You are here

ਪੰਜਾਬ

ਐਨ ਐਨ ਆਰ ਆਈ ਸਵਰਨ ਸਿੰਘ ਗਿੱਲ ਐਬਟਸਫੋਰਡ ਵੱਲੋਂ ਆਪਣੀ ਨੇਕ ਕਮਾਈ ਚੋਂ ਬਾਬਾ ਜੀਵਨ ਸਿੰਘ ਜੀ ਲੰਗਰ ਹਾਲ ਦੀ ਸੇਵਾ ਕਰਵਾਈ

ਅਜੀਤਵਾਲ, ਫ਼ਰਵਰੀ  2021 -( ਬਲਵੀਰ ਸਿੰਘ ਬਾਠ  )

ਰ ਸਾਲ ਆਪਣੀ ਨਗਰੀ ਪਿੰਡ ਢੁੱਡੀਕੇ ਵਿਖੇ ਆ ਕੇ ਦਸਵੰਧ ਕੱਢ ਕੇ ਗੁਰੂਘਰਾਂ ਦੀ ਸੇਵਾ ਕਰਨਾ ਸਾਡਾ ਪਰਿਵਾਰ ਪਹਿਲ ਦਿੰਦਾ ਹੈ  ਪਰਿਵਾਰ ਵਾਲਿਆਂ ਵੱਲੋਂ ਕਰਵਾਈ ਗਈ  ਜਨ ਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਸਰਦਾਰ ਸਵਰਨ ਸਿੰਘ ਗਿੱਲ ਨੇ ਕਿਹਾ ਕਿ  ਗੁਰੂ ਘਰਾਂ ਦੀ ਸੇਵਾ ਕਰਕੇ ਮਨ ਨੂੰ ਬੜਾ ਸਕੂਨ ਮਿਲਦਾ ਹੈਅੱਜ ਸਾਡੇ ਪਿੰਡ ਢੁੱਡੀਕੇ ਵਿਖੇ  ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਬਣ ਰਹੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੀ ਨਵੀਂ ਇਮਾਰਤ ਦੇ ਸਾਰੇ ਕੰਮ ਦੀ ਸੇਵਾ    ਕਰਨ ਦਾ  ਸੁਭਾਗ ਪ੍ਰਾਪਤ ਹੋਇਆ ਹੈ  ਇਸ ਸਮੇਂ ਉਨ੍ਹਾਂ ਨਾਲ ਮਾਸਟਰ ਗੁਰਚਰਨ ਸਿੰਘ  ਮਾਸਟਰ ਹਰੀ ਸਿੰਘ ਪ੍ਰਿੰਸੀਪਲ ਬਲਦੇਵ ਕੁਮਾਰ ਬਾਵਾ  ਕੈਪਟਨ ਜਸਬੀਰ ਸਿੰਘ ਗਿੱਲ ਮਾਸਟਰ ਜੈਕਬ ਸਿੰਘ  ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪ੍ਰਬੰਧਕ ਕਮੇਟੀ ਮੈਂਬਰ ਹਾਜ਼ਰ ਸਨ

 

 

ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਪਰਪਿਤ ਪਿੰਡ ਗਹਿਲ ਵਿਖੇ ਨਗਰ ਕੀਰਤਨ ਸਜਾਇਆ

ਮਹਿਲ ਕਲਾਂ/ਬਰਨਾਲਾ-ਫਰਵਰੀ 2021-(ਗੁਰਸੇਵਕ ਸਿੰਘ ਸੋਹੀ)-

ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਗਹਿਲ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਕਵੀਸ਼ਰੀ ਜਥਾ ਪੰਡਤ ਸੋਮ ਨਾਥ ਅਤੇ ਬਰਸਾਲਾ ਵਾਲੀਆਂ ਬੀਬੀਆਂ ਦਾ ਪੰਥ ਪ੍ਰਸਿੱਧ ਢਾਡੀ ਜਥਾ ਬੀਬੀ ਪਰਵਿੰਦਰ ਕੌਰ ਖ਼ਾਲਸਾ ਦੇ ਜਥੇ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਸਟੇਜ ਸੈਕਟਰੀ ਦੀ ਭੂਮਿਕਾ ਸਤਨਾਮ ਸਿੰਘ ਕਥਾ ਵਾਚਕ ਗੁਰਦੁਆਰਾ ਪਾਤਸ਼ਾਹੀ ਦਸਵੀਂ ਭਦੌਡ਼ ਵੱਲੋਂ ਨਿਭਾਈ ਗਈ। ਗੱਤਕਾ ਪਾਰਟੀ ਗੁਰੂ ਹਰਗੋਬਿੰਦ ਪਾਤਸ਼ਾਹੀ ਗੱਤਕਾ ਦਲ ਵੱਲੋਂ ਵੱਖ-ਵੱਖ ਜੌਹਰ ਦਿਖਾਏ ਗਏ। ਨਗਰ ਕੀਰਤਨ ਦਾ ਪਿੰਡ ਵਾਸੀਆਂ ਵੱਲੋਂ ਵੱਖ-ਵੱਖ ਪੜਾਵਾਂ ਤੇ ਲੰਗਰ ਲਾਏ ਗਏ ਅਤੇ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਨੌਜਵਾਨਾਂ ਵੱਲੋਂ ਨਗਰ ਕੀਰਤਨ ਅੱਗੇ-ਅੱਗੇ ਸਫ਼ਾਈ ਕਰ ਕੇ ਕਲੀ ਪਾਈ ਗਈ ਅਤੇ ਸੰਗਤਾਂ ਉੱਤੇ ਇਤਰ (ਪਰਫਿਊਮ) ਦੀ ਵਰਖਾ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਤੇਜ ਸਿੰਘ ਅਤੇ ਖਜ਼ਾਨਚੀ ਮੇਜਰ ਸਿੰਘ ਨੇ ਕਿਹਾ ਕਿ ਸਾਨੂੰ ਕਰਮ ਕਾਂਡਾ ਨੂੰ ਛੱਡ ਕੇ ਸਿੱਖ ਕੌਮ ਦਾ ਫ਼ਰਜ਼ ਬਣਦਾ ਹੈ ਕਿ ਸਾਡੇ ਗੁਰੂਆਂ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ ਅਤੇ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ। ਇਸ ਮੌਕੇ ਗ੍ਰੰਥੀ  ਸਿਮਰਜੀਤ ਸਿੰਘ ਗੁਰਦੁਆਰਾ ਭਗਤ ਰਵੀਦਾਸ ,ਕਮੇਟੀ ਮੈਂਬਰ ਬੇਅੰਤ ਸਿੰਘ, ਦਲਵਾਰ ਸਿੰਘ, ਗੁਰਪ੍ਰੀਤ ਸਿੰਘ, ਕਰਤਾਰ ਸਿੰਘ, ਦਰਸਨ ਸਿੰਘ, ਜਗਸੀਰ ਸਿੰਘ, ਗਿਆਨੀ ਬਲਵੀਰ ਸਿੰਘ, ਕੇਵਲ ਸਿੰਘ,ਜੀਓਜੀ ਬਹਾਦਰ ਸਿੰਘ, ਅਤੇ ਵੱਡੀ ਗਿਣਤੀ ਵਿਚ ਸੇਵਾਦਾਰਾਂ ਵੱਲੋਂ ਸਾਰਾ ਦਿਨ ਸੇਵਾ ਨਿਭਾਈ ਗਈ।

ਭਾਰਤ/ਚੀਨ ਮਸਲਾ ਹੱਲ ਹੋਣ ਦੀ ਉਮੀਦ ਜਾਗੀ ✍️ ਰਣਜੀਤ ਸਿੰਘ ਹਿਟਲਰ 

ਕਈ ਮਹੀਨਿਆਂ ਤੋਂ ਚੱਲੇ ਆ ਰਹੇ ਤਣਾਅ ਤੋਂ ਬਾਅਦ ਆਖਰਕਾਰ ਭਾਰਤ/ਚੀਨ ਸੀਮਾ ਤੋਂ ਦੋਨਾਂ ਸੈਨਾਵਾਂ ਦੇ ਨੂੰ ਪਿੱਛੇ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।ਭਾਰਤ ਦੇ ਰਕਸ਼ਾਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਰਾਜਸਭਾ ਵਿਚ ਦੋਨਾਂ ਧਿਰਾਂ ਵਿਚ ਬਣੀ ਸਹਿਮਤੀ ਬਾਰੇ ਦੇਸ਼ ਨੂੰ ਜਾਣੂ ਕਰਵਾਇਆ। ਬੀਤੇ ਸਾਲ ਜੂਨ 2020 ਵਿੱਚ ਹੋਏ ਗਲਵਾਨ ਘਾਟੀ ਦੇ ਟਕਰਾਅ ਤੋਂ ਬਾਅਦ ਲਗਾਤਾਰ ਦੋਨਾਂ ਦੇਸ਼ਾਂ ਦੀਆਂ ਫੌਜਾਂ ਵਿੱਚ ਤਣਾਅਪੂਰਨ ਮਾਹੌਲ ਬਣਿਆ ਹੋਇਆ ਸੀ।ਉਸ ਤਣਾਅ ਨੂੰ ਘੱਟ ਕਰਨ ਲਈ ਦੋਨੋ ਦੇਸ਼ਾਂ ਵੱਲੋ ਪੈਂਗੋਂਗ ਝੀਲ ਤੋਂ ਫੋਜਾਂ ਨੂੰ ਆਪਣੇ-ਆਪਣੇ ਸਥਾਨ ਤੋਂ ਪਿੱਛੇ ਹਟਾਉਣਾ ਯਕੀਨਨ ਇਕ ਸਾਕਾਰਾਤਮਕ ਕਦਮ ਹੈ।ਜਿਵੇਂ ਕਿ ਰਕਸ਼ਾਮੰਤਰੀ ਨੇ ਇਹ ਵੀ ਦੱਸਿਆ ਕੀ ਇਹ ਸਹਿਮਤੀ ਹਾਲਾਤਾਂ ਨੂੰ ਅਪ੍ਰੈਲ 2020 ਤੋਂ ਪਹਿਲਾਂ ਵਰਗੇ ਬਣਾਉਣ ਨੂੰ ਲੈਕੇ ਬਣੀ ਹੈ। ਪੈਂਗੋਂਗ ਝੀਲ ਦੇ ਉੱਤਰੀ ਕਿਨਾਰੇ 'ਤੇ ਚੀਨੀ ਸੈਨਿਕ ਫੀਂਗਰ 8 ਦੇ ਕੋਲ ਜਦਕਿ ਭਾਰਤੀ ਸੈਨਿਕ ਫੀਂਗਰ 3 ਦੇ ਕੋਲ ਰਹਿਣਗੇ। ਅਪ੍ਰੈਲ ਤੋਂ ਪਹਿਲਾਂ ਭਾਰਤੀ ਫੌਜ ਫੀਂਗਰ 8 ਤੱਕ ਗਸ਼ਤ ਲਗਾਂਉਦੇ ਸੀ। ਪਰੰਤੂ ਹੁਣ ਫੀਂਗਰ 3 ਤੋਂ 8 ਦੇ ਵਿਚਕਾਰ ਗਸ਼ਤ ਲਗਾਉਣ ਉਪਰ ਅਸਥਾਈ ਤੌਰ 'ਤੇ ਰੋਕ ਰਹੇਗੀ।ਦੋਨੋ ਦੇਸ਼ਾਂ ਦੇ ਤਣਾਅ ਵਿਚਕਾਰ ਇਸ ਖੇਤਰ ਵਿੱਚ ਜੋ ਵੀ ਨਿਰਮਾਣ ਹੋਇਆ ਹੈ।ਉਸਨੂੰ ਹਟਾਉਣ ਉਪਰ ਵੀ ਸਹਿਮਤੀ ਬਣੀ ਹੈ। ਪਰੰਤੂ ਚਾਲਬਾਜ਼ ਚੀਨ ਆਪਣੀ ਇਸ ਗੱਲ ਉਤੇ ਕਿੰਨਾ ਕੁ ਖ਼ਰਾ ਉਤਰਦਾ ਹੈ,ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਫਿਲਹਾਲ ਇਸ ਵਿਚਕਾਰ ਇਹ ਪਹਿਲੂ ਨੂੰ ਵੀ ਧਿਆਨ ਵਿਚ ਰੱਖਣਾ ਬੇਹੱਦ ਲਾਜ਼ਮੀ ਹੈ ਕਿ ਇਹ ਸਮਝੌਤਾ ਸਿਰਫ ਇੱਕ ਵਿਵਾਦਿਤ ਖੇਤਰ ਨੂੰ ਲੈਕੇ ਹੀ ਹੋਇਆ ਹੈ।ਉਤਰ ਵਿੱਚ ਡੇਪਸਾਂਗ ਮੈਦਾਨ ਅਤੇ ਦੱਖਣ ਵਿੱਚ ਗਲਵਾਨ ਘਾਟੀ ਸਮੇਤ ਬਾਕੀ ਵਿਵਾਦਿਤ ਬਿੰਦੂਆਂ ਉਪਰ ਅਜੇ ਕੋਈ ਵੀ ਸਹਿਮਤੀ ਨਹੀਂ ਬਣੀ ਹੈ।ਰਕਸ਼ਾਮੰਤਰੀ ਰਾਜਨਾਥ ਸਿੰਘ  ਨੇ ਆਪਣੇ ਬਿਆਨ ਵਿੱਚ ਇਸ ਗੱਲ ਵੱਲ ਇਸ਼ਾਰਾ ਵੀ ਕੀਤਾ ਹੈ ਕਿ ਵਿਵਾਦ ਦੇ ਕਈ ਬਿੰਦੂਆਂ ਉਪਰ ਅਜੇ ਸਹਿਮਤੀ ਨਹੀਂ ਬਣ ਪਾਈ। ਪਰੰਤੂ ਇਕ ਬਿੰਦੂ ਉਪਰ ਸਹਿਮਤੀ ਨਾਲ ਦੂਜੇ ਵਿਵਾਦਿਤ  ਖੇਤਰਾਂ ਵਿੱਚ ਸਹਿਮਤੀ ਬਣਨ ਦੀ ਉਮੀਦ ਤਾਂ ਜਾਗੀ ਹੈ,ਕਿ ਜੇਕਰ ਦੋਨੋ ਧਿਰਾਂ ਸਮਝਦਾਰੀ ਦਿਖਾਉਣ ਤਾਂ ਵਿਵਾਦ ਦੇ ਵਿਚਕਾਰ ਵੀ ਤਣਾਅ ਘੱਟ ਕਰਨ ਦਾ ਰਾਹ ਕੱਢਿਆ ਜਾ ਸਕਦਾ ਹੈ।ਫੌਜਾਂ ਦਾ ਵਿਵਾਦਤ ਖੇਤਰਾਂ ਤੋਂ ਪਿੱਛੇ ਹੱਟਣਾ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਕਿਸੇ ਵੀ ਸਮੇਂ,ਕੁਝ ਵੀ ਹੋਣ ਦਾ ਖਤਰਾ ਘੱਟ ਜਾਂਦਾ ਹੈ। ਫਿਲਹਾਲ ਅਜਿਹਾ ਜਾਪਦਾ ਹੈ ਕਿ ਦੋਨੋ ਦੇਸ਼ਾਂ ਵਿਚਕਾਰ ਸੀਮਾ ਵਿਵਾਦ ਨੂੰ ਮੁਕੰਮਲ ਤੌਰ ਤੇ ਹੱਲ ਹੋਣ ਵਿੱਚ ਅਜੇ ਕਾਫੀ ਸਮਾਂ ਲੱਗੇਗਾ।ਪਰੰਤੂ ਫਿਰ ਵੀ ਪੈਂਗੋਂਗ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰੇਆਂ ਨੂੰ ਲੈਕੇ ਬਣੀ ਇਸ ਸਹਿਮਤੀ ਉਪਰ ਯਕੀਨਨ ਸਹੀ ਢੰਗ ਨਾਲ ਅਮਲ ਕਰਨਾ ਚਾਹੀਦਾ ਹੈ, ਤਾਂਕਿ ਇਹ ਦੂਜੇ ਵਿਵਾਦਿਤ ਖੇਤਰਾਂ ਉੱਪਰ ਵੀ ਦੋਨੋ ਦੇਸ਼ਾਂ ਦੀ ਸਹਿਮਤੀ ਦਾ ਠੋਸ ਆਧਾਰ ਬਣ ਸਕੇ।

ਲੇਖਕ:- ਰਣਜੀਤ ਸਿੰਘ ਹਿਟਲਰ 

 ਫਿਰੋਜ਼ਪੁਰ,ਪੰਜਾਬ। 

ਮੋ:ਨੰ:- 7901729507

ਈਮੇਲ:- ranjeetsinghhitlar21@gmail.com

STATE LEVEL FUNCTION ON THE BIRTH ANNIVERSARY OF SATGURU RAM SINGH JI ON FEB 16

CABINET MINISTER BHARAT BHUSHAN ASHU TO BE CHIEF GUEST IN THIS
FUNCTION TO BE HELD AT SRI BHAINI SAHIBDEPUTY COMMISSIONER CHAIRS REVIEW MEETING IN THIS REGARD & ISSUES NECESSARY DIRECTIONS
Ludhiana, February 11,2021 (Jan Shakti News)
To celebrate the birth anniversary of Satguru Ram Singh Ji, the founder of the Namdhari sect and pioneer of the modern freedom movement, Punjab Government would observe a state-level function at Sri Bhaini Sahib on February 16, 2021. Cabinet Minister Mr. Bharat Bhushan Ashu would be the chief guest of the function. While chairing a review meeting in this regard, Deputy Commissioner Mr Varinder Kumar Sharma said that the state-level function would be held at Sri Bhaini Sahib in district Ludhiana. Apart from the minister, several representatives of state government, Members of Parliament, MLAs, politicians, freedom fighters and thousands of followers are expected to attend the function. He directed all officials to ensure that best arrangements are being made for the successful conduct of this function.

ਮਨ ਦੇ ਵਲਵਲੇ✍️ਰਜਨੀਸ਼ ਗਰਗ

ਮਨ ਦੇ ਵਲਵਲੇ

ਕਾਸ਼ ਮੈ ਇੱਕ ਪਲ ਰੁੱਕਿਆ ਨਾ ਹੁੰਦਾ

ਕਾਸ਼ ਮੈ ਇੱਕ ਪਲ ਝੁਕਿਆ ਨਾ ਹੁੰਦਾ

ਜਿੱਤ ਜਾਣਾ ਸੀ ਮੈ ਵੀ ਇਸ ਜੰਗ ਨੂੰ

ਕਾਸ਼ ਮੈ ਇੱਕ ਪਲ ਮੌਤ ਤੋ ਲੁਕਿਆ ਨਾ ਹੁੰਦਾ

ਕਾਸ਼ ਮੈ ਆਇਆ ਨਾ ਵਿੱਚ ਹੰਕਾਰ ਹੁੰਦਾ

ਕਾਸ਼ ਮੈ ਪਾਇਆ ਨਾ ਪੈਸੇ ਨਾਲ ਪਿਆਰ ਹੁੰਦਾ

ਸਿੱਖ ਲੈਣਾਂ ਸੀ ਮੈ ਵੀ ਜਿੰਦਗੀ ਨੂੰ ਮਾਣਨਾ

ਕਾਸ਼ ਦਿਲ ਚ ਸਭਨਾਂ ਲਈ ਸਤਿਕਾਰ ਹੁੰਦਾ

ਕਾਸ਼ ਮੈ ਦੁਨੀਆ ਦੀਆ ਰੀਤਾਂ ਸਮਝ ਜਾਦਾ

ਕਾਸ਼ ਮੈ ਲੋਕਾ ਦੀਆ ਨੀਅਤਾਂ ਸਮਝ ਜਾਦਾ

ਅੱਜ ਮੇਰਾ ਇਹ ਹਾਲ ਨਾ ਹੋਣਾ ਸੀ

ਕਾਸ਼ ਰਜਨੀਸ਼ ਸੱਚੀਆਂ ਪ੍ਰੀਤਾਂ ਸਮਝ ਜਾਦਾ

ਕਾਸ਼ ਉਹਦਾ ਹੱਥ ਮੈ ਫੜਿਆਂ ਹੁੰਦਾ

ਕਾਸ਼ ਮੁਸੀਬਤਾ ਵਿੱਚ ਨਾਲ ਖੜਿਆ ਹੁੰਦਾ

ਮੱਥੇ ਤੇ ਝੂਠ, ਫਰੇਬੀ ਦਾ ਕਲੰਕ ਨਾ ਹੁੰਦਾ

ਕਾਸ਼ ਉਹਦਾ ਹੋ ਕੇ ਜੱਗ ਨਾਲ ਲੜਿਆ ਹੁੰਦਾ

ਲਿਖਤ✍️ਰਜਨੀਸ਼ ਗਰਗ(90412-50087)

Farmers protest ; ਜਗਰਾਉਂ ਵਿੱਚ ਮਹਾਂ ਪੰਚਾਇਤ ਦੀ ਰੈਲੀ ਨੂੰ ਮਿਲਿਆ ਭਰਵਾ ਹੁੰਗਾਰਾ

ਜਗਰਾਉਂ ਫਰਵਰੀ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਜਗਰਾਉਂ ਨਿਊ ਗ੍ਰੈਨ ਮਾਰਕੀਟ ਵਿਖੇ ਸੰਯੂਕਿਤ ਕਿਸਾਨ ਸੰਗਰਸ਼ ਮੋਰਚਾ ਭਾਰਤ ਵਲੋਂ ਖੇਤੀਂ ਸੰਬੰਧੀ ਕਾਲੇ ਕਾਨੂੰਨਾਂ ਖਿਲਾਫ ਬੜੀ ਪੱਧਰ ਤੇ 32 ਕਿਸਾਨ ਜਥੇਬੰਦਿਆਂ ਵਲੋਂ ਰੋਸ਼ ਭਾਰੀ ਕੀਤਾ ਗਿਆ ਵੱਡੀ ਤਾਦਾਂਤ ਵਿੱਚ ਕਿਸਾਨਾਂ ਅਤੇ ਹੋਰ ਜਥੇਬੰਦਿਆਂ ਵਲੋਂ ਇਕੱਠੇ ਹੋ ਇਕ ਮੰਚ ਤੇ ਸਰਕਾਰਾਂ ਖਿਲਾਫ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨਾਂ ਖਿਲਾਫ਼ ਜਮ ਕੇ ਭੜਾਸ ਕੱਢੀ, ਇਸ ਮੌਕੇ ਪੱਤਰਕਾਰਾਂ ਨੂੰ ਆਪਣੀ ਕਵਰੇਜ ਕਰਨ ਲਈ ਕਾਫੀ ਮੁਸ਼ਸਕਤ ਕਰਨੀ ਪਈ।ਆਮ ਪਬਲਿਕ ਨੂੰ ਸਟੇਜ ਤੋਂ ਦੂਰ ਰੱਖਿਆ ਗਿਆ। ਵੀ ਆਇ ਪੀ ਰੈਲੀ ਵਾਂਗ ਦੂਰੀ ਦਿਖਦੀ ਨਜ਼ਰ ਆਇ। ਮਹਾਂ ਪੰਚਾਇਤ ਦੇ ਮੈਂਬਰਾ ਨੇ ਪਰਸ਼ਾਸਨ ਨਾਲ ਨੈਟ ਦੀ ਦਿੱਕਤ ਸੰਬੰਧੀ ਗੱਲ ਬਾਤ ਕੀਤੀ ਪਰ ਕੋਈ ਹੱਲ ਨਹੀਂ ਨਿਕਲਿਆ।ਸਟੇਜ ਤੇ ਬੋਲਦਿਆਂ ਬਲਵੀਰ ਸਿੰਘ ਰਾਜੇਵਾਲ, ਮਨਜੀਤ ਸਿੰਘ ਧਨੇਰ ,ਕੁਲਵੰਤ ਸਿੰਘ ਸੰਧੂ,ਜੋਗਿੰਦਰ ਸਿੰਘ ਉਗਰਾਹਾਂ ਅਤੇ 32 ਜਥੇਬੰਦੀਆਂ ਦਿਆਂ ਆਗੂਆਂ ਨੇ ਜਮ ਕੇ ਸਰਕਾਰਾਂ ਦਵਾਰਾ ਪਾਸ ਕੀਤੇ ਕਾਲੇ ਕਾਨੂੰਨ ਦੀ ਨਿੰਦਾ ਕੀਤੀ ਤੇ ਇਨ੍ਹਾਂ ਕਾਨੂੰਨਾਂ ਨੂੰ ਵਾਪਿਸ ਲੈਣ ਦੀ ਅਪੀਲ ਕੀਤੀ ਕਿਹਾ ਨਹੀਂ ਤਾਂ ਇਹ ਸੰਗਰਸ਼ ਇਸੇ ਤਰਹ ਜਾਰੀ ਰਹੇਗਾ ਇਸ ਦੋਰਾਨ ਮੀਡੀਆ ਨਾਲ ਗੱਲ ਕਰਦਿਆਂ ਆਗੂਆਂ ਨੇ ਇਹ ਵੀ ਕਿਹਾ ਕਿ ਹਰਿਆਣਾ ਦੀ ਤਰਜ਼ ਤੇ ਇਹ ਪੰਚਾਇਤ ਮਹਾਸਭਾ ਦੀ ਰੈਲੀ ਦਾ ਪੰਜਾਬ ਵਿੱਚ ਹੋਣਾ ਕੀਤੇ ਨਾ ਕਿਤੇ ਦਿੱਲੀ ਦੇ ਬਾਡਰ ਤੇ ਚੱਲ ਰਹੇ ਸੰਘਰਸ ਨਾ ਕਮਜ਼ੋਰ ਹੋ ਜਾਣ ਅਤੇ ਹਜਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਆਪਣੀ ਹਾਜ਼ਰੀ ਲਗਾਇ।

Farmers protest ; ਜਗਰਾਉਂ ਮਹਾ ਪੰਚਾਇਤ ਦੀ ਸਟੇਜ ਤੋਂ ਜੋਗਿੰਦਰ ਸਿੰਘ ਉਗਰਾਹਾਂ ਦੀ ਲਲਕਾਰ

ਜਗਰਾਉਂ ,ਫਰਵਰੀ 2021( ਗੁਰਦੇਵ ਗਾਲਿਬ/ ਸਤਪਾਲ ਦੇਹਡ਼ਕਾ/ਪੱਪੂ / ਮਨਜਿੰਦਰ ਗਿੱਲ)-
1)ਨਹੀਂ ਕਾਮਯਾਬ ਹੋਣ ਦਿਆਂਗੇ ਸਰਕਾਰ ਦੀ ਨੀਤੀ
2)ਮੋਦੀ ਕਿਸਾਨਾਂ ਨੂੰ ਬੁੱਧੂ ਬਣਾ ਰਿਹਾ
3)86% ਤੋਂ ਜ਼ਿਆਦਾ ਕਿਸਾਨਾਂ ਦੀਆਂ ਜ਼ਮੀਨਾਂ ਖੁੱਸ ਜਾਣਗੀਆਂ
4)ਪ੍ਰਾਈਵੇਟ ਪਲੇਅਰ ਸਰਕਾਰੀ ਮੰਡੀਆਂ ਨੂੰ ਕਰਨਗੇ ਫੇਲ੍ਹ
5)ਨਵੀਂਆਂ ਆਰਥਿਕ ਨੀਤੀਆਂ ਖ਼ਿਲਾਫ਼ ਨਹੀਂ ਹਨ ਸੂਬਾ ਸਰਕਾਰਾਂ
6)ਕਿਸਾਨੀ ਕੋਲ ਕਮਜ਼ੋਰ ਨਹੀਂ ਹੋਇਆ ਖੇਤੀ ਕਾਨੂੰਨ ਵਾਪਸ ਕਰਾ ਕੇ ਹੀ ਰਹਾਂਗੇ ਜੇ ਸਰਕਾਰ ਨਾ ਮੰਨੀ ਤਾਂ ਡਿੱਗੇਗੀ ਮੂਧੇ ਮੂੰਹ

Farmers protest ; ਜਗਰਾਉਂ ਮਹਾ ਪੰਚਾਇਤ ਦੀ ਸਟੇਜ ਤੋਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਫਰੋਲੇ ਸਰਕਾਰਾਂ ਦੇ ਪੋਤੜੇ

ਜਗਰਾਉਂ ,ਫਰਵਰੀ 2021( ਗੁਰਦੇਵ ਗਾਲਿਬ/ ਸਤਪਾਲ ਦੇਹਡ਼ਕਾ/ਪੱਪੂ / ਮਨਜਿੰਦਰ ਗਿੱਲ)-
1)ਪੰਜਾਬ ਕਿਸਾਨੀ ਮੋਰਚੇ ਦਾ ਮੋਢੀ ਫੇਰ ਹੋਰ ਲੋਕ ਇਸ ਵਿਚ ਸ਼ਾਮਲ ਹੋਏ
2)ਕਿਸਾਨੀ ਅੰਦੋਲਨ ਮੂਹਰੇ ਸੈਂਟਰ ਦੀ ਸਰਕਾਰ ਹੋਣ ਬੌਣੀ ਹੋ ਚੁੱਕੀ ਹੈ
3)ਅੱਜ ਇਕੱਠੇ ਹੋ ਕੇ ਲੜਨ ਦਾ ਵਕਤ ਬਰਬਾਦੀ ਤੋਂ ਬਾਅਦ ਇਕੱਠੇ ਹੋਣ ਦਾ ਕੋਈ ਫ਼ਾਇਦਾ ਨਹੀਂ
4)ਦੁਨੀਆਂ ਦਾ ਫੇਲ੍ਹ ਹੋਇਆ ਮਾਡਲ ਭਾਰਤੀ ਕਿਸਾਨਾਂ ਤੇ ਲਾਗੂ ਹੋ ਰਿਹਾ ਹੈ
5)ਭਾਰਤ ਸਰਕਾਰ ਦੇ ਮੰਤਰੀ ਕੋਲ ਇਨ੍ਹਾਂ ਕਾਨੂੰਨਾਂ ਲਈ ਕੋਈ ਜੁਆਬ ਨਹੀਂ
6)ਸਭ ਤੋਂ ਵੱਡੀ ਗੱਲ ਇਹ ਕਾਨੂੰਨ ਕਾਰਪੋਰੇਟਾਂ ਲਈ ਹਨ ਕਿਸਾਨਾਂ ਲਈ ਨਹੀਂ
7)ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਵੱਡਾ ਡਰਾਮੇਬਾਜ਼ ਅਤੇ ਝੂਠਾ ਪ੍ਰਧਾਨਮੰਤਰੀ ਹੈ
8)ਪੰਜਾਬ ਦੇ ਕਿਸਾਨਾਂ ਨੇ ਮੋਦੀ ਦੇ ਮੰਤਰੀਆਂ ਨੂੰ ਆਪਣਾ ਲੋਹਾ ਮਨਵਾਇਆ
9)ਖੇਤੀ ਕਾਨੂੰਨ ਇੱਕ ਕਾਲਾ ਦਾਣਾ ਮੋਦੀ ਸਰਕਾਰ ਨੂੰ ਇਸ ਬਾਰੇ ਪਤੈ

Farmers protest ; ਜਗਰਾਉਂ ਕਿਸਾਨੀ ਮਹਾਂਪੰਚਾਇਤ ,ਲੋਕਾਂ ਨੇ ਵਹੀਰਾਂ ਘੱਤ ਦਿੱਤੀਆਂ

ਜਗਰਾਉਂ ਕਿਸਾਨੀ ਮਹਾਂਪੰਚਾਇਤ ,ਲੋਕਾਂ ਨੇ ਵਹੀਰਾਂ ਘੱਤ ਦਿੱਤੀਆਂ
ਪੰਜਾਹ ਹਜ਼ਾਰ ਤੋਂ ਵੀ ਉੱਪਰ ਕਿਸਾਨਾਂ ਨੇ ਕੀਤੀ ਸ਼ਿਰਕਤ ਘੰਟਿਆਂ ਬੱਧੀ ਬੀਬੀਆਂ ਨੇ ਕੀਤਾ ਮੋਦੀ ਦਾ ਪੁੱਠ ਪਿੱਟ ਸਿਆਪਾ
ਜਗਰਾਉਂ ,ਫਰਵਰੀ 2021( ਗੁਰਦੇਵ ਗਾਲਿਬ/ ਸਤਪਾਲ ਦੇਹਡ਼ਕਾ/ਪੱਪੂ / ਮਨਜਿੰਦਰ ਗਿੱਲ)-

ਜਗਰਾਉਂ ਵਿੱਚ ਅੱਜ ਕਿਸਾਨ ਮਹਾਂਪੰਚਾਇਤ ਹੋਈ ਜਿਸ ਵਿੱਚ ਪੰਜਾਬ ਭਰ ਤੋਂ ਕਿਸਾਨਾਂ ਅਤੇ ਕਿਰਤੀਆਂ ਨੇ ਸ਼ਿਰਕਤ ਕੀਤੀ।ਜਿਸ ਨੂੰ ਭਾਰਤ ਅਤੇ ਪੰਜਾਬ ਦੀ ਕਿਸਾਨੀ ਨਾਲ ਜੁੜੀ ਹੋਈ ਸੀਨੀਅਰ ਲੀਡਰਸ਼ਿਪ ਨੇ ਸੰਬੋਧਨ ਕੀਤਾ । ਅੱਜ ਦੇ ਇਕੱਠ ਵਿਚ ਲੋਕਾਂ ਨੇ ਇਸ ਗੱਲ ਨੂੰ ਦ੍ਰਿੜ੍ਹਤਾ ਨਾਲ ਰੱਖਿਆ ਕਿ ਮੋਦੀ ਇਹ ਕਾਨੂੰਨ ਵਾਪਸ ਲਵੇ ਲਈ ਸਾਡਾ ਸੰਘਰਸ਼ ਜਾਰੀ ਰਹੇਗਾ ਜਿੱਥੇ ਲਗਾਤਾਰ ਪੰਡਾਲ ਅੰਦਰ ਬੀਬੀਆਂ ਰੋ ਰੋ ਕੇ ਭਾਰਤ ਸਰਕਾਰ ਅਤੇ ਮੋਦੀ ਦਾ ਪਿੱਟ ਸਿਆਪਾ ਕਰਦੀਆਂ ਰਹੀਆਂ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਹੋਈਆਂ ਬੀਬੀਆਂ ਨੇ ਖੱਟੀਆਂ ਅਤੇ ਹਰੀਆਂ ਚੁੰਨੀਆਂ ਲਈਆਂ ਹੋਈਆਂ ਸਨ ਜੋ ਹਰਿਆਲੀ ਦਾ ਪ੍ਰਤੀਕ ਮਹਿਸੂਸ ਹੋ ਰਹੀਆਂ ਸਨ । ਕਿਸਾਨ ਜਥੇਬੰਦੀ ਦੇ ਲੀਡਰਾਂ ਨੇ ਲੋਕਾਂ ਦੀ ਏਕਤਾ ਨੂੰ ਲੋਕ ਸੰਘਰਸ਼ ਦੱਸਿਆ । ਅੱਜ ਦੀ ਰੈਲੀ 'ਚ ਇਕ ਵਿਸ਼ੇਸ਼ ਗੱਲ ਇਹ ਦੇਖਣ ਨੂੰ ਮਿਲੀ ਕਿ ਜਗਰਾਓਂ ਪੁਲਿਸ ਵੱਲੋਂ ਪੂਰੀ ਮੰਡੀ ਦੀ ਕਿਲਾਬੰਦੀ ਕੀਤੀ ਗਈ ਸੀ । ਐੱਸਐੱਸਪੀ ਚਰਨਜੀਤ ਸਿੰਘ ਸੋਹਲ ਸਵੇਰ ਤੋਂ ਹੀ ਖੁਦ ਸਾਰੇ ਸੁਰੱਖਿਆ ਪ੍ਰਬੰਧਾਂ ਦਾ ਖੁਦ ਜਾਇਜ਼ਾ ਲੈ ਰਹੇ ਹਨ।

ਕਿਸਾਨੀੈ ਸੰਘਰਸ਼ ਲਈ ਹੋਰ ਹੰਭਲਾ ਮਾਰਨ ਦੀ ਲੋੜ- ਡਾ ਕਾਲਖ, ਡਾ ਗਿੱਲ, ਡਾ ਘੁੰਗਰਾਣਾ

ਮਹਿਲ ਕਲਾਂ/ਬਰਨਾਲਾ-ਫਰਵਰੀ 2021-(ਗੁਰਸੇਵਕ ਸਿੰਘ ਸੋਹੀ)-
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਪੱਖੋਵਾਲ ਜਿਲ੍ਹਾ ਲੁਧਿਆਣਾ ਦੀ ਮੀਟਿੰਗ ਡਾਕਟਰ ਜਸਮੇਲ ਗਿਲ ਸੀਨੀਅਰ ਮੀਤ ਪ੍ਰਧਾਨ ਬਲਾਕ ਪੱਖੋਵਾਲ ਦੀ ਪ੍ਰਧਾਨਗੀ ਹੇਠ ਪੱਖੋਵਾਲ ਕੁਟੀਆ ਸਹਿਬ ਵਿਖੇ ਹੋਈ। ਜਿਸ ਵਿੱਚ ਡਾਕਟਰ ਜਸਵਿੰਦਰ ਕਾਲਖ ਜਨਰਲ ਸਕੱਤਰ ਪੰਜਾਬ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਮੀਟਿੰਗ ਵਿੱਚ ਡਾਕਟਰ ਭਗਵੰਤ ਸਿੰਘ ਬੜੂੰਦੀ ਜਿਲਾ ਕੋ ਚੇਅਰਮੈਨ ਜੀ ਨੇ ਸਾਰੇ ਆਏ ਹੋਏ ਡਾਕਟਰ ਸਾਥੀਆਂ ਦਾ ਵਿਸੇਸ ਤੌਰ ਤੇ ਧੰਨਵਾਦ ਕੀਤਾ। ਡਾਕਟਰ ਅਵਤਾਰ ਸਿੰਘ ਭੱਟੀ ਜੀ ਨੇ ਮਹੀਨੇ ਭਰ ਦੀਆਂ ਸਰਗਰਮੀਆਂ ਤੇ ਚਾਨਣਾ ਪਾਇਆ। ਡਾਕਟਰ ਬਿਕਰਮ ਦੇਵ ਜੀ ਘੁੰਗਰਾਣਾ ਸੀਨੀਅਰ ਲੀਡਰ ਨੇ ਕਿਸਾਨਾਂ ਵਿਰੁੱਧ ਬਣਾਏ ਗਏ ਮਾਰੂ ਬਿਲਾਂ ਵਾਰੇ ਚਾਨਣਾ ਪਾਇਆ । ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜਨਰਲ ਸਕੱਤਰ ਪੰਜਾਬ ਡਾਕਟਰ ਜਸਵਿੰਦਰ ਕਾਲਖ ਜੀ ਵਲੋਂ ਕਿਸਾਨੀ ਮੋਰਚੇ ਦੇ ਹੱਕ ਅਤੇ ਕਾਲੇ ਕਨੂੰਨਾਂ ਦੇ ਵਿਰੁੱਧ ਵਿਸਥਾਰ ਪੂਰਵਕ ਢੰਗ ਨਾਲ ਸਮਝਿਆ ਗਿਆ ਕਿ ਇਹ ਮੋਰਚਾ ਇਕੱਲੇ ਕਿਸਨਾ ਦਾ ਨਹੀਂ ਬਲਕਿ ਇੱਕ ਆਮ ਆਦਮੀ ਲਈ ਵੀ ਉਨ੍ਹਾਂ ਹੀ ਜਰੂਰੀ ਹੈ।ਸਾਨੂੰ ਕਿਸਾਨ ਮੋਰਚੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ। ਡਾਕਟਰ ਜਸਵਿੰਦਰ ਸਿੰਘ ਜੀ ਜੜਤੌਲੀ, ਡਾ ਅਜੀਤ ਰਾਮ ਸਰਮਾ ਜੀ ਝਾਂਡੇ ਜਿਲ੍ਹਾ ਮੀਤ ਪ੍ਰਧਾਨ , ਡਾਕਟਰ ਭਗਤ ਸਿੰਘ ਜੀ,ਡਾ ਹਰਬੰਸ ਸਿੰਘ ਜੀ ਬਸਰਾਓ ,ਡਾ ਹਿਰਦੇਪਾਲ ਸਿੰਘ ਜੀ ਦਾਦ,ਡਾ ਰੂਪ ਸਿੰਘ ਜੀ,ਡਾ ਰਾਜੂ ਖਾਨ,ਡਾ ਨਗਿੰਦਰ ਸਿੰਘ,ਡਾਕਟਰ ਹਾਕਮ ਸਿੰਘ ਜੀ,ਡਾ ਕਰਨੈਲ ਸਿੰਘ,ਡਾ ਪਰਮਜੀਤ ਸਿੰਘ,
ਜਿਲਾ ਕਮੇਟੀ ਮੈਂਬਰ ਡਾਕਟਰ, ਰਮਨਦੀਪ ਕੌਰ ਜੀ,ਡਾਕਟਰ ਜਸਵਿੰਦਰ ਕੌਰ ਜੀ ਬਾੜੇਵਾਲ,ਡਾ ਨਵਾਬ ਖਾਨ, ਡਾ ਗੁਲਾਮ ਹਸਨ,ਡਾ ਹਰਦੀਪ ਧੂਲਕੋਟ,ਡਾ ਪੁਸਪਿਦਰ ਸਿੰਘ,ਡਾ ਰਹਿਮਦੀਨ ਜੋਧਾਂ,ਡਾਕਟਰ ਕੇਸਰ ਸਿੰਘ ਧਾਂਦਰਾ ਪਰੈਸ ਸਕੱਤਰ ਲੁਧਿਆਣਾ ਅਦਿ ਹਾਜ਼ਰ ਸਨ।

ਸ.ਧੰਨਾ ਸਿੰਘ ਦਿਓਲ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਫ਼ਰੀਦਕੋਟ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨਣਵਾਲ ਵੱਲੋਂ ਵਿਸੇਸ਼ ਸਨਮਾਨ

ਮਹਿਲ ਕਲਾਂ/ਬਰਨਾਲਾ-ਫ਼ਰਵਰੀ 2021-(ਗੁਰਸੇਵਕ ਸੋਹੀ)-
ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਹੁਕਮ ਨੰਬਰ DY /SPD /PESB / 2020 295102 ਮਿਤੀ 20/11/2020 ਅਨੁਸਾਰ ਪ੍ਰਿੰਸੀਪਲ ਸ ਧੰਨਾ ਸਿੰਘ ਦਿਓਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨਣਵਾਲ (ਬਰਨਾਲਾ) ਨੂੰ ਜ਼ਿਲ੍ਹਾ ਅਫ਼ਸਰ (ਐਲੀਮੈਂਟਰੀ) ਫਰੀਦਕੋਟ ਬਣਾ ਦਿੱਤਾ ਗਿਆ ਸੀ । ਜਿਨ੍ਹਾਂ ਦੀ ਨਿਯੁਕਤੀ ਨਾਲ ਇਲਾਕੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸਰਦਾਰ ਧੰਨਾ ਸਿੰਘ ਦਿਓਲ ਦਾ ਸਨਮਾਨ ਲਗਾਤਾਰ ਵੱਖ ਵੱਖ ਪੰਚਾਇਤਾਂ ਸਕੂਲਾਂ ਆਦਿ ਵੱਲੋਂ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨਣਵਾਲ ਜ਼ਿਲ੍ਹਾ ਬਰਨਾਲਾ ਵੱਲੋਂ ਇਕ ਵਿਸੇਸ਼ ਸਨਮਾਨ ਸਮਾਗਮ ਰੱਖਿਆ ਗਿਆ।ਜਿਸ ਵਿਚ ਪ੍ਰਿੰਸੀਪਲ ਤੋਂ ਡੀ ਈ ਓ ਬਣੇ ਸਰਦਾਰ ਧੰਨਾ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧੰਨਾ ਸਿੰਘ ਦਿਓਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਮਹਿਲ ਕਲਾਂ (ਬਰਨਾਲਾ), ਭੂਦਨ (ਸੰਗਰੂਰ) ਅਤੇ ਤੁੜ (ਤਰਨਤਾਰਨ) ਵਿਖੇ ਬਤੌਰ ਵੋਕੇਸ਼ਨਲ ਮਾਸਟਰ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ । ਮਿਤੀ 18/5/2017 ਤੋਂ ਉਹ ਬਤੌਰ ਪ੍ਰਿੰਸੀਪਲ ਪੀ ਈ ਐਸ 1ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨਣਵਾਲ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਸਨ। ਜਿਨ੍ਹਾਂ ਦੀ ਡਿਊਟੀ ਪ੍ਰਤੀ ਇਮਾਨਦਾਰੀ ਅਤੇ ਲਗਨ ਨੂੰ ਦੇਖਦੇ ਹੋਏ ਵਿਭਾਗ ਨੇ ਉਕਤ ਮਾਣ ਦੇ ਕੇ ਨਿਵਾਜਿਆ ਹੈ । ਸ ਧੰਨਾ ਸਿੰਘ ਦਿਓਲ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਬਣਨ ਤੇ ਇਲਾਕੇ ਦੀਆਂ ਵੱਖ ਵੱਖ ਸ਼ਖ਼ਸੀਅਤਾਂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨਣਵਾਲ ਵਿਖੇ ਵਿਸ਼ੇਸ਼ ਸਮਾਗਮ੬੬੬੭੬੬ ੬੬੬ ਰੱਖਿਆ ਗਿਆ।ਇਸ ਸਮੇਂ ਜਗਤਾਰ ਸਿੰਘ ਸਕੂਲ ਇੰਚਾਰਜ , ਗੁਰਜੰਟ ਸਿੰਘ ਧਾਲੀਵਾਲ ਸਾਬਕਾ ਸਰਪੰਚ ,ਦਿਲਵਾਰ ਸਿੰਘ ਸਾਬਕਾ ਪੰਚ,ਕੁਲਵਿੰਦਰ ਸਿੰਘ ਸਾਬਕਾ ਚੇਅਰਮੈਨ, ਰਵਿੰਦਰ ਕੌਰ ਲੈਕਚਰਾਰ, ਰੁਪਿੰਦਰ ਕੌਰ ਪੀ ਟੀ ਈ, ਸੁੱਖਕਰਨ ਸਿੰਘ ਮੈਥ ਮਾਸਟਰ, ਸੁਖਵਿੰਦਰ ਕੌਰ ਪੰਜਾਬੀ ਟੀਚਰ, ਮਹਿੰਦਰ ਸਿੰਘ ਸਾਇੰਸ ਮਾਸਟਰ, ਸੀਮਾ ਰਾਣੀ ਹਿੰਦੀ ਟੀਚਰ, ਕੁੱਕ ਸੁਖਦੀਪ ਕੌਰ ਅਤੇ ਸ਼ਾਂਤੀ ਦੇਵੀ ਸਮੇਤ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ। ਇਸ ਮੌਕੇ ਸਟੇਜ ਸੰਚਾਲਕ ਦੀ ਜ਼ਿੰਮੇਵਾਰੀ ਸਰਬਜੀਤ ਕੁਮਾਰ ਨੇ ਬਾਖੂਬੀ ਨਿਭਾਈ। ਇਲਾਕੇ ਦੇ ਸਮਾਜ ਸੇਵੀ ਲੋਕਾਂ ਨੇ ਮਾਸਟਰ ਧੰਨਾ ਸਿੰਘ ਦਿਓਲ ਦੀ ਨਿਯੁਕਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਹਨ ।ਇਸ ਮੌਕੇ ਧੰਨਾ ਸਿੰਘ ਦਿਓਲ ਨੇ ਕਿਹਾ ਕਿ ਇਸ ਨਿਯੁਕਤੀ ਨਾਲ ਡਿਊਟੀ ਪ੍ਰਤੀ ਮੇਰੀ ਜਿੰਮੇਵਾਰੀ ਹੋਰ ਵਧੇਰੇ ਵਧ ਗਈ ਹੈ। ਜਿਸ ਨੂੰ ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ । ਉਨ੍ਹਾਂ ਕਿਹਾ ਕਿ ਉਹ ਅੱਜ 23 ਨਵੰਬਰ ਨੂੰ ਬਤੌਰ ਜਿਲ੍ਹਾ ਸਿੱਖਿਆ ਅਫਸਰ(ਐਲੀਮੈਂਟਰੀ) ਫਰੀਦਕੋਟ ਵਜੋਂ ਜੁਆਇੰਨ ਕਰ ਚੁੱਕੇ ਹਨ ।

ਸੰਯੁਕਤ ਕਿਸਾਨ ਮੋਰਚਾ ਵੱਲੋਂ ਸ਼ਹੀਦ ਪ੍ਰੀਵਾਰਾਂ ਦੇ ਪ੍ਰੀਵਾਰਾਂ ਮੁਆਵਜਾ ਅਦਾ ਨਾਂ ਕਰਨ ਵਿਰੁੱਧ ਡੀਸੀ ਦਫਤਰ ਦਾ ਘਿਰਾਓ

ਬਰਨਾਲਾ/ਮਹਿਲ ਕਲਾਂ-ਫ਼ਰਵਰੀ 2021-(ਗੁਰਸੇਵਕ ਸੋਹੀ)-
ਸਾਂਝੇ ਕਿਸਾਨ ਮੋਰਚੇ ਵਿੱਚ ਸ਼ਹੀਦ ਕਿਸਾਨ ਪ੍ਰੀਵਾਰਾਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਬਣਦਾ ਮੁਆਵਜਾ ਅਦਾ ਨਾਂ ਕੀਤੇ ਜਾਣ ਖਿਲਾਫ ਡੀਸੀ ਦਫਤਰ ਬਰਨਾਲਾ ਦਾ ਮੁਕੰਮਲ ਘਿਰਾਉ ਕੀਤਾ ਗਿਆ। ਜਥੇਬੰਦੀਆਂ ਦੇ ਬੁਲਾਰੇ ਆਗੂਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਸਾਹਿਬ ਸਿੰਘ ਬਡਬਰ, ਪਰਮਿੰਦਰ ਸਿੰਘ ਹੰਢਿਆਇਆ, ਭੋਲਾ ਸਿੰਘ ਛੰਨਾਂ, ਕਰਨੈਲ ਸਿੰਘ ਗਾਂਧੀ, ਸੋਹਣ ਸਿੰਘ ਚੀਮਾ, ਗੁਰਮੇੁਲ ਸਿੰਘ , ਨਛੱਤਰ ਸਿੰਘ ਸਹੌਰ , ਗੁਰਮੇਲ ਰਾਮ ਸ਼ਰਮਾ, ਗੁਰਚਰਨ ਸਿੰਘ ਅੇਡਵੋਕੇਟ, ਅਮਰਜੀਤ ਕੌਰ ਅਤੇ ਦਰਸ਼ਨ ਸਿੰਘ ਮਹਿਤਾ ਨੇ ਕਿਹਾ ਕਿ ਪਿੰਡ ਸੰਘੇੜਾ ਦੇ ਕਿਸਾਨ ਕੁਲਵਿੰਦਰ ਸਿੰਘ, ਅਤਰ ਸਿੰਘ ਵਾਲਾ ਦੇ ਕਿਸਾਨ ਗੁਰਦੇਵ ਸਿੰਘ ਅਤੇ 8 ਫਰਬਰੀ ਨੂੰ ਸ਼ਹੀਦ ਹੋਏ ਕਿਸਾਨ ਆਗੂ ਬਲਵੀਰ ਸਿੰਘ ਭਦੌੜ ਨੂੰ ਪੰਜਾਬ ਸਰਕਾਰ ਵੱਲੋਂ ਐਲਾਨੀ ਮੁਆਵਜਾ ਰਾਸ਼ੀ ਪੰਜ ਲੱਖ ਰੁ. ਅਦਾ ਕਰਨ ਤੋਂ ਜਿਲ੍ਹਾ ਪ੍ਰਸ਼ਾਸ਼ਨ ਲਗਤਾਰ ਆਨਾਕਾਨੀ ਕਰ ਰਿਹਾ ਹੈ।ਬੁਲਾਰਿਆਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਕਿਸਾਨੀ ਸੰਘਰਸ਼ ਨਾਲ ਹੇਜ ਜਿਤਾਉਣ ਦਾ ਖੇਖਣ ਕਰ ਰਹੀ ਹੈ।ਦੂਜੇ ਪਾਸੇ ਕਿਸਾਨੀ ਸੰਘਰਸ਼ ਦੌਰਾਨ ਜਾਨਾਂ ਗੰਵਾਉਣ ਵਾਲੇ ਪ੍ਰੀਵਾਰਾਂ ਪ੍ਰਤੀ ਰਤੀ ਭਰ ਵੀ ਗੰਭੀਰ ਨਹੀਂ ਹੈ। ਮੁਆਵਜਾ ਹਾਸਲ ਕਰਨ ਲਈ ਵੀ ਧਰਨੇ/ਮੁਜਾਹਰੇ ਕਰਨੇ ਪੈ ਰਹੇ ਹਨ। ਅਜਿਹਾ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਕਿਹਾ ਕਿ ਡੀਸੀ ਦਫਤਰ ਬਰਨਾਲਾ ਦਾ ਘਿਰਾਓ ਅਣਮਿਥੇ ਸਮੇਂ ਲਈ ,ਜਦ ਤੱਕ ਤਿੰਨੇ ਪ੍ਰੀਵਾਰਾਂ ਨੂੰ ਮੁਆਵਜਾ ਰਾਸ਼ੀ ਦੇ ਚੈੱਕ ਨਹੀਂ ਮਿਲ ਜਾਂਦੇ ਲਗਾਤਾਰ ਜਾਰੀ ਰਹੇਗਾ।ਸਾਂਝਾ ਕਿਸਾਨ ਮੋਰਚਾ ਵੱਲੋਂ 132 ਦਿਨਾਂ ਤੋਂ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਚੱਲ ਰਹੇ ਲਗਾਤਾਰ ਸੰਘਰਸ਼ ਨੂੰ ਵੀ ਡੀਸੀ ਦਫਤਰ ਬਰਨਾਲਾ ਅੱਗੇ ਤਬਦੀਲ ਕਰ ਦਿੱਤਾ ਹੈ।ਯਾਦ ਰਹੇ ਕਿਸਾਨ ਆਗੂ ਬਲਵੀਰ ਸਿੰਘ ਭਦੌੜ ਦੀ ਲਾਸ਼ ਦਾ ਸਸਕਾਰ ਅੱਜ ਤੀ*ਜੇ ਦਿਨ ਵੀ ਜਿਲ੍ਹਾ ਪ੍ਰਸ਼ਾਸ਼ਨ ਦੇ ਸ਼ਹੀਦ ਪ੍ਰੀਵਾਰਾਂ ਪ੍ਰਤੀ ਨਾਂਪੱਖੀ ਵਤੀਰੇ ਕਾਰਨ ਨਹੀਂ ਹੋ ਸਕਿਆ।ਆਗੂਆਂ ਕਿਹਾ ਕਿ ਡੀਸੀ ਬਰਨਾਲਾ ਅਤੇ ਸ਼ਹੀਦ ਕਿਸਾਨ ਬਲਵੀਰ ਸਿੰਘ ਦਾ ਸਸਕਾਰ ਤਿੰਨੇ ਸ਼ਹੀਦ ਪ੍ਰੀਵਾਰਾਂ ਲਈ ਮਾਆਵਜੇ ਦੇ ਚੈੱਕ, ਸਰਕਾਰੀ ਨੌਕਰੀ ਅਤੇ ਕਰਜਾ ਖਤਮ ਤੋਂ ਬਾਅਦ ਹੀ ਕੀਤਾ ਜਾਵੇਗਾ। ਬੁਲਾਰਿਆਂ ਪੰਜਾਬ ਦੀ ਕੈਪਟਨ ਹਕੂਮਤ ਦੀ ਵੀ ਮੋਦੀ ਸਰਕਾਰ ਦੇ ਸਨਮਾਨ ਹੀ ਤੁਲਨਾ ਕਰਦਿਆਂ ਕਿਹਾ ਕਿ ਇੱਕ ਪਾਸੇ ਵਿਧਾਨ ਸਭਾ ਅੰਦਰ ਖੇਤੀ ਵਿਰੋਧੀ ਤਿੰਨੇ ਬਿਲਾਂ ਨੂੰ ਰੱਦ ਕਰਨ ਲਈ ਮਤਾ ਅਤੇ ਸਰਬਪਾਰਟੀ ਮੀਟਿੰਗਾਂ ਦਾ ਢਕੌਂਜ ਰਚਿਆ ਹਾ ਰਿਹਾ ਹੈ। ਦੂਜੇ ਜਿਲ੍ਹਾ ਪ੍ਰਸ਼ਾਸ਼ਨ ਬਰਨਾਲਾ ਦਾ ਕਹਿਣਾ ਕਿ ਸ਼ਹੀਦਾਂ ਦੇ ਪ੍ਰੀਵਾਰਾਂ ਨੂੰ ਮੁਆਵਜਾ ਦੇਣ ਲਈ ਬਜਟ ਓਵਰਡਰਾਫਟ ਹੋਣ ਕਰਦੇ ਅਦਾਇਗੀ ਨਹੀਂ ਕੀਤੀ ਜਾ ਸਕਦੀ। ਬੁਲਾਰਿਆਂ ਸਵਾਲ ਕੀਤਾ ਕਿ ਜੇਕਰ ਸਰਕਾਰ ਸ਼ਹੀਦਾਂ ਦੇ ਪ੍ਰੀਵਾਰਾਂ ਲਈ ਮੁਆਵਜਾ ਰਾਸ਼ੀ ਅਦਾ ਕਰਨ ਵਾਸਤੇ ਪੈਸਾ ਨਹੀਂ ਤਾਂ ਲੋਕਾਂ ਦਾ ਟੈਕਸਾਂ ਦਾ ਪੈਸਾ ਜਾਂਦਾ ਕਿੱਥੇ ਹੈ।ਇਹੋ ਗੱਲ ਮੋਦੀ ਹਕੂਮਤ ਆਖਦੀ ਹੈ ਕਿ ਐਮਐਸਪੀ ਲਾਗੂ ਕਰਨ ਲਈ ਪੈਸਾ ਨਹੀਂ ,ਪਰ ਉੱਚ ਅਮੀਰ ਘਰਾਣਿਆਂ ਨੂੰ ਅਰਬਾਂ,ਖਰਬਾਂ ਰੁ.ਦੀਆਂ ਛੋਟਾਂ ਅਤੇ ੳੇਨ੍ਹਾਂ ਦਾ ਕਰਜਾ ਵੱਟੇ ਖਾਤੇ ਪਾੳੇਣ ਵੇਲੇ ਖਜਾਨੇ ਨੱਕੋ-ਨੱਕ ਭਰਿਆ ਰਹਿੰਦਾ ਹੈ।ਇਸ ਸਮੇਂ ਕਰਮਜੀਤ ਸਿੰਘ ਭਦੌੜ, ਲਖਵੀਰ ਸਿੰਘ ਦੁੱਲਮਸਰ, ਨੇਕਦਰਸ਼ਨ ਸਿੰਘ ਸਹਿਜੜਾ,ਬਿੱਕਰ ਸਿੰਘ ਅੋਲਖ,ਹਰਚਰਨ ਸਿੰਘ ਚੰਨਾ, ਮੇਲਾ ਸਿੰਘ ਕੱਟੂ,ਬਲਵੰਤ ਸਿੰਘ ਚੀਮਾ ਨੇ ਵੀ ਵਿਚਾਰ ਪੇਸ਼ ਕੀਤੇ। ਨਰਿੰਦਰਪਾਲ ਸਿੰਗਲਾ,ਜਗਦੇਵ ਸਿੰਘ ਭੁਪਾਲ ਅਤੇ ਹੇਮ ਰਾਜ ਠੁੱਲੀਵਾਲ ਨੇ ਇਨਕਲਾਬੀ ਗੀਤ ਪੇਸ਼ ਕੀਤੇ।ਆਖਰੀ ਖਬਰਾਂ ਲਿਖੇ ਜਾਣ ਤੱਕ ਡੀ ਸੀ ਦਫਤਰ ਦਾ ਮੁਕੰਮਲ ਘਿਰਾਓ ਜਾਰੀ ਸੀ।

ਸੇਵਾ ਕੇਂਦਰਾਂ ਰਾਹੀਂ ਮਿਲਣ ਵਾਲੀਆਂ ਸੇਵਾਵਾਂ ਵਿੱਚ ਵਾਧਾ -ਡਿਪਟੀ ਕਮਿਸ਼ਨਰ

56 ਹੋਰ ਨਵੀਆਂ ਸੇਵਾਵਾਂ ਦੀ ਅੱਜ ਤੋਂ ਕੀਤੀ ਗਈ ਸ਼ੁਰੂਆਤ

ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਦੀ ਭਲਾਈ ਹਿੱਤ ਲਿਆ ਫੈਸਲਾ

ਕਪੂਰਥਲਾ ਫਰਵਰੀ, 2021  (ਹਰਜੀਤ ਸਿੰਘ ਵਿਰਕ) ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅੱਜ ਤੋਂ ਸੇਵਾ ਕੇਂਦਰਾਂ ਵਿੱਚ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 56 ਨਵੀਆਂ ਸੇਵਾਵਾਂ ਦੀ ਸ਼ੁਰੂਆਤ ਸੇਵਾ ਕੇਂਦਰਾਂ ਵਿੱਚ ਕਰ ਦਿੱਤੀ ਗਈ ਹੈ ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਨ੍ਹਾਂ ਸੇਵਾਵਾਂ ਦੀ ਆਨਲਾਇਨ ਸ਼ੁਰੂਆਤ ਕਰਨ ਸਬੰਧੀ ਹੋਏ ਸਮਾਗਮ ਵਿਚ ਵਰਚੁਅਲ ਤਰੀਕੇ ਰਾਹੀਂ ਭਾਗ ਲੈਣ ਪਿਛੋਂ ਡਿਪਟੀ ਕਮਿਸ਼ਨਰ ਵਲੋਂ ਕਪੂਰਥਲਾ ਜਿਲੇ ਵਿਚ ਇਨ੍ਹਾਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ । ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 20 ਸੇਵਾ ਕੇਂਦਰ ਚੱਲ ਰਹੇ ਹਨ, ਜਿਸ ਵਿੱਚ ਫਗਵਾੜਾ ਦੇ 4 ਅਤੇ ਸੁਲਤਾਨਪੁਰ ਲੋਧੀ ਦੇ 5, ਭੁਲੱਥ ਦੇ 4 ਅਤੇ ਕਪੂਰਥਲਾ ਦੇ 7 ਸੇਵਾ ਕੇਂਦਰਾਂ ਹਨ, ਜਿਹਨਾਂ ਵਿੱਚ ਇਹ ਸਾਰੀਆਂ 56 ਸੇਵਾਵਾਂ ਦਾ ਲਾਭ ਆਮ ਜਨਤਾ ਨੂੰ ਮਿਲੇਗਾ, ਜਿਸ ਵਿੱਚ ਟਰਾਂਸਪੋਰਟ ਵਿਭਾਗ ਨਾਲ ਸਬੰਧਤ 35 ਸੇਵਾਵਾਂ, ਸਾਂਝ ਕੇਂਦਰਾਂ ਨਾਲ ਸਬੰਧਤ 20 ਸੇਵਾਵਾਂ ਅਤੇ ਰੈਵੀਨਿਊ ਨਾਲ ਸਬੰਧਤ 1 ਸੇਵਾ ਆਮ ਜਨਤਾ ਦੀ ਸਹੂਲਤ ਲਈ ਲਾਹੇਵੰਦ ਹੋਵੇਗੀ । ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਸੂਬੇ ਦੇ ਨਾਗਰਿਕਾਂ ਦੀ ਭਲਾਈ ਅਤੇ ਇਹਨਾਂ ਸੇਵਾਵਾਂ ਨੂੰ ਸਰਲ ਬਣਾਉਣ ਹਿੱਤ ਇਹ ਫੈਸਲਾ ਲਿਆ ਗਿਆ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਕੁੱਝ ਲਾਭਪਾਤਰੀਆਂ ਨੂੰ ਅੱਜ ਹੀ ਆਨਲਾਈਨ ਸ਼ੁਰੂ ਕੀਤੀਆਂ ਗਈਆਂ ਸੇਵਾਵਾਂ ਰਾਂਹੀ ਮਿਲੇ ਸਰਟੀਫਿਕੇਟ ਵੀ ਦਿੱਤੇ ਗਏ ।ਲਾਭਪਾਰਤੀਆਂ ਵੱਲੋਂ ਵੀ ਸਰਕਾਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਹੈ । ਉਹਨਾਂ ਦੱਸਿਆ ਕਿ ਇਹ ਸੇਵਾਵਾਂ ਈ-ਸੇਵਾ ਪੰਜਾਬ ਪੋਰਟਲ 'ਤੇ ਵੀ ਉਪਲੱਬਧ ਹਨ, ਜੋ ਪ੍ਰਸ਼ਾਸ਼ਕੀ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਅਧੀਨ ਪੰਜਾਬ ਸਟੇਟ ਈ-ਗਵਰਨੈਂਸ ਸੋਸਾਇਟੀ ਵੱਲੋ ਵਿਕਸਤ ਕੀਤਾ ਗਿਆ ਹੈ। ਉਹਨਾਂ ਜਿਲ੍ਹੇ ਦੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਲ੍ਹੇ ਵਿੱਚ ਈ-ਸੇਵਾ ਪੋਰਟਲ 'ਤੇ ਆਮ ਨਾਗਰਿਕਾਂ ਵੱਲੋ ਦਰਜ ਪ੍ਰਤੀ ਬੇਨਤੀਆਂ ਦਾ ਤੈਅ ਸਮਾਂ-ਸੀਮਾਂ ਅੰਦਰ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਰਾਹੁਲ ਚਾਬਾ, ਮੈਡਮ ਕੰਨਿਕਾ ਜ਼ਿਲ੍ਹਾ ਟੈਕਨੀਕਲ ਕੋਆਰਡੀਨੇਟਰ, ਸ਼੍ਰੀ ਚਾਨਕਿਆ ਆਨੰਦ ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਆਦਿ ਹਾਜ਼ਰ ਸਨ ।

ਸ੍ਰੋਮਣੀ ਅਕਾਲੀ ਦਲ (ਅ) ਨੇ ਪਿੰਡਾ ਵਿਚ ਕੀਤੀਆ ਮੀਟਿੰਗਾ

ਹਠੂਰ,ਫਰਵਰੀ- 2021  (ਕੌਸ਼ਲ ਮੱਲ੍ਹਾ)-ਸ੍ਰੋਮਣੀ ਅਕਾਲੀ ਦਲ (ਅ)ਦੇ ਸੀਨੀਅਰ ਆਗੂ ਜਥੇਦਾਰ ਸੁਰਜੀਤ ਸਿੰਘ ਤਲਵੰਡੀ ਵੱਲੋ ਮੰਗਲਵਾਰ ਨੂੰ ਪਿੰਡ ਡੱਲਾ,ਮੱਲ੍ਹਾ,ਨਵਾਂ ਡੱਲਾ,ਭੰਮੀਪੁਰਾ ਅਤੇ ਚੀਮਾ ਦੇ ਵਰਕਰਾ ਨਾਲ ਮੀਟਿੰਗਾ ਕੀਤੀਆ ਗਈਆ।ਇਸ ਮੌਕੇ ਉਨ੍ਹਾ ਕਿਹਾ ਕਿ ਸ੍ਰੋਮਣੀ ਅਕਾਲੀ ਦਲ (ਅ)ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦਾ 74 ਵਾਂ ਜਨਮ ਦਿਨ 12 ਫਰਵਰੀ ਦਿਨ ਸੁੱਕਰਵਾਰ ਨੂੰ ਸ਼੍ਰੀ ਫਤਿਹਗੜ ਸਾਹਿਬ ਵਿਖੇ ਭਾਰੀ ਉਤਸਾਹ ਨਾਲ ਮਨਾਇਆ ਜਾ ਰਿਹਾ ਹੈ ਅਤੇ ਹਲਕੇ ਦੇ ਪਿੰਡਾ ਵਿਚੋ ਸੰਗਤਾ ਧਾਰਮਿਕ ਸਮਾਗਮ ਵਿਚ ਸਮੂਲੀਅਤ ਕਰਨਗੀਆ।ਉਨ੍ਹਾ ਕਿਹਾ ਕਿ ਇਸ ਧਾਰਮਿਕ ਸਮਾਗਮ ਵਿਚ ਪਾਰਟੀ ਦੇ ਪ੍ਰਮੁੱਖ ਬੁਲਾਰੇ ਆਪੋ-ਆਪਣੇ ਵਿਚਾਰ ਪੇਸ ਕਰਨਗੇ।ਇਸ ਮੌਕੇ ਜਨਰਲ ਸਕੱਤਰ ਗੁਰਨਾਮ ਸਿੰਘ ਡੱਲਾ,ਪ੍ਰਧਾਨ ਧੀਰਾ ਸਿੰਘ ਡੱਲਾ,ਗੁਰਦੀਪ ਸਿੰਘ ਮੱਲ੍ਹਾ,ਰਣਜੀਤ ਸਿੰਘ ਡੱਲਾ,ਪਰਮਜੀਤ ਸਿੰਘ ਡੱਲਾ,ਗੁਰਚਰਨ ਸਿੰਘ ਮਾਣੂੰਕੇ,ਬੰਤ ਸਿੰਘ ਡੱਲਾ,ਜਸਵੰਤ ਸਿੰਘ,ਮਹਿੰਦਰ ਸਿੰਘ ਭੰਮੀਪੁਰਾ, ਲਖਵੀਰ ਸਿੰਘ ਦਿਓਲ,ਬਲਵੀਰ ਸਿੰਘ ਦਿਓਲ ਆਦਿ ਹਾਜ਼ਰ ਸਨ।
 

ਨੌਜਵਾਨ ਭਾਰਤ ਸਭਾ ਦੀ ਮੀਟਿੰਗ ਹੋਈ

ਹਠੂਰ,ਫਰਵਰੀ 2021 -(ਕੌਸ਼ਲ ਮੱਲ੍ਹਾ)-ਨੌਜਵਾਨ ਭਾਰਤ ਸਭਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੀ ਜਿਲ੍ਹਾ ਪੱਧਰੀ ਮੀਟਿੰਗ ਹਲਕਾ ਪ੍ਰਧਾਨ ਗੁਰਜੰਟ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਰਸੂਲਪੁਰ ਵਿਖੇ ਹੋਈ।ਇਸ ਮੀਟਿੰਗ ਨੂੰ ਸµਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ ਜਨਰਲ ਸਕੱਤਰ ਕਰਮਜੀਤ ਸਿੰਘ ਮਾਣੂੰਕੇ ਅਤੇ ਯੂਥ ਵਿੰਗ ਦੇ ਆਗੂ ਮਨੋਹਰ ਸਿµਘ ਝੋਰੜਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋ ਲਿਆਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦੀਆਂ ਸਮੂਹ ਇਨਸਾਫ ਪਸੰਦ ਜੱਥੇਬੰਦੀਆ ਪਿਛਲੇ 75 ਦਿਨਾ ਤੋ ਦਿੱਲੀ ਦੀਆਂ ਵੱਖ-ਵੱਖ ਸਰਹੱਦਾ ਤੇ ਸਾਤਮਈ ਤਰੀਕੇ ਨਾਲ ਰੋਸ ਪ੍ਰਦਰਸਨ ਕਰ ਰਹੀਆ ਹਨ।ਉਨ੍ਹਾ ਦਾ ਸਾਥ ਦੇਣ ਲਈ ਨੌਜਵਾਨ ਭਾਰਤ ਸਭਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਵੱਲੋ ਪਿੰਡਾ ਅਤੇ ਸਹਿਰਾ ਵਿਚ ਇਕਾਈਆ ਦਾ ਗਠਨ ਕੀਤਾ ਜਾ ਰਿਹਾ ਹੈ ਤਾਂ ਜੋ ਹਰ ਪਿੰਡ ਅਤੇ ਸਹਿਰ ਵਿਚੋ ਨੌਜਵਾਨਾ ਨੂੰ ਦਿੱਲੀ ਦੇ ਕਿਸਾਨੀ ਸੰਘਰਸ ਵਿਚ ਭੇਜਿਆ ਜਾਵੇ।ਉਨ੍ਹਾ ਕਿਹਾ ਕਿ ਬੀ ਜੇ ਪੀ ਦੇ ਆਈ ਟੀ ਸੈੱਲ ਵੱਲੋ ਕਿਸਾਨ ਆਗੂਆਂ ਨੂੰ ਬਦਨਾਮ ਕਰਨ ਲਈ ਗਲਤ ਆਈਡੀ ਬਣਾ ਕੇ ਸੰਘਰਸ ਦੀ ਪਿੱਠ ਵਿਚ ਛੁੱਰਾ ਮਾਰਿਆ ਜਾ ਰਿਹਾ ਹੈ ਜਿਸ ਦੀ ਅਸੀ ਸਖਤ ਸਬਦਾ ਵਿਚ ਨਿਖੇਧੀ ਕਰਦੇ ਹਾਂ ਅਤੇ ਨੌਜਵਾਨਾ ਨੂੰ ਅਜਿਹੀ ਝੂਠੀਆ ਅਫਵਾਹਾ ਤੋ ਸੁਚੇਤ ਰਹਿਣ ਦੀ ਅਪੀਲ ਕੀਤੀ।ਇਸ ਮੌਕੇ ਉਨ੍ਹਾ ਨਾਲ ਗੁਰਚਰਨ ਸਿੰਘ ਰਸੂਲਪੁਰ,ਸੁਖਦੇਵ ਸਿੰਘ,ਸੁਲਤਾਨ ਸਿੰਘ,ਮਨਪ੍ਰੀਤ ਸਿੰਘ,ਰਾਜਦੀਪ ਸਿੰਘ,ਅਵਤਾਰ ਸਿੰਘ,ਹਰਮਨ ਸਿੰਘ,ਰਮਨਜੀਤ ਸਿੰਘ ਝੋਰੜਾ,ਸੁਖਜੀਤ ਸਿੰਘ ਝੋਰੜਾ,ਗੁਰਵਿੰਦਰ ਸਿੰਘ ਝੋਰੜਾ,ਸੁਖਵਿੰਦਰ ਸਿੰਘ ਅੱਚਰਵਾਲ,ਜਗਰੂਪ ਸਿµਘ ਝੋਰੜਾ, ਮਨਪ੍ਰੀਤ ਸਿµਘ,ਜਿµਦਰ ਸਿµਘ ਮਾਣੂµਕੇ, ਨਿਰਮਲ ਸਿµਘ, ਪ੍ਰਮੋਦ ਕੁਮਾਰ ਨੀਲਾ ਹਾਜ਼ਰ ਸਨ।

ਪਿੰਡ ਰਸੂਲਪੁਰ ਤੋ ਦਿੱਲੀ ਲਈ ਕਾਫਲਾ ਰਵਾਨਾ

ਹਠੂਰ,ਫਰਵਰੀ 2021-(ਕੌਸ਼ਲ ਮੱਲ੍ਹਾ)-ਦੇਸ ਦੀਆ ਵੱਖ-ਵੱਖ ਕਿਸਾਨ ਜੱਥੇਬੰਦੀਆ ਵੱਲੋ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਕੀਤੇ ਜਾ ਰਹੇ ਰੋਸ ਪ੍ਰਦਰਸਨ ਵਿਚ ਸਾਮਲ ਹੋਣ ਲਈ ਅੱਜ ਪਿੰਡ ਰਸੂਲਪੁਰ ਤੋ ਪੇਂਡੂ ਮਜਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ,ਨੌਜਵਾਨ ਭਾਰਤ ਸਭਾ ਦੇ ਪ੍ਰਧਾਨ ਗੁਰਜੰਟ ਸਿੰਘ ਅਤੇ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਇੱਕ ਨੌਜਵਾਨਾ ਦਾ ਵੱਡਾ ਕਾਫਲਾ ਦਿੱਲੀ ਰਵਾਨਾ ਹੋਇਆ।ਇਸ ਮੌਕੇ ਉਨ੍ਹਾ ਕਿਹਾ ਕਿ ਕਿਸਾਨੀ ਸੰਘਰਸ ਹੁਣ ਲੋਕ ਸੰਘਰਸ ਬਣ ਚੁੱਕਾ ਹੈ ਕਿਉਕਿ ਖੇਤੀ ਹੀ ਸਾਰੇ ਵਰਗਾ ਦਾ ਆਰਥਿਕ ਅਧਾਰ ਹੈ।ਉਨ੍ਹਾ ਕਿਹਾ ਕਿ ਕੇਂਦਰ ਦੀ ਫਿਰਕੂ ਫਾਸੀ ਮੋਦੀ ਹਕੂਮਤ ਇਸ ਕਿਸਾਨੀ ਸੰਘਰਸ ਤੋ ਨੈਤਿਕ ਤੌਰ ਤੇ ਬੁਰੀ ਤਰ੍ਹਾਂ ਹਾਰ ਚੁੱਕੀ ਹੈ।ਇਸ ਮੌਕੇ ਉਨ੍ਹਾ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਗੁਰਚਰਨ ਸਿੰਘ ਰਸੂਲਪੁਰ,ਸੁਖਮੰਦਰ ਸਿੰਘ,ਦਾਰਾ ਸਿੰਘ,ਕਰਤਾਰ ਸਿੰਘ,ਅਜੈਬ ਸਿੰਘ, ਮਨੋਹਰ ਸਿੰਘ,ਗੁਰਬਿੰਦਰ ਸਰਮਾਂ,ਰਮਨਜੀਤ ਸਿੰਘ,ਮਨਦੀਪ ਸਿੰਘ,ਪ੍ਰਧਾਨ ਗੁਰਜੰਟ ਸਿੰਘ, ਸੁਖਦੇਵ ਸਿੰਘ,ਬੂਟਾ ਸਿੰਘ,ਕੁਲਵੰਤ ਸਿੰਘ,ਕਰਤਾਰ ਸਿੰਘ ਆਦਿ ਹਾਜ਼ਰ ਸਨ।

ਤਖਾਣਬੱਧ ਸੁਸਾਇਟੀ ਦੀ ਚੋਣ ਸਰਬਸੰਮਤੀ ਨਾਲ ਹੋਈ

ਅਜੀਤਵਾਲ, ਫ਼ਰਵਰੀ 2021 (  ਬਲਵੀਰ  ਸਿੰਘ ਬਾਠ ) ਤਖਾਣਬੱਧ ਕੋਆਪੋਰੇਟਿਵ ਸੁਸਾਇਟੀ ਦੀ ਚੋਣ ਸਰਬਸੰਮਤੀ ਨਾਲ ਹੋਈ ਇਸ ਤੋਂ ਪਹਿਲਾਂ ਆਮ ਕਰਕੇ ਪਿੰਡ ਦੇ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ਵਿੱਚ ਸਾਰੇ ਪਿੰਡ ਨੇ  ਇੱਕ ਮੁੱਠ ਹੋ ਕੇ ਪਿੰਡ ਦੇ ਹੀ ਸੂਝਵਾਨਾਂ ਵਿੱਚੋਂ ਸੁਸਾਇਟੀ ਮੈਂਬਰਾਂ ਦੀ ਚੋਣ ਕੀਤੀ ਗਈ ਇਸ ਸਮੇਂ ਸਰਪੰਚ ਰਵੀ ਸ਼ਰਮਾ ਨੇ ਜਨ ਸਖ਼ਤੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ  ਪੰਚਾਇਤ ਦੀ ਹਾਜ਼ਰੀ ਵਿੱਚ ਮੈਂਬਰਾਂ ਦੀ ਚੋਣ ਕੀਤੀ ਗਈ  ਉਨ੍ਹਾਂ ਕਿਹਾ ਕਿ ਇਹ ਇਕ ਲਡ਼ਕੇ ਨੂੰ ਸੇਧ ਦੇਣ ਵਾਲੀ ਗੱਲ ਹੈ ਕਿ ਸੁਸਾਇਟੀ ਦੀ ਚੋਣ ਸਰਬਸੰਮਤੀ ਨਾਲ ਹੋਣੀ ਆਪਣੇ ਆਪ ਨੂੰ ਇੱਕ ਮਿਸਾਲ ਪੈਦਾ ਕਰਦੀ ਹੈ  ਇਸ ਸਮੇਂ ਸਰਪੰਚ ਤਖਾਣਬੱਧ ਕਲਾਂ ਕੁਲਵੰਤ ਸਿੰਘ ਬਲਾਕ ਸੰਮਤੀ ਮੈਂਬਰ ਦਰਸ਼ਨ ਸਿੰਘ ਜਗਰਾਜ ਸਿੰਘ ਜਰਨੈਲ ਸਿੰਘ ਸੁਰਜੀਤ ਸਿੰਘ ਕੁਲਦੀਪ ਸਿੰਘ ਤੇਜਿੰਦਰ ਸਿੰਘ ਗੁਰਪ੍ਰੇਮ ਸਿੰਘ ਜਗਰਾਜ ਸਿੰਘ ਜਸਪਾਲ ਸਿੰਘ ਹਰਜੀਤ ਕੌਰ  ਕਮਲਜੀਤ ਕੌਰ ਰਾਮ ਚੰਦ  ਤੋਂ ਇਲਾਵਾ ਸੁਸਾਇਟੀ ਮੈਂਬਰ ਅਤੇ ਨਗਰ ਨਿਵਾਸੀ ਹਾਜ਼ਰ ਸਨ

 

 

 

 ਸੁਸਾਇਟੀ ਦੀ ਚੋਣ ਅੰਦਰਖਾਤੇ ਕਰਵਾਉਣ ਖ਼ਿਲਾਫ਼ ਧਰਨਾ

ਅਜੀਤਵਾਲ , ਫ਼ਰਵਰੀ 2021 (  ਬਲਵੀਰ ਸਿੰਘ ਬਾਠ)   ਪਿੰਡ ਚੂਹੜਚੱਕ ਵਿੱਚ ਸੁਸਾਇਟੀ ਦੀ ਚੋਣ ਅੰਦਰਖਾਤੇ ਸਰਬਸੰਮਤੀ ਨਾਲ ਕਰਨ ਤੇ ਪਿੰਡ ਵਾਸੀਆਂ ਨੇ ਸੁਸਾਇਟੀ ਸਾਹਮਣੇ ਨਾਅਰੇਬਾਜ਼ੀ ਕੀਤੀ ਪਿੰਡ ਵਾਸੀਆਂ ਨੇ ਕਿਹਾ ਕਿ ਕੁਝ ਕਾਂਗਰਸੀਆਂ ਵੱਲੋਂ ਆਪ ਸਰਬਸੰਮਤੀ ਨਾਲ ਕਮੇਟੀ ਬਣਾ ਲਈ ਗਈ ਪਰ ਇਹ ਫੈਸਲਾ ਮਨਜ਼ੂਰ ਨਹੀਂ ਸਗੋਂ ਪਿੰਡ ਦਾ ਇਕੱਠ ਕਰਕੇ ਸਰਬਸੰਮਤੀ ਕੀਤੀ ਜਾਵੇ ਕਿਸਾਨ ਆਗੂ ਬਿੱਕਰ ਸਿੰਘ ਨੇ ਕਿਹਾ ਕਿ ਫੈਸਲਾ ਕਿਸਾਨ ਵਿਰੋਧੀ ਹੈ ਲੋਕਾਂ ਦੀ ਨੁਮਾਇੰਦਗੀ  ਕਰਨ ਵਾਲੇ ਅਦਾਰੇ ਦੀ ਚੋਣ ਖੁੱਲ੍ਹੇ ਤੌਰ ਤੇ ਹੋਣੀ ਚਾਹੀਦੀ ਹੈ ਇਹ ਲੋਕਾਂ ਦੇ ਜਮਹੂਰੀ ਹੱਕ ਤੇ ਛਾਪਾ ਹੈ ਸਾਬਕਾ ਸਰਪੰਚ ਕੁਲਦੀਪ ਸਿੰਘ ਨੇ ਕਿਹਾ ਕਿ ਇਹ ਚੋਣ ਗ਼ਲਤ ਢੰਗ ਨਾਲ ਕੀਤੀ ਗਈ ਹੈ ਸਾਬਕਾ ਚੇਅਰਮੈਨ ਰਣਧੀਰ ਸਿੰਘ ਢਿੱਲੋਂ ਨੇ ਕਿਹਾ  ਕਿ ਇਨ੍ਹਾਂ ਨੇ ਸਾਡੇ ਵੋਟ ਦੇ ਅਧਿਕਾਰ ਤੇ ਡਾਕਾ ਮਾਰਿਆ ਹੈ ਇਸ ਲਈ  ਇੱਕ ਅੱਠ ਨੌੰ ਸੰਦੀਪ ਸਿੰਘ ਗੁਰਪ੍ਰੀਤ ਸਿੰਘ ਭਜੀ ਨੇ ਵੀ ਸੰਬੋਧਨ ਕੀਤਾ ਨਵੇਂ ਨਿਯੁਕਤ ਸੈਟੀ ਪ੍ਰਧਾਨ ਬਲਜਿੰਦਰ ਸਿੰਘ ਨੇ ਕਿਹਾ ਕਿ ਇਹ ਚੋਣ ਪਾਰਦਰਸ਼ੀ ਢੰਗ ਨਾਲ ਕਰਵਾਈ ਗਈ ਹੈ ਇਸ ਚੋਣ ਲਈ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਸਾਬਕਾ  ਸਾਬਕਾ ਸਰਪੰਚ  ਸਾਬਕਾ ਸਿਟੀ ਪ੍ਰਧਾਨ ਦੋਨੋਂ ਪਿੰਡਾਂ ਦੇ ਮੈਂਬਰ ਪੰਚਾਇਤ ਹਾਜ਼ਰ ਸਨ ਇਸ ਚੋਣ ਵਿਚ ਪੰਚਾਇਤ ਸੈਕਟਰੀ ਵੱਲੋਂ ਤਰੀਕ ਲੈ ਕੇ ਦਿੱਤੀ ਗਈ ਸੀ ਇਸ ਸੰਬੰਧੀ ਚਰਨਜੀਤ ਸਿੰਘ ਸੋਹੀ ਏਅਰ ਸੁਸਾਇਟੀ ਮੋਗਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋ ਫਰਵਰੀ ਨੂੰ ਇਹ ਚੋਣ ਕਰਵਾਉਣ ਲਈ ਪ੍ਰੋਗਰਾਮ ਦਿੱਤਾ ਗਿਆ ਸੀ ਅਤੇ ਆਮ ਇਜਲਾਸ ਸੱਦਿਆ ਗਿਆ ਸੀ ਇਸ ਲਈ ਇਹ ਚੋਣ ਸਰਬਸੰਮਤੀ ਨਾਲ  ਕੀਤੀ ਗਈ ਹੈ

 

LIFTING OF GARBAGE GOING ON SMOOTHLY, ALL OFFICIALS IN FIELD: MAYOR BALKAR SINGH SANDHU

SAYS A2Z COMPANY WAS INTRODUCED BY AKALI-BJP GOVT & HAD MISERABLY FAILED TO ACHIEVE ITS TARGET OF CLEAN LUDHIANA

SAYS ACTION TAKEN AFTER ISSUING SEVERAL NOTICES TO THE COMPANY

THEIR BANK GUARANTEE WOULD BE FORFEITED: SANDHU

Ludhiana, February 9-2021, (Jan Shakti News)

Ludhiana Mayor Mr Balkar Singh Sandhu today assured the residents that all is well in terms of lifting of garbage and management of solid waste in all areas falling under the jurisdiction of Municipal Corporation Ludhiana. He said that ever since the contract of A2Z company, which was earlier involved in the solid waste management of Ludhiana, was terminated, all senior MC officials have been in the field and looking after the solid waste management so that people do not suffer.

Accompanied by MC Commissioner Mr Pardeep Kumar Sabharwal and other senior officials, Mayor Mr Balkar Singh Sandhu today took a round of several areas of the city and supervised the ongoing lifting of garbage from the secondary collection points.

In a press statement issued here today, Mr Balkar Singh Sandhu said that even the National Green Tribunal (NGT) had given the instructions to make audit of the legacy waste that they had created and make the recoveries from them to remediate that legacy waste. The Punjab Pollution Control Board (PPCB) too, at various occasions, had passed strictures against A2Z for not complying with the solid waste management rules of 2016. The Municipal Corporation Ludhiana (MCL) too had been regularly issuing them notices for such non compliance.

He said that since A2Z company, which was given a contract for solid waste management by the Shiromani Akali Dal-Bharatiya Janta Party combine in the year 2011, was not working as per the agreed agreement, their contract was terminated in the interest of the residents. He said that they cannot let A2Z company to “loot” hard earned money from the public exchequer for their misadventures. He said that the bank guarantee of A2Z company would also be forfeited by the MCL.

The Mayor also directed the MC staff to ensure that there is timely lifting of solid waste from all collection points. He also said that for effective management of solid waste in the city, 40 compactors are also being installed in different parts of the city.

He said that fresh tenders for solid waste management of Ludhiana would also be floated shortly and assured the residents that the new company would be hired in a transparent manner.

ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਵੱਲੋਂ 11ਫ਼ਰਵਰੀ ਦਿਨ ਵੀਰਵਾਰ ਨੂੰ ਦਾਣਾ ਮੰਡੀ ਜਗਰਾਉਂ ਵਿਖੇ ਪਹੁੰਚਣ ਦੀ ਅਪੀਲ

ਬਰਨਾਲਾ/ਮਹਿਲ ਕਲਾਂ -ਫ਼ਰਵਰੀ 2021-  (ਗੁਰਸੇਵਕ ਸਿੰਘ ਸੋਹੀ)- 

ਤਿੰਨ  ਆਰਡੀਨੈਂਸ ਵਾਪਸ ਕਰਵਾਉਣ ਦੇ ਲਈ ਲਗਾਤਾਰ 4 ਮਹੀਨਿਆਂ ਤੋਂ ਸ਼ੈਟਰ ਸਰਕਾਰ ਦੇ ਵਿਰੁੱਧ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ। ਇਸ ਗੂੰਗੀ ਬੋਲੀ ਸਰਕਾਰ ਨੂੰ ਜਗਾਉਣ ਦੇ ਲਈ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਸੰਬੰਧ ਵਿਚ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ (ਬਰਨਾਲਾ)ਦੇ ਪ੍ਰਧਾਨ ਨਿਰਭੈ ਸਿੰਘ ਗਿਆਨੀ ਨੇ ਕਿਹਾ ਕਿ  11ਫਰਵਰੀ ਦਿਨ ਵੀਰਵਾਰ ਨੂੰ ਦਾਣਾ ਮੰਡੀ ਜਗਰਾਉਂ ਵਿਖੇ ਸਵੇਰੇ 10 ਪਹੁੰਚਣ ਦੀ ਅਪੀਲ ਕੀਤੀ ਹੈ ਜਿਸ ਵਿੱਚ ਸਰਦਾਰ ਬਲਬੀਰ ਸਿੰਘ ਰਾਜੇਵਾਲ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਸਹਿਬਾਨ ਪਹੁੰਚ ਰਹੇ ਹਨ। ਇਸ ਰੈਲੀ ਨੂੰ ਸਫਲ ਬਣਾਓ ਅਤੇ ਕਿਸਾਨ ਆਗੂ ਸਾਹਿਬਾਨਾਂ ਦੇ ਵਿਚਾਰ ਸੁਣੋ ਇਸ ਰੈਲੀ ਨੂੰ ਸਫ਼ਲ ਬਣਾਉਣ ਦੇ ਲਈ ਮਾਵਾਂ ,ਭੈਣਾਂ, ਬਜ਼ੁਰਗ, ਨੌਜਵਾਨਾ ਨੂੰ ਸੰਯੁਕਤ ਮੋਰਚੇ ਦੀ ਅਪੀਲ ਹੈ ਇਸ ਲਈ ਵੱਧ ਤੋਂ ਵੱਧ ਇਸ ਰੈਲੀ ਨੂੰ ਸਫਲ ਬਣਾਉਣ ਲਈ ਆਪ ਸਭ ਦੀ ਹਾਜ਼ਰੀ ਜ਼ਰੂਰੀ ਹੈ ਉਨ੍ਹਾਂ ਕਿਹਾ ਕਿ ਜਾਤ-ਪਾਤ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹੋਰ ਭਰਮ ਭੁਲੇਖੇ ਕੱਢ ਕੇ ਇੱਕਜੁਟਤਾ ਦਾ ਸਬੂਤ ਦਿੰਦੇ ਹੋਏ ਪੰਜਾਬ ਅਤੇ ਦੇਸ਼ ਨੂੰ ਬਚਾਉਣ ਲਈ ਇਸ ਰੈਲੀ ਵਿਚ ਜ਼ਰੂਰ ਸ਼ਾਮਲ ਹੋਣਾ ਅਤੇ ਹਾਜ਼ਰੀ ਲਵਾਉਣ ਲਈ ਜ਼ਰੂਰ ਪਹੁੰਚਣਾ ਜੀ ।