You are here

ਪੰਜਾਬ

ਕਿਸਾਨੀ ਅੰਦੋਲਨ ਕਲਾ ਪੰਜਾਬ ਦਾ ਨਹੀਂ ਸਗੋਂ ਵਿਸ਼ਵ ਦਾ ਅੰਦੋਲਨ ਬਣ ਚੁੱਕਾ ਹੈ - ਮਨਪ੍ਰੀਤ ਬੱਸੀ, ਹਰਪ੍ਰੀਤ ਸਿਵੀਆ

ਅਜੀਤਵਾਲ, ਜਨਵਰੀ  2021 -( ਬਲਵੀਰ ਸਿੰਘ ਬਾਠ)

ਦਿੱਲੀ ਦੀ  ਭਾਜਪਾ ਸਰਕਾਰ ਨੇ ਤਿੰਨ ਖੇਤੀ ਆਰਡੀਨੈਂਸ ਬਿੱਲ ਪਾਸ ਕਰਕੇ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ ਹੈ  ਇਨ੍ਹਾਂ ਕਾਲੇ ਬਿਲਾਂ ਨੂੰ ਮੇਰੇ ਦੇਸ਼ ਦੇ ਕਿਸਾਨ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਣਗੇ  ਇਨ੍ਹਾਂ ਕਾਲੇ ਬਿਲਾਂ ਦੇ ਵਿਰੋਧ ਵਿੱਚ ਦਿੱਲੀ ਵਿਖੇ ਕਿਸਾਨਾਂ ਮਜ਼ਦੂਰਾਂ ਵੱਲੋਂ ਸ਼ਾਂਤਮਈ ਢੰਗ ਨਾਲ ਕਿਸਾਨੀ ਸੰਘਰਸ਼ ਵਿਢਿਆ  ਹੋਇਆ ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਕਬੱਡੀ ਪ੍ਰਮੋਟਰ ਮਨਪ੍ਰੀਤ ਸਿੰਘ ਬਸੀ ਅਤੇ ਹਰਪ੍ਰੀਤ ਸਿੰਘ ਸਿਵੀਆ ਨੇ ਫੌਰਨ ਤੋਂ  ਜਨਸ਼ਕਤੀ ਨਿੳੂਜ਼ ਨਾਲ ਫੋਨ ਤੇ ਗੱਲਬਾਤ ਕਰਦਿਆਂ  ਕੁਝ ਵਿਚਾਰਾਂ ਸਾਂਝੀਆਂ ਕੀਤੀਆਂ ਉਨ੍ਹਾਂ ਕਿਹਾ ਕਿ  ਇਹ ਅੰਦੋਲਨ ਕੱਲਾ ਪੰਜਾਬ ਦਾ ਨਹੀਂ ਸਗੋਂ ਵਿਸ਼ਵ ਭਰ ਦਾ ਅੰਦੋਲਨ ਬਣ ਚੁੱਕਾ ਹੈ  ਕਿਸਾਨੀ ਅੰਦੋਲਨ ਨੂੰ ਸਫਲ ਬਣਾਉਣ ਅਤੇ ਖੇਤੀ ਆਰਡੀਨੈਂਸ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹਰ ਧਰਮ ਦਾ ਬੱਚਾ ਬੱਚਾ ਕਿਸਾਨੀ ਅੰਦੋਲਨ ਨਾਲ ਜੁੜ ਚੁੱਕਿਆ ਹੈ  ਉਨ੍ਹਾਂ ਸੈਂਟਰ ਦੀ ਸਰਕਾਰ ਨੂੰ ਬੇਨਤੀ ਕੀਤੀ ਕਿ ਛੇਤੀ ਤੋਂ ਛੇਤੀ ਇਹ ਖੇਤੀ ਆਰਡੀਨੈਂਸ ਬਿੱਲ ਰੱਦ ਕੀਤੇ ਜਾਣ ਅਤੇ ਕਿਸਾਨਾਂ ਮਜ਼ਦੂਰਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇ  ਤਦ ਹੀ ਦੇਸ਼ ਦਾ ਕਿਸਾਨ ਆਪਣੇ ਘਰਾਂ ਨੂੰ ਵਾਪਸ ਪਰਤੇਗਾ

ਗ਼ਦਰੀ ਬਾਬਿਆਂ ਦੇ ਵਾਰਸਾਂ ਨੇ  ਦਿੱਲੀ ਨੂੰ ਕੂਚ ਕਰਨ ਲਈ ਨਵਾਂ ਟਰੈਕਟਰ ਪਿੰਡ ਲਿਆਂਦਾ  -ਸਰਪੰਚ ਢਿੱਲੋਂ

ਅਜੀਤਵਾਲ, ਜਨਵਰੀ  2021 -( ਬਲਵੀਰ ਸਿੰਘ ਬਾਠ) 

ਖੇਤੀ ਆਰਡੀਨੈਂਸ ਬਿਲਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ  ਸ਼ਾਂਤਮਈ ਢੰਗ ਨਾਲ ਚਲ ਰਹੈ ਕਿਸਾਨੀ ਅੰਦੋਲਨ  ਡੀ ਛੱਬੀ ਤਰੀਕ ਨੂੰ ਪਰੇਡ ਸਫਲ ਬਣਾਉਣ ਲਈ ਢੁੱਡੀਕੇ ਪਿੰਡ ਤੋਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਚੁੱਕੀਆਂ ਹਨ  ਜਨ ਸਖ਼ਤੀ ਨਾਲ ਗੱਲਬਾਤ ਕਰਦਿਆਂ ਟਰੱਕ ਯੂਨੀਅਨ ਅਜੀਤਵਾਲ ਦੇ ਪ੍ਰਧਾਨ ਕੁਲਤਾਰ ਸਿੰਘ ਗੋਲਡੀ ਨੇ ਦੱਸਿਆ ਕਿ  ਨੌਜਵਾਨ ਸਮਾਜ ਸੇਵੀ ਆਗੂ ਸਰਪੰਚ ਜਸਬੀਰ ਸਿੰਘ ਢਿੱਲੋਂ ਦੀ ਯੋਗ ਅਗਵਾਈ ਹੇਠ ਫਾਰਮਟਰੈਕ ਨਵਾਂ ਟਰੈਕਟਰ ਦਿੱਲੀ ਦੀ ਛੱਬੀ ਤਾਰੀਖ਼ ਦੀ ਪਰੇਡ ਤੇ ਜਾਣ ਬਾਸਤੇ ਤਿਆਰ ਕਰਵਾਇਆ ਗਿਆ ਹੈ ਇਸ ਤੋਂ ਇਲਾਵਾ ਨੌਜਵਾਨ ਵੀਰਾਂ ਵਿੱਚ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਹੈ  ਗ਼ਦਰੀ ਬਾਬਿਆਂ ਦੇ ਵਾਰਸ ਹਰ ਕੁਰਬਾਨੀ ਦੇਣ ਲਈ ਤਿਆਰ ਹਨ  ਕਿਉਂਕਿ ਪੇਸ ਕੀਤੇ ਕਾਲੇ ਬਿੱਲ ਰੱਦ ਕਰਵਾ ਕੇ ਹੀ ਵਾਪਸ ਪਰਤਣਗੇ  ਇਸ ਸਮੇਂ ਪੰਨੂ ਹੇਰ ਪੀਤਾ ਰਾਜੂ ਕੀਪਾ  ਲਾਲੀ ਗੁਗਰਈ ਬੇਅੰਤੀ   ਪਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ

ਪੰਜਾਬ ਚ  ਨਸ਼ੇੜੀ ਨਹੀਂ ਸੂਰਮੇ ਵੀ ਵੱਸਦੇ ਹਨ ਸਰਪੰਚ ਡਿੰਪੀ

ਅਜੀਤਵਾਲ , ਜਨਵਰੀ  2021 -(ਬਲਵੀਰ  ਸਿੰਘ ਬਾਠ) 

ਖੇਤੀ ਆਰਡੀਨੈਂਸ ਮਿੱਲਾਂ ਦੇ ਖ਼ਿਲਾਫ਼  ਦਿੱਲੀ ਵਿਖੇ ਸ਼ਾਂਤਮਈ ਢੰਗ ਨਾਲ ਧਰਨਾ ਦੇ ਰਹੇ  ਸਭ ਧਰਮਾਂ ਦੇ ਲੋਕ  ਛੋਟੇ ਬੱਚੇ ਮਾਤਾਵਾਂ ਭੈਣਾਂ ਬਜ਼ੁਰਗਾਂ ਤੋਂ ਇਲਾਵਾ ਨੌਜਵਾਨੀ  ਨੇ ਵੱਡਾ ਰੋਲ ਅਦਾ ਕੀਤਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਨ ਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਸਮਾਜ ਸੇਵੀ ਨੌਜਵਾਨ ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ ਅਜੀਤਵਾਲ ਨੇ ਕਿਹਾ ਕਿ  ਪੰਜਾਬ ਚ ਇਕੱਲੇ ਨਸ਼ੇੜੀ ਨਹੀਂ ਸਗੋਂ ਸੂਰਮੇ ਵੀ ਵੱਸਦੇ ਹਨ  ਕਿਉਂਕਿ ਏਨੀ ਠੰਢ ਦੇ ਬਾਵਜੂਦ ਵੀ ਕਿਸਾਨੀ ਅੰਦੋਲਨ ਵਿਚ ਡਟੇ ਹੋਏ ਕਿਸਾਨ ਮਜ਼ਦੂਰ ਭਰਾ ਹਰ ਕੁਰਬਾਨੀ ਦੇਣ ਲਈ ਤਿਆਰ ਬੈਠੇ ਹਨ  ਸਿਰਫ਼ ਇਨ੍ਹਾਂ ਕਰਕੇ ਹੀ ਸੈਂਟਰ ਸਰਕਾਰ ਨੂੰ ਵਖ਼ਤ ਪਿਆ ਹੈ  ਜਿਹੜੇ ਭਾਜਪਾ ਸਰਕਾਰ ਨੇ ਖੇਤੀ ਆਰਡੀਨੈਂਸ ਕਾਲੇ ਬਿੱਲ ਪਾਸ ਕੀਤੇ ਹਨ ਉਨ੍ਹਾਂ ਨੂੰ ਰੱਦ ਕਰਵਾਉਣ ਲਈ  ਦੇਸ਼ ਦਾ ਬੱਚਾ ਬੱਚਾ ਕਿਸਾਨੀ ਸੰਘਰਸ਼ ਦਾ ਰੋਲ ਚ ਅਦਾ ਕਰ ਰਿਹਾ ਹੈ  ਸਰਪੰਚ ਡਿੰਪੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਚਿਹਰਾ ਕੁਝ ਹੋਰ ਹੀ ਨਜ਼ਰ ਆਵੇਗਾ  ਕਿਉਂਕਿ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਜਾਗ ਚੁੱਕੀ ਹੈ ਅਤੇ ਆਉਣ ਵਾਲਾ ਸਮਾਂ ਨੌਜਵਾਨਾਂ ਦਾ ਹੋਵੇਗਾ  ਜੋ ਸਰਕਾਰ ਨਾਲ ਟੱਕਰ ਲੈਣ ਲਈ ਛੱਬੀ ਤਰੀਕ ਨੂੰ ਦਿੱਲੀ ਵਿਖੇ ਟਰੈਕਟਰ ਮਾਰਚ ਵਿੱਚ ਆਪਣਾ ਰੋਲ ਅਦਾ ਕਰੇਗਾ  ਅਤੇ ਖੇਤੀ ਆਰਡੀਨੈਂਸ ਕਾਲੇ ਬਿੱਲ ਰੱਦ ਕਰਵਾ ਕੇ ਹੀ ਵਾਪਸ ਘਰਾਂ ਨੂੰ ਪਰਤੇਗਾ

ਸਕੂਲੀ ਵਿਿਦਆਰਥੀਆ ਨੇ ਕਾਲੇ ਕਾਨੂੰਨਾ ਦੀਆ ਕਾਪੀਆ ਸਾੜੀਆ

ਹਠੂਰ,ਜਨਵਰੀ 2021-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮੀਰੀ ਪੀਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਦੀ ਅਗਵਾਈ ਹੇਠ ਕਿਸਾਨੀ ਵਿਰੋਧੀ ਕਾਲੇ ਕਾਨੂੰਨਾ ਦੀਆ ਕਾਪੀਆਂ ਸਾੜ ਕੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ।ਇਸ ਮੌਕੇ ਸਕੂਲੀ ਬੱਚਿਆ ਨੂੰ ਸੰਬੋਧਨ ਕਰਦਿਆ ਪ੍ਰਿਸੀਪਲ ਪਰਮਜੀਤ ਕੌਰ ਮੱਲ੍ਹਾ ਨੇ ਕਿਹਾ ਕਿ ਕਿਸਾਨ ਆਗੂਆ ਅਤੇ ਕੇਂਦਰ ਸਰਕਾਰ ਦੀਆਂ ਮੀਟਿੰਗਾ ਵਿਚ ਕਿਸਾਨ ਆਗੂ ਮੋਦੀ ਸਰਕਾਰ ਵੱਲੋ ਸਿਰਜੇ ਝੂਠੇ ਦੇ ਭੜਕਾਊ ਪੈਤੜਿਆ ਨੂੰ ਹਰਾਉਣ ਵਿਚ ਸਫਲ ਹੋਏ ਹਨ।ਇਹ ਕਿਸਾਨ ਅੰਦੋਲਨ ਫੈਡਰਲਿਜਮ ਤੇ ਖੇਤੀ ਖੇਤਰ ਦੇ ਵਿਆਪਕ ਸੰਕਟ ਦਾ ਮੁੱਦਾ ਜੋਰਦਾਰ ਢੰਗ ਨਾਲ ਉਭਾਰਨ ਵਿਚ ਸਫਲ ਹੋਇਆ ਹੈ।ਉਨ੍ਹਾ ਕਿਹਾ ਕਿ ਇਹ ਤਿੰਨ ਕਾਲੇ ਕਾਨੂੰਨ ਕੇਂਦਰ ਸਰਕਾਰ ਦੀ ਗਲੇ ਦੀ ਹੱਡੀ ਬਣੇ ਹੋਏ ਹਨ ਪਰ ਦੇਸ ਦਾ ਅੰਨਦਾਤਾ ਇਹ ਕਿਸਾਨ ਵਿਰੋਧੀ ਕਾਨੂੰਨਾ ਨੂੰ ਰੱਦ ਕਰਵਾ ਕੇ ਹੀ ਵਾਪਸ ਪਰਤੇਗਾ।ਉਨ੍ਹਾ ਕਿਹਾ ਕਿ ਇਹ ਸੰਘਰਸ ਲੰਮਾ ਤਾਂ ਜਰੂਰ ਹੋ ਸਕਦਾ ਹੈ ਪਰ ਜਿੱਤ ਕਿਸਾਨਾ,ਮਜਦੂਰਾ ਅਤੇ ਮਿਹਨਤਕਸ ਲੋਕਾ ਦੀ ਹੀ ਹੋਵੇਗੀ।ਇਸ ਮੌਕੇ ਸਕੂਲੀ ਬੱਚਿਆ ਅਤੇ ਸਕੂਲ ਦੇ ਸਟਾਫ ਨੇ ਆਪਣੇ ਮੋਢਿਆ ਤੇ ਕਾਲੇ ਰੀਬਨ ਬੰਨ ਕੇ ਤਿੰਨੇ ਕਾਲੇ ਕਾਨੂੰਨਾ ਦਾ ਵਿਰੋਧ ਕੀਤਾ।ਇਸ ਮੌਕੇ ਉਨ੍ਹਾ ਨਾਲ ਡਾ:ਚਮਕੌਰ ਸਿੰਘ, ਭਾਈ ਨਿਰਮਲ ਸਿੰਘ ਖਾਲਸਾ ਮੀਨੀਆ,ਹਰਪਾਲ ਸਿੰਘ ਮੱਲ੍ਹਾ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ।
 

ਨੌਜਵਾਨਾ ਨੇ ਟਰੈਕਟਰ ਮਾਰਚ ਕੱਢਿਆ

ਹਠੂਰ,ਜਨਵਰੀ 2021-(ਕੌਸ਼ਲ ਮੱਲ੍ਹਾ)-ਕਿਸਾਨ ਮਜਦੂਰ ਏਕਤਾ ਕਲੱਬ ਚਕਰ ਦੀ ਅਗਵਾਈ ਹੇਠ ਨੌਜਵਾਨਾ ਅਤੇ ਕਿਸਾਨਾ ਵੱਲੋ ਟਰੈਕਟਰ ਮਾਰਚ ਕੱਢਿਆ ਗਿਆ।ਇਹ ਟਰੈਕਟਰ ਮਾਰਚ ਪਿੰਡ ਚਕਰ,ਹਠੂਰ,ਮਾਣੂੰਕੇ,ਲੱਖਾ,ਭੰਮੀਪੁਰਾ ਕਲਾਂ,ਦੇਹੜਕਾ,ਡੱਲਾ,ਮੱਲ੍ਹਾ,ਰਸੂਲਪੁਰ,ਲੋਪੋ,ਮੀਨੀਆ,ਕੱੁਸਾ ਹੁੰਦਾ ਹੋਇਆ ਦੇਰ ਸਾਮ ਵਾਪਸ ਪਿੰਡ ਚਕਰ ਵਿਖੇ ਪੁੱਜਾ।ਇਸ ਟਰੈਕਟਰ ਮਾਰਚ ਨੂੰ ਸੰਬੋਧਨ ਕਰਦਿਆ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਸੂਬਾ ਕਮੇਟੀ ਮੈਬਰ ਕਾਮਰੇਡ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਨੇ ਕਿਹਾ ਕਿ 26 ਜਨਵਰੀ ਨੂੰ ਦਿੱਲੀ ਵਿਖੇ ਕਿਸਾਨਾ ਵੱਲੋ ਟਰੈਕਟਰ ਮਾਰਚ ਕੱਢ ਕੇ ਪਰੇਡ ਕੀਤੀ ਜਾਵੇਗੀ ਅਤੇ ਪੰਜਾਬ ਵਿਚ ਕੇਂਦਰ ਦੀ ਲੋਕ ਅਤੇ ਕਿਸਾਨ ਵਿਰੋਧੀ ਸਰਕਾਰ ਦੇ ਪੁੱਤਲੇ ਸਾੜੇ ਜਾਣਗੇ।ਉਨ੍ਹਾ ਕਿਹਾ ਕਿ 26 ਜਨਵਰੀ ਦੇ ਟਰੈਕਟਰ ਮਾਰਚ ਵਿਚ ਸਾਮਲ ਹੋਣ ਲਈ ਕਿਸਾਨਾ ਵੱਲੋ ਆਪੋ-ਆਪਣੇ ਟਰੈਕਟਰ 24 ਜਨਵਰੀ ਨੂੰ ਹੀ ਦਿੱਲੀ ਲਈ ਰਵਾਨਾ ਕੀਤੇ ਜਾਣਗੇ ਅਤੇ 25 ਜਨਵਰੀ ਨੂੰ ਟਰੈਕਟਰ ਰੈਲੀ ਦੀਆ ਤਿਆਰੀਆ ਮੁਕੰਮਲ ਕੀਤੀਆ ਜਾਣਗੀਆ।ਉਨ੍ਹਾ ਸਮੂਹ ਕਿਸਾਨਾ ਅਤੇ ਮਜਦੂਰਾ ਨੂੰ ਬੇਨਤੀ ਕੀਤੀ ਕਿ 26 ਜਨਵਰੀ ਦੇ ਟਰੈਕਟਰ ਮਾਰਚ ਵਿਚ ਵੱਧ ਤੋ ਵੱਧ ਸਮੂਲੀਅਤ ਕਰੋ ਤਾਂ ਜੋ ਇਹ ਕਾਲੇ ਕਾਨੂੰਨਾ ਨੂੰ ਜਲਦੀ ਰੱਦ ਕਰਵਾਇਆ ਜਾਵੇ।ਇਸ ਮੌਕੇ ਉਨ੍ਹਾ ਕਿਸਾਨ-ਮਜਦੂਰ ਏਕਤਾ ਜਿੰਦਾਬਾਦ ਅਤੇ ਕੇਂਦਰ ਸਰਕਾਰ ਮੁਰਦਾਬਾਦ ਦੀ ਜੰਮ ਕੇ ਨਾਅਰੇਬਾਜੀ ਕੀਤੀ ।ਇਸ ਮੌਕੇ ਉਨ੍ਹਾ ਨਾਲ ਸਰਪੰਚ ਹਰਬੰਸ ਸਿੰਘ ਢਿੱਲੋ,ਜਗਜਿੰਦਰ ਸਿੰਘ ਮੱਲ੍ਹਾ,ਜੱਗਾ ਸਿੰਘ ਮੱਲ੍ਹਾ,ਸੁੱਖੀ ਮੱਲ੍ਹਾ,ਬਲਜਿੰਦਰ ਸਿੰਘ ਮੱਲ੍ਹਾ,ਇਕਬਾਲ ਸਿੰਘ, ਅੰਗਰੇਜ ਸਿੰਘ,ਜਗਜੀਤ ਸਿੰਘ,ਨੌਜਵਾਨ ਕਿਸਾਨ ਮਜਦੂਰ ਏਕਤਾ ਕਲੱਬ ਚਕਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।

ਕਿਸਾਨ ਯੂਨੀਅਨ ਨੇ ਪਿੰਡ-ਪਿੰਡ ਮੀਟਿੰਗਾ ਕੀਤੀਆ

ਹਠੂਰ, ਜਨਵਰੀ 2021 -(ਕੌਸ਼ਲ ਮੱਲ੍ਹਾ)-ਖੇਤੀ ਕਾਨੂੰਨਾ ਦੇ ਵਿਰੋਧ ਵਿਚ ਸੰਘਰਸ ਕਰ ਰਹੀਆ ਕਿਸਾਨ-ਮਜਦੂਰ ਜੱਥੇਬੰਦੀਆਂ ਵੱਲੋ ਕੇਂਦਰ ਸਰਕਾਰ ਖਿਲਾਫ 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਰੋਸ ਮਾਰਚ ਕੀਤਾ ਜਾ ਰਿਹਾ ਹੈ।ਇਸ ਰੋਸ ਮਾਰਚ ਨੂੰ ਮੁੱਖ ਰੱਖਦਿਆ ਅੱਜ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜਦੂਰ ਯੂਨੀਅਨ ਵੱਲੋ ਪਿੰਡ ਰਸੂਲਪੁਰ,ਡੱਲਾ,ਮੱਲ੍ਹਾ,ਮਾਣੂੰਕੇ,ਦੇਹੜਕਾ ਆਦਿ ਪਿੰਡਾ ਵਿਚ ਮੀਟਿੰਗਾ ਕਰਕੇ ਲੋਕਾ ਨੂੰ ਲਾਮਵੰਦ ਕੀਤਾ ਗਿਆ।ਇਨ੍ਹਾ ਮੀਟਿੰਗਾ ਨੂੰ ਸੰਬੋਧਨ ਕਰਦਿਆ ਕਾਮਰੇਡ ਤਰਲੋਚਣ ਸਿੰਘ ਝੋਰੜਾ,ਨੌਜਵਾਨ ਭਾਰਤ ਸਭਾ ਦੇ ਆਗੂ ਕਰਮਜੀਤ ਸਿੰਘ ਮਾਣੂੰਕੇ ਅਤੇ ਪੇਂਡੂ ਮਜਦੂਰ ਯੂਨੀਅਨ ਦੇ ਅਵਤਾਰ ਸਿੰਘ ਰਸਲੂਪਰ ਨੇ ਕਿਹਾ ਕਿ ਕੇਂਦਰ ਸਰਕਾਰ ਜਿਥੇ ਦੇਸ਼ ਦੇ ਕੁਦਰਤੀ ਸੋਮੇ ਲੋਹੇ,ਕੋਲੇ ਦੀਆ ਖਾਨਾ,ਰੇਲਵੇ,ਬੀ ਐਸ ਐਨ ਐਲ,ਏਅਰ ਇੰਡੀਆ ਆਦਿ ਉਦਯੋਗ ਵੇਚ ਰਹੀ ਹੈ,ਉਥੇ ਮੋਦੀ ਸਰਕਾਰ ਕਾਲੇ ਕਾਨੂੰਨਾ ਨਾਲ ਮਜਦੂਰਾ ਦੇ ਰੁਜਗਾਰ ਅਤੇ ਛੋਟੀ ਸਅਨਤ ਨੂੰ ਵੀ ਤਬਾਹ ਕਰ ਰਹੀ ਹੈ।ਉਨ੍ਹਾ ਇਲਾਕੇ ਦੇ ਕਿਸਾਨਾ ਅਤੇ ਮਜਦੂਰਾ ਨੂੰ 26 ਜਨਵਰੀ ਦੇ ਟਰੈਕਟਰ ਮਾਰਚ ਵਿਚ ਸਾਮਲ ਹੋਣ ਲਈ ਬੇਨਤੀ ਕੀਤੀ ਅਤੇ ਕਿਹਾ ਕਿ ਕਿਸਾਨ ਵੀਰ ਆਪੋ-ਆਪਣੇ ਟਰੈਕਟਰ ਲੈ ਕੇ ਦਿੱਲੀ ਵੱਲ ਨੂੰ ਵਹੀਰਾ ਘੱਤਣ,ਉਨ੍ਹਾ ਕਿਹਾ ਕਿ ਇਹ ਕਾਫਲੇ 23 ਅਤੇ 24 ਜਨਵਰੀ ਨੂੰ ਦਿੱਲੀ ਲਈ ਰਵਾਨਾ ਹੋਣਗੇ।ਇਸ ਮੌਕੇ ਉਨ੍ਹਾ ਨਾਲ ਸਰਪੰਚ ਹਰਬੰਸ ਸਿੰਘ ਢਿੱਲੋ,ਗੁਰਮੀਤ ਸਿੰਘ ਐਨ ਆਰ ਆਈ,ਸਾਧੂ ਸਿੰਘ ਅੱਚਰਵਾਲ,ਪ੍ਰਧਾਨ ਗੁਰਚਰਨ ਸਿੰਘ ਰਸੂਲਪੁਰ,ਗੁਰਮੀਤ ਸਿੰਘ ਮੱਲ੍ਹਾ,ਇਕਬਾਲ ਸਿੰਘ,ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਡਾ:ਜਰਨੈਲ ਸਿੰਘ,ਭਗਵਾਨ ਸਿੰਘ,ਕਰਨੈਲ ਸਿੰਘ,ਸੁਖਵਿੰਦਰ ਸਿੰਘ,ਕਾਲਾ ਸਿੰਘ,ਬਲਵੀਰ ਸਿੰਘ ਆਦਿ ਹਾਜ਼ਰ ਸਨ।
 

ਪੱਤਰਕਾਰ ਹੀਰੋ ਕਿਸ਼ਨਪੁਰੀ ਨੂੰ ਗਹਿਰਾ ਸਦਮਾ ਨੌਜਵਾਨ ਸਾਢੂ ਦਾ ਦੇਹਾਂਤ  

ਸਿੱਧਵਾਂ ਬੇਟ / ਜਸਮੇਲ ਸਿੰਘ ਗਾਲਿਬ )-

ਮਾਲਵਾ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਅਤੇ ਕਲਮ ਦੇ ਧਨੀ ਸੀਨੀਅਰ ਪੱਤਰਕਾਰ ਹੀਰੋ ਕਿਸ਼ਨਪੁਰੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਨੌਜਵਾਨ ਸਾਢੂ ਬਲਵਿੰਦਰ ਸਿੰਘ ਦਾ ਦੇਹਾਂਤ ਹੋ ਗਿਆ। ਉਹ 49 ਵਰ੍ਹਿਆਂ ਦੇ ਸਨ। ਦੁਬਈ ਵਿੱਚ ਆਪਣਾ ਕਾਰੋਬਾਰ ਕਰਨ ਵਾਲੇ ਕਰਮਜੀਤ ਕੌਰ ਦੇ ਪਤੀ, ਜਸਪ੍ਰੀਤ ਤੇ ਗਗਨਦੀਪ ਦੋਹਾਂ ਬੇਟੀਆਂ ਦੇ ਪਿਤਅ, ਪਰਮਿੰਦਰ ਸਿੰਘ ਦਾ ਬਾਪ ਕਈ ਮਹੀਨੇ ਜ਼ਿੰਦਗੀ ਅਤੇ ਮੌਤ ਨਾਲ ਸੰਘਰਸ਼ ਕਰਦਾ ਰਿਹਾ ਪਰ  ਅੰਮ੍ਰਿਤ ਵੇਲੇ ਇਹ ਮਹਾਨ ਰੂਹ ਸੰਸਾਰ ਨੂੰ ਅਲਵਿਦਾ ਆਖ ਗਈ। ਬਲਵਿੰਦਰ ਸਿੰਘ ਡਬਈ ਵਾਲੇ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦਾ ਭੋਗ 17 ਜਨਵਰੀ 2021 ਦਿਨ ਐਤਵਾਰ ਨੂੰ ਦੁਪਹਿਰ 12 ਤੋਂ 1 ਵਜੇ ਤਕ ਗੁਰਦੁਆਰਾ ਬਾਬਾ ਮਹਿੰਗਾ ਸਿੰਘ ਜੀ ਪਿੰਡ ਦੌਲਤਪੁਰਾ ਨੀਵਾਂ (ਜ਼ਿਲ੍ਹਾ ਮੋਗਾ) ਵਿਖੇ ਪਵੇਗਾ। ਜਿੱਥੇ ਕੀਰਤਨ, ਅਰਦਾਸ ਅਤੇ ਵਿਛੜੀ ਹੋਈ ਰੂਹ ਨੂੰ ਸ਼ਰਧਾਂਜਲੀ ਅਰਪਣ ਕੀਤੀ ਜਾਵੇਗੀ ॥

ਕਾਮਰੇਡ ਸੇਖੋਂ ਨੇ ਕੀਤਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

ਹਠੂਰ,14,ਜਨਵਰੀ 2021-(ਕੌਸ਼ਲ ਮੱਲ੍ਹਾ)-

ਕੁਝ ਦਿਨ ਪਹਿਲਾ ਕੁੱਲ ਹਿੰਦ ਕਿਸਾਨ ਸਭਾ ਦੇ ਸੀਨੀਅਰ ਆਗੂ ਜਗਤਾਰ ਸਿੰਘ ਚਾਹਿਲ ਦੇ ਭਤੀਜਾ ਕਰਨਦੀਪ ਸਿੰਘ ਚਾਹਿਲ (29) ਅਚਾਨਕ ਦਿਲ ਦਾ ਦੌਰਾ ਪੈਣ ਨਾਲ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਇਸ ਦੁੱਖ ਦੀ ਘੜੀ ਵਿਚ ਅੱਜ ਸਮੂਹ ਚਾਹਿਲ ਪਰਿਵਾਰ ਨਾਲ ਸੀ ਪੀ ਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਉਨ੍ਹਾ ਦੇ ਗ੍ਰਹਿ ਪਿੰਡ ਡੱਲਾ ਵਿਖੇ ਪਹੁੰਚ ਕੇ ਦੁੱਖ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਉਨ੍ਹਾ ਗੈਰ ਰਸਮੀ ਤੌਰ ਤੇ ਗੱਲਬਾਤ ਕਰਦਿਆ ਕਿਹਾ ਕਿ ਅੱਜ ਦੇਸ ਦਾ ਅੰਨਦਾਤਾ ਅਖਵਾਉਣ ਵਾਲਾ ਕਿਸਾਨ ਦਿੱਲੀ ਦੀ ਹਿੱਕ ਤੇ ਬੈਠ ਕੇ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਪਿਛਲੇ 51 ਦਿਨਾ ਤੋ ਦਿਨ-ਰਾਤ ਰੋਸ ਪ੍ਰਦਰਸਨ ਕਰ ਰਿਹਾ ਹੈ ਪਰ ਆਰ ਐਸ ਐਸ ਦੀ ਕੱਠ ਪੁਤਲੀ ਬਣ ਚੁੱਕੀ ਕੇਂਦਰ ਦੀ ਬੀ ਜੇ ਪੀ ਸਰਕਾਰ ਟੱਸ ਤੋ ਮੱਸ ਨਹੀ ਹੋ ਰਹੀ ਜੋ ਬਹੁਤ ਹੀ ਚਿੰਤਾ ਦਾ ਵਿਸਾ ਹੈ।ਇਸ ਮੌਕੇ ਉਨ੍ਹਾ ਦੇਸ ਦੀ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਵੱਲੋ ਕੀਤੇ ਕਿਸਾਨ ਵਿਰੋਧੀ ਫੈਸਲੇ ਦੀ ਸਖਤ ਸਬਦਾ ਵਿਚ ਨਿਖੇਧੀ ਕਰਦਿਆ ਕਿਹਾ ਕਿ ਸੁਪਰੀਮ ਕੋਰਟ ਵੀ ਕੇਂਦਰ ਸਰਕਾਰ ਦੇ ਹੱਕ ਵਿਚ ਫੈਸਲੇ ਦੇ ਰਹੀ ਹੈ ਜਿਸ ਲਈ ਦੇਸ ਦੇ ਹਰ ਵਰਗ ਦਾ ਦੇਸ ਦੀ ਨਿਆ ਪ੍ਰਣਾਲੀ ਤੋ ਵੀ ਵਿਸਵਾਸ ਉੱਠਦਾ ਜਾ ਰਿਹਾ ਹੈ ਕਿਉਕਿ ਅਦਾਲਤਾ ਦਾ ਮੁੱਢਲਾ ਫਰਜ ਹੈ ਕਿ ਸੱਚ ਸਾਹਮਣੇ ਲਿਆ ਕੇ ਇਨਸਾਫ ਕੀਤਾ ਜਾਵੇ ਪਰ ਸੁਪਰੀਮ ਕੋਰਟ ਵੀ ਮੋਦੀ ਸਰਕਾਰ ਦੇ ਹੱਕ ਵਿਚ ਖੜੀ ਹੈ ਜਿਸ ਦਾ ਸਿੱਟਾ ਆਉਣ ਵਾਲੇ ਦਿਨਾ ਵਿਚ ਹੋਰ ਵੀ ਗੰਭੀਰ ਹੋ ਸਕਦਾ ਹੈ।ਇਸ ਮੌਕੇ ਕਾਮਰੇਡ ਸੇਖੋਂ ਨੇ ਕਿਹਾ ਕਿ ਕੇਂਦਰ ਸਰਕਾਰ ਹਿੰਦੋਸਤਾਨ ਨੂੰ ਹਿੰਦੂ ਰਾਸਟਰ ਬਣਾਉਣਾ ਚਾਹੁੰਦੀ ਹੈ ਜਿਸ ਦਾ ਸੀ ਪੀ ਆਈ (ਐਮ) ਮੁੱਢ ਤੋ ਹੀ ਵਿਰੋਧ ਕਰਦੀ ਆ ਰਹੀ ਹੈ।ਅੰਤ ਵਿਚ ਉਨ੍ਹਾ ਕਿਹਾ ਕਿ ਇਹ ਕਾਲੇ ਕਾਨੂੰਨਾ ਰੱਦ ਕਰਵਾਉਣ ਲਈ ਸਮੂਹ ਦੇਸ ਵਾਸੀਆ ਨੂੰ ਪਾਰਟੀਬਾਜੀ ਤੋ ਉੱਪਰ ਉੱਠ ਕੇ 26 ਜਨਵਰੀ ਦੇ ਟਰੈਕਟਰ ਮਾਰਚ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਕੇਂਦਰ ਸਰਕਾਰ ਖਿਲਾਫ ਆਪਣੀ ਅਵਾਜ ਬੁਲੰਦ ਕਰਨੀ ਚਾਹੀਦੀ ਹੈ।ਇਸ ਮੌਕੇ ਉਨ੍ਹਾ ਨਾਲ ਜਗਤਾਰ ਸਿੰਘ ਚਾਹਿਲ,ਪ੍ਰਧਾਨ ਹਾਕਮ ਸਿੰਘ,ਹਰਨੇਕ ਸਿੰਘ,ਨਿਰਮਲ ਸਿੰਘ,ਧੀਰਾ ਸਿੰਘ,ਗੁਰਦਿਆਲ ਸਿੰਘ,ਮਥਰਾ ਸਿੰਘ,ਸੁਖਦੇਵ ਸਿੰਘ,ਗੁਰਪ੍ਰੀਤ ਸਿੰਘ,ਹਰਬਨਦੀਪ ਸਿੰਘ ਹਾਜ਼ਰ ਸਨ।

(ਫੋਟੋ ਕੈਪਸਨ:-ਮ੍ਰਿਤਕ ਕਰਨਦੀਪ ਸਿੰਘ ਚਾਹਿਲ ਦੇ ਪਰਿਵਾਰ ਨਾਲ ਦੁੱਖ ਸਾਝਾ ਕਰਦੇ ਹੋਏ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਅਤੇ ਹੋਰ)

ਜਥੇਬੰਦੀ ਦਾ ਪੋਸਟਰ ਕੀਤਾ ਗਿਆ ਰਿਲੀਜ਼..

ਮਹਿਲ ਕਲਾਂ/ ਬਰਨਾਲਾ- ਜਨਵਰੀ 2021  (ਗੁਰਸੇਵਕ ਸਿੰਘ ਸੋਹੀ ) 

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਜ਼ਿਲਾ ਮੋਗਾ ਦੀ ਮੀਟਿੰਗ  ਡਾ ਮਹਿੰਦਰ ਸਿੰਘ ਗਿੱਲ ਸਰਪ੍ਰਸਤ ਪੰਜਾਬ ਦੀ ਪ੍ਰਧਾਨਗੀ ਹੇਠ  ਰੌਇਲ ਢਾਬਾ ਮਾਛੀਕੇ  ਮੋਗਾ+ਬਰਨਾਲਾ ਰੋਡ ਵਿਖੇ ਹੋਈ।  ਇਸ ਮੀਟਿੰਗ ਵਿੱਚ ਡਾਕਟਰ ਰਮੇਸ਼ ਕੁਮਾਰ ਬਾਲੀ ਸੂਬਾ ਪ੍ਰਧਾਨ ਦੇ  ਭਰਾ ਸੰਤ ਕਸ਼ਮੀਰ ਸਿੰਘ ਬਾਲੀ ਦੇ ਅਕਾਲ ਚਲਾਣਾ ਕਰ ਜਾਣ ਤੇ  ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਬਲਾਕ ਮੁਹਾਲੀ ਵੱਲੋਂ ਜਾਰੀ ਕੀਤਾ ਗਿਆ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦਾ ਕੈਲੰਡਰ ਰਿਲੀਜ਼ ਕੀਤਾ ਗਿਆ । ਦਿੱਲੀ ਕਿਸਾਨੀ ਧਰਨੇ ਦੀ ਹਮਾਇਤ ਕਰਦਿਆਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਅੱਜ ਤੱਕ 45-46  ਜਥੇਬੰਦੀਆਂ ਦੇ  ਨੁਮਾਇੰਦਿਆਂ ਵੱਲੋਂ  ਸਰਕਾਰ ਨਾਲ 9 ਗੇੜਾਂ ਦੀ ਮੀਟਿੰਗ ਹੋ ਚੁੱਕੀ ਹੈ।ਪਰ ਮੋਦੀ ਸਰਕਾਰ ਤੇ ਕੰਨ ਤੇ ਜੂੰ ਨਹੀਂ ਸਰਕੀ  । ਹੱਡ ਚੀਰਵੀਂ ਠੰਢ ਵਿੱਚ ਸਾਡੇ ਬਜ਼ੁਰਗ,, ਬੱਚੇ,, ਨੌਜਵਾਨ ,,ਸਾਡੀਆਂ ਔਰਤਾਂ ਖੁੱਲ੍ਹੇ ਆਸਮਾਨ ਥੱਲੇ ਮੋਦੀ ਦਾ ਪਿੱਟ ਸਿਆਪਾ ਕਰਨ ਲਈ ਮਜਬੂਰ ਹਨ ।ਐਮ.ਪੀ.ਏ.ਪੀ ਸਖਤ ਸ਼ਬਦਾਂ ਵਿਚ ਮੋਦੀ ਸਰਕਾਰ ਦੀ ਨਿਖੇਧੀ ਕਰਦੀ ਹੈ।ਉਨ੍ਹਾਂ ਹੋਰ ਕਿਹਾ ਕਿ ਦਿੱਲੀ ਸੰਘਰਸ਼ ਜਿੰਨਾ ਲੰਬਾ ਚੱਲੇਗਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੂਰੇ ਪੰਜਾਬ ਵਿਚੋਂ ਜ਼ਿਲ੍ਹਾ ਵਾਈਜ਼  ਫਰੀ ਮੈਡੀਕਲ ਕੈਂਪਾਂ ਵਿੱਚ ਡਾਕਟਰਾਂ ਦੀਆਂ ਡਿਊਟੀਆਂ ਲਗਾ ਕੇ ਆਪਣੇ ਕਿਸਾਨ ਮਜ਼ਦੂਰ ਭਰਾਵਾਂ ਲਈ ਦਿਨ ਰਾਤ ਫਰੀ ਮੈਡੀਕਲ ਦਵਾਈਆਂ ਦੀ  ਸੇਵਾ ਕਰਦੇ ਰਹਿਣਗੇ । ਡਾ ਗੁਰਮੁਖ ਸਿੰਘ ਚੇਅਰਮੈਨ , ਡਾ ਸਤਨਾਮ ਸਿੰਘ ਮੀਨੀਆਂ ਸਲਾਹਕਾਰ ਨੇ  ਸਾਰੇ ਸਾਥੀਆਂ ਨੂੰ ਨਵੇਂ ਸਾਲ ਦੀਆਂ,, ਲੋਹੜੀ ਦੀਆਂ ਅਤੇ ਮਾਘੀ ਦੀਆਂ  ਮੁਬਾਰਕਾਂ ਦਿੱਤੀਆਂ। ਡਾ. ਸਵਰਨਜੀਤ ਸਿੰਘ ਜਨਰਲ ਸਕੱਤਰ ਨੇ ਸਟੇਜ ਦੀ ਜ਼ਿੰਮੇਵਾਰੀ ਬਾਖੂਬੀ ਨਾਲ ਨਿਭਾਈ। ਡਾ ਜਸਪਾਲ ਸਿੰਘ ਕੈਸ਼ੀਅਰ ਨੇ ਅਹੁਦਾ ਸੰਭਾਲਦੇ ਹੋਏ ਹਿਸਾਬ ਕਿਤਾਬ ਰੱਖਣ ਦਾ ਪੂਰਨ ਭਰੋਸਾ ਦਿੱਤਾ।  ਇਸ ਮੀਟਿੰਗ ਵਿਚ ਡਾ ਗੁਰਤੇਜ ਸਿੰਘ ਸੈਦੋਕੇ, ਡਾ ਬਲਰਾਜ ਸੰਘਾ ਠੱਠੀ ਭਾਈ ਬਾਘਾਪੁਰਾਣਾ,,  ਡਾ ਜਗਜੀਤ ਸਿੰਘ ਕਿਸ਼ਨਪੁਰਾ ਬਲਾਕ ਧਰਮਕੋਟ,,  ਡਾ ਸਤਨਾਮ ਸਿੰਘ ਮੀਨੀਆ ,, ਡਾ ਗੋਰਾ ਸਿੰਘ ਖੋਟੇ,'  ਡਾ ਹਰਦੀਪ ਸ਼ਰਮਾ ਸੈਦੋਕੇ ,, ਡਾ.ਪਰਗਟ ਸਿੰਘ ਚੇਅਰਮੈਨ ਮਾਛੀਕੇ''  ਡਾ ਕੁਲਦੀਪ ਸਿੰਘ ਜਿਲ੍ਹਾ  ਪ੍ਰੈੱਸ ਸਕੱਤਰ  ਸ਼ਾਮਲ ਸਨ।

COMMISSIONER OF POLICE DISTRIBUTES 11,000 BLANKETS & LOHRI HAMPERS TO NEEDY

UNDER “WINTER WARMTH” SCHEME STARTED BY DGP PUNJAB, POLICE SHARING WARMTH & HAPPINESS AMONGST DOWNTRODDEN SECTIONS OF SOCIETY: RAKESH AGRAWAL

DISTRIBUTION FUNCTIONS ORGANISED IN 25 POINTS OF LUDHIANA CITY TODAY

LUDHIANA POLICE CELEBRATED LOHRI FESTIVAL WITH PEOPLE FROM WEAKER SECTIONS OF SOCIETY: JOINT CP J ELANCHEZHIAN

MORE THAN 600 BLANKETS & LOHRI HAMPERS DISTRIBUTED IN EWS COLONY ON CHANDIGARH ROAD TODAY: ADCP RUPINDER KAUR SRA

Ludhiana, January 14-2021 (Jan Shakti News )

As a goodwill gesture and under the “Winter Warmth” scheme started by Director General of Police Punjab Mr Dinkar Gupta, more than 11,000 blankets and Lohri Hampers containing eatables and other goodies were distributed amongst the downtrodden sections of the society in Ludhiana city today. Commissioner of Police Mr Rakesh Agrawal distributed blankets and Lohri Hampers to the residents of EWS Colony on Chandigarh Road, here today.

This function was organised by the team of ADCP-4 Miss Rupinder Kaur Sra.

While speaking to the media persons on the occasion, Mr Rakesh Agrawal informed that with an aim to spread warmth and happiness amongst the weaker sections of society, DGP Punjab Mr Dinkar Gupta has launched “Winter Warmth” scheme, under which more than 11,000 blankets, woollen caps and Lohri Hampers containing Bun packets, biscuits, cup cakes, Gachak, Rewari, Moongfali, sweets etc were distributed amongst the residents.

He said that such functions were organised at 25 different locations in the city, where ADCP and ACP level officers distributed these items to the needy. He said that the police personnel are from within our own society and this is the best way to connect with the downtrodden strata of our society as it boosts their morale in a much positive way.

ADCP 4 Miss Rupinder Kaur Sra informed that as a humanitarian gesture, more than 600 blankets, woollen caps and Lohri hampers were distributed to the residents of EWS Colony, Chandigarh Road, here.

On this occasion, the festival of Lohri was also celebrated by the Commissioner of Police by lighting the holy fire of Lohri.

Joint Commissioner of Police Mr J Elanchezhian informed that the Ludhiana police wishes that the holy fire of Lohri burn away all the problems of people, filling their life with infinite happiness. He said that more such functions would also be organised in the city in coming days.

VAJRA CORPS CELEBRATES FIFTH TRI-SERVICES VETERANS DAY

Ludhiana, January 14-2021 (Jan Shakti News )

Fifth Tri-Services Veterans Day was celebrated by Vajra Corps at Central Garrison Ground, Ludhiana today to honour the services and sacrifice of the veterans of the Armed Forces. It is venerated as a day when Field Marshall KM Cariappa, the first Commander-in-chief of Indian Army post independence hung his uniform in 1953 after a glorious service to the nation. The occasion also coincides with the 50th anniversary of India's victory over Pakistan during 1971 Indo Pak war which led to liberation of Bangladesh.

The year is being celebrated as 'Swarnim Vijay Varsh' to revere the might of Indian Armed Forces.

Lt Gen C Bansi Ponnappa, AVSM, VSM, GOC, 11 Corps was the chief guest of the fifth Tri-services Veterans day 2021 celebration at Ludhiana. Brig Neeraj Sharma, Station Commander, Ludhiana welcomed all attendees and Chief Guest and highlighted the importance of the event. Brig Joginder Singh Jaswal, SM (retd) and Col H S Sandhu, SM (retd) war heroes of 1971 shared the firsthand account of their experiences of 1971 Indo Pak war which captivated the moment and filled everyone with the feeling of pride & patriotism.

The event witnessed the attendance of a large number of veterans from all three services and served as a platform for interaction with the serving personnel. This was the first major veteran event conducted post Corona pandemic. The Army Jazz Band played patriotic tracks to reminisce the heroism of our Armed Forces while the Pipe Band cherished their long legacy of bravery and camaraderie.

The event also provided the opportunity for unified grievance redressal wherein a number of stalls were established by various agencies associated with veterans including medical camp setup by doctors and medical specialists from the Vajra Corps. The event concluded with the felicitations of veterans by Lt Gen C Bansi Ponnappa, AVSM, VSM, GOC, 11 Corps.

Lt Gen C Bansi Ponnappa, AVSM, VSM, GOC, 11 Corps expressed gratitude to veterans for their contribution in nation building and laying the strong foundation of Indian Armed Forces. He apprised the gathering about various programmes and efforts being undertaken to reach out to them to resolve their issues. The Fifth Veterans Rally was received warmly and fondly by Veterans and has certainly strengthened the affiliation and bonding among the serving and retired personnels of the Armed Forces fraternity.

ਪਿੰਡ ਰਾਮਗਡ਼੍ਹ ਵਿਖੇ ਧੀਆਂ ਦੀ ਲੋਹੜੀ ਮਨਾਈ

ਮਹਿਲ ਕਲਾਂ/ਬਰਨਾਲਾ-ਜਨਵਰੀ 2021 - (ਗੁਰਸੇਵਕ ਸਿੰਘ ਸੋਹੀ)-

ਕੁੜੀਆਂ ਅਤੇ ਮੁੰਡਿਆਂ ਦਾ ਫ਼ਰਕ ਮਿਟਾਉਣ ਦੇ ਸੁਨੇਹੇ ਵਜੋਂ ਪਿੰਡ ਰਾਮਗੜ੍ਹ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਬੜੀ ਧੂਮ-ਧਾਮ ਦੇ ਨਾਲ ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਗਈ।ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਮੈਡਮ ਅਮਨਦੀਪ ਕੌਰ ਥਾਣੇਦਾਰ ਅਤੇ ਸਰਪੰਚ ਰਾਜਵਿੰਦਰ ਸਿੰਘ ਅਤੇ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਸੁਖਜੀਤ ਕੌਰ ਸੁੱਖੀ ਵੱਲੋਂ ਮੂੰਗਫਲੀ ਰਿਓੜੀਆਂ ਅਤੇ ਗੱਚਕ ਤੋਹਫ਼ਿਆਂ ਵੱਲੋਂ ਦਿੱਤੀ।ਇਸ ਤੋਂ ਇਲਾਵਾ ਐੱਸ.ਐੱਚ.ਓ ਜਸਵਿੰਦਰ ਸਿੰਘ ਥਾਣਾ ਟੱਲੇਵਾਲ ਨੇ ਪੜ੍ਹਾਈ ਅਤੇ ਹੋਰ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਧੀਆਂ ਦਾ ਸਨਮਾਨਤ ਕੀਤਾ।

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਸਪੋਰਟਸ ਕਲੱਬ ਦੇ ਵਲੰਟੀਅਰਾਂ ਦਾ ਜੱਥਾ ਟਿੱਕਰੀ ਬਾਰਡਰ ਲਈ ਹੋਇਆ ਰਵਾਨਾ

ਮਹਿਲ ਕਲਾਂ/ ਬਰਨਾਲਾ -ਜਨਵਰੀ 2021  (ਗੁਰਸੇਵਕ ਸਿੰਘ ਸੋਹੀ)-

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਸਪੋਰਟਸ ਕਲੱਬ ਮਹਿਲ ਕਲਾਂ ਕਿਸਾਨ ਸੰਘਰਸ਼ ਲਈ ਸਮੇਂ ਸਮੇਂ ਆਪਣਾ ਯੋਗਦਾਨ ਪਾਉਦਾ ਆ ਰਿਹਾ ਹੈ। ਚਾਹੇ ਟੋਲ ਪਲਾਜ਼ਾ ਤੇ ਪੱਕੇ ਮੋਰਚੇ ਵਿਚ ਲੰਗਰ ਦਾ ਯੋਗਦਾਨ , ਟਿੱਕਰੀ ਬਾਰਡਰ ਤੇ ਲੋੜ ਅਨੁਸਾਰ ਚਾਹ ਪੱਤੀ ਪਾਣੀ ਆਦਿ ਵੰਡਣ ਦੇ ਨਾਲ 27ਵਾਂ ਟੂਰਨਾਮੈਂਟ ਵੀ ਮੁਲਤਵੀ ਕੀਤਾ ਹੈ। ਅੱਜ ਜੀ ਐਸ ਗਲੋਬਲ ਸਪਲਾਇਰ ਅਤੇ ਐਸ ਆਰ ਟੀ ਵੇਅਰਹਾਊਸਿੰਗ ਐਂਡ ਡਿਸਟਰੀਬੂਸਨ ਸਰਵਿਸਿਜ਼ ਅਤੇ ਕਲੱਬ ਦੇ ਐਨ ਆਰ ਆਈ ਵੀਰਾਂ ਵੱਲੋਂ ਭੇਜੇ ਫੰਡ ਨਾਲ ਕਿਸਾਨ ਸੰਘਰਸ਼ ਵਿੱਚ ਲੋੜੀਂਦੀਆਂ ਵਸਤਾਂ ਵੰਡਣ ਲਈ ਜੱਥਾ ਰਵਾਨਾ ਕੀਤਾ। ਇਸ ਜੱਥੇ ਵਿੱਚ ਜਗਦੀਪ ਸਿੰਘ, ਮਨਦੀਪ ਸਿੰਘ ਧਾਲੀਵਾਲ, ਟੋਨੀ ਈਨਾ, ਬਲਵੰਤ ਸਿੰਘ ਡੂਬਾਬਾ, ਸੁਖਦੀਪ ਸੀਪਾ, ਕਰਮਜੀਤ ਮੋਟੂ, ਸ਼ੇਰ ਸਿੰਘ ਚਹਿਲ, ਅਨੂਪ ਸਿੰਘ, ਬਲਜੀਤ ਸਿੰਘ, ਪੰਮਾ ਢੀਂਡਸਾ, ਰਣਜੀਤ ਢੀਂਡਸਾ, ਗੁਰਤੇਜ ਉੱਪਲ ਅਤੇ ਯਾਦੂ ਸ਼ਾਮਲ ਹਨ। ਇਸ ਕਲੱਬ ਨੇ ਪਿੰਡ ਦੀਆਂ ਦੋਵੇਂ ਇਕਾਈਆਂ ਬੀ ਕੇ ਯੂ ਡਕੌਂਦਾ  ਨੂੰ 11000 ਅਤੇ ਬੀ ਕੇ ਯੂ ਕਾਦੀਆਂ 11000  ਨੂੰ ਰੁਪਏ ਦੀ ਆਰਥਿਕ ਸਹਾਇਤਾ ਵੀ ਭੇਂਟ ਕੀਤੀ। ਇਸ ਸਮੇਂ ਮਲਕੀਤ ਸਿੰਘ ਈਨਾ, ਅਮਰਜੀਤ ਸਿੰਘ ਬੱਸੀਆਂ ਵਾਲਾ, ਕੁਲਦੀਪ ਸਿੰਘ ਸਹਿਜੜਾ, ਸੁਖਵਿੰਦਰ ਸਿੰਘ ਗਿੱਲ, ਸੋਹਣ ਸਿੰਘ ਸਿੱਧੂ ਅਤੇ ਗੁਰਮੇਲ ਸਿੰਘ ਠੁੱਲੀਵਾਲ ਹਾਜ਼ਰ ਸਨ।

ਨਵਾਂ ਪੰਜਾਬ ਸਿਰਜੇਗਾ ਕਿਸਾਨੀ ਸੰਘਰਸ਼ ਸਰਪੰਚ ਢਿੱਲੋਂ ਪ੍ਰਧਾਨ ਗੋਲਡੀ

ਅਜੀਤਵਾਲ, ਜਨਵਰੀ 2021,( ਬਲਵੀਰ ਸਿੰਘ ਬਾਠ)  ਖੇਤੀ ਆਰਡੀਨੈਂਸ ਬਿਲਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼  ਚ ਆਪਣਾ ਬਣਦਾ ਯੋਗਦਾਨ ਪਾ ਕੇ ਪਿੰਡ ਵਾਪਸ ਪਰਤੇ ਢੁੱਡੀਕੇ ਦੇ ਨੌਜਵਾਨ  ਅਤੇ ਸਮਾਜਸੇਵੀ ਆਗੂ ਸਰਪੰਚ ਜਸਬੀਰ ਸਿੰਘ ਢਿੱਲੋਂ ਸਾਡੇ ਸਾਥੀ ਟਰੱਕ ਯੂਨੀਅਨ ਅਜੀਤਵਾਲ ਦੇ ਪ੍ਰਧਾਨ ਕੁਲਤਾਰ ਸਿੰਘ ਗੋਲਡੀ  ਨੇ ਜਨ ਸਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕੁਝ ਵਿਚਾਰਾਂ ਸਾਂਝੀਆਂ ਕੀਤੀਆਂ  ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼  ਆਖ਼ਰੀ  ਬਰੂਹਾਂ ਤੇ ਚੱਲ ਰਿਹਾ ਹੈ  ਅਤੇ ਆਉਣ ਵਾਲੇ ਸਮੇਂ ਵਿਚ ਨਵਾਂ ਪੰਜਾਬ ਸਿਰਜੇਗਾ ਕਿਸਾਨੀ ਸੰਘਰਸ਼ ਕਿਉਂਕਿ ਇਹ ਪਹਿਲੀ ਵਾਰੀ ਸੀਮਤ ਹੋਇਆ ਹੈ ਕਿ ਇੰਨੇ ਵੱਡੇ ਕਿਸਾਨੀ ਅੰਦੋਲਨ ਵਿੱਚ ਪੰਜਾਬ ਦੀ ਨੌਜਵਾਨੀ ਨੇ ਆਪਣਾ ਬਾਖੂਬੀ ਰੋਲ  ਅਦਾ ਕੀਤਾ  ਉਨ੍ਹਾਂ ਅੱਗੇ ਕਿਹਾ ਕਿ ਇਸ ਕਿਸਾਨੀ ਸੰਘਰਸ਼ ਵਿੱਚ ਹਰੇਕ ਧਰਮਾਂ ਦੇ ਲੋਕਾਂ ਨੇ ਆਪਣਾ ਆਪਣਾ ਬਣਦਾ ਯੋਗਦਾਨ ਪਾਇਆ ਜਿਵੇਂ ਕਿ ਛੋਟੇ ਬੱਚੇ ਤੋਂ ਲੈ ਕੇ ਬੀਬੀਆਂ ਮੁਤਾਬਕ ਬਜ਼ੁਰਗਾਂ ਤੋਂ ਇਲਾਵਾ ਹਰ ਵਰਗ ਦੇ ਲੋਕਾਂ ਨੇ ਆਪਣਾ ਬਣਦਾ  ਯੋਗਦਾਨ ਪਾਇਆ ਹੈ ਖੇਤੀ ਆਰਡੀਨੈਂਸ ਬਿੱਲ ਰੱਦ ਕਰਵਾ ਕੇ ਦੁਨੀਆਂ ਦਾ ਇਹ ਪਹਿਲਾ ਕਿਸਾਨੀ ਸੰਘਰਸ਼ ਜੋ ਕਿ ਆਉਣ ਵਾਲੇ ਸਮੇਂ ਚ ਨਵਾਂ ਇਤਿਹਾਸ ਸਿਰਜੇਗਾ  ਅਤੇ ਖੇਤੀ ਆਰਡੀਨੈਂਸ ਬਿੱਲ ਰੱਦ ਕਰਵਾ ਕੇ ਹੀ ਕਿਸਾਨ ਮਜ਼ਦੂਰ ਆਪਣੇ ਆਪਣੇ ਘਰਾਂ ਨੂੰ ਮੁੜਨਗੇ ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ ਛੱਬੀ ਤਾਰੀਕ ਨੂੰ ਦਿੱਲੀ  ਵਿਖੇ ਟਰੈਕਟਰ ਮਾਰਚ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ  ਇਸ ਸਮੇਂ ਉਨ੍ਹਾਂ ਨਾਲ ਪਿੰਡ ਢੁੱਡੀਕੇ ਦੇ ਨੌਜਵਾਨ ਵੱਡੀ ਪੱਧਰ ਤੇ ਹਾਜ਼ਰ ਸਨ

ਢੁੱਡੀਕੇ ਪਿੰਡ ਵਿੱਚ ਤਿੰਨ ਕਾਲੇ ਕਿਸਾਨੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ

ਅਜੀਤਵਾਲ, ਜਨਵਰੀ 2021, (ਬਲਵੀਰ ਸਿੰਘ ਬਾਠ) ਇਤਿਹਾਸਕ ਪਿੰਡ ਢੁੱਡੀਕੇ ਵਿਖੇ   ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਅਗਵਾਈ ਵਿੱਚ ਤਿੰਨੇ ਕਾਲੇ ਕਿਸਾਨੀ ਕਨੂੰਨ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ  ਇਸ ਸਮੇਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਨੇ ਕਿਹਾ ਕਿ ਹੁਣ ਕਿਸਾਨੀ ਘੋਲ ਸਿਖਰ ਤੇ ਹੈ ਛੱਬੀ ਜਨਵਰੀ ਦੇ ਟਰੈਕਟਰ ਮਾਰਚ ਵਿੱਚ ਵੱਧ ਤੋਂ ਵੱਧ ਸੰਗਤਾਂ ਸ਼ਾਮਲ ਹੋਵਣ ਇਸ ਸਮੇਂ ਜਨਸੰਘ ਦੇ ਨਿਊਜ਼ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਨੇ ਦੱਸਿਆ ਕਿ  ਸਾਰੇ ਧਰਮਾਂ ਦੇ ਲੋਕ ਏਕਾ ਬਣਾ ਕੇ ਇਸ ਸੰਘਰਸ਼ ਵਿੱਚ ਆਪਣੀ ਆਪਣੀ ਹਾਜ਼ਰੀ ਲਵਾਉਣ ਅਤੇ ਬਣਦਾ ਯੋਗਦਾਨ ਪਾਉਣ  ਇਸ ਸਮੇਂ ਉਨ੍ਹਾਂ ਨਾਲ ਮਾਤਾ ਸੁਰਿੰਦਰ ਕੌਰ ਸੂਬਾ ਆਗੂ ਔਰਤ ਮੁਕਤੀ ਮੰਚ ਸਾਬਕਾ ਸਰਪੰਚ ਜਸਦੀਪ ਸਿੰਘ ਗੈਰੀ ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ ਯੂਨੀਅਨ ਦੇ ਅਹੁਦੇਦਾਰ ਬਲਰਾਜ  ਸਿੰਘ ਵੱਲੋਂ ਜੋਗਿੰਦਰ ਸਿੰਘ ਚਮਕੌਰ ਸਿੰਘ ਚੰਨੀ ਸਤਨਾਮ ਸਿੰਘ ਬਾਬਾ ਦਲਜੀਤ ਸਿੰਘ ਤੀਰਥ ਸਿੰਘ ਧਨੋਆ ਕਰਮਜੀਤ ਸਿੰਘ ਮੀਕੇ ਹੀਰਾ ਸਿੰਘ ਕੁਲਦੀਪ ਸਿੰਘ ਰਸਵਿੰਦਰ ਸਿੰਘ ਬਿੱਟੂ ਦਲਜੀਤ ਸਿੰਘ ਕਰਮਜੀਤ ਕੌਰ ਪ੍ਰਧਾਨ ਔਰਤ ਬੈਗ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਰਮਨਜੀਤ ਕੌਰ ਅਤੇ ਵੱਡੀ ਗਿਣਤੀ ਵਿੱਚ ਬਜ਼ੁਰਗ ਔਰਤਾਂ ਤੇ ਨੌਜਵਾਨ ਸ਼ਾਮਲ ਸਨ

ਨਸ਼ੇ ਵਾਲੀਆਂ ਗੋਲੀਆਂ ਅਤੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ 4 ਕਾਬੂ ,1 ਫ਼ਰਾਰ

ਮੋਗਾ (ਜੱਜ ਮਸੀਤਾਂ): ਮੋਗਾ ਪੁਲਸ ਨੇ ਨਸ਼ੇ ਵਾਲੀਆਂ ਗੋਲੀਆਂ ਦਾ ਤੇ ਸ਼ਰਾਬ ਦਾ ਧੰਦਾ ਕਰਨ ਵਾਲੇ 4 ਵਿਅਕਤੀਆਂ ਨੂੰ ਕਾਬੁੂ ਕੀਤਾ ਹੈ ਜਦੋਂਕਿ ਇਕ ਪੁਲਸ ਦੇ ਕਾਬੂ ਨਹੀਂ ਆ ਸਕਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ. ਆਈ. ਏ. ਸਟਾਫ਼ ਧਰਮਕੋਟ ਦੇ ਇੰਚਾਰਜ਼ ਇੰਸਪੈਕਟਰ ਕਿੱਕਰ ਸਿੰਘ ਨੇ ਦੱਸਿਆ ਕਿ ਜਦੋਂ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਪੁਲਸ ਪਾਰਟੀ ਨਾਲ ਇਲਾਕੇ ’ਚ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਪਿੰਡ ਜਲਾਲਾਬਾਦ ਪੁਰਬੀ ਨੇੜੇ ਗੁਪਤ ਸੂਚਨਾ ਦੇ ਆਧਾਰ ’ਤੇ ਜਸਵੰਤ ਸਿੰਘ ਨਿਵਾਸੀ ਆਡਲੂ ਲੁਧਿਆਣਾ ਨੂੰ ਕਾਬੂ ਕੀਤਾ ਤੇ ਉਨ੍ਹਾਂ ਕੋਲੋਂ ਨਸ਼ੇ ਦੇ ਤੌਰ ’ਤੇ ਵਰਤੀਆਂ ਜਾਣ ਵਾਲੀਆਂ 2200 ਗੋਲੀਆਂ ਬਰਾਮਦ ਕੀਤੀਆਂ, ਕਥਿਤ ਦੋਸ਼ੀ ਨੂੰ ਪੁੱਛ-ਗਿੱਛ ਮਗਰੋਂ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਇਸੇ ਤਰ੍ਹਾਂ ਥਾਣਾ ਫਤਿਹਗੜ੍ਹ ਪੰਜਤੂਰ ਦੇ ਸਹਾਇਕ ਥਾਣੇਦਾਰ ਭਗਵਾਨ ਸਿੰਘ ਨੇ ਗੁਪਤ ਸੁਚਨਾ ਦੇ ਆਧਾਰ ’ਤੇ ਛਾਪੇਮਾਰੀ ਕਰ ਕੇ ਮਹਿਲ ਸਿੰਘ ਨਿਵਾਸੀ ਬੰਡਾਲਾ ਬੇਟ ਨੂੰ 18 ਬੋਤਲਾਂ ਨਾਜ਼ਾਇਜ਼ ਸ਼ਰਾਬ ਨਾਲ ਕਾਬੂ ਕੀਤਾ ਹੈ। ਇਸੇ ਤਰ੍ਹਾਂ ਥਾਣਾ ਬਾਘਾਪੁਰਾਣਾ ਦੇ ਸਹਾਇਕ ਥਾਣੇਦਾਰ ਨਛੱਤਰ ਸਿੰਘ ਨੇ ਚਮਕੌਰ ਸਿੰਘ ਕੌਰਾ ਮਾਹਲਾ ਕਲਾਂ ਨੂੰ 20 ਲਿਟਰ ਲਾਹਨ ਸਮੇਤ ਕਾਬੂ ਕੀਤਾ ਹੈ। ਹੌਲਦਾਰ ਮੰਗਲ ਰਾਮ ਨੇ ਮੰਗਲਦੀਪ ਨਿਵਾਸੀ ਮਾਹਲਾ ਕਲਾਂ ਨੂੰ 30 ਲਿਟਰ ਲਾਹਨ ਨਾਲ ਕਾਬੂੁ ਕੀਤਾ ਹੈ। ਥਾਣਾ ਸਦਰ ਦੇ ਸਹਾਇਕ ਥਾਣੇਦਾਰ ਤਰਸੇਮ ਸਿੰਘ ਨੇ ਗਸ਼ਤ ਦੌਰਾਨ ਜਰਨੈਲ ਸਿੰਘ ਨਿਵਾਸੀ ਧੱਲੇਕੇ ਨੂੰ 30 ਬੋਤਲਾਂ ਸ਼ਰਾਬ ਨਾਲ ਕਾਬੂ ਕੀਤਾ ਹੈ। ਕਥਿਤ ਦੋਸ਼ੀਆ ਵਿਰੁੱਧ ਐਕਸਾਇਜ਼ ਐਕਟ ਅਧੀਨ ਮਾਮਲੇ ਦਰਜ ਕੀਤੇ ਹਨ

ਨਸ਼ੇ ਵਾਲੀਆਂ ਗੋਲੀਆਂ ਅਤੇ ਨਾਜਾਇਜ਼ ਸ਼ਰਾਬ ਸਮੇਤ 2 ਕਾਬੂ ,ਇਕ ਫ਼ਰਾਰ

ਮੋਗਾ(ਜੱਜ ਮਸੀਤਾਂ): ਮੋਗਾ ਪੁਲਸ ਨੇ ਭਾਰੀ ਮਾਤਰਾ ਵਿਚ ਨਸ਼ੇ ਵਾਲੀਆਂ ਗੋਲੀਆਂ ਅਤੇ ਨਾਜਾਇਜ਼ ਸ਼ਰਾਬ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਜਦਕਿ ਇਕ ਫ਼ਰਾਰ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ. ਆਈ. ਏ. ਸਟਾਫ਼ ਮੋਗਾ ਦੇ ਇੰਸਪੈਕਟਰ ਤਿ੍ਰਲੋਚਨ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਗੁਪਤ ਸੂਚਨਾ ਦੇ ਆਧਾਰ ’ਤੇ ਥਾਣੇਦਾਰ ਜਗਜੀਤ ਸਿੰਘ ਅਤੇ ਥਾਣੇਦਾਰ ਮਲਕੀਤ ਸਿੰਘ ਨੇ ਬਹੋਨਾ ਚੌਂਕ ਮੋਗਾ ਕੋਲੋਂ ਜਰਨੈਲ ਸਿੰਘ ਉਰਫ਼ ਜੱਜ ਨਿਵਾਸੀ ਪਿੰਡ ਧੰਨਾਢਾਹਾਂ ਵਾਲਾ (ਤਰਨਤਾਰਨ) ਨੂੰ ਕਾਬੂ ਕਰ ਕੇ ਉਸ ਕੋਲੋਂ 17 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ, ਜਿਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਨੂੰ ਪੁੱਛ-ਗਿੱਛ ਦੇ ਬਾਅਦ ਅੱਜ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।ਇਸੇ ਤਰ੍ਹਾਂ ਥਾਣਾ ਫਤਿਹਗੜ੍ਹ ਪੰਜਤੂਰ ਦੇ ਸਹਾਇਕ ਥਾਣੇਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਦਾਣਾ ਮੰਡੀ ਪਿੰਡ ਭੈਣੀ ਕੋਲ ਸੁਖਦੇਵ ਸਿੰਘ ਨਿਵਾਸੀ ਸ਼ੇਰੁਪਰ ਤਾਇਬਾਂ ਨੂੰ ਕਾਬੂ ਕਰ ਕੇ ਸਵਾ 8 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ। ਇਸੇ ਤਰ੍ਹਾਂ ਥਾਣਾ ਸਮਾਲਸਰ ਦੇ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਗਸ਼ਤ ਦੌਰਾਨ ਗੁਪਤ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕਰ ਕੇ ਸੱਤਪਾਲ ਸਿੰਘ ਉਰਫ ਸੱਤੂ ਨਿਵਾਸੀ ਪਿੰਡ ਮੱਲਕੇ ਤੋਂ 25 ਲੀਟਰ ਲਾਹਣ ਬਰਾਮਦ ਕੀਤੀ, ਜਦਕਿ ਦੋਸ਼ੀ ਭੱਜਣ ’ਚ ਸਫ਼ਲ ਹੋ ਗਿਆ। ਦੋਵਾਂ ਦੋਸ਼ੀਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ।

ਧਰਮਕੋਟ ਵਿਖੇ ਆਮ ਆਦਮੀ ਪਾਰਟੀ ਨੇ ਲੋਹੜੀ ਮੌਕੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆ

ਧਰਮਕੋਟ (ਜੱਜ ਮਸੀਤਾਂ): ਆਮ ਆਦਮੀ ਪਾਰਟੀ ਵਲੋਂ ਦਿੱਤੇ ਗਏ ਸੱਦੇ ਤਹਿਤ ਅੱਜ ਲੋਹੜੀ ਮੌਕੇ ਧਰਮਕੋਟ ਵਿਖੇ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਜ਼ਿਲ੍ਹਾ ਪ੍ਰਧਾਨ ਹਰਮਨ ਬਰਾੜ ਦੀ ਅਗਵਾਈ ’ਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ’ਤੇ ਜ਼ਿਲ੍ਹਾ ਪ੍ਰਧਾਨ ਹਰਮਨ ਬਰਾੜ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀ ਕਿਸਾਨਾਂ ਪ੍ਰਤੀ ਨੀਅਤ ’ਚ ਖੋਟ ਹੈ। ਕੇਂਦਰ ਦੀ ਹੰਕਾਰੀ ਮੋਦੀ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਨੂੰ ਰਾਜ਼ੀ ਨਹੀਂ ਹੈ ਅਤੇ ਕਿਸਾਨਾਂ ਨੂੰ ਜਾਣ-ਬੁੱਝ ਕੇ ਖੱਜਲ-ਖੁਆਰ ਕਰਨ ਤੇ ਤੁਲੀ ਹੈ। 
ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਸੁਪਰੀਮ ਕੋਰਟ ਵਲੋਂ ਜਿਸ ਕਮੇਟੀ ਦਾ ਗਠਨ ਕੀਤਾ ਗਿਆ ਹੈ ਉਹ ਕਮੇਟੀ ਮੈਂਬਰ ਪਹਿਲਾਂ ਹੀ ਸਰਕਾਰ ਦੇ ਵਲੋਂ ਲਿਆਂਦੇ ਗਏ ਕਾਨੂੰਨਾਂ ਦੇ ਹੱਕ ’ਚ ਹੈ ਅਤੇ ਕਿਸਾਨਾਂ ਦੇ ਵਿਰੋਧ ’ਚ ਹੈ।  ਉਨ੍ਹਾਂ ਕਿਹਾ ਕਿ ਉਹ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਅਸÄ ਮੋਦੀ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਉਹ ਕਿਸਾਨਾਂ ਦੀ ਅਵਾਜ਼ ਸੁਣੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਸ਼ੁਰੂ ਤੋਂ ਹੀ ਕਿਸਾਨਾਂ ਦੇ ਸੰਘਰਸ਼ ’ਚ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ ਤੇ ਇਸ ਸੰਘਰਸ਼ ’ਚ ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਹੈ। ਇਸ ਮੌਕੇ ਤੇ ਸੰਜੀਵ ਕੋਛੜ ਆਪ ਆਗੂ ਧਰਮਕੋਟ, ਮੈਡਮ ਕਰਮਜੀਤ ਕੌਰ ਪ੍ਰਧਾਨ ਮਹਿਲਾ ਵਿੰਗ ਬਲਾਕ ਧਰਮਕੋਟ, ਰਵੀ ਫ਼ਤਹਿਗੜ੍ਹ ਕੋਰੋਟਾਨਾ,ਗੁਰਪ੍ਰੀਤ ਸਿੰਘ ਐਡਵੋਕੇਟ,ਅਮਨ ਪੰਡੋਰੀ ਸਰਕਲ ਪ੍ਰਧਾਨ, ਪਵਨ ਕੁਮਾਰ, ਅਜੇ ਸ਼ਰਮਾ, ਸੰਦੀਪ ਸਿੰਘ, ਗੁਰਜੰਟ ਸਿੰਘ, ਲਛਮਣ ਸਿੰਘ ਸਿੱਧੂ ਤੋਂ ਇਲਾਵਾ ਵੱਡੀ ਗਿਣਤੀ ’ਚ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।

ਜੇਲ ਚ ਕੈਦੀ ਨੇ ਕੈਦੀ ਨੂੰ ਮਾਰਿਆ ਚਾਕੂ ,ਹਾਲਤ ਗੰਭੀਰ

ਜਗਰਾਉਂ/ਲੁਧਿਆਣਾ ਜਨਵਰੀ2021, (ਰਾਣਾ ਸ਼ੇਖਦੌਲਤ,ਜੱਜ ਮਸੀਤਾਂ)- ਜੇਲ ਕੰਪਲੈਕਸ ਵਿਚ ਇਕ ਕੈਦੀ ਵੱਲੋਂ ਦੂਜੇ ਕੈਦੀ ’ਤੇ ਹਮਲਾ ਕਰਨ ਦਾ ਕੇਸ ਸਾਹਮਣੇ ਆਇਆ ਹੈ। ਇਹ ਝਗੜਾ ਜੇਲ ਦੀ ਬੀ. ਕੇ. ਯੂ. ਦੀ ਬੈਰਕ ਨੰਬਰ 8 ਵਿਚ ਹੋਇਆ। ਪੀੜਤ ਕੈਦੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਲੰਗਰ ਹਾਲ ਵਿਚ ਸੀ ਤਾਂ ਮੁਲਜ਼ਮ ਕੈਦੀ ਲੱਕੀ ਪੁੱਤਰ ਅੰਗਰੇਜ਼ ਨੇ ਉਸ ਨਾਲ ਬਿਨਾਂ ਕਾਰਣ ਕਿਸੇ ਗੱਲ ਨੂੰ ਲੈ ਕੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਪਹਿਲਾਂ ਉਸ ਨੇ ਅਣਦੇਖਿਆ ਕੀਤਾ ਪਰ ਮੁਲਜ਼ਮ ਗੁੱਸੇ ਵਿਚ ਆ ਗਿਅ ਅਤੇ ਗੁੱਸੇ ਵਿਚ ਆ ਕੇ ਉਸ ਨੇ ਸਬਜ਼ੀ ਕੱਟਣ ਵਾਲਾ ਚਾਕੂ ਚੁੱਕ ਕੇ ਉਸ ਦੇ ਢਿੱਡ ’ਤੇ ਵਾਰ ਕਰ ਦਿੱਤਾ, ਜਿਸ ਨਾਲ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੇ ਜੇਲ ਅਧਿਕਾਰੀਆਂ ਨੇ ਜ਼ਖਮੀ ਕੈਦੀ ਨੂੰ ਇਲਾਜ ਲਈ ਸਿਵਲ ਹਸਪਤਾਲ ਲੁਧਿਆਣਾ ਵਿਚ ਭੇਜਿਆ ਪਰ ਕੈਦੀ ਦੀ ਗੰਭੀਰ ਹਾਲਤ ਦੇਖ ਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ। ਪੁਲਸ ਜਾਂਚ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਲੱਕੀ ’ਤੇ ਥਾਣਾ ਡਵੀਜ਼ਨ ਨੰ. 7 ਵਿਚ 323, 324 ਆਈ. ਪੀ. ਸੀ. ਦੇ ਤਹਿਤ ਪਰਚਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ। ਦੱਸਿਆ ਜਾਂਦਾ ਹੈ ਕਿ ਕੇਸ ਨਾਲ ਜੁੜੇ ਦੋਵੇਂ ਕੈਦੀ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਸਜ਼ਾ ਕੱਟ ਰਹੇ ਹਨ।

ਪਿੰਡ ਰਾਮਗਡ਼੍ਹ ਵਿਖੇ ਧੀਆਂ ਦੀ ਲੋਹੜੀ ਮਨਾਈ।

ਮਹਿਲ ਕਲਾਂ/ਬਰਨਾਲਾ-ਜਨਵਰੀ 2021 - (ਗੁਰਸੇਵਕ ਸਿੰਘ ਸੋਹੀ)- ਕੁੜੀਆਂ ਅਤੇ ਮੁੰਡਿਆਂ ਦਾ ਫ਼ਰਕ ਮਿਟਾਉਣ ਦੇ ਸੁਨੇਹੇ ਵਜੋਂ ਪਿੰਡ ਰਾਮਗੜ੍ਹ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਬੜੀ ਧੂਮ-ਧਾਮ ਦੇ ਨਾਲ ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਗਈ।ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਮੈਡਮ ਅਮਨਦੀਪ ਕੌਰ ਥਾਣੇਦਾਰ ਅਤੇ ਸਰਪੰਚ ਰਾਜਵਿੰਦਰ ਸਿੰਘ ਅਤੇ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਸੁਖਜੀਤ ਕੌਰ ਸੁੱਖੀ ਵੱਲੋਂ ਮੂੰਗਫਲੀ ਰਿਓੜੀਆਂ ਅਤੇ ਗੱਚਕ ਤੋਹਫ਼ਿਆਂ ਵੱਲੋਂ ਦਿੱਤੀ।ਇਸ ਤੋਂ ਇਲਾਵਾ ਐੱਸ.ਐੱਚ.ਓ ਜਸਵਿੰਦਰ ਸਿੰਘ ਥਾਣਾ ਟੱਲੇਵਾਲ ਨੇ ਪੜ੍ਹਾਈ ਅਤੇ ਹੋਰ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਧੀਆਂ ਦਾ ਸਨਮਾਨਤ ਕੀਤਾ।