁਮਾਇੰਦੇ ਪੂਜਾ ਜੈਨ ਅਤੇ ਸੁਨੀਲ ਨਰੂਲਾ ਵੀ ਮੌਜੂਦ ਸਨ।

ਲਗਾਤਾਰ 24 ਘੰਟੇ ਚੱਲਣ ਵਾਲਾ ਹੈਲਪਲਾਈਨ ਨੰਬਰ 78370-18522 ਜਾਨਵਰਾਂ ਪ੍ਰਤੀ ਬੇਰਹਿਮੀ ਦੀ ਰੋਕਥਾਮ ਅਤੇ ਵੱਡੇ ਅਤੇ ਛੋਟੇ ਦੋਵੇਂ ਜ਼ਖਮੀ/ਬਿਮਾਰ ਜਾਨਵਰਾਂ ਨੂੰ ਬਚਾਅ ਅਤੇ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਦੇ ਦ੍ਰਿਸ਼ਟੀਕੋਣ ਨਾਲ, ਜ਼ਿਲ੍ਹਾ ਲੁਧਿਆਣਾ, ਪੰਜਾਬ ਵਿੱਚ ਪਸ਼ੂ ਭਲਾਈ ਸੰਸਥਾਵਾਂ ਅਤੇ ਪਸ਼ੂ ਭਲਾਈ ਕਾਰਕੁਨਾਂ ਲਈ ਉਮੀਦ ਦੀ ਕਿਰਨ ਵਜੋਂ ਕੰਮ ਕਰੇਗਾ। ਪਸ਼ੂਆਂ ਪ੍ਰਤੀ ਬੇਰਹਿਮੀ ਵਿੱਚ ਵਾਧਾ ਹੋਣ ਕਾਰਨ ਅਤੇ ਪਸ਼ੂ ਪ੍ਰੇਮੀਆਂ ਅਤੇ ਪਸ਼ੂ ਭਲਾਈ ਸੰਸਥਾਵਾਂ ਦੀਆਂ ਅਪੀਲਾਂ ਨੂੰ ਧਿਆਨ ਵਿੱਚ ਰੱਖਦਿਆਂ, ਇਸ ਹੈਲਪਲਾਈਨ ਨੰਬਰ ਰਾਹੀਂ ਪਸ਼ੂਆਂ ਦੀ ਬੇਰਹਿਮੀ ਦੀਆਂ ਸ਼ਿਕਾਇਤਾਂ ਨੂੰ ਸਰਗਰਮੀ ਨਾਲ ਹੱਲ ਕੀਤਾ ਜਾਵੇਗਾ ਅਤੇ ਲੁਧਿਆਣਾ, ਪੰਜਾਬ ਵਿੱਚ ਪਸ਼ੂਆਂ ਵਿਰੁੱਧ ਬੇਰਹਿਮੀ ਨੂੰ ਘਟਾਉਣ ਲਈ ਢੁਕਵੀਂ ਕਾਰਵਾਈ ਵੀ ਕੀਤੀ ਜਾਵੇਗੀ।