You are here

ਲੁਧਿਆਣਾ

ਭਾਰਤੀਏ ਵਾਲਮੀਕੀ ਧਰਮ ਸਮਾਜ ਰਜਿ- ਭਾਵਾਧਸ ਭੱਟੀ ਗਰੁੱਪ ਵੱਲੋਂ- ਮੱਖੂ ਸ਼ਹਿਰ ਵਿੱਚ ਦਫਤਰ ਦਾ ਉਦਘਾਟਨ

ਭਾਰਤੀਏ ਵਾਲਮੀਕੀ ਧਰਮ ਸਮਾਜ ਰਜਿ:ਭਾਵਾਧਸ ਭੱਟੀ ਗਰੁੱਪ ਵੱਲੋਂ: ਮੱਖੂ ਸ਼ਹਿਰ ਵਿੱਚ ਦਫਤਰ ਦਾ ਉਦਘਾਟਨ ਕੀਤਾ ਗਿਆ ਤੇ ਰਾਜ ਕੁਮਾਰ ਮੱਖੂ ਨੂੰ ਉਪ ਪ੍ਰਧਾਨ ਪੰਜਾਬ ਨਿਯੁਕਤ ਕੀਤਾ ਗਿਆ ( ਭਾਰਤੀਆਂ ਵਾਲਮੀਕਿ ਧਰਮ ਸਮਾਜ (ਰਜਿ: ਭਾਵਾਧਸ    

ਮੱਖੂ/ਧਰਮਕੋਟ, 14ਜੂਨ( ਮਨੋਜ ਕੁਮਾਰ ਨਿੱਕੂ )  ਰਾਸ਼ਟਰੀ ਪ੍ਰਧਾਨ ਵੀਰ ਓ, ਪੀ ਭੱਟੀ ਜੀ ਦੇ ਦਿਸ਼ਾ ਨਿਰਦੇਸ਼ ਚਲਦਿਆ, ਭਾਰਤੀਏ ਵਾਲਮੀਕੀ ਧਰਮ ਸਮਾਜ ਰਜਿ:ਭਾਵਾਧਸ ਭੱਟੀ ਗਰੁੱਪ ਵੱਲੋ, ਮੱਖੂ ਜਿਲਾ ਫਿਰੋਜ਼ਪੁਰ ਵਿਖੇ ਦਫਤਰ ਦਾ ਉਦਘਾਟਨ ਕੀਤਾ ਗਿਆ,ਤੇ ਇਸ ਮੌਕੇ ਵੀਰ ਰਾਜ ਕੁਮਾਰ ਮੱਖੂ ਨੂੰ ਉਪ ਪ੍ਰਧਾਨ ਪੰਜਾਬ ਨਿਯੁਕਤ ਕੀਤਾ ਗਿਆ,ਤੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਰਾਸ਼ਟਰੀ ਪ੍ਰਧਾਨ ਵੀਰ ਓ, ਪੀ ਭੱਟੀ ਜੀ ਨੇ ਕਿਹਾ ਕਿ ਹੁਣ ਮੱਖੂ ਸ਼ਹਿਰ ਵਿਚ ਦਫਤਰ ਬਣ ਗਿਆ ਹੈ ਇਸ ਦਫਤਰ ਵਿੱਚ ਗਰੀਬ ਬੱਚਿਆਂ ਨੂੰ ਪੜ੍ਹਾਈ ਲਈ ਮੁਫਤ ਕਿਤਾਬਾਂ ਦਿਤੀਆਂ ਜਾਣਗੀਆ ਤੇ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਵੀ ਕੀਤੀ ਜੀਵੇ ਗੀ ਇਸੇ ਤਰ੍ਹਾਂ ਹੋਰ ਵੀ ਮਾਨਵਤਾ ਭਲਾਈ ਦੇ ਕੰਮ ਕੀਤੇ ਜਾਣਗੇ ਤੇ ਇਸ ਮੌਕੇ ਐਸ, ਐਚ, ਓ ਗੁਰਪ੍ਰੀਤ ਸਿੰਘ ਥਾਨਾ ਮੱਖੂ ਵੀਰ ਸਰਵਨ ਮਸੀਹ, ਸਾਬਕਾ ਨਗਰ ਪੰਚਾਇਤ ਪ੍ਰਧਾਨ,ਜਗਸੀਰ ਸਿੰਘ ਜੱਗਾ ,ਜਿਲਾ ਵਾਇਸ ਪ੍ਰਧਾਨ ਫਿਰੋਜ਼ਪੁਰ,ਤੇ ਹੋਰ ਆਹੁਦੇਦਾਰਾਂ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਮਾਸਟਰ ਵੀਰ ਚੇਤਨ ਜੀ ਮਹਾ ਮੰਤਰੀ,ਵੀਰ ਮਲਕੀਤ ਸਿੰਘ ਮੰਡ ਸਰਹਾਲੀ ਪੱਟੀ ਪੰਜਾਬ ਪ੍ਰਧਾਨ,ਵੀਰ ਪ੍ਰਕਾਸ਼ ਚੰਦ ਵਾਇਸ ,ਧਾਨ,ਰਾਜ ਕੁਮਾਰ ਮੱਖੂ ਉਪ ਪ੍ਰਧਾਨ ਪੰਜਾਬ,ਤਰਸੇਮ ਸਿੰਘ ਕਲੋਨੀ ਸੈਕਟਰੀ ਪੰਜਾਬ ਸੁਖਵਿੰਦਰ ਸਿੰਘ ਖਜਾਨਚੀ ਪੰਜਾਬ,ਬਲਜੀਤ ਸਿੰਘ ਖੁੱਲਰ ਫਿਰੋਜ਼ਪੁਰ ਦਿਹਾਤੀ ਪ੍ਰਧਾਨ,ਅਸ਼ਵਨੀ ਕੁਮਾਰ ਫਿਰੋਜਪੁਰ ,ਵੈਦ ਰਜਿੰਦਰ ਸਿੰਘ ਪ੍ਰਧਾਨ,ਸੁਧੀਰ ਕੁਮਾਰ ਕਨਾਲ ਕਲੋਨੀ ਮੱਖੂ ਸ਼ਹਿਰੀ ਪ੍ਰਧਾਨ ਅਮਿਤ ਕੁਮਾਰ ਜਿਲਾ ਬਲਾਕ ਪ੍ਰਧਾਨ ,ਸ਼ੰਮੀ ਬਲਾਕ ਪ੍ਰਧਾਨ ਵਾਈਸ ਲਵਪ੍ਰੀਤ ਸਿੰਘ ਸੈਕਟਰੀ ਬਲਾਕ ਮੱਖੂ, ਸੁਨੀਲ ਕੁਮਾਰ ਪ੍ਰਧਾਨ, ਸੇਮ ਮੱਖੂ ਪ੍ਰਧਾਨ, ਕੇਵਲ ਕ੍ਰਿਸ਼ਨ ਲਾਡੀ ਪ੍ਰਧਾਨ, ਸਾਜਨ ਸਿਕਰੀ, ਪਿੰਸ ਪ੍ਰਧਾਨ ਹਲਵਾਈ ਸੰਨੀ ਕੁਮਾਰ ਜੁਆਇੰਟ ਸੈਕਟਰੀ ਮੱਖੂ ਪ੍ਰਧਾਨ ,ਤੇ ਹੋਰ ਵੀ ਮੈਂਬਰ ਹਾਜਰ ਸਨ

 

ਮਾਣ ਨਾਲ ਸਿਰ ਉੱਚਾ ਕੀਤਾ , ਐਕਸੀਲੈਂਟ ਅਕੈਡਮੀ ਦੀ ਵਿਦਿਆਰਥਣ ਸੰਦੀਪ ਕੌਰ ਨੇ ਪੂਰੀ ਕੀਤੀ ਵਕਾਲਤ

ਧਰਮਕੋਟ, ਜੂਨ 14 (ਮਨੋਜ ਕੁਮਾਰ ਨਿੱਕੂ )ਅੱਜ ਉਸ ਵੇਲੇ ਐਕਸੀਲੈਂਟ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਜਦੋ ਐਕਸੀਲੈਂਟ ਦੀ ਪੁਰਾਣੀ ਵਿਦਿਆਰਥਣ ਸੰਦੀਪ ਕੌਰ ਰੇੜ੍ਹਵਾਂ ਆਪਣੀ ਵਕਾਲਤ ਪੂਰੀ ਕਰਨ ਤੋਂ ਬਾਅਦ  ਅਕੈਡਮੀ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਮਿਲਣ ਆਈ । ਜਾਣਕਾਰੀ ਦਿੰਦੇ ਹੋਏ  ਮੈਡਮ ਆਂਚਲ ਅਤੇ ਹਰਦੀਪ ਕੌਰ ਖਾਲਸਾ ਨੇ ਦੱਸਿਆ ਕਿ ਸੰਦੀਪ ਕੌਰ ਪੁੱਤਰੀ ਸ: ਬਲਵਿੰਦਰ ਸਿੰਘ 2010 ਦੀ ਵਿਦਿਆਰਥਣ ਹੈ । ਅਕੈਡਮੀ ਤੋਂ ਕੋਰਸ ਪੂਰਾ ਕਰਨ ਤੋਂ ਬਾਅਦ ਉਸ ਨੇ ਵਕਾਲਤ ਵਿੱਚ ਦਾਖਿਲਾ ਲੈ ਲਿਆ । ਅੱਜ ਜਦੋ ਸੰਦੀਪ ਕੌਰ ਨੇ ਵਕੀਲ ਬਣਕੇ ਅਕੈਡਮੀ ਵਿਜਟ ਕੀਤਾ ਤਾਂ ਵਿਦਿਆਰਥੀਆ ਵਿੱਚ ਖੁੱਸ਼ੀ ਦੀ ਲਹਿਰ ਸੀ । ਅਕੈਡਮੀ ਦੇ ਡਾਇਰੈਕਟਰ ਮੈਡਮ ਜਨਕ ਅਰੌੜਾ ਨੇ ਉਹਨਾਂ ਨੂੰ ਸਨਮਾਨਿਤ  ਕੀਤਾ ਅਤੇ ਉਹਨਾਂ ਦੇ ਮਾਤਾ – ਪਿਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਜਿਹੀਆ ਧੀਆਂ ਹੋਣਾ ਵੀ ਮਾਣ ਵਾਲੀ ਗੱਲ ਹੈ । ਸੰਦੀਪ ਕੌਰ ਦੀ ਸਪੀਚ ਨੇ ਸਮੂਹ ਵਿਦਿਆਰਥੀਆਂ ਨੂੰ ਪ੍ਰੇਰਣਾ ਦਿੱਤੀ ।

ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੀ ਚੋਣ ਹੋਈ  

ਡਾ ਪਰਮਿੰਦਰ ਪ੍ਰਧਾਨ, ਪਾਸੀ ਚੇਅਰਮੈਨ ਤੇ ਡਾ ਮਿੱਠੂ ਮੁਹੰਮਦ ਬਣੇ ਸਰਪ੍ਰਸਤ  

 

ਬਰਨਾਲਾ 14 ਜੂਨ (ਡਾਕਟਰ ਸੁਖਵਿੰਦਰ ਸਿੰਘ ਬਾਪਲਾ /ਗੁਰਸੇਵਕ ਸੋਹੀ) ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੀ ਜ਼ਰੂਰੀ ਮੀਟਿੰਗ ਅੱਜ  ਕਲੱਬ ਦੇ ਪ੍ਰਧਾਨ ਡਾ ਮਿੱਠੂ ਮੁਹੰਮਦ  ਦੀ ਪ੍ਰਧਾਨਗੀ ਹੇਠ "ਫਿੱਟ ਲਾਇਫ ਹਰਬਲ ਦਵਾਖਾਨਾ" ਮਹਿਲ ਕਲਾਂ ਵਿਖੇ ਹੋਈ। ਇਸ ਮੀਟਿੰਗ ਵਿਚ ਸਮੂਹ ਕਲੱਬ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।ਜਿਸ ਵਿੱਚ  ਵੱਖ ਵੱਖ ਵਿਸ਼ਿਆਂ ਉਤੇ ਪੱਤਰਕਾਰੀ ਖੇਤਰ ਵਿਚ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ  ।ਇਸ ਉਪਰੰਤ ਕਲੱਬ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ।ਜਿਸ ਵਿੱਚ  ਪ੍ਰੇਮ ਕੁਮਾਰ ਪਾਸੀ ਨੂੰ ਚੇਅਰਮੈਨ ,ਡਾ ਮਿੱਠੂ ਮੁਹੰਮਦ ਸਰਪ੍ਰਸਤ ,ਡਾ ਪਰਮਿੰਦਰ ਸਿੰਘ ਹਮੀਦੀ, ਪ੍ਰਧਾਨ ,ਜਗਜੀਤ ਸਿੰਘ ਕੁਤਬਾ ਨੂੰ ਜਨਰਲ ਸਕੱਤਰ  ,ਗੁਰਸੇਵਕ ਸਿੰਘ ਸਹੋਤਾ ਨੂੰ ਸੀਨੀਅਰ ਮੀਤ ਪ੍ਰਧਾਨ,ਮਨਜੀਤ ਸਿੰਘ ਮਿੱਠੇਵਾਲ ਨੂੰ ਮੀਤ ਪ੍ਰਧਾਨ, ਜਗਜੀਤ ਸਿੰਘ ਮਾਹਲ ਨੂੰ ਖਜਾਨਚੀ ,ਫ਼ਿਰੋਜ਼ ਖ਼ਾਨ ਨੂੰ ਪੀ ਆਰ ਓ ਨਿਰਮਲ ਸਿੰਘ ਪੰਡੋਰੀ ਨੂੰ  ਸਲਾਹਕਾਰ ਅਤੇ  ਭੁਪਿੰਦਰ ਸਿੰਘ ਧਨੇਰ, ਗੁਰਪ੍ਰੀਤ ਸਿੰਘ ਕੁਤਬਾ, ਕੁਲਦੀਪ ਸਿੰਘ ਗੋਹਲ ,ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ, ਸ਼ੇਰ ਸਿੰਘ ਰਵੀ, ਅਜੇ ਟੱਲੇਵਾਲ, ਨਰਿੰਦਰ ਸਿੰਘ ਢੀਂਡਸਾ, ਡਾ ਸੁਖਵਿੰਦਰ ਸਿੰਘ ਬਾਪਲਾ,ਮਿੰਟੂ ਖੁਰਮੀ ਨੂੰ ਮੈਂਬਰ ਚੁਣਿਆ ਗਿਆ। 

ਇਸ ਮੌਕੇ ਸਮੂਹ ਕਲੱਬ ਅਹੁਦੇਦਾਰਾਂ ਨੇ ਡਾ ਪਰਮਿੰਦਰ ਸਿੰਘ ਨੂੰ ਵਧਾਈ ਦਿੱਤੀ।ਇਸ ਮੌਕੇ ਨਵੇਂ ਚੁਣੇ  ਪ੍ਰਧਾਨ ਡਾ ਪਰਮਿੰਦਰ ਸਿੰਘ ਬੰਮਰਾਹ ਨੇ ਕਲੱਬ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਹਿਲਾਂ ਦੀ ਤਰ੍ਹਾਂ ਕਲੱਬ ਦੀਆਂ ਗਤੀਵਿਧੀਆਂ ਨੂੰ ਵੱਡੀ ਪੱਧਰ ਅਤੇ  ਪਰ ਈਮਾਨਦਾਰੀ ਨਾਲ ਚਲਾਉਣਗੇ।

ਸੈਮਸਨ ਸੋਨਾ ਨੇ 7 ਬੈਂਡ ਹਾਸਲ ਕਰਕੇ ਦਿ ਵੀਜ਼ਾ ਪਾਥ  ਸੰਸਥਾ ਦਾ ਨਾਂ ਕੀਤਾ ਰੌਸ਼ਨ  

       

ਜਗਰਾਉਂ (ਅਮਿਤ ਖੰਨਾ )ਦਿ ਵੀਜ਼ਾ ਪਾਥ ਬ੍ਰਾਂਚ ਚ ਆਪਣੀ ਆਈਲੈੱਟਸ ਅਤੇ ਸਟੂਡੈਂਟ ਵੀਜ਼ੇ ਦੀਆਂ ਸੇਵਾਵਾਂ ਨਾਲਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਬਣ ਚੁੱਕੀ ਹੈ   ਸੰਸਥਾ ਵਿਚ ਸਟੂਡੈਂਟ ਵੀਜ਼ੇ ਦੇ ਨਾਲ ਨਾਲ ਵਿਜ਼ਿਟਰ   ਵੀਜ਼ਾ ਅਤੇ ਓਪਨ ਵਰਕ ਪਰਮਿਟ ਦੀਆਂ ਸੇਵਾਵਾਂ  ਦਿੱਤੀਆਂ ਜਾਂਦੀਆਂ ਹਨ ਦਿ ਵੀਜ਼ਾ ਪਾਥ  ਦੇ ਵਿਦਿਆਰਥੀਆਂ ਚ  ਸੈਮਸਨ ਸੋਨਾ   ਵਾਸੀ ਜਗਰਾਉਂ ਨੇ ਆਈਲੈਟਸ ਵਿਚੋਂ 7 ਬੈਂਡ ਪ੍ਰਾਪਤ ਕੀਤੇ ਹਨ  ਸੰਸਥਾ ਚ ਕਮਜ਼ੋਰ ਵਿਦਿਆਰਥੀਆਂ ਦੀ ਸਪੈਸ਼ਲ ਸੈਮੀਨਰ ਰੱਖਿਆ ਜਾਂਦਾ ਹੈ ਅਤੇ ਕਵਾਲਿਟੀ ਨੂੰ ਬਰਕਰਾਰ ਰੱਖਦੇ ਹੋਏ ਬੱਚਿਆਂ ਨੂੰ  ਫਰੈਸ਼ ਐਂਡ   ਆਊਟ ਦਿੱਤੇ ਜਾਂਦੇ ਹਨ ਜੋ ਵਿਦਿਆਰਥੀਆਂ ਨੂੰ ਚੰਗੇ ਬੈਂਡ ਹਾਸਲ ਕਰਨ ਲਈ ਮਦਦਗਾਰ ਸਾਬਿਤ ਹੁੰਦੇ ਹਨ ਇਸ ਮੌਕੇ ਵੀਜ਼ਾ ਪਾਥ ਦੇ ਐਮਡੀ ਮਨਿੰਦਰਪਾਲ ਸਿੰਘ ਨੇ ਸਟਾਫ ਦੀ ਹੌਸਲਾ ਅਫਜਾਈ ਕੀਤੀ ਅਤੇ ਸੈਮਸਨ ਸੋਨਾ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ

ਖੰਨਾ ਵਿੱਚ ਸ਼ਿਵ ਸੈਨਾ ਨੇ ਭਵਾਨੀ ਸੈਨਾ ਦਾ ਕੀਤਾ ਗਠਨ :   ਹਰਪ੍ਰੀਤ ਕੌਰ 

ਖੰਨਾ (ਡਾਕਟਰ ਸੁਖਵਿੰਦਰ ਬਾਪਲਾ/ਗੁਰਸੇਵਕ ਸੋਹੀ) ਅੱਜ ਖੰਨਾ ਵਿੱਚ  ਸਮਾਜ ਸੇਵਿਕਾ ਰਿਤੂ ਦੇ ਘਰ ਵਿਸ਼ੇਸ਼ ਮੀਟਿੰਗ ਹੋਈ  ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਸ੍ਰੀ ਯੋਗਰਾਜ ਸ਼ਰਮਾ ਜੀ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਸਕੱਤਰ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਭਵਾਨੀ ਸੈਨਾ ਦੀ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਨੇ  ਭਵਾਨੀ ਸੈਨਾ  ਨੂੰ ਸਿਰੋਪਾ ਪਵਾ ਕੇ ਪਾਰਟੀ ਵਿਚ ਸ਼ਾਮਲ ਕੀਤਾ ਸਮਾਜ ਸੇਵਿਕਾ ਰਿਤੂ ਨੇ ਮੈਡਮ ਜਸਵਿੰਦਰ ਕੌਰ ਨੂੰ ਵਿਸ਼ਵਾਸ ਦਿੱਤਾ ਕਿ ਜਲਦ ਹੀ ਖੰਨਾ  ਵਿੱਚ ਪਾਰਟੀ ਨੂੰ ਅੱਗੇ ਲੈ ਕੇ ਜਾਵੇਗੀ ਭਵਾਨੀ ਸੈਨਾ ਸ਼ਿਵ ਸੈਨਾ ਦੀ ਰੀੜ ਦੀ ਹੱਡੀ ਹੈ ਸ਼ਿਵ ਸੈਨਾ ਭਵਾਨੀ ਸੈਨਾ  ਨੂੰ ਹੀ ਨਹੀਂ ਯੂਥ ਸੈਨਾ ਨੂੰ ਵੀ ਅੱਗੇ ਲੈਕੇ ਜਾਉਗੀ ਪੰਜਾਬ ਸਕੱਤਰ ਹਰਪ੍ਰੀਤ ਕੌਰ ਨੇ ਕਿਹਾ ਕਿ ਜਲਦ ਹੀ ਆਪਣੀ ਪਾਰਟੀ ਦੀ ਮਜਬੂਤੀ ਕੀਤੀ ਜਾਵੇਗੀ।ਪੰਜਾਬ ਸਕੱਤਰ ਹਰਪ੍ਰੀਤ ਕੌਰ ਨੇ ਕਿਹਾ ਕਿ ਤੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੀ ਪਾਰਟੀ ਵਿਚ ਆਉਣ ਵਾਲੇ ਸਾਰੇ ਮੈਂਬਰਾਂ ਦਾ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ਤੇ ਪਾਰਟੀ ਦੇ ਸਾਰੇ ਮੈਂਬਰ ਇਕ ਪਰਿਵਾਰ ਦੀ ਤਰ੍ਹਾਂ ਇਕ-ਦੂਜੇ ਦੇ ਮੋਢੇ ਨਾਲ ਮੋਢਾ ਲਾਕੇ ਜੋੜ ਕੇ ਕੰਮ ਕਰਾਂਗੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਪਾਰਟੀ ਆਪਣੇ ਪਰਿਵਾਰ ਨੂੰ ਹੋਰ ਮਜ਼ਬੂਤ ਅਤੇ ਕਾਮਯਾਬ ਕਰਾਂਗੇ ਅੱਜ ਖੰਨਾ ਵਿੱਚ  ਸਮਾਜ ਸੇਵਿਕਾ ਰਿਤੂ ਦੇ ਘਰ ਵਿਸ਼ੇਸ਼ ਮੀਟਿੰਗ ਹੋਈ  ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਸ੍ਰੀ ਯੋਗਰਾਜ ਸ਼ਰਮਾ ਜੀ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਸਕੱਤਰ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਭਵਾਨੀ ਸੈਨਾ ਦੀ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਨੇ  ਭਵਾਨੀ ਸੈਨਾ  ਨੂੰ ਸਿਰੋਪਾ ਪਵਾ ਕੇ ਪਾਰਟੀ ਵਿਚ ਸ਼ਾਮਲ ਕੀਤਾ ਸਮਾਜ ਸੇਵਿਕਾ ਰਿਤੂ ਨੇ ਮੈਡਮ ਜਸਵਿੰਦਰ ਕੌਰ ਨੂੰ ਵਿਸ਼ਵਾਸ ਦਿੱਤਾ ਕਿ ਜਲਦ ਹੀ ਖੰਨਾ  ਵਿੱਚ ਪਾਰਟੀ ਨੂੰ ਅੱਗੇ ਲੈ ਕੇ ਜਾਵੇਗੀ ਭਵਾਨੀ ਸੈਨਾ ਸ਼ਿਵ ਸੈਨਾ ਦੀ ਰੀੜ ਦੀ ਹੱਡੀ ਹੈ ਸ਼ਿਵ ਸੈਨਾ ਭਵਾਨੀ ਸੈਨਾ  ਨੂੰ ਹੀ ਨਹੀਂ ਯੂਥ ਸੈਨਾ ਨੂੰ ਵੀ ਅੱਗੇ ਲੈਕੇ ਜਾਉਗੀ ਪੰਜਾਬ ਸਕੱਤਰ ਹਰਪ੍ਰੀਤ ਕੌਰ ਨੇ ਕਿਹਾ ਕਿ ਜਲਦ ਹੀ ਆਪਣੀ ਪਾਰਟੀ ਦੀ ਮਜਬੂਤੀ ਕੀਤੀ ਜਾਵੇਗੀ।ਪੰਜਾਬ ਸਕੱਤਰ ਹਰਪ੍ਰੀਤ ਕੌਰ ਨੇ ਕਿਹਾ ਕਿ ਤੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੀ ਪਾਰਟੀ ਵਿਚ ਆਉਣ ਵਾਲੇ ਸਾਰੇ ਮੈਂਬਰਾਂ ਦਾ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ਤੇ ਪਾਰਟੀ ਦੇ ਸਾਰੇ ਮੈਂਬਰ ਇਕ ਪਰਿਵਾਰ ਦੀ ਤਰ੍ਹਾਂ ਇਕ-ਦੂਜੇ ਦੇ ਮੋਢੇ ਨਾਲ ਮੋਢਾ ਲਾਕੇ ਜੋੜ ਕੇ ਕੰਮ ਕਰਾਂਗੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਪਾਰਟੀ ਆਪਣੇ ਪਰਿਵਾਰ ਨੂੰ ਹੋਰ ਮਜ਼ਬੂਤ ਅਤੇ ਕਾਮਯਾਬ ਕਰਾਂਗੇ

ਸ਼ਹਿਰ ਲੁਧਿਆਣਾ ਤੋਂ ਰੋਜ਼ਾਨਾ ਜਾਇਆ ਕਰਨਗੀਆਂ ਨਵੀਂ ਦਿੱਲੀ ਹਵਾਈ ਅੱਡੇ ਤੱਕ ਸੁਪਰ ਲਗਜ਼ਰੀ ਬੱਸਾਂ

 ਸਿਰਫ 990 ਰੁਪਏ ਵਿੱਚ ਸੰਭਵ ਹੋਵੇਗਾ ਆਰਾਮਦਾਇਕ ਸਫ਼ਰ
ਸਨਅਤੀ ਅਤੇ ਪਰਵਾਸੀ ਲੋਕਾਂ ਦੀ ਬਹੁਤਾਤ ਵਾਲੇ ਜ਼ਿਲ੍ਹਾ ਲੁਧਿਆਣਾ ਨੂੰ ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ
ਲੁਧਿਆਣਾ, 10 ਜੂਨ (ਰਣਜੀਤ ਸਿੱਧਵਾਂ)  : ਸੂਬੇ ਵਿੱਚ ਟਰਾਂਸਪੋਰਟ ਮਾਫ਼ੀਆ ਦੀ ਕਬਰ ਪੁੱਟਦਿਆਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਪੰਜਾਬ ਤੋਂ 15 ਜੂਨ ਨੂੰ ਨਵੀਂ ਦਿੱਲੀ ਹਵਾਈ ਅੱਡੇ ਤੱਕ ਸੁਪਰ ਲਗਜ਼ਰੀ ਵੋਲਵੋ ਬੱਸਾਂ ਸ਼ੁਰੂ ਹੋਣਗੀਆਂ। ਮੁੱਖ ਮੰਤਰੀ ਦੇ ਇਸ ਐਲਾਨ ਦਾ ਜ਼ਿਲ੍ਹਾ ਲੁਧਿਆਣਾ ਵਾਸੀਆਂ ਨੂੰ ਬਹੁਤ ਲਾਭ ਹੋਵੇਗਾ।  ਇਹ ਜਾਣਕਾਰੀ ਦਿੰਦਿਆਂ ਪੰਜਾਬ ਰੋਡਵੇਜ਼ ਲੁਧਿਆਣਾ ਡੀਪੂ ਦੇ ਜਨਰਲ ਮੈਨੇਜਰ ਸ਼੍ਰੀ ਨਵਰਾਜ ਬਾਤਿਸ਼ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਬਾਕੀ ਜ਼ਿਲ੍ਹਿਆਂ ਨਾਲੋਂ ਵਧੇਰੇ ਐਨ ਆਰ ਆਈ ਪਰਿਵਾਰ, ਸਨਅਤੀ ਪਰਿਵਾਰ ਰਹਿੰਦੇ ਹਨ, ਜੌ ਕਿ ਅਕਸਰ ਦਿੱਲੀ ਤੋਂ ਹਵਾਈ ਸਫ਼ਰ ਲਈ ਜ਼ਿਲ੍ਹਾ ਲੁਧਿਆਣਾ ਤੋਂ ਜਾਂਦੇ ਹਨ। ਜਿਸ ਕਾਰਨ ਜ਼ਿਲ੍ਹਾ ਲੁਧਿਆਣਾ ਨੂੰ ਇਸ ਦਾ ਬਹੁਤ ਲਾਭ ਮਿਲੇਗਾ। ਉਹਨਾਂ ਕਿਹਾ ਕਿ ਸ਼ਹਿਰ ਲੁਧਿਆਣਾ ਤੋਂ ਰੋਜ਼ਾਨਾ ਦੋ ਲਗਜ਼ਰੀ ਬੱਸਾਂ ਦਿੱਲੀ ਹਵਾਈ ਅੱਡੇ ਲਈ ਚਲਾਈਆਂ ਜਾਣਗੀਆਂ। ਇਸ ਲਈ ਟਰਾਂਸਪੋਰਟ ਵਿਭਾਗ ਨੂੰ ਪਰਮਿਟ ਜਾਰੀ ਕਰਨ ਲਈ ਲਿਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜਲੰਧਰ, ਅੰਮ੍ਰਿਤਸਰ,  ਕਪੂਰਥਲਾ ਅਤੇ ਹੋਰ ਜ਼ਿਲ੍ਹਿਆਂ ਤੋਂ ਚੱਲਣ ਵਾਲੀਆਂ ਬੱਸਾਂ ਵੀ ਲੁਧਿਆਣਾ ਬਾਈਪਾਸ ਹੋ ਕੇ ਜਾਇਆ ਕਰਨਗੀਆਂ। ਸਿਰਫ਼ 990 ਰੁਪਏ ਵਿੱਚ ਆਰਾਮਦਾਇਕ ਸਫ਼ਰ ਸੰਭਵ ਹੋਵੇਗਾ। ਉਹਨਾਂ ਕਿਹਾ ਕਿ ਇਹ ਬੱਸਾਂ ਰੋਜ਼ਾਨਾ ਲੁਧਿਆਣਾ ਦੇ ਮੁੱਖ ਬੱਸ ਸਟੈਂਡ ਤੋਂ ਸਵੇਰੇ 9 ਵਜੇ ਅਤੇ ਸ਼ਾਮ 6:20 ਵਜੇ ਚੱਲਿਆ ਕਰਨਗੀਆਂ ਅਤੇ 8 ਘੰਟਿਆਂ ਵਿੱਚ ਦਿੱਲੀ ਹਵਾਈ ਅੱਡੇ ਪਹੁੰਚਿਆ ਕਰਨਗੀਆਂ। ਉਸ ਉਪਰੰਤ ਰਾਤ ਅਤੇ ਸਵੇਰ ਨੂੰ ਫਲਾਇਟਾਂ ਦੀ ਉਡੀਕ ਕਰਕੇ ਵਾਪਿਸ ਲੁਧਿਆਣਾ ਲਈ ਚੱਲਿਆ ਕਰਨਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਸਾਂ ਦੀ ਬੁਕਿੰਗ ਪੰਜਾਬ ਰੋਡਵੇਜ਼ ਅਤੇ ਪਨਬੱਸ ਦੀਆਂ ਵੈੱਬਸਾਈਟਾਂ ਤੋਂ ਬਹੁਤ ਸੌਖੇ ਢੰਗ ਨਾਲ ਕੀਤੀ ਜਾ ਸਕਦੀ ਹੈ। ਇਨ੍ਹਾਂ ਬੱਸਾਂ ਦੇ ਆਉਣ-ਜਾਣ ਦਾ ਸਮਾਂ ਸਾਰਣੀ ਵੀ ਵੈੱਬਸਾਈਟਾਂ ਤੇ ਉਪਲਬਧ ਹੋਵੇਗਾ।
ਉਹਨਾਂ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਦੇ ਐਲਾਨ ਮੁਤਾਬਿਕ ਬੱਸ ਵਿਚ ਵੱਧ ਤੋਂ ਵੱਧ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ। ਕਿਰਾਇਆ ਵੀ ਨਿੱਜੀ ਬੱਸਾਂ ਤੋਂ ਅੱਧਾ ਲੱਗੇਗਾ। ਦੱਸਣਯੋਗ ਹੈ ਕਿ ਵੋਲਵੋ ਬੱਸ ਸੇਵਾ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਸਾਨੂੰ ਲੋਕਾਂ ਨੇ ਮਾਫ਼ੀਆ ਦੇ ਖ਼ਾਤਮੇ ਲਈ ਸੂਬੇ ਵਿੱਚ ਸੇਵਾ ਕਰਨ ਲਈ ਫਤਵਾ ਦਿੱਤਾ ਹੈ। ਉਹਨਾਂ ਕਿਹਾ ਕਿ ਹੁਣ ਟਰਾਂਸਪੋਰਟ ਮਾਫ਼ੀਆ ਬੀਤੇ ਦੀ ਗੱਲ ਬਣ ਜਾਵੇਗਾ।”
ਮੁੱਖ ਮੰਤਰੀ ਨੇ ਝੋਰਾ ਪ੍ਰਗਟਾਇਆ ਕਿ ਦਹਾਕਿਆਂ ਤੋਂ ਸਿਰਫ਼ ਪ੍ਰਾਈਵੇਟ ਟਰਾਂਸਪੋਰਟ ਮਾਫ਼ੀਆ ਹੀ ਇਸ ਰੂਟ ਉਤੇ ਬੱਸਾਂ ਚਲਾ ਰਿਹਾ ਸੀ ਅਤੇ ਆਪਣੀ ਮਨਮਰਜ਼ੀ ਨਾਲ ਕਿਰਾਇਆ ਵਸੂਲ ਕੇ ਲੋਕਾਂ ਨੂੰ ਲੁੱਟ ਰਿਹਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਇਸ ਕਾਰੋਬਾਰ ਉਤੇ ਇਜਾਰੇਦਾਰੀ ਕਾਇਮ ਕਰ ਲਈ ਸੀ ਅਤੇ ਲੋਕਾਂ ਦਾ ਸ਼ੋਸ਼ਣ ਕਰ ਰਹੇ ਸਨ। ਇਹ ਵੀ ਦੱਸਣਯੋਗ ਹੈ ਕਿ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਵੱਡੀ ਗਿਣਤੀ ਪਰਵਾਸੀ ਭਾਰਤੀ ਹਮੇਸ਼ਾ ਇਹ ਸ਼ਿਕਾਇਤ ਕਰਦੇ ਸਨ ਕਿ ਕਿਉਂ ਸਿਰਫ਼ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਹੀ ਇਸ ਰੂਟ ਉਤੇ ਬੱਸਾਂ ਚਲਾਉਣ ਦਾ ਹੱਕ ਹੈ ਅਤੇ ਕਿਉਂ ਪੰਜਾਬ ਸਰਕਾਰ ਇਨ੍ਹਾਂ ਰੂਟਾਂ ਉਤੇ ਬੱਸਾਂ ਨਹੀਂ ਚਲਾ ਰਹੀ।​

ਬਾਗਬਾਨੀ ਵਿਭਾਗ ਵੱਲੋਂ ਜਿਮੀਦਾਰਾਂ ਦੀ ਆਮਦਨ ਵਧਾਉਣ ਲਈ ਕੀਤੇ ਜਾ ਰਹੇ ਨਿਵੇਕਲੇ ਉਪਰਾਲੇ -

ਕ੍ਰਿਸ਼ੀ ਵਿਕਾਸ ਯੋਜਨਾ ਅਧੀਨ 'ਆਨ ਫਾਰਮ ਕੋਲਡ ਰੂਮ' ਬਣਾਉਣ 'ਤੇ 1.50 ਲੱਖ ਰੁਪਏ ਦੀ ਸਬਸਿਡੀ ਦਾ ਉਪਬੰਧ ਹੈ - ਡਾ. ਬਲਕਾਰ ਸਿੰਘ

ਲੁਧਿਆਣਾ, 10 ਜੂਨ (ਰਣਜੀਤ ਸਿੱਧਵਾਂ) : ਉਪ ਡਾਇਰੈਕਟਰ ਬਾਗਬਾਨੀ ਲੁਧਿਆਣਾ ਡਾ. ਬਲਕਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਵਿਭਾਗ ਵੱਲੋਂ ਫਸਲਾਂ ਦੀ ਤੁੜਾਈ ਉਪਰੰਤ ਸਾਂਭ- ਸੰਭਾਲ ਲਈ ਖਾਸ ਤੌਰ 'ਤੇ ਛੋਟੇ ਅਤੇ ਸੀਮਾਂਤ ਜਿਮੀਦਾਰਾਂ ਲਈ ਉਨ੍ਹਾਂ ਦੇ ਖੇਤਾਂ ਵਿੱਚ ਹੀ ਛੋਟੇ ਕੋਲਡ ਰੂਮ (ਆਨ ਫਾਰਮ ਕੋਲਡ ਰੂਮ) ਸਕੀਮ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਧੀਨ ਪਾਸ ਕਰਵਾਈ ਗਈ ਹੈ। ਡਾ.ਬਲਕਾਰ ਸਿੰਘ ਨੇ ਅੱਗੇ ਦੱਸਿਆ ਕਿ ਇਸ ਕੋਲਡ ਰੂਮ ਜਿਸ ਦੀ ਸਮਰੱਥਾ ਲਗਭਗ 3 ਮੀ.ਟਨ ਹੈ, ਵਿੱਚ ਲਗਭਗ ਸਾਰੀਆਂ ਹੀ ਬਾਗਬਾਨੀ ਫਸਲਾਂ ਵੱਖ-ਵੱਖ ਤਾਮਪਾਨ ਅਤੇ ਨਮੀ 'ਤੇ ਸਟੋਰ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਕੋਲਡ ਰੂਮਾਂ ਦੀ ਸਹਾਇਤਾ ਨਾਲ ਕਿਸਾਨ ਆਪਣੀਆਂ ਫਸਲਾਂ ਨੂੰ ਤੁੜਾਈ ਉਪਰੰਤ ਲੋੜ ਅਨੁਸਾਰ ਮੰਡੀਕਰਨ ਲਈ ਲੈ ਕੇ ਜਾ ਸਕਦਾ ਹੈ, ਜਿਸ ਕਰਕੇ ਮਾਰਕੀਟ ਵਿੱਚ ਕਿਸਾਨ ਆਪਣੀ ਫਸਲ ਦਾ ਚੰਗਾ ਮੁੱਲ ਪਾ ਸਕਦਾ ਹੈ ਅਤੇ ਆਪਣੀ ਆਮਦਨ ਵਿੱਚ ਵਾਧਾ ਵੀ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਆਨ ਫਾਰਮ ਕੋਲਡ ਰੂਮ ਬਣਾਉਣ 'ਤੇ 1.50 ਲੱਖ ਰੁਪਏ ਦੀ ਸਬਸਿਡੀ ਦਾ ਉਪਬੰਧ ਹੈ। ਉਨ੍ਹਾਂ ਸਮੂਹ ਜਿਮੀਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਕੀਮ ਦਾ ਲਾਭ ਲੈਣ ਲਈ ਆਪਣੇ ਬਲਾਕ/ਜ਼ਿਲ੍ਹਾ ਅਧਿਕਾਰੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਬਾਗਬਾਨੀ ਵਿਭਾਗ, ਪੰਜਾਬ ਸੂਬੇ ਵਿੱਚ ਕਿਸਾਨਾਂ ਨੂੰ ਰਵਾਇਤੀ ਫਸਲਾਂ ਦੇ ਬਦਲ ਵਜੋਂ ਬਾਗਬਾਨੀ ਫਸਲਾਂ ਜਿਵੇਂ ਕਿ ਫਲ, ਸਬਜ਼ੀਆਂ ਤੇ ਫੁੱਲਾਂ ਆਦਿ ਦੀ ਕਾਸ਼ਤ ਨੂੰ ਵਧਾਉਣ ਲਈ ਜਿਮੀਦਾਰਾਂ ਦੀ ਭਲਾਈ ਵਾਸਤੇ ਕਈ ਸਕੀਮਾਂ ਲਾਗੂ ਕਰਕੇ ਉਤਸ਼ਾਹਿਤ ਕਰਦਾ ਆ ਰਿਹਾ ਹੈ ਤਾਂ ਕਿ ਰਾਜ ਵਿੱਚ ਖੇਤੀ ਵਿਭਿੰਨਤਾ ਅਧੀਨ ਨਾ ਸਿਰਫ਼ ਕਿਸਾਨਾਂ ਦੀ ਆਮਦਨ ਵਧਾਈ ਜਾਵੇ, ਸਗੋਂ ਰਾਜ ਦੇ ਕੁਦਰਤੀ ਸੋਮਿਆਂ ਜਿਵੇਂ ਕਿ ਮਿੱਟੀ, ਪਾਣੀ ਆਦਿ ਦੀ ਸੰਭਾਲ ਵੀ ਕੀਤੀ ਜਾ ਸਕੇ।

ਦਿ ਵੀਜ਼ਾ ਪਾਥ ਬਣਿਆ ਆਈਲੈਟਸ ਲਈ ਖਿੱਚ ਦਾ ਕੇਂਦਰ  

ਜਗਰਾਉ 10 ਜੂਨ (ਅਮਿਤਖੰਨਾ)ਦਿ ਵੀਜ਼ਾ ਪਾਥ ਆਈਲੈੱਟਸ ਤੇ ਇਮੀਗ੍ਰੇਸ਼ਨ ਸੈਂਟਰ ਚ ਦਾਖ਼ਲਾ ਲੈਣ ਲਈ ਵਿਦਿਆਰਥੀਆਂ ਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ  ਹੁਸ਼ਿਆਰ ਵਿਦਿਆਰਥੀਆਂ ਦੀ ਬਿਹਤਰੀ ਲਈ ਸੈਂਟਰ ਦੇ ਐਮ ਡੀ ਮਨਿੰਦਰਪਾਲ ਸਿੰਘ ਗਿੱਲ ਨੇ ਦੱਸਿਆ ਕਿ 7 ਬੈਂਡ ਲੈਣ ਵਾਲੇ ਬੱਚੇ ਨੂੰ ਲੈਪਟੌਪ ਅਤੇ 8ਬੈਂਡ ਲੈਣ ਵਾਲੇ ਬੱਚੇ ਨੂੰ ਆਈ ਫੋਨ 13 ਦਿੱਤਾ ਜਾਵੇਗਾ  ਐਮ ਡੀ ਮਨਿੰਦਰਪਾਲ ਗਿੱਲ ਨੇ ਦੱਸਿਆ ਕਿ ਵਧੀਆ ਬੈਂਡ ਲੈਣ ਵਾਲੇ ਬੱਚਿਆਂ ਨੂੰ ਹੋਰ ਵੀ ਆਕਰਸ਼ਕ ਪ੍ਰਾਈਜ਼ ਦਿੱਤੇ ਜਾਣਗੇ ਉਨ੍ਹਾਂ ਦੱਸਿਆ ਕਿ ਵਧੀਆ ਬੈਂਡ ਹਾਸਲ ਕਰਨ ਲਈ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਵਧੀਆ ਸਟਾਫ਼ ਮੁਹੱਈਆ ਕਰਵਾਇਆ ਜਾਂਦਾ ਹੈ   ਇਸ ਕਰਕੇ ਦਿ ਵੀਜ਼ਾ ਪਾਥ ਆਈਲੈੱਟਸ ਤੇ ਇਮੀਗ੍ਰੇਸ਼ਨ ਸੈਂਟਰ ਜਗਰਾਉਂ ਇਲਾਕੇ ਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ-

 

ਦਿਹਾਤੀ ਪੁਲਿਸ ਨੇ 1 ਕਿੱਲੋ 250 ਗ੍ਰਾਮ ਅਫੀਮ ਸਣੇ ਦੋਸ਼ੀ ਕੀਤਾ ਕਾਬੂ

ਦਿਹਾਤੀ ਪੁਲਿਸ ਨੇ 1 ਕਿੱਲੋ 250 ਗ੍ਰਾਮ ਅਫੀਮ ਸਣੇ ਦੋਸ਼ੀ ਕੀਤਾ ਕਾਬੂ


ਜਗਰਾਓਂ 9 ਜੂਨ (ਅਮਿਤ ਖੰਨਾ  )ਦੀਪਕ ਹਿਲੋਰੀ IPS/ਐਸ.ਐਸ.ਪੀ. ਲੁਧਿਆਣਾ (ਦਿਹਾਤੀ) ਜੀ ਦੇ ਹੁਕਮਾਂ ਨਾਲਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ ਮਾੜੇ ਅਨਸਰਾਂ ਵਿਰੁੱਧ ਸਖਤ ਕਾਰਵਾਈ ਹਿੱਤ ਚਲਾਈਗਈ ਮੁਹਿੰਮ ਨੂੰ ਉਦੋਂ ਸਫਲਤਾ ਮਿਲੀ, ਜਦੋਂ  ਪ੍ਰਿਥੀਪਾਲ ਸਿੰਘ PPS ਐਸ.ਪੀ.(ਡੀ) ਜਗਰਾਂਉ ਦੀਆਂ ਹਦਾਇਤਾਂ ਅਨੁਸਾਰ  ਅਨਿਲ ਕੁਮਾਰ ਭਨੋਟ PPS ਡੀ.ਐਸ.ਪੀ.(ਡੀ) ਜਗਰਾਂਉ ਦੀ ਨਿਗਰਾਨੀ ਹੇਠ ਇੰਸਪੈਕਟਰ ਦਲਬੀਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਜਗਰਾਉਂ ਜਿਲਾ ਲੁਧਿਆਣਾ (ਦਿਹਾਤੀ) ਦੀ ਪੁਲੀਸ ਪਾਰਟੀ ਦੇ ਏ.ਐਸ.ਆਈ. ਰਣਧੀਰ ਸਿੰਘ ਜੋ ਸਮੇਤ ਪੁਲੀਸ ਪਾਰਟੀ ਦੇ ਇਲਾਕਾ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬੱਸ ਅੱਡਾ ਪਿੰਡ ਬੱਸੀਆਂ ਮੌਜੂਦ ਸੀ। ਪਾਸ ਮੁਖਬਰੀ ਹੋਈ ਕਿ ਗੁਰਤੇਜ ਸਿੰਘ ਉਰਫ ਤੇਜੀ ਪੁੱਤਰ ਬਲਜੀਤ ਸਿੰਘ ਵਾਸੀ ਵਾਰਡ ਨੰਬਰ 03, ਕੁੱਲਾ ਪੱਤੀ ਰਾਏਕੋਟ ਅੱਜ ਐਕਟਿਵਾ ਪਰ ਸਵਾਰ ਹੋ ਕੇ ਅਫੀਮ ਵੇਚਣ ਲਈ ਮਲੇਰਕੋਟਲਾ ਤੋਂ ਲੋਹਟਬੱਦੀ ਵਿੱਚ ਦੀ ਹੁੰਦਾ ਹੋਇਆ ਰਾਏਕੋਟ ਵੱਲ ਨੂੰ ਆ ਰਿਹਾ ਹੈ ਜਿਸਤੇ ਏ.ਐਸ.ਆਈ. ਰਣਧੀਰ ਸਿੰਘ ਨੇ ਗੁਰਤੇਜ ਸਿੰਘ ਉਰਫ ਤੇਜੀ ਖਿਲਾਫ ਮੁੱਕਦਮਾਂ ਨੰ 45 ਮਿਤੀ 08.06.2022 ਅ/ਧਾ 18,25/61/85 NDPS ਐਕਟ ਥਾਣਾ ਸਦਰ ਰਾਏਕੋਟ ਦਰਜ ਰਜਿਸਟਰ ਕਰਾਇਆ। ਜਾਬਤੇ ਅਨੁਸਾਰ ਮੁਕੱਦਮਾ ਦੀ ਤਫਤੀਸ਼ ਦੌਰਾਨ ਐਸ.ਆਈ.ਕਰਮਜੀਤ ਸਿੰਘ ਨੇ ਸਮੇਤ ਪੁਲੀਸ ਪਾਰਟੀ ਦੇ ਦੌਰਾਨੇ ਨਾਕਾਬੰਦੀ ਗੁਰਤੇਜ ਸਿੰਘ ਉਰਫ ਤੇਜੀ ਉਕਤ ਨੂੰ ਸਮੇਤ ਐਕਟਿਵਾ ਸਕੂਟੀ ਦੇ ਕਾਬੂ ਕਰਕੇ ਇਸਦੇ ਕਬਜਾ ਵਿੱਚੋਂ 1 ਕਿੱਲੋ 250 ਗ੍ਰਾਮ ਅਫੀਮ ਬਰਾਮਦ ਕੀਤੀ। ਦੋਸ਼ੀ ਗੁਰਤੇਜ ਸਿੰਘ ਉਰਫ ਤੇਜੀ ਉਕਤ ਕਾਫੀ ਲੰਬੇ ਸਮੇਂ ਤੋਂ ਅਫੀਮ ਦੀ ਸਮੱਗਲਿੰਗ ਕਰਨ ਦਾ ਕੰਮ ਕਰਦਾ ਆ ਰਿਹਾ ਸੀ। ਦੋਸ਼ੀ ਗੁਰਤੇਜ ਸਿੰਘ ਉਰਫ ਤੇਜੀ ਉਕਤ ਪਰ ਪਹਿਲਾਂ ਵੀ ਮੁਕੱਦਮਾ ਨੰਬਰ 144 ਮਿਤੀ 27.09.2021 ਜੁਰਮ 18,25/61/85 NDPS Act ਥਾਣਾ ਸਦਰ ਜਗਰਾਂਉ ਦਰਜ ਹੈ। ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁਛਗਿਛ ਕੀਤੀ ਜਾਵੇਗੀ।

ਲੋਕ ਸੇਵਾ ਸੁਸਾਇਟੀ ਨੇ ਕੁਸ਼ਟ ਆਸ਼ਰਮ ਵਿਖੇ ਸ਼ੈੱਡ ਪਾਇਆ 

ਲੋਕ ਸੇਵਾ ਸੁਸਾਇਟੀ ਨੇ ਕੁਸ਼ਟ ਆਸ਼ਰਮ ਵਿਖੇ ਸ਼ੈੱਡ ਪਾਇਆ


ਲੋਕ ਸੇਵਾ ਸੁਸਾਇਟੀ ਦਾ ਮਿਸ਼ਨ !ਅਰੋੜਾ /ਜੈਨ /ਭੰਡਾਰੀ
ਜਗਰਾਉ 9 ਜੂਨ (ਅਮਿਤਖੰਨਾ) ਜਗਰਾਉਂ  ਮਨੁੱਖਤਾ ਦੀ ਸੇਵਾ ਵਿਚ ਤੱਤਪਰ ਇਲਾਕੇ ਦੀ ਪ੍ਰਸਿੱਧ ਸਮਾਜਿਕ ਸੰਸਥਾ ਆਪਣੇ ਨਾਂ ਨੂੰ ਸਾਰਥਕ ਰੂਪ ਦੇ ਰਹੀ ਲੋਕ ਸੇਵਾ ਸੁਸਾਇਟੀ ਵੱਲੋਂ  ਸਮਾਜਕ ਕਾਰਜਾਂ ਦੀ ਲਡ਼ੀ ਨੂੰ ਜਾਰੀ ਰੱਖਦਿਆਂ ਲੋਕ ਸੇਵਾ ਸੁਸਾਇਟੀ ਦੇ ਸਦਾਬਹਾਰ ਚੇਅਰਮੈਨ ਗੁਲਸ਼ਨ ਅਰੋੜਾ ਦੀ ਯੋਗ ਅਗਵਾਈ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਦੀ ਪ੍ਰਧਾਨਗੀ ਹੇਠ  ਸੈਕਟਰੀ ਕੁਲਭੂਸ਼ਨ ਗੁਪਤਾ ਖਜ਼ਾਨਚੀ ਮਨੋਹਰ ਸਿੰਘ ਟੱਕਰ ਅਤੇ ਸਰਪ੍ਰਸਤ ਰਜਿੰਦਰ ਜੈਨ ਦੀ  ਦੇ ਸਾਂਝੇ ਉੱਦਮ ਸਦਕਾ ਸ਼ਹਿਰ ਦੇ ਕੁਸ਼ਟ ਆਸ਼ਰਮ ਨੂੰ 6 ਫੁੱਟ ਚੌੜਾ ਤੇ 170 ਫੁੱਟ ਲੰਬਾ ਸ਼ੈੱਡ ਪਾ ਕੇ ਦਿੱਤਾ ਗਿਆ  ਤੇ ਇਸ ਕਾਰਜ ਨੂੰ ਸੁਸ਼ੀਲ ਜੈਨ ਸਪੁੱਤਰ ਸਵਰਗੀ ਦਿਆ ਚੰਦ ਜੈਨ (ਸੁਤੰਤਰਤਾ ਸੈਨਾਨੀ ) ਦੀ ਦੂਜੀ ਬਰਸੀ ਨੂੰ ਸਮਰਪਿਤ ਕੀਤਾ ਗਿਆ  ।ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋਡ਼ਾ ਤੇ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਭੰਡਾਰੀ ਨੇ ਆਖਿਆ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ  ਤੇ ਲੋਕ ਸੇਵਾ ਸੋਸਾਇਟੀ ਲੋਕ ਭਲਾਈ ਦੇ ਕਾਰਜਾਂ ਵਾਸਤੇ ਜੀਅ ਜਾਨ ਨਾਲ ਜੁਟੀ ਹੋਈ ਹੈ ਇਸ ਤੋਂ ਪਹਿਲਾਂ ਵੀ ਸੁਸਾਇਟੀ ਵੱਲੋਂ  ਕੁਸ਼ਟ ਆਸ਼ਰਮ ਵਿਖੇ ਲੋੜੀਂਦੀਆਂ ਲੋੜਾਂ ਨੂੰ ਸਮੇਂ ਸਮੇਂ ਸਿਰ ਪੂਰਾ ਕੀਤਾ ਗਿਆ ਹੈ ਉਨ੍ਹਾਂ ਆਖਿਆ ਕਿ ਲੋਕ ਸੇਵਾ ਸੋਸਾਇਟੀ ਦਾ ਇੱਕੋ ਇੱਕ ਮਿਸ਼ਨ ਲੋਕ ਸੇਵਾ ਕਰਨਾ  ਹੈ ਤੇ ਸੁਸਾਇਟੀ ਆਪਣੇ ਇਸ ਮਿਸ਼ਨ ਵਿਚ ਲਗਾਤਾਰ ਕਾਰਜ ਕਰਦੀ ਆ ਰਹੀ ਹੈ ਤੇ ਕਰਦੀ ਰਹੇਗੀ  ।ਉਨ੍ਹਾਂ ਆਪਣੇ ਸਾਥੀ ਮੈਂਬਰਾਂ ਤੇ ਸਰਪ੍ਰਸਤ ਰਜਿੰਦਰ ਜੈਨ ਦਾ ਵੀ ਧੰਨਵਾਦ ਕੀਤਾ ਜੋ ਲੋਕ ਸੇਵਾ ਦੇ ਪ੍ਰਾਜੈਕਟਾਂ ਨੂੰ ਸਿਰੇ ਚਾੜ੍ਹਨ ਵਾਸਤੇ ਪੂਰਨ ਸਹਿਯੋਗ ਦੇ ਰਹੇ ਹਨ  ।ਇਸ ਮੌਕੇ ਰਾਜੀਵ ਗੁਪਤਾ ,ਲਾਕੇਸ਼ ਟੰਡਨ ਰਜਿੰਦਰ ਜੈਨ ਕਾਕਾ, ਮਨੋਜ ਕੁਮਾਰ ਗਰਗ ,ਕਪਿਲ ਸ਼ਰਮਾ, ਮੁਕੇਸ਼  ਗੁਪਤਾ ਅਨਿਲ ਮਲਹੋਤਰਾ  , ਸੁਖਜਿੰਦਰ ਢਿੱਲੋਂ, ਸੁਨੀਲ ਬਜਾਜ ,ਕੰਵਲ ਕੱਕੜ, ਡਾ ਮਨੀਸ਼ ਜੈਨ(  ਜੈਨ ਲੈਬੋਟਰੀ) ਆਦਿ ਹਾਜ਼ਰ ਸਨ