You are here

ਲੁਧਿਆਣਾ

 ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੈਹਦੇਆਣਾ ਸਾਹਿਬ ਦੀ ਦਸਵੀ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ

ਹਠੂਰ,7,ਜੁਲਾਈ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਅਗਾਹਵਧੂ ਵਿਿਦਅਕ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੈਹਦੇਆਣਾ ਸਾਹਿਬ (ਮਾਣੂੰਕੇ)ਦੀ ਦਸਵੀ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ।ਇਸ ਸਬੰਧੀ ਜਾਣਕਾਰੀ ਦਿੰਦਿਆ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਡਾਇਰੈਕਟਰ ਭਾਈ ਕੁਲਵੰਤ ਸਿੰਘ ਲੱਖਾ ਨੇ ਦੱਸਿਆ ਕਿ ਮਨਮੀਤ ਕੌਰ ਮੱਲ੍ਹਾ ਨੇ 94.3 ਪ੍ਰਤੀਸਤ ਅੰਕ,ਜਸਰੀਤ ਕੌਰ ਮਾਣੂੰਕੇ ਨੇ 93.8 ਪ੍ਰਤੀਸਤ ਅੰਕ ਅਤੇ ਮਹਿਕਪ੍ਰੀਤ ਕੌਰ ਰਸੂਲਪੁਰ ਨੇ 93.3 ਪ੍ਰਤੀਸਤ ਅੰਤ ਪ੍ਰਾਪਤ ਕੀਤੇ ਹਨ।ਉਨ੍ਹਾ ਪੁਜੀਸਨਾ ਪ੍ਰਾਪਤ ਕਰਨ ਵਾਲੀਆ ਵਿਿਦਆਰਥਣਾ ਨੂੰ ਮੁਬਾਰਕਾ ਦਿੰਦਿਆ ਕਿਹਾ ਕਿ ਇਸ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ ਨੂੰ ਜਾਦਾ ਹੈ।ਇਸ ਮੌਕੇ ਉਨ੍ਹਾ ਨਾਲ ਪ੍ਰਿੰਸੀਪਲ ਕਰਮਜੀਤ ਕੌਰ ਚਕਰ,ਅਵਤਾਰ ਸਿੰਘ ਧਾਲੀਵਾਲ,ਸੈਕਟਰੀ ਗੁਰਮੀਤ ਸਿੰਘ ਲੱਖਾ,ਹਰਮੀਤ ਸਿੰਘ,ਸਤਨਾਮ ਸਿੰਘ,ਪ੍ਰਭਦੀਪ ਕੌਰ,ਸਰਬਜੀਤ ਕੌਰ,ਸੁਨੀਤਾ ਰਾਣੀ,ਰਮਨਦੀਪ ਕੌਰ,ਜਸਵਿੰਦਰ ਕੌਰ,ਸੁਮਨਦੀਪ ਕੌਰ,ਸੁਖਵਿੰਦਰ ਕੌਰ,ਗੁਰਸਿਮਰਨ ਸਿੰਘ ਆਦਿ ਹਾਜ਼ਰ ਸਨ।

ਗੁਰਦੇਵ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਵੀ ਹੋਈ ਮਨੁੱਖਤਾ ਨੂੰ ਸਮਰਪਿਤ

ਮਾੜੀ ਮੁਸਤਫ਼ਾ 30 ਜੂਨ (ਮਨੋਜ ਕੁਮਾਰ ਨਿੱਕੂ) ਪ੍ਰੇਮੀ ਗੁਰਦੇਵ ਸਿੰਘ ਇੰਸਾਂ ਨੇ ਵੀ ਬਲਾਕ ਮਾੜੀ ਮੁਸਤਫ਼ਾ ਦੇ ਮਹਾਨ ਸਰੀਰਦਾਨੀਆਂ ਵਿੱਚ ਆਪਣਾ ਨਾਮ ਦਰਜ ਕਰਵਾਇਆ। ਅੱਜ ਦੇ ਘੋਰ ਕਲਯੁੱਗ ਵਿਚ ਜਿਥੇ ਕੋਈ ਆਪਣੇ ਸਰੀਰ ਦਾ ਇੱਕ ਵਾਲ ਤੱਕ ਨਹੀਂ ਦਿੰਦਾ ਉੱਥੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ 139 ਕਾਰਜਾਂ ਤਹਿਤ ਡੇਰਾ ਸ਼ਰਧਾਲੂ ਮਾਨਵਤਾ ਹਿੱਤ ਸੇਵਾ ਕਾਰਜਾਂ ਨੂੰ ਵੱਧ ਚੜ੍ਹ ਕੇ ਅੰਜਾਮ ਦੇ ਰਹੇ ਹਨ। ਉਸੇ ਦੀ ਹੀ ਮਿਸਾਲ ਅੱਜ ਬਲਾਕ ਮਾੜੀ ਮੁਸਤਫ਼ਾ ਜ਼ਿਲ੍ਹਾ ਮੋਗਾ ਦੇ ਪਿੰਡ ਮੱਲ ਕੇ ਵਿੱਚ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਪ੍ਰੇਮੀ ਗੁਰਦੇਵ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਪਰਿਵਾਰ ਨੇ ਡੇਰਾ ਸੱਚਾ ਸੌਦਾ ਦੀਆਂ ਸ਼ਿਕਸ਼ਾਵਾਂ ਤੇ ਚਲਦੇ ਹੋਏ। ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਿਕ ਪ੍ਰੇਮੀ ਗੁਰਦੇਵ ਸਿੰਘ ਇੰਸਾਂ ਦੀ ਅਚਾਨਕ ਮੌਤ ਹੋ ਗਈ ਸੀ, ਜਿਸ ਪਿੱਛੋਂ ਉਹਨਾਂ ਦੇ ਪੁੱਤਰ ਅਮਰ ਸਿੰਘ ਇੰਸਾਂ ਨੇ ਪੂਜਨੀਕ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੀ ਪ੍ਰੇਰਨਾ ਤੇ ਚਲਦਿਆਂ ਬਲਾਕ ਮਾੜੀ ਮੁਸਤਫ਼ਾ ਦੇ ਜਿੰਮੇਵਾਰਾਂ ਦੇ ਜਰੀਏ ਤੁਰੰਤ ਮੈਡੀਕਲ ਕਾਲਜ ਨਾਲ ਸੰਪਰਕ ਕਰਕੇ ਕਨੂੰਨੀ ਪ੍ਰਕਿਰਿਆ ਪੂਰੀ ਕਰਦੇ ਹੋਏ, ਅੱਜ ਸੈਕੜਿਆਂ ਦੀ ਗਿਣਤੀ ਵਿੱਚ ਸਾਧ ਸੰਗਤ ਤੇ ਰਿਸ਼ਤੇਦਾਰਾਂ ਦੀ ਹਾਜਰੀ ਵਿੱਚ ਪ੍ਰੇਮੀ ਗੁਰਦੇਵ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਰੋਹੀਖੰਡ ਕਾਲਜ ਬਰੇਲੀ ਉੱਤਰ ਪ੍ਰਦੇਸ਼ ਨੂੰ ਮੈਡੀਕਲ ਖੋਜਾਂ ਵਾਸਤੇ ਦਾਨ ਕੀਤੀ ਗਈ। ਇਸ ਮੌਕੇ ਪਿੰਡ ਮਾੜੀ ਮੁਸਤਫ਼ਾ ਦੇ ਸਾਬਕਾ ਸਰਪੰਚ ਦਰਸ਼ਨ ਸਿੰਘ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦਾ ਇਹ ਕਾਰਜ ਮਾਨਵਤਾ ਭਲਾਈ ਲਈ ਬਹੁੱਤ ਵੱਡਾ ਯੋਗਦਾਨ ਹੈ ਜਿਸ ਨਾਲ ਸਾਡੇ ਜੋ ਬੱਚੇ ਮੈਡੀਕਲ ਲਾਈਨ ਵਿੱਚ ਹਨ ਉਹਨਾਂ ਨੂੰ ਰਿਸਰਚ ਕਰਨ ਲਈ ਕੋਈ ਮੁਸ਼ਕਿਲ ਨਹੀਂ ਆਵੇਗੀ। ਕਿਉਂ ਕਿ ਮੈਡੀਕਲ ਖੋਜਾਂ ਲਈ ਮ੍ਰਿਤਕ ਸ਼ਰੀਰਦਾਨ ਕਰਨਾ ਬਹੁੱਤ ਵੱਡੀ ਮਾਨਵਤਾ ਦੀ ਸੇਵਾ ਹੈ। ਅੱਗੇ ਉਹਨਾਂ ਨੇ ਕਿਹਾ ਕਿ ਅੱਜ ਸ਼ਰੀਰ ਦਾਨੀ ਪ੍ਰੇਮੀ ਗੁਰਦੇਵ ਸਿੰਘ ਇੰਸਾਂ ਦੇ ਪਰਿਵਾਰ ਨੇ ਰੂੜੀਵਾਦੀ ਸੋਚ ਤੋਂ ਉਪਰ ਉਠਕੇ ਇਹ ਸੇਵਾ ਕਾਰਜ ਕੀਤਾ ਹੈ। ਅੱਜ ਇਸ ਮੌਕੇ ਬਲਾਕ ਮਾੜੀ ਮੁਸਤਫ਼ਾ ਦੇ ਜਿਮੇਵਾਰ 15 ਮੈਂਬਰ ਰਣਜੋਧ ਸਿੰਘ ਇੰਸਾਂ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਪ੍ਰੇਮੀ ਗੁਰਦੇਵ ਸਿੰਘ ਇੰਸਾਂ ਜੋ ਕਿ ਬਹੁੱਤ ਹੀ ਮਿਲਾਪੜੇ ਸੁਭਾਅ ਦੇ ਸਨ। ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਸਖ਼ਤ ਮਿਹਨਤ ਕਰਕੇ ਇਜ਼ਤ ਦੀ ਜ਼ਿੰਦਗੀ ਜਿਉਈ। ਜਦੋਂ ਵੀ ਉਹਨਾਂ ਕੋਲ ਘਰ ਜਾਂਦਾ ਤਾਂ ਪ੍ਰੇਮੀ ਗੁਰਦੇਵ ਸਿੰਘ ਇੰਸਾਂ ਜੀ ਚਾਹ-ਪਾਣੀ ਤਾਂ ਪੁੱਛਦੇ ਹੀ। ਅੱਜ ਇਸ ਭਲਾਈ ਕਾਰਜ ਦੀ ਸ਼ਲਾਘਾ ਹਰ ਨਗਰ ਵਾਸੀ ਕਰ ਰਿਹਾ ਹੈ। ਇਸ ਦੌਰਾਨ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਤੇ ਸਾਧ ਸੰਗਤ ਨੇ ਅਬੂਲੈਂਸ ਉੱਤੇ ਫੁੱਲਾਂ ਦੀ ਵਰਖਾ ਕੀਤੀ ਤੇ ਪਵਿੱਤਰ ਨਾਅਰਾ ਲਾਇਆ। ਇਸ ਮੌਕੇ ਪ੍ਰੇਮੀ ਗੁਰਦੇਵ ਸਿੰਘ ਇੰਸਾਂ ਦੇ ਗੁਰਮੇਲ ਸਿੰਘ ਪੁੱਤਰ, 25 ਮੈਂਬਰ ਮਿੱਠੂ ਸਿੰਘ, ਗੁਰਮੇਲ ਸਿੰਘ, ਬਲਾਕ ਭੰਗੀਦਾਸ ਪ੍ਰੇਮ ਸ਼ਰਮਾ, 15 ਮੈਂਬਰ ਸਵਰਨ ਸਿੰਘ, ਜਗਤਾਰ ਸਿੰਘ, ਜਸਵਿੰਦਰ ਸਿੰਘ, ਅਮਰਦੀਪ ਸਿੰਘ, ਕਰਮਜੀਤ ਸਿੰਘ, ਗ੍ਰੀਨ ਐਸ ਦੇ ਸੇਵਾਦਾਰ ਅਤੇ ਸਾਧ ਸੰਗਤ ਹਾਜ਼ਿਰ ਸੀ।

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 128ਵਾਂ ਦਿਨ 

ਜੇਕਰ ਅਸੀਂ ਵੋਟਾਂ ਲਈ ਇਕ ਹੋ ਸਕਦੇ ਹਾਂ ਤਾਂ ਸਿੱਖ  ਕੌਮ ਦੀਆਂ ਹੱਕੀ ਮੰਗਾਂ ਲਈ ਇਕੱਠੇ ਕਿਉਂ ਨਹੀਂ ਹੋ ਸਕਦੈ : ਦੇਵ ਸਰਾਭਾ   

ਮੁੱਲਾਂਪੁਰ ਦਾਖਾ, ਜੂਨ 28 (ਸਤਵਿੰਦਰ ਸਿੰਘ ਗਿੱਲ)ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 128ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਢਾਡੀ ਮਨਜੀਤ ਕੌਰ ਦਾਖਾ,ਪ੍ਰਧਾਨ ਕੇਵਲ ਸਿੰਘ ਮੁੱਲਾਂਪੁਰ, ਬਲਦੇਵ ਸਿੰਘ ਈਸਨਪਰ,ਕੁਲਦੀਪ ਸਿੰਘ ਬਿੱਲੂ ਕਿਲਾ ਰਾਇਪੁਰ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਪੰਜਾਬ ਦੇ ਲੋਕ ਹਰ ਇੱਕ ਰਾਜਨੀਤਕ ਪਾਰਟੀ ਨੂੰ ਅਜਮਾਉਂਦੇ ਨੇ ਅਤੇ ਉਸ ਤੇ ਵਿਸਵਾਸ ਕਰਦੇ ਨੇ ਕੀ ਕੋਈ ਰਾਤੋ ਰਾਤ ਜਾਦੂ ਦੀ ਛੜੀ ਘੁਮਾ ਕੇ ਪੰਜਾਬ ਨੂੰ ਰੰਗਲਾ ਬਣਾ ਦਿਓ ਜਾਂ ਕੋਈ ਸਰਕਾਰਾਂ ਵੱਡਾ ਬਦਲਾਅ ਕਰ ਦੇਣਗੀਆਂ ਇਹ ਸਭ  ਲੋਕਾਂ ਦਾ ਵਹਿਮ ਹੈ ।  ਜਦ ਕਿ ਸਾਡੇ ਗੁਰੂਆਂ ਨੇ ਸਾਡੇ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਮਹਾਂਪੁਰਸ਼ ,ਰਹਿਬਰਾਂ,ਗੁਰੂਆਂ ਭਗਤਾਂ ਦੀ ਬਾਣੀ ਦਰਜ ਕੀਤੀ ।ਜਿਸ ਬਾਣੀ ਨੂੰ ਪਡ਼੍ਹ ਕੇ ਅਸੀਂ ਹੱਕ ਹਲਾਲ ਦੀ ਕਮਾਈ ਕਰਨ ਨੂੰ ਪਹਿਲ ਦੇਵਾਂਗੇ ਅਤੇ ਹਰ ਇੱਕ ਇਨਸਾਨ ਇਨਸਾਨ ਨੂੰ ਪਿਆਰ ਕਰੇਗਾ।ਜਿਹੜੀਆਂ ਸੰਗਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਪਣਾ ਅਟੱਲ ਵਿਸ਼ਵਾਸ ਰੱਖਦੇ ਨੇ ਪ੍ਰਮਾਤਮਾ ਵੀ ਉਨ੍ਹਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਦਾ ਹੈ। ਬਾਕੀ ਪੰਜਾਬ ਦੀ ਧਰਤੀ ਤੇ ਜੋ ਪਾਖੰਡੀ ਸਾਧਾਂ ਨੇ ਜਾਂ ਨਿਕੰਮੇ ਲੀਡਰਾਂ ਨੇ ਆਪਣੀ ਗੰਦੀ ਰਾਜਨੀਤੀ ਦੀ ਖੇਡ ਖੇਡਦਿਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਈਆਂ ਅੱਜ ਉਨ੍ਹਾਂ ਦੀ ਦੁਰਦਸ਼ਾ ਕਿਸੇ ਤੋਂ ਲੁਕੀ ਛੁਪੀ ਨਹੀਂ । ਅੱਜ ਉਨ੍ਹਾਂ ਬਾਣੀ ਵਿਰੋਧੀ ਪਾਪੀਆਂ ਦੇ ਹਾਲਾਤ ਸਭ ਦੇ ਸਾਹਮਣੇ ਹਨ। ਬਾਕੀ ਸਾਡਾ ਵੱਲੋਂ ਇਹ ਸਰਾਭਾ ਵਿਖੇ   ਪੰਥਕ ਮੋਰਚਾ ਬਾਣੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਲਗਾਇਆ ਹੈ। ਜਿਸ ਤੇ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਸਦਕਾ ਅਸੀਂ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਹਾਂ।ਜਿੱਥੇ ਹਰ ਰੋਜ਼ ਪੰਜ ਸਿੰਘ ਭੁੱਖ ਹੜਤਾਲ ਤੇ ਬੈਠ ਕੇ ਸਮੁੱਚੀ ਕੌਮ ਦੀਆਂ ਮੰਗਾਂ ਲਈ ਹੱਕ ਮੰਗਦੇ ਹਨ। ਉੱਥੇ ਹੀ ਪੰਜਾਬ ਦੇ ਨਵੇਂ ਬਣੇ  ਲੀਡਰਾਂ ਨੂੰ ਜਗਾਉਣ ਲਈ ਯਤਨ ਕਰਦੇ ਹਾਂ ਤਾਂ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਲਈ ਉਹ ਕੋਈ ਜਲਦ ਉਪਰਾਲਾ ਕਰਨ ਤਾਂ ਜੋ ਬੰਦੀ ਸਿੰਘ ਜਲਦ ਰਿਹਾਅ ਹੋ ਕੇ ਆਪਣੇ ਪਰਿਵਾਰਾਂ ਵਿਚ ਪਹੁੰਚ ਸਕਣ  । ਉਨ੍ਹਾਂ ਅੱਗੇ ਆਖਿਆ ਕਿ ਅਸੀਂ ਤਾਂ ਸਿਰਫ ਸੰਗਤਾਂ ਨੂੰ ਅਪੀਲ ਹੀ ਕਰ ਸਕਦੇ ਹਾਂ ਕਿ ਸਿੱਖ ਕੌਮ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਸੰਘਰਸ਼ ਕਰਨ ਤਾਂ ਜੋ ਜਿੱਤਾਂ ਸਾਨੂੰ  ਜ਼ਰੂਰ ਨਸੀਬ ਹੋਣਗੀਆਂ। ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਜੇਕਰ ਅਸੀਂ ਵੋਟਾਂ ਲਈ ਇਕ ਹੋ ਸਕਦੇ ਹਾਂ ਤਾਂ ਸਿੱਖ  ਕੌਮ ਦੀਆਂ ਹੱਕੀ ਮੰਗਾਂ ਲਈ ਇਕੱਠੇ ਕਿਉਂ ਨਹੀਂ ਹੋ ਸਕਦੈ ।ਸੋ ਸਾਨੂੰ ਜਲਦ ਇਕ ਮੰਚ ਤੇ ਇਕੱਠੇ ਹੋ ਕੇ ਸੰਘਰਸ਼ ਨੂੰ ਹੋਰ ਤੇਜ਼ ਕਰਨਾ ਬਣਦਾ ਹੈ ਤਾਂ ਜੋ ਅਸੀਂ ਆਪਣੀਆਂ ਜਿੱਤਾਂ ਜਲਦ ਫ਼ਤਹਿ ਕਰ ਸਕੀਏ । ਇਸ ਮੌਕੇ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ,ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਸਿਕੰਦਰ ਸਿੰਘ ਰੱਤੋਵਾਲ,ਬਾਬਾ ਬੰਤਾ ਸਿੰਘ ਮਹੋਲੀ ਖੁਰਦ,ਅਮਰਜੀਤ ਸਿੰਘ ਸਰਾਭਾ ,ਰਣਜੀਤ ਸਿੰਘ ਰੱਤੋਵਾਲ,ਰਾਜਵੀਰ ਸਿੰਘ ਲੋਹਟਬੱਦੀ, ਸੁਮਨਜੀਤ ਸਿੰਘ ਸਰਾਭਾ,   ਗੁਲਜ਼ਾਰ ਸਿੰਘ ਮੋਹੀ, ਹਰਬੰਸ ਸਿੰਘ ਹਿੱਸੋਵਾਲ,ਅੱਛਰਾ ਸਿੰਘ ਸਰਾਭਾ  ਆਦਿ ਹਾਜ਼ਰੀ ਭਰੀ ।

ਹਰਵਿੰਦਰ ਸਿੰਘ ਸਵੱਦੀ ਟੀ.ਐਸ.ਯੂ.ਦੇ ਛੇਵੀਂ ਵਾਰ ਪ੍ਰਧਾਨ ਬਣੇ


ਜਗਤਾਰ ਸਿੰਘ ਮੋਰਕਰੀਮਾਂ ਤੇ ਪਰਮਜੀਤ ਸਿੰਘ ਚੀਮਾਂ ਮੀਤ ਪ੍ਰਧਾਨ ਚੁਣੇ ਗਏ
ਜਗਰਾਉਂ, 25 ਜੂਨ (ਰਣਜੀਤ ਸਿੱਧਵਾਂ)   :  ਬਿਜਲੀ ਮੁਲਾਜ਼ਮਾਂ ਦੀ ਸਿਰਮੌਰ ਜੱਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਡਵੀਜਨ ਜਗਰਾਉਂ ਦੀ ਚੋਣ ਜ਼ੋਨਲ ਆਗੂ ਅਵਤਾਰ ਸਿੰਘ ਬੱਸੀਆਂ ਅਤੇ ਸਰਕਲ ਸਕੱਤਰ ਦਲਜੀਤ ਸਿੰਘ ਜੱਸੋਵਾਲ ਦੀ ਰਹਿਨੁਮਾਈ ਹੇਠ ਸਰਬਸੰਮਤੀ ਨਾਲ ਹੋਈ। ਜਿਸ ਵਿੱਚ ਡਵੀਜਨ ਜਗਰਾਉਂ ਦੇ ਵੱਡੀ ਗਿਣਤੀ ਵਿੱਚ ਡੈਲੀਗੇਟਾਂ ਨੇ ਹਿੱਸਾ ਲਿਆ। ਇਸ ਚੋਣ ਵਿੱਚ ਇੰਜ:ਹਰਵਿੰਦਰ ਸਿੰਘ ਸਵੱਦੀ ਨੂੰ ਲਗਾਤਾਰ ਛੇਵੀਂ ਵਾਰ ਟੈਕਨੀਕਲ ਸਰਵਿਸ ਯੂਨੀਅਨ ਦੀ ਡਵੀਜਨ ਕਮੇਟੀ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਅਤੇ ਜਗਤਾਰ ਸਿੰਘ ਮੋਰਕਰੀਮਾਂ ਤੇ ਪਰਮਜੀਤ ਸਿੰਘ ਚੀਮਾਂ ਨੂੰ ਜੱਥੇਬੰਦੀ ਦਾ ਮੀਤ ਪ੍ਰਧਾਨ ਚੁਣਿਆਂ ਗਿਆ। ਬਾਕੀ ਦੀ ਕਮੇਟੀ ਵਿੱਚ ਬਟਾ ਸਿੰਘ ਮਲਕ ਨੂੰ ਡਵੀਜਨ ਕੈਸ਼ੀਅਰ, ਅਵਤਾਰ ਸਿੰਘ ਕਲੇਰ ਨੂੰ ਸਕੱਤਰ ਅਤੇ ਜਸਮੇਲ ਸਿੰਘ ਜੇਈ ਨੂੰ ਜੁਆਇੰਟ ਸਕੱਤਰ ਸਰਬਸੰਮਤੀ ਨਾਲ ਚੁਣ ਲਿਆ ਗਿਆ ਹੈ। ਕਮੇਟੀ ਦੀ ਚੋਣ ਮੌਕੇ ਜੱਥੇਬੰਦੀ ਦੇ ਪਹਿਲਾਂ ਡਵੀਜਨ ਸਕੱਤਰ ਰਹੇ ਅਜਮੇਰ ਸਿੰਘ ਕਲੇਰ ਪਿਛਲੇ ਦੋ ਸਾਲਾਂ ਦੀ ਰਿਪੋਰਟ ਪੇਸ਼ ਕੀਤੀ ਅਤੇ ਡਵੀਜਨ ਕੈਸ਼ੀਅਰ ਰਹੇ ਦਲਜੀਤ ਸਿੰਘ ਜੱਸੋਵਾਲ ਨੇ ਵਿੱਤੀ ਲੇਖਾ-ਜ਼ੋਖਾ ਪੇਸ਼ ਕੀਤਾ। ਜਿਸ ਨੂੰ ਸਾਰੇ ਹੀ ਡੈਲੀਗੇਟਾਂ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ। ਬਾਅਦ ਵਿੱਚ ਡਵੀਜਨ ਪ੍ਰਧਾਨ ਹਰਵਿੰਦਰ ਸਿੰਘ ਸਵੱਦੀ ਵੱਲੋਂ ਪੁਰਾਣੀ ਕਮੇਟੀ ਨੂੰ ਭੰਗ ਕਰਦੇ ਹੋਏ ਜੱਥੇਬੰਦੀ ਦੇ ਚੋਣ ਪ੍ਰਬੰਧਕਾਂ ਨੂੰ ਨਵੀਂ ਕਮੇਟੀ ਦੀ ਚੋਣ ਕਰਵਾਉਣ ਲਈ ਅਧਿਕਾਰ ਸੌਂਪ ਦਿੱਤੇ। ਨਵੀਂ ਚੁਣੀ ਗਈ ਡਵੀਜਨ ਕਮੇਟੀ ਨੂੰ ਵਧਾਈ ਦਿੰਦੇ ਜ਼ੋਨਲ ਆਗੂ ਅਵਤਾਰ ਸਿੰਘ ਬੱਸੀਆਂ ਅਤੇ ਸਰਕਲ ਸਕੱਤਰ ਦਲਜੀਤ ਸਿੰਘ ਜੱਸੋਵਾਲ ਨੇ ਆਖਿਆ ਕਿ ਬਿਜਲੀ ਦੀ ਜੱਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਦਾ ਇਤਿਹਾਸ ਬੜਾ ਸੰਘਰਸ਼ ਭਰਿਆ ਤੇ ਗੌਰਵਮਈ ਰਿਹਾ ਹੈ। ਟੈਕਨੀਕਲ ਸਰਵਿਸ ਯੂਨੀਅਨ ਹਮੇਸ਼ਾ ਹੀ ਬਿਜਲੀ ਮੁਲਾਜ਼ਮਾਂ ਦੇ ਹਿੱਤਾਂ ਦੀ ਰਾਖੀ ਲਈ ਚੱਟਾਨ ਵਾਂਗ ਖੜਦੀ ਰਹੀ ਹੈ ਤੇ ਇਤਿਹਾਸ ਗਵਾਹ ਹੈ ਕਿ ਵੱਡੇ ਸੰਘਰਸ਼ ਲੜਕੇ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਪਾਸੋਂ ਬਿਜਲੀ ਮੁਲਾਜ਼ਮਾਂ ਮੰਗਾਂ ਪੂਰੀਆਂ ਕਰਵਾਈਆਂ ਹਨ। ਉਹਨਾਂ ਨਵੇਂ ਚੁਣੇ ਗਏ ਆਗੂਆਂ ਦੀ ਕਾਬਲੀਅਤ ਅਤੇ ਯੋਗ ਅਗਵਾਈ ਤੇ ਭਰੋਸਾ ਜਿਤਾਉਂਦੇ ਹੋਏ ਜਗਰਾੳਂ ਡਵੀਜਨ ਦੇ ਬਿਜਲੀ ਮੁਲਾਜ਼ਮਾਂ ਨੂੰ ਭਰੋਸਾ ਦਿਵਾਇਆ ਕਿ ਨਵੀਂ ਚੁਣੀ ਗਈ ਟੀਮ ਬਿਜਲੀ ਮੁਲਾਜ਼ਮਾਂ ਯੋਗ ਅਗਵਾਈ ਕਰੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ 'ਕਾਕਾ ਕਾਉਂਕੇ', ਅਪਤਿੰਦਰ ਸਿੰਘ ਪ੍ਰਧਾਨ ਸਿੱਧਵਾਂ ਬੇਟ, ਕਰਨੈਲ ਸਿੰਘ ਸਿੱਧਵਾਂ ਖੁਰਦ, ਜਤਿੰਦਰਪਾਲ ਸਿੰਘ ਡੱਲਾ, ਸੁਖਮਿੰਦਰ ਸਿੰਘ ਵਜਾਨੀਆਂ, ਪਵਿੱਤਰ ਸਿੰਘ ਗਾਲਿਬ, ਜਗਜੀਤ ਸਿੰਘ ਬਰਸਾਲ, ਅਮਨਦੀਪ ਸਿੰਘ ਡੱਲਾ, ਕਰਮਜੀਤ ਸਿੰਘ ਬਰਸਾਲ, ਰਾਜਵਿੰਦਰ ਸਿੰਘ ਲਵਲੀ, ਭੁਪਿੰਦਰ ਸਿੰਘ ਸੇਖੋਂ, ਕੁਲਦੀਪ ਸਿੰਘ ਮਲਕ, ਪਰਮਜੀਤ ਰਾਏ, ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ ਵਲੀਪੁਰ, ਹਰਮੇਲ ਸਿੰਘ, ਮਨਜੀਤ ਕੁਮਾਰ, ਜਗਦੀਪ ਸਿੰਘ ਡੱਲਾ, ਜਗਜੀਤ ਸਿੰਘ ਦੇਹੜਕਾ, ਦੀਪ ਕਿਲੀ ਚਾਹਲਾਂ, ਦਲਜੀਤ ਸਿੰਘ ਜੇਈ, ਹਰਵਿੰਦਰ ਸਿੰਘ ਚੀਮਨਾਂ ਜੇਈ, ਕੋਮਲ ਸ਼ਰਮਾਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਡੈਲੀਗੇਟ ਹਾਜ਼ਰ ਸਨ।

ਦੋਸ਼ੀਆਂ ਦੀ ਗ੍ਰਫਿਤਾਰੀ ਲਈ ਧਰਨਾ 87ਵੇਂ ਦਨਿ ਵੀ ਰਹਿਾ ਜਾਰੀ  

ਅੈਸ. ਸੀ. ਕਮਸਿ਼ਨ ਦੇ ਭਰੋਸੇ ਮਗਰੋਂ ਭੁੱਖ ਹੜਤਾਲ ਖਤਮ
ਜਗਰਾਉਂ,ਹਠੂਰ,17,ਜੂਨ-(ਕੌਸ਼ਲ ਮੱਲ੍ਹਾ)-ਨੇੜਲੇ ਪੰਿਡ ਰਸੂਲਪੁਰ ਦੀ ਅਨੁਸੂਚਤਿ ਜਾਤੀ ਪਰਵਿਾਰ ਦੀ ਨੌਜਵਾਨ ਲੜਕੀ ਕੁਲਵੰਤ ਕੌਰ ਦੀ ਕਰੰਟ ਲਗਾਉਣ ਨਾਲ ਹੋਈ ਮੌਤ ਸਬੰਧੀ ਦਰਜ ਮੁਕੱਦਮੇ 'ਚ ਨਾਮਜ਼ਦ ਤੱਤਕਾਲੀ ਥਾਣਾਮੁਖੀ ਗੁਰੰਿਦਰ ਸਿੰਘ ਬੱਲ, ਅੈਸ.ਆਈ. ਰਾਜਵੀਰ ਸਿੰਘ ਅਤੇ ਕੋਠੇ ਸ਼ੇਰਜੰਗ ਦੇ ਹਰਜੀਤ ਸਿੰਘ ਉਰਫ ਬੱਿਲੂ ਸਰਪੰਚ ਦੀ ਗ੍ਰਫਿਤਾਰੀ ਲਈ ਪੀੜ੍ਹਤਾਂ ਤੇ ਸੰਘਰਸ ਸ਼ੀਲ ਜੱਥੇਬੰਦੀਆਂ ਵਲੋਂ ਸਥਾਨਕ ਥਾਣਾ ਮੂਹਰੇ ਲਗਾਇਆ ਧਰਨਾ ਤਾਂ ਅੱਜ 87ਵੇਂ ਦਨਿ ਵੀ ਜਾਰੀ ਰਹਿਾ ਪਰ  75 ਸਾਲਾ ਪੀੜ੍ਹਤ ਮਾਤਾ ਸੁਰੰਿਦਰ ਕੌਰ ਵਲੋਂ ਰੱਖੀ ਭੁੱਖ ਹੜਤਾਲ ਅੱਜ 80ਵੇਂ ਦਨਿ ਪੰਜਾਬ ਰਾਜ ਅਨੁਸੂਚਤਿ ਜਾਤੀਆਂ ਕਮਸਿ਼ਨ ਵਲੋਂ ਕੱਲ੍ਹ ਦੱਿਤੇ ਭਰੋਸੇ ਅਤੇ ਸੰਘਰਸ ਸ਼ੀਲ਼ ਜੱਥੇਬੰਦੀਆਂ ਸਾਂਝੇ ਫੈਸਲੇ ਦੇ ਮੱਦੇਨਜ਼ਰ ਖਤਮ ਕਰ ਦੱਿਤੀ ਗਈ ਹੈ। ਦੱਸਣਯੋਗ ਹੈ ਕ ਿਬੀਤੇ ਕੱਲ੍ਹ ਅੈਸ.ਸੀ. ਕਮਸਿ਼ਨ ਦੇ ਦੋ ਮੈਂਬਰਾਂ ਨੇ ਧਰਨੇ ਵੱਿਚ ਪੁੱਜ ਕੇ ਨਵੀਂ ਬਣਾਈ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਰਾਹੀਂ ਨਆਿਂ ਦਵਿਾਉਣ ਦੇ ਭਰੋਸਾ ਦੰਿਦਆਿਂ ਬਰਿਧ ਮਾਤਾ ਦੀ ਭੁੱਖ ਹੜਤਾਲ ਖਤਮ ਕਰਨ ਅਤੇ ਪੱਕੇ ਧਰਨੇ ਨੂੰ ਮੁਲਤਵੀ ਕਰਨ ਲਈ ਕਹਿਾ ਸੀ। ਕਮਸਿ਼ਨ ਦੇ ਇਸ ਸੁਝਾਅ ਦੇ ਮੱਦੇਨਜ਼ਰ ਜੱਥੇਬੰਦੀਆਂ ਵਲੋਂ ਅੱਜ ਸੱਦੀ ਮੀਟੰਿਗ ਉਪਰੰਤ ਪ੍ਰੈਸ ਨੂੰ ਜਾਰੀ ਬਆਿਨ 'ਚ ਕਰਿਤੀ ਕਸਿਾਨ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਤਰਲੋਚਨ ਸੰਿਘ ਝੋਰੜਾਂ, ਦਸਮੇਸ਼ ਕਸਿਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸੰਿਘ ਲਲਤੋਂ, ਭਾਰਤੀ ਕਸਿਾਨ ਯੂਨੀਅਨ (ਡਕੌਂਦਾ) ਦੇ ਕੁੰਡਾ ਸੰਿਘ ਕਾਉਂਕੇ ਤੇ ਸਤਕਿਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸੰਿਘ ਢੋਲ਼ਣ ਨੇ ਕਹਿਾ ਕ ਿਭਾਵੇਂ ਪੁਲਸਿ ਅਧਕਿਾਰੀਆਂ ਨੇ ਪਰਵਿਾਰ ਨਾਲ ਨਆਿਂ ਦੇ ਮੁੱਦੇ 'ਤੇ ਵਾਰ-ਵਾਰ ਧੋਖਾ ਕੀਤਾ ਹੈ ਪਰ ਬਾਵਜੂਦ ਇਸ ਦੇ ਅਸੀਂ ਕਮਸਿ਼ਨ ਦੇ ਦਾਅਵੇ 'ਤੇ ਭਰੋਸਾ ਕਰਦੇ ਹੋਏ ਮਾਤਾ ਸੁਰੰਿਦਰ ਕੌਰ ਨੂੰ ਜੂਸ ਪਅਿਾ ਕੇ ਭੁੱਖ ਹੜਤਾਲ ਖਤਮ ਕਰਵਾਈ ਹੈ। ਇਸ ਸਮੇਂ ਪੀੜ੍ਹਤ ਮਾਤਾ ਨੇ ਕਹਿਾ ਕ ਿਬੇਸ਼ੱਕ ਭੁੱਖ ਹੜਤਾਲ ਖਤਮ ਕਰਵਾਈ ਗਈ ਹੈ ਪਰ ਉਹ ਰੋਜ਼ਾਨਾ ਦੀ ਤਰਾਂ ਪਰਵਿਾਰ ਸਮੇਤ ਧਰਨੇ ਵੱਿਚ ਆਵੇਗੀ ਅਤੇ ਕੁਦਰਤੀ ਨਆਿਂ ਲਈ ਡਟੀ ਰਹੇਗੀ। ਮਾਤਾ ਸੁਰੰਿਦਰ ਕੌਰ ਨੇ ਇਹ ਵੀ ਕਹਿਾ ਕ ਿਜੇਕਰ ਪੁਲਸਿ ਨੇ ਕੋਈ ਧੋਖਾ ਕੀਤਾ ਤਾਂ ਉਹ ਹੁਣ ਭੁੱਖ ਹੜਤਾਲ ਤੇ ਨਹੀਂ ਸਗੋਂ ਮਰਨ ਵਰਤ 'ਤੇ ਬੈਠੇਗੀ। ਕਾਬਲ਼ੇਗੌਰ ਹੋਵੇਗਾ ਕ ਿਦੋਸ਼ੀਆਂ ਦੀ ਗ੍ਰਫਿਤਾਰੀ ਲਈ ਇਲਾਕੇ ਦੀਆਂ ਜਨਤਕ ਜੱਥੇਬੰਦੀਆਂ ਵਲੋਂ 23 ਮਾਰਚ ਤੋਂ ਸ਼ੁਰੂ ਕੀਤਾ ਅਣਮਥਿੇ ਸਮੇਂ ਦਾ ਇਹ ਧਰਨਾ ਅੱਜ 87ਵੇਂ ਦਨਿ ਚੋਂ ਗੁਜ਼ਰਦਾ ਹੋਇਆ ਨਰਿੰਤਰ ਜਾਰੀ ਹੈ। ਇਸ ਸਮੇਂ ਸ੍ਰੋਮਣੀ ਅਕਾਲੀ ਦਲ਼ ਮਾਨ ਦੇ ਸੂਬਾ ਜੱਥੇਬੰਦਕ ਸਕੱਤਰ ਭਾਈ ਮਨਜੀਤ ਸੰਿਘ ਮੱਲਾ ਨੇ ਕਹਿਾ ਕ ਿਪੀੜ੍ਹਤ ਪਰਵਿਾਰ ਨੂੰ ਸੰਘਰਸ਼ ਦੇ ਬਾਵਜੂਦ ਨਆਿਂ ਨਾਂ ਮਲਿਣਾ ਜੱਥੇਬੰਦੀਆਂ ਲਈ ਗੰਭੀਰ ਮੁਦਾ ਬਣਦਾ ਜਾ ਰਹਿਾ ਹੈ। ਇਸ ਸਮੇਂ ਮੁਦਈ ਮੁਕੱਦਮਾ ਇਕਬਾਲ ਸੰਿਘ ਰਸੂਲਪੁਰ ਨੇ ਕਹਿਾ ਕ ਿਭਾਵੇਂ ਪੁਲਸਿ ਅਧਕਿਾਰੀ ਕਮਸਿ਼ਨਾਂ ਨੂੰ ਟੱਿਚ ਸਮਝਦੇ ਹਨ ਫਰਿ ਵੀ ਉਨ੍ਹਾਂ ਦਾ ਪਰਵਿਾਰ ਨਆਿਂ ਮਲਿਣ ਦੀ ਆਸ ਕਰਦਾ ਹੈ। ਇਸ ਸਮੇਂ ਕਰਿਤੀ ਕਸਿਾਨ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਤਰਲੋਚਨ ਸੰਿਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਬਲਦੇਵ ਸੰਿਘ ਫੌਜ਼ੀ, ਦਸਮੇਸ਼ ਕਸਿਾਨ-ਮਜ਼ਦੂਰ ਯੂਨੀਅਨ ਦੇ ਸਕੱਤਰ ਮਾਸਟਰ ਜਸਦੇਵ ਸੰਿਘ ਲਲਤੋਂ ਤੇ ਪ੍ਰਧਾਨ ਬਲਵੰਿਦਰ ਸੰਿਘ ਤਲਵੰਡੀ, ਗੁਰੂ ਗ੍ਰੰਥ ਸਾਹਬਿ ਸਤਕਿਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸੰਿਘ ਢੋਲ਼ਣ, ਕੁੱਲ ਹੰਿਦ ਕਸਿਾਨ ਸਭਾ ਦੇ ਆਗੂ ਨਰਿਮਲ ਸੰਿਘ ਧਾਲੀਵਾਲ ਤੇ ਦਰਸ਼ਨ ਸੰਿਘ ਧਾਲੀਵਾਲ ਨੇ ਕਹਿਾ ਕ ਿਭੁੱਖ ਹੜਤਾਲ ਖਤਮ ਕਰਵਾਉਣ ਨਾਲ ਨਆਿਂ ਦੀ ਪ੍ਰਾਪਤੀ ਲਈ ਕਮਸਿ਼ਨ ਅਤੇ ਜੱਥੇਬੰਦੀਆਂ ਦੀ ਇਖਲਾਕੀ ਜ਼ੰਿਮੇਵਾਰੀ ਵਧ ਗਈ ਹੈ। ਅੱਜ ਦੇ ਧਰਨੇ 'ਚ ਭਾਰਤੀ ਕਸਿਾਨ ਯੂਨੀਅਨ ਏਕਤਾ (ਡਕੌਂਦਾ) ਦੇ ਬਾਬਾ ਬੰਤਾ ਸੰਿਘ ਡੱਲਾ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਬਖਤੌਰ ਸੰਿਘ, ਦਸਮੇਸ਼ ਕਸਿਾਨ ਯੂਨੀਅਨ ਦੇ ਹਰੀ ਸੰਿਘ ਚਚਰਾੜੀ, ਅਜੈਬ ਸੰਿਘ, ਨਹਿੰਗ ਸੰਿਘ ਚੜ੍ਤ ਸੰਿਘ ਬਾਰਦੇਕੇ ਜੱਥੇਦਾਰ ਮੋਹਣ ਸੰਿਘ ਬੰਗੀਪੁਰਾ, ਅਵਤਾਰ ਸੰਿਘ ਠੇਕੇਦਾਰ, ਗੁਰਚਰਨ ਸੰਿਘ ਬਾਬੇਕਾ, ਯੂਥ ਕਨਵੀਨਰ ਮਨੋਹਰ ਸੰਿਘ ਤੇ ਰੂਪ ਸੰਿਘ ਨੇ ਵੀ ਦੋਸ਼ੀਆਂ ਨੂੰ ਤੁਰੰਤ ਗ੍ਰਫਿ਼ਤਾਰ ਕਰਨ ਦੀ ਮੰਗ ਕੀਤੀ।

ਅਧਿਆਪਕਾਂ ਨੇ ਆਪਣੀਆਂ ਜੇਬਾਂ' ਚੋਂ ਸਕੂਲ ਨੂੰ ਰੰਗ ਕਰਵਾਇਆ

ਜਗਰਾਓਂ (ਬਲਦੇਵ ਜਗਰਾਓਂ, ਸੁਨੀਲ ਕੁਮਾਰ)   ਨੇੜਲੇ ਪਿੰਡ ਸ਼ੇਰਪੁਰ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਮੁੱਚੇ ਸਟਾਫ ਵੱਲੋਂ ਆਪਣੀ ਆਪਣੀ ਨੇਕ ਕਮਾਈ ਚੋਂ ਲਗਭਗ ਢਾਈ ਲੱਖ ਰੁਪਏ ਇਕੱਠੇ  ਕਰਕੇ ਆਪਣੇ ਸਕੂਲ ਨੂੰ ਰੰਗ ਰੋਗਨ ਕਰਵਾ ਕੇ ਸਕੂਲ ਦੀ ਦਿਸ਼ਾ ਹੀ ਬਦਲ ਦਿੱਤੀ ਹੈ । ਇਸ ਨੇਕ ਕੰਮ ਕਰਨ ਪਿੱਛੇ ਪ੍ਰਿੰਸੀਪਲ ਵਿਨੋਦ ਕੁਮਾਰ ਜੀ ਦੀ ਪ੍ਰੇਰਨਾ ਹੀ ਸਹਾਈ ਸਿੱਧ ਹੋ ਸਕੀ ਹੈ। ਇਲਾਕਾ ਨਿਵਾਸੀਆਂ, ਪਿੰਡ ਦੀ ਪੰਚਾਇਤ, ਪੀ,ਟੀ,ਏ ਕਮੇਟੀ,ਤੋਂ ਇਲਾਵਾ ਇਥੋਂ  ਦੇ ਰਹਿ ਚੁੱਕੇ ਅਧਿਆਪਕਾਂ,ਸ:ਪਰਮਿੰਦਰ ਸਿੰਘ ,ਹਰਨੇਕ ਸਿੰਘ, ਜਸਵਿੰਦਰ ਸਿੰਘ ਆਦਿ ਨੇ ਵੀ ਇਸ ਕੰਮ ਦੀ ਸ਼ਲਾਘਾ ਕੀਤੀ ਅਤੇ ਸੇਵਾ' ਹਿੱਸਾ ਵੀ ਪਾਇਆ ।

 

ਬਾਬਾ ਸੱਯਦ ਕਬੀਰ ਕਲੱਬ ਵੱਲੋਂ ਪਿੰਡ ਜਲਾਲਾਬਾਦ ਪੂਰਬੀ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ  

ਧਰਮਕੋਟ ਜੂਨ 16 ਮਨੋਜ ਕੁਮਾਰ ਨਿੱਕੂ

ਦਿਨ੍ਹਾਂ ਤੋ ਗਰਮੀ ਦਾ ਪ੍ਰਕੋਪ ਬਹੁਤ ਵੱਧ ਗਿਆ ਹੈ।ਘਰ੍ਹਾ ਤੋ ਬਾਹਰ ਕੰਮ ਕਾਜ ਲਈ ਜਾਣ ਵਾਲੇ ਵਿਅਕਤੀਆਂ ਨੂੰ ਇਸ ਗਰਮੀ ਦੇ ਕਹਿਰ ਤੋ ਬਚਾਉਣ ਦੇ ਬਾਬਾ ਸੱਯਦ ਕਬੀਰ ਕਲੱਬ ਵੱਲੋਂ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ।ਇਸ ਮੌਕੇ
ਨੌਜਵਾਨਾਂ ਨੇ ਦੱਸਿਆ ਕਿ
 ਲੰਘਣ ਵਾਲੇ ਹਰੇਕ ਰਾਹਗੀਰ ਨੂੰ ਰੋਕ ਕਿ ਇਹ ਠੰਡਾ ਮਿੱਠਾ ਪਾਣੀ ਪਿਲਾਇਆ ਜਾ ਰਿਹਾ ਹੈ
ਸਾਡੇ ਗੁਰੂ ਸਾਹਿਬਾਨ ਨੇ ਲੰਗਰ
ਛਕਾਉਣਾ ਅਤੇ ਪਿਆਸੇ ਵਿਅਕਤੀ ਨੂੰ ਪਾਣੀ ਪਿਲਾਉਣਦਾ ਉਪਦੇਸ਼ ਦਿੱਤਾ ਸੀ।ਉਹਨਾਂ ਅੱਗੇ ਕਿਹਾ ਕਿ ਜਿੱਥੇ ਗਰਮੀ ਦੇ ਵੱਧਣ ਨਾਲ ਸਾਡੇ ਸਰੀਰ ਵਿੱਚੋ ਪਾਣੀ ਦੀ ਕਮੀ ਹੋਣ ਲੱਗਦੀ ਹੈ ਜਿਸ ਨਾਲ ਹਰੇਕ ਵਿਅਕਤੀ
ਕਮਜੋਰੀ ਮਹਿਸੂਸ ਕਰਦਾ ਹੈ।ਜਿਸ ਲਈ ਇਹ ਠੰਡਾ ਮਿੱਠਾ ਪਾਣੀ ਸਰੀਰ ਵਿੱਚੋਪਾਣੀ ਦੀ ਕਮੀ ਨੂੰ ਦੂਰ ਕਰਦਾ ਇਸ ਮੌਕੇ ਬਾਬਾ ਸੱਯਦ ਕਬੀਰ ਕਲੱਬ ਦੇ ਮੈਂਬਰ, ਰਣਜੀਤ ਸਿੰਘ ਪ੍ਰਧਾਨ, ਵਿੱਕੀ ਬਾਵਾ,ਲਖੀ ,ਸੇਮਾ, ਹਰਜੀਤ ਸਿੰਘ,ਪਿਦਾ, ਕਾਕਾ,ਅਤੇ ਹੋਰ ਕਲੱਬ ਮੈਂਬਰ ਹਾਜਰ ਸਨ

ਜਗਰਾਓਂ ਦੀ ਨਵੀਂ ਅਨਾਜ ਮੰਡੀ ਚ ਮੂੰਗੀ ਦੀ ਵਪਾਰੀਆਂ ਵਲੋਂ ਕੀਤੀ ਜਾ ਰਹੀ ਲੁੱਟ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਲਿਆ ਸਖ਼ਤ ਨੋਟਿਸ

ਜਗਰਾਓਂ (ਗੁਰਕੀਰਤ ਸਿੰਘ) ਨਵੀਂ ਅਨਾਜ ਮੰਡੀ ਚ ਮੂੰਗੀ ਦੀ ਵਪਾਰੀਆਂ ਵਲੋਂ ਕੀਤੀ ਜਾ ਰਹੀ ਲੁੱਟ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਸਖ਼ਤ ਨੋਟਿਸ ਲਿਆ ਹੈ। ਪੰਜਾਬ ਦੀ ਮੂੰਗੀ ਦੀ ਖਰੀਦ ਦੀ ਸਭ ਤੋਂ ਵੱਡੀ ਮੰਡੀ ਚ ਕਿਸਾਨਾਂ ਦੀ ਮੂੰਗੀ ਹੁਣ ਵਪਾਰੀਆਂ ਵਲੋਂ ਸਿੰਡੀਕੇਟ ਬਣਾ ਕੇ ਜੈ ਹਜ਼ਾਰ ਰੁਪਏ ਦੇ ਨੇੜੇ ਤੇੜੇ ਭਾਅ ,ਗਾਇਆ ਜਾ ਰਿਹਾ ਹੈ। ਲੋੜਵੰਦ ਤੇ ਥੂੜੇ ਕਿਸਾਨ ਮਾਰਕਫੈੱਡ ਦੇ ਸਰਕਾਰੀ ਪੈਮਾਨਿਆਂ ਤੇ ਪੂਰਾ ਨਾ ਉਤਰਣ‌ ਕਾਰਣ ਕੋਡੀਆਂ ਦੇ ਭਾਅ ਵੇਚਣ ਲਈ ਮਜਬੂਰ ਹਨ। ਮੋਦੀ ਤੇ ਭਗਵੰਤ ਮਾਨ ਹਕੂਮਤ ਦੀ ਗਿਣਤੀ ਮਿਥੀ ਸਾਜ਼ਿਸ਼ ਹੈ ਕਿ ਇਸ ਤਰਾਂ ਮੂੰਗੀ ਉਤਪਾਦਕਾਂ ਨੂੰ ਮੂੰਗੀ ਲਾਉਣ ਤੋਂ ਂ ਹੋਲੀ ਹੋਲੀ ਭਜਾਉਣਾ ਹੈ। ਐਮ‌ਐਸ ਪੀ ਤਹਿਤ ਸਿਰਫ ਸਹਿਕਾਰੀ ਸੁਸਾਇਟੀ ਦੀ ਦੁਕਾਨ ਤੇ ਸ਼ਰਤਾਂ ਪੂਰੀਆਂ ਕਰਨ ਦੇ ਬਹਾਨੇ ਅੰਨਦਾਤਿਆਂ ਨੂੰ ਖੱਜਲਖੁਆਰ ਕੀਤੇ ਜਾਣ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਰਕਰਾਂ ਨੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਤੇ ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ ਦੀ ਅਗਵਾਈ ਚ ਵਪਾਰੀਆਂ ਵਲੋਂ ਕੀਤੀ ਜਾ ਰਹੀ ਇਸ ਲੁੱਟ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਨਾਰੇਬਾਜ਼ੀ ਕੀਤੀ। ਉਨਾਂ ਕਿਹਾ ਕਿ ਸੁਸਾਇਟੀ ਦੀ ਦੁਕਾਨ ਸੁਸਾਇਟੀ ਦੇ ਜ਼ਿੰਮੇਵਾਰ ਮੁਲਾਜ਼ਮਾਂ ਦੀ ਥਾਂ ਚੋਧਰੀ ਹੀ ਕਿਸਾਨਾਂ ਦੀ ਮੂੰਗੀ ਨੂੰ ਠੇਡੇ ਮਾਰ ਰਿਹਾ ਹੈ ਇਸ ਸਬੰਧੀ ਮਾਰਕਫੈੱਡ ਦੇ ਸਬੰਧਤ ਇਨਸਪੈਕਟਰ ਨਾਲ ਫੋਨ ਤੇ ਗੱਲ ਕਰਨੀ ਚਾਹੀ ਤਾਂ ਉਸਨੇ ਫੋਨ ਚੁਕਣ ਜਾਂ ਮੁੜ ਕੇ ਕਰਨ ਦੀ ਜਹਿਮਤ ਨਹੀਂ ਲਈ। ਇਸ ਸਮੇਂ ਬਲਾਕ ਮਹਿਲ ਕਲਾਂ ਦੇ ਕਿਸਾਨ ਯੂਨੀਅਨ ਦੇ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਨੇ ਕਿਹਾ ਕਿ ਇਹ ਅਸਲ ਵਿੱਚ ਮੋਦੀ ਦਾ ਵਪਾਰੀਆਂ ਦੇ ਹੱਥ ਖਰੀਦ ਦੀ ਪੂਰੀ ਅਜਾਰੇਦਾਰੀ ਸੰਭਾਲਣ‌ ਦਾ ਕਾਰਪੋਰੇਟੀ ਅਮਲ ਹੈ। ਇਕ ਪਾਸੇ ਐਮ ਐਸ ਪੀ ਦਾ ਪਾਖੰਡ ਤੇ ਦੂਜੇ ਪਾਸੇ ਮੰਡੀ ਚ ਬਾਰਾਂ ਸੋ ਰੁਪਏ ਪ੍ਰਤੀ ਕੁਇੰਟਲ ਕਿਸਾਨਾਂ ਦੀ ਲੁੱਟ। ਮੂੰਗੀ ਦੀ ਖਰੀਦ ਦਾ ਇਹ ਦੁਹਰਾ ਅਮਲ ਅਸਲ ਚ ਕਿਸਾਨਾਂ ਨੂੰ ਮੂੰਗੀ ਲਾਉਣ‌ ਤੋਂ‌ ਭਜਾਉਣ੍ ਦਾ ਅਮਲ ਹੈ।ਮੋਦੀ ਦੇ ਕਾਲੇ ਕਨੂੰਨ ਲਾਗੂ ਕਰਨ ਦਾ ਅਮਲ ਹੈ। ਉਨਾਂ ਕਿਹਾ ਕਿ ਭਲਕੇ ਪੂਰੇ ਪੰਜਾਬ ਦੀਆਂ ਮੰਡੀਆਂ ਚ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਚ ਇਸ ਲੁੱਟ ਖ਼ਿਲਾਫ਼ ਰੈਲੀਆਂ ਕਰਕੇ ਐਸ ਡੀ ਐਮ ਜੀ ਨੂੰ ‌ਮੰਗਪਤਰ ਦਿੱਤੇ ਜਾਣਗੇ ਤੇ ਮਸਲਾ ਹੱਲ ਨਾ ਹੋਣ ਦੀ ਸੂਰਤ ਚ ਆਉਂਦੇ ਦਿਨਾਂ ਚ  ਤਿੱਖਾ ਐਕਸ਼ਨ ਹੋਵੇਗਾ। ਕਿਸਾਨ ਆਗੂਆਂ ਨੇ ਇਲਾਕੇ ਭਰ ਦੇ ਕਿਸਾਨਾਂ , ਮੂੰਗੀ ਉਤਪਾਦਕਾਂ ਨੂੰ 16 ਜੂਨ ਨੂੰ ਜਗਰਾਓਂ ਦੀ ਨਵੀਂ ਅਨਾਜ ਮੰਡੀ ਚ ਹੋ ਰਹੀ ਕਿਸਾਨ ਰੈਲੀ ਚ ਸਵੇਰੇ ਸਾਢੇ ਦਸ ਵਜੇ ਪੁਜਣ ਦੀ ਅਪੀਲ ਕੀਤੀ ਹੈ।ਇਸ ਸਮੇਂ ਜਗਜੀਤ ਸਿੰਘ ਕਲੇਰ, ਕੁੰਡਾ ਸਿੰਘ ਕਾਉਂਕੇ, ਬਲਬੀਰ ਸਿੰਘ ਅਗਵਾਈ ਲੋਪੋਂ ਆਦਿ ਕਿਸਾਨ ਆਗੂ ਹਾਜਰ ਸਨ।

ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਪਾਰਕ ਐਵੇਨਿਊ ਸਾਊਥਹਾਲ ਵਿਖੇ ਸਿੱਧੂ ਮੂਸੇਵਾਲਾ ਦੇ ਨਮਿੱਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਏ  

ਸਾਊਥਾਲ ਵਿਖੇ ਸਿੱਧੂ ਮੂਸੇਵਾਲੇ ਨਮਿਤ ਭੋਗਾਂ ਦੀਆਂ ਸੇਵਾਵਾਂ ਸ ਗੁਰਮੇਲ ਸਿੰਘ ਮੱਲ੍ਹੀ, ਸ ਹਰਜੀਤ ਸਿੰਘ ਸਰਪੰਚ, ਸ ਕੁਲਵੰਤ ਸਿੰਘ ਮੱਲ੍ਹੀ, ਸ ਕੁਲਦੀਪ ਸਿੰਘ ਮੱਲ੍ਹੀ ਅਤੇ ਸ ਬਲਜੀਤ ਸਿੰਘ ਬੱਲੀ ਵੱਲੋਂ ਨਿਭਾਈਆਂ ਗਈਆਂ  

ਸਾਊਥਾਲ /ਲੰਡਨ, 15 ਜੂਨ (ਅਮਨਜੀਤ ਸਿੰਘ ਖਹਿਰਾ   ) ਸਿੱਧੂ ਮੂਸੇਵਾਲਾ ਦੇ ਘਿਨਾਉਣੇ ਕਤਲ ਤੋਂ ਬਾਅਦ ਪੂਰੀ ਦੁਨੀਆਂ ਵਿੱਚ ਜਿੱਥੇ ਵੀ ਕੋਈ ਪੰਜਾਬੀ ਵਸਦਾ ਹੈ ਇਸ ਦਾ ਵੱਡੇ ਪੱਧਰ ਤੇ ਸੋਗ ਮਨਾਇਆ ਜਾ ਰਿਹਾ ਹੈ ।ਇਸੇ ਤਰ੍ਹਾਂ ਇੰਗਲੈਂਡ ਦੀ ਧਰਤੀ ਤੇ ਯੂਰਪ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਬੀਤੇ ਸ਼ਨਿੱਚਰਵਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ । ਇਸ ਸਮੇਂ ਵੱਡੀ ਗਿਣਤੀ ਵਿਚ ਸੰਗਤਾਂ ਸਾਹਿਬ  ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਈਆਂ ਅਤੇ ਆਪਣੇ ਹਰਮਨ ਪਿਆਰੇ ਥੋੜ੍ਹੇ ਦਿਨਾਂ ਵਿੱਚ ਲੋਕਾਂ ਦੇ ਦਿਲਾਂ ਦੇ ਉੱਪਰ ਵੱਡੀ ਛਾਪ ਛੱਡਣ ਵਾਲੇ  ਦੁਨੀਆਂ ਵਿੱਚ ਗਾਇਕੀ ਦੇ ਖੇਤਰ ਅੰਦਰ ਦਸਤਾਰ ਦੇ ਨਾਲ ਝੰਡਾ ਗੱਡਣ ਵਾਲੇ  ਬੜੀ ਛੋਟੀ ਉਮਰ ਵਿੱਚ ਸਿੱਖਾਂ ਦੀ ਪੀੜਾ ਨੂੰ ਅੰਦਰ ਤੋਂ ਸਮਝਣ ਵਾਲੇ  ਮਸ਼ਹੂਰ ਗਾਇਕ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ  । ਸ੍ਰੀ ਦਰਬਾਰ ਸਾਹਿਬ ਤੇ ਰਾਗੀ ਜਥਿਆਂ ਵੱਲੋਂ ਵੈਰਾਗਮਈ ਬਾਣੀ ਦਾ ਕੀਰਤਨ ਕਰਕੇ  ਗੁਰੂ ਦੇ ਭਾਣੇ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਗਿਆ ।  ਇਸ ਸਮੇਂ ਵੱਖ ਵੱਖ ਬੁਲਾਰਿਆਂ ਵੱਲੋਂ ਸੰਗਤਾਂ ਨੂੰ ਸੰਬੋਧਨ ਹੁੰਦੇ ਵਿਛੜੀ ਰੂਹ ਦੀ ਬੇਵਕਤੀ ਮੌਤ ਉਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਿਨ੍ਹਾਂ ਵਿੱਚ ਸਿੰਘ ਸਾਹਿਬ ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ , ਸ ਗੁਰਮੇਲ ਸਿੰਘ ਮੱਲ੍ਹੀ ਮੁੱਖ ਪ੍ਰਬੰਧਕ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ , ਸ ਹਰਜੀਤ ਸਿੰਘ ਸਰਪੰਚ ,  ਸ ਸੁਖਦੀਪ ਸਿੰਘ ਰੰਧਾਵਾ  , ਸ ਮਨਪ੍ਰੀਤ ਸਿੰਘ ਬੱਧਣੀ  , ਸ ਕਰਨਵੀਰ ਸਿੰਘ ਨੇ ਸਿੱਧੂ ਮੂਸੇਵਾਲੇ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ । ਇਸ ਸਮੇਂ ਸਟੇਜ ਦੀ ਸੇਵਾ  ਸਤਨਾਮ ਸਿੰਘ ਜੀ ਵੱਲੋਂ ਬਾਖੂਬੀ ਨਿਭਾਈ ਗਈ। ਅੱਜ ਸਿੱਧੂ ਮੂਸੇਵਾਲਾ ਦੇ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗਾਂ ਸਮੇਂ ਹਰੇਕ ਇਨਸਾਨ ਦੇ ਮੁੱਖ ਵਿੱਚੋਂ ਇਹੀ ਨਿਕਲਦਾ ਸੁਣਿਆ ਗਿਆ ਕਿ ਪੰਜਾਬ ਅਤੇ ਭਾਰਤ ਸਰਕਾਰ ਨੌੰ ਲੋਕਾਂ ਦੇ ਹਰਮਨ ਪਿਆਰੇ ਗਾਇਕ ਇਕ ਮਾਂ ਬਾਪ ਦਾ ਇਕਲੌਤਾ ਸਹਾਰਾ ਹੋਣਹਾਰ ਸਪੁੱਤਰ ਨੂੰ ਇਨਸਾਫ਼ ਦੇਣ ਲਈ ਦੋਸ਼ੀਆਂ ਦੀ ਗ੍ਰਿਫਤਾਰੀ ਕਰ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿਵਾਈਆਂ ਜਾਣ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦਾ ਹੋਣਹਾਰ ਬੱਚਾ ਅਸੀਂ ਆਪਣੇ ਸਮਾਜ ਚੋਂ ਇਸ ਤਰ੍ਹਾਂ ਨਾ ਗਵਾਈਏ । 

ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਵਲੋਂ ਠੰਡੇ ਪਾਣੀ ਦਾ ਵਾਟਰ ਕੂਲਰ ਲਗਾਇਆ


ਜਗਰਾਉ 15 ਜੂਨ (ਅਮਿਤਖੰਨਾ) ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਵਲੋਂ ਸ੍ਰੀ ਰਜਿੰਦਰ ਜੈਨ ਜੀ ਦੇ ਸਹਿਯੋਗ ਸਦਕਾ ਅੱਤ ਦੀ ਪੈਂਦੀ ਗਰਮੀ ਨੂੰ ਦੇਖਦੇ ਹੋਏ ਇਕ ਛੋਟਾ ਜਿਹਾ ਉਪਰਾਲਾ ਠੰਡੇ ਪਾਣੀ ਦਾ ਵਾਟਰ ਕੂਲਰ ਨੇੜੇ ਐਸ ਐਸ ਪੀ ਆਫਿਸ ਕ੍ਰਿਸ਼ਨਾ ਗਿਫ਼੍ਟ ਗੈਲਰੀ ਸਾਮਣੇ ਐਚ ਡੀ ਐਫ ਸੀ ਬੈੰਕ ਵਿੱਖੇ ਲਗਾਇਆ ਗਿਆ ਹੈ।ਪ੍ਰੋਫੈਸਰ ਸੁਖਵਿੰਦਰ ਸਿੰਘ ਜੀ ਸ੍ਰੀ ਰਜਿੰਦਰ ਜੈਨ ਜੀ ਸ੍ਰੀ ਗੁਲਸ਼ਨ ਅਰੋੜਾ ਜੀ ਸ੍ਰੀ ਜਗਦੀਸ਼ ਖੁਰਾਣਾ ਜੀ ਅਮਿਤ ਅਰੋੜਾ ਸ੍ਰ ਭੂਪਿੰਦਰ ਸਿੰਘ ਬਰਾੜ ਨਣੇਸ਼ ਗਾਂਧੀ ਵਿਸ਼ਾਲ ਸ਼ਰਮਾ ਸੋਨੀ ਮੱਕੜ ਪੰਕਜ ਅਰੋੜਾ ਆਤਮਜੀਤ ਗੋਪੀ ਸ਼ਰਮਾ ਹੈਪੀ ਮਾਨ ਮਹੇਸ਼ ਟੰਡਨ ਬਿੱਟੂ ਮੇਜਰ ਕਲੈਕਸ਼ਨ ਰਾਹੁਲ ਭੁਪਿੰਦਰ ਸਿੰਘ ਮੁਰਲੀ ਕਪਿਲ ਨਰੂਲਾ ਸ਼ਾਮਲ ਸਨ