You are here

ਪੰਜਾਬ

ਹਰ ਇਨਸਾਨ ਦੇ ਸਾਥ ਦੀ ਲੋੜ੍ਹ- ਆਪਣੇ ਬੱਚਿਆ ਲਈ ਇੱਕ ਵਰਦਾਨ ਸਾਬਿਤ ਹੋਵੇਗਾ- ਰਾਏਵੀਰ

-ਵਾਤਾਵਰਨ ਨੂੰ ਬਚਾਉਣ ਲਈ

ਵਧੇਰੇ ਰੁੱਖ ਲਗਾਉਣਾ ਸਮੇਂ ਦੀ ਲੋੜ- ਦਲਜੀਤ ਸਿੱਧੂ
ਫਿਰੋਜ਼ਪੁਰ , 21  ਮਈ  (ਮਨੋਜ ਕੁਮਾਰ ਨਿੱਕੂ ਧਰਮਕੋਟ)ਸਾਡੇ ਵਾਤਾਵਰਨ ਵਿੱਚ ਲਗਾਤਾਰ ਵੱਧਦਾ ਪ੍ਰਦੂਸ਼ਣ ਗੰਭੀਰ ਚਿੰਤਾ ਦਾ ਵਿਸ਼ਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜਸੇਵੀ ਦਿਲਜੀਤ ਸਿੰਧੂ ਤੇ ਉਹਨਾਂ ਦੇ ਸਹਿਜੋਗੀ ਮਿੱਤਰ ਸਮਾਜ ਸੇਵਕ ਰਾਏਵੀਰ ਸਿੰਘ ਕਚੂਰਾ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕੀਤਾ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਇਕ ਮਨੁੱਖ ਨੂੰ ਆਪਣੇ ਜੀਵਨ ਵਿੱਚ ਇਕ ਇੱਕ ਰੁੱਖ ਦਾ ਪੌਦਾ ਜਰੂਰ ਲਗਾਉਣਾ ਚਾਹੀਦਾ ਹੈ ਤੇ ਨਾਲ ਦੀ ਨਾਲ ਪੂਰੀ ਸਾਂਭ ਸੰਭਾਲ ਵੀ ਕਰਨੀ ਚਾਹੀਦੀ ਹੈ ਤਾਂ ਜੋ ਵਾਤਾਵਰਣ ਹਰਿਆ ਭਰਿਆ ਰਹੇ ਇਸ ਮੌਕੇ ਦਿਲਜੀਤ ਸਿੰਘ ਸਿੱਧੂ ਜੋਂ ਕਿ ਇੰਗਲੈਂਡ ਦੇ ਵਿੱਚ ਰਹਿ ਰਹੇ ਹਨ ਉਨ੍ਹਾਂ ਨੇ ਵੀਡਿਓ ਕਾਲ ਦੌਰਾਨ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦਿਆ ਕਿਹਾ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਰੁੱਖਾਂ ਦਾ ਹੋਣਾਂ ਜ਼ਰੂਰੀ ਹੈ ਪਿਛਲੇ ਸਮੇਂ ਵਿਚ ਰੁੱਖਾਂ ਦੀ ਅੰਨੇਵਾਹ ਹੋਈ ਕਟਾਈ ਕਾਰਨ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝਣਾ ਪੈ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਰੁੱਖ ਜੋ ਕਿ ਸਾਨੂੰ ਆਕਸੀਜ਼ਨ ਪ੍ਰਦਾਨ ਕਰਦੇ ਹਨ। ਰੁੱਖਾਂ ਤੋਂ ਬਿਨ੍ਹਾਂ ਮਨੁੱਖ ਦੀ ਜਿੰਦਗੀ ਅਧੂਰੀ ਹੈ। ਇਸ ਮੌਕੇ ਪੰਜਾਬ ਵਾਸੀ ਸਮਾਜ ਸੇਵੀ ਰਾਏਵੀਰ ਸਿੰਘ ਕਚੂਰਾ ਨੇ ਕਿਹਾ ਕਿ ਅਸੀ ਇਸ ਨੂੰ ਦੇਖਦੇ ਹੋਏ ਇੱਕ ngo ਨੂੰ ਸਥਾਪਿਤ ਕਰਨ ਜਾ ਰਹੇ ਹਾਂ ਜਿਸ ਵਿੱਚ ਸਭ ਤੋਂ ਵੱਡਾ ਸਹਿਜੋਗ ਐਨ ਆਈ ਆਰ ਵੀਰਾ ਦਾ ਹੋਵੇਗਾ ਜੋ ਨਰਸਰੀ ਤੋ ਲੈ ਕੇ ਹਰ ਤਰ੍ਹਾਂ ਦਾ ਸਹਿਜੋਗ ਪੁੱਜਦੇ ਸਾਰ ਕਰਨਗੇ ਜਿਸ ਨਰਸਰੀ ਵਿੱਚ ਮਹਿਗੇ ਰੁੱਖ ਤੇ ਲੰਬੀ ਉਮਰ ਤੱਕ ਸੀਮਤ ਰਹਿਣ ਵਾਲਿਆ ਦੀ ਪੁਨਰ ਕੀਤੀ ਜਾਵੇ ਗੀ ਜਿਵੇਂ ਸਫੈਦ ਚੰਦਨ ਤੋਂ ਲੈ ਕੇ ayurvedic ਨਾਲ ਸੰਬੰਧਿਤ ਬੂਟੇਆ ਦਾ ਪੁਨਰ ਕੀਤਾ ਜਾਵੇ ਗਾ ਤੇ ਜੋਂ ਲੋਕਾਂ ਨੂੰ ਵਧੇਰੇ ਉਤੇਜਿਤ ਕਰਨ ਗੇ ਜਿੱਸ ਨੂੰ ਲੋਕ ਸੌਕ ਤੇ ਸ਼ਰਧਾ ਨਾਲ਼ ਲਾਉਣ ਗੇ ਤੇ ਪਾਲਣ ਪੋਸ਼ਣ ਕਰਨਗੇ ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦਿਆ ਕਿਹਾ ਕਿ ਹਰੇਕ ਇਨਸਾਨ ਦਾ ਫਰਜ਼ ਬਣਦਾ ਹੈ ਕਿ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਨੂੰ
ਵੀ ਯਕੀਨੀ ਬਣਾਇਆ ਜਾਵੇ।

ਅੰਮ੍ਰਿਤਸਰ ਮੰਡਲ ਨੇ ਐੱਲ ਆਈ ਸੀ ਏਜੰਟ ਰਮਨਦੀਪ ਨੂੰ ਐੱਮ.ਡੀ.ਆਰ.ਟੀ 2022 ਦੇ ਖਿਤਾਬ ਨਾਲ ਸਨਮਾਨਿਤ ਕੀਤਾ:- ਬੀਰਬਲ ਕੰਬੋਜ  

ਧਰਮਕੋਟ, 21 ਮਈ  (ਮਨੋਜ ਕੁਮਾਰ ਨਿੱਕੂ )ਭਾਰਤੀ ਜੀਵਨ ਬੀਮਾ ਨਿਗਮ ਦੇ ਮੰਡਲ ਅੰਮ੍ਰਿਤਸਰ ਵੱਲੋਂ ਹੋਟਲ ਹਿਆਤ ਰੇਜੇੰਸੀ ਵਿਖੇ ਕਰਵਾਏ ਗਏ ਐੱਮ ਡੀ ਆਰ ਟੀ ਸੰਮੇਲਨ 2022 ਦੌਰਾਨ ਐੱਲ ਆਈ ਸੀ ਏਜੰਟ ਰਮਨਦੀਪ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਉਹਨਾਂ ਦੇ ਸਾਥੀ ਬੀਰਬਲ ਕੰਬੋਜ ਨੇ ਦੱਸਿਆ ਕਿ ਬੀਮਾ ਖੇਤਰ ਵਿੱਚ ਪਿਛਲੇ ਸਾਲ ਸ਼ਾਨਦਾਰ ਕਾਰਗੁਜ਼ਾਰੀ ਲਈ ਅਮਰੀਕਾ ਦੀ ਸੰਸਥਾ ਐੱਮ.ਡੀ.ਆਰ.ਟੀ (ਮੀਲੀਅਨ ਡਾਲਰ ਰਾਊਂਡ ਟੇਬਲ) ਵੱਲੋਂ ਉਹਨਾਂ ਨੂੰ ਇਸ ਖਿਤਾਬ ਲਈ ਚੁਣਿਆ ਗਿਆ ਸੀ। ਇਹ ਸਨਮਾਨ ਉਨ੍ਹਾਂ ਨੂੰ ਅੰਮ੍ਰਿਤਸਰ ਮੰਡਲ ਦੇ ਸੀਨੀਅਰ ਡਵੀਜ਼ਨਲ ਮੇਨੈਜਰ ਸ੍ਰੀ ਸ਼ੋਭਾ ਰਾਮ ਮੀਨਾ ਤੇ ਹੋਰ ਉੱਚ ਅਧਿਕਾਰੀਆਂ ਵੱਲੋਂ ਦਿੱਤਾ ਗਿਆ ਤੇ ਨਾਲ ਹੀ ਉਹਨਾਂ ਨੇ ਭਵਿੱਖ ਵਿੱਚ ਹੋਰ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਕਾਰ ਮੋਟਰਸਾਇਕਲ ਦੀ ਹੋਈ ਜ਼ਬਰਦਸਤ ਟੱਕਰ ਇਕ ਦੀ ਹੋਈ ਮੌਤ

ਧਰਮਕੋਟ, 21 ਮਈ  (ਮਨੋਜ ਕੁਮਾਰ ਨਿੱਕੂ) ਐਕਸੀਡੈਂਟਾਂ ਵਿਚ ਵਾਧੇ ਹੋ ਰਹੇ ਹਨ। ਅੱਜ ਧਰਮਕੋਟ ਮੋਗਾ ਹਾਈਵੇ ਰੋਡ ਤੇ ਸਫਾਰੀ ਕਾਰ ਅਤੇ ਮੋਟਰਸਾਈਕਲ ਵਿਚਕਾਰ ਜਬਰਦਸਤ ਟੱਕਰ ਹੋਣ ਨਾਲ 12 ਸਾਲਾ ਲੜਕੀ ਦੀ ਮੌਕੇ ਤੇ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਕੋਟ ਈਸੇ ਖਾਂ ਦੇ ਸਿਵਲ ਹਸਪਤਾਲ ਦੇ ਮੌਜੂਦਾ ਐਸ ਐਮ ਓ ਰਾਕੇਸ ਕੁਮਾਰ ਬਾਲੀ ਆਪਣੀ ਸਫਾਰੀ ਗੱਡੀ ਨੰਬਰ ਪੀ ਬੀ 08 ਸੀ ਈ 6825 ਤੇ ਮੋਗਾ ਤੋਂ ਤੇਜ ਰਫਤਾਰ ਨਾਲ ਨਕੋਦਰ ਵੱਲ ਜਾ ਰਿਹਾ ਸੀ। ਧਰਮਕੋਟ ਤੋਂ ਜਲਾਲਾਬਾਦ ਆਪਣੀ ਰਿਸ਼ਤੇਦਾਰ ਕੋਲ ਜਾ ਰਹੇ ਮੋਟਰਸਾਈਕਲ ਸਵਾਰ ਵੱਲੋਂ ਜਦੋਂ ਧਰਮਕੋਟ ਬਾਈਪਾਸ ਤੋਂ ਜਲਾਲਾਬਾਦ ਵੱਲ ਕਰਾਸ ਕਰਨ ਲੱਗੇ ਤਾਂ ਸਫਾਰੀ ਗੱਡੀ ਤੇਜ ਰਫਤਾਰ ਹੋਣ ਕਾਰਨ ਮੋਟਰਸਾਇਕਲ ਨੂੰ ਇੰਨੀ ਜਬਰਦਸਤ ਟੱਕਰ ਮਾਰੀ ਕੇ ਮੋਟਰਸਾਇਕਲ ਉੱਪਰ ਬੈਠੀ 12ਸਾਲਾ ਲੜਕੀ 10 12 ਫੁੱਟ ਉੱਚੀ ਬੁੜਕ ਕੇ ਥੱਲੇ ਆ ਕੇ ਡਿੱਗੀ ਜਿਸ ਦੀ ਇਸ ਦਰਦਨਾਕ ਹਾਦਸੇ ਨਾਲ ਮੌਕੇ ਤੇ ਮੌਤ ਹੋ ਗਈ ਮੋਟਰ ਸਾਈਕਲ ਚਾਲਕ ਦੀ ਪਤਨੀ ਅਤੇ ਤਿੰਨ ਸਾਲਾ ਬੱਚੀ ਗੰਭੀਰ ਹਾਲਤ ਵਿੱਚ ਜਖਮੀ ਹੋ ਗਈਆ।ਜਿਸ ਨੂੰ ਤੁਰੰਤ ਐਂਬੂਲੈਂਸ ਰਾਹੀਂ ਮੋਗਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਮੋਟਰਸਾਈਕਲ ਚਾਲਕ ਦੇ ਸਿਰ ਤੇ ਸਟਾਂ ਲੱਗੀਆਂ ਹਨ ਪਰ ਉਸ ਦੀ ਹਾਲਤ ਠੀਕ ਹੈ। ਮ੍ਰਿਤਕ ਲੜਕੀ ਦੇ ਪਿਤਾ ਨੇ ਦੱਸਿਆ ਕਿ ਅਸੀਂ ਆਪਣੇ ਪਿੰਡ ਸੋਢੀਵਾਲਾ ਫਿਰੋਜਪੁਰ ਤੋਂ ਆਪਣੇ ਰਿਸ਼ਤੇਦਾਰ ਢੋਲੇਵਾਲਾ ਮਿਲਣ ਆਏ ਸੀ ਅਤੇ ਇਸ ਤੋਂ ਬਾਅਦ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਲਾਲਾਬਾਦ ਜਾ ਰਹੇ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜੂਰ ਸੀ। ਥਾਣਾ ਧਰਮਕੋਟ ਨੂੰ ਇਸ ਦੀ ਸੂਚਨਾ ਮਿਲਣ ਤੇ ਉਨ੍ਹਾਂ ਨੇ ਮੌਕੇ ਤੇ ਐਸ ਐਮ ਓ ਰਾਕੇਸ ਕੁਮਾਰ ਬਾਲੀ ਨੂੰ ਗਿ੍ਫ਼ਤਾਰ ਕਰ ਕੇ ਅਗਲੀ ਬਣਦੀ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

 

ਪੁਲਿਸ ਜ਼ਬਰ ਖਿਲਾਫ਼ 60ਵੇਂ ਦਿਨ ਵੀ ਦਿੱਤਾ ਧਰਨਾ

53ਵੇੰ ਦਿਨ 'ਚ ਪਹੁੰਚੀ ਮਾਤਾ ਦੀ ਭੁੱਖ ਹੜਤਾਲ

ਭਗਵੰਤ ਮਾਨ ਤੋਂ ਕਿਸਾਨ ਯੂਨੀਅਨ ਨੇ ਪੁਛਿਆ ਕਿ ਪੰਜਾਬ 'ਚ ਦੋ ਕਾਨੂੰਨ ਕੰਮ ਕਰਦੇ ਨੇ ?

ਅਮੀਰ ਲਈ ਹੋਰ ਤੇ ਗਰੀਬ ਲਈ ਹੋਰ?
ਜਗਰਾਉਂ 21 ਮਈ ( ਮਨਜਿੰਦਰ ਗਿੱਲ ) ਦੋਸ਼ੀ ਥਾਣੇਦਾਰਾਂ ਤੇ ਸਰਪੰਚ ਦੀ ਗ੍ਰਿਫਤਾਰੀ ਲਈ 2 ਮਹੀਨਿਆਂ ਤੋਂ ਥਾਣੇ ਮੂਹਰੇ ਬੈਠੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਅਵਤਾਰ ਸਿੰਘ ਰਸੂਲਪੁਰ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁਛਿਆ ਕਿ ਪੰਜਾਬ ਵਿੱਚ ਗਰੀਬਾਂ ਲਈ ਕਾਨੂੰਨ ਹੋਰ ਅਤੇ ਅਮੀਰਾਂ ਲਈ ਕਾਨੂੰਨ ਹੋਰ, ਕਿਉਂ ਹਨ? ਆਗੂਆਂ ਨੇ ਕਿਹਾ ਕਿ ਰਸੂਲਪੁਰ ਦੀਆਂ ਗਰੀਬ ਮਾਵਾਂ-ਧੀਆਂ ਨੂੰ ਘਰੋਂ ਚੁੱਕ ਕੇ, ਥਾਣੇ 'ਚ ਰੱਖ ਕੇ, ਨਾਲੇ ਕੁੱਟਿਆ-ਮਾਰਿਆ, ਨਾਲੇ ਬਿਜਲ਼ੀ ਦਾ ਕਰੰਟ ਲਗਾਇਆ ਗਿਆ ਫਿਰ ਘਟਨਾ ਨੂੰ ਲਕੋਣ ਲਈ ਪਰਿਵਾਰ ਨੂੰ ਹੀ ਝੂਠੇ ਕੇਸ ਵਿੱਚ ਫਸਾਉਣ ਦੇ ਦੋਸ਼ੀਆਂ ਨੂੰ ਮੁਕੱਦਮੇ ਦਰਜ ਹੋਣ ਦੇ ਬਾਵਜੂਦ ਕਿਉਂ ਨਹੀਂ ਗ੍ਰਿਫ਼ਤਾਰ ਕੀਤਾ ਜਾ ਰਿਹਾ ? ਜੇਕਰ ਇਹ ਜ਼ੁਰਮ ਕਿਸੇ ਗਰੀਬ ਨੇ ਕੀਤਾ ਹੁੰਦਾ ਤਾਂ ਉਹ ਵੀ ਅਮੀਰ ਥਾਣੇਦਾਰਾਂ ਵਾਂਗ ਬਾਹਰ ਘੁੰਮਦਾ ਹੁੰਦਾ? ਸ਼ਾਇਦ ਨਹੀਂ ਸਗੋਂ ਉਸ ਦਾ ਸਾਰਾ ਟੱਬਰ ਚੁੱਕ ਕੇ ਅੰਦਰ ਕਰ ਦੇਣਾ ਸੀ ਪਰ ਇਥੇ ਜ਼ੁਰਮ ਅਮੀਰ ਥਾਣੇਦਾਰਾਂ ਨੇ ਕੀਤਾ ਹੈ ਪਰ ਉਨ੍ਹਾਂ ਨੂੰ ਜਾਣਬੁੱਝ ਕੇ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਪੁਲਿਸ ਅਧਿਕਾਰੀ ਦੋਸ਼ੀ ਦੀ ਹੈਸੀਅਤ ਦੇਖ ਕੇ ਹੀ ਕਾਨੂੰਨ ਨੂੰ ਲਾਗੂ ਕਰਦੇ ਹਨ। ਇੱਕ ਪਾਸੇ ਇਕ ਕਥਿਤ ਦੋਸ਼ੀ ਗਰੀਬ ਬੰਦੇ ਨੂੰ ਥਾਣੇ ਅੰਦਰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਹੈ, ਦੂਜੇ ਅਮੀਰ ਦੋਸ਼ੀ ਨੂੰ ਹੱਥ ਤੱਕ ਨਹੀਂ ਲਗਾਇਆ ਜਾਂਦਾ। ਉਨ੍ਹਾਂ ਕਿਹਾ ਭਗਵੰਤ ਮਾਨ ਸਰਕਾਰ ਦੇ ਰਾਜ ਵਿੱਚ ਵੀ ਕਾਨੂੰਨ ਦੋ-ਮੂੰਹਾ ਕੰਮ ਕਰ ਰਿਹਾ ਹੈ। ਅੱਜ ਦੇ ਧਰਨੇ ਵਿੱਚ ਪਹੁੰਚੇ ਇੰਟਰਨੈਸ਼ਨਲ ਪੰਥਕ ਦਲ਼ ਦੇ ਕੌਮੀ ਪ੍ਰਧਾਨ ਜੱਥੇਦਾਰ ਦਲੀਪ ਸਿੰਘ ਚਕਰ ਤੇ ਪੰਜਾਬ ਪ੍ਰਧਾਨ ਹਰਚੰਦ ਸਿੰਘ ਚਕਰ ਨੇ ਕਿਹਾ ਪੀੜ੍ਹਤਾਂ ਨੂੰ ਹੁਣ ਤੱਕ ਇਨਸਾਫ਼ ਨਾਂ ਮਿਲਣਾ ਭਗਵੰਤ ਮਾਨ ਸਰਕਾਰ ਦੇ ਮੱਥੇ 'ਤੇ ਕਲੰਕ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਤਿੱਖਾ ਕਰਕੇ ਹੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਈਆਂ ਹਾ ਸਕਦੀਆਂ ਹਨ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ  ਨੇ ਕਿਹਾ ਕਿ ਹੱਕ-ਸੱਚ ਤੇ ਇਨਸਾਫ਼ ਲਈ ਲੱਗਾ ਕਿਰਤੀ ਲੋਕਾਂ ਦਾ ਇਹ ਧਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵੋਟਾਂ ਤੋਂ ਪਹਿਲਾਂ ਦੀ ਕਹਿਣੀ ਤੇ ਹੁਣ ਦੀ ਕਰਨੀ ਦੇ ਫਰਕ ਨੂੰ ਦਰਸਾ ਰਿਹਾ। ਧਰਨਾਕਾਰੀਆਂ ਨੂੰ ਨਿਹੰਗ ਬਾਬਾ ਸੁਖਦੇਵ ਸਿੰਘ, ਜੱਥੇਦਾਰ ਚੜਤ ਸਿੰਘ, ਮਾਸਟਰ ਨਿਰਪਾਲ ਸਿੰਘ, ਕਾਮਰੇਡ ਅਜਮੇ ਸਿੰਘ ਕਾਲਸਾਂ, ਜੱਥੇਦਾਰ ਕੁਲਦੀਪ ਸਿੰਘ ਡੱਲਾ, ਕੁੱਲ ਹਿੰਦ ਕਿਸਾਨ ਸਭਾ ਦੇ ਕਾਮਰੇਡ ਭਰਭੂਰ ਸਿੰਘ ਛੱਜਾਵਾਲ, ਬਲਦੇਵ ਸਿੰਘ ਰੂਮੀ, ਸਾਬਕਾ ਚੇਅਰਮੈਨ ਮਲਕੀਅਤ ਸਿੰਘ ਰੂਮੀ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਏਟਕ ਆਗੂ ਜਗਦੀਸ਼ ਸਿੰਘ ਕਾਉਂਕੇ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਬਲਦੇਵ ਸਿੰਘ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਹਰਜੀਤ ਕੌਰ, ਕੁਲਦੀਪ ਕੌਰ ਅਦਿ ਹਾਜ਼ਰ ਸਨ। ਪ੍ਰੈਸ ਨੂੰ ਜਾਰੀ ਬਿਆਨ 'ਚ ਆਲ ਇੰਡੀਆ ਅੈਸ.ਸੀ.ਬੀ.ਸੀ.ਏਕਤਾ ਭਲਾਈ ਮੰਚ ਦੇ ਚੇਅਰਮੈਨ ਦਰਸ਼ਨ ਸਿੰਘ ਧਾਲੀਵਾਲ ਅਤੇ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਕਿ ਪੁਲਿਸ ਦੇ ਅਖੌਤੀ ਥਾਣਾਮੁਖੀ ਗੁਰਿੰਦਰ ਬੱਲ ਤੇ ਏ.ਅੈਸ.ਆਈ. ਰਾਜਵੀਰ   ਜੋ ਕਿ ਬਿਨਾਂ ਕਿਸੇ ਮਨਜ਼ੂਰੀ ਦੇ ਤਾਇਨਾਤ ਸਨ ਅਤੇ ਲੋਕਾਂ ਤੇ ਅੱਤਿਆਚਾਰ ਕਰਨ ਲਈ ਹੀ ਕੰਮ ਕਰਦੇ ਸਨ, ਨੇ ਇੱਕ ਸਾਜਿਸ਼ ਰਚ ਕੇ ਗਰੀਬ ਪਰਿਵਾਰ ਨੂੰ ਪਹਿਲਾਂ ਝੂਠੇ ਕੇਸ ਵਿੱਚ ਫਸਾਇਆ ਫਿਰ ਮਾਵਾਂ-ਧੀਆਂ ਨੂੰ ਰਾਤ ਨੂੰ ਘਰੋਂ ਚੁੱਕ ਕੇ ਅਣ-ਮਨੁੱਖੀ ਤਸੀਹੇ ਦਿੱਤੇ ਸਨ। ਮ੍ਰਿਤਕ ਕੁਲਵੰਤ ਕੌਰ ਪੁਲਿਸ ਦੇ ਤਸੀਹਿਆ ਕਾਰਨ ਨਕਾਰਾ ਹੋ ਕੇ ਲੰਘੀ 10 ਦਸੰਬਰ  ਨੂੰ ਸਵਰਗ ਸੁਧਾਰ ਗਈ ਸੀ। ਪੁਲਿਸ ਨੇ ਜਗਰਾਉਂ ਥਾਣੇ ਵਿੱਚ ਦੋਸ਼ੀਆਂ ਖਿਲਾਫ਼ ਪਰਚਾ ਤਾਂ ਦਰਜ ਕੀਤਾ ਸੀ ਪਰ ਅਜੇ ਤੱਕ ਗ੍ਰਿਫਤਾਰੀ ਨਹੀਂ ਪਾਈ ਕਿਉਂ ਕਿ ਉਹ ਪੁਲਿਸ ਅਤੇ ਲੀਡਰਾਂ ਦੇ ਖਾਸ ਕਮਾਊ ਪੁੱਤ ਹਨ। ਮੁਦਈ ਮੁਕੱਦਮਾ ਇਕਬਾਲ ਸਿੰਘ ਨੇ ਕਿਹਾ ਕਿ ਉਸ ਦੇ ਪਰਿਵਾਰ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਕੁੱਟਮਾਰ ਕਰਨ, ਝੂਠੇ ਕੇਸ ਵਿੱਚ ਫਸਾਉਣ ਸਬੰਧੀ ਗੈਰ-ਜ਼ਮਾਨਤੀ ਧਾਰਾਵਾਂ ਅਧੀਨ ਦਰਜ ਮੁਕੱਦਮੇ ਦੇ ਦੋੋਸ਼ੀਆਂ ਦੀ ਗ੍ਰਿਫਤਾਰੀ ਨਾਂ ਕਰਨਾ ਭਾਰਤੀ ਕ‍ਾਨੂੰਨ ਦੀ ਘੋਰ ਉਲੰਘਣਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਤੋਤਾ ਸਿੰਘ ਜੀ ਨਹੀਂ ਰਹੇ  

ਮੋਗਾ , 21 ਮਈ  (ਮਨਜਿੰਦਰ ਗਿੱਲ ) ਆਪ ਜੀ ਨੂੰ ਬਹੁਤੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਤੋਤਾ ਸਿੰਘ ਜੀ ਆਪਣੇ ਸੁਆਸਾਂ ਦੀ ਪੂੰਜੀ ਪੂਰੀ ਕਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ  । ਜਥੇਦਾਰ ਜੀ ਪਿਛਲੇ ਕੁਝ ਸਮੇਂ ਤੋਂ ਸਿਹਤ ਨਾ ਠੀਕ ਹੋਣ ਕਾਰਨ ਬਿਮਾਰ ਚਲੇ ਆ ਰਹੇ ਸਨ । 

ਗਾਲਿਬ ਕਲਾਂ ਦੇ ਬੇ-ਘਰੇ ਲੋਕਾਂ ਲਈ 'ਮਸੀਹਾ' ਬਣੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ

ਪੰਜ-ਪੰਜ ਮਰਲੇ ਦੇ ਪਲਾਟ ਤੇ ਘਰਾਂ ਦੀਆਂ ਚਾਬੀਆਂ ਸੌਪੀਆਂ
ਜਗਰਾਉਂ , 20 ਮਈ (ਕੁਲਦੀਪ ਸਿੰਘ ਜੱਸਲ, ਮੋਹਿਤ ਗੋਇਲ ) ਅੱਤ ਦੀ ਪੈ ਰਹੀ ਗਰਮੀ ਅਤੇ ਉਪਰੋਂ ਮੱਛਰਾਂ ਦੀ ਮਾਰ ਵਿੱਚ ਕਿਸੇ ਇਨਸਾਨ ਕੋਲ ਕੋਈ ਰੈਣ ਬਸੇਰਾ ਨਾ ਹੋਵੇ, ਉਸ ਜਿਊਣਾ ਮੁਹਾਲ ਹੋ ਜਾਂਦਾ ਹੈ। ਅਜਿਹੀਆਂ ਮੁਸੀਬਤਾਂ ਦੀ ਮਾਰ ਹੇਠ ਆਏ ਕਿਸੇ ਇਨਸਾਨ ਲਈ ਜੇਕਰ ਕੋਈ ਸਹਾਰਾ ਬਣਕੇ ਉਸ ਨੂੰ ਰਹਿਣ ਲਈ ਛੱਤ ਦਿਵਾ ਦੇਵੇ ਤਾਂ ਉਹ ਕਿਸੇ ਮਸੀਹੇ ਤੋਂ ਘੱਟ ਨਹੀਂ ਹੋ ਸਕਦਾ। ਇਹ ਕਰ ਵਿਖਾਇਆ ਹੈ ਹਲਕਾ ਜਗਰਾਉਂ ਦੇ ਦੂਜੀ ਵਾਰ ਵਿਧਾਇਕਾ ਬਣੇ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ। ਪ੍ਰਾਪਤ ਵੇਰਵੇ ਅਨੁਸਾਰ ਪੰਜਾਬ ਦੇ ਪੰਚਾਇਤ ਵਿਭਾਗ ਨੇ 'ਨਜਾਇਜ਼ ਕਬਜ਼ੇ ਹਟਾਉ' ਮੁਹਿੰਮ ਤਹਿਤ ਨੇੜੇ ਦੇ ਪਿੰਡ ਗਾਲਿਬ ਕਲਾਂ ਦੇ ਸਰਕਾਰੀ ਜਗ੍ਹਾ ਉਪਰ ਘਰ ਬਣਾ ਕੇ ਰਹਿ ਰਹੇ ਪਰਿਵਾਰਾਂ ਦੇ ਘਰ ਖਾਲੀ ਕਰਵਾ ਦਿੱਤੇ ਸਨ ਅਤੇ ਘਰਾਂ ਨੂੰ ਤਾਲੇ ਲਗਾ ਦਿੱਤੇ ਸਨ। ਜਿਸ ਕਾਰਨ ਗਾਲਿਬ ਕਲਾਂ ਦੇ ਕੁੱਝ ਵਾਸੀ ਕਰਕਦੀ ਧੁੱਪ ਵਿੱਚ ਅਤੇ ਅਸਮਾਨ ਹੇਠਾਂ ਮੱਛਰਾਂ ਦੀ ਮਾਰ ਵਿੱਚ ਰਹਿਣ ਲਈ ਮਜ਼ਬੂਰ ਹੋ ਗਏ ਸਨ। ਦੁਖੀ ਹੋਏ ਲੋਕਾਂ ਨੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਦਫਤਰ ਵਿਖੇ ਪਹੁੰਚਕੇ ਬੈਠ ਗਏ, ਤਾਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੀ ਲੋਕਾਂ ਦੀ ਵੱਡੀ ਸਮੱਸਿਆ ਨੂੰ ਵੇਖਦੇ ਹੋਏ ਖੁਦ ਬੈਠ ਗਏ ਅਤੇ ਕੋਲ ਧੁੱਪ ਵਿੱਚ ਬੈਠ ਕੇ ਹੀ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੀ ਸਮੱਸਿਆ ਦਾ ਹੱਲ ਜ਼ਰੂਰ ਕਰਵਾਉਣਗੇ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਖੁਦ ਉਪਰਾਲਾ ਕਰਕੇ ਗਾਲਿਬ ਕਲਾਂ ਨਿਵਾਸੀ ਬੀਬੀ ਸੁਖਵਿੰਦਰ ਕੌਰ ਨੂੰ ਉਸ ਦੀ ਜ਼ਮੀਨ ਵਿੱਚੋਂ ਲੋੜਬੰਦ ਗਰੀਬ ਪਰਿਵਾਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦੇਣ ਲਈ ਰਾਜ਼ੀ ਕੀਤਾ ਅਤੇ ਪੰਚਾਇਤ ਵਿਭਾਗ ਨਾਲ ਰਾਬਤਾ ਕਰਕੇ ਬੇ-ਘਰੇ ਲੋਕਾਂ ਨੂੰ ਜਦੋਂ ਤੱਕ ਉਹ ਆਪਣੇ ਘਰ ਨਹੀਂ ਬਣਾ ਲੈਂਦੇ, ਉਦੋਂ ਤੱਕ ਘਰਾਂ ਦੀਆਂ ਚਾਬੀਆਂ ਦੇਣ ਲਈ ਕਿਹਾ। ਵਿਧਾਇਕਾ ਮਾਣੂੰਕੇ ਦੇ ਯਤਨਾਂ ਸਦਕਾ ਬੀਬੀ ਸੁਖਵਿੰਦਰ ਕੌਰ ਵੱਲੋਂ ਲੋੜਬੰਦਾਂ ਨੂੰ ਪਲਾਟ ਦੇਣ ਅਤੇ ਬੀ.ਡੀ.ਪੀ.ਓ. ਸਤਵਿੰਦਰ ਸਿੰਘ ਕੰਗ ਤੇ ਸਰਪੰਚ ਸਿਕੰਦਰ ਸਿੰਘ ਗਾਲਿਬ ਕਲਾਂ ਵੱਲੋਂ ਲੋਕਾਂ ਨੂੰ ਛੇ ਮਹੀਨੇ ਲਈ ਘਰਾਂ ਦੀਆਂ ਚਾਬੀਆਂ ਸੌਂਪਣ ਦਾ ਐਲਾਨ ਹੁੰਦੇ ਹੀ ਖੁਸ਼ੀ ਵਿੱਚ ਖੀਵੇ ਹੋਏ ਲੋਕਾਂ ਨੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਹੱਕ ਵਿੱਚ ਨਾਹਰੇ ਲਗਾਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਵਿਧਾਇਕਾ ਮਾਣੂੰਕੇ ਵੱਲੋਂ ਦਰਿਆਦਿਲੀ ਵਿਖਾਕੇ ਮਿਸਾਲ ਪੇਸ਼ ਕਰਦੇ ਹੋਏ ਧਰਨਾ ਦੇਣ ਆਏ ਲੋਕਾਂ ਲਈ ਚਾਹ ਅਤੇ ਠੰਡੇ ਪਾਣੀ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ, ਅਮਰਦੀਪ ਸਿੰਘ ਟੂਰੇ, ਪ੍ਰੀਤਮ ਸਿੰਘ ਅਖਾੜਾ, ਐਡਵੋਕੇਟ ਕਰਮ ਸਿੰਘ ਸਿੱਧੂ, ਸੋਨੀ ਕਾਉਂਕੇ, ਸੁਰਿੰਦਰ ਸਿੰਘ ਕਾਕਾ, ਗੋਪੀ ਸ਼ਰਮਾਂ, ਪੱਪੂ ਭੰਡਾਰੀ, ਬਲਜੀਤ ਸਿੰਘ, ਸਾਬਕਾ ਸਰਪੰਚ ਸੇਵਾ ਸਿੰਘ ਚੀਮਾਂ, ਨੰਬਰਦਾਰ ਹਰਦੀਪ ਸਿੰਘ ਸਿੱਧੂ, ਗੁਰਚਰਨ ਸਿੰਘ ਗਿਆਨੀ ਪੰਚ, ਮੇਜਰ ਸਿੰਘ ਸਾਬਕਾ ਸਰਪੰਚ, ਸਵਰਨ ਸਿੰਘ, ਮਹਿੰਦਰ ਸਿੰਘ ਜੇਈ, ਜਗਤਾਰ ਸਿੰਘ, ਕਾਹਨ ਸਿੰਘ, ਸਵਰਨਜੀਤ ਸਿੰਘ, ਬੂਟਾ ਸਿੰਘ ਗਾਲਿਬ, ਰੇਸ਼ਮ ਸਿੰਘ, ਜੱਗਾ ਸਿੰਘ, ਰਾਜੂ ਸਿੰਘ, ਰਣਜੀਤ ਸਿੰਘ, ਸੁਖਮੰਦਰ ਸਿੰਘ ਆਦਿ ਵੀ ਹਾਜ਼ਰ ਸ

​ਵਿਧਾਇਕਾ ਮਾਣੂੰਕੇ ਨੇ ਜਗਰਾਉਂ ਵਾਸੀਆਂ ਲਈ 'ਅਧੁਨਿਕ ਪਾਰਕ' ਬਨਾਉਣ ਦਾ ਚੁੱਕਿਆ ਬੀੜਾ

ਹਲਕੇ ਦੇ ਵਲੰਟੀਅਰਾਂ ਤੇ ਸ਼ਹਿਰ ਵਾਸੀਆਂ ਨੂੰ ਕਹੀਆਂ, ਝਾੜੂ ਤੇ ਖੁਰਪੇ ਲੈ ਕੇ ਆਉਣ ਦੀ ਅਪੀਲ
ਜਗਰਾਉਂ , 20 ਮਈ (ਕੁਲਦੀਪ ਸਿੰਘ ਜੱਸਲ, ਮੋਹਿਤ ਗੋਇਲ ) ਹਲਕਾ ਜਗਰਾਉਂ ਤੋਂ ਦੂਜੀ ਵਾਰ ਵੱਡੀ ਲੀਡ ਨਾਲ ਵਿਧਾਇਕ ਬਣੇ ਬੀਬੀ ਸਰਵਜੀਤ ਕੌਰ ਮਾਣੂੰਕੇ ਜਗਰਾਉਂ ਵਾਸੀਆਂ ਲਈ ਅਤਿ ਅਧੁਨਿਕ ਸੁੰਦਰ ਪਾਰਕ ਬਨਾਉਣ ਦਾ ਖੁਦ ਬੀੜਾ ਚੁੱਕ ਲਿਆ ਹੈ ਅਤੇ ਵਿਧਾਇਕਾ ਨੇ ਐਲਾਨ ਕੀਤਾ ਹੈ ਕਿ 22 ਮਈ ਦਿਨ ਐਤਵਾਰ ਨੂੰ ਸਵੇਰੇ 8 ਵਜੇ ਰਾਣੀ ਝਾਂਸੀ ਚੌਂਕ ਜਗਰਾਉਂ ਨਜ਼ਦੀਕ 'ਰੈਡ ਕਰਾਸ ਭਵਨ' ਵਿਖੇ ਆਪਣੀ ਟੀਮ, ਵਲੰਟੀਅਰਾਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਜਗਰਾਉਂ ਵਾਸੀਆਂ ਲਈ ਪਾਰਕ ਬਨਾਉਣ ਦਾ ਕੰਮ ਸ਼ੁਰੂ ਕਰਨਗੇ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਧਰਤੀ ਹੇਠਲਾ ਪਾਣੀ ਹਰ ਸਾਲ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਦਰਖ਼ਤ ਲਗਾਤਾਰ ਘੱਟਦੇ ਜਾ ਰਹੇ ਹਨ। ਦਰੱਖ਼ਤਾਂ ਅਤੇ ਹਰਿਆਵਲ ਦੀ ਘਾਟ ਕਾਰਨ ਜਿੱਥੇ ਸਾਡਾ ਵਾਤਾਵਰਨ ਗੰਧਲਾ ਹੋ ਰਿਹਾ ਹੈ, ਉਥੇ ਆਕਸੀਜ਼ਨ ਘਟਣ ਕਾਰਨ ਇਨਸਾਨ ਲਈ ਜਿਊਣਾ ਮੁਹਾਲ ਹੁੰਦਾ ਜਾ ਰਿਹਾ ਹੈ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਵੀ 'ਪਾਣੀ ਬਚਾਓ, ਰੁੱਖ ਲਗਾਓ' ਮੁਹਿੰਮ ਵਿੱਢੀ ਗਈ ਹੈ ਅਤੇ ਉਹਨਾਂ ਵੱਲੋਂ ਵੀ ਸ਼ਹਿਰ ਵਾਸੀਆਂ ਲਈ ਸੁੰਦਰ ਪਾਰਕ ਬਣਾਕੇ ਉਸ ਦੇ ਆਲਾ ਦੁਆਲੇ ਦਰਖ਼ਤ ਲਗਾਏ ਜਾਣਗੇ ਅਤੇ ਸ਼ਹਿਰ ਵਾਸੀਆਂ ਲਈ ਸ਼ੁਦ ਵਾਤਾਵਰਨ ਮੁਹੱਈਆ ਕਰਵਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਉਹਨਾਂ ਆਖਿਆ ਕਿ ਸ਼ਹਿਰ ਵਿੱਚ ਜਿੱਥੇ ਵੀ ਯੋਗ ਥਾਂ ਮਿਲੇਗੀ, ਉਸ ਥਾਂ ਉਪਰ ਲੋਕਾਂ ਵਾਸਤੇ ਪਾਰਕ ਬਨਾਉਣ ਲਈ ਉਹ ਯਤਨ ਕਰਨਗੇ। ਇਸ ਲਈ ਸ਼ਹਿਰ ਵਾਸੀ ਉਹਨਾਂ ਦਾ ਜ਼ਰੂਰ ਸਾਥ ਦੇਣ। ਉਹਨਾਂ ਸਮੂਹ ਪਾਰਟੀ ਵਲੰਟੀਅਰਾਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਸਿਆਸੀ ਹਿੱਤਾਂ ਤੇ ਪਾਰਟੀਬਾਜ਼ੀ ਤੋਂ ਉਪਰ ਉਠਕੇ 22 ਮਈ ਦਿਨ ਐਤਵਾਰ ਨੂੰ ਸਵੇਰੇ 8 ਵਜੇ ਰਾਣੀ ਝਾਂਸੀ ਚੌਂਕ ਜਗਰਾਉਂ ਨਜ਼ਦੀਕ 'ਰੈਡ ਕਰਾਸ ਭਵਨ' ਵਿਖੇ ਕਹੀਆਂ, ਦਾਤੀਆਂ, ਕੜਾਈਏ, ਝਾੜੂ, ਟੋਕਰੇ, ਖੁਰਪੇ ਆਦਿ ਲੈ ਕੇ ਜ਼ਰੂਰ ਆਉਣ ਤਾਂ ਜੋ ਸ਼ਹਿਰ ਵਾਸੀਆਂ ਲਈ ਨਵੀਂ ਪਾਰਕ ਤਿਆਰ ਕੀਤੀ ਜਾ ਸਕੇ। ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ, ਅਮਰਦੀਪ ਸਿੰਘ ਟੂਰੇ, ਪ੍ਰੀਤਮ ਸਿੰਘ ਅਖਾੜਾ, ਐਡਵੋਕੇਟ ਕਰਮ ਸਿੰਘ ਸਿੱਧੂ, ਸੋਨੀ ਕਾਉਂਕੇ, ਸੁਰਿੰਦਰ ਸਿੰਘ ਕਾਕਾ, ਗੋਪੀ ਸ਼ਰਮਾਂ, ਪੱਪੂ ਭੰਡਾਰੀ, ਬਲਜੀਤ ਸਿੰਘ ਆਦਿ ਵੀ ਹਾਜ਼ਰ ਸਨ।

ਮੁਕੱਦਮਾ ਰੱਦ ਕਰਵਾਉਣ ਲਈ ਥਾਣਾ ਹਠੂਰ ਅੱਗੇ ਦਿੱਤਾ ਰੋਸ ਧਰਨਾ

ਜਗਰਾਓ,ਹਠੂਰ,20,ਮਈ-(ਕੌਸ਼ਲ ਮੱਲ੍ਹਾ)- ਪਿੰਡ ਬੁਰਜ ਕੁਲਾਰਾ ਦੀ ਮਹਿਲਾ ਸਰਪੰਚ ਦੇ ਪਤੀ ਨਿਰਮਲ ਸਿੰਘ ਦੇ ਖਿਲਾਫ ਦਰਜ ਕੀਤੇ ਮੁਕੱਦਮੇ ਨੂੰ ਰੱਦ ਕਰਵਾਉਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ  ਜਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਪੁਲਿਸ ਥਾਣਾ ਹਠੂਰ ਅੱਗੇ ਰੋਸ ਧਰਨਾ ਦਿੱਤਾ ਗਿਆ।ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ,ਜਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ,ਸਰਕਲ ਜਗਰਾਓ ਦੇ ਪ੍ਰਧਾਨ ਮਾਸਟਰ ਜਗਤਾਰ ਸਿੰਘ ਦੇਹੜਕਾ,ਜਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ,ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ,ਮਨਦੀਪ ਸਿੰਘ ਆਦਿ ਨੇ ਕਿਹਾ ਕਿ  ਪਾਵਰਕਾਮ ਦਫਤਰ ਲੱਖਾ ਦੇ ਮੁਲਾਜਮਾ ਵੱਲੋ ਨਿਰਮਲ ਸਿੰਘ ਬੁਰਜ ਕੁਲਾਰਾ ਤੇ ਝੂਠਾ ਮੁਕੱਦਮਾ ਦਰਜਾ ਕਰਵਾਇਆ ਗਿਆ ਹੈ ਅਸੀ ਇਸ ਮੁਕੱਦਮੇ ਦਾ ਸਖਤ ਸਬਦਾ ਵਿਚ ਵਿਰੋਧ ਕਰਦੇ ਹਾਂ ਕਿਉਕਿ ਹਠੂਰ ਪੁੁਲਿਸ ਨੇ ਕੋਈ ਵੀ ਤਫਤੀਸ ਨਹੀ ਕੀਤੀ ਸਿਰਫ ਪਾਵਰਕਾਮ ਦੇ ਅਧਿਕਾਰੀਆ ਦੇ ਦਬਾਅ ਹੇਠ ਇਹ ਮਾਮਲਾ ਦਰਜ ਕੀਤਾ ਹੈ।ਉਨ੍ਹਾ ਕਿਹਾ ਕਿ ਪੰਜਾਬ ਵਿਚ ਭਾਵੇ ਸ੍ਰੋਮਣੀ ਅਕਾਲੀ ਦਲ (ਬਾਦਲ),ਕਾਗਰਸ ਜਾਂ ਆਮ-ਆਦਮੀ ਦੀ ਸਰਕਾਰ ਹੋਵੇ ਪਰ ਪੁਲਿਸ ਥਾਣਿਆ ਵਿਚ ਇਨਸਾਫ ਨਹੀ ਮਿਲਦਾ ਸਿਰਫ ਝੂਠੇ ਮਾਮਲੇ ਦਰਜ ਕੀਤੇ ਜਾਦੇ ਹਨ।ਉਨ੍ਹਾ ਕਿਹਾ ਕਿ 17 ਮਈ ਨੂੰ ਪਾਵਰਕਾਮ ਦਫਤਰ ਲੱਖਾ ਦੇ ਮੁਲਾਜਮ ਪਿੰਡ ਬੁਰਜ ਕੁਲਾਰਾ ਦੇ ਬਿਜਲੀ ਮੀਟਰਾ ਦਾ ਲੋਡ ਚੈਕ ਕਰਨ ਲਈ ਸਵੇਰੇ ਤਿੰਨ ਵਜੇ ਲੋਕਾ ਦੇ ਘਰਾ ਵਿਚ ਬਿਨਾ ਸੂਚਿੱਤ ਕੀਤਿਆ ਗਏ ਜਦੋ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਨਿਰਮਲ ਸਿੰਘ ਨੇ ਬਿਜਲੀ ਮੁਲਾਜਮਾ ਨੂੰ ਇਹ ਪੱੁਛਿਆ ਕਿ ਤੁਸੀ ਕੀ ਕਰ ਰਹੇ ਹੋ ਤਾਂ ਇੱਕ ਬਿਜਲੀ ਮੁਲਾਜਮ ਨਿਰਮਲ ਸਿੰਘ ਨੂੰ ਗਲਤ ਸਬਦ ਬੋਲਣ ਲੱਗਾ ਜਿਸ ਦਾ ਪਿੰਡ ਵਾਸੀਆ ਨੇ ਵਿਰੋਧ ਕੀਤਾ ਅਤੇ ਫਿਰ ਬਿਜਲੀ ਮੁਲਾਜਮ ਨੇ ਆਪਣੀ ਗਲਤੀ ਮੰਨ ਕੇ ਪਿੰਡ ਵਾਸੀਆ ਤੋ ਮਾਫੀ ਮੰਗੀ।ਇਹ ਸਾਰਾ ਮਾਮਲਾ ਸਾਂਤ ਹੋ ਗਿਆ ਸੀ।ਫਿਰ 19 ਮਈ ਨੂੰ ਬਿਜਲੀ ਮੁਲਾਜਮਾ ਵੱਲੋ ਥਾਣਾ ਹਠੂਰ ਵਿਖੇ ਨਿਰਮਲ ਸਿੰਘ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ,ਇਸ ਮਾਮਲੇ ਨੂੰ ਤੁਰੰਤ ਰੱਦ ਕੀਤਾ ਜਾਵੇ।ਉਨ੍ਹਾ ਕਿਹਾ ਕਿ ਸਾਡੀ ਮੰਗ ਹੈ ਕਿ ਜੇ ਈ ਸੁਖਦੇਵ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਨਹੀ ਤਾਂ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਧਰਨਾਕਾਰੀਆ ਨੂੰ ਸਪੈਸਲ ਬਰਾਚ ਦੇ ਡੀ ਐਸ ਪੀ ਗੁਰਬਿੰਦਰ ਸਿੰਘ ਨੇ ਵਿਸਵਾਸ ਦਿਵਾਇਆ  ਕਿ ਇਸ ਮਸਲੇ ਦਾ ਹੱਲ 27 ਮਈ ਦਿਨ ਸੁੱਕਰਵਾਰ ਤੱਕ ਕਰ ਦਿੱਤਾ ਜਾਵੇਗਾ ਤਾਂ ਪਿੰਡ ਬੁਰਜ ਕੁਲਾਰਾ ਵਾਸੀਆ ਨੇ ਧਰਨਾ ਚੁੱਕਿਆ।ਇਸ ਮੌਕੇ ਉਨ੍ਹਾ ਨਾਲ ਸਰਪੰਚ ਸੁਖਪਾਲ ਕੌਰ ਬੁਰਜ ਕੁਲਾਰਾ,ਸਰਪੰਚ ਮਲਕੀਤ ਸਿੰਘ ਹਠੂਰ,ਯੂਥ ਆਗੂ ਸਿਮਰਨਜੋਤ ਸਿੰਘ ਗਾਹਲੇ,ਇਕਾਈ ਪ੍ਰਧਾਨ ਦਲਵੀਰ ਸਿੰਘ ਬੁਰਜ ਕੁਲਾਰਾ,ਤਾਰਾ ਸਿੰਘ ਰਾਏਕੋਟ,ਦਲਵੀਰ ਸਿੰਘ ਕਾਉਕੇ,ਮਨਦੀਪ ਸਿੰਘ ਭੰਮੀਪੁਰਾ,ਮਾਸਟਰ ਇਕਬਾਲ ਸਿੰਘ ਮੱਲ੍ਹਾ,ਛਿੰਦਰਪਾਲ ਸ਼ਰਮਾਂ,ਜਗਸੀਰ ਸਿੰਘ,ਅਵਤਾਰ ਸਿੰਘ,ਗੁਰਪ੍ਰੀਤ ਸਿੰਘ,ਬੂਟਾ ਸਿੰਘ,ਕਰਮਜੀਤ ਸਿੰਘ ਕਰਮਾ,ਲਾਡੀ ਹਠੂਰ ਵੱਡੀ ਗਿਣਤੀ ਵਿਚ ਪਿੰਡ ਬੁਰਜ ਕੁਲਾਰਾ ਦੀਆ ਔਰਤਾ ਹਾਜ਼ਰ ਸਨ।
ਫੋਟੋ ਕੈਪਸਨ:- ਜਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ।

 

ਦੀ ਹਠੂਰ ਬੁਹਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਦੀ ਚੋਣ ਹੋਈ

ਜਗਰਾਓ,ਹਠੂਰ,20,ਮਈ-(ਕੌਸ਼ਲ ਮੱਲ੍ਹਾ)-ਪਿੰਡ ਬੁਰਜ ਕੁਲਾਰਾ ਅਤੇ ਹਠੂਰ ਦੀ ਸਾਝੀ ਦੀ ਬੁਹਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਹਠੂਰ ਦੀ ਚੋਣ ਰਿਟਰਨਿੰਗ ਅਫਸਰ ਜਸਕੀਰਤ ਸਿੰਘ ਸੇਖੋਂ ਅਤੇ ਦੀਪਕ ਸਰਮਾਂ ਦੀ ਨਿਗਰਾਨੀ ਹੇਠ ਹੋਈ।ਇਸ ਮੌਕੇ ਦੋਵੇ ਪਿੰਡਾ ਦੇ ਖਤਪਾਕਾਰਾ ਨੇ ਗਿਆਰਾ ਮੈਬਰਾ ਨੂੰ ਸਰਬਮੰਤੀ ਨਾਲ ਮੈਬਰ ਚੁਣਿਆ,ਜਿਨ੍ਹਾ ਵਿਚ  ਅਮਰਜੀਤ ਸਿੰਘ,ਪੋਹਲਾ ਸਿੰਘ,ਛੋਟਾ ਸਿੰਘ,ਸਰਬਜੀਤ ਕੌਰ,ਜਗਦੇਵ ਸਿੰਘ,ਦਰਬਾਰਾ ਸਿੰਘ,ਅਵਤਾਰ ਸਿੰਘ,ਕੁਲਦੀਪ ਸਿੰਘ,ਅਮਰਜੀਤ ਕੌਰ,ਉਜਾਗਰ ਸਿੰਘ,ਦਰਸ਼ਨ ਸਿੰਘ ਨੂੰ ਮੈਬਰ ਨਿਯੁਕਤ ਕੀਤਾ ਗਿਆ।ਇਹ ਗਿਆਰਾ ਮੈਬਰਾ ਦੀ ਕਮੇਟੀ ਛੇ ਜੂਨ ਨੂੰ ਪ੍ਰਧਾਨ ਨਿਯੁਕਤ ਕਰੇਗੀ।ਇਸ ਮੌਕੇ ਲੱਡੂ ਵੰਡੇ ਗਏ ਅਤੇ ਕਮੇਟੀ ਨੂੰ ਮੁਬਾਰਕਾ ਦਿੱਤੀਆ ਗਈਆ।ਇਸ ਮੌਕੇ ਉਨ੍ਹਾ ਨਾਲ ਆਪ ਆਗੂ ਪ੍ਰੀਤਮ ਸਿੰਘ ਅਖਾੜਾ,ਕਰਮਜੀਤ ਸਿੰਘ ਕਰਮਾ,ਮੇਹਰਦੀਪ ਸਿੰਘ,ਪੱਪੂ ਹਠੂਰ,ਸੈਕਟਰੀ ਪ੍ਰਿਤਪਾਲ ਸਿੰਘ ਮੱਲ੍ਹਾ,ਨਿਰਭੈ ਸਿੰਘ,ਮਨਦੀਪ ਸਿੰਘ,ਕਮਲਜੀਤ ਸਿੰਘ,ਦਲਜੀਤ ਸਿੰਘ,ਇੰਦਰਜੀਤ ਸਿੰਘ,ਬੂਟਾ ਸਿੰਘ,ਗੁਰਤੇਜ ਸਿੰਘ ਨੀਟਾ,ਪ੍ਰਮਿੰਦਰ ਸਿੰਘ,ਲਾਡੀ ਹਠੂਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਦੀ ਬੁਹਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਹਠੂਰ ਦੀ ਨਵੀ ਚੁੱਣੀ ਕਮੇਟੀ ਨਾਲ ਪਿੰਡ ਵਾਸੀ।

ਕਮਿਊਨਿਟੀ ਹੈਲਥ ਸੈਟਰ ਦੀ ਨਵੀ ਇਮਾਰਤ ਦਾ ਉਦਘਾਟਨ ਕੀਤਾ

ਹਠੂਰ,20,ਮਈ-(ਕੌਸ਼ਲ ਮੱਲ੍ਹਾ)- ਗਰਾਮ ਪੰਚਾਇਤ ਦੇਹੜਕਾ,ਸਮੂਹ ਪਿੰਡ ਵਾਸੀਆ ਅਤੇ ਐਨ ਆਰ ਆਈ ਵੀਰਾ ਦੇ ਸਹਿਯੋਗ ਨਾਲ ਕਮਿਊਨਿਟੀ ਹੈਲਥ ਸੈਟਰ ਦੇਹੜਕਾ ਦੀ ਨਵੀ ਬਣਾਈ ਇਮਾਰਤ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾ ਦੇ ਜਾਪ ਕੀਤੇ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਭਾਈ ਪਿੰਦਰਪਾਲ ਸਿੰਘ ਦੇਹੜਿਆ ਵਾਲੇ ਦੇ ਪ੍ਰਸਿੱਧ ਕੀਰਤਨੀ ਜੱਥੇ ਨੇ ਰਸਭਿੰਨਾ ਕੀਰਤਨ ਕੀਤਾ।ਇਸ ਮੌਕੇ ਪ੍ਰਧਾਨ ਸਰਵਣ ਸਿੰਘ,ਸਰਪੰਚ ਕਰਮਜੀਤ ਸਿੰਘ,ਪ੍ਰਧਾਨ ਚੰਦ ਸਿੰਘ,ਪ੍ਰਧਾਨ ਹਰਦੇਵ ਸਿੰਘ ਨੇ ਕਿਹਾ ਕਿ ਕਮਿਊਨਿਟੀ ਹੈਲਥ ਸੈਟਰ ਦੀ ਪੁਰਾਣੀ ਇਮਾਰਤ ਕਾਫੀ ਖਸਤਾ ਹੋ ਗਈ ਸੀ ਅਤੇ ਸਿਹਤ ਵਿਭਾਗ ਦੇ ਕਰਮਚਾਰੀਆ ਦੀ ਮੁੱਖ ਮੰਗ ਸੀ ਕਿ ਇਸ ਇਮਾਰਤ ਨੂੰ ਨਵਾ ਬਣਾਇਆ ਜਾਵੇ ਜਿਸ ਸਮੱਸਿਆ ਨੂੰ ਮੁੱਖ ਰੱਖਦਿਆ ਪਿੰਡ ਵਾਸੀਆ ਨੇ ਨਵੀ ਇਮਾਰਤ ਬਣਾ ਕੇ ਤਿਆਰ ਕਰ ਦਿੱਤੀ ਹੈ।ਇਸ ਮੌਕੇ ਹੈਲਥ ਇੰਸਪੈਕਟਰ ਸਵਰਨ ਸਿੰਘ ਡੱਲਾ ਨੇ ਸਮੂਹ ਪਿੰਡ ਦੇਹੜਕਾ ਵਾਸੀਆ ਅਤੇ ਐਨ ਆਰ ਆਈ ਵੀਰਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਰਾਜਵੀਰ ਸਿੰਘ,ਪਿਆਰਾ ਸਿੰਘ,ਹੁਕਮਰਾਜ ਸਿੰਘ,ਬਲਵੰਤ ਸਿੰਘ,ਤਰਸੇਮ ਸਿੰਘ,ਸਰਬਜੀਤ ਸਿੰਘ ਭੱਟੀ,ਸੁਰਜੀਤ ਸਿੰਘ,ਸੁਖਦੇਵ ਸਿੰਘ,ਸਰਨ ਸਿੰਘ,ਅਮਰਜੀਤ ਸਿੰਘ,ਦਰਸਨ ਸਿੰਘ,ਬਲਵੰਤ ਸਿੰਘ,ਜਸਵੀਰ ਸਿੰਘ ਸੀਰਾ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:-ਨਵੀ ਬਣੀ ਇਮਾਰਤ ਦਾ ਉਦਘਾਟਨ ਕਰਦੇ ਹੋਈ ਗ੍ਰਾਮ ਪੰਚਾਇਤ ਅਤੇ ਪਿੰਡ ਦੇਹੜਕਾ ਵਾਸੀ।

ਜ਼ਿਲ੍ਹਾ ਮੋਗਾ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ, ਕਿਸਾਨਾਂ ਵਿੱਚ ਭਾਰੀ ਉਤਸ਼ਾਹ

- ਮੂੰਗੀ ਅਤੇ ਹੋਰ ਫ਼ਸਲਾਂ ਉੱਤੇ ਐਮ ਐਸ ਪੀ ਦੇਣ ਦਾ ਐਲਾਨ ਫ਼ਸਲੀ ਵਿਭਿੰਨਤਾ ਵੱਲ ਵੱਡਾ ਕਦਮ :  ਵਿਧਾਇਕ ਅਮਨਦੀਪ ਕੌਰ ਅਰੋੜਾ

- ਜ਼ਿਲ੍ਹਾ ਮੋਗਾ ਵਿੱਚ 57 ਹਜ਼ਾਰ ਹੈਕਟੇਅਰ ਵਿੱਚ ਝੋਨਾ ਦੀ ਸਿੱਧੀ ਬਿਜਾਈ ਕਰਨ ਦਾ ਟੀਚਾ - ਡਿਪਟੀ ਕਮਿਸ਼ਨਰ

ਮੋਗਾ, 20 ਮਈ   (ਰਣਜੀਤ ਸਿੱਧਵਾਂ)  :  ਪੰਜਾਬ ਸਰਕਾਰ ਦੇ ਸੱਦੇ ਉੱਤੇ ਅੱਜ ਜ਼ਿਲ੍ਹਾ ਮੋਗਾ ਦੇ ਕਿਸਾਨਾਂ ਨੇ ਵੱਡੇ ਪੱਧਰ ਉੱਤੇ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕਰ ਦਿੱਤੀ ਹੈ। ਅੱਜ ਪਿੰਡ ਚੜਿੱਕ ਵਿਖੇ ਸਿੱਧੀ ਬਿਜਾਈ ਦੀ ਸ਼ੁਰੂਆਤ ਹਲਕਾ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਖੁਦ ਟਰੈਕਟਰ ਚਲਾ ਕੇ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਸ. ਪ੍ਰਿਤਪਾਲ ਸਿੰਘ, ਕਈ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ ਵਿਚੋਂ ਕੱਢਣ ਲਈ ਹਰ ਉਪਰਾਲਾ ਕਰ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੂੰਗੀ ਅਤੇ ਹੋਰ ਫ਼ਸਲਾਂ ਉੱਤੇ ਐਮਐਸਪੀ ਦੇਣ ਦਾ ਐਲਾਨ ਸੂਬੇ ਵਿੱਚ ਫ਼ਸਲੀ ਵਿਭਿੰਨਤਾ ਵੱਲ ਵੱਡਾ ਕਦਮ ਸਾਬਿਤ ਹੋਵੇਗਾ। ਉਹਨਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਹੋਰ ਹੇਠਾਂ ਜਾਣ ਤੋਂ ਰੋਕਣ ਲਈ ਕਿਸਾਨਾਂ ਨੂੰ ਪੰਜਾਬ ਸਰਕਾਰ ਦੀ ਅਪੀਲ ਮੰਨ ਕੇ ਇਸ ਵਾਰ ਤੋਂ ਸਿੱਧੀ ਬਿਜਾਈ ਕਰਨੀ ਚਾਹੀਦੀ ਹੈ। ਅਜਿਹੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਸਿੱਧੀ ਬਿਜਾਈ ਨਾਲ ਜਿੱਥੇ ਧਰਤੀ ਹੇਠਲਾ ਪਾਣੀ ਬਚਦਾ ਹੈ ਉਥੇ ਹੀ ਫਸਲ ਦਾ ਝਾੜ ਵੀ ਜਿਆਦਾ ਮਿਲਦਾ ਹੈ। ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੇ ਕਿਹਾ ਕਿ ਇਸ ਸਾਲ ਜ਼ਿਲ੍ਹਾ ਮੋਗਾ ਵਿੱਚ 57 ਹਜ਼ਾਰ ਹੈਕਟੇਅਰ ਵਿੱਚ ਝੋਨਾ ਦੀ ਸਿੱਧੀ ਬਿਜਾਈ ਦਾ ਟੀਚਾ ਹੈ। ਕਿਸਾਨਾਂ ਦੇ ਉਤਸ਼ਾਹ ਤੋਂ ਲੱਗਦਾ ਹੈ ਕਿ ਇਹ ਟੀਚਾ ਸਹਿਜੇ ਹੀ ਪ੍ਰਾਪਤ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਜ਼ਿਲ੍ਹਾ ਮੋਗਾ ਦੇ ਕਿਸਾਨ ਕੋਈ ਵੀ ਫ਼ਿਕਰ ਨਾ ਕਰਨ। ਕਿਸਾਨਾਂ ਦੀ ਮੁੱਖ ਚੂਹੇ ਦੀ ਸਮੱਸਿਆ ਲਈ ਦਵਾਈ ਮੁਫ਼ਤ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਕਿਸਾਨ ਦਿਨੋਂ ਦਿਨ ਸਿੱਧੀ ਬਿਜਾਈ ਵੱਲ ਵੱਧ ਰਹੇ ਹਨ। ਇਸ ਮੌਕੇ ਉਹਨਾਂ ਸਿੱਧੀ ਬਿਜਾਈ ਸਬੰਧੀ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ਉੱਤੇ ਹੱਲ ਕਰਨ ਦਾ ਭਰੋਸਾ ਦਿੱਤਾ। ਟੇਲਾਂ ਉੱਤੇ ਪਾਣੀ ਪਹੁੰਚਾਉਣ ਲਈ ਮੌਕੇ ਉੱਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ।

ਪਿੰਡ ਸੰਗਾਲਾ ਦੇ ਕਿਸਾਨ ਜਸਵੀਰ ਸਿੰਘ ਦੇ ਖੇਤ ਤੋਂ ਝੋਨੇ ਦੀ ਸਿੱਧੀ ਬਿਜਾਈ ਦੀ  ਰਸਮੀ ਸ਼ੁਰੂਆਤ

--ਕੁਦਰਤੀ ਸੋਮਿਆਂ ਦੇ ਰੱਖ ਰਖਾਓ ਲਈ ਲੋਕ ਮੁਹਿੰਮ ਚਲਾਉਣ ਦੀ ਲੋੜ : ਸੁਖਪ੍ਰੀਤ ਸਿੰਘ ਸਿੱਧੂ

-ਪਿੰਡ ਸੰਗਾਲਾ ਦੇ ਕਿਸਾਨ ਜਸਵੀਰ ਸਿੰਘ ਨੇ ਤੀਜੇ ਸਾਲ ਵੀ 14 ਏਕੜ ਕੀਤੀ ਝੋਨੇ ਦੀ ਸਿੱਧੀ ਬਿਜਾਈ

ਮਾਲੇਰਕੋਟਲਾ 20 ਮਈ  (ਰਣਜੀਤ ਸਿੱਧਵਾਂ)  : ਖੇਤੀ ਵਿੱਚ ਸਫ਼ਲਤਾ ਲਈ ਜ਼ਰਖੇਜ਼ ਮਿੱਟੀ, ਸੂਰਜ, ਪੌਣ ਅਤੇ ਪਾਣੀ ਦੀ ਲੋੜ ਹੈ। ਪੰਜਾਬ ਇਸ ਪੱਖੋਂ ਵਡਭਾਗਾ ਹੈ ਕਿ ਇੱਥੇ ਇਹ ਸਾਰੇ ਸਾਧਨ ਮੌਜੂਦ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਪਿੰਡ ਸੰਗਾਲਾ ਵਿਖੇ ਕਿਸਾਨ ਜਸਵੀਰ ਸਿੰਘ ਦੇ ਖੇਤ ਤੋਂ ਝੋਨੇ ਦੀ ਸਿੱਧੀ ਬਿਜਾਈ ਦੀ ਰਸਮੀ ਸ਼ੁਰੂਆਤ ਕਰਵਾਉਣ ਸਮੇਂ ਕੀਤਾ । ਉਨ੍ਹਾਂ ਕਿਹਾ ਕਿ ਹੁਣ ਸਮੇਂ ਦੀ ਲੋੜ ਹੈ ਕਿ ਅਸੀਂ ਕੁਦਰਤ ਦੇ ਮੁੜ ਨੇੜੇ ਜਾਈਏ ਅਤੇ ਕੁਦਰਤੀ ਵਸੀਲਿਆਂ (ਸੋਮਿਆਂ) ਦੀ ਸਾਂਭ ਸੰਭਾਲ ਲਈ ਆਪਣਾ ਯੋਗਦਾਨ ਪਾਈਏ  ਤਾਂ ਜੋ ਆਉਣ ਵਾਲੀਆ ਪੀੜੀਆਂ ਨੂੰ ਸਾਫ਼ ਸੁਥਰਾ ਵਾਤਾਵਰਣ, ਪੀਣ ਯੋਗ ਪਾਣੀ ਪ੍ਰਾਪਤ ਹੋ ਸਕੇ । ਕੁਦਰਤੀ ਸੋਮਿਆਂ ਦੇ ਰੱਖ ਰਖਾਓ ਲਈ ਲੋਕ ਮੁਹਿੰਮ ਚਲਾਉਣ ਦੀ ਲੋੜ ਹੈ ਤਾਂ ਜੋ ਲੋਕਾਂ ਵਿੱਚ ਪਾਣੀ ਦੇ ਸੰਯਮ ਨਾਲ ਵਰਤੋਂ ਸਬੰਧੀ ਚੇਤਨਾ ਪੈਦਾ ਹੋ ਸਕੇ । ਇੱਥੇ ਵਰਣਨਯੋਗ ਹੈ ਕਿ ਪਿੰਡ ਸੰਗਾਲਾ ਦਾ ਅਗਾਂਹਵਧੂ ਕਿਸਾਨ ਜਸਵੀਰ ਸਿੰਘ ਸੰਗਾਲਾ ਪਿਛਲੇ ਦੋ ਸਾਲਾਂ ਤੋਂ 14 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਦਾ ਆ ਰਿਹਾ ਹੈ । ਇਸ ਵਾਰ ਤੀਜੀ ਵਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਜਾ ਰਿਹਾ ਹੈ।  ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਖਰਚਾ, ਰਵਾਇਤੀ ਕੱਦੂ ਕਰਕੇ ਝੋਨਾ ਲਾਉਣ ਦੇ ਮੁਕਾਬਲੇ  70%  ਘੱਟ ਖਰਚਾ ਹੁੰਦਾ ਹੈ ਅਤੇ ਕਿਸਾਨਾਂ ਨੂੰ ਲਾਭ ਜ਼ਿਆਦਾ ਹੁੰਦਾ ਹੈ। ਉਨ੍ਹਾਂ ਜ਼ਿਲ੍ਹੇ ਦੇ ਹੋਰ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਦੀ ਅਪੀਲ ਵੀ ਕੀਤੀ ।ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਰਾਹੀਂ ਧਰਤੀ ਹੇਠਲੇ ਪਾਣੀ ਵਰਗੇ ਬਹੁਮੁੱਲੇ ਕੁਦਰਤੀ ਵਸੀਲਿਆਂ ਦੀ ਸੰਭਾਲ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵਲੋਂ ਅਹਿਮ ਕਦਮ ਚੁੱਕੇ ਗਏ ਹਨ। ਇਸ ਤਕਨੀਕ ਰਾਹੀਂ ਝੋਨੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਹੱਲਾਸ਼ੇਰੀ ਵਜੋਂ ਪ੍ਰਤੀ ਏਕੜ 1500 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਪਾਣੀ ਦੀ ਘੱਟ ਖਪਤ ਅਤੇ ਘੱਟ ਖ਼ਰਚੇ ਵਾਲੀ ਇਸ ਤਕਨੀਕ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਵਾਸਤੇ ਇਹ ਰਾਸ਼ੀ ਰੱਖੀ ਗਈ ਹੈ। ਪਿਛਲੇ ਸਮੇਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਦੇ ਆ ਰਹੇ ਕਿਸਾਨਾਂ ਦੇ ਤਜਰਬਿਆਂ ਤੋਂ ਸਿੱਖ ਲੈਣ ਦੀ ਲੋੜ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਝੋਨੇ ਦੀ ਸਿੱਧੀ ਬਿਜਾਈ ਦੀ ਵਿਧੀ ਤੇ ਬੀਤੇ ਕਈ ਸਾਲਾਂ ਤੋਂ ਸਫਲ ਤਜਰਬੇ ਕਰ ਚੁੱਕਾ ਹੈ ਅਤੇ ਸਿੱਧੀ ਬਿਜਾਈ ਕਰਨ ਨਾਲ ਝੋਨੇ ਦੇ ਝਾੜ ਵਿੱਚ ਕੋਈ ਕਮੀ ਨਹੀਂ ਹੁੰਦੀ । ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਮਾਲੇਰਕੋਟਲਾ ਡਾ. ਨਵਦੀਪ ਕੁਮਾਰ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਤੋਂ ਹੋਣ ਵਾਲੇ ਲਾਭ ਸਬੰਧੀ ਦੱਸਿਆ ਜਿਵੇਂ ਕਿ 15-20% ਪਾਣੀ ਦੀ ਬੱਚਤ, ਮਜ਼ਦੂਰੀ ਦੀ ਬੱਚਤ, ਭੂਮੀਗਤ ਪਾਣੀ ਦਾ 10 -12 %  ਜ਼ਿਆਦਾ  ਰੀਚਾਰਜ ਹੋਣਾ, ਝੋਨੇ ਦੀ ਪਰਾਲੀ ਦਾ ਪ੍ਰਬੰਧ ਕਰਨਾ ਸੌਖਾ, ਅਗਲੀ ਫ਼ਸਲ ਲਈ ਖੇਤ ਤਿਆਰ ਕਰਨਾ ਸੌਖਾ, ਬਿਮਾਰੀਆਂ ਅਤੇ ਕੀੜਿਆਂ ਦਾ ਘੱਟ ਹਮਲਾ ਅਤੇ ਖ਼ੁਰਾਕ ਤੱਤਾ ਦਾ ਜ਼ਿਆਦਾ ਉਪਲਬਧ ਹੋਣਾ,ਕਣਕ ਦੇ ਝਾੜ ਦਾ ਵਾਧਾ ਆਦਿ ਜਿਹੇ ਹੋਣ ਵਾਲੇ ਫਾਇਦਿਆਂ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ। ਖੇਤੀਬਾੜੀ ਵਿਕਾਸ ਅਫ਼ਸਰ ਮਾਲੇਰਕੋਟਲਾ ਡਾ. ਕੁਲਦੀਪ ਕੌਰ ਨੇ ਕਿਸਾਨਾਂ ਨੂੰ ਝੋਨੇ ਦਾ ਬੀਜ ਸੋਧ ਕੇ ਬੀਜਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਸਵੇਰੇ ਜਾਂ ਸ਼ਾਮ ਨੂੰ ਕੀਤੀ ਜਾਵੇ ਅਤੇ ਦੁਪਹਿਰ ਨੂੰ ਸਿੱਧੀ ਕਰਨ ਤੋਂ ਗੁਰੇਜ਼ ਕੀਤਾ ਜਾਵੇ ਅਤੇ ਬਿਜਾਈ ਤੋਂ ਤੁਰੰਤ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਮਾਹਿਰਾਂ ਦੀ ਸਲਾਹ ਅਨੁਸਾਰ ਨਦੀਨ ਨਾਸ਼ਕਾਂ ਦੀ ਸਪਰੇਅ ਕੀਤੀ ਜਾਵੇ ਤਾਂ ਜੋ ਨਦੀਨਾਂ ਦੀ ਰੋਕਥਾਮ ਸੁਖਾਲੀ ਹੋ ਸਕੇ । ਇਸ ਮੌਕੇ ਅਗਾਹ ਵਧੂ ਕਿਸਾਨ ਸੁਰਜੀਤ ਸਿੰਘ, ਸ੍ਰੀ ਗੁਰਜੀਤ ਸਿੰਘ ਰੁਸਤਮਗੜ, ਸ੍ਰੀ ਜੁਗਰਾਜ ਸਿੰਘ ਰੁਸਤਮਗੜ, ਸ੍ਰੀ ਕੇਵਲ ਸਿੰਘ, ਸ੍ਰੀ ਹਰੀ ਸਿੰਘ, ਸ੍ਰੀ ਗੁਰਦੀਪ ਸਿੰਘ, ਸ੍ਰੀ ਗੁਰਪ੍ਰੀਤ ਸਿੰਘ, ਸ੍ਰੀ ਬੰਤ ਸਿੰਘ ਸੰਗਾਲਾ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਮੌਜੂਦ ਸਨ ।

ਖਾਣ ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ :- ਡਿਪਟੀ ਕਮਿਸ਼ਨਰ ਪ੍ਰਨੀਤ ਸ਼ੇਰਗਿੱਲ

ਫਤਹਿਗੜ੍ਹ ਸਾਹਿਬ 20 ਮਈ (ਰਣਜੀਤ ਸਿੱਧਵਾਂ)   :  ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪ੍ਰਨੀਤ ਸ਼ੇਰਗਿੱਲ ਅਤੇ ਸਿਵਲ ਸਰਜਨ ਡਾ. ਹਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਅੰਦਰ ਸਿਹਤ ਵਿਭਾਗ ਦੇ  ਫੂਡ ਸੇਫ਼ਟੀ ਵਿੰਗ ਅਤੇ ਡੇਅਰੀ ਵਿਭਾਗ ਵੱਲੋਂ ਖਾਣ ਪੀਣ ਦੀਆਂ ਵਸਤਾਂ ਦੀ ਚੈਕਿੰਗ, ਸੈਂਪਲਿੰਗ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਵਿੱਢੀ ਗਈ ਹੈ ।ਇਸ ਮੁਹਿੰਮ ਤਹਿਤ ਸਹਾਇਕ  ਕਮਿਸ਼ਨਰ  (ਫੂਡ) ਸ਼੍ਰੀਮਤੀ ਅਦਿੱਤੀ ਗੁਪਤਾ ਦੀ ਅਗਵਾਈ ਹੇਠ ਫੂਡ ਸੇਫ਼ਟੀ ਟੀਮ ਜਿਸ ਵਿੱਚ ਫੂਡ ਸੇਫ਼ਟੀ ਅਫ਼ਸਰ ਸਤਵਿੰਦਰ ਸਿੰਘ ਅਤੇ ਫੂਡ ਸੇਫ਼ਟੀ ਅਫ਼ਸਰ ਮਹਿਕ  ਵੱਲੋਂ ਪਟਿਆਲਾ ਰੋਡ ਤੇ ਪਿੰਡ ਰੁਡ਼ਕੀ ਅਤੇ ਚਨਾਰਥਲ ਕਲਾਂ ਆਦਿ ਥਾਵਾਂ ਤੇ ਦੁੱਧ  ਅਤੇ ਦੁੱਧ ਤੋਂ ਬਣੀਆਂ ਵਸਤਾਂ ਦੀ ਵਿਕਰੀ ਕਰਨ ਵਾਲਿਆਂ ਤੇ ਛਾਪੇਮਾਰੀ ਕੀਤੀ ਗਈ ਅਤੇ  8 ਵਸਤਾਂ ਦੇ ਸੈਂਪਲ ਭਰ ਕੇ ਫੂਡ ਲੈਬਾਰਟਰੀ ਖਰੜ ਵਿਖੇ ਭੇਜੇ ਗਏ  ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਫੂਡ ਕਮਿਸ਼ਨਰ ਸ਼੍ਰੀਮਤੀ ਅਦਿੱਤੀ ਗੁਪਤਾ ਨੇ ਦੱਸਿਆ ਕਿ ਹੁਣ ਤੱਕ 38 ਸੈਂਪਲ ਲਏ ਜਾ ਚੁੱਕੇ ਹਨ ਜੋ ਕੇ ਲੈਬਾਰਟਰੀ ਵਿੱਚ ਟੈਸਟ ਕਰਨ ਲਈ ਭੇਜੇ ਜਾ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਦੇ ਕਿਸੇ ਵੀ ਟੈਸਟ ਦੀ ਰਿਪੋਰਟ ਐੱਫ.ਐੱਸ.ਐੱਸ.ਏ  ਆਈ ਦੇ ਮਾਪਦੰਡਾਂ ਅਨੁਸਾਰ  ਠੀਕ ਨਹੀਂ ਆਉਂਦੀ ਤਾਂ ਉਸ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।ਉਨ੍ਹਾਂ ਇਹ ਵੀ ਕਿਹਾ ਕਿ ਸੈਂਪਲਿੰਗ ਦੌਰਾਨ ਦੁਕਾਨਦਾਰਾਂ ਅਤੇ ਖਾਣ ਪੀਣ ਦੀਆਂ ਵਸਤਾਂ ਵੇਚਣ ਵਾਲਿਆਂ ਨੂੰ ਫੂਡ ਸੇਫ਼ਟੀ ਲਾਈਸੈਂਸ ਬਣਵਾਉਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਖਾਣ ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਖੋਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਵਿਰੁੱਧ ਇਸ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।

ਬੀਤੇ ਦਿਨ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਦੀ ਪ੍ਰਧਾਨਗੀ ਹੇਠ ਆਰਬਿਟਰੇਸ਼ਨ ਪ੍ਰੋਸੀਡਿੰਗ ਮੀਟਿੰਗ ਹੋਈ

ਲੁਧਿਆਣਾ, 20 ਮਈ (ਰਣਜੀਤ ਸਿੱਧਵਾਂ)  :  ਜ਼ਿਲ੍ਹਾ ਪੱਧਰੀ ਮਾਈਕਰੋ ਅਤੇ ਸਮਾਲ ਇੰਟਰਪ੍ਰਾਈਜਿਜ਼ ਫੈਸੀਲੀਟੇਸ਼ਨ ਕੌਂਸਲ ਦੀ 186ਵੀਂ ਕਾਰਵਾਈ ਮੀਟਿੰਗ ਸੁਰਭੀ ਮਲਿਕ, ਆਈ.ਏ.ਐਸ., ਡਿਪਟੀ ਕਮਿਸ਼ਨਰ, ਲੁਧਿਆਣਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕੌਂਸਲ ਦੇ ਹੋਰ ਮੈਂਬਰਾਂ, ਮੈਂਬਰ ਸਕੱਤਰ ਰਾਕੇਸ਼ ਕਾਂਸਲ, ਜੀ.ਐਮ.ਡੀ.ਆਈ.ਸੀ., ਲੁਧਿਆਣਾ, ਐਲ.ਡੀ.ਐਮ ਲੁਧਿਆਣਾ ਸੰਜੇ ਕੁਮਾਰ ਹਾਜ਼ਰ ਸਨ। ਗੁਪਤਾ ਅਤੇ ਐਡਵੋਕੇਟ ਹਿਮਾਂਸ਼ੂ ਵਾਲੀਆ। ਮੀਟਿੰਗ ਵਿੱਚ ਸ੍ਰੀਮਤੀ ਨੀਰੂ ਕਤਿਆਲ, ਪੀ.ਸੀ.ਐਸ., ਐਲ.ਏ. ਸੀ., ਐਲ.ਆਈ.ਟੀ. ਨੋਡਲ ਦਫ਼ਤਰ ਵਜੋਂ ਵੀ ਹਾਜ਼ਰ ਸਨ। ਅੱਜ ਦੀ ਕਾਰਵਾਈ ਮੀਟਿੰਗ ਲਈ ਲਗਭਗ 124 ਕੇਸ ਸੂਚੀਬੱਧ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 15 ਕੇਸਾਂ ਦੀ ਇਜਾਜ਼ਤ ਦਿੱਤੀ ਗਈ ਸੀ, 1 ਕੇਸ ਖਾਰਜ ਹੋ ਗਿਆ ਸੀ ਅਤੇ 3 ਕੇਸ ਪਟੀਸ਼ਨਰਾਂ ਦੁਆਰਾ ਵਾਪਸ ਲੈ ਲਏ ਗਏ ਸਨ। ਸ੍ਰੀ ਰਾਕੇਸ਼ ਕੁਮਾਰ ਕਾਂਸਲ, ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਲੁਧਿਆਣਾ ਨੇ ਅੱਗੇ ਦੱਸਿਆ ਕਿ ਵਿਵਾਦਾਂ ਦੇ ਸੁਹਿਰਦ ਨਿਪਟਾਰੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ ਅਤੇ ਐਮਐਸਐਮਈ ਵਿਕਾਸ ਐਕਟ 2006 ਦੇ ਉਪਬੰਧ ਅਨੁਸਾਰ ਸੂਖਮ ਅਤੇ ਛੋਟੇ ਉਦਯੋਗਾਂ ਦੀਆਂ ਦੇਰੀ ਨਾਲ ਅਦਾਇਗੀਆਂ ਨਾਲ ਸਬੰਧਿਤ ਮੁੱਦਿਆਂ ਨੂੰ ਹੱਲ ਕਰਨ ਲਈ ਪਲੇਟਫਾਰਮ ਪ੍ਰਦਾਨ ਕੀਤਾ ਜਾਂਦਾ ਹੈ। ਉਸਨੇ ਅੱਗੇ ਦੱਸਿਆ ਕਿ ਸੁਲਾਹ ਦੀ ਕਾਰਵਾਈ ਹਰ ਮੰਗਲਵਾਰ ਨੂੰ ਕੀਤੀ ਜਾਂਦੀ ਹੈ ਅਤੇ ਸਾਲਸੀ ਕਾਰਵਾਈ ਹਰ ਵੀਰਵਾਰ ਨੂੰ ਚਲਾਈ ਜਾਂਦੀ ਹੈ।
ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਐਡਵੋਕੇਟ ਹਿਮਾਂਸ਼ੂ ਵਾਲੀਆ ਨੇ ਪ੍ਰਸਾਰਿਤ ਕੀਤਾ ਕਿ ਹਿੱਸੇਦਾਰਾਂ ਨੂੰ ਇਸ ਅਰਧ-ਨਿਆਇਕ ਅਥਾਰਟੀ ਦਾ ਲਾਭ ਉਠਾਉਣਾ ਚਾਹੀਦਾ ਹੈ ਅਤੇ ਇਹ ਵੀ ਜਾਣੂੰ ਕਰਵਾਇਆ ਕਿ ਇਸ ਜ਼ਿਲ੍ਹਾ ਪ੍ਰੀਸ਼ਦ ਦੁਆਰਾ ਐਲਾਨੇ ਗਏ ਅਵਾਰਡ ਦਾ ਐਮਐਸਐਮਈ ਦੇਵ ਐਕਟ 2006 ਦੇ ਉਪਬੰਧ ਅਨੁਸਾਰ ਓਵਰਰਾਈਡ ਪ੍ਰਭਾਵ ਹੈ।

ਪਸ਼ੂ ਪਾਲਣ ਕਿੱਤੇ ਸੂਬੇ ਦੀ ਨੁਹਾਰ ਬਦਲ ਸਕਦੇ ਹਨ : ਕੁਲਦੀਪ ਸਿੰਘ ਧਾਲੀਵਾਲ

ਲੁਧਿਆਣਾ, 20 ਮਈ (ਰਣਜੀਤ ਸਿੱਧਵਾਂ)  :  ਪਸ਼ੂ ਪਾਲਣ ਕਿੱਤਿਆਂ ਰਾਹੀਂ ਕਿਸਾਨ ਦੀ ਆਰਥਿਕਤਾ ਨੂੰ ਬਿਹਤਰ ਕੀਤਾ ਜਾ ਸਕਦਾ ਹੈ।ਇਹ ਕਿੱਤੇ ਕਿਸਾਨ ਨੂੰ ਰੋਜ਼ਾਨਾ ਕਮਾਈ ਦੇਣ ਦੇ ਸਮਰੱਥ ਹਨ।ਇਸ ਲਈ ਸਾਨੂੰ ਪਸ਼ੂ ਧਨ ਕਿੱਤਿਆਂ ਦੀ ਬਿਹਤਰੀ ਅਤੇ ਉਨਤੀ ਵਾਸਤੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਰਗੀ ਸੰਸਥਾ ਤੋਂ ਫਾਇਦਾ ਲੈਣਾ ਚਾਹੀਦਾ ਹੈ। ਇਹ ਵਿਚਾਰ ਸ. ਕੁਲਦੀਪ ਸਿੰਘ ਧਾਲੀਵਾਲ, ਕੈਬਨਿਟ ਮੰਤਰੀ, ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ, ਪੇਂਡੂ ਵਿਕਾਸ ਅਤੇ ਪੰਚਾਇਤਾਂ, ਪਰਵਾਸੀ ਭਾਰਤੀ ਮਾਮਲੇ, ਪੰਜਾਬ ਸਰਕਾਰ ਨੇ ਅੱਜ ਯੂਨੀਵਰਸਿਟੀ ਦੇ ਪਲੇਠੇ ਦੌਰੇ ਦੌਰਾਨ ਸਾਂਝੇ ਕੀਤੇ। ਸ. ਧਾਲੀਵਾਲ ਨੇ ਯੂਨੀਵਰਸਿਟੀ ਵਿਖੇ ਜਲਵਾਯੂ ਅਨੁਕੂਲ ਪਸ਼ੂ ਸ਼ੈੱਡ ਅਤੇ ਕਾਲਜ ਆਫ਼ ਫ਼ਿਸ਼ਰੀਜ਼ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ। ਇਸ ਮੌਕੇ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਕਿਹਾ ਕਿ ਪਸ਼ੂਧਨ ਕਿੱਤਿਆਂ ਵਿਚ ਸਾਲਾਨਾ 8 ਪ੍ਰਤੀਸ਼ਤ ਦੀ ਦਰ ਨਾਲ ਵਿਕਾਸ ਹੋ ਰਿਹਾ ਹੈ ਜਦਕਿ ਖੇਤੀਬਾੜੀ ਵਿੱਚ ਇਹ ਵਾਧਾ ਦਰ 3.4 ਪ੍ਰਤੀਸ਼ਤ ਹੈ, ਇਸ ਲਈ ਸਾਨੂੰ ਪਸ਼ੂਧਨ ਕਿੱਤਿਆਂ ਵਿੱਚ ਬਿਹਤਰ ਨਸਲ ਦੇ ਪਸ਼ੂ ਲਿਆ ਕੇ ਵਧੇਰੇ ਉਤਪਾਦਨ ਲੈਣਾ ਚਾਹੀਦਾ ਹੈ ਅਤੇ ਦੁੱਧ ਅਤੇ ਪਸ਼ੂਧਨ ਉਤਪਾਦਾਂ ਦੀ ਪ੍ਰਾਸੈਸਿੰਗ ਕਰਕੇ ਕਿਸਾਨ ਦਾ ਮੁਨਾਫ਼ਾ ਵਧਾਉਣਾ ਚਾਹੀਦਾ ਹੈ।ਉਨ੍ਹਾਂ ਨੇ ਕਿਹਾ ਕਿ ਪਸ਼ੂ ਧਨ ਖੇਤਰ ਵਿੱਚ ਸਰਕਾਰ ਨੂੰ ਹੋਰ ਸਰਮਾਇਆ ਨਿਵੇਸ਼ ਕਰਨਾ ਚਾਹੀਦਾ ਹੈ ਜਿਸ ਨਾਲ ਕਿ ਕਿਸਾਨਾਂ ਦੀ ਬਿਹਤਰੀ ਲਈ ਵਧੇਰੇ ਕੰਮ ਕੀਤਾ ਜਾ ਸਕੇ। ਸ. ਧਾਲੀਵਾਲ ਨੇ 150 ਪਸ਼ੂਆਂ ਦੇ ਜਲਵਾਯੂ ਅਨੁਕੂਲ ਪਸ਼ੂ ਸ਼ੈਡ ਦਾ ਉਦਘਾਟਨ ਕਰਦਿਆਂ ਕਿਹਾ ਕਿ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਡੇਅਰੀ ਕਿੱਤੇ ਨੂੰ ਹੋਰ ਪ੍ਰਫੁਲਿਤ ਕਰਨ ਲਈ ਯੂਨੀਵਰਸਿਟੀ ਵੱਲੋਂ ਇਸ ਕਿਸਮ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਛੋਟੇ ਕਿਸਾਨਾਂ ਲਈ ਵੀ ਇਸ ਕਿਸਮ ਦੇ ਨਮੂਨੇ ਦੇ ਸ਼ੈਡ ਬਨਾਉਣ ਲਈ ਯੂਨੀਵਰਸਿਟੀ ਤਕਨੀਕ ਵਿਕਸਤ ਕਰੇ।ਇਹ ਪ੍ਰਾਜੈਕਟ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਵਿਤੀ ਸਹਿਯੋਗ ਨਾਲ ਲਗਾਇਆ ਗਿਆ ਹੈ ਅਤੇ ਇਸ ਵਿਚ ਨਾਬਾਰਡ ਬੈਂਕ ਅਤੇ ਪੰਜਾਬ ਸਟੇਟ ਕਾਊਂਸਲ ਆਫ਼ ਸਾਇੰਸ ਅਤੇ ਤਕਨਾਲੋਜੀ ਵੱਲੋਂ ਯੋਗਦਾਨ ਪਾਇਆ ਗਿਆ ਹੈ।250 ਫੁੱਟ ਲੰਮਾ ਅਤੇ 85 ਫੁੱਟ ਚੌੜਾ ਇਹ ਸ਼ੈੱਡ ਪਸ਼ੂਆਂ ਲਈ ਬੜਾ ਆਰਾਮਦਾਇਕ ਵਸੇਬਾ ਬਣਦਾ ਹੈ ਜਿਸ ਵਿੱਚ ਪੱਖੇ, ਪਾਣੀ ਫੁਹਾਰੇ ਅਤੇ ਹੋਰ ਤਕਨੀਕਾਂ ਨਾਲ ਅੰਦਰੂਨੀ ਤਾਪਮਾਨ 5 ਤੋਂ 7 ਡਿਗਰੀ ਘਟਾਇਆ ਜਾ ਸਕਦਾ ਹੈ।ਅਜਿਹੇ ਸ਼ੈੱਡ ਵਿੱਚ ਕਾਮਿਆਂ ਦੀ ਲੋੜ ਵੀ ਘੱਟ ਪੈਂਦੀ ਹੈ ਅਤੇ ਸੁਖਾਵੇਂ ਵਾਤਾਵਰਣ ਵਿੱਚ ਪਸ਼ੂ ਵੱਧ ਉਤਪਾਦਨ ਦਿੰਦੇ ਹਨ। ਕਾਲਜ ਆਫ਼ ਫ਼ਿਸ਼ਰੀਜ਼ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਸੂਬੇ ਵਿੱਚ ਮੱਛੀ ਉਤਪਾਦਾਂ ਦੀ ਮੰਡਕਾਰੀ ਦੀ ਬਹੁਤ ਸੰਭਾਵਨਾ ਹੈ ਇਸ ਲਈ ਇਸ ਖੇਤਰ ਵਿੱਚ ਹੁਨਰਮੰਦ ਕਿਰਤੀਆਂ ਅਤੇ ਪੇਸ਼ੇਵਰਾਂ ਨੂੰ ਬਿਹਤਰ ਸਿਖਲਾਈ ਦੇਣ ਲਈ ਇਹ ਕਾਲਜ ਹੋਰ ਵਧੇਰੇ ਯੋਗਦਾਨ ਪਾਵੇਗਾ।ਉਨ੍ਹਾਂ ਨੇ ਫ਼ਿਸ਼ਰੀਜ਼ ਕਾਲਜ ਦੇ ਤਜਰਬਾ ਖੇਤਰ ਅਤੇ ਮੱਛੀ ਤਲਾਬਾਂ ਦਾ ਵੀ ਦੌਰਾ ਕੀਤਾ।ਯੂਨੀਵਰਸਿਟੀ ਦਾ ਇਹ ਕਾਲਜ ਮੱਛੀ ਪਾਲਣ ਸੰਬੰਧੀ ਸਿੱਖਿਆ ਦੇਣ ਵਿੱਚ ਇਕ ਮੋਹਰੀ ਸੰਸਥਾ ਬਣ ਕੇ ਉਭਰਿਆ ਹੈ।ਪੰਜਾਬ ਦੇ ਖਾਰੇ ਪਾਣੀ ਵਾਲੇ ਦੱਖਣ-ਪੱਛਮੀ ਜ਼ਿਲ੍ਹਿਆਂ ਵਿੱਚ ਸੇਮ ਤੋਂ ਪ੍ਰਭਾਵਿਤ ਜ਼ਮੀਨਾਂ ਨੂੰ ਮੱਛੀ ਪਾਲਣ ਲਈ ਵਰਤ ਕੇ ਇਸ ਕਾਲਜ ਨੇ ਇਕ ਨਵੀਂ ਸ਼ੁਰੂਆਤ ਕੀਤੀ ਸੀ।ਇਸ ਕਾਲਜ ਵੱਲੋਂ ਝੀਂਗਾ ਪਾਲਣ ਨੂੰ ਵੀ ਬਹੁਤ ਉੱਚ ਪੱਧਰ ’ਤੇ ਪ੍ਰਚਾਰਿਤ ਕੀਤਾ ਜਾ ਰਿਹਾ ਹੈ।ਜਿਸ ਨਾਲ ਹਜ਼ਾਰਾਂ ਏਕੜ ਜ਼ਮੀਨ ਵਰਤੋਂ ਵਿੱਚ ਲਿਆਂਦੀ ਗਈ ਹੈ।
ਸ. ਧਾਲੀਵਾਲ ਨੂੰ ਬਹੁ-ਵਿਸ਼ੇਸ਼ਤਾ ਵੈਟਨਰੀ ਹਸਪਤਾਲ ਦਾ ਵੀ ਦੌਰਾ ਕਰਵਾਇਆ ਗਿਆ। ਜਿੱਥੇ ਉਨ੍ਹਾਂ ਨੂੰ ਜਾਨਵਰਾਂ ਦੇ ਇਲਾਜ ਪ੍ਰਤੀ ਯੂਨੀਵਰਸਿਟੀ ਵੱਲੋਂ ਦਿੱਤੀਆਂ ਜਾ ਰਹੀਆਂ ਆਧੁਨਿਕ ਸਹੂਲਤਾਂ ਜਿਵੇਂ ਡਾਇਲਸਿਸ ਇਕਾਈ, ਨਿਰੀਖਣ ਵਿਧੀਆਂ ਅਤੇ ਬਾਕੀ ਸੇਵਾਵਾਂ ਬਾਰੇ ਚਾਨਣਾ ਪਾਇਆ ਗਿਆ।ਹਸਪਤਾਲ ਵਿਖੇ ਹੀ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਉਤਪਾਦਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਸੀ ਜਿਸ ਵਿੱਚ ਉਨ੍ਹਾਂ ਨੇ ਆਪਣੀ ਚੰਗੀ ਰੁਚੀ ਵਿਖਾਈ ਅਤੇ ਕਾਲਜਾਂ ਨੂੰ ਹੋਰ ਵਧੇਰੇ ਅਤੇ ਬਿਹਤਰ ਉਤਪਾਦ ਬਨਾਉਣ ਲਈ ਪ੍ਰੇਰਿਆ। ਉਨ੍ਹਾਂ ਨੇ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨਾਲ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਇਕ ਮੀਟਿੰਗ ਵੀ ਕੀਤੀ ਜਿਸ ਵਿੱਚ ਪਸ਼ੂ ਪਾਲਣ ਕਿੱਤਿਆਂ ਦੀ ਬਿਹਤਰੀ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਸਰਾਹਿਆ ਅਤੇ ਨਿਮਨ ਤੇ ਮੱਧਵਰਗੀ ਕਿਸਾਨਾਂ ਨੂੰ ਵੀ ਉੱਪਰ ਚੁੱਕਣ ਲਈ ਨਵੀਆਂ ਨੀਤੀਆਂ ਤਿਆਰ ਕਰਨ ਲਈ ਕਿਹਾ।

ਬੱਲੂਆਣਾ ਹਲਕੇ ਦੇ ਲੋਕਾਂ ਨੂੰ ਪੀਣ ਲਈ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਹਾਂ ਵਚਨਬੱਧ : ਵਿਧਾਇਕ ਗੋਲਡੀ ਮੁਸਾਫ਼ਰ

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਬੈਠਕ

ਬੱਲੂਆਣਾ 20 ਮਈ  (ਰਣਜੀਤ ਸਿੱਧਵਾਂ)  :  ਹਲਕਾ ਬੱਲੂਆਣਾ ਤੋਂ ਆਮ ਆਦਮੀ ਪਾਰਟੀ ਦੇ ਨੌਜਵਾਨ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਰ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ।  ਬੈਠਕ ਵਿੱਚ ਵਿਭਾਗ ਦੇ ਐਸਈ ਜਸਜੀਤ ਸਿੰਘ ਗਿੱਲ, ਕਾਰਜਕਾਰੀ ਇੰਜਨੀਅਰ ਅਮਰਦੀਪ ਸਿੰਘ ਭੱਠਲ, ਐੱਸਡੀਓ ਵੇਦ ਪ੍ਰਕਾਸ਼, ਐਸਡੀਓ ਸੁਭਾਸ਼ ਚੰਦਰ ਤੇ ਸੋਸ਼ਲ ਵਿੰਗ ਦੇ ਅਧਿਕਾਰੀ ਸੁਖਜਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਜੋਤੀ ਪ੍ਰਕਾਸ਼ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਵੀ ਹਾਜ਼ਰ ਸਨ। ਬੈਠਕ ਦੌਰਾਨ ਵਿਭਾਗ ਦੇ ਅਧਿਕਾਰੀਆਂ ਵੱਲੋਂ ਵਿਧਾਇਕ ਗੋਲਡੀ ਮੁਸਾਫ਼ਰ ਨੂੰ ਬੱਲੂਆਣਾ ਹਲਕੇ ਦੇ ਪਿੰਡਾਂ ਵਿੱਚ ਵਾਟਰ ਵਰਕਸਾਂ ਤੋਂ ਹੁੰਦੀ ਸਪਲਾਈ ਸਬੰਧੀ ਅਤੇ ਮੌਜੂਦਾ ਸਥਿਤੀ ਬਾਰੇ ਪੂਰਨ ਜਾਣਕਾਰੀ ਦਿੱਤੀ। ਬੈਠਕ ਦੌਰਾਨ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਕਿਹਾ ਕਿ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਤੇ ਹਰ ਘਰ ਜਲ ਪਹੁੰਚਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜੋ ਵਾਅਦੇ ਲੋਕਾਂ ਨਾਲ ਕੀਤੇ ਗਏ ਸਨ ਉਹ ਪੂਰੇ ਕਰਾਂਗੇ। ਇਸ ਦੌਰਾਨ ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਸਾਰੇ ਵਾਟਰ ਵਰਕਸਾਂ ਦੀ ਸਫ਼ਾਈ ਯਕੀਨੀ ਤੌਰ ਤੇ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਬੱਲੂਆਣਾ ਹਲਕੇ ਦੇ ਹਰੇਕ ਪਿੰਡ ਵਿੱਚ ਸਾਫ਼ ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਜਿਸ ਲਈ ਪੱਤਰੇਵਾਲਾ ਵਿਖੇ 122 ਪਿੰਡਾਂ ਅਤੇ 15 ਢਾਣੀਆਂ ਤੱਕ ਸਾਫ਼ ਸੁਥਰੇ ਨਹਿਰੀ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਵਾਟਰ ਸਰਫੇਸ ਪ੍ਰਾਜੈਕਟ ਵੀ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਵਾਟਰਵਰਕਸ ਨਹੀਂ ਬਣੇ ਉਨ੍ਹਾਂ ਪਿੰਡਾਂ ਵਿਚ ਪਾਣੀ ਵਾਲੀਆਂ ਟੈਂਕੀਆਂ ਸਥਾਪਿਤ ਕੀਤੀਆਂ ਜਾਣਗੀਆਂ ਤੇ ਪਿੰਡਾਂ ਵਿੱਚ ਵਾਟਰ ਸਪਲਾਈ ਲਈ ਪਾਈਪ ਲਾਈਨ ਵੀ ਪਾਈ ਜਾਵੇਗੀ।

ਬੀ ਕੇ ਯੂ ਬਲਵੀਰ ਸਿੰਘ ਰਾਜੇਵਾਲ ਵੱਲੋਂ ਪਿੰਡ ਛੀਨੀਵਾਲ ਕਲਾਂ ਵਿਖੇ 21 ਮਈ ਨੂੰ ਜ਼ਿਲ੍ਹਾ ਪੱਧਰੀ ਕਾਨਫਰੰਸ ਕੀਤੀ ਜਾਵੇਗੀ ....ਗਿਆਨੀ ਨਿਰਭੈ ਸਿੰਘ  

ਬਰਨਾਲਾ/ ਮਹਿਲਕਲਾਂ- 20 ਮਈ (ਸੁਖਵਿੰਦਰ ਬਾਪਲਾ /ਗੁਰਸੇਵਕ ਸੋਹੀ ) -ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਗਿਆਨੀ ਨਿਰਭੈ ਸਿੰਘ ਦੀ ਅਗਵਾਈ ਦੇ ਵਿੱਚ 21 ਮਈ ਨੂੰ ਗੁਰਦੁਆਰਾ ਭੂਆਣਾ   ਸਾਹਿਬ ਪਿੰਡ ਛੀਨੀਵਾਲ ਕਲਾਂ ਵਿਖੇ ਜ਼ਿਲ੍ਹਾ ਪੱਧਰੀ ਕਾਨਫਰੰਸ ਕਰਵਾਈ ਜਾ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਨੇ ਕਿਹਾ ਹੈ ਕਿ ਜ਼ਿਲ੍ਹਾ ਪੱਧਰੀ ਕਾਨਫਰੰਸ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਪਹੁੰਚਣਗੇ ।ਇਸ ਮੌਕੇ ਉਨ੍ਹਾਂ ਨਾਲ ਮੀਤ ਪ੍ਰਧਾਨ ਮੁਖਤਿਆਰ ਸਿੰਘ ਬੀਹਲਾ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਗਹਿਲ ਮੀਤ ਪ੍ਰਧਾਨ ਹਰਦੇਵ ਸਿੰਘ ਕਾਕਾ ਸਾਬਕਾ ਸਰਪੰਚ ਅਮਰਜੀਤ ਸਿੰਘ ਗਹਿਲ ਜਗਰੂਪ ਸਿੰਘ ਠੀਕਰੀਵਾਲ ਰਵਿੰਦਰ ਸਿੰਘ ਵਜੀਦਕੇ ਤਾਰਾ ਸਿੰਘ ਵਜੀਦਕੇ ਖੁਰਦ ਖਜ਼ਾਨਚੀ ਜੱਗਾ ਸਿੰਘ ਗਹਿਲ ਤਰਲੋਚਨ ਸਿੰਘ ਬਰਮੀ ਮੰਦਰ ਸਿੰਘ ਛੀਨੀਵਾਲ ਆਦਿ ਹਾਜ਼ਰ ਸਨ ।

ਖ਼ਲਜੀ ਵੰਸ਼ ਦਾ ਮਹਾਨ ਸੁਲਤਾਨ -ਅਲਾਓਉੱਦੀਨ ਖ਼ਲਜੀ ✍️ ਪੂਜਾ ਰਤੀਆ

ਲੜੀ ਨੰਬਰ.1
1290ਈ. ਵਿੱਚ ਦਾਸ ਵੰਸ਼ ਦਾ ਅੰਤ ਹੋ ਗਿਆ ਅਤੇ ਜਲਾਲਉੱਦੀਨ ਫਿਰੋਜ਼ ਖ਼ਲਜੀ ਨੇ ਖ਼ਲਜੀ ਵੰਸ਼ ਦੀ ਨੀਂਹ ਰੱਖੀ।ਉਸਨੇ 1290 ਤੋਂ 1296ਈ. ਤੱਕ ਰਾਜ ਕੀਤਾ।
ਅਲਾਓਉੱਦੀਨ ਖ਼ਲਜੀ ਦਿੱਲੀ ਸਲਤਨਤ ਦੇ ਖ਼ਲਜੀ ਖ਼ਾਨਦਾਨ ਦਾ ਦੂਜਾ ਸ਼ਾਸਕ ਸੀ। ਅਲਾਉੱਦੀਨ ਖ਼ਲਜੀ ਦਾ ਮੁੱਢਲਾ ਨਾਂ ਅਲੀ ਗੁਰਸ਼ਸਪ ਸੀ। ਉਸਦੇ ਪਿਤਾ ਦਾ ਨਾਂ ਸ਼ਹਾਬਉੱਦੀਨ ਖ਼ਲਜੀ ਸੀ ਜੋ ਜਲਾਲਉੱਦੀਨ ਖ਼ਲਜੀ ਦਾ ਵੱਡਾ ਭਰਾ ਸੀ। ਅਲਾਉੱਦੀਨ ਖ਼ਲਜੀ ਜਲਾਲਉੱਦੀਨ ਖ਼ਲਜੀ ਦਾ ਭਤੀਜਾ ਅਤੇ ਜਵਾਈ ਸੀ।ਉਸਦੇ ਪਿਤਾ ਦੀ ਮੌਤ ਹੋ ਗਈ। ਇਸ ਲਈ ਉਸਦਾ ਪਾਲਣ-ਪੋਸ਼ਣ ਉਸਦੇ ਚਾਚੇ ਜਲਾਲਉੱਦੀਨ ਨੇ ਕੀਤਾ। ਉਸਨੂੰ ਪੜ੍ਹਣ-ਲਿਖਣ ਵਿੱਚ ਕੋਈ ਰੁਚੀ ਨਹੀਂ ਸੀ ਜਿਸ ਕਰਕੇ ਉਹ ਜੀਵਨ ਭਰ ਅਨਪੜ੍ਹ ਹੀ ਰਿਹਾ। ਪਰੰਤੂ ਉਸਨੇ ਅਸ਼ਤਰ-ਸ਼ਸਤਰ ਚਲਾਉਣ ਵਿੱਚ ਨਿਪੁੰਨਤਾ ਪ੍ਰਾਪਤ ਕਰ ਲਈ ਅਤੇ ਵੱਡਾ ਹੋਣ ਤੇ ਇੱਕ ਸੂਰਵੀਰ ਯੋਧਾ ਬਣਿਆ। ਉਹ ਇੱਕ ਜੇਤੂ ਸੀ ਅਤੇ ਉਸਨੇ ਆਪਣਾ ਸਾਮਰਾਜ ਦੱਖਣ ਵਿੱਚ ਮਦੁਰੈ ਤੱਕ ਫੈਲਾ ਰੱਖਿਆ ਸੀ। ਇਸ ਤੋਂ ਬਾਅਦ ਇੰਨਾ ਸਾਮਰਾਜ ਅਗਲੇ ਤਿੰਨ ਸੌ ਸਾਲਾਂ ਤੱਕ ਕੋਈ ਵੀ ਸ਼ਾਸਕ ਸਥਾਪਤ ਨਹੀਂ ਕਰ ਸਕਿਆ।ਅਲਾਉੱਦੀਨ ਖ਼ਲਜੀ 1296ਈ. ਤੋਂ 1316 ਈ. ਤੱਕ ਰਾਜਗੱਦੀ 'ਤੇ ਬੈਠਾ। ਉੱਚੇ ਮਨਸੂਬਿਆਂ ਵਾਲਾ ਸ਼ਾਸਕ ਹੁੰਦੇ ਹੋਏ, ਉਸਨੇ ਆਪਣੀ ਰਾਜਗੱਦੀ ਨੂੰ ਸੁਰੱਖਿਅਤ ਕਰਨ ਪਿੱਛੋਂ ਆਪਣੇ ਚਾਰ ਪ੍ਰਸਿੱਧ ਸੈਨਾਪਤੀਆਂ ਉਲਗ ਖਾਂ,ਨੁਸਰਤ ਖਾਂ,ਜ਼ਫਰ ਖਾਂ ਅਤੇ ਅਲਪ ਖਾਂ ਦੀ ਸਹਾਇਤਾ ਨਾਲ ਸਾਰੇ ਸੰਸਾਰ ਉੱਤੇ ਜਿੱਤ ਪ੍ਰਾਪਤ ਕਰਨ ਦੀ ਸੋਚੀ। ਉਹ ਆਪਣੇ ਚਿੱਤੌੜ ਦੇ ਫਤਹਿ ਅਭਿਆਨ ਦੇ ਬਾਰੇ ਵਿੱਚ ਵੀ ਪ੍ਰਸਿੱਧ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਉਹ ਅਵਧੀ ਵਿੱਚ ਮਲਿਕ ਮੁਹੰਮਦ ਜਾਇਸੀ ਦੁਆਰਾ ਲਿਖੇ ਪਦਮਾਵਤ ਵਿੱਚ ਵਰਣਿਤ ਰਾਣੀ ਪਦਮਾਵਤੀ ਦੀ ਸੁੰਦਰਤਾ ਉੱਤੇ ਮੋਹਿਤ ਸੀ।
ਅਲਾਉੱਦੀਨ ਖ਼ਲਜੀ ਨੇ ਆਪਣਾ ਸਾਮਰਾਜ ਦਾ ਵਿਸਥਾਰ ਕਰਨ ਲਈ ਭਾਰਤ ਦੇ ਉੱਤਰੀ ਅਤੇ ਦੱਖਣੀ ਇਲਾਕਿਆਂ ਨੂੰ ਜਿੱਤਿਆ।ਉੱਤਰੀ ਭਾਰਤ ਵਾਲੇ ਇਲਾਕਿਆਂ ਨੂੰ ਤਾਂ ਉਸਨੇ ਆਪਣੇ ਸਾਮਰਾਜ ਵਿੱਚ ਮਿਲਾ ਲਿਆ ਅਤੇ ਦੱਖਣੀ ਭਾਰਤ ਵਾਲੇ ਇਲਾਕਿਆਂ ਦੇ ਸਾਸ਼ਕਾ ਨੇ ਉਸਦੀ ਅਧੀਨਤਾ ਸਵੀਕਾਰ ਕਰ ਲਈ ਸੀ ਤੇ ਨਾਲ ਹੀ ਉਨ੍ਹਾਂ ਤੋਂ ਧਨ ਵੀ ਵਸੂਲਿਆ।ਸਭ ਤੋਂ ਪਹਿਲਾਂ  ਨੇ ਗੁਜਰਾਤ ,ਰਣਥੰਭੋਰ ਨੂੰ ਜਿੱਤਿਆ।1303 ਈ. ਵਿੱਚ ਉਸਨੇ ਮੇਵਾੜ ਉੱਤੇ ਜਿੱਤ ਪ੍ਰਾਪਤ ਕਰਨ ਦਾ ਨਿਸ਼ਚਾ ਕੀਤਾ। ਮੇਵਾੜ ਰਾਜਸਥਾਨ ਦਾ ਇੱਕ ਮਹੱਤਵਪੂਰਨ ਰਾਜ ਸੀ ਜਿਸ ਦੀ ਰਾਜਧਾਨੀ ਚਿਤੌੜ ਸੀ। ਉਸ ਸਮੇਂ ਉੱਥੋਂ ਦਾ ਰਾਜਾ ਰਤਨ ਸਿੰਘ ਸੀ। ਕਿਹਾ ਜਾਂਦਾ ਹੈ ਕਿ ਰਤਨ ਸਿੰਘ ਦੀ ਪਤਨੀ ਰਾਣੀ ਪਦਮਨੀ ਇੱਕ ਬਹੁਤ ਸੁੰਦਰ ਇਸਤਰੀ ਸੀ ਅਤੇ ਅਲਾਉੱਦੀਨ ਖ਼ਲਜੀ ਉਸ ਨੂੰ ਪ੍ਰਾਪਤ ਕਰਨ ਲਈ ਉਤਾਵਲਾ ਸੀ।ਅਲਾਉੱਦੀਨ ਖ਼ਲਜੀ ਨੇ ਚਿਤੌੜ ਉੱਤੇ ਜਿੱਤ ਪ੍ਰਾਪਤ ਕੀਤੀ।ਰਾਣਾ ਰਤਨ ਸਿੰਘ ਨੂੰ ਬੰਦੀ ਬਣਾ ਲਿਆ ਗਿਆ। ਸੁਲਤਾਨ ਨੇ ਆਪਣੇ ਪੁੱਤਰ ਖਿਜਰ ਖਾਂ ਨੂੰ ਇੱਥੋਂ ਦਾ ਸ਼ਾਸਕ ਬਣਾਇਆ ਅਤੇ ਚਿਤੌੜ ਨੂੰ ਖਿਜ਼ਰਾਬਾਦ ਦਾ ਨਵਾਂ ਨਾਮ ਦਿੱਤਾ।
1305 ਈ. ਵਿੱਚ ਅਲਾਉੱਦੀਨ ਖ਼ਲਜੀ ਨੇ ਮਾਲਵਾ ਦੇ ਵਿਸ਼ਾਲ ਖੇਤਰ,ਜਿਸ ਵਿੱਚ ਉਜੈਨ ਧਾਰ, ਚੰਦੇਰੀ, ਮਾਂਡੂ ਆਦਿ ਸ਼ਾਮਿਲ ਸਨ, ਨੂੰ ਫਤਿਹ ਕਰਨ ਦਾ ਨਿਸ਼ਚਾ ਕੀਤਾ। 1308 ਈ. ਵਿੱਚ ਸੁਲਤਾਨ ਅਲਾਉੱਦੀਨ ਨੇ ਮਾਰਵਾੜ ਦੇ ਪ੍ਰਦੇਸ਼ਾ  ਸਿਵਾਨਾ ਅਤੇ ਜਲੌਰ ਦੇ ਸ਼ਕਤੀਸ਼ਾਲੀ ਕਿਲ੍ਹੇ ਉੱਤੇ ਹਮਲਾ ਕਰ ਦਿੱਤਾ ਅਤੇ ਦਿੱਲੀ ਸਲਤਨਤ ਵਿੱਚ ਸ਼ਾਮਿਲ ਕਰ ਲਿਆ ਗਿਆ।
ਅਲਾਉੱਦੀਨ ਪਹਿਲਾ ਮੁਸਲਮਾਨ ਹਾਕਮ ਸੀ ਜਿਸ ਨੇ ਨਰਬਦਾ ਪਾਰ ਭਾਰਤ ਦੇ ਦੱਖਣੀ ਪ੍ਰਦੇਸ਼ਾ ਨੂੰ ਜਿੱਤਿਆ।1306 ਈਸਵੀ ਤੋਂ 1313ਈਸਵੀ ਤਕ ਪ੍ਰਸਿੱਧ ਰਾਜਾ ਦੇਵਗਿਰੀ, ਵਾਰੰਗਲ, ਦੁਆਰਸਮੁਦਰ ਅਤੇ ਮਦੁਰਾ ਨੂੰ ਅਧੀਨ ਕਰ ਲਿਆ। ਇਨਾ ਇਲਾਕਿਆਂ ਨੂੰ ਜਿੱਤਣ ਦਾ ਕੰਮ ਉਸਦੇ ਯੋਗ ਸੈਨਾਪਤੀ ਮਲਿਕ ਕਾਫ਼ੂਰ ਨੂੰ ਦਿੱਤਾ ਗਿਆ। ਅਲਾਉੱਦੀਨ ਨੇ ਮਲਿਕ ਕਾਫ਼ੂਰ ਤੋਂ ਪ੍ਰਸੰਨ ਹੋ ਕੇ ਉਸ ਨੂੰ ਰਾਏ ਰਾਇਆ (ਰਾਜਿਆਂ ਦੇ ਰਾਜਾ) ਦੀ ਉਪਾਧੀ ਵੀ ਪ੍ਰਦਾਨ ਕੀਤੀ। ਇੱਕ ਤਾਂ ਸੁਲਤਾਨ ਨੂੰ ਭਾਰੀ ਧਨ ਰਾਸ਼ੀ ਦੀ ਪ੍ਰਾਪਤੀ ਹੋਈ ਦੂਜਾ, ਦੇਵਗਿਰੀ ਦੱਖਣ ਅਤੇ ਦੂਰ ਦੱਖਣ ਵਿੱਚ ਸੈਨਿਕ ਮੁਹਿੰਮਾਂ ਦਾ ਅਧਾਰ ਬਣ ਗਿਆ।
ਇਸ ਤਰ੍ਹਾਂ ਅਲਾਉੱਦੀਨ ਇਕ ਬੁੱਧੀਮਾਨ ਵਿਅਕਤੀ ਸੀ।ਉਸਨੇ ਦੱਖਣੀ ਰਾਜਾਂ ਨੂੰ ਆਪਣੇ ਸਾਮਰਾਜ ਵਿੱਚ ਇਸਲਈ ਸ਼ਾਮਿਲ ਨਾ ਕੀਤਾ ਕਿਉੰਕਿ ਦੱਖਣ ਦੇ ਦੂਰ ਦੇ ਪ੍ਰਦੇਸ਼ਾ ਉੱਤੇ ਕੰਟਰੋਲ ਰੱਖਣਾ ਔਖ਼ਾ ਸੀ।
ਇਸ ਤੋਂ ਇਲਾਵਾ ਅਲਾਉੱਦੀਨ ਨੇ ਆਪਣੇ ਸਾਮਰਾਜ ਦੀ ਮੰਗੋਲਾ ਤੋਂ ਰੱਖਿਆ ਕੀਤੀ।ਕਿਉੰਕਿ ਮੰਗੋਲ ਵਾਰ ਵਾਰ ਹਮਲੇ ਕਰਕੇ ਅਸ਼ਾਂਤੀ ਫੈਲਾ ਰਹੇ ਸਨ।ਉਸਨੇ ਰੱਖਿਆ ਵਜੋਂ ਪੁਰਾਣੇ ਕਿਲ੍ਹੇ ਦੀ ਮੁਰੰਮਤ ਕਰਵਾਈ, ਹਥਿਆਰਾਂ ਲਈ ਕਾਰਖ਼ਾਨੇ ਖੋਲ੍ਹੇ,ਯੋਗ ਸੈਨਾ ਸੰਗਠਤ ਕੀਤੀ ਅਤੇ ਮੰਗੋਲਾ ਦੇ ਮਨ ਵਿੱਚ ਡਰ ਪੈਦਾ ਕਰਨ ਲਈ  ਸਖ਼ਤ ਸਜ਼ਾਵਾਂ ਦਿੱਤੀਆਂ।
ਅਲਾਉਦੀਨ ਖਿਲਜੀ ਨੇ ਆਪਣਾ ਆਖਰੀ ਸਮਾਂ ਬਹੁਤ ਮੁਸ਼ਕਿਲਾਂ ਵਿੱਚ ਗੁਜ਼ਾਰਿਆ ਅਤੇ 5 ਜਨਵਰੀ 1316 ਈ: ਨੂੰ ਅਕਾਲ ਚਲਾਣਾ ਕਰ ਗਿਆ।
ਪੂਜਾ 9815591967
ਰਤੀਆ

ਪੀੜ੍ਹਤ ਮਾਤਾ ਨੇ 52ਵੇਂ ਦਿਨ ਵੀ ਰੱਖੀ ਭੁੱਖ ਹੜਤਾਲ

ਧਰਨਾ 59ਵੇਂ ਦਿਨ ਵੀ ਰਿਹਾ ਜਾਰੀ

ਪ੍ਰਸਾਸ਼ਨ ਕੁੰਭਕਰਨੀ ਨੀੰਦ ਸੁੱਤਾ- ਬਾਬਾ ਸੁਖਦੇਵ ਸਿੰਘ ਲੋਪੋ
ਜਗਰਾਉਂ 20 ਮਈ ( ਮਨਜਿੰਦਰ ਗਿੱਲ) ਇਹ ਕਹਿਣਾ ਗਲ਼ਤ ਨਹੀਂ ਹੋਵੇਗਾ ਕਿ ਅਸੀਂ ਅੱਜ ਵੀ ਗੁਲ਼ਾਮ ਹਾਂ। ਇਹ ਸਬਦ ਨਿਹੰਗ ਮੁਖੀ ਬਾਬਾ ਸੁਖਦੇਵ ਸਿੰਘ ਲੋਪੋ ਵਾਲਿਆਂ ਨੇ ਮੁਕੱਦਮੇ 'ਚ ਨਾਮਜ਼ਦ ਡੀ.ਅੈਸ.ਪੀ., ਅੈਸ.ਆਈ. ਤੇ ਸਰਪੰਚ ਦੀ ਗ੍ਰਿਫਤਾਰੀ ਲਈ ਥਾਣੇ ਮੂਹਰੇ ਲੱਗੇ ਪੱਕੇ ਧਰਨਾ ਦੇ 59ਵੇ ਦਿਨ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਹੇ। ਜੱਥੇਦਾਰ ਲੋਪੋ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਭਗਵੰਤ ਮਾਨ ਦੇ ਰਾਜ ਵਿੱਚ ਵੀ ਮ੍ਰਿਤਕ ਧੀ ਨੂੰ ਇਨਸਾਫ਼ ਦਿਵਾਉਣ ਲਈ ਬਿਰਧ ਮਾਤਾ 75 ਸਾਲ ਦੀ ਉਮਰ ਵਿੱਚ 52ਵੇਂ ਦਿਨ ਭੁੱਖ ਹੜਤਾਲ 'ਤੇ ਬੈਠੀ ਹੈ ਪਰ ਨਾਂ ਅੈਸ.ਅੈਸ.ਪੀ. ਦੀਪਕ ਹਿਲੋਰੀ, ਨਾਂ ਅੈਮ.ਅੈਲ਼.ਏ. ਸਰਬਜੀਤ ਕੌਰ ਅਤੇ ਨਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਨ 'ਤੇ ਜੂੰ ਸਰਕੀ। ਉਨ੍ਹਾਂ ਕਿਹਾ ਲੋਕ ਦਾ ਨਿਆਂ ਦੇ ਮਾਮਲੇ ਵਿੱਚ ਆਵਾ ਊਤ ਗਿਆ ਲਗਦਾ ਏ।
ਅੱਜ ਧਰਨਾਕਾਰੀਆਂ ਨੂੰ ਬਾਬਾ ਸੁਖਦੇਵ ਸਿੰਘ ਲੋਪੋ ਤੋਂ ਬਿਨਾਂ  ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਕਾਮਰੇਡ ਭਰਭੂਰ ਸਿੰਘ ਛੱਜਾਵਾਲ, ਬਲਦੇਵ ਸਿੰਘ ਰੂਮੀ, ਸਾਬਕਾ ਚੇਅਰਮੈਨ ਮਲਕੀਅਤ ਸਿੰਘ ਰੂਮੀ, ਵਿੰਦਰ ਸਿੰਘ ਖਾਲਸਾ, ਕਿਰਤੀ ਕਿਸਾਨ ਯੂਨੀਅਨ ਦੇ ਚਰਨ ਸਿੰਘ ਮਾਣੂੰਕੇ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਏਟਕ ਆਗੂ ਜਗਦੀਸ਼ ਸਿੰਘ ਕਾਉਂਕੇ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਬਲਦੇਵ ਸਿੰਘ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਰਜਿੰਦਰ ਕੌਰ, ਕੁਲਦੀਪ ਕੌਰ ਅਦਿ ਹਾਜ਼ਰ ਸਨ। ਪ੍ਰੈਸ ਨੂੰ ਜਾਰੀ ਬਿਆਨ 'ਚ ਆਲ ਇੰਡੀਆ ਅੈਸ.ਸੀ.ਬੀ.ਸੀ.ਏਕਤਾ ਭਲਾਈ ਮੰਚ ਦੇ ਚੇਅਰਮੈਨ ਦਰਸ਼ਨ ਸਿੰਘ ਧਾਲੀਵਾਲ ਅਤੇ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਕਿ ਪੁਲਿਸ ਦੇ ਅਖੌਤੀ ਥਾਣਾਮੁਖੀ ਗੁਰਿੰਦਰ ਬੱਲ ਤੇ ਏ.ਅੈਸ.ਆਈ. ਰਾਜਵੀਰ   ਜੋ ਕਿ ਬਿਨਾਂ ਕਿਸੇ ਮਨਜ਼ੂਰੀ ਦੇ ਤਾਇਨਾਤ ਸਨ ਅਤੇ ਲੋਕਾਂ ਤੇ ਅੱਤਿਆਚਾਰ ਕਰਨ ਲਈ ਹੀ ਕੰਮ ਕਰਦੇ ਸਨ, ਨੇ ਇੱਕ ਸਾਜਿਸ਼ ਰਚ ਕੇ ਗਰੀਬ ਪਰਿਵਾਰ ਨੂੰ ਪਹਿਲਾਂ ਝੂਠੇ ਕੇਸ ਵਿੱਚ ਫਸਾਇਆ ਫਿਰ ਮਾਵਾਂ-ਧੀਆਂ ਨੂੰ ਰਾਤ ਨੂੰ ਘਰੋਂ ਚੁੱਕ ਕੇ ਅਣ-ਮਨੁੱਖੀ ਤਸੀਹੇ ਦਿੱਤੇ ਸਨ। ਮ੍ਰਿਤਕ ਕੁਲਵੰਤ ਕੌਰ ਪੁਲਿਸ ਦੇ ਤਸੀਹਿਆ ਕਾਰਨ ਨਕਾਰਾ ਹੋ ਕੇ ਲੰਘੀ 10 ਦਸੰਬਰ  ਨੂੰ ਸਵਰਗ ਸੁਧਾਰ ਗਈ ਸੀ। ਪੁਲਿਸ ਨੇ ਜਗਰਾਉਂ ਥਾਣੇ ਵਿੱਚ ਦੋਸ਼ੀਆਂ ਖਿਲਾਫ਼ ਪਰਚਾ ਤਾਂ ਦਰਜ ਕੀਤਾ ਸੀ ਪਰ ਅਜੇ ਤੱਕ ਗ੍ਰਿਫਤਾਰੀ ਨਹੀਂ ਪਾਈ ਕਿਉਂ ਕਿ ਉਹ ਪੁਲਿਸ ਅਤੇ ਲੀਡਰਾਂ ਦੇ ਖਾਸ ਕਮਾਊ ਪੁੱਤ ਹਨ। ਇਸ ਸਮੇਂ ਮੁਦਈ ਮੁਕੱਦਮਾ ਇਕਬਾਲ ਸਿੰਘ ਨੇ ਕਿਹਾ ਕਿ ਉਸ ਦੇ ਪਰਿਵਾਰ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਕੁੱਟਮਾਰ ਕਰਨ, ਝੂਠੇ ਕੇਸ ਵਿੱਚ ਫਸਾਉਣ ਸਬੰਧੀ ਗੈਰ-ਜ਼ਮਾਨਤੀ ਧਾਰਾਵਾਂ ਅਧੀਨ ਦਰਜ ਮੁਕੱਦਮੇ ਦੇ ਦੋੋਸ਼ੀਆਂ ਦੀ ਗ੍ਰਿਫਤਾਰੀ ਨਾਂ ਕਰਨਾ ਭਾਰਤੀ ਕ‍ਾਨੂੰਨ ਦੀ ਘੋਰ ਉਲੰਘਣਾ ਹੈ। ਇਸ ਸਮੇਂ ਮਾਤਾ ਸੁਰਿੰਦਰ ਕੌਰ ਨੇ ਕਿਹਾ ਪੁਲਿਸ ਨੇ ਮੇਰੇ ਸਾਹਮਣੇ ਮੇਰੀ ਪੁੱਤਰੀ ਅੱਤਿਆਚਾਰ ਕੀਤਾ ਹੈ ਮੈਂ ਘਟਨਾ ਦੀ ਚਸਮਦੀਦ ਗਵਾਹ ਹਾਂ  ਪਰ ਪੁਲਿਸ ਅਧਿਕਾਰੀ ਦੋਸ਼ੀਆਂ ਨੂੰ ਬਚਾਉਣ ਦੀ ਕੋਸਿਸ਼ ਕਰ ਰਹੀ ਏ।

 "ਹਫਤਾਵਾਰੀ ਗੁਰਮਤਿ ਦੀਵਾਨ"

ਮਿਤੀ 21-05-2022 ਦਿਨ ਸ਼ਨੀਵਾਰ ਨੂੰ ਸ਼ਾਮ 06-30 ਤੋਂ ਰਾਤ 08-45 ਤੱਕ, ਹਫਤਾਵਾਰੀ ਵਿਸ਼ੇਸ਼ ਗੁਰਮਤਿ ਦੀਵਾਨ ਹੋਵੇਗਾ। ਜਿਸ ਵਿੱਚ ਕਥਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਹੋਣਗੀਆਂ। ਆਪ ਜੀ ਨੂੰ ਪ੍ਰਵਾਰ ਸਮੇਤ ਦਰਸ਼ਨ ਦੇਣ ਲਈ ਬੇਨਤੀ ਹੈ ਜੀ। ਸਮਾਪਤੀ ਤੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ ।
ਪ੍ਰਬੰਧਕ ਸੇਵਾਦਾਰ - ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਮੋਤੀ ਬਾਗ ਗਲੀ ਨੰਬਰ 3 ਕੱਚਾ ਮਲਕ ਰੋਡ ਜਗਰਾਉਂ -  9417600502