You are here

ਪੰਜਾਬ

ਸੰਘਰਸ਼ਾਂ ਨੂੰ ਦਬਾਉਣ ਲਈ ਜਨਤਕ ਇਕੱਠਾਂ 'ਤੇ ਪਾਬੰਦੀ ਲਗਾਉਣ ਤੇ ਸਕੂਲ ਬੰਦ ਕਰਨ ਦਾ ਡੀ.ਟੀ.ਐਫ ਵੱਲੋਂ ਸਖਤ ਨਿਖੇਧੀ।

ਪੰਜਾਬ ਸਰਕਾਰ ਵਲੋਂ ਕਰੋਨਾ ਲਾਗ ਦਾ ਫਰਜ਼ੀ ਡਰ ਖੜ੍ਹਾ ਕਰਕੇ ਲੋਕਾਂ 'ਤੇ ਸਿਆਸੀ ਐਮਰਜੈਂਸੀ ਲਗਾਉਣ ਦਾ ਦੋਸ਼

ਮਹਿਲ ਕਲਾਂ/ਬਰਨਾਲਾ-ਮਾਰਚ 2021 (ਗੁਰਸੇਵਕ ਸਿੰਘ ਸੋਹੀ)- ਪੰਜਾਬ ਸਰਕਾਰ ਵੱਲੋਂ ਕਿਸਾਨੀ ਸਮੇਤ  ਹੋਰਨਾਂ ਤਬਕਿਆਂ ਦੇ ਸੰਘਰਸ਼ਾਂ ਨੂੰ ਦਬਾਉਣ ਲਈ ਜਨਤਕ ਇਕੱਠਾਂ ਉੱਤੇ ਪਾਬੰਦੀ ਲਗਾ ਕੇ ਲੋਕਾਂ ਨੂੰ ਘਰਾਂ 'ਚ ਤਾੜਨ, ਪ੍ਰੀਖਿਆਵਾਂ ਟਾਲਦਿਆਂ ਸਕੂਲ ਬੰਦ ਕਰਕੇ ਸਿੱਖਣ ਸਿਖਾਉਣ ਨੂੰ ਮੁੜ ਤਬਾਹੀ ਵੱਲ ਧੱਕਣ, ਵਿਤਕਰੇ ਭਰਪੂਰ ਤੇ ਨਿੱਜੀਕਰਨ ਪੱਖੀ ਆਨਲਾਈਨ ਸਿੱਖਿਆ ਰਾਹੀਂ ਝੂਠ ਦੇ ਪੁਲੰਦੇ ਅਤੇ ਗ਼ੈਰ ਵਿਗਿਆਨਕ ਮਿਸ਼ਨ ਸੌ ਪ੍ਰਤੀਸ਼ਤ ਨੂੰ ਸਹੀ ਸਿੱਧ ਕਰਨ ਦਾ ਆਧਾਰ ਤਿਆਰ ਕਰਨ ਦੀ, ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਨੇ ਸਖਤ ਨਿਖੇਧੀ ਕੀਤੀ ਹੈ ਅਤੇ ਸਾਰੇ ਚੇਤੰਨ ਲੋਕਾਂ ਨੂੰ ਪੰਜਾਬ ਸਰਕਾਰ ਦੀ ਇਸ ਸਿਆਸੀ ਡਰਾਮੇਬਾਜ਼ੀ ਨੂੰ ਮਿਲ ਕੇ ਨੱਥ ਪਾਉਣ ਦਾ ਸੱਦਾ ਦਿੱਤਾ ਹੈ।

ਡੀ.ਟੀ.ਐੱਫ. ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜਨਰਲ ਸਕੱਤਰ ਰਾਜੀਵ ਕੁਮਾਰ ਅਤੇ ਜ਼ਿਲ੍ਹਾ ਪ੍ਰੈਸ ਸਕੱਤਰ ਬਲਜਿੰਦਰ ਪ੍ਰਭੂ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸਿਆਸੀ ਲਾਹਾ ਲੈਣ ਲਈ ਫਰਵਰੀ 2021 ਵਿੱਚ ਲੱਖਾਂ ਲੋਕਾਂ ਦੀ ਸ਼ਮੂਲੀਅਤ ਵਾਲੀਆਂ ਮਿਉਂਸਪਲ ਕਮੇਟੀ ਚੋਣਾਂ ਕਰਵਾਉਣ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਕੇਂਦਰ ਦੀ ਬੀ.ਜੇ.ਪੀ. ਸਰਕਾਰ ਦੀ ਪੈੜ ਵਿੱਚ ਪੈਰ ਧਰਦਿਆਂ ਕਰੋਨਾ ਲਾਗ ਦੇ ਫੈਲਾਅ ਦਾ ਫਰਜੀ ਡਰ ਖੜ੍ਹਾ ਕਰਕੇ ਰਾਤ ਦਾ ਕਰਫ਼ਿਊ ਥੋਪਣ ਤੋਂ ਬਾਅਦ ਹੁਣ 31 ਮਾਰਚ ਤੱਕ ਸਕੂਲ-ਕਾਲਜ ਬੰਦ ਕਰਨ ਅਤੇ ਜਨਤਕ ਇਕੱਠਾਂ ਤੇ ਪਾਬੰਦੀਆਂ ਮੜ੍ਹਨ ਦਾ ਗ਼ੈਰਵਾਜਬ ਫ਼ੈਸਲਾ ਲਿਆ ਹੈ। ਜਦਕਿ ਹਕੀਕਤ ਇਹ ਹੈ ਕਿ ਕਰੋਨਾ ਲਾਗ ਦਾ ਪਿਛਲੇ ਇਕ ਸਾਲ ਦੌਰਾਨ ਪਹਿਲਾਂ ਤੋਂ ਹੀ ਸਮਾਜਿਕ ਫੈਲਾਅ ਹੋ ਚੁੱਕਿਆ ਹੈ ਅਤੇ ਬਹੁ-ਗਿਣਤੀ ਬਿਮਾਰੀ ਦੇ ਲੱਛਣਾਂ ਤੋਂ ਬਿਨਾ ਹੀ ਠੀਕ ਹੋ ਰਹੀ ਹੈ। ਅਸਲ ਵਿੱਚ ਪੰਜਾਬ ਸਰਕਾਰ ਨੇ ਆਪਣੇ 4 ਸਾਲ ਦੇ ਕਾਰਜਕਾਲ ਦੌਰਾਨ ਲੋਕਾਂ ਨੂੰ ਆਰਥਿਕ ਤੌਰ 'ਤੇ ਨਪੀੜਨ ਵਿਚ ਕੋਈ ਕਸਰ ਨਹੀਂ ਛੱਡੀ। ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ਼ ਨਾ ਕਰਨ, ਬਿਜਲੀ ਤੇ ਪੈਟਰੋਲ ਡੀਜ਼ਲ ਦੀਆਂ ਅਸਮਾਨ ਛੂੰਹਦੀਆਂ ਦਰਾਂ ਨਾ ਘਟਾਉਣ, ਪੰਜਾਬ 'ਚ ਹਰੇਕ ਇੱਕ ਘੰਟੇ ਵਿੱਚ ਤਿੰਨ ਜਾਨਾਂ ਨਿਗਲਣ ਵਾਲੀ ਕੈਂਸਰ ਤੇ ਹੋਰ ਭਿਆਨਕ ਬੀਮਾਰੀਆਂ ਨੂੰ ਠੱਲ੍ਹ ਨਾ ਪਾਉਣ, ਕੱਚੇ ਮੁਲਾਜ਼ਮ ਪੱਕੇ ਨਾ ਕਰਨ, ਤਨਖਾਹ ਕਮਿਸ਼ਨ ਤੇ ਮਹਿੰਗਾਈ ਭੱਤੇ ਨਾ ਜਾਰੀ ਕਰਨ, ਪੁਰਾਣੀ ਪੈਨਸ਼ਨ ਬਹਾਲ ਨਾ ਕਰਨ, ਪੱਕੀ ਭਰਤੀ ਨਾ ਕਰਨ, ਜਬਰੀ ਥੋਪਿਆ ਡਿਵੈੱਲਪਮੈਂਟ ਟੈਕਸ ਵਾਪਸ ਨਾ ਲੈਣ, ਬੇਰੁਜ਼ਗਾਰੀ ਭੱਤਾ ਨਾ ਦੇਣ ਅਤੇ ਮਾਣ ਭੱਤਾ ਵਰਕਰਾਂ 'ਤੇ ਘੱਟੋ ਘੱਟ ਉਜਰਤਾਂ ਨਾ ਲਾਗੂ ਕਰਨ ਵਾਲੀ ਪੰਜਾਬ ਸਰਕਾਰ ਵਿਰੁੱਧ ਲੋਕਾਂ ਦੇ ਉੱਠ ਰਹੇ ਵਿਰੋਧ ਨੂੰ ਦਬਾਉਣ ਅਤੇ ਕੇਂਦਰ ਸਰਕਾਰ ਦਾ ਹੱਥ ਠੋਕਾ ਬਣਦਿਆਂ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਕੋਰੋਨਾ ਦਾ ਭੂਤ ਮੁੜ ਜਿਊਂਦਾ ਕਰਨ ਵਾਲਾ ਸਿਆਸੀ ਪੈਂਤੜਾ ਲਿਆ ਹੈ। 

ਆਗੂਆਂ ਨੇ ਪੰਜਾਬ ਸਰਕਾਰ ਤੋਂ ਜਨਤਕ ਇਕੱਠਾਂ 'ਤੇ ਪਾਬੰਦੀ ਲਗਾਉਣ ਤੇ ਸਕੂਲ ਬੰਦ ਕਰਨ ਦਾ ਫ਼ੈਸਲਾ ਵਾਪਸ ਲੈਣ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਕਿ ਪੰਜਾਬ ਦੇ ਸਮੂਹ ਇਨਸਾਫ ਪਸੰਦ ਤੇ ਜੁਝਾਰੂ ਲੋਕ, ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਦੇ ਮੈਦਾਨ ਮੱਲਣਗੇ। ਇਸ ਸਮੇਂ ਜ਼ਿਲਾ ਖਜਾਨਚੀ ਰਮੇਸ਼ਵਰ ਕੁਮਾਰ, ਗੁਰਮੇਲ ਭੁਟਾਲ ਮਾਲਵਿੰਦਰ ਸਿੰਘ, ਰਘਵੀਰ ਚੰਦ ਕਰਮਗੜ੍ਹ, ਅਮ੍ਰਿਤਪਾਲ ਕੋਟਦੁੱਨਾ, ਦਰਸ਼ਨ ਬਦਰਾ, ਸੱਤਪਾਲ ਬਾਂਸਲ, ਦਵਿੰਦਰ ਸਿੰਘ ਤਲਵੰਡੀ,ਪ੍ਰਦੀਪ ਕਾਹਨੇ ਕੇ ,ਨਿਰਮਲ ਚੁਹਾਣਕੇ, ਸੁਖਦੀਪ ਤਪਾ, ਜਸਵੀਰ ਸਿੰਘ ਆਦਿ ਹਾਜ਼ਰ ਸਨ।

Pind Manuke Moga Firing : ਨਰਸ ਬਣਨ ਤੇ ਕੰਪਿਊਟਰ ਲਾਈਨ ’ਚ ਜਾਣ ਦਾ ਸੁਪਨਾ ਚਕਨਾਚੂਰ-VIDEO

ਜੀਐਨਐਮ ਦਾ ਕੋਰਸ ਕਰਕੇ ਨਰਸ ਬਣਨ ਤੇ ਕੰਪਿਊਟਰ ਲਾਈਨ ’ਚ ਜਾਣ ਦਾ ਸੁਪਨਾ ਸਜੋਈ ਬੈਠੀਆਂ ਸਕੀਆਂ ਭੈਣਾਂ ਦੇ ਪਰਿਵਾਰ ਦੇ ਸੁਪਨੇ ਹੋਏ ਚਕਨਾਚੂਰ

ਬਾਘਾਪੁਰਾਣਾ,ਮਾਰਚ 2021-( ਜਸਮੇਲ ਗਾਲਿਬ/ਰਾਣਾ ਸ਼ੇਖਦੌਲਤ)-

ਜੀਐਨਐਮ ਦਾ ਕੋਰਸ ਕਰਕੇ ਨਰਸ ਬਨਣ ਅਤੇ ਬੀਸੀਏ ਕਰਕੇ ਕੰਪਿਊਟਰ ਲਾਇਨ 'ਚ ਜਾਣ ਦਾ ਸੁਪਨਾ ਸਜੋਈ ਬੈਠੀਆਂ ਪਿੰਡ ਸੇਖਾ ਖੁਰਦ ਦੀਆਂ ਦੋ ਸਕੀਆਂ ਭੈਣਾਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਪਰਿਵਾਰ ਦੇ ਸੁਪਨੇ ਚਕਨਾਚੂਰ ਹੋ ਗਏ ਹਨ। ਵੀਰਵਾਰ ਨੂੰ ਪਿੰਡ ਸੇਖਾ ਖੁਰਦ ਦੇ ਇਕ ਨੌਜਵਾਨ ਵੱਲੋਂ ਪਿੰਡ ਦੀਆਂ ਹੀ ਦੋ ਸਕੀਆਂ ਭੈਣਾਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦੇਣ ਵਾਲੀ ਘਟਨਾ ਨਾਲ ਪਿੰਡ ਦੀ ਹਰ ਅੱਖ ਨਮ ਹੈ ਅਤੇ ਪਿੰਡ ਵਾਸੀਆਂ ਦੇ ਹਿਰਦੇ ਬੁਰੀ ਤਰ੍ਹਾਂ ਵਲੂੰਦਰੇ ਗਏ ਹਨ। ਪਰਿਵਾਰ ਵਿੱਚੋਂ ਦੋ ਸਕੀਆਂ ਭੈਣਾਂ ਦੇ ਇਕਲੌਤੇ ਭਰਾ, ਮਾਂ ਬਾਪ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਗੁੰਮਸੁੰਮ ਹਨ ਅਤੇ ਮੁਲਜ਼ਮ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਗੱਲ ਤੋਂ ਸਿਵਾਏ ਕੁਝ ਵੀ ਨਹੀਂ ਕਹਿ ਰਹੇ।

ਜ਼ਿਕਰਯੋਗ ਹੈ ਕਿ ਪਿੰਡ ਸੇਖਾ ਵਿਖੇ ਇਕੋ ਪਰਿਵਾਰ ਦੀਆਂ ਦੋ ਜਵਾਨ ਧੀਆਂ ਨੂੰ ਪਿੰਡ ਦੇ ਹੀ ਸਰਪੰਚ ਦੇ ਪੁੱਤਰ ਨੇ ਗੋਲੀਆਂ ਮਾਰ ਕੇ ਵੀਰਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਘਟਨਾ ਨੂੰ ਲੈ ਕੇ ਸਾਰੇ ਪਿੰਡ ਅੰਦਰ ਸੋਗ ਦੀ ਲਹਿਰ ਫੈਲ ਗਈ ਅਤੇ ਹਰੇਕ ਵਿਅਕਤੀ ਇਸ ਅਣਹੋਣੀ ਘਟਨਾ ਲਈ ਦੋਸ਼ੀ ਨੂੰ ਸਖ਼ਤ ਤੋਂ ਸਖਤ ਸਜਾ ਦਿਵਾਉਣ ਦੀ ਵਕਾਲਤ ਕਰਦਾ ਨਜਰ ਆ ਰਿਹਾ ਸੀ।

ਬੀਤੀ ਸ਼ਾਮ ਪਿੰਡ ਸੇਖਾ ਦਾ ਇਕ ਨੌਜਵਾਨ ਗੁਰਬੀਰ ਸਿੰਘ ਇਸੇ ਹੀ ਪਿੰਡ ਦੀਆਂ ਦੋ ਲੜਕੀਆਂ ਨਾਲ ਪਿੰਡ ਮਾਣੂੰਕੇ ਪਹੁੰਚਿਆ ਅਤੇ ਉਸ ਨੇ ਇਨ੍ਹਾਂ ਲੜਕੀਆਂ ਨੂੰ ਗੋਲੀਆਂ ਮਾਰ ਕੇ ਸੜਕ ਤੇ ਸੁੱਟ ਦਿੱਤਾ ਅਤੇ ਆਪ ਆਲਟੋ ਕਾਰ ਵਿੱਚ ਸਵਾਰ ਹੋ ਕੇ ਫਰਾਰ ਹੋ ਗਿਆ। ਕਾਫੀ ਜੱਦੋ ਜਹਿਦ ਬਾਅਦ ਪੁਲਿਸ ਨੇ ਦੋਸ਼ੀ ਨੂੰ ਗਿ੍ਫਤਾਰ ਕਰ ਲਿਆ। ਪ੍ਰੰਤੂ ਜਖ਼ਮੀ ਹਾਲਤ ਵਿਚ ਲੜਕੀਆਂ ਵਿਚੋਂ ਇਕ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੂਸਰੀ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਵਿਖੇ ਇਲਾਜ ਅਧੀਨ ਸੀ ਉਸ ਨੇ ਵੀ ਬਾਅਦ ਵਿੱਚ ਦਮ ਤੋੜ ਦਿੱਤਾ।

ਲੜਕੀਆਂ ਦੇ ਪਿਤਾ ਹਰਮੇਲ ਸਿੰਘ ਅਤੇ ਮਾਤਾ ਵਾਸੀ ਸੇਖਾ ਖੁਰਦ ਨੇ ਦੱਸਿਆ ਕਿ ਉਸ ਦੀ ਵੱਡੀ ਬੇਟੀ ਅਮਨਪ੍ਰੀਤ ਕੌਰ ਬੀਸੀਏ ਭਾਗ ਤੀਜਾ ਦੀ ਵਿਦਿਆਰਥਣ ਸੀ ਅਤੇ ਦੂਸਰੀ ਬੇਟੀ ਕੰਵਲਪ੍ਰਰੀਤ ਕੌਰ ਜੀਐਨਐਮ ਦਾ ਕੋਰਸ ਕਰ ਰਹੀਆਂ ਰਹੀਆਂ ਸਨ। ਵੱਡੀ ਭੈਣ ਨੇ ਆਪਣੇ ਪੇਪਰ ਵਗ਼ੈਰਾ ਦੇਣ ਜਾਣਾ ਸੀ ਅਤੇ ਨਾਲ ਛੋਟੀ ਭੈਣ ਵੀ ਚਲੀ ਗਈ। ਉਕਤ ਵਿਅਕਤੀ ਕਿਸੇ ਤਰ੍ਹਾਂ ਉਨ੍ਹਾਂ ਨੂੰ ਕਾਰ 'ਚ ਬਿਠਾ ਕੇ ਲੈ ਗਿਆ ਅਤੇ ਮਾਣੂੰਕੇ ਪਿੰਡ ਜਾ ਕੇ ਗੋਲੀਆਂ ਮਾਰ ਕੇ ਆਪ ਫਰਾਰ ਹੋ ਗਿਆ। ਸਾਡੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਦੋਸ਼ੀ ਵਿਅਕਤੀ ਨੂੰ ਅਜਿਹੀ ਸਜਾ ਮਿਲੇ ਜੋ ਮਿਸਾਲ ਬਣੇ ਤਾਂ ਜੋ ਦੂਸਰਿਆਂ ਦੀਆਂ ਧੀਆਂ ਭੈਣਾਂ ਸੁਰੱਖਿਅਤ ਰਹਿਣ। ਪ੍ਰੰਤੂ ਦੋਸ਼ੀ ਨੇ ਸਾਡਾ ਹੱਸਦਾ ਵੱਸਦਾ ਘਰ ਉਜਾੜ ਕੇ ਹੀ ਰੱਖ ਦਿੱਤਾ। ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣ ਅਤੇ ਸਹਿਯੋਗੀ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਦੀ ਵਕਾਲਤ ਕਰ ਰਹੇ ਸਨ, ਕਿਉਂਕਿ ਦੋਸ਼ੀ ਨੇ ਦਿਨ ਦਿਹਾੜੇ ਦੋ ਨੌਜਵਾਨ ਲੜਕੀਆਂ ਨੂੰ ਗੋਲੀਆਂ ਨਾਲ ਭੁੰਨਿਆ ਸੀ।

ਦੇਰ ਰਾਤ ਕਤਲ ਹੋਈਆਂ ਦੋਵੇਂ ਭੈਣਾਂ ਦੀ ਲਾਸਾਂ ਜਿਉਂ ਹੀ ਪੋਸਮਾਰਟਮ ਤੋਂ ਬਾਅਦ ਪੁਲਿਸ ਪ੍ਰਸਾਸ਼ਨ ਵਲੋਂ ਪਿੰਡ ਸੇਖਾ ਖੁਰਦ ਦੇ ਸ਼ਮਸ਼ਾਨਘਾਟ 'ਚ ਸਸਕਾਰ ਕਰਨ ਲਈ ਲਿਆਂਦੀਆਂ ਗਈਆਂ ਤਾਂ ਇਕੱਤਰ ਪਰਿਵਾਰਕ ਤੇ ਪਿੰਡ ਵਾਸੀਆਂ ਨੇ ਨਾਅਰੇਬਾਜ਼ੀ ਕਰਦਿਆਂ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਮੁਤਾਬਕ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਿੰਨਾ ਚਿਰ ਦੋਸ਼ੀ ਨੂੰ ਸਖ਼ਤ ਸਜ਼ਾ ਨਹੀਂ ਦਿੱਤੀ ਜਾਂਦੀ ਉਸ ਸਮੇਂ ਤਕ ਲੜਕੀਆਂ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਫਿਲਹਾਲ ਲਾਸ਼ਾਂ ਨੂੰ ਘਰ ਵਿਚ ਰੱਖਿਆ ਗਿਆ ਹੈ।

Latest Update ;ਦੋ ਸਕੀਆਂ ਭੈਣਾਂ ਦਾ ਕਾਤਲ ਗ੍ਰਿਫ਼ਤਾਰ, ਤਿੰਨ ਦਿਨਾਂ ਰਿਮਾਂਡ 'ਤੇ ਭੇਜਿਆ

ਵਿਧਾਨ ਸਭਾ ਹਲਕਾ ਬਾਘਾਪੁਰਾਣਾ ਦੇ ਥਾਣਾ ਸਮਾਲਸਰ ਤਹਿਤ ਪੈਂਦੇ ਪਿੰਡ ਸੇਖਾ ਖੁਰਦ ਦੇ ਵਸਨੀਕ ਗੁਰਬੀਰ ਸਿੰਘ, ਜਿਸ 'ਤੇ ਦੋ ਭੈਣਾਂ ਨੂੰ ਗੋਲੀ ਮਾਰਨ ਦੇ ਇਲਜ਼ਾਮ ਹਨ, ਨੂੰ ਪੁਲਿਸ ਨੇ ਨਿਹਾਲ ਸਿੰਘ ਵਾਲਾ ਦੀ ਅਦਾਲਤ ਵਿਚ ਪੇਸ਼ ਕੀਤਾ ਹੈ।

ਅਦਾਲਤ ਵਿਚ ਜੱਜ ਅਮਨਦੀਪ ਕੌਰ ਨੇ ਮੁਲਜ਼ਮ ਗੁਰਬੀਰ ਵਾਸੀ ਸੇਖਾ ਖੁਰਦ (ਮੋਗਾ) ਦਾ ਤਿੰਨ ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ। ਇਸ ਦੌਰਾਨ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਸਰਾਂ ਨਿਹਾਲ ਸਿੰਘ ਵਾਲਾ ਨੇ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਕਥਿਤ ਮੁਲਜ਼ਮ ਗੁਰਬੀਰ ਤੋਂ ਪੁੱਛਗਿੱਛ ਲਈ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ।

ਯਾਦ ਰਹੇ ਲੰਘੇ ਵੀਰਵਾਰ ਨੂੰ ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੂੰਕੇ ਦੇ ਬੱਸ ਅੱਡੇ ਲਾਗੇ ਦੋ ਸਕੀਆਂ ਭੈਣਾਂ ਨੂੰ ਗੁਰਬੀਰ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਵਾਰਦਾਤ ਤੋਂ ਬਾਅਦ ਜ਼ਿਲ੍ਹਾ ਮੋਗਾ ਦੇ ਪੁਲਿਸ ਤੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਪਾਰਟੀ ਨੇ ਮੁਲਜ਼ਮ ਗੁਰਬੀਰ ਸਿੰਘ ਨੂੰ 24 ਘੰਟਿਆਂ ਵਿਚ ਕਾਬੂ ਕਰ ਲਿਆ ਸੀ। ਗੁਰਬੀਰ ਸਾਬਕਾ ਕਾਂਗਰਸੀ ਸਰਪੰਚ ਜਗਦੇਵ ਸਿੰਘ ਦਾ ਪੁੱਤਰ ਹੈ।

Punjabi Versa & Culture ( 19 March 2021)-VIDEO

Every Friday 10.30am Punjabi Versa and Culture Programme key host Principal Daljeet Kaur With Teacher Avatar Singh and Pr : Karam Singh Sandhu From Jan Shakti News Punjab studio Jagraon. 

ਪੰਜਾਬੀ ਵਿਰਸਾ ਅਤੇ ਸੱਭਿਆਚਾਰ  

ਪੰਜਾਬੀ ਵਿਰਸਾ ਅਤੇ ਸੱਭਿਆਚਾਰ ਪ੍ਰੋਗਰਾਮ ਤੁਹਾਡੀ ਸੇਵਾ ਵਿੱਚ ਹਰ ਹਫ਼ਤੇ ਸ਼ੁੱਕਰਵਾਰ ਸਮਾਂ 10.30 ਸਵੇਰੇ ਲੈ ਕੇ ਆਉਂਦੇ ਹਨ ਪ੍ਰਿੰਸੀਪਲ ਦਲਜੀਤ ਕੌਰ ਹਠੂਰ ਅਤੇ ਉਨ੍ਹਾਂ ਦੇ ਨਾਲ ਮਾਸਟਰ ਅਵਤਾਰ ਸਿੰਘ ਅਤੇ ਪ੍ਰੋਫੈਸਰ ਕਰਮ ਸਿੰਘ ਸੰਧੂ 

ਮੀਂਹ ਅਤੇ ਹਨੇਰੀਆਂ ✍️ ਸਲੇਮਪੁਰੀ ਦਾ ਮੌਸਮਨਾਮਾ-

ਮੀਂਹ ਅਤੇ ਹਨੇਰੀਆਂ
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 21 ਤੋੰ 24 ਮਾਰਚ ਦੌਰਾਨ ਤਕੜਾ ਪੱਛਮੀ ਸਿਸਟਮ ਖਿੱਤੇ ਪੰਜਾਬ 'ਚ ਹਨੇਰੀਆਂ ਨਾਲ ਬਰਸਾਤੀ ਕਾਰਵਾਈਆਂ ਨੂੰ ਅੰਜਾਮ ਦੇਵੇਗਾ। ਤਾਜਾ ਪੱਛਮੀ ਸਿਸਟਮ ਦੇ ਅਸਰ ਨਾਲ 20 ਮਾਰਚ ਦੁਪਹਿਰ  ਤੋਂ ਲਹਿੰਦੇ ਪੰਜਾਬ 'ਚ ਕਾਰਵਾਈ ਸ਼ੁਰੂ ਹੋਣ ਸਾਰ ਸ਼ਾਮ ਨੂੰ ਪਾਕਿਸਤਾਨ ਬਾਰਡਰ ਨਾਲ ਲੱਗਦੇ ਪੰਜਾਬ 'ਚ ਬੱਦਲਵਾਹੀ ਆ ਜਾਵੇਗੀ ਜਦਕਿ ਕੱਲ੍ਹ ਰਾਤ ਅਤੇ ਪਰਸੋਂ ਸਵੇਰ ਦਰਮਿਆਨ ਹਲਕੀ ਬਰਸਾਤੀ ਕਾਰਵਾਈ ਨਾਲ ਉਤਰ -ਪੱਛਮੀ ਪੰਜਾਬ 'ਚ ਪਹਿਲੀ ਹਨੇਰੀ ਦੀ ਆਸ ਰਹੇਗੀ। ਪ੍ਰਾਪਤ ਜਾਣਕਾਰੀ ਅਨੁਸਾਰ 21 ਤੋੰ 24 ਮਾਰਚ ਦੌਰਾਨ ਰੁਕ-ਰੁਕ ਬਣਦੇ ਗਰਜ਼-ਲਿਸ਼ਕ ਵਾਲੇ ਬੱਦਲਾਂ ਨਾਲ ਖਿੱਤੇ ਪੰਜਾਬ ਦੇ ਜਿਆਦਾਤਰ ਹਿੱਸਿਆਂ 'ਚ ਦਰਮਿਆਨੀ ਬਾਰਿਸ਼ ਦੀ ਉਮੀਦ ਹੈ, ਪਰ ਕੁੱਝ ਖੇਤਰਾਂ 'ਚ ਭਾਰੀ ਬਾਰਿਸ਼ ਵੀ ਹੋ ਸਕਦੀ ਹੈ, ਖਾਸਕਰ ਮਾਝੇ-ਦੁਆਬੇ 'ਚ ਕਾਫੀ ਉਮੀਦ ਹੈ। 21 ਅਤੇ 22 ਮਾਰਚ ਨੂੰ 1/2 ਵਾਰ ਖਿੱਤੇ ਪੰਜਾਬ 'ਚ ਟੁੱਟਵੀਂ ਹਲਕੀ/ਦਰਮਿਆਨੀ ਕਾਰਵਾਈ ਦੀ ਉਮੀਦ ਹੈ। 22 ਮਾਰਚ ਦੀ ਸ਼ਾਮ-ਰਾਤ ਤੋਂ ਪੁਰੇ ਦੇ ਤੇਜ਼ ਹੋਣ ਨਾਲ ਸਪੈਲ ਪੂਰੀ ਤਰ੍ਹਾਂ ਐਕਟਿਵ ਹੋ ਜਾਵੇਗਾ, ਜਿਸਦੇ ਫਲਸਰੂਪ 23/24 ਮਾਰਚ ਨੂੰ  ਪੰਜਾਬ 'ਚ ਜਿਆਦਾਤਰ ਥਾਂ ਗਰਜ-ਲਿਸ਼ਕ ਵਾਲੇ ਤਕੜੇ ਬੱਦਲਾਂ ਨਾਲ ਦਰਮਿਆਨੇ ਅਤੇ ਕਿਤੇ-ਕਿਤੇ ਭਾਰੀ ਛਰਾਟੇ ਪੈਣ ਦੀ ਆਸ ਹੈ। ਸੋ ਕੁਲ ਮਿਲਾ ਕੇ 21 ਤੋਂ 24 ਮਾਰਚ ਦਰਮਿਆਨ ਖਿੱਤੇ ਪੰਜਾਬ 'ਚ ਬਰਸਾਤੀ ਕਾਰਵਾਈ ਹੋਵੇਗੀ।                            ਇਸ ਦੌਰਾਨ 1/2  ਵਾਰ ਤਕੜੀ ਹਨੇਰੀ ਦੀ ਆਸ ਹੈ ਅਤੇ ਕਿਤੇ-ਕਿਤੇ ਮੋਟੀ ਗੜ੍ਹੇਮਾਰੀ ਵੀ ਹੋਵੇਗੀ, ਇੱਕਾ ਦੁਕਾ ਥਾਂ ਗੋਲਫ ਗੇਂਦ ਆਕਾਰ ਵਾਲੀ ਭਾਰੀ ਗੜ੍ਹੇਮਾਰੀ ਤੇ ਟੋਰਨਾਡੋ (ਵਾਵਰੋਲੇ) ਵੀ ਬਣ‌ ਸਕਦਾ ਹੈ । ਇਹ ਸਪੈਲ ਲਹਿੰਦੇ ਪੰਜਾਬ 'ਚ ਵਧੇਰੇ ਪ੍ਰਭਾਵੀ ਰਹੇਗਾ, ਜਿਸ ਕਾਰਨ ਉਥੇ ਭਾਰੀ ਬਾਰਿਸ਼, ਗੜ੍ਹੇਮਾਰੀ ਅਤੇ 1/2 ਥਾਂ ਟੋਰਨਾਡੋ ਬਣਨ ਦੇ ਜਿਆਦਾ ਆਸਾਰ ਰਹਿਣਗੇ। 
ਜੰਮੂ ਅਤੇ ਹਿਮਾਚਲ ਪ੍ਰਦੇਸ਼ ਦੇ ਨੀਮ ਪਹਾੜੀ ਖੇਤਰਾਂ 'ਚ ਵੀ ਅਜਿਹਾ ਹੀ ਮੌਸਮ ਰਹੇਗਾ।
ਧੰਨਵਾਦ ਸਹਿਤ। 
ਪੇਸ਼ਕਸ਼ - 
-ਸੁਖਦੇਵ ਸਲੇਮਪੁਰੀ 
09780620233 
ਸਮਾਂ - 20 ਮਾਰਚ, 2021 ਸ਼ਾਮ 4:55

ਬਰਨਾਲਾ ਰੇਲਵੇ ਸਟੇਸ਼ਨ ਤੇ ਕਿਸਾਨ ਸਾਢੇ ਪੰਜ ਮਹੀਨਿਆਂ ਤੋਂ ਲਗਾਤਾਰ ਗਰਜਦੇ ਹੋਏ  

ਕਿਸਾਨਾਂ ਦਾ ਕਹਿਣਾ ਕਾਲੇ ਕਾਨੂੰਨ ਰੱਦ ਕਰਵਾਕੇ ਹੀ ਦਮ ਲਵਾਂਗੇ 

ਮਹਿਲ ਕਲਾਂ/ਬਰਨਾਲਾ-ਮਾਰਚ 2021 (ਗੁਰਸੇਵਕ ਸਿੰਘ ਸੋਹੀ)-

30 ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਨੇ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਬਰਨਾਲਾ ਦੇ ਰੇਲਵੇ ਸਟੇਸ਼ਨ ਉੱਪਰ 1ਅਕਤੂਬਰ 2020 ਤੋਂ ਲੱਗਿਆ ਧਰਨਾ ਲਗਾਤਾਰ ਚੱਲ ਰਿਹਾ ਹੈ। ਇਸ ਸਮੇਂ  ਕਰਨੈਲ ਸਿੰਘ ਗਾਂਧੀ ਸਿੱਧੂਪੁਰ        ਨੇ ਕਿਹਾ ਕਿ ਸਾਢੇ ਪੰਜ ਮਹੀਨੇ ਹੋ ਗਏ ਹਨ ਪਰ ਧਰਨਾਕਾਰੀਆਂ ਦੇ ਇਰਾਦੇ ਹੋਰ ਦ੍ਰਿੜ ਹੋਏ ਹਨ, ਵਿਚਾਰਾਂ ਵਿੱਚ ਵਧੇਰੇ ਪ੍ਰਪੱਕਤਾ ਆਈ ਹੈ ਅਤੇ ਕਾਨੂੰਨਾਂ ਦੇ ਦੁਰਪ੍ਰਭਾਵਾਂ ਬਾਰੇ ਸਮਝ ਵਧੇਰੇ ਸਪਸ਼ਟ ਹੋਈ ਹੈ। ਹਰ ਅੰਦੋਲਨਕਾਰੀ ਦੀ ਜੁਬਾਨ ਤੇ ਬਸ ਇਕੋ ਗੱਲ ਹੈ, ਕਾਲੇ ਕਾਨੂੰਨ ਰੱਦ ਕਰਵਾਏ ਬਗੈਰ ਘਰ ਵਾਪਸ ਨਹੀਂ ਜਾਣਾ। ਆਗੂਆਂ ਨੇ ਕਿਸਾਨ,ਮਜਦੂਰ, ਵਪਾਰੀ,ਮਾਤਾ,ਭੈਣਾਂ ਅਤੇ ਤੇ ਬਜ਼ੁਰਗਾਂ ਨੂੰ ਰੇਲਵੇ ਸਟੇਸ਼ਨ ਤੇ ਰੋਜ਼ਾਨਾ ਵੱਧ ਤੋਂ ਵੱਧ ਇਕੱਠੇ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਡਾ ਅੰਦੋਲਨ ਮੁਲਕ ਭਰ ਵਿੱਚ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਫੈਲ ਚੁੱਕਾ ਹੈ। ਬੰਗਾਲ ਵਿੱਚ ਬੀਜੇਪੀ ਵਿਰੁੱਧ ਪ੍ਰਚਾਰ ਕਰਨ ਅਤੇ ਖੇਤੀ ਕਾਨੂੰਨਾਂ ਦੇ ਸਮੁੱਚੇ ਮੁਲਕ ਦੇ ਕਿਸਾਨਾਂ ਤੇ ਪੈਣ ਵਾਲੇ ਮਾਰੂ ਅਸਰਾਂ ਬਾਰੇ ਜਾਗਰੂਕ ਕਰਨ ਲਈ ਪਹੁੰਚੇ ਕਿਸਾਨ ਆਗੂਆਂ ਨੂੰ ਬਹੁਤ ਭਾਰੀ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੀ ਜਾ ਰਹੀ ਹੈ। ਉਥੇ ਲੋਕਾਂ ਨੂੰ ਕਾਲੇ ਕਾਨੂੰਨਾਂ ਦੀਆਂ ਬਾਰੀਕੀਆਂ ਉਨ੍ਹਾਂ ਦੀ ਸਥਾਨਕ ਭਾਸ਼ਾ ਵਿੱਚ ਸਮਝਾਈਆਂ ਜਾ ਰਹੀਆਂ ਹਨ ।ਇਸ ਤੋਂ ਪਹਿਲਾਂ ਕਰਨਾਟਕਾ ਵਿੱਚ ਗਏ ਕਿਸਾਨ ਆਗੂਆ ਨੂੰ ਵੀ ਭਰਪੂਰ ਸਮਰਥਨ ਮਿਲਿਆ ਸੀ। ਬਰਤਾਨੀਆ ਦੀ ਸੰਸਦ ਵਿਚ ਭਾਰਤੀ ਖੇਤੀ ਕਾਨੂੰਨਾਂ ਤੇ ਕਿਸਾਨ ਅੰਦੋਲਨ ਬਾਰੇ ਹੋਈ ਬਹਿਸ ਨੇ ਸਾਡੇ ਅੰਦੋਲਨ ਨੂੰ ਦੁਨੀਆਂ ਪੱਧਰ ਦਾ ਬਿਰਤਾਂਤ ਬਣਾ ਦਿੱਤਾ ਹੈ।ਕਾਰਪੋਰੇਟਾਂ ਤੇ ਸਾਮਰਾਜੀ ਕੰਪਨੀਆਂ ਦੇ ਦਬਾਅ ਹੇਠ ਆਈ ਸਰਕਾਰ ਨੂੰ ਬਾਹਰ ਨਿੱਕਲਣ ਦਾ ਰਸਤਾ ਨਹੀਂ ਲੱਭ ਰਿਹਾ। ਪਰ ਲੋਕਾਂ ਦੀ ਤਾਕਤ ਮੂਹਰੇ ਸਰਕਾਰ ਨੂੰ ਝੁਕਣਾ ਹੀ ਪੈਣਾ ਹੈ ਤੇ ਇਹ ਕਾਲੇ ਕਾਨੂੰਨ ਰੱਦ ਕਰਨੇ ਹੀ ਪੈਣੇ ਹਨ। ਧਰਨੇ ਦੇ ਦਿਨਾਂ ਦੀ ਗਿਣਤੀ ਸਾਡੇ ਲਈ ਹੁਣ ਕੋਈ ਮਾਅਨੇ ਨਹੀਂ ਰੱਖਦੀ। ਚਾਹੇ ਜਿੰਨਾ ਮਰਜੀ ਸਮਾਂ ਲੱਗੇ, ਅਸੀਂ ਮੰਗਾਂ ਮੰਨਵਾ ਕੇ ਹੀ ਰਹਾਂਗੇ। ਇਸ ਸਮੇਂ ਬਾਰਾ ਸਿੰਘ ਕ੍ਰਾਂਤੀਕਾਰੀ, ਬਾਬੂ ਸਿੰਘ ਡਕੌਂਦਾ, ਗੁਰਮੇਲ ਸ਼ਰਮਾ, ਗੋਰਾ ਸਿੰਘ ਸਿੱਧੂਪੁਰ, ਗੁਰਨਾਮ ਸਿੰਘ ਕਾਦੀਆ ਅਤੇ ਮਨਜੀਤ ਰਾਏ ਆਦਿ ਹਾਜ਼ਰ ਸਨ ।   

ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਲਾਲਮਾਜਰਾ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ।   

ਮਹਿਲ ਕਲਾਂ/ਬਰਨਾਲਾ-ਮਾਰਚ 2021 (ਗੁਰਸੇਵਕ ਸਿੰਘ ਸੋਹੀ)-

ਸਰਕਾਰੀ ਸੀਨੀਅਰ ਸਕੈਡਰੀ ਸਕੂਲ ਕਲਾਲਮਾਜਰਾ ਵਿਖੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਸਮੂਹ ਨਗਰ ਨਿਵਾਸੀਆਂ ਸਟਾਫ ਅਤੇ ਪਤਵੰਤੇ ਸੱਜਣਾਂ ਨੇ ਵਿਦਿਆਰਥੀਆਂ ਦੀ ਸੁੱਖ-ਸ਼ਾਂਤੀ ਅਤੇ ਪ੍ਰੀਖਿਆ ਵਿਚ ਸਫਲਤਾ ਲਈ ਅਰਦਾਸ ਕੀਤੀ ਗਈ। ਸੈਸ਼ਨ 2019 20 ਦੌਰਾਨ ਖੇਡਾਂ ਅਤੇ ਵਿਦਿਅਕ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ। ਬਾਰਵੀਂ ਜਮਾਤ ਵਿੱਚੋ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਵੀਰਪਾਲ ਕੌਰ, ਕਿਰਨਜੀਤ ਕੌਰ, ਲਵਜੋਤ ਕੌਰ, ਖੇਡਾਂ ਵਿੱਚ ਜ਼ਿਲ੍ਹਾ ਬਰਨਾਲਾ ਵੱਲੋਂ ਖੇਡ ਕੇ ਪਹਿਲਾ ਸਥਾਨ ਹਾਸਲ ਕਰਨ ਵਾਲੀਆਂ ਅਤੇ ਹਰਮਨਦੀਪ ਕੌਰ , ਲਵਪ੍ਰੀਤ ਕੌਰ ਅਤੇ ਅਤੇ ਇੰਗਲਿਸ਼ ਬੁਰਸਟਰ ਕਲੱਬ ਦੇ ਜਿਲ੍ਹਾ ਜੇਤੂ ਵਿਦਿਆਰਥੀ ਮਨਦੀਪ ਕੌਰ, ਨਵਨੀਤ ਕੌਰ ,ਜਸ਼ਨਪ੍ਰੀਤ ਸ਼ਰਮਾ ਦਾ ਸਨਮਾਨ ਕੀਤਾ ਗਿਆ। ਦਾਨੀ ਸੱਜਣਾਂ ਵਿੱਚ ਸ੍ਰ ਗੁਰਬਖਸ਼ ਸਿੰਘ ਮੰਡੇਰ ਨੇ 61000, ਸੇਵਾਮੁਕਤ ਪ੍ਰਿੰਸੀਪਲ ਸ੍ਰ ਅਮਰਜੀਤ ਸਿੰਘ ਨੇ 15000, ਸ੍ਰੀ ਚਮਨ ਦੇਵ ਜੀ 10000, ਸ੍ਰੀ ਤਰਸੇਮ ਬਰੇਟਾ ਨੇ 11000 ਸ੍ਰੀ ਕ੍ਰਿਸ਼ਨ ਸ਼ਰਮਾ ਅਤੇ ਬਲਵੰਤ ਸਿੰਘ ਧਾਲੀਵਾਲ ਕੈਨੇਡੀਅਨ ਨੇ ਪੰਜ-ਪੰਜ ਹਜ਼ਾਰ ਰੁਪਏ ਸਕੂਲ ਦੇ ਮੁੱਖ ਦੁਆਰ ਦੇ ਨਵੀਨੀਕਰਨ ਲਈ ਦਾਨ ਦਿੱਤਾ। ਇਸ ਸਮੇਂ ਸਕੂਲ ਪ੍ਰਿੰਸੀਪਲ ਸ੍ਰ ਸੁਨੀਲ ਕੁਮਾਰ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ੍ਰ ਪਲਵਿੰਦਰ ਸਿੰਘ,  ਸ੍ਰ ਰਾਮ ਸਿੰਘ ਫੌਜੀ, ਸ੍ਰ ਅਮਰਜੀਤ ਸਿੰਘ, ਸ੍ਰ ਭੁਪਿੰਦਰ ਪਾਲ ਸ਼ਰਮਾ, ਸ੍ਰ ਹਰਪਾਲ ਸਿੰਘ ਪਾਲਾ ,ਸ੍ਰੀ ਵਰਿੰਦਰ ਕੁਮਾਰ ਪੱਪੂ, ਸ੍ਰ ਮਨਦੀਪ ਸਿੰਘ , ਸ੍ਰੀ ਮਤੀ ਹਰਦੀਪ ਕੌਰ ,ਸ੍ਰੀ ਮਤੀ ਜਗਦੀਸ਼ ਕੌਰ ,ਸ੍ਰੀ ਮਤੀ ਕੁਲਵਿੰਦਰ ਕੌਰ ਹਾਜ਼ਰ ਸਨ। ਮੰਚ ਸੰਚਾਲਨ ਦੀ ਸੇਵਾ ਸ੍ਰ ਅਜੀਤ ਸਿੰਘ ਗਿੱਲ ਨੇ ਨਿਭਾਈ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਬਲਾਕ ਪੱਧਰੀ ਮੀਟਿੰਗ ਹੋਈ ।

ਮਹਿਲ ਕਲਾਂ ਬਰਨਾਲਾ-ਮਾਰਚ 2021-(ਗੁਰਸੇਵਕ ਸੋਹੀ)  

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ (ਪੰਜਾਬ) ਬਲਾਕ ਮਹਿਲ ਕਲਾਂ ਐਗਜ਼ੈਕਟਿਵ ਦੀ ਇੱਕ ਵਿਸ਼ੇਸ਼ ਮੀਟਿੰਗ ਬਲਾਕ ਪ੍ਰਧਾਨ ਬਲਦੇਵ ਸਿੰਘ ਬਿੱਲੂ ਰਾਏਸਰ ਦੀ ਪ੍ਰਧਾਨਗੀ ਹੇਠ ਅਨਾਜ ਮੰਡੀ ਮਹਿਲ ਕਲਾਂ ਵਿਖੇ ਹੋਈ। ਜਿਸ ਵਿੱਚ ਜ਼ਿਲ੍ਹੇ ਦੇ ਸੂਬਾ ਸਕੱਤਰ ਕੁਲਵੰਤ ਰਾਏ ਪੰਡੋਰੀ, ਜ਼ਿਲ੍ਹਾ ਪ੍ਰਧਾਨ ਅਮਰਜੀਤ ਕੁੱਕੂ ਅਤੇ ਜ਼ਿਲ੍ਹਾ ਖਜ਼ਾਨਚੀ ਗੁਰਮੀਤ ਸਿੰਘ ਦੀਵਾਨਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਨੂੰ ਉਕਤ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ  ਸਰਦਾਰ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ 23 ਮਾਰਚ ਨੂੰ ਮਨਾਇਆ ਜਾ ਰਿਹਾ ਇਹ ਦਿਹਾੜਾ ਅੱਜ ਦੇ ਹਿੰਦੁਸਤਾਨ ਦੇ ਮੌਜੂਦਾ ਹਾਲਾਤਾਂ ਬਾਰੇ ਜਿਵੇਂ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਲੇ ਕਾਨੂੰਨ ਨੂੰ ਪਾਸ ਕਰ ਕੇ ਸਮੁੱਚੀ ਕਿਸਾਨੀ ਨੂੰ ਖਤਮ ਕਰਨਾ ,ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਅਤੇ ਨੈਸ਼ਨਲ ਮੈਡੀਕਲ ਕੌਂਸਲ ਐਕਟ ਖ਼ਿਲਾਫ਼ ਇੱਕ ਸੈਮੀਨਾਰ ਦੇ ਰੂਪ ਵਿੱਚ ਮਨਾਇਆ ਜਾਵੇਗਾ ।ਉਕਤ ਆਗੂਆਂ ਨੇ ਕਿਹਾ ਕਿ ਕਿਸਾਨੀ ਮਸਲਿਆਂ ਖ਼ਿਲਾਫ਼ ਮੋਦੀ ਸਰਕਾਰ ਨੇ ਜੋ ਚੁੱਪ ਧਾਰੀ ਹੋਈ ਹੈ ਜਿਸ ਨਾਲ ਸਮੁੱਚੇ ਹਿੰਦੁਸਤਾਨ ਦੇ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।ਇਹ ਕਿਸਾਨੀ ਘੋਲ ਸਿਰਫ਼ ਕਿਸਾਨਾਂ ਦਾ ਹੀ ਘੋਲ ਹੀ ਨਹੀਂ ਸਗੋਂ ਸਮੁੱਚੇ ਦੇਸ਼ ਦੇ ਲੋਕਾਂ ਦਾ ਘੋਲ ਬਣ ਗਿਆ ਹੈ ।ਇਹ ਘੋਲ ਸਰਕਾਰ ਦੀਆਂ ਹਰ ਚੁਣੌਤੀਆਂ ਦਾ ਟਾਕਰਾ ਕਰਦੇ ਹੋਏ ਦਿਨ ਬ ਦਿਨ ਅੱਗੇ ਵਧ ਰਿਹਾ ਹੈ ਤੇ ਇਹ ਘੋਲ ਜਿੱਤ ਕੇ ਹੀ ਸਮਾਪਤ ਹੋਵੇਗਾ ।ਆਗੂਆਂ ਨੇ ਕਿਹਾ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਕਿਸਾਨੀ ਸੰਘਰਸ਼ ਵਿੱਚ ਵਿੱਚ ਪਹਿਲਾਂ ਨਾਲੋਂ ਵੀ ਵਧ ਕੇ ਸਮੂਲੀਅਤ ਕਰਨ ਤਾਂ ਜੋ ਹੰਕਾਰੀ ਹੋਈ ਮੋਦੀ ਸਰਕਾਰ ਨੂੰ ਗੋਡਿਆਂ ਪਰਨੇ ਕੀਤਾ ਜਾ ਸਕੇ। ਮੀਟਿੰਗ ਵਿੱਚ ਨਿਰਭੈ ਸਿੰਘ ਬਲਾਕ ਸਕੱਤਰ, ਜੁਆਇੰਟ ਸਕੱਤਰ ਬਲਦੇਵ ਸਿੰਘ ਧਨੇਰ,ਡਾ ਜਰਨੈਲ ਸਿੰਘ ਗਿੱਲ ਸਹੌਰ, ਹਰੀ ਸਿੰਘ ਮੂੰਮ, ਗੁਰਚਰਨ ਸਿੰਘ ਬੁੱਟਰ ,ਰਮੇਸ਼ ਕੁਮਾਰ ਸ਼ਰਮਾ ,ਕੇਵਲ ਸਿੰਘ ਜਲਾਲਦੀਵਾਲ, ਬਚਿੱਤਰ ਸਿੰਘ ਜਲਾਲਦੀਵਾਲ, ਮੇਜਰ ਸਿੰਘ ਛਾਪਾ ,ਮੇਜਰ ਸਿੰਘ ਗੰਗੋਹਰ, ਡਾ ਅਮਰਜੀਤ ਸਿੰਘ ਮਹਿਲ ਕਲਾਂ ਨੇ ਵੀ ਆਪਣੇ ਵਿਚਾਰ ਰੱਖੇ।

ਮੰਡੀ ਬਚਾਓ ਖੇਤ ਬਚਾਓ ਸੱਦੇ ਤਹਿਤ ਮੋਦੀ ਸਰਕਾਰ ਦੇ ਸਾਡੀ ਅਰਥੀ

"ਮੰਡੀ ਬਚਾਓ, ਖੇਤ ਬਚਾਓ" ਸੱਦੇ ਤਹਿਤ ਮੋਦੀ ਸਰਕਾਰ ਦੀ ਸਾੜੀ ਅਰਥੀ

 

ਅਜੀਤਵਾਲ ਬਲਵੀਰ ਸਿੰਘ ਬਾਠ

ਭਾਰਤੀ ਕਿਸਾਨ ਯੂਨੀਅਨ ਕਰਾਤੀਕਾਰੀ ਦੇ ਆਗੂ ਸੂਬਾ ਸਿੰਘ ਡਗਰੂ ਨੇ ਪੈ੍ਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਨੇ"ਮੰਡੀ ਬਚਾਓ, ਖੇਤ ਬਚਾਓ "ਦੇ ਬੈਨਰ ਹੇਠ ਸਮਾਗਮ ਕਰਨ ਦਾ ਸੱਦਾ ਦਿੱਤਾ ਸੀ। ਕੇਂਦਰੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਲੇ ਕਾਨੂੰਨਾ ਕਰਕੇ ਸਾਡੀਆਂ ਸਰਕਾਰੀ ਮੰਡੀਆਂ ਬੰਦ ਹੋ ਰਹੀਆਂ ਹਨ ਅਤੇ ਖੇਤ ਕਿਸਾਨ ਦੇ ਹੱਥਾਂ ਵਿੱਚੋਂ ਖਿਸਕ ਰਹੇ ਹਨ। 
           "ਮੰਡੀ ਬਚਾਓ, ਖੇਤ ਬਚਾਓ"ਬੈਨਰ ਹੇਠ ਆਡਾਨੀ ਸੈਲੋ ਡਗਰੂ ਵਿਖੇ ਨੇੜਲੇ ਪਿੰਡਾਂ ਵਿੱਚੋਂ ਕਿਸਾਨ ਮਜਦੂਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਜਿਥੇ ਲੰਮਾ ਸਮਾ ਰੈਲੀ ਕੀਤੀ ਗਈ। ਰੈਲੀ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਬਲਦੇਵ ਜੀਰਾ, ਜਿਲਾ ਆਗੂ ਗਿਆਨੀ ਸਿੰਦਰ ਸਿੰਘ ਜਲਾਲਾਬਾਦ, ਬਲਾਕ ਆਗੂ ਪਰਮਿੰਦਰ ਸਿੰਘ ਬਰਾੜ,  ਗੁਰਚਰਨ ਸਿੰਘ, ਮਨਜੀਤ ਸਿੰਘ ਸੈਦੋਕੇ, ਨਿਰਮਲ ਸਿੰਘ ਧੂੜਕੋਟ, ਵਿੰਦਰ  ਸਿੰਘ,ਕਰਾਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਆਗੂ ਲਖਵੀਰ ਸਿੰਘਾਂਵਾਲਾ,  ਬੀ ਕੇ ਯੂ ਔਰਤ ਵਿੰਗ ਦੇ ਆਗੂ ਸੁਰਿੰਦਰ ਕੌਰ ਢੁਡੀਕੇ, ਕਰਮਜੀਤ ਕੌਰ ਭੁਲਰ,   ਹਰਪੀ੍ਤ ਕੌਰ ਜੀਰਾ, ਅਮਰਜੀਤ ਕੌਰ, ਗੁਰਮੀਤ ਕੌਰ, ਅਮਨਦੀਪ ਕੌਰ,   ਲੋਕ ਸੰਗਰਾਮ ਮੋਰਚਾ ਦੇ ਸੂਬਾ ਪ੍ਧਾਨ ਤਾਰਾ ਸਿੰਘ ਮੋਗਾ ਅਤੇ ਹੀਰਾ ਸਿੰਘ ਨੇ ਸੰਬੋਧਨ ਕੀਤਾ। 
            ਸਾਰੇ ਆਗੂਆਂ ਨੇ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਦੀ ਨਿਖੇਧੀ ਕੀਤੀ। ਸੰਯੁਕਤ ਕਿਸਾਨ ਮੋਰਚੇ ਮੋਰਚੇ ਦੀ ਅਗਵਾਈ ਵਿੱਚ ਲੱਖਾਂ ਲੋਕ ਲੱਗ ਭੱਗ ਚਾਰ ਮਹੀਨਿਆਂ ਤੋ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ, ਮਜਦੂਰ, ਮੁਲਾਜਮ ਅਤੇ ਛੋਟੇ ਧੰਦਿਆਂ ਵਾਲੇ ਡਟੇ ਬੈਠੇ ਹਨ। ਤਿੰਨ ਸੌ ਦੇ ਕਰੀਬ ਕਿਸਾਨ ਸ਼ਹੀਦੀਆਂ ਦੇ ਚੁਕੇ ਹਨ। ਦਿੱਲੀ ਪੁਲਿਸ ਅਤੇ ਆਰ ਐਸ ਐਸ ਨੇ ਹਮਲਾ ਕਰਕੇ ਧਰਨਾ ਉਠਾਉਣ ਦੀ ਬੜੀ ਕੋਸ਼ਿਸ਼ ਕੀਤੀ ਜਿਹੜੀ ਸਬਰ ਤੇ ਠਰੰਮੇ ਨਾਲ ਨਾਕਾਮ ਕੀਤੀ ਗਈ। ਮੋਰਚਾ ਜਿੱਤ ਵੱਲ ਵਧ ਰਿਹਾ ਹੈ। 
             ਆਗੂਆਂ ਨੇ ਮੰਗ ਉਠਾਈ ਕਿ ਤਿਨੋ ਖੇਤੀ ਕਾਲੇ ਕਾਨੂੰਨ ਵਾਪਸ ਲਏ ਜਾਣ, ਪਰਾਲੀ ਸਬੰਧੀ ਅਤੇ ਬਿਜਲੀ  ਬਿਲ 2020 ਵਾਪਸ  ਲਏ ਜਾਣ, ਸੂਬਿਆਂ ਦੇ ਅਧਿਕਾਰਾਂ ਤੇ ਛਾਪਾ ਬੰਦ ਕੀਤਾ ਜਾਵੇ, ਡੀਜਲ ਪ੍ਟਰੋਲ, ਗੈਸ ਸਸਤੀ ਕੀਤੀ ਜਾਵੇ। 
           ਹਾਜਰ ਲੋਕਾਂ ਵਿੱਚ ਬਹੁਤ ਰੋਹ ਸੀ। ਅਖੀਰ ਵਿੱਚ ਮੋਦੀ ਸਰਕਾਰ ਦੀ ਅਰਥੀ ਸਾੜੀ ਗਈ ਅਤੇ ਰੋਹ ਭਰਪੂਰ ਨਾਹਰੇ ਲਗਾਏ ਗਏ।

ਬਰਨਾਲਾ ਰੇਲਵੇ ਸਟੇਸ਼ਨ ਤੇ ਕਿਸਾਨ ਸਾਢੇ ਪੰਜ ਮਹੀਨਿਆਂ ਤੋਂ ਲਗਾਤਾਰ ਗਰਜਦੇ ਹੋਏ । 

ਕਿਸਾਨਾਂ ਦਾ ਕਹਿਣਾ ਕਾਲੇ ਕਾਨੂੰਨ ਰੱਦ ਕਰਵਾਕੇ ਹੀ ਦਮ ਲਵਾਂਗੇ ।

 ਮਹਿਲ ਕਲਾਂ/ਬਰਨਾਲਾ-ਮਾਰਚ (ਗੁਰਸੇਵਕ ਸਿੰਘ ਸੋਹੀ)- 30 ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਨੇ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਬਰਨਾਲਾ ਦੇ ਰੇਲਵੇ ਸਟੇਸ਼ਨ ਉੱਪਰ 1ਅਕਤੂਬਰ 2020 ਤੋਂ ਲੱਗਿਆ ਧਰਨਾ ਲਗਾਤਾਰ ਚੱਲ ਰਿਹਾ ਹੈ। ਇਸ ਸਮੇਂ  ਕਰਨੈਲ ਸਿੰਘ ਗਾਂਧੀ ਸਿੱਧੂਪੁਰ        ਨੇ ਕਿਹਾ ਕਿ ਸਾਢੇ ਪੰਜ ਮਹੀਨੇ ਹੋ ਗਏ ਹਨ ਪਰ ਧਰਨਾਕਾਰੀਆਂ ਦੇ ਇਰਾਦੇ ਹੋਰ ਦ੍ਰਿੜ ਹੋਏ ਹਨ, ਵਿਚਾਰਾਂ ਵਿੱਚ ਵਧੇਰੇ ਪ੍ਰਪੱਕਤਾ ਆਈ ਹੈ ਅਤੇ ਕਾਨੂੰਨਾਂ ਦੇ ਦੁਰਪ੍ਰਭਾਵਾਂ ਬਾਰੇ ਸਮਝ ਵਧੇਰੇ ਸਪਸ਼ਟ ਹੋਈ ਹੈ। ਹਰ ਅੰਦੋਲਨਕਾਰੀ ਦੀ ਜੁਬਾਨ ਤੇ ਬਸ ਇਕੋ ਗੱਲ ਹੈ, ਕਾਲੇ ਕਾਨੂੰਨ ਰੱਦ ਕਰਵਾਏ ਬਗੈਰ ਘਰ ਵਾਪਸ ਨਹੀਂ ਜਾਣਾ। ਆਗੂਆਂ ਨੇ ਕਿਸਾਨ,ਮਜਦੂਰ, ਵਪਾਰੀ,ਮਾਤਾ,ਭੈਣਾਂ ਅਤੇ ਤੇ ਬਜ਼ੁਰਗਾਂ ਨੂੰ ਰੇਲਵੇ ਸਟੇਸ਼ਨ ਤੇ ਰੋਜ਼ਾਨਾ ਵੱਧ ਤੋਂ ਵੱਧ ਇਕੱਠੇ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਡਾ ਅੰਦੋਲਨ ਮੁਲਕ ਭਰ ਵਿੱਚ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਫੈਲ ਚੁੱਕਾ ਹੈ। ਬੰਗਾਲ ਵਿੱਚ ਬੀਜੇਪੀ ਵਿਰੁੱਧ ਪ੍ਰਚਾਰ ਕਰਨ ਅਤੇ ਖੇਤੀ ਕਾਨੂੰਨਾਂ ਦੇ ਸਮੁੱਚੇ ਮੁਲਕ ਦੇ ਕਿਸਾਨਾਂ ਤੇ ਪੈਣ ਵਾਲੇ ਮਾਰੂ ਅਸਰਾਂ ਬਾਰੇ ਜਾਗਰੂਕ ਕਰਨ ਲਈ ਪਹੁੰਚੇ ਕਿਸਾਨ ਆਗੂਆਂ ਨੂੰ ਬਹੁਤ ਭਾਰੀ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੀ ਜਾ ਰਹੀ ਹੈ। ਉਥੇ ਲੋਕਾਂ ਨੂੰ ਕਾਲੇ ਕਾਨੂੰਨਾਂ ਦੀਆਂ ਬਾਰੀਕੀਆਂ ਉਨ੍ਹਾਂ ਦੀ ਸਥਾਨਕ ਭਾਸ਼ਾ ਵਿੱਚ ਸਮਝਾਈਆਂ ਜਾ ਰਹੀਆਂ ਹਨ ।ਇਸ ਤੋਂ ਪਹਿਲਾਂ ਕਰਨਾਟਕਾ ਵਿੱਚ ਗਏ ਕਿਸਾਨ ਆਗੂਆ ਨੂੰ ਵੀ ਭਰਪੂਰ ਸਮਰਥਨ ਮਿਲਿਆ ਸੀ। ਬਰਤਾਨੀਆ ਦੀ ਸੰਸਦ ਵਿਚ ਭਾਰਤੀ ਖੇਤੀ ਕਾਨੂੰਨਾਂ ਤੇ ਕਿਸਾਨ ਅੰਦੋਲਨ ਬਾਰੇ ਹੋਈ ਬਹਿਸ ਨੇ ਸਾਡੇ ਅੰਦੋਲਨ ਨੂੰ ਦੁਨੀਆਂ ਪੱਧਰ ਦਾ ਬਿਰਤਾਂਤ ਬਣਾ ਦਿੱਤਾ ਹੈ।ਕਾਰਪੋਰੇਟਾਂ ਤੇ ਸਾਮਰਾਜੀ ਕੰਪਨੀਆਂ ਦੇ ਦਬਾਅ ਹੇਠ ਆਈ ਸਰਕਾਰ ਨੂੰ ਬਾਹਰ ਨਿੱਕਲਣ ਦਾ ਰਸਤਾ ਨਹੀਂ ਲੱਭ ਰਿਹਾ। ਪਰ ਲੋਕਾਂ ਦੀ ਤਾਕਤ ਮੂਹਰੇ ਸਰਕਾਰ ਨੂੰ ਝੁਕਣਾ ਹੀ ਪੈਣਾ ਹੈ ਤੇ ਇਹ ਕਾਲੇ ਕਾਨੂੰਨ ਰੱਦ ਕਰਨੇ ਹੀ ਪੈਣੇ ਹਨ। ਧਰਨੇ ਦੇ ਦਿਨਾਂ ਦੀ ਗਿਣਤੀ ਸਾਡੇ ਲਈ ਹੁਣ ਕੋਈ ਮਾਅਨੇ ਨਹੀਂ ਰੱਖਦੀ। ਚਾਹੇ ਜਿੰਨਾ ਮਰਜੀ ਸਮਾਂ ਲੱਗੇ, ਅਸੀਂ ਮੰਗਾਂ ਮੰਨਵਾ ਕੇ ਹੀ ਰਹਾਂਗੇ। ਇਸ ਸਮੇਂ ਬਾਰਾ ਸਿੰਘ ਕ੍ਰਾਂਤੀਕਾਰੀ, ਬਾਬੂ ਸਿੰਘ ਡਕੌਂਦਾ, ਗੁਰਮੇਲ ਸ਼ਰਮਾ, ਗੋਰਾ ਸਿੰਘ ਸਿੱਧੂਪੁਰ, ਗੁਰਨਾਮ ਸਿੰਘ ਕਾਦੀਆ ਅਤੇ ਮਨਜੀਤ ਰਾਏ ਆਦਿ ਹਾਜ਼ਰ ਸਨ ।   
  

ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਲਾਲਮਾਜਰਾ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ।   

ਮਹਿਲ ਕਲਾਂ/ਬਰਨਾਲਾ-ਮਾਰਚ (ਗੁਰਸੇਵਕ ਸਿੰਘ ਸੋਹੀ)- ਸਰਕਾਰੀ ਸੀਨੀਅਰ ਸਕੈਡਰੀ ਸਕੂਲ ਕਲਾਲਮਾਜਰਾ ਵਿਖੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਸਮੂਹ ਨਗਰ ਨਿਵਾਸੀਆਂ ਸਟਾਫ ਅਤੇ ਪਤਵੰਤੇ ਸੱਜਣਾਂ ਨੇ ਵਿਦਿਆਰਥੀਆਂ ਦੀ ਸੁੱਖ-ਸ਼ਾਂਤੀ ਅਤੇ ਪ੍ਰੀਖਿਆ ਵਿਚ ਸਫਲਤਾ ਲਈ ਅਰਦਾਸ ਕੀਤੀ ਗਈ। ਸੈਸ਼ਨ 2019 20 ਦੌਰਾਨ ਖੇਡਾਂ ਅਤੇ ਵਿਦਿਅਕ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ। ਬਾਰਵੀਂ ਜਮਾਤ ਵਿੱਚੋ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਵੀਰਪਾਲ ਕੌਰ, ਕਿਰਨਜੀਤ ਕੌਰ, ਲਵਜੋਤ ਕੌਰ, ਖੇਡਾਂ ਵਿੱਚ ਜ਼ਿਲ੍ਹਾ ਬਰਨਾਲਾ ਵੱਲੋਂ ਖੇਡ ਕੇ ਪਹਿਲਾ ਸਥਾਨ ਹਾਸਲ ਕਰਨ ਵਾਲੀਆਂ ਅਤੇ ਹਰਮਨਦੀਪ ਕੌਰ , ਲਵਪ੍ਰੀਤ ਕੌਰ ਅਤੇ ਅਤੇ ਇੰਗਲਿਸ਼ ਬੁਰਸਟਰ ਕਲੱਬ ਦੇ ਜਿਲ੍ਹਾ ਜੇਤੂ ਵਿਦਿਆਰਥੀ ਮਨਦੀਪ ਕੌਰ, ਨਵਨੀਤ ਕੌਰ ,ਜਸ਼ਨਪ੍ਰੀਤ ਸ਼ਰਮਾ ਦਾ ਸਨਮਾਨ ਕੀਤਾ ਗਿਆ। ਦਾਨੀ ਸੱਜਣਾਂ ਵਿੱਚ ਸ੍ਰ ਗੁਰਬਖਸ਼ ਸਿੰਘ ਮੰਡੇਰ ਨੇ 61000, ਸੇਵਾਮੁਕਤ ਪ੍ਰਿੰਸੀਪਲ ਸ੍ਰ ਅਮਰਜੀਤ ਸਿੰਘ ਨੇ 15000, ਸ੍ਰੀ ਚਮਨ ਦੇਵ ਜੀ 10000, ਸ੍ਰੀ ਤਰਸੇਮ ਬਰੇਟਾ ਨੇ 11000 ਸ੍ਰੀ ਕ੍ਰਿਸ਼ਨ ਸ਼ਰਮਾ ਅਤੇ ਬਲਵੰਤ ਸਿੰਘ ਧਾਲੀਵਾਲ ਕੈਨੇਡੀਅਨ ਨੇ ਪੰਜ-ਪੰਜ ਹਜ਼ਾਰ ਰੁਪਏ ਸਕੂਲ ਦੇ ਮੁੱਖ ਦੁਆਰ ਦੇ ਨਵੀਨੀਕਰਨ ਲਈ ਦਾਨ ਦਿੱਤਾ। ਇਸ ਸਮੇਂ ਸਕੂਲ ਪ੍ਰਿੰਸੀਪਲ ਸ੍ਰ ਸੁਨੀਲ ਕੁਮਾਰ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ੍ਰ ਪਲਵਿੰਦਰ ਸਿੰਘ,  ਸ੍ਰ ਰਾਮ ਸਿੰਘ ਫੌਜੀ, ਸ੍ਰ ਅਮਰਜੀਤ ਸਿੰਘ, ਸ੍ਰ ਭੁਪਿੰਦਰ ਪਾਲ ਸ਼ਰਮਾ, ਸ੍ਰ ਹਰਪਾਲ ਸਿੰਘ ਪਾਲਾ ,ਸ੍ਰੀ ਵਰਿੰਦਰ ਕੁਮਾਰ ਪੱਪੂ, ਸ੍ਰ ਮਨਦੀਪ ਸਿੰਘ , ਸ੍ਰੀ ਮਤੀ ਹਰਦੀਪ ਕੌਰ ,ਸ੍ਰੀ ਮਤੀ ਜਗਦੀਸ਼ ਕੌਰ ,ਸ੍ਰੀ ਮਤੀ ਕੁਲਵਿੰਦਰ ਕੌਰ ਹਾਜ਼ਰ ਸਨ। ਮੰਚ ਸੰਚਾਲਨ ਦੀ ਸੇਵਾ ਸ੍ਰ ਅਜੀਤ ਸਿੰਘ ਗਿੱਲ ਨੇ ਨਿਭਾਈ

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਬਲਾਕ ਪੱਧਰੀ ਮੀਟਿੰਗ ਹੋਈ ।

ਮਹਿਲ ਕਲਾਂ ਬਰਨਾਲਾ-ਮਾਰਚ-(ਗੁਰਸੇਵਕ ਸੋਹੀ)  
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ (ਪੰਜਾਬ) ਬਲਾਕ ਮਹਿਲ ਕਲਾਂ ਐਗਜ਼ੈਕਟਿਵ ਦੀ ਇੱਕ ਵਿਸ਼ੇਸ਼ ਮੀਟਿੰਗ ਬਲਾਕ ਪ੍ਰਧਾਨ ਬਲਦੇਵ ਸਿੰਘ ਬਿੱਲੂ ਰਾਏਸਰ ਦੀ ਪ੍ਰਧਾਨਗੀ ਹੇਠ ਅਨਾਜ ਮੰਡੀ ਮਹਿਲ ਕਲਾਂ ਵਿਖੇ ਹੋਈ। ਜਿਸ ਵਿੱਚ ਜ਼ਿਲ੍ਹੇ ਦੇ ਸੂਬਾ ਸਕੱਤਰ ਕੁਲਵੰਤ ਰਾਏ ਪੰਡੋਰੀ, ਜ਼ਿਲ੍ਹਾ ਪ੍ਰਧਾਨ ਅਮਰਜੀਤ ਕੁੱਕੂ ਅਤੇ ਜ਼ਿਲ੍ਹਾ ਖਜ਼ਾਨਚੀ ਗੁਰਮੀਤ ਸਿੰਘ ਦੀਵਾਨਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਨੂੰ ਉਕਤ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ  ਸਰਦਾਰ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ 23 ਮਾਰਚ ਨੂੰ ਮਨਾਇਆ ਜਾ ਰਿਹਾ ਇਹ ਦਿਹਾੜਾ ਅੱਜ ਦੇ ਹਿੰਦੁਸਤਾਨ ਦੇ ਮੌਜੂਦਾ ਹਾਲਾਤਾਂ ਬਾਰੇ ਜਿਵੇਂ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਲੇ ਕਾਨੂੰਨ ਨੂੰ ਪਾਸ ਕਰ ਕੇ ਸਮੁੱਚੀ ਕਿਸਾਨੀ ਨੂੰ ਖਤਮ ਕਰਨਾ ,ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਅਤੇ ਨੈਸ਼ਨਲ ਮੈਡੀਕਲ ਕੌਂਸਲ ਐਕਟ ਖ਼ਿਲਾਫ਼ ਇੱਕ ਸੈਮੀਨਾਰ ਦੇ ਰੂਪ ਵਿੱਚ ਮਨਾਇਆ ਜਾਵੇਗਾ ।ਉਕਤ ਆਗੂਆਂ ਨੇ ਕਿਹਾ ਕਿ ਕਿਸਾਨੀ ਮਸਲਿਆਂ ਖ਼ਿਲਾਫ਼ ਮੋਦੀ ਸਰਕਾਰ ਨੇ ਜੋ ਚੁੱਪ ਧਾਰੀ ਹੋਈ ਹੈ ਜਿਸ ਨਾਲ ਸਮੁੱਚੇ ਹਿੰਦੁਸਤਾਨ ਦੇ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।ਇਹ ਕਿਸਾਨੀ ਘੋਲ ਸਿਰਫ਼ ਕਿਸਾਨਾਂ ਦਾ ਹੀ ਘੋਲ ਹੀ ਨਹੀਂ ਸਗੋਂ ਸਮੁੱਚੇ ਦੇਸ਼ ਦੇ ਲੋਕਾਂ ਦਾ ਘੋਲ ਬਣ ਗਿਆ ਹੈ ।ਇਹ ਘੋਲ ਸਰਕਾਰ ਦੀਆਂ ਹਰ ਚੁਣੌਤੀਆਂ ਦਾ ਟਾਕਰਾ ਕਰਦੇ ਹੋਏ ਦਿਨ ਬ ਦਿਨ ਅੱਗੇ ਵਧ ਰਿਹਾ ਹੈ ਤੇ ਇਹ ਘੋਲ ਜਿੱਤ ਕੇ ਹੀ ਸਮਾਪਤ ਹੋਵੇਗਾ ।ਆਗੂਆਂ ਨੇ ਕਿਹਾ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਕਿਸਾਨੀ ਸੰਘਰਸ਼ ਵਿੱਚ ਵਿੱਚ ਪਹਿਲਾਂ ਨਾਲੋਂ ਵੀ ਵਧ ਕੇ ਸਮੂਲੀਅਤ ਕਰਨ ਤਾਂ ਜੋ ਹੰਕਾਰੀ ਹੋਈ ਮੋਦੀ ਸਰਕਾਰ ਨੂੰ ਗੋਡਿਆਂ ਪਰਨੇ ਕੀਤਾ ਜਾ ਸਕੇ। ਮੀਟਿੰਗ ਵਿੱਚ ਨਿਰਭੈ ਸਿੰਘ ਬਲਾਕ ਸਕੱਤਰ, ਜੁਆਇੰਟ ਸਕੱਤਰ ਬਲਦੇਵ ਸਿੰਘ ਧਨੇਰ,ਡਾ ਜਰਨੈਲ ਸਿੰਘ ਗਿੱਲ ਸਹੌਰ, ਹਰੀ ਸਿੰਘ ਮੂੰਮ, ਗੁਰਚਰਨ ਸਿੰਘ ਬੁੱਟਰ ,ਰਮੇਸ਼ ਕੁਮਾਰ ਸ਼ਰਮਾ ,ਕੇਵਲ ਸਿੰਘ ਜਲਾਲਦੀਵਾਲ, ਬਚਿੱਤਰ ਸਿੰਘ ਜਲਾਲਦੀਵਾਲ, ਮੇਜਰ ਸਿੰਘ ਛਾਪਾ ,ਮੇਜਰ ਸਿੰਘ ਗੰਗੋਹਰ, ਡਾ ਅਮਰਜੀਤ ਸਿੰਘ ਮਹਿਲ ਕਲਾਂ ਨੇ ਵੀ ਆਪਣੇ ਵਿਚਾਰ ਰੱਖੇ।

SUKHWINDER SINGH BINDRA KICK-STARTS FITNESS PROGRAM IN GOVERNMENT COLLEGE FOR GIRLS

ASKS YOUTH TO BECOME AMBASSADORS OF SOCIETY

Ludhiana, March 19-2021-(Iqbal Singh Rasulpur)-

In a unique push to encourage sporting activities among the youth, Punjab Youth Development Board Chairman Punjab Youth Development Board - Chairman Er. Sukhwinder Singh Bindra on Friday inaugurated a fitness program in local Government College for Girls. 

Addressing the gathering, he said that this would certainly help the youth especially girls to sound body by engaging them in this 30-minute daily fitness program.He said that under program, that is brainchild of college principal Dr Sukhwinder Kaur, the girl students would undergo meditation, Yoga exercise and in other games daily which will help them to have good health and good mind. 

Bindra told that this is need of the hour to promote the sports/physical activities among the youths which will empower them to excel in their lives and asked them to become ambassadors in the society. 

He said the state government is leaving no stone unturned to ensure that Punjab emerges as a front runner state in the arena of sports under its Mission Tandarust Punjab. 

He asked the girls to work hard in their lives and told that the state government is giving much attention to channelize their unbounded energy in a positive direction by engaging them in the sports. 

He also asked the girls to focus on the study also along with the sports for comprehensive development of their personality hence becoming an inspiration for the others.

BHARAT BHUSHAN ASHU REVIEWS STEPS TAKEN BY DISTRICT ADMINISTRATION TO  TACKLE FRESH COVID WAVE

KEEPING A CLOSE WATCH ON CURRENT COVID-19 SCENARIO- ASHU

NEXT THREE WEEKS ARE CRUCIAL TO DEAL PATHOGEN

SUPERVISES CURRENT COVID-19 SITUATION THROUGH VIDEO CONFERENCING WITH CHIEF MINISTER & OTHER SENIOR OFFICIALS TODAY

Ludhiana, March 19-2021-(Iqbal Singh Rasulpur)-

With the Ludhiana witnessing an uptick in Covid cases, Punjab Food, Civil Supplies and Consumer Affairs Minister Bharat Bhushan Ashu today said that the district administration has already stepped up its efforts to contain pandemic and has been putting a strong fight against the pathogen. 

Participating in a video conference with Chief Minister Capt Amarinder Singh to review the Covid-19 preparedness and minimise the loss of lives in the crisis, Cabinet Minister Bharat Bhushan Ashu said the district administration is fully prepared to address the surge and fighting the pandemic at the forefront.He said the administration has already ordered the health department to work on testing, treating and tracing, the golden standard to curb this infectious disease. 

He said that the administration has already scaled up testing, ramped up infrastructure for best quality treatment to the patients besides has been tracing more than 10 contracts of each positive case in the state as soon as possible to stem the spread. 

Ashu told that additional funds have already pumped in for the administration to tackle the surge effectively including arrangement of oxygen, beds and other requisite infrastructure. He urged the people to support administration wholeheartedly and not to hesitate and report to the doctors immediately if they have any kind of flu-like symptoms so that the spread of the Covid-19 can be halted without further loss of any life.

The Minister told that the next three weeks are very much crucial to combat the spike in Covid cases and appealed the people to remain vigilant besides following the health safety protocols meticulously especially two-yard physical distancing, masking and hand hygiene. He also appealed to the people not to fall prey to any kind of canards being spread through social media regarding vaccination and all eligible must come forward for the jab immediately to help in breaking the transmission cycle of virus. Prominent among present occasion included Deputy Commissioner Varinder Kumar Sharma, Civil Surgeon Dr Sukhjeevan Kakkar and others.

DC INSPECTS CHILD CARE INSTITUTE AND SPECIALIZED ADOPT AGENCY RUN BY SWAMI GANGA NAND BHURIWALE INTERNATIONAL FOUNDATION

ORDERS OFFICIALS TO HOLD CAMP FOR UID CARD OF CHILDREN

MOVE AIMED AT ENSURING BETTER LIVING STANDARD AND SECURITY OF CHILDREN 

Ludhiana, March 19-2021(Iqbal Singh Rasulpur)

In order to ensure better living standard for the children in Child Care Institute, Deputy Commissioner Mr Varinder Kumar Sharma today inspected such institute being operated by Swami Ganga Nand Bhuriwale International Foundation in Talwandi Khurd village of the district. 

During the visit, Deputy Commissioner had detailed interaction with the children and the management authorities.

The Deputy Commissioner accompanied by SDM Jagraon Narinder Dhaliwal visited the centre which also has specialized adoption agency,  where destitute/ orphan students were being provided boarding and lodging facilities. 

He inspected the quality of food being served to the children by the institutions and also inspected the places where the children were residing. 

Likewise, Sharma also had detailed interaction with the children about the facilities being provided to them. 

Lauding and assuring fulsome support and cooperation to the management of these institutions, the Deputy Commissioner said that the children residing in these institutions must be provided best facilities for ensuring their overall development. 

He said that the comprehensive grooming of these children was the need of the hour to secure their bright future. 

Mr. Sharma also asked the management to take special care, in terms of security and good environment, for the girls living there.

The Deputy Commissioner said that he had asked the officers of the district administration to frequently visit these centers/ institutes so as to keep a regular tab over the facilities being offered to the hapless children in such institutes. 

He said that the district administration was duty-bound to ensure that these children live their lives with dignity and pride.

Mr. Sharma said that all out efforts would be made these children a partner in the socio-economic growth of the state.

He also ordered the officials to hold a UID card generation camp in the centre so that all children can have their own Aadhar. 

Prominent amongst others present on the occasion included President Jasbir Kaur, Sewa Singh, Dr Rajinder Singh, 

Dr Mehak Bansal, Dr Jesica Singh, Ekamdeep Kaur and others.

ਪੰਜਾਬ ਦੇ ਪਿੰਡਾਂ ਦਾ ਵਿਕਾਸ ਸਿਰਫ ਕਾਂਗਰਸ ਦੀ ਦੇਣ ਸਰਪੰਚ ਡਿੰਪੀ

ਅਜੀਤਵਾਲ ਬਲਵੀਰ ਸਿੰਘ ਬਾਠ

 ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ ਅੰਦੇਸ਼ੀ ਸੋਚ ਸਦਕਾ ਅੱਜ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਦਾ ਵਿਕਾਸ ਸਿਰਫ ਕਾਂਗਰਸ  ਸਰਕਾਰ ਦੀ ਦੇਣ ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੌਜਵਾਨ ਸਮਾਜ ਸੇਵੀ ਸਰਪੰਚ ਗਰਿੰਦਰਪਾਲ ਸਿੰਘ ਡਿੰਪੀ ਨੇ ਅੱਜ ਜਨ ਸਕਦੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਅੱਜ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਬੇ ਸਖ਼ਤ ਮੇਹਨਤ ਸਦਕਾ ਹਲਕੇ ਦੇ ਪਿੰਡਾਂ ਦਾ ਵਿਕਾਸ ਹੋਣਾ ਸੰਭਵ ਹੈ  ਜਿਸ ਦੀ ਬਦੌਲਤ ਅੱਜ ਅਜੀਤਵਾਲ ਵਿਖੇ ਅਨੇਕਾਂ ਹੀ ਸਮਾਜ ਭਲਾਈ ਅਤੇ ਵਿਕਾਸ ਦੇ ਕੰਮ ਨਿਰੰਤਰ ਜਾਰੀ ਚੱਲ ਰਹੇ ਹਨ  ਸਰਪੰਚ ਡਿੰਪੀ ਨੇ ਕਿਹਾ ਕਿ ਅਜੀਤਵਾਲ ਦੇ ਸਰਬਪੱਖੀ ਵਿਕਾਸ ਲਈ  ਗਲੀਆਂ ਦੇ ਵਿੱਚ ਇੰਟਰਲਾਕਿੰਗ ਟਾਇਲ ਛੱਪੜਾਂ ਦੀ ਸਫਾਈ ਤੋਂ ਇਲਾਵਾ ਅਨੇਕਾਂ ਹੀ ਵਿਕਾਸ ਕਾਰਜਾਂ ਦੇ ਕੰਮ ਜੰਗੀ ਪੱਧਰ ਤੇ ਚੱਲ ਰਹੇ ਹਨ  ਅਤੇ ਆਉਣ ਵਾਲੇ ਸਮੇਂ ਵਿੱਚ  ਅਜੀਤਵਾਲ ਨੂੰ ਨਮੂਨੇ ਦਾ ਪਿੰਡ ਬਣਾਇਆ ਜਾਵੇਗਾ  ਇੱਕ ਵਾਰ ਫੇਰ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਜਿਹਨਾਂ ਨੇ  ਹਰ ਵਰਗ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਬੁਢਾਪਾ ਪੈਨਸ਼ਨ ਸ਼ਗਨ ਸ਼ਗਨ ਸਕੀਮ ਤੋਂ ਇਲਾਵਾ ਅਨੇਕਾਂ ਹੀ ਸਮਾਜ ਅਤੇ ਵਿਕਾਸ ਭਲਾਈ ਦੀਆਂ ਕਾਰਜ ਸਕੀਮਾਂ ਚਾਲੂ ਕੀਤੀਆਂ ਹਨ  ਜਿਨ੍ਹਾਂ ਦਾ ਲੋਕ ਵੱਧ ਤੋਂ ਵੱਧ ਲਾਹਾ ਲੈ ਰਹੇ ਹਨ

ਮੋਦੀ ਕਹਿੰਦਾ ਅੱਛੇ ਦਿਨ ਆਉਣ ਵਾਲੇ ਨੇ ਕਿਸਾਨ ਸੜਕਾਂ ਤੇ ਰੁਲ ਰਿਹਾ ਪ੍ਰਧਾਨ ਮੋਹਣੀ

ਅਜੀਤਵਾਲ ਬਲਵੀਰ ਸਿੰਘ ਬਾਠ  

ਕੇਂਦਰ ਸਰਕਾਰ ਵੱਲੋਂ ਤਿੱਨ ਛੇਤੀ ਆਰਡੀਨੈਂਸ ਕਾਲੇ ਕਾਨੂੰਨ ਪਾਸ ਕਰਕੇ ਜਿੱਥੇ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ ਜਾ ਰਿਹਾ ਹੈ ਉਥੇ ਸੈਂਟਰ ਦੀ ਸਰਕਾਰ ਤੋਂ ਸਾਰੇ ਵਰਗਾਂ ਦੇ ਲੋਕ ਦੁਖੀ ਹਨ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵੀ ਆਗੂ ਪ੍ਰਧਾਨ ਮਨਜੀਤ ਸਿੰਘ ਮੋਹਣੀ ਨੇ ਜਨਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ  ਤੇ ਦੇਸ਼ ਦੇ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਕਹਿੰਦੇ ਸਨ ਅੱਛੇ ਦਿਨ ਆਉਣ ਵਾਲੇ ਨੇ ਪਰ ਕਿਸਾਨ ਸੜਕਾਂ ਤੇ ਰੁਲ ਰਿਹਾ  ਜਿਸ ਦਾ ਖਮਿਆਜ਼ਾ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਪਵੇਗਾ  ਕਿਉਂਕਿ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਪਾਸ ਕਰਕੇ  ਕਿਰਸਾਨੀ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਇਨ੍ਹਾਂ ਬਿਲਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦੇ ਕਿਸਾਨਾਂ ਵੱਲੋਂ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਸ਼ਾਂਤਮਈ ਢੰਗ ਨਾਲ ਅੰਦੋਲਨ ਕੀਤਾ ਜਾ ਰਿਹਾ ਹੈ  ਅੱਜ ਸਾਨੂੰ ਲੋੜ ਹੈ ਕਿਸਾਨਾਂ ਦਾ ਸਾਥ ਦੇਣ ਦੀ ਅਤੇ ਸਾਰੇ ਵਰਗਾਂ ਦੇ ਲੋਕ  ਕਿਸਾਨੀ ਅੰਦੋਲਨ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਤਾਂ ਹੀ ਅਸੀਂ ਇਨ੍ਹਾਂ ਕਾਲੇ ਬਿਲਾਂ ਨੂੰ ਰੱਦ ਕਰਵਾ ਸਕਦੇ ਹਾਂ ਅਤੇ ਆਪਣੇ ਘਰਾਂ ਨੂੰ ਵਾਪਸ ਜਾ ਸਕਦੇ ਹਾਂ ਕਿਉਂਕਿ ਪੰਜਾਬ ਦੇ ਕਿਸਾਨ ਜੋ ਜੁਝਾਰੂ ਕੌਮ ਹੈ ਅਤੇ ਇਨ੍ਹਾਂ ਕਾਲ਼ੇ ਬਿਲਾਂ ਨੂੰ ਰੱਦ ਕਰਵਾ ਕੇ ਹੀ ਦਮ ਲਵੇਗੀ  ਸਰਕਾਰ ਜਿੰਨਾ ਮਰਜ਼ੀ ਤਸ਼ੱਦਦ ਢਾਹ ਦੇਵੇ ਪਰ ਕਿਸਾਨ  ਕਿਸੇ ਵੀ ਕੀਮਤ ਤੇ ਧਵਨ ਜਾਂ ਝੁਕਣ ਵਾਲੇ ਨਹੀਂ ਹਨ ਅਤੇ ਕਾਲੇ ਬਿਲਾਂ ਦਾ ਹਮੇਸ਼ਾ ਵਿਰੋਧ ਕਰਦੇ ਰਹਿਣਗੇ  ਤਾਂ ਹੀ ਅਸੀਂ ਕਿਰਸਾਨੀ ਦੇ ਨਾਲ ਨਾਲ ਮਜ਼ਦੂਰ ਆੜ੍ਹਤੀਏ ਤੋਂ ਇਲਾਵਾ ਦੁਕਾਨਦਾਰ ਅਤੇ ਕਿਰਸਾਨੀ  ਨੌੰ ਬਚਾਉਣ ਲਈ ਆਪਣਾ ਯੋਗਦਾਨ ਪਾਉਣ ਲਈ ਹਰ ਇਕ ਵਰਗ ਦਾ ਬੱਚਾ ਬੱਚਾ ਅੱਗੇ ਆਵੇ  ਅੱਜ ਸਾਨੂੰ ਲੋੜ ਹੈ ਕਿਸਾਨੀ ਅੰਦੋਲਨ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦੀ

ਬਾਬਾ ਪਾਖਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਢੁੱਡੀਕੇ ਲਈ 35 ਹਜ਼ਾਰ ਰੁਪਏ ਦੇ ਮਾਲੀ ਮੱਦਦ ਭੇਟ

ਸਕੂਲ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਅਧਿਆਪਕਾਂ ਦਾ  ਵੱਡਾ ਯੋਗਦਾਨ  ਸਵਰਨ ਸਿੰਘ ਕੈਨੇਡਾ

 

ਅਜੀਤਵਾਲ ਬਲਵੀਰ ਸਿੰਘ ਬਾਠ  

ਮੋਗੇ ਜ਼ਿਲ੍ਹੇ ਦੇ ਇਤਿਹਾਸਕ ਅਤੇ ਗਦਰੀ ਬਾਬਿਆਂ ਦੀ ਚਰਨਛੋਹ ਪ੍ਰਾਪਤ ਪਿੰਡ ਢੁੱਡੀਕੇ  ਦੇ ਬਾਬਾ ਪਾਖਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਜੋ ਸਮਾਰਟ ਸਕੂਲ ਬਣਿਆ ਹੈ ਉਸ ਦੇ ਪੰਜ ਕਮਰੇ ਜੋ ਸਮਾਰਟ ਸਕੂਲ ਬਣੇ ਹਨ ਵਿੱਚ ਸਹੂਲਤਾਂ ਦੀ ਘਾਟ ਨੂੰ ਮੁੱਖ ਰੱਖਦੇ ਹੋਏ ਸਮਾਜ ਸੇਵੀ ਆਗੂ ਸਵਰਨ ਸਿੰਘ ਐਬਟਸਫੋਰਡ ਕੈਨੇਡਾ ਵੱਲੋਂ 35 ਹਜ਼ਾਰ ਰੁਪਏ ਦੀ ਮਾਲੀ ਮਦਦ  ਨਾਲ ਪੰਜਾਂ ਕਮਰਿਆਂ ਵਿੱਚ ਮੈਟ ਅਤੇ  ਪੰਜਾਂ ਕਮਰਿਆਂ ਵਿੱਚ ਮੈਟ ਅਤੇ ਵੈਕਿਊਮ ਕਲੀਨਰ ਦੇ ਸੇਵਾ ਸਕੂਲ ਨੂੰ ਕਰਵਾਈ ਗਈ  ਇਸ ਤੋਂ ਇਲਾਵਾ ਸਵਰਨ ਸਿੰਘ ਗਿੱਲ ਵੱਲੋਂ ਸਕੂਲ ਦੀ ਇਮਾਰਤ ਨੂੰ ਰੰਗ ਰੋਗਨ ਵੀ ਕਰਵਾ ਕੇ ਦੇਣ ਦਾ ਅਤੇ ਇੰਟਰਲਾਕ ਟਾਈਲਾਂ ਲਗਵਾਉਣ ਦਾ ਭਰੋਸਾ ਦਿੱਤਾ ਹੈ  ਇਸ ਸਮੇਂ ਜਨਸੰਘ ਤੇ ਨਿਊਜ਼ ਨਾਲ ਗੱਲਬਾਤ ਕਰਦਿਆਂ ਸਮਾਜ ਸੇਵੀ ਸਵਰਨ ਸਿੰਘ ਐਬਟਸਫੋਰਡ ਕੈਨੇਡਾ ਨੇ ਕਿਹਾ ਕਿ  ਸਕੂਲ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਅਧਿਆਪਕਾਂ ਦਾ ਵੱਡਾ ਯੋਗਦਾਨ ਹੈ  ਜਿਨ੍ਹਾਂ ਦੇ ਬਦੌਲਤ ਬੱਚੇ ਪੜ੍ਹ ਲਿਖ ਕੇ ਵੱਡੇ ਅਫ਼ਸਰ ਬਣਦੇ ਹਨ  ਇਨਸਾਨ ਦੀ ਜ਼ਿੰਦਗੀ ਵਿੱਚ ਪੜ੍ਹਾਈ ਲਿਖਾਈ ਅਤੇ ਵਿੱਦਿਆ ਦਾ ਬੜਾ ਯੋਗਦਾਨ ਹੈ ਵਿੱਦਿਆ ਸਾਡੇ ਜੀਵਨ ਦਾ ਇਕ ਅਹਿਮ ਅੰਗ ਹੈ  ਜੋ ਹਰ ਇਕ ਦੇ ਜੀਵਨ ਵਿੱਚ ਅਤਿ ਜ਼ਰੂਰੀ ਹੈ  ਇਸ ਸਮੇਂ ਉਨ੍ਹਾਂ ਨਾਲ ਪ੍ਰਿੰਸੀਪਲ ਬਲਜਿੰਦਰ ਸਿੰਘ ਕੈਲੇ  ਤਰਸੇਮ ਸਿੰਘ ਲੈਕਚਰਾਰ ਅਤੇ ਸਮੂਹ ਸਟਾਫ਼ ਆਦਿ ਹਾਜ਼ਰ ਸਨ ਜਿਨ੍ਹਾਂ ਨੇ ਸਵਰਨ ਸਿੰਘ ਗਿੱਲ ਦਾ ਵਿਸ਼ੇਸ਼ ਤੌਰ ਤੇ  ਧੰਨਵਾਦ ਵੀ ਕੀਤਾ

ਕਿਸਾਨ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਅੱਗੇ ਆਉਣ- ਡਾ. ਚਰਨਜੀਤ ਕੈਂਥ

ਘੱਟ ਸਮਾਂ ਤੇ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਬੀਜਣ ਵਾਸਤੇ ਪ੍ਰੇਰਿਤ ਕਰਨ ਲਈ ਜਾਗਰੂਕਤਾ ਕੈਂਪ

ਮਹਿਲ ਕਲਾਂ/ਬਰਨਾਲਾ-ਮਾਰਚ 2021-(ਗੁਰਸੇਵਕ ਸੋਹੀ)  
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਨਿਰਦੇਸ਼ਕ ਡਾ. ਸੁਖਦੇਵ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਚਰਨਜੀਤ ਸਿੰਘ ਕੈਂਥ ਦੀ ਅਗਵਾਈ ਹੇਠ ਪਿੰਡ ਗਹਿਲ ਬਲਾਕ ਮਹਿਲ ਕਲਾਂ ਵਿਖੇ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ।
ਕੈਂਪ ਵਿੱਚ ਸ਼ਾਮਲ ਕਿਸਾਨਾਂ ਨੂੰ ਸੰਬੋੋਧਨ ਕਰਦਿਆ ਡਾ. ਚਰਨਜੀਤ ਸਿੰਘ ਕੈਂਥ ਨੇ ਦੱਸਿਆ ਕਿ ਅੱਜ ਲੋੋੜ ਹੈ ਕਿ ਕਿਸਾਨ ਆਧਨਿਕ ਖੇਤੀ ਤਕਨੀਕਾਂ ਅਪਣਾ ਕੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਝੋੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਲਿਆਉਣ ਅਤੇ ਨਰਮੇ ਹੇਠ ਰਕਬਾ ਵਧਾਉਣ ਲਈ ਨਵੀਆਂ ਤਕਨੀਕਾਂ ਅਪਨਾਉਣ। ਇਸ ਤੋਂ ਇਲਾਵਾ ਪੀ.ਏ. ਯੂ ਵੱਲੋੋਂ ਪ੍ਰਮਾਣਿਤ ਕਿਸਮਾਂ ਹੀ ਬੀਜਣ ਅਤੇ ਕਿਸਾਨ ਮੱਕੀ ਦੀ ਫਸਲ ਹੇਠ ਰਕਬੇ ਵਿੱਚ ਵਾਧਾ ਕਰਕੇ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ।
ਉੁਨਾਂ ਕਿਹਾ ਕਿ ਫਸਲਾਂ ਦੀ ਰਹਿੰਦ ਖੂਹਦ ਨੂੰ ਅੱਗ ਨਾ ਲਗਾ ਕੇ ਉਸ ਨੂੰ ਜ਼ਮੀਨ ਵਿੱਚ ਹੀ ਵਾਹ ਦੇਣਾ ਚਾਹੀਦਾ ਹੈ, ਜਿਸ ਨਾਲ ਧਰਤੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਤੇ ਵਾਤਾਵਰਣ ਵੀ ਸਾਫ ਸੁਥਰਾ ਬਣਿਆ ਰਹਿੰਦਾ ਹੈ। ਇਸ ਮੌੌਕੇ ਪਿਛਲੇ ਸਮੇਂ ਦੌੌਰਾਨ ਝੋੋਨੇ ਦੀ ਸਿੱਧੀ ਬਿਜਾਈ ਕਰ ਚੁੱਕੇ ਕਿਸਾਨ ਸਾਉਣ ਸਿੰਘ ਨੇ ਆਪਣੇ ਤਜਰਬੇ ਕਿਸਾਨਾਂ ਨਾਲ ਸਾਂਝੇ ਕਰਦਿਆਂ ਬਾਕੀ ਕਿਸਾਨਾਂ ਨੂੰ ਵੀ ਇਹ ਵਿਧੀ ਅਪਨਾਉਣ ਦੀ ਅਪੀਲ ਕੀਤੀ। ਇਸ ਮੌੌਕੇ ਡਾ. ਲਖਵੀਰ ਸਿੰਘ ਖੇਤੀਬਾੜੀ ਅਫਸਰ, ਡਾ. ਹਰਦੀਪ ਸਿੰਘ ਸਹਾਇਕ ਡਾਇਰੈਕਟਰ ਬਾਗਬਾਨੀ, ਡਾ. ਸਤਨਾਮ ਸਿੰਘ, ਡਾ. ਪਰਮਿੰਦਰ ਸਿੰਘ ਭੂਮੀ ਰੱਖਿਆ ਅਫਸਰ, ਚਰਨ ਰਾਮ ਖੇਤੀਬਾੜੀ ਵਿਸਥਾਰ ਅਫਸਰ, ਹਰਪਾਲ ਸਿੰਘ ਖੇਤੀਬਾੜੀ ਸਬ ਇੰਸਪੈਕਟਰ, ਡਾ ਨਰਪਿੰਦਰਜੀਤ ਕੌੌਰ ਬਾਗਬਾਨੀ ਵਿਕਾਸ ਅਫਸਰ ਤੇ ਹੋਰ ਹਾਜ਼ਰ ਸਨ।

ਨਰਿੰਦਰ ਮੋਦੀ ਆਪਣੀ ਅੜੀਅਲ ਛੱਡ ਕੇ ਕਿਸਾਨ ਵਿਰੋਧੀ ਆਰਡੀਨੈਂਸ ਜਲਦੀ ਵਾਪਸ ਲਵੇ-ਮੱਖਣ ਸ਼ਰਮਾ    

 ਕਾਲੇ ਕਾਨੂੰਨ ਵਾਪਸ ਕਰਵਾਏ ਬਿਨਾਂ ਕਿਸਾਨ ਗਰਜਨੌੰ ਨਹੀਂ ਹਟਣਗੇ.....        

ਮਹਿਲ ਕਲਾਂ/ਬਰਨਾਲਾ-ਮਾਰਚ 2021  -(ਗੁਰਸੇਵਕ ਸਿੰਘ ਸੋਹੀ)-

ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਤਿੰਨ ਆਰਡੀਨੈਂਸ ਪਾਸ ਕਰਕੇ ਆਪਣੇ ਹੰਕਾਰ ਵਿੱਚ ਕਿਸਾਨਾਂ ਨੂੰ ਸਾਢੇ ਪੰਜ ਮਹੀਨਿਆਂ ਤੋਂ ਕੜਾਕੇ ਦੀ ਠੰਢ ਵਿੱਚ ਜੀ.ਟੀ.ਰੋੜ, ਰੇਲਵੇ ਸਟੇਸ਼ਨਾਂ ਅਤੇ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਉੱਪਰ ਰੋਲਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੂੰ ਆਪਣੀ ਅੜੀਅਲ ਛੱਡ ਕੇ ਆਰਡੀਨੈਂਸ ਤੁਰੰਤ ਰੱਦ ਕਰ ਦੇਣੇ ਚਾਹੀਦੇ ਹਨ । ਮੋਦੀ ਜੀ ਟੱਸ ਤੋਂ ਮੱਸ ਨਹੀਂ ਹੋ ਰਹੇ ਕਿਸਾਨ ਜਥੇਬੰਦੀਆਂ ਅਤੇ ਮਜ਼ਦੂਰ, ਬੀਬੀਆਂ, ਭੈਣਾਂ ਹੋਰ ਗਰਜਦੇ ਹਨ ਕਿਸਾਨੀ ਸੰਘਰਸ਼ ਦਿਨੋਂ ਦਿਨ ਹੋਰ ਤਿੱਖਾ ਹੋ ਰਿਹਾ ਹੈ।ਕਿਸਾਨ ਲਗਾਤਾਰ ਦਿਨੋਂ ਦਿਨ ਸ਼ਹੀਦੀਆਂ ਦੇਈ ਜਾ ਰਹੇ ਹਨ। ਸੈਂਟਰ ਸਰਕਾਰ ਨੇ ਦਿੱਲੀ ਵਿਖੇ ਚੱਲ ਰਹੇ ਸਾਂਤਮਈ ਢੰਗ ਨਾਲ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਲਈ ਗੁੱਝੀਆਂ ਚਾਲਾਂ ਚੱਲ ਕੇ ਗੁੰਡਾਗਰਦੀ ਦਾ ਨਾਚ ਗੁੰਡਿਆਂ ਵੱਲੋਂ ਕਰਵਾਇਆ ਗਿਆ। ਉਨ੍ਹਾਂ ਗੁੰਡਿਆ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ 302 ਦੇ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਬੰਦ ਕੀਤਾ ਜਾਵੇ । ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਕਸਾਲੀ ਕਾਂਗਰਸੀ ਆਗੂ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਨੇ ਕਿਹਾ ਕਿ ਹੁਣ ਸਮਾਂ ਪਾਰਟੀ ਬਾਜੀ ਦਾ ਨਹੀ ਆਪਾਂ ਸਭ ਨੂੰ ਰਲ ਮਿਲਕੇ ਰਾਜਨੀਤੀ, ਜਾਤ- ਪਾਤ ਅਤੇ ਹੋਰ ਭਰਮ ਭੁਲੇਖੇ ਕੱਢ ਕੇ ਸੈਂਟਰ ਸਰਕਾਰ ਵੱਲੋਂ ਲਿਆਂਦੇ ਤਿੰਨ ਭਿਆਨਕ ਆਰਡੀਨੈਂਸ ਦੇ ਵਿਰੋਧ ਵਿੱਚ ਦੇਸ਼ ਦੇ ਸਮੁੱਚੇ ਲੋਕਾਂ ਦਾ ਸਾਥ ਦੇਕੇ ਸਘੰਰਸ਼ ਨੂੰ ਹੋਰ ਤਿੱਖਾ ਕਰੀਏ। 30 ਕਿਸਾਨ ਜਥੇਬੰਦੀਆਂ ਦੀ ਹਮਾਇਤ ਕਰਕੇ ਸੈਂਟਰ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲਾਂ ਨੂੰ ਰੱਦ ਕਰਵਾਇਆ ਜਾਵੇ। ਸੈਂਟਰ ਸਰਕਾਰ ਵੱਲੋਂ ਇਹ ਕਾਲੇ ਕਨੂੰਨ ਲਾਗੂ ਕਰ ਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਮਰਾਏਦਾਰ ਪੱਖੀ ਕਾਨੂੰਨ ਬਣਾ ਕੇ ਅੰਬਾਨੀ ਅਡਾਨੀ ਦੇ ਇਸ਼ਾਰਿਆਂ ਤੇ ਨੱਚ ਕੇ ਆਪਣੀ ਯਾਰੀ ਪੁਗਾਈ ਹੈ। ਉਨ੍ਹਾਂ ਕਿਹਾ ਖੇਤੀਬਾਡ਼ੀ ਕਾਨੂੰਨ ਬਣਾਉਣ ਤੋਂ ਪਹਿਲਾਂ ਮੋਦੀ ਸਰਕਾਰ ਨੇ ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ ਮਜ਼ਦੂਰਾਂ ਦੇ ਹੱਕਾਂ ਤੇ ਡਾਕਾ ਮਾਰਿਆ ਹੈ ।ਜਿਸ ਨੂੰ ਦੇਸ਼ ਦਾ ਸਮੁੱਚਾ ਕਿਸਾਨ, ਮਜ਼ਦੂਰ ਬਰਦਾਸ਼ਤ ਨਹੀਂ ਕਰੇਗਾ। ਅਖੀਰ ਵਿਚ ਪ੍ਰਧਾਨ ਮੱਖਣ ਸ਼ਰਮਾ ਨੇ ਕਿਹਾ ਕਿ ਪੰਜਾਬੀ ਇਸ ਜਨ ਹਿੱਤ ਸੰਘਰਸ਼ ਲਈ ਬਹੁਤ ਫ਼ਿਕਰਮੰਦ ਹਨ। ਉਨ੍ਹਾਂ ਮੋਦੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਸਰਕਾਰ ਹਰ ਫਰੰਟ ਤੇ ਬੁਰੀ ਤਰ੍ਹਾਂ ਨਾਲ ਫੇਲ੍ਹ ਹੋ ਚੁੱਕੀ ਹੈ ਉਨ੍ਹਾਂ ਆਰਡੀਨੈਂਸਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਮੋਦੀ ਜੀ ! ਅਜੇ ਵੀ ਤੁਹਾਡੇ ਕੋਲ ਵਕਤ ਹੈ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰ ਦਿਓ ਨਹੀਂ ਤਾਂ ਆਉਣ ਵਾਲੇ ਸਮੇਂ ਚ ਲੋਕਾਂ ਨੇ ਤੁਹਾਨੂੰ ਬੁਰੀ ਤਰ੍ਹਾਂ ਰੱਦ ਕਰ ਦੇਣਾ ਹੈ ਅਤੇ ਜੇਲ੍ਹਾਂ ਵਿੱਚ ਬੰਦ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਇਹ ਕਿਸਾਨੀ ਸੰਘਰਸ਼ ਇਕ ਇਤਿਹਾਸਕ ਸੰਘਰਸ਼ ਬਣ ਗਿਆ ਹੈ ਉਨ੍ਹਾਂ ਕਿਸਾਨੀ ਸੰਘਰਸ਼ ਵਿਚ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਆਓ ਆਪਾਂ ਸਾਰੇ ਭਾਰਤੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੀਆਂ ਜ਼ਮੀਨਾਂ ਲਈ ਅਤੇ ਹੱਕਾਂ ਲਈ ਅੱਗੇ ਹੋ ਕੇ ਅਗਵਾਈ ਕਰੀਏ ਅਤੇ ਦਿੱਲੀ ਕਿਸਾਨੀ ਸੰਘਰਸ਼ ਵਿੱਚ ਜਿੱਤ ਪ੍ਰਾਪਤ ਕਰੀਏ ਕਿਉਂਕਿ ਜਿੱਥੇ ਔਰਤਾਂ, ਬੱਚੇ, ਬਜ਼ੁਰਗ, ਮਾਤਾ, ਭੈਣਾਂ ਕਿਸਾਨਾਂ ਨਾਲ ਖੇਤੀਬਾੜੀ ਕਰਨ ਵਿੱਚ ਸਹਿਯੋਗ ਕਰਦੀਆਂ ਹਨ ਉੱਥੇ ਕਿਸਾਨੀ ਸਘੰਰਸ਼ ਵਿੱਚ ਅਹਿਮ ਰੋਲ ਨਿਭਾਅ ਰਹੀਆਂ ।

ਭਾਰਤ ਦੀ ਜਨਤਾ ਪਿਛਲੇ 73 ਸਾਲ ਤੋਂ   ਗਰੀਬੀ,ਅਨਪੜ੍ਹਤਾ,ਅੰਧ-ਵਿਸ਼ਵਾਸਾਂ ਤੇ ਬੇਰੁਜ਼ਗਾਰੀ ਦੇ ਟੋਏ ਵਿੱਚ ਡਿੱਗੀ ਪਈ ਹੈ - ਕਿਸਾਨ ਆਗੂ 

ਮਹਿਲ ਕਲਾਂ/ਬਰਨਾਲਾ-ਮਾਰਚ 2021- (ਗੁਰਸੇਵਕ ਸਿੰਘ ਸੋਹੀ)-

ਮਹਿਲ ਕਲਾਂ ਟੋਲ ਪਲਾਜਾ 'ਤੇ ਸੰਯੁਕਤ ਕਿਸਾਨ ਮੋਰਚੇ ਦਾ ਧਰਨਾ ਅੱਜ 169ਵਾਂ ਦਿਨ ਵੀ ਜਾਰੀ ਰਿਹਾ। ਅੱਜ ਅਜਾਦ ਰੰਗ ਮੰਚ ਰਣਜੀਤ-ਰੇਸ਼ਮ ਭੋਤਨਾ ਦੀ ਟੀਮ ਨੇ ਸ਼ਹੀਦ ਭਗਤ ਸਿੰਘ ਦੀ ਜਿੰਦਗੀ ਤੇ ਅਧਾਰਿਤ ਨਾਟਕ "ਮੈਂ ਫ਼ੇਰ ਆਵਾਂਗਾ" ਬਹੁਤ ਖੂਬਸੂਰਤ ਅੰਦਾਜ ਵਿੱਚ ਪੇਸ਼ ਕੀਤਾ। ਭਾਰਤ ਦੀ ਜਨਤਾ ਪਿਛਲੇ 73 ਸਾਲ ਤੋਂ ਗਰੀਬੀ,ਅਨਪੜ੍ਹਤਾ,ਅੰਧ-ਵਿਸ਼ਵਾਸਾਂ ਤੇ  ਬੇਰੁਜ਼ਗਾਰੀ ਦੇ ਟੋਏ ਵਿੱਚ ਡਿੱਗੀ ਪਈ ਹੈ ਪਰ ਸਰਕਾਰਾਂ,ਰਾਜਸੀ ਪਾਰਟੀਆਂ, ਧਾਰਮਿਕ ਆਗੂਆਂ ਤੇ ਪ੍ਰਸ਼ਾਸਨ 'ਚੋਂ ਕੋਈ ਵੀ ਬਾਂਹ ਫੜ ਕੇ ਜਨਤਾ ਨੂੰ ਇਸ ਨਰਕੀ ਟੋਏ ਚੋਂ ਕੱਢਣ ਲਈ ਤਿਆਰ ਨਹੀਂ। ਆਮ ਲੋਕਾਂ ਦੀ ਜਿੰਦਗੀ ਦਿਨ ਬਦਿਨ ਬਦ ਤੋਂ ਬਦਤਰ ਹੋ ਰਹੀ ਹੈ। ਜਹਾਲਤ ਤੇ ਗਰੀਬੀ ਦੇ ਇਸ ਟੋਏ 'ਚੋਂ ਅਸੀਂ ਲੋਕ ਏਕਤਾ ਦੇ ਸਹਾਰੇ ਹੀ ਬਾਹਰ ਨਿਕਲ ਸਕਦੇ ਹਾਂ। ਅੱਜ ਦੇ ਧਰਨੇ ਨੂੰ ਮਲਕੀਤ ਸਿੰਘ, ਗੁਰਮੇਲ ਠੁੱਲੀਵਾਲ, ਨਰਾਇਣ ਦੱਤ,ਪਿਸ਼ੌਰਾ ਸਿੰਘ,ਸੋਹਣ ਸਿੰਘ, ਦਰਸ਼ਨ ਸਿੰਘ ਫੌਜੀ, ਭਿੰਦਰ ਸਿੰਘ ਮੂੰਹ, ਬਲਜੀਤ ਸਿੰਘ ਮਹਿਲ ਕਲਾਂ, ਸੁਖਦੇਵ ਸਿੰਘ ਕੁਰੜ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ  ਕਥਿਤ ਆਜਾਦੀ ਤੋਂ ਬਾਅਦ ਭਾਰਤ ਵਿੱਚ ਪਹਿਲੀ ਵਾਰ ਮਾਰਸ਼ਲ ਲਾਅ 19 ਮਾਰਚ 1949 ਨੂੰ  ਇੱਕ ਕਿਸਾਨ ਅੰਦੋਲਨ ਨੂੰ ਕੁਚਲਣ ਲਈ ਲਾਇਆ ਗਿਆ ਸੀ। ਇਹ ਅੰਦੋਲਨ ਪੈਪਸੂ ਦੀ ਮੁਜਾਹਰਾ ਲਹਿਰ ਵੱਲੋਂ ਜਾਗੀਰਦਾਰਾਂ ਤੋਂ ਜਮੀਨ ਦੀ ਮਾਲਕੀ ਦੇ ਹੱਕ ਹਾਸਲ ਕਰਨ ਲਈ ਲੜਿਆ ਅਤੇ ਜਿਤਿਆ ਗਿਆ ਸੀ। 19 ਮਾਰਚ 1949 ਨੂੰ ਬਰੇਟਾ ਨੇੜਲੇ  ਪਿੰਡ ਕਿਸ਼ਨਗੜ ਵਿੱਚ ਫੌਜੀ ਐਕਸ਼ਨ ਕਰਕੇ ਚਾਰ ਕਿਸਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਉਨ੍ਹਾਂ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕਰਨ ਲਈ ਕੱਲ੍ਹ ਦਾ ਦਿਨ ਮੁਜਾਹਰਾ ਲਹਿਰ ਦਿਵਸ ਵਜੋਂ ਮਨਾਇਆ ਜਾਵੇਗਾ।
ਐਫਸੀਆਈ ਨੇ ਪਿਛਲੇ ਦਿਨੀਂ ਇੱਕ ਤੁਗਲਕੀ ਫਰਮਾਨ ਜਾਰੀ ਕੀਤਾ ਹੈ ਜਿਸ ਵਿੱਚ ਹਦਾਇਤ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਫਸਲ ਵੇਚਣ ਲਈ ਜਮੀਨ ਦੇ ਦਸਤਾਵੇਜ਼ ਪੇਸ਼ ਕਰਨੇ ਪੈਣਗੇ। ਪੰਜਾਬ ਵਿੱਚ 35 ਤੋਂ 40 ਫੀ ਸਦੀ ਜਮੀਨ ਠੇਕੇ  'ਤੇ ਲੈ ਕੇ ਖੇਤੀ ਕੀਤੀ ਜਾਂਦੀ ਹੈ। ਇਨ੍ਹਾਂ ਕਿਸਾਨਾਂ ਕੋਲ ਜਮੀਨ ਦੇ  ਕੋਈ ਦਸਤਾਵੇਜ਼ ਨਹੀਂ ਹੁੰਦੇ। ਇਨ੍ਹਾਂ ਕਿਸਾਨਾਂ ਨੂੰ ਫਸਲ  ਵੇਚਣ ਵਿੱਚ ਬਹੁਤ ਮੁਸ਼ਕਲ ਆਵੇਗੀ। ਇਕ ਹੋਰ ਫਰਮਾਨ ਕਿਸਾਨਾਂ ਨੂੰ ਫਸਲ ਦੀ ਸਿੱਧੀ ਅਦਾਇਗੀ ਕਰਨ ਬਾਰੇ ਹੈ। ਬਹੁਗਿਣਤੀ ਕਿਸਾਨ ਸਿੱਧੀ ਅਦਾਇਗੀ ਦੇ ਵਿਰੁੱਧ ਹਨ ਪਰ ਸਰਕਾਰ ਜਾਣਬੁੱਝ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ 'ਤੇ ਤੁਲੀ ਹੋਈ ਹੈ।