You are here

ਪੰਜਾਬ

ਕਿਸਾਨ ਆਗੂ ਨੂੰ ਸਦਮਾ ਭਰਾ ਦੀ ਮੌਤ

ਹਠੂਰ, ਜਨਵਰੀ 2021-(ਕੌਸ਼ਲ ਮੱਲ੍ਹਾ)-ਕੁੱਲ ਹਿੰਦ ਕਿਸਾਨ ਸਭਾ ਦੇ ਸੀਨੀਅਰ ਆਗੂ ਜਗਤਾਰ ਸਿੰਘ ਡੱਲਾ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋ ਉਨ੍ਹਾ ਦੇ ਛੋਟੇ ਭਰਾ ਕਰਨਦੀਪ ਸਿੰਘ ਚਾਹਿਲ ਅਚਾਨਿਕ ਦਿਲ ਦਾ ਦੌਰਾ ਪੈਣ ਨਾਲ ਇਸ ਦੁਨੀਆ ਨੂੰ ਸਦਮਾ ਲਈ ਅਲਵਿਦਾ ਆਖ ਗਏ।ਇਸ ਦੁੱਖ ਦੀ ਘੜੀ ਵਿਚ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਕਾਮਰੇਡ ਗੁਰਚੇਤਨ ਸਿੰਘ ਬਾਸੀ,ਸੀ ਪੀ ਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ,ਜਿਲ੍ਹਾ ਸਕੱਤਰ ਬਲਜੀਤ ਸਿੰਘ ਸਾਹੀ,ਸਤਨਾਮ ਸਿੰਘ ਬੜੈਚ,ਰੂਪ ਬਸੰਤ ਬੜੈਚ,ਹਲਕਾ ਇੰਚਾਰਜ ਬਲਦੇਵ ਸਿੰਘ ਲਤਾਲਾ,ਪ੍ਰਧਾਨ ਹਾਕਮ ਸਿੰਘ ਡੱਲਾ,ਜਥੇਦਾਰ ਤਰਲੋਕ ਸਿੰਘ ਡੱਲਾ,ਸਰਪੰਚ ਜਸਵਿੰਦਰ ਕੌਰ,ਪ੍ਰਧਾਨ ਨਿਰਮਲ ਸਿੰਘ,ਪ੍ਰਧਾਨ ਜੋਰਾ ਸਿੰਘ,ਪਾਲ ਸਿੰਘ ਭੰਮੀਪੁਰਾ,ਡਾ:ਜਗਜੀਤ ਸਿੰਘ ਡਾਗੀਆਂ,ਨਿਰਮਲ ਸਿੰਘ ਧਾਲੀਵਾਲ,ਗੁਰਚਰਨ ਸਿੰਘ ਆਦਿ ਨੇ ਸਮੂਹ ਚਾਹਿਲ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਗੱਲਬਾਤ ਕਰਦਿਆ ਜਗਤਾਰ ਸਿੰਘ ਡੱਲਾ ਨੇ ਦੱਸਿਆ ਕਿ ਕਰਨਦੀਪ ਸਿੰਘ ਚਾਹਿਲ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠ ਦੇ ਭੋਗ 15 ਜਨਵਰੀ ਦਿਨ ਸੁੱਕਰਵਾਰ ਨੂੰ ਦੁਪਹਿਰ ਬਾਰਾ ਵਜੇ ਤੋ ਲੈ ਕੇ ਇੱਕ ਵਜੇ ਤੱਕ ਵੱਡਾ ਗੁਰਦੁਆਰਾ ਸਾਹਿਬ ਪਿੰਡ ਡੱਲਾ ਵਿਖੇ ਪਾਏ ਜਾਣਗੇ।ਇਸ ਸਰਧਾਜਲੀ ਸਮਾਗਮ ਵਿਚ ਵੱਖ-ਵੱਖ ਧਾਰਮਿਕ ਅਤੇ ਰਾਜਨੀਤਿਕ ਆਗੂ ਕਰਨਦੀਪ ਸਿੰਘ ਚਾਹਿਲ ਨੂੰ ਸਰਧਾ ਦੇ ਫੁੱਲ ਭੇਂਟ ਕਰਨਗੇ।
 

ਗੁਰੂ ਘਰ ਦੀ ਆੜ ਵਿੱਚ ਹਜ਼ਾਰਾਂ ਤੋਂ ਨੌੰ ਗੁਣਾ ਦੇਣ ਵਾਲਾ ਬਾਬਾ ਗੁਰਮੇਲ ਸਿੰਘ ਕੁਠਾਲਾ ਕਰੋੜਾਂ ਰੁਪਏ ਲੈ ਕੇ ਫ਼ਰਾਰ

ਬਰਨਾਲਾ-ਜਨਵਰੀ 2021-(ਗੁਰਸੇਵਕ ਸਿੰਘ ਸੋਹੀ)-

ਗੁਰਦੁਆਰਾ ਬੇਗਮਪੁਰਾ ਕੁਠਾਲਾ ਵਿਖੇ ਇੱਕ ਮਹੀਨੇ ਦੇ ਵਿੱਚ ਨੌੰ ਗੁਣਾ ਪੈਸੇ ਕਰਨ ਵਾਲਾ ਬਾਬਾ ਗੁਰਮੇਲ ਸਿੰਘ ਕੁਠਾਲਾ ਸੰਗਤਾਂ ਦੇ ਕਰੋੜਾਂ ਰੁਪਏ ਲੈ ਕੇ ਦੋ ਮਹੀਨਿਆਂ ਤੋਂ ਫਰਾਰ ਦੱਸਿਆ ਜਾ ਰਿਹਾ ਹੈ।ਇਹ ਬਾਬਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਵਿੱਚ ਲੋਕਾਂ ਤੋਂ ਪੈਸੇ ਬਟੋਰਦਾ ਸੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਬੁਕਿੰਗ ਕਰਵਾਉਣ ਲਈ ਨਿਮਨ ਲਿਖਤ ਖਾਤੇ ਵਿੱਚ ਭੇਟਾ ਜਮ੍ਹਾਂ ਕਰਵਾਉਦਾ ਸੀ ਪਹਿਲਾ ਤਿੱਨ ਹਜਾਰ ਹਜਾਰ ਉਸ ਤੋਂ ਬਾਅਦ ਤੀਹ  ਹਜਾਰ ਫਿਰ ਤਿੱਨ ਲੱਖ ਜਮ੍ਹਾਂ ਕਰਵਾਉਣ ਲੱਗਿਆ। ਤਿੱਨ ਹਜਾਰ ਤੋਂ ਨੌੰ ਗੁਣਾ ਸੰਗਤਾਂ ਵਿਚ ਪੈਸੇ ਦੇ ਕੇ ਆਪਣਾ ਨਾਮ ਅਤੇ ਬਿਸਵਾਸ ਬਣਾ ਲਿਆ। ਜਦੋਂ ਸੰਗਤਾਂ ਨੂੰ ਪਤਾ ਲੱਗਿਆ ਹੈ ਕਿ ਬਾਬਾ ਦੋ ਮਹੀਨਿਆਂ ਤੋਂ ਗਾਇਬ ਹੈ ਤਾਂ ਗੁੱਸੇ ਵਿਚ ਆਈਆਂ  ਸੰਗਤਾਂ ਨੇ ਬਾਬੇ ਦੇ ਪਰਿਵਾਰ ਨੂੰ ਘੇਰ ਲਿਆ ਪਰਿਵਾਰ ਵਾਲਿਆਂ ਨੇ ਰੋ ਰੋ  ਸੰਗਤਾਂ ਤੋਂ ਛੁਟਕਾਰਾ ਪਾ ਲਿਆ ਅਤੇ ਪੁੱਛਣ ਤੇ ਦੱਸਿਆ ਕਿ ਸਾਨੂੰ ਕੁਝ ਨਹੀਂ ਪਤਾ ਉਹ ਕਿੱਥੇ ਗਿਆ ਅਖ਼ਬਾਰਾਂ ਅਤੇ ਚੈਨਲਾਂ ਵਿੱਚ ਖਬਰਾਂ ਲੱਗਣ ਦੇ ਬਾਵਜੂਦ ਪ੍ਰਸ਼ਾਸਨ ਚੁੱਪ ਵੱਟੀ ਬੈਠਾ ਰਿਹਾ।ਪਰ ਹੁਣ ਜਦੋਂ ਗੁਰਦੁਆਰੇ ਦੇ ਵਿਚ ਸੰਗਤਾਂ ਵੱਲੋਂ ਗੁੱਸਾ ਪ੍ਰਗਟਾਇਆ ਗਿਆ ਤਾ ਥਾਣਾ ਸੰਦੌੜ ਦੀ ਪੁਲਸ ਨੇ ਮੌਕੇ ਤੇ ਪਹੁੰਚ ਕੇ ਲੁੱਟੇ ਹੋਏ ਲੋਕਾਂ ਨੂੰ ਸ਼ਾਂਤ ਕੀਤਾ। ਲੋਕਾਂ ਤੋਂ ਸੁਣਨ ਨੂੰ ਮਿਲਦਾ ਹੈ ਕਿ ਬਾਬਾ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਇਹ ਧੰਦਾ ਚਲਾ ਰਿਹਾ ਹੈ ਪਰ ਹੁਣ ਦੇਖਦੇ ਹਾਂ ਕਦੋਂ ਤਕ ਇਸ ਮਸਲੇ ਦਾ ਛਿੱਟਾ ਪ੍ਰਸ਼ਾਸਨ ਲੋਕਾਂ ਸਾਹਮਣੇ ਰੱਖੇਗਾ। ਲੁੱਟੇ ਗਏ ਸੰਗਤਾਂ ਦੇ ਪੈਸੇ ਵਾਪਸ ਮੁੜਨਗੇ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ।

ਸੀ ,ਆਈ,ਏ ਸਟਾਫ਼ 1 ,ਵਲੋਂ 3 ਕਿੱਲੋ ਅਫੀਮ ਸਣੇ ਇਕ ਨੌਜਵਾਨ ਗ੍ਰਿਫ਼ਤਾਰ

ਜਲੰਧਰ,ਜਨਵਰੀ 2021 (ਰਾਣਾ ਸ਼ੇਖਦੌਲਤ,ਜੱਜ ਮਸੀਤਾਂ)

ਸੀ. ਆਈ. ਏ. ਸਟਾਫ਼-1 ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਇਕ ਨੌਜਵਾਨ ਨੂੰ ਵੱਡੀ ਮਾਤਰਾ ’ਚ ਅਫ਼ੀਮ ਸਮੇਤ ਕਾਬੂ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਸੀ. ਆਈ. ਏ. ਸਟਾਫ-1 ਵੱਲੋਂ ਵਰਕਸ਼ਾਪ ਚੌਕ ਦੇ ਨੇੜਿਓਂ ਪੈਦਲ ਜਾ ਰਹੇ ਇਕ ਨੌਜਵਾਨ ਨੂੰ ਸ਼ੱਕ ਪੈਣ ’ਤੇ ਪੁੱਛਗਿੱਛ ਲਈ ਰੋਕਿਆ ਗਿਆ ਤਾਂ ਤਲਾਸ਼ੀ ਲੈਣ ਦੌਰਾਨ ਉਸ ਦੇ ਕੋਲੋਂ ਇਕ ਕਿਲੋ ਅਫ਼ੀਮ ਬਰਾਮਦ ਕੀਤੀ। 
ਜਾਣਕਾਰੀ ਦਿੰਦੇ ਹੋਏ ਸੀ. ਆਈ. ਏ. ਸਟਾਫ ਇਕ ਦੇ ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਗਿ੍ਰਫ਼ਤਾਰ ਕੀਤਾ ਗਿਆ ਨੌਜਵਾਨ ਰਣਜੀਤ ਸਿੰਘ ਪੁੱਤਰ ਲਕਸ਼ਮੀ ਸਿੰਘ ਵਾਸੀ ਗੁਰੂਘਰ ਗੋਰਖ਼ਪੁਰ ਦਾ ਰਹਿਣ ਵਾਲਾ ਹੈ ਅਤੇ ਪਹਿਲਾਂ ਵੀ ਚਰਸ ਦੇ ਨਾਲ ਗਿ੍ਰਫ਼ਤਾਰ ਕੀਤਾ ਜਾ ਚੁੱਕਿਆ ਸੀ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਮਹਿੰਗੇ ਮੁੱਲ ’ਤੇ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ’ਚ ਅਫ਼ੀਮ ਦੀ ਸਪਲਾਈ ਕਰਦਾ ਸੀ। ਫਿਲਹਾਲ ਪੁਲਸ ਵੱਲੋਂ ਗਿ੍ਰਫ਼ਤਾਰ ਕੀਤੇ ਗਏ ਉਕਤ ਨੌਜਵਾਨ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ! ਅਤੇ ਕਈ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।

ਵੱਡੀ ਖ਼ਬਰ ਕੋਟਕਪੂਰਾ ਗੋਲੀਕਾਂਡ ਮਾਮਲੇ ਚ ਨਾਮਜ਼ਦ 2 ਪੁਲਸ ਅਧਿਕਾਰੀ ਸਸਪੈਂਡ

 ਫ਼ਰੀਦਕੋਟ/ਜਲੰਧਰ,ਜਨਵਰੀ 2021 (ਰਾਣਾ ਸ਼ੇਖਦੌਲਤ,ਜੱਜ ਮਸੀਤਾਂ) :

ਗ੍ਰਹਿ ਵਿਭਾਗ ਪੰਜਾਬ ਦੇ   ਅਨੁਰਾਗ ਅਗਰਵਾਲ ਵੱਲੋਂ ਜਾਰੀ ਹੁਕਮਾਂ ਅਨੁਸਾਰ ਕੋਟਕਪੂਰਾ ਗੋਲੀਕਾਂਡ ਵਿਚ ਨਾਮਜ਼ਦ ਐੱਸ. ਪੀ. ਬਲਜੀਤ ਸਿੰਘ ਸਿੱਧੂ ਅਤੇ ਲੁਧਿਆਣਾ ਵਿਖੇ ਤਾਇਨਾਤ ਐੱਸ. ਪੀ. ਪਰਮਜੀਤ ਸਿੰਘ ਪਨੂੰ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਕੋਟਕਪੂਰਾ ਗੋਲੀਕਾਂਡ ਮੌਕੇ ਸਿੱਧੂ ਡੀ. ਐੱਸ. ਪੀ. ਕੋਟਕਪੂਰਾ ਵਜੋਂ ਜਦਕਿ ਪਨੂੰ ਏ. ਡੀ. ਸੀ. ਪੀ. ਵਜੋਂ ਤਾਇਨਾਤ ਸਨ। ਗ੍ਰਹਿ  ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ ਨੇ ਗੋਲੀ ਕਾਂਡ ਸਮੇਂ ਕੋਟਕਪੂਰਾ ਵਿਖੇ ਡੀਐਸਪੀ ਸੀ ਤੇ ਫਿਲਹਾਲ ਐਸਪੀ ਬਲਜੀਤ ਸਿੰਘ ਤੇ ਐਸਪੀ ਨੂੰ ਮੁਅੱਤਲ ਕੀਤਾ ਹੈ। ਗ੍ਰਹਿ ਵਿਭਾਗ ਨੇ ਇਹ ਕਾਰਵਾਈ ਡੀਜੀਪੀ ਦੀ ਸਿਫਾਰਸ਼ ਤੇ ਕੀਤੀ ਹੈ। 
ਬਲਜੀਤ ਸਿੰਘ ਤੇ ਐਸਪੀ ਪਰਮਜੀਤ ਸਿੰਘ ਖਿਲਾਫ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਨੇ ਇਰਾਦਾ ਕਤਲ ਤੇ ਹੋਰ ਧਰਾਂਵਾਾਂ ਤਹਿਤ ਨਾਮਜਦ ਕੀਤਾ ਸੀ। ਇਸ ਮਾਮਲੇ ਵਿਚ ਐਸਆਈਟੀ ਨੇ ਅਦਾਲਤ ਵਿਚ ਚਾਰਜਸ਼ੀਟ ਵੀ ਦਾਇਰ ਕੀਤੀ ਸੀ। ਇਸ ਅਧਾਰ ਤੇ ਡੀਜੀਪੀ ਨੇ ਗ੍ਰਹਿ ਵਿਭਾਗ ਨੂੰ ਦੋਵਾਂ ਅਧਿਕਾਰੀਆਂ ਨੂੰ ਸੇਵਾਵਾਂ ਤੋਂ ਮੁਕਤ ਕਰਨ ਦੀ ਸਿਫਾਰਸ਼ ਕੀਤੀ ਸੀ, ਜਿਸ ਤੋਂ ਬਾਅਦ ਦੋਵਾਂ ਨੂੰ ਮੁਅੱਤਲ ਕੀਤਾ ਗਿਆ ਹੈ।ਇਥੇ ਇਹ ਵੀ ਖ਼ਾਸ ਤੌਰ ’ਤੇ ਦੱਸਣਯੋਗ ਕਿ ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦੀ ਪੜਤਾਲ ਪੰਜਾਬ ਪੁਲਸ ਨੂੰ ਸੌਪਦਿਆਂ ਆਦੇਸ਼ ਦਿੱਤੇ ਸਨ ਕਿ ਇਨ੍ਹਾਂ ਮਾਮਲਿਆਂ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਚੇਅਰਮੈਨ ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ ਨੂੰ ਇਸ ਵਿਚੋਂ ਬਾਹਰ ਕੀਤਾ ਜਾਵੇ ਅਤੇ ਉਨ੍ਹਾਂ ਦੀ ਥਾਂ ਕਿਸੇ ਹੋਰ ਸਮਰੱਥ ਅਧਿਕਾਰੀ ਨੂੰ ਨਿਯੁਕਤ ਕੀਤਾ ਜਾਵੇ!ਡੇਰਾ ਪ੍ਰੇਮੀਆਂ ਨੇ ਡੀ.ਆਈ.ਜੀ. ਖੱਟੜਾ ’ਤੇ ਜਾਂਚ ਦੌਰਾਨ ਪੱਖਪਾਤ ਦੇ ਦੋਸ਼ ਲਗਾਏ ਸਨ। ਜਸਟਿਸ ਅਨਮੋਲ ਰਤਨ ਸਿੰਘ ਨੇ ਆਪਣੇ 43 ਸਫਿਆਂ ਦੇ ਹੁਕਮ ਵਿਚ ਸਪੱਸ਼ਟ ਕੀਤਾ ਹੈ ਕਿ ਬੇਅਦਬੀ ਨਾਲ ਜੁੜੇ ਤਿੰਨ ਮਾਮਲਿਆਂ ਦੀ ਪੜਤਾਲ ਕਰ ਰਹੀ ਜਾਂਚ ਟੀਮ ਵਿਚ ਆਈ.ਪੀ.ਐੱਸ. ਅਧਿਕਾਰੀ ਆਰ.ਐੱਸ. ਖੱਟੜਾ ਨੂੰ ਸ਼ਮਾਲ ਨਾ ਕੀਤਾ ਜਾਵੇ ।
 

Pind lohat Baddi ਗੁਰਦੁਆਰਾ ਗੁਰੂ ਗਿਆਨ ਪ੍ਰਕਾਸ਼ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅਤੇ ਮਹਾਂਪੁਰਸ਼ ਬਾਬਾ ਸੁੰਦਰ ਸਿੰਘ ਜੀ ਦੀ 77 ਵੀਂ ਬਰਸੀ ਬੜੀ   ਧੂਮ ਧਾਮ ਨਾਲ ਮਨਾਈ ਗਈ   

(ਫੋਟੋ ਨੰਬਰ 0018, ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸਤਿਕਾਰਯੋਗ ਸ਼ਖ਼ਸੀਅਤਾਂ ਸੰਤ ਬਾਬਾ ਜਗਦੇਵ ਸਿੰਘ ਜੀ ਗੁਰਦੁਆਰਾ ਬੁੱਢਾ ਸ਼ਰ  ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ ਮਾਣ ਸਨਮਾਨ ਕਰਦੇ ਹੋਏ )

 

(ਫੋਟੋ ਨੰਬਰ  0016,ਪਿੰਡ ਲੋਹਟਬੱਧੀ ਦੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਜੀ ਆਇਆਂ ਆਖਦਿਆਂ ਹੋਈਆਂ )    

ਉਸ ਸਮੇਂ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਭਾਈ ਰਣਜੀਤ ਸਿੰਘ ਜੀ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ  

 ਡਾ ਹਰਸ਼ਿੰਦਰ ਕੌਰ ਨੇ ਵੀ ਲੋਕਾਂ ਦੀ ਜਾਗਰੂਕਤਾ ਲਈ ਭਾਸ਼ਣ ਦਿੱਤਾ  

ਲੋਹਟਬੱਧੀ /ਰਾਏਕੋਟ  , ਜਨਵਰੀ 2021 -(ਸਤਪਾਲ ਸਿੰਘ ਦੇਹਡ਼ਕਾ ਅਤੇ ਮਨਜਿੰਦਰ ਗਿੱਲ  )-

ਸੰਤ ਬਾਬਾ ਜਗਦੇਵ ਸਿੰਘ ਗੁਰਦੁਆਰਾ ਬੁੱਢਾ ਸਰ  ਵਾਲਿਆਂ ਦੀ ਸਰਪ੍ਰਸਤੀ ਹੇਠ ਅੱਜ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਲੋਹਟਬੱਦੀ ਵਿਖੇ ਸੰਗਤਾਂ ਦੇ ਭਾਰੀ ਇਕੱਠ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ।ਜਿਸ ਵਿੱਚ ਇਲਾਕਾ ਵਾਸੀਆਂ ਵੱਲੋਂ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ਗਈ ਅਤੇ ਇਸ ਸਮੇਂ ਇਸ ਇਲਾਕੇ ਦੀ ਲੰਮਾ ਸਮਾ ਸੇਵਾ ਕਰਨ ਵਾਲੇ ਮਹਾਂਪੁਰਸ਼ ਬਾਬਾ ਸੁੰਦਰ ਸਿੰਘ ਜੀ ਦੀ 77 ਵੀਂ ਵਰਸੀ ਵੀ ਮਨਾਈ ਗਈ। ਜਿਸ ਵਿੱਚ ਸਿੱਖ ਕੌਮ ਦੀ ਮਹਾਨ ਸ਼ਖ਼ਸੀਅਤ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਰਣਜੀਤ ਸਿੰਘ ਜੀ ਵੱਲੋਂ ਸੰਗਤਾਂ ਨੂੰ ਸੰਬੋਧਨ ਕੀਤਾ ਗਿਆ।ਉਨ੍ਹਾਂ ਸੰਗਤਾਂ ਨੂੰ ਸਮੇਂ ਦੀ ਨਜ਼ਾਕਤ ਨੂੰ ਪਛਾਣਨ ਲਈ ਆਖਿਆ ਅਤੇ ਅਖੌਤੀ ਪੰਥ ਦਰਦੀ ਅਖਵਾਉਣ ਵਾਲੇ ਲੀਡਰਾਂ ਨੂੰ ਚਲਦਾ ਕਰਨ ਦੀ ਬੇਨਤੀ ਕੀਤੀ  ਅਤੇ ਪੰਥ ਦੀ ਵਾਗਡੋਰ ਸੁਚੱਜੇ ਪੜ੍ਹੇ ਲਿਖੇ ਲੋਕਾਂ ਦੇ ਹੱਥ ਵਿੱਚ ਦੇਣ ਲਈ ਆਖਿਆ  ।ਉਨ੍ਹਾਂ ਆਉਂਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸੋਚ ਸਮਝ ਕੇ ਵੋਟ ਦਾ ਇਸਤੇਮਾਲ ਕਰਨ ਦੀ ਬੇਨਤੀ ਵੀ ਕੀਤੀ  ।ਇਸ ਤੋਂ ਇਲਾਵਾ ਅੱਜ ਦੇ ਸਮਾਗਮਾਂ ਦੌਰਾਨ ਡਾਕਟਰ ਹਰਸ਼ਿੰਦਰ ਕੌਰ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ  ਅਤੇ ਇਲਾਕੇ ਦੀਆਂ ਹੋਰ ਬਹੁਤ ਸਾਰੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਨੇ ਵੀ ਉਸ ਸਮੇਂ ਆਪਣੀਆਂ ਹਾਜ਼ਰੀਆਂ ਭਰੀਆਂ  । ਸਿੱਖ ਪੰਥ ਦੇ ਮਹਾਨ ਢਾਡੀ ਗੁਰਚਰਨ ਸਿੰਘ  ਬੀ ਏ  ਦੇ ਜਥੇ ਵੱਲੋਂ ਸੰਗਤਾਂ ਨੂੰ ਸ਼ਹੀਦ ਬਾਰਾਂ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਸੁਣਾ ਕੇ ਨਿਹਾਲ ਕੀਤਾ।ਉਹ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਅਤੇ ਡਾ ਹਰਸ਼ਿੰਦਰ ਕੌਰ ਦਾ ਮਾਣ ਸਨਮਾਨ ਵੀ ਕੀਤਾ ਗਿਆ  । ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸਰੂਪ ਸਮੂਹ ਗ੍ਰਾਮ ਪੰਚਾਇਤ ਪਿੰਡ ਦੀਆਂ ਕਿਸਾਨ ਜਥੇਬੰਦੀਆਂ ਅਤੇ ਮਨਧੀਰ ਸਿੰਘ ਖ਼ਾਲਸਾ ,ਭੁਪਿੰਦਰ ਸਿੰਘ ਭੋਲਾ (ਮੰਡ), ਬਹਾਦਰ ਸਿੰਘ, ਪ੍ਰਧਾਨ ਕਰਤਾਰ ਸਿੰਘ, ਲਖਵੀਰ ਸਿੰਘ ਸਰਪੰਚ ਅਤੇ ਦਵਿੰਦਰ ਸਿੰਘ ਸੈਕਟਰੀ  ਵੱਲੋਂ ਆਈਆਂ ਸੰਗਤਾਂ ਅਤੇ ਸਤਿਕਾਰਯੋਗ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ  ।

 

 

 

ਨਵਾਂ ਪੰਜਾਬ ਸਿਰਜੇਗਾ ਕਿਸਾਨ ਸੰਘਰਸ਼ ਸਰਪੰਚ ਡਿੰਪੀ

ਅਜੀਤਵਾਲ , ਜਨਵਰੀ 2021-( ਬਲਵੀਰ ਸਿੰਘ ਬਾਠ)- 

ਖੇਤੀ ਆਰਡੀਨੈਂਸ ਬਿਲਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼  ਚ ਆਪਣਾ ਬਣਦਾ ਯੋਗਦਾਨ ਪਾ ਕੇ ਵਾਪਸ ਪਿੰਡ ਪਰਤੇ ਨੌਜਵਾਨ ਸਮਾਜਸੇਵੀ ਆਗੂ ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ  ਅਜੀਤਵਾਲ ਨੇ ਜਨਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕੁਝ ਬਾਜ਼ਾਰਾਂ ਸਾਂਝੀਆਂ ਕੀਤੀਆਂ  ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਹੁਣ ਆਖ਼ਰੀ ਬਰੂਹਾਂ ਤੇ ਚੱਲ ਰਿਹਾ ਹੈ  ਜੇ ਕਿਸਾਨੀ ਸੰਘਰਸ਼ ਆਉਣ ਵਾਲੇ ਸਮੇਂ ਵਿਚ ਨਵਾਂ ਪੰਜਾਬ ਸਿਰਜੇਗਾ  ਕਿਉਂਕਿ ਇਹ ਪਹਿਲੀ ਵਾਰੀ ਸੀਮਤ ਹੋਇਆ ਹੈ ਕਿ ਏਨੇ ਵੱਡੇ ਕਿਸਾਨੀ ਅੰਦੋਲਨ ਵਿੱਚ ਪੰਜਾਬ ਦੀ ਨੌਜਵਾਨੀ ਨੇ ਆਪਣਾ ਬਾਖੂਬੀ ਬਣਦਾ ਰੋਲ ਨਿਭਾਇਆ ਹੈ  ਸਰਪੰਚ ਡਿੰਪੀ ਨੇ ਕਿਹਾ ਕਿ ਇਸ ਸੰਘਰਸ਼ ਵਿੱਚ ਹਰੇਕ ਧਰਮਾਂ ਦੇ ਲੋਕਾਂ ਨੇ ਆਪਣਾ ਆਪਣਾ ਬਣਦਾ ਯੋਗਦਾਨ ਪਾਇਆ ਇਸ ਸੰਘਰਸ਼ ਵਿੱਚ ਛੋਟੇ ਬੱਚੇ ਤੋਂ ਲੈ ਕੇ ਬੀਬੀਆਂ ਮਾਤਾਵਾਂ ਬਜ਼ੁਰਗਾਂ ਤੋਂ ਇਲਾਵਾ ਹਰ ਵਰਗ ਦੇ ਲੋਕਾਂ ਨੇ ਆਪਣਾ ਬਣਦਾ ਯੋਗਦਾਨ ਪਾਇਆ ਹੈ  ਖੇਤੀ ਆਰਡੀਨੈਂਸ ਬਿੱਲ ਰੱਦ ਕਰਵਾ ਕੇ ਦੁਨੀਆਂ ਦਾ ਇਹ ਪਹਿਲਾ ਕਿਸਾਨੀ ਸੰਘਰਸ਼ ਜੋ ਕਿ ਆਉਣ ਵਾਲੇ ਸਮੇਂ ਚ ਨਵਾਂ ਇਤਿਹਾਸ ਸਿਰਜੇਗਾ  ਅਤੇ ਖੇਤੀ ਆਰਡੀਨੈਂਸ ਬਿਲ ਰੱਦ ਕਰਵਾ ਕੇ ਹੀ ਕਿਸਾਨ ਆਪਣੇ ਆਪਣੇ ਘਰਾਂ ਨੂੰ ਮੋਡ਼ਨਗੇ  ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦਿੱਲੀ ਵਿਖੇ ਚੱਲ ਰਹੇ ਕਿਸਾਨੀ  ਅੰਦੋਲਨ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ

IVY ਦੇ ਸੀਨੀਅਰ ਡਾਕਟਰਾਂ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਨਾਲ ਕੀਤੀਆਂ ਅਹਿਮ ਵਿਚਾਰਾਂ...

ਮਹਿਲ ਕਲਾਂ/ਬਰਨਾਲਾ-ਜਨਵਰੀ 2021-  (ਗੁਰਸੇਵਕ ਸਿੰਘ ਸੋਹੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸਨ ਪੰਜਾਬ (ਰਜਿ:295) ਬਲਾਕ ਬਠਿਡਾ ਦੀ ਮਹੀਨਾਵਾਰ ਮੀਟਿਗ IVY ਹਸਪਤਾਲ ਮਾਨਸਾ ਰੋਡ ਬਠਿੰਡਾ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਡਾਂ ਸੁਖਚਰਨ ਬਰਾੜ ਦੀ ਰਹਿਨਮਾਈ ਵਿਚ ਹੋਈ।  ਸਟੇਜ ਸਕੱਤਰ ਦੀ ਜੁਮੇਵਾਰੀ ਡਾਂ ਪ੍ਰਦੀਪ ਜੀ ਨੇ ਬਾਖੂਬੀ ਨਿਭਾਈ । ਇਸ ਮੀਟਿੰਗ ਵਿਚ ਡਾਂ ਕਰਨੈਲ ਸਿੰਘ ਜੋਗਾ ਨੰਦ ਸਟੇਟ ਆਗੂ,, ਡਾਂ ਸੁਰਜੀਤ ਸਿੰਘ ਸਟੇਟ ਆਗੂ ਅਤੇ ਡਾਂ ਗਿਆਨ ਚੰਦ ਸਰਮਾ ਜਿਲਾ ਚੇਅਰਮੈਨ ਬਠਿੰਡਾ ਨੇ ਆਪਣੇ ਆਪਣੇ ਵਿਚਾਰ ਵੱਖ ਵੱਖ ਪਹਿਲੂਆਂ-ਮੁੱਦਿਆਂ ਉਪਰ ਰੱਖੇ। ਇਸ ਤੋ ਇਲਾਵਾ IVY ਦੇ ਫੈਸੀਲਿਟੀ ਡਾਇਰੈਟਰ  ਡਾਂ ਆਲੋਕ ਲੋਧ ਜੀ ਨੇ ਹਸਪਤਾਲ ਦੀਆ ਸਹੂਲਤਾ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਇਸ ਤੋਂ  ੳਪਰੰਤ ਹਸਪਤਾਲ ਦੇ ਵੱਖ ਵੱਖ ਡਾਕਟਰਾਂ  ਨੇ ਆਪਣੇ ਆਪਣੇ ਖੇਤਰ ਦੇ ਰੋਗਾਂ ਅਤੇ ਇਹਨਾ ਦੇ ਇਲਾਂਜ  ਸਬੰਧੀ ਬਾਖੂਬੀ ਬਰੀਕੀ ਨਾਲ ਸਮਝਾਇਆ ।ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਉਹ ਪੇਂਡੂ ਇਲਾਕੇ ਵਿਚ ਵਸਦੇ ਲੋਕਾਂ ਦੀ ਰੀੜ੍ਹ ਦੀ ਹੱਡੀ ਹਨ।ਪੇਂਡੂ ਇਲਾਕੇ ਵਿੱਚ ਵਸਦੇ 80% ਲੋਕਾਂ ਦੀਆਂ ਮੁੱਢਲੀਆਂ ਸਿਹਤ ਸੇਵਾਵਾਂ ਪਿੰਡਾਂ ਵਿੱਚ ਵਸਦੇ ਡਾਕਟਰ ਹੀ ਬਾਖੂਬੀ ਨਿਭਾਅ ਰਹੇ ਹਨ । ਡਾ ਸੁਰਜੀਤ ਸਿੰਘ ਬਠਿੰਡਾ ਨੇ IVY ਹਸਪਤਾਲ ਦੇ ਡਾਕਟਰਾਂ ਦੀਆਂ ਸਰੀਰ ਦੇ ਵੱਖ ਵੱਖ ਹਿੱਸਿਆਂ ਸਬੰਧੀ  ਵਿਸਥਾਰਪੂਰਕ ਜਾਣਕਾਰੀਆਂ  ਦੇਣ ਸਬੰਧੀ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ  ਸਾਡੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਵੱਖ ਵੱਖ ਸਮਿਆਂ ਤੇ ਅਜਿਹੇ ਸੈਮੀਨਾਰਾਂ ਰਾਹੀਂ ਭਰਪੂਰ ਜਾਣਕਾਰੀ ਮਿਲਦੀ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਕਰਨੈਲ ਸਿੰਘ ਜੋਗਾਨੰਦ ਸਟੇਟ ਆਗੂ,, ਡਾ ਸੁਰਜੀਤ ਸਿੰਘ ਉੱਪ ਪ੍ਰਧਾਨ ਪੰਜਾਬ ,,ਡਾ ਗਿਆਨ ਚੰਦ ਸ਼ਰਮਾ ਜ਼ਿਲਾ ਚੇਅਰਮੈਨ ਬਠਿੰਡਾ ,,ਡਾ ਸੁਖਚਰਨ ਬਰਾਡ਼ ਬਲਾਕ ਪ੍ਰਧਾਨ,, ਡਾ ਪ੍ਰਦੀਪ ਜਨਰਲ ਸਕੱਤਰ ਬਲਾਕ ਬਠਿੰਡਾ,,ਡਾ ਬਲਵਿੰਦਰ ਸੋਨੀ ਬਲਾਕ ਬਠਿੰਡਾ ਕੈਸ਼ੀਅਰ,,ਡਾ ਪਵਨ ਚੋਪੜਾ,,ਡਾ ਅਰਵਿੰਦ,,ਡਾ ਮੰਗਲਜੀਤ ਸਿੰਘ,,ਡਾ ਅਮਨਦੀਪ ਸਿੰਘ, ਡਾ ਜਰਨੈਲ ਸਿੰਘ,,ਡਾ ਕਮਲਜੀਤ ਸਿੰਘ,,ਡਾ ਰਾਜ ਕੁਮਾਰ ਕਾਂਗੜਾ,,ਡਾ ਰੋਸ਼ਨ ਲਾਲ ,,ਡਾ ਨਿਰਮਲ ਸਿੰਘ ,,ਡਾ ਹਰਦੀਪ ਸਿੰਘ,, ਡਾ ਸੰਜੀਵ ਕੁਮਾਰ ,'ਡਾ ਪਵਨ ਰਾਣਾ,, ਡਾ ਬਲਦੇਵ ਸਿੰਘ ,,ਡਾ ਪ੍ਰਕਾਸ਼ ਚੰਦ ,,ਡਾ ਹਰਮੀਤ ਸਿੰਘ,, ਡਾ ਰਾਜੀਵ ,,ਡਾ ਜਗਦੇਵ ਸਿੰਘ ,,ਡਾ ਮਨਪ੍ਰੀਤ ਸ਼ਰਮਾ ,,ਡਾ ਸੁਰੇਸ਼ ਕੁਮਾਰ ਅਤੇ ਲੇਡੀਜ਼ ਵਿੰਗ ਦੇ ਡਾ ਕਿਰਨ ਬਾਲਾ,, ਡਾ ਹਰਵਿੰਦਰ ਕੌਰ ,,ਡਾ ਗੁਰਦੀਪ ਕੌਰ,, ਡਾ ਪਰਮਜੀਤ ਕੌਰ ਆਦਿ ਹਾਜ਼ਰ ਸਨ  ।  ਅੰਤ ਵਿਚ PRO ਡਾਂ ਬਲਦੇਵ ਸਿੰਘ ਚਹਿਲਾ ਵਾਲੀ ਨੇ ਆਏ ਡਾਂ ਸਾਥੀਆਂ ਦਾ ਧੰਨਵਾਦ ਕੀਤਾ ।

ਢੁੱਡੀਕੇ ਪਿੰਡ ਵਿਖੇ ਔਰਤ ਕਿਸਾਨ ਵਿੰਗ ਦੇ ਚੋਣ ਹੋਈ

ਅਸੀਂ ਮਾਈ ਭਾਗੋ ਦੀਆਂ ਬਾਰਸ਼ਾਂ ਹਾਂ ਬੀਬੀ ਸੁਰਿੰਦਰ ਕੌਰ ਢੁੱਡੀਕੇ

ਅਜੀਤਵਾਲ,ਜਨਵਰੀ  2021 -( ਬਲਵੀਰ  ਸਿੰਘ ਬਾਠ)-  ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਵਿਖੇ ਬੀਬੀ ਸੁਰਿੰਦਰ ਕੌਰ ਦੀ ਅਗਵਾਈ ਵਿੱਚ  ਕਿਸਾਨੀ ਸੰਘਰਸ਼ ਦੀ ਸ਼ਮੂਲੀਅਤ ਲਈ  ਔਰਤਾਂ ਕਿਸਾਨੀ ਬੈਂਕ ਬਣਾਇਆ ਗਿਆ  ਇਸ ਸਮੇਂ ਬੀਬੀ ਸੁਰਿੰਦਰ ਕੌਰ ਢੁੱਡੀਕੇ ਨੇ ਔਰਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ  ਅਸੀਂ ਮਾਈ ਭਾਗੋ ਦੀਆਂ ਬਾਰਸ਼ਾਂ ਹਾਂ ਉਨ੍ਹਾਂ ਦੀ ਸੋਚ ਨੂੰ ਅੱਗੇ ਲੈ ਕੇ  ਜਾਣਾ ਹੈ ਉਨ੍ਹਾਂ ਕਿਹਾ ਕਿ ਕਿਸੇ ਵੀ ਸੰਘਰਸ਼ ਦੀ ਪ੍ਰਾਪਤੀ  ਉਦੋਂ ਹੁੰਦੀ ਹੈ ਜਦੋਂ ਔਰਤਾਂ ਬਰਾਬਰ ਦੀਆਂ ਭਾਗੀਦਾਰ ਬਣਨ  ਅਤੇ ਆਪਣਾ ਬਣਦਾ ਯੋਗਦਾਨ ਪਾਉਣ  ਇਸ ਸਮੇਂ ਕਰਮਜੀਤ ਕੌਰ ਨੂੰ ਪ੍ਰਧਾਨ  ਅਤੇ ਸ੍ਰੀਮਤੀ ਅਮਨਦੀਪ ਕੌਰ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ ਹੈ  ਇਸ ਤੋਂ ਇਲਾਵਾ ਇਸ ਮੀਟਿੰਗ ਵਿੱਚ ਸਾਰੀਆਂ ਅਹੁਦੇਦਾਰ ਬੀਬੀਆਂ ਨੂੰ  ਅਹੁਦੇਦਾਰੀਆਂ ਦੇ ਕੇ ਨਿਵਾਜਿਆ ਗਿਆ ਇਸ ਸਮੇਂ ਵੱਡੀ ਪੱਧਰ ਤੇ ਬੀਬੀਆਂ ਹਾਜ਼ਰ ਸਨ

ਡੀਜ਼ਰ ਹੀ ਵੇਖਿਆ ਹੈ  ਪਿਕਚਰ ਤਾਂ ਬਾਕੀ ਏ  ਸਰਪੰਚ ਜਸਬੀਰ ਸਿੰਘ ਢਿੱਲੋਂ

ਅੱਜ ਕਿਸਾਨੀ ਅੰਦੋਲਨ ਦਿੱਲੀ ਵੱਲੋਂ ਨੌਜਵਾਨ ਵੀਰਾਂ ਨੇ ਟਰੈਕਟਰ ਮਾਰਚ ਕੱਢਿਆ ਗਿਆ  ਇਸ ਟਰੈਕਟਰ ਰੈਲੀ ਦੀ ਅਗਵਾਈ ਕਰਦੇ  ਗ਼ਦਰੀ ਬਾਬਿਆਂ ਦੇ ਵਾਰਸ ਸਰਪੰਚ ਜਸਬੀਰ ਸਿੰਘ ਢਿੱਲੋਂ ਨੇ ਸੰਬੋਧਨ ਕਰਦਿਆਂ ਸਰਕਾਰ ਨੂੰ ਤਾੜਨਾ ਦਿੰਦਿਆਂ ਕਿਹਾ ਕਿ ਹਾਲੇ ਡੀਜ਼ਰ ਹੀ ਵੇਖਿਆ ਏ ਪਿਕਚਰ ਤਾਂ ਬਾਕੀ ਏ  ਇੱਥੇ ਅੱਜ ਲੱਖਾਂ ਦੀ ਤਦਾਦ ਚ ਕਿਸਾਨ ਵੀਰਾਂ ਵੱਲੋਂ ਕਿਸਾਨੀ ਅੰਦੋਲਨ ਦੀ ਹਮਾਇਤ ਵਿੱਚ ਟਰੈਕਟਰ ਰੈਲੀ ਕਰਦਿਆਂ ਦੀ ਮੂੰਹੋਂ ਬੋਲਦੀ ਤਸਵੀਰ ਪੇਸ਼ਕਸ਼ ਬਲਵੀਰ ਸਿੰਘ ਬਾਠ ਜਨ ਸ਼ਕਤੀ ਨਿਊਜ਼ ਪੰਜਾਬ

ਫਰੀ ਮੈਡੀਕਲ ਚੈੱਕਅੱਪ ਕੈਂਪ ਲਗਵਾਇਆ

ਜੰਗੀਪੁਰ ਈਸਟ ਬੰਗਾਲ ਵਿਚ ਪ੍ਰਧਾਨ ਮਨਜੀਤ ਸਿੰਘ ਮੋਹਣੀ ਵੱਲੋਂ ਆਪਣੇ ਪੰਜਾਬੀ ਹੋਟਲ ਤੇ ਟਰੱਕ ਡਰਾਇਵਰ ਵੀਰਾਂ ਲਈ ਫ੍ਰੀ ਚੈੱਕਅਪ ਮੈਡੀਕਲ ਕੈਂਪ ਲਗਾਇਆ ਗਿਆ  ਇਸ ਕੈਂਪ ਵਿਚ ਸਾਰੀਆਂ ਬੀਮਾਰੀਆਂ ਦੇ ਖ਼ਰੀਦ ਚੈੱਕਅੱਪ ਦਿੱਤੇ ਗਏ ਇਸ ਤੋਂ ਇਲਾਵਾ ਫ੍ਰੀ ਦਵਾਈਆਂ ਦਿੱਤੀਆਂ ਗਈਆਂ  ਇਸ ਸਮੇਂ ਸੰਜੀਵ ਰੰਧਾਵਾ ਚਰਨਜੀਤ ਸਿੰਘ ਜੰਮੂ ਆਸਾਨੀ ਰੰਧਾਵਾ ਲੰਬਾਈ ਤੋਂ ੲਿਲਾਵਾ ਵੱਡੀ ਪੱਧਰ ਤੇ ਟਰੱਕ ਡਰਾਈਵਰ ਹਾਜ਼ਰ ਸਨ ਪੇਸ਼ਕਸ਼ ਬਲਵੀਰ ਸਿੰਘ ਬਾਠ ਜਨਸ਼ਕਤੀ ਨਿਊਜ਼ ਪੰਜਾਬ

ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਅਤੇ ਬਾਬਾ ਸੁੰਦਰ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ ਸਮਾਗਮ ਪਿੰਡ ਲੋਹਟਬੱਧੀ   

ਲੋਹਟਬੱਧੀ / ਰਾਏਕੋਟ  ,ਜਨਵਰੀ 2021-(  ਸਤਪਾਲ ਸਿੰਘ ਦੇਹਡ਼ਕਾ / ਮਨਜਿੰਦਰ ਗਿੱਲ)-

ਪਿੰਡ ਲੋਹਟਬੱਦੀ ਵਾਸੀਆਂ ਵੱਲੋਂ ਵੱਡੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ   ਬਾਬਾ ਸੁੰਦਰ ਸਿੰਘ ਜੀ ਦੀ 77 ਵੀ ਬਰਛੀ ਧੂਮਧਾਮ ਨਾਲ ਮਨਾਈ ਗਈ  ਉਸ ਸਮੇਂ ਉਚੇਚੇ ਤੌਰ ਤੇ ਪਟਿਆਲੇ ਤੋਂ ਡਾਕਟਰ ਹਰਸ਼ਿੰਦਰ ਕੌਰ  ਸੰਗਤਾਂ ਨੂੰ ਸੰਬੋਧਨ ਕਰਨ ਲਈ ਪਹੁੰਚੇ  ਆਪਣੇ ਭਾਸ਼ਣ ਦੌਰਾਨ ਉਨ੍ਹਾਂ ਨੇ ਸਿੱਖ ਕੌਮ ਵਿੱਚ  ਰਹੀਆਂ ਊਣਤਾਈਆਂ ਸ਼ਹੀਦਾਂ ਦਾ ਜੁਝਾਰੂ ਜਜ਼ਬਾ ਅਤੇ   ਉੱਥੇ ਕੌਮ ਨੂੰ ਸਮੇਂ ਦੀ ਸਭ ਤੋਂ ਵੱਡੀ ਲੋੜ ਤੇ ਆਪਣੇ ਵਿਚਾਰ ਪੇਸ਼ ਕੀਤੇ  ਸੰਗਤਾਂ ਵੱਲੋਂ ਇਸ ਭਾਸ਼ਣ ਨੂੰ  ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਸੁਣਿਆ ।ਇਸ ਸਮੇਂ ਪ੍ਰਬੰਧਕਾਂ ਵੱਲੋਂ ਡਾ ਬੀਬੀ ਹਰਸ਼ਿੰਦਰ ਕੌਰ ਦਾ ਮਾਨ ਸਨਮਾਨ ਵੀ ਕੀਤਾ ਗਿਆ।     

Delhi Kisan Protest ;ਟਰੈਕਟਰ ਮਾਰਚ ਕਰਕੇ ਕਿਸਾਨ ਨੇ ਦਿਖਾਈ ਆਪਣੀ ਤਾਕਤ  

ਕਿਸਾਨਾਂ ਨੇ ਸਰਕਾਰ ਨੂੰ ਦਿਖਾਈ 26 ਜਨਵਰੀ ਨੂੰ ਕੀਤੀ ਜਾਣ ਵਾਲੀ ‘ਪਰੇਡ’ ਦੀ ਝਲਕ

 ਕਈ ਮੀਲ ਲੰਬੇ ਕਾਫਲੇ ਨੇ  ਕੁੰਡਲੀ-ਮਾਨੇਸਰ-ਪਲਵਲ ਮਾਰਗ ਦੁਆਲੇ ਦਿੱਤਾ ਗੇੜਾ 

ਸਿੰਘੂ, ਟਿਕਰੀ, ਗਾਜ਼ੀਪੁਰ ਅਤੇ ਪਲਵਲ ਬਾਰਡਰਾਂ ਤੋਂ ਚੱਲੇ ਟਰੈਕਟਰਾਂ ਦੇ ਕਾਫ਼ਲੇ ਦੁਨੀਆਂ ਨੂੰ ਦੱਸ ਦਿੱਤਾ ਕਿਸਾਨਾਂ ਦਾ ਦੁੱਖ   

 ਮਾਰਚ ’ਚ ਤਕਰੀਬਨ 10 ਹਜ਼ਾਰ  ਟਰੈਕਟਰ ਸ਼ਾਮਲ ਹੋਣ ਦਾ ਦਾਅਵਾ 

ਸਾਂਝੀ ਵਾਲਤਾ ਦਾ ਸੁਨੇਹਾ ਦਿੰਦੇ ਨੌਜਵਾਨਾਂ ਨੇ ਕੇਸਰੀ ਝੰਡਿਆਂ ਦੇ ਨਾਲ ਤਿਰੰਗੇ ਵੀ ਲਹਿਰਾਏ  

ਟਰੈਕਟਰ ਮਾਰਚ ਵਿਚ ਆਪਸੀ ਪਿਆਰ ਅਤੇ ਸਦਭਾਵਨਾ ਸਭ ਤੋਂ ਵੱਡਾ ਸੁਨੇਹਾ ਰਿਹਾ  

ਨਵੀਂ ਦਿੱਲੀ, ਜਨਵਰੀ 2021 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਸਰਕਾਰ ਨਾਲ ਭਲਕੇ ਵਾਰਤਾ ਦੇ ਅਗਲੇ ਗੇੜ ਤੋਂ ਇਕ ਦਿਨ ਪਹਿਲਾਂ ਅੱਜ ਹਜ਼ਾਰਾਂ ਕਿਸਾਨਾਂ ਨੇ ਸਿੰਘੂ, ਟਿਕਰੀ, ਗਾਜ਼ੀਪੁਰ ਅਤੇ ਪਲਵਲ ਬਾਰਡਰਾਂ ਤੇ ਹਰਿਆਣਾ ਦੇ ਰੇਵਾਸਨ ਤੋਂ ਦਿੱਲੀ ਦੇ ਚੁਫੇਰੇ ਟਰੈਕਟਰ ਪਰੇਡ ਮਾਰਚ ਕੱਢਿਆ ਅਤੇ ਖੇਤੀ ਕਾਨੂੰਨ ਵਾਪਸ ਲੈਣ ਲਈ ਦਬਾਅ ਬਣਾਇਆ। ਕਿਸਾਨ ਜਥੇਬੰਦੀਆਂ ਮੁਤਾਬਕ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 26 ਜਨਵਰੀ ਨੂੰ ਪੰਜਾਬ, ਹਰਿਆਣਾ, ਯੂਪੀ ਅਤੇ ਹੋਰ ਸੂਬਿਆਂ ਦੇ ਕਿਸਾਨ ਦਿੱਲੀ ’ਚ ਰਾਜਪਥ ’ਤੇ ਟਰੈਕਟਰਾਂ ਨਾਲ ਪਰੇਡ ਕਰਨਗੇ। ਉਨ੍ਹਾਂ ਕਿਹਾ ਕਿ ਇਹ ਤਾਂ ਝਲਕ ਮਾਤਰ ਹੈ ਅਤੇ ਸਰਕਾਰ ਨੂੰ ਤਿਆਰ ਰਹਿਣਾ ਚਾਹੀਦਾ ਹੈ। 

 Image preview

ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨਾਂ ਨੇ ਕੁੰਡਲੀ-ਮਾਨੇਸਰ-ਪਲਵਲ ਮਾਰਗ ਉਪਰ ਅੱਜ ਹਜ਼ਾਰਾਂ ਟਰੈਕਟਰਾਂ ਨਾਲ ਮਾਰਚ ਕੱਢ ਕੇ ਦਮ-ਖ਼ਮ ਦਿਖਾਇਆ। ਨੌਜਵਾਨਾਂ ਨੇ ਟਰੈਕਟਰ ਮਾਰਚ ’ਚ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਕੇ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਜ਼ੋਰ-ਸ਼ੋਰ ਨਾਲ ਉਠਾਈ।  

ਟਰੈਕਟਰਾਂ ਦੀਆਂ ਆਵਾਜ਼ਾਂ ਨੌਜਵਾਨਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਕੀਤੀ ਗਈ ਨਾਅਰੇਬਾਜ਼ੀ ਨੂੰ ਦੇਖਣ ਲਈ ਰਾਹਗੀਰ ਮਾਰਗ ਦੇ ਕਿਨਾਰਿਆਂ ’ਤੇ ਖੜ੍ਹੇ ਹੋ ਗਏ। ਆਗੂਆਂ ਨੇ ਮਾਰਚ ਵਿੱਚ 10 ਹਜ਼ਾਰ ਤੋਂ ਵੱਧ ਟਰੈਕਟਰਾਂ ਦੇ ਹਿੱਸਾ ਲੈਣ ਦਾ ਦਾਅਵਾ ਕੀਤਾ। ਹਰੇਕ ਟਰੈਕਟਰ ’ਤੇ 3 ਤੋਂ 5 ਵਿਅਕਤੀ ਬੈਠੇ ਹੋਏ ਸਨ। ਟਰੈਕਟਰਾਂ ਉਪਰ ਕਿਸਾਨ ਯੂਨੀਅਨਾਂ ਦੇ ਝੰਡਿਆਂ ਸਮੇਤ ਕੌਮੀ ਤਿਰੰਗੇ ਝੰਡੇ ਅਤੇ ਕੇਸਰੀ ਝੰਡੇ ਵੀ ਦੇਖੇ ਗਏ। ਕਾਰਾਂ ਅਤੇ ਹੋਰ ਵਾਹਨਾਂ ਵਿੱਚ ਵੀ ਔਰਤਾਂ ਤੇ ਮਰਦ ਸਵਾਰ ਹੋ ਟਰੈਕਟਰ ਮਾਰਚ ਦਾ ਹਿੱਸਾ ਬਣੇ। ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਕਿਹਾ,‘‘ਰਿਹਰਸਲ ਪਰੇਡ ਨੇ ਵੱਡਾ ਪ੍ਰਭਾਵ ਪਾਇਆ ਹੈ ਤੇ 10 ਹਜ਼ਾਰ ਦੇ ਕਰੀਬ  ਟਰੈਕਟਰ ਦੋਵੇਂ ਸੜਕਾਂ ’ਤੇ ਉੱਤਰੇ। ਜੇਕਰ ਕੇਂਦਰ ਸਰਕਾਰ ਨਾ ਜਾਗੀ ਤਾਂ 26 ਜਨਵਰੀ ਨੂੰ ਇਸ ਤੋਂ ਕਿਤੇ ਵੱਡੀ ਟਰੈਕਟਰ ਪਰੇਡ ਮਾਰਚ ਦਿੱਲੀ ਦੇ ਅੰਦਰ ਕੱਢਿਆ ਜਾਵੇਗਾ, ਅੱਜ ਤਾਂ ਮਾਤਰ ਝਲਕ ਸੀ।’’ ਉਨ੍ਹਾਂ ਕਿਹਾ ਕਿ ਅਡਾਨੀ, ਅੰਬਾਨੀ ਵਰਗੇ ਵੱਡੇ ਕਾਰਪੋਰੇਟ ਸਮੂਹਾਂ ਖ਼ਿਲਾਫ਼ ਨੌਜਵਾਨਾਂ ਵਿੱਚ ਰੋਹ ਹੈ। ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਕੇਂਦਰ ਨੇ ਖੇਤੀ ਕਾਨੂੰਨ ਗ਼ੈਰ-ਜਮਹੂਰੀ ਤਰੀਕੇ ਨਾਲ ਕਿਸਾਨਾਂ ’ਤੇ ਥੋਪੇ ਹਨ, ਉਨ੍ਹਾਂ ਖ਼ਿਲਾਫ਼ ਦੇਸ਼ ਦੇ ਕਿਸਾਨ ਜਾਗ ਪਏ ਹਨ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਟਰੈਕਟਰ ਮਾਰਚ ਵਿੱਚ ਪੰਜਾਬ ਦੇ ਨਾਲ ਨਾਲ ਹਰਿਆਣਾ ਦੇ ਕਿਸਾਨਾਂ ਨੇ ਵੀ ਆਪਣੇ ਟਰੈਕਟਰਾਂ ਸਮੇਤ ਭਰਵੀਂ ਹਾਜ਼ਰੀ ਲਵਾਈ। ਉਨ੍ਹਾਂ ਕਿਹਾ ਕਿ ਸੀਤ ਹਵਾਵਾਂ ਦਾ ਟਾਕਰਾ ਕਰਦੇ ਹੋਏ ਨੌਜਵਾਨ ਆਪਣੀਆਂ ਮੰਜ਼ਲਾਂ ਤੱਕ ਪਹੁੰਚੇ। ਕਿਸਾਨ ਆਗੂ ਨੇ ਕਿਹਾ ਕਿ ਦਿੱਲੀ ਦੇ ਚਾਰਾਂ ਧਰਨੇ ਵਾਲੀਆਂ ਥਾਵਾਂ ਸਿੰਘੂ, ਟਿਕਰੀ, ਗਾਜ਼ੀਪੁਰ ਤੇ ਪਲਵਲ ਤੋਂ ਕੇਂਦਰ ਸਰਕਾਰ ਨੂੰ ਆਪਣੀਆਂ ਹੱਕੀ ਮੰਗਾਂ ਤੋਂ ਜਾਣੂ ਕਰਵਾਉੁਣ ਲਈ ਇਹ ਅਨੋਖਾ ਪ੍ਰਦਰਸ਼ਨ ਉਲੀਕਿਆ ਗਿਆ ਜਿਸ ਵਿੱਚ ਕਿਸਾਨਾਂ ਦਾ ਉਤਸ਼ਾਹ ਦੇਖਣ ਵਾਲਾ ਰਿਹਾ। ਸਿੰਘੂ ਤੋਂ ਟਿਕਰੀ ਵੱਲ ਚੱਲੇ ਟਰੈਕਟਰ ਕਾਫ਼ਲੇ ਦਾ ਹਿੱਸਾ ਕਿਸਾਨ ਆਗੂ ਜਗਮੋਹਨ ਸਿੰਘ, ਬਲਬੀਰ ਸਿੰਘ ਰਾਜੇਵਾਲ ਅਤੇ ਹੋਰ ਵੀ ਬਣੇ।  

Image preview

ਟਿਕਰੀ ਤੋਂ ਸਿੰਘੂ ਬਾਰਡਰ ਲਈ ਚੱਲੇ ਕਾਫ਼ਲੇ ਦੀ ਅਗਵਾਈ ਜੋਗਿੰਦਰ ਸਿੰਘ ਉਗਰਾਹਾਂ ਤੇ ਹੋਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕੀਤੀ। ਉਨ੍ਹਾਂ ਦੱਸਿਆ ਕਿ ਹਰਿਆਣਵੀ ਕਿਸਾਨਾਂ ਦੇ ਟਰੈਕਟਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਕਰਕੇ ਕਾਫ਼ਲੇ ਕਈ ਕਿਲੋਮੀਟਰ ਲੰਬੇ ਹੋ ਗਏ।

ਬਲਦੇਵ ਸਿੰਘ ਸਿਰਸਾ ਮੁਤਾਬਕ ਜਦੋਂ ਹਜ਼ਾਰਾਂ ਟਰੈਕਟਰ ਆਪਣੀਆਂ ਮੰਜ਼ਿਲਾਂ ਵੱਲ ਵਧੇ ਤਾਂ ਦੋਵੇਂ ਸੜਕਾਂ ’ਤੇ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’, ‘ਕਾਲੇ ਕਾਨੂੰਨ ਵਾਪਸ ਲਓ’, ‘ਮੋਦੀ ਸਰਕਾਰ ਮੁਰਦਾਬਾਦ’ ਆਦਿ ਜਿਹੇ ਨਾਅਰੇ ਗੂੰਜ ਉੱਠੇ। 

ਟਿਕਰੀ ਬਾਰਡਰ ਤੋਂ ਜਗਰਾਉਂ ਇਲਾਕੇ ਦੇ ਕਿਸਾਨਾਂ ਦਾ ਇਕ ਵੱਡਾ ਟਰੈਕਟਰ ਕਾਫਲਾ ਮਾਰਚ ਵਿੱਚ ਸ਼ਾਮਲ ਹੋਇਆ ਉਸ ਸਮੇਂ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ  ਨੇ ਕਿਹਾ ਕਿ ਕੇਂਦਰ ਸਰਕਾਰ ਬੈਠਕ-ਦਰ-ਬੈਠਕ ਕਰਕੇ ਕਿਸਾਨਾਂ ਦਾ ਸਬਰ ਪਰਖ ਰਹੀ ਹੈ ਤੇ ਹੁਣ ਕਿਸਾਨਾਂ ਨੇ ਹਜ਼ਾਰਾਂ ਟਰੈਕਟਰ ਦਿੱਲੀ ਦੇ ਚੁਫੇਰਿਉਂ ਘੁੰਮਾ ਕੇ ਇਹ ਦਰਸਾ ਦਿੱਤਾ ਹੈ ਕਿ ਇਹ ਤਾਂ ਰਿਹਰਸਲ ਹੈ। ‘ਮੰਗਾਂ ਨਾ ਮੰਨੀਆਂ ਗਈਆਂ ਤਾਂ 26 ਜਨਵਰੀ ਦੀ ਟਰੈਕਟਰ ਪਰੇਡ ਮਾਰਚ ਬਹੁਤ ਤਾਕਤਵਰ ਹੋ ਸਕਦੀ ਹੈ।’

Image preview

ਟਿਕਰੀ ਬਾਰਡਰ ’ਤੇ ਕਈ ਕਿਲੋਮੀਟਰ ਲੰਬਾ ਜਾਮ ਐਂਟਰੀ ਪੁਆਇੰੰਟ ’ਤੇ ਲੱਗ ਗਿਆ। ਕਿਸਾਨਾਂ ਨੂੰ ਟਰੈਕਟਰ ਵਾਪਸ ਮੋੜਨ ਲਈ ਵੀ ਕਾਫੀ ਸਮਾਂ ਲੱਗਾ। ਗਾਜ਼ੀਪੁਰ ਤੋਂ ਦਸਨਾ ਦੇ ਰਾਹ ਪਲਵਲ ਲਈ ਗਏ ਕਾਫ਼ਲੇ ਵਿੱਚ ਦੋ ਹਜ਼ਾਰ ਦੇ ਕਰੀਬ ਟਰੈਕਟਰ ਸ਼ਾਮਲ ਹੋਣ ਬਾਰੇ ਕਿਸਾਨ ਆਗੂ ਦੱਸ ਰਹੇ ਹਨ। ਇੱਥੋਂ ਹਾਪੁੜ, ਬਾਗਪਤ, ਗਾਜ਼ੀਆਬਾਦ ਤੇ ਬੁਲੰਦਸ਼ਹਿਰ ਦੇ ਇਲਾਕਿਆਂ ਦੇ ਟਰੈਕਟਰ ਕਾਫ਼ਲੇ ਦਾ ਹਿੱਸਾ ਬਣੇ। 

 

 ਗੋਰਾਇਆ ਚ ਵੱਡੀ ਵਾਰਦਾਤ ਲਿਫਟ ਦੇਣ ਦੇ ਬਹਾਨੇ 14 ਸਾਲਾਂ ਦੀ ਕੁੜੀ ਨਾਲ ਕੀਤਾ ਜ਼ਬਰ ਜਿਨਾਹ

ਜਲੰਧਰ,ਜਨਵਰੀ 2021,(ਰਾਣਾ ਸ਼ੇਖਦੌਲਤ,ਜੱਜ ਮਸੀਤਾਂ)

ਥਾਣਾ ਗੋਰਾਇਆ ਅਧੀਨ ਪੈਂਦੇ ਇਕ ਪਿੰਡ ’ਚ ਰਹਿਣ ਵਾਲੀ 14 ਸਾਲਾ ਨਾਬਾਲਗ ਕੁੜੀ ਨੂੰ ਲਿਫ਼ਟ ਦੇਣ ਦੇ ਬਹਾਨੇ ਕਰੀਬ 30 ਸਾਲਾ ਨੌਜਵਾਨ ਧੋਖੇ ਨਾਲ ਆਪਣੇ ਨਾਲ ਲੈ ਗਿਆ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਕੁੜੀ ਨੂੰ ਉਸ ਦੇ ਪਰਿਵਾਰਕ ਮੈਂਬਰ ਥਾਣਾ ਗੋਰਾਇਆ ਲੈ ਗਏ ਪਰ ਗੋਰਾਇਆ ਪੁਲਸ ਨੇ ਉਸ ਦਾ ਮੈਡੀਕਲ ਕਰਵਾਉਣ ਲਈ ਉਸ ਨੂੰ ਪਰਿਵਾਰਕ ਮੈਂਬਰਾਂ ਨਾਲ ਗੋਰਾਇਆ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ, ਜਦਕਿ ਖੁਦ ਪੁਲਸ ਹਸਪਤਾਲ ’ਚ ਨਹੀਂ ਗਈ। ਸਰਕਾਰੀ ਹਸਪਤਾਲ ਨੇ ਨਾਬਾਲਗਾ ਨੂੰ ਜਲੰਧਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਅਤੇ ਐਮਰਜੈਂਸੀ ਵਾਰਡ ’ਚ ਡਿਊਟੀ ’ਤੇ ਤਾਇਨਾਤ ਡਾ. ਕਾਮਰਾਜ ਨੇ  ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਜਾਣਕਾਰੀ ਦਿੰਦੇ ਹੋਏ ਨਾਬਾਲਿਗਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਸਵੇਰੇ ਸਕੂਲ ਲਈ ਘਰ ਤੋਂ ਰਵਾਨਾ ਹੋਈ ਸੀ। ਬੱਸ ਨਿਕਲ ਗਈ ਅਤੇ ਪਿੰਡ ਦੇ ਹੀ ਰਹਿਣ ਵਾਲੇ ਨੌਜਵਾਨ ਨੇ ਗੱਡੀ ’ਚ ਨਾਬਾਲਗ ਕੁੜੀ ਨੂੰ ਇਹ ਕਹਿ ਕੇ ਬਿਠਾ ਲਿਆ ਕਿ ਉਹ ਉਸ ਨੂੰ ਸਕੂਲ ਛੱਡ ਦੇਵੇਗਾ। ਸਕੂਲ ਛੱਡਣ ਦੀ ਬਜਾਏ ਉਹ ਉਸ ਨੂੰ ਜਲੰਧਰ ਦੇ ਇਕ ਹੋਟਲ ’ਚ ਲੈ ਗਿਆ ਅਤੇ ਉਸ ਨੂੰ ਧਮਕੀਆਂ ਦੇਣ ਲੱਗਾ ਕਿ ਉਹ ਉਸ ਦੇ ਪਰਿਵਾਰ ਨੂੰ ਜਾਨ ਤੋਂ ਮਾਰ ਦੇਵੇਗਾ। ਡਰਾ-ਧਮਕਾ ਕੇ ਉਸ ਨੇ ਨਾਬਾਲਗ ਕੁੜੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਅਤੇ ਬਾਅਦ ਵਿਚ ਉਸ ਨੂੰ ਘਰ ਦੇ ਨੇੜੇ ਛੱਡ ਗਿਆ। ਥਾਣਾ ਗੋਰਾਇਆ ਦੀ ਪੁਲਸ ਦਾ ਕਹਿਣਾ ਸੀ ਕਿ ਉਹ ਨਾਬਾਲਗਾ ਦੇ ਬਿਆਨ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਕਰੇਗੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਸ ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਉਸ ਦੀ ਗੱਡੀ ਵੀ ਥਾਣੇ ਖੜ੍ਹੀ ਹੈ।

ਲੁੱਟ ਦਾ ਡਰਾਮਾ ਰਚਣ ਵਾਲਾ ਖੁਦ ਹੀ ਫਸਿਆ ਜਾਲ ਚ ਪੁਲਸ ਕੇ ਕੀਤਾ ਕਾਬੂ

ਮੋਗਾ,ਜਨਵਰੀ 2021  ( ਰਾਣਾ ਸ਼ੇਖਦੌਲਤ,ਜੱਜ ਮਸੀਤਾਂ) :

ਜਿਊਲਰ ਨੂੰ ਪੈਸੇ ਨਾ ਦੇਣ ਅਤੇ ਲੁੱਟ ਦਾ ਡਰਾਮਾ ਰਚਣ ਵਾਲਾ ਖੁਦ ਹੀ ਆਪਣੇ ਜਾਲ ’ਚ ਫਸ ਗਿਆ, ਜਿਸ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕਰਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਧਰਮਕੋਟ ਸੁਬੈਗ ਸਿੰਘ ਨੇ ਦੱਸਿਆ ਕਿ ਕੋਟ ਈਸੇ ਖਾਂ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਗੁਰਬਚਨ ਸਿੰਘ ਨਿਵਾਸੀ ਪਿੰਡ ਵੱਡਾ ਘਰ (ਬਾਘਾ ਪੁਰਾਣਾ) ਨੇ ਕਿਹਾ ਕਿ ਉਹ ਮਸਾਲਾ ਫੈਕਟਰੀ ਪਿੰਡ ਖੋਸਾ ਪਾਂਡੋ ਵਿਚ ਕੰਮ ਕਰਦਾ ਹੈ। ਬੀਤੇ ਦਿਨ ਜਦ ਉਹ ਆਪਣੇ ਮੋਟਰਸਾਈਕਲ ’ਤੇ ਜ਼ੀਰਾ ਜਾ ਰਿਹਾ ਸੀ ਤਾਂ ਰਸਤੇ ਵਿਚ ਬਾਰਿਸ਼ ਹੋਣ ਕਾਰਣ ਉਹ ਪਿੰਡ ਖੋਸਾ ਪਾਂਡੋ ਦੇ ਬੱਸ ਸਟੈਂਡ ’ਤੇ ਰੁਕ ਗਿਆ ਅਤੇ ਇਸ ਦੌਰਾਨ ਉਥੇ ਕਾਰ ਸਵਾਰ ਚਾਰ ਲੜਕੇ ਆ ਧਮਕੇ, ਜਿਨ੍ਹਾਂ ਨੇ ਮੈਂਨੂੰ ਫੜ ਲਿਆ ਅਤੇ ਪਿਸਤੌਲ ਦੀ ਨੋਕ ਤੇ 55 ਹਜ਼ਾਰ ਰੁਪਏ ਖੋਹ ਲਏ ਅਤੇ ਮੇਰਾ ਮੋਟਰ ਸਾਈਕਲ ਦਾ ਪਲੱਗ ਕੱਢ ਕੇ ਦੂਰ ਸੁੱਟ ਦਿੱਤਾ।ਉਕਤ ਨੇ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਰੌਲਾ ਪਾਇਆ ਤਾਂ ਗੋਲੀ ਮਾਰ ਦੇਣਗੇ ਅਤੇ ਗੱਡੀ ਵਿਚ ਬੈਠ ਕੇ ਉਥੋਂ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਥਾਣਾ ਕੋਟ ਈਸੇ ਖਾਂ ਦੇ ਇੰਚਾਰਜ ਇੰਸਪੈਕਟਰ ਲਖਵਿੰਦਰ ਸਿੰਘ ਨੇ ਜਦ ਡੂੰਘਾਈ ਨਾਲ ਉਕਤ ਮਾਮਲੇ ਦੀ ਜਾਂਚ ਕੀਤੀ ਅਤੇ ਗੁਰਬਚਨ ਸਿੰਘ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਹ 55 ਹਜ਼ਾਰ ਰੁਪਏ ਪਿੰਡ ਵੱਡਾ ਘਰ ਨਿਵਾਸੀ ਬਲਦੇਵ ਸਿੰਘ ਤੋਂ ਲੈ ਕੇ ਆਇਆ ਸੀ, ਜਦ ਪੁਲਸ ਨੇ ਉਕਤ ਵਿਅਕਤੀ ਤੋਂ ਜਾ ਕੇ ਪੁੱਛਿਆ ਤਾਂ ਉਸਨੇ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਪੁਲਸ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਮਸਾਲਾ ਫੈਕਟਰੀ ਵਿਚ ਵੀ ਜਾ ਕੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਲਗਭਗ ਡੇਢ ਸਾਲ ਤੋਂ ਫੈਕਟਰੀ ਵਿਚ ਨਹੀਂ ਆ ਰਿਹਾ !ਪੁਲਸ ਵੱਲੋਂ ਸਖ਼ਤੀ ਨਾਲ ਕੀਤੀ ਗਈ ਪੁੱਛਗਿੱਛ ਸਮੇਂ ਗੁਰਬਚਨ ਸਿੰਘ ਨੇ ਕਿਹਾ ਕਿ ਉਸਨੇ ਜ਼ੀਰਾ ਨਿਵਾਸੀ ਜੈਨ ਜਿਊਲਰ ਦੇ ਪੈਸੇ ਦੇਣੇ ਸਨ, ਜੋ ਮੈਂਨੂੰ ਕਰੀਬ ਦੋ ਸਾਲ ਪਹਿਲਾਂ ਮੇਰੇ ਮਾਮੇ ਨੇ ਉਧਾਰ ਲੈ ਕੇ ਦਿੱਤੇ ਸਨ। ਹੁਣ ਜਿਊਲਰ ਮੈਂਨੂੰ ਪੈਸੇ ਦੇਣ ਲਈ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਅਤੇ ਮੈਂ ਕਰਜ਼ਾਈ ਹੋਣ ਕਾਰਣ ਪੈਸੇ ਵਾਪਸ ਨਹੀਂ ਕਰ ਸਕਿਆ, ਜਿਸ ਕਾਰਣ ਮੈਂ ਇਹ ਲੁੱਟ ਦਾ ਡਰਾਮਾ ਰਚਿਆ ਤਾਂ ਕਿ ਕਰਜ਼ਾ ਲੈਣ ਵਾਲੇ ਮੈਂਨੂੰ ਪ੍ਰੇਸ਼ਾਨ ਨਾ ਕਰਨ, ਮੇਰੇ ਕੋਲ ਕੋਈ ਪੈਸਾ ਨਹੀਂ ਸੀ। ਇਸ ਸਬੰਧੀ ਜਦੋਂ ਥਾਣਾ ਮੁਖੀ ਲਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਈਬਰ ਕਰਾਈਮ ਸੈੱਲ ਵੱਲੋਂ ਕਥਿਤ ਦੋਸ਼ੀ ਦੇ ਮੋਬਾਇਲ ਲੋਕੋਸ਼ਨ ਵੀ ਚੈੱਕ ਕੀਤਾ ਗਿਆ ਤਾਂ ਉਹ ਵੀ ਉਸਦੇ ਪਿੰਡ ਦੀ ਹੀ ਆ ਰਹੀ ਸੀ। ਇਸੇ ਤਰ੍ਹਾਂ ਕਥਿਤ ਮੁਲਜ਼ਮ ਆਪਣੇ ਜਾਲ ਵਿਚ ਖੁਦ ਹੀ ਫਸ ਗਿਆ ਅਤੇ ਉਸ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ, ਜਿਸ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Delhi Kisan Protest ਵਿਚ ਕੋਈ ਵੀ ਸੂਬੇ ਤੋਂ ਕੋਈ ਵੀ ਜਾਤ ਜਾਂ ਧਰਮ ਪਿੱਛੇ ਨਹੀਂ-VIDEO

ਹਰਿਆਣੇ ਤੋਂ ਸਾਧੂ ਬਿਰਤੀ ਵਾਲੇ ਤੇ ਮੱਧ ਪ੍ਰਦੇਸ਼ ਤੋਂ ਇਕ ਹੋਰ ਪੜ੍ਹੇ ਲਿਖੇ ਕਿਰਤੀ ਕਿਸਾਨ ਨਾਲ ਕਰਦੇ ਹਾਂ ਗੱਲਬਾਤ ਅਮਨਜੀਤ ਸਿੰਘ ਖਹਿਰਾ ਤੇ ਵਿਸ਼ਾਲ ਗਿੱਲ  
 

Congress Party ਵੱਲੋਂ ਦੀਵੇ ਸੜਕ ਤੇ ਰੱਖ ਕੇ Government of India ਵਿਰੁੱਧ ਕੀਤਾ ਗਿਆ ਪ੍ਰੋਟੈਸਟ-VIDEO

 

ਜਲਦੀ ਤੋਂ ਜਲਦੀ ਆਰਡੀਨੈਂਸ ਵਾਪਸ ਲੈਣ ਦੀ ਕੀਤੀ ਬੇਨਤੀ

ਪੱਤਰਕਾਰ ਸਤਪਾਲ ਸਿੰਘ ਦੇਹਡ਼ਕਾ ਅਤੇ ਇਕਬਾਲ ਸਿੰਘ ਰਸੂਲਪੁਰ ਦੀ ਵਿਸ਼ੇਸ਼ ਰਿਪੋਰਟ  

Village Sharpur Kalan ਦਾ ਨੌਜਵਾਨ ਕੁੱਤਿਆਂ ਦੇ ਵਪਾਰ ਤੋਂ ਪਾਲ ਰਿਹਾ ਹੈ ਆਪਣੇ ਪਰਿਵਾਰ ਨੂੰ-VIDEO

 ਮੈਂ ਇਨ੍ਹਾਂ ਜਾਨਵਰਾਂ ਨੂੰ ਸਮਝ ਰਿਹਾ ਹਾਂ ਆਪਣੇ ਪਰਿਵਾਰ ਦੇ ਮੈਂਬਰ

ਪੱਤਰਕਾਰ ਜਸਮੇਲ ਗ਼ਾਲਿਬ ਦੀ ਰਿਪੋਰਟ

Delhi Kisan Protest ; ਪਿੰਡ ਹਠੂਰ ਤੋਂ 11ਵਾ ਜਥਾ ਦਿੱਲੀ ਨੂੰ ਰਵਾਨਾ-VIDEO

ਭਾਰਤੀ ਏਕਤਾ ਕਿਸਾਨ ਯੂਨੀਅਨਾਂ ਡਕੌਂਦਾ ਦੇ ਵੱਲੋਂ ਮੌਜੂਦ ਸਰਪੰਚ ਮਲਕੀਤ ਸਿੰਘ ਦੀ ਅਗਵਾਹੀ ਵਿੱਚ 11ਵਾ ਜਥਾ ਦਿੱਲੀ ਨੂੰ ਰਵਾਨਾ

ਆਓ ਦੇਖਦਿਆਂ ਹਠੂਰ ਤੋਂ ਪੱਤਰਕਾਰ ਗੁਰਸੇਵਕ ਸਿੰਘ ਸੋਹੀ ਦੀ ਵਿਸ਼ੇਸ਼ ਰਿਪੋਰਟ  

Pind KokriKalan Moga ਵਾਸੀ ਅਤੇ ਕਾਂਗਰਸੀ ਆਹਮੋ ਸਾਹਮਣੇ -VIDEO

ਲੋਕਾਂ ਦਾ ਕਹਿਣਾ ਕਿ ਸਿਆਸੀ ਸ਼ਹਿ ਤੇ ਕਰਵਾਈ ਗਈ ਚੋਣ

ਪਿੰਡ ਵਿੱਚ ਚੋਣਾਂ ਨੂੰ ਲੈ ਕੇ ਸਥਿਤੀ ਤਣਾਅਪੂਰਨ

ਪਿੰਡ ਵਾਸੀ ਅਤੇ ਕਾਂਗਰਸੀ ਆਹਮੋ ਸਾਹਮਣੇ

ਪੱਤਰਕਾਰ ਬਲਬੀਰ ਸਿੰਘ ਬਾਠ ਦੀ ਵਿਸ਼ੇਸ਼ ਰਿਪੋਰਟ  

ਅੰਨਦਾਤਾ ਮੁੜ ਮੋਡ਼ਿਆ ਆਜ਼ਾਦੀ ਤੋਂ ਗੁਲਾਮੀ ਵੱਲ✍️ ਹਰਨਰਾਇਣ ਸਿੰਘ ਮੱਲੇਆਣਾ  

ਭਾਰਤ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋਇਆ ਦੇਸ਼ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਸੀ । ਦੇਸ਼ ਦੇ 75% ਲੋਕ ਇਸ ਧੰਦੇ ਨਾਲ ਜੁੜੇ ਹੋਏ ਸਨ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਸਰਕਾਰ ਦੇ ਚੁਣੇ ਹੋਏ ਵਿਅਕਤੀਆਂ ਨੇ ਕਿਸਾਨਾਂ ਨੂੰ ਗੁਲਾਮ ਕਰਨ ਦੀਆਂ ਵਿਉਂਤਾਂ ਘੜੀਆਂ ਸ਼ੁਰੂ ਕਰ ਦਿੱਤੀਆਂ।

26 ਜਨਵਰੀ 1950 ਨੂੰ ਸਾਡਾ ਸੰਵਿਧਾਨ ਲਾਗੂ ਹੋਇਆ ਜਿਸ ਵਿੱਚ ਕੇਵਲ 8 ਅੱਧੇਆਏ ਸਨ ਅਤੇ ਜਿਸ ਨੂੰ ਲਗਪਗ 300 ਦੇ ਕਰੀਬ ਸੰਵਿਧਾਨ ਕਮੇਟੀ ਦੇ ਮੈਂਬਰਾਂ ਨੇ ਬਣਾਇਆ ਸੀ । ਪਰ ਦੇਸ਼ ਦੇ ਹਾਕਮਾਂ ਨੇ 18 ਜੂਨ  1951 ਨੂੰ ਅਨੁਛੇਦ 31 ਵਿੱਚ ਸੋਧ ਕਰਕੇ ਇਕ ਨਵਾਂ ਅਧਿਆਏ ਜੋੜ ਦਿੱਤਾ ਅਤੇ ਨਿਸ਼ਚਤ ਕੀਤਾ ਗਿਆ ਜੋ ਕਾਨੂੰਨ ਇਸ ਅੰਦਰ   ਸ਼ਾਮਲ ਹੋਣਗੇ ਉਨ੍ਹਾਂ ਵਿਰੁੱਧ ਅਦਾਲਤ ਵਿੱਚ ਨਹੀਂ ਜਾਇਆ ਜਾ ਸਕੇਗਾ। ਇਸ ਅਧਿਆਏ ਵਿਚ ਲਗਪਗ 250 ਕਾਨੂੰਨ ਕਿਸਾਨ ਵਿਰੋਧੀ ਸ਼ਾਮਲ ਕਰ ਦਿੱਤੇ ਗਏ  । ਸਭ ਤੋਂ ਪਹਿਲਾਂ 22 ਫਰਵਰੀ 1955 ਨੂੰ ਸੋਧ ਕਰਕੇ ਖੇਤੀ ਰਾਜ ਦੇ ਅਧਿਕਾਰ ਵਿੱਚੋਂ ਕੱਢ ਕੇ ਕੇਂਦਰ ਦੇ ਅਧਿਕਾਰ ਅੰਦਰ ਕਰ ਦਿੱਤੀ ਗਈ ।ਇਸ ਤੋਂ ਬਾਅਦ ਅਪ੍ਰੈਲ 1955 ਵਿੱਚ ਹੋਰ ਜ਼ਰੂਰੀ ਵਸਤਾਂ ਐਕਟ ਬਣਾਇਆ ਗਿਆ ਅਤੇ ਇਕ ਕਾਨੂੰਨ ਨਵੇਂ ਅਧਿਆਇ ਵਿੱਚ ਸ਼ਾਮਲ ਕਰਕੇ ਦੇਸ਼ ਦੇ ਲਗਪਗ 75%  ਆਬਾਦੀ ਕਿਸਾਨਾਂ ਦਾ ਫਸਲ ਦੇ ਭਾਅ ਮੰਗਣ ਲਈ ਅਦਾਲਤ ਜਾਣ ਦਾ ਰਸਤਾ ਲਗਪਗ ਹਮੇਸ਼ਾਂ ਲਈ ਬੰਦ ਕਰ ਦਿੱਤਾ ਗਿਆ  ।ਇਹ ਸੋਧਾਂ ਕਿਸਾਨਾਂ ਦੀ ਮਾੜੇ ਹਾਲਾਤ ਲਈ ਜ਼ਿੰਮੇਵਾਰ ਹਨ  ।  ਕਦੇ ਖੇਤੀ ਨੂੰ ਉੱਤਮ ਖੇਤੀ ਕਿਹਾ ਜਾਂਦਾ ਸੀ ਤੇ ਮੱਧਮ ਵਪਾਰ ਕਹਿ ਲੋਕ ਵਡਿਆਈ ਕਰਦੇ ਸਨ। ਸਾਨੂੰ ਬੁੱਧੀਜੀਵੀ ਨੇਤਾਵਾਂ ਤੇ ਪੜ੍ਹੇ ਲਿਖੇ ਸੂਝਵਾਨ ਇਮਾਨਦਾਰ ਵਿਅਕਤੀਆਂ ਨੂੰ  ਚੁਣ ਕੇ ਸੰਸਦ ਚ ਭੇਜਣਾ ਹੋਵੇਗਾ ਤਾਂ ਜੋ ਕਿਸਾਨ ਮਜ਼ਦੂਰ ਅਤੇ ਮੁਲਾਜ਼ਮ ਦੇ ਹਿੱਤ ਸੁਰੱਖਿਅਤ ਰੱਖੇ ਜਾ ਸਕਣ  ।

 

ਹਰਨਰਾਇਣ ਸਿੰਘ ਮੱਲੇਆਣਾ

 ਸੀਨੀਅਰ ਮੀਤ ਪ੍ਰਧਾਨ ਡੈਮੋਕ੍ਰੇਟਿਕ ਟੀਚਰ ਫਰੰਟ 

ਬਲਾਕ ਜਗਰਾਉਂ ਲੁਧਿਆਣਾ