You are here

ਪੰਜਾਬ

ਸੁਖਬੀਰ ਬਾਦਲ ਤੇ ਹਮਲਾ ਕਰਨਾ ਕਾਂਗਰਸ ਦੀ ਕੋਝੀ ਚਾਲ -ਚੇਅਰਮੈਨ ਰਣਧੀਰ ਸਿੰਘ ਢਿੱਲੋਂ

ਅਜੀਤਵਾਲ,ਫ਼ਰਵਰੀ  2021( ਬਲਵੀਰ ਸਿੰਘ ਬਾਠ)

ਅੱਜ ਜਲਾਲਾਬਾਦ ਵਿਖੇ ਕਾਰਪੋਰੇਸ਼ਨ ਦੀਆਂ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ  ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਵਰਕਰਾਂ ਉੱਪਰ ਪਥਰਾਓ  ਅਤੇ ਗੋਲੀ ਚਲਾਉਣ ਦਾ ਜੋ ਮਾਮਲਾ ਸਾਹਮਣੇ ਆਇਆ ਹੈ ਅਸੀਂ ਪੁਰਜ਼ੋਰ ਇਸ ਹਮਲੇ ਦੀ ਸਖ਼ਤ ਨਿੰਦਿਆ ਕਰਦੇ ਹਾਂ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਚੇਅਰਮੈਨ ਰਣਧੀਰ ਸਿੰਘ ਢਿੱਲੋਂ ਨੇ ਜਨ ਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਦੇ ਐਮਐਲਏ ਅਤੇ ਕਾਂਗਰਸ ਸਰਕਾਰ ਕੋਝੀਆਂ ਚਾਲਾਂ ਚੱਲ ਰਹੀ ਹੈ  ਇਨ੍ਹਾਂ ਚਾਲਾਂ ਨੂੰ ਅਕਾਲੀ ਦਲ ਦੇ ਯੋਧੇ ਵਰਕਰ ਕਦੇ ਕਾਮਯਾਬ ਨਹੀਂ ਹੋਣ ਦੇਣਗੇ  ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਦੀ ਕਾਂਗਰਸੀਆਂ ਦੀ ਗੁੰਡਾਗਰਦੀ ਦੇ ਸਾਰੇ ਹੱਦਾਂ ਬੰਨ੍ਹੇ ਟੱਪ ਗਏ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੇ ਹਮਲਾ ਕਰਨਾ ਇੱਕ ਸੋਚੀ ਸਮਝੀ ਸਾਜ਼ਿਸ਼  ਦਾ ਨਤੀਜਾ ਹੈ ਜਿਸ ਨੂੰ ਅਕਾਲੀ ਦਲ ਦੇ ਯੋਧੇ ਵਰਕਰ ਕਦੇ ਮੁਆਫ਼ ਨਹੀਂ ਕਰਨਗੇ  ਅਤੇ ਆਉਣ ਵਾਲੇ ਸਮੇਂ ਵਿਚ ਇੱਟਾਂ ਦਾ ਹਿਸਾਬ ਪੱਥਰ ਨਾਲ ਦਿੱਤਾ ਜਾਊਗਾ  ਇਸ ਸਮੇਂ ਚੇਅਰਮੈਨ ਢਿੱਲੋਂ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਲੰਮੀ ਉਮਰ ਦੀ ਕਾਮਨਾ ਵੀ ਕੀਤੀ  ਇਸ ਸਮੇਂ ਉਨ੍ਹਾਂ ਨਾਲ ਜਤਿੰਦਰ ਸਿੰਘ ਡੇਅਰੀ ਵਾਲਾ ਮਨਜੀਤ ਸਿੰਘ ਢਿੱਲੋਂ ਸੁਖਵਿੰਦਰ ਸਿੰਘ ਸੁੱਖੀ ਭਰਵਾਂ ਮਾਰਟਰ  ਮਨਜਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਵੱਡੇ ਪੱਧਰ ਤੇ ਪਾਰਟੀ ਵਰਕਰ ਹਾਜ਼ਰ ਸਨ

Attack on Sukhbir Badal , FIR regester

ਸੁਖਬੀਰ ਬਾਦਲ ’ਤੇ ਹੋਏ ਹਮਲੇ ਦੇ ਮਾਮਲੇ ’ਚ 40 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ

ਫਾਜ਼ਿਲਕਾ,ਫਰਵਰੀ 2021 - (ਗੁਰਦੇਵ ਗਾਲਿਬ/ਮਨਜਿੰਦਰ ਗਿੱਲ)-

 ਨਗਰ ਪੰਚਾਇਤ ਚੋਣਾਂ ਲਈ ਜਲਾਲਾਬਾਦ ’ਚ ਨਾਮਜ਼ਦਗੀਆਂ ਮੌਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ’ਤੇ ਹੋਏ ਹਮਲੇ ਦੇ ਮਾਮਲੇ ’ਚ ਪੁਲਿਸ ਨੇ 40 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਐੱਸਐੱਸਪੀ ਹਰਦੀਪ ਸਿੰਘ ਨੇ ਦੱਸਿਆ ਕਿ ਸੁਖਬੀਰ ਬਾਦਲ ’ਤੇ ਹੋਏ ਹਮਲੇ ਦੇ ਮਾਮਲੇ ’ਚ 40 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਜਦੋਂਕਿ ਵਿਧਾਇਕ ਰਮਿੰਦਰ ਆਂਵਲਾ ਤੇ ਉਸ ਦੇ ਲੜਕੇ ਦੇ ਬਿਆਨ ਲਏ ਗਏ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਪਿੰਡ ਛੀਨੀਵਾਲ ਕਲਾਂ ਤੋਂ ਹਰ ਐਤਵਾਰ ਬੱਸ ਦਿੱਲੀ ਲਈ ਰਵਾਨਾ ਹੋਇਆ ਕਰੇਗੀ।  

ਬਰਨਾਲਾ/ਮਹਿਲਕਲਾਂ-ਫ਼ਰਵਰੀ 2021 (ਗੁਰਸੇਵਕ ਸਿੰਘ ਸੋਹੀ)-ਸੈਂਟਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਜੋ ਤਿੰਨ ਆਰਡੀਨੈਂਸ ਪਾਸ ਕੀਤੇ ਹਨ। ਉਸ ਦੇ ਵਿਰੋਧ ਵਿੱਚ ਤਕਰੀਬਨ 4 ਮਹੀਨਿਆਂ ਤੋਂ ਲਗਾਤਾਰ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਜਾਰੀ ਹੈ।ਕਾਲੇ ਕਾਨੂੰਨਾਂ ਦਾ ਮੂੰਹ ਤੋੜ ਜਵਾਬ ਦੇਣ ਦੇ ਲਈ ਪਿੰਡ ਛੀਨੀਵਾਲ ਕਲਾਂ ਤੋਂ ਕਿਸਾਨ ਜਥੇਬੰਦੀਆਂ ,ਗਰਾਮ ਪੰਚਾਇਤ ,ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਬੱਸ ਭਰ ਕੇ ਜਥਾ ਦਿੱਲੀ ਵਿਖੇ ਰਵਾਨਾ ਹੋਇਆ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਅਤੇ ਸਹਿਯੋਗ ਦੇ ਨਾਲ ਹਰ ਹਫ਼ਤੇ ਐਤਵਾਰ ਨੂੰ ਸਿੰਘੂ  ਬਾਰਡਰ, ਕੁੰਡਲੀ ਬੈਰੀਅਰ ਤੇ ਜਾਣ ਲਈ ਬੱਸ ਦਿੱਲੀ ਲਈ ਰਵਾਨਾ ਹੋਇਆ ਕਰੇਗੀ। ਇਕ ਹਫ਼ਤੇ ਲਈ ਜਿਹੜਾ ਵਿਅਕਤੀ ਨਹੀਂ ਜਾਵੇਗਾ ਉਸ ਨੂੰ 2100 ਰੁਪਏ ਪ੍ਰਤੀ ਹਫ਼ਤਾ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਜੇ ਕਿਸੇ ਦੂਜੇ ਪਿੰਡ ਦੇ ਵਿਅਕਤੀਆ ਨੇ ਜਾਣਾ ਹੈ ਉਨ੍ਹਾਂ ਨੂੰ ਵੀ ਬਗੈਰ ਕਿਰਾਏ ਤੋਂ ਲਿਜਾਇਆ ਜਾਵੇਗਾ।

MEENU TALWAR CREMATED TO GAU GHAT CREMATION GROUND TODAY

BHARAT BHUSHAN ASHU, RAVNEET SINGH BITTU CONDOLE DEATH OF MEENU TALWAR, WIFE OF LUDHIANA (EAST) MLA SANJAY TALWAR

CHIEF MINISTER CAPT AMARINDER SINGH SHARES GRIEF WITH FAMILY OVER PHONE

MLAs RAKESH PANDEY, SURINDER DAWAR, KULDEEP SINGH VAID, AMRIK SINGH DHILLON, GURKIRAT SINGH KOTLI, LAKHVIR SINGH LAKHA, CAPT SANDEEP SINGH SANDHU SHARE CONDOLENCES

Ludhiana, February 2021-(Jan Shakti News)

Punjab Food, Civil Supplies & Consumer Affairs Minister Bharat Bhushan Ashu and Ludhiana MP Ravneet Singh Bittu today condoled the death of Meenu Talwar (47), wife of Congress MLA from Ludhiana (East) Sanjay Talwar. Following a brief illness, Meenu Talwar passed away at Medanta Hospital, Gurugram early today morning and was cremated at Gau Ghar Cremation Ground, today afternoon.

She is survived by her husband Sanjay Talwar and two sons, Kunwar Talwar and Kanav Talwar.

Bharat Bhushan Ashu attended the cremation along with his wife and MC Councillor Mamta Ashu and his other family members. He said that he had close family relations with the family of Sanjay Talwar and it is a personal loss to him.

Chief Minister Capt Amarinder Singh and Ludhiana MP Ravneet Singh Bittu spoke to Sanjay Talwar over the phone and shared their heartfelt sympathies. Captain Amarinder said his prayers were with the bereaved family in their hour of grief.

MLAs Rakesh Pandey, Surinder Dawar, Kuldeep Singh Vaid, Gurkirat Singh Kotli and Lakhvir Singh Lakha, and Political Secretary to CM Captain Sandeep Singh Sandhu also shared their heartfelt sympathies with the bereaved family, relatives and friends in this hour of grief and prayed to the Almighty to give strength to bear this irreparable loss and grant eternal peace to the departed soul.

Prominent among those who attended Meenu Talwar’s cremation included Mayor Balkar Singh Sandhu, former Minister and District Planning Board Ludhiana chairman Malkit Singh Dakha, Chairman Amarjit Singh Tikka, Chairman KK Bawa, Chairman Pawan Dewan, Chairman Gurpreet Singh Bassi, Ludhiana Improvement Trust chairman Raman Balasubramaniam, councillors Sunny Bhalla, Rakesh Parashar and Gurdeep Singh Neetu, Vice Chairman Mohd Gulab, Deputy Commissioner Varinder Kumar Sharma, MC Commissioner Pardeep Kumar Sabharwal, ADC (General) Amarjit Bains, besides a large number of people from all walks of life.

ਪੰਜਾਬੀ ਦੇ ਸਿਰਮੌਰ ਲੇਖਕ ਸਵ ਜਸਵੰਤ ਸਿੰਘ ਕੰਵਲ ਦੀ ਯਾਦ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ

ਅਜੀਤਵਾਲ , ਫ਼ਰਵਰੀ  2021 -(ਬਲਵੀਰ ਸਿੰਘ ਬਾਠ ) 

ਪੰਜਾਬ ਦੇ ਇਤਿਹਾਸਕ ਪਿੰਡ ਢੁੱਡੀਕੇ ਦੇ ਜੰਮਪਲ ਪੰਜਾਬੀ ਦੇ ਸਿਰਮੌਰ ਲੇਖਕ  ਸਵਰਗੀ ਜਸਵੰਤ ਸਿੰਘ ਕੰਵਲ ਦੀ ਯਾਦ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਗਿਆ  ਜਨ ਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਸਰਦਾਰ ਸਰਬਜੀਤ ਸਿੰਘ ਕਮਲ ਨੇ ਕਿਹਾ ਕਿ  ਜਸਵੰਤ ਸਿੰਘ ਕਮਲ  ਸਾਹਿਤਕ ਖੇਤਰ ਵਿੱਚ ਸਭ ਤੋਂ ਵੱਧ ਪੜ੍ਹਨ ਵਾਲਾ ਲੇਖਕ ਮੰਨਿਆ ਜਾ ਰਿਹਾ ਹੈ  ਉਨ੍ਹਾਂ ਦੀਆਂ ਲਿਖੀਆਂ ਰਚਨਾਵਾਂ ਕਵਿਤਾ ਲੇਖ ਨਾਵਲ  ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰਾ ਲਿਟਰੇਚਰ  ਬੱਚੇ ਬੱਚੇ ਦੀ ਜ਼ਬਾਨ ਤੇ ਸੁਣਿਆ ਜਾ ਸਕਦਾ ਹੈ  ਉਨ੍ਹਾਂ ਕਿਹਾ ਕਿ ਅੱਜ ਜਸਵੰਤ ਸਿੰਘ ਕੰਵਲ ਦੀ ਪਹਿਲੀ ਬਰਸੀ ਦੀ ਯਾਦ ਚ ਸਾਹਿਤਕ ਸਮਾਗਮ ਕਰਵਾਇਆ ਗਿਆ ਉਨ੍ਹਾਂ ਕਿਹਾ ਕਿ ਅੱਜ ਢੁੱਡੀਕੇ ਵਿਖੇ   ਲੇਖਕ ਕਹਾਣੀਕਾਰਾਂ ਆਦਿ ਨੇ ਆਪਣੀ ਹਾਜ਼ਰੀ ਲਵਾਈ  ਇਸ ਸਮੇਂ ਪ੍ਰਿੰਸੀਪਲ ਬਲਦੇਵ  ਬਾਵਾ ਨੇ ਕਿਹਾ ਕਿ ਇਸ ਇਹ ਸਮਾਗਮ ਅਗਲੀ ਵਾਰ ਤੋਂ ਵਡੇਰਾ  ਤੇ ਵਧੀਆ ਸਮਾਗਮ ਵੱਡੀ ਪੱਧਰ ਤੇ ਕਰਵਾਇਆ ਜਾਵੇਗਾ ਇਸ ਸਮੇਂ ਮਾਸਟਰ ਗੁਰਚਰਨ ਸਿੰਘ ਢੁੱਡੀਕੇ ਨੇ ਆਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ  ਇਸ ਸਮੇਂ ਮਾਸਟਰ ਹਰੀ ਸਿੰਘ   ਕੈਪਟਨ  ਜਸਬੀਰ ਸਿੰਘ ਗਿੱਲ  ਕੈਪਟਨ ਜਸਬੀਰ ਸਿੰਘ ਗਿੱਲ  ਸਵਰਨ ਸਿੰਘ ਐਬਟਸਫੋਰਡ  ਇਸ ਤੋਂ ਇਲਾਵਾ  ਪ੍ਰਸਿੱਧ ਲੇਖਕਾ ਨੇ  ਜਸਵੰਤ ਸਿੰਘ ਕੰਵਲ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ

 

 

 

ਸਵਰਨ ਸਿੰਘ ਗਿੱਲ ਐਬਟਸਫੋਰਡ ਵੱਲੋਂ ਬਾਬਾ ਜੀਵਨ ਸਿੰਘ ਲੰਗਰ ਹਾਲ ਦੀ ਸੇਵਾ ਕਰਵਾਈ

ਅਜੀਤਵਾਲ , ਫ਼ਰਵਰੀ  2021 (ਬਲਵੀਰ ਸਿੰਘ ਬਾਠ) 

ਹਰ ਸਾਲ ਆਪਣੀ ਨਗਰੀ ਪਿੰਡ ਢੁੱਡੀਕੇ ਵਿਖੇ ਆ ਕੇ ਦਸਵੰਧ ਕੱਢ ਕੇ ਗੁਰੂਘਰਾਂ ਦੀ ਸੇਵਾ ਕਰਨਾ ਸਾਡਾ ਪਰਿਵਾਰ ਪਹਿਲ ਦਿੰਦਾ ਹੈ  ਪਰਿਵਾਰ ਵਾਲਿਆਂ ਵੱਲੋਂ ਕਰਵਾਈ ਗਈ  ਜਨ ਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਸਰਦਾਰ ਸਵਰਨ ਸਿੰਘ ਗਿੱਲ ਨੇ ਕਿਹਾ ਕਿ  ਗੁਰੂ ਘਰਾਂ ਦੀ ਸੇਵਾ ਕਰਕੇ ਮਨ ਨੂੰ ਬੜਾ ਸਕੂਨ ਮਿਲਦਾ ਹੈਅੱਜ ਸਾਡੇ ਪਿੰਡ ਢੁੱਡੀਕੇ ਵਿਖੇ  ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਬਣ ਰਹੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੀ ਨਵੀਂ ਇਮਾਰਤ ਦੇ ਸਾਰੇ ਕੰਮ ਦੀ ਸੇਵਾ    ਕਰਨ ਦਾ  ਸੁਭਾਗ ਪ੍ਰਾਪਤ ਹੋਇਆ ਹੈ  ਇਸ ਸਮੇਂ ਉਨ੍ਹਾਂ ਨਾਲ ਮਾਸਟਰ ਗੁਰਚਰਨ ਸਿੰਘ  ਮਾਸਟਰ ਹਰੀ ਸਿੰਘ ਪ੍ਰਿੰਸੀਪਲ ਬਲਦੇਵ ਕੁਮਾਰ ਬਾਵਾ  ਕੈਪਟਨ ਜਸਬੀਰ ਸਿੰਘ ਗਿੱਲ ਮਾਸਟਰ ਜੈਕਬ ਸਿੰਘ  ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪ੍ਰਬੰਧਕ ਕਮੇਟੀ ਮੈਂਬਰ ਹਾਜ਼ਰ ਸਨ

ਭਾਵ ਖੋਖਲੇ ਬੀਜ ਲਉ ✍️ਬਰਜਿੰਦਰ ਪਾਲ ਸਿੰਘ ਬਰਨਾਲਾ 

ਵਧੀਆ ਬੀਜ ਭਾਰੀਹੋਣ ਕਾਰਨ ਹੇਠਾ ਰਹਿ ਜਾਣਗੇ। ਹਲਕੇ ਜਾ ਖੋਖਲੇ ਬੀਜ ਹਲਕੇ ਹੋਣ  ਕਾਰਨ  ਪਾਣੀ  ਦੇ  ਗਲਾਸ  ਦੇ  ਉੱਪਰ  ਆ  ਜਾਣਗੇ।  ਇਸ  ਤਰਾ  ਕਰਨ  ਨਾਲ ਵਿਿਦਆਰਥੀ ਇਹ ਪ੍ਰਸਨ ਦਾ ਉੱਤਰ ਆਪਣੇ ਜੀਵਨ ਵਿੱਚ ਨਹੀ ਭੁੱਲਣਗੇ।ਘੁਲਣਸੀਲ ਅਤੇ ਅਘੁਲਣਸੀਲ ਵਸਤੂਆ;ਦੋ ਪਾਣੀ ਦੇ ਗਲਾਸ ਲਵੋ। ਇੱਕ ਗਲਾਸ ਵਿੱਚ ਖੰਡ,ਨਮਕ ਵਾਰੋ ਵਾਰੀ ਘੋਲੋ ਇਹ ਘੁਲ ਜਾਣਗੇ। ਦੂਸਰੇ ਗਲਾਸ ਵਿੱਚ ਲੱਕੜ ਦਾ ਬੁਰਾ  ਘੋਲੋ    ਇਹ  ਨਹੀ    ਘੁੱਲੇਗਾ  ਇਸ  ਤਰਾ  ਕਰਨ  ਨਾਲ  ਇਹ  ਸਦੀਵੀ ਸਕੂਲੀ ਵਿਿਦਆਰਥੀਆਂ ਦੇ ਯਾਦ ਰਹੇਗਾ।ਪਾਰਦਰਸੀ ,ਅਪਾਰਦਰਸੀ ਅਤੇ ਅਲਪ ਪਾਰਦਰਸੀਵਸਤੂਆ; ਇੱਕ ਟਾਰਚ ਲਵੋ ਤੁਸੀ ਇਸ ਦੇ ਪ੍ਰਕਾਸ ਨੂੰ ਸੀਸੇ ਵਿੱਚੋ ਦੀ ਗੁਜਾਰੋ ਇਹ ਲੰਘ ਜਾਵੇਗਾ ਇੱਕ ਲੱਕੜ ਦਾ ਟੁਕੜਾ ਲਵੋ ਇਸ ਵਿੱਚੋ ਦੀ ਟਾਰਚ ਦਾ ਪ੍ਰਕਾਸ ਗੁਜਾਰੋ ਇਹ ਬਿਲਕੁਲ ਨਹੀ ਹੀ ਲੰਘੇਗਾ ਫਿਰ ਟਾਰਚ ਦੀਰੋਸਨੀਨੂੰ ਮੋਮੀਕਾਗਜ ਵਿੱਚੋ ਦੀ ਲੰਘਾਉ ਕੁਝ ਕੁ ਲੰਘ ਜਾਵੇਗਾ ਕੁਝ ਨਹੀ ਲੰਘੇਗਾ। ਇਹ ਅਲਪ ਪਾਰਦਰਸੀ ਹੈ। ਇਸ ਪ੍ਰਯੋਗ ਨਾਲ ਪਾਰਦਰਸੀ ਅਪਾਰਦਰਸੀ ਅਤੇ ਅਲਪਪਾਰਦਰਸੀ ਬਾਰੇ ਵਿਿਗਆਨਿਕ ਸਮਝ ਪ੍ਰਾਪਤ ਕਰ ਸਕਦੇ ਹੋ।ਚਾਲਕ   ਅਤੇ   ਰੋਧਕ:ਇੱਕ  ਬਿਜਲੀ   ਸਰਕਟ  ਤਿਆਰ   ਕਰ  ਇੱਕ  ਬੈਟਰੀ   ਦੋ ਸੈਲਾ ਵਾਲੀ,ਤਾਰਾ,ਛੋਟਾ  ਬੱਲਬ    ਲਵੋ  ਸਵਿੱਚ  ਲਗਾਉ  ਸਰਕਟ ਪੂਰਾ  ਕਰੋ।  ਬੱਲਬ  ਜਗ ਜਾਵੇਗਾ।ਹੁਣ   ਰਸਤੇ   ਵਿੱਚ      ਤਾਰ   ਵਿੱਚਕਾਰਦੋ   ਨਿਚਕੁਡੀਆ   ਲਗਾੳ   ,ੁ ਨਿਚਕੁੰਡੀਆ  ਵਿੱਚ  ਤਾਬੇ  ਦੀ  ਤਾਰ  ਲਗਾਉ  ਚਾਲਕ  ਹੋਣਕਾਰਨ  ਬੱਲਬ  ਜੱਗ ਜਾਵੇਗਾ ਫਿਰ ਸਕੇਲ ਲਗਾਉ ਰੋਧਿਕ ਹੋਣ ਕਾਰਨ ਬਲਬ ਨਹੀ ਜਗੇਗਾ ਇਸ ਤਰਾ ਨਾਲ ਚਾਲਕ ਰੋਧਕ ਬਾਰੇ ਸਹੀ ਜਾਣਕਾਰੀ ਪ੍ਰਾਪਤ ਹੋ ਜਾਵੇਗੀ।ਵਿਰਾਮ ਅਤੇ ਗਤੀ ਅਵਸਥਾ:ਵਿਰਾਮ ਅਵਸਥਾ ਕਿਸੇ ਵਸਤੂ ਦਾ ਵਿਰਾਮ ਅਵਸਥਾ ਵਿੱਚ ਰਹਿਣਾ ਅਤੇ ਆਲੇ ਦੁਆਲੇ ਨਾਲ ਆਪਣੀ ਸਥਿਤੀ ਨਾ ਬਦਲਣਾ ਹੈ। ਜਿਸ ਤਰਾ ਮੇਜ ਉੱਪਰ ਕਿਤਾਬ ਪਈ ਹੈ ਇਹ ਕਿਤਾਬ ਉਨੀ ਦੇਰ ਤੱਕ ਪਈ ਰਹੇਗੀ ਜਦੋ ਤੱਕ ਇਸ ਉੱਪਰ ਬਾਹਰੀ ਬਲ ਨਹੀ ਲੱਗੇਗਾ। ਜੋ ਵਸਤੂਆ ਆਲੇ ਦੁਆਲੇ ਨਾਲ ਆਪਣੀ 
ਸਥਿਤੀ ਬਦਲਦੀਆ ਹਨ ਉਹਨਾ ਨੂੰਗਤੀ ਅਵਸਥਾ ਵਿੱਚ ਕਿਹਾ ਜਾਦਾ ਹੈ ਕਿ ਜਿਸ ਤਰਾ ਚੱਲ ਰਹੀ ਬੱਸ,ਚੱਲ ਰਹੀ ਟਰੇਨ ਅਦਿ ਹਨ।ਇਹਨਾ  ਪ੍ਰਯੋਗਾਂਕਿਿਰਆਵਾ  ਨੂੰ  ਕਰਨ  ਲਈ  ਵੱਡੇ  ਉਪਕਰਨਾ  ਵੱਡੀਆ ਪ੍ਰਯੋਗਸਾਲਾਵਾ ਦੀ ਲੋੜ ਨਹੀ ਇਹ ਸਾਰਾ ਕੂਝ ਤੁਹਾਡੇ ਘਰਾ ਵਿੱਚ ਹੀ ਹੈ।ਜੇਕਰ ਤੁਸੀ ਆਪਣੇ ਘਰ ਵਿੱਚ ਵੇਖੋ ਤਾ ਬਿਜਲੀ ਦੀਆ ਤਾਰਾ ,ਬੱਲਬ ਅਤੇ ਫਿਊਜ ਵੀ ਤਾ ਹੈ।ਘਰ  ਵਿੱਚ  ਬਿਜਲੀ  ਦੀਆ  ਕਾਢਾ  ਜਾ  ਬਿਜਲੀ  ਦੇ  ਚਮਤਕਾਰ  ਪ੍ਰੈਸ,  ਕੱਪੜੇ  ਧੋਣ ਵਾਲੀ  ਮਸੀਨ ,ਟੀਵੀ ,ਫਰਿੰਜ,ਮਿਕਸੀ ਵੀ  ਹੈ  ਸੋ  ਇਹਨਾ  ਬਾਰੇ  ਆਪ  ਸਕੂਲ਼ੀ ਵਿਿਦਆਰਥੀਆਂਨੂੰ ਵਿਿਗਆਨਿਕਜਾਣਕਾਰੀ ਜਰੂਰੀ ਚਾਹੀਦੀ ਹੈ ਤਾ ਹੀ ਅਸੀ ਅੱਜ ਦੇ ਆਧੁਨਿਕ ਵਿਿਗਆਨਿਕ ਯੁੱਗ ਦੇ ਹਾਣੀ ਬਣ ਸਕਦੇ ਹਾ ਅਤੇ ਵਿਿਗਆਨ ਦੀਆ  ਕਾਢਾਂ  ਦਾ ਲਾਭ  ,ਫਾਇਦਾ  ਲੈ  ਸਕਦੇ  ਹਾ।ਵਿਿਗਆਨਕ  ਉਪਕਰਨਾ  ਦੀ ਵਰਤੋ  ਕਰਦੇ  ਹੋਏ  ਸਾਡੇ  ਪੈਰਾ  ਵਿੱਚ  ਰੋਧਿਕ  ਮਟੀਰੀਅਲ  ,ਚੱਪਲਾ  ਆਦਿ  ਜਰੂਰ ਪਹਿਨਣਾ ਚਾਹੀਦਾ  ਹੈ ਨਹੀ ਕਦੇ ਵੀ ਮਾੜਾ ਹਾਦਸਾ ਵਾਪਰ ਸਕਦਾ ਹੈ ਨੰਗੇ ਪੈਰੀ  ਬਹੁਤ  ਰਿਸਕ  ਹੈ  ਕਿਉਕਿ  ਮਨੁੱਖੀ  ਸਰੀਰ  ਬਿਜਲੀ  ਦਾ  ਬਹੁਤ  ਵਧੀਆ  ਚਾਲਕ ਹੈ।ਲੋੜ ਹੈ ਕਿ ਪਿਆਰੇ ਵਿਿਦਆਰਥੀਉ ਤੁਸੀ ਆਪਣੀ ਸਾਇੰਸ ਦੀ ਕਿਤਾਬ ਦੀ ਲਾਇਨ ਨੂੰ ਪ੍ਰਸਨ ਉੱਤਰ ਨੂੰ ਕਿਵੇ ਆਪਣੀ ਪਕੜ੍ਹ ਦੇ ਨਾਲ ਸਮਝ ਸਕਦੇ ਹੋ ਇੱਕੋ ਇੱਕ ਇਸ ਨੂੰ ਪ੍ਰੈਕਟੀਕਲ ਰੂਪ ਵਿੱਚ ਕਰਨਾ ਹੈ।

ਬਰਜਿੰਦਰ ਪਾਲ ਸਿੰਘ ਬਰਨਾਲਾ ਧਨੌਲਾ ਪ੍ਰਿੰਸੀਪਲ ਲੋਕ ਕਵੀ ਸੰਤ ਰਾਮ ਉਦਾਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਸਰ ਪੰਜਾਬ 
ਜਿਲ੍ਹਾ ਬਰਨਾਲਾ ਘਰ ਦਾ ਪਤਾ: ਨੇੜੇ ਸੋਹਲ ਵਕਰਸਾਪ ਬਰਨਾਲਾ ਰੋਡ ਧਨੌਲਾ ਤਹਿਸੀਲ ਅਤੇ ਜਿਲਾ ਬਰਨਾਲਾ (ਪੰਜਾਬ) ਮੋਬਾਈਲ 9814121926 ਵਟਸਐਪ ਨੰਬਰ 9815516435

ਨਗਰ ਕੌਂਸਲ ਜਗਰਾਉਂ ਨੂੰ ਭ੍ਰਿਸ਼ਟਾਚਾਰ ਮੁਕਤ ਕਰੇਗੀ 'ਆਪ' :- ਵਿਧਾਇਕ ਮਾਣੂੰਕੇ

ਜਗਰਾਉਂ ,ਫਰਵਰੀ 2021(ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ)

ਨਗਰ ਕੌਂਸਲ ਜਗਰਾਉਂ ਦੀਆਂ  ਪਹਿਲੀ ਵਾਰ ਚੋਣਾਂ ਲੜਨ ਜਾ ਰਹੀ ਆਮ ਆਦਮੀ ਪਾਰਟੀ ਵੱਲੋਂ ਬੀਤੇਂ ਦਿਨ ਵਿਰੋਧੀ ਧਿਰ ਦੀ ਉਪਨੇਤਾ ਬੀਬੀ ਸਰਵਜੀਤ ਕੌਰ ਮਾਣੂੰਕੇ ਵਿਧਾਇਕ ਜਗਰਾਉਂ ਦੀ ਅਗਵਾਈ ਵਿੱਚ ਸਾਰੇ ਐੱਮ ਸੀ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮੇਂ ਬੀਬੀ ਮਾਣੂੰਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਨਗਰ ਕੌਂਸਲ ਜਗਰਾਉਂ ਦੀਆਂ ਚੋਣਾਂ ਭ੍ਰਿਸ਼ਟਾਚਾਰ ਦੇ ਮੁੱਦੇ ਉੱਪਰ ਲੜੇਗੀ ਜੋ ਭ੍ਰਿਸ਼ਟਾਚਾਰ ਇਨ੍ਹਾਂ ਰਵਾਇਤੀ ਪਾਰਟੀਆਂ ਵੱਲੋਂ ਪੈਦਾ ਕੀਤਾ ਗਿਆ ਹੈ ਜਦੋਂ ਹੀ ਨਗਰ ਕੌਂਸਲ ਜਗਰਾਉਂ ਆਮ ਆਦਮੀ ਪਾਰਟੀ ਦੇ ਹੱਥ ਵਿੱਚ ਆਵੇਗੀ ਤਾਂ ਅਸੀਂ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਜਗਰਾਉਂ ਨੂੰ ਫਿਰ ਤੋਂ ਰੌਸ਼ਨੀਆਂ ਦਾ ਸ਼ਹਿਰ ਬਣਾਵਾਂਗੇ। 'ਆਪ' ਦੇ ਵੱਖ-ਵੱਖ ਵਾਰਡਾਂ ਤੋਂ ਵਾਰਡ ਨੰ. 5 ਸੰਤੋਸ਼ ਰਾਣੀ, ਵਾਰਡ ਨੰ. 7 ਨਵਦੀਪ ਕੌਰ , ਵਾਰਡ ਨੰ. 8 ਰਮਨ ਅਰੋੜਾ ,ਵਾਰਡ ਨੰ. 11 ਵੀਰਪਾਲ ਕੌਰ ,ਵਾਰਡ ਨੰ. 13 ਊਸ਼ਾ ਰਾਣੀ ,ਵਾਰਡ ਨੰ. 16 ਭਾਰਤੀ ਰਾਣੀ ,ਵਾਰਡ ਨੰ. 17 ਕਰਮਜੀਤ ਕੌਰ ,ਵਾਰਡ ਨੰ. 19 ਬਲਜੀਤ ਕੌਰ , ਨੰ. 21 ਕਮਲਪ੍ਰੀਤ ਕੌਰ ,ਵਾਰਡ ਨੰ. 22 ਰੁਪਿੰਦਰਜੀਤ ਸਿੰਘ ਆਦਿ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ।

ਸਮਾਜ ਸੇਵੀ ਪ੍ਰਧਾਨ ਸਤਨਾਮ ਸਿੰਘ ਸੋਹੀ ਨੂੰ ਸਦਮਾ ਮਾਤਾ ਜੀ ਦਾ ਦਿਹਾਂਤ।

ਮਹਿਲ ਕਲਾਂ /ਬਰਨਾਲਾ- ਫ਼ਰਵਰੀ 2021 -(ਗੁਰਸੇਵਕ ਸਿੰਘ ਸੋਹੀ)- ਪਿੰਡ ਨਰੈਣਗੜ੍ਹ ਸੋਹੀਆਂ ਦੇ ਸਮਾਜ ਸੇਵੀ ਅਕਾਲੀ ਆਗੂ,ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਸੋਹੀ ਨੂੰ ਉਸ ਸਮੇਂ ਗਹਿਰਾ ਸਦਮਾਂ ਲੱਗਾ ਜਦੋਂ ਉਨ੍ਹਾਂ ਦੀ ਮਾਤਾ ਭਜਨ ਕੌਰ 27 ਜਨਵਰੀ ਨੂੰ 82 ਸਾਲ ਦੀ ਉਮਰ ਵਿੱਚ ਕਿਸੇ ਸੰਖੇਪ ਬੀਮਾਰੀ ਦੇ ਕਾਰਨ  ਹਮੇਸ਼ਾ ਲਈ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਅਤੇ ਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ ਮਾਤਾ ਭਜਨ ਕੌਰ ਜੀ ਬਹੁਤ ਨੇਕ ਸੁਭਾਅ ਦੇ ਸਨ। ਹਮੇਸ਼ਾ ਪਿੰਡ ਦੀ ਭਲਾਈ ਅਤੇ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਲੋੜਵੰਦ ਲੋਕਾਂ ਦੇ ਨਾਲ ਖਡ਼੍ਹਦੇ ਸਨ ਅਤੇ ਹਰ ਇਕ ਦੇ ਦੁੱਖ- ਸੁੱਖ ਦੇ ਸਾਂਝੀ ਹੋਣ ਕਰਕੇ ਹਰ ਵਿਅਕਤੀ ਉਨ੍ਹਾਂ ਦਾ ਪੂਰਾ ਸਤਿਕਾਰ ਕਰਦੇ ਸਨ।ਮਾਤਾ ਭਜਨ ਕੌਰ ਆਪਣੇ ਪਿੱਛੇ ਪੁੱਤਰ ਸਤਨਾਮ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸੋਹੀਆ, ਪੁੱਤਰ ਬਲਵੀਰ ਸਿੰਘ ਸੋਹੀ,ਪੋਤਾ ਗੁਰਪ੍ਰੀਤ ਸਿੰਘ ਸੋਹੀ, ਪੋਤੀਆਂ ਰਮਨਪ੍ਰੀਤ ਕੌਰ ਸੋਹੀ, ਰਮਨਦੀਪ ਕੌਰ ਸੋਹੀ, ਜਗਦੀਪ ਕੌਰ ਸੋਹੀ, ਅਮਨਦੀਪ ਕੌਰ ਸੋਹੀ, ਸੰਦੀਪ ਕੌਰ ਸੋਹੀ, ਕੁੜੀਆਂ ਜਸਮੇਲ ਕੌਰ, ਜਸਬੀਰ ਕੌਰ, ਨੂੰਹਾਂ ਬਲਜਿੰਦਰ ਕੌਰ ਸੋਹੀ, ਪਰਮਜੀਤ ਕੌਰ ਸੋਹੀ, ਜਠਾਣੀ ਭਾਗ ਕੌਰ ਸੋਹੀ, ਅਤੇ ਜਸਵਿੰਦਰ ਕੌਰ ਪੀਤੋ ਕਨੇਡਾ, ਜਸਵਿੰਦਰ ਸਿੰਘ ਕਨੇਡਾ, ਜਗਦੀਪ ਸਿੰਘ ਕਨੇਡਾ, ਮਾਸਟਰ ਗੁਰਸ਼ਰਨ ਸਿੰਘ ਤਖਤਪੁਰਾ, ਅਮਨਪ੍ਰੀਤ ਕੌਰ ਕਨੇਡਾ, ਹਰਵਿੰਦਰ ਸਿੰਘ ਸੇਖੋਂ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਏ।ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 5 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 1 ਵਜੇ ਗੁਰਦੁਆਰਾ ਸਿੰਘ ਸਭਾ ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਪਵੇਗਾ।

 ਧੁਬੜੀ ਸਾਹਿਬ ਦੀ ਮੈਨੇਜਮੈਂਟ ਕਮੇਟੀ ਵੱਲੋਂ ਪ੍ਰਧਾਨ ਮੋਹਨੀ ਦਾ ਕੀਤਾ ਵਿਸੇਸ਼ ਸਨਮਾਨ

 ਅਜੀਤਵਾਲ ,ਫ਼ਰਵਰੀ  2021 (ਬਲਵੀਰ ਸਿੰਘ ਬਾਠ) 

 ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਧੋਬੜੀ ਸਾਹਿਬ ਅਸਾਮ ਦੀ ਮੈਨੇਜਮੈਂਟ ਕਮੇਟੀ ਵੱਲੋਂ  ਗੁਰੂ ਘਰ ਦੀ ਕਾਰ ਸੇਵਾ ਵਿੱਚ ਵੱਡਾ ਸਹਿਯੋਗ ਦੇਣ ਵਾਲੇ ਪ੍ਰਧਾਨ ਮਨਜੀਤ ਸਿੰਘ ਮੋਹਣੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ  ਜਨ ਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੌਨੀ ਨੇ ਦੱਸਿਆ ਕਿ ਆਪਣੇ ਜੰਗੀਪੁਰ ਹੋਟਲ  ਤੋਂ ਸ੍ਰੀ ਧੋਬੜੀ ਸਾਹਿਬ ਗੁਰੂ ਘਰ ਦਾ ਇਕ ਗੱਲਾ  ਰੱਖਿਆ ਹੋਇਆ ਹੈ  ਇਸ ਗਲੇ ਵਿਚ ਪੰਜਾਬੀ ਹੋਟਲ ਤੇ ਆਉਣ ਵਾਲੀ ਸੰਗਤ ਵੱਲੋਂ ਆਪਣਾ ਦਸਵੰਧ ਪਾਇਆ ਜਾਂਦਾ ਹੈ  ਜੋ ਕਿ ਸਾਲ ਵਿੱਚ ਇੱਕ ਵਾਰ ਗੱਲਾ ਸੰਗਤਾਂ ਦੀ ਹਾਜ਼ਰੀ ਵਿਚ ਖੋਲ੍ਹਿਆ ਜਾਂਦਾ ਹੈ ਅੱਜ ਧੋਬੜੀ ਸਾਹਿਬ ਅਸਾਮ ਤੋਂ ਮੈਨੇਜਮੈਂਟ ਕਮੇਟੀ ਆਉਣ ਤੇ ਜੀ ਆਇਆਂ ਆਖਿਆ ਗਿਆ ਅਤੇ ਗੱਲਾ ਖੋਲ੍ਹਿਆ ਗਿਆ ਇਸ ਗੱਲੇ ਵਿਚੋਂ ਗੁਰੂ ਘਰ ਦੀ ਸੰਗਤ ਵੱਲੋਂ ਸਾਲ ਭਰ  ਦਸਵੰਧ ਦਾ ਪੱਚੀ ਹਜ਼ਾਰ ਰੁਪਿਆ ਮੈਨੇਜਮੈਂਟ ਕਮੇਟੀ ਨੂੰ ਸੌਂਪਿਆ ਗਿਆ  ਉਨ੍ਹਾਂ ਦੱਸਿਆ ਕਿ ਪੂਜਣ ਯੋਗ ਧਰਤੀ ਹੈ ਸ੍ਰੀ ਧੋਬੜੀ ਸਾਹਿਬ  ਇਸ ਜਗ੍ਹਾ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਪੁਰਬ ਸੰਗਤਾਂ ਵੱਲੋਂ ਵੱਡੀ ਪੱਧਰ ਤੇ ਮਨਾਇਆ ਜਾਂਦਾ ਹੈ   ਇਹ ਅਸਥਾਨ ਬਹੁਤ ਇਤਿਹਾਸਕ ਮੰਨਿਆ ਜਾਂਦਾ ਹੈ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨਤਮਸਤਕ ਹੋਣ ਲਈ ਆਉਂਦੀਆਂ ਹਨ  ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ  ਇਸ ਸਮੇਂ ਪ੍ਰਧਾਨ ਗੁਰਮੇਲ ਸਿੰਘ ਨਰਿੰਦਰ ਸਿੰਘ ਗੁਰਵਿੰਦਰ ਸਿੰਘ ਦਵਿੰਦਰ ਸਿੰਘ ਰਾਏਕੋਟ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ

ਸਲੇਮਪੁਰੀ ਦਾ ਮੌਸਮਨਾਮਾ-

 *ਮੀਂਹ*

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 

3, 4 ਤੇ 5 ਫਰਵਰੀ ਦਰਮਿਆਨ ਪੰਜਾਬ, ਹਰਿਆਣਾ, ਦਿੱਲੀ ਤੇ ਉੱਤਰੀ ਰਾਜਸਥਾਨ 'ਚ ਬਹੁਤੀ ਥਾਂ ਹਲਕੀ/ਦਰਮਿਆਨੀ ਬਾਰਿਸ਼ ਦੀ ਉਮੀਦ ਹੈ। 

ਪੰਜਾਬ 'ਚ 3 ਫਰਵਰੀ ਨੂੰ ਵਗਦੀ ਪਹਾੜ ਤੇ ਪੁਰੇ ਦੀ ਹਵਾ ਨਾਲ ਕਿਤੇ-ਕਿਤੇ ਗਰਜ ਚਮਕ ਨਾਲ ਘੱਟ ਸਮੇਂ ਦੇ ਛੜਾਕੇ ਪੈ ਸਕਦੇ ਹਨ, ਮੁੱਖ ਤੌਰ 'ਤੇ ਦੁਪਹਿਰ ਅਤੇ ਸ਼ਾਮ ਸਮੇਂ ਜਦਕਿ 4 ਫਰਵਰੀ ਦਾ ਦਿਨ ਮੀਂਹ ਪੱਖੋਂ ਮੁੱਖ ਰਹੇਗਾ। ਇਸ ਦਿਨ ਜਿਆਦਾਤਰ ਪੰਜਾਬ 'ਚ ਬਾਰਿਸ਼ ਹੋ ਸਕਦੀ ਹੈ। 4 ਫਰਵਰੀ ਨੂੰ ਤੜਕਸਾਰ ਅਤੇ ਸਵੇਰ ਤੋਂ ਗਰਜ-ਚਮਕ ਨਾਲ ਹਲਕੇ/ਦਰਮਿਆਨੇ ਛਰਾਟੇ ਸ਼ੁਰੂ ਹੋ ਜਾਣਗੇ ਜੋਕਿ ਸਾਰਾ ਦਿਨ ਰੁਕ  -ਰੁਕ ਜਾਰੀ ਰਹਿ ਸਕਦੇ ਹਨ। ਕਿਤੇ-ਕਿਤੇ ਗੜ੍ਹੇਮਾਰੀ ਤੋੰ ਇਨਕਾਰ ਨਹੀਂ ਕੀਤੀ ਜਾ ਸਕਦੀ।

5 ਫਰਵਰੀ ਨੂੰ ਵੀ ਪੂਰਬੀ ਪੰਜਾਬ ਵਿਚ ਗਰਜ-ਚਮਕ ਨਾਲ ਫੁਹਾਰਾਂ ਜਾਰੀ ਰਹਿ ਸਕਦੀਆਂ ਹਨ।ਉਂਝ  ਸਾਰੇ ਪੰਜਾਬ 'ਚ ਹਲਕੀ/ਦਰਮਿਆਨੀ ਬਾਰਿਸ਼ ਦੇ ਆਸਾਰ ਹਨ, ਪਰ ਪਟਿਆਲਾ, ਫ਼ਤਹਿਗੜ੍ਹ ਸਾਹਿਬ, ਹੁਸ਼ਿਆਰਪੁਰ, ਨਵਾਂਸ਼ਹਿਰ, ਪਠਾਨਕੋਟ, ਜਲੰਧਰ, ਕਪੂਰਥਲਾ, ਅੰਮ੍ਰਿਤਸਰ, ਫਿਰੋਜ਼ਪੁਰ, ਲੁਧਿਆਣਾ, ਮੁਕਤਸਰ ਸਾਹਿਬ, ਫਰੀਦਕੋਟ, ਮੋਹਾਲੀ-ਚੰਡੀਗੜ੍ਹ, ਰੋਪੜ, ਮੋਗਾ ਅਤੇ ਸੰਗਰੂਰ 'ਚ ਦਰਮਿਆਨੀ ਬਾਰਿਸ਼ ਦੇ ਜਿਆਦਾ ਆਸਾਰ ਹਨ। ਜਾਣਕਾਰੀ ਅਨੁਸਾਰ 

ਹਰਿਆਣਾ 'ਚ ਵੀ 3 ਫਰਵਰੀ ਦੀ ਦੁਪਹਿਰ ਅਤੇ ਸ਼ਾਮ ਤੋੰ ਸਿਸਟਮ ਦੇ ਹਲਕੇ ਅਸਰ ਕਾਰਨ ਕਿਤੇ-ਕਿਤੇ ਗਰਜ ਵਾਲੇ ਬੱਦਲ ਬਣ ਸਕਦੇ ਹਨ। 

4 ਫਰਵਰੀ ਨੂੰ ਹਰਿਆਣਾ ਦੇ ਬਹੁਤੇ ਹਿੱਸਿਆਂ  'ਚ ਗਰਜ-ਚਮਕ ਨਾਲ ਮੀਂਹ ਪੈਣ ਦੀ ਉਮੀਦ ਹੈ, ਜੋਕਿ ਹਰਿਆਣਾ ਦੇ ਯਮਨਾ ਲਾਗੇ ਪੈਂਦੇ ਜਿਲ੍ਹਿਆਂ  'ਚ 5 ਫਰਵਰੀ ਤੱਕ ਜਾਰੀ ਰਹਿ ਸਕਦਾ ਹੈ।

ਹਨੂੰਮਾਨਗੜ੍ਹ ਅਤੇ ਗੰਗਾਨਗਰ ਵਿਚ 

3 ਫਰਵਰੀ ਦੀ ਦੇਰ ਸ਼ਾਮ ਤੋਂ 4 ਫਰਵਰੀ ਸ਼ਾਮ ਦੌਰਾਨ ਇਨ੍ਹਾਂ ਦੋੋਵੇ ਜਿਲ੍ਹਿਆਂ  'ਚ ਗਰਜ-ਚਮਕ ਨਾਲ 1 ਤੋਂ 2-3 ਫੁਹਾਰਾਂ ਤੇ 2-3 ਥਾਂ ਗੜ੍ਹੇਮਾਰੀ ਦੀ ਆਸ ਹੈ। 

ਦਿੱਲੀ ਸਥਿਤ ਸਿੰਘੂ, ਟਿੱਕਰੀ, ਗਾਜੀਆਬਾਦ ਆਦਿ ਬਾਰਡਰਾਂ 'ਤੇ 4 ਅਤੇ 5 ਫਰਵਰੀ ਨੂੰ ਵਗਦੇ ਪੁਰੇ 'ਤੇ ਗਰਜ-ਚਮਕ ਨਾਲ ਮੀਂਹ ਦੇ 2-3 ਹਲਕੇ-ਦਰਮਿਆਨੇ ਛਰਾਟੇ ਪੈ ਸਕਦੇ ਹਨ।

 3 ਫਰਵਰੀ ਨੂੰ ਦਿੱਲੀ ਆਸਾਰ ਘੱਟ ਹਨ ਪਰ ਇੱਕ ਅੱਧੀ ਵਾਰ ਥੋੜ੍ਹੇ ਸਮੇਂ ਲਈ ਹਲਕੀ ਕਾਰਵਾਈ ਤੋਂ ਇਨਕਾਰ ਨਹੀਂ।ਇਸ ਲਈ 

ਦਿੱਲੀ ਦੇ ਬਾਰਡਰਾਂ  'ਤੇ ਡਟੇ ਕਿਰਤੀ-ਕਿਸਾਨ ਯੋਧਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਮੀਂਹ ਦੀ ਸੰਭਾਵਨਾ ਨੂੰ ਦੇਖਦੇ ਹੋਏ ਅਗਾਮੀ ਤਿਆਰੀ ਰੱਖਣ। ਇੱਕ ਹੋਰ ਜਾਣਕਾਰੀ ਅਨੁਸਾਰ ਪਹਾੜਾਂ 'ਚ ਸਾਰੀਆਂ ਪ੍ਰਸਿੱਧ ਥਾਂਵਾਂ 'ਤੇ ਬਰਫ਼ਵਾਰੀ ਹੋਵੇਗੀ। 

ਧੰਨਵਾਦ ਸਹਿਤ। 

ਪੇਸ਼ਕਸ਼ - 

-ਸੁਖਦੇਵ ਸਲੇਮਪੁਰੀ 

09780620233, 9463128333 

31 ਜਨਵਰੀ 2021 ਸਮਾਂ 5:40 ਸ਼ਾਮ

 ਜੰਗ ਜਾਰੀ ਹੈ ! ✍️ ਸਲੇਮਪੁਰੀ ਦੀ ਚੂੰਢੀ -

ਗਣਤੰਤਰ ਦਿਵਸ ਮੌਕੇ 

ਉਨ੍ਹਾਂ - 

ਦਿੱਲੀ 'ਚ ਓਦਾਂ ਈ ਕੀਤੈ 

ਜਿਵੇਂ-

ਉਹ ਅਕਸਰ ਕਰਦੇ ਨੇ! 

ਪਹਿਲਾਂ ਜਬਰ-ਜਨਾਹ ਕਰਦੇ ਨੇ! 

ਫਿਰ ਅੱਗ 'ਚ ਸਾੜਦੇ ਨੇ! 

ਫਿਰ ਪੀੜ੍ਹਤਾ 'ਤੇ ਪਰਚਾ ਕਰਦੇ! 

ਉਹ ਅਕਸਰ ਏਦਾਂ ਈ ਕਰਦੇ ਨੇ! 

ਇਹ ਕੋਈ ਨਵਾਂ ਨਹੀਂ ਹੋਇਆ! 

ਉਹ ਸਦੀਆਂ ਤੋਂ ਈ ਕਰਦੇ ਨੇ! 

ਉਹ ਜਬਰ-ਜਨਾਹ ਖੁਲੇਆਮ ਕਰਦੇ ਨੇ! 

ਸ਼ਰੇਆਮ ਕਰਦੇ ਨੇ! 

ਜਬਰ-ਜਨਾਹ ਵਿਰੁੱਧ

 ਜਿਹੜੇ - 

 ਅੜਦੇ ਨੇ! 

ਖੜਦੇ ਨੇ!

ਲੜਦੇ ਨੇ! 

ਬਸ - 

ਉਹੀਓ ਮਰਦੇ ਨੇ! 

ਜਿਸ ਕਰਕੇ  ਉਦਾਸ ਆਂ! 

ਪਰ ਅੰਦਰੋਂ ਟੁੱਟਿਆ ਨਹੀਂ! 

ਜੰਗ ਜਾਰੀ ਹੈ! 

ਕੱਲ੍ਹ ਵੀ ਜਾਰੀ ਸੀ! 

ਭਲਕੇ ਵੀ ਜਾਰੀ ਰਹੇਗੀ! 

-ਸੁਖਦੇਵ ਸਲੇਮਪੁਰੀ 

09780620233 

29 ਜਨਵਰੀ 2021

 -ਗਣਤੰਤਰ ਦਿਵਸ ਨੂੰ ਸਮਰਪਿਤ -   ਸਲੇਮਪੁਰੀ ਦੀ ਚੂੰਢੀ     

ਅੰਦੋਲਨ ਸਰਕਾਰ ਵਿਰੁੱਧ ਨਹੀਂ!

- ਪਿਛਲੇ ਕਈ ਮਹੀਨਿਆਂ ਤੋਂ ਦੇਸ਼ ਦੇ ਕਿਰਤੀ-ਕਿਸਾਨਾਂ ਵਲੋਂ ਆਪਣੀ ਹੋਂਦ ਬਚਾਉਣ ਲਈ ਅਤੇ ਆਪਣੇ ਹੱਕਾਂ ਅਤੇ ਹਿੱਤਾਂ ਨੂੰ ਲੈ ਕੇ ਪੂਰੇ ਦੇਸ਼ ਵਿਚ ਅੰਦੋਲਨ ਵਿੱਢਿਆ ਹੋਇਆ ਹੈ। ਇਸ ਅੰਦੋਲਨ ਲਈ ਦੇਸ਼ ਵਿਚ ਪੰਜਾਬ ਮੋਹਰੀ ਬਣਕੇ ਤੁਰਿਆ ਹੈ, ਜੋ ਬਹੁਤ ਹੀ ਮਾਣ ਵਾਲੀ ਗੱਲ ਹੈ। ਉਂਝ ਤਾਂ ਦੇਸ਼ ਲਈ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਅੱਗੇ ਹੋ ਕੇ ਕੇਵਲ ਅਗਵਾਈ ਹੀ ਨਹੀਂ ਕੀਤੀ, ਸਗੋਂ ਜੇਲਾਂ ਦੀਆਂ ਹਵਾਵਾਂ ਵੀ ਖਾਧੀਆਂ ਹਨ, ਮਾਨਸਿਕ ਅਤੇ ਸਰੀਰਕ ਤੌਰ 'ਤੇ ਤਸੀਹੇ ਵੀ ਝੱਲੇ ਹਨ ਅਤੇ ਕੁਰਬਾਨੀਆਂ ਵੀ ਦਿੱਤੀਆਂ ਹਨ। ਮੁਗਲਾਂ ਨਾਲ ਟੱਕਰ ਲੈਣ ਸਮੇਂ ਪਿੱਠ ਨਹੀਂ ਵਿਖਾਈ, ਅਜਾਦੀ ਦੀ ਲੜਾਈ ਜਿੱਤਣ ਲਈ ਲੰਡਨ ਜਾ ਕੇ ਅੰਗਰੇਜ਼ਾਂ ਦੀ ਹਿੱਕ ਉਪਰ ਪੈਰ ਰੱਖ ਕੇ ਫਤਹਿ ਹਾਸਲ ਕੀਤੀ। ਇਸ ਤੋਂ ਬਾਅਦ ਵੀ ਜਦੋਂ ਜਦੋਂ ਵੀ ਪਾਕਿਸਤਾਨ ਅਤੇ ਚੀਨ ਵਲੋਂ ਭਾਰਤ ਉਪਰ ਹਮਲਾ ਕੀਤਾ ਗਿਆ, ਪੰਜਾਬੀਆਂ ਨੇ ਜਾਨ ਤਲੀ 'ਤੇ ਰੱਖ ਕੇ ਸੱਚੀ ਦੇਸ਼ ਭਗਤੀ ਦਾ ਸਬੂਤ ਦਿੱਤਾ, ਪਰ ਅਫਸੋਸ ਮਨੂੰਵਾਦੀ ਸੋਚ ਦੇ ਧਾਰਨੀ ਲੋਕਾਂ ਵਲੋਂ ਪੰਜਾਬ ਦੇ ਲੋਕਾਂ ਵਲੋਂ ਦਿੱਤੀਆਂ  ਕੁਰਬਾਨੀਆਂ ਦਾ ਮੁੱਲ ਪਾਉਣ ਦੀ ਬਜਾਏ ਖਾਸ ਕਰਕੇ ਸਿੱਖਾਂ ਅਤੇ ਮੁਸਲਮਾਨਾਂ ਨੂੰ ਬਦਨਾਮ ਕਰਨ ਲਈ ਕੋਈ ਵੀ ਕਸਰ ਨਹੀਂ ਛੱਡੀ। ਹੁਣ ਜਦੋਂ ਪੰਜਾਬ ਦੇ ਲੋਕਾਂ ਨੇ  ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ ਤਾਂ ਫਿਰ ਮਨੂੰਵਾਦੀ ਸੋਚ ਦੇ ਧਾਰਨੀ ਲੋਕਾਂ ਵਲੋਂ ਉਨ੍ਹਾਂ ਨੂੰ ਤਰਾਂ ਤਰਾਂ ਦੇ ਢੰਗ /ਤਰੀਕਿਆਂ ਨਾਲ ਰੱਜ ਰੱਜ ਕੇ ਭੰਡਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਵੇਲੇ ਦੇਸ਼ ਦੇ ਲੋਕਾਂ ਵਲੋਂ ਜਬਰਦਸਤ ਅੰਦੋਲਨ ਵਿੱਢਿਆ ਗਿਆ ਹੈ,  ਦੀ ਅਗਵਾਈ ਪੰਜਾਬ ਦੇ  ਕਿਰਤੀ-ਕਿਸਾਨਾਂ ਵਲੋਂ ਕੀਤੀ ਜਾ ਰਹੀ ਹੈ। ਕਿਰਤੀ-ਕਿਸਾਨਾਂ ਵਲੋਂ ਵਿੱਢਿਆ ਗਿਆ ਅੰਦੋਲਨ ਸਰਕਾਰ ਵਿਰੁੱਧ ਨਾ ਹੋ ਕੇ ਦੇਸ਼ ਦੇ ਉਨ੍ਹਾਂ ਵੱਡੇ ਸਰਮਾਏਦਾਰਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਵਿਰੁੱਧ ਹੈ, ਜਿਹੜੇ ਦੇਸ਼ ਦੇ ਲੋਕਾਂ  ਦੀ ਖੂਨ ਪਸੀਨੇ ਦੀ ਕਮਾਈ ਨੂੰ ਚੂੰਢ ਚੂੰਢ ਕੇ ਸੰਸਾਰ ਦੇ ਸੱਭ ਤੋਂ ਅਮੀਰ ਬੰਦੇ ਬਣਨ ਲਈ ਤਰ੍ਹਾਂ-ਤਰ੍ਹਾਂ ਦੀਆਂ ਵਿਉਂਤਬੰਦੀਆਂ ਕਰ ਰਹੇ ਹਨ। ਦੇਸ਼ ਦੇ ਵੱਡੇ ਸਰਮਾਏਦਾਰ ਅਤੇ ਕਾਰਪੋਰੇਟ ਘਰਾਣੇ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਸਰਕਾਰ ਵਿਚ ਪੂਰੀ ਤਰ੍ਹਾਂ ਘੁਸਪੈਠ ਕਰ ਗਏ ਹਨ ਅਤੇ ਉਹ ਆਪਣੀਆਂ ਚੰਮ ਦੀਆਂ ਚਲਾ ਕੇ ਦੇਸ਼ ਨੂੰ ਲੁੱਟਣ ਲੱਗ ਪਏ ਹਨ ਅਤੇ ਇਸ ਦੇ ਵਿਰੋਧ ਵਿਚ ਦੇਸ਼ ਦੇ ਲੋਕਾਂ ਦਾ ਫਿਰ ਖੂਨ ਖੌਲਿਆ ਹੈ।  ਇਸ ਲੁੱਟ ਖਸੁੱਟ ਨੂੰ ਰੋਕਣ ਲਈ ਅਤੇ ਦੇਸ਼ ਨੂੰ ਸਰਮਾਏਦਾਰਾਂ ਅਤੇ ਕਾਰਪੋਰੇਟ ਘਰਾਣਿਆਂ ਕੋਲ ਵਿਕਣ ਤੋਂ ਬਚਾਉਣ ਲਈ ਅੰਦੋਲਨ ਉਠਿਆ ਹੈ। ਇਹ ਅੰਦੋਲਨ ਦੇਸ਼ ਦੀ ਅਜਾਦੀ ਦੀ ਲੜਾਈ ਦੀ ਤਰ੍ਹਾਂ ਇੱਕ ਕ੍ਰਾਂਤੀਕਾਰੀ ਅਤੇ ਇਤਿਹਾਸਕ ਅੰਦੋਲਨ ਹੋ ਨਿਬੜੇਗਾ। ਅੱਜ ਦੇਸ਼ ਵਿੱਚ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ ਜਦਕਿ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ। ਗਰੀਬ ਨੂੰ ਨਾ ਤਾਂ ਰੱਜਵੀੰ ਰੋਟੀ ਮਿਲ ਰਹੀ ਹੈ ਅਤੇ ਨਾ ਹੀ ਬਿਮਾਰੀ ਦੀ ਹਾਲਤ ਵਿਚ ਇਲਾਜ ਮਿਲ ਰਿਹਾ ਹੈ, ਕਿਉਂਕਿ ਡਾਕਟਰੀ ਇਲਾਜ ਬਹੁਤ ਮਹਿੰਗਾ ਹੋ ਚੁੱਕਿਆ ਹੈ ਅਤੇ ਆਮ ਲੋਕਾਂ ਲਈ ਅਜਾਦੀ ਅਤੇ ਗਣਤੰਤਰ ਦਿਵਸ ਦੇ ਅਰਥ ਬੇ-ਮਾਅਨਾ ਹੋ ਕੇ ਰਹਿ ਗਏ ਹਨ। ਦੇਸ਼ ਦੇ ਵੱਡੇ ਸਰਮਾਏਦਾਰ ਅਤੇ ਕਾਰਪੋਰੇਟ ਘਰਾਣੇ ਦੇਸ਼ ਦੀਆਂ ਬੈਂਕਾਂ ਦਾ ਧਨ ਲੁੱਟ ਲੁੱਟ ਕੇ ਵਿਦੇਸ਼ਾਂ ਵਲ ਫਰਾਰ ਹੋ ਰਹੇ ਹਨ।ਹੁਣ ਸਰਮਾਏਦਾਰਾਂ ਅਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਖਸੁੱਟ ਤੋਂ ਦੇਸ਼ ਅਤੇ ਦੇਸ਼ ਦੇ ਲੋਕਾਂ ਨੂੰ ਬਚਾਉਣ ਲਈ ਵਿੱਢੇ ਗਏ ਅੰਦੋਲਨ ਪਿਛੋਂ ਦੇਸ਼ ਵਿਚ ਫੈਲੇ ਜਾਤ-ਪਾਤ ਦੇ ਕੋਹੜ ਵਿਰੁੱਧ ਵੀ ਅੰਦੋਲਨ ਵਿੱਢਣ ਲਈ ਪੰਜਾਬ ਨੂੰ ਮੋਹਰੀ ਹੋ ਕੇ ਤੁਰਨਾ ਪਵੇਗਾ। ਸਰਮਾਏਦਾਰਾਂ ਅਤੇ ਕਾਰਪੋਰੇਟ ਘਰਾਣਿਆਂ ਵਲੋਂ ਭੋਲੇ-ਭਾਲੇ ਲੋਕਾਂ ਦੀ ਕੀਤੀ ਜਾ ਰਹੀ ਆਰਥਿਕ ਲੁੱਟ ਖਸੁੱਟ ਜਿਥੇ ਦੇਸ਼ ਅਤੇ ਆਮ ਲੋਕਾਂ ਦੇ ਜੀਵਨ ਪੱਧਰ ਨੂੰ ਨਿਘਾਰ ਵੱਲ ਲਿਜਾ ਰਹੀ ਹੈ , ਉਥੇ ਮਨੂੰਵਾਦ ਵਲੋਂ ਜਾਤ-ਪਾਤ ਦੀਆਂ  ਖੜੀਆਂ ਕੀਤੀਆਂ ਕੰਧਾਂ ਵੀ  ਦੇਸ਼ ਦੀ ਅਤੇ ਲੋਕਾਂ ਦੀ ਤਰੱਕੀ ਲਈ ਵੱਡਾ ਅੜਿੱਕਾ ਬਣੀਆਂ ਹੋਈਆਂ ਹਨ। ਦੇਸ਼ ਦੇ ਵਿਦੇਸ਼ਾਂ ਵਿਚ ਪਏ ਧਨ ਨੂੰ ਵਾਪਸ ਲਿਆਉਣ ਲਈ ਅਤੇ ਦੇਸ਼ ਵਿਚ ਫੈਲੇ ਜਾਤ-ਪਾਤ ਦੇ ਕੋਹੜ ਨੂੰ ਖਤਮ ਕਰਨ ਲਈ ਪੰਜਾਬ ਨੂੰ ਫਿਰ ਮੋਹਰੀ ਹੋ ਕੇ ਤੁਰਨਾ ਪਵੇਗਾ ਤਾਂ ਜੋ ਦੇਸ਼ ਵਿੱਚ ਆਪਣੇ ਅਰਥ ਗੁਆ ਚੁੱਕੀ ਅਜਾਦੀ ਅਤੇ ਗਣਤੰਤਰ ਦਿਵਸ ਮੁੜ ਅਰਥ ਭਰਪੂਰ ਬਣ ਸਕਣ। ਸਮਾਜ ਵਿਚ ਆਰਥਿਕ ਅਤੇ ਸਮਾਜਿਕ ਕਾਣੀ-ਵੰਡ, ਭ੍ਰਿਸ਼ਟਾਚਾਰ ਅਤੇ ਬੇਈਮਾਨੀ ਦੇ ਵਿਰੁੱਧ ਯੁੱਧ ਲੜਨ ਦੇ ਨਾਲ, ਨਾਲ ਸਾਨੂੰ ਭਾਰਤੀ ਸੰਵਿਧਾਨ ਦੀ ਹੋਂਦ ਬਚਾਉਣ ਲਈ ਵੀ ਅੰਦੋਲਨ ਸ਼ੁਰੂ ਕਰਨਾ ਪਵੇਗਾ ਤਾਂ ਜੋ ਸੰਵਿਧਾਨ ਨੂੰ ਭਗਵਾਂਪਨ ਦੀ ਪੁੱਠ ਚੜ੍ਹਨ ਤੋਂ ਬਚਾਇਆ ਜਾ ਸਕੇ ਅਤੇ ਇਨ੍ਹਾਂ ਅੰਦੋਲਨਾਂ ਲਈ ਵੀ ਪੰਜਾਬ ਨੂੰ ਇਕ ਮੋਢੇ ਉਪਰ ਤਿਰੰਗਾ ਅਤੇ ਦੂਜੇ ਉਪਰ ਕੇਸਰੀ ਝੰਡਾ ਲੈ ਕੇ ਅੱਗੇ ਤੁਰਨਾ ਪਵੇਗਾ! 

-ਸੁਖਦੇਵ ਸਲੇਮਪੁਰੀ

09780620233

09463128333

26 ਜਨਵਰੀ, 2021

ਸੈਂਟਰ ਸਰਕਾਰ ਕਾਲੇ ਕਾਨੂੰਨ ਤੁਰੰਤ ਵਾਪਸ ਲਵੇ ਅਤੇ ਕਿਸਾਨਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਨਾ ਬੰਦ ਕਰੇ। ਹਰਚੰਦ ਕੌਰ,ਸੁਦੇਸ਼ ਰਾਣੀ   

ਮਹਿਲ ਕਲਾਂ/ਬਰਨਾਲਾ-ਜਨਵਰੀ 2021-(ਗੁਰਸੇਵਕ ਸਿੰਘ ਸੋਹੀ)-

ਸੈਂਟਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਪਾਸ ਕਰਕੇ ਕਿਸਾਨਾਂ ਦੀਆਂ ਜਾਨਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਦਿੱਲੀ ਵਿਖੇ ਚੱਲ ਰਹੇ ਸਾਂਤਮਈ ਢੰਗ ਨਾਲ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਲਈ ਗੁੰਡਾਗਰਦੀ ਦਾ ਨਾਚ ਬੰਦ ਕਰੇ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਐੱਮਐੱਲਏ ਮੈਂਬਰ ਆਲ ਇੰਡੀਆ ਕਾਂਗਰਸ ਬੀਬੀ ਹਰਚੰਦ ਕੌਰ ਘਨੌਰੀ ਅਤੇ ਸੈਕਟਰੀ ਕਾਂਗਰਸ ਪੰਜਾਬ ਬੀਬੀ ਸੁਦੇਸ਼ ਰਾਣੀ ਜੋਸ਼ੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਕਾਲੇ ਖੇਤੀਬਾਡ਼ੀ ਕਾਨੂੰਨਾਂ ਦੇ ਵਿਰੋਧ ਵਿੱਚ ਦੇਸ਼ ਦੇ ਸਮੁੱਚੇ ਲੋਕ ਸਾਥ ਦੇ ਰਹੇ ਹਨ ।ਉਥੇ ਇਸ ਕਿਸਾਨੀ ਅੰਦੋਲਨ ਨੂੰ ਧਾਰਮਿਕ ਸਮਾਜਕ ਮੁਲਾਜ਼ਮ ਤੇ ਮਜ਼ਦੂਰ ਜਥੇਬੰਦੀਆਂ ਦੀ ਵੀ ਵੱਡੇ ਪੱਧਰ ਤੇ ਹਮਾਇਤ ਪ੍ਰਾਪਤ ਹੈ ਅਤੇ ਮੋਦੀ ਸਰਕਾਰ ਨੇ ਇਹ ਕਾਲ਼ੇ ਖੇਤੀਬਾੜੀ ਕਾਨੂੰਨ ਸਰਮਾਏਦਾਰੀ ਪੱਖੀ ਅੰਬਾਨੀ ਅਡਾਨੀ ਦੇ ਇਸ਼ਾਰਿਆਂ ਤੇ ਨੱਚ ਕੇ ਆਪਣੀ ਯਾਰੀ ਪੁਗਾਈ ਹੈ। ਉਨ੍ਹਾਂ ਕਿਹਾ ਕਿ ਖੇਤੀਬਾਡ਼ੀ ਕਾਨੂੰਨ ਬਣਾਉਣ ਤੋਂ ਪਹਿਲਾਂ ਮੋਦੀ ਸਰਕਾਰ ਨੇ ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ ਮਜ਼ਦੂਰਾਂ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਨੂੰ ਦੇਸ਼ ਦਾ ਸਮੁੱਚਾ ਕਿਸਾਨ ਬਰਦਾਸ਼ਤ ਨਹੀਂ ਕਰੇਗਾ। ਅਖੀਰ ਵਿਚ ਉਨ੍ਹਾਂ ਕਿਹਾ ਕਿ ਪਾਰਟੀਬਾਜ਼ੀ, ਜਾਤ-ਪਾਤ ਅਤੇ ਭਰਮ ਭੁਲੇਖੇ ਕੱਢ ਕੇ ਕਿਸਾਨੀ ਸੰਘਰਸ਼ ਦਾ ਸਾਥ ਦੇਣਾ ਅਤਿ ਜ਼ਰੂਰੀ ਹੈ ਅਤੇ ਵੱਡੀ ਗਿਣਤੀ ਵਿਚ ਔਰਤ ਵਰਗ ਨੂੰ ਸ਼ਮੂਲੀਅਤ ਕਰਨੀ ਚਾਹੀਦੀ ਹੈ ਅਤੇ ਕਰਦੀ ਆ ਰਹੀ ਹੈ ਕਿਉਂਕਿ ਜਿੱਥੇ ਔਰਤਾਂ ਕਿਸਾਨਾਂ ਨਾਲ ਖੇਤੀਬਾੜੀ ਕਰਨ ਵਿੱਚ ਸਹਿਯੋਗ ਕਰਦੀਆਂ ਹਨ ਉੱਥੇ ਕਿਸਾਨੀ ਘੋਲਾਂ ਵਿੱਚ ਅਹਿਮ ਰੋਲ ਨਿਭਾਅ ਰਹੀਆਂ ਹਨ ਅਤੇ ਸ਼ਹੀਦੀਆਂ ਪ੍ਰਾਪਤ ਕਰ ਚੁੱਕੀਆਂ ਹਨ ।ਉਨ੍ਹਾਂ ਸਮੂਹ ਵਰਗ ਦੇ ਲੋਕਾਂ ਨੂੰ ਟਰੈਕਟਰਾਂ ਸਮੇਤ ਦਿੱਲੀ ਪੁੱਜਣ ਦੀ ਅਪੀਲ ਕੀਤੀ ।

ਦੀਵੇ ਬਾਲ ਕੇ ਰੱਖਾਂਗੇ ਤੁਸੀਂ ਜਿੱਤ ਕੇ ਘਰਾਂ ਨੂੰ ਆਏ ਓ 

ਤੁਹਾਨੂੰ ਨਜ਼ਰ ਨਾ ਲੱਗ ਜਾਵੇ ਮਾਂ ਦੇ ਜਾਇਓ ਮਾਂ ਦੇ ਜਾਏ ਓ   -ਪਵਿੱਤਰ ਕੌਰ ਮਾਟੀ

ਅਜੀਤਵਾਲ, ਜਨਵਰੀ  2021 -( ਬਲਵੀਰ ਸਿੰਘ ਬਾਠ )

ਤਿੱਨ ਖੇਤੀ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਮੇਰੇ ਦੇਸ਼ ਦੇ ਕਿਸਾਨਾਂ ਵੱਲੋਂ ਦਿੱਲੀ ਵਿਖੇ ਸ਼ਾਂਤਮਈ ਢੰਗ ਨਾਲ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ  ਤੇ ਆਪਣੇ ਨਜ਼ਰ ਟਿਕਾਈ ਵਿਦੇਸ਼ਾਂ ਦੀ ਧਰਤੀ ਤੋਂ ਬੈਠੇ ਉੱਘੇ ਲੇਖਕ ਤੇ ਸਮਾਜਸੇਵੀ ਪਵਿੱਤਰ ਕੌਰ ਮਾਟੀ ਨੇ  ਜਨਸ਼ਕਤੀ ਨਿੳੂਜ਼ ਨਾਲ ਕੁਝ ਦਿਲੀ ਵਿਚਾਰਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ  ਮੇਰੇ ਦੇਸ਼ ਦੇ ਕਿਸਾਨ ਮਜ਼ਦੂਰ  ਜੋ ਗੋਬਿੰਦ ਦੇ ਲਾਡਲੇ ਅਤੇ ਸ਼ਹੀਦ ਭਗਤ ਸਿੰਘ ਸਰਾਭਾ ਦੇ ਵਾਰਸ ਜਿਨ੍ਹਾਂ  ਖੇਤਾਂ ਦੇ ਰਾਜਿਆਂ ਨੂੰ ਅੱਜ ਦਿੱਲੀ ਦੀਆਂ ਸੜਕਾਂ ਤੇ ਸੌਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕੇਂਦਰ ਦੀਆਂ ਅੰਨ੍ਹੇ ਅਤੇ ਬੋਲੀਆਂ ਸਰਕਾਰਾਂ ਨੂੰ ਇਹ ਚੀਜ਼ਾਂ ਦਿਖਾਈ ਹੀ ਨਹੀਂ ਦੇ ਰਹੀਆਂ  ਪਰ ਸਾਡਾ ਸਬਰ ਦਾ ਇਮਤਿਹਾਨ ਹਮੇਸ਼ਾਂ ਜਿੱਤ ਦੀਆਂ ਬਰੂਹਾਂ ਵੱਲ ਨੂੰ ਜਾ ਰਿਹਾ ਹੈ ਸਾਡਾ ਕਿਸਾਨੀ ਅੰਦੋਲਨ  ਅਸੀਂ ਵਾਹਿਗੁਰੂ ਦੇ ਚਰਨਾਂ ਵਿੱਚ ਹਰ ਸਮੇਂ ਅਰਦਾਸ ਕਰਦੇ ਹਾਂ ਕਿ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ  ਹੈ ਜ਼ਿੰਦਾਬਾਦ ਰਹੂਗਾ ਇਸ ਸਮੇਂ ਮਾਰਟਿਨ ਨੇ ਕਿਹਾ ਕਿ ਕਿਸਾਨੀ ਅੰਦੋਲਨ ਜਿੱਤ ਜਿੱਤ ਦੇ ਕਰੀਬ ਹੈ ਸਾਡੀਆਂ ਸੰਗਤਾਂ ਵੱਲੋਂ ਕਿਸਾਨੀ ਅੰਦੋਲਨ ਜਿੱਤ ਜਿੱਤ ਦੇ ਕਰੀਬ ਹੈ ਬਸ ਸੰਗਤਾਂ ਦਾ ਵੱਡਾ ਸਾਥ ਚਾਹੀਦਾ ਹੈ  ਇਸ ਸਮੇਂ ਉਨ੍ਹਾਂ ਨੇ ਕਿਸਾਨੀ ਅੰਦੋਲਨ ਨੂੰ ਹੱਲਾਸ਼ੇਰੀ ਦਿੰਦੇ ਹੋਏ ਕਿਹਾ ਕਿ ਦੀਵੇ ਬਾਲ ਕੇ ਰੱਖਾਂਗੇ ਤੁਸੀਂ ਜਿੱਤ ਕੇ ਘਰਾਂ ਨੂੰ ਆਇਓ  ਤੁਹਾਨੂੰ ਨਜ਼ਰ ਨਾ ਲੱਗ ਜਾਵੇ ਮਾਂ ਦੇ ਜਾਏ ਮਾਂ ਦੇ ਜਾਇਓ  ਮਾਟੀ ਨੇ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਵੀ ਕੀਤੀ ਕਿ ਆਪ ਸਭ ਦੀ ਲੋਡ਼ ਹੈ ਏਕੇ ਵਿੱਚ ਬਰਕਤ ਤੇ ਪਹਿਰਾ ਦੇਣ ਦੇ ਦਿੱਤੇ ਸਭ ਇੱਕ ਮੁੱਠ ਹੋ ਕੇ ਕਿਸਾਨੀ ਅੰਦੋਲਨ ਵਿਚ ਆਪਣਾ ਬਣਦਾ  ਯੋਗਦਾਨ ਪਾਈਏ

ਟਿਕਰੀ ਬਾਰਡਰ ਤੇ ਕਿਸਾਨੀ  ਸੰਘਰਸ਼ 'ਚ ਗਰੀਬ ਪਰਿਵਾਰ ਨਾਲ ਸਬੰਧਤ ਵਿਅਕਤੀ ਦੀ ਮੌਤ

ਬਰਨਾਲਾ-ਮਹਿਲ ਕਲਾਂ-ਜਨਵਰੀ 2021-(ਗੁਰਸੇਵਕ ਸੋਹੀ)

ਤਿੰਨੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਦੇ ਵਿਰੁੱਧ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਵਿੱਚ ਜਿਲਾ ਬਰਨਾਲਾ ਦੇ ਪਿੰਡ ਪੱਖੋਕੇ ਦੇ ਗਰੀਬ ਪਰਿਵਾਰ ਨਾਲ ਸਬੰਧਤ ਬਜੁਰਗ ਜਗਸੀਰ ਸਿੰਘ ਸੀਰਾ 52 ਸਾਲ ਪੁੱਤਰ ਪਿ੍ਥੀ ਸਿੰਘ ਦੀ ਟਿਕਰੀ ਬਾਰਡਰ ਦਿੱਲੀ ਵਿਖੇ ਕਿਸਾਨ ਸੰਘਰਸ਼ ਦੌਰਾਨ ਲੰਘੀ ਰਾਤ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ । ਮਿ੍ਤਕ ਬਜੁਰਗ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜੱਥੇ ਨਾਲ ਦਿੱਲੀ ਜਦੋਂ ਦਾ ਸੰਘਰਸ਼ ਚੱਲ ਰਿਹਾ ਹੈ ਉਦੋਂ ਦਾ ਦਿੱਲੀ ਸੰਘਰਸ਼ ਵਿਚ ਲੰਗਰ ਵਿਚ ਸੇਵਾ ਕਰ ਰਿਹਾ ਸੀ । ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ 10 ਲੱਖ ਰੁਪਏ ਦਾ ਮੁਆਵਜ਼ਾ ਇਕ ਸਰਕਾਰੀ ਨੌਕਰੀ ਅਤੇ ਸ਼ਹੀਦ ਕਿਸਾਨ ਜਗਸੀਰ ਸਿੰਘ ਦਾ ਕਰਜ਼ਾ ਮੁਆਫੀ ਦੀ ਮੰਗ ਕੀਤੀ ਹੈ। ਅਤੇ ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਮ੍ਰਿਤਕ ਜਗਸੀਰ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਨਾਲ ਹਰ ਦੁੱਖ-ਸੁੱਖ ਵਿਚ ਨਾਲ ਖੜੇਗੀ। ਜਗਸੀਰ ਸਿੰਘ ਆਪਣੇ ਪਿੱਛੇ ਪਤਨੀ ਅਤੇ ਤਿੰਨ ਪੁੱਤਰ ਛੱਡ ਗਏ ।

ਪਿੰਡ ਚੀਮਾ ਦੇ ਨੌਜਵਾਨ ਦੀ ਇਟਲੀ ’ਚ ਵਾਪਰੇ ਸੜਕ ਹਾਦਸੇ ’ਚ ਹੋਈ ਮੌਤ

ਬਰਨਾਲਾ-ਮਹਿਲ ਕਲਾਂ-ਜਨਵਰੀ 2021-(ਗੁਰਸੇਵਕ ਸੋਹੀ)-

ਪਿੰਡ ਚੀਮਾ ਦੇ ਮਾਪਿਆਂ ਦੇ ਇਕਲੌਤੇ ਨੌਜਵਾਨ ਦੀ ਇਟਲੀ ਦੇ ਰੋਮ ਸ਼ਹਿਰ ‘ਚ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਖ਼ਬਰ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਵਿਪਨਜੀਤ ਸਿੰਘ (20) ਪੁੱਤਰ ਤਰਸੇਮ ਸਿੰਘ ਵਾਸੀ ਚੀਮਾ ਪਿਛਲੇ ਕਰੀਬ ਚਾਰ-ਪੰਜ ਸਾਲ ਪਹਿਲਾਂ ਇਟਲੀ ਦੇ ਰੋਮ ਸ਼ਹਿਰ ‘ਚ ਗਿਆ ਸੀ। ਜਿਸ ਦੀ ਲੰਘੇ ਦਿਨੀਂ ਇਕ ਸੜਕ ਹਾਦਸੇ ‘ਚ ਉਸ ਸਮੇਂ ਮੌਤ ਹੋ ਗਈ, ਜਦ ਉਹ ਸਕੂਟਰ ‘ਤੇ ਕਿਸੇ ਕੰਮ ਜਾ ਰਿਹਾ ਸੀ ਅਤੇ ਉਹ ਅਚਾਨਕ ਬੱਸ ਦੀ ਲਪੇਟ ‘ਚ ਆ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਵਿਪਨਜੀਤ ਸਿੰਘ ਦੀ ਕੁੱਝ ਹੀ ਸਮੇਂ ‘ਚ ਮੌਤ ਹੋ ਗਈ। ਮ੍ਰਿਤਕ ਅਜੇ ਕੁਆਰਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਵਿਪਨਜੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ ਹੁਣ ਆਪਣੀ ਜ਼ਿੰਦਗੀ ਦੇ ਆਖਰੀ ਸਹਾਰੇ ਦਾ ਮੂੰਹ ਦੇਖਣ ਨੂੰ ਤਰਸ ਰਹੇ ਹਨ। ਇਸ ਘਟਨਾ ਨਾਲ ਪਿੰਡ ਅੰਦਰ ਸੋਗ ਦੀ ਲਹਿਰ ਹੈ ਅਤੇ ਪਰਿਵਾਰਕ ਮੈਂਬਰ ਡੂੰਘੇ ਸਦਮੇ ‘ਚ ਹਨ। ਮਿ੍ਤਕ ਦੇ ਰਿਸ਼ਤੇਦਾਰ ਵਿਪਨਜੀਤ ਸਿੰਘ ਦੀ ਲਾਸ਼ ਨੂੰ ਭਾਰਤ ਭੇਜਣ ਦੀ ਕਾਰਵਾਈ ਕਰ ਰਹੇ ਹਨ ਤੇ ਕਾਰਵਾਈ ਮੁਕੰਮਲ ਹੁੰਦੇ ਹੀ ਲਾਸ਼ ਭਾਰਤ ਪਹੁੰਚੇਗੀ।

ਆਰ.ਐੱਸ.ਐੱਸ ਵੱਲੋਂ ਕਰੇ ਹਮਲਿਆਂ ਦਾ ਠੋਕਵਾਂ ਜੁਆਬ ਦੇਵਾਂਗੇ-ਮਨਜੀਤ ਧਨੇਰ।

ਬਰਨਾਲਾ-ਮਹਿਲ ਕਲਾਂ-ਜਨਵਰੀ 2021  (ਗੁਰਸੇਵਕ ਸਿੰਘ ਸੋਹੀ)-

ਮਹਿਲ ਕਲਾਂ ਟੋਲ ਪਲਾਜ਼ਾ ਤੇ ਲਗਾਤਾਰ ਚੱਲ ਰਹੇ ਕਿਸਾਨੀ ਸਘੰਰਸ਼ ਦਿੱਲੀ ਵਿੱਚ ਸਘੰਰਸ਼ ਕਰ ਰਹੇ ਕਿਸਾਨਾਂ ਉੱਪਰ ਕੀਤੇ ਗਏ ਹਮਲੇ ਨੂੰ ਨਿੰਦਣਯੋਗ ਘਟਨਾ ਦੱਸਿਆ ਗਿਆ। ਇਸ ਵੇਲ਼ੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸੂਬਾ ਭਾਕਿਯੂ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਦੋ ਸੌ ਵਿਆਕਤੀਆਂ ਨੂੰ ਅੰਦੋਲਨ ਕਰ ਰਹੇ ਕਿਸਾਨਾਂ ਤੱਕ ਆਉਣ ਦੇਣਾ ਅਤੇ ਕਿਸਾਨਾਂ ਨਾਲ ਆ ਕਿ ਹੱਥੋਂ ਪਾਈ ਕਰਨਾ ਤੇ ਸਾਡੇ ਟੈਂਟ ਪਾੜਣੇ ਇਹ ਸਭ ਏਜੰਸੀਆਂ ਨਾਲ ਮਿਲੀਭੁਗਤ ਨਾਲ ਹੋ ਰਿਹਾ ਹੈ। ਪਰ ਸਾਡੇ ਕਿਸਾਨ ਅਤੇ ਮਜਦੂਰ ਭਰਾ ਸ਼ਾਤੀ ਮਈ ਸਘੰਰਸ਼ ਕਰ ਰਹੇ ਹਨ ਅਤੇ ਇਹ ਤਿੰਨੋਂ ਕਾਨੂੰਨ ਰੱਦ ਹੋਣ ਤੱਕ ਇਸੇ ਤਰ੍ਹਾਂ ਹੀ ਸਘੰਰਸ਼ ਕਰਦੇ ਰਹਿਣਗੇ, ਉਹਨਾਂ ਕਿਹਾ ਕਿ ਸਘੰਰਸ਼ ਕਰ ਰਹੇ ਸਾਡੇ ਭਰਾਵਾਂ ਤੇ ਆਰ.ਐੱਸ,ਐੱਸ ਦੇ ਹਮਲਿਆਂ ਦਾ ਜੁਆਬ ਠੋਕ ਕਿ ਦੇਵਾਂਗਾ। ਅਸੀਂ ਜਦ ਘਰਾਂ ਤੋਂ ਨਿਕਲੇ ਸੀ ਤਾਂ ਛੇ ਮਹੀਨੇ ਦਾ ਰਾਸ਼ਨ ਨਾਲ ਲੈ ਕਿ ਤੁਰੇ ਸੀ ਇਹ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸਾਨੂੰ ਚਾਹੇ ਜਿੰਨੀਆਂ ਸ਼ਹੀਦੀਆਂ ਦੇਣੀਆਂ ਪੈਣਗੀਆਂ ਉਹ ਦੇਵਾਂਗੇ ਪਰ ਕਿਸੇ ਵੀ ਕੀਮਤ ਤੇ ਪਿੱਛੇ ਨਹੀਂ ਹੱਟਾਗੇਂ। ਕਿਸਾਨੀ ਸਘੰਰਸ਼ ਵਿੱਚ 26 ਜਨਵਰੀ ਨੂੰ ਟਰੈਕਟਰ ਪਲਟਣ ਕਰਕੇ ਸ਼ਹੀਦ ਹੋਏ ਨੌਜਵਾਨ ਦੇ ਪਰਿਵਾਰ ਨਾਲ ਭਾਕਿਯੂ ਨਾਲ ਖੜੀਆਂ ਹਨ ਤੇ ਉਸ ਨੌਜਵਾਨ ਦੀ ਸ਼ਹੀਦੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਵੇਲ਼ੇ ਉਹਨਾਂ ਨੇ ਰਾਸ਼ਟਰਪਤੀ ਵੱਲੋਂ ਅਪਣੇ ਬਿਆਨ ਵਿੱਚ ਕਾਨੂੰਨਾਂ ਨੂੰ ਕਿਸਾਨਾਂ ਲਈ ਫਾਇਦੇਮੰਦ ਦੱਸਿਆ ਇਸ ਬਿਆਨ ਦੀ ਨਿੰਦਾ ਕੀਤੀ ਹੈ। ਉਹਨਾਂ ਦੱਸਿਆ ਕਿ ਜੋ ਕਿਸਾਨ 26 ਜਨਵਰੀ ਤੋਂ ਬਾਅਦ ਦਿੱਲੀ ਤੋਂ ਪੰਜਾਬ ਲਈ ਰਵਾਨਾ ਹੋ ਰਹੇ ਨੇ ਉਹ ਸਿਰਫ 26 ਜਨਵਰੀ ਦੀ ਪਰੇਡ ਲਈ ਹੀ ਦਿੱਲੀ ਆਏ ਸਨ ਉਹ ਵਾਪਿਸ ਜਾ ਰਹੇ ਹਨ। ਅੱਜ ਵੀ ਪੰਜਾਬ ਦੇ ਲੋਕਾਂ ਵਿੱਚ ਪਹਿਲਾਂ ਵਾਲਾ ਹੀ ਜੋਸ਼ ਹੈ ਅਤੇ ਕਾਨੂੰਨ ਰੱਦ ਹੋਣ ਤੱਕ ਟਿਕ ਕਿ ਨਹੀਂ ਬੈਠਣਗੇ। ਇਸ ਵੇਲ਼ੇ ਸਟੇਜ਼ ਤੇ ਵੱਖ- ਵੱਖ ਬੁਲਾਰੇ ਮੰਗਤ ਸਿੱਧੂ, ਜੱਥੇਦਾਰ ਅਜਮੇਰ ਸਿੰਘ, ਜੱਗਾ ਸਿੰਘ ਛਾਪਾ, ਮਾਸਟਰ ਗੁਰਮੇਲ ਸਿੰਘ ਠੁੱਲੀਵਾਲ, ਮਲਕੀਤ ਸਿੰਘ ,ਜਗਤਾਰ ਸਿੰਘ ਕਲਾਲਮਾਜਰਾ , ਮਾਸਟਰ ਸੋਹਣ ਸਿੰਘ, ਗੁਰਪ੍ਰੀਤ ਕੌਰ ਕੁਰੜ, ਹਰਪ੍ਰੀਤ ਸਿੰਘ ਛੀਨੀਵਾਲ, ਸਰਪੰਚ ਜਸਪ੍ਰੀਤ ਸਿੰਘ ਅਮਲਾ ਸਿੰਘ ਵਾਲਾ, ਪਰਮਜੀਤ ਕੌਰ ਭੱਠਲ, ਗੁਰਦੀਪ ਸਿੰਘ ਟਿਵਾਣਾ, ਜਸਵੀਰ ਕੌਰ ਟਿਵਾਣਾ, ਅਮਨ ਕੌਰ, ਜਸਵੰਤ ਕੌਰ ਟਿਵਾਣਾ, ਸਵਰਨਜੀਤ ਕੌਰ ਭੱਠਲ ਆਦਿ ਬੁਲਾਰਿਆਂ ਨੇ ਅਪਣੀ ਹਾਜਰੀ ਲਗਵਾਈ।

ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ,ਮਜ਼ਦੂਰ ਪਰਿਵਾਰ ਨਾਲ ਸਬੰਧਤ ਹੈ।  

ਬਰਨਾਲਾ-ਮਹਿਲ ਕਲਾਂ-ਜਨਵਰੀ 2021-(ਗੁਰਸੇਵਕ ਸਿੰਘ  ਸੋਹੀ)-

ਨੇੜਲੇ ਪਿੰਡ ਚੌਹਾਨਕੇ ਖੁਰਦ ਵਿਖੇ ਇਕ ਮਜ਼ਦੂਰ ਪਰਿਵਾਰ ਨਾਲ ਸਬੰਧਤ ਨੌਜਵਾਨ ਵੱਲੋਂ ਆਪਣੇ ਘਰ ਅੰਦਰ ਪੱਖੇ ਨਾਲ ਲਟਕ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਮੌਕੇ ਥਾਣਾ ਮਹਿਲ ਕਲਾਂ ਦੇ ਏ ਐੱਸ ਆਈ ਰਫੀ ਮੁਹੰਮਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਜ਼ਦੂਰ ਪਰਿਵਾਰ ਨਾਲ ਸਬੰਧਤ ਨੌਜਵਾਨ ਸਤਨਾਮ ਸਿੰਘ 25 ਪੁੱਤਰ ਦਰਬਾਰਾ ਸਿੰਘ ਵਾਸੀ ਚੌਹਾਨਕੇ ਖੁਰਦ ਨੇ ਆਪਣੇ ਘਰ ਅੰਦਰ ਕੋਈ ਪਰਿਵਾਰਕ ਮੈਂਬਰ ਨਾ ਹੋਣ ਤੇ ਘਰ ਦੇ ਇਕ ਕਮਰੇ ਅੰਦਰ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਨੌਜਵਾਨ ਸਤਨਾਮ ਸਿੰਘ ਦੇ ਪਿਤਾ ਦਰਬਾਰਾ ਸਿੰਘ ਪੋਸੀ ਚੁਹਾਣਕੇ ਖੁਰਦ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ।

ਸਮਾਂ ਆ ਗਿਆ ਹੁਣ ਸਾਨੂੰ ਬੱਚੇ ਬੱਚੇ ਨੂੰ ਦਿੱਲੀ ਪਹੁੰਚਣ  -VIDEO

ਦਿੱਲੀ ਸ਼ੰਘਰਸ਼ ਤੋਂ ਵਾਪਸ ਆਏ ਨੌਜਵਾਨ ਕੀ ਦੱਸਦੇ ਹਨ ਸੁਣੋ  

ਪੱਤਰਕਾਰ ਸਤਪਾਲ ਸਿੰਘ ਦੇਹਡ਼ਕਾ ਅਤੇ ਮਨਜਿੰਦਰ ਗਿੱਲ ਦੀ ਵਿਸ਼ੇਸ਼ ਰਿਪੋਰਟ