You are here

ਪੰਜਾਬ

ਅਮਰੀਕਾ ਵਿੱਚ 1979 ਵਿੱਚ ਵੀ ਗੋਰੇ ਕਿਸਾਨਾ ਨੇ ਬਿੱਲ ਵਾਪਿਸ ਕਰਵਾਏ ਸਨ।

ਮਹਿਲ ਕਲਾਂ/ਬਰਨਾਲਾ-ਦਸੰਬਰ 2020 - (ਗੁਰਸੇਵਕ ਸਿੰਘ ਸੋਹੀ)-

ਅਮਰੀਕਾ ਦੀ ਕੁਝ ਅਤਿ ਜ਼ਰੂਰੀ ਫੇਰੀ ਦੌਰਾਨ ਦਵਿੰਦਰ ਸਿੰਘ ਬੀਹਲਾ ਲਗਾਤਾਰ ਕਿਸਾਨੀ ਸ਼ੰਘਰਸ਼ ਵਿੱਚ ਐਨ ਆਰ ਆਈ ਵੀਰਾ ਨਾਲ ਆਪਣਾ ਯੋਗਦਾਨ ਪਾ ਰਹੇ ਹਨ। ਉਹ ਜਲਦੀ ਹੀ ਪੰਜਾਬ ਵਾਪਿਸ ਪਰਤਣਗੇ ਅਤੇ ਪਾਰਟੀ ਵੱਲੋ ਨਗਰ ਕੌਂਸਲ ਚੋਣਾਂ ਵਿੱਚ ਉਤਾਰੇ ਉਮੀਦਵਾਰਾਂ ਲਈ ਬਰਨਾਲਾ ਦੀਆ 31 ਅਤੇ ਧਨੌਲਾ ਦੀਆ 13 ਸੀਟਾ ਉੱਤੇ ਸਾਰੇ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ। ਅੱਜ ਦੀ ਸਿਆਟਲ, ਵਾਸ਼ਿੰਗਟਨ ਦੀ 20 ਕਿੱਲੋਮੀਟਰ ਲੰਬੀ ਟ੍ਰੱਕਾਂ ਅਤੇ ਕਾਰਾ ਦੀ ਰੈਲੀ ਤੁਰਨ ਤੋ ਪਹਿਲਾ ਉਹਨਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ 1979 ਵਿੱਚ ਅਮਰੀਕਾ ਦੇ 1977 ਤੋ 1981 ਤੱਕ ਰਹੇ ਰਾਸ਼ਟਰਪਤੀ ਜਿੰਮੀ ਕਾਰਟਰ ਸਮੇ ਜਦ ਕਿਸਾਨਾ ਲਈ ਬਿੱਲ ਲਿਆਂਦੇ ਸਨ ਤਦ ਅਮਰੀਕਾ ਦੇ ਕਿਸਾਨਾ ਨੇ ਟਰੈਕਟਰਾ ਨਾਲ ਵਾਈਟ ਹਾਊਸ ਘੇਰਿਆ ਸੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਕਾਨੂੰਨ ਵਾਪਿਸ ਲੈਣੇ ਪਏ ਸਨ ਅਤੇ ਇੱਕ ਖ਼ਾਸ ਗੱਲ ਏ ਹੈ ਕਿ ਅੱਜ ਉਹ ਰਾਸ਼ਟਰਪਤੀ 95 ਸਾਲ ਦਾ ਹੈ ਅਤੇ ਉਸਨੇ ਕਿਸਾਨ ਜਥੇਬੰਦੀਆਂ ਦੇ ਨਾਮ ਸੁਨੇਹਾ ਭੇਜਿਆ ਹੈ ਕਿ ਭਾਰਤ ਦੀ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਅਤੇ ਮੰਨਣੀ ਚਾਹੀਦੀ ਹੈ। ਆਉ ਇਸ ਸ਼ੰਘਰਸ਼ ਨੂੰ ਹੋਰ ਤੇਜ ਕਰੀਏ ਅਤੇ ਕਿਸਾਨਾ ਦੀ ਲੜਾਈ ਜਿੱਤੀਏ।

ਭਾਜਪਾ ਨੂੰ ਲੱਗਾ ਵੱਡਾ ਝਟਕਾ ਪ੍ਰਧਾਨ ਰੰਜਨਾ ਸ਼ਰਮਾ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਹੋੲੇ ਸ਼ਾਮਲ।

ਫਤਹਿਗਡ਼੍ਹ ਸਾਹਿਬ/ਦਸੰਬਰ 2020  (ਗੁਰਸੇਵਕ ਸਿੰਘ ਸੋਹੀ)-

ਭਾਰਤੀ ਜਨਤਾ ਪਾਰਟੀ ਨੂੰ ਫਤਿਹਗੜ੍ਹ ਸਾਹਿਬ ਵਿੱਚ ਲੱਗਿਆ ਵੱਡਾ ਝਟਕਾ। ਭਾਜਪਾ ਮਹਿਲਾ ਵਿੰਗ ਪੰਜਾਬ ਦੀ ਮੀਤ ਪ੍ਰਧਾਨ ਰੰਜਨਾ ਸ਼ਰਮਾ ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਕੀਤੀ ਸ਼ਮੂਲੀਅਤ। ਆਪ ਦੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ ਜੀ ਵੱਲੋਂ ਰੰਜਨਾ ਸ਼ਰਮਾ ਤੇ ਸਾਥੀਆਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਕਿਹਾ ਗਿਆ। ਇਸ ਵਿੱਚ ਆਪ ਸੂਬਾ ਬੁਲਾਰੇ ਗੁਰਵਿੰਦਰ ਸਿੰਘ ਢਿੱਲੋਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਆਗੂ ਪਵੇਲ ਹਾਂਡਾ, ਸੁਖਦੇਵ ਸਿੰਘ ਦੇਬੀ, ਗੁਰਮੁੱਖ ਸਿੰਘ ਬ੍ਰਹਮਣ ਮਾਜਰਾ ਅਤੇ , ਅਜੀਤ ਸਿੰਘ ਤਿੰਬਰਪੁਰ, ਸਨੀ ਚੋਪੜਾ, ਹਰਵਿੰਦਰ ਸਿੰਘ ਬਦੌਛੀ, ਦਰਸ਼ਨ ਸਿੰਘ ਲਟੌਰ ਸਾਰੇ ਬਲਾਕ ਪ੍ਰਧਾਨ ਤੇ ਜਤਿੰਦਰ ਸਿੰਘ ਟਿਵਾਣਾ ਬਾੜਾ ਆਦਿ ਨੇ ਵੀ ਇਹਨਾਂ ਸਾਰੇ ਸ਼ਾਮਲ ਹੋਏ ਸਾਥੀਆਂ ਨੂੰ ਜੀ ਆਇਆਂ ਕਿਹਾ।

ਧੀਆਂ ਅਤੇ ਪੁੱਤਾਂ ਪ੍ਰਤੀ ਸਮਾਜ ਦੀ ਸੋਚ✍️ ਗੁਰਜਿੰਦਰ ਕੌਰ ਅਮਨ ਮੁੰਡੀ

 ਅਜੌਕੇ ਸਮੇਂ ਵਿੱਚ ਬੇਸ਼ੱਕ ਅਸੀਂ ਧੀਆਂ ਅਤੇ ਪੁੱਤਾਂ ਵਿੱਚ ਫ਼ਰਕ ਨਹੀਂ ਸਮਝਦੇ ਪਰ ਕਿਤੇ ਨਾ ਕਿਤੇ ਜਾ ਕੇ ਜਦੋਂ ਸਾਡੀਆਂ ਧੀਆਂ ਬਾਲਗ ਹੋਣ ਲੱਗਦੀਆਂ ਹਨ ਉਦੋਂ ਅਸੀਂ ਜਾਣੇ ਅਣਜਾਣੇ ਵਿੱਚ ਧੀਆਂ ਨਾਲ਼ ਫ਼ਰਕ ਕਰ ਜਾਂਦੇ ਹਾਂ।ਜਿਹੜਾ ਕਿ ਸਾਡੇ ਸਮਾਜ ਲਈ ਮਾਰੂ ਸਾਬਤ ਹੋ ਰਿਹਾ ਹੈ ਇਸ ਸਮੇਂ ਸਾਡੀਆਂ ਧੀਆਂ ਨਾਲ਼ ਪਿਤਾ ਦੀ ਕੲੀ ਗੱਲਾਂ ਤੇ Discussion ਹੋਣੀ ਬੰਦ ਹੋ ਜਾਂਦੀ ਹੈ, ਜਦਕਿ ਉਸ ਸਮੇਂ ਮਾਂ ਬਾਪ ਦੋਹਾਂ ਨੂੰ ਹੀ ਧੀਆਂ ਦੇ ਨੇੜਲੇ ਦੋਸਤ ਹੋਣਾ ਚਾਹੀਦਾ ਹੈ

 ਇਹੀ ਕਾਰਨ ਹੈ ਕਿ ਜਦੋਂ ਬੱਚੀਆਂ ਨਾਲ਼ ਬਾਹਰ ਕੋਈ ਸਿਰਫਿਰਾ ਸ਼ਰਾਰਤ ਕਰਦਾ ਹੈ ਤਾਂ ਉਹ ਮਾਂ ਬਾਪ ਨੂੰ ਦੱਸਣ ਦੀ ਬਜਾਏ ਅੰਦਰੋਂ ਅੰਦਰੀਂ ਘੁੱਟ ਕੇ ਰਹਿ ਜਾਂਦੀਆਂ ਹਨ। ਇਸ ਨਾਲ਼ ਗਲਤ ਅਨਸਰਾਂ ਦਾ ਹੌਸਲਾ ਵੱਧਦਾ ਹੈ ਤੇ ਇਹ ਹੌਲੀ-ਹੌਲੀ ਬਲਾਤਕਾਰ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਨਾਲ ਫੁੱਲਾਂ ਵਰਗੀਆਂ ਕੋਮਲ ਬੱਚੀਆਂ ਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ। ਜਦਕਿ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਬਲਾਤਕਾਰ ਸਿਰਫ਼ ਸਰੀਰਕ ਤੌਰ ਤੇ ਹੀ ਨਹੀਂ ਹੁੰਦਾ ਸਗੋਂ ਬੌਧਿਕ ਅਤੇ ਆਤਮਿਕ ਤੌਰ ਤੇ ਵੀ ਹੁੰਦਾ ਹੈ ਜਿਸ ਨਾਲ ਬੱਚੀਆਂ ਦਾ Confidence ਖ਼ਤਮ ਹੋ ਜਾਂਦਾ ਹੈ।

ਸੋ ਇਹਨਾਂ ਬੁਰਾਈਆਂ ਤੋਂ ਨਿਜਾਤ ਪਾਉਣ ਲਈ ਮਾਂ ਬਾਪ ਨੂੰ ਬੱਚੀਆਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਉਮਰ ਵਿੱਚ ਮਾਤਾ ਪਿਤਾ ਦੀ ਨੇੜਤਾ ਬੱਚੀਆਂ ਨਾਲ਼ ਇੱਕ ਦੋਸਤ ਦੇ ਰੂਪ ਵਿੱਚ ਹੋਣੀ ਚਾਹੀਦੀ ਹੈ ਤਾਂ ਕਿ ਉਹ ਬੇਝਿਜਕ ਤੁਹਾਡੇ ਨਾਲ ਹਰ ਗੱਲ ਸ਼ੇਅਰ ਕਰ ਸਕਣ। ਇਸ ਤਰ੍ਹਾਂ ਕਰਨ ਨਾਲ ਸਾਡਾ ਸਮਾਜ ਰਿਸ਼ਟਪੁਸ਼ਟ ਹੋਵੇਗਾ ਅਤੇ ਗਲਤ ਅਨਸਰਾਂ ਨੂੰ ਨੱਥ ਪਵੇਗੀ।

ਖਿਮਾ ਦੀ ਜਾਚਕ

ਗੁਰਜਿੰਦਰ ਕੌਰ ਅਮਨ ਮੁੰਡੀ

ਪੰਜਾਬੀਆਂ ਦਾ ਬੱਚਾ ਬੱਚਾ ਕਿਸਾਨ ਅੰਦੋਲਨ ਦੇ ਨਾਲ ਹੈ ਇਸ ਦੀ ਮਲਾਹ ਮਿਸਾਲ ਬਣੇ ਦਿੱਲੀ ਦੇ ਬੱਚੇ  

ਸਿੱਖੀ ਸਰੂਪ ’ਚ ਸਜ ਕੇ ਦੇਹ ਸ਼ਿਵਾ ਬਰ ਮੋਹੇ ਦਾ ਗੁਣ ਗਾਇਨ ਕਰਦੇ ਹੋਏ ਅੰਦੋਲਨ ਵਿਚ ਸ਼ਾਮਲ ਹੋਏ   

ਨਵੀਂ ਦਿੱਲੀ, ਦਸੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਪੂਰਬੀ ਦਿੱਲੀ ਦੀ ਝਿਲਮਿਲ ਕਲੋਨੀ ਦੀ ਸਿੰਘ ਸਭਾ ਵੱਲੋਂ ਕਿਸਾਨ ਅੰਦੋਲਨ ਦੌਰਾਨ ਸ਼ਮੂਲੀਅਤ ਕੀਤੀ ਗਈ ਤੇ ਸਭਾ ਵੱਲੋਂ ਸਥਾਨਕ ਬੱਚਿਆਂ ਨੇ ਗਾਜ਼ੀਪੁਰ ਵਿੱਚ ਧਰਨੇ ਵਿੱਚ ਸ਼ਬਦ ਤੇ ਗੀਤ ਪੇਸ਼ ਕੀਤੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਇਲਾਕੇ ਦੇ ਮੈਂਬਰ ਬਲਬੀਰ ਸਿੰਘ ਵਿਵੇਕ ਵਿਹਾਰ ਨੇ ਦੱਸਿਆ ਕਿ ਉਹ ਖ਼ੁਦ ਤੇ ਸਿੰਘ ਸਭਾ ਦੇ ਪ੍ਰਧਾਨ ਗੁਰਨਾਮ ਸਿੰਘ, ਹਰਜੀਤ ਸਿੰਘ ਕੋਹਲੀ, ਆਸ਼ੋਕ ਕੁਮਾਰ, ਗੁਰਪ੍ਰੀਤ ਕੌਰ ਪ੍ਰੀਤੀ ਤੇ ਮਨਜੀਤ ਸਿੰਘ ਬੜੈਚ ਧਰਨੇ ਵਿੱਚ ਸ਼ਾਮਲ ਹੋਏ। ਸਿੱਖੀ ਸਰੂਪ ਵਿੱਚ ਸਜੇ ਬੱਚਿਆਂ ਨੇ ‘ਦੇਹ ਸ਼ਿਵਾ ਵਰ’ ਸ਼ਬਦ ਦਾ ਗਾਇਨ ਪੇਸ਼ ਕੀਤਾ ਤਾਂ ਧਰਨੇ ਵਿੱਚ ਜੈਕਾਰੇ ਗੂੰਜ ਉੱਠੇ। ਵਿਵੇਕ ਵਿਹਾਰ ਨੇ ਕਿਹਾ ਕਿ ਕੜਾਕੇ ਦੀ ਠੰਢ ਵਿੱਚ ਕਿਸਾਨ ਦਲੇਰੀ ਨਾਲ ਮੋਦੀ ਸਰਕਾਰ ਨਾਲ ਟੱਕਰ ਲੈ ਰਹੇ ਹਨ ਤੇ ਦੇਸ਼ ਦੀ ਅਗਵਾਈ ਫਿਰ ਪੰਜਾਬ ਦੇ ਕਿਸਾਨਾਂ ਨੇ ਕੀਤੀ, ਜਿਸ ਮਗਰੋਂ ਹੁਣ ਦੇਸ਼ ਦੇ ਹਰ ਸੂਬੇ ਤੋਂ ਕਿਸਾਨ ਦਿੱਲੀ ਵੱਲ ਕੂਚ ਕਰ ਚੁੱਕੇ ਹਨ। ਬੱਚਿਆਂ ਨੇ ਦੱਸਿਆ ਕਿ ਇਹ ਉਨ੍ਹਾਂ ਲਈ ਇਤਿਹਾਸਕ ਸਮਾਂ ਹੈ ਜਦੋਂ ਐਨੇ ਵੱਡੇ ਅੰਦੋਲਨ ਦਾ ਉਹ ਹਿੱਸਾ ਬਣੇ ਤੇ ਭੁੱਖ ਹੜਤਾਲ ਉਪਰ ਬੈਠੇ ਕਿਸਾਨਾਂ ਨੂੰ ਦੇਖਣ ਦਾ ਮੌਕਾ ਮਿਲਿਆ।

ਟਿਕਰੀ ਬਾਰਡਰ ’ਤੇ ਧਰਨੇ ’ਚ ਸ਼ਾਮਲ ਵਕੀਲ ਵੱਲੋਂ ਖੁਦਕੁਸ਼ੀ

ਜਲਾਲਾਬਾਦ/ ਰੋਹਤਕ ,ਦਸੰਬਰ 2020 -(ਗੁਰਦੇਵ ਗਾਲਿਬ/ਮਨਜਿੰਦਰ ਗਿੱਲ)-

ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ’ਚ ਸ਼ਾਮਲ ਜਲਾਲਾਬਾਦ ਬਾਰ ਐਸੋਸੀਏਸ਼ਨ ਦੇ ਮੈਂਬਰ ਤੇ ਸੀਨੀਅਰ ਵਕੀਲ ਅਮਰਜੀਤ ਸਿੰਘ ਰਾਏ ਨੇ ਟਿਕਰੀ ਬਾਰਡਰ ’ਤੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ। ਅਮਰਜੀਤ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਇਕ ਖੁਦਕੁਸ਼ੀ ਨੋਟ ਵੀ ਲਿਖ ਕੇ ਪਿੱਛੇ ਛੱਡਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ਰਾਏ ਪਿਛਲੇ ਕਰੀਬ 12 ਦਿਨਾਂ ਤੋਂ ਦਿੱਲੀ ਦੇ ਟਿਕਰੀ ਬਾਰਡਰ ’ਤੇ ਕਿਸਾਨਾਂ ਵਲੋਂ ਦਿੱਤੇ ਜਾ ਰਹੇ ਧਰਨੇ ’ਚ ਆਪਣੀ ਸ਼ਮੂਲੀਅਤ ਦਰਜ ਕਰਵਾ ਰਹੇ ਸਨ ਅਤੇ ਲਗਾਤਾਰ ਕੇਂਦਰ ਸਰਕਾਰ ਵੱਲੋਂ ਖੇਤੀ ਬਿੱਲ ਰੱਦ ਨਾ ਕੀਤੇ ਜਾਣ ਸਬੰਧੀ ਦਿੱਤੇ ਜਾ ਰਹੇ ਬਿਆਨਾਂ ਤੋਂ ਹਤਾਸ਼ ਸਨ। ਆਖਰਕਾਰ ਉਸ ਨੇ ਅੱਜ ਸਵੇਰੇ ਕਰੀਬ 9 ਵਜੇ ਖੁਦਕੁਸ਼ੀ ਨੋਟ ਲਿਖ ਕੇ ਸਲਫਾਸ ਖਾ ਲਈ। ਹਾਲਤ ਵਿਗੜਨ ’ਤੇ ਉਸ ਨੂੰ ਕਿਸਾਨਾਂ ਨੇ ਜਲਦੀ ਹੀ ਪੀਜੀਆਈ ਰੋਹਤਕ ’ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।

ਸੰਗਤਾਂ ਦੀ ਸੇਵਾ ਸਿਰਫ਼ ਕਰਮਾਂ ਵਾਲਿਆਂ ਨੂੰ ਹੀ ਮਿਲਦੀ ਹੈ - ਦਲਜੀਤ ਢੁੱਡੀਕੇ

 ਅਜੀਤਵਾਲ, (ਬਲਵੀਰ ਸਿੰਘ ਬਾਠ)- 

 ਖੇਤੀ ਆਰਡੀਨੈਂਸ ਬਿਲਾ ਨੂੰ ਰੱਦ ਕਰਵਾਉਣ ਵਾਸਤੇ ਦਿੱਲੀ ਦੇ ਕੁੰਡਲੀ ਬਾਰਡਰ ਤੇ ਕਿਸਾਨੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾ ਕੇ ਵਾਪਸ ਪਿੰਡ ਪਰਤੇ   ਨੌਜਵਾਨ ਸਮਾਜਸੇਵੀ ਆਗੂ ਦਲਜੀਤ ਸਿੰਘ ਢੁੱਡੀਕੇ ਨੇ ਜਨ ਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕੁਝ ਵਿਚਾਰਾਂ ਸਾਂਝੀਆਂ ਕੀਤੀਆਂ  ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਦਿੱਲੀ ਸੰਘਰਸ਼ ਚੱਲ ਰਿਹਾ ਹੈ  ਕੀ ਉਸੇ ਦਿਨ ਤੋਂ ਹੀ ਪਿੰਡ ਢੁੱਡੀਕੇ ਦੀ ਸੰਗਤ ਵੱਲੋਂ ਲੰਗਰ ਵਰਤਾਉਣ ਦੀ ਸੇਵਾ ਨਿਰੰਤਰ ਜਾਰੀ ਹੈ  ਉਨ੍ਹਾਂ ਕਿਹਾ ਕਿ ਸੰਗਤ ਦੀ ਸੇਵਾ ਕਰਕੇ ਮਨ ਨੂੰ ਬੜਾ ਸਕੂਨ ਮਿਲਦਾ ਹੈ  ਕਿਉਂਕਿ ਉਹ ਇਨਸਾਨ ਸਿਰਫ ਕਰਮਾਂ ਵਾਲਾ ਹੀ ਇਨਸਾਨ ਹੈ ਜਿਸ ਨੂੰ ਸੰਗਤ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ  ਅਸੀਂ ਆਪਣੇ ਆਪ ਨੂੰ ਬੜਾ ਮਾਣ ਮਹਿਸੂਸ ਕਰਦੇ ਹਾਂ ਕਿ ਮੇਰੇ ਪਿੰਡ ਢੁੱਡੀਕੇ ਨੂੰ  ਕਿਸਾਨੀ ਸ਼ਾਂਤਮਈ ਸੰਘਰਸ਼ ਵਿਚ ਸੰਗਤਾਂ ਨੂੰ ਪ੍ਰਸ਼ਾਦਾ ਛਕਾਉਣ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ  ਰਾਤ ਕੱਟਣੀ ਇਸ ਸੇਵਾ ਦੇ ਜ਼ਰੀਏ ਪਿੰਡ ਢੁੱਡੀਕੇ ਦਾ ਹਰ ਇਕ ਨੌਜਵਾਨ ਕਿਸਾਨੀ ਸੰਘਰਸ਼ ਵਿਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ

ਕਿਸਾਨ ਮਜਦੂਰ ਏਕਤਾ ਜਿੰਦਾਬਾਦ ✍️ ਗੀਤਕਾਰ ਸੋਹਣ ਮਾਣੂੰਕੇ

ਕਿਸਾਨ ਮਜਦੂਰ ਏਕਤਾ ਜਿੰਦਾਬਾਦ

ਕ੍ਰਾਂਤੀ

1-ਉਹ ਮੈ ਪਦੈਸੀ ਕ੍ਰਾਂਤੀ ਦਾ,ਤੂੰ ਖੜੀ ਗਦਾਰਾ ਨਾਲ,

ਉਹ ਹੁਣ ਚੱਲਣ ਨੀ ਦੇਣੀ ਜੋ ਚਲਾਉਦੀ ਰਹੀ ਤੂੰ ਚਾਲ,

ਉਹ ਮੈ ਪਦੈਸੀ ਕ੍ਰਾਂਤੀ ਦਾ,ਤੂੰ ਖੜੀ ਗਦਾਰਾ ਨਾਲ

2-ਉਹ ਸਾਡੇ ਹੀ ਸਿਰਾ ਤੇ ਰਾਜ ਭਾਗ ਕਰਕੇ,

ਉਹ ਬੈਠ ਗਈ ਸਾਡੇ ਹੀ ਜੱੜੀ ਆਰੀ ਧਰਕੇ,

ਉਹ ਹੁਣ ਬੱਜਣ ਨੀ ਦੇਣੀ ਜੋ ਤੂੰ ਬਜਾਉਦੀ ਰਹੀ ਤਾਲ,

ਉਹ ਮੈ ਪਦੈਸੀ ਕ੍ਰਾਂਤੀ ਦਾ,ਤੂੰ ਖੜੀ ਗਦਾਰਾ ਨਾਲ,

3-ਉਹ ਕੀ ਦਰਿਆ ਦਾ ਰੇਤਾ ਬਜਰੀ ਵੀ ਖਾ ਗਏ,

ਉਹ ਪਾਣੀ ਵੇਚੇ ਸਾਡੀ ਜਵਾਨੀ ਸਿਿਵਆ ਤੱਕ ਪਚਾਗੇ,

ਉਹ ਅਸੀ ਚੁੱਪ ਨਹਿਰਾ ਨੂੰ ਬਣਾਗੇ ਉਹ ਖਾਲ,

ਉਹ ਮੈ ਪਦੈਸੀ ਕ੍ਰਾਂਤੀ ਦਾ,ਤੂੰ ਖੜੀ ਗਦਾਰਾ ਨਾਲ,

4-ਉਹ ਹੁਣ ਬੜੇ ਰਾਜਨੇਤਾ ਅਸਤੀਫੇ ਵੀ ਦੇਣਗੇ,

ਉਹ ਅਸੀ ਕਿਸਾਨ-ਮਜਦੂਰਾ ਨਾਲ ਇਹ ਵੀ ਗੱਲ ਕਹਿਣਗੇ,

ਉਹ ‘ਸੋਹਣ ਮਾਣੂੰਕਿਆ ਵਾਲਿਆ’ਲੈਣੇ ਹੱਕ,ਹੱਕ ਲਲਕਾਰ,

ਉਹ ਮੈ ਪਦੈਸੀ ਕ੍ਰਾਂਤੀ ਦਾ,ਤੂੰ ਖੜੀ ਗਦਾਰਾ ਨਾਲ,

ਗੀਤਕਾਰ ਸੋਹਣ ਮਾਣੂੰਕੇ,

ਮੋਬਾਇਲ ਨੰਬਰ:-62393-34850

 ਪੁਲੀਸ ਨੇ ਸੁਲਝਇਆ ਮੋਗਾ ਕਤਲ ਕਾਂਡ  ਸਾਹਮਣੇ ਆਇਆ ਪੂਰਾ ਸੱਚ

ਮੋਗਾ ,ਦਸੰਬਰ  2020 (ਰਾਣਾ ਸ਼ੇਖਦੌਲਤ  /ਜੱਜ ਮਸੀਤਾਂ)

ਮੋਗਾ ਜ਼ਿਲ੍ਹੇ ਦੇ ਪਿੰਡ ਰਾਮੂਵਾਲਾ ਕਲਾਂ ਵਿਚ ਬੀਤੀ 21 ਦਸੰਬਰ ਨੂੰ ਠੇਕੇ ਦੇ ਕਰਿੰਦੇ ਸੁਨੀਲ ਕੁਮਾਰ ਦੀ ਬੇਰਹਿਮੀ ਨਾਲ ਹੋਈ ਹੱਤਿਆ ਦਾ ਮਾਮਲਾ ਮੋਗਾ ਪੁਲਸ ਨੇ 48 ਘੰਟੇ ਵਿਚ ਸੁਲਝਾ ਕੇ ਦੋ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਐੱਸ. ਪੀ. ਆਈ. ਜਗਤਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ 21 ਦਸੰਬਰ ਨੂੰ ਪਿੰਡ ਰਾਮੂਵਾਲਾ ਕਲਾਂ ਵਿਚ ਸ਼ਰਾਬ ਦੇ ਠੇਕੇ ’ਤੇ ਕੰਮ ਕਰਨ ਵਾਲੇ ਕਰਿੰਦੇ ਸੁਨੀਲ ਕੁਮਾਰ ਪੁੱਤਰ ਸਤੀਸ਼ ਕੁਮਾਰ ਨਿਵਾਸੀ ਪਿੰਡ ਫਤਿਹਬਾਦ (ਹਰਿਆਣਾ) ਦੀ ਅਣਪਛਾਤੇ ਵਿਅਕਤੀਆਂ ਵਲੋਂ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਮਹਿਣਾ ਪੁਲਸ ਵਲੋਂ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਕੀਤੀ ਗਈ ਜਾਂਚ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੈਜ ਨੂੰ ਖੰਗਾਲਣ ’ਤੇ ਉਕਤ ਕਤਲ ਦੇ ਮਾਮਲਾ ਦਾ ਪਰਦਾਫਾਸ਼ ਹੋ ਗਿਆ। ਪੁਲਸ ਨੇ ਉਕਤ ਮਾਮਲੇ ਵਿਚ ਜਗਰੂਪ ਸਿੰਘ ਅਤੇ ਕੁਲਵਿੰਦਰ ਸਿੰਘ ਦੋਵੇਂ ਨਿਵਾਸੀ ਪਿੰਡ ਰਾਮੂਵਾਲਾ ਕਲਾਂ ਨੂੰ ਕਾਬੂੂ ਕਰ ਲਿਆ, ਪੁੱਛ-ਗਿੱਛ ਕਰਨ ’ਤੇ ਦੋਸ਼ੀਆਂ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਹਨ, ਅਸੀਂ ਪਹਿਲਾਂ ਮੋਗਾ ਵਿਚ ਠੇਕੇ ਤੋਂ ਸ਼ਰਾਬ ਲੈ ਕੇ ਪੀਤੀ ਅਤੇ ਜਦ ਅਸੀਂ ਪਿੰਡ ਪੁੱਜੇ ਤਾਂ ਅਸੀਂ ਉਕਤ ਠੇਕੇ ਤੋਂ ਸ਼ਰਾਬ ਦਾ ਅਧੀਆ ਲਿਆ ਅਤੇ 500 ਦਾ ਨੋਟ ਕਰਿੰਦੇ ਸੁਨੀਲ ਕੁਮਾਰ ਨੂੰ ਦੇ ਦਿੱਤਾ ਅਤੇ ਉਸਨੇ 180 ਰੁਪਏ ਕੱਟ ਕੇ 320 ਰੁਪਏ ਵਾਪਸ ਕਰਨੇ ਸਨ, ਜਿਸ ’ਤੇ ਕਰਿੰਦੇ ਨੇ ਕਿਹਾ ਕਿ ਅਜੇ ਕੋਈ ਗ੍ਰਾਹਕ ਨਹੀਂ ਆਇਆ ਇਸ ਲਈ ਤੁਸੀਂ ਉਡੀਕ ਕਰ ਲਓ, ਜਦ ਅਸੀ ਥੋੜੀ ਦੇਰ ਬਾਅਦ ਉਥੇ ਪੁੱਜੇ ਤਾਂ ਉਸਨੇ ਪੈਸੇ ਵਾਪਸ ਨਹੀਂ ਕੀਤੇ।ਇਸ ਦੌਰਾਨ ਸਾਡਾ ਉਸ ਨਾਲ ਤਕਰਾਰ ਹੋ ਗਿਆ ਅਤੇ ਠੇਕੇ ਵਿਚ ਪਿਆ ਗੈਸ ਸਲੰਡਰ ਉਸ ਦੇ ਸਿਰ ਵਿਚ ਮਾਰਿਆ, ਜਿਸ ਕਾਰਣ ਉਸਦੀ ਘਟਨਾ ਸਥਾਨ ’ਤੇ ਹੀ ਮੌਤ ਗਈ, ਜਿਸ ਤੋਂ ਬਾਅਦ ਅਸੀਂ ਉਥੋਂ ਭੱਜ ਗਏ। ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਥਾਣਾ ਮਹਿਣਾ ਦੇ ਇੰਚਾਰਜ ਕੋਮਲਪ੍ਰੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

 

 

ਮੁਦੋਕੇ, ਬੁੱਟਰਕਾਲਾਂ ਰੋਡ , ਤੇ ਦੋ ਮੋਟਰਸਾਈਕਲਾਂ ਦੀ ਭਿਆਨਕ ਟੱਕਰ ,,3 ਲੋਕਾਂ ਦੀ ਮੌਤ

ਮੋਗਾ, ਦਸੰਬਰ 2020   (ਰਾਣਾ ਸ਼ੇਖਦੌਲਤ,ਜੱਜ ਮਸੀਤਾਂ)

ਮੁਦੋਕੇ-ਬੁੱਟਰਕਲਾਂ ਰੋਡ ’ਤੇ ਵਾਪਰੇ ਭਿਆਨਕ ਸੜਕ ਹਾਦਸੇ ’ਚ 3 ਲੋਕਾਂ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਮੋਗਾ ਦੇ ਨੇੜੇ ਪਿੰਡ ਰੋਕੇ ਕਲਾਂ ਦਾ ਗੁਰਮੀਤ ਸਿੰਘ ਆਪਣੇ 18 ਸਾਲ ਦੇ ਪੁੱਤ ਅਰਪਣ ਤੇ ਉਸ ਦੇ ਦੋਸਤ ਓਂਕਾਰ ਸਿੰਘ ਪੁੱਤ ਪੱਪੂ ਸਿੰਘ ਨੂੰ ਮੋਟਸਾਈਕਲ ’ਤੇ ਵਾਲੀਬਾਲ ਮੈਚ ਲਈ ਲੁਧਿਆਣਾ ਛੱਡਣ ਲਈ ਜਾ ਰਿਹਾ ਸੀ। ਇਸੇ ਦੌਰਾਨ ਜਦੋਂ ਉਹ ਮੁਦੋਕੇ-ਬੁੱਟਰਕਲਾਂ ਰੋਡ ’ਤੇ ਪਹੁੰਚਿਆਂ ਤਾਂ ਸਾਹਮਣੇ ਆ ਰੇ ਮੋਟਸਾਈਕਲ, ਜਿਸ ’ਤੇ  ਸਵਾਰ ਜਗਜੀਤ ਸਿੰਘ ਪੁੱਤਰ ਚਮਕੌਰ ਸਿੰਘ ਤੇ ਚਰਨਜੀਤ ਸਿੰਘ  ਪੁੱਤਰ ਦਰਸ਼ਨ ਸਿੰੰਘ ਵਾਸੀ ਬੁੱਟਰਕਲਾਂ ਸਵਾਰ ਸੀ, ਨਾਲ ਟੱਕਰ ਹੋ ਗਈ। ਇਸ ਹਾਦਸੇ ’ਚ ਗੁਰਮੀਤ ਸਿੰਘ, ਜਗਜੀਤ ਸਿੰਘ ਤੇ ਚਰਨਜੀਤ ਸਿੰਘ ਦੀ ਮੌਤ ਹੋ ਗਈ, ਜਦਕਿ ਦੋਵੇਂ ਖ਼ਿਡਾਰੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਇਥੇ ਇਹ ਵੀ ਦੱਸ ਦੇਈਏ ਕਿ ਜਗਜੀਤ ਸਿੰਘ ਦੀ ਡੇਢ ਮਹੀਨੇ ਪਹਿਲਾਂ ਲੁਧਿਆਣਾ ’ਚ ਮੰਗਣੀ ਹੋਈ ਸੀ ਤੇ ਚਰਨਜੀਤ ਸਿੰਘ ਉਸ ਦਾ ਦੋਸਤ ਸੀ।

 

 

 

ਲੋਕ ਗਾਇਕ ਯੁਧਵੀਰ ਮਾਣਕ ਨੇ ‘ਪੰਜਾਬ ਬਚਾਉਣਾ ਚਾਹੁੰਦੇ ਹਾਂ’ ਕੀਤਾ ਰਿਲੀਜ

ਹਠੂਰ ,ਦਸੰਬਰ 2020 (ਕੌਸ਼ਲ ਮੱਲ੍ਹਾ)-ਕਲੀਆ ਦੇ ਬਾਦਸਾਹ ਕੁਲਦੀਪ ਮਾਣਕ ਦੇ ਸਪੁੱਤਰ ਲੋਕ ਗਾਇਕ ਯੁਧਵੀਰ ਮਾਣਕ ਨੇ ਅੱਜ ਪਿੰਡ ਮੱਲ੍ਹਾ ਵਿਖੇ ਲੋਕ ਗਾਇਕ ਗੁਰਦਾਸ ਕੈੜਾ ਦਾ ਸਿੰਗਲ ਟਰੈਕ ਗੀਤ ‘ਪੰਜਾਬ ਬਚਾਉਣਾ ਚਾਹੁੰਦੇ ਹਾਂ’ਰਿਲੀਜ ਕੀਤਾ ਅਤੇ ਨਵੇ ਗੀਤ ਦੀਆ ਮੁਬਾਰਕਾ ਦਿੱਤੀਆ।ਇਸ ਮੌਕੇ ਲੋਕ ਗਾਇਕ ਗੁਰਦਾਸ ਕੈੜਾ ਨੇ ਦੱਸਿਆ ਕਿ ਇਸ ਗੀਤ ਨੂੰ ਕਲਮ ਬੰਦ ਕੀਤਾ ਹੈ ਪ੍ਰਸਿੱਧ ਗੀਤਕਾਰ ਅਤੇ ਲੋਕ ਗਾਇਕ ਹਾਕਮ ਬਖਤੜੀ ਵਾਲਾ ਨੇ,ਸੰਗੀਤ ਜੰਗਾ ਕੈਥ ਨੇ ਸੰਗੀਤਕ ਧੁਨਾ ਨਾਲ ਸਿੰਗਾਰਿਆ ਹੈ ਅਤੇ ਐਚ ਪੀ ਐਸ ਰਿਕਾਰਡ ਕੰਪਨੀ ਨੇ ਰਿਲੀਜ ਕੀਤਾ ਹੈ।ਉਨ੍ਹਾ ਦੱਸਿਆ ਕਿ ਇਹ ਗੀਤ ਕੇਂਦਰ ਸਰਕਾਰ ਵੱਲੋ ਤਿਆਰ ਕੀਤੇ ਤਿੰਨ ਕਿਸਾਨ ਵਿਰੋਧੀ ਕਾਨੂੰਨਾ ਦੇ ਖਿਲਾਫ ਹੈ ਅਤੇ ਦਿੱਲੀ ਵਿਖੇ ਚੱਲ ਰਹੇ ਰੋਸ ਧਰਨਿਆ ਨੂੰ ਸਮਰਪਿਤ ਹੈ।ਉਨ੍ਹਾ ਕਿਹਾ ਕਿ ਮੈਨੂੰ ਯਕੀਨ ਹੈ ਕਿ ਮੇਰੇ ਸਰੋਤੇ ਮੇਰੇ ਪਹਿਲੇ ਗੀਤਾ ਵਾਗ ਇਸ ਗੀਤ ਨੂੰ ਵੀ ਰੱਜਵਾ ਪਿਆਰ ਦੇਣਗੇ।ਇਸ ਮੌਕੇ ਉਨ੍ਹਾ ਨਾਲ ਗਾਇਕ ਮੋਨੂੰ ਮਾਣਕ, ਗਾਇਕ ਦੀਪਾ ਹੈਰੀ,ਗਾਇਕ ਦੀਪਾ ਮਾਣਕ,ਸੁੱਖੀ ਲੁਹਾਰਾ ਹਾਜ਼ਰ ਸਨ।
 

ਖਟਕੜ ਕਲਾਂ ਤੋਂ ਦਿੱਲੀ ਚੱਲੇ ਪੰਜਾਬੀ ਡਾਕਟਰੀ ਕਾਫ਼ਲੇ ਦਾ ਮਹਿਲਕਲਾਂ ਟੋਲ ਪਲਾਜ਼ਾ ਤੇ ਕੀਤਾ ਗਿਆ ਭਰਵਾਂ ਸਵਾਗਤ।

ਮਹਿਲ ਕਲਾਂ ਬਰਨਾਲਾ/ਦਸੰਬਰ 2020-(ਗੁਰਸੇਵਕ ਸਿੰਘ ਸੋਹੀ  )-

ਆਲ ਇੰਡੀਆ ਮੈਡੀਕਲ ਫੈੱਡਰੇਸ਼ਨ ਦੇ ਕੇਂਦਰੀ ਆਗੂਆਂ ਵੱਲੋਂ ਲਏ ਗਏ ਫੈਸਲਿਆਂ ਅਨੁਸਾਰ,ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ,ਭਾਰਤ ਦੇ ਸਾਰੇ ਸੂਬਿਆਂ ਵਿਚੋਂ ਪਿੰਡਾਂ ਵਿੱਚ ਵਸਦੇ ਪੇਂਡੂ ਡਾਕਟਰਾਂ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਕਾਫ਼ਲੇ ਦਿੱਲੀ ਵੱਲ ਵਹੀਰਾਂ ਘੱਤ ਰਹੇ ਹਨ । 

ਇਸੇ ਲੜੀ ਤਹਿਤ ਅੱਜ ਸ਼ਹੀਦ ਭਗਤ ਸਿੰਘ ਦੇ ਸਮਾਰਕ ਖਟਕੜ ਕਲਾਂ ਤੋਂ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ,ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ,ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ,ਸੂਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ ਮੁਹਾਲੀ ,ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਦੀ ਅਗਵਾਈ ਹੇਠ  ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ:295)ਦਾ ਇਕ ਵਿਸ਼ਾਲ ਕਾਫ਼ਲਾ ਦਿੱਲੀ ਲਈ ਰਵਾਨਾ ਹੋਇਆ। ਜਿਸ ਵਿਚ ਪੰਜਾਬ ਦੇ ਜ਼ਿਲ੍ਹਾ ਨਵਾਂ ਸ਼ਹਿਰ ,ਤਰਨਤਾਰਨ,ਅੰਮ੍ਰਿਤਸਰ, ਗੁਰਦਾਸਪੁਰ ,ਜਲੰਧਰ,ਪਠਾਨਕੋਟ  ਰੋਪੜ ,ਮੁਹਾਲੀ, ਕਪੂਰਥਲਾ ਆਦਿ ਜ਼ਿਲ੍ਹਿਆਂ ਦੇ ਡਾਕਟਰ ਸਾਹਿਬਾਨ ਹਾਜ਼ਰ ਹੋਏ ।

ਆਕਾਸ਼ ਗੁੰਜਾਊ ਨਾਅਰਿਆਂ ਨਾਲ ਸ਼ੁਰੂ ਹੋਇਆ ਇਹ ਕਾਫ਼ਲਾ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਸਰਾਭਾ ਵਿਖੇ ਪਹੁੰਚਿਆ,ਜਿਸ ਵਿੱਚ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ, ਸੰਗਰੂਰ, ਫਤਹਿਗੜ੍ਹ ਸਾਹਿਬ ਅਤੇ ਪਟਿਆਲਾ ਦੇ ਡਾ ਸਾਹਿਬਾਨ ਵੱਡੀ ਤਦਾਦ ਵਿਚ ਸ਼ਾਮਲ ਹੋਏ ।

ਇਸ ਪਿੱਛੋਂ ਇਹ ਕਾਫ਼ਲਾ ਵਿਸ਼ਾਲ ਰੂਪ ਧਾਰਨ ਕਰਨ ਉਪਰੰਤ ਜ਼ਿਲ੍ਹਾ ਬਰਨਾਲਾ ਦੇ ਟੋਲ ਪਲਾਜ਼ਾ ਮਹਿਲ ਕਲਾਂ ਵਿਖੇ ਪਹੁੰਚਿਆ, ਜਿਥੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਅਤੇ ਕਿਸਾਨ ਜਥੇਬੰਦੀਆਂ ਦੇ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਵੱਲੋਂ  ਡਾਕਟਰ ਸਹਿਬਾਨਾਂ ਦੇ ਇਸ ਕਾਫ਼ਲੇ ਦਾ ਭਰਵਾਂ ਸਵਾਗਤ ਕੀਤਾ।

ਇੱਥੇ ਜ਼ਿਕਰਯੋਗ ਹੈ ਕਿ ਆਲ ਇੰਡੀਆ ਮੈਡੀਕਲ ਫੈਡਰੇਸ਼ਨ ਦੇ 6 ਕੇਂਦਰੀ ਆਗੂਆਂ ਦਾ ਸਨਮਾਨ ਵੀ ਕੀਤਾ ਗਿਆ ਜਿਨ੍ਹਾਂ ਵਿੱਚ ਆਲ ਇੰਡੀਆ ਮੈਡੀਕਲ ਫੈਡਰੇਸ਼ਨ ਦੇ  ਕੇਂਦਰੀ ਚੇਅਰਮੈਨ ਡਾ ਰਮੇਸ਼ ਕੁਮਾਰ ਬਾਲੀ ,ਕੇਂਦਰੀ ਵਿੱਤ ਸਕੱਤਰ ਡਾ ਜਸਵਿੰਦਰ ਕਾਲਖ ,ਕੇਂਦਰੀ ਵਾਈਸ ਪ੍ਰਧਾਨ ਡਾ ਠਾਕੁਰਜੀਤ ਸਿੰਘ,ਕੇਂਦਰੀ ਐਗਜ਼ੈਕਟ ਮੈਂਬਰ ਡਾ ਮਿੱਠੂ ਮੁਹੰਮਦ,ਕੇਂਦਰੀ ਐਗਜ਼ੈਕਟਿਵ ਮੈਂਬਰ ਜਗਦੀਸ਼ ਲਾਲ,ਕੇਂਦਰੀ ਐਗਜ਼ੈਕਟਿਵ ਮੈਂਬਰ ਮਹਿੰਦਰ ਸਿੰਘ ਗਿੱਲ ਦਾ ਭਰਾਤਰੀ ਜਥੇਬੰਦੀਆਂ ਅਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਵੱਲੋਂ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।ਇਸ ਠਹਿਰਾਅ ਤੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਅਤੇ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਨੇ ਕਿਸਾਨੀ ਧਰਨੇ ਨੂੰ  ਰੋਹ ਭਰਭੂਰ ਸੰਬੋਧਨ ਵੀ ਕੀਤਾ। ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ 25 ਸਤੰਬਰ 2020 ਤੋਂ ਸ਼ੁਰੂ ਹੋਏ ਕਿਸਾਨੀ ਸੰਘਰਸ਼ ਵਿਚ ਪੰਜਾਬ ਦੇ ਪਿੰਡਾਂ ਵਿਚ ਵੱਸਦੇ  ਡਾਕਟਰਾਂ ਦਾ ਪੂਰਨ ਸਹਿਯੋਗ ਰਿਹਾ ਹੈ।ਜਿਸ ਵਿੱਚ ਪੂਰੇ ਪੰਜਾਬ ਵਿਚ ਥਾਂ ਥਾਂ ਤੇ ਲੱਗੇ ਕਿਸਾਨੀ ਧਰਨਿਆਂ ਵਿਚ ਡਾਕਟਰਾਂ ਨੇ "ਫਰੀ ਮੈਡੀਕਲ ਕੈਂਪ" ਲਾ ਕੇ ਆਪਣੇ ਲੋਕਾਂ ਦੀ ਦਿਨ ਰਾਤ ਸੇਵਾ ਕੀਤੀ ਹੈ । 25 ਤਰੀਕ ਦੀ ਮਹੱਤਤਾ ਦੱਸਦੇ ਹੋਏ ਆਗੂਆਂ ਨੇ ਦੱਸਿਆ ਕਿ 25 ਸਤੰਬਰ 2020 ਤੋਂ ਪੰਜਾਬ ਦੀ ਧਰਤੀ ਤੋਂ ਪਹਿਲਾ ਕਿਸਾਨੀ ਮੋਰਚਾ ਸ਼ੁਰੂ ਹੋਇਆ ਸੀ । 25 ਨਵੰਬਰ 2020 ਨੂੰ ਦਿੱਲੀ ਵੱਲ ਨੂੰ ਚਾਲੇ ਪਾ ਦਿੱਤੇ ਗਏ ਸਨ । ਪਹਿਲੇ ਦਿਨ ਤੋਂ ਹੀ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ  ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ( ਰਜਿ;295) ਦੀ ਅਗਵਾਈ ਹੇਠ ਪੇਂਡੂ ਡਾਕਟਰਾਂ ਨੇ ਫਰੀ ਮੈਡੀਕਲ ਕੈਂਪ" ਲਾ ਕੇ ਆਪਣੇ ਕਿਸਾਨੀ ਧਰਨਿਆਂ ਵਿਚ ਮੋਹਰੀ ਰੋਲ ਅਦਾ ਕੀਤਾ ।ਅਤੇ ਹੁਣ ਇਸ ਠੰਢ ਦੇ ਪ੍ਰਕੋਪ ਨੂੰ ਦੇਖਦੇ ਹੋਏ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਬੈਠੇ ਆਪਣੇ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਨੂੰ ਹੋਰ ਤੇਜ਼ ਕਰਨ ਲਈ ਅੱਜ 25 ਦਸੰਬਰ 2020 ਨੂੰ ਹਜਾਰਾਂ ਦੀ ਗਿਣਤੀ ਵਿੱਚ ਕਾਫਲਿਆਂ ਦੇ ਰੂਪ ਵਿਚ ਕਿਸਾਨੀ ਸੰਘਰਸ਼ਾਂ ਵਿੱਚ ਸ਼ਾਮਲ ਹੋਣ ਦਾ ਨਿਰਣਾ ਲਿਆ ਗਿਆ  ।

ਕਿਸਾਨ ਯੂਨੀਅਨ ਅਤੇ ਮਜ਼ਦੂਰ ਯੂਨੀਅਨਾਂ ਦੇ ਆਗੂ ਸਹਿਬਾਨਾਂ ਵੱਲੋਂ ਜਿਥੇ ਇਸ ਕਾਫ਼ਲੇ ਦਾ ਭਰਪੂਰ ਸਵਾਗਤ ਕੀਤਾ ਗਿਆ ,ਉਥੇ ਦੁਪਹਿਰ ਦੇ ਖਾਣੇ ਦਾ ਅਤੇ ਚਾਹ ਦੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ।ਜਿਸ ਵਿਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਮੋਗਾ,ਬਰਨਾਲਾ ਅਤੇ ਸੰਗਰੂਰ ਦੇ ਨਾਲ ਲੱਗਦੇ ਬਲਾਕਾਂ ਬਰਨਾਲਾ ਮਹਿਲ ਕਲਾਂ, ਅਹਿਮਦਗੜ੍ਹ ਅਤੇ ਸ਼ੇਰਪੁਰ ਦੇ ਡਾਕਟਰ ਸਹਿਬਾਨ ਵੀ ਸਾਮਲ ਹੋਏ । ਇੱਥੋਂ ਇਹ ਕਾਫ਼ਲਾ ਵੱਡ-ਅਕਾਰੀ ਰੂਪ ਧਾਰਨ ਕਰਦਾ ਹੋਇਆ ਵਾਇਆ ਬਰਨਾਲਾ- ਮਾਨਸਾ ਹੁੰਦਾ ਹੋਇਆ ਦਿੱਲੀ ਟਿਕਰੀ ਬਾਰਡਰ, ਸ਼ੰਭੂ ਬਾਰਡਰ ਅਤੇ ਕੁੰਡਲੀ ਬਾਰਡਰ  ਲਈ ਰਵਾਨਾ ਹੋ ਗਿਆ  ।

 ਜ਼ਿਲ੍ਹਾ ਮਾਨਸਾ ਤੋਂ  ਇਸ ਕਾਫ਼ਲੇ ਨਾਲ  ਡਾ ਦੀਦਾਰ ਸਿੰਘ ਮੁਕਤਸਰ ਆਰਗੇਨਾਈਜ਼ਰ ਸੈਕਟਰੀ ਪੰਜਾਬ ਅਤੇ ਡਾ ਸੁਰਜੀਤ ਸਿੰਘ  ਬਠਿੰਡਾ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਮਾਨਸਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ,ਅਬੋਹਰ ,ਫ਼ਰੀਦਕੋਟ ਆਦਿ ਜ਼ਿਲ੍ਹਿਆਂ ਦੇ ਡਾ ਸਹਿਬਾਨਾਂ ਵੱਲੋਂ ਵੀ ਇਸ ਕਾਫ਼ਲੇ ਵਿੱਚ  ਭਰਵੀਂ ਸ਼ਮੂਲੀਅਤ ਕੀਤੀ ਗਈ  । 

ਇਸ ਸਮੇਂ ਕਿਸਾਨ ਆਗੂਆਂ ਭਰਾਤਰੀ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਤੋਂ ਇਲਾਵਾ ਡਾ ਮਿੱਠੂ ਮੁਹੰਮਦ ਮਹਿਲਕਲਾਂ, ਡਾ ਕੇਸਰ ਖ਼ਾਨ ਮਾਂਗੇਵਾਲ ,ਡਾ ਸੁਰਜੀਤ ਸਿੰਘ  ਛਾਪਾ,ਡਾ ਬਲਦੇਵ ਸਿੰਘ ਲੋਹਗੜ੍ਹ , ਡਾ.ਜਸਬੀਰ ਸਿੰਘ ਜੱਸੀ, ਡਾ ਨਾਹਰ ਸਿੰਘ, ਡਾ ਮੁਕਲ ਸ਼ਰਮਾ, ਡਾ ਸੁਰਾਜਦੀਨ, ਡਾ ਜਸਵੰਤ ਸਿੰਘ, ਡਾ ਚਰਨਜੀਤ ਸਿੰਘ ਭੋਲਾ, ਡਾ ਗੁਰਪਿਆਰ ਸਿੰਘ, ਡਾ ਚਮਕੌਰ ਸਿੰਘ ਆਦਿ ਹਾਜ਼ਰ ਸਨ ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ✍️ ਗੁਰਜਿੰਦਰ ਕੌਰ ਅਮਨ ਮੁੰਡੀ

  ਉੱਤਮ ਖੇਤੀ, ਮੱਧਮ ਵਪਾਰ,ਨਿੱਖਿਧ ਚਾਕਰੀ, ਭੀਖ਼ ਖੁਆਰ ਦੇ ਮਹਾਂ ਵਾਕ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸਾਨੀ ਨੂੰ ਸਭ ਕਿੱਤਿਆਂ ਤੋਂ ਜ਼ਿਆਦਾ ਮਹੱਤਤਾ ਦਿੱਤੀ ਹੈ,ਆਓ ਇਸਦੇ ਕਾਰਨ ਘੋਖੀਏ,,,,,,,,,,,,,,,

 ਕਿਸਾਨੀ ਹੀ ਇੱਕ ਅਜਿਹਾ ਕਿੱਤਾ ਹੈ ਜੋ ਖ਼ੁਦਮੁਖਤਿਆਰੀ ਦੀਆਂ ਜੜ੍ਹਾਂ ਲਾਉਂਦਾ ਹੈ। ਇਹ ਸਵ੍ਹੇਮਾਣ ਅਤੇ ਇੱਜ਼ਤ ਵਾਲਾ ਕਿੱਤਾ ਹੈ। ਇਸ ਕਿੱਤੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਵੀ ਬੇਈਮਾਨੀ ਨਹੀਂ ਹੋ ਸਕਦੀ ਅਤੇ ਇਹ ਕਿੱਤਾ ਜ਼ਿਆਦਾਤਰ ਕੁਦਰਤ ਤੇ ਨਿਰਭਰ ਹੈ।

 ਜੇਕਰ ਕੋਈ ਵੀ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਸਾਰਾ ਸਮਾਜ ਕਿਸਾਨੀ ਭੰਡਾਰਾਂ ਤੇ ਹੀ ਨਿਰਭਰ ਕਰਦਾ ਹੈ ਜੋ ਕਿ ਕਰੋਨਾ ਕਾਲ ਦੌਰਾਨ ਅਸੀਂ ਸਭ ਨੇ ਦੇਖ ਹੀ ਲਿਆ ਹੈ। ਏਸੇ ਤਰ੍ਹਾਂ ਜੇਕਰ ਕੋਈ ਜਾਬਰ ਹਕੂਮਤ ਆਪਣੀ ਪਰਜਾ ਤੇ ਜ਼ੁਲਮ ਢਹਾਉਂਦੀ ਹੈ ਤਾਂ ਇੱਕ ਕਿਸਾਨ ਹੀ ਹੈ ਤਾਂ ਇੱਕ ਕਿਸਾਨ ਹੀ ਹੈ ਜੋ ਕਿ ਇਸ ਜਬਰ ਦਾ ਮੁਕਾਬਲਾ ਕਰਨ ਦੇ ਸਮਰੱਥ ਹੁੰਦਾ ਹੈ। ਕਿਉਂ ਕਿ ਵਪਾਰੀ ਵਰਗ, ਨੌਕਰੀਪੇਸ਼ਾ ਵਰਗ ਦੀਆਂ ਬਹੁਤ ਮਜਬੂਰੀਆਂ ਹੁੰਦੀਆਂ ਹਨ। ਜਿਸ ਤਰ੍ਹਾਂ ਅਸੀਂ ਮੌਜੂਦਾ ਦਿੱਲੀ ਸੰਘਰਸ਼ ਵਿੱਚ ਦੇਖ ਰਹੇ ਹਾਂ ਕਿਉਂਕਿ ਕਿਸਾਨ ਕੋਲ ਅਸੀਮਤ ਸਾਧਨ ਅਤੇ ਸਮਾਂ ਹੁੰਦਾ ਹੈ ਜੋ ਕਿ ਸੰਘਰਸ਼ ਨੂੰ ਤੋੜ ਤੱਕ ਨਿਭਾਉਂਦਾ ਹੈ।ਜਿੰਨੇ ਵੀ ਕਿਸਾਨੀ ਵਾਲੇ ਰੈਵੂਲੇਸ਼ਨ ਹੋਏ ਨੇ ਉਹਨਾਂ ਦੀ ਬਦੌਲਤ ਇੱਕ ਨਵਾਂ ਸਮਾਜ ਸਿਰਜਿਆ ਗਿਆ ਹੈ ਜਿਵੇਂ ਕਿ ਯੂ. ਐੱਸ. ਐੱਸ. ਆਰ । ਮੌਜੂਦਾ ਦਿੱਲੀ ਸੰਘਰਸ਼ ਵੀ ਭੂਗੋਲਿਕ ਪ੍ਰਸਿਥਤੀਆਂ ਬਦਲ ਦੇਵੇਗਾ।

                  ਖਿਮਾ ਦੀ ਜਾਚਕ

         

ਮਹਿਲਾ ਪੱਤਰਕਾਰ ਚਰਨਪ੍ਰੀਤ ਨਾਲ ਡਿੰਪਾ ਵੱਲੋਂ ਕੀਤੀ ਬਦਸਲੂਕੀ ਅਤਿ ਨਿੰਦਣਯੋਗ।ਡਾ ਮਿੱਠੂ ਮੁਹੰਮਦ       

ਮਹਿਲ ਕਲਾਂ/ਬਰਨਾਲਾ-ਦਸੰਬਰ 2020 -  (ਗੁਰਸੇਵਕ ਸਿੰਘ ਸੋਹੀ)-

ਸੈਂਟਰ ਦੀ ਮੋਦੀ ਸਰਕਾਰ ਵੱਲੋਂ ਕਾਲੇ ਕਾਨੂੰਨਾਂ ਦੇ  ਵਿਰੋਧ ਕਰਨ ਦੇ ਬਾਵਜੂਦ ਵੀ ਕੇਂਦਰ ਨੇ ਤੈਨੂੰ ਪਾਸ ਕਰ ਦਿੱਤੇ ਸਨ ਜਿਸ ਕਰਕੇ ਕਿਸਾਨ ਮਜਦੂਰ ਗੁੱਸੇ ਦੀ ਲਹਿਰ ਫੈਲ ਗਈ ਸੀ। ਜਿਸ ਕਰਕੇ ਕਿਸਾਨਾਂ ਦਾ ਗੁੱਸਾ ਹੋਰ ਭੜਕ ਗਿਆ ਅਤੇ ਦਿੱਲੀ ਜਾ ਕੇ ਆਰ-ਪਾਰ ਲੜਾਈ ਲੜਨ ਦਾ ਐਲਾਨ ਕਰ ਦਿੱਤਾ ਇਸ ਕਿਸਾਨ ਔਦੰਲਨ ਨੂੰ ਲੈ ਕੇ ਇਕ ਨਿੱਜੀ ਚੈਨਲ ਦੀ ਪੱਤਰਕਾਰ ਚੰਦਨਪ੍ਰੀਤ ਜੰਤਰ ਮੰਤਰ ਬੈਠੇ ਕਾਂਗਰਸੀ ਆਗੂਆਂ ਨਾਲ ਇਕ ਇੰਟਰਵਿਊ ਕਰ ਰਹੀ ਸੀ ਕੇ ਉਥੇ ਇਕ ਕਾਗਰਸੀ ਐਮ ਪੀ ਜਸਬੀਰ ਸਿੰਘ ਡਿੰਪਾ ਨੇ ਜਿਥੇ ਪਹਿਲਾ ਪੱਤਰਕਾਰ ਨਾਲ ਬਦਸਲੂਕੀ ਕੀਤੀ ਉਥੇ ਉਸ ਦਾ ਮਾਇਕ ਤੇ ਕੈਮਰਾ ਤੋੜਨ ਦੀ ਕੋਸ਼ਿਸ਼ ਕੀਤੀ ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਹਿਲ ਕਲਾਂ ਦੇ ਗੁਣਤਾਜ ਪ੍ਰੈੱਸ ਕਲੱਬ ਦੇ ਪ੍ਰਧਾਨ ਡਾ ਮਿੱਠੂ ਮੁਹੰਮਦ ਨੇ ਵਿਸ਼ੇਸ਼ ਪ੍ਰੈਸ ਮਿਲਣੀ ਦੌਰਾਨ ਕੀਤੇ।ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨਾਲ ਗਿਆ ਪੰਜਾਬ ਦੇ ਮੀਡੀਆ ਆਪਣਾ ਸਹੀ ਫ਼ਰਜ਼ ਨਿਭਾ ਰਿਹਾ ਹੈ ਜਿਸਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਉਨੀ ਘੱਟ ਹੈ ਉਨ੍ਹਾਂ ਮੰਗ ਕੀਤੀ ਕਿ ਜਸਬੀਰ ਸਿੰਘ ਡਿੰਪਾ ਦੇ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਵੱਡੀ ਗਿਣਤੀ ਚ ਪੱਤਰਕਾਰ ਭਾਈਚਾਰਾ ਤੇ ਹੋਰ ਜਥੇਬੰਦੀਆਂ ਨੂੰ ਲੈ ਕੇ ਸੰਘਰਸ਼ ਕੀਤਾ ਜਾਵੇਗਾ।ਏਸ ਸਮੇਂ ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਰਨਲਿਸਟ ਪ੍ਰੈੱਸ ਕਲੱਬ ਕਿਸਾਨ-ਮਜ਼ਦੂਰ ਦੀ ਪੂਰਨ ਹਮਾਇਤ ਕਰਦੀ ਹੈ ਤੇ ਆਉਣ ਵਾਲੇ ਦਿਨਾਂ ਚ ਜਲਦੀ ਹੀ ਕਲੱਬ ਵੱਡੀ ਗਿਣਤੀ ਚ ਸਾਥੀਆਂ ਸਮੇਤ ਦਿੱਲੀ ਨੂੰ ਕੂਚ ਕਰੇਗੀ।

ਦਿੱਲੀ ਕਿਸਾਨੀ ਅੰਦੋਲਨ ਵਿਖੇ ਸ਼ਹੀਦ ਮੇਵਾ ਸਿੰਘ ਖੋਟੇ ਦੇ  ਪਰਿਵਾਰ ਨਾਲ ਦੁੱਖ ਸਾਂਝਾ

ਅਜੀਤਵਾਲ , ਦਸੰਬਰ 2020 -( ਬਲਵੀਰ ਸਿੰਘ ਬਾਠ )-

ਖੇਤੀ ਆਰਡੀਨੈਂਸ ਬਿਲ ਦੇ ਵਿਰੋਧ ਵਿੱਚ ਦਿੱਲੀ ਵਿਖੇ ਕਿਸਾਨੀ ਸੰਘਰਸ਼ ਦੌਰਾਨ  ਸ਼ਹੀਦ ਹੋਏ ਸਵਰਗੀ ਮੇਵਾ ਸਿੰਘ ਦੇ ਬੇਟੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ  ਕਰਦੇ ਹੋਏ ਤੀਰਥ ਸਿੰਘ ਮਾਹਲਾ ਜ਼ਿਲ੍ਹਾ ਪ੍ਰਧਾਨ ਮੋਗਾ  ਨਿਹਾਲ ਸਿੰਘ ਵਾਲਾ ਦੇ ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ  ਚੇਅਰਮੈਨ ਖਣਮੁੱਖ ਭਾਰਤੀ ਸਰਕਲ ਪ੍ਰਧਾਨ ਗੁਰਚਰਨ ਸਿੰਘ ਭੁੱਟੋ  ਸਰਪੰਚ ਬਲਦੇਵ ਸਿੰਘ ਖੋਟੇ ਸਰਕਲ ਪ੍ਰਧਾਨ ਜਸਵਿੰਦਰ ਸਿੰਘ ਖੋਟੇ ਜਰਨੈਲ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪ੍ਰਧਾਨ ਆਤਮਾ ਸਿੰਘ ਜਰਨੈਲ ਸਿੰਘ ਖੋਟੇ ਹਰਜਿੰਦਰ ਸਿੰਘ ਪੰਚ  ਮਨਜੀਤ ਸਿੰਘ ਨੰਬਰਦਾਰ ਕੇਵਲ ਸਿੰਘ ਖੋਟੇ ਅਤੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ

ਮੰਨ ਜਾ ਦਿੱਲੀਏ ਮੰਨ ਜਾ ਨੀ ਪੜ੍ਹਨੇ ਪਾ ਕੇ ਜਾਵਾਂਗੇ -ਸਤਪਾਲ ਢੁੱਡੀਕੇ

ਅਜੀਤਵਾਲ ,ਦਸੰਬਰ  2020 -( ਬਲਵੀਰ ਸਿੰਘ ਬਾਠ) 

ਖੇਤੀ ਆਰਡੀਨੈਂਸ ਬਿਲਾਂ ਨੂੰ ਰੱਦ ਕਰਵਾਉਣ ਵਾਸਤੇ  ਦੇਸ਼ ਦੇ ਕਿਸਾਨਾਂ ਵੱਲੋਂ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼  ਚ ਆਪਣਾ ਯੋਗਦਾਨ ਪਾ ਕੇ ਵਾਪਸ ਇਤਿਹਾਸਕ  ਪਿੰਡ ਢੁੱਡੀਕੇ ਦੇ ਸਮਾਜ ਸੇਵੀ ਆਗੂ  ਸੱਤਪਾਲ ਸਿੰਘ ਢੁੱਡੀਕੇ ਨੇ  ਇੱਕ ਮੀਟਿੰਗ ਦੌਰਾਨ ਜਨ ਸ਼ਕਤੀ ਨਿਊਜ਼  ਨਾਲ ਗੱਲਬਾਤ ਕਰਦਿਆਂ ਕੁਝ ਵਿਚਾਰਾਂ ਸਾਂਝੀਆਂ ਕੀਤੀਆਂ  ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਹੀ ਕਿਸਾਨੀ ਸੰਘਰਸ਼ ਵਿੱਢਿਆ ਹੋਇਆ ਹੈ  ਜੋ ਨਿਰੰਤਰ ਜਾਰੀ ਹੈ  ਅਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ  ਧਰਨਾ ਦਿੰਦੇ ਹੋਏ  ਗੁੱਸੇ ਦੇ ਲਹਿਜੇ ਵਿੱਚ ਕਿਹਾ  ਕੇ ਮਨ ਜਾਂ ਦਿੱਲੀਏ ਮਨ ਜਾਨੀ ਪੜ੍ਹਨੇ ਪਾ ਕੇ ਜਾਵਾਂਗੇ  ਕਿਉਂਕਿ ਅਸੀਂ ਝੁਕਣ ਵਾਲੇ ਨਹੀਂ ਹਰ ਹਾਲਤ ਵਿੱਚ  ਖੇਤੀ ਆਰਡੀਨੈਂਸ ਕਾਲੇ ਕਾਨੂੰਨ  ਰੱਦ ਕਰਵਾ ਕੇ ਹੀ ਵਾਪਸ ਮੁੜਾਂਗੇ ਉਨ੍ਹਾਂ ਅੱਗੇ ਕਿਹਾ  ਕਿ ਮੇਰੇ ਦੇਸ਼ ਦੇ  ਕਿਸਾਨਾਂ ਅੰਦਰ ਇੱਕ ਜਨੂੰਨ ਭਰਿਆ ਹੋਇਆ ਹੈ  ਇਸ ਜਨੂਨ ਦੀ ਬਦੌਲਤ ਹੀ ਏਨੀ ਠੰਢ ਦੇ ਵਿੱਚ  ਆਪਣੇ ਹੱਕ ਲੈਣ ਲਈ ਕਿਸਾਨ ਸੜਕਾਂ ਤੇ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਿਹਾ ਹੈ  ਇਸ ਲਈ  ਸੈਂਟਰ ਸਰਕਾਰ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਖੇਤੀ ਆਰਡੀਨੈਂਸ ਪਾਸ ਕੀਤੇ ਬਿੱਲ ਰੱਦ ਕੀਤੇ ਜਾਣ ਤਾਂ ਕਿ  ਦੇਸ਼ ਭਰ ਦੇ ਕਿਸਾਨਾਂ ਨੂੰ ਰਾਹਤ ਦੇ ਕੇ ਆਪਣੇ ਹੱਕ ਮਿਲ ਜਾਣ  ਅਤੇ ਆਉਣ ਵਾਲੇ ਸਮੇਂ ਵਿੱਚ ਦੇਸ਼ ਦੀ ਤਰੱਕੀ ਵੱਲ ਨੂੰ ਆਪਣਾ ਬਣਦਾ ਯੋਗਦਾਨ ਪਾ ਸਕਣ

7 ਦਸੰਬਰ ਨੂੰ 15 ਮਿੰਟ ਨਾਮ ਸਿਮਰਨ ਕਰੇ ਸਿੱਖ ਸੰਗਤ-ਜਥੇਦਾਰ ਅਕਾਲ ਤਖ਼ਤ

ਤਲਵੰਡੀ ਸਾਬੋ,ਦਸੰਬਰ  2020  (ਗੁਰਸੇਵਕ ਸੋਹੀ) 

ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਦਮਦਮਾ ਸਾਹਿਬ ਵਿਚਲੀ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੌਮ ਦੇ ਨਾਂ ਜਾਰੀ ਸੰਦੇਸ਼ ਵਿਚ 27 ਦਸੰਬਰ ਨੂੰ ਨਾਮ ਸਿਮਰਨ ਕਰਨ ਦੀ ਅਪੀਲ ਕੀਤੀ ਹੈ। ਸਿੰਘ ਸਾਹਿਬ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਸ਼ਹੀਦ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜ਼ਰ ਕੌਰ ਦੀ ਯਾਦ ਵਿਚ ਸਮੁੱਚੀ ਕੌਮ 27 ਦਸੰਬਰ ਨੂੰ ਸਵੇਰੇ 10 ਤੋਂ ਸਵਾ 10 ਵਜੇ ਤੱਕ 15 ਮਿੰਟ ਲਈ ਮੂਲ ਮੰਤਰ ਅਤੇ ਗੁਰਮੰਤਰ ਦਾ ਜਾਪ ਕਰੇ।  

ਪੰਜਾਬ ਦੇ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਕੀਤੀ ਅਪੀਲ

ਆਮ ਜਨਤਾ ਤੇ ਟੈਲੀਕਾਮ ਸੇਵਾਵਾਂ ਨੂੰ ਪ੍ਰਭਾਵਿਤ ਨਾ ਕਰਨ 

ਚੰਡੀਗੜ੍ਹ, ਦਸੰਬਰ  2020  -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-   

 25 ਦਸੰਬਰ- ਰਾਜ ਭਰ ਦੇ ਵੱਖ-ਵੱਖ ਮੋਬਾਈਲ ਟਾਵਰਾਂ ਨੂੰ ਬਿਜਲੀ ਸਪਲਾਈ ਬੰਦ ਕਰਨ ਦੀਆਂ ਖਬਰਾਂ ਦੇ ਵਿਚਕਾਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਕਾਰਵਾਈਆਂ ਨਾਲ ਆਮ ਲੋਕਾਂ ਨੂੰ ਪ੍ਰੇਸ਼ਾਨੀ ਨਾ ਕਰਨ ਬਲਕਿ ਉਸੇ ਤਰ੍ਹਾਂ ਦੇ ਸੰਜਮ ਨੂੰ ਜਾਰੀ ਰੱਖਣ ਜੋ ਉਹ ਸਿੰਘੂ ਬਾਰਡਰ 'ਤੇ ਦਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਵਿਚਕਾਰ ਲੋਕਾਂ ਲਈ ਦੂਰਸੰਚਾਰ ਸੰਪਰਕ ਹੋਰ ਵੀ ਗੰਭੀਰ ਹੋ ਗਿਆ ਹੈ, ਮੁੱਖ ਮੰਤਰੀ ਨੇ ਕਿਸਾਨਾਂ ਨੂੰ ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦਿਖਾਉਣ ਦੀ ਅਪੀਲ ਕੀਤੀ ਹੈ।  

ਦਿੱਲੀ ਸੰਘਰਸ਼ ਦੇ  ਲਈ ਢੁੱਡੀਕੇ ਤੋਂ ਗਿਆਰ੍ਹਵਾਂ ਜਥਾ ਰਵਾਨਾ  -ਪ੍ਰਧਾਨ ਮਾਸਟਰ ਗੁਰਚਰਨ ਸਿੰਘ

ਅਜੀਤਵਾਲ , ਦਸੰਬਰ  2020 -(ਬਲਵੀਰ ਸਿੰਘ ਬਾਠ)-

ਇਤਿਹਾਸਕ ਪਿੰਡ ਢੁੱਡੀਕੇ ਦੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਗੁਰਸ਼ਰਨ ਸਿੰਘ ਦੀ ਅਗਵਾਈ ਵਿੱਚ ਜਥੇਬੰਦੀ ਵਲੋਂ 11 ਵਾਂ ਜੱਥਾ ਦਿੱਲੀ ਧਰਨੇ ਲਈ ਰਵਾਨਾ ਕੀਤਾ ਗਿਆ । ਇਤਿਹਾਸਕ ਪਿੰਡ ਢੁੱਡੀਕੇ ਵਲੋਂ ਦਿੱਲੀ ਵਿੱਚ ਲੱਗੇ ਕਿਸਾਨ ਅੰਦੋਲਨ ਵਿੱਚ ਆਪਣਾ ਹਿੱਸਾ ਪਾਉਂਦੇ ਹੋਏ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਗੁਰਸ਼ਰਨ ਸਿੰਘ ਦੀ ਅਗਵਾਈ ਵਿੱਚ 11 ਵਾਂ ਜੱਥਾ ਰੰਘਰੇਟੇ ਗੁਰੂ ਕੇ ਬੇਟੇ ਦਿਆਂ ਜੱਥਾ ਸ਼ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ  ਜੀ ਦੇ ਗੁਰੂਦਵਾਰਾ ਵਿੱਚ ਅਰਦਾਸ ਕਰਕੇ ਤੋਰਿਆ ਗਿਆ । ਕਿਸਾਨ ਮਜਦੂਰ ਏਕਤਾ ਦੇ ਨਾਅਰੇ ਲਾਏ ਗਏ । ਜੱਥੇ ਵਿੱਚ ਹਾਕਮ ਸਿੰਘ, ਪ੍ਰੀਤਮ ਸਿੰਘ, ਬੂਟਾ ਸਿੰਘ, ਪਾਲ ਸਿੰਘ, ਚਮਕੌਰ ਸਿੰਘ, ਮੰਦਰ ਸਿੰਘ, ਹਰਬੰਸ ਸਿੰਘ, ਤੇ ਨਿਰਮਲ ਸਿੰਘ ਹਨ। ਇਸ ਮੌਕੇ ਮਾਸਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਇਹ ਜੰਗ ਇਕੱਲੇ ਕਿਸਾਨਾਂ ਦੀ ਨਹੀਂ, ਮਜ਼ਦੂਰਾਂ ਦੀ ਵੀ ਹੈ ਤੇ ਸਾਰੇ ਕੰਮਕਾਰੀ ਤਬਕਿਆਂ ਦੀ ਹੈ। ਯੂਨੀਅਨ ਦੇ ਖਜਾਨਚੀ ਗੁਰਮੀਤ ਪੰਨੂ, ਤੀਰਥ ਧਨੋਆ,ਦਲਜੀਤ ,ਕਰਮਜੀਤ ਵਿੱਕੀ, ਰਸ਼ਵਿੰਦਰ ਸਿੰਘ ਬਿੱਟੂ, ਹੀਰਾ ਸਿੰਘ ਅਤੇ ਹੋਰ ਪਿੰਡ ਵਾਸੀ ਹਾਜਰ ਸਨ।

 

ਬਾਬਾ ਬੰਧਨੀ ਸਾਹ ਜੀ ਗਊਸ਼ਾਲਾ ਦੀਆਂ  ਗਊਆਂ ਵਾਸਤੇ ਸ਼ੈੱਡ ਦੀ ਕਾਰ ਸੇਵਾ ਸ਼ੁਰੂ   ਪ੍ਰਧਾਨ ਫੌਜੀ ਸਰੂਪ ਸਿੰਘ

ਦਾਨੀ ਸੱਜਣ ਵੱਧ ਤੋਂ ਵੱਧ ਦੇਣ ਸਹਿਯੋਗ

ਅਜੀਤਵਾਲ, ਦਸੰਬਰ  2020 ( ਬਲਵੀਰ ਸਿੰਘ ਬਾਠ) 

ਜਗਰਾਉਂ ਦੇ ਪੈਂਦੇ ਬਾਬਾ ਬੰਧਨੀ ਸ਼ਾਹ ਦੀ ਦਰਗਾਹ ਨੇੜੇ ਰੂਪ ਵਾਟਿਕਾ ਸਕੂਲ ਜਗਰਾਉਂ  ਅਵਾਰਾ ਗਊਆਂ ਵਾਸਤੇ ਨਵੇਂ ਬਣ ਰਹੇ ਸ਼ੈੱਡ ਦੀ  ਕਾਰ ਸੇਵਾ ਸ਼ੁਰੂ ਹੋ ਚੁੱਕੀ ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਨਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਸਰੂਪ ਸਿੰਘ ਫੌਜੀ ਨੇ ਦੱਸਿਆ ਕਿ  ਗਊ ਮਾਤਾ ਦੇ ਸਾਂਭ ਸੰਭਾਲ ਵਾਸਤੇ ਜੋ ਕੰਮ ਨਿਰੰਤਰ ਚੱਲ ਰਿਹਾ ਸੀ ਹੁਣ ਸਰਦੀ ਦਾ ਮੌਸਮ ਹੋਣ ਕਰਕੇ ਕੁਝ ਗਊਆਂ ਬਿਮਾਰ ਹੋ ਜਾਂਦੀਆਂ ਹਨ  ਕਿਉਂਕਿ ਗਊਆਂ ਦੇ ਰਾਤ ਨੂੰ ਸਿਰ ਉੱਪਰ ਕੋਈ ਤੰਬੂ ਜਾਂ ਸ਼ੈੱਡ ਨਹੀਂ ਸੀ  ਇਸ ਲਈ ਸੰਗਤਾਂ ਦੇ ਸਹਿਯੋਗ ਨਾਲ ਗਊਸ਼ਾਲਾ ਦੀਅਾਂ ਗਊਅਾਂ ਵਾਸਤੇ ਨਵੇਂ ਇਮਾਰਤ ਸ਼ੈੱਡ ਪਾਇਆ ਜਾ ਰਿਹਾ ਹੈ  ਅਸੀਂ ਸਾਰੇ ਹੀ ਗਊ ਮਾਤਾ ਦੇ ਭਗਤਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕੇ ਆਪਣਾ ਵੱਧ ਤੋਂ ਵੱਧ ਦਸਵੰਧ ਕੱਢ ਕੇ ਗਊਸ਼ਾਲਾ ਦੇ ਸ਼ੈੱਡ ਵਾਸਤੇ ਸਾਡੀ ਮਦਦ ਕੀਤੀ ਜਾਵੇ  ਤਾਂ ਜੋ ਅਵਾਰਾ ਗਊ ਮਾਤਾ ਦੇ ਠੰਡ ਤੋਂ  ਬਚਾਅ ਲਈ ਕੁਝ ਰਾਹਤ ਹੋ ਸਕੇ  ਉਨ੍ਹਾਂ ਕਿਹਾ ਕਿ ਜੋ ਵੀ ਦਾਨੀ ਸੱਜਣਾਂ ਨੇ ਆਪਣਾ ਦਸਵੰਧ ਪਾਉਣਾ ਹੋਵੇ ਕਨੈਕਟ ਨੰਬਰ  9888705949 ਤੇ ਸੰਪਰਕ ਕਰ ਸਕਦੇ ਹਨ  ਜਾਂ ਅਕਾਉਂਟ  ਵਿੱਚ ਵੀ ਮਦਦ ਭੇਜ ਸਕਦੇ ਹਨ  ਬੈਂਕ ਅਕਾਉਂਟ ਨੰਬਰ  30450100003997ਤੇਰੀ ਮਾਲੀ ਮਦਦ ਭੇਜ ਸਕਦੇ ਹਨ  ਇਸ ਸਮੇਂ ਉਨ੍ਹਾਂ ਨਾਲ ਅਵਤਾਰ ਸਿੰਘ ਜਸਬੀਰ ਸਿੰਘ  ਬਾਬਾ ਦਿਆਲਾ ਸਿੰਘ ਆਦਿ ਪ੍ਰਬੰਧਕ ਹਾਜ਼ਰ ਸਨ

ਮੋਦੀ ਦੀ 26 ਤਰੀਕ ਨੂੰ ਮਨ ਕੀ ਬਾਤ ਸੁਣਨ ਦੀ ਬਜਾਏ ਥਾਲੀਆਂ ਖੜਕਾਉਣਗੇ ਪੰਜਾਬ ਦੇ ਕਿਸਾਨ ।ਜੱਜ ਗਹਿਲ     

ਮਹਿਲ ਕਲਾਂ /ਬਰਨਾਲਾ -ਦਸੰਬਰ 2020 -(ਗੁਰਸੇਵਕ ਸਿੰਘ ਸੋਹੀ)-

ਮੋਦੀ ਸਰਕਾਰ ਵੱਲੋਂ 26 ਤਰੀਕ ਨੂੰ ਮਨ ਕੀ ਬਾਤ ਸੁਣਾਉਣਗੇ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 26 ਤਰੀਕ ਨੂੰ ਥਾਲੀਆਂ ਵਜਾਉਣ ਦਾ ਅਤੇ ਖੜਕਾਉਣ ਦਾ ਸਮੂਹ ਭਾਰਤ ਦੇ ਹਰ ਇੱਕ ਨਾਗਰਿਕ ਨੂੰ ਅਪੀਲ ਕੀਤੀ ਗਈ ਹੈ। 26 ਦਸੰਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਮਨ ਕੀ ਬਾਤ ਕਰਨਗੇ ਉਸ ਦਿਨ ਜਿੰਨਾ ਚਿਰ ਮਨ ਕੀ ਬਾਤ ਕਹਿਣਗੇ ਉਨ੍ਹਾਂ ਚਿਰ ਕਿਸਾਨ ਥਾਲੀਆਂ ਵਜਾਉਣਗੇ ਕਿਉਂਕਿ ਇਹ ਗੂੰਗੀ ਬੋਲੀ ਸਰਕਾਰ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਇਹ ਮਨ ਕੀ ਬਾਤ ਕੋਈ ਵੀ ਨੀ ਸੁਣਨਾ ਚਾਹੁੰਦਾ। ਜਦੋਂ ਕਿ ਭਾਰਤ ਦਾ ਅੰਨਦਾਤਾ ਇੰਨੀ ਹੱਡ ਚੀਰਵੀਂ ਸਰਦੀ ਦੇ ਵਿੱਚ ਦਿੱਲੀ ਦੀਆਂ ਸਰਹੱਦਾਂ ਤੇ ਠੰਢ ਨਾਲ ਮਰ ਰਿਹਾ ਹੈ। ਇਸ ਨੂੰ ਮਨ ਕੀ ਬਾਤ ਸੱਜ ਰਹੀ ਹੈ ਪ੍ਰਧਾਨ ਮੰਤਰੀ ਵੱਲੋਂ ਕਰੋਨੇ ਵੇਲੇ ਲੋਕਾਂ ਨੂੰ ਕਦੇ ਥਾਲੀਆਂ ਵਜਾਉਣ ਲਈ ਕਿਹਾ ਗਿਆ ਕਦੇ ਟਾਰਚਾਂ ਚਲਾਉਣ ਲਈ ਕਦੇ ਮੋਮਬੱਤੀਆਂ ਜਲਾਉਣ ਲਈ ਕਿਹਾ ਗਿਆ ਲੋਕਾਂ ਨੂੰ ਤਾੜੀਆਂ ਵਜਾਉਣ ਲਈ ਕਿਹਾ ਗਿਆ ਜਦੋਂ ਕਿ ਹੁਣ ਇਕ ਅੰਨਦਾਤਾ ਦਿੱਲੀ ਦੇ ਬਾਰਡਰ ਉੱਤੇ ਏਨੀ ਮੁਸ਼ਕਿਲ ਦੇ ਵਿੱਚ ਬੈਠਾ ਹੈ ਉਸ ਦੀ ਉਹ ਕੋਈ ਗੱਲ ਨਹੀਂ ਸੁਣ ਰਿਹਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੀ.ਕੇ.ਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਜੋ ਵੀ ਪੈਸੇ ਸਟੇਜ ਉਪਰ ਇਕੱਠੇ ਹੋ ਰਹੇ ਹਨ। ਉਹ ਇਸ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸਰਕਾਰ ਵੱਲੋਂ ਵੱਧ ਤੋਂ ਵੱਧ ਸਹੂਲਤਾਂ ਲੈਣ ਲਈ ਜਿੱਤ ਪ੍ਰਾਪਤ ਹੋਣ ਤੋਂ ਬਾਅਦ ਜਥੇਬੰਦੀਆਂ ਵੱਲੋਂ ਸੈਂਟਰ ਅਤੇ ਪੰਜਾਬ ਸਰਕਾਰ ਨੂੰ ਕਿਹਾ ਜਾਵੇਗਾ। ਘੱਟੋ ਘੱਟ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਿੱਤੇ ਜਾਣ ਅਤੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਇਨ੍ਹਾਂ ਦੇ ਕਰਜ਼ੇ ਬਿਲਕੁਲ ਮੁਆਫ਼ ਕੀਤੇ ਜਾਣ।