You are here

ਪੰਜਾਬ

ਸਾਡਾ ਧਰਮ ਰਾਖੀ ਏ ਫਸਲਾਂ  ✍️ ਸੁਖਚੈਨ ਸਿੰਘ ਕੁਰੜ

ਸਾਡੇ ਖੇਤ ਸਿੰਜੇ ਹੋਏ ਮੁੜ੍ਹਕੇ ਨਾਲ਼,
ਸਾਡਾ ਧਰਮ ਰਾਖੀ ਏ ਫਸਲਾਂ ਦੀ,
ਜਿੱਥੇ ਸਿਰ ਕੱਟਿਆਂ ਵਾਢੀ ਹੋਣ ਲੱਗੀ,
ਸਾਡੀਆਂ ਆਉਣ ਵਾਲੀਆਂ ਨਸਲਾਂ ਦੀ।
ਤੁਸੀਂ ਪੜ੍ਹਿਓ ਸਮਝਿਓ ਇਤਿਹਾਸ ਸਾਡਾ,
ਗਵਾਹੀ ਦੇਣੀ ਦਿੱਲੀ ਦੀਆਂ ਸੜਕਾਂ ਨੇ।
ਸਾਡੇ ਖੇਤਾਂ ਦੇ ਵਿੱਚ ਕਣਕਾਂ ਨੇ ਤੇ ਕਣ-ਕਣ ਦੇ ਵਿੱਚ ਅਣਖਾਂ ਨੇ।
ਸਾਨੂੰ ਕਿਰਤ ਮਿਲ਼ੀ ਐ ਨਾਨਕ ਤੋਂ,
ਅਸੀ ਸੱਚੇ ਸੌਦੇ ਕਰਦੇ ਆ।
ਸਾਡੇ ਸ਼ੀਨੇ ਸੇਕ ਹੈ ਤਵੀਆਂ ਦਾ,
ਸਾਥੋਂ ਠੰਡੇ ਬੁਰਜ ਵੀ ਠਰਦੇ ਆ।
ਸਾਨੂੰ ਗੁੜ੍ਹਤੀ ਭਾਈ ਘਨੱਈਏ ਦੀ,ਸਾਡੇ ਜੈਕਾਰੇ ਸਿੰਘਾਂ ਦੀਆਂ ਬੜਕਾਂ ਨੇ।
ਸਾਡੇ ਖੇਤਾਂ ਦੇ ਵਿੱਚ ਕਣਕਾਂ ਨੇ ਤੇ ਕਣ-ਕਣ ਦੇ ਵਿੱਚ ਅਣਖਾਂ ਨੇ।
ਸਾਨੂੰ ਅਟਕ ਵੀ ਸਕਿਆ ਰੋਕ ਨਹੀਂ,
ਪਹਿਲਾਂ ਸਰਸਾ ਵੀ ਦੱਬੀ ਹੋਈ ਐ।
ਅਸੀਂ ਵਾਰ ਆਸਾ ਦੀ ਪੜ੍ਹਦਿਆਂ ਨੇ,
ਦਿੱਲੀ ਜਿੱਤ ਜਿੱਤ ਛੱਡੀ ਹੋਈ ਐ।
ਸਾਡੀਆਂ ਅੱਖਾਂ ਕੇਰਾਂ ਪੜ੍ਹ ਦਿੱਲੀਏ,ਜ਼ਫ਼ਰਨਾਮੇ ਤਾਂ ਸਾਡੀਆਂ ਪਲਕਾਂ ਨੇ।
ਸਾਡੇ ਖੇਤਾਂ ਦੇ ਵਿੱਚ ਕਣਕਾਂ ਨੇ ਤੇ ਕਣ-ਕਣ ਦੇ ਵਿੱਚ ਅਣਖਾਂ ਨੇ।
ਬਾਬੇ ਦੀਪ ਸਿੰਘ ਖਿੱਚੀ ਲੀਕ ਜਿਹੜੀ,
ਸਾਡੀ ਹਿੱਕ 'ਤੇ ਖੰਡਾ ਖੁਣਿਆ ਐ।
ਸਾਨੂੰ ਬੰਦਾਂ ਸਿੰਘ ਬਹਾਦਰ ਨੇ,
ਵਾਰਿਸ ਤੀਰਾਂ ਦੇ ਚੁਣਿਆ ਐ।
ਸੁਖਚੈਨ ਸਿੰਹਾਂ 84 ਯਾਦ ਰੱਖੀਂ ਜਦੋਂ ਸਾੜਿਆ ਫ਼ਿਰਕੂ ਝੜਪਾਂ ਨੇ।
ਸਾਡੇ ਖੇਤਾਂ ਦੇ ਵਿੱਚ ਕਣਕਾਂ ਨੇ ਤੇ ਕਣ-ਕਣ ਦੇ ਵਿੱਚ ਅਣਖਾਂ ਨੇ।
ਕੁਰੜ ਵਾਲਿਆਂ ਇਹ ਵੀ ਦੱਸ ਜਾਵੀਂ,
ਅਸੀਂ ਪੋਤੇ ਬਘੇਲ ਸਿੰਘ ਬਾਬੇ ਦੇ।
ਬੇਸ਼ੱਕ ਬੈਠੇ ਹਾਂ ਵਿੱਚ ਵਿਦੇਸ਼ਾਂ ਦੇ,
ਸਾਡੇ ਅੰਦਰ ਅੰਸ਼ ਊਧਮ ਸਰਾਭੇ ਦੇ।
ਚੜ੍ਹਦੀ ਕਲਾ ਦਾ ਪਾਠ ਪੜ੍ਹਦਿਆਂ ਨੇ,ਅਸੀਂ ਦਫ਼ਨ ਕੀਤੀਆਂ ਕਈ ਤੜਫਾਂ ਨੇ।
ਸਾਡੇ ਖੇਤਾਂ ਦੇ ਵਿੱਚ ਕਣਕਾਂ ਨੇ ਤੇ ਕਣ-ਕਣ ਦੇ ਵਿੱਚ ਅਣਖਾਂ ਨੇ।
ਲਿਖਤ:- ਸ. ਸੁਖਚੈਨ ਸਿੰਘ ਕੁਰੜ 9463551814

ਆਓ ਜਾਣੀਏ "ਮਹਾਨ ਕੋਸ਼" ਦੇ ਮਹਾਨ ਕਾਰਜ ਬਾਰੇ ✍️ ਸ.ਸੁਖਚੈਨ ਸਿੰਘ ਕੁਰੜ

ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਉਰਫ਼ ਮਹਾਨ ਕੋਸ਼ ਭਾਈ ਕਾਨ੍ਹ ਸਿੰਘ ਨਾਭਾ ਦਾ ਲਿਖਿਆ ਪੰਜਾਬੀ ਐਨਸਾਈਕਲੋਪੀਡੀਆ ਜਾਂ ਸ਼ਬਦ ਕੋਸ਼ ਗ੍ਰੰਥ ਹੈ। ਇਸ ਵਿੱਚ ਸਿੱਖ ਸਾਹਿਤ, ਇਤਿਹਾਸ, ਪੰਜਾਬੀ ਬੋਲੀ ਅਤੇ ਸੱਭਿਆਚਾਰ ਨਾਲ਼ ਸਬੰਧਤ ਲਫ਼ਜ਼ਾਂ ਦੇ ਮਾਅਨੇ ਇੱਕ ਸਿਲਸਿਲੇਵਾਰ ਢੰਗ ਨਾਲ਼ ਦਿੱਤੇ ਗਏ ਹਨ ਜਿਸ ਕਰ ਕੇ ਇਹ ਸਿਰਫ਼ ਸਿੱਖ ਧਰਮ ਦਾ ਹੀ ਨਹੀਂ ਸਗੋਂ ਪੰਜਾਬੀ ਜ਼ਬਾਨ ਦਾ ਵੀ ਗਿਆਨ ਕੋਸ਼ ਹੈ।
ਗੁਰੂ ਸ਼ਬਦ ਰਤਨਾਕਾਰ ਮਹਾਨ ਕੋਸ਼’ ਦੀ ਭੂਮਿਕਾ ਵਿੱਚ ਭਾਈ ਕਾਨ੍ਹ ਸਿੰਘ ਦੱਸਦੇ ਹਨ- ਕਿ ਪੰਡਤ ਤਾਰਾ ਸਿੰਘ ਨਰੋਤਮ ਦੇ ‘ਗੁਰੂ ਗਿਰਾਰਥ ਕੋਸ਼’ ਤੇ ਭਾਈ ਹਜ਼ਾਰਾ ਸਿੰਘ ਦੇ ‘ਸ੍ਰੀ ਗੁਰੂ ਗ੍ਰੰਥ ਕੋਸ਼’ ਨੂੰ ਪੜ੍ਹਨ ਉਪਰੰਤ ਫੁਰਨਾ ਫੁਰਿਆ, ‘‘ਕਿ ਸਿੱਖ ਸਾਹਿਤਯ ਦਾ ਵੀ ਇਕ ਅਜਿਹਾ ਕੋਸ਼ ਹੋਣਾ ਚਾਹੀਏ, ਜਿਸ ਵਿੱਚ ਸਾਰੇ ਸਿੱਖ ਮੱਤ ਸਬੰਧੀ ਗ੍ਰੰਥਾਂ ਦੇ ਸਰਵ ਪ੍ਰਕਾਰ ਦੇ ਸ਼ਬਦਾਂ ਦਾ ਯੋਗਜ ਰੀਤਿ ਨਾਲ ਨਿਰਣਾ ਕੀਤਾ ਹੋਵੇ।’ ‘ਗੁਰੂ ਸ਼ਬਦ ਰਤਨਾਕਰ ਮਹਾਨ ਕੋਸ਼’ ਭਾਈ ਕਾਨ੍ਹ ਸਿੰਘ ਦੇ ਵਿਚਾਰ ਨੂੰ ਲੱਗਾ ਫਲ ਹੈ।
20 ਮਈ, 1912 ਦੇ ਦਿਨ ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੇ ਸ਼ਾਹਕਾਰ 'ਮਹਾਨ ਕੋਸ਼' ਦੀ ਤਿਆਰੀ ਦਾ ਪ੍ਰਾਜੈਕਟ ਸ਼ੁਰੂ ਕੀਤਾ ਜੋ ਅੱਜ ਸਿੱਖਾਂ ਦਾ ਇੱਕ ਅਹਿਮ ਐਨਸਾਈਕਲੋਪੀਡੀਆ ਹੈ।
ਇਹ ਮਹਾਨ ਕੋਸ਼ ਸੰਨ 1926 ਵਿੱਚ ਪੂਰਾ ਹੋਇਆ ਅਤੇ ਸੰਨ 1930 ਵਿੱਚ ਦਰਬਾਰ ਪਟਿਆਲਾ ਵੱਲੋਂ ਛਾਪ ਕੇ ਪ੍ਰਕਾਸ਼ਿਤ ਕੀਤਾ ਗਿਆ।
ਮਹਾਨ ਕੋਸ਼ ਤਿਆਰ ਕਰਨ ਵਿੱਚ 14 ਸਾਲ ਦਾ ਸਮਾਂ ਲੱਗਾ ਸੀ। ਇਸ ਦਾ ਸਾਰਾ ਖ਼ਰਚ ਮਹਾਰਾਜਾ ਭੁਪਿੰਦਰ ਸਿੰਘ (ਪਟਿਆਲਾ) ਨੇ ਦਿਤਾ ਸੀ। ਉਸ ਨੇ ਇਸ ਮਕਸਦ ਵਾਸਤੇ ਭਾਈ ਕਾਨ੍ਹ ਸਿੰਘ ਨਾਭਾ ਨੂੰ ਮਸੂਰੀ ਵਿੱਚ ਇੱਕ ਕੋਠੀ ਦਿਤੀ ਅਤੇ ਪੂਰਾ ਸਟਾਫ਼ ਵੀ ਦਿਤਾ ਜਿਸ ਦਾ ਖ਼ਰਚਾ ਪਟਿਆਲਾ ਰਿਆਸਤ ਦਿਆ ਕਰਦੀ ਸੀ। ਮਗਰੋਂ ਇਸ ਦੀ ਛਪਾਈ ਵੀ ਪਟਿਆਲਾ ਰਿਆਸਤ ਵਲੋਂ ਹੀ ਕੀਤੀ ਗਈ ਸੀ। ਇਸ ਸਮੇਂ ਇਸ ਕੋਸ਼ ਨੂੰ ਛਾਪਣ ਦੇ ਅਧਿਕਾਰ ਭਾਸ਼ਾ ਵਿਭਾਗ ਪਟਿਆਲਾ ਕੋਲ ਹਨ।
ਮਹਾਨ ਕੋਸ਼’ ਨੂੰ ਤਿਆਰ ਕਰਨ ਲਈ ਜਿਨ੍ਹਾਂ ਕਿਤਾਬਾਂ ਤੋਂ ਸ਼ਬਦ-ਸੰਗ੍ਰਹਿ ਕੀਤਾ- ਉਹ ਸਨ-ਬਾਣੀ ਭਾਈ ਗੁਰਦਾਸ, ਰਚਨਾ ਭਾਈ ਨੰਦ ਲਾਲ ਗੁਰ ਸੋਭਾ, ਸਰਬ ਲੋਹ ਪ੍ਰਕਾਸ਼, ਗੁਰ ਬਿਲਾਸ, ਦਸਮ ਗ੍ਰੰਥ, ਗੁਰੂ ਪ੍ਰਤਾਪ ਸੂਰਜ, ਜਨਮ ਸਾਖੀਆਂ, ਰਹਿਤਨਾਮੇ ਅਤੇ ਹੋਰ ਵੀ ਬਹੁਤ ਇਤਿਹਾਸਕ ਤੇ ਸਾਹਿਤਕ ਗ੍ਰੰਥ। ਇਨ੍ਹਾਂ ਕਿਤਾਬਾਂ ਵਿੱਚੋਂ ਪਹਿਲਾ ਕੰਮ ਸ਼ਬਦ ਇਕੱਤਰ ਕਰਨੇ- ਉਨ੍ਹਾਂ ਨੂੰ ਵਣ ਮਾਲਾ ਅਨੁਸਾਰ ਰੱਖਣਾ-ਸ਼ਬਦਾਂ ਦੇ ਅਰਥ ਦੱਸਣੇ- ਸ਼ਬਦਾਂ ਦੇ ਸਮਾਨਾਰਥ ਸ਼ਬਦ ਲਿਖਣੇ ਵਿਆਖਿਆ ਕਰਨੀ। ਇਹੋ ਸਭ ਕੁਝ ‘ਗੁਰ ਸ਼ਬਦ- ਰਤਨਾਕਰ ਮਹਾਨ ਕੋਸ਼’ ਦੀ ਇਕ ਪੂੰਜੀ ਬਣੀ। ਇਸ ਕ੍ਰਿਤ ਨੇ ਹੀ ਭਾਈ ਕਾਨ੍ਹ ਸਿੰਘ ਨੂੰ ਸਾਹਿਤ ਦੀ ਦੁਨੀਆਂ ਵਿੱਚ ਇਕ ਨਿਵੇਕਲਾ ਨਾਮ ਦਿੱਤਾ- ‘ਮਹਾਨ ਕੋਸ਼ਕਾਰ ਭਾਈ ਕਾਨ੍ਹ ਸਿੰਘ।’’ ਇਹ ਮਹਾਨ ਕੋਸ਼ ਸਿੱਖ ਸਾਹਿਤ ਅਤੇ ਇਤਿਹਾਸ ਦਾ ਇਕ ‘ਵਿਸ਼ਵਕੋਸ਼’ ਹੈ।
ਸਵਰਗਵਾਸੀ ਪ੍ਰੋਫੈਸਰ ਤੇਜਾ ਸਿੰਘ ਅਨੁਸਾਰ ਇਸ ਮਹਾਨਕੋਸ਼ ਵਿੱਚ 64263 ਸ਼ਬਦਾਂ ਦੀ ਵਿਆਖਿਆ ਕੀਤੀ ਗਈ ਹੈ। ਖੁਸ਼ਵੰਤ ਸਿੰਘ ਨੇ  ‘ਗੁਰ ਸ਼ਬਦ- ਰਤਨਾਕਾਰ ਮਹਾਨ ਕੋਸ਼’ ਨੂੰ ਸਿੰਘ ਸਭਾ ਲਹਿਰ ਦੀਆਂ ਸਭ ਤੋਂ ਵੱਧ ਪ੍ਰਭਾਵਸ਼ਾਲੀ ਰਚਨਾਵਾਂ ਵਿੱਚ ਗਿਣਿਆ। ਡਾ. ਵਾਸਦੇਵ ਸ਼ਰਣ ਦਾ ਵਿਚਾਰ ਹੈ ਕਿ ‘ਭਾਈ ਕਾਨ੍ਹ ਸਿੰਘ ਦੀ ਇਹ ਰਚਨਾ ਆਪਣੀ ਕਿਸਮ ਦੀ ਭਾਰਤ ਭਰ ਵਿੱਚ ਇਕੱਲੀ ਸੀ।’’ ਕਿਉਂਕਿ ਇਸ ਮਹਾਨਕੋਸ਼ ਵਿੱਚ ਸ਼ਬਦਾਂ ਦੇ ਅਰਥ ਹੀ ਨਹੀਂ ਦੱਸੇ ਹੋਏ ਸਗੋਂ ਅਰਥਾਂ ਦਾ ਇਤਿਹਾਸਕ ਪਿਛੋਕੜ, ਵਿਕਾਸ ਅਤੇ ਵਿਸਤ੍ਰਿਤ ਵਿਆਖਿਆ ਵੀ ਹੈ। ਦੁਨੀਆ ਭਰ ਦੀਆਂ ਡਿਕਸ਼ਨਰੀਆਂ ਵਿੱਚ ਇਸ ਮਹਾਨ ਕੋਸ਼ ਦਾ 12ਵਾਂ ਸਥਾਨ ਹੈ।

ਸ.ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ)ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)

ਸਵੱਲੀਆਂ ਨਜ਼ਰਾਂ ! ✍️ ਸਲੇਮਪੁਰੀ ਦੀ ਚੂੰਢੀ 

- ਭਗਵੰਤ ਸਿਹਾਂ!
 ਵਧਾਈ ਦਾ ਪਾਤਰ ਆਂ
ਤੈਨੂੰ ਢੇਰ ਸਾਰੀਆਂ ਮੁਬਾਰਕਾਂ!
ਤੂੰ ਜਲਦੀ ਹੀ
ਕਿਸਾਨਾਂ ਨੂੰ
ਘੁੱਟ ਕੇ ਜੱਫੀ ਪਾਈ!
ਉਨ੍ਹਾਂ ਦੀ ਸਮਝੀ
ਤੇ ਆਪਣੀ ਸਮਝਾਈ!
ਤੂੰ
 ਦੰਦ ਕਰੇੜਿਆਂ!
ਕੱਚੇ ਢਾਰਿਆਂ!
ਤੇ ਵਿਹੜਿਆਂ ਵਾਲਿਆਂ,
ਵਲ ਵੀ
ਪੰਛੀ ਝਾਤ ਮਾਰਦੇ !
ਜਿਵੇਂ ਤੂੰ ਆਪਣੇ
ਚਾਚਿਆਂ, ਤਾਇਆਂ
ਭਰਾ, ਭਤੀਜਿਆਂ
ਉਪਰ ਮਾਰੀ ਆ!
ਸਾਂਝੀਆਂ,
ਸੀਰੀਆਂ ਦੇ ਵੀ
ਸੁਫਨੇ ਨੇ
ਕਿ-
 ਧੀਆਂ - ਪੁੱਤ
 ਕੈਨੇਡਾ,
ਅਮਰੀਕਾ
ਦੀਆਂ ਉਡਾਣਾਂ ਭਰਨ!
ਗਲ  
ਸੋਨੇ ਦੀ ਤਵੀਤੀ
ਪਾ ਕੇ!
ਬਾਂਹ ਵਿਚ
 ਕੜਾ ਸਜਾ ਕੇ!
ਬੁਲੇਟ ਮੋਟਰਸਾਈਕਲ 'ਤੇ
ਪਿੰਡ ਦੀ ਫਿਰਨੀ
ਉਪਰੋਂ ਗੇੜੀ ਮਾਰਨ!
ਕਾਰਾਂ, ਜਿਪਸੀਆਂ ਦੇ
ਮੋਟੇ ਟਾਇਰ ਪਾ ਕੇ
ਅਰਮਾਨੀ ਦੀਆਂ ਸ਼ਰਟਾਂ ਸਜਾ ਕੇ
ਸ਼ਹਿਰ ਵਲ ਜਾਣ!
ਵੱਡੇ ਵੱਡੇ ਮੈਰਿਜ ਪੈਲੇਸਾਂ 'ਚ
ਵਿਆਹ ਹੋਣ!
ਉਨ੍ਹਾਂ ਦੇ ਵੀ
  ਅਰਮਾਨ ਨੇ
ਕਿ-
50-25 ਗਜ ਦੇ
ਕੋਠੜਿਆਂ 'ਚੋਂ
ਨਿਕਲ ਕੇ
ਦੋ ਦੋ ਮੰਜ਼ਿਲੀਆਂ
ਕੋਠੀਆਂ ਪਾਉਣ!
ਕੋਠੀਆਂ ਵਿਚ ਫੁਆਰੇ ਲਾਉਣ!
ਫੁਆਰਿਆਂ ਥੱਲੇ
ਰੱਜ ਰੱਜ ਨਹਾਉਣ!
ਸ਼ਾਇਦ-
ਉਨ੍ਹਾਂ ਦੇ ਦਿਲਾਂ
 ਵਿਚ ਵੀ
ਮੋਢੇ 'ਚ
' ਬੰਦੇ ਖਾਣੀ' ਪਾ ਕੇ
ਘੁੰਮਣ ਦੇ
ਕਦੇ ਕਦੇ
ਵਲਵਲੇ ਉੱਠਦੇ ਹੋਣਗੇ!
ਸ਼ੌਕ ਤੜਫਦੇ ਹੋਣਗੇ!
ਭਗਵੰਤ ਸਿਹਾਂ -
ਕਣਕ,
ਚੌਲਾਂ ,
 ਬਿਜਲੀ
ਨੇ ਤਾਂ
ਜਲੀਲ ਕਰਕੇ ਰੱਖ ਦਿੱਤੈ!
ਕਣਕ ਦੀ ਵਢਾਈ!
ਝੋਨੇ ਦੀ ਲਵਾਈ!
ਮਿਰਚਾਂ ਦੀ ਤੁੜਵਾਈ!
ਕਪਾਹ ਦੀ ਚੁਗਾਈ!
ਦਿਹਾੜੀ - ਜੋਤੇ
ਵਾਲਿਆਂ ਲਈ
ਸਾਂਝੀਆਂ ਲਈ!
ਸੀਰੀਆਂ ਲਈ!
ਮਾਰਦੇ ਇੱਕ ਹੰਭਲਾ!
ਕਰਦੇ
ਐਮ. ਐਸ. ਪੀ. ਲਾਗੂ,
ਚਲਾ ਦੇ
ਥੋੜ੍ਹਾ ਜਿਹਾ ਹਰਾ ਪੈੱਨ!
ਨਾਲੇ ਹਰਾ ਪੈੱਨ ਤੈਨੂੰ
ਤੇਰੇ 'ਕੱਲੇ
ਆਪਣਿਆਂ ਨੇ ਨ੍ਹੀਂ,
ਦੰਦ-ਕਰੇੜਿਆਂ ਨੇ ਵੀ ਦਿੱਤਾ!
ਮੁਫਤ ਦੀ
ਕਣਕ ਤੇ
 ਬਿਜਲੀ ਤੋਂ
ਛੁਡਾ ਦੇ ਖਹਿੜਾ,
ਬਣਾ ਦੇ
 ਹਿੱਕ ਕੱਢਕੇ ਤੁਰਨ ਜੋਗੇ!
 ਕਰਦੇ ਕੰਮੀ-ਕਮੀਣਾਂ
ਦੀ  ਕਾਇਆ-ਕਲਪ!
ਆਰਥਿਕ ਤਬਦੀਲੀਆਂ
ਸਰਕਾਰਾਂ ਦੀਆਂ
ਮਿਹਰਬਾਨੀਆਂ
ਤੇ ਸਵੱਲੀਆਂ ਨਜ਼ਰਾਂ
ਨਾਲ ਹੁੰਦੀਆਂ ਨੇ!
-ਸੁਖਦੇਵ ਸਲੇਮਪੁਰੀ
09780620233
19 ਮਈ, 2022.

51ਵੇਂ ਦਨਿ ਵੀ ਤਪਦੀ ਧੁੱਪ 'ਚ ਭੁੱਖ ਹੜਤਾਲ 'ਤੇ ਬੈਠੀ ਰਹੀ ਪੀੜ੍ਹਤ ਮਾਤਾ

ਪੱਕਾ ਧਰਨਾ 58ਵੇਂ ਦਨਿ 'ਚ ਸ਼ਾਮਲਿ

ਜਗਰਾਓ,ਹਠੂਰ,19,ਮਈ-(ਕੌਸ਼ਲ ਮੱਲ੍ਹਾ)-ਘਟਨਾ ਤੋਂ 16 ਸਾਲ ਬਾਦ ਸੰਗੀਨ ਧਰਾਵਾਂ ਅਧੀਨ ਦਰਜ ਕੀਤੇ ਮੁਕੱਦਮੇ 'ਚ ਨਾਮਜ਼ਦ ਡੀ.ਅੈਸ.ਪੀ., ਅੈਸ.ਆਈ. ਤੇ ਸਰਪੰਚ ਦੀ ਗ੍ਰਫਿਤਾਰੀ ਲਈ ਇਲਾਕੇ ਦੀਆਂ ਇਨਸਾਫ਼ ਪਸੰਦ ਜੱਥੇਬੰਦੀਆਂ ਵਲੋ ਅਰੰਭਆਿ ਸੰਘਰਸ਼ ਅੱਜ 58ਵੇ ਦਨਿ ਵੱਿਚ ਸ਼ਾਮਲ ਹੋ ਗਆਿ ਹੈ। ਧਰਨੇ ਵੱਿਚ ਪੀੜ੍ਹਤ ਮਾਤਾ ਸੁਰੰਿਦਰ ਕੌਰ ਅੱਜ 51ਵੇ ਦਨਿ ਵੀ ਤਪਦੀ ਧੁੱਪ ਵੱਿਚ ਭੁੱਖ ਹੜਤਾਲ 'ਤੇ ਬੈਠੀ ਇਨਸਾਫ਼ ਮੰਗਦੀ ਰਹੀ। ਅੱਜ ਦੇ ਧਰਨੇ ਵੱਿਚ ਕਰਿਤੀ ਕਸਿਾਨ ਯੂਨੀਅਨ ਦੇ ਸਾਧੂ ਸੰਿਘ ਅੱਚਰਵਾਲ ਤੇ ਅਵਤਾਰ ਸੰਿਘ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤਾਵਰ ਸੰਿਘ, ਯੂਥ ਵੰਿਗ ਕਨਵੀਨਰ ਮਨੋਹਰ ਸੰਿਘ, ਦਸਮੇਸ਼ ਕਸਿਾਨ ਯੂਨੀਅਨ ਦੇ ਹਰੀ ਸੰਿਘ ਚਚਰਾੜੀ, ਕੁੱਲ ਹੰਿਦ ਕਸਿਾਨ ਸਭਾ ਵਲੋ ਨਰਿਮਲ ਸੰਿਘ ਧਾਲੀਵਾਲ, ਏਟਕ ਆਗੂ ਜਗਦੀਸ਼ ਸੰਿਘ ਕਾਉਂਕੇ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਬਲਦੇਵ ਸੰਿਘ, ਭਾਰਤੀ ਕਸਿਾਨ ਯੂਨੀਅਨ (ਡਕੌਂਦਾ) ਦੇ ਰਾਮ ਤੀਰਥ ਸੰਿਘ ਲੀਲਾਂ, ਜੱਗਾ ਸੰਿਘ ਢੱਿਲੋ, ਬਾਬਾ ਬੰਤਾ ਸੰਿਘ ਡੱਲਾ, ਲੋਕ ਗਾਇਕ ਡਾਕਟਰ ਸੁਰੈਣ ਸੰਿਘ ਧੂਰਕੋਟ, ਕਰਿਤੀ ਕਸਿਾਨ ਯੂਨੀਅਨ ਦੇ ਅਵਤਾਰ ਸੰਿਘ, ਗੁਰੂ ਗ੍ਰੰਥ ਸਾਹਬਿ ਸਤਕਿਾਰ ਕਮੇਟੀ ਵਲੋ ਬੀਬੀ ਪੁਸ਼ਪੰਿਦਰ ਕੌਰ, ਹਰਜੰਿਦਰ ਕੌਰ, ਕੁਲਦੀਪ ਕੌਰ ਅਦ ਿਹਾਜ਼ਰ ਸਨ। ਪ੍ਰੈਸ ਨੂੰ ਜਾਰੀ ਬਆਿਨ ਵੱਿਚ ਨਰਿਮਲ ਸੰਿਘ ਧਾਲੀਵਾਲ ਅਤੇ ਦਰਸ਼ਨ ਸੰਿਘ ਧਾਲੀਵਾਲ ਨੇ ਕਹਿਾ ਕ ਿਉਨ੍ਹਾਂ ਦੇ ਪਰਵਿਾਰ 'ਤੇ ਹੋਇਆ ਅੱਤਆਿਚਾਰ

ਕੋਈ ਇਕਲੌਤੀ ਘਟਨਾ ਨਹੀਂ ਤੇ ਨਾਂ ਹੀ ਪੁਲਸਿ ਹੁਣ ਸੁਧਰ ਗਈ ਏ ਉਨ੍ਹਾਂ ਬਾਘਾਪੁਰਾਣਾ ਪੁਲਸਿ ਥਾਣੇ ਵੱਿਚ ਹੋਏ ਹਰਿਾਸਤੀ ਕਤਲ਼ ਦੀ ਤਾਜ਼ਾ ਘਟਨਾ ਦੇ ਹਵਾਲੇ ਵੱਿਚ ਕਹਿਾ ਕ ਿਅੱਜ ਜ਼ਾਇਜ਼-ਨਜ਼ਾਇਜ਼ ਹਰਿਾਸਤ 'ਚ ਵਾਪਰਦੀਆਂ ਅਜਹਿੀਆਂ ਘਟਨਾਵਾਂ ਭਾਰਤੀ ਮਨੁੱਖੀ ਅਧਕਿਾਰ ਕਮਸਿ਼ਨਾਂ ਦਾ ਮੂੰਹ ਚੜਿਾ ਰਹੀਆਂ ਹਨ। ਇਕ ਪੁਲਸਿ ਅਧਕਿਾਰੀ ਨਾਲ ਹੋਈ ਗੱਲਬਾਤ ਦੇ ਹਵਾਲੇ ਵੱਿਚ ਉਨ੍ਹਾਂ ਦਾਅਵਾ ਕੀਤਾ ਕ ਿਭਾਰਤ ਦੇ ਹਰ ਥਾਣੇ-ਚੌਂਕੀ ਵੱਿਚ ਥਰਡ-ਡਗਿਰੀ ਅੱਤਆਿਚਾਰ ਕਰਨ ਅਤੇ ਤਸੀਹੇ ਦੇਣ ਵਾਲੇ ਯੰਤਰ ਮੌਜ਼ੂਦ ਹਨ ਪਰ ਕੌਣ ਕਹੇ ਰਾਣੀ ਅੱਗਾ ਢੱਕ ? ਕਬਲ਼ੇਗੌਰ ਹੈ ਕ ਿਸਥਾਨਕ ਪੁਲਸਿ ਦੇ ਤੱਤਕਾਲੀ ਆਪੂ ਬਣੇ ਥਾਣੇਦਾਰ ਗੁਰੰਿਦਰ ਬੱਲ ਤੇ ਚੌਂਕੀ ਮੁਖੀ ਰਾਜਵੀਰ ਨੇ ਮਾਤਾ ਸੁਰੰਿਦਰ ਕੌਰ ਤੇ ਧੀ ਕੁਲਵੰਤ ਕੌਰ ਨੂੰ ਅੱਧੀ ਰਾਤੋ ਜ਼ਬਰਦਸਤੀ ਘਰੋਂ ਚੁਕਆਿ ਅਤੇ ਥਾਣੇ ਲਆਿ ਕੇ ਅੱਧੀ ਰਾਤੀਂ ਅਣ-ਮਨੁੱਖੀ ਤਸੀਹੇ ਦੇ ਕੇ ਕਰੰਟ ਲਗਾਇਆ ਸੀ। ਥਾਣੇਦਾਰ ਵਲੋਂ ਕੀਤੇ ਜ਼ੁਲਮਾਂ ਕਾਰਨ ਕੁਲਵੰਤ ਕੌਰ ਸਰੀਰਕ ਤੌਰ 'ਤੇ ਨਕਾਰਾ ਹੋ ਕੇ ਮੰਜੇ ਤੇ 15 ਸਾਲ ਪਈ ਰਹੀ ਅੰਤ ਜ਼ਖ਼ਮਾਂ ਦੀ ਤਾਬ ਨਾਂ ਝੱਲਦੀ ਹੋਈ ਦਸੰਬਰ 2021 ਵੱਿਚ ਦੁਨੀਆਂ ਛੱਡ ਗਈ ਸੀ।ਉਨ੍ਹਾਂ ਦੱਸਆਿ ਕ ਿਮੌਕੇ ਦੇ ਅੈਸ.ਅੈਸ.ਪੀ. ਰਾਜ ਬਚਨ ਸੰਿਘ ਸੰਧੂ ਨੇ ਇਕਬਾਲ ਸੰਿਘ ਦੇ ਬਆਿਨਾਂ 'ਤੇ ਦੋਸ਼ੀਆਂ ਖਲਿਾਫ਼ ਨਜ਼ਾਇਜ਼ ਹਰਿਾਸਤ 'ਚ ਰੱਖ ਕੇ ਕੁੱਟਮਾਰ ਕਰਨ, ਝੂਠੇ ਕੇਸ ਵੱਿਚ ਫਸਾਉਣ ਸਬੰਧੀ ਗੈਰ-ਜ਼ਮਾਨਤੀ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਸੀ ਪਰ ਅਜੇ ਤੱਕ ਦੋਸ਼ੀਆਂ ਦੀ ਗ੍ਰਫਿਤਾਰੀ ਨਾਂ ਹੋਣ ਕਾਰਨ ਪੀੜ੍ਹਤ ਪਰਵਿਾਰ ਸੰਘਰਸ਼ ਦੇ ਰਾਹ ਤੇ ਹੈ। ਪਰਵਿਾਰ ਦੀ ਮੱਦਦ ਕਰ ਰਹੀਆਂ ਜਨਤਕ ਜੱਥੇਬੰਦੀਆਂ ਨਾਂ ਸਰਿਫ਼ ਐਸ ਐਸ ਪੀ ਦਫ਼ਤਰ ਦਾ ਘਰਿਾਓ ਕਰ ਚੁੱਕੀਆਂ ਹਨ ਸਗੋਂ ਹਲਕਾ ਵਧਿਾਇਕ ਸਰਬਜੀਤ ਕੌਰ ਮਾਣੂੰਕੇ ਦੇ ਦਫ਼ਤਰ ਦਾ ਘਰਿਾਓ ਵੀ ਕਰ ਚੁੱਕੀਆਂ ਹਨ। ਇਸ ਸਮੇਂ ਭੁੱਖ ਹੜਤਾਲੀ ਮਾਤਾ ਨੇ ਕਹਿਾ ਮੇਰੀ ਬੇਟੀ ਦੀ ਮੌਤ ਤੋਂ ਬਾਦ ਪੁਲਸਿ ਨੇ ਦੋਸ਼ੀਆਂ 'ਤੇ ਪਰਚਾ ਦਰਜ ਕੀਤਾ ਹੈ ਹੁਣ ਸ਼ਾਇਦ ਗ੍ਰਫਿਤਾਰੀ ਲਈ ਪੁਲਸਿ ਅਧਕਿਾਰੀ ਪੀੜ੍ਹਤ ਪਰਵਿਾਰ ਚੋਂ ਕਸਿੇ ਹੋਰ ਮੌਤ ਦੀ ਉਡੀਕ ਕਰ ਰਹੇ ਹਨ। ਇਸ ਸਮੇਂ ਜਗਦੀਸ਼ ਸੰਿਘ ਕਾਉਂਕੇ ਨੇ ਵੀ ਦੋਸ਼ੀਆਂ ਨੂੰ ਗ੍ਰਫਿ਼ਤਾਰ ਕਰਨ ਅਤੇ ਗਰੀਬ ਪਰਵਿਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ। ਇਕ ਸਵਾਲ ਦੇ ਜਵਾਬ ਵੱਿਚ ਆਗੂਆਂ ਨੇ ਕਹਿਾ ਕ ਿਜਲ਼ਦੀ ਹੀ ਸਮੂਹ ਜੱਥੇਬੰਦੀਆਂ ਦੀ ਇੱਕ ਸਾਂਝੀ ਮੀਟੰਿਗ ਬੁਲਾ ਕੇ ਤੱਿਖਾ ਸੰਘਰਸ਼ ਵੱਿਢਆਿ ਜਾਵੇਗਾ। ਇਸ ਸਮੇਂ ਮਹਲਿਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਹਿਾ ਕ ਿਆਮ ਅਾਦਮੀ ਪਾਰਟੀ ਦੀ ਮੌਜੂਦਾ ਸਰਕਾਰ ਅੌਰਤਾਂ ਨੂੰ ਇਨਸਾਫ਼ ਦੇਣ ਦੇ ਮੁੱਦੇ 'ਤੇ ਪਹਲਿੀਆਂ ਸਰਕਾਰਾਂ ਨੂੰ ਮਾਤ ਪਾਏਗੀ।

ਬਿਜਲੀ ਮੁਲਾਜਮਾ ਨੇ ਦੂਜੇ ਦਿਨ ਵੀ ਦਿੱਤਾ ਰੋਸ ਧਰਨਾ

ਹਠੂਰ,19,ਮਈ-(ਕੌਸ਼ਲ ਮੱਲ੍ਹਾ)-ਪੀ ਐਸ ਈ ਬੀ ਦੀ ਸਾਂਝੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਅੱਜ ਦੂਜੇ ਦਿਨ ਵੀ ਪਾਵਰਕਾਮ ਦਫਤਰ ਲੱਖਾ ਵਿਖੇ ਰੋਸ ਧਰਨਾ ਦਿੱਤਾ ਗਿਆ।ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆ ਪ੍ਰਧਾਨ ਤਰਲੋਚਣ ਸਿੰਘ,ਪ੍ਰਧਾਨ ਹਰਵਿੰਦਰ ਸਿੰਘ ਲਾਲੂ,ਬਲਵਿੰਦਰ ਸਿੰਘ ਸੱਦੋਵਾਲ,ਪ੍ਰਧਾਨ ਸਾਧੂ ਸਿੰਘ ਅਤੇ ਚਰਨ ਸਿੰਘ ਝੋਰੜਾ ਨੇ ਕਿਹਾ ਕਿ ਪਿੰਡ ਬੁਰਜ ਕੁਲਾਰਾ ਦੀ ਮਹਿਲਾ ਸਰਪੰਚ ਦੇ ਪਤੀ ਖਿਲਾਫ ਪੰਜਾਬ ਪੁਲਿਸ ਵੱਲੋ ਦੋ ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਕਾਨੂੰਨੀ ਕਾਰਵਾਈ ਨਹੀ ਕੀਤੀ ਗਈ।ਜਿਸ ਕਰਕੇ ਅੱਜ ਬਿਜਲੀ ਮੁਲਾਜਮ ਤਪਦੀ ਗਰਮੀ ਵਿਚ ਰੋਸ ਧਰਨਾ ਦੇਣ ਲਈ ਮਜਬੂਰ ਹਨ।ਉਨ੍ਹਾ ਕਿਹਾ ਕਿ ਜੇਕਰ ਬਿਜਲੀ ਮੁਲਾਜਮ ਨੂੰ ਇਨਸਾਫ ਨਾ ਮਿਿਲਆਂ ਤਾਂ ਆਉਣ ਵਾਲੇ ਦਿਨਾ ਵਿਚ ਸਬ ਡਵੀਜਨ ਰਾਏਕੋਟ ਵਿਖੇ ਧਰਨਾ ਦਿੱਤਾ ਜਾਵੇਗਾ ਜੇਕਰ ਫਿਰ ਵੀ ਮਹਿਲਾ ਸਰਪੰਚ ਦੇ ਪਤੀ ਖਿਲਾਫ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਪੁਲਿਸ ਥਾਣਾ ਹਠੂਰ ਦਾ ਘਿਰਾਓ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਕੁਲਦੀਪ ਕੁਮਾਰ ਐਸ ਡੀ ਓ ਰਾਏਕੋਟ,ਛਿੰਦਰਪਾਲ ਸਿੰਘ ਐਸ ਡੀ ਓ ਬੱਸੀਆ,ਕੇਸਰ ਸਿੰਘ ਐਸ ਡੀ ਓ ਲੱਖਾ,ਮਨਜੀਤ ਸਿੰਘ ਐਸ ਡੀ ਓ ਰੂੰਮੀ,ਬਿੱਲੂ ਖਾਂ,ਸਾਧੂ ਸਿੰਘ,ਚਰਨ ਸਿੰਘ,ਜਸਕਰਨ ਸਿੰਘ,ਸੁਖਦੇਵ ਸਿੰਘ,ਅਮਨਦੀਪ ਸਿੰਘ,ਦਲਬਾਰਾ ਸਿੰਘ,ਬਲਪ੍ਰੀਤ ਸਿੰਘ ਰਾਏਕੋਟ,ਮਨਜਿੰਦਰ ਸਿੰਘ,ਬਲਵੰਤ ਸਿੰਘ,ਚਰਨਜੀਤ ਸਿੰਘ,ਮਨਜਿੰਦਰ ਸਿੰਘ,ਅੰਮ੍ਰਿਤਪਾਲ ਸਿੰਘ ਢੋਲਣ,ਜੋਗਿੰਦਰ ਸਿੰਘ ਜੱਟਪੁਰੀ,ਗੁਰਮੀਤ ਸਿੰਘ,ਕਰਨੈਲ ਸਿੰਘ,ਜਗਮੋਹਣ ਸਿੰਘ ਮੱਲ੍ਹਾ,ਪਰਮਿੰਦਰ ਕੁਮਾਰ,ਹਰਜੀਤ ਸਿੰਘ,ਪਾਵਰਕਾਮ ਦਫਤਰ ਲੱਖਾ,ਪਾਵਰਕਾਮ ਦਫਤਰ ਰਾਏਕੋਟ,ਪਾਵਰਕਾਮ ਦਫਤਰ ਰੂੰਮੀ ਅਤੇ ਪਾਵਰਕਾਮ ਦਫਤਰ ਬੱਸੀਆ ਦੇ ਕਰਮਚਾਰੀਆ ਹਾਜ਼ਰ ਸਨ।ਇਸ ਸਬੰਧੀ ਜਦੋ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਬਿਜਲੀ ਮੁਲਾਜਮਾ ਦੇ ਬਿਆਨ ਲਏ ਜਾ ਰਹੇ ਹਨ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਵੇਗੀ।
 

ਵਿਆਹ ਦੀ ਵਰ੍ਹੇਗੰਢ ਦੀਆਂ ਮੁਬਾਰਕਾਂ  

ਪੱਤਰਕਾਰ ਮੋਹਿਤ ਗੋਇਲ ਅਤੇ ਏਕਤਾ ਰਾਣੀ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ । ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰਿਵਾਰ ਦੇ ਸਿਰ ਉੱਪਰ ਮਿਹਰ ਭਰਿਆ ਹੱਥ ਰੱਖਣ ਤੇ ਜ਼ਿੰਦਗੀ ਦੇ ਹਰੇਕ ਰਸਤੇ ਉੱਪਰ ਇਕੱਠੇ ਪਿਆਰ ਮੁਹੱਬਤ ਨਾਲ ਚੱਲਣ ਦਾ ਬਲ ਬਖਸ਼ਣ ਸਮੂਹ ਵਰਕਰ ਸਾਹਿਬਾਨ ਅਦਾਰਾ ਜਨ ਸ਼ਕਤੀ ਨਿਊਜ਼।

ਜ਼ਿਲ੍ਹਾ ਬਰਨਾਲਾ ਤੋਂ ਸੁਖਵਿੰਦਰ ਸਿੰਘ ਲੋਹਟ ਹੋਣਗੇ ਜਨ ਸ਼ਕਤੀ ਨਿਊਜ਼ ਪੰਜਾਬ ਦੇ ਪੱਤਰਕਾਰ  

ਫੋਟੋ   ਮੈਨੇਜਰ ਮਨਜਿੰਦਰ ਗਿੱਲ  ਸੁਖਵਿੰਦਰ ਸਿੰਘ ਲੋਹਟ ਨੂੰ ਆਈ ਡੀ , ਅਥਾਰਿਟੀ ਲੈਟਰ ਅਤੇ ਆਈ ਕਾਰਡ ਦਿੰਦੇ ਹੋਏ   

ਜਗਰਾਉਂ / ਬਰਨਾਲਾ  , 19 ਮਈ  (ਗੁਰਸੇਵਕ ਸੋਹੀ  ) ਸ ਸੁਖਵਿੰਦਰ ਸਿੰਘ ਲੋਹਟ ਨੂੰ ਜਨ ਸ਼ਕਤੀ ਨਿਊਜ਼ ਪੰਜਾਬ ਨੇ ਜ਼ਿਲ੍ਹਾ ਬਰਨਾਲਾ ਤੋਂ ਆਪਣਾ ਪੱਤਰਕਾਰ ਨਿਯੁਕਤ ਕੀਤਾ ।  ਸ ਸੁਖਵਿੰਦਰ ਸਿੰਘ ਲੋਹਟ ਦਾ ਮਹਿਲ ਕਲਾਂ ਵਿਖੇ ਹੋਵੇਗਾ ਮੁੱਖ ਦਫ਼ਤਰ । ਮੌਜੂਦਾ ਸਮੇਂ ਵਿਚ ਜਨ ਸ਼ਕਤੀ ਨਿਊਜ਼ ਪੰਜਾਬ ਦੀ ਟੀਮ ਅਤੇ ਪੱਤਰਕਾਰ ਗੁਰਸੇਵਕ ਸਿੰਘ ਸੋਹੀ ਨਾਲ ਮਿਲ ਕੇ ਜ਼ਿਲ੍ਹਾ ਬਰਨਾਲਾ ਨੂੰ ਦੇਖਣਗੇ । ਖ਼ਬਰਾਂ ਇਸ਼ਤਿਹਾਰ ਅਤੇ ਹੋਰ ਜਾਣਕਾਰੀ ਸਾਂਝੀ ਕਰ ਲਈ ਸੁਖਵਿੰਦਰ ਸਿੰਘ ਦਾ ਨੰਬਰ 8146551275 । 

ਕੈਬਨਿਟ ਮੰਤਰੀ ਡਾ. ਬਲਜੀਤ ਕੌਰ 21 ਮਈ ਨੂੰ ਮਲੋਟ ਵਿੱਚ ਆਰੀਅਨਜ਼ ਦੇ ਸਮਾਗਮ ਵਿੱਚ ਹੋਣਗੇ ਸ਼ਾਮਿਲ  

ਸ੍ਰੀ ਮੁਕਤਸਰ ਸਾਹਿਬ 19 ਮਈ (ਰਣਜੀਤ ਸਿੱਧਵਾਂ)  : ਆਰੀਅਨਜ਼ ਗਰੁੱਪ ਆਫ਼ ਕਾਲੇਜਿਸ, ਰਾਜਪੁਰਾ ਨੇੜੇ ਚੰਡੀਗੜ੍ਹ ਦੁਆਰਾ ਮਲੋਟ ਖੇਤਰ ਦੇ ਲਗਭਗ 40- 50 ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦੇ ਮਿਸਾਲੀ ਕੰਮ ਅਤੇ ਮਹੱਤਵਪੂਰਨ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਮਲੋਟ ਵਿੱਚ 21 ਮਈ ਨੂੰ ਅਧਿਆਪਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਡਾ. ਬਲਜੀਤ ਕੌਰ, ਕੈਬਨਿਟ ਮੰਤਰੀ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦਕਿ ਮਲਕੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਐੱਸ ਈ) ਸ਼੍ਰੀ ਮੁਕਤਸਰ ਸਾਹਿਬ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਇਸ ਸਮਾਰੋਹ ਦੀ ਪ੍ਰਧਾਨਗੀ ਕਰਨਗੇ ।ਕਟਾਰੀਆ ਨੇ ਕਿਹਾ ਕਿ ਇਸ ਖੇਤਰ ਦੀ ਪਛੜੀ ਬੈਲਟ ਦੇ ਬਹੁਤੇ ਵਿਦਿਆਰਥੀ ਵੱਡੇ ਵਿਦਿਅਕ ਅਦਾਰਿਆਂ ਵਿੱਚ ਪ੍ਰੋਫੈਸ਼ਨਲ ਕੋਰਸਾਂ ਦੀ ਉੱਚ ਫੀਸ ਭਰਨ ਦੇ ਯੋਗ ਨਹੀਂ ਹਨ। ਪਰ ਆਰੀਅਨਜ਼ ਲੋੜਵੰਦ ਅਤੇ ਲਾਇਕ ਵਿਦਿਆਰਥੀਆਂ ਲਈ ਪਹਿਲੀ ਪਸੰਦ ਵਜੋਂ ਉਭਰਿਆ ਹੈ ਕਿਉਂਕਿ ਇਸ ਵਿੱਚ ਵੱਖ-ਵੱਖ ਸਕਾਲਰਸ਼ਿਪ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ। ਆਰੀਅਨਜ਼ ਗਰੁੱਪ ਆਫ਼ ਕਾਲੇਜਿਸ ਦੇ ਇੱਕ ਵਫ਼ਦ ਨੇ ਹਾਲ ਹੀ ਵਿੱਚ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਰੀਅਨਜ਼ ਗਰੁੱਪ ਆਫ਼ ਕਾਲੇਜਿਸ ਵਿੱਚ ਪੇਸ਼ ਕੀਤੀਆਂ ਜਾ ਰਹੀਆਂ ਵਿਦਿਆਰਥੀ ਭਲਾਈ ਸਕੀਮਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਤਕਨੀਕੀ ਅਤੇ ਮੈਡੀਕਲ ਉੱਚ ਸਿੱਖਿਆ ਲਈ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਕਰਨ ਲਈ ਮਲੋਟ, ਸ਼੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਖੇਤਰ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਅਧਿਆਪਕ ਸਨਮਾਨ ਸਮਾਰੋਹ ਲਈ ਡਾ. ਕਟਾਰੀਆ ਦੇ ਸੱਦੇ ਨੂੰ ਸਵੀਕਾਰ ਕੀਤਾ।

ਬਾਲ ਘਰਾਂ ਲਈ ਜੁਵੇਨਾਇਲ ਜਸਟਿਸ ਐਕਟ-2015 ਅਧੀਨ ਰਜਿਸਟ੍ਰੇਸ਼ਨ ਲਾਜ਼ਮੀ :  ਸ੍ਰੀ ਸੰਯਮ ਅਗਰਵਾਲ

-ਕਿਹਾ, ਅਣ-ਰਜਿਸਟਰਡ ਬਾਲ ਘਰ ਦੇ ਮੁਖੀ ’ਤੇ ਐਕਟ ਮੁਤਾਬਕ ਕੀਤੀ ਜਾਵੇਗੀ ਕਾਰਵਾਈ

ਮਾਲੇਰਕੋਟਲਾ 19 ਮਈ (ਰਣਜੀਤ ਸਿੱਧਵਾਂ)  :  ਜ਼ਿਲ੍ਹੇ ਵਿੱਚ 0 ਤੋਂ 18 ਸਾਲ ਤੱਕ ਦੇ ਅਨਾਥ ਅਤੇ ਬੇਸਹਾਰਾ ਬੱਚਿਆਂ ਜਾਂ ਦਿਵਿਆਂਗ ਬੱਚਿਆਂ ਲਈ ਚੱਲ ਰਹੇ ਬਾਲ ਘਰਾਂ ਨੂੰ ਜੁਵੇਨਾਇਲ ਜਸਟਿਸ ਐਕਟ-2015 ਦੀ ਧਾਰਾ 41 (1) ਅਧੀਨ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੈ।  ਇਸ ਗੱਲ ਦੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ  ਨੇ ਕਿਹਾ ਕਿ ਜਿਹੜੇ ਬਾਲ ਘਰ ਉਕਤ ਐਕਟ ਅਧੀਨ ਰਜਿਸਟਰਡ ਨਹੀਂ ਹਨ, ਉਨ੍ਹਾਂ ਬਾਲ ਘਰਾਂ ਦੇ ਮੁਖੀ ’ਤੇ ਜੁਵੇਨਾਇਲ ਜਸਟਿਸ ਐਕਟ-2015 ਦੀ ਧਾਰਾ 42 ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਤਹਿਤ ਇੱਕ ਸਾਲ ਦੀ ਸਜ਼ਾ ਜਾਂ ਇੱਕ ਲੱਖ ਰੁਪਏ ਜੁਰਮਾਨਾ ਜਾਂ ਦੋਨੇ ਹੀ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜੁਵੇਨਾਇਲ ਜਸਟਿਸ ਐਕਟ-2015 ਅਨੁਸਾਰ ਅਜਿਹਾ ਕੋਈ ਵੀ ਬਾਲ ਘਰ ਜੋ ਕਿਸੇ ਸਰਕਾਰੀ, ਗੈਰ- ਸਰਕਾਰੀ ਸੰਸਥਾ ਵਲੋਂ ਚਲਾਇਆ ਜਾ ਰਿਹਾ ਹੈ ਅਤੇ ਜਿਸ ਵਿਚ 0 ਤੋਂ 18 ਸਾਲ ਤੱਕ ਦੇ ਅਨਾਥ ਅਤੇ ਬੇਸਹਾਰਾ ਬੱਚਿਆਂ ਜਾਂ ਦਿਵਿਆਂਗ ਬੱਚਿਆਂ ਦੇ ਰਹਿਣ, ਖਾਣ-ਪੀਣ ਅਤੇ ਦੇਖ-ਭਾਲ ਦੀ ਸੁਵਿਧਾ ਮੁਹੱਈਆ ਕਰਵਾਈ ਜਾਂਦੀ ਹੈ, ਉਨ੍ਹਾਂ ਦਾ ਜੁਵੇਨਾਇਲ ਜਸਟਿਸ ਐਕਟ-2015 ਦੀ ਧਾਰਾ 41 (1) ਅਧੀਨ ਰਜਿਸਟਰ ਹੋਣਾ ਜ਼ਰੂਰੀ ਹੈ।ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮਾਲੇਰਕੋਟਲਾ ਨਵਨੀਤ ਕੌਰ ਜ਼ਿਲ੍ਹੇ ਅੰਦਰ ਜੋ ਗੈਰ ਸਰਕਾਰੀ ਸੰਸਥਾਵਾਂ ਹਾਲੇ ਤੱਕ ਇਸ ਐਕਟ ਅਧੀਨ ਰਜਿਸਟਰਡ ਨਹੀਂ ਹਨ, ਉਹ 26 ਮਈ 2022 ਤੋ ਪਹਿਲਾ-ਪਹਿਲਾ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ,ਸੰਗਰੂਰ, ਕਮਰਾ 207-208, ਦੂਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ,ਸੰਗਰੂਰ ਵਿਖੇ ਨੋਟੀਫਾਈਡ ਜੇ.ਜੇ.ਮਾਡਲ ਰੂਲਜ਼ ਫਾਰਮ ਨੰਬਰ 27  ਅਨੁਸਾਰ ਆਪਣੇ ਦਸਤਾਵੇਜ਼ ਜਮ੍ਹਾ ਕਰਵਾਉਣ। ਉਨ੍ਹਾਂ ਕਿਹਾ ਕਿ 26 ਮਈ 2022 ਤੋ ਬਾਅਦ ਜੇਕਰ ਕੋਈ ਗੈਰ-ਸਰਕਾਰੀ ਸੰਸਥਾ ਬੱਚਿਆ ਦੀ ਭਲਾਈ ਦੇ ਖੇਤਰ ਵਿੱਚ ਕੰਮ ਕਰਦੀ ਹੈ,ਪਰੰਤੂ ਜੁਵੇਨਾਇਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ਼ ਚਿਲਡਰਨ ) ਐਕਟ 2015 ਦੀ ਧਾਰਾ 41(1) ਅਧੀਨ ਰਜਿਸਟਰਡ ਨਹੀਂ ਹੈ, ਤਾਂ ਉਸ ਸੰਸਥਾ ਦੇ ਵਿਰੁੱਧ (ਕੇਅਰ ਐਂਡ ਪ੍ਰੋਟੈਕਸ਼ਨ ਆਫ਼ ਚਿਲਡਰਨ ) ਐਕਟ 2015 ਦੀ ਧਾਰਾ 42 ਅਨੁਸਾਰ ਕਰਵਾਈ ਕੀਤੀ ਜਾਵੇਗੀ। ਉਨ੍ਹਾ ਦੱਸਿਆ ਕਿ ਸੰਸਥਾ ਨੂੰ ਰਜਿਸਟਰਡ ਕਰਵਾਉਣ ਦੀ ਜਾਣਕਾਰੀ ਲੈਣ ਲਈ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਸੰਗਰੂਰ, ਕਮਰਾ 207-208, ਦੂਜੀ ਮੰਜ਼ਿਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਜਾਂ ਫ਼ੋਨ ਨੰਬਰ 92566- 16132 , 01672- 232100 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਸਰਕਾਰੀ ਸਕੂਲਾਂ ਦੇ 15 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਲਈ 92.95 ਕਰੋੜ ਰੁਪਏ ਜਾਰੀ : ਮੀਤ ਹੇਅਰ

ਸਕੂਲ ਪ੍ਰਬੰਧਕ ਕਮੇਟੀਆਂ 600 ਰੁਪਏ ਪ੍ਰਤੀ ਵਿਦਿਆਰਥੀਆਂ ਦੇ ਹਿਸਾਬ ਨਾਲ ਨਿਯਮਾਂ ਅਨੁਸਾਰ ਵਰਦੀਆਂ ਖ਼ਰੀਦਣਗੀਆਂ

ਚੰਡੀਗੜ੍ਹ, 19 ਮਈ  (ਰਣਜੀਤ ਸਿੱਧਵਾਂ)  : ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ 15 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਦੇਣ ਲਈ 92.95 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ। ਸਿੱਖਿਆ ਮੰਤਰੀ ਨੇ ਸਮੂਹ ਜ਼ਿਲ੍ਹਾ  ਸਿੱਖਿਆ ਅਧਿਕਾਰੀਆਂ ਤੇ ਬਲਾਕ ਪ੍ਰਾਇਮਰੀ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਨਿਯਮਾਂ ਅਨੁਸਾਰ ਵਰਦੀਆਂ ਖ਼ਰੀਦਣ ਅਤੇ ਕਿਸੇ ਵੀ ਵਿਸ਼ੇਸ਼ ਦੁਕਾਨ ਤੋਂ ਵਰਦੀਆਂ ਖ਼ਰੀਦਣ ਸਬੰਧੀ ਲਿਖਤੀ ਜਾਂ ਜ਼ੁਬਾਨੀ ਆਦੇਸ਼ ਨਾ ਦਿੱਤੇ ਜਾਣ ਅਤੇ ਜੇਕਰ ਇਸ ਮਾਮਲੇ ਵਿੱਚ ਕੋਈ ਕੋਤਾਹੀ ਸਾਹਮਣੇ ਆਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।ਸ੍ਰੀ ਮੀਤ ਹੇਅਰ ਨੇ ਦੱਸਿਆ ਕਿ ਪਹਿਲੀ ਤੋਂ ਅੱਠਵੀਂ ਕਲਾਸ ਤੱਕ ਦੀਆਂ ਸਮੂਹ ਲੜਕੀਆਂ ਅਤੇ ਪਹਿਲੀ ਤੋਂ ਅੱਠਵੀਂ ਕਲਾਸ ਤੱਕ ਦੇ ਸਮੂਹ ਐਸ.ਸੀ./ਐਸ. ਟੀ./ਬੀ.ਪੀ.ਐਲ. ਲੜਕਿਆਂ ਨੂੰ ਮੁਫ਼ਤ ਵਰਦੀ ਮਿਲੇਗੀ ਜਿਨ੍ਹਾਂ ਦੀ ਕੁੱਲ ਗਿਣਤੀ 15,491,92 ਹੈ ਅਤੇ ਪ੍ਰਤੀ ਵਿਦਿਆਰਥੀ 600 ਰੁਪਏ ਦੇ ਹਿਸਾਬ ਨਾਲ ਵਰਦੀਆਂ ਖ਼ਰੀਦਣ ਲਈ ਸਕੂਲ ਪ੍ਰਬੰਧਕ ਕਮੇਟੀਆਂ (ਐਸ.ਐਮ.ਸੀ.) ਨੂੰ ਕੁੱਲ 92.95 ਰੁਪਏ ਜਾਰੀ ਕਰ ਦਿੱਤੇ ਗਏ ਹਨ। ਸਿੱਖਿਆ ਮੰਤਰੀ ਨੇ ਅੱਗੇ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ ਮੁਫ਼ਤ ਵਰਦੀ ਹਾਸਲ ਕਰਨ ਵਾਲੇ ਕੁੱਲ ਲਾਭਪਾਤਰੀ ਵਿਦਿਆਰਥੀਆਂ ਵਿੱਚੋਂ 8,45,429 ਲੜਕੀਆਂ ਲਈ 50.72 ਕਰੋੜ ਰੁਪਏ, 5,45,993 ਐਸ.ਸੀ. ਲੜਕਿਆਂ ਲਈ 32.75 ਕਰੋੜ ਰੁਪਏ ਅਤੇ 1,57,770 ਬੀ.ਪੀ.ਐਲ. ਲੜਕਿਆਂ ਲਈ 9.46 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਦੀ ਰਹਿਨਮਾਈ ਹੇਠ ਜ਼ਿਲ੍ਹਾ ਪੱਧਰੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ

ਫਤਹਿਗੜ੍ਹ ਸਾਹਿਬ, 19 ਮਈ (ਰਣਜੀਤ ਸਿੱਧਵਾਂ)  : ਜ਼ਿਲ੍ਹਾ ਪੱਧਰੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਨੀਤ ਸ਼ੇਰਗਿੱਲ ਦੀ ਰਹਿਨੁਮਾਈ ਹੇਠ ਹੋਈ। ਮੀਟਿੰਗ ਵਿੱਚ ਪੁਲਿਸ, ਸਿੱਖਿਆ, ਸਥਾਨਕ ਸਰਕਾਰਾਂ, ਪੇਂਡੂ ਵਿਕਾਸ ਅਤੇ ਪੰਚਾਇਤ, ਨਾਪਤੋਲ, ਕਰ ਅਤੇ ਆਬਕਾਰੀ ਸਮੇਤ ਵੱਖ-ਵੱਖ  ਵਿਭਾਗਾਂ ਦੇ ਮੁਖੀ ਹਾਜ਼ਰ ਹੋਏ । ਇਸ ਮੀਟਿੰਗ ਵਿੱਚ ਸਿਹਤ ਵਿਭਾਗ ਦੇ ਵੱਖ-ਵੱਖ ਸਿਹਤ ਪ੍ਰੋਗਰਾਮਾਂ 'ਤੇ ਚਰਚਾ ਕੀਤੀ ਗਈ । ਡਿਪਟੀ ਕਮਿਸ਼ਨਰ ਪ੍ਰਨੀਤ ਸ਼ੇਰਗਿੱਲ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਸਾਰੇ ਅਦਾਰਿਆਂ ਅਤੇ ਦਫ਼ਤਰਾਂ ਨੂੰ ਤੰਬਾਕੂ ਮੁਕਤ ਕੀਤਾ ਜਾਵੇ ਅਤੇ ਆਪੋ ਆਪਣੇ ਅਧੀਨ ਆਉਂਦੇ ਪਿੰਡਾਂ ਨੂੰ ਤੰਬਾਕੂ ਮੁਕਤ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਕੋਟਪਾ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਚਲਾਨ ਕੀਤੇ ਜਾਣ ਅਤੇ ਆਮ ਲੋਕਾਂ ਨੂੰ ਤੰਬਾਕੂ ਦੇ ਹਾਨੀਕਾਰਕ ਪ੍ਰਭਾਵਾਂ ਅਤੇ ਤੰਬਾਕੂ ਕੰਟਰੋਲ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਜਾਵੇ।ਮੀਟਿੰਗ ਵਿੱਚ ਸਿਵਲ ਸਰਜਨ ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ 31 ਮਈ ਨੂੰ "ਵਿਸ਼ਵ ਨੋ ਤੰਬਾਕੂ ਦਿਵਸ "ਮਨਾਇਆ ਜਾ ਰਿਹਾ ਹੈ ਇਸ ਦਿਹਾੜੇ ਨੂੰ ਸਮਰਪਿਤ 16 ਮਈ ਤੋਂ 31ਮਈ ਤੱਕ ਜ਼ਿਲ੍ਹੇ ਅੰਦਰ ਕੋਟਪਾ-2003 ਤਹਿਤ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ । ਡੇਂਗੂ ਅਤੇ ਚਿਕਨਗੁਨੀਆ ਦੀ ਬਿਮਾਰੀ ਸਬੰਧੀ ਵੀ ਇਸ ਮੀਟਿੰਗ ਵਿੱਚ ਚਰਚਾ ਕੀਤੀ ਗਈ ਡੇਂਗੂ, ਮਲੇਰੀਆ ਅਤੇ ਚਿਕੁਨਗੁਨੀਆ ਤੋਂ ਬਚਣ ਲਈ ਸ੍ਰੀਮਤੀ ਸ਼ੇਰਗਿੱਲ ਨੇ ਸਥਾਨਕ ਸਰਕਾਰਾਂ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਸ਼ਹਿਰਾਂ ਅੰਦਰ ਫੋਗਿੰਗ ਕਰਵਾਉਣੀ ਯਕੀਨੀ ਬਣਾਈ ਜਾਵੇ,ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਸਿਹਤ ਵਿਭਾਗ ਦੇ ਸਹਿਯੋਗ ਨਾਲ ਪਿੰਡਾਂ ਅੰਦਰ ਟੋਭਿਆਂ ਵਿੱਚ ਗੰਬੂਜੀਆ ਮੱਛੀ ਛੁਡਵਾਈ ਜਾਵੇ ।ਇਸ ਮੀਟਿੰਗ ਵਿੱਚ ਉਨ੍ਹਾਂ ਨੇ ਕੋਵਿਡ-19 ਸਬੰਧੀ ਚੱਲ ਰਹੀ ਟੀਕਾਕਰਨ ਮੁਹਿੰਮ ਦਾ ਵੀ ਜਾਇਜ਼ਾ ਲਿਆ ਅਤੇ ਨਾਲ ਹੀ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ  ਅਤੇ ਜ਼ਿਲ੍ਹੇ ਅੰਦਰ ਜੱਚਾ-ਬੱਚਾ ਮੌਤ ਦਰ ਉਪਰ ਵੀ ਚਰਚਾ ਕੀਤੀ ਗਈ।ਇਸ ਮੀਟਿੰਗ ਵਿੱਚ ਸਿਵਲ ਸਰਜਨ ਡਾ. ਹਰਵਿੰਦਰ ਸਿੰਘ, ਸਹਾਇਕ ਸਿਵਲ ਸਰਜਨ ਡਾ ਸਵਪਨਜੀਤ ਕੌਰ ,ਜ਼ਿਲ੍ਹਾ ਸਿਹਤ ਅਫਸਰ ਡਾ. ਨਵਜੋਤ ਕੌਰ , ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਗਦੀਸ਼ ਸਿੰਘ, ਜ਼ਿਲਾ ਟੀਕਾਕਰਨ ਅਫਸਰ ਡਾ. ਰਾਜੇਸ਼ ਕੁਮਾਰ ਆਦਿ ਤੋਂ ਇਲਾਵਾ ਹੋਰ ਵਿਭਾਗਾਂ ਦੇ ਮੁਖੀ ਹਾਜ਼ਰ ਸਨ ।

34 ਸਾਲ ਪੁਰਾਣੇ ਕੇਸ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਹੋਈ ਇਕ ਸਾਲ ਦੀ ਸਜ਼ਾ  

ਨਵਜੋਤ ਸਿੰਘ ਸਿੱਧੂ ਨੂੰ ਵੱਡਾ ਝਟਕਾ: ਸੁਪਰੀਮ ਕੋਰਟ ਨੇ ਸੁਣਾਈ ਇੱਕ ਸਾਲ ਦੀ ਸਜ਼ਾ

ਚੰਡੀਗੜ੍ਹ, 19 ਮਈ ( ਜਨ ਸ਼ਕਤੀ ਨਿਊਜ਼ ਬਿਊਰੋ )ਸੁਪਰੀਮ ਕੋਰਟ ਵੱਲੋਂ ਇਕ 34 ਸਾਲ ਪੁਰਾਣੇ ਕੇਸ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਨਵਜੋਤ ਸਿੱਧੂ ਨੇ ਟਵੀਟ ਕੀਤਾ ਹੈ। ਨਵਜੋਤ ਸਿੱਧੂ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਅਦਾਲਤ ਦਾ ਫੈਸਲਾ ਸਵੀਕਾਰ ਹੈ।

 ਜ਼ਿਕਰਯੋਗ ਹੈ ਕਿ 34 ਸਾਲ ਪੁਰਾਣੇ ਰੋਡ ਰੇਜ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਫੈਸਲਾ ਸੁਣਾਇਆ ਗਿਆ ਹੈ। ਸੁਪਰੀਮ ਕੋਰਟ ਨੇ ਨਵਜੋਤ ਸਿੱਧੂ ਨੂੰ 1 ਸਾਲ ਦੀ ਕਠੋਰ ਸਜ਼ਾ ਸੁਣਾਈ ਹੈ। ਇਹ ਮਾਮਲਾ ਕਰੀਬ 34 ਸਾਲ ਪੁਰਾਣਾ ਹੈ। ਜਦੋਂ ਪਟਿਆਲਾ 'ਚ ਪਾਰਕਿੰਗ ਨੂੰ ਲੈ ਕੇ ਨਵਜੋਤ ਸਿੱਧੂ ਅਤੇ ਉਨ੍ਹਾਂ ਦੇ ਦੋਸਤ ਦੀ ਲੜਾਈ ਹੋ ਗਈ ਸੀ। ਇਸ ਵਿੱਚ ਇੱਕ 65 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਹਾਈਕੋਰਟ ਨੇ ਇਸ ਮਾਮਲੇ ਵਿੱਚ ਸਿੱਧੂ ਨੂੰ ਦੋਸ਼ੀ ਕਰਾਰ ਦਿੱਤਾ ਸੀ ਪਰ ਸੁਪਰੀਮ ਕੋਰਟ ਨੇ ਗੈਰ ਇਰਾਦਤਨ ਕਤਲ ਦੇ ਦੋਸ਼ ਨੂੰ ਖਾਰਜ ਕਰ ਦਿੱਤਾ ਸੀ। ਇਸ ਤੋਂ ਬਾਅਦ ਦੋ ਸਾਲ ਪਹਿਲਾਂ ਪਰਿਵਾਰ ਵਾਲਿਆਂ ਨੇ ਰੀਵਿਊ ਪਟੀਸ਼ਨ ਦਾਇਰ ਕੀਤੀ ਸੀ। ਸਿੱਧੂ ਦੇ ਵਕੀਲਾਂ ਨੇ ਇਸ ਪਟੀਸ਼ਨ ਦਾ ਵਿਰੋਧ ਕੀਤਾ ਸੀ ਪਰ ਸੁਪਰੀਮ ਕੋਰਟ ਨੇ ਅੱਜ ਇੱਕ ਸਾਲ ਦੀ ਸਜ਼ਾ ਸੁਣਾ ਦਿੱਤੀ ਹੈ।

ਸ਼ਹਿਰ ਵਾਸੀਆਂ ਨੂੰ ਮਿਲੇਗਾ ਪਹਿਲਾ 'ਮੁਹੱਲਾ ਕਲੀਨਿਕ'

ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੀ ਯਾਦ ਵਿੱਚ ਜਲਦ ਬਣੇਗਾ ਲਾਜਪਤ ਰਾਏ ਭਵਨ-ਬੀਬੀ ਮਾਣੂੰਕੇ

ਜਗਰਾਉਂ , 19 ਮਈ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਵਿਧਾਨ ਸਭਾ ਹਲਕਾ ਜਗਰਾਉਂ ਤੋਂ ਲਗਾਤਾਰ ਦੂਜੀ ਵਾਰ ਚੋਣ ਜਿੱਤੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਜਗਰਾਉਂ ਹਲਕੇ ਨੂੰ ਨਮੂਨੇ ਦਾ ਬਨਾਉਣ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ। ਸਰਕਾਰ ਬਣਦਿਆਂ ਹੀ ਵਿਧਾਇਕਾ ਵੱਲੋਂ ਹਲਕੇ ਦੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਨਾਲ ਨਾਲ ਰਹਿੰਦੇ ਵਿਕਾਸ ਕਾਰਜਾਂ ਲਈ ਲੋੜੀਂਦੇ ਖਰੜੇ ਤਿਆਰ ਕਰਨ ਅਤੇ ਸ਼ਹਿਰ ਦੇ ਪਾਣੀ ਦੀ ਨਿਕਾਸੀ ਲਈ ਪੁਖਤਾ ਪ੍ਰਬੰਧ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਵਿਧਾਇਕਾ ਮਾਣੂੰਕੇ ਦੇ ਯਤਨਾਂ ਸਦਕਾ ਜਗਰਾਉਂ ਸ਼ਹਿਰ ਵਿੱਚ ਬਹੁਤ ਜ਼ਲਦੀ ਹੀ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੀ ਯਾਦ ਵਿੱਚ 'ਲਾਜਪਤ ਰਾਏ ਭਵਨ' ਦਾ ਨਿਰਮਾਣ ਸ਼ੁਰੂ ਹੋ ਜਾ ਰਿਹਾ ਹੈ, ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ 'ਲਾਲਾ ਲਾਜਪਤ ਰਾਏ ਭਵਨ' ਬਨਾਉਣ ਲਈ ਪੰਜਾਬ ਸਰਕਾਰ ਵੱਲੋਂ ਇੱਕ ਕਰੋੜ ਅਠਵੰਜਾ ਲੱਖ ਰੁਪਏ ਦੀ ਗਰਾਂਟ ਜਾਰੀ ਹੋ ਚੁੱਕੀ ਹੈ ਅਤੇ ਵਿਭਾਗ ਅਧਿਕਾਰੀਆਂ ਵੱਲੋਂ ਅਗਲੀ ਲੋੜੀਂਦੀ ਕਾਰਵਾਈ ਵੀ ਆਰੰਭ ਦਿੱਤੀ ਹੈ। ਇਹ ਭਵਨ ਦੇਸ਼ ਦੀ ਅਜ਼ਾਦੀ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਨੂੰ ਸਮਰਪਿਤ ਹੋਵੇਗਾ, ਜੋ ਲੋਕਾਂ ਨੂੰ ਉਹਨਾਂ ਦੀ ਦੇਸ਼ ਲਈ ਕੀਤੀ ਕੁਰਬਾਨੀ ਦੀ ਯਾਦ ਤਾਜ਼ਾ ਕਰਵਾਉਂਦਾ ਰਹੇਗੇ। ਇਸ ਤੋਂ ਇਲਾਵਾ ਉਹਨਾਂ ਹੋਰ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਾਅਦੇ ਮੁਤਾਬਿਕ ਜਗਰਾਉਂ ਵਾਸੀਆਂ ਲਈ ਸ਼ਹਿਰ ਵਿੱਚ ਮੁਹੱਲਾ ਕਲੀਨਿਕ ਖੋਲਣ ਲਈ ਵੀ ਵਿਉਂਤਬੰਦੀ ਸ਼ੁਰੂ ਕਰ ਦਿੱਤੀ ਗਈ ਹੈ। ਮਾਣੂੰਕੇ ਨੇ ਦੱਸਿਆ ਕਿ ਸ਼ਹਿਰ ਵਿੱਚ ਯੋਗ ਜਗ੍ਹਾ ਦਾ ਨਰੀਖਣ ਕੀਤਾ ਗਿਆ ਹੈ ਅਤੇ ਇਸ ਸਬੰਧੀ ਸਬੰਧਿਤ ਅਧਿਕਾਰੀਆਂ ਨੂੰ ਪ੍ਰੋਜੈਕਟ ਤਿਆਰ ਕਰਨ ਲਈ ਕਹਿ ਦਿੱਤਾ ਗਿਆ ਹੈ ਅਤੇ ਜ਼ਲਦੀ ਹੀ ਸਰਕਾਰ ਪਾਸੋਂ ਮੰਨਜੂਰੀ ਲੈਣ ਉਪਰੰਤ ਜਗਰਾਉਂ ਵਾਸੀਆਂ ਲਈ ਪਹਿਲਾ ਮੁਹੱਲਾ ਕਲੀਨਿਕ ਖੋਲ ਦਿੱਤਾ ਜਾਵੇਗਾ। ਜਿੱਥੇ ਲੋਕ ਆਪਣੀ ਲੋੜ ਅਨੁਸਾਰ ਵਧੀਆ ਸਿਹਤ ਸਹੂਲਤਾਂ ਪ੍ਰਾਪਤ ਕਰ ਸਕਣਗੇ। ਉਹਨਾਂ ਆਖਿਆ ਕਿ ਹੁਣ ਹਲਕੇ ਲਈ ਕੁੱਝ ਕਰ ਵਿਖਾਉਣ ਦਾ ਵੇਲਾ ਹੈ ਅਤੇ ਜਦੋਂ ਤੱਕ ਜਗਰਾਉਂ ਹਲਕੇ ਦੇ ਲੋਕਾਂ ਤੋਂ ਸਹਿਯੋਗ ਉਹਨਾਂ ਦੇ ਨਾਲ ਹੈ, ਉਹ ਹਲਕੇ ਦੇ ਵਿਕਾਸ ਕਾਰਜਾਂ ਵਿੱਚ ਜੰਗੀ ਪੱਧਰ ਤੇ ਤੇਜ਼ੀ ਲਿਆਂਦੀ ਜਾਵੇਗੀ ਅਤੇ ਜਗਰਾਉਂ ਸ਼ਹਿਰ ਨੂੰ ਨਵੀਂ ਦਿਖ ਪ੍ਰਦਾਨ ਕਰਨ ਲਈ ਉਹ ਜੀਅ-ਜਾਨ ਲਗਾ ਦੇਣਗੇ। ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ, ਅਮਰਦੀਪ ਸਿੰਘ ਟੂਰੇ, ਪ੍ਰੀਤਮ ਸਿੰਘ ਅਖਾੜਾ, ਐਡਵੋਕੇਟ ਕਰਮ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਨੋਨੀ, ਸਰਪੰਚ ਗੁਰਨਾਮ ਸਿੰਘ ਭੈਣੀ, ਗੋਪੀ ਸ਼ਰਮਾਂ, ਸੋਨੀ ਕਾਉਂਕੇ, ਛਿੰਦਰਪਾਲ ਸਿੰਘ ਮੀਨੀਆਂ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਸਨੀ ਬੱਤਰਾ, ਅਭਿਨਾਸ਼ ਭੰਡਾਰੀ, ਗੁਰਪ੍ਰੀਤ ਸਿੰਘ ਗੋਪੀ, ਬਲਜੀਤ ਸਿੰਘ, ਸੁਰਿੰਦਰ ਸਿੰਘ ਕਾਕਾ ਆਦਿ ਵੀ ਹਾਜ਼ਰ ਸਨ।

ਲੰਬਾ ਸਮਾਂ ਰਾਜ ਕਰਨ ਵਾਲਾ ਸ਼ਾਸਕ -ਔਰੰਗਜੇਬ ✍️ ਪੂਜਾ

ਮੁਗ਼ਲ ਸਾਮਰਾਜ ਉਪਰ ਲੰਬਾ ਸਮਾਂ ਰਾਜ ਕਰਨ ਵਾਲਾ ਸ਼ਾਸਕ -ਔਰੰਗਜੇਬ
ਔਰੰਗਜੇਬ ਮੁਗ਼ਲ ਸਾਮਰਾਜ ਦਾ ਛੇਵਾਂ ਸ਼ਾਸਕ ਸੀ।ਉਸਦਾ ਪੂਰਾ ਨਾਮ ਅਬੁਲ ਮੁਜ਼ਾਫਰ ਮੁਹਿਦੀਨ ਮੁਹੰਮਦ ਸੀ।ਔਰੰਗਜੇਬ ਦਾ ਜਨਮ 4 ਨਵੰਬਰ, 1618 ਨੂੰ ਦਾਹੋਦ, ਗੁਜਰਾਤ ਵਿੱਚ ਹੋਇਆ ਸੀ। ਉਹ ਸ਼ਾਹਜਹਾਂ ਅਤੇ ਮੁਮਤਾਜ ਦੀ ਛੇਵੀਂ ਔਲਾਦ ਸੀ।ਮੁਸਲਿਮ ਪਰਜਾ ਦੁਬਾਰਾ ਉਸਨੂੰ ਸ਼ਾਹੀ ਨਾਮ ਦਿੱਤਾ ਗਿਆ ਔਰੰਗਜ਼ੇਬ ਜਾਂ ਆਲਮਗੀਰ।ਜਿਸਦਾ ਮਤਲਬ ਸੀ ਵਿਸ਼ਵ ਵਿਜੇਤਾ।ਉਸ ਨੇ 49 ਸਾਲ ਤਕ ਲਗਭਗ ਸਾਰੇ ਭਾਰਤ ਦੇ ਹਿਸਿਆਂ ਤੇ ਰਾਜ ਕੀਤਾ। ਉਹ ਅਕਬਰ ਦੇ ਬਾਅਦ ਸਭ ਤੋਂ ਜ਼ਿਆਦਾ ਸਮਾਂ ਤੱਕ ਹਕੂਮਤ ਕਰਨ ਵਾਲਾ ਮੁਗ਼ਲ ਸ਼ਾਸਕ ਸੀ।ਔਰੰਗਜੇਬ ਨੇ ਪੂਰੇ ਸਾਮਰਾਜ ਉੱਤੇ (ਇਸਲਾਮੀ ਕਨੂੰਨ ਉੱਤੇ ਆਧਾਰਿਤ) ਫਤਵਾ-ਏ-ਆਲਮਗੀਰੀ ਲਾਗੂ ਕੀਤਾ ਅਤੇ ਗੈਰ-ਮੁਸਲਮਾਨ ਜਨਤਾ ਉੱਤੇ ਸ਼ਰੀਅਤ ਲਾਗੂ ਕਰਨ ਵਾਲਾ ਉਹ ਪਹਿਲਾ ਮੁਸਲਮਾਨ ਸ਼ਾਸਕ ਸੀ। ਸ਼ਰੀਅਤ ਇਕ ਅਰਬੀ ਭਾਸ਼ਾ ਦਾ ਸ਼ਬਦ ਸੀ ਜਿਸਨੂੰ  ਇਸਲਾਮੀ ਕਾਨੂੰਨ ਵੀ ਕਿਹਾ ਜਾਂਦਾ ਸੀ।ਸ਼ਰੀਅਤ ਵਿੱਚ ਅਪਰਾਧ, ਰਾਜਨੀਤੀ, ਵਿਆਹ ਇਕਰਾਰਨਾਮੇ, ਵਪਾਰ ਨਿਯਮ, ਧਰਮ ਦੇ ਨੁਸਖੇ ਅਤੇ ਅਰਥਸ਼ਾਸਤਰ ਦੇ ਨਾਲ ਨਾਲ ਜਿਨਸੀ ਸੰਬੰਧ, ਸਫਾਈ, ਖ਼ੁਰਾਕ, ਪ੍ਰਾਰਥਨਾ ਕਰਨ, ਰੋਜ਼ਾਨਾ ਸਲੀਕਾ ਅਤੇ ਵਰਤ ਵਰਗੇ ਨਿੱਜੀ ਮਾਮਲੇ ਵੀ ਸ਼ਾਮਿਲ ਹਨ।
ਉਹ ਇਕ ਸੁੰਨੀ ਕੱਟੜ ਮੁਸਲਮਾਨ ਸੀ ਜੋ ਸਾਰੇ ਭਾਰਤ ਨੂੰ ਇਸਲਾਮ ਦੀ ਧਰਤੀ ਬਣਾਉਣਾ ਚਾਉਂਦਾ ਸੀ।ਉਸਦੀ ਕੱਟੜਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਕਾਰਨ ਬਣੀ। ਔਰੰਗਜ਼ੇਬ ਨੇ ਅਕਬਰ ਦੁਬਾਰਾ ਹਟਾਇਆ ਜਜ਼ੀਆ ਕਰ ਹਿੰਦੂਆਂ ਉਪਰ ਫਿਰ ਲਗਾ ਦਿੱਤਾ ਸੀ। ਬਾਦਸ਼ਾਹ ਔਰੰਗਜ਼ੇਬ ਨੇ ਇਸਲਾਮ ਧਰਮ ਦੀ ਮਹੱਤਤਾ ਨੂੰ ਸਵੀਕਾਰ ਕਰਦਿਆਂ ‘ਕੁਰਾਨ’ ਨੂੰ ਆਪਣੇ ਰਾਜ ਦਾ ਆਧਾਰ ਬਣਾਇਆ। ਉਸਨੇ ਸਿੱਕਿਆਂ 'ਤੇ ਕਲਮਾ ਉਕਰਾਉਣ, ਨੌਂ ਦਿਨਾਂ ਦਾ ਤਿਉਹਾਰ ਮਨਾਉਣ, ਭੰਗ ਦੀ ਖੇਤੀ, ਗਾਉਣ ਆਦਿ 'ਤੇ ਪਾਬੰਦੀ ਲਗਾ ਦਿੱਤੀ। 1663 ਈ: ਵਿਚ ਸਤੀ ਪ੍ਰਥਾ 'ਤੇ ਪਾਬੰਦੀ ਲਗਾ ਦਿੱਤੀ ਗਈ। ਤੀਰਥ ਯਾਤਰਾ ਟੈਕਸ ਦੁਬਾਰਾ ਲਗਾਇਆ ਗਿਆ। ਆਪਣੇ ਰਾਜ ਦੇ 11ਵੇਂ ਸਾਲ 'ਝਰੋਖਾ ਦਰਸ਼ਨ', 12ਵੇਂ ਸਾਲ 'ਤੁਲਦਾਨ ਪ੍ਰਥਾ', 1668 ਈ: ਵਿਚ ਹਿੰਦੂ ਤਿਉਹਾਰਾਂ 'ਤੇ ਪਾਬੰਦੀ ਲਗਾ ਦਿੱਤੀ।ਇਹਨਾਂ ਵਿੱਚ 'ਰਾਇਦਾਰੀ' (ਟਰਾਂਸਪੋਰਟ ਟੈਕਸ) ਨੂੰ 'ਅਬਵਾਬ' ਵਜੋਂ ਜਾਣਿਆ ਜਾਂਦਾ ਹੈ ਅਤੇ 'ਪੰਡਾਰੀ' (ਟੋਸੀਜ਼ਮ ਟੈਕਸ) ਕਿਹਾ ਜਾਂਦਾ ਹੈ।
ਔਰੰਗਜ਼ੇਬ ਨੇ ਲਾਹੌਰ ਦੀ ਬਾਦਸ਼ਾਹੀ ਮਸਜਿਦ 1673 ਈ.,1678 ਈ: ਵਿਚ ਆਪਣੀ ਪਤਨੀ ਰਾਬੀਆ ਦੁਰਾਨੀ ਦੀ ਯਾਦ ਵਿਚ ਬੀਬੀ ਕਾ ਮਕਬਰਾ  ਔਰੰਗਾਬਾਦ ਵਿਖੇ ਬਣਾਇਆ ਜਿਸਨੂੰ ਦੱਖਣੀ ਤਾਜ ਮਹਿਲ ਕਿਹਾ ਜਾਂਦਾ ਹੈ ਅਤੇ ਦਿੱਲੀ ਦੇ ਲਾਲ ਕਿਲੇ ਵਿੱਚ ਮੋਤੀ ਮਸਜਿਦ ਬਣਵਾਈ ਸੀ।ਭਾਵੇਂ ਉਸਨੇ ਸੰਗੀਤ ਤੇ ਰੋਕ ਲਗਾ ਦਿੱਤੀ ਸੀ ਪਰ ਉਸਨੂੰ ਵੀਣਾ ਬਜਾਉਣ ਦਾ ਸ਼ੌਂਕ ਸੀ।ਇਸ ਤਰ੍ਹਾਂ ਉਸਦੇ ਰਾਜ ਦੌਰਾਨ ਭਵਨ ਜਾਂ ਸਾਹਿਤ ਦਾ ਖ਼ਾਸ ਨਿਰਮਾਣ ਨਹੀਂ ਹੋਇਆ।ਔਰੰਗਜ਼ੇਬ ਕੁਰਾਨ ਦੀਆਂ ਆਇਤਾਂ ਲਿਖਦਾ ਸੀ ਅਤੇ ਆਪਣੇ ਖਰਚਿਆਂ ਲਈ ਟੋਪੀਆਂ ਸਿਵਾਉਂਦਾ ਸੀ। ਇਸ ਕਰਕੇ ਉਸਨੂੰ ਜ਼ਿੰਦਾ ਪੀਰ ਕਿਹਾ ਜਾਂਦਾ ਸੀ।
7 ਸਤੰਬਰ 1695 ਨੂੰ ਸਮੁੰਦਰੀ ਡਾਕੂ ਕੈਪਟਨ ਹੈਨਰੀ ਨੇ ਆਪਣੇ"ਫੈਂਸੀ" ਨਾਮਕ  ਜਹਾਜ ਤੋਂ ਅਰਬ ਸਾਗਰ ਵਿੱਚ ਔਰੰਗਜ਼ੇਬ ਦੇ ਜਹਾਜ਼ ਗੰਜ-ਏ-ਸਵਾਈ ਉੱਤੇ ਹਮਲਾ ਕਰ ਦਿੱਤਾ।ਔਰੰਗਜ਼ੇਬ ਦਾ ਜਹਾਜ਼ 62ਭਾਰੀ ਤੋਪਾਂ ਅਤੇ ਗੋਲਾ ਬਰੂਦ ਨਾਲ ਭਰਿਆ ਹੋਇਆ ਸੀ। ਇਸ ਅੰਗਰੇਜ਼ ਲੁਟੇਰੇ ਨੇ ਭਾਰਤੀ ਬਾਦਸ਼ਾਹ ਔਰੰਗਜ਼ੇਬ ਦਾ ਸ਼ਾਹੀ ਜਹਾਜ਼ ਲੁੱਟ ਲਿਆ ਸੀ।
ਔਰੰਗਜ਼ੇਬ ਦੀ ਸਭ ਤੋਂ ਵੱਡੀ ਗਲਤੀ ਆਪਣੇ ਜੀਵਨ ਦੇ ਆਖਰੀ 27 ਸਾਲ ਯੁੱਧਾਂ ਵਿੱਚ ਖਰਾਬ ਕਰ ਦਿੱਤੇ ਜਿਸ ਨਾਲ ਮੁਗ਼ਲ ਸਾਮਰਾਜ ਦਾ ਖਜਾਨਾ ਖਾਲੀ ਹੋ ਗਿਆ ਅਤੇ ਬਗਾਵਤਾਂ ਸ਼ੁਰੂ ਹੋ ਗਈਆਂ ਜੋ ਕਿ ਮੁਗ਼ਲ ਸਾਮਰਾਜ ਦੇ ਪਤਨ ਦਾ ਕਾਰਨ ਬਣੀਆਂ।
ਗੁਰੂ ਗੋਬਿੰਦ ਸਿੰਘ ਜੀ ਨੇ ਦੀਨਾ ਨਾਮੀ ਸਥਾਨ ਤੇ ਔਰੰਗਜ਼ੇਬ ਨੂੰ ਪੱਤਰ ਲਿਖਿਆ ਜਿਸਨੂੰ ਜ਼ਫ਼ਰਨਾਮਾ ਕਿਹਾ ਜਾਂਦਾ ਹੈ ਅਤੇ ਜਿਸਦਾ ਅਰਥ ਹੈ ਵਿਜੈ ਪੱਤਰ।ਇਸ ਵਿੱਚ ਗੁਰੂ ਜੀ ਨੇ ਉਸਦੇ ਅੱਤਿਆਚਾਰਾਂ ਅਤੇ ਅਨਿਆਪੂਰਨ ਨੀਤੀਆਂ ਦਾ ਸਖਤ ਵਿਰੋਧ ਕੀਤਾ।ਭਾਈ ਦਇਆ ਸਿੰਘ ਅਤੇ ਧਰਮ ਸਿੰਘ ਨੇ ਇਸਨੂੰ ਅਹਿਮਦਨਗਰ ਵਿਖੇ ਔਰੰਗਜ਼ੇਬ ਤੱਕ ਪਹੁੰਚਾਇਆ।
ਜ਼ਫ਼ਰਨਾਮਾ’ ਪੜ੍ਹ ਕੇ ਉਸ ਨੂੰ ਗੁਰੂ ਜੀ ਨਾਲ ਹੋਈਆਂ ਜ਼ਿਆਦਤੀਆਂ ਦਾ ਅਹਿਸਾਸ ਹੋ ਗਿਆ ਸੀ। ਉਸਨੇ ਗੁਰੂ ਜੀ ਨੂੰ ਮਿਲਣ ਦਾ ਫੈਸਲਾ ਕੀਤਾ ਪਰ ਉਸਦੀ 1707ਈ.ਵਿੱਚ ਮੌਤ ਹੋ ਗਈ ਅਤੇ ਉਸਨੂੰ ਔਰੰਗਾਬਾਦ ਵਿਖੇ  ਖੁਲਦਾਬਾਦ ਵਿੱਚ ਦਫ਼ਨਾਇਆ ਗਿਆ।
ਪੂਜਾ 9815591967

ਪਾਗ਼ਲ ਵਿਦਵਾਨ ਕਿਹਾ ਜਾਣ ਵਾਲਾ ਸੁਲਤਾਨ -ਮੁਹੰਮਦ ਬਿਨ ਤੁਗਲਕ ✍️ ਪੂਜਾ

ਸਭ ਤੋਂ ਵੱਧ ਪੜ੍ਹਿਆ ਲਿਖਿਆ ਮੂਰਖ ਅਤੇ ਪਾਗ਼ਲ ਵਿਦਵਾਨ ਕਿਹਾ ਜਾਣ ਵਾਲਾ ਸੁਲਤਾਨ -ਮੁਹੰਮਦ ਬਿਨ ਤੁਗਲਕ
1320ਈ.ਵਿੱਚ ਗਿਆਸਉਦੀਨ ਤੁਗਲਕ ਨੇ ਤੁਗਲਕ ਵੰਸ਼ ਦੀ ਨੀਂਹ ਰੱਖੀ ਸੀ।ਆਪਣੇ ਪਿਤਾ ਦੀ ਮੌਤ ਤੋਂ ਬਾਅਦ ਮੁਹੰਮਦ ਬਿਨ ਤੁਗਲਕ ਦਿੱਲੀ ਸਲਤਨਤ ਦੀ ਰਾਜਗੱਦੀ ਉੱਪਰ ਬੈਠਾ ਜਿਸਨੇ 1325 ਤੋਂ 1351ਤਕ ਰਾਜ ਕੀਤਾ।
ਮੁਹੰਮਦ ਬਿਨ ਤੁਗਲਕ ਦਾ ਮੁੱਢਲਾ ਨਾਮ ਫ਼ਖਰ ਉਦੀਨ ਜੂਨਾ ਖਾਂ ਸੀ।ਇਸਦੇ ਪਿਤਾ ਦਾ ਨਾਮ ਗਿਆਸ-ਉਦ-ਦੀਨ ਤੁਗ਼ਲਕ ਅਤੇ ਉਸਦੀ ਮਾਂ ਨੂੰ ਮਖ਼ਦੂਮਾ-ਏ-ਜ਼ਹਾਨ ਵੀ ਕਿਹਾ ਜਾਂਦਾ ਹੈ ਕਿਉਂ ਕਿ ਉਸਨੇ ਹਸਪਤਾਲ ਖੋਲ੍ਹੇ ਸਨ। ਉਸਦੇ ਪਿਤਾ ਨੇ ਮੁਹੰਮਦ ਨੂੰ  ਉਲਗ ਖਾਂ ਦੀ ਉਪਾਧੀ ਦਿੱਤੀ ਸੀ। 1325ਈ.ਵਿੱਚ ਦਿੱਲੀ ਦੇ ਦੌਲਤਖਾਨਾਂ ਨਾਮੀ ਰਾਜ ਮਹਿਲ ਵਿੱਚ ਉਸਦੀ ਤਾਜਪੋਸ਼ੀ ਦੀ ਰਸਮ ਮਨਾਈ ਗਈ ਅਤੇ ਲੋਕਾਂ ਵਿੱਚ ਸੋਨੇ ਚਾਂਦੀ ਦੇ ਸਿੱਕੇ ਵੰਡੇ ਗਏ।ਮੁਹੰਮਦ ਬਿਨ ਤੁਗਲਕ ਇੱਕ ਕਲਾ-ਪ੍ਰੇਮੀ ਅਤੇ ਅਨੁਭਵੀ ਜਰਨੈਲ ਸੀ। ਉਹ ਅਰਬੀ ਭਾਸ਼ਾ ਅਤੇ ਫ਼ਾਰਸੀ ਭਾਸ਼ਾ ਅਤੇ ਖਗੋਲ ਵਿਗਿਆਨ, ਦਰਸ਼ਨ, ਗਣਿਤ, ਦਵਾਈ, ਵਿਗਿਆਨ, ਤਰਕ ਆਦਿ ਵਿੱਚ ਨਿਪੁੰਨ ਸੀ।ਇੱਕ ਰਾਜਮੁੰਦਰੀ ਸ਼ਿਲਾਲੇਖ ਵਿੱਚ, ਮੁਹੰਮਦ ਤੁਗਲਕ ਨੂੰ ਦੁਨੀਆ ਦਾ ਖਾਨ ਕਿਹਾ ਗਿਆ ਹੈ। ਸ਼ਾਇਦ ਮੁਹੰਮਦ ਤੁਗਲਕ ਸਾਰੇ ਮੱਧਕਾਲੀ ਸੁਲਤਾਨਾਂ ਵਿੱਚੋਂ ਸਭ ਤੋਂ ਵੱਧ ਪੜ੍ਹਿਆ-ਲਿਖਿਆ ਅਤੇ ਕਾਬਲ ਵਿਅਕਤੀ ਸੀ। ਆਪਣੀਆਂ ਮਨਘੜਤ ਯੋਜਨਾਵਾਂ, ਜ਼ਾਲਮ-ਕਾਰਵਾਈਆਂ ਅਤੇ ਦੂਜਿਆਂ ਦੇ ਸੁੱਖ-ਦੁੱਖ ਦੀ ਅਣਦੇਖੀ ਕਾਰਨ ਇਸ ਨੂੰ 'ਸੁਪਨੇਹੀਣ', 'ਪਾਗਲ' 'ਲਹੂ-ਭੁੱਖਾ' ਅਤੇ ਪੜ੍ਹਿਆ ਲਿਖਿਆ ਮੂਰਖ ਕਿਹਾ ਗਿਆ ਹੈ।
ਜਦੋਂ ਮੁਹੰਮਦ ਤੁਗਲਕ ਗੱਦੀ 'ਤੇ ਬੈਠਾ ਤਾਂ ਦਿੱਲੀ ਸਲਤਨਤ ਨੂੰ 23 ਸੂਬਿਆਂ ਵਿਚ ਵੰਡਿਆ ਹੋਇਆ ਸੀ।ਆਪਣੀ ਪਹਿਲੀ ਯੋਜਨਾ ਰਾਹੀਂ, ਮੁਹੰਮਦ ਤੁਗਲਕ ਨੇ ਦੁਆਬ ਦੇ ਉਪਜਾਊ ਖੇਤਰ ਵਿੱਚ ਟੈਕਸ ਵਧਾ ਦਿੱਤਾ।ਉਸਨੇ ਖੇਤੀਬਾੜੀ ਦੇ ਵਿਕਾਸ ਲਈ 'ਦੀਵਾਨ-ਏ-ਅਮੀਰ ਕੋਹੀ' ਨਾਂ ਦਾ ਨਵਾਂ ਵਿਭਾਗ ਸਥਾਪਿਤ ਕੀਤਾ।ਉਸਦੀ ਆਪਣੀ ਦੂਜੀ ਯੋਜਨਾ ਤਹਿਤ ਰਾਜਧਾਨੀ ਦਿੱਲੀ ਤੋਂ ਦੇਵਗਿਰੀ ਵਿੱਚ ਤਬਦੀਲ ਕਰ ਦਿੱਤੀ।ਦੇਵਗਿਰੀ ਨੂੰ "ਕੁਵਤੁਲ ਇਸਲਾਮ" ਵੀ ਕਿਹਾ ਜਾਂਦਾ ਹੈ। ਸੁਲਤਾਨ ਕੁਤਬੁੱਦੀਨ ਮੁਬਾਰਕ ਖਿਲਜੀ ਨੇ ਦੇਵਗਿਰੀ ਦਾ ਨਾਂ ਕੁਤੁਬਾਬਾਦ' ਰੱਖਿਆ ਅਤੇ ਮੁਹੰਮਦ ਬਿਨ ਤੁਗਲਕ ਨੇ ਇਸ ਦਾ ਨਾਂ ਬਦਲ ਕੇ ਦੌਲਤਾਬਾਦ ਰੱਖਿਆ।ਤੀਸਰੀ ਯੋਜਨਾ ਦੇ ਤਹਿਤ ਮੁਹੰਮਦ ਤੁਗਲਕ ਨੇ ਸਿੱਕੇ ਅਤੇ ਪ੍ਰਤੀਕਾਤਮਕ ਸਿੱਕੇ ਪ੍ਰਚਲਿਤ ਕੀਤੇ। ਐਡਵਰਡ ਥਾਮਸ ਨੇ ਸਿੱਕਿਆਂ ਦੀ ਵੱਖ-ਵੱਖ ਵਰਤੋਂ ਕਾਰਨ ਉਸ ਨੂੰ 'ਅਮੀਰਾਂ ਦਾ ਰਾਜਕੁਮਾਰ' ਕਿਹਾ ਹੈ। ਮੁਹੰਮਦ ਤੁਗਲਕ ਨੇ ‘ਦੋਕਾਨੀ’ ਨਾਂ ਦਾ ਸਿੱਕਾ ਚਲਾਇਆ।ਉਸਨੇ ਸੋਨੇ ਅਤੇ ਚਾਂਦੀ ਦੇ ਸਿਕਿਆ ਦੀ ਥਾਂ ਤਾਂਬੇ ਦੇ ਸਿੱਕੇ ਚਲਾਏ।ਚਾਂਦੀ ਦੇ ਸਿੱਕੇ ਨੂੰ ਟੰਕਾ ਅਤੇ ਤਾਂਬੇ ਦੇ ਸਿੱਕੇ ਨੂੰ ਜੀਤਲ ਕਿਹਾ ਜਾਂਦਾ ਸੀ।ਚੌਥੀ ਯੋਜਨਾ ਤਹਿਤ ਮੁਹੰਮਦ ਤੁਗਲਕ ਦੀਆਂ ਖੁਰਾਸਾਨ ਅਤੇ ਕਰਾਚੀ ਦੀਆਂ ਜਿੱਤਾਂ ਦਾ ਜ਼ਿਕਰ ਕੀਤਾ ਗਿਆ ਹੈ। ਖੁਰਾਸਾਨ ਨੂੰ ਫਤਹਿ ਕਰਨ ਲਈ ਮੁਹੰਮਦ ਤੁਗਲਕ ਨੇ 370,000 ਸੈਨਿਕਾਂ ਦੀ ਵੱਡੀ ਫੌਜ ਨੂੰ ਇਕ ਸਾਲ ਦੀ ਅਗਾਊਂ ਤਨਖਾਹ ਦਿੱਤੀ, ਪਰ ਰਾਜਨੀਤਿਕ ਤਬਦੀਲੀਆਂ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਸਮਝੌਤਾ ਹੋ ਗਿਆ, ਜਿਸ ਕਾਰਨ ਸੁਲਤਾਨ ਦੀ ਇਹ ਯੋਜਨਾ ਅਸਫਲ ਰਹੀ ਅਤੇ ਉਸ ਨੂੰ ਆਰਥਿਕ ਤੌਰ 'ਤੇ ਨੁਕਸਾਨ ਸਹਿਣਾ ਪਿਆ।
ਸਭ ਤੋਂ ਵੱਧ ਬਗ਼ਾਵਤ (34) ਮੁਹੰਮਦ ਬਿਨ ਤੁਗਲਕ ਦੇ ਰਾਜ ਦੌਰਾਨ ਹੋਈਆਂ, ਜਿਨ੍ਹਾਂ ਵਿੱਚੋਂ 27 ਬਗ਼ਾਵਤਾਂ ਇਕੱਲੇ ਦੱਖਣੀ ਭਾਰਤ ਵਿੱਚ ਹੋਈਆਂ।ਆਪਣੇ ਰਾਜ ਦੇ ਅੰਤ ਵਿੱਚ, ਜਦੋਂ ਸੁਲਤਾਨ ਮੁਹੰਮਦ ਤੁਗਲਕ ਨੇ ਗੁਜਰਾਤ ਵਿੱਚ ਵਿਦਰੋਹ ਨੂੰ ਕੁਚਲਣ ਲਈ ਸਿੰਧ ਵੱਲ ਕੂਚ ਕੀਤਾ, ਤਾਂ ਉਹ ਥੱਟਾ ਦੇ ਨੇੜੇ ਗੋਂਡਲ ਦੇ ਰਸਤੇ ਵਿੱਚ ਗੰਭੀਰ ਰੂਪ ਵਿੱਚ ਬਿਮਾਰ ਹੋ ਗਿਆ। ਇੱਥੇ 20 ਮਾਰਚ 1351 ਨੂੰ ਸੁਲਤਾਨ ਦੀ ਮੌਤ ਹੋ ਗਈ। ਉਸ ਦੀ ਮੌਤ 'ਤੇ ਇਤਿਹਾਸਕਾਰ ਬਦਾਯੂਨੀ ਨੇ ਕਿਹਾ ਕਿ, "ਸੁਲਤਾਨ ਨੂੰ ਆਪਣੀ ਪਰਜਾ ਤੋਂ ਆਜ਼ਾਦੀ ਮਿਲੀ ਅਤੇ ਪਰਜਾ ਨੂੰ ਆਪਣੇ ਸੁਲਤਾਨ ਤੋਂ ਆਜ਼ਾਦੀ ਮਿਲੀ।"
ਪੂਜਾ 9815591967
ਰਤੀਆ (ਫਤਹਿਬਾਦ,ਹਰਿਆਣਾ)

ਸਲਤਨਤ ਕਾਲ ਦਾ ਅਕਬਰ ਕਿਹਾ ਜਾਣ ਵਾਲਾ ਸ਼ਾਸਕ -ਫਿਰੋਜ਼ ਸ਼ਾਹ ਤੁਗਲਕ ✍️ ਪੂਜਾ

ਫਿਰੋਜ਼ ਸ਼ਾਹ ਤੁਗਲਕ ਦਿੱਲੀ ਸਲਤਨਤ ਵਿੱਚ ਤੁਗਲਕ ਵੰਸ਼ ਦਾ ਤੀਸਰਾ ਸ਼ਾਸਕ ਸੀ। ਉਸਦਾ ਜਨਮ 1309 ਈ: ਨੂੰ ਹੋਇਆ ਸੀ। ਉਸਦੇ ਪਿਤਾ ਦਾ ਨਾਮ ਸੂਰਬੀਰ ਰਜਬ ਅਤੇ ਮਾਤਾ ਦਾ ਨਾਂ ਨਾਇਲਾ ਜੋ ਕਿ ਦੀਪਾਲਪੁਰ ਦੇ ਬਾਸਾਲਾ ਗੁੱਜਰ ਸ਼ਾਸਕ (ਜੋਗਰਾਜ) ਦੀ ਧੀ ਸੀ।ਉਹ ਮਹੰਮੁਦ ਬਿਨ ਤੁਗਲਕ ਦਾ ਚਚੇਰਾ ਭਰਾ ਸੀ।ਆਪਣਾ ਕੋਈ ਵੀ ਪੁੱਤਰ ਨਾ ਹੋਣ ਕਰਕੇ ਮਹੁੰਮਦ ਨੇ ਫਿਰੋਜ਼ ਸ਼ਾਹ ਨੂੰ ਅਪਣਾ ਉੱਤਰਾਧਿਕਾਰੀ ਚੁਣਿਆ।ਉਸ ਦਾ ਰਾਜ 1351 ਤੋਂ 1388 ਤੱਕ ਰਿਹਾ।ਮੁਹੰਮਦ ਤੁਗਲਕ ਦੀ ਮੌਤ ਤੋਂ ਬਾਅਦ ਫਿਰੋਜ਼ ਤੁਗਲਕ ਦੀ ਤਾਜਪੋਸ਼ੀ 23 ਮਾਰਚ 1351 ਨੂੰ ਥੱਟਾ ਦੇ ਨੇੜੇ ਹੋਈ। ਅਗਸਤ 1351 ਵਿਚ ਫਿਰੋਜ਼ ਦੀ ਫਿਰ ਦਿੱਲੀ ਵਿਚ ਤਾਜਪੋਸ਼ੀ ਹੋਈ।
ਸੁਲਤਾਨ ਬਣਨ ਤੋਂ ਬਾਅਦ ਉਸਨੇ ਬੰਗਾਲ,ਸਿੰਧ, ਗੁਜਰਾਤ ਅਤੇ ਦੱਖਣੀ ਭਾਰਤ ਦੇ ਇਲਾਕੇ ਜਿੱਤਣ ਦੀ ਯੋਜਨਾ ਬਣਾਈ ਪਰ ਉਸਨੂੰ ਸਫਲਤਾ ਹਾਸਿਲ ਨਾ ਹੋਈ ।
ਫਿਰੋਜ਼ ਸ਼ਾਹ ਤੁਗਲਕ ਨੇ ਗੱਦੀ ਉੱਪਰ ਬੈਠਦਿਆਂ ਹੀ ਕਈ ਸੁਧਾਰ ਅਤੇ ਲੋਕ ਭਲਾਈ ਦੇ ਕੰਮ ਕੀਤੇ।ਉਸਨੇ ਮੁਹੰਮਦ ਤੁਗਲਕ ਦੇ ਸਮੇਂ ਦੌਰਾਨ ਕਿਸਾਨਾਂ ਨੂੰ ਦਿੱਤੇ ਗਏ 'ਸੋਂਧਰ ਕਰਜ਼ੇ' ਸਮੇਤ ਸਾਰੇ ਕਰਜ਼ੇ ਮੁਆਫ ਕਰ ਦਿੱਤੇ। ਵਿੱਤੀ  ਪ੍ਰਣਾਲੀ ਸੁਧਾਰਨ  ਲਈ ਉਸਨੇ ਆਪਣੇ ਰਾਜ ਦੌਰਾਨ 23 ਨਾਜਾਇਜ਼ ਕਰਾ ਨੂੰ ਖ਼ਤਮ ਕੀਤਾ ਅਤੇ ਸਿਰਫ਼ ਕੁਰਾਨ ਵਿੱਚ ਦੱਸੇ 4 ਟੈਕਸ ਹੀ ਲਗਾਏ ਜਿਵੇਂ-(1) ਖਿਰਾਜ਼ ਜਾਂ ਭੂਮੀ ਕਰ (2) ਖਮਸ (ਯੁੱਧ ਵਿੱਚ ਪ੍ਰਾਪਤ ਕੀਤੇ ਗਏ ਧਨ ਦਾ ਹਿੱਸਾ)(3)ਜਜ਼ੀਆ (ਹਿੰਦੂਆਂ ਉਪਰ ਲਗਾਇਆ ਕਰ)ਅਤੇ ਜਕਾਤ (ਧਰਮ ਪ੍ਰਚਾਰ ਲਈ ਮੁਸਲਮਾਨਾਂ ਉਪਰ ਲਗਾਇਆ ਗਿਆ ਕਰ)ਆਦਿ।
ਸੁਲਤਾਨ ਨੇ ਸਿਚਾਈ ਲਈ ਚਾਰ ਨਹਿਰਾਂ ਅਤੇ 150ਖੂਹ ਬਣਵਾਏ। ਪਹਿਲੀ ਸਭ ਤੋਂ ਲੰਬੀ ਨਹਿਰ  ਯਮੁਨਾ ਨਦੀ ਤੋਂ ਹਿਸਾਰ ਤੱਕ, ਦੂਜੀ ਨਹਿਰ ਸਤਲੁਜ ਦਰਿਆ ਤੋਂ ਘੱਗਰ ਨਦੀ ਤੱਕ 96ਮੀਲ, ਤੀਜੀ ਨਹਿਰ ਸਿਰਮੌਰ ਪਹਾੜੀ ਤੋਂ ਹਾਂਸੀ ਤੱਕ ਅਤੇ ਚੌਥੀ ਨਹਿਰ ਘੱਗਰ ਤੋਂ ਫ਼ਿਰੋਜ਼ਾਬਾਦ ਅਤੇ ਯਮੁਨਾ ਤੋਂ ਫ਼ਿਰੋਜ਼ਾਬਾਦ ਤੱਕ ਜਾਂਦੀ ਸੀ। ਨਿਆ ਸਬੰਧੀ ਸੁਧਾਰ ਵਜੋਂ ਉਸਨੇ ਦਾਰੁਲ ਅਦਲ ਨਾਮੀ ਅਦਾਲਤਾਂ ਕਾਇਮ ਕੀਤੀਆਂ। ਉਸਨੇ ਫਲਾਂ ਦੇ ਕਰੀਬ 1200 ਬਾਗ ਲਗਾਏ। ਅੰਦਰੂਨੀ ਵਪਾਰ ਨੂੰ ਵਧਾਉਣ ਲਈ ਬਹੁਤ ਸਾਰੇ ਟੈਕਸ ਖਤਮ ਕਰ ਦਿੱਤੇ ਗਏ।ਆਪਣੇ ਕਲਿਆਣਕਾਰੀ ਕੰਮ ਦੇ ਹਿੱਸੇ ਵਜੋਂ, ਫਿਰੋਜ਼ ਨੇ ਮੁਸਲਿਮ ਅਨਾਥ ਔਰਤਾਂ, ਵਿਧਵਾਵਾਂ ਅਤੇ ਲੜਕੀਆਂ ਦੀ ਮਦਦ ਲਈ 'ਦੀਵਾਨ-ਏ-ਖੈਰਤ' ਨਾਂ ਦਾ ਇੱਕ ਰੁਜ਼ਗਾਰ ਦਫ਼ਤਰ ਅਤੇ ਇੱਕ ਨਵਾਂ ਵਿਭਾਗ ਸਥਾਪਿਤ ਕੀਤਾ। 'ਦਾਰੁਲ-ਸ਼ਫਾ' (ਸ਼ਫਾ = ਜ਼ਿੰਦਗੀ ਦਾ ਆਖਰੀ ਹਿੱਸਾ, ਜੀਵਨ ਦਾ ਆਖਰੀ ਹਿੱਸਾ) ਨਾਂ ਦਾ ਸਰਕਾਰੀ ਹਸਪਤਾਲ ਬਣਾਇਆ, ਜਿਸ ਵਿਚ ਗਰੀਬਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਸੀ।ਉਸਨੇ 200ਸਰਾਵਾਂ ਬਣਵਾਈਆਂ ਸਿੱਖਿਆ ਦੇ ਖੇਤਰ ਵਿਚ ਸੁਲਤਾਨ ਫਿਰੋਜ਼ ਨੇ ਕਈ ਮਕਬਰੇ ਅਤੇ ਮਦਰੱਸੇ (ਲਗਭਗ 13) ਸਥਾਪਿਤ ਕੀਤੇ।ਫਿਰੋਜ਼ ਇਕ ਵਿਦਵਾਨ ਸੀ
ਜਿਸਨੇ ਆਪਣੀ ਸਵੈ-ਜੀਵਨੀ ਫੁਤੁਹਤ-ਏ-ਫਿਰੋਜ਼ਸ਼ਾਹੀ ਦੀ ਰਚਨਾ ਕੀਤੀ। ਇਸ ਸਮੇਂ ਦੌਰਾਨ ਫ਼ਾਰਸੀ ਭਾਸ਼ਾ ਦਾ ਸਭ ਤੋਂ ਵੱਧ ਵਿਕਾਸ ਹੋਇਆ। ਸੰਗੀਤ ਅਤੇ ਦਵਾਈ ਉੱਤੇ ਲਿਖੀਆਂ ਜ਼ਿਆਦਾਤਰ ਸੰਸਕ੍ਰਿਤ ਪੁਸਤਕਾਂ ਦਾ ਫ਼ਿਰੋਜ਼ ਦੇ ਸਮੇਂ ਦੌਰਾਨ ਫ਼ਾਰਸੀ ਭਾਸ਼ਾ ਵਿੱਚ ਅਨੁਵਾਦ ਕੀਤਾ ਗਿਆ ਸੀ।ਉਸ ਨੇ ਆਪਣੀ ਸਰਪ੍ਰਸਤ ਫਿਰੋਜ਼ਸ਼ਾਹੀ ਵਜੋਂ ‘ਜ਼ਿਆਉਦੀਨ ਬਰਾਨੀ’ ਅਤੇ ‘ਸ਼ਮ-ਏ-ਸਿਰਾਜ ਆਫੀਫ਼’ ਦੀ ਰਚਨਾ ਕੀਤੀ, ਜਦੋਂ ਕਿ ‘ਸੀਰਤ-ਏ-ਫ਼ਿਰੋਜ਼ਸ਼ਾਹੀ’ ਦੀ ਰਚਨਾ ਕਿਸੇ ਅਣਜਾਣ ਵਿਦਵਾਨ ਨੇ ਕੀਤੀ ਹੈ। ਉਸਦੇ ਦਰਬਾਰ ਦੇ ਪ੍ਰਸਿੱਧ ਵਿਦਵਾਨ ਬਰਨੀ, ਅਫ਼ੀਫ, ਜਲਾਲੁੱਦੀਨ ਰੂਮੀ ਸਨ।ਫ਼ਿਰੋਜ਼ ਨੂੰ ਹਿੰਦੂਆਂ ਦੇ ਜਵਾਲਾਮੁਖੀ ਮੰਦਿਰ ਦੀ ਲਾਇਬ੍ਰੇਰੀ ਦੇ 1300 ਗ੍ਰੰਥਾਂ ਵਿੱਚੋਂ ਕੁਝ ਨੂੰ ਈਜ਼ੂਦੀਨ ਦੁਆਰਾ 'ਦਲੇਤੇ-ਫ਼ਿਰੋਜ਼ਸ਼ਾਹੀ' ਨਾਮ ਹੇਠ ਅਨੁਵਾਦ ਕੀਤਾ ਗਿਆ ਸੀ। ‘ਦਲਯਤੇ-ਫਿਰੋਜ਼ਸ਼ਾਹੀ’ ਆਯੁਰਵੇਦ ਨਾਲ ਸਬੰਧਤ ਸੀ। ਉਸਨੇ ਪਾਣੀ ਘੜੀ ਦੀ ਖੋਜ ਕੀਤੀ। ਖਾਨ-ਏ-ਜਹਾਨ ਤੇਲਗਾਨੀ ਦਾ ਮਕਬਰਾ ਫਿਰੋਜ਼ ਕਾਲ ਦੌਰਾਨ ਬਣਾਇਆ ਗਿਆ ਸੀ। ਸੁਲਤਾਨ ਫਿਰੋਜ਼ ਤੁਗਲਕ ਨੇ ਦਿੱਲੀ ਵਿੱਚ ਕੋਟਲਾ ਫਿਰੋਜ਼ ਸ਼ਾਹ ਦਾ ਕਿਲਾ ਬਣਵਾਇਆ ਸੀ। ਆਪਣੇ ਭਰਾ ਜੌਨਾ ਖਾਂ (ਮੁਹੰਮਦ ਤੁਗਲਕ) ਦੀ ਯਾਦ ਵਿੱਚ ਉਸਨੇ ਜੌਨਪੁਰ ਨਾਮ ਦਾ ਸ਼ਹਿਰ ਵਸਾਇਆ।ਇਸ ਤੋਂ ਇਲਾਵਾ ਉਸਨੇ ਕਈ ਨਗਰਾਂ ਦਾ ਨਿਰਮਾਣ ਕਰਵਾਇਆ ਜਿਸ ਵਿੱਚੋ ਫਿਰੋਜ਼ਾਬਾਦ, ਫ਼ਤਹਿਬਾਦ,ਹਿਸਾਰ ਅਤੇ ਜੋਨਪੁਰ ਆਦਿ ਪ੍ਰਮੁੱਖ ਸਨ।
ਸੁਲਤਾਨ ਫਿਰੋਜ਼ ਸ਼ਾਹ ਤੁਗਲਕ ਨੇ ਖੁਦ ਪ੍ਰਸ਼ਾਸਨ ਵਿਚ ਰਿਸ਼ਵਤਖੋਰੀ ਨੂੰ ਉਤਸ਼ਾਹਿਤ ਕੀਤਾ। ਆਫੀਫ ਦੇ ਅਨੁਸਾਰ:- ਸੁਲਤਾਨ ਨੇ ਇੱਕ ਘੋੜਸਵਾਰ ਨੂੰ ਆਪਣੇ ਖਜ਼ਾਨੇ ਵਿੱਚੋਂ ਇੱਕ ਟਕਾ ਦਿੱਤਾ, ਤਾਂ ਜੋ ਉਹ ਰਿਸ਼ਵਤ ਦੇ ਕੇ ਆਪਣਾ ਘੋੜਾ ਅਰਜ ਵਿੱਚ ਪਾਸ ਕਰਵਾ ਸਕੇ। ਫ਼ਿਰੋਜ਼ ਤੁਗਲਕ ਸਲਤਨਤ ਦਾ ਪਹਿਲਾ ਸ਼ਾਸਕ ਸੀ ਜਿਸ ਨੇ ਰਾਜ ਦੀ ਆਮਦਨ ਦਾ ਵੇਰਵਾ ਤਿਆਰ ਕੀਤਾ ਸੀ। ਖਵਾਜਾ ਹਿਸਾਮੁਦੀਨ ਦੇ ਇੱਕ ਅੰਦਾਜ਼ੇ ਅਨੁਸਾਰ - ਫਿਰੋਜ਼ ਤੁਗਲਕ ਦੇ ਰਾਜ ਦੀ ਸਾਲਾਨਾ ਆਮਦਨ 6 ਕਰੋੜ 75 ਲੱਖ ਟਕਾ ਸੀ।ਫ਼ਿਰੋਜ਼ ਤੁਗਲਕ ਨੇ ਮੁਦਰਾ ਪ੍ਰਣਾਲੀ ਅਧੀਨ ਤਾਂਬੇ ਅਤੇ ਚਾਂਦੀ ਦੇ ਮਿਸ਼ਰਣ ਨਾਲ ਬਣੇ ਬਹੁਤ ਸਾਰੇ ਸਿੱਕੇ ਜਾਰੀ ਕੀਤੇ, ਜਿਨ੍ਹਾਂ ਨੂੰ ਸ਼ਾਇਦ 'ਅਧਾ' ਅਤੇ 'ਮਿਸਰ' ਕਿਹਾ ਜਾਂਦਾ ਸੀ। ਫਿਰੋਜ਼ ਤੁਗਲਕ ਨੇ 'ਸ਼ੰਸਗਨੀ' (6 ਜੀਤਲ ਦਾ) ਦਾ ਨਵਾਂ ਸਿੱਕਾ ਪੇਸ਼ ਕੀਤਾ ਸੀ। ਉਸਨੇ ਆਪਣੇ ਪੁੱਤਰ ਜਾਂ ਉੱਤਰਾਧਿਕਾਰੀ ਦਾ ਨਾਮ 'ਫਤਿਹ ਖਾਨ' ਆਪਣੇ ਨਾਮ ਦੇ ਨਾਲ ਸਿੱਕਿਆਂ 'ਤੇ ਲਿਖਿਆ ਹੋਇਆ ਸੀ। ਫਿਰੋਜ਼ ਨੇ ਆਪਣੇ ਆਪ ਨੂੰ ਖਲੀਫਾ ਦਾ ਨਾਇਬ ਕਿਹਾ ਅਤੇ ਸਿੱਕਿਆਂ 'ਤੇ ਖਲੀਫਾ ਦਾ ਨਾਂ ਲਿਖਿਆ ਹੋਇਆ ਸੀ। ਗਰੀਬਾ ਲਈ ਉਸਨੇ ਘੱਟ ਮੁੱਲ ਵਾਲੇ ਸਿੱਕੇ ਜਾਰੀ ਕੀਤੇ।
ਫਿਰੋਜ਼ ਸ਼ਾਹ ਦੀ ਸੈਨਾ ਦਾ ਸੰਗਠਨ ਜਾਗੀਰਦਾਰੀ ਪ੍ਰਣਾਲੀ ਤੇ ਕੀਤਾ ਗਿਆ ਸੀ। ਜੋ ਬਾਅਦ ਵਿੱਚ ਬਹੁਤ ਦੋਸ਼ ਪੂਰਨ ਸਿੱਧ ਹੋਈ।
ਭਾਵੇਂ ਫਿਰੋਜ਼ ਨੇ ਕਾਫ਼ੀ ਸੁਧਾਰ ਕੀਤੇ ਪਰ ਇਹ ਸਹੂਲਤਾਂ ਸਿਰਫ ਮੁਸਲਮਾਨਾਂ ਲਈ ਸੀ ਕਿਉੰਕਿ ਉਹ ਇਕ ਕੱਟੜ ਮੁਸਲਮਾਨ ਸੀ।ਜਿਸਦਾ ਹਿੰਦੂ ਧਰਮ ਪ੍ਰਤੀ ਵਤੀਰਾ ਨਫ਼ਰਤ ਭਰਿਆ ਸੀ।ਉਸਨੇ ਹਿੰਦੂਆਂ ਦੇ ਪ੍ਰਸਿੱਧ ਮੰਦਿਰਾਂ ਜਗਨਨਾਥ ਅਤੇ ਜਵਾਲਾਦੇਵੀ ਨੂੰ ਤਬਾਹ ਕਰ ਦਿੱਤਾ। ਨੌਕਰੀਆਂ ਤੋਂ ਵਾਂਝੇ ਰੱਖਿਆ ਅਤੇ ਜਜੀਆ ਕਰ ਲਗਾਇਆ। ਹਿੰਦੂਆਂ ਨੂੰ  ਜ਼ਬਰਦਸਤੀ ਮੁਸਲਮਾਨ ਬਣਾਇਆ।
ਉਹ ਪਹਿਲਾ ਸੁਲਤਾਨ ਸੀ ਜਿਸ ਨੇ ਜਿੱਤਾਂ ਅਤੇ ਯੁੱਧਾਂ ਨਾਲੋਂ ਆਪਣੀ ਪਰਜਾ ਦੀ ਭੌਤਿਕ ਤਰੱਕੀ ਨੂੰ ਉੱਤਮ ਸਥਾਨ ਦਿੱਤਾ, ਸ਼ਾਸਕ ਦੇ ਫਰਜ਼ਾਂ ਦੀ ਵਿਆਖਿਆ ਕੀਤੀ ਅਤੇ ਇਸਲਾਮ ਨੂੰ ਰਾਜ ਸ਼ਾਸਨ ਦਾ ਅਧਾਰ ਬਣਾਇਆ। ਹੈਨਰੀ ਇਲੀਅਟ ਅਤੇ ਐਲਫਿੰਸਟਨ ਨੇ ਫਿਰੋਜ਼ ਤੁਗਲਕ ਨੂੰ "ਸਲਤਨਤ ਯੁੱਗ ਦਾ ਅਕਬਰ" ਕਿਹਾ ਹੈ।ਫਿਰੋਜ਼ ਦੇ ਆਖਰੀ ਦਿਨ ਉਦਾਸ ਰਹੇ। ਸੰਨ 1374 ਵਿਚ ਉਸ ਦੇ ਵਾਰਸ ਪੁੱਤਰ ਫਤਿਖਾ ਦੀ ਮੌਤ ਹੋ ਗਈ, ਉਸ ਤੋਂ ਕੁਝ ਸਾਲਾਂ ਬਾਅਦ 1387 ਵਿਚ ਦੂਜੇ ਪੁੱਤਰ ਖਾਨ ਜਹਾਨ ਦੀ ਵੀ ਮੌਤ ਹੋ ਗਈ, ਜਿਸ ਨਾਲ ਸੁਲਤਾਨ ਨੂੰ ਡੂੰਘਾ ਧੱਕਾ ਲੱਗਾ। ਵਧਦੀ ਉਮਰ ਦੇ ਨਾਲ, ਸੁਲਤਾਨ ਫਿਰੋਜ਼ ਸ਼ਾਹ ਤੁਗਲਕ ਦੀ 80 ਸਾਲ ਦੀ ਉਮਰ ਵਿੱਚ ਸਤੰਬਰ 1388 ਵਿੱਚ ਮੌਤ ਹੋ ਗਈ। ਉਸ ਨੂੰ ਦਿੱਲੀ ਵਿਖੇ ਦਫ਼ਨਾਇਆ ਗਿਆ।
ਪੂਜਾ 9815591967
ਰਤੀਆ (ਫਤਹਿਬਾਦ,ਹਰਿਆਣਾ)

ਅਫਸੋਸ ✍️ ਸੁਖਜਿੰਦਰ ਮੁਹਾਰ

ਅਕਸ ਤਾਂ ਗੰਧਲਾ ਹੋਣਾ ਹੀ ਸੀ,
ਧਰਤੀ ਮਾਂ ਨੂੰ ਸਾੜ ਰਹੇ ਨੇ,

ਹਰੀ ਕ੍ਰਾਂਤੀ ਆਈ ਕਹਿੰਦੇ,
ਵਿਸ਼ ਫ਼ਸਲੀ ਖਿਲਾਰ ਰਹੇ ਨੇ,

ਪੁੱਤਰਾਂ ਦੇ ਲਾਲਚ ਵਿੱਚ ਲੋਕੀ,
ਧੀ ਨੂੰ ਕੁੱਖ ਵਿੱਚ ਮਾਰ ਰਹੇ ਨੇ,

ਕੁੱਖ ਮਾਂ ਦੀ ਨੂੰ ਲੁੱਟ ਕੇ ਲੋਕੀ,
ਤਪਦਾ ਸੀਨਾ ਠਾਰ ਰਹੇ ਨੇ,

ਕੁਦਰਤ ਉੱਤੇ ਕਹਿਰ ਕਮਾ ਕੇ,
ਜਿੱਤੀ ਬਾਜੀ ਹਾਰ ਰਹੇ ਨੇ,

ਸੁਖਜਿੰਦਰ ਮੁਹਾਰ (ਪਿੰਡ ਮੜ੍ਹਾਕ ਜ਼ਿਲ੍ਹਾ ਫਰੀਦਕੋਟ )
ਮੋ:98885-98350

ਮਾਤਾ ਹਰਜੀਤ ਕੌਰ ਨੂੰ ਵੱਖ-ਵੱਖ ਆਗੂਆ ਨੇ ਸਰਧਾਜਲੀਆ ਦਿੱਤੀਆ

ਹਠੂਰ,18,ਮਈ-(ਕੌਸ਼ਲ ਮੱਲ੍ਹਾ)-ਪੇਂਡੂ ਮਜਦੂਰ ਯੂਨੀਅਨ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਸੁਖਦੇਵ ਸਿੰਘ ਮਾਣੂੰਕੇ ਦੀ ਧਰਮਪਤਨੀ ਬੀਬੀ ਹਰਜੀਤ ਕੌਰ ਕੁਝ ਦਿਨ ਪਹਿਲਾ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਉਨ੍ਹਾ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ਼੍ਰੀ ਸਹਿਜ ਪਾਠਾ ਦੀ ਲੜੀ ਦੇ ਭੋਗ ਅੱਜ ਸ੍ਰੀ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਪਿੰਡ ਮਾਣੂੰਕੇ ਵਿਖੇ ਪਾਏ ਗਏ।ਇਸ ਮੌਕੇ ਭਾਈ ਧਨਜਿੰਦਰ ਸਿੰਘ ਖਾਲਸਾ ਹਠੂਰ ਵਾਲਿਆ ਦੇ ਮਹਾਨ ਕੀਰਤਨੀ ਜੱਥੇ ਨੇ ਵੈਰਾਗਮਈ ਕੀਰਤਨ ਕੀਤਾ।ਇਸ ਸਰਧਾਜਲੀ ਸਮਾਗਮ ਵਿਚ ਪਹੁੰਚੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ,ਪੇਂਡੂ ਮਜਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਤਰਸੇਮ ਸਿੰਘ ਪੀਟਰ,ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਕੰਵਲਜੀਤ ਸਿੰਘ ਖੰਨਾ,ਦਸ਼ਮੇਸ ਕਿਸਾਨ ਮਜਦੂਰ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋ,ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਬਰ ਕਰਮਜੀਤ ਸਿੰਘ ਮਾਣੂੰਕੇ ਨੇ ਕਿਹਾ ਕਿ ਬੀਬੀ ਹਰਜੀਤ ਕੌਰ ਦੀ ਹੋਈ ਬੇਵਕਤੀ ਮੌਤ ਨਾਲ ਜਿਥੇ ਪਰਿਵਾਰ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਉਥੇ ਉਨ੍ਹਾ ਦੀ ਮੌਤ ਨਾਲ ਇਨਸਾਫ ਪਸੰਦ ਜੱਥੇਬੰਦੀਆ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਉਨ੍ਹਾ ਕਿਹਾ ਕਿ ਹੁਣ ਜਦੋ ਵੀ ਔਰਤ ਵਰਗ ਵਿਚ ਸ਼ੰਘਰਸਸੀਲ ਔਰਤਾ ਦਾ ਜਿਕਰ ਹੋਵੇਗਾ ਤਾਂ ਬੀਬੀ ਹਰਜੀਤ ਕੌਰ ਮਾਣੂੰਕੇ ਦਾ ਨਾਮ ਅਦਬ ਅਤੇ ਸਤਿਕਾਰ ਨਾਲ ਲਿਆ ਜਾਵੇਗਾ।ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਮਾਣੂੰਕੇ ਨੇ ਕਿਹਾ ਕਿ ਮੈ ਆਪਣੀ ਬਾਕੀ ਰਹਿੰਦੀ ਜਿੰਦਗੀ ਕਿਸਾਨਾ ਅਤੇ ਮਜਦੂਰਾ ਦੇ ਸੰਘਰਸ ਦਾ ਹਿੱਸਾ ਬਣ ਕੇ ਹੀ ਬਤੀਤ ਕਰਾਗਾ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਮਨੋਹਰ ਸਿੰਘ ਝੋਰੜਾ ਨੇ ਨਿਭਾਈ।ਇਸ ਮੌਕੇ ਉਨ੍ਹਾ ਨਾਲ ਪੇਂਡੂ ਮਜਦੂਰ ਯੂਨੀਅਨ ਦੇ ਸੂਬਾ ਆਗੂ ਅਵਤਾਰ ਸਿੰਘ,ਹੁਕਮਰਾਜ ਸਿੰਘ,ਜਿਲ੍ਹਾ ਪ੍ਰਧਾਂਨ ਤਰਲੋਚਣ ਸਿੰਘ ਝੋਰੜਾ,ਜਗਰੂਪ ਸਿੰਘ,ਝੋਰੜਾ,ਜਲੌਰ ਸਿੰਘ,ਗੁਰਚਰਨ ਸਿੰਘ ਰਸੂਲਪੁਰ,ਗੁਰਚਰਨ ਸਿੰਘ ਟੂਸੇ,ਨਿਰਮਲ ਸਿੰਘ ਰਸੂਲਪੁਰ,ਇਕਬਾਲ ਸਿੰਘ ਰਸੂਲਪੁਰ,ਸਰਪੰਚ ਹਰਮਿੰਦਰ ਸਿੰਘ,ਸਰਪੰਚ ਜਗਰਾਜ ਸਿੰਘ,ਸੋਨੀ ਸਿੱਧਵਾ,ਕਰਮ ਸਿੰਘ,ਬਲਵਿੰਦਰ ਸਿੰਘ,ਸੁਖਵਿੰਦਰ ਸਿੰਘ,ਬਲਦੇਵ ਸਿੰਘ ਜਗਰਾਓ,ਸਤਨਾਮ ਸਿੰਘ ਤੋ ਇਲਾਵਾ ਵੱਖ-ਵੱਖ ਜੱਥੇਬੰਦੀਆ ਦੇ ਆਗੂ ਹਾਜ਼ਰ ਸਨ।  
ਫੋਟੋ ਕੈਪਸਨ:-ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਬੀਬੀ ਹਰਜੀਤ ਕੌਰ ਮਾਣੂੰਕੇ ਨੂੰ ਸਰਧਾ ਦੇ ਫੁੱਲ ਭੇਂਟ ਕਰਦੇ ਹੋਏ।

ਪਿੰਡ ਲੱਖਾ ਵਿਚ ਕਬੂਤਰਾ ਦੀ ਬਾਜੀ ਕਰਵਾਈ

ਹਠੂਰ,18,ਮਈ-(ਕੌਸ਼ਲ ਮੱਲ੍ਹਾ)-ਗ੍ਰਾਮ ਪੰਚਾਇਤ ਲੱਖਾ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਪਿੰਡ ਲੱਖਾ ਵਿਖੇ ਕਬੂਤਰਬਾਜੀ ਦੇ ਮੁਕਾਬਲੇ ਕਰਵਾਏ ਗਏ।ਇਨ੍ਹਾ ਮੁਕਾਬਲਿਆ ਵਿਚ 60 ਕਬੂਤਰਬਾਜਾ ਨੇ ਭਾਗ ਲਿਆ।ਜਿਨ੍ਹਾ ਵਿਚੋ ਪਹਿਲਾ ਸਥਾਨ ਸੋਨੂੰ ਲੰਮੇ,ਦੂਜਾ ਸਥਾਨ ਤਲਵਿੰਦਰ ਸਿੰਘ ਚੌਕੀਮਾਨ,ਤੀਜਾ ਸਥਾਨ ਦਰਸ਼ਨ ਸਿੰਘ ਕਿਲਾ ਰਾਏਪੁਰ ਅਤੇ ਚੌਥਾ ਸਥਾਨ ਕੌਰ ਸਿੰਘ ਕੌਰਾ ਫਾਜਿਲਕਾ ਨੇ ਪ੍ਰਾਪਤ ਕੀਤਾ।ਇਸ ਮੌਕੇ ਜੇਤੂ ਕਬੂਤਰਬਾਜਾ ਨੂੰ ਫਰਿੱਜ,ਕੂਲਰ,ਐਲ ਸੀ ਡੀ ਅਤੇ ਪੱਖਾ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਸਰਪੰਚ ਜਗਸੀਰ ਸਿੰਘ,ਸਾਬਕਾ ਸਰਪੰਚ ਗੁਰਚਰਨ ਸਿੰਘ,ਪੰਚ ਜਸਵਿੰਦਰ ਸਿੰਘ,ਪ੍ਰਧਾਨ ਸੁਰਜੀਤ ਸਿੰਘ ਧਾਲੀਵਾਲ,ਸਿਕੰਦਰ ਸਿੰਘ,ਚਤਰ ਸਿੰਘ ਪ੍ਰਿਤਪਾਲ ਸਿੰਘ,ਗੋਲਡੀ ਗੋਇਲ,ਸੰਨੀ ਦਿਓਲ,ਸਿੰਦਰ ਸਿੰਘ,ਜਗਰਾਜ ਸਿੰਘ ਰਾਜੂ,ਗੁਰਪ੍ਰੀਤ ਸਿੰਘ,ਜੋਰਾ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।
ਫੋਟੋ ਕੈਪਸਨ:-ਜੇਤੂ ਕਬੂਤਰਬਾਜਾ ਨੂੰ ਇਨਾਮ ਤਕਸੀਮ ਕਰਦੇ ਹੋਈ ਗ੍ਰਾਮ ਪੰਚਾਇਤ ਲੱਖਾ।

 ਬਿਜਲੀ ਮੁਲਾਜਮਾ ਨੇ ਕੀਤਾ ਰੋਸ ਪ੍ਰਦਰਸਨ

ਹਠੂਰ,18,ਮਈ-(ਕੌਸ਼ਲ ਮੱਲ੍ਹਾ)-ਬੀਤੇ ਮੰਗਲਵਾਰ ਦੀ ਸਵੇਰ ਪਾਵਰਕਾਮ ਦਫਤਰ ਲੱਖਾ ਦੇ ਅਧਿਕਾਰੀਆ ਵੱਲੋ ਪਿੰਡ ਬੁਰਜ ਕੁਲਾਰਾ ਵਿਖੇ ਬਿਜਲੀ ਦੀ ਚੋਰੀ ਰੋਕਣ ਲਈ ਕੀਤੀ ਛਾਪੇਮਾਰੀ ਦੌਰਾਨ ਪਾਵਰਕਾਮ ਅਧਿਕਾਰੀਆ ਅਤੇ ਪਿੰਡ ਵਾਸੀਆ ਵਿਚ ਹੋਈ ਤਕਰਾਰਬਾਜੀ ਦਾ ਮਾਮਲਾ ਤੂਲ ਫੜ੍ਹਦਾ ਜਾ ਰਿਹਾ ਹੈ।ਜਿਸ ਦੇ ਰੋਸ ਵਜੋ ਅੱਜ ਪਾਵਰਕਾਮ ਦਫਤਰ ਲੱਖਾ ਵਿਖੇ ਪਾਵਰਕਾਮ ਦਫਤਰ ਰਾਏਕੋਟ,ਪਾਵਰਕਾਮ ਦਫਤਰ ਰੂੰਮੀ ਅਤੇ ਪਾਵਰਕਾਮ ਦਫਤਰ ਬੱਸੀਆ ਦੇ ਕਰਮਚਾਰੀਆ ਨੇ ਪਿੰਡ ਬੁਰਜ ਕੁਲਾਰਾ ਦੀ ਮਹਿਲਾ ਸਰਪੰਚ ਦੇ ਪਤੀ ਖਿਲਾਫ ਅਤੇ ਕੁਝ ਪਿੰਡ ਵਾਸੀਆ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ ਰੋਸ ਪ੍ਰਦਰਸਨ ਕੀਤਾ।ਇਸ ਰੋਸ ਪ੍ਰਦਰਸਨ ਨੂੰ ਸੰਬੋਧਨ ਕਰਦਿਆ ਪ੍ਰਧਾਨ ਤਰਲੋਚਣ ਸਿੰਘ,ਪ੍ਰਧਾਨ ਹਰਵਿੰਦਰ ਸਿੰਘ ਲਾਲੂ ਅਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਅਸੀ ਲਿਖਤੀ ਰੂਪ ਵਿਚ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ ਐਸ ਪੀ ਨੂੰ ਲਿਖਤੀ ਰੂਪ ਵਿਚ ਦਰਖਾਸਤ ਦੇ ਦਿੱਤੀ ਹੈ ਅਤੇ ਜਿਨ੍ਹਾ ਸਮਾਂ ਮਹਿਲਾ ਸਰਪੰਚ ਦੇ ਪਤੀ ਖਿਲਾਫ ਅਤੇ ਪਿੰਡ ਦੇ ਕੁਝ ਵਿਅਕਤੀਆ ਖਿਲਾਫ ਕਾਨੂੰਨੀ ਕਾਰਵਾਈ ਨਹੀ ਹੁੰਦੀ ਉਨ੍ਹਾ ਸਮਾਂ ਅਸੀ ਕੰਮ ਨਹੀ ਕਰਾਗੇ।ਉਨ੍ਹਾ ਕਿਹਾ ਕਿ ਜੇਕਰ ਅੱਜ ਤੋ ਬਾਅਦ ਅਸੀ ਕਿਸੇ ਵੀ ਪਿੰਡ ਦੀ ਚੈਕਿੰਗ ਕਰਨ ਲਈ ਜਾਦੇ ਹਾਂ ਤਾਂ ਪੰਜਾਬ ਪੁਲਿਸ ਦੇ ਕਰਮਚਾਰੀ ਸਾਡੇ ਨਾਲ ਹੋਣੇ ਜਰੂਰੀ ਹਨ ਨਹੀ ਤਾਂ ਅਸੀ ਪਿੰਡਾ ਦੀ ਚੈਕਿੰਗ ਨਹੀ ਕਰਾਗੇ।ਇਸ ਮੌਕੇ ਉਨ੍ਹਾ ਨਾਲ ਕੁਲਦੀਪ ਕੁਮਾਰ ਐਸ ਡੀ ਓ ਰਾਏਕੋਟ,ਛਿੰਦਰਪਾਲ ਸਿੰਘ ਐਸ ਡੀ ਓ ਬੱਸੀਆ,ਕੇਸਰ ਸਿੰਘ ਐਸ ਡੀ ਓ ਲੱਖਾ,ਮਨਜੀਤ ਸਿੰਘ ਐਸ ਡੀ ਓ ਰੂੰਮੀ, ਬਿੱਲੂ ਖਾਂ,ਸਾਧੂ ਸਿੰਘ,ਚਰਨ ਸਿੰਘ,ਜਸਕਰਨ ਸਿੰਘ,ਸੁਖਦੇਵ ਸਿੰਘ,ਅਮਨਦੀਪ ਸਿੰਘ,ਦਲਬਾਰਾ ਸਿੰਘ,ਬਲਪ੍ਰੀਤ ਸਿੰਘ ਰਾਏਕੋਟ,ਮਨਜਿੰਦਰ ਸਿੰਘ,ਬਲਵੰਤ ਸਿੰਘ,ਚਰਨਜੀਤ ਸਿੰਘ,ਮਨਜਿੰਦਰ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਪਾਵਰਕਾਮ ਦਫਤਰ ਲੱਖਾ ਵਿਖੇ ਰੋਸ ਪ੍ਰਦਰਸਨ ਕਰਦੇ ਹੋਏ ਬਿਜਲੀ ਮੁਲਾਜਮ।