You are here

ਲੁਧਿਆਣਾ

ਟ੍ਰੈਫਿਕ ਪੁਲਿਸ ਵੱਲੋਂ ਨਾਕੇ ਦੌਰਾਨ

ਹੂਟਰ ਮਾਰਦੀ ਗੱਡੀ ਕਾਬੂ ਕਰ ਕੀਤਾ ਚਲਾਨ

ਜਗਰਾਉਂ 6 ਮਈ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)

ਅੱਜ ਇੱਥੇ ਜਗਰਾਉਂ ਵਿਖੇ ਇਕ ਨਾਕੇ ਦੌਰਾਨ ਟ੍ਰੈਫਿਕ ਪੁਲਿਸ ਵੱਲੋਂ ਬਿਨਾਂ ਇਜਾਜ਼ਤ ਹੂਟਰ ਮਾਰਦੀ ਹੋਈ ਗੱਡੀ ਨੂੰ ਰੋਕਣ ਤੇ ਜਦੋਂ ਜਾਂਚ ਕੀਤੀ ਤਾਂ ਬਿਨਾਂ ਇਜਾਜ਼ਤ ਹੂਟਰ ਮਾਰਦੀ ਹੋਈ ਰਾਏਕੋਟ ਨੰਬਰ ਦੀ ਗੱਡੀ ਦਾ ਚਲਾਨ ਕੱਟ ਦਿੱਤਾ ਗਿਆ, ਇਸ ਮੌਕੇ ਟਰੈਫਿਕ ਇੰਚਾਰਜ ਜਰਨੈਲ ਸਿੰਘ, ਏ ਐਸ ਆਈ ਜਸਵਿੰਦਰ ਸਿੰਘ,ਨਿਰਭੈ ਸਿੰਘ, ਨਰਿੰਦਰ ਸਿੰਘ, ਮੋਜੂਦ ਸਨ। ਇਹ ਜਾਣਕਾਰੀ ਟਰੈਫਿਕ ਇੰਚਾਰਜ ਜਰਨੈਲ ਸਿੰਘ ਹੁਣਾਂ ਨੇ ਪ੍ਰੈਸ ਨੂੰ ਦਿੰਦਆਂ ਕਿਹਾ ਕਿ ਕੋਈ ਵੀ ਵਿਅਕਤੀ ਟ੍ਰੈਫਿਕ ਨਿਯਮਾਂ ਅਨੁਸਾਰ ਨਹੀਂ ਚੱਲਦੇ ਤਾਂ ਪੁਲਿਸ ਵੱਲੋਂ ਉਲੰਘਨਾ ਕਰਨ ਵਾਲੇ ਦਾ ਚਲਾਨ ਕੱਟ ਦਿੱਤਾ ਜਾਂਦਾ ਹੈ।

ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 75ਵਾਂ ਦਿਨ  

ਸਰਕਾਰਾਂ ਵੱਲੋਂ ਸਿੱਖਾਂ ਪ੍ਰਤੀ ਦਿਲ ਵਿੱਚ ਰੱਖੀ ਨਫ਼ਰਤ, ਬੰਦੀ ਸਿੰਘਾਂ ਨੂੰ ਰਿਹਾਅ ਹੋਣ ਨਹੀਂ ਦਿੰਦੀ : ਦੇਵ ਸਰਾਭਾ 

ਮੁੱਲਾਂਪੁਰ ਦਾਖਾ, 6 ਮਈ  (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 75 ਦਿਨ ਪੂਰੇ ਹੋਏ । ਅੱਜ ਮੋਰਚੇ 'ਚ ਡੋਗਰ ਸਿੰਘ ਟੂਸੇ ਹਾਕਮ ਸਿੰਘ ਟੂਸੇ, ਮੁਖਤਿਆਰ ਸਿੰਘ ਟੂਸੇ, ਸਿੰਗਾਰਾ ਸਿੰਘ ਟੂਸੇ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਸਰਕਾਰਾਂ ਤਾਂ ਸਿੱਖ ਕੌਮ ਨਾਲ ਇਨਸਾਫ ਨਹੀਂ ਕਰਦੀਆਂ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਨੂੰ ਤਿਆਰ ਨਹੀਂ ਅਤੇ ਨਾ ਹੀ ਕੇਂਦਰ, ਪੰਜਾਬ ਸਰਕਾਰ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਕੋਈ ਠੋਸ ਉਪਰਾਲਾ ਕਰਦੀ ਦਿਖਾਈ ਨਹੀਂ ਦੇ ਰਹੀ ਜੇਕਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚਾਹੇ ਤਾਂ ਉਹ ਇੱਕ ਮਿੰਟ ਵਿੱਚ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਅ ਕਰਵਾ ਸਕਦੇ ਹਨ, ਪਰ ਸਰਕਾਰਾਂ ਵੱਲੋਂ ਸਿੱਖਾਂ ਪ੍ਰਤੀ ਦਿਲ ਵਿੱਚ ਰੱਖੀ ਨਫ਼ਰਤ ਬੰਦੀ ਸਿੰਘਾਂ ਨੂੰ ਰਿਹਾਅ ਹੋਣ ਨਹੀਂ ਦਿੰਦੀ । ਉਨ੍ਹਾਂ ਅੱਗੇ ਆਖਿਆ ਕਿ ਸਿੱਖ ਸਜ਼ਾਵਾਂ ਪੂਰੀਆਂ ਹੋਣ ਤੇ ਰਿਹਾਅ ਨਾ ਕੀਤੇ ਜਾਣ ਤਾਂ ਗ਼ੁਲਾਮੀ ਦਾ ਅਹਿਸਾਸ ਹੋਰ ਕਿਵੇਂ ਕਰਵਾਉਣ ਸਰਕਾਰਾਂ। ਭਾਵੇਂ ਅੱਜ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਵਿੱਚ ਅਸੀਂ ਕਾਫ਼ੀ ਦੇਰੀ ਕਰ ਦਿੱਤੀ ਪਰ ਅੱਜ ਖੁਸ਼ੀ ਦੀ ਗੱਲ ਹੈ ਕਿ ਸਮੁੱਚੀ ਸਿੱਖ ਕੌਮ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਇਕੱਠੀ ਹੋ ਕੇ ਸੰਘਰਸ਼ ਕਰਨ ਲਈ ਤਿਆਰ ਹੋ ਗਈ ਹੈ। ਹੁਣ ਸਿੱਖ ਕੌਮ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਇਹ ਸਵਾਲ ਜ਼ਰੂਰ ਕਰੇਗੀ ਕਿ ਗੁਰੂ ਨਾਨਕ ਦੇਵ ਜੀ ਦੇ 550ਵੇ ਗੁਰਪੁਰਬ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤਾ ਐਲਾਨ ਆਖ਼ਰ ਪੰਜ ਸਾਲ ਬੀਤਣ ਤੇ ਵੀ ਹੁਣ ਤਕ ਆਖ਼ਰ ਵਫ਼ਾ ਕਿਉਂ ਨਹੀਂ ਹੋਇਆ ।ਦੇਵ ਸਰਾਭਾ ਨੇ ਆਖ਼ਰ ਵਿੱਚ ਆਖਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਚੱਲ  ਰਿਹਾ ਪੰਥਕ ਮੋਰਚਾ ਭੁੱਖ ਹਡ਼ਤਾਲ ਚਲਾਉਣ ਦੀ ਮੇਰੇ ਵਿੱਚ ਕੋਈ ਹਿੰਮਤ ਨਹੀਂ ਸੀ, ਇਹ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦਿਆ ਮੇਹਰ ਨਾਲ ਚੱਲ ਰਿਹਾ ਹੈ । ਸੋ ਅਸੀਂ ਸਿੱਖ ਕੌਮ ਨੂੰ ਅਪੀਲ ਕਰਦਾ ਹਾਂ ਕਿ ਜ਼ਰੂਰ ਮੋਰਚੇ ਵਿਚ ਹਾਜ਼ਰੀ ਲਗਵਾਓ । ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਅੱਛਰਾ ਸਿੰਘ ਸਰਾਭਾ ਮੋਟਰਜ਼ ਵਾਲੇ,ਇੰਦਰਜੀਤ ਸਿੰਘ ਸਹਿਜਾਦ ,ਬਲਦੇਵ ਸਿੰਘ ਈਸ਼ਨਪੁਰ, ਕੈਪਟਨ ਰਾਮਲੋਕ ਸਿੰਘ ਸਰਾਭਾ,ਗੁਲਜ਼ਾਰ ਸਿੰਘ ਮੋਹੀ ,ਭਿੰਦਰ ਸਿੰਘ ਸਰਾਭਾ,ਰਾਮ ਸਰੂਪ ਸਿੰਘ ,ਸਿੰਗਾਰਾ ਸਿੰਘ ,ਪਰਮਿੰਦਰ ਸਿੰਘ ਬਿੱਟੂ ਸਰਾਭਾ, ਅਮਰਜੀਤ ਸਿੰਘ ਸਰਾਭਾ, ਕੁਲਦੀਪ ਸਿੰਘ ਕਿਲਾ ਰਾਏਪੁਰ,ਨਿਰਭੈ ਸਿੰਘ ਅੱਬੂਵਾਲ,ਸੁਖਦੇਵ ਸਿੰਘ ਸਰਾਭਾ, ਤੁਲਸੀ ਸਿੰਘ ਆਦਿ ਹਾਜ਼ਰੀ ਭਰੀ।

ਨਸ਼ਾ ਤਸਕਰ ਦਾ ਧੰਦਾ ਕਰਨ ਵਾਲੇ  ਸਾਲੇ ਅਤੇ ਉਸ ਦੇ ਇਕ ਸਾਥੀ ਖਿਲਾਫ ਮਾਮਲਾ ਦਰਜ ਕੀਤਾ

ਜਗਰਾਉ 6 ਮਈ (ਅਮਿਤਖੰਨਾ) ਲੁਧਿਆਣਾ ਦਿਹਾਤੀ ਪੁਲਿਸ ਦੇ ਐੱਸ.ਐੱਸ.ਪੀ (ਆਈ.ਪੀ.ਐੱਸ.) ਦੀਪਕ ਹਿਲੋਰੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦੇ ਹੋਏ ਸੀ.ਆਈ.ਏ.ਸਟਾਫ ਪੁਲਿਸ ਨੇ ਨਸ਼ਾ ਤਸਕਰ ਦਾ ਧੰਦਾ ਕਰਨ ਵਾਲੇ  ਸਾਲੇ ਅਤੇ ਉਸ ਦੇ ਇਕ ਸਾਥੀ ਖਿਲਾਫ ਐੱਨ.ਡੀ.ਪੀ.ਐੱਸ ਐਕਟ ਤਹਿਤ ਥਾਣਾ ਸਿੱਧਵਾਂ ਬੇਟ ਵਿਖੇ  ਮਾਮਲਾ ਦਰਜ ਕੀਤਾ ਹੈ। ਦੱਸ ਦੇਈਏ ਕਿ ਪੁਲਿਸ ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ 1 ਮੁੱਖ ਦੋਸ਼ੀ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ।ਪ੍ਰੈਸ ਕਾਨਫਰੰਸ ਦੌਰਾਨ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਡੀ ਅਨਿਲ ਭਨੋਟ ਨੇ ਦੱਸਿਆ ਕਿ ਸੀ.ਆਈ.ਏ ਸਟਾਫ਼ ਦੇ ਮੁਖੀ ਦਲਬੀਰ ਸਿੰਘ ਦੀ ਪੁਲਿਸ ਪਾਰਟੀ ਦੇ ਏ ਐਸ ਆਈ ਗੁਰਸੇਵਕ ਸਿੰਘ ਨੂੰ ਸੂਚਨਾ ਮਿਲੀ ਕਿ ਕੁਲਵਿੰਦਰ ਸਿੰਘ ਉਰਫ਼ ਕਿੰਦਰ ਵਾਸੀ ਪਿੰਡ ਬਹਾਦਰਕੇ ਅਤੇ ਕੰਵਰਪਾਲ ਸਿੰਘ ਉਰਫ਼ ਕਾਕਾ ਵਾਸੀ ਪਿੰਡ ਚੱਕ ਭਾਬੜਾ ਜ਼ਿਲ੍ਹਾ ਫਿਰੋਜ਼ਪੁਰ ਇਕੱਠੇ ਰਲ ਕੇ ਭਾਰੀ ਮਾਤਰਾ ਵਿੱਚ ਭੁੱਕੀ ਵੇਚਣ ਦਾ ਧੰਦਾ ਕਰਦੇ ਹਨ ।  ਉਨ੍ਹਾਂ ਦੱਸਿਆ ਕਿ ਮਿਲੀ ਸੂਚਨਾ ਦੇ ਆਧਾਰ 'ਤੇ ਸੀ.ਆਈ.ਏ ਸਟਾਫ਼ ਪੁਲਿਸ ਦੇ ਐਸ.ਆਈ ਜਸਵਿੰਦਰ ਸਿੰਘ ਨੇ ਆਪਣੇ ਸਾਥੀ ਪੁਲਿਸ ਮੁਲਾਜ਼ਮਾਂ ਦੇ ਨਾਲ ਮੁਲਜ਼ਮ ਦੇ ਘਰ ਛਾਪਾ ਮਾਰਿਆ ਤਾਂ ਪੁਲਿਸ ਨੇ ਮੁਲਜ਼ਮ ਕੰਵਰਪਾਲ ਸਿੰਘ ਉਰਫ਼ ਕਾਕਾ ਨੂੰ 3 ਗੱਟੂ ਚੂਰਾ ਪੋਸਤ ਸਮੇਤ ਮੌਕੇ 'ਤੇ ਕਾਬੂ ਕਰ ਲਿਆ।ਜਦੋਂਕਿ ਉਸ ਦਾ ਇੱਕ ਹੋਰ ਸਾਥੀ ਕੁਲਵਿੰਦਰ ਸਿੰਘ ਉਰਫ ਕਿੰਦਰ ਉਸ ਸਮੇਂ ਘਰ ਵਿੱਚ ਮੌਜੂਦ ਨਹੀਂ ਸੀ। ਉਸ ਨੇ ਦੱਸਿਆ ਕਿ ਮੁਲਜ਼ਮ ਕੰਵਰਪਾਲ ਸਿੰਘ ਉਰਫ ਕਾਕਾ ਕੋਲੋਂ ਬਰਾਮਦ ਕੀਤੇ ਗਏ ਤਿੰਨੋਂ ਗੱਟੂ ਵਿੱਚ 20-20 ਕਿਲੋ ਚੂਰਾ ਪੋਸਤ ਸੀ ਅਤੇ ਇਨ੍ਹਾਂ ਦਾ ਕੁੱਲ ਵਜ਼ਨ 60 ਕਿਲੋ ਹੈ। ਡੀਐੱਸਪੀ ਭਨੋਟ ਨੇ ਦੱਸਿਆ ਕਿ ਜਦੋਂ ਮੁਲਜ਼ਮ ਕੰਵਰਪਾਲ ਸਿੰਘ ਉਰਫ਼ ਕਾਕਾ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਚੱਕ ਭਾਬੜਾ ਦਾ ਰਹਿਣ ਵਾਲਾ ਹੈ ਅਤੇ ਕੁਲਵਿੰਦਰ ਸਿੰਘ ਉਰਫ਼ ਕਿੰਦਰ ਰਿਸ਼ਤੇਦਾਰੀ ਵਿੱਚ ਉਸ ਦਾ ਜੀਜਾ ਲੱਗਦਾ ਹੈ।  ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਨੇ ਹੋਰ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਦੋਸ਼ੀ ਨੇ ਦੱਸਿਆ ਕਿ ਉਸ ਦੇ ਸਾਲੇ ਦੇ ਪਿੰਡ ਬਹਾਦਰਕੇ ਦਾ 1 ਹੋਰ ਸਾਥੀ ਵੀ ਉਨ੍ਹਾਂ ਨਾਲ ਨਸ਼ਾ ਤਸਕਰੀ ਦੇ ਇਸ ਧੰਦੇ ਵਿਚ ਸ਼ਾਮਲ ਹੈ, ਡੀਐੱਸਪੀ ਭਨੋਟ ਨੇ ਦੱਸਿਆ ਕਿ ਪੁਲਸ ਨੇ ਫੜੇ ਗਏ ਦੋਸ਼ੀ ਦੀ ਨਿਸ਼ਾਨਦੇਹੀ ਤੇ ਉਨ੍ਹਾਂ ਦੇ ਤੀਸਰੇ ਸਾਥੀ ਗੁਰਦੇਵ ਸਿੰਘ ਦੇ ਘਰ ਪਿੰਡ ਬਹਾਦਰਕੇ  ਛਾਪੇਮਾਰੀ ਕਰ ਗੁਰਦੇਵ ਸਿੰਘ ਦੇ ਘਰ ਮੌਜੂਦ ਟਰੈਕਟਰ ਟਰਾਲੀ 'ਚੋਂ 1 ਕੁਇੰਟਲ 20 ਕਿਲੋ ਭੁੱਕੀ ਬਰਾਮਦ ਕਰ ਮੌਕੇ ਤੇ ਹੀ ਗੁਰਦੇਵ ਸਿੰਘ ਨੂੰ ਵੀ ਕਾਬੂ ਕੀਤਾ ਹੈ । ਉਨ੍ਹਾਂ ਦੱਸਿਆ ਕਿ ਫੜੇ ਗਏ ਦੋਸ਼ੀਆਂ ਦਾ   ਸਰਗਣਾ ਕੁਲਵਿੰਦਰ ਸਿੰਘ ਉਰਫ ਕਿੰਦਰ ਹੈ ਅਤੇ ਕੁਲਵਿੰਦਰ ਸਿੰਘ ਉਰਫ਼ ਕਿੰਦਰ ਤੇ  ਪਹਿਲਾਂ ਵੀ ਨਸ਼ਾ ਤਸਕਰੀ ਦੇ ਥਾਣਾ ਸਦਰ ਵਿੱਚ ਦੋ ਮਾਮਲੇ ਦਰਜ ਹਨ ਅਤੇ  1 ਮਾਮਲੇ 'ਚ ਦੋਸ਼ੀ ਨੂੰ ਮਾਣਯੋਗ ਅਦਾਲਤ ਵਲੋਂ 10 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ ਅਤੇ ਦੋਸ਼ੀ 8 ਹਫਤਿਆਂ ਦੀ ਪੈਰੋਲ 'ਤੇ ਬਾਹਰ ਆਇਆ ਹੋਇਆ ਹੈ ਅਤੇ ਮੁੜ ਵਾਪਸ ਜੇਲ੍ਹ ਨਹੀਂ ਗਿਆ ਜਿਸ ਕਾਰਨ ਮਾਣਯੋਗ ਅਦਾਲਤ ਵੱਲੋਂ ਦੋਸ਼ੀ ਕੁਲਵਿੰਦਰ ਸਿੰਘ ਉਰਫ ਕਿੰਦਰ ਨੂੰ ਭਗੌੜਾ ਕਰਾਰ ਕੀਤਾ ਹੋਇਆ   ਹੈ ।ਉਨ੍ਹਾਂ ਦੱਸਿਆ ਕਿ ਦੋਸ਼ੀ ਕੁਲਵਿੰਦਰ ਸਿੰਘ ਉਰਫ ਜੋਗਿੰਦਰ ਪੈਰੋਲ ਤੇ ਬਾਹਰ ਆਉਣ ਤੋਂ ਬਾਅਦ    ਫਿਰ ਤੋਂ ਨਸ਼ਾ ਤਸਕਰੀ ਦਾ ਧੰਦਾ ਕਰਨ ਲੱਗ ਪਿਆ, ਉਸ ਨੇ ਦੱਸਿਆ ਕਿ ਪੁਲਿਸ ਦੋਸ਼ੀ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਅਤੇ ਜਲਦ ਹੀ ਦੋਸ਼ੀ ਪੁਲੀਸ ਦੀ ਗ੍ਰਿਫ਼ਤ ਵਿੱਚ ਹੋਵੇਗਾ ।

ਜੀ. ਐੱਚ.ਜੀ.ਅਕੈਡਮੀ, ਵਿਖੇ ਨਰਸਰੀ ਜਮਾਤ ਦੇ ਵਿਦਿਆਰਥੀਆਂ ਦਾ ਕੀਤਾ ਗਿਆ ਸਵਾਗਤ  

ਜਗਰਾਉ 6 ਮਈ (ਅਮਿਤਖੰਨਾ) ਜੀ. ਐੱਚ. ਜੀ. ਅਕੈਡਮੀ, ਜਗਰਾਓਂ ਵਿਖੇ ਨਰਸਰੀ ਜਮਾਤ ਦੇ ਵਿਦਿਆਰਥੀਆਂ ਦਾ ਬਹੁਤ ਹੀ ਲੁਭਾਉਣੇ ਢੰਗ ਨਾਲ   ਸਵਾਗਤ ਕੀਤਾ ਗਿਆ। ਅਕੈਡਮੀ ਦੇ  ਅਧਿਆਪਕਾਂ ਦੁਆਰਾ ਬੱਚਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਸਮੇਂ ਸਭ ਤੋਂ ਪਹਿਲਾਂ ਜੀ.ਐੱਚ.ਜੀ. ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਦੁਆਰਾ  ਨੰਨ੍ਹੇ ਮੁੰਨੇ ਬੱਚਿਆਂ ਤੋਂ ਕੇਕ  ਕਟਵਾਉਣ ਦੀ ਰਸਮ ਕੀਤੀ ਗਈ ਅਤੇ ਉਨ੍ਹਾਂ ਨੂੰ ਚਾਕਲੇਟ ਵੰਡੀਆਂ ਗਈਆਂ ।ਇਸ ਮੌਕੇ ਤੇ ਨਰਸਰੀ ਜਮਾਤ ਦੇ ਸਾਰੇ ਵਿਦਿਆਰਥੀ ਰੰਗਦਾਰ ਪੁਸ਼ਾਕਾਂ ਪਹਿਨ ਕੇ ਆਏ।ਬੱਚਿਆਂ ਨੂੰ ਐਨਕਾਂ ਅਤੇ ਟੋਪੀਆਂ ਵੀ ਵੰਡੀਆਂ ਗਈਆਂ । ਬੱਚਿਆਂ ਦੇ ਮਨੋਰੰਜਨ ਲਈ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।ਵਿਦਿਆਰਥੀਆਂ ਨੇ ਡਾਂਸ ਕੀਤਾ ਅਤੇ ਇਸ ਪ੍ਰੋਗਰਾਮ ਦਾ ਖੂਬ ਅਨੰਦ ਮਾਣਿਆ।ਅਖੀਰ ਵਿੱਚ ਅਕੈਡਮੀ ਦੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਮਨ ਲਾ ਕੇ ਪਡ਼੍ਹਾਈ ਕਰਨ ਅਤੇ ਵੱਧ ਤੋਂ ਵੱਧ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।ਜੀ.ਐੱਚ ਜੀ ਅਕੈਡਮੀ ਦੇ ਚੇਅਰਮੈਨ ਸਰਦਾਰ ਗੁਰਮੇਲ ਸਿੰਘ ਮੱਲ੍ਹੀ ਅਤੇ ਡਾਇਰੈਕਟਰ ਸਰਦਾਰ ਬਲਜੀਤ ਮੱਲ੍ਹੀ ਦੁਆਰਾ ਬੱਚਿਆਂ ਨੂੰ ਹਮੇਸ਼ਾਂ ਖੁਸ਼ ਰਹਿਣ ਅਤੇ ਵੱਧ ਤੋਂ ਵੱਧ ਤਰੱਕੀਆਂ ਕਰਨ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਗਈਆਂ ।

ਹੀਰੋ ਦਾ ਨਵਾਂ ਸਕੂਟਰ ਡੈਸਟਿਨੀ 125 Xtec  ਜਗਰਾਉਂ ਵਿਖੇ ਲਾਂਚ ਕੀਤਾ

ਜਗਰਾਉ 6 ਮਈ (ਅਮਿਤਖੰਨਾ)ਅੱਜ ਦੁਨੀਆ ਦੀ ਨੰਬਰ ਇਕ ਟੂ ਵੀਲਰ ਕੰਪਨੀ ਹੀਰੋ ਮੋਟੋਕਾਰਪ ਨੇ ਅਪਣਾ ਨਵਾਂ ਸਕੂਟਰ ਡੈਸਟੀਨੀ  125 ਏ ਏੱਸ  ਆਟੋਮੋਬਾਈਲ ਜਗਰਾਉਂ ਵਿਖੇ ਲਾਂਚ ਕੀਤਾ ਗਿਆ।ਇਸ ਸਕੂਟਰ ਦਾ ਸਟਾਈਲ ਕਮਾਲ ਦਾ ਹੈ ।ਇਸ ਵਿਚ  LED ਲਾਈਟ, ਬਲੂਟੂਥ ਕਨੈਕਟੀਵਿਟੀ ,ਫਰੰਟ ਮੋਬਾਈਲ ਚਾਰਜਰ, ਸੀਟ ਬੈਕ ਰੈਸਟ,ਅਤੇ ਤੇਲ ਘਟ  ਹੋਣ ਤੇ ਇੰਡੀਕੇਟਰ ਦਿੰਦਾ ਹੈ ।ਅੱਜ ਕੱਲ ਮਹਿੰਗਾਈ ਦੇ ਜਮਾਨੇ ਨੂੰ ਦੇਖਦੇ ਹੋਏ ਇਸ ਦੀ ਕੀਮਤ ਵਾਜਬ ਅਤੇ ਐਵਰੇਜ  ਜ਼ਿਆਦਾ ਰੱਖੀਂ ਗਈ ਹੈ। ਇਸ ਦਾ ਸਪੀਡੋਮੀਟਰ ਡਿਜੀਟਲ ਹੈ ।ਜੋ ਕੇ ਦੇਖਣ ਨੂੰ ਬਹੁਤ ਪਿਆਰਾ ਲੱਗਦਾ ਹੈ। ਇਸ ਮੌਕੇ ਤੇ ਏ ਏੱਸ  ਆਟੋਮੋਬਾਈਲ ਦੇ ਮਾਲਕ ਸ. ਗੁਰਿੰਦਰ ਸਿੰਘ ਨੇ ਕਿਹਾ ਕੀ ਇਹ ਸਕੂਟਰ ਬਹੁਤ ਹੀ ਪਿਆਰੇ ਰੰਗਾਂ ਵਿਚ ਉਪਲੱਬਧ ਹੈ। ਬੈਂਕਾਂ ਵਲੋਂ  ਆਕਰਸ਼ਕ ਸਕੀਮਾਂ ਦਿੱਤੀਆਂ ਗਈਆਂ ਹਨ।ਬਹੁਤ ਹੀ ਘੱਟ ਵਿਆਜ ਉਪਰ ਲੋਨ ਕੀਤਾ ਜਾਂਦਾ ਹੈ । ਇਸ ਮੌਕੇ ਉਪਰ ਉਨ੍ਹਾਂ ਨੇ ਕੇਕ  ਕੱਟ  ਕੇ ਤੇ ਇਸ ਸਕੂਟਰ ਦਾ ਉਦਘਾਟਨ ਕੀਤਾ।

ਸ੍ਰੀਮਤੀ ਸ਼ਸ਼ੀ ਜੈਨ ਲਗਾਤਾਰ ਤੀਸਰੀ ਵਾਰ ਜਗਰਾਉਂ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਬਣੇ  

ਜਗਰਾਉ 5 ਮਈ (ਅਮਿਤਖੰਨਾ)ਸਵਾਮੀ ਰੂਪ ਚੰਦ ਜੈਨ ਸਕੂਲ ਵਿੱਚ ਜਗਰਾਉਂ  ਸਕੂਲ ਐਸੋਸੀਏਸ਼ਨ ਦੀ ਮੀਟਿੰਗ ਕੀਤੀ ਗਈ  ਜਿਸ ਵਿੱਚ ਲਗਪਗ ਸਾਰੀ ਵਿੱਦਿਅਕ ਅਦਾਰੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਸੀਬੀਐਸਈ ਅਤੇ ਆਈਸੀਐਸਈ ਬੋਰਡ ਦੇ ਸਕੂਲ ਪ੍ਰਿੰਸੀਪਲ ਸਾਹਿਬਾਨਾਂ ਨੇ ਸ਼ਿਰਕਤ ਕੀਤੀ।ਮੀਟਿੰਗ ਦਾ ਵਿਸ਼ਾ ਐਸੋਸੀਏਸ਼ਨ ਦੀ ਨਵੀਂ ਮੈਂਬਰਾਂ ਦੀ ਚੋਣ ਕਰਨਾ ਸੀ ।ਮੀਟਿੰਗ ਦੇ ਆਗਾਜ਼ ਸਮੇਂ ਸਭ ਤੋਂ ਪਹਿਲਾਂ ਬਟਾਲਾ ਵਿਖੇ ਹੋਈ ਮੰਦਭਾਗੀ ਘਟਨਾ ਅਤੇ ਸਾਰਿਆਂ ਵੱਲੋਂ ਅਫਸੋਸ ਪ੍ਰਗਟ ਕੀਤਾ ਗਿਆ  ,ਅਤੇ ਇਸ ਵਿਸ਼ੇ ਤੇ ਇਕ ਸਿਹਤਮੰਦ ਚਰਚਾ ਕੀਤੀ ਗਈ ।ਇਸ ਉਪਰੰਤ ਸਾਰੇ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਲਗਾਤਾਰ ਤੀਸਰੀ ਵਾਰ ਸ੍ਰੀਮਤੀ ਸ਼ਸ਼ੀ ਜੈਨ ਡਾਇਰੈਕਟਰ ਸਨਮਤੀ ਵਿਮਲ ਜੈਨ ਸਕੂਲ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸ੍ਰੀ ਬਲਦੇਵ ਬਾਵਾ ਜੀ ਐਮਐਲਡੀ ਸਕੂਲ ਸੀਨੀਅਰ  ਮੀਤ ਪ੍ਰਧਾਨ ਅਤੇ ਸ੍ਰੀ ਵਿਸ਼ਾਲ  ਜੈਨ ਜੀ  ਮੀਤ ਪ੍ਰਧਾਨ ਬਣੇ ।ਇਸ ਲੜੀ ਵਿਚ ਸ੍ਰੀਮਤੀ ਰਾਜਪਾਲ ਕੌਰ ਪ੍ਰਿੰਸੀਪਲ ਸਵਾਮੀ ਰੂਪ ਚੰਦ ਜੈਨ ਸਕੂਲ ਨੂੰ ਐਸੋਸੀਏਸ਼ਨ ਦੇ ਸੈਕਟਰੀ  ਅਤੇ ਸ੍ਰੀ ਤੇਜਿੰਦਰ ਗੁਪਤਾ ਜੀ ਸ਼ਾਂਤੀ ਦੇਵੀ ਮੈਮੋਰੀਅਲ ਸਕੂਲ ਨੂੰ ਖਜ਼ਾਨਚੀ ਪਦ ਲਈ   ਚੁਣਿਆ ਗਿਆ ।ਇਸ ਦੇ ਨਾਲ ਹੀ ਸ੍ਰੀਮਤੀ ਨੀਲਮ ਸ਼ਰਮਾ  ਪ੍ਰਿੰਸੀਪਲ ਸ਼ਿਵਾਲਿਕ ਪਬਲਿਕ ਸਕੂਲ  ਅਤੇ ਸਰਦਾਰ ਪਿਆਰਾ ਸਿੰਘ   ਨਿਊ ਪੰਜਾਬ ਪਬਲਿਕ ਸਕੂਲ  ਨੂੰਹ ਐਗਜੈਕਟਿਵ ਮੈਂਬਰ ਦੇ ਤੌਰ ਤੇ ਚੁਣਿਆ ਗਿਆਇਸ ਮੌਕੇ ਤੇ ਚੁਣੇ ਗਏ ਮੈਂਬਰਾਂ ਤੋਂ ਇਲਾਵਾ  ਸ੍ਰੀ  ਗੋਲਡੀ ਜੈਨ ਅਨੂਵਰਤ   ਪਬਲਿਕ ਸਕੂਲ, ਸ੍ਰੀਮਤੀ  ਕੁਲਵਿੰਦਰ ਕੌਰ ਜੀ ਐਚ ਜੀ ਅਕੈਡਮੀ,ਸ੍ਰੀਮਤੀ   ਨੀਲਮ ਸ਼ਰਮਾ ਸ਼ਿਵਾਲਿਕ ਸਕੂਲ ਸ੍ਰੀਮਤੀ  ਵਿੰਮੀ ਠਾਕੁਰ ਰੂਪ ਵਾਟਿਕਾ ਸਕੂਲ ਦਵਿੰਦਰ ਠਾਕੁਰ ਮੈਂਪਲ ਸਕੂਲ ,ਨਿਧੀ ਗੁਪਤਾ ਤਾਰਾ ਦੇਵੀ ਸਕੂਲ , ਸ੍ਰੀਮਤੀ ਸੁਨੀਤਾ ਇੰਡੋ ਕੈਨੇਡੀਅਨ ਸਕੂਲ  ,ਨਵਨੀਤ ਚੌਹਾਨ ਸਪਰਿੰਗ ਡਿਊ ਸਕੂਲ  ,ਸ੍ਰੀ ਹਰਦੀਪ ਸਿੰਘ ਡੀ ਏ ਵੀ ਸਕੂਲ ਮੌਜੂਦ ਸਨ।

ਟੈਕਸ ਚੋਰੀ ਕਰਨ ਵਾਲੇ ਅਨਸਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ-ਈ.ਟੀ.ੳ. ਸੇਲ੍ਸ ਟੈਕਸ

ਜਗਰਾਉ 5 ਮਈ (ਅਮਿਤਖੰਨਾ) ਮਾਨਯੋਗ ਕਰ ਕਮਿਸ਼ਨਰ, ਪੰਜਾਬ  ਕਮਲ ਕਿਸ਼ੋਰ ਯਾਦਵ, (ਆਈ.ਏ.ਐਸ.) ਦੀਆਂ ਹਦਾਇਤਾਂ ਅਨੁਸਾਰ ਅਤੇਡੀ.ਸੀ.ਐਸ.ਟੀ. ਲੁਧਿਆਣਾ ਡਵੀਜ਼ਨ, ਸ੍ਰੀਮਤੀ ਡਾ. ਰਣਧੀਰ ਕੌਰ ਅਤੇ ਏ.ਸੀ.ਐਸ.ਟੀ. ਲੁਧਿਆਣਾ-2, ਸ੍ਰੀਮਤੀ. ਸ਼ਾਇਨੀਸਿੰਘ, ਦੀ ਯੋਗ ਅਗਵਾਈ ਹੇਠ ਦੋ ਪਲਾਈਵੁੱਡ ਨਿਰਮਾਣ ਯੂਨਿਟਾਂ ਦਾ ਨਿਰੀਖਣ ਜਗਰਾਉਂ ਵਿਖੇ ਕੀਤਾ ਗਿਆ। 2 ਟੀਮਾਂ, ਜਿਸ ਵਿੱਚ ਐਸ.ਟੀ.ਓਜ਼  ਅਸ਼ੋਕ ਬਾਲੀ,  ਰੁਦਰਮਣੀ ਸ਼ਰਮਾ,  ਧਰਮਿੰਦਰ ਕੁਮਾਰ,  ਰਿਤੂਰਾਜਸਿੰਘ ਅਤੇ ਐਸ.ਟੀ.ਆਈਜ਼  ਬਿਕਰਮਜੀਤ ਸਿੰਘ,  ਰਿਸ਼ੀ ਵਰਮਾ,  ਹਰਦੀਪ ਸਿੰਘ,  ਬਲਕਾਰ ਸਿੰਘ ਅਤੇ ਕੁਲਦੀਪ ਸਿੰਘ ਦਿਓਲ ਨੇ ਇਹਨਾਂਦਾ ਨਿਰੀਖਣ ਕੀਤਾ। ਅਧਿਕਾਰੀਆਂ ਨੇ ਕਾਰਵਾਈ ਦੌਰਾਨ ਸਬੰਧਤ ਦਸਤਾਵੇਜ਼ ਜ਼ਬਤ ਕਰ ਲਏ। ਇਹ ਸਮੁੱਚੀ ਕਾਰਵਾਈਪੰਜਾਬ ਜੀ.ਐਸ.ਟੀ. ਐਕਟ 2017 ਦੇ ਨਿਯਮਾਂ ਅਧੀਨ ਅਮਲ ਵਿੱਚ ਲਿਆਂਦੀ ਗਈ।ਇਹ ਕਾਰਵਾਈ ਪੰਜਾਬਸਰਕਾਰ ਵੱਲੋਂ ਟੈਕਸ ਚੋਰੀ ਵਿਰੁੱਧ ਅਪਣਾਈ ਜ਼ੀਰੋ ਟਾਲਰੈੱਸ ਨੀਤੀ ਦੇ ਮੱਦੇਨਜ਼ਰ ਕੀਤੀ ਗਈ।ਇਸ ਸਬੰਧੀ  ਅਸ਼ੋਕ ਕੁਮਾਰ ਬਾਲੀ, ਈ.ਟੀ.ੳ. ਜਗਰਾਉਂ ਨਾਲ ਰਾਵਤਾ ਕੀਤਾ ਗਿਆ, ਉਨ੍ਹਾਂਨੇ ਦੱਸਿਆ ਕਿ ਸਰਕਾਰ ਦੀ ਕਰ ਚੋਰੀ ਵਿਰੁੱਧ ਜੀਰੋ ਟੋਲਰੇਂਸ ਨੀਤੀ ਦੇ ਅਧੀਨ ਆਉਣ ਵਾਲੇ ਕੁਝ ਦਿਨਾਂਵਿੱਚ ਕਰ ਚੋਰੀ ਕਰਨ ਵਾਲੇ ਅਨਸਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

ਸਵੱਦੀ ਕਲਾਂ ਖੇਤਾਂ ਵਿਚ ਲੱਗੀ ਅੱਗ ਅਸੀਂ ਨਹੀਂ ਲਗਾਈ,ਸਾਡਾ ਆਪਣਾ ਨਾੜ ਤੇ ਪਾਪੂਲਰ ਵੀ ਅੱਗ ਦੀ ਭੇਂਟ ਚੜ੍ਹੇ—ਗੁਰਦਿਆਲ ਸਿੰਘ ਤੂਰ

ਪੁਲਿਸ ਅਸਲੀ ਦੋਸ਼ੀ ਫੜੇ,ਤੇ ਸਾਨੂੰ ਵੀ ਮਿਲੇ ਮੁਆਵਜਾ
ਮੁੱਲਾਂਪੁਰ ਦਾਖਾ,6 ਮਈ(ਸਤਵਿੰਦਰ ਸਿੰਘ ਗਿੱਲ) ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਸਵੱਦੀ ਕਲਾਂ ਦੇ ਕਿਸਾਨਾਂ ਦੇ ਖੇਤਾਂ ਵਿਚ ਲੱਗੀ ਅੱਗ ਦਾ ਮਾਮਲਾ ਹੁਣ ਟੇਢੀ ਖੀਰ ਬਣਦਾ ਜਾ ਰਿਹਾ ਹੈ ਕਿਉਕਿ ਚੋਂਕੀ ਭੂੰਦੜੀ ਵਿਚ ਪੀੜਤ ਗੁਰਵਿੰਦਰ ਸਿੰਘ ਅਤੇ ਜਗਦੀਪ ਸਿੰਘ ਵਾਸੀ ਸਵੱਦੀ ਕਲਾਂ ਨੇ ਜੌ ਦਰਖਾਸਤ ਗੁਰਦਿਆਲ ਸਿੰਘ ਪੁੱਤਰ ਲਾਲ ਸਿੰਘ ਖਿਲਾਫ ਦਿਤੀ ਸੀ ਉਸ ਤੇ ਹੁਣ ਮਾਮਲਾ ਉਲਟਾ ਪੈਂਦਾ ਨਜਰ ਆ ਰਿਹਾ ਹੈ ਕਿਉਕਿ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਗੁਰਦਿਆਲ ਸਿੰਘ ਨੇ ਦੱਸਿਆ ਕਿ ਜਿਸ ਦਿਨ ਕਣਕ ਦੇ ਖੇਤਾਂ ਨੂੰ ਅੱਗ ਲੱਗੀ ਹੈ ਉਸ ਦਿਨ ਉਹ ਪਿੰਡ ਮੌਜੂਦ ਹੀ ਨਹੀਂ ਸਨ ਅਤੇ ਉਹਨਾਂ ਨੂੰ ਤਾਂ ਆਪ ਫੋਨ ਤੇ ਜਾਣਕਾਰੀ ਮਿਲੀ ਹੈ ਕਿ ਉਹਨਾਂ ਦੇ ਖੇਤ ਵਿੱਚ ਅੱਗ ਲੱਗ ਗਈ ਹੈ। ਜਿਸ ਨਾਲ ਉਹਨਾਂ ਦਾ ਕਰੀਬ 9 ਏਕੜ ਨਾੜ ਸੜ ਗਿਆ ਹੈ ਅਤੇ ਵੱਡੀ ਗਿਣਤੀ ਪਾਪੂਲਰ ਦੇ ਬੂਟੇ ਵੀ ਸੜ ਕੇ ਸੁਆਹ ਹੋ ਗਏ ਹਨ। ਗੁਰਦਿਆਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਹੈਰਾਨੀ ਉਸ ਵੇਲੇ ਹੋਈ ਜਦੋਂ ਉਹਨਾਂ ਨੂੰ ਪੁਲਿਸ ਚੋਂਕੀ ਭੂੰਦੜੀ ਬੁਲਾਇਆ ਗਿਆ ਜਿੱਥੇ ਉਹਨਾਂ ਨੂੰ ਇਸ ਅੱਗ ਦਾ ਦੋਸ਼ੀ ਕਿਹਾ ਗਿਆ ਜੌ ਸਰਾਸਰ ਗਲਤ ਹੈ। ਉਹਨਾਂ ਨੇ ਪੁਲਿਸ ਪ੍ਰਸ਼ਾਸ਼ਨ ਤੋ ਮੰਗ ਕੀਤੀ ਕਿ ਉਹਨਾਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਪੁਲਿਸ ਮੁਕੰਮਲ ਜਾਂਚ ਕਰ ਕੇ ਦੋਸ਼ੀ ਨੂੰ ਲੱਭ ਕੇ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰੇ। ਜਾਣਕਾਰੀ ਅਨੁਸਾਰ ਜਿੱਥੇ ਗੁਰਵਿੰਦਰ ਸਿੰਘ ਅਤੇ ਜਗਦੀਪ ਸਿੰਘ ਦੇ ਖੇਤਾਂ ਚ ਨਾੜ ਨੂੰ ਅੱਗ ਲੱਗੀ ਹੈ ਉਥੇ ਉਹਨਾਂ ਦੇ ਖ਼ੁਦ ਦੇ 9 ਏਕੜ ਦੇ ਕਰੀਬ ਨਾੜ ਸੜ ਗਏ ਹਨ ਅਤੇ ਵੱਡੀ ਗਿਣਤੀ ਪਾਪੂਲਰ ਦੇ ਬੂਟੇ ਵੀ ਸੜ ਕੇ ਸੁਆਹ ਹੋ ਗਏ ਸਨ। ਪਿੰਡ ਵਾਸੀ ਵੀ ਇਹੋ ਆਖਦੇ ਦੇਖੇ ਗਏ ਕਿ ਇਹ ਅੱਗ ਕਿਸ ਨੇ ਲਗਾਈ ਹੈ ਉਸ ਬਾਰੇ ਕਿਸੇ ਨੂੰ ਪੱਕਾ ਨਹੀਂ ਪਤਾ ਪ੍ਰੰਤੂ ਫੇਰ ਆਪਾਂ ਕਿਸੇ ਨੂੰ ਆਪਣੀ ਮਰਜੀ ਨਾਲ ਦੋਸ਼ੀ ਕਿਸ ਤਰਾਂ ਆਖ ਸਕਦੇ ਹਾਂ। ਜਦੋਂ ਇਸ ਬਾਰੇ ਚੋਂਕੀ ਭੂੰਦੜੀ ਦੇ ਇੰਚਾਰਜ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਦਾ ਫੋਨ ਬੇਸ਼ਕ ਬੰਦ ਆਉਂਦਾ ਸੀ ਪਰ ਗੁਰਦਿਆਲ ਸਿੰਘ ਇਕ ਸੀਨੀਅਰ ਸਿਟੀਜਨ ਹਨ ਇਸ ਕਰਕੇ ਉਹਨਾਂ ਨੇ ਮਾਨਯੋਗ ਐੱਸ ਐੱਸ ਪੀ ਜਗਰਾਓਂ  ਤੋ ਮੰਗ ਕੀਤੀ ਕਿ ਇਸ ਮਾਮਲੇ ਨੂੰ ਬਾਰੀਕੀ ਨਾਲ ਜਾਂਚ ਕੇ ਹੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਨਾ ਕਿ ਸਾਰੇ ਖਿਲਾਫ ਝੂਠੀ ਦਰਖਾਸਤ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ,ਕਿਉਕਿ ਕਣਕ ਦੇ ਨਾੜ ਦੇ ਨਾਲ ਨਾਲ ਜੰਗਲਾਤ ਵਿਭਾਗ ਦੇ ਵੱਡੀ ਗਿਣਤੀ ਦਰਖਤ ਵੀ ਸੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੀੜਤ ਕਿਸਾਨ ਗੁਰਦਿਆਲ ਸਿੰਘ ਨੇ ਉਸ ਦੇ ਸੜ ਚੁੱਕੇ 9 ਏਕੜ ਨਾੜ,ਫਲਦਾਰ ਬੂਟੇ ਅਤੇ ਵੱਡੀ ਗਿਣਤੀ ਪਾਪੂਲਰਾਂ ਦੇ ਮੁਆਵਜੇ ਦੀ ਵੀ ਮੰਗ ਕੀਤੀ।

ਲੋਕ ਗਾਇਕ ਸਵ:ਨਛੱਤਰ ਛੱਤਾ ਦੀ ਧਰਮ ਪਤਨੀ ਬੀਬੀ ਰਾਣੀ ਕੌਰ ਨੂੰ ਦਿੱਤੀਆ ਸਰਧਾਜਲੀਆ

ਹਠੂਰ,6 ਮਈ-(ਕੌਸ਼ਲ ਮੱਲ੍ਹਾ)-ਕੁਝ ਦਿਨ ਪਹਿਲਾ ਲੋਕ ਗਾਇਕ ਸਵ:ਨਛੱਤਰ ਛੱਤਾ ਦੀ ਧਰਮ ਪਤਨੀ ਬੀਬੀ ਰਾਣੀ ਕੌਰ (62)ਅਚਾਨਿਕ ਦਿਲ ਦਾ ਦੌਰਾ ਪੈਣ ਕਾਰਨ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਉਨ੍ਹਾ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠਾ ਦੇ ਭੋਗ ਅੱਜ ਪਿੰਡ ਆਦਮਪੁਰਾ ਦੇ ਸ਼੍ਰੀ ਗੁਰਦੁਆਰਾ ਸਾਹਿਬ ਵਿਖੇ ਪਾਏ ਗਏ ਅਤੇ ਰਾਗੀ ਸਿੰਘਾ ਨੇ ਵੈਰਾਗਮਈ ਕੀਰਤਨ ਕੀਤਾ।ਇਸ ਸਰਧਾਜਲੀ ਸਮਾਗਮ ਵਿਚ ਪਹੁੰਚੇ ਪ੍ਰਸਿੱਧ ਢਾਡੀ ਜਸਵੰਤ ਸਿੰਘ ਦੀਵਾਨਾ,ਸ੍ਰੋਮਣੀ ਅਕਾਲੀ ਦਲ (ਬਾਦਲ) ਦੇ ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ,ਆਮ-ਆਦਮੀ ਪਾਰਟੀ ਦੇ ਆਗੂ ਜਤਿੰਦਰ ਸਿੰਘ ਭੱਲਾ,ਗੀਤਕਾਰ ਗੀਤਾ ਦਿਆਲਪੁਰੇ ਵਾਲਾ,ਪ੍ਰਸਿੱਧ ਢਾਡੀ ਪ੍ਰਮਿੰਦਰ ਸਿੰਘ ਸਹੌਰ ਨੇ ਕਿਹਾ ਕਿ ਬੀਬੀ ਰਾਣੀ ਕੌਰ ਨੇ ਆਪਣੀ ਸਾਰੀ ਜਿੰਦਗੀ ਦੁੱਖਾ ਵਿਚ ਹੰਡਾਈ ਹੈ ਕਿਉਕਿ ਲੋਕ ਗਾਇਕ ਸਵ:ਨਛੱਤਰ ਛੱਤਾ ਦੀ ਮਈ 1992 ਵਿਚ ਹੋਈ ਬੇਵਕਤੀ ਮੌਤ ਤੋ ਬਾਅਦ ਪਰਿਵਾਰ ਦੀ ਸਾਰੀ ਜਿਮੇਵਾਰੀ ਬੀਬੀ ਰਾਣੀ ਕੌਰ ਦੇ ਮੋਢਿਆ ਤੇ ਆ ਪਈ,ਫਿਰ  ਸੱਤ ਸਾਲ ਪਹਿਲਾ ਭਰ ਜਵਾਨੀ ਵਿਚ ਨੌਜਵਾਨ ਪੁੱਤਰ ਸੰਦੀਪ ਛੱਤਾ ਨੂੰ ਵੀ ਆਪਣੇ ਹੱਥੀ ਦੁਨੀਆ ਤੋ ਤੋਰਿਆ।ਉਨ੍ਹਾ ਕਿਹਾ ਕਿ ਅਸੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਲੋਕ ਗਾਇਕ ਸਵ:ਨਛੱਤਰ ਛੱਤਾ ਦੇ ਪਰਿਵਾਰ ਨੂੰ ਪ੍ਰਮਾਤਮਾ ਭਾਣਾ ਮੰਨਣ ਦਾ ਬਲ ਬਖਸੇ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸਿੰਘ ਸਰਪੰਚ ਇੰਦਰਜੀਤ ਸਿੰਘ ਜੱਗਾ ਭੋਡੀਪੁਰਾ ਨੇ ਨਿਭਾਈ।ਇਸ ਮੌਕੇ ਉਨ੍ਹਾ ਨਾਲ ਲੋਕ ਗਾਇਕ ਹਰਬੰਸ ਛੱਤਾ,ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਗੀਤਕਾਰ ਗੀਤਾ ਦਿਆਲਪੁਰੇ ਵਾਲਾ,ਗੀਤਕਾਰ ਭਿੰਦਰ ਸਿੱਖਾ ਵਾਲਾ,ਗੀਤਕਾਰ ਸੇਵਾ ਸਿੰਘ ਨੌਰਥ,ਗੀਤਕਾਰ ਮੇਵਾ ਸਿੰਘ ਨੌਰਥ,ਲੋਕ ਗਾਇਕ ਮੁਖਤਿਆਰ ਮਣਕਾ,ਗੀਤਕਾਰ ਜਸਵੰਤ ਬੋਪਾਰਾਏ,ਗੀਤਕਾਰ ਕ੍ਰਿਪਾਲ ਸਿੰਘ ਮਾਣਾ ਗਿੱਲ ਕਲਾਂ,ਗੀਤਕਾਰ ਸਤਨਾਮ ਸਿੰਘ ਜਿਗਰੀ,ਪ੍ਰਧਾਨ ਭਗੀਰਥ ਸਿੰਘ ਸਰਾਓ,ਲੋਕ ਗਾਇਕ ਬਾਜ ਸਿੰਘ ਬਾਜ,ਗਾਇਕ ਇਕਬਾਲ ਵਾਰਿਸ,ਉੱਘੇ ਸਮਾਜ ਸੇਵਕ ਇਕਬਾਲ ਮਹੁੰਮਦ ਮੀਨੀਆ,ਹਰਦੀਪ ਕੌਸ਼ਲ ਮੱਲ੍ਹਾ,ਬਾਬਾ ਪ੍ਰੀਤਮ ਸਿੰਘ,ਪ੍ਰਸਿੱਧ ਢਾਡੀ ਸਾਬਕਾ ਸਰਪੰਚ ਜਸਵੰਤ ਸਿੰਘ ਦੀਵਾਨਾ,ਬਿੱਟੂ ਅਲਬੇਲਾ,ਹਰਬੰਸ ਸਿੰਘ ਭਦੌੜ,ਹਰਜਿੰਦਰ ਸਿੰਘ ਹਮੀਰਗੜ੍ਹ,ਪ੍ਰੋਡਿਊਸਰ ਏ ਵੀ ਅਟਵਾਲ,ਜਗਤਾਰ ਸਿੰਘ,ਬਿੰਦਰ ਸਿੰਘ,ਗੀਤਕਾਰ ਪੰਮਾ ਹਿੰਮਤਪੁਰਾ,ਗੀਤਕਾਰ ਰਾਜੂ ਹਿੰਮਤਪੁਰਾ,ਗੀਤਕਾਰ ਤੇਜਾ ਤਲਵੰਤੀ,ਗੀਤਕਾਰ ਸਾਧੂ ਸਿੰਘ ਔਲਖ,ਡਾ:ਗੁਰਾ ਮਹਿਲ ਭਾਈ ਰੂਪਾ,ਇੰਦਰਜੀਤ ਸਿੰਘ,ਜਗਮੋਹਣ ਸਿੰਘ ਰਾਏਸਰ,ਚਰਨ ਸਿੰਘ ਬੰਬੀਹਾ,ਸੁਰਜੀਤ ਸਿੰਘ ਅਲਬੇਲਾ,ਗਾਇਕਾ ਮਨਜੀਤ ਬਰਾੜ,ਡਾ:ਹਰਜਿੰਦਰ ਹਮੀਰਗੜ੍ਹ,ਸੁਖਮੰਦਰ ਸਿੰਘ,ਗੀਤਕਾਰ ਗਾਜੀ ਭਦੌੜ,ਮਨਪ੍ਰੀਤ ਸਿੰਘ ਮਨੀ,ਬੱਬੂ ਰਾਉਕੇ,ਬਿੱਲੂ ਮੀਨੀਆ,ਸੋਨੀ ਆਦਮਪੁਰਾ,ਸੱਜਣ ਸੰਦੀਲਾ,ਬੇਅੰਤ ਸ਼ਰਮਾਂ,ਜੀਤ ਗਾਜੀਆਣਾ,ਹਰਮਨ ਛੱਤਾ,ਵੀਨਾ ਕੌਰ,ਸਿੰਦਰ ਕੌਰ,ਜੱਸੀ ਅਟਵਾਲ,ਵੈਦ ਪ੍ਰੀਤਮ ਸਿੰਘ,ਲੱਕੀ ਛੱਤਾ ਆਦਿ ਹਾਜ਼ਰ ਸਨ।

ਵਾਰਡ ਨੰਬਰ 4 ਵਿਚ ਕੋਸਲਰ ਮਾਲਵਾ ਵਲੋਂ

ਇੰਟਰਲਾਕਿੰਗ ਟਾਇਲ  ਦੀ ਸੜਕ ਦਾ ਟੱਕ ਲਾ ਕੇ ਨਿਰਮਾਣ ਸ਼ੂਰੁ ਕਰਵਾਇਆ
ਜਗਰਾਓਂ, 5 ਮਈ (ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ):- ਸਥਾਨਕ ਕੱਚਾ ਕਿਲਾ ‘ਚ ਬਣੇ ਗੁਰਦਆਰਾ ਸਾਹਿਬ ਤੋਂ ਲੈ ਕੇ ਮੇਨ  ਰੋਡ ਤੱਕ ਬਨਣ ਜਾ ਰਹੀ ਨਵੀਂ ਇੰਟਰਲਾਕਿੰਗ ਟਾਇਲ  ਦੀ ਸੜਕ ਦਾ ਟੱਕ ਲਾ ਕੇ ਨਿਰਮਾਣ ਸ਼ੂਰੁ ਕੀਤਾ ਗਿਆ। ਵਾਰਡ ਨੰ : 4 ਦੇ ਕੌਂਸਲਰ ਅਮਰਜੀਤ ਮਾਲਵਾ ਨੇ ਸੜਕ ਦਾ ਟੱਕ ਇੱਕ ਬਜੁਰਗ ਅਮਰਜੀਤ ਕੌਰ ਕੋਲੋਂ ਲਗਵਾਇਆ।ਇਸ ਮੌਕੇ ਕੌਂਸਲਰ ਮਾਲਵਾ ਨੇ ਦੱਸਿਆ ਕਿ ਚਾਵਲਾ ਬੇਕਰੀ  ਅਤੇ ਕੱਚੇ ਕਿੱਲੇ ਵਾਲੀ ਸੜਕ ਦੇ ਨਿਰਮਾਣ ਤੇ ਤਕਰੀਬਨ 12 ਲੱਖ  ਖਰਚ ਹੋਵੇਗਾ। ੳੇੁਨ੍ਹਾਂ ਠੇਕੇਦਾਰ ਨੂੰ ਮਿਆਰੀ ਸੜਕ ਬਨਾਉਣ ਲਈ ਵੀ ਕਿਹਾ।ਇਸ ਮੌਕੇ ਐਡਵੋਕੇਟ ਕੁਲਦੀਪ ਸਿੰਘ ਘਾਗੂ, ਅਵਤਾਰ ਸਿੰਘ ਤਾਰੀ, ਕੁਲਦੀਪ  ਸਿੰਘ ਕੋਮਲ, ਡਾ. ਪ੍ਰਮਜੀਤ ਸਿੰਘ ਤਨੇਜਾ, ਕਮਲਜੀਤ ਸਿੰਘ ਲਵਲੀ,ਹਰਪ੍ਰੀਤ ਸਿੰਘ ਸਰਬਾ, ਡੀ ਸੀ ਲਾਂਬਾ, ਬਲਵੀਰ ਸਿੰਘ, ਹੈਪੀ ਲੋਹਟ ਮੌਜੂਦ ਸਨ।