You are here

ਪੰਜਾਬ

ਮੀਟਿੰਗ ਚ ਸਰਕਾਰ ਨੈਤਿਕ ਤੌਰ ਤੇ ਹਾਰੀ ਪਰ ਕਾਰਪੋਰੇਟਾ ਦੇ ਹਿੱਤਾਂ ਲਈ ਅੜੀ-- ਉਗਰਾਹਾਂ

ਨਵੀਂ ਦਿੱਲੀ 4 ਜਨਵਰੀ  2021 -(ਇਕਬਾਲ ਸਿੰਘ ਰਸੂਲਪੁਰ /ਮਨਜਿੰਦਰ ਗਿੱਲ)-

 ਕੇਂਦਰ ਸਰਕਾਰ ਨਾਲ ਹੋਈ ਅੱਜ ਦੀ ਮੀਟਿੰਗ 'ਤੇ ਟਿੱਪਣੀ ਕਰਦਿਆਂ ਬੀ ਕੇ ਯੂ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਸਰਕਾਰ ਅਜੇ ਵੀ ਕਾਨੂੰਨ ਰੱਦ ਨਾ ਕਰਨ 'ਤੇ ਅੜੀ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਗੱਲਬਾਤ ਦੱਸਦੀ ਹੈ ਕਿ  ਸਰਕਾਰ ਨੈਤਿਕ ਤੌਰ 'ਤੇ ਹਾਰ ਚੁੱਕੀ ਹੈ ਪਰ ਇਹ ਕਾਰਪੋਰੇਟ ਜਗਤ ਨਾਲ ਉਸਦੀ ਵਫ਼ਾਦਾਰੀ ਹੈ ਜਿਹੜੀ ਉਸ ਦੀ ਅੜੀ ਦੀ ਵਜ੍ਹਾ ਹੈ। ਉਨ੍ਹਾਂ ਕਿਹਾ ਕਿ ਗੱਲਬਾਤ ਦੌਰਾਨ ਦੋਹੇਂ ਧਿਰਾਂ ਵੱਲੋਂ ਆਪੋ ਆਪਣੇ ਸਟੈਂਡ 'ਤੇ ਕਾਇਮ ਰਹਿਣ ਮਗਰੋਂ ਸਰਕਾਰ ਨੇ ਹੋਰ ਸਮਾਂ ਮੰਗ ਲਿਆ ਤਾਂ ਕਿਸਾਨ ਜਥੇਬੰਦੀਆਂ ਨੇ ਦੇ ਦਿੱਤਾ। ਸਰਕਾਰ ਗੱਲਬਾਤ ਲਮਕਾ ਕੇ ਹੰਭਾਉਣ-ਥਕਾਉਣ ਦੀ ਨੀਤੀ 'ਤੇ ਚੱਲ ਰਹੀ ਹੈ, ਇਸ ਅਰਸੇ ਨੂੰ ਲੋਕਾਂ 'ਚ ਨਿਰਾਸ਼ਾ ਫੈਲਾਉਣ ,ਭੰਬਲਭੂਸੇ ਪੈਦਾ ਕਰਨ ਤੇ ਜਥੇਬੰਦੀਆਂ 'ਚ ਪਾਟਕ ਪਾਉਣ ਦੇ ਲਈ ਵਰਤਣਾ ਚਾਹੁੰਦੀ ਹੈ  ਪਰ ਕਿਸਾਨਾਂ ਦੇ ਜੁਝਾਰ ਇਰਾਦੇ ਇਸ ਨੀਤੀ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਸਭ ਜਥੇਬੰਦੀਆਂ ਕਾਨੂੰਨਾਂ ਦੀ ਮੁਕੰਮਲ ਵਾਪਸੀ ਲਈ ਇਕਜੁੱਟ ਹਨ, ਤੇ ਸਾਂਝੀ  ਸੁਣਵਾਈ ਕਰਕੇ ਆਈਆਂ ਹਨ। ਅਸੀਂ ਵਾਰ ਵਾਰ ਗੱਲਬਾਤ ਕਰਨ ਲਈ ਤਿਆਰ ਹਾਂ ਪਰ ਕਾਨੂੰਨ ਵਾਪਸੀ ਅਤੇ ਐੱਮ ਐੱਸ ਪੀ 'ਤੇ ਸਰਕਾਰੀ ਖ਼ਰੀਦ ਦੇ  ਕਾਨੂੰਨੀ ਹੱਕ ਦੀ ਜ਼ਾਮਨੀ ਤੋਂ ਬਿਨਾਂ ਰੁਕਣ ਲਈ ਤਿਆਰ ਨਹੀਂ ਹਾਂ। ਉਨ੍ਹਾਂ ਕਿਹਾ ਕਿ ਗੱਲਬਾਤ ਦੇ ਨਾਲ ਨਾਲ ਸੰਘਰਸ਼ ਵੀ ਜਾਰੀ ਰਹੇਗਾ ਤੇ ਹੋਰ ਸਿਖਰ ਵੱਲ ਜਾਵੇਗਾ। ਉਹਨਾਂ ਹਰਿਆਣਾ ਹਕੂਮਤ ਵੱਲੋਂ ਰੇਵਾੜੀ ਨੇੜੇ ਕਿਸਾਨਾਂ 'ਤੇ ਢਾਹੇ ਜਾ ਰਹੇ ਜਬਰ ਦੀ ਜ਼ੋਰਦਾਰ ਨਿੰਦਾ ਕੀਤੀ। ਆਗੂਆਂ ਨੇ ਕਿਹਾ ਕਿ ਕੇਂਦਰੀ ਹਕੂਮਤ ਇੱਕ ਪਾਸੇ ਕਿਸਾਨਾਂ ਨਾਲ ਗੱਲ ਕਰ ਰਹੀ ਹੈ ਤੇ ਦੂਜੇ ਪਾਸੇ ਹਰਿਆਣਾ ਹਕੂਮਤ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਵਰਾ ਰਹੀ ਹੈ ,ਪਾਣੀ ਦੀਆਂ ਬੁਛਾੜਾਂ ਸਿੱਟ ਰਹੀ ਹੈ। ਇਹ ਫੌਰੀ ਬੰਦ ਹੋਣਾ ਚਾਹੀਦਾ ਹੈ।  

                                     -ਜੋਗਿੰਦਰ ਸਿੰਘ ਉਗਰਾਹਾਂ 

  ਸੂਬਾ ਪ੍ਰਧਾਨ ,ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ)9417557433

ਪਿੰਡ ਗੁਰਮ ਵਿਖੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ।  ਧਨੌਲਾ  

ਮਹਿਲ ਕਲਾਂ/ਬਰਨਾਲਾ-ਜਨਵਰੀ 2021-(ਗੁਰਸੇਵਕ ਸਿੰਘ ਸੋਹੀ)-

ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਦਿੱਤੇ ਸੱਦੇ ਅਨੁਸਾਰ ਅੱਜ ਪਿੰਡ ਗੁਰਮ ਵਿਖੇ ਸਾਥੀ ਲਾਲ ਸਿੰਘ ਧਨੌਲਾ ਸੂਬਾ ਜਨਰਲ ਸਕੱਤਰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਅਤੇ ਸਾਥੀ ਚੇਤ ਰਾਮ ਦੀ ਪ੍ਰਧਾਨਗੀ ਹੇਠ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ।ਇਸ ਵਕਤ ਪਹਿਲਾਂ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਸਾਥੀ ਧਨੌਲਾ ਨੇ ਕਿਹਾ ਕਿ ਜੇ ਅੱਜ ਮਜ਼ਦੂਰ ਨਹੀਂ ਲੜੇਗਾ ਤਾਂ ਮਰ ਜਾਵੇਗਾ।ਸਮੁੱਚੇ ਦੇਸ਼ ਦੀ ਕਿਸਾਨੀ ਤਿੱਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਵਿਰੁੱਧ ਫੈਸਲਾਕੁੰਨ ਲੜਾਈ ਲੜ ਰਹੀ ਹੈ।ਉਹ ਆਪਣੀਆਂ ਜ਼ਮੀਨਾਂ ਬਚਾਉਣ ਵਾਸਤੇ ਸੰਘਰਸ਼ ਕਰ ਰਹੇ ਹਨ।ਇਨ੍ਹਾਂ ਕਾਨੂੰਨਾਂ ਦਾ ਖੇਤ ਮਜ਼ਦੂਰਾਂ ਉੱਪਰ ਵੀ ਬਹੁਤ ਬੁਰਾ ਪ੍ਰਭਾਵ ਪਏਗਾ ਉਨ੍ਹਾਂ ਨੂੰ ਦਿਹਾੜੀ ਨਹੀਂ ਮਿਲੇਗੀ, ਮੁਫ਼ਤ ਮਿਲਦੀ ਆਟਾ ਦਾਲ ਸਕੀਮ ਖ਼ਤਮ ਹੋ ਜਾਵੇਗੀ,ਮਨਰੇਗਾ ਦੇ ਕੰਮ ਤੇ ਵੀ ਬੁਰਾ ਅਸਰ ਪਵੇਗਾ, ਸਮਾਜ ਦੇ ਵਿੱਚ ਨਾ ਬਰਾਬਰੀ ਬਹੁਤ ਵਧ ਜਾਵੇਗੀ, ਪ੍ਰਚੂਨ ਮਹਿੰਗਾਈ ਗ਼ਰੀਬਾਂ ਦਾ ਜਿਉਣਾ ਦੁੱਭਰ ਕਰ ਦੇਵੇਗੀ ਕਿਉਂਕਿ ਸਰਕਾਰ ਨੇ ਕਾਲਾ ਬਾਜ਼ਾਰੀ ਕਰ ਨੂੰ ਖੁੱਲ੍ਹ ਦੇ ਦਿੱਤੀ ਹੈ।ਇਸ ਲਈ ਖੇਤ ਮਜ਼ਦੂਰਾਂ ਨੂੰ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਸੰਘਰਸ਼ਾਂ ਦੇ ਪਿਡ਼ ਮਿਲਣੇ ਚਾਹੀਦੇ ਹਨ।ਉਨ੍ਹਾਂ ਦੱਸਿਆ ਕਿ ਬਿਜਲੀ ਬਿਲ  2020 ਲਾਗੂ ਹੋ ਜਾਣ ਨਾਲ ਖੇਤ ਮਜ਼ਦੂਰਾਂ ਅਤੇ ਗ਼ਰੀਬਾਂ ਨੂੰ ਮੁਫ਼ਤ ਮਿਲਦੀ ਬਿਜਲੀ ਬੰਦ ਕਰ ਦਿੱਤੀ ਜਾਵੇਗੀ।ਇਸ ਲਈ ਹੁਣ ਵੇਲਾ ਹੈ ਕਿ ਇਨ੍ਹਾਂ ਸੱਜਰੇ ਹਮਲਿਆਂ ਨੂੰ ਪੁੱਠਾ ਮੋੜਾ ਦੇਣ ਲਈ ਪਰਿਵਾਰਾਂ ਸਮੇਤ ਇਸ ਹੱਕੀ ਸੰਘਰਸ਼ ਵਿਚ ਸ਼ਾਮਲ ਹੋਇਆ ਜਾਵੇ।ਸਾਥੀ ਮਾਨ ਸਿੰਘ ਗੁਰਮ ਨੇ ਸੰਬੋਧਨ ਕਰਦਿਆਂ ਕਿਹਾ ਜੇ ਸਰਕਾਰ ਨੇ ਮਜ਼ਦੂਰਾਂ ਦੇ ਹੱਕਾਂ ਸਬੰਧੀ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੇ ਕਾਨੂੰਨਾਂ ਨੂੰ ਚਾਰ ਕੋਡਾਂ ਵਿਚ ਬਦਲ ਦਿੱਤਾ ਹੈ।ਮਜ਼ਦੂਰਾਂ ਲਈ ਦਿਹਾੜੀ ਆਉਣ ਵਾਲੇ ਸਮੇਂ ਵਿਚ ਅੱਠ ਘੰਟੇ ਦੀ ਬਜਾਏ ਬਾਰਾਂ ਘੰਟੇ ਦੀ ਕਰ ਦਿੱਤੀ ਗਈ ਹੈ। ਸਭ ਤੋਂ ਪਹਿਲਾਂ ਪਿੰਡ ਗੁਰਮਾ ਦੇ ਕਿਸਾਨ ਸੰਘਰਸ਼ ਚ ਸ਼ਹੀਦ ਹੋਏ ਸਾਥੀ ਸੁਖਦੇਵ ਸਿੰਘ ਅਤੇ ਸਾਰੇ ਸ਼ਹੀਦਾਂ ਨੂੰ ਖੜ੍ਹੇ ਹੋ ਕੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।ਇਕੱਠ ਨੂੰ ਬੂਟਾ ਸਿੰਘ ਕੇਵਲ ਸਿੰਘ ਜਰਨੈਲ ਸਿੰਘ ਅੰਗਰੇਜ਼ ਸਿੰਘ ਰੂਪ ਸਿੰਘ ਹਮੀਰ ਸਿੰਘ ਜੱਗਾ ਸਿੰਘ ਨਾਹਰ ਸਿੰਘ ਅਤੇ ਦਰਸ਼ਨ ਸਿੰਘ ਨੇ ਵੀ ਸੰਬੋਧਨ ਕੀਤਾ।

ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੇ ਛੋਟੇ ਭਰਾ ਕਸ਼ਮੀਰ ਸਿੰਘ ਦੁਆਬਾ ਨਹੀਂ ਰਹੇ......

ਮਹਿਲ ਕਲਾਂ/ਬਰਨਾਲਾ-ਜਨਵਰੀ 2021 (ਗੁਰਸੇਵਕ ਸਿੰਘ ਸੋਹੀ)-

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਜੀ ਦੇ ਛੋਟੇ ਭਰਾ ਕਸ਼ਮੀਰਾ ਸਿੰਘ ਦੁਆਬਾ ਸਾਡੇ ਨਾਲੋਂ ਸਦਾ ਲਈ ਵਿਛੜ ਚੁੱਕੇ ਹਨ ।ਉਹ ਅਚਾਨਕ 2 ਜਨਵਰੀ ਨੂੰ ਬੀਮਾਰ ਹੋ ਗਏ ਅਤੇ 3 ਜਨਵਰੀ ਨੂੰ 12 ਵਜੇ ਦੇ ਕਰੀਬ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਪਿੰਡ ਲੰਗਡ਼ੋਆ ਵਿਖੇ ਸਸਕਾਰ ਕੀਤਾ ਗਿਆ ।ਕਸ਼ਮੀਰਾ ਸਿੰਘ ਦੁਆਬਾ ਨੇ ਆਪਣੀ ਜ਼ਿੰਦਗੀ ਦਾ ਇਕ-ਇਕ ਪਲ ਅੰਬੇਦਕਰ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਕੀਤਾ। ਇਹ ਪ੍ਰੇਰਨਾ ਉਨ੍ਹਾਂ ਨੂੰ ਆਪਣੇ ਸਵਰਗੀ ਪਿਤਾ ਸ੍ਰੀ ਸਵਰਨਾ ਰਾਮ ਜੀ ਬਾਲੀ ਅਤੇ ਅਣਥੱਕ ਮਿਹਨਤੀ ਮਾਤਾ ਚੰਨਣ ਕੌਰ ਦੁਆਰਾ ਹੀ ਮਿਲੀ। ਦੁਆਬਾ ਜੀ ਪਿਛਲੇ ਕਈ ਸਾਲਾਂ ਤੋਂ ਸ੍ਰੀ ਖੁਰਾਲਗਡ਼੍ਹ ਸਾਹਿਬ ਵਿਖੇ ਸ੍ਰੀ ਚਰਨ ਛੋਹ ਗੰਗਾ ਵਿਖੇ ਬਿਨਾਂ ਕਿਸੇ ਸਵਾਰਥ ਤੋਂ ਸੇਵਾਦਾਰ ਸੀ ।

ਇਸ ਦੁੱਖ ਦੀ ਘੜੀ ਵਿਚ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਸਿੰਘ, ਸ਼ੀਰਾ ਮਾਸਟਰ,ਬਲਵਿੰਦਰ ਸਿੰਘ ਨਾਨੋਵਾਲ,ਸੰਗੀਤ ਕਲਾ ਮੰਚ ਦੇ ਚੇਅਰਮੈਨ ਲਖਵਿੰਦਰ ਸਿੰਘ ਸੂਰਾਪੁਰ'' ਫ਼ਿਲਮੀ ਤੇ ਟੀ ਵੀ ਦੇ ਕਲਾਕਾਰ ਹਰਦੀਪ ਚਾਹਲ ਅਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਲੁਧਿਆਣਾ,ਡਾ ਸਤਨਾਮ ਸਿੰਘ ਤਰਨਤਾਰਨ,ਡਾ ਠਾਕੁਰਜੀਤ ਮੋਹਾਲੀ,ਡਾ ਬਲਕਾਰ ਸਿੰਘ ਪਟਿਆਲਾ,ਡਾ ਮਹਿੰਦਰ ਸਿੰਘ ਮੋਗਾ,ਡਾ ਮਾਘ ਸਿੰਘ ਸੰਗਰੂਰ,ਡਾ ਅਸ਼ੋਕ ਕੁਮਾਰ ਗੁਰਦਾਸਪੁਰ,ਡਾ.ਮਿੱਠੂ ਮੁਹੰਮਦ ਬਰਨਾਲਾ,ਡਾ ਰਜੇਸ਼ ਸ਼ਰਮਾ ਲੁਧਿਆਣਾ',ਡਾ ਰਿੰਕੂ ਕੁਮਾਰ ਫਤਿਹਗਡ਼੍ਹ ਸਾਹਿਬ,ਡਾ ਰਣਜੀਤ ਸਿੰਘ ਰਾਣਾ ਤਰਨਤਾਰਨ ਅੰਮ੍ਰਿਤਸਰ,ਡਾ ਬਲਬੀਰ ਸਿੰਘ ਮੁਹਾਲੀ,ਡਾ ਧਰਮਪਾਲ ਸੰਗਰੂਰ,ਡਾ ਸੁਰਿੰਦਰ ਜੈਨਪੁਰੀ ਲੁਧਿਆਣਾ, ਡਾ ਵੇਦ ਪ੍ਰਕਾਸ਼ ਰੋਪੜ,ਡਾ ਗੁਰਮੁਖ ਸਿੰਘ ਮੁਹਾਲੀ,ਡਾ ਹਾਕਮ ਸਿੰਘ ਪਟਿਆਲਾ,ਡਾ ਪਰਮਜੀਤ ਮੋਗਾ, ਡਾ ਸੁਰਜੀਤ ਰਾਮ ਰੋਪੜ'' ਡਾ ਗੁਰਚਰਨ ਸਿੰਘ ਫਤਹਿਗੜ੍ਹ ਸਾਹਿਬ,ਡਾ ਅਵਤਾਰ ਸਿੰਘ ਗੁਰਦਾਸਪੁਰ,ਡਾ ਦੀਦਾਰ ਸਿੰਘ ਸ੍ਰੀ ਮੁਕਤਸਰ ਸਾਹਿਬ,ਡਾ ਸੁਰਜੀਤ ਸਿੰਘ ਬਠਿੰਡਾ,ਡਾ ਮਹਿੰਦਰ ਸਿੰਘ ਸੋਹਲ ਅਜਨਾਲਾ,ਡਾ ਸੁਖਦੇਵ ਭਾਂਬਰੀ ਮੋਹਾਲੀ,ਡਾ ਕਰਨੈਲ ਸਿੰਘ ਜੋਗਾਨੰਦ''ਡਾ ਜਗਵੀਰ ਸਿੰਘ ਮੁਕਤਸਰ ਸਾਹਿਬ,ਡਾ ਪਰਗਟ ਸਿੰਘ ਮਾਛੀਕੇ ਮੋਗਾ,ਆਦਿ ਸੂਬਾਈ ਆਗੂਆਂ ਨੇ ਡਾ ਰਮੇਸ਼ ਕੁਮਾਰ ਬਾਲੀ ਨਾਲ ਦੁੱਖ ਸਾਂਝਾ ਕੀਤਾ ।

ਸ੍ਰੀ ਕਸ਼ਮੀਰਾ ਸਿੰਘ ਦੁਆਬਾ ਜੀ ਦੀ ਅੰਤਿਮ ਅਰਦਾਸ 10 ਜਨਵਰੀ ਨੂੰ ਸ੍ਰੀ ਖੁਰਾਲਗਡ਼੍ਹ ਸਾਹਿਬ ਵਿਖੇ ਸੀ੍ ਚਰਨਾ ਗੰਗਾ ਸਥਾਨ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਦੁਪਹਿਰ ਇੱਕ ਵਜੇ ਹੋਵੇਗੀ ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੇ ਬਲਾਕ ਸ਼ੇਰਪੁਰ ਦਾ ਸਾਲਾਨਾ ਇਜਲਾਸ ਹੋਇਆ ।

ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੇ ਭਰਾ ਦੀ ਹੋਈ ਅਚਾਨਕ ਮੌਤ ਤੇ ਕੀਤਾ ਗਿਆ ਦੁੱਖ ਦਾ ਪ੍ਰਗਟਾਵਾ ।

  ਮਹਿਲ ਕਲਾਂ/ਬਰਨਾਲਾ-ਜਨਵਰੀ 2021-(ਗੁਰਸੇਵਕ ਸਿੰਘ ਸੋਹੀ)-   

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ :295)ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀਆਂ ਹਦਾਇਤਾਂ ਮੁਤਾਬਕ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਅਤੇ ਬਲਾਕਾਂ ਦੇ ਸਾਲਾਨਾ ਇਜਲਾਸ ਹੋ ਰਹੇ ਹਨ।

ਇਸੇ ਤਹਿਤ ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੇ ਬਲਾਕ ਸ਼ੇਰਪੁਰ ਦਾ ਸਾਲਾਨਾ ਇਜਲਾਸ ਸਮਾਗਮ ਹੋਇਆ ਜਿਸ ਵਿਚ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਜ਼ਿਲ੍ਹਾ ਬਰਨਾਲਾ,ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ 'ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਡਾ ਅਨਵਰ ਖਾਨ ਧੂਰੀ,ਜ਼ਿਲ੍ਹਾ ਮੀਤ ਪ੍ਰਧਾਨ ਡਾ ਬਲਜਿੰਦਰ ਸਿੰਘ ਮਲੇਰਕੋਟਲਾ,ਜ਼ਿਲ੍ਹਾ ਖਜ਼ਾਨਚੀ ਡਾ ਜਸਵੰਤ ਸਿੰਘ,ਜ਼ਿਲ੍ਹਾ ਆਗੂ ਡਾ ਕੇਸਰ ਖ਼ਾਨ ਮਾਂਗੇਵਾਲ,ਬਲਾਕ ਮਹਿਲ ਕਲਾਂ ਦੇ ਪ੍ਰਧਾਨ ਡਾ ਜਗਜੀਤ ਸਿੰਘ,ਜ਼ਿਲ੍ਹਾ ਕਮੇਟੀ ਆਗੂ ਡਾ ਹਰਦੀਪ ਸਿੰਘ ਰੰਧਾਵਾ,ਬਲਾਕ ਸ਼ੇਰਪੁਰ ਦੇ ਪ੍ਰਧਾਨ ਡਾ ਗੁਰਦੇਵ ਸਿੰਘ ਬੜੀ ਦੀ ਦੇਖ ਰੇਖ ਹੇਠ ਹੋਇਆ।ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੇ ਛੋਟੇ ਭਰਾ ਦੀ ਅਚਾਨਕ ਮੌਤ ਤੇ,ਬਲਾਕ ਸ਼ੇਰਪੁਰ ਦੇ ਮੈਡੀਕਲ ਪ੍ਰੈਕਟੀਸ਼ਨਰ ਸਾਥੀ,ਜੋ ਸਾਡੇ ਨਾਲੋਂ ਸਦਾ ਲਈ ਵਿਛੜ ਗਏ ਅਤੇ ਕਿਸਾਨੀ ਸੰਘਰਸ਼ ਦੇ ਸ਼ਹੀਦਾਂ"ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।

ਸਾਲਾਨਾ ਇਜਲਾਸ ਦੀ ਸ਼ੁਰੂਆਤ ਜਥੇਬੰਦੀ ਦਾ ਝੰਡਾ ਲਹਿਰਾਉਣ ਉਪਰੰਤ ਕੀਤੀ ਗਈ।ਜਿਸ ਵਿਚ ਜਨਰਲ ਸਕੱਤਰ ਡਾ ਬਲਜੀਤ ਸਿੰਘ ਮਾਣਕੀ ਨੇ ਸੈਕਟਰੀ ਰਿਪੋਰਟ ਪਡ਼੍ਹ ਕੇ ਸੁਣਾਈ। ਜਿਸ ਨੂੰ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕੀਤਾ।ਪ੍ਰਧਾਨ ਡਾ.ਗੁਰਦੇਵ ਸਿੰਘ ਬੜੀ ਨੇ ਰੀਵਿਊ ਰਿਪੋਰਟ ਪਡ਼੍ਹ ਕੇ ਸੁਣਾਈ । ਡਾ.ਹਰਦੀਪ ਸਿੰਘ ਰੰਧਾਵਾ ਨੇ ਸਾਲ ਦਾ ਲੇਖਾ ਜੋਖਾ ਪੜ੍ਹ ਕੇ ਮੈਂਬਰਾਂ ਨੂੰ ਸੁਣਾਇਆ,ਜਿਸ ਉਪਰੰਤ ਸਾਰੇ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਸਰਬਸੰਮਤੀ ਨਾਲ ਪਾਸ ਕੀਤਾ।ਇਸ ਉਪਰੰਤ ਪਹੁੰਚੀ ਹੋਈ ਸੂਬਾ ਕਮੇਟੀ ਦੇ ਮੈਂਬਰ ਸਹਿਬਾਨਾਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਅਤੇ ਮੈਂਬਰਾਂ ਨੂੰ ਹੌਸਲਾ ਅਫਜ਼ਾਈ ਵਿਚਾਰ ਚਰਚਾ ਕੀਤੀ ਗਈ ਅਤੇ ਜਥੇਬੰਦੀ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਪੂਰੇ ਹਾਊਸ ਵਿਚ ਖੁੱਲ੍ਹ ਕੇ ਬਹਿਸ ਕੀਤੀ ਗਈ ।

ਜਥੇਬੰਦੀ ਵਿਚ ਪਿਛਲੇ ਸਮੇਂ ਦੌਰਾਨ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਮੈਂਬਰ ਸਾਹਿਬਾਨਾਂ ਨੂੰ ਅਤੇ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ਾਂ ਵਿੱਚ"ਫਰੀ ਮੈਡੀਕਲ ਕੈਂਪ"ਲਗਾ ਕੇ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਵਾਲੇ ਬਲਾਕ ਸ਼ੇਰਪੁਰ ਦੇ ਡਾਕਟਰਾਂ ਦਾ ਅਤੇ ਸੂਬਾ ਕਮੇਟੀ ਅਹੁਦੇਦਾਰਾਂ ਦਾ,ਬਲਾਕ ਸ਼ੇਰਪੁਰ ਦੀ ਪ੍ਰਬੰਧਕੀ ਕਮੇਟੀ ਨੇ ਟਰਾਫੀਆਂ ਦੇ ਕੇ ਸਨਮਾਨਤ ਕੀਤਾ ਗਿਆ।

ਪਹਿਲੀ ਕਮੇਟੀ ਨੂੰ ਭੰਗ ਕਰਨ ਉਪਰੰਤ ਨਵੀਂ ਦਾ ਗਠਨ ਕੀਤਾ ਗਿਆ।ਜਿਸ ਵਿਚ ਸਰਬਸੰਮਤੀ ਨਾਲ ਡਾ ਭੋਲਾ ਸਿੰਘ ਟਿੱਬਾ ਨੂੰ ਚੇਅਰਮੈਨ,ਡਾ ਗੁਰਦੇਵ ਸਿੰਘ ਬਡ਼ੀ ਨੂੰ ਪ੍ਰਧਾਨ,ਡਾ ਬਲਜੀਤ ਸਿੰਘ ਮਾਣਕੀ ਨੂੰ ਸਕੱਤਰ,ਡਾ ਗੁਰਜੀਤ ਸਿੰਘ ਨੂੰ ਖਜ਼ਾਨਚੀ,ਡਾ ਹਰਦੀਪ ਸਿੰਘ ਮਾਹਮਦਪੁਰ ਨੂੰ ਸੀਨੀਅਰ ਮੀਤ ਪ੍ਰਧਾਨ,ਡਾ ਗੁਰਦੀਪ ਸਿੰਘ ਕੁਠਾਲਾ ਨੂੰ ਮੀਤ ਪ੍ਰਧਾਨ,ਡਾ ਹਰਦੀਪ ਸਿੰਘ ਬਾਜਵਾ ਜੁਆਇੰਟ ਸਕੱਤਰ,ਡਾ ਲਖਵਿੰਦਰ ਸਿੰਘ ਟਿੱਬਾ ਨੂੰ ਪ੍ਰੈੱਸ ਸਕੱਤਰ,ਜ਼ਿਲ੍ਹਾ ਕਮੇਟੀ ਮੈਂਬਰ ਡਾ ਸਿਕੰਦਰ ਸਿੰਘ ਅਤੇ ਡਾ ਰਸ਼ੀਦ ਖ਼ਾਨ ਚੁਣੇ ਗਏ। 

ਇਸ ਉਪਰੰਤ ਇੱਕ ਕੋਰ ਕਮੇਟੀ ਦਾ ਵੀ ਗਠਨ ਕੀਤਾ ਗਿਆ,ਜਿਸ ਵਿਚ ਡਾ ਅਜੈਬ ਸਿੰਘ ਬਡ਼ੀ,ਡਾ ਸੋਮਾ ਸਿੰਘ ਗੁਰਬਖਸ਼ਪੁਰਾ,ਡਾ ਨਿਰਭੈ ਸਿੰਘ ਛੰਨਾ,ਅਤੇ ਡਾ ਮਨਪ੍ਰੀਤ ਸਿੰਘ ਸਰਬਸੰਮਤੀ ਨਾਲ ਚੁਣੇ ਗਏ।

ਜ਼ਿਲ੍ਹਾ ਸੰਗਰੂਰ ਦੇ ਬਲਾਕ ਸ਼ੇਰਪੁਰ ਦੀ ਚੁਣੀ ਹੋਈ ਕਮੇਟੀ ਨੇ ਵਿਸ਼ਵਾਸ ਦਿਵਾਇਆ ਕਿ ਜਿਹੜੀ ਉਨ੍ਹਾਂ ਨੂੰ ਡਿਊਟੀ ਸੌਂਪੀ ਹੈ,ਉਹ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣਗੇ ਅਤੇ ਜਥੇਬੰਦੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਦਿਨ ਰਾਤ ਮਿਹਨਤ ਕਰਦੇ ਰਹਿਣਗੇ । 

ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਜਗਦੇਵ ਸਿੰਘ ਖੇੜੀ,ਡਾ ਗੁਰਪ੍ਰੀਤ ਸਿੰਘ,ਡਾ ਜਗਸੀਰ ਸਿੰਘ,ਡਾ ਗੁਰਤੇਜ ਸਿੰਘ,ਡਾ ਜਸਪਾਲ ਸਿੰਘ,ਡਾ ਬਲਜਿੰਦਰ ਸਿੰਘ,ਡਾ ਇੰਦਰਜੀਤ ਸਿੰਘ,ਡਾ ਆਨਵਰ ਖਾਨ,ਡਾ ਨਿਰਭੈ ਸਿੰਘ,ਡਾ ਅਜੈਬ ਸਿੰਘ,ਡਾ ਪਰਗਟ ਸਿੰਘ,ਡਾ ਰਾਜਦੀਪ ਸਿੰਘ ਆਦਿ ਹਾਜ਼ਰ ਸਨ।  

ਅਖੀਰ ਵਿੱਚ ਡਾ ਗੁਰਦੇਵ ਸਿੰਘ ਬੜੀ,ਡਾ ਬਲਜੀਤ ਸਿੰਘ ਮਾਣਕੀ,ਡਾ ਹਰਦੀਪ ਸਿੰਘ ਰੰਧਾਵਾ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ ।

ਸੈਂਟਰ ਸਰਕਾਰ ਵੱਲੋਂ ਪਾਸ ਕੀਤੇ 3 ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ।  ਸੁਦੇਸ਼ ਰਾਣੀ ਜੋਸ਼ੀ       

ਅੰਨਦਾਤੇ ਨੂੰ ਸੜਕਾਂ ਤੇ ਹਰ ਰੋਲਣਾ ਬਹੁਤ ਪਛਤਾਉਣਾ ਪਵੇਗਾ ਨਰਿੰਦਰ ਮੋਦੀ ਨੂੰ  

 

ਮਹਿਲ ਕਲਾਂ/ਬਰਨਾਲਾ-ਜਨਵਰੀ 2021 - (ਗੁਰਸੇਵਕ ਸਿੰਘ ਸੋਹੀ)-

ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਲਗਾਤਾਰ ਮਹੀਨਿਆਂ ਤਿੱਖਾ ਅਤੇ ਜ਼ੋਰਦਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਕਿਸਾਨ ਬੱਚਿਆਂ ਤੋਂ ਲੈ ਕੇ ਬਜ਼ੁਰਗ, ਮਾਤਾ, ਭੈਣਾਂ ਨੂੰ ਸੜਕਾਂ ,ਪਟਰੋਲ ਪੰਪ,ਰੇਲਵੇ ਸਟੇਸ਼ਨਾਂ ਉੱਪਰ ਦੇ ਲਈ ਮਜਬੂਰ ਕਰ ਦਿੱਤਾ। ਕਿਸਾਨ ਵਿਰੋਧੀ 3 ਬਿੱਲ ਪਾਸ ਕਰਕੇ ਸੈਂਟਰ ਸਰਕਾਰ ਆਪਣਾ ਹੋਸ਼ ਗੁਆ ਬੈਠੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਲਕਾ ਮਹਿਲ ਕਲਾਂ ਦੇ ਸੀਨੀਅਰ ਕਾਂਗਰਸੀ ਆਗੂ ਬਲਾਕ ਸੰਮਤੀ ਮੈਂਬਰ ਸੁਦੇਸ਼ ਰਾਣੀ ਜੋਸ਼ੀ ਨੇ ਕਿਹਾ ਕੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਵਿਖੇ ਪੰਜਾਬ ਤੋਂ ਲੱਖਾਂ ਕਿਸਾਨ ਟਰੈਕਟਰ ਟਰਾਲੀਆਂ ਲੈਕੇ ਪੱਕਾ ਮੋਰਚਾ ਲਾ ਦਿੱਤਾ ਹੈ ਅਤੇ ਪੰਜਾਬ ਦੇ ਨਾਲ ਹੋਰ ਸਟੇਟਾਂ ਵੀ ਮੋਢੇ ਦੇ ਨਾਲ ਮੋਢਾ ਲਾ ਕੇ ਖੜ੍ਹ ਗਈਆਂ ਹਨ। ਮੋਦੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ ਪਰ ਇਹ ਭੁੱਲ ਗਿਆ ਹੈ ਕਿ ਕੁਰਬਾਨੀਆਂ ਦੇਣ ਵਾਲੀ ਕੌਮ ਪਾਣੀ ਦੀਆਂ ਬੁਛਾੜਾਂ, ਗੋਲਿਆਂ ਤੋਂ ਨਹੀਂ ਡਰਦੀ ਅਤੇ ਠੰਢੇ ਬੁਰਜ ਨੂੰ ਯਾਦ ਕਰਦਿਆਂ ਹੱਡ ਚੀਰਵੀਂ ਠੰਢ ਦੇ ਵਿੱਚ ਕੋਈ ਪ੍ਰਵਾਹ ਨਹੀਂ ਕਰਦੇ ਫਿਰ ਵੀ ਹੌਸਲੇ ਬੁਲੰਦ ਹਨ। ਦਿੱਲੀ ਨੂੰ ਚਾਰੇ ਪਾਸਿਓਂ ਘੇਰਕੇ ਸੂਬੇ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਕਰੋ ਜਾ ਮਰੋ ਦੇ ਤਹਿਤ ਦਿਨ-ਰਾਤ ਸੜਕਾਂ ਤੇ ਤਿੱਖਾ ਅਤੇ ਜੋਰਦਾਰ ਸਘੰਰਸ਼ ਕੀਤਾ ਜਾ ਰਿਹਾ ਹੈ। ਇਸ ਸਘੰਰਸ਼ ਨੂੰ ਦੇਸਾਂ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵੀ ਪਰ ਭੂਰ ਹੁੰਗਾਰਾ ਮਿਲਿਆ।ਪਰ ਸੈਂਟਰ ਦੀ ਮੋਦੀ ਸਰਕਾਰ ਇਸ ਸੰਘਰਸ਼ ਨੂੰ ਅਣਗੌਲਿਆ ਕਰ ਰਹੀ ਹੈ ਸੈਂਟਰ ਵਿਚ ਪਾਸ ਕੀਤੇ ਹੋਏ ਬਿੱਲਾਂ ਨੂੰ ਵਾਪਸ ਲੈਣ ਦੇ ਲਈ ਕੰਨੀ ਕਤਰਾ ਰਹੀ ਹੈ। ਅਖੀਰ ਦੇ ਵਿੱਚ ਸੁਦੇਸ਼ ਜੋਸ਼ੀ ਨੇ ਕਿਹਾ ਕਿਸਾਨ ਮਾਰੂ ਬਿੱਲਾ ਨੂੰ ਵਾਪਸ ਕਰਨ ਦੇ ਲਈ ਮੋਦੀ ਸਰਕਾਰ ਦੇ ਖਿਲਾਫ਼ ਇਸ ਜੰਗ ਵਿੱਚ ਜਿੱਤ ਪ੍ਰਾਪਤ  ਕਿਸਾਨਾਂ ਜਥੇਬੰਦੀਆਂ ਦੀ ਹੀ ਹੋਵੇਗੀ। ਇਤਿਹਾਸ ਗਵਾਹ ਹੈ ਜਦੋਂ ਵੀ ਕੋਈ ਪੰਜਾਬ ਤੇ ਮੁਸੀਬਤ ਆਉਂਦੀ ਹੈ ਤਾਂ ਇੱਕਜੁਟਤਾ ਦਾ ਸਬੂਤ ਸਾਹਮਣੇ ਆਉਂਦਾ ਹੈ। ਪਹਿਲਾਂ ਵੀ ਅਨੇਕਾਂ ਤੱਤੀਆਂ ਹਵਾਵਾਂ ਵਗੀਆਂ ਪੰਜਾਬ ਤੇ ਇਹ ਗੁਰੂਆਂ ਪੀਰਾਂ ਯੋਧਿਆਂ ਦੀ ਧਰਤੀ ਹੈ ਪੰਜਾਬ ਅਤੇ ਆਪਣੇ ਗੁਰੂਆਂ ਦੇ ਦੱਸੇ ਹੋਏ ਸਿਧਾਂਤਾਂ ਤੇ ਸ਼ਾਂਤਮਈ ਧਰਨੇ ਲਾਏ ਜਾ ਰਹੇ ਹਨ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ ਅਤੇ ਖੇਤੀ ਵਿਰੋਧੀ ਹੋਣ ਕਰਕੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਜਾ ਸਕੇ।ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਤੇ ਧੱਕੇ ਨਾ ਕਬਜ਼ੇ ਕੀਤੇ ਜਾ ਸਕਣ।

ਘਟੀਆ ਰਾਸ਼ਨ ਦੀ ਵੰੰਡ ਤੇ ਭੜਕੇ ਅਕਾਲੀ ਆਗੂ ਕਾਂਗਰਸ ਤੇ ਲਾਏ ਆਰੋਪ 

ਜਗਰਾਉਂ ,ਜਨਵਰੀ 2021(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)

ਸੂਬੇ ਅੰਦਰ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਪਾਰਟੀਆਂ ਵੋਟਰਾਂ ਨੂੰ ਲੁਭਾਉਣ ਲਈ ਤਰਾਂ-ਤਰਾਂ ਦੇ ਹਥਕੰਢੇ ਵਰਤ ਰਹੀਆਂ ਹਨ। ਵਿਧਾਨ ਸਭਾ ਹਲਕਾ ਜਗਰਾਉਂ ’ਚ ਕਾਂਗਰਸ ਪਾਰਟੀ ਵਲੋਂ ਆਪਣੀਆਂ ਸੀਟਾਂ ਪਕੀਆਂ ਕਰਨ ਲਈ ਆਪਣੇ ਉਮੀਦਵਾਰਾਂ ਰਾਹੀਂ ਵਾਰਡਾਂ ’ਚ ਰਾਸ਼ਨ ਵਡਾਇਆ ਜਾ ਰਿਹਾ , ਜਿਸ ਨੂੰ ਲੈ ਕੇ ਅਜ ਕਾਫੀ ਹੰਗਾਮਾ ਹੋਇਆ। ਕਾਂਗਰਸੀਆਂ ਵਲੋਂ ਲੋਕਾਂ ਨੂੰ ਸੂਸਰੀ ਲਗਿਆ ਰਾਸ਼ਨ ਵੰਡਿਆ ਜਾ ਰਿਹਾ , ਜਿਸ ’ਤੇ ਆਪਣਾ ਇਤਰਾਜ਼ ਦਰਜ ਕਰਵਾਉਂਦੇ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਥੇਦਾਰ ਇੰਦਰਜੀਤ ਸਿੰਘ ਲਾਂਬਾ, ਸਾਬਕਾ ਕੌਂਸਲਰ ਵਰਿੰਦਰਪਾਲ ਸਿੰਘ ਪਾਲੀ, ਵਿਕਰਮਜੀਤ ਸਿੰਘ ਵਿਕੀ ਥਿੰਦ, ਰਾਜਾ ਵਰਮਾ, ਮਨਜੀਤ ਸਿੰਘ ਤੇ ਜੌਨਸਨ ਨੇ ਕਿਹਾ ਕਿ ਕਾਂਗਰਸੀ ਸੂਸਰੀ ਨਾਲ ਖਾਂਦਾ ਰਾਸ਼ਨ ਵੰਡ ਲੋਕਾਂ ਨੂੰ ਬਿਮਾਰ ਕਰਨ ਲਗੇ ਹੋਏ ਹਨ। ਵੋਟਾਂ ਨੇੜੇ ਆਉਣ ’ਤੇ ਕਾਂਗਰਸੀਆਂ ਵਲੋਂ ਲਾਕਡਾਊਨ ਦਾ ਬਚਿਆ ਰਾਸ਼ਨ ਵੰਡਿਆ ਜਾ ਰਿਹਾ , ਜਿਸ ਨਾਲ ਲੋਕ ਬਿਮਾਰ ਹੋ ਸਕਦੇ ਹਨ। ਉਨਾਂ ਕਿਹਾ ਕਿ ਜੇਕਰ ਕਾਂਗਰਸੀਆਂ ਨੇ ਵੋਟਾਂ ਖਾਤਰ ਰਾਸ਼ਨ ਵੰਡਣਾ  ਤਾਂ ਵਧੀਆ ਵੰਡਣ। ਉਨਾਂ ਸੂਬਾ ਸਰਕਾਰ ’ਤੇ ਪਖਪਾਤ ਦਾ ਦੋਸ਼ ਲਗਾਉਂਦੇ ਕਿਹਾ ਕਿ ਜਦੋਂ ਸੂਬੇ ਅੰਦਰ ਲਾਕਡਾਊਨ ਹੋਇਆ ਤਾਂ ਸਰਕਾਰ ਵਲੋਂ ਭੇਜਿਆ ਰਾਸ਼ਨ ਸਿਰਫ਼ ਤੇ ਸਿਰਫ਼ ਕਾਂਗਰਸੀ ਕੌਂਸਲਰਾਂ ਵਲੋਂ ਕਿਉਂ ਵੰਡਿਆ ਗਿਆ? ਕੀ ਬਾਕੀ ਵਾਰਡਾਂ ’ਚ ਗਰੀਬ ਜਾਂ ਲੋੜਵੰਦ ਲੋਕ ਨਹੀਂ ਰਹਿੰਦੇ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਜਗਰਾਉਂ ਅੰਦਰ ਕਾਂਗਰਸੀ ਆਪਣੀ ਸਾਖ ਬਚਾਉਣ ਲਈ ਤਰਾਂ-ਤਰਾਂ ਦੇ ਹਥਕੰਢੇ ਵਰਤ ਰਹੇ ਹਨ, ਕਿਉਂਕਿ ਕਾਂਗਰਸ ਸਰਕਾਰ ਦੀਆਂ ਮਾੜੀਆਂ ਕਾਰਗੁਜਾਰੀ ਕਾਰਨ ਕਾਂਗਰਸ ਦੀ ਟਿਕਟ ਤੋਂ ਚੋਣ ਲੜ ਰਹੇ ਉਮੀਦਵਾਰਾਂ ਨੂੰ ਡਰ ਕਿ ਉਹ ਕਿਧਰੇ ਹਾਰ ਨਾ ਜਾਣ, ਇਸ ਲਈ ਵੋਟਰਾਂ ਨੂੰ ਲੁਭਾਉਣ ਲਈ ਹੁਣ ਸਰਕਾਰੀ ਰਾਸ਼ਨ ਦਾ ਸਹਾਰਾ ਲਿਆ ਜਾ ਰਿਹਾ  ।

ਗ਼ਦਰੀ ਬਾਬਿਆਂ ਦੀ ਯਾਦ ਵਿੱਚ 58 ਸਾਲਾਂ ਪੁਰਾਣਾ ਢੁੱਡੀਕੇ ਦਾ ਕਬੱਡੀ ਖੇਡ ਮੇਲਾ ਰੱਦ

ਕਬੱਡੀ ਟੂਰਨਾਮੈਂਟ ਕਿਸਾਨੀ ਅੰਦੋਲਨ ਨੂੰ ਸਮਰਪਤ ਸਰਪੰਚ ਜਸਬੀਰ ਸਿੰਘ ਢਿੱਲੋਂ

ਅਜੀਤਵਾਲ, ਜਨਵਰੀ  2021-( ਬਲਵੀਰ ਸਿੰਘ ਬਾਠ )- 

ਪੂਰੀ ਦੁਨੀਆਂ ਚ ਪ੍ਰਸਿੱਧ ਇਤਿਹਾਸਕ ਗ਼ਦਰੀ ਬਾਬਿਆਂ ਦੀ ਚਰਨ ਛੋਹ ਪ੍ਰਾਪਤ ਪਿੰਡ ਢੁੱਡੀਕੇਦੇ ਨੌਜਵਾਨ ਸਰਪੰਚ ਜਸਬੀਰ ਸਿੰਘ ਢਿੱਲੋਂ ਦੀ ਅਗਵਾਈ ਵਿਚ ਅੱਜ ਇਕ ਮੀਟਿੰਗ ਆਯੋਜਿਤ ਕੀਤੀ ਗਈ  ਇਸ ਮੀਟਿੰਗ ਵਿਚ ਨੌਜਵਾਨ ਬੀਰ ਐਨਆਰਆਈ ਅਤੇ ਨਗਰ ਨਿਵਾਸੀਆਂ ਨੇ ਸ਼ਿਰਕਤ ਕੀਤੀ  ਮੀਟਿੰਗ ਵਿਚ ਸਰਪੰਚ ਜਸਬੀਰ ਸਿੰਘ ਢਿੱਲੋਂ ਨੇ ਵੱਡਾ ਐਲਾਨ ਕਰਦੇ ਹੋਏ ਅਠਵੰਜਾ ਸਾਲਾਂ ਤੋਂ ਪੁਰਾਣਾ ਚਲਦਾ ਆ ਰਿਹਾ ਢੁੱਡੀਕੇ ਦਾ ਖੇਡ ਮੇਲਾ ਕਿਸਾਨੀ ਅੰਦੋਲਨ ਨੂੰ ਸਮਰਪਤ ਕਰਦੇ ਹੋਏ ਰੱਦ ਕਰ ਦਿੱਤਾ ਗਿਆ  ਜਨ ਸਕਤੀ  ਨਿਊਜ਼ ਨਾਲ ਗੱਲਬਾਤ ਕਰਦਿਆਂ ਸਰਪੰਚ ਜਸਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਸੈਂਟਰ ਦੀਆਂ ਸਰਕਾਰਾਂ ਨੇ ਖੇਤੀ ਆਰਡੀਨੈਂਸ ਕਾਲੇ ਬਿੱਲ ਪਾਸ ਕਰਕੇ ਕਿਸਾਨਾਂ ਮਜ਼ਦੂਰਾਂ ਨਾਲ ਵੱਡਾ ਧ੍ਰੋਹ ਕਮਾਇਆ ਹੈ  ਇਨ੍ਹਾਂ ਕਾਲੇ ਬਿਲਾਂ ਨੂੰ ਮੇਰੇ ਦੇਸ਼ ਦੇ ਕਿਸਾਨ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਣਗੇ  ਕਾਲੇ ਬਿੱਲ ਰੱਦ ਕਰਵਾਉਣ ਲਈ ਕਿਸਾਨਾਂ ਮਜ਼ਦੂਰਾਂ ਵਲੋਂ ਦਿੱਲੀ ਵਿਖੇ ਸ਼ਾਂਤਮਈ ਢੰਗ ਨਾਲ ਕਿਸਾਨੀ ਅੰਦੋਲਨ ਵਿੱਢਿਆ ਹੋਇਆ ਹੈ  ਸੋ ਸਾਨੂੰ ਸਭ ਨੂੰ ਕਿਸਾਨੀ ਅੰਦੋਲਨ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈਕਿਉਂਕਿ ਅੱਜ ਸਾਨੂੰ ਸਭ ਨੂੰ ਕਿਸਾਨਾਂ ਨਾਲ ਖੜ੍ਹਨ ਦਾ ਸਮਾਂ ਹੈ  ਇਸ ਲਈ ਅਸੀਂ ਕਿਸਾਨੀ ਅੰਦੋਲਨ ਨੂੰ ਦੇਖਦੇ ਹੋਏ ਨਗਰ ਨਿਵਾਸੀ ਐੱਨਆਰਆਈ ਭਰਾ ਨੌਜਵਾਨ ਵੀਰਾਂ ਵੱਲੋਂ ਸਰਪੰਚ ਜਸਬੀਰ ਸਿੰਘ  ਢੁੱਡੀਕੇ ਦੀ ਅਗਵਾਈ ਵਿਚ ਵੱਡਾ ਫੈਸਲਾ ਲੈਂਦੇ ਹੋਏ   ਅਠਵੰਜਾ ਸਾਲਾਂ ਤੋਂ ਪੁਰਾਣਾ ਚਲਦਾ ਆ ਰਿਹਾ ਗਦਰੀ ਬਾਬਿਆਂ ਦੀ ਯਾਦ ਚ ਢੁੱਡੀਕੇ ਦਾ ਖੇਡ ਮੇਲਾ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ  ਇਹ ਫ਼ੈਸਲਾ ਸ਼ਲਾਘਾਯੋਗ ਫ਼ੈਸਲਾ ਮੰਨਿਆ ਜਾ ਰਿਹਾ ਹੈ ਇਸ ਸਮੇਂ ਜਨਰਲ ਸਕੱਤਰ   ਰਣਜੀਤ ਸਿੰਘ ਧੰਨਾ ਸਾਬਕਾ ਸਰਪੰਚ  ਜਗਤਾਰ ਸਿੰਘ ਧਾਲੀਵਾਲ  ਮਾਸਟਰ ਗੁਰਚਰਨ ਸਿੰਘ   ਪ੍ਰਧਾਨ ਕਮਲਜੀਤ ਸਿੰਘ ਲਾਲੀ ਪਤਵੰਤ ਸਿੰਘ  ਕੁਲਤਾਰ ਸਿੰਘ ਗੋਲਡੀ ਪ੍ਰਧਾਨ ਟਰੱਕ ਯੂਨੀਅਨ ਅਜੀਤਵਾਲ  ਕੁਲਜੀਤ ਸਿੰਘ ਸੁਰਜੀਤ ਸਿੰਘ ਰਾਜਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ

Farmer's Protest :  ਫੇਰ ਵਕਤ ਪਾ ਦਿਆਂਗੇ ਜ਼ਾਲਮ ਸਰਕਾਰਾਂ ਨੂੰ ਪਵਿੱਤਰ ਕੌਰ ਮਾਟੀ

ਅਜੀਤਵਾਲ,ਜਨਵਰੀ 2021   ( ਬਲਬੀਰ ਸਿੰਘ ਬਾਠ)

ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਤਿੰਨ ਖੇਤੀ ਆਰਡੀਨੈਂਸ ਕਾਲੇ ਕਾਨੂੰਨ ਪਾਸ ਕਰਕੇ  ਕਿਸਾਨਾਂ ਮਜ਼ਦੂਰਾਂ ਆੜ੍ਹਤੀਆਂ ਨਾਲ ਵੱਡਾ ਧ੍ਰੋਹ ਕਮਾਇਆ  ਹੈ ਜਿਸ ਨੂੰ ਮੇਰੇ ਦੇਸ਼ ਦਾ ਕਿਸਾਨ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਵੇਗਾ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਲੇਖਕ ਪਵਿੱਤਰ ਕੌਰ ਮਾਟੀ ਨੇ ਕਨੇਡਾ  ਤੋਂ  ਸਾਡੇ ਪੱਤਰਕਾਰ ਬਾਠ ਨਾਲ ਜਨਸ਼ਕਤੀ ਨਿਊਜ਼ ਤੇ ਗੱਲਬਾਤ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਮੈਂ ਇਕ ਕਿਸਾਨ ਦੀ ਬੇਟੀ ਹਾਂ ਅਤੇ ਕਿਸਾਨੀ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ  ਮਾਟੀ ਨੇ ਸੈਂਟਰ ਸਰਕਾਰ ਨੂੰ ਬੇਨਤੀ ਕੀਤੀ ਕਿ ਇਹ ਕਾਲੇ ਕਾਨੂੰਨ ਜਲਦੀ ਤੋਂ ਜਲਦੀ ਰੱਦ ਕਰ ਦੇਣੇ ਚਾਹੀਦੇ ਹਨ  ਕਿਉਂਕਿ ਕਿਸਾਨਾਂ ਦਾ ਇਮਤਿਹਾਨ ਨਾ ਲਿਆ ਜਾਵੇ ਇਹ ਕਿਸਾਨਾਂ ਦੇ ਹੱਥ ਖੁਰਪੇ ਦਾਤੀਆਂ ਹਲ ਅਤੇ ਟਰੈਕਟਰਾਂ ਦੇ ਸਟੇਅਰਿੰਗ ਸੋਂਹਦੇ ਨੇ  ਜੇਕਰ ਕਿਸਾਨਾਂ ਨੇ ਹਲ ਛੱਡ ਕੇ ਕਿਤੇ ਪਾ ਲਿਆ ਜੇ ਹੱਥ ਹਥਿਆਰਾਂ ਨੂੰ ਫਿਰ ਵਕਤ ਪਾ ਦਿਆਂਗੇ ਜ਼ਾਲਮ ਸਰਕਾਰਾਂ ਨੂੰ ਇਸ ਲਈ ਕਿਸਾਨਾਂ ਦਾ ਬਣਦਾ ਹੱਕ ਕਿਸਾਨਾਂ ਨੂੰ ਦੇ ਦਿੱਤਾ ਜਾਵੇ  ਕਿਉਂਕਿ ਏਨੀ ਠੰਢ ਦੇ ਬਾਵਜੂਦ ਵੀ ਕਿਸਾਨ ਮਜ਼ਦੂਰ ਮਾਦਾਵਾਂ ਬਜ਼ੁਰਗ ਛੋਟੇ ਬੱਚੇ ਤੋਂ ਇਲਾਵਾ ਹਰ ਵਰਗ ਦਾ ਬੱਚਾ ਬੱਚਾ ਕਿਸਾਨੀ ਅੰਦੋਲਨ ਨਾਲ  ਜੁੜ ਚੁੱਕਿਆ ਹੈ ਇਹ ਅੰਦੋਲਨ ਕੱਲਾ ਪੰਜਾਬ ਦਾ ਨਹੀਂ ਸਗੋਂ ਵਿਸ਼ਵ ਦਾ ਅੰਦੋਲਨ ਬਣ ਚੁੱਕਾ ਹੈ

Kisan Protest ਦਿੱਲੀ ਮੋਰਚੇ ਤੋਂ ਘਰ ਆਂਉਂਦੇ ਸਮੇਂ ਪਿੰਡ ਬੁੱਗਰਾ ਦੇ ਕਿਸਾਨ ਦੀ ਰਸਤੇ 'ਚ ਮੌਤ

ਰਾਮਪੁਰਾ ਫੂਲ / ਬਰਨਾਲਾ,ਜਨਵਰੀ 2021 -(ਗੁਰਸੇਵਕ ਸਿੰਘ ਸੋਹੀ)- 

 ਕੇਂਦਰ ਸਰਕਾਰ ਵਲੋਂ ਨਵੇਂ ਬਣਾਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਬਾਰਡਰ ਤੇ ਪੱਕੇ ਮੋਰਚੇ ਲਗਾ ਰੱਖੇ ਹਨ ਤੇ ਇਸ ਸੰਘਰਸ਼ ਵਿੱਚ ਕਈ ਕਿਸਾਨਾਂ ਦੀ ਜਾਨ ਜਾ ਚੁੱਕੀ ਹੈ। ਅੱਜ ਫਿਰ ਇਕ ਦੁੱਖਦਾਈ ਖ਼ਬਰ ਮਿਲੀ ਜਦੋਂ ਦਿੱਲੀ ਟਿਕਰੀ ਬਾਰਡਰ ਤੋਂ ਪਰਤਦੇ ਹੋਏ ਕਿਸਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ) ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਫੌਜੀ ਨੇ ਦੱਸਿਆ ਕਿ ਅਮਰ ਸਿੰਘ (45 ) ਪੁੱਤਰ ਜੀਤ ਸਿੰਘ ਵਾਸੀ ਬੁਗਰਾ ਦੀ ਰਸਤੇ ਵਿੱਚੋਂ ਆਉਣ ਸਮੇਂ ਹਾਰਟ ਅਟੈਕ ਹੋਣ ਨਾਲ ਮੌਤ ਹੋ ਗਈ। ਮਿ੍ਤਕ ਆਪਣੇ ਪਿੱਛੇ ਇਕ ਲੜਕਾ ਤੇ ਲੜਕੀ ਛੱਡ ਗਿਆ ਹੈ। ਕਿਸਾਨ ਆਗੂ ਬਲਵਿੰਦਰ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਮਿ੍ਤਕ ਦੇ ਵਾਰਸਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਕਰਜ਼ਾ ਮਾਫ਼ ਕਰੇ ।

ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲੱਗਣ ਦਾ ਖ਼ਦਸ਼ਾ -ਨਵਜੋਤ ਸਿੱਧੂ

ਜਗਰਾਓਂ/ਲੁਧਿਆਣਾ,ਜਨਵਰੀ 2021  - (ਗੁਰਦੇਵ ਗਾਲਿਬ/ਮਨਜਿੰਦਰ ਗਿੱਲ)-

ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਖਦਸ਼ਾ ਪ੍ਰਗਟਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਵਿਚ ਕਾਨੂੰਨ ਵਿਵਸਥਾ ਦੇ ਨਾਂ ’ਤੇ ਰਾਸ਼ਟਰਪਤੀ ਰਾਜ ਲਾਗੂ ਕਰ ਸਕਦੀ ਹੈ। ਇਹ ਖਦਸ਼ਾ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਰਾਹੀਂ ਜਗ ਜਾਹਿਰ ਕੀਤਾ ਹੈ। ਆਪਣੇ ਟਵਿੱਟਰ ਅਤੇ ਐੱਫਬੀ ਖਾਤੇ ਵਿਚ ਆਪਣੀਆਂ ਭਾਵਨਾਵਾਂ ਦਰਜ ਕਰਦਿਆਂ ਉਨ੍ਹਾਂ ਲਿਖਿਆ ਕਿ ਪੰਜਾਬ ਵਿਚ ਅਮਨ ਅਤੇ ਕਾਨੂੰਨ ਦੀ ਵਿਵਸਥਾ ਸਬੰਧੀ ਕੋਈ ਵੀ ਸਮੱਸਿਆ ਨਹੀਂ ਹੈ ਪਰ ਕੇਂਦਰ ਦੀ ਭਾਜਪਾ ਸਰਕਾਰ ਇਸ ਮੁੱਦੇ ਨੂੰ ਲੈ ਕੇ ਸੂਬੇ ਵਿਚ ਰਾਸ਼ਟਰਪਤੀ ਰਾਜ ਲਾਉਣ ਦਾ ਬਹਾਨਾ ਲੱਭ ਰਹੀ ਹੈ। ਕੇਂਦਰ ਸਰਕਾਰ ਨੂੰ ਸਭ ਤੋਂ ਪਹਿਲੀ ਚਿੰਤਾ ਦਿੱਲੀ ਸਰਹੱਦ ’ਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਮਰ ਰਹੇ ਕਿਸਾਨਾਂ ਦੀ ਜਾਨ ਬਚਾਉਣ ਲਈ ਹੋਣੀ ਚਾਹੀਦੀ ਹੈ ਪਰ ਸਰਕਾਰ ਇਸ ਪਾਸੇ ਅੱਖਾਂ ਬੰਦ ਕਰਕੇ ਬੈਠੀ ਹੋਈ ਹੈ। ਸਗੋਂ ਸਰਕਾਰ ਵਲੋਂ ਪੰਜਾਬੀਆਂ ਨੂੰ ਦੇਸ਼ ਵਿਰੋਧੀ ਆਖ ਕੇ ਲੋਕਾਂ ਦੀ ਆਵਾਜ਼ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਸਰਕਾਰ ਵਲੋਂ ਰਿਲਾਇੰਸ ਵਰਗੇ ਵੱਡੇ ਘਰਾਣਿਆਂ ਦੇ ਵਪਾਰਕ ਹਿੱਤ ਬਚਾਉਣ ਲਈ ਯਤਨ ਕਰ ਰਹੀ ਹੈ। ਅਜੋਕੀ ਸਥਿਤੀ ਵਿਚ ਭਾਜਪਾ ਦੀ ਕੇਂਦਰ ਸਰਕਾਰ ਸੂਬੇ ਵਿਚ ਰਾਸ਼ਟਰਪਤੀ ਰਾਜ ਲਾਗੂ ਕਰ ਸਕਦੀ ਹੈ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਭਾਜਪਾ ਵਲੋਂ ਰਾਜਪਾਲ ਨੂੰ ਸ਼ਿਕਾਇਤ ਕਰਕੇ ਸੂਬੇ ਵਿਚ ਅਮਨ ਅਤੇ ਕਾਨੂੰਨ ਦੀ ਸਥਿਤੀ ਬਦਤਰ ਹੋਣ ਦਾ ਦੋਸ਼ ਲਾਇਆ ਗਿਆ ਸੀ। ਇਸੇ ਮਾਮਲੇ ਵਿਚ ਰਾਜਪਾਲ ਵਲੋਂ ਸੂਬੇ ਦੇ ਅਧਿਕਾਰੀਆਂ ਨੂੰ ਨੋਟਿਸ ਵੀ ਭੇਜਿਆ ਗਿਆ ਸੀ। ਇਸ ਮਾਮਲੇ ਵਿਚ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਤਿੱਖਾ ਪ੍ਰਤੀਕਰਮ ਪ੍ਰਗਟਾਇਆ ਸੀ ਅਤੇ ਆਖਿਆ ਸੀ ਕਿ ਰਾਜਪਾਲ ਨੂੰ ਸਰਕਾਰ ਦੇ ਅਧਿਕਾਰੀਆਂ ਦੀ ਥਾਂ ਮੁਖ ਮੰਤਰੀ ਨਾਲ ਇਸ ਸਬੰਧੀ ਗੱਲ ਕਰਨੀ ਚਾਹੀਦੀ ਹੈ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦਾ ਸਾਲਾਨਾ ਇਜਲਾਸ ਹੋਇਆ।

ਮਹਿਲ ਕਲਾਂ/ਬਰਨਾਲਾ-ਜਨਵਰੀ (ਗੁਰਸੇਵਕ ਸਿੰਘ ਸੋਹੀ)  ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ :295)ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀਆਂ ਹਦਾਇਤਾਂ ਮੁਤਾਬਕ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਅਤੇ ਬਲਾਕਾਂ ਦੇ ਸਾਲਾਨਾ ਇਜਲਾਸ ਹੋ ਰਹੇ ਹਨ । mਇਸੇ ਤਹਿਤ ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦਾ ਸਾਲਾਨਾ ਇਜਲਾਸ ਸਮਾਗਮ ਹੋਇਆ ਜਿਸ ਵਿਚ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਜ਼ਿਲ੍ਹਾ ਬਰਨਾਲਾ, ਸੂਬਾ ਆਰਗੇਨਾਈਜ਼ਰ ਸਕੱਤਰ ਡਾ ਦੀਦਾਰ ਸਿੰਘ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ', ਸੂਬਾ ਤਾਲਮੇਲ ਕਮੇਟੀ ਮੈਂਬਰ ਡਾ ਜਗਦੇਵ ਸਿੰਘ ਚਹਿਲ ਜ਼ਿਲ੍ਹਾ ਫ਼ਰੀਦਕੋਟ, ਸੂਬਾ ਸਰਪ੍ਰਸਤ ਡਾ ਮਹਿੰਦਰ ਸਿੰਘ ਗਿੱਲ  ਦੀ ਰੇਖ ਹੇਠ ਹੋਇਆ ।ਸਾਲਾਨਾ ਇਜਲਾਸ ਦੀ ਸ਼ੁਰੂਆਤ ਜਥੇਬੰਦੀ ਦਾ ਝੰਡਾ ਲਹਿਰਾਉਣ ਉਪਰੰਤ ਕੀਤੀ ਗਈ ।ਜਿਸ ਵਿਚ ਜਨਰਲ ਸਕੱਤਰ ਡਾ ਸਵਰਨਜੀਤ ਸਿੰਘ ਲੋਪੋ ਨੇ ਸੈਕਟਰੀ ਰਿਪੋਰਟ ਪਡ਼੍ਹ ਕੇ ਸੁਣਾਈ ਜਿਸ ਨੂੰ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕੀਤਾ ।ਪ੍ਰਧਾਨ ਡਾ ਗੁਰਮੁਖ ਸਿੰਘ ਸੈਦੋਕੇ ਨੇ ਰੀਵਿਊ ਰਿਪੋਰਟ ਪਡ਼੍ਹ ਕੇ ਸੁਣਾਈ ।ਕੈਸ਼ੀਅਰ ਡਾ ਅਨੂਪ ਬਿਸਵਾਸ ਨੇ ਸਾਲ ਦਾ ਲੇਖਾ ਜੋਖਾ ਪੜ੍ਹ ਕੇ ਮੈਂਬਰਾਂ ਨੂੰ ਸੁਣਾਇਆ ਜਿਸ ਉਪਰੰਤ ਸਾਰੇ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਸਰਬਸੰਮਤੀ ਨਾਲ ਪਾਸ ਕੀਤਾ। ਇਸ ਉਪਰੰਤ ਪਹੁੰਚੀ ਹੋਈ  ਸੂਬਾ ਕਮੇਟੀ ਦੇ ਮੈਂਬਰ ਸਹਿਬਾਨਾਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਅਤੇ ਮੈਂਬਰਾਂ ਨੂੰ ਹੌਸਲਾ ਅਫਜ਼ਾਈ ਵਿਚਾਰ ਚਰਚਾ ਕੀਤੀ ਗਈ ਅਤੇ ਜਥੇਬੰਦੀ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਪੂਰੇ ਹਾਊਸ ਵਿਚ ਖੁੱਲ੍ਹ ਕੇ ਬਹਿਸ ਕੀਤੀ ਗਈ ।
ਜਥੇਬੰਦੀ ਵਿਚ ਪਿਛਲੇ ਸਮੇਂ ਦੌਰਾਨ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਸਤਿਕਾਰਯੋਗ ਮੈਂਬਰ ਸਾਹਿਬਾਨਾਂ ਨੂੰ ਅਤੇ ਸੂਬਾ ਕਮੇਟੀ ਵੱਲੋਂ ਜ਼ਿਲ੍ਹਾ ਮੋਗਾ ਵਿੱਚ ਸੂਬਾਈ ਆਗੂਆਂ ਨੂੰ  ਟਰਾਫੀਆਂ ਦੇ ਕੇ ਸਨਮਾਨਤ ਕੀਤਾ ਗਿਆ ।
ਪਹਿਲੀ ਕਮੇਟੀ ਨੂੰ ਭੰਗ ਕਰਨ ਉਪਰੰਤ ਨਵੀਂ ਕਮੇਟੀ ਦਾ ਸਰਬਸੰਮਤੀ ਨਾਲ ਗਠਨ ਕੀਤਾ ਗਿਆ,ਜਿਸ ਵਿਚ ਡਾ ਮਹਿੰਦਰ ਸਿੰਘ ਗਿੱਲ ਨੂੰ ਜ਼ਿਲ੍ਹਾ ਪ੍ਰਧਾਨ ,ਡਾ ਲਖਵਿੰਦਰ ਸਿੰਘ ਰਿੰਕੂ ਬੀੜ ਰਾਊਕੇ ਸੀਨੀਅਰ ਮੀਤ ਪ੍ਰਧਾਨ', ਡਾ ਗੁਰਮੁੱਖ ਸਿੰਘ ਸੈਦੋ ਕੇ ਨੂੰ ਜ਼ਿਲ੍ਹਾ ਸਰਪ੍ਰਸਤ, ਡਾ ਪਰਗਟ ਸਿੰਘ ਮਾਛੀਕੇ ਨੂੰ ਜ਼ਿਲਾ ਚੇਅਰਮੈਨ ਅਤੇ ਆਫਿਸ ਸਕੱਤਰ, ਡਾ ਜਸਪਾਲ ਸਿੰਘ ਲੋਪੋ ਨੂੰ ਕੈਸ਼ੀਅਰ, ਡਾ ਅਨੂਪ ਬਿਸਵਾਸ ਨੂੰ ਸਹਾਇਕ ਕੈਸ਼ੀਅਰ, ਡਾ ਕੁਲਦੀਪ ਸਿੰਘ ਬਿਲਾਸਪੁਰ ਨੂੰ ਪ੍ਰੈੱਸ ਸਕੱਤਰ, ਡਾ ਜਸਪ੍ਰੀਤ ਸਿੰਘ ਬੱਧਨੀ ਨੂੰ ਜ਼ਿਲ੍ਹਾ ਆਰਗੇਨਾਈਜ਼ਰ ਸੈਕਟਰੀ ,ਅਤੇ ਐਗਜ਼ਿਟ ਮੈਂਬਰ ਡਾ ਅੰਮ੍ਰਿਤਪਾਲ ਸਿੰਘ ਬੱਗਾ ਭਾਗੀਕੇ ,ਡਾ ਸਤਨਾਮ ਸਿੰਘ ਮੀਨੀਆਂ,ਡਾ ਹਰਜਿੰਦਰ ਸਿੰਘ ਹਿੰਮਤਪੁਰਾ, ਡਾ ਹਰਦੀਪ ਸ਼ਰਮਾ ,ਡਾ ਜਗਰਾਜ ਸਿੰਘ ਆਦਿ ਚੁਣੇ ਗਏ ।ਇਸ ਉਪਰੰਤ ਇੱਕ ਕੋਰ ਕਮੇਟੀ ਦਾ ਵੀ ਗਠਨ ਕੀਤਾ ਗਿਆ, ਜਿਸ ਵਿਚ ਡਾ ਲਖਵਿੰਦਰ ਸਿੰਘ ਬੀੜ ਰਾਉਕੇ, ਡਾ ਪਰਗਟ ਸਿੰਘ ਮਾਛੀਕੇ,ਡਾ ਸਵਰਨਜੀਤ ਸਿੰਘ ਲੋਪੋ ਵਿਸ਼ੇਸ਼ ਤੌਰ ਤੇ ਚੁਣੇ ਗਏ ।ਇਸ ਤੋਂ ਇਲਾਵਾ ਡਾ ਕੁਲਵਿੰਦਰ ਸਿੰਘ ਡਾ ਰਮਨ ਸਿੰਘ,ਡਾ ਗੁਰਪਾਲ ਸਿੰਘ, ਡਾ ਜਗਸੀਰ ਸਿੰਘ,ਡਾ ਜਸਵੰਤ ਸਿੰਘ,ਡਾ ਜਗਰਾਜ ਸਿੰਘ ਰਣੀਆਂ, ਡਾ ਹਰਪਾਲ ਸਿੰਘ ਭਾਗੀਕੇ,ਡਾ ਜਗਜੀਤ ਸਿੰਘ ਲੋਪੋ ਆਦਿ ਹਾਜ਼ਰ ਸਨ।
ਜ਼ਿਲ੍ਹਾ ਮੋਗਾ ਦੀ ਚੁਣੀ ਹੋਈ ਕਮੇਟੀ ਨੇ ਵਿਸ਼ਵਾਸ ਦਿਵਾਇਆ ਕਿ ਜਿਹੜੀ ਉਨ੍ਹਾਂ ਨੂੰ ਡਿਊਟੀ ਸੌਂਪੀ ਹੈ ਉਹ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣਗੇ ਅਤੇ ਜਥੇਬੰਦੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਦਿਨ ਰਾਤ ਮਿਹਨਤ ਕਰਦੇ ਰਹਿਣਗੇ। ਅਖੀਰ ਵਿੱਚ ਡਾ ਗੁਰਮੁਖ ਸਿੰਘ ਅਤੇ ਡਾ ਮਹਿੰਦਰ ਸਿੰਘ ਗਿੱਲ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ ।

ਸਰਬੰਸ ਦਾਨੀ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਪਰਪਿਤ ਸਜਾਇਆ ਨਗਰ ਕੀਰਤਨ।  

ਹਠੂਰ/ਲੁਧਿਆਣਾ-ਜਨਵਰੀ-(ਗੁਰਸੇਵਕ ਸਿੰਘ ਸੋਹੀ)- ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ਪ੍ਰਬੰਧਕ ਕਮੇਟੀ ਪਿੰਡ ਹਠੂਰ ਵੱਲੋਂ ਗਰਾਮ ਪੰਚਾਇਤ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਧੰਨ- ਧੰਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਢਾਡੀ ਫੌਜਾ ਸਿੰਘ ਸਾਗਰ ਦੇ ਜਥੇ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਰਾਗੀ ਜਥਿਆਂ ਵੱਲੋਂ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਇਆ। ਗੱਤਕੇ ਦੀ ਟੀਮ ਵੱਲੋਂ ਵੱਖ-ਵੱਖ ਜੌਹਰ ਦਿਖਾਏ ਗਏ। ਨਗਰ ਕੀਰਤਨ ਵਿੱਚ ਸੰਗਤਾਂ ਵਾਸਤੇ ਪਿੰਡ ਵਾਸੀਆਂ ਵੱਲੋਂ ਵੱਖ-ਵੱਖ ਪੜਾਵਾਂ ਤੇ ਚਾਹ ਪਕੌੜੇ ਅਤੇ ਮੱਠੀਆਂ ਦੇ ਲੰਗਰ ਲਾਏ ਗਏ ਅਤੇ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਫਤਿਹ ਯੂਥ ਕਲੱਬ ਦੇ ਨੌਜਵਾਨਾਂ ਵੱਲੋਂ ਨਗਰ ਕੀਰਤਨ ਅੱਗੇ-ਅੱਗੇ ਸਫ਼ਾਈ ਕਰ ਕੇ ਕਲੀ, ਝਾੜੂ ਅਤੇ ਪਾਣੀ ਦੀ ਸੇਵਾ ਨਿਭਾਈ ਗਈ ਅਤੇ ਸੰਗਤਾਂ ਉੱਤੇ ਇਤਰ (ਪਰਫਿਊਮ) ਦੀ ਵਰਖਾ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਰਾਜਿੰਦਰ ਸਿੰਘ,ਮੈਂਬਰ ਸੁਰਜੀਤ ਸਿੰਘ,ਮੈਂਬਰ ਮੇਜਰ ਸਿੰਘ,ਮੈਂਬਰ ਸੰਤੋਖ ਸਿੰਘ ਨੇ ਕਿਹਾ ਕਿ ਸਾਨੂੰ ਕਰਮ ਕਾਂਡਾ ਨੂੰ ਛੱਡ ਕੇ ਸਿੱਖ ਕੌਮ ਦਾ ਫ਼ਰਜ਼ ਬਣਦਾ ਹੈ ਕਿ ਸਾਡੇ ਗੁਰੂਆਂ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ ਅਤੇ ਵੱਡੀ ਗਿਣਤੀ ਵਿੱਚ ਸਿੰਘ ਸਜ ਕੇ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ। ਇਸ ਮੌਕੇ ਸਟੇਜ ਦੀ ਭੂਮਿਕਾ ਗੁਰਪ੍ਰੀਤ ਸਿੰਘ ਨੇ ਨਿਭਾਈ ਉਨ੍ਹਾਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਦੇ ਪਰਿਵਾਰ ਦਾ ਕੁਰਬਾਨੀਆਂ ਭਰਿਆ ਇਤਿਹਾਸ ਹੈ ਅਤੇ ਉਨ੍ਹਾਂ ਦੀਆਂ ਸਿੱਖ ਕੌਮ ਲਈ ਕੀਤੀਆਂ ਕੁਰਬਾਨੀਆਂ ਕਦੇ ਭੁਲਾਇਆ ਨਹੀਂ ਜਾ ਸਕਦੀਆਂ ਕਿਉਂਕਿ ਦਸਮੇਸ਼ ਪਿਤਾ ਨੇ ਕੌਮ ਲਈ ਪੂਰਾ ਪਰਿਵਾਰ ਵਾਰ ਦਿੱਤਾ ਸੀ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸੇਵਾਦਾਰਾਂ ਦੇ ਗਲਾਂ ਵਿੱਚ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਅਤੇ ਸੰਗਤਾਂ ਨੂੰ ਗੁਰੂ ਮੁਰਿਆਦਾ ਵਿੱਚ ਰਹਿਣ ਦੀ ਬੇਨਤੀ ਕੀਤੀ। ਸੇਵਾਦਾਰਾਂ ਵਿਚ ਮਾਰਕੀਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ,ਜਸ਼ਨ ਸਿੰਘ,ਪਾਲ ਸਿੰਘ,ਜਸਕਰਨ ਸਿੰਘ,ਅਮਰ ਸਿੰਘ,ਜਸਵੀਰ ਸਿੰਘ,ਮੇਵਾ ਸਿੰਘ,ਮੱਘਰ ਸਿੰਘ,ਰਾਜੂ ਸਿੰਘ ਵੱਲੋਂ ਪੂਰਾ ਦਿਨ ਸੇਵਾ ਨਿਭਾਈ ਗਈ।

“ਪੁੱਤ ਤੂੰ ਵੀ ਆਈਲਟ ਈ ਕਰ ਲੈ….” ✍️ ਅਰਵਿੰਦਰ ਸਿੰਘ ਕੋਹਲੀ, ਜਗਰਾਉਂ

“ਪੁੱਤ ਤੂੰ ਵੀ ਆਈਲਟ ਈ ਕਰ ਲੈ….”
    ਅੱਜ ਮੇਰੇ ਪੁੱਤਰ ਦਾ ਬਾਰਵ੍ਹੀਂ ਜਮਾਤ ਦਾ ਸਲਾਨਾਂ ਨਤੀਜਾ ਆਇਆ ਸੀ । ਤੰਗੀ ਤੁਰਸ਼ੀ ਵਾਲੇ ਘਰੇਲੂ ਹਾਲਾਤ ਅਤੇ ਪੇਂਡੂ ਸਰਕਾਰੀ ਸਕੂਲ ਵਿਚ ਪੜ੍ਹਨ ਦੇ ਬਾਵਜੂਦ ਵੀ ਉਸਨੇਂ 80% ਦੇ ਕਰੀਬ ਅੰਕ ਪ੍ਰਾਪਤ ਕੀਤੇ ਸਨ । ਕੰਪਿਊਟਰ ਤੇ ਆਪਣਾ ਨਤੀਜਾ ਦੇਖ ਕੇ ਉਸ ਦੇ ਪੈਰ ਭੁੰਜੇ ਨਹੀਂ ਲੱਗ ਰਹੇ ਸਨ । ਉਸਦੀ ਮਾਂ ਲੱਡੂ ਲਿਆਉਣ ਲਈ ਮੇਰੇ ਤੋਂ ਦੋ ਵਾਰ ਪੈਸੇ ਮੰਗ ਚੁੱਕੀ ਸੀ ਪਰ ਖਾਲੀ ਖੀਸਾ ਦੇਖ ਕੇ ਮੈਂ ਦੋਹੇਂ ਵਾਰ ਬਹਾਨਾਂ ਜਿਹਾ ਮਾਰ ਕੇ ਮੈਂ ਉਸਨੂੰ ਟਾਲ ਚੁੱਕਾ ਸੀ । ਪਤਾ ਨਹੀਂ ਕਿਓਂ ਆਉਣ ਵਾਲੇ ਭਵਿੱਖ ਵੱਲ ਦੇਖਦੇ ਹੋਏ ਮੇਰੇ ਦਿਲ ਨੂੰ ਧੁੜਕੂ ਜਿਹਾ ਲੱਗ ਰਿਹਾ ਸੀ  ਬੇਰੁਜਗਾਰੀ ਦੇ ਸਤਾਏ ਹੋਏ ਗੱਭਰੂਆਂ ਦੇ ਨਸ਼ਿਆਂ ਦੀ ਡੂੰਘੀ ਦਲਦਲ ਵਿਚ ਫਸਣ ਅਤੇ ਫਿਰ ਮੌਤ ਦੇ ਮੂੰਹ ਜਾਣ ਦੀਆਂ ਖਬਰਾਂ ਸੁਣ ਕੇ ਹੋਰ ਹੀ ਤਰਾਂ੍ਹ ਦੀ ਬੇਚੈਨੀਂ ਜਿਹੀ ਮਹਿਸੂਸ ਹੁੰਦੀ । ਕਈ ਵਾਰ ਆਲੇ ਦੁਆਲੇ ਲੱਗੀ ਅੱਗ ਦਾ ਸੇਕ ਆਪਣੇ ਹੀ ਘਰ ਦੇ ਨਜਦੀਕ, ਹੋਰ ਨਜਦੀਕ ਆ ਰਿਹਾ ਮਹਿਸੂਸ ਹੁੰਦਾ ।
    ਜਿਗਰਾ ਜਿਹਾ ਤਕੜਾ ਕਰ ਕੇ ਅਗਲੇ ਦਿਨ ਪੁੱਤ ਨੂੰ ਪੁੱਛਦਾ ਹਾਂ…ਪੁੱਤ ਹੋਰ ਫੇਰ ਤੇਰਾ ਅੱਗੇ ਕੀ ਕਰਨ ਦਾ ਇਰਾਦਾ ਹੈ? “ਸਮਝ ਜਿਹੀ ਨੀਂ ਆ ਰਹੀ ਬਾਪੂ ਕੀ ਕਰਾਂ….” ।   “ਪੁੱਤ ਤੂੰ ਮਾਸਟਰੀ ਵਾਲਾ ਕੋਰਸ ਕਰ ਲੈ….ਓਹ ਚਿੱਟੀ ਕੋਠੀ ਵਾਲਿਆਂ ਦਾ ਮੁੰਡਾ ਤੇ ਬਹੂ ਦੋਵੇਂ ਸਰਕਾਰੀ ਮਾਸਟਰ ਲੱਗੇ ਹੋਏ ਐ…ਦੋਵੇਂ ਜੀਅ ‘ਕੱਠੇ ਮੋਟਰਸੈਕਲ ਤੇ ਸਕੂਲ ਜਾਂਦੇ ਐ ਤੇ ‘ਕੱਠੇ ਈ ਘਰ ਮੁੜ ਆਉਂਦੇ ਐ……ਚੜ੍ਹੇ ਮਹੀਨੇਂ ਉਹਨਾਂ ਦੇ ਖਾਤੇ ਤਨਖਾਹ ਪੈ ਜਾਂਦੀ ਐ….ਬੱਸ ਮੌਜਾਂ ਈ ਮੌਜਾਂ ਨੇਂ….”।
    “ਬਾਪੂ ਹੁਣ ਮਾਸਟਰ ਲੱਗਣਾ ਵੀ ਕਿਤੇ ਸੌਖਾ ਨੀਂ ਰਿਹਾ….ਪਹਿਲਾਂ ਚੌਦਾਂ ਜਮਾਤਾਂ ਪਾਸ ਕਰ ਕੇ ਬੀ.ਐਡ. ਦਾ ਦੋ ਸਾਲ ਦਾ ਕੋਰਸ ਕਰੋ…ਫੇਰ ਅਧਿਆਪਕ ਭਰਤੀ ਦਾ ਮੁੱਢਲਾ ਟੈਸਟ ਪਾਸ ਕਰੋ…ਫੇਰ ਵਿਸ਼ੇ ਦਾ ਟੈਸਟ ਪਾਸ ਕਰੋ…..ਫੇਰ ਸਰਕਾਰ ਦੀ ਮਰਜੀ ਐ ਕਿ ਕਦੋਂ ਅਧਿਆਪਕਾਂ ਦੀਆਂ ਅਸਾਮੀਆਂ ਕੱਢੇ ਕਿ ਨਾਂ ਕੱਢੇ…… ਐਨਾਂ ਕੁਝ ਕਰ ਕੇ ਜੇ ਕੋਈ ਅਧਿਆਪਕ ਭਰਤੀ ਹੋ ਵੀ ਜਾਂਦਾ ਐ ਤਾਂ ਚਾਰ ਪੰਜ ਸਾਲ ਲਈ ਠੇਕੇ ਤੇ ਭਰਤੀ ਹੁੰਦੀ ਐ……ਚਾਰ ਸਾਲ ਪਹਿਲਾਂ ਠੇਕੇ ਤੇ ਭਰਤੀ ਹੋਏ ਅਧਿਆਪਕਾਂ ਨੂੰ ਸਰਕਾਰ ਸਿਰਫ 6500 ਰੁਪਏ ਤਨਖਾਹ ਦੇ ਰਹੀ ਐ….ਉਹਨਾਂ ਵਿਚੋਂ ਵੀ ਕਈ ਘਰ ਤੋਂ ਸੌ ਸੌ ਕਿਲੋਮੀਟਰ ਦੂਰ ਨੌਕਰੀ ਕਰਨ ਜਾਂਦੇ ਨੇਂ..।”
    “ਪੁੱਤ ਤੇਰੇ ਤੋਂ ਕਿਹੜਾ ਘਰ ਦੇ ਹਾਲਾਤ ਗੁੱਝੇ ਨੇਂ…ਜਮੀਨ ਜਾਇਦਾਦ ਤੈਨੂੰ ਪਤਾ ਈ ਐ ਆਪਣੀ ਕਿੰਨੀਂ ਕੁ ਐ…ਦਿਲ  ਤਾਂ ਮੇਰਾ ਵੀ ਕਰਦਾ ਸੀ ਕਿ ਤੈਨੂੰ ਕੋਈ ਵਧੀਆ ਜਿਹੀ ਪੜ੍ਹਾਈ ਕਰਵਾਉਂਦਾ….ਪਰ ਐਨਾਂ ਖਰਚਾ ਕਿੱਥੋਂ ਕਰਦੇ…ਸੁਣਿਆਂ ਆਪਣੇ ਪਿੰਡ ਦੇ ਨੇੜੇ ਕੋਈ ਇੰਜਨੀਅਰਿੰਗ ਕਾਲਜ ਖੁੱਲਿਆ ਐ. ...ਤੇ ਕਹਿੰਦੇ ਓਥੇ ਪੜਾ੍ਹਈ ਦਾ ਵੀ ਕੋਈ ਖਾਸ ਖਰਚਾ ਹੈਨੀਂ…”।
    “ਬਾਪੂ ਓਥੋਂ ਦੀ ਵੀ ਗੱਲ ਸੁਣ ਲੈ…ਆਪਣੇ ਪਿੰਡ ਦੇ ਈ ਇਕ ਮੁੰਡੇ ਨੇਂ ਓਥੋਂ ਇੰਜਨੀਅਰਿੰਗ ਦੀ ਡਿਗਰੀ ਕੀਤੀ ਐ… ਓਹ ਹੁਣ ਕਿਸੇ ਫੈਕਟਰੀ ਵਿਚ ਜਦ ਨੌਕਰੀ ਮੰਗਣ ਜਾਂਦਾ ਐ ਤਾਂ ਓਹਨੂੰ ਚਾਰ ਪੰਜ ਹਜਾਰ ਤੋਂ ਵੱਧ ਕੋਈ ਤਨਖਾਹ ਤੇ ਨੀਂ ਰੱਖਦਾ….ਹੁਣ ਵਿਚਾਰਾ ਕਿਸੇ  ਮਿਸਤਰੀ ਕੋਲ ਟਰੈਕਟਰਾਂ ਦਾ ਕੰਮ ਸਿੱਖਦੈ….।”
    “ਪੁੱਤ ਫੇਰ ਤੂੰ ਬਾਹਰ ਜਾਣ ਲਈ ਆਈਲਟ  ਈ ਕਰ ਲੈ….”
    “ਬਾਪੂ ਉਹ ਤਾਂ ਮੈਂ ਕਰ ਲਵਾਂ ਪਰ ਬਾਹਰ ਜਾਣ ਨੂੰ ਵੀ ਤਾਂ ਬੁੱਕ ਰੁਪਈਆਂ ਦਾ ਚਾਹੀਦੈ…ਨਾਲੇ ਓਥੇ ਕਿਹੜਾ ਬੇਰੀਆਂ ਨੂੰ ਡਾਲਰ ਲੱਗਦੇ ਐ ਬਈ ਜਹਾਜ ‘ਚੋਂ ਨਿਕਲੋ ਤੇ ਡਾਲਰ ਤੋੜਨ ਲੱਗ ਜਾਓ..।”
    “ਪੁੱਤ ਮਿਹਨਤ ਤਾਂ ਹਰ ਪਾਸੇ ਕਰਨੀਂ ਈ ਪੈਂਦੀ ਐ, ਬਾਕੀ ਪੈਸਿਆਂ ਦਾ ਤਾਂ ਜੁਗਾੜ ਕਰ ਲਵਾਂਗੇ ਕਿਵੇਂ ਨਾਂ ਕਿਵੇਂ…ਮੈਂ ਸ਼ਾਮ ਨੂੰ ਦਲਾਲ ਨਾਲ ਗੱਲ ਕਰਦਾਂ…ਆਹ ਜਿਹੜੇ ਦੋ ਸਿਆੜ ਰਹਿਗੇ ਨੇਂ, ਇਹੀ ਵੀ ਵੇਚ ਦਿੰਦੇ ਆਂ..ਪਿੱਛੇ ਮੈਂ ਤੇ ਤੇਰੀ ਮਾਂ ਆਪੇ ਦਿਹਾੜੀ ਜੋਤਾ ਕਰ ਕੇ ਡੰਗ ਟਪਾਈ ਕਰ ਲਵਾਂਗੇ ।”
    ਤੇ ਅੱਜ ਮੈਂ ਆਪਣੇ ਜਿਗਰ ਦੇ ਟੁਕੜੇ ਨੂੰ ਜਦੋਂ ਦਿੱਲੀਓਂ ਜਹਾਜ ਚੜਾ੍ਹ ਕੇ  ਘਰ ਵਾਪਸ ਮੁੜ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਹਰ ਸਾਲ ਪੰਜਾਬ ਵਿਚੋਂ ਹੀ ਐਨੇਂ ਨੌਜਵਾਨ ਲੱਖਾਂ ਰੁਪਏ ਲਾ ਕੇ ਬਾਹਰ ਜਾ ਰਹੇ ਨੇਂ, ਜੇ ਇਹੀ ਪੈਸੇ ਪੰਜਾਬ ਵਿਚ ਹੀ ਖਰਚ ਹੋਏ ਹੁੰਦੇ ਤੇ ਸਰਕਾਰਾਂ ਵੀ ਪੰਜਾਬ ਦੀ ਜਵਾਨੀਂ ਨੂੰ ਸਾਂਭਣ ਲਈ  ਆਪਣਾਂ ਫਰਜ ਅਦਾ ਕਰਦੀਆਂ ਤਾਂ ਅੱਜ ਪੰਜਾਬ ਦੀ ਤਸਵੀਰ ਕੁਝ ਹੋਰ ਹੀ ਹੁੰਦੀ ।                         (ਅਰਵਿੰਦਰ ਸਿੰਘ ਕੋਹਲੀ, ਜਗਰਾਉਂ ਮੋ: 9417985058)

ਭਾਰਤ ਦੀ ਪਹਿਲੀ ਔਰਤ ਅਧਿਆਪਕਾ ਨੂੰ ਸਮਰਪਿਤ!✍️ ਸਲੇਮਪੁਰੀ ਦੀ ਚੂੰਢੀ

3 ਜਨਵਰੀ ਲਈ ਅਸਲੀ ਅਧਿਆਪਕ ਦਿਵਸ 'ਤੇ ਵਿਸ਼ੇਸ਼ -

ਭਾਰਤ ਦੀ ਪਹਿਲੀ ਔਰਤ ਅਧਿਆਪਕਾ ਨੂੰ ਸਮਰਪਿਤ!

-  ਦੇਸ਼ ਵਿੱਚ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ।  ਮਨੂੰਵਾਦੀ / ਬ੍ਰਾਹਮਣਵਾਦੀ ਸੋਚ ਦਾ ਧਾਰਨੀ ਬੁੱਧੀਜੀਵੀ ਵਰਗ ਹਮੇਸ਼ਾ ਕ੍ਰਾਂਤੀਕਾਰੀ ਜਿਓਤੀ ਸਵਿੱਤਰੀ ਬਾਈ ਫੂਲੇ ਨੂੰ ਭਾਰਤ ਦੀ ਪਹਿਲੀ ਔਰਤ ਅਧਿਆਪਕਾ ਦੇ ਤੌਰ ਤੇ ਪੇਸ਼ ਕਰਨ ਦੀ ਬਜਾਏ ਇਸ ਕਰਕੇ ਜਾਣਬੁੱਝ ਕੇ  ਅੱਖੋਂ-ਪਰੋਖੇ  ਕਰ ਰਿਹਾ ਹੈ ਕਿਉਂਕਿ ਉਸ ਮਹਾਨ ਔਰਤ ਨੇ ਹੁਣ ਤੋਂ ਕੋਈ 172 ਸਾਲ ਪਹਿਲਾਂ ਮਨੂੰਵਾਦੀ / ਬ੍ਰਾਹਮਣਵਾਦੀ ਸੋਚ ਦੇ ਬਿਲਕੁਲ ਉਲਟ ਔਰਤਾਂ ਨੂੰ ਸਿੱਖਿਆ ਦੇਣ ਲਈ 1848 ਈਸਵੀ ਵਿਚ ਪੂਨੇ ਵਿਚ ਭਾਰਤ ਦਾ ਸਭ ਤੋਂ ਪਹਿਲਾ ਸਕੂਲ ਸਥਾਪਿਤ ਕੀਤਾ ਸੀ, ਜਦੋਂ ਕਿ ਕਈ ਸਦੀਆਂ ਤੋਂ ਮਨੂੰਵਾਦੀ ਕਾਨੂੰਨ ਦੀ ਵਿਵਸਥਾ ਭਾਰੂ ਹੋਣ ਕਰਕੇ ਸਮਾਜ ਵਲੋਂ ਔਰਤਾਂ ਦੀ ਸਿੱਖਿਆ ਉਪਰ ਬਿਲਕੁਲ ਪਾਬੰਦੀ ਸੀ। ਸਵਿਤਰੀ ਬਾਈ ਫੂਲੇ ਨੇ ਪਹਿਲਾਂ ਆਪਣੇ ਪਤੀ ਮਹਾਨ ਕ੍ਰਾਂਤੀਕਾਰੀ ਅਤੇ ਮਹਾਤਮਾ ਜੋਤੀਬਾ   ਫੂਲੇ ਤੋਂ ਸਿਖਿਆ ਪ੍ਰਾਪਤ ਕੀਤੀ ਅਤੇ ਸਿਖਿਆ ਪ੍ਰਾਪਤ ਕਰਨ ਪਿੱਛੋਂ ਫਿਰ ਲੜਕੀਆਂ ਲਈ ਮੁਫ਼ਤ ਸਿੱਖਿਆ ਪ੍ਰਦਾਨ ਕਰਨ ਲਈ ਸਕੂਲ ਖੋਲ੍ਹਣ ਲਈ ਉਸ ਸਮੇਂ ਦੇ ਹਾਲਾਤਾਂ ਨਾਲ ਨਜਿੱਠਦਿਆਂ ਪਹਿਲੇ ਸਾਲ ਸਫਲਤਾਪੂਰਵਕ 5 ਸਕੂਲ ਖੋਲ੍ਹ ਕੇ ਦੇਸ਼ ਵਿੱਚ ਵਿਲੱਖਣ ਕਿਸਮ ਦੀ ਮਿਸਾਲ ਪੈਦਾ ਕੀਤੀ।  ਉਨ੍ਹਾਂ ਨੇ ਆਪਣਾ ਸਕੂਲ ਵਿਚ ਪਹਿਲੇ ਸਾਲ 9 ਲੜਕੀਆਂ ਨੂੰ ਸਿੱਖਿਆ ਦਾ ਦਾਨ ਪ੍ਰਦਾਨ ਕੀਤਾ। ਸੱਚ ਤਾਂ ਇਹ ਹੈ ਕਿ ਉਹ ਭਾਰਤ ਦੀ ਪਹਿਲੀ ਮਹਾਨ ਔਰਤ ਅਧਿਆਪਕਾ ਸੀ, ਜਿਸ ਨੇ ਸਮਾਜ ਵਿਚ ਮਨੂੰਵਾਦੀ ਵਿਚਾਰਧਾਰਾ ਦੇ ਉਲਟ ਚੱਲਦਿਆਂ ਸਮਾਜ ਸੁਧਾਰ ਲਈ ਜਿਥੇ ਲੜਕੀਆਂ ਨੂੰ ਪੜਾਉਣ ਲਈ ਪਹਿਲ ਕਦਮੀ ਕੀਤੀ, ਉਥੇ ਸਮਾਜ ਵਿੱਚ ਫੈਲੇ ਜਾਤ ਪਾਤ ਦੇ ਕੋਹੜ ਸਮੇਤ ਅਨੇਕਾਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਆਪਣੇ ਪਤੀ ਨਾਲ ਮਿਲ ਕੇ ਸੰਘਰਸ਼ ਸ਼ੁਰੂ ਕੀਤਾ। ਇਥੇ ਹੀ ਬਸ ਨਹੀਂ ਉਨ੍ਹਾਂ ਨੇ ਆਪਣੇ ਪਤੀ ਨਾਲ ਮਿਲ ਕੇ ਭਾਰਤੀ ਲੋਕਾਂ ਨੂੰ ਸਿੱਖਿਅਤ ਕਰਨ ਲਈ ਅੰਗਰੇਜ਼ਾਂ ਉਪਰ ਦਬਾਅ ਵੀ ਬਣਾਇਆ। ਉਨ੍ਹਾਂ ਨੇ 1853 ਵਿਚ ਵੱਡੀ ਉਮਰ ਦੇ ਭਾਰਤੀ ਲੋਕਾਂ ਲਈ ਰਾਤ ਦੇ ਸਮੇਂ ਚੱਲਣ ਵਾਲੇ ਸਕੂਲਾਂ ਦੀ ਸਥਾਪਨਾ ਵੀ ਕੀਤੀ।ਸ਼ਾਇਦ ਭਾਰਤ ਵਿਚ ਬਹੁ-ਗਿਣਤੀ ਵਿਚ ਲੋਕ ਸਵਿਤਰੀ ਬਾਈ ਫੂਲੇ ਦਾ ਨਾਂ ਵੀ ਨਾ ਜਾਣਦੇ ਹੋਣ, ਕਿ ਉਹ ਕੌਣ ਸੀ? ਸਵਿਤਰੀ ਬਾਈ ਫੂਲੇ ਨੂੰ ਅੱਖੋਂ ਪਰੋਖੇ ਕਰਨ ਦਾ ਵੱਡਾ ਕਾਰਨ ਇਹ ਹੈ ਕਿ ਜਿਹੜੇ ਮਰਦ/ ਔਰਤਾਂ ਨੇ ਬ੍ਰਾਹਮਣਵਾਦੀ ਸੋਚ ਦੇ ਬਿਲਕੁਲ ਉਲਟ ਕੰਮ ਕਰਦਿਆਂ ਸਮਾਜਿਕ,ਧਾਰਮਿਕ, ਆਰਥਿਕ ਅਤੇ ਰਾਜਨੀਤਕ ਖੇਤਰ ਵਿੱਚ ਬਰਾਬਰਤਾ ਪੈਦਾ ਕਰਨ ਲਈ ਅਵਾਜ ਬੁਲੰਦ ਕੀਤੀ, ਉਸ ਨੂੰ ਦਬਾਉਣ ਲਈ ਹਰ ਹੱਥ ਕੰਡੇ ਵਰਤੇ, ਇਤਿਹਾਸ ਦੇ ਪੰਨਿਆਂ ਤੋਂ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾਂ ਫਿਰ ਕਲਮ ਦੇ ਜੋਰ ਨਾਲ ਇਤਿਹਾਸ ਨੂੰ ਤਰੋੜ-ਮਰੋੜ ਕੇ ਜਾਂ ਫਿਰ ਇਤਿਹਾਸ ਨੂੰ ਮਿਥਿਹਾਸਿਕ  ਰੂਪ ਦੇਣ ਲਈ ਵਿਉਂਤਬੰਦੀਆਂ ਪੈਦਾ ਕੀਤੀਆਂ। ਇਤਿਹਾਸ ਨੂੰ ਬਦਲਣਾ ਬਹੁਤ ਔਖਾ ਹੁੰਦਾ ਹੈ, ਕਿਉਂਕਿ ਸੱਚ ਤਾਂ ਸੱਚ ਰਹਿੰਦਾ ਹੈ। ਸੋ ਅੱਜ ਦੇ ਦਿਨ 3 ਜਨਵਰੀ, 1831 ਈਸਵੀ ਨੂੰ ਸਵਿੱਤਰੀ ਬਾਈ ਫੂਲੇ ਦਾ ਜਨਮ ਹੋਇਆ ਸੀ ਇਸ ਲਈ ਅਸਲ ਅਧਿਆਪਕ ਦਿਵਸ ਅੱਜ ਮਨਾਇਆ ਜਾਣਾ ਚਾਹੀਦਾ ਹੈ। ਅੱਜ ਦੇ ਅਧਿਆਪਕ ਦਿਵਸ ਮੌਕੇ ਸਵਿਤਰੀ ਬਾਈ ਫੂਲੇ ਨੂੰ ਕੋਟਿਨ-ਕੋਟ ਪ੍ਰਣਾਮ! ਦੇਸ਼ ਦੀਆਂ ਔਰਤਾਂ ਅਤੇ ਦਲਿਤਾਂ ਜਿਨ੍ਹਾਂ ਲਈ ਸਿੱਖਿਅਤ ਬਣਨ ਲਈ ਪਾਬੰਦੀਆਂ ਲਗਾਈਆਂ ਗਈਆਂ ਸਨ, ਦੇ ਲਈ ਸਵਿੱਤਰੀ ਬਾਈ ਫੂਲੇ ਨੇ ਇੱਕ ਅਧਿਆਪਕਾ / ਸਕੂਲ ਮੁਖੀ ਬਣਕੇ ਸਿੱਖਿਆ ਦੇ ਦਰਵਾਜ਼ੇ ਖੋਲ੍ਹੇ ਦਾ, ਔਰਤ ਅਤੇ ਦਲਿਤ ਵਰਗ ਨੂੰ ਹਮੇਸ਼ਾ ਰਿਣੀ ਹੋਣਾ ਚਾਹੀਦਾ ਹੈ। ਦੇਸ਼ ਦੀ ਮਹਾਨ ਔਰਤ ਸਵਿੱਤਰੀ ਬਾਈ ਕਿਹਾ ਕਰਦੇ ਸਨ ਕਿ 'ਵਿੱਦਿਆ ਤੋਂ ਵੰਚਿਤ ਹੋਣ ਕਰਕੇ ਹੀ ਸਾਰੀਆਂ ਸਮੱਸਿਆਵਾਂ ਦਾ ਜਨਮ ਹੁੰਦਾ ਹੈ ਅਤੇ ਵਿੱਦਿਆ ਦੇ ਪ੍ਰਭਾਵ ਨਾਲ ਹੀ ਦੱਬੇ ਕੁਚਲੇ ਸਮਾਜ ਦੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ' 

ਸਵਿੱਤਰੀ ਬਾਈ ਫੂਲੇ ਨੂੰ ਕੋਟਿਨ ਕੋਟਿ ਪ੍ਰਣਾਮ ਕਿਉਂਕਿ ਉਹ - 

"First female teacher of India and Mother of Indian feminism" ਹਨ। 

-ਸੁਖਦੇਵ ਸਲੇਮਪੁਰੀ 

09780620233 

3 ਜਨਵਰੀ , 2021.

13ਤੋਲੇ ਸੋਨਾ ਅਤੇ ਦਸ ਲੱਖ ਰੁਪਏ ਚੋਰੀ ਕਰਨ ਵਾਲੇ ਦੋਸ਼ੀ ਗ੍ਰਿਫਤਾਰ

ਜਗਰਾਉਂ/ਰਾਏਕੋਟ ਜਨਵਰੀ 2021(ਰਾਣਾ ਸ਼ੇਖਦੌਲਤ)

ਇੱਥੋਂ ਨਜ਼ਦੀਕ ਰਾਏਕੋਟ ਵਿੱਚ ਇੱਕ ਗਰੋਹ ਵੱਲੋਂ ਭਾਰੀ ਮਾਤਰਾ ਵਿੱਚ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਲਾਲਦੀਬਾਦ ਚੌਂਕੀ ਇੰਚਾਰਜ਼ ਸਈ਼ਅਦ ਸ਼ਕੀਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਸਵੀਰ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਧੂਰਕੋਟ/ਰਾਏਕੋਟ ਦਰਖਾਸਤ ਦਿੰਦੇ ਦੱਸਿਆ ਕਿ ਮੇਰੇ ਘਰੋਂ ਰਾਤ ਨੂੰ ਕਰੀਬ 2 ਵਜੇ 13 ਤੋਲੇ ਸੋਨਾ ਅਤੇ ਦਸ ਲੱਖ ਰੁਪਏ ਨਗਦ ਚੋਰੀ ਹੋ ਗਏ ਅਤੇ ਸ਼ੱਕ ਦੇ ਆਧਾਰ ਤੇ ਦੋਸ਼ੀ ਵੀ ਲਿਖਾਏ ਜੋ ਚੌਂਕੀ ਇੰਚਾਰਜ਼ ਸਈਅਦ ਸ਼ਕੀਲ ਦੇ ਅਮਲ ਵਿੱਚ ਆਉਣ ਤੇ ਦੋਸ਼ੀ ਕੁਲਵੰਤ ਸਿੰਘ ਉਰਫ ਭਾਊ ਪੁੱਤਰ ਫਕੀਰ ਸਿੰਘ ਵਾਸੀ ਬੋਪਾਰਾਏ ਖੁਰਦ ਅਤੇ ਮਹਿਲ ਕੁਮਾਰ ਵਰਮਾ ਉਰਫ ਮੋਨੂੰ ਪੁੱਤਰ ਵਿਜੈ ਕੁਮਾਰ ਵਾਸੀ ਬਰਨਾਲਾ,ਹਰਦੀਪ ਸਿੰਘ ਉਰਫ ਦੀਪਾ ਪੁੱਤਰ ਅਮਰਜੀਤ ਸਿੰਘ ਵਾਸੀ ਨੱਥੋਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ 6000 ਨਗਦੀ ਰੁਪਏ 2 ਚਾਂਦੀ ਦੇ ਛਿੱਕੇ,9 ਪੀਸ ਡਾਲਰ ਅਲੱਗ ਅਲੱਗ ਮੁਲਕਾਂ ਦੇ,ਇੱਕ ਸੋਨੇ ਦੀ ਰਿੰਗ ਦੋ ਸੋਨੇ ਦੇ ਟੋਪਸ,ਇੱਕ ਸੋਨੇ ਦੀ ਡਲੀ 30 ਗ੍ਰਾਮ ਦੀ,ਦੋ ਚਾਂਦੀ ਦੀਆਂ ਝਾਂਜਰਾਂ,ਅਤੇ ਸੋਨਾ(ਗੋਲਡ) ਵੀ ਬਰਾਮਦ ਕੀਤਾ ਅਤੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ

ਸ ਗੁਰੂ ਦੀ ਮੋਹਰ ,  ਇੱਕ ਸੌ ਤੋਂ ਜ਼ਿਆਦਾ ਬੱਚਿਆਂ ਦਾ ਚਾਰ ਸਾਹਿਬਜ਼ਾਦੇ ਯਾਦਗਾਰੀ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ

ਮਹਿਲ ਕਲਾਂ/ਬਰਨਾਲਾ-ਜਨਵਰੀ 2021 - (ਗੁਰਸੇਵਕ ਸਿੰਘ ਸੋਹੀ)-

ਇਥੋ ਨੇੜਲੇ ਪਿੰਡ ਮੂੰਮ ਵਿਖੇ ਗੁਰਦੁਆਰਾ ਆਕੀਗੜ੍ਹ ਸਹਿਬ ਦੀ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਇੱਕ ਸੋ ਜਿਆਦਾ ਬੱਚਿਆ ਨੂੰ ਨਵੇਂ ਸਾਲ ਦੀ ਸ਼ੁਰੂਆਤ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੀ ਕਿਰਪਾ ਸਦਕਾ  ਸਿੱਖ ਸੰਗਤਾਂ ਦੇ ਸਹਿਯੋਗ ਨਾਲ  ਚਾਰ ਸਾਹਿਬਜ਼ਾਦੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹੀਦਾਂ ਸਿੰਘਾਂ ਦੀ ਯਾਦ ਵਿਚ ਕੇਸਾਧਾਰੀ ਸਿੱਖ ਬੱਚਿਆਂ ਜਿਨ੍ਹਾਂ ਦੇ ਜੂੜੇ ਰੱਖੇ ਹੋਏ ਸਨ ਜਿਨ੍ਹਾਂ ਗੁਰੂ ਸਾਹਿਬ ਦੀ ਮੋਹਰ ਕੇਸਾਂ ਦੀ ਬੇਅਦਬੀ ਨਹੀਂ ਕੀਤੀ ਗੁਰੂ ਸਾਹਿਬ ਦੀ ਮੋਹਰ ਕੇਸ ਸੰਭਾਲ ਕੇ ਰੱਖੇ ਹਨ ਉਨ੍ਹਾਂ ਬੱਚਿਆਂ ਚਾਰ ਸਹਿਬਜ਼ਾਦੇ ਯਾਦਗਾਰੀ ਸਨਮਾਨ ਚਿੰਨ੍ਹਾਂ ਨਾਲ ਸਨਮਾਨਤ ਕੀਤਾ ਗਿਆ ।ਇਸ ਮੌਕੇ ਉਘੇ ਸਿੱਖ ਪ੍ਰਚਾਰਕ ਭਾਈ ਹਰਮੀਤ ਸਿੰਘ ਖਾਲਸਾ ਮੂੰਮ ਨੇ ਕਿਹਾ ਕਿ ਇਹ  ਬੱਚੇ ਵਧਾਈ ਦੇ ਹੱਕਦਾਰ ਹਨ ਅਤੇ ਨਾਲ ਹੀ ਮਾਤਾ ਪਿਤਾ ਜਿਨ੍ਹਾਂ ਆਪਣੇ ਬੱਚਿਆਂ ਦੇ ਕੇਸ ਕਤਲ ਨਹੀਂ  ਕਰਵਾਉਣ ਦਿੱਤੇ ।ਉਨ੍ਹਾਂ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਨਾ ਦੇ ਦਿਹਾੜੇ ਮੌਕੇ ਸਾਨੂੰ ਹੋਰ ਵੀ ਸਾਡੇ ਧਾਰਮਕ  ਸਮਾਗਮ ਸ਼ਹੀਦੀ ਦਿਹਾੜੇ ਅਤੇ ਗੁਰੂ ਸਾਹਿਬਾਨਾਂ ਦੇ ਜਨਮ ਦਿਹਾੜੇ ਤੇ ਇਸ ਤਰ੍ਹਾਂ ਸੇਵਾ ਕਰਨ ਦਾ ਗੁਰੂ ਸਾਹਿਬ ਹਮੇਸ਼ਾਂ ਬਲ ਬਕਸੇ ਜੀ । ਇਸ ਮੌਕੇ  ਬਾਬਾ ਸੁਰਜੀਤ ਸਿੰਘ, ਜਥੇਦਾਰ ਗੁਰਦੀਪ ਸਿੰਘ ਮੂੰਮ, ਜਥੇਦਾਰ ਸੋਹਣ ਸਿੰਘ, ਰੂਪ ਸਿੰਘ ਖਾਲਸਾ, ਮੈਬਰ ਰਾਜ ਸਿੰਘ ,ਬਲਵੀਰ ਸਿੰਘ ਫੌਜੀ, ਜੋਗਾ ਸਿੰਘ ਖਾਲਸਾ ਮੇਘ ਸਿੰਘ ਖਾਲਸਾ ਆਦਿ ਹਾਜ਼ਰ ਸਨ। ਇਸ ਮੌਕੇ ਪ੍ਰਧਾਨ ਬੂਟਾ ਸਿੰਘ ਸੇਖੋਂ ਮੂੰਮ ਨੇ ਸਮੂਹ ਨਗਰ ਨਿਵਾਸੀਆਂ ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ।ਉਨ੍ਹਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹਨਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਦੀ ਅਪੀਲ ਕੀਤੀ।

ਫਸਟ ਚੁਆਇਸ ਮਹਿਲ ਕਲਾਂ ਦੇ ਵਿਦਿਆਰਥੀਆਂ ਨੇ ਨਵੇਂ ਸਾਲ ਨੂੰ ਕਿਹਾ ਜੀ ਆਇਆਂ ਨੂੰ

 

ਮਹਿਲ ਕਲਾਂ-ਬਰਨਾਲਾ-ਜਨਵਰੀ 2021 (ਗੁਰਸੇਵਕ ਸਿੰਘ ਸੋਹੀ) 
ਇਲਾਕੇ ਦੀ ਨਾਮਵਰ ਇਮੀਗ੍ਰੇਸ਼ਨ ਅਤੇ ਆਈਲੈਟਸ ਸੰਸਥਾ ਫਸਟ ਚੁਆਇਸ ਇਮੀਗ੍ਰੇਸ਼ਨ ਅਤੇ ਆਈਲੈਟਸ ਸੰਸਥਾ ਮਹਿਲ ਕਲਾਂ ਵਿਖੇ ਨਵੇਂ ਸਾਲ ਦੀ ਆਮਦ ਉੱਪਰ ਸੰਖੇਪ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ ।ਜਿਸ ਵਿਚ ਵਿਦਿਆਰਥੀਆਂ ਨੇ ਨਵੇਂ ਸਾਲ ਦੀ ਖੁਸ਼ੀ ਵਿਚ ਸੰਖੇਪ ਪ੍ਰੋਗਰਾਮ ਕੀਤਾ ਅਤੇ ਕਿਸਾਨ ਅੰਦੋਲਨ ਦੀ ਜਿੱਤ ਲਈ ਅਰਦਾਸ ਵੀ ਕੀਤੀ ।ਸੰਸਥਾ ਦੇ ਡਾਇਰੈਕਟਰ ਸ. ਜਗਜੀਤ ਸਿੰਘ ਮਾਹਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੀਵਨ ਵਿੱਚ ਸਫ਼ਲ ਹੋਣ ਲਈ ਮਿਹਨਤ ਬੇਹੱਦ ਜ਼ਰੂਰੀ ਹੈ ਅਤੇ ਉਨ੍ਹਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਕਿ ਇਹ ਸਾਲ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਅਤੇ ਪਿਛਲੇ ਸਾਲ ਵਿਚ ਜੋ ਕੋਰੋਨਾ ਵਰਗੀ ਮਹਾਂਮਾਰੀ ਨੇ ਪੂਰੇ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਤੇ ਅਜਿਹੀ ਨਾਮੁਰਾਦ ਬਿਮਾਰੀ ਤੋਂ ਨਵੇਂ ਸਾਲ ਵਿੱਚ ਜੜ੍ਹ ਤੋਂ ਖ਼ਤਮ ਹੋਣ ਦੀ ਕਾਮਨਾ ਵੀ ਕੀਤੀ ।ਜ਼ਿਕਰਯੋਗ ਹੈ ਕਿ ਇਹ ਸੰਸਥਾ ਪਿਛਲੇ ਅੱਠ ਸਾਲਾਂ ਤੋਂ ਕੈਨੇਡਾ ਦੇ ਉੱਘੇ ਵਕੀਲ ਮਨਜੀਤ ਸਿੰਘ ਮਾਹਲ ਦੀ ਅਗਵਾਈ ਵਿੱਚ ਕੰਮ ਕਰ ਰਹੀ ਹੈ ਅਤੇ ਇੱਥੇ ਅਨੇਕਾਂ ਹੀ ਵਿਦਿਆਰਥੀ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰ ਚੁੱਕੇ ਹਨ ਅਤੇ ਇਸ ਸੰਸਥਾ ਵਿਚ ਆਈਲੈਟਸ ਅਤੇ ਪੀ ਟੀ ਈ ਦੀਆਂ ਕਲਾਸਾਂ ਵੀ ਆਧੁਨਿਕ ਤਰੀਕੇ ਨਾਲ ਤਜਰਬੇਕਾਰ ਸਟਾਫ ਦੁਆਰਾ ਲਗਾਈਆਂ ਜਾਂਦੀਆਂ ਹਨ। ਇਹ ਸੰਸਥਾ ਇਲਾਕੇ ਦੇ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ । ਇਸ ਮੌਕੇ ਸਟਾਫ ਮੈਂਬਰ ਰਾਜਦੀਪ ਕੌਰ,ਮਨਦੀਪ ਕੌਰ ਸੋਡਾ,ਮਨਪ੍ਰੀਤ ਕੌਰ ਧਾਲੀਵਾਲ,ਰਿੰਮੀ ਸ਼ਰਮਾ, ਸੁਖਪ੍ਰੀਤ ਕੌਰ, ਖ਼ੁਸ਼ਪ੍ਰੀਤ ਸਿੰਘ,ਅਤੇ ਸੰਦੀਪ ਕੌਰ ਹਾਜ਼ਰ ਸਨ ।

ਪਿੰਡ ਭੂਰੇ ਵਿਖੇ ਮੋਦੀ ਦਾ ਪੁਤਲਾ ਫੂਕਿਆ-ਧਨੌਲਾ  

ਧਨੌਲਾ -ਬਰਨਾਲਾ ਜਨਵਰੀ 2021 (ਗੁਰਸੇਵਕ ਸਿੰਘ ਸੋਹੀ) -

ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਅੱਜ ਪਿੰਡ ਭੂਰੇ ਵਿਖੇ ਸਾਥੀ ਲਾਲ ਸਿੰਘ ਧਨੌਲਾ ਦੀ ਅਗਵਾਈ ਅਤੇ ਦਰਸ਼ਨ ਸਿੰਘ ਭੂਰੇ ਦੀ ਪ੍ਰਧਾਨਗੀ ਵਿਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ।ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸਾਥੀ ਲਾਲ ਸਿੰਘ ਧਨੌਲਾ ਜਨਰਲ ਸਕੱਤਰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਨੇ ਦੱਸਿਆ ਕਿ ਅੱਜ ਪਿੰਡ ਭੂਰੇ ਵਿਖੇ ਖੇਤ ਮਜ਼ਦੂਰਾਂ ਅਤੇ ਮਿਹਨਤਕਸ਼ ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੱਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ।ਇਨ੍ਹਾਂ ਕਾਨੂੰਨਾਂ ਨਾਲ ਜਿੱਥੇ ਕਿਸਾਨੀ ਬਿਲਕੁਲ ਤਬਾਹ ਹੋ ਜਾਵੇਗੀ ਉੱਥੇ ਖੇਤ ਮਜ਼ਦੂਰ ਵੀ ਬਚ ਨਹੀਂ ਸਕਣਗੇ ਇਨ੍ਹਾਂ ਦਾ ਸਿੱਧਾ ਅਸਰ ਮਜ਼ਦੂਰਾਂ ਦੇ ਕੰਮ ਵਿਚ ਪਵੇਗਾ  ਕਾਰਪੋਰੇਟਾਂ ਕੋਲ ਜ਼ਮੀਨਾਂ ਚਲੇ ਜਾਣ ਨਾਲ ਮਜ਼ਦੂਰਾਂ ਨੂੰ ਕੰਮ ਨਹੀਂ ਮਿਲੇਗਾ ਕਿਉਂਕਿ ਉਹ ਖੇਤੀ ਵੱਡੀਆਂ ਮਸ਼ੀਨਾਂ ਨਾਲ ਕਰਵਾਉਣਗੇ।ਮਜ਼ਦੂਰਾਂ ਲਈ ਦਿਹਾੜੀ ਬਹੁਤ ਘਟ ਜਾਵੇਗੀ।ਉਨ੍ਹਾਂ ਨੂੰ ਜਨਤਕ ਵੰਡ ਪ੍ਰਣਾਲੀ ਰਾਹੀਂ ਮਿਲਣ ਵਾਲੀ ਖਾਧ ਸਮੱਗਰੀ ਨਹੀਂ ਮਿਲੇਗੀ ਕਿਉਂਕਿ ਸਰਕਾਰੀ ਖ਼ਰੀਦ ਦੇ ਬੰਦ ਹੋ ਜਾਣ ਨਾਲ ਸਰਕਾਰੀ ਗੁਦਾਮ ਖਾਲੀ ਰਹਿਣਗੇ ਪਰਚੂਨ ਦੀਆਂ ਵਸਤਾਂ ਬਹੁਤ ਮਹਿੰਗੀਆਂ ਹੋ ਜਾਣਗੀਆਂ ਕਿਉਂਕਿ ਇਨ੍ਹਾਂ ਕਾਨੂੰਨਾਂ ਦੇ ਮੁਤਾਬਕ ਜ਼ਖ਼ੀਰੇਬਾਜ਼ੀ ਕਰਨ ਦੀ ਖੁੱਲ੍ਹ ਦਿੱਤੀ ਗਈ ਹੈ।ਮਜ਼ਦੂਰਾਂ ਲਈ ਜ਼ਮੀਨ ਮਿਲਣ ਦਾ ਸਵਾਲ ਖ਼ਤਮ ਹੋ ਜਾਵੇਗਾ।ਮਨਰੇਗਾ ਦੇ ਕੰਮ ਤੇ ਵੀ ਬਹੁਤ ਅਸਰ ਪਵੇਗਾ ਕਿਉਂਕਿ ਬਹੁਤਾ ਕੰਮ ਖੇਤੀਬਾੜੀ ਆਧਾਰਤ ਹੁੰਦਾ ਹੈ।ਬਿਜਲੀ ਬਿਲ 2020 ਪਾਸ ਹੋ ਕੇ ਲਾਗੂ ਕਰਨ ਨਾਲ ਖੇਤ ਮਜ਼ਦੂਰਾਂ ਅਤੇ ਗ਼ਰੀਬਾਂ ਨੂੰ ਮਿਲਣ ਵਾਲੀ ਹਰ ਮਹੀਨੇ  200 ਯੂਨਿਟ ਬਿਜਲੀ ਮਿਲਣੀ ਬੰਦ ਹੋ ਜਾਵੇਗੀ।ਖੇਤੀ ਲਈ ਟਿਊਬਵੈੱਲ ਉੱਤੇ ਮਿਲਣ ਵਾਲੀ ਮੁਫ਼ਤ ਬਿਜਲੀ ਵੀ ਨਹੀਂ ਮਿਲੇਗੀ।ਇਸ ਲਈ ਅੱਜ ਕਿਸਾਨਾਂ ਦੇ ਨਾਲ ਨਾਲ ਖੇਤ ਮਜ਼ਦੂਰਾਂ ਨੂੰ ਵੀ ਆਪਣੇ ਜੀਵਨ ਨਿਰਬਾਹ ਵਾਸਤੇ ਸੰਘਰਸ਼ਾਂ ਦਾ ਪਿੜ ਮਿਲਣਾ ਚਾਹੀਦਾ ਹੈ।ਕਿਸਾਨਾਂ ਨਾਲ ਵੱਡਾ ਏਕਾ ਕਾਇਮ ਕਰਕੇ ਮੋਦੀ ਸਰਕਾਰ ਖ਼ਿਲਾਫ਼ ਫੈਸਲਾਕੁਨ ਲੜਾਈ ਵਿਚ ਸ਼ਾਮਲ ਹੋ ਜਾਣਾ ਚਾਹੀਦਾ ਹੈ।ਸਾਥੀ ਧਨੌਲਾ ਨੇ ਦੱਸਿਆ ਕਿ ਮਿਤੀ ਪੰਦਰਾਂ ਜਨਵਰੀ ਤਕ ਸਮੁੱਚੇ ਪੰਜਾਬ ਦੇ ਪਿੰਡਾਂ ਵਿੱਚ ਇਸੇ ਆਧਾਰ ਤੇ ਜਾਗਰੂਕ ਕੀਤਾ ਜਾਵੇਗਾ।ਪੰਜਾਬ ਭਰ ਦੇ ਖੇਤ ਮਜ਼ਦੂਰ ਇਸ ਹੱਕੀ ਸੰਘਰਸ਼ ਵਿਚ ਕਿਸਾਨਾਂ ਦੇ ਨਾਲ ਮੂਹਰਲੀਆਂ ਕਤਾਰ   ਵਿਚ ਸ਼ਾਮਲ ਹੋਣਗੇ।ਸਾਥੀ ਜੱਗਾ ਸਿੰਘ ਧਨੌਲਾ ਤਹਿਸੀਲ ਆਗੂ ਨੇ ਵਿਸ਼ਵਾਸ ਦਵਾਇਆ ਕਿ ਮਜ਼ਦੂਰਾਂ ਨੂੰ ਵੱਡੀ ਪੱਧਰ ਤੇ ਲਾਮਬੰਦ ਕੀਤਾ ਜਾਵੇਗਾ।ਇਸ ਵਕਤ ਮਹਿੰਦਰ ਸਿੰਘ,ਪਿਆਰਾ ਸਿੰਘ,ਰੋਸ਼ਨ ਸਿੰਘ,ਬਲਵੀਰ ਸਿੰਘ ਕਾਹਨ ਸਿੰਘ ਬਿੱਕਰ ਸਿੰਘ,ਜੱਗਰ ਸਿੰਘ,ਮੇਲੋ ਕੌਰ,ਅਤੇ ਅਮਰਜੀਤ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
             ਲਾਲ ਸਿੰਘ ਧਨੌਲਾ ਜਨਰਲ ਸਕੱਤਰ     ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ

ਧੰਨ ਧੰਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਗਾਗੇਵਾਲ ਵਿਖੇ ਨਗਰ ਕੀਰਤਨ ਸਜਾਇਆ ਗਿਆ

ਮਹਿਲਕਲਾਂ /ਬਰਨਾਲਾ-ਜਨਵਰੀ 2021(ਗੁਰਸੇਵਕ ਸਿੰਘ ਸੋਹੀ )-

ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ਪ੍ਰਬੰਧਕ ਕਮੇਟੀ ਪਿੰਡ ਗਾਗੇਵਾਲ ਵੱਲੋਂ ਗਰਾਮ ਪੰਚਾਇਤ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਧੰਨ ਧੰਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਿੰਡ ਅੰਦਰ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿੱਥੇ ਰਾਗੀ ਜਥਿਆਂ ਵੱਲੋਂ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਇਆ ਉਥੇ ਨਗਰ ਕੀਰਤਨ ਦਾ ਵੱਖ ਵੱਖ ਥਾਵਾਂ ਉਪਰ ਪੁੱਜਣ ਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਇਸ ਮੌਕੇ ਕਮੇਟੀ ਆਗੂ ਡਾ ਕਰਮਜੀਤ ਸਿੰਘ ਅਮਰਜੀਤ ਸਿੰਘ ਅੰਮ੍ਰਿਤਪਾਲ ਸਿੰਘ ਨਰਦੀਪ ਸਿੰਘ ਕੁਲਦੀਪ ਸਿੰਘ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਿ ਪ੍ਰਕਾਸ਼ ਪੁਰਬ ਦੀ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਦੇ ਪਰਿਵਾਰ ਦਾ ਕੁਰਬਾਨੀਆਂ ਭਰਿਆ ਇਤਿਹਾਸ ਹੈ ਅਤੇ ਉਨ੍ਹਾਂ ਦੀਆਂ ਸਿੱਖ ਕੌਮ ਲਈ ਕੀਤੀਆਂ ਕੁਰਬਾਨੀਆਂ ਕਦੇ ਭੁਲਾਇਆ ਨਹੀਂ ਜਾ ਸਕਦੀਆਂ ਕਿਉਂਕਿ ਦਸਮੇਸ਼ ਪਿਤਾ ਨੇ ਕੌਮ ਲਈ ਪੂਰਾ ਪਰਿਵਾਰ ਵਾਰ ਦਿੱਤਾ ਸੀ ਉਨ੍ਹਾਂ ਕਿਹਾ ਕਿ ਗੁਰੂ ਜੀ ਦੇ ਪਰਿਵਾਰ ਦੀਆਂ ਸਿੱਖ ਕੌਮ ਲਈ ਕੀਤੀਆਂ ਕੁਰਬਾਨੀਆਂ ਅੱਜ ਸਾਡੇ ਸਮਾਜ ਦੇ ਲੋਕਾਂ ਲਈ ਇਕ ਪ੍ਰੇਰਨਾ ਦਾ ਸਰੋਤ ਹਨ ਉਨ੍ਹਾਂ ਸਮੂਹ ਸੰਗਤਾਂ ਨੂੰ ਆਪਣੇ ਬੱਚਿਆਂ ਨੂੰ ਵਧੇਰੇ ਅੰਮ੍ਰਿਤਪਾਨ ਕਰਾ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਆਪਣਾ ਜੀਵਨ ਸਫਲ ਬਣਾਉਣ ਦੀ ਅਪੀਲ ਕੀਤੀ ਇਸ ਮੌਕੇ ਵੱਖ ਵੱਖ ਢਾਡੀ ਜਥਿਆਂ ਅਤੇ ਕਵੀਸ਼ਰਾਂ ਵੱਲੋਂ ਗੁਰੂਆਂ ਦੇ ਸਿੱਖ ਇਤਿਹਾਸ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਸਕੱਤਰ ਮਿੱਤਰਪਾਲ ਸਿੰਘ ਗਾਗੇਵਾਲ, ਗੁਰਸੇਵਕ ਸਿੰਘ ਗਾਗੇਵਾਲ, ਸਮਾਜ ਸੇਵੀ ਬਲਦੇਵ ਸਿੰਘ ਗਾਗੇਵਾਲ, ਗੁਰਜੀਤ ਸਿੰਘ ਹਰਜੀਤ ਸਿੰਘ ਬਿੱਟੂ ਜਗਸੀਰ ਸਿੰਘ ਗੁਰਚਰਨ ਸਿੰਘ ਕੇਵਲ ਸਿੰਘ ਫੌਜੀ ਸਰਬਜੀਤ ਸਿੰਘ ਹਰਮੰਦਰ ਸਿੰਘ ਪਾਲ ਸਿੰਘ  ਭਾਈ ਹਰਚੇਤ ਸਿੰਘ ਮਲਕੀਤ ਸਿੰਘ ਗੁਰਨਾਮ ਸਿੰਘ ਰਣਜੀਤ ਸਿੰਘ ਅੰਕਪਾਲ ਸਿੰਘ ਸਰਪੰਚ ਸੁਖਜਿੰਦਰਪਾਲ ਕੌਰ ਆਦਿ ਆਗੂ ਹਾਜ਼ਰ ਸਨ ।

ਅਖ਼ਬਾਰਾਂ ਦੀ ਅਹਿਮ ਸੁਰਖੀਆਂ || Jan Shakti News Punjab

ਅਖ਼ਬਾਰਾਂ ਦੀ ਅਹਿਮ ਸੁਰਖੀਆਂ || Jan Shakti News Punjab

 

 

03 January Sunday News Analysis by Dr. Baldev Singh News Host Mr. Iqbal Singh RasulpurNews By #JanShaktiNewsPunjab ; News Analysis Sunday ਅਖਬਾਰਾਂ ਦੀਆਂ ਸੁਰਖੀਆਂ,ਖ਼ਬਰ ਚਾਹੇ ਕੋਈ ਵੀ ਹੋਵੇ ਜਿਸ ਦਾ ਆਮ ਆਦਮੀ ਦੇ ਨਾਲ ਹੋਵੇ ਸਰੋਕਾਰ,ਚਾਹੇ ਦੋਸ਼ੀ ਹੋਵੇ PunjabGovernment #PunjabiNews #Jagraon ਜਾਂ ਕਾਨੂੰਨ ਦੇ ਰਖਵਾਲੇ ਜਾਂ ਹੱਕ ਦੇ ਪਹਿਰੇਦਾਰ ਜਾਂ ਕਾਨੂੰਨ ਨੂੰ ਤੋੜਣ ਵਾਲੇ ਸਾਡਾ ਫਰਜ਼ ਅਤੇ ਜੁਮੇਵਾਰੀ ਉਸ ਦੀ ਸੱਚਾਈ ਤੁਹਾਡੇ ਤੱਕ ਪਹੁੰਚਾਣਾ ... by Dr. #BaldevSingh ਚਰਚਾ 'ਚ ਸ਼ਾਮਲ ਚਲੰਤ ਮਾਮਲਿਆਂ ਦੇ ਮਾਹਰ ਸਾਬਕਾ ਡਿਪਟੀ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ , News Host ਜਨਲਿਸਟ Mr. #IqbalSinghRasulpur #ManjinderGill from #Jagraon 03 January 2021 - ਆਓ ਸੁਣੀਏ ਗੱਲਬਾਤ ****************************************************************************************

ਪੰਜਾਬ ਦੀ ਹਰ ਵੱਡੀ ਖਬਰ ਦਾ ਸੱਚ ਦੇਖਣ ਲਈ ਜੁੜੇ ਰਹੋ ਸਾਡੇ ਨਾਲ, ਪੰਜਾਬ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਲਈ

********************************************

Click to Subscribe: ਸਸਕਰਾਇਬ ਕਰੋ ;

https://youtube.com/janshaktinewspunjab

*******************************************

Like us on Facebook ;

https://www.facebook.com/JanShaktiPun

https://www.facebook.com/jan.shakti.902

*******************************************

Follow us on:Twitter ;

https://twitter.com/JSNPunjabInstagram

******************************************

https://www.instagram.com/janshaktinew

*****************************************

Punjabi/English Newspaper ;

http://www.janshaktinews.com/

***************************************

Contact;Email ; janshaktipaper@gmail.com