You are here

ਲੁਧਿਆਣਾ

ਭਾਰਤ ਵਿਕਾਸ ਪ੍ਰੀਸ਼ਦ ਨੇ ‘ਗੁਰੂ ਵੰਦਨ, ਵਿਦਿਆਰਥੀ ਅਭਿਨੰਦਨ' ਸਮਾਰੋਹ ਕਰਵਾਇਆ 

ਜਗਰਾਉਂ   ( ਰਣਜੀਤ ਸਿੱਧਵਾਂ)   :  ਭਾਰਤ ਵਿਕਾਸ ਪ੍ਰੀਸ਼ਦ ਦੀ ਜਗਰਾਉਂ ਸ਼ਾਖਾ ਵੱਲੋਂ ਤਾਰਾ ਦੇਵੀ ਜਿੰਦਲ ਸਕੂਲ ਜਗਰਾਉਂ  ਵਿਖੇ ਕਰਵਾਏ ‘ਗੁਰੂ ਵੰਦਨ ਵਿਦਿਆਰਥੀ ਅਭਿਨੰਦਨ’ ਸਮਾਰੋਹ ਵਿੱਚ  ਵਿਦਿਆਰਥੀਆਂ ਨੇ ਅਧਿਆਪਕਾਂ ਦਾ ਸਨਮਾਨ ਕੀਤਾ। ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਸੁਖਦੇਵ ਗਰਗ, ਸੈਕਟਰੀ ਹਰੀ ਓਮ ਵਰਮਾ, ਕੈਸ਼ੀਅਰ ਵਿਸ਼ਾਲ ਗੋਇਲ ਅਤੇ ਜ਼ਿਲ੍ਹਾ ਕੋਆਰਡੀਨੇਟਰ ਡਾ. ਚੰਦਰ ਮੋਹਨ ਓਹਰੀ ਨੇ ਜਿੱਥੇ ਪ੍ਰੀਸ਼ਦ ਦੇ ‘ਗੁਰੂ ਵੰਦਨ ਵਿਦਿਆਰਥੀ ਅਭਿਨੰਦਨ’ ਪ੍ਰਾਜੈਕਟ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਉੱਥੇ ਵਿਦਿਆਰਥੀਆਂ ਨੂੰ ਅਧਿਆਪਕਾਂ ਦਾ ਸਨਮਾਨ ਕਰਨ ਲਈ ਪ੍ਰੇਰਿਤ ਵੀ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਅਧਿਆਪਕਾਂ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਸਾਨੂੰ ਅਧਿਆਪਕਾਂ ਦਾ ਤਹਿ ਦਿਲੋਂ ਸਨਮਾਨ ਕਰਦਿਆਂ ਚਾਹੀਦਾ ਹੈ। ਇਸ ਮੌਕੇ ਸਕੂਲ ਵਿਦਿਆਰਥੀਆਂ ਨੇ ਅਧਿਆਪਕਾਂ ਦਾ ਸਨਮਾਨ ਕਰਦਿਆਂ ਤਿਲਕ ਲਗਾਏ, ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ। ਇਸ ਮੌਕੇ  ਸਕੂਲ ਪ੍ਰਿੰਸੀਪਲ ਨਿਧੀ ਗੁਪਤਾ, ਸਕੂਲ ਮੈਨੇਜਮੈਂਟ ਦੇ ਸੀਨੀਅਰ ਮੈਂਬਰ ਡਾ. ਭਾਰਤ ਭੂਸ਼ਣ ਸਿੰਗਲਾ, ਜਗਦੇਵ ਆਰੀਆ ਸਮੇਤ ਚੇਅਰਮੈਨ ਕੁਲਭੂਸ਼ਨ ਅਗਰਵਾਲ, ਪ੍ਰਾਜੈਕਟ ਚੇਅਰਮੈਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਰੋਹਿਤ ਗੁਪਤਾ, ਸੋਨੂੰ ਜੈਨ, ਡਾ. ਵਿਵੇਕ ਗੋਇਲ, ਰਾਮ ਕ੍ਰਿਸ਼ਨ ਗੁਪਤਾ, ਐਡਵੋਕੇਟ ਬਲਦੇਵ ਕ੍ਰਿਸ਼ਨ ਗੋਇਲ, ਗਰਾਮ ਬਸਤੀ ਪ੍ਰੀਸ਼ਦ ਦੇ ਸੂਬਾ ਕਨਵੀਨਰ ਸਤੀਸ਼ ਗਰਗ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।

 

ਵਿਕਰੀ ਕਰ ਵਿਭਾਗ ਵੱਲੋਂ ਜਗਰਾਉਂ 'ਚ 2 ਪਲਾਈਵੁੱਡ ਨਿਰਮਾਣ ਯੂਨਿਟਾਂ ਦਾ ਨਿਰੀਖਣ

ਕਾਰਵਾਈ ਦੌਰਾਨ ਸਬੰਧਿਤ ਦਸਤਾਵੇਜ ਵੀ ਕਬਜ਼ੇ 'ਚ ਲਏ
ਜਗਰਾਉਂ, ਲੁਧਿਆਣਾ, 05 ਮਈ (ਰਣਜੀਤ ਸਿੱਧਵਾਂ) :  ਕਰ ਕਮਿਸ਼ਨਰ ਪੰਜਾਬ ਸ੍ਰੀ ਕਮਲ ਕਿਸ਼ੋਰ ਯਾਦਵ (ਆਈ.ਏ.ਐਸ.) ਦੀਆਂ ਹਦਾਇਤਾਂ ਤਹਿਤ ਡੀ.ਸੀ.ਐਸ.ਟੀ. ਲੁਧਿਆਣਾ ਡਵੀਜ਼ਨ ਰਣਧੀਰ ਕੌਰ ਅਤੇ ਏ.ਸੀ.ਐਸ.ਟੀ. ਲੁਧਿਆਣਾ-2, ਸ੍ਰੀਮਤੀ ਸ਼ਾਇਨੀ ਸਿੰਘ ਦੀ ਯੋਗ ਅਗਵਾਈ ਹੇਠ ਅੱਜ ਜਗਰਾਉਂ ਵਿਖੇ 2 ਪਲਾਈਵੁੱਡ ਨਿਰਮਾਣ ਯੂਨਿਟਾਂ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਕਰਨ ਵਾਲੀਆਂ ਇਨ੍ਹਾਂ ਦੋਨਾਂ ਟੀਮਾਂ ਵਿੱਚ ਐਸ.ਟੀ.ਓਜ਼ ਸ੍ਰੀ ਅਸ਼ੋਕ ਬਾਲੀ, ਸ੍ਰੀ ਰੁਦਰਮਣੀ ਸ਼ਰਮਾ, ਸ੍ਰੀ ਧਰਮਿੰਦਰ ਕੁਮਾਰ, ਸ੍ਰੀ ਰਿਤੂਰਾਜ ਸਿੰਘ ਅਤੇ ਐਸ.ਟੀ.ਆਈਜ਼ ਸ੍ਰੀ ਬਿਕਰਮਜੀਤ ਸਿੰਘ, ਸ੍ਰੀ ਰਿਸ਼ੀ ਵਰਮਾ, ਸ੍ਰੀ ਹਰਦੀਪ ਸਿੰਘ ਅਤੇ ਸ੍ਰੀ ਬਲਕਾਰ ਸਿੰਘ ਵੀ ਸ਼ਾਮਲ ਸਨ। ਅਧਿਕਾਰੀਆਂ ਵੱਲੋਂ ਕਾਰਵਾਈ ਮੌਕੇ ਸਬੰਧਿਤ ਦਸਤਾਵੇਜ ਵੀ ਕਬਜ਼ੇ ਵਿੱਚ ਲਏ ਗਏੇ। ਇਹ ਸਮੁੱਚੀ ਕਾਰਵਾਈ ਪੰਜਾਬ ਜੀ.ਐਸ.ਟੀ. ਐਕਟ 2017 ਦੇ ਨਿਯਮਾਂ ਅਧੀਨ ਅਮਲ ਵਿੱਚ ਲਿਆਂਦੀ ਗਈ।

ਡਾਇਰੈਕਟਰ ਸ੍ਰੀਮਤੀ ਸ਼ਸ਼ੀ ਜੈਨ ਲਗਾਤਾਰ ਤੀਸਰੀ ਵਾਰ ਜਗਰਾਉਂ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਬਣੇ  

ਜਗਰਾਉ 5 ਮਈ (ਅਮਿਤਖੰਨਾ)ਸਵਾਮੀ ਰੂਪ ਚੰਦ ਜੈਨ ਸਕੂਲ ਵਿੱਚ ਜਗਰਾਉਂ  ਸਕੂਲ ਐਸੋਸੀਏਸ਼ਨ ਦੀ ਮੀਟਿੰਗ ਕੀਤੀ ਗਈ  ਜਿਸ ਵਿੱਚ ਲਗਪਗ ਸਾਰੀ ਵਿੱਦਿਅਕ ਅਦਾਰੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਸੀਬੀਐਸਈ ਅਤੇ ਆਈਸੀਐਸਈ ਬੋਰਡ ਦੇ ਸਕੂਲ ਪ੍ਰਿੰਸੀਪਲ ਸਾਹਿਬਾਨਾਂ ਨੇ ਸ਼ਿਰਕਤ ਕੀਤੀ।ਮੀਟਿੰਗ ਦਾ ਵਿਸ਼ਾ ਐਸੋਸੀਏਸ਼ਨ ਦੀ ਨਵੀਂ ਮੈਂਬਰਾਂ ਦੀ ਚੋਣ ਕਰਨਾ ਸੀ ।ਮੀਟਿੰਗ ਦੇ ਆਗਾਜ਼ ਸਮੇਂ ਸਭ ਤੋਂ ਪਹਿਲਾਂ ਬਟਾਲਾ ਵਿਖੇ ਹੋਈ ਮੰਦਭਾਗੀ ਘਟਨਾ ਅਤੇ ਸਾਰਿਆਂ ਵੱਲੋਂ ਅਫਸੋਸ ਪ੍ਰਗਟ ਕੀਤਾ ਗਿਆ  ,ਅਤੇ ਇਸ ਵਿਸ਼ੇ ਤੇ ਇਕ ਸਿਹਤਮੰਦ ਚਰਚਾ ਕੀਤੀ ਗਈ ।ਇਸ ਉਪਰੰਤ ਸਾਰੇ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਲਗਾਤਾਰ ਤੀਸਰੀ ਵਾਰ ਸ੍ਰੀਮਤੀ ਸ਼ਸ਼ੀ ਜੈਨ ਡਾਇਰੈਕਟਰ ਸਨਮਤੀ ਵਿਮਲ ਜੈਨ ਸਕੂਲ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸ੍ਰੀ ਬਲਦੇਵ ਬਾਵਾ ਜੀ ਐਮਐਲਡੀ ਸਕੂਲ ਸੀਨੀਅਰ  ਮੀਤ ਪ੍ਰਧਾਨ ਅਤੇ ਸ੍ਰੀ ਵਿਸ਼ਾਲ  ਜੈਨ ਜੀ  ਮੀਤ ਪ੍ਰਧਾਨ ਬਣੇ ।ਇਸ ਲੜੀ ਵਿਚ ਸ੍ਰੀਮਤੀ ਰਾਜਪਾਲ ਕੌਰ ਪ੍ਰਿੰਸੀਪਲ ਸਵਾਮੀ ਰੂਪ ਚੰਦ ਜੈਨ ਸਕੂਲ ਨੂੰ ਐਸੋਸੀਏਸ਼ਨ ਦੇ ਸੈਕਟਰੀ  ਅਤੇ ਸ੍ਰੀ ਤੇਜਿੰਦਰ ਗੁਪਤਾ ਜੀ ਸ਼ਾਂਤੀ ਦੇਵੀ ਮੈਮੋਰੀਅਲ ਸਕੂਲ ਨੂੰ ਖਜ਼ਾਨਚੀ ਪਦ ਲਈ   ਚੁਣਿਆ ਗਿਆ ।ਇਸ ਦੇ ਨਾਲ ਹੀ ਸ੍ਰੀਮਤੀ ਨੀਲਮ ਸ਼ਰਮਾ  ਪ੍ਰਿੰਸੀਪਲ ਸ਼ਿਵਾਲਿਕ ਪਬਲਿਕ ਸਕੂਲ  ਅਤੇ ਸਰਦਾਰ ਪਿਆਰਾ ਸਿੰਘ   ਨਿਊ ਪੰਜਾਬ ਪਬਲਿਕ ਸਕੂਲ  ਨੂੰਹ ਐਗਜੈਕਟਿਵ ਮੈਂਬਰ ਦੇ ਤੌਰ ਤੇ ਚੁਣਿਆ ਗਿਆਇਸ ਮੌਕੇ ਤੇ ਚੁਣੇ ਗਏ ਮੈਂਬਰਾਂ ਤੋਂ ਇਲਾਵਾ  ਸ੍ਰੀ  ਗੋਲਡੀ ਜੈਨ ਅਨੂਵਰਤ   ਪਬਲਿਕ ਸਕੂਲ, ਸ੍ਰੀਮਤੀ  ਕੁਲਵਿੰਦਰ ਕੌਰ ਜੀ ਐਚ ਜੀ ਅਕੈਡਮੀ,ਸ੍ਰੀਮਤੀ   ਨੀਲਮ ਸ਼ਰਮਾ ਸ਼ਿਵਾਲਿਕ ਸਕੂਲ ਸ੍ਰੀਮਤੀ  ਵਿੰਮੀ ਠਾਕੁਰ ਰੂਪ ਵਾਟਿਕਾ ਸਕੂਲ ਦਵਿੰਦਰ ਠਾਕੁਰ ਮੈਂਪਲ ਸਕੂਲ ,ਨਿਧੀ ਗੁਪਤਾ ਤਾਰਾ ਦੇਵੀ ਸਕੂਲ , ਸ੍ਰੀਮਤੀ ਸੁਨੀਤਾ ਇੰਡੋ ਕੈਨੇਡੀਅਨ ਸਕੂਲ  ,ਨਵਨੀਤ ਚੌਹਾਨ ਸਪਰਿੰਗ ਡਿਊ ਸਕੂਲ  ,ਸ੍ਰੀ ਹਰਦੀਪ ਸਿੰਘ ਡੀ ਏ ਵੀ ਸਕੂਲ   ਮੌਜੂਦ ਸਨ।

ਆਮ-ਆਦਮੀ ਪਾਰਟੀ ਇਕਾਈ ਭੰਮੀਪੁਰਾ ਕਲਾਂ ਦੀ ਮੀਟਿੰਗ ਹੋਈ

ਹਠੂਰ,5,ਮਈ-(ਕੌਸ਼ਲ ਮੱਲ੍ਹਾ)-ਆਮ-ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਸੁਰਿੰਦਰ ਸਿੰਘ ਸੱਗੂ ਦੀ ਅਗਵਾਈ ਹੇਠ ਵਰਕਰਾ ਅਤੇ ਆਹੁਦੇਦਾਰਾ ਦੀ ਮੀਟਿੰਗ ਵੀਰਵਾਰ ਨੂੰ ਪਿੰਡ ਭੰਮੀਪੁਰਾ ਕਲਾਂ ਵਿਖੇ ਹੋਈ।ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆ ਪ੍ਰਧਾਨ ਸੁਰਿੰਦਰ ਸਿੰਘ ਸੱਗੂ ਨੇ ਕਿਹਾ ਕਿ ਜੋ ਪਿੰਡ ਵਾਸੀਆ ਨੂੰ ਸਮੱਸਿਆਵਾ ਆ ਰਹੀਆ ਹਨ ਉਨ੍ਹਾ ਸਮੱਸਿਆਵਾ ਨੂੰ ਹੱਲ ਕਰਵਾਉਣ ਲਈ ਲਿਖਤੀ ਰੂਪ ਵਿਚ ਭੰਮੀਪੁਰਾ ਇਕਾਈ ਦੇ ਆਗੂਆ ਨੂੰ ਦਿੱਤਾ ਜਾਵੇ ਤਾਂ ਜੋ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਧਿਆਨ ਵਿਚ ਲਿਆ ਕੇ ਸਮੱਸਿਆਵਾ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਵੇ।ਇਸ ਮੌਕੇ ਪਿੰਡ ਭੰਮੀਪੁਰਾ ਕਲਾਂ ਵਿਚ ਵਿਕ ਰਿਹਾ ਚਿੱਟਾ ਬੰਦ ਕਰਵਾਉਣਾ ਲਈ,ਪਿੰਡ ਦੇ ਗੰਦੇ ਪਾਣੀ ਦਾ ਨਿਕਾਸ ਕਰਨਾ,ਸਕੂਲ ਨੂੰ ਅੱਪਗ੍ਰੇਡ ਕਰਵਾਉਣਾ,ਛੱਪੜਾ ਦੀ ਸਫਾਈ ਕਰਵਾਉਣੀ ਅਤੇ ਪਿੰਡ ਦੀ ਸੁੰਦਰਤਾ ਲਈ ਛਾਦਾਰ ਅਤੇ ਫਲਦਾਰ ਬੂਟੇ ਲਾਉਣ ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ।ਉਨ੍ਹਾ ਦੱਸਿਆ ਕਿ ਇਹ ਮਤੇ ਦੀਆ ਕਾਪੀਆ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ,ਐਸ ਡੀ ਐਮ ਜਗਰਾਓ,ਡਿਪਟੀ ਕਮਿਸਨਰ ਲੁਧਿਆਣਾ ਅਤੇ ਐਸ ਐਸ ਪੀ ਜਗਰਾਓ ਨੂੰ ਇਕਾਈ ਭੰਮੀਪੁਰਾ ਕਲਾਂ ਖੁਦ ਜਾ ਕੇ ਦੇਵੇਗੀ ।ਇਸ ਮੌਕੇ ਉਨ੍ਹਾ ਸਮੂਹ ਪਿੰਡ ਵਾਸੀਆ ਨੂੰ ਬੇਨਤੀ ਕੀਤੀ ਕਿ ਪਾਰਟੀਬਾਜੀ ਤੋ ਉੱਪਰ ਉੱਠ ਕੇ ਸਾਥ ਦੇਣ।ਇਸ ਮੌਕੇ ਉਨ੍ਹਾ ਨਾਲ ਦਵਿੰਦਰ ਸਿੰਘ,ਮੋਹਣ ਸਿੰਘ,ਰਘਵੀਰ ਸਿੰਘ, ਮਾ:ਮਨਦੀਪ ਸਿੰਘ,ਕਰਮਜੀਤ ਸਿੰਘ,ਸ਼ਮਸੇਰ ਸਿੰਘ,ਬਲਦੇਵ ਸਿੰਘ,ਮੰਦਰ ਸਿੰਘ,ਕੁਲਦੀਪ ਸਿੰਘ,ਰਾਣਾ ਸਿੰਘ,ਨਿਰਮਲ ਸਿੰਘ,ਸੁਖਮੰਦਰ ਸਿੰਘ,ਲਖਵੀਰ ਸਿੰਘ,ਕਾਲਾ ਸਿੰਘ,ਬਖਸੀਸ ਸਿੰਘ, ਲਛਮਣ ਸਿੰਘ ਆਦਿ ਹਾਜ਼ਰ ਸਨ।

CM ਬਣਨ ਤੋਂ ਬਾਅਦ ਪਹਿਲੀ ਵਾਰ ਲੁਧਿਆਣਾ ਪਹੁੰਚੇ ਭਗਵੰਤ ਮਾਨ, ਜੱਸਾ ਸਿੰਘ ਰਾਮਗੜ੍ਹੀਆ ਦੇ ਸੂਬਾ ਪੱਧਰੀ ਸਮਾਗਮ 'ਚ ਸ਼ਾਮਲ

ਜਗਰਾਉ 5 ਮਈ (ਅਮਿਤਖੰਨਾ)ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਵੀਰਵਾਰ ਨੂੰ ਪਹਿਲੀ ਵਾਰ ਉਦਯੋਗਿਕ ਸ਼ਹਿਰ ਲੁਧਿਆਣਾ ਪਹੁੰਚੇ। ਪੰਜਾਬ ਸਰਕਾਰ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ’ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾ: ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਪ੍ਰੋਗਰਾਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਮਾਨ ਪੁੱਜੇ। ਉਨ੍ਹਾਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਭਗਵੰਤ ਮਾਨ ਦੀ ਫੇਰੀ ਨੂੰ ਲੈ ਕੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਜਿਨ੍ਹਾਂ ਵੱਲੋਂ ਲੋਕ ਗਾਇਕ ਸੁਰਿੰਦਰ ਛਿੰਦਾ, ਡਾ: ਅਨੁਰਾਗ, ਅਮਰੀਕ ਸਿੰਘ ਘਡ਼ਿਆਲ, ਕੁਲਵੰਤ ਸਿੰਘ ਲੋਟੇ, ਪ੍ਰਿੰਸੀਪਲ ਚਮਕੌਰ ਸਿੰਘ, ਅਨੁਰਾਗ ਸਿੰਘ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਵਿਧਾਇਕ ਇਸ਼ਵਰਜੋਤ ਸਿੰਘ ਚੀਮਾ, ਬੀਬੀ ਸਰਬਜੀਤ ਕੌਰ ਮਾਣੂਕੇ, ਜਗਤਾਰ ਸਿੰਘ ਦਿਆਲਪੁਰਾ ਵੀ ਸਮਾਗਮ ਵਿੱਚ ਹਾਜ਼ਰ ਹਨ ।

ਪੁਲਿਸ ਅਧਿਕਾਰੀਆਂ ਨੇ ਬੈਂਕ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਦਿਤੇ ਦਿਸ਼ਾ ਨਿਰਦੋਸ

ਜਗਰਾਉਂ, 4 ਮਈ ( ਅਮਿਤ ਖੰਨਾ )- ਐਸ ਐਸ਼ ਪੀ ਦੀਪਕ ਹਿਲੌਰੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਪਤਾਨ
ਪੁਲਿਸ (ਸਥਾਨਕ) ਕਮ-ਡੀ.ਸੀ.ਪੀ.ਓ ਲੁਧਿਆਣਾ (ਦਿਹਾਤੀ) ਅਤੇ ਹਰਸ਼ਦੀਪ ਸਿੰਘ ਉਪ-ਕਪਤਾਨ ਪੁਲਿਸ (ਐਨ.ਡੀ.ਪੀ.ਐਸ ਅਤੇ ਸਾਈਬਰ ਕ੍ਰਾਇਮ), ਲੁਧਿਆਣਾ (ਦਿਹਾਤੀ) ਵੱਲੋਂ ਜਿਲ੍ਹਾ ਲੁਧਿਆਣਾ (ਦਿਹਾਤੀ) ਵਿੱਚ ਸੁਰੱਖਿਆ ਨੂੰ ਮੱਦੇਨਜਰ ਰੱਖਦੇ ਹੋਏ ਜਿਲ੍ਹਾ ਸਾਂਝ ਕੇਂਦਰ ਦੇ ਸਹਿਯੋਗ ਨਾਲ ਪੁਲਿਸ ਲਾਈਨ ਲੁਧਿਆਣਾ (ਦਿਹਾਤੀ) ਵਿਖੇ ਜਿਲ਼੍ਹਾ ਲੁਧਿਆਣਾ (ਦਿਹਾਤੀ) ਦੀ ਹੱਦ ਅੰਦਰ ਆਉਦੀਆਂ ਬੈਂਕਾਂ ਦੇ ਮਨੇਜਰ ਅਤੇ ਕਰਮਚਾਰੀਆ ਨੂੰ ਬੁਲਾਕੇ ਮੀਟਿੰਗ ਕੀਤੀ ਗਈ। ਇਸ ਦੌਰਾਨ ਉਹਨਾਂ ਨੂੰ ਪੁਲਿਸ ਸਾਂਝ ਕੇਂਦਰ ਲੁਧਿਆਣਾ (ਦਿਹਾਤੀ) ਵੱਲੋਂ ਪਬਲਿਕ ਨੂੰ ਦਿੱਤੀਆ ਜਾਣ ਵਾਲੀਆਂ ਸਹੂਲਤਾ ਬਾਰੇ ਜਾਣੂ ਕਰਵਾਇਆ ਗਿਆ ਅਤੇ ਬੈਂਕਾਂ ਦੇ ਬਾਹਰ ਪੁਲਿਸ ਹੈਲਪਲਾਈਨ ਨੰਬਰ ਡਿਸਪਲੇਅ ਕਰਨ ਬਾਰੇ ਪ੍ਰੇਰਿਆ ਗਿਆ, ਬੈਂਕਾਂ ਪਰ ਲੱਗੇ ਹੂਟਰ ਨੂੰ ਹਫਤੇ ਵਿੱਚ ਇੱਕ ਵਾਰ
ਜਰੂਰ ਚੈੱਕ ਕਰਨ ਬਾਰੇ, ਸੁਰੱਖਿਆ ਗਾਰਡ ਤਾਇਨਾਤ ਕਰਨ ਬਾਰੇ ਜਾਣੂ ਕਰਾਇਆ। ਇਸ ਤੋਂ ਇਲਾਵਾ ਮੀਟਿੰਗ ਦੌਰਾਨ ਕਪਤਾਨ ਪੁਲਿਸ (ਸਥਾਨਕ), ਲੁਧਿਆਣਾ (ਦਿਹਾਤੀ) ਵੱਲੋਂ ਸੀ.ਸੀ.ਟੀ.ਵੀ
ਕੈਮਰਿਆਂ ਨੂੰ ਬੈਂਕ ਦੇ ਅੰਦਰ/ ਬਾਹਰ ਲਗਾਉਣ ਬਾਰੇ ਵੀ ਕਿਹਾ ਗਿਆ। ਇਹ ਵੀ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰੇ ਅੱਜ ਕ ੱਲ਼ ਅਪਰਾਧ ਰੋਕਣ ਅਤੇ ਅਪਰਾਧ ਹੋਣ ਉਪਰੰਤ, ਅਪਰਾਧ ਨੂੰ ਟਰੇਸ
ਕਰਨ ਵਿੱਚ ਜਿਆਦਾ ਕਾਰਗਰ ਸਾਬਿਤ ਹੋ ਰਹੇ ਹਨ। ਸਾਈਬਰ ਕ੍ਰਾਇਮ ਰਾਹੀ ਹੋ ਰਹੇ ਅਪਰਾਧਾਂ ਤੋ ਬਚਣ ਲਈ ਜਰੂਰੀ ਨੁਕਤੇ ਵੀ ਸਾਂਝੇ ਕੀਤੇ ਗਏ ਅਤੇ ਇਸ ਗੱਲ ਤੇ ਵੀ ਜੋਰ ਦਿੱਤਾ ਗਿਆ ਕਿ
ਅੱਜ ਕੱਲ਼ ਸੀਨੀਅਰ ਸਿਟੀਜਨ ਨਾਲ਼ ਜਿਆਦਾਤਰ ਬੈਂਕਾਂ ਵਿੱਚੋਂ ਪ ੈਸੇ ਟਰਾਂਜੈਕਸ਼ਨ ਕਰਵਾਕੇ ਠੱਗੀਆ ਮਾਰੀਆਂ ਜਾ ਰਹੀਆ ਹਨ ਇਸ ਲਈ ਟਰਾਂਜੈਕਸ਼ਨ ਕਰਨ ਤੋਂ ਪਹਿਲਾਂ ਟਰਾਂਜੈਕਸ਼ਨ ਕਰਾਉਣ ਵਾਲ਼ੇ ਵਿਅਕਤੀ ਵੱਲੋਂ ਜਿਸ ਅਕਾਊਂਟ ਵਿੱਚ ਪੈਸੇ ਭੇਜਣੇ ਹਨ, ਉਸ ਅਕਾਊਂਟ ਦੀ ਚੰਗੀ ਤਰਾਂ ਛਾਣਬੀਣ ਕੀਤੀ ਜਾਵੇ। ਬੈਕਾਂ ਦੇ ਬਾਹਰ ਜੇਕਰ ਵਧੀਆਂ ਕਿਸਮ ਦੇ ਸੀ.ਸੀ.ਟੀ.ਵੀ ਕੈਮਰੇ ਲੱਗੇ ਹੋਣ ਤਾਂ
ਅਪਰਾਧੀਆਂ ਨੂੰ ਟਰੇਸ ਕਰਨ ਵਿੱਚ ਕਾਫੀ ਮੱਦਦ ਮਿਲਦੀ ਹੈ। ਬੈਕਾਂ ਦੇ ਮਨੇਜਰ ਅਤੇ ਕਰਮਚਾਰੀਆ ਨੂੰ ਪੁਲਿਸ ਪ੍ਰਸ਼ਾਸਨ ਦਾ ਪੂਰਾ ਸਾਥ ਦੇਣ ਲਈ ਵਚਨਬੱਧਤਾ ਨੂੰ ਦੋਹਰਾਇਆ ਗਿਆ

ਏ ਡੀ ਸੀ ਸ੍ਰੀ ਰਾਵੇਸ਼ ਕਾਲੜਾ ਜੀ ਦਾ ਜਗਰਾਉਂ ਪਹੁੰਚਣ ਤੇ ਨਿੱਘਾ ਸੁਆਗਤ ਕੀਤਾ ਗਿਆ

ਜਗਰਾਉਂ ਮਈ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਅਰੁਣ ਗਿੱਲ ਦੇ ਯਤਨਾਂ ਸਦਕਾ ਅੱਜ ਮਿਤੀ 04-05-2022 ਨੂੰ ਏ ਡੀ ਸੀ ਸ੍ਰੀ ਰਾਵੇਸ਼ ਕਾਲੜਾ ਅਰਬਨ ਡਿਵੈਲਪਮੈਂਟ ਲੁਧਿਆਣਾ ਜੀ ਦਾ ਜਗਰਾਉਂ ਨਗਰ ਕੌਂਸਲ ਵਿਖੇ ਪਹੁੰਚਣ ਤੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਅਰੁਣ ਗਿੱਲ ਅਤੇ ਸਫਾਈ ਯੂਨੀਅਨ ਨਗਰ ਕੌਂਸਲ ਜਗਰਾਓਂ ਵੱਲੋਂ ਸਮਾਨਿਤ ਕੀਤਾ ਗਿਆ ਪ੍ਰਧਾਨ ਨਗਰ ਕੌਂਸਲ ਜਗਰਾਓਂ ਸ਼੍ਰੀ ਜਤਿੰਦਰਪਾਲ ਰਾਣਾ ਜੀ ਕਾਰਜ ਸਾਧਕ ਅਫ਼ਸਰ ਸ਼੍ਰੀ ਅਸ਼ੋਕ ਕੁਮਾਰ ਜੀ ਅਤੇ ਸਮੂਹ ਕੌਂਸਲਰ ਸਹਿਬਾਨਾਂ ਵਲੋਂ ਨਗਰ ਕੌਂਸਲ ਜਗਰਾਓਂ ਦੇ ਸਫਾਈ ਕਰਮਚਾਰੀਆਂ ਦੇ ਬਣਦੇ ਗ੍ਰੇਡ ਪੈ ਦੇ ਬਕਾਇਆ ਰਕਮ ਦੀ ਦੁਸਰੀ ਕਿਸ਼ਤ ਦੀ ਅਮਾਉਂਟ 31ਲੱਖ 20 ਹਜਾਰ ਰੁਪਏ ਦਾ ਚੈੱਕ ਕਟਵਾ ਕੇ ਨਗਰ ਕੌਂਸਲ ਜਗਰਾਓਂ ਦੇ ਸਫਾਈ ਕਰਮਚਾਰੀਆਂ ਦੇ ਖਾਤਿਆਂ ਇਸ ਵਿੱਚ ਭੇਜਿਆ ਗਿਆ ਇਸ ਦੇ ਨਾਲ ਨਾਲ ਜੋ ਕਰਮਚਾਰੀਆਂ ਦੀ ਫਿਕਸੇਸ਼ਨ ਦਾ ਬਕਾਇਆ ਸ਼੍ਰੀ ਸੁਤੰਤਰ ਕੁਮਾਰ, ਸ਼੍ਰੀ ਰਾਮੂ ਅਤੇ ਸ਼੍ਰੀ ਮੰਗਾ ,ਸ਼੍ਰੀ ਰਾਜੂ, ਜੀ ਨੂੰ ਬਣਦੇ ਏਰੀਅਰ ਦੇ ਚੈੱਕ ਸੌਂਪੇ ਗਏ ਅਤੇ ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਜਗਰਾਓਂ ਦੇ ਸੈਕਟਰੀ ਸ਼੍ਰੀ ਰਜਿੰਦਰ ਕੁਮਾਰ ਜੀ ਨੂੰ ਉਨ੍ਹਾਂ ਦੇ ਬਣਦੇ ਗ੍ਰੇਡ ਪੇਅ ਦੇ ਬਕਾਏ ਦਾ ਫੁੱਲ ਪੇਮੈਂਟ 1ਲੱਖ 16 ਹਜ਼ਾਰ ਰੁਪੈ ਦਾ ਚੈੱਕ ਸੌਂਪਿਆ ਗਿਆ।

ਏ ਡੀ ਸੀ ਅਰਬਨ ਡਿਵੈਲਪਮੈਂਟ ਲੁਧਿਆਣਾ ਜੀ ਦਾ ਨਗਰ ਕੌਂਸਲ ਵਿਖੇ ਪਹੁੰਚਣ ਤੇ ਸਮਾਨਿਤ ਕੀਤਾ

ਜਗਰਾਉ 4 ਮਈ (ਅਮਿਤਖੰਨਾ)ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਅਰੁਣ ਗਿੱਲ ਦੇ ਯਤਨਾਂ ਸਦਕਾ ਏ ਡੀ ਸੀ ਅਰਬਨ ਡਿਵੈਲਪਮੈਂਟ ਲੁਧਿਆਣਾ ਜੀ ਦਾ ਜਗਰਾਉਂ ਨਗਰ ਕੌਂਸਲ ਵਿਖੇ ਪਹੁੰਚਣ ਤੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਅਰੁਣ ਗਿੱਲ ਅਤੇ ਸਫਾਈ ਯੂਨੀਅਨ ਨਗਰ ਕੌਂਸਲ ਜਗਰਾਓਂ ਵੱਲੋਂ ਸਮਾਨਿਤ ਕੀਤਾ ਗਿਆ ਪ੍ਰਧਾਨ ਨਗਰ ਕੌਂਸਲ ਜਗਰਾਓਂ ਸ਼੍ਰੀ ਜਤਿੰਦਰਪਾਲ ਰਾਣਾ ਜੀ ਕਾਰਜ ਸਾਧਕ ਅਫ਼ਸਰ ਸ਼੍ਰੀ ਅਸ਼ੋਕ ਕੁਮਾਰ ਜੀ ਅਤੇ ਸਮੂਹ ਕੌਂਸਲਰ ਸਹਿਬਾਨਾਂ ਵਲੋਂ ਨਗਰ ਕੌਂਸਲ ਜਗਰਾਓਂ ਦੇ ਸਫਾਈ ਕਰਮਚਾਰੀਆਂ ਦੇ ਬਣਦੇ ਗ੍ਰੇਡ ਪੈ ਦੇ ਬਕਾਇਆ ਜਾਤ ਦੀ ਰਕਮ ਦੀ ਦੁਸਰੀ ਕਿਸ਼ਤ ਦੀ ਅਮਾਉਂਟ 31ਲੱਖ 20 ਹਜਾਰ ਰੁਪਏ ਦਾ ਚੈੱਕ ਕਟਵਾ ਕੇ ਨਗਰ ਕੌਂਸਲ ਜਗਰਾਓਂ ਦੇ ਸਫਾਈ ਕਰਮਚਾਰੀਆਂ ਦੇ ਖਾਤਿਆਂ ਵਿੱਚ ਭੇਜਿਆ ਗਿਆ ਇਸ ਦੇ ਨਾਲ ਨਾਲ ਜੋ ਕਰਮਚਾਰੀਆਂ ਦੀ ਫਿਕਸੇਸ਼ਨ ਦਾ ਬਕਾਇਆ ਸ਼੍ਰੀ ਸੁਤੰਤਰ ਕੁਮਾਰ, ਸ਼੍ਰੀ ਰਾਮੂ ਅਤੇ ਸ਼੍ਰੀ ਮੰਗਾ ,ਸ਼੍ਰੀ ਰਾਜੂ, ਜੀ ਨੂੰ ਬਣਦੇ ਏਰੀਅਰ ਦੇ ਚੈੱਕ ਸੌਂਪੇ ਗਏ ਅਤੇ ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਜਗਰਾਓਂ ਦੇ ਸੈਕਟਰੀ ਸ਼੍ਰੀ ਰਜਿੰਦਰ ਕੁਮਾਰ ਜੀ ਨੂੰ ਉਨ੍ਹਾਂ ਦੇ ਬਣਦੇ ਗ੍ਰੇਡ ਪੇਅ ਦੇ ਬਕਾਏ ਦਾ ਫੁੱਲ ਪੇਮੈਂਟ 1ਲੱਖ 16 ਹਜ਼ਾਰ ਰੁਪੈ ਦਾ ਚੈੱਕ ਸੌਂਪਿਆ ਗਿਆ ਇਸ ਮੌਕੇ ਕੌਂਸਲਰ ਜਰਨੈਲ ਸਿੰਘ ਲੋਹਟ , ਮੇਸ਼ੀ ਸਹੋਤਾ, ਬੌਬੀ ਕਪੂਰ, ਸਮਾਜ ਸੇਵੀ ਰੋਹਿਤ ਗੋਇਲ ਹਾਜ਼ਰ ਸਨ

ਕ੍ਰਾਈਮ ਨੂੰ ਰੋਕਣ  ਲਈ ਹੋਟਲ, ਰੈਸਟੋਰੈਂਟ ਤੇ ਢਾਬਾ ਮਾਲਕਾਂ ਨਾਲ ਮੀਟਿੰਗ

ਜਗਰਾਉ 4 ਮਈ (ਅਮਿਤਖੰਨਾ)ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ ਵੱਲੋਂ ਅੱਜ ਇਲਾਕੇ ਦੇ ਹੋਟਲ, ਰੈਸਟੋਰੈਂਟ ਤੇ ਢਾਬਾ ਮਾਲਕਾਂ ਨਾਲ ਮੀਟਿੰਗ ਕਰ ਕੇ ਸਾਈਬਰ ਕ੍ਰਾਈਮ ਰਾਹੀਂ ਹੋ ਰਹੇ ਕ੍ਰਾਈਮ ਨੂੰ ਰੋਕਣ ਤੋਂ ਲੈ ਕੇ ਵੱਡੀਆਂ ਵਾਰਦਾਤਾਂ ਨੂੰ ਰੋਕਣ ਲਈ ਹਾਈ ਕੁਆਲਿਟੀ ਸੀਸੀਟੀਵੀ ਲਾਉਣ 'ਤੇ ਵਿਚਾਰ ਹੋਈ। ਐੱਸਐੱਸਪੀ ਦੀਪਕ ਹਿਲੋਰੀ ਦੇ ਨਿਰਦੇਸ਼ਾਂ 'ਤੇ ਰੱਖੀ ਗਈ ਮੀਟਿੰਗ ਨੂੰ ਜ਼ਿਲ੍ਹੇ ਦੇ ਐੱਸਪੀ ਐੱਚ ਪਿ੍ਰਥੀਪਾਲ ਸਿੰਘ ਅਤੇ ਐੱਨਡੀਪੀਐੱਸ ਤੇ ਸਾਈਬਰ ਕ੍ਰਾਈਮ ਵਿੰਗ ਦੇ ਡੀਐੱਸਪੀ ਹਰਸ਼ਦੀਪ ਸਿੰਘ ਨੇ ਸੰਬੋਧਨ ਕੀਤਾ। ਮੀਟਿੰਗ 'ਚ ਸਮੂਹ ਮਾਲਕਾਂ ਨੂੰ ਸਾਈਬਰ ਕ੍ਰਾਈਮ ਤੋਂ ਇਲਾਵਾ ਵੱਖਰੇ ਨਵੇਂ ਤੌਰ ਤਰੀਕਿਆਂ ਨਾਲ ਵੱਧ ਰਹੇ ਕ੍ਰਾਈਮ ਸਬੰਧੀ ਪਹਿਲਾਂ ਜਾਣਕਾਰੀ ਦਿੱਤੀ ਗਈ ਤੇ ਫਿਰ ਇਸ ਦੀ ਰੋਕਥਾਮ ਲਈ ਕੀਤੇ ਜਾਣ ਵਾਲੇ ਉਪਰਾਲਿਆਂ 'ਤੇ ਵਿਚਾਰ ਕੀਤੀ ਗਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅਪਰਾਧੀ ਕਿਸਮ ਦੇ ਵਿਅਕਤੀ ਜ਼ਿਆਦਾਤਰ ਹੋਟਲਾਂ, ਰੈਸਟੋਰੈਂਟਾਂ ਅਤੇ ਢਾਬਿਆਂ 'ਤੇ ਇਕੱਠੇ ਹੁੰਦੇ ਹਨ। ਇਥੇ ਹੀ ਉਹ ਕ੍ਰਾਈਮ ਦੀ ਵਿਉਂਤ ਬਨਾਉਣ ਨੂੰ ਲੈ ਕੇ ਅੰਜਾਮ ਦੇਣ ਤੋਂ ਬਾਅਦ ਇਕੱਠੇ ਹੋਣ ਅਤੇ ਲੈਣ ਦੇਣ ਤਕ ਕਰਦੇ ਹਨ। ਅਜਿਹੇ ਵਿਚ ਉਨਾਂ੍ਹ ਦੇ ਬਦਲੇ ਹਾਵ-ਭਾਵ ਤੋਂ ਸ਼ੱਕ ਹੋਣ ਲੱਗਿਆਂ ਦੇਰ ਨਹੀਂ ਲੱਗਦੀ। ਅਜਿਹੀ ਸੂਰਤ ਵਿਚ ਉਹ ਆਪਣੀ ਡਿਊਟੀ ਸਮਝਦੇ ਹੋਏ ਤੁਰੰਤ ਪੁਲਿਸ ਨੂੰ ਜਾਣਕਾਰੀ ਦੇਣ। ਉਨਾਂ੍ਹ ਦਾ ਇੱਕ ਛੋਟਾ ਜਿਹਾ ਫੋਨ ਵੱਡੇ ਅਪਰਾਧੀਆਂ ਨੂੰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਰੋਕ ਸਕਦਾ ਹੈ। ਇਸ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਵੱਲੋਂ ਹੋਟਲ, ਰੈਸਟੋਰੈਂਟਾਂ ਅਤੇ ਢਾਬਿਆਂ ਵਿਚ ਵਧੀਆ ਕੈਮਰੇ ਲਾਉਣ ਦੇ ਨਾਲ ਨਾਲ ਪਾਰਕਿੰਗਾਂ ਨੂੰ ਵੀ ਸੀਸੀਟੀਵੀ ਨਾਲ ਲੈਸ ਕਰਨ ਦੀ ਅਪੀਲ ਕੀਤੀ ਤਾਂ ਕਿ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਅਤੇ ਵਾਪਰਨ 'ਤੇ ਉਸ ਨੂੰ ਟਰੇਸ ਕਰਨ 'ਚ ਸੁਖਾਲਾ ਹੋਵੇ। ਮੀਟਿੰਗ ਵਿਚ ਪੁਲਿਸ ਅਧਿਕਾਰੀਆਂ ਵੱਲੋਂ ਸਮੂਹ ਮਾਲਕਾਂ ਨੂੰ ਪੁਲਿਸ ਸਾਂਝ ਕੇਂਦਰਾਂ 'ਚ ਪਬਲਿਕ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੋਂ ਵੀ ਜਾਣੂ ਕਰਵਾਉਣ ਤੋਂ ਇਲਾਵਾ ਸਮੂਹ ਹੋਟਲ, ਰੈਸਟੋਰੈਂਟ ਅਤੇ ਢਾਬਿਆਂ ਦੇ ਬਾਹਰ ਪੁਲਿਸ ਹੈਲਪਲਾਈਨ ਨੰਬਰ ਡਿਸਪਲੇਅ ਕਰਨ ਲਈ ਕਿਹਾ ਗਿਆ। ਬਾਲ ਮਜ਼ਦੂਰੀ ਨਾ ਕਰਵਾਉਣ ਤੇ ਉਨਾਂ੍ਹ ਵੱਲੋਂ ਸਮੂਹ ਮੁਲਾਜ਼ਮਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਮੀਟਿੰਗ 'ਚ ਸੀਸੀਟੀਵੀ ਰਾਹੀਂ ਅਪਰਾਧ ਨੂੰ ਰੋਕਣ ਤੇ ਅਪਰਾਧ ਹੋਣ ਉਪਰੰਤ ਕੈਮਰਿਆਂ ਰਾਹੀਂ ਟਰੇਸ ਕਰਨ ਬਾਰੇ ਵੀ ਜਾਣੂ ਕਰਵਾਉਂਦਿਆਂ ਸਾਈਬਰ ਕ੍ਰਾਈਮ ਰਾਹੀਂ ਹੋ ਰਹੇ ਅਪਰਾਧਾਂ ਤੋਂ ਬਚਣ ਲਈ ਕਈ ਅਹਿਮ ਨੁਕਤੇ ਸਾਂਝੇ ਕੀਤੇ ਗਏ। ਮੀਟਿੰਗ 'ਚ ਹਾਜ਼ਰ ਸਮੂਹ ਹੋਟਲ, ਰੈਸਟੋਰੈਂਟ ਅਤੇ ਢਾਬਾ ਮਾਲਕਾਂ ਨੇ ਅੱਜ ਦੀ ਮੀਟਿੰਗ 'ਚ ਕੀਤੇ ਗਈ ਵਿਚਾਰ ਚਰਚਾ 'ਤੇ ਅਮਲ ਕਰਨ ਤੇ ਕ੍ਰਾਈਮ ਨੂੰ ਰੋਕਣ ਲਈ ਪੁਲਿਸ ਦਾ ਹਰ ਸਹਿਯੋਗ ਕਰਨ ਦਾ ਵਾਅਦਾ ਕੀਤਾ।

ਚੇਅਰਮੈਨ ਟਿੰਕਾ ਵੱਲੋਂ ਪ੍ਰਧਾਨ ਰਾਜਾ ਵੜਿੰਗ ਨਾਲ ਮੁਲਾਕਾਤ

ਜਗਰਾਉ 4 ਮਈ (ਅਮਿਤਖੰਨਾ) ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਆਲ ਇੰਡੀਆ ਕਾਂਗਰਸ ਦੇ ਓਬੀਸੀ ਸੈੱਲ ਪੰਜਾਬ ਦੇ ਚੇਅਰਮੈਨ ਸੰਦੀਪ ਕੁਮਾਰ ਟਿੰਕਾ ਨੇ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਦੋਵਾਂ ਆਗੂਆਂ ਵੱਲੋਂ ਕਾਂਗਰਸ ਦੀ ਮਜ਼ਬੂਤੀ ਲਈ ਪੰਜਾਬ ਭਰ ਵਿਚ ਮਿਲ ਕੇ ਮੁਹਿੰਮ ਛੇੜਨ ਦਾ ਫੈਸਲਾ ਕੀਤਾ ਗਿਆ। ਜਗਰਾਓਂ ਵਿਖੇ ਚੇਅਰਮੈਨ ਸੰਦੀਪ ਕੁਮਾਰ ਟਿੰਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਵੜਿੰਗ ਨਾਲ ਮੀਟਿੰਗ ਦੌਰਾਨ ਕਈ ਅਹਿਮ ਮੁੱਦਿਆਂ 'ਤੇ ਹੋਈਆਂ ਵਿਚਾਰਾਂ ਤੋਂ ਇਲਾਵਾ ਕਾਂਗਰਸ ਨੂੰ ਪੰਜਾਬ ਵਿਚ ਜ਼ੋਰਦਾਰ ਮਜ਼ਬੂਤੀ ਲਈ ਬਣਾਏ ਜਾ ਰਹੇ ਪੋ੍ਗਰਾਮ 'ਤੇ ਚਰਚਾ ਹੋਈ। ਉਨਾਂ੍ਹ ਸਾਫ ਕੀਤਾ ਕਿ ਸੂਬੇ ਵਿਚ ਆਮ ਆਦਮੀ ਪਾਰਟੀ ਵੱਲੋਂ ਹਰ ਵਰਗ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਜਿੱਤਦਿਆਂ ਹੀ ਪੂਰਾ ਕਰਨ ਦੀ ਥਾਂ ਵਲਵਿੰਗ ਪਾ ਕੇ ਲਾਗੂ ਕਰਨ ਦੀ ਗਲਤ ਨੀਤੀ ਦਾਵਿਰੋਧ ਕੀਤਾ ਜਾਵੇਗਾ। ਇਸ ਸਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਹੈ ਕਿ 'ਆਪ' ਦੀ ਸੂਬਾ ਸਰਕਾਰ ਨੂੰ ਸੂਬੇ ਦੇ ਲੋਕਾਂ ਨਾਲ ਧੋਖਾ ਨਹੀਂ ਕਰਨ ਦਿੱਤਾ ਜਾਵੇਗਾ। ਅੱਜ ਬਿਜਲੀ ਦੀ ਕਿੱਲਤ ਸਮੇਤ ਪੰਜਾਬ ਭਰ ਵਿਚ ਮੰਗਾਂ ਨੂੰ ਲੈ ਕੇ ਹਰ ਵਰਗ ਵੱਲੋਂ ਧਰਨੇ, ਮੁਜਾਹਰੇ ਕੀਤੇ ਜਾ ਰਹੇ ਹਨ। ਜਦ ਕਿ ਮੁੱਖ ਮੰਤਰੀ ਬਨਣ ਤੋਂ ਪਹਿਲਾਂ ਜਨਤਾ ਦਾ ਸੇਵਕ ਅਖਵਾਉਣ ਵਾਲੇ ਭਗਵੰਤ ਮਾਨ ਦਾਅਵਾ ਕਰਦੇ ਸਨ ਕਿ 'ਆਪ' ਦੀ ਸਰਕਾਰ ਬਣਨ 'ਤੇ ਕੋਈ ਧਰਨਾ, ਪ੍ਰਦਰਸ਼ਨ ਨਹੀਂ ਹੋਵੇਗਾ, ਸਭ ਝੂਠ ਦਾ ਪੁਲੰਦਾ ਸੀ। ਉਨਾਂ੍ਹ ਕਿਹਾ ਕਿ ਪੰਜਾਬ ਕਾਂਗਰਸ, ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਇਸ ਸਰਕਾਰ ਖਿਲਾਫ ਜ਼ੋਰਦਾਰ ਵਿਰੋਧ ਮੁਹਿੰਮ ਸ਼ੁਰੂ ਕਰੇਗੀ ਤਾਂ ਕਿ ਇਸ ਸਰਕਾਰ ਨੂੰ ਪਤਾ ਲੱਗ ਸਕੇ ਕਿ ਝੂਠੇ ਵਾਅਦੇ ਅਤੇ ਲਾਅਰੇ ਲਾ ਕੇ ਸੱਤਾ ਹਥਿਆਉਣ ਵਾਲਿਆਂ ਨੂੰ ਜਨਤਾ ਸਬਕ ਸਿਖਾਉਣਾ ਵੀ ਜਾਣਦੀ ਹੈ। ਉਨਾਂ੍ਹ ਦੱਸਿਆ ਕਿ ਓਬੀਸੀ ਸੈੱਲ ਵੱਲੋਂ ਜਲਦੀ ਹੀ ਸੂਬਾ ਪੱਧਰੀ ਮੀਟਿੰਗ ਸੱਦੀ ਜਾਵੇਗੀ, ਜਿਸ ਵਿਚ ਪ੍ਰਧਾਨ ਰਾਜਾ ਵੜਿੰਗ ਤੋਂ ਇਲਾਵਾ ਸਮੁੱਚੀ ਲੀਡਰਸ਼ਿਪ ਸ਼ਿਰਕਤ ਕਰੇਗੀ।