You are here

ਲੁਧਿਆਣਾ

ਆਰਕੇ ਸੀਨੀਅਰ ਸੈਕੰਡਰੀ ਸਕੂਲ 'ਚ  ਕਰੀਅਰ ਕੌਂਸਿਲੰਗ ਸੈਮੀਨਾਰ ਲਗਾਇਆ

ਜਗਰਾਉਂ (ਅਮਿਤ ਖੰਨਾ)  ਆਰਕੇ ਸੀਨੀਅਰ ਸੈਕੰਡਰੀ ਸਕੂਲ 'ਚ ਵਿਦਿਆਰਥੀਆਂ ਨੂੰ ਬਾਰ੍ਹਵੀਂ ਜਮਾਤ ਤੋਂ ਬਾਅਦ ਆਪਣਾ ਕਰੀਅਰ ਚੁਣਨ ਲਈ ਕਰੀਅਰ ਕੌਂਸਿਲੰਗ ਸੈਮੀਨਾਰ ਲਗਾਇਆ ਗਿਆ। ਸੈਮੀਨਾਰ ਦੇ ਮੁੱਖ ਬੁਲਾਰੇ ਕੋਰਡੀਆ ਗਰੁੱਪ ਆਫ਼ ਐਜੂਕੇਸ਼ਨ ਇੰਸਟੀਚਿਊਸ਼ਨ ਦੇ ਵਾਈਸ ਚੇਅਰਮੈਨ ਡਾ. ਸਤੀਸ਼ ਸ਼ਰਮਾ ਨੇ ਵਿਦਿਆਰਥੀਆਂ ਨੂੰ ਬਾਰ੍ਹਵੀਂ ਜਮਾਤ ਦੀ ਪ੍ਰਰੀਖਿਆ ਪਾਸ ਕਰਨ ਤੋਂ ਬਾਅਦ ਉਨ੍ਹਾਂ ਦੀ ਰੁਚੀ ਮੁਤਾਬਕ ਕੋਰਸਾਂ ਸਬੰਧੀ ਵਿਸਥਾਰ ਵਿਚ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਜਿਸ ਸਕੂਲ 'ਚ ਤੁਸੀਂ ਪੜ੍ਹਦੇ ਹੋ ਉਹ ਇਸ ਸਕੂਲ ਦੀ ਸਹਾਇਤਾ ਲਈ ਹਮੇਸ਼ਾ ਤਿਆਰ ਹਨ। ਉਨ੍ਹਾਂ ਸਕੂਲ ਵਿਦਿਆਰਥੀਆਂ ਦੇ ਅਨੁਸ਼ਾਸਨ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਦੇ ਪ੍ਰਧਾਨ ਐਡਵੋਕੇਟ ਨਵੀਨ ਗੁਪਤਾ, ਪਿੰ੍ਸੀਪਲ ਕੈਪਟਨ ਨਰੇਸ਼ ਵਰਮਾ, ਰਾਕੇਸ਼ ਗੋਇਲ, ਅੰਜੂ ਗੋਇਲ, ਸੀਮਾ ਸ਼ਰਮਾ ਤੇ ਸਟਾਫ਼ ਵੱਲੋਂ ਡਾ ਸਤੀਸ਼ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਿੰਦਰ ਸਿੰਘ ਸਿੱਧੂ ਤੇ ਰਾਜ ਕੁਮਾਰ ਭੱਲਾ ਵੀ ਹਾਜ਼ਰ ਸਨ।

 

ਨਗਰ ਕੌਂਸਲ ਪ੍ਰਧਾਨ ਦੇ ਦਫ਼ਤਰ ਵਿੱਚ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੀ ਤਸਵੀਰ ਲਗਾਈ 

ਜਗਰਾਉਂ (ਅਮਿਤ ਖੰਨਾ )ਅਗਰਵਾਲ ਸਮਾਜ ਜਗਰਾਉਂ ਦੀ ਮੁੱਖ ਜਥੇਬੰਦੀ ਸ਼੍ਰੀ ਅਗਰਸੈਨ ਸੰਮਤੀ (ਰਜਿ:) ਜਗਰਾਉਂ ਵੱਲੋਂ ਸੋਸ਼ਲ ਮੀਡੀਆ 'ਤੇ ਮੰਗ ਕੀਤੀ ਜਾ ਰਹੀ ਹੈ ਕਿ ਜਗਰਾਉਂ ਦੇ ਸਮੂਹ ਦਫ਼ਤਰਾਂ ਵਿੱਚ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੀ ਫੋਟੋ ਲਗਾਈ ਜਾਵੇ। ਅੱਜ ਜਦੋਂ ਕਮੇਟੀ ਦੇ ਕੁਝ ਮੈਂਬਰ ਆਪਣਾ ਕੰਮ ਕਰਵਾਉਣ ਲਈ ਨਗਰ ਕੌਂਸਲ ਜਗਰਾਉਂ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਨਗਰ ਕੌਂਸਲ ਪ੍ਰਧਾਨ ਦੇ ਦਫ਼ਤਰ ਵਿੱਚ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੀ ਤਸਵੀਰ ਲਗਾਈ ਹੋਈ ਸੀ। ਇਹ ਦੇਖ ਕੇ ਕਮੇਟੀ ਮੈਂਬਰਾਂ ਨੇ ਬਹੁਤ ਖੁਸ਼ੀ ਮਹਿਸੂਸ ਕੀਤੀ। ਪ੍ਰਧਾਨ ਦਫ਼ਤਰ ਵਿੱਚ ਹਾਜ਼ਰ ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਅਤੇ ਕੌਂਸਲਰ ਕਾਮਰੇਡ ਰਾਜੂ ਨੇ ਕਿਹਾ ਕਿ ਸਾਰੇ ਸ਼ਹੀਦ ਉਨ੍ਹਾਂ ਲਈ ਸਤਿਕਾਰਯੋਗ ਹਨ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਪ੍ਰਧਾਨ ਰਾਣਾ ਕਾਮਰੇਡ ਨੇ ਆਪਣੇ ਦਫ਼ਤਰ ਵਿੱਚ ਬਾਬਾ ਅੰਬੇਡਕਰ ਜੀ ਅਤੇ ਸ਼ਹੀਦ ਭਗਤ ਸਿੰਘ ਜੀ ਦੇ ਨਾਲ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੀ ਤਸਵੀਰ ਵੀ ਲਗਾਈ ਹੈ ਅਤੇ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਸਾਰੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦਾ ਜੱਦੀ ਸ਼ਹਿਰ। ਇਸ ਮੌਕੇ ਸ੍ਰੀ ਅਗਰਸੈਨ ਸੰਮਤੀ (ਰਜਿ.) ਜਗਰਾਉਂ ਦੇ ਕਾਰਜਕਾਰਨੀ ਮੈਂਬਰ ਕਮਲਦੀਪ ਬਾਂਸਲ ਨੇ ਅਗਰਵਾਲ ਸਮਾਜ ਦੀ ਅਹਿਮ ਮੰਗ ਨੂੰ ਪੂਰਾ ਕਰਨ ਲਈ ਨਗਰ ਕੌਾਸਲ ਪ੍ਰਧਾਨ ਰਾਣਾ ਕਾਮਰੇਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਸਾਰੇ ਸਰਕਾਰੀ ਦਫ਼ਤਰਾਂ ਵਿਚ ਹਾਜ਼ਰੀ ਲਗਦੀ ਹੈ ਤਸਵੀਰ ਜ਼ਰੂਰ ਲੈਣੀ ਚਾਹੀਦੀ ਹੈ। ਇਸ ਮੌਕੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਰੋਹਿਤ ਗੋਇਲ ਰੋਕੀ, ਕੌਂਸਲਰ ਅਮਨ ਕਪੂਰ ਬੌਬੀ, ਸਤਿੰਦਰਜੀਤ ਤਤਲਾ, ਸੰਜੇ ਕੱਕੜ, ਡਾ.ਇਕਬਾਲ ਸਿੰਘ, ਕੌਂਸਲਰ ਹਿਮਾਂਸ਼ੂ ਮਲਿਕ, ਪੱਤਰਕਾਰ ਕਪਿਲ ਬਾਂਸਲ ਅਤੇ ਸਰਪੰਚ ਨਵਦੀਪ ਗਰੇਵਾਲ ਵੀ ਹਾਜ਼ਰ ਸਨ।

ਲੋਕ ਸੇਵਾ ਸੁਸਾਇਟੀ ਵੱਲੋਂ ਪੰਛੀਆਂ ਨੰੂ ਪੀਣ ਲਈ ਪਾਣੀ ਮਿੱਟੀ ਦੇ ਬਰਤਨ ਤੇ ਦਾਣੇ ਦੇ ਪੈਕਟ ਵੰਡੇ

ਜਗਰਾਉਂ (ਅਮਿਤ ਖੰਨਾ )ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਅੱਜ ਇਸ ਭੀਸ਼ਮ ਗਰਮੀ ਵਿਚ ਪੰਛੀਆਂ ਨੰੂ ਪੀਣ ਲਈ ਪਾਣੀ ਮਿੱਟੀ ਦੇ ਬਰਤਨ ਤੇ ਦਾਣੇ ਦੇ ਪੈਕਟ ਵੰਡੇ। ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ ਤੇ ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ ਦੀ ਅਗਵਾਈ ਹੇਠ ਲਗਾਏ ਸਥਾਨਕ ਝਾਂਸੀ ਚੌਂਕ ਵਿਖੇ ਇਸ ਸਮਾਜ ਸੇਵੀ ਪੋ੍ਰਜੈਕਟ ਮੌਕੇ ਸਰਪ੍ਰਸਤ ਰਾਜਿੰਦਰ ਜੈਨ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਨੇ ਕਿਹਾ ਕਿ ਤਪਦੀ ਧੱੁਪ ਵਿਚ ਪੰਛੀ ਪੀਣ ਵਾਲੇ ਪਾਣੀ ਅਤੇ ਦਾਣਾ ਲਈ ਥਾਂ ਥਾਂ ਭਟਕਦੇ ਹਨ। ਉਨ੍ਹਾਂ ਦੱਸਿਆ ਕਿ ਉੱਥੇ ਪੰਛੀਆਂ ਨੰੂ ਪਾਣੀ ਵੀ ਬਹੁਤ ਲੋੜ ਹੁੰਦੀ ਹੈ। ਉਨ੍ਹਾਂ ਸੁਸਾਇਟੀ ਵੱਲੋਂ ਪੰਛੀਆਂ ਵਾਸਤੇ ਮਿੱਟੀ ਦੇ 250 ਬਰਤਨ ਤੇ ਦਾਣੇ ਦੇ 250 ਪੈਕਟ ਲੋਕਾਂ ਵੰਡਦਿਆਂ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੀਆਂ ਛੱਤਾਂ ’ਤੇ ਇਨ੍ਹਾਂ ਨੰੂ ਰੱਖਣ ਤਾਂ ਕਿ ਪੰਛੀਆਂ ਨੰੂ ਪੀਣ ਲਈ ਪਾਣੀ ਤੇ ਖਾਣ ਲਈ ਦਾਣਾ ਮਿਲ ਸਕੇ। ਇਸ ਮੌਕੇ ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪੀ ਆਰ ਓ ਸੁਖਦੇਵ ਗਰਗ, ਰਾਜਿੰਦਰ ਜੈਨ ਕਾਕਾ, ਕੰਵਲ ਕੱਕੜ, ਜਸਵੰਤ ਸਿੰਘ, ਆਰ ਕੇ ਗੋਇਲ, ਡਾ: ਭਾਰਤ ਭੂਸ਼ਨ ਬਾਂਸਲ, ਲਾਕੇਸ਼ ਟੰਡਨ, ਵਿਨੋਦ ਬਾਂਸਲ, ਮੁਕੇਸ਼ ਗੁਪਤਾ, ਸੁਨੀਲ ਅਰੋੜਾ, ਪ੍ਰਵੀਨ ਮਿੱਤਲ, ਅਨਿਲ ਮਲਹੋਤਰਾ, ਜਗਦੀਪ ਸਿੰਘ, ਸੁਖਜਿੰਦਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ।

ੋਕ ਗਾਇਕ ਸਵ:ਨਛੱਤਰ ਛੱਤਾ ਦੀ ਧਰਮ ਪਤਨੀ ਰਾਣੀ ਕੌਰ ਨਹੀ ਰਹੇ

ਹਠੂਰ,27,ਅਪ੍ਰੈਲ-(ਕੌਸ਼ਲ ਮੱਲ੍ਹਾ)-ਲੋਕ ਗਾਇਕ ਸਵ:ਨਛੱਤਰ ਛੱਤਾ ਦੀ ਧਰਮ ਪਤਨੀ ਬੀਬੀ ਰਾਣੀ ਕੌਰ (62)ਅਚਾਨਿਕ ਦਿਲ ਦਾ ਦੌਰਾ ਪੈਣ ਕਾਰਨ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ।ਇਸ ਦੁੱਖ ਦੀ ਘੜੀ ਵਿਚ ਲੋਕ ਗਾਇਕ ਸਵ:ਨਛੱਤਰ ਛੱਤਾ ਦੇ ਛੋਟੇ ਭਰਾ ਲੋਕ ਗਾਇਕ ਹਰਬੰਸ ਛੱਤਾ ਨਾਲ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ,ਵਿਧਾਇਕ ਬਲਕਾਰ ਸਿੰਘ ਸਿੱਧੂ,ਗੀਤਕਾਰ ਗੀਤਾ ਦਿਆਲਪੁਰੇ ਵਾਲਾ,ਗੀਤਕਾਰ ਭਿੰਦਰ ਸਿੱਖਾ ਵਾਲਾ,ਲੋਕ ਗਾਇਕ ਲਾਭ ਹੀਰਾ,ਲੋਕ ਗਾਇਕ ਸੁਖਵਿੰਦਰ ਸੁੱਖੀ,ਗਾਇਕ ਇਕਬਾਲ ਵਾਰਿਸ,ਉੱਘੇ ਸਮਾਜ ਸੇਵਕ ਇਕਬਾਲ ਮਹੁੰਮਦ ਮੀਨੀਆ,ਗੀਤਕਾਰ ਪ੍ਰਮਜੀਤ ਸਿੰਘ ਹਿੰਮਤਪੁਰਾ,ਹਰਦੀਪ ਕੌਸ਼ਲ ਮੱਲ੍ਹਾ,ਬਾਬਾ ਪ੍ਰੀਤਮ ਸਿੰਘ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਉਨ੍ਹਾ ਨਾਲ ਪ੍ਰਸਿੱਧ ਢਾਡੀ ਸਾਬਕਾ ਸਰਪੰਚ ਜਸਵੰਤ ਸਿੰਘ ਦੀਵਾਨਾ,ਬਿੱਟੂ ਅਲਬੇਲਾ,ਲੋਕ ਗਾਇਕ ਰਾਜਾ ਮਰਖਾਈ,ਹਰਬੰਸ ਸਿੰਘ ਭਦੌੜ,ਹਰਜਿੰਦਰ ਸਿੰਘ ਹਮੀਰਗੜ੍ਹ,ਪ੍ਰੋਡਿਊਸਰ ਏ ਵੀ ਅਟਵਾਲ,ਜਗਤਾਰ ਸਿੰਘ,ਬਿੰਦਰ ਸਿੰਘ,ਮਨਪ੍ਰੀਤ ਸਿੰਘ ਮਨੀ,ਬੱਬੂ ਰਾਉਕੇ,ਬਿੱਲੂ ਮੀਨੀਆ,ਸੋਨੀ ਆਦਮਪੁਰਾ,ਸੱਜਣ ਸੰਦੀਲਾ,ਬੇਅੰਤ ਸ਼ਰਮਾਂ,ਹਰਮਨ ਛੱਤਾ,ਵੀਨਾ ਕੌਰ,ਸਿੰਦਰ ਕੌਰ,ਜੱਸੀ ਅਟਵਾਲ,ਵੈਦ ਪ੍ਰੀਤਮ ਸਿੰਘ,ਲੱਕੀ ਛੱਤਾ ਆਦਿ ਹਾਜ਼ਰ ਸਨ।ਇਸ ਮੌਕੇ ਲੋਕ ਗਾਇਕ ਹਰਬੰਸ ਛੱਤਾ ਨੇ ਦੱਸਿਆ ਕਿ ਰਾਣੀ ਕੌਰ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠਾ ਦੇ ਭੋਗ ਪੰਜ ਮਈ ਦਿਨ ਵੀਰਵਾਰ ਨੂੰ ਦੁਪਹਿਰ ਬਾਰਾ ਵਜੇ ਡੇਰਾ ਬਾਬਾ ਝੰਡਾ ਸਿੰਘ ਪਿੰਡ ਆਦਮਪੁਰਾ (ਨੇੜੇ ਸਲਾਬਤਪੁਰਾ)ਵਿਖੇ ਪਾਏ ਜਾਣਗੇ।ਇਸ ਸਰਧਾਜਲੀ ਸਮਾਗਮ ਵਿਚ ਵੱਖ-ਵੱਖ ਪਾਰਟੀਆ ਦੇ ਆਗੂ ਰਾਣੀ ਕੌਰ ਨੂੰ ਸਰਧਾ ਦੇ ਫੁੱਲ ਭੇਂਟ ਕਰਨਗੇ।

ਬੀ.ਬੀ ਐੱਸ.ਬੀ.ਕੌਨਵੈਂਟ ਸਕੂਲ ਚਕਰ ਵਿੱਚ ਨਰਸਰੀ ਕਲਾਸ ਦੇ ਬੱਚਿਆਂ ਦਾ ਸ਼ਾਨਦਾਰ ਸਵਾਗਤ

ਹਠੂਰ,27,ਅਪ੍ਰੈਲ-(ਕੌਸ਼ਲ ਮੱਲ੍ਹਾ)-ਬੀ.ਬੀ ਐੱਸ.ਬੀ.ਕੌਨਵੈਂਟ ਸਕੂਲ ਚਕਰ ਵਿੱਚ ਨਵੇਂ ਸੈਸ਼ਨ ਦੌਰਾਨ ਨਰਸਰੀ ਕਲਾਸ ਦੇ ਬੱਚਿਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।ਸਾਰੇ ਬੱਚੇ ਲਾਲ ਰੰਗ ਦੀਆਂ ਪੁਸ਼ਾਕਾਂ ਪਹਿਨ ਕੇ ਸਕੂਲ ਵਿੱਚ ਹਾਜ਼ਰ ਹੋਏ। ਇਸ ਪਾਰਟੀ ਦੀ ਸ਼ੁਰੂਆਤ ਕੇਕ ਕੱਟਣ ਦੀ ਰਸਮ ਨਾਲ ਕੀਤੀ ਗਈ।ਇਸ ਮੌਕੇ ਬੱਚਿਆ ਦੇ ਚਿਹਰਿਆਂ ਤੇ ਅਲੱਗ ਹੀ ਕਿਸਮ ਦੀ ਰੌਣਕ ਸੀ।ਬੱਚਿਆਂ ਨੇ ਨੱਚ-ਟੱਪ ਕੇ ਇਸ ਦਿਨ ਦਾ ਪੂਰੀ ਤਰ੍ਹਾਂ ਆਨੰਦ ਮਾਣਿਆ।ਇਸ ਮੌਕੇ ਸਕੂਲ ਦੇ ਚੇਅਰਮੈਨ ਸਤੀਸ਼ ਕਾਲੜਾ ਅਤੇ ਡਾਇਰੈਕਟਰ ਅਨੀਤਾ ਕੁਮਾਰੀ ਨੇ ਬੱਚਿਆਂ ਦੇ ਸਕੂਲ ਆਉਣ ਤੇ ਨਿੱਘਾ ਸਵਾਗਤ ਕੀਤਾ ਅਤੇ ਭਵਿੱਖ ਵਿੱਚ ਅੱਗੇ ਵਧਣ ਤੇ ਤਰੱਕੀ ਕਰਨ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।ਇਸ ਮੌਕੇ ਉਨ੍ਹਾ ਨਾਲ ਚੇਅਰਮੈਨ ਸ਼ਤੀਸ਼ ਕਾਲੜਾ,ਉੱਪ-ਚੇਅਰਮੈਨ ਹਰਕ੍ਰਿਸ਼ਨ ਭਗਵਾਨ ਦਾਸ ,ਪ੍ਰਧਾਨ ਰਜਿੰਦਰ ਬਾਵਾ ,ਉੱਪ ਪ੍ਰਧਾਨ ਸਨੀ ਅਰੋੜਾ ,ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ,ਮੈਨੇਜਿੰਗ ਡਾਇਰੈਕਟਰ ਰਾਜੀਵ ਸੱਗੜ,ਡਾਇਰੈਕਟਰ ਅਨੀਤਾ ਕੁਮਾਰੀ,ਪ੍ਰਿੰਸੀਪਲ ਵਿਮਲ ਚੰਡੋਕ ਹਾਜ਼ਰ ਸਨ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਵਲੋਂ ਪਾਵਰਕੌਮ ਦੇ ਕਾਰਜਕਾਰੀ ਇੰਜੀਨੀਅਰ ਦੇ ਦਫ਼ਤਰ ਦਾ ਘਿਰਾਓ

ਜਗਰਾਉਂ , 27 ਅਪ੍ਰੈਲ ( ਮਨਜਿੰਦਰ ਗਿੱਲ ,ਗੁਰਕੀਰਤ ਜਗਰਾਉਂ ) ਸੂਬੇ ਭਰ ਚ ਬਿਜਲੀ ਸਪਲਾਈ ਦੀ‌ ਅਤਿਅੰਤ ਮਾੜੀ ਹਾਲਤ ਖਿਲਾਫ ਅਜ ਦੂਜੀ ਵਾਰ ਫਿਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਵਲੋਂ ਸਥਾਨਕ ਪਾਵਰਕੌਮ ਦੇ ਕਾਰਜਕਾਰੀ ਇੰਜੀਨੀਅਰ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਘਿਰਾਓ ਸਮੇਂ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ,ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਤੋਂ ਹਫਤਾ ਪਹਿਲਾਂ ਵੀ ਪਾਵਰਕੌਮ ਅਧਿਕਾਰੀਆਂ ਨੂੰ ਕਿਸਾਨ ਵਫ਼ਦ ਮਿਲਿਆ ਸੀ, ਉਸ ਸਮੇਂ ਵੀ ਬਿਜਲੀ ਸਪਲਾਈ ਦਾ ਭਰੋਸਾ ਦਿੱਤਾ ਗਿਆ ਸੀ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਸਗੋਂ ਬਿਜਲੀ ਸਪਲਾਈ ਅਗੇ ਨਾਲੋਂ ਵੀ ਬਦਤਰ ਹੋਈ। ਅੱਤ ਦੀ ਗਰਮੀ ਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ ਤੇ ਦੂਜੇ ਬੰਨੇ ਖੇਤੀ ਮੋਟਰਾਂ ਲਈ ਬਿਜਲੀ ਸਪਲਾਈ ਨਾ ਮਾਤਰ ਹੋਣ‌ ਕਾਰਨ ਝੋਨੇ ਦੀ ਬਿਜਾਈ ਪਛੜੀ ਰਹੀ  ਹੈ।ਮੋਸਮ ਦੀ ਖਰਾਬੀ ਕਾਰਨ ਕਣਕ ਦਾ ਝਾੜ ਘਟਣ ਕਾਰਨ ਪਹਿਲਾਂ ਹੀ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕਾਰਜਕਾਰੀ ਇੰਜੀਨੀਅਰ ਗੁਰਪ੍ਰੀਤ ਸਿੰਘ ਨੇ ਭਰੋਸਾ ਦਿੱਤਾ ਕਿ ਦੋ ਦਿਨ ਦੇ ਅੰਦਰ ਅੰਦਰ ਬਿਜਲੀ ਸਪਲਾਈ ਚ ਸੁਧਾਰ ਕਰ ਦਿਤਾ ਜਾਵੇਗਾ। ਇਸ ਉਪਰੰਤ ਕਿਸਾਨਾਂ ਦਾ ਵਫ਼ਦ ਵਧੀਕ ਡਿਪਟੀ ਕਮਿਸ਼ਨਰ ਨਯਨ ਜੱਸਲ ਅਤੇ ਐਸ ਡੀ ਐਮ ਵਿਕਾਸ ਹੀਰਾ ਨੂੰ ਮਿਲਿਆ ਤੇ ਸਬੰਧਤ ਮਸਲੇ ਚ ਬਿਜਲੀ ਮੰਤਰੀ ਰਾਹੀਂ ਬਿਜਲੀ ਸਪਲਾਈ ਚ ਪੂਰੇ ਸੁਧਾਰ ਦੀ ਮੰਗ ਕੀਤੀ। ਇਨਾਂ ਦੋਹਾਂ ਅਧਿਕਾਰੀਆਂ ਤੋਂ‌  ਸ਼ਹੀਦ ਕਿਸਾਨ ਪਰਿਵਾਰਾਂ ਦੇ ਆਸ਼ਰਿਤਾਂ ਲਈ ਲਟਕ ਰਹੇ ਨੋਕਰੀ ਤੇ ਮੁਆਵਜ਼ੇ ਦੀ ਮੰਗ ਨੂੰ ਜਲਦ ਅਮਲ ਚ ਲਿਆਊਣ‌ ਅਤੇ ਫਸਲਾਂ‌ਦੇ ਖ਼ਰਾਬੇ ਦਾ ਮੁਆਵਜ਼ਾ ਜਲਦ ਜਾਰੀ ਕਰਨ ਦੀ ਮੰਗ ਕਰਦਿਆਂ ਸੰਘਰਸ਼ ਤਿੱਖਾ ਕਰਨ  ਦੀ ਚਿਤਾਵਨੀ ਦਿੱਤੀ।ਇਸ ਸਮੇਂ  ਕਿਸਾਨ ਆਗੂ ਧਰਮ ਸਿੰਘ ਸੂਜਾਪੁਰ,ਹਰਚੰਦ ਸਿੰਘ ਢੋਲਣ, ਗੁਰਚਰਨ ਸਿੰਘ ਗੁਰੂਸਰ, ਅਰਜਨ ਸਿੰਘ ਖੇਲਾ, ਬਚਿੱਤਰ ਸਿੰਘ ਜਨੇਤਪੁਰਾ, ਹਰਪ੍ਰੀਤ ਸਿੰਘ ਹੈਪੀ ਅਖਾੜਾ, ਜਸਵਿੰਦਰ ਸਿੰਘ ਕਾਕਾ,ਹਰਬੰਸ ਸਿੰਘ ਬਾਰਦੇਕੇ, ਕੁੰਡਾ ਸਿੰਘ ਕਾਉਂਕੇ ਆਦਿ ਆਗੂ ਹਾਜਰ ਸਨ।

ਆਬਕਾਰੀ ਅਤੇ ਕਰ ਮੰਤਰੀ ਨੇ ਅਗਾਮੀ ਆਬਕਾਰੀ ਨੀਤੀ, 2022-23 ਦੇ ਸਬੰਧ ਵਿੱਚ ਲਾਇਸੰਸਧਾਰਕਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ

 ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਕੈਬਨਿਟ ਮੰਤਰੀ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ

 

 ਲੁਧਿਆਣਾ, 27 ਅਪ੍ਰੈਲ    (ਰਣਜੀਤ ਸਿੱਧਵਾਂ)  :  ਆਬਕਾਰੀ ਅਤੇ ਕਰ ਮੰਤਰੀ, ਹਰਪਾਲ ਸਿੰਘ ਚੀਮਾ ਨੇ ਆਬਕਾਰੀ ਨੀਤੀ, 2022-23 ਦੇ ਸਬੰਧ ਵਿੱਚ ਲਾਇਸੰਸਧਾਰਕਾਂ ਨਾਲ ਪ੍ਰੀ-ਆਬਕਾਰੀ ਨੀਤੀ ਸਬੰਧਤ ਮੀਟਿੰਗ ਦੀ ਪ੍ਰਧਾਨਗੀ ਕੀਤੀ।  ਮੀਟਿੰਗ ਦੀ ਸਹਿ-ਪ੍ਰਧਾਨਗੀ ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ (ਕਰ) ਕੇ.ਏ.ਪੀ. ਸਿਨਹਾ, ਆਈ.ਏ.ਐਸ. ਅਤੇ ਆਬਕਾਰੀ ਕਮਿਸ਼ਨਰ, ਪੰਜਾਬ, ਵਰੁਣ ਰੂਜ਼ਮ, ਆਈ.ਏ.ਐਸ. ਆਬਕਾਰੀ ਕਮਿਸ਼ਨਰੇਟ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੀਟਿੰਗ ਵਿੱਚ ਹਾਜ਼ਰ ਹੋਏ।

ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਲਈ ਨਿਰਪੱਖ ਅਤੇ ਪਾਰਦਰਸ਼ੀ ਆਬਕਾਰੀ ਨੀਤੀ ਬਣਾਉਣ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਸਰਕਾਰ ਦਾ ਮੁੱਖ ਫੋਕਸ ਸਿਰਫ਼ ਮਾਲੀਆ ਵਧਾਉਣ 'ਤੇ ਹੀ ਨਹੀਂ ਹੋਵੇਗਾ, ਸਗੋਂ ਸ਼ਰਾਬ ਦੇ ਕਾਰੋਬਾਰ 'ਚ ਉਛਾਲ ਰੱਖਣ 'ਤੇ ਵੀ ਧਿਆਨ ਦਿੱਤਾ ਜਾਵੇਗਾ।  ਮੰਤਰੀ ਨੇ ਕਿਹਾ ਕਿ ਸੂਬੇ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਰੇ ਭਾਗੀਦਾਰਾਂ ਵੱਲੋਂ ਦਿੱਤੇ ਸੁਝਾਵਾਂ 'ਤੇ ਵਿਚਾਰ ਕਰਕੇ ਨੀਤੀ ਬਣਾਈ ਜਾਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਬੇਈਮਾਨੀ ਵਾਲੀਆਂ ਗਤੀਵਿਧੀਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਗੁਆਂਢੀ ਰਾਜਾਂ ਤੋਂ ਤਸਕਰੀ ਹੋਣ ਵਾਲੀ ਸ਼ਰਾਬ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।ਕੈਬਨਿਟ ਮੰਤਰੀ ਨੇ ਜਲਦੀ ਹੀ ਤਿਆਰ ਕੀਤੀ ਜਾਣ ਵਾਲੀ ਆਬਕਾਰੀ ਨੀਤੀ ਬਾਰੇ ਲਾਇਸੰਸਧਾਰਕਾਂ ਤੋਂ ਸੁਝਾਅ ਮੰਗੇ ਅਤੇ ਚੱਲ ਰਹੀ ਨੀਤੀ ਬਾਰੇ ਫੀਡਬੈਕ ਲਈ।  ਲਾਇਸੰਸਧਾਰਕਾਂ ਨੇ ਪਾਲਿਸੀ ਲਈ ਆਪਣੇ ਸੁਝਾਅ ਅਤੇ ਪ੍ਰਸਤਾਵ ਦਿੱਤੇ।

ਕੈਬਨਿਟ ਮੰਤਰੀ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਸੁਝਾਵਾਂ ਅਤੇ ਪ੍ਰਸਤਾਵਾਂ ਨੂੰ ਨੀਤੀ ਬਣਾਉਣ ਸਮੇਂ ਵਿਚਾਰਿਆ ਜਾਵੇਗਾ। ਅੱਜ ਇੱਥੇ ਸਰਕਟ ਹਾਊਸ ਵਿਖੇ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੀ ਟੁਕੜੀ ਨੇ ਕੈਬਨਿਟ ਮੰਤਰੀ ਨੂੰ ਗਾਰਡ ਆਫ਼ ਆਨਰ ਵੀ ਦਿੱਤਾ।  ਇਸ ਮੌਕੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਏ.ਡੀ.ਸੀ. (ਵਿਕਾਸ) ਅਮਿਤ ਕੁਮਾਰ ਪੰਚਾਲ ਵੱਲੋਂ ਸੁਕੈਸ਼ ਸੀਜਨ ਦਾ ਕੀਤਾ ਗਿਆ ਅਗਾਜ਼

ਬਾਗਬਾਨੀ ਵਿਭਾਗ, ਪੰਜਾਬ ਦੇ ਲੁਧਿਆਣਾ ਵਿਖੇ ਫਲ੍ਹਾਂ ਤੋਂ ਤਿਆਰ ਕੀਤੇ ਸਕੈਸ਼ ਦੀ ਰਾਜ ਵਿੱਚ ਭਾਰੀ ਮੰਗ - ਡਿਪਟੀ ਕਮਿਸ਼ਨਰ ਸ਼੍ਰੀਮਤੀ ਸੁਰਭੀ ਮਲਿਕ

 

ਲੁਧਿਆਣਾ 27 ਅਪ੍ਰੈਲ (ਰਣਜੀਤ ਸਿੱਧਵਾਂ)- ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀਮਤੀ ਸੁਰਭੀ ਮਲਿਕ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਵੱਲੋਂ ਸੁਕੈਸ਼ ਸੀਜਨ ਦਾ ਅਗਾਜ਼ ਕੀਤਾ ਗਿਆ। ਇਸ ਮੌਕੇ ਡਾ. ਬਲਕਾਰ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ, ਲੁਧਿਆਣਾ ਅਤੇ ਡਾ. ਜਸਪ੍ਰੀਤ ਕੌਰ ਗਿੱਲ ਸਿੱਧੂ ਬਾਗਬਾਨੀ ਵਿਕਾਸ ਅਫਸਰ, ਲੁਧਿਆਣਾ-2 ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਬਾਗਬਾਨੀ ਵਿਭਾਗ, ਪੰਜਾਬ ਨਾ ਸਿਰਫ ਕਿਸਾਨਾਂ ਨੂੰ ਰਿਵਾਇਤੀ ਫਸਲਾਂ ਤੋਂ ਹਟਾ ਕੇ ਬਾਗਬਾਨੀ ਫਸਲ੍ਹਾਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ, ਸਗੋਂ ਰਾਜ ਦੇ ਕਿਸਾਨਾਂ ਅਤੇ ਆਮ ਲੋਕਾਂ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਵੀ ਭਰਪੂਰ ਉਪਰਾਲੇ ਕਰ ਰਿਹਾ ਹੈ। ਵਿਭਾਗ ਲੋਕਾਂ ਦੀ ਚੰਗੀ ਤੇ ਤੰਦਰੁਸਤ ਸਿਹਤ ਲਈ ਵੱਖ-ਵੱਖ ਫਲ੍ਹਾਂ ਤੋਂ ਤਿਆਰ ਕੀਤੇ ਸੁਕੈਸ਼, ਅਚਾਰ, ਚਟਨੀਆਂ, ਜੈਮ, ਮੁਰੱਬੇ ਅਦਿ ਤਿਆਰ ਕਰਕੇ ਬਿਨਾ ਕਿਸੇ ਲਾਭ/ਹਾਨੀ ਦੇ ਅਧਾਰ ਤੇ ਸਪਲਾਈ ਕਰ ਰਿਹਾ ਹੈ। ਦਫਤਰ ਡਿਪਟੀ ਡਾਇੈਕਟਰ ਬਾਗਬਾਨੀ, ਲੁਧਿਆਣਾ ਵਿੱਚ ਸਰਕਾਰੀ ਫਲ੍ਹ ਸੁਰੱਖਿਆ ਲੈਬ ਵਿੱਚ ਤਿਆਰ ਕੀਤੀ ਗਈ ਅੰਬ, ਲੀਚੀ, ਨਿੰਬੂ, ਸੰਤਰਾ, ਪਾਇਨ- ਐਪਲ ਅਤੇ ਬਿਲ ਆਦਿ ਦੀ ਸੁਕੈਸ਼ ਦੀ ਪੂਰੇ ਰਾਜ ਵਿੱਚ ਭਾਰੀ ਮੰਗ ਹੈ, ਜਿਥੇ ਲੁਧਿਆਣਾ ਵਾਸੀਆਂ ਵੱਲੋਂ ਇਸ ਸੁਕੈਸ਼ ਦੇ ਸੀਜਨ ਦੀ ਉਡੀਕ ਕੀਤੀ ਜਾਂਦੀ ਹੈ ਉਥੇ ਵੱਖ-ਵੱਖ ਜਿਲਿਆਂ ਹੁਸ਼ਿਆਰਪੁਰ, ਗੁਰਦਾਸਪੁਰ, ਅਮ੍ਰਿਤਸਰ ਸਾਹਿਬ, ਤਰਨਤਾਰਨ, ਫਰੀਦਕੋਟ, ਫਿਰੋਜਪੁਰ ਅਤੇ ਮੋਗਾ ਆਦਿ ਜਿਲ੍ਹਿਆਂ ਵੱਲੋਂ ਸੁਕੈਸ਼ ਦੀ ਕੀਤੀ ਭਾਰੀ ਮੰਗ ਨੂੰ ਵੇਖਦੇ ਹੋਏ ਸਪਲਾਈ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਲੈਬ ਵਿੱਚ ਫਲ੍ਹ ਪਦਾਰਥ ਤਿਆਰ ਕਰਨ ਸਮੇਂ ਸਾਫ ਸਫਾਈ ਦੇ ਪੂਰੇ ਪ੍ਰਬੰਧ ਹਨ। ਉਹਨਾਂ ਦੱਸਿਆ ਕਿ ਉਕਤ ਫਲ੍ਹ ਪਦਾਰਥਾਂ ਵਿੱਚ ਕਿਸੇ ਵੀ ਕਿਸਮ ਦੀ ਕੈਮੀਕਲ ਜਿਸ ਨਾਲ ਸਿਹਤ ਨੂੰ ਨੁਕਸਾਨ ਹੋਵੇ, ਨਹੀ ਵਰਤਿਆ ਜਾਂਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਲੋਡ ਡਰਿੰਕਾਂ ਦੀ ਥਾਂ ਤੇ ਵੱਧ ਤੋਂ ਵੱਧ ਸੁਕੈਸ਼ ਦੀ ਵਰਤੋ ਕਰਨ, ਜੋ ਕਿ ਨਾ ਸਿਰਫ ਚੰਗੀ ਅਤੇ ਨਿਰੋਈ ਸਿਹਤ ਲਈ ਫਾਇਦੇਮੰਦ ਹੈ ਸਗੋਂ ਕਲੋਡ ਡਰਿੰਕ ਨਾਲੋਂ ਸਸਤੀ ਵੀ ਪੈਂਦੀ ਹੈ।

ਥਾਣੇ ਮੂਹਰੇ ਭੁੱਖ ਹੜਤਾਲ 29ਵੇਂ ਦਿਨ ਅਤੇ ਧਰਨਾ 36ਵੇਂ ਦਿਨ ਵੀ ਰਿਹਾ ਜਾਰੀ

ਦੋ ਸਰਕਾਰਾਂ ਨੇ ਨਹੀਂ ਦਿੱਤਾ ਇਨਸਾਫ਼, ਤੀਜੀ ਤੋਂ ਝਾਕ ?

ਜਗਰਾਉਂ 28 ਅਪ੍ਰੈਲ ( ਮਨਜਿੰਦਰ ਗਿੱਲ /ਗੁਰਕੀਰਤ ਜਗਰਾਉਂ) ਨਜ਼ਾਇਜ ਹਿਰਾਸਤ 'ਚ ਰੱਖਣ, ਕੁੱਟਮਾਰ ਕਰਨ ਤੇ ਝੂਠੇ ਕਤਲ਼ ਕੇਸ ਵਿਚ ਫਸਾਉਣ ਸਬੰਧੀ ਮੁਕੱਦਮੇ ਦੇ ਦੋਸ਼ੀ ਡੀ ਐੱਸ ਪੀ  ਗੁਰਿੰਦਰ ਬੱਲ, ਏ ਐਸ ਆਈ  ਰਾਜਵੀਰ ਤੇ ਹਰਜੀਤ ਸਰਪੰਚ  ਦੀ ਗ੍ਰਿਫਤਾਰੀ ਲਈ ਥਾਣਾ ਸਿਟੀ ਜਗਰਾਉਂ ਮੂਹਰੇ ਚੱਲ਼ ਰਹੇ ਅਣਮਿਥੇ ਸਮੇਂ ਦੇ ਧਰਨੇ ਵਿੱਚ ਜਿਥੇ ਪੀੜ੍ਹਤ ਮਾਤਾ ਸੁਰਿੰਦਰ ਕੌਰ ਰਸੂਲਪੁਰ 29ਵੇਂ ਦਿਨ ਵੀ ਭੁੱਖ ਹੜਤਾਲ 'ਤੇ ਬੈਠੀ ਰਹੀ ਤੇ ਧਰਨਾ ਅੱਜ 36ਵੇਂ ਦਿਨ ਵੀ ਜਾਰੀ ਰਿਹਾ। ਧਰਨਾਕਾਰੀ ਕਿਸਾਨਾਂ -ਮਜ਼ਦੂਰਾਂ ਤੇ ਇਨਸਾਫ਼ਪਸੰਦ ਲੋਕਾਂ ਨੇ ਇਕੱਠੇ ਹੋ ਕੇ ਜਿਥੇ ਪੰਜਾਬ ਸਰਕਾਰ ਨੂੰ ਦਾ ਪਿੱਟ-ਸਿਆਪਾ ਕੀਤਾ, ਉਥੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਨੀਅਤ ਸ਼ੱਕ ਕੀਤਾ। ਇਸ ਸਮੇਂ ਕਿਸਾਨਾਂ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪੇੰਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਤਾਰੀ, ਮਦਨ ਜਗਰਾਉਂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲ੍ਹਾ ਆਗੂ ਦਰਸ਼ਨ ਸਿੰਘ ਗਾਲਿਬ ਸੁਰਿੰਦਰ ਗਾਲਿਬ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਯੂਥ ਵਿੰਗ ਕਨਵੀਨਰ ਮਨੋਹਰ ਸਿੰਘ ਝੋਰੜਾਂ, ਪ੍ਰਧਾਨ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੇ ਆਗੂ ਸਰਵਿੰਦਰ ਸਿੰਘ ਸੁਧਾਰ, ਸ਼ੇਰ ਸਿੰਘ ਜੋਧਪੁਰੀ, ਸਤਪਾਲ ਸਿੰਘ ਜਗਰਾਉਂ, ਗੁਰਚਰਨ ਸਿੰਘ ਰਸੂਲਪੁਰ, ਜੁਗਰਾਜ ਸਿੰਘ ਅੱਚਰਵਾਲ ਆਦਿ ਹਾਜ਼ਰ ਸਨ। ਇਸ ਸਮੇਂ ਪੀੜ੍ਹਤ ਮਨਪ੍ਰੀਤ ਕੌਰ ਧਾਲੀਵਾਲ ਤੇ ਮਾਤਾ ਸੁਰਿੰਦਰ ਕੌਰ ਨੇ ਕਿਹਾ ਉਨ੍ਹਾਂ ਦੇ ਪਰਿਵਾਰ 'ਤੇ ਕੀਤੇ ਅੱਤਿਆਚਾਰਾਂ ਅਤੇ ਤਬਾਹੀ ਲਈ  ਤੱਤਕਾਲੀ  ਐਸ ਐਸ ਪੀ   ਰਾਜੀਵ ਆਹੀਰ, ਤੱਤਕਾਲੀ ਡੀ ਐੱਸ ਪੀ ਗੁਰਜੀਤ ਰੋਮਾਣਾ, ਤੱਤਕਾਲੀ ਐੱਸ ਐੱਚ ਓ ਗੁਰਿੰਦਰ ਬੱਲ, ਤੱਤਕਾਲੀ ਏ ਐਸ ਆਈ ਰਾਜਵੀਰ, ਹਰਜੀਤ ਸਰਪੰਚ ਤੇ ਧਿਆਨ ਸਿੰਘ ਪੰਚ ਜਿੰਮੇਵਾਰ ਹਨ। ਉਨ੍ਹਾਂ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।

ਸ੍ਰੀ ਰਾਮ ਕਾਲਜ ਡੱਲਾ ਦੇ ਵਿਿਦਆਰਥੀਆ ਨੇ ਵਿਿਦਅਕ ਟੂਰ ਲਾਇਆ

ਹਠੂਰ,27,ਅਪ੍ਰੈਲ-(ਕੌਸ਼ਲ ਮੱਲ੍ਹਾ)-ਸ੍ਰੀ ਰਾਮ ਕਾਲਜ ਡੱਲਾ ਦੀ ਪ੍ਰਬੰਧਕੀ ਕਮੇਟੀ ਦੀ ਅਗਵਾਈ ਹੇਠ ਵਿਿਦਆਰਥੀਆ ਨੇ ਵਿਿਦਅਕ ਟੂਰ ਲਾਇਆ।ਇਸ ਮੌਕੇ ਗੱਲਬਾਤ ਕਰਦਿਆ ਕਾਲਜ ਦੀ ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਨੇ ਦੱਸਿਆ ਕਿ ਇਸ ਟੂਰ ਦੌਰਾਨ ਚੰਡੀਗੜ੍ਹ ਦੇ ਆਸ-ਪਾਸ ਦੇ ਮਸਹੂਰ ਸਥਾਨ ਜਿਵੇ ਰੌਕ ਗਾਰਡਨ,ਸੁਖਨਾ ਝੀਲ,ਛੱਤਬੀੜ ਚਿੜੀਆ ਘਰ ਆਦਿ ਸਥਾਨਾ ਦਾ ਵਿਿਦਆਰਥੀਆ ਨੇ ਅਨੰਦ ਮਾਣਿਆ।ਉਨ੍ਹਾ ਕਿਹਾ ਕਿ ਇਹ ਟੂਰ ਜਿਥੇ ਸਾਡਾ ਮਨੋਰੰਜਨ ਕਰਦਾ ਹੈ ਉਥੇ ਸਾਡੇ ਗਿਆਨ ਵਿਚ ਵੀ ਵਾਧਾ ਹੁੰਦਾ ਹੈ ਇਸ ਕਰਕੇ ਅਜਿਹੇ ਵਿਿਦਅਕ ਟੂਰ ਲਾਉਣੇ ਅੱਜ ਸਮੇਂ ਦੀ ਲੋੜ ਹੈ।ਇਸ ਮੌਕੇ ਉਨ੍ਹਾ ਸ੍ਰੀ ਰਾਮ ਕਾਲਜ ਡੱਲਾ ਦੀ ਪ੍ਰਬੰਧਕੀ ਕਮੇਟੀ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਸੈਕਟਰੀ ਸੂਬੇਦਾਰ ਦੇਵੀ ਚੰਦ ਸ਼ਰਮਾਂ,ਮਾ:ਅਵਤਾਰ ਸਿੰਘ,ਭਗਵਾਨ ਸਿੰਘ,ਪ੍ਰਭਜੀਤ ਸਿੰਘ ਅੱਚਰਵਾਲ ਅਤੇ ਕਾਲਜ ਦਾ ਸਟਾਫ ਹਾਜ਼ਰ ਸੀ।