You are here

ਪੰਜਾਬ

Coronavirus ; ਪੰਜਾਬ 'ਚ ਕੋਰੋਨਾ ਕਾਰਨ 24 ਘੰਟਿਆਂ 'ਚ 72 ਲੋਕਾਂ ਦੀ ਮੌਤ

ਚੰਡੀਗੜ੍ਹ ,ਅਪ੍ਰੈਲ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਪੰਜਾਬ 'ਚ ਕੋਰੋਨਾ ਕਾਰਨ ਮੌਤਾਂ ਦੇ ਮਾਮਲਿਆਂ 'ਚ ਇਕ ਵਾਰੀ ਮੁੜ ਉਛਾਲ ਆਇਆ ਹੈ। 24 ਘੰਟਿਆਂ 'ਚ ਸੂਬੇ 'ਚ 72 ਲੋਕਾਂ ਦੀ ਮੌਤ ਹੋ ਗਈ। ਸੂਬੇ 'ਚ ਕੋਰੋਨਾ ਨਾਲ ਕੁੱਲ 7155 ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੂਜੇ ਪਾਸੇ ਇਨਫੈਕਸਨ ਦੇ 2714 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 25419 ਹੋ ਗਈ ਹੈ। ਇਨ੍ਹਾਂ 'ਚੋਂ 367 ਆਕਸੀਜਨ ਤੇ 26 ਵੈਂਟੀਲੇਟਰ ਸਹਾਰੇ ਹਨ।

ਸੋਮਵਾਰ ਨੂੰ ਸਭ ਤੋਂ ਜ਼ਿਆਦਾ 11 ਮੌਤਾਂ ਹੁਸ਼ਿਆਰਪੁਰ 'ਚ ਹੋਈਆਂ, ਜਦਕਿ ਗੁਰਦਾਸਪੁਰ ਤੇ ਲੁਧਿਆਣੇ 'ਚ ਅੱਠ-ਅਠ, ਜਲੰਧਰ ਤੇ ਕਪੂਰਥਲਾ 'ਚ ਸੱਤ-ਸੱਤ, ਨਵਾਂਸ਼ਹਿਰ 'ਚ ਛੇ, ਅੰਮਿ੍ਤਸਰ ਤੇ ਮੋਹਾਲੀ 'ਚ ਪੰਜ-ਪੰਜ, ਪਟਿਆਲਾ ਤੇ ਫਿਰੋਜ਼ਪੁਰ 'ਚ ਚਾਰ-ਚਾਰ ਫ਼ਤਹਿਗੜ੍ਹ ਸਾਹਿਬ 'ਚ ਦੋ ਤੇ ਬਰਨਾਲਾ, ਮੁਕਤਸਰ, ਪਠਾਨਕੋਟ, ਸੰਗਰੂਰ ਤੇ ਤਰਨਤਾਰਨ 'ਚ ਇਕ-ਇਕ ਕੋਰੋਨਾ ਮਰੀਜ਼ ਦੀ ਮੌਤ ਹੋਈ। ਏਸੇ ਤਰ੍ਹਾਂ ਮੋਹਾਲੀ 'ਚ 452, ਲੁਧਿਆਣਾ 'ਚ 390, ਜਲੰਧਰ 'ਚ 370, ਅੰਮਿ੍ਤਸਰ 'ਚ 202, ਹੁਸ਼ਿਆਰਪੁਰ 'ਚ 195, ਪਟਿਆਲਾ 'ਚ 177, ਕਪੂਰਥਲਾ 'ਚ 142 ਤੇ ਬਠਿੰਡਾ 'ਚ 112 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ।

ਮੋਦੀ ਸਰਕਾਰ ਆਪਣੇ ਹੰਕਾਰ ਨੂੰ ਛੱਡ ਕੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਭਲਾਈ ਵੱਲ ਧਿਆਨ ਦੇਵੇ । ਪ੍ਰਧਾਨ ਬਿੱਟੂ ਦੀਵਾਨਾ   

ਇਹ ਸੰਘਰਸ਼ ਇਕ ਇਤਿਹਾਸਕ ਸੰਘਰਸ਼ ਬਣ ਚੁੱਕਾ ਹੈ.....  

ਮਹਿਲ ਕਲਾਂ/ਬਰਨਾਲਾ-ਅਪ੍ਰੈਲ- (ਗੁਰਸੇਵਕ ਸਿੰਘ ਸੋਹੀ)- 30 ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਨੇ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ 1ਅਕਤੂਬਰ 2020 ਤੋਂ ਲੱਗਿਆ ਧਰਨਾ ਲਗਾਤਾਰ ਚੱਲ ਰਿਹਾ ਹੈ। ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰ ਅਤੇ ਜ਼ਿਲ੍ਹਾ  ਸ਼ਹਿਰੀ ਪ੍ਰਧਾਨ (ਬਰਨਾਲਾ)  ਯਾਦਵਿੰਦਰ ਸਿੰਘ ਬਿੱਟੂ ਨੇ ਕਿਹਾ ਕਿ 6 ਮਹੀਨੇ ਹੋ ਗਏ ਹਨ ਪਰ ਧਰਨਾਕਾਰੀਆਂ ਦੇ ਇਰਾਦੇ ਹੋਰ ਦ੍ਰਿੜ ਹੋਏ ਹਨ, ਵਿਚਾਰਾਂ ਵਿੱਚ ਵਧੇਰੇ ਪ੍ਰਪੱਕਤਾ ਆਈ ਹੈ ਅਤੇ ਕਾਨੂੰਨਾਂ ਦੇ ਦੁਰਪ੍ਰਭਾਵਾਂ ਬਾਰੇ ਸਮਝ ਵਧੇਰੇ ਸਪਸ਼ਟ ਹੋਈ ਹੈ। ਹਰ ਅੰਦੋਲਨਕਾਰੀ ਦੀ ਜੁਬਾਨ `ਤੇ ਬਸ ਇਕੋ ਗੱਲ ਹੈ, ਕਾਲੇ ਕਾਨੂੰਨ ਰੱਦ ਕਰਵਾਏ ਬਗੈਰ ਘਰ ਵਾਪਸ ਨਹੀਂ ਜਾਣਾ। 3 ਕਾਲੇ ਕਾਨੂੰਨਾਂ ਦਾ ਵਿਰੋਧ ਪੰਜਾਬ ਅਤੇ ਰਾਜਸਥਾਨ ਹੋਰ ਸਟੇਟਾਂ ਦੇ ਵਿਚ ਸਾਰੀਆਂ ਬੈਂਕ, ਮੁਲਾਜ਼ਮ, ਮਜਦੂਰ, ਵਪਾਰੀ ਤੇ ਹੋਰ ਤਬਕਿਆਂ ਨਾਲ ਸਬੰਧਤ ਜਥੇਬੰਦੀਆਂ ਰੋਸ ਮਾਰਚ ਕਰਦੇ ਆ ਰਹੇ ਹਨ । ਉਨ੍ਹਾਂ ਨੇ ਅੱਗੇ ਕਿਹਾ ਕਿ ਅੰਦੋਲਨ ਮੁਲਕ ਭਰ ਵਿੱਚ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਫੈਲ ਚੁੱਕਾ ਹੈ। ਬੰਗਾਲ ਵਿੱਚ ਬੀਜੇਪੀ ਵਿਰੁੱਧ ਪ੍ਰਚਾਰ ਕਰਨ ਅਤੇ ਖੇਤੀ ਕਾਨੂੰਨਾਂ ਦੇ ਸਮੁੱਚੇ ਮੁਲਕ ਦੇ ਕਿਸਾਨਾਂ ਤੇ ਪੈਣ ਵਾਲੇ ਮਾਰੂ ਅਸਰਾਂ ਬਾਰੇ ਜਾਗਰੂਕ ਕਰਨ ਲਈ ਪਹੁੰਚੇ ਕਿਸਾਨ ਆਗੂਆਂ ਨੂੰ ਬਹੁਤ ਭਾਰੀ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੀ ਜਾ ਰਹੀ ਹੈ। ਉਥੇ ਲੋਕਾਂ ਨੂੰ ਕਾਲੇ ਕਾਨੂੰਨਾਂ ਦੀਆਂ ਬਾਰੀਕੀਆਂ ਉਨ੍ਹਾਂ ਦੀ ਸਥਾਨਕ ਭਾਸ਼ਾ ਵਿੱਚ ਸਮਝਾਈਆਂ ਜਾ ਰਹੀਆਂ ਹਨ । ਇਸ ਤੋਂ ਪਹਿਲਾਂ ਕਰਨਾਟਕਾ ਵਿੱਚ ਗਏ ਕਿਸਾਨ ਆਗੂਆ ਨੂੰ ਵੀ ਭਰਪੂਰ ਸਮਰਥਨ ਮਿਲਿਆ ਸੀ। ਬਰਤਾਨੀਆ ਦੀ ਸੰਸਦ ਵਿਚ ਭਾਰਤੀ ਖੇਤੀ ਕਾਨੂੰਨਾਂ ਤੇ ਕਿਸਾਨ ਅੰਦੋਲਨ ਬਾਰੇ ਹੋਈ ਬਹਿਸ ਨੇ ਕਿਸਾਨ ਅੰਦੋਲਨ ਨੂੰ ਦੁਨੀਆਂ ਪੱਧਰ ਦਾ ਬਿਰਤਾਂਤ ਬਣਾ ਦਿੱਤਾ ਹੈ।ਕਾਰਪੋਰੇਟਾਂ ਤੇ ਸਾਮਰਾਜੀ ਕੰਪਨੀਆਂ ਦੇ ਦਬਾਅ ਹੇਠ ਆਈ ਸਰਕਾਰ ਨੂੰ ਬਾਹਰ ਨਿੱਕਲਣ ਦਾ ਰਸਤਾ ਨਹੀਂ ਲੱਭ ਰਿਹਾ। ਪਰ ਲੋਕਾਂ ਦੀ ਤਾਕਤ ਮੂਹਰੇ ਸਰਕਾਰ ਨੂੰ ਝੁਕਣਾ ਹੀ ਪੈਣਾ ਹੈ ਤੇ ਇਹ ਕਾਲੇ ਕਾਨੂੰਨ ਰੱਦ ਕਰਨੇ ਹੀ ਪੈਣੇ ਹਨ। ਧਰਨੇ ਦੇ ਦਿਨਾਂ ਦੀ ਗਿਣਤੀ ਕਿਸਾਨਾਂ,ਮਜ਼ਦੂਰਾਂ ਲਈ ਹੁਣ ਕੋਈ ਮਾਅਨੇ ਨਹੀਂ ਰੱਖਦੀ। ਅਖੀਰ ਦੇ ਵਿਚ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਕਿਹਾ ਕਿ ਬੀਬੀਆਂ ਦਾ ਇਸ ਕਿਸਾਨੀ ਸੰਘਰਸ ਵਿੱਚ ਬਹੁਤ ਵੱਡਾ ਯੋਗਦਾਨ ਹੈ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਹੈ ਸਾਡੇ ਕਿਸਾਨ, ਮਜ਼ਦੂਰਾਂ ਦਾ ਕਹਿਣਾ ਹੈ ਕਿ ਚਾਹੇ ਜਿੰਨਾ ਮਰਜੀ ਸਮਾਂ ਲੱਗੇ, ਅਸੀਂ ਮੰਗਾਂ ਮੰਨਵਾ ਕੇ ਹੀ ਰਹਾਂਗੇ। 

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਅਤੇ ਪੱਤਰਕਾਰ ਭਾਈਚਾਰੇ ਨੇ ਕੀਤੀ ਕਿਸਾਨੀ ਮੋਰਚੇ ਚ ਭਰਵੀੰ ਸ਼ਮੂਲੀਅਤ.....  

ਮਹਿਲ ਕਲਾਂ/ਬਰਨਾਲਾ-ਅਪ੍ਰੈਲ- (ਗੁਰਸੇਵਕ ਸੋਹੀ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਬਲਾਕ ਮਹਿਲ ਕਲਾਂ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ. ਬਲਿਹਾਰ ਸਿੰਘ ਗੋਬਿੰਦਗਡ਼੍ਹ ਦੀ ਅਗਵਾਈ ਹੇਠ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਹੋਈ। ਜਿਸ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ.ਮਿੱਠੂ ਮੁਹੰਮਦ ਅਤੇ ਜ਼ਿਲ੍ਹਾ ਆਗੂ ਡਾਕਟਰ ਕੇਸਰ ਖਾਨ ਮਾਂਗੇਵਾਲ ਵਿਸੇਸ਼ ਤੌਰ ਤੇ ਸ਼ਾਮਲ ਹੋਏ  
ਮੀਟਿੰਗ ਦੀ ਸ਼ੁਰੂ ਵਿਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਡਾ ਸੂਰਜੀਤ ਸਿੰਘ ਬਠਿੰਡਾ ਦੇ ਬੇਟੇ ਦੇ ਅਕਾਲ ਚਲਾਣੇ ਅਤੇ ਕਿਸਾਨੀ ਸੰਘਰਸ ਵਿੱਚ 350 ਵੱਧ ਸ਼ਹੀਦ ਹੋਏ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਆਗੂ ਡਾਕਟਰ ਕੇਸਰ ਖਾਨ ਮਾਂਗੇਵਾਲ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੇ ਸਮੂਹ ਮੈਡੀਕਲ  ਪ੍ਰੈਕਟੀਸ਼ਨਰ ਡਾ ਸੁਰਜੀਤ ਸਿੰਘ ਬਠਿੰਡਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਹਮੇਸ਼ਾਂ ਉਨ੍ਹਾਂ ਦੇ ਨਾਲ ਖਡ਼੍ਹੇ ਹਨ ।
ਬਲਾਕ ਪ੍ਰਧਾਨ ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਇਕੱਤਰ ਹੋਏ ਡਾ. ਸਾਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਸੀਂ ਰੱਬ ਦਾ ਦੂਸਰਾ ਰੂਪ ਹੋ। ਤੁਹਾਨੂੰ ਆਪਣੀ ਪੈ੍ਕਟਿਸ ਸਾਫ਼ ਸੁਥਰੀ ਕਰਨੀ ਚਾਹੀਦੀ ਹੈ। 
ਸੂਬਾ ਸੀਨੀਅਰ ਮੀਤ ਪ੍ਰਧਾਨ ਡਾ. ਮਿੱਠੂ ਮੁਹੰਮਦ ਮਹਿਲ ਕਲਾਂ ਨੇ ਸੂਬੇ ਦੀਆਂ ਅਤੇ ਜ਼ਿਲ੍ਹੇ ਦੀਆਂ ਹੁਣ ਤੱਕ ਦੀਆਂ ਹੋਈਆਂ ਮੀਟਿੰਗਾਂ ਅਤੇ ਗਤੀਵਿਧੀਆਂ ਸਬੰਧੀ  ਵਿਸਥਾਰ ਪੂਰਵਕ ਚਾਨਣਾ ਪਾਇਆ ।
ਜਥੇਬੰਦੀ ਵਿੱਚ ਸ਼ਾਮਲ ਹੋਏ ਨਵੇਂ ਮੈਂਬਰ ਡਾ. ਸੁਖਵਿੰਦਰ ਸਿੰਘ ਘਨੌਰ  ਨੂੰ ਜੀ ਆਇਆਂ ਕਿਹਾ ਗਿਆ।
ਮੀਟਿੰਗ ਤੋਂ ਬਾਅਦ ਇਕੱਤਰ ਹੋਏ ਡਾ. ਸਾਥੀ ਮਹਿਲ ਕਲਾਂ ਦੇ ਚੋਣਵੇਂ   ਪੱਤਰਕਾਰ ਅਵਤਾਰ ਸਿੰਘ ਅਣਖੀ, ਪ੍ਰੀਤਮ ਸਿੰਘ ਦਰਦੀ,ਬਲਵਿੰਦਰ ਸਿੰਘ ਵਜੀਦਕੇ ,ਪ੍ਰਿੰਸੀਪਲ ਬਲਜਿੰਦਰ ਸਿੰਘ ਢਿੱਲੋਂ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਦੀ ਅਗਵਾਈ ਹੇਠ ਟੋਲ ਪਲਾਜ਼ਾ ਮਹਿਲ ਕਲਾਂ ਵਿਖੇ 6 ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਸ਼ਾਮਲ ਹੋਏ ।
ਪੱਤਰਕਾਰ ਭਾਈਚਾਰੇ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਦੇ ਡਾਕਟਰ ਸਾਥੀਆਂ ਵੱਲੋਂ ਕੀਤੀ ਗਈ ਸ਼ਮੂਲੀਅਤ ਦਾ ਕਿਸਾਨ ਆਗੂਆਂ ਨੇ ਭਰਵਾਂ ਸਵਾਗਤ ਕਰਦੇ ਹੋਏ ਇਸ ਸੰਘਰਸ਼ ਦਾ ਹਿੱਸਾ ਬਣਨ ਤੇ ਵਿਸੇਸ ਧੰਨਵਾਦ ਕੀਤਾ ।
ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪਿਛਲੇ 25 ਸਤੰਬਰ 2020 ਤੋਂ ਸ਼ੁਰੂ ਹੋਏ ਇਸ ਕਿਸਾਨੀ ਸੰਘਰਸ਼ ਵਿਚ ਹਰ ਵਰਗ ਦਾ ਅਹਿਮ ਰੋਲ ਰਿਹਾ ਹੈ, ਜਿਸ ਵਿਚ ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਆਗੂ ਅਤੇ ਪੱਤਰਕਾਰ ਭਾਈਚਾਰੇ ਨੇ ਵੀ ਸ਼ਮੂਲੀਅਤ ਕੀਤੀ ਹੈ ।ਪੱਤਰਕਾਰ ਭਾਈਚਾਰੇ ਦੇ ਆਗੂਆਂ,ਮੈਡੀਕਲ ਪ੍ਰੈਕਟੀਸ਼ਨਰ ਦੇ ਆਗੂਆਂ ਅਤੇ ਕਿਸਾਨ ਆਗੂਆਂ ਨੇ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨੇ ਕਾਨੂੰਨਾਂ ਦੀ ਜੰਮ ਕੇ ਨਿਖੇਧੀ ਕੀਤੀ ਅਤੇ ਕਿਹਾ ਕਿ ਜਿੰਨਾ ਚਿਰ ਇਹ ਤਿੰਨੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ,ਪੰਜਾਬ ਸਮੇਤ ਪੂਰੇ ਭਾਰਤ ਦੇਸ਼ ਦੇ ਜੁਝਾਰੂ ਲੋਕ ਇਸ ਜ਼ਾਲਮ ਸਰਕਾਰ ਦੀਆਂ ਆਪ ਹੁਦਰੀਆਂ ਨਹੀਂ ਚੱਲਣ ਦੇਣਗੇ । 
ਇਸ ਸਮੇਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਡਾ ਮਿੱਠੂ ਮੁਹੰਮਦ, ਡਾ ਜਗਜੀਤ ਸਿੰਘ ਕਾਲਸਾਂ,ਡਾ ਸੁਖਵਿੰਦਰ ਸਿੰਘ ਬਾਪਲਾ,ਡਾਕਟਰ ਕੇਸਰ ਖ਼ਾਨ ਮਾਂਗੇਵਾਲ, ਡਾ ਸੁਖਪਾਲ ਸਿੰਘ ਛੀਨੀਵਾਲ,ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ,ਡਾ ਜਸਬੀਰ ਸਿੰਘ ਜੱਸੀ ,ਡਾ ਪ੍ਰਿੰਸ ਰਿਸ਼ੀ,ਡਾ ਸੁਖਵਿੰਦਰ ਸਿੰਘ ਘਨੌਰ,ਡਾ ਨਾਹਰ ਸਿੰਘ,ਡਾ ਬਸ਼ੀਰ ਮੁਹੰਮਦ ਰੂੜੇਕੇ  ਆਦਿ ਆਗੂਆਂ ਨੇ ਸੰਬੋਧਨ ਕੀਤਾ  । 
ਪੱਤਰਕਾਰ ਭਾਈਚਾਰੇ ਵੱਲੋਂ ਪ੍ਰੀਤਮ ਸਿੰਘ ਦਰਦੀ,ਅਵਤਾਰ ਸਿੰਘ ਅਣਖੀ,ਬਲਵਿੰਦਰ ਸਿੰਘ ਵਜੀਦਕੇ, ਡਾ ਰਾਜੂ ਗਿੱਲ,ਬਲਜਿੰਦਰ ਸਿੰਘ ਢਿੱਲੋਂ ,ਸੋਨੀ ਮਾਂਗੇਵਾਲ ,ਜਗਸੀਰ ਸਿੰਘ ਸਹਿਜੜਾ, ਜਸਬੀਰ ਸਿੰਘ ਜਗਦੇ,ਰਮਨਦੀਪ ਸਿੰਘ ਧਾਲੀਵਾਲ ,ਜਗਰਾਜ ਮੂੰਮ,ਪਰਦੀਪ ਲੋਹਗੜ੍ਹ ਆਦਿ ਨੇ ਵੀ ਸੰਬੋਧਨ ਕੀਤਾ।

ਪੱਤਰਕਾਰਾਂ ਨੇ ਕਾਲੇ ਬਿੱਲੇ ਲਾ ਕੇ ਕੇਂਦਰ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

ਮਹਿਲ ਕਲਾ/ ਬਰਨਾਲਾ-ਅਪ੍ਰੈਲ-(ਗੁਰਸੇਵਕ ਸਿੰਘ ਸੋਹੀ)- ਸੰਯੁਕਤ ਸੰਘਰਸ਼ ਕਮੇਟੀ ਦੀ ਸੁਚੱਜੀ ਅਗਵਾਈ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਸਮੁੱਚੇ ਮਿਹਨਤਕਸ਼ ਵਰਗ ਦੀਆਂ ਔਰਤਾਂ, ਨੌਜਵਾਨਾਂ,ਮਜ਼ਦੂਰਾਂ,ਬੁੱਧੀਜੀਵੀਆਂ, ਸੇਵਾ ਮੁਕਤ ਅਫਸਰਾਂ ਅਤੇ ਦੁਕਾਨਦਾਰਾਂ,ਪੇਂਡੂ ਅਤੇ ਸ਼ਹਿਰੀ  ਡਾਕਟਰਾਂ ਵਲੋ ਵੱਡੀ ਪੱਧਰ ਤੇ ਕੀਤੀ ਜਾ ਰਹੀ ਸ਼ਮੂਲੀਅਤ ਇਸ ਘੋਲ ਦੀ ਸ਼ਾਨਾਮੱਤੀ ਪ੍ਰਾਪਤੀ ਅਤੇ ਜਿੱਤ ਦੀ ਗਰੰਟੀ ਹੈ। ਇਨਾਂ ਵਿਚਾਰਾਂ ਦਾ ਪ੍ਰਗਾਟਾਵਾ ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਦੇ ਸਰਪ੍ਰਸਤ ਪ੍ਰੀਤਮ ਸਿੰਘ ਦਰਦੀ ਨੇ ਟੋਲ ਪਲਾਜ਼ਾ ਉੱਪਰ ਮਹਿਲ ਕਲਾਂ ਉੱਪਰ ਕਿਸਾਨ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਕਿਹਾ ਕਿ ਕੇਂਦਰ ਦੀਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਖਿਲਾਫ ਚੱਲ ਰਹੇ ਇਸ ਸੰਘਰਸ਼ ਦਾ ਘੇਰਾ ਹੋਰ ਵਿਸ਼ਾਲ ਕਰਕੇ ਸੰਘਰਸ਼ ਨੂੰ ਤਿੱਖਾ ਕਰਨਾ ਸਮੇਂ ਦੀ ਮੁੱਖ ਲੋੜ ਹੈ। ਅੱਜ ਦੇ ਕਿਸਾਨ ਧਰਨੇ ਵਿੱਚ ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ,ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ (ਰਜਿ:295) ਦੇ ਵਲੰਟੀਅਰਾਂ ਨੇ ਕਾਲੇ ਬਿੱਲੇ ਲਾ ਕੇ ਕੇਂਦਰ ਸਰਕਾਰ ਖਿਲਾਫ ਰੋਸ ਦਾ ਪ੍ਰਗਟਾਵਾ ਕਰਦਿਆਂ ਕਿਸਾਨ ਧਰਨੇ ਵਿੱਚ ਸ਼ਮੂਲੀਅਤ ਕੀਤੀ। ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰੈਣ ਦੱਤ,ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ :295) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ,ਡਕੌਦਾ ਦੇ ਗੁਰਦੇਵ ਸਿੰਘ ਮਾਂਗੇਵਾਲ, ਮਲਕੀਤ ਸਿੰਘ ਈਨਾ, ਅਮਰਜੀਤ ਸਿੰਘ ਠੁੱਲੀਵਾਲ,ਡਾ  ਕੇਸ਼ਰ ਖਾਂ ਮਾਗੇਵਾਲ, ਗੁਰਮੇਲ ਸਿੰਘ ਠੁੱਲੀਵਾਲ, ਮਾ: ਸੋਹਣ ਸਿੰਘ ਸਿੱਧੂ, ਗੋਬਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਸੰਘਰਸ਼ ਦੀ ਅਗਲੀ ਕੜੀ ਵਜੋ 5 ਅਪ੍ਰੈਲ ਨੂੰ ਕਿਸਾਨ ਵਿਰੋਧੀ ਨੀਤੀਆਂ ਖਿਲਾਫ ਐਫ ਸੀ ਆਈ ਮਹਿਲ ਕਲਾਂ ਦੇ ਗੋਦਾਮਾਂ ਦਾ ਘਿਰਾਉ ਕੀਤਾ ਜਾਵੇਗਾ, ਉਨਾਂ ਸਮੂਹ ਲੋਕਾਂ ਨੂੰ ਵੱਡੀ ਗਿਣਤੀ ਚ ਪਹੁੰਚਣ ਦੀ ਅਪੀਲ ਕੀਤੀ। ਪੱਤਰਕਾਰ ਭਾਈਚਾਰੇ ਵਲੋ ਬਲਜਿੰਦਰ ਸਿੰਘ ਢਿੱਲੋ, ਮੇਘ ਰਾਜ ਜੋਸ਼ੀ, ਡਾ: ਜਗਰਾਜ ਸਿੰਘ ਮੂੰਮ, ਬਲਵੰਤ ਸਿੰਘ ਚੁਹਾਣਕੇ, ਪ੍ਰਧਾਨ ਬਲਵਿੰਦਰ ਸਿੰਘ ਵਜੀਦਕੇ ਆਦਿ ਨੇ ਕਿਸਾਨ ਸੰਘਰਸ਼ ਨੂੰ ਜਿੱਤ ਦੀ ਪ੍ਰਾਪਤੀ ਤੱਕ ਡਟਵੀਂ ਹਮਾਇਤ ਦਾ ਐਲਾਨ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਸੋਨੀ,ਰਮਨਦੀਪ ਸਿੰਘ ਧਾਲੀਵਾਲ, ਅਵਤਾਰ ਸਿੰਘ ਅਣਖੀ,ਸੁਖਵੀਰ ਜਗਦੇ,ਜਗਸੀਰ ਸਿੰਘ ਧਾਲੀਵਾਲ, ਪ੍ਰਦੀਪ ਸਿੰਘ ਲੋਹਗੜ੍ਹ, ਡਾ: ਰਾਜੂ ਗਿੱਲ,ਪਰਮਜੀਤ ਸਿੰਘ ਗਾਂਧੀ, ਬਲਿਹਾਰ ਗੋਬਿੰਦਗੜੀਆਂ, ਸੁਖਵਿੰਦਰ ਸਿੰਘ ਬਾਪਲਾ,ਬਲਜੀਤ ਸਿੰਘ ਸੋਢਾ,ਜਸਬੀਰ ਸਿੰਘ, ਜਗਜੀਤ ਸਿੰਘ ਕਾਲਸਾਂ,ਢਾਡੀ ਪਰਮਜੀਤ ਸਿੰਘ ਪੰਮਾ,ਨਾਹਰ ਸਿੰਘ, ਸੁਖਵਿੰਦਰ ਸਿੰਘ ਘਨੌਰ,ਸਾਧੂ ਸਿੰਘ ਕ੍ਰਿਪਾਲੇ ਵਾਲ ਤੋ ਇਲਾਵਾ ਵੱਡੀ ਗਿਣਤੀ ਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਸਮੇਂ ਮੱਖਣ ਸ਼ਹਿਣਾ, ਜੱਗਾ ਜੌਹਲ,ਨੰਨ੍ਹਾਂ ਬੱਚਾ ਕਪਤਾਨ ਸਿੰਘ ਨੇ ਕਿਸਾਨੀ ਸੰਘਰਸ਼ ਨਾਲ ਸਬੰਧਤ ਗੀਤ ਪੇਸ਼ ਕਰਕੇ ਰੰਗ ਬੰਨ੍ਹਿਆ।

Chandigarh Youth Congress State President Elections.

(B.s sharma & Rana Shek Dulat) 
This time for the Chandigarh Youth Congress state president, online voting was conducted, in which the names of the three leaders with the highest votes have been selected. Now these three leaders will be interviewed by the party high command, after which the name of the new youth president will be announced. This time, three youths of the city were contesting in online voting, for which 21 thousand 790 youths voted. Manoj Lubana, who worked in the student organization NSUI, got 7 thousand 380 votes in this election, Luv Kumar got 7 thousand 47 and Parikshit Rana got 5 thousand 818 votes. Manoj Lubana has got the most votes, but the final decision will be after the interview, the remaining two candidates will be given the command of the vice president.

ਸਹਾਇਕ ਮੈਨੇਜਰ ਨੂੰ ਦਿੱਤੀ ਵਿਦਾਇਗੀ ਪਾਰਟੀ

ਹਠੂਰ,4,ਅਪ੍ਰੈਲ2021-(ਕੌਸ਼ਲ ਮੱਲ੍ਹਾ)-

ਪਿਛਲੇ ਲੰਮੇ ਸਮੇਂ ਤੋ ਦੀ ਲੁਧਿਆਣਾ ਸੈਂਟਰਲ ਕੋਆਪ੍ਰੇਟਿਵ ਬੈਕ ਬਰਾਚ ਕਾਉਕੇ ਕਲਾਂ ਵਿਖੇ ਸੇਵਾ ਨਿਭਾ ਰਹੇ ਸਹਾਇਕ ਮੈਨੇਜਰ ਬਲਵੀਰ ਸਿੰਘ ਬਿਲਾਸਪੁਰ ਨੂੰ ਸੇਵਾ ਮੁਕਤੀ ਤੇ ਵਿਦਾਇਗੀ ਪਾਰਟੀ ਦਿੱਤੀ ਗਈ।ਇਸ ਵਿਦਾਇਗੀ ਪਾਰਟੀ ਮੌਕੇ ਪਹੁੰਚੇ ਜਿਲ੍ਹਾ ਮੈਨੇਜਰ ਪਰਮਜੀਤ ਕੌਰ,ਰਿਕਵਰੀ ਅਫਸਰ ਬਲਵੀਰ ਸਿੰਘ,ਪਰਵਿੰਦਰ ਸਿੰਘ ਆਦਿ ਨੇ ਸਹਾਇਕ ਮੈਨੇਜਰ ਬਲਵੀਰ ਸਿੰਘ ਬਿਲਾਸਪੁਰ ਦੇ ਜੀਵਨ ਤੇ ਚਾਨਣਾ ਪਾਉਦਿਆ ਕਿਹਾਕਿ ਬਲਵੀਰ ਸਿੰਘ ਨੇ ਇਮਾਨਦਾਰੀ ਅਤੇ ਵਫਾਦਾਰੀ ਨਾਲ ਡਿਊਟੀ ਨਿਭਾਈ ਹੈ ਅਤੇ ਜਿਸ ਦਿਨ ਬਲਵੀਰ ਸਿੰਘ ਨੇ ਇਸ ਬਰਾਚ ਵਿਚ ਡਿਊਟੀ ਸੁਰੂ ਕੀਤੀ ਸੀ ਤਾਂ ਉਸ ਦਿਨ ਇਹ ਬਰਾਚ 11ਕਰੋੜ ਰੁਪਏ ਦੇ ਘਾਟੇ ਵਿਚ ਚੱਲ ਰਹੀ ਸੀ ਪਰ ਅੱਜ ਖੁਸੀ ਦੀ ਗੱਲ ਹੈ ਕਿ ਬਲਵੀਰ ਸਿੰਘ ਦੀ ਅਣਥੱਕ ਮਿਹਨਤ ਸਦਕਾ ਇਹ ਬਰਾਚ 24 ਕਰੋੜ 94 ਲੱਖ ਮੁਨਾਫੇ ਵਿਚ ਜਾ ਰਹੀ ਹੈ।ਉਨ੍ਹਾ ਕਿਹਾ ਕਿ ਜਦੋ ਵੀ ਜਿਲ੍ਹਾ ਲੁਧਿਆਣਾ ਦੇ ਮਿਹਨਤੀ ਅਫਸਰਾ ਦੀ ਗੱਲ ਚੱਲੇਗੀ ਤਾਂ ਬਲਵੀਰ ਸਿੰਘ ਦਾ ਨਾਮ ਬੜੇ ਮਾਣ-ਸਨਮਾਨ ਨਾਲ ਲਿਆ ਜਾਵੇਗਾ।ਜਿਨ੍ਹਾ ਨੇ ਆਪਣੀ ਡਿਊਟੀ ਦੌਰਾਨ ਕਦੇ ਕੋਈ ਛੁੱਟੀ ਨਹੀ ਕੀਤੀ ਅਤੇ ਹਮੇਸਾbਖਪਤਕਾਰਾ ਨਾਲ ਇੱਕ ਪਰਿਵਾਰਕ ਮੈਬਰਾ ਦੀ ਤਰ੍ਹਾ ਵਿਚਰਦੇ ਰਹੇ ਹਨ।ਇਸ ਮੌਕੇ ਵੱਖ- ਵੱਖ ਸਹਿਕਾਰੀ ਸਭਾ ਦੇ ਮੈਬਰਾ,ਆਹੁਦੇਦਾਰਾ,ਗ੍ਰਾਮ ਪੰਚਾਇਤਾ,ਰਿਸਤੇਦਾਰਾ ਅਤੇ ਸਮਾਜ ਸੇਵੀ ਕਲੱਬਾ ਵੱਲੋ ਸਹਾਇਕ ਮੈਨੇਜਰ ਬਲਵੀਰ ਸਿੰਘ ਬਿਲਾਸਪੁਰ ਨੂੰ ਵੱਖ-ਵੱਖ ਤਰ੍ਹਾ ਦੇ ਗਿਫਟ ਭੇਂਟ ਕਰਕੇ ਸਮਨਾਨਿਤ ਕੀਤਾ ਅਤੇ ਵਧਾਈ ਦਿੱਤੀ।ਅੰਤ ਵਿਚ ਸੇਵਾ ਮੁਕਤ ਸਹਾਇਕ ਮੈਨੇਜਰ ਲਵੀਰ ਸਿੰਘ ਬਿਲਾਸਪੁਰ ਨੇ ਕਿਹਾ ਕਿ ਮੈਨੂੰ 38 ਸਾਲਾ ਦੀ ਡਿਊਟੀ ਦੌਰਾਨ ਜੋ ਪਿਆਰ ਕਿਸਾਨ ਵੀਰਾ ਅਤੇ ਆਮ ਲੋਕਾ ਤੋ ਮਿਿਲਆ ਹੈ ਮੈ ਇਸ ਦਾ ਸਦਾ ਰਿਣੀ ਰਹਾਗਾ ਅਤੇ ਆਉਣ ਵਾਲੇ ਸਮੇਂ ਵਿਚ ਜਦੋ ਵੀ ਮੇਰੀ ਜਰੂਰਤ ਕਿਸੇ ਬਰਾਚ ਦੇ ਅਧਿਕਾਰੀ ਜਾਂ ਕਿਸਾਨ ਵੀਰਾ ਨੂੰ ਹੋਵੇਗੀ ਮੈ ਹਮੇਸਾ ਤੁਹਾਡਾ ਸਾਥ ਦੇਵਾਗਾ।ਇਸ ਮੌਕੇ ਉਨ੍ਹਾ ਨਾਲ ਸਰਪੰਚ ਜਗਜੀਤ ਸਿੰਘ ਕਾਉਕੇ,ਪ੍ਰਧਾਨ ਨਿਰਮਲ ਸਿੰਘ ਡੱਲਾ,ਪ੍ਰਧਾਨ ਜੋਰਾ ਸਿੰਘ ਡੱਲਾ,ਪ੍ਰਧਾਨ ਧੀਰਾ ਸਿੰਘ ਡੱਲਾ,ਸਰਪੰਚ ਬਿੱਲੂ ਸਿੰਘ,ਜਸਪ੍ਰੀਤ ਸਿੰਘ,ਸੇਰ ਸਿੰਘ,ਗੁਰਮੇਲ ਸਿੰਘ ਧਾਲੀਵਾਲ,ਰਣਜੀਤ ਸਿੰਘ ਪੱਪੂ,ਲਖਵੀਰ ਸਿੰਘ ਲੱਖਾ,ਅਵਤਾਰ ਸਿੰਘ,ਹਾਕਮ ਸਿੰਘ,ਗੁਰਮੇਲ ਸਿੰਘ ਮੱਲ੍ਹਾ,ਜਗਦੀਸ ਸਿੰਘ,ਹਰਜਿੰਦਰ ਸਿੰਘ,ਸਿੰਦਰ ਸਿੰਘ,ਕਾਬਲ ਸਿੰਘ ਡੱਲਾ,ਕਮਲਜੀਤ ਸਿੰਘ ਡੱਲਾ,ਜਗਦੀਪ ਸਿੰਘ,ਜੋਗਿੰਦਰ ਸਿੰਘ,ਨਰਿੰਦਰ ਸਿੰਘ,ਜਸਵੀਰ ਸਿੰਘ,ਹਰਭਜਨ ਸਿੰਘ,ਸਾਧੂ ਸਿੰਘ,ਰਾਮ ਸਿੰਘ,ਚੰਦ ਸਿੰਘ,ਜਗਵੀਰ ਸਿੰਘ,ਨੰਬਰਦਾਰ ਜਗਜੀਤ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਸਹਾਇਕ ਮੈਨੇਜਰ ਬਲਵੀਰ ਸਿੰਘ ਬਿਲਾਸਪੁਰ ਨੂੰ ਵੱਖ-ਵੱਖ ਸਹਿਕਾਰੀ ਸਭਾਵਾ
ਦੇ ਆਗੂ ਸਨਮਾਨਿਤ ਕਰਦੇ ਹੋਏ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਵਾਂ ਪ੍ਰਕਾਸ਼ ਪੁਰਬ ਧੋਬੜੀ ਸਾਹਿਬ ਮਨਾਇਆ ਜਾ ਰਿਹਾ ਹੈ ਪ੍ਰਧਾਨ ਮੋਹਣੀ

24 ਅਪ੍ਰੈਲ ਨੂੰ ਸਜਣ ਗਏ ਨਗਰ ਕੀਰਤਨ

ਆਸਾਮ ਬਲਵੀਰ ਸਿੰਘ ਬਾਠ  

ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੋਬੜੀ ਸਾਹਿਬ ਜ਼ਿਲਾ ਧੋਬੜੀ ਆਸਾਮ ਵਿਖੇ ਸਮੁੱਚੀ ਸ੍ਰਿਸ਼ਟੀ ਅਤੇ ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ 400ਮਾਂ ਪ੍ਰਕਾਸ ਪੁਰਬ ਮਿਤੀ ਤੇਈ ਚੌਵੀ ਅਤੇ ਪੱਚੀ ਅਪ੍ਰੈਲ ਦਿਨ ਸ਼ੁੱਕਰਵਾਰ ਸ਼ਨੀਵਾਰ ਅਤੇ ਐਤਵਾਰ ਨੂੰ ਸ਼ਰਧਾਪੂਰਬਕ  ਮਨਾਇਆ ਜਾ ਰਿਹਾ ਹੈ  ਜਨ ਸੰਘ ਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮਨਜੀਤ ਸਿੰਘ ਮੋਹਣੀ ਨੇ ਦੱਸਿਆ ਕਿ  ਮਿਤੀ 23ਅਪ੍ਰੈਲ ਤੋਂ   24 25ਅਪ੍ਰੈਲ ਤਕ  ਦਿਨ ਰਾਤ ਦੇ ਧਾਰਮਿਕ ਦੀਵਾਨ ਸਜਾਏ ਜਾਣਗੇ  ਮਿਤੀ 24ਅਪ੍ਰੈਲ ਨੂੰ ਧੋਬੜੀ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਰਹਿਨੁਮਾਈ ਹੇਠ ਸਜਾਏ ਜਾਣਗੇ ਨਗਰ ਕੀਰਤਨ  ਅਤੇ ਮਿਤੀ ਚੌਵੀ ਅਪ੍ਰੈਲ ਨੂੰ ਤਾਕਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪੰਜ ਪਿਆਰੇ ਸਹਿਬਾਨ ਵੱਲੋਂ ਸਜਾਏ ਜਾਣਗੇ ਅੰਮ੍ਰਿਤ ਦੇ  ਬਾਟੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਕਕਾਰਾਂ ਦੀ ਸੇਵਾ ਕੀਤੀ ਜਾਵੇਗੀ  ਇਸ ਸਮੇਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵਿਸੇਸ ਹਾਜ਼ਰੀਆਂ ਭਰਨਗੇ  ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੀ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਰਾਹੀਂ ਨਿਹਾਲ ਕਰਨਗੇ  ਇਸ ਤੋਂ ਇਲਾਵਾ ਸੰਗਤਾਂ ਦੀ ਸਹੂਲਤ ਵਾਸਤੇ ਫ੍ਰੀ ਮੈਡੀਕਲ ਚੈੱਕਅਪ  ਅਤੇ ਖੂਨਦਾਨ ਕੈਂਪ ਲਾਏ ਜਾਣਗੇ  ਇਸ ਤੋਂ ਇਲਾਵਾ ਧੋਬੜੀ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਵਾਸਤੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਅਤੇ ਖੂਨਦਾਨ ਕੈਂਪ ਲਾਏ ਜਾਣਗੇ  ਇਸ ਤੋਂ ਇਲਾਵਾ ਕੀਰਤਨੀ ਜਥੇ ਅਤੇ ਰਾਗੀ ਢਾਡੀ ਸੰਗਤਾਂ ਨੂੰ ਗੁਰਬਾਣੀ ਜਸ ਸਰਵਨ ਕਰਵਾਉਣਗੇ ਇਸ ਤੋਂ ਇਲਾਵਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੀਆਂ  ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ

ਨਿਹੰਗ ਸਿੰਘ ਖ਼ਾਲਸੇ ਦੀ ਲਾਡਲੀ ਫੌਜ  ✍️ ਸਰਦਾਰ ਹਰਨਰਾਇਣ ਸਿੰਘ ਮੱਲੇਆਣਾ 

ਨਿਹੰਗ ਸਿੰਘ ਖ਼ਾਲਸੇ ਦੀ ਲਾਡਲੀ ਫੌਜ   

ਨਿਹੰਗ ਸਿੰਘਾਂ ਨਾਲ ਸਬੰਧਿਤ ਕੋਈ ਖਬਰ ਆਈ ਨਹੀਂ ਕਿ ਸਾਡੇ ਆਵਦੇ ਹੀ ਨਿਹੰਗ ਸਿੰਘਾਂ ਬਾਰੇ ਗਲਤ ਮਲਤ ਬੋਲਣਾ ਸ਼ੁਰੂ ਕਰ ਦਿੰਦੇ ਨੇ ।ਭੰਗ ਪੀਣੇ , ਨਸ਼ੇੜੀ ਤੇ ਹੋਰ ਪਤਾ ਨੀ ਕੀ ਕੀ ਖਿਤਾਬ ਬਖਸ਼ ਦਿੰਦੇ ਨੇ  ।  ਸਾਡਾ ਸ਼ਿਕਵਾ ਰਿਹਾ ਹੈ ਕਿ ਪੰਜਾਬ ਦੇ ਮਸਲੇ ਹੋਣ ਜਾਂ ਖਾਲਸਾ ਰਾਜ ਦੀ ਗੱਲ ਹੋਵੇ , ਨਿਹੰਗ ਸਿੰਘ ਚੁੱਪ ਰਹਿੰਦੇ ਨੇ , ਕੋਈ ਦਿਲਚਸਪੀ ਨਹੀ ਲੈਂਦੇ । ਦਿਲਚਸਪੀ ਤਾਂ ਲੈਣ ਜੇ ਕਿਤੇ ਉਹਨਾਂ ਨੇ ਆਪਣੇ ਆਪ ਨੂੰ ਕਿਸੇ ਦਾ ਗੁਲਾਮ ਸਮਝਿਆ ਹੋਵੇ । ਨਿਹੰਗ ਸਿੰਘ ਆਪਣੇ ਆਪ ਨੂੰ ਸਿਰਫ ਅਕਾਲ ਪੁਰਖ ਦਾ ਗੁਲਾਮ ਮੰਨਦੇ ਨੇ ਨਾ ਕਿ ਕਿਸੇ ਸਰਕਾਰ ਜਾ ਸਟੇਟ ਦਾ । ਤੁਸੀਂ ਵੇਖਿਆ ਹੋਣਾ ਜਿੱਥੇ ਕਿਤੇ ਦਿਲ ਕਰਦਾ ਆਪਣੇ ਤੰਬੂ ਗੱਡ ਲੈਂਦੇ ਨੇ , ਘੋੜੇ ਬੰਨ ਲੈਂਦੇ ਨੇ , ਕਿਸੇ ਦੀ ਕੀ ਮਜਾਲ ਕਿ ਕੋਈ ਇਹਨਾ ਨੂੰ ਰੋਕ ਜਾਵੇ ।   ਰਹੀ ਨਕਲੀ ਬੰਦਿਆਂ ਦੀ ਗੱਲ ਤਾਂ ਦੱਸੋ ਨਕਲੀ ਬੰਦੇ ਕਿਹੜੇ ਦੇਸ, ਧਰਮ ਜਾਂ ਕੌਮ ਚ ਨਹੀ ਹਨ ।ਕੀ ਸਿੱਖ ਧਰਮ ਚ ਠੱਗਾਂ ਤੇ ਮਤਲਬਖੋਰਾਂ ਦੀ ਕੋਈ ਘਾਟ ਹੈ ? ਕੀ ਅਜਿਹੇ ਠੱਗਾਂ ਮਤਲਬਖੋਰਾਂ ਦੀ ਵਜਾ ਨਾਲ ਸਿੱਖ ਧਰਮ ਨੂੰ ਹੀ ਗਲਤ ਆਖਾਂਗੇ ? ਦਰਅਸਲ ਅਸੀਂ ਨਿਹੰਗ ਸਿੰਘਾਂ ਨੂੰ ਸਮਝ ਹੀ ਨਹੀਂ ਸਕੇ ਤੇ ਉਹਨਾਂ ਨੂੰ ਸਮਝਣਾ ਸਾਡੇ ਵੱਸ ਦਾ ਕੰਮ ਵੀ ਨਹੀਂ ਹੈ । ਨਿਹੰਗ ਸਿੰਘਾਂ ਨੂੰ ਸਮਝਣ ਲਈ ਕੋਈ ਮਹਾਰਾਜਾ ਰਣਜੀਤ ਸਿੰਘ ਚਾਹੀਦਾ ਹੈ  । ਨਿਹੰਗ ਸਿੰਘਾਂ ਤੋਂ ਸੇਵਾ ਲਈ ਜਾ ਸਕਦੀ ਹੈ ਪਰ ਕਿਸ ਤਰਾਂ ਇਹ ਮਹਾਰਾਜਾ ਰਣਜੀਤ ਸਿੰਘ ਜੀ ਹੀ ਜਾਣਦੇ ਸਨ । ਤੁਸੀਂ ਪੜਿਆ ਸੁਣਿਆ ਹੋਵੇਗਾ ਕਿ ਬਾਬਾ ਅਕਾਲੀ ਫੂਲਾ ਸਿੰਘ ਜੀ ਆਪਣੇ ਜੱਥੇ ਸਮੇਤ ਅਜਾਦ ਵਿਚਰਦੇ ਸਨ । ਉਹ ਮਹਾਰਾਜਾ ਰਣਜੀਤ ਸਿੰਘ ਦੀ ਨੌਕਰੀ ਨਹੀ ਸਨ ਕਰਦੇ । ਪਰ ਫਿਰ ਵੀ ਜਦ ਵੀ ਮਹਾਰਾਜਾ ਜੀ ਨੂੰ ਲੋੜ ਪੈਂਦੀ ਸੀ ਤਾਂ ਮਹਾਰਾਜੇ ਦੀ ਬੇਨਤੀ ਤੇ ਜਦੇ ਹੀ ਬਾਬਾ ਅਕਾਲੀ ਫੂਲਾ ਸਿੰਘ ਜੀ ਬਿਨਾਂ ਕਿਸੇ ਸ਼ਰਤ , ਆਪਣੇ ਜੱਥੇ ਸਮੇਤ ਉਸਦੀ ਮੱਦਦ ਲਈ ਪਹੁੰਚ ਜਾਂਦੇ ਸਨ । ਕਦੇ  ਸੋਚਿਆਂ ਕਿਉਂ ? ਕਿਉਂਕਿ ਮਹਾਰਾਜੇ ਨੂੰ ਸੇਵਾ ਲੈਣੀ ਆਉਂਦੀ ਸੀ । ਉਸਨੂੰ ਪਤਾ ਸੀ ਕਿ ਨਿਹੰਗ ਸਿੰਘ ਕੌਣ ਹਨ ਤੇ ਇਹਨਾ ਨਾਲ ਕਿਵੇਂ ਵਿਚਰਿਆ ਜਾ ਸਕਦਾ ਹੈ । ਨਿਹੰਗ ਸਿੰਘਾਂ ਤੇ ਮਹਾਰਾਜਾ ਰਣਜੀਤ ਸਿੰਘ ਜੀ ਵਿਚਕਾਰ ਹੋਈਆਂ ਕੁਝ ਦਿਲਚਸਪ ਘਟਨਾਵਾਂ ਚੋ ਦੋ ਕੁ ਘਟਨਾਵਾਂ ਬਾਰੇ ਲਿਖ ਰਿਹਾ ਹਾਂ । ਪੜ ਕੇ ਵੇਖ ਲੈਣਾ ਕਿ ਨਿਹੰਗ ਸਿੰਘਾਂ ਤੇ ਮਹਾਰਾਜਾ ਰਣਜੀਤ ਸਿੰਘ ਜੀ ਵਿਚਕਾਰ ਕੀ ਫਰਕ ਸੀ ।

ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਮਨਪਸੰਦ ਘੋੜੇ ਤੇ ਬੈਠ ਕੇ ਕਿਤੇ ਜਾ ਰਹੇ ਸਨ । ਰਸਤੇ ਚ ਅਚਾਨਕ ਕੁਝ ਨਿਹੰਗ ਸਿੰਘਾਂ ਨੇ ਮਹਾਰਾਜੇ ਦਾ ਰਾਹ ਰੋਕ ਲਿਆ । ਕਹਿੰਦੇ -  ਆਹ ਘੋੜਾ ਬੜਾ ਸੋਹਣਾ , ਉਤਰ ਇਹਦੇ ਤੋਂ । ਫੌਜਾਂ ਨੂੰ ਚਾਹੀਦਾ । ਹੁਣ ਮੂਹਰੋ ਵੀ ਮਹਾਰਾਜਾ ਰਣਜੀਤ ਸਿੰਘ ਜੀ ਸਨ । ਕੋਈ ਰਾਜਿਆਂ ਵਾਲੀ ਧਾਂਕ ਨੀ ਵਿਖਾਈ । ਘੋੜੇ ਤੇ ਬੈਠੇ ਹੀ ਹੱਥ ਜੋੜ ਕੇ ਕਹਿੰਦੇ “ ਫੌਜੋ ਇਹ ਘੋੜਾ ਵੀ ਤੁਹਾਡਾ, ਇਹ ਰਾਜ ਵੀ ਤੁਹਾਡਾ ਤੇ ਰਾਜਾ ਵੀ ਤੁਹਾਡਾ । ਤੁਸੀਂ ਮੈਨੂੰ ਰਾਜਾ ਬਣਾਇਆ । ਜੇ ਤੁਹਾਨੂੰ ਆਪਣਾ ਬਣਾਇਆ ਰਾਜਾ ਘੋੜੇ ਤੇ ਬੈਠਾ ਸੋਹਣਾ ਨਹੀ ਲੱਗਦਾ ਤਾਂ ਇਹ ਘੋੜਾ ਤੁਸੀਂ ਲੈ ਜਾਉ । ਮਹਾਰਾਜੇ ਦਾ ਜਵਾਬ ਸੁਣ ਕੇ ਨਿਹੰਗ ਸਿੰਘ ਹੱਸਦੇ ਹੋਏ ਚਲੇ ਗਏ । 

ਇਸਦੇ ਨਾਲ ਹੀ ਇਕ ਹੋਰ ਬੜੀ ਦਿਲਚਸਪ ਵਾਰਤਾ ਹੈ । ਅੰਗਰੇਜਾਂ ਤੇ ਮਹਾਰਾਜਾ ਰਣਜੀਤ ਸਿੰਘ ਜੀ ਵਿਚਕਾਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੰਧੀ ਬਾਰੇ ਗੱਲਬਾਤ ਚੱਲ ਰਹੀ ਸੀ । ਮਹਾਰਾਜੇ ਲਈ ਇਹ ਬੜੀ ਕਠਿਨ ਸਥਿਤੀ ਸੀ ।ਆਖਰ ਆਪਣੇ ਦਰਬਾਰੀਆਂ ਨਾਲ ਕਾਫੀ ਲੰਮੀ ਸੋਚ ਵਿਚਾਰ ਮਗਰੋਂ  ਮਹਾਰਾਜਾ ਜੀ ਚਾਹੁੰਦੇ ਸਨ ਕਿ ਅੰਗਰੇਜਾਂ ਨਾਲ ਸੰਧੀ ਕਰ ਲਈ ਜਾਵੇ ਤਾਂ ਜੋ ਅੰਗਰੇਜਾਂ ਵੱਲੋਂ ਨਿਸਚਿੰਤ ਹੋ ਕੇ ਉੱਤਰ ਪੱਛਮ ਵੱਲ ਪਠਾਣਾਂ ਨਾਲ ਮੱਥਾ ਲਾਇਆ ਜਾ ਸਕੇ ।ਸਤਲੁਜ ਨੂੰ ਹੱਦ ਮਿੱਥ ਕੇ ਅੰਗਰੇਜਾਂ ਨੂੰ ਮਹਾਰਾਜੇ ਦਾ ਖਤਰਾ ਹਮੇਸ਼ਾਂ ਲਈ ਟਲਦਾ ਸੀ ਤੇ ਮਹਾਰਾਜੇ ਨੂੰ ਅੰਗਰੇਜਾਂ ਦਾ ।  ਪਰ ਬਾਬਾ ਅਕਾਲੀ ਫੂਲਾ ਸਿੰਘ ਜੀ ਦਾ ਕੋਈ ਹਿੱਤ ਨਹੀ ਸੀ, ਉਹ ਅੰਗਰੇਜਾਂ ਨਾਲ ਜੰਗ ਕਰਨ ਲਈ ਅੜੇ ਹੋਏ ਸਨ । ਬਾਬਾ ਜੀ ਦਾ ਕਹਿਣਾ ਸੀ ਕਿ ਇਹ ਰਾਜ ਉਹਨਾਂ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਮਿਲਿਆ ਹੈ ਅਤੇ ਖਾਲਸਾ ਰਾਜ ਦੀਆਂ ਹੱਦਾ ਵੀ ਖਾਲਸਾ ਹੀ ਤਹਿ ਕਰੇਗਾ । ਅੰਗਰੇਜ ਕੌਣ ਹੁੰਦੇ ਨੇ ਖਾਲਸਾ ਰਾਜ ਦੀਆਂ ਹੱਦਾ ਤਹਿ ਕਰਨ ਵਾਲੇ । ਮਹਾਰਾਜੇ ਲਈ ਹੁਣ ਸੰਧੀ ਤੋਂ ਵੱਧ ਜੇ ਕੋਈ ਮੁਸ਼ਕਿਲ ਸੀ ਤਾਂ ਉਹ ਸੀ ਬਾਬਾ ਅਕਾਲੀ ਫੂਲਾ ਸਿੰਘ ਜੀ ਨੂੰ ਸਮਝਾਉਣਾ । ਆਖਰ ਮਹਾਰਾਜਾ ਰਣਜੀਤ ਸਿੰਘ ਨੇ ਇਸਦਾ ਰਾਹ ਕੱਢ ਹੀ ਲਿਆ । ਮਹਾਰਾਜੇ ਨੇ ਬਾਬਾ ਅਕਾਲੀ ਫੂਲਾ ਸਿੰਘ ਜੀ ਨੂੰ ਬੇਨਤੀ ਕੀਤੀ ਕਿ “ ਖਾਲਾਸਾ ਰਾਜ ਦੀਆਂ ਹੱਦਾਂ ਖਾਲਸੇ ਨੇ ਹੀ ਤਹਿ ਕਰਨੀਆਂ ਹਨ । ਮੈਂ ਵੀ ਖਾਲਸੇ ਦਾ ਹਿੱਸਾ ਹਾਂ । ਇਸ ਲਈ ਤੁਸੀ ਸਤਲੁਜ ਵਾਲੇ  ਪਾਸੇ ਹੱਦ ਤਹਿ ਕਰਨ ਦਾ ਅਧਿਕਾਰ ਰਣਜੀਤ ਸਿੰਘ ਨੂੰ ਦੇ ਦਿਉ । ਅਤੇ ਉੱਤਰ ਪੱਛਮ ਵੱਲ ਖਾਲਸਾ ਰਾਜ ਦੀਆਂ ਹੱਦਾਂ ਤਹਿ ਕਰਨ ਦਾ ਅਧਿਕਾਰ ਅਸੀਂ ਅਕਾਲੀ ਜੀ ਨੂੰ ਦਿੰਦੇ ਹਾਂ । ਇਸ ਤਰਾਂ ਇਹ ਮਾਮਲਾ ਨਿਬੇੜ ਲਿਆ ਗਿਆ । ਇਸ ਛੋਟੀ ਜਿਹੀ ਵਾਰਤਾਲਾਪ ਤੋਂ ਮਹਾਰਾਜੇ ਦੀ ਦੂਰ ਦ੍ਰਿਸ਼ਟੀ ਦੀ ਝਲਕ ਸਾਫ ਨਜਰੀਂ ਪੈਂਦੀ ਹੈ । ਕਿ ਉਹ ਆਪਣੀ ਗੱਲ ਮਨਵਾਉਣ ਤੋਂ ਪਹਿਲਾਂ ਖਾਲਸੇ ਦੀ ਮੰਨਦੇ ਸਨ ।ਸਾਨੂੰ ਅੱਜ ਆਪਣੇ ਫ਼ਰਜ਼ ਨੂੰ ਪਛਾਣਨਾ ਚਾਹੀਦਾ ਹੈ ਇਕ ਸਿੱਖ ਹੋਣ ਦੇ ਨਾਤੇ ਸਾਡੇ ਵਿਚ ਨਿਹੰਗ ਸਿੰਘਾਂ ਪ੍ਰਤੀ ਸਤਿਕਾਰ ਦੀ ਭਾਵਨਾ ਅਤੇ ਉਨ੍ਹਾਂ ਦੇ ਹੁਕਮ ਦੀ ਪਾਲਣਾ ਕਰਨ ਦਾ ਜਜ਼ਬਾ ਜ਼ਰੂਰ ਹੋਣਾ ਚਾਹੀਦਾ ਹੈ 

ਸਰਦਾਰ ਹਰਨਰਾਇਣ ਸਿੰਘ ਮੱਲੇਆਣਾ 

                     

ਵਾਹ ਬਸੰਤ ਰੁੱਤ ਲੰਮੀ ਹੋਈ ✍️  ਸਲੇਮਪੁਰੀ ਦਾ ਮੌਸਮਨਾਮਾ

ਵਾਹ ਬਸੰਤ ਰੁੱਤ ਲੰਮੀ ਹੋਈ 
- ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 5,6,7 ਅਤੇ 8 ਅਪ੍ਰੈਲ ਨੂੰ ਇੱਕ ਪੱਛਮੀ ਸਿਸਟਮ ਪੰਜਾਬ ਨੂੰ ਕਰੇਗਾ ਪ੍ਰਭਾਵਿਤ ਜਦਕਿ 6 ਅਤੇ 7 ਅਪ੍ਰੈਲ ਪੰਜਾਬ 'ਚ ਬਰਸਾਤੀ ਕਾਰਵਾਈ ਦੀ ਸੰਭਾਵਨਾ ਹੈ।ਮੌਜੂਦਾ ਸਮੇਂ ਆਪਾਂ  ਲੰਮੀ ਬਸੰਤ ਰੁੱਤ ਦਾ ਅਨੰਦ ਮਾਣ ਰਹੇ ਹਾਂ ਅਤੇ  ਅਪ੍ਰੈਲ ਅੱਧ ਤੱਕ ਕੋਈ ਖਾਸ ਗਰਮੀ ਦੀ ਆਸ ਨਹੀਂ, ਇਸ ਲਈ ਮੁੱਖ ਤੌਰ' ਤੇ ਮੌਸਮ ਸੁਹਾਵਣਾ ਹੀ ਰਹੇਗਾ, ਪਾਰਾ ਔਸਤ ਤੋਂ ਥੱਲੇ ਬਣਿਆ ਰਹੇਗਾ।ਜਾਣਕਾਰੀ ਅਨੁਸਾਰ ਪੱਛਮੀ ਸਿਸਟਮ ਕਾਰਨ ਅੱਜ ਤੋਂ ਹੀ ਪਹਾੜਾਂ 'ਚ ਹਲਕੀ ਹਲਚਲ ਪੁੱਜ ਜਾਵੇਗੀ ਜਦਕਿ 5 ਤੋੰ 8 ਅਪ੍ਰੈਲ ਦੌਰਾਨ ਹਵਾ ਦਾ ਰੁਖ਼ ਬਦਲਣ ਨਾਲ ਰਾਤ ਦਾ ਪਾਰਾ ਵਧੇਗਾ, ਪਰ ਇਸ ਦੌਰਾਨ ਮੀਂਹ ਅਤੇ ਬੱਦਲਵਾਹੀ ਵਾਲੇ ਖੇਤਰਾਂ 'ਚ ਦਿਨ ਦਾ ਪਾਰਾ ਹੁਣ 30-32 ਨਾਲੋਂ ਘਟ ਕੇ 25 ਡਿਗਰੀ ਲਾਗੇ ਦਰਜ਼ ਹੋਣ ਨਾਲ ਠੰਡਕ ਮਹਿਸੂਸ ਹੋ ਸਕਦੀ ਹੈ।ਬੀਤੇ ਦਿਨ ਰਿਕਾਰਡਤੋੜ ਠੰਡੀ ਸਵੇਰ ਰਹੀ ਜਦਕਿ ਭਾਦਸੋਂ(ਪਟਿਆਲਾ) 6.1°ਸੈਂਟੀਗ੍ਰੇਡ ਅਤੇ ਮੋਗਾ 7.5° ਸੈਂਟੀਗ੍ਰੇਡ ਘੱਟੋ-ਘੱਟ ਪਾਰੇ ਨਾਲ ਸਭ ਤੋਂ ਠੰਡਾ ਰਹੇ।
ਧੰਨਵਾਦ ਸਹਿਤ। 
ਪੇਸ਼ਕਸ਼ - 
ਸੁਖਦੇਵ ਸਲੇਮਪੁਰੀ 
09780620233 
4 ਅਪ੍ਰੈਲ, 2021.

ਬਲਵੀਰ ਸਿੰਘ ਰਾਜੇਵਾਲ ਨੇ ਲਿਆ ਨਾਨਕਸਰ ਸੰਪਰਦਾਇ ਤੋਂ ਅਸ਼ੀਰਵਾਦ

ਬਲਬੀਰ ਸਿੰਘ ਰਾਜੇਵਾਲ ਨੇ ਕੀਤੀਆਂ ਨਾਨਕਸਰ ਸੰਪਰਦਾਇ ਦੇ ਮਹਾਂਪੁਰਸ਼ਾਂ ਨਾਲ ਡੂੰਘੀਆਂ ਵਿਚਾਰਾਂ

ਨਾਨਕਸਰ ਬਲਵੀਰ ਸਿੰਘ ਬਾਠ  

ਪੂਰੀ ਦੁਨੀਆਂ ਵਿੱਚ ਪ੍ਰਸਿੱਧ ਧਾਰਮਿਕ ਸੰਸਥਾ ਸ੍ਰੀ ਨਾਨਕਸਰ ਕਲੇਰਾਂ ਨਤਮਸਤਕ ਹੋਣ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਨਾਨਕਸਰ ਸੰਪਰਦਾਇ ਦੇ ਮਹਾਂ ਪੁਰਸ਼ਾਂ ਨਾਲ  ਸੈਂਟਰ ਸਰਕਾਰ ਵੱਲੋਂ ਪੇਸ਼ ਕੀਤੇ ਕਾਲੇ ਬਿਲਾਂ ਅਤੇ ਦਿੱਲੀ ਦੇ ਵੱਖ ਵੱਖ ਬਾਡਰਾਂ ਤੇ ਚੱਲ ਰਿਹਾ ਕਿਸਾਨੀ ਅੰਦੋਲਨ   ਬਾਰੇ ਕੀਤੀਆਂ ਡੂੰਘੀਆਂ ਵਿਚਾਰਾਂ  ਉਨ੍ਹਾਂ ਕਿਹਾ ਚ ਕਿਸਾਨੀ ਅੰਦੋਲਨ ਹਮੇਸ਼ਾਂ ਜਿੱਤ ਦੇ ਝੰਡੇ ਬੁਲੰਦ ਕਰਕੇ ਹੀ ਖ਼ਤਮ ਹੋਵੇਗਾ ਅਸੀਂ ਸੈਂਟਰ ਸਰਕਾਰਾਂ ਤੋਂ ਡਰਨ ਜਾਂ ਝੁਕਣ ਵਾਲੇ ਨਹੀਂ ਹਾਂ  ਇਸ ਸਮੇਂ ਨਾਨਕਸਰ ਦੇ ਮਹਾਪੁਰਸ਼ ਸੰਤ ਬਾਬਾ ਆਗਿਆ ਪਾਲ ਸਿੰਘ ਜੀ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਤ ਕੀਤਾ ਗਿਆ  ਅਤੇ ਵਿਸਵਾਸ ਦਿਵਾਇਆ ਗਿਆ ਕਿ ਨਾਨਕਸਰ ਸੰਪਰਦਾਇ ਕਿਸਾਨੀ ਅੰਦੋਲਨ  ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ

ਬਲਵੀਰ ਸਿੰਘ ਰਾਜੇਵਾਲ ਨੇ ਲਿਆ ਨਾਨਕਸਰ ਸੰਪਰਦਾਇ ਤੋਂ ਅਸ਼ੀਰਵਾਦ

ਬਲਬੀਰ ਸਿੰਘ ਰਾਜੇਵਾਲ ਨੇ ਕੀਤੀਆਂ ਨਾਨਕਸਰ ਸੰਪਰਦਾਇ ਦੇ ਮਹਾਂਪੁਰਸ਼ਾਂ ਨਾਲ ਡੂੰਘੀਆਂ ਵਿਚਾਰਾਂ

ਨਾਨਕਸਰ ਬਲਵੀਰ ਸਿੰਘ ਬਾਠ  

ਪੂਰੀ ਦੁਨੀਆਂ ਵਿੱਚ ਪ੍ਰਸਿੱਧ ਧਾਰਮਿਕ ਸੰਸਥਾ ਸ੍ਰੀ ਨਾਨਕਸਰ ਕਲੇਰਾਂ ਨਤਮਸਤਕ ਹੋਣ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਨਾਨਕਸਰ ਸੰਪਰਦਾਇ ਦੇ ਮਹਾਂ ਪੁਰਸ਼ਾਂ ਨਾਲ  ਸੈਂਟਰ ਸਰਕਾਰ ਵੱਲੋਂ ਪੇਸ਼ ਕੀਤੇ ਕਾਲੇ ਬਿਲਾਂ ਅਤੇ ਦਿੱਲੀ ਦੇ ਵੱਖ ਵੱਖ ਬਾਡਰਾਂ ਤੇ ਚੱਲ ਰਿਹਾ ਕਿਸਾਨੀ ਅੰਦੋਲਨ   ਬਾਰੇ ਕੀਤੀਆਂ ਡੂੰਘੀਆਂ ਵਿਚਾਰਾਂ  ਉਨ੍ਹਾਂ ਕਿਹਾ ਚ ਕਿਸਾਨੀ ਅੰਦੋਲਨ ਹਮੇਸ਼ਾਂ ਜਿੱਤ ਦੇ ਝੰਡੇ ਬੁਲੰਦ ਕਰਕੇ ਹੀ ਖ਼ਤਮ ਹੋਵੇਗਾ ਅਸੀਂ ਸੈਂਟਰ ਸਰਕਾਰਾਂ ਤੋਂ ਡਰਨ ਜਾਂ ਝੁਕਣ ਵਾਲੇ ਨਹੀਂ ਹਾਂ  ਇਸ ਸਮੇਂ ਨਾਨਕਸਰ ਦੇ ਮਹਾਪੁਰਸ਼ ਸੰਤ ਬਾਬਾ ਆਗਿਆ ਪਾਲ ਸਿੰਘ ਜੀ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਤ ਕੀਤਾ ਗਿਆ  ਅਤੇ ਵਿਸਵਾਸ ਦਿਵਾਇਆ ਗਿਆ ਕਿ ਨਾਨਕਸਰ ਸੰਪਰਦਾਇ ਕਿਸਾਨੀ ਅੰਦੋਲਨ  ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ

BHARAT BHUSHAN ASHU LAYS FOUNDATION STONE OF ROADS TO BE CONSTRUCTED IN POLICE LINES LUDHIANA

CONSTRUCTION OF NEW ROADS IN POLICE LINES WAS A LONG PENDING DEMAND: ASHU

ASSURES 6 ACRE LAND FOR DEVELOPING NEW POLICE LINES IN LUDHIANA

Ludhiana, April 3-2021 (Iqbal Singh Rasulpur)-

Punjab Food, Civil Supplies & Consumer Affairs Minister Bharat Bhushan Ashu today laid the foundation stone of new roads in Police Lines, here. He was also accompanied by Mayor Balkar Singh Sandhu, area Councillor Sunny Bhalla, Commissioner of Police Rakesh Agrawal, MC Commissioner Pardeep Kumar Sabharwal, besides several others.

It is pertinent to mention that all roads of Police Lines would be re-carpeted and interlocking tiles would be installed along these roads with a cost of Rs 1.39 crore.

While speaking on the occasion, Bharat Bhushan Ashu said that Ludhiana Police has always worked hard for maintaining law and order in the city and were most active for distribution of ration and food packets to the needy during lockdown last year. He said that a large number of police personnel reside in Police Lines Ludhiana and all the roads required recarpeting. He said that to ensure that there is no water accumulation along the roads in Police Lines Ludhiana, proper water recharge wells and interlocking tiles would be installed. He assured that the project would be completed at the earliest.

Commissioner of Police Rakesh Agrawal requested the Cabinet Minister to direct the Municipal Corporation Ludhiana for providing 6-acre chunk of land in the city so that a new Police Lines can be developed there.

Mayor Balkar Singh Sandhu promised the Commissioner of Police that the land would be provided by MC Ludhiana. He said that he would direct the MC officials for finding suitable land for developing new police lines in Ludhiana.

MC Councillor Sunny Bhalla assured that best quality work would be carried out in the Police Lines and urged the residents to also keep a close watch on the construction work.

Rakesh Agrawal thanked Bharat Bhushan Ashu and other prominent personalities present in the function for always providing full support to the Police force.

LUDHIANA RESIDENTS CREATE RECORD OF TYPES AS 26483 PEOPLE GET VACCINATED IN DISTRICT TODAY

HIGHEST EVER NUMBER BY ANY DISTRICT IN PUNJAB TILL DATE

BHARAT BHUSHAN ASHU THANKS DISTRICT ADMINISTRATION FOR GRAND SUCCESS OF THIS 2-DAY MEGA EVENT

WE PLAN TO INCREASE THESE NUMBERS MANIFOLD IN COMING DAYS: BHARAT BHUSHAN ASHU

Ludhiana, April 3-2021 (Iqbal Singh Rasulpur)-

The Ludhiana residents created a record of sorts when 26,483 people got vaccinated for Covid19 vaccine in the district today. To ensure that maximum number of Ludhiana residents are vaccinated, the District Administration had started “Vaccination at your doorstep” initiative, under which camps were organised in Mohallas, clubs, factories, business/commercial establishments etc since March 26, 2021.

Punjab Food, Civil Supplies and Consumer Affairs Minister Bharat Bhushan Ashu congratulated Deputy Commissioner Varinder Kumar Sharma and his entire team for the grand success of this 2-day mega event. It is pertinent to mention that starting today, District Administration Ludhiana is organising a special 2-day drive, under which several camps were being set up in almost every prominent part of the district.

Amid the sharp uptick in the Covid-19 cases in Ludhiana, the district administration on March 26, 2021, had launched a unique initiative ‘Vaccine at Doorsteps’ to inoculate a larger population in a short period to break the transmission chain of virus. This initiative was a brainchild of MC Councillor Mamta Ashu, who had organised first such camp in Partap Nagar area of the city.

Bharat Bhushan Ashu said that the second wave of Coronavirus is more intense and infectious so it becomes more significant to provide the shield to the maximum population by vaccinating them. He said under the ‘Vaccine at Doorsteps’ initiative, there is no need to go and stand in the queue at the vaccination centre as now health teams will visit particular area/factory/village/residential society or private establishments for which the need is just to dial up administration for vaccination camp in their localities or premises.

Mamta Ashu specially thanked the District Administration for owning up her idea for start of this special initiative, which turned into a 2-day mega event (April 3-4, 2021). She said that for the last many days, her team was busy in motivating people to organise camps in their respective areas so that maximum people could be covered. She said that initially, they had thought that around 20,000 people would be vaccinated on a single day today, but it is great that 26,483 people got vaccinated in district Ludhiana today. “I hope this number would increase further tomorrow,” she said while urging people to come forward and get vaccinated tomorrow as well.

Deputy Commissioner disclosed that the administration will send the health teams to vaccinating all eligible at all places from where it would receive the call.

Urging the people to shun hesitance and embrace the vaccine, Sharma stressed that our scientists have left no stone unturned to develop the vaccine and accepting it social responsibility towards the nation, we should get the vaccine at the earliest to save the precious lives from the pandemic.

He said when there was no vaccine, people were drying in large numbers and praying for vaccine and now the vaccine is here, the people must come forward to get a jab to win the war against the pandemic. He said that such camps would continue in coming days as well.

LIVE -Punjabi Virsa & Sabhyachar || ਪੰਜਾਬੀ ਵਿਰਸਾ ਅਤੇ ਸੱਭਿਆਚਾਰ-Video

Punjabi Virsa & Sabhyachar ( 2 April 2021) Every Friday 10.30am Punjabi Virsa and Sabhyachar Programme key host Principal Daljeet Kaur ਪੰਜਾਬੀ ਵਿਰਸਾ ਅਤੇ ਸੱਭਿਆਚਾਰ ਪੰਜਾਬੀ ਵਿਰਸਾ ਅਤੇ ਸੱਭਿਆਚਾਰ ਪ੍ਰੋਗਰਾਮ ਤੁਹਾਡੀ ਸੇਵਾ ਵਿੱਚ ਹਰ ਹਫ਼ਤੇ ਸ਼ੁੱਕਰਵਾਰ ਸਮਾਂ 10.30 ਸਵੇਰੇ ਲੈ ਕੇ ਆਉਂਦੇ ਹਨ ਪ੍ਰਿੰਸੀਪਲ ਦਲਜੀਤ ਕੌਰ ਹਠੂਰ

ਜੋ ਤੁਸੀਂ ਸੁਣਿਆ ਅਤੇ ਹੋਰ ਬਹੁਤ ਕੁਝ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ 

Youtube; https://youtu.be/q3G_sHm77VE

Facebook; https://fb.watch/4ErmcIG0Cw/

 

ਜਨ ਸ਼ਕਤੀ Jan Shakti Punjabi/English Newspaper

janshaktipaper@gmail.com

whatsapp 00447775486841

whatsapp 00919878523331

Follow us on: http://www.janshaktinews.com

https://www.facebook.com/JanShaktiPun...

https://twitter.com/JSNPunjab

https://www.instagram.com/janshaktinews

https://www.youtube.com/janshaktinews.

Mullapur Dakha ਦੀ ਇਕ ਦਲਿਤ ਵਰਗ ਦੀ ਔਰਤ ਨੂੰ ਕਹੀ ਨਾਲ ਵੱਢਿਆ  

SC ਕਮਿਸ਼ਨ ਦੇ ਦਖਲ ਤੋਂ ਬਾਅਦ ਹੋਈ ਕਾਰਵਾਈ  

ਪੱਤਰਕਾਰ ਜਗਰੂਪ ਸਿੰਘ ਸੁਧਾਰ ਦੀ ਵਿਸ਼ੇਸ਼ ਰਿਪੋਰਟ  

ਮੋਦੀ ਸਰਕਾਰ ਦੀ 3 ਕਾਲੇ ਕਾਨੂੰਨ ਵਾਪਸ ਲੈਣ ਦੇ ਵਿੱਚ ਹੀ ਭਲਾਈ ਹੈ।ਸਰ: ਜਗਰੂਪ ਬੀਹਲਾ      

ਸ਼ਹੀਦ ਹੋਏ ਕਿਸਾਨਾਂ ਦਾ ਜ਼ਿੰਮੇਵਾਰ ਨਰਿੰਦਰ ਮੋਦੀ  
 
ਮਹਿਲ ਕਲਾਂ -ਬਰਨਾਲਾ-ਅਪ੍ਰੈਲ 2021 - (ਗੁਰਸੇਵਕ ਸਿੰਘ ਸੋਹੀ)-

ਸੈਂਟਰ ਦੀ ਮੋਦੀ ਸਰਕਾਰ ਵੱਲੋਂ 3 ਕਾਲੇ ਕਾਨੂੰਨ ਪਾਸ ਕਰ ਕੇ ਪੰਜਾਬ, ਹਰਿਆਣਾ ਕਿਸਾਨ ,ਮਜ਼ਦੂਰ ਅਤੇ ਹਰ ਵਰਗ ਦੀ ਨੀਂਦ ਕਰ ਕੇ ਰੱਖ ਦਿੱਤੀ ਗਈ ਹੈ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰ ਸਾਬਕਾ ਸਰਪੰਚ ਜਗਰੂਪ ਸਿੰਘ ਸਿੱਧੂ ਬੀਹਲਾ ਨੇ ਕਿਹਾ ਹੈ ਕਿ ਕਿਸਾਨ ਵਿਰੋਧੀ 3 ਕਾਲੇ ਕਾਨੂੰਨ ਵਾਪਸ ਕਰਨ ਦੇ ਲਈ ਮੂੰਹ ਤੋੜ ਜਵਾਬ ਦੇਣ ਲਈ ਜਾਤ-ਪਾਤ ਅਤੇ ਹੋਰ ਭਰਮ ਭੁਲੇਖੇ ਕੱਢਕੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨ  ਜਥੇਬੰਦੀਆਂ ਦਾ ਸਾਥ ਦੇਣਾ ਅਤਿ ਜ਼ਰੂਰੀ ਹੈ। ਕਿਸਾਨੀ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨ ਦੇ ਲਈ ਪੰਜਾਬ ਹਰਿਆਣਾ ਅਤੇ ਹੋਰ ਸਟੇਟਾਂ ਦੀਆ ਜਥੇਬੰਦੀਆਂ ਵੱਲੋਂ ਦਿੱਲੀ ਵਿਖੇ ਸੰਘਰਸ਼ੀ ਝੰਡੇ ਗੱਡੇ ਹੋਏ ਹਨ। ਜਦੋਂ ਵੀ ਪੰਜਾਬ ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਪੰਜਾਬ ਵਾਸੀ ਇੱਕ ਜੁੱਟ ਅਤੇ ਹੋਰ ਭਰਮ ਭੁਲੇਖੇ ਕੱਢ ਕੇ ਜਿੱਤ ਪ੍ਰਾਪਤ ਕਰਨਾ ਜਾਣਦੇ ਹਨ ਅਤੇ ਕੇਂਦਰ ਦੀ ਸਰਕਾਰ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਪਿਛਲੇ 6 ਮਹੀਨਿਆਂ    ਤੋਂ ਬੱਚਿਆਂ ਤੋਂ ਲੈਕੇ ਬੀਬੀਆਂ,ਬਜ਼ੁਰਗ,ਨੌਜਵਾਨਾਂ ਵਲੋਂ ਦਿਨ-ਰਾਤ ਇਨ੍ਹਾਂ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਲੜਿਆ ਜਾ ਰਿਹਾ ਹੈ। ਸੈਂਟਰ ਸਰਕਾਰ ਵੱਲੋਂ 3 ਕਿਸਾਨ ਵਿਰੋਧੀ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿੱਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕੀਤਾ ਜਾ ਰਿਹਾ ਹੈ ਕਿਉਂਕਿ ਆਰਡੀਨੈਂਸ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਐਮਐਸਪੀ ਖਤਮ ਅਤੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਦਿੱਤਾ ਜਾਂ ਰਿਹਾ ਹੈ। ਸਾਬਕਾ ਸਰਪੰਚ ਜਗਰੂਪ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਤੇ ਧੱਕੇ ਨਾਲ ਕਬਜ਼ੇ ਕੀਤੇ ਜਾਣਗੇ ਅਤੇ ਅਜਿਹੇ ਫ਼ੈਸਲੇ ਲਾਗੂ ਹੋਣ ਨਾਲ ਕਿਸਾਨਾਂ ਦੇ ਖੇਤੀਬਾੜੀ ਧੰਦੇ ਖਤਮ ਹੋਣ ਦੇ ਨਾਲ-ਨਾਲ ਕਿਸਾਨਾਂ ਦੀਆਂ ਮੋਟਰਾਂ ਨੂੰ ਮਿਲਦੀ ਮੁਫ਼ਤ ਬਿਜਲੀ ਪਾਣੀ ਦੀ ਸਹੂਲਤ ਨੂੰ ਖ਼ਤਮ ਕਰਕੇ ਬਿੱਲ ਭੇਜਣ ਲੱਗ ਜਾਣਗੇ ਅਤੇ ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।ਅਖੀਰ ਵਿਚ ਉਨ੍ਹਾਂ ਸਮੂਹ ਕਿਸਾਨਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕਿਸਾਨ ਜਥੇਬੰਦੀਆਂ ਵੱਲੋਂ ਲੜੇ ਜਾ ਰਹੇ ਸੰਘਰਸ਼ ਦਾ ਸਾਥ ਦੇਣ ਦੀ ਅਪੀਲ ਕੀਤੀ।

ਕਾਂਗਰਸ ਸਰਕਾਰ ਤੇ ਆਮ ਆਦਮੀ ਪਾਰਟੀ ਦੇ ਸਾਰੇ ਝੂਠਾ ਦਾ ਭਾਂਡਾ ਚੁਰਾਹੇ ਵਿੱਚ ਭੰਨਿਆ ਜਾਵੇਗਾ- ਸੰਤ ਘੁੰਨਸ

ਮਹਿਲ ਕਲਾਂ /ਬਰਨਾਲਾ-ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)-

ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ  ਬਾਦਲ  ਵੱਲੋਂ  5 ਅਪ੍ਰੈਲ  ਨੂੰ ਹਲਕਾ ਵਾਈਜ ਮਹਿਲ ਕਲਾ ਵਿਖੇ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਆਮ ਆਦਮੀ ਪਾਰਟੀ ਵੱਲੋਂ ਝੂਠੀ ਇਸ਼ਤਿਹਾਰ ਬਾਜ਼ੀ ਰਾਹੀਂ ਦੋਹਰੇ ਮਾਪ-ਦੰਡ ਅਪਣਾਉਂਦੇ ਹੋਏ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਜਿਸ ਤਹਿਤੱ ਹਲਕਾ ਮਹਿਲ ਕਲਾਂ ਦੇ ਆਕਾਲੀ ਆਗੂਆਂ ਤੇ ਵਰਕਰਾਂ ਵੱਲੋਂ 5 ਅਪ੍ਰੈਲ ਨੂੰ ਰੋਸ ਧਰਨਾ ਦਿੱਤਾ ਦਾ ਰਿਹਾ ਹੈ। ਇਹ ਵਿਚਾਰ ਸਾਬਕਾ ਸੰਸਦੀ ਸਕੱਤਰ ਤੇ ਹਲਕਾ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ  ਪੰਜਾਬ ਦੀ ਕਾਂਗਰਸ ਸਰਕਾਰ ਤੇ ਆਮ ਆਦਮੀ ਪਾਰਟੀ ਦੇ ਸਾਰੇ ਝੂਠਾ ਦਾ ਭਾਂਡਾ ਚੁਰਾਹੇ ਵਿੱਚ ਭੰਨਿਆ ਜਾਵੇ ਤਾਂ ਜੋ ਪੰਜਾਬ ਦੇ ਭੋਲੇ ਭਾਲੇ ਲੋਕ ਇਹਨਾਂ ਪਾਰਟੀਆਂ ਦੀਆ ਕੋਝੀਆਂ ਚਾਲਾ ਅਤੇ ਝੂਠੇ ਵਾਅਦਿਆ ਤੇ ਸਾਜਿਸਾ ਤੋਂ ਜਾਣੂ ਹੋ ਸਕਣ। ਇਸ ਲਈ ਸਮੂਹ ਵਰਕਰ ਤੇ ਆਗੂ  5 ਅਪ੍ਰੈਲ  ਨੂੰ 11 ਵਜੇ ਤੋਂ 1:00 ਵਜੇ ਤੱਕ ਇਸ ਰੋਸ ਮੁਜਾਹਰੇ ਵਿੱਚ ਪੁੱਜਣ। ਇਸ ਮੌਕੇ ਬਲਦੇਵ ਸਿੰਘ ਗਾਗੇਵਾਲ,ਸੁਖਵਿੰਦਰ ਸਿੰਘ ਸੁੱਖਾ,ਸਰਕਲ ਪ੍ਰਧਾਨ ਬਚਿੱਤਰ ਸਿੰਘ ਰਾਏਸਰ,ਰਾਜਾ ਰਾਮ ਬੱਗੂ ਖ਼ਿਆਲੀ ਸਾਬਕਾ ਸਰਪੰਚ,ਰਜਿੰਦਰ ਸਿੰਘ ਗੋਗੀ
ਤੇਜਿੰਦਰਦੇਵ ਸਿੰਘ ਮਿੰਟੂ ਮਹਿਲ ਕਲਾ ਹਾਜ਼ਰ ਸਨ।

ਗੁਰੂ ਗੋਬਿੰਦ ਸਿੰਘ ਪਬਲਿਕ ਸ.ਸ ਸਕੂਲ ਕੁਰੜ ਦੇ ਸਟਾਫ ਤੇ ਮਾਪਿਆਂ ਨੇ ਸਕੂਲ ਬੰਦ ਕਰਨ ਦਾ ਕੀਤਾ ਵਿਰੋਧ 

ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021( ਗੁਰਸੇਵਕ ਸਿੰਘ ਸੋਹੀ)-

ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁਰੜ  ਦੇ ਸਟਾਫ ਅਤੇ ਬੱਚਿਆਂ ਦੇ ਮਾਪਿਆਂ ਨੇ ਸਕੂਲ ਬੰਦ ਕਰਨ ਦਾ ਵਿਰੋਧ ਕੀਤਾ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਸੁਖਵਿੰਦਰ ਕੌਰ ,ਵਾਈਸ ਪ੍ਰਿੰਸੀਪਲ ਪ੍ਰਦੀਪ ਸਿੰਘ ਅਤੇ ਸੁਪਰਵਾਈਜ਼ਰ ਕੁਲਦੀਪ ਸਿੰਘ ਸਕੂਲੀ ਬੱਚਿਆਂ ਦੇ ਮਾਪੇ ਅਵਤਾਰ ਸਿੰਘ ਸਿੱਧੂ, ਜਗਜੀਤ ਸਿੰਘ, ਬਹਾਦਰ ਸਿੰਘ, ਦਰਸ਼ਨ ਸਿੰਘ ਅਤੇ ਸ਼ੇਰ ਸਿੰਘ ਨੇ ਕਿਹਾ ਕਿ ਸਰਕਾਰ ਪਹਿਲਾਂ ਹੀ 2020 ਵਿਚ ਲਾਕਡਾਊਨ ਲਗਾ ਕੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਚੁੱਕੀ ਹੈ । ਅੱਜ  ਸਰਕਾਰ ਫਿਰ ਤੋਂ ਅਜਿਹਾ ਲਾਕਡਾਊਨ ਕਰਕੇ  ਸਮਾਜ ਦੇ ਵਾਧੇ ਵਿੱਚ ਬਹੁਤ ਵੱਡੀ ਰੁਕਾਵਟ ਪਾ ਰਹੀ ਹੈ ਕਿਉਂਕਿ ਆਉਣ ਵਾਲਾ ਸਮਾਂ ਵਧੀਆ ਸਮਾਜ ਸਾਡੇ ਬੱਚੇ ਹਨ। ਜੇਕਰ ਫਿਰ ਤੋਂ ਘਰਾਂ ਵਿੱਚ ਬੈਠ ਕੇ ਪੜ੍ਹਾਈ ਕਰਨਗੇ ਤਾਂ ਬੱਚਿਆਂ ਅਤੇ ਅਧਿਆਪਕਾਂ ਵਿੱਚ ਤਾਲਮੇਲ ਨਹੀਂ ਹੋ ਸਕੇਗਾ ।ਕਿਉਂਕਿ ਪਿਛਲੇ ਸਾਲ ਵੀ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ , ਕਿਉਂਕਿ ਜੋ ਪੜ੍ਹਾਈ ਬੱਚੇ ਸਕੂਲ ਵਿੱਚ ਰਹਿ ਕੇ ਅਧਿਆਪਕਾਂ ਦੀ ਨਿਗਰਾਨੀ ਹੇਠ ਕਰਦੇ ਹਨ। ਉਹ ਘਰ ਵਿੱਚ ਰਹਿ ਕੇ ਨਹੀਂ ਕਰ ਸਕਦੇ  ।ਉਨ੍ਹਾਂ ਕਿਹਾ ਕਿ ਜਿਥੇ ਦੇਸ਼ ਦਾ ਭਵਿੱਖ ਬਨਣ ਵਾਲੇ ਬੱਚਿਆਂ ਦੇ ਸਕੂਲ ਬੰਦ ਕਰਕੇ ਸਰਕਾਰ ਲੋਕ ਹਿਤੈਸ਼ੀ ਹੋਣ ਦਾ ਦਾਅਵਾ ਕਰ ਰਹੀ, ਉਥੇ ਖੁੰਬਾਂ ਵਾਂਗ ਖੁੱਲ੍ਹੇ ਸਿਨੇਮਾ ਘਰ ,ਬਾਜ਼ਾਰ ,ਸ਼ਾਪਿੰਗ ਮਾਲ ,ਕਚਹਿਰੀਆਂ, ਬੈਂਕ, ਸਰਕਾਰੀ ਦਫਤਰ ਅਤੇ ਸ਼ਰਾਬ ਵਾਲੇ ਠੇਕੇ ਸ਼ਰੇਆਮ ਖੁੱਲ੍ਹੇ ਪਏ ਹਨ।ਉਨ੍ਹਾਂ ਕਿਹਾ ਕਿ ਸੂਬੇ ਵਿੱਚ  ਰਾਜਨੀਤਕ ਪਾਰਟੀਆਂ ਵੱਲੋਂ ਵੱਡੇ ਵੱਡੇ ਇਕੱਠ ਅਤੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ ।ਇਸ ਤੋਂ ਇਲਾਵਾ ਵੱਡੇ ਟੂਰਨਾਮੈਂਟ ਅਤੇ ਧਾਰਮਿਕ ਸਮਾਗਮਾਂ ਵਿੱਚ ਵੀ ਲੋੜ ਤੋਂ ਵੱਧ ਇਕੱਠ ਕੀਤਾ ਜਾ ਰਿਹਾ ਹੈ। ਜਦ ਇਨ੍ਹਾਂ ਭੀੜਾਂ ਨਾਲ ਕੋਰੋਨਾ ਨਹੀ ਫੈਲਦਾ ਤਾਂ ਫਿਰ ਸਕੂਲ ਖੋਲ੍ਹਣ ਵਿੱਚ ਕਿਉਂ ਦਿੱਕਤ ਹੋ ਰਹੀ ਹੈ ?  
ਜਦ ਕਿ ਸਾਰੇ ਸਕੂਲ ਸਰਕਾਰ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਦੇ ਹਨ ।ਅਖੀਰ ਵਿਚ ਉਨ੍ਹਾਂ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ  ਸਿੰਗਲਾ ਤੋਂ ਮੰਗ ਕੀਤੀ ਹੈ ਕਿ ਅਪ੍ਰੈਲ 2021 ਕੋਰੋਨਾ  ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਕੂਲ ਖੋਲ੍ਹਣ ਨੂੰ ਪ੍ਰਵਾਨਗੀ ਦਿੱਤੀ ਜਾਵੇ।ਤਾਂ ਜੋ ਬੱਚਿਆਂ ਦੀ ਪੜ੍ਹਾਈ ਤੇ ਕੋਈ ਬੁਰਾ ਪ੍ਰਭਾਵ ਨਾ ਪੈ ਸਕੇ ।ਇਸ ਮੌਕੇ ਮੈਡਮ ਹਰਪ੍ਰੀਤ ਕੌਰ, ਮੈਡਮ ਦਲਜੀਤ ਕੌਰ, ਸਿੰਦਰਪਾਲ ਕੌਰ ਤੋਂ ਇਲਾਵਾ ਟੀਚਿੰਗ ਤੇ ਨੋਨ ਟੀਚਿੰਗ ਸਟਾਫ ਸਮੇਤ ਬੱਚਿਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਹਾਜਰ ਸਨ।

ਗੈਂਗਸਟਰ ਸੁੱਖਾ ਲੰਮਾ ਗਰੁੱਪ ਦਾ ਸਾਥੀ ਅਸਲੇ ਸਮੇਤ ਕਾਬੂ

ਮੋਗਾ (ਜੱਜ ਮਸੀਤਾਂ) - ਗੈਂਗਸਟਰ ਸੁੱਖਾ ਲੰਮਾ ਗਰੁੱਪ ਦੇ ਇਕ ਸਾਥੀ ਨੂੰ 315 ਬੋਰ ਪਿਸਟਲ ਅਤੇ ਕਾਰਤੂਸ ਸਮੇਤ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੀ. ਆਈ. ਏ. ਸਟਾਫ਼ ਮੋਗਾ ਦੇ ਇੰਚਾਰਜ ਇੰਸਪੈਕਟਰ ਤਿਲ੍ਰੋਚਨ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਸੁਖਮੰਦਰ ਸਿੰਘ ਦੇ ਗੈਂਗਸਟਰ ਚਰਨਜੀਤ ਸਿੰਘ ਉਰਫ ਰਿੰਕੂ, ਅਰਸ਼ਦੀਪ ਸਿੰਘ ਉਰਫ ਅਰਸ, ਰਮਨਦੀਪ ਸਿੰਘ ਉਰਫ ਰਮਨ ਜੰਜ ਅਤੇ ਸੁੱਖਾ ਲੰਮਾ ਗਰੁੱਪ ਨਾਲ ਸਬੰਧ ਹਨ। ਉਨ੍ਹਾਂ ਨੇ ਸੁੱਖਾ ਲੰਮਾ ਨਾਂ ਦਾ ਗੈਂਗ ਬਣਾਇਆ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਮੋਗਾ, ਫਰੀਦਕੋਟ ਦੇ ਕਾਰੋਬਾਰੀ ਅਤੇ ਦੁਕਾਨਦਾਰਾਂ ਦੀ ਰੈਕੀ ਕਰ ਕੇ ਉਨ੍ਹਾਂ ਦੇ ਫੋਨ ਨੰਬਰ ਲੈ ਕੇ ਉਕਤ ਗੈਂਗਸਟਰਾਂ ਨੂੰ ਦਿੰਦਾ ਹੈ। ਗੈਂਗਸਟਰ ਵਿਦੇਸ਼ ਤੋਂ ਮੋਬਾਇਲ ਫੋਨ ਰਾਹੀਂ ਵੱਡੇ ਕਾਰੋਬਾਰੀਆਂ ਅਤੇ ਦੁਕਾਨਦਾਰਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕਰਦੇ ਹਨ। ਸੁਖਮੰਦਰ ਸਿੰਘ ਫਿਰੌਤੀ ਦਾ ਪੈਸਾ ਹਵਾਲੇ ਰਾਹੀਂ ਕੈਨੇਡਾ ਵਿਚ ਉਕਤ ਗੈਂਗਸਟਰਾਂ ਕੋਲ ਭੇਜਦਾ ਹੈ। ਉਹ ਗੈਂਗਸਟਰਾਂ ਵਲੋਂ ਦੱਸੇ ਗਏ ਵਿਅਕਤੀਆਂ ਕੋਲ ਨਾਜਾਇਜ਼ ਅਸਲਾ ਪਹੁੰਚਾਉਣ ਦਾ ਕੰਮ ਵੀ ਕਰਦਾ ਹੈ ਅਤੇ ਖੁਦ ਵੀ ਨਾਜਾਇਜ਼ ਅਸਲਾ ਆਪਣੇ ਕੋਲ ਰੱਖਦਾ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਉਹ ਤਲਵੰਡੀ ਭੰਗੇਰੀਆ ਪੁਲ ਦੇ ਹੇਠਾਂ ਖੜਾ ਹੈ, ਜਿਸ ’ਤੇ ਪੁਲਸ ਪਾਰਟੀ ਸਮੇਤ ਛਾਪੇਮਾਰੀ ਕਰ ਕੇ ਉਸ ਨੂੰ ਜਾ ਦਬੋਚਿਆ। ਉਸਦੇ ਕੋਲੋਂ ਇਕ 315 ਬੋਰ ਪਿਸਟਲ, ਇਕ ਕਾਰਤੂਸ ਦੇ ਇਲਾਵਾ ਇਕ ਆਈ ਫੋਨ ਬਰਾਮਦ ਕੀਤਾ ਗਿਆ। ਗੈਂਗਸਟਰ ਸੁੱਖਾ ਲੰਮਾ ਨਿਵਾਸੀ ਪਿੰਡ ਜੱਟਪੁਰਾ (ਲੁਧਿਆਣਾ), ਰਮਨਦੀਪ ਸਿੰਘ ਉਰਫ ਰਮਨ ਜੱਜ ਨਿਵਾਸੀ ਫਿਰੋਜ਼ਪੁਰ ਹਾਲ ਕੈਨੇਡਾ, ਅਰਸ਼ਦੀਪ ਸਿੰਘ ਉਰਫ ਅਰਸ਼ ਨਿਵਾਸੀ ਪਿੰਡ ਡਾਲਾ ਹਾਲ ਕੈਨੇਡਾ, ਚਰਨਜੀਤ ਸਿੰਘ ਉਰਫ ਰਿੰਕੂ ਨਿਵਾਸੀ ਪਿੰਡ ਬੀਹਲਾ ਹਾਲ ਕੈਨੇਡਾ ਅਤੇ ਸੁਖਮੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ, ਜਿਸ ਤੋਂ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।

ਮੋਗਾ: ਅਕਾਲਸਰ ਰੋਡ ਤੇ ਫ਼ਰਨੀਚਰ ਦੀ ਦੁਕਾਨ ਚ ਲੱਗੀ ਅੱਗ

ਮੋਗਾ (ਜੱਜ ਮਸੀਤਾਂ): ਮੋਗਾ ਦੇ ਅਕਲਸਰ ਰੋਡ ’ਤੇ ਲਕੜੀ ਦੀ ਦੁਕਾਨ ’ਤੇ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਮੌਕੇ ’ਤੇ ਅੱਗ ਬੁਝਾਉਣ ਵਾਲੀਅਂ ਗੱਡੀਆਂ ਨੂੰ ਬੁਲਾਇਆ ਗਿਆ ਤੇ ਅੱਗ ’ਤੇ ਕਾਬੂ ਪਾਇਆ ਜਾ ਰਿਹਾ ਹੈ।