You are here

ਲੁਧਿਆਣਾ

ਨਿਊ ਪੰਜਾਬ ਮਾਤਾ ਨਗਰ ਦੀਆਂ ਸੜਕਾਂ 60 ਲੱਖ ਦੀ ਲਾਗਤ ਨਾਲ ਬਣਾਈਆਂ ਜਾਣਗੀਆਂ : ਵਿਧਾਇਕ ਗੁਰਪ੍ਰੀਤ ਬੱਸੀ ਗੋਗੀ

ਲੁਧਿਆਣਾ, 23 ਮਈ  (ਰਣਜੀਤ ਸਿੱਧਵਾਂ)  :  ਲੁਧਿਆਣਾ (ਪੱਛਮੀ) ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਅੱਜ ਹਲਕਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਪੱਖੋਵਾਲ ਰੋਡ 'ਤੇ ਸਥਿਤ ਨਿਊ ਪੰਜਾਬ ਮਾਤਾ ਨਗਰ ਇਲਾਕੇ ਦੀਆਂ ਸਾਰੀਆਂ ਸੜਕਾਂ ਨੂੰ 60 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਬਣਾਇਆ ਜਾਵੇਗਾ। ਇਹ ਗੱਲ ਵਿਧਾਇਕ ਨੇ ਅੱਜ ਇਲਾਕੇ ਵਿੱਚ ਉਸਾਰੀ ਕਾਰਜਾਂ ਦੀ ਸ਼ੁਰੂਆਤ ਕਰਵਾਉਣ ਮੌਕੇ ਕਹੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਗੋਗੀ ਨੇ ਭਰੋਸਾ ਦਿੱਤਾ ਕਿ ਹਲਕਾ ਲੁਧਿਆਣਾ (ਪੱਛਮੀ) ਦੇ ਸਰਵਪੱਖੀ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਤੋਂ ਸੂਬੇ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਕਈ ਲੋਕ ਪੱਖੀ ਫੈਸਲੇ ਲਏ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ (ਪੱਛਮੀ) ਹਲਕੇ ਵਿੱਚ ਵੀ ਉਨ੍ਹਾਂ ਦੀ ਟੀਮ ਨੇ ਇੱਕ ਵਿਆਪਕ ਵਿਕਾਸ ਯੋਜਨਾ ਤਿਆਰ ਕਰ ਲਈ ਹੈ, ਜਿਸ 'ਤੇ ਉਨ੍ਹਾਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਲੁਧਿਆਣਾ (ਪੱਛਮੀ) ਹਲਕੇ ਦੇ ਸਮੂਹ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਵਾਟਰ ਰੀਚਾਰਜਿੰਗ ਟੋਇਆਂ ਨਾਲ ਵਧੀਆ ਕੁਆਲਿਟੀ ਦੀਆਂ ਸੜਕਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਹੋਵੇਗੀ।

ਕਰੀਬ 100 ਕੰਪਨੀਆਂ ਵੱਲੋਂ ਮੇਲੇ 'ਚ ਕੀਤੀ ਜਾਵੇਗੀ ਸ਼ਮੂਲੀਅਤ

ਲੁਧਿਆਣਾ, 23 ਮਈ (ਰਣਜੀਤ ਸਿੱਧਵਾਂ)  :  ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 27 ਮਈ 2022 ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਸਥਾਨਕ ਫੋਕਲ ਪੁਆਇੰਟ ਵਿਖੇ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀ.ਆਈ.ਸੀ.ਯੂ.) ਕੰਪਲੈਕਸ ਵਿੱਚ 'ਮੈਗਾ ਜਾਬ ਫੇਅਰ 2022' ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੈਗਾ ਰੋਜ਼ਗਾਰ ਮੇਲੇ ਵਿੱਚ 100 ਦੇ ਕਰੀਬ ਕੰਪਨੀਆਂ ਸ਼ਿਰਕਤ ਕਰਨਗੀਆਂ ਅਤੇ ਨੌਜਵਾਨਾਂ ਨੂੰ ਵੱਖ-ਵੱਖ ਨੌਕਰੀਆਂ ਲਈ ਭਰਤੀ ਕਰਨਗੀਆਂ। ਡਿਪਟੀ ਕਮਿਸ਼ਨਰ ਵੱਲੋਂ ਇਸ ਸਬੰਧੀ ਆਪਣੇ ਦਫ਼ਤਰ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਟਾਫ਼ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ। ਉਨ੍ਹਾਂ ਨੌਜਵਾਨਾਂ ਨੂੰ ਇਸ ਮੈਗਾ ਰੋਜ਼ਗਾਰ ਮੇਲੇ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਕੰਪਨੀਆਂ ਵੱਲੋਂ ਵੈਲਡਰ, ਫਿਟਰ, ਹੈਲਪਰ, ਟਰਨਰ, ਮਸ਼ੀਨਿਸਟ, ਸੀ.ਐਨ. ਸੀ/ਵੀ.ਐਮ.ਸੀ. ਆਪਰੇਟਰ, ਇਲੈਕਟ੍ਰੀਸ਼ੀਅਨ ਆਪਰੇਟਰ, ਐਮ.ਐਮ.ਵੀ. ਅਤੇ ਡੀਜ਼ਲ ਮਕੈਨਿਕ, ਕੰਪਿਊਟਰ ਆਪਰੇਟਰ, ਡਿਜੀਟਲ ਮਾਰਕੀਟਿੰਗ ਐਗਜ਼ੀਕਿਊਟਿਵ, ਐਚ.ਆਰ. ਮੈਨੇਜਰ, ਅਸਿਸਟੈਂਟ ਮੈਨੇਜਰ, ਡਿਪਲੋਮਾ ਇੰਜਨੀਅਰ, ਸੰਗਠਨਾਤਮਕ ਕਾਰਜਕਾਰੀ ਆਦਿ ਦੀ ਭਰਤੀ ਕੀਤੀ ਜਾਣੀ ਹੈ।ਉਨ੍ਹਾਂ ਦੱਸਿਆ ਕਿ ਇਸ ਮੈਗਾ ਰੋਜ਼ਗਾਰ ਮੇਲੇ ਵਿੱਚ 10ਵੀਂ, 12ਵੀਂ, ਬੀ.ਏ. ਅਤੇ ਬੀ.ਕਾਮ ਪਾਸਆਊਟ ਵਿਦਿਅਕ ਯੋਗਤਾਵਾਂ ਵਾਲਾ ਕੋਈ ਵੀ ਉਮੀਦਵਾਰ ਭਾਗ ਲੈ ਸਕਦਾ ਹੈ। ਉਨ੍ਹਾਂ 27 ਮਈ, 2022 ਨੂੰ ਇਸ ਮੈਗਾ ਰੋਜ਼ਗਾਰ ਮੇਲੇ ਦੇ ਆਯੋਜਨ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਲਈ ਸੀਸੂ ਤੋਂ ਉਪਕਾਰ ਸਿੰਘ ਆਹੂਜਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ।

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਦਿੱਤਾ ਬਿਆਨ ਬਿਲਕੁਲ ਦਰੁਸਤ - ਪੰਥਕ ਦਲ ਪੰਜਾਬ ਦੇ ਆਗੂ  

ਪੰਥਕ ਦਲ ਪੰਜਾਬ ਅਤੇ ਬੰਦੀ ਸਿੰਘ ਰਿਹਾਈ ਮੋਰਚਾ ਦੇ ਆਗੂਆਂ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਆਪਣੇ ਨਿਜੀ ਸ਼ਾਸਤਰ ਲੈ ਕੇ ਜਾਣ ਤੇ ਰੋਕ ਉੱਪਰ ਸਵਾਲ ਵੀ ਚੁੱਕੇ ਸਵਾਲ  

ਲੁਧਿਆਣਾ , 23 ਮਈ (ਮਨਜਿੰਦਰ ਗਿੱਲ ) ਮੀਰੀ ਪੀਰੀ ਦੇ ਮਾਲਕ  ਸੱਚੇ ਪਾਤਸ਼ਾਹ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਤਾਗੱਦੀ ਦੇ ਪਵਿੱਤਰ ਦਿਹਾੜੇ ਤੇ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਦਿੱਤੇ ਬਿਆਨ ਕਿ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਹਰ ਸਿੱਖ ਨੂੰ ਲਾਇਸੰਸੀ ਹਥਿਆਰ ਰੱਖਣਾ ਚਾਹੀਦਾ । ਅਸੀਂ ਪੰਥਕ ਦਲ ਪੰਜਾਬ ( ਬੰਦੀ ਸਿੰਘ ਰਿਹਾਈ ਮੋਰਚਾ )ਵੱਲੋਂ ਸੁਆਗਤ ਕਰਦੇ ਹਾਂ । ਅੱਜ ਭਾਈ ਜੰਗ ਸਿੰਘ ਅਤੇ ਭਵਨਦੀਪ ਸਿੰਘ ਸਿੱਧੂ ਵੱਲੋਂ ਪੱਤਰਕਾਰਾਂ ਨਾਲ ਗੱਲ-ਬਾਤ ਕਰਦੇ ਹੋਏ ਕਿਹਾ ਕਿ ਅੱਜ ਦੇ ਦਿਨ ਹੀ ਛੇਵੇਂ ਪਾਤਸ਼ਾਹ ਸਿਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਨੇ ਦੇਸ਼ ਕੌਮ ਤੇ ਧਰਮ ਦੀ ਰਾਖੀ ਲਈ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਸੀ ਤੇ ਹਰ ਗੁਰੂ ਦੇ ਸਿੱਖ ਨੂੰ ਇਹ ਹੁਕਮਨਾਮਾ ਜਾਰੀ ਕੀਤਾ ਕਿ ਜਿਹੜਾ ਵੀ ਗੁਰਸਿੱਖ ਸਾਡੇ ਦਰਸ਼ਨਾਂ ਨੂੰ ਆਵੇ ਉਹ ਪੂਰੀ ਤਰਾਂ ਤਿਆਰ ਬਰ ਤਿਆਰ ਤੇ ਵਧੀਆ ਤੋਂ ਵਧੀਆ ਸ਼ਸਤਰ ਤੇ ਵਧੀਆ ਤੋਂ ਵਧੀਆ ਘੋੜਾ ਲੈ ਕੇ ਆਵੇ  । ਉਸ ਸਿੱਖ ਤੇ ਸਾਡੀਆਂ ਵਿਸ਼ੇਸ਼ ਖੁਸ਼ੀਆਂ ਹੋਣਗੀਆਂ । ਪਰ ਤੁਹਾਡੇ ਧਿਆਨ ਚ ਅਸੀਂ ਇਹ ਗੱਲ ਲਿਆਉਣਾ ਜ਼ਰੂਰੀ ਸਮਝਦੇ ਹਾਂ ਕਿ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਕ ਮੂੰਹ ਬੋਲਿਆ ਗੁਪਤ ਹੁਕਮ ਲਾਗੂ ਕੀਤਾ ਹੋਇਆ ਕਿ ਕੋਈ ਵੀ ਗੁਰਸਿੱਖ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ਸ਼ਤਰ ਲੈ ਕੇ ਨਹੀਂ ਜਾ ਸਕਦਾ । ਕਿਉਂਕਿ ਪਿਛਲੇ ਦਿਨੀਂ ਜਦੋਂ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬ ਵੱਲੋਂ ਇਕ ਪੰਥਕ ਇਕੱਠ ਮਿਤੀ  3/5/ 2022 ਨੂੰ ਸੱਦਿਆ ਗਿਆ ਸੀ ਤਾਂ ਸਾਨੂੰ ਵੀ ਸ਼ਸਤਰ ਲੈ ਕੇ ਅੰਦਰ ਜਾਣ ਤੋਂ ਰੋਕਿਆ ਗਿਆ ਤੇ ਸਾਡੇ ਨਾਲ ਦੇ ਸਿੰਘਾ ਨਾਲ ਬੇ ਵਜ੍ਹਾ ਬਹਿਸ ਕੀਤੀ ਗਈ ਜੋ ਬਹੁਤ ਮੰਦਭਾਗਾ ਸੀ । ਸੋ ਬੇਨਤੀ ਹੈ ਕਿ ਸ਼ਿਰੋਮਣੀ ਕਮੇਟੀ ਨੂੰ ਗੁਰੂ ਸਾਹਿਬ ਦੇ ਹੁਕਮ ਦੀ ਅਵੱਗਿਆ ਕਰਨ ਤੋਂ ਸਖ਼ਤੀ ਨਾਲ ਰੋਕਿਆ ਜਾਵੇ ਤੇ sgpc ਦੇ ਪ੍ਰਧਾਨ  ਸਾਹਿਬ ਤੇ ਇਸ ਅੱਵਗਿਆ ਬਦਲੇ ਸਖ਼ਤ ਕਾਰਵਾਈ ਕੀਤੀ ਜਾਵੇ ।ਫੋਟੋ ਭਾਈ ਜੰਗ ਸਿੰਘ 

ਸ ਪ੍ਰੀਤਮ ਸਿੰਘ ਖਹਿਰਾ ਸਾਬਕਾ ਸਰਪੰਚ ਪਿੰਡ ਗਿੱਦੜਵਿੰਡੀ ਜ਼ਿਲ੍ਹਾ ਲੁਧਿਆਣਾ ਦਾ ਦਿਹਾਂਤ    

 ਜਗਰਾਉਂ, 23 ਮਈ (ਮਨਜਿੰਦਰ ਗਿੱਲ ) ਇਲਾਕਾ ਨਿਵਾਸੀਆਂ ਲਈ ਦੁਖਦਾਈ ਖ਼ਬਰ ਗਿੱਦੜਵਿੰਡੀ ਦੇ ਸਾਬਕਾ ਸਰਪੰਚ ਸਵ  ਪ੍ਰੀਤਮ ਸਿੰਘ ਜੀ ਖਹਿਰਾ  ਵਾਹਿਗੁਰੂ ਵੱਲੋਂ ਮਿਲੀ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਸਭ ਨੂੰ ਅਲਵਿਦਾ ਕਹਿ ਗਏ ਹਨ।  ਅੱਜ ਸਵੇਰੇ ਤਕਰੀਬਨ 8.30 ਵਜੇ  ( 23 ਮਈ) ਉਨ੍ਹਾਂ ਆਪਣੇ ਆਖ਼ਰੀ ਸਾਹ ਲਏ । ਨੋਟ ਬੱਚਿਆਂ ਦੇ ਵਿਦੇਸ਼ਾਂ ਚੋਂ ਪਰਤਣ ਉੱਪਰ ਸਸਕਾਰ ਦਾ ਸਮਾਂ ਤੈਅ ਹੋਵੇਗਾ ।  

ਬੀਬੀ ਮਾਣੰੂਕੇ ਨੇ ”ਨਵਾਂ ਪਾਰਕ ਬਨਾਉਣ ਲਈ ਮਾਰਿਆ ਹੰਭਲਾ

ਹਲਕਾ ਵਿਧਾਇਕ ਦੀ ਕਾਰਗੁਜ਼ਾਰੀ ਤੋਜ਼ ਲੋਕ ਹੋਏ ਬਾਗੋ-ਬਾਗ਼
ਜਗਰਾਉ, 22 ਮਈ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)- ਹਲਕਾ ਜਗਰਾਉ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਸ਼ਹਿਰ ਵਾਸੀਆਂ ੱ ਤਾਜ਼ੀ ਹਵਾ ਤੇ Fੁਧ ਵਾਤਾਵਰਨ ਦਾ ਅਨੂਠਾ ਤੋਹਫ਼ਾ ਦਿੰਦਿਆਂ ਝਾਂਸੀ ਰਾਣੀ ਚੌਜ਼ਕ ਦੇ ਨਜ਼ਦੀਕ ”ਰੈਡ ਕਰਾਸ ਭਵਨ# ਵਿਖੇ ਅਧੁਨਿਕ ਪਾਰਕ ਬਨਾਉਣ ਦਾ ਕਾਰਜ ਆਪਣੀ ਟੀਮ, ਵਲੰਟੀਅਰਾਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ Fੁਰੂ ਕਰ ਦਿੱਤਾ ਹੈ। ਵੱਡੀ ਗਿਣਤੀ ਵਿੱਚ ਪਹੁੰਚੇ ਸ਼ਹਿਰ ਵਾਸੀਆਂ ਅਤੇ ਪਿੰਡਾਂ ਦੇ ਨੌਜੁਆਨਾ ਜੰਗਲ ਦਾ ਰੂਪ ਧਾਰ ਚੁੱਕੇ ਦਰਖ਼ਤਾਂ, ਕੰਡਿਆਲੀਆਂ ਵੇਲਾਂ, ਗਾਜਰ ਘਾਹ, ਕਾਂਗਰਸੀ ਘਾਹ ਆਦਿ ੱ ਕਹੀਆਂ, ਦਾਤੀਆਂ, ਖੁਰਪਿਆਂ ਆਦਿ ਨਾਲ ਸਾਫ਼ ਕੀਤਾ ਅਤੇ ਰਸਤਿਆਂ ਤੇ ਝਾੜੂ ਮਾਰਿਆ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਅਤੇ ਉਹਨਾਂ ਦੇ ਜੀਵਨ ਸਾਥੀ ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਖੁਦ ਨੌਜੁਆਨਾਂ ਦੇ ਨਾਲ ਮੋਰਚਾ ਸੰਭਾਲਿਆ ਅਤੇ ਨੌਜੁਆਨਾਂ ਦੀ ਹੌਸਲਾ ਅਫ਼ਜਾਈ ਤੇ ਪ੍ਰੇਰਿਤ ਕਰਕੇ ਪਾਰਕ ੱ ਨਵੀਜ਼ ਦਿਖ ਦਿੱਤੀ। ਪਾਰਕ ਬਣਨ ਦੀ ਖੁਸ਼ੀ ਵਿੱਚ ਬਾਗੋਬਾਗ਼ ਹੋਏ ਸ਼ਹਿਰ ਵਾਸੀਆਂ ਨੇ ਵਿਧਾਇਕਾ ਮਾਣੂੰਕੇ ਦੇ ਉਦਮ ਦੀ ਸ਼ਲਾਘਾ ਕਰਦੇ ਹੋਏ ਆਖਿਆ ਕਿ ਜਗਰਾਉਜ਼ ਹਲਕੇ ਤੋਜ਼ ਭਾਵੇਜ਼ ਵਿਧਾਇਕ ਤਾਂ ਬਹੁਤ ਬਣੇ ਹਨ, ਪਰੰਤੂ ਸਰਵਜੀਤ ਕੌਰ ਮਾਣੂੰਕੇ ਦਾ ਧਰਤੀ ਨਾਲ ਜੁੜਕੇ ਕੰਮ ਕਰਨ ਦਾ ਤਰੀਕਾ ਬਹੁਤ ਹੀ ਕਾਬਿਲੇ-ਤਾਰੀਫ਼ ਹੈ। ਉਹਨਾਂ ਆਖਿਆ ਕਿ ਵਿਧਾਇਕਾ ਵੱਲੋਜ਼ ਸ਼ਹਿਰ ਵਾਸੀਆਂ ਲਈ ਸੰੁਦਰ ਪਾਰਕਾਂ ਬਨਾਉਣ ਦਾ ਚੁੱਕਿਆ ਬੀੜਾ ਬਜੁਰਗਾਂ ੱ ਨਵੀਜ਼ ਜਿੰਦਗੀ ਦੇਣ ਵਾਲਾ ਹੈ। ਸ਼ਹਿਰ ਵਾਸੀਆਂ ਨੇ ਵਿਧਾਇਕਾ ਮਾਣੰੂਕੇ ਦਾ ਗੁਲਦਸਤੇ ਭੇਜ਼ਟ ਕਰਕੇ ਸਨਮਾਨ ਵੀ ਕੀਤਾ। ਇਸ ਮੌਕੇ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਉਹ ਸਿਆਸਤ ਕਰਨ ਲਈ ਨਹੀਜ਼, ਬਲਕਿ ਲੋਕ ਸੇਵਾ ਦੀ ਭਾਵਨਾਂ ਹਿੱਤ ਦੂਜੀ ਵਾਰ ਵਿਧਾਇਕ ਬਣੇ ਹਨ। ਸਾਡਾ ਪੌਣ-ਪਾਣੀ ਬਹੁਤ ਗੰਧਲਾ ਹੈ ਅਤੇ ਜੇਕਰ ਉਹਨਾਂ ਦੀ ਕਿਸੇ ਕੋਸ਼ਿਸ਼ ਨਾਲ ਲੋਕਾਂ ੱ Fੁੱਧ ਵਾਤਾਵਰਨ ਵਿੱਚ ਸੁੱਖ ਦਾ ਸਾਹ ਮਿਲ ਜਾਵੇ, ਤਾਂ ਇਸ ਤੋਜ਼ ਵੱਡਾ ਕੋਈ ਪੁੰਨ ਨਹੀਜ਼ ਹੋ ਸਕਦਾ। ਉਹਨਾਂ ਆਖਿਆ ਕਿ ਉਹਨਾਂ ਦੀ ਦਿਲੀ ਇੱਛਾ ਹੈ ਕਿ ਜਗਰਾਉਜ਼ ਸ਼ਹਿਰ ਵਿੱਚ ਹੀ ਨਹੀਜ਼, ਬਲਕਿ ਪੂਰੇ ਹਲਕੇ ਅੰਦਰ ਬਹੁਤ ਸਾਰੀਆਂ ਪਾਰਕਾਂ ਹੋਣ ਅਤੇ ਲੋਕ ਆਪਣੀ ਰੋਜ਼ਮਰਾ ਦੀ ਜਿੰ਼ਦਗੀ ਵਿੱਚੋਜ਼ ਕੁੱਝ ਪਲ ਕੱਢਕੇ ਸਾਫ਼ ਵਾਤਾਵਰਨ ਵਿੱਚ ਟਹਿਲ ਸਕਣ ਅਤੇ ਜਗਰਾਉਜ਼ ਹਲਕਾ ਬਹੁਤ ਹੀ ਸੋਹਣਾ ਹੋ ਜਾਵੇ। ਇਸ ਲਈ ਉਹ ਆਪਣੀ ਟੀਮ ਤੇ ਵਲੰਟੀਅਰਾਂ ਸਮੇਤ ਦਿਨ-ਰਾਤ ਯਤਨਸ਼ੀਲ ਹਨ। ਪਾਰਕ ਦੀ ਸਫ਼ਾਈ ਮੌਕੇ ਲੋਕਾਂ ਨੇ ਰਾਜਨੀਤਿਕ ਹਿੱਤਾਂ ਤੋਜ਼ ਉਪਰ ਉਠਕੇ ਸਹਿਯੋਗ ਦਿੱਤਾ ਅਤੇ ਵਿਧਾਇਕਾ ਮਾਣੂੰਕੇ ਵੱਲੋਜ਼ ਅਰੰਭੇ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਹੋਰਨਾਂ ਤੋਜ਼ ਇਲਾਵਾ ਪ੍ਰੋਫੈਸਰ ਸੁਖਵਿੰਦਰ ਸਿੰਘ, ਅਕਾਲੀ ਆਗੂ ਕਮਲਜੀਤ ਸਿੰਘ ਮੱਲ੍ਹਾ, ਸਾਬਕਾ ਕੌਜ਼ਸਲਰ ਸੁਖਦੇਵ ਸਿੰਘ ਸੇਬੀ, ਐਡਵੋਕੇਟ ਕਰਮ ਸਿੰਘ ਸਿੱਧੂ, ਅਮਰਦੀਪ ਸਿੰਘ ਟੂਰੇ, ਸੁਖਵਿੰਦਰ ਸਿੰਘ ਕਾਕਾ, ਗੁਰਪ੍ਰੀਤ ਸਿੰਘ ਨੋਨੀ ਸੈਜ਼ਭੀ, ਗੁਰਨਾਮ ਸਿੰਘ ਭੈਣੀ, ਮੋਹਣ ਸਿੰਘ, ਕੁਲਵੰਤ ਸਿੰਘ, ਡਾ:ਅਸ਼ਵਨੀ ਸ਼ਰਮਾਂ, ਮਾ:ਕਮਲਜੀਤ ਸਿੰਘ, ਰਾਜ ਕੁਮਾਰ ਭੱਲਾ, ਕੈਪ:ਨਰੇਸ਼ ਵਰਮਾਂ, ਮਾ:ਅਵਤਾਰ ਸਿੰਘ, ਸਾਜਨ ਮਲਹੋਤਰਾ, ਭੁਪਿੰਦਰਪਾਲ ਸਿੰਘ ਬਰਾੜ, ਛਿੰਦਰਪਾਲ ਸਿੰਘ  ਮੀਨੀਆਂ, ਪੱਪੂ ਭੰਡਾਰੀ, ਮਨਪ੍ਰੀਤ ਸਿੰਘ ਮੰਨਾਂ, ਇੰਜ:ਕਮਲਜੀਤ ਸਿੰਘ ਕਮਾਲਪੁਰਾ, ਮਨਦੀਪ ਸਿੰਘ ਕਮਾਲਪੁਰਾ, ਫੌਜੀ ਜਗਰੂਪ ਸਿੰਘ ਚੀਮਾਂ, ਮੇਹਰ ਸਿੰਘ, ਇੰਦਰ ਅਟਵਾਲ, ਪੰਚ ਜਗਸੀਰ ਸਿੰਘ ਗਾਲਿਬ, ਬੌਬੀ ਸ਼ਰਮਾਂ, ਬਲਜੀਤ ਸਿੰਘ, ਡਾ:ਰੂਪ ਸਿੰਘ, ਮਨੋਹਰ ਲਾਲ ਗਰਗ, ਗੁਰਸ਼ਰਨ ਜੱਸਲ, ਜਪਮਜੀਤ ਸਿੰਘ, ਅਜੇ ਹਾਂਡਾ, ਅਮ੍ਰਿਤ ਲਾਲ ਜੈਨ ਆਦਿ ਵੀ ਹਾਜ਼ਰ ਸਨ।

ਪਿਛਲੇ 3 ਘੰਟੇ ਤੋਂ ਬੋਰਵੈੱਲ 'ਚ ਫਸਿਆ 'ਰਿਤਿਕ ਰੌਸ਼ਨ', ਅਜੇ ਤਕ ਕੁਝ ਨਹੀਂ ਖਾਧਾ, ਕੈਮਰੇ 'ਚ ਬੇਹੋਸ਼ ਨਜ਼ਰ ਆਇਆ, CM ਮਾਨ ਨੇ ਕਿਹਾ- ਬਚਾਅ ਕਾਰਜ ਜਾਰੀ

ਗੜ੍ਹਦੀਵਾਲਾ ( ਹਰਪਾਲ ਸਿੰਘ ਦਿਓਲ ) ਗੜ੍ਹਦੀਵਾਲਾ ਦੇ ਪਿੰਡ ਖਿਆਲਾ ਦੇ ਕੱਚੇ ਰਸਤੇ 'ਚ ਇਕ ਬੱਚਾ ਬੋਰਵੈੱਲ 'ਚ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਰਵਾਸੀ ਮਜ਼ਦੂਰ ਰਜਿੰਦਰ ਸਿੰਘ ਦਾ 6 ਸਾਲਾ ਬੇਟਾ ਰਿਤਿਕ ਰੋਸ਼ਨ ਥੋੜ੍ਹਾ ਮੰਦਬੁੱਧੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਬੱਚੇ ਦੇ ਪਿੱਛੇ ਕੁੱਤੇ ਪਏ ਸਨ। ਕੁੱਤਿਆਂ ਤੋਂ ਡਰਦਾ ਹੋਇਆ ਇਹ ਬੋਰਵੈੱਲ ਦੇ ਉੱਪਰ ਜਾ ਚੜ੍ਹਿਆ ਤੇ ਅਚਾਨਕ ਉਸ ਅੰਦਰ ਡਿੱਗ ਗਿਆ। ਇਸ ਮੌਕੇ 'ਤੇ ਪਿੰਡ ਵਾਸੀਆਂ ਵੱਲੋਂ ਬੱਚੇ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਬਾਬਾ ਦੀਪ ਸਿੰਘ ਸੇਵਾ ਦਲ ਸੁਸਾਇਟੀ, ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਤੇ ਵੱਡੀ ਗਿਣਤੀ 'ਚ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ ਹੈ। ਬੱਚੇ ਨੂੰ ਕੱਢਣ ਲਈ ਜੱਦੋਜਹਿਦ ਚੱਲ ਰਹੀ ਹੈ। ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁਖੀ ਮਨਜੋਤ ਸਿੰਘ ਤਲਵੰਡੀ ਵੱਲੋਂ ਆਕਸੀਜਨ ਦਾ ਸਿਲੰਡਰ ਅਤੇ ਕੈਮਰਾ ਬੋਰਵੈੱਲ 'ਚ ਪਾਇਆ ਗਿਆ। ਕੈਮਰੇ ਰਾਹੀਂ ਬੱਚੇ ਦੀ ਹਰ ਹਰਕਤ 'ਤੇ ਨਜ਼ਰ ਰੱਖੀ ਜਾ ਰਹੀ ਹੈ।

ਜਦੋਂ ਹਲਕਾ ਵਿਧਾਇਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਾਢੇ ਵੱਲੋਂ ਆਰਮੀ ਅਤੇ ਐੱਨਡੀਆਰਐੱਫ ਦੀਆਂ ਟੀਮਾਂ ਬੁਲਾ ਲਈਆਂ ਗਈਆਂ ਹਨ। ਕੈਮਰੇ ਰਾਹੀਂ ਬੱਚੇ ਨੂੰ ਦੇਖਣ 'ਤੇ੍ ਪਤਾ ਲੱਗਦਾ ਹੈ ਕਿ ਬੱਚਾ ਲਗਪਗ 100 ਫੁੱਟ ਹੇਠਾਂ ਫਸਿਆ ਹੈ। ਡਾਕਟਰਾਂ ਦੀਆਂ ਟੀਮਾਂ ਵੀ ਬੁਲਾ ਲਈਆਂ ਗਈਆਂ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਟਵੀਟ

ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਕਿਹਾ ਹੈ ਕਿ ਹੁਸ਼ਿਆਰਪੁਰ 'ਚ 6 ਸਾਲਾ ਬੱਚਾ ਬੋਰਵੈੱਲ 'ਚ ਡਿੱਗ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਤੇ ਸਥਾਨਕ ਵਿਧਾਇਕ ਮੌਕੇ 'ਤੇ ਮੌਜੂਦ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੇਰਾ ਲਗਾਤਾਰ ਰਾਬਤਾ ਹੈ। ਬਚਾਅ ਕਾਰਜ ਜਾਰੀ ਹਨ।

 

ਟ੍ਰੈਫਿਕ ਪੁਲਿਸ ਵੱਲੋਂ ਬਿਨਾਂ ਹੈਲਮਟ ਘੁੰਮਣ ਵਾਲੇ ਮੋਟਰਸਾਈਕਲ ਸਵਾਰਾਂ ਨੂੰ ਰੋਕ ਕੇ ਉਨ੍ਹਾਂ ਦੇ ਚਲਾਨ ਕੱਟੇ

ਜਗਰਾਉਂ, 21  ਮਈ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ,) ਜਗਰਾਉਂ ਟ੍ਰੈਫਿਕ ਪੁਲਿਸ ਇੰਨਚਾਰਜ ਸ ਜਰਨੈਲ ਸਿੰਘ ਹੁਣਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਟ੍ਰੈਫਿਕ ਨਿਯਮਾਂ ਦੀ ਉਲੰਘਨਾ ਕਰਦਾ ਹੈ ਅਤੇ ਉਸ ਨੂੰ ਟ੍ਰੈਫਿਕ ਪੁਲਿਸ ਵੱਲੋਂ ਬਿਨਾਂ ਹੈਲਮਟ ਘੁੰਮਣ ਵਾਲੇ ਮੋਟਰਸਾਈਕਲ ਸਵਾਰਾਂ ਅਤੇ ਬੁੱਲਟ ਵਾਲੇ ਮੋਟਰਸਾਈਕਲ ਸਵਾਰ ਜੋ ਕਿ ਟ੍ਰੈਫਿਕ ਨਿਯਮਾਂ ਅਨੁਸਾਰ ਨਹੀਂ ਚੱਲਦੇ , ਅੱਜ ਇੱਥੇ ਕਮਲ ਚੋਂਕ ਤੋਂ ਰਾਣੀ ਝਾਂਸੀ ਚੋਂਕ ਤੱਕ ਨਾਕੇ ਦੌਰਾਨ ਉਨ੍ਹਾਂ ਦੇ ਚਲਾਨ ਕੱਟੇ ਗਏ।ਇਸ ਮੌਕੇ ਤੇ ਟ੍ਰੈਫਿਕ ਇੰਚਾਰਜ ਜਰਨੈਲ ਸਿੰਘ ਹੁਣਾਂ ਤੋਂ ਇਲਾਵਾ ਉਨ੍ਹਾਂ ਦੇ ਨਾਲ ਏ ਐਸ ਆਈ ਕੁਮਾਰ ਸਿੰਘ, ਏ ਐਸ ਆਈ ਮਹਿੰਦਰ ਕੁਮਾਰ,ਏ ਐਸ ਆਈ ਨਿਰਭੈ ਸਿੰਘ ਅਤੇ ਏ ਐਸ ਆਈ ਕਰਮਜੀਤ ਸਿੰਘ ਹੁਣਾਂ ਨੇ ਮਿਲ ਕੇ ਲਗਭਗ 15 ਚਲਾਨ ਕੱਟੇ ਜਿਨਾਂ ਵਿੱਚ ਕਾਗਜ ਪੱਤਰ ਪੂਰੇ ਨਾ ਹੋਣ ਤੇ ਕੁਝ ਕਾਰ, ਮੋਟਰਸਾਈਕਲ ਅਤੇ ਸਕੂਟਰ ਵੀ ਸਨ। ਟ੍ਰੈਫਿਕ ਇੰਚਾਰਜ ਜਰਨੈਲ ਸਿੰਘ ਹੁਣਾਂ ਨੇ ਕਿਹਾ ਕਿ ਲੋਕ ਟਰੈਫਿਕ ਨਿਯਮਾਂ ਅਨੁਸਾਰ ਚੱਲਣ ਤਾਂ ਜੋ ਇਨ੍ਹਾਂ ਚਲਾਨਾ ਤੋਂ ਬਚਿਆ ਜਾ ਸਕੇ। ਉਨ੍ਹਾਂ ਜਗਰਾਉਂ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਟ੍ਰੈਫਿਕ ਪੁਲਿਸ ਉਨ੍ਹਾਂ ਦੀ ਸੇਫਟੀ ਲਈ ਹੈ ਜੋ ਲੋਕ ਟਰੈਫਿਕ ਨਿਯਮਾਂ ਅਨੁਸਾਰ ਚੱਲਣ ਗੇ ਤਾਂ ਚਲਾਨ ਨਹੀਂ ਹੋਵੇਗਾ। ਅੱਜ ਦੇ 15 ਚਲਾਨ ਵਿਚ 5 ਨੂੰ ਨਕਦ ਤੇ ਬਾਕੀ ਗਡੀਆਂ ਨੂੰ ਬੰਦ ਕੀਤਾ ਗਿਆ।ਆਮ ਜਗਰਾਉਂ ਵਾਸੀਆਂ ਨੂੰ ਜਦੋਂ ਇਨ੍ਹਾਂ ਹੋ ਰਹੇ ਟ੍ਰੈਫਿਕ ਪੁਲਿਸ ਵੱਲੋਂ ਕੀਤੇ ਗਏ ਚਲਾਨਾ ਵਾਰੇ ਪੁਛਿਆ ਗਿਆ ਤਾਂ ਜ਼ਿਆਦਾ ਤਰ ਲੋਕ ਕਾਗਜ਼ ਪੱਤਰ ਨਾਂ ਹੋਣ ਤੇ ਚਲਾਨ ਹੋਣਾ ਸਹੀ ਹੈ ਪਰ ਜਗਰਾਉਂ ਦੀਆਂ ਸੜਕਾਂ ਤੇ ਬੋਲਦਿਆਂ ਕਿਹਾ ਕਿ ਰਾਏਕੋਟ ਰੋਡ ਦਾ ਕੰਮ ਬਹੁਤ ਜ਼ਿਆਦਾ ਹੋਲੀ ਹੋਲੀ ਹੋਣ ਕਰਕੇ ਵੀ ਜਗਰਾਉਂ ਦਾ ਟ੍ਰੈਫਿਕ ਬਹੁਤ ਜ਼ਿਆਦਾ ਡਿਸਟਰਵ ਹੈ ਇਸ ਵਲ ਵੀ ਧਿਆਨ ਦੇਣ ਦੀ ਲੋੜ ਹੈ।

ਕਾਂਗਰਸ  ਬਲਾਕ ਪ੍ਰਧਾਨ ਰਵਿੰਦਰ ਸਭਰਵਾਲ ਨੇ ਦਿੱਤਾ ਅਸਤੀਫ਼ਾ

8 ਕੌਂਸਲਰਾਂ ਦੀ ਮੌਜੂਦਗੀ ਚ ਪ੍ਰੈੱਸ ਵਾਰਤਾ ਦੌਰਾਨ ਕਾਂਗਰਸ ਹਾਈ ਕਮਾਂਡ ਅਤੇ ਕੌਂਸਲ ਪ੍ਰਧਾਨ ਰਾਣਾ ਤੇ ਅਣਦੇਖੀ ਕਰਨ ਦੇ ਲਗਾਏ ਦੋਸ਼  
ਜਗਰਾਉ 21 ਮਈ (ਅਮਿਤਖੰਨਾ)ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਅਤੇ  ਸੀਨੀਅਰ ਕਾਂਗਰਸੀ ਆਗੂ ਰਵਿੰਦਰ ਸੱਭਰਵਾਲ ਫੀਨਾ ਵੱਲੋਂ  ਆਪਣੇ ਸ਼ਹਿਰੀ ਬਲਾਕ ਪ੍ਰਧਾਨ ਦੇ ਅਹੁਦੇ ਉੱਤੋਂ ਅੱਜ ਅਸਤੀਫ਼ਾ ਦੇ ਦਿੱਤਾ ਗਿਆ ।ਉਨ੍ਹਾਂ ਵੱਲੋਂ ਅੱਜ ਆਪਣਾ ਅਸਤੀਫ਼ਾ ਦੇਣ ਦੇ ਕਾਰਨਾਂ ਨੂੰ ਕਾਂਗਰਸ ਹਾਈਕਮਾਂਡ ਅਤੇ ਕੌਂਸਲ ਪ੍ਰਧਾਨ ਰਾਣਾ ਵੱਲੋਂ ਉਨ੍ਹਾਂ ਦੀ ਅਣਦੇਖੀ ਕਰਨ ਦਾ ਮੁੱਖ ਕਾਰਨ ਦੱਸਿਆ ਗਿਆ ।ਬਲਾਕ ਸ਼ਹਿਰੀ ਪ੍ਰਧਾਨ ਰਵਿੰਦਰ ਸੱਭਰਵਾਲ ਫੀਲਾ ਵੱਲੋਂ ਕੌਂਸਲਰ ਕੰਵਰਪਾਲ ਸਿੰਘ ਦੇ ਘਰ ਅੱਜ ਦੁਪਹਿਰ ਪ੍ਰੈੱਸ ਕਾਨਫਰੰਸ ਕਰ ਕੇ  ਜਾਣਕਾਰੀ ਸਾਂਝਾ ਕਰਦਿਆਂ ਦੱਸਿਆ ਗਿਆ ਕਿ ਉਹ ਆਪਣੇ ਸ਼ਹਿਰੀ ਬਲਾਕ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ।ਉਨ੍ਹਾਂ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਨਾ ਹੀ ਕਾਂਗਰਸ ਹਾਈਕਮਾਨ ਅਤੇ ਨਾ ਹੀ ਨਗਰ ਕੌਂਸਲ ਜਗਰਾਓਂ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਵੱਲੋਂ ਕੋਈ ਸੁਣਵਾਈ ਕੀਤੀ ਜਾ ਰਹੀ ਹੈ ਅਤੇ ਨਾ ਹੀ ਉਨ੍ਹਾਂ ਦੇ ਵਾਰਡ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵਿਕਾਸ ਕਾਰਜ ਹੋ ਰਿਹਾ ਹੈ।ਉਨ੍ਹਾਂ ਦੱਸਿਆ ਕਿ ਮੇਰੀ ਪਤਨੀ ਨਗਰ ਕੌਂਸਲ ਜਗਰਾਓਂ ਵਿਖੇ ਸੀਨੀਅਰ ਮੀਤ ਪ੍ਰਧਾਨ ਹਨ ਇਸਦੇ ਬਾਵਜੂਦ ਵੀ ਉਨ੍ਹਾਂ ਨੂੰ ਆਪਣੇ ਵਾਰਡ ਵਿੱਚ ਵਿਕਾਸ ਕਾਰਜ ਕਰਵਾਉਣ ਲਈ ਬਾਰਬਰ ਕਹਿਣਾ ਪੈ ਰਿਹਾ ਪਰ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਕੌਂਸਲ ਪ੍ਰਧਾਨ ਰਾਣਾ ਵੱਲੋਂ ਉਨ੍ਹਾਂ ਦੇ ਵਾਰਡ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਵਿਕਾਸ ਕਾਰਜ ਨਹੀਂ ਕਰਵਾਇਆ ਜਾ ਰਿਹਾ ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਲੈ ਕੇ ਉਨ੍ਹਾਂ ਨੇ ਕਾਂਗਰਸ ਹਾਈ ਕਮਾਨ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਨ ਆਸ਼ੂ ,ਲੁਧਿਆਣਾ ਤੋਂ ਪਾਰਲੀਮੈਂਟ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਨੂੰ ਵੀ ਆਪਣੀ ਇਸ ਸਮੱਸਿਆ ਬਾਰੇ ਜਾਣੂ ਕਰਵਾਇਆ ਗਿਆ ਸੀ ਪਰ ਕਈ ਵਾਰ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਉਨ੍ਹਾਂ ਵੱਲੋਂ ਇਸ ਮਸਲੇ ਨੂੰ ਹੱਲ ਨਹੀਂ ਕਰਵਾਇਆ ਗਿਆ ਅਤੇ ਨਾ ਹੀ ਉਨ੍ਹਾਂ ਵੱਲੋਂ ਵਾਰ ਵਾਰ ਕਹੇ ਜਾਣ ਦੇ ਬਾਵਜੂਦ ਉਨ੍ਹਾਂ ਦੀ ਗੱਲ ਇਸ ਦੀ ਕੋਈ ਸੁਣਵਾਈ ਕੀਤੀ ਗਈ।ਜਿਸ ਕਾਰਨ ਅੱਜ ਉਹ ਭਰੇ ਮਨ ਆਪਣੇ ਇਸ ਅਹੁਦੇ ਤੋਂ ਆਪਣੇ ਸਾਥੀ ਕੌਂਸਲਰਾਂ ਦੀ ਮੌਜੂਦਗੀ ਵਿਚ ਅਸਤੀਫਾ ਦੇ ਰਹੇ ਹਨ।ਉਨ੍ਹਾਂ ਕਿਹਾ ਕਿ ਉਹ ਇਕੱਲੇ ਹੀ ਨਹੀਂ ਸਗੋਂ ਇਸ ਪ੍ਰੈੱਸ ਵਾਰਤਾ ਵਿੱਚ ਮੌਜੂਦ ਬਾਕੀ ਸਾਰੇ ਕੌਂਸਲਰ ਵੀ ਕੌਂਸਲ ਪ੍ਰਧਾਨ ਰਾਣਾ ਅਤੇ ਕਾਂਗਰਸ ਹਾਈ ਕਮਾਨ ਦੇ ਇਸ ਰਵੱਈਏ ਤੋਂ ਖ਼ੁਸ਼ ਨਹੀਂ ਹਨ।ਪ੍ਰੈੱਸ ਕਾਨਫਰੰਸ ਵਿਚ ਮੌਜੂਦ ਕੌਂਸਲਰ ਕੰਵਰਪਾਲ ਸਿੰਘ ਜਗਜੀਤ ਸਿੰਘ ਜੱਗੀ ,ਅਨਮੋਲ ਬਾਵਾ, ਰਾਜ ਭਾਰਦਵਾਜ, ਵਰਿੰਦਰ ਕਲੇਰ, ਅਮਰ ਨਾਥ ਕਲਿਆਣ, ਅਜੀਤ ਸਿੰਘ ਠੁਕਰਾਲ ਨੇ ਵੀ ਉਨ੍ਹਾਂ ਦੇ ਵਾਰਡਾਂ ਵਿੱਚ ਕੌਂਸਲ ਪ੍ਰਧਾਨ ਰਾਣਾ ਵਲੋਂ ਵਿਕਾਸ ਕਾਰਜ ਨਾ ਕਰਵਾਉਣ ਦੀ ਗੱਲ ਕਹੀ ।ਉਨ੍ਹਾਂ ਕਿਹਾ ਕਿ ਉਹ ਸਾਰੇ ਕੌਂਸਲਰ ਆ ਰਹੀਆਂ ਆਪਣੀਆਂ ਪਰੇਸ਼ਾਨੀਆਂ ਨੂੰ ਕਈ ਵਾਰ ਕਾਂਗਰਸ ਹਾਈਕਮਾਨ ਨੂੰ ਵੀ  ਇਸ ਬਾਰੇ ਜਾਣੂ ਕਰਵਾ ਚੁੱਕੇ ਹਨ ਪਰ ਕੌਂਸਲ ਪ੍ਰਧਾਨ ਰਾਣਾ ਦੀਆਂ ਕਾਂਗਰਸ ਕਾਰਜਕਾਰਨੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨਾਲ ਨਜ਼ਦੀਕੀਆਂ ਹੋਣ ਦੇ ਚੱਲਦੇ ਕਾਂਗਰਸ ਹਾਈ ਕਮਾਨ ਵੱਲੋਂ ਵੀ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾਂਦੀ ।ਉਨ੍ਹਾਂ ਕਿਹਾ ਕਿ ਅਸੀਂ ਸਾਰੇ ਕੌਂਸਲਰ ਸਾਬਕਾ ਬਲਾਕ ਪ੍ਰਧਾਨ ਰਵਿੰਦਰ ਸੱਭਰਵਾਲ ਫੀਲਾ ਦੇ ਨਾਲ ਹਨ ਅਤੇ ਅੱਗੋਂ ਵੀ ਰਵਿੰਦਰ ਸਭਰਵਾਲ ਫੀਨਾ ਵੱਲੋਂ ਜੋ ਵੀ ਨਵੀਂ ਰਣਨੀਤੀ ਤਿਆਰ ਕੀਤੀ ਜਾਵੇਗੀ ਉਹ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਲਗਾ ਕੇ ਉਨ੍ਹਾਂ ਦਾ ਸਾਥ ਦੇਣਗੇ ।
ਕੀ ਕਹਿਣਾ ਹੈ ਕੌਂਸਲ ਪ੍ਰਧਾਨ  
ਜਦੋਂ ਸਾਬਕਾ ਬਲਾਕ ਪ੍ਰਧਾਨ ਰਵਿੰਦਰ ਸੱਭਰਵਾਲ ਫੀਨਾ ਵਾਲਾ ਲਗਾਏ ਗਏ ਦੋਸ਼ਾਂ ਦਾ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਉਨ੍ਹਾਂ ਵੱਲੋਂ ਲਗਾਏ ਜਾ ਰਹੇ ਸਾਰੇ ਦੋਸ਼ ਬੇਬੁਨਿਆਦ ਅਤੇ ਝੂਠੇ ਹਨ ਉਨ੍ਹਾਂ ਵੱਲੋਂ ਬਿਨਾਂ ਕਿਸੇ ਭੇਦਭਾਵ ਦੇ ਸ਼ਹਿਰ ਦੇ ਹਰ ਇੱਕ ਵਾਰਡ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਉਹ ਖ਼ੁਦ 22ਨੰਬਰ ਵਾਰਡ ਤੋਂ ਕੌਂਸਲਰ ਹਨ ਅਤੇ ਪਿਛਲੇ ਇਕ ਸਾਲ ਤੋਂ ਨਗਰ ਕੌਂਸਲ ਦੇ ਪ੍ਰਧਾਨ ਹਨ ਉਨ੍ਹਾਂ ਕਿਹਾ ਕਿ ਪਿਛਲੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਆਪਣੇ ਬਾਈ ਨੰਬਰ ਵਾਰਡ ਵਿੱਚ ਇੱਕ ਰੁਪਏ ਦਾ ਵੀ ਕੰਮ ਨਹੀਂ ਕਰਵਾਇਆ ਹੈ ਜਦ ਕਿ ਬਾਕੀ ਸ਼ਹਿਰ ਦੇ ਬਾਈ ਵਾਰਡਾਂ ਵਿੱਚ ਲੱਖਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ।ਉਨ੍ਹਾਂ ਨੇ ਬਲਾਕ ਪ੍ਰਧਾਨ ਸੱਭਰਵਾਲ ਵਲੋਂ ਦਿੱਤੇ ਅਸਤੀਫੇ ਨੌਟੰਕੀ ਕਰਾਰ ਦਿੰਦਿਆਂ  ਕਿਹਾ ਕਿ ਬੀਤੇ ਦਿਨੀਂ ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਕਾਂਗਰਸ ਦੀਆਂ ਸਾਰੀਆਂ ਇਕਾਈਆਂ ਭੰਗ ਕਰ ਦਿੱਤੀਆਂ ਗਈਆਂ ਅਤੇ ਇਕਾਈਆਂ ਲਈ ਨਵੀਆਂ ਚੋਣਾਂ ਦੀ ਤਿਆਰੀ ਕੀਤੀ ਜਾ ਰਹੀ।ਜਿਸ ਦੇ ਚੱਲਦਿਆਂ  ਬਲਾਕ ਪ੍ਰਧਾਨ ਸੱਭਰਵਾਲ ਵੱਲੋਂ ਦਿੱਤਾ ਗਿਆ ਅਸਤੀਫਾ ਕੋਈ ਮਾਅਨੇ ਨਹੀਂ ਰੱਖਦਾ ਕਿਉਂਕਿ ਕਾਂਗਰਸ ਹਾਈ ਕਮਾਂਡ ਵੱਲੋਂ ਇਕਾਈਆਂ ਭੰਗ ਕੀਤੇ ਜਾਣ ਬਲਾਕ ਕਾਂਗਰਸ ਪ੍ਰਧਾਨ ਦੀ ਆਪਣੀ ਟਰਮ  ਖ਼ਤਮ ਹੋ ਚੁੱਕੀ ਹੈ ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਸਾਬਕਾ ਬਲਾਕ ਪ੍ਰਧਾਨ ਅਸਤੀਫਾ ਦੇ ਦੀ ਡਰਾਮੇਬਾਜ਼ੀ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹਨ ।

ਸਕੂਲੀ ਬੱਚਿਆਂ ਨੇ ਪੂਲ ਪਾਰਟੀ ਦਾ ਆਨੰਦ ਮਾਣਿਆ

ਜਗਰਾਓ,ਹਠੂਰ,19,ਮਈ-(ਕੌਸ਼ਲ ਮੱਲ੍ਹਾ)-ਬੀ. ਬੀ.ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੰਨ੍ਹੇ–ਮੁੰਨੇ੍ਹ ਬੱਚਿਆਂ ਲਈ ਗਰਮੀ ਦੀ ਰੁੱਤ ਨੂੰ ਮੱਦੇਨਜਰ ਰੱਖਦਿਆ ਪੂਲ ਪਾਰਟੀ ਦਾ ਆਯੋਜਨ ਕੀਤਾ ਗਿਆ,ਇਸ ਮੌਕੇ ਨਰਸਰੀ ਕਲਾਸ ਦੇ ਨੰਨ੍ਹੇ – ਮੁੰਨ੍ਹੇ ਬੱਚੇ ਬਹੁਤ ਹੀ ਸੁੰਦਰ – ਸੁੰਦਰ ਡਰੈਸਜ਼ ਵਿੱਚ ਸਕੂਲ ਆਏ ਅਤੇ ਉਨ੍ਹਾਂ ਨੇ ਪੂਲ ਪਾਰਟੀ ਦਾ ਪੂਰਾ ਆਨੰਦ ਮਾਣਿਆ ਅਤੇ ਬੱਚਿਆਂ ਦੁਆਰਾ ਪਾਣੀ ਵਿੱਚ ਮਸਤੀ ਦੇ ਨਾਲ – ਨਾਲ ਸੰਗੀਤਕ ਧੁਨਾਂ ਉੱਤੇ ਡਾਂਸ ਵੀ ਕੀਤਾ ਗਿਆ।ਇਸ ਮੌਕੇ ਪਿੰ੍ਰਸੀਪਲ ਅਨੀਤਾ ਕੁਮਾਰੀ,ਚੇਅਰਮੈਨ ਸਤੀਸ਼ ਕਾਲੜਾ,ਪ੍ਰਧਾਨ ਰਜਿੰਦਰ ਬਾਵਾ , ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨਦਾਸ ਬਾਵਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ,ਵਾਈਸ ਪ੍ਰੈਜ਼ੀਡੈਂਟ ਸਨੀ ਅਰੋੜਾ ਅਤੇ ਡਾਇਰੈਕਟਰ ਰਾਜੀਵ ਸੱਗੜ ਦੁਆਰਾ ਬੱਚਿਆਂ ਨੂੰ ਫਲ ਅਤੇ ਫਰੂਟੀਆਂ ਦੇ ਕੇ ਉਨ੍ਹਾਂ ਦੀ ਮਸਤੀ ਨੂੰ ਹੋਰ ਵੀ ਮਜ਼ੇਦਾਰ ਬਣਾਇਆ ਗਿਆ। ਇਸ ਪੂਲ ਪਾਰਟੀ ਦਾ ਪ੍ਰਬੰਧ ਕੋਆਰਡੀਨੇਟਰ ਸਤਵਿੰਦਰਜੀਤ ਕੌਰ,ਕਲਾਸ ਇੰਚਾਰਜ ਦਵਿੰਦਰਜੀਤ ਕੌਰ ਅਤੇ ਰਿੰਪੀ ਜਗਰਾਓ ਦੀ ਯੋਗ ਅਗਵਾਈ ਹੇਠ ਨੇਪਰੇ ਚੜਿਆ।

ਗੁਰਚਰਨ ਸਿੰਘ ਭੰਗੂ ਦੀ ਸ੍ਵੈ ਜੀਵਨੀ ਜੁੱਤੀ ਕਸੂਰੀ ਡਾਃ ਸੁਰਜੀਤ ਪਾਤਰ, ਗੁਰਭਜਨ ਗਿੱਲ ਤੇ ਡਾਃ ਮਨਮੋਹਨ ਸਮੇਤ ਹੋਰ ਲੇਖਕਾਂ ਵੱਲੋਂ ਲੋਕ ਅਰਪਨ

ਲੁਧਿਆਣਾ, 18 ਮਈ ( ਮਨਜਿੰਦਰ ਗਿੱਲ  )ਲੁਧਿਆਣਾ ਦੇ ਮੁਹੱਲਾ ਚੇਤ ਸਿੰਘ ਨਗਰ ਵੱਸਦੇ ਕਰਮਯੋਗੀ ਲੇਖਕ ਗੁਰਚਰਨ ਸਿੰਘ ਭੰਗੂ ਦੀ ਸ੍ਵੈ ਜੀਵਨੀ ਜੁੱਤੀ ਕਸੂਰੀ ਡਾਃ ਸੁਰਜੀਤ ਪਾਤਰ, ਗੁਰਭਜਨ ਗਿੱਲ, ਸੁਖਜੀਤ, ਨਰਿੰਦਰ ਸ਼ਰਮਾ ਐਡਵੋਕੇਟ ਪ੍ਰਧਾਨ ਪੰਜਾਬੀ ਸਾਹਿੱਤ ਸਭਾ,ਡਾਃ ਲਖਵਿੰਦਰ ਜੌਹਲ ਤੇ ਡਾਃ ਮਨਮੋਹਨ ਸਮੇਤ ਹੋਰ ਲੇਖਕਾਂ ਵੱਲੋਂ ਪੰਜਾਬੀ ਸਾਹਿੱਤ ਸਭਾ  ਵੱਲੋਂ ਕਰਵਾਏ ਸਮਾਗਮ ਵਿੱਚ ਲੋਕ ਅਰਪਨ ਕੀਤੀ ਗਈ। ਇਸ ਪੁਸਤਕ ਬਾਰੇ ਗੱਲ ਕਰਦਿਆਂ ਡਾਃ ਸੁਰਜੀਤ ਪਾਤਰ ਨੇ ਕਿਹਾ ਕਿ ਜਦ ਕੋਈ ਆਪਣੀ ਆਤਮ ਕਥਾ ਲਿਖਦਾ ਹੈ ਤਾਂ  ਉਹ ਸਹਿਜ ਸੁਭਾਅ ਆਪਣੇ ਸਮਿਆਂ ਨੂੰ ਵੀ ਚਿਤਰ ਜਾਂਦਾ ਹੈ। ਜਿਵੇਂ ਕੋਈ ਦੀਵਾ ਜਗਦਾ ਹੈ ਤਾਂ ਉਹ ਸਿਰਫ਼ ਆਪ ਹੀ ਨਹੀਂ ਦਿਸਦਾ ਸਗੋਂ ਆਪਣੇ ਚੌਗਿਰਦੇ ਦੇ ਵੀ ਦਰਸ਼ਨ ਕਰਵਾ ਜਾਦਾ ਹੈ। ਜੁੱਤੀ ਕਸੂਰੀ ਰਾਹੀਂ ਭੰਗੂ ਸਾਹਿਬ ਨੇ ਸਾਨੂੰ ਬਹੁਤ ਬਾਰੀਕਬੀਨੀ ਨਾਲ ਆਪਣੇ ਸਮਾਂ ਕਾਲ ਦੇ ਵੀ ਦਰਸ਼ਨ ਕਰਵਾ ਦਿੱਤੇ ਹਨ। 

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਸਃ ਗੁਰਚਰਨ ਸਿੰਘ ਭੰਗੂ ਨੂੰ  ਇਹ ਕਿਤਾਬ ਲਿਖਣ ਲਈ ਮੁਬਾਰਕ ਦਿੰਦਿਆਂ ਕਿਹਾ ਕਿ ਇਹ ਪਾਰਦਰਸ਼ੀ ਰੂਹ ਦੀ ਰਚਨਾ ਹੈ। ਆਮ ਾਧਾਰਨ ਆਦਮੀ ਦੇ ਸੱਚ ਨੂੰ ਕਿਹੜੀਆਂ ਆਫ਼ਤਾਂ ਨਾਲ ਖਹਿ ਕੇ ਲੰਘਣਾ ਪੈਂਦਾ ਹੈ, ਇਹ ਉਸ ਕਸ਼ਮਕ਼ਸ਼ ਦਾ ਦਸਤਾਵੇਜ਼ ਹੈ। 

ਉੱਘੇ ਲੇਖਕ ਸੁਖਜੀਤ ਨੇ ਕਿਤਾਬ ਬਾਰੇ  ਜਾਣਕਾਰੀ ਦਿੰਦਿਆਂ ਕਿਹਾ ਕਿ ਸਾਦੀ, ਸਹਿਜ ਅਤੇ ਦਿਲਚਸਪ ਵਿਧੀ ਰਾਹੀਂ  ਭੰਗੂ ਸਾਹਿਬ ਨੇ  ਇਸ ਲਿਖਤ ਵਿੱਚ ਸਾਹ ਸਤ ਹੀਣ ਹੋਏ ਬੰਦੇ ਨੂੰ ਆਤਮ ਵਿਸ਼ਵਾਸ ਸਹਾਰੇ ਸਿੱਧਾ ਸਤੋਰ ਖੜ੍ਹੇ ਰਹਿਣ ਦੀ ਪ੍ਰੇਰਨਾ ਦਿੱਤੀ ਹੈ। 

ਜੁੱਤੀ ਕਸੂਰੀ ਦੇ ਸਿਰਜਕ ਸਃ ਗੁਰਚਰਨ ਸਿੰਘ ਭੰਗੂ ਦਾ ਜ਼ਿਕਰ ਕਰਦਿਆਂ ਕਹਾਣੀਕਾਰ ਬਲਵਿੰਦਰ ਗਰੇਵਾਲ ਨੇ ਕਿਹਾ ਕਿ ਮੇਰੇ ਵੱਡੇ ਭਾਗ ਹਨ ਕਿ ਸਃ ਭੰਗੂ ਮੇਰੇ ਵੱਡੇ ਜੀਜਾ ਜੀ ਹਨ, ਜਿੰਨ੍ਹਾਂ ਨੂੰ ਮੈਂ ਲਾਸਾਨੀ ਜੀਉੜਿਆਂ ਵਾਂਗ ਵਿਚਰਦਿਆਂ ਵੇਖਿਆ ਹੈ। ਉਨ੍ਹਾਂ ਵੱਲੋਂ ਅਚਨਚੇਤ ਆਪਣੀ ਜੀਵਨੀ ਲਿਖਣਾ ਮੇਰੇ ਲਈ ਕਰਾਮਾਤ ਵਰਗੀ ਗੱਲ ਹੈ। 

ਪੰਜਾਬੀ ਸਾਹਿੱਤ ਸਭਾ ਸਮਰਾਲਾ ਵੱਲੋਂ ਸਃ ਗੁਰਚਰਨ ਸਿੰਘ ਭੰਗੂ ਨੂੰ ਦੋਸ਼ਾਲਾ ਤੇ ਗੁਲਦਸਤਾ ਭੇਂਟ ਕਰਕੇ ਪ੍ਰਧਾਨਗੀ ਮੰਡਲ ਤੋਂ ਸਨਮਾਨਿਤ ਕਰਵਾਇਆ ਗਿਆ। 

ਇਸ ਮੌਕੇ ਅਮਰਜੀਤ ਗਰੇਵਾਲ, ਡਾ. ਯੋਗ ਰਾਜ, ਜਗਦੀਪ ਸਿੱਧੂ,ਸਵਰਨਜੀਤ ਸਵੀ, ਦੀਪ ਦਿਲਬਰ ਮਾਲਕ ਦਿਲਦੀਪ ਪ੍ਰਕਾਸ਼ਨ,ਡਾਃ ਗੁਰਇਕਬਾਲ ਸਿੰਘ ਜਨ ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਰਵੀਦੀਪ ਰਵੀ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ,ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਦਾਦ,ਦੇਸ ਰਾਜ ਕਾਲੀ,ਡਾਃ ਤੇਜਿੰਦਰ ਸਿੰਘ, ਪਰਮਿੰਦਰ ਸਿੰਘ ਗਿੱਲ ਐਡਵੋਕੇਟ, ਡਾਃ ਸੁਖਪਾਲ ਕੌਰ, ਅਮਰਜੀਤ ਕੌਰ ਮੋਰਿੰਡਾ, ਪਰਮਜੀਤ ਸਿੰਘ ਐਡਵੋਕੇਟ ਖੰਨਾ, ਤਰਣ ਸਿੰਘ ਬੱਲ ਨਾਮਧਾਰੀ, ਹਰਬੰਸ ਮਾਲਵਾ, ਮੀਤ ਅਨਮੋਲ, ਪ੍ਰਭਜੋਤ ਸਿੰਘ ਸੋਹੀ, ਤੇਲੂ ਰਾਮ ਕੋਹਾੜਾ, ਕਮਲਜੀਤ ਨੀਲੋਂ, ਸੰਦੀਪ ਸਮਰਾਲਾ,ਮਨਦੀਪ ਡਡਿਆਣਾ, ਅਮਨਦੀਪ ਸਮਰਾਲਾ, ਗੁਰਪ੍ਰੀਤ ਸਿੰਘ ਬੇਦੀ ਜੀਵੇ ਧਰਤਿ ਹਰਿਆਵਲੀ ਲਹਿਰ, ਸੁਰਜੀਤ ਵਿਸ਼ਦ, 

ਬਲਦੇਵ ਸਿੰਘ ਬਰਵਾਲੀ, ਸੁਰਿੰਦਰਪੑੀਤ ਸਿੰਘ ਕਾਓਂਕੇ, ਰਾਜ ਸਿੰਘ ਬਦੌਛੀ,ਹਰਮਨਦੀਪ ਕੌਰ, ਗੁਰਪ੍ਰੀਤ ਖੰਨਾ, ਮੇਘ ਸਿੰਘ , ਸਿਮਰਜੀਤ ਸਿੰਘ ਕੰਗ ਸਕੱਤਰ ਸ਼੍ਰੋਮਣੀ ਕਮੇਟੀ, ਰਾਜਵਿੰਦਰ ਨਾਟਕਕਾਰ ਆਪਣੀ ਸਮੁੱਚੀ ਟੀਮ ਸਮੇਤ ਹਾਜ਼ਰ ਸਨ।