You are here

ਲੁਧਿਆਣਾ

ਸੰਦੀਪ ਕੁਮਾਰ ਟਿੰਕਾ ਵੱਲੋਂ ਕ੍ਰਿਕਟ ਟੂਰਨਾਮੈਂਟ ਦਾ ਪੋਸਟਰ ਰਿਲੀਜ਼  

ਜਗਰਾਉ 1 ਮਈ (ਅਮਿਤਖੰਨਾ) ਬਾਬਾ ਧੰਨ ਧੰਨ ਬਾਬਾ ਨੰਦ ਸਿੰਘ ਜੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਬਾਬਾ ਖੀਵੇ ਸ਼ਾਹ ਕ੍ਰਿਕਟ ਕਲੱਬ ਵੱਲੋਂ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਪਿੰਡ ਨਾਨਕ ਨਗਰੀ ਜਗਰਾਉਂ ਵਿਖੇ  7ਮਈ ਦਿਨ ਸ਼ਨੀਵਾਰ ਨੂੰ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਇਸ ਮੌਕੇ ਕਲੱਬ ਵੱਲੋਂ ਓਬੀਸੀ ਸੈੱਲ ਦੇ ਚੇਅਰਮੈਨ ਸੰਦੀਪ ਕੁਮਾਰ ਟਿੰਕਾ ਵੱਲੋਂ ਪੋਸਟਰ ਰਿਲੀਜ਼ ਕੀਤਾ ਗਿਆ  ਉਨ੍ਹਾਂ ਨੇ ਕਿਹਾ ਕਿ ਸਾਨੂੰ ਇਹ ਟੂਰਨਾਮੈਂਟ ਸਮੇਂ ਸਮੇਂ ਸਿਰ ਤੇ ਕਰਵਾਉਣੇ ਚਾਹੀਦੇ ਹਨ ਤਾਂ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕੀਤਾ ਜਾ ਸਕਦਾ ਹੈ  ਇਸ ਮੌਕੇ ਕਲੱਬ ਦੇ ਪ੍ਰਧਾਨ ਹਰਪ੍ਰੀਤ ਸਿੰਘ ਹਨੀ, ਮਿੰਟੂ ਸਿੰਘ ,ਮਾਹੀ ਜਗਰਾਉਂ ,ਪ੍ਰੀਤ ਸੰਧੂ, ਗੁਰਵਿੰਦਰ ਸਿੰਘ,  ਗੋਲਡੀ, ਮਨੀ ,ਜਗਰੂਪ ਸਿੰਘ ਲੋਹਟ ਆਦਿ ਹਾਜ਼ਰ ਸਨ

33ਵੇਂ ਦਿਨ ਵੀ ਭੁੱਖ ਹੜਤਾਲ 'ਤੇ ਬੈਠੀ ਰਹੀ ਪੀੜ੍ਹਤ ਮਾਤਾ !!

ਧਰਨਾ 40ਵੇਂ ਦਿਨ 'ਚ !!

ਹਲਕਾ ਵਿਧਾਇਕ ਦੇ ਘਿਰਾਓ ਸਬੰਧੀ ਮੀਟਿੰਗ ਜਲ਼ਦ-ਕਿਸਾਨ ਯੂਨੀਅਨਾਂ
ਥਾਣੇ ਮੂਹਰੇ ਮਨਾਇਆ ਮਈ ਦਿਵਸ  
ਜਗਰਾਉਂ 01 ਅਪ੍ਰੈਲ (ਮਨਜਿੰਦਰ ਗਿੱਲ / ਗੁਰਕੀਰਤ ਜਗਰਾਉਂ ) ਕੁਲਵੰਤ ਕੌਰ ਰਸੂਲਪੁਰ ਕਤਲ਼ ਕੇਸ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਚੱਲ ਰਹੇ ਅਣਮਿਥੇ ਸਮੇਂ ਦੇ ਧਰਨੇ ਦਰਮਿਆਨ ਸੰਘਰਸ਼ੀਲ ਜੱਥੇਬੰਦੀਆਂ ਵਲੋਂ ਅੱਜ ਕੌਮਾਂਤਰੀ ਮਜ਼ਦੂਰ ਦਿਵਸ ਵੀ ਥਾਣੇ ਮੂਹਰੇ ਮਨਾਇਆ ਗਿਆ। ਅੱਜ ਦੇ ਧਰਨੇ ਦਰਮਿਆਨ ਮਈ ਦਿਵਸ ਮੌਕੇ ਇਕੱਤਰ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਤੇ ਜਿਲ੍ਹਾ ਸਕੱਤਰ ਸਾਧੂ ਸਿੰਘ ਅੱਚਰਵਾਲ, ਪੇਂਡੂ ਮਜ਼ਦੂਰ ਯੂਨੀਅਨ ਅਵਤਾਰ ਸਿੰਘ ਰਸੂਲਪੁਰ ਤੇ ਸੁਖਦੇਵ ਸਿੰਘ ਮਾਣੂੰਕੇ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਚਰਨ ਸਿੰਘ ਨੂਰਪੁਰਾ ਤੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਨੂਰਪੁਰਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਤੇ ਬਲਾਕ ਪ੍ਰਧਾਨ ਇੰਦਰਜੀਤ ਸਿੰਘ ਧਾਲੀਵਾਲ, ਦਰਸ਼ਨ ਸਿੰਘ ਗਾਲਿਬ, ਸਾਬਕਾ ਅਧਿਅਾਪਕ ਅਾਗੂ ਮਾਸਟਰ ਜੋਗਿੰਦਰ ਅਜ਼ਾਦ ਤੇ , ਕੁੱਲ ਹਿੰਦ ਕਿਸਾਨ ਸਭਾ ਦੇ ਆਗੁ ਨਿਰਮਲ ਸਿੰਘ ਧਾਲੀਵਾਲ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਚੌੰਕੀਮਾਨ ਟੋਲ਼ ਦੇ ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ ਤੇ ਸਰਵਿੰਦਰ ਸਿੰਘ ਸੁਧਾਰ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ, ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ) ਮਦਨ ਜਗਰਾਉਂ ਤੇ ਸੋਨੀ ਸਿੱਧਵਾਂ ਨੇ ਜਿਥੇ ਮੌਨ ਧਾਰ ਕੇ ਮਈ ਦੇ ਸ਼ਹੀਦਾਂ ਨੂੰ ਸਰਧਾਂਜਲੀ ਦਿੱਤੀ ਉਥੇ ਪੰਜਾਬ ਦੀ ਭਗਵੰਤ ਮਾਨ ਦੀ "ਆਮ ਆਦਮੀ ਪਾਰਟੀ ਦੀ" ਸਰਕਾਰ ਦੀ ਇਸ ਗੱਲੋ ਰੱਜ਼ ਕੇ ਨਿੰਦਾ ਕੀਤੀ ਕਿ ਸਵਾ ਮਹੀਨੇ ਤੋਂ ਕੜਕਦੀ ਧੁੱਪ ਵਿੱਚ ਬੈਠੇ ਇਨਸਾਫ਼ ਪਸੰਦ ਲੋਕਾਂ 'ਤੇ ਤਰਸ ਨਹੀਂ ਆ ਰਿਹਾ, ਬੁਲਾਰਿਆਂ ਨੇ ਇਕ ਰਮਜ਼ 'ਚ ਬੋਲਦਿਆਂ ਕਿਹਾ ਕਿ ਆਪ ਸਰਕਾਰ ਤੇ ਹਲਕਾ ਵਿਧਾਇਕ ਲੋਕਾਂ ਦਾ ਸਬਰ ਪਰਖ ਰਹੇ ਹਨ। ਉਨ੍ਹਾਂ ਕਿਹਾ ਕਾਨੂੰਨ ਦਾ ਰਾਜ ਪ੍ਰਬੰਧ ਦੇਣ ਦਾ ਦਾਅਵਾ ਖੋਖਲਾ ਸਿੱਧ ਹੋ ਰਿਹਾ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਾਂ ਤਾਂ ਸਰਕਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ ਨਹੀਂ ਫਿਰ ਲੋਕ ਰੋਹ ਝੱਲਣ ਲਈ ਤਿਆਰ ਰਹੇ। ਇਸ ਸਮੇਂ ਪ੍ਰਸਾਸ਼ਨ ਵਲੋਂ ਧਰਨੇ 'ਚ ਪਹੁੰਚੇ ਅੈਸ.ਪੀ. ਗੁਰਦੀਪ ਸਿੰਘ,  ਅੈਸ.ਪੀ. ਪ੍ਰਿਥੀਪਾਲ ਸਿੰਘ, ਡੀ.ਅੈਸ.ਪੀ. ਚੰਦ ਸਿੰਘ, ਡੀ.ਅੈਸ.ਪੀ. ਦਲਜੀਤ ਸਿੰਘ ਨੇ ਧਰਨਾਕਾਰੀਆਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ ਤੇ ਮਾਤਾ ਨੂੰ ਭੁੱਖ ਹੜਤਾਲ ਤਿਆਗਣ ਦੀ ਬੇਨਤੀ ਵੀ ਕੀਤੀ। ਪ੍ਰੈਸ ਨਾਲ ਗੱਲ ਕਰਦਿਆਂ ਉਗਰਾਹਾਂ ਗਰੁੱਪ ਦੇ ਚਰਨ ਸਿੰਘ ਨੂਰਪੁਰਾ, ਦਸਮੇਸ਼ ਕਿਸਾਨ ਯੂਨੀਅਨ ਦੇ ਜਸਦੇਵ ਲਲਤੋਂ ਤੇ ਕਿਰਤੀ ਕਿਸਾਨ ਯੂਨੀਅਨ ਦੇ ਤਰਲੋਚਨ ਸਿੰਘ ਨੇ ਦੱਸਿਆ ਪੁਲਿਸ ਦੇ ਇਸ ਘਿਉੰਣੇ ਅੱਤਿਆਚਾਰ ਨੇ ਹੱਸਦੇ-ਵੱਸਦੇ ਦੋਵੇਂ ਪਰਿਵਾਰਾਂ ਨੂੰ ਬੁਰੀ ਤਰਾਂ ਤਬਾਹ ਕਰਕੇ ਰੱਖ ਦਿੱਤਾ ਹੈ। ਪੀੜ੍ਹਤ ਪਰਿਵਾਰ ਦੀ ਇੱਕ ਧੀ ਪਹਿਲਾਂ ਚਲੀ ਗਈ ਦੂਜੀ ਨੂੰ ਪੁਲਿਸ ਨੇ ਕੁੱਟ-ਕੁੱਟ ਮਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪੁਲਿਸ ਰਾਹੀਂ ਭਗਵੰਤ ਮਾਨ ਨੂੰ ਅੱਜ ਭੇਜੇ ਮੰਗ ਪੱਤਰ ਰਾਹੀਂ ਜਿਥੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਮੰਗੀ ਹੈ, ਉਥੇ ਦੋਵੇਂ ਪਰਿਵਾਰਾਂ ਦੇ ਕੀਤੇ ਉਜ਼ਾੜੇ ਬਦਲੇ ਯੋਗ ਆਰਥਿਕ ਸਹਾਇਤਾ ਤੇ ਇਕ-ਇਕ ਸਰਕਾਰੀ ਨੌਕਰੀ ਮੰਗੀ ਹੈ। ਆਗੂਆਂ ਨੇ ਸਪੱਸ਼ਟ ਕਿਹਾ ਕਿ ਮੰਗਾਂ ਦੀ ਪੂਰਤੀ ਵਾਸਤੇ ਅਗਲੀ ਰਣਨੀਤੀ ਖੜਣ ਲਈ ਅਤੇ ਹਲਕਾ ਵਿਧਾਇਕ ਦੇ ਘਿਰਾਓ ਸਬੰਧੀ ਚਲਦੀ ਹੀ ਸੰਘਰਸ਼ੀਲ ਜੱਥੇਬੰਦੀਆਂ ਦੀ ਮੀਟਿੰਗ ਬੁਲਾਈ ਜਾ ਰਹੀ ਹੈ। ਵਰਣਨਯੋਗ ਹੈ ਕਿਪਿੰਡ ਰਸੂਲਪੁਰ ਦੇ ਇਕ ਪਰਿਵਾਰ ਮਾਂ-ਧੀ ਨੂੰ 16 ਸਾਲ ਪਹਿਲਾਂ ਮੌਕੇ ਥਾਣਾਮੁਖੀ ਵਲੋ ਨਜ਼ਾਇਜ ਹਿਰਾਸਤ 'ਚ ਰੱਖ ਕੇ ਕੁੱਟਮਾਰ ਕਰਨ ਤੋਂ ਬਾਦ ਝੂਠੇ ਕਤਲ਼ ਕੇਸ ਵਿਚ ਫਸਾ ਦਿੱਤਾ ਗਿਆ ਸੀ ਅਤੇ ਥਾਣਾਮੁਖੀ ਦੇ ਜੁਲ਼ਮ ਨਾਂ ਸਹਾਰਦੀ ਹੋਈ ਧੀ ਕੁਲਵੰਤ ਕੌਰ ਲੰਘੀ 10 ਦਸੰਬਰ ਨੂੰ ਮਰ ਗਈ ਸੀ। ਅੱਜ ਦੇ ਧਰਨੇ ਵਿੱਚ ਵੀ 33ਵੇਂ ਦਿਨ ਵੀ ਭੁੱਖ ਹੜਤਾਲ 'ਤੇ ਬੈਠੀ ਰਹੀ ਹੈ ਅਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੂੰ ਕੋਸਦੀ ਰਹੀ । ਇਸ ਸਮੇਂ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਵੀ ਪਰਿਵਾਰ ਤੇ ਢਾਹੇ ਜ਼ੁਲਮਾਂ ਦੀ ਦਾਸਤਾਨ ਭਰੇ ਮਨ ਨਾਲ਼ ਸੁਣਾਈ ਤੇ ਕਿਹਾ ਕਿ ਏਥੇ ਜੋ ਮਰਜ਼ੀ ਸਰਕਾਰਾਂ ਆ ਜਾਣ ਅੌਰਤਾਂ ਲਈ ਇਨਸਾਫ਼ ਉਠ ਦਾ ਬੁਲ਼ ਬਣ ਜਾਂਦਾ ਹੈ
ਇਸ ਸਮੇਂ ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਜੱਥੇਦਾਰ ਬੰਤਾ ਸਿੰਘ ਡੱਲਾ, ਹਰਜਿੰਦਰ ਕੌਰ, ਹਰਜੀਤ ਕੌਰ, ਕਮਲਜੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਹਾਜ਼ਰ ਮਜ਼ਦੂਰ ਅੌਰਤਾਂ ਨੂੰ ਪ੍ਰਦੀਪ ਕੌਰ ਨੇ ਵੀ ਸੰਬੋਧਨ ਕੀਤਾ ਤੇ ਇਨਸਾਫ਼ ਦੀ ਮੰਗ ਕੀਤੀ।

ਇੱਕ ਸਿੱਖ, ਮੁਸਲਮਾਨ ਅਤੇ ਹਿੰਦੂ ਨੇ ਜ਼ਿਲ੍ਹੇ ਵਿੱਚ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ

ਇੱਕ ਮੁਸਲਮਾਨ, ਸਿੱਖ ਵਿਧਾਇਕ ਨੂੰ ਇਫ਼ਤਾਰ ਪਾਰਟੀ ਲਈ ਸੱਦਾ ਦੇਣ ਲਈ ਹਿੰਦੂ ਮੰਦਰ ਗਿਆ
ਲੁਧਿਆਣਾ, 1 ਮਈ   (ਰਣਜੀਤ ਸਿੱਧਵਾਂ)  :  ਅੱਜ ਲੁਧਿਆਣਾ ਵਿੱਚ ਇੱਕ ਸਿੱਖ, ਇੱਕ ਮੁਸਲਮਾਨ ਅਤੇ ਇੱਕ ਹਿੰਦੂ ਨੇ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ ਹੈ। ਇੱਕ ਮੁਸਲਮਾਨ ਅੱਜ ਇੱਕ ਸਿੱਖ ਵਿਧਾਇਕ ਨੂੰ ਈਦ ਦੇ ਸਬੰਧ ਵਿੱਚ ਇਫ਼ਤਾਰ ਪਾਰਟੀ ਲਈ ਸੱਦਾ ਦੇਣ ਲਈ ਇੱਕ ਹਿੰਦੂ ਮੰਦਰ ਗਿਆ। ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਦੱਸਿਆ ਕਿ ਐਡਵੋਕੇਟ ਅਬਦੁਲ ਕਾਦਿਰ ਉਨ੍ਹਾਂ ਨੂੰ ਈਦ ਸਬੰਧੀ ਇਫ਼ਤਾਰ ਪਾਰਟੀ ਲਈ ਸੱਦਾ ਦੇਣਾ ਚਾਹੁੰਦੇ ਸਨ। ਵਿਧਾਇਕ ਨੇ ਦੱਸਿਆ, ''ਮੈਂ ਉਸ ਨੂੰ ਦੱਸਿਆ ਕਿ ਮੈਂ ਉਸ ਸਮੇਂ ਮਾਡਲ ਟਾਊਨ ਸਥਿਤ ਕ੍ਰਿਸ਼ਨਾ ਮੰਦਰ ਜਾ ਰਿਹਾ ਹਾਂ, ਜਿਸ ਤੋਂ ਬਾਅਦ ਐਡਵੋਕੇਟ ਅਬਦੁਲ ਕਾਦਿਰ ਉੱਥੇ ਪਹੁੰਚੇ।''
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੰਦਰ ਪਹੁੰਚਣ 'ਤੇ ਮੰਦਰ ਕਮੇਟੀ ਦੇ ਮੈਂਬਰਾਂ ਨੇ ਉਨ੍ਹਾਂ ਨੂੰ 'ਮਾਤਾ ਰਾਣੀ ਦੀ ਚੁੰਨੀ' ਦੇ ਕੇ ਸਨਮਾਨਿਤ ਕੀਤਾ, ਜਿਸ ਨੂੰ ਅਬਦੁਲ ਕਾਦਿਰ ਨੇ ਬੜੇ ਮਾਣ ਨਾਲ ਆਪਣੇ ਗਲੇ 'ਚ ਪਾਇਆ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇੱਕ ਪਾਸੇ ਜਿੱਥੇ ਕਈ ਸਵਾਰਥੀ ਲੋਕ ਪੰਜਾਬ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅੱਜ ਅਸੀਂ ਇੱਕ ਮਿਸਾਲ ਕਾਇਮ ਕੀਤੀ ਹੈ ਜੋ ਅਜਿਹੇ ਸਵਾਰਥੀ ਹਿੱਤਾਂ ਨੂੰ ਆਪਣੇ ਲੁਕਵੇਂ ਏਜੰਡੇ ਵਿੱਚ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਦੀਆਂ ਤੋਂ ਵੱਖ-ਵੱਖ ਧਰਮਾਂ ਦੇ ਲੋਕ ਹਮੇਸ਼ਾ ਇਕੱਠੇ ਰਹਿੰਦੇ ਹਨ। ਉਸ ਨੇ ਕਿਹਾ   ਕਿ  “ਅਸੀਂ ਸਾਰੇ ਇੱਕ-ਦੂਜੇ ਦੇ ਤਿਉਹਾਰ ਧੂਮਧਾਮ ਨਾਲ ਮਨਾਉਂਦੇ ਹਾਂ ਅਤੇ ਅਜਿਹਾ ਕਰਦੇ ਰਹਾਂਗੇ,”। ਐਡਵੋਕੇਟ ਅਬਦੁਲ ਕਾਦਿਰ ਨੇ ਕਿਹਾ ਕਿ ਉਹ ਵਡਮੁੱਲੀ “ਮਾਤਾ ਰਾਣੀ ਦੀ ਚੁੰਨੀ” ਨੂੰ ਹਮੇਸ਼ਾ ਆਪਣੇ ਦਿਲ ਦੇ ਨੇੜੇ ਰੱਖਣਗੇ ਅਤੇ ਉਨ੍ਹਾਂ ਨੂੰ ਇਹ ਸਨਮਾਨ ਦੇਣ ਲਈ ਮੰਦਰ ਕਮੇਟੀ ਦਾ ਧੰਨਵਾਦ ਕੀਤਾ।

32ਵੇਂ ਦਿਨ ਵੀ ਭੁੱਖ ਹੜਤਾਲ 'ਤੇ ਬੈਠੀ ਰਹੀ ਪੀੜ੍ਹਤ ਮਾਤਾ !!

ਧਰਨਾ 39ਵੇਂ ਦਿਨ 'ਚ !!

ਭਗਵੰਤ ਮਾਨ ਦੀ "ਆਪ" ਸਰਕਾਰ ਵੀ ਲੋਕ ਵਿਰੋਧੀ -ਕਿਸਾਨ ਯੂਨੀਅਨ
ਜੱਥੇਬੰਦੀਆਂ ਅੱਜ ਮਨਾਉਂਣਗੀਆਂ ਥਾਣੇ ਮੂਹਰੇ ਮਈ ਦਿਵਸ  
ਜਗਰਾਉਂ 30 ਅਪ੍ਰੈਲ (ਮਨਜਿੰਦਰ ਗਿੱਲ/ਗੁਰਕੀਰਤ ਜਗਰਾਉਂ) ਭਗਵੰਤ ਮਾਨ ਦੀ "ਆਪ" ਸਰਕਾਰ ਅਤੇ ਪੰਜਾਬ 'ਚ ਰਹਿ ਚੁੱਕੀਆਂ ਕਾਂਗਰਸ ਤੇ ਅਕਾਲੀ ਸਰਕਾਰਾਂ ਵਿੱਚ ਕੋਈ ਫਰਕ ਨਜ਼ਰ ਨਹੀਂ ਆ ਰਿਹਾ। ਪਹਿਲੀਆਂ ਸਰਕਾਰਾਂ ਦੇ ਰਾਜ ਵਿੱਚ ਵੀ ਲੋਕਾਂ ਨੂੰ ਇਨਸਾਫ਼ ਲੈਣ ਲੲੀ ਸੜਕਾਂ ਤੇ ਬੈਠ ਕੇ ਧਰਨੇ-ਮੁਜ਼ਾਹਰੇ ਕਰਨੇ ਪੈਂਦੇ ਸਨ ਅਤੇ ਬਦਲਾਵ ਦੇ ਨਾਮ 'ਤੇ ਹਾਲ਼ੀਆ ਸਤਾ 'ਚ ਆਈ ਆਮ ਆਦਮੀ ਪਾਰਟੀ ਦੀ "ਮਾਨ ਸਰਕਾਰ" ਦੇ ਰਾਜ ਵਿੱਚ ਵੀ ਇਨਸਾਫ਼ ਪਸੰਦ ਲੋਕਾਂ ਨੂੰ ਜਗਰਾਉਂ ਥਾਣੇ ਮੂਹਰੇ ਧਰਨੇ ਤੇ ਬੈਠਿਆਂ ਅੱਜ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਏ ਪਰ ਨਵੀਂ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ। ਜ਼ਿਕਰਯੋਗ ਹੈ ਕਿ ਇਥੋਂ ਨੇੜਲੇ ਇਕ ਪਿੰਡ ਰਸੂਲਪੁਰ ਦੇ ਇਕ ਗਰੀਬ ਪਰਿਵਾਰ ਨੂੰ 16 ਸਾਲ ਪਹਿਲਾਂ ਮੌਕੇ ਥਾਣਾਮੁਖੀ ਵਲੋ ਥਾਣੇ ਵਿੱਚ ਨਜ਼ਾਇਜ ਹਿਰਾਸਤ 'ਚ ਰੱਖ ਕੇ ਕੁੱਟਮਾਰ ਕਰਨ ਤੇ ਝੂਠੇ ਕਤਲ਼ ਕੇਸ ਵਿਚ ਫਸਾਉਣ ਦੇ ਮਾਮਲੇ ਸਬੰਧੀ ਦਰਜ ਕੀਤੇ ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਇਲਾਕੇ ਦੀਆਂ ਇਨਸਾਫ਼ਪਸੰਦ ਜੱਥੇਬੰਦੀਆਂ ਨੂੰ ਸਥਾਨਕ ਥਾਣਾ ਸਿਟੀ ਮੂਹਰੇ ਅਣਮਿਥੇ ਸਮੇਂ ਦੇ ਲਈ ਧਰਨਾ ਲਗਾਉਣਾ ਪੈ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਨੇ ਕਿਹਾ ਕਿ ਸੰਗੀਨ ਧਾਰਾਵਾਂ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਇਲਾਕੇ ਦੀਆਂ ਜਨਤਕ ਜੱਥੇਬੰਦੀਆਂ ਨੇ ਅੱਜ 39ਵੇਂ ਦਿਨ ਵੀ ਰਾਏਕੋਟ-ਜਗਰਾਉਂ ਮੇਨ ਰੋਡ 'ਤੇ ਥਾਣੇ ਮੂਹਰੇ ਧਰਨਾ ਲਗਾਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੁਲਿਸ ਦੇ ਪੱਖਪਾਤੀ ਵਤੀਰੇ ਖਿਲਾਫ਼ ਪੁਲਿਸ ਅੱਤਿਆਚਾਰ ਕਾਰਨ ਫੌਤ ਹੋਈ ਕੁਲਵੰਤ ਕੌਰ ਦੀ ਬਿਰਧ ਮਾਤਾ ਸੁਰਿੰਦਰ ਕੌਰ (75) ਅੱਜ 32ਵੇਂ ਦਿਨ ਵੀ ਭੁੱਖ ਹੜਤਾਲ 'ਤੇ ਬੈਠੀ ਰਹੀ ਹੈ। ਇਸ ਸਮੇਂ ਮਨੋਹਰ ਸਿੰਘ ਜਿਲ੍ਹਾ ਕਨਵੀਨਰ ਕੇਕੇਯੂ ਯੂਥ ਵਿੰਗ ਤੇ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਅੌਰਤਾਂ ਤੇ ਜ਼ੁਲਮਾਂ ਦੀ ਦਾਸਤਾਨ ਸਦੀਆਂ ਪੁਰਾਣੀ ਏ। ਇਨਸਾਫ਼ ਦੇ ਮੰਦਰ ਕਹੇ ਜਾਂਦੇ ਪੰਜਾਬ ਦੇ ਥਾਣਿਆਂ ਵਿੱਚ ਬਲਾਤਕਾਰ ਤੱਕ ਹੋ ਰਹੇ ਨੇ ਪਰ ਸੁਣਨ ਵਾਲਾ ਕੋਈ ਨਹੀਂ ਸਰਕਾਰ ਜਿਹੜੀਆਂ ਮਰਜ਼ੀ ਹੋਣ ਗਰੀਬ ਲੋਕਾਂ ਨੂੰ ਤਾਂ ਇਨਸਾਫ਼ ਲੈਣ ਲਈ ਤਪਦੀਆਂ ਧੁੱਪਾਂ ਵਿੱਚ ਬੈਠਣਾ ਪੈਂਦਾ ਹੈ। ਅੱਜ ਵੀ ਅੌਰਤਾਂ ਪੱਖੀ ਲੱਖ ਕਾਨੂੰਨ ਹੋਣ ਦੇ ਬਾਵਜੂਦ ਅਨੇਕਾਂ ਅੌਰਤਾਂ ਧੀਆਂ ਭੈਣਾਂ ਇਨਸਾਫ਼ ਲਈ ਦਰ-ਦਰ ਭਟਕ ਰਹੀਆਂ ਹਨ। ਇਸ ਸਮੇਂ ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ, ਜੱਥੇਦਾਰ ਬੰਤਾ ਸਿੰਘ ਡੱਲਾ, ਹਰਜਿੰਦਰ ਕੌਰ, ਹਰਜੀਤ ਕੌਰ, ਕਮਲਜੀਤ ਕੌਰ, ਸਦਾ ਕੌਰ ਲੀਲ੍ਹਾ ਆਦਿ ਵੀ ਹਾਜ਼ਰ ਸਨ।

ਸੈਮੀਨਾਰ 'ਚ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ

ਜਗਰਾਉ 30 ਅਪ੍ਰੈਲ (ਅਮਿਤਖੰਨਾ) ਸਥਾਨਕ ਆਰਕੇ ਸੀਨੀਅਰ ਸੈਕੰਡਰੀ ਸਕੂਲ 'ਚ ਲਗਾਏ ਸੈਮੀਨਾਰ 'ਚ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜਗਰਾਓਂ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏਐੱਸਆਈ ਹਰਪਾਲ ਸਿੰਘ ਤੇ ਭੁਪਿੰਦਰ ਸਿੰਘ ਨੇ 10ਵੀਂ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਸਲਾਹ ਦਿੰਦੇ ਹੋਏ ਆਪਣਾ ਵਹੀਕਲ ਸੇਫ਼ ਚਲਾਉਣ ਲਈ ਪੇ੍ਰਿਤ ਕੀਤਾ ਉਨ੍ਹਾਂ ਵਿਦਿਆਰਥੀਆਂ ਨੂੰ ਸੜਕ 'ਤੇ ਬਣੇ ਹੋਏ ਵੱਖ ਵੱਖ ਟ੍ਰੈਿਫ਼ਕ ਸਿਗਨਲ ਦੀ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਦੇ ਪਿੰ੍ਸੀਪਲ ਕੈਪਟਨ ਨਰੇਸ਼ ਵਰਮਾ ਨੇ ਕਿਹਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਹਰੇਕ ਵਿਅਕਤੀ ਦਾ ਮੁੱਢਲਾ ਫ਼ਰਜ਼ ਹੈ ਉਨ੍ਹਾਂ ਕਿਹਾ ਅਣਗਹਿਲੀ ਮੌਤ ਦਾ ਕਾਰਨ ਬਣਦੀ ਹੈ ਤੇ ਵਹੀਕਲ ਚਲਾਉਂਦੇ ਸਮੇਂ ਕਿਸੇ ਕਿਸਮ ਦੀ ਅਣਗਹਿਲੀ ਨਹੀਂ ਕਰਨੀ ਚਾਹੀਦੀ। ਇਸ ਸਮੇਂ ਅੰਜੂ ਗੋਇਲ, ਮਨੀਸ਼ਾ ਸ਼ਰਮਾ ਤੇ ਸਕੂਲ ਸਟਾਫ਼ ਹਾਜ਼ਰ ਸੀ।
 

ਆਰਟ ਆਫ ਲਿਵਿੰਗ  ਵੱਲੋਂ ਸਤਸੰਗ 6ਮਈ ਨੂੰ

ਜਗਰਾਉ 30 ਅਪ੍ਰੈਲ (ਅਮਿਤਖੰਨਾ) ਆਰਟ ਆਫ ਲਿਵਿੰਗ ਜਗਰਾਉਂ ਵੱਲੋਂ ਗੁਰੂ ਦੇਵ ਸ਼੍ਰੀ ਰਵੀ ਸ਼ੰਕਰ ਜੀ ਦੇ ਜਨਮ ਦਿਨ ਤੇ ਸਤਿਸੰਗ  ਅਯੋਜਿਤ ਕੀਤਾ ਜਾ ਰਿਹਾ ਹੈ  ਇਸ ਮੌਕੇ ਮੋਹਿਤ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਇਹ ਸਤਸੰਗ 6ਮਈ ਦਿਨ ਸ਼ੁੱਕਰਵਾਰ ਨੂੰ ਸ਼ਾਮੀਂ ਸਾਢੇ ਸੱਤ ਵਜੇ ਲੰਮਿਆਂ ਵਾਲੇ ਬਾਗ ਨੇੜੇ ਡੀ ਏ ਵੀ ਕਾਲਜ ਜਗਰਾਓਂ ਵਿਖੇ ਕਰਵਾਇਆ ਜਾ ਰਿਹਾ ਹੈ  ਇਸ ਸਤਸੰਗ ਦੇ ਵਿੱਚ ਲੁਧਿਆਣਾ ਤੋਂ ਸਵਪਨ ਪੂਰੀ  ਪਹੁੰਚ ਰਹੇ ਹਨ  ਅਤੇ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਤਸੰਗ ਦੇ ਵਿੱਚ  ਪਹੁੰਚ ਕੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ​

ਰੂਪ ਵਾਟਿਕਾ ਸਕੂਲ ਵਿੱਚ ਮਨਾਇਆ ਗਿਆ ਲੇਬਰ ਡੇ

ਜਗਰਾਉ 30 ਅਪ੍ਰੈਲ (ਅਮਿਤਖੰਨਾ) ਰੂਪ ਵਾਟਿਕਾ ਸਕੂਲ ਵਿੱਚ ਲੇਬਰ ਡੇਅ ਮਨਾਉਣ ਮੌਕੇ ਸਭ ਤੋਂ ਪਹਿਲਾਂ ਬੱਚਿਆਂ ਨੇ ਫੈਂਸੀ  ਡ੍ਰੈੱਸ ਪੇਸ਼ ਕੀਤਾ  ਇਸ ਤੋਂ ਬਾਅਦ ਸੀਨੀਅਰ ਵਿੰਗ ਦੇ ਬੱਚਿਆਂ ਨੇ ਲੇਬਰ ਡੇਅ ਤੇ ਇਸ ਪਰਤੀ ਨਾਟਕ ਪੇਸ਼ ਕੀਤਾ ਜਿਸ ਵਿੱਚ ਸੁਨੇਹਾ ਦਿੱਤਾ ਕਿ ਸਾਨੂੰ ਛੋਟੇ ਬੱਚਿਆਂ ਤੋਂ ਕੰਮ ਨਹੀਂ ਕਰਵਾਉਣਾ ਚਾਹੀਦਾ  ਉਨ੍ਹਾਂ ਨੂੰ ਸਕੂਲ ਦੇ ਵਿਚ ਪੜ੍ਹਨ ਲਈ ਭੇਜਣਾ ਚਾਹੀਦਾ ਹੈ ਇਸ ਤੋਂ ਬਾਅਦ ਵਿਦਿਆਰਥੀਆਂ ਨੇ ਇੱਕ ਨਾਟਕ ਪੇਸ਼ ਕੀਤਾ ਜਿਸ ਵਿੱਚ ਸੁਨੇਹਾ ਦਿੱਤਾ ਕਿ ਬੱਚਿਆਂ  ਤੂੰ ਕੰਮ ਨਹੀਂ ਕਰਵਾਉਣਾ ਚਾਹੀਦਾ ਜਿਹੜੇ ਸਾਡੇ ਲਈ ਕੰਮ ਕਰਦੇ ਹਨ ਸਾਨੂੰ ਉਨ੍ਹਾਂ ਦਾ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਹੈ ਸਕੂਲ ਦੇ ਪ੍ਰਿੰਸੀਪਲ ਵਿੰਮੀ ਠਾਕੁਰ ਨੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਤੇ ਕਿਹਾ ਕਿ ਸਾਨੂੰ ਉਨ੍ਹਾਂ ਲੋਕਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਜਿਹੜੇ ਸਾਡੇ ਲਈ ਕੰਮ  ਹਨ ਤੇ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਨੂੰ ਵੀ ਇਹ ਕਿਹਾ ਕਿ ਸਾਨੂੰ ਹਰ ਇਕ ਦਾ ਆਦਰ ਤੇ ਸਨਮਾਨ ਕਰਨਾ ਚਾਹੀਦਾ  ਤੇ ਛੋਟੇ ਬੱਚਿਆਂ ਦੇ ਲੇਬਰ ਕਰਵਾਉਣ ਤੇ ਵੀ ਰੋਕਣਾ ਚਾਹੀਦਾ ਹੈ

ਕਣਕ ਦੇ ਨਾੜ ਨੂੰ ਅੱਗ ਲਾਉਣ ਕਾਰਨ ਕਾਲਜ ਦੀ ਬੱਸ ਸੜ ਕੇ ਹੋਈ ਸੁਆਹ

ਹਠੂਰ,29,ਅਪ੍ਰੈਲ-(ਕੌਸ਼ਲ ਮੱਲ੍ਹਾ)-ਹਲਕੇ ਦੇ ਪਿੰਡ ਭੰਮੀਪੁਰਾ ਕਲਾਂ ਦੇ ਨਜਦੀਕ ਕਣਕ ਦੇ ਨਾੜ ਨੂੰ ਅੱਗ ਲਾਉਣ ਕਾਰਨ ਇੱਕ ਨਿਜੀ ਕਾਲਜ ਦੀ ਮਿਨੀ ਬੱਸ ਸੜ ਕੇ ਸੁਆਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਸ਼੍ਰੀ ਗੁਰੂੁ ਗੋਬਿੰਦ ਸਿੰਘ ਕਾਲਜ ਕਮਾਲਪੁਰਾ ਦੇ ਪਿੰ੍ਰਸੀਪਲ ਬਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਕਾਲਜ ਦੀ ਮਿਨੀ ਬੱਸ ਪੀ ਬੀ 10-ਬੀ ਐਕਸ-0664 ਜਿਸ ਨੂੰ ਹਰਦੀਪ ਸਿੰਘ ਵਾਸੀ ਸੱਦੋਵਾਲ ਚਲਾ ਰਿਹਾ ਸੀ ਜੋ ਰੋਜਾਨਾ ਦੀ ਤਰ੍ਹਾ ਵਿਿਦਆਰਥਣਾ ਨੂੰ ਘਰਾ ਵਿਚ ਛੱਡ ਲਈ ਜਾ ਰਿਹਾ ਸੀ।ਇਹ ਬੱਸ ਜਦੋ ਪਿੰਡ ਭੰਮੀਪੁਰਾ ਕਲਾਂ ਤੋ ਰਣਧੀਰਗੜ੍ਹ ਵਾਲੀ ਲੰਿਕ ਸੜਕ ਤੇ ਪਹੁੰਚੀ ਤਾਂ ਪਿੰਡ ਡੱਲਾ ਦੇ ਕਿਸੇ ਕਿਸਾਨ ਨੇ ਆਪਣੀ ਕਣਕ ਦੇ ਨਾੜ ਸਾੜਨ ਲਈ ਅੱਗ ਲਾਈ ਹੋਈ ਸੀ ਅਤੇ ਤੇਜ ਹਵਾਂ ਚੱਲ ਰਹੀ ਸੀ।ਉਨ੍ਹਾ ਦੱਸਿਆ ਕਿ ਹਵਾ ਤੇਜ ਹੋਣ ਕਰਕੇ ਬੱਸ ਵਿਚ ਕਣਕ ਦੇ ਨਾੜ ਦਾ ਧੂੰਆ ਆ ਗਿਆ ਬਸ ਖੇਤਾ ਵਿਚ ਜਾ ਪਲਟੀ ਪਰ ਕੋਈ ਵੀ ਜਾਨੀ ਨੁਕਸਾਨ ਨਹੀ ਹੋਇਆ ਪਰ ਕਾਲਜ ਮਿੰਨੀ ਬਸ ਸੜਕ ਕੇ ਸੁਆਹ ਹੋ ਗਈ।

ਬਜ਼ੁਰਗ ਮਾਤਾ 31ਵੇਂ ਦਿਨ ਵੀ ਬੈਠੀ ਭੁੱਖ ਹੜਤਾਲ 'ਤੇ, ਧਰਨਾ 38ਵੇਂ ਦਿਨ ਵੀ ਰਿਹਾ ਜਾਰੀ

ਮਈ ਦਿਵਸ ਵੱਡੇ ਪੱਧਰ 'ਤੇ ਮਨਾਉਂਣ ਦਾ ਸੱਦਾ 

ਜਗਰਾਉਂ 29 ਅਪ੍ਰੈਲ ( ਮਨਜਿੰਦਰ ਗਿੱਲ/ ਗੁਰਕੀਰਤ ਜਗਰਾਉਂ) ਨੇੜਲੇ ਪਿੰਡ ਰਸੂਲਪੁਰ ਦੇ ਰਹਿਣ ਵਾਲੇ ਗਰੀਬ ਪਰਿਵਾਰ ਨੂੰ ਨਜ਼ਾਇਜ ਹਿਰਾਸਤ 'ਚ ਥਾਣੇ ਰੱਖ ਕੇ ਕੁੱਟਮਾਰ ਕਰਨ ਤੇ ਝੂਠੇ ਕਤਲ਼ ਕੇਸ ਵਿਚ ਫਸਾਉਣ ਦੇ ਮਾਮਲੇ ਦੇ ਦੋਸ਼ੀਅਾਂ ਦੀ ਗ੍ਰਿਫਤਾਰੀ ਲਈ ਸਿਟੀ ਥਾਣੇ ਮੂਹਰੇ ਚੱਲ਼ ਰਿਹਾ ਅਣਮਿਥੇ ਸਮੇਂ ਦੇ ਧਰਨੇ ਦੇ 38ਵੇੰ ਦਿਨ ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਨਾਂ ਕਰਨ ਅਤੇ ਧਰਨੇ ਨੂੰ ਹਲਕੇ ਵਿੱਚ ਲੈਣ ਦੇ ਵਰਤਾਰੇ ਦੀ ਸਖਤ ਨਿਖੇਧੀ ਕੀਤੀ ਅਤੇ ਪੰਜਾਬ ਸਰਕਾਰ ਦੇ ਅਣਦੇਖੀ ਵਾਲੇ ਵਤੀਰੇ ਦੀ ਵੀ ਰੱਜ਼ ਕੇ ਨਿੰਦਾ ਕੀਤੀ। ਧਰਨਾਕਾਰੀ ਕਿਸਾਨਾਂ-ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਮਾਣੂੰਕੇ ਨੇ ਚਿਤਾਵਨੀ ਦਿੰਦਿਆਂ ਪੁਲਿਸ ਅਤੇ ਸਿਵਲ਼ ਪ੍ਰਸਾਸ਼ਨਿਕ ਅਧਿਕਾਰੀ ਨੂੰ ਕਿਹਾ ਕਿ ਅਣਦੇਖੀ ਕਰਨ ਨਾਲ਼ ਸਮੱਸਿਆ ਹੋਰ ਉਲ਼ਝੇਗੀ। ਉਨਾਂ ਕਿਹਾ ਕਿ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਸਮਝਣਾ ਚਾਹੀਦਾ ਏ ਕਿ ਪੀੜ੍ਹਤ ਪਰਿਵਾਰ 17 ਸਾਲਾਂ ਤੋਂ ਇਨਸਾਫ਼ ਦੀ ਝਾਂਕ  ਵਿੱਚ ਲੜ੍ਹ ਰਿਹਾ ਹੁਣ ਤੱਕ ਦੋ ਧੀਆਂ ਦੀਆਂ ਜਾਨਾਂ ਗੁਆ ਚੁੱਕਾ ਹੈ। ਅੱਜ ਦੇ ਧਰਨੇ ਨੂੰ ਕਾਮਰੇਡ ਗੁਰਮੀਤ ਸਿੰਘ ਵਾਂਦਰਡੋਡ ਜਿਲ੍ਹਾ ਸਕੱਤਰ ਭਾਰਤੀ ਕਮਿਉਨਿਸਟ ਪਾਰਟੀ ਬਾਘਾਪੁਰਾਣਾ, ਤਰਲੋਚਨ ਸਿੰਘ ਝੋਰੜਾਂ ਜਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਮਨੋਹਰ ਸਿੰਘ ਜਿਲ੍ਹਾ ਕਨਵੀਨਰ ਕੇਕੇਯੂ ਯੂਥ ਵਿੰਗ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਜੱਥੇਦਾਰ ਚੜਤ ਸਿੰਘ ਗਗੜਾ ਨਿਹੰਗ ਸਿੰਘ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ ਕੇਜ਼ਰੀਵਾਲ ਤੇ ਭਗਵੰਤ ਮਾਨ ਦੇ ਦਾਅਵਿਆਂ ਦੀ ਬੁਰੀ ਤਰ੍ਹਾਂ ਫੂਕ ਨਿਕਲ਼ ਰਹੀ ਏ। ਉਨ੍ਹਾਂ ਕਿਹਾ ਕਿ ਕਾਨੂੰਨ ਅਤੇ ਵਿਵਸਥਾ ਦੇ ਪੱਖੋ ਪੰਜਾਬ ਦੀ ਹਾਲ਼ਤ ਪੂਰੀ ਤਰਾਂ ਖਰਾਬ ਹੋ ਰਹੀ ਏ ਹਰ ਪਾਸੇ ਲੋਕਾਂ ਵਿੱਚ ਹਾਹਾਕਾਰ ਮੱਚੀ ਪਈ ਏ। ਇਸ ਸਮੇਂ ਤਰਲੋਚਨ ਸਿੰਘ ਝੋਰੜਾਂ ਨੇ ਕਿਹਾ ਕਿ ਪੁਲਿਸ ਅਤੇ ਪੰਜਾਬ ਸਰਕਾਰ ਦੇ ਵਤੀਰੇ ਖਿਲਾਫ਼ ਜਲ਼ਦੀ ਹੀ ਇੱਕ ਵੱਡਾ ਜਨ ਅੰਦੋਲਨ ਸ਼ੁਰੂ ਕਰਨ ਲਈ ਪਹਿਲੀ ਮਈ ਨੂੰ ਰੈਲ਼ੀ ਕਰਨ ਤੋ ਤੋਂ ਬਾਦ ਮੀਟਿੰਗ ਕੀਤੀ ਜਾਵੇਗੀ ਅਤੇ ਅਗਲੀ ਰਣਨੀਤੀ

ਘੜੀ ਜਾਵੇਗੀ। ਇਸ ਸਮੇਂ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਵੀ ਸੰਬੋਧਨ ਕੀਤਾ ਅਤੇ ਲੋਕ ਗਾਇਕ ਸੁਰੈਣ ਸਿੰਘ ਧੂਰਕੋਟ ਨੇ ਧਾਰਮਿਕ ਕਵਿਤਾ ਬੋਲ ਕੇ ਹ‍ਾਜ਼ਰੀ ਲਗਵਾਈ ਅਤੇ ਬਾਬਾ ਗੁਰਚਰਨ ਸਿੰਘ ਬਾਬੇ ਕੇ, ਜੱਥੇਦਾਰ ਬੰਤਾ ਸਿੰਘ ਡੱਲਾ, ਜਗਸੀਰ ਸਿੰਘ ਢਿੱਲੋਂ, ਦਲਜੀਤ ਸਿੰਘ ਕਲਸੀ, ਬਾਬਾ ਹਰੀ ਸਿੰਘ ਚਚਰਾੜੀ, ਮਨਜੀਤ ਕੌਰ ਕਮਲਜੀਤ ਕੌਰ ਆਦਿ ਵੀ ਹਾਜ਼ਰ ਸਨ।

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀਹ ਫਾਇਰ ਬ੍ਰਿਗੇਡ ਸਟੇਸ਼ਨਾਂ ਨੂੰ ਅੱਗ ਬੁਝਾਉਣ ਵਾਲੇ ਨਵੇਂ ਮਲਟੀਪਰਪਜ਼ ਮਿੰਨੀ ਫਾਇਰ ਟੈਂਡਰ ਸਮਰਪਿਤ  

ਚੰਡੀਗਡ਼੍ਹ , 29 ਅਪ੍ਰੈਲ (ਜਨ ਸ਼ਕਤੀ ਨਿਊਜ਼ ਬਿਊਰੋ)  

ਸੂਬੇ ਵਿਚ ਅੱਗ ਲੱਗਣ ਦੀ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਅੱਗ ਸੁਰੱਖਿਆ ਦੇ ਬੁਨਿਆਦੀ ਢਾਂਚੇ ਨੂੰ ਹੋਰ ਵਧੇਰੇ ਮਜ਼ਬੂਤ ਬਣਾਉਣ ਲਈ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਨਵੇਂ ਸਥਾਪਿਤ ਕੀਤੇ 20 ਫਾਇਰ ਸਟੇਸ਼ਨਾਂ ਨੂੰ ਅੱਗ ਬੁਝਾਉਣ ਵਾਲੇ ਨਵੇਂ ਮਲਟੀਪਰਪਜ਼ ਫਾਇਰ ਅਤੇ ਮਿੰਨੀ ਫਾਇਰ ਟੈਂਡਰ ਸਮਰਪਿਤ ਕੀਤੇ।