You are here

ਲੁਧਿਆਣਾ

ਜਗਰਾਓਂ ਦੀ ਨਵੀਂ ਦਾਣਾ ਮੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜਿੱਲਾ ਕਮੇਟੀ ਨੇ ਹੰਗਾਮੀ ਕੀਤਾ  ਦੋਰਾ

ਮੂੰਗੀ ਵੇਚਣ‌ ਆਏ ਕਿਸਾਨਾਂ ਨਾਲ ਸਰਕਾਰ ਦੀਆਂ ਉਲ ਜਲੂਲ ਹਿਦਾਇਤਾਂ ਕਾਰਨ ਆ ਰਹੀਆਂ ਸਮਸਿਆਵਾਂ ਬਾਰੇ ਪੜਤਾਲ ਕੀਤੀ
ਜਗਰਾਉਂ (ਗੁਰਕੀਰਤ ਸਿੰਘ)ਅੱਜ ਜਗਰਾਓਂ ਦੀ ਨਵੀਂ ਦਾਣਾ ਮੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜਿਲਾ ਕਮੇਟੀ ਨੇ ਹੰਗਾਮੀ ਦੋਰਾ ਕੀਤਾ। ਮੂੰਗੀ ਵੇਚਣ‌ ਆਏ ਕਿਸਾਨਾਂ ਨਾਲ ਸਰਕਾਰ ਦੀਆਂ ਉਲ ਜਲੂਲ ਹਿਦਾਇਤਾਂ ਕਾਰਨ ਆ ਰਹੀਆਂ ਸਮਸਿਆਵਾਂ ਬਾਰੇ ਪੜਤਾਲ ਕੀਤੀ। ਕਿਸਾਨ ਆਗੂਆਂ ਨੇ ਮੂੰਗੀ ਦੀ ਫ਼ਸਲ ਸਿਰਫ ਸੁਸਾਇਟੀ ਦੀ ਦੁਕਾਨ ਤੇ ਵੇਚਣ, ਮੂੰਗੀ ਦੀ ਪੈਦਾਵਾਰ ਦੀ ਗਿਰਦਾਵਰੀ ਦਿਖਾਉਣ, ਝੋਨੇ ਦੀ 126 ਕਿਸਮ‌ ਫਸਲ ਬੀਜਣ ਲਈ ਮਜਬੂਰ ਕਰਨ, ਸਿਰਫ ਪੱਚੀ ਕੁਇੰਟਲ ਵੇਚਣ‌ ਦੀ ਪਾਬੰਦੀ ਆਦਿ ਹਿਟਲਰੀ ਹਿਦਾਇਤਾਂ ਦੀ ਸਖ਼ਤ ਨਿੰਦਾ ਕੀਤੀ। ਕਿਸਾਨ ਜਥੇਬੰਦੀ ਨੇ ਇਸ ਧੱਕੇਸਾਹੀ ਖਿਲਾਫ ਮਾਰਕੀਟ ਕਮੇਟੀ ਦਫ਼ਤਰ ਮੂਹਰੇ ਚਲ ਰਹੇ ਆੜਤੀਆਂ ਮਜ਼ਦੂਰਾਂ ਦੇ ਧਰਨੇ ਚ ਸ਼ਮੂਲੀਅਤ ਕਰਦਿਆਂ ਕਿਹਾ ਕਿ ਕਿਸਾਨ ਕਿਸੇ ਵੀ ਤਰਾਂ ਨਾਲ ਇਨਾਂ ਹਿਦਾਇਤਾਂ ਮੁਤਾਬਿਕ ਨਹੀਂ ਚਲਣਗੇ।ਉਨਾਂ ਆੜਤੀਆਂ ਮਜ਼ਦੂਰਾਂ ਦੇ ਚਲ ਰਹੇ ਸੰਘਰਸ਼ ਦੀ ਹਿਮਾਇਤ ਦਾ ਐਲਾਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਇਸ ਗੰਭੀਰ ਮਸਲੇ ਦੇ ਹੱਲ ਲਈ ਪੰਜਾਬ ਸਰਕਾਰ ਤੇ ਦਬਾਅ ਬਨਾਉਣ ਦੀ ਅਪੀਲ ਕੀਤੀ। ਉਨਾਂ ਕਿਹਾ ਜਾ ਤਾਂ ਸਰਕਾਰ ਅਕਲੋਂ‌ ਕੋਰੀ ਹੈ ਤੇ ਜਾਂ ਫਿਰ ਏ ਸੀ ਕਮਰਿਆਂ ਵਿਚ ਬੈਠੀ ਨੋਕਰ ਸ਼ਾਹੀ ਨਿਕੰਮੀ ਹੈ। ਜੇਕਰ ਇਕ ਦੋ ਦਿਨ ਚ ਇਸ ਸਬੰਧੀ ਸਪਸ਼ਟ ਦਿਸ਼ਾ ਨਿਰਦੇਸ਼ ਸਰਕਾਰ ਵਲੋਂ ਜਾਰੀ ਨਾ ਹੋਏ ਤਾਂ‌ ਆਉਦੀਆਂ‌ ਬਾਰਸ਼ਾਂ ਚ ਮੂੰਗੀ ਦੀ ਫ਼ਸਲ ਬਰਬਾਦ ਹੋ ਜਾਵੇਗੀ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਨਾ ਦੀ ਹਾਲਤ‌ ਚ ਕਿਸਾਨਾਂ, ਗੱਲਾ ਮਜ਼ਦੂਰਾਂ , ਆੜਤੀਆਂ ਦੇ ਸਾਂਝੇ ਸੰਘਰਸ਼ ਦੀ ਵਿਓਂਤਬੰਦੀ ਕੀਤੀ ਜਾਵੇਗੀ।‌ਇਸ ਸਬੰਧੀ ਅਜ ਕਿਸਾਨ ਜਥੇਬੰਦੀ ਨੇ ਆੜਤੀਆਂ‌ਦੇ ਦੋਹਾਂ ਧੜਿਆਂ ਤੇ ਗਲਾ ਮਜ਼ਦੂਰਾਂ‌ ਨਾਲ ਵੀ ਮੀਟਿੰਗਾਂ ਕੀਤੀਆਂ।ਇਸ ਸਮੇਂ ਮਹਿੰਦਰ ਸਿੰਘ ਕਮਾਲਪੁਰਾ ਜਿਲਾ ਪ੍ਰਧਾਨ, ਇੰਦਰਜੀਤ ਸਿੰਘ ਧਾਲੀਵਾਲ ਜਿਲਾ ਸਕੱਤਰ, ਜਗਤਾਰ ਸਿੰਘ ਦੇਹੜਕਾ, ਹਰਜੀਤ ਸਿੰਘ ਆਗੂ ਕ਼ ਕਾਲਾ,ਤਾਰਾ ਸਿੰਘ ਅੱਚਰਵਾਲ ਤਿੰਨੇ ਬਲਾਕ ਪ੍ਰਧਾਨ, ਧਰਮ‌ ਸਿੰਘ ਸੂਜਾਪੁਰ, ਕਰਨੈਲ ਸਿੰਘ ਹੇਰਾਂ, ਜਸਵਿੰਦਰ ਸਿੰਘ ਭਮਾਲ, ਬਚਿੱਤਰ ਸਿੰਘ ਜਨੇਤਪੁਰਾ ਆਦਿ ਆਗੂ ਹਾਜ਼ਰ ਸਨ ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲਾ ਕਮੇਟੀ ਦੀ ਮੀਟਿੰਗ ਜ਼ਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਹੋਈ

ਜਗਰਾਉਂ (ਗੁਰਕੀਰਤ ਸਿੰਘ)ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲਾ ਕਮੇਟੀ ਦੀ ਮੀਟਿੰਗ ਜ਼ਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਹਾਜ਼ਰ ਸਾਰੇ ਬਲਾਕ ਪ੍ਰਧਾਨ ਅਤੇ ਸਕੱਤਰ ਹਾਜ਼ਰ ਹੋਏ। ਮੀਟਿੰਗ ਵਿੱਚ ਪੰਜ ਜੂਨ ਨੂੰ ਕਿਸਾਨ ਅੰਦੋਲਨ ਦੋਰਾਨ ਸ਼ਹੀਦ ਹੋਏ ਕਿਸਾਨਾਂ ਦੇ ਆਸ਼ਰਿਤਾਂ ਲਈ ਪੰਜ ਲੱਖ ਰੁਪਏ ਮੁਆਵਜ਼ਾ, ਸਰਕਾਰੀ ਨੋਕਰੀ, ਕਰਜ਼ਾ ਮੁਆਫ਼ੀ ਦੇ ਬਕਾਇਆ ਕੇਸਾਂ‌ ਦਾ ਨਿਪਟਾਰਾ ਕਰਨ ਦੀ ਮੰਗ ਨੂੰ ਲੈ ਕੇ ਹਲਕਾ ਵਿਧਾਇਕ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਮੰਗ ਪੱਤਰ ਦੇਣ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਿਸਾਨ ਅੰਦੋਲਨ ਵਲੋਂ ਰਵਾਇਤੀ ਵੋਟ ਪਾਰਟੀਆਂ ਨੂੰ ਹਾਸ਼ੀਏ ਤੇ ਧੱਕਣ ਕਾਰਨ ਸੱਤਾ ਤੇ ਕਾਬਜ  ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਲੋਕ ਮਸਲਿਆਂ ਦਾ ਕੋਈ ਸਰੋਕਾਰ ਨਹੀਂ ਹੈ। ਢਾਈ ਮਹੀਨੇ ਤੋਂ ਸਿਟੀ ਥਾਣੇ ਮੂਹਰੇ ਧਰਨਾ ਚਲਦਾ ਹੋਣ‌ ਦੇ ਬਾਵਜੂਦ ਅਤੇ ਕਾਤਲ ਪੁਲਸ ਅਧਿਕਾਰੀਆਂ ਖਿਲਾਫ ਪਰਚਾ ਦਰਜ ਹੋਣ‌ ਦੇ ਬਾਵਜੂਦ ਦੋਸ਼ੀਆਂ ਦੀ ਜਾਣਬੁੱਝ ਕੇ ਗ੍ਰਿਫਤਾਰੀ ਨਾ ਹੋਣੀ, ਕਿਸਾਨੀ ਦੀ ਮੂੰਗੀ ਦੀ ਫ਼ਸਲ ਤੇ ਐਮ ਐਸ ਪੀ ਐਲਾਨਣ‌ ਦੇ ਬਾਵਜੂਦ ਬੇਹੁਦਾ ਸ਼ਰਤਾਂ ਮੜ ਕੇ ਕਿਸਾਨਾਂ, ਮਜ਼ਦੂਰਾਂ, ਆੜਤੀਆਂ ਨੂੰ ਖੱਜਲਖੁਆਰ ਕਰਨਾ, ਕਿਸਾਨਾਂ ਨੂੰ ਪਿਛਲੇ ਸਮੇਂ ਚ ਫਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਮਾਲ ਮਹਿਕਮੇ ਦੀ ਕਾਰਵਾਈ ਮੁਕੰਮਲ ਹੋਣ‌ ਦੇ ਬਾਵਜੂਦ ਅਜੇ ਤਕ ਵੀ ਪੀੜਤ ਕਿਸਾਨਾਂ ਨੂੰ ਜਾਰੀ ਨਾ ਕਰਨਾ, ਮੁੱਖ ਮੰਤਰੀ ਦੇ ਘਰ ਅੱਗੇ ਹਰ ਰੋਜ਼ ਚਲ ਰਹੇ ਧਰਨੇ ਅਤੇ ਪੁਲਸ ਵਲੋਂ ਕੀਤੀ ਜਾ ਰਹੀ ਧੱਕਾ ਮੁੱਕੀ ਇਸ ਹਕੂਮਤ ਨੂੰ ਪਹਿਲੀਆਂ‌ ਹਕੂਮਤਾਂ ਨਾਲੋਂ ਕਿਸੇ ਵੀ ਤਰਾਂ ਵਖਰਾਉਂਂਦੀ ਨਹੀਂ ਹੈ। ਉਨਾਂ ਕਿਹਾ ਕਿ  ਰਹਿੰਦੇ ਤਿੰਨ ਸ਼ਹੀਦ ਪਰਿਵਾਰਾਂ ਦੀ ਸਰਕਾਰੀ ਮਦਦ ਦਾ ਮਸਲਾ ਹਲਕਾ ਵਿਧਾਇਕ ਦੇ ਵੀ ਕਈ ਵੇਰ ਧਿਆਨ ਚ ਲਿਆਂਦਾ ਗਿਆ ਹੈ ਪਰ ਇਸ ਅਹਿਮ‌ ਮਸਲੇ ਬਾਰੇ ਵੀ ਹਲਕਾ ਵਿਧਾਇਕ ਦੀ ਚੁੱਪੀ ਅਫਸੋਸ ਨਾਕ ਹੈ। ਉਨਾਂ ਕਿਹਾ ਕਿ ਪੰਜ ਜੂਨ ਦਿਨ ਐਤਵਾਰ ਸਵੇਰੇ 10 ਵਜੇ ਹਲਕਾ ਵਿਧਾਇਕ ਨੂੰ ਮੰਗ ਪੱਤਰ ਦੇਣ ਲਈ ਸਾਰੇ ਪਿੰਡਾਂ ਦੇ ਕਿਸਾਨ ਮਜ਼ਦੂਰ ਬਸ ਸਟੈਂਡ ਜਗਰਾਓਂ ਵਿਖੇ ਇਕੱਤਰ ਹੋ ਕੇ ਵਿਧਾਇਕ ਦੇ ਦਫਤਰ ਜਾਣਗੇ। ਅੱਜ ਦੀ ਮੀਟਿੰਗ ਵਿੱਚ ਹਲਕਾ ਵਿਧਾਇਕ ਨੂੰ ਮੂੰਗੀ ਵੇਚਣ‌ ਸਬੰਧੀ ਜਾਰੀ ਸਖਤ ਹਿਦਾਇਤਾਂ ਖਤਮ‌ ਕਰਨ, ਕਿਸੇ ਵੀ ਆੜਤ ਤੇ ਮੂੰਗੀ ਦੀ ਫ਼ਸਲ ਵੇਚਣ ਦੀ ਖੁੱਲ੍ਹ ਦੇਣ ਅਤੇ ਜਾਰੀ ਐਮ ਐਸ ਪੀ ਦੀ ਗਰੰਟੀ ਲਾਗੂ ਕਰਨ ਦੀ ਮੰਗ , ਫਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਦੇਣ, ਆਵਾਰਾ ਪਸ਼ੂਆਂ ਨੂੰ ਨੱਥ ਪਾਉਣ, ਝੋਨੇ ਦੀ ਬਿਜਾਈ ਹਿਤ ਅਠ ਘੰਟੇ ਬਿਜਲੀ ਸਪਲਾਈ ਯਕੀਨੀ ਬਨਾਉਣ ਸਬੰਧੀ ਵੀ ਮੰਗ ਪੱਤਰ ਸੋਂਪਣ‌ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿਚ ਗਾਇਕ ਕਲਾਕਾਰ ਸਿੱਧੂ ਮੂਸੇ ਵਾਲਾ ਨੂੰ ਕਤਲ ਕਰਨ ਦੀ ਸਖ਼ਤ ਨਿੰਦਾ ਦਾ ਮਤਾ ਪਾਸ ਕੀਤਾ ਗਿਆ। ਮੀਟਿੰਗ ਵਿੱਚ ਸੁਖਵਿੰਦਰ ਸਿੰਘ ਹੰਬੜਾਂ, ਕਮਲਜੀਤ ਹੈਪੀ ਸਹੋਲੀ, ਸਤਬੀਰ ਸਿੰਘ ਬੋਪਾਰਾਏ, ਤਾਰਾ ਸਿੰਘ ਅੱਚਰਵਾਲ, ਧਰਮ ਸਿੰਘ ਸੂਜਾਪੁਰ,ਜਗਤਾਰ ਸਿੰਘ ਦੇਹੜਕਾ, ਹਰਜੀਤ ਸਿੰਘ ਕਾਲਾ ਜਨੇਤਪੁਰਾ, ਬਚਿੱਤਰ ਸਿੰਘ ਜਨੇਤਪੁਰਾ, ਬੇਅੰਤ ਸਿੰਘ ਬਾਣੀਏ ਵਾਲ , ਕਰਨੈਲ ਸਿੰਘ ਹੇਰਾਂ ਆਦਿ ਹਾਜ਼ਰ ਸਨ।

ਸਨਮਤੀ ਵਿਮਲ ਜੈਨ ਸਕੂਲ ਦੀ ਅੱਠਵੀਂ ਕਲਾਸ ਦੀ ਵਿਦਿਆਰਥਣ ਜੈਸਮੀਨ ਖੁਰਾਨਾ ਨੇ ਲੁਧਿਆਣਾ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ

ਜਗਰਾਉ 3 ਜੂਨ (ਅਮਿਤਖੰਨਾ)ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੁਆਰਾ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚੋਂ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਦੀ ਵਿਦਿਆਰਥਣ ਜੈਸਮੀਨ ਖੁਰਾਨਾ ਨੇ 98.83/ਪ੍ਰਸੈਂਟ ਅੰਕ ਹਾਸਲ ਕਰਕੇ ਰਾਜ ਵਿੱਚ ਪੰਜਵਾਂ ਅਤੇ ਲੁਧਿਅਾਣਾ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਲੈ ਕੇ ਸਕੂਲ ਦੀ ਮਿਆਰੀ ਸਿੱਖਿਆ ਦਾ ਇੱਕ ਵਾਰ ਫਿਰ ਸਬੂਤ ਦਿੱਤਾ ਹੈ ਇਸੇ ਲੜੀ ਵਿੱਚ ਅਨਮੋਲਪ੍ਰੀਤ ਕੌਰ ਨੇ 98/ਪਰਸੈਂਟ ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚ ਦਸਵਾਂ ਜੈਸਮੀਨ ਕੌਰ ਨੇ 97.67/ ਪਰਸੈਂਟ ਅੰਕਾਂ ਨਾਲ ਬਾਰ੍ਹਵੀਂ ਅਤੇ ਰੀਆ ਨੇ 97.50/ਪਰਸੈਂਟ ਅੰਕਾਂ ਨਾਲ ਤੇਰਾਂ ਵਾਂ ਸਥਾਨ ਦਰਜ ਕਰਵਾ ਕੇ ਸਫਲਤਾ ਦੇ ਝੰਡੇ ਗੱਡੇ ਸਕੂਲ ਦੇ ਅੱਠਵੀਂ ਜਮਾਤ ਦੇ 113 ਵਿਦਿਆਰਥੀਆਂ ਵਿੱਚੋਂ 53 ਵਿਦਿਆਰਥੀਆਂ ਨੇ 90/ ਪਰਸੈਂਟ ਤੋਂ ਉੱਪਰ ਅਤੇ 51 ਵਿਦਿਆਰਥੀਆਂ ਨੇ 80/ਪਰਸੈਂਟ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਫ਼ਲਤਾ ਹਾਸਲ ਕੀਤੀ  ਸਕੂਲ ਦੇ ਤੇਰਾਂ ਵਿਦਿਆਰਥੀਆਂ ਨੇ ਪਹਿਲੀਆਂ 10 ਪੁਜੀਸ਼ਨਾਂ ਤੇ ਆਪਣਾ ਅਧਿਕਾਰ ਜਮਾਇਆ ਤਨਮੇ ਵਰਮਾ ਨੇ 97.33/ ਪਰਸੈਂਟ ਅੰਕ ਲੈ ਕੇ ਸਕੂਲ ਵਿਚ ਪੰਜਵਾਂ ਗੁਰਲੀਨ ਕੌਰ ਨੇ 97/ ਪ੍ਰਤੀਸ਼ਤ ਅੰਕ ਲੈ ਕੇ ਨਾਲ ਛੇਵਾਂ ਮੁਸਕਾਨ ਅਤੇ ਅਰਸ਼ਦੀਪ ਸਿੰਘ ਨੇ  96.83/ਅੰਕਾਂ ਨਾਲ ਸੱਤਵਾਂ ਪਰੀਆਂ ਅਤੇ ਦੀਦਾਰ ਸਿੰਘ ਨੇ 96.67/ ਅੰਕ ਲੈ ਕੇ ਅੱਠਵਾਂ ਹਰਸਿਮਰਨ ਸਿੰਘ ਅਮਨ ਕੁਮਾਰ ਨੇ 96.33/ ਅੰਕਾਂ ਲੈ ਕੇ ਨੌਵਾਂ ਅਤੇ ਹਰਸ਼ ਨੇ 96.17 ਅੰਕਾਂ ਨਾਲ ਦਸਵਾਂ ਸਥਾਨ ਪ੍ਰਾਪਤ ਕੀਤਾ  ਸਕੂਲ ਦਾ ਸਾਰਾ ਨਤੀਜਾ ਸੌ ਫੀਸਦੀ ਰਿਹਾ ਸਕੂਲ ਦੇ ਪ੍ਰਧਾਨ ਰਮੇਸ਼ ਜੈਨ ਉਪ ਪ੍ਰਧਾਨ ਕਾਂਤਾ ਸਿੰਗਲਾ ਸੈਕਟਰੀ ਮਹਾਂਵੀਰ ਜੈਨ ਡਾਇਰੈਕਟਰ ਮੈਡਮ ਸ਼ਸ਼ੀ ਜੈਨ ਪ੍ਰਿੰਸੀਪਲ ਸੁਪਰੀਆ ਖੁਰਾਨਾ ਨੇ ਹੋਣਹਾਰ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ  ਨਤੀਜਿਆਂ ਦਾ ਸਿਹਰਾ ਪ੍ਰਬੰਧਕ ਕਮੇਟੀ ਦੀ ਯੋਗ ਅਗਵਾਈ ਅਧਿਆਪਕਾਂ ਦੀ ਅਣਥੱਕ ਮਿਹਨਤ ਤੇ ਮਾਪਿਆਂ ਦੇ ਬਹੁਮੁੱਲੇ ਸਹਿਯੋਗ ਦੇ ਵਿਦਿਆਰਥੀਆਂ ਦੀ ਲਗਨ ਨੂੰ ਦਿੱਤਾ

ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਮਹੀਨਾਵਾਰ ਮੀਟਿੰਗ ਹੋਈ

ਜਗਰਾਉ 3 ਜੂਨ (ਅਮਿਤਖੰਨਾ) ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਗੁਰਦੁਆਰਾ ਵਿਸ਼ਵਕਰਮਾ ਮੰਦਰ ਵਿਖੇ ਜਿਸਵਿਚ ਬੀਤੇ ਦਿਨੀਂ ਲੇਹ ਲੱਦਾਖ ਚ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਰਾਮਗਡ਼੍ਹੀਆ ਵੈੱਲਫੇਅਰ ਕੌਂਸਲ ਦੇ ਸੈਕਟਰੀ ਹਰਜਿੰਦਰ ਸਿੰਘ ਮੁੱਧੜ ਭਾਰਤ ਆਟੋ ਵਾਲਿਆਂ ਦੀ ਮਾਤਾ ਦੇ ਅਕਾਲ ਚਲਾਣੇ ਤੇ  ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ  2  ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ  ਇਸ ਮੌਕੇ ਠੇਕੇਦਾਰਾਂ ਦੀਆਂ ਆ ਰਹੀਆਂ ਸਮੱਸਿਆਵਾਂ ਮੁਸ਼ਕਿਲਾਂ ਸਮੱਸਿਆਵਾਂ ਵੀ ਸੁਣੀਆਂ ਗਈਆਂ ਅਤੇ ਮੌਕੇ ਤੇ ਹੱਲ ਕੀਤੀਆਂ ਗਈਆਂ  ਇਸ ਮੌਕੇ ਪ੍ਰਧਾਨ ਗੁਰਦੇਵ ਸਿੰਘ ਮੱਲ੍ਹਾ, ਸਰਪ੍ਰਸਤ ਜਗਦੇਵ ਸਿੰਘ ਮਠਾੜੂ, ਹਰਦਿਆਲ ਸਿੰਘ ਮੁੰਡੇ, ਜਿੰਦਰ ਸਿੰਘ ਵਿਰਦੀ, ਭਵਨਜੀਤ ਸਿੰਘ ਉੱਭੀ ,ਰਾਜਿੰਦਰ ਸਿੰਘ ਰਿੰਕੂ, ਹਾਕਮ ਸਿੰਘ ਸੀਹਰਾ, ਤਰਲੋਚਨ ਸਿੰਘ ਪਨੇਸਰ, ਗੁਰਚਰਨ ਸਿੰਘ ਘਟੋਡ਼ੇ, ਗੁਰਮੇਲ ਸਿੰਘ ਮਠਾੜੂ , ਜਸਬੀਰ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਪੱਪਾ ,ਤਰਲੋਚਨ ਸਿੰਘ ਸੀਹਰਾ, ਸੁਖਦੇਵ ਸਿੰਘ ਸੁਧਾਰਿਆ ਗੁਰਪ੍ਰੀਤ ਸਿੰਘ ਕਾਕਾ ,ਤੇ ਹਰਵਿੰਦਰ ਸਿੰਘ ਬੋਤਲ ਵਾਲਾ ਆਦਿ ਹਾਜ਼ਰ ਸਨ
 

ਵਿਧਾਇਕਾ ਮਾਣੂੰਕੇ ਦੇ ਯਤਨਾਂ ਸਦਕਾ ਡਰੇਨ ਦੀ ਸਫਾਈ ਦਾ ਕੰਮ ਸ਼ੁਰੂ ਵਿਧਾਇਕਾ ਨੇ ਏ ਡੀ ਸੀ ਸਮੇਤ ਸ਼ਹਿਰ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ

ਜਗਰਾਉਂ , 3 ਜੂਨ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਵਲੋਂ ਜਗਰਾਉਂ ਸ਼ਹਿਰ ਦੀ ਸਭਤੋਂ ਵੱਡੀ ਸਮਸਿਆ ਬਰਸਾਤੀ ਪਾਣੀ ਦੀ ਨਿਕਾਸੀ ਲਈ ਡਰੇਨ ਦੀ ਸਫਾਈ ਦਾ ਕੰਮ ਅਗਵਾੜ ਲੋਪੋਂ ਵਿਖੇ ਸ਼ੁਰੂ ਕਰਵਾ ਦਿੱਤਾ ਗਿਆ।ਡਰੇਨ ਦੀ ਸਫਾਈ ਹੋਣ ਨਾਲ ਜਿੱਥੇ ਸ਼ਹਿਰ ਦੇ ਸੀਵਰੇਜ ਦੀ ਸਮਸਿਆ ਹੱਲ ਹੋਵੇਗੀ, ਉਥੇ ਸ਼ਹਿਰ ਵਾਸੀਆਂ ਨੂੰ ਬਰਸਾਤੀ ਪਾਣੀ ਤੋਂ ਵੀ ਕੁਝ ਹੱਦ ਤੱਕ ਨਿਯਾਤ ਮਿਲ ਸਕੇਗੀ। ਵਿਧਾਇਕਾ ਮਾਣੂੰਕੇ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਵਿਧਾਇਕਾ ਮਾਣੂੰਕੇ ਵਲੋਂ ਅਧਿਕਾਰੀਆਂ ਨੂੰ ਨਾਲ ਲਿਜਾ ਕੇ ਪਹਿਲਾਂ ਸ਼ਹਿਰ ਪ੍ਰਭਾਵਿਤ ਇਲਾਕਿਆਂ ਰਾਣੀ ਝਾਂਸੀ ਚੋਂਕ, ਕਮਲ ਚੋਂਕ, ਸਬਜ਼ੀ ਮੰਡੀ, ਏਰੀਏ ਦਾ ਦੋਰਾ ਕੀਤਾ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਢੁਕਵੇਂ ਪ੍ਰਬੰਧ ਕਰਨ ਲਈ ਆਖਿਆ। ਅਤੇ ਨਗਰ ਕੌਂਸਲ ਅਧਿਕਾਰੀਆਂ ਨੂੰ ਬੰਦ ਪਏ ਬੋਰ ਖੋਲਣ ਲਈ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਅੱਗੇ ਸ਼ਹੀਦ ਭਗਤ ਸਿੰਘ ਕਮਿਊਨਟੀ ਹਾਲ ਦਾ ਵੀ ਦੋਰਾ ਕੀਤਾ ਅਤੇ ਉਸ ਹਾਲ ਦੀ ਤਰਸ ਯੋਗ ਹਾਲਤ ਤੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰੋ, ਸੁਖਵਿੰਦਰ ਸਿੰਘ, ਪ੍ਰੀਤਮ ਸਿੰਘ ਅਖਾੜਾ,ਸਾਜਨ ਮਲਹੋਤਰਾ, ਗੁਰਨਾਮ ਸਿੰਘ ਭੈਣੀ ਹਾਜ਼ਰ ਸਨ।

ਸਵ: ਸੋਹਨ ਸਿੰਘ ਤਨੇਜਾ ਮੈਮੋਰੀਅਲ ਹੱਡੀਆ ਅਤੇ ਬੱਚਿਆ ਦੇ ਹਸਪਤਾਲ ਦਾ ਪ੍ਰਧਾਨ ਜਤਿੰਦਰ ਰਾਣਾ ਨੇ ਰੱਖਿਆ  ਨੀਂਹ ਪੱਥਰ

ਜਗਰਾਉ 2 ਜੂਨ(ਅਮਿਤਖੰਨਾ)ਜਗਰਾੳ ਸ਼ਹਿਰ ਨੂੰ ਬੇਹਤਰ ਮੈਡੀਕਲ  ਸੁਵਿਧਾਵਾਂ ਦੇਣ ਦੇ ਮਕਸਦ ਨਾਲ ਜਗਰਾੳ ਦੇ ਪ੍ਰਸਿੱਧ ਸਮਾਜ ਸੇਵੀ ਤਨੇਜਾ ਪਰਿਵਾਰ  ਵਲੋਂ ਸਵ:ਸੋਹਣ ਸਿੰਘ ਤਨੇਜਾ ਮੈਮੋਰੀਅਲ ਹੱਡੀਆ ਅਤੇ ਬੱਚਿਆ ਦੇ ਹਸਪਤਾਲ ਦਾ ਨੀਂਹ  ਪੱਥਰ  ਮੇਹਰਬਾਨ ਸਿੰਘ ਤਨੇਜਾ, ਹਰਮੀਤ ਕੌਰ ਤਨੇਜਾ ਅਤੇ ਨਗਰ ਕੌਂਸਲ ਜਗਰਾੳ ਦੇ ਪ੍ਰਧਾਨ ਜਤਿੰਦਰ  ਰਾਣਾ ਨੇ ਜੀ.ਟੀ ਰੋਡ(ਲੁਧਿਆਣਾ ਸਾਈਡ) ਤੇ ਅਪਣੇ ਕਰ ਕਮਲਾ ਨਾਲ ਰੱਖਿਆ। ।ਇਸ ਮੋਕੇ ਸਭ ਤੋ ਪਹਿਲਾ ਭਾਈ ਜੀ ਨੇ ਅਰਦਾਸ ਕਰਦੇ ਹੋਏ ਗੁਰੂ ਮਹਾਰਾਜ ਤੋਂ ਇਹ ਸ਼ੁਭ  ਕਾਰਜ ਸ਼ੁਰੂ ਕਰਣ ਦੀ ਆਗਿਆ  ਮੰਗੀ।।ਇਸ ਮੋਕੇ ਪ੍ਰਧਾਨ ਜਤਿੰਦਰ ਰਾਣਾ ਨੇ ਤਨੇਜਾ ਪਰਿਵਾਰ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਡਾ:ਤਰੁਣਦੀਪ ਸਿੰਘ ਤਨੇਜਾ ਅਤੇ ਡਾ:ਰੁਪਿੰਦਰ ਤਨੇਜਾ ਪਹਿਲਾ ਹੀ ਹੱਡੀਆ ਦੇ ਸਪੈਸ਼ਲਿਸਟ ਅਤੇ ਬੱਚਿਆ ਦੇ ਸਪੈਸ਼ਲਿਸਟ ਦੇ ਰੂਪ ਵਿੱਚ ਇੰਨੀਆ ਵਧੀਆ  ਮੈਡੀਕਲ  ਸੇਵਾਵਾਂ ਦੇ ਰਹੇ ਨੇ। ਉਨਾਂ ਇਸ ਮੋਕੇ ਨਵੇਂ ਤਨੇਜਾ ਮਲਟੀ ਸਪੈਸ਼ਲਿਸਟ ਹਸਪਤਾਲ ਦੇ ਜਲਦੀ ਹੀ ਕੰਪਲੀਟ ਹੋਕੇ ਸਮਾਜ ਨੂੰ ਵਧੀਆ ਸੇਵਾਵਾਂ ਦੇਣ ਦੀ ਕਾਮਨਾ ਕੀਤੀ।ਇਸ ਸਾਰੀ ਕਾਰਵਾਈ ਦੋਰਾਨ ਮੰਚ ਸੰਚਾਲਕ ਦੀ ਡਿਉਟੀ ਪ੍ਰਿਸੀਂਪਲ ਕੈਪਟਨ ਨਰੇਸ਼ ਵਰਮਾ ਨੇ ਬਾਖੁਬੀ ਨਿਭਾਈ।ਇਸ ਮੌਕੇ ਮੇਹਰਬਾਨ ਸਿੰਘ ਤਨੇਜਾ ਨੇ ਇਸ ਸਹਿਯੋਗ ਲਈ ਸਭ ਦਾ ਪਰਿਵਾਰ ਵੱਲੋ ਧੰਨਵਾਦ ਕੀਤਾ।।ਇਸ ਮੋਕੇ ਜਤਿੰਦਰ ਰਾਣਾ(ਪ੍ਰਧਾਨ ਨਗਰ ਕੋਂਸਲ), ਹਰਵਿੰਦਰ ਚਾਵਲਾ,ਅਜੀਤ ਸਿੰਘ ਠੁਕਰਾਲ ,ਦੀਪਇੰਦਰ ਸਿੰਘ ਭੰਡਾਰੀ,ਹਰਦੇਵ ਬੋਬੀ,ਸੁਨੀਲ ਸ਼ਰਮਾ ਜਸਵਿੰਦਰ ਸਿੰਘ ਸੰਧੂ,ਮਠਾੜੂ ਸਾਹਿਬ, ਮੇਹਰਬਾਨ ਸਿੰਘ ਤਨੇਜਾ,ਮੈਡਮ ਹਰਮੀਤ ਤਨੇਜਾ,ਡਾ:ਤਰੁਣਦੀਪ ਸਿੰਘ ਤਨੇਜਾ,ਡਾ: ਰੁਪਿੰਦਰ ਤਨੇਜਾ,ਐਡਵੋਕੇਟ ਅਮਰਜੀਤ ਸਿੰਘ ਤਨੇਜਾ,ਡਿੰਪਲ ਤਨੇਜਾ ਅਤੇ ਤਨੇਜਾ ਪਰਿਵਾਰ ਦੇ ਰਿਸ਼ਤੇਦਾਰ ਸ਼ਾਮਿਲ ਸਨ।
। ਫੋਟੋ।।। ਨਗਰ ਕੋਂਸਲ ਜਗਰਾੳ ਦੇ ਪ੍ਰਧਾਨ ਜਤਿੰਦਰ ਰਾਣਾ ਵਲੋਂ ਤਨੇਜਾ ਹਸਪਤਾਲ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਉਹਨਾ ਦਾ ਸਨਮਾਨ ਕਰਦੇ ਹੋਏ  ਮੇਹਰਬਾਨ ਸਿੰਘ ਤਨੇਜਾ,ਹਰਮੀਤ ਕੌਰ ਤਨੇਜਾ,ਡਾ: ਤਰੁਣਦੀਪ ਸਿੰਘ ਤਨੇਜਾ,ਡਾ:,ਰੁਪਿੰਦਰ ਤਨੇਜਾ ਤੇ ਕੈਪਟਨ ਨਰੇਸ਼ ਵਰਮਾ।।

ਸ. ਜਗਜੀਤ ਸਿੰਘ ਜੱਗੀ ਐਮ.ਸੀ. ਵਲੋਂ ਆਈਲਟਸ ਸੈਂਟਰ ਦਾ ਉਦਘਾਟਨ ਕੀਤਾ

ਜਗਰਾਉ 2 ਜੂਨ(ਅਮਿਤਖੰਨਾ)ਜਗਰਾੳ ਇਲਾਕੇ ਦੇ ਵਿਦਿਆਰਥੀਆਂ ਦੇ ਬਾਹਰ ਜਾਣ ਦੇ ਸੁਪਨੇ ਨੂੰ ਵਾਜਿਬ ਫ਼ੀਸ ਲੈ ਕੇ ਆਇਲਸ  ਕਰਵਾਉਣ ਦਾ ਦਾਅਵਾ ਕਰਦੇ ਹੋਏ ਕੱਚਾ ਮਲਕ ਰੋਡ ਤੇ ਨਵੇਂ  IELTS/PTE ਸੈਂਟਰ 'The Winners' ਦਾ ਉਦਘਾਟਨ ਸ੍ਰ ਜਗਜੀਤ ਸਿੰਘ ਜੱਗੀ ਐਮ.ਸੀ.ਵਾਰਡ ਨੰਬਰ 2 ਵਲੋਂ ਕੀਤਾ ਗਿਆ। ਸੈਂਟਰ ਦੇ ਓਨਰ ਸ੍ਰ ਸਰਬਜੀਤ ਸਿੰਘ ਨੇ ਦੱਸਿਆ ਕਿ ਸੈਂਟਰ ਦੇ ਡਰੈਕਟਰ ਸ੍ਰੀਮਤੀ ਮੰਦਿਰਾ ਸਿੰਘ ਜੋ ਕਿ ਦਿੱਲੀ ਤੋਂ ਸਰਟੀਫਾਈਡ ਅਤੇ ਤਜ਼ੁਰਬੇਕਾਰ ਹਨ। ਉਨ੍ਹਾਂ ਦਾ ਮਕਸਦ ਘੱਟ ਫੀਸ ਵਿੱਚ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਬੈਂਡ ਲੈਣ ਦੇ ਯੋਗ ਬਣਾਉਣਾ ਹੈ,ਤਾਂ ਕਿ ਮੱਧ ਵਰਗੀ ਵਿਦਿਆਰਥੀ ਵੀ ਬਾਹਰ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਕਰ ਸਕਣ।

ਜਗਰਾਉਂ ਟ੍ਰੈਫਿਕ ਪੁਲਿਸ ਵੱਲੋਂ ਚਲਾਈ ਮੁਹਿੰਮ ਤਹਿਤ ਅੱਜ ਕੀਤੇ ਗਏ  ਦਸ ਚਲਾਨ

ਜਗਰਾਉਂ ਜੂਨ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਜਗਰਾਉਂ ਟ੍ਰੈਫਿਕ ਪੁਲਿਸ ਵੱਲੋਂ ਨਾਕੇ ਦੌਰਾਨ ਟ੍ਰੈਫਿਕ ਨਿਯਮਾਂ ਅਨੁਸਾਰ ਨਹੀਂ ਚੱਲਦੇ ਵਾਹਨਾਂ ਦੀ ਚੈਕਿੰਗ ਦੌਰਾਨ ਅੱਜ ਇੱਥੇ ਤਹਿਸੀਲ ਚੋਂਕ ਵਿੱਚ ਕਰੀਬ 10 ਚਲਾਨ ਕੱਟੇ ਗਏ, ਜਿਨ੍ਹਾਂ ਵਿੱਚ ਚਾਰ ਦੇ ਕਰੀਬ ਨਕਦ ਜ਼ੁਰਮਾਨਾ ਵਸੂਲਿਆ ਤੇ ਬਾਕੀ 6 ਉਹ ਚਲਾਨ ਸਨ ਜਿਨ੍ਹਾਂ ਨੂੰ ਕੋਰਟ ਵਿੱਚ ਪੇਸ਼ੀ ਦੌਰਾਨ  ਭੁਗਤਾਉਣ ਹੋਵੇਗਾ, ਟ੍ਰੈਫਿਕ ਪੁਲਿਸ ਵੱਲੋਂ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੁੱਲਟ ਮੋਟਰਸਾਈਕਲ ਦੇ ਪੁੱਠੇ ਸਿੱਧੇ ਸਿਲੇਨਸਰ ਲਗਾ ਕੇ ਘੁੰਮ ਰਹੇ ਚਾਲਕ, ਜਾਂ ਬਿਨਾਂ ਹੈਲਮਟ ਘੁੰਮਣ ਵਾਲੇ ਮੋਟਰਸਾਈਕਲ ਸਵਾਰਾਂ ਨੂੰ ਰੋਕ ਕੇ ਉਨ੍ਹਾਂ ਤੇ ਕਾਰਵਾਈ ਕਰਦਿਆਂ ਕਿਹਾ ਕਿ ਲੋਕ ਆਪਣੇ ਵਾਹਨਾਂ ਦੇ ਕਾਗਜ਼ ਪੱਤਰ ਪੂਰੇ ਰੱਖਣ ਤੇ ਉਲਟੇ ਸਿੱਧੇ ਢੰਗ ਨਾਲ ਬਣਾਏ ਮੋਟਰਸਾਈਕਲ ਜਦੋਂ ਵੀ ਰੋਡ ਤੇ ਆਉਣਗੇ ਉਨ੍ਹਾਂ ਸਭ ਦੇ ਚਲਾਨ ਕੱਟੇ ਜਾਣ ਗੇ।

ਵਾਮੀ ਰੂਪ ਚੰਦ ਜੈਨ ਦੀ ਇਸ਼ਾਨਾ ਨੇ ਨੈਸ਼ਨਲ ਪੱਧਰ ਆਨਲਾਈਨ ਪੇਂਟਿੰਗ ਮੁਕਾਬਲੇ ਵਿੱਚ ਜਿੱਤਿਆ  ਤੀਸਰਾ ਇਨਾਮ  

ਜਗਰਾਉ 2 ਜੂਨ(ਅਮਿਤਖੰਨਾ)ਪਿਛਲੇ ਦਿਨੀਂ ਸੁਰ ਕਲਾ ਆਰਟ ਅਕੈਡਮੀ ਵੱਲੋਂ ਨੈਸ਼ਨਲ ਲੈਵਲ ਤੇ ਔਨਲਾਈਨ ਪੇਂਟਿੰਗ ਮੁਕਾਬਲੇ   ਕਰਾਏ ਗਏ  ਜਿਸ ਵਿਚ ਸਵਾਮੀ ਰੂਪ ਚੰਦ ਜੈਨ ਸਕੂਲ ਦੀ ਵਿਦਿਆਰਥਣ ਇਸ਼ਾਨਾ  ਕੌਰ ਨੇੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਿਲ ਕੀਤਾ ।ਪੇਂਟਿੰਗ ਦਾ ਵਿਸ਼ਾ 'ਧਰਤੀ ਬਚਾਓ ' ਸੀ । ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਨੇ ਦੱਸਿਆ ਇਸ਼ਾਨਾਂ   ਨੇ ਇਸ ਪੇਂਟਿੰਗ ਦੇ ਵਿਸ਼ੇ  ਅਨੁਸਾਰ   ਰੁੱਖਾਂ ਦੀ ਲਗਾਤਾਰ ਕਟਾਈ ਤੇ ਕੁਦਰਤ ਦੀ ਨਾਰਾਜ਼ਗੀ ਨੂੰ ਬੜੀ ਖੂਬਸੂਰਤੀ ਨਾਲ ਚਿਤਰਿਤ ਕੀਤਾ ਹੈ । ਨੈਸ਼ਨਲ ਪੱਧਰ ਤੇ ਹੋਏ ਇਸ ਮੁਕਾਬਲੇ ਵਿਚ ਪਹਿਲੀਆਂ ਤਿੰਨ ਪੁਜੀਸ਼ਨਾਂ ਵਿੱਚ   ਬਹੁਤ ਨੇੜੇ ਦਾ ਅੰਤਰ ਸੀ ।ਪ੍ਰਿੰਸੀਪਲ ਰਾਜਪਾਲ ਕੌਰ ਨੇ ਇਸ ਦਾ ਸਿਹਰਾ ਆਪਣੇ ਤਜਰਬੇਕਾਰ ਅਧਿਆਪਕਾਂ ਨੂੰ ਦਿੱਤਾ ,ਜਿਹੜੇ ਹਰ ਬੱਚੇ ਤੇ ਮਿਹਨਤ ਕਰਕੇ ਉਸ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਪੁਰਜ਼ੋਰ ਕੋਸ਼ਿਸ਼ ਕਰਦੇ ਹਨ ।

ਸ਼੍ਰੀ ਅਗਰਸੇਨ ਕਮੇਟੀ ਨੇ ਉਮੇਸ਼ ਗੋਇਲ ਨੂੰ ਸਨਮਾਨਿਤ ਕੀਤਾ

 ਆਈਪੀਐਸ ਵਿੱਚ ਸਿਲੈਕਟ ਹੋ ਕੇ ਉਮੇਸ਼ ਨੇ ਅਗਰਵਾਲ ਸਮਾਜ ਦਾ ਨਾਂ ਰੋਸ਼ਨ ਕੀਤਾ।
ਜਗਰਾਉ 2 ਜੂਨ(ਅਮਿਤਖੰਨਾ) ਯੂਪੀਐਸਸੀ ਦੇ ਪੇਪਰ ਵਿੱਚ 388 ਰੈਂਕ ਪ੍ਰਾਪਤ ਕਰਕੇ ਆਈਪੀਐਸ ਵਿੱਚ ਚੁਣੇ ਗਏ ਉਮੇਸ਼ ਗੋਇਲ ਦਾ ਜਗਰਾਉਂ ਅਗਰਵਾਲ ਸਮਾਜ ਦੀ ਮੁੱਖ ਸੰਸਥਾ ਸ਼੍ਰੀ ਅਗਰਸੈਨ ਸਮਿਤੀ (ਰਜਿ:) ਜਗਰਾਉਂ ਦੇ ਪ੍ਰਧਾਨ ਅਨਮੋਲ ਗਰਗ ਦੀ ਅਗਵਾਈ ਵਿੱਚ ਕਮੇਟੀ ਮੈਂਬਰਾਂ ਵੱਲੋਂ ਸਨਮਾਨ ਕੀਤਾ ਗਿਆ।  ਇਸ ਮੌਕੇ ਕਮੇਟੀ ਦੇ ਚੇਅਰਮੈਨ ਅਨਮੋਲ ਗਰਗ ਨੇ ਕਿਹਾ ਕਿ ਉਮੇਸ਼ ਗੋਇਲ ਨੇ ਅਮਰ ਸ਼ਹੀਦ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਸ਼ਹਿਰ ਜਗਰਾਉਂ ਦਾ ਨਾਮ ਪੂਰੇ ਭਾਰਤ ਵਿੱਚ ਰੋਸ਼ਨ ਕੀਤਾ ਹੈ।  ਗਰਗ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਨਵ-ਨਿਯੁਕਤ ਆਈ.ਪੀ.ਐਸ.ਉਮੇਸ਼ ਗੋਇਲ ਲਾਲਾ ਲਾਜਪਤ ਰਾਏ ਜੀ ਦੇ ਦਰਸਾਏ ਮਾਰਗ 'ਤੇ ਚੱਲਦੇ ਹੋਏ ਸਮਾਜ ਦੇ ਹਰ ਵਰਗ ਨੂੰ ਬਿਨਾਂ ਕਿਸੇ ਭੇਦਭਾਵ ਦੇ ਇਨਸਾਫ਼ ਦਿਵਾਉਣ ਲਈ ਹਰ ਸੰਭਵ ਯਤਨ ਕਰਨਗੇ |  ਆਈਪੀਐਸ ਉਮੇਸ਼ ਗੋਇਲ ਦੀ ਮਾਤਾ ਅਤੇ ਉਨ੍ਹਾਂ ਦੇ ਛੋਟੇ ਭਰਾ ਤੁਸ਼ਾਰ ਗੋਇਲ ਨੂੰ ਵੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ।  ਸੰਸਥਾ ਦੇ ਸਕੱਤਰ ਅੰਕੁਸ਼ ਮਿੱਤਲ ਨੇ ਕਿਹਾ ਕਿ ਉਮੇਸ਼ ਗੋਇਲ ਦੀ ਇੰਨੇ ਉੱਚ ਅਹੁਦੇ 'ਤੇ ਨਿਯੁਕਤੀ ਉਨ੍ਹਾਂ ਦੀ ਮਾਤਾ ਦੀ ਤਪੱਸਿਆ ਹੈ |  ਦਫਤਰ ਇੰਚਾਰਜ ਰੋਹਿਤ ਗੋਇਲ ਨੇ ਕਿਹਾ ਕਿ ਧੰਨ ਹੈ ਉਹ ਮਾਂ ਜਿਸ ਨੇ ਦੋ ਅਨਮੋਲ ਹੀਰਿਆਂ ਨੂੰ ਜਨਮ ਦਿੱਤਾ ਹੈ।  ਜ਼ਿਕਰਯੋਗ ਹੈ ਕਿ ਉਮੇਸ਼ ਗੋਇਲ ਦਾ ਛੋਟਾ ਭਰਾ ਤੁਸ਼ਾਰ ਗੋਇਲ ਵੀ ਪੰਜਾਬ ਸਰਕਾਰ 'ਚ ਪਟਵਾਰੀ ਦੇ ਤੌਰ 'ਤੇ ਲੋਕਾਂ ਦੀ ਸੇਵਾ ਕਰ ਰਿਹਾ ਹੈ ਅਤੇ ਤੁਸ਼ਾਰ ਗੋਇਲ ਨੇ ਆਪਣੇ ਵੱਡੇ ਭਰਾ ਉਮੇਸ਼ ਗੋਇਲ ਦਾ ਹਰ ਕਦਮ 'ਤੇ ਸਾਥ ਦਿੱਤਾ ਹੈ |
 ਇਸ ਮੌਕੇ ਸੰਸਥਾ ਦੇ ਸਕੱਤਰ ਅਮਿਤ ਬਾਂਸਲ ਅਤੇ ਵੈਭਵ ਬਾਂਸਲ ਤੋਂ ਇਲਾਵਾ ਕਾਰਜਕਾਰਨੀ ਮੈਂਬਰ ਸੰਜੀਵ ਬਾਂਸਲ, ਜਤਿੰਦਰ ਗਰਗ ਅਤੇ ਕਮਲਦੀਪ ਬਾਂਸਲ ਹਾਜ਼ਰ ਸਨ।