You are here

ਪੰਜਾਬ

ਡਾ.ਅੰਬੇਡਕਰ ਜਾਗ੍ਰਿਤੀ ਸਭਾ ਰਜਿ ਪੰਜਾਬ ਬਲਾਕ ਮਹਿਲ ਕਲਾਂ ਦੀ ਕਮੇਟੀ ਦੀ ਹੋਈ ਚੋਣ

ਇਕਾਈ ਚੁਹਾਣਕੇ ਕਲਾਂ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਵੀ ਨਿਯੁਕਤ ਕੀਤੇ

ਮਹਿਲ ਕਲਾਂ/ਬਰਨਾਲਾ-ਮਈ 2021- (ਗੁਰਸੇਵਕ ਸਿੰਘ ਸੋਹੀ)-

 ਡਾ. ਅੰਬੇਡਕਰ ਜਾਗ੍ਰਿਤੀ ਸਭਾ ਪੰਜਾਬ ਦੇ ਮਹਿਲ ਕਲਾਂ ਬਲਾਕ ਅਹੁਦੇਦਾਰਾਂ ਦਾ ਐਲਾਨ ਬਲਾਕ ਪ੍ਰਧਾਨ ਬਲਵੰਤ ਸਿੰਘ ਚੁਹਾਣਕੇ ਵੱਲੋਂ ਕੀਤਾ ਗਿਆ। ਪੰਜਾਬ ਪ੍ਰਧਾਨ ਵਿਕਰਮ ਸਿੰਘ ਗਿੱਲ ਤੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਚੌਹਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਬਲਾਕ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਜਗਰੂਪ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ,ਅੰਮ੍ਰਿਤਪਾਲ ਕੌਰ ਨੂੰ ਮੀਤ ਪ੍ਰਧਾਨ,ਅਮਰਜੀਤ ਸਿੰਘ ਕਲਾਲਾ ਨੂੰ ਜਰਨਲ ਸਕੱੱਤਰ, ਪ੍ਰਦੀਪ ਸਿੰਘ ਲੋਹਗੜ੍ਹ ਨੂੰ ਪ੍ਰੈਸ ਸਕੱਤਰ, ਜਗਸੀਰ ਸਿੰਘ ਚੁਹਾਣਕੇ ਨੂੰ ਖਜਾਨਚੀ, ਨਛੱਤਰ ਸਿੰਘ ਨੂੰ ਸਲਾਹਕਾਰ ਤੇ ਸਤਨਾਮ ਸਿੰਘ ਨੂੰ ਇਕਾਈ ਪ੍ਰਧਾਨ ਚੁਹਾਣਕੇ ਕਲਾਂ ਦਾ ਨਿਯੁਕਤ ਕੀਤਾ ਅਤੇ ਸੀਨੀਅਰ ਮੀਤ ਪ੍ਰਧਾਨ ਜਗਸੀਰ ਸਿੰਘ ਤੇ ਕਰਮਜੀਤ ਕੌਰ ਨੂੰ ਮੀਤ ਪ੍ਰਧਾਨ ਇਕਾਈ ਚੁਹਾਣਕੇ ਕਲਾਂ ਨਿਯੁਕਤ ਕੀਤਾ ਗਿਆ। ਆਉਣ ਵਾਲੇ ਕੁਝ ਦਿਨਾ ਵਿੱਚ ਹੋਰ ਪਿੰਡਾਂ ਦੀ ਇਕਾਈ ਦੀ ਕਮੇਟੀ ਦੀ ਚੋਣ ਕੀਤੀ ਜਾਵੇਗੀ। ਚੁਣੇ ਗਏ ਆਹੁੁਦੇਦਾਰਾ ਨੇ ਵਿਸ਼ਵਾਸ਼ ਦਵਾਇਆ ਕਿ ਹਰੇਕ ਮੈਬਰ ਸੰਸਥਾ ਦਾ ਕੰਮ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਸੰਸਥਾ ਦੀ ਮਜ਼ਬੂਤੀ ਲਈ ਕੰਮ ਕਰਦੇ ਹੋਏ, ਤਨ,ਮਨ,ਧਨ ਨਾਲ ਸੇਵਾ ਕਰਨਗੇ। ਜਲਦੀ ਹੀ ਹੋਰਨਾਂ ਪਿੰਡਾਂ ਦੀ ਇਕਾਈ ਦਾ ਗਠਨ ਕੀਤਾ ਜਾਵੇਗਾ। ਸਤਨਾਮ ਸਿੰਘ ਨੂੰ ਇਕਾਈ ਪ੍ਰਧਾਨ ਲਗਾਉਣ ਤੇ ਸੰਸਥਾ ਦੇ ਮੈਂਬਰਾਂ ਨੇ ਮੁਬਾਰਕਾਂ ਦਿੱਤੀ਼ਆਂ ।

ਗਗਨ ਸਰਾਂ ਜਲਦ ਸੰਭਾਲਣਗੇ ਆਪਣਾ ਅਹੁਦਾ ...ਅਗਜੈਕਟਿਵ ਕਮੇਟੀ  

ਮਹਿਲ ਕਲਾਂ/ਬਰਨਾਲਾ-ਮਈ 2021- (ਗੁਰਸੇਵਕ ਸਿੰਘ ਸੋਹੀ)-

ਪਿਛਲੇ ਦਿਨੀਂ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਭਾਰਤੀ ਜਥੇਬੰਦੀਆਂ ਨਾਲ ਮਿਲ ਕੇ ਇਕ ਐਕਸ਼ਨ ਕਮੇਟੀ ਬਣਾਈ ਗਈ ਸੀ ਜਿਸ ਵਿੱਚ ਬੀ ਕੇ ਯੂ ਡਕੌਂਦਾ,ਬੀ ਕੇ ਯੂ ਉਗਰਾਹਾਂ,ਬੀ ਕੇ ਯੂ ਕਾਦੀਆਂ, ਬੀਕੇਯੂ ਸਿੱਧੂਪੁਰ, ਜਮਹੂਰੀ ਅਧਿਕਾਰ ਸਭਾ,ਦਿਹਾਤੀ ਮਜ਼ਦੂਰ ਸਭਾ, ਦੁਕਾਨਦਾਰ, ਟਰੱਕ    ਯੂਨੀਅਨ,ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ,ਭਾਰਤ ਨੌਜਵਾਨ ਸਭਾ, ਮਜ਼ਦੂਰ ਮੁਕਤੀ ਮੋਰਚਾ,ਦਿਹਾਤੀ ਮਜ਼ਦੂਰ ਸਭਾ ,ਭਾਰਤ ਨੌਜਵਾਨ ਸਭਾ ਦੇ ਆਗੂ ਸ਼ਾਮਲ ਕੀਤੇ ਗਏ ਸਨ ।
ਸੰਯੁਕਤ ਮੋਰਚਾ ਦਿੱਲੀ ਵੱਲੋਂ ਪੂਰੇ ਭਾਰਤ ਸਮੇਤ ਪੂਰੇ ਪੰਜਾਬ ਵਿੱਚ   ਦੁਕਾਨਦਾਰ ਭਾਈਚਾਰੇ ਦੀਆਂ ਦੁਕਾਨਾਂ (ਬਜਾਰ)ਖੋਲ੍ਹਣ ਲਈ ਮੋਰਚੇ ਲਗਾਏ ਗਏ ਸਨ ।ਇਸੇ ਕੜੀ ਤਹਿਤ ਮਹਿਲਕਲਾਂ ਦਾ ਬਾਜ਼ਾਰ ਖੋਲ੍ਹਣ ਲਈ ਭਾਰਤੀ ਜਥੇਬੰਦੀਆਂ ਨੇ ਪੂਰਨ ਸਹਿਯੋਗ ਦਿੱਤਾ ਸੀ ਪਰ ਇਸ ਦੇ ਬਾਵਜੂਦ ਕੁਝ ਕੁ ਦੁਕਾਨਦਾਰਾਂ ਵੱਲੋਂ ਯੂਨੀਅਨ ਦਾ ਸਾਥ ਨਾ ਦਿੱਤੇ ਜਾਣ ਤੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ  ਗਗਨਦੀਪ ਸਰਾਂ ਵੱਲੋਂ ਆਪਣਾ ਅਸਤੀਫ਼ਾ ਦਿੱਤਾ ਗਿਆ ਸੀ।ਇਸ ਅਸਤੀਫ਼ੇ ਸਬੰਧੀ ਅੱਜ ਕਮੇਟੀ ਦੇ ਚੇਅਰਮੈਨ ਪ੍ਰੇਮ ਕੁਮਾਰ ਪਾਸੀ ਅਤੇ ਕਮੇਟੀ ਜਨਰਲ ਸਕੱਤਰ ਹਰਦੀਪ ਸਿੰਘ ਬੀਹਲਾ ਦੀ ਅਗਵਾਈ ਹੇਠ   ਸਮੂਹ ਦੁਕਾਨਦਾਰਾਂ ਦੇ 33  ਐਗਜੈਕਟਿਵ ਮੈਂਬਰਾਂ ਵੱਲੋਂ ਦਾਣਾ ਮੰਡੀ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਚਾਰ ਵਟਾਂਦਰਾ ਕਰਨ ਉਪਰੰਤ ਪ੍ਰਧਾਨ ਗਗਨ ਸਰਾਂ ਨੂੰ ਆਪਣਾ ਅਸਤੀਫ਼ਾ ਵਾਪਸ ਲੈਣ ਅਤੇ ਆਪਣੇ ਅਹੁਦੇ ਨੂੰ ਬਰਕਰਾਰ ਰੱਖਣ ਲਈ ਬੇਨਤੀ ਕੀਤੀ ਗਈ ।ਸਮੂਹ ਦੁਕਾਨਦਾਰਾਂ ਦੇ ਪਿਆਰ ਭਰੇ ਸਹਿਮਤੀ ਦੇ ਇਸ ਸੁਨੇਹੇ ਨੂੰ ਪ੍ਰਧਾਨ ਗਗਨ ਸਰਾਂ ਨੇ ਖਿੜੇ ਮੱਥੇ ਪ੍ਰਵਾਨ ਕਰਦਿਆਂ,ਸਮੂਹ ਦੁਕਾਨਦਾਰਾਂ ਨੂੰ ਵਿਸ਼ਵਾਸ ਦੁਆਇਆ ਕਿ ਆਉਣ ਵਾਲੇ ਦਿਨਾਂ ਵਿਚ ਉਹ ਜਲਦੀ ਹੀ ਆਪਣਾ ਅਹੁਦਾ ਸੰਭਾਲਣਗੇ ਅਤੇ  ਪਹਿਲਾਂ ਦੀ ਤਰ੍ਹਾਂ ਸਮੂਹ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਆਪਣਾ ਸੰਘਰਸ਼ ਜਾਰੀ ਰੱਖਣਗੇ ।ਇਸੇ ਤਰ੍ਹਾਂ ਮੁੱਖ ਬੁਲਾਰਾ ਕਰਮ ਉੱਪਲ ਵੱਲੋਂ ਵੀ ਦੁਕਾਨਦਾਰਾਂ ਭਰਾਵਾਂ ਦੀ ਸਹਿਮਤੀ ਨਾਲ ਆਪਣੇ ਅਹੁਦੇ ਤੇ ਕੰਮ ਕਰਦੇ ਰਹਿਣ ਦਾ ਵਿਸਵਾਸ ਦੁਆਇਆ ਗਿਆ ।ਇੱਥੇ ਦੱਸਣਯੋਗ ਬਣਦਾ ਹੈ ਕਿ ਮਾਰਕੀਟ ਕਮੇਟੀ ਗਰੁੱਪ ਵਿਚ ਆਨਲਾਈਨ ਵੋਟਿੰਗ ਰਾਹੀਂ ਵੀ ਪ੍ਰਧਾਨ ਗਗਨਦੀਪ ਸਿੰਘ ਸਰਾਂ ਅਤੇ ਮੁੱਖ ਬੁਲਾਰਾ ਕਰਮ ਉੱਪਲ ਨੂੰ ਵੱਡੀ ਗਿਣਤੀ ਵਿਚ ਮੈਂਬਰਾਂ ਨੇ "YES" ਕਰਕੇ ਆਪਣਾ ਪੂਰਨ ਵਿਸ਼ਵਾਸ ਦੁਆਇਆ ।ਇਸ ਸਮੇਂ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਹੈਰੀ, ਲੱਕੀ ਪਾਸੀ,ਡਾਕਟਰ ਕਾਕਾ ਮਹਿਲ ਖੁਰਦ ,ਜਗਦੀਸ਼ ਪੰਨੂੰ,ਜਸਵਿੰਦਰ ਮਠਾੜੂ ,ਮਨਦੀਪ ਚੀਕੂ,ਪੰਨਾ ਮਿੱਤੂ, ਜਗਤਾਰ ਗਿੱਲ ,ਕੁਲਦੀਪ ਸਿੰਘ ,ਬਾਵਾ ਟੇਲਰ ,ਹੈਪੀ ਅਰੋੜਾ,ਰਾਜਵਿੰਦਰ ਸਰਦਾਰਾ, ਸੰਜੀਵ ਕੁਮਾਰ ,ਜਗਦੀਸ਼ ਮਠਾਡ਼ੂ ,ਬਲਦੇਵ ਸਿੰਘ ਗਾਗੇਵਾਲ, ਰੇਸ਼ਮ ਸਿੰਘ ਰਾਮਗੜ੍ਹੀਆ ,ਅਮਨਦੀਪ ਕੁਮਾਰ ,ਪ੍ਰੇਮ ਕੁਮਾਰ ਪਾਸੀ ,ਅਮਨਦੀਪ ਸਿੰਘ, ਬੂਟਾ ਸਿੰਘ ਗੰਗੋਹਰ, ਜਗਜੀਤ ਸਿੰਘ ਆਦਿ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਦੁਕਾਨਦਾਰ ਹਾਜ਼ਰ ਸਨ ।

ਸਰਕਾਰੀ ਸਮਾਰਟ ਸਕੂਲ ਦੱਧਾਹੂਰ ਵੱਲੋਂ ਚੇਤਨਾਂ ਰੈਲੀ ਦਾ ਆਯੋਜਨ 

ਮਹਿਲ ਕਲਾਂ/ਬਰਨਾਲਾ-ਮਈ 2021- (ਗੁਰਸੇਵਕ ਸਿੰਘ ਸੋਹੀ)-
ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਜੀ ਦੀ ਯੋਗ ਅਗਵਾਈ ,ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾ੍ਹ ਸਿੱਖਿਆ ਅਫਸਰ ਸ ਲਖਵੀਰ ਸਿੰਘ ਸਮਰਾ ਅਤੇ ਉਪ ਜਿਲਾ੍ਹ ਸਿੱਖਿਆ ਅਫਸਰ ਡਾ ਚਰਨਜੀਤ ਸਿੰਘ ਜੀ ਦੀ ਸੁਯੋਗ ਅਗਵਾਈ ਸਦਕਾ ਨੋਡਲ ਅਫਸਰ ਮੈਡਮ ਵਿਸ਼ਵਕੀਰਤ ਕਾਹਲੋਂ ਅਤੇ ਐਮ ਐਲ ਏ ਬੀਬੀ ਸਰਬਜੀਤ ਕੌਰ ਮਾਣੂੰਕੇ  ਦੇ ਸਹਿਯੋਗ ਨਾਲ  ਦੋ ਜਿਿਲਆਂ ਦੀ ਹੱਦ ਤੇ ਬਣੇ ਸਰਕਾਰੀ ਸਮਾਰਟ ਸਕੂਲ ਦੱਧਾਹੂਰ ਤੋਂ ਸਕੂਲ ਪ੍ਰਿੰਸੀਪਲ ਸ ਸੰਤੋਖ ਸਿੰਘ ਗਿਲ ਅਤੇ ਸਮੱੁਚੇ ਸਟਾਫ ਵੱਲੋਂ  ਦੱਧਾਹੂਰ ਸਕੂਲ ਵਿੱਚ ਦਾਖਲਿਆਂ ਸਬੰਧੀ ਚੇਤਨਾਂ ਰੈਲੀ ਦੀ ਸ਼ੁਰੂਆਤ ਕੀਤੀ ਗਈ . ਇਸ ਰੈਲੀ ਦਾ ਮੁੱਖ ਉਦੇਸ਼ ਦੱਧਾਹੂਰ ਸਕੂਲ ਵੱਲੋਂ ਦਿਤੀਆਂ ਜਾ ਰਹੀਆਂ ਵਿੱਦਿਅਕ ਸਹੂਲਤਾਂ ਬਾਰੇ ਸਮਾਜ ਦੇ ਹਰ ਵਰਗ ਨੂੰ ਚੇਤਨ ਕਰਨਾ ਅਤੇ ਸਕੂਲ ਵਿੱਚ ਵਿਿਦਆਰਥੀਆਂ ਦਾ ਦਾਖਲਾ ਵਧਾਉਣਾ ਹੈ ਦੱਧਾਹੂਰ ਸਕੂਲ ਸਰਹੱਦੀ ਸਕੂਲ ਹੋਣ ਕਾਰਣ ਬਰਨਾਲਾ ਜਿਲੇ ਦੇ ਫੀਡਰ ਪਿੰਡਾਂ ਤੋਂ ਵੀ ਵਿਿਦਆਰਥੀ ਪੜਨ ਆਉਂਦੇ ਹਨ ਇਸ ਲਈ ਚੇਤਨਾਂ ਰੈਲੀ ਬਸ ਵਿੱਚ ਸਵਾਰ ਸਕੂਲ ਸਟਾਫ ਵੱਲੋਂ ਦੱਧਾਹੂਰ ਪਿੰਡ ਤੋਂ ਬਾਅਦ  ਬਰਨਾਲਾ ਜਿਲੇ ਦੇ ਪਿੰਡਾਂ ਬਾਹਮਣੀਆ,ਕੁਤਬਾ ਨਿਹਾਲੂਵਾਲ,ਗੰਗੋਹਰ,ਪੰਡੋਰੀ,ਕ੍ਰਿਪਾਲ ਸਿੰਘ ਵਾਲਾ, ਕਲਾਲ ਮਾਜਰਾ ਆਦਿ ਪਿੰਡਾਂ ਵਿੱਚ ਜਾ ਕੇ ਸਕੂਲ ਵੱਲੋਂ ਮੁਹਇਆ ਕਰਵਾਈਆਂ ਜਾ ਰਰੀਆਂ ਸਹੂਲਤਾਂ ਅਤੇ ਚਲ ਰਹੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ  ਇਸ ਚੇਤਨਾਂ ਰੈਲੀ ਵਿੱਚ ਸ ਭਵਨਦੀਪ ਸਿੰਘ,ਸ਼੍ਰੀ ਰਵਿੰਦਰ ਕੁਮਾਰ, ਸ਼੍ਰੀਮਤੀ ਸੁਰਿਂਦਰ ਕੌਰ,  ਸ਼੍ਰੀਮਤੀ ਮਨਜੀਤ ਕੌਰ,  ਸ਼੍ਰੀਮਤੀ ਦਲਜੀਤ ਕੌਰ, ਸ਼੍ਰੀਮਤੀ ਅਮਨਦੀਪ ਕੌਰ, ਸ਼੍ਰੀਮਤੀ ਕਿਰਨਪ੍ਰੀਤ ਕੌਰ,ਸ ਸੁਖਦੀਪ ਸਿੰਘ ਹਾਜਰ ਸਨ         

Happy Anniversary Mom and Dad 

ਮੰਮੀ ਪਾਪਾ ਵਿਆਹ ਦੇ ਦਿਨ ਤੇ ਖਾਸ ਸੁਨੇਹਾ  

5 ਮਈ ਨੂੰ ਦੁਨੀਆਂ ਭਰ ਵਿੱਚ ਹੋ ਰਹੇ ਸੰਘਰਸ਼ ਦੀ ਹਮਾਇਤ ਕਰਨਗੇ ਮੈਡੀਕਲ ਪ੍ਰੈਕਟੀਸ਼ਨਰ । ਡਾ ਬਾਲੀ, ਡਾ ਕਾਲਖ  

ਮਹਿਲ ਕਲਾਂ/ਬਰਨਾਲਾ-ਮਈ 2021- (ਗੁਰਸੇਵਕ ਸਿੰਘ ਸੋਹੀ)-

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ  ਪੰਜਾਬ( ਰਜਿ:295)ਦੇ  ਡਾਕਟਰ ਸਾਥੀ ਕਰਫ਼ਿਊ ,ਲਾਕਡਾਊਨ ਮਹਾਂਮਾਰੀ ਦੀ ਆੜ ਵਿੱਚ ਲੋਕ ਵਿਰੋਧੀ ਕਾਨੂੰਨਾਂ ਦੇ ਵਿਰੋਧ ਵਿਚ 15 ਮਈ ਨੂੰ ਦੁਨੀਆਂ ਭਰ ਵਿੱਚ ਹੋ ਰਹੇ ਸੰਘਰਸ਼ ਦੀ ਹਮਾਇਤ ਕਰਨਗੇ । ਜਿਸ ਵਿੱਚ ਪੰਜਾਬ ਭਰ ਦੇ ਸਾਰੇ ਬਲਾਕਾਂ ਵਿਚ ਡਾਕਟਰ,ਕਿਸਾਨ,ਮਜ਼ਦੂਰ,ਏਕਤਾ ਦੇ ਝੰਡੇ ਲਹਿਰਾ ਕੇ ਵਿਰੋਧ ਕੀਤਾ ਜਾਵੇਗਾ।
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਅਤੇ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਨੇ ਕਿਹਾ ਕਿ ਕੇਂਦਰ ਸਰਕਾਰ,ਦੇਸ਼ ਨੂੰ ਤਬਾਹੀ ਵੱਲ ਧਕੇਲ ਰਹੀ ਹੈ। ਨਵੇਂ ਨਵੇਂ ਲੋਕ ਵਿਰੋਧੀ ਕਾਨੂੰਨ ਬਣਾ ਕੇ ਧਰਮਾਂ,ਮਜ਼੍ਹਬਾਂ ਤੇ ਹਮਲੇ ਕੀਤੇ ਜਾ ਰਹੇ ਹਨ  ।
ਡਾ ਬਾਲੀ, ਡਾ ਕਾਲਖ ਨੇ ਕਿਹਾ ਕਿ ਹਾਕਮ ਸਰਕਾਰ ਘੱਟ ਗਿਣਤੀਆਂ ਤੇ ਹਮਲੇ ਕਰਕੇ ਡਰਾ ਧਮਕਾ ਕੇ ਉਜਾੜਾ ਕਰ ਰਹੀ ਹੈ ।ਉਨ੍ਹਾਂ ਕਿਹਾ ਕਿ ਕੋਰੋਨਾ  ਦੀ ਆੜ ਹੇਠ ਕਿਸਾਨੀ ਨੂੰ ਛੋਟੇ ਵਪਾਰੀਆਂ ਨੂੰ ਆਪਣੇ ਕਿੱਤੇ ਤੋਂ ਬਾਹਰ ਕੀਤਾ ਜਾ ਰਿਹਾ ਹੈ ਅਤੇ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਦੀ ਜ਼ਮੀਨ ਅਤੇ ਧਨ ਦੌਲਤ ਦੇ ਕੇ ਨਿਵਾਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਦਰਾਂ ਮਈ ਨੂੰ ਪੰਜਾਬ ਭਰ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ  ਡਾਕਟਰ ਕਿਸਾਨ ਮਜ਼ਦੂਰ ਏਕਤਾ ਦੇ  ਝੰਡੇ ਲਹਿਰਾ ਕੇ ਬਲਾਕ ਪੱਧਰ ਤੇ ਇਕੱਠ ਕਰ ਕੇ ਹਾਕਮ ਜਮਾਤਾਂ ਦੇ ਕਾਲੇ ਕਾਰਨਾਮਿਆਂ ਦਾ ਵਿਰੋਧ ਕਰਕੇ ਨਾਅਰਾ ਦੇਣਗੇ ।ਦੁਨੀਆਂ ਭਰ ਦੇ ਕਾਮਿਓ ਇੱਕ ਹੋ ਜਾਓ,ਦੁਨੀਆਂ ਭਰ ਦੇ ਜ਼ਾਲਮ ਹਾਕਮਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਅਤੇ ਪਾਓ ।
 ਉਨ੍ਹਾਂ ਕਿਹਾ ਕਿ ਇਹ ਵਕਤ ਅਵਾਮ ਦੇ ਇਕੱਠੇ ਓ ਕੇ ਜ਼ਾਲਮ ਸਰਕਾਰਾਂ ਵਿਰੁੱਧ ਲੜਨ ਦਾ ਹੈ। ਇਸ ਲਈ ਨਾਅਰਾ ਬੁਲੰਦ ਕਰਕੇ ਕਿਰਤੀਆਂ ਦੇ ਰਾਜ ਦੀ ਸਥਾਪਨਾ ਕਰੋ ।

ਕਿਸਾਨ ਯੂਨੀਅਨ ਦਾ ਇੱਕ ਹੋਰ ਜੋਧਾ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਵਿੱਚ ਆਪਣਾਂ ਨਾਮ ਸ਼ਾਮਿਲ ਕਰਵਾ ਗਿਆ

ਕਿਸਾਨ ਸੁਖਵਿੰਦਰ ਸਿੰਘ ਗਰੇਵਾਲ ਦੀ ਹੋਈ ਸੰਖੇਪ ਬਿਮਾਰੀ ਕਾਰਨ ਮੌਤ।

ਮਹਿਲ ਕਲਾਂ/ਬਰਨਾਲਾ-ਮਈ 2021- (ਗੁਰਸੇਵਕ ਸਿੰਘ ਸੋਹੀ)

ਅੱਜ ਪਿੰਡ ਕੁਤਬਾ ਵਿਖੇ ਸਰਦਾਰ ਸੁਖਵਿੰਦਰ ਸਿੰਘ ਗਰੇਵਾਲ ਕਿਸਾਨੀ ਸੰਘਰਸ਼ ਦੇ ਆਗੂ ਦੀ ਕਿਸੇ ਸੰਖੇਪ ਬਿਮਾਰੀ ਦੇ ਕਾਰਨ ਮੌਤ ਹੋ ਗਈ ਜੋ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਬਿਮਾਰ ਸਨ ।ਅੱਜ ਸਵੇਰੇ 7 ਵਜੇ ਦੇ ਕਰੀਬ ਉਹਨਾਂ ਦੀ ਹਾਲਤ ਕਾਫੀ ਗੰਭੀਰ ਹੋ ਗਈ ਅਤੇ ਕੁੱਝ ਦੇਰ ਬਾਅਦ ਹੀ ਉਹ ਅਕਾਲ ਚਲਾਣਾ ਕਰ ਗਏ। ਉਨਾਂ ਦੀ ਉਮਰ ਲਗਭਗ 60 ਸਾਲ ਦੇ ਕਰੀਬ ਸੀ। ਉਨ੍ਹਾਂ ਦੇ ਭੋਗ ਦੀ ਅੰਤਿਮ ਅਰਦਾਸ 18 ਮਈ ਦਿਨ ਮੰਗਲਵਾਰ ਨੂੰ ਗੁਰਦੁਆਰਾ ਅਤਿ ਵੱਡਾ ਘੱਲੂਘਾਰਾ ਸਾਹਿਬ ਵਿਖੇ ਹੋਵੇਗੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਗਰੇਵਾਲ ਸਮਾਜ ਸੇਵੀ ਦੇ ਨਾਲ ਨਾਲ ਬਹੁਤ ਹੀ ਸ਼ਾਂਤ ਸੁਭਾਅ ਦੇ ਮਾਲਕ ਸਨ ਅਤੇ ਗੁਰੂ ਨੂੰ ਮੰਨਣ ਵਾਲੇ ਸਨ ਉਨ੍ਹਾਂ ਦੱਸਿਆ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਲਗਾਤਾਰ ਹਾਜ਼ਰੀ ਲਗਵਾ ਰਹੇ ਸਨ। ਅਤੇ ਹਰ ਤਰ੍ਹਾਂ ਨਾਲ ਕਿਸਾਨੀ ਧਰਨਿਆਂ ਦਾ ਸਹਿਯੋਗ ਕਰ ਰਹੇ ਸਨ। ਸਰਦਾਰ ਸੁਖਵਿੰਦਰ ਸਿੰਘ ਗਰੇਵਾਲ ਆਪਣੇ ਪਿੱਛੇ ਆਪਣੀ ਧਰਮ ਪਤਨੀ ਤੇ ਤਿੰਨ ਬੱਚਿਆਂ ਨੂੰ ਛੱਡ ਗਏ ਹਨ ਇਸ ਮੌਕੇ ਸਮੂਹ ਕਿਸਾਨ ਜਥੇਬੰਦੀਆਂ ਨੇ ਸੁਖਵਿੰਦਰ ਸਿੰਘ ਨੂੰ ਕਿਸਾਨੀ ਝੰਡਿਆਂ ਨਾਲ ਅੰਤਿਮ ਵਿਦਾਈ ਦਿੱਤੀ ਤੇ ਕਿਸਾਨ ਏਕਤਾ ਜਿੰਦਾਬਾਦ ਦੇ ਨਾਅਰੇਆਂ ਨਾਲ ਕਿਸਾਂਨ ਸੁਖਵਿੰਦਰ ਸਿੰਘ ਗਰੇਵਾਲ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਇਸ ਮੌਕੇ ਸਰਦਾਰ ਅਜੀਤ ਸਿੰਘ ਸੰਧੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੁਖਵਿੰਦਰ ਸਿੰਘ ਗਰੇਵਾਲ ਬਹੁਤ ਹੀ ਨੇਕ ਦਿਲ ਇਨਸਾਨ ਸਨ ।ਉਹ ਗੁਰਸਿਖੀ ਦੇ ਨਾਲ ਨਾਲ ਪ੍ਰਵਾਰਕ ਤੇ ਸਮਾਜਿਕ ਜ਼ਿੰਮੇਵਾਰੀਆਂ ਬਹੁਤ ਹੀ ਵਧੀਆ ਢੰਗ ਨਾਲ ਨਿਭਾ ਰਹੇ ਸਨ । ਉਨ੍ਹਾਂ ਕਿਹਾ ਕਿ ਸਾਡਾ ਪਿੰਡ ਬਹੁਤ ਹੀ ਮਹੱਤਵਪੂਰਨ ਇਨਸਾਨ ਨੂੰ ਗੁਆ ਚੁੱਕਾ ਹੈ। ਸਾਨੂੰ ਜਿਥੇ ਸੁਖਵਿੰਦਰ ਸਿੰਘ ਦੇ ਜਾਣ ਦਾ ਦੁੱਖ ਹੈ ਉਥੇ ਹੀ ਉਨ੍ਹਾਂ ਦੇ ਜਾਣ ਨਾਲ ਪਿੰਡ ਨੂੰ ਨਾਂ  ਪੂਰਾ ਹੋਣ ਵਾਲ਼ਾ ਘਾਟਾ ਪਿਆ ਹੈ।

ਡਾ ਜਗਦੇਵ ਸਿੰਘ ਬਰਗਾੜੀ ਦੇ ਫਾਦਰ ਇਨ ਲਾਅ ਦੀ ਮੌਤ ਤੇ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ

ਮਹਿਲ ਕਲਾਂ/ਬਰਨਾਲਾ-ਮਈ 2021-(ਗੁਰਸੇਵਕ ਸੋਹੀ)
 ਡਾ. ਜਗਦੇਵ ਸਿੰਘ ਚਹਿਲ ਬਰਗਾੜੀ ਦੇ ਸਹੁਰਾ ਸਾਹਿਬ ਸਰਦਾਰ ਮਲਕੀਤ ਸਿੰਘ ਬਰਾੜ ਅਬਲੂ (ਬਠਿੰਡਾ) ਜੋ ਕਿ ਬਿਮਾਰ ਚੱਲੇ ਆ ਰਹੇ ਸਨ, ਦੀ ਹੋਈ ਅਚਾਨਕ ਮੌਤ 'ਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ: 295) ਦੇ ਆਗੂਆਂ ਵੱਲੋਂ  ਚਹਿਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਪ੍ਰਮਾਤਮਾ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਥਾਨ ਬਖਸੇ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨਵਾਂਸ਼ਹਿਰ, ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਲੁਧਿਆਣਾ, ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ ਸੰਗਰੂਰ, ਸੀਨੀਅਰ ਮੀਤ ਪ੍ਰਧਾਨ ਡਾ ਬਲਕਾਰ ਸਿੰਘ ਪਟਿਆਲਾ, ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਬਰਨਾਲਾ, ਸੂਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ ਮੁਹਾਲੀ ,ਸੂਬਾ ਸਰਪ੍ਰਸਤ ਡਾ ਮਹਿੰਦਰ ਸਿੰਘ ਗਿੱਲ ਮੋਗਾ, ਸੂਬਾ ਵਾਈਸ ਚੇਅਰਮੈਨ ਸਤਨਾਮ ਸਿੰਘ ਦੇਉ ਅੰਮਿ੍ਤਸਰ ,ਸੂਬਾ ਆਰਗੇਨਾਈਜ਼ਰ ਸਕੱਤਰ ਡਾ ਦੀਦਾਰ ਸਿੰਘ ਮੁਕਤਸਰ, ਸੂਬਾ ਮੀਤ ਪ੍ਰਧਾਨ ਡ ਸੁਰਜੀਤ ਸਿੰਘ ਬਠਿੰਡਾ , ਸੂਬਾ ਮੀਤ ਪ੍ਰਧਾਨ ਡਾ ਅਨਵਰ ਖਾਨ ਸੰਗਰੂਰ, ਸੂਬਾ ਮੀਤ ਪ੍ਰਧਾਨ ਡਾ ਗੁਰਮੀਤ ਸਿੰਘ ਰੋਪੜ ,ਸੂਬਾ ਮੀਤ ਪ੍ਰਧਾਨ ਡਾ ਜਗਵੀਰ ਸਿੰਘ ਮੁਕਤਸਰ, ਸਹਾਇਕ ਵਿੱਤ ਸਕੱਤਰ ਡਾ ਕਰਨੈਲ ਸਿੰਘ ਜੋਗਾਨੰਦ, ਸੂਬਾ ਆਗੂ ਡਾ ਰਜੇਸ ਸਰਮਾਂ ਲੁਧਿਆਣਾ, ਡਾ ਮਲਕੀਤ ਸਿੰਘ, ਡਾ ਹਾਕਮ ਸਿੰਘ ,ਡਾ ਸੁਖਦੇਵ ਸਿੰਘ ਭਾਂਬਰੀ ਫ਼ਤਿਹਗਡ਼੍ਹ ਸਾਹਿਬ, ਡਾ ਮਹਿੰਦਰ ਸਿੰਘ ਸੋਹਲ ਅਜਨਾਲਾ ,ਡਾ ਬਾਜ਼ ਕੰਬੋਜ ਅਬੋਹਰ, ਸੂਬਾ ਸਹਾਇਕ  ਸਕੱਤਰ ਡਾ ਰਿੰਕੂ ਫਤਹਿਗਡ਼੍ਹ ਸਾਹਿਬ, ਡਾ ਬਲਵਿੰਦਰ ਸਿੰਘ ਬਰਗਾੜੀ ,ਡਾ ਬਗੀਚਾ ਸਿੰਘ ਮਨਚੰਦਾ, ਡਾ ਕੌਰ ਸਿੰਘ ਸੂਰਘੁਰੀ ਜ਼ਿਲ੍ਹਾ ਪ੍ਰਧਾਨ ,ਡਾ ਗੁਰਪਾਲ ਸਿੰਘ ਮੌੜ ਜਿਲ੍ਹਾ ਜਰਨਲ ਸਕੱਤਰ ,ਜ਼ਿਲ੍ਹਾ ਵਿੱਤ ਸਕੱਤਰ ਡਾ ਐਸ ਐਨ ਵੋਹਰਾ, ਬਲਾਕ ਪ੍ਰਧਾਨ ਡਾ ਗੁਰਦੀਪ ਸਿੰਘ ਬਰਗਾੜੀ, ਬਲਾਕ ਪ੍ਰਧਾਨ ਡਾ.ਰਸ਼ਪਾਲ ਸਿੰਘ ਫ਼ਰੀਦਕੋਟ,, ਬਲਾਕ ਪ੍ਰਧਾਨ ਡਾ ਗੁਰਨੈਲ ਸਿੰਘ ਮੱਲਾ ਬਾਜਾਖਾਨਾ, ਬਲਾਕ ਪ੍ਰਧਾਨ ਡਾ ਹਰਭਜਨ ਸਿੰਘ ਜੈਤੋ, ਬਲਾਕ ਪ੍ਰਧਾਨ ਡਾ ਗੁਰਤੇਜ ਸਿੰਘ ਸਾਦਿਕ,ਬਲਾਕ ਪ੍ਰਧਾਨ ਡਾ ਗੁਰਤੇਜ ਸਿੰਘ ਸਾਦਿਕ,, ਬਲਾਕ ਪ੍ਰਧਾਨ ਡਾ ਅੰਮ੍ਰਿਤਪਾਲ ਸਿੰਘ ਖਾਰਾ, ਬਲਾਕ ਪ੍ਰਧਾਨ ਡਾ ਮੰਦਰ ਸਿੰਘ ਪੰਜਗਰਾਈਂ, ਬਲਾਕ ਪ੍ਰਧਾਨ ਡਾ ਸੁਖਚੈਨ ਸਿੰਘ ਕੋਟਕਪੂਰਾ, ਬਲਾਕ ਪ੍ਰਧਾਨ ਡਾ ਜਰਨੈਲ ਸਿੰਘ ਡੋਡ ਬਾਜਾਖਾਨਾ ,ਡਾ ਕਸ਼ਮੀਰ ਸਿੰਘ ਜੈਤੋ ,ਡਾ ਮਨਜੀਤ ਸਿੰਘ ਬਰਾੜ ,ਡਾ ਕੇਵਲ ਕ੍ਰਿਸ਼ਨ ਢੀਮਾਂਵਾਲੀ, ਆਦਿ ਨੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਦੇ ਸੂਬਾ ਤਾਲਮੇਲ ਕਮੇਟੀ ਆਗੂ ਡਾ ਜਗਦੇਵ ਸਿੰਘ ਚਹਿਲ  ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

Man killed by lightning during the day -video

Sky lightning destroys family, Man killed by lightning during the day 

ਅਸਮਾਨੀ ਬਿਜਲੀ ਡਿੱਗਣ ਨਾਲ ਅਜੈਬ ਸਿੰਘ ਦੀ ਮੌਕੇ ਤੇ ਹੋਈ ਮੌਤ ,

ਪਰਿਵਾਰ ਨੇ ਪੰਜਾਬ ਸਰਕਾਰ ਅੱਗੇ ਮਦਦ ਦੀ ਕੀਤੀ ਅਪੀਲ

ਪੱਤਰਕਾਰ ਜਸਮੇਲ ਗ਼ਾਲਿਬ ਦੀ ਵਿਸ਼ੇਸ਼ ਰਿਪੋਰਟ

 

 

 

ਐਨ ਐਚ ਐਮ ਮੁਲਾਜ਼ਮਾਂ ਨੂੰ ਬਰਖਾਸਤ ਕਰਨ ਦੀ ਕਿਸਾਨਾਂ ਮਜ਼ਦੂਰਾਂ ਵੱਲੋਂ ਨਿੰਦਾ

ਕਰੋਨਾ ਕਾਰਨ ਪੈਦਾ ਹੋਏ ਸੰਕਟ ਲਈ ਕੈਪਟਨ ਸਰਕਾਰ ਦੋਸ਼ੀ ਕਰਾਰ

ਚੰਡੀਗੜ੍ਹ 11ਮਈ( (ਜਸਮੇਲ ਗਾਲਿਬ / ਮਨਜਿੰਦਰ ਗਿੱਲ)

ਲੰਬੇ ਸਮੇਂ ਤੋਂ ਨਿਗੂਣੀਆਂ ਤਨਖਾਹਾਂ ਉੱਤੇ ਉਹ ਵੀ ਠੇਕੇ'ਤੇ ਆਪਣੀ ਜਾਨ ਜੋਖ਼ਮ ਵਿੱਚ ਸਿਹਤ ਵਿਭਾਗ 'ਚ ਕੰਮ ਕਰ ਰਹੇ ਐਨ ਐਚ ਐਮ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਥਾਂ 1400 ਦੇ ਕਰੀਬ ਮੁਲਾਜ਼ਮਾਂ ਨੂੰ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਨੌਕਰੀ ਤੋਂ ਬਰਖਾਸਤ ਕਰਨ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਕਰੜੇ ਸ਼ਬਦਾਂ 'ਚ ਨਿਖੇਧੀ ਕਰਦਿਆਂ ਬਰਖਾਸਤ ਮੁਲਾਜ਼ਮਾਂ ਨੂੰ ਤੁਰੰਤ ਬਹਾਲ ਕਰਨ ਅਤੇ ਸਮੂਹ ਐਨ ਐਚ ਐਮ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਉੱਤੇ ਰੈਗੂਲਰ ਕਰਨ ਦੀ ਮੰਗ ਕੀਤੀ ਹੈ। ਦੋਹਾਂ ਜਥੇਬੰਦੀਆਂ ਦੇ ਜਨਰਲ ਸਕੱਤਰਾਂ ਸੁਖਦੇਵ ਸਿੰਘ ਕੋਕਰੀ ਕਲਾਂ ਤੇ ਲਛਮਣ ਸਿੰਘ ਸੇਵੇਵਾਲਾ ਵੱਲੋਂ ਜਾਰੀ ਕੀਤੇ ਗਏ ਸਾਂਝੇ ਬਿਆਨ ਰਾਹੀਂ ਦੋਸ਼ ਲਾਇਆ ਗਿਆ ਹੈ ਕਿ ਪੂਰੀ ਤਨਖਾਹ ਉਤੇ ਪੱਕੇ ਕਰਨ ਦੀ ਮੰਗ ਨੂੰ ਲੈਕੇ ਬੀਤੇ ਕਈ ਦਿਨਾਂ ਤੋਂ ਹੜਤਾਲ ਉੱਤੇ ਚੱਲ ਰਹੇ ਇਨ੍ਹਾਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰਨ ਦੀ ਥਾਂ ਕੈਪਟਨ ਸਰਕਾਰ ਵੱਲੋਂ ਤਾਨਾਸ਼ਾਹ ਰਵੱਈਆ ਅਪਨਾਉਂਦਿਆਂ ਕਰੋਨਾ ਦੀ ਆੜ ਹੇਠ ਲੋਕ ਹਿੱਤਾਂ ਦੇ ਬਹਾਨੇ ਸੈਂਕੜੇ ਮੁਲਾਜ਼ਮਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਜੋ ਪੂਰੀ ਤਰ੍ਹਾਂ ਗੈਰ ਵਾਜਿਬ ਹੈ ਅਤੇ ਸੰਘਰਸ਼ ਕਰਨ ਦੇ ਜਮਹੂਰੀ ਹੱਕਾਂ ਦਾ ਘਾਣ ਹੈ।ਕਿਸਾਨ ਮਜ਼ਦੂਰ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਮੌਜੂਦਾ ਸਮੇਂ ਕਰੋਨਾ ਕਾਰਨ ਪੰਜਾਬ 'ਚ ਹੋ ਰਹੀਆਂ ਮੌਤਾਂ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ,ਕਿਉਂਕਿ ਉਹ ਇੱਕ ਸਾਲ ਬਾਅਦ ਵੀ ਕਰੋਨਾ ਤੋਂ ਬਚਾਅ ਲਈ ਪੁਖਤਾ ਪ੍ਰਬੰਧ ਨਾਂ ਕਰਨ ਦੀ ਮੁਜਰਮ ਹੈ ਅਤੇ ਸਖਤ ਸਜ਼ਾ ਦੀ ਹੱਕਦਾਰ ਹੈ। ਉਹਨਾਂ ਮੰਗ ਕੀਤੀ ਕਿ ਹੜਤਾਲੀ ਮੁਲਾਜ਼ਮਾਂ ਨੂੰ ਬਰਖਾਸਤ ਕਰਨ ਦਾ ਫੈਸਲਾ ਬਿਨਾਂ ਸ਼ਰਤ ਵਾਪਸ ਲਿਆ ਜਾਵੇ , ਸਮੂਹ ਸਿਹਤ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ, ਹਸਪਤਾਲਾਂ 'ਚ ਡਾਕਟਰਾਂ, ਸਟਾਫ਼ ਨਰਸਾਂ ਸਮੇਤ ਪੈਰਾ ਮੈਡੀਕਲ ਮੁਲਾਜ਼ਮਾਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਉੱਤੇ ਰੈਗੂਲਰ ਭਰਤੀ ਕੀਤੀ ਜਾਵੇ ਅਤੇ ਲੋੜ ਅਨੁਸਾਰ ਨਵੀਆਂ ਪੋਸਟਾਂ ਵੀ ਕੱਢੀਆਂ ਜਾਣ। ਸਰਕਾਰੀ ਹਸਪਤਾਲਾਂ, ਬੈੱਡਾਂ, ਵੈਂਟੀਲੇਟਰਾਂ, ਦਵਾਈਆਂ ਤੇ ਆਕਸੀਜਨ ਆਦਿ ਦੀ ਥੁੜ ਤੁਰੰਤ ਪੂਰੀ ਕੀਤੀ ਜਾਵੇ। ਪ੍ਰਾਈਵੇਟ ਹਸਪਤਾਲਾਂ ਵੱਲੋਂ ਕਰੋਨਾ ਪੀੜਤ ਪਰਿਵਾਰਾਂ ਦੀ ਕੀਤੀ ਜਾ ਰਹੀ ਅੰਨ੍ਹੀ ਲੁੱਟ ਬੰਦ ਕੀਤੀ ਜਾਵੇ ਅਤੇ ਵੱਡੇ ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰੀ ਹੱਥਾਂ 'ਚ ਲੈ ਕੇ ਕਰੋਨਾ ਪੀੜਤਾਂ ਦੇ ਮੁਫ਼ਤ ਇਲਾਜ ਦੀ ਗਰੰਟੀ ਕੀਤੀ ਜਾਵੇ। ਸਿਹਤ ਸੇਵਾਵਾਂ ਦੇ ਵਿਸਥਾਰ ਲਈ ਵੱਡੀ ਪੱਧਰ 'ਤੇ ਬਜਟ ਜਾਰੀ ਕੀਤਾ ਜਾਵੇ।

50-bedded Covid Care Centre at Sant Ishar Singh Memorial Hospital Rara Sahib to start treatment from Thursday onwards: D C

50-bedded Covid Care Centre at Sant Ishar Singh Memorial Hospital Rara Sahib to start treatment from Thursday onwards: Deputy Commissioner

DC inspects the building and requisite health facilities

Assures Covid testing & vaccination to start from tomorrow onwards

Sant Baba Baljinder Singh Ji, Mukhi, Sampardai Rara Sahib assures full support to the District Administration

Rara Sahib (Ludhiana), May 11-2021 (Iqbal Singh Rasulpur/Manjinder Gill)-

To augment the health infrastructure especially in the rural hinterland which has been witnessing a spurt in Covid infections, the district administration today stated that a 50-bedded Covid Care Centre would start its operations from Sant Ishar Singh Memorial Hospital, Rara Sahib (Ludhiana) from May 14, 2021, onwards. This centre is being set up to combat the devastating second wave of pandemic effectively.

Inspecting the building and other requisite health facilities in the hospital, Deputy Commissioner Varinder Kumar Sharma accompanied by ADC (D) Sandeep Kumar, SDM Payal Mankanwal Chahal, Civil Surgeon Dr Kiran Ahluwalia Gill, Senior Congress leader Gurdev Singh Lapran said that this hospital building is an ideal place for starting Covid care Centre and would have 50 oxygen beds Level-I and level-II patients. The Oxygen supply would also be ensured for the treatment here, he added.

He stated that the sampling would start in the hospital from tomorrow onwards, i.e. May 12, 2021, to detect the cases and starting treatment at the early stage to prevent them to reach level-II and level III which would save precious lives.

He told that the vaccination facility would also be initiated here to ensure a shield to the eligible people from the contagion.

Sharma said that the priority was to take care of old and vulnerable population with co-morbidities that were at high risk of developing severe illness and appealed the people to don’t take the flu-like symptoms lightly and contact the doctors soon. He said that the people should not get panicky as more cases were reported in the city due to aggressive testing by the health department.

Deputy Commissioner unequivocally said that though the fresh cases were coming up, the district administration was fully geared up to combat the pandemic and save the people from the scourge of this infection. He said that physical infrastructure for Covid patients was being upgraded on the modern lines to ensure that patients did not face any problems during their stay in the Covid care centres.

He said that there was no dearth of funds for tackling this global pandemic and the major focus was only on saving the precious lives of people from the pandemic.

Sant Baba Baljinder Singh Ji, Mukhi, Sampardai Rara Sahib offered full support and the hospital to the district administration in the war against the invisible enemy inform of Covid-19.

Facebook Link;  https://fb.watch/5qyxmqYjUS/

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਨੂੰ ਦਰਸ਼ਨ ਸਿੰਘ ਵਿਨੀਪੈੱਗ ਕੈਨੇਡਾ ਨੇ 50ਹਜਾਰ ਦੀ ਮਾਲੀ ਮਦਦ ਭੇਟ ਕੀਤੀ

ਅਜੀਤਵਾਲ, ( ਬਲਵੀਰ ਸਿੰਘ ਬਾਠ )

ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਸਮਰਪਤ ਦਰਸਨ ਸਿੰਘ ਵਿਨੀਪੈੱਗ ਕੈਨੇਡਾ ਨੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਗੁਰਸ਼ਰਨ ਸਿੰਘ ਨੂੰ ਪੰਜਾਹ ਹਜ਼ਾਰ ਰੁਪਏ ਦੀ  ਮੈਂ ਇੱਕ ਰਾਸ਼ੀ ਭੇਟ ਕੀਤੀ ਗਈ  ਇਸ ਮੌਕੇ ਮਾਸਟਰ ਗੁਰਚਰਨ ਸਿੰਘ ਸਤਨਾਮ ਸਿੰਘ ਬਾਬਾ ਦਰਸ਼ਨ ਸਿੰਘ ਦੇ ਚਾਚਾ ਜੀ ਉਜਾਗਰ ਸਿੰਘ ਗੁਰਮੀਤ ਸਿੰਘ ਪੰਨੂੰ ਭਜਨ ਸਿੰਘ ਜਰਨੈਲ ਸਿੰਘ ਆਦਿ  ਹਾਜ਼ਰ ਸਨ

ਪਿੰਡ ਕੁਤਬਾ ਦੇ ਕਿਸਾਨ ਸੁਖਵਿੰਦਰ ਸਿੰਘ ਤੇ ਕ੍ਰਿਪਾਲ ਸਿੰਘ ਵਾਲਾ ਦੇ ਕਿਸਾਨਾਂ ਦੀ ਦਿੱਲੀ ਕਿਸਾਨੀ ਮੋਰਚੇ ਚੋ ਪਰਤਣ ਉਪਰੰਤ ਮੌਤ

ਮਹਿਲ ਕਲਾਂ/ਬਰਨਾਲਾ-ਮਈ 2021- (ਗੁਰਸੇਵਕ ਸਿੰਘ ਸੋਹੀ)-

ਮੋਦੀ ਹਕੂਮਤ ਵੱਲੋਂ ਲਾਗੂ ਕੀਤੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਦਿੱਲੀ ਦੇ ਬਾਰਡਰਾਂ ਤੇ ਚੱਲ ਰਹੇ ਸੰਘਰਸ਼ ਨੂੰ ਪੰਜ ਮਹੀਨਿਆਂ ਤੋਂ ਵਧੇਰੇ ਸਮਾਂ ਹੋ ਚੁੱਕਾ ਹੈ। ਇਸੇ ਹੀ ਤਰ੍ਹਾਂ ਪੰਜਾਬ ਅੰਦਰ ਸੈਂਕੜੇ ਥਾਵਾਂ ਰੇਲਵੇ ਸਟੇਸ਼ਨਾਂ, ਟੋਲ ਪਲਾਜਿਆਂ, ਰਿਲਾਇੰਸ ਮਾਲ ਤੇ ਪੈਟਰੋਲ ਪੰਪਾਂ ਤੇ ਅੱਠ ਮਹੀਨੇ ਤੋਂ ਵਧੇਰੇ ਸਮੇਂ ਤੋਂ ਸਮਾਂ ਬੀਤ ਗਿਆ ਹੈ।ਪਰ ਮੋਦੀ ਹਕੂਮਤ ਨੇ ਹੰਕਾਰੀ ਰਵੱਈਆ ਧਾਰਨ ਕੀਤਾ ਹੋਇਆ ਹੈ। ਇਸ ਕਿਸਾਨ/ ਲੋਕ ਸੰਘਰਸ਼ ਵਿੱਚ 400 ਤੋਂ ਵਧੇਰੇ ਕਿਸਾਨ ਸ਼ਹੀਦ ਹੋ ਚੁੱਕੇ ਹਨ। ਅੱਜ ਬੀਕੇਯੂ ਏਕਤਾ ਡਕੌਂਦਾ ਪਿੰਡ ਇਕਾਈ ਕੁਤਬਾ ਦੇ ਪਰਧਾਨ ਸੁਖਵਿੰਦਰ ਸਿੰਘ ਜੋ ਲਗਾਤਾਰ ਲੰਬਾ ਸਮਾਂ ਟਿੱਕਰੀ ਬਾਰਡਰ ਤੇ ਸ਼ਾਮਿਲ ਰਹੇ, ਬੀਤੇ ਦਿਨ ਕੁੱਝ ਬਿਮਾਰ ਰਹਿਣ ਤੋਂ ਬਾਅਦ ਸ਼ਹੀਦ ਹੋ ਗਏ। ਇਸੇ ਹੀ ਤਰ੍ਹਾਂ ਕਿਰਪਾਲ ਸਿੰਘ ਵਾਲਾ ਦਾ ਕਿਸਾਨ ਆਤਮਾ ਸਿੰਘ ਵੀ ਸ਼ਹੀਦਾਂ ਦੀ ਕਤਾਰ ਵਿੱਚ ਸ਼ਾਮਿਲ ਹੋ ਗਿਆ। ਸ਼ਹੀਦ ਕਿਸਾਨ ਸੁਖਵਿੰਦਰ ਸਿੰਘ ਦੇ ਅੰਤਿਮ ਸੰਸਕਾਰ ਸਮੇਂ ਬੀਕੇਯੂ ਏਕਤਾ ਡਕੌਂਦਾ ਬਲਾਕ ਮਹਿਲ ਕਲਾਂ ਦੇ ਪਰਧਾਨ ਜ਼ਰਾਹ ਸਿੰਘ ਹਰਦਾਸਪੁਰਾ, ਮੁਕੰਦ ਸਿੰਘ ਹਰਦਾਸਪੁਰਾ, ਗੁਰਦੀਪ ਸਿੰਘ ਦੀਪਾ ਨਿਹਾਲੂਵਾਲ, ਦਰਸ਼ਨ ਸਿੰਘ ਕੁਤਬਾ ਨੇ ਕਿਹਾ ਕਿ ਸ਼ਹੀਦ ਕਿਸਾਨਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ। ਮੋਦੀ ਹਕੂਮਤ ਵੱਲੋਂ ਲਾਗੂ ਕੀਤੇ ਕਾਲੇ ਕਾਨੂੰਨ ਰੱਦ ਕਰਾਉਣ ਲਈ ਚੱਲ ਰਿਹਾ ਸੰਘਰਸ਼ ਹੋਰ ਵਿਸ਼ਾਲ ਅਤੇ ਤਿੱਖਾ ਹੋਵੇਗਾ।

ਪਿੰਡ ਚੌਹਾਣਕੇ ਕਲਾਂ ਦੇ ਨੌਜਵਾਨ ਦੀ ਸੜਕ ਹਾਦਸੇ ਚ ਮੌਤ ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ

ਮਹਿਲ ਕਲਾਂ/ਬਰਨਾਲਾ-ਮਈ 2021-(ਗੁਰਸੇਵਕ ਸਿੰਘ ਸੋਹੀ)-

ਬੀਤੀ ਰਾਤ ਪਿੰਡ ਚੁਹਾਣਕੇ ਕਲਾਂ ਦੇ ਇੱਕ ਨੌਜਵਾਨ ਦੀ ਸੜਕ ਹਾਦਸੇ ਚ ਮੌਤ ਹੋ ਜਾਣ ਦੀ ਦੁਖਦਾਈ ਖਬਰ ਮਿਲੀ ਹੈ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ  ਥਾਣਾ ਠੁੱਲੀਵਾਲ ਦੇ ਮੁੱਖ ਅਫਸਰ ਗੁਰਤਾਰ ਸਿੰਘ ਨੇ ਦੱਸਿਆ ਕਿ ਜਗਦੀਪ ਵਰਮਾ(23) ਪੁੱਤਰ ਜਸਵੀਰ ਕੁਮਾਰ ਵਾਸੀ ਚੁਹਾਣਕੇ ਕਲਾਂ (ਬਰਨਾਲਾ) ਜੋ ਲੱਕੜੀ ਦਾ ਕੰਮ ਕਰਦਾ ਸੀ।ਬੀਤੀ ਰਾਤ ਜਦ ਉਹ ਮਹਿਲ ਕਲਾਂ ਤੋਂ ਬਰਨਾਲਾ ਸਾਈਡ ਵੱਲ ਨੂੰ ਆ ਰਿਹਾ ਸੀ ਤਾਂ ਜਦ ਉਹ ਪਿੰਡ ਅਮਲਾ ਸਿੰਘ ਵਾਲਾ ਦੇ ਨਜ਼ਦੀਕ ਪੁੱਜਾ ਤਾਂ ਉਸ ਦਾ ਮੋਟਰਸਾਈਕਲ ਸਾਈਡ ਤੇ ਖੜ੍ਹੇ ਇਕ ਟਰੱਕ ਦੇ ਪਿੱਛੇ ਜਾ ਟਕਰਾਇਆ ।ਟੱਕਰ ਏਨੀ ਜ਼ੋਰਦਾਰ ਸੀ ਕਿ ਉਕਤ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ । ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਜਗਦੀਪ ਵਰਮਾ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਦੇ ਆਧਾਰ ਤੇ ਟਰੱਕ ਡਰਾਈਵਰ ਖਿਲਾਫ ਮੁਕੱਦਮਾ ਦਰਜ ਕਰ ਕੇ ਉਸ ਦੀ ਭਾਲ ਜਾਰੀ ਹੈ। ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਜਿਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ।ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਜਗਦੀਪ ਵਰਮਾ ਦਾ ਪਰਿਵਾਰ ਬੇਹੱਦ ਹੀ ਗ਼ਰੀਬ ਹਾਲਤ ਵਾਲਾ ਹੈ ਜਿਸ ਦੇ ਪਿਤਾ ਦੀ ਕੁਝ ਸਮੇਂ ਪਹਿਲਾਂ ਮੌਤ ਹੋ ਚੁੱਕੀ ਹੈ ।ਮ੍ਰਿਤਕ ਨੌਜਵਾਨ ਦੇ ਪਿੱਛੇ ਉਸ ਦੀ ਇੱਕ ਬਿਰਧ ਮਾਤਾ ਤੇ ਇਕ ਕੁਆਰੀ ਭੈਣ ਰਹਿ ਗਈ ਹੈ ।

ਸੰਯੁਕਤ ਮੋਰਚੇ ਵੱਲੋਂ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖ਼ਿਲਾਫ਼ ਲੜਿਆ ਜਾ ਰਿਹਾ ਕਿਸਾਨ ਅੰਦੋਲਨ ਹੁਣ ਸਮੁੱਚੇ ਦੇਸ਼ ਦਾ ਜਨ ਅੰਦੋਲਨ ਬਣਿਆ- ਮਨਜੀਤ ਧਨੇਰ      

ਸੈਂਕੜੇ ਕਿਸਾਨਾਂ ਦਾ ਕਾਫਲਾ ਦਿੱਲੀ ਬਾਰਡਰਾਂ ਲਈ ਰਵਾਨਾ
   
ਮਹਿਲ ਕਲਾਂ/ਬਰਨਾਲਾ-ਮਈ  2021-(ਗੁਰਸੇਵਕ ਸਿੰਘ ਸੋਹੀ)-

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜ਼ਿਲ੍ਹਾ ਲੁਧਿਆਣਾ ਦੇ ਕਾਰਜਕਾਰੀ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਜਥੇਬੰਦੀ ਦੇ ਸੈਕੜੇ ਵਰਕਰਾਂ ਤੇ ਆਗੂਆਂ ਦਾ ਇੱਕ ਵੱਡਾ ਕਾਫ਼ਲਾ ਅਨਾਜ ਮੰਡੀ ਕਸਬਾ ਮਹਿਲ ਕਲਾਂ ਤੋਂ ਬੱਸਾਂ, ਕਾਰਾਂ, ਜੀਪਾਂ ਅਤੇ ਹੋਰ ਵਹੀਕਲਾਂ ਉਪਰ ਸਵਾਰ ਹੋ ਕੇ ਕੇਂਦਰ ਸਰਕਾਰ ਦੇ ਤਿੰਨ ਲਿਆਂਦੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਉਪਰੰਤ ਕਾਫ਼ਲਾ ਦਿੱਲੀ ਦੇ ਟਿਕਰੀ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਸ਼ਮੂਲੀਅਤ ਕਰ ਲਈ ਰਵਾਨਾ ਹੋਇਆ ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਸੰਯੁਕਤ ਮੋਰਚੇ ਵਲੋਂ ਲਗਾਤਾਰ ਦਿੱਲੀ ਦੇ ਬਾਰਡਰਾਂ ਉਪਰ ਲੜੇ ਜਾ ਰਹੇ ਕਿਸਾਨ ਅੰਦੋਲਨ ਵਿਚ ਵੱਖ ਵੱਖ ਸੂਬਿਆਂ ਵਿੱਚੋਂ ਵੱਡੀ ਗਿਣਤੀ ਵਿਚ ਕਿਸਾਨਾਂ, ਮਜ਼ਦੂਰਾਂ ,ਨੌਜਵਾਨਾਂ, ਔਰਤਾਂ ਅਤੇ ਮਿਹਨਤਕਸ਼ ਜਮਾਤ ਦੇ ਲੋਕਾਂ ਦੀ ਕਾਫ਼ਲਿਆਂ ਸਮੇਤ ਕੀਤੀ ਜਾ ਰਹੀ ਸ਼ਮੂਲੀਅਤ ਨੇ ਕਿਸਾਨ ਅੰਦੋਲਨ ਨੂੰ ਸਮੁੱਚੇ ਦੇਸ਼ ਦਾ ਜ਼ਿਆਦਾ ਅੰਦੋਲਨ ਬਣਾ ਕੇ ਰੱਖ ਦਿੱਤਾ ਕਿਉਂਕਿ ਲਗਾਤਾਰ ਕਿਸਾਨ ਅੰਦੋਲਨ ਦੇ ਵਧ ਰਹੇ ਪ੍ਰਭਾਵ ਤੋਂ ਘਬਰਾਈ ਹੋਈ ਕੇਂਦਰ ਸਰਕਾਰ ਲਗਾਤਾਰ ਹਰ ਤਰ੍ਹਾਂ ਦਾ ਹੱਥਕੰਡਾ ਵਰਤ ਕੇ ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨਾ ਚਾਹੁੰਦੀ ਹੈ। ਜੋ ਕਿ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਕੇਂਦਰ ਸਰਕਾਰ ਦੇ ਅਜਿਹੇ ਸੁਪਨੇ ਕਦੇ ਸਫਲ ਨਹੀਂ ਹੋਣ ਦੇਣਗੀਆਂ । ਉਨ੍ਹਾਂ ਕਿਹਾ ਕਿ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਦੇਸ਼ ਦੇ ਸੂਬਿਆਂ ਅੰਦਰ ਪੰਜਾਬ ਹਰਿਆਣਾ ਰਾਜਸਥਾਨ ਮੱਧ ਪ੍ਰਦੇਸ਼ ਤੋ ਇਲਾਵਾ ਹੋਰ ਵੱਖ ਵੱਖ ਸੂਬਿਆਂ ਅੰਦਰ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਔਰਤਾਂ ਅਤੇ ਮਿਹਨਤਕਸ਼ ਲੋਕਾਂ ਨੂੰ ਲਾਮਬੰਦ ਕਰਕੇ ਕਿਸਾਨ ਅੰਦੋਲਨ ਦੀ ਲਹਿਰ ਲਗਾਤਾਰ ਵਧਦੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਸੰਯੁਕਤ ਮੋਰਚੇ ਦੇ ਕੀਤੇ ਗਏ ਵਿਰੋਧ ਸਦਕਾ ਪੰਜ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿਚ ਵੱਡੀ ਸਟੇਟ ਪੱਛਮੀ ਬੰਗਾਲ ਵਿੱਚੋਂ ਬੀਜੇਪੀ ਦਾ ਬੁਰੀ ਤਰ੍ਹਾਂ ਸਫਾਇਆ ਕਰਕੇ ਮੂੰਹ ਤੋੜ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਬੀਜੇਪੀ ਨੂੰ ਹੁਣ ਪੂਰੀ ਤਰ੍ਹਾਂ ਸਮਝ ਲੈਣਾ ਚਾਹੀਦਾ ਕਿ ਉਨ੍ਹਾਂ ਦੀਆਂ ਮਨਮਾਨੀਆਂ ਸੰਯੁਕਤ ਮੋਰਚਾ ਕਦੇ ਨਹੀਂ ਚੱਲਣ ਦੇਵੇਗਾ ਕਿਉਂਕਿ ਓਹੀਓ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਾਲ ਹੋਰ ਰਾਜਾਂ ਦੀਆਂ ਚੋਣਾਂ ਵਿੱਚ ਵੀ ਸੰਯੁਕਤ ਮੋਰਚੇ ਵੱਲੋਂ ਬੀਜੇਪੀ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ 
  ਇਸ ਮੌਕੇ ਬੀ ਕੇ ਯੂ ਡਕੌਂਦਾ ਦੇ ਜ਼ਿਲ੍ਹਾ ਸਕੱਤਰ ਮਲਕੀਤ ਸਿੰਘ ਈਨਾ, ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ,ਬਲਾਕ ਆਗੂ ਜੱਗਾ ਸਿੰਘ ਛਾਪਾ ,ਜਗਤਾਰ ਸਿੰਘ ਕਲਾਲ ਮਾਜਰਾ, ਮਾ ਸੁਖਵਿੰਦਰ ਸਿੰਘ ਕਲਾਲਮਾਜਰਾ, ਭਿੰਦਰ ਸਿੰਘ ਮੂੰਮ, ਜਗਰੂਪ ਸਿੰਘ ਗਹਿਲ ,ਗੁਰਪ੍ਰੀਤ ਸਿੰਘ ਸੱਤਵਾਂ ,ਮਾ ਗੁਰਮੇਲ ਸਿੰਘ ਠੁੱਲੀਵਾਲ, ਨੌਜਵਾਨ ਆਗੂ ਗਗਨਦੀਪ ਸਿੰਘ ਸਰਾਂ ਕੁਰੜ, ਹਰਿੰਦਰ ਸਿੰਘ ਮਡਿਆਣੀ, ਜਗਤਾਰ ਸਿੰਘ ਦੇਹਡ਼ਕਾ, ਕੁਲਦੀਪ ਸਿੰਘ ਰੱਤੋਵਾਲ ,ਸ਼ਿੰਗਾਰਾ ਸਿੰਘ ਰੱਤੋਵਾਲ, ਜਰਨੈਲ ਸਿੰਘ ਮੁੱਲਾਂਪੁਰ ,ਹਰਵਿੰਦਰ ਸਿੰਘ ਮੁੱਲਾਂਪੁਰ, ਬਹਾਦਰ ਸਿੰਘ  ਲੱਖਾ, ਜਰਨੈਲ ਸਿੰਘ ਮੁੱਲਾਂਪੁਰ ,ਸੁਖਵਿੰਦਰ ਸਿੰਘ ਰੱਤੋਵਾਲ,  ਇੰਦਰਜੀਤ ਸਿੰਘ ,ਦਰਸ਼ਨ ਸਿੰਘ ਤੋ ਇਲਾਵਾ ਹੋਰ ਵਰਕਰ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ ।

ਸਾਂਝਾ ਕਿਸਾਨ ਮੋਰਚਾ:ਮਹਿਲ ਕਲਾਂ  ਸਰਕਾਰਾਂ ਲੌਕਡਾਊਨ 'ਤੇ ਨਿਰਭਰਤਾ ਛੱਡਣ; ਸਿਹਤ ਸਹੂਲਤਾਂ ਨੂੰ ਪੁਖਤਾ ਕਰਨ - ਕਿਸਾਨ ਆਗੂ

ਮਹਿਲ ਕਲਾਂ/ਬਰਨਾਲਾ-ਮਈ 2021- (ਗੁਰਸੇਵਕ ਸਿੰਘ ਸੋਹੀ)-

ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਟੋਲ ਟੈਕਸ ਮਹਿਲ ਕਲਾਂ ਤੇ ਲਾਏ ਧਰਨੇ ਦਾ ਰੋਹ ਤੇ ਉਤਸ਼ਾਹ ਅੱਜ 222 ਵੇਂ ਦਿਨ ਵੀ ਬਰਕਰਾਰ ਰਿਹਾ। ਅੱਜ ਧਰਨੇ ਵਿੱਚ ਮੋਰਚੇ ਵੱਲੋਂ 12 ਤਰੀਕ ਨੂੰ ਦਿੱਲੀ ਵੱਲ ਵਹੀਰਾਂ ਘੱਤਣ ਵਾਲੇ ਸੱਦੇ ਦਾ ਮੁੱਦਾ ਭਾਰੂ ਰਿਹਾ। ਅੱਜ ਧਰਨੇ ਨੂੰ ਮਲਕੀਤ ਸਿੰਘ ਈਨਾ ਮਹਿਲ ਕਲਾਂ ,ਜਗਰਾਜ ਸਿੰਘ ਹਰਦਾਸਪੁਰਾ, ਮਾਸਟਰ ਗੁਰਮੇਲ ਸਿੰਘ ਠੁੱਲੀਵਾਲ, ਮਾਸਟਰ ਸੋਹਣ ਸਿੰਘ ਮਹਿਲ ਕਲਾਂ,ਅਜਮੇਰ ਸਿੰਘ ,ਪਸ਼ੌਰਾ ਸਿੰਘ ਹਮੀਦੀ, ਜਥੇਦਾਰ ਸੁਰਜੀਤ ਸਿੰਘ ਬਾਪਲਾ, ਭਿੰਦਰ ਸਿੰਘ ਮੂਮ, ਗੁਰਦੇਵ ਸਿੰਘ ਖਾਲਸਾ, ਮਨਜੀਤ ਕੌਰ, ਜਸਵੰਤ ਕੌਰ ਮਹਿਲ ਕਲਾਂ , ਜਸਵਿੰਦਰ ਕੌਰ ਕਲਾਲਮਾਜਰਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਕਰੋਨਾ ਦੀ ਸਮੱਸਿਆ ਨੂੰ ਵਿਗਿਆਨਕ ਢੰਗ ਨਾਲ ਨਜਿੱਠਣ ਵਿੱਚ ਬੁਰੀ ਤਰ੍ਹਾਂ ਫੇਲ ਹੋਈ ਹੈ। ਕਰੋਨਾ ਨੂੰ ਸਿਆਸੀ ਮੰਤਵਾਂ ਲਈ ਵਰਤਣ ਦੇ ਚੱਕਰ ਵਿੱਚ ਸਮੱਸਿਆ ਨੂੰ  ਗੰਭੀਰ ਸਥਿਤੀ ਵਿੱਚ ਪਹੁੰਚਾ ਦਿੱਤਾ ਹੈ। ਸਰਕਾਰ ਆਕਸੀਜਨ, ਵੈਕਸ਼ੀਨ, ਵੈਂਟੀਲੇਟਰ, ਦਵਾਈਆਂ, ਮੈਡੀਕਲ ਸਟਾਫ ਤੇ ਹੋਰ ਸਬੰਧਤ ਸਹੂਲਤਾਂ ਦੀ ਪੂਰਤੀ ਪੱਖੋਂ ਹੀ ਨਾਕਾਮ ਨਹੀਂ ਹੋਈ ਸਗੋਂ ਬਿਮਾਰੀ ਦੀ ਸਹੀ ਜਾਣਕਾਰੀ ਦੇਣ ਪੱਖੋਂ ਵੀ ਫੇਲ੍ਹ ਹੋਈ ਹੈ। ਲੋਕਾਂ ਨੂੰ  ਬਿਮਾਰੀ ਸਬੰਧੀ ਵਿਗਿਆਨਕ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ। ਸਰਕਾਰਾਂ ਦਾ ਪੂਰਾ ਜ਼ੋਰ ਸਿਰਫ਼ ਲੌਕਡਾਊਨ ਲਾ ਕੇ ਲੋਕਾਂ ਨੂੰ ਘਰਾਂ ਅੰਦਰ ਬੰਦ ਕਰਨ 'ਤੇ ਲੱਗਿਆ ਹੋਇਆ ਹੈ, ਉਨ੍ਹਾਂ ਦੀ ਰੋਜ਼ੀ ਰੋਟੀ ਖਤਮ ਹੋਣ ਦੀ ਕੋਈ ਫਿਕਰ ਨਹੀਂ ਕੀਤੀ ਜਾ ਰਹੀ।
  ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ 12 ਮਈ ਨੂੰ ਬਹੁਤ ਵੱਡੀ ਗਿਣਤੀ ਵਿੱਚ ਦਿੱਲੀ ਮੋਰਚਿਆਂ ਵੱਲ ਵਹੀਰਾਂ ਘੱਤਣਗੇ। ਉਨ੍ਹਾਂ ਨੇ ਕਿਸਾਨਾਂ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਦਿੱਲੀ ਪਹੁੰਚਣ ਦੇ ਇਸ ਸੱਦੇ ਨੂੰ ਭਰਪੂਰ ਹੁੰਗਾਰਾ ਦੇਣ ਦੀ ਅਪੀਲ ਕੀਤੀ।

ਬੀਕੇਯੂ ਰਾਜੇਵਾਲ ਦੇ ਜਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ ਦੀ ਅਗਵਾਈ ਹੇਠ ਕਿਸਾਨਾਂ ਦਾ ਜੱਥਾ ਦਿੱਲੀ ਲਈ ਰਵਾਨਾ

ਮਹਿਲ ਕਲਾਂ/ਬਰਨਾਲਾ-ਮਈ 2021- (ਗੁਰਸੇਵਕ ਸਿੰਘ ਸੋਹੀ)-

ਦਿੱਲੀ ਵਿਖੇ ਤਿੰਨ ਕਾਲੇ ਖੇਤੀਬਾੜੀ ਬਿਲਾਂ ਨੂੰ ਰੱਦ ਕਰਵਾਉਣ ਅਤੇ ਹੋਰ ਕਿਸਾਨੀ ਹੱਕੀ ਮੰਗਾਂ ਨੂੰ ਲੈ ਲਗਾਏ ਪੱਕੇ ਕਿਸਾਨੀ ਮੋਰਚੇ ਚ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅਤੇ ਬੀਕੇਯੂ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਬਰਨਾਲਾ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ ਕਲਾਂ ਦੀ ਅਗਵਾਈ ਹੇਠ ਕਿਸਾਨਾਂ ਦਾ ਜ਼ਿਲ੍ਹਾ ਪੱਧਰੀ ਕਾਫ਼ਲਾ ਪਿੰਡ ਛੀਨੀਵਾਲ ਕਲਾਂ ਤੋਂ ਕੇਂਦਰ ਸਰਕਾਰ ਦੇ ਤਿੰਨ ਲਿਆਂਦੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਨ ਉਪਰੰਤ ਕਿਸਾਨਾ ਦਾ ਕਾਫਲਾ ਦਿੱਲੀ ਦੇ ਸੰਭੂ ਬਾਰਡਰ ਉਪਰ ਸੰਯੁਕਤ ਮੋਰਚੇ ਵੱਲੋਂ ਲੜੇ ਜਾ ਰਹੇ ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ ਕਰਨ ਲਈ ਰਵਾਨਾ ਹੋਇਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਬਰਨਾਲਾ ਇਕਾਈ ਦੇ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ, ਜਰਨਲ ਸਕੱਤਰ ਅਜਮੇਰ ਸਿੰਘ ਹੰਦਲ ,ਮੀਤ ਪ੍ਰਧਾਨ ਪੰਚ ਨਿਰਭੈ ਸਿੰਘ ਢੀਂਡਸਾ, ਬਲਾਕ ਮਹਿਲ ਕਲਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਗਹਿਲ, ਬਰਨਾਲਾ ਦੇ ਪ੍ਰਧਾਨ ਸੁਰਜੀਤ ਸਿੰਘ ਨਿਹੰਗ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਕਾਨੂੰਨ ਲਿਆ ਕੇ ਸਿੱਧੇ ਤੌਰ ਤੇ ਕਿਸਾਨਾਂ ਨੂੰ ਉਜਾੜ ਕੇ ਸਰਮਾਏਦਾਰ ਪੱਖੀ ਲੋਕਾਂ ਦੇ ਹੱਕ ਵਿਚ ਕਾਨੂੰਨ ਬਣਾ ਕੇ ਕਿਸਾਨ ਮਜ਼ਦੂਰ ਮਿਹਨਤਕਸ਼ ਜਮਾਤ ਦੇ ਲੋਕਾਂ ਨੂੰ ਸਰਮਾਏਦਾਰ ਲੋਕਾਂ ਦਾ ਗੁਲਾਮ ਬਣਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਲਗਾਤਾਰ ਸੱਤ ਮਹੀਨਿਆਂ ਦੇ ਸਮੇਂ ਤੋਂ ਸੰਯੁਕਤ ਮੋਰਚੇ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ਉੱਪਰ ਲੜੇ ਜਾ ਰਹੇ ਸੰਘਰਸ਼ ਨੂੰ ਕੇਂਦਰ ਸਰਕਾਰ ਖਤਮ ਕਰਨ ਲਈ ਹਰ ਤਰ੍ਹਾਂ ਦਾ ਹੱਥਕੰਡਾ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ। ਪਰ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਸਰਕਾਰ ਦੀਆਂ ਅਜਿਹੀਆਂ ਚਾਲਾਂ ਨੂੰ ਕਦੇ ਅਸਫਲ ਨਹੀਂ ਹੋਣ ਦੇਣਗੀਆ ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਜਥੇਬੰਦੀ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਥੇਬੰਦੀ ਵੱਲੋਂ ਪਿੰਡ ਪੱਧਰ ਤੇ ਲਗਾਤਾਰ ਕਿਸਾਨ ਅੰਦੋਲਨ ਵਿੱਚ ਕਾਫ਼ਲੇ ਭੇਜੇ ਜਾ ਰਹੇ ਹਨ। ਕਿਉਂਕਿ ਇਨ੍ਹਾਂ ਕਾਫ਼ਲਿਆਂ ਵਿੱਚ ਕਿਸਾਨ ਮਜ਼ਦੂਰ ਨੌਜਵਾਨ ਅਤੇ ਔਰਤਾਂ ਵੱਡੀ ਗਿਣਤੀ ਵਿੱਚ ਕਾਫਲਿਆਂ ਦੇ ਰੂਪ ਵਿੱਚ ਕਿਸਾਨ ਅੰਦੋਲਨ ਦਾ ਹਿੱਸਾ ਬਣਨ ਜਾ ਰਹੀਅਾਂ ਹਨ ।ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਇਨ੍ਹਾਂ ਬਿੱਲਾ ਦੇ ਵਿਰੋਧ ਚ ਹੁਣ ਸਮੁੱਚੇ ਪੰਜਾਬ ਦੇ ਕਿਸਾਨ /ਮਜਦੂਰ ਜਾਗਰੂਕ ਹੋ ਚੁੱਕੇ ਹਨ। ਜੋ ਕਿ ਜਥੇਬੰਦੀਆਂ ਦੇ ਸੱਦੇ ਤਹਿਤ ਆਪਣੀ ਵਾਰੀ ਮੁਤਾਬਿਕ ਦਿੱਲੀ ਵਿਖੇ ਕਿਸਾਨ ਅੰਦੋਲਨ ਵਿਚ ਕਾਫ਼ਲਿਆਂ ਸਮੇਤ ਸ਼ਮੂਲੀਅਤ ਕਰਦਾ ਰਿਹਾ ਹੈ। ਇਸੇ ਲੜੀ ਤਹਿਤ ਹੀ ਅੱਜ ਪਿੰਡ ਠੁੱਲੀਵਾਲ ਤੋ ਕਿਸਾਨਾ ਦਾ 32 ਵਾ ਜੱਥਾ ਰਾਸਨ ਸਮੱਗਰੀ ਤੇ ਹੋਰ ਲੋੜੀਂਦਾ ਸਮਾਨ ਲੈ ਕੇ ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ ਕਰਨ ਲਈ ਰਵਾਨਾ ਹੋਇਆ।ਉਨ੍ਹਾਂ ਕਿਹਾ ਕਿ ਇਹ ਜਥੇ ਉਨ੍ਹਾਂ ਚਿਰ ਇਸੇ ਤਰ੍ਹਾਂ ਰਵਾਨਾ ਹੁੰਦੇ ਰਹਿਣਗੇ ਜਦ ਤੱਕ ਮੋਦੀ ਸਰਕਾਰ ਝੁਕ ਕੇ ਇਹ ਕਾਲੇ ਕਾਨੂੰਨ ਵਾਪਸ ਨਹੀ ਲੈ ਲੈਦੀ। ਉਹਨੂੰ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਔਰਤਾਂ ਅਤੇ ਦੁਕਾਨਦਾਰ ਮੁਲਾਜ਼ਮਾਂ ਅਤੇ ਹੋਰ ਪਛੜੇ ਵਰਗਾਂ ਦੇ ਲੋਕਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਦਿੱਲੀ ਕਿਸਾਨ ਅੰਦੋਲਨ ਵਿੱਚ ਕਾਫ਼ਲੇ ਬੰਨ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ।ਇਸ ਮੌਕੇ ਕਿਸਾਨ ਆਗੂ ਸਾਧੂ ਸਿੰਘ ਛੀਨੀਵਾਲ ਕਲਾਂ,ਜਿਲ੍ਹਾ ਆਗੂ  ਹਾਕਮ ਸਿੰਘ ਧਾਲੀਵਾਲ ,ਮਨੀ ਸਿੰਘ ,ਜੱਗੀ ਸਿੰਘ ,ਦਰਸ਼ਨ ਸਿੰਘ ਚੰਨਣਵਾਲ, ਦਰਬਾਰ ਸਿੰਘ,ਖਜਾਨਚੀ  ਜੱਗਾ ਸਿੰਘ, ਸਾਬਕਾ ਸਰਪੰਚ ਅਮਰਜੀਤ ਸਿੰਘ ਗਹਿਲ ,ਹਾਕਮ ਸਿੰਘ, ਮਲਕੀਤ ਸਿੰਘ ਕੁਰੜ ,ਅਮਨਪ੍ਰੀਤ ਸਿੰਘ ਬੀਹਲਾ, ਜਗਰੂਪ ਸਿੰਘ ਠੀਕਰੀਵਾਲ ,ਜਗਦੇਵ ਸਿੰਘ ਟੱਲੇਵਾਲ, ਕੁਲਦੀਪ ਸਿੰਘ ਬਰਨਾਲਾ, ਲਾਲ ਸਿੰਘ ,ਚਮਕੌਰ ਸਿੰਘ ,ਆਕਾਸ਼ ਸਿੰਘ, ਮੁਖਤਿਆਰ ਸਿੰਘ ਬੀਹਲਾ, ਮੇਜਰ ਸਿੰਘ ,ਬਹਾਲ ਸਿੰਘ ਕੁਰੜ ਅਤੇ ਹਰਦਿਆਲ ਸਿੰਘ ਤੋ ਇਲਾਵਾ ਹੋਰ ਕਿਸਾਨ ਵਰਕਰ ਵੀ ਹਾਜਰ ਸਨ।

ਸੁਨਹਿਰੇ ਲਫ਼ਜ਼ ਅੰਤਰਰਾਸ਼ਟਰੀ ਵੱਲੋਂ “ਮੇਰੀ ਕਲਮ ਮੇਰੇ ਗੀਤ” ਔਨ-ਲਾਈਨ ਪ੍ਰੋਗ੍ਰਾਮ 

ਯੂ ਕੇ ਦੀ ਵਸਨੀਕ ਲੇਖਿਕਾ ਜਸਵੰਤ ਕੌਰ ਬੈਂਸ (ਸੰਸਥਾਪਕ ਪ੍ਰਧਾਨ )ਸੁਨਹਿਰੇ ਲਫ਼ਜ਼ ਅੰਤਰਰਾਸ਼ਟਰੀ ਵੱਲੋਂ “ਮੇਰੀ ਕਲਮ ਮੇਰੇ ਗੀਤ” ਔਨ-ਲਾਈਨ ਪ੍ਰੋਗ੍ਰਾਮ ਕਰਾਇਆਂ ਗਿਆ

ਸੁਨਹਿਰੇ ਲਫ਼ਜ਼ ਅੰਤਰਰਾਸ਼ਟਰੀ ਵੱਲੋਂ ਜ਼ੂਮ ਔਨ ਲਾਈਨ ਸਾਹਿਤਕ ਪ੍ਰੋਗ੍ਰਾਮ “ਮੇਰੀ ਕਲਮ ਮੇਰੇ ਗੀਤ” ਕਰਵਾਇਆ ਗਿਆ। ਇਹ ਪ੍ਰੋਗ੍ਰਾਮ ਲੇਖਿਕਾ ਜਸਵੰਤ ਕੌਰ ਬੈਂਸ, ਲੈਸਟਰ ਯੂ ਕੇ (ਸੰਸਥਾਪਕ ਪ੍ਰਧਾਨ), ਮਾਸਟਰ ਲਖਵਿੰਦਰ ਸਿੰਘ( ਕੋਰਡੀਨੇਟਰ), ਅਰਸ਼ਦੀਪ ਸਿੰਘ ਪੱਤਰਕਾਰ( ਉੱਪ ਪ੍ਰਧਾਨ), ਸਤਵੰਤ ਕੌਰ ਸਹੋਤਾ( ਸੰਚਾਲਕ) ਦੀ ਅਗਵਾਈ ਹੇਠ ਕੀਤਾ ਗਿਆ। ਇਸ ਪ੍ਰੋਗ੍ਰਾਮ ਨੂੰ ਜਸਵੰਤ ਕੌਰ ਬੈਂਸ ਅਤੇ ਮਾਸਟਰ ਲਖਵਿੰਦਰ ਸਿੰਘ ਨੇ ਰਲ ਕੇ ਹੋਸਟ ਕੀਤਾ। ਪ੍ਰੋਗ੍ਰਾਮ ਦੀ ਸ਼ੁਰੂਆਤ ਕਵੀ ਮਲਕੀਅਤ ਸਿੰਘ ਸੋਚ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਪਮਾ ਵਿੱਚ ਆਪਣੀ ਲਿਖੀ ਕਵੀਸ਼ਰੀ ਸੁਣਾ ਕੇ ਕੀਤੀ। ਬਹੁਤ ਸਾਰੇ ਕਵੀ, ਕਵੀਤਰੀਆਂ, ਗੀਤਕਾਰ ਅਤੇ ਲੇਖਕਾਂ ਨੇ ਆਪਣੇ ਲਿਖੇ ਗੀਤ ਤਰੰਨਮ ਵਿੱਚ ਗਾਏ। ਸਾਹਿਤਕਾਰਾਂ ਦੇ ਨਾਮ ਹਨ ਜੋ ਸੁਨਹਿਰੇ ਲਫ਼ਜ਼ ਅੰਤਰਰਾਸ਼ਟਰੀ ਦੇ ਮੈਂਬਰ ਵੀ ਹਨ
ਮਲਕੀਅਤ ਸਿੰਘ ਸੋਚ,ਡਾ ਹਰਪ੍ਰੀਤ ਸਿੰਘ ਸੈਣੀ,ਅਮਰਜੀਤ ਕੌਰ ਮੋਰਿੰਡਾ, ਰਵਿੰਦਰ ਬਰਾੜ , ਸੰਦੀਪ ਦਿਉੜਾ, ਆਸ਼ਾ ਸ਼ਰਮਾ, ਕਰਮਜੀਤ ਕੌਰ ਮਲੋਟ
ਡਮਾਣਾ ਪਾਟਿਆਂਵਾਲੀ, ਰਾਮ ਬੁਰਜਾ,ਮਨਜੀਤ ਰਾਏ ਬੱਲ, ਪ੍ਰਭਜੋਤ ਪ੍ਰਭ ਹੁਸ਼ਿਆਰਪੁਰ, ਗੁਰਪ੍ਰੀਤ ਸਿੰਘ ਸੰਧੂ, ਗੁਰਮੀਤ ਸਿੰਘ ਖਾਈ,ਰਜਨੀ, ਰਜਿੰਦਰਪਾਲ ਕੌਰ ਸੰਧੂ। ਪ੍ਰੋਗ੍ਰਾਮ ਵਿੱਚ ਬਹੁਤ ਸਾਰੇ ਪਹਿਲੂਆਂ ਅਤੇ ਵਿਸ਼ਿਆਂ ਉੱਤੇ ਗੱਲਬਾਤ ਅਤੇ ਰਚਨਾਵਾਂ ਅਤੇ ਗੀਤਾਂ ਦੇ ਜ਼ਰੀਏ ਸਾਕਾਰਤਮਕ ਸੁਨੇਹੇ ਦਿੱਤੇ ਗਏ। ਵਿਸ਼ੇ ਇਹ ਸਨ ਜਿਨ੍ਹਾਂ ਉੱਤੇ ਲੇਖਕਾਂ ਨੇ ਆਪਣੀਆਂ ਲਿਖਤਾਂ ਦੇ ਜ਼ਰੀਏ ਚਾਨਣਾ ਪਾਇਆ....
ਗੁਰੂ ਸਾਹਿਬਾਨ ਜੀ, ਸ਼ਹੀਦ, ਦੇਸ਼ ਦੇ ਹਾਲਾਤ, ਧੀਆਂ ਦੇ ਬਲਾਤਕਾਰ ਤੇ ਦੁਖਦਾਇਕ ਵਿਸ਼ਾ, ਦੁੱਖ ਦਰਦ ਹਿਜਰ,ਜੰਗ, ਮਾਪੇ, ਸਮਾਜ, ਮਾਂ ਬੋਲੀ, ਮਦਰਜ਼ ਡੇ ਆਦਿ। ਅਖੀਰ ਵਿੱਚ ਜਸਵੰਤ ਕੌਰ ਬੈਂਸ ਨੇ ਸਾਰੇ ਲੇਖਕਾਂ ਅਤੇ “ਸੁਨਹਿਰੇ ਲਫ਼ਜ਼ ਅੰਤਰਰਾਸ਼ਟਰੀ “ਦੇ ਮੈਂਬਰ ਸਾਹਿਬਾਨਾਂ ਦਾ ਧੰਨਵਾਦ ਕਰਦੇ ਹੋਏ ਪ੍ਰੋਗਰਾਮ ਦੀ ਸਮਾਪਤੀ ਕਰਦੇ ਹੋਏ ਵਿਦਾਇਗੀ ਲਈ। ਪ੍ਰੋਗਰਾਮ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਬਹੁਤ ਕਾਮਯਾਬ ਰਿਹਾ। ਜਸਵੰਤ ਕੌਰ ਬੈਂਸ ਨੇ ਪ੍ਰੋਗ੍ਰਾਮ ਦੀ ਸਫਲਤਾ ਦਾ ਸਿਹਰਾ ਸਾਰੇ ਕਵੀ, ਕਵਿੱਤਰੀਆਂ ਨੂੰ ਦਿੰਦੇ ਹੋਏ ਸਾਰਿਆਂ ਨੂੰ ਪ੍ਰੋਗ੍ਰਾਮ ਵਿੱਚ ਹਿੱਸਾ ਲੈਣ ਲਈ ਹੌਸਲਾ ਹਫਜ਼ਾਈ ਕਰਦੇ ਹੋਏ ਸਨਮਾਨ ਪੱਤਰ ਸਰਟੀਫ਼ਿਕੇਟ ਭੇਂਟ ਕੀਤੇ ਅਤੇ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ।

 

ਪੰਜਾਬੀ ਬੋਲੀ ਪੁਰਾਤਨ ਬੋਲੀਆਂ ਚੋਂ ਇਕ ✍️  ਮੋਹੀ ਅਮਰਜੀਤ ਸਿੰਘ 

ਪੰਜਾਬੀ ਬੋਲੀ ਪੁਰਾਤਨ ਬੋਲੀਆਂ ਚੋਂ ਇਕ  

ਪੰਜਾਬੀ ਬੋਲੀ ਦੁਨੀਆਂ ਦੀ ਪੁਰਾਤਨ ਬੋਲਿਆਂ ਵਿਚੋਂ ਇਕ ਹੈ ਜੇਕਰ ਦੁਨੀਆਂ ਦੀ ਸਭ ਤੋਂ ਪੁਰਾਤਨ ਬੋਲੀ ਤਾਮਿਲ ਹੈ ਤਾਂ ਪੰਜਾਬੀ ਵੀ ਤਾਮਿਲ ਦੇ ਨੇੜ,ਤੇੜ ਹੀ ਹੈ । ਹਿੰਦੀ ਦਾ ਜਨਮ ਫ਼ਾਰਸੀ ਵਿਚੋਂ ਹੋਇਆ ਹੈ । ਤੇ ਉਤਰੀ ਭਾਰਤ ਦੇ ਸਕੂਲ,ਕਾਲਿਜ ਤੇ ਵਿਸ਼ਵ ਵਿਦਿਆਲਿਆ ਵਿਚ ਇਹ ਝੂਠ ਦਸਿਆ ਜਾਂਦਾ ਹੈ ਕਿ ਹਿੰਦੀ ਦਾ ਜਨਮ ਸੰਸਕ੍ਰਿਤ ਭਾਸ਼ਾ ਵਿਚੋਂ ਹੋਇਆ ਹੈ। ਵਿਚਾਰੇ ਅਧਿਆਪਕ ਓਹੀ ਕੁਸ਼ ਪੜਾਉਣ ਦੇ ਆ ਜੋ ਸਲੇਬਸ ਵਿਚ ਸ਼ਪਿਆ ਹੋਇਆ ।ਪੰਜਾਬੀ ਬੋਲੀ ਸੰਸਕ੍ਰਿਤ ਤੋਂ ਵੀ ਸਦੀਆਂ ਪੁਰਾਣੀ ਹੈ।ਹਿੰਦੀ ਦੁਨੀਆਂ ਵਿਚ ਕਿਤੇ ਵੀ ਨਹੀਂ ਬੋਲੀ ਜਾਂਦੀ ਲਿਖੀ ਜਾਂਦੀ ਹੈ।ਜਦੋਂ ਹਿੰਦੀ ਲਿਖੀ ਨੂੰ ਪੜਿਆ ਜਾਂਦਾ ਹੈ ਤਾਂ ਬੋਲਣ ਵਿਚ ਓਸ ਦਾ ਉਚਾਰਣ ਉਰਦੂ ਹੁੰਦਾ ਹੈ।ਬਹੁਤ ਸਾਰੇ ਅਧਿਆਪਕ ਇਹ ਗ਼ਲਤ ਸਿਖਿਆ ਦਿੰਦੇ ਆ ਕਿ ਹਿੰਦੀ ਰਾਸ਼ਟਰੀ ਭਾਸ਼ਾ ਹੈ ਜਦੋਂ ਕਿ ਹਿੰਦੀ ਰਾਸ਼ਟਰੀ ਭਾਸ਼ਾ ਨਹੀਂ ਹੈ। ਭਾਰਤ ਵਿਚ ਅਜ ਦੋ ਭਾਸ਼ਾਵਾਂ ਸਭ ਤੌਂ ਜ਼ਿਆਦਾ ਬੋਲੀਆਂ ਜਾਂਦੀਆਂ,ਇਕ ਇੰਗਲਿਸ਼ ਤੇ ਦੂਜੀ ਉਰਦੂ । ਭਾਰਤ ਵਿਚ ਅਜ ਜੋ ਨੈਸ਼ਨਲ ਚੈਨਲ ਦੇਖੇ ਤੇ ਸੁਣੇ ਜਾਂਦੇ ਆ ਜਿਵੇਂ ਕੇ ਡੀ ਡੀ ਨੈਸ਼ਨਲ, ਆਜ਼ ਤਕ,ਜ਼ੀ ਨਿਊਜ਼ ਤੇ ਹੋਰ ਇਹ ਹਿੰਦੀ ਨਹੀਂ ਮੇਰੀ ਸਮਝ ਮੁਤਾਬਕ ਉਰਦੂ ਬੋਲਦੇ ਹਨ । ਆਹ ਜੋ ਭਾਰਤ ਵਿਚ ਬੌਲੀਵੁੱਡ ਫਿਲਮਾਂ ਬਣਦੀਆ ਇਹ 1947 ਤੋਂ ਪਹਿਲਾਂ   ਇਸ ਦਾ ਮੁਖ ਕੇਂਦਰ ਲਹੌਰ ਹੁੰਦਾ ਸੀ ਜਦੋ 1947 ਤੌ ਬਾਦ ਬੌਲੀਵੁੱਡ  ਫਿਲਮਾਂ ਦਾ ਕੇਂਦਰ ਬੰਬਾ ਬਣ ਗਿਆ ਤਾਂ ਫਿਲਮਾਂ ਓਸੇ ਬੋਲੀ ਵਿਚ ਬਨਣ ਲਗੀਆ ਪਰ ਇਸ ਨੂੰ ਇਹ ਆਖਣ ਲਗਗੇ ਕਿ ਬੌਲੀਵੁੱਡ  ਭਾਰਤ ਦੀਆਂ ਫਿਲਮਾਂ ਹਿੰਦੀ ਵਿਚ ਹਨ ਜਦੋਂ ਕਿ ਭਾਰਤੀ ਫਿਲਮਾਂ ਉਰਦੂ ਵਿਚ ਬਣਦਿਆਂ ਹਨ। ਇਸ ਤੌਂ ਇਹ ਸਿਧ ਹੁੰਦਾ ਹੈ ਕਿ ਜੋ ਅਸੀਂ  ਸਮਝ ਰਹੇ ਆ ਓਹ ਸਚ ਨਹੀਂ ਹੈ। ਭਾਸ਼ਾ ਪਰਤੀ ਸਾਨੂੰ ਹੁਣ ਤਕ ਹਨੇਰੇ ਵਿਚ ਰਖਿਆ ਗਿਆ ਹੈ।ਭਾਰਤ ਦੀ ਜੰਤਾ ਓਹੀ ਸਚ ਸਮਝ ਰਹੀ ਹੈ ਜੋ ਓਹਨਾਂ ਅਗੇ ਪਰੋਸਿਆ ਜਾ ਰਿਹਾ ਹੈ ।ਇਸ ਦੇ ਸਭ ਤੌਂ ਵਡੇ ਦੋਸ਼ੀ ਸਕੂਲਾਂ,ਕਾਲਜਾਂ ਤੇ ਯੂਨੀਵਰਸਿਟੀਆਂ ਦੇ ਅਧਿਆਪਕ ਸਾਹਿਬਾਨ ਹਨ ਜੋ ਸਚ ਨੂੰ ਸਾਹਮਣੇ ਨਹੀਂ ਲਿਆ ਸਕੇ...

 

 

 ਮੋਹੀ ਅਮਰਜੀਤ ਸਿੰਘ 

      ਡਾਇਰੈਕਟਰ 

ਨਾਟ ਕਲਾ ਕੇਂਦਰ ਜਗਰਾਓਂ

ਸਭ ਰਿਸ਼ਤਿਆਂ ‘ਚੋਂ ਸਿਰਫ ਮਾਂ ਦਾ ਰਿਸ਼ਤਾ ਹੀ ਸਭ ਤੋਂ ਸੱਚਾ ਹੈ ✍️ ਗਗਨਦੀਪ ਧਾਲੀਵਾਲ ਝਲੂਰ

ਸਭ ਰਿਸ਼ਤਿਆਂ ‘ਚੋਂ ਸਿਰਫ ਮਾਂ ਦਾ ਰਿਸ਼ਤਾ ਹੀ ਸਭ ਤੋਂ ਸੱਚਾ ਹੈ

ਦੋਸਤੋਂ ਮਾਂ ਸ਼ਬਦ ਮੂੰਹੋਂ ਨਿਕਲਦੇ ਹੀ ਦਿਲ ਨੂੰ ਬਹੁਤ ਪਿਆਰਾ ਲੱਗਦਾ ਹੈ ਤੇ ਦਿਲ ਨੂੰ ਸਕੂਨ ਜਿਹਾ ਮਿਲ ਜਾਂਦਾ ਹੈ।ਜਿੰਨੀ ਨਿੱਘ ਤੇ ਮਿਠਾਸ ਮਾਂ ਸ਼ਬਦ ਵਿੱਚ ਭਰੀ ਹੈ ਸਾਇਦ ਦੁਨੀਆਂ ਦੀ ਹੋਰ ਕਿਸੇ ਵੀ ਚੀਜ ਵਿੱਚ ਨਹੀਂ ਮਿਲਦੀ।ਮਾਂ ਦਾ ਪਿਆਰ ਕਦੇ ਵੀ ਮਾਪਿਆ ਨਹੀਂ ਜਾ ਸਕਦਾ।ਮਾਂ ਦੇ ਪਿਆਰ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ।ਮਾਂ ਲਾਡ ਪਿਆਰ ਕਰਦੀ ਹੈ ਰੀਝਾਂ ਤੇ ਸੱਧਰਾਂ ਨਾਲ ਬੱਚੇ ਦਾ ਪਾਲਣ ਪੋਸਣ ਕਰਦੀ ਹੈ।ਇੱਕ ਮਾਂ ਹੀ ਹੈ ਜੋ ਆਪਣੀ ਕੁੱਖ ਵਿੱਚ ਬੱਚੇ ਨੂੰ ਨੌ ਮਹੀਨੇ ਰੱਖ ਕੇ ਦੁੱਖ ਝੱਲ ਕੇ ਫਿਰ ਜਨਮ ਦਿੰਦੀ ਹੈ।ਮਾਂ ਬੱਚੇ ਨੂੰ ਪੇਟ ਵਿੱਚ ਰੱਖ ਕੇ ਆਪਣੇ ਖ਼ੂਨ ਨਾਲ ਪਾਲ ਕੇ ਜਨਮ ਦਿੰਦੀ ਹੈ । ਮਾਂ ਆਪ ਗਿੱਲੀ ਥਾਂ ਤੇ ਪੈ ਕੇ ਬੱਚਿਆਂ ਨੂੰ ਸੁੱਕੀ ਥਾਂ ਤੇ ਪਾਉਂਦੀ ਹੈ ।ਦੋਸਤੋਂ ਚਾਹੇ ਘਰ ਵਿੱਚ ਸਾਰੇ ਮੈਂਬਰ ਹੋਣ ਪਰ ਮਾਂ ਨਾ ਹੋਵੇ ਤਾਂ ਘਰ ਖਾਲ਼ੀ ਜਾਪਦਾ ਹੈ ਭਾਵ ਘਰ ਵੱਢ ਖਾਣ ਨੂੰ ਪੈਂਦਾ ਹੈ।ਸਿਆਣੇ ਕਹਿੰਦੇ ਹਨ ਕਿ ਧੀਆਂ ਦੇ ਪੇਕੇ ਤਾਂ ਮਾਂ ਨਾਲ ਹੀ ਹੁੰਦੇ ਹਨ।ਮਾਂ ਕਦੇ ਵੀ ਆਪਣੇ ਬੱਚਿਆਂ ਦੇ ਲੱਗੀ ਸੱਟ ਨਹੀਂ ਝੱਲ ਸਕਦੀ।ਮਾਂ ਦੇ ਪੈਰ੍ਹਾਂ ਵਿੱਚ ਜੰਨਤ ਦਾ ਨਜ਼ਾਰਾ ਹੁੰਦਾ ਹੈ।ਇਹ ਓਹੀ ਲੋਕ ਮਾਣਦੇ ਹਨ ਜੋ ਮਾਂ ਦਾ ਸਤਿਕਾਰ ਕਰਕੇ ਉਸਦੀ ਕਦਰ ਕਰਦੇ ਹਨ ਤੇ ਮਾਂ ਦਾ ਆਸਿਰਵਾਦ ਪ੍ਰਾਪਤ ਕਰਦੇ ਹਨ।ਉਦਾਹਰਨ ਵਜੋਂ ਇਬਰਾਹਿਮ ਲਿੰਕਨ ਨੇ ਕਿਹਾ ਹੈ ਕਿ” ਮੈਂ ਅੱਜ ਜੋ ਕੁੱਝ ਵੀ ਹਾਂ ਜਾ ਬਣ ਸਕਦਾ ਹਾਂ।”ਉਹ ਸਿਰਫ ਆਪਣੀ ਮਾਂ ਕਰਕੇ ਹੀ ਹਾਂ।ਮਾਂ ਦਾ ਪਿਆਰ ਨਸੀਬਾਂ ਵਾਲਿਆਂ ਨੂੰ ਮਿਲਦਾ ਹੈ।ਮਾਂ ਤਾਂ ਰੱਬ ਦਾ ਦੂਜਾ ਰੂਪ ਹੈ।ਪੰਜਾਬੀ ਮਸਹੂਰ ਗਾਇਕ ਕੁਲਦੀਪ ਮਾਣਕ ਨੇ ਆਪਣੇ ਗੀਤ ਵਿੱਚ ਮਾਂ ਬਾਰੇ ਸੱਚ ਕਿਹਾ ਹੈ-
ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ ।ਹਰਭਜਨ ਮਾਨ ਦੇ ਗੀਤ ਵਿੱਚ ਵੀ ਮਾਂ ਬਾਰੇ ਬਹੁਤ ਪਿਆਰੇ ਸ਼ਬਦ ਕਹੇ ਹਨ-
ਮਾਵਾਂ ਮਾਵਾਂ ਮਾਵਾਂ ਮਾਂ ਜੰਨਤ ਦਾ ਪਰਛਾਵਾਂ
ਮਾਂਏ ਤੇਰੇ ਵੇਹੜੇ ਵਿਚ ਰੱਬ ਵਸਦਾ
ਤੈਥੋਂ ਪਲ ਵੀ ਦੂਰ ਨਾ ਜਾਵਾਂ।
ਇੱਕ ਮਾਂ ਹੀ ਹੈ ਜਿਸਦਾ ਦੇਣਾ ਕੋਈ ਨਹੀਂ ਦੇ ਸਕਦਾ। ਮਾਂ ਸਾਡੇ ਲਈ ਬਹੁਤ ਕੁੱਝ ਕਰਦੀ ਹੈ ਸਾਡੀ ਖੁਸ਼ੀ ਲਈ ਆਪ ਦੁੱਖ ਸਹਾਰਦੀ ਹੈ।ਅਸੀਂ ਕਿੰਨੀ ਮਰਜੀ ਕੋਸ਼ਿਸ਼ ਕਰ ਲਈਏ ਪਰ ਮਾਂ ਦਾ ਕਰਜ਼ਾ ਕਦੇ ਨਹੀਂ ਚੁਕਾ ਸਕਦੇ। ਮਾਂ ਦੀ ਮਮਤਾ ਹਮੇਸ਼ਾ ਨਿਰ-ਸਵਾਰਥ ਹੁੰਦੀ ਹੈ।ਦੋਸਤੋਂ ਇਸ ਦੁਨੀਆਂ ਦੇ ਜਿੰਨੇ ਵੀ ਰਿਸ਼ਤੇ ਹਨ ਸਭ ਮਤਲਬੀ ਹਨ ਸਿਰਫ ਮਾਂ ਦਾ ਰਿਸ਼ਤਾ ਹੀ ਅਜਿਹਾ ਹੈ ਜੋ ਬਿਨਾਂ ਮਤਲਬ ਲਾਲਚ ਦੇ ਹੈ।ਮਾਂ ਦਾ ਰਿਸ਼ਤਾ ਹੀ ਸਭ ਤੋਂ ਸੱਚਾ ਹੈ।ਕਿਸੇ ਸਾਇਰ ਨੇ ਸਹੀ ਕਿਹਾ ਹੈ ਕਿ —
ਮਾਂ ਦੇ ਲਈ ਸੱਭ ਨੂੰ ਛੱਡ ਦਿਓ...
ਪਰ ਸੱਭ ਦੇ ਲਈ ਕਦੇ ਮਾਂ ਨੂੰ ਨਾ ਛੱਡਿੳ
ਮਾਂ ਕਦੇ ਵੀ ਕਿਸੇ ਵੀ ਚੀਜ ਏਥੋਂ ਤੱਕ ਕਿ ਪਿਆਰ ਦਾ ਵੀ ਦਿਖਾਵਾ ਨਹੀਂ ਕਰਦੀ।ਮਾਂ ਤਾਂ ਮਾਂ ਹੀ ਹੁੰਦੀ ਹੈ ਮਾਂ ਨਾਲ ਹੀ ਸਾਰਾ ਕੁੱਝ ਚੰਗਾ ਲੱਗਦਾ ਹੈ।ਜੋ ਲੋਕ ਮਾਂ ਦੀ ਕਦਰ ਕਰਦੇ ਹਨ ਉਹ ਹਮੇਸ਼ਾ ਖੁਸ਼ ਰਹਿੰਦੇ ਹਨ।ਜਦੋਂ ਕਿਸੇ ਇਨਸਾਨ ਨੂੰ ਸਾਰੀ ਦੁਨੀਆਂ ਬੇਗਾਨਾ ਕਰ ਦਿੰਦੀ ਹੈ।ਭਾਵ ਦੁਰਕਾਰ ਦਿੰਦੀ ਹੈ ਤਾਂ ਇੱਕ ਮਾਂ ਹੀ ਹੈ ਜੋ ਉਸਨੂੰ ਸਹਾਰਾ ਦਿੰਦੀ ਹੈ ਗੱਲ ਨਾਲ ਲਾਉਂਦੀ ਹੈ। ਦੋਸਤੋਂ ਸਭ ਤੋਂ ਅਨਮੋਲ ,ਸਦੀਵੀ ,ਅਨੋਖਾ ਰਿਸ਼ਤਾ ਮਾਂ ਦਾ ਹੁੰਦਾ ਹੈ ।ਮਾਂ ਦਾ ਪਿਆਰ ਰਿਸ਼ਤਾ ਅਜਿਹਾ ਹੁੰਦਾ ਹੈ ਜੋ ਹਰ ਇੱਕ ਮਨੁੱਖ ਚਾਹੁੰਦਾ ਹੈ ਕਿ ਮਾਂ ਕਦੇ ਨਾ ਵਿਛੜੇ ,ਮਾਂ ਦਾ ਪਿਆਰ ਕਦੇ ਨਾ ਖੁੱਸੇ। ਦੁਨੀਆਂ ਦੀਆਂ ਸਭ ਚੀਜ਼ਾਂ ‘ਚੋਂ ਇੱਕ ਸਿਰਫ ਮਾਂ ਦਾ ਪਿਆਰ ਹੀ ਸੱਚਾ ਹੈ
ਮੈਂ ਇਹੋ ਦੁਆ ਕਰਦੀ ਹਾਂ ਕਿ ਦੁਨੀਆਂ ਦੀ ਹਰ ਇੱਕ ਮਾਂ ਹਮੇਸ਼ਾ ਖੁਸ਼ ਰਹੇ ਤੇ ਕਦੇ ਵੀ ਮਾਂ ਨੂੰ ਕੋੲੀ ਤੱਤੀ ਵਾਹ ਨਾ ਲੱਗੇ।ਦੁਨੀਆਂ ਦੀ ਹਰ ਮਾਂ ਲਈ ਮੇਰੀ ਕਲਮ ਚੋਂ ਇੱਕ ਸ਼ਾਇਰ —

ਮਾਂ ਸ਼ਬਦ ਹੋਵੇ ਮੇਰੀ ਕਲਮ ਦੀ ਨੁੱਕਰੇ ,
ਬੱਸ ਮਾਂ ਖੁਸ਼ ਰਹੇ ਇਹੋ ਹੀ ਉੱਕਰੇ ।
ਮਾਂ ਦੇ ਹਿੱਸੇ ਦੇਵੀ ਹਰ ਸੁੱਖ ਮੇਰਾ ,
ਮਾਂ ਦੀ ਅੱਖ ਚੋਂ ਕਦੇ ਵੀ ਹੰਝੂ ਨਾ ਨੁੱਚੜੇ।
ਗਗਨ ਮਾਂ ਦੇ ਪੈਰ੍ਹੀ ਹੀ ਜੰਨਤ ਹੈ ,
ਰੱਬਾ ਇਹ ਜੰਨਤ ਕਦੇ ਨਾ ਉੱਜੜੇ ।

ਗਗਨਦੀਪ ਧਾਲੀਵਾਲ ।

ਦਾਦੀ ਦਾ ਪਿਆਰ ✍️ ਗਗਨਦੀਪ ਧਾਲੀਵਾਲ ਝਲੂਰ

ਬੜਾ ਯਾਦ ਆਉਂਦੈ ਦਾਦੀ ਦਾ ਪਿਆਰ ,
ਮਿੱਠੀ-ਮਿੱਠੀ ਘੂਰੀ ਤੇ ਦੁਲਾਰ ।

ਜੋ ਪਲ ਦਾਦੀ ਤੇਰੇ ਸੰਗ ਗੁਜ਼ਾਰੇ ,
ਕਰਦੀ ਰਹਾਂ ਮੈਂ ਹਮੇਸ਼ਾ ਸਤਿਕਾਰ ।

ਦਾਦੀ ਨੇ ਸੀ ਮੇਰੀ ਫੱਟੀ ਪੋਚਣੀ ,
ਛੱਡ ਵਿਚੇ ਸਾਰੇ ਕੰਮ-ਕਾਰ ।

ਸੁੱਤੇ ਉੱਠਦੇ ਹੀ ਮੂੰਹ ਨੂੰ ਚਾਹ ਲਾ ਦੇਣੀ ,
ਕੱਚੀ ਨੀਂਦਰੇ ਸੀ ਹੁੰਦੇ ਅੱਧ - ਵਿਚਕਾਰ ।

ਮਾਲ ਮੇਰੇ ਤੋਂ ਸੀ ਟੁੱਟ ਜਾਂਦੀ  ,
ਚਰਖਾ ਘੁੰਮਾਉਂਦੀ ਜਦੋਂ ਵਾਰ -ਵਾਰ ।

ਬੋਹੀਏ ਵਿਚੋਂ ਚੁੱਕ ਕੇ ਗਲੋਟੇ ਭੱਜ ਜਾਣਾ ,
ਥੱਕ ਜਾਂਦੀ ਦਾਦੀ ਫਿਰ ਹਾਕਾਂ ਮਾਰ ਮਾਰ ।

ਫੜ੍ਹ ਉਂਗਲ ਸਕੂਲੇ ਛੱਡ ਆਉਂਦੀ ਸੀ,
ਕਰਕੇ ਸਵੇਰੇ ਰੋਜ਼ ਤਿਆਰ ਬਰ ਤਿਆਰ।

ਦਾਦੀ ਤੂੰ ਮੁੜ ਆ ਜਾ ਸਾਡੇ ਕੋਲ ,
‘ਗਗਨ’ ਅੱਜ ਵੀ ਕਰੇ ਤੇਰਾ ਇੰਤਜ਼ਾਰ ।

ਗਗਨਦੀਪ ਕੌਰ ।