You are here

ਲੁਧਿਆਣਾ

ਪੈਟਰੋਲ ਪੰਪਾਂ ਤੇ ਅਪਰਾਧ ਰੋਕਣ ਲਈ ਪੁਲਿਸ ਵੱਲੋਂ ਮੀਟਿੰਗ ਕੀਤੀ

ਜਗਰਾਉਂ , 05 ਮਈ (ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ) ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਵਲੋਂ ਮਾਨਯੋਗ ਸ੍ਰੀ ਦੀਪਕ ਹਿਲੋਰੀ ਆਈ ਪੀ ਐੱਸ ਸੀਨੀਅਰ ਕਪਤਾਨ ਪੁਲਿਸ ਲੁਧਿਆਣਾ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੈਟਰੋਲ ਪੰਪ ਤੇ  ਤੇਲ ਪਵਾ ਕੇ ਆਪਣੀ ਗੱਡੀ ਭਜਾ ਕੇ ਲਿਜਾਣ ਤੇ ਪੰਪਾਂ ਤੇ ਹੋਣ ਵਾਲੀ ਲੁੱਟ ਰੋਕਣ ਸਬੰਧੀ ਅਜ ਸਥਾਨਕ ਪੈਟਰੋਲ ਪੰਪ ਮਾਲਕਾਂ ਨਾਲ ਮੀਟਿੰਗ ਕੀਤੀ ਅਤੇ ਸੀ ਸੀ ਟੀ ਵੀ ਕੈਮਰੇ ਜਿਸ ਦੀ ਫੀਡ ਬੈਕ ਘਟ ਤੋਂ ਘਟ 30 ਦਿਨ ਹੋਵੇ ਦਿਆਂ ਵਿਚਾਰਾਂ ਕੀਤੀਆਂ ਗਈਆਂ, ਪੈਟਰੋਲ ਪੰਪ ਤੇ ਹੋਰ ਵੀ ਕਈ ਅਪਰਾਧ ਰੋਕਣ ਲਈ ਵਿਚਾਰਾਂ ਕੀਤੀਆਂ ਗਈਆਂ ਅਤੇ ਪੈਟਰੋਲ ਪੰਪ ਮਾਲਕਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਪੂਰਾ ਸਾਥ ਦੇਣ ਲਈ ਵਚਨਬੱਧਤਾ ਨੂੰ ਦੁਹਰਾਇਆ ਗਿਆ।

ਭਗਵੰਤ ਮਾਨ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਲੋਕਾਂ ਤੋਂ ਮੰਗਿਆ ਪੂਰਾ ਸਹਿਯੋਗ

ਮੁੱਖ ਮੰਤਰੀ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਵਸ 'ਤੇ ਰਾਜ ਪੱਧਰੀ ਸਮਾਗਮ ਦੌਰਾਨ ਵੱਖ-ਵੱਖ ਸ਼ਖ਼ਸੀਅਤਾਂ ਦਾ ਕੀਤਾ ਸਨਮਾਨ
ਲੁਧਿਆਣਾ, 5 ਮਈ  (ਰਣਜੀਤ ਸਿੱਧਵਾਂ)  : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ ਤੋਂ ਛੁਟਕਾਰਾ ਪਾ ਕੇ ਘੱਟ ਸਮਾਂ ਅਤੇ ਪਾਣੀ ਲੈਣ ਵਾਲੀਆਂ ਬਦਲਵੀਆਂ ਫਸਲਾਂ ਨੂੰ ਅਪਣਾ ਕੇ ਪੰਜਾਬ ਦੀ ਹਵਾ, ਪਾਣੀ ਅਤੇ ਜ਼ਮੀਨ ਨੂੰ ਬਚਾਉਣ ਦਾ ਸੱਦਾ ਦਿੱਤਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 299ਵੇਂ ਜਨਮ ਦਿਵਸ ਮੌਕੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਕਿਸਾਨੀ ਨੂੰ ਬਚਾਉਣ ਲਈ ਖੇਤੀ ਮਾਹਿਰਾਂ ਨਾਲ ਲਗਾਤਾਰ ਵਿਚਾਰ-ਵਟਾਂਦਰਾ ਕਰ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਧਰਤੀ ਹੇਠਲਾ ਪਾਣੀ ਕਿਉਂਕਿ ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਚਿੰਤਾਜਨਕ ਸਮੱਸਿਆ ਤੋਂ ਇਲਾਵਾ ਸਾਡੇ ਸਾਰਿਆਂ ਦੇ ਸਾਹਮਣੇ ਸਭ ਤੋਂ ਮਹੱਤਵਪੂਰਨ ਮੁੱਦਾ ਹੈ। ਲੋਕਾਂ ਖਾਸਕਰ ਕਿਸਾਨਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਉਨ੍ਹਾਂ ਦੀ ਸਰਕਾਰ ਦੇ ਇਰਾਦੇ ਸਪੱਸ਼ਟ ਹਨ ਅਤੇ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਕਿਸਾਨਾਂ ਦੇ ਸਹਿਯੋਗ ਨਾਲ ਜਲਦੀ ਹੀ ਕਈ ਵੱਡੇ ਫੈਸਲੇ ਲਏ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਫਸਲੀ ਵਿਭਿੰਨਤਾ ਨੂੰ ਅਪਣਾਉਣ ਵਾਲਿਆਂ ਦੀ ਹਰ ਸੰਭਵ ਮਦਦ ਕਰੇਗੀ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੌਨਸੂਨ ਸੀਜ਼ਨ ਦੌਰਾਨ ਹੀ ਝੋਨੇ ਦੀ ਬਿਜਾਈ ਕਰਨ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਵੱਡੀ ਪੱਧਰ 'ਤੇ ਬੱਚਤ ਕੀਤੀ ਜਾ ਸਕੇ। ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਘਟਣ 'ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਕੀਮਤੀ ਕੁਦਰਤੀ ਸਰੋਤ ਨੂੰ ਬਚਾਉਣਾ ਸਾਡਾ ਸਮੂਹਿਕ ਫਰਜ਼ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਭ੍ਰਿਸ਼ਟਾਚਾਰ ਅਤੇ ਮਾਫੀਆ ਦੀ ਮਾਰ ਹੇਠ ਹੈ ਜਿਸ ਦਾ ਜਲਦੀ ਹੀ ਖਾਤਮਾ ਹੋ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਆਗੂ ਚੋਣਾਂ ਹਾਰਨ ਦੇ ਬਾਵਜੂਦ ਪਿਛਲੇ ਕਈ ਦਹਾਕਿਆਂ ਤੋਂ ਸਰਕਾਰੀ ਸਹੂਲਤਾਂ ਦਾ ਆਨੰਦ ਲੈਣ ਲਈ ਹੱਥਾਂ ਪੈਰਾਂ ਦੀ ਪੈ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਆਗੂ ਅਜੇ ਵੀ ਸਰਕਾਰੀ ਰਿਹਾਇਸ਼ ਸਮੇਤ ਸਰਕਾਰੀ ਸਹੂਲਤਾਂ ਛੱਡਣ ਲਈ ਤਿਆਰ ਨਹੀਂ ਹਨ ਪਰ ਉਨ੍ਹਾਂ ਦੀ ਸਰਕਾਰ ਵੱਲੋਂ ਲਏ ਜਾ ਰਹੇ ਸਖ਼ਤ ਫੈਸਲਿਆਂ ਕਾਰਨ ਅਜਿਹਾ ਹੁਣ ਨਹੀਂ ਹੋਵੇਗਾ। ਉਨ੍ਹਾਂ ਨੇ ਆਪਣੇ ਵਿਧਾਇਕਾਂ ਅਤੇ ਪਾਰਟੀ ਵਰਕਰਾਂ ਨੂੰ ਪੂਰੀ ਇਮਾਨਦਾਰੀ, ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰਨ ਅਤੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਸੱਚ ਦੇ ਨਾਲ ਖੜ੍ਹੇ ਹੋਣ ਦਾ ਸੱਦਾ ਵੀ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਆਗੂ ਸੱਤਾ ਵਿੱਚ ਆਉਣ ਤੋਂ ਬਾਅਦ ਆਪਣੇ ਨਿੱਜੀ ਹਿੱਤਾਂ ਲਈ ਫੈਸਲੇ ਲੈਂਦੇ ਸਨ। ਪਰ ਹੁਣ ਉਨ੍ਹਾਂ ਦੀ ਸਰਕਾਰ ਨੂੰ ਸੱਤਾ ਵਿੱਚ ਆਏ ਸਿਰਫ਼ 50 ਦਿਨ ਹੀ ਹੋਏ ਹਨ, ਜਿਸ ਦੌਰਾਨ ਕਈ ਲੋਕ ਪੱਖੀ ਫੈਸਲੇ ਲਏ ਗਏ ਹਨ। ਉਨ੍ਹਾਂ ਕਿਹਾ ਕਿ ਪੁਰਾਣੇ ਆਗੂਆਂ ਵਿੱਚ ਇੱਛਾ ਸ਼ਕਤੀ ਦੀ ਘਾਟ ਕਾਰਨ ਸਾਡੇ ਨੌਜਵਾਨ ਸਰਕਾਰੀ ਨੌਕਰੀਆਂ ਤੋਂ ਵਾਂਝੇ ਰਹਿ ਗਏ ਹਨ ਪਰ ਉਨ੍ਹਾਂ ਦੀ ਸਰਕਾਰ ਨੇ 26 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦੇ ਇਸ਼ਤਿਹਾਰ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ ਵਿੱਚ ਸੂਬੇ ਦੀ ਭਲਾਈ ਲਈ ਹੋਰ ਵੀ ਕਈ ਵੱਡੇ ਫੈਸਲੇ ਲਏ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਵਿੱਚ ਉਨ੍ਹਾਂ ਦੇ ਬਿਹਤਰ ਭਵਿੱਖ ਲਈ ਮੌਕੇ ਪੈਦਾ ਕਰੇਗੀ ਅਤੇ ਕਿਸੇ ਨੂੰ ਵੀ ਰੁਜ਼ਗਾਰ ਲਈ ਵਿਦੇਸ਼ ਨਹੀਂ ਜਾਣਾ ਪਵੇਗਾ। ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੂੰ ਉਨ੍ਹਾਂ ਦੇ ਜਨਮ ਦਿਹਾੜੇ 'ਤੇ ਸ਼ਰਧਾਂਜਲੀ ਭੇਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਸਿੱਖ ਧਰਮ ਦੀ ਵਿਰਾਸਤ, ਬਹਾਦਰੀ ਅਤੇ ਦੱਬੇ ਕੁਚਲੇ ਲੋਕਾਂ ਲਈ ਲੜਨ ਦੀ ਭਾਵਨਾ ਵਿਰਸੇ 'ਚ ਮਿਲੀ ਸੀ। ਉਨ੍ਹਾਂ ਅੱਗੇ ਕਿਹਾ ਕਿ ਅੱਜ ਦੀ ਤ੍ਰਾਸਦੀ ਇਹ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ ਸੱਤਾ 'ਤੇ ਕਾਬਜ਼ ਸਾਡੇ ਆਪਣੇ ਹੀ ਲੋਕਾਂ ਵੱਲੋਂ ਸਾਡੇ 'ਤੇ ਜ਼ੁਲਮ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਹੀ ਸੂਬੇ ਨੂੰ ਲੁੱਟਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਸੱਤਾ ਸੌਂਪੀ ਹੈ, ਜਿਸ ਦੀ ਵਰਤੋਂ ਲੋਕਾਂ ਦੀ ਭਲਾਈ ਲਈ ਹੀ ਕੀਤੀ ਜਾਵੇਗੀ ਅਤੇ ਸੂਬੇ ਨੂੰ ਲੁੱਟਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਰਾਮਗੜ੍ਹੀਆ ਭਾਈਚਾਰੇ ਨਾਲ ਸਬੰਧਤ ਪ੍ਰਮੁੱਖ ਸ਼ਖ਼ਸੀਅਤਾਂ ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ, ਸਮਾਜ ਸੇਵੀ ਤੇ ਉਦਯੋਗਪਤੀ ਅਮਰੀਕ ਸਿੰਘ ਘੜਿਆਲ (ਪਿੰਡ ਰਕਬਾ), ਸਮਾਜ ਸੇਵੀ ਤੇ ਬਰਨਾਲਾ ਇੰਡਸਟਰੀਜ਼ ਦੇ ਮਾਲਕ ਕੁਲਵੰਤ ਸਿੰਘ ਲੋਟੇ, ਸਿੱਖਿਆ ਸ਼ਾਸਤਰੀ ਪ੍ਰਿੰਸੀਪਲ ਚਮਕੌਰ ਸਿੰਘ, ਉੱਘੇ ਵਿਦਵਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਡਾਇਰੈਕਟਰ ਸ. ਇਸ ਮੌਕੇ ਡਾ. ਅਨੁਰਾਗ ਸਿੰਘ ਅਤੇ ਨੌਜਵਾਨ ਉਦਯੋਗਪਤੀ ਸੰਦੀਪ ਕੌਰ ਰਿਆਤ ਨੂੰ ਸਨਮਾਨਿਤ ਕੀਤਾ ਗਿਆ ।ਇਸ ਤੋਂ ਪਹਿਲਾਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਰਜਿੰਦਰਪਾਲ ਕੌਰ ਛੀਨਾ, ਤਰੁਨਪ੍ਰੀਤ ਸਿੰਘ ਸੌਂਧ, ਗੁਰਪ੍ਰੀਤ ਬੱਸੀ ਗੋਗੀ, ਸਿੱਖਿਆ ਸ਼ਾਸਤਰੀ ਡਾ. ਕੇ.ਐਨ.ਐਸ ਕੰਗ ਅਤੇ ਡਾ. ਅਨੁਰਾਗ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਜੀਵਨ ਸਿੰਘ ਸੰਗੋਵਾਲ, ਕੁਲਵੰਤ ਸਿੰਘ ਸਿੱਧੂ, ਹਾਕਮ ਸਿੰਘ ਠੇਕੇਦਾਰ, ਮਦਨ ਲਾਲ ਬੱਗਾ, ਦਲਜੀਤ ਸਿੰਘ ਗਰੇਵਾਲ, ਅਸ਼ੋਕ ਪਰਾਸ਼ਰ ਪੱਪੀ, ਹਰਦੀਪ ਸਿੰਘ ਮੁੰਡੀਆਂ, ਜਗਤਾਰ ਸਿੰਘ ਦਿਆਲਪੁਰਾ, ਮੁੱਖ ਮੰਤਰੀ ਦੇ ਏ.ਸੀ.ਐਸ.ਏ. ਵੇਣੂ ਪ੍ਰਸਾਦ, ਸ. ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ, ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਹਾਜ਼ਰ ਸਨ।

ਭਾਰਤ ਵਿਕਾਸ ਪ੍ਰੀਸ਼ਦ ਨੇ ‘ਗੁਰੂ ਵੰਦਨ, ਵਿਦਿਆਰਥੀ ਅਭਿਨੰਦਨ' ਸਮਾਰੋਹ ਕਰਵਾਇਆ 

ਜਗਰਾਉਂ   ( ਰਣਜੀਤ ਸਿੱਧਵਾਂ)   :  ਭਾਰਤ ਵਿਕਾਸ ਪ੍ਰੀਸ਼ਦ ਦੀ ਜਗਰਾਉਂ ਸ਼ਾਖਾ ਵੱਲੋਂ ਤਾਰਾ ਦੇਵੀ ਜਿੰਦਲ ਸਕੂਲ ਜਗਰਾਉਂ  ਵਿਖੇ ਕਰਵਾਏ ‘ਗੁਰੂ ਵੰਦਨ ਵਿਦਿਆਰਥੀ ਅਭਿਨੰਦਨ’ ਸਮਾਰੋਹ ਵਿੱਚ  ਵਿਦਿਆਰਥੀਆਂ ਨੇ ਅਧਿਆਪਕਾਂ ਦਾ ਸਨਮਾਨ ਕੀਤਾ। ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਸੁਖਦੇਵ ਗਰਗ, ਸੈਕਟਰੀ ਹਰੀ ਓਮ ਵਰਮਾ, ਕੈਸ਼ੀਅਰ ਵਿਸ਼ਾਲ ਗੋਇਲ ਅਤੇ ਜ਼ਿਲ੍ਹਾ ਕੋਆਰਡੀਨੇਟਰ ਡਾ. ਚੰਦਰ ਮੋਹਨ ਓਹਰੀ ਨੇ ਜਿੱਥੇ ਪ੍ਰੀਸ਼ਦ ਦੇ ‘ਗੁਰੂ ਵੰਦਨ ਵਿਦਿਆਰਥੀ ਅਭਿਨੰਦਨ’ ਪ੍ਰਾਜੈਕਟ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਉੱਥੇ ਵਿਦਿਆਰਥੀਆਂ ਨੂੰ ਅਧਿਆਪਕਾਂ ਦਾ ਸਨਮਾਨ ਕਰਨ ਲਈ ਪ੍ਰੇਰਿਤ ਵੀ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਅਧਿਆਪਕਾਂ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਸਾਨੂੰ ਅਧਿਆਪਕਾਂ ਦਾ ਤਹਿ ਦਿਲੋਂ ਸਨਮਾਨ ਕਰਦਿਆਂ ਚਾਹੀਦਾ ਹੈ। ਇਸ ਮੌਕੇ ਸਕੂਲ ਵਿਦਿਆਰਥੀਆਂ ਨੇ ਅਧਿਆਪਕਾਂ ਦਾ ਸਨਮਾਨ ਕਰਦਿਆਂ ਤਿਲਕ ਲਗਾਏ, ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ। ਇਸ ਮੌਕੇ  ਸਕੂਲ ਪ੍ਰਿੰਸੀਪਲ ਨਿਧੀ ਗੁਪਤਾ, ਸਕੂਲ ਮੈਨੇਜਮੈਂਟ ਦੇ ਸੀਨੀਅਰ ਮੈਂਬਰ ਡਾ. ਭਾਰਤ ਭੂਸ਼ਣ ਸਿੰਗਲਾ, ਜਗਦੇਵ ਆਰੀਆ ਸਮੇਤ ਚੇਅਰਮੈਨ ਕੁਲਭੂਸ਼ਨ ਅਗਰਵਾਲ, ਪ੍ਰਾਜੈਕਟ ਚੇਅਰਮੈਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਰੋਹਿਤ ਗੁਪਤਾ, ਸੋਨੂੰ ਜੈਨ, ਡਾ. ਵਿਵੇਕ ਗੋਇਲ, ਰਾਮ ਕ੍ਰਿਸ਼ਨ ਗੁਪਤਾ, ਐਡਵੋਕੇਟ ਬਲਦੇਵ ਕ੍ਰਿਸ਼ਨ ਗੋਇਲ, ਗਰਾਮ ਬਸਤੀ ਪ੍ਰੀਸ਼ਦ ਦੇ ਸੂਬਾ ਕਨਵੀਨਰ ਸਤੀਸ਼ ਗਰਗ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।

 

ਵਿਕਰੀ ਕਰ ਵਿਭਾਗ ਵੱਲੋਂ ਜਗਰਾਉਂ 'ਚ 2 ਪਲਾਈਵੁੱਡ ਨਿਰਮਾਣ ਯੂਨਿਟਾਂ ਦਾ ਨਿਰੀਖਣ

ਕਾਰਵਾਈ ਦੌਰਾਨ ਸਬੰਧਿਤ ਦਸਤਾਵੇਜ ਵੀ ਕਬਜ਼ੇ 'ਚ ਲਏ
ਜਗਰਾਉਂ, ਲੁਧਿਆਣਾ, 05 ਮਈ (ਰਣਜੀਤ ਸਿੱਧਵਾਂ) :  ਕਰ ਕਮਿਸ਼ਨਰ ਪੰਜਾਬ ਸ੍ਰੀ ਕਮਲ ਕਿਸ਼ੋਰ ਯਾਦਵ (ਆਈ.ਏ.ਐਸ.) ਦੀਆਂ ਹਦਾਇਤਾਂ ਤਹਿਤ ਡੀ.ਸੀ.ਐਸ.ਟੀ. ਲੁਧਿਆਣਾ ਡਵੀਜ਼ਨ ਰਣਧੀਰ ਕੌਰ ਅਤੇ ਏ.ਸੀ.ਐਸ.ਟੀ. ਲੁਧਿਆਣਾ-2, ਸ੍ਰੀਮਤੀ ਸ਼ਾਇਨੀ ਸਿੰਘ ਦੀ ਯੋਗ ਅਗਵਾਈ ਹੇਠ ਅੱਜ ਜਗਰਾਉਂ ਵਿਖੇ 2 ਪਲਾਈਵੁੱਡ ਨਿਰਮਾਣ ਯੂਨਿਟਾਂ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਕਰਨ ਵਾਲੀਆਂ ਇਨ੍ਹਾਂ ਦੋਨਾਂ ਟੀਮਾਂ ਵਿੱਚ ਐਸ.ਟੀ.ਓਜ਼ ਸ੍ਰੀ ਅਸ਼ੋਕ ਬਾਲੀ, ਸ੍ਰੀ ਰੁਦਰਮਣੀ ਸ਼ਰਮਾ, ਸ੍ਰੀ ਧਰਮਿੰਦਰ ਕੁਮਾਰ, ਸ੍ਰੀ ਰਿਤੂਰਾਜ ਸਿੰਘ ਅਤੇ ਐਸ.ਟੀ.ਆਈਜ਼ ਸ੍ਰੀ ਬਿਕਰਮਜੀਤ ਸਿੰਘ, ਸ੍ਰੀ ਰਿਸ਼ੀ ਵਰਮਾ, ਸ੍ਰੀ ਹਰਦੀਪ ਸਿੰਘ ਅਤੇ ਸ੍ਰੀ ਬਲਕਾਰ ਸਿੰਘ ਵੀ ਸ਼ਾਮਲ ਸਨ। ਅਧਿਕਾਰੀਆਂ ਵੱਲੋਂ ਕਾਰਵਾਈ ਮੌਕੇ ਸਬੰਧਿਤ ਦਸਤਾਵੇਜ ਵੀ ਕਬਜ਼ੇ ਵਿੱਚ ਲਏ ਗਏੇ। ਇਹ ਸਮੁੱਚੀ ਕਾਰਵਾਈ ਪੰਜਾਬ ਜੀ.ਐਸ.ਟੀ. ਐਕਟ 2017 ਦੇ ਨਿਯਮਾਂ ਅਧੀਨ ਅਮਲ ਵਿੱਚ ਲਿਆਂਦੀ ਗਈ।

ਡਾਇਰੈਕਟਰ ਸ੍ਰੀਮਤੀ ਸ਼ਸ਼ੀ ਜੈਨ ਲਗਾਤਾਰ ਤੀਸਰੀ ਵਾਰ ਜਗਰਾਉਂ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਬਣੇ  

ਜਗਰਾਉ 5 ਮਈ (ਅਮਿਤਖੰਨਾ)ਸਵਾਮੀ ਰੂਪ ਚੰਦ ਜੈਨ ਸਕੂਲ ਵਿੱਚ ਜਗਰਾਉਂ  ਸਕੂਲ ਐਸੋਸੀਏਸ਼ਨ ਦੀ ਮੀਟਿੰਗ ਕੀਤੀ ਗਈ  ਜਿਸ ਵਿੱਚ ਲਗਪਗ ਸਾਰੀ ਵਿੱਦਿਅਕ ਅਦਾਰੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਸੀਬੀਐਸਈ ਅਤੇ ਆਈਸੀਐਸਈ ਬੋਰਡ ਦੇ ਸਕੂਲ ਪ੍ਰਿੰਸੀਪਲ ਸਾਹਿਬਾਨਾਂ ਨੇ ਸ਼ਿਰਕਤ ਕੀਤੀ।ਮੀਟਿੰਗ ਦਾ ਵਿਸ਼ਾ ਐਸੋਸੀਏਸ਼ਨ ਦੀ ਨਵੀਂ ਮੈਂਬਰਾਂ ਦੀ ਚੋਣ ਕਰਨਾ ਸੀ ।ਮੀਟਿੰਗ ਦੇ ਆਗਾਜ਼ ਸਮੇਂ ਸਭ ਤੋਂ ਪਹਿਲਾਂ ਬਟਾਲਾ ਵਿਖੇ ਹੋਈ ਮੰਦਭਾਗੀ ਘਟਨਾ ਅਤੇ ਸਾਰਿਆਂ ਵੱਲੋਂ ਅਫਸੋਸ ਪ੍ਰਗਟ ਕੀਤਾ ਗਿਆ  ,ਅਤੇ ਇਸ ਵਿਸ਼ੇ ਤੇ ਇਕ ਸਿਹਤਮੰਦ ਚਰਚਾ ਕੀਤੀ ਗਈ ।ਇਸ ਉਪਰੰਤ ਸਾਰੇ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਲਗਾਤਾਰ ਤੀਸਰੀ ਵਾਰ ਸ੍ਰੀਮਤੀ ਸ਼ਸ਼ੀ ਜੈਨ ਡਾਇਰੈਕਟਰ ਸਨਮਤੀ ਵਿਮਲ ਜੈਨ ਸਕੂਲ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸ੍ਰੀ ਬਲਦੇਵ ਬਾਵਾ ਜੀ ਐਮਐਲਡੀ ਸਕੂਲ ਸੀਨੀਅਰ  ਮੀਤ ਪ੍ਰਧਾਨ ਅਤੇ ਸ੍ਰੀ ਵਿਸ਼ਾਲ  ਜੈਨ ਜੀ  ਮੀਤ ਪ੍ਰਧਾਨ ਬਣੇ ।ਇਸ ਲੜੀ ਵਿਚ ਸ੍ਰੀਮਤੀ ਰਾਜਪਾਲ ਕੌਰ ਪ੍ਰਿੰਸੀਪਲ ਸਵਾਮੀ ਰੂਪ ਚੰਦ ਜੈਨ ਸਕੂਲ ਨੂੰ ਐਸੋਸੀਏਸ਼ਨ ਦੇ ਸੈਕਟਰੀ  ਅਤੇ ਸ੍ਰੀ ਤੇਜਿੰਦਰ ਗੁਪਤਾ ਜੀ ਸ਼ਾਂਤੀ ਦੇਵੀ ਮੈਮੋਰੀਅਲ ਸਕੂਲ ਨੂੰ ਖਜ਼ਾਨਚੀ ਪਦ ਲਈ   ਚੁਣਿਆ ਗਿਆ ।ਇਸ ਦੇ ਨਾਲ ਹੀ ਸ੍ਰੀਮਤੀ ਨੀਲਮ ਸ਼ਰਮਾ  ਪ੍ਰਿੰਸੀਪਲ ਸ਼ਿਵਾਲਿਕ ਪਬਲਿਕ ਸਕੂਲ  ਅਤੇ ਸਰਦਾਰ ਪਿਆਰਾ ਸਿੰਘ   ਨਿਊ ਪੰਜਾਬ ਪਬਲਿਕ ਸਕੂਲ  ਨੂੰਹ ਐਗਜੈਕਟਿਵ ਮੈਂਬਰ ਦੇ ਤੌਰ ਤੇ ਚੁਣਿਆ ਗਿਆਇਸ ਮੌਕੇ ਤੇ ਚੁਣੇ ਗਏ ਮੈਂਬਰਾਂ ਤੋਂ ਇਲਾਵਾ  ਸ੍ਰੀ  ਗੋਲਡੀ ਜੈਨ ਅਨੂਵਰਤ   ਪਬਲਿਕ ਸਕੂਲ, ਸ੍ਰੀਮਤੀ  ਕੁਲਵਿੰਦਰ ਕੌਰ ਜੀ ਐਚ ਜੀ ਅਕੈਡਮੀ,ਸ੍ਰੀਮਤੀ   ਨੀਲਮ ਸ਼ਰਮਾ ਸ਼ਿਵਾਲਿਕ ਸਕੂਲ ਸ੍ਰੀਮਤੀ  ਵਿੰਮੀ ਠਾਕੁਰ ਰੂਪ ਵਾਟਿਕਾ ਸਕੂਲ ਦਵਿੰਦਰ ਠਾਕੁਰ ਮੈਂਪਲ ਸਕੂਲ ,ਨਿਧੀ ਗੁਪਤਾ ਤਾਰਾ ਦੇਵੀ ਸਕੂਲ , ਸ੍ਰੀਮਤੀ ਸੁਨੀਤਾ ਇੰਡੋ ਕੈਨੇਡੀਅਨ ਸਕੂਲ  ,ਨਵਨੀਤ ਚੌਹਾਨ ਸਪਰਿੰਗ ਡਿਊ ਸਕੂਲ  ,ਸ੍ਰੀ ਹਰਦੀਪ ਸਿੰਘ ਡੀ ਏ ਵੀ ਸਕੂਲ   ਮੌਜੂਦ ਸਨ।

ਆਮ-ਆਦਮੀ ਪਾਰਟੀ ਇਕਾਈ ਭੰਮੀਪੁਰਾ ਕਲਾਂ ਦੀ ਮੀਟਿੰਗ ਹੋਈ

ਹਠੂਰ,5,ਮਈ-(ਕੌਸ਼ਲ ਮੱਲ੍ਹਾ)-ਆਮ-ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਸੁਰਿੰਦਰ ਸਿੰਘ ਸੱਗੂ ਦੀ ਅਗਵਾਈ ਹੇਠ ਵਰਕਰਾ ਅਤੇ ਆਹੁਦੇਦਾਰਾ ਦੀ ਮੀਟਿੰਗ ਵੀਰਵਾਰ ਨੂੰ ਪਿੰਡ ਭੰਮੀਪੁਰਾ ਕਲਾਂ ਵਿਖੇ ਹੋਈ।ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆ ਪ੍ਰਧਾਨ ਸੁਰਿੰਦਰ ਸਿੰਘ ਸੱਗੂ ਨੇ ਕਿਹਾ ਕਿ ਜੋ ਪਿੰਡ ਵਾਸੀਆ ਨੂੰ ਸਮੱਸਿਆਵਾ ਆ ਰਹੀਆ ਹਨ ਉਨ੍ਹਾ ਸਮੱਸਿਆਵਾ ਨੂੰ ਹੱਲ ਕਰਵਾਉਣ ਲਈ ਲਿਖਤੀ ਰੂਪ ਵਿਚ ਭੰਮੀਪੁਰਾ ਇਕਾਈ ਦੇ ਆਗੂਆ ਨੂੰ ਦਿੱਤਾ ਜਾਵੇ ਤਾਂ ਜੋ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਧਿਆਨ ਵਿਚ ਲਿਆ ਕੇ ਸਮੱਸਿਆਵਾ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਵੇ।ਇਸ ਮੌਕੇ ਪਿੰਡ ਭੰਮੀਪੁਰਾ ਕਲਾਂ ਵਿਚ ਵਿਕ ਰਿਹਾ ਚਿੱਟਾ ਬੰਦ ਕਰਵਾਉਣਾ ਲਈ,ਪਿੰਡ ਦੇ ਗੰਦੇ ਪਾਣੀ ਦਾ ਨਿਕਾਸ ਕਰਨਾ,ਸਕੂਲ ਨੂੰ ਅੱਪਗ੍ਰੇਡ ਕਰਵਾਉਣਾ,ਛੱਪੜਾ ਦੀ ਸਫਾਈ ਕਰਵਾਉਣੀ ਅਤੇ ਪਿੰਡ ਦੀ ਸੁੰਦਰਤਾ ਲਈ ਛਾਦਾਰ ਅਤੇ ਫਲਦਾਰ ਬੂਟੇ ਲਾਉਣ ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ।ਉਨ੍ਹਾ ਦੱਸਿਆ ਕਿ ਇਹ ਮਤੇ ਦੀਆ ਕਾਪੀਆ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ,ਐਸ ਡੀ ਐਮ ਜਗਰਾਓ,ਡਿਪਟੀ ਕਮਿਸਨਰ ਲੁਧਿਆਣਾ ਅਤੇ ਐਸ ਐਸ ਪੀ ਜਗਰਾਓ ਨੂੰ ਇਕਾਈ ਭੰਮੀਪੁਰਾ ਕਲਾਂ ਖੁਦ ਜਾ ਕੇ ਦੇਵੇਗੀ ।ਇਸ ਮੌਕੇ ਉਨ੍ਹਾ ਸਮੂਹ ਪਿੰਡ ਵਾਸੀਆ ਨੂੰ ਬੇਨਤੀ ਕੀਤੀ ਕਿ ਪਾਰਟੀਬਾਜੀ ਤੋ ਉੱਪਰ ਉੱਠ ਕੇ ਸਾਥ ਦੇਣ।ਇਸ ਮੌਕੇ ਉਨ੍ਹਾ ਨਾਲ ਦਵਿੰਦਰ ਸਿੰਘ,ਮੋਹਣ ਸਿੰਘ,ਰਘਵੀਰ ਸਿੰਘ, ਮਾ:ਮਨਦੀਪ ਸਿੰਘ,ਕਰਮਜੀਤ ਸਿੰਘ,ਸ਼ਮਸੇਰ ਸਿੰਘ,ਬਲਦੇਵ ਸਿੰਘ,ਮੰਦਰ ਸਿੰਘ,ਕੁਲਦੀਪ ਸਿੰਘ,ਰਾਣਾ ਸਿੰਘ,ਨਿਰਮਲ ਸਿੰਘ,ਸੁਖਮੰਦਰ ਸਿੰਘ,ਲਖਵੀਰ ਸਿੰਘ,ਕਾਲਾ ਸਿੰਘ,ਬਖਸੀਸ ਸਿੰਘ, ਲਛਮਣ ਸਿੰਘ ਆਦਿ ਹਾਜ਼ਰ ਸਨ।

CM ਬਣਨ ਤੋਂ ਬਾਅਦ ਪਹਿਲੀ ਵਾਰ ਲੁਧਿਆਣਾ ਪਹੁੰਚੇ ਭਗਵੰਤ ਮਾਨ, ਜੱਸਾ ਸਿੰਘ ਰਾਮਗੜ੍ਹੀਆ ਦੇ ਸੂਬਾ ਪੱਧਰੀ ਸਮਾਗਮ 'ਚ ਸ਼ਾਮਲ

ਜਗਰਾਉ 5 ਮਈ (ਅਮਿਤਖੰਨਾ)ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਵੀਰਵਾਰ ਨੂੰ ਪਹਿਲੀ ਵਾਰ ਉਦਯੋਗਿਕ ਸ਼ਹਿਰ ਲੁਧਿਆਣਾ ਪਹੁੰਚੇ। ਪੰਜਾਬ ਸਰਕਾਰ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ’ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾ: ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਪ੍ਰੋਗਰਾਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਮਾਨ ਪੁੱਜੇ। ਉਨ੍ਹਾਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਭਗਵੰਤ ਮਾਨ ਦੀ ਫੇਰੀ ਨੂੰ ਲੈ ਕੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਜਿਨ੍ਹਾਂ ਵੱਲੋਂ ਲੋਕ ਗਾਇਕ ਸੁਰਿੰਦਰ ਛਿੰਦਾ, ਡਾ: ਅਨੁਰਾਗ, ਅਮਰੀਕ ਸਿੰਘ ਘਡ਼ਿਆਲ, ਕੁਲਵੰਤ ਸਿੰਘ ਲੋਟੇ, ਪ੍ਰਿੰਸੀਪਲ ਚਮਕੌਰ ਸਿੰਘ, ਅਨੁਰਾਗ ਸਿੰਘ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਵਿਧਾਇਕ ਇਸ਼ਵਰਜੋਤ ਸਿੰਘ ਚੀਮਾ, ਬੀਬੀ ਸਰਬਜੀਤ ਕੌਰ ਮਾਣੂਕੇ, ਜਗਤਾਰ ਸਿੰਘ ਦਿਆਲਪੁਰਾ ਵੀ ਸਮਾਗਮ ਵਿੱਚ ਹਾਜ਼ਰ ਹਨ ।

ਪੁਲਿਸ ਅਧਿਕਾਰੀਆਂ ਨੇ ਬੈਂਕ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਦਿਤੇ ਦਿਸ਼ਾ ਨਿਰਦੋਸ

ਜਗਰਾਉਂ, 4 ਮਈ ( ਅਮਿਤ ਖੰਨਾ )- ਐਸ ਐਸ਼ ਪੀ ਦੀਪਕ ਹਿਲੌਰੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਪਤਾਨ
ਪੁਲਿਸ (ਸਥਾਨਕ) ਕਮ-ਡੀ.ਸੀ.ਪੀ.ਓ ਲੁਧਿਆਣਾ (ਦਿਹਾਤੀ) ਅਤੇ ਹਰਸ਼ਦੀਪ ਸਿੰਘ ਉਪ-ਕਪਤਾਨ ਪੁਲਿਸ (ਐਨ.ਡੀ.ਪੀ.ਐਸ ਅਤੇ ਸਾਈਬਰ ਕ੍ਰਾਇਮ), ਲੁਧਿਆਣਾ (ਦਿਹਾਤੀ) ਵੱਲੋਂ ਜਿਲ੍ਹਾ ਲੁਧਿਆਣਾ (ਦਿਹਾਤੀ) ਵਿੱਚ ਸੁਰੱਖਿਆ ਨੂੰ ਮੱਦੇਨਜਰ ਰੱਖਦੇ ਹੋਏ ਜਿਲ੍ਹਾ ਸਾਂਝ ਕੇਂਦਰ ਦੇ ਸਹਿਯੋਗ ਨਾਲ ਪੁਲਿਸ ਲਾਈਨ ਲੁਧਿਆਣਾ (ਦਿਹਾਤੀ) ਵਿਖੇ ਜਿਲ਼੍ਹਾ ਲੁਧਿਆਣਾ (ਦਿਹਾਤੀ) ਦੀ ਹੱਦ ਅੰਦਰ ਆਉਦੀਆਂ ਬੈਂਕਾਂ ਦੇ ਮਨੇਜਰ ਅਤੇ ਕਰਮਚਾਰੀਆ ਨੂੰ ਬੁਲਾਕੇ ਮੀਟਿੰਗ ਕੀਤੀ ਗਈ। ਇਸ ਦੌਰਾਨ ਉਹਨਾਂ ਨੂੰ ਪੁਲਿਸ ਸਾਂਝ ਕੇਂਦਰ ਲੁਧਿਆਣਾ (ਦਿਹਾਤੀ) ਵੱਲੋਂ ਪਬਲਿਕ ਨੂੰ ਦਿੱਤੀਆ ਜਾਣ ਵਾਲੀਆਂ ਸਹੂਲਤਾ ਬਾਰੇ ਜਾਣੂ ਕਰਵਾਇਆ ਗਿਆ ਅਤੇ ਬੈਂਕਾਂ ਦੇ ਬਾਹਰ ਪੁਲਿਸ ਹੈਲਪਲਾਈਨ ਨੰਬਰ ਡਿਸਪਲੇਅ ਕਰਨ ਬਾਰੇ ਪ੍ਰੇਰਿਆ ਗਿਆ, ਬੈਂਕਾਂ ਪਰ ਲੱਗੇ ਹੂਟਰ ਨੂੰ ਹਫਤੇ ਵਿੱਚ ਇੱਕ ਵਾਰ
ਜਰੂਰ ਚੈੱਕ ਕਰਨ ਬਾਰੇ, ਸੁਰੱਖਿਆ ਗਾਰਡ ਤਾਇਨਾਤ ਕਰਨ ਬਾਰੇ ਜਾਣੂ ਕਰਾਇਆ। ਇਸ ਤੋਂ ਇਲਾਵਾ ਮੀਟਿੰਗ ਦੌਰਾਨ ਕਪਤਾਨ ਪੁਲਿਸ (ਸਥਾਨਕ), ਲੁਧਿਆਣਾ (ਦਿਹਾਤੀ) ਵੱਲੋਂ ਸੀ.ਸੀ.ਟੀ.ਵੀ
ਕੈਮਰਿਆਂ ਨੂੰ ਬੈਂਕ ਦੇ ਅੰਦਰ/ ਬਾਹਰ ਲਗਾਉਣ ਬਾਰੇ ਵੀ ਕਿਹਾ ਗਿਆ। ਇਹ ਵੀ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰੇ ਅੱਜ ਕ ੱਲ਼ ਅਪਰਾਧ ਰੋਕਣ ਅਤੇ ਅਪਰਾਧ ਹੋਣ ਉਪਰੰਤ, ਅਪਰਾਧ ਨੂੰ ਟਰੇਸ
ਕਰਨ ਵਿੱਚ ਜਿਆਦਾ ਕਾਰਗਰ ਸਾਬਿਤ ਹੋ ਰਹੇ ਹਨ। ਸਾਈਬਰ ਕ੍ਰਾਇਮ ਰਾਹੀ ਹੋ ਰਹੇ ਅਪਰਾਧਾਂ ਤੋ ਬਚਣ ਲਈ ਜਰੂਰੀ ਨੁਕਤੇ ਵੀ ਸਾਂਝੇ ਕੀਤੇ ਗਏ ਅਤੇ ਇਸ ਗੱਲ ਤੇ ਵੀ ਜੋਰ ਦਿੱਤਾ ਗਿਆ ਕਿ
ਅੱਜ ਕੱਲ਼ ਸੀਨੀਅਰ ਸਿਟੀਜਨ ਨਾਲ਼ ਜਿਆਦਾਤਰ ਬੈਂਕਾਂ ਵਿੱਚੋਂ ਪ ੈਸੇ ਟਰਾਂਜੈਕਸ਼ਨ ਕਰਵਾਕੇ ਠੱਗੀਆ ਮਾਰੀਆਂ ਜਾ ਰਹੀਆ ਹਨ ਇਸ ਲਈ ਟਰਾਂਜੈਕਸ਼ਨ ਕਰਨ ਤੋਂ ਪਹਿਲਾਂ ਟਰਾਂਜੈਕਸ਼ਨ ਕਰਾਉਣ ਵਾਲ਼ੇ ਵਿਅਕਤੀ ਵੱਲੋਂ ਜਿਸ ਅਕਾਊਂਟ ਵਿੱਚ ਪੈਸੇ ਭੇਜਣੇ ਹਨ, ਉਸ ਅਕਾਊਂਟ ਦੀ ਚੰਗੀ ਤਰਾਂ ਛਾਣਬੀਣ ਕੀਤੀ ਜਾਵੇ। ਬੈਕਾਂ ਦੇ ਬਾਹਰ ਜੇਕਰ ਵਧੀਆਂ ਕਿਸਮ ਦੇ ਸੀ.ਸੀ.ਟੀ.ਵੀ ਕੈਮਰੇ ਲੱਗੇ ਹੋਣ ਤਾਂ
ਅਪਰਾਧੀਆਂ ਨੂੰ ਟਰੇਸ ਕਰਨ ਵਿੱਚ ਕਾਫੀ ਮੱਦਦ ਮਿਲਦੀ ਹੈ। ਬੈਕਾਂ ਦੇ ਮਨੇਜਰ ਅਤੇ ਕਰਮਚਾਰੀਆ ਨੂੰ ਪੁਲਿਸ ਪ੍ਰਸ਼ਾਸਨ ਦਾ ਪੂਰਾ ਸਾਥ ਦੇਣ ਲਈ ਵਚਨਬੱਧਤਾ ਨੂੰ ਦੋਹਰਾਇਆ ਗਿਆ

ਏ ਡੀ ਸੀ ਸ੍ਰੀ ਰਾਵੇਸ਼ ਕਾਲੜਾ ਜੀ ਦਾ ਜਗਰਾਉਂ ਪਹੁੰਚਣ ਤੇ ਨਿੱਘਾ ਸੁਆਗਤ ਕੀਤਾ ਗਿਆ

ਜਗਰਾਉਂ ਮਈ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਅਰੁਣ ਗਿੱਲ ਦੇ ਯਤਨਾਂ ਸਦਕਾ ਅੱਜ ਮਿਤੀ 04-05-2022 ਨੂੰ ਏ ਡੀ ਸੀ ਸ੍ਰੀ ਰਾਵੇਸ਼ ਕਾਲੜਾ ਅਰਬਨ ਡਿਵੈਲਪਮੈਂਟ ਲੁਧਿਆਣਾ ਜੀ ਦਾ ਜਗਰਾਉਂ ਨਗਰ ਕੌਂਸਲ ਵਿਖੇ ਪਹੁੰਚਣ ਤੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਅਰੁਣ ਗਿੱਲ ਅਤੇ ਸਫਾਈ ਯੂਨੀਅਨ ਨਗਰ ਕੌਂਸਲ ਜਗਰਾਓਂ ਵੱਲੋਂ ਸਮਾਨਿਤ ਕੀਤਾ ਗਿਆ ਪ੍ਰਧਾਨ ਨਗਰ ਕੌਂਸਲ ਜਗਰਾਓਂ ਸ਼੍ਰੀ ਜਤਿੰਦਰਪਾਲ ਰਾਣਾ ਜੀ ਕਾਰਜ ਸਾਧਕ ਅਫ਼ਸਰ ਸ਼੍ਰੀ ਅਸ਼ੋਕ ਕੁਮਾਰ ਜੀ ਅਤੇ ਸਮੂਹ ਕੌਂਸਲਰ ਸਹਿਬਾਨਾਂ ਵਲੋਂ ਨਗਰ ਕੌਂਸਲ ਜਗਰਾਓਂ ਦੇ ਸਫਾਈ ਕਰਮਚਾਰੀਆਂ ਦੇ ਬਣਦੇ ਗ੍ਰੇਡ ਪੈ ਦੇ ਬਕਾਇਆ ਰਕਮ ਦੀ ਦੁਸਰੀ ਕਿਸ਼ਤ ਦੀ ਅਮਾਉਂਟ 31ਲੱਖ 20 ਹਜਾਰ ਰੁਪਏ ਦਾ ਚੈੱਕ ਕਟਵਾ ਕੇ ਨਗਰ ਕੌਂਸਲ ਜਗਰਾਓਂ ਦੇ ਸਫਾਈ ਕਰਮਚਾਰੀਆਂ ਦੇ ਖਾਤਿਆਂ ਇਸ ਵਿੱਚ ਭੇਜਿਆ ਗਿਆ ਇਸ ਦੇ ਨਾਲ ਨਾਲ ਜੋ ਕਰਮਚਾਰੀਆਂ ਦੀ ਫਿਕਸੇਸ਼ਨ ਦਾ ਬਕਾਇਆ ਸ਼੍ਰੀ ਸੁਤੰਤਰ ਕੁਮਾਰ, ਸ਼੍ਰੀ ਰਾਮੂ ਅਤੇ ਸ਼੍ਰੀ ਮੰਗਾ ,ਸ਼੍ਰੀ ਰਾਜੂ, ਜੀ ਨੂੰ ਬਣਦੇ ਏਰੀਅਰ ਦੇ ਚੈੱਕ ਸੌਂਪੇ ਗਏ ਅਤੇ ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਜਗਰਾਓਂ ਦੇ ਸੈਕਟਰੀ ਸ਼੍ਰੀ ਰਜਿੰਦਰ ਕੁਮਾਰ ਜੀ ਨੂੰ ਉਨ੍ਹਾਂ ਦੇ ਬਣਦੇ ਗ੍ਰੇਡ ਪੇਅ ਦੇ ਬਕਾਏ ਦਾ ਫੁੱਲ ਪੇਮੈਂਟ 1ਲੱਖ 16 ਹਜ਼ਾਰ ਰੁਪੈ ਦਾ ਚੈੱਕ ਸੌਂਪਿਆ ਗਿਆ।

ਏ ਡੀ ਸੀ ਅਰਬਨ ਡਿਵੈਲਪਮੈਂਟ ਲੁਧਿਆਣਾ ਜੀ ਦਾ ਨਗਰ ਕੌਂਸਲ ਵਿਖੇ ਪਹੁੰਚਣ ਤੇ ਸਮਾਨਿਤ ਕੀਤਾ

ਜਗਰਾਉ 4 ਮਈ (ਅਮਿਤਖੰਨਾ)ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਅਰੁਣ ਗਿੱਲ ਦੇ ਯਤਨਾਂ ਸਦਕਾ ਏ ਡੀ ਸੀ ਅਰਬਨ ਡਿਵੈਲਪਮੈਂਟ ਲੁਧਿਆਣਾ ਜੀ ਦਾ ਜਗਰਾਉਂ ਨਗਰ ਕੌਂਸਲ ਵਿਖੇ ਪਹੁੰਚਣ ਤੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਅਰੁਣ ਗਿੱਲ ਅਤੇ ਸਫਾਈ ਯੂਨੀਅਨ ਨਗਰ ਕੌਂਸਲ ਜਗਰਾਓਂ ਵੱਲੋਂ ਸਮਾਨਿਤ ਕੀਤਾ ਗਿਆ ਪ੍ਰਧਾਨ ਨਗਰ ਕੌਂਸਲ ਜਗਰਾਓਂ ਸ਼੍ਰੀ ਜਤਿੰਦਰਪਾਲ ਰਾਣਾ ਜੀ ਕਾਰਜ ਸਾਧਕ ਅਫ਼ਸਰ ਸ਼੍ਰੀ ਅਸ਼ੋਕ ਕੁਮਾਰ ਜੀ ਅਤੇ ਸਮੂਹ ਕੌਂਸਲਰ ਸਹਿਬਾਨਾਂ ਵਲੋਂ ਨਗਰ ਕੌਂਸਲ ਜਗਰਾਓਂ ਦੇ ਸਫਾਈ ਕਰਮਚਾਰੀਆਂ ਦੇ ਬਣਦੇ ਗ੍ਰੇਡ ਪੈ ਦੇ ਬਕਾਇਆ ਜਾਤ ਦੀ ਰਕਮ ਦੀ ਦੁਸਰੀ ਕਿਸ਼ਤ ਦੀ ਅਮਾਉਂਟ 31ਲੱਖ 20 ਹਜਾਰ ਰੁਪਏ ਦਾ ਚੈੱਕ ਕਟਵਾ ਕੇ ਨਗਰ ਕੌਂਸਲ ਜਗਰਾਓਂ ਦੇ ਸਫਾਈ ਕਰਮਚਾਰੀਆਂ ਦੇ ਖਾਤਿਆਂ ਵਿੱਚ ਭੇਜਿਆ ਗਿਆ ਇਸ ਦੇ ਨਾਲ ਨਾਲ ਜੋ ਕਰਮਚਾਰੀਆਂ ਦੀ ਫਿਕਸੇਸ਼ਨ ਦਾ ਬਕਾਇਆ ਸ਼੍ਰੀ ਸੁਤੰਤਰ ਕੁਮਾਰ, ਸ਼੍ਰੀ ਰਾਮੂ ਅਤੇ ਸ਼੍ਰੀ ਮੰਗਾ ,ਸ਼੍ਰੀ ਰਾਜੂ, ਜੀ ਨੂੰ ਬਣਦੇ ਏਰੀਅਰ ਦੇ ਚੈੱਕ ਸੌਂਪੇ ਗਏ ਅਤੇ ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਜਗਰਾਓਂ ਦੇ ਸੈਕਟਰੀ ਸ਼੍ਰੀ ਰਜਿੰਦਰ ਕੁਮਾਰ ਜੀ ਨੂੰ ਉਨ੍ਹਾਂ ਦੇ ਬਣਦੇ ਗ੍ਰੇਡ ਪੇਅ ਦੇ ਬਕਾਏ ਦਾ ਫੁੱਲ ਪੇਮੈਂਟ 1ਲੱਖ 16 ਹਜ਼ਾਰ ਰੁਪੈ ਦਾ ਚੈੱਕ ਸੌਂਪਿਆ ਗਿਆ ਇਸ ਮੌਕੇ ਕੌਂਸਲਰ ਜਰਨੈਲ ਸਿੰਘ ਲੋਹਟ , ਮੇਸ਼ੀ ਸਹੋਤਾ, ਬੌਬੀ ਕਪੂਰ, ਸਮਾਜ ਸੇਵੀ ਰੋਹਿਤ ਗੋਇਲ ਹਾਜ਼ਰ ਸਨ