You are here

ਪੰਜਾਬ

ਭਗਤ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਪਰਪਿਤ ਪਿੰਡ  ਨਰੈਣਗੜ੍ਹ ਸੋਹੀਆਂ ਵਿਖੇ ਨਗਰ ਕੀਰਤਨ ਸਜਾਇਆ ।  

ਮਹਿਲ ਕਲਾਂ/ਬਰਨਾਲਾ-ਫਰਵਰੀ 2021-(ਗੁਰਸੇਵਕ ਸਿੰਘ ਸੋਹੀ)- ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਨਰਾਇਣਗੜ੍ਹ ਸੋਹੀਆ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭਗਤ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਕਵੀਸ਼ਰੀ ਮਾਝੀ ਵਾਲਾ ਦੇ ਜਥੇ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਸਟੇਜ ਸੈਕਟਰੀ ਦੀ ਭੂਮਿਕਾ ਗੁਰਜੰਟ ਸਿੰਘ ਫੌਜੀ ਵੱਲੋਂ ਨਿਭਾਈ ਗਈ। ਮੀਰੀ-ਪੀਰੀ ਗੱਤਕਾ ਅਖਾੜਾ ਮਾਛੀਕੇ ਵੱਲੋਂ ਵੱਖ-ਵੱਖ ਜੌਹਰ ਦਿਖਾਏ ਗਏ। ਫੌਜੀ ਬੈਂਡ ਗਹਿਲ ਵੱਲੋਂ ਕਰਤੱਬ ਦਿਖਾਏ ਗਏ। ਨਗਰ ਕੀਰਤਨ ਦਾ ਪਿੰਡ ਵਾਸੀਆਂ ਵੱਲੋਂ ਵੱਖ-ਵੱਖ ਪੜਾਵਾਂ ਤੇ ਲੰਗਰ ਲਾਏ ਗਏ ਅਤੇ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਨੌਜਵਾਨਾਂ ਵੱਲੋਂ ਨਗਰ ਕੀਰਤਨ ਅੱਗੇ-ਅੱਗੇ ਸਫ਼ਾਈ ਕਰ ਕੇ ਕਲੀ ਪਾਈ ਗਈ ਅਤੇ ਸੰਗਤਾਂ ਉੱਤੇ ਇਤਰ (ਪਰਫਿਊਮ) ਦੀ ਵਰਖਾ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਗਤ ਰਵਿਦਾਸ ਮਹਾਰਾਜ ਜੀ ਦੀ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸਾਨੂੰ ਕਰਮ ਕਾਂਡਾ ਨੂੰ ਛੱਡ ਕੇ ਸਿੱਖ ਕੌਮ ਦਾ ਫ਼ਰਜ਼ ਬਣਦਾ ਹੈ ਕਿ ਸਾਡੇ ਗੁਰੂਆਂ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ ਅਤੇ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ। ਇਸ ਮੌਕੇ ਗ੍ਰੰਥੀ ਸਿੰਘ ਗੁਰਦੁਆਰਾ ਭਗਤ ਰਵੀਦਾਸ ਕਮੇਟੀ ਦੇ ਪ੍ਰਬੰਧਕ ਟੇਲਰ  ਜਗਜੀਤ ਸਿੰਘ, ਜਗਰਾਜ ਸਿੰਘ ਫੌਜੀ, ਕਰਮ ਸਿੰਘ, ਖੇਮ ਸਿੰਘ, ਰਾਇ ਸਿੰਘ, ਅਤੇ ਵੱਡੀ ਗਿਣਤੀ ਵਿਚ ਸੇਵਾਦਾਰਾਂ ਵੱਲੋਂ ਸਾਰਾ ਦਿਨ ਸੇਵਾ ਨਿਭਾਈ ਗਈ।

ਥਾਣਾ ਸ਼ਹਿਣਾ ਦੇ ਨਵ ਨਿਯੁਕਤ ਐੱਸ ਐੱਚ ਓ ਕਮਲਜੀਤ ਸਿੰਘ ਦਾ ਸਨਮਾਨ

ਸ਼ਹਿਣਾ/ਬਰਨਾਲਾ-ਫਰਵਰੀ 2021 (ਗੁਰਸੇਵਕ ਸੋਹੀ)-  

ਅੱਜ ਥਾਣਾ ਸ਼ਹਿਣਾ ਵਿਖੇ ਨਵ ਨਿਯੁਕਤ ਇੰਸਪੈਕਟਰ ਕਮਲਜੀਤ ਸਿੰਘ ਨੂੰ ਭਦੌੜ ਤੋਂ  ਬਾਬੂ ਸੁਰਿੰਦਰਪਾਲ ਗਰਗ ਦੇ ਬੇਟੇ ਪੁਨੀਤ ਗਰਗ ਪੰਚਾਇਤ ਮੈਂਬਰ, ਵਪਾਰ ਮੰਡਲ ਦੇ ਅਹੁਦੇਦਾਰ ਨਰਿੰਦਰ ਟੋਨੀ ਭਦੌੜ, ਤਰੌਸਦੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਜੇਸ਼ ਸ਼ੈਲੀ, ਪ੍ਰਾਪਰਟੀ ਡੀਲਰ ਪ੍ਰਧਾਨ ਅਤੇ ਐੱਲ ਆਈ ਸੀ ਕਲੱਬ ਮੈਂਬਰ ਭੀਮ ਤਲਵਾੜ ਨੇ ਸ਼ਹਿਣਾ ਵਿਖੇ ਐੱਸ ਐੱਚ ਓ ਲੱਗਣ ਤੇ ਵਧਾਈ ਦਿੱਤੀ ਅਤੇ Expess Imigaration ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਇੰਸਪੈਕਟਰ ਕਮਲਜੀਤ ਸਿੰਘ ਨੂੰ ਸਨਮਾਨਿਤ ਕੀਤੀ ਗਿਆ ਅਤੇ ਉਨ੍ਹਾਂ ਸਰਕਾਰ ਦੇ ਹੁਕਮਾਂ ਦਾ ਧੰਨਵਾਦ ਕੀਤਾ ਕਿ ਬਹੁਤ ਹੀ ਨੇਕ ਅਫਸਰ ਨੂੰ ਨਿਯੁਕਤ ਕਰਕੇ ਇਕ ਸਿਲਾਘਾਯੋਗ ਕੰਮ ਕੀਤਾ ਹੈ । ਅਸੀਂ ਆਸ ਕਰਦੇ ਹਾਂ ਕਿ ਇੰਸਪੈਕਟਰ ਕਮਲਜੀਤ ਸਿੰਘ ਪਬਲਿਕ ਨੂੰ ਇਨਸਾਫ ਦੇਣਗੇ ਅਤੇ ਮਾੜੇ ਅਨਸਰਾਂ ਨੂੰ ਤਾੜਨਾ ਕਰਨਗੇ ।

ਸੈਂਟਰ ਸਰਕਾਰ ਵੱਲੋਂ ਕੀਤੇ ਹੋਏ ਕਾਲੇ ਕਾਨੂੰਨ ਪਾਸ ਰੱਦ ਕਰਵਾ ਕੇ ਛੱਡਾਂਗੇ।    

ਹਠੂਰ/ਲੁਧਿਆਣਾ-ਫਰਵਰੀ 2021- (ਗੁਰਸੇਵਕ ਸਿੰਘ ਸੋਹੀ)-

ਅੱਜ ਪਿੰਡ ਫੇਰੂਰਾਈ ਵਿਖੇ ਇਲਾਕਾ ਪੱਧਰੀ ਮੀਟਿੰਗ ਗੁਰਮੇਲ ਸਿੰਘ ਅੱਚਰਵਾਲ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸ਼ਹੀਦ ਦਾਤਾਰ ਸਿੰਘ ਨੂੰ 2 ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਹਰਦੇਵ ਸਿੰਘ ਸੰਧੂ ਨੇ ਸੰਬੋਧਨ ਕਰਦੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦਿੱਲੀ ਵਿਖੇ ਪਿੰਡਾਂ ਵਿੱਚੋਂ ਵੱਧ ਤੋਂ ਵੱਧ ਕਿਸਾਨ ਮਜਦੂਰ ਆਮ ਲੋਕਾਂ ਨੂੰ ਜਾਗਰੂਕ ਕਰਕੇ ਪਹੁੰਚਣ ਲਈ ਮੀਟਿੰਗਾਂ ਕਰਵਾਈਆਂ ਜਾਣ।ਸ਼ਹੀਦ ਭਗਤ ਸਿੰਘ ਜੀ ਦੇ ਚਾਚਾ ਅਜੀਤ ਸਿੰਘ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ ਦੱਸਿਆ ਕਿ ਚਾਚਾ ਅਜੀਤ ਸਿੰਘ ਨੇ1907 ਵਿੱਚ 9 ਮਹੀਨੇ ਕਿਸਾਨਾਂ ਦੇ ਹੱਕਾਂ ਖਾਤਰ ਸੰਘਰਸ਼ ਲੜ ਕੇ ਜਿੱਤਾਂ ਪ੍ਰਾਪਤ ਕੀਤੀਆਂ ਸਨ।  ਜੋ ਪਿਛਲੇ 6 ਮਹੀਨਿਆਂ ਤੋਂ ਤਿੰਨ ਕਾਲੇ ਕਾਨੂੰਨ 2 ਬਿੱਲਾਂ ਦੇ ਖ਼ਿਲਾਫ਼ ਸੰਘਰਸ਼ ਚੱਲ ਰਿਹਾ ਹੈ ਉਸ ਨੂੰ ਵੀ ਰੱਦ ਕਰਾ ਕੇ ਕਿਸਾਨਾਂ ਦੇ ਹੱਕ ਦਵਾ ਕੇ ਰਹਾਂਗੇ। ਮੀਟਿੰਗ ਵਿੱਚ ਹਾਜ਼ਰ ਕਿਸਾਨ ਆਗੂ ਬਲੌਰ ਸਿੰਘ,ਭਾਨ ਸਿੰਘ,ਜਸਵੀਰ ਸਿੰਘ,ਗੁਰਚਰਨ ਸਿੰਘ ਫੇਰੂਰਾਈ,ਧੀਰ ਸਿੰਘ,ਜੀਤ ਸਿੰਘ ਛੀਨੀਵਾਲ,ਨੰਬਰਦਾਰ ਹਰਿੰਦਰ ਸਿੰਘ ਸਿਵੀਆਂ,ਸਰਪੰਚ ਅਮਰਜੀਤ ਸਿੰਘ ਚੱਕ ਭਾਈਕਾ,ਗੁਰਮੇਲ ਸਿੰਘ ਅੱਚਰਵਾਲ ਭਜਨ ਸਿੰਘ ਆਦਿ ਕਿਸਾਨ ਹਾਜ਼ਰ ਸਨ।

ਭਾਰਤ ਸਰਕਾਰ ਦੇ ਕਿਰਤ ਮੰਤਰਾਲੇ ਵਲੋਂ ਦੋ ਰੋਜਾਂ ਸੈਮੀਨਾਰ

ਮਹਿਲ ਕਲਾਂ/ਬਰਨਾਲਾ-ਫਰਵਰੀ 2021 -(ਗੁਰਸੇਵਕ ਸੋਹੀ)  

ਭਾਰਤ ਸਰਕਾਰ ਦੇ ਕਿਰਤ ਮੰਤਰਾਲੇ ਵਲੋਂ ਪਿੰਡ ਧੂਲਕੋਟ ਜਿਲ੍ਹਾ ਲੁਧਿਆਣਾ ਵਿਖੇ ਮਜਦੂਰ ਸਿੱਖਿਆ ਤੇ ਦੋ ਰੋਜਾਂ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ 18 ਸਾਲ ਤੋ 45 ਸਾਲ ਦੇ 80 ਦੇ ਕਰੀਬ ਮੈਬਰਾਂ  ਨੇ ਭਾਗ ਲਿਆ। 

ਇਸ ਮੌਕੇ ਕਿਰਤ ਮੰਤਰਾਲੇ ਵਲੋਂ ਰਿਜਨਲ ਡਾਇਰੈਕਟਰ ਇੰਚਾਰਜ ਸ੍ਰੀ ਜਗਦੀਪ ਸਿੰਘ ਜੀ ਦਫਤਰ ਚੰਡੀਗੜ੍ਹ ਅਤੇ ਲੇਖਾਕਾਰ ਕਿਰਤ ਮੰਤਰਾਲਾ ਸ੍ਰੀ ਗੋਬਿੰਦ ਰਾਮ ਜੀ ਨੇ ਸੰਬੋਧਨ ਕਰਦਿਆਂ ਵਿਭਾਗ ਵੱਲੋਂ ਗਰੀਬ ਮਜਦੂਰ ਅਤਿ ਪੱਛੜੇ ਵਰਗਾਂ ਲਈ ਸਰਕਾਰੀ ਪੱਧਰ ਤੇ ਲਾਗੂ ਸਕੀਮਾਂ ਬਾਰੇ ਦਸਿਆ ਗਿਆ। ਉਹਨਾਂ ਵਿਭਾਗ ਵਲੋਂ ਟੀ ਬੀ ਰੋਗਾਂ ਦੀ ਰੋਕਥਾਮ ਆਯੂਸਮਾਨ ਯੋਜਨਾ,ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ,ਕੋਵਿਡ 19 ਟੀਕਾਕਰਨ,ਘਰੇਲੂ ਹਿੰਸਾ,ਪੰਜਾਬ ਭਵਨ ਨਿਰਮਾਣ,ਮਜਦੂਰ ਕਲਿਆਣ ਬੋਰਡ ਆਦਿ ਬਾਰੇ ਵਿਸਥਾਰ ਪੂਰਬਕ ਦੱਸਿਆ ਗਿਆ। ਉਹਨਾਂ ਕਿਹਾ ਕਿ ਕਿਰਤ ਮੰਤਰਾਲੇ ਵਲੋਂ ਉਪਰਾਲਾ ਕੀਤਾ ਗਿਆ ਹੈ ਕਿ ਪਿੰਡ-ਪਿੰਡ ਜਾ ਕੇ ਮਜਦੂਰ ਵਰਗ ਨੂੰ ਜਾਗਰੂਕ ਕੀਤਾ ਜਾਵੇ ।

ਇਸ ਮੌਕੇ ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਨੇ ਸੰਬੋਧਨ ਕਰਦਿਆਂ ਡਾਕਟਰ ਬੀ ਆਰ ਅੰਬੇਡਕਰ ਜੀ ਦੀ ਸਿੱਖਿਆ ਪੜੋ, ਜੁੜੋ,ਸੰਘਰਸ਼ ਕਰੋ ਤੇ ਅਮਲ ਕਰਨਾ ਚਾਹੀਦਾ ਹੈ। ਸਾਨੂੰ ਇਕਜੁੱਟ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ। ਉਹਨਾ ਕੋਵਿਡ 19 ਦੇ ਲੱਛਣ ਬਚਾਅ ਤੇ ਟੀਕਾਕਰਨ ਬਾਰੇ ਚਾਨਣਾ ਪਾਇਆ ।

ਇਹ ਮਜਦੂਰ ਸਿੱਖਿਆ ਕੈਂਪ ਦਾ ਉਪਰਾਲਾ ਸਹੀਦ ਭਗਤ ਸਿੰਘ ਨੌਜਵਾਨ ਸਭਾ ਇਕਾਈ ਧੂਲਕੋਟ  ਦੇ ਪ੍ਰਧਾਨ ਅਮਰੀਕ ਸਿੰਘ ਜੀ ਬੰਟੀ ਦੇ ਯਤਨਾਂ ਕੀਤਾ ਗਿਆ। ਨਗਰ ਨਿਵਾਸੀਆਂ ਵਲੋਂ ਟੀਮ ਨੂੰ ਸਿਰੋਪਾਓ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਲੰਬੜਦਾਰ ਪ੍ਰੇਮ ਸਿੰਘ ਜੀ, ਸਰਦਾਰ ਨਾਜਰ ਸਿੰਘ ਜੀ,ਆਗੂ ਬਿਜਲੀ ਬੋਰਡ ਸਰਦਾਰ ਮੇਜਰ ਸਿੰਘ ਜੀ ਧੂਰਕੋਟ,ਸਾਬਕਾ ਪੰਚ ਸਰਦਾਰ ਜਗਦੇਵ ਸਿੰਘ ਧੂਲਕੋਟ,ਡਾਕਟਰ ਰਣਜੀਤ ਸਿੰਘ ਜੱਬਰ ਸਿੰਘ ਧੂਲਕੋਟ ਆਦਿ ਹਾਜਰ ਸਨ।

ਫੁਹਾਰਾਂ ਅਤੇ ਕਿਣਮਿਣ ✍️  ਸਲੇਮਪੁਰੀ ਦਾ ਮੌਸਮਨਾਮਾ- 

- ਮੌਸਮ ਵਿਭਾਗ ਵਲੋਂ ਮਿਲੀ ਜਾਣਕਾਰੀ ਅਨੁਸਾਰ ਅਗਲੇ ਕੱਲ੍ਹ ਤੋਂ 1 ਮਾਰਚ ਸਵੇਰ ਦਰਮਿਆਨ ਪੱਛਮੀ ਸਿਸਟਮ ਦੇ ਅਸਰ ਕਾਰਨ ਪੰਜਾਬ ਚ 1/2 ਵਾਰੀ ਕਿਤੇ-ਕਿਤੇ ( 5-25 ਫੀਸਦੀ ਇਲਾਕੇ 'ਚ) ਹਲਕੀ/ਦਰਮਿਆਨੀਆਂ ਫੁਹਾਰਾਂ ਅਤੇ ਕਿਣਮਿਣ ਦੀ ਉਮੀਦ ਹੈ।

ਬਰਸਾਤੀ ਹਲ-ਚਲ ਮੁੱਖ ਤੌਰ 'ਤੇ ਮਾਝੇ-ਦੁਆਬੇ  ਸਮੇਤ ਪਹਾੜਾਂ ਲਾਗੇ ਪੈਂਦੇ ਖੇਤਰਾਂ 'ਚ ਹੋਣ ਦੀ ਆਸ ਹੈ । ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਸਾਹਿਬ ਜਿਲ੍ਹਿਆਂ ,ਦਸੂਹਾ, ਮੁਕੇਰੀਆਂ ਤਹਿਸੀਲ 'ਚ ਗਰਜ-ਚਮਕ ਨਾਲ 1/2  ਫੁਹਾਰਾਂ ਦੇ ਵਧੇਰੇ ਆਸਾਰ ਹਨ, ਅਤੇ 1/2  ਥਾਂ ਗੜ੍ਹੇਮਾਰੀ ਤੋੰ ਵੀ  ਇਨਕਾਰ ਨਹੀਂ। ਅਗਲੇ 2-3 ਦਿਨਾਂ ਦੌਰਾਨ ਪਹਾੜ-ਪੁਰੇ 'ਤੇ ਦੱਖਣ-ਪੱਛਮ ਦੀ ਠੰਡੀ ਹਵਾ ਵਗੇਗੀ। ਜਿਆਦਾ ਹਲਚਲ ਅਗਲੇ 2 ਦਿਨ ਹੀ ਸੰਭਵ ਹੈ 1 ਮਾਰਚ ਸਵੇਰ ਤੋਂ ਸਿਸਟਮ ਕਮਜ਼ੋਰ ਹੋ ਜਾਵੇਗਾ।

ਧੰਨਵਾਦ ਸਹਿਤ। 

ਪੇਸ਼ਕਸ਼ - 

-ਸੁਖਦੇਵ ਸਲੇਮਪੁਰੀ 

09780620233 

ਸਮਾਂ - 25 ਫਰਵਰੀ, 2021 8:25 ਸ਼ਾਮ

ਅੰਨ੍ਹੇ ਕਲਤ ਦੀ ਸੁਲਝੀ ਗੁੱਥੀ, ਵਿਦੇਸ਼ ਜਾਣ ਦਾ ਸੁਫਨਾ ਪੁਰਾ ਨਾ ਹੋਣ ,ਤੇ ਦੋਸਤ ਨਾਲ ਮਿਲ ਕੀਤਾ ਸੀ ਬਜ਼ੁਰਗ ਦਾ ਕਤਲ

ਮੋਗਾ (ਜੱਜ ਮਸੀਤਾਂ) - ਮੋਗਾ ਪੁਲਸ ਨੇ ਬੀਤੀ 28 ਅਕਤੂਬਰ 2020 ਦੀ ਰਾਤ ਨੂੰ ਰਾਜਿਆਣਾ ਨਿਵਾਸੀ ਬਜ਼ੁਰਗ ਬੀਬੀ ਮਾਤਾ ਚਰਨ ਕੌਰ ਦਾ ਬੇਰਿਹਮੀ ਨਾਲ ਹੋਏ ਕਤਲ ਦੀ ਗੁੱਥੀ ਸੁਲਝਾ ਲਈ ਹੈ। ਪੁਲਸ ਨੇ ਕਤਲ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਬਾਘਾ ਪੁਰਾਣਾ ਦੇ ਡੀ. ਐੱਸ. ਪੀ. ਜਸਬਿੰਦਰ ਸਿੰਘ ਨੇ ਦੱਸਿਆ ਕਿ ਮਾਤਾ ਚਰਨ ਕੌਰ ਆਪਣੇ ਪੁੱਤਰ ਬਸੰਤ ਸਿੰਘ ਦੇ ਨਾਲ ਪਿੰਡ ਰਾਜਿਆਣਾ ਵਿਖੇ ਰਹਿੰਦੀ ਸੀ। ਬੀਤੀ 28 ਅਕਤੂਬਰ 2020 ਨੂੰ ਉਸਦਾ ਪੁੱਤਰ ਬਸੰਤ ਸਿੰਘ ਉਸ ਨੂੰ ਖ਼ਰਚੇ ਲਈ 2 ਹਜ਼ਾਰ ਰੁਪਏ ਨਕਦ ਦੇ ਕੇ ਟਰੱਕ ’ਤੇ ਚਲਾ ਗਿਆ ਸੀ ਅਤੇ ਉਹ ਆਪਣੇ ਘਰ ਵਿਚ ਇਕੱਲੀ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ 29 ਅਕਤੂਬਰ ਨੂੰ ਜਦੋਂ ਉਨ੍ਹਾਂ ਦੇ ਗੁਆਂਢ ਰਹਿੰਦੀ ਮੈਂਬਰ ਪੰਚਾਇਤ ਜਸਪ੍ਰੀਤ ਕੌਰ ਨੇ ਮਾਤਾ ਚਰਨ ਕੌਰ ਦੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਕਿਸੇ ਨੇ ਦਰਵਾਜ਼ਾ ਨਾ ਖੋਲ੍ਹਿਆ, ਜਿਸ ’ਤੇ ਉਨ੍ਹਾਂ ਸਰਪੰਚ ਦੇ ਇਲਾਵਾ ਉਸਦੇ ਪੁੱਤਰ ਬੰਤ ਸਿੰਘ ਨੂੰ ਬੁਲਾਇਆ। ਉਕਤ ਲੋਕਾਂ ਨੇ ਜਦੋਂ ਕੰਧ ਟੱਪ ਕੇ ਅੰਦਰ ਜਾ ਕੇ ਦੇਖਿਆ ਤਾਂ ਮਾਤਾ ਚਰਨ ਕੌਰ ਦਾ ਕਿਸੇ ਨੇ ਬੇਰਹਿਮੀ ਨਾਲ ਸਿਰ ਵਿਚ ਕੋਈ ਤੇਜ਼ਧਾਰ ਚੀਜ਼ ਮਾਰ ਕੇ ਕਤਲ ਕੀਤਾ ਹੋਇਆ ਸੀ। ਇਸ ਘਟਨਾ ਦੀ ਸੂਚਨਾ ਉਨ੍ਹਾਂ ਨੇ ਬਾਘਾਪੁਰਾਣਾ ਪੁਲਸ ਨੂੰ ਦਿੱਤੀ, ਜਿਨ੍ਹਾਂ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਅਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਮੋਗਾ ਦੇ ਆਦੇਸ਼ਾਂ ’ਤੇ ਹਰਕਮਲ ਕੌਰ ਐੱਸ. ਪੀ. ਸੀ. ਬੀ. ਆਈ. ਦੀ ਅਗਵਾਈ ਹੇਠ ਮਨਜੀਤ ਸਿੰਘ ਡੀ. ਐੱਸ. ਪੀ. ਅਤੇ ਇੰਸਪੈਕਟਰ ਜਗਤਾਰ ਸਿੰਘ ਦੇ ਆਧਾਰਿਤ ਵਿਸ਼ੇਸ਼ ਟੀਮ ਕਤਲ ਦਾ ਸੁਰਾਗ ਲਗਾਉਣ ਲਈ ਗਠਿਤ ਕੀਤੀ ਗਈ ਸੀ। ਜਦੋਂ ਜਾਂਚ ਟੀਮ ਨੇ ਉਕਤ ਮਾਮਲੇ ਵਿਚ 23 ਫਰਵਰੀ 2021 ਨੂੰ ਜਗਦੀਪ ਸਿੰਘ ਉਰਫ ਘੋਗਾ ਅਤੇ ਸੁਖਵਿੰਦਰ ਸਿੰਘ ਉਰਫ ਮੋਟਾ ਨਿਵਾਸੀ ਰਾਜਿਆਣਾ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਤਾਂ ਜਗਦੀਪ ਸਿੰਘ ਉਰਫ ਘੋਗਾ ਨੇ ਦੱਸਿਆ ਕਿ ਉਹ ਵਿਦੇਸ਼ ਜਾਣਾ ਚਾਹੁੰਦਾ ਸੀ ਅਤੇ ਉਸ ਨੂੰ ਪੈਸਿਆਂ ਦੀ ਲੋੜ ਸੀ। ਉਸਨੇ ਆਪਣਾ ਘਰ ਵਿਕਾਊ ਕੀਤਾ ਸੀ ਅਤੇ ਉਸਦੀ ਮਾਤਾ ਚਰਨ ਕੌਰ ਨਾਲ ਗੱਲਬਾਤ ਚੱਲ ਰਹੀ ਸੀ ਪਰ ਬਾਅਦ ਵਿਚ ਚਰਨ ਕੌਰ ਨੇ ਹੋਰ ਜਗ੍ਹਾ ਖ਼ਰੀਦ ਲਈ ਅਤੇ ਉਥੇ ਰਹਿਣ ਲੱਗ ਪਈ।ਪੈਸਿਆਂ ਦਾ ਪ੍ਰਬੰਧ ਨਾ ਹੋਣ ਕਾਰਣ ਮੇਰਾ ਵਿਦੇਸ਼ ਜਾਣ ਦਾ ਸੁਫ਼ਨਾ ਪੂਰਾ ਨਹੀਂ ਹੋ ਸਕਿਆ। ਇਸੇ ਰੰਜਿਸ਼ ਕਾਰਣ ਮੈਂ ਆਪਣੇ ਸਾਥੀ ਸੁਖਵਿੰਦਰ ਸਿੰਘ ਉਰਫ ਮੋਟਾ ਨਾਲ ਮਿਲ ਕੇ ਮਾਤਾ ਚਰਨ ਕੌਰ ਦਾ ਕਤਲ ਕਰਨ ਦੀ ਯੋਜਨਾ ਬਣਾਈ। ਫਿਰ ਅਸੀਂ ਘਰ ਦੀ ਕੰਧ ਟੱਪ ਕੇ ਘਰ ਅੰਦਰ ਦਾਖਲ ਹੋਏ ਅਤੇ ਉਸ ਦਾ ਕਤਲ ਕਰ ਦਿੱਤਾ। ਜਾਣ ਸਮੇਂ ਉਸਦਾ ਮੋਬਾਇਲ ਫੋਨ ਅਤੇ 2000 ਰੁਪਏ, ਜੋ ਉਸ ਕੋਲ ਸਨ, ਆਪਣੇ ਨਾਲ ਲੈ ਗਏ। ਪੁਲਸ ਨੇ ਦੋਹਾਂ ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਕੇ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਵੱਲੋਂ ਉਨ੍ਹਾਂ ਦਾ ਦੋ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ ਹੈ।

ਯੂਥ ਕਾਂਗਰਸੀ ਆਗੂ ਪਿਤਾ ਸਮੇਤ ਚੁਰਾ ਪੋਸਤ ਦੀ ਤਸਕਰੀ ਕਰਦਾ ਕਾਬੂ 

ਮੋਗਾ (ਜੱਜ ਮਸੀਤਾਂ)ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਮੋਗਾ ਪੁਲਸ ਨੇ ਲੱਖਾਂ ਰੁਪਏ ਮੁੱਲ ਦੇ ਚੂਰਾ ਪੋਸਤ ਸਮੱਗਲਿੰਗ ਮਾਮਲੇ ’ਚ ਯੂਥ ਕਾਂਗਰਸ ਆਗੂ ਅਤੇ ਉਸਦੇ ਪਿਤਾ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਜਦੋਂ ਥਾਣਾ ਸਦਰ ਮੋਗਾ ਦੇ ਮੁੱਖ ਅਫ਼ਸਰ ਥਾਣੇਦਾਰ ਨਿਰਮਲਜੀਤ ਸਿੰਘ ਸੰਧੂ ਅਤੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਇਲਾਕੇ ਵਿਚ ਗਸ਼ਤ ਕਰਦੇ ਹੋਏ ਪਿੰਡ ਦੌਲਤਪੁਰਾ ਉੱਚਾ ਕੋਲ ਜਾ ਰਹੇ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਗੁਰਪ੍ਰੀਤ ਸਿੰਘ ਅਤੇ ਉਸਦਾ ਪਿਤਾ ਸੁਖਦੇਵ ਸਿੰਘ ਨਿਵਾਸੀ ਪਿੰਡ ਦੌਲਤਪੁਰਾ ਉੱਚਾ ਬਾਹਰੋਂ ਡੋਡੇ ਪੋਸਤ ਲਿਆ ਕੇ ਵੇਚਣ ਦਾ ਧੰਦਾ ਕਰਦੇ ਹਨ, ਜਿਸ ’ਤੇ ਪੁਲਸ ਪਾਰਟੀ ਨੇ ਉਨ੍ਹਾਂ ਦੇ ਘਰ ਛਾਪੇਮਾਰੀ ਕਰ ਕੇ 4 ਕੁਇੰਟਲ 60 ਕਿਲੋ ਡੋਡੇ ਪੋਸਤ ਦੇ 23 ਗੱਟੇ ਪ੍ਰਤੀ ਗੱਟਾ 20 ਕਿਲੋ ਬਰਾਮਦ ਕੀਤੇ।ਉਨ੍ਹਾਂ ਦੱਸਿਆ ਕਿ ਸਮੱਗਲਰਾਂ ਖ਼ਿਲਾਫ਼ ਥਾਣਾ ਸਦਰ ਮੋਗਾ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਉਕਤ ਚੂਰਾ ਪੋਸਤ ਦੀ ਕੀਮਤ 15-16 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ। ਪੁੱਛਗਿੱਛ ਦੇ ਬਾਅਦ ਕਥਿਤ ਸਮੱਗਲਰਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਅਦਾਲਤ ਵੱਲੋਂ ਦੋਹਾਂ ਦਾ ਪੁਲਸ ਰਿਮਾਂਡ ਦਿੱਤਾ ਗਿਆ।

 

 ਰਾਜਸੀ ਧੱਕੇਸ਼ਾਹੀ ਦੇ ਬਾਵਜੂਦ ਪਹਿਲੀ ਵਾਰ ਸਥਾਨਕ ਚੋਣਾਂ ਲਈ ਆਪ ਨੂੰ ਮਿਲਿਆਂ ਵੱਡਾ ਹੁੰਗਾਰਾ-ਭਗਵੰਤ ਮਾਨ

ਮੋਗਾ (ਜੱਜ ਮਸੀਤਾਂ) :

ਪੰਜਾਬ ’ਚ ਹੋਈਆਂ ਸਥਾਨਕ ਚੋਣਾਂ ਦੀ ਸਮੀਖਿਆਂ ਕਰਨ ਲਈ ਇੱਥੇ ਰੱਖੀ ਆਮ ਆਦਮੀ ਪਾਰਟੀ ਦੀ ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਪੁੱਜੇ ਸੂਬਾ ਪ੍ਰਧਾਨ ’ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਰਾਜਸੀ ਧੱਕੇਸ਼ਾਹੀ ਦੇ ਬਾਵਜੂਦ ਪਹਿਲੀ ਵਾਰ ਸਥਾਨਕ ਚੋਣਾਂ ਲੜੀਆਂ ਅਤੇ ਪਾਰਟੀ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ 67 ਉਮੀਦਵਾਰ ਚੋਣਾਂ ਜਿੱਤਣ ਵਿਚ ਸਫ਼ਲ ਹੋਏ ਹਨ। ਉਨ੍ਹਾਂ ਆਖਿਆ ਕਿ ਇਹ ਚੋਣਾਂ ਕੋਈ ਸੈਮੀਫਾਈਨਲ ਨਹੀਂ ਹੁੰਦੀਆਂ, ਕਿਉਂਕਿ ਇਨ੍ਹਾਂ ਚੋਣਾਂ ਵਿਚ ਸੂਬੇ ਦੀ ਹੁਕਮਰਾਨ ਧਿਰ ਧੱਕੇਸ਼ਾਹੀ ਕਰਦੀ ਹੈ ਤੇ ਇਸ ਦੀ ਮਿਸਾਲ ਪਿਛਲੀਆਂ 2015 ਦੀਆਂ ਚੋਣਾਂ ਵਿਚ ਵੀ ਦੇਖਣ ਨੂੰ ਮਿਲੀ ਸੀ, ਜਦੋਂ ਸਥਾਨਕ ਚੋਣਾਂ ਵਿਚ ਹੂੰਝਾਫ਼ੇਰ ਜਿੱਤ ਦਰਜ ਕਰਨ ਵਾਲੇ ਅਕਾਲੀ ਦਲ ਅਤੇ ਭਾਜਪਾ ਗਠਜੋੜ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਭ ਤੋਂ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ਵਿਚ ਇਨ੍ਹਾਂ ਚੋਣਾਂ ਤੋਂ ਵੱਖਰੇ ਮੁੱਦੇ ਹੋਣਗੇ।ਉਨ੍ਹਾਂ ਕਿਹਾ ਕਿ ਕਾਂਗਰਸ ਦੀ ਵਾਅਦਾ ਖਿਲਾਫ਼ੀ ਕਾਰਣ ਪੰਜਾਬੀਆਂ ’ਚ ਸਰਕਾਰ ਪ੍ਰਤੀ ਵੱਡਾ ਗੁੱਸਾ ਹੈ, ਜਦਕਿ ਅਕਾਲੀ ਦਲ ਦੇ ਲੀਡਰਾਂ ਪਿੰਡਾਂ ਵਿਚ ਲੋਕ ਰੋਹ ਕਾਰਣ ਦਾਖ਼ਲ ਨਹੀਂ ਹੋਣ ਦੇ ਰਹੇ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਨਾਲ ਜੁੜੇ ਆਗੂ ’ਤੇ ਵਰਕਰ ਉਹ ਜੁਝਾਰੂ ਯੋਧੇ ਹਨ, ਜਿਨ੍ਹਾਂ ਨੇ ਸਰਕਾਰੀ ਧੱਕੇਸ਼ਾਹੀ ਦਾ ਡਟਵਾਂ ਟਾਕਰਾ ਕੀਤਾ ਹੈ। ਉਨ੍ਹਾਂ ਚੋਣਾਂ ਲੜ੍ਹੇ ਆਗੂਆਂ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਮਾਸਟਰ ਬਲਦੇਵ ਸਿੰਘ ਜੈਤੋ, ਪ੍ਰੋ. ਬਲਜਿੰਦਰ ਕੌਰ, ਪ੍ਰਿੰਸੀਪਲ ਬੁੱਧ ਰਾਮ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ (ਸਾਰੇ ਵਿਧਾਇਕ) ਪ੍ਰੋ. ਸਾਧੂ ਸਿੰਘ ਸਾਬਕਾ ਲੋਕ ਸਭਾ ਮੈਂਬਰ, ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ, ਹਲਕਾ ਮੋਗਾ ਦੇ ਇੰਚਾਰਜ ਨਵਦੀਪ ਸੰਘਾ, ਸਾਬਕਾ ਜ਼ਿਲ੍ਹਾ ਪ੍ਰਧਾਨ ਨਸੀਬ ਬਾਵਾ, ਅਮਿਤ ਪੁਰੀ, ਪੀ. ਏ ਸੁੱਖੀ ਰਾਊਕੇ, ਅਜੈ ਸਰਮਾ ਮੋਗਾ, ਸੰਜੀਵ ਕੋਛੜ ਧਰਮਕੋਟ, ਪ੍ਰਧਾਨ ਗੁਰਵਿੰਦਰ ਸਿੰਘ ਡਾਲਾ, ਅਮਨ ਰੱਖੜਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਦੇ ਵਾਲੰਟੀਅਰ ਹਾਜ਼ਰ ਸਨ।

 

 

 

 

ਸ੍ਰੀ ਗੁਰੂ ਰਵਿਦਾਸ ਦੇ ਜਨਮ ਦਿਵਸ ਤੇ ਚਿੱਤਰ ਕਲਾ ਮੁਕਾਬਲੇ ਕਰਵਾਏ ਜਾਣਗੇ  ...ਡਾ ਬਾਲੀ  

ਮਹਿਲ ਕਲਾਂ/ਬਰਨਾਲਾ ,ਫਰਵਰੀ 2021(ਗੁਰਸੇਵਕ ਸਿੰਘ ਸੋਹੀ)  

ਡਾ: ਅੰਬੇਦਕਰ ਮਿਸ਼ਨ ਸੁਸਾਇਟੀ ਤੇ ਐਜੂਕੇਸ਼ਨ ਟਰੱਸਟ ਵਲੋਂ ਸੀ੍ ਗੁਰੂ ਰਵਿਦਾਸ ਜੀ ਦੇ 644 ਵੇਂ ਜਗਤ ਆਗਮਨ ਤੇ ਧਾਰਮਿਕ ਅਸਥਾਨ ਸੀ੍ ਚਰਨ ਛੋਹ ਗੰਗਾ ਵਿਖੇ ਚਿੱਤਰਕਲਾ ਮੁਕਾਬਲੇ ਕਰਵਾਏ ਜਾ ਰਹੇ ਹਨ। ਟਰੱਸਟ ਦੇ ਪ੍ਧਾਨ ਡਾ: ਰਮੇਸ਼ ਕੁਮਾਰ ਬਾਲੀ ਨੇ ਕਿਹਾ ਇਸ ਮੁਕਾਬਲੇ ਵਿੱਚ ਦੋ ਭਾਗ ਹੋਣਗੇ ਪਹਿਲੇ ਭਾਗ ਵਿੱਚ 5,6,7,8 ਵੀਂ ਕਲਾਸ ਦੇ ਵਿਦਿਆਰਥੀ ਭਾਗ ਲੈਣਗੇ ਤੇ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਨਗਦੀ ਇਨਾਮ 500,300,100 ਰੁਪਏ ਦਿੱਤੇ ਜਾਣਗੇ। ਦੂਜੇ ਭਾਗ ਵਿੱਚ 9,10,11,12 ਵੀਂ ਕਲਾਸ ਦੇ ਵਿਦਿਆਰਥੀਆਂ ਨੂੰ1000, 600,200 ਰੁਪਏ ਦਿੱਤੇ ਜਾਣਗੇ। ਸੁਸਾਇਟੀ ਦੇ ਪ੍ਧਾਨ ਡਾ: ਰਮੇਸ਼ ਬਾਲੀ ਨੇ ਕਿਹਾ ਮੁਕਾਬਲੇ 27 ਫਰਵਰੀ ਨੂੰ ਸਵੇਰੇ 10 ਵਜੇ ਸੁਰੂ ਕੀਤੇ ਜਾਣਗੇ। ਇਨਾਮਾਂ ਦੀ ਵੰਡ 1 ਵਜੇ ਦੁਪਿਹਰ ਆਲ ਇੰਡਿਆ ਮੈਡੀਕਲ ਪੈ੍ਕਟੀਸ਼ਨਰਜ਼ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਡਾ: ਠਾਕੁਜੀਤ ਸਿੰਘ ਮੁਹਾਲੀ,ਕੌਮੀ ਵਿੱਤ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ,ਫ਼ੈਡਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਡਾ: ਜਗਦੀਸ਼ ਲਾਂਡਰਾਂ,ਜ਼ਿਲ੍ਹਾ ਚੇਅਰਮੈਨ ਡਾ ਕੁਲਬੀਰ ਸਿੰਘ,ਜ਼ਿਲ੍ਹਾ ਸਕੱਤਰ ਡਾ ਰਾਜ ਕੁਮਾਰ,ਸਮਾਜ ਸੇਵੀ ਡਾ ਵਿਜੈ ਚੌਧਰੀ ਆਦਿ ਦੀ ਹਾਜ਼ਰੀ ਵਿੱਚ  ਦਿੱਤੇ ਜਾਣਗੇ ।

ਨਨਕਾਣਾ ਸਾਹਿਬ ਦੇ ਦਰਸ਼ਨਾਂ ਤੇ ਲਾਈ  ਰੋਕ ਮੋਦੀ ਸਰਕਾਰ ਦੀ ਬੇਹੁਦਾ ਕਾਰਵਾਈ ਕਰਾਰ...... -ਡਾ: ਬਾਲੀ,ਡਾ ਗਿੱਲ  

ਮਹਿਲ ਕਲਾਂ/ਬਰਨਾਲਾ-ਫਰਵਰੀ 2021 (ਗੁਰਸੇਵਕ ਸਿੰਘ ਸੋਹੀ) 

ਕੇਂਦਰ ਸਰਕਾਰ ਘੱਟ ਗਿਣਤੀ ਲੋਕਾਂ ਤੇ ਲਗਾਤਾਰ ਧਾਰਮਿਕ ਹਮਲੇ ਕਰਨ ਗੁਰੇਜ਼ ਨਹੀਂ ਕਰ ਰਹੀ ਹੈ। ਆਲ ਇੰਡਿਆ ਮੈਡੀਕਲ ਪੈ੍ਕਟੀਸ਼ਨਰਜ਼ ਫ਼ੈਡਰੇਸ਼ਨ ਦੇ ਕੌਮੀ ਚੇਅਰਮੈਨ ਡਾ:ਰਮੇਸ਼ ਕੁਮਾਰ ਬਾਲੀ ਨੇ ਕਿਹਾ ਪਿਛਲੇ ਸਾਲਾਂ ਦੀ ਤਰ੍ਹਾਂ ਵਿਸ਼ਵ ਪ੍ਸਿੱਧ ਧਾਰਮਿਕ ਅਸਥਾਨ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਲਈ ਜਾਣ ਵਾਲੇ ਸਰਧਾਲੂਆਂ ਨੂੰ ਮਨਜੂਰੀ ਨਾ ਦੇਣਾ, ਮੋਦੀ ਸਰਕਾਰ ਦੀ ਹਮਲਾਵਰ ਕਾਰਵਾਈ ਹੈ। ਡਾ: ਬਾਲੀ ਨੇ ਕਿਹਾ ਮੋਦੀ ਦੇ ਰਾਜ-ਕਾਲ ਨੇ ਲੋਕਾਂ ਨੂੰ ਲੁੱਟਿਆ, ਕੁੱਟਿਆ ਤੇ ਜੇਲਾਂ ਚ  ਸੁੱਟ ਕੇ ਜੁਲ਼ਮ ਦਾ ਬੇ ਅਥਾਹ  ਵਾਧਾ ਹੀ ਕੀਤਾ ਹੈ। ਉਹਨਾਂ ਕਿਹਾ ਕਿ ਘੱਟ ਗਿਣਤੀ ਲੋਕਾਂ ਤੇ ਧਾਰਮਿਕ ਭਾਵਨਾਵਾਂ ਤੇ ਹਮਲੇ ਕਰਕੇ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਜੋ ਦੇਸ ਦੇ ਰਾਜੇ ਲਈ ਹਮੇਸ਼ਾ  ਘਾਤਕ ਹੀ ਸਾਬਤ ਹੋਇਆ ਹੈ।

ਫੈਡਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਡਾ ਮਹਿੰਦਰ ਸਿੰਘ ਗਿੱਲ ਨੇ ਕਿਹਾ ਕਿ ਕੇਂਦਰ ਦੀਆਂ ਘੱਟ ਕੱਟੜਪੰਥੀ ਨੀਤੀਆਂ ਲੋਕ ਹੁਣ ਬਹੁਤਾ ਚਿਰ ਬਰਦਾਸ਼ਤ ਨਹੀਂ ਕਰਨਗੇ। ਇਸ ਤਾਨਾਸ਼ਾਹ  ਸਰਕਾਰ ਨੂੰ ਚਲਦਾ ਕਰਨ ਲਈ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ, ਹਰ ਤਰ੍ਹਾਂ ਦਾ ਭਾਰਤੀ ਕਾਹਲਾ ਹੈ ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪੰਜ ਆਗੂ ਗ੍ਰਿਫਤਾਰੀ ਦੇਣ ਲਈ ਦਿੱਲੀ ਲਈ ਰਵਾਨਾ  

 ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਅਰਦਾਸ ਕਰ ਕੇ ਜਥੇ ਨੂੰ ਕੀਤਾ ਰਵਾਨਾ  

ਅੰਮਿ੍ਤਸਰ ਫਰਵਰੀ 2021- (ਗੁਰਦੇਵ ਗਾਲਿਬ/ਮਨਜਿੰਦਰ ਗਿੱਲ)-

 ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਮੰਗਲਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਾਰਟੀ ਦੇ ਪੰਜ ਅਹੁਦੇਦਾਰਾਂ ਨੂੰ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਬਾਹਰੋਂ ਗਿ੍ਫ਼ਤਾਰੀ ਦੇਣ ਲਈ ਭੇਜਿਆ ਹੈ। ਅਕਾਲ ਤਖ਼ਤ ਦੇ ਸਾਹਮਣੇ ਖੜੇ੍ ਹੋ ਕੇ ਮਾਨ ਨੇ ਖ਼ੁਦ ਅਰਦਾਸ ਕੀਤੀ ਤੇ ਪਾਰਟੀ ਦੇ ਕਿਸਾਨ ਯੂਨੀਅਨ ਦੇ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਵਿਚ ਅਤਿ੍ੰਗ ਕਮੇਟੀ ਮੈਂਬਰ ਲਖਬੀਰ ਸਿੰਘ, ਬਲਬੀਰ ਸਿੰਘ ਬਛੁਆਣਾ ਮਾਨਸਾ, ਕਿਸਾਨ ਆਗੂ ਤਰਣਦੀਪ ਸਿੰਘ ਤੇ ਗੁਰਪ੍ਰਰੀਤ ਸਿੰਘ ਦਾ ਪਹਿਲਾ ਜੱਥਾ ਰਵਾਨਾ ਕੀਤਾ।

ਗੱਲਬਾਤ ਦੌਰਾਨ ਮਾਨ ਨੇ ਕਿਹਾ ਕਿ ਲਾਲ ਕਿਲ੍ਹੇ 'ਤੇ ਲੱਗਾ ਤਿਰੰਗਾ ਝੰਡਾ ਹਟਾਇਆ ਨਹੀਂ ਗਿਆ ਬਲਕਿ ਉਸ ਦੇ ਬਰਾਬਰ ਖ਼ਾਲਸਾਈ ਨਿਸ਼ਾਨ ਲਹਿਰਾਇਆ ਗਿਆ ਸੀ। ਕੇਂਦਰ ਸਰਕਾਰ ਦੀ ਸ਼ਹਿ 'ਤੇ ਪੁਲਿਸ ਪਰਚੇ ਦਰਜ ਕਰ ਰਹੀ ਹੈ, ਜਿਸ ਦਾ ਪਾਰਟੀ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਲਾਲ ਕਿਲ੍ਹੇ ਦੇ ਮਾਮਲੇ ਨੂੰ ਅਧਾਰ ਬਣਾ ਕੇ ਹਿਰਾਸਤ ਵਿਚ ਲਏ ਨੌਜਵਾਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਪਾਰਟੀ ਦੇ 5 ਅਹੁਦੇਦਾਰ ਜਾਂ ਵਰਕਰ ਹਰ ਹਫ਼ਤੇ ਦਿੱਲੀ ਸੰਸਦ ਭਵਨ ਨੇੜੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਬਾਹਰ ਗਿ੍ਫ਼ਤਾਰੀ ਦੇਣਗੇ।

ਉਨ੍ਹਾਂ ਅਗਲੇ ਜਥੇ ਕਿਸ ਤਰ੍ਹਾਂ ਜਾਣਗੇ ਉਨ੍ਹਾਂ ਬਾਰੇ ਵੀ ਦੱਸਿਆ ਕਿ ਪਹਿਲਾ ਜੱਥਾ ਅਕਾਲ ਤਖ਼ਤ ਸਾਹਿਬ ਤੋਂ, ਦੂਜਾ ਜੱਥਾ ਤਖ਼ਤ ਦਮਦਮਾ ਸਾਹਿਬ ਤੋਂ ਜਿਸ ਵਿਚ ਸਿਰਫ਼ ਬੀਬੀਆਂ ਸ਼ਾਮਲ ਹੋਣਗੀਆਂ ਤੇ ਤੀਜਾ ਜੱਥਾ ਤਖ਼ਤ ਕੇਸਗੜ੍ਹ ਸਾਹਿਬ ਤੋਂ ਜਾਵੇਗਾ। ਇਸ ਤੋਂ ਬਾਅਦ ਹਰ ਹਫ਼ਤੇ ਜੱਥਾ ਗੁਰਦੁਆਰਾ ਫ਼ਤਹਿਗੜ੍ਹ ਸਰਹਿੰਦ ਤੋਂ ਦਿੱਲੀ ਲਈ ਰਵਾਨਾ ਹੋਵੇਗਾ। ਉਨ੍ਹਾਂ ਸੁਝਾਅ ਦਿੰਦੇ ਕਿਹਾ ਕਿ ਖੇਤੀ ਕਾਨੂੰਨ ਬਾਰੇ ਕਿਸਾਨ ਸਿਰਫ਼ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ। ਇਸ ਮੌਕੇ ਪਾਰਟੀ ਦੇ ਹੋਰ ਵੀ ਸੀਨੀਅਰ ਲੀਡਰ ਸਾਹਿਬਾਨ ਮੌਜੂਦ ਸਨ  ।

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ

ਡੀ.ਸੀ. ਵੱਲੋਂ ਵਿਭਾਗਾਂ ਨੂੰ ਹਫਤਾਵਾਰੀ ਟੀਚੇ ਨਿਰਧਾਰਤ, ਵਿਕਾਸ ਪ੍ਰੋਜੈਕਟ ਸਮੇਂਂ ਸਿਰ ਹੋਣ ਮੁਕੰਮਲ

ਪੰਜਾਬ ਸਰਕਾਰ ਵੱਲੋਂ ਸ਼ੁਰੂ ਵਿਕਾਸ ਕਾਰਜ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ, ਅਧਿਕਾਰੀਆਂ ਨੂੰ ਕੰਮ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼

ਲੁਧਿਆਣਾ , ਫਰਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਵਿਕਾਸ ਯੋਜਨਾਵਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ, ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਹਫਤਾਵਾਰੀ ਟੀਚੇ ਨਿਰਧਾਰਤ ਕੀਤੇ ਗਏ, ਜਿਨ੍ਹਾਂ ਦਾ ਉਹ ਖੁਦ ਨਿਰੀਖਣ ਕਰਨਗੇ।

ਡਿਪਟੀ ਕਮਿਸ਼ਨਰ ਵੱਲੋਂ ਅੱਜ ਸਥਾਨਕ ਬਚਤ ਭਵਨ ਵਿਖੇ ਵੱਖ-ਵੱਖ ਵਿਭਾਗਾਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇੱਕ ਮਹੀਨੇ ਦੇ ਅੰਦਰ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਨੂੰ ਪੂਰਾ ਕਰਨ ਅਤੇ ਵਿਕਾਸ ਕਾਰਜਾਂ ਲਈ ਪ੍ਰਾਪਤ ਹੋਏ ਫੰਡਾਂ ਲਈ ਵਰਤੋਂ ਸਰਟੀਫਿਕੇਟ (ਯੂ.ਸੀਜ.) ਜਮ੍ਹਾ ਕਰਵਾਉਣ।

ਉਨ੍ਹਾਂ ਚੱਲ ਰਹੇ ਵਿਕਾਸ ਕਾਰਜ਼ਾਂ ਵਿੱਚ ਪੰਚਾਇਤੀ ਫੰਡਾਂ, ਵਿੱਤ ਕਮਿਸ਼ਨ ਫੰਡਾਂ ਅਤੇ ਪੇਂਡੂ ਵਿਕਾਸ ਫੰਡਾਂ ਵਾਲੇ ਪ੍ਰਾਜੈਕਟਾਂ ਨੂੰ ਸਮਾਂ ਸੀਮਾ ਦੇ ਅੰਦਰ-ਅੰਦਰ ਮੁਕੰਮਲ ਕਰਨ ਦੀ ਘੋਸ਼ਣਾ ਕਰਦਿਆਂ ਇਹ ਐਲਾਨ ਕੀਤਾ ਕਿ ਉਹ ਇਨ੍ਹਾਂ ਕੰਮਾਂ ਦੀ ਪ੍ਰਗਤੀ ਬਾਰੇ ਖੁਦ ਹਫ਼ਤਾਵਾਰੀ ਸਮੀਖਿਆ ਕਰਨਗੇ।

ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਦੇ ਹਫਤਾਵਾਰੀ ਟੀਚੇ ਵੀ ਤੈਅ ਕੀਤੇ ਤਾਂ ਜੋ ਬਕਾਇਆ ਕੰਮ ਨਿਰਧਾਰਤ ਸਮੇਂ ਵਿੱਚ ਪੂਰੇ ਕੀਤੇ ਜਾ ਸਕਣ।

ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵੱਖ ਵੱਖ ਯੋਜਨਾਵਾਂ ਅਧੀਨ ਚੱਲ ਰਹੇ ਕੰਮਾਂ ਦੀ ਰਫਤਾਰ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਪੇਂਡੂ ਅਤੇ ਸ਼ਹਿਰੀ ਵਸਨੀਕਾਂ ਨੂੰ ਆ ਰਹੀਆਂ ਮੁਸ਼ਿਕਲਾਂ ਤੋ ਨਿਜਾਤ ਮਿਲ ਸਕੇ।

ਉਨ੍ਹਾਂ ਕਿਹਾ ਕਿ ਕਾਰਜ ਕੁਸ਼ਲਤਾ ਨੂੰ ਵਧਾਉਣਾ ਨਾਲ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਵਿਕਾਸ ਵਿੱਚ ਵੀ ਤੇਜ਼ੀ ਆਵੇਗੀ।

ਇਸ ਤੋਂ ਪਹਿਲਾਂ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਲਈ ਅੱਡੀ-ਚੋਟੀ ਦਾ ਜ਼ੋਰ ਲਗਾਉਣ ਦੇ ਵੀ ਨਿਰਦੇਸ਼ ਦਿੱਤੇ।

ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਇਸ ਕੰਮ ਵਿਚ ਕਿਸੇ ਕਿਸਮ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਚੱਲ ਰਹੇ ਕਾਰਜ਼ਾਂ ਦੀ ਨਿਰੰਤਰ ਨਿਗਰਾਨੀ ਕੀਤੀ ਜਾਵੇ।

ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇਕ ਪ੍ਰਮੁੱਖ ਰਣਨੀਤੀ ਅਪਨਾਉਣ ਲਈ ਕਿਹਾ ਤਾਂ ਜੋ ਇਹ ਸੁਨਿਸਚਿਤ ਕੀਤਾ ਜਾ ਸਕੇ ਕਿ ਸਾਰੇ ਲੋਕਾਂ ਨੂੰ ਇਨ੍ਹਾਂ ਯੋਜਨਾਵਾਂ ਦਾ ਲਾਭ ਮਿਲ ਸਕੇ।

ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਜਾਇਜਾ ਲਿਆ ਜਿਸ ਵਿੱਚ ਸਮਾਰਟ ਵਿਲੇਜ ਮੁਹਿੰਮ, ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ, ਬਸੇਰਾ, ਜਲ ਜੀਵਨ ਮਿਸ਼ਨ, ਸਮਾਜਿਕ ਸੁਰੱਖਿਆ ਯੋਜਨਾਵਾਂ, ਪੇਂਡੂ ਤਬਦੀਲੀ, ਮਹਿਲਾ ਸਸ਼ਕਤੀਕਰਣ ਯੋਜਨਾਵਾਂ, ਮਿਸ਼ਨ ਤੰਦਰੁਸਤ ਪੰਜਾਬ ਅਤੇ ਹੋਰ ਸ਼ਾਮਲ ਹਨ।

ਇਸ ਮੌਕੇ ਹਾਜ਼ਰ ਪ੍ਰਮੁੱਖ ਸਖ਼ਸ਼ੀਅਤਾਂ ਵਿੱਚ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ, ਵਧੀਕ ਨਗਰ ਨਿਗਮ ਕਮਿਸ਼ਨਰ ਸ. ਰਿਸ਼ੀਪਾਲ ਸਿੰਘ, ਡੀ.ਡੀ.ਐਲ.ਜੀ. ਸ੍ਰੀ ਅਮਿਤ ਬੈਂਂਬੀ ਅਤੇ ਹੋਰ ਹਾਜ਼ਰ ਸਨ।

ਗੁਰਦੁਆਰਾ ਛੇਵੀਂ ਪਾਤਸ਼ਾਹੀ  ਪ੍ਰਬੰਧਕ ਕਮੇਟੀ ਪਿੰਡ ਗਹਿਲ ਵਲੋਂ ਸ਼ਹੀਦਾ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ।                 

ਕੁਰਬਾਨੀਆਂ ਅੱਜ ਸਾਡੇ ਨੌਜਵਾਨਾਂ ਲਈ ਇੱਕ ਪ੍ਰੇਰਨਾ ਦਾ ਸਰੋਤ.ਸੰਤ ਘੁੰਨਸ.ਜਥੇਦਾਰ ਚੂੰਘਾਂ                                                                

ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਜਾਬਰ ਤੇ ਜ਼ੁਲਮ ਦੇ ਖ਼ਿਲਾਫ਼ ਔਖੇ ਸਮੇਂ ਲੋਕਾਂ ਨਾਲ ਖੜ੍ਹੀ                                             

ਮਹਿਲ ਕਲਾਂ/ਬਰਨਾਲਾ-ਫਰਵਰੀ 2021- (ਗੁਰਸੇਵਕ ਸਿੰਘ ਸੋਹੀ)-

ਅੱਜ ਗੁਰਦੁਆਰਾ ਛੇਵੀਂ ਪਾਤਸ਼ਾਹੀ ਪਿੰਡ ਗਹਿਲ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਸੰਨ 1762 ਈਸਵੀ ਦੇ 35 ਹਜਾਰ ਸਿੰਘ ਸਿੰਘਣੀਆਂ ਅਤੇ ਭੁਝੰਗੀਆਂ ਨੇ ਅਹਿਮਦ ਸ਼ਾਹ ਅਬਦਾਲੀ ਦੀਆਂ ਫ਼ੌਜਾਂ ਦਾ ਟਾਕਰਾ ਕਰਦਿਆਂ ਸਿੱਖ ਕੌਮ ਲਈ ਸ਼ਹਾਦਤਾਂ ਦੇਣ ਵਾਲੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਸਾਲਾਨਾ ਚਾਰ ਰੋਜ਼ਾ ਸਲਾਨਾ ਜੋੜ ਮੇਲਾ ਪੂਰੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਉਪਰੰਤ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀਆ ਗਈਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮਹਿਲ ਕਲਾਂ ਦੇ ਇੰਚਾਰਜ ਤੇ ਐੱਸਜੀਪੀਸੀ ਮੈਂਬਰ ਸੰਤ ਬਲਬੀਰ ਸਿੰਘ ਘੁੰਨਸ ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਚੂੰਘਾਂ ਨੇ ਵੱਡੇ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸੰਨ 1762 ਈਸਵੀ ਵਿੱਚ 35 ਹਜ਼ਾਰ ਸਿੰਘ ਸਿੰਘਣੀਆਂ ਅਤੇ ਭੁਝੰਗੀਆਂ ਵੱਲੋਂ ਅੰਗਰੇਜ਼ ਹਕੂਮਤ ਅਹਿਮਦ ਸ਼ਾਹ ਅਬਦਾਲੀ ਦੀਆਂ ਫ਼ੌਜਾਂ ਦਾ ਟਾਕਰਾ ਕਰਦਿਆਂ ਮਹਾਨ ਸ਼ਹੀਦਾਂ ਦੀਆਂ ਸਿੱਖ ਕੌਮ ਲਈ ਦਿੱਤੀਆ ਸ਼ਹਾਦਤਾ ਇਤਿਹਾਸਕ ਧਰਤੀ ਪਿੰਡ ਕੁੱਪ ਰਹੀੜਾ ਤੋਂ ਗਹਿਲ ਤਕ ਮਹਾਨ ਸ਼ਹੀਦਾਂ ਦੇ ਖ਼ੂਨ ਨਾਲ ਸਿੰਜੀ ਧਰਤੀ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਉਨ੍ਹਾਂ ਕਿਹਾ ਕਿ ਸਿੱਖ ਕੌਮ ਲਈ ਸ਼ਹਾਦਤਾਂ ਦੇਣ ਵਾਲੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਅੱਜ ਸਾਡੇ ਨੌਜਵਾਨਾਂ ਲਈ ਇੱਕ ਪ੍ਰੇਰਨਾ ਦਾ ਸਰੋਤ ਹਨ ਇਸ ਲਈ ਸਾਨੂੰ ਅੱਜ ਅਜਿਹੇ ਸਿੱਖ ਕੌਮ ਲਈ ਸ਼ਹਾਦਤਾਂ ਤੇ ਕੁਰਬਾਨੀਆਂ ਕਰਨ ਵਾਲੇ ਮਹਾਨ ਸ਼ਹੀਦਾਂ ਦੇ ਜੋੜ ਮੇਲੇ ਪਿੰਡ ਪੱਧਰ ਤੇ ਮਨਾਉਣ ਸਮੇਂ ਦੀ ਮੁਖ ਲੋੜ ਕਿਉਂਕਿ ਧਾਰਮਕ ਸਮਾਗਮ ਅਤੇ ਜੋੜ ਮੇਲੇ ਮਨਾਉਣ ਨਾਲ ਸਾਡੀ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਸੰਬੰਧੀ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ ਉਨ੍ਹਾਂ ਕਿਹਾ ਕਿ ਅੰਗਰੇਜ਼ ਹਕੂਮਤ ਤੋਂ ਬਾਅਦ ਕੇਂਦਰ ਸਰਕਾਰਾਂ ਵੀ ਹੁਣ ਤਕ ਲਗਾਤਾਰ ਸਿੱਖਾਂ ਤੇ ਜਬਰ ਤੇ ਜ਼ੁਲਮ ਢਾਹੁਣ ਦੀਆਂ ਆ ਰਹੀਆਂ ਹਨ ਕਿਉਂਕਿ ਪਿਛਲੇ ਸਮੇਂ ਕੇਂਦਰ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਲਿਆ ਕੇ  ਕਿਸਾਨਾਂ ਤੇ ਮਜ਼ਦੂਰਾਂ ਨੂੰ ਜੋਡ਼ਿਆ ਜਾ ਰਿਹਾ ਹੈ ਅੱਜ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਨੂੰ ਫੇਲ੍ਹ ਕਰਨ ਲਈ ਕਿਸਾਨਾਂ ਉੱਪਰ ਝੂਠੇ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਸੁੱਟ ਰਹੀ ਹੈ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਸਿੱਖਾਂ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਉਪਰ ਜ਼ੁਲਮ ਕਰਨ ਵਾਲੀਆਂ ਹਕੂਮਤਾਂ ਦੇ ਖ਼ਿਲਾਫ਼ ਲੜਾਈ ਲੜ ਕੇ ਮੂੰਹ ਤੋੜ ਜਵਾਬ ਦਿੱਤਾ ਅੱਜ ਸਾਨੂੰ ਸਿੱਖਾਂ ਅਤੇ ਕਿਸਾਨਾਂ ਉੱਪਰ ਜਬਰ ਜ਼ੁਲਮ ਢਾਹੁਣ ਵਾਲੀ ਕੇਂਦਰ ਸਰਕਾਰ ਦੇ ਖ਼ਿਲਾਫ਼ ਇਕਜੁੱਟ ਹੋ ਕੇ  ਕਿਸਾਨ ਅੰਦੋਲਨ ਦਾ ਹਿੱਸਾ ਬਣਨ ਲਈ ਅੱਗੇ ਆਉਣਾ ਚਾਹੀਦਾ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਕਿਸਾਨ ਅੰਦੋਲਨ ਵਿਚ ਲੰਗਰ ਅਤੇ ਮੈਡੀਕਲ ਸਹੂਲਤ ਤੋਂ ਇਲਾਵਾ ਕਿਸਾਨਾਂ ਉੱਪਰ ਦਰਜ ਕੀਤੇ ਝੂਠੇ ਪਰਚੇ ਨੂੰ ਰੱਦ ਕਰਾਉਣ ਲਈ ਕਾਨੂੰਨੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਮੌਕੇ ਐੱਸਜੀਪੀਸੀ ਦੇ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਗੁਰਥਲੀ ਵਾਲਿਆਂ ਦੇ ਜਥੇ ਵੱਲੋਂ ਕੀਰਤਨ ਦਰਬਾਰ ਸਜਾਉਣ ਤੋਂ ਇਲਾਵਾ ਢਾਡੀ ਰਮਨਦੀਪ ਸਿੰਘ, ਹਰਜਿੰਦਰ ਸਿੰਘ ਦੀਵਾਨਾ ਢਾਡੀ, ਸੁਖਪਾਲ ਕੌਰ ਬਡਬਰ, ਢਾਡੀ ਪਿਆਰਾ ਸਿੰਘ ਪ੍ਰੇਮੀ ਲੌਂਗੋਵਾਲ ਉੱਥੇ ਢਾਡੀ ਕਰਨੈਲ ਸਿੰਘ ਛਾਪਾ ਦੇ ਜਥਿਆਂ ਵੱਲੋਂ ਗੁਰੂਆਂ ਦਾ ਸਿੱਖ ਇਤਿਹਾਸ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਦੇ ਸਮੂਹ ਜਥੇ ਤੋਂ ਇਲਾਵਾ ਹੋਰ ਜਥਿਆਂ ਵੱਲੋਂ ਆਪਣੇ ਕੀਰਤਨ ਦਰਬਾਰ ਸਜਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਦਮਦਮਾ ਤਲਵੰਡੀ ਸਾਬੋ ਤੋਂ ਪੰਜ ਪਿਆਰਿਆਂ ਦੀ ਪੁੱਜੀ ਟੀਮ ਵੱਲੋਂ ਖੰਡੇ ਬਾਟੇ ਦਾ ਅਮਿਤ ਤਿਆਰ ਕਰਕੇ 30 ਪ੍ਰਣੀਆਂ ਨੂੰ ਛਕਾਇਆ ਗਿਆ।  ਅਖੀਰ ਵਿੱਚ ਭਾਈ ਅਮਰੀਕ ਸਿੰਘ ਮੈਨੇਜਰ, ਲਖਵਿੰਦਰ ਸਿੰਘ ਗੁ:ਇੰਸਪੈਟਰ, ਜਸਵਿੰਦਰ ਸਿੰਘ ਖ਼ਜ਼ਾਨਚੀ, ਅਕਾਊਂਟੈਂਟ ਗਗਨਦੀਪ ਸਿੰਘ, ਰੀਕਾਰਡ ਕੀਪਰ ਸੁਖਪਾਲ ਸਿੰਘ, ਸਟੋਰ ਕੀਪਰ ਜਸਪਾਲ ਸਿੰਘ ਦੀ ਅਗਵਾਈ ਹੇਠ ਸਮੁੱਚੀ ਕਮੇਟੀ ਵੱਲੋਂ ਸੰਤ ਬਲਵੀਰ ਸਿੰਘ ਘੁੰਨਸ, ਅੰਤ੍ਰਿੰਗ ਕਮੇਟੀ ਮੈਂਬਰ ਬਲਦੇਵ ਸਿੰਘ ਚੂੰਘਾਂ, ਜਥੇਦਾਰ ਗੁਰਮੇਲ ਸਿੰਘ ਛੀਨੀਵਾਲ, ਜਥੇਦਾਰ ਜਰਨੈਲ ਸਿੰਘ ਭੋਤਨਾ ਤੋਂ ਇਲਾਵਾ ਵੱਖ-ਵੱਖ ਕੀਰਤਨੀ ਢਾਡੀ ਜਥਿਆਂ ਸਮੇਤ ਦਾਨੀ ਸੱਜਣਾਂ ਨੂੰ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਭਾਈ ਗੁਰਸੇਵਕ ਸਿੰਘ ਗਾਗੇਵਾਲ, ਸੁਖਵਿੰਦਰ ਸਿੰਘ ਗੋਰਖਾ, ਸਰਕਲ ਪ੍ਰਧਾਨ ਜਥੇਦਾਰ ਬਚਿੱਤਰ ਸਿੰਘ ਰਾਏਸਰ, ਸਰਪੰਚ ਗੁਰਮੇਲ ਸਿੰਘ, ਪ੍ਰਧਾਨ ਲੰਗਰ ਕਮੇਟੀ ਗੁਰਮੀਤ ਸਿੰਘ, ਪ੍ਰਧਾਨ  ਸੁਰਜੀਤ ਸਿੰਘ, ਹਾਕਮ ਸਿੰਘ, ਭਾਈ ਗੁਰਜੰਟ ਸਿੰਘ, ਗ੍ਰੰਥੀ ਸਤਨਾਮ ਸਿੰਘ, ਗਗਨਦੀਪ ਸਿੰਘ, ਰਾਜਿੰਦਰ ਸਿੰਘ ਗਹਿਲ ਤੋ ਇਲਾਵਾ ਹੋਰ ਇਲਾਕੇ ਭਰ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ

ਲਾਲ ਕਿਲ੍ਹੇ ਤੇ ਨਹੀਂ ਹੋਈ ਕੋਈ ਤਿਰੰਗੇ ਦੀ ਬੇਅਦਬੀ  -VIDEO

ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਬਰਨਾਲਾ ਕਿਸਾਨ ਮਹਾਂ ਰੈਲੀ ਨੂੰ ਸੰਬੋਧਨ ਹੁੰਦਿਆਂ ਕੀ ਕਿਹਾ

ਤੁਸੀਂ ਹਾਕਮਾਂ ਦੇ ਹੱਲੇ ਦਾ ਜਵਾਬ ਦਿੱਤਾ ਜਿਹੜੇ ਮਾਂ ਲੁੱਟਣ ਆ ਰਿਹਾ ਹੈ  

ਹੁਣ ਖੁੱਲ੍ਹਣਗੇ ਸਰਕਾਰ ਦੇ ਕੰਨ  

ਜੋਗਿੰਦਰ ਸਿੰਘ ਉਗਰਾਹਾਂ ਦੀ ਧਮਾਕੇਦਾਰ ਸਪੀਚ  

ਪੱਤਰਕਾਰ ਜਸਮੇਲ ਗਾਲਿਬ ਗੁਰਸੇਵਕ ਸੋਹੀ ਅਤੇ ਮਨਜਿੰਦਰ ਗਿੱਲ ਦੀ ਵਿਸ਼ੇਸ਼ ਰਿਪੋਰਟ  

ਇੱਕ ਸੀ ਖੁਸ਼ੀ (ਕੁੜੀ )

ਇੱਕ ਵਾਰ ਇੱਕ ਗ਼ਰੀਬ ਘਰ ਦੀ ਕੁੜੀ ਸੀ ।ਉਸ ਦਾ ਨਾਮ ਖ਼ੁਸ਼ੀ ਸੀ  ।ਘਰ  ਵਿੱਚ ਗ਼ਰੀਬੀ ਹੋਣ ਕਰ ਕੇ ਉਸ ਦੇ ਮਾਂ ਬਾਪ ਉਸ ਨੂੰ ਪੜ੍ਹਾ ਨਹੀਂ ਸਕਦੇ ਸਨ  ।ਉਸ ਦੇ ਮਾਂ ਬਾਪ ਮਿਹਨਤ ਮਜ਼ਦੂਰੀ ਕਰ ਕੇ ਘਰ ਦਾ ਗੁਜ਼ਾਰਾ ਕਰਦੇ ਸਨ  ।ਖੁਸ਼ੀ ਵੀ ਉਨ੍ਹਾਂ ਦੇ ਨਾਲ ਕੰਮ ਵਿੱਚ ਹੱਥ ਵਟਾਉਂਦੀ ਸੀ  ।ਖ਼ੁਸ਼ੀ ਦੀ ਇੱਕ ਸਹੇਲੀ ਸੀ  ।ਜਿਸ ਦਾ ਨਾਮ ਮੀਨੂੰ ਸੀ  ।ਖ਼ੁਸ਼ੀ ਦੀ ਸਹੇਲੀ ਦਾ ਦਾਖਲਾ ਸਕੂਲ ਵਿਚ ਹੋ ਗਿਆ  ।ਉਹ ਸਕੂਲ ਪੜ੍ਹਨ ਜਾਣ ਲੱਗ ਪਈ  ।ਜਦੋਂ ਉਸ ਦੀ ਸਹੇਲੀ ਸਕੂਲ ਜਾਣ ਲੱਗ ਪਈ ਤਾਂ ਖ਼ੁਸ਼ੀ ਬਹੁਤ ਹੀ ਉਦਾਸ ਹੋ ਗਈ  ਕਿਉਂਕਿ ਖ਼ੁਸ਼ੀ ਵੀ ਸਕੂਲ ਪੜ੍ਹਨ ਜਾਣਾ ਚਾਹੁੰਦੀ ਸੀ  ।ਪਰ ਖ਼ੁਸ਼ੀ ਖ਼ੁਸ਼ੀ ਦੇ ਮਾਂ ਬਾਪ ਕੋਲ ਦਾਖਲਾ ਭਰਨ ਲਈ ਪੈਸੇ ਨਹੀਂ ਸਨ  ।ਇਸ ਲਈ ਖ਼ੁਸ਼ੀ ਸਕੂਲ ਨਹੀਂ ਜਾ ਸਕਦੀ ਸੀ  ।ਉਹ ਦੁਖੀ ਹੋ ਕੇ ਇੱਕ ਦਿਨ ਜੰਗਲ ਵਿੱਚ ਚਲੀ ਗਈ  ।ਕਿਉਂਕਿ  ਕਿਉਂਕਿ ਉਸ ਨੂੰ ਜੰਗਲ ਵਿੱਚ ਜਾ ਕੇ ਸ਼ਾਂਤੀ ਮਿਲਦੀ ਸੀ  ।ਜੰਗਲ ਵਿੱਚ ਜਾ ਕੇ ਉਹ ਬਹੁਤ ਹੀ ਪੁਰਾਣੇ ਬੋਹੜ ਦੇ ਦਰੱਖ਼ਤ ਥੱਲੇ ਬੈਠ ਗਈ  ।ਖ਼ੁਸ਼ੀ ਆਪਣੇ ਆਪ ਨਾਲ ਗੱਲਾਂ ਕਰਨ ਲੱਗੀ  ।ਏਨੇ ਨੂੰ ਬੋਹੜ ਨੂੰ ਜਾਗ ਆ ਗਈ  ।ਬੋਹੜ ਖ਼ੁਸ਼ੀ ਨੂੰ ਪੁੱਛਣ ਲੱਗਿਆ ਮੇਰੀ ਬੱਚੀ ਕਿਉਂ ਉਦਾਸ ਬੈਠੀ ਹੈ  ।ਖ਼ੁਸ਼ੀ ਹੈਰਾਨ ਹੋ ਕੇ ਏਧਰ ਓਧਰ ਦੇਖਣ ਲੱਗੀ ਇਹ ਕੌਣ ਬੋਲਿਆ ਹੈ  ।ਖ਼ੁਸ਼ੀ ਕਹਿਣ ਲੱਗੀ ਮੈਨੂੰ ਦੱਸੋ ਕੌਣ ਬੋਲ ਰਿਹਾ ਹੈ  ।ਬੋਹੜ ਕਹਿੰਦਾ ਜਿਸਦੇ ਤੋਂ ਛਾਵੇਂ ਬੈਠੀ ਹੈ ਮੈਂ ਬੋਹੜ ਬੋਲ ਰਿਹਾ ਹਾਂ  ।ਫਿਰ ਖ਼ੁਸ਼ੀ ਕਹਿਣ ਲੱਗੀ ਮੈਂ ਜਦੋਂ ਵੀ ਉਦਾਸ ਹੋ ਜਾਂਦੀ ਹਾਂ ਇੱਥੇ ਆ ਕੇ ਬੈਠ ਜਾਂਦੀ ਹਾਂ  ।ਅੱਜ ਮੈਂ ਇਸ ਕਰਕੇ ਉਦਾਸ ਹਾਂ ਕਿ ਮੇਰੀ ਸਹੇਲੀ ਸਕੂਲ ਪੜ੍ਹਨ ਲੱਗ ਗਈ ਹੈ ਮੈਂ ਵੀ ਉਹਦੇ ਨਾਲ ਸਕੂਲ ਜਾਣਾ ਚਾਹੁੰਦੀ ਹਾਂ  ।ਪਰ ਮੇਰੇ ਕੋਲ ਸਕੂਲ ਵਿੱਚ ਦਾਖਲਾ ਭਰਨ ਲਈ ਪੈਸੇ ਨਹੀਂ ਹਨ  ।ਫਿਰ ਬੋਹੜ ਖ਼ੁਸ਼ੀ ਨੂੰ ਕਹਿਣ ਲੱਗਿਆ ਮੇਰੀ ਬੱਚੀ ਤੂੰ ਉਦਾਸ ਨਾ ਹੋ  ।ਤੇਰੀ ਪੜ੍ਹਾਈ ਦਾ ਵੀ ਕੋਈ ਨਾ ਕੋਈ ਰਸਤਾ ਨਿਕਲ ਆਵੇਗਾ  ।ਪਿਆਰੀ ਬੱਚੀ ਤੂੰ ਆਪਣੇ ਮਾਂ ਬਾਪ ਨਾਲ ਕੰਮ ਕਰਵਾਇਆ ਕਰ ਫਿਰ ਤੁਹਾਨੂੰ ਪੈਸੇ ਜ਼ਿਆਦਾ ਮਿਲਣਗੇ ਤੇ ਤੂੰ ਸਕੂਲ ਜਾ ਸਕੇਗੀ  ।ਇਹ ਗੱਲ ਸੁਣ ਕੇ ਖੁਸ਼ੀ ਬਹੁਤ ਹੀ ਖ਼ੁਸ਼ ਹੋਈ  ।ਉਹ ਘਰ ਆ ਕੇ ਆਪਣੇ ਮਾਂ ਬਾਪ ਦੀ ਕੰਮਾਂ ਵਿੱਚ ਮਦਦ ਕਰਨ ਲੱਗੀ  ।ਫੇਰ ਉਸ ਦੇ ਮਾਂ ਬਾਪ ਨੂੰ ਪੈਸੇ ਵੱਧ ਮਿਲਣ ਲੱਗੇ ਤਾਂ ਉਹ ਸਕੂਲ ਜਾਣ ਲੱਗ ਗਈ  ।

ਜਸਜੀਤ ਕੌਰ

ਕਲਾਸ ਚੌਥੀ 

8569001590

ਪੰਡਿਤ ਰਮੇਸ਼ ਕੁਮਾਰ ਭਟਾਰਾ ਆਪਣੇ ਜਨਮ ਦਿਨ ਤੇ ਵਿਸ਼ੇਸ਼ ਸੁਨੇਹਾ  

ਅੱਜ ਮੇਰਾ ਜਨਮ ਦਿਨ ਹੈ ਜੀ ਅੱਜ ਮੈਨੂੰ ਹਮੇਸ਼ਾ ਦੀ ਤਰ੍ਹਾਂ, ਆਪਜੀ ਸਾਰੀਆਂ ਦੇ ਅਸ਼ੀਰਵਾਦ ਪਿਆਰ ਸਹਿਯੋਗ ਦੀ ਜ਼ਰੂਰਤ ਹੈ, ਅੱਜ ਮੈਂ ਅਪਣੀ ਜ਼ਿੰਦਗੀ ਦੇ ਸੱਠਵੇਂ ਦਹਾਕੇ ਦਾ ਸਫ਼ਰ ਤੈਅ ਕਰ ਰਿਹਾ ਹਾਂ, ਅੱਜ ਮੇਰਾ ਜਨਮ ਦਿਨ ਹੈ ਜੀ, ਮੈਂ ਮੇਰੀ ਹੁਣ ਤੱਕ ਦੀ ਜ਼ਿੰਦਗੀ ਵਿੱਚ ਆਪ ਸਾਰੀਆਂ ਦੀ ਤਰ੍ਹਾਂ ਬਹੁਤ ਉਤਾਰ ਚੜਾਅ ਆਉਂਦੇ ਜਾਂਦੇ ਦੇਖੇ ਹਨ,  ਜਿਨ੍ਹਾਂ ਨੂੰ ਮੈਂ ਸਹਿਣਸ਼ੀਲਤਾ ਦੇ ਨਾਲ ਅਤੇ ਆਪਜੀ ਦੇ ਸਹਿਯੋਗ ਤੇ ਪਿਆਰ ਨਾਲ ਸਹਿਣ ਕਰਦਾ ਆ ਰਿਹਾ ਹਾਂ ਜੀ, ਮੈਂ ਅਪਣੀ ਜ਼ਿੰਦਗੀ ਦੇ ਹੁਣ ਤੱਕ ਦੇ ਸਫ਼ਰ ਵਿੱਚ ਇਹ ਦਾਵੇ ਨਾਲ ਕਹਿੰਦਾ ਹਾਂ,ਕਿ, ਮੈਂ ਕਿਤੇ ਵੀ ਕੋਈ ਗਲਤੀ ਲਾਲਚ ਵਿੱਚ ਆਕੇ ਯਾ ਜਾਣਬੁਝ ਕੇ ਯਾ ਕਿਸੇ ਦਾ ਨੁਕਸਾਨ ਕਰਨ ਲਈ ਨਹੀਂ ਕਿਤੀ, ਮੈਂ ਕਦੇ ਵੀ ਕੋਈ ਵੀ ਗਲਤੀ ਨਹੀਂ ਕਿਤੀ ਹੈ, ਮੈਂ ਪਿਆਰ ਸਤਿਕਾਰ ਦਾ ਪੁਜਾਰੀ ਹਾਂ ਜੀ, ਮੇਰਾ ਹੁਣ ਤੱਕ ਦਾ ਜਾਦਾ ਜੀਵਨ ਸੰਤਾਂ ਮਹੰਤਾਂ ਮਾਹਾਪੁਰਸਾ ਚੰਗੇ ਕਾਰੋਬਾਰੀਆਂ ਸਿਆਸੀ ਅਖਾੜਿਆਂ ਦੇ ਮਾਹਿਰਾਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਨਾਲ ਗੁਜਾਰਿਆ ਹੈ, ਮੈਂਨੂੰ ਸੱਚ ਪੁਛੋ ਤਾਂ ਮੈਂਨੂੰ ਸਾਰਿਆਂ ਵਿੱਚ ਰੱਬ ਨਜ਼ਰ ਆਉਂਦਾ ਹੈ ਮੈਂ ਸਾਰਿਆਂ ਤੇ ਵਿਸ਼ਵਾਸ ਕਰ ਲੈਂਦਾ ਹਾਂ, ਕਿਉਂਕਿ, ਮੈਂ ਇਹ ਮੰਨਦਾ ਹਾਂ ਕਿ, ਇੰਨਸਾਨ ਦੀ ਜ਼ਿੰਦਗੀ ਵਿਸ਼ਵਾਸ ਨਾਲ  ਮੁਸਕਰਾਹਟ ਹੀ ਚਲਦੀ ਹੈ,ਫਿਰ ਵੀ ਮੇਰੇ ਸੱਚ ਬੋਲਣ ਨਾਲ ਮੇਰੇ ਤੋਂ ਮੇਰੇ ਕੁੱਝ ਪਾਸ ਨਜ਼ਦੀਕ ਸੰਪਰਕ ਵਿੱਚ ਰਹਿਣ ਵਾਲੇ ਲੋਕ ਨਰਾਜ਼ ਹੁੰਦੇ ਹਨ, ਮੈਂਨੂੰ ਉਹਨਾਂ ਦਾ ਵੀ ਫ਼ਿਕਰ ਰਹਿੰਦਾ ਹੈ, ਕਿਉਂਕਿ ਮੈਂ ਉਹਨਾਂ ਨਾਲ ਪਿਆਰ ਕਰਦਾ ਹਾਂ ਜੀ, ਮੇਰੇ ਪਿਆਰੇੳ ਤੰਦਰੁਸਤ ਰਹੋ ਖੁਸ਼ ਰਹੋ ਚੜਦੀ ਕਲਾ ਵਿੱਚ ਰਹੋ ਜਿਉਂਦੇ ਵਸਦੇ ਰਹੋ, ਮੈਂ ਹਾਂ ਆਪਜੀ ਸਾਰੀਆਂ ਦਾ ਪਿਆਰਾ ਸਾਥੀ ਅਤੇ ਸਾਰੀ ਮਾਨਵਤਾ ਦਾ ਸ਼ੁਭਚਿੰਤਕ, ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਪੰਜਾਬ ਭਾਰਤ 9815318924

ਮਿੰਨੀ ਕਹਾਣੀ_ ਅਹਿਸਾਨ-ਹਰਨਰਾਇਣ ਸਿੰਘ ਮੱਲੇਆਣਾ

ਇਕ ਵਾਰ ਇਕ ਬਾਜ਼ ਉੱਡਦਾ ਜਾ ਰਿਹਾ ਸੀ 

ਉਸਨੇ ਕੀ ਦੇਖਿਆ ਇਕ ਹਿਰਨੀ ਘਾਹ ਪਈ ਚੁਗਦੀ ਸੀ ਤੇ ਉਹਦੇ ਨੇੜੇ ਇਕ ਬੱਬਰ ਸ਼ੇਰ ਬੈਠਾ

ਬਾਜ਼ ਹੈਰਾਨ ਹੋ ਗਿਆ ਨੇੜੇ ਜਾ ਕੇ ਪੁੱਛਣ ਲੱਗਾ ਇਹ ਕੀ ਗੱਲ ਤੁਸੀ ਇਕੱਠੇ ਕਿਵੇਂ

ਹਿਰਨੀ ਕਹਿੰਦੀ ਕੁਝ ਨਹੀਂ ਬੱਸ ਜਦੋਂ ਇਹ ਸ਼ੇਰ ਛੋਟਾ ਜਿਹਾ ਸੀ ਇਸਦੀ ਮਾਂ ਮਰ ਗਈ ਮੈ ਇਸਨੂੰ ਆਪਣਾ ਦੁੱਧ ਪਿਆਇਆ , ਹੁਣ ਇਹ ਵੱਡਾ ਹੋ ਗਿਆ, ਓਦੋਂ ਦਾ ਮੇਰੇ ਨਾਲ ਰਹਿੰਦਾ ਕੇ ਕੋਈ ਮੇਰੇ ਤੇ ਹਮਲਾ ਨਾ ਕਰੇ , 

ਬਾਜ਼ ਬੜਾ ਖੁਸ਼ ਹੋਇਆ ਉਸਨੇ ਸੋਚਿਆ ਇਹ ਤਾਂ ਬੁਹਤ ਵਧੀਆ ਗੱਲ ਹੈ ਮੈ ਵੀ ਕਿਸੇ ਦਾ ਭਲਾ ਕਰਾਗਾ

ਉਹ ਉੱਡਦਾ ਹੋਇਆ ਅੱਗੇ ਗਿਆ ਤਾਂ ਇਕ ਚੂਹਾ ਪਾਣੀ ਚ ਡੁੱਬ ਰਿਹਾ ਗੋਤੇ ਪਿਆ ਖਾਵੇ 

ਬਾਜ਼ ਨੇ ਚੂਹੇ ਨੂੰ ਚੱਕਿਆ ਤੇ ਪਾਣੀ ਤੋ ਬਾਹਰ ਕੱਢ ਆਪਣੇ ਖੰਭਾਂ ਵਿੱਚ ਲੈ ਕੇ ਸੁੱਕਾ ਦਿੱਤਾ 

ਇੰਨੇ ਦੇਰ ਚ ਚੂਹੇ ਨੇ ਬਾਜ਼ ਦੇ ਖੰਭ ਕੁਤਰ ਦਿੱਤੇ 

ਜਦੋਂ ਬਾਜ਼ ਨੇ ਉਡਾਰੀ ਮਾਰਨ ਦੀ ਕੋਸ਼ਿਸ ਕੀਤੀ ਖੰਭ ਕੁਤਰ ਜਾਣ ਕਰਕੇ ਮਿੱਟੀ ਵਿੱਚ ਰੁੱਲ ਗਿਆ ਤੇ ਉਸਦੀ ਹਾਲਤ ਖਰਾਬ ਹੋ ਗਈ 

ਇੰਨੇ ਦੇਰ ਨੂੰ ਹਿਰਨੀ ਉੱਥੇ ਪੁਹੰਚ ਗਈ ਤੇ ਉਸਨੇ ਬਾਜ਼ ਨੂੰ ਪੁੱਛਿਆ ਇਹ ਕੀ ਹੋਇਆ

ਬਾਜ਼ ਨੇ ਸਾਰੀ ਗੱਲ ਦੱਸੀ

ਹਿਰਨੀ ਉਦਾਸ ਹੋ ਕੇ ਕਹਿਣ ਲੱਗੀ ਤੈਨੂੰ ਭਲਾ ਕਰਨ ਤੋ ਪਹਿਲਾ ਸੋਚ ਲੈਣਾ ਚਾਹੀਦਾ ਸੀ ਕਿੳਂਕਿ "ਅਹਿਸਾਨ" ਵੀ ਸਿਰਫ ਚੰਗੀ "ਨਸਲ" ਹੀ  ਯਾਦ ਰੱਖਦੀ ਹੈ

ਜੋ ਕਰਨਾ ਹੈ ਅੱਜ ਕਰੋ ਬਾਅਦ ਵਿੱਚ ਸਮਾਂ ਨਹੀਂ ਮਿਲੇਗਾ  -ਹਰਨਰਾਇਣ  ਸਿੰਘ ਮੱਲੇਆਣਾ  

ਇੱਕ ਸਾਧੂ ਬਹੁਤ ਦਿਨਾਂ ਤੋਂ ਨਦੀ ਦੇ ਕਿਨਾਰੇ ਬੈਠਾ ਸੀ । ਇੱਕ ਦਿਨ ਕਿਸੇ ਬੰਦੇ ਨੇ ਪੁੱਛ ਕਿ ਤੁਸੀਂ ਇਥੇ ਕਿ ਕਰ ਰਹੇ ਹੋ । ਸਾਧੂ ਨੇ ਅੱਗੋਂ ਜਵਾਬ ਦਿੱਤਾ ਕਿ ਨਹਿਰ ਦਾ ਸਾਰਾ ਪਾਣੀ ਵਹਿਣ ਦਾ ਇੰਤਜ਼ਾਰ ਕਰ ਰਿਹਾ । ਇਹ ਸੁਣਕੇ ਬੰਦੇ ਨੇ ਅੱਗੇ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ? ਇਹ ਪਾਣੀ ਤਾ ਹਮੇਸ਼ਾ ਹੀ ਚਲਦਾ ਰਹੇਗਾ । ਜੇਕਰ ਸਾਰਾ ਪਾਣੀ ਵਹਿ ਵੀ ਜਾਵੇ ਤਾਂ ਤੁਸੀਂ ਕਿ ਕਰੋਗੇ । ਸਾਧੂ ਕਹਿੰਦਾ ਮੈਂ ਦੂਜੇ ਪਾਸੇ ਜਾਣਾ ਹੈ , ਸਾਰਾ ਪਾਣੀ ਵਹਿ ਜਾਣ ਤੋਂ ਬਾਦ ਮੈਂ ਤੁਰਕੇ ਓਧਰ ਜਾਵਾਂਗਾ । ਤਾਂ ਇਹ ਸੁਣਕੇ ਵਿਅਕਤੀ ਨੇ ਗੁੱਸੇ ਵਿਚ ਕਿਹਾ ਕਿ ਤੁਸੀਂ ਪਾਗਲ ਓ ਕਿਉਂਕਿ ਇਸ ਤਰਾਂ ਕਦੀ ਨਹੀਂ ਹੋਵੇਗਾ । ਇਹ ਸਭ ਸੁਣਕੇ ਸਾਧੂ ਨੇ ਹੱਸਕੇ ਕਿਹਾ ਕਿ ਮੈਂ ਇਹ ਕੰਮ ਤੁਹਾਨੂੰ ਲੋਕਾਂ ਨੂੰ ਦੇਖ ਕੇ ਸਿੱਖਿਆ ਹੈ । ਤੁਸੀਂ ਲੋਕ ਹਮੇਸ਼ਾ ਸੋਚਦੇ ਰਹਿੰਦੇ ਓ ਕਿ ਜੀਵਨ ਵਿਚ ਥੋੜੀਆਂ ਔਕੜਾ ( ਮੁਸੀਬਤਾਂ ਘੱਟ ਹੋ ਜਾਣ , ਬੱਚਿਆਂ ਦੀ ਪੜਾਈ ਹੋ ਜਾਵੇ , ਮਕਾਨ ਬਣ ਜਾਵੇ , ਉਹਨਾਂ ਦਾ ਵਿਆਹ ਹੋ ਜਾਵੇ , ਕੁਝ ਪੈਸੇ ਇਕੱਠਾ ਹੋ ਜਾਵੇ ਫਿਰ ਅਰਾਮ ਨਾਲ ਬੈਠ ਕੇ ਰੱਬ ਦਾ ਨਾਮ ਲਵਾਂਗਾਂ ਅਤੇ ਸ਼ਾਂਤੀ ਨਾਲ ਜ਼ਿੰਦਗੀ ਜੀਵਾਗਾਂ । ਜੀਵਨ ਵੀ ਇਕ ਨਦੀ ਦੇ ਵਰਗਾ ਹੈ ਤੇ ਕੰਮ ਤੇ ਮੁਸੀਬਤਾਂ ਇਸ ਵਿਚ ਪਾਣੀ ਵਾਂਗ ਹਨ ਜੋ ਹਮੇਸ਼ਾ ਵਗਦੀਆਂ ਹੀ ਰਹਿਣਗੀਆਂ । ਸੋ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਕਿਸੇ ਚੰਗੇ ਸਮੇ ਦੀ ਉਡੀਕ ਨਾ ਕਰੋ | ਜੋ ਕਰਨਾ ਹੈ ਅੱਜ ਕਰੋ

ਵਿਕਾਊ -ਹਰਨਰਾਇਣ ਸਿੰਘ ਮੱਲੇਆਣਾ  

ਗਵਾਲੀਅਰ ਦੇ ਕਿਲ੍ਹੇ ਤੋਂ ਵਾਪਸੀ ਤੇ ਛੇਵੇਂ ਗੁਰੂ ਨਾਨਕ ਸਤਿਗੁਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਲੱਗ ਅਲੱਗ ਜਗਾਹ ਪੜਾਅ ਕਰਦੇ ਐ । ਜਹਾਂਗੀਰ ਨੇ ਵੀ ਕਾਫੀ ਲੰਮਾ ਸਫ਼ਰ ਸਤਿਗੁਰ ਨਾਲ ਤਹਿ ਕੀਤਾ ਕਿਉਂਕਿ ਓਹਨੇ ਕਸ਼ਮੀਰ ਵੱਲ ਨੂੰ ਜਾਣਾ ਸੀ । ਰਾਹ ਚ ਕਿਸੇ ਜਗਾਹ ਪੜਾਅ ਲੱਗਿਆ ਹੋਇਆ ਏ । ਜਹਾਂਗੀਰ ਅਤੇ ਮੀਰੀ ਪੀਰੀ ਦੇ ਮਾਲਕ ਛੇਵੇਂ ਸਤਿਗੁਰ ਆਵਦੇ ਆਵਦੇ ਤੰਬੂ ਚ ਨੇ । ਇੱਕ ਗਰੀਬੜਾ ਜੇਹਾ ਦਿੱਸਣ ਵਾਲਾ ਬੰਦਾ ਘਾਹ ਦੀ ਪੰਡ ਸਿਰ ਤੇ ਚੱਕੀ ਸਿਪਾਹੀਆਂ ਦੇ ਤਰਲੇ ਲੈ ਰਿਹਾ ਏ ਕਿ ਮੈਂ ਸੱਚੇ ਪਾਤਸ਼ਾਹ ਨੂੰ ਮਿਲਣਾ ਚਾਹੁੰਨਾ । ਸਿਪਾਹੀਆਂ ਨੇ ਜਾਣ ਬੁਝ ਕੇ ਘਾਹੀ ਸਿੱਖ ਨੂੰ ਜਹਾਂਗੀਰ ਵਾਲੇ ਤੰਬੂ ਚ ਭੇਜ ਦਿੱਤਾ ਕਿ ਸਿਰ ਤੇ ਕਲਗੀ ਤੇ ਛਤਰ ਝੂਲਦਾ ਦੇਖ ਸਿੱਖ ਨੂੰ ਭੁਲੇਖਾ ਲੱਗ ਜੂ । ਘਾਹੀ ਸਿੱਖ ਨੇ ਜਾਂਦਿਆਂ ਇੱਕ ਟਕਾ ਤੇ ਘਾਹ ਦੀ ਪੰਡ ਜਹਾਂਗੀਰ ਦੇ ਕਦਮਾਂ ਚ ਰੱਖੀ ਤੇ ਆਖਿਆ ," ਸੱਚੇ ਪਾਤਸ਼ਾਹ , ਮੇਰਾ ਜਨਮ ਮਰਨ ਕੱਟ ਦਿਓ , ਪਰਲੋਕ ਸਵਾਰ ਦਿਓ ।" 

ਜਹਾਂਗੀਰ ਸਮਝ ਚੁੱਕਾ ਸੀ ਕਿ ਇਹਨੂੰ ਭੁਲੇਖਾ ਪੈ ਗਿਆ । ਜਹਾਂਗੀਰ ਆਖਦਾ ਐ ਕਿ ਮੈਂ ਉਹ ਨਹੀਂ ਜੋ ਤੂੰ ਸਮਝ ਰਿਹਾ ਹੈਂ । ਮੇਰੀ ਬਾਦਸ਼ਾਹਤ ਮਾਤ ਲੋਕ ਦੀ ਏ , ਪਰਲੋਕ ਚ ਮੇਰਾ ਕੋਈ ਵੱਸ ਨਹੀਂ । ਸਮੇਂ ਦਾ ਬਾਦਸ਼ਾਹ ਹਾਂ ਮੈਂ , ਦੱਸ ..... ਜੇ ਤੂੰ ਕਹੇਂ ਤਾਂ ਇਸ ਘਾਹ ਦੀ ਪੰਡ ਤੇ ਇੱਕ ਟਕੇ ਬਦਲੇ ਮੈਂ ਤੇਰੇ ਨਾਂ ਕੋਈ ਜਗੀਰ ਲਵਾ ਦਿਆਂ ....?

ਸਿੱਖ ਹੈਰਾਨ ਪਰੇਸ਼ਾਨ ਹੋ ਕੇ ਘਾਹ ਦੀ ਪੰਡ ਤੇ ਟਕਾ ਚੁੱਕ ਲੈਂਦਾ ਏ ਤੇ ਜਹਾਂਗੀਰ ਫਿਰ ਬੋਲਦਾ ਏ ," ਇਹ ਕੰਮ ਨਾ ਕਰ ਤੂੰ , ਇਸ ਟਕੇ ਤੇ ਪੰਡ ਬਦਲੇ ਤੂੰ ਸੋਨੇ ਦੀਆਂ ਮੋਹਰਾਂ ਲੈ ਜਾ , ਜਾ ਕੇ ਗੁਰੂ ਨੂੰ ਮੋਹਰਾਂ ਭੇਟ ਕਰੀਂ ਉਹ ਖੁਸ਼ ਹੋਣ ਗੇ । ਘਾਹੀ ਸਿੱਖ ਰੋਹ ਚ ਆ ਕੇ ਬੋਲਿਆ ," ਜਹਾਂਗੀਰ ..... ਸਿੱਖ ਦਾ ਸਿਦਕ ਨਾ ਪਰਖ ... ਜੇ ਤੇਰਾ ਵੱਸ ਪਰਲੋਕ ਚ ਨਹੀਂ ਤਾਂ ਤੇਰੀਆਂ ਮੋਹਰਾਂ ਵੀ ਗੁਰੂ ਘਰ ਚ ਪਰਵਾਨ ਨਹੀਂ । ਓਥੇ ਸੱਚੀ ਸੁੱਚੀ ਕਿਰਤ ਨਾਲ ਕੀਤੀ ਸੇਵਾ ਪਰਵਾਨ ਏ । ਮੈਂ ਬੜੀ ਰੀਝ ਨਾਲ ਪਾਤਸ਼ਾਹ ਦੇ ਘੋੜਿਆਂ ਲਈ ਇਹ ਘਾਹ ਸਾਫ ਸਾਫ ਚੁਣ ਕੇ ਬੜੇ ਪ੍ਰੇਮ ਨਾਲ ਧੋਅ ਸਵਾਰ ਕੇ ਲਿਆਇਆ ਹਾਂ , ਇਹ ਤਾਂ ਪਾਤਸ਼ਾਹ ਦੇ ਚਰਨਾਂ ਚ ਹੀ ਜਾਊ । ਨਾਲੇ ਸੌਦਾ ਉਸ ਚੀਜ਼ ਦਾ ਹੁੰਦਾ , ਜਿਹੜੀ ਚੀਜ਼ ਵਿਕਾਊ ਹੋਵੇ ।

ਐਨਾ ਕਹਿੰਦਿਆਂ ਸਿੱਖ ਨੇ ਟਕਾ ਤੇ ਪੰਡ ਚੁੱਕੀ ਤੇ ਸੱਚੇ ਪਾਤਸ਼ਾਹ ਕੋਲ ਆ ਕੇ ਭੁੱਲ ਦੀ ਖਿਮਾਂ ਮੰਗੀ । ਪਾਤਸ਼ਾਹ ਨੇ ਸਿੱਖ ਦਾ ਸਿਦਕ ਤੇ ਪਿਆਰ ਦੇਖ ਕੇ ਉਹਨੂੰ ਗਲ ਨਾਲ ਲਾ ਲਿਆ ।

ਅੱਜ ਜਿਹੜੇ ਲੋਕ ਚੰਦ ਪੈਸਿਆਂ ਤੇ ਹੋਰ ਸਹੂਲਤਾਂ ਖ਼ਾਤਰ ਆਪਣਾ ਦੀਨ ਛੱਡ ਰਹੇ ਆ , ਉਹ ਇਖਲਾਕੀ ਨਹੀਂ ਵਿਕਾਊ ਮਾਲ ਐ । ਆਪਣੇ ਗੁਰੂ ਨਾਲ , ਆਪਣੇ ਇਸ਼ਟ ਨਾਲ ਰਿਸ਼ਤਾ ਖਸਮ ਤੇ ਪਿਓ ਵਾਲਾ ਹੁੰਦਾ ਏ । ਤੇ ਜਿਸ ਦੇ ਇੱਕ ਤੋਂ ਵੱਧ ਕੇ ਪਿਓ ਤੇ ਖਸਮ ਹੋਣ , ਉਹ ਬੰਦਾ ਚਰਿੱਤਰਹੀਣ ਹੁੰਦਾ । ਚਰਿੱਤਰਹੀਣ ਬੰਦੇ ਕੋਲ ਪੈਸਾ ਤੇ ਸਹੂਲਤ ਤਾਂ ਹੋ ਸਕਦੀ ਐ ਪਰ ਲੋਕ ਪਰਲੋਕ ਚ ਇੱਜਤ ਨਹੀਂ ਹੁੰਦੀ । ਭਾਈ ਨੰਦ ਲਾਲ ਸਿੰਘ ਦਾ ਬਚਨ ਯਾਦ ਆ ਰਿਹਾ ਏ , ਉਹ ਕਹਿੰਦੇ ਆ," ਪਾਤਸ਼ਾਹ , ਮੈਨੂੰ ਵਰ ਦੇ .... ਜਿਸ ਦਿਨ ਮੈਂ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋਵਾਂ , ਉਸ ਦਿਨ ਹਵਾ ਤੇਰੇ ਅਨੰਦਪੁਰ ਵੱਲ ਨੂੰ ਰੁਮਕਦੀ ਹੋਵੇ । ਜਿਓੰਦੇ ਜੀਅ ਤਾਂ ਮੈਂ ਕਿਸੇ ਹੋਰ ਦਰ ਤੇ ਜਾਣਾ ਈ ਕੀ ਏ , ਮੇਰੀ ਮਿੱਟੀ ਦੀ ਰਾਖ ਵੀ ਕਿਸੇ ਹੋਰ ਦਰ ਤੇ ਨਾ ਜਾਵੇ । 

ਧਰਮ ਸਭ ਦੇ ਆਪਣੀ ਥਾਂ ਚੰਗੇ । ਤੁਮ ਕੋ ਤੁਮਾਰਾ ਖੂਬ , ਹਮ ਕੋ ਹਮਾਰਾ ਖੂਬ । ਲਾਲਚ ਵੱਸ ਹੋ ਆਪਣਾ ਦੀਨ ਛੱਡਣ ਨਾਲੋਂ ਸਰੀਰ ਚੋਂ ਜਿੰਦ ਨਿਕਲ ਜੇ । ਸਿੱਖ ਤਾਂ ਵੈਸੇ ਵੀ ਰੋਜ ਪੜ੍ਹਦਾ ਏ ਕਿ ਜਦੋਂ ਦਾ ਤੇਰੇ ਚਰਨ ਕਮਲਾਂ ਨਾਲ ਮੇਰਾ ਇਸ਼ਕ ਹੋਇਆ ਏ , ਮੈਂ ਕਿਸੇ ਹੋਰ ਦੂਜੇ ਨੂੰ ਆਪਣੀ ਨਜ਼ਰਾਂ ਹੇਠੋਂ ਨਹੀਂ ਕੱਢਿਆ ।

 

ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀਂ ਆਨਯੋ ।।

DEPUTY COMMISSIONER LUDHIANA,

LAUNCHES SPECIAL POSTER DEDICATED ON INTERNATIONAL MOTHER LANGUAGE DAY

Ludhiana, February 2021 -(Jan Shakti News)

To acknowledge the importance of International Mother Language Day, within Ludhiana District, Deputy Commissioner, Ludhiana Mr. Varinder Kumar Sharma IAS, launched a special poster depicting the importance of Mother Language, prepared by City Lawyer & Author Harpreet Sandhu. The Deputy Commissioner Ludhiana, while launching the poster stated that, “We all need to promote our Mother Language Punjabi as it is a well known fact that education as a basic right can be implemented only if it is imparted through the mother language, as it contribute towards building inclusive knowledge of societies; preserving cultural heritage and play an important role to keep the youth deep rooted to its Mother language”.

The special designed poster carries the meaningful quote of the famous International fame writer Nelson Mandela, “If you talk to a man in a language he understands, that goes to his head. If you talk to him in his language that goes in his heart”. (ਜੇ ਤੁਸੀਂ ਕਿਸੇ ਵਿਅਕਤੀ ਨਾਲ ਉਸ ਭਾਸ਼ਾ ਵਿੱਚ ਗੱਲ ਕਰਦੇ ਹੋ ਜਿਸ ਨੂੰ ਉਹ ਸਮਝਦਾ ਹੈ, ਤਾਂ ਇਹ ਉਸਨੂੰ ਸਮਝ ਆਉਂਦੀ ਹੈ I ਜੇ ਤੁਸੀਂ ਉਸ ਨਾਲ ਉਸਦੀ ਮਾਂ ਬੋਲੀ ਵਿੱਚ ਗੱਲ ਕਰਦੇ ਹੋ ਤਾਂ ਉਸ ਦੇ ਦਿਲ ਨੂੰ ਭਾਉਂਦੀ ਹੈ I)

Deputy Commissioner Ludhiana appreciated the innovative effort of Harpreet Sandhu, advocate for initiating this good cause on International Mother Language Day.

DC Ludhiana Varinder Kumar Sharma launching the Poster Dedicated to International Mother Language Day