You are here

ਲੁਧਿਆਣਾ

×

Error message

  • Warning: Trying to access array offset on value of type bool in include() (line 144 of /home2/webidecm/janshaktinews.com/sites/all/themes/bootstrap/templates/node/node--article.tpl.php).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸਿੱਧਵਾਂ ਬੇਟ ਦਾ ਆਮ ਅਜਲਾਸ ਹੋਇਆ  

ਜਗਰਾਉਂ , 29 ਮਈ (ਮਨਜਿੰਦਰ ਗਿੱਲ)  ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸਿੱਧਵਾਂ ਬੇਟ ਅਧੀਨ ਪਿੰਡ ਗਾਲਬ ਕਲਾਂ ਵਿਖੇ ਅੱਜ ਬਲਾਕ ਪ੍ਰਧਾਨ ਹਰਜੀਤ ਸਿੰਘ ਕਾਲਾ ਜਨੇਤਪੁਰਾ ਦੀ ਪ੍ਰਧਾਨਗੀ ਹੇਠ ਜਥੇਬੰਦੀ ਦੇ ਮੈਂਬਰਾਂ ਦਾ ਆਮ ਇਜਲਾਸ ਹੋਇਆ। ਇਸ ਸਮੇਂ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਅਜ ਸੂਬੇ ਭਰ ਚ ਕਿਸਾਨਾਂ ਖਿਲਾਫ ਹਕੂਮਤੀ ਪਾਰਟੀਆਂ ਦੇ ਆਈ ਟੀ ਸੈਲ ਅਤੇ ਫੇਸਬੁੱਕੀ ਵਿਦਵਾਨਾਂ ਵੱਲੋਂ ਝੋਨੇ ਦੀ ਬਿਜਾਈ ਰਾਹੀਂ ਪਾਣੀ ਖ਼ਤਮ ਕਰਨ ਅਤੇ ਵਾਤਾਵਰਨ ਪ੍ਰਦੂਸ਼ਿਤ ਕਰਨ ਦੇ ਕਿਸਾਨਾਂ ਦੇ ਇਲਜਾਮ ਲਗਾਏ ਜਾ ਰਹੇ ਹਨ ਉਸ ਦਾ ਇਕੋ ਇਕ ਕਾਰਨ ਹੈ ਕਿ ਪੰਜਾਬ ਤੇ ਕੇਂਦਰ ਦੀ ਹਕੂਮਤ ਨੂੰ ਇਹ ਡਰ ਸਤਾ ਰਿਹਾ ਹੈ ਕਿ ਸਾਡੀ ਵਿਰੋਧਤਾ ਕਰਨ ਦੀ ਯੋਗਤਾ ਸਿਰਫ ਤੇ ਸਿਰਫ ਕਿਸਾਨ ਜਥੇਬੰਦੀਆਂ ਕੋਲ ਹੈ। ਉਨਾਂ ਕਿਹਾ ਕਿ ਪਿਛਲੇ ਸਮੇਂ ਚ ਹਕੂਮਤਾਂ ਨੇ ਹਰੇ ਇਨਕਲਾਬ ਦੇ ਨਾਂ ਜੋਂ ਖੇਤੀ ਦਾ ਸਾਮਰਾਜੀ ਮਾਡਲ ਕਿਸਾਨੀ ਤੇ ਥੋਪਿਆ ਹੈ ਉਸ ਕਾਰਨ ਅਜ ਪਾਣੀ ਤੇ ਵਾਤਾਵਰਣ‌ ਦਾ ਸੰਕਟ ਖੜਾ ਹੋਇਆ ਹੈ।ਕਿਸਾਨੀ ਕੁਦਰਤ ਪੱਖੀ, ਮਨੁੱਖ ਪੱਖੀ, ਵਾਤਾਵਰਣ ਪੱਖੀ ਖੇਤੀ ਮਾਡਲ ਅਪਨਾਉਣ ਲਈ ਤਿਆਰ ਹੈ ਬਸ਼ਰਤੇ ਕਿ ਹਕੂਮਤਾਂ ਨਵੀਂ ਖੇਤੀ ਨੀਤੀ ਲਈ ਕੋਈ ਠੋਸ ਯੋਜਨਾ ਬਨਾਉਣ, ਪਾਣੀ ਬਚਾਉਣ ਲਈ ਕੋਈ ਠੋਸ ਨੀਤੀ ਬਨਾਉਣ। ਉਨਾਂ ਕਿਹਾ ਕਿ ਕਿਸਾਨ ਝੋਨੇ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਹਨ ਬਸ਼ਰਤੇ ਕਿ ਸਹਿਕਾਰੀ ਸੈਕਟਰ ਮਜ਼ਬੂਤ ਕੀਤਾ ਜਾਵੇ, ਬਿਜਲੀ ਦਾ ਨਿਜੀਕਰਨ ਬੰਦ ਕੀਤਾ ਜਾਵੇ, ਖੇਤੀ ਵਸਤਾਂ ਸਸਤੇ ਰੇਟਾਂ ਤੇ ਕਿਸਾਨੀ ਨੂੰ ਮੁਹਈਆ ਕਰਵਾਈਆਂ ਜਾਣ, ਐਮ ਐਸ ਪੀ ਅਤੇ ਸਰਕਾਰੀ ਖਰੀਦ ਦੀ ਗਰੰਟੀ ਕੀਤੀ ਜਾਵੇ। ਉਨਾਂ ਮੂੰਗੀ ਦੀ ਫ਼ਸਲ ਸਿਰਫ ਸੁਸਾਇਟੀ ਦੀ ਦੁਕਾਨ ਤੇ ਵੇਚਣ ਦੇ ਫੈਸਲੇ ਦੀ ਨਿੰਦਾ ਕਰਦਿਆਂ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਸਮੇਂ ਸਮੂਹ ਕਿਸਾਨਾਂ ਨੇ ਹਰ ਸੰਭਵ ਯਤਨ ਰਾਹੀਂ ਪਾਣੀ ਬਚਾਉਣ ਅਤੇ ਹਰ ਕਿਸਾਨ ਨੇ ਦਸ ਦਸ ਬੂਟੇ ਲਗਾਉਣ ਦਾ ਫੈਸਲਾ ਕੀਤਾ। ਇਸ ਸਮੇਂ ਹਾਜ਼ਰ ਮੈਂਬਰਾਂ ਨੇ 9 ਮੈਂਬਰੀ ਪਿੰਡ ਇਕਾਈ ਦੀ ਚੋਣ ਕੀਤੀ ਜਿਸ ਵਿਚ ਦੇਵਿੰਦਰ ਸਿੰਘ ਬੱਬੂ ਪ੍ਰਧਾਨ, ਮਲਕੀਤ ਸਿੰਘ ਮੀਤ ਪ੍ਰਧਾਨ, ਕੁਲਵੰਤ ਸਿੰਘ ਕਾਂਤਾ ਸਕੱਤਰ, ਕੁਲਵੰਤ ਸਿੰਘ ਖਜਾਨਚੀ, ਨਰਿੰਦਰ ਸਿੰਘ ਜਾਇੰਟ ਸਕਤਰ ਤੋਂ ਬਿਨਾਂ ਜਗਨ ਨਾਥ ਸੰਘਰਾਓ,  ,ਜਸਵੀਰ ਸਿੰਘ, ਹਰਜੀਤ ਸਿੰਘ, ਸ਼ੇਰ ਸਿੰਘ ਕਮੇਟੀ ਮੈਂਬਰ ਚੁਣੇ ਗਏ। ਇਸ ਸਮੇਂ ਬਚਿੱਤਰ ਸਿੰਘ ਜਨੇਤਪੁਰਾ, ਕਰਨੈਲ ਸਿੰਘ ਹੇਰਾਂ, ਲਖਵੀਰ ਸਿੰਘ ਸਮਰਾ ਆਦਿ ਆਗੂ ਹਾਜਰ ਸਨ। ਇਸ ਸਮੇਂ ਰਹਿੰਦੇ ਸ਼ਹੀਦ ਕਿਸਾਨ ਪਰਿਵਾਰਾਂ ਦੇ ਵਾਰਸਾਂ ਨੂੰ ਮੁਆਵਜ਼ਾ ਤੇ ਨੋਕਰੀ ਦਿਵਾਉਣ ਲਈ ਪੰਜ ਜੂਨ ਨੂੰ ਹਲਕਾ ਵਿਧਾਇਕ ਦੇ ਦਫ਼ਤਰ ਦੇ ਘਿਰਾਓ ਚ ਸ਼ਾਮਲ ਹੋਣ‌ਦਾ ਵੀ ਐਲਾਨ ਕੀਤਾ ਗਿਆ। ਬਲਾਕ ਸਿੱਧਵਾਂ ਬੇਟ ਦੀ ਜਨਰਲ ਮੀਟਿੰਗ 31 ਮਈ ਨੂੰ ਸਵੇਰੇ 10 ਵਜੇ ਪਿੰਡ ਸੇਖਦੋਲਤ ਵਿਖੇ ਕਰਨ ਦਾ ਫ਼ੈਸਲਾ ਕੀਤਾ ਗਿਆ।

ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਸਫ਼ਾਈ ਸੇਵਕਾਂ/ਸੀਵਰਮੈਨਾਂ ਦੀ ਭਲਾਈ ਲਈ ਵਚਨਬੱਧ ਹੈ : ਚੇਅਰਮੈਨ ਗੇਜ਼ਾ ਰਾਮ ਵਾਲਮੀਕਿ

- ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਦੇ ਮਸਲਿਆਂ ਸਬੰਧੀ 31 ਮਈ ਨੂੰ ਮੋਹਾਲੀ ਵਿਖੇ ਬੁਲਾਈ ਮੀਟਿੰਗ

 

ਲੁਧਿਆਣਾ, 28 ਮਈ (ਰਣਜੀਤ ਸਿੱਧਵਾਂ) :  ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਸ੍ਰੀ ਗੇਜਾ ਰਾਮ ਵਾਲਮੀਕਿ ਵੱਲੋਂ ਆਪਣੇ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਸਫ਼ਾਈ ਕਮਿਸ਼ਨ ਸਫ਼ਾਈ ਸੇਵਕਾਂ/ਸੀਵਰਮੈਨਾਂ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾਂ ਚੱਟਾਨ ਵਾਂਗ ਉਨ੍ਹਾਂ ਦੇ ਨਾਲ ਖੜ੍ਹਾ ਹੈ ਤੇ ਡੱਟ ਕੇ ਖੜ੍ਹਾ ਰਹੇਗਾ। ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਸਬੰਧੀ 31 ਮਈ, 2022 ਦਿਨ ਮੰਗਲਵਾਰ ਨੂੰ ਚੇਅਰਮੈਨ ਸ੍ਰੀ ਗੇਜਾ ਰਾਮ ਦੀ ਅਗੁਵਾਈ ਵਿੱਚ ਮੋਹਾਲੀ ਦਫ਼ਤਰ ਵਿਖੇ ਮੀਟਿੰਗ ਬੁਲਾਈ ਗਈ ਹੈ ਜਿਸ ਵਿੱਚ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਕੀਤੇ ਜਾਣਗੇ। ਇਸ ਮੀਟਿੰਗ ਦੌਰਾਨ ਕਮਿਸ਼ਨ ਦੇ ਡਿਪਟੀ ਚੇਅਰਮੈਨ ਸ੍ਰੀ ਸੁਰਿੰਦਰ ਕਲਿਆਣ, ਸ੍ਰੀ ਇੰਦਰਜੀਤ ਸਿੰਘ, ਸ੍ਰੀ ਪ੍ਰੇਮ ਮਸੀਹ ਅਤੇ ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਸ੍ਰੀ ਰਾਹੁਲ ਆਦਿਆ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਣਗੇ।ਚੇਅਰਮੈਨ ਸ੍ਰੀ ਗੇਜਾ ਰਾਮ ਨੇ ਕਿਹਾ ਕਿ ਕਮਿਸ਼ਨ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ। ਕਮਿਸ਼ਨ ਵੱਲੋਂ ਠੇਕਦਾਰੀ ਪ੍ਰਥਾ ਤੋਂ ਪਾਸਾ ਵੱਟਣ ਦਾ ਮੁੱਖ ਕਾਰਨ ਇਹ ਵੀ ਹੈ ਕਿ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਆਊਟਸੋਰਸ ਪ੍ਰਣਾਲੀ ਰਾਹੀਂ ਭਰਤੀ ਕੀਤੇ ਗਏ ਕਰਮਚਾਰੀਆਂ ਨੂੰ ਪੱਕਾ ਕਰਨ ਵਿੱਚ ਔਕੜਾਂ ਪੇਸ਼ ਆਉਂਦੀਆਂ ਹਨ।

ਜੀ.ਐੱਚ. ਜੀ.ਅਕੈਡਮੀ, ਜਗਰਾਓਂ ਵਿਖੇ ਵਿਦਿਆਰਥੀਆਂ ਦੇ ਕਵਿਤਾ ਉਚਾਰਨ ਮੁਕਾਬਲੇ

ਜਗਰਾਉ 28 ਮਈ (ਅਮਿਤਖੰਨਾ) ਅੱਜ ਜੀ.ਐਚ.ਜੀ.ਅਕੈਡਮੀ ਜਗਰਾਓਂ ਵਿਖੇ ਦੂਸਰੀ ਅਤੇ ਤੀਸਰੀ ਜਮਾਤ ਦੇ ਵਿਦਿਆਰਥੀਆਂ ਦੇ ਕਵਿਤਾ ਮੁਕਾਬਲੇ ਕਰਵਾਏ ਗਏ। ਜਿਸ ਵਿਚ ਵਿਦਿਆਰਥੀਆਂ ਨੇ ਅੰਗਰੇਜ਼ੀ ਭਾਸ਼ਾ ਵਿੱਚ ਕਵਿਤਾ ਉਚਾਰਨ ਕੀਤੀ ਅਤੇ ਨਾਲ ਹੀ ਕਵਿਤਾ ਦੇ ਵਿਸ਼ੇ ਨਾਲ ਸੰਬੰਧਿਤ ਬਹੁਤ ਹੀ ਸੁੰਦਰ ਫਲੈਸ਼ ਕਾਰਡ ਬਣਾ ਕੇ ਪੇਸ਼ ਕੀਤੇ ਗਏ।ਪਹਿਲਾ , ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦੀ  ਹੌਸਲਾ ਅਫ਼ਜ਼ਾਈ ਵੀ ਕੀਤੀ ਗਈ ।ਜੀ.ਐਚ.ਜੀ. ਅਕੈਡਮੀ ਦੇ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਦੇ ਆਤਮ- ਵਿਸ਼ਵਾਸ ਅਤੇ ਉਨ੍ਹਾਂ ਦੀ ਕਲਾ ਦੀ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਪੜ੍ਹਾਈ ਦੇ ਨਾਲ ਨਾਲ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ  ਭਾਗ ਲੈਣ ਲਈ ਪ੍ਰੇਰਿਤ ਕੀਤਾ।

ਜੀ. ਐਚ.ਜੀ. ਅਕੈਡਮੀ ਵਿਖੇ ਕਰਵਾਈ ਗਈ ਅੌਰੀਗਾਮੀ ਗਤੀਵਿਧੀ

ਜਗਰਾਉ 28 ਮਈ (ਅਮਿਤਖੰਨਾ) ਜੀ. ਐਚ.ਜੀ. ਅਕੈਡਮੀ,ਜਗਰਾਓਂ ਵਿਖੇ ਅੌਰੀਗਾਮੀ ਗਤੀਵਿਧੀ ਕਰਵਾਈ ਗਈ ਜਿਸ ਵਿਚ ਯੂ. ਕੇ .ਜੀ. ਅਤੇ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਵਿਚ ਵਿਦਿਆਰਥੀਆਂ ਨੇ ਰੰਗਦਾਰ ਕਾਗਜ਼ਾਂ ਨਾਲ ਵੱਖਰੀਆਂ ਵੱਖਰੀਆਂ ਅਕਿਰਤੀਆਂ ਬਣਾਈਆਂ। ਇਸ ਵਿੱਚ ਕਈ ਵਿਦਿਆਰਥੀਆਂ ਨੇ ਕਾਗਜ਼ ਦੀਆਂ ਗੇਂਦਾਂ,ਫੁੱਲ ਤਿੱਤਲੀਆਂ, ਡੱਬੇ, ਜਹਾਜ਼ ਅਤੇ ਭਾਲੂ ਬਣਾ ਕੇ ਉਨ੍ਹਾਂ ਨੂੰ ਰੰਗਦਾਰ ਮੋਤੀ ਲਗਾ ਕੇ ਸਜਾਇਆ ਗਿਆ।ਇਸ ਵਿੱਚ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਅਤੇ ਇਸ ਕਾਰਜ ਦਾ ਖੂਬ ਆਨੰਦ ਮਾਣਿਆ।ਜੀ. ਐਚ. ਜੀ. ਅਕੈਡਮੀ ਦੇ ਪ੍ਰਿੰਸੀਪਲ ਵੱਲੋਂ ਇਨ੍ਹਾਂ ਨੰਨ੍ਹੇ ਮੁੰਨੇ ਬੱਚਿਆਂ ਦੀ ਕਲਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੀ ਰੁਚੀ ਨੂੰ ਦੇਖਦੇ ਹੋਏ ਅੱਗੇ ਤੋਂ ਇਸ ਤਰ੍ਹਾਂ ਦੀਆਂ ਹੋਰ ਵੀ ਗਤੀਵਿਧੀਆਂ ਕਰਵਾਉਣ ਲਈ ਕਿਹਾ।

ਭ ਾਰਤੀ ਸਟੇਟ ਬੈਂਕ ਵਲੋਂ ਹੋਮ ਲੋਨ ਮੇਲਾ ਲਗਾਇਆ

ਜਗਰਾਉ 28 ਮਈ (ਅਮਿਤਖੰਨਾ)ਭ ਾਰਤੀ ਸਟੇਟ ਬੈਂਕ ਜਗਰਾਉਂ ਦੀ ਸ਼ਾਖਾ ਵਲੋਂ ਡੀ. ਜੀ. ਐੱਮ. ਕੌਂਸਲ ਕਿਸ਼ੋਰਾ ਤੇ ਏ. ਜੀ. ਐੱਮ. ਐੱਚ. ਐੱਲ. ਐੱਸ. ਟੀ. ਮਨਜੀਤ ਸਿੰਘ ਦੇ ਰੀਜਨਲ ਮੈਨੇਜਰ ਰਾਜ ਕੁਮਾਰ ਚੋਕਰ ਦੀ ਅਗਵਾਈ ਵਿਚ ਹੋਮ ਲੋਨ ਮੇਲਾ ਲਗਾ ਇਆ ਗਿਆ | ਜਗਰਾਉਂ ਦੇ ਤਹਿਸੀਲ ਰੋਡ ਦੀ ਸ਼ਾਖਾ ਵਿਖੇ ਲਗਾਏ ਲੋਨ ਮੇਲੇ ਮੌਕੇ ਚੀਫ਼ ਮੈਨੇਜਰ ਮਹਾਂਵੀਰ ਪ੍ਰਸ਼ਾਦ, ਬ੍ਰਾਂਚ ਮੈਨੇਜਰ ਕੇ ਆਨੰਦ ਤੇ ਡਿਪਟੀ ਮੈਨੇਜਰ ਨਰਿੰਦਰ ਕੋਚਰ ਨੇ ਹੋਮ ਲੋਨ ਸੰਬੰਧੀ ਗਾਹਕਾਂ ਨੂੰ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਬੈਂਕ ਵਲੋਂ ਬਹੁਤ ਹੀ ਘੱਟ ਕਾਗਜ਼ੀ ਕਾਰਵਾਈ ਰਾਹੀਂ ਘੱਟ ਵਿਆਜ 'ਤੇ ਗਾਹਕਾਂ ਨੂੰ ਘਰ ਬਣਾਉਣ ਵਾਸਤੇ ਲੋਨ ਦਿੱਤਾ ਜਾ ਰਿਹਾ ਹੈ | ਉਨ੍ਹਾਂ ਬੈਂਕ ਦੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ, ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਖਾਸ ਤੌਰ 'ਤੇ ਘੱਟ ਵਿਆਜ 'ਤੇ ਬੈਂਕ ਦੀਆਂ ਨੀਤੀਆਂ ਮੁਤਾਬਕ ਲੋਨ ਦਿੱਤਾ ਜਾ ਰਿਹਾ ਹੈ | ਲੋਨ ਮੇਲੇ 'ਚ ਡੇਢ ਕਰੋੜ ਦੇ ਕਰੀਬ ਦੇ ਕਰਜ਼ੇ ਦੀਆਂ ਦਰਖ਼ਾਸਤਾਂ ਬੈਂਕ ਨੂੰ ਪ੍ਰਾਪਤ ਹੋਈਆਂ, ਜਿਨ੍ਹਾਂ ਦਾ ਬਾਅਦ 'ਚ ਲੋਨ ਕੀਤਾ ਜਾਵੇਗਾ | ਇਸ ਮੌਕੇ ਡਿਪਟੀ ਮੈਨੇਜਰ ਮਨਪ੍ਰੀਤ ਕੌਰ, ਅਨਿਲ ਕੁਮਾਰ, ਐਡਵੋਕੇਟ ਵਰੁਣ ਬਾਂਸਲ, ਚੰਦਰਕਾਂਤ ਅਰੋੜਾ, ਗੁਰਵਿੰਦਰ ਸਿੰਘ, ਐਡਵੋਕੇਟ ਬਲਜੀਤ ਸਿੰਘ ਯਾਦਵ, ਇਕਬਾਲ ਕੌਰ, ਜਤਿੰਦਰ ਸਿੰਘ ਬਾਂਸਲ, ਰੰਜਨਾ, ਸੁਰਜੀਤ ਸਿੰਘ ਆਦਿ ਹਾਜ਼ਰ ਸਨ |
--

ਹੈਰੋਇਨ ਤੇ ਡਰੱਗ ਮਨੀ ਸਮੇਤ ਤਿੰਨ ਕਾਬੂ

ਜਗਰਾਉ 28 ਮਈ (ਅਮਿਤਖੰਨਾ) ਪੁੁਲਿਸ ਥਾਣਾ ਸਦਰ ਰਾਏਕੋਟ ਅਧੀਨ ਪੈਂਦੀ ਚੌਕੀ ਲੋਹਟਬੱਧੀ ਵੱਲੋਂ ਮੋਟਰ ਸਾਈਕਲ ਸਵਾਰ ਤਿੰਨ ਵਿਅਕਤੀਆਂ ਨੂੰ ਹੈਰੋਇਨ ਤੇ ਡਰੱਗਜ਼ ਮਨੀ ਸਮੇਤ ਕਾਬੂ ਕੀਤਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਚੌਕੀ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਉਨ੍ਹਾਂ ਗੁਪਤ ਸੂਚਨਾ ਦੇ ਆਧਾਰ 'ਤੇ ਜੰਡ-ਲਤਾਲਾ ਰੋਡ 'ਤੇ ਸਥਿਤ ਟੀ-ਪੁੁਆਇੰਟ ਨੇੜੇ ਪਿੰਡ ਭੈਣੀ ਅਰੋੜਾ ਵਿਖੇ ਨਾਕੇਬੰਦੀ ਦੌਰਾਨ ਮੋਟਰਸਾਈਕਲ ਸਵਾਰਾਂ ਨੂੰ ਰੋਕਿਆ ਤੇ ਤਲਾਸ਼ੀ ਦੌਰਾਨ ਉਨ੍ਹਾਂ ਪਾਸੋਂ ਤਿੰਨ ਗ੍ਰਾਮ ਹੈਰੋਇਨ (ਨਸ਼ੀਲਾ ਪਦਾਰਥ) ਤੇ 8240 ਰੁੁਪਏ ਦੀ ਡਰੱਗਜ਼ ਮਨੀ ਬਰਾਮਦ ਹੋਈ, ਜਿਸ 'ਤੇ ਪੁਲਿਸ ਪਾਰਟੀ ਨੇ ਉਕਤ ਵਿਅਕਤੀਆਂ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕਰ ਲਿਆ।ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਜਸਵਿੰਦਰ ਸਿੰਘ ਉਰਫ ਮੋਟਾ ਪੁੱਤਰ ਕੁਲਦੀਪ ਸਿੰਘ ਵਾਸੀ ਪੱਖੋਵਾਲ ਮਨਪ੍ਰਰੀਤ ਸਿੰਘ ਉਰਫ ਮੰਨਾ, ਵਿੱਕੀ ਸਿੰਘ ਵਾਸੀਆਨ ਆਂਡਲੂ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਜਸਵਿੰਦਰ ਸਿੰਘ ਉਰਫ ਮੋਟਾ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤੇ ਸ਼ਰਾਬ ਤਸਕਰੀ ਦੇ ਤਿੰਨ ਮੁਕੱਦਮੇ ਦਰਜ ਹਨ।

ਗ੍ਰੀਨ ਪੰਜਾਬ ਮਿਸ਼ਨ ਦੀ ਟੀਮ ਵੱਲੋਂ ਇਨਸੁਲਿਨ ਦੇ ਪੌਦੇ ਵੰਡੇ

ਜਗਰਾਉ 28 ਮਈ (ਅਮਿਤਖੰਨਾ)ਦੇਸ਼ ਵਿੱਚ ਲਗਾਤਾਰ ਫੈਲ ਰਹੀ ਸ਼ੂਗਰ ਦੀ ਬਿਮਾਰੀ ਨੂੰ ਰੋਕਣ ਲਈ ਗ੍ਰੀਨ ਪੰਜਾਬ ਮਿਸ਼ਨ ਦੀ ਟੀਮ ਵੱਲੋਂ ਬੀਤੇ ਦਿਨ ਜਗਰਾਉਂ ਵਿੱਚ ਇਨਸੁਲਿਨ ਦੇ ਪੌਦੇ ਵੰਡੇ ਗਏ।  ਸੰਸਥਾ ਦੇ ਮੁੱਖ ਸੇਵਾਦਾਰ ਸਤਪਾਲ ਸਿੰਘ ਦੇਹੜਕਾ ਨੇ ਦੱਸਿਆ ਕਿ ਸੰਸਥਾ ਦੇ ਮੁੱਖ ਮੈਂਬਰ ਨਵੀਨ ਗੋਇਲ ਵੱਲੋਂ ਆਪਣੇ ਵਿਆਹ ਦੀ ਵਰ੍ਹੇਗੰਢ ਦੀ ਖੁਸ਼ੀ ਵਿੱਚ ਇਨਸੁਲਿਨ ਦੇ ਪੌਦੇ ਵੰਡੇ ਗਏ ਹਨ।  ਇਨਸੁਲਿਨ ਪਲਾਂਟ (ਕੋਟਸ ਪਿਕਟਸ) ਬਾਰੇ ਜਾਣਕਾਰੀ ਦਿੰਦਿਆਂ ਸਤਪਾਲ ਸਿੰਘ ਦੇਹੜਕਾ ਨੇ ਦੱਸਿਆ ਕਿ ਇਨਸੁਲਿਨ ਪਲਾਂਟ ਸ਼ੂਗਰ ਦੀ ਦਵਾਈ ਹੈ।  ਇਸ ਦਾ ਪੱਤਾ ਸੁਆਦ ਵਿੱਚ ਖੱਟਾ ਹੁੰਦਾ ਹੈ ਅਤੇ ਕੰਦ ਦੀ ਸ਼ਕਲ ਅਦਰਕ ਵਰਗੀ ਹੁੰਦੀ ਹੈ।  ਕੰਦਾਂ ਦਾ ਬਣਿਆ ਸੂਪ ਪੀਣ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।  ਪੌਦੇ ਦੇ ਤਾਜ਼ੇ ਪੱਤੇ ਚਬਾਉਣ ਨਾਲ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ।  ਇਸ ਮੌਕੇ ਵਿਸ਼ੇਸ਼ ਤੌਰ 'ਤੇ ਮੌਜੂਦ ਹਲਕਾ ਜਗਰਾਉਂ ਦੀ ਵਿਧਾਇਕਾ ਸਰਬਜੀਤ ਕੌਰ ਨੇ ਸੰਸਥਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸੰਸਥਾ ਵੱਲੋਂ ਜਗਰਾਉਂ ਵਿੱਚ ਵੱਖ-ਵੱਖ ਥਾਵਾਂ 'ਤੇ ਲਗਾਏ ਜਾ ਰਹੇ ਜੰਗਲਾਂ ਤੋਂ ਜਗਰਾਉਂ ਵਾਸੀਆਂ ਨੂੰ ਸ਼ੁੱਧ ਵਾਤਾਵਰਨ ਅਤੇ ਸੁਰੱਖਿਆ ਹਵਾ ਮਿਲੇਗੀ।  ਉਨ੍ਹਾਂ ਕਿਹਾ ਕਿ ਉਹ ਸੰਸਥਾ ਦੀ ਹਰ ਸੰਭਵ ਮਦਦ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਨਗੇ।  ਮੈਡਮ ਕੰਚਨ ਗੁਪਤਾ ਨੇ ਦੱਸਿਆ ਕਿ ਸੰਸਥਾ ਵੱਲੋਂ ਜਗਰਾਉਂ ਵਾਸੀਆਂ ਦੇ ਸਹਿਯੋਗ ਨਾਲ ਡਾਇਟ ਵਿੱਚ 4400 ਪੌਦਿਆਂ ਦੇ ਹਰਬਲ ਵਣ ਲਗਾਏ ਗਏ ਹਨ ਅਤੇ ਭਵਿੱਖ ਵਿੱਚ ਵੀ ਸੰਸਥਾ ਵੱਲੋਂ ਜਗਰਾਓਂ ਦੀਆਂ ਕਈ ਥਾਵਾਂ ’ਤੇ ਹਰਬਲ ਵਣ ਲਗਾਏ ਜਾਣਗੇ।  ਸੰਸਥਾ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਡਿਜ਼ੀਟਲ ਜਗਤ ਵਿੱਚ ਅਹਿਮ ਸਥਾਨ ਰੱਖਣ ਵਾਲੇ ਮੋਟੋ ਵੈੱਬ ਸੋਲਿਊਸ਼ਨਜ਼ (ਐਪਟਿਕ ਕੰਪਿਊਟਰ ਸੈਂਟਰ, ਗਾਲਿਬ ਕੰਪਲੈਕਸ ਜਗਰਾਉਂ) ਦੇ ਡਾਇਰੈਕਟਰ ਸਰਦਾਰ ਮਨਮੋਹਨ ਸਿੰਘ ਚਾਹਲ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਦੇਸ਼ ਨੂੰ ਡਿਜੀਟਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ। ਸੰਗਠਨ ਅਤੇ ਸੰਗਠਨ ਕੰਪਨੀ ਦੁਆਰਾ ਦਿੱਤਾ ਜਾ ਰਿਹਾ ਸੰਦੇਸ਼ ਡਿਜੀਟਲ ਪਲੇਟਫਾਰਮ ਰਾਹੀਂ ਦੁਨੀਆ ਦੇ ਹਰ ਕੋਨੇ ਅਤੇ ਕੋਨੇ ਤੱਕ ਪਹੁੰਚ ਜਾਵੇਗਾ ਅਤੇ ਇਹ ਸਾਰਾ ਕੰਮ ਕੰਪਨੀ ਦੁਆਰਾ ਮੁਫਤ ਕੀਤਾ ਜਾਵੇਗਾ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਕੇਵਲ ਮਲਹੋਤਰਾ, ਰਾਜੂ ਬਾਂਸਲ, ਲਖਵਿੰਦਰ ਧੰਜਲ, ਕਾਲਾ ਮਣਕੂ, ਸੁਖਚੈਨ ਸਿੰਘ, ਸਾਜਨ ਮਲਹੋਤਰਾ ਤੋਂ ਇਲਾਵਾ ਸੰਸਥਾ ਦੇ ਸਮੂਹ ਮੈਂਬਰ ਹਾਜ਼ਰ ਸਨ |

ਸਵਾਮੀ ਰੂਪ ਚੰਦ ਜੈਨ ਸਕੂਲ ਵਿੱਚ ਕਲਚਰਲ ਐਕਟੀਵਿਟੀ  ਤਾਲ ਧਮਾਲ ਲੈਵਲ ਨੈਕਸਟ  ਨੇ   ਕੀਤਾ  ਕਮਾਲ  

ਸ਼ੁਰੂਆਤੀ ਸੈਸ਼ਨ ਦਾ ਪਹਿਲਾ ਵੱਡਾ ਫੰਕਸ਼ਨ
ਜਗਰਾਉ 28 ਮਈ (ਅਮਿਤਖੰਨਾ)ਸਵਾਮੀ ਰੂਪ ਚੰਦ ਜੈਨ ਸਕੂਲ ਵਿੱਚ ਤਾਲ ਧਮਾਲ - 1 ਤੋਂ ਬਾਅਦ ਹੁਣ ਤਾਲ ਧਮਾਲ ਲੈਵਲ  ਨੈਕਸਟ ਬਹੁਤ ਵੱਡੇ ਪੱਧਰ ਤੇ ਆਯੋਜਿਤ ਕੀਤਾ ਗਿਆ  ।  ਨਵੇਂ ਸੈਸ਼ਨ ਦੀ ਆਗਮਨ ਅਤੇ ਸੁੰਦਰ ਨਤੀਜਿਆਂ ਸਦਕਾ  ਛੇਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ  ਦਾ   ਵਿਸ਼ਾਲ   ਪੱਧਰ ਤੇ ਕਲਚਰਲ ਐਕਟੀਵਿਟੀ ਫੰਕਸ਼ਨ ਕਰਵਾਇਆ ਗਿਆ । ਆਪਣੇ ਵਿਸ਼ੇ ਨਾਲ  ਬਿਲਕੁਲ ਹੀ ਢੁੱਕਦੇ ਇਸ ਫੰਕਸ਼ਨ ਵਿੱਚ   ਬੱਚਿਆਂ ਨੇ ਗੀਤ, ਕਵਿਤਾ  ਡਾਂਸ ਵਿੱਚ ਆਪਣੇ ਟੈਲੇਂਟ ਦਾ ਸੋਹਣੀ ਤਰ੍ਹਾਂ   ਪ੍ਰਦਰਸ਼ਨ ਕੀਤਾ ।ਅਧਿਆਪਕਾਂ ਦੀ ਦੇਖ ਰੇਖ ਵਿਚ ਪਿਛਲੇ ਕੁਝ ਦਿਨਾਂ ਤੋਂ ਕਰਵਾਈ ਜਾ ਰਹੀ ਤਿਆਰੀ ਸਦਕਾ  ਬੱਚਿਆਂ ਦੀਆਂ ਪੇਸ਼ਕਾਰੀਆਂ ਬਹੁਤ ਹੀ ਲਾਜਵਾਬ ਸਨ ।ਤਿੰਨ ਘੰਟਿਆਂ ਤੱਕ ਚੱਲੇ ਇਸ ਫੰਕਸ਼ਨ ਦੀ ਸ਼ੁਰੂਆਤ   ਸਵਾਗਤੀ   ਡਾਂਸ ਫਿਊਜ਼ਨ ਨਾਲ ਕੀਤੀ ਗਈ ,ਇਸੇ ਲੜੀ ਵਿੱਚ ਆਕਾਸ਼ਦੀਪ  ਅਮਨਦੀਪ ਮਨਮੋਹਿਤ  ਅਤੇ ਇਹ ਏਕਮਜੋਤ   ਦੇ ਸੱਭਿਆਚਾਰਕ ਪੰਜਾਬੀ ਗਾਣਿਆਂ   ਨੇ  ਹੋਰ ਰੰਗ ਬੰਨ੍ਹਿਆ ।ਪਰਵਾਨ ਦੁਆਰਾ ਪੇਸ਼ ਕੀਤੇ ਸੂਫੀ ਕਲਾਮ ਨੇ  ਜਿੱਥੇ  ਮਾਹੌਲ ਸੂਫ਼ੀਆਨਾ ਬਣਾ ਦਿੱਤਾ ਉਥੇ   ਲੜਕੀਆਂ ਦੇ ਖੂਬਸੂਰਤ ਲਾਵਣੀ ਨਾਚ ਨੇ ਮਾਹੌਲ ਨੂੰ  ਮਸਤੀ ਭਰਪੂਰ ਬਣਾ ਦਿੱਤਾ ।ਇਸ ਤੋਂ ਇਲਾਵਾ ਬੱਚਿਆਂ ਦੁਆਰਾ ਪੇਸ਼ ਕੀਤੇ ਗਏ ਵੈਸਟਰਨ ਡਾਂਸ , ਹਰਿਆਣਵੀ ਰਾਜਸਥਾਨੀ ਅਤੇ ਕਲਾਸੀਕਲ ਨਾਚ ਨੇ ਬੱਚਿਆਂ ਦੇ ਛੁਪੇ ਟੈਲੇਂਟ ਨੂੰ ਬਾਹਰ ਲਿਆਂਦਾ ।ਪ੍ਰੋਗਰਾਮ ਦਾ ਸਭ ਤੋਂ ਵੱਡਾ ਆਕਰਸ਼ਣ ਗਿੱਧਾ ਅਤੇ ਭੰਗੜਾ ਰਿਹਾ ।ਜਿਸ ਨੂੰ ਖੁੱਲ੍ਹ ਕੇ ਤਾੜੀਆਂ ਦੀ ਧਮਾਲ ਨਾਲ ਆਨੰਦ ਮਾਨਣ ਤੋਂ ਨਾ ਅਧਿਆਪਕ ਰਹਿ ਸਕੇ ਨਾ ਬੱਚੇ ।ਆਪਣੇ ਥੀਮ ਨੂੰ ਸਾਰਥਕ ਕਰਦੇ    ਇਸ ਫੰਕਸ਼ਨ ਵਿੱਚ  ਉਤਸ਼ਾਹ  ਤਾਜ਼ਗੀ ਅਤੇ ਨਵੇਂਪਣ ਵਿੱਚ  ਕੋਈ ਕਮੀ ਨਹੀਂ ਸੀ । ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ  ਨੇ ਪ੍ਰੋਗਰਾਮ ਦੇ ਅੰਤ ਵਿੱਚ ਬੱਚਿਆਂ ਨਾਲ  ਗੀਤ ਅਤੇ ਡਾਂਸ ਪੇਸ਼ਕਾਰੀ ਵਿਚ ਭਾਗ ਲੈ ਕੇ ਖੂਬ ਆਨੰਦ ਮਾਣਿਆ ।ਉਨ੍ਹਾਂ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਦੀ ਪ੍ਰਸੰਸਾ ਕੀਤੀ  ਅਤੇ ਸਤਿਕਾਰਯੋਗ ਸਕੂਲ ਮੈਨੇਜਮੈਂਟ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਅਮੁਲ ਸਹਿਯੋਗ   ਸਦਕਾ ਹਰ ਤਰ੍ਹਾਂ ਦਾ ਪ੍ਰੋਗ੍ਰਾਮ ਖ਼ੁਸ਼ਗਵਾਰ ਹੋ ਨਿੱਬੜਦਾ ਹੈ ।ਉਨ੍ਹਾਂ ਅੱਗੇ ਦੱਸਿਆ ਕਿ ਕਰੋਨਾ ਕਾਲ ਦੇ ਦੌਰਾਨ ਬੱਚਿਆਂ ਨੂੰ ਆਪਣੇ ਟੈਲੇਂਟ ਦੀ ਪੇਸ਼ਕਾਰੀ ਦਾ ਮੌਕਾ ਨਹੀਂ ਮਿਲਿਆ ਅਤੇ ਨਾ ਹੀ ਉਨ੍ਹਾਂ ਦੀ ਊਰਜਾ ਅਤੇ ਸਮਰੱਥਾ ਨੂੰ ਸਹੀ ਸੇਧ ਮਿਲੀ।ਇਸ ਫੰਕਸ਼ਨ ਦੁਆਰਾ ਬੱਚਿਅਾਂ ਨੇ ਇੰਨੀ ਵਧੀਆ ਪੇਸ਼ਕਾਰੀ ਸਾਹਮਣੇ ਆਈ ਜੋ ਉਮੀਦ ਤੋਂ   ਬਹੁਤ ਜ਼ਿਆਦਾ ਸੀ  ।  ਇਸ ਮੌਕੇ ਤੇ ਪ੍ਰਿੰਸੀਪਲ ਰਾਜਪਾਲ ਕੌਰ  ਨੇ  ਆਉਣ ਵਾਲੇ ਸਮੇਂ ਵਿੱਚ  ਸਕੂਲ ਵਿਚ ਵਿਲੱਖਣ ਪ੍ਰਕਾਰ ਦੇ  ਕਲਚਰਲ ਐਕਟੀਵਿਟੀ ਨਾਲ ਸਬੰਧਿਤ ਹੋਣ ਵਾਲੇ ਮੁਕਾਬਲਿਆਂ ਦੀ  ਜਾਣਕਾਰੀ ਦਿੱਤੀ ਜੋ ਬੱਚਿਆਂ ਲਈ ਵੱਡੇ ਸਰਪ੍ਰਾਈਜ਼ ਹੋਣਗੇ  ।

ਪੀੜ੍ਹਤ ਮਾਤਾ 59ਵੇਂ ਦਿਨ ਵੀ ਭੁੱਖ ਹੜਤਾਲ ''ਤੇ ਰਹੀ!

ਗ੍ਰਿਫਤਾਰੀ ਸਬੰਧੀ 66ਵੇਂ ਦਿਨ ਵੀ ਦਿੱਤਾ ਧਰਨਾ !
ਇਨਸਾਫ਼ ਦੇਣ ਦੇ ਮੁੱਦੇ 'ਤੇ "ਆਪ" ਸਰਕਾਰ ਵੀ ਫੇਲ਼-ਕੇਕੇਯੂ
ਜਗਰਾਉਂ 28 ਮਈ (  ਮਨਜਿੰਦਰ ਗਿੱਲ ) ਪੁਲਿਸ ਜ਼ੁਲਮਾਂ ਤੋਂ ਪੀੜ੍ਹਤ ਪਰਿਵਾਰ ਅਤੇ ਉਨ੍ਹਾਂ ਦੀ ਹਮਾਇਤ ਵਿੱਚ ਡਟੀਆਂ ਹੋਈਆਂ ਇਨਸਾਫ਼ਪਸੰਦ ਜੱਥੇਬੰਦੀਆਂ ਵਲੋਂ ਥਾਣਾ ਸਿਟੀ ਮੂਹਰੇ ਦਿੱਤਾ ਜਾ ਰਿਹਾ ਅਣਮਿਥੇ ਸਮੇਂ ਦਾ ਧਰਨਾ ਜਿਥੇ ਅੱਜ 66ਵੇਂ ਦਿਨ ਵੀ ਜਾਰੀ ਰਿਹਾ, ਉਥੇ ਪੀੜ੍ਹਤ ਮਾਤਾ ਸੁਰਿੰਦਰ ਕੌਰ ਰਸੂਲਪੁਰ ਵਲੋਂ ਰੱਖੀ ਭੁੱਖ ਹੜਤਾਲ ਅੱਜ 59ਵੇਂ ਦਿਨ ਵੀ ਜਾਰੀ ਰਹੀ। ਪ੍ਰੇੈਸ ਨੂੰ ਜਾਰੀ ਬਿਆਨ 'ਚ ਕਿਰਤੀ ਕਿਸਾਨ ਯੂਨੀਅਨ ਦੇ ਅਾਗੂ ਜਗਰੂਪ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਬਲਦੇਵ ਸਿੰਘ ਫੌਜ਼ੀ ਤੇ ਰਣਜੀਤ ਸਿੰਘ ਉਰਫ ਮੌਂਟੀ, ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਜੱਗਾ ਸਿੰਘ ਢਿੱਲੋਂ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੇ ਹਰੀ ਸਿੰਘ ਚਚਰਾੜੀ ਨੇ ਡਾਇਰੈਕਟਰ ਜਨਰਲ ਪੁਲਿਸ ਅਤੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਗੈਰ-ਜਮਾਨਤੀ ਧਰਾਵਾਂ ਅਧੀਨ ਦਰਜ ਮੁਕੱਦਮੇ ਦੇ ਦੋਸ਼ੀਆਂ ਨੂੰ ਤੁਰੰਤ ਸੀਖਾਂ ਪਿੱਛੇ ਬੰਦ ਕਰਕੇ ਪੀੜ੍ਹਤ ਧਰਨਾਕਾਰੀ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਸਥਾਨਕ ਥਾਣਾ ਸਿਟੀ ਮੂਹਰੇ 59 ਦਿਨਾਂ ਤੋ ਭੁੱਖ ਹੜਤਾਲ ਤੇ ਬੈਠੀ ਪੁਲਿਸ ਅੱਤਿਆਚਾਰਾਂ ਕਾਰਨ ਫੌਤ ਹੋਈ ਕੁਲਵੰਤ ਕੌਰ ਰਸੂਲਪੁਰ ਦੀ 75 ਸਾਲਾ ਬਿਰਧ ਮਾਤਾ ਸੁਰਿੰਦਰ ਕੌਰ ਰਸੂਲਪੁਰ ਨੇ ਕਿਹਾ ਕਿ ਲੱਗਭੱਗ ਡੇਢ ਦਹਾਕਾ ਉਹ ਅਤੇ ਉਹਨਾਂ ਦੇ ਦੋਵੇਂ ਪਰਿਵਾਰਾਂ ਤੱਤਕਾਲੀ ਥਾਣਾਮੁਖੀ ਗੁਰਿੰਦਰ ਬੱਲ ਅਤੇ ਉਸ ਸਮੇਂ ਚੌਂਕੀ ਇੰਚਾਰਜ ਏਅੈਸਆਈ ਰਾਜਵੀਰ  ਹੱਥੋਂ ਨਾਂ ਸਿਰਫ਼ ਮਾਨਸਿਕ ਪੱਖੋਂ ਜ਼ਲੀਲ ਹੋਏ ਹਨ ਸਗੋਂ ਲੰਘੇ 17 ਸਾਲਾਂ ਵਿਚ ਭਾਰੀ ਉਜ਼ਾੜੇ ਦਾ ਸ਼ਿਕਾਰ ਵੀ ਹੋਇਆ ਹੈ। ਪੀੜ੍ਹਤ ਮਾਤਾ ਸੁਰਿੰਦਰ ਕੌਰ ਅਤੇ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਡੇਢ ਦਹਾਕੇ ਤੋਂ ਪੁਲਿਸ ਅੱਤਿਆਚਾਰ ਖਿਲਾਫ਼ ਲੜ੍ਹਾਈ ਲੜ੍ਹ ਰਹੇ ਹਨ ਪਰ ਦੁੱਖ ਦੀ ਗੱਲ਼ ਹੈ ਕਿ ਨਾਂ ਪੁਰਾਣੀਆਂ ਸਰਕਾਰਾਂ ਨੇ ਉਨਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿੱਤਾ ਅਤੇ ਨਾਂ ਹੀ ਹੁਣ ਨਵੀਂ ਬਣੀ ਸਰਕਾਰ ਉਨ੍ਹਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦੇ ਰਹੀ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਸ਼ਾਇਦ ਉਹ ਅਨੁਸੂਚਿਤ ਜਾਤੀ ਦਾ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਹੀ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਕਿਉਂਕਿ ਇਥੇ ਅਮੀਰਾਂ ਲਈ ਕਾਨੂੰਨ ਹੋਰ ਢੰਗ ਨਾਲ ਕੰਮ ਕਰਦਾ ਹੈ ਅਤੇ  ਗਰੀਬਾਂ ਲਈ ਹੋਰ ਢੰਗ ਨਾਲ ਕੰਮ ਕਰਦਾ ਹੈ। ਜ਼ਿਕਰਯੋਗ ਹੈ ਕਿ ਪੀੜ੍ਹਤ ਮਾਤਾ ਆਮ ਅਾਦਮੀ ਪਾਰਟੀ ਵਲੋਂ ਦੂਜੀ ਵਾਰ ਚੁਣੀ ਗਈ ਅੈਮ.ਅੈਲ.ਏ. ਸਰਬਜੀਤ ਕੌਰ ਮਾਣੂੰਕੇ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਖੂਨ ਨਾਲ ਖਤ ਲਿਖ ਕੇ ਵੀ ਭੇਜ ਚੁੱਕੇ ਹਨ ਅਤੇ ਅੈਮ.ਅੈਲ.ਏ.ਦੇ ਨਾਰਾਤਮਕ ਵਤੀਰੇ ਤੋਂ ਦੁਖੀ ਪੀੜ੍ਹਤ ਪਰਿਵਾਰ ਅਤੇ ਜਨਤਕ ਜੱਥੇਬੰਦੀਆਂ ਦੇ ਵਰਕਰ ਸੰਕੇਤਕ ਘਿਰਾਓ ਵੀ ਕਰ ਚੁੱਕੇ ਹਨ ਬਾਵਜੂਦ ਇਸ ਦੇ ਸਰਕਾਰੇ-ਦਰਬਾਰੇ ਕੋਈ ਅਸਰ ਨਹੀਂ ਰਿਹਾ ਖਫਾ ਸੰਘਰਸ਼ਸ਼ੀਲ ਲੋਕ ਕਿਸੇ ਵੱਡੇ ਅੈਕਸ਼ਨ ਰਾਹੀਂ ਆਰ-ਪਾਰ ਦੀ ਲੜ੍ਹਾਈ ਕਰਨ ਲਈ ਮਜ਼ਬੂਰ ਹਨ। ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਤੇ ਮਹਿੰਦਰ ਸਿੰਘ ਬੀ.ਏ. ਪੁਲਿਸ ਜੁਲਮਾਂ ਦੀ ਨਿਖੇਧੀ ਕਰਦਿਆਂ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ। ਅੱਜ ਦੇ ਧਰਨੇ ਵਿੱਚ ਨਿਹੰਗ ਸਿੰਘ ਜੱਥੇਦਾਰ ਚੜ੍ਤ ਸਿੰਘ ਬਾਰਦੇਕੇ, ਨਛੱਤਰ ਸਿੰਘ ਬਾਰਦੇਕੇ, ਚਰਨ ਸਿੰਘ, ਸੁਖਦੇਵ ਸਿੰਘ, ਜੱਗਾ ਸਿੰਘ ਢਿੱਲੋਂ, ਬਾਬਾ ਬੰਤਾ ਸਿੰਘ ਡੱਲਾ, ਬਲਦੇਵ ਸਿੰਘ, ਕੁਲਦੀਪ ਸਿੰਘ, ਹਰਵਿੰਦਰ ਸਿੰਘ, ਅਮਰ ਸਿੰਘ, ਰਾਕੇਸ਼ ਕੁਮਾਰ, ਦਲਜੀਤ ਸਿੰਘ ਆਦਿ ਹਾਜ਼ਰ ਸਨ।