You are here

ਪੰਜਾਬ

ਮਾਨਸਿਕ ਪ੍ਰੇਸ਼ਾਨੀ ਨੇ ਚਲਦਿਆਂ ਨੌਜਵਾਨ ਨੇ ਕੀਤੀ ਖੁਦਕੁਸ਼ੀ

 ਮੋਗਾ-ਜਨਵਰੀ 2021 (ਰਾਣਾ ਸ਼ੇਖਦੌਲਤ,ਜੱਜ ਮਸੀਤਾਂ)

 ਬੀਤੀ ਰਾਤ ਸਿਵਲ ਲਾਇਨ ਮੋਗਾ ਵਾਸੀ ਸ਼ੁਭਮ ਅਰੋੜਾ  ਨੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਅਇਆ ਹੈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਮਲਕੀਤ ਸਿੰਘ ਪੁਲਸ ਪਾਰਟੀ ਸਹਿਤ ਉੱਥੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ ਅਤੇ ਮਿ੍ਰਤਕ ਦੇਹ ਨੂੰ ਸਿਵਲ ਹਸਪਤਾਲ ਮੋਗਾ ਭੇਜਿਆ ਗਿਆ ।ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਕਿਹਾ ਕਿ ਮਿ੍ਰਤਕ ਨੌਜਵਾਨ ਦੀ ਮਾਤਾ ਸੁਨੀਤਾ ਅਰੋੜਾ ਜੋ ਐੱਲ. ਆਈ. ਸੀ. ਦਫ਼ਤਰ ਸ਼ਾਹਕੋਟ ’ਚ ਕੰਮ ਕਰਦੀ ਹੈ, ਨੇ ਦੱਸਿਆ ਕਿ ਉਸ ਦੇ ਮੁੰਡੇ ਦੇ ਦੋਸਤ ਆਈਲੈਟਸ ਕਰਨ ਦੇ ਬਾਅਦ ਵਿਦੇਸ਼ ਚਲੇ ਗਏ ਸੀ। ਉਸ ਦਾ ਮੁੰਡਾ ਵੀ ਵਿਦੇਸ਼ ਦਾ ਚਾਹਵਾਨ ਸੀ, ਜਿਸ ਕਾਰਣ ਉਹ ਆਈਲੈਟਸ ਕਰ ਰਿਹਾ ਸੀ, ਇਕੱਲਾ ਰਹਿਣ ਕਾਰਣ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਿਹਾ ਸੀ, ਜਿਸ ਕਾਰਣ ਉਸਨੇ ਘਰ ਵਿਚ ਹੀ ਪੱਖੇ ਨਾਲ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਦਾ ਪਤਾ ਸਾਨੂੰ ਘਰ ਆਉਣ ’ਤੇ ਲੱਗਾ, ਉਨ੍ਹਾਂ ਨੇ ਦੱਸਿਆ ਕਿ ਉਸਦੀ ਮਾਤਾ ਨੇ ਆਪਣੇ ਮੁੰਡੇ ਨੂੰ ਕਈ ਵਾਰ ਸਮਝਾਉਣ ਦਾ ਵੀ ਯਤਨ ਕੀਤਾ। ਅੱਜ ਸ਼ੁਭਮ ਅਰੋੜਾ ਦੇ ਮਿ੍ਰਤਕ ਸਰੀਰ ਨੂੰ ਸਿਵਲ ਹਸਪਤਾਲ ਮੋਗਾ ’ਚ ਪੋਸਟਮਾਰਟਮ ਕਰਵਾਉਣ ਦੇ ਬਾਅਦ ਉਸਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ।
 

ਕੁੜੀ ਨੂੰ ਸਟੱਡੀ ਵੀਜ਼ੇ ’ਤੇ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ

ਮੋਗਾ- ਜਨਵਰੀ 2021(ਰਾਣਾ ਸ਼ੇਖਦੌਲਤ,ਜੱਜ ਮਸੀਤਾਂ) : ਮੋਗਾ ਨਿਵਾਸੀ ਇਕ ਕੁੜੀ ਨੂੰ ਸਟੱਡੀ ਵੀਜ਼ੇ ’ਤੇ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਓਵਰਸੀਜ਼ ਐਜੂਕੇਸ਼ਨ ਚੰਡੀਗੜ੍ਹ ਵੱਲੋਂ 2 ਲੱਖ 41 ਹਜ਼ਾਰ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਕਥਿਤ ਮੁਲਜ਼ਮ ਟਰੈਵਲ ਏਜੰਟ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਗੁਰਚਰਨ ਸਿੰਘ ਨਿਵਾਸੀ ਦਸਮੇਸ਼ ਨਗਰ ਮੋਗਾ ਨੇ ਕਿਹਾ ਕਿ ਉਸਦੀ ਬੇਟੀ ਅਮਰਦੀਪ ਕੌਰ ਨੇ ਆਈਲੈਟਸ ਕੀਤੀ ਸੀ ਅਤੇ ਉਹ ਉਸ ਨੂੰ ਪੜ੍ਹਾਈ ਬੇਸ ’ਤੇ ਵਿਦੇਸ਼ ਭੇਜਣਾ ਚਾਹੁੰਦੇ ਸਨ, ਜਿਸ ’ਤੇ ਉਨ੍ਹਾਂ ਨਿਊ ਵਰਲਡ ਓਵਰਸੀਜ਼ ਕੰਸਲਟੈਂਟ ਸੈਕਟਰ 38 ਚੰਡੀਗੜ੍ਹ ਦੇ ਨਾਲ ਸੰਪਰਕ ਕੀਤਾ ਅਤੇ ਅਸੀਂ ਉਥੇ ਪੁੱਜੇ।
ਉਨ੍ਹਾਂ ਕਿਹਾ ਕਿ ਦਫ਼ਤਰ ਵਿਚ ਸੰਚਾਲਿਤ ਜਸਦੀਪ ਸਿੰਘ ਅਤੇ ਮੈਨੇਜਰ ਅਜੇ ਰਾਣਾ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਉਹ ਉਸਦੀ ਬੇਟੀ ਨੂੰ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਗਵਾ ਕੇ ਭੇਜ ਦੇਣਗੇ, ਜਿਸ ’ਤੇ 4 ਲੱਖ 96 ਹਜ਼ਾਰ ਰੁਪਏ ਇਕ ਸਮੈਸਟਰ ਕਾਲਜ ਦੀ ਫੀਸ, ਅੰਬੈਂਸੀ ਫੀਸ 36 ਹਜ਼ਾਰ ਰੁਪਏ ਅਤੇ ਹੋਰ ਖਰਚਿਆਂ ਦੀ ਜਾਣਕਾਰੀ ਦਿੱਤੀ। ਇਹ ਖਰਚ ਆਉਣਗੇ, ਜਿਸ ’ਤੇ ਅਸੀਂ ਆਪਣੀ ਧੀ ਦੇ ਸਾਰੇ ਦਸਤਾਵੇਜ਼, ਪਾਸਪੋਰਟ ਫੋਟੋ ਕਾਪੀ ਆਦਿ ਦੇ ਦਿੱਤੇ ਅਤੇ 27 ਜੁਲਾਈ 2018 ਨੂੰ 15 ਹਜ਼ਾਰ ਰੁਪਏ ਪ੍ਰੋਸੈਸਿੰਗ ਫੀਸ ਦੇ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਆਫਰਲੈਟਰ ਆ ਗਈ ਹੈ। ਆਪ ਕਾਲਜ ਦੀ ਫੀਸ ਅਤੇ ਮੈਡੀਕਲ ਦੀ ਫੀਸ ਦੇ ਜਾਓ ਅਤੇ ਸਾਡੇ ਨਾਲ ਐਗਰੀਮੈਂਟ ਵੀ ਕੀਤਾ ਕਿ ਜੇਕਰ ਵੀਜ਼ਾ ਨਾ ਲੱਗਾ ਤਾਂ ਸਮੈਸਟਰ ਦੀ ਫੀਸ 40 ਦਿਨ ਦੇ ਅੰਦਰ ਵਾਪਸ ਦੇਣਗੇ। ਅਸੀਂ ਸੰਚਾਲਕ ਜਸਦੀਪ ਸਿੰਘ ਦੇ ਮੋਗਾ ਇਲਾਕਾ ਦਾ ਹੋਣ ਕਾਰਣ ਉਨ੍ਹਾਂ 5 ਲੱਖ 26 ਹਜ਼ਾਰ ਰੁਪਏ ਫੀਸ ਅਤੇ ਹੋਰ ਖਰਚੇ ਸਮੇਤ ਦਿੱਤੇ ਅਤੇ ਬਾਅਦ ਵਿਚ ਉਨ੍ਹਾਂ ਸਾਡੀ ਬੇਟੀ ਦੇ ਦਸਤਾਵੇਜ ਅੰਬੈਂਸੀ ਵਿਚ ਲਗਾਏ ਤਾਂ ਵੀਜ਼ਾ ਰੱਦ ਹੋ ਗਿਆ। ਜਦ ਅਸੀਂ ਪੈਸੇ ਵਾਪਸ ਮੰਗੇ ਤਾਂ ਉਹ ਟਾਲ ਮਟੋਲ ਕਰਨ ਲੱਗੇ ਅਤੇ ਬਾਅਦ ਵਿਚ 2 ਲੱਖ 85 ਹਜ਼ਾਰ ਰੁਪਏ ਸਾਡੇ ਜ਼ਿਆਦਾ ਕਹਿਣ ਤੇ ਸਾਡੇ ਖਾਤੇ ਵਿਚ ਜਮਾ ਕਰਵਾ ਦਿੱਤਾ, ਜਦਕਿ ਬਾਕੀ ਪੈਸੇ ਦੋ ਲੱਖ 41 ਹਜ਼ਾਰ ਰੁਪਏ ਵਾਪਸ ਨਹੀਂ ਕੀਤੇ ਅਤੇ ਟਾਲ ਮਟੋਲ ਕਰਨ ਲੱਗੇ।ਇਸ ਤਰ੍ਹਾਂ ਕਥਿਤ ਮੁਲਜ਼ਮ ਨੇ ਹੋਰਾਂ ਨਾਲ ਕਥਿਤ ਮਿਲੀਭੁਗਤ ਕਰ ਕੇ 2 ਲੱਖ 41 ਹਜ਼ਾਰ ਰੁਪਏ ਦੀ ਠੱਗੀ ਕੀਤੀ ਹੈ। ਇਸ ਮਾਮਲੇ ਦੀ ਜਾਂਚ ਡੀ.ਐਸ.ਪੀ, ਪੀ.ਈ.ਬੀ ਸਪੈਸ਼ਲ ਕਰਾਈਮ ਮੋਗਾ ਵੱਲੋਂ ਕੀਤੀ ਗਈ ਅਤੇ ਜਾਂਚ ਤੋਂ ਬਾਅਦ ਪੁਲਸ ਵੱਲੋਂ ਕਾਨੂੰਨੀ ਰਾਏ ਹਾਸਲ ਕਰਕੇ ਕਥਿਤ ਮੁਲਜ਼ਮ ਜਸਦੀਪ ਸਿੰਘ ਮਾਲਕ ਨਿਊ ਵਰਲਡ ਓਵਰਸੀਜ਼ ਕੰਸਲਟੈਂਟ ਚੰਡੀਗੜ੍ਹ ਨਿਵਾਸੀ ਬਿਲਾਸਪੁਰ ਦੇ ਖ਼ਿਲਾਫ਼ ਥਾਣਾ ਸਿਟੀ ਮੋਗਾ ਵਿਚ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਐਂਟੀ ਹਿਊਮਨ ਟੈ੍ਰਫਕਿੰਗ ਸੈਲ ਮੋਗਾ ਦੇ ਇੰਚਾਰਜ ਥਾਣੇਦਾਰ ਸੁਖਜਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਕਥਿਤ ਮੁਲਜ਼ਮ ਦੀ ਗ੍ਰਿਫਤਾਰੀ ਬਾਕੀ ਹੈ।

ਹਰਿਆਣਾ ਵਾਲੇ ਕਿਸਾਨਾਂ ਨੇ ਖੋਲੇ ਪੰਜਾਬੀਆਂ ਲੲੀ ਦਿਲਾਂ ਦੇ ਦਰਵਾਜ਼ੇ-VIDEO

ਨਿਰਵਾਣਾ ਵਾਸੀਆਂ ਵੱਲੋਂ 24 ਘੰਟੇ ਸੜਕ ਕਿਨਾਰੇ ਲੰਗਰ

ਪੱਤਰਕਾਰ ਸਤਪਾਲ ਸਿੰਘ ਦੇਹੜਕਾ ਅਤੇ ਮਨਜਿੰਦਰ ਗਿੱਲ ਦੀ ਖਾਸ ਰਿਪੋਰਟ

ਬੀਬੀ ਰਾਜਵਿੰਦਰ ਕੌਰ ਭਾਗੀਕੇ ਦਾ ਅਜੀਤਵਾਲ ਪਹੁੰਚਣ ਤੇ ਨਿੱਘਾ ਸਵਾਗਤ

 ਅੱਜ ਅਜੀਤਵਾਲ ਵਿਖੇ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ  ਨੂੰ ਜੀ ਆਇਆਂ ਆਖਦੇ ਹੋਏ ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ ਮਾਨ ਅਤੇ ਸਮੂਹ ਅਜੀਤਵਾਲ ਦੀ ਗਰਾਮ ਪੰਚਾਇਤ  ਅਤੇ ਪਿੰਡ ਦੇ ਮੋਹਤਬਰ ਵਿਅਕਤੀ ਦੀਆਂ ਮੂੰਹੋਂ ਬੋਲਦੀ ਤਸਵੀਰ ਬਲਵੀਰ ਸਿੰਘ ਬਾਠ ਜਨਸ਼ਕਤੀ ਨਿਊਜ਼ ਪੰਜਾਬ ਅਜੀਤਵਾਲ

ਕਿਸਾਨੀ ਸੰਘਰਸ਼ ਨੂੰ ਸਮਰਪਿਤ 1 ਜਨਵਰੀ 2021 ਨੂੰ ਨਵਾਂ ਹੋ ਰਿਹਾ ਰਲੀਜ ਗੀਤ ‘ਸੁਣ ਦਿੱਲੀਏ!’

 ਧੂਰੀ,ਦਸੰਬਰ  2020  -( ਗੋਬਿੰਦਰ ਸਿੰਘ ਢੀਂਡਸਾ/ ਮਨਜਿੰਦਰ ਗਿੱਲ)-  

ਦੇਸ਼ ਭਰ ਵਿੱਚੋਂ ਕਿਸਾਨੀ ਅੰਦੋਲਨ ਪੂਰੇ ਜ਼ੋਰਾਂ ਤੇ ਚੱਲ ਰਿਹਾ ਹੈ ਜਿਸਦੀ ਅਗਵਾਈ ਪੰਜਾਬ ਨੇ ਕੀਤੀ ਹੈ। ਪੰਜਾਬੀ ਕਲਾ ਨਾਲ ਜੁੜੇ ਲੋਕਾਂ ਨੇ ਆਪਣੇ ਆਪਣੇ ਢੰਗਾਂ ਨਾਲ ਕਿਸਾਨੀ ਅੰਦੋਲਨ ਨੂੰ ਹਿਮਾਇਤ ਦਿੱਤੀ ਹੈ, ਇਸੇ ਕੜੀ ਵਿੱਚ ਗਾਇਕ ਧੂਰੀ ਵਾਲਾ ਜਾਨ (ਸਾਹਿਲ ਜਾਨ) ਜਿਨ੍ਹਾਂ ਦੇ ਪਹਿਲਾਂ ਵੀ ਕਈ ਗੀਤ ਆ ਚੁੱਕੇ ਹਨ, ਕਿਸਾਨੀ ਸੰਘਰਸ਼ ਨੂੰ ਹਿਮਾਇਤ ਕਰਦਾ, ਪੰਜਾਬ ਵੱਲੋਂ ਦਿੱਲੀ ਨੂੰ ਵੰਗਰਾਦਾ ਗੀਤ ‘ਸੁਣ ਦਿੱਲੀਏ’ ਨਵੇਂ ਸਾਲ ਦੇ ਪਹਿਲੇ ਦਿਨ ਭਾਵ 1 ਜਨਵਰੀ 2021 ਨੂੰ ਯੂ ਟਿਊਬ ਦੇ ‘ਧੂਰੀ ਵਾਲਾ ਜਾਨ’ ਚੈਨਲ ਤੇ ਰਲੀਜ ਕੀਤਾ ਜਾ ਰਿਹਾ ਹੈ, ਜਿਸ ਦੇ ਗੀਤਕਾਰ ਲੱਕੀ ਬਰੜਵਾਲ ਹਨ। ਇਸ ਗੀਤ ਦਾ ਸਟਰੇਂਜਰ ਦੁਆਰਾ ਮਿਊਜ਼ਿਕ ਕੀਤਾ ਗਿਆ ਹੈ ਅਤੇ ਵੀਡਿਓ ਫਤਿਹ ਵੀਡੀਓ, ਪਬਲਸਿਟੀ ਡਿਜ਼ਾਇਨ ਮਾਨਵ ਬਾਂਸਲ ਅਤੇ ਪ੍ਰਡਿਊਸਰ ਮੇਰੇ ਯਾਰ ਵੇਲੀ ਲੇਵਲ ਹੇਠ ਹੈ। ਇਸ ਸਮੇਂ ਗਾਇਕ ਸਾਹਿਲ ਜਾਨ ਨੇ ਦੱਸਿਆ ਕਿ ਐਡਵੋਕੇਟ ਕੀਰਤ ਸੰਧੂ, ਸੇਵਕ ਗਿੱਲ, ਲੱਭੀ ਦੁੱਲਟ, ਲਾਡੀ ਦੁੱਲਟ, ਜਤਿੰਦਰ ਅੱਤਰੀ, ਕਰਨਵੀਰ ਸਿੰਘ, ਗੁਰਪ੍ਰੀਤ ਸਿੰਘ, ਰਾਹੁਲ, ਲਖਵੀਰ ਸਿੰਘ (ਗਲੋਬਲ ਐਜੂਕੇਸ਼ਨ, ਧੂਰੀ) ਅਤੇ ਹੋਰ ਦੋਸਤਾਂ ਮਿੱਤਰਾਂ ਦਾ ਉਸਨੂੰ ਇਹ ਪ੍ਰੋਜੈਕਟ ਪੂਰਾ ਕਰਨ ਵਿੱਚ ਸਾਥ ਰਿਹਾ ਹੈ ਅਤੇ ਆਸਵੰਦ ਹੈ ਕਿ ਲੋਕਾਂ ਦੁਆਰਾ ਗੀਤ ਨੂੰ ਪਿਆਰ ਦਿੱਤਾ ਜਾਵੇਗਾ    

 

ਕੇਂਦਰ ਦੀ ਮੋਦੀ ਸਰਕਾਰ ਨੂੰ  ਪੰਜਾਬੀਆਂ ਦੇ ਇਤਿਹਾਸ ਬਾਰੇ ਪਤਾ ਨਹੀਂ ਹੈ ।  ਮਨਜੀਤ ਢਿੱਲੋਂ  

ਪਤਾ ਹੁੰਦਾ ਤਾਂ ਕਾਲੇ ਕਾਨੂੰਨ ਲਿਆਉਣ ਦੀ ਹਰਕਤ ਨਹੀਂ ਸੀ ਕਰਦਾ                                                                                                                                             

ਤਪਾ/ਬਰਨਾਲਾ-ਦਸੰਬਰ 2020 -(ਗੁਰਸੇਵਕ ਸਿੰਘ ਸੋਹੀ)-

ਕਿਸਾਨ ਵਿਰੋਧੀ 3 ਕਾਲੇ ਕਾਨੂੰਨ ਲਿਆ ਕੇ ਨਰਿੰਦਰ ਮੋਦੀ ਦੀ ਸਰਕਾਰ ਨੇ ਬਹੁਤ ਹੀ ਗਲਤ ਫੈਸਲਾ ਲਿਆ ਹੈ ਸ਼ਾਇਦ ਨਰਿੰਦਰ ਮੋਦੀ ਨੂੰ ਪੰਜਾਬੀਆਂ ਦੇ ਇਤਿਹਾਸ ਬਾਰੇ ਪਤਾ ਹੀ ਨਹੀਂ ਹੈ।   ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਮਨਜੀਤ ਸਿੰਘ ਢਿੱਲੋਂ ਇੰਟਰ   ਪ੍ਰਾਈਸਿਜ਼ ਨੇ ਕਿਹਾ ਹੈ ਕਿ ਸੈਂਟਰ ਦੀ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਲੋਕ ਸਭਾ ਅਤੇ ਰਾਜ ਸਭਾ ਵਿੱਚ ਬੈੱਲ ਪਾਸ ਕੀਤੇ  ਹਨ। ਇਨ੍ਹਾਂ ਫ਼ੈਸਲਿਆਂ ਖਿਲਾਫ਼ ਪੰਜਾਬ ਦਾ ਹਰ ਵਰਗ ਆਪਣੀ ਜਾਨ ਦੀ ਬਾਜ਼ੀ ਲਾਉਣ ਦੇ ਲਈ ਤਿਆਰ ਹੋ ਗਿਆ ਹੈ। ਉਨ੍ਹਾਂ  ਕਿਹਾ ਕੀ ਜਦੋਂ ਮੋਦੀ ਸਰਕਾਰ ਨੇ ਖੇਤੀ ਵਿਰੋਧੀ ਕਾਲੇ ਕਾਨੂੰਨ ਬਿਜਲੀ ਸੋਧ ਬਿੱਲ 2020 ਲਾਗੂ ਕੀਤੇ ਹਨ।ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਗਿਆ।ਸੈਂਟਰ ਸਰਕਾਰ ਨੇ ਇਸ ਸੰਘਰਸ਼ ਨੂੰ ਅਣਗੌਲਿਆ ਕਰ ਦਿੱਤਾ। ਉਸ ਤੋਂ ਬਾਅਦ ਹੁਣ ਤਕ ਲੱਖਾਂ ਦੀ ਗਿਣਤੀ ਚ ਕਿਸਾਨ ਮਰਦ ਔਰਤਾਂ ਦੇ ਕਾਫ਼ਲਿਆਂ ਨੇ ਦਿੱਲੀ ਨੂੰ ਚਾਰੇ ਪਾਸਿਓਂ ਘੇਰਿਆ ਹੋਇਆ ਹੈ।ਹੱਡ ਚੀਰਵੀਂ ਠੰਢ ਅਤੇ ਖ਼ਰਾਬ ਮੌਸਮ ਦੇ ਕਾਰਨ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਜੇਕਰ ਦੇਖਿਆ ਜਾਵੇ ਤਾਂ ਕਿਸਾਨੀ ਸੰਘਰਸ਼ ਅੱਗੇ ਮੋਦੀ ਸਰਕਾਰ ਇੱਕਦਮ ਫੇਲ੍ਹ ਹੋ ਚੁੱਕੀ ਹੈ, 30 ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਦਾ ਹਰ ਵਰਗ ਜਾਤ-ਪਾਤ ਭਰਮ ਭੁਲੇਖੇ ਅਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਅੱਜ ਦਿੱਲੀ ਵਿਖੇ ਕਿਸਾਨੀ ਦੇ ਝੰਡੇ ਗੱਡੀ ਬੈਠਾ ।

ਜੇ ਵੱਖ-ਵੱਖ ਧਰਮਾਂ, ਵਰਗਾਂ, ਪੇਸ਼ਿਆਂ ਅਤੇ ਰਾਜਾਂ ਦੇ ਲੋਕਾਂ ਦਾ ਆਪਸੀ ਪਿਆਰ ਅਤੇ ਮਿਲਵਰਤਣ ਦੇਖਣਾ ਹੈ 

 ਕ੍ਰਿਪਾ ਕਰਕੇ ਦਿੱਲੀ ਦੇ  ਬਾਰਡਰ ਤੇ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਜ਼ਰੂਰ ਜਾਓ - ਡਾ ਮਿੱਠੂ ਮੁਹੰਮਦ

 

ਜੇ ਤੁਸੀੰ ਭੀੜ ਤੇ ਕੰਟਰੋਲ ਵੇਖਣਾ ਹੈ,

ਜੇ ਤੁਸੀ ਸਟੇਜ ਪ੍ਰਬੰਧਨ ਵੇਖਣਾ ਹੈ,

ਜੇ ਮਨ ਵਿਚ ਗ਼ੁੱਸਾ ਵੇਖਣਾ ਹੈ,

ਜੇ ਗ਼ੁੱਸੇ ਨਾਲ ਭਰੇ ਮਨ ਦੀ ਨਿਮਰਤਾ ਵੇਖਣੀ ਹੈ,

ਜੇ ਸਬਰ ਸੰਤੋਖ ਵੇਖਣਾ ਹੈ,

ਜੇ ਅਨੁਸ਼ਾਸਨ ਵੇਖਣਾ ਹੈ,

ਜੇ ਭਾਈਚਾਰਕ ਸਾਂਝ ਵੇਖਣੀ ਹੈ, 

ਜੇ ਹਰੇਕ ਇਨਸਾਨ ਜ਼ੁੰਮੇਵਾਰ ਵੇਖਣਾ ਹੈ,

ਜੇ ਬਿਨਾ ਪੁਲਿਸ ਲੱਖਾਂ ਦਾ ਇਕੱਠ ਵੇਖਣਾ ਹੈ,

ਜੇ ਆਪਣੇ ਆਪ ਲਾਈਨਾਂ ਲਗੀਆਂ ਵੇਖਣੀਆਂ ਨੇ,

ਜੇ ਬਿਨਾ ਟ੍ਰੈਫ਼ਿਕ ਪੁਲਸ ਗੱਡੀਆਂ ਚੱਲਦੀਆਂ ਵੇਖਣੀਆਂ ਨੇ,

ਜੇ ਸੇਵਾ ਭਾਵਨਾ ਵੇਖਣੀ ਹੈ,

ਜੇ ਜੋਸ਼ ਨਾਲ ਹੋਸ਼ ਵੇਖਣਾ ਹੈ,

ਜੇ ਲੋਕਾਂ ਵਿੱਚ ਰੱਬ ਵੱਸਦਾ ਵੇਖਣਾ ਹੈ, 

ਜੇ ਸਵੈਮਾਨ ਵੇਖਣਾ ਹੈ,

ਜੇ ਹਰੇਕ ਵਿੱਚ ਗੁਰੂ ਦਾ ਵਾਸਾ ਵੇਖਣਾ ਹੈ,

ਜੇ ਹਰੇਕ ਕਿਸਮ ਦੀ ਸਹੂਲਤ ਵੇਖਣੀ ਹੈ,

ਜੇ ਜਿੱਤਣ ਦੀ ਤਾਂਘ ਵੇਖਣੀ ਹੈ,

ਜੇ ਬਜ਼ੁਰਗਾਂ ਦਾ ਹੌਸਲਾ ਵੇਖਣਾ ਹੈ, 

ਜੇ ਇਤਿਹਾਸ ਦੁਹਰਾਉਂਦਾ ਅਤੇ ਸਿਰਜਦਾ ਵੇਖਣਾ ਹੈ,

ਅਤੇ ਹਿੰਦੂ+ ਮੁਸਲਿਮ +ਸਿੱਖ+ ਇਸਾਈ ਆਦਿ ਧਰਮਾਂ ਤੋਂ ਉੱਪਰ ਉੱਠ ਕੇ ਇਕ ਵਿਲੱਖਣ ਧਰਮ  "ਇਨਸਾਨੀਅਤ ਦਾ ਧਰਮ"  ਦੇਖਣਾ ਹੈ ....  

ਜੇ ਵੱਖ-ਵੱਖ ਧਰਮਾਂ, ਵਰਗਾਂ, ਪੇਸ਼ਿਆਂ ਅਤੇ ਰਾਜਾਂ ਦੇ ਲੋਕਾਂ ਦਾ ਆਪਸੀ ਪਿਆਰ ਅਤੇ ਮਿਲਵਰਤਣ ਦੇਖਣਾ ਹੈ 

ਤਾਂ ਕ੍ਰਿਪਾ ਕਰਕੇ ਦਿੱਲੀ ਦੇ  ਬਾਰਡਰ ਤੇ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਜ਼ਰੂਰ ਜਾਓ। 

ਦਾਸ:- ਡਾ ਮਿੱਠੂ ਮੁਹੰਮਦ

ਸੂਬਾ ਸੀਨੀਅਰ ਮੀਤ ਪ੍ਰਧਾਨ

 ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ:295)

*ਕਿਸਾਨ ਸੰਘਰਸ਼*

ਦਿੱਲੀ ਪਹੁੰਚ ਟਿਕਰੀ ਬਾਰਡਰ ਤੇ ਸਮਾਜ ਸੇਵੀ ਲੋਕਾਂ ਨੇ ਬੂਟੇ ਲਾਉਣ ਦੀ ਕੀਤੀ ਸ਼ੁਰੂਆਤ  

ਬੂਟਿਆਂ ਆਈ ਸਮੁੱਚੀ ਦੁਨੀਆਂ ਦੇ ਵਾਸੀਆਂ ਨੂੰ ਏਕਤਾ ਦਾ ਸੁਨੇਹਾ ਦੇਣ ਦੀ ਕੀਤੀ ਕੋਸ਼ਿਸ਼  

ਟਿਕਰੀ ਬਾਰਡਰ ਦਿੱਲੀ, ਦਸੰਬਰ 2020 -(ਮਨਜਿੰਦਰ ਗਿੱਲ, ਵਿਸ਼ਾਲ ਗਿੱਲ )- 

ਪਿਛਲੇ ਕੁਛ ਦਿਨਾਂ ਤੋਂ ਟਿਕਰੀ ਬਾਰਡਰ ਤੇ ਪੰਜਾਬ ਦੇ ਮਹਨੇਤੀ ਕਿਸਾਨਾਂ ਵਲੋਂ ਆਪਣੀਆਂ ਹੱਕੀ ਮੰਗਾ ਲਈ ਸੰਘਰਸ਼ ਜਾਰੀ ਹੈ, ਇਸ ਦੌਰਾਨ ਪੰਜਾਬੀਆਂ ਨੇ ਇਸ ਧਰਤੀ ਦਾ ਵਾਤਾਵਰਨ ਸ਼ੁੱਧ ਰੱਖਣ ਲਈ ਉਪਰਾਲੇ ਕੀਤੇ ਜਾ ਰਹੇ ਹਨ। The Friends of Nature ਦੇ ਸੇਵਾਦਾਰ ਕਮਲਜੀਤ ਸਿੰਘ ਵਿਰਦੀ ਅਤੇ The Green Punjab Mission ਦੇ ਮੁੱਖ ਸੇਵਾਦਾਰ ਹਰਨਰਾਇਣ ਸਿੰਘ , ਸਤਪਾਲ ਸਿੰਘ ਦੇਹਡ਼ਕਾ ਨੇ ਸਾਂਝੇ ਤੌਰ ਤੇ ਮਿਲ ਕੇ ਪਾਰਕ ਵਿੱਚ ਨਿੰਮ ਦਾ ਬੂਟਾ ਲੱਗਿਆ ਗਿਆ ਤੇ ਸਥੀਆ ਨੂੰ ਹੋਰ ਬੂਟੇ ਲਾਣ ਲਈ ਪਰਿਰਤ ਕੀਤਾ ਗਿਆ ਤਾਂ ਜੌ ਇਸ ਸੰਘਰਸ਼ ਦੀਆਂ ਯਾਦਾਂ ਕਾਇਮ ਰਹਿਣ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਵਲੋਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ, ਇਸ ਸਮੇਂ ਡੀ ਟੀ ਐਫ਼ ਬਲਾਕ ਜਗਰਾਉਂ ਦੇ ਪ੍ਰਧਾਨ ਨਵਗੀਤ ਸਿੰਘ ਨੇ ਆਪਣੇ ਸਾਥੀਆ ਨੂੰ ਕੁਦਰਤ ਨਾਲ ਜੋੜਨ ਦੀ ਅਪੀਲ ਕੀਤੀ।ਉੱਘੇ ਸਮਾਜਸੇਵੀ ਸਤਪਾਲ ਸਿੰਘ ਦੇਹੜਕਾ ਨੇ ਆਪਣੀ ਜਨਮ ਭੂਮੀ ਨੂੰ 33 ਪ੍ਰਤੀਸ਼ਤ ਰੁੱਖਾਂ ਨਾਲ ਢਕਣ ਦੀ ਅਪੀਲ ਕੀਤੀ। ਇਸ ਸ਼ੁਭ ਕਾਰਜ ਸਮੇਂ ਜਨ ਸ਼ਕਤੀ ਅਖ਼ਬਾਰ ਟੀਮ , ਜੀਵਨ ਸਿੰਘ ਬੁਰਜ ਨਕਲੀਆਂ, ਉਵਿੰਦਰ ਸਿੰਘ ਰੂਪਾ ਪੱਤੀ, ਹਰਪ੍ਰੀਤ ਸਿੰਘ ਕਮਾਲਪੁਰਾ cmt, ਮਨਪ੍ਰੀਤ ਸਿੰਘ ਜਗਰਾਉਂ ਈਟੀਟੀ ਟੀਚਰ ਉੱਤੇ ਕਿਸਾਨ ਮਜ਼ਦੂਰ ਸੰਘਰਸ਼ ਵਿਚ ਸ਼ਾਮਲ ਬਹੁਤ ਸਾਰੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਹਾਜ਼ਰ ਸਨ।

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਬਲਾਕ ਭੁੱਚੋ ਦੀ ਹੋਈ ਚੋਣ

ਮਹਿਲ ਕਲਾਂ/ਬਰਨਾਲਾ-ਦਸੰਬਰ 2020- (ਗੁਰਸੇਵਕ ਸਿੰਘ ਸੋਹੀ)-

 ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਬਠਿੰਡਾ ਦੇ ਬਲਾਕ ਭੁੱਚੋ ਦੀ ਇਕ ਵਿਸ਼ੇਸ਼ ਮੀਟਿੰਗ ਸੂਬਾ ਮੀਤ ਪ੍ਰਧਾਨ ਡਾ. ਸੁਰਜੀਤ ਸਿੰਘ ਬਠਿੰਡਾ, ਸੂਬਾ ਸਹਾਇਕ ਸਕੱਤਰ ਡਾ ਕਰਨੈਲ ਸਿੰਘ ਜੋਗਾਨੰਦ,ਅਤੇ ਸੂਬਾ ਆਰਗੇਨਾਈਜ਼ਰ ਸਕੱਤਰ ਡਾ ਦੀਦਾਰ ਸਿੰਘ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਹੋਈ।ਜਿਸ ਵਿਚ 

ਬਲਾਕ ਭੁੱਚੋ ਦੇ ਵੱਡੀ ਗਿਣਤੀ ਵਿੱਚ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਭਾਗ ਲਿਆ। ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਵਾਲੀ ਜਥੇਬੰਦੀ ਲਈ ਸਰਬਸੰਮਤੀ ਨਾਲ ਬਲਾਕ ਪੱਧਰ ਦੀ ਚੋਣ ਕੀਤੀ ਗਈ। ਜਿਸ ਵਿਚ ਸਰਬਸੰਮਤੀ ਨਾਲ ਡਾ ਸ਼ਮਸ਼ੇਰ ਸਿੰਘ ਭੁੱਚੋ ਖੁਰਦ ਨੂੰ ਪ੍ਰਧਾਨ, ਡਾ ਹਰਬੰਸ ਸਿੰਘ ਭੁੱਚੋ ਮੰਡੀ ਨੂੰ ਜਨਰਲ ਸਕੱਤਰ,ਡਾ ਅਮਰਿੰਦਰ ਸਿੰਘ ਲਹਿਰਾ ਬੇਗਾ ਨੂੰ ਕੈਸ਼ੀਅਰ,ਡਾ ਰਾਮ ਕੁਮਾਰ ਪ੍ਰੈੱਸ ਸਕੱਤਰ,ਡਾ ਬੂਟਾ ਸਿੰਘ ਅਤੇ ਡਾ ਰੁਲਦਾ ਸਿੰਘ ਨੂੰ ਮੁੱਖ ਸਲਾਹਕਾਰ,ਡਾ ਅਮਰਜੀਤ ਸਿੰਘ ਅਤੇ ਡਾ ਰਮੇਸ਼ ਕੁਮਾਰ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ।ਇਸ ਸਮੇਂ ਡਾ ਮਨਿੰਦਰ ਕੌਰ ਚੱਕ ਬਖਤੂ ਨੂੰ ਸਰਬ ਸੰਮਤੀ ਨਾਲ ਮਹਿਲਾ ਵਿੰਗ ਦੀ ਪ੍ਰਧਾਨ ਚੁਣਿਆ ਗਿਆ।

ਚੁਣੇ ਹੋਏ ਅਹੁਦੇਦਾਰਾਂ ਅਤੇ ਬਲਾਕ ਮੈਂਬਰਾਂ ਨੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ',ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ,ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ,ਸੂਬਾ ਚੇਅਰਮੈਨ ਡਾ ਠਾਕੁਰਜੀਤ ਮੁਹਾਲੀ ਅਤੇ ਪਹੁੰਚੇ ਸੂਬਾ ਆਗੂਆਂ ਅਤੇ ਜ਼ਿਲ੍ਹਾ ਕਮੇਟੀ ਦੇ ਅਹੁਦੇਦਾਰਾਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਆਪਣੀ ਜਥੇਬੰਦੀ ਲਈ ਹਮੇਸ਼ਾਂ ਤਤਪਰ ਰਹਿਣਗੇ ।ਉਨ੍ਹਾਂ ਹੋਰ ਕਿਹਾ ਕਿ ਜਥੇਬੰਦੀ ਦੀ ਮੈਂਬਰਸ਼ਿਪ ਲਈ ਉਹ ਹਮੇਸ਼ਾਂ ਮਿਹਨਤ ਕਰਦੇ ਰਹਿਣਗੇ ।

ਉੱਘੇ ਲੇਖਕ ਮਾਸਟਰ ਹਰੀ ਸਿੰਘ ਢੁੱਡੀਕੇ ਦੀ  ਅਨਮੋਲ ਹੀਰੇ  ਕਿਤਾਬ ਰਿਲੀਜ਼

ਐਸ ਡੀ ਐਮ ਨਿਹਾਲ ਸਿੰਘ ਵਾਲਾ ਨੇ ਦਿੱਤੀਆਂ ਮੁਬਾਰਕਾਂ

ਅਜੀਤਵਾਲ, ਦਸੰਬਰ  2020 -( ਬਲਵੀਰ ਸਿੰਘ ਬਾਠ)

 ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਵਿਖੇ ਅੱਜ ਇਕ ਲੇਖਕ ਮੰਚ   ਸਾਹਿਤਕ ਸਮਾਗਮ ਕਰਵਾਇਆ ਗਿਆ  ਇਸ ਸਮਾਗਮ ਵਿੱਚ ਉੱਘੇ ਲੇਖਕ ਮਾਸਟਰ ਹਰੀ ਸਿੰਘ ਢੁੱਡੀਕੇ ਜਿਨ੍ਹਾਂ ਨੇ ਹੁਣ ਤਕ ਦੇਸ਼ ਭਗਤ ਗਦਰੀ ਬਾਬੇ ਗ਼ਦਰੀ ਗੁਲਾਬ ਕੌਰ ਕਾਮਾ ਗਾਟਾ ਮਾਰੂ ਵਰਗੇ  ਨਾਵਲ ਲੇਖਕਾਂ ਦੀ ਝੋਲੀ ਵਿੱਚ ਪਾਏ ਅੱਜ ਉਹਨਾਂ ਦੀ ਸਤਾਰ੍ਹਵੀਂ ਕਿਤਾਬ ਅਨਮੋਲ ਹੀਰੇ ਲੋਕ ਅਰਪਣ  ਕੀਤੀ ਗਈ  ਇਸ ਕਿਤਾਬ  ਰਿਲੀਜ਼ ਕਰਨ ਪਹੁੰਚੇ ਹਲਕਾ ਨਿਹਾਲ ਨਿਹਾਲ ਸਿੰਘ ਵਾਲਾ ਦੇ ਐਸਡੀਐਮ ਬਲਵੰਤ ਸਿੰਘ ਨੇ ਮਾਸਟਰ ਹਰੀ ਸਿੰਘ ਦੀ ਕਿਤਾਬ ਰਿਲੀਜ਼ ਕਰਨ ਮੌਕੇ ਉਨ੍ਹਾਂ ਨੂੰ ਮੁਬਾਰਕ ਦਿੰਦਿਆਂ ਕਿਹਾਕਿ ਸਾਡੇ ਨੌਜਵਾਨ ਪੀਡ਼੍ਹੀ ਨੂੰ ਇਹੋ ਜਿਹੇ ਸਾਹਿਤਕ ਪ੍ਰੇਮੀਆਂ ਦੀ ਜੀਵਨੀ ਅਤੇ  ਲਿਟਰੇਚਰ ਪੜ੍ਹਨ ਦੀ ਜ਼ਰੂਰਤ ਹੈ  ਦੀਆ  ਪਿੰਡ ਦੀ ਪੰਚਾਇਤ ਵੱਲੋਂ ਐੱਸਡੀਐੱਮ ਸਾਹਿਬ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ  ਇਸ ਸਮੇਂ ਐੱਸ ਡੀ ਐੱਮ ਸਾਹਿਬ ਨੇ ਢੁੱਡੀਕੇ ਨਗਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਨਗਰ  ਬਹੁਤ ਭਾਗਾਂ ਵਾਲਾ ਨਗਰ ਹੈ  ਇਸ ਧਰਤੀ ਤੋਂ ਗ਼ਦਰੀ ਬਾਬੇ ਗ਼ਦਰੀ ਸੂਰਮਿਆਂ ਨੇ ਜਨਮ ਲਿਆ ਸਾਡੀ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਲਿਟਰੇਚਰ ਪੜ੍ਹਨਾ ਚਾਹੀਦਾ ਹੈ   ਤਾਂ ਹੀ ਅਸੀਂ ਆਪਣੇ ਵਿਰਸੇ ਨਾਲ ਜੁੜ ਸਕਦੇ ਹਾਂ  ਇਸ ਸਮੇਂ ਮਾਸਟਰ ਹਰੀ ਸਿੰਘ ਢੁੱਡੀਕੇ ਨੂੰ ਮੁਬਾਰਕਬਾਦ ਦੇਣ ਵਾਲਿਆਂ ਵਿਚ ਸਰਪੰਚ ਜਸਬੀਰ ਸਿੰਘ ਢਿੱਲੋਂ ਸਾਬਕਾ ਸਰਪੰਚ ਜਸਦੀਪ ਸਿੰਘ ਗੈਰੀ  ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ ਮਾਸਟਰ ਗੁਰਚਰਨ ਸਿੰਘ ਰਣਜੀਤ ਸਿੰਘ ਧੰਨਾ ਸਰਬਜੀਤ ਸਿੰਘ  ਮਾਸਟਰ ਬਲਦੇਵ    ਕੇਵਲ ਸਿੰਘ ਰਮਨਦੀਪ ਕੌਰ ਸੁਰਿੰਦਰ ਕੌਰ  ਜਗਸੀਰ ਸਿੰਘ ਘਾਲੀ ਜੋਗਿੰਦਰ ਸਿੰਘ ਸੋਮਲ ਸਿੰਘ ਮਨਿੰਦਰਪਾਲ ਬੰਟੇ ਸੁਰਿੰਦਰ ਸਿੰਘ  ਆਦਿ ਸਾਹਿਤਕ ਪ੍ਰੇਮੀਆਂ ਨੇ ਮਾਸਟਰ ਹਰੀ ਸਿੰਘ ਢੁੱਡੀਕੇ ਨੂੰ  ਕਿਤਾਬ ਰਿਲੀਜ਼ ਕਰਨ ਸਮੇਂ ਲੱਖ ਲੱਖ ਮੁਬਾਰਕਬਾਦ ਦਿੱਤੀ ਅਤੇ ਐੱਸਡੀਐੱਮ ਪਿੰਡ ਢੁੱਡੀਕੇ ਦੀਆ   ਸੰਗਤਾਂ ਹਾਜ਼ਰ ਸਨ

 ਕਿਸਾਨੀ ਅੰਦੋਲਨ ਦੀ ਇੱਕ ਝਲਕ

ਖੇਤੀ ਆਰਡੀਨੈਂਸ ਕਾਲੇ ਬਿਲਾਂ ਦੇ ਵਿਰੋਧ ਵਿੱਚ  ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ    ਆਪਣਾ ਯੋਗਦਾਨ ਪਾਉਣਾ ਪਹੁੰਚੇ  ਜਨ ਸਕਤੀ ਨਿਊਜ਼ ਪੰਜਾਬ ਦੇ ਐਮ ਡੀ  ਅਮਨਜੀਤ ਸਿੰਘ ਖਹਿਰਾ ਦੀ ਆਪਣੇ ਸਾਥੀਆਂ ਨਾਲ ਮੂੰਹੋਂ ਬੋਲਦੀ ਤਸਵੀਰ ਪੇਸ਼ਕਸ਼ ਬਲਵੀਰ ਸਿੰਘ ਬਾਠ ਜਨ ਸ਼ਕਤੀ ਨਿੳੂਜ਼ ਪੰਜਾਬ ਟਿਕਰੀ ਬਾਰਡਰ ਦਿੱਲੀ

ਪੀ ਐਚ ਸੀ ਬੂਥਗਡ਼੍ਹ ਦੀ ਮਿਸਨ ਕਾਇਆ ਕਲਪ ਲਈ ਸੂਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ ਨੇ ਟੀਮ ਸਮੇਤ ਮਾਰਿਆ ਹੰਭਲਾ 

ਮਹਿਲ ਕਲਾਂ/ਬਰਨਾਲਾ-ਦਸੰਬਰ 2020 -(ਗੁਰਸੇਵਕ ਸਿੰਘ ਸੋਹੀ)-

 ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਜਿੱਥੇ ਵੱਖ-ਵੱਖ ਸਮਿਆਂ ਵਿਚ ਆਪਣੇ ਸਮਾਜ ਸੇਵੀ ਕੰਮਾਂ ਵਿਚ ਹਮੇਸ਼ਾਂ ਤੱਤਪਰ ਰਹਿੰਦੀ ਹੈ, ਉਥੇ ਹੀ ਅੱਜ ਪੀ.ਐੱਚ.ਸੀ.ਸੈਂਟਰ ਬੂਥਗਡ਼੍ਹ ਵਿਖੇ ਡਾ ਠਾਕੁਰਜੀਤ ਸਿੰਘ ਮੁਹਾਲੀ ਦੀ ਅਗਵਾਈ ਹੇਠ ਪਹੁੰਚ ਕੇ ਉੱਥੋਂ ਦੇ ਸੀਨੀਅਰ ਮੈਡੀਕਲ ਅਫਸਰ ਡਾ.ਦਿਲਬਾਗ ਸਿੰਘ ਅਤੇ ਮੈਡੀਕਲ ਅਫਸਰ ਡਾ ਅਰੁਣ ਬਾਂਸਲ  ਦੇ ਸਹਿਯੋਗ ਨਾਲ ਮਿਸ਼ਨ ਕਾਇਆ ਕਲਪ ਤਹਿਤ ਸੈਂਟਰ ਵਿੱਚ ਮੈਡੀਕਲ ਦੇ ਸਾਮਾਨ,ਸੈਂਟਰ ਦੀ ਸਾਫ਼ ਸਫ਼ਾਈ,ਅਤੇ ਸੈਂਟਰ ਨੂੰ ਹਰਿਆ ਭਰਿਆ ਰੱਖਣ ਲਈ  ਫੁੱਲ ਬੂਟਿਆਂ ਦੀ ਸੇਵਾ ਕੀਤੀ। 

ਇਸ ਸਮੇਂ ਸੂਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ ਮੁਹਾਲੀ,ਸੂਬਾ ਮੀਤ ਪ੍ਰਧਾਨ ਡਾ ਗੁਰਮੁਖ ਸਿੰਘ,ਜ਼ਿਲ੍ਹਾ ਸਕੱਤਰ ਡਾ ਰਘਬੀਰ ਸਿੰਘ ਬੜੌਦੀ,ਜ਼ਿਲ੍ਹਾ ਕੈਸ਼ੀਅਰ ਡਾ ਰਾਜ ਕੁਮਾਰ ਮਾਜਰਾ,ਬਲਾਕ ਪ੍ਰਧਾਨ ਡਾ ਸੁਖਵਿੰਦਰ ਸਿੰਘ,ਬਲਾਕ ਕੈਸ਼ੀਅਰ ਡਾ ਅਸ਼ੀਸ਼ ਬਜਾਜ,ਡਾ ਜਗਦੀਸ਼ ਲਾਂਡਰਾਂ,ਡਾ ਕੁਲਬੀਰ ਸਿੰਘ ਜ਼ਿਲ੍ਹਾ ਚੇਅਰਮੈਨ,ਡਾ ਬਲਜੀਤ ਸਨੇਟਾ ਪ੍ਰਧਾਨ ਖਰੜ ਬਲਾਕ,ਡਾ ਧਰਵਿੰਦਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ ।

ਦੁਕਾਨ ਦਾਰ ਨੂੰ ਧਮਕਾ ਕੇ ਕੀਤੀ ਠੱਗੀ

ਜਗਰਾਉਂ, ਦਸੰਬਰ 2020 (ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)

ਥਾਣਾ ਸਿਟੀ ਜਗਰਾਉਂ ਵਿਚ ਦਰਜ ਸ਼ਿਕਾਇਤ ਅਨੁਸਾਰ ਗਗਨਦੀਪ ਪੁਤਰ ਸਾਧੂ ਰਾਮ ਕਚਾ ਮਲਕ ਰੋਡ ਦੁਕਾਨ ਦਾਰ ਦਾ ਕਹਿਣਾ ਹੈ ਕਿ ਉਹ ਆਪਣੀ ਦੁਕਾਨ ਤੇ ਬੈਠਾ ਸੀ ਤਾਂ ਉਸ ਦੀ ਦੁਕਾਨ ਤੇ ਇੱਕ ਔਰਤ ਅੰਦਰ ਆਈ ਤੇ ਦੁਕਾਨ ਦੇ ਕਾਉਟਰ ਦੇ ਅੰਦਰ ਵਾਲੇ ਪਾਸੇ ਆ ਕੇ  ਕੁਝ ਅਸ਼ਲੀਲ ਹਰਕਤਾਂ ਕਰਨ ਤੇ ਖੁਦ ਹੀ ਆਪਣੇ ਸਾਥੀਆਂ ਨੂੰ ਫੋਨ ਕਰਕੇ ਵੀ ਬੁਲਾਇਆ ਤੇ ਦੁਕਾਨਦਾਰ ਨੂੰ ਦਬਕਾਉਣਾ  ਸ਼ੂਰੁ ਕਰ ਦਿੱਤਾ ਤੇ ਵੀਡੀਓ ਬਣਾ ਕੇ ਪੈਸੇ ਮੰਗਣ ਲੱਗੇਂ। ਇਹ ਆਪਸ ਵਿੱਚ ਮਿਲਜੁਲ ਕੇ ਠੰਗਣ ਦੇ ਚੱਕਰ ਵਿਚ ਦੁਕਾਨ ਦਾਰ ਨੂੰ ਧਮਕਾ ਕੇ ਦਸ ਹਜ਼ਾਰ ਰੁਪਏ ਲੇ ਕੇ ਚਲੇ ਗਏ । ਦੁਕਾਨ ਦਾਰ ਵਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ ਠੱਗੀ ਕਰਨ ਵਾਲੇ ਦੂਸਰੇ ਦਿਨ ਵੀ ਹੋਰ ਮੋਟੀ ਰਕਮ ਲਈ ਧਮਕੀ ਦੇ ਰਹੇ ਸਨ ਕਿ ਪੁਲਿਸ ਦੀ ਗਿਰਿਫਤ ਵਿਚ ਆ ਗੲੇ, ਇਕ ਔਰਤ ਸਣੇ ਤਿੰਨ ਤੇ ਮੁਕਦਮਾ ਦਰਜ ਕੀਤਾ ਗਿਆ ਹੈ।

ਕਿਸਾਨੀ ਅੰਦੋਲਨ ਸਿਰਜੇਗਾ ਨਵਾਂ ਇਤਿਹਾਸ  ਜੱਸੀ ਕੈਨੇਡਾ

ਕਿਸਾਨਾਂ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਨ ਐੱਨ ਆਰ ਆਈ ਭਰਾ

ਅਜੀਤਵਾਲ , ਦਸੰਬਰ  2020 -(ਬਲਵੀਰ ਸਿੰਘ ਬਾਠ)- 

ਤਿੱਨ ਖੇਤੀ ਆਰਡੀਨੈਂਸ ਕਾਨੂੰਨ ਪਾਸ ਕਰਕੇ ਸੈਂਟਰ ਦੀ ਸਰਕਾਰ ਨੇ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ ਹੈ  ਇਸ ਕਾਲੇ ਕਾਨੂੰਨਾਂ ਨੂੰ ਕਿਸੇ ਵੀ ਕੀਮਤ ਤੇ ਮੇਰੇ ਦੇਸ਼ ਦੇ ਕਿਸਾਨ ਲਾਗੂ ਨਹੀਂ ਹੋਣ ਦੇਣਗੇ  ਇਨ੍ਹਾਂ ਕਾਲੇ ਬਿਲਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ  ਇਹ ਅੰਦੋਲਨ ਅੱਜ ਅਪ੍ਰੇਸ਼ਨ ਭਰਦਾ ਅੰਦੋਲਨ ਬਣ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਚ ਕਿਸਾਨੀ ਅੰਦੋਲਨ ਸਿਰਜੇਗਾ  ਨਵਾਂ ਇਤਹਾਸ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੌਜਵਾਨ ਐਨ ਆਰ ਆਈ  ਜੱਸੀ ਕਲੇਰ  ਕੈਨੇਡਾ ਨੇ ਜਨਸ਼ਕਤੀ ਨਿੳੂਜ਼ ਨਾਲ ਫੋਨ ਤੇ ਗੱਲਬਾਤ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਵਿਚ ਜਿੱਥੇ ਹਰ ਇਕ ਵਰਗ ਨੇ ਆਪਣਾ ਬਣਦਾ ਯੋਗਦਾਨ ਪਾਇਆ ਉੱਥੇ ਐਨਆਰਆਈ ਭਰਾਵਾਂ ਨੇ ਵੀ ਆਪਣਾ ਵੱਡਾ ਯੋਗਦਾਨ ਪਾਇਆ ਹੈ  ਕਿਉਂਕਿ ਕਾਲੇ ਬਿਲਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਹਰ ਕੁਰਬਾਨੀ ਦੇਣ ਨੂੰ ਤਿਆਰ ਹਨ ਇਨ੍ਹਾਂ ਰਾਹੀਂ ਭਰਾ  ਜੱਸੀ ਕਲੇਰ ਨੇ ਕਿਹਾ ਕਿ  ਮੇਰੇ ਜਨਮ ਭੂਮੀ ਪਿੰਡ ਚੂਹੜਚੱਕ ਤੋਂ  ਕਿਸਾਨੀ ਅੰਦੋਲਨ ਵਿਚ ਚੂਹੜਚੱਕ ਤੋਂ  ਕਿਸਾਨੀ ਅੰਦੋਲਨ ਵਿਚ ਵੱਧ ਚਡ਼੍ਹ ਕੇ ਨੌਜਵਾਨਾ ਵੱਲੋਂ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਕਈ ਪਕਵਾਨਾਂ ਦੇ ਗੁਰੂ ਕੇ ਲੰਗਰ ਵੀ ਕਿਸਾਨੀ ਅੰਦੋਲਨ ਵਿੱਚ ਚੱਲ ਰਹੇ ਹਨ  ਅਸੀਂ ਕੈਨੇਡਾ ਬੈਠੇ ਇਨ੍ਹਾਂ ਰਾਹੀਂ ਭਰਾ ਕਿਸਾਨੀ ਅੰਦੋਲਨ ਵਿਚ ਚੱਲ ਰਹੀ ਸੇਵਾ ਲਈ ਹਰ ਸਮੇਂ ਤੱਤਪਰ ਹਾਂ  ਅਤੇ ਕਿਸਾਨ ਭਰਾਵਾਂ ਦੀ ਹਰ ਮਦਦ ਕਰਨ ਨੂੰ ਤਿਆਰ ਹਾਂ  ਉਨ੍ਹਾਂ ਸੈਂਟਰ ਸਰਕਾਰ ਨੂੰ ਬੇਨਤੀ ਕੀਤੀ ਕਿ ਜਲਦੀ ਤੋਂ ਜਲਦੀ ਇਹ ਕਾਲੇ ਕਾਨੂੰਨ ਰੱਦ ਕੀਤੇ ਜਾਣ  ਤਾਂ ਹੀ ਕਿਸਾਨ ਅੰਦੋਲਨ ਤੋਂ ਲੋਕ ਆਪਣੇ ਆਪਣੇ ਘਰਾਂ ਨੂੰ ਪਰਤਣਗੇ  ਇਸ ਸਮੇਂ ਉਨ੍ਹਾਂ ਨਾਲ ਗੁਰਿੰਦਰ ਸੋਮਲ ਟਰਾਂਸਪੋਰਟਰ  ਕੇਸਰ ਸੇਖੋਂ ਹਰਮਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ

35 ਦਿਨਾਂ ਤੋਂ ਦਿੱਲੀ ਦੇ ਸ਼ੰਭੂ ਬਾਰਡਰ ਤੇ ਕਿਸਾਨ ਏਕਤਾ ਮੋਰਚੇ ਤੇ ਡਟੇ ਬੈਠੇ ਕਿਸਾਨ ਯੋਧੇ।     

ਸ਼ੰਭ-ਬਾਰਡਰ/ਦਿੱਲੀ-(ਗੁਰਸੇਵਕ ਸਿੰਘ ਸੋਹੀ)-

ਸੈਂਟਰ ਦੀ ਮੋਦੀ ਸਰਕਾਰ ਵੱਲੋਂ 3 ਆਰਡੀਨੈਂਸ ਪਾਸ ਕਰ ਕੇ ਭਾਰਤ ਦੇ ਕਿਸਾਨਾਂ ਨੂੰ ਹੱਡ ਚੀਰਵੀਂ ਠੰਢ ਵਿੱਚ ਲਗਾਤਾਰ 35 ਦਿਨਾਂ ਤੋਂ ਦਿੱਲੀ ਦੇ ਬਾਡਰਾਂ ਤੇ ਸੰਘਰਸ਼ ਕਰਨ ਲਈ ਮਜਬੂਰ ਕਰ ਦਿੱਤਾ ਗਿਆ ਹੈ।90 ਦਿਨਾਂ ਤੋਂ ਪੰਜਾਬ ਦੀਆ ਸੜਕਾਂ ਰੇਲਵੇ ਸਟੇਸ਼ਨ ਤੇ ਤਿੱਖੇ ਅਤੇ ਜ਼ੋਰਦਾਰ ਸੰਘਰਸ਼ ਕੀਤੇ ਜਾ ਰਹੇ ਹਨ। ਸੰਘਰਸ ਵਿੱਚ ਪਹੁੰਚੇ ਭਾਰਤ ਦੇ ਵੱਖ-ਵੱਖ ਸੂਬਿਆਂ ਚੋਂ ਲੱਖਾਂ ਬਜ਼ੁਰਗ,ਨੌਜਵਾਨ,ਔਰਤਾਂ ਅਤੇ ਬੱਚਿਆਂ ਵੱਲੋਂ ਬਾਰਡਰ ਸੀਲ ਕੀਤੇ ਪਰ ਸੈਂਟਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ। ਪ੍ਰੈੱਸ ਨਾਲ ਸੰਪਰਕ ਕਰਨ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਅਤੇ ਜਸਮੇਲ ਸਿੰਘ ਚੰਨਣਵਾਲ ਨੇ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਦੇ ਅਲੱਗ-ਅਲੱਗ ਬਾਰਡਰਾਂ ਤੇ ਵੱਡੀਆਂ ਸਟੇਜਾਂ ਲਾ ਕੇ ਸਵੇਰ ਤੋਂ ਸ਼ਾਮ ਤਕ ਭਾਰਤ ਦੇ ਸੂਬਿਆਂ ਵਿਚੋਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਜਨਹਿੱਤ ਵਿੱਚ ਸ਼ੁਰੂ ਹੋਏ ਇਸ ਜਨ ਅੰਦੋਲਨ ਲਈ ਆਪੋ ਆਪਣੇ ਵਿਚਾਰ ਪੇਸ਼ ਕਰ ਰਹੇ ਹਨ ਅਤੇ ਲੱਖਾਂ ਦੀ ਤਦਾਦ ਵਿਚ ਇਨ੍ਹਾਂ ਸਟੇਜਾਂ ਤੇ ਸਵੇਰ ਤੋਂ ਲੈ ਕੇ ਸ਼ਾਮ ਤਕ ਲੋਕ ਇਕੱਠੇ ਹੁੰਦੇ ਹਨ । ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਕਿਸਾਨਾਂ ਅੱਗੇ ਝੁਕਣਾ ਹੀ ਪਵੇਗਾ ਅਤੇ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ।

ਸਰਬੰਸ ਦਾਨੀ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਪਰਪਿਤ ਸਜਾਇਆ ਨਗਰ ਕੀਰਤਨ।  

ਮਹਿਲ ਕਲਾਂ/ਬਰਨਾਲਾ-ਦਸੰਬਰ 2020  (ਗੁਰਸੇਵਕ ਸਿੰਘ ਸੋਹੀ)-

ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹੀਦੀ ਦਿਹਾਡ਼ੇ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਢਾਡੀ ਇੰਟਰਨੈਸ਼ਨਲ ਰਮਨਦੀਪ ਸਿੰਘ  ਦੀਵਾਨਾ ਦੇ ਜਥੇ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ।ਰਾਗੀ ਸਿੰਘਾਂ ਵੱਲੋਂ ਆਪਣੇ ਸਾਥੀਆਂ ਸਮੇਤ ਸੇਵਾ ਨਿਭਾਈ ਗਈ।ਬੈਂਡ  ਬਾਜ਼ੀਆਂ ਦੀ ਟੀਮ ਵੱਲੋਂ ਵੱਖ-ਵੱਖ ਜੌਹਰ ਦਿਖਾਏ ਗਏ। ਨਗਰ ਕੀਰਤਨ  ਵਿੱਚ ਸੰਗਤ ਵਾਸਤੇ ਪਿੰਡ ਵਾਸੀਆਂ ਵੱਲੋਂ ਵੱਖ-ਵੱਖ ਪੜਾਵਾਂ ਤੇ ਚਾਹ ਪਕੌੜੇ ਅਤੇ ਮੱਠੀਆਂ ਦੇ ਲੰਗਰ ਲਾਏ ਗਏ ਅਤੇ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਨੌਜਵਾਨਾਂ ਵੱਲੋਂ ਨਗਰ ਕੀਰਤਨ ਅੱਗੇ-ਅੱਗੇ ਸਫ਼ਾਈ ਕਰ ਕੇ ਕਲੀ ਪਾਈ ਗਈ ਅਤੇ ਸੰਗਤਾਂ ਉੱਤੇ ਇਤਰ (ਪਰਫਿਊਮ) ਦੀ ਵਰਖਾ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਨੇ ਕਿਹਾ ਕਿ ਸਾਨੂੰ ਕਰਮ ਕਾਂਡਾ ਨੂੰ ਛੱਡ ਕੇ ਸਿੱਖ ਕੌਮ ਦਾ ਫ਼ਰਜ਼ ਬਣਦਾ ਹੈ ਕਿ ਸਾਡੇ ਗੁਰੂਆਂ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ ਅਤੇ ਵੱਡੀ ਗਿਣਤੀ ਵਿੱਚ ਸਿੰਘ ਸਜ ਕੇ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ। ਇਸ ਮੌਕੇ ਸਟੇਜ ਦੀ ਭੂਮਿਕਾ ਗਿਆਨੀ ਹਾਕਮ ਸਿੰਘ ਦੀਵਾਨਾ ਨੇ ਨਿਭਾਈ ਅਤੇ ਸੇਵਾਦਾਰਾਂ ਦੇ ਗਲਾਂ ਵਿੱਚ ਸਿਰੋਪੇ ਪਾ ਕੇ ਸਨਮਾਨਤ ਕੀਤਾ। ਇਸ ਸਮੇਂ ਸਾਬਕਾ ਸਰਪੰਚ ਮੋਹਨ ਸਿੰਘ ਨੇ ਸੇਵਾਦਾਰਾਂ ਅਤੇ ਸੰਗਤਾਂ ਨੂੰ ਗੁਰੂ ਮੁਰਿਆਦਾ ਵਿੱਚ ਰਹਿਣ ਦੀ ਬੇਨਤੀ ਕੀਤਾ। ਸੇਵਾਦਾਰਾਂ ਰਾਜੂ ਸਿੰਘ,ਜਗਰਾਜ ਸਿੰਘ,ਬਲਬੀਰ ਸਿੰਘ,ਮਨੀ ਸਿੰਘ,ਅਸ਼ਰੂ ਸਿੰਘ, ਅਕਾਲੀ ਆਗੂ ਜੀਤ ਸਿੰਘ,ਬਖਤੌਰ ਸਿੰਘ, ਲੈਂਬਰ ਸਿੰਘ,ਗੋਰਖਾ ਸਿੰਘ,ਗੁਰਤੇਜਸਿੰਘ,ਸੁਰਿੰਦਰ ਸਿੰਘ ਮੰਡੀਲਾ ਵਾਲੇ,ਅਤੇ ਵੱਡੀ ਗਿਣਤੀ ਵਿਚ ਸੰਗਤਾਂ ਵੱਲੋਂ ਸਾਰਾ ਦਿਨ ਸੇਵਾ ਕੀਤੀ ਗਈ।

ਕਿਸਾਨੀ ਸੰਘਰਸ਼ ਦੇ ਵਿਚ ਸ਼ਹੀਦ ਹੋਏ ਜਨਕ ਰਾਜ ਦੇ ਪਰਿਵਾਰ ਨੂੰ ਚੈੱਕ ਸੌਂਪਿਆ।

ਧਨੌਲਾ/ਬਰਨਾਲਾ-ਦਸੰਬਰ 2020  (ਗੁਰਸੇਵਕ ਸਿੰਘ ਸੋਹੀ)-

ਮੋਦੀ ਸਰਕਾਰ ਵੱਲੋਂ 3 ਕਾਲੇ ਕਾਨੂੰਨ ਪਾਸ ਕਰਕੇ ਕਿਸਾਨਾਂ ਦੀਆਂ ਜਾਨਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।  ਹਿੰਦੁਸਤਾਨ ਦਾ ਢਿੱਡ ਭਰਨ ਵਾਲਾ ਕਿਸਾਨ ਅੱਜ ਇਨ੍ਹਾਂ ਲੀਡਰਾਂ ਦੇ ਕਾਰਨ ਸ਼ਹੀਦੀਆਂ ਦੇ ਰਿਹਾ ਹੈ।ਕੜਾਕੇ ਦੀ ਅਤੇ ਹੱਡ ਚੀਰਵੀਂ ਠੰਢ ਦੇ ਵਿੱਚ ਕਿਸਾਨੀ ਸੰਘਰਸ਼ ਚ ਜਨਕ ਰਾਜ ਨੇ ਆਪਣੀ ਸ਼ਹੀਦੀ ਪਾਈ ਜੋ ਕਿ ਇਨ੍ਹਾਂ ਪੈਸਿਆਂ ਦੇ ਨਾਲ ਸ਼ਹੀਦੀ ਦਾ ਮੁੱਲ ਨਹੀਂ ਮੋੜਿਆ ਜਾਣਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਬਰਨਾਲਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਪ੍ਰਧਾਨ ਬਾਬਾ ਟੇਕ ਸਿੰਘ ਨੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ  25 ਹਜ਼ਾਰ ਦਾ ਚੈੱਕ ਜਨਕ ਰਾਜ ਦੀ ਪਤਨੀ ਨੂੰ ਸੌਂਪਿਆ ।ਇਸ ਸਮੇਂ ਐਡਵੋਕੇਟ ਦਲਵੀਰ ਸਿੰਘ ਮਾਹਲ ਨੇ ਕਿਹਾ ਕਿ ਜਿੰਨਾ ਰੀਡਰਾਂ ਦੇ ਸਿਰ ਤੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਰਾਜ ਕਰਨਾ ਸੀ ਅੱਜ ਉਹੀ ਰੀਡਰ ਕਿਸਾਨਾਂ ਦਾ ਗਲਾ ਘੁੱਟ ਰਹੇ ਹਨ।ਕਿਸਾਨਾਂ ਖ਼ਿਲਾਫ਼ 3 ਆਰਡੀਨੈਂਸ ਪਾਸ ਕਰ ਕੇ ਉਨ੍ਹਾਂ ਨੂੰ ਹੱਡ ਚੀਰਵੀ ਕਟਾਕੇ ਦੀ ਠੰਢ ਵਿਚ ਮਰਨ ਦੇ ਲਈ ਮਜਬੂਰ ਕਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਅਸੀਂ ਪਰਿਵਾਰ ਦੇ ਨਾਲ ਹਮੇਸ਼ਾ ਦੇ ਲਈ ਖਡ਼੍ਹੇ ਰਹਾਂਗੇ। ਇਸ ਸਮੇਂ ਗੁਰਤੇਜ ਸਿੰਘ ਫ਼ਰਵਾਹੀ, ਭਜਨ ਸਿੰਘ ਸੇਖੋਂ, ਪਰਮਜੀਤ ਸਿੰਘ,  ਦਰਸ਼ਨ ਸਿੰਘ ਸਾਬਕਾ ਸਰਪੰਚ ਫਰਵਾਹੀ ਆਦਿ ਹਾਜ਼ਰ ਸਨ ।

ਕਿਸਾਨੀ ਸੰਘਰਸ਼ ਇਕੱਲੇ ਪੰਜਾਬ ਦਾ ਨਹੀਂ ਵਿਸ਼ਵ ਦਾ ਸੰਘਰਸ਼ ਬਣ ਚੁੱਕਾ ਹੈ - ਸੱਤਪਾਲ ਢੁੱਡੀਕੇ

ਅਜੀਤਵਾਲ,ਦਸੰਬਰ  2020   ( ਬਲਬੀਰ ਸਿੰਘ ਬਾਠ)

ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਖੇਤੀ ਆਰਡੀਨੈਂਸ ਬਿੱਲ ਪਾਸ ਕਰਕੇ ਜਿੱਥੇ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ ਗਿਆ  ਉੱਥੇ ਹੀ ਬਿੱਲ ਰੱਦ ਕਰਵਾਉਣ ਲਈ ਬਿਲਾਂ ਦੇ ਵਿਰੋਧ ਵਿੱਚ ਕਿਸਾਨ ਭਰਾਵਾਂ ਅਤੇ ਮਜ਼ਦੂਰਾਂ ਵੱਲੋਂ ਦਿੱਲੀ ਵਿਖੇ ਸ਼ਾਂਤਮਈ ਢੰਗ ਨਾਲ ਕਿਸਾਨੀ ਅੰਦੋਲਨ  ਚੱਲ ਰਿਹਾ ਹੈ ਇਸ ਅੰਦੋਲਨ ਵਿੱਚ ਆਪਣਾ ਯੋਗਦਾਨ ਪਾਉਣ ਲਈ ਦੁਨੀਆ ਭਰ ਤੋਂ  ਕਿਸਾਨ ਅਤੇ ਹਰ ਧਰਮ ਦਾ ਬੰਦਾ ਪਹੁੰਚ ਚੁੱਕਿਆ ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜਸੇਵੀ ਆਗੂ ਸਤਪਾਲ ਢੁੱਡੀਕੇ ਨੇ ਜਨਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕੀਤਾ   ਉਨ੍ਹਾਂ ਕਿਹਾ ਕਿ ਇਹ ਕਿਸਾਨੀ ਅੰਦੋਲਨ ਕੱਲੇ ਪੰਜਾਬ ਦਾ ਨਹੀਂ ਸਗੋਂ ਵਿਸ਼ਵ ਦਾ ਅੰਦੋਲਨ ਬਣ ਚੁੱਕਾ ਹੈ  ਇਸ ਅੰਦੋਲਨ ਵਿਚ ਛੋਟੇ ਬੱਚੇ ਤੋਂ ਲੈ ਕੇ ਬੀਵੀਆਂ ਮਾਤਾਵਾਂ ਬਜ਼ੁਰਗ ਅਤੇ ਨੌਜਵਾਨ ਵੀਰਾਂ ਨੇ ਵੱਧ ਚਡ਼੍ਹ ਕੇ ਆਪਣਾ ਯੋਗਦਾਨ ਪਾਇਆ  ਇਸ ਅੰਦੋਲਨ ਨੂੰ ਕਾਮਯਾਬ ਕਰਨ ਲਈ ਏਨੀ ਠੰਢ ਦੇ ਬਾਵਜੂਦ ਵੀ ਕਿਸਾਨ ਮਜ਼ਦੂਰ  ਆਪਣਾ ਬਾਖੂਬੀ ਰੋਲ ਅਦਾ ਕਰ ਰਹੇ ਹਨ  ਕਿਉਂਕਿ ਇਹ ਖੇਤੀ ਆਰਡੀਨੈਂਸ ਕਾਲੇ ਕਾਨੂੰਨ ਹਰ ਹਾਲ ਵਿੱਚ ਰੱਦ ਕਰਵਾ ਕੇ ਹੀ ਲੋਕ ਵਾਪਸ ਘਰਾਂ ਨੂੰ ਮੋਡ਼ਨਗੇ  ਉਨ੍ਹਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੁਰਜ਼ੋਰ ਬੇਨਤੀ ਕੀਤੀ ਕਿ ਛੇਤੀ ਤੋਂ ਛੇਤੀ ਇਹ ਕਾਲੇ ਕਾਨੂੰਨ ਰੱਦ ਕੀਤੇ ਜਾਣ ਤਾਂ ਜੋ ਇਨਸਾਨੀਅਤ ਦਾ ਘਾਣ ਹੋਣੋਂ ਬਚ ਸਕੇ

 ਕਿਸਾਨੀ ਅੰਦੋਲਨ ਵਿੱਚ ਐਨ ਆਰ ਆਈ ਭਰਾਵਾਂ ਦਾ ਵੱਡਾ ਯੋਗਦਾਨ - ਸਰਪੰਚ ਕੋਕਰੀ ਕਲਾਂ

ਅਜੀਤਵਾਲ,ਦਸੰਬਰ  2020   ( ਬਲਬੀਰ ਸਿੰਘ ਬਾਠ)
 ਤਿੱਨ ਖੇਤੀ ਆਰਡੀਨੈਂਸ ਬਿਲਾਂ ਨੂੰ ਰੱਦ ਕਰਵਾਉਣ ਵਾਸਤੇ  ਦਿੱਲੀ ਵਿਖੇ ਕਿਸਾਨਾਂ ਮਜ਼ਦੂਰਾਂ ਵੱਲੋਂ ਸ਼ਾਂਤਮਈ ਢੰਗ ਨਾਲ ਕਿਸਾਨੀ ਅੰਦੋਲਨ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ  ਇਸ ਅੰਦੋਲਨ ਨੂੰ ਕਾਮਯਾਬ ਕਰਨ ਲਈ ਹਰ ਸੰਭਵ ਮਦਦ ਭੇਜ ਰਿਹੈ ਐਨ ਆਰ ਆਈ ਭਰਾਵਾਂ ਦਾ ਵੱਡਾ ਯੋਗਦਾਨ ਰਿਹਾ  ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਰਪੰਚ ਬੀਬੀ ਰਾਜਵੰਤ ਕੌਰ ਦੇ ਪਤੀ ਗੋਰਾ ਸਿੰਘ ਨੇ ਜਨਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਮੇਰੇ ਪਿੰਡ ਕੋਕਰੀ ਕਲਾਂ  ਤੋਂ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਪਰਿਵਾਰਾਂ ਨੇ ਕਿਸਾਨੀ ਅੰਦੋਲਨ ਵਿਚ ਹਰ ਤਰ੍ਹਾਂ ਦੀ ਮਦਦ ਭੇਜ ਕੇ ਪਿੰਡ ਦਾ  ਨਾਮ ਉੱਚਾ ਕੀਤਾ ਹੈ  ਕਿਉਂਕਿ ਇਹ ਕਿਸਾਨੀ ਅੰਦੋਲਨ ਸਭ ਦਾ ਸਾਂਝਾ ਅਤੇ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ  ਇਸ ਅੰਦੋਲਨ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ  ਹੈ  ਤਾਂ ਹੀ ਅਸੀਂ ਸੈਂਟਰ ਸਰਕਾਰਾਂ ਤੇ ਦਬਾਅ ਪਾ ਕੇ ਇਹ ਤਿੰਨ ਖੇਤੀ ਆਰਡੀਨੈਂਸ ਬਿਲ ਰੱਦ ਕਰਵਾ ਸਕਦੇ ਹਾਂ  ਕਿਉਂਕਿ ਇਹ ਖੇਤੀ ਆਰਡੀਨੈਂਸ ਬਿਲ ਕਿਸਾਨਾਂ ਲਈ ਘਾਤਕ ਹਨ ਮੇਰੇ ਪੰਜਾਬ ਦੇ ਕਿਸਾਨ ਇਸ ਬਿਲਾਂ ਨੂੰ ਕਿਸੇ ਵੀ ਕੀਮਤ ਵਿੱਚ ਲਾਗੂ ਨਹੀਂ ਹੋਣ ਦੇਣਗੇ  ਇਸ ਬਿਲ ਨੂੰ ਰੱਦ ਕਰਵਾਉਣ ਲਈ ਅਸੀਂ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ  ਉਨ੍ਹਾਂ ਅੱਗੇ ਕਿਹਾ ਕਿ ਅਸੀਂ ਪੀਐਮ ਮੋਦੀ ਨੂੰ ਬੇਨਤੀ ਕਰਦਿਆਂ ਕਿ ਇਹ ਕਾਲੇ ਕਾਨੂੰਨ ਜਲਦੀ ਤੋਂ ਜਲਦੀ ਰੱਦ ਕੀਤੇ ਜਾਣ  ਅਤੇ ਕਿਸਾਨੀ ਅੰਦੋਲਨ ਵਿਚ ਬੈਠੀਆਂ ਸੰਗਤਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ  ਫੇਰ ਹੀ ਇਹ ਅੰਦੋਲਨ ਖ਼ਤਮ ਹੋ ਸਕਦਾ ਹੈ

ਮੋਦੀ ਸਰਕਾਰ ਨੂੰ 3 ਕਾਲੇ ਕਾਨੂੰਨ ਵਾਪਸ ਕਰਨੇ ਹੀ ਪੈਣਗੇ।ਵਾਪਸ ਨਾ ਕਰਨ ਵਾਲੀ ਗੱਲ ਆਪਣੇ ਮਨ ਦੇ ਵਿੱਚੋਂ ਭੁਲੇਖਾ ਕੱਢ ਦੇਵੇ- ਹਰਦੀਪ ਬੀਹਲਾ      

ਮਹਿਲ ਕਲਾਂ -ਬਰਨਾਲਾ-ਦਸੰਬਰ 2020 - (ਗੁਰਸੇਵਕ ਸਿੰਘ ਸੋਹੀ)-

ਸੈਂਟਰ ਦੀ ਮੋਦੀ ਸਰਕਾਰ ਵੱਲੋਂ ਕਾਲੇ ਕਾਨੂੰਨ ਪਾਸ ਕਰ ਕੇ ਪੰਜਾਬ ਦੇ ਕਿਸਾਨ ਅਤੇ ਹਰ ਵਰਗ ਦੀ ਨੀਂਦ ਹਰਾਮ ਕਰ ਕੇ ਰੱਖ ਦਿੱਤੀ ਗਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸਮਾਜ ਸੇਵੀ ਜਨਰਲ ਸਕੱਤਰ ਦੁਕਾਨ ਯੂਨੀਅਨ ਮਹਿਲ ਕਲਾਂ ਦੇ ਹਰਦੀਪ ਸਿੰਘ ਬੀਹਲਾ ਨੇ ਕਿਹਾ ਹੈ ਕਿ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਕਰਨ ਦੇ ਲਈ ਅਤੇ ਮੂੰਹ ਤੋੜ ਜਵਾਬ ਦੇਣ ਲਈ ਜਾਤ-ਪਾਤ ਅਤੇ ਹੋਰ ਭਰਮ ਭੁਲੇਖੇ ਕੱਢਕੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਨਾਤੇ  ਜਥੇਬੰਦੀਆਂ ਦਾ ਸਾਥ ਦੇਣਾ ਅਤਿ ਜ਼ਰੂਰੀ ਹੈ। ਕਿਸਾਨੀ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨ ਦੇ ਲਈ ਪੰਜਾਬ ਦੀਆ ਜਥੇਬੰਦੀਆਂ ਵੱਲੋਂ ਦਿੱਲੀ ਵਿਖੇ ਹੱਡ ਚੀਰਵੀਂ ਠੰਢ ਦੇ ਵਿੱਚ ਸੰਘਰਸ਼ੀ ਝੰਡੇ ਗੱਡੇ ਹੋਏ ਹਨ। ਜਦੋਂ ਵੀ ਪੰਜਾਬ ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਪੰਜਾਬ ਵਾਸੀ ਇੱਕ ਜੁੱਟ ਅਤੇ ਹੋਰ ਭਰਮ ਭੁਲੇਖੇ ਕੱਢ ਕੇ ਜਿੱਤ ਪ੍ਰਾਪਤ ਕਰਨਾ ਜਾਣਦੇ ਹਨ ਅਤੇ ਕੇਂਦਰ ਦੀ ਸਰਕਾਰ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਪਿਛਲੇ 89 ਦਿਨਾਂ ਤੋਂ ਬੱਚਿਆਂ ਤੋਂ ਲੈਕੇ ਬੀਬੀਆਂ,ਬਜ਼ੁਰਗ,ਨੌਜਵਾਨਾਂ ਵਲੋਂ ਦਿਨ ਰਾਤ ਇਨ੍ਹਾਂ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਲੜੇ ਜਾ ਰਹੇ  ਹਨ। ਸੈਂਟਰ ਸਰਕਾਰ ਵੱਲੋਂ 3 ਕਿਸਾਨ ਵਿਰੋਧੀ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿੱਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕੀਤਾ ਜਾ ਰਿਹਾ ਹੈ ਕਿਉਂਕਿ ਆਰਡੀਨੈਂਸ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਐਮਐਸਪੀ ਖਤਮ ਅਤੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਦਿੱਤਾ ਜਾਂ ਰਿਹਾ ਹੈ। ਹਰਦੀਪ ਸਿੰਘ ਨੇ ਕਿਹਾ ਕਿ ਖੇਤੀ ਵਿਰੋਧੀ 3 ਕਾਲੇ ਕਾਨੂੰਨ ਪਾਸ ਕਰਕੇ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਤੇ ਧੱਕੇ ਨਾਲ ਕਬਜ਼ੇ ਕੀਤੇ ਜਾਣਗੇ ਅਤੇ ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।ਅਖੀਰ ਵਿਚ ਉਨ੍ਹਾਂ ਸਮੂਹ ਵਰਗ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕਿਸਾਨ ਜਥੇਬੰਦੀਆਂ ਵੱਲੋਂ ਲੜੇ ਜਾ ਰਹੇ ਸੰਘਰਸ਼ ਦਾ ਸਾਥ ਦੇਣ ਦੀ ਅਪੀਲ ਕੀਤੀ।