You are here

ਲੁਧਿਆਣਾ

ਮਨੁੱਖਤਾ ਦੇ ਭਲੇ ਹੋਟਲ ਪਾਰਕ ਪਲਾਜ਼ਾ ਵਿਖੇ ਖੂਨਦਾਨ ਕੈਂਪ ਲਗਾਇਆ

ਖ਼ੂਨਦਾਨ ਕੈਂਪ ਉਪਰਾਲੇ ਨਾਲ ਸਮਾਜ ਵਿਚ ਰਿਸ਼ਤੇ ਮਜ਼ਬੂਤ ਹੁੰਦੇ ਹਨ- ਮੈਨੇਜਰ ਦੇਵੇਂਦਰਾ ਕੁਸ਼ਵਾਹਾ

ਲੁਧਿਆਣਾ, 30 ਜੁਲਾਈ (ਕਰਨੈਲ ਸਿੰਘ ਐੱਮ ਏ) ਪੰਜਾਬ ਵਿੱਚ ਹੜ੍ਹਾਂ ਅਤੇ ਗਰਮੀ ਕਰਕੇ ਖੂਨ ਦੀ ਭਾਰੀ ਕਮੀ ਚਲਦਿਆ ਮਨੁਖਤਾ ਦੇ ਭਲੇ ਲਈ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਪ੍ਰੇਰਣਾ ਸਦਕਾ 652ਵਾਂ ਮਹਾਨ ਖੂਨਦਾਨ ਕੈਂਪ ਐਚ.ਆਰ ਮੈਨੇਜਰ ਦੇਵ ਸ਼ਰਮਾ ਅਤੇ ਹੋਟਲ ਪਾਰਕ ਪਲਾਜ਼ਾ ਦੀ ਮੈਨੇਜਮੈਂਟ ਦੇ ਪੂਰਨ ਸਹਿਯੋਗ ਨਾਲ ਹੋਟਲ ਪਾਰਕ ਪਲਾਜ਼ਾ,ਭਾਈ ਬਾਲਾ ਜੀ ਚੌਕ ਵਿਖੇ ਲਗਾਇਆ ਗਿਆ। ਇਸ ਸਮੇਂ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਸਮੇਂ ਹੋਟਲ ਪਾਰਕ ਪਲਾਜ਼ਾ ਦੇ ਜਨਰਲ ਮੈਨੇਜਰ ਦੇਵੇਂਦਰਾ ਕੁਸ਼ਵਾਹਾ ਨੇ ਖੂਨਦਾਨ ਕੈਂਪ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਕ ਧਰਮ ਦੇ ਇਨਸਾਨ ਦੇ ਖੂਨ ਨਾਲ ਦੂਸਰੇ ਧਰਮ ਦੇ ਇਨਸਾਨ ਦੀ ਜ਼ਿੰਦਗੀ ਬਚ ਰਹੀ ਹੈ ਖੂਨਦਾਨ ਕੈਂਪ ਉਪਰਾਲੇ ਨਾਲ ਸਮਾਜ ਵਿਚ ਭਾਈਚਾਰਕ ਰਿਸ਼ਤੇ ਮਜ਼ਬੂਤ ਹੁੰਦੇ ਹਨ ਇਸ ਮੌਕੇ ਤੇ ਹੋਟਲ ਪਾਰਕ ਪਲਾਜ਼ਾ ਜਨਰਲ ਮੈਨੇਜਰ ਦੇਵੇਂਦਰਾ ਕੁਸ਼ਵਾਹਾ ਨੇ ਖੂਨਦਾਨ ਕਰਨ ਵਾਲੇ ਦਾਨੀਆ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਦੇ ਸੇਵਾਦਾਰ ਰਾਣਾ ਸਿੰਘ ਦਾਦ ਨੇ ਦਸਿਆ ਕਿ ਖੂਨਦਾਨ ਕੈਂਪ ਦੌਰਾਨ 30 ਬਲੱਡ ਯੂਨਿਟ ਪ੍ਰੀਤ ਹਸਪਤਾਲ ਦੇ ਨਿੱਘੇ ਸਹਿਯੋਗ ਨਾਲ ਇੱਕਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ ਦਿੱਤਾ ਜਾਵੇਗਾ।

ਗੁ: ਗੁਰਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਹਫਤਾਵਰੀ ਨਾਮ ਸਿਮਰਨ ਅਭਿਆਸ ਸਮਾਗਮ ਹੋਏ

 ਸੂਝਵਾਨ ਤੇ ਗਿਆਨਵਾਨ ਵਿਅਕਤੀ ਸੁਖਾਵਾਂ ਸੁਮੇਲ ਪੈਦਾ ਕਰਨ ਚ ਸਫਲ ਹੁੰਦਾ ਹੈ-ਸੰਤ ਬਾਬਾ ਅਮੀਰ ਸਿੰਘ ਜੀ

ਲੁਧਿਆਣਾ, 30 ਜੁਲਾਈ (ਕਰਨੈਲ ਸਿੰਘ ਐੱਮ ਏ)ਸੱਚਖੰਡਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵਲੋਂ ਧਰਮ ਪ੍ਰਚਾਰ ਪਸਾਰ ਦੇ ਸੰਕਲਪ ਵਜੋਂ ਸਿਰਜੀ “ਜਵੱਦੀ ਟਕਸਾਲ” ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ਵਿਖੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵਲੋਂ ਹਫਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮ ਵਿਚ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਦਿਆਂ ਸਮਝਾਇਆ ਕਿ ਹਾਉਮੈ ਸਾਨੂੰ ਮਨੁੱਖਤਾ ਤੋਂ ਦੂਰ ਲੈ ਜਾਂਦੀ ਹੈ, ਜਦੋਂ ਕਿ ਵਿਸਮਾਦ ਤੋਂ ਉਪਜੀ ਗਿਆਨ ਅਵਸਥਾ ਚ ਅਸੀਂ ਪ੍ਰਾਣੀ ਮਾਤਰ ਨਾਲ ਆਪਣੇ ਆਪ ਨੂੰ ਜੁੜਿਆ ਹੋਇਆ ਮਹਿਸੂਸ ਕਰਦੇ ਹਾਂ। ਉਨ੍ਹਾਂ ਜਪੁਜੀ ਸਾਹਿਬ ਦੀ 27 ਵੀਂ ਪਾਉੜੀ ਦੇ ਹਵਾਲੇ ਨਾਲ ਸਮਝਾਇਆ ਕਿ ਪ੍ਰਭੂ ਦੀ ਰਚੀ ਸ਼੍ਰਿਸ਼ਟੀ ਦੀ ਵਿਰਾਟਤਾ ਬਾਰੇ ਅਸਚਰਜਤਾ “ ਸੋ ਦਰੁ ਕੇਹਾ ਸੋ ਘਰੁ ਕੇਹਾ” ਚ ਸਪੱਸ਼ਟ ਕੀਤਾ ਹੈ। ਇਸ ਲਈ ਗਿਆਨ ਦੀ ਜੋਤ ਨਾਲ ਪ੍ਰਕਾਸ਼ਮਾਨ ਹੋਈ ਆਤਮਾ ਇਹ ਖੁਦ ਹੀ ਜਾਣ ਜਾਂਦੀ ਹੈ ਕਿ ਸੰਸਾਰ ਚ ਅਨੇਕਾਂ ਹੀ ਵੱਖ-ਵੱਖ ਧਾਰਮਿਕ ਰਹੱਸਵਾਦੀ ਪ੍ਰੰਪਰਾਵਾਂ ਹਨ।ਲਿਹਾਜ਼ਾ ਕੱਟੜਵਾਦੀ ਤੇ ਤੰਗ ਨਜ਼ਰੀਏ ਦਾ ਤਿਆਗ ਹੋ ਜਾਂਦਾ ਹੈ, ਜਿਸ ਰਾਹੀ ਇਹ ਮੰਨਿਆ ਜਾਂਦਾ ਹੈ ਕਿ ਦੁਨੀਆਂ ਚ ਕੇਵਲ ਇਕ ਧਰਮ, ਜਾਂ ਇਕ ਪੈਗੰਬਰ ਹੀ ਮੁਕਤੀ ਪ੍ਰਦਾਨ ਕਰ ਸਕਦਾ ਹੈ। ਦਰ-ਅਸਲ ਸੂਝਵਾਨ ਤੇ ਗਿਆਨਵਾਨ ਜਾਣ ਜਾਂਦਾ ਹੈ ਕਿ ਵਿਧਾਤਾ ਦੀ ਇਸ ਬਹੁਪੱਖੀ ਅਤੇ ਅਨੇਕਤਾ ਭਰਪੂਰ ਰਚਨਾ ਚ ਅਨੇਕਾਂ ਵੀ ਪਰੰਪਰਾਵਾਂ ਹਨ। ਨਤੀਜੇ ਵਜ਼ੋਂ ਪ੍ਰਮਾਤਮਾਂ ਨੂੰ ਮਿਲਣ ਦੇ ਢੰਗ ਤਰੀਕੇ ਅਤੇ ਸੰਭਾਵਨਾਵਾਂ ਵੀ ਅਨੰਤ ਹੋਣਗੀਆਂ। ਅਜਿਹੀ ਸੂਝ ਸਦਕਾ ਹੀ ਕੂੜ ਦੀ ਕੰਧ ਢਹਿ-ਢੇਰੀ ਹੋ ਜਾਂਦੀ ਹੈ। ਸੂਝਵਾਨ ਤੇ ਗਿਆਨਵਾਨ ਵਿਅਕਤੀ ਵਿਿਗਆਨਕ, ਸਭਿਆਚਾਰਕ ਅਤੇ ਅਧਿਆਤਮਕ ਪੱਖਾਂ ਚ ਇਕ ਸੁਖਾਵਾਂ ਸੁਮੇਲ ਪੈਦਾ ਕਰਨ ਚ ਸਫਲ ਹੁੰਦਾ ਹੈ।ਪਰਸਪਰ ਸਹਿਯੋਗ ਦੇ ਉਮਾਹ ਕਾਰਨ ਉਸਦੀ ਸ਼ਖਸ਼ੀਅਤ ਸ਼ਹਿਣਸ਼ੀਲਤ ਬਣਦੀ ਹੈ ਅਤੇ ਉਸਦਾ ਹਿਰਦਾ ਇਕ ਦੈਵੀ ਸੁੰਦਰਤਾ ਅਤੇ ਅਨੰਦਮਈ ਖੇੜੇ ਨਾਲ ਭਰਪੂਰ ਹੋ ਜਾਂਦਾ ਹੈ।

ਬਾਬਾ ਵਧਾਵਾ ਸਿੰਘ ਜੀ ਵਿਦਿਆ ਕੇਂਦਰ ਸਕੂਲ, ਲੱਖਾ ਵਿਖੇ ਪਲੇਸਮੈਂਟ ਕੈਂਪ ਕੱਲ੍ਹ 27 ਜੁਲਾਈ ਤੱਕ ਰਹੇਗਾ ਜਾਰੀ

ਲੁਧਿਆਣਾ, 26 ਜੁਲਾਈ (ਜਨ ਸ਼ਕਤੀ ਨਿਊਜ਼ ਬਿਊਰੋ )  ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਬਾਬਾ ਵਧਾਵਾ ਸਿੰਘ ਜੀ ਵਿਦਿਆ ਕੇਂਦਰ ਸਕੂਲ, ਪਿੰਡ-ਲੱਖਾ, ਤਹਿਸੀਲ ਜਗਰਾਉ, ਲੁਧਿਆਣਾ ਵਿਖੇ 26 ਅਤੇ 27 ਜੁਲਾਈ ਦੋ ਦਿਨਾਂ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਸੀ.ਈ.ਓ. ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਲੁਧਿਆਣਾ ਸ਼੍ਰੀ ਸੰਦੀਪ ਕੁਮਾਰ (ਆਈ.ਏ.ਐਸ.) ਵੱਲੋ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋ ਪ੍ਰਾਰਥੀਆਂ ਨੂੰ ਰੋਜ਼ਗਾਰ ਦੇਣ ਦਾ ਉਪਰਾਲਾ ਲਗਾਤਾਰ ਕੀਤਾ ਜਾ ਰਿਹਾ ਹੈ। ਇਸ ਦੋ ਦਿਨਾਂ ਪਲੇਸਮੈਂਟ ਕੈਂਪ ਵਿੱਚ ਲੜਕੇ ਅਤੇ ਲੜਕੀਆਂ ਦੋਨੋ ਭਾਗ ਲੈ ਸਕਦੇ ਹਨ। ਗ੍ਰੈਜੂਏਸ਼ਨ (ਬੀ.ਐਡ, ਬੀ.ਕਾਮ., ਬੀ.ਐਸ.ਸੀ) ਪੋਸਟ ਗ੍ਰੈਜੂਏਸ਼ਨ (ਐਮ.ਕਾਮ, ਐਮ.ਐਸ.ਸੀ) ਪਾਸ ਪ੍ਰਾਰਥੀ ਕੈਂਪ ਵਿੱਚ ਭਾਗ ਲੈ ਸਕਦੇ ਹਨ। ਡੀ.ਬੀ.ਈ.ਈ. ਲੁਧਿਆਣਾ ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਵੱਲੋਂ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ ਅਤੇ ਉਨ੍ਹਾਂ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਭਾਗ ਲੈਣ ਵਾਲੇ ਪ੍ਰਾਰਥੀਆਂ ਦੀ ਜਿਲ੍ਹਾ ਰੋਜ਼ਗਾਰ ਦਫਤਰ, ਲੁਧਿਆਣਾ ਵਿੱਚ ਰਜਿਸਟ੍ਰੇਸ਼ਨ ਹੋਣੀ ਜ਼ਰੂਰੀ ਹੈ, ਜਿਨ੍ਹਾਂ ਪ੍ਰਾਰਥੀਆਂ ਦੀ ਰਜਿਸਟ੍ਰੇਸ਼ਨ ਨਹੀਂ ਹੋਈ ਹੈ, ਉਹ ਪ੍ਰਾਰਥੀ ਆਪਣੇ ਸਾਰੇ ਅਸਲ ਸਰਟੀਫਿਕੇਟ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਅਤੇ ਇਹਨਾਂ ਦੀਆਂ ਫੋਟੋ ਕਾਪੀਆਂ ਨਾਲ ਲਿਆਉਣ ਤਾਂ ਜੋ ਪ੍ਰਾਰਥੀਆਂ ਦੀ ਮੌਕੇ ਤੇ ਹੀ ਰਜਿਸਟ੍ਰੇਸ਼ਨ ਕੀਤੀ ਜਾ ਸਕੇ। ਪ੍ਰਾਰਥੀ ਆਪਣਾ ਬਾਇਓ ਡਾਟਾ ਵੀ ਨਾਲ ਲੈ ਕੇ ਇਸ ਕੈਂਪ ਵਿੱਚ ਸ਼ਮੂਲਿਅਤ ਕਰਨ। ਡੀ.ਬੀ.ਈ.ਈ. ਦੇ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਮਿਸ ਸੁਖਮਨ ਮਾਨ ਨੇ ਦੱਸਿਆ ਕਿ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਪ੍ਰਾਰਥੀ ਇਸ ਦਫਤਰ ਦੇ ਹੈਲਪਲਾਈਨ ਨੰਬਰ 77400-01682 'ਤੇ ਵੀ ਸੰਪਰਕ ਕਰ ਸਕਦੇ ਹਨ।

ਨਾਨਕ ਨਗਰੀ ਅਤੇ ਸੀਵੀਆ ਕਲੋਨੀ ਵਿਚ 27 ਜੁਲਾਈ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਬਿਜਲੀ ਬੰਦ ਰਹੇਗੀ

ਜਗਰਾਓ, 26 ਜੁਲਾਈ ( ਕੁਲਦੀਪ ਸਿੰਘ ਕੋਮਲ / ਮੋਹਿਤ ਗੋਇਲ) ਮਿਤੀ 27-07-2023 ਨੂੰ ਸਵੇਰੇ 09 ਵਜੇ ਤੋਂ ਸ਼ਾਮ 5 ਵਜੇ ਤੱਕ 66 ਕੇਵੀ ਐਸ/ਐਸ ਅਗਰਵਰ ਲੋਪੋ ਤੋਂ 11 ਕੇਵੀ ਫੀਡਰ ਸਿਟੀ-7 ਦੀ ਬਿਜਲੀ ਸਪਲਾਈ ਜ਼ਰੂਰੀ ਰੱਖ-ਰਖਾਅ ਲਈ ਬੰਦ ਰਹੇਗੀ। ਖੇਤਰ ਪ੍ਰਭਾਵਿਤ -- ਨਾਨਕ ਨਗਰੀ, ਸਿਵੀਆਂ ਕਲੋਨੀ ਆਦਿ

ਕਾਉਂਕੇ ਕਲੋਨੀ ਦੇ ਪੰਚਾਇਤ ਮੈਬਰ ਕੁਲਦੀਪ ਸਿੰਘ ਕਾਕਾ ਜੀ ਦੇ ਪਿਤਾ ਸ੍ਰੀ ਸੁਖਰਾਮ ਸਿੰਘ ਦੀਆਂ ਅਸਥੀਆਂ ਨੂੰ ਧਰਤੀ ਵਿੱਚ ਦਫ਼ਨ ਕਰਕੇ ਉੱਪਰ ਯਾਦਗਾਰੀ ਬੂਟਾ ਲਾਇ

ਜਗਰਾਓਂ, 26 ਜੁਲਾਈ ( ਮਨਜਿੰਦਰ ਗਿੱਲ) ਕਾਉਂਕੇ ਕਲੋਨੀ ਦੇ ਪੰਚਾਇਤ ਮੈਬਰ ਕੁਲਦੀਪ ਸਿੰਘ ਕਾਕਾ ਜੀ ਦੇ ਪਿਤਾ ਸ੍ਰੀ ਸੁਖਰਾਮ ਸਿੰਘ ਜੀ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ ਅੱਜ ਓਹਨਾ ਦੇ ਫੁਲ ਚੁਗਣ ਤੌ ਬਾਅਦ ਰਾਖ ਨੂੰ ਨਹਿਰ ਵਿਚ ਨਹੀ ਤਾਰਿਆ ਗਿਆ,ਪਿੰਡ ਵਿੱਚ ਬਣੀ ਪਾਣੀ ਵਾਲੀ ਟੈਂਕੀ ਤੇ ਟੋਆ ਪੱਟ ਕੇ ਰਾਖ ਦਬਕੇ ਉਪਰ ਇਕ ਅਮਰੂਦ ਦਾ ਬੂਟਾ ਗਰੀਨ ਪੰਜਾਬ ਮਿਸ਼ਨ ਟੀਮ ਦੇ ਸੇਹਯੋਗ਼ ਨਾਲ ਲਗਾਇਆ ਗਿਆ,ਜਦ ਤਕ ਇਹ ਬੂਟਾ ਜਿਉਂਦਾ ਰਹੇ ਗਾ ਨਗਰ ਦੇ ਲੋਕ ਇਸ ਛਾ ਅਤੇ ਫ਼ਲ ਖ਼ਾਦੇ ਰਹਿਣਗੇ ਓਦੋ ਤਕ ਬਜ਼ੁਰਗਾ ਨੂੰ ਯਾਦ ਕਰਦੇ ਰਹਿਣਗੇ, ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸਣ ਪਿਛੇ ਪਰਿਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖਸਣ ਇਹ ਕਹਿਣਾ ਹੈ ਸਤਪਾਲ ਸਿੰਘ ਦੇਹਰਕਾ ਗ੍ਰੀਨ ਪੰਜਾਬ ਮਿਸ਼ਨ ਦੇ ਮੁਖੀ ਦਾ |

 

 

 

ਕਰਨਲ ਜੇ ਐਸ ਬਰਾੜ ਦੀ ਲਿੱਖੀ The Spiritual life experience (ਅੱਧਿਆਤਮਿਕ ਜ਼ਿੰਦਗੀ ਦਾ ਤਜਰਬਾ) ਲੋਕ ਅਰਪਣ ਕੀਤੀ ਗਈ

ਲੁਧਿਆਣਾ , 23 ਜੁਲਾਈ (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ )ਸਥਾਨਕ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰੀ ਲਾਇਬ੍ਰੇਰੀ ਵਿੱਖੇ ਅੱਜ ਸਮਾਜ ਦੇ ਵੱਖ ਵੱਖ ਵਰਗਾਂ ਦੀਆਂ ਜੱਥੇਬੰਦੀਆਂ ਅਤੇ ਚਿੰਤਕਾਂ ਦੀ ਹਾਜ਼ਰੀ ਵਿੱਚ ਕਰਨਲ ਜੇ ਐਸ ਬਰਾੜ ਦੀ ਲਿੱਖੀ ਕਿਤਾਬ ਲੋਕ ਅਰਪਣ ਕੀਤੀ ਗਈ। ਅੰਗਰੇਜ਼ੀ ਭਾਸ਼ਾ ਵਿੱਚ ਲਿੱਖੀ ‘ ਦੀ ਸਪਿਰਚੂਅਲ ਲਾਈਫ ਅਕਸਪੀਰੀਐਂਸ’ ਨਾਂ ਦੀ ਇਸ ਕਿਤਾਬ ਦੀ ਸਮੀਖਿਆ ਕਰਦਿਆਂ ਪ੍ਰਿੰਸੀਪਲ ਬਹਾਦਰ ਸਿੰਘ ਨੇ ਕਿਹਾ ਕਿ ਕਿਤਾਬ ਅਨੁਸਾਰ ਈਗੋ (ਹੰਕਾਰ) ਮਨੁੱਖ ਲਈ ਇਕ ਬਿਮਾਰੀ ਦੇ ਬਰਾਬਰ ਹੈ। ਵਿਚਾਰਾਂ ਦੀ ਸ਼ੁਧਤਾ ਤੋਂ ਬਿਨਾ ਮਨੁੱਖ ਦਾ ਧਿਆਨ ਕਦੀ ਵੀ ਇਕਾਗਰ ਨਹੀਂ ਹੋ ਸਕਦਾ। ਮਨੁੱਖੀ ਸੇਵਾ ਹੀ ਸਭ ਤੋਂ ਵੱਡਾ ਕੰਮ ਅਤੇ ਧਰਮ  ਹੈ, ਜੋ ਹਰ ਮਨੁੱਖ ਨੂੰ ਮਹਾਨ ਬਣਾਉਂਦਾ ਹੈ।ਕੋਈ ਵੀ ਗੁਰੂ ਜਾਂ ਮਹਾਤਮਾਂ ਕਿਸੇ ਰੱਬ ਨੂੰ ਨਹੀਂ ਮਿਲਾ ਸਕਦਾ , ਕਿਉਂਕਿ ਉਹ ਤਾਂ ਹਰ ਮਨੁੱਖ ਦੇ ਅੰਦਰੋਂ ਹੀ ਖੋਜ਼ਣ ਦਾ ਵਿਸ਼ਾ ਹੈ। ਸਮਾਜਿਕ ਮਨੁੱਖੀ ਸਮੱਸਿਆਵਾਂ ਦੇ ਹੱਲ ਲਈ ਧਿਆਨ ਲਾਉਣਾ ਮੈਡੀਟੇਸ਼ਨ ਦਾ ਮੁੱਖ ਪਹਿਲੂ ਹੋਣਾ ਚਾਹੀਦਾ ਹੈ। ਕੁਦਰਤ ਨਾਲ ਖਿਲਵਾੜ ਕਰਨ ਦੇ ਨਤੀਜੇ ਮਨੁੱਖ ਨੂੰ ਭੁਗਤਣੇ ਪੈਣੇ ਹਨ, ਇਸ ਲਈ ਕੁਦਰਤ ਨੂੰ ਪਿਆਰਨਾ ਹੀ ਮਨੁੱਖੀ ਸੁਭਾਅ ਦਾ ਹਿੱਸਾ ਬਣਨਾ ਜ਼ਰੂਰੀ ਹੈ।
ਸਟੇਜ ਸੰਚਾਲਨ ਜਸਵੰਤ ਜੀਰਖ ਨੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਜਾਣਕਾਰੀ ਦਿੱਤੀ ਕਿ ਮੈਂ ਅਲਾਨੀਆਂ ਤੌਰ ਤੇ ਨਾਸਤਿਕਤਾ ਨੂੰ ਅਪਣਾਇਆ ਹੋਇਆ ਹਾਂ,ਪਰ ਕਰਨਲ ਜੇ ਐਸ ਬਰਾੜ ਨਾਲ ਪਿਛਲੇ 25  ਸਾਲਾਂ ਤੋਂ ਇਕੱਠੇ ਹੀ ਸਮਾਜ ਸੇਵੀ ਸੰਸਥਾ ਮਹਾਂ ਸਭਾ ਲੁਧਿਆਣਾ ਨੂੰ ਬਾਖੂਬੀ ਚਲਾ ਰਹੇ ਹਾਂ ਕਿਉਂਕਿ ਆਸਤਿਕਤਾ ਤੇ ਨਾਸਤਿਕਤਾ ਅਗਾਂਹ ਵਧੂ ਸਮਾਜਿਕ ਕਦਰਾਂ ਕੀਮਤਾਂ ਸਥਾਪਤ ਕਰਨ ਵਿੱਚ ਕੋਈ ਅੜਿੱਕਾ ਨਹੀਂ ਬਣਦੇ। ਉਹਨਾਂ ਕਿਹਾ ਕਿ ਕਰੋਨਾਂ ਦੇ ਸਮੇਂ ਵਿੱਚ ਕਰਨਲ ਬਰਾੜ ਨੇ ਆਪਣੇ ਪਿੰਡ ਬਾਰੇ ਬਹੁਤ ਹੀ ਵਡਮੁੱਲੀ ਇਤਿਹਾਸਿਕ ਕਿਤਾਬ “ ਮੇਰਾ ਪਿੰਡ ਖੋਟੇ” ਲਿੱਖਕੇ ਲੋਕ ਅਰਪਣ ਕੀਤੀ ਅਤੇ ਹੁਣ ਕੈਂਸਰ ਦੀ ਨਾਮੁਰਾਦ ਬੀਮਾਰੀ ਨਾਲ ਜੂਝਦਿਆਂ ਇਹ ਕਿਤਾਬ ਲਿੱਖਕੇ ਆਪਣੀਆਂ ਲੋਕ ਪੱਖੀ ਭਾਵਨਾਵਾਂ ਜ਼ਾਹਰ ਕੀਤੀਆਂ ਹਨ। ਚਰਚਾ ਵਿੱਚ ਭਾਗ ਲੈਂਦਿਆਂ ਕਰਨਲ ਜਸਜੀਤ ਗਿੱਲ, ਰਾਕੇਸ਼ ਆਜ਼ਾਦ, ਕਰਨਲ ਬਲਦੇਵ ਸਿੰਘ ਨੇ ਆਪਣੇ ਨੁਕਤੇ ਸਾਂਝੇ ਕੀਤੇ ਜਿਹਨਾਂ ਬਾਰੇ ਕਰਨਲ ਬਰਾੜ ਵੱਲੋਂ ਸਪਸਟ ਕੀਤਾ ਗਿਆ।ਇਸ ਸਮਾਰੋਹ ਵਿੱਚ ਕਰਨਲ ਬਰਾੜ ਦਾ ਬੇਟਾ ਬਿਕਰਮ ਸਿੰਘ, ਪਤਨੀ ਸੁਰਿੰਦਰ ਕੌਰ , ਨੌਂਹ ਅਤੇ ਪੋਤਿਆਂ ਸਮੇਤ ਬੁੱਕ ਕਲੱਬ ਲੁਧਿਆਣਾ ਵੱਲੋਂ ਇੰਜੀਨੀਅਰ ਔਲ਼ਖ , ਡਾ ਤੂਰ , ਵਾਤਾਵਰਣ ਪ੍ਰੇਮੀ ਕਰਨਲ ਜਸਜੀਤ ਸਿੰਘ ਗਿੱਲ, ਤਰਕਸ਼ੀਲ ਸੁਸਾਇਟੀ ਦੇ ਬਲਵਿੰਦਰ ਸਿੰਘ, ਪ੍ਰਿੰਸੀਪਲ ਅਜਮੇਰ ਦਾਖਾ, ਕਰਤਾਰ ਸਿੰਘ, ਨੌਜਵਾਨ ਸਭਾ ਦੇ ਰਾਕੇਸ਼ ਆਜ਼ਾਦ, ਪ੍ਰਤਾਪ ਸਿੰਘ, ਰਜੀਵ ਕੁਮਾਰ, ਵਿਸ਼ਾਲ, ਅੰਮ੍ਰਿਤਪਾਲ ਸਿੰਘ, ਜਮਹੂਰੀ ਅਧਿਕਾਰ ਸਭਾ ਵੱਲੋਂ ਅਰੁਣ ਕੁਮਾਰ, ਐਡਵੋਕੇਟ ਹਰਪ੍ਰੀਤ ਜੀਰਖ ਸਮੇਤ ਕਈ ਸਮਾਜ ਚਿੰਤਕ ਹਾਜ਼ਰ ਸਨ।

ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਹੜ੍ਹ ਪੀੜਤ ਪ੍ਰੀਵਾਰਾਂ ਦੀ ਚੜਦੀਕਲਾ ਨੂੰ ਸਮਰਪਿਤ ਕੀਰਤਨ ਸਮਾਗਮ ਆਯੋਜਿਤ

ਲੁਧਿਆਣਾ, 23 ਜੁਲਾਈ ( ਕਰਨੈਲ ਸਿੰਘ ਐੱਮ ਏ )ਸਿੱਖ ਗੁਰੂ ਸਾਹਿਬਾਨ  ਨੇ ਜਿੱਥੇ ਸਮੁੱਚੀ ਮੁਨੱਖਤਾ ਨੂੰ ਅਕਾਲ ਪੁਰਖ ਦੀ ਬੰਦਗੀ ਕਰਨ ਅਤੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ, ਉੱਥੇ ਨਾਲ ਹੀ ਨਾਮ ਜਪੋ, ਕਿਰਤ ਕਰੋ ਤੇ ਵੰਡ ਛੱਕੋ ਦਾ ਸਿਧਾਂਤ ਬਖਸ਼ ਕੇ ਸਾਨੂੰ ਲੋੜਵੰਦ ਤੇ ਬੇਸਹਾਰਾ ਲੋਕਾਂ ਦੀ ਸੇਵਾ ਕਰਨ ਦੀ ਤਾਕੀਦ ਕਰਕੇ ਆਪਣਾ ਜੀਵਨ ਗੁਰੂ ਆਸੇ ਅਨੁਸਾਰ ਜਿਉਣ ਦੀ ਪ੍ਹੇਰਣਾ ਵੀ ਦਿੱਤੀ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਿਸ਼ਕਾਮ ਨਾਮ ਸਿਮਰਨ ਸੇਵਾ  ਸੁਸਾਇਟੀ ਦੇ ਮੁੱਖ ਸੇਵਾਦਾਰ ਸ.ਭੁਪਿੰਦਰ ਸਿੰਘ ਨੇ ਅੱਜ ਸੁਸਾਇਟੀ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਨਾਲ ਸਬੰਧਤ ਹੜ੍ਹ ਪੀੜਤ ਪ੍ਰੀਵਾਰਾਂ ਦੀ ਚੜਦੀਕਲਾ ਨੂੰ  ਸਮਰਪਿਤ ਆਯੋਜਿਤ ਕੀਤੇ ਗਏ ਹਫਤਾਵਾਰੀ ਕੀਰਤਨ ਸਮਾਗਮ  ਦੌਰਾਨ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਨੇ ਕਿਹਾ ਕਿ ਸੁਸਾਇਟੀ ਵੱਲੋ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਪੰਥਕ ਪ੍ਰਚਾਰਕ ਮਾਤਾ ਵਿਪਨਪ੍ਰੀਤ ਕੌਰ ਦੀ ਅਗਵਾਈ ਤੇ ਸਿੱਖ ਨੌਜਵਾਨ ਸੁਸਾਇਟੀ ਦੇ ਪ੍ਰਮੁੱਖ ਮਨਿੰਦਰ ਸਿੰਘ ਆਹੂਜਾ ਦੇ ਨਿੱਘੇ ਸਹਿਯੋਗ ਨਾਲ ਨਿਰੰਤਰ ਸੇਵਾ ਕਾਰਜ ਜਾਰੀ ਹਨ।ਉਨ੍ਹਾਂ ਨੇ ਸਮੂਹ ਹੜ੍ਹ ਪੀੜਤ ਪ੍ਰੀਵਾਰਾਂ ਦੀ ਚੜਦੀਕਲਾ ਦੀ ਅਰਦਾਸ ਕਰਦਿਆਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਮਨੁੱਖੀ ਸੇਵਾ ਕਾਰਜਾਂ ਵਿੱਚ ਆਪਣਾ ਵੱਧ ਤੋਂ ਵੱਧ ਸਹਿਯੋਗ ਪਾਉਣ।ਇਸ ਤੋਂ ਪਹਿਲਾਂ ਆਯੋਜਿਤ ਕੀਤੇ ਗਏ ਹਫਤਾਵਾਰੀ ਕੀਰਤਨ ਸਮਾਗਮ ਅੰਦਰ ਵਿਸ਼ੇਸ਼ ਤੌਰ ਤੇ  ਆਪਣੇ ਕੀਰਤਨੀ ਜੱਥੇ ਸਮੇਤ ਹਾਜਰੀ ਭਰਨ  ਲਈ ਪੁੱਜੇ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਹਰਵਿੰਦਰਪਾਲ ਸਿੰਘ ਜੀ( ਲਿਟਲ ਵੀਰ ਜੀ) ਮਾਤਾ ਕੌਲਾਂ ਜੀ ਅੰਮ੍ਰਿਤਸਰ ਵਾਲਿਆਂ  ਨੇ ਗੁਰਬਾਣੀ ਦਾ ਇਲਾਹੀ ਕੀਰਤਨ ਕਰਕੇ  ਜਿੱਥੇ ਸੰਗਤਾਂ ਨੂੰ ਨਿਹਾਲ ਕੀਤਾ।ਉਨ੍ਹਾਂ ਨੇ ਕਿਹਾ ਕਿ  ਸੇਵਾ ਤੇ ਸਿਮਰਨ ਦੇ ਸੰਕਲਪ ਦੀ ਸੋਚ ਤੇ ਸਿਧਾਂਤ ਨੂੰ ਸੰਗਤਾਂ ਵਿੱਚ ਪ੍ਰਚਾਰਨ ਵਾਲੀ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵਲੋਂ  ਸਵ. ਜੱਥੇਦਾਰ ਅਵਤਾਰ ਸਿੰਘ ਮੱਕੜ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਪ੍ਰੇਰਣਾ ਸਦਕਾ ਪਿਛਲੇ ਲੰਮੇ ਅਰਸੇ ਤੋਂ ਨਿਰੰਤਰ ਚਲਾਈ ਜਾ ਰਹੀ ਹਫਤਾਵਾਰੀ ਕੀਰਤਨ ਸਮਾਗਮ ਲੜੀ ਸਮੂਹ ਸੰਗਤਾਂ ਲਈ ਪ੍ਰੇਰਣਾ ਦਾ ਸਰੋਤ ਬਣ ਚੁੱਕੀ ਹੈ।ਇਸ ਦੌਰਾਨ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ.ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਾਝੇ ਤੌਰ ਤੇ ਗੁਰੂ ਘਰ ਦੇ ਕੀਰਤਨੀਏ ਭਾਈ ਹਰਵਿੰਦਰਪਾਲ ਸਿੰਘ ਅਤੇ ਉਨ੍ਹਾਂ ਦੇ ਕੀਰਤਨੀ ਜੱਥੇ  ਦੇ ਮੈਬਰਾਂ ਨੂੰ ਸਿਰੋਪਾਉ ਭੇਟ ਕੀਤੇ । ਸਮਾਗਮ ਦੌਰਾਨ ਸ. ਇੰਦਰਜੀਤ ਸਿੰਘ ਮੱਕੜ , ਮਨਿੰਦਰ ਸਿੰਘ ਆਹੂਜਾ ,ਜਤਿੰਦਰਪਾਲ ਸਿੰਘ ਸਲੂਜਾ, ਕਰਨੈਲ ਸਿੰਘ ਬੇਦੀ,  ਪ੍ਰਿਤਪਾਲ ਸਿੰਘ ,ਬਲਬੀਰ ਸਿੰਘ ਭਾਟੀਆ, ਅਰੋੜਾ,ਸੁਰਿੰਦਰਪਾਲ ਸਿੰਘ ਭੁਟਿਆਨੀ, ਰਣਜੀਤ ਸਿੰਘ ਖਾਲਸਾ, ਜਗਪ੍ਰੀਤ ਸਿੰਘ ਮੱਕੜ,ਮਨਜੀਤ ਸਿੰਘ ,ਤਰਲੋਚਨ ਸਿੰਘ ਸਾਂਬਰ,ਰਵਿੰਦਰ ਸਿੰਘ ਕੈਰੀ,ਆਗਿਆਪਾਲ ਸਿੰਘ ਚਾਵਲਾ,ਜੀਤ ਸਿੰਘ,  ਗੁਰਵਿੰਦਰ ਸਿੰਘ  ਆੜਤੀ, ਸੁਰਿੰਦਰ ਸਿੰਘ ਸਚਦੇਵਾ,ਇੰਦਰਪਾਲ ਸਿੰਘ ਕਾਲੜਾ, ਕਮਲਦੀਪ ਸਿੰਘ ਕਾਲੜਾ,ਹਰਕੀਰਤ ਸਿੰਘ ਬਾਵਾ,ਜੁਗਿੰਦਰ ਸਿੰਘ, ਸਰਪੰਚ ਗੁਰਚਰਨ ਸਿੰਘ,ਏ.ਪੀ ਸਿੰਘ ਅਰੋੜਾ , ਜਗਦੇਵ ਸਿੰਘ ਕਲਸੀ,ਅੱਤਰ ਸਿੰਘ ਮੱਕੜ,ਮਹਿੰਦਰ ਸਿੰਘ ਡੰਗ, ਰਜਿੰਦਰ ਸਿੰਘ ਡੰਗ,ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹ ਦੀਪ ਸਿੰਘ,ਕਰਨਦੀਪ ਸਿੰਘ, ਮਨਜੀਤ ਸਿੰਘ ਟੋਨੀ, ਬਲ ਫਤਹਿ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ

ਸੀਨੀਅਰ ਸਿਟੀਜਨ ਫਰੈਂਡਜ ਕਲੱਬ ਵੱਲੋਂ ਯੋਗਾ ਦਾ ਆਯੋਜਨ

ਲੁਧਿਆਣਾ , 23 ਜੁਲਾਈ (ਕਰਨੈਲ ਸਿੰਘ ਐੱਮ ਏ)  ਸੀਨੀਅਰ ਸਿਟੀਜਨ ਫਰੈਂਡਜ਼ ਕਲੱਬ ਵੱਲੋਂ ਚਾਹ ਤੇ ਗੱਪ ਸ਼ੱਪ ਅਤੇ ਯੋਗਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਫਰੈਂਡਜ਼ ਕਲੱਬ ਦੇ ਬਹੁਤ ਸਾਰੇ ਮੈਂਬਰਾਂ ਨੇ ਭਾਗ ਲਿਆ। ਕਲੱਬ ਦੇ ਚੈਅਰਮੈਨ ਹਰਬੰਸ਼ ਸਿੰਘ ਅਤੇ ਵਾਈਸ ਚੈਅਰਮੈਨ ਡਾ: ਅੰਮ੍ਰਿਤਪਾਲ ਸਿੰਘ ਨੇ ਯੋਗਾ ਕਰਵਾਇਆ । ਐਕੂਪਰੈਸ਼ਰ ਪੁਆਇੰਟ ਅਤੇ ਯੋਗ ਮੁੰਦਰਾ ਬਾਰੇ ਜਾਣਕਾਰੀ ਦਿੱਤੀ । ਵਿਸ਼ੇਸ਼ ਤੌਰ ਤੇ ਪਹੁੰਚੇ ਸੰਜੇ ਸੈਣੀ ਨੇ ਪੁਰਾਨੇ ਹਿੰਦੀ ਗਾਨੇ ਮੇਰੇ ਮੰਨ ਕੀ ਗੰਗਾ ਔਰ ਤੇਰੇ ਮੰਨ ਕੀ ਜਮਨਾ ਕਾ ਬੋਲ ਰਾਧਾ ਬੋਲ ਸੰਗਮ ਹੋਗਾ ਕੇ ਨਹੀ, ਜੀਵਨ ਚਲਨੇ ਕਾ ਨਾਮ ਚਲਤੇ ਰਹੋ ਸੁਭਾ ਔਰ ਸ਼ਾਮ ਗਾ ਕੇ ਪ੍ਗੋਰਾਮ ਸੰਗੀਤਮਈ ਬਣਾ ਦਿੱਤਾ। ਇਸ ਮੌਕੇ ਚੈਅਰਮੈਨ ਹਰਬੰਸ਼ ਸਿੰਘ ਸਲੂਜਾ, ਵਾਈਸ ਚੈਅਰਮੈਨ ਡਾ:ਅੰਮ੍ਰਿਤਪਾਲ ਸਿੰਘ ਪੑਧਾਨ ਰਵਿੰਦਰ ਵਰਮਾ ,ਸੈਕਟਰੀ ਸੁਭਾਸ਼ ਨਰੂਲਾ, ਹਰਚਰਨ ਸਿੰਘ,  ਕੁਲਵੰਤ ਕੋਰ ਬੱਬਲੀ ,ਹਰੀਸ਼ ਕੁਮਾਰ ਪਲਟਾ ,ਸ਼ਿਲਪਾ ਜੀ ,ਪਵਨ ਗੰਭੀਰ, ਪਰਵੀਨ ਚੋਪੜਾ ,ਬਲਦੇਵ ਰਾਜ ਸਹਿਗਲ , ਨਵਜੋਤ ਕੋਰ ਆਹੂਜਾ  ਅਤੇ ਪੰਡਤ ਗੋਪਾਲ ਜੀ  ਆਦਿ ਹਾਜ਼ਰ ਸਨ। ਡਾ:ਅੰਮ੍ਰਿਤਪਾਲ ਸਿੰਘ ਅਤੇ ਹਰਬੰਸ਼ ਸਿੰਘ ਸਲੂਜਾ ਨੇ ਸੰਜੇ ਸ਼ੈਣੀ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ।

ਰਾਮਗੜ੍ਹ ਭੁੱਲਰ ਦੇ ਸਕੂਲ 'ਚ ਕਰਵਾਇਆ ਟਰੈਫਿਕ ਨਿਯਮਾਂ ਬਾਰੇ ਸੈਮੀਨਾਰ

ਜਗਰਾਓਂ, 23 ਜੁਲਾਈ (ਬਲਦੇਵ ਸਿੰਘ ਸਿੱਖਿਆ ਪ੍ਰਤੀਨਿਧ/ ਹਰਵਿੰਦਰ ਸਿੰਘ ਖੇਲਾ) ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸ.ਐਸ.ਪੀ ਨਵਨੀਤ ਸਿੰਘ ਬੈਂਸ ਆਈ ਪੀ ਐਸ  ਦੇ ਦਿਸ਼ਾ-ਨਿਰਦੇਸ਼ਾਂ ਹੇਠ ਡੀ. ਐਸ.ਪੀ. ਟਰੈਫਿਕ ਗੁਰਬਿੰਦਰ ਸਿੰਘ ਦੀ ਅਗਵਾਈ ਹੇਠ  ਟਰੈਫ਼ਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏ ਐਸ ਆਈ ਹਰਪਾਲ ਸਿੰਘ ਚੋਕੀਮਾਨ ਵੱਲੋਂ ਸਰਕਾਰੀ ਹਾਈ ਸਕੂਲ ਰਾਮਗੜ੍ਹ ਭੁੱਲਰ  ਵਿਖੇ ਸਕੂਲ ਮੁੱਖ ਅਧਿਆਪਕ ਮੁਕੇਸ਼ ਬਾਂਸਲ ਦੀ ਅਗਵਾਈ ਵਿੱਚ ਸਕੂਲ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਟਰੈਫਿਕ ਸੈਮੀਨਾਰ ਕਰਵਾਇਆ ਗਿਆ । ਜਿਸ ਵਿੱਚ ਏ ਐਸ ਆਈ ਹਰਪਾਲ ਸਿੰਘ ਚੋਕੀਮਾਨ ਨੇ ਸਕੂਲ ਬੱਚਿਆਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੜਕ ਤੇ ਹਮੇਸ਼ਾ ਖੱਬੇ ਪਾਸੇ ਚੱਲੋ,ਫੁੱਟਪਾਥ ਉਪੱਰ ਚੱਲੋ, ਫੁੱਟਪਾਥ ਨਾ ਬਣੇ ਹੋਣ ਤਾਂ ਸੜਕ ਦਾ ਕਿਨਾਰਾ ਛੱਡ ਸੜਕ ਦੇ ਸੱਜੇ ਹੱਥ ਪੈਦਲ ਚੱਲੋ, ਸੜਕ ਨੂੰ ਦੋੜ ਕੇ ਪਾਰ ਨਾ ਕਰੋ, ਸੱਜੇ-ਖੱਬੇ ਦੇਖ ਕੇ ਹੀ ਸੜਕ ਪਾਰ ਕਰੋ। ਇਸ ਤੋਂ ਇਲਾਵਾ ਦੋ ਪਹੀਆ ਵਾਹਨ ਚਲਾਉਂਦੇ ਸਮੇ ਸਿਰ ਤੇ ਹੈਲਮਟ ਪਹਿਨੋ,ਵਹੀਕਲ ਚਲਾਉਂਦੇ ਸਮੇ ਮੋਬਾਇਲ ਫੋਨ ਦੀ ਵਰਤੋਂ ਨਾ ਕਰੋ, ਤਿੰਨ ਸਵਾਰੀਆਂ ਨਾ ਬੈਠੋ ਅਤੇ 18 ਸਾਲ ਤੋ ਘੱਟ ਉਮਰ ਦੇ ਬੱਚੇ ਕੋਈ ਵੀ ਵਹੀਕਲ ਨਾ ਚਲਾਓ ਤਾਂ ਜੋ ਸੜਕੀ ਹਾਦਸਿਆਂ ਵਿੱਚ ਜਾ ਰਹੀਆਂ ਕੀਮਤੀ ਜਾਨਾ ਨੂੰ ਬਚਾਇਆ ਜਾ ਸਕੇ ।  ਏ ਐਸ ਆਈ ਹਰਪਾਲ ਸਿੰਘ ਵੱਲੋਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਜੀ ਟੀ ਰੋਡ ਪਰ ਲੱਗੇ ਸਾਈਨ ਬੋਰਡਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ  ਸਕੂਲ ਦੇ ਸਾਰੇ ਅਧਿਆਪਕਾਂ ਨੂੰ ਆਪਣੇ-ਆਪਣੇ ਵਹੀਕਲਾਂ ਤੇ ਸਰਕਾਰੀ ਨੰਬਰ ਪਲੇਟਾਂ ਲਗਵਾਉਣ ਦੀ ਅਪੀਲ ਕੀਤੀ ਗਈ |ਇਸ ਮੋਕੇ  ਅਧਿਆਪਕ ਅਮਨਦੀਪ ਕਲਿਆਣ,ਪਰਮਜੀਤ ਦੁੱਗਲ, ਅਤੇ ਸਕੂਲ ਦਾ ਸਟਾਫ ਹਾਜ਼ਰ ਸੀ।  ਜਿੰਨਾ ਵੱਲੋਂ ਹਰਪਾਲ ਸਿੰਘ ਦਾ ਸਕੂਲ ਆਉਣ ਤੇ ਧੰਨਵਾਦ ਕੀਤਾ ਗਿਆ।

ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਸਾਵਣ ਮਹੀਨੇ ਦੀ ਆਮਦ ਨੂੰ ਸਮਰਪਿਤ ਕੀਰਤਨ ਸਮਾਗਮ ਆਯੋਜਿਤ

 ਪ੍ਰਮਾਤਮਾ ਦੇ ਮੇਲ ਨਾਲ ਸਾਰਾ ਜਗਤ ਹਰਿਆ ਭਰਿਆ ਹੋ ਜ਼ਾਦਾ ਹੈ-ਭਾਈ ਰਵਨੀਤ ਸਿੰਘ  

ਲੁਧਿਆਣਾ,  16 ਜੁਲਾਈ (ਕਰਨੈਲ ਸਿੰਘ ਐੱਮ ਏ )  ਸਾਵਣ ਦਾ ਮਹੀਨਾ ਉਨ੍ਹਾਂ ਭਾਗਾਂ ਵਾਲੀਆਂ (ਜੀਵ ਇਸਤਰੀਆਂ) ਵਾਸਤੇ(ਖੇੜਾ ਤੇ ਠੰਡ ਲਿਆਉਣ ਵਾਲਾ)ਹੈ, ਜਿੰਨ੍ਹਾਂ ਨੇ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ(ਰੂਪ) ਹਾਰ ਪਾਇਆ ਹੋਇਆ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰੂ ਘਰ ਦੇ ਪ੍ਰਮੁੱਖ ਕੀਰਤਨੀਏ ਭਾਈ ਰਵਨੀਤ ਸਿੰਘ ਜੀ  ਹਜ਼ੂਰੀ ਰਾਗੀ ਸ਼੍ਰੀ ਸੀਸਗੰਜ ਸਾਹਿਬ ਦਿੱਲੀ  ਨੇ ਅੱਜ ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਨਿਸ਼ਕਾਮ  ਨਾਮ ਸਿਮਰਨ ਸੇਵਾ ਸੁਸਾਇਟੀ  ਦੇ ਵੱਲੋਂ ਗੁਰਦੁਆਰਾ ਸਾਹਿਬ ਸਾਵਣ ਮਹੀਨੇ ਦੀ ਆਮਦ ਨੂੰ ਸਮਰਪਿਤ ਆਯੋਜਿਤ ਕੀਤੇ ਗਏ ਹਫਤਾਵਾਰੀ ਕੀਰਤਨ ਸਮਾਗਮ  ਦੌਰਾਨ  ਇੱਕਤਰ ਹੋਈਆ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ। ਇਸ ਦੌਰਾਨ ਉਨ੍ਹਾਂ ਨੇ ਗੁਰਬਾਣੀ ਦਾ ਆਨੰਦਮਈ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ   ਕਰਦਿਆਂ  ਕਿਹਾ ਕਿ ਜਿਵੇਂ ਸਾਵਣ ਮਹੀਨੇ ਦੀ ਆਮਦ ਵਿੱਚ ਵਰਖਾ ਨਾਲ ਬਨਸਪਤੀ ਹਰਿਆਵਲੀ ਹੋ ਜ਼ਾਦੀ ਹੈ, ਤਿਵੇਂ ਉਹ ਜੀਵ ਇਸਤਰੀ  ਹਰਿਆਵਲੀ ਹੋ ਜ਼ਾਦੀ ਹੈ।ਇਸ ਦੌਰਾਨ ਭਾਈ ਰਵਨੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਪ੍ਰਮਾਤਮਾ ਦੇ ਮੇਲ ਨਾਲ ਸਾਰਾ ਜਗਤ ਹਰਿਆ ਭਰਿਆ ਹੋਇਆ ਹੈ, ਉਹ ਸਭ ਕੁੱਝ ਕਰਨਹਾਰ ਹੈ, ਵਿਆਪਕ ਤੇ ਬੇਅੰਤ ਹੈ।ਇਸ ਦੌਰਾਨ ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਸਾਵਣ ਮਹੀਨੇ ਦੀ ਆਰੰਭਤਾ ਪ੍ਰਭੂ ਭਗਤੀ ਦੇ ਨਾਮ ਰਸ ਨਾਲ ਕਰਕੇ ਆਪਣਾ ਜੀਵਨ ਗੁਰੂ ਆਸੇ ਅਨੁਸਾਰ ਕਰਨ ਦੀ ਪ੍ਰੇਣਾ ਦਿੱਤੀ। ਇਸ ਮੌਕੇ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ.ਭੁਪਿੰਦਰ ਸਿੰਘ ਨੇ ਕਿਹਾ ਕ ਕਿ ਸਵ: ਜੱਥੇਦਾਰ ਅਵਤਾਰ ਸਿੰਘ ਮੱਕੜ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਨਾਲ ਸੁਸਾਇਟੀ ਵੱਲੋਂ ਚਲਾਈ ਜਾ ਰਹੀ ਹਫ਼ਤਾਵਰੀ ਕੀਰਤਨ ਸਮਾਗਮ ਦੀ ਲੜੀ ਸੰਗਤਾਂ ਦੇ ਲਈ ਪ੍ਰੇਣਾ ਦਾ ਸਰੋਤ ਬਣ ਚੁੱਕੀ ਹੈ ਅਤੇ ਅਗਲੇ ਹਫ਼ਤਾਵਾਰੀ  ਸਮਾਗਮ ਵਿੱਚ  ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਹਰਵਿੰਦਰਪਾਲ ਸਿੰਘ( ਲਿਟਲ ਵੀਰ ਜੀ)ਮਾਤਾ ਕੌਲਾਂ ਜੀ ਅੰਮ੍ਰਿਤਸਰ ਵਾਲੇ ਆਪਣੇ ਕੀਰਤਨੀ ਜੱਥੇ ਨਾਲ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਇਸ ਮੌਕੇ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ.ਭੁਪਿੰਦਰ ਸਿੰਘ ਅਤੇ ਉਨਾਂ ਦੇ ਸਾਥੀਆਂ ਨੇ ਕੀਰਤਨੀ ਜੱਥੇ ਦੇ ਮੈਬਰਾਂ ਨੂੰ ਸਿਰਪਾਉ ਭੇਟ ਕਰਕੇ ਸਨਮਾਨਿਤ ਵੀ ਕੀਤਾ । ਸਮਾਗਮ ਦੌਰਾਨ ਸ. ਇੰਦਰਜੀਤ ਸਿੰਘ ਮੱਕੜ ,ਜਤਿੰਦਰਪਾਲ ਸਿੰਘ ਸਲੂਜਾ, ਕਰਨੈਲ ਸਿੰਘ ਬੇਦੀ,  ਪ੍ਰਿਤਪਾਲ ਸਿੰਘ ,ਬਲਬੀਰ ਸਿੰਘ ਭਾਟੀਆ,ਹਰਪਾਲ ਸਿੰਘ ਖਾਲਸਾ,ਐਡਵੋਕੇਟ ਅਮਰਜੀਤ ਸਿੰਘ ਅਰੋੜਾ,ਸੁਰਿੰਦਰਪਾਲ ਸਿੰਘ ਭੁਟਿਆਨੀ, ਰਣਜੀਤ ਸਿੰਘ ਖਾਲਸਾ, ਜਗਪ੍ਰੀਤ ਸਿੰਘ ਮੱਕੜ,ਮਨਜੀਤ ਸਿੰਘ ,ਤਰਲੋਚਨ ਸਿੰਘ ਸਾਂਬਰ,ਰਵਿੰਦਰ ਸਿੰਘਕੈਰੀ,ਆਗਿਆਪਾਲ ਸਿੰਘ ਚਾਵਲਾ,ਜੀਤ ਸਿੰਘ,  ਗੁਰਵਿੰਦਰ ਸਿੰਘ  ਆੜਤੀ, ਸੁਰਿੰਦਰ ਸਿੰਘ ਸਚਦੇਵਾ,ਇੰਦਰਪਾਲ ਸਿੰਘ ਕਾਲੜਾ, ਕਮਲਦੀਪ ਸਿੰਘ ਕਾਲੜਾ,ਹਰਕੀਰਤ ਸਿੰਘ ਬਾਵਾ,ਜੁਗਿੰਦਰ ਸਿੰਘ, ਸਰਪੰਚ ਗੁਰਚਰਨ ਸਿੰਘ,ਏ.ਪੀ ਸਿੰਘ ਅਰੋੜਾ , ਜਗਦੇਵ ਸਿੰਘ ਕਲਸੀ,ਅੱਤਰ ਸਿੰਘ ਮੱਕੜ,ਮਹਿੰਦਰ ਸਿੰਘ ਡੰਗ, ਰਜਿੰਦਰ ਸਿੰਘ ਡੰਗ,ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹ ਦੀਪ ਸਿੰਘ,ਕਰਨਦੀਪ ਸਿੰਘ, ਮਨਜੀਤ ਸਿੰਘ ਟੋਨੀ, ਬਲ ਫਤਹਿ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ