You are here

ਪੰਜਾਬ

ਨਰਿੰਦਰ ਮੋਦੀ ਕਟਾਕੇ ਦੀ ਠੰਢ ਵਿੱਚ ਕਿਸਾਨਾਂ ਦਾ ਇਮਤਿਹਾਨ ਲੈਣਾ ਛੱਡ ਦੇਵੇ। ਗੁਰਮੇਲ ਮੌੜ                                                                                                                   

ਕਾਲੇ ਕਾਨੂੰਨ ਤਾਂ ਵਾਪਸ ਲੈਣੇ ਹੀ ਪੈਣਗੇ  

ਮਹਿਲ ਕਲਾਂ /ਬਰਨਾਲਾ -ਜਨਵਰੀ 2021 -(ਗੁਰਸੇਵਕ ਸਿੰਘ ਸੋਹੀ)-

ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਅਤੇ ਹਰ ਵਰਗ ਦੇ ਵੱਲੋਂ ਲਗਾਤਾਰ ਤਿੱਖਾ ਅਤੇ ਜ਼ੋਰਦਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਹੱਡ ਚੀਰਵੀਂ ਠੰਢ ਦੇ ਵਿੱਚ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਅਤੇ ਅਖੀਰ ਦੇ ਵਿੱਚ ਮੋਦੀ ਸਰਕਾਰ ਨੂੰ ਕਿਸਾਨਾਂ ਅੱਗੇ ਝੁਕਣਾ ਹੀ ਪਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ  ਕਾਂਗਰਸ ਦੇ ਜ਼ਿਲ੍ਹਾ ਜਰਨਲ ਸਕੱਤਰ ਅਤੇ ਹਲਕਾ ਮਹਿਲ ਕਲਾਂ ਦੇ ਸੇਵਾਦਾਰ ਗੁਰਮੇਲ ਸਿੰਘ ਮੌੜ ਨੇ ਕਿਹਾ ਕਿ ਕਿਸਾਨ ਵਿਰੋਧੀ 3 ਕਾਲੇ ਕਾਨੂੰਨ ਪਾਸ ਕਰਕੇ ਮੋਦੀ ਸਰਕਾਰ ਨੂੰ ਬਹੁਤ ਪਛਤਾਉਣਾ ਪਵੇਗਾ ਅਤੇ ਇਹ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਵਿਖੇ ਪੰਜਾਬ ਤੋਂ ਲੱਖਾਂ ਕਿਸਾਨ ਟਰੈਕਟਰ-ਟਰਾਲੀਆਂ ਲੈਕੇ ਪੱਕਾ ਮੋਰਚਾ ਲਾਕੇ ਬੈਠ ਗਏ ਹਨ।  ਕੁਰਬਾਨੀਆਂ ਦੇਣ ਵਾਲੀ ਕੌਮ ਹੱਡ ਚੀਰਵੀਂ ਠੰਢ ਦੇ ਵਿੱਚ ਠੰਢੇ ਬੁਰਜ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਨਾ ਹੀ ਕੋਈ ਠੰਡ ਦੀ ਪ੍ਰਵਾਹ ਕਰਦੇ ਹਨ। ਦਿੱਲੀ ਵਿਖੇ ਪੱਕੇ ਮੋਰਚੇ ਲਾ ਦਿੱਤੇ ਹਨ ਤੇ ਸੂਬੇ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਕਰੋ ਜਾ ਮਰੋ ਦੇ ਤਹਿਤ ਦਿਨ-ਰਾਤ ਸੜਕਾਂ ਤੇ ਤਿੱਖਾ ਅਤੇ ਜੋਰਦਾਰ ਸਘੰਰਸ਼ ਕੀਤਾ ਜਾ ਰਿਹਾ ਹੈ। ਇਸ ਸਘੰਰਸ਼ ਨੂੰ ਦੇਸਾਂ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵੀ ਹੁੰਗਾਰਾ ਮਿਲਿਆ।ਪਰ ਸੈਂਟਰ ਦੀ ਮੋਦੀ ਸਰਕਾਰ ਇਸ ਸੰਘਰਸ਼ ਨੂੰ ਅਣਗੌਲਿਆ ਕਰ ਰਹੀ ਹੈ ਸੈਂਟਰ ਵਿਚ ਪਾਸ ਕੀਤੇ ਹੋਏ ਬਿੱਲਾਂ ਨੂੰ ਵਾਪਸ ਲੈਣ ਦੇ ਲਈ ਸਰਕਾਰ ਟਾਲ ਮਟੋਲ ਕਰ ਰਹੀ ਹੈ। ਅਖੀਰ ਦੇ ਵਿੱਚ ਗੁਰਮੇਲ ਮੌੜ ਨੇ ਕਿਹਾ ਇਤਿਹਾਸ ਗਵਾਹ ਹੈ ਜਦੋਂ ਵੀ ਕੋਈ ਪੰਜਾਬ ਤੇ ਮੁਸੀਬਤ ਆਉਂਦੀ ਹੈ ਤਾਂ ਇੱਕਜੁਟਤਾ ਦਾ ਸਬੂਤ ਸਾਹਮਣੇ ਆਉਂਦਾ ਹੈ। ਪਹਿਲਾਂ ਵੀ ਅਨੇਕਾਂ ਤੱਤੀਆਂ ਹਵਾਵਾਂ ਵਗੀਆਂ ਹਨ ਪੰਜਾਬ ਵਾਸੀਆਂ ਵੱਲੋਂ ਆਪਣੇ ਗੁਰੂਆਂ ਦੇ ਦੱਸੇ ਹੋਏ ਸਿਧਾਂਤਾਂ ਤੇ ਸ਼ਾਂਤਮਈ ਧਰਨੇ ਲਾਏ ਜਾ ਰਹੇ ਹਨ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ ।ਇਸ ਲਈ ਆਰਡੀਨੈਂਸ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਜਾ ਸਕੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸੇ ਨਾਮਵਾਰ ਦਿਮਾਗੀ ਡਾ. ਤੋਂ ਆਪਣੇ ਦਿਮਾਗ ਦੀ ਸਕੈਨ ਕਰਵਾ ਲੈਣੀ ਚਾਹੀਦੀ ਹੈ । ਜਗਮੀਤ ਜੱਗਾ   

ਕਿਸਾਨ ਸ਼ਹੀਦੀਆਂ ਦੇ ਰਹੇ ਹਨ ਪਰ ਮੋਦੀ ਦੇ ਕੰਨ ਤੇ ਜੂੰ ਨਹੀਂ ਸਰਕਦੀ  

ਸ੍ਰੀ ਮੁਕਤਸਰ ਸਾਹਿਬ-ਜਨਵਰੀ 2021- (ਗੁਰਸੇਵਕ ਸਿੰਘ ਸੋਹੀ)-

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਜੋ 3 ਆਰਡੀਨੈਂਸ ਪਾਸ ਕੀਤੇ ਹਨ ਉਨ੍ਹਾਂ ਨੂੰ ਵਾਪਸ ਕਰਨ ਦੇ ਲਈ ਅੱਜ 100 ਦਿਨਾਂ ਤੋਂ ਕਿਸਾਨ ਰੋੜਾਂ ਉੱਪਰ ਰੁਲ ਰਹੇ ਹਨ। ਅੱਜ ਦਿੱਲੀ ਦੇ ਵਿੱਚ ਕੜਾਕੇ ਦੀ ਹੱਡ ਚੀਰਵੀਂ ਠੰਢ ਵਿੱਚ ਸ਼ਹੀਦ ਹੋ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਨਸਾਫ ਟੀਮ ਦੇ ਪ੍ਰਧਾਨ ਸ੍ਰੀ ਜਗਮੀਤ ਸਿੰਘ ਜੱਗਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸੇ ਚੰਗੇ ਡਾਕਟਰ ਤੋਂ ਆਪਣੇ ਦਿਮਾਗ ਦੀ ਸਕੈਨ ਕਰਵਾ ਲੈਣੀ ਚਾਹੀਦੀ ਹੈ।  ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਦੀਆਂ 30 ਜਥੇਬੰਦੀਆਂ ਕਿਸਾਨ ਅਤੇ ਮਜ਼ਦੂਰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਦਿਨ ਰਾਤ ਸੜਕਾਂ ਉੱਪਰ ਤਿੱਖਾ ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਗਮੀਤ ਜੱਗਾ ਜੀ ਨੇ ਕਿਹਾ ਹੈ ਕਿ ਹਰ ਵਰਗ ਦੇ ਕਿਸਾਨ ਮਜ਼ਦੂਰ ਨੂੰ ਦਿੱਲੀ ਜਾਣਾ ਚਾਹੀਦਾ ਹੈ ਤਾਂ ਹੀ ਅਸੀਂ ਇਨ੍ਹਾਂ ਕਾਨੂੰਨਾਂ ਦੇ ਖ਼ਿਲਾਫ਼ ਜਿੱਤ ਪ੍ਰਾਪਤ ਕਰ ਸਕਾਂਗੇ। ਸੂਬੇ ਦੇ ਕਿਸਾਨ ,ਮਾਤਾ ,ਭੈਣਾਂ ਬਜ਼ੁਰਗਾਂ ਵੱਲੋਂ ਲਗਾਤਾਰ ਦਿੱਲੀ ਵਿਖੇ ਕੜਾਕੇ ਦੀ ਠੰਢ ਵਿੱਚ ਜ਼ੋਰਦਾਰ ਤਿੱਖਾ ਸੰਘਰਸ਼ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਦੇ 3 ਕਿਸਾਨ ਵਿਰੋਧੀ ਫੈਸਲਿਆਂ ਖ਼ਿਲਾਫ਼ ਦਿੱਲੀ ਜਾ ਕੇ ਸੰਘਰਸ਼ ਕਰਨਾ ਹਰ ਵਰਗ ਦੇ ਲਈ ਸਮੇਂ ਦੀ ਮੁੱਖ ਲੋਡ਼ ਹੈ ਅਤੇ ਹਰ ਇਨਸਾਨ ਨੂੰ ਜਾਤ-ਪਾਤ,ਭਰਮ ਭੁਲੇਖੇ ਕੱਢਕੇ ਅੰਦੋਲਨ ਵਿੱਚ ਜਥੇਬੰਦੀਆਂ ਦਾ ਸਾਥ ਦੇਣਾਂ ਚਾਹੀਦਾ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਬਿੱਲ ਪਾਸ ਕੀਤੇ ਹਨ ਉਨ੍ਹਾਂ ਨੂੰ ਫੇਲ੍ਹ ਕਰਨ ਦੇ ਲਈ ਇਸ ਅੰਦੋਲਨ ਦੇ ਨਾਲ ਆਰ-ਪਾਰ ਦੀ ਲੜੀ ਜਾ ਰਹੀ ਲੜਾਈ ਦੇ ਵਿੱਚ ਕਾਫ਼ਲੇ ਬੰਨ੍ਹ ਕੇ ਦਿੱਲੀ ਜਾਣ ਲਈ ਪੁਰ ਜ਼ੋਰ ਅਪੀਲ ਕੀਤੀ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ। ਇਸ ਲਈ ਆਰਡੀਨੈਂਸ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਦਿੱਤਾ ਜਾ ਰਿਹਾ ਹੈ।

ਨਵੇ ਸਾਲ ‘ਤੇ ਬਾਲਮੀਕੀ ਭਾਈਚਾਰੇ ਵੱਲੋ ਲਗਾਏ ਲੰਗਰਾਂ ਵਿੱਚ ਯੋਗਦਾਨ ਪਾਇਆ-ਦਵਿੰਦਰ ਸਿੰਘ ਬੀਹਲਾ। 

ਮਹਿਲ ਕਲਾਂ /ਬਰਨਾਲਾ-ਜਨਵਰੀ 2021 (ਗੁਰਸੇਵਕ ਸਿੰਘ ਸੋਹੀ)-

ਦਵਿੰਦਰ ਫਾਊਡੇਸ਼ਨ ਦੇ ਪ੍ਰਧਾਂਨ ਹਰਮਨ ਸਿੰਘ ਬਾਜਵਾ ਵੱਲੋ ਬਾਲਮੀਕੀ ਭਾਈਚਾਰੇ ਵੱਲੋ ਹਰ ਸਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲਗਾਏ ਜਾਂਦੇ ਲੰਗਰਾਂ ਵਿੱਚ ਯੋਗਦਾਨ ਪਾਇਆ ਅਤੇ ਦਵਿੰਦਰ ਸਿੰਘ ਬੀਹਲਾ,ਦਵਿੰਦਰ ਫਾਊਡੇਸ਼ਨ ਦੇ ਸਰਪ੍ਰਸਤ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਿਧੱੜਕ ਆਗੂ ਵੱਲੋ ਹਾਜ਼ਰੀ ਲਗਵਾਈ। ਲੋੜਵੰਦਾ ਦੀ ਸੇਵਾ ਹੀ ਸਾਡਾ ਮੁੱਖ ਮਕਸਦ ਹੈ। ਦਵਿੰਦਰ ਫਾਊਡੇਸ਼ਨ ਵੱਲੋ ਬੇ-ਘਰ ਇਨਸਾਨਾਂ ਲਈ ਰੈਣ-ਬਸੇਰਾ ਵੀ ਮੁਕੰਮਲ ਹੋਣ ਤੇ ਹੈ,ਬੱਚਿਆ ਦੀ ਪੜਾਈ, ਭੈਣਾ ਦਾ ਵਿਆਹ, ਮਰੀਜ਼ਾਂ ਦਾ ਇਲਾਜ ਸਾਡੀਆਂ ਮੁੱਖ ਪ੍ਰਾਥਮਿਕਤਾਵਾਂ ਹਨ। ਆਪਾ ਰਲਕੇ ਲੋੜਵੰਦਾ ਦੀ ਬਾਂਹ ਫੜੀਏ, ਰਾਜਨੀਤੀ ਤੋ ਉੱਪਰ ਉੱਠ ਇਨਸਾਨੀਅਤ ਲਈ ਜਰੂਰਤਮੰਦਾ ਦਾ ਸਾਥ ਦੇਈਏ।

ਜ਼ਿਲ੍ਹਾਂ ਟਾਸਕ ਫੋਰਸ ਦੀ ਟੀਮ ਨੇ ਵੱਖ-ਵੱਖ ਕਾਰਖਾਨਿਆਂ 'ਚ ਛਾਪੇਮਾਰੀ ਕਰਕੇ 11 ਬੰਧੂਆ ਬਾਲ ਮਜ਼ਦੂਰਾਂ ਨੂੰ ਛੁਡਵਾਇਆ

ਲੁਧਿਆਣਾ , ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)- 

ਜ਼ਿਲ੍ਹਾ ਟਾਸਕ ਫੋਰਸ ਦੀ ਟੀਮ ਵਲੋਂ ਅੱਜ ਬਚਪਨ ਬਚਾਓ ਅੰਦੋਲਨ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਵੱਖ-ਵੱਖ ਕਾਰਖਾਨਿਆਂ ਵਿਚ ਛਾਪੇਮਾਰੀ ਕੀਤੀ ਗਈ । ਛਾਪੇਮਾਰੀ ਦੌਰਾਨ ਟੀਮ ਨੇ 11 ਬੰਧੂਆ ਬਾਲ ਮਜ਼ਦੂਰਾਂ ਨੂੰ ਛੁਡਵਾਇਆ ਹੈ । ਜ਼ਿਲ੍ਹਾ ਟਾਸਕ ਫੋਰਸ ਦੀ ਟੀਮ ਵਿਚ ਰੁਪਿੰਦਰ ਕੌਰ ਸਰਾਂ ਏ.ਡੀ.ਸੀ. 4 ਲੁਧਿਆਣਾ, ਏ.ਸੀ.ਪੀ. ਉੱਤਰੀ ਜੰਗ ਬਹਾਦਰ, ਤਹਿਸੀਲਦਾਰ ਰੇਸ਼ਮ ਸਿੰਘ, ਡਿਪਟੀ ਡਾਇਰੈਕਟਰ ਫੈਕਟਰੀ ਸੁਖਵਿੰਦਰ ਸਿੰਘ ਭੱਟੀ, ਸਿਹਤ ਵਿਭਾਗ ਦੇ ਡਾਕਟਰ ਹਰੀ ਓਮ ਗੁਪਤਾ, ਸਿੱਖਿਆ ਵਿਭਾਗ ਦੇ ਦਲਜੀਤ ਸਿੰਘ, ਕਿਰਤ ਵਿਭਾਗ ਦੇ ਇੰਸਪੈਕਟਰ ਇੰਦਰਪ੍ਰੀਤ ਕੌਰ, ਹਰਪ੍ਰੀਤ ਕੌਰ, ਜ਼ਿਲ੍ਹਾ ਬਾਲ ਸੁਰੱਖਿਆ ਇਕਾਈ ਦੇ ਸੰਦੀਪ ਪੰਨੂੰ, ਸਪੈਸ਼ਲ ਵਿੰਗ ਦੇ ਇੰਸਪੈਕਟਰ ਬੇਅੰਤ ਜੁਨੇਜਾ, ਹਿਮਊਮੈਨ ਟ੍ਰੈਫ਼ੀਕਿੰਗ ਵਿੰਗ ਦਿਰਦੋਸ਼ ਕੌਰ, ਬਚਪਨ ਬਚਾਓ ਅੰਦੋਲਨ ਦੇ ਦਿਨੇਸ਼ ਕੁਮਾਰ ਨੇ ਬਸਤੀ ਜੋਧੇਵਾਲ ਸਥਿਤ ਸਰਕਾਰ ਨਗਰ ਵਿਚ ਮੈਸਰਜ਼ ਆਰ.ਪੀ. ਗਾਰਮੈਂਟਸ ਅਤੇ ਮੈਸਰਜ਼ ਤੋਸ਼ਿਫ਼ ਕੁਲੈਕਸ਼ਨ ਵਿਖੇ ਛਾਪੇਮਾਰੀ ਕੀਤੀ । ਛਾਪੇਮਾਰੀ ਦੌਰਾਨ ਆਰ.ਪੀ. ਗਾਰਮੈਂਟਸ ਤੋਂ 3 ਅਤੇ ਤੋਸ਼ਿਫ਼ ਕੁੂਲੈਕਸ਼ਨ ਤੋਂ 8 ਬੰਧੂਆ ਬਾਲ ਮਜ਼ਦੂਰਾਂ ਨੂੰ ਛੁਡਵਾਇਆ ਹੈ । ਬਚਪਨ ਬਚਾਓ ਅੰਦੋਲਨ ਦੇ ਕਾਰਕੁੰਨ ਦਿਨੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਤੰਬਰ ਮਹੀਨੇ ਵਿਚ ਸੂਚਨਾ ਮਿਲੀ ਸੀ ਕਿ ਬਿਹਾਰ ਤੋਂ ਕੁੱਝ ਤਸਕਰ ਉਥੋਂ ਦੇ ਪਿੰਡਾਂ ਵਿਚੋਂ ਬੱਚਿਆਂ ਨੂੰ ਲਿਆ ਕੇ ਲੁਧਿਆਣਾ ਦੀ ਬਸਤੀ ਜੋਧੇਵਾਲ ਦੇ ਸਰਕਾਰ ਨਗਰ ਵਿਖੇ ਲਿਆਏ ਹਨ ਤੇ ਬੱਚਿਆਂ ਤੋਂ ਕਈ ਘੰਟੇ ਕੰਮ ਕਰਵਾਇਆ ਜਾ ਰਿਹਾ ਹੈ । ਉਨ੍ਹਾਂ ਨੇ ਇਸ ਸਬੰਧੀ ਤੁਰੰਤ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੂੰ ਛਾਪੇਮਾਰੀ ਕਰਨ ਲਈ ਸ਼ਿਕਾਇਤ ਦਿੱਤੀ, ਪਰ ਉਸ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਹੋਈ । ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ, ਜਿੰਨ੍ਹਾਂ ਨੇ ਤੁਰੰਤ ਕਾਰਵਾਈ ਕਰਵਾਉਂਦ ਹੋਏ ਟੀਮ ਨੂੰ ਭੇਜ ਕੇ 11 ਬੰਧੂਆ ਮਜ਼ੂਦਰਾਂ ਨੂੰ ਛੁਡਵਾਇਆ ਹੈ । 11 ਬਾਲ ਮਜ਼ਦੂਰਾਂ ਦਾ ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਡਾਕਟਰੀ ਮੁਆਇਨਾ ਕਰਵਾਇਆ ਗਿਆ ਅਤੇ ਡਾਕਟਰੀ ਮੁਆਇਨੇ ਤੋਂ ਬਾਅਦ ਬੱਚਿਆਂ ਨੂੰ ਜ਼ਿਲ੍ਹਾ ਬਾਲ ਭਲਾਈ ਕਮੇਟੀ ਅੱਗੇ ਪੇਸ਼ ਕੀਤਾ ਗਿਆ, ਜਿੱਥੇ ਕਮੇਟੀ ਨੇ ਬੱਚਿਆ ਨੂੰ ਬਾਲ ਘਰ ਦੋਰਾਹਾ ਵਿਖੇ ਭੇਜ ਦਿੱਤਾ ਹੈ ।

ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਐੱਸ.ਸੀ.ਵਿੰਗ ਦੇ ਨੌਜਵਾਨ ਆਗੂ ਮੋਹਿਤ ਕੁਮਾਰ ਮੇਸੀ ਅਕਾਲੀ ਦਲ ਵਿੱਚ ਸ਼ਾਮਲ।   

ਭਦੌੜ/ਬਰਨਾਲਾ-ਜਨਵਰੀ 2021 (ਗੁਰਸੇਵਕ ਸਿੰਘ ਸੋਹੀ)-

ਸ਼੍ਰੋਮਣੀ ਅਕਾਲੀ ਦਲ ਹਲਕਾ ਭਦੌੜ ਦੀ ਲੀਡਰਸ਼ਿਪ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਭਦੌੜ ਦੇ ਨਾਮਵਾਰ ਪਰਿਵਾਰ ਤਿੰਨ ਦਹਾਕਿਆਂ ਤੋਂ ਕਾਂਗਰਸ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਵਾਲੇ ਟਕਸਾਲੀ ਕਾਂਗਰਸੀ ਐਸ.ਸੀ.ਵਿੰਗ ਦੇ ਨੌਜਵਾਨ ਆਗੂ ਮੋਹਿਤ ਕੁਮਾਰ ਮੇਸ਼ੀ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ,ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ,ਜ਼ਿਲਾ ਦਿਹਾਤੀ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ,ਜ਼ਿਲਾ ਪ੍ਰਧਾਨ ਸ਼ਹਿਰੀ ਬਿੱਟੂ ਦੀਵਾਨਾ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਸ਼ਾਮਲ ਹੋ ਗਿਆ। ਮੀਟਿੰਗ ਵਿਚ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਵਿਚਾਰ ਵਟਾਂਦਰੇ ਕੀਤੇ ਗਏ। ਕਾਂਗਰਸ ਤੋ ਅਕਾਲੀ ਦਲ ਵਿਚ ਸ਼ਾਮਲ ਹੋਏ ਮੋਹਿਤ ਮੇਸੀ ਨੇ ਦੱਸਿਆ ਕਿ ਮੈਂ ਅਤੇ ਮੇਰਾ ਪਰਿਵਾਰ ਪਿਛਲੇ ਤਿੰਨ ਦਹਾਕਿਆ ਤੋ ਕਾਂਗਰਸ ਪਾਰਟੀ ਦੀ ਸੇਵਾ ਕਰਦੇ ਆ ਰਹੇ ਹਾਂ। ਅਤੇ ਸਾਨੂੰ ਵੋਟਾਂ ਵੇਲੇ ਹੀ ਵਰਤਿਆ ਝੂਠੇ ਲਾਰਿਆਂ ਤੋਂ ਸਿਵਾਏ ਕੁਝ ਵੀ ਨਹੀਂ ਦਿੱਤਾ। ਹੁਣ ਸਾਡਾ ਇਸ ਪਾਰਟੀ ਵਿੱਚ ਵਿੱਚ ਦਮ ਘੁਟਣ ਲੱਗ ਪਿਆ ਹੈ। ਮੋਹਿਤ ਮੇਸੀ ਨੇ ਅਕਾਲੀ ਦਲ ਦੀ ਲੀਡਰਸ਼ਿਪ ਨੂੰਹ ਵਿਸਵਾਸ਼ ਦਿੰਦੇ   ਹੋਏ ਕਿਹਾ ਕਿ ਜੋ ਵੀ ਪਾਰਟੀ ਵੱਲੋਂ  ਸੇਵਾ ਮੈਨੂੰ ਦਿੱਤੀ ਜਾਵੇਗੀ ਉਸ ਨੂੰ ਮੈਂ ਤਨਦੇਹੀ ਨਾਲ ਨਿਭਾਵਾਂਗਾ। ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਮੋਹਤਬਾਰਾਂ ਨੇ ਮੋਹਿਤ ਮੇਸ਼ੀ ਨੂੰ ਸਿਰਪਾਓ ਪਾ ਕੇ ਕੀਤਾ ਸਨਮਾਨਤ ਕੀਤਾ ਉਨ੍ਹਾਂ ਵਿਸ਼ਵਾਸ ਦਿਵਾਇਆ ਹੈ ਕੇ ਪਾਰਟੀ ਵਿਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ਅਤੇ ਪਾਰਟੀ ਹਮੇਸ਼ਾ ਤੇਰੇ ਨਾਲ ਚੱਟਾਨ ਵਾਂਗ ਖਡ਼੍ਹੀ ਰਹੇਗੀ।  ਇਸ ਸਮੇਂ ਸਾਬਕਾ ਨਗਰ ਕੋਸਲ ਪ੍ਰਧਾਨ ਤਰਲੋਚਨ ਬਾਂਸਲ,ਸਹਿਰੀ ਪ੍ਰਧਾਨ ਉਗਰ ਸੈਨ ਮੋੜ, ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਸੁਰੇਸ਼ ਸ਼ੇਸ਼ੀ ਪੱਖੋ ਅਕਾਲੀ ਆਗੂ ਹਾਜ਼ਰ ਸਨ ।

ਹੰਕਾਰੀ ਰਾਜਿਆ ਦਾ ਅੰਤ ਮਾੜਾ ਹੁੰਦਾ ✍️ਮਾਸਟਰ  ਹਰਨਰਾਇਣ ਸਿੰਘ ਮੱਲੇਆਣਾ  

ਹੰਕਾਰੀ ਰਾਜਿਆ ਦਾ 

            ਅੰਤ ਮਾੜਾ ਹੁੰਦਾ 

              “”””””””””

ਹੰਕਾਰੀ ਰਾਜੇ ਹਰਣਾਖਸ ਨੂੰ ਪਾਂਧੇ ਨੇ ਕਿਹਾ ਰਾਜਨ ਤੇਰਾ ਪੁੱਤ ਪ੍ਰਹਿਲਾਦ ਬਾਗ਼ੀ ਹੋ ਗਿਆ , ਅਪਣੇ ਸਾਥੀਆਂ ਨੂੰ ਭੜਕਾ ਕੇ ਬਗ਼ਾਵਤ ਕਰਵਾ ਰਿਹਾ , 

ਹੰਕਾਰੀ ਰਾਜੇ ਨੇ ਹੁਕਮ ਕਰ ਦਿੱਤਾ ਪਾਣੀ ਚ ਡੋਬ ਦਿਓ ਅੱਗ ਵਿੱਚ ਸਾੜ ਦਿਓ ਪਹਾੜਾ ਤੋ ਰੋੜ ਕੇ ਮਾਰ ਦਿਓ ,

 

ਅਦਿੱਖ ਸ਼ਕਤੀ ਵਾਹਿਗੁਰੂ ਦਾ ਕਰਿਸ਼ਮਾ ਵਰਤਿਆ 

 

ਜਲ ਅਗਨੀ ਵਿਚਿ ਘਤਿਆ 

ਜਲੈ ਨ ਡੂਬੈ ਦੁਰ ਪਰਸਾਦਿ 

 

ਅਖੀਰ ਹੰਕਾਰੀ ਹਰਨਾਖਸ਼ ਨੂੰ ਕੀਤੇ ਬਜਰ ਪਾਪ ਨੇ ਖਤਮ ਕਰ ਦਿੱਤਾ 

 

ਖਿਨ ਮਹਿ ਭੈਆਨ ਰੂਪੁ ਨਿਕਸਿਆ 

ਥੰਮੑ ਉਪਾੜਿ 

ਹਰਣਾਖਸੁ ਨਖੀ ਬਿਦਾਰਿਆ 

ਪ੍ਰਹਲਾਦੁ ਲੀਆ ਉਬਾਰਿ 

।।।

ਹੰਕਾਰੀ ਰਾਵਣ

।।।

 ਨੂੰ ਬਹੁਤ ਸਮਝਾਇਆ ਏਹਦੇ ਘਰਆਲੀ ਨੇ ਤੇ ਭਰਾ ਭਭੀਸ਼ਣ ਨੇ  ਹੰਕਾਰੀ ਨੇ ਇਕ ਨਾ ਮੰਨੀ  ਹਸ਼ਰ ਕੀ ਹੋਇਆ 

 

ਰੋਵੈ ਦਹਸਿਰੁ ਲੰਕ ਗਵਾਇ 

ਜਿਨਿ ਸੀਤਾ ਆਦੀ ਡਉਰੂ ਵਾਇ 

 

ਭੂਲੋ ਰਾਵਣੁ ਮੁਗਧੁ ਅਚੇਤਿ

ਲੂਟੀ ਲੰਕਾ ਸੀਸ ਸਮੇਤਿ

।।।

ਹੰਕਾਰੀ ਦੁਰਯੋਧਨ 

 

ਛਲ ਕਪਟ ਨਾਲ ਜੂਆ ਖੇਡ ਕੇ ਪਾਂਡਵਾ ਤੋ ਰਾਜ ਜਿੱਤ ਗਿਆ 

ਤੇ ਔਰਤ ਵੀ ਜਿੱਤ ਲਈ 

ਹੰਕਾਰੇ ਹੋਏ ਨੇ ਹੁਕਮ ਕਰ ਦਿੱਤਾ ਦਰੋਪਤੀ ਨੂੰ ਭਰੀ ਸਭਾ ਵਿੱਚ ਬਸਤਰਹੀਣ ਬੇਪਰਦ ਕਰ ਦਿਓ 

ਅੰਤ ਨੂੰ ਏਹਦਾ ਹੰਕਾਰ ਇਹਦੀ ਮੌਤ ਦਾ ਕਾਰਣ ਬਣਿਆ 

ਇਸਦੀ ਦੇਹ ਨੂੰ ਕਾਂਵਾ ਇੱਲਾਂ ਨੇ ਖਾਧਾ 

ਗੁਰਬਾਣੀ ਦੱਸ ਰਹੀ ਹੈ

 

ਮੇਰੀ ਮੇਰੀ ਕੈਰਉ ਕਰਤੇ 

ਦੁਰਜੋਧਨ ਸੇ ਭਾਈ

ਬਾਰਹ ਜੋਜਨ ਛਤ੍ਰੁ ਚਲੈ ਥਾ

ਦੇਹੀ ਗਿਰਝਨ ਖਾਈ 

।।।

ਹੰਕਾਰੀ ਕੰਸ 

।।।

ਦਸਿਆ ਇਸਨੂੰ ਸਿਆਣਿਆ ਕਿ ਤੇਰੀ ਮੌਤ ਤੇਰੇ ਭਾਣਜੇ ਹੱਥੋ ਹੋਣੀ ਹੈ

ਕਹਿੰਦਾ ਏ ਕਿਵੇ ਹੋ ਸਕਦਾ 

ਭੈਣ ਨੂੰ ਬੰਦੀ ਬਣਾ ਦਿੱਤਾ 

ਭਾਣਜੇ ਭਾਣਜੀਆਂ ਵੀ ਮਾਰ ਦਿੱਤੇ 

ਪਰ ਅਦਿੱਖ ਸ਼ਕਤੀ ਤੋ ਬੇਖ਼ਬਰ ਕੰਸ  ਨੂੰ ਭਾਣਜੇ ਨੇ ਹੀ ਮਾਰਿਆ 

 

ਕਰਿ ਬਾਲਕ ਰੂਪ ਉਪਾਉਂਦਾ ਪਿਆਰਾ

ਚੰਡੂਰੁ ਕੰਸੁ ਕੇਸੁ ਮਾਰਾਹਾ 

।।।

ਹੰਕਾਰੀ ਔਰੰਗਜੇਬ 

—-

ਸਵਾ ਮਣ ਜਨੇਊ ਲਾਹਕੇ ਰੋਟੀ ਖਾਣ ਵਾਲਾ ਕਹਿੰਦਾ ਏ ਗੁਰੂ ਕੌਣ ਹੈ ਜੋ ਤਿਲਕ ਜੰਝੂ ਨੂੰ ਬਚਾਏਗਾ

ਗੁਰੂ ਗੋਬਿੰਦ ਸਿੰਘ ਕੌਣ ਹੈ ਏਹਦੇ ਬੱਚੇ ਸ਼ਹੀਦ ਕਰ ਦਿਓ 

ਅਖੀਰ ਨੂੰ ਪਛਤਾਉਂਦਾ ਹੋਇਆ ਕੁੱਤੇ ਦੀ ਮੌਤ ਮਰਿਆ 

।।।

ਹੰਕਾਰੀ ਜਰਨਲ ਡਾਇਰ 

—-

ਏ ਲੋਕ ਕੌਣ ਹੁੰਦੇ ਨੇ ਹੁਕਮ ਅਦੂਲੀ ਕਰਨ ਵਾਲੇ ਜਲਿਆ ਵਾਲੇ ਬਾਗ਼ ਵਿੱਚ ਇਕੱਠ ਕਰ ਰਹੇ ਨੇ 

ਗੋਲੀਆਂ ਨਾਲ ਭੁੰਨ ਦਿਓ 

ਕਤਲੇਆਮ ਕਰਕੇ ਵਲੈਤ ਜਾ ਵੜਿਆ

ਅਦਿੱਖ ਸ਼ਕਤੀ ਦਾ ਧਰਮੀ ਦੂਤ  ਉੱਧਮ ਸਿੰਘ ਮੌਤ ਬਣਕੇ ਮਗਰੇ ਚਲਿਆ ਗਿਆ ਇਕ ਗੋਲੀ ਇਹਦੇ ਹਿੱਸੇ ਆਈ 

।।।

ਹੰਕਾਰੀ ਇੰਦਰਾ 

—-

ਸ੍ਰੀ ਹਰਿਮੰਦਰ ਸਾਹਿਬ ਜੀ ਤੇ ਗੋਲੀਆ ਮਾਰੀਆ 

ਸ੍ਰੀ ਅਕਾਲ ਤੱਖਤ ਸਾਹਿਬ ਦੀ ਇਮਾਰਤ ਢਾਹ ਦਿੱਤੀ 

ਪਰ ਥੋੜਾ ਸਮਾ ਹੀ ਲੰਘਿਆ 

ਜਦੋਂ ਅਦਿੱਖ ਸ਼ਕਤੀ ਦੀ ਪ੍ਰੇਰਨਾ ਲੈਕੇ ਮੌਤ ਨੇ ਆ ਢਾਹਿਆ 

—-

ਹੰਕਾਰੀ ਬੇਅੰਤਾ ਬੁੱਚੜ 

।।।

ਗੁਰੂਆ ਨਾਲ ਤੁਲਨਾ ਕਰਵਾਉਣ ਲੱਗ ਪਿਆ ਸੀ ਵੱਡਾ ਬਣਦਾ ਸੀ ਸ਼ਾਂਤੀ ਦਾ ਮਸੀਹਾ 

—-

ਅਦਿੱਖ ਸ਼ਕਤੀ ਦੇ ਅਣਿਆਲੇ ਤੀਰ ਬੱਬਰਾਂ ਨੇ ਖਿੱਦੋ ਵਾਂਗੂ ਖਿਲਾਰਤਾ ਸੀ

—-

ਏ ਅਚੰਭਾ ਨੀ ਇਤਹਾਸ ਪੜਕੇ ਦੇਖ ਲੈਣਾ ਵੱਡੇ ਵੱਡੇ ਹੰਕਾਰੀ ਰਾਜੇ ਤੇ ਕਰਿੰਦੇ  ਅਖੀਰ ਇਉ ਹੀ ਮਰੇ 

—-

ਗੁਰੂ ਜੀ ਫ਼ੁਰਮਾਉਂਦੇ ਹਨ 

।।।

ਮਾਣਸਾ ਕਿਅਹੁ ਦੀਬਾਣਹੁ

ਕੋਈ ਨਸਿ ਭਜਿ ਨਿਕਲੈ

ਹਰਿ ਦੀਬਾਣਹੁ ਕੋਈ ਕਿਥੈ ਜਾਇਆ 

।।।

ਹਰਿ ਜੀਉ ਅਹੰਕਾਰੁ ਨ ਭਾਵਈ 

ਵੇਦ ਕੂਕਿ ਸੁਣਾਵਹਿ 

—-

ਗ਼ਰੀਬਾ ਉਪਰਿ ਜਿ ਖਿੰਜੈ ਦਾੜੀ 

ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ 

—-

ਹਸ਼ਰ ਹੁਣ ਵਾਲਿਆ ਦਾ ਵੀ ਇਹੀ ਹੋਣਾ 

ਜਿਸੁ ਸਿਕਦਾਰੀ ਤਿਸਹਿ ਖੁਆਰੀ ..

ਮੋਦੀ ਸਰਕਾਰ ਕਾਲੇ ਕਾਨੂੰਨ ਪਾਸ ਕਰਕੇ ਆਪਣਾ ਹੋਸ਼ ਗੁਆ ਬੈਠੀ।ਅਮਰਜੀਤ ਗਹਿਲ       

ਕਾਲੇ ਕਾਨੂੰਨ ਵਾਪਸ ਕਰਵਾਕੇ ਹੀ ਦਮ ਲਵਾਂਗੇ  

ਮਹਿਲ ਕਲਾਂ/ਬਰਨਾਲਾ-ਜਨਵਰੀ 2021- (ਗੁਰਸੇਵਕ ਸਿੰਘ ਸੋਹੀ)-

ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਅਤੇ ਹਰ ਵਰਗ ਦੇ ਵੱਲੋਂ ਲਗਾਤਾਰ 99 ਦਿਨਾਂ ਤੋਂ ਤਿੱਖਾ ਅਤੇ ਜ਼ੋਰਦਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਹੱਡ ਚੀਰਵੀਂ ਠੰਢ ਦੇ ਵਿੱਚ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਅਤੇ ਅਖੀਰ ਦੇ ਵਿੱਚ ਮੋਦੀ ਸਰਕਾਰ ਨੂੰ ਕਿਸਾਨਾਂ ਪ੍ਰਤੀ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਸਰਪੰਚ ਅਮਰਜੀਤ ਸਿੰਘ ਗਹਿਲ ਨੇ ਕਿਹਾ ਕਿ ਕਿਸਾਨ ਵਿਰੋਧੀ 3 ਕਾਲੇ ਕਾਨੂੰਨ ਪਾਸ ਕਰਕੇ ਮੋਦੀ ਸਰਕਾਰ ਆਪਣਾ ਹੋਸ਼ ਗੁਆ ਬੈਠੀ ਹੈ ਅਤੇ ਕਾਲੇ ਕਾਨੂੰਨਾਂ ਨੂੰ ਲਾਹੇਵੰਦ ਦੱਸ ਰਹੀ ਹੈ।  ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਵਿਖੇ ਪੰਜਾਬ ਤੋਂ ਲੱਖਾਂ ਕਿਸਾਨ ਟਰੈਕਟਰ ਟਰਾਲੀਆਂ ਲੈਕੇ ਪੱਕਾ ਮੋਰਚਾ ਲਾ ਕੇ ਬੈਠ ਗਏ ਹਨ। ਕੁਰਬਾਨੀਆਂ ਦੇਣ ਵਾਲੀ ਕੌਮ ਪੋਹ ਦੇ ਮਹੀਨੇ ਵਿੱਚ ਠੰਢੇ ਬੁਰਜ ਨੂੰ ਯਾਦ ਕਰਦਿਆਂ ਨਾ ਹੀ ਕੋਈ ਠੰਡ ਦੀ ਪ੍ਰਵਾਹ ਕਰਦੇ ਹਨ। ਦਿੱਲੀ ਨੂੰ ਚਾਰੇ ਪਾਸਿਓਂ ਘੇਰ ਕੇ ਸੂਬੇ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਕਰੋ ਜਾ ਮਰੋ ਦੇ ਤਹਿਤ ਦਿਨ-ਰਾਤ ਸੜਕਾਂ ਤੇ ਤਿੱਖਾ ਅਤੇ ਜੋਰਦਾਰ ਸਘੰਰਸ਼ ਕੀਤਾ ਜਾ ਰਿਹਾ ਹੈ। ਇਸ ਸਘੰਰਸ਼ ਨੂੰ ਦੇਸਾਂ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਿਆ ਹੈ।ਪਰ ਸੈਂਟਰ ਦੀ ਮੋਦੀ ਸਰਕਾਰ ਇਸ ਸੰਘਰਸ਼ ਨੂੰ ਅਣਗੌਲਿਆ ਕਰ ਰਹੀ ਹੈ ਸੈਂਟਰ ਵਿਚ ਪਾਸ ਕੀਤੇ ਹੋਏ ਬਿੱਲਾਂ ਨੂੰ ਵਾਪਸ ਲੈਣ ਦੇ ਲਈ ਕੁੰਭਕਰਨੀ ਨੀਂਦ 'ਚ ਸੁੱਤੀ ਪਈ ਹੈ। ਅਖੀਰ ਦੇ ਵਿੱਚ ਸਰਪੰਚ ਅਮਰਜੀਤ ਨੇ ਕਿਹਾ ਕੇ ਇਤਿਹਾਸ ਗਵਾਹ ਹੈ ਜਦੋਂ ਵੀ ਕੋਈ ਪੰਜਾਬ ਤੇ ਮੁਸੀਬਤ ਆਉਂਦੀ ਹੈ ਤਾਂ ਇੱਕਜੁਟਤਾ ਦਾ ਸਬੂਤ ਸਾਹਮਣੇ ਆਉਂਦਾ ਹੈ। ਆਓ ਆਪਾਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅਤੇ ਹੋਰ ਭਰਮ ਭੁਲੇਖੇ ਕੱਢ ਕੇ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰੀਏ।ਪਹਿਲਾਂ ਵੀ ਅਨੇਕਾਂ ਤੱਤੀਆਂ ਹਵਾਵਾਂ ਵਗੀਆਂ ਪੰਜਾਬ ਗੁਰੂਆਂ ਪੀਰਾਂ ਯੋਧਿਆਂ ਦੀ ਧਰਤੀ ਹੈ ਪੰਜਾਬ ਵਾਸੀਆਂ ਵੱਲੋਂ ਇੱਕ ਜੁੱਟ ਹੋਕੇ ਆਪਣਾ ਅਤੇ ਆਪਣੇ ਗੁਰੂਆਂ ਦੇ ਦੱਸੇ ਹੋਏ ਸਿਧਾਂਤਾਂ ਤੇ ਸ਼ਾਂਤਮਈ ਧਰਨੇ ਲਾਏ ਜਾ ਰਹੇ ਹਨ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਮਹਿਲ ਕਲਾਂ ਦਾ ਸਾਲਾਨਾ ਇਜਲਾਸ ਹੋਇਆ।

ਕਸਮੀਰ ਸਿੰਘ ਦੁਆਬਾ ਦੀ ਹੋਈ ਅਚਾਨਕ ਮੌਤ ਤੇ ਕੀਤਾ ਗਿਆ ਦੁੱਖ ਦਾ ਪ੍ਰਗਟਾਵਾ।

  ਮਹਿਲ ਕਲਾਂ-ਬਰਨਾਲਾ-ਜਨਵਰੀ 2021-(ਗੁਰਸੇਵਕ ਸਿੰਘ ਸੋਹੀ)-    

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ :295)ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀਆਂ ਹਦਾਇਤਾਂ ਮੁਤਾਬਕ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਅਤੇ ਬਲਾਕਾਂ ਦੇ ਸਾਲਾਨਾ ਇਜਲਾਸ ਹੋ ਰਹੇ ਹਨ।

ਇਸੇ ਤਹਿਤ ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਬਲਾਕ ਮਹਿਲ ਕਲਾਂ ਦਾ ਸਾਲਾਨਾ ਇਜਲਾਸ ਹੋਇਆ,ਜਿਸ ਵਿਚ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ,ਜ਼ਿਲ੍ਹਾ ਆਗੂ ਡਾ ਕੇਸਰ ਖ਼ਾਨ ਮਾਂਗੇਵਾਲ,ਬਲਾਕ ਮਹਿਲ ਕਲਾਂ ਦੇ ਪ੍ਰਧਾਨ ਡਾ ਜਗਜੀਤ ਸਿੰਘ ਦੀ ਦੇਖ ਰੇਖ ਹੇਠ ਹੋਇਆ। ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੇ ਭਰਾ ਛੋਟੇ ਕਸ਼ਮੀਰ ਸਿੰਘ ਦੁਆਬਾ ਦੀ ਅਚਾਨਕ ਮੌਤ ਤੇ ਅਤੇ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।

ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਨੇ ਸੂਬਾ ਕਮੇਟੀ ਦੀਆਂ ਅੱਜ ਤੱਕ ਹੋਈਆਂ ਸੂਬਾ ਕਮੇਟੀ ਦੀਆਂ ਮੀਟਿੰਗਾਂ ਅਤੇ ਸੂਬਾ ਕਮੇਟੀ ਵੱਲੋਂ ਲਾਗੂ ਕੀਤੇ ਗਏ ਨਿਯਮਾਂ ਨੂੰ ਵਿਸਥਾਰਪੂਰਬਕ ਪੜ੍ਹ ਕੇ ਸੁਣਾਇਆ। ਜਨਰਲ ਸਕੱਤਰ ਡਾ.ਸੁਰਜੀਤ ਸਿੰਘ ਨੇ ਸੈਕਟਰੀ ਰਿਪੋਰਟ ਪਡ਼੍ਹ ਕੇ ਸੁਣਾਈ। ਜਿਸ ਨੂੰ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕੀਤਾ। ਪ੍ਰਧਾਨ ਡਾ.ਜਗਜੀਤ ਸਿੰਘ ਨੇ ਰੀਵਿਊ ਰਿਪੋਰਟ ਪਡ਼੍ਹ ਕੇ ਸੁਣਾਈ । ਵਿੱਤ ਸਕੱਤਰ ਡਾ.ਸੁਖਵਿੰਦਰ ਸਿੰਘ ਬਾਪਲਾ ਨੇ ਸਾਲ ਦਾ ਲੇਖਾ ਜੋਖਾ ਪੜ੍ਹ ਕੇ ਮੈਂਬਰਾਂ ਨੂੰ ਸੁਣਾਇਆ, ਜਿਸ ਉਪਰੰਤ ਸਾਰੇ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਸਰਬਸੰਮਤੀ ਨਾਲ ਪਾਸ ਕੀਤਾ। ਇਸ ਉਪਰੰਤ ਪਹੁੰਚੇ ਸਾਰੇ ਮੈਂਬਰ ਸਹਿਬਾਨਾਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਅਤੇ ਮੈਂਬਰਾਂ ਨੂੰ ਹੌਸਲਾ ਅਫਜ਼ਾਈ ਲਈ ਵਿਚਾਰ ਚਰਚਾ ਕੀਤੀ ਗਈ ਅਤੇ ਜਥੇਬੰਦੀ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਪੂਰੇ ਹਾਊਸ ਵਿਚ ਖੁੱਲ੍ਹ ਕੇ ਬਹਿਸ ਕੀਤੀ ਗਈ ।

ਜ਼ਿਲ੍ਹਾ ਆਗੂ ਡਾਕਟਰ ਕੇਸਰ ਖ਼ਾਨ ਮਾਂਗੇਵਾਲ ਨੇ ਜਥੇਬੰਦੀ ਦੀਆਂ ਪ੍ਰਾਪਤੀਆਂ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ ।

ਜਥੇਬੰਦੀ ਨੇ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ਾਂ ਵਿੱਚ ਫਰੀ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਵਾਲੇ ਬਲਾਕ ਮਹਿਲ ਕਲਾਂ ਦੇ ਡਾਕਟਰਾਂ ਦਾ ਪ੍ਰਬੰਧਕੀ ਕਮੇਟੀ ਵੱਲੋਂ ਸਨਮਾਨ-ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ ।

ਪਹਿਲੀ ਕਮੇਟੀ ਨੂੰ ਭੰਗ ਕਰਨ ਉਪਰੰਤ ਨਵੀਂ ਦਾ ਗਠਨ ਕੀਤਾ ਗਿਆ। ਜਿਸ ਵਿਚ ਸਰਬਸੰਮਤੀ ਨਾਲ ਡਾ ਜਗਜੀਤ ਸਿੰਘ ਕਾਲਸਾਂ ਨੂੰ ਚੇਅਰਮੈਨ,ਡਾ.ਬਲਿਹਾਰ ਸਿੰਘ ਗੋਬਿੰਦਗਡ਼੍ਹ  ਨੂੰ ਪ੍ਰਧਾਨ, ਡਾ.ਸੁਰਜੀਤ ਸਿੰਘ ਛਾਪਾ ਨੂੰ ਸਕੱਤਰ,ਡਾ.ਸੁਖਵਿੰਦਰ ਸਿੰਘ ਬਾਪਲਾ ਨੂੰ ਖਜ਼ਾਨਚੀ,ਡਾ.ਸੁਖਵਿੰਦਰ ਸਿੰਘ ਠੁੱਲੀਵਾਲ ਨੂੰ ਸੀਨੀਅਰ ਮੀਤ ਪ੍ਰਧਾਨ,ਡਾ.ਨਾਹਰ ਸਿੰਘ ਅਤੇ ਡਾ.ਸੁਰਿੰਦਰਪਾਲ ਸਿੰਘ ਨੂੰ ਮੀਤ ਪ੍ਰਧਾਨ,ਡਾ ਪਰਵਿੰਦਰ ਕੁਮਾਰ ਨੂੰ ਬਲਾਕ ਪ੍ਰੈੱਸ ਸਕੱਤਰ,ਜ਼ਿਲ੍ਹਾ ਕਮੇਟੀ ਮੈਂਬਰ ਡਾ.ਕੇਸਰ ਖ਼ਾਨ ਮਾਂਗੇਵਾਲ ਅਤੇ ਡਾ ਸੁਬੇਗ ਮੁਹੰਮਦ,ਸਹਾਇਕ ਖਜ਼ਾਨਚੀ ਡਾ ਮੁਕੁਲ ਸ਼ਰਮਾ,ਸਹਾਇਕ ਸੈਕਟਰੀ ਡਾ.ਬਲਦੇਵ ਸਿੰਘ,ਜ਼ਿਲ੍ਹਾ ਪ੍ਰੈੱਸ ਸਕੱਤਰ ਡਾ ਕੁਲਦੀਪ ਸਿੰਘ,ਅਗਜੈਕਟਿਵ ਮੈਂਬਰ ਬਸ਼ੀਰ ਖ਼ਾਨ,ਧਰਵਿੰਦਰ ਸਿੰਘ,ਬਾਕਿਬ ਅਲੀ,ਜਸਬੀਰ ਸਿੰਘ,ਡਾ ਸੁਖਪਾਲ ਸਿੰਘ,ਜਸਵੰਤ ਸਿੰਘ ਚੁਣੇ ਗਏ। 

ਬਲਾਕ ਮਹਿਲ ਕਲਾਂ ਦੀ ਚੁਣੀ ਹੋਈ ਕਮੇਟੀ ਨੇ ਵਿਸ਼ਵਾਸ ਦਿਵਾਇਆ ਕਿ ਜਿਹੜੀ ਉਨ੍ਹਾਂ ਨੂੰ ਡਿਊਟੀ ਸੌਂਪੀ ਹੈ, ਉਹ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣਗੇ ਅਤੇ ਜਥੇਬੰਦੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਦਿਨ ਰਾਤ ਮਿਹਨਤ ਕਰਦੇ ਰਹਿਣਗੇ।  

ਅਖੀਰ ਵਿੱਚ ਪ੍ਰਧਾਨ ਡਾ.ਬਲਿਹਾਰ ਸਿੰਘ ਗੋਬਿੰਦਗਡ਼੍ਹ,ਸਕੱਤਰ ਡਾ ਸੁਰਜੀਤ ਸਿੰਘ ਛਾਪਾ,ਵਿੱਤ ਸਕੱਤਰ ਡਾ ਸੁਖਵਿੰਦਰ ਸਿੰਘ ਬਾਪਲਾ ਨੇ ਆਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ।

 ਕਿਸਾਨੀ ਅੰਦੋਲਨ ਸਭ ਧਰਮਾਂ ਦਾ ਸਾਂਝਾ ਅੰਦੋਲਨ ਹੈ     ਸੱਤਪਾਲ ਢੁੱਡੀਕੇ

ਅਜੀਤਵਾਲ,ਜਨਵਰੀ  2021( ਬਲਵੀਰ ਸਿੰਘ ਬਾਠ) -

ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਖੇਤੀ ਆਰਡੀਨੈਂਸ ਬਿੱਲ ਪਾਸ ਕਰਕੇ ਜਿੱਥੇ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ ਗਿਆ  ਉੱਥੇ ਹੀ ਬਿੱਲ ਰੱਦ ਕਰਵਾਉਣ ਲਈ ਬਿਲਾਂ ਦੇ ਵਿਰੋਧ ਵਿੱਚ ਕਿਸਾਨ ਭਰਾਵਾਂ ਅਤੇ ਮਜ਼ਦੂਰਾਂ ਵੱਲੋਂ ਦਿੱਲੀ ਵਿਖੇ ਸ਼ਾਂਤਮਈ ਢੰਗ ਨਾਲ ਕਿਸਾਨੀ ਅੰਦੋਲਨ  ਚੱਲ ਰਿਹਾ ਹੈ ਇਸ ਅੰਦੋਲਨ ਵਿੱਚ ਆਪਣਾ ਯੋਗਦਾਨ ਪਾਉਣ ਲਈ ਦੁਨੀਆ ਭਰ ਤੋਂ  ਕਿਸਾਨ ਅਤੇ ਹਰ ਧਰਮ ਦਾ ਬੰਦਾ ਪਹੁੰਚ ਚੁੱਕਿਆ ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜਸੇਵੀ ਆਗੂ ਸਤਪਾਲ ਢੁੱਡੀਕੇ ਨੇ ਜਨਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕੀਤਾ   ਉਨ੍ਹਾਂ ਕਿਹਾ ਕਿ ਇਹ ਕਿਸਾਨੀ ਅੰਦੋਲਨ ਕੱਲੇ ਪੰਜਾਬ ਦਾ ਨਹੀਂ ਸਗੋਂ ਵਿਸ਼ਵ ਦਾ ਅੰਦੋਲਨ ਬਣ ਚੁੱਕਾ ਹੈ  ਇਸ ਅੰਦੋਲਨ ਵਿਚ ਛੋਟੇ ਬੱਚੇ ਤੋਂ ਲੈ ਕੇ ਬੀਵੀਆਂ ਮਾਤਾਵਾਂ ਬਜ਼ੁਰਗ ਅਤੇ ਨੌਜਵਾਨ ਵੀਰਾਂ ਨੇ ਵੱਧ ਚਡ਼੍ਹ ਕੇ ਆਪਣਾ ਯੋਗਦਾਨ ਪਾਇਆ  ਇਸ ਅੰਦੋਲਨ ਨੂੰ ਕਾਮਯਾਬ ਕਰਨ ਲਈ ਏਨੀ ਠੰਢ ਦੇ ਬਾਵਜੂਦ ਵੀ ਕਿਸਾਨ ਮਜ਼ਦੂਰ  ਆਪਣਾ ਬਾਖੂਬੀ ਰੋਲ ਅਦਾ ਕਰ ਰਹੇ ਹਨ  ਕਿਉਂਕਿ ਇਹ ਖੇਤੀ ਆਰਡੀਨੈਂਸ ਕਾਲੇ ਕਾਨੂੰਨ ਹਰ ਹਾਲ ਵਿੱਚ ਰੱਦ ਕਰਵਾ ਕੇ ਹੀ ਲੋਕ ਵਾਪਸ ਘਰਾਂ ਨੂੰ ਮੋਡ਼ਨਗੇ  ਉਨ੍ਹਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੁਰਜ਼ੋਰ ਬੇਨਤੀ ਕੀਤੀ ਕਿ ਛੇਤੀ ਤੋਂ ਛੇਤੀ ਇਹ ਕਾਲੇ ਕਾਨੂੰਨ ਰੱਦ ਕੀਤੇ ਜਾਣ ਤਾਂ ਜੋ ਇਨਸਾਨੀਅਤ ਦਾ ਘਾਣ ਹੋਣੋਂ ਬਚ ਸਕੇ

ਢੁੱਡੀਕੇ ਪਿੰਡ ਤੋਂ ਸੱਤ ਗੱਡੀਆਂ ਦਾ ਕਾਫ਼ਲਾ ਕਿਸਾਨੀ ਸੰਘਰਸ਼ ਲਈ ਰਵਾਨਾ

ਇਤਿਹਾਸਕ ਪਿੰਡ ਢੁੱਡੀਕੇ ਤੋਂ ਸੰਤ ਗਿਆਨੀ ਹਰਭਜਨ ਸਿੰਘ ਜੀ ਦੀ ਅਗਵਾਈ ਹੇਠ  ਇਕ ਟਰੱਕ ਰਾਸ਼ਨ ਦਾ ਅਤੇ ਸੱਤ ਗੱਡੀਆਂ ਦਾ ਕਾਫ਼ਲਾ ਦਿੱਲੀ ਕਿਸਾਨੀ ਸੰਘਰਸ਼ ਵਿਚ ਰਵਾਨਾ ਹੋਣ ਸਮੇਂ ਦੀ ਮੂੰਹੋਂ ਬੋਲਦੀ ਤਸਵੀਰ  ਪੇਸ਼ਕਸ਼ ਬਲਵੀਰ ਸਿੰਘ ਬਾਠ ਜਨਸ਼ਕਤੀ ਨਿਊਜ਼ ਪੰਜਾਬ ਅਜੀਤਵਾਲ

ਪੰਜਾਬ ਨੇ 47 ਦੇਖੀ, 84 ਦੇਖੀ ਹੁਣ 2021 ਦੁਨੀਆ ਦੇਖੇਗੀ-VIDEO

ਹੰਕਾਰ ਦਾ ਅਤੇ ਦਾਰੂ ਦੇ ਨਸ਼ੇ ਦਾ ਬੰਦੇ ਨੂੰ ਖੁਦ ਨਹੀਂ ਪਤਾ ਲੱਗਦਾ ਸਾਡਾ ਹਾਕਮ ਹੰਕਾਰੀ ਹੈ

ਅੰਨਦਾਤਾ ਨਹੀਂ ਹਾਰ ਸਕਦਾ ਦਿੱਲੀ ਹਾਰੇਗੀ - ਗਾਦੂ

ਪੱਤਰਕਾਰ ਸਤਪਾਲ ਸਿੰਘ ਦੇਹਡ਼ਕਾ ਅਤੇ ਮਨਜਿੰਦਰ ਗਿੱਲ ਦੀ ਵਿਸ਼ੇਸ਼ ਰਿਪੋਰਟ

5 ਜਨਵਰੀ  ਸਿੰਘੁ ਬਾਰਡਰ ਵਿਖੇ ਕਿਸਾਨਾਂ ਦੀ ਪ੍ਰੈੱਸ ਕਾਨਫਰੰਸ 

ਕਿਸਾਨ ਆਗੂਆਂ ਨੇ ਅੰਦੋਲਨ ਨੂੰ ਹੋਰ ਤਿੱਖਾ ਕਰਨ ਦਾ ਕੀਤਾ ਐਲਾਨ

7 ਜਨਵਰੀ ਨੂੰ ਦਿੱਲੀ ਦੇ ਚਾਰੇ ਪਾਸੇ ਕੀਤਾ ਜਾਵੇਗਾ ਟਰੈਕਟਰ ਮਾਰਚ

7 ਮਹੀਨੇ ਅਤੇ 7 ਮੀਟਿੰਗਾਂ ਤੋਂ ਬਾਅਦ ਵੀ ਸਰਕਾਰ ਨੇ ਕੁਝ ਨਹੀਂ ਮੰਨਿਆ

7 ਜਨਵਰੀ ਨੂੰ ਹੋਣ ਵਾਲਾ ਟਰੈਕਟਰ ਮਾਰਚ ਇਕ ਤਰੀਕੇ ਨਾਲ 26 ਜਨਵਰੀ ਦੀ ਟਰੈਕਟਰ ਪਰੇਡ ਦੀ ਰਿਹਰਸਲ ਹੀ ਹੋਵੇਗੀ

 6 ਜਨਵਰੀ ਤੋਂ ਪੂਰੇ ਦੇਸ਼ 'ਚ ਸ਼ੁਰੂ ਕੀਤੀ ਜਾਵੇਗੀ ਜਾਗ੍ਰਿਤੀ ਮੁਹਿੰਮ

ਅੜੀ ਛੱਡ ਕੇ ਖੇਤੀ ਕਾਨੂੰਨ ਰੱਦ ਕਰੇ ਕੇਂਦਰ ਸਰਕਾਰ

9 ਜਨਵਰੀ ਨੂੰ ਸਰ ਛੋਟੂਰਾਮ ਦੀ ਬਰਸੀ ਮੌਕੇ ਕਿਸਾਨਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਇਸ ਕਿਸਾਨ ਆਗੂ ਨੂੰ ਯਾਦ ਕੀਤਾ ਜਾਵੇਗਾ

14 ਜਨਵਰੀ ਨੂੰ ਸਾੜੀਆਂ ਜਾਣਗੀਆਂ ਕਾਨੂੰਨਾਂ ਦੀਆਂ ਕਾਪੀਆਂ- ਕਿਸਾਨ ਆਗੂ

ਨਵੀਂ ਦਿੱਲੀ ,ਜਨਵਰੀ 2021 -(ਏਜੰਸੀ )

ਕੇਂਦਰੀ ਮੰਤਰੀਆਂ ਨਾਲ ਤਿੰਨ ਖੇਤੀ ਕਾਨੂੰਨਾਂ ਸਣੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਬੀਤੇ ਦਿਨੀਂ ਹੋਈ ਮੀਟਿੰਗ ਬੇਸਿੱਟਾ ਰਹਿਣ ਮਗਰੋਂ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਅੰਦੋਲਨ ਨੂੰ ਦੇਸ਼ ਦੇ ਆਖ਼ਰੀ ਕੋਨੇ ਤੱਕ ਲੈ ਕੇ ਜਾਣ ਲਈ ਪ੍ਰੋਗਰਾਮ ਉਲੀਕੇ ਹਨ। ਦਿੱਲੀ ਅਤੇ ਐੱਨਸੀਆਰ ਦੇ ਇਲਾਕਿਆਂ ਵਿੱਚ ਸਥਾਨਕ ਲੋਕਾਂ ਨੂੰ ਅੰਦੋਲਨ ਵਿੱਚ ਸ਼ਾਮਲ ਕਰਨ ਮਗਰੋਂ ਹੁਣ ਦੂਜੇ ਰਾਜਾਂ ਦੇ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਲਾਮਬੰਦ ਕਰਨ ਲਈ ਜਾਗ੍ਰਿਤੀ ਮੁਹਿੰਮ ਐਲਾਨੀ ਗਈ ਹੈ। ਸਿੰਘੂ ਬਾਰਡਰ ’ਤੇ ਕਿਸਾਨ ਆਗੂਆਂ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ 6 ਜਨਵਰੀ ਨੂੰ ਕੱਢਿਆ ਜਾਣ ਵਾਲਾ ਟਰੈਕਟਰ ਮਾਰਚ ਹੁਣ 7 ਜਨਵਰੀ ਨੂੰ ਕੱਢਿਆ ਜਾਵੇਗਾ। ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਦੱਸਿਆ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਸਮੇਤ ਦੇਸ਼ ਦੇ ਹੋਰ ਕਿਸਾਨ ਇਸ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣਗੇ। ਇਸ ਮਾਰਚ ਲਈ ਹਰਿਆਣਾ ਦੇ ਹਰੇਕ ਪਿੰਡ ਤੋਂ ਘੱਟੋ-ਘੱਟ 10-10 ਟਰਾਲੀਆਂ ਮੰਗਵਾਈਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਦੇਸ਼ ਭਰ ਤੋਂ ਕਿਸਾਨਾਂ ਦਾ ਦਿੱਲੀ ਕੂਚ ਜਾਰੀ ਹੈ ਅਤੇ ਅੰਦੋਲਨਾਂ ’ਚ ਸ਼ਮੂਲੀਅਤ ਵਧੀ ਹੈ। ਮਹਾਰਾਸ਼ਟਰ ਤੇ ਸ਼ਤੀਸ਼ੋਧਕ ਸਮਾਜ ਦੇ ਹਜ਼ਾਰਾਂ ਕਿਸਾਨ ਜੈਪੁਰ-ਦਿੱਲੀ ਹਾਈਵੇਅ ’ਤੇ ਪਹੁੰਚ ਰਹੇ ਹਨ। ਅਰਵਾਲ, ਨਾਲੰਦਾ, ਬਿਹਾਰ ਸਣੇ ਹੋਰ 20 ਤੋਂ ਵੱਧ ਥਾਵਾਂ ’ਤੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਜਥੇਬੰਦੀਆਂ ਨੇ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਤਾਮਿਲਨਾਡੂ ਦੇ ਸਾਗਰ, ਕਰਨਾਟਕ ਤੇ ਚੇਨਈ ਵਿੱਚ ਕਿਸਾਨਾਂ ਨੇ ਪੱਕੇ ਮੋਰਚੇ ਕਾਇਮ ਕੀਤੇ ਹੋਏ ਹਨ। ਕਿਸਾਨ ਆਗੂ ਮੁਤਾਬਕ ਮੋਰਚੇ ਵੱਲੋਂ ‘ਪੋਲ ਖੋਲ੍ਹ ਯਾਤਰਾ’ ਤਹਿਤ ਮਹਾਰਾਸ਼ਟਰ ਦੇ ਸਾਰੇ ਜ਼ਿਲ੍ਹਿਆਂ ਦੇ ਦੌਰੇ ਕਰਕੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੀ ਲਾਮਬੰਦੀ ਕੀਤੀ ਜਾਵੇਗੀ ਅਤੇ 15 ਜਨਵਰੀ ਨੂੰ ਮੁੰਬਈ ’ਚ ਵੱਡੀ ਰੈਲੀ ਦਾ ਸੱਦਾ ਦਿੱਤਾ ਜਾਵੇਗਾ।
ਯੋਗੇਂਦਰ ਯਾਦਵ ਨੇ ਦੱਸਿਆ ਕਿ 9 ਜਨਵਰੀ ਨੂੰ ਸਰ ਛੋਟੂਰਾਮ ਦੀ ਬਰਸੀ ਮੌਕੇ ਕਿਸਾਨਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਇਸ ਕਿਸਾਨ ਆਗੂ ਨੂੰ ਯਾਦ ਕੀਤਾ ਜਾਵੇਗਾ। ਦਿੱਲੀ ਦੇ ਚਾਰਾਂ ਬਾਰਡਰਾਂ ਸਮੇਤ ਦੇਸ਼ ਦੇ ਹੋਰ ਧਰਨਿਆਂ ਵਿੱਚ ਸਰ ਛੋਟੂਰਾਮ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੱਲ੍ਹ ਦੀ ਨਿਰਾਸ਼ਾਜਨਕ ਮੁਲਾਕਾਤ ਨੇ ਇੱਕ ਵਾਰ ਫਿਰ ਇਸ ਸਰਕਾਰ ਦੇ ਕਿਸਾਨ ਵਿਰੋਧੀ ਚਿਹਰੇ ਨੂੰ ਉਭਾਰਿਆ ਹੈ। ‘ਇਹ ਸਰਕਾਰ ਦਾ ਵਿਰੋਧਾਭਾਸ ਹੈ, ਜਦੋਂ ਇਕ ਪਾਸੇ ਪ੍ਰਧਾਨ ਮੰਤਰੀ ਅਤੇ ਮੰਤਰੀ ਐੱਮਐੱਸਪੀ ਦੀ ਸੁਰੱਖਿਆ ਬਾਰੇ ਜਨਤਾ ਨਾਲ ਗੱਲਬਾਤ ਕਰਦੇ ਹਨ ਅਤੇ ਦੂਜੇ ਪਾਸੇ ਇਹ ਸਾਰੀਆਂ ਫਸਲਾਂ ਤੇ ਸਾਰੇ ਕਿਸਾਨਾਂ ਲਈ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਤੋਂ ਇਨਕਾਰ ਕੀਤਾ ਜਾਂਦਾ ਹੈ।
ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਪ੍ਰਧਾਨ ਭੁਪਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਮੌਸਮ ਮੀਂਹ ਵਾਲਾ ਹੋਣ ਕਰਕੇ ਟਰੈਕਟਰ ਮਾਰਚ ਵਿੱਚ ਇਕ ਦਿਨ ਦੀ ਤਬਦੀਲੀ ਕੀਤੀ ਗਈ ਹੈ। ਇਸ ਤਹਿਤ ਕੁੰਡਲੀ-ਮਾਨੇਸਰ-ਪਲਵਲ (ਕੇਐੱਮਪੀ) ਮਾਰਗ ’ਤੇ ਸਿੰਘੂ ਤੋਂ ਟਿਕਰੀ ਵੱਲ ਅਤੇ ਟਿਕਰੀ ਤਰਫ਼ੋਂ ਸਿੰਘੂ ਵੱਲ ਇਹ ਟਰੈਕਟਰ ਮਾਰਚ ਸ਼ੁਰੂ ਕੀਤਾ ਜਾਵੇਗਾ। ਇਸੇ ਤਰ੍ਹਾਂ ਕੁੰਡਲੀ-ਗਾਜ਼ੀਆਬਾਦ-ਪਲਵਲ (ਕੇਜੀਪੀ) ਮਾਰਗ ’ਤੇ ਗਾਜ਼ੀਪੁਰ ਤੋਂ ਪਲਵਲ ਅਤੇ ਪਲਵਲ ਵੱਲੋਂ ਗਾਜ਼ੀਪੁਰ ਧਰਨੇ ਵੱਲ ਟਰੈਕਟਰ ਚੱਲਣਗੇ। ਚਾਰਾਂ ਧਰਨਿਆਂ ਤੋਂ ਦਿਨ ਦੇ 11 ਵਜੇ ਇਕੋ ਸਮੇਂ ਚੱਲੇ ਟਰੈਕਟਰ ਮਾਰਗ ਦੇ ਦੋਵੇਂ ਹਿੱਸਿਆਂ (ਕੇਐੱਮਪੀ), (ਕੇਜੀਪੀ) ਦੇ ਅੱਧ-ਵਿਚਕਾਰ ਇਕੱਠੇ ਹੋਣਗੇ ਜਿੱਥੇ ਕਿਸਾਨ ਆਗੂ ਸੰਖੇਪ ਭਾਸ਼ਣ ਦੇਣਗੇ। ਯੂਥ ਆਗੂ ਮੁਤਾਬਕ ਅੱਧ ’ਚ ਇਕੱਠੇ ਹੋਣ ਉਪਰੰਤ ਮਾਰਚ ਵਿੱਚ ਸ਼ਾਮਲ ਟਰੈਕਟਰ ਫਿਰ ਆਪਣੇ ਟਿਕਾਣਿਆਂ ਨੂੰ ਮੁੜ ਜਾਣਗੇ।
 

ਮਾਤਾ ਮਹਿੰਦਰ ਕੌਰ ਨੇ ਕੰਗਨਾ ਰਣੌਤ ਖਿਲਾਫ ਮਾਣਹਾਨੀ ਦਾ ਮਾਮਲਾ ਕਰਾਇਆ ਦਰਜ

ਬਠਿੰਡਾ/ਬਰਨਾਲਾ,ਜਨਵਰੀ 2021  -(ਗੁਰਸੇਵਕ ਸਿੰਘ ਸੋਹੀ)- 

 ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਮਾਤਾ ਮਹਿੰਦਰ ਕੌਰ ਨੇ ਬਠਿੰਡਾ ਅਦਾਲਤ ਵਿਚ ਵਿਵਾਦਗ੍ਰਸਤ ਅਦਾਕਾਰਾ ਕੰਗਨਾ ਰਣੌਤ ਖਿਲਾਫ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਹੈ। ਜਿਸ ਨੂੰ ਅਦਾਲਤ ਨੇ 11 ਜਨਵਰੀ ਤੱਕ ਲੰਬਿਤ ਰੱਖਿਆ ਹੈ। ਕੰਗਨਾ ਨੇ ਮਾਤਾ ਮਹਿੰਦਰ ਕੌਰ ਖਿਲਾਫ ਅਪਮਾਨਜਕ ਸ਼ਬਦਾਵਲੀ ’ਚ ਟਵੀਟ ਕੀਤਾ ਸੀ।  

ਸਰਕਾਰੀ ਪ੍ਰਾਇਮਰੀ ਸਮਰਾਟ ਸਕੂਲ ਵਿੱਚ ਦਫ਼ਤਰ ਨੂੰ ਕੁਰਸੀ ਅਤੇ ਕਾਊਂਟਰ ਟੇਬਲ ਦਿੱਤਾ

ਮਹਿਲ ਕਲਾਂ/ਬਰਨਾਲਾ-ਜਨਵਰੀ 2020-(ਗੁਰਸੇਵਕ ਸਿੰਘ ਸੋਹੀ)-

ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਸਰਕਾਰੀ ਪ੍ਰੀ-ਪ੍ਰਾਇਮਰੀ ਸਮਰਾਟ ਸਕੂਲ ਦੇ ਦਫ਼ਤਰ ਵਾਸਤੇ ਸਮਾਜ ਸੇਵੀ ਐੱਨ,ਆਰ,ਆਈ ਮੱਖਣ ਸਿੰਘ ਸੋਹੀ ਵੱਲੋਂ ਕੁਰਸੀ ਅਤੇ ਕਾਊਂਟਰ ਟੇਬਲ  ਦਿੱਤਾ ਗਿਆ। ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਸਕੂਲ ਮੁਖੀ ਸ੍ਰੀਮਤੀ ਪਰਮਜੀਤ ਕੌਰ ਨੇ ਕਿਹਾ ਕਿ ਕੁਝ ਹਫ਼ਤੇ ਪਹਿਲਾਂ ਮੱਖਣ ਵੀਰ ਨੇ ਲੋੜਵੰਦ ਬੱਚਿਆਂ ਨੂੰ ਬੂਟ ਜੁਰਾਬਾਂ ਅਤੇ ਵਰਦੀਆਂ ਵੰਡੀਆਂ ਹਨ। ਉਨ੍ਹਾਂ ਕਿਹਾ ਕਿ ਪੁੰਨ-ਦਾਨ ਹਰ ਵਿਅਕਤੀ ਨਹੀਂ ਕਰ ਸਕਦਾ ਕੋਈ ਵੱਡੇ ਦਿਲ ਵਾਲਾ ਹੀ ਕਰ ਸਕਦਾ ਹੈ ਜਿਸ ਨੂੰ ਪਰਮਾਤਮਾ ਦੀ ਬਖ਼ਸ਼ਿਸ਼ ਹੁੰਦੀ ਹੈ। ਇਸ ਸਮੇਂ ਹਾਜ਼ਰ ਹੈੱਡ ਟੀਚਰ ਸ੍ਰੀਮਤੀ ਪਰਮਜੀਤ ਕੌਰ,ਸ੍ਰੀਮਤੀ ਜਸਪਾਲ ਕੌਰ,ਕਮੇਟੀ ਮੈਂਬਰ ਗੁਰਤੇਜ ਸਿੰਘ ਅਤੇ ਸਮੂਹ ਸਕੂਲ ਸਟਾਫ ਵੱਲੋਂ ਮੱਖਣ ਸਿੰਘ ਆਸਟ੍ਰੇਲੀਆ ਦਾ ਬਹੁਤ-ਬਹੁਤ ਧੰਨਵਾਦ ਕੀਤਾ।

ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਸਹਿਜੜਾ ਵਿਖੇ ਨਗਰ ਕੀਰਤਨ ਸਜਾਇਆ ਗਿਆ।

ਮਹਿਲ ਕਲਾਂ-ਬਰਨਾਲਾ-ਜਨਵਰੀ 2021-(ਗੁਰਸੇਵਕ ਸਿੰਘ ਸੋਹੀ)-

ਸਰਬੰਸ ਦਾਨੀ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਪਿੰਡ ਸਹਿਜੜਾ ਦੇ ਵੱਡਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸਾਲ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਇਆ,ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ, ਫੁੱਲਾਂ ਨਾਲ ਸਿੰਗਾਰਾ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਸਨ,ਇਸ ਮੌਕੇ ਨਗਰ ਕੀਰਤਨ ਦੇ ਅੱਗੇ-ਅੱਗੇ ਪਿੰਡ ਦੇ ਨੌਜਵਾਨਾਂ ਵਲੋਂ ਸਫਾਈ ਕਰਕੇ ਕੱਲੀ ਪਾਈ ਜਾ ਰਹੀ ਸੀ ਸੰਗਤ ਨੇ ਨਗਰ ਕੀਰਤਨ ਦਾ ਭਰਵਾ ਸਵਾਗਤ ਕੀਤਾ ਤੇ ਸ਼ਰਧਾਲੂਆਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਅਤੁੱਟ ਵਰਤਾਏ ਜਾ ਰਹੇ ਸਨ। ਇਸ ਮੌਕੇ ਰਾਗੀ ਭੋਲਾ ਸਿੰਘ ਸਹਿਜੜਾ ਦੇ ਜੱਥੇ ਵੱਲੋਂ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਇਆ। ਅਤੇ ਉਘੇ ਕਵੀਸਰ ਹਾਕਮ ਸਿੰਘ ਦੀਵਾਨਾ ਦੇ ਜੱਥੇ ਨੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਕ ਸੁਣਾ ਕੇ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਵੱਡਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਧਾਲੀਵਾਲ ,ਖਜਾਨਚੀ ਕੈਪਟਨ ਮੁਖਤਿਆਰ ਸਿੰਘ ਬਾਜਵਾ,ਸੈਕਟਰੀ ਸੂਬੇਦਾਰ ਗੁਰਨਾਮ ਸਿੰਘ ਧਾਲੀਵਾਲ,ਮੈਬਰ ਹਰਜਿੰਦਰ ਸਿੰਘ ਬਿੱਲੂ ਧਾਲੀਵਾਲ,ਗੁਰਚੇਤ ਸਿੰਘ ਬਾਜਵਾ,ਅਮਰ ਸਿੰਘ ਧਾਲੀਵਾਲ,ਰਾਜਵਿੰਦਰ ਸਿੰਘ ਰਾਜੂ ਭਗਤ,ਬੀਰਪਾਲ ਸਿੰਘ ਭਗਤ,ਬਾਰੂ ਸਿੰਘ ਮਹਿਰਾ ਸਿੱਖ,ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਬਾਜਵਾ,ਗਗਨਦੀਪ ਸਿੰਘ ਬਾਜਵਾ, ਇਕਾਈ ਪ੍ਰਧਾਨ ਮੱਘਰ ਸਿੰਘ ਧਾਲੀਵਾਲ ,ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਲਾ ਮੀਤ ਪ੍ਰਧਾਨ ਕਰਨੈਲ ਸਿੰਘ ਗਾਧੀ,ਬਲਾਕ ਮਹਿਲ ਕਲਾਂ ਦੇ ਪ੍ਰਧਾਨ ਜਗਪਾਲ ਸਿੰਘ ਧਾਲੀਵਾਲ ਸਹਿਜੜਾ,ਸਮਾਜ ਸੇਵੀ ਮਨਜੀਤ ਸਿੰਘ ਬਾਜਵਾ ਸਹਿਜੜਾ,ਇਕਾਈ ਪ੍ਰਧਾਨ ਕੁਲਦੀਪ ਸਿੰਘ ਬਾਜਵਾ ਸਰਪੰਚ ਸੁਖਦੇਵ ਸਿੰਘ ਸੁੱਖਾ,ਪੰਚ ਗੁਰਚੇਤ ਸਿੰਘ ਧਾਲੀਵਾਲ,ਸਾਬਕਾ ਸਰਪੰਚ ਡਾ ਰਾਮ ਗੋਪਾਲ ਸਹਿਜੜਾ,ਯੂਥ ਆਗੂ ਸਮਸੇਰ ਸਿੰਘ ਬਾਜਵਾ ਸਹਿਜੜਾ,ਬਾਬਾ ਫਰੀਦ ਜੀ ਕਲੱਬ ਦੇ ਪ੍ਰਧਾਨ ਜਗਸੀਰ ਸਿੰਘ ਸੀਰਾ ਧਾਲੀਵਾਲ,ਸਹੀ ਊਧਮ ਸਿੰਘ ਯੂਥ ਕਲੱਬ ਰਜਿ ਸਹਿਜੜਾ ਦੇ ਪ੍ਰਧਾਨ ਜਰਨੈਲ ਸਿੰਘ ਬਾਜਵਾ,ਜਥੇਦਾਰ ਜਸਵੀਰ ਸਿੰਘ ਪਤੰਗ,ਸੂਬੇਦਾਰ ਜਰਨੈਲ ਸਿੰਘ ਬਾਜਵਾ,ਯੂਥ ਆਗੂ ਗੁਰਜੀਤ ਸਿੰਘ ਧਾਲੀਵਾਲ ਸਹਿਜੜਾ,ਸਤਨਾਮ ਸਿੰਘ ਸੱਤੀ,ਜੀਤਾ ਮਿਸਤਰੀ,ਡਾ ਬਲਵਿੰਦਰ ਸਿੰਘ ਗੋਗਾ ਗਿੱਲ ਆਦਿ ਮੋਹਤਬਰ ਤੇ ਸ਼ਰਧਾਲੂ ਹਾਜਰ ਸਨ ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਮਾਸਟਰ ਗੁਰਦੇਵ ਸਿੰਘ ਸਿੰਘ ਸਹਿਜੜਾ ਦੇ ਨਿਭਾਈ। ਨਗਰ ਕੀਰਤਨ ਪਿੰਡ ਦੀ ਪ੍ਰਕਰਮਾ ਕਰਦਾ ਹੋਇਆ ਦੇਰ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋ ਗਿਆ।

ਐਨ ਆਰ ਆਈ ਬਿਜਨੱਸਮੈਨਾ ਨਾਲ EX-NRI ਦਵਿੰਦਰ ਸਿੰਘ ਬੀਹਲਾ ਨਾਲ ਮੀਟਿੰਗ

ਮਹਿਲ ਕਲਾਂ/ਬਰਨਾਲਾ-ਜਨਵਰੀ 2021(ਗੁਰਸੇਵਕ ਸਿੰਘ ਸੋਹੀ)-

ਅਮਰੀਕਾ ਵਿੱਚ ਪੰਜਾਬੀਆ ਦਾ ਗੜ ਮੰਨੇ ਜਾਣ ਵਾਲੇ ਸ਼ਹਿਰ ਕੈਂਟ (ਸਿਆਟਲ) ਵਿੱਚ ਇੱਥੋਂ ਦੇ ਬਹੁਤ ਤਕੜੇ ਕਾਰੋਬਾਰੀ ਮਹਿੰਦਰ ਸਿੰਘ ਸੋਹਲ ਨੇ ਆਪਣੇ ਕਾਰੋਬਾਰੀ ਦੋਸਤਾ ਨਾਲ ਇੱਕ ਅਹਿਮ ਮੀਟਿੰਗ ਰਖਵਾਈ। ਮੀਟਿੰਗ ਵਿੱਚ ਅੱਜ ਦੇ ਕਿਸਾਨੀ ਸ਼ੰਘਰਸ਼ ਤੋ ਲੈਕੇ 2022 ਦੀਆ ਚੋਣਾਂ ਵਿੱਚ NRI ਪਰਿਵਾਰਾ ਦੇ ਯੋਗਦਾਨ ਅਤੇ ਸਰਕਾਰ ਬਣਨ ਉਪਰੰਤ ਉਹਨਾਂ ਦੀਆ ਮੰਗਾ ਨੂੰ ਲੈਕੇ ਵਿਚਾਰਾ ਕੀਤੀਆਂ ਗਈਆਂ। ਜਿਵੇ ਕਿ ਸਾਰਿਆ ਨੂੰ ਪਤਾ ਹੈ ਕਿ ਦਵਿੰਦਰ ਸਿੰਘ ਬੀਹਲਾ ਖੁਦ ਬਚਪਨ ਤੋ ਜਵਾਨੀ ਤੱਕ ਅਮਰੀਕਾ ਰਹੇ ਹਨ, ਉਹਨਾਂ ਨੇ ਇੱਥੇ ਪੜਾਈ ਵੀ ਕਰੀ ਅਤੇ ਨਾਲ ਇੱਥੇ ਆਪਣਾ ਕਾਰੋਬਾਰ ਵੀ ਸੈੱਟ ਕੀਤਾ ਹੈ। ਦਵਿੰਦਰ ਸਿੰਘ ਬੀਹਲਾ ਐਨ ਆਰ ਆਈ ਦੀਆ ਭਾਵਨਾਵਾਂ ਬਾਖੂਬੀਅਤ ਸਮਝ ਸਕਦੇ ਹਨ। ਮੀਟਿੰਗ ਵਿੱਚ ਦੋ ਅਹਿਮ ਮੁੱਦੇ ਸਨ ਕਿ NRI ਪਰਿਵਾਰਾ ਦੀਆ ਜ਼ਮੀਨ-ਜਾਇਦਾਦ ਨੂੰ ਸੁਰੱਖਿਅਤ ਕੀਤਾ ਜਾਵੇ ਅਤੇ ਬਹੁਤ NRI ਪੰਜਾਬ ਵਿੱਚ ਕਾਰੋਬਾਰ ਸਥਾਪਿਤ ਕਰਨਾ ਚਾਹੁੰਦੇ ਹਨ ਪਰ ਉਹਨਾਂ ਦੀ ਇਨਵੈਸਟਮੈਟ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਇਸ ਮੀਟਿੰਗ ਵਿੱਚ ਉੱਘੇ ਟ੍ਰਾਂਸਪੋਰਟਰ ਸੁਖਰਾਜ ਸਿੰਘ ਢਿੱਲੋ, ਨੀਟੂ ਮੰਨਣ, ਰਾਜਵੰਤ ਸਿੰਘ, ਸੁਨੀਲ ਸ਼ਰਮਾ (ਗੋਪੀ), ਜਗਜੀਤ ਸਿੰਘ ਰਾਣਾ ਗਿੱਲ, ਲੋਕਪਾਲ ਸਿੰਘ ਸੋਹਲ, ਮੱਖਣ ਸਿੰਘ ਰਣੀਕੇ, ਜਸਮੀਤ ਸਿੰਘ ਜੈਜ ਮੰਨਣ, ਹਰਸ਼ ਵਿਰਕ ਆਦਿ ਸ਼ਾਮਲ ਸਨ।

ਕਿਸਾਨੀ ਅੰਦੋਲਨ ਸਭ ਧਰਮਾਂ ਦਾ ਸਾਂਝਾ ਅੰਦੋਲਨ ਹੈ -ਸੱਤਪਾਲ ਢੁੱਡੀਕੇ

ਅਜੀਤਵਾਲ,ਜਨਵਰੀ 2021   ( ਬਲਬੀਰ ਸਿੰਘ ਬਾਠ)

ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਖੇਤੀ ਆਰਡੀਨੈਂਸ ਬਿੱਲ ਪਾਸ ਕਰਕੇ ਜਿੱਥੇ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ ਗਿਆ  ਉੱਥੇ ਹੀ ਬਿੱਲ ਰੱਦ ਕਰਵਾਉਣ ਲਈ ਬਿਲਾਂ ਦੇ ਵਿਰੋਧ ਵਿੱਚ ਕਿਸਾਨ ਭਰਾਵਾਂ ਅਤੇ ਮਜ਼ਦੂਰਾਂ ਵੱਲੋਂ ਦਿੱਲੀ ਵਿਖੇ ਸ਼ਾਂਤਮਈ ਢੰਗ ਨਾਲ ਕਿਸਾਨੀ ਅੰਦੋਲਨ  ਚੱਲ ਰਿਹਾ ਹੈ ਇਸ ਅੰਦੋਲਨ ਵਿੱਚ ਆਪਣਾ ਯੋਗਦਾਨ ਪਾਉਣ ਲਈ ਦੁਨੀਆ ਭਰ ਤੋਂ  ਕਿਸਾਨ ਅਤੇ ਹਰ ਧਰਮ ਦਾ ਬੰਦਾ ਪਹੁੰਚ ਚੁੱਕਿਆ ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜਸੇਵੀ ਆਗੂ ਸਤਪਾਲ ਢੁੱਡੀਕੇ ਨੇ ਜਨਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕੀਤਾ   ਉਨ੍ਹਾਂ ਕਿਹਾ ਕਿ ਇਹ ਕਿਸਾਨੀ ਅੰਦੋਲਨ ਕੱਲੇ ਪੰਜਾਬ ਦਾ ਨਹੀਂ ਸਗੋਂ ਵਿਸ਼ਵ ਦਾ ਅੰਦੋਲਨ ਬਣ ਚੁੱਕਾ ਹੈ  ਇਸ ਅੰਦੋਲਨ ਵਿਚ ਛੋਟੇ ਬੱਚੇ ਤੋਂ ਲੈ ਕੇ ਬੀਵੀਆਂ ਮਾਤਾਵਾਂ ਬਜ਼ੁਰਗ ਅਤੇ ਨੌਜਵਾਨ ਵੀਰਾਂ ਨੇ ਵੱਧ ਚਡ਼੍ਹ ਕੇ ਆਪਣਾ ਯੋਗਦਾਨ ਪਾਇਆ  ਇਸ ਅੰਦੋਲਨ ਨੂੰ ਕਾਮਯਾਬ ਕਰਨ ਲਈ ਏਨੀ ਠੰਢ ਦੇ ਬਾਵਜੂਦ ਵੀ ਕਿਸਾਨ ਮਜ਼ਦੂਰ  ਆਪਣਾ ਬਾਖੂਬੀ ਰੋਲ ਅਦਾ ਕਰ ਰਹੇ ਹਨ  ਕਿਉਂਕਿ ਇਹ ਖੇਤੀ ਆਰਡੀਨੈਂਸ ਕਾਲੇ ਕਾਨੂੰਨ ਹਰ ਹਾਲ ਵਿੱਚ ਰੱਦ ਕਰਵਾ ਕੇ ਹੀ ਲੋਕ ਵਾਪਸ ਘਰਾਂ ਨੂੰ ਮੋਡ਼ਨਗੇ  ਉਨ੍ਹਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੁਰਜ਼ੋਰ ਬੇਨਤੀ ਕੀਤੀ ਕਿ ਛੇਤੀ ਤੋਂ ਛੇਤੀ ਇਹ ਕਾਲੇ ਕਾਨੂੰਨ ਰੱਦ ਕੀਤੇ ਜਾਣ ਤਾਂ ਜੋ ਇਨਸਾਨੀਅਤ ਦਾ ਘਾਣ ਹੋਣੋਂ ਬਚ ਸਕੇ
 

ਹਿੰਦੁਸਤਾਨੀਆਂ ਦੀ ਆਵਾਜ਼ ✍️ ਚੰਦਰ ਪ੍ਰਕਾਸ਼

ਹਿੰਦੁਸਤਾਨੀਆਂ ਦੀ ਆਵਾਜ਼
..............

ਕਾਲੇ ਕਾਨੂੰਨਾਂ ਨੇ ਬਾਪੂ ਮਾਰਿਆ
ਯਤੀਮ ਹੋ ਗਏ ਨੇ ਪੁੱਤ, ਧੀ
ਤੈਨੂੰ ਹੈ ਕੀ, ਤੈਨੂੰ ਹੈ ਕੀ, ਤੈਨੂੰ ਹੈ ਕੀ

ਖੜੇ ਕੀਤੇ ਅਜਿਹੇ ਪੁਆੜੇ
ਪੈਣ ਕੁਰਲਾਹਟਾਂ ਚੀਖ ਚਿਹਾੜੇ 
ਰਾਜ ਸੁੱਖ ਹੰਡਾਵੇਂ, ਤੈਨੂੰ ਦਰਦ ਨਾ ਆਵੇ
ਬਲਦੀ ਅੱਗ ਵਿਚ ਪਾਉਣਾ ਹੈ ਘੀ
ਤੈਨੂੰ ਹੈ ਕੀ, ਤੈਨੂੰ ਹੈ ਕੀ, ਤੈਨੂੰ ਹੈ ਕੀ

ਅੱਜ ਫ਼ਿਰ ਫੇਰ ਭਾਰਤ ਪੁੱਤਰ ਮੋਇਆ
ਘਰ ਗਰੀਬ ਦੇ ਹਨੇਰਾ ਹੋਇਆ
ਲਾਂਬੂ ਦੀਆਂ ਲਪਟਾਂ ਉਦਾਸ ਨੇ
ਹਰ ਅੱਖ ’ਚ ਹੰਝੂਆਂ ਦੀ ਹੈ ਲੀਹ
ਤੈਨੂੰ ਹੈ ਕੀ, ਤੈਨੂੰ ਹੈ ਕੀ, ਤੈਨੂੰ ਹੈ ਕੀ

ਵੇਚ ਕੇ ਇਮਾਨ, ਕਰੇਂ ਮਹਿਲਾਂ ’ਚ ਐਸ਼ੋ ਅਰਾਮ
ਵੇਚੇ ਧਰਤ ਵੇਚੇ ਸਮੁੰਦਰ ਵੇਚੇ ਹਵਾ
ਕਿਸੇ ਦੇ ਬਾਪ ਦਾ ਮਾਲ ਹੈ ਇਹ ਨਹੀਂ
ਇਸ ਵਿਚ ਹਿੱਸਾ ਹੈ ਸਾਡਾ ਵੀ
ਤੈਨੂੰ ਹੈ ਕੀ, ਤੈਨੂੰ ਹੈ ਕੀ, ਤੈਨੂੰ ਹੈ ਕੀ

 
ਨਾ ਰੁਜ਼ਗਾਰ ਦਿੱਤੇ , ਨਾ ਖਾਤੇ ਪੈਸੇ ਪਾਏ
ਪੇਟ ’ਚ ਲੱਤ ਮਾਰੀ ਹਿੰਦੁਸਤਾਨੀਆਂ ਦੇ
ਛੱਡਿਆ ਕੱਖ ਹੈ ਪੱਲੇ ਨੀਂ
ਤੈਨੂੰ ਹੈ ਕੀ, ਤੈਨੂੰ ਹੈ ਕੀ, ਤੈਨੂੰ ਹੈ ਕੀ

ਦਾਅ ਤੇਰਾ ਸਿੱਧਾ ਪੈ ਗਿਆ
ਕਹਿਰ ਸਾਡੇ ਨਛੱਤਰਾ ’ਤੇ ਢਹਿ ਗਿਆ
ਗੱਦੀਓਂ ਲਾਂਭੇ ਹੋਵੇਂਗਾ ਇਕ  ਦਿਨ  
ਤੇਰੀ ਤਸ਼ੱਦਦ ਨਹੀਂ ਹੈ ਸਦੀਵੀ
ਤੈਨੂੰ ਹੈ ਕੀ, ਤੈਨੂੰ ਹੈ ਕੀ, ਤੈਨੂੰ ਹੈ ਕੀ

ਕਰੇਂ ਸ਼ਬਦਾਂ ਦੀ ਜ਼ਾਦੂਗਰੀ
ਕੀਤੀ ਹੈਂ ਪਾਪੀ ਅੜੀ
ਭਾਰਤ ਕੰਗਾਲ ਕਰਤਾ
ਜਿਹੜਾ ਸੋਨੇ ਦੀ ਸੀ ਚਿੜੀ
ਤੈਨੂੰ ਹੈ ਕੀ, ਤੈਨੂੰ ਹੈ ਕੀ, ਤੈਨੂੰ ਹੈ ਕੀ

ਖੜ੍ਹਾ ਹੋਇਆ ਇੱਕ ਸਵਾਲ
ਨੌਕਰ ਹੀ ਨਿਕਲਿਆ ਸਰਾਲ
ਜਾਵੇ ਮਾਲਕ ਦੇ ਸਾਹ ਪੀ
ਤੈਨੂੰ ਹੈ ਕੀ, ਤੈਨੂੰ ਹੈ ਕੀ, ਤੈਨੂੰ ਹੈ ਕੀ

"ਫ਼ਕੀਰ" ਦਾ ਜਵਾਬ
 
ਜੁਮਲਿਆਂ ਦਾ ਮੀਂਹ ਵਰਸਾਤਾ
ਘੱਟਾ ਅੱਖਾਂ ਵਿਚ ਪਾਤਾ
ਤੁਸੀਂ ਰਾਜਾ ਬਣਾਤਾ
"ਮਿੱਤਰ" ਹੀ ਹੁਣ ਹੈ ਜਿਉਣ ਜੋਗੇ ਜੀ
ਮੈਨੂੰ ਹੈ ਕੀ ਮੈਨੂੰ ਹੈ ਕੀ ਮੈਨੂੰ ਹੈ ਕੀ

ਕੋਈ ਮਰੇ ਕੋਈ ਜੀਵੇ
ਸੁਥਰਾ ਘੋਲ ਪਤਾਸੇ ਪੀਵੇ
ਐਸਾ ਮੈਂ ਹਾਂ ਨੌਕਰ
ਮਾਰਾਂ ਮਾਲਕ ਨੂੰ ਠੋਕਰ
ਮੈਂ ਹੈਂ ਕਰਮਾਂ ਵਾਲਾ ਜੀਅ
ਮੈਨੂੰ ਹੈ ਕੀ ਮੈਨੂੰ ਹੈ ਕੀ ਮੈਨੂੰ ਹੈ ਕੀ
 
ਠਿੱਠ ਕਰੂੰਗਾ ਹਰ ਵਕਤ ਲੁਕਾਈ ਨੂੰ ਮੈਂ
ਝੋਲਾ ਚੁੱਕ ਕੇ ਤੁਰ ਜਾਊਂਗਾ
ਨਾ ਮੇਰਾ ਪੁੱਤ ਨਾ ਕੋਈ ਧੀ
ਮੈਨੂੰ ਹੈ ਕੀ ਮੈਨੂੰ ਹੈ ਕੀ ਮੈਨੂੰ ਹੈ ਕੀ….

ਇਹ ਕਵਿਤਾ ਉਨਾਂ ਮਾਣ ਮੱਤੇ ਯੋਧਿਆਂ ਨੂੰ ਸਮੱਰਪਿਤ ਹੈ ਜਿਹੜੇ ਹਕੂਮਤ ਦੇ ਜ਼ਬਰ ਦੇ ਸਾਹਮਣੇ ਝੁੱਕਣ ਦੀ ਬਜਾਏ ਸ਼ਹੀਦ ਹੋਣਾ ਪਸੰਦ ਕਰ ਰਹੇ ਹਨ ਅਤੇ ਆਪਣੇ ਫ਼ਰਜ਼ ਨੂੰ ਨਿਭਾਉਂਦੇ ਹੋਏ ਸ਼ਹੀਦ ਹੋ ਕੇ ਆਪਣੇ ਨਗਰ ਵਾਪਸ ਆ ਰਹੇ ਹਨ। ਉਨਾਂ ਯੋਧਿਆਂ ਨੂੰ ਜੰਮਣ ਵਾਲੀਆਂ ਮਾਵਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਲਾਮ।
ਜਿੱਤ ਅਵੱਸ਼ ਹੋਵੇਗੀ ਇਹ ਹਰ ਕਲਮ ਦੀ ਆਵਾਜ਼ ਹੈ ਅਤੇ ਸੰਘਰਸ਼ ਪਾਕ ਹੈ ।

ਜੈ ਜਵਾਨ ਜੈ ਕਿਸਾਨ ਜੈ ਸੰਵਿਧਾਨ
ਚੰਦਰ ਪ੍ਰਕਾਸ਼
ਐਡਵੋਕੇਟ ਅਤੇ ਸਾਬਕਾ ਸੂਚਨਾ ਕਮਿਸ਼ਨਰ ਪੰਜਾਬ
ਬਠਿੰਡਾ
98154-37555, 98762-15150

Meeting between the farmers and India government end without any outcome

Next meeting on January 8

New Delhi, January 4-2021, (Jan Shakti News)

The seventh round of talks between farmers’ leaders and union ministers ended inconclusively on Monday as the former stuck to their demand for repeal of the three farm laws and legal guarantee on MSP.

Jagmohan Singh Patiala of BKU (Dakaunda) said: “We told the government that there is no alternative. The ministers said they would hold consultations and get back. The next meeting is on January 8. The pressure is on the government as the agitation is now a people’s movement.”

With the government also remaining firm on its stance, the farm unions will meet on Tuesday to discuss the next course of action.

Union Agriculture Minister Narendra Singh Tomar said the government, which was aware of the farmers’ concerns, had offered clause-wise discussion on the Acts. “The meeting was held in good atmosphere, but since the farmers remained adamant on their demands, we could not arrive at any conclusion,” he said, hoping that the “issue will be resolved soon”.

“The date of the next meeting was decided unanimously,” Tomar said in response to accusations of farmers’ “lack of trust” in the government and its own “lack of interest” in resolving the issue. “It is an important issue involving the entire country. The laws have been made keeping in mind the best interests of the farmers,” he said.

BKU leader Rakesh Tikait said: “They (Tomar, Piyush Goyal and Som Prakash) kept listing out benefits of the new Acts. But we are not going home till the laws are repealed.”

During the break, the union leaders had their own food, arranged from langar, as they have been doing for the last few times. And unlike the last round of talks, the ministers did not join them and were seen having their own discussion separately. Sources say the government has already relented on the proposed Electricity Amendment Bill and ordinance on stubble burning and this is all it is willing to do.

“Given the kind of support the agitation has received, the matter seems to have moved out of the government’s hands for a resolution on a middle path,” says an analyst. As they have drawn elaborate plans for Lohri and Republic Day, it is clear that the farmers are in no hurry to move from the Delhi borders despite adverse weather.

FULL DRESS REHEARSAL REGARDING REPUBLIC DAY FUNCTION TO BE HELD ON JANUARY 23: DEPUTY COMMISSIONER

DEPUTY COMMISSIONER REVIEWS ARRANGEMENTS REGARDING DISTRICT LEVEL CELEBRATIONS AT BACHAT BHAWAN TODAY

URGES RESIDENTS TO ATTEND CELEBRATIONS IN LARGE NUMBERS AS GOVT HAS ALLOWED CELEBRATIONS WITH 50% ATTENDANCE

Ludhiana, January 4-2021

Deputy Commissioner Mr Varinder Kumar Sharma today informed that the full dress rehearsal regarding district-level Republic Day celebrations would be held at Guru Nanak Stadium, here, on January 23, 2021. A meeting to review the arrangements for the district level Republic Day celebrations slated to take place on January 26 was chaired by the Deputy Commissioner Ludhiana at Bachat Bhawan, here today.

This meeting was also chaired by ADC (D) Mr Sandeep Kumar, ADC (General) Mr Amarjit Bains, Joint Commissioner of Police Mr J Elanchezhian, all SDMs and head of all government departments.

Mr Varinder Kumar Sharma informed that in view of Covid 19 pandemic and the government directions, no cultural function or PT show would be organised on the occasion. He also appealed to all city residents to celebrate our Republic Day as a National festival.

He also urged the residents to attend the celebrations in large numbers as the government has allowed gathering of people for this function with 50% capacity of the Guru Nanak Stadium, Ludhiana. He said all people attending this district level function must be wearing masks and should follow Covid appropriate behaviour.

He also informed that the function would be broadcast live on the official Facebook page of District Public Relations Officer, Ludhiana,

http://www.facebook.com/dproludhianapage/

. He said that every officer must ensure that people participating in this function should not face any kind of problem.