You are here

ਲੁਧਿਆਣਾ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸਿੱਧਵਾਂ ਬੇਟ ਦੀ ਮੀਟਿੰਗ ਪਿੰਡ ਸੇਖਦੋਲਤ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ

ਮਾਮਲਾ ਕਰਨਾਟਕਾ ਦੀ ਰਾਜਧਾਨੀ ਬੰਗਲੌਰ ਵਿਖੇ ਸੰਯੁਕਤ ਕਿਸਾਨ ਮੋਰਚਾ ਦੇ‌ ਪ੍ਰਮੁੱਖ ਆਗੂ ਰਾਕੇਸ਼ ਟਿਕੈਤ ਦੀ ਪ੍ਰੈੱਸ ਕਾਨਫਰੰਸ ਵਿੱਚ ਉਨਾਂ ਤੇ ਆਰ ਐਸ ਐਸ ਦੇ ਗੁੰਡਿਆਂ‌ ਵਲੋ ਹਮਲਾ ਕਰਨ ਅਤੇ ਕਾਲੀ ਸਿਆਹੀ ਸੁੱਟਣ‌ਦੀ ਘਟਨਾ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਦੋਸ਼ੀਆਂ ਤੇ ਸਾਜਿਸਕਾਰੀਆ ਖ਼ਿਲਾਫ਼ ਯੋਗ ਕਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ
ਜਗਰਾਉਂ-(ਗੁਰਕੀਰਤ ਸਿੰਘ)ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸਿੱਧਵਾਂ ਬੇਟ ਦੀ ਮੀਟਿੰਗ ਬਲਾਕ ਪ੍ਰਧਾਨ ਹਰਜੀਤ ਸਿੰਘ ਕਾਲਾ ਜਨੇਤਪੁਰਾ ਦੀ ਪ੍ਰਧਾਨਗੀ ਹੇਠ ਹੋਈ ਪਿੰਡ ਸੇਖਦੋਲਤ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਕਰਨਾਟਕਾ ਦੀ ਰਾਜਧਾਨੀ ਬੰਗਲੌਰ ਵਿਖੇ ਸੰਯੁਕਤ ਕਿਸਾਨ ਮੋਰਚਾ ਦੇ‌ ਪ੍ਰਮੁੱਖ ਆਗੂ ਰਾਕੇਸ਼ ਟਿਕੈਤ ਦੀ ਪ੍ਰੈੱਸ ਕਾਨਫਰੰਸ ਵਿੱਚ ਉਨਾਂ ਤੇ ਆਰ ਐਸ ਐਸ ਦੇ ਗੁੰਡਿਆਂ‌ ਵਲੋ ਹਮਲਾ ਕਰਨ ਅਤੇ ਕਾਲੀ ਸਿਆਹੀ ਸੁੱਟਣ‌ਦੀ ਘਟਨਾ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਦੋਸ਼ੀਆਂ ਤੇ ਸਾਜਿਸਕਾਰੀਆ ਖ਼ਿਲਾਫ਼ ਯੋਗ ਕਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ।ਇਸ ਸਮੇ ਕਿਸਾਨਾਂ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਰੋਸ ਪ੍ਰਦਰਸ਼ਨ ਵੀ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਹਕੂਮਤੀ ਪਾਰਟੀਆਂ ਦੇਸ਼ ਭਰ ਚ ਪਾਣੀ ਅਤੇ ਫਸਲਾਂ ਦੀ ਰਹਿੰਦੇ ਖੂੰਹਦੀ ਨੂੰ ਅੱਗ ਲਾਉਣ ਦੇ ਮਸਲੇ ਤੇ ਜਾਣਬੁੱਝ ਕੇ ਬਦਨਾਮ ਕਰਨ ਦਾ , ਸੋਸ਼ਲ ਮੀਡੀਆ ਤੇ ਗਾਲੀ ਗਲੋਚ ਕਰਨ ਦਾ ਜੋ ਰਥ ਫੜਿਆ ਹੈ ਉਹ ਬਾਕਾਇਦਾ ਇਕ ਗਿਣੀ ਮਿੱਥੀ ਸਾਜ਼ਿਸ਼ ਹੈ। ਉਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਤੇ ਸੰਸਾਰ ਕਾਰਪੋਰੇਟ ਨੇ ਹਰੇਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸਿੱਧਵਾਂ ਬੇਟ ਦੀ ਮੀਟਿੰਗ ਬਲਾਕ ਪ੍ਰਧਾਨ ਹਰਜੀਤ ਸਿੰਘ ਕਾਲਾ ਜਨੇਤਪੁਰਾ ਦੀ ਪ੍ਰਧਾਨਗੀ ਹੇਠ ਹੋਈ ਪਿੰਡ ਸੇਖਦੋਲਤ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਕਰਨਾਟਕਾ ਦੀ ਰਾਜਧਾਨੀ ਬੰਗਲੌਰ ਵਿਖੇ ਸੰਯੁਕਤ ਕਿਸਾਨ ਮੋਰਚਾ ਦੇ‌ ਪ੍ਰਮੁੱਖ ਆਗੂ ਰਾਕੇਸ਼ ਟਿਕੈਤ ਦੀ ਪ੍ਰੈੱਸ ਕਾਨਫਰੰਸ ਵਿੱਚ ਉਨਾਂ ਤੇ ਆਰ ਐਸ ਐਸ ਦੇ ਗੁੰਡਿਆਂ‌ ਵਲੋ ਹਮਲਾ ਕਰਨ ਅਤੇ ਕਾਲੀ ਸਿਆਹੀ ਸੁੱਟਣ‌ਦੀ ਘਟਨਾ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਦੋਸ਼ੀਆਂ ਤੇ ਸਾਜਿਸਕਾਰੀਆ ਖ਼ਿਲਾਫ਼ ਯੋਗ ਕਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ।ਇਸ ਸਮੇ ਕਿਸਾਨਾਂ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਰੋਸ ਪ੍ਰਦਰਸ਼ਨ ਵੀ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਹਕੂਮਤੀ ਪਾਰਟੀਆਂ ਦੇਸ਼ ਭਰ ਚ ਪਾਣੀ ਅਤੇ ਫਸਲਾਂ ਦੀ ਰਹਿੰਦੇ ਖੂੰਹਦੀ ਨੂੰ ਅੱਗ ਲਾਉਣ ਦੇ ਮਸਲੇ ਤੇ ਜਾਣਬੁੱਝ ਕੇ ਬਦਨ ਇਨਕਲਾਬ ਦਾ ਸਾਮਰਾਜੀ ਮਾਡਲ ਥੋਪਿਆ ਹੈ, ਉਸ ਨੇ ਕਿਸਾਨੀ ਨੂੰ ਕਰਦਿਆਂ ਦੇ ਜਾਲ ਚ ਫਸਾ ਦਿੱਤਾ ਹੈ, ਖੁਦਕਸ਼ੀਆਂ ਦੇ ਰਾਹ ਤੋਰ ਦਿੱਤਾ ਹੈ। ਉਨਾਂ ਕਿਹਾ ਕਿ ਜਥੇਬੰਦੀ ਪਾਣੀ ਨੂੰ ਬਚਾਉਣ ਲਈ, ਵਾਤਾਵਰਣ ਦੀ ਰਾਖੀ ਲਈ ਸਰਕਾਰ ਤੋਂ ਕੁਦਰਤ ਪੱਖੀ, ਵਾਤਾਵਰਣ ਪੱਖੀ ਖੇਤੀ ਨੀਤੀ ਅਤੇ ਵਾਟਰ ਪਾਲਸੀ ਬਨਾਉਣ ਲਈ ਦਬਾਅ ਲਾਮਬੰਦ ਕਰੇਗੀ ਇਸ ਸਮੇਂ ਬਲਾਕ ਦੇ ਸਾਰੇ ਪਿੰਡਾਂ ਵਿਚੋਂ ਕਿਸਾਨ ਭੈਣਾਂ ਭਰਾਵਾਂ ਦੀ ਮੈਂਬਰਸ਼ਿਪ ਕਰਨ ਤੇ ਫੰਡ ਹਫਤਾ ਭਰ ਦੀ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ।ਇਸ ਸਮੇਂ ਕਿਸਾਨਾਂ ਪਾਣੀ ਸੰਜਮ‌ਨਾਲ ਵਰਤਣ ਅਤੇ ਹਰ ਕਿਸਾਨ ਵਲੋਂ ਪੰਜ ਪੰਜ ਬੂਟੇ ਲਗਾਉਣ ਦਾ ਵੀ ਫੈਸਲਾ ਕੀਤਾ।ਇਸ ਸਮੇਂ ਬਲਾਕ ਕਮੇਟੀ ਵਲੋ ਪਿੰਡ ਇਕਾਈਆਂ ਨੂੰ ਨਿੰਮ ਦੇ ਬੂਟੇ ਵੀ ਵੰਡੇ ਗਏ। ਮੀਟਿੰਗ ਵਿੱਚ ਪੰਜ ਜੂਨ ਸ਼ਹੀਦ ਕਿਸਾਨ ਪਰਿਵਾਰਾਂ ਦੇ ਰਹਿੰਦੇ ਵਾਰਸਾਂ ਨੂੰ ਮੁਆਵਜ਼ਾ ਤੇ ਨੋਕਰੀ ਦੇਣ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਹਲਕਾ ਵਿਧਾਇਕ ਦੇ ਘਰ ਦੇ ਘਿਰਾਓ ਲਈ ਕੀਤੇ ਜਾ ਰਹੇ ਮੁਜ਼ਾਹਰੇ ਚ ਪੁਜਣ  ਦਾ ਵੀ ਫੈਸਲਾ ਕੀਤਾ ਗਿਆ।ਇਸ ਸਮੇਂ ਪਰਮਿੰਦਰ ਸਿੰਘ ਪਿੱਕਾ ਮੀਤ ਪ੍ਰਧਾਨ, ਚਰਨਜੀਤ ਸਿੰਘ ਸੇਖਦੋਲਤ ਵਿਤ ਸਕੱਤਰ, ਬਚਿੱਤਰ ਸਿੰਘ ਜਨੇਤਪੁਰਾ ਅਤੇ ਸਾਰੀਆਂ‌ ਇਕਾਈਆਂ ਦੇ ਪ੍ਰਧਾਨ ਅਤੇ ਅਹੁਦੇਦਾਰ ਹਾਜ਼ਰ ਸਨ।

 

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਬਲਾਕ ਮਹਿਲ ਕਲਾਂ ਅਤੇ ਜਿਲਾ ਲੁਧਿਆਣਾ ਦੇ ਕਿਸਾਨ ਵਰਕਰਾਂ ਦਾ ਵਫ਼ਦ ਅੱਜ ਜਿਲਾ ਪੁਲਸ ਦਿਹਾਤੀ  ਐਸ ਐਸ ਪੀ ਦੀਪਕ ਹਿਲੋਰੀ ਨੂੰ ਮਿਲਿਆ

ਜਗਰਾਉਂ- (ਗੁਰਕੀਰਤ ਸਿੰਘ)ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਬਲਾਕ ਮਹਿਲ ਕਲਾਂ ਅਤੇ ਜਿਲਾ ਲੁਧਿਆਣਾ ਦੇ ਕਿਸਾਨ ਵਰਕਰਾਂ ਦਾ ਵਫ਼ਦ ਅੱਜ ਜਿਲਾ ਪੁਲਸ ਦਿਹਾਤੀ  ਐਸ ਐਸ ਪੀ ਦੀਪਕ ਹਿਲੋਰੀ ਨੂੰ ਮਿਲਿਆ।ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਚ ਮਿਲੇ ਵਫ਼ਦ ਨੇ ਪਿੰਡ ਗੋਬਿੰਦਗੜ ਚ ਪੁਲਸ ਵਲੋਂ ਪਿੰਡ ਵਾਸੀਆਂ ਤੇ ਜੁਲਾਈ 2021 ਚ ਦਰਜ ਝੂਠੇ ਪੁਲਸ ਕੇਸ ਵਾਪਸ ਲੈਣ ਦੇ ਮਾਮਲੇ ਵਿਚ ਬਣੀ ਵਿਸ਼ੇਸ਼ ਟੀਮ ਵਲੋਂ ਪੜਤਾਲ ਲੇਟ ਹੋਣ ਤੇ ਰੋਸ ਦਾ ਪ੍ਰਗਟਾਵਾ ਕੀਤਾ‌ ਗਿਆ।ਜਿਲਾ ਪੁਲਸ ਮੁਖੀ ਦੀ ਹਿਦਾਇਤ ਤੇ ਐਸ ਪੀ ਐਚ ਪਿਰਥੀਪਾਲ ਸਿੰਘ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਇਕ ਹਫਤੇ ਦੇ ਵਿਚ ਵਿਚ ਪੜਤਾਲ ਮੁਕੰਮਲ ਕਰ ਦਿੱਤੀ ਜਾਵੇਗੀ ਤੇ  ਭਰੋਸੇ ਮੁਤਾਬਿਕ ਪੂਰਾ ਇਨਸਾਫ ਦਿੱਤਾ ਜਾਵੇਗਾ।ਵਫ਼ਦ ਨੇ ਪੁਲਸ ਅਧਿਕਾਰੀ ਦੇ ਧਿਆਣ ਚ ਲਿਆਂਦਾ ਕਿ ਉਸ ਸਮੇਂ ਇਲਾਕਾ ਵਾਸੀਆਂ ਵੱਲੋਂ ਰੋਸ ਪ੍ਰਗਟ ਕਰਨ ਅਤੇ ਸੜਕ ਜਾਮ‌ ਕਰਨ ਮੋਕੇ ਬਲਵਿੰਦਰ ਸਿੰਘ ਐਸ ਪੀ ਅਤੇ ਗੁਰਬਚਨ ਸਿੰਘ ਡੀ ਐਸ ਪੀ ਰਾਏਕੋਟ ਨੇ ਧਰਨੇ ਚ ਆ ਕੇ ਵੀਡੀਓ ਰਿਕਾਰਡਿੰਗ ਰਾਹੀਂ ਵਿਸ਼ਵਾਸ਼ ੱਦਿਵਾਇਆ ਸੀ ਕਿ ਇਹ ਪੁਲਸ ਕੇਸ ਰੱਦ ਕਰ ਦਿੱਤਾ ਜਾਵੇਗਾ ਅਤੇ ਦੋਸ਼ੀ ਪੁਲਸ ਕਰਮੀ ਸਸਪੈੰਡ‌ ਕੀਤੇ ਜਾਣਗੇ ਪਰ ਇਕ੍ ਸਾਲ ਦਾ ਸਮਾਂ ਬੀਤ ਜਾਣ‌ ਦੇ‌ ਬਾਵਜੂਦ‌ ਮਸਲਾ ਹੱਲ ਨਹੀਂ‌ ਹੋਇਆ।ਇਸ ਸਮੇਂ ਜਗਰਾਜ ਸਿੰਘ ਹਰਦਾਸਪੁਰਾ, ਕੰਵਲਜੀਤ ਖੰਨਾ, ਲਖਵੀਰ ਸਿੰਘ ਸਮਰਾ, ਅਜਮੇਰ ਸਿੰਘ ਕਾਲਸਾਂ, ਦਲਜੀਤ ਸਿੰਘ ਕਲਸੀ, ਜਸਵਿੰਦਰ ਸਿੰਘ ਭਮਾਲ, ਹਰਬੰਸ ਸਿੰਘ ਰੰਧਾਵਾ, ਸੋਹਣ ਸਿੰਘ ਸਿਧੂ, ਭਿੰਦਰ ਸਿੰਘ, ਮਨਦੀਪ ਸਿੰਘ ਦਧਾਹੂਰ ਆਦਿ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਵੱਲੋਂ 'ਪੀ.ਐਮ. ਕੇਅਰਜ਼ ਫ਼ਾਰ ਚਿਲਡਰਨ ਸਕੀਮ' ਤਹਿਤ 3 ਬੱਚਿਆਂ ਨੂੰ ਦਿੱਤਾ ਲਾਭ

- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੇ ਕੱਲ੍ਹ ਲਾਂਚ ਕੀਤੀ ਗਈ ਸਕੀਮ

ਲੁਧਿਆਣਾ, 30 ਮਈ (ਰਣਜੀਤ ਸਿੱਧਵਾਂ) : ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਅੱਜ 3 ਬੱਚਿਆਂ ਨੂੰ 'ਪੀ.ਐਮ. ਕੇਅਰਜ਼ ਫਾਰ ਚਿਲਡਰਨ ਸਕੀਮ' ਦਾ ਲਾਭ ਦਿੱਤਾ ਗਿਆ ਜਿਨ੍ਹਾਂ ਦੇ ਮਾਤਾ-ਪਿਤਾ ਦੀ ਕੋਵਿਡ ਮਹਾਂਮਾਰੀ ਕਰਕੇ ਮੌਤ ਹੋ ਚੁੱਕੀ ਹੈ।ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋ 'ਪੀ.ਐਮ. ਕੇਅਰਜ਼ ਫਾਰ ਚਿਲਡਰਨ ਸਕੀਮ' ਨੂੰ ਬੀਤੇ ਕੱਲ ਲਾਂਚ ਕੀਤਾ ਗਿਆ ਸੀ। ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਦਾ ਮੁੱਖ ਮੰਤਵ ਕੋਵਿਡ-19 ਮਹਾਂਮਾਰੀ ਨਾਲ ਜਿੰਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਦੋਵੇਂ ਲੀਗਲ ਗਾਰਡੀਅਨ/ਅਡਾਪਟਿਵ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਬੱਚਿਆਂ ਨੂੰ 23 ਸਾਲ ਦੀ ਉਮਰ ਤੱਕ ਮੁਫ਼ਤ ਸਕੂਲੀ ਸਿੱਖਿਆ ਦੇ ਨਾਲ- ਨਾਲ ਉੱਚ ਸਿੱਖਿਆ ਲਈ ਐਜੂਕੇਸ਼ਨ ਲੋਨ ਦੀ ਸਹਾਇਤਾ, ਸਿੱਖਿਆ ਕਰਜ਼ੇ ਦੇ ਵਿਆਜ ਦੀ ਅਦਾਇਗੀ ਪੀਐੱਮ ਕੇਅਰਜ ਦੁਆਰਾ, ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ 23 ਸਾਲ ਦੀ ਉਮਰ ਤੱਕ 5 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਸੁਨਿਸ਼ਚਿਤ, ਬੀਮੇ ਦੇ ਪ੍ਰੀਮੀਅਮ ਦਾ ਭੁਗਤਾਨ ਪੀ.ਐਮ. ਕੇਅਰਜ ਦੁਆਰਾ,18 ਸਾਲ ਦੀ ਉਮਰ ਹੋਣ 'ਤੇ ਵਿਅਕਤੀਗਤ ਜ਼ਰੂਰਤਾਂ ਦੇ ਲਈ ਮਾਸਿਕ ਵਿੱਤੀ ਸਹਾਇਤਾ, 23 ਸਾਲ ਦੀ ਉਮਰ ਪੂਰੀ ਹੋਣ 'ਤੇ ਪੀਐੱਮ ਕੇਅਰਜ ਤੋਂ 10 ਲੱਖ ਰੁਪਏ ਦੀ ਸਹਾਇਤਾ, ਪਹਿਲੀ ਤੋਂ 12ਵੀਂ ਕਲਾਸ ਤੱਕ ਦੇ ਬੱਚਿਆਂ ਲਈ 20 ਹਜ਼ਾਰ ਰੁਪਏ ਪ੍ਰਤੀ ਸਾਲ ਦਾ ਵਜ਼ੀਫ਼ਾ, ਸਕਿੱਲ ਟ੍ਰੇਨਿੰਗ ਲਈ 'ਕਰਮਾ ਸਕੀਮ' ਟੈਕਨੀਕਲ ਐਜੂਕੇਸ਼ਨ ਲਈ ਸਵਾਨਾਥ ਸਕਾਲਰਸ਼ਿਪ, 50 ਹਜ਼ਾਰ ਰੁਪਏ ਦੀ ਅਨੁਗ੍ਰਹਿ (ਐਕਸ-ਗ੍ਰੇਸ਼ੀਆ) ਰਾਸ਼ੀ ਆਦਿ ਸਹੂਲਤਾਂ 'ਪੀ.ਐਮ. ਕੇਅਰਜ਼ ਫਾਰ ਚਿਲਡਰਨ ਸਕੀਮ' ਤਹਿਤ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਜਿਲ੍ਹਾ ਲੁਧਿਆਣਾ ਦੇ 3 ਬੱਚਿਆਂ ਜਿੰਨ੍ਹਾਂ ਦੇ ਮਾਤਾ-ਪਿਤਾ ਦੀ ਕੋਵਿਡ-19 ਨਾਲ ਮੌਤ ਹੋ ਚੁੱਕੀ ਹੈ, ਉਨ੍ਹਾਂ ਨੂੰ ਇਸ ਸਕੀਮ ਦਾ ਲਾਭ ਦਿੱਤਾ ਗਿਆ ਹੈ।
ਅੱਜ ਨੈਸ਼ਨਲ ਪੱਧਰ ਤੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋ ਵੱਖ-ਵੱਖ ਰਾਜਾਂ ਦੇ ਵੱਖ-ਵੱਖ ਜਿਲ੍ਹਿਆਂ ਦੇ ਬੱਚਿਆਂ ਨੂੰ ਸੰਬੋਧਿਤ ਕੀਤਾ ਗਿਆ। ਮਾਨਯੋਗ ਡਿਪਟੀ ਕਮਿਸ਼ਨਰ, ਲੁਧਿਆਣਾ ਵੱਲੋ ਮਾਨਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਵੱਲੋ ਪ੍ਰਾਪਤ ਸੁਨੇਹ ਪੱਤਰ, 5 ਲੱਖ ਤੱਕ ਸਿਹਤ ਬੀਮਾ ਯੋਜਨਾ ਦੇ ਕਾਰਡ, 10 ਲੱਖ ਰੁਪਏ ਦੀ ਰਾਸ਼ੀ ਦੀ ਪਾਸ ਬੁੱਕ ਦੀਆਂ ਕਿੱਟਾਂ 3 ਲਾਭਪਾਤਰੀਆਂ (2 ਦੀ ਉਮਰ 18 ਸਾਲ ਤੋਂ ਉਪਰ ਅਤੇ 1 ਦੀ ਉਮਰ 18 ਸਾਲ ਤੋਂ ਘੱਟ) ਨੂੰ ਦਿੱਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਵੱਲੋ ਬੱਚਿਆਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ ਗਈ ਹੈ।ਮਾਨਯੋਗ ਡਿਪਟੀ ਕਮਿਸ਼ਨਰ, ਲੁਧਿਆਣਾ ਵੱਲੋ ਤਿੰਨੋਂ ਬੱਚਿਆਂ ਨਾਲ ਗੱਲਬਾਤ ਦੌਰਾਨ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਜਦੋਂ ਵੀ ਉਹਨਾਂ ਨੂੰ ਕੋਈ ਵੀ ਮੁਸ਼ਕਿਲ ਆਉਂਦੀ ਹੈ, ਤਾਂ ਬੱਚੇ ਉਨ੍ਹਾਂ ਨਾਲ ਸਿੱਧੇ ਤੌਰ 'ਤੇ ਗੱਲ ਕਰ ਸਕਦੇ ਹਨ, ਤਾਂ ਜੋ ਉਹਨਾਂ ਦੀਆਂ ਮੁਸ਼ਕਿਲਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾ ਸਕੇ ਅਤੇ ਬੱਚਿਆਂ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ ਗਈ। ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ, ਚੇਅਰਪਰਸਨ ਅਤੇ ਮੈਂਬਰ, ਬਾਲ ਭਲਾਈ ਕਮੇਟੀ, ਲੁਧਿਆਣਾ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦਾ ਸਟਾਫ਼ ਅਤੇ ਬੱਚਿਆਂ ਦੇ ਗਾਰਡੀਅਨ ਆਦਿ ਵੀ ਹਾਜ਼ਰ ਸਨ।

ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਤਹਿਤ ਸਰਕਾਰੀ ਹਾਈ ਸਕੂਲ ਚੁਵਾੜਿਆਂ ਵਾਲੀ ਵਿਖੇ ਟੈਲੈਂਟ ਫਾਇੰਡ ਪ੍ਰੋਗਰਾਮ ਕਰਵਾਇਆ

ਫਾਜ਼ਿਲਕਾ, 30 ਮਈ (ਰਣਜੀਤ ਸਿੱਧਵਾਂ)  : 75 ਸਾਲਾ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਤਹਿਤ ਜ਼ਿਲ੍ਹਾ ਸਿਖਿਆ ਅਫ਼ਸਰ ਡਾ. ਸੁਖਬੀਰ ਸਿੰਘ ਬੱਲ ਦੇ ਦਿਸ਼ਾ-ਨਿਰਦੇਸ਼ਾ ਤੇ ਸਰਕਾਰੀ ਹਾਈ ਸਕੂਲ ਚੁਵਾੜਿਆਂ ਵਾਲੀ ਵਿਖੇ ਟੈਲੈਂਟ ਫਾਇੰਡ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ  ਵਿਦਿਆਰਥੀਆਂ ਨੇ ਵੱਧ ਚੜ ਕੇ ਭਾਗ ਲਿਆ।ਬੱਚਿਆਂ ਨੇ ਆਪਣੀ ਪ੍ਰਤਿਭਾ ਰਾਹੀਂ ਪੂਰੇ ਮਾਹੌਲ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਮੋਨਿਕਾ ਗੁਪਤਾ ਨੇ ਬਚਿਆਂ ਨੂੰ ਵਧਾਈ ਦਿੰਦਿਆਂ ਹਰ ਖੇਤਰ ਵਿੱਚ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਭਾਸ਼ਣ ਮੁਕਾਬਲੇ, ਗੀਤ ਮੁਕਾਬਲੇ, ਲੋਕ ਗੀਤ, ਲੋਕ ਨਾਚ, ਮਹਿੰਦੀ, ਪੋਸਟਰ ਮੇਕਿੰਗ, ਕਲਾਜ ਮੇਕਿੰਗ, ਸਜਾਵਟ ਆਦਿ ਮੁਕਾਬਲੇ ਕਰਵਾਏ ਗਏ।  ਇਸ ਪ੍ਰੋਗਰਾਮ ਤਹਿਤ ਛੇਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਜੇਤੂਆਂ ਨੂੰ ਸਨਮਾਨ ਵਜੋਂ ਇਨਾਮ ਵੀ ਦਿੱਤੇ। ਸਕੂਲ ਦੇ ਸਟਾਫ਼ ਨੇ ਬੱਚਿਆਂ ਦੇ ਪ੍ਰੋਗਰਾਮ ਦੀ ਜੱਜਮੈਂਟ ਕੀਤੀ ਅਤੇ ਉਨ੍ਹਾਂ ਦੀ ਹੌਸਲਾਅਫਜਾਈ ਵੀ ਕੀਤੀ।ਇਸ ਪ੍ਰਕਾਰ ਦੇਸ਼ ਭਗਤੀ ਦੇ ਮਾਹੌਲ ਵਿਚ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਿਆ ਗਿਆ। ਉਨ੍ਹਾਂ ਨੇ ਇਸ ਪ੍ਰੋਗਰਾਮ ਤੋਂ ਪ੍ਰਭਾਵਿਤ ਹੋ ਕੇ ਸਟਾਫ਼ ਅਤੇ ਬਚਿਆਂ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਦੇਸ਼-ਭਗਤੀ ਨਾਲ ਸਬੰਧਤ ਪ੍ਰੋਗਰਾਮ ਕਰਵਾਉਂਦੇ ਰਹਿਣ ਦੀ ਪ੍ਰੇਰਨਾ ਦਿੱਤੀ ਅਤੇ ਪ੍ਰੋਗਰਾਮ ਦੀ ਸਫਲਤਾ ਲਈ ਸਮੂਹ ਸਟਾਫ਼ ਅਤੇ ਬੱਚਿਆਂ ਦਾ ਧੰਨਵਾਦ ਕੀਤਾ ਅਤੇ ਸੰਦੇਸ਼ ਦਿੱਤਾ ਕਿ ਸਾਨੂੰ ਵੀ ਆਪਣੇ ਦੇਸ਼ ਨੂੰ ਸ਼ਿਖਰਾਂ ਤੇ ਪਹੁੰਚਾਉਣ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਦੇਸ਼ ਦੀ ਖਾਤਰ ਜਾਨ ਗਵਾਉਣ ਵਾਲੇ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ।

ਭਾਸ਼ਾ ਵਿਭਾਗ ਜ਼ਿਲ੍ਹਾ ਲੁਧਿਆਣਾ ਵੱਲੋਂ ਕਹਾਣੀ ਦਰਬਾਰ ਦਾ ਆਯੋਜਨ

ਲੁਧਿਆਣਾ, 30 ਮਈ (ਰਣਜੀਤ ਸਿੱਧਵਾਂ) :  ਭਾਸ਼ਾ ਵਿਭਾਗ ਪੰਜਾਬ ਸਰਕਾਰ ਦਾ ਅਜਿਹਾ ਅਦਾਰਾ ਹੈ ਜਿਸ ਦਾ ਗਠਨ ਹੀ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ/ਪ੍ਰਸਾਰ ਨੂੰ ਮੁੱਖ ਰੱਖਦਿਆਂ ਕੀਤਾ ਗਿਆ ਹੈ। ਇਸੇ ਉਦੇਸ਼ ਦੀ ਪੂਰਤੀ ਹਿੱਤ ਭਾਸ਼ਾ ਵਿਭਾਗ ਸਮੇਂ-ਸਮੇਂ ਤੇ ਸਾਹਿਤਕ ਸਮਾਗਮ ਦਾ ਆਯੋਜਨ ਕਰਦਾ ਰਹਿੰਦਾ ਹੈ। ਇਸੇ ਕੜੀ ਵਿੱਚ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਲੁਧਿਆਣਾ ਵੱਲੋਂ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਕਹਾਣੀ ਦਰਬਾਰ ਕਰਵਾਇਆ ਗਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ਼ ਸੰਦੀਪ ਸ਼ਰਮਾ ਨੇ ਸਮਾਗਮ ਦੀ ਸ਼ੁਰੂਆਤ ਵਿੱਚ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਆਪਣੀ ਜ਼ੁਬਾਨ ਦੇ ਇਨ੍ਹਾਂ ਵੱਡੇ ਸਾਹਿਤਕਾਰਾਂ ਨੂੰ ਮਿਲ਼ਣਾ ਵਿਦਿਆਰਥੀਆਂ ਲਈ ਇਕ ਯਾਦਗਾਰੀ ਅਨੁਭਵ ਹੋਵੇਗਾ।
ਰੰਗਕਰਮੀ ਡਾ. ਸੋਮਪਾਲ ਹੀਰਾ ਨੇ ਸਾਰੇ ਮਹਿਮਾਨਾਂ ਨਾਲ਼ ਜਾਣ-ਪਹਿਚਾਣ ਕਰਵਾਈ। ਇਹ ਕਹਾਣੀ ਦਰਬਾਰ ਪੰਜਾਬੀ ਦੇ ਸਿਰਮੌਰ ਕਹਾਣੀਕਾਰ ਸੁਖਜੀਤ ਦੀ ਪ੍ਰਧਾਨਗੀ ਵਿੱਚ ਹੋਇਆ। ਢਾਹਾਂ ਪੁਰਸਕਾਰ ਜੇਤੂ ਕਹਾਣੀਕਾਰ ਜਤਿੰਦਰ ਹਾਂਸ ਨੇ ਆਪਣੀ ਕਹਾਣੀ ‘ਲੁਤਰੋ’ ਅਤੇ ਨੌਜਵਾਨ ਕਹਾਣੀਕਾਰ ਤਰਨ ਬੱਲ ਨੇ ਕਹਾਣੀ ‘ਤੇ ਉਹ ਜਾਗਦੀ ਰਹੀ’ ਦਾ ਕਹਾਣੀ ਪਾਠ ਕੀਤਾ। ਪ੍ਰਸਿੱਧ ਕਹਾਣੀਕਾਰ ਤੇ ਲਿਖਾਰੀ ਸਭਾ ਰਾਮਪੁਰ ਦੇ ਸਰਪ੍ਰਸਤ ਸੁਰਿੰਦਰ ਰਾਮਪੁਰੀ ਨੇ ਦੋਹਾਂ ਕਹਾਣੀਆਂ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਦੋਵੇਂ ਕਹਾਣੀਆਂ ਸਾਹਿਤਕ ਨਿਪੁੰਨਤਾ ਭਰਪੂਰ ਸਫ਼ਲ ਕਹਾਣੀਆਂ ਹਨ। ਉਹਨਾਂ ਕਾਲਜ ਵਿਦਿਆਰਥੀਆਂ ਨਾਲ਼ ਕਹਾਣੀ ਪੜ੍ਹਨ ਅਤੇ ਸਮਝਣ ਬਾਰੇ ਵੀ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ। ਪੰਜਾਬੀ ਦੇ ਸਿਰਮੌਰ ਕਹਾਣੀਕਾਰ ਸੁਖਜੀਤ ਨੇ ਵਿਸਥਾਰ ਪ੍ਰਧਾਨਗੀ ਭਾਸ਼ਣ ਵਿੱਚ ਪੰਜਾਬੀ ਨਿੱਕੀ ਕਹਾਣੀ ਦੀ ਅਮੀਰ ਪਰੰਪਰਾ ਬਾਰੇ ਗੱਲ ਕਰਦਿਆਂ ਕਿਹਾ ਕਿ ਅੱਜ ਦੀ ਪੰਜਾਬੀ ਕਹਾਣੀ ਭਾਰਤ ਦੀਆਂ ਬਾਕੀ ਖੇਤਰੀ ਭਾਸ਼ਾਵਾਂ ਦੇ ਮੁਕਾਬਲੇ ਇਕ ਪਛਾਣਯੋਗ ਮੁਕਾਮ ‘ਤੇ ਪਹੁੰਚੀ ਹੈ। ਉਹਨਾਂ ਨੇ ਭਾਸ਼ਾ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਪਾਠਕਾਂ ਦੀ ਸਾਹਿਤ ਨਾਲ਼ ਸਾਂਝ ਪੀਡੀ ਕਰਨ ਵਿੱਚ ਸਹਾਈ ਸਿੱਧ ਹੁੰਦੇ ਹਨ।
ਕਾਲਜ ਮੈਨੇਜਮੈਂਟ ਕਮੇਟੀ ਤੋਂ ਪਵਿੱਤਰ ਸਿੰਘ ਪਾਂਘਲੀ ਨੇ ਕਿਹਾ ਕਿ ਪੰਜਾਬੀ ਸਾਹਿਤ ਵਿੱਚ ਸਾਇੰਸ ਨਾਲ਼ ਸੰਬੰਧਤ ਵਿਸ਼ਿਆਂ ਦੀ ਪੇਸ਼ਕਾਰੀ ਦਾ ਰੁਝਾਨ ਵੀ ਪੈਦਾ ਹੋਣਾ ਚਾਹੀਦਾ ਹੈ।ਸਮਾਗਮ ਦੇ ਅੰਤ ਵਿੱਚ ਕਾਰਜਕਾਰੀ ਪ੍ਰਿੰਸੀਪਲ ਨਿਰਲੇਪ ਕੌਰ ਦਿਉਲ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਭਾਸ਼ਾ ਵਿਭਾਗ ਤੋਂ ਖੋਜ ਅਫ਼ਸਰ ਸੰਦੀਪ ਸਿੰਘ ਅਤੇ ਸੁਖਦੀਪ ਸਿੰਘ ਦੀ ਅਗਵਾਈ ਵਿੱਚ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਕਹਾਣੀਕਾਰ ਮੁਖ਼ਤਿਆਰ ਸਿੰਘ, ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਜਸਵੀਰ ਝੱਜ, ਲਿਖਾਰੀ ਸਭਾ ਭੈਣੀ ਸਾਹਿਬ ਦੇ ਪ੍ਰਧਾਨ ਗੁਰਸੇਵਕ ਸਿੰਘ, ਲੇਖਕ ਬਲਦੇਵ ਝੱਜ, ਬਲਵੰਤ ਮਾਂਗਟ, ਗੁਰਨਾਮ ਸਿੰਘ, ਨੀਤੂ ਰਾਮਪੁਰ, ਨਵਨੀਤ ਮਾਂਗਟ, ਕਾਲਜ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਰਹੇ।

ਸਵ: ਸੰਨੀ ਵਰਮਾ ਦੀ ਯਾਦ ਚ 300 ਬੱਚਿਆਂ ਨੂੰ ਕਾਪੀਆਂ ਤੇ ਸਟੇਸ਼ਨਰੀ ਵੰਡੀ

 ਜਗਰਾਉ 30 ਮਈ (ਅਮਿਤਖੰਨਾ)ਬੁੱਕ ਬੈਂਕ ਜਗਰਾਉਂ ਦੇ ਪ੍ਰਧਾਨ ਹਿੰਮਤ ਵਰਮਾ ਵਲੋਂ ਆਪਣੇ ਬੇਟੇ ਸਵ:ਸੰਨੀ ਵਰਮਾ ਦੀ ਯਾਦ ਵਿੱਚ ਆਰ ਕੇ ਹਾਈ ਸਕੂਲ ਜਗਰਾਉਂ ਦੇ 300 ਵਿਦਿਆਰਥੀਆਂ ਨੂੰ 700 ਕਾਪੀਆਂ ਰਜਿਸਟਰ ਜੁਮੈਟਰੀ ਬਾਕਸ ਅਤੇ ਠੰਢੇ ਪਾਣੀ ਦੀਆਂ ਬੋਤਲਾਂ ਵੰਡੀਆਂ ਗਈਆਂ  ਇਸ ਮੌਕੇ ਮੁੱਖ ਮਹਿਮਾਨ ਮੈਡਮ ਸਰਬਜੀਤ ਕੌਰ ਮਾਣੂੰਕੇ ਐਮ ਐਲ ਏ ਜਗਰਾਉਂ ਨੇ ਹਿੰਮਤ ਵਰਮਾ ਦੇ ਪਰਿਵਾਰ ਨੂੰ ਆਪਣਾ ਪਰਿਵਾਰ ਦੱਸਦੇ ਹੋਏ ਸੰਨੀ ਵਰਮਾ ਦੀਆਂ ਛੋਟੀ ਉਮਰ ਵਿਚ ਕੀਤੀਆਂ ਪ੍ਰਾਪਤੀਆਂ ਤੇ ਜ਼ਿਕਰ ਕੀਤਾ  ਉਨ੍ਹਾਂ ਜਵਾਨ ਪੁੱਤ ਦੇ ਵਿਛੋੜੇ ਨੂੰ ਸਹਿਣ ਕਰਦੇ ਹੋਏ ਹਿੰਮਤ ਵਰਮਾ ਵੱਲੋਂ ਸਮਾਜ ਸੇਵਾ ਦੀ ਲੜੀ ਨੂੰ ਨਾ ਟੁੱਟਣ ਦੇਣ ਦੀ ਹਿੰਮਤ ਦੀ  ਸ਼ਗਨਾਂ ਕੀਤੀ ਇਸ ਮੌਕੇ ਹਿੰਮਤ ਵਰਮਾ ਨੇ ਕਿਹਾ ਕਿ ਸੰਨੀ ਦੀ ਯਾਦ ਵਿੱਚ ਇਹ ਪ੍ਰਾਜੈਕਟ ਚੱਲਦੇ ਰਹਿਣਗੇ ਇਸ ਮੌਕੇ ਪ੍ਰਧਾਨ ਐਡਵੋਕੇਟ ਨਵੀਨ ਗੁਪਤਾ ,ਮੈਨੇਜਰ ਰਜਿੰਦਰ ਜੈਨ, ਕੰਚਨ ਗੁਪਤਾ, ਸਟੇਟ ਐਵਾਰਡੀ ਸੁਦਰਸ਼ਨ ਸ਼ਰਮਾ ,ਡਾ ਮਦਨ ਮਿੱਤਲ, ਜਤਿੰਦਰ ਬਾਂਸਲ , ਕੰਵਲ ਕੱਕਡ਼, ਬਿਮਲ ਕੁਮਾਰ, ਡਾ ਚੈਰੀ, ਸੀਮਾ ਸ਼ਰਮਾ ,ਰਾਕੇਸ਼ ਗੋਇਲ, ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ, ਮੈਡਮ  ਆਂਚਲ, ਰਜਨੀ ਵਰਮਾ ,ਜੀਤ ਕੌਰ ਆਦਿ ਸਮੂਹ ਸਟਾਫ ਹਾਜ਼ਰ ਸੀ

ਸ੍ਰੀ ਰੂਪ ਚੰਦ ਜੈਨ ਸੇਵਾ ਸੁਸਾਇਟੀ ਵਲੋਂ ਸ੍ਰੀ ਰੂਪ ਸੁਦਰਸ਼ਨ ਮੰਗਲ ਯਾਤਰਾ ਕੱਢੀ

ਜਗਰਾਉ 30 ਮਈ (ਅਮਿਤਖੰਨਾ)ਸ੍ਰੀ ਰੂਪ ਚੰਦ ਜੈਨ ਸੇਵਾ ਸੁਸਾਇਟੀ ਜਗਰਾਉਂ ਵਲੋਂ ਸ੍ਰੀ ਰੂਪ ਸੁਦਰਸ਼ਨ ਮੰਗਲ ਯਾਤਰਾ ਕੱਢੀ ਗਈ | ਇਹ ਯਾਤਰਾ ਮਹਾਨ ਤਪੱਸਵੀ ਸਵਾਮੀ ਸ੍ਰੀ ਰੂਪ ਚੰਦ ਮਹਾਰਾਜ ਦੀ ਦੇ 143ਵੇਂ ਜਨਮ ਦਿਹਾੜੇ ਤੇ ਸ੍ਰੀ ਸੁਦਰਸ਼ਨ ਲਾਲ ਮਹਾਰਾਜ ਦੀ ਸ਼ੁਭ ਜਨਮ ਸ਼ਤਾਬਦੀ ਦੀ ਖੁਸ਼ੀ 'ਚ ਕੱਢੀ ਗਈ | ਯਾਤਰਾ 'ਚ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਹਿਰ ਨਿਵਾਸੀ ਸ਼ਾਮਿਲ ਸਨ | ਇਹ ਯਾਤਰਾ ਸੁਆਮੀ ਰੂਪ ਚੰਦ ਜੈਨ ਸਮਾਧੀ ਸਥਲ ਤਹਿਸੀਲ ਰੋਡ ਜਗਰਾਉਂ ਤੋਂ ਸ਼ੁਰੂ ਹੋ ਕੇ ਸੁਆਮੀ ਸ੍ਰੀ ਰੂਪ ਸ਼ੁਭ ਜੈਨ ਸਾਧਨਾ ਸਥਲ ਨੇੜੇ ਕਮਲ ਚੌਕ ਵਿਖੇ ਸਮਾਪਤ ਹੋਈ | ਯਾਤਰਾ 'ਚ ਭਜਨ ਮੰਡਲੀਆਂ ਨੇ ਭਜਨ ਗਾ ਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ | ਸਾਧਨਾ ਸਥਲ ਵਿਖੇ ਮਹਾਂ ਸਾਧਵੀ ਸ੍ਰੀ ਸੁਨੀਤਾ ਮਹਾਰਾਜ ਤੇ ਸ੍ਰੀ ਸ਼ੁਭ ਮਹਾਰਾਜ ਨੇ ਪ੍ਰਵਚਨਾਂ ਰਾਹੀਂ ਸੰਗਤ ਨੂੰ ਚੰਗੇ ਗੁਣਾ ਦਾ ਧਾਰਨੀ ਬਣ ਕੇ ਚੰਗੇ ਸਮਾਜ ਦੀ ਸਿਰਜਣਾ ਕਰਨ ਲਈ ਪ੍ਰੇਰਿਆ | ਇਸ ਮੌਕੇ ਰਾਜੇਸ਼ ਜੈਨ, ਪ੍ਰਦੀਪ ਜੈਨ, ਮਹਾਂਵੀਰ ਜੈਨ, ਰਾਕੇਸ਼ ਜੈਨ, ਤਰਸੇਮ ਜੈਨ, ਭਗਵਾਨ ਜੈਨ, ਸੰਜੀਵ ਜੈਨ, ਰਾਜਨ ਜੈਨ, ਰਜਨੀਸ਼ ਜੈਨ, ਕੈਪਟਨ ਨਰੇਸ਼ ਵਰਮਾ, ਕੌਂਸਲਰ ਡਿੰਪਲ ਗੋਇਲ, ਰਵਿੰਦਰ ਸੱਭਰਵਾਲ, ਮੋਹਿਤ ਜੈਨ, ਅਭਿਨੰਦਨ ਜੈਨ, ਗੁਲਸ਼ਨ ਜੈਨ, ਸਹਿਲ ਜੈਨ, ਅਮਿਤ ਜੇਨ, ਬਿੰਦਰ ਜੈਨ, ਸੋਨੂੰ ਜੈਨ, ਮਨੋਜ ਜੈਨ, ਤਰਸੇਮ ਜੈਨ, ਬਸੰਤ ਜੈਨ, ਬੱਬੂ ਜੈਨ, ਕੇਤਨ ਜੈਨ, ਸੁਧੀਰ ਜੈਨ, ਬਲਵੰਤ ਜੈਨ, ਮੰਨੀ ਜੈਨ ਆਦਿ ਹਾਜ਼ਰ ਸਨ |

ਜੀ. ਐਚ. ਜੀ.ਅਕੈਡਮੀ ਵਿਖੇ ਕਰਵਾਈ ਗਈ ' ਕੈਰੀਕੈਚਰ' ਗਤੀਵਿਧੀ 

ਜਗਰਾਉ 30 ਮਈ (ਅਮਿਤਖੰਨਾ) ਜੀ. ਐਚ. ਜੀ. ਅਕੈਡਮੀ ਜਗਰਾਓਂ ਵਿਖੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀ ਕੈਰੀਕੇਚਰ ਗਤੀਵਿਧੀ ਕਰਵਾਈ ਗਈ ।ਜਿਸ ਵਿਚ ਵਿਦਿਆਰਥੀਆਂ ਨੇ ਵੱਖਰੀਆਂ ਵੱਖਰੀਆਂ ਕਾਰਟੂਨੀ ਤਸਵੀਰਾਂ ਬਣਾਈਆਂ। ਵਿਦਿਆਰਥੀਆਂ ਨੇ ਇਸ ਵਿਚ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਅਤੇ ਇੱਕ ਦੂਸਰੇ ਤੋਂ ਵੱਧ ਕੇ ਸੁੰਦਰ ਸੁੰਦਰ ਕਾਰਟੂਨ ਬਣਾਏ। ਵਧੀਆ ਚਿੱਤਰਕਾਰੀ  ਕਰਨ ਵਾਲੇ ਵਿਦਿਆਰਥੀਆਂ ਦੀਆਂ ਪੁਜ਼ੀਸ਼ਨਾਂ ਵੀ ਕੱਢੀਆਂ ਗਈਆਂ । ਅਖੀਰ ਵਿੱਚ ਜੀ.ਐਚ.ਜੀ. ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਕਿਹਾ ਕਿ ਹਰ ਇਨਸਾਨ ਵਿੱਚ ਆਪਣੀ ਆਪਣੀ ਯੋਗਤਾ ਹੁੰਦੀ ਹੈ।ਇਸ ਲਈ  ਵਿਦਿਆਰਥੀਆਂ ਨੂੰ ਆਪਣੀ ਕਲਾ ਦੀ ਪ੍ਰਦਰਸ਼ਨੀ ਲਈ ਹਮੇਸ਼ਾਂ ਅੱਗੇ ਆਉਣਾ ਚਾਹੀਦਾ ਹੈ ਅਤੇ ਸਕੂਲ ਉਨ੍ਹਾਂ ਦੀ ਕਲਾ ਨੂੰ ਉਘਾੜਨ ਲਈ ਹਮੇਸ਼ਾਂ ਮੌਕੇ ਮੁਹੱਈਆ ਕਰਵਾਉਂਦਾ ਰਹੇਗਾ ।

ਜੀ. ਐਚ. ਜੀ.ਅਕੈਡਮੀ ਵਿਖੇ ਕਰਵਾਈ ਗਈ ' ਕੈਰੀਕੈਚਰ' ਗਤੀਵਿਧੀ 

ਜਗਰਾਉ 30 ਮਈ (ਅਮਿਤਖੰਨਾ) ਜੀ. ਐਚ. ਜੀ. ਅਕੈਡਮੀ ਜਗਰਾਓਂ ਵਿਖੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀ ਕੈਰੀਕੇਚਰ ਗਤੀਵਿਧੀ ਕਰਵਾਈ ਗਈ ।ਜਿਸ ਵਿਚ ਵਿਦਿਆਰਥੀਆਂ ਨੇ ਵੱਖਰੀਆਂ ਵੱਖਰੀਆਂ ਕਾਰਟੂਨੀ ਤਸਵੀਰਾਂ ਬਣਾਈਆਂ। ਵਿਦਿਆਰਥੀਆਂ ਨੇ ਇਸ ਵਿਚ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਅਤੇ ਇੱਕ ਦੂਸਰੇ ਤੋਂ ਵੱਧ ਕੇ ਸੁੰਦਰ ਸੁੰਦਰ ਕਾਰਟੂਨ ਬਣਾਏ। ਵਧੀਆ ਚਿੱਤਰਕਾਰੀ  ਕਰਨ ਵਾਲੇ ਵਿਦਿਆਰਥੀਆਂ ਦੀਆਂ ਪੁਜ਼ੀਸ਼ਨਾਂ ਵੀ ਕੱਢੀਆਂ ਗਈਆਂ । ਅਖੀਰ ਵਿੱਚ ਜੀ.ਐਚ.ਜੀ. ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਕਿਹਾ ਕਿ ਹਰ ਇਨਸਾਨ ਵਿੱਚ ਆਪਣੀ ਆਪਣੀ ਯੋਗਤਾ ਹੁੰਦੀ ਹੈ।ਇਸ ਲਈ  ਵਿਦਿਆਰਥੀਆਂ ਨੂੰ ਆਪਣੀ ਕਲਾ ਦੀ ਪ੍ਰਦਰਸ਼ਨੀ ਲਈ ਹਮੇਸ਼ਾਂ ਅੱਗੇ ਆਉਣਾ ਚਾਹੀਦਾ ਹੈ ਅਤੇ ਸਕੂਲ ਉਨ੍ਹਾਂ ਦੀ ਕਲਾ ਨੂੰ ਉਘਾੜਨ ਲਈ ਹਮੇਸ਼ਾਂ ਮੌਕੇ ਮੁਹੱਈਆ ਕਰਵਾਉਂਦਾ ਰਹੇਗਾ ।

ਗੰਨ ਸੱਭਿਆਚਾਰ ਅਤੇ ਗੈਂਗਸਟਰਵਾਦ ਤੇ ਵਿਚਾਰ  - ਕੰਵਲਜੀਤ ਖੰਨਾ  

ਗੰਨ ਸੱਭਿਆਚਾਰ ਅਤੇ ਗੈਂਗਸਰਵਾਦ ਨੇ ਸਿੱਧੂ ਮੂਸੇ ਵਾਲਾ ਨੂੰ ਆਪਣਾ ਨਿਸ਼ਾਨਾ ਬਣਾਕੇ ਉਸਦੇ ਜ਼ਿੰਦਗੀ ਜਿਉਣ ਦੇ ਹੱਕ ਨੂੰ ਖੋਹ ਲਿਆ ਹੈ। ਇਹ ਘਿਨਾਉਣੀ, ਨਿੰਦਣਯੋਗ ਬੁਜ਼ਦਿਲ ਕਾਰਵਾਈ ਹੈ। ਅਜਿਹਾ ਕਰਨ ਦੀ ਕਦਾਚਿਤ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਕਿਸੇ ਵੀ ਵਿਅਕਤੀ/ ਸੰਸਥਾ ਦੇ ਸਿੱਧੂ ਮੂਸੇ ਵਾਲਾ ਜਾਂ ਕਿਸੇ ਹੋਰ ਨਾਲ ਵਿਚਾਰ ਦੇ ਪੱਧਰ'ਤੇ ਮੱਤਭੇਦ ਹੋ ਸਕਦੇ ਹਨ। ਤਰਕ,ਦਲੀਲ ਅਤੇ ਸੰਵਾਦ ਨਾਲ ਸਮਝਿਆ ਸਮਝਾਇਆ ਜਾ ਸਕਦਾ ਹੈ। ਇੱਕ ਦੂਜੇ ਦੇ ਵਿਚਾਰਾਂ ਪੑਤੀ ਸਹਿਮਤੀ/ਅਸਿਹਮਤੀ ਪੑਗਟਾਈ ਜਾ ਸਕਦੀ ਹੈ। ਵਿਚਾਰਾਂ ਵਿੱਚੋਂ ਹੀ ਸੱਭਿਆਚਾਰਕ ਗਾਇਕੀ ਜਨਮ ਲੈਂਦੀ ਹੈ। ਅਜਿਹੀ ਗਾਇਕੀ/ਸੱਭਿਆਚਾਰ ਨੂੰ ਪੈਦਾਵਾਰੀ ਖੇਤਰ ਦੀ ਮੁਨਾਫੇ ਦੀ ਹੋੜ ਵਿੱਚ ਲੱਗੀ ਮੰਡੀ ਪ੍ਰਫੁੱਲਿਤ ਕਰਦੀ ਹੈ। ਅਜਿਹਾ ਕਰਨ ਪਿੱਛੇ ਮੁਨਾਫ਼ਾ ਕਮਾਉਣ ਦੇ ਨਾਲ ਨਾਲ ਬੇਰੁਜ਼ਗਾਰੀ ਦੇ ਦੈਂਤ ਦਾ ਸਾਹਮਣਾ ਕਰ ਰਹੀ ਨੌਜਵਾਨੀ ਨੂੰ ਫੁਕਰਪੰਥੀ ਸੱਭਿਆਚਾਰ ਦੇ ਲੜ ਲਾਕੇ ਉਨ੍ਹਾਂ ਦੇ ਜ਼ਿੰਦਗੀ ਦੇ ਬੁਨਿਆਦੀ ਮਸਲਿਆਂ ਤੋਂ ਲਾਂਭੇ ਕਰਨਾ ਵੀ ਹੁੰਦਾ ਹੈ। ਇਸ ਕਤਲ ਦੇ ਕਾਰਨਾਂ ਦੀ ਬਾਰੀਕੀ ਨਾਲ ਪੜਤਾਲ ਹੋਣੀ ਚਾਹੀਦੀ ਹੈ। ਦੋਸ਼ੀ ਅਤੇ ਸਾਜਿਸ਼ ਘਾੜੇ ਸਾਹਮਣੇ ਆਉਣੇ ਚਾਹੀਦੇ ਹਨ। ਹਾਕਮ ਧਿਰ ਨੂੰ ਇਸ ਕਤਲ ਤੋਂ ਬਰੀ ਨਹੀਂ ਕੀਤਾ ਜਾ ਸਕਦਾ।

ਸਿੱਧੂ ਮੂਸੇ ਵਾਲੇ ਦਾ ਅੰਤ ਬਹੁਤ ਬੁਰਾ ਹੋਇਆ। ਜਿਸ ਗੰਨ ਸੱਭਿਆਚਾਰ ਅਤੇ ਗੈਂਗਸਰਵਾਦ ਨੂੰ ਮੂਸੇ ਸਿੱਧੂ ਵਾਲੇ ਨੇ ਸ਼ਰੇਆਮ ਆਪਣੀਆਂ ਐਲਬਮਾਂ ਰਾਹੀਂ ਪਰਮੋਟ ਕੀਤਾ, ਉਹੀ ਗੰਨ ਸੱਭਿਆਚਾਰ ਅਤੇ ਗੈਂਗਸਟਰਵਾਦ ਸਿੱਧੂ ਮੂਸੇ ਵਾਲਾ ਲਈ ਇਸ ਦੁਨੀਆਂ ਤੋਂ ਸਦਾ ਸਦਾ ਲਈ ਚਲੇ ਜਾਣ ਦਾ ਕਾਰਨ ਬਣਿਆ ਹੈ। ਸਿੱਧੂ ਮੂਸੇ ਵਾਲਾ ਵੱਲੋਂ ਨੌਜਵਾਨੀ ਦੀ ਬਰਬਾਦੀ ਲਈ ਸਿਰਜੀ ਜਾ ਰਹੀ ਫੁਕਰੀ ਗਾਇਕੀ ਕਾਰਨ ਚਰਚਾ ਵਿੱਚ ਰਿਹਾ ਹੈ। ਪੁਲਿਸ ਅਤੇ ਸਿਆਸਤਦਾਨ ਉਸ ਲਈ ਢਾਲ ਬਣਦੇ ਰਹੇ ਹਨ। ਗੈਂਗਸਟਰਵਾਦ ਦੀ ਪੈਦਾਵਾਰ ਸਿੱਧੂ ਮੂਸੇ ਵਾਲਾ ਨਹੀਂ ਜੋ 

ਗੰਨ ਸੱਭਿਆਚਾਰ ਅਤੇ ਗੈਂਗਸਰਵਾਦ ਨੂੰ ਪਰਮੋਟ ਕਰ ਰਿਹਾ ਹੈ। ਗੈਂਗਸਟਰਵਾਦ ਸਮੇਤ ਗੰਨ ਸੱਭਿਆਚਾਰ ਨੂੰ ਪੈਦਾ ਕਰਨ ਦੀ ਜੜੵ ਲੁਟੇਰਾ ਤੇ ਜਾਬਰ ਰਾਜ ਪੑਬੰਧ ਹੈ। ਇਹੀ ਪੑਬੰਧ ਇਸ ਗੈਂਗਸਟਰਵਾਦ ਨੂੰ ਪਾਲਦਾ ਵੱਡਾ ਕਰਦਾ ਤੇ ਮੋੜਵੇਂ ਰੂਪ'ਚ ਆਪਣੇ ਸਿਆਸੀ ਹਿੱਤਾਂ ਲਈ ਵਰਤਦਾ ਹੈ। ਕਿਰਨਜੀਤ ਕੌਰ ਮਹਿਲਕਲਾਂ ਕਾਂਡ ਦੇ ਦੋਸ਼ੀਆਂ ਖਿਲਾਫ਼ ਦਰਜ ਸੈਂਕੜੇ ਮੁਕੱਦਮੇ,ਸ਼ਰੂਤੀ ਕਾਂਡ ਦੇ ਸਰਗਣੇ ਨਿਸ਼ਾਨੇ ਸਮੇਤ ਹੋਰਨਾਂ ਗੈਂਗਸਟਰਾਂ ਖਿਲਾਫ਼ ਦਰਜਨਾਂ ਮੁਕੱਦਮੇ ਦਰਜ ਹੋਣ ਦੇ ਬਾਵਜੂਦ ਦਨਦਨਾਉਂਦੇ ਫਿਰਨਾ ਪੁਲਿਸ ਅਤੇ ਸਿਆਸੀ ਸੑਪਰਸਤੀ ਤੋਂ ਬਿਨਾਂ ਸੰਭਵ ਨਹੀਂ। ਹਾਲਾਤ ਇਹ ਬਣ ਗਏ ਹਨ ਕਿ ਵਿਧਾਨ ਸਭਾ ਅਤੇ ਪਾਰਲੀਮੈਂਟ ਵਿੱਚ ਅਪਰਾਧੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਲਖੀਮਪੁਰ ਖੀਰੀ ਕਾਂਡ ਦਾ ਮੁੱਖ ਸਾਜਿਸ਼ ਘਾੜਾ ਗੑਹਿ ਰਾਜ ਮੰਤਰੀ ਅਜੇ ਮਿਸਰੀ ਟੈਣੀ ਇਸ ਦੀ ਪੁਖਤਾ ਉਦਾਹਰਣ ਹੈ।

 ਇਹ ਪੂਰੀ ਮੁਨਾਫ਼ੇ ਦੀ ਹੋੜ ਵਿੱਚ ਲੱਗੀ ਖਪਤ ਦੀ ਮੰਡੀ ਹੈ। ਜਿਸ ਦਾ ਕਰੋੜਾਂ ਅਰਬਾਂ ਰੁ ਦਾ ਕਾਰੋਬਾਰ ਹੈ। ਇਸ ਮੰਡੀ ਉੱਪਰ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ। ਅਜਿਹੇ ਫੁਕਰਪੰਥੀ ਕਲਾਕਾਰਾਂ ਵੱਲੋਂ ਸਿਰਜਿਆ ਜਾ ਰਿਹਾ ਲੋਕ ਵਿਰੋਧੀ ਸੱਭਿਆਚਾਰ ਸਮਾਜ ਨੂੰ ਘੁਣ ਵਾਂਗ ਖਾ ਰਿਹਾ ਹੈ। ਗੱਲ ਗੰਨ ਸੱਭਿਆਚਾਰ ਅਤੇ ਗੈਂਗਸਰਵਾਦ ਨੂੰ ਪਾਲਣਹਾਰਾਂ(ਸਿਆਸਤਦਾਨ-ਪੁਲਿਸ-ਮੁਨਾਫ਼ਾ ਖੋਰ ਪਰਬੰਧ-ਗੈਂਗਸਰਵਾਦ ਗੱਠਜੋੜ)ਵੱਲ ਸੇਧਿਤ ਹੋਣੀ ਚਾਹੀਦੀ ਹੈ। ਹਾਕਮ ਜਮਾਤੀ ਸਿਆਸੀ ਪਾਰਟੀਆਂ ਅਜਿਹੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਸਿਆਸੀ ਤੰਗਨਜ਼ਰ ਪਹੁੰਚ ਰਾਹੀਂ ਇੱਕ ਦੂਜੇ ਖਿਲਾਫ਼ ਚਿੱਕੜ ਉਛਾਲੀ ਤੱਕ ਸੀਮਤ ਕਰਕੇ ਮੁੱਦੇ ਦੀ ਜਪਤਪ ਕਰ ਦੇਣ ਤੱਕ ਸੀਮਤ ਰਹਿਣਗੀਆਂ।ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਾਂ ਵਾਪਰਨ, ਘਰਾਂ'ਚ ਮੌਤ ਦੇ ਸੱਥਰ ਨਾਂ ਵਿਛਣ, ਬੁੱਢੇ ਮਾਂ ਬਾਪ ਦੀ ਡੰਗੋਰੀ ਨਾ ਲੁੱਟੀ ਜਾਵੇ, ਭਰ ਜੁਆਨ ਅਵਸਥਾ ਵਿੱਚ ਨੌਜਵਾਨ ਕੁੜੀਆਂ ਨੂੰ ਵਿਧਵਾਵਾਂ ਵਾਲੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਨਾ ਹੋਣਾ ਪਵੇ, ਬੱਚੇ ਬੱਚੀਆਂ ਅਨਾਥ ਨਾ ਹੋਣ, ਇਸ ਲਈ ਜ਼ਰੂਰੀ ਹੈ ਕਿ ਜਵਾਨੀ ਦੇ ਹੱਥਾਂ ਵਿੱਚ ਰੁਜ਼ਗਾਰ ਹੋਵੇ। ਗੈਂਗਸਟਰਵਾਦ, ਫੁਕਰਪੰਥੀ, ਨਸ਼ਿਆਂ ਨੂੰ ਪਰਮੋਟ ਕਰਨ ਵਾਲੇ,ਔਰਤ ਵਿਰੋਧੀ ਸੱਭਿਆਚਾਰ ਨੂੰ ਸਖਤੀ ਨਾਲ ਨਕੇਲ ਪਾਈ ਜਾਵੇ। ਨੌਜਵਾਨੀ ਨੂੰ ਸਹੀ ਸੇਧ ਦੇਣ ਲਈ ਨਰੋਏ ਸੱਭਿਆਚਾਰ ਦੀ ਸਿਰਜਣਾ ਕੀਤੀ ਜਾਵੇ।