You are here

ਪੰਜਾਬ

ਬੁਰਜ ਨਕਲੀਆਂ ਤੋਂ 8ਵਾਂ ਜਥਾ ਰਵਾਨਾ

ਰਾਏਕੋਟ/ਮਹਿਲ ਕਲਾਂ,ਜਨਵਰੀ 2021  -(ਗੁਰਸੇਵਕ ਸਿੰਘ ਸੋਹੀ)

ਪਿੰਡ ਬੁਰਜ ਨਕਲੀਆਂ ਵਿਖੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਇਕਾਈ ਪ੍ਰਧਾਨ ਕੇਹਰ ਸਿੰਘ ਦੀ ਅਗਵਾਈ ਹੇਠ ਪਿੰਡ ਵਲੋਂ 8ਵਾਂ ਜੱਥਾ ਦਿੱਲੀ ਸੰਘਰਸ਼ ਲਈ ਰਵਾਨਾ ਹੋਇਆ। ਇਸ ਮੌਕੇ ਸੰਘਰਸ਼ ਦੀ ਕਾਮਯਾਬੀ ਲਈ ਅਰਦਾਸ ਬੇਨਤੀ ਗੰ੍ਥੀ ਬੂਟਾ ਸਿੰਘ ਵਲੋਂ ਕੀਤੀ ਗਈ। ਇਸ ਮੌਕੇ ਪ੍ਰਧਾਨ ਕੇਹਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਆਖਿਆ ਕਿ ਉਹ ਕਿਸਾਨੀ ਸੰਘਰਸ਼ ਲਈ ਜਿੱਤ ਤੱਕ ਸਮਰਥਨ ਜਾਰੀ ਰੱਖਣਗੇ।ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਇਸ ਸੰਘਰਸ਼ ਲਈ ਸਮੇਂ-ਸਮੇਂ 'ਤੇ ਆਪਣਾ ਬਣਦਾ ਯੋਗਦਾਨ ਪਾਉਣ ਤਾਂ ਜੋ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਕਾਲੇ ਕਾਨੂੰਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੱਦ ਕਰਨ ਲਈ ਮਜਬੂਰ ਹੋਣ। ਇਸ ਮੌਕੇ ਪਿੰਡ ਬੁਰਜ ਨਕਲੀਆਂ ਦੇ ਬੀਕੇਯੂ (ਡਕੌਂਦਾ) ਜਥੇਬੰਦੀ ਦੇ ਮੈਂਬਰ ਸਮੇਤ ਨਗਰ ਨਿਵਾਸੀ ਮੌਜੂਦ ਸਨ।

ਕਿਸਾਨੀ ✍️ਅਮਨਦੀਪ ਸਿੰਘ ਸਹਾਿੲਕ ਪ੍ਵੋਫੈਸਰ

ਕਿਸਾਨੀ 

 

ਬਾਪ ਦਾਦੇਆ ਹੱਲ ਚਲਾਏ 

ਬੜੀ ਮਿਹਨਤ ਨਾਲ ਦਿਨ ਸੁੱਖਾ ਦੇ ਆਏ

ਰੱਲ ਕੇ ਇਹ ਚੋਰ ਕੁੱਤੀ 

ਜਾਦੇ ਨੇ ਕਿਸਾਨਾਂ ਨੂੰ ਲੁੱਟੀ

ਜੋਸ਼ੀਲਾ ਵਗਦਾ ਏ ਖੂਨ ਸਾਡੇ ਵਿੱਚ ਰਗਾਂ ਦੇ

ਜਿਵੇ ਜਿਵੇ ਛੇੜੋਗੇਂ ਅਸੀ ਹੋਰ ਮੱਗਾਗੇ 

ਪੜ ਲਵੋ ਭਾਵੇ ਇਤਿਹਾਸ ਸਾਡੇ 

ਬਹੁਤਾ ਜੇ ਸਾਨੂੰ ਜਾਣਨਾ 

ਮਾੜੇ ਕਾਨੂੰਨ ਵਾਪਸ ਲੈਲੋ.

ਪਾਉਣਾ ਇਹੀ ਤੁਹਾਨੂੰ ਚਾਨਣਾ ਆ

ਜੋਰ ਅਜਮਾਇਸ ਜੇ ਤੁਸੀ ਕਰਨੀ

ਤੁਹਾਡੇ ਗਿੱਦੜਾਂ ਦੀ ਨਾ ਟੋਲੀ ਖੜਨੀ

ਤੁਹਾਡੇ ਗਿੱਦੜਾਂ ਦੀ ਨਾ ਟੋਲੀ ਖੜਨੀ

 

ਅਮਨਦੀਪ ਸਿੰਘ

ਸਹਾਿੲਕ ਪ੍ਵੋਫੈਸਰ 

ਆਈ.ਐਸ.ਐਫ ਕਾਲਜ ਮੋਗਾ..

9465423413

ਝੂਲਦੇ ਨਿਸ਼ਾਨ ਕਿਸਾਨੀ ਦੇ ਮੁਹਿੰਮ ਤਹਿਤ ਅੱਜ ਰੰਗਿਆ ਜਾਵੇਗਾ ਮਹਿਲ ਕਲਾਂ ਦਾ ਬਜ਼ਾਰ ਕਿਸਾਨੀ ਝੰਡਿਆਂ ਨਾਲ ।

ਮਹਿਲ ਕਲਾਂ/ਬਰਨਾਲਾ-ਜਨਵਰੀ 2021 (ਗੁਰਸੇਵਕ ਸਿੰਘ ਸੋਹੀ)-ਦੀ ਦਿੱਲੀ ਵਿਖੇ ਕਿਸਾਨ-ਟਰੈਕਟਰ-ਪਰੇਡ ਨੂੰ ਇਤਿਹਾਸਕ ਬਣਾਉਣ ਸਬੰਧੀ ਪੂਰੇ ਭਾਰਤ ਨੂੰ ਅਤੇ ਖ਼ਾਸਕਰ ਪੰਜਾਬ ਦੇ ਬਾਜ਼ਾਰਾਂ ਨੂੰ,ਪਿੰਡਾਂ ਨੂੰ,ਸ਼ਹਿਰਾਂ ਨੂੰ  ਕਿਸਾਨੀ ਝੰਡੇ ਨਾਲ ਝੂਲਦੇ ਨਿਸ਼ਾਨ ਕਿਸਾਨੀ ਦੇ ਮੁਹਿੰਮ ਤਹਿਤ 23 ਜਨਵਰੀ 2021 ਨੂੰ ਮਹਿਲ ਕਲਾਂ ਦੇ ਪੂਰੇ ਬਾਜ਼ਾਰ ਨੂੰ ਕਿਸਾਨੀ ਝੰਡਿਆਂ ਨਾਲ ਅਤੇ ਦੁਕਾਨਦਾਰ ਯੂਨੀਅਨ ਵੱਲੋਂ ਜਾਰੀ ਕੀਤੇ ਸਟਿੱਕਰਾਂ ਨਾਲ ਸਜਾਇਆ ਜਾਵੇਗਾ।ਜਿਸ ਵਿੱਚ ਹਰੇਕ ਦੁਕਾਨਦਾਰ ਦੇ ਬੂਹੇ ਅੱਗੇ ਕਿਸਾਨੀ ਝੰਡਾ ਅਤੇ ਕਿਸਾਨੀ ਸਟਿੱਕਰ ਲਗਾਇਆ ਜਾਵੇਗਾ।ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ  ਯੂਨੀਅਨ ਦੇ ਪ੍ਰਧਾਨ ਗਗਨਦੀਪ ਸਿੰਘ ਸਰਾਂ,ਕਰਮ ਉੱਪਲ ਅਤੇ  ਹਰਦੀਪ ਬੀਹਲਾ ਨੇ ਦੱਸਿਆ ਕਿ ਇਸ ਉਪਰਾਲੇ ਲਈ ਵਿਸ਼ੇਸ਼ ਤੌਰ ਤੇ ਅਸੀਂ ਐਨ ਆਰ ਆਈ ਵੀਰਾਂ ਦਾ ਧੰਨਵਾਦ ਕਰਦੇ ਹਾਂ,ਜਿਨ੍ਹਾਂ ਨੇ ਸਾਨੂੰ ਇਸ ਇਤਿਹਾਸਕ ਕਦਮ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਯਾਦਗਾਰੀ ਬਣਾਉਣ ਲਈ ਕਿਸਾਨੀ ਝੰਡਿਆਂ ਦਾ ਸਹਿਯੋਗ ਦਿੱਤਾ।

ਉਨ੍ਹਾਂ ਹੋਰ ਕਿਹਾ ਕਿ ਸਮੂਹ ਦੁਕਾਨਦਾਰਾਂ ਵੱਲੋਂ ਦੁਕਾਨਦਾਰ ਯੂਨੀਅਨ ਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਇਸ ਵਿਲੱਖਣ ਇਤਿਹਾਸਕ ਯਾਦ ਨੂੰ ਹੋਰ ਵਧੀਆ ਬਣਾਉਣ ਲਈ ਹਰ ਇੱਕ ਦੁਕਾਨਦਾਰ ਆਪਣੇ ਵੱਲੋਂ ਬਣਦਾ ਪੂਰਨ ਯੋਗਦਾਨ ਪਾ ਰਿਹਾ ਹੈ ।

ਪ੍ਰਧਾਨ ਗਗਨ ਸਰਾਂ ਨੇ ਦੱਸਿਆ ਕਿ ਇਸ ਸੰਬੰਧੀ ਬਾਜ਼ਾਰ ਵਿਚ ਮਾਰਚ ਵੀ ਕੀਤਾ ਜਾਵੇਗਾ।

ਇਸ ਸਮੇਂ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ,ਜਗਦੀਪ ਸਿੰਘ, ਪੰਨਾ ਮਿੱਤੂ,ਜਗਦੀਸ਼ ਸਿੰਘ ਪੰਨੂੰ, ਗੁਰਪ੍ਰੀਤ ਸਿੰਘ ਅਣਖੀ,ਆਤਮਾ ਸਿੰਘ,ਡਾ ਮਿੱਠੂ ਮੁਹੰਮਦ,ਐਡਵੋਕੇਟ ਗੁਰਜੀਤ ਸਿੰਘ,ਅਮਨਦੀਪ ਪਾਸੀ,ਬੂਟਾ ਸਿੰਘ ਗੰਗੋਹਰ,ਬੂਟਾ ਸਿੰਘ ਮਹਿਲਕਲਾਂ,ਡਾ ਅਮਰਿੰਦਰ ਸਿੰਘ,ਬਲਦੇਵ ਸਿੰਘ ਗਾਗੇਵਾਲ, ਜਗਜੀਤ ਸਿੰਘ ਛੀਨੀਵਾਲ,ਜਗਜੀਤ ਸਿੰਘ ਮਹਿਲਕਲਾਂ,ਜਗਤਾਰ ਸਿੰਘ ਗਿੱਲ,ਜਗਦੇਵ ਸਿੰਘ ਕਾਲਾ,ਮੋਨੂੰ ਬਾਂਸਲ,ਪ੍ਰਦੀਪ ਕੁਮਾਰ ਵਰਮਾ,ਪ੍ਰੇਮ ਕੁਮਾਰ ਪਾਸੀ,ਰਾਜਵਿੰਦਰ ਸਿੰਘ ਮਹਿਲਕਲਾਂ,ਸੰਜੀਵ ਕੁਮਾਰ,ਸਿਕੰਦਰ ਸਿੰਘ,ਮਨਦੀਪ ਕੁਮਾਰ ਚੀਕੂ,ਰੇਸ਼ਮ ਸਿੰਘ ਰਾਮਗੜ੍ਹੀਆ,ਮਨਦੀਪ ਕੁਮਾਰ ਮੋਨੂੰ,ਗੁਰਚਰਨ ਸਿੰਘ,ਸੰਜੀਵ ਕੁਮਾਰ,ਸੁਖਵਿੰਦਰ ਸਿੰਘ ਹੈਰੀ, ਜੀਵਨ ਕੁਮਾਰ ਵਿਕਟਰ,ਤੇਜਿੰਦਰ ਸਿੰਘ ਮਿੰਟੂ,ਜਰਨੈਲ ਸਿੰਘ ਮਿਸਤਰੀ,ਅਸ਼ੋਕ ਕੁਮਾਰ,ਬਲਜੀਤ ਸਿੰਘ ਗੰਗੋਹਰ,ਬਲਜਿੰਦਰ ਸਿੰਘ ਬਿੱਟੂ ਆਦਿ ਹਾਜ਼ਰ ਸਨ।

ਡੀ ਐੱਸ ਪੀ ਸ੍. ਕੁਲਦੀਪ ਸਿੰਘ PPS ਨੇ ਲਾਏ ਵਾਹਨਾਂ ਤੇ ਰਿਫਲੈਕਟਰ ....

ਲੇਵਰ ਵਰਕਰਾਂ ਨੂੰ  ਵੰਡੀਆਂ ਰਿਫ਼ਲੈਕਟਰ ਜਾਕਟਾਂ....  

ਮਹਿਲ ਕਲਾਂ/ਬਰਨਾਲਾ-ਜਨਵਰੀ 2021 (ਗੁਰਸੇਵਕ ਸੋਹੀ)-

ਐਸ ਐਸ ਪੀ ਸ੍ਰੀ ਸੰਦੀਪ ਗੋਇਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਦਾਰ ਕੁਲਦੀਪ ਸਿੰਘ PPS ਉੱਪ ਕਪਤਾਨ ਪੁਲਸ ਸਬ ਡਿਵੀਜ਼ਨ ਮਹਿਲ ਕਲਾਂ ਅਤੇ ਥਾਣੇਦਾਰ ਅਮਰੀਕ ਸਿੰਘ ਮੁੱਖ ਅਫ਼ਸਰ ਥਾਣਾ ਮਹਿਲ ਕਲਾਂ ਵੱਲੋਂ ਰੋਜ਼ਾਨਾ ਸਾਈਕਲ ਅਤੇ ਮੋਟਰਸਾਈਕਲ ਪਰ ਆਪਣੇ ਕੰਮਾਂ ਤੇ ਜਾਂਦੇ ਲੇਬਰ ਵਰਕਰਾਂ ਨੂੰ ਧੁੰਦ ਦੇ ਮੌਸਮ ਦੌਰਾਨ ਐਕਸੀਡੈਂਟਾਂ ਤੋਂ ਬਚਾਅ ਲਈ ਰਿਫਲੈਕਟਰ ਜਾਕਟਾਂ ਲੁਧਿਆਣਾ-ਬਰਨਾਲਾ ਮੇਨ ਰੋਡ ਹਾਈਵੇ ਤੇ ਵੰਡੇ ਗਏ। ਇਸ ਤੋਂ ਇਲਾਵਾ ਮਿਸ਼ਨ ਸੁਰੱਖਿਆ ਤਹਿਤ ਵਹੀਕਲਾਂ ਪਰ ਰਿਫਲੈਕਟਰ ਲਗਾਏ ਗਏ।ਇਸ ਸਮੇਂ ਉਨ੍ਹਾਂ ਨਾਲ ਸੀ੍ ਗੁਰਦੀਪ ਸਿੰਘ ਡਿਪਟੀ ਰੀਡਰ ਮਹਿਲ ਕਲਾਂ ਅਤੇ ਹੋਰ ਪੁਲੀਸ ਮੁਲਾਜ਼ਮ ਮੌਜੂਦ ਸਨ। ਸਮਾਜ ਸੇਵੀ ਮੰਗਤ ਸਿੰਘ ਸਿੱਧੂ ਨੇ ਇਸ ਕਾਰਜ ਦੀ ਸਰਾਹਨਾ ਕੀਤੀ ।ਇਸ ਸਮੇਂ ਲੇਬਰ ਯੂਨੀਅਨ ਦੇ ਬਲਬੀਰ ਸਿੰਘ, ਕਾਲਾ ਸਿੰਘ ,ਮਨਦੀਪ ਸਿੰਘ ,ਕੌਰ ਸਿੰਘ, ਬਿੱਲੂ ਸਿੰਘ,ਕਾਂਤਾ ਸਿੰਘ ਆਦਿ ਆਗੂਆਂ ਤੋਂ ਇਲਾਵਾ ਲੇਬਰ ਮੈਂਬਰ ਮੌਜੂਦ ਸਨ ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ..

ਲੈ ਗਏ ਅਹਿਮ ਫ਼ੈਸਲੇ....

ਮਹਿਲ ਕਲਾਂ/ਬਰਨਾਲਾ-ਜਨਵਰੀ 2021 (ਗੁਰਸੇਵਕ ਸੋਹੀ)-

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਪੱਖੋਵਾਲ ਦੀ ਮੀਟਿੰਗ ਡਾਕਟਰ ਸੰਤੋਖ ਸਿੰਘ ਜੀ ਦੀ ਪ੍ਰਧਾਨਗੀ ਹੇਠ ਪੱਖੋਵਾਲ ਕੁਟੀਆ ਸਹਿਬ ਵਿਖੇ ਹੋਈ। ਜਿਸ ਵਿੱਚ ਡਾਕਟਰ ਜਸਵਿੰਦਰ ਕਾਲਖ ਜਨਰਲ ਸਕੱਤਰ ਪੰਜਾਬ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਮੀਟਿੰਗ ਵਿੱਚ ਡਾਕਟਰ ਜਸਵਿੰਦਰ ਕਾਲਖ ਜੀ ਨੇ ਕਿਸਾਨਾਂ ਵਿਰੁੱਧ ਬਣਾਏ ਗਏ ਮਾਰੂ ਬਿਲਾਂ ਵਾਰੇ ਵਿਸਥਾਰ ਨਾਲ ਚਾਨਣਾ ਪਇਅਾ । 25/1/2021 ਦਿਨ ਸੋਮਵਾਰ ਨੂੰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜਿਲਾ ਲੁਧਿਆਣਾ ਵਲੋਂ ਕਿਸਾਨੀ ਮੋਰਚੇ ਦੇ ਹੱਕ ਅਤੇ ਕਾਲੇ ਕਨੂੰਨਾਂ ਦੇ ਵਿਰੁੱਧ ਵਿੱਚ ਰੈਲੀ ਕੀਤੀ ਜਾਵੇਗੀ ਅਤੇ ਰੋਸ ਮਾਰਚ ਕੱਢਿਆ ਜਾਵੇਗਾ ।ਮੋਦੀ ਅਤੇ ਅਮਿਤ ਸਾਹ ਅਤੇ ਖੇਤੀ ਮੰਤਰੀ ਨਰਿੰਦਰ ਤੋਮਰ ਦੇ ਪੁਤਲੇ ਫੂਕੇ ਜਾਣਗੇ।ਸਬੰਧਤ ਅਫ਼ਸਰਾਂ ਨੂੰ ਡੇਹਲੋਂ ਵਿਖੇ ਮੰਗ ਪੱਤਰ ਦਿੱਤਾ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦੇ ਡਾ ਅਜੈਬ ਸਿੰਘ ਜੀ ਧੂਲਕੋਟ ਨੇ ਮਹੀਨੇ ਭਰ ਦੀਆਂ ਸਰਗਰਮੀਆਂ ਬਾਰੇ ਵਿਸਥਾਰ ਨਾਲ ਦੱਸਿਅਾ। ਸੀਨੀਅਰ ਲੀਡਰ ਬਿਕਰਮਦੇਵ ਸਿੰਘ ਜੀ ਘਗਰਾਣਾ ਤੇ ਬਲਾਕ ਪੱਖੋਵਾਲ ਦੇ ਪ੍ਰਧਾਨ ਡਾ ਸੰਤੋਖ ਸਿੰਘ ਜੀ ਮਨਸੂਰਾਂ ਨੇ ਕਿਸਾਨਾਂ ਦੇ ਚਲ ਰਹੇ ਮੋਰਚੇ ਵਿੱਚ ਵੱਧ ਤੋ ਵੱਧ ਯੋਗਦਾਨ ਪਾਉਣ ਲਈ ਅਪੀਲ ਕੀਤੀ। ਮੀਟਿੰਗ ਵਿੱਚ 65 ਦੇ ਕਰੀਬ ਮੈਬਰਾਂ ਨੇ ਹਿੱਸਾ ਲਿਆ। ਜਿਨ੍ਹਾਂ ਵਿੱਚ ਡਾਕਟਰ ਹਰਦਾਸ ਸਿੰਘ ਜੀ ਢੈਪਈ, ਡਾ ਜਸਵਿੰਦਰ ਸਿੰਘ ਜੀ ਜੜਤੌਲੀ ,ਡਾ ਹਰਬੰਸ ਸਿੰਘ ਬਸਰਾਓ, ਡਾ ਅਵਤਾਰ ਸਿੰਘ ਭੱਟੀ, ਡਾ ਹਿਰਦੇਪਾਲ ਸਿੰਘ ਜੀ ਦਾਦ, ਡਾ ਪਰਮਜੀਤ ਸਿੰਘ ਪੱਖੋਵਾਲ ,ਡਾ ਰਾਜੂ ਖਾਨ ਸੁਧਾਰ ,ਡਾ ਅਵਤਾਰ ਸਿੰਘ ,ਡਾ ਜਸਵਿੰਦਰ ਰਤਨ, ਡਾ ਕਮਲਜੀਤ ਧੂਲਕੋਟ ਆਦਿ ਹਾਜ਼ਰ ਸਨ। ਇਸ ਤੋਂ ਇਲਾਵਾ ,ਮੀਟਿੰਗ ਵਿੱਚ ਜਿਲਾ ਕਮੇਟੀ ਮੈਂਬਰ ਡਾਕਟਰ, ਰਮਨਦੀਪ ਕੌਰ ਜੀ, ਜਿਲਾ ਇਸਤਰੀ ਵਿੰਗ ਡਾ ਮਨਪ੍ਰੀਤ ਕੌਰ ਢੈਪਈ, ਅਤੇ ਡਾਕਟਰ ਹਰਪ੍ਰੀਤ ਸਿੰਘ ਸਿੰਘ, ਡਾ ਪੁਸਪਿੰਦਰ ਬੋਪਾਰਾਏ ,ਡਾ ਧਰਮਿੰਦਰ ਪਬੀਆ, ਡਾ ਰੂਪ ਸਿੰਘ ਬੱਸੀਆਂ,ਡਾ ਹਾਕਮ ਸਿੰਘ ਡਾ ਅਮਰਜੀਤ ਸਿੰਘ ,ਡਾ ਸੁਖਦੇਵ ਸਿੰਘ ਨੰਗਲ ,ਡਾ ਬਲਦੀਪ ਕੁਮਾਰ ਜੋਧਾਂ ,ਡਾਕਟਰ ਕੇਸਰ ਸਿੰਘ ਧਾਂਦਰਾ ਪਰੈਸ ਸਕੱਤਰ ਲੁਧਿਆਣਾ ਅਦਿ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ 25 ਜਨਵਰੀ ਨੂੰ ਪੰਜਾਬ ਵਿਚ ਸਾੜਨਗੇ ਮੋਦੀ,ਅਮਿਤ ਸਾਹ ਅਤੇ ਤੋਮਰ ਦੇ ਆਦਮ-ਕੱਦ ਪੁਤਲੇ -ਡਾ ਬਾਲੀ

ਮਹਿਲ ਕਲਾਂ/ਬਰਨਾਲਾ-ਜਨਵਰੀ 2021(ਗੁਰਸੇਵਕ ਸੋਹੀ)-  ਕਿਸਾਨੀ ਮੰਗਾਂ ਪ੍ਰਤੀ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਵਿਰੁੱਧ ਮੈਡੀਕਲ ਪ੍ਰੈਕਟੀਸ਼ਨਰਜ਼ ਪੰਜਾਬ( ਰਜਿ:295) ਦੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਮੋਦੀ, ਅਮਿਤ ਸ਼ਾਹ ਅਤੇ ਤੋਮਰ ਦੇ ਆਦਮਕੱਦ ਪੁਤਲੇ ਫੂਕੇ ਜਾਣਗੇ ।ਇਹ ਫੈਸਲਾ ਸੂਬਾਈ ਮੀਟਿੰਗ ਵਿਚ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੁਆਰਾ ਕੀਤੀ ਗਈ ।

ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਅੰਨਦਾਤਾ ਕਿਸਾਨ ਤੇ ਮਜ਼ਦੂਰ ਪ੍ਰਤੀ ਸੰਜੀਦਗੀ ਨਹੀਂ ਦਿਖਾ ਰਹੀ, ਸਗੋਂ ਦਸਵੀਂ ਗੇੜ ਦੀ ਗੱਲਬਾਤ ਕਰ ਕੇ ਵੀ ਟਾਲ ਮਟੋਲ ਦੀ ਨੀਤੀ ਤਹਿਤ, ਲੰਮਾ ਸਮਾਂ ਗੁਆ ਕੇ, ਹੋਰ ਲੰਮੇ ਸਮੇਂ ਲਈ ਇੰਤਜ਼ਾਰ ਕਰਨ ਲਈ ਕਹਿਣਾ, ਇਹ ਸਾਬਤ ਕਰਦੀ ਹੈ ਕਿ ਕਾਰਪੋਰੇਸ਼ਨ ਘਰਾਣਿਆਂ ਵੱਲੋਂ ਲਈ ਮੋਟੀ ਦਲਾਲੀ ਮਸਲਾ ਹੱਲ ਨਹੀਂ ਹੋਣ ਦਿੰਦੀ। ਡਾ ਬਾਲੀ ਨੇ ਕਿਹਾ ਕਿ ਹਾਕਮ ਸਰਕਾਰਾਂ ਧਰਮ ਅਤੇ ਰਾਜਨੀਤੀ ਨੂੰ ਇੱਕੋ ਮੰਚ ਤੋਂ ਆਪ ਹੁਦਰੇ ਤਰੀਕੇ ਨਾਲ ਚਲਾ ਕੇ ਇਸ ਕਿਸਾਨੀ ਸੰਘਰਸ਼ ਚ ਸ਼ਾਮਲ ਘੱਟ ਗਿਣਤੀ ਲੋਕਾਂ ਦਾ ਘਾਣ ਕਰਨਾ ਚਾਹੁੰਦੀ ਹੈ। ਸੂਬਾ ਕੋਰ ਕਮੇਟੀ ਦੀ ਇਸ ਮੀਟਿੰਗ ਦੌਰਾਨ ਸੂਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ ਮੋਹਾਲੀ,ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਲੁਧਿਆਣਾ,ਸੂਬਾ ਖਜ਼ਾਨਚੀ ਡਾ ਮਾਘ ਸਿੰਘ ਮਾਣਕੀ ਸੰਗਰੂਰ ,ਸੂਬਾ ਵਰਕਿੰਗ ਪ੍ਰਧਾਨ ਡਾ ਸਤਨਾਮ ਸਿੰਘ ਦੇਉ ਅੰਮ੍ਰਿਤਸਰ ,ਸੂਬਾ ਸੀਨੀਅਰ  ਮੀਤ ਪ੍ਰਧਾਨ ਡਾ ਬਲਕਾਰ ਸਿੰਘ ਸ਼ੇਰਗਿੱਲ ਪਟਿਆਲਾ,ਸੂਬਾ ਸਰਪ੍ਰਸਤ ਡਾ ਮਹਿੰਦਰ ਸਿੰਘ ਗਿੱਲ ਮੋਗਾ ,ਸੂਬਾ ਆਰਗੇਨਾਈਜ਼ਰ ਸਕੱਤਰ ਡਾ ਦੀਦਾਰ ਸਿੰਘ ਸ੍ਰੀ ਮੁਕਤਸਰ ਸਾਹਿਬ  ਨੇ ਕਿਹਾ ਕੀ ਇਹ  ਲੜਾਈ ਇਕੱਲੇ ਕਿਸਾਨਾਂ ਦੀ ਹੀ ਨਹੀਂ ਇਹ ਸਮੁੱਚੇ ਅਵਾਮ ਮਜ਼ਦੂਰਾਂ ,ਕਿਰਸਾਨਾਂ, ਮੁਲਾਜ਼ਮਾਂ ਦੀ ਹੈ ਅਤੇ ਹਰ ਵਰਗ ਦੇ ਲੋਕਾਂ ਦੀ ਅਤੇ ਹਿੰਦੂ ਮੁਸਲਿਮ ਸਿੱਖ ਈਸਾਈ ਅਤੇ ਦਲਿਤ ਵਰਗ ਦੀ ਸਾਂਝੀ ਲੜਾਈ ਹੈ।

25 ਤਰੀਕ ਦੀ ਮਹੱਤਤਾ ਦੱਸਦਿਆਂ ਆਗੂਆਂ ਨੇ ਕਿਹਾ ਕਿ 25 ਸਤੰਬਰ 2020 ਤੋਂ ਪੰਜਾਬ ਵਿੱਚ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਸੀ ਅਤੇ 25 ਨਵੰਬਰ 2020 ਨੂੰ ਦਿੱਲੀ ਵੱਲ ਚਾਲੇ ਪਾ ਦਿੱਤੇ ਗਏ ਸਨ l

25 ਦਸੰਬਰ 2020 ਨੂੰ ਖਟਕੜ ਕਲਾਂ ਤੋਂ ਸ਼ੁਰੂ ਹੋਇਆ ਪੂਰੇ ਪੰਜਾਬ ਦੇ ਡਾਕਟਰਾਂ ਦਾ ਇਕ ਵੱਡਾ ਕਾਫਲਾ ਵੱਖ ਵੱਖ ਸ਼ਹਿਰਾਂ ਵਿੱਚੋਂ ਦੀ ਹੁੰਦਾ ਹੋਇਆ ਦਿੱਲੀ ਦੇ ਸਿੰਘੂ,ਟਿਕਰੀ ਅਤੇ ਕੁੰਡਲੀ ਬਾਰਡਰਾਂ ਤੇ "ਜਨ ਹਿੱਤ" ਵਿਚ ਸ਼ੁਰੂ ਹੋਏ "ਜਨ ਅੰਦੋਲਨ "ਨੂੰ ਫਰੀ ਮੈਡੀਕਲ ਸੇਵਾਵਾਂ ਦੇਣ ਲਈ ਪਹੁੰਚਿਆ, ਜੋ ਕਿ ਪਿਛਲੇ ਪੰਜ ਮਹੀਨਿਆਂ ਤੋਂ ਜਥੇਬੰਦੀ ਵੱਲੋਂ ਲਗਾਤਾਰ ਫਰੀ ਮੈਡੀਕਲ ਸੇਵਾਵਾਂ ਜਾਰੀ ਹਨ ।

ਹੁਣ 25 ਜਨਵਰੀ 2021 ਨੂੰ ਵੱਖ ਵੱਖ ਜ਼ਿਲ੍ਹਿਆਂ ਵਿਚ ਪੁਤਲੇ ਫੂਕਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ।

ਡਾ ਬਾਲੀ ਨੇ ਕਿਹਾ ਕਿ ਪੰਜਾਬ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ;295) ਵੱਲੋਂ ਸਾਰੀਆਂ ਕਿਸਾਨ ਜਥੇਬੰਦੀਆਂ,ਭਰਾਤਰੀ ਜਥੇਬੰਦੀਆਂ ਅਤੇ ਮਜ਼ਦੂਰ ਜਥੇਬੰਦੀਆਂ ਨਾਲ ਮਿਲ ਕੇ ਸਾਰੇ ਜ਼ਿਲ੍ਹਿਆਂ ਵਿਚ ਰੈਲੀਆਂ ਮੁਜ਼ਾਹਰੇ ਕਰਦੇ ਹੋਏ ਮੋਦੀ ਪ੍ਰਧਾਨ ਮੰਤਰੀ ਮੋਦੀ,ਅਮਿਤ ਸ਼ਾਹ ਅਤੇ ਖੇਤੀਬਾਡ਼ੀ ਮੰਤਰੀ ਤੋਮਰ ਦੇ ਆਦਮ ਕੱਦ ਪੁਤਲੇ ਫੂਕੇ ਜਾਣਗੇ ਅਤੇ ਡਿਪਟੀ ਕਮਿਸ਼ਨਰਾਂ ਰਾਹੀਂ ਮੋਦੀ, ਅਮਿਤ ਸ਼ਾਹ ਅਤੇ ਤੋਮਰ ਦੀਆਂ ਕਿਸਾਨ ਮਾਰੂ ਨੀਤੀਆਂ ਪ੍ਰਤੀ ਮੰਗ ਪੱਤਰ ਦਿੱਤੇ ਜਾਣਗੇ ।

ਅਖੀਰ ਵਿੱਚ ਆਗੂਆਂ ਨੇ ਕਿਹਾ ਕਿ 26 ਜਨਵਰੀ ਦੀ ਦਿੱਲੀ ਟਰੈਕਟਰ ਪਰੇਡ ਵਿਚ ਸੂਬਾਈ ਆਗੂ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ

ਢਾਡੀ ਗੁਰਬਖਸ ਸਿੰਘ ਅਲਬੇਲਾ ਦੀ ਯਾਦ ਵਿਚ ਢਾਡੀ ਦਰਬਾਰ ਕਰਵਾਇਆ

ਹਠੂਰ, ਜਨਵਰੀ 2021 -(ਕੌਸ਼ਲ ਮੱਲ੍ਹਾ)-ਪੰਥ ਦੀ ਸਿਰਮੌਰ ਸ਼ਖਸ਼ੀਅਤ ਸ੍ਰੋਮਣੀ ਢਾਡੀ ਸਵ:ਗੁਰਬਖਸ ਸਿੰਘ ਅਲਬੇਲਾ ਦੀ ਪੰਜਵੀ ਬਰਸੀ ਨੂੰ ਸਮਰਪਿਤ ਪਿੰਡ ਬੁਰਜ ਰਾਜਗੜ੍ਹ ਵਿਖੇ ਢਾਡੀ ਦਰਬਾਰ ਕਰਵਾਇਆ ਗਿਆ।ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠਾ ਦੇ ਜਾਪ ਕਰਨ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਢਾਡੀ ਦਰਬਾਰ ਦੀ ਸੁਰੂਆਤ ਭਾਈ ਬਲਰਾਜ ਸਿੰਘ ਦਾਉਧਰ ਦੇ ਕਵੀਸਰੀ ਜੱਥੇ ਨੇ ਕੀਤੀ।ਇਸ ਮੌਕੇ ਗਿਆਨੀ ਜਸਪਾਲ ਸਿੰਘ ਤਾਨ ਮੁੱਲਾਪੁਰ ਵਾਲੇ,ਬਸੰਤ ਸਿੰਘ ਗੁਰਮਾਂ ਵਾਲੇ,ਚਰਨਜੀਤ ਸਿੰਘ ਭਾਈਰੂਪਾ,ਗੁਰਸੇਵਕ ਸਿੰਘ ਬਠਿੰਡਾ,ਪ੍ਰਮਿੰਦਰ ਸਿੰਘ ਸਹੌਰ,ਪਰਵਿੰਦਰ ਸਿੰਘ ਦੇ ਢਾਡੀ ਜੱਥਿਆ ਨੇ ਢਾਡੀ ਸਵ:ਗੁਰਬਖਸ ਸਿੰਘ ਅਲਬੇਲਾ ਦੀਆਂ ਲਿਖੀਆ ਸ਼ਹੀਦਾ ਅਤੇ ਜੋਧਿਆ ਦੀਆ ਵਾਰਾ ਪੇਸ ਕੀਤੀਆ।ਇਸ ਮੌਕੇ ਪ੍ਰਸਿੱਧ ਗੀਤਕਾਰ ਗੀਤਾ ਦਿਆਲਪੁਰੇ ਵਾਲਾ ਦੀ ਲਿਖੀ ਰਚਨਾ ‘ਨਹੀ ਚੜ੍ਹਨਾ ਅਲਬੇਲਾ ਸੂਰਜ,ਜੱਗ ਤੇ ਫੇਰ ਦੁਆਰਾ’ਨੂੰ ਪ੍ਰਮਿੰਦਰ ਸਿੰਘ ਸਹੌਰ ਨੇ ਪੇਸ ਕਰਕੇ ਪੰਡਾਲ ਵਿਚ ਬੈਠੇ ਦਰਸਕਾ ਦੀਆਂ ਅੱਖਾ ਨਮ ਕਰ ਦਿੱਤੀਆ।ਇਸ ਮੌਕੇ ਗੀਤਕਾਰ ਗੀਤਾ ਦਿਆਲਪੁਰੇ ਵਾਲਾ ਅਤੇ ਢਾਡੀ ਜਸਵੰਤ ਸਿੰਘ ਦੀਵਾਨਾ ਨੇ ਵੱਡੀ ਗਿਣਤੀ ਵਿਚ ਪੁੱਜੇ ਦਰਸਕਾ ਨੰੁ ਸੰਬੋਧਨ ਕਰਦਿਆ ਕਿਹਾ ਕਿ ਢਾਡੀ ਸਵ:ਗੁਰਬਖਸ ਸਿੰਘ ਅਲਬੇਲਾ ਨੇ ਢਾਡੀ ਵਾਰਾ ਤੋ ਇਲਾਵਾ ਸੈਕੜੇ ਪਰਿਵਾਰਿਕ ਅਤੇ ਸੱਭਿਆਚਾਰਕ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਪਾਏ,ਜਿਨ੍ਹਾ ਨੂੰ ਸਰੋਤਿਆ ਨੇ ਖਿੜ੍ਹੇ ਮੱਥੇ ਪ੍ਰਵਾਨ ਕੀਤਾ।ਉਨ੍ਹਾ ਕਿਹਾ ਕਿ ਉਨ੍ਹਾ ਦੀਆ ਗਾਈਆ ਢਾਡੀ ਵਾਰਾ ਲੋਕਾ ਦੇ ਦਿਲਾ ਤੇ ਹਮੇਸਾ ਰਾਜ ਕਰਦੀਆ ਰਹਿਣਗੀਆ।ਅੰਤ ਵਿਚ ਗੁਰਜੰਟ ਸਿੰਘ ਅਲਬੇਲਾ,ਸੁਰਜੀਤ ਸਿੰਘ ਅਲਬੇਲਾ,ਭੋਲਾ ਸਿੰਘ ਅਲਬੇਲਾ,ਬਿੱਟੂ ਅਲਬੇਲਾ ਅਤੇ ਸਮੂਹ ਪ੍ਰਬੰਧਕੀ ਕਮੇਟੀ ਵੱਲੋ ਸਮੂਹ ਮਹਿਮਾਨਾ,ਸਮੂਹ ਢਾਡੀ ਜੱਥਿਆ,ਗੀਤਕਾਰਾ,ਕਲਾਕਾਰਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਟੇਜ ਸਕੱਤਰ ਗੀਤਾ ਦਿਆਲਪੁਰਾ ਵਾਲੇ ਅਤੇ ਪਰਵਿੰਦਰ ਸਿੰਘ ਸਹੌਰ ਨੇ ਵੱਡੀ ਗਿਣਤੀ ਵਿਚ ਪੁੱਜੇ ਦਰਸਕਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਕੁਲਵੰਤ ਸਿੰਘ,ਗੁਰਜੀਤ ਸਿੰਘ,ਭੋਲਾ ਸਿੰਘ ਅਲਬੇਲਾ,ਗੁਰਜੰਟ ਸਿੰਘ, ਸੁਰਜੀਤ ਸਿੰਘ,ਗੀਤਕਾਰ ਗੀਤਾ ਦਿਆਲਪੁਰੇ ਵਾਲਾ, ਸਰਪੰਚ ਜਸਵੰਤ ਸਿੰਘ ਦੀਵਾਨਾ, ਸਮਾਜ ਸੇਵਕ ਇਕਬਾਲ ਮੁਹੰਮਦ ਮੀਨੀਆ,ਬਿੱਟੂ ਅਲਬੇਲਾ,ਅਰਮਾਨ ਵੀਰ ਅਲਬੇਲਾ,ਮਨਜੀਤ ਕੌਰ,ਬਿੱਲੂ ਮੀਨੀਆ,ਡਾ:ਗੁਰਾਂਦਿੱਤਾ ਸਿੰਘ ਭਾਈਰੂਪਾ,ਹਰਦੀਪ ਕੌਸ਼ਲ ਮੱਲ੍ਹਾ,ਲੇਖਕ ਪ੍ਰਸੋਤਮ ਪੱਤੋ,ਜਸਪ੍ਰੀਤ ਸੋਹਲ,ਲੋਕ ਗਾਇਕ ਹਰਬੰਸ ਛੱਤਾ,ਪ੍ਰਭਜੋਤ ਸਿੰਘ,ਸੁਖਪਾਲ ਸਿੰਘ,ਚਰਨਜੀਤ ਸਿੰਘ,ਗੁਰਲਾਭ ਸਿੰਘ,ਗੁਰਨੈਬ ਸਿੰਘ,ਮਨਜੀਤ ਸਿੰਘ ਪੱਪੂ,ਕੁਲਵੰਤ ਸਿੰਘ ਧੱਲੇਕੇ,ਮੰਗਤ ਮੀਤ,ਜਸਵੀਰ ਸਿੰਘ,ਸੀਰਾ ਗਰੇਵਾਲ,ਰਾਜਵੀਰ ਸਿੰਘ ਸੇਖਾ,ਜੱਗਾ ਸੇਖੋਂ ਕਾਉਕੇ ਕਲਾਂ,ਮਨਜੀਤ ਕੌਰ ਬਰਾੜ,ਬਲਜਿੰਦਰ ਕੌਰ,ਸਾਧੂ ਸਿੰਘ ਔਲਖ ਆਦਿ ਹਾਜ਼ਰ ਸਨ।

ਕਿਸਾਨ ਸੰਗਠਨਾਂ ਦੇ ਆਗੂਆਂ ਨਾਲ ਕੇਂਦਰ ਸਰਕਾਰ ਦੀ 11ਵੇਂ ਗੇੜ ਦੀ ਗੱਲਬਾਤ 22 ਜਨਵਰੀ ਦਾ ਪਹਿਲਾ ਹਾਫ ਰਿਹਾ ਬੇਸਿੱਟਾ

ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਪਿਛਲੇ 58 ਦਿਨਾਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਧਰਨੇ ’ਤੇ ਬੈਠੇ ਕਿਸਾਨ ਸੰਗਠਨਾਂ ਦੇ ਆਗੂਆਂ ਨਾਲ ਕੇਂਦਰ ਸਰਕਾਰ ਦੀ 11ਵੇਂ ਗੇੜ ਦੀ ਗੱਲਬਾਤ 22 ਜਨਵਰੀ ਦਾ ਪਹਿਲਾ ਹਾਫ ਪਹਿਲਾ ਰਿਹਾ ਬੇਸਿੱਟਾ । ਖੇਤੀ ਮੰਤਰੀ ਤੋਮਰ 20 ਮਿੰਟਾਂ ਬਾਅਦ ਉੱਠ ਕੇ ਚਲੇ ਗਏ ।

ਖਾਣੇ ਤੋਂ ਬਾਅਦ ਫਿਰ ਹੋਵੇਗੀ ਮੀਟਿੰਗ ਸ਼ੁਰੂ । ਕਿਸਾਨ ਆਗੂਆਂ ਦਾ ਕਹਿਣਾ ਅੰਦੋਲਨ ਰਹੇਗਾ ਜਾਰੀ  । ਬਾਕੀ ਹੋਰ ਜਾਣਕਾਰੀ ਮਿਲਣ ਤੇ ਸਾਂਝੀ ਕਰਾਂਗੇ ।

ਜਰਨਲਿਸਟ ਅਮਨਜੀਤ ਸਿੰਘ ਖਹਿਰਾ  

ਛੀਨੀਵਾਲ ਪਰਿਵਾਰ ਨੂੰ ਸਦਮਾ ਕਾਕਾ ਦਮਨਪ੍ਰੀਤ ਸਿੰਘ ਦਾ ਦੇਹਾਂਤ  

ਮਹਿਲ ਕਲਾਂ,/ ਬਰਨਾਲਾ, ਜਨਵਰੀ 2021 (ਗੁਰਸੇਵਕ ਸਿੰਘ ਸੋਹੀ)-

ਹਲਕਾ ਚੰਨਣਵਾਲ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਸੰਤ ਦਰਬਾਰਾ ਸਿੰਘ ਛੀਨੀਵਾਲ ਦੇ ਪੋਤਰੇ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪ੍ਰਿਤਪਾਲ ਸਿੰਘ ਛੀਨੀਵਾਲ ਦੇ ਪੁੱਤਰ ਕਾਕਾ ਦਮਨਪ੍ਰੀਤ ਸਿੰਘ(22)ਵੀਰਵਾਰ ਨੂੰ ਅਕਾਲ ਚਲਾਣਾ ਕਰ ਗਏ ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਚ ਸੋਗ ਦੀ ਲਹਿਰ ਫੈਲ ਗਈ ਉਨ੍ਹਾਂ ਦਾ ਅੰਤਮ ਸਸਕਾਰ ਪਿੰਡ ਛੀਨੀਵਾਲ ਕਲਾਂ ਦੇ ਸ਼ਮਸ਼ਾਨਘਾਟ ਚ ਕੀਤਾ ਗਿਆ। ਜਿੱਥੇ ਵੱਖ-ਵੱਖ ਧਾਰਮਕ, ਰਾਜਨੀਤਕ ਤੇ ਸਮਾਜਿਕ  ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਕਾਕਾ ਦਮਨਪ੍ਰੀਤ ਸਿੰਘ ਨੂੰ ਨਮ ਅੱਖਾਂ ਨਾਲ ਅੰਤਮ ਵਿਦਾਈ ਦਿੱਤੀ ਗਈ।ਉਨ੍ਹਾਂ ਦੀ ਮੌਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਸੰਸਦੀ ਸਕੱਤਰ ਤੇ ਹਲਕਾ ਮਹਿਲ ਕਲਾਂ ਦੇ ਇੰਚਾਰਜ  ਸੰਤ ਬਲਬੀਰ ਸਿੰਘ ਘੁੰਨਸ, ਕੁਲਵੰਤ ਸਿੰਘ ਕੀਤੂ,ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਦਵਿੰਦਰ ਸਿੰਘ ਬੀਹਲਾ, ਸਾਬਕਾ ਚੇਅਰਮੈਨ ਅਜੀਤ ਸਿੰਘ ਕੁਤਬਾ, ਸਰਕਲ ਪ੍ਰਧਾਨ ਜਥੇਦਾਰ ਸੁਖਵਿੰਦਰ ਸਿੰਘ ਸੁੱਖਾ,  ਬਲਜਿੰਦਰ ਸਿੰਘ ਬਿੱਟੂ ਧਨੇਰ, ਸੈਕਟਰੀ ਸੁਖਦੀਪ ਸਿੰਘ ਦੀਵਾਨਾ, ਗੁਰਸੇਵਕ ਸਿੰਘ ਗਾਗੇਵਾਲ, ਸਮਾਜ ਸੇਵੀ ਸਰਬਜੀਤ ਸਿੰਘ ਸ਼ੰਭੂ ਆਡ਼੍ਹਤੀਆ, ਬਲਦੇਵ ਸਿੰਘ  ਗਾਗੇਵਾਲ, ਗੋਗੀ ਹਰਦਾਸਪੁਰਾ, ਬੇਅੰਤ ਸਿੰਘ, ਰਾਜਾ ਰਾਮ ਬੱਗੂ ਖਿਆਲੀ, ਡਾ ਪ੍ਰਵੀਨ ਸਿੰਗਲਾ, ਡਾ ਹਰਨੇਕ ਸਿੰਘ ਪੰਡੋਰੀ ਆਦਿ ਆਗੂਆਂ ਨੇ ਕਾਕਾ ਦਮਨਪ੍ਰੀਤ ਸਿੰਘ ਦੀ ਹੋਈ ਅਚਾਨਕ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

RS 20 LAKH IN COMPENSATION PROVIDED TO FAMILIES OF 4 FARMERS WHO DIED DURING FARMERS PROTEST-DC LUDHIANA

ASSURES CASE OF FIFTH FARMER IS UNDER PROCESS & COMPENSATION WOULD BE PROVIDED SHORTLY

COMPENSATION BEING PROVIDED TO FAMILIES OF LUDHIANA FARMERS ON DIRECTIONS OF CHIEF MINISTER PUNJAB

Ludhiana, January 21-2021 -(Jan Shakti News)-

Deputy Commissioner Mr Varinder Kumar Sharma has informed that Rs 20 lakh in compensation has been provided to the families of the 4 farmers who unfortunately lost their lives while participating in the ongoing farmers protest. He said that on the directions of Chief Minister Punjab Capt Amarinder Singh, Rs 5 lakh compensation is being provided to the family of each farmer who unfortunately lost their lives while participating in the protest.

While giving details, the Deputy Commissioner stated that till date, 5 farmers from district Ludhiana have lost their lives while participating in the ongoing farmers protest. He informed that compensation of Rs 5 lakh each has already been provided from the CM Relief Fund to 4 farmers, while the case of fifth farmer is under process.

It is pertinent to mention that Baljinder Singh, son of Jagtar Singh of village Jhamat under Payal sub division, lost his life in a road accident near Kurukshetra (Haryana) when he was returning home on December 1, 2020. Similarly, Gurmeet Singh son of Raghbir Singh of Machhiwara Sahib lost his life in a heart attack at Railway Station Samrala on November 18, 2020. Gajjan Singh son of Pal Singh of village Khatra near Samrala lost his life during farmers protest at Delhi border on November 29, 2020, while Harminder Singh Rai, son of Jangpur village died in a road accident while returning from the protest on December 21, 2020.

The Deputy Commissioner informed that the Punjab government is committed to providing relief to the farmers who are protesting against the farm laws of the union government on Delhi borders and assured that on the directions of Chief Minister Capt Amarinder Singh, Rs 5 lakh each in compensation is being provided to all such farmers.

 

DISTRICT ADMINISTRATION HONOURS FRONTLINE WORKERS WHO WORKED WHOLEHEARTEDLY DURING PEAK OF COVID 19 PANDEMIC

DEPUTY COMMISSIONER THANKS ALL STAKEHOLDERS FOR CONTROLLING THE PANDEMIC IN DISTRICT LUDHIANA

FUNCTION ORGANISED AT GURU NANAK BHAWAN TODAY

Ludhiana, January 21-2021, (Jan Shakti News)

The District Administration today honoured the frontline workers who have worked hard and wholeheartedly during the peak of Covid-19 pandemic in district Ludhiana. Deputy Commissioner Mr Varinder Kumar Sharma was the chief guest on the occasion, who thanked all stakeholders for controlling the pandemic in the district.

A brief but impressive function this regard was organised in the mini hall of Guru Nanak Bhawan, here. Commissioner of Police Mr Rakesh Agrawal, ADC (Development) Mr Sandeep Kumar, ADC (General) Mr Amarjit Bains, Mr Prem Gupta and Dr Bishav Mohan from Dayanand Medical College & Hospital, Mr Sachit Jain from Vardhman Steels, besides a large number of senior government officials were present on the occasion.

While speaking on the occasion, Deputy Commissioner Mr Varinder Kumar Sharma thanked officials from all government departments and NGOs for working 24X7 during the peak of Covid-19 pandemic in district Ludhiana. He specially appreciated the role of Ludhiana Police in the distribution of langar and essential commodities along with maintaining law and order in Ludhiana. He also thanked Mr Sachit Jain for not only providing masks and PPE kits, but also ensuring supply of oxygen totally free of cost so that no person dies due to shortage of oxygen. He said that it was efforts of people like Mr Jain that no person died due to shortage of oxygen in the district.

He also appreciated the role of ADC (D) Mr Sandeep Kumar for keeping a liaison with the private hospitals and it was due to his dedicated efforts that the number of beds in private hospitals rose from 120 to 1200 after he joined. He also thanked the members of Sanjeevani group for providing much needed medical advice related to treatment at that point in time. Mr Sharma also thanked the NGOs for playing a proactive role in all aspects of controlling the pandemic.

ADC (D) Mr Sandeep Kumar, who is also the Nodal Officer for Covid-19 for district Ludhiana, highlighted that due to the efforts of District Administration Ludhiana, more than 12 lakh persons reached their destinations totally safe. He also said that it is a matter of great pride that maximum number of testing was done in district Ludhiana as compared to all other districts of the state.

Commissioner of Police Mr Rakesh Agrawal said that it was due to the efforts of all stakeholders that we have been able to come out of the peak of Covid-19 pandemic in district Ludhiana. He said that out of around 4500 police personnel under Police Commissionerate Ludhiana, around 450 got affected by Covid-19 and two of their officials, ACP Mr Anil Kohli and ASI Mr Jaspal Singh passed away performing their duties at that time. He specially thanked Deputy Commissioner Mr Varinder Kumar Sharma for organising this function for honouring the frontline warriors.

 ਕਿਸਾਨਾਂ ਦੇ ਸਮਰਥਨ ਚ ਪਿੰਡ ਕਿਲੀ ਚਾਹਲਾਂ ਤੋਂ ਤਿੱਨ ਹਜ਼ਾਰ ਡਾਇਰੈਕਟਰ ਦਿੱਲੀ ਲਈ ਰਵਾਨਾ

ਅਜੀਤਵਾਲ  ਜਨਵਰੀ  2020 -(ਬਲਵੀਰ  ਸਿੰਘ ਬਾਠ)

  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਭਿੰਦਰ ਸਿੰਘ ਕੋਕਰੀ ਅਤੇ ਪ੍ਰੈੱਸ ਸਕੱਤਰ ਨਛੱਤਰ ਸਿੰਘ ਹੇਰਾਂ ਦੀ ਯੋਗ ਅਗਵਾਈ   ਚ ਅੱਜ  ਨੇੜਲੇ ਪਿੰਡ ਕਿਲੀ ਚਾਹਲਾਂ ਤੋਂ ਕਰੀਬ  ਤਿੱਨ ਹਜਾਰ ਟਰੈਕਟਰਾਂ ਦਾ ਕਾਫ਼ਲਾ ਡਗਰੂ ਲਈ ਰਵਾਨਾ ਹੋਇਆ  ਇਸ ਕਾਫ਼ਲੇ ਵਿਚ ਬਹੁਤੀ ਗਿਣਤੀ ਨੌਜਵਾਨਾਂ ਦੀ ਸੀ  ਨੌਜਵਾਨਾਂ ਨੇ ਟਰੈਕਟਰ ਦੁਲਹਨ ਵਾਂਗ ਸ਼ਿੰਗਾਰੇ ਹੋਏ ਸਨ  ਇਸ ਕਾਫ਼ਲੇ ਚ ਕਿਸਾਨਾਂ ਨੇ ਹਲ ਵਾਹੁੰਦੇ ਹੋਏ ਇਕ ਵੱਡਾ ਬੁੱਤ ਵੀ ਟਰਾਲੀ ਚ ਰੱਖਿਆ ਹੋਇਆ ਸੀ   ਅਤੇ ਟਰਾਲੀ ਤੇ ਸਵਾਮੀਨਾਥਨ ਦੀ ਰਿਪੋਰਟ ਦੇ ਲਾਗੂ ਕਰੋ ਦੇ ਬੈਨਰ ਵੀ ਲੱਗੇ ਹੋਏ ਸਨ  ਇਸ ਸਮੇਂ ਆਗੂਆਂ ਨੇ ਦੱਸਿਆ ਕਿ ਧੀ ਪਿੰਡਾਂ ਚੋਂ ਕਿਸਾਨ ਆਪੋ ਆਪਣੇ ਪਿੰਡਾਂ ਚ ਮਾਰਚ ਕਰਨ ਉਪਰੰਤ ਇਸ ਟਰੈਕਟਰ ਮਾਰਚ ਚ ਤਿੱਨ ਹਜ਼ਾਰ ਟਰੈਕਟਰਾਂ ਸਮੇਤ ਸ਼ਾਮਲ ਹੋਏ  ਇਹ ਟਰੈਕਟਰ ਮਾਰਚ ਛੱਬੀ ਜਨਵਰੀ ਦੇ ਕਿਸਾਨ ਪਰੇਡ ਦੀ ਤਿਆਰੀ ਵਜੋਂ ਕੀਤਾ ਜਾ ਰਿਹਾ ਹੈ  ਉਨ੍ਹਾਂ ਅੱਗੇ ਕਿਹਾ ਕਿ ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਪਿਛਲੇ ਕਰੀਬ ਛਪੰਜਾ ਦਿਨਾਂ ਤੋਂ ਦਿੱਲੀ ਦੇ ਬਾਰਡਰਾਂ ਤੇ ਬੈਠਾ ਹੈ  ਮੋਦੀ ਨੇ ਕਾਰਪੋਰੇਟ ਘਰਾਣਿਆਂ ਦੇ ਮੁਖੀਆਂ ਨਾਲ ਵਿਦੇਸ਼ੀ ਦੌਰਿਆਂ ਦੌਰਾਨ ਅਠਾਰਾਂ ਸਮਝੌਤੇ ਕੀਤੇ ਹੋਏ ਹਨ ਇਸ ਤੋਂ ਸਾਬਤ ਹੁੰਦਾ ਹੈ ਕਿ ਮੋਦੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੀ ਕਠਪੁਤਲੀ  ਬਣ ਚੁੱਕਿਆ ਹੈ ਤਦੇ ਹੀ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ  ਪਰ ਕਿਸਾਨਾਂ ਵੱਲੋਂ ਕਾਲੇ ਕਾਨੂੰਨ ਰੱਦ ਕਰਵਾਉਣ ਤਕ ਇਹ ਅੰਦੋਲਨ ਜਾਰੀ ਰੱਖਿਆ ਜਾਵੇਗਾ  ਮਿਤੀ ਛੱਬੀ ਜਨਵਰੀ ਦਾ ਟਰੈਕਟਰ ਮਾਰਚ ਮੋਦੀ ਸਰਕਾਰ ਦੇ ਭਰਮ ਭੁਲੇਖੇ ਦੂਰ ਕਰੇਗਾ  ਇਸ ਸਮੇਂ ਟਰੈਕਟਰ ਮਾਰਚ ਚ ਜਗਜੀਤ ਸਿੰਘ ਦੌਧਰ ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ ਪ੍ਰੀਤਮ ਸਿੰਘ ਡਾਲਾ ਜਸਬੀਰ ਸਿੰਘ ਬੁੱਟਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਹਾਜ਼ਰ ਸਨ

 

 

 

 

26ਤਰੀਕ ਨੂੰ ਹੋਣ ਜਾ ਰਿਹਾ ਟਰੈਕਟਰ ਮਾਰਚ ਮੋਦੀ ਸਰਕਾਰ ਦੇ ਭਰਮ ਭੁਲੇਖੇ ਦੂਰ ਕਰੇਗਾ- ਸਰਪੰਚ ਡਿੰਪੀ

 ਅਜੀਤਵਾਲ , ਜਨਵਰੀ  2021 -(ਬਲਵੀਰ ਸਿੰਘ ਬਾਠ)- 

 ਖੇਤੀ ਬਿੱਲਾ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਇਨ੍ਹਾਂ ਕਾਲੇ ਬਿਲਾਂ ਦੇ ਵਿਰੁੱਧ ਮਿਤੀ ਛੱਬੀ ਜਨਵਰੀ ਨੂੰ ਕਿਸਾਨਾਂ ਵੱਲੋਂ ਦਿੱਲੀ ਵਿੱਚ ਟਰੈਕਟਰ  ਰੋਸ ਮਾਰਚ ਕੱਢਿਆ ਜਾਵੇਗਾ ਇਹ ਰੋਸ ਮਾਰਚ ਮੋਦੀ ਸਰਕਾਰ ਦੇ ਸਾਰੇ ਭਰਮ ਭੁਲੇਖੇ ਦੂਰ ਕਰ ਦੇਵੇਗਾ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੌਜਵਾਨ ਸਮਾਜ ਸੇਵੀ ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ ਨੇ ਜਨ ਸ਼ਕਤੀ  ਨਿਊਜ਼ ਨਾਲ ਕੁਝ ਵਿਚਾਰਾਂ ਸਾਂਝੀਆਂ ਕਰਦੇ ਹੋਏ ਕਿਹਾ  ਕੇ ਦਿੱਲੀ ਨੂੰ ਹੋਣ ਵਾਲੀ ਪਰੇਡ ਦੀਆਂ ਸਾਰੀਆਂ ਤਿਆਰੀਆਂ ਕਿਸਾਨਾਂ ਵੱਲੋਂ ਮੁਕੰਮਲ ਹੋ ਚੁੱਕੀਆਂ ਹਨ  ਦੇਸ਼ ਦੇ ਕੋਨੇ ਕੋਨੇ ਵਿਚ ਕਿਸਾਨ ਮਜ਼ਦੂਰ ਆਪੋ ਆਪਣੇ ਟਰੈਕਟਰ ਲੈ ਕੇ ਆਪਣਾ ਬਣਦਾ ਯੋਗਦਾਨ ਪਾਉਣ ਜ਼ਰੂਰ ਪਹੁੰਚਣਗੇ  ਇਹ ਰੋਸ ਕਰਕੇ ਹੀ ਅਸੀਂ ਸੈਂਟਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਬਿੱਲ ਰੱਦ ਕਰਵਾ ਕੇ ਵਾਪਸ ਘਰਾਂ ਨੂੰ ਪਰਤਾਂਗੇ  ਇਹ ਰੋਸ ਮਾਰਚ ਮੋਦੀ ਸਰਕਾਰ ਨੂੰ ਹਲੂਣਾ ਦੇਣ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣ ਕੇ  ਬੈਠਾ ਹੈ ਜਿਸ ਨੂੰ ਕਿਸਾਨ ਮਜ਼ਦੂਰ ਦਿਖਾਈ ਹੀ ਨਹੀਂ ਦਿੰਦੇ  ਕਾਰਪੋਰੇਟ ਘਰਾਣਿਆਂ ਦੇ ਫ਼ਾਇਦੇ ਸੋਚਦੇ ਸੋਚਦੇ ਮੋਦੀ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ  ਉਨ੍ਹਾਂ ਖੇਤੀ ਮਾਰੂ ਤਿੰਨ ਆਰਡੀਨੈਂਸ ਬਿੱਲ ਪਾਸ ਕਰਕੇ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ ਹੈ  ਜਿਸ ਨੂੰ ਮੇਰੇ ਦੇਸ਼ ਦੇ ਕਿਸਾਨ ਮਜ਼ਦੂਰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਣਗੇ  ਅਸੀਂ  ਇਨ੍ਹਾਂ ਕਾਲੇ ਬਿਲਾਂ ਦਾ ਡਟ ਕੇ ਵਿਰੋਧ ਕਰਦੇ ਰਹਾਂਗੇ

ਬੱਸ ਤੈਥੋਂ ਹੀ ਆਸ ਹੈ ✍️ ਚੰਦਰ ਪ੍ਰਕਾਸ਼

ਬੱਸ ਤੈਥੋਂ ਹੀ ਆਸ ਹੈ…….

ਮੇਰਿਆ ਰੱਬਾ ਓ ਰੱਬਾ ਮੇਰਿਆ

ਤੇਰੇ ਚਰਨਾਂ ’ਚ ਅਰਦਾਸ ਹੈ

ਬਖਸ਼ ਜਾਨ ਕਿਰਤੀਆਂ ਦੀ

ਬੱਸ ਤੈਥੋਂ ਹੀ ਆਸ ਹੈ

 

 

ਕੁੱਝ ਕਰ ਤੂੰ ,ਕੁੱਝ ਤਾਂ ਕਰ

ਕਿਰਤੀ ਕਾਮਾ ਕਿਸਾਨ ਰਿਹਾ ਮਰ

ਮੁੱਦਾ ਇਹ ਹੱਲ ਹੋਵੇ , ਚੰਗੀ ਕੋਈ ਗੱਲ ਹੋਵੇ

ਤੇਰਾ ਹੀ ਧਰਵਾਸ ਹੈ

ਬੱਸ ਤੈਥੋਂ ਹੀ ਆਸ ਹੈ

 

ਨਾ ਕੋਈ ਅਣਹੋਣੀ ਹੋਵੇ

ਨਾ ਕੋਈ ਮਾਂ ਹੰਝੂਆਂ ਨਾਲ ਪੁੱਤ ਦਾ ਕਫ਼ਨ ਧੋਵੇ

ਨਾ ਕੱਟੇ ਕੋਈ ਕਮਾਊ ਹੱਥਾਂ ਨੂੰ

ਨਾ ਕੋਈ ਤੋੜੇ ਕਾਮਿਆਂ ਦੀਆਂ ਲੱਤਾਂ ਨੂੰ

ਹੋਵੇ ਨੇਕੀ ਦੀ ਜਿੱਤ, ਬਦੀ ਦਾ ਨਾਸ਼ ਹੈ

ਬੱਸ ਤੈਥੋਂ ਹੀ ਆਸ ਹੈ

 

ਮੱਤ ਬਖਸ਼ ਜਿਸ ਨੇ ਖਿੱਚ ਤੀ ਲਕੀਰ

ਮਾੜੀ ਕੀਤੀ ਦਿਹਾੜੀਆਂ ਦੀ ਤਕਦੀਰ

ਬੁਰੀ ਕਰਤੀ ਦੇਸ਼ ਦੀ ਗਤ

ਝੂਠ ਫ਼ਕੀਰ ਉਹ, ਨਹੀਂ ਹੈ ਸਤ

ਹਰ ਰੋਜ਼ ਕਾਮਾ ਹੋਇਆ ਲਾਸ਼ ਹੈ

ਬੱਸ ਤੈਥੋਂ ਹੀ ਆਸ ਹੈ

 

ਖ਼ਤਮ ਹੋਣ ਮੌਤ ਦੇ ਫ਼ੁਰਮਾਨ

ਨਾ ਮਿਟੇ ਕਾਮੇ ਦਾ ਨਾਮੋ ਨਿਸ਼ਾਨ

ਸਭ ਦਾ ਕਲਿਆਣ ਹੋਵੇ

ਲਹਿ ਲਹਿਰਾਉਂਦਾ ਖੇਤ ਖਲਿਆਣ ਹੋਵੇ 

ਨਾ ਹੋਵੇ ਅੱਡ ਹੱਡ ਨਾਲੋਂ ਮਾਸ  ਹੈ

ਬੱਸ ਤੈਥੋਂ ਹੀ ਆਸ ਹੈ

 

 

ਹਿੰਦੁਸਤਾਨ ਦੀ ਹੈ ਸਰਕਾਰ

ਹਿੰਦੁਸਤਾਨ ਦਾ ਕਾਮਾ ਦਿਹਾੜੀਦਾਰ

ਹੋਵੇ ਨਾ ਲੜਾਈ ਆਰ ਪਾਰ

ਗੁਜ਼ਰ ਬਸਰ ਸਭ ਦੀ ਰਲ ਮਿਲ ਹੋਵੇ

ਰਿਸ਼ਤਿਆਂ ਵਿਚ ਨਾ ਕੋਈ ਸਿੱਲ ਹੋਵੇ

ਮਾਂ ਭੋਇੰ ਹੋਈ ਉਦਾਸ ਹੈ

ਬੱਸ ਤੈਥੋਂ ਹੀ ਆਸ ਹੈ

 

ਇਕ ਦਮ ਤੂੰ ਮਸਲੇ ਨਿਬੇੜੇ

ਮੁੜ ਆਉਣ ਸਾਰੇ ਆਪਣੇ ਵਿਹੜੇ

ਖੁਸ਼ੀਆਂ ਲੈਣ ਪਿੜ ਮੱਲ

ਸੁਹਾਣਾ ਹੋਵੇ ਹਰ ਪਲ

ਪਵੇ ਪਿਆਰ ਦਾ ਮੀਂਹ

ਮੁਹੱਬਤ ਦੀ ਹੋਵੇ ਜਲ ਥਲ

ਤੇਰੇ ਤੇ ਹੀ ਵਿਸ਼ਵਾਸ ਹੈ

ਬੱਸ ਤੈਥੋਂ ਹੀ ਆਸ ਹੈ

 

ਗਰਮ ਨਾਅਰੇ ਜੋ ਲਾਉਂਦੇ ਨੇ

ਔਖੇ ਵੇਲੇ ਨਹੀਂ ਥਿਆਉਂਦੇ ਨੇ

ਸਰਕਾਰ ਕਿਰਤੀ ਨੂੰ ਦੁਸ਼ਮਣ ਬਣਾਉਂਦੇ ਨੇ

ਪਹਿਚਾਣ ਇਹ ਤੱਤ

ਖਾਰਜ ਕਰ ਇਨਾਂ ਦੀ ਅੱਤ

ਤੇਰੇ ਚਰਨਾਂ ’ਚ ਨਿਵਾਸ ਹੈ

ਬੱਸ ਤੈਥੋਂ ਹੀ ਆਸ ਹੈ

 

ਮੇਰਿਆ ਰੱਬਾ ਓ ਰੱਬਾ ਮੇਰਿਆ

ਕਿਉਂ ਕਿਰਤੀ ਦੁੱਖਾਂ ਨੇ ਘੇਰਿਆ

ਸੁਣ ਅਰਜੋਈ, ਬਖਸ਼ ਡਾਢੇ ਨੂੰ ਸੁਮੱਤ

ਰੱਖੇ ਕਾਬੂ ਨੀਤ, ਜਿਹੜੀ ਪਿਆਸੀ ਰੱਤ

ਬੰਜਰ ਹੋਈ ਧਰਤ

ਹਲ ਲਿਆ ਆਖ਼ਰੀ ਸਵਾਸ ਹੈ

ਬੱਸ ਤੈਥੋਂ ਹੀ ਆਸ ਹੈ

 

ਕੁੱਝ ਕਰ ਤੂੰ, ਕੁੱਝ ਤਾਂ ਕਰ

ਬਖਸ਼ ਕਾਮੇ ਨੂੰ ਜ਼ਿੰਦਗੀ

ਅਰਜ ਇਹ ਖ਼ਾਸ ਹੈ

ਅਰਜ ਇਹ ਖ਼ਾਸ ਹੈ

ਬੱਸ ਤੈਥੋਂ ਹੀ ਆਸ ਹੈ…….

 

 

 

ਚੰਦਰ ਪ੍ਰਕਾਸ਼

ਬਠਿੰਡਾ

98154-37555, 98762-15150

 

ਜੈ ਹਿੰਦ, ਜੈ ਭਾਰਤ , ਭਾਰਤ ਮਾਤਾ ਦੀ ਜੈ

ਜੈ ਸੰਵਿਧਾਨ ਜੈ ਜਵਾਨ ਜੈ ਕਿਸਾਨ

 

ਇਹ ਕਵਿਤਾ ਰੱਬ ਨੂੰ ਪੁਰਜ਼ੋਰ ਤੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਅਰਦਾਸ ਹੈ ਕਿ ਉਹ ਕਿਰਤੀ ਕਾਮਿਆਂ ਦਿਹਾੜੀਦਾਰਾਂ ਅਤੇ ਹੋਰ ਜੁਝਾਰੂਆਂ, ਜੋ ਦਿੱਲੀ ਦੀਆਂ ਸਰਹੱਦਾਂ ’ਤੇ ਆਪਣੇ ਹੌਂਦ ਲਈ ਕਾਨੂੰਨ ਦੀ ਇੱਜਤ ਕਰਦੇ ਹੋਏ ਆਪਣਾ ਸੰਘਰਸ਼ ਕਰ ਰਹੇ ਹਨ ,ਉਨਾਂ ਦੀ ਜਾਨ ਦੀ ਸਲਾਮਤੀ ਹੋਵੇ। ਰੱਬ ਅੱਗੇ ਅਰਦਾਸ ਹੈ ਕਿ ਉਹ ਸਭ ਨੂੰ ਸੁਮੱਤ ਬਖਸ਼ੇ ਅਤੇ ਮਸਲੇ ਹੱਲ ਹੋਣ ਅਤੇ ਸਾਰੇ ਮੁੜ ਆਪਣੇ ਘਰਾਂ ਨੂੰ ਸਹੀ ਸਲਾਮਤ ਪਰਤ ਜਾਣ।

 

 

ਵਿਸ਼ੇਸ਼ ਸਹਿਯੋਗੀ ਜਰਨਲਿਸਟ ਇਕਬਾਲ ਸਿੰਘ ਰਸੂਲਪੁਰ  

ਕਿਸਾਨੀ ਅੰਦੋਲਨ ਦੀ ਇੱਕ ਝਲਕ

ਦਿੱਲੀ ਦੇ ਕੁੰਡਲੀ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਸਾਂਝੀ ਸੱਥ ਤੇ ਬੱਚਿਆਂ ਦੀ ਪੜ੍ਹਾਈ ਕਰਵਾ ਰਹੇ ਫ਼ਿਲਮੀ ਐਕਟਰ ਜਪੁਜੀ ਖਹਿਰਾ ਦੀ ਮੂੰਹੋਂ ਬੋਲਦੀ ਤਸਵੀਰ  ਪੇਸ਼ਕਸ਼ ਬਲਵੀਰ  ਸਿੰਘ ਬਾਠ ਜਨਸ਼ਕਤੀ ਨਿਊਜ਼ ਪੰਜਾਬ ਕੁੰਡਲੀ ਬਾਰਡਰ ਦਿੱਲੀ

ਢੁੱਡੀਕੇ ਪਿੰਡ ਤੋਂ  ਦਿੱਲੀ  ਟਰੈਕਟਰ ਪਰੇਡ ਲਈ ਜਾਵੇਗਾ ਵੱਡਾ ਕਾਫ਼ਲਾ ਸਾਰੀਆਂ ਤਿਆਰੀਆਂ ਮੁਕੰਮਲ - ਸਰਪੰਚ ਜਸਵੀਰ ਸਿੰਘ ਢਿੱਲੋਂ

ਅਜੀਤਵਾਲ, ਜਨਵਰੀ  2021 -(ਬਲਵੀਰ ਸਿੰਘ ਬਾਠ) 

ਖੇਤੀ ਆਰਡੀਨੈਂਸ ਬਿਲਾਂ ਦੇ ਖ਼ਿਲਾਫ਼ ਦਿੱਲੀ ਵਿਖੇ ਚੱਲ ਰਹੇ ਸ਼ਾਂਤਮਈ ਅੰਦੋਲਨ ਵਿਚ  ਗ਼ਦਰੀ ਬਾਬਿਆਂ ਦੇ ਵਾਰਸਾਂ ਵੱਲੋਂ ਵੱਧ ਚਡ਼੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਨੌਜਵਾਨ ਆਗੂ ਸਰਪੰਚ ਜਸਬੀਰ ਸਿੰਘ ਢਿੱਲੋਂ ਨੇ ਜਨਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਕੁਝ ਵਿਚਾਰਾਂ ਸਾਂਝੀਆਂ ਕੀਤੀਆਂ  ਸਰਪੰਚ ਢਿਲੋਂ ਨੇ ਕਿਹਾ ਕਿ ਛੱਬੀ ਜਨਵਰੀ ਦੇ ਦਿੱਲੀ ਵਿਖੇ ਹੋਣ ਜਾ ਰਹੇ ਟਰੈਕਟਰ ਪਰੇਡ ਲਈ ਢੁੱਡੀਕੇ ਪਿੰਡ ਤੋਂ ਵੱਡੀ ਪੱਧਰ ਤੇ ਜਾਵੇਗਾ ਕਾਫ਼ਲਾ ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ  ਉਨ੍ਹਾਂ ਕਿਹਾ ਕਿ ਮਿਤੀ ਤੇਈ ਜਨਵਰੀ ਨੂੰ ਪਿੰਡ ਢੁੱਡੀਕੇ ਗਦਰੀ ਬਾਬਿਆਂ ਦੀ ਧਰਤੀ ਤਾਂ ਵੱਡੀ ਪੱਧਰ ਤੇ ਟਰੈਕਟਰ ਲੈ ਕੇ ਨੌਜਵਾਨ ਰਵਾਨਾ ਕੀਤੇ ਜਾਣਗੇ  ਜੋ ਕਿ ਛੱਬੀ ਜਨਵਰੀ ਨੂੰ ਟਰੈਕਟਰ ਪਰੇਡ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਗੇ  ਉਨ੍ਹਾਂ ਕਿਹਾ ਕਿ ਅਸੀਂ ਕਾਲੇ ਬਿੱਲ ਰੱਦ ਕਰਵਾ ਕੇ ਹੀ ਵਾਪਸ ਪਿੰਡ ਪਰਤਾਂਗੇ  ਇਸ ਸਮੇਂ ਉਨ੍ਹਾਂ ਨਾਲ ਟਰੱਕ ਯੂਨੀਅਨ ਅਜੀਤਵਾਲ ਦੇ ਪ੍ਰਧਾਨ ਕੁਲਤਾਰ ਸਿੰਘ ਗੋਲਡੀ  ਲਾਲੀ ਪੀਤਾ ਮੌਲਾ ਪੀਪਾ ਰਾਜਾ ਇਸ ਤੋਂ ਇਲਾਵਾ ਵੱਡੇ ਪੱਧਰ ਤੇ ਨੌਜਵਾਨ ਹਾਜ਼ਰ ਸਨ

ਤੀਜੀ ਤੇ ਚੌਥੀ ਜਮਾਤ ਲਈ 27 ਜਨਵਰੀ ਤੋਂ ਅਤੇ ਪਹਿਲੀ ਤੇ ਦੂਜੀ ਜਮਾਤ ਲਈ 1 ਫਰਵਰੀ ਤੋਂ ਖੁੱਲ੍ਹਣਗੇ ਸਕੂਲ

ਪ੍ਰਾਇਮਰੀ ਸਕੂਲ ਖੁੱਲ੍ਹਣ ਦਾ ਸਮਾਂ ਹੋਇਆ ਤੈਅ  

 ਤੀਜੀ ਤੇ ਚੌਥੀ ਕਲਾਸ 27 ਜਨਵਰੀ ਤੋਂ  

ਪਹਿਲੀ ਅਤੇ ਦੂਜੀ ਕਲਾਸ 01 ਫਰਵਰੀ ਤੋਂ  

 

ਚੰਡੀਗੜ੍ਹ , ਜਨਵਰੀ 2021-(ਇਕਬਾਲ ਸਿੰਘ ਰਸੂਲਪੁਰ /ਮਨਜਿੰਦਰ ਗਿੱਲ)-

ਸਕੂਲ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਦੱਸਿਆ ਕਿ ਮਾਪਿਆਂ ਵੱਲੋਂ ਆ ਰਹੀ ਮੰਗ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਪ੍ਰਾਇਮਰੀ ਜਮਾਤਾਂ ਲਈ ਸਰਕਾਰੀ, ਏਡਿਡ ,ਪ੍ਰਾਈਵੇਟ ਸਕੂਲ ਖੋਲ੍ਹਣ ਦੀਆਂ ਸ਼ਰਤਾਂ ਤਹਿਤ ਤੀਜੀ ਅਤੇ ਚੌਥੀ ਜਮਾਤ ਲਈ 27 ਜਨਵਰੀ ਤੋਂ ਅਤੇ ਪਹਿਲੀ ਤੇ ਦੂਜੀ ਲਈ 1 ਫ਼ਰਵਰੀ ਤੋ ਜਮਾਤਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ ।

 

ਨਗਰ ਕੌਂਸਲ ਦੀਆਂ ਚੋਣਾਂ ਅਤੇ ਹੋਰ ਮੁੱਦਿਆਂ ਦੇ ਸਬੰਧ ਵਿੱਚ ਸੁਖਬੀਰ ਸਿੰਘ ਬਾਦਲ ਨਾਲ ਬਰਨਾਲਾ ਜ਼ਿਲ੍ਹੇ ਦੇ ਵਰਕਰਾਂ ਦੀ ਮੀਟਿੰਗ। 

ਮਹਿਲ ਕਲਾਂ/ਬਰਨਾਲਾ-ਜਨਵਰੀ 2021 (ਗੁਰਸੇਵਕ ਸਿੰਘ ਸੋਹੀ)-

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਸਾਬ ਨਾਲ ਪਿੰਡ ਬਾਦਲ ਵਿਖੇ ਜਿਲਾ ਬਰਨਾਲਾ ਦੀਆ ਨਗਰ ਕੌਂਸਲ ਚੋਣਾਂ ਨੂੰ ਮੱਦੇਨਜਰ ਰੱਖਦੇ ਹੋਏ ਮੀਟਿੰਗ ਕੀਤੀ ਗਈ। ਹੋਰ ਵੀ ਬਹੁਤ ਅਹਿਮ ਮੁੱਦਿਆ ਤੇ ਚਰਚਾ ਹੋਈ ਅਤੇ “ਕਿਸਾਨੀ ਸ਼ੰਘਰਸ਼” ਉੱਪਰ ਖ਼ਾਸ ਚਰਚਾ ਕੀਤੀ ਗਈ। ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਜਿਲਾ ਬਰਨਾਲਾ ਖ਼ਾਸ ਕਰ ਬਰਨਾਲਾ ਸ਼ਹਿਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਯਕੀਨੀ ਬਣਾਉਣ ਲਈ ਸਿਰਤੋੜ ਮਿਹਨਤ ਕੀਤੀ ਜਾਵੇਗੀ। ਪ੍ਰਸ਼ਾਸਨ ਨੂੰ ਢਿੱਲ ਵਰਤਣ ਜਾ ਪੱਖਪਾਤ ਦੇ ਰਵੱਈਏ ਤੇ ਘੇਰਿਆਂ ਜਾਵੇਗਾ। ਚੋਣਾਂ ਨਿਰਪੱਖ ਕਰਵਾਉਣਾ ਯਕੀਨੀ ਬਣਾਇਆ ਜਾਵੇਗਾ। ਜੇ ਕੋਈ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਜਾ ਧੜੇਬਾਜ਼ੀ ਦੀ ਕੋਸ਼ਿਸ਼ ਕਰੇਗਾ ਤਾ ਉਸ ਉੱਪਰ ਸਖ਼ਤ ਕਾਰਵਾਈ ਕਰਵਾਉਣ ਲਈ ਹਾਈਕਮਾਡ ਨੂੰ ਦੱਸਿਆ ਜਾਵੇਗਾ ਕਿਉਂਕਿ ਪਾਰਟੀ ਤੋ ਉੱਪਰ ਕੁਝ ਵੀ ਨਹੀ ਹੈ। ਨਾਲ ਹੀ ਬੀਹਲਾ ਨੇ ਦੱਸਿਆ ਕਿ ਉਹ ਕਿਸਾਨੀ ਸ਼ੰਘਰਸ਼ ਵਿੱਚ ਪਹਿਲਾ ਦੀ ਤਰਾ 26 ਤਾਰੀਖ ਤੱਕ ਦਿੱਲੀ ਜਾ ਰਹੇ ਹਨ ਅਤੇ ਕਿਸਾਨੀ ਸ਼ੰਘਰਸ਼ ਵਿੱਚ ਆਪਣਾ ਬਣਦਾ ਯੋਗਦਾਨ ਪਹਿਲਾ ਦੀ ਤਰਾ ਜਾਰੀ ਰੱਖਣਗੇ।

Launching of Potential Linked Credit Plan : NABARD estimates 56000 cr credit estimate of District

Credit Plan launched by ADC

Ludhiana, January 19-2021,(Jan Shakti News)

NABARD has been playing a pivotal role in rural credit planning for more than two and holf decade by way of preparing Potential Linked Credit Plan (PLP) for each district. The PLP prepared by the DDM NABARD along with expertise input of NABARD Regional Office of the State provides a comprehensive assessment of bank credit potential in the district along with infrastructure and other support services considered necessary to realize the same under various sectors. This is a systematic exercise carried out by adopting participative and consultative approach involving all stakeholders in agriculture and rural development so as to provide a meaningful link between the development planning and credit planning process.

The PLP projections for the year 2021-22 has been prepared keeping in view the extent guidelines by RBI / Government of India. Total credit potential under priority sector for 2021-22 has been estimated at Rs. 56,000.00 crores.

DIVISIONAL COMMISSIONER CHANDER GAIND ASKS OFFICIALS TO EXPEDITE CASES DECIDED BY DISTRICT MAGISTRATE UNDER 47A OF STAMP ACT

ALSO DIRECTS OFFICIALS TO EXPEDITE RECOVERIES

HOLDS INSPECTION OF DC LUDHIANA, ADC KHANNA & ADC JAGRAON OFFICES

Ludhiana, January 19-2021, (Jan Shakti News)-

Mr Chander Gaind, IAS, Divisional Commissioner, Patiala Division, have directed the officials to expedite the cases decided by District Magistrate under 47A of Stamp Act, besides expediting the recoveries. For the inspection of records of offices of Deputy Commissioner Ludhiana, ADC Khanna, ADC Jagraon, SDM Khanna and SDM Payal, Mr Chander Gaind visited the DC office Ludhiana yesterday.

Deputy Commissioner Mr Varinder Kumar Sharma, ADC General Mr Amarjit Bains, ADC Khanna Mr Sakatar Singh Bal, ADC Jagraon Mrs Neeru Katyal Gupta, besides several other senior officials were also present on the occasion.

During the inspection of the record, Mr Chander Gaind showed satisfaction over the working and record of these offices. A total of 109 cases of 47A of Stamp Act are pending with the office of ADC (General) Ludhiana and 83 with the office of ADC Jagraon. Mr Gaind directed the officials to expedite these cases and also directed the Circle Revenue officers to make quick recoveries.

He also directed the staff to ensure that all records are completed and the registers are properly maintained.