You are here

ਪੰਜਾਬ

ਲਖਵੀਰ ਸਿੰਘ ਸਮਰਾ ਬਣੇ ਲੁਧਿਆਣਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ 

ਜਗਰਾਉਂ ਦੇ ਵਸਨੀਕ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦਾ ਅਹੁਦਾ ਸੰਭਾਲਣ ਤੇ ਇਲਾਕੇ ਭਰ ਤੋਂ ਸਤਿਕਾਰ ਜੋ ਵਿਅਕਤੀਆਂ ਨੇ ਦਿੱਤੀਆਂ ਵਧਾਈਆਂ   

ਜਗਰਾਉਂ ,ਅਪ੍ਰੈਲ 2021 (  ਮਨਜਿੰਦਰ ਗਿੱਲ)  

ਜਗਰਾਂਓ ਦੇ ਵਸਨੀਕ, ਪ੍ਰਸਿੱਧ ਸਿਖਿਆ ਸਾਸ਼ਤਰੀ,ਸਥਾਨਕ ਡਾਇਟ, ਸ ਸੀ ਸੈ ਸਕੂਲ ਪਿੰਡ ਬਰਸਾਲ ਵਿਖੇ ਬਤੌਰ ਪ੍ਰਿੰਸੀਪਲ ਲੰਮਾ ਸਮਾਂ ਸੇਵਾ ਨਿਭਾਂਉਦੇ ਰਹੇ ਲਖਵੀਰ ਸਿੰਘ ਸਮਰਾ ਦੇ ਲੁਧਿਆਣਾ ਜਿਲੇ ਦੇ ਜਿਲਾ ਸਿਖਿਆ ਅਧਿਕਾਰੀ ਸੈਕੰਡਰੀ ਨਿਯੁਕਤ ਹੋਣ ਤੇ ਜਿਲੇ ਭਰ ਦੀਆਂ ਅਧਿਆਪਕ ਜਥੇਬੰਦੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਡੈਮੋਕ੍ਰੈਟਿਕ ਟੀਚਰਜ ਫਰੰਟ ਪੰਜਾਬ ਦੇ ਸਾਬਕਾ ਪ੍ਰਧਾਨ ਅਤੇ ਕਿਸਾਨ ਆਗੂ ਮਹਿੰਦਰ ਸਿੰਘ ਕਮਾਲਪੁਰਾ, ਸਾਬਕਾ ਪ੍ਰਧਾਨ ਧਰਮ ਸਿੰਘ ਸੂਜਾਪੁਰ , ਜਿਲਾ ਪ੍ਰਧਾਨ ਜਸਬੀਰ ਸਿੰਘ ਅਕਾਲ ਗੜ,ਬਲਾਕ ਪ੍ਰਧਾਨਾਂ ਨਵਗੀਤ ਸਿੰਘ,ਹਰਨਰਾਇਣ ਸਿੰਘ ਮੱਲੇਆਣਾ  ,ਹਰਭਜਨ ਸਿੰਘ ਸਿੱਧੂ,ਗੁਰਮੀਤ ਸਿੰਘ ਧਨੋਆ,ਹਰਿੰਦਰ ਸਿੰਘ ਮੰਡਿਆਣੀ ਆਦਿ ਨੇ ਮੁਬਾਰਕਬਾਦ ਦਿੰਦਿਆਂ ਉਮੀਦ ਕੀਤੀ ਕਿ ਅਧਿਆਪਕ ਸੰਘਰਸ਼ ਨਾਲ ਜੂੜੇ ਤੁਰੇ ਆ ਰਹੇ ਨਵੇਂ ਜਿਲਾ ਸਿਖਿਆ ਅਧਿਕਾਰੀ ਅਧਿਆਪਕ ਹਿਤਾਂ ਨੂੰ ਸਰਵੋਪਰੀ ਰਖਣਗੇ।ਸਿਖਿਆ ਜਗਤ ਦੀਆਂ ਸਰਵਵਿਆਪੀ ਸਮਿਸਵਾਂਆ ਨੂੰ ਅਪਣੇ ਅਮੀਰ ਤਜਰਬੇ ਅਤੇ ਗਿਆਨ ਨਾਲ ਸਮੇਂ ਕੁ ਸਮੇਂ ਹੱਲ ਕਰਨ ਦੇ ਸੁਹਿਰਦ ਯਤਨ ਜੁਟਾਉਣ ਚ ਕੋਈ ਕਸਰ ਨਹੀਂ ਛੱਡਣਗੇ। ਇਸ ਸਮੇਂ ਜਨ ਸ਼ਕਤੀ ਨਿਊਜ਼ ਦੇ ਸੰਪਾਦਕ  ਅਮਨਜੀਤ ਸਿੰਘ ਖਹਿਰਾ ਅਤੇ ਸਾਬਕਾ ਡਿਪਟੀ ਡਾਇਰੈਕਟਰ ਪੰਜਾਬ ਸਰਕਾਰ ਸਿੱਖਿਆ ਵਿਭਾਗ ਡਾ ਬਲਦੇਵ ਸਿੰਘ  ਜੀ ਅਤੇ ਇਲਾਕੇ ਭਰ ਤੋਂ ਬਹੁਸੰਮਤੀ ਸਕੂਲਾਂ ਦੇ ਟੀਚਰ ਸਾਹਿਬਾਨ ਵੱਲੋਂ ਉਚੇਚੇ ਤੌਰ ਤੇ ਸਰਦਾਰ ਲਖਵੀਰ ਸਿੰਘ ਸਮਰਾ ਜੀ ਨੂੰ ਆਪਣਾ ਅਹੁਦਾ ਸੰਭਾਲਣ ਤੇ ਵਧਾਈਆਂ ਦਿੱਤੀਆਂ ਗਈਆਂ ।  

ਲੁਧਿਆਣਾ ਸ਼ਹਿਰ ਵਿਚ 2 ਮਹੀਨੇ ਦੇ ਬੱਚੇ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ

ਲੁਧਿਆਣਾ, ਅਪ੍ਰੈਲ 2021( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ )  - 

ਲੁਧਿਆਣਾ ਸ਼ਹਿਰ ਵਿਚ ਇੱਕ ਮਾਸੂਮ ਬੱਚੇ ਵਿਚ ਕੋਰੋਨਾ ਪਾਜ਼ੀਟਿਵ ਪਾਏ ਜਾਣ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ। ਸੀ. ਐੱਮ .ਸੀ. ਅਤੇ ਹਸਪਤਾਲ ਲੁਧਿਆਣਾ ਦੇ ਮੈਡੀਕਲ ਸੁਪਰਡੈਂਟ ਡਾ. ਅਨਿਲ ਅਤੇ ਡਿਪਟੀ ਮੈਡੀਕਲ ਸੁਪਰਡੈਂਟ ਡਾ. ਅਮਿਤ ਨੇ ਦੱਸਿਆ ਕਿ ਅੱਜ ਸਵੇਰੇ ਸਿਵਲ ਹਸਪਤਾਲ ਲੁਧਿਆਣਾ ਤੋਂ ਰੈਫਰ ਕਰਕੇ 2 ਮਹੀਨੇ ਦੇ ਇੱਕ ਬੱਚੇ ਨੂੰ ਇਲਾਜ ਲਈ ਹਸਪਤਾਲ ਵਿਚ ਭੇਜਿਆ ਗਿਆ ਸੀ ਅਤੇ ਹਸਪਤਾਲ ਦੇ ਡਾਕਟਰਾਂ ਨੂੰ ਜਦੋਂ ਬੱਚੇ ਵਿਚ ਕੋਰੋਨਾ ਦੇ ਲੱਛਣ ਮਹਿਸੂਸ ਹੋਏ ਤਾਂ ਉਸ ਦੀ ਲੈਬ ਜਾਂਚ ਕਰਵਾਈ ਗਈ, ਜਿਸ ਦੌਰਾਨ ਬੱਚਾ ਕੋਰੋਨਾ ਪਾਜ਼ੀਟਿਵ ਪਾਇਆ ਗਿਆ । ਉਕਤ ਡਾਕਟਰ-ਅਧਿਕਾਰੀਆਂ ਨੇ ਦੱਸਿਆ ਕਿ ਬੱਚੇ ਦਾ ਇਲਾਜ ਕਰ ਰਹੀ ਡਾ. ਮੋਨਿਕਾ ਸ਼ਰਮਾ ਨੇ ਬੱਚੇ ਦੀ ਬਿਮਾਰੀ ਲੱਭਣ ਲਈ ਜਦੋਂ ਉਸ ਦੇ ਪਿਸ਼ਾਬ ਨਾਲ ਸਬੰਧਿਤ ਯੂ. ਟੀ .ਆਈ. ਟੈਸਟ ਕਰਵਾਇਆ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਬੱਚਾ ਕੋਰੋਨਾ ਤੋਂ ਪ੍ਰਭਾਵਿਤ ਜਾਪਦਾ ਹੈ ਅਤੇ ਇਸ ਪਿੱਛੋਂ ਉਸ ਦੀ ਕੋਰੋਨਾ ਲੈਬ ਜਾਂਚ ਕੀਤੀ ਗਈ, ਤਾਂ ਉਹ ਪਾਜ਼ੀਟਿਵ ਪਾਈ ਗਈ। ਉਨ੍ਹਾਂ ਅੱਗੇ ਦੱਸਿਆ ਕਿ ਬੱਚੇ ਉਪਰ ਡਾਕਟਰੀ ਟੀਮ ਵਲੋਂ ਲਗਾਤਾਰ ਨਜ਼ਰ ਰੱਖੀ ਜਾ ਰਹੀ ਅਤੇ ਬੱਚੇ ਨੂੰ ਆਕਸੀਜਨ ਦਿੱਤੀ ਜਾ ਰਹੀ ਹੈ ।

ਅੇੈੇੱਸ,ਜੀ,ਪੀ,ਸੀ ਮੈਂਬਰ ਸੰਤ ਦਰਬਾਰ ਸਿੰਘ ਦਾ ਦੇਹਾਂਤ ਵੱਖ-ਵੱਖ ਆਗੂਆਂ ਨੇ ਸ਼ਮੂਲੀਅਤ ਕੀਤੀ  

ਮਹਿਲ ਕਲਾਂ/ਬਰਨਾਲਾ-ਅਪ੍ਰੈਲ- 2021 (ਗੁਰਸੇਵਕ ਸਿੰਘ ਸੋਹੀ)-

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ  ਦੇ ਹਲਕਾ ਚੰਨਣਵਾਲ ਤੋਂ ਐੱਸ,ਜੀ,ਪੀ,ਸੀ ਮੈਬਰ ਸੰਤ ਦਲਬਾਰ ਸਿੰਘ ਛੀਨੀਵਾਲ ਅਕਾਲ ਚਲਾਣਾ ਕਰ ਗਏ ਹਨ। ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚਲੇ ਆ ਸਨ। ਮੰਗਲਵਾਰ ਸਵੇਰੇ ਤਕਰੀਬਨ 7.15 ਵਜੇ ਉਨ੍ਹਾਂ ਆਖਰੀ ਸਾਹ ਲਿਆ। ਇਥੇ  ਜਿਕਰਯੋਗ ਹੈ ਕਿ ਸੰਤ ਬਾਬਾ ਦਲਬਾਰ ਸਿੰਘ ਛੀਨੀਵਾਲ ਕਲਾ ਲਗਾਤਾਰ 25 ਸਾਲ ਮੈਬਰ ਅਤੇ 6 ਸਾਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਰਤਸਰ ਦੇ ਅੰਤਰਿੰਗ ਕਮੇਟੀ ਮੈਂਬਰ ਬਣੇ ਰਹੇ ਸਨ । ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਛੀਨੀਵਾਲ ਕਲਾਂ ਦੇ ਸਮਸਾਨਘਾਟ ’ਚ ਕੀਤਾ ਗਿਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜੂਰੀ ਰਾਗੀ ਭਾਈ ਗੁਰਸੇਵਕ ਸਿੰਘ ਤੇ ਭਾਈ ਲਖਵੀਰ ਸਿੰਘ ਹਜੂਰੀ ਰਾਗੀ ਬਾਬਾ ਗਾਧਾ ਬਰਨਾਲਾ ਦੇ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਉਨ੍ਹਾਂ ਦੀ ਚਿਗਾਂ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਜਿਲ੍ਹਾ ਪ੍ਰੀਸਦ ਮੈਂਬਰ ਪਿ੍ਰਤਪਾਲ ਸਿੰਘ ਛੀਨੀਵਾਲ ਤੇ ਉਨ੍ਹਾਂ ਦੇ ਭਤੀਜੇ ਰਜਿੰਦਰ ਸਿੰਘ ਗੋਗੀ ਛੀਨੀਵਾਲ ਵੱਲੋਂ ਦਿੱਤੀ ਗਈ। ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ,ਪਾਰਟੀ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਐਸਜੀਪੀਸੀ ਪ੍ਰਧਾਨ ਬੀਬੀ ਜੰਗੀਰ ਕੌਰ,ਐਸਜੀਪੀਸੀ ਦੇ ਪ੍ਰਮੁੱਖ ਸਕੱਤਰ ਭਾਈ ਰਜਿੰਦਰ ਸਿੰਘ ਖਾਲਸਾ, ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਥੇਦਾਰ ਤੋਤਾ ਸਿੰਘ ਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਵੱਲੋਂ ਸੰਤ ਛੀਨੀਵਾਲ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾਂ ਕੀਤਾ ਗਿਆ। ਸੰਤ ਛੀਨੀਵਾਲ ਦੇ ਅੰਤਿਮ ਸੰਸਕਾਰ ਸਮੇਂ ਸ੍ਰੋਮਣੀ ਅਕਾਲੀ ਦਲ ਬ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦੀ ਸਕੱਤਰ ਅਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ,ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ,ਕਾਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ, ਵਿਧਾਨ ਸਭਾ ਹਲਕਾ ਬਰਨਾਲਾ ਦੇ ਇੰਚਾਰਜ ਕੁਲਵੰਤ ਸਿੰਘ ਕੀਤੂ,ਐਸ,ਜੀ,ਪੀ,ਸੀ ਮੈਂਬਰ ਬਲਦੇਵ ਸਿੰਘ ਚੂੰਘਾਂ,ਭਾਈ ਪਰਮਜੀਤ ਸਿੰਘ ਖਾਲਸਾ,ਗੁਰਮੇਲ ਸਿੰਘ ਸੰਗਤਪੁਰਾ ਤਿੰਨੇ ਮੈਬਰ ਐਸ ਜੀ,ਪੀ,ਸੀ,ਭਾਕਿਯੂ ਕਾਦੀਆਂ ਦੇ ਸ੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਮਹਿਲ ਕਲਾਂ, ਯੂਥ ਵਿੰਗ ਦੇ ਕੌਮੀ ਆਗੂ ਗੁਰਸੇਵਕ ਸਿੰਘ ਗਾਗੇਵਾਲ, ਯੂਥ ਵਿੰਗ ਦੇ ਸਰਕਲ ਪ੍ਰਧਾਨ ਬਲਵੰਤ ਸਿੰਘ ਛੀਨੀਵਾਲ,ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਜਸਵੰਤ ਸਿੰਘ ਜੌਹਲ,ਸਾਬਕਾ ਚੇਅਰਮੈਨ ਅਜੀਤ ਸਿੰਘ ਕੁਤਬਾ,ਰੂਬਲ ਗਿੱਲ ਕੈਨੇਡਾ,ਸਰਪੰਚ ਸਿਮਰਨ ਜੀਤ ਕੌਰ ਛੀਨੀਵਾਲ ਕਲਾਂ,ਨੰਬਰਦਾਰ ਅਵਤਾਰ ਸਿੰਘ,ਸ ਲਖਵੀਰ ਸਿੰਘ ਜੇ ਈ ਟੈਲੀਫੋਨ ਵਿਭਾਗ ,ਫਰਮਾਸਿਸਟ ਬਲਵਿੰਦਰ ਕੁਮਾਰ ਸਰਮਾ,ਮਜਦੂਰ ਆਗੂ ਏਕਮ ਸਿੰਘ ਛੀਨੀਵਾਲ,ਜਥੇਦਾਰ ਗੁਰਮੇਲ ਸਿੰਘ ਛੀਨੀਵਾਲ ,ਪਰਵਿੰਦਰ ਸਿੰਘ ਪੰਜਗਰਾਈਆ,ਟਿੱਕਾ ਸਿੰਘ ਮਹਿਲ ਕਲਾਂ,ਸੁਖਮਿੰਦਰ ਸਿੰਘ ਧੂਰਕੋਟ,ਡਾ ਪ੍ਰਵੀਨ ਸਿੰਗਲਾ,ਸੁਸਾਇਟੀ ਸਕੱਤਰ ਸੁਖਚੈਨ ਸਿੰਘ,ਸਾਬਕਾ ਸਰਪੰਚ ਗੁਰਮੇਲ ਸਿੰਘ ਕਲਾਲਾ, ਸਾਬਕਾ ਸਰਪੰਚ ਇੱਕਤਰ ਸਿੰਘ,ਸਾਬਕਾ ਸਰਪੰਚ ਮੋਹਨ ਸਿੰਘ ਸੋਹੀ,ਅਜੀਤ ਸਿੰਘ ਸੋਹੀ,ਗੋਰਖਾ ਸਿੰਘ ਸੋਹੀ,ਸਾਬਕਾ ਸਰਪੰਚ ਜਗਰੂਪ ਸਿੰਘ ਬੀਹਲਾ,ਸਾਬਕਾ ਸਰਪੰਚ ਅਮਰਜੀਤ ਸਿੰਘ ਗਹਿਲ,ਸਰਪੰਚ ਰਣਧੀਰ ਸਿੰਘ ਦੀਵਾਨਾ,ਸਾਬਕਾ ਸਰਪੰਚ ਜਸਵੰਤ ਸਿੰਘ ਦੀਵਾਨਾ,ਸਮਾਜ ਸੇਵੀ ਸਰਬਜੀਤ ਸੰਭੂ ਮਹਿਲ ਕਲਾਂ,ਸਰਪੰਚ ਜਸਵਿੰਦਰ ਸਿੰਘ ਮਾਂਗਟ ਹਮੀਦੀ,ਪ੍ਰਧਾਨ ਮਲਕੀਤ ਸਿੰਘ ਸੋਹੀ,                     ਗਾਗੇਵਾਲ ,ਸੁਖਮੰਦਰ ਸਿੰਘ ਧਾਲੀਵਾਲ ਛੀਨੀਵਾਲ ਕਲਾਂ, ਜੱਗਾ ਸਿੰਘ ਛੀਨੀਵਾਲ ਕਲਾਂ, ਪ੍ਰੈਸ ਕਲੱਬ ਰਜਿ ਮਹਿਲ ਕਲਾਂ ਦੇ ਚੇਅਰਮੈਨ ਨੇ ਪੁੱਜ ਕੇ ਛੀਨੀਵਾਲ ਪਰਿਵਾਰ ਨਾਲ ਦੁੱਖ ਸਾਂਝਾਂ ਕੀਤਾ। ਇਸ ਮੌਕੇ ਜਿਲ੍ਹਾ ਪ੍ਰੀਸਦ ਮੈਂਬਰ ਪਿ੍ਰਤਪਾਲ ਸਿੰਘ ਛੀਨੀਵਾਲ ਤੇ ਰਜਿੰਦਰ ਸਿੰਘ ਗੋਗੀ ਛੀਨੀਵਾਲ ਨੇ ਦੱਸਿਆਂ ਕਿ ਸੰਤ ਛੀਨੀਵਾਲ ਦੇ ਅੰਗੀਠਾ ਸੰਭਾਲਣ ਦੀ ਰਸਮ 22 ਅਪ੍ਰੈਲ ਦਿਨ ਵੀਰਵਾਰ ਨੂੰ ਸਵੇਰੇ 9 ਵਜੇਂ ਕੀਤੀ ਜਾਵੇਗੀ

ਵਾਤਾਵਰਨ ਅਤੇ ਮਨੁੱਖੀ ਜੀਵਨ ✍️ਹਰਨਰਾਇਣ ਸਿੰਘ ਮੱਲੇਆਣਾ    

 ਆਓ ਵਿਚਾਰੀਏ ਵਾਤਾਵਰਨ ਵਿੱਚ ਪਰਿਵਰਤਨ ਮਨੁੱਖੀ ਜੀਵਨ ਦੇ ਲਈ ਹਾਨੀਕਾਰਕ ਹੋ ਸਕਦੇ ਹਨ। ਵਾਤਾਵਰਨ ਵਿਚ ਪਰਿਵਰਤਨ ਮਨੁੱਖ ਨੇ ਆਪ ਲਿਆਂਦਾ ..ਉਹ ਕਿਵੇਂ  ?

ਧਰਤੀ ਤੇ ਤਪਸ਼ ਵਧ ਰਹੀ ਹੈ ਗਲੇਸ਼ੀਅਰ ਪਿਘਲ ਰਹੇ ਹਨ ਸਮੁੰਦਰੀ ਤੱਟ ਤੂਫ਼ਾਨਾਂ ਨਾਲ ਘਿਰ ਰਹੇ ਹਨ  ਭੂਚਾਲ ਦਿਲ ਵਿੱਚ ਸਹਿਮ ਪੈਦਾ ਕਰ ਰਹੇ ਹਨ  ਮੌਸਮ ਵਿੱਚ ਬਦਲਾਅ ਬੜੀ ਤੇਜ਼ੀ ਨਾਲ ਆ ਰਿਹਾ ਹੈ  ਸਭ ਕੁਝ ਲਈ ਹੀ ਵਾਤਾਵਰਨ ਮਾਹਿਰਾਂ ਨੇ ਸਿੱਟਾ ਕੱਢਿਆ ਹੈ ਕਿ ਮਨੁੱਖ ਆਪਣੀ ਆਰਥਿਕ ਭੁੱਖ ਮਿਟਾਉਣ ਲਈ ਪੈਦਾਵਾਰ ਵਧਾਉਣ ਲਈ  ਸ਼ਹਿਰਾਂ ਵਿੱਚ ਕੰਕਰੀਟ ਦੇ ਪਹਾੜ ਖੜ੍ਹੇ ਕਰ ਰਿਹਾ ਹੈ ਜੋ ਕਿ ਕੁਦਰਤ ਨਾਲ ਛੇੜਛਾੜ ਹੈ  ਭਾਰਤ ਵਿੱਚ ਜੰਗਲਾਂ ਅਧੀਨ ਰਕਬਾ ਅਠਾਰਾਂ ਤੋਂ ਵੀਹ ਫੀਸਦੀ ਤੱਕ ਹੈ ਵਾਤਾਵਰਨ ਮਾਹਰਾਂ ਅਨੁਸਾਰ ਮੈਦਾਨੀ  ਇਲਾਕਿਆਂ ਵਿੱਚ ਘੱਟੋ ਘੱਟ ਤੇਤੀ ਫ਼ੀਸਦੀ ਅਤੇ ਪਹਾੜੀ ਇਲਾਕਿਆਂ ਵਿਚ ਛਿਆਹਠ ਫੀਸਦੀ ਰਕਬਾ ਰੁੱਖਾਂ ਨਾਲ ਕੱਜਿਆ ਹੋਣਾ ਚਾਹੀਦਾ ਹੈ  ਸਾਡਾ ਰੈਣ ਬਸੇਰਾ ਜਾਨਵਰਾਂ ਦਾ ਰੈਣ ਬਸੇਰਾ ਪੁਰਾਤਨ ਸਮਝੇ ਰਿਸ਼ੀ ਬਾਲਮੀਕ ਭਗਵਾਨ ਰਾਮ ਅਤੇ ਬੁੱਧ ਭਗਤੀ ਕਰਨ ਵਾਲੇ ਸਾਧੂ ਵਣਾਂ ਨੂੰ  ਭਾਰਤ ਨੂੰ ਸਮਰਪਤ ਸਨ ਤ੍ਰਿਵੈਣੀ ਲਾਉਣਾ ਇੱਕ ਵੱਡਾ ਪੁੰਨ ਸਮਝਿਆ ਜਾਂਦਾ ਸੀ ਪਿੱਪਲ ਬੋਹੜ ਅਤੇ ਨਿੰਮ ਇਕ ਦਵਾਹਨ ਮਨੁੱਖ ਦੀ ਵੱਧ ਝਾੜ ਅਤੇ ਪੈਦਾਵਾਰ ਦੇ ਨਾਮ ਤੇ ਝੋਨਾ ਟਿੱਬਿਆਂ ਉਪਰ ਲਹਿਰਾਅ ਦਿੱਤਾ ਅਤੇ ਧਰਤੀ ਦੇ ਸੀਨੇ ਵਿੱਚੋਂ ਪਾਣੀ ਕੱਢ ਕੇ ਨਲਕੇ ਅਤੇ ਖੂਹਾਂ ਦਾ ਨਾਮ ਮਿਟਾ ਦਿੱਤਾ ਹੈ  ਅਤੇ ਘਰਾਂ ਵਿੱਚ ਸਬਮਰਸੀਬਲ ਪੰਪ ਲਾ ਕੇ ਪਾਣੀ ਦੀ ਉਪਰਲੀ ਸਤਾ ਖ਼ਤਮ ਕਰ ਦਿੱਤੀ ਹੈ ਤੇ ਧਰਤੀ ਥੱਲੇ ਖ਼ਲਾਅ ਪੈਦਾ ਕਰਨ ਵੱਲ ਕਦਮ ਪੁੱਟ ਰਹੇ ਹਾਂ  ਵਧੇਰੇ ਝਾੜ ਲੈਣ ਲਈ ਅਸੀਂ ਕੀਟਨਾਸ਼ਕ ਅਤੇ ਰਸਾਇਣਕ ਖਾਦਾਂ ਦਾ ਪ੍ਰਯੋਗ ਕਰਦੇ ਹਾਂ ਅਤੇ ਇਨ੍ਹਾਂ ਦੀ ਆਦੀ ਹੋ ਚੁੱਕੇ ਹਾਂ ਸਿੱਟੇ ਵਜੋਂ ਹਵਾ ਅਤੇ  ਪਾਣੀ ਜ਼ਹਿਰੀਲੇ ਹੋ ਚੁੱਕੇਵਿਦੇਸ਼ੀ  ਬੀਜ ਲਿਆ ਕੇ ਉਨ੍ਹਾਂ ਦੇ ਵੀ ਗ਼ੁਲਾਮ ਹੋ ਰਹੇ ਹਾਂ ਅਤੇ ਵਾਤਾਵਰਣ ਅਤੇ ਮਿੱਟੀ ਨੂੰ ਵੀ ਪਲੀਤ ਕਰ ਰਹੇ ਹਾਂ  ਟੀਹਰੀ ਗੜਵਾਲ ਦੇ ਇਲਾਕੇ ਵਿਚ ਵਾਤਾਵਰਨ ਪ੍ਰੇਮੀ ਸੁੰਦਰਲਾਲ ਬਹੁਗੁਣਾ ਨੇ ਚਿਪਕੋ ਅੰਦੋਲਨ ਚਲਾ ਕੇ ਰੁੱਖਾਂ ਦੀ ਕਟਾਈ ਰੋਕਣ ਲਈ ਲੋਕਾਂ ਨੂੰ  ਨੂੰ ਜਾਗਰੂਕ ਕੀਤਾ ਸਿੱਟੇ ਵਜੋਂ ਡੈਮ ਦੀ ਜਗ੍ਹਾ ਤਬਦੀਲ ਕਰਨੀ ਪਈ  ਝੋਨੇ ਦੀ ਫ਼ਸਲ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਆਪ ਚਾਵਲ ਖਾਣ ਤੋਂ ਤੌਬਾ ਕੀਤੀ ਕਿਉਂਕਿ ਇੱਕ ਕਿਲੋ ਝੋਨਾ ਪੈਦਾ ਕਰਨ ਲਈ  4500 ਲਿਟਰ ਸ਼ੁੱਧ ਪਾਣੀ ਦੀ ਜ਼ਰੂਰਤ  ਹੈ ਗੁਰਬਾਣੀ  ਜਿਸਦੇ ਬੋਲ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਕਹਿ ਕੇ ਵਾਤਾਵਰਨ ਦੀ ਸੰਭਾਲ ਲਈ ਜਾਗਰੂਕ ਕੀਤਾ ਹੈ 

 ਸਰੋਤਿਆਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਜੇਕਰ ਅੱਜ ਵੀ ਅਸੀਂ ਇਸ ਗੱਲ ਨੂੰ ਸਮਝਦੇ ਹੋਏ ਭਾਂਪਦੇ ਹੋਏ  ਵਾਤਾਵਰਣ ਨੂੰ ਚੰਗਾ ਬਣਾਉਣ ਵਿੱਚ ਆਪਣਾ ਯੋਗਦਾਨ ਨਾ ਪਾਇਆ ਤਾਂ ਅਸੀਂ ਆਪਣੇ ਆਪ ਨੂੰ ਹਨੇਰੇ ਵੱਲ ਲੈ ਕੇ ਜਾਣ ਦੇ ਗੁਨਾਹਗਾਰ ਹਾਂ ਲੋੜ ਹੈ ਅੱਜ ਵਾਤਾਵਰਨ ਦੀ ਸੰਭਾਲ ਕੁਦਰਤ ਦੀ ਦੇਣ ਹਵਾ ਪਾਣੀ ਮਿਟੀ ਦੀ ਸੰਭਾਲਕਰਕੇ ਪਰਮਾਤਮਾ ਦੇ ਸ਼ੁਕਰਗੁਜ਼ਾਰ ਹੋਈਏ  ਰੁੱਖ ਅਤੇ ਮਨੁੱਖ ਦਾ ਸੰਤੁਲਨ ਜੀਵ ਜੰਤੂਆਂ ਅਤੇ ਪੰਛੀਆਂ ਦਾ ਰੈਣ ਬਸੇਰਾ ਕੁਦਰਤ ਨਾਲ ਜੁੜਿਆ ਹੋਇਆ ਹੈ।

ਵਾਤਾਵਰਨ ਪ੍ਰੇਮੀ ਹਰਨਰਾਇਣ ਸਿੰਘ ਮੱਲੇਆਣਾ  

ਸਮਾਜ ਸੇਵੀ ਬਲਦੇਵ ਬਾਵਾ ਨੂੰ ਸਦਮਾ ਮਾਤਾ ਦਾ ਦੇਹਾਂਤ

ਧਾਰਮਿਕ ਅਤੇ ਰਾਜਨੀਤਕ ਸ਼ਖ਼ਸੀਅਤਾਂ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ

 

ਅਜੀਤਵਾਲ ਬਲਵੀਰ ਸਿੰਘ ਬਾਠ  ਸਮਾਜ ਸੇਵੀ ਆਗੂ ਬਲਦੇਵ ਬਾਵਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਅਚਾਨਕ ਹੀ ਉਹਨਾਂ ਦੇ ਪੂਜਣਯੋਗ ਮਾਤਾ ਰਸ਼ਪਾਲ ਕੌਰ ਜੀ ਆਪਣੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਅੱਜ ਅਚਾਨਕ ਸਵਰਗ ਸਿਧਾਰ ਗਏ  ਜਿਨ੍ਹਾਂ ਦੇ ਅੰਤਮ ਦੇਹ ਨੂੰ ਅੱਜ ਢੂਡੀਕੇ ਵਿਖੇ ਸੰਸਕਾਰ   ਕਰ ਦਿੱਤਾ ਗਿਆ  ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਧਾਰਮਿਕ ਅਤੇ ਰਾਜਨੀਤਕ ਸ਼ਖ਼ਸੀਅਤਾਂ ਦੇ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ  ਜਿਨ੍ਹਾਂ ਚ ਐਮ ਐਲ ਏ ਮੋਗਾ ਹਰਜੋਤ ਕਮਲ ਐਮਐਲਏ ਬਾਘਾਪੁਰਾਣਾ ਦਰਸ਼ਨ ਸਿੰਘ ਬਰਾੜ ਐਮ ਐਲ ਏ ਹਲਕਾ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ  ਸਾਬਕਾ ਐਮਐਲਏ ਰਾਜਵਿੰਦਰ ਕੌਰ ਭਾਗੀਕੇ  ਭੁਪਿੰਦਰ ਸਿੰਘ ਸਾਹੋਕੇ  ਐਸ ਡੀ ਐਮ ਸ਼ਿਵਰਾਮ ਸਰਪੰਚ ਜਸਬੀਰ ਸਿੰਘ ਢਿੱਲੋਂ ਅਜੀਤਵਾਲ ਦੇ ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ ਟਰੱਕ ਯੂਨੀਅਨ ਅਜੀਤਵਾਲ ਦੇ ਪ੍ਰਧਾਨ ਕੁਲਤਾਰ ਸਿੰਘ ਗੋਲਡੀ ਰਣਜੀਤ ਸਿੰਘ ਧੰਨਾ  ਮਾਸਟਰ ਗੁਰਚਰਨ ਸਿੰਘ ਸਾਬਕਾ ਸਰਪੰਚ ਜਗਤਾਰ ਸਿੰਘ  ਸਤਪਾਲ ਸਿੰਘ ਢੁੱਡੀਕੇ  ਜਸਬੀਰ ਸਿੰਘ ਗਿੱਲ  ਮਾਸਟਰ ਜੈਕਬ ਸਿੰਘ ਗਿੱਲ ਸਟੂਡੀਓ ਤੋਂ ਰਾਜੂ ਗਿੱਲ  ਪ੍ਰਧਾਨ ਰਾਜਾ ਮਾਸਟਰ ਹਰੀ ਸਿੰਘ  ਤੇ ਇਲਾਕੇ ਦੀਆਂ ਨਾਮਵਰ ਧਾਰਮਿਕ ਅਤੇ ਰਾਜਨੀਤਕ ਸ਼ਖ਼ਸੀਅਤਾਂ ਨੇ ਬਲਦੇਵ ਬਾਵਾ ਜੀ ਨਾਲ ਮਾਤਾ ਜੀ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ

ਸਬ ਸੈਂਟਰ ਚੰਨਣਵਾਲ ਚੋਂ 90 ਤੋਂ ਵਧੇਰੇ ਲੋਕਾ ਦੇ ਕਰੋਨਾ ਵੈਕਸੀਨ ਲਗਈ

ਬਰਨਾਲਾ/ਮਹਿਲ ਕਲਾਂ-ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)-

ਪੰਜਾਬ ਸਰਕਾਰ ਤੇ ਸਹਿਤ ਵਿਭਾਗ ਦੇ ਹੁਕਮਾਂ ਅਤੇ ਮੈਡੀਕਲ ਅਫਸਰ ਡਾ.ਜਸਪਿੰਦਰ ਸਿੰਘ ਵਾਲੀਆ ਸੀ ਐਚ ਸੀ ਚੰਨਣਵਾਲ ਦੀ ਅਗਵਾਈ ਹੇਠ ਸਬ ਸੈਂਟਰ ਚੰਨਣਵਾਲ ਵਿਖੇ 45 ਸਾਲ ਤੋਂ ਜ਼ਿਆਦਾ ਉਮਰ ਦੇ ਵਿਅਕਤੀਆਂ ਦੇ ਕਰੋਨਾ ਵੈਕਸੀਨ ਦੀ ਪਹਿਲੀ ਡੋਜ ਦਿੱਤੀ ਗਈ ਇਸ ਮੌਕੇ ਤੇ ਡਾ ਜਸਪਿੰਦਰ ਸਿੰਘ ਵਾਲੀਆ,  ਜਗਸੀਰ ਸਿੰਘ si ਪਰਮਜੀਤ ਕੌਰ Lhv ਖੁਸ਼ਵਿੰਦਰ ਕੁਮਾਰ mphw , ਕੁਲਵੰਤਜੀਤ ਕੌਰ ਏ ਐਨ  ਐਮ ਕਮਲਪ੍ਰੀਤ ਕੌਰ ਸੀ ਐਚ ਓ ਗੁਰਜੰਟ ਸਿੰਘ ਸਾਬਕਾ ਸਰਪੰਚ ਅਤੇ ਆਸ਼ਾ ਵਰਕਰ,ਸ਼ਾਮਲ ਸਨ ਜਗਸੀਰ ਸਿੰਘ si ਨੇ ਲੋਕਾਂ ਨੂੰ ਕਰੋਨਾ ਵਾਇਰਸ ਬਚਾਓ ਲਈ ਸਭ ਨੂੰ ਮੂੰਹ ਤੇ ਮਾਸਕ ਲੱਗ ਕੇ ਰੱਖਣ ਲਈ ਕਿਹਾ  ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਸਾਫ਼ ਕਰਨਾ ਸਮਾਜਿਕ ਦੂਰੀਆਂ ਬਣਾ ਕੇ ਰੱਖਣੀਆਂ, ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨਾ ਪੰਜਾਬ ਸਰਕਾਰ ਅਤੇ ਸਾਹਿਤ ਵਿਭਾਗ ਵੱਲੋਂ ਕਰੋਨਾ ਵਾਇਰਸ ਨੂੰ ਜੜ੍ਹੋਂ ਖ਼ਤਮ ਕਰਨ ਲਈ ਵੈਕਸੀਨ ਮੁਹਿੰਮ ਚੱਲ ਰਹੀ ਹੈ ਇਸ ਲਈ ਹਰ ਮੁੱਨਖ ਨੂੰ ਕਰੋਨਾ ਵੈਕਸੀਨ ਲੱਗਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਇਸ ਕੈਂਪ ਦੌਰਾਨ ਸੈਕਟਰ ਚੰਨਣਵਾਲ  ਵਿਖੇ90 ਤੋਂ ਵਧੇਰੇ ਲੋਕਾਂ ਦੇ ਵੈਕਸੀਨ ਲਗਈ ਗਈ।

ਪਿੰਡ ਨਰੇੈਇਣਗੜ੍ਹ ਸੋਹੀਆ ਤੋਂ 16 ਵਾਂ ਜਥਾ ਦਿੱਲੀ ਲਈ ਰਵਾਨਾ ਹੋਇਆ

 ਬਰਨਾਲਾ/ਮਹਿਲਕਲਾਂ-ਅਪ੍ਰੈਲ 2021-(ਗੁਰਸੇਵਕ ਸਿੰਘ ਸੋਹੀ)-

ਸੈਂਟਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਜੋ ਤਿੰਨ ਆਰਡੀਨੈਂਸ ਪਾਸ ਕੀਤੇ ਹਨ। ਉਸ ਦੇ ਵਿਰੋਧ ਵਿੱਚ ਤਕਰੀਬਨ 7 ਮਹੀਨਿਆਂ ਤੋਂ ਲਗਾਤਾਰ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਜਾਰੀ ਹੈ। ਕਾਲੇ ਕਾਨੂੰਨਾਂ ਦਾ ਮੂੰਹ ਤੋੜ ਜਵਾਬ ਦੇਣ ਦੇ ਲਈ ਪਿੰਡ ਨਰੇੈਇਣਗੜ੍ਹ ਸੋਹੀਆਂ ਤੋਂ 30 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ 16 ਵਾਂ ਜਥਾ ਰਵਾਨਾ ਹੋਇਆ। ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਗੱਡੀ ਭਰ ਕੇ ਜਥਾ ਦਿੱਲੀ ਵਿਖੇ ਰਵਾਨਾ ਹੋਇਆ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਦੇ ਪ੍ਰਧਾਨ ਸਤਨਾਮ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਅਤੇ ਪਿੰਡ ਦੇ ਸਹਿਯੋਗ ਨਾਲ ਹਰ ਹਫ਼ਤੇ ਜੱਥਾ ਦਿੱਲੀ ਲਈ ਰਵਾਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਦੂਜੇ ਪਿੰਡ ਦੇ ਵਿਅਕਤੀਆ ਨੇ ਜਾਣਾ ਹੈ ਉਨ੍ਹਾਂ ਨੂੰ ਵੀ ਬਗੈਰ ਕਿਰਾਏ ਤੋਂ ਲਿਜਾਇਆ ਜਾਵੇਗਾ। ਇਸ ਸਮੇਂ ਜਥੇਦਾਰ ਜਗਜੀਤ ਸਿੰਘ, ਸਾਬਕਾ ਮੈਂਬਰ ਘੁਮੰਡਾ ਸਿੰਘ, ਅਮਰ ਸਿੰਘ, ਲਾਭ ਸਿੰਘ, ਗੁਰਜੰਟ ਸਿੰਘ ਫੌਜੀ, ਸੁਖਦੀਪ ਸਿੰਘ, ਛਿੰਦਰ ਸਿੰਘ ਆਦਿ ਹਾਜ਼ਰ ਸਨ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਮਨਾਇਆ ਡਾ ਅੰਬੇਦਕਰ ਦਾ 130 ਵਾਂ ਜਨਮ ਦਿਨ

ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021- (ਗੁਰਸੇਵਕ ਸੋਹੀ)-
 ਆਲ ਇੰਡੀਆ ਮੈਡੀਕਲ ਫੈਡਰੇਸ਼ਨ (ਰਜਿ:49039)ਦੇ ਕੇਂਦਰੀ ਚੇਅਰਮੈਨ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ, ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਕਾਲਖ, ਸੂਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ ਮੁਹਾਲੀ ,ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮੁਹੰਮਦ ਮਹਿਲਕਲਾਂ ,ਸੁੂਬਾ ਆਰਗੇਨਾਈਜ਼ਰ ਸਕੱਤਰ ਡਾ ਦੀਦਾਰ ਸਿੰਘ ਮੁਕਤਸਰ, ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ, ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਬਲਕਾਰ ਸਿੰਘ ਪਟਿਆਲਾ ਅਤੇ ਸੂਬਾਈ ਆਗੂ ਡਾ ਕਰਨੈਲ ਸਿੰਘ ਜੋਗਾਨੰਦ ਆਦਿ ਸੂਬਾ ਆਗੂਆਂ ਦੀ ਬਠਿੰਡਾ ਵਿਖੇ ਹੋਈ ਮੀਟਿੰਗ ਦੌਰਾਨ ਲਏ ਗਏ ਫ਼ੈਸਲੇ ਅਨੁਸਾਰ ਡਾ. ਭੀਮ ਰਾਓ ਅੰਬੇਦਕਰ ਜੀ ਦਾ 130 ਵਾਂ ਜਨਮ ਦਿਨ ਪੂਰੇ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ, ਭਰਾਤਰੀ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਅਤੇ ਡਾ ਭੀਮ ਰਾਓ ਅੰਬੇਦਕਰ ਸੰਸਥਾਵਾਂ, ਸੁਸਾਇਟੀਆਂ ਨਾਲ ਮਿਲ ਕੇ ਵੱਖ-ਵੱਖ ਥਾਵਾਂ ਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਡਾਕਟਰ ਸਾਹਿਬਾਨ ਵੱਲੋਂ ਮਨਾਇਆ ਗਿਆ।ਇਸੇ ਲੜੀ ਤਹਿਤ ਮਹਿਲਕਲਾਂ ਟੋਲ ਪਲਾਜ਼ਾ ਤੇ ਲੱਗੇ ਕਿਸਾਨੀ ਧਰਨੇ ਤੇ ਵੀ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਨ ਮਨਾਇਆ ਗਿਆ ,ਜਿਸ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਆਗੂ ਡਾ ਮਿੱਠੂ ਮੁਹੰਮਦ, ਡਾ ਸੁਰਜੀਤ ਸਿੰਘ ਛਾਪਾ, ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ, ਡਾ ਜਗਜੀਤ ਸਿੰਘ ਕਾਲਸਾਂ, ਡਾ ਪਰਵਿੰਦਰ ਕੁਮਾਰ ਗੋਬਿੰਦਗਡ਼੍ਹ ,ਡਾ ਜਸਬੀਰ ਸਿੰਘ ਜੱਸੀ ,ਡਾ ਨਾਹਰ ਸਿੰਘ ,ਡਾ ਸੁਖਵਿੰਦਰ ਸਿੰਘ ਬਾਪਲਾ ,ਡਾ ਅਬਰਾਰ ਹੁਸੈਨ ,ਡਾ ਬਸ਼ੀਰ ਮੁਹੰਮਦ ਰੂੜੇਕੇ ਕਲਾਂ ,ਡਾ ਸਤਨਾਮ ਸਿੰਘ ਰੂੜੇਕੇ ਕਲਾਂ, ਡਾ ਸੁਬੇਗ ਮੁਹੰਮਦ ਰੂੜੇਕੇ ਕਲਾਂ ,ਡਾ ਮੁਕਲ ਸ਼ਰਮਾ ਆਦਿ ਡਾਕਟਰਾਂ ਸਾਥੀਆਂ ਸਮੇਤ ਵੱਡੀ ਗਿਣਤੀ ਵਿਚ ਔਰਤਾਂ, ਮਰਦਾਂ ਅਤੇ ਬੱਚਿਆਂ ਨੇ ਭਾਗ ਲਿਆ।
ਟੋਲ ਪਲਾਜ਼ਾ ਮਹਿਲ ਕਲਾਂ ਵਿਖੇ ਠਾਠਾਂ ਮਾਰਦੇ ਇਸ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਦੇਸ਼ ਬਚਾਓ-ਸੰਵਿਧਾਨ ਬਚਾਓ ਅਤੇ ਸੰਵਿਧਾਨ ਬਚਾਓ-ਦੇਸ਼ ਬਚਾਓ ਦੇ ਨਾਅਰੇ ਥੱਲੇ ਡਾ ਭੀਮ ਰਾਓ ਅੰਬੇਦਕਰ ਜੀ ਦੁਆਰਾ ਲਿਖੇ ਗਏ ਸੰਵਿਧਾਨ ਨੂੰ ਬਚਾਉਣ ਦੀ ਪ੍ਰਮੁੱਖ ਲੋੜ ਹੈ, ਕਿਉਂਕਿ ਕੁਝ ਕੁ ਕੇਂਦਰੀ ਕੱਟੜਵਾਦੀ ਲੋਕਾਂ ਦੁਆਰਾ ਸਾਡੇ ਘੱਟ ਗਿਣਤੀ ਲੋਕਾਂ ਤੇ ਹਮਲੇ ਕੀਤੇ ਜਾ ਰਹੇ ਹਨ। ਡਾ ਭੀਮ ਰਾਓ ਅੰਬੇਦਕਰ ਜੀ ਦੁਆਰਾ ਲਿਖੇ ਹੋਏ ਸੰਵਿਧਾਨ ਨੂੰ ਕੁਚਲਣ ਅਤੇ ਖ਼ਤਮ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ 25 ਸਤੰਬਰ 2020 ਤੋਂ ਸ਼ੁਰੂ ਹੋਏ ਕਿਸਾਨੀ ਧਰਨੇ ਵਿੱਚ ,ਜਿੱਥੇ ਅਸੀਂ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਾਂ, ਉਥੇ ਨਾਲ ਦੀ ਨਾਲ ਸਾਨੂੰ ਭਾਰਤ ਦੇ ਸੰਵਿਧਾਨ ਨੂੰ ਬਚਾਉਣ ਲਈ ਵੀ ਵੱਡੀ ਪੱਧਰ ਤੇ ਸੰਘਰਸ਼ ਵਿੱਢਣ ਦੀ ਲੋੜ ਹੈ। ਲੋਕ ਆਗੂ ਮਾਸਟਰ ਗੁਰਮੇਲ ਸਿੰਘ ਨੇ ਕਿਹਾ ਕਿ ਕਊਆ ਸਾਵਨ ਮੇਂ ਨਾਚ ਜਾਏ ਤੋ ਮੋਰ ਨਹੀਂ ਹੋਤਾ-ਹਰ ਦਾੜ੍ਹੀ ਵਧਾਉਣ ਵਾਲਾ ਰਵਿੰਦਰ ਨਾਥ ਟੈਗੋਰ ਨਹੀਂ ਹੋਤਾ ।
 ਕਿਸਾਨ ਆਗੂ ਜਗਰਾਜ ਸਿੰਘ ਹਰਦਾਸਪੁਰਾ, ਮਲਕੀਤ ਸਿੰਘ ਈਨਾ, ਜੱਗਾ ਸਿੰਘ ਛਾਪਾ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਅਸੀਂ ਆਪਣੀਆਂ ਹੱਕੀ ਮੰਗਾਂ ਲਈ ਅਤੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ  ਪਿਛਲੇ 6 ਮਹੀਨਿਆਂ ਤੋਂ ਪੰਜਾਬ ਵਿੱਚ ਅਤੇ 4 ਮਹੀਨਿਆਂ ਤੋਂ ਦਿੱਲੀ ਵਿੱਚ ਸੜਕਾਂ ਉੱਪਰ ਬੈਠੇ ਹਾਂ। ਪਰ ਇਸ ਤਾਨਾਸ਼ਾਹੀ ਅਤੇ ਹਿਟਲਰੀ ਮੋਦੀ ਦੀ ਕੇਂਦਰੀ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ ।
ਜਦੋਂ ਕਿ ਇਸ ਹੱਕੀ ਅਤੇ ਸ਼ਾਂਤਮਈ ਅੰਦੋਲਨ ਦੇ ਹੱਕ ਵਿੱਚ ਪੂਰੇ ਸੰਸਾਰ ਦੇ ਲੋਕ ਨਾਲ ਹਨ ।
ਜਥੇਦਾਰ ਅਜਮੇਰ ਸਿੰਘ ਅਤੇ ਸਮਾਜ ਸੇਵੀ ਮੰਗਤ ਸਿੰਘ ਸਿੱਧੂ ਨੇ ਕਿਹਾ ਕਿ 14 ਅਪ੍ਰੈਲ 1891ਈਸਵੀ ਵਿੱਚ ਜਨਮੇ ਡਾ ਭੀਮ ਰਾਓ ਅੰਬੇਦਕਰ ਜੀ ਦੇ ਸੰਵਿਧਾਨ ਨੂੰ ਬਚਾਉਣ ਲਈ ਜ਼ਮੀਨੀ ਪੱਧਰ ਤੇ ਹਰ ਸੰਘਰਸ਼ ਲੜਿਆ ਜਾਵੇਗਾ।ਉਨ੍ਹਾਂ ਹੋਰ ਕਿਹਾ ਕਿ ਕਰੋਨਾ ਦੀ ਬੀਮਾਰੀ ਨੂੰ ਹਊਆ ਬਣਾ ਕੇ ਸਾਡੇ ਸੰਘਰਸ਼ ਨੂੰ ਤਾਰਪੀਡੋ ਕਰਨ ਦੀਆਂ ਕੇਂਦਰ ਦੀਆਂ ਕੋਝੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਕਿਉਂਕਿ ਕੇਂਦਰੀ ਮੰਤਰੀਆਂ ਵੱਲੋਂ ਕੁੰਭ ਦੇ ਮੇਲੇ ਤੇ ਕੀਤਾ ਗਿਆ ਲੱਖਾਂ ਦਾ ਇਕੱਠ ਇਸ ਦਾ ਜਿਊਂਦਾ ਜਾਗਦਾ ਸਬੂਤ ਹੈ। ਕਾਮਰੇਡ ਭੋਲਾ ਸਿੰਘ ਕਲਾਲ ਮਾਜਰਾ ਨੇ ਕਿਹਾ ਕਿ ਜਿਵੇਂ ਰਾਵਣ ਨੂੰ ਮਾਰਨ ਲਈ ਉਸ ਦੇ ਸਰੀਰ ਦੇ ਜਿੰਨੇ ਮਰਜ਼ੀ ਟੋਟੇ ਕਰ ਲਏ ਜਾਣ, ਉਹ ਨਹੀਂ ਮਰਦਾ ਸੀ। ਕਿਉਂਕਿ ਉਸ ਦੀ ਜਾਨ ਉਸ ਦੀ ਨਾਭੀ (ਧੁੰਨੀ )ਵਿਚ ਸੀ ।ਇਸੇ ਤਰ੍ਹਾਂ ਕੇਂਦਰ ਸਰਕਾਰ ਦੀ (ਧੁੰਨੀ) E.V.M ਵੋਟਿੰਗ ਮਸ਼ੀਨਾਂ ਹਨ। ਇਹ ਈ.ਵੀ.ਐੱਮ ਵੋਟਿੰਗ ਮਸ਼ੀਨਾਂ ਖ਼ਤਮ ਹੁੰਦਿਆਂ ਹੀ ਮੋਦੀ ਦੀ ਤਾਨਾਸ਼ਾਹ ਸਰਕਾਰ ਵੀ ਖ਼ਤਮ ਹੋ ਜਾਵੇਗੀ ।

ਮਹਿਲ ਕਲਾਂ ਸੋਡੇ ਵਿਖੇ ਸ਼ਰੀਫ਼ ਬਾਬਾ ਪੀਰ ਰੌਸ਼ਨ ਸ਼ਾਹ ਨੂੰ ਜਾਂਦੇ ਕੱਚੇ ਰਸਤੇ ਦਾ ਨੀਂਹ ਪੱਥਰ 15 ਸਾਲ ਤੋਂ ਪੱਥਰ ਹੀ ਰਹਿ ਗਿਆ.

 ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)-

ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 25-10-2006 ਨੂੰ ਦਰਗਾਹ ਸ਼ਰੀਫ਼ ਬਾਬਾ ਪੀਰ ਰੋਸ਼ਨ ਨਾ ਸਾਹ ਦੇ ਦਰਬਾਰ ਦੀ ਸੜਕ ਦਾ ਨੀਂਹ ਪੱਥਰ ਬੀਬੀ ਸੁਰਿੰਦਰ ਕੌਰ ਵਾਲੀਆ ਮੈਂਬਰ ਜ਼ਿਲਾ ਪਲੈਨਿੰਗ ਬੋਰਡ ਨੇ ਆਪਣੇ ਕਰ ਕਮਲਾ ਨਾਲ ਰੱਖਿਆ ਗਿਆ ਸੀ। ਸ਼ਰੀਫ਼ ਬਾਬਾ ਜੀ ਦੇ ਜਾਂਦੇ ਕੱਚੇ ਰਸਤੇ ਮਹਿਲ ਕਲਾਂ ਸੋਡੇ 15 ਸਾਲਾ ਬੀਤ ਜਾਣ ਬਾਅਦ ਇਹ ਇੱਕ ਪੱਥਰ ਬਣ ਕੇ ਹੀ ਖੜ੍ਹਾ ਰਹਿ ਗਿਆ। ਇੱਥੇ ਬੱਸ ਹੁਣ ਇਹੀ ਕਹਿ ਸਕਦੇ ਹਾਂ ਵਾਹ ਨੀ ਸਰਕਾਰੇ ਤੇਰੇ ਰੰਗ ਨਿਆਰੇ ਵੋਟਾਂ ਵੇਲੇ ਨੀਂਹ ਪੱਥਰ ਬਾਅਦ ਵਿਚ ਦੇਖ ਕੇ ਕੱਲਾ ਪੱਥਰ ਦੰਦੀਆਂ ਕੱਢਦੇ ਸਾਰੇ।

ਦੋ ਵੱਡੇ ਪੰਥਕ ਆਗੂਆਂ ਵੱਲੋਂ ਨਵੀਂ ਪਾਰਟੀ ਦਾ ਐਲਾਨ ਜਲਦੀ ਕੀਤਾ ਜਾਵੇਗਾ-Video

ਸ: ਰਣਜੀਤ ਸਿੰਘ ਬ੍ਰਹਮਪੁਰਾ ਪਾਰਟੀ ਦੇ ਸਰਪ੍ਰਸਤ ਸ:ਸੁਖਦੇਵ ਸਿੰਘ ਢੀਂਡਸਾ ਹੋਣਗੇ ਪ੍ਰਧਾਨ

ਬਰਨਾਲਾ/ਮਹਿਲ ਕਲਾਂ-ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)-

ਦੋ ਵੱਡੇ ਪੰਥਕ ਆਗੂਆਂ ਸ:ਸੁਖਦੇਵ ਸਿੰਘ ਢੀਂਡਸਾ ਅਤੇ ਸ: ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਆਪਣੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਭੰਗ ਕਰਕੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ ।ਛੇਤੀ ਹੀ ਨਵੀਂ ਪਾਰਟੀ ਦੇ ਨਾਮ ਦਾ ਐਲਾਨ ਕੀਤਾ ਜਾਵੇਗਾ। ਸ: ਰਣਜੀਤ ਸਿੰਘ ਬ੍ਰਹਮਪੁਰਾ ਪਾਰਟੀ ਦੇ ਸਰਪ੍ਰਸਤ ਸ:ਸੁਖਦੇਵ ਸਿੰਘ ਢੀਂਡਸਾ ਹੋਣਗੇ ਪ੍ਰਧਾਨ।

Facebook Link ; https://fb.watch/4_ibh33dbB/

ਕਿਸਾਨੀ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਹੰਭਲਾ ਮਾਰਨ ਦੀ ਅਪੀਲ ਸਰਪੰਚ ਢਿੱਲੋਂ

ਅਜੀਤਵਾਲ ਬਲਵੀਰ ਸਿੰਘ ਬਾਠ  ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਬਿਲਾਂ ਨੂੰ ਰੱਦ ਕਰਵਾਉਣ ਲਈ  ਦੇਸ਼ ਦੇ ਕਿਸਾਨਾਂ ਵੱਲੋਂ ਦਿੱਲੀ ਦੇ ਬਾਰਡਰਾਂ ਤੇ ਸ਼ਾਂਤਮਈ ਢੰਗ ਨਾਲ ਕਿਸਾਨੀ ਅੰਦੋਲਨ ਚੱਲ ਰਿਹਾ ਹੈ  ਇਹ ਅੰਦੋਲਨ ਆਪਣੀਆਂ ਜਿੱਤ ਦੀਆਂ ਬਰੂਹਾਂ ਵੱਲ ਨੂੰ ਜਾ ਰਿਹਾ ਹੈ ਪਰ ਅੱਜ ਲੋੜ ਹੈ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਫੇਰ ਹੰਭਲਾ ਮਾਰਨ ਦੀ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੌਜਵਾਨ ਸਮਾਜਸੇਵੀ ਸਰਪੰਚ ਜਸਬੀਰ ਸਿੰਘ ਢਿੱਲੋਂ ਨੇ ਜਨ ਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਜਿਵੇਂ ਮੇਰੇ ਦੇਸ਼ ਭਰ ਦੇ ਲੋਕਾਂ ਨੇ ਕਿਸਾਨੀ ਅੰਦੋਲਨ ਦਾ ਸਾਥ ਦਿੱਤਾ ਸੀ  ਅੱਜ ਇਕ ਵਾਰ ਫਿਰ ਤੋਂ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਅੱਜ ਫਿਰ ਲੋੜ ਹੈ ਸਾਨੂੰ ਇਕਮੁੱਠ ਹੋਣ ਦੀ  ਸਾਰੇ ਗੁੱਸੇ ਗਿਲੇ ਭੁਲਾ ਕੇ ਕਿਸਾਨੀ ਅੰਦੋਲਨ ਦਾ ਸਾਥ ਦਿਓ ਤਾਂ ਹੀ ਅਸੀਂ ਕਾਲੇ ਬਿਲਾਂ ਨੂੰ ਉਹ ਰੱਦ ਕਰਵਾ ਕੇ ਜਿੱਤ ਪ੍ਰਾਪਤ ਕਰ ਸਕਦੇ ਹਾਂ  ਉਨ੍ਹਾਂ ਆਪਣੇ ਆਸ ਪਾਸ ਦੇ ਪਿੰਡਾਂ ਦੇ ਸਰਪੰਚਾਂ ਅਤੇ ਮੋਹਤਬਰ ਵਿਅਕਤੀਆਂ ਨੂੰ ਹੱਥ ਬੰਨ੍ਹ ਕੇ ਅਪੀਲ ਕੀਤੀ ਕਿ ਆਓ ਅੱਜ  ਸਭ ਧਰਮਾਂ ਦੇ ਲੋਕ ਇਕੱਠੇ ਹੋ ਕੇ ਸਾਂਝੇ ਤੌਰ ਤੇ ਕਿਸਾਨੀ ਅੰਦੋਲਨ ਦਾ ਸਾਥ ਦੇਈਏ

ਚੂਹੜਚੱਕ ਦੇ ਕਿਸਾਨ ਦੀ ਪੁੱਤਾਂ ਵਾਗੂੰ ਪਾਲੀ 4 ਏਕੜ ਕਣਕ ਦੀ ਫਸਲ ਸੜ ਕੇ ਸੁਆਹ

ਅਜੀਤਵਾਲ ਬਲਵੀਰ  ਸਿੰਘ ਬਾਠ  ਨੇੜਲੇ ਪਿੰਡ ਚੂਹੜਚੱਕ ਵਿਖੇ ਕਣਕ ਕੱਟ ਰਹੀ  ਕੰਬਾਈਨ  ਤੇ ਬਿਜਲੀ ਦੀਆਂ ਤਾਰਾਂ ਨਾਲ ਅਚਾਨਕ ਅੱਗ ਲੱਗਣ ਦੇ ਕਿਸਾਨ ਦੀ ਪੁੱਤਾਂ ਵਾਗੂੰ ਪਾਲੀ  ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ  ਅਜੀਤਵਾਲ ਨੇ ਨੇੜੇ ਕਿਲੀ ਚਾਹਲਾਂ ਤੋਂ ਚੂਹੜਚੱਕ ਨੂੰ ਵਿਚਕਾਰ ਕਣਕ ਦੀ ਵਾਢੀ ਕਰ ਰਹੇ ਕੰਪੇਨ  ਤੇ ਖੇਤ ਵਿੱਚੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਤੇ ਬਿਜਲੀ ਦੀ ਤਾਰ ਟੁੱਟ ਕੇ ਕਣਕ ਦੀ ਫਸਲ ਤੇ ਡਿੱਗ ਗਈ ਤੇ ਭਿਆਨਕ ਅੱਗ ਦੀ ਲਪੇਟ ਵਿੱਚ ਆ ਗਈ  ਦੇਖਦੇ ਹੀ ਦੇਖਦੇ ਅੱਗ ਏਨੀ ਭਿਆਨਕ ਸੀ ਕਿ ਚਾਰ ਏਕੜ ਕਣਕ ਸੜ ਕੇ ਸੁਆਹ ਹੋ ਗਈ  ਜਦ ਸੁਸਾਇਟੀ ਨੂੰ ਜਾਣਕਾਰੀ ਦਿੰਦਿਆਂ ਖ਼ਾਲਸਾ ਨੌਜਵਾਨ ਆਗੂ ਕਿਦੂ   ਦੱਸਿਆ ਕਿ ਆਸਪਾਸ ਦੇ ਪਿੰਡਾਂ ਦੇ ਗੁਰਦੁਆਰਾ ਸਾਹਿਬ ਚ ਅਨਾਊਂਸਮੈਂਟ ਕਰਵਾਈਆਂ ਗਈਆਂ  ਇਸ ਤੋਂ ਇਲਾਵਾ ਲੋਕਾਂ ਦਾ ਵੱਡਾ ਇਕੱਠ ਅਤੇ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਆ ਗਈਆਂ ਜਿਸ ਨਾਲ ਪੂਰੀ ਜੱਦੋ ਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ  ਕਿਸਾਨਾਂ ਨੇ ਲਾਇਆ ਬਿਜਲੀ ਵਿਭਾਗ ਤੇ ਦੋਸ਼ ਕੇ ਪਿਛਲੇ ਕਾਫੀ ਸਮੇਂ ਤੋਂ ਬਿਜਲੀ ਮਹਿਕਮੇ ਦੀ ਅਣਗਹਿਲੀ ਕਾਰਨ ਢਿੱਲੀਆਂ ਤਾਰਾਂ ਖੇਤਾਂ ਵਿਚਦੀ ਜਾ ਰਹੀਅਾਂ ਹਨ  ਕਈ ਵਾਰ ਮਹਿਕਮੇ ਤੱਕ ਪਹੁੰਚ ਕੀਤੀ ਪਰ ਉਨ੍ਹਾਂ ਨੇ ਅੱਖੋਂ ਪਰੋਖੇ ਕੀਤਾ ਗਿਆ ਕਿਸਾਨਾਂ ਨੇ ਦੱਸਿਆ ਕਿ ਲਛਮਣ ਸਿੰਘ ਪੁੱਤਰ ਬਚਨ ਸਿੰਘ ਦੋ ਏਕੜ  ਹਰੀ ਸਿੰਘ ਪੁੱਤਰ ਪ੍ਰਤਾਪ ਸਿੰਘ ਦੀ ਅੱਧਾ ਏਕੜ  ਦਰਸਨ ਸਿੰਘ  ਪੁੱਤਰ  ਜਰਨੈਲ ਸਿੰਘ ਦੀ ਦੋ ਏਕੜ  ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ  ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗਰੀਬ ਕਿਸਾਨ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ

ਸੇਵਾ ਭਾਰਤੀ ਨੇ ਲਗਾਇਆ ਕੋਰੋਨਾ ਵੈਕਸਿਨ ਦਾ ਕੈਂਪ  

ਜਗਰਾਓਂ, 18 ਅਪ੍ਰੈਲ (ਅਮਿਤ ਖੰਨਾ, ) ਸੇਵਾ ਭਾਰਤੀ ਜਗਰਾਉਂ ਵੱਲੋਂ ਕੋਰੋਨਾ ਵੈਕਸੀਨ ਦਾ ਮੁਫਤ ਕੈਂਪ ਆਰ ਕੇ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਲਗਾਇਆ ਗਿਆ  ਮੁੱਖ ਮਹਿਮਾਨ ਕੌਂਸਲਰ ਡਿੰਪਲ ਗੋਇਲ ਨੇ ਕੈਂਪ ਦਾ ਉਦਘਾਟਨ ਕੀਤਾ ਇਹ ਕੈਂਪ ਸਕੂਲ ਦੇ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਦੀ ਦੇਖ ਰੇਖ ਵਿੱਚ ਲਗਾਇਆ ਗਿਆ  ਇਸ ਕੈਂਪ ਵਿਚ 90 ਲੋਕਾਂ ਨੂੰ ਕੋਰੋਨਾ ਵੈਕਸਿੰਗ ਦੀ ਪਹਿਲੀ ਡੋਜ਼ ਦੇ ਟੀਕੇ ਲਗਾਏ ਗਏ  ਇਸ ਮੌਕੇ ਸੇਵਾ ਭਾਰਤੀ ਜਗਰਾਉਂ ਦੇ ਨਵੀਨ ਗੁਪਤਾ ਅਤੇ ਰਾਜਿੰਦਰ ਜੈਨ ਨੇ ਕਿਹਾ ਕਿ  ਕੋਰੋਨਾ ਵੈਕਸਿੰਗ ਲਗਾਉਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਕੇ ਕੈਂਪ ਲਗਾਏ ਜਾ ਰਹੇ ਹਨ  ਤਾਂ ਕਿ ਇਸ ਫੈਲ ਰਹੀ ਮਹਾਂਮਾਰੀ ਨੂੰ ਜਲਦ ਹੀ ਜਲਦ ਰੋਕਿਆ ਜਾਵ ੇਇਸ ਮੌਕੇ ਸੇਵਾ ਭਾਰਤੀ ਦੇ ਚੇਅਰਮੈਨ ਰਵਿੰਦਰ ਵਰਮਾ, ਪ੍ਰੈਜੀਡੈਂਟ ਨਰੇਸ਼ ਗੁਪਤਾ, ਸੈਕਟਰੀ ਨਵੀਨ ਗੁਪਤਾ, ਰਾਕੇਸ਼ ਸਿੰਗਲਾ ਕੈਸ਼ੀਅਰ , ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ, ਮੈਡਮ ਕੰਚਨ ਗੁਪਤਾ, ਡਿੰਪਲ ਗੋਇਲ ਕੌਂਸਲਰ, ਰੋਹਿਤ ਗੋਇਲ ਰੋਕੀ, ਵਿਸ਼ਾਲ ਕਪੂਰ , ਸੋਨੀਆ ਲੇਖੀ, ਪੂਜਾ ਨਰੂਲਾ, ਸੰਦੀਪ ਲੇਖੀ, ਰਾਜੂ ਨਰੂਲਾ, ਰੋਮੀ ਕਪੂਰ, ਵਿਸ਼ਾਲ ਸ਼ਰਮਾ, ਸ਼ਾਨ ਅਰੋਡ਼ਾ, ਸੰਜੀਵ ਗੋਇਲ ਆਦਿ ਹਾਜ਼ਰ ਸਨ

ਵਿਸਾਖੀ ਮੇਲੇ ਦੌਰਾਨ ਗੁਰਦੁਆਰਾ ਟਿੱਬਾ ਸਾਹਿਬ ਕੋਠੇ ਪੋਨਾ ਵਿਖੇ ਸਰਕਾਰੀ ਹ‌ਾਈ ਸਕੁੂਲ ਕੋਠੇ ਪੋਨਾ ਵੱਲੋਂ ਦਾਖਲਿਆਂ ਲਈ ਹੋਇਆ ਪ੍ਰਚਾਰ

ਗੁਰਦੁਆਰਾ ਸਾਹਿਬ ਦੇ ਬਾਹਰ ਸਿੱਖਿਆ ਅਧਿਕਾਰੀ ਤੇ ਅਧਿਆਪਕਾਂ ਨੇ ਸਕੂਲ਼ਾਂ ਦੀ ਪ੍ਰਾਪਤੀਆਂ ਬਾਰੇ ਕਰਿਆ ਜਾਗਰੂਕ

ਜਗਰਾਉਂ ,ਅਪ੍ਰੈਲ 2021( ਮਨਜਿੰਦਰ ਗਿੱਲ)   

 13 ਅਪ੍ਰੈਲ 2021 ਨੂੰ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸੈਸ਼ਨ 2021-22 ਲਈ ਸ਼ੁਰੂ ਹੋਏ ਦਾਖਲਿਆਂ ਦੌਰਾਨ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਨਾਲ ਜੋੜਨ ਲਈ ਸ਼ੁਰੂ ਕੀਤੀ ਦਾਖਲਾ ਮੁਹਿੰਮ ‘ ਈਚ ਵੰਨ ਬਰਿੰਗ ਵੰਨ’ ਤਹਿਤ ਸਰਕਾਰੀ ਸਕੂਲਾਂ ਦੇ ਅਧਿਆਪਕਾਂ, ਸਕੂਲ ਮੁਖੀਆਂ, ਸਕੂਲ ਮੈਨੇਜਮੈਂਟ ਕਮੇਟੀਆਂ, ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵਲੋਂ ਪੂਰੀ ਤਨਦੇਹੀ ਨਾਲ ਕਾਰਜ ਕਰਦਿਆਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ, ਗਤੀਵਿਧੀਆਂ ਤੇ ਸਰਕਾਰ ਵਲੋਂ ਵਿਦਿਆਰਥੀ ਹਿੱਤ ਵਿੱਚ ਕੀਤੇ ਕੰਮਾਂ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।

ਇਸ ਸੰਬੰਧੀ ਸਕੂਲ ਮੁੱਖੀ ਅਤੇ ਸਕੂਲ ਸਟਾਫ ਵੱਲੋ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵਲੋਂ ਦਾਖਲਾ ਮੁਹਿੰਮ ਨੂੰ ਲੈ ਕੇ ਨਿਵੇਕਲਾ ਉਪਰਾਲਾ ਕਰਦਿਆਂ ਖਾਲਸਾ ਸਾਜਣਾ ਦਿਵਸ ਮੌਕੇ ਵੱਖ ਵੱਖ ਧਾਰਮਿਕ ਸਥਾਨਾਂ ਦੇ ਬਾਹਰ ਸਕੂਲ ਮੁਖੀਆਂ, ਸਿੱਖਿਆ ਅਧਿਕਾਰੀਆਂ ਤੇ ਅਧਿਆਪਕਾਂ ਵਲੋਂ ਪ੍ਰਚਾਰ ਸਟਾਲਾਂ ਅਤੇ ਕਨੋਪੀਆਂ ਰਾਹੀਂ ਸੰਗਤਾਂ ਨੂੰ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ, ਸਕੂਲ਼ਾਂ ਦੇ ਸਮਾਰਟ ਕਲਾਸਰੂਮ, ਸਿੱਖਿਆ ਲਈ ਸਮਾਰਟ ਤਕਨਾਲੋਜੀ ਦੀ ਕੀਤੀ ਜਾ ਰਹੀ ਵਰਤੋਂ ਅਤੇ ਸਰਕਾਰ ਵਲੋਂ ਦਿਤੀਆਂ ਜਾ ਰਹੀਆਂ ਸਹੂਲਤਾਂ ਤੋਂ ਜਾਣੂੰ ਕਰਵਾਉਂਦਿਆਂ ਵੱਧ ਤੋਂ ਵੱਧ ਬੱਚਿਆਂ ਨੂੰ ਸਰਕਾਰੀ ਸਕੁਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ । ਇਸ ਸਮੇਂ ਜ਼ਿਲ਼੍ਹਾ ਪੱਧਰੀ ਟੀਮਾਂ ਵਲੋਂ ਸੰਗਤਾਂ ਨੂੰ ਜਿਥੇ ਪੈਂਫਲੈਂਟ ਵੰਡੇ ਗਏ ਉਥੇ ਹੀ ਆਡੀਓ-ਵੀਡੀਓ ਰਾਹੀ ਸਕੂਲਾਂ ਦੀ ਬਦਲੀ ਨੁਹਾਰ ਤੋਂ ਜਾਣੂੰ ਕਰਵਾਇਆ ਗਿਆ ਹੈ ।  ਇਸ ਸਮੇਂ ਸਕੂਲ ਦੇ ਮੁੱਖੀ ਅਤੇ ਸਟਾਫ, ਐੱਸ ਐਮ ਸੀ ਚੇਅਰਮੈਨ ,  ਸਰਪੰਚ, ਸੋਸ਼ਲ ਮੀਡੀਆ ਕੋਆਰਡੀਨੇਟਰ ਆਦਿ ਹਾਜਰ ਸਨ।

ਪ੍ਰਸਿੱਧ ਪ੍ਰਸਿੱਧ ਲੇਖਕ ਮਾਸਟਰ ਹਰੀ ਸਿੰਘ ਢੁੱਡੀਕੇ ਦਾ ਹੋਇਆ ਸਨਮਾਨ

ਅਜੀਤਵਾਲ ਬਲਵੀਰ  ਸਿੰਘ ਬਾਠ  ਪੰਜਾਬੀ ਦੇ ਪ੍ਰਸਿੱਧ ਲੇਖਕ ਮਾਸਟਰ ਹਰੀ ਸਿੰਘ ਢੁੱਡੀਕੇ ਦਾ ਲਾਲਾ ਲਾਜਪਤ ਸਮਾਰਕ ਤੇ ਸੁਖਬੀਰ ਸਿੰਘ ਡਾਲਾ ਪੰਚਾਇਤ ਸਕੱਤਰ ਰਣਜੀਤ ਸਿੰਘ ਧੰਨਾ ਵਾਇਸ ਚੇਅਰਮੈਨ ਮਾਸਟਰ ਰੁਪਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਹੈ  ਸਭ ਤੋਂ ਪਹਿਲਾਂ ਕਿਸਾਨੀ ਅੰਦੋਲਨ ਚ ਸ਼ਹੀਦ ਹੋਏ ਕਿਸਾਨ ਭਰਾਵਾਂ ਨੂੰ ਦੋ ਮਿੰਟ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ  ਇਸ ਸਮੇਂ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਬਲਦੇਵ ਸਿੰਘ ਸੜਕਨਾਮਾ ਏਡੀਸੀ ਸੁਭਾਸ਼ ਚੰਦਰ ਮਾਸਟਰ ਹਰੀ ਸਿੰਘ ਨੂੰ ਸ਼ੁਭਕਾਮਨਾਵਾਂ ਦਿੱਤੀਆਂ  ਡਾ ਸੁਰਜੀਤ ਸਿੰਘ ਬਰਾੜ ਕੇਂਦਰੀ ਲੇਖਕ ਸਭਾ ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ ਡੀਐੱਸਪੀ ਸੁਖਵਿੰਦਰ ਸਿੰਘ ਮੋਗਾ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਬੱਚਿਆਂ ਨੂੰ ਦਸਵੀਂ ਬਾਰ੍ਹਵੀਂ ਪੜ੍ਹਾ ਕੇ ਨਾ ਭੇਜੋ ਸਗੋਂ ਉੱਚ ਵਿੱਦਿਆ ਹਾਸਲ  ਕਰਵਾ ਕੇ ਬਾਹਰ ਭੇਜੋ  ਇਸ ਸਮੇਂ ਭਾਰਤ ਦੇ ਕਿਸਾਨ ਆਗੂ ਪ੍ਰਧਾਨ ਬੀਬੀ ਸੁਰਿੰਦਰ ਕੌਰ ਸਰਬਜੀਤ ਗਿੱਲ ਡਾ ਅਜੇ ਰਾਣਾ ਜਰਨੈਲ ਸਿੰਘ ਮੱਲੇਆਣਾ ਨੇ ਵੀ  ਸੰਬੋਧਨ ਕੀਤਾ  ਇਸ ਸਮੇਂ ਲੇਖਕਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਸਟੇਜ ਦੀ ਕਾਰਵਾਈ ਅਮਨਦੀਪ ਕੌਰ ਨੇ ਬਾਖੂਬੀ ਨਿਭਾਈ  ਇਸ ਸਮੇਂ ਰਣਜੀਤ ਸਿੰਘ ਧੰਨਾ ਨੇ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕੀਤਾ  ਇਸ ਸਮੇਂ ਡੀਡੀਪੀਓ ਜਗਜੀਤ ਸਿੰਘ ਗਿੱਲ ਬੀਡੀ ਬੀਡੀਓ ਰਾਜਵਿੰਦਰ ਸਿੰਘ ਚੇਅਰਮੈਨ ਲਖਵੀਰ ਸਿੰਘ ਲੱਖਾ ਸਰਪੰਚ ਸੁਖਦੇਵ ਸਿੰਘ ਦਾਉਧਰ ਸਰਪੰਚ ਰਵੀ ਸ਼ਰਮਾ ਗੁਰਿੰਦਰਪਾਲ ਸਿੰਘ ਡਿੰਪੀ ਸਰਪੰਚ  ਤੋਂ ਇਲਾਵਾ ਆਡ਼੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਦੋਦਾ ਤੋਂ ਇਲਾਵਾ ਇਲਾਕੇ ਭਰ ਦੀਆਂ ਸਨਮਾਨਯੋਗ ਸ਼ਖ਼ਸੀਅਤਾਂ ਹਾਜ਼ਰ ਸਨ ਲੇਖਕਾਂ ਦਾ ਇਲਜ਼ਾਮ ਅੱਖੋਂ ਪਰੋਖੇ ਕੀਤਾ ਗਿਆ ਪ੍ਰਸਿੱਧ ਲੇਖਕਾ ਨੂੰ  ਜਨ ਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਪ੍ਰਸਿੱਧ ਲੇਖਕਾ ਨੇ ਮੁੱਖ ਪ੍ਰਬੰਧਕਾਂ ਤੇ ਲਾਏ ਇਲਜ਼ਾਮ ਤੇ ਕਿਹਾ ਕਿ  ਸਮਾਗਮ ਚ ਬੁਲਾ ਕੇ ਅੱਖੋਂ ਪਰੋਖੇ ਕੀਤਾ ਗਿਆ ਤੇ ਸਟੇਜ ਤੇ ਸੰਬੋਧਨ ਕਰਨ ਦਾ ਮੌਕਾ ਵੀ ਨਹੀਂ ਦਿੱਤਾ ਗਿਆ  ਕਈ ਲੇਖਕਾਂ ਨੇ ਇਸ ਸਮਾਗਮ ਉਤਪਾਦ ਲੇਖਕਾਂ ਨੇ ਸਖ਼ਤ ਸ਼ਬਦਾਂ ਵਿਚ ਨਿੰਦਿਆ ਕੀਤੀ  ਜਿਨ੍ਹਾਂ ਵਿੱਚ ਮਾਸਟਰ ਗੁਰਚਰਨ ਸਿੰਘ ਪ੍ਰਧਾਨ  ਗ਼ਦਰੀ ਬਾਬੇ ਯਾਦਗਾਰ ਕਮੇਟੀ  ਪਰਸ਼ੋਤਮ ਪੱਤੋ ਅਮਰੀਕ ਸਿੰਘ ਸੈਦੋਕੇ ਸ਼ੀਰਾ ਗਰੇਵਾਲ ਜਸਵੰਤ ਰਾਊਕੇ ਕੇਵਲ ਸਿੰਘ ਤੋਂ ਇਲਾਵਾ ਪ੍ਰਸਿੱਧ ਲੇਖਕ ਨਿਰਾਸ਼ਾ ਦੇ ਆਲਮ ਚ ਵਾਪਸ ਮੁੜੇ

ਅਸਤੀਫਾ ਦੇਣ ਤੋਂ ਬਾਅਦ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਸਪੀਕਰ ਰਾਣਾ ਕੇਪੀ ਸਿੰਘ ਦੇ ਘਰ ਪੁੱਜੇ

ਦੋ ਘੰਟੇ ਹੋਈ ਗੁਪਤ ਮੀਟਿੰਗ

ਰੂਪਨਗਰ ,ਅਪ੍ਰੈਲ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਆਪਣੀ ਨੌਕਰੀ ਤੋਂ ਅਸਤੀਫਾ ਦੇਣ ਵਾਲੇ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਅੱਜ ਰੂਪਨਗਰ ਸਥਿਤ ਸਪੀਕਰ ਰਾਣਾ ਕੰਵਰਪਾਲ ਸਿੰਘ ਦੀ ਰਿਹਾਇਸ਼ ਤੇ ਪੁੱਜੇ ਅਤੇ ਉਨ੍ਹਾਂ ਲਗਭਗ ਦੋ ਘੰਟੇ ਉਨ੍ਹਾਂ ਦੀ ਸਪੀਕਰ ਰਾਣਾ ਕੰਵਰਪਾਲ ਸਿੰਘ ਨਾਲ ਗੁਪਤ ਮੀਟਿੰਗ ਚੱਲੀ।ਦੁਪਿਹਰ ਇੱਕ ਵਜੇ ਦੇ ਕਰੀਬ ਪੁਜੇ ਕੁੰਵਰ ਵਿਜੇ ਪ੍ਰਤਾਪ ਤਿੰਨ ਵਜੇ ਤੋਂ ਬਾਅਦ ਵਾਪਸ ਗਏ। ਇਸ ਸਬੰਧੀ ਦਫਤਰੀ ਸਟਾਫ ਅਤੇ ਸਾਥੀਆਂ ਵਲੋਂ ਕੋਈ ਬਿਆਨ ਨਹੀਂ ਦਿੱਤਾ, ਪਰ ਜਦੋਂ ਇਸ ਸਬੰਧੀ ਸਪੀਕਰ ਸਾਹਿਬ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਅੱਗੇ ਵੀ ਅਕਸਰ ਮੇਰੇ ਕੋਲ ਆਉਂਦੇ ਹੀ ਰਹਿੰਦੇ ਹਨ ਅਤੇ ਅੱਜ ਵੀ ਸ਼ਿਸ਼ਟਾਚਾਰ ਦੇ ਤੌਰ 'ਤੇ ਮਿਲਣ ਆਏ ਸਨ। ਉਨ੍ਹਾਂ ਹੋਰ ਕਿਸੇ ਵੀ ਤਰ੍ਹਾਂ ਦੇ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ।

ਸਾਬਕਾ ਵਿੱਤ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਅਤੇ ਬੀਬਾ ਗਗਨਦੀਪ ਕੌਰ ਢੀਂਡਸਾ ਨੇ ਆਪਣੇ ਵਿਆਹ ਦੀ 21ਵੀ ਵਰ੍ਹੇਗੰਢ ਮਨਾਈ

ਮਹਿਲ ਕਲਾਂ/ਬਰਨਾਲਾ-ਅਪ੍ਰੈਲ (ਗੁਰਸੇਵਕ ਸਿੰਘ ਸੋਹੀ)- ਸਾਬਕਾ ਵਿੱਤ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਅਤੇ ਬੀਬਾ ਗਗਨਦੀਪ ਕੌਰ ਢੀਂਡਸਾ ਨੇ ਆਪਣੇ ਵਿਆਹ ਦੀ 21ਵੀ ਵਰ੍ਹੇਗੰਢ ਮਨਾਈ 

ਕਣਕਾਂ ਨੂੰ ਲੱਗ ਰਹੀਆਂ ਅੱਗਾਂ ਮੰਦਭਾਗੀ ਘਟਨਾਵਾਂ ।ਮਹੰਤ ਗੁਰਮੀਤ ਠੀਕਰੀਵਾਲ 

ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021 (ਗੁਰਸੇਵਕ ਸਿੰਘ ਸੋਹੀ)-

ਕਣਕ ਦਾ ਸੀਜ਼ਨ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ ਅਤੇ ਆਸ ਪਾਸ ਦੇ ਏਰੀਏ ਤੋਂ ਆ ਰਹੀਆਂ ਖ਼ਬਰਾਂ ਕਣਕ ਨੂੰ ਲੱਗ ਰਹੀ ਅੱਗ ਬਹੁਤ ਹੀ ਮੰਦਭਾਗੀ ਘਟਨਾ ਹੈ  ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਮਹੰਤ ਗੁਰਮੀਤ ਸਿੰਘ ਠੀਕਰੀਵਾਲ ਨੇ ਕਿਹਾ ਕਿ ਕਿਸਾਨ ਭਰਾਵਾਂ ਨੂੰ ਆਪਣੇ ਖੇਤਾਂ ਵਿਚ ਲੱਗੇ ਹੋਏ ਟਰਾਂਸਫਾਰਮਰ ਦੇ ਆਲੇ ਦੁਆਲਿਓਂ ਕਣਕ ਦੀ ਕਟਾਈ ਕਰ ਦੇਣੀ ਚਾਹੀਦੀ ਹੈ ਅਤੇ ਆਪਣੇ ਖੇਤਾਂ ਵਿੱਚ ਪਾਣੀ ਦਾ ਪ੍ਰਬੰਧ ਕਰਕੇ ਰੱਖਿਆ ਜਾਵੇ ਜਿਵੇਂ ਕਿ ਖਾਲ਼ ਭਰ ਕੇ ਤੇ ਖੇਲਾਂ ਭਰ ਕੇ ਰੱਖੀਆਂ ਜਾਣ ਅਤਿ ਜ਼ਰੂਰੀ ਹਨ।ਮਹੰਤ ਗੁਰਮੀਤ ਜੀ ਨੇ ਦੱਸਿਆ ਹੈ ਕਿ ਬਰਨਾਲਾ ਪ੍ਰਸ਼ਾਸਨ ਵੱਲੋਂ ਵੀ ਵਧੀਆ ਪ੍ਰਬੰਧ ਕੀਤੇ ਹੋਏ ਹਨ ਕਿ ਫਾਇਰ ਟੈਂਡਰਾਂ ਦੇ ਖੜਨ ਦੀ ਜਗ੍ਹਾ 24 ਅਪ੍ਰੈਲ ਤਕ ਸਵੇਰੇ 8:30 ਵਜੇ ਤੋਂ ਸ਼ਾਮ 6:30 ਨਿਰਧਾਰਿਤ ਕੀਤਾ ਗਿਆ ਹੈ। ਬਰਨਾਲਾ ਸ਼ਹਿਰ ਮੋਗਾ ਰੋਡ ਬਾਜਾਖਾਨਾ ਰੋਡ ਤਪਾ ਰੋਡ   ਮਾਨਸਾ ਰੋਡ ਧਨੌਲਾ ਰੋਡ ਬਰਨਾਲੇ ਜ਼ਿਲ੍ਹੇ ਦੀਆਂ ਹੱਦਾਂ ਤਕ ਆਉਣਗੇ।ਮਹੰਤ ਗੁਰਮੀਤ ਜੀ ਨੇ ਕਿਹਾ ਕਿ ਸੜਕਾਂ ਉੱਪਰ ਸਿਗਰਟਾਂ ਬੀੜੀਆਂ ਪੀਣ ਵਾਲਿਆਂ ਨੂੰ ਬਾਜ ਆ ਜਾਣਾ ਚਾਹੀਦਾ ਹੈ।

ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਆਪਣੇ ਭਰਾ ਦੀ ਮੌਤ ਤੋਂ ਬਾਅਦ ਦਿੱਲੀ ਵਿਖੇ ਪਹੁੰਚੇ

ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)-

ਭਾਰਤੀ ਕਿਸਾਨ ਯੂਨੀਅਨ ਪੰਜਾਬ ਪ੍ਰਧਾਨ  ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਦੇ ਵਿੱਚ ਜਿਲ੍ਹਾ ਬਰਨਾਲਾ ਦੇ ਪ੍ਰਧਾਨ ਨਿਰਭੈ ਸਿੰਘ ਗਿਆਨੀ ਆਪਦੇ ਭਰਾ ਦਰਸਨ ਸਿੰਘ ਦੀ ਹੋਈ ਅਚਾਨਕ ਮੌਤ ਤੋ ਬਾਅਦ ਸੈਂਟਰ ਦੀ ਮੋਦੀ ਸਰਕਾਰ ਦੇ ਖਿਲਾਫ ਜੋ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਹਨ ਉਨ੍ਹਾਂ ਨੂੰ ਰੱਦ ਕਰਵਾਉਣ ਦੇ ਲਈ ਦਿਲੀ ਸਿੰਘੋ ਵਾਡਰ ਉਤੇ ਆਪਣੀ ਟੀਮ ਸਮੇਤ ਪਹੁੰਚ ਗਏ ਹਨ। ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਨਿਰਭੈ ਸਿੰਘ ਗਿਆਨੀ ਨੇ ਬੀਕੇਯੂ ਰਾਜੇਵਾਲ ਨੇ ਕਿਹਾ ਹੈ ਕਿ ਸ਼ੰਭੂ ਬਾਰਡਰ ਤੇ ਗੁੰਡਿਆਂ ਵੱਲੋਂ ਤਿੰਨ ਚਾਰ ਤੱਬੂ ਵੀ ਸਾੜ ਦਿੱਤੇ ਹਨ ਸੋ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਦਿੱਲੀ ਵਿਖੇ ਪਹੁੰਚਣ ਦੀ ਕ੍ਰਿਪਾਲਤਾ ਕਰਨ ਉਨ੍ਹਾਂ ਕਿਹਾ ਕਿ ਸਿੰਘੋ ਬਾਰਡਰ ਦੀ ਸਥਿਤੀ ਬਹੁਤ ਖਰਾਬ ਹੁੰਦੀ ਜਾ ਰਹੀ ਹੈ। ਇਸ ਸਮੇਂ ਉਨ੍ਹਾਂ ਨਾਲ ਸੁਰਜੀਤ ਸਿੰਘ ਨਿਹੰਗ ਬਰਨਾਲਾ ਬਲਾਕ ਦੇ ਪ੍ਰਧਾਨ,  ਕੁਲਵਿੰਦਰ ਸਿੰਘ ਬਲਾਕ ਮਹਿਲ ਕਲਾਂ ਅਤੇ ਸਾਧੂ ਸਿੰਘ ਸਲਾਹਕਾਰ, ਦਲਵਾਰ ਸਿੰਘ ਆਦਿ ਹਾਜ਼ਰ ਸਨ।

ਗਰੀਬ ਕਿਸਾਨ ਦੀ ਧੀ ਨੂੰ ਕਿਤਾਬਾਂ ਦਾ ਸੈੱਟ ਭੇਟ ਕੀਤਾ 

 ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021-  (ਗੁਰਸੇਵਕ ਸਿੰਘ ਸੋਹੀ)-

ਇਲਾਕਾ ਮਹਿਲ ਕਲਾਂ ਵਿੱਚ ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਸੰਸਥਾ ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਵੱਲੋਂ ਪਿੰਡ ਹਰਦਾਸਪੁਰਾ ਵਿਖੇ ਇਕ ਗਰੀਬ ਕਿਸਾਨ ਪਰਿਵਾਰ ਨਾਲ ਸੰਬੰਧਤ ਧੀ ਨੂੰ ਉਸ ਦੀ ਪੜ੍ਹਾਈ ਲਈ ਕਿਤਾਬਾਂ ਦਾ ਸੈੱਟ ਭੇਟ ਕੀਤਾ।ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੀਨੀਅਰ ਆਗੂ  ਜਗਰਾਜ ਸਿੰਘ ਹਰਦਾਸਪੁਰਾ ਅਤੇ ਮਨਜੀਤ ਸਿੰਘ ਹਰਦਾਸਪੁਰਾ ਨੇ ਕੁਲਵੰਤ ਸਿੰਘ ਟਿੱਬਾ ਵੱਲੋਂ ਕੀਤੇ ਇਸ ਕਾਰਜ ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਫਾਰ ਮਹਿਲ ਕਲਾਂ ਵੱਲੋਂ ਇਲਾਕੇ ਅੰਦਰ ਲੋੜਵੰਦ ਪਰਿਵਾਰਾਂ ਦੀ ਮੱਦਦ ਕਰਨ ਦਾ ਤਹੱਈਆ ਇੱਕ ਸ਼ਲਾਘਾਯੋਗ ਉੱਦਮ ਹੈ।ਉਨ੍ਹਾਂ ਕਿਹਾ ਕਿ ਇਸ ਪਰਿਵਾਰ ਦਾ ਮੁਖੀ ਚਮਕੌਰ ਸਿੰਘ ਬੀਤੇ ਸਾਲ ਕਿਸਾਨ ਅੰਦੋਲਨ ਦੌਰਾਨ ਸੇਵਾ ਕਰਦਿਆਂ ਹਾਰਟ ਅਟੈਕ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿੱਚ ਜਾ ਪਿਆ ਸੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਪਿੰਡ ਦੇ ਹੀ ਨੌਜਵਾਨ ਬਲਵਿੰਦਰ ਸਿੰਘ ਧਾਰਨੀ ਨੇ ਉਨ੍ਹਾਂ ਦੀ ਟੀਮ ਨਾਲ ਸੰਪਰਕ ਕਰਕੇ ਇਸ ਪਰਿਵਾਰ ਦੀ ਮਦਦ ਕਰਨ ਦੀ ਬੇਨਤੀ ਕੀਤੀ ਸੀ।ਉਨ੍ਹਾਂ ਅਪੀਲ ਕੀਤੀ ਕਿ ਸਾਨੂੰ ਸਭ ਨੂੰ ਅਜਿਹੇ ਲੋੜਵੰਦ ਪਰਿਵਾਰਾਂ ਨੂੰ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਅਜਿਹੇ ਪਰਿਵਾਰਾਂ ਦੇ ਬੱਚੇ ਪੜ੍ਹਾਈ ਵਿੱਚ ਪਛੜ ਨਾ ਜਾਣ।ਉਨ੍ਹਾਂ ਅੱਗੇ ਕਿਹਾ ਕਿ ਮਹਿਲ ਕਲਾਂ ਇਲਾਕੇ ਦੇ ਲੋਕ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਉਨ੍ਹਾਂ ਦੀ ਟੀਮ ਕੋਲ ਲਗਾਤਾਰ ਸੰਪਰਕ ਕਰ ਰਹੇ ਹਨ।ਸਾਡੀ ਟੀਮ ਪਹਿਲ ਦੇ ਆਧਾਰ ਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਹਮੇਸ਼ਾ ਯਤਨਸ਼ੀਲ ਰਹੇਗੀ।