You are here

ਪੰਜਾਬ

ਮਹਿਲ ਕਲਾਂ ਦੇ ਪੱਕੇ ਕਿਸਾਨੀ ਮੋਰਚੇ ਦੇ 164 ਵੇਂ ਦਿਨ ਕਿਸਾਨ ਆਗੂ ਸਰਕਾਰ ਖਿਲਾਫ ਗਰਜੇ

ਮਹਿਲ ਕਲਾਂ/ਬਰਨਾਲਾ-ਮਾਰਚ 2021 (ਗੁਰਸੇਵਕ ਸਿੰਘ ਸੋਹੀ)-

30 ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਨੇ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਮਹਿਲ ਕਲਾਂ ਦੇ ਟੋਲ ਟੈਕਸ ਉੱਪਰ 1ਅਕਤੂਬਰ 2020 ਤੋਂ ਲੱਗਿਆ ਧਰਨਾ ਲਗਾਤਾਰ ਚੱਲ ਰਿਹਾ ਹੈ। ਇਸ ਮੌਕੇ 

ਬੀਕੇਯੂ ਡਕੌਂਦਾ ਦੇ ਜਿਲ੍ਹਾ ਆਗੂ ਮਲਕੀਤ ਸਿੰਘ ਈਨਾਂ, ਮਾ ਗੁਰਮੇਲ ਸਿੰਘ ਠੁੱਲੀਵਾਲ, ਬੀਕੇਯੂ ਕਾਦੀਆਂ ਦੇ ਸਿੰਗਾਰਾ ਸਿੰਘ ਛੀਨੀਵਾਲ, ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਮਾ ਪਿਸੌਰਾ ਸਿੰਘ ਹਮੀਦੀ,ਜਗਤਾਰ ਸਿੰਘ ਛੀਨੀਵਾਲ, ਜੱਗਾ ਸਿੰਘ  ਛਾਪਾ ਨੇ ਕਿਹਾ ਕਿ ਸਾਢੇ ਪੰਜ ਮਹੀਨੇ ਹੋ ਗਏ ਹਨ ਪਰ ਧਰਨਾਕਾਰੀਆਂ ਦੇ ਇਰਾਦੇ ਹੋਰ ਦ੍ਰਿੜ ਹੋਏ ਹਨ, ਵਿਚਾਰਾਂ ਵਿੱਚ ਵਧੇਰੇ ਪ੍ਰਪੱਕਤਾ ਆਈ ਹੈ ਅਤੇ ਕਾਨੂੰਨਾਂ ਦੇ ਦੁਰਪ੍ਰਭਾਵਾਂ ਬਾਰੇ ਸਮਝ ਵਧੇਰੇ ਸਪਸ਼ਟ ਹੋਈ ਹੈ। ਹਰ ਅੰਦੋਲਨਕਾਰੀ ਦੀ ਜੁਬਾਨ `ਤੇ ਬਸ ਇਕੋ ਗੱਲ ਹੈ, ਕਾਲੇ ਕਾਨੂੰਨ ਰੱਦ ਕਰਵਾਏ ਬਗੈਰ ਘਰ ਵਾਪਸ ਨਹੀਂ ਜਾਣਾ। ਆਗੂਆਂ ਨੇ ਬਰਨਾਲੇ ਜਿਲ੍ਹੇ ਦੀਆਂ ਸਾਰੀਆਂ ਬੈਂਕ, ਮੁਲਾਜ਼ਮ, ਮਜਦੂਰ, ਵਪਾਰੀ ਤੇ ਹੋਰ ਤਬਕਿਆਂ ਨਾਲ ਸਬੰਧਤ ਜਥੇਬੰਦੀਆਂ ਨੂੰ 15 ਮਾਰਚ ਵਾਲਾ ਨਿੱਜੀਕਰਨ ਵਿਰੋਧੀ ਦਿਵਸ ਮਨਾਉਣ ਲਈ ਰੇਲਵੇ ਸਟੇਸ਼ਨ `ਤੇ ਇਕੱਠੇ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਡਾ ਅੰਦੋਲਨ ਮੁਲਕ ਭਰ ਵਿੱਚ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਫੈਲ ਚੁੱਕਾ ਹੈ। ਬੰਗਾਲ ਵਿੱਚ ਬੀਜੇਪੀ ਵਿਰੁੱਧ ਪ੍ਰਚਾਰ ਕਰਨ ਅਤੇ ਖੇਤੀ ਕਾਨੂੰਨਾਂ ਦੇ ਸਮੁੱਚੇ ਮੁਲਕ ਦੇ ਕਿਸਾਨਾਂ ਤੇ ਪੈਣ ਵਾਲੇ ਮਾਰੂ ਅਸਰਾਂ ਬਾਰੇ ਜਾਗਰੂਕ ਕਰਨ ਲਈ ਪਹੁੰਚੇ ਕਿਸਾਨ ਆਗੂਆਂ ਨੂੰ ਬਹੁਤ ਭਾਰੀ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੀ ਜਾ ਰਹੀ ਹੈ। ਉਥੇ ਲੋਕਾਂ ਨੂੰ ਕਾਲੇ ਕਾਨੂੰਨਾਂ ਦੀਆਂ ਬਾਰੀਕੀਆਂ ਉਨ੍ਹਾਂ ਦੀ ਸਥਾਨਕ ਭਾਸ਼ਾ ਵਿੱਚ ਸਮਝਾਈਆਂ ਜਾ ਰਹੀਆਂ ਹਨ । ਇਸ ਤੋਂ ਪਹਿਲਾਂ ਕਰਨਾਟਕਾ ਵਿੱਚ ਗਏ ਕਿਸਾਨ ਆਗੂਆ ਨੂੰ ਵੀ ਭਰਪੂਰ ਸਮਰਥਨ ਮਿਲਿਆ ਸੀ। ਬਰਤਾਨੀਆ ਦੀ ਸੰਸਦ ਵਿਚ ਭਾਰਤੀ ਖੇਤੀ ਕਾਨੂੰਨਾਂ ਤੇ ਕਿਸਾਨ ਅੰਦੋਲਨ ਬਾਰੇ ਹੋਈ ਬਹਿਸ ਨੇ ਸਾਡੇ ਅੰਦੋਲਨ ਨੂੰ ਦੁਨੀਆਂ ਪੱਧਰ ਦਾ ਬਿਰਤਾਂਤ ਬਣਾ ਦਿੱਤਾ ਹੈ।ਕਾਰਪੋਰੇਟਾਂ ਤੇ ਸਾਮਰਾਜੀ ਕੰਪਨੀਆਂ ਦੇ ਦਬਾਅ ਹੇਠ ਆਈ ਸਰਕਾਰ ਨੂੰ ਬਾਹਰ ਨਿੱਕਲਣ ਦਾ ਰਸਤਾ ਨਹੀਂ ਲੱਭ ਰਿਹਾ। ਪਰ ਲੋਕਾਂ ਦੀ ਤਾਕਤ ਮੂਹਰੇ ਸਰਕਾਰ ਨੂੰ ਝੁਕਣਾ ਹੀ ਪੈਣਾ ਹੈ ਤੇ ਇਹ ਕਾਲੇ ਕਾਨੂੰਨ ਰੱਦ ਕਰਨੇ ਹੀ ਪੈਣੇ ਹਨ। ਧਰਨੇ ਦੇ ਦਿਨਾਂ ਦੀ ਗਿਣਤੀ ਸਾਡੇ ਲਈ ਹੁਣ ਕੋਈ ਮਾਅਨੇ ਨਹੀਂ ਰੱਖਦੀ। ਚਾਹੇ ਜਿੰਨਾ ਮਰਜੀ ਸਮਾਂ ਲੱਗੇ, ਅਸੀਂ ਮੰਗਾਂ ਮੰਨਵਾ ਕੇ ਹੀ ਰਹਾਂਗੇ। ਇਸ ਮੌਕੇ ਗੋਬਿੰਦਰ ਸਿੰਘ ਸਿੱਧੂ, ਛਿੰਦਾ ਵਜੀਦਕੇ,ਜਗਤਾਰ ਸਿੰਘ ਛੀਨੀਵਾਲ, ਨਛੱਤਰ ਸਿੰਘ ਕਲਕੱਤਾ, ਅਮਨਦੀਪ ਸਿੰਘ ਅਮਨੀ ,ਬਲਜੀਤ ਸਿੰਘ ਸੋਢਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।

ਫਸਟ ਚੁਆਇਸ਼ ਇਮੀਗ੍ਰੇਸ਼ਨ ਅਤੇ ਆਇਲਟਸ ਇੰਸਟੀਚਿਊਟ ਮਹਿਲ ਕਲਾਂ ਦੀ ਵਿਦਿਆਰਥਣ ਨੇ ਪ੍ਰਾਪਤ ਕੀਤੇ 6.5 ਬੈਂਡ  

ਮਹਿਲ ਕਲਾਂ/ਬਰਨਾਲਾ-ਮਾਰਚ 2021(ਗੁਰਸੇਵਕ ਸਿੰਘ ਸੋਹੀ) -

ਇਲਾਕੇ ਦੀ ਨਾਮਵਰ ਇੰਮੀਗ੍ਰੇਸ਼ਨ ਅਤੇ ਆਈਲੈਟਸ ਸੰਸਥਾ ਫਸਟ ਚੁਆਇਸ ਇਮੀਗ੍ਰੇਸ਼ਨ ਅਤੇ ਆਈਲੈਟਸ ਤੇ ਪੀਟੀਈ ਇੰਸਟੀਚਿਊਟ   ਮਹਿਲਕਲਾਂ ਜ਼ਿਲ੍ਹਾ ਬਰਨਾਲਾ ਦੀ ਵਿਦਿਆਰਥਣ ਗੁਰਸ਼ਰਨ ਕੌਰ ਧਾਲੀਵਾਲ ਪਿੰਡ ਛੀਨੀਵਾਲ ਕਲਾਂ ਨੇ ਕੁੱਝ ਮਹੀਨਿਆਂ ਦੀ ਕੋਚਿੰਗ ਤੋਂ ਬਾਅਦ ਹੀ ਆਈਲੈੱਟਸ ਵਿੱਚੋਂ  ਸ਼ਾਨਦਾਰ ਸਕੋਰ ਪ੍ਰਾਪਤ ਕੀਤਾ।ਸੰਸਥਾ ਦੇ ਡਾਇਰੈਕਟਰ ਸਰਦਾਰ ਜਗਜੀਤ ਸਿੰਘ ਮਾਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰਸ਼ਰਨ ਕੌਰ ਧਾਲੀਵਾਲ ਨੇ ਸਿਰਫ ਦੋ ਮਹੀਨਿਆਂ ਦੀ ਕੋਚਿੰਗ ਲੈਣ ਤੋਂ ਬਾਅਦ 6.5ਬੈਂਡ ਪ੍ਰਾਪਤ ਕਰਕੇ ਆਪਣੀ ਕੈਨੇਡਾ ਜਾਣ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਪਹਿਲਾ ਸਟੈੱਪ ਕਲੀਅਰ ਕਰ ਲਿਆ ਹੈ। ਗੁਰਸ਼ਰਨ ਕੌਰ ਧਾਲੀਵਾਲ  ਨਿੱਬੜੇ ਹੀ ਖ਼ੁਸ਼ੀ ਭਰੇ ਲਹਿਜੇ ਵਿੱਚ ਕਿਹਾ ਕਿ ਫਸਟ ਚੁਆਇਸ   ਇਮੀਗਰੇਸ਼ਨ ਦੁਆਰਾ ਮੁਹੱਈਆ ਕਰਵਾਈ ਜਾ ਰਹੀ ਆਧੁਨਿਕ ਤਰੀਕੇ ਨਾਲ ਆਈਲੈੱਟਸ ਦੀ ਕੋਚਿੰਗ ਅਤੇ ਮਿਹਨਤੀ ਸਟਾਫ ਦੇ ਸਦਕਾ ਮੈਂ ਇਸ ਸ਼ਾਨਦਾਰ ਸਕੋਰ ਪ੍ਰਾਪਤ ਕੀਤਾ ਹੈ ਅਤੇ ਮੈਂ ਹਮੇਸ਼ਾਂ ਹੀ ਫਰਸਟ ਚੁਆਇਸ ਇਮੀਗ੍ਰੇਸ਼ਨ ਦੀ ਰਿਣੀ ਰਹਾਂਗੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਸੰਸਥਾ ਪਿਛਲੇ ਲੰਮੇ ਸਮੇਂ ਤੋਂ ਕੈਨੇਡੀਅਨ ਵਕੀਲ ਸਰਦਾਰ ਮਨਜੀਤ ਸਿੰਘ ਮਾਹਲ ਦੀ ਅਗਵਾਈ ਵਿੱਚ ਇਲਾਕੇ ਦੇ ਲੋਕਾਂ ਲਈ ਕੈਨੇਡਾ ਜਾਣ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਸਹਾਇਕ ਹੋ ਰਹੀ ਹੈ। ਇਸ ਮੌਕੇ ਸਟਾਫ ਮੈਂਬਰ ਮਨਦੀਪ ਕੌਰ ਸੋਡਾ ,ਅਰਸ਼ਦੀਪ ਕੌਰ, ਰਿੰਮੀ ਸ਼ਰਮਾ, ਸਰਬਜੀਤ ਕੌਰ, ਸੁਖਪ੍ਰੀਤ ਕੌਰ, ਸੰਦੀਪ ਕੌਰ ਅਤੇ ਖੁਸ਼ਬੀਰ ਸਿੰਘ ਹਾਜ਼ਰ ਸਨ।

ਪਿੰਡ ਕੋਕਰੀ ਕਲਾਂ ਚ ਵਿਕਾਸ ਕਾਰਜਾਂ ਦੀ ਹਨੇਰੀ ਲਿਆ ਦਿਆਂਗੇ ਸਰਪੰਚ ਗੋਰਾ

ਅਜੀਤਵਾਲ ਬਲਵੀਰ ਸਿੰਘ ਬਾਠ  ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਕੋਕਰੀ ਕਲਾਂ ਵਿਖੇ ਚੱਲ ਰਹੇ ਵਿਕਾਸ ਕਾਰਜ  ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੀ ਦੇਣ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਗੁਰਪ੍ਰੀਤ ਸਿੰਘ ਗੋਰਾ ਨੇ ਜਨਸ਼ਕਤੀ ਨਿੳੂਜ਼ ਨਾਲ ਕੁਝ ਵਿਚਾਰਾਂ ਸਾਂਝੀਆਂ ਕਰਦੇ ਹੋਏ ਕੀਤਾ  ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਿੰਡ ਕੋਕਰੀ ਕਲਾਂ ਚ ਵਿਕਾਸ ਕਾਰਜਾਂ ਦੀ ਹਨੇਰੀ ਲਿਆ ਦਿਆਂਗੇ  ਉਨ੍ਹਾਂ ਅੱਗੇ ਕਿਹਾ ਕਿ ਪਿੰਡ ਵਿਚ ਵਿਕਾਸ ਕਾਰਜ ਵੱਡੀ ਪੱਧਰ ਤੇ ਜਾਰੀ ਹਨ ਜਿਵੇਂ ਕਿ ਰਸਤਿਆਂ ਵਿੱਚ ਇੰਟਰਲੌਕ ਟਾਈਲਾਂ ਲਗਾਈਆਂ ਜਾ ਰਹੀਆਂ ਹਨ  ਇਸ ਤੋਂ ਇਲਾਵਾ ਗਲੀਆਂ ਨਾਲੀਆਂ ਸਕੂਲਾਂ ਧਰਮਸ਼ਾਲਾ ਸ਼ਮਸ਼ਾਨਘਾਟ ਆਦਿ ਤੋਂ ਬਿਨਾਂ ਅਨੇਕਾਂ ਹੀ  ਵਿਕਾਸ ਕਾਰਜ ਚੱਲ ਰਹੇ ਹਨ  ਥੋੜ੍ਹੇ ਸਮੇਂ ਚ ਹੀ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਇਆ ਜਾਵੇਗਾ

21 ਵਾਂ ਸਾਲਾਨਾ ਕੱਵਾਲੀ ਸਮਾਗਮ ਅਤੇ ਭੰਡਾਰਾ ਪੂਰਨ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ।

ਸਾਰੇ ਧਰਮਾਂ ਦੇ ਲੋਕਾਂ ਨੇ ਕੀਤੀ ਸ਼ਮੂਲੀਅਤ 

ਮਹਿਲ ਕਲਾਂ/ਬਰਨਾਲਾ-ਮਾਰਚ 2021- (ਗੁਰਸੇਵਕ ਸਿੰਘ ਸੋਹੀ)-

ਸਥਾਨਕ ਬਾਗਵਾਲਾ ਪੀਰਖਾਨਾ ਵਿਖੇ ਅਮਨ ਮੁਸਲਮ ਵੈੱਲਫੇਅਰ ਕਮੇਟੀ (ਰਜਿ:) ਦੇ ਪ੍ਰਧਾਨ ਅਤੇ ਮੁੱਖ ਪ੍ਰਬੰਧਕ ਡਾ ਮਿੱਠੂ ਮੁਹੰਮਦ ਦੀ ਨਿਗਰਾਨੀ ਹੇਠ 21 ਵਾਂ ਕੱਵਾਲੀ ਸਮਾਗਮ ਅਤੇ ਭੰਡਾਰਾ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਇਲਾਕੇ ਦੇ ਸੰਤਾਂ-ਮਹਾਂਪੁਰਸ਼ਾਂ ਅਤੇ ਖ਼ਲੀਫ਼ਾ ਸਹਿਬਾਨਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।

ਇਸ ਸਾਲਾਨਾ ਸਮਾਗਮ ਦੀ ਲਾਈਵ ਕਵਰੇਜ (ਜਨ ਸ਼ਕਤੀ ਨਿਊਜ਼ ਪੰਜਾਬ, UK) ਡੇਲੀ ਪੰਜਾਬ ਨਿਊਜ਼ 24 ਅਤੇ KSG ਨਿਊਜ਼ ਸਮੇਤ ਕਈ ਹੋਰ ਚੈਨਲਾਂ ਵੱਲੋਂ ਕੀਤੀ ਗਈ ਜੋ ਕਿ ਭਾਰਤ ਸਮੇਤ ਸੰਸਾਰ ਦੇ ਵੱਖ ਵੱਖ ਮੁਲਕਾਂ ਵਿਚ ਦਿਖਾਈ ਗਈ ।ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕੱਵਾਲ ਦਿਲਸ਼ਾਦ ਜਮਾਲਪੁਰੀ ਐਂਡ ਪਾਰਟੀ ਮਲੇਰਕੋਟਲੇ ਵਾਲਿਆਂ ਨੇ ਸੂਫੀਆਨਾ ਕਲਾਮ ਗਾ ਕੇ ਖੂਬ ਰੰਗ ਬੰਨ੍ਹਿਆ ।ਇਸ ਤੋਂ ਬਾਅਦ ਰਫੀ+ਫੈਜ ਅਲੀ ਐਂਡ ਪਾਰਟੀ ਬਰਕਤਪੁਰ ਵਾਲੇ ਅਤੇ ਰਫੀ ਜਾਫਰ ਅਲੀ ਐਂਡ ਪਾਰਟੀ ਹਿੰਮਤਪੁਰੇ ਵਾਲਿਆਂ ਨੇ ਵੀ ਆਪਣੀ ਹਾਜ਼ਰੀ ਲਵਾਈ ਅਤੇ ਦਰਸਕਾਂ ਤੋਂ ਖੂਬ ਵਾਹ ਵਾਹ ਖੱਟੀ । ਇਸ ਸਮੇਂ ਬਾਬਾ ਕਾਲੇ ਸ਼ਾਹ ਜੀ ਬਰਨਾਲਾ ,ਬਾਬਾ ਰਫੀਕ ਮੁਹੰਮਦ ਜੀ ਨੱਥੋਵਾਲ ,ਗੁਲਜ਼ਾਰ ਖਾਨ ਕਲਿਆਣ, ਸਾਬਰੀ ਇਰਫ਼ਾਨ ਸਾਹਿਬ ਸ਼ਾਜਾਪੁਰ, ਬਾਬਾ ਮੁਹੱਬਤ ਸ਼ਾਹ, ਬਾਬਾ ਇੱਜ਼ਤ ਸਾਹ ,ਬਾਬਾ ਜੰਗ ਸਿੰਘ ਦੀਵਾਨਾ ਭੌਪੂ ਖਾਨ ਜੌਹਲਾਂ, ਭੋਲਾ ਖਾਂ ਜੌਹਲਾਂ, ਸੋਨੀ ਖਾਨ ਜੌਹਲਾਂ,ਹੁਸੈਨ ਜਲਾਲ ,ਮਿੰਟੂ ਬਈਏਵਾਲ ਆਦਿ ਸੁਸ਼ੋਭਿਤ ਸਨ। ਇਸ ਸਮਾਗਮ ਵਿਚ ਝੰਡਾ ਛੁਡਾਉਣ ਅਤੇ ਚਾਦਰ ਚੜ੍ਹਾਉਣ ਦੀ ਰਸਮ ਵੀ ਅਦਾ ਕੀਤੀ ਗਈ ਅਤੇ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਦੀ ਜਿੱਤ ਲਈ ਵਿਸ਼ੇਸ਼ ਦੁਆ (ਅਰਦਾਸ) ਕੀਤੀ ਗਈ ।ਸਟੇਜ ਦੀ ਕਾਰਵਾਈ ਉੱਘੇ ਸੰਚਾਲਕ ਸਮਰਾਟ ਰਾਏਕੋਟੀ ਵੱਲੋਂ ਨਿਭਾਈ ਗਈ ।ਇਸ ਸਮਾਗਮ ਵਿਚ ਪੱਤਰਕਾਰ ਭਾਈਚਾਰੇ ਵੱਲੋੰ ਪੱਤਰਕਾਰ ਨਿਰਮਲ ਸਿੰਘ ਪੰਡੋਰੀ, ਗੁਰਸੇਵਕ ਸਿੰਘ ਸੋਹੀ , ਫ਼ਿਰੋਜ਼ ਖ਼ਾਨ, ਜਗਜੀਤ ਸਿੰਘ ਕੁਤਬਾ ,ਗੁਰਸੇਵਕ ਸਿੰਘ ਸਹੋਤਾ, ਗੁਰਪ੍ਰੀਤ ਸਿੰਘ ਬਿੱਟੂ, ਡਾ ਕੁਲਦੀਪ ਬਿਲਾਸਪੁਰੀ, ਮਿੰਟੂ ਖੁਰਮੀ ਹਿੰਮਤਪੁਰਾ ਪ੍ਰੇਮ ਕੁਮਾਰ ਪਾਸੀ, (ਮਨਜਿੰਦਰ ਗਿੱਲ ਮੈਨੇਜਰ ਜਨ ਸ਼ਕਤੀ ਨਿਊਜ਼ ਪੰਜਾਬ )ਅਤੇ ਡਾਕਟਰੀ ਟੀਮ ਵਜੋਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਸਰਪ੍ਰਸਤ ਡਾ ਮਹਿੰਦਰ ਸਿੰਘ ਗਿੱਲ, ਜ਼ਿਲ੍ਹਾ ਆਗੂ ਡਾਕਟਰ ਕੇਸਰ ਖ਼ਾਨ ਮਾਂਗੇਵਾਲ, ਡਾ ਇਬਰਾਰ ਹਸਨ ,ਡਾ ਮੁਕਲ ਸ਼ਰਮਾ, ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ ,ਡਾ ਸੁਖਵਿੰਦਰ ਸਿੰਘ ਬਾਪਲਾ ,ਡਾ ਨਾਹਰ ਸਿੰਘ ,ਡਾ ਜਸਬੀਰ ਸਿੰਘ ਜੱਸੀ ,ਡਾ ਸਲੀਮ ਖਾਨ ਜਲਾਲ,ਡਾ ਮੁਹੰਮਦ ਦਿਲਸ਼ਾਦ ਅਲੀ ,ਡਾ਼ ਕਾਕਾ ਖਾਨ ,ਅਨਫਾਲ ਅਲੀ ਆਦਿ ਤੋਂ ਇਲਾਵਾ ਸਰਪੰਚ ਰਾਜਵਿੰਦਰ ਕੌਰ, ਸਰਪੰਚ ਬਲਦੀਪ ਸਿੰਘ ਮਹਿਲ ਖੁਰਦ ,ਸਮਾਜ ਸੇਵਕ ਸਰਬਜੀਤ ਸਿੰਘ ਸ਼ੰਭੂ,ਬਲਬੀਰ ਸਿੰਘ ਜੀ (ਬਾਬਾ ਘੋਨਾ) ਤੋਂ ਇਲਾਵਾ ਸੈਂਕੜਿਆਂ ਦੀ ਤਦਾਦ ਵਿਚ ਸਾਰੇ ਧਰਮਾਂ ਦੇ ਲੋਕ ਹਾਜ਼ਰ ਸਨ ।

ਅਖੀਰ ਵਿੱਚ ਮੁੱਖ ਸੰਚਾਲਕ ਡਾ ਮਿੱਠੂ ਮੁਹੰਮਦ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਇਸ ਸਮਾਗਮ ਵਿਚ ਪਹੁੰਚੇ ਸੰਤਾਂ ਮਹਾਂਪੁਰਸ਼ਾਂ ਨੂੰ ਮੈਡਲ ਅਤੇ ਹਰੇ ਰੰਗ ਦੀਆਂ ਕਿਸਾਨੀ ਪੱਗਾਂ ਨਾਲ ਸਨਮਾਨਤ ਕੀਤਾ ਗਿਆ । ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਹਾਜ਼ਰ ਹੋਏ ਪੱਤਰਕਾਰ ਵੀਰਾਂ ਅਤੇ ਡਾਕਟਰ ਵੀਰਾਂ ਦਾ ਮੈਡਲਾਂ ਨਾਲ ਸਨਮਾਨ ਕੀਤਾ ਗਿਆ ।

ਪਿੰਡ ਸਹਿਜੜਾ ਵਿਖੇ ਮਹਾਂ ਸ਼ਿਵਰਾਤਰੀ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ  

ਮਹਿਲ ਕਲਾਂ/ਬਰਨਾਲਾ-ਮਾਰਚ 2021- (ਗੁਰਸੇਵਕ ਸੋਹੀ )- 
ਅੱਜ ਪਿੰਡ ਸਹਿਜੜਾ ਵਿਖੇ ਮਹਾਂ ਸ਼ਿਵਰਾਤਰੀ ਦਾ ਦਿਹਾੜਾ ਸ਼ਿਵ ਮੰਦਿਰ ਕਮੇਟੀ ਸਹਿਜੜਾ ਅਤੇ ਪਿੰਡ ਬਾਪਲਾ ਤੇ ਸਹਿਜੜਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਡ਼ੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ  ।ਜਿਸ ਵਿੱਚ ਇਲਾਕੇ ਦੀਆਂ ਸੰਗਤਾਂ ਸਮੇਤ ਸੰਤਾਂ ਮਹਾਂਪੁਰਸ਼ਾਂ ਸਮੇਤ ਸਮਾਜ ਸੇਵੀ ਜਥੇਬੰਦੀਆਂ ਅਤੇ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਭਰਵੀਂ ਸ਼ਿਰਕਤ ਕੀਤੀ ਗਈ ।ਇਸ ਮੌਕੇ ਸ੍ਰੀ ਪੁਰਾਣ ਦੇ ਭੋਗ ਪਾਉਣ ਉਪਰੰਤ ਖੀਰ, ਪੂੜੇ ਅਤੇ ਲੰਗਰ ਦਾ ਸਾਰਾ ਦਿਨ ਪ੍ਰਵਾਹ ਚਲਾਇਆ ਗਿਆ  ।ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ, ਨਿਰਮਲ ਬਾਪਲਾ ,ਸੈਕਟਰੀ ਗੁਰਮੀਤ ਗਿਰ ਨੇ ਸੰਗਤਾਂ ਨੂੰ ਮਹਾਸ਼ਿਵਰਾਤਰੀ ਦੀਆਂ ਵਧਾਈਆਂ ਦਿੱਤੀਆਂ ।ਉਨ੍ਹਾਂ ਕਿਹਾ ਕਿ ਅੱਜ ਦੇ ਮਤਲਬੀ ਦੌਰ ਵਿੱਚ ਇਸ ਤਰ੍ਹਾਂ ਦੇ ਦਿਹਾਡ਼ੇ ਮਨਾਉਣਾ ਸਮੇਂ ਦੀ ਮੁੱਖ ਲੋਡ਼ ਹੈ ਕਿਉਂਕਿ ਮਨੁੱਖ ਆਪਣੀ ਨਿੱਜ ਸਵਾਰਥ ਦੀ ਖਾਤਰ ਸਭ ਰਿਸ਼ਤੇ ਨਾਤੇ ਖ਼ਤਮ ਕਰ ਰਿਹਾ ਹੈ ।ਇਸ ਲਈ ਸਾਨੂੰ ਸਭ ਨੂੰ ਰਲ ਮਿਲ ਕੇ ਦਿਹਾੜੇ ਮਨਾਉਣੇ ਚਾਹੀਦੇ ਹਨ ।ਉਨ੍ਹਾਂ ਕਿਹਾ ਕਿ ਸ਼ਿਵਰਾਤਰੀ ਵਾਲੇ ਦਿਨ ਭਗਵਾਨ ਸ਼ਿਵ ਤੇ ਮਾਤਾ ਪਾਰਵਤੀ ਦੀ ਪੂਜਾ ਕਰਨ ਨਾਲ ਮਨੁੱਖ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਦਿਨ ਵਰਤ ਤੇ ਪੂਜਾ ਕਰਨ ਨਾਲ ਵਿਅਕਤੀ ਨੂੰ ਮਨ ਚਾਹੇ ਵਰ ਦੀ ਪ੍ਰਾਪਤੀ ਵੀ ਹੁੰਦੀ ਹੈ ।ਸਮਾਗਮ ਦੇ ਅਖੀਰ ਵਿਚ ਸ਼ਿਵ ਮੰਦਿਰ ਸਹਿਜੜਾ ਦੇ ਗੱਦੀ ਨਸੀਨ ਦਰਬਾਰ ਗਿਰ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਮੰਦਰ ਦੀ ਜ਼ਿੰਮੇਵਾਰੀ ਸੰਗਤਾਂ ਦੇ ਨਾਲ ਵਿਚਾਰ ਕਰਨ ਤੋਂ ਬਾਅਦ ਸਹਿਮਤੀ ਨਾਲ ਹੱਥ ਖਡ਼੍ਹੇ ਕਰਨ ਉਪਰੰਤ  ਨਿਰਮਲ ਗਿਰ ਬਾਪਲਾ ਨੂੰ ਸੌਂਪੀ ਗਈ ।ਅਖੀਰ ਵਿੱਚ ਕਮੇਟੀ ਦੇ ਆਗੂ ਗੁਰਮੀਤ ਗਿਰ ਭੋਲਾ  ਵੱਲੋਂ ਆਏ ਹੋਏ ਸਾਰੇ ਪਤਵੰਤੇ ਸੱਜਣਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ  ।ਇਸ ਮੌਕੇ ਹਰਬੰਸ ਗਿਰ ਲਹਿਰਾਗਾਗਾ, ਸੰਤ ਮੁਨੀ ਦਾਸ ਜੀ ਮਿੱਠੇਵਾਲ ,ਰਾਮ ਗੋਪਾਲ ਸਹਿਜੜਾ ,ਪ੍ਰੇਮਜੀਤ ਸਿੰਘ ਸਹਿਜੜਾ,ਸੰਮਤੀ ਮੈਂਬਰ ਜਗਜੀਤ ਕੌਰ ਸਹਿਜੜਾ, ਸਰਪੰਚ ਸੁਖਦੇਵ  ਸਿੰਘ ਸਹਿਜੜਾ ,ਪੰਚ ਗੁਰਚੇਤ ਸਿੰਘ, ਜਗਸੀਰ ਸਿੰਘ ਧਾਲੀਵਾਲ ,ਸਾਬਕਾ ਸਰਪੰਚ ਜਸਵਿੰਦਰ ਸਿੰਘ, ਰਣਜੀਤ ਸਿੰਘ ਬਾਪਲਾ ,ਸਰਪੰਚ ਗੁਰਚਰਨ ਸਿੰਘ ਬਾਪਲਾ ,ਬਸੰਤ ਗਿਰ ਸਹਿਜੜਾ, ਦਰਸਨ ਗਿਰ, ਸੁਖਦੇਵ ਗਿਰ ,ਟੇਕ ਗਿਰ,ਭਿੰਦਰ ਗਿਰ, ਜਸਵੀਰ ਗਿਰ ਬਾਪਲਾ, ਹਰਬੰਸ ਗਿਰ ਬਾਪਲਾ, ਤਰਨਜੀਤ ਸਿੰਘ ਬਾਪਲਾ  ਸਮੇਤ ਇਲਾਕੇ ਦੇ ਪੰਚ ਸਰਪੰਚ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਸਮੇਤ ਸੰਗਤ ਵੱਡੀ ਗਿਣਤੀ ਚ ਹਾਜ਼ਰ ਸਨ।

ਭਲਾਈ ਟਰੱਸਟ ਕਲੱਬ ਚੰਨਣਵਾਲ ਵੱਲੋਂ ਪੜ੍ਹਾਈ ਵਿੱਚ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਦਾ ਕੀਤਾ ਸਨਮਾਨਤ       

ਮਹਿਲ ਕਲਾਂ/ਬਰਨਾਲਾ-ਮਾਰਚ 2021- (ਗੁਰਸੇਵਕ ਸਿੰਘ ਸੋਹੀ) -

ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨਣਵਾਲ ਵਿਖੇ ਵਿਦਿਆਰਥੀ ਭਲਾਈ ਟਰੱਸਟ ਚੰਨਣਵਾਲ ਵੱਲੋਂ ਸਲਾਨਾ ਸਮਾਗਮ ਦੌਰਾਨ ਸੈਸ਼ਨ 2019-20 ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ (ਕਲਾਸ ਪਹਿਲੀ ਤੋਂ ਬਾਰਵੀਂ ਤੱਕ) ਨੂੰ ਇਨਾਮ ਵੰਡੇ ਗਏ। ਵਿਦਿਆਰਥੀਆਂ ਨੂੰ ਨਕਦ ਰਾਸ਼ੀ ਅਤੇੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਨਾਲ ਹੀ ਟਰੱਸਟ ਵੱਲੋਂ ਪਹਿਲੀ ਤੋਂ ਬਾਰਵੀਂ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਕਾਪੀਆਂ ਵੀ ਵੰਡੀਆਂ ਗਈਆਂ। ਇਸ ਸਮਾਗਮ ਦੌਰਾਨ ਜਗਦੇਵ ਸਿੰਘ ਗਿੱਲ, ਗੁਰਬੰਤ ਸਿੰਘ ਗਿੱਲ, ਬਲਵੀਰ ਸਿੰਘ ਸਿੱਧੂ, ਮਨੋਹਰ ਸਿੰਘ ਸੰਧੂ, ਜਸਵਿੰਦਰ ਸਿੰਘ ਗਿੱਲ, ਬਲਜੀਤ ਸਿੰਘ ਨੰਬਰਦਾਰ, ਜਸਪਾਲ ਸਿੰਘ ਚੀਮਾ, ਹਰਦੀਪ ਸਿੰਘ ਸਿੱਧੂ, ਬਲਵਿੰਦਰ ਸਿੰਘ ਸਿੱਧੂ, ਮਾਸਟਰ ਰਾਜ ਸਿੰਘ, ਕੁਲਵੀਰ ਸਿੰਘ ਗਿੱਲ, ਸੁਖਦੇਵ ਸਿੰਘ ਮੈਂਬਰ, ਜਸਵੀਰ ਸਿੰਘ ਮੈਂਬਰ, ਸਤਿਨਾਮ ਸਿੰਘ ਮੈਂਬਰ, ਬਲੀ ਖਾਨ ਮੈਂਬਰ, ਚਰਨਜੀਤ ਸਿੰਘ ਫ਼ੌਜੀ, ਕੁਲਵਿੰਦਰ ਸਿੰਘ ਬਾਠ, ਹਰਭਜਨ ਸਿੰਘ ਜਟਾਣਾ, ਪਲਵਿੰਦਰ ਸਿੰਘ ਜਟਾਣਾ, ਪ੍ਰਦੀਪ ਸਿੰਘ ਸਿੱਧੂ, ਗੁਰਸੇਵਕ ਸਿੰਘ ਲਾਡੀ, ਗੁਰਜੀਤ ਸਿੰਘ ਮੰਡੇਰ ਆਦਿ ਅਤੇ ਸਕੂਲ ਸਟਾਫ਼ ਹਾਜ਼ਰ ਸਨ। ਸਟੇਜ ਸੰਚਾਲਨ ਦੀ ਕਾਰਵਾਈ ਮਾਸਟਰ ਜਸਵਿੰਦਰ ਸਿੰਘ ਜੀ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਈ ਅਤੇ ਧੰਨਵਾਦ ਪ੍ਰਿੰਸੀਪਲ ਜਗਤਾਰ ਸਿੰਘ ਨੇ ਕੀਤਾ।

ਪਿੰਡ ਲੋਹਗਡ਼੍ਹ ਨਾਲ ਸਬੰਧਤ ਔਰਤ ਦਾ ਸਿਹਤ ਵਿਭਾਗ ਦੀ ਟੀਮ ਵੱਲੋਂ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਅੰਤਮ ਸੰਸਕਾਰ ਕਰ ਦਿੱਤਾ ਗਿਆ   

ਮਹਿਲ ਕਲਾਂ/ਬਰਨਾਲਾ-ਮਾਰਚ 2021- (ਗੁਰਸੇਵਕ ਸਿੰਘ ਸੋਹੀ)- 

ਪਿੰਡ ਲੋਹਗਡ਼੍ਹ ਨਾਲ ਸਬੰਧਤ ਇਕ ਔਰਤ ਪਿਛਲੇ ਦਿਨਾਂ ਤੋਂ ਬਿਮਾਰ ਹੋਣ ਕਾਰਨ ਚੰਡੀਮੰਦਰ ਹਰਿਆਣਾ ਦੇ ਮਿਲਟਰੀ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਜਾਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਵੱਲੋਂ ਉਸ ਦੀ ਜਾਂਚ ਰਿਪੋਰਟ ਦੀ ਕੋਰੋਨਾ ਪੋਜ਼ੀਟਿਵ ਪੁਸਟੀ ਵਜੋ ਕੀਤੇ ਜਾਣ ਤੇ ਮਿ੍ਤਕ ਔਰਤ ਦੀ ਲਾਸ ਨੂੰ ਜਿੱਥੇ ਪਿੰਡ ਲੋਹਗੜ੍ਹ ਵਿਖੇ ਲਿਆਂਦਾ ਗਿਆ ਉਥੇ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ ਹਰਿੰਦਰ ਸਿੰਘ ਸੂਦ ਦੀ ਨਿਗਰਾਨੀ ਸਿਹਤ ਵਿਭਾਗ ਦੀ ਟੀਮ ਵੱਲੋ ਪਰਿਵਾਰਕ ਮੈਂਬਰਾਂ ਅਤੇ ਸਮੂਹ ਨਗਰ ਵਾਸੀਆਂ ਦੀ ਹਾਜ਼ਰੀ ਵਿੱਚ ਅੰਤਮ ਸਸਕਾਰ ਕਰ ਦਿੱਤਾ ਗਿਆ ਇਸ ਮੌਕੇ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ ਹਰਿੰਦਰ ਸੰਘ ਸੂਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਔਰਤ ਪਿਛਲੇ ਸਮੇਂ ਤੋਂ ਕੈਂਸਰ ਦੀ ਮਰੀਜ਼ ਚਲੀ ਆ ਰਹੀ ਸੀ ਜਿਸ ਦੀ ਹਸਪਤਾਲ ਚ ਇਲਾਜ ਦੌਰਾਨ ਮੌਤ ਹੋ ਗਈ ਅਤੇ ਉਸ ਦੀ ਰਿਪੋਰਟ ਕੋਰੋਨਾ ਪੋਜੇਟਿਵ ਆਈ ਹੈ ਉਨ੍ਹਾਂ ਕਿਹਾ ਕਿ ਮ੍ਰਿਤਕ ਔਰਤ ਦੀ ਲਾਸ਼ ਨੂੰ ਹਸਪਤਾਲ ਤੋਂ ਉਨ੍ਹਾਂ ਦੇ ਜੱਦੀ ਪਿੰਡ ਲੋਹਗੜ੍ਹ ਵਿਖੇ ਲਿਆਂਦਾ ਗਿਆ ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਔਰਤ ਦਾ ਅੰਤਮ ਸਸਕਾਰ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਅੰਤਮ ਸਸਕਾਰ ਕਰਵਾ ਦਿੱਤਾ ਗਿਆ ਇਸ ਮੌਕ ਸਿਹਤ ਵਿਭਾਗ ਦੇ ਡਾ ਸੰਜੇ ਕੁਮਾਰ ਐੱਸ ਐੱਚ ਸੁਖਵਿੰਦਰ ਕੁਮਾਰ  ਹੈਲਥ ਵਰਕ ਮਹਿੰਦਰ ਸਿੰਘ  ਪਰਮਜੀਤ ਕੌਰ ਏ ਐਮ ਦੀ ਟੀਮ ਇਸ ਮੌਕੇ ਤੇ ਸਰਪੰਚ ਦਿਲਬਾਗ ਸਿੰਘ, ਪ੍ਰਦੀਪ ਸਿੰਘ ਲੋਹਗੜ੍ਹ, ਕੁਲਵੰਤ ਸਿੰਘ ਤੋਂ ਇਲਾਵਾ ਹੋਰ ਪਿੰਡ ਦੇ ਪਤਵੰਤੇ ਤੇ ਪਿੰਡ ਵਾਸੀ ਵੀ ਹਾਜ਼ਰ ਸਨ

ਕਿਸਾਨੀ ਸੰਘਰਸ਼ ਚ ਮੋਹਰੀ ਰੋਲ ਅਦਾ ਕਰਨ ਵਾਲੇ ਨੌਜਵਾਨ ਜੱਗਾ ਸਿੰਘ ਛਾਪਾ ਨੂੰ ਹਰਨੇਕ ਸਿੰਘ ਦਿਓਲ ਦੇ ਪਰਿਵਾਰ ਨੇ ਏਸੰਟ ਗੱਡੀ ਕੀਤੀ ਦਾਨ  

ਮਹਿਲ ਕਲਾਂ ਦੀ ਟੋਲ ਟੈਕਸ ਤੇ ਲੱਗੇ ਪੱਕੇ ਕਿਸਾਨੀ ਮੋਰਚੇ ਸੌਂਪੀਆਂ ਕਾਰ ਦੀਆਂ ਚਾਬੀਆਂ    

ਮਹਿਲ ਕਲਾਂ/ਬਰਨਾਲਾ-ਮਾਰਚ 2021 (ਗੁਰਸੇਵਕ ਸਿੰਘ ਸੋਹੀ)-

ਅੱਜ ਕਸਬਾ ਮਹਿਲ ਕਲਾਂ ਦੇ ਟੋਲ ਟੈਕਸ ਤੇ ਲੱਗੇ ਪੱਕੇ ਕਿਸਾਨੀ ਮੋਰਚੇ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਗਤੀਸ਼ੀਲ ਨੌਜਵਾਨ ਜੱਗਾ ਸਿੰਘ ਛਾਪਾ ਦੀਆਂ ਯੂਨੀਅਨ ਪ੍ਰਤੀ ਅਤੇ ਕਿਸਾਨੀ ਸੰਘਰਸ਼ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਕੈਨੇਡਾ ਰਹਿੰਦੇ ਜੈਲਦਾਰ ਹਰਨੇਕ ਸਿੰਘ ਤੇ ਉਨ੍ਹਾਂ ਦੇ ਸਪੁੱਤਰ ਹਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਦਿਓਲ ਵੱਲੋਂ ਹੁੰਡਈ ਕੰਪਨੀ ਦੀ ਏਸੈਂਟ ਕਾਰ ਹਰਜਿੰਦਰ ਸਿੰਘ ਉਰਫ ਨਾਜਰ ਦੇ ਰਾਹੀਂ ਦੀਆਂ ਚਾਬੀਆਂ ਕਿਸਾਨ ਆਗੂ ਜੱਗਾ ਸਿੰਘ ਛਾਪਾ ਨੂੰ ਸੌਂਪੀਆਂ ਗਈਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਜਿੰਦਰ ਸਿੰਘ ਉਰਫ਼ ਨਾਜਰ ਸਿੰਘ ਛਾਪਾ ਨੇ ਦੱਸਿਆ ਕਿ ਨੌਜਵਾਨ ਜੱਗਾ ਸਿੰਘ ਛਾਪਾ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਕਿਸਾਨੀ ਸੰਘਰਸ਼ ਦੇ ਵਿੱਚ ਆਪਣੇ  ਘਰ ਅਤੇ ਪਰਿਵਾਰ ਦਾ ਫ਼ਿਕਰ ਨਾ ਕਰਦੇ ਹੋਏ ਸਾਡੇ ਕਿਸਾਨੀ ਸੰਘਰਸ਼ ਵਿੱਚ ਆਪਣੀ ਕਰਾਏ ਤੇ ਲਾਉਣ ਵਾਲੀ ਇਨੋਵਾ ਗੱਡੀ ਨੂੰ ਲੈ ਕੇ ਜਾ ਰਿਹਾ ਸੀ ।ਅਤੇ ਉਸ ਦੇ ਘਰ ਦਾ ਗੁਜ਼ਾਰਾ ਚੱਲਣਾ ਔਖਾ ਹੋ ਗਿਆ ਸੀ ਜਿਸ ਨੂੰ ਦੇਖਦੇ ਹੋਏ ਸਾਡੇ ਪਰਿਵਾਰ ਵੱਲੋਂ ਉਸ ਨੂੰ ਇਹ ਏਸੈਂਟ ਕਾਰ ਯੂਨੀਅਨ ਦੇ ਕੰਮਾਂ ਲਈ ਅੱਜ ਭੇਂਟ ਕਰ ਕੇ ਖੁਸ਼ੀ ਮਹਿਸੂਸ ਹੋ ਰਹੀ ਹੈ ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਆਗੂ ਮਲਕੀਤ ਸਿੰਘ ਈਨਾ ਅਤੇ ਜੱਗਾ ਸਿੰਘ ਛਾਪਾ ਨੇ ਕਿਹਾ ਕਿ ਸੀ ਸਮੁੱਚੇ ਦਿਓਲ ਪਰਿਵਾਰ ਦਾ ਧੰਨਵਾਦ ਕਰਦਿਆਂ ਜਿਨ੍ਹਾਂ ਨੇ ਗੱਡੀ ਸਾਨੂੰ ਕਿਸਾਨੀ ਸੰਘਰਸ਼ ਦੇ ਕੰਮਾਂ ਲਈ ਦਾਨ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਦਾਨੀ ਸੱਜਣਾਂ ਕਾਰਨ ਹੀ ਕਿਸਾਨ ਜਥੇਬੰਦੀਆਂ ਦੇ ਹੌਂਸਲੇ ਬੁਲੰਦ ਹਨ ਤੇ ਉਹ ਲੋਕਾਂ ਦੀਆਂ ਉਮੀਦਾਂ ਤੇ ਖਰੇ ਉੱਤਰ ਕੇ ਇਹ ਕਿਸਾਨੀ ਮੋਰਚਾ ਜਿੱਤ ਕੇ ਹੀ ਵਾਪਸ ਘਰ ਪਰਤਣਗੇ ।ਇਸ ਮੌਕੇ ਵੀਰਪ੍ਰਤਾਪ ਸਿੰਘ ਛਾਪਾ ,ਬੱਬੂ ਛਾਪਾ ,ਗੁਰਪ੍ਰੀਤ ਸਿੰਘ ਘੋਗਾ, ਪਰਮਜੀਤ ਸਿੰਘ ਦਿਓਲ ,ਕਾਕਾ ਛਾਪਾ ,ਬਾਵਾ ਛਾਪਾ, ਗੁਰਮੇਲ ਸਿੰਘ ਗੇਲੂ ,ਹਾਕਮ ਸਿੰਘ, ਬਲਜੀਤ ਸਿੰਘ ਸੋਢਾ, ਅਮਨਦੀਪ ਸਿੰਘ ਮਹਿਲ ਕਲਾਂ, ਹਾਕਮ ਸਿੰਘ ਛਾਪਾ ,ਇੰਦਰ ਸਿੰਘ ਦਿਓਲ, ਕੁਲਦੀਪ ਸਿੰਘ ਅਤੇ ਮਨਪ੍ਰੀਤ ਸਿੰਘ  ਮਾ ਮਲਕੀਤ ਸਿੰਘ ਠੁੱਲੀਵਾਲ ਹਾਜ਼ਰ ਸਨ  ।

Punjabi Virsa & Sabhyachar​ ; ਪੰਜਾਬੀ ਵਿਰਸਾ ਅਤੇ ਪੰਜਾਬੀ ਸੱਭਿਆਚਾਰ ਉੱਪਰ ਵਿਸ਼ੇਸ਼ ਗੱਲਬਾਤ-VIDEO

Punjabi Virsa & Sabhyachar​ ( 12 March 2021) Every Friday 10.30am Punjabi Virsa and Sabhyachar​ Programme key host Principal Daljeet Kaur With Teacher Harbans Singh Akhara and Pr : Karam Singh Sandhu From Jan Shakti News Punjab studio Jagraon.

ਪੰਜਾਬੀ ਵਿਰਸਾ ਅਤੇ ਸੱਭਿਆਚਾਰ ਪੰਜਾਬੀ ਵਿਰਸਾ ਅਤੇ ਸੱਭਿਆਚਾਰ ਪ੍ਰੋਗਰਾਮ ਤੁਹਾਡੀ ਸੇਵਾ ਵਿੱਚ ਹਰ ਹਫ਼ਤੇ ਸ਼ੁੱਕਰਵਾਰ ਸਮਾਂ 10.30 ਸਵੇਰੇ ਲੈ ਕੇ ਆਉਂਦੇ ਹਨ ਪ੍ਰਿੰਸੀਪਲ ਦਲਜੀਤ ਕੌਰ ਹਠੂਰ ਅਤੇ ਉਨ੍ਹਾਂ ਦੇ ਨਾਲ ਸਾਹਿਤਕਾਰ ਮਾਸਟਰ ਹਰਬੰਸ ਸਿੰਘ ਅਖਾੜਾ ਅਤੇ ਪ੍ਰੋਫੈਸਰ ਕਰਮ ਸਿੰਘ ਸੰਧੂ

 

ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਏਕਾ ਅਤੇ ਭਾਈਚਾਰਕ ਸਾਂਝ ਦੀ ਮੁੱਖ ਲੋੜ ਸਰਪੰਚ ਜਸਵੀਰ ਸਿੰਘ ਢਿੱਲੋਂ

ਅਜੀਤਵਾਲ (ਬਲਵੀਰ ਸਿੰਘ ਬਾਠ )  

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਛੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਸ਼ਾਂਤਮਈ ਢੰਗ ਨਾਲ ਚਲਣ ਹੈ ਕਿਸਾਨੀ ਅੰਦੋਲਨਾਂ ਚ ਜਿੱਥੇ ਸਾਰੇ ਵਰਗਾਂ ਦਾ ਵੱਡਾ ਯੋਗਦਾਨ  ਉੱਥੇ ਹੀ ਸਾਨੂੰ ਏਕਾ ਅਤੇ ਭਾਈਚਾਰਕ ਸਾਂਝ ਬਣਾਉਣ ਦੀ ਮੁੱਖ ਲੋਡ਼ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਨ ਸ਼ਕਤੀ ਨਿਊਜ਼ ਨਾਲ ਕਰਦਿਆਂ ਨੌਜਵਾਨ ਸਮਾਜਸੇਵੀ ਆਗੂ  ਸਰਪੰਚ ਜਸਬੀਰ ਜਸਬੀਰ ਸਿੰਘ ਢਿੱਲੋਂ ਨੇ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਦਿੱਲੀ ਦੇ ਬਾਰਡਰਾਂ ਤੇ ਮੇਰੇ ਦੇਸ਼ ਦੇ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਕਿਸਾਨੀ ਅੰਦੋਲਨ ਪੂਰੇ ਸਿਖਰਾਂ ਤੇ ਤੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ  ਸਾਨੂੰ ਸਾਰਿਆਂ ਨੂੰ ਵਹੀਰਾਂ ਘੱਤ ਕੇ ਆਪਣੀ ਬਣਦੀ ਡਿਊਟੀ ਦੇ ਅਧੀਨ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਕਿਸਾਨੀ ਅੰਦੋਲਨ ਕਿਸੇ ਗੱਲੋਂ ਕਮਜ਼ੋਰ ਸਾਬਤ ਨਾ ਹੋਵੇ  ਕਿਉਂਕਿ ਕਿਸਾਨੀ ਅੰਦੋਲਨ ਚ ਬੈਠੇ ਕਿਸਾਨ ਭਰਾਵਾਂ ਨੂੰ ਹੱਲਾਸ਼ੇਰੀ ਅਤੇ  ਲੋੜਾਂ ਅਨੁਸਾਰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ ਤਾਂ ਹੀ ਅਸੀਂ ਕੇਂਦਰ ਦੀ ਅੰਨ੍ਹੀ ਤੇ ਬੋਲੀ ਸਰਕਾਰ ਨੂੰ ਜਗ੍ਹਾ  ਸਕਦੇ ਹਾਂ  ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਦੇ ਛੋਟੇ ਜਿਹੇ ਸੁਨੇਹੇ ਤੇ ਸਾਨੂੰ ਸਾਰਿਆਂ ਨੂੰ ਡਟ ਕੇ ਪਹਿਰਾ ਦੇਣ ਦੀ ਲੋੜ ਹੈ  ਜਿਵੇਂ ਸਾਡੇ ਕਿਸਾਨ ਆਗੂ ਹੁਕਮ ਕਰਦੇ ਹਨ ਸਾਡੇ ਪੰਜਾਬ ਵਾਸੀਆਂ ਨੂੰ ਉਨ੍ਹਾਂ ਹੁਕਮਾਂ ਤੇ ਫੁੱਲ ਚੜ੍ਹਾਉਣ ਦੀ ਮੁੱਖ ਲੋੜ ਹੈ  ਤਾਂ ਹੀ ਅਸੀਂ ਜਿੱਤ ਪ੍ਰਾਪਤ ਕਰ ਕੇ ਕੇਂਦਰ ਤੋਂ ਕਾਲੇ ਕਾਨੂੰਨ ਵਾਪਸ ਕਰਵਾਉਣ ਵਿੱਚ ਕਾਮਯਾਬ ਹੋਵਾਂਗੇ ਅਤੇ ਕਿਸਾਨੀ ਅੰਦੋਲਨ ਜਿੱਤ ਕੇ ਵਾਪਸ ਘਰਾਂ ਨੂੰ ਪਰਤਾਂਗੇ  ਉਨ੍ਹਾਂ ਇੱਕ ਵਾਰ ਫੇਰ ਸਾਰੇ ਪੰਜਾਬ ਵਾਸੀਆਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਆਉ ਸਾਰੇ ਵਰਗ ਰਲ ਮਿਲ ਕੇ ਕਿਸਾਨੀ ਅੰਦੋਲਨ ਦਾ ਹਿੱਸਾ ਬਣੀਏ ਅਤੇ ਆਪਣੀ ਡਿਊਟੀ ਨਿਭਾਉਂਦੇ ਹੋਏ  ਕਿਸਾਨ ਆਗੂਆਂ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਉਨ੍ਹਾਂ ਦੀ ਹਮਾਇਤ ਲਈ ਅੱਗੇ ਆਈਏ

ਕੇਂਦਰ ਦੀ ਮੋਦੀ ਸਰਕਾਰ ਅੜੀਅਲ ਵਤੀਰਾ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨੇ :ਹਰਵਿੰਦਰ ਸਿੰਘ ਖੇਲਾ ਅਮਰੀਕਾ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਸਰਕਾਰ ਦਾ ਕਿਸਾਨਾਂ ਪ੍ਰਤੀ ਵਤੀਰਾ ਮਾੜਾ ਹੈ ਇਨ੍ਹਾਂ ਗਲਤ ਅਤੇ ਅੜੀਅਲ ਨੀਤੀਆਂ ਕਾਰਨ ਦੇਸ਼ ਨੂੰ  ਤਬਾਹ  ਕਰਨ ਵਾਲੇ ਪਾਸੇ ਲਿਜਾਇਆ ਜਾ ਰਿਹਾ ਹੈ  ਇਨ੍ਹਾਂ ਸ਼ਬਦਾਂ ਦਾ ਹਰਵਿੰਦਰ ਸਿੰਘ ਖੇਲਾ ਅਮਰੀਕਾ ਨੇ ਅਮਰੀਕਾ ਤੋਂ ਟੈਲੀਫੋਨ ਰਾਹੀਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ  ਉਨ੍ਹਾਂ ਕਿਹਾ ਹੈ ਕਿ ਸਰਕਾਰ ਨੂੰ ਹੱਠਧਰਮੀ ਛੱਡ ਕੇ ਕਿਸਾਨਾਂ ਦੀ ਮੰਗ ਤੇ ਪੂਰੀ ਇਮਾਨਦਾਰੀ ਤੇ ਹਮਦਰਦੀ ਨਾਲ ਵਿਚਾਰ ਕਰਨ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਖੇਤਾਂ ਨੂੰ ਬਚਾਉਣ ਲਈ ਯਤਨਸ਼ੀਲ ਹੈ  ਜਮੂਹਰੀਅਤ ਹੱਕਾਂ ਲਈ ਅੰਦੋਲਨ ਕਰਨ ਦੀ ਇਜਾਜ਼ਤ ਦਿੰਦੀ ਹੈ ਪਰ ਸਰਕਾਰ ਆਪਣੀ ਪਾਰਟੀ ਕਾਰਕੁਨਾਂ ਨੂੰ ਕਿਸਾਨੀ ਮੋਰਚੇ ਨੂੰ ਦਬਾਉਣ ਤੇ ਲਾਈ ਹੋਈ ਹੈ ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਹਿੱਤਾਂ ਲਈ ਹਮੇਸ਼ਾ ਇਨਸਾਫ ਮੰਗਦੀ ਆਈ ਅਤੇ ਸੰਘਰਸ਼ ਕਰਦੀ ਆਈ ਹੈ ਕਿਸਾਨ ਮੰਗਾਂ ਦੀ ਪੂਰਤੀ ਲਈ ਸਮੁੱਚੀ ਜਥੇਬੰਦੀ ਕਿਸਾਨਾਂ ਨਾਲ ਚੱਟਾਨ ਵਾਂਗ ਖਡ਼੍ਹੀ ਹੈ ਕਿਸਾਨਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਉਨ੍ਹਾਂ ਕਿਸਾਨਾਂ ਨੂੰ ਸਾਂਝੀ ਜੂਝ ਰਹਿ ਕੇ ਸੰਘਰਸ਼ ਜਾਰੀ ਰੱਖਣ ਦੀ ਅਪੀਲ ਕੀਤੀ ਹੈ ਉਨ੍ਹਾਂ ਹਰ ਦੇਸ਼ਵਾਸੀ ਨੂੰ ਦੇਸ਼ ਦੇ ਅੰਨਦਾਤੇ ਦਾ ਸਾਥ ਦੇਣ ਦੀ ਅਪੀਲ ਕੀਤੀ ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਹੋਂਦ ਅਤੇ ਨਜ਼ਰ ਆ ਰਹੀ ਹੈ ਹੋਣੀ ਖ਼ਿਲਾਫ਼ ਲੜਾਈ ਲੜ ਰਹੇ ਹਨ ਖੇਲਾ ਨੇ ਮੋਦੀ ਸਰਕਾਰ ਤੇ ਪੂੰਜੀਵਾਦੀਆਂ ਦੇ ਹੱਥਾਂ ਚ ਕਠਪੁਤਲੀ ਬਣਾ ਕੇ ਕਿਸਾਨਾਂ ਹਿੱਤਾਂ ਦੀ ਅਣਦੇਖੀ ਕਰਨ ਦਾ ਦੋਸ਼ ਲਾਇਆ ਅਤੇ ਸੌ ਦਿਨ ਤੋਂ ਵੀ ਵੱਧ ਸਮੇਂ ਤੋਂ ਅੰਦੋਲਨ ਚ ਬੈਠੇ ਕਿਸਾਨਾਂ ਦੀ ਮੰਗਾਂ ਤੁਰੰਤ ਪੂਰੀ ਕਰਨ ਲਈ ਕਿਹਾ  ਇਸੇ ਤਰ੍ਹਾਂ ਅੰਤ ਖੇਤੀ ਦੇ ਕਾਲੇ ਕਾਨੂੰਨ ਮੋਦੀ ਸਰਕਾਰ ਰੱਦ ਕਰੇ  

Covid-19 hit Punjab ; ਪੰਜਾਬ 'ਚ ਕੋਰੋਨਾ ਪੀੜਤਾਂ ਦਾ ਅੰਕੜਾ 10 ਹਜ਼ਾਰ ਦੇ ਪਾਰ ਪੁੱਜਾ

ਕੋਰੋਨਾ ਦੇ ਵਧਦੇ ਗ੍ਰਾਫ਼ ਨੇ ਇਕ ਹੋਰ ਵੱਡੀ ਛਾਲ ਮਾਰੀ 

ਚੰਡੀਗੜ੍ਹ,ਮਾਰਚ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਵੀਰਵਾਰ ਨੂੰ ਸੂਬੇ 'ਚ ਕੋਰੋਨਾ ਦੇ ਸਰਗਰਮ ਮਾਮਲਿਆਂ ਦਾ ਅੰਕੜਾ 10 ਹਜ਼ਾਰ ਦੇ ਪਾਰ ਪੁੱਜ ਗਿਆ ਹੈ। ਇਸ ਦੌਰਾਨ ਕੋਰੋਨਾ ਦੇ ਵਧਦੇ ਕੇਸਾਂ ਨੂੰ ਦੇਖਦਿਆਂ ਲੁਧਿਆਣਾ ਤੇ ਪਟਿਆਲਾ 'ਚ  ਰਾਤ ਦਾ ਕਰਫਿਊ ਲਾ ਦਿੱਤਾ ਗਿਆ ਹੈ। ਉੱਥੇ ਰਾਤ 11 ਤੋਂ ਸਵੇਰੇ ਪੰਜ ਵਜੇ ਤਕ ਕਰਫਿਊ ਲਾਗੂ ਰਹੇਗਾ। 24 ਘੰਟਿਆਂ 'ਚ 1309 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ 'ਚ ਸਰਗਰਮ ਮਾਮਲੇ 10069 ਹੋ ਗਏ ਹਨ। ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ 1348 ਮਾਮਲੇ ਨਵਾਂਸ਼ਹਿਰ 'ਚ ਹਨ, ਜਲੰਧਰ 'ਚ 1331 ਤੇ ਐੱਸਏਐੱਸ ਨਗਰ (ਮੋਹਾਲੀ) 'ਚ ਇਹ ਗਿਣਤੀ 1156 ਪੁੱਜ ਗਈ ਹੈ। ਇਸ ਤੋਂ ਇਲਾਵਾ ਹੁਸ਼ਿਆਰਪੁਰ 'ਚ 952, ਲੁਧਿਆਣਾ 'ਚ 915 ਤੇ ਪਟਿਆਲਾ 'ਚ 907 ਲੋਕ ਕੋਰੋਨਾ ਨਾਲ ਲੜਾਈ ਲੜ ਰਹੇ ਹਨ। ਪੂਰੇ ਸੂਬੇ 'ਚ 182 ਮਰੀਜ਼ਾਂ ਨੂੰ ਆਕਸੀਜਨ ਤੇ 20 ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ ਹੈ। ਸਿਹਤ ਵਿਭਾਗ ਮੁਤਾਬਕ ਵੀਰਵਾਰ ਨੂੰ ਸੂਬੇ 'ਚ ਜਲੰਧਰ 'ਚ ਸਭ ਤੋਂ ਜ਼ਿਆਦਾ 191 ਲੋਕਾਂ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਆਈ। ਜਦਕਿ ਕਪੂਰਥਲਾ 'ਚ 180, ਲੁਧਿਆਣਾ 'ਚ 152, ਮੋਹਾਲੀ 'ਚ 149, ਨਵਾਂਸ਼ਹਿਰ 'ਚ 141, ਪਟਿਆਲਾ 'ਚ 110 ਤੇ ਅੰਮਿ੍ਤਸਰ 'ਚ 97 ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ।

ਤਿੰਨੋਂ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹਰ ਵਰਗ ਦੇਵੇ ਕਿਸਾਨਾਂ ਦਾ ਸਾਥ ਪ੍ਰਧਾਨ ਮੋਹਣੀ

ਅਜੀਤਵਾਲ,ਮਾਰਚ 2021, (ਬਲਵੀਰ ਸਿੰਘ ਬਾਠ ) ਕੇਂਦਰ ਦੀ ਸਰਕਾਰ ਵੱਲੋਂ ਤਿੰਨ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹਰ ਵਰਗ ਦੇਵੇ ਕਿਸਾਨਾਂ ਦਾ ਸਾਥ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਧਾਨ ਮਨਜੀਤ ਸਿੰਘ ਮੋਹਣੀ ਨੇ ਜਨ ਸਕਤੀ  ਨਿਊਜ਼ ਨਾਲ ਕੁਝ ਵਿਚਾਰਾਂ ਸਾਂਝੀਆਂ ਕਰਦੇ ਹੋਏ ਕੀਤਾ  ਉਨ੍ਹਾਂ ਕਿਹਾ ਕਿ ਤਿੰਨੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ  ਦਿੱਲੀ ਦੇ ਬਾਰਡਰਾਂ ਤੇ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ  ਕਿਸਾਨੀ ਅੰਦੋਲਨ  ਚੱਲ ਰਿਹਾ ਹੈ ਇਸ ਅੰਦੋਲਨ  ਬੈਠਕ ਚ ਸਾਰੇ ਵਰਗਾਂ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਹਰ ਵਰਗ ਕਿਸਾਨਾਂ ਦੇ ਸਾਥ ਲਈ ਅੱਗੇ ਆਉਣੇ ਚਾਹੀਦੇ ਹਨ  ਤਾਂ ਹੀ ਅਸੀਂ ਏਕਾ ਅਤੇ ਭਾਈਚਾਰਕ ਸਾਂਝ  ਕਾਇਮ ਰੱਖਦੇ ਹੋਏ ਤਿੰਨੋਂ ਕਾਲੇ ਕਾਨੂੰਨ ਰੱਦ ਕਰਵਾ ਸਕਦੇ ਹਾਂ   ਕਿਉਂਕਿ ਇਹ ਤਿੰਨੋਂ ਕਾਲੇ ਕਾਨੂੰਨ  ਕਿਰਸਾਨੀ ਮਜਦੂਰਾਂ ਆੜ੍ਹਤੀਆਂ ਲਈ ਘਾਤਕ ਹਨ   ਜਿਸ ਨੂੰ ਉਹ ਮੇਰੇ ਦੇਸ਼ ਦੇ ਕਿਸਾਨ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਣਗੇ  ਇਸ ਲਈ ਆਓ ਸਾਰੇ ਵਰਗ  ਰਲ ਮਿਲ ਕੇ  ਵਿਰੋਧ ਕਰਦੇ ਹੋਏ ਕਾਨੂੰਨ ਰੱਦ ਕਰਵਾ ਕੇ ਕਿਸਾਨੀ ਮੋਰਚਾ ਜਿੱਤ ਕੇ ਘਰਾਂ ਨੂੰ ਜਾਈਏ

ਬਲੈਕਮੇਲਰ ਅਤੇ ਗੁੰਡਾ ਅਨਸਰਾਂ ਦਾ ਬੋਲਬਾਲਾ ✍️ਪੰ ਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ

ਲੁੱਚਾ ਲੰਡਾ ਚੌਧਰੀ ਗੁੰਡੀ ਰੰਨ ਪ੍ਰਧਾਨ ਦੇ ਕਥਾ ਵਾਕਾ ਅਨੁਸਾਰ ਲੋੜਾ ਗਜਬ ਸਾਈਂ ਦਾ ਅਪਣੇ ਆਪ ਨੂੰ ਕਟਰ ਟਕਸਾਲੀ ਕਾਂਗਰਸੀ ਕਹਿਣ ਤੇ ਕਹਾਉਣ ਵਾਲਾ ਅਤੇ ਅਪਣੇ ਮਾਨ ਸਨਮਾਨ ਨੂੰ ਹਮੇਸ਼ਾ ਬਰਕਰਾਰ ਰੱਖਣ ਲਈ ਯਤਨਸ਼ੀਲ ਰਹਿਣ ਵਾਲਾ, ਸਾਰੇ ਇਨਸਾਨਾਂ ਦਾ ਅਤੇ ਸਾਰੇ ਧਰਮਾਂ ਦਾ ਹਮੇਸ਼ਾ ਮਾਨਸਤਿਕਾਰ ਕਰਨ ਵਾਲਾ ਸਾਰੀ ਕਾਇਨਾਤ ਦੀ ਸਲਾਮਤੀ ਮੰਗਨਾ ਵਾਲਾ ਇਹ ਸੀਨੀਅਰ ਸਿਟੀਜਨ ਦਾ ਬੁਰਾ ਹਾਲ ਬਾਂਕੇ ਦਿਹਾੜੇ।ਇਹ ਹੈ ਮੇਰੇ ਤੰਨ ਮੰਨ ਧੰਨ ਦਾ ਅਤੇ ਮੇਰੀ ਜਿੰਦਗੀ ਦੇ ਇਸ ਵਕਤ ਦੇ ਦੋਰ ਦਾ ਨਾ ਸਹਿਣਯੋਗ ਦੁੱਖ ਦਾਈ ਦਰਦ । ਮੇਰੇ ਹਮੇਸ਼ਾ ਲਈ ਬਹੁਤ ਹੀ ਸਤਿਕਾਰ ਯੋਗ ਮੇਰੇ ਸੁੱਘੜ ਸਿਆਣੇ ਪੰਜਾਬ ਵਾਸੀਓ ਮੇਰੇ ਭੈਣੋ ਭਰਾਵੋ ਅਤੇ ਮੇਰੇ ਪੰਜਾਬ ਦੇ ਨੋਜਵਾਨੋ ਰਾਮ ਰਾਮ ਜੀ ਸਤਿ ਸ਼੍ਰੀ ਆਕਾਲ ਜੀ ਮੈਂ ਪਿਛਲੇ ਕੁੱਝ ਸਮੇਂ ਤੋਂ ਅਪਣੇ ਇਲਾਕੇ ਦੇ ਗੁੰਡਾਅੰਸਰਾ ਵਲੋ ਬਲੈਕਮੇਲ ਹੁੰਦਾ ਆ ਰਿਹਾ ਹਾਂ, ਜਿਸ ਨਾਲ ਮੇਰੀ ਸੇਹਿਤ ਉਪਰ ਮੇਰੇ ਪਰਿਵਾਰ ਉਪਰ ਅਤੇ ਮੇਰੇ ਕੰਮ ਕਾਜ ਉਪਰ ਬਹੁਤ ਹੀ ਭੈੜਾ ਅਸਰ ਪਿਆ ਹੈ । ਮੈਂ ਬਰਨਾਲਾ ਦੇ ਪਹਿਲੇ ਪੁਲਿਸ ਕਪਤਾਨ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਸੀ ਅਤੇ ਮੈਂ ਕੁੱਝ ਗੁੰਡਾ ਅਨਸਰਾਂ ਦੇ ਨਾਮਾ ਵਾਰੇ ਵੀ ਉਹਨਾ ਨੂੰ ਦਸਿਆ ਸੀ । ਉਸ ਵਕਤ ਉਨ੍ਹਾਂ ਨੇ ਮੇਰੇ ਸਾਹਮਣੇ ਹੀ ਆਪਣੀਆਂ ਮੁੱਛਾਂ ਵਿੱਚ ਦੀ ਮੁਸਕਰਾਉਂਦੇ ਹੋਏ ਅਪਣੇ ਮਾਤਹਿਤ ਕਿਸੇ ਅਫ਼ਸਰ ਨੂੰ ਹੁਕਮ ਦੇਕੇ  ਇਹਨਾਂ ਲਾਲਚੀ ਭੈੜੇ ਚਾਲਚਲਨ ਵਾਲਿਆਂ ਦਾ ਪਤਾ ਕਰਨ ਲਈ ਕਿਹਾ ਸੀ । ਮੇਰੇ ਸਤਿਕਾਰਯੋਗ ਭੈਣੋ ਭਰਾਵੋ ਅਤੇ ਨੋਜਵਾਨੋ ਅਪਣੇ ਸ਼ਹਿਰ  ਬਰਨਾਲਾ ਵਿੱਚ ਸ਼ਰੇਆਮ ਧੜਲੇ ਨਾਲ ਜੁਆ ਸੱਟਾ ਖੇਡਨ ਦੀਆਂ ਦੁਕਾਨਾਂ ਚਲ ਰਹੀਆਂ ਹਨ ਅਤੇ ਕ੍ਰਿਕਟ ਮੈਚਾ ਵਿੱਚ ਰੁਪਏ ਪੈਸਾ ਲਾਕੇ ਜੁਆ ਸੱਟਾ ਖੇਡਿਆ ਜਾ ਰਿਹਾ ਹੈ, ਰੰਡੀਬਾਜੀ ਦੇ ਧੰਦੇ ਪੂਰੇ ਜ਼ੋਰਾ ਸੋਰਾ ਨਾਲ ਚੱਲ ਰਹੇ ਹਨ । ਇਹ ਗੁੰਡੇ ਭੈੜੇ ਅਨਸਰਾ ਵਲੋਂ ਨੋਜਵਾਨਾਂ ਨੂੰ ਇਸ ਪਾਸੇ ਲਾਕੇ ਖਰਾਬ ਕਿਤਾ ਜਾ ਰਿਹਾ ਹੈ ਲੁਟਿਆ ਪਟਿਆ ਜਾ ਰਿਹਾ ਹੈ, ਨੋਜਵਾਨ ਦੀ ਜ਼ਿੰਦਗੀ ਨੂੰ ਖਰਾਬ ਬਰਬਾਦ ਕਿਤਾ ਜਾ ਰਿਹਾ ਹੈ ਅਤੇ ਚੰਦ ਸਕਿਆ ਦੀ ਖਾਤਰ ਆਪ ਸਕੂਨ ਦੀ ਜ਼ਿੰਦਗੀ ਜਿਉਣ ਦਾ ਦਮ ਭਰ ਰਹੇ ਹਨ, ਹੁਣ ਇਸ ਤਰ੍ਹਾਂ ਨਹੀਂ ਹੋਵੇਗਾ, ਅਤੇ ਪੁਲਿਸ ਪ੍ਰਸ਼ਾਸਨ ਵਲੋਂ ਵੀ ਵਗੈਰ ਕਿਸੇ ਠੋਸ ਨਤੀਜੇ ਕੱਢਣ ਦੇ, ਇਹਨਾਂ ਭੈੜੇ ਗੁੰਡੇ ਅੰਸਰਾਂ ਦੇ ਦਬਾਵ ਵਿੱਚ ਆਕੇ ਨੋਜਵਾਨ ਉਪਰ ਦੜਾਦੜ ਪਰਚੇ ਦਰਜ ਕੀਤੇ ਜਾ ਰਹੇ ਹਨ, ਜਿਸ ਤਰ੍ਹਾਂ ਓਹੀ ਨੋਜਵਾਨ ਇਕਲਾ ਹੀ ਕਸੂਰਵਾਰ ਹੋਵੇ  ਬਾਕੀ ਇਹ ਦਾਮਨ ਦੇ ਗੰਦੇ ਲੋਕ ਗੁੰਡੇ ਅੰਸਰ ਸਾਰੇ ਦੁੱਧ ਤੇ ਧੋਤੇ ਹੋਏ ਹਨ, ਪੁਲਿਸ ਪ੍ਰਸ਼ਾਸਨ ਵਲੋਂ ਇਸ ਤਰ੍ਹਾਂ ਕਰਨ ਨਾਲ ਗੈਰਤਮੰਦ ਇੰਸਾਨ ਨੂੰ ਬਹੁਤ ਹੀ ਭਾਰੀ ਇਜ਼ਤ ਦਾ ਜਾਨਮਾਲ ਦਾ ਧੰਨ ਦੋਲਤ ਦਾ ਬਹੁਤ ਵੱਡਾ ਭਾਰੀ ਨੁਕਸਾਨ ਹੁੰਦਾ ਹੈ । ਪੁਲਿਸ ਪ੍ਰਸ਼ਾਸਨ ਤਾਂ  ਝੱਟ ਪੱਟ ਹੀ ਝੁੱਠੇ ਪਰਚੇ ਦਰਜ ਕਰਕੇ ਅਪਣਾ ਪਲਾਂ ਝਾੜ ਲੈਂਦਾ ਹੈ, ਇਸ ਤਰ੍ਹਾਂ ਬਲੈਕਮੇਲ ਕਰਨ ਵਾਲੇ ਗੁੰਡੇਅੰਸਰਾ ਦੇ ਹੋਂਸਲੇ ਬੁਲੰਦ ਹੁੰਂਦੇ ਹਨ, ਅਤੇ ਨਜੋਵਾਨ ਦੀ ਮੁੱਲਵਾਨ ਜ਼ਿੰਦਗੀ ਬਰਬਾਦ ਕਿੱਤੀ ਜਾਂਦੀ ਹੈ। ਹੁਣ ਹੋਰ ਚੁੱਪ ਰਹਿਣ ਨਾਲ ਹੋਰ ਨੁਕਸਾਨ ਹੁੰਦਾ ਨਹੀਂ ਦੇਖਿਆ ਜਾ ਸਕਦਾ, ਸਗੋਂ ਅਪਣੀ ਇਜ਼ੱਤ ਨੂੰ ਮਾਨਸਨਮਾਨ ਨੂੰ ਬਚਾਉਣ ਲਈ ਅਤੇ ਹੋਰ ਅਗੇ ਵਧਾਉਂਣ ਲਈ ਅਤੇ ਆਪਣੀ ਆਤਮਕ  ਰਖਿਆ ਲਈ ਹੁਣ ਡਾਂਗ ਨੂੰ ਚੁੱਕ ਲੈਣਾ ਹੀ ਹੁਣ ਬੇਹਤਰ ਹੋਵੇਗਾ, ਹੁਣ ਹੋਰ ਬਲੈਕ ਮੇਲ ਨਹੀਂ ਹੋਵਾਂਗਾ ਅਤੇ ਨਾ ਹੀ ਧਮਕੀਆਂ ਨੂੰ ਬਰਦਾਸ਼ਤ ਕਰਾਂਗਾ, ਹੁਣ ਬਹੁਤ ਜ਼ਲਾਲਤ ਬਰਦਾਸ਼ਤ ਕਰ ਲਿਤੀ ਹੈ।  ਮਾਨਸਿਕ ਤੌਰ ਤੇ ਪਰੈਸਾਨ ਰਹਿਣ ਨਾਲ ਡਿਪਰੈਸ਼ਨ ਵਿੱਚ ਆਪ ਗਿਆ ਹਾਂ, ਮੈਂ ਸਾਰਿਆਂ ਦੇ ਪੋਤੜੇ ਨੂੰ ਜਾਣਦਾ ਹਾਂ, ਅਤੇ ਸੁੱਘੜ ਸਿਆਣੇ ਲੋਕ ਮੇਰੇ ਪੋਤੜਿਆਂ ਤੋਂ ਭਲੀ-ਭਾਂਤ ਜਾਣੂ ਹਨ । ਮੈਂ ਡਾਂਕੇ ਦੀ ਚੋੱਟ ਨਾਲ ਕਹਿੰਦਾ ਹਾਂ ਮੈਂ ਅਪਣੀ ਇਸ ਵਿੱਚ ਜਿੰਦਗੀ ਵਿੱਚ ਕਿਸੇ ਦਾ ਕੋਈ ਨੁਕਸਾਨ ਨਹੀਂ ਕਿਤਾ, ਕੋਈ ਮੇਰਾ ਨੁਕਸਾਨ ਕਰ ਗਿਆ ਹੈ ਤਾਂ ਮੈਂ ਦੇਰ ਸਵੇਰ ਉਸ ਨੁਕਸਾਨ ਨੂੰ ਪੁਰਾ ਜ਼ਰੂਰ ਕਿਤਾ ਹੈ ਅਤੇ ਕਰ ਰਿਹਾ ਹਾਂ, ਮੈਂ ਚੰਦ ਸਿੱਕਿਆਂ ਦੇ ਲਈ ਕਿੱਸੇ ਮਿੱਤਰ ਨਾਲ ਬਿਗਾੜ ਨਹੀਂ ਪਾਇਆ ਹੈ ਅਤੇ ਨਾ ਹੀ ਉਸ ਉਪਰ ਝੁੱਠੇ ਪਰਚੇ ਦਰਜ ਕਰਵਾਉਣ ਦੀ ਧਮਕੀ ਦੇਕੇ ਉਸ ਨੂੰ ਬਲੈਕ ਮੇਲ ਕਿਤਾ ਹੈ, ਪਿਛਲੇ ਜਨਮ ਦਾ ਮੈਨੂੰ ਨਹੀਂ ਪਤਾ ਹੈ, ਇੰਸਾਨ ਦੀ ਕਰਮਗਤਿ ਪ੍ਰਾਲਬਧ ਨੂੰ ਮੈਂ ਇੱਕ ਧਾਰਮਿਕ ਇੰਸਾਨ ਹੋਣ ਦੇ ਨਾਤੇ ਦ੍ਰਿੜ੍ਹ ਵਿਸ਼ਵਾਸ ਨਾਲ ਜ਼ਰੂਰ ਮੰਨਦਾ ਹਾਂ । ਮੈਂ ਅਪਣੇ ਸੁਬਹਾਂ ਆਦਤ ਦੇ ਮੁਤਾਬਿਕ ਦੋਸਤਾਂ ਨੂੰ ਅਤੇ ਅਪਣੀ ਜ਼ਿੰਦਗੀ ਵਿੱਚ ਮੈਂ ਪਹਿਲੀ ਵਾਰ ਮਹਿਸੂਸ ਕਿਤਾ ਹੈ , ਮੇਰੇ ਆਪੇ ਬਣੇ ਦੁਸ਼ਮਣਾਂ ਨੂੰ ਫਿਰ ਵੀ ਇਹ ਕਹਿੰਦਾ ਹਾਂ,,,ਚੰਗਾ ਭਾਈ ਮੇਰੇ ਪੰਜਾਬ ਤੇ ਭਾਰਤ ਵਾਸੀਓ ਤੰਦਰੁਸਤ ਰਹੋ ਖੁਸ਼ ਰਹੋ ਚੜਦੀ ਕਲਾ ਵਿੱਚ ਰਹੋ ਜਿਉਂਦੇ ਵਸਦੇ ਰਹੋ।

ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ 9815318924

21 ਵੇੰ ਸਾਲਾਨਾ  ਕੱਵਾਲੀ ਸਮਾਗਮ ਅਤੇ ਭੰਡਾਰੇ ਦੀਆਂ ਤਿਆਰੀਆਂ ਮੁਕੰਮਲ  ......

ਮਹਿਲ ਕਲਾਂ (ਗੁਰਸੇਵਕ ਸਿੰਘ ਸੋਹੀ)

ਸਥਾਨਕ ਬਾਗ ਵਾਲਾ ਪੀਰਖਾਨਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਕੱਵਾਲੀ ਸਮਾਗਮ ਅਤੇ ਭੰਡਾਰਾ ਮਿਤੀ 11 ਮਾਰਚ 2021 ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਦੀਆਂ ਤਿਆਰੀਆਂ ਮੁਕੰਮਲ  ਹੋ ਚੁੱਕੀਆਂ ਹਨ ।ਕਮੇਟੀ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਇਸ ਸਮਾਗਮ ਵਿੱਚ ਜਿੱਥੇ ਮੁਸਲਿਮ ਭਾਈਚਾਰੇ ਦੇ ਤਿੰਨੋਂ ਪਿੰਡ ਮਹਿਲ ਕਲਾਂ,ਮਹਿਲ ਖੁਰਦ ਅਤੇ ਪਿੰਡ ਜੌਹਲਾਂ ਵੱਲੋਂ ਭਰਪੂਰ ਸਹਿਯੋਗ ਅਤੇ ਯੋਗਦਾਨ ਦਿੱਤਾ ਜਾਂਦਾ ਹੈ, ਉਥੇ ਹੀ  ਦੋਵੇਂ ਗਰਾਮ ਪੰਚਾਇਤਾਂ ਮਹਿਲ ਕਲਾਂ ਅਤੇ ਮਹਿਲ ਕਲਾਂ ਸੋਡੇ ਅਤੇ ਕਲੱਬਾਂ ਦਾ ਵੀ ਭਰਵਾਂ ਸਹਿਯੋਗ ਹੁੰਦਾ ਹੈ । ਹਰ ਸਾਲ ਦੀ ਤਰ੍ਹਾਂ ਇਸ ਸਮਾਗਮ ਵਿੱਚ ਸੰਤ-ਮਹਾਂਪੁਰਸ਼,ਫ਼ੱਕਰ ਲੋਕ ਸ਼ਿਰਕਤ ਕਰਨਗੇ। ਝੰਡਾ ਚੜ੍ਹਾਉਣ ਅਤੇ ਚਾਦਰ ਚੜ੍ਹਾਉਣ ਦੀ ਰਸਮ ਵੀ ਅਦਾ ਕੀਤੀ ਜਾਵੇਗੀ।  

ਇਸ ਸਮਾਗਮ ਵਿੱਚ ਕੱਵਾਲ ਦਿਲਸ਼ਾਦ ਜਮਾਲਪੁਰੀ ਐਂਡ ਪਾਰਟੀ ਮਲੇਰਕੋਟਲੇ ਵਾਲੇ,ਕੱਵਾਲ ਰਫੀ ਫੈਜ਼ ਅਲੀ ਐਂਡ ਪਾਰਟੀ ਮਲੇਰਕੋਟਲਾ  ਵਾਲੇ ਅਤੇ ਕੱਵਾਲ ਰਫੀ ਜਾਫਰ ਅਲੀ ਐਂਡ ਪਾਰਟੀ ਹਿੰਮਤਪੁਰੇ ਵਾਲੇ ਕੱਵਾਲੀਆਂ ਪੇਸ਼ ਕਰਨਗੇ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਉੱਘੇ ਸਟੇਜ ਸੰਚਾਲਕ ਸਮਰਾਟ ਰਾਏਕੋਟੀ ਵੱਲੋਂ ਨਿਭਾਈ ਜਾਵੇਗੀ। ਇਸ ਸਮਾਗਮ ਵਿੱਚ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਦੀ ਜਿੱਤ ਲਈ ਵਿਸ਼ੇਸ਼ ਦੁਆ (ਅਰਦਾਸ) ਕੀਤੀ ਜਾਵੇਗੀ। ਇਸ ਲਈ ਹੋਰ ਕਿਸੇ ਵੀ ਕਲਾਕਾਰ ਨੂੰ ਟਾਈਮ ਨਹੀਂ ਦਿੱਤਾ ਜਾਵੇਗਾ। ਪ੍ਰੋਗਰਾਮ ਸੀਮਤ ਹੋਵੇਗਾ।ਸਾਰਾ ਦਿਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ।

ਇਸ ਸਮੇਂ ਮੁੱਖ ਪ੍ਰਬੰਧਕ ਡਾ ਮਿੱਠੂ ਮੁਹੰਮਦ ਮਹਿਲਕਲਾਂ,ਬਲਬੀਰ ਸਿੰਘ ਜੀ (ਬਾਬਾ ਘੋਨਾ) ਡਾਕਟਰ ਕੇਸਰ ਖ਼ਾਨ ਮਾਂਗੇਵਾਲ,ਡਾਕਟਰ ਕਾਕਾ ਖਾਨ ਮਹਿਲ ਖੁਰਦ,ਡਾ ਮੁਹੰਮਦ ਦਿਲਸ਼ਾਦ ਅਲੀ,ਡਾ ਕੁਲਦੀਪ ਸਿੰਘ ਬਿਲਾਸਪੁਰ,ਸ਼ਮਸ਼ੇਰ ਅਲੀ,ਅਮਿਤ ਕੁਮਾਰ,ਜਸਵਿੰਦਰ ਸਿੰਘ,ਰਾਜਵਿੰਦਰ ਸਿੰਘ ਰਾਜੂ,ਗੁਰਜੀਤ ਸਿੰਘ,ਅਰਸ਼ਦ ਅਲੀ,ਵਿੱਕੀ ਖ਼ਾਨ,ਬੂਟਾ ਖਾਂ ਜੌਹਲ, ਭੋਪੂ ਖਾਂ ਜੌਹਲ,ਭੋਲਾ ਖਾਨ ਜੌਹਲ,ਸੋਨੀ ਖਾਨ ਜੌਹਲ,ਰਾਜੂ ਖਾਨ ਜੌਹਲ,ਸ਼ੇਰ ਅਲੀ ਜੌਹਲ,ਲਿਆਕਤ ਅਲੀ,ਹੁਸੈਨ ਜਲਾਲ,ਸਲੀਮ ਖ਼ਾਨ,ਅਨਫਾਲ ਅਲੀ,ਬਾਬਾ ਜੰਗ ਸਿੰਘ ਦੀਵਾਨਾ,ਰਾਣਾ ਸਿੰਘ,ਵਿੱਕੀ ਸਿੰਘ,ਹੈਪੀ ਸਿੰਘ,ਰੋਸ਼ਨ ਸਿੰਘ ਆਦਿ ਹਾਜ਼ਰ ਸਨ  ।

MPAP ਦੀ ਬਲਾਕ ਮਹਿਲ ਕਲਾਂ ਦੀ ਮਹੀਨਾਵਾਰ ਮੀਟਿੰਗ ਹੋਈ ........

ਮਹਿਲ ਕਲਾਂ/ਬਰਨਾਲਾ (ਗੁਰਸੇਵਕ ਸਿੰਘ ਸੋਹੀ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਤੇ ਬਲਾਕ ਮਹਿਲ ਕਲਾਂ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ. ਬਲਿਹਾਰ ਸਿੰਘ ਗੋਬਿੰਦਗਡ਼੍ਹ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਹੋਈ। ਜਿਸ ਵਿਚ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ. ਮਿੱਠੂ ਮੁਹੰਮਦ ਅਤੇ ਜ਼ਿਲ੍ਹਾ ਆਗੂ ਡਾ. ਕੇਸਰ ਖ਼ਾਨ ਮਾਂਗੇਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ । ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਨੇ ਸੂਬਾ ਕਮੇਟੀ ਦੀਆਂ ਹੋਈਆਂ ਗਤੀਵਿਧੀਆਂ ਦੀ ਭਰਪੂਰ ਜਾਣਕਾਰੀ ਦਿੱਤੀ।ਉਨ੍ਹਾਂ ਹੋਰ ਕਿਹਾ ਕਿ ਕਿਸਾਨੀ ਸੰਘਰਸ਼ ਦੀ ਹਮਾਇਤ ਵਿਚ 25 ਸਤੰਬਰ 2020 ਤੋਂ ਲੈ ਕੇ ਹੁਣ ਤੱਕ ,ਜਥੇਬੰਦੀ ਦੇ ਡਾਕਟਰ ਸਹਿਬਾਨਾਂ ਵੱਲੋਂ ਦਿੱਤੀ ਹਮਾਇਤ ਦਾ ਧੰਨਵਾਦ ਕਰਦੇ ਹਾਂ ,ਜਿਨ੍ਹਾਂ ਨੇ ਟੋਲ ਪਲਾਜ਼ਾ ਮਹਿਲ ਕਲਾਂ ,ਸੰਘੇੜਾ,, ਬਰਨਾਲਾ ਅਤੇ ਦਿੱਲੀ ਵਿਖੇ ਭਰਵੀਂ ਸ਼ਮੂਲੀਅਤ ਕੀਤੀ ਅਤੇ ਫਰੀ ਮੈਡੀਕਲ ਕੈਂਪਾਂ ਵਿੱਚ ਵੀ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਇਆ । ਜ਼ਿਲ੍ਹਾ ਆਗੂ ਡਾ ਕੇਸਰ ਖ਼ਾਨ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਨ੍ਹਾਂ ਟਾਇਮ ਕਿਸਾਨੀ ਸੰਘਰਸ਼ ਚੱਲੇਗਾ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਮਹਿਲ ਕਲਾਂ  ਦੇ ਡਾਕਟਰ ਆਪਣੀਆਂ ਸੇਵਾਵਾਂ ਲਗਾਤਾਰ ਜਾਰੀ ਰੱਖਣਗੇ ।

ਬਲਾਕ ਪ੍ਰਧਾਨ ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ ਨੇ ਕਿਹਾ ਕਿ ਕਿਸਾਨੀ ਸੰਘਰਸ਼ ਵਿਚ ਜਥੇਬੰਦੀ ਦੇ ਬੈਨਰ ਹੇਠ ਡਾਕਟਰ ਸਹਿਬਾਨਾਂ ਵੱਲੋਂ ਸਮੇਂ ਸਮੇਂ ਤੇ ਕੀਤੀ ਸ਼ਮੂਲੀਅਤ ਕਾਬਲੇ ਤਾਰੀਫ਼ ਸੀ।ਡਾ ਸੁਰਜੀਤ ਸਿੰਘ ਛਾਪਾ ਨੇ ਜਥੇਬੰਦੀ ਵੱਲੋਂ ਕੀਤੇ ਕਾਰਜਾਂ ਦਾ ਵਿਸ਼ਲੇਸ਼ਣ ਕੀਤਾ ।

ਇਸ ਉਪਰੰਤ ਪਹੁੰਚੇ ਸਾਰੇ ਮੈਂਬਰ ਸਹਿਬਾਨਾਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਅਤੇ ਮੈਂਬਰਾਂ ਨੂੰ ਹੌਂਸਲਾ ਅਫਜ਼ਾਈ ਦੀ ਵਿਚਾਰ ਚਰਚਾ ਕੀਤੀ ਗਈ ਅਤੇ ਜਥੇਬੰਦੀ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਪੂਰੇ ਹਾਊਸ ਵਿੱਚ ਖੁੱਲ੍ਹ ਕੇ ਬਹਿਸ ਕੀਤੀ ਗਈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਮਿੱਠੂ ਮੁਹੰਮਦ, ਡਾਕਟਰ ਕੇਸਰ ਖਾਨ, ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ, ਡਾ ਸੁਰਜੀਤ ਸਿੰਘ ਛਾਪਾ ਡਾ ਪਰਮਿੰਦਰ ਕੁਮਾਰ, ਡਾ ਪ੍ਰਿੰਸ ਰਿਸ਼ੀ ,ਡਾ ਨਾਹਰ ਸਿੰਘ, ਡਾ ਸੁਖਵਿੰਦਰ ਸਿੰਘ ਬਾਪਲਾ , ਡਾ ਮੁਕਲ ਸ਼ਰਮਾ, ਡਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਡਾ. ਸਾਹਿਬਾਨ ਹਾਜ਼ਰ ਸਨ।

ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਨੇ ਕਰਵਾਈ ਬੱਲੇ ਬੱਲੇ।ਗੁਰਮੇਲ ਮੌੜ

ਮਹਿਲ ਕਲਾਂ/ਬਰਨਾਲਾ-ਮਾਰਚ 2021-(ਗੁਰਸੇਵਕ ਸਿੰਘ ਸੋਹੀ )- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੱਲ੍ਹ ਪੰਜਾਬ ਵਿਧਾਨ ਸਭਾ ਵਿੱਚ ਬਜਟ ਪੇਸ਼ ਕੀਤੇ ਹਨ ਉਨ੍ਹਾਂ ਬਜਟਾਂ ਦੇ ਸਬੰਧ ਵਿੱਚ  ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਸਮਾਜ ਸੇਵੀ, ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ਨੇ ਕਿਹਾ ਕਿ ਇਹ ਬਜਟ ਲੋਕ ਅਤੇਸੀ ਹੈ ਜਿਸ ਵਿੱਚ ਹਰ ਵਰਗ ਅਤੇ ਮਹਿਲਾ ਦਿਵਸ ਮੌਕੇ ਮਹਿਲਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਬਸ ਕਰਾਇਆ ਫਰੀ ਕਰ ਦਿੱਤਾ ਗਿਆ ਹੈ ਅਤੇ ਸ਼ਗਨ ਸਕੀਮ 21.ਹਜਾਰ ਤੋਂ 51 ਹਜ਼ਾਰ ਕਰ ਦਿੱਤੀ ਗਈ ਹੈ ਅਤੇ ਬਜਟ ਵਿੱਚ ਸਰਕਾਰੀ ਮੁਲਾਜ਼ਮਾਂ ਦੀ 6 ਵਾਂ ਪੇ ਕਮਿਸ਼ਨ 1 ਜੁਲਾਈ ਤੋਂ ਲਾਗੂ  ਗੁਰਮੇਲ ਸਿੰਘ ਮੌੜ ਨੇ ਕਿਹਾ ਕਿ ਲਾਕਡਾਊਨ ਦੌਰਾਨ ਕੇਂਦਰ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਪੈਦਾ ਹੋਏ ਆਰਥਿਕ ਸੰਕਟ ਦੇ ਬਾਵਜੂਦ ਲੋਕਾਂ ਨਾਲ ਕੀਤੇ ਹਰ ਇਕ ਵਾਅਦੇ ਨੂੰ ਪੂਰਾ ਕਰਨ ਚ ਕੈਪਟਨ ਸਰਕਾਰ ਵਚਨਬੱਧ ਰਹੀ ਹੈ ਪੰਜਾਬ ਚ ਇਕੋ ਇਕ ਕਾਂਗਰਸ ਸਰਕਾਰ ਹੈ ਜੋ ਕਹਿੰਦੀ ਹੈ ਤਾਂ ਕਰਕੇ ਦਿਖਾਉਂਦੀ ਹੈ ਜਿਸ ਤਰ੍ਹਾਂ ਬਜਟ ਵਿੱਚ ਅਨੇਕਾਂ ਸੁਗਾਤਾਂ ਪੰਜਾਬ ਨੂੰ ਦਿੱਤੀਆਂ ਹਨ। ਗੁਰਮੇਲ ਮੌੜ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਝੂਠ ਪ੍ਰਚਾਰ ਕਰਨ ਤੋਂ ਇਲਾਵਾ ਕੁਝ ਵੀ ਨਹੀਂ ਹੈ । ਸਰਕਾਰਾਂ ਕੰਮਾਂ ਨਾਲ ਚਲਦੀਆਂ ਹਨ ਅਤੇ ਗੱਲਾਂ ਨਾਲ ਨਹੀਂ ਜੋ ਕੰਮ ਕਾਂਗਰਸ ਸਰਕਾਰ ਨੇ ਕਰ ਦਿਖਾਇਆ ਹੈ ਅਤੇ ਕਿਸਾਨ, ਮਜ਼ਦੂਰ, ਔਰਤ, ਗਰੀਬ ਤੇ ਮੁਲਾਜ਼ਮ ਪੱਖੀ ਬਜਟ ਕਰਾਰ ਦਿੱਤਾ ਹੈ । ਉਨ੍ਹਾਂ ਔਰਤਾਂ ਲਈ ਇਤਿਹਾਸਕ ਫੈਸਲੇ ਅਤੇ ਬਰਨਾਲਾ ਜ਼ਿਲੇ ਨੂੰ ਵੱਡੇ ਤੋਹਫੇ ਦੇਣ ਲਈ ਮੁੱਖ ਮੰਤਰੀ ਤੇ ਵਿੱਤ ਮੰਤਰੀ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ।

ਸ਼੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੇਂਟਿੰਗ ਮੁਕਾਬਲੇ ਕਰਵਾਏ ਗਏ

ਲੁਧਿਆਣਾ, ਮਾਰਚ2021 ( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹੀਨਾ ਮਾਰਚ ਅਤੇ ਅਪ੍ਰੈਲ 2021 ਦੌਰਾਨ ਬੱਚਿਆਂ ਦੇ ਆਨਲਾਈਨ ਵਿੱਦਿਅਕ ਮੁਕਾਬਲਿਆਂ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਮੁੰਡੀਆਂ ਕਲਾਂ ਵਿਖੇ ਜਮਾਤ ਪਹਿਲੀ ਤੋਂ ਪੰਜਵੀ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ਼੍ਰੀਮਤੀ ਰਾਜਿੰਦਰ ਕੌਰ ਨੇ ਦੱਸਿਆ ਕਿ ਸ਼੍ਰੀ ਗੁਰੁ ਤੇਗ ਬਹਾਦਰ ਜੀ ਆਪਸੀ ਪ੍ਰੇਮ, ਦਇਆ, ਧਾਰਮਿਕ ਸਹਿਣਸ਼ੀਲਤਾ ਅਤੇ ਲਾਸਾਨੀ ਕੁਰਬਾਨੀ ਦੀਆਂ ਸਦੀਵੀ ਸਿੱਖਿਆਵਾਂ ਦੇ ਪ੍ਰਸਾਰ ਹਿਤ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ।

ਸ.ਪ੍ਰਾ.ਸ. ਮੁੰਡੀਆਂ ਕਲਾਂ ਦੇ ਸਕੂਲ ਮੁਖੀ ਸ਼੍ਰੀ ਜਿੰਦਰਪਾਲ ਕੌਰ ਨੇ ਦੱਸਿਆ ਕਿ ਸ਼੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੇਂਟਿੰਗ ਮੁਕਾਬਲਿਆਂ ਵਿੱਚ ਜਮਾਤ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਚੌਥੀ ਜਮਾਤ ਦੇ ਦੀਪਕ ਕੁਮਾਰ  ਨੇ ਪਹਿਲਾ ਸਥਾਨ, ਜਮਾਤ ਚੌਥੀ  ਦੀ ਆਰਤੀ ਕੁਮਾਰੀ ਨੇ ਦੂਸਰਾ ਅਤੇ ਜਮਾਤ ਚੌਥੀ ਦੇ ਮੰਟੂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਉਹਨਾਂ ਦੱਸਿਆ ਕਿ ਬੱਚਿਆਂ ਦੀ ਹੌਂਸਲਾ ਅਫਜਾਈ ਲਈ ਉਹਨਾਂ ਨੂੰ ਸਰਟੀਫਿਕੇਟ ਅਤੇ ਇਨਾਮ ਦੇਕੇ ਭਵਿੱਖ ਵਿੱਚ ਹੋਣ ਵਾਲੇ ਮੁਕਾਬਲਿਆਂ ਲਈ ਯਤਨਸ਼ੀਲ ਰਹਿਣ ਲਈ ਪ੍ਰੇਰਿਤ ਕੀਤਾ ਗਿਆ।

Punjab Budget 2021: ਪੰਜਾਬ ਬਜਟ  2021 

ਨਵਾਂ ਪੇਅ ਕਮਿਸ਼ਨ ਜੁਲਾਈ 'ਚ ਹੋਵੇਗਾ ਲਾਗੂ -ਪਹਿਲੀ ਕਿਸ਼ਤ ਅਕਤੂਬਰ 'ਚ ਮਿਲੇਗੀ,

ਪੰਜਾਬ ਸਰਕਾਰ ਦੇ ਬਜਟ ਤਜਵੀਜ਼ 'ਤੇ ਕਿਸ‍ਾਨ ਸੰਘਰਸ਼ ਦਾ ਪਰਛਾਵਾ- ਕਵਰ 'ਤੇ 'ਜੈ ਜਵਾਨ ਜੈ ਕਿਸਾਨ' ਦਾ ਲਿਖਿਆ ਨਾਅਰਾ।

ਇਸ ਲਈ ਵਿੱਤ ਮੰਤਰੀ ਮਨਪ੍ਰੀਤ ਬਾਦਲ ਲਈ ਸਭ ਤੋਂ ਵੱਡੀ ਚੁਣੌਤੀ ਜਨਤਾ ਦਾ ਭਰੋਸਾ ਕਾਇਮ ਕਰਨਾ ਹੋਵੇਗਾ।

ਚੰਡੀਗੜ੍ਹ, ਮਾਰਚ 2021( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ)-

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਵਿਚ ਬਜਟ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਹੁਣ ਸੂਬੇ ਦਾ ਸਾਲਾਨਾ 2021-22 ਦਾ ਬਜਟ ਪੇਸ਼ ਕਰ ਰਹੇ ਹਨ। ਵਿੱਤ ਮੰਤਰੀ ਨੇ ਬਜਟ ਕਿਸਾਨ, ਕਿਸਾਨੀ ਤੇ ਖੇਤ ਮਜ਼ਦੂਰਾਂ ਨੂੰ ਸਮਰਪਿਤ ਕੀਤਾ। ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਇਹ ਆਖਰੀ ਬਜਟ ਹੈ। ਆਪ ਵੱਲੋਂ ਕਰਜ਼ਾ ਰਾਸ਼ੀ ਵੱਧਣ 'ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਆਪ ਵਿਧਾਇਕ ਵੈਲ 'ਚ ਪੁੱਜੇ। ਆਪ ਵੱਲੋਂ ਬਜਟ ਸੈਸ਼ਨ ਦਾ ਵਾਕਆਊਟ ਕਰ ਦਿੱਤਾ ਗਿਆ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਤਿੰਨ ਖੇਤੀ ਕ‍ਾਨੂੰਨ ਨਾਲ ਫਿਰਕਾਪ੍ਰਸਤੀ ਵੱਲ ਵੱਧ ਰਿਹਾ। ਵਿੱਤ ਮੰਤਰੀ ਨੇ ਅੰਤਿਮ ਬਜਟ "ਚ ਸਪੀਕਰ ਦਾ ਧੰਨਵਾਦ ਕੀਤਾ। ਮੁੱਖ ਮੰਤਰੀ ਦਾ ਵਿੱਤ ਮੰਤਰੀ ਵੱਜੋ ਉਨ੍ਹਾਂ ਭਰੋਸਾ ਕਰਨ ਦਾ ਧੰਨਵਾਦ ਕੀਤਾ।

 

ਬਜਟ ਦੀਆਂ ਕੁਝ ਖਾਸ ਗੱਲਾਂ  :  Budget Highlights

ਪੰਜਾਬ ਸਕੱਤਰੇਤ ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਖ਼ਿਲਾਫ ਕੀਤਾ ਜ਼ਬਰਦਸਤ ਰੋਸ ਮੁਜ਼ਾਹਰਾ

ਪੰਜਾਬ ਵਿਧਾਨ ਸਭਾ ਅੱਗੇ ਇਕੱਠੇ ਹੋਏ ਮੁਲਾਜ਼ਮ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਹੋਰ ਵਿਧਾਇਕ ਮੁਲਾਜ਼ਮਾਂ ਦੇ ਸਮਰਥਨ 'ਚ ਪੁੱਜੇ।

-ਅਕਾਲੀ ਦਲ ਦੇ ਮੁਅੱਤਲ ਵਿਧਾਇਕਾਂ ਦੀ ਮੁ‌ਅੱਤਲੀ ਰੱਦ, ਬਜਟ ਸੈਸ਼ਨ ਤੇ ਬਜਟ ਬਹਿਸ ਵਿਚ ਲੈ ਸਕਣਗੇ ਹਿੱਸ‍ਾ, ਸਪੀਕਰ ਰਾਣਾ ਕੇਪੀ ਸਿੰਘ ਨੇ ਕੀਤਾ ਐਲਾਨ। ਕੱਲ੍ਹ ਤੋਂ ਅਕਾਲੀ ਵਿਧਾਇਕ ਲੈ ਸਕਣਗੇ ਸਦਨ ਦੀ ਕਾਰਵਾਈ 'ਚ ਹਿੱਸ‍ਾ।

-ਮੁਲਾਜ਼ਮਾਂ ਦੇ ਬਕਾਏ ਦੀ ਕਿਸ਼ਤ ਅਕਤੂਬਰ ਤੇ ਜਨਵਰੀ 22 ਚ ਦੇਣ ਦਾ ਐਲਾਨ

-ਪਨਬੱਸ ਤੇ PRTC ਲਈ 500 ਨਵੀਆਂ ਬੱਸਾਂ ਖਰੀਦਣ ਦਾ ਐਲਾਨ

-ਰੋਪੜ, ਧਰਮਕੋਟ, ਮੁੱਲਾਂਪੁਰ ਤੇ ਜੀਰਾ 'ਚ ਬਣਨਗੇ ਨਵੇਂ ਬੱਸ ਸਟੈਂਡ

- ਸ਼ਾਮ ਚੁਰਾਸੀ "ਚ ਬਣੇਗੀ ਸਬ ਤਹਿਸੀਲ

-ਸ਼ਹਿਰਾਂ ਦੇ ਵਿਕਾਸ ਲਈ 7192 ਕਰੋੜ ਰੁਪਏ ਰੱਖੇ

-ਪੇਂਡੂ ਬੁਨਿਆਦੀ ਢਾਂਚੇ ਦੇ ਵਿਕਾਸ ਲਈ 3744 ਕਰੋੜ ਰੁਪਏ ਰੱਖੇ

-ਮੁਸਲਮਾਨ ਤੇ ਇਸਾਈ ਭਾਈਚਾਰੇ ਨੂੰ ਕਬਰਿਸਤਾਨ ਲਈ ਜਮੀਨ ਖਰੀਦਣ ਲਈ 20 ਕਰੋੜ ਰੁਪਏ ਰੱਖੇ

-ਅਧਿਆਪਕਾਂ ਦੀ ਬਦਲੀ ਲਈ ਬਿੱਲ ਲਿਆਉਣ ਦੀ ਤਜਵੀਜ਼ ...ਬਦਲੀ ਲਈ ਕੋਈ ਰਾਜਸੀ ਆਗੂਆਂ ਨਹੀਂ ਤੰਗ ਕਰੇਗਾ।

-ਸਰਕਾਰੀ ਸਕੂਲਾਂ ਚ ਨਕਲ ਬੰਦ ਹੋਣ ਦਾ ਦਾਅਵਾ

- ਸਰਕਾਰੀ ਸਕੂਲਾਂ ਚ 14 .9 ਫੀਸਦੀ ਦਾਖਲਾ ਵਧਿਆ

- ਸਕੂਲ ਸਿੱਖਿਆ ਲਈ 11861 ਕਰੋੜ ਰੁਪਏ ਰੱਖੇ

-250 ਸਕੂਲ ਅਪਗ੍ਰੇਡ ਕੀਤੇ ਜਾਣਗੇ

-ਵਿਦਿਆਰਥੀਆਂ ਨੂੰ ਸਮਾਰਟ ਫੋਨ ਲਈ 100 ਕਰੋੜ ਰੱਖਿਆ

- ਜਲੰਧਰ, ਪਟਿਆਲਾ, ਲੁਧਿਆਣਾ, ਮੋਹਾਲੀ, ਮਾਨਸਾ, ਬਰਨਾਲਾ ਤੇ ਅੰਮ੍ਰਿਤਸਰ ਵਿੱਚ ਕੰਮਕਾਜੀ ਔਰਤ‍ਾਂ ਲਈ ਹੋਸਟਲ ਬਣਾਉਣ ਲਈ 50 ਕਰੋੜ ਰੁਪਏ ਰੱਖੇ

-ਮਲੇਰਕੋਟਲਾ 'ਚ ਲੜਕੀਆਂ ਲਈ ਕਾਲਜ ਬਣੇਗਾ। ਮੁੱਖ ਮੰਤਰੀ ਵੱਲੋਂ ਮਿਲੀ ਮਨਜ਼ੂਰੀ

-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਲਈ ਗੁਰੂ ਗਰੰਥ ਸਾਹਿਬ ਕੇਂਦਰ ਸਥਾਪਤ ਕਰਨ ਲਈ 5 ਕਰੋੜ ਰੁਪਏ ਰੱਖਣ ਦਾ ਐਲਾਨ

ਅਕਾਲੀ ਵਿਧਾਇਕ‍ ਲਖਵੀਰ ਸਿੰਘ ਲੋਧੀਨੰਗਲ ਤੇ ਦਿਲਰਾਜ ਸਿੰਘ ਭੂੰਦੜ ਵੱਲੋਂ ਬਜਟ ਤਕਰੀਰ ਦਾ ਵਾਕਆਊਟ। ਪਹਿਲਾਂ ਅ‍ਾਪ ਨੇ ਵੀ ਕੀਤਾ ਵਾਕਆਊਟ।

- ਅਨੁਸੂਚਿਤ ਜਾਤੀ ਤੇ ਪਿਛੜੀ ਸ਼੍ਰੇਣੀ .ਅੰਗਹੀਣ ਦਾ ਬੈਕਲਾਗ ਭਰਨ ਦਾ ਐਲਾਨ

-ਪੰਜਾਬ ਸਰਕਾਰ ਦੇ ਬਜਟ ਤਜਵੀਜ਼ 'ਤੇ ਕਿਸ‍ਾਨ ਸੰਘਰਸ਼ ਦਾ ਪਰਛਾਵਾ, ਕਵਰ 'ਤੇ 'ਜੈ ਜਵਾਨ ਜੈ ਕਿਸਾਨ' ਦਾ ਲਿਖਿਆ ਨਾਅਰਾ।

- ਦੁੱਧ ਪੈਦਾਵਾਰ ਵਿੱਚ 7 ਫੀਸਦੀ ਟੀਚਾ ਵਧਾਉਣ ਦੀ ਤਜਵੀਜ਼

- ਸ੍ਰੀ ਗੁਰੂ ਤੇਗ ਬਹਾਦਰ ਦੇ 400 ਸਾਲਾਂ ਪ੍ਰਕਾਸ਼ ਉਤਸਵ ਤੇ 400 ਬੂਟੇ ਲਾਏ ਜਾਣਗੇ

-ਪੰਜਾਬ ਪਹਿਲਾਂ ਸੂਬਾ ਜਿਥੇ ਸਕੂਲਾਂ ਤੇ ਆਂਗਨਵਾੜੀ ਸੈਂਟਰਾਂ 'ਚ ਸਾਫ ਪਾਣੀ ਮਿਲ ਰਿਹੈ।

-ਹਰ ਘਰ 'ਚ ਪਾਣੀ ਦੇਣ ਲਈ 2148 ਕਰੋੜ ਰੱਖਿਆ

- ਸੋਚ ਮੁਕਤ ...ਲਈ ਦੂਜੇ ਪੜਾਅ ਤਹਿਤ 400 ਕਰੋੜ ਰੱਖੇ

- 4650 ਕਰੋੜ ਰੁਪਏ ਬਿਜਲੀ ਸਬਸਿਡੀ ਲਈ ਰੱਖੇ

-ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ ਸਕੀਮ ਤਹਿਤ 3780 ਕਰੋੜ ਰੁਪਏ ਰੱਖੇ

-ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ 40 ਕਰੋੜ ਰੱਖੇ ਹਰ ਪਿੰਡ 'ਚ 3-4 ਮਸ਼ੀਨਾਂ ਦੇਣ ਦੀ ਤਜਵੀਜ਼

- ਗੰਨੇ ਮਿੱਲ ਲਈ 200 ਕਰੋੜ ਰੱਖੇ

-ਮਨਪ੍ਰੀਤ ਬਾਦਲ ਦਾ ਬਜਟ ਸੈਸ਼ਨ ਦੌਰਾਨ ਪੰਜਾਬ ਤੇ ਪੰਜਾਬੀ ਨਾਲ ਇਸ਼ਕ ਦੇਖਣ ਨੂੰ ਮਿਲਿਆ। ਪੰਜਾਬੀ ਸਾਹਿਤ ਐਵਾਰਡ 10 ਤੋਂ 20 ਲੱਖ ਕਰਨ ਦਾ, ਸ਼੍ਰੋਮਣੀ ਸਾਹਿਤਕਾਰ 5 ਤੋਂ ਵਧਾ ਕੇ 10 ਲੱਖ ਕਰਨ , ਸਾਹਿਤਕਾਰ ਨੂੰ 15000 ਰੁਪਏ ਪੈਨਸ਼ਨ ਦੇਣ ਦਾ ਐਲਾਨ ਕੀਤਾ।

ਬਜਟ ਕੈਪੀਟਲ ਖਰਚੇ ਲਈ 14134 ਕਰੋੜ ਰੱਖਿਆ। 31 ਮਾਰਚ ਤੱਕ 300 ਕਰੋੜ ਦੀਆਂ ਦੇਣਦਾਰੀਆਂ ਹੋਣਗੀਆਂ। ਜੇ ਕੋਵਿਡ ਨਾ ਹੁੰਦਾ ਤਾਂ ਸਰਪਲਸ ਬਜਟ ਹੋਣਾ ਸੀ। ਵਿੱਤੀ ਸਾਲ 'ਚ 2,73,703 ਕਰੋੜ ਕਰਜ਼ ਹੋਣ ਦਾ ਅਨੁਮਾਨ। ਪੰਜਾਬ 'ਤੇ 252880 ਕਰੋੜ ਦਾ ਕਰਜ਼ਾ।

 

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਐਲਾਨ

-ਬਜ਼ੁਰਗ ਤੇ ਵਿਧਵਾ ਪੈਨਸ਼ਨ 1500 ਰੁਪਏ ਦੇਣ ਐਲਾਨ

-ਆਸ਼ੀਰਵਾਦ ਸ਼ਗਨ ਸਕੀਮ 51 ਹਜ਼ਾਰ ਕਰਨ ਦਾ ਐਲਾਨ

-ਔਰਤਾਂ ਲਈ ਅੱਜ ਦੇ ਦਿਨ ਲਈ ਮੁਫ਼ਤ ਬੱਸ ਸਫਰ ਦਾ ਐਲਾਨ

- ਡਾ. ਅੰਬੇਦਕਰ ਦਾ ਕਪੂਰਥਲਾ ਚ 100 ਕਰੋੜ ਦੀ ਲਾਗਤ ਨਾਲ ਮਿਊਜ਼ੀਅਮ ਬਣਾਉਣ ਦਾ ਐਲਾਨ

-ਖੇਤ ਮਜ਼ਦੂਰਾਂ ਦਾ 523 ਕਰੋੜ ਦਾ ਕਰਜ਼ ਮਾਫ ਕਰਨ ਦਾ ਐਲਾਨ

-ਪੇ ਕਮਿਸ਼ਨ - ਦੀ ਸਿਫ਼ਾਰਸ਼ਾਂ ਹਾਸਲ ਨਹੀਂ ਹੋਈਆਂ । 31 ਮਾਰਚ ਤੋ ਪਹਿਲਾਂ ਆਵੇਗੀ ਰਿਪੋਰਟ। ਪੇ ਕਮਿਸ਼ਨ ਦੀ ਸਿਫ਼ਾਰਸ਼ ਜੁਲਾਈ 'ਚ ਮਿਲੇਗਾ ਯਸਮਕੁਤ ਲਾਭ। ਬਕਾਇਆ ਰਾਸ਼ੀ ਦਾ ਭੁਗਤਾਨ ਕਿਸ਼ਤਾਂ ਵਿੱਚ ਦੇਣ ਦਾ ਐਲਾਨ।

-ਪੰਜਾਬ ਦੇ ਸਰਕਾਰ ਪ੍ਰਾਇਮਰੀ ਸਕੂਲਾਂ ਵਿਚ ਪਡ਼੍ਹਨ ਵਾਲੇ ਵਿਦਿਆਰਥੀਆਂ ਨੂੰ ਫਰੀ ਬੱਸ ਸੇਵਾ ਦਾ ਐਲਾਨ

-ਸਿਹਤ ਦਾ ਬਜਟ 3822 ਕਰੋੜ ਰੁਪਏ ਦਾ ਹੋਵੇਗਾ।

-ਪਟਿਆਲਾ ਸਰਕਾਰੀ ਮੈਡੀਕਲ ਕਾਲਜ ਦੇ ਬੁਨਿਆਦੀ ਸੁਧਾਰ ਲਈ 92 ਕਰੋੜ ਦਾ ਬਜਟ

-ਕੋਵਿਡ ਨਾਲ ਲੜਨ ਲਈ ਸਾਜੋ ਸਾਮਾਨ ’ਤੇ ਪੰਜਾਬ ਸਰਕਾਰ ਨੇ 1000 ਕਰੋੜ ਰੁਪਏ ਖਰਚ ਕੀਤੇ।

-ਮੈਡੀਕਲ ਐਜੂਕੇਸ਼ਨ ਦਾ ਬਜਟ 1008 ਕਰੋਡ਼ ਰੁਪਏ ਹੋਵੇਗਾ। ਪਿਛਲੇ ਸਾਲ ਨਾਲੋਂ 85 ਫੀਸਦ ਜ਼ਿਆਦਾ

-ਬਰਨਾਲਾ ਧਰਮਕੋਟ ਚਮਕੌਰ ਸਾਹਿਬ ਹਸਪਤਾਲਾਂ ਦੀ ਦੇ ਅਪਗ੍ਰੇਡੇਸ਼ਨ ਲਈ ਸੌ ਕਰੋੜ ਰੁਪਏ ਅਲਾਟ

-ਡਾਕਟਰੀ ਖੋਜ ਲਈ 1008 ਕਰੋੜ ਰੱਖਿਆ

ਮੋਹਾਲੀ ਮੈਡੀਕਲ ਕਾਲਜ ਦਾ ਨਾਮ ਡਾ. ਅੰਬੇਦਕਰ ਦੇ ਨਾਮ 'ਤੇ ਰੱਖਿਆ ਜਾਵੇਗਾ

-ਪੰਜਾਬ ਵਿਧਾਨ ਸਭਾ ਵਿਚ ਮਹਿਲਾ ਦਿਵਸ ’ਤੇ ਸੀਐਮ ਵੱਲੋਂ ਪੇਸ਼ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਕੀਤਾ ਗਿਆ ਪਾਸ

-ਰਿਸੋਰਸ ਗੈਪ ਇਸ ਸਾਲ ਜ਼ੀਰੋ ਰਹੇਗਾ। ਭਾਵ ਸਰਕਾਰ ਕੋਲ ਜਿੰਨੇ ਪੈਸੇ ਹਨ ਓਨਾ ਹੀ ਖਰਚ ਹੋਵੇਗਾ।

-ਸਪੀਕਰ ਨੇ ਮੁਲਤਵੀ ਕੀਤੇ ਅਕਾਲੀ ਦਲ ਦੇ ਵਿਧਾਇਕਾਂ ਨੂੰ ਵਾਪਸ ਲੈਣ ਦਾ ਭਰੋਸਾ ਦਿੱਤਾ ਹੈ।

-ਕੈਗ ਨੇ ਵੀ ਕਿਹਾ ਕਿ ਸਰਕਾਰ ਵਿੱਤੀ ਰਿਫਾਰਮ ਦੇ ਰਾਹ ’ਤੇ ਹੈ।

ਅਗਲੇ ਸਾਲ 2022 ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹਨ। ਇਸ ਲਈ ਇਹ ਬਜਟ ਲੋਕ ਲੁਭਾਵਣਾ ਅਤੇ ਚੁਣਾਵੀਂ ਏਜੰਡਿਆਂ ਨਾਲ ਭਰਪੂਰ ਹੋਣ ਦੀ ਉਮੀਦ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਸੂਬੇ ਦੇ ਸਾਰੇ ਮੰਤਰੀ ਅਤੇ ਕਾਂਗਰਸ ਤੇ ਆਮ ਆਦਮੀ ਦੇ ਵਿਧਾਇਕ ਮੌਜੂਦ ਹਨ। ਸ਼੍ਰੋਮਣੀ ਅਕਾਲੀ ਦਲ ’ਤੇ ਪ੍ਰਦਰਸ਼ਨ ਕਾਰਨ ਵਿਧਾਇਕ ਆਪ ਅਤੇ ਕਾਂਗਰਸ ਦੇ ਵਿਧਾਇਕ ਸਦਨ ਵਿਚ ਦੇਰੀ ਨਾਲ ਪਹੁੰਚੇ। ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੂੰ ਬਜਟ ਸੈਸ਼ਨ ਲਈ ਮੁਲਤਵੀ ਕੀਤਾ ਗਿਆ ਹੈ।

ਔਰਤਾਂ ਦਾ ਮਾਣ ਸਨਮਾਨ ਸਿਰਫ ਇੱਕ ਹੀ ਦਿਨ ਕਿਉਂ ✍️ ਸੰਜੀਵ ਸਿੰਘ ਸੈਣੀ, ਮੋਹਾਲੀ

ਪ੍ਰਾਚੀਨ ਸਮੇਂ ਤੋਂ ਹੀ ਸੰਤ ਗੁਰੂਆਂ,ਪੀਰ ਪੈਗੰਬਰਾਂ ਨੇ ਔਰਤ ਨੂੰ ਪੂਰਾ ਮਾਣ ਸਨਮਾਨ ਦਿੱਤਾ ਹੈ। ਔਰਤ ਹੀ ਜੱਗ ਜਣਨੀ ਹੈ। ਅੱਜ ਔਰਤਾਂ ਮਰਦਾਂ ਦੀ ਬਰਾਬਰੀ  ਕਰ ਰਹੀਆਂ ਹਨ।8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਕੀ ਇਹ ਸਨਮਾਨ ਸਿਰਫ ਇੱਕ ਦਿਨ ਲਈ ਹੀ ਹੈ ?ਇਹ ਬਹੁਤ ਸੋਚਣ ਵਾਲੀ ਗੱਲ ਹੈ।ਜਦੋਂ ਕੋਈ ਵੀ ਪ੍ਰੀਖਿਆਵਾਂ ਦਾ ਨਤੀਜਾ ਘੋਸ਼ਿਤ ਹੁੰਦਾ ਹੈ, ਤਾਂ ਟਾਪ ਪੁਜੀਸ਼ਨਾਂ ਤੇ ਕੁੜੀਆਂ ਹੀ ਬਾਜ਼ੀ ਮਾਰਦਿਆਂ ਹਨ। ਕਲਪਨਾ ਚਾਵਲਾ ਨੇ ਪੁਲਾੜ ਵਿੱਚ ਜਾ ਕੇ ਇਤਿਹਾਸ ਰਚਿਆ। ਧਰਤੀ ਤੋਂ ਲੈ ਕੇ ਚੰਨ ਤੱਕ ਔਰਤਾਂ ਨੇ ਬਾਜ਼ੀ ਮਾਰ ਲਈ ਹੈ। ਚਾਹੇ ਉਹ ਰਾਜਨੀਤੀ, ਪੁਲਾੜ, ਹਵਾਈ ਸੈਨਾ, ਪ੍ਰਸ਼ਾਸਨਿਕ ਸੇਵਾਵਾਂ ਜਾਂ ਹੋਰ ਕੋਈ ਖੇਤਰ। ਅੱਜ ਕਿਸਾਨੀ ਸੰਘਰਸ਼ ਸਿਖਰਾਂ ਤੇ ਹੈ। ਔਰਤਾਂ ਦੀ ਸ਼ਮੂਲੀਅਤ ਵੱਡੇ ਪੱਧਰ ਤੇ ਹੋ ਰਹੀ ਹੈ । ਟਰੈਕਟਰ ਮਾਰਚ ਵਿੱਚ ਔਰਤਾਂ ਨੇ ਖ਼ੁਦ ਟਰੈਕਟਰ ਚਲਾ ਕੇ ਮਿਸਾਲ ਪੇਸ਼ ਕੀਤੀ। ਆਏ ਦਿਨ ਅਖ਼ਬਾਰਾਂ ਵਿਚ ਜਬਰ-ਜਨਾਹ ਦੀਆਂ ਘਟਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ। ਮੁੰਡਿਆਂ ਦੀ ਲਾਲਸਾ ਕਰਕੇ ਕਈ ਪਰਿਵਾਰ ਕੁੜੀਆਂ ਨੂੰ ਪੇਟ ਵਿਚ ਹੀ ਮਾਰ ਦਿੰਦੇ ਹਨ। ਪਰਿਵਾਰਾਂ ਦੇ ਦਿਮਾਗ ਵਿਚ ਇਹ ਹੁੰਦਾ ਹੈ ਕਿ ਕੁੜੀਆਂ ਬੇਗਾਨਾਂ ਧੰਨ ਹੁੰਦੀਆਂ ਹਨ।ਕਿਸੇ ਨੇ ਸਹੀ ਕਿਹਾ ਹੈ,"ਪੁੱਤ ਵੰਡਾਉਣ ਜ਼ਮੀਨਾਂ , ਧੀਆਂ ਦੁਖ ਵੰਡਾਉਂਦੀਆਂ ਹਨ"।

          ਅੱਜ  ਕੁੜੀਆਂ ਨੂੰ ਜਨਮ ਹੀ ਨਹੀਂ ਲੈਣ ਦਿੱਤਾ ਜਾਂਦਾ ।ਤੇਲੰਗਾਨਾ ਵਿੱਚ ਜਾਨਵਰਾਂ ਦੀ ਡਾਕਟਰ ਨਾਲ ਬਲਾਤਕਾਰ ਕੀਤਾ ਗਿਆ। ਉਸ ਦੀ ਲਾਸ਼ ਨੁੰ ਜਲਾ ਦਿੱਤਾ ਗਿਆ। ਇਸ ਕਾਂਡ ਨਾਲ ਸਬੰਧਤ ਦੋਸ਼ੀ ਐਨਕਾਉਂਟਰ ਵਿੱਚ ਮਾਰੇ ਗਏ । ਉਥੋਂ ਦੇ ਪੁਲਿਸ ਕਮਿਸ਼ਨਰ ਦਾ ਸ਼ਲਾਘਾਯੋਗ ਕਦਮ ਸੀ।ਕੀ ਇਹ ਮਹਿਲਾਵਾਂ ਦਾ ਸਨਮਾਨ ਹੈ?ਚਾਹੇ ਅਸੀਂ ਇੱਕੀਵੀਂ ਸਦੀ ਵਿੱਚੋ ਗੁਜਰ ਰਹੇ ਹਨ।ਫਿਰ ਅੱਜ ਮਹਿਲਾਵਾਂ ਸੁਰੱਖਿਅਤ  ਕਿਉਂ ਨਹੀਂ ਹਨ?ਨਿਰਭਿਆ ਕੇਸ ਨੂੰ ਸਾਰੇ ਹੀ ਚੰਗੀ ਤਰਾਂ ਜਾਣਦੇ ਹਨ। ਸੱਤ ਸਾਲ ,ਤਿੰਨ ਮਹੀਨੇ, 8 ਦਿਨ ਬਾਅਦ ਆਖਿਰ ਨਿਰਭਿਆ ਦੇ ਮਾਤਾ-ਪਿਤਾ ਨੂੰ ਇਨਸਾਫ ਮਿਲਿਆ ਸੀ । ਤੜਕੇ ਸਾਰ ਦੋਸ਼ੀਆਂ ਨੂੰ ਫਾਂਸੀ ਦੇ ਦਿੱਤੀ।ਤਿਹਾੜ ਜੇਲ੍ਹ ਦੇ ਬਾਹਰ ਜਸ਼ਨ ਦਾ ਮਾਹੌਲ ਸੀ। ਲੋਕਾਂ ਨੇ ਇਕ ਦੂਜੇ ਨੂੰ ਮਠਿਆਈ ਵੰਡ ਕੇ ਖੁਸ਼ੀ ਮਨਾਈ ।ਦੋਸ਼ੀਆਂ ਰਾਹੀਂ ਬਾਰ-ਬਾਰ ਰਹਿਮ ਦੀ ਅਪੀਲ  ਵੀ ਪਾਈ ਗਈ।ਜ਼ਰਾ ਵਿਚਾਰਨ ਵਾਲੀ ਗੱਲ ਹੈ ਆਖਿਰ ਸੱਤ ਸਾਲ ਕਿਉਂ ਲੱਗ ਗਏ ?ਜਦੋਂ ਇੱਕ ਵਾਰ ਸੁਪਰੀਮ ਕੋਰਟ ਦਾ ਫੈਸਲਾ ਆ ਚੁੱਕਿਆ ਸੀ ਕਿ ਫਾਂਸੀ ਹੋ ਜਾਏਗੀ ।ਕਿਉਂ ਵਾਰ ਵਾਰ ਰਹਿਮ ਦੀ ਅਪੀਲ ਪਾ ਕੇ ਸੁਪਰੀਮ ਕੋਰਟ ਦਾ ਵੀ  ਸਮਾਂ ਬਰਬਾਦ ਕੀਤਾ ਗਿਆ।ਬਲਾਤਕਾਰ, ਛੇੜਛਾੜ, ਜਬਰਜਨਾਹ, ਤੇਜ਼ਾਬੀ ਹਮਲਾ ਵਰਗੇ ਘੋਰ ਅਪਰਾਧ ਜਿਹੇ ਕੇਸ  ਵਕੀਲਾਂ ਨੂੰ ਨਹੀ ਫੜਨੇ ਚਾਹੀਦੇ। ਜੋ ਵੀ ਕੋਈ ਵਕੀਲ ਅਜਿਹਾ ਕੇਸ ਫੜਦਾ ਹੈ ਤਾਂ ਬਾਰ ਕੌਂਸਲ ਉਸ ਦੀ ਰਜਿਸਟ੍ਰੇਸ਼ਨ ਤੁਰੰਤ ਕੈਂਸਲ ਕਰੇ।ਜਦੋਂ ਵੀ ਅਜਿਹਾ ਕੋਈ ਕੇਸ ਸਾਹਮਣੇ ਆਉਂਦਾ ਹੈ, ਤਾਂ ਪੁਲੀਸ ਪ੍ਰਸ਼ਾਸਨ ਨੂੰ ਵੀ ਔਰਤ ਦੀ ਸੁਣਨੀ ਚਾਹੀਦੀ ਹੈ। ਹਾਲਾਂਕਿ ਨਿਰਭਿਆ ਗੈਂਗਰੇਪ ਮਾਮਲੇ ਤੋਂ ਬਾਅਦ ਕਾਨੂੰਨਾਂ ਵਿਚ ਤਬਦੀਲੀ ਆਈ ਹੈ। ਨਵੇਂ ਕਾਨੂੰਨ ਬਣੇ ਹਨ।ਜੇਕਰ ਜ਼ੁਡੀਸ਼ੀਅਲ ਸਿਸਟਮ ਵਿਚ ਤਬਦੀਲੀਆਂ ਕਰ ਦਿੱਤੀਆਂ ਜਾਂਦੀਆਂ ਹਨ, ਤਾਂ ਦੋਸ਼ੀਆਂ ਨੂੰ ਜ਼ਿਆਦਾ ਸਮਾਂ ਬਖਸ਼ਿਆ ਨਹੀਂ ਜਾ ਸਕੇਗਾ ।

ਇਤਿਹਾਸ ਗਵਾਹ ਹੈ ਕਿ ਫੂਲਨ ਦੇਵੀ ਨੇ 22 ਬਲਾਤਕਾਰੀਆਂ ਨੂੰ ਕਤਾਰ ਵਿਚ ਖੜੇ ਕਰਕੇ ਆਪ ਹੀ ਗੋਲੀ ਮਾਰੀ ਸੀ।ਹਾਲ ਹੀ ਵਿਚ ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਦਲਿਤ ਕੁੜੀ ਨਾਲ ਜੋ ਘਟਨਾ ਵਾਪਰੀ, ਉਹ ਦੇਸ਼ ਦੀ ਕਾਨੂੰਨ ਵਿਵਸਥਾ ਤੇ ਸਵਾਲੀਆ ਚਿੰਨ੍ਹ ਲਾਉਂਦੀ ਹੈ। ਚਾਰ ਵਿਅਕਤੀਆਂ ਨੇ ਸਮੂਹਿਕ ਜਬਰ-ਜਨਾਹ ਕੀਤਾ।ਇਹ ਵਹਿਸ਼ੀ ਕਾਰਾ ਕਰਨ ਤੋਂ ਬਾਅਦ ਉਸ ਦੇ ਗੁਪਤ ਅੰਗਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਪੀੜਤਾਂ ਦੀ ਦਿੱਲੀ ਦੇ ਹਸਪਤਾਲ ਵਿੱਚ ਮੌਤ ਹੋ ਗਈ।ਪੁਲੀਸ ਪ੍ਰਸ਼ਾਸਨ ਨੇ ਚੁੱਪ ਚੁਪੀਤੇ ਰਾਤ ਨੂੰ ਹੀ ਕੁੜੀ ਦਾ ਸੰਸਕਾਰ ਕਰ ਦਿੱਤਾ ।ਪੁਲਿਸ ਨੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਸੀ।  ਪਰਿਵਾਰ ਦੇ ਫੋਨ ਤੱਕ ਖੋਹ ਲਏ ਸਨ। ਕਾਬਿਲੇਗੌਰ ਹੈ ਕਿ ਸਾਰੇ ਮੁਲਕ ਖ਼ਾਸ ਤੌਰ ਤੇ ਯੂਪੀ ਵਿੱਚ ਤਾਂ ਔਰਤਾਂ ਤੇ ਨਿਰੰਤਰ ਅੱਤਿਆਚਾਰ ਹੋ ਰਹੇ ਹਨ। ਮਹਿਲਾਵਾਂ ਬਲਾਤਕਾਰ ਤੇ ਹੋਰ ਹਿੰਸਾ ਦੀਆਂ ਸ਼ਿਕਾਰ ਹੋ ਰਹੀਆਂ ਹਨ । ਹਾਲਾਂਕਿ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ ਆਰਥਿਕ ਮਦਦ ਦਾ ਵੀ ਐਲਾਨ ਕੀਤਾ ਗਿਆ ਹੈ।ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਉੱਤਰ ਪ੍ਰਦੇਸ਼ ਦੇ ਬਾਰਡਰ ਤੇ ਹੀ ਰੋਕ ਦਿੱਤਾ ਗਿਆ ਸੀ।ਵੈਸੇ ਤਾਂ ਸਰਕਾਰ ਬੇਟੀ ਬਚਾਓ ,ਬੇਟੀ ਪੜ੍ਹਾਓ ਦਾ ਰਾਗ ਅਲਾਪਦੀ ਰਹਿੰਦੀ ਹੈ ,ਉਸ ਨੂੰ ਦੇਸ਼  'ਚ ਮਹਿਲਾ ਸੁਰੱਖਿਆ ਦੇ ਮੁਹਾਜ ਤੇ ਵੀ ਬੇਹੱਦ ਚੌਕਸੀ ਵਰਤਣੀ ਚਾਹੀਦੀ ਹੈ। ਦਰਿੰਦਿਆਂ ਨੂੰ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ, ਤਾਂ ਕਿ ਉਹ ਔਰਤਾ ਤੇ ਜ਼ੁਲਮ ਕਰਣ ਤੋਂ ਪਹਿਲਾਂ ਸੌ ਵਾਰ ਸੋਚਣ। ਅੱਜ ਨੌਜਵਾਨ ਪੀੜੀ ਨੂੰ ਔਰਤਾਂ ਪ੍ਰਤੀ ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ।ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਚਾਹੇ ਅਸੀਂ ਕਿਸੇ ਵੀ ਅਦਾਰੇ ਵਿਚ ਅਫ਼ਸਰ ਹੋਈਏ, ਕਿਤੇ ਵੀ  ਅਸੀਂ ਕੰਮ ਕਰੀਂਏ, ਮਹਿਲਾਵਾਂ ਨੂੰ ਹਰ ਦਿਨ ਸਨਮਾਨ ਦਈਏ।

ਸੰਜੀਵ ਸਿੰਘ ਸੈਣੀ, ਮੋਹਾਲੀ ।