You are here

ਪੰਜਾਬ

ਅਜ ਦੇ ਹਲਾਤ ✍️  ਹਰੀ ਸਿੰਘ ਸੰਧੂ ਸੁਖੇ ਵਾਲਾ

ਅਜ ਦੇ ਹਲਾਤ 

ਸਭ ਨੂੰ ਮੇਰੀ ਸਤਿ ਸ੍ਰੀ ਅਕਾਲ,ਤੇ ਪਿਆਰ ਹੈ,,
ਲੀਡਰਾਂ ਦਾ ਬੇੜਾ ਡੁੱਬਣਾ ਜੀ ਅਧ ਵਿੱਚਕਾਰ ਹੈ,,

ਗਲ਼ੀ-ਗਲ਼ੀ ਮੋੜ ਦੇ ਉੱਤੇ ,ਠੇਕਾ ਅਜ ਖੁਲਿਆ ,,
ਗੁਰੂ ਦੀਆਂ ਕਸਮਾਂ ਖਾਕੇ, ਕੈਪਟਨ ਸੀ ਭੁਲਿਆ,,

ਪਿੰਡ, ਪਿੰਡ ਜਾਕੇ ਵੇਖੋ ਮਿਲਦੀ ਪਈ ਭੁੱਕੀ ਸੀ,,
ਨਸ਼ੇ ਸਾਰੇ ਬੰਦ ਕਰਾਂਗਾ, ਸੌਂਹ ਇਹ ਨੇ ਚੁੱਕੀ ਸੀ,,

ਦਸ ਲੱਖ ਖਾਤੇ ਪਾਂਉ, ਮੋਦੀ ਮਾਮਾ ਕਹਿੰਦਾ ਹੈ,,
ਫੁੱਲਾਂ ਜਿਹਾ ਪੰਜਾਬ ਮੇਰਾ,ਸਦਾ ਦੁਖੀ ਰਹਿੰਦਾ ਹੈ ,,

ਸਾਧਾਂ ਦੇ ਡੇਰੇ ਬੰਦ ਹੋਣੇ, ਚਾਹੀਦੇ ਦੇ ਪੰਜਾਬ ਚੋਂ,,
ਇਹਨਾਂ ਸਾਧਾਂ ਨੇ ਲਹੂ ਪੀ ਲਿਆ ਗੁਲਾਬ ਚੋ,,

ਜਿੰਨੇ ਮਾੜੇ ਲੀਡਰ ਨੇ,ਜੇਂਲੀ ਬੰਦ ਕਰ ਦਿਓ,,
ਵੋਟਾਂ ਮੰਗਣ ਆਉਂਣ ਜੇ,ਖੱਟੇ ਦੰਦ ਕਰ ਦਿਓ,,

ਪੰਜਾਬ ਮੇਰਾ ਧਾਂਹੀ ਮਾਰੇ, ਸੌਦਾ੍ਂ ਨਾ ਰਾਤਾਂ ਨੂੰ,
ਸੰਧੂ ਦੀ ਵੀ ਅੱਖ ਰੋਂਦੀ ਹੈ,ਵੇਖਕੇ ਹਲਾਤਾਂ ਨੂੰ,,
          ਮਾੜੇ ਵੇਖ ਹਲਾਤਾਂ ਨੂੰ,,,,,,,

 ✍️  ਹਰੀ ਸਿੰਘ ਸੰਧੂ ਸੁਖੇ ਵਾਲਾ
      ਮੋਬਾ---98774,76161

ਯੂਨੀਅਨ ਦਫਤਰ ਤੇ ਸੀਵਰੇਜ ਬੋਰਡ ਦੇ ਦਫਤਰ ਵਿਖੇ ਲਾਲ ਝੰਡਾ ਲਹਿਰਾ ਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਸਰਧਾਂਜਲੀ ਦਿੱਤੀ

ਜੇ ਪੀ ਐਮ ਓ ਵੱਲੋਂ ਕਾਰਪੋਰੇਟ ਤੇ ਸਾਮਰਾਜੀ ਸਰਕਾਰਾਂ ਵਿਰੁੱਧ ਲੜਨ ਲਈ ਲੋਕ ਲਹਿਰ ਬਣਾਉਣ ਦਾ ਸੱਦਾ 

ਮਹਿਲ ਕਲਾਂ/ਬਰਨਾਲਾ-ਮਈ 2021 (ਗੁਰਸੇਵਕ ਸਿੰਘ ਸੋਹੀ)-

ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚਾ (ਜੇ.ਪੀ. ਐਮ.ਓ) ਜਿਲ੍ਹਾ ਬਰਨਾਲਾ ਨੇ ਤਰਕਸ਼ੀਲ ਚੌਂਕ ਵਿੱਚ ਸਥਿਤ ਪੀ. ਡਬਲਿਯੂ.ਡੀ.ਫੀਲਡ ਤੇ ਵਰਕਸ਼ਾਪ ਯੂਨੀਅਨ ਦੇ ਦਫਤਰ ਵਿਖੇ ਅਤੇ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਦਫਤਰ ਵਿਖੇ ਲਾਲ ਫਰੇਰਾ ਝੁਲਾ ਕੇ ਮਈ 1886 ਦੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸ਼ਜ ਫੈਡਰੇਸ਼ਨ ਦੇ ਸੂਬਾਈ ਆਗੂ ਸਾਥੀ ਕਰਮਜੀਤ ਸਿੰਘ ਬੀਹਲਾ, ਹਰਿੰਦਰ ਮੱਲ੍ਹੀਆਂ ਅਤੇ ਦਰਸ਼ਨ ਚੀਮਾ ਨੇ ਕਿਹਾ ਕਿ ਇੱਕ ਮਈ ਦਾ ਮਜ਼ਦੂਰ ਦਿਹਾੜਾ ਪੂਰੀ ਦੁਨੀਆ ਵਿਚ ਮਨਾਇਆ ਜਾਂਦਾ ਹੈ। ਅੱਜ ਦੇ ਇਤਿਹਾਸਿਕ ਦਿਨ ਸ਼ਿਕਾਗੋ ਵਿਖੇ ਟ੍ਰੇਡ ਯੂਨੀਅਨਾਂ ਦੇ ਝੰਡੇ ਥੱਲੇ ਮਜ਼ਦੂਰਾਂ ਅਤੇ ਦਿਹਾੜੀਦਾਰ ਕਾਮਿਆਂ ਨੇ ਕੁਰਬਾਨੀਆਂ ਦੇ ਕੇ ਆਪਣੀ ਦਿਹਾੜੀ ਨੂੰ ਅੱਠ ਘੰਟੇ ਸਮਾਂਬੱਧ ਕੀਤਾ, ਇਸ ਤੋਂ ਪਹਿਲਾਂ ਮਜਦੂਰਾਂ ਤੋਂ 16-16 ਘੰਟੇ ਕੰਮ ਲਿਆ ਜਾਂਦਾ ਸੀ।
ਇਸ ਮੌਕੇ ਜੇ.ਪੀ.ਐਮ.ਓ ਦੇ ਆਗੂ ਮਲਕੀਤ ਸਿੰਘ,ਪੀ ਡਬਲਿਯੂ. ਡੀ. ਯੂਨੀਅਨ ਦੇ ਆਗੂ ਜਗਵਿੰਦਰ ਪਾਲ ਹੰਡਿਆਇਆ,ਗੁਰਪ੍ਰੀਤ ਸਿੰਘ ਮਾਨ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਸਾਮਰਾਜੀ ਨੀਤੀਆਂ ਦੇ ਦਬਾਅ ਹੇਠਾਂ ਆ ਕੇ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਲਈ ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਤੇ ਕਿਰਤ ਵਿਰੋਧੀ ਸੋਧਾਂ ਕਰ ਰਹੀਆਂ ਹਨ ਜਿਸ ਕਾਰਨ ਕਿਰਤੀ ਵਰਗ ਦਾ ਜਿਊਣਾ ਮੁਹਾਲ ਹੋ ਰਿਹਾ ਹੈ। ਨਵੇਂ ਆਰਥਿਕ ਸੁਧਾਰਾਂ ਦੇ ਨਾਂ ਹੇਠਾਂ ਧਨਾਢਾਂ ਨੂੰ ਦੇਸ਼ ਦਾ ਖਜ਼ਾਨਾ ਲੁੱਟਾਇਆ ਜਾ ਰਿਹਾ ਹੈ। ਨਵੇਂ ਖੇਤੀ ਕਾਨੂੰਨ ਇਸੇ ਸਾਮਰਾਜੀਆਂ ਨੇ ਹੀ  ਲਾਗੂ ਕੀਤੇ ਹਨ ।
ਇਸ ਮੌਕੇ ਆਗੂਆਂ ਨਰਿੰਦਰ ਕੁਮਾਰ ਹੰਡਿਆਇਆ, ਬੇਅੰਤ ਸਿੰਘ, ਅਮਰੀਕ ਸਿੰਘ ਭੱਦਲਵੱਢ ਅਤੇ ਈਸ਼ਰ ਸਿੰਘ ਨੇ ਕਿਹਾ ਕਿ ਸਰਕਾਰਾਂ ਨੇ ਭਿਆਨਕ ਬਿਮਾਰੀ ਕਰੋਨਾ ਨਾਲ ਲੜਨ ਲਈ ਕੋਈ ਪੁਖਤਾ ਪ੍ਰਬੰਧ ਕਰਨ ਦੀ ਬਜਾਏ ਇਸ ਦੀ ਆੜ ਲੈ ਕੇ ਮੁਲਾਜ਼ਮ, ਮਜ਼ਦੂਰ ਤੇ ਲੋਕ ਵਿਰੋਧੀ ਫੈਸਲੇ ਲੈ ਕੇ ਧੱਕੇ ਨਾਲ ਲਾਗੂ ਕੀਤੇ ਜਾ ਰਹੇ ਹਨ ਤੇ ਜਨਤਕ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਇਸ ਮੌਕੇ ਸਮੇਂ ਦੀਆਂ ਸਾਮਰਾਜੀ ਤੇ ਕਾਰਪੋਰੇਟ ਪੱਖੀ ਸਰਕਾਰਾਂ ਵਿਰੁੱਧ ਲੜਨ ਲਈ ਲੋਕ ਲਹਿਰ ਬਣਾਉਣਾ ਹੀ ਸ਼ਿਕਾਗੋ ਦੇ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ।

ਟੁੱਟਦੇ ਤਾਰਿਆਂ ਦੀ ਹੋਵੇਗੀ ਬਰਸਾਤ ਵਹਿਮ-ਭਰਮ ਨਾ ਕਰਨਾ✍️ ਸਲੇਮਪੁਰੀ ਦੀ ਚੂੰਢੀ!

-  4 ਮਈ ਦੀ ਰਾਤ ਨੂੰ ਟੁੱਟਦੇ ਤਾਰਿਆਂ ਦੀ ਬਰਸਾਤ ਹੋਵੇਗੀ, ਇਸ ਲਈ ਕੋਈ ਵਹਿਮ ਭਰਮ ਪੈਦਾ ਨਾ ਕਰਨਾ
-ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਦੱਖਣੀ ਅਰਧ ਗੋਲੇ ਲਈ ਸਾਲ ਦੀ ਸਭ ਤੋਂ ਬਿਹਤਰੀਨ ਉਲਕਾ ਪਿੰਡਾਂ ਦੀ ਬਰਸਾਤ ਮਈ ਦੇ ਪਹਿਲੇ ਹਫਤੇ ਦੇਖੀ ਜਾਵੇਗੀ। ਜਿੱਥੇ ਇੱਕ ਘੰਟੇ  'ਚ 40 ਤੋਂ 60 ਉਲਕਾ ਪਿੰਡ ਦੀ ਦਰ ਨਾਲ ਟੁੱਟਦੇ ਤਾਰਿਆਂ ਦੀ ਬਰਸਾਤ ਅਸਮਾਨ 'ਚ ਨਜਰ ਆਵੇਗੀ।
-ਉੱਤਰੀ ਗੋਲਾ ਅਰਧ, ਭਾਵ ਪੰਜਾਬ ਸਣੇ ਭਾਰਤ  'ਚ ਵੀ ਲੋਕ ਰਾਤ ਨੂੰ ਇਸ ਕੁਦਰਤੀ ਰੌਸ਼ਨੀ ਪ੍ਰਦਰਸ਼ਨ ਦਾ ਆਨੰਦ ਲੈ ਸਕਦੇ ਹਨ। ਇੱਥੇ ਟੁੱਟਦੇ ਤਾਰਿਆਂ(ਡਿੱਗਦੇ ਉਲਕਾ ਪਿੰਡਾਂ) ਦੀ ਦਰ 20 ਤੋਂ 30 ਉਲਕਾ ਪਿੰਡ ਪ੍ਰਤੀ ਘੰਟਾ ਹੋਵੇਗੀ। ਇਹ ਦੱਖਣੀ ਅਰਧ ਗੋਲੇ ਜਿੰਨਾ ਪ੍ਰਭਾਵਸ਼ਾਲੀ ਨਹੀਂ ਹੋਵੇਗਾ। 5 ਮਈ ਤੜਕੇ 2 ਤੋਂ 4 ਵਜੇ ਦਰਮਿਆਨ ਕੁਦਰਤੀ ਰੌਸ਼ਨੀਆਂ ਦਾ ਇਹ ਨਜਾਰਾ ਸਿਖਰ 'ਤੇ ਹੋਵੇਗਾ।
-ਤਾਰਿਆਂ ਦੀ ਬਰਸਾਤ ਸ਼ਬਦ ਤੋਂ ਤਮਾਸ਼ਬੀਨ ਗੁੰਮਰਾਹ ਹੋ ਸਕਦੇ ਹਨ। ਦੇਖਣ 'ਚ ਵੀ ਤਾਰਿਆਂ ਦੀ ਬਰਸਾਤ ਨਜਰ ਆਉਣ ਵਾਲ਼ੇ ਅਸਲ  'ਚ ਤਾਰੇ ਨਹੀਂ ਹੁੰਦੇ। ਇਹ ਪੁਲਾੜ 'ਚ ਟੁੱਟ ਚੁੱਕੇ ਉਲਕਾ ਪਿੰਡ ਹੁੰਦੇ ਹਨ ਜੋ ਧਰਤੀ ਵੱਲ ਖਿੱਚੇ ਆਉਂਦੇ ਹਨ ਅਤੇ  ਧਰਤੀ ਦੇ ਵਾਯੂਮੰਡਲ 'ਚ ਦਾਖਲ ਹੋਕੇ ਇਹਨਾਂ ਨੂੰ ਅੱਗ ਲੱਗ ਜਾਂਦੀ ਹੈ ਤੇ ਜਮੀਨ ਤੋਂ ਕੋਹਾਂ ਦੂਰ ਵਾਯੂਮੰਡਲ  ' ਚ ਹੀ ਸੜ ਜਾਂਦੇ ਹਨ।
-ਮਈ 13 ਤੋਂ 16 ਦੇ ਦੌਰਾਨ ਚੰਦਰਮਾ ਦੇ ਦੁਆਲੇ ਬੁੱਧ, ਮੰਗਲ ਤੇ ਸ਼ੁੱਕਰ ਗ੍ਰਹਿ ਨੰਗੀ ਅੱਖ ਨਾਲ਼ ਤਾਰਿਆਂ ਵਾਂਗ ਦੇਖੇ ਜਾਣਗੇ।
ਧੰਨਵਾਦ ਸਹਿਤ!
ਪੇਸ਼ਕਸ਼ -
- ਸੁਖਦੇਵ ਸਲੇਮਪੁਰੀ
09780620233
ਸਮਾਂ - 1ਮਈ 2021
 12: 59 ਬਾਅਦ ਦੁਪਹਿ

 

ਮਜ਼ਦੂਰ ਦਿਵਸ ‘ਤੇ ਵਿਸ਼ੇਸ਼ ✍️ ਗਗਨਦੀਪ ਧਾਲੀਵਾਲ ਝਲੂਰ

ਅੰਤਰਰਾਸ਼ਟਰੀ ਮਜ਼ਦੂਰ ਦਿਵਸ 1 ਮਈ ਨੂੰ ਮਨਾਇਆ ਜਾਂਦਾ ਹੈ।ਇਹ ਮਈ ਦਿਵਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।ਇਹ ਮਜ਼ਦੂਰਾਂ ਲਈ ਬਹੁਤ ਖ਼ਾਸ ਦਿਨ ਹੁੰਦਾ ਹੈ। ਇਸ ਦਿਨ ਸਰਕਾਰੀ ਛੁੱਟੀ ਵੀ ਹੁੰਦੀ ਹੈ।ਭਾਰਤ ਵਿੱਚ ਇੱਕ ਮਈ ਦਾ ਦਿਹਾੜਾ ਸਭ ਤੋਂ ਪਹਿਲਾਂ ਚੇਨੱਈ ਵਿੱਚ 1 ਮਈ 1923 ਨੂੰ ਮਨਾਉਣਾ ਸ਼ੁਰੂ ਕੀਤਾ ਗਿਆ ਸੀ।ਫਿਰ ਇਸ ਨੂੰ ਮਦਰਾਸ ਦਿਵਸ ਵਜੋਂ ਪ੍ਰਵਾਨ ਕਰ ਲਿਆ ਗਿਆ। ਪਹਿਲੀ ਵਾਰ ਲਾਲ ਝੰਡਾ ਵਰਤਿਆ ਗਿਆ ।ਇਸ ਦੀ ਸ਼ੁਰੂਆਤ ਭਾਰਤੀ ਮਜ਼ਦੂਰ ਕਿਸਾਨ ਪਾਰਟੀ ਨੇਤਾ ਕਾਮਰੇਡ ਸਿੰਗਰਾਵੇਲੂ ਚੇਟਿਆਰ ਨੇ ਸ਼ੁਰੂ ਕੀਤੀ ਸੀ।ਭਾਰਤ ਵਿੱਚ ਮਦਰਾਸ ਦੇ ਹਾਈਕੋਰਟ ਸਾਹਮਣੇ ਇੱਕ ਵੱਡਾ ਮੁਜਾਹਰਾ ਕਰ ਕੇ ਇੱਕ ਮਤਾ ਪਾਸ ਕਰ ਕੇ ਇਹ ਸਹਿਮਤੀ ਬਣਾਈ ਗਈ ਕਿ ਇਸ ਦਿਵਸ ਨੂੰ ਭਾਰਤ ਵਿੱਚ ਵੀ ਮਜਦੂਰ ਦਿਵਸ ਵਜੋਂ ਮਨਾਇਆ ਜਾਵੇ ਅਤੇ ਇਸ ਦਿਨ ਛੁੱਟੀ ਦਾ ਐਲਾਨ ਕੀਤਾ ਜਾਵੇ। ਭਾਰਤ ਸਮੇਤ ਲਗਪਗ 80 ਮੁਲਕਾਂ ਵਿੱਚ ਇਹ ਦਿਵਸ ਪਹਿਲੀ ਮਈ ਨੂੰ ਮਨਾਇਆ ਜਾਂਦਾ ਹੈ। ਅੰਤਰਰਾਸ਼ਟਰੀ ਮਜ਼ਦੂਰ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ 1 ਮਈ 1886 ਤੋਂ ਮੰਨੀ ਜਾਂਦੀ ਹੈ।ਅਮਰੀਕਾ ਵਿੱਚ ਜਦੋਂ ਮਜ਼ਦੂਰ ਯੂਨੀਅਨਾਂ ਨੇ ਕੰਮ ਦਾ ਸਮਾਂ 8 ਘੰਟੇ ਤੋਂ ਵੱਧ ਨਾ ਰੱਖੇ ਜਾਣ ਲਈ ਤੇ
ਹਫਤੇ ਵਿੱਚ ਇੱਕ ਦਿਨ ਦੀ ਛੁੱਟੀ ਦੀ ਮੰਗ ਲਈ ਹੜਤਾਲ ਕੀਤੀ ਸੀ। ਇਸ ਹੜਤਾਲ ਦੌਰਾਨ ਸਿਕਾਗੋ ਦੀ ਹੇਅ ਮਾਰਕੀਟ ਵਿੱਚ ਬੰਬ ਧਮਾਕਾ ਹੋਇਆ ਸੀ।ਇਸਦਾ ਨਤੀਜਾ ਇਹ ਹੋਇਆ ਕਿ ਸਿੱਟੇ ਵਜੋਂ ਪੁਲਿਸ ਨੇ ਮਜਦੂਰਾਂ ਉੱਤੇ ਗੋਲੀ ਚਲਾ ਦਿੱਤੀ ਅਤੇ ਕਈ ਮਜਦੂਰ ਮਾਰ ਦਿੱਤੇ।ਇਸ ਘਟਨਾ ਤੋ ਬਾਅਦ ਅਮਰੀਕਾ ‘ਤੇ ਉਸ ਸਮੇਂ ਕੋਈ ਜਿਆਦਾ ਪ੍ਰਭਾਵ ਨਹੀਂ ਪਿਆ ਸੀ ਪਰ ਥੋੜ੍ਹੇ ਸਮੇਂ ਬਾਅਦ ਅਮਰੀਕਾ ਵਿੱਚ 8 ਘੰਟੇ ਕੰਮ ਕਰਨ ਦਾ ਸਮਾਂ ਨਿਸ਼ਚਿਤ ਕਰ ਦਿੱਤਾ ਗਿਆ ਸੀ।ਕਿਸੇ ਵੀ ਸਮਾਜ, ਦੇਸ਼, ਸੰਸਥਾ ਅਤੇ ਉਦਯੋਗ ਵਿੱਚ ਮਜ਼ਦੂਰਾਂ, ਕਾਮਿਆਂ ਅਤੇ ਮਿਹਨਤਕਸ਼ਾਂ ਦੀ ਮੁੱਖ ਭੂਮਿਕਾ ਹੁੰਦੀ ਹੈ ।ਉਹ ਪੂਰੀ ਮਿਹਨਤ ਨਾਲ ਤਨਦੇਹੀ ਨਾਲ ਕੰਮ ਕਰਦੇ ਹਨ।ਖੂਨ ਪਸੀਨਾ ਇੱਕ ਕਰਕੇ ਰੋਜੀ ਰੋਟੀ ਕਮਾਉਂਦੇ ਹਨ ।ਕਿਸੇ ਵੀ ਉਦਯੋਗ ਵਿੱਚ ਕਾਮਯਾਬੀ ਲਈ ਮਾਲਕ, ਸਰਮਾਇਆ, ਕਾਮੇ ਅਤੇ ਸਰਕਾਰ ਅਹਿਮ ਧਿਰਾਂ ਹੁੰਦੀਆਂ ਹਨ। ਕਾਮਿਆਂ ਤੋਂ ਬਿਨਾਂ ਕੋਈ ਵੀ ਢਾਂਚਾ ਖੜਾ ਨਹੀਂ ਰਹਿ ਸਕਦਾ।ਕਾਮੇ ਤੋ ਬਿਨਾਂ ਕੋਈ ਵੀ ਮਹਿਲ ਨਹੀਂ ਉਸਾਰਿਆ ਜਾ ਸਕਦਾ ਚਾਹੇ ਉਹ ਪੱਥਰ ਦਾ ਹੋਵੇ ਚਾਹੇ ਮਿੱਟੀ ਦਾ ਹੋਵੇ ਚਾਹੇ ਕੱਚ ਦਾ ਚਾਹੇ ਰਬੜ ਦਾ ਹੋਵੇ।ਕਾਮੇ ਦੀ ਸਹਾਇਤਾ ਨਾਲ ਹੀ ਕੋਈ ਢਾਂਚਾ ਬਣ ਸਕਦਾ ਹੈ।ਵਰਤਮਾਨ ਸਮੇਂ ਭਾਰਤ ਅਤੇ ਹੋਰ ਮੁਲਕਾਂ ਵਿੱਚ ਮਜ਼ਦੂਰਾਂ ਦੇ 8 ਘੰਟੇ ਕੰਮ ਕਰਨ ਸੰਬੰਧੀ ਕਾਨੂੰਨ ਬਣਾ ਦਿੱਤੇ ਗਏ ਹਨ ਤੇ ਲਾਗੂ ਵੀ ਕੀਤੇ ਗਏ ਹਨ। 1919 ਵਿੱਚ ਅੰਤਰਰਾਸ਼ਟਰੀ ਮਜਦੂਰ ਸੰਗਠਨ ਹੋਂਦ ਵਿੱਚ ਆ ਗਿਆ ਸੀ ।ਅੰਤਰਰਾਸ਼ਟਰੀ ਮਜਦੂਰ ਸੰਗਠਨ ਦੇ ਵੱਖ ਵੱਖ ਦੇਸ਼ਾਂ ਵਿੱਚ ਦਫਤਰ ਖੋਲੇ ਗਏ ਹਨ। ਅੰਤਰਰਾਸ਼ਟਰੀ ਮਜਦੂਰ ਸੰਗਠਨ ਵਲੋਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਬਾਰੇ ਸਮੇਂ ਸਮੇਂ ਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਅਤੇ ਇਸ ਲਈ ਜਰੂਰੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਮੰਨਿਆਂ ਜਾਂਦਾ ਹੈ ਕਿ ਭਾਰਤ ਵਿੱਚ 1991 ਤੋਂ ਬਾਅਦ ਦਾ ਸਮਾਂ ਕਿਰਤ ਸੁਧਾਰਾਂ ਦੇ ਸਮੇਂ ਵਜੋਂ ਜਾਣਿਆ ਗਿਆ ਹੈ। ਪਹਿਲਾ ਮਜ਼ਦੂਰਾਂ ਵਿੱਚ ਆਪਸੀ ਏਕਤਾ ਨਹੀਂ ਸੀ ।ਨਾ ਹੀ ਯੂਨੀਅਨ ਬਣੀਆ ਸਨ।ਕਿਉਕਿ ਉਸ ਸਮੇਂ ਅਮੀਰੀ ਗਰੀਬੀ ਦਾ ਬਹੁਤ ਪਾੜਾ ਸੀ।ਪਹਿਲੇ ਵਿਸ਼ਵ ਯੁੱਧ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਮਜ਼ਦੂਰਾਂ ਵਿੱਚ ਕੁੱਝ ਏਕਤਾ ਦੇਖਣ ਨੂੰ ਮਿਲੀ ।ਮਜ਼ਦੂਰ ਇੱਕ ਝੰਡੇ ਥੱਲੇ ਇਕੱਠੇ ਹੋਏ।ਇਸ ਤੋ ਬਾਅਦ ਕਲਿਆਣਕਾਰੀ ਰਾਜ ਬਣ ਗਿਆ।ਹੌਲੀ ਹੌਲੀ ਪੁਨਰ ਜਾਗ੍ਰਿਤੀ ਆ ਗਈ। ।ਉਦਯੋਗ ਸਾਥਾਪਿਤ ਹੋ ਗਏ ਬਹੁਤ ਸਾਰਾ ਕੰਮ ਮਸ਼ੀਨਾਂ ਰੋਬਟਾ ਰਾਹੀਂ ਹੋਣ ਲੱਗਿਆ। ਜਿਸ ਕਾਰਨ ਕੰਪਿਊਟਰ ਯੁੱਗ ਸ਼ੁਰੂ ਹੋ ਗਿਆ।ਜਿੱਥੇ 50 ਜਾਂ 100 ਮਜ਼ਦੂਰ ਇਕੱਠੇ ਕੰਮ ਕਰਦੇ ਸਨ ਹੁਣ ਉਹ ਥਾਂ ਮਸ਼ੀਨਾਂ ਰੋਬੇਟ ਨੇ ਲਈ ਸਿੱਟੇ ਵਜੋਂ ਮਜ਼ਦੂਰਾਂ ਦਾ ਇੱਕੱਠੇ ਇੱਕਜੁੱਟ ਹੋ ਕੰਮ ਕਰਨ ਦਾ ਸੁਪਨਾ ਬਣ ਕੇ ਰਹਿ ਗਿਆ। ਮਹਾਤਮਾ ਗਾਂਧੀ ਜੀ ਨੇ ਕਿਹਾ ਹੈ ਕਿ ਕਿਸੇ ਦੇਸ਼ ਦੀ ਤਰੱਕੀ ਉਸ ਦੇਸ਼ ਦੇ ਕਾਮਿਆਂ ਅਤੇ ਕਿਸਾਨਾਂ ਉੱਤੇ ਨਿਰਭਰ ਕਰਦੀ ਹੈ। ਗਾਂਧੀ ਜੀ ਅਨੁਸਾਰ ਮਜ਼ਦੂਰਾਂ ਅਤੇ ਕਿਸਾਨਾਂ ਦੀ ਵੱਡੀ ਗਿਣਤੀ ਦਾ ਰਾਜ ਪ੍ਰਬੰਧ ਵਿੱਚ ਬੜਾ ਯੋਗਦਾਨ ਪਾਉਦੀ ਹੈ।ਜੇਕਰ ਸਿੱਖ ਇਤਿਹਾਸ ਵਿੱਚੋਂ ਇੱਕ ਸੱਚੇ ਕਾਮੇ ਦੀ ਉਦਾਹਰਨ ਲਈ ਜਾਵੇ ਇਹ ਭਾਈ ਲਾਲੋ ਜੀ ਸਨ ਜੋ ਕਿ ਸੱਚੀ ਮਿਹਨਤ ਕਰਨ ਵਾਲੇ ਗੁਰੂ ਜੀ ਦੇ ਸਿੱਖ ਸਨ।ਜੋ ਕਿ ਸੱਚੀ ਮਿਹਨਤ ਕਰਨ ਵਾਲਾ ਤਰਖਾਨ ਸੀ। ਗੁਰੂ ਨਾਨਕ ਦੇਵ ਜੀ ਵੱਲੋਂ ਸਿੱਖੀ ਨੂੰ ਬਖ਼ਸ਼ਿਸ਼ ਤਿੰਨ ਮੂਲ ਸਿਧਾਂਤਾਂ ‘ਕਿਰਤ ਕਰੋ, ਵੰਡ ਛਕੋ, ਨਾਮ ਜਪੋ’ ਦਿੱਤੇ ਗਏ ਹਨ।ਜਿੰਨਾ ਵਿਚੋਂ ਗੁਰੂ ਜੀ ਨੂੰ ਧਰਮੀ, ਮਿਹਨਤੀ ਤੇ ਇਮਾਨਦਾਰੀ ਦੀ ਕਿਰਤ ਦਾ ਮੁਜੱਸਮਾ ਭਾਈ ਲਾਲੋ ਹੀ ਨਜ਼ਰ ਆਉਂਦੇ ਹਨ।ਦੋਸਤੋ ਮਜ਼ਦੂਰ ਦਿਵਸ ਸਾਲ ਵਿੱਚ ਇੱਕ ਵਾਰ ਮਨਾਉਣ ਨਾਲ ਕੁੱਝ ਨਹੀਂ ਹੁੰਦਾ ਕਿਉਕਿ ਮਜ਼ਦੂਰ ਤਾ ਦਿਨ ਰਾਤ ਕਮਾਈ ਕਰਦੇ ਹਨ ਜਿੰਨਾ ਆਸਰੇ ਹੀ ਦੁਨੀਆ ਚਲਦੀ ਹੈ।ਇੱਕ ਮਿਹਨਤੀ ਕਾਮੇ ਲਈ ਸਾਲ ਦੇ ਸਾਰੇ ਦਿਨ ਹੀ ਮਜ਼ਦੂਰ ਦਿਵਸ ਵਜੋਂ ਹੋਣੇ ਚਾਹੀਦੇ ਹਨ।ਅੱਜ ਕੱਲ ਕਿਸਾਨਾਂ ਦੀਆਂ ਜ਼ਮੀਨਾਂ ਵੀ ਘੱਟ ਰਹੀਆ ਹਨ।ਮਹਿੰਗਾਈ ਬਹੁਤ ਵੱਧ ਗਈ ਹੈ।ਬੇਰੁਜ਼ਗਾਰਾਂ ਕਾਰਨ ਨੌਜਵਾਨ ਦਿਨ ਰਾਤ ਟੈਨਸਨ ਵਿੱਚ ਹਨ।ਮਜ਼ਦੂਰਾਂ ਦੀ ਹਾਲਤ ਦਿਨੋ ਦਿਨ ਵਿਗੜਦੀ ਜਾ ਰਹੀ ਹੈ ਬੇਸ਼ੱਕ ਅੱਜ ਮਜ਼ਦੂਰ ਦਿਵਸ ‘ਤੇ ਮਜ਼ਦੂਰਾਂ ਦੇ ਸੁਧਾਰ ਕੀਤੇ ਜਾ ਰਹੇ ਹਨ ਪਰ ਇਹ ਉਹਨਾਂ ਸਮਾਂ ਸਫਲ ਨਹੀਂ ਹੋ ਸਕਦੇ ਜਿੰਨਾਂ ਸਮਾਂ ਇਹਨਾਂ ਨੂੰ ਅਸਲ (ਅਮਲੀ ਰੂਪ )ਵਿੱਚ ਲਾਗੂ ਨਹੀਂ ਕੀਤਾ ਜਾਂਦਾ ।ਸਾਡਾ ਮਜ਼ਦੂਰ ਦਿਵਸ ਮਨਾਉਣਾ ਉਦੋਂ ਸਾਰਥਕ ਹੋਵੇਗਾ ਜਦੋਂ ਤੱਕ ਮਜਦੂਰਾ ਦੀ ਲੁੱਟ-ਖਸੁੱਟ ਉਹਨਾ ‘ਤੇ ਹੋਰ ਰਹੇ ਜਬਰ ਜ਼ੁਲਮ ਬੰਦ ਨਹੀਂ ਹੋਣਗੇ।ਜਿੰਨਾ ਟਾਇਮ ਮਜ਼ਦੂਰਾਂ ਦੀ ਹਾਲਤ ਵਿੱਚ ਸੁਧਾਰ ਨਹੀਂ ਹੋਵੇਗਾ ਉਹਨਾਂ ਸਮਾਂ ਇਹ ਇੱਕ ਦਿਨ ਮਜ਼ਦੂਰ ਦਿਵਸ ‘ਤੇ ਬਣਾਈਆ ਰਣਨੀਤੀਆਂ ਕਾਮਯਾਬ ਨਹੀਂ ਹੋ ਸਕਣਗੀਆਂ।ਸਾਨੂੰ ਸਾਰਿਆਂ ਨੂੰ ਰਲ ਕੇ ਮਜ਼ਦੂਰਾਂ ਦੀ ਸਥਿਤੀ ਨੂੰ ਸੁਧਾਰਨ ਲਈ ਗੰਭੀਰ ਰੂਪ ਵਿੱਚ ਸੋਚਣਾ ਚਾਹੀਦਾ ਹੈ।


ਗਗਨਦੀਪ ਧਾਲੀਵਾਲ ਝਲੂਰ ਬਰਨਾਲਾ।

ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਿਆ ਮੰਗ ਪੱਤਰ

ਜਗਰਾਉਂ ਅਪ੍ਰੈਲ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਇਥੇ ਦੀ ਰੈਵਨਿਊ ਯੂਨੀਅਨ ਪੰਜਾਬ ਦੇ ਆਦੇਸ਼ ਅਨੁਸਾਰ ਤਹਿਸੀਲ। ਪ੍ਰਧਾਨ ਸ੍ਰੀ ਆਨਿਤ ਜੀ ਦੀ ਅਗਵਾਈ ਹੇਠ ਇਥੋਂ ਦੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਪਰ ਮੰਗ ਪੱਤਰ ਦਿੱਤਾ ਗਿਆ।   ਇਸ ਮੌਕੇ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਜੀ ਨੇ ਭਰੋਸਾ ਦਿੱਤਾ ਕਿ ਉਹ ਪਟਵਾਰ ਯੂਨੀਅਨ ਦੇ ਮੰਗ ਪੱਤਰ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਭੇਜਣਗੇ ਅਤੇ ਪਟਵਾਰ ਯੂਨੀਅਨ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਇਸ ਮੌਕੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਜਾਨਚੀ ਅਭਿਸ਼ੇਕ ਚੋਪੜਾ ਕਾਨੂੰਗੋ ਜਗਤਾਰ ਸਿੰਘ, ਕਾਨੂੰਗੋ ਗੁਰਦੇਵ ਸਿੰਘ, ਸੁਖਵੰਤ ਸਿੰਘ ਅਤੇ ਹੋਰ ਪਟਵਾਰੀ ਜਸ਼ਨਦੀਪ ਸਿੰਘ, ਹਰਮੇਸ਼ ਸਿੰਘ, ਨਰੇਸ਼ ਕੁਮਾਰ ਉਰਸਵਿੰਦਰ ਸਿੰਘ,ਜਸਪ੍ਰੀਤ ਸਿੰਘ, ਕਪਿਲ,ਮਨੋਰਮਾ ਸੇਤੀਆ, ਅਤੇ ਰਮਨੀਤ ਕੌਰ ਆਦਿ ਹਾਜ਼ਰ ਸਨ

ਆਪ ਨੇ ਬਿਜਲੀ ਅੰਦੋਲਨ ਤਹਿਤ   ਬਿੱਲ ਸਾੜੇ 

ਨਿਹਾਲ ਸਿੰਘ ਵਾਲਾ, 30 ਅਪ੍ਰੈਲ ( ਬਲਵੀਰ ਸਿੰਘ ਬਾਠ ) - ਆਮ ਆਦਮੀ ਪਾਰਟੀ ਵੱਲੋਂ ਸੂਬਾ ਪੱਧਰ ਤੇ ਚਲਾਏ ਜਾ ਰਹੇ ਬਿਜਲੀ ਅੰਦੋਲਨ ਤਹਿਤ ਪਿੰਡ ਧੂੜਕੋਟ ਰਣਸੀਂਹ ਵਿਖੇ ਬਿਜਲੀ ਦੇ ਬਿੱਲ ਸਾੜੇ ਗਏ। ਜਿਸ ਦੌਰਾਨ ਅਗਵਾਈ ਕਰਦਿਆਂ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਲੋਕਾਂ ਵਿਚ ਹਾਹਾਕਾਰ ਮੱਚੀ ਹੋਈ ਹੈ, ਕਿਉਂ ਕਿ ਗਰੀਬ ਲੋਕਾਂ ਦੀ ਸਮਰੱਥਾ ਤੋਂ ਕਿਤੇ ਜ਼ਿਆਦਾ ਬਿੱਲ ਆ ਰਹੇ ਹਨ। ਜੋ ਕਿ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕੇ ਹਨ। ਇਸ ਮੌਕੇ ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਦਿੱਲੀ ਦੀ ਤਰਜ ਤੇ ਗਰੀਬ ਲੋਕਾਂ ਨੂੰ ਮੁਫਤ ਬਿਜਲੀ ਮੁਹੱਈਆ ਕਰੇ। ਤਾਂ ਕਿ ਗਰੀਬ ਲੋਕ ਹਜਾਰਾਂ ਰੁਪਏ ਦੇ ਬਿਜਲੀ ਬਿੱਲਾਂ ਦੀ ਮਾਨਸਿਕ ਪੀੜਾਂ ਤੋਂ ਨਿਜਾਤ ਪਾ ਸਕਣ। ਇਸ ਮੌਕੇ ਸਰਕਲ ਇੰਚਾਰਜ ਸੁਖਦੀਪ ਸਿੰਘ ਸਾਧ ਭਾਗੀਕੇ, ਰੇਸ਼ਮ ਸਿੰਘ ਮਾਨ, ਸਰਬਜੀਤ ਸਿੰਘ ਖਾਲਸਾ, ਬਸੰਤ ਸਿੰਘ ਗਰੇਵਾਲ, ਬੱਲਾ ਧੂੜਕੋਟ, ਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ ਗੋਰਾ, ਬਚਿੱਤਰ ਸਿੰਘ, ਜੋਗਿੰਦਰ ਸਿੰਘ, ਅਮਰਜੀਤ ਸਿੰਘ ਅਤੇ ਸੇਵਕ ਸਿੰਘ ਆਦਿ ਹਾਜ਼ਰ ਸਨ। 

ਮਹਾਮਾਰੀ, ਬਿਮਾਰੀ ਤੇ ਨਾਟਕ! ਸਲੇਮਪੁਰੀ ਦੀ ਚੂੰਢੀ

ਲੁਧਿਆਣਾ ਦੇ ਵੱਖ ਵੱਖ ਹਸਪਤਾਲਾਂ ਵਿੱਚ ਅੱਜ ਕੋਰੋਨਾ ਨਾਲ 28 ਮਰੀਜ਼ਾਂ ਦੀ ਮੌਤ ਹੋ ਗਈ ਹੈ, ਇਸ ਲਈ ਆਪਣੇ ਆਪ, ਆਪਣੇ ਪਰਿਵਾਰ, ਆਪਣੇ ਰਿਸ਼ਤੇਦਾਰਾਂ, ਆਪਣੇ ਮਿੱਤਰਾਂ ਦੋਸਤਾਂ, ਪਿਆਰਿਆਂ ਅਤੇ ਸਮੁੱਚੇ ਸਮਾਜ ਨੂੰ ਸਿਹਤਮੰਦ ਰੱਖਣ ਲਈ ਕੋਰੋਨਾ ਤੋਂ ਅਗਾਉਂ ਬਚਾਅ ਲਈ ਡਾਕਟਰਾਂ ਵਲੋਂ ਦਿੱਤੀਆਂ ਗਈਆਂ ਸਾਵਧਾਨੀਆਂ ਨੂੰ ਲੜ ਬੰਨ੍ਹ ਲਵੋ ਅਤੇ ਕੋਰੋਨਾ ਮਹਾਂਮਾਰੀ ਨੂੰ ਨਾਟਕ ਨਾ ਸਮਝ ਬੈਠਣਾ। ਲੁਧਿਆਣਾ ਸ਼ਹਿਰ ਦੇ ਵੱਖ ਵੱਖ ਸਮਸ਼ਾਨ ਘਾਟਾਂ ਦੇ ਪ੍ਰਬੰਧਕਾਂ ਤੋਂ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਲਾਸ਼ਾਂ ਦਾ ਸਸਕਾਰ ਕਰਨ ਲਈ ਕਤਾਰਾਂ ਵਿਚ ਲੱਗਣਾ ਪੈ ਰਿਹਾ ਹੈ। ਸਮਸ਼ਾਨ ਘਾਟਾਂ ਉਪਰ ਸਵੇਰੇ 6.30 ਵਜੇ ਤੋਂ ਲੈ ਕੇ ਰਾਤੀੰ 10.30 ਵਜੇ ਤੱਕ ਲਾਸ਼ਾਂ ਦਾ ਸਸਕਾਰ ਚੱਲਦਾ ਰਹਿੰਦਾ ਹੈ। ਸੱਚ ਤਾਂ ਇਹ ਹੈ ਕਿ -
ਜਿਸ ਪਰਿਵਾਰ ਦਾ ਕੋਈ ਮੈਂਬਰ ਦਮ ਤੋੜ ਗਿਆ ਹੈ, ਉਨ੍ਹਾਂ ਲਈ ਕੋਰੋਨਾ ਮਹਾਂਮਾਰੀ! 
ਜਿਨ੍ਹਾਂ ਨੇ ਕੋਰੋਨਾ ਨੂੰ ਪਿੰਡੇ 'ਤੇ ਹੰਢਾਇਆ , ਉਨ੍ਹਾਂ ਲਈ ਬਿਮਾਰੀ!! 
ਜਿਨ੍ਹਾਂ ਨੇ ਕੋਰੋਨਾ ਨੂੰ ਵੇਖਿਆ ਨਹੀਂ, ਉਨ੍ਹਾਂ ਲਈ ਨਾਟਕ ਕਿਲਕਾਰੀ !
-ਸੁਖਦੇਵ ਸਲੇਮਪੁਰੀ
09780620233
30 ਅਪ੍ਰੈਲ, 2021

ਸਰਕਾਰੀ ਸਮਾਰਟ ਸਕੂਲ ਦੱਧਾਹੂਰ ਵੱਲੋਂ ਚੇਤਨਾਂ ਰੈਲੀ ਦਾ ਆਯੋਜਨ 

ਦੱਧਾਹੂਰ/ਰਾਏਕੋਟ-ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)-

ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਜੀ ਦੀ ਯੋਗ ਅਗਵਾਈ ,ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾ੍ਹ ਸਿੱਖਿਆ ਅਫਸਰ ਸ ਲਖਵੀਰ ਸਿੰਘ ਸਮਰਾ ਅਤੇ ਉਪ ਜਿਲਾ੍ਹ ਸਿੱਖਿਆ ਅਫਸਰ ਡਾ ਚਰਨਜੀਤ ਸਿੰਘ ਜੀ ਦੀ ਸੁਯੋਗ ਅਗਵਾਈ ਸਦਕਾ ਨੋਡਲ ਅਫਸਰ ਮੈਡਮ ਵਿਸ਼ਵਕੀਰਤ ਕਾਹਲੋਂ ਅਤੇ ਬੀ ਐਮ ਸਰਬਜੀਤ ਸਿੰਘ ਦੇ ਸਹਿਯੋਗ ਨਾਲ ਦੋ ਜਿਿਲਆਂ ਦੀ ਹੱਦ ਤੇ ਬਣੇ ਸਰਕਾਰੀ ਸਮਾਰਟ ਸਕੂਲ ਦੱਧਾਹੂਰ ਤੋਂ ਸਕੂਲ ਪ੍ਰਿੰਸੀਪਲ ਸ ਸੰਤੋਖ ਸਿੰਘ ਗਿਲ ਅਤੇ ਸਮੱਚੇ ਸਟਾਫ ਵੱਲੋਂ ਦੱਧਾਹੂਰ ਸਕੂਲ ਵਿੱਚ ਦਾਖਲਿਆਂ ਸਬੰਧੀ ਚੇਤਨਾਂ ਰੈਲੀ ਦੀ ਸ਼ੁਰੂਆਤ ਕੀਤੀ ਗਈ ਇਸ ਰੈਲੀ ਦਾ ਮੁੱਖ ਉਦੇਸ਼ ਦੱਧਾਹੂਰ ਸਕੂਲ ਵੱਲੋਂ ਦਿਤੀਆਂ ਜਾ ਰਹੀਆਂ ਵਿੱਦਿਅਕ ਸਹੂਲਤਾਂ ਬਾਰੇ ਸਮਾਜ ਦੇ ਹਰ ਵਰਗ ਨੂੰ ਚੇਤਨ ਕਰਨਾ ਅਤੇ ਸਕੂਲ ਵਿੱਚ ਵਿਿਦਆਰਥੀਆਂ ਦਾ ਦਾਖਲਾ ਵਧਾਉਣਾ ਹੈ ਦੱਧਾਹੂਰ ਸਕੂਲ ਸਰਹੱਦੀ ਸਕੂਲ ਹੋਣ ਕਾਰਣ ਬਰਨਾਲਾ ਜਿਲੇ ਦੇ ਫੀਡਰ ਪਿੰਡਾਂ ਤੋਂ ਵੀ ਵਿਿਦਆਰਥੀ ਪੜਨ ਆਉਂਦੇ ਹਨ ਇਸ ਲਈ ਚੇਤਨਾਂ ਰੈਲੀ ਬਸ ਵਿੱਚ ਸਵਾਰ ਸਕੂਲ ਸਟਾਫ ਵੱਲੋਂ ਦੱਧਾਹੂਰ ਪਿੰਡ ਤੋਂ ਬਾਅਦ ਬਰਨਾਲਾ ਜਿਲੇ ਦੇ ਪਿੰਡਾਂ ਬਾਹਮਣੀਆ,ਕੁਤਬਾ ਨਿਹਾਲੂਵਾਲ,ਗੰਗੋਹਰ,ਪੰਡੋਰੀ,ਕ੍ਰਿਪਾਲ ਸਿੰਘ ਵਾਲਾ, ਕਲਾਲ ਮਾਜਰਾ ਆਦਿ ਪਿੰਡਾਂ ਵਿੱਚ ਜਾ ਕੇ ਸਕੂਲ ਵੱਲੋਂ ਮੁਹਇਆ ਕਰਵਾਈਆਂ ਜਾ ਰਰੀਆਂ ਸਹੂਲਤਾਂ ਅਤੇ ਚਲ ਰਹੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਇਸ ਚੇਤਨਾਂ ਰੈਲੀ ਵਿੱਚ ਸ ਭਵਨਦੀਪ ਸਿੰਘ,ਸ਼੍ਰੀ ਰਵਿੰਦਰ ਕੁਮਾਰ, ਸ਼੍ਰੀਮਤੀ ਸੁਰਿਂਦਰ ਕੌਰ, ਸ਼੍ਰੀਮਤੀ ਮਨਜੀਤ ਕੌਰ,  ਸ਼੍ਰੀਮਤੀ ਦਲਜੀਤ ਕੌਰ,ਸ਼੍ਰੀਮਤੀ ਅਮਨਦੀਪ ਕੌਰ, ਸ਼੍ਰੀਮਤੀ ਕਿਰਨਪ੍ਰੀਤ ਕੌਰ,ਸ ਸੁਖਦੀਪ ਸਿੰਘ ਹਾਜਰ ਸਨ

ਪਿੰਡ ਹਠੂਰ ਤੋਂ 30 ਵਾਂ ਜਥਾ ਦਿੱਲੀ ਦੀਆ ਬਰੂਹਾਂ ਲਈ ਰਵਾਨਾ ਹੋਇਆ

ਸ਼ਹੀਦਾਂ ਦੇ ਖੂਨ ਦੀ ਬੂੰਦ ਮੋਦੀ ਦੇ ਸਿਰ ਚੜ੍ਹ ਕੇ ਬੋਲੇਗੀ......    

ਹਠੂਰ/ਲੁਧਿਆਣਾ -ਅਪ੍ਰੈਲ 2021-(ਗੁਰਸੇਵਕ ਸਿੰਘ ਸੋਹੀ)-

ਸੈਂਟਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਜੋ 3 ਆਰਡੀਨੈਂਸ ਪਾਸ ਕੀਤੇ ਹਨ। ਉਸ ਦੇ ਵਿਰੋਧ ਵਿੱਚ ਅਤੇ ਉਨ੍ਹਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਜਥੇਦਾਰ ਸਰਪੰਚ ਮਲਕੀਤ ਸਿੰਘ ਹਠੂਰ ਦੀ ਅਗਵਾਈ 'ਚ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੋਂ 30 ਵਾਂ ਜਥਾ 30 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਲਗਾਤਾਰ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਥੇਦਾਰ ਸਰਪੰਚ ਮਲਕੀਤ ਸਿੰਘ ਦਾ ਕਹਿਣਾ ਹੈ ਕਿ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਗੱਡੀ ਭਰ ਕੇ ਜਥਾ ਦਿੱਲੀ ਵਿਖੇ ਰਵਾਨਾ ਹੋਇਆ ਮੋਦੀ ਸਰਕਾਰ ਵੱਲੋਂ ਇੰਡੀਆ ਦੇ ਵਿੱਚ 24 ਰੈਲੀਆਂ ਕੀਤੀਆਂ ਗਈਆਂ ਜੋ ਵੀ ਰੈਲੀਆਂ ਵਿੱਚ ਬੰਦੇ ਜਾਂਦੇ ਉਹ ਸਾਰੇ ਯੂ ਪੀ ਦੇ ਹੀ ਸਨ। ਰੈਲੀਆਂ ਅਤੇ ਕੁੰਭ ਦੇ ਮੇਲੇ ਕਾਰਨ ਹੀ ਕੋਰੋਨਾ ਜ਼ਿਆਦਾ ਫੈਲਿਆ ਹੈ। ਇਸ ਸਮੇਂ ਉਨ੍ਹਾਂ ਨਾਲ ਮੁਖਤਿਆਰ ਸਿੰਘ ਖਾਲਸਾ, ਜੋਗਿੰਦਰ ਸਿੰਘ ਵਾਸੀ, ਸੁਖਵਿੰਦਰ ਸਿੰਘ ਕਾਕਾ, ਜਸਵੰਤ ਸਿੰਘ ਗੋਲੀ, ਇੰਦਰਜੀਤ ਸਿੰਘ ਸਾਬਕਾ ਮੈਂਬਰ, ਕਾਲਾ ਵਾਸੀ, ਬੰਤ ਸਿੰਘ, ਸੰਤ ਸਿੰਘ, ਸੁਖਦੇਵ ਸਿੰਘ, ਬਾਜਾ ਵਾਸੀ, ਆਦਿ ਹਾਜ਼ਰ ਸਨ ।

ਸੈਂਟਰ ਸਰਕਾਰਾਂ ਨੂੰ ਕਿਸਾਨਾਂ ਤੇ ਮਜ਼ਦੂਰਾਂ ਪ੍ਰਤੀ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ। ਸਰਪੰਚ ਰਣਧੀਰ ਦੀਵਾਨਾ

ਸ਼ਹੀਦ ਹੋਏ ਕਿਸਾਨ,ਮਜ਼ਦੂਰਾਂ ਦੀ ਜ਼ਿੰਮੇਵਾਰ ਸੈਂਟਰ ਸਰਕਾਰ.......                                                                                                                           

ਬਰਨਾਲਾ/ਮਹਿਲ ਕਲਾਂ-ਅਪ੍ਰੈਲ 2021 -(ਗੁਰਸੇਵਕ ਸਿੰਘ ਸੋਹੀ)-

ਸਰਕਾਰ ਵੱਲੋਂ ਕਿਸਾਨ ਅਤੇ ਮਜ਼ਦੂਰਾਂ ਵਿਰੋਧੀ 3 ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਅਤੇ ਹਰ ਵਰਗ ਦੇ ਵਿਅਕਤੀਆਂ ਵੱਲੋਂ ਲਗਾਤਾਰ 7 ਮਹੀਨਿਆਂ ਤੋਂ ਤਿੱਖਾ ਅਤੇ ਜ਼ੋਰਦਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਹੱਡ ਚੀਰਵੀਂ ਠੰਢ ਦੇ ਬਾਵਜੂਦ ਅਤੇ ਹੁਣ ਅੱਤ ਦੀ ਗਰਮੀ ਦੇ ਵਿੱਚ ਆਪਣੀ ਹੋਂਦ ਦੀ ਲੜਾਈ ਲੜ ਰਹੇ ਅਤੇ ਸ਼ਹੀਦੀਆਂ ਪਾ ਰਹੇ ਹਨ। ਸਰਪੰਚ ਰਣਧੀਰ ਸਿੰਘ ਦੀਵਾਨਾ ਨੇ ਕਿਹਾ ਹੈ ਕਿ ਅੰਨ ਦਾਤੇ ਨੂੰ ਇਸ ਤਰ੍ਹਾਂ ਸੜਕਾਂ ਤੇ ਰੋਲਣਾ ਮੋਦੀ ਸਰਕਾਰ ਨੂੰ ਬਹੁਤ ਪਛਤਾਉਣਾ ਪਵੇਗਾ ਤੇ ਕਿਸਾਨਾਂ ਪ੍ਰਤੀ 3 ਬਿੱਲ ਵਾਪਸ ਲੈਣੇ ਹੀ ਪੈਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ 3 ਕਾਲੇ ਕਾਨੂੰਨਾਂ ਨੇ ਕਿਸਾਨਾਂ ਨੂੰ ਰੋੜਾਂ ਉੱਪਰ ਸ਼ਹੀਦੀਆਂ ਦੇਣ ਲਈ ਮਜਬੂਰ ਕਰ ਦਿੱਤਾ। ਇਹ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਵਿਖੇ ਪੰਜਾਬ ਤੋਂ ਲੱਖਾਂ, ਕਿਸਾਨ,ਮਜ਼ਦੂਰ,ਬੀਬੀਆਂ, ਭੈਣਾਂ,ਬੱਚੇ ਟਰੈਕਟਰ-ਟਰਾਲੀਆਂ ਲੈਕੇ ਸ਼ਾਂਤਮਈ ਢੰਗ ਨਾਲ ਪੱਕਾ ਮੋਰਚਾ ਲਾਕੇ ਬੈਠੇ ਹਨ ਫਿਰ ਵੀ ਸੈਂਟਰ ਸਰਕਾਰ ਕਿਸਾਨਾਂ ਉੱਤੇ ਤਰ੍ਹਾਂ-ਤਰ੍ਹਾਂ ਦੇ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਭੇਜ ਰਹੀ ਹੈ ਅਤੇ ਗੁੰਡਿਆਂ ਵੱਲੋਂ ਗੁੰਡਾਗਰਦੀ ਦਾ ਨਾਚ ਕਰਵਾਇਆ ਜਾ ਰਿਹਾ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਕਿਸਾਨ ਆਪਣੇ ਗੁਰੂਆਂ ਦੇ ਦੱਸੇ ਹੋਏ ਸਿਧਾਂਤਾਂ ਤੇ ਸ਼ਾਂਤਮਈ ਢੰਗ ਨਾਲ ਦਿੱਲੀ ਵਿਖੇ ਬੈਠ ਕੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ ।ਕਿਸਾਨ,ਮਜ਼ਦੂਰਾਂ ਵੱਲੋਂ ਕਰੋ ਜਾ ਮਰੋ ਦੇ ਤਹਿਤ ਆਪਣੀ ਹੋਂਦ ਨੂੰ ਬਚਾਉਣ ਲਈ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹਨ ।ਇਸ ਸਘੰਰਸ਼ ਨੂੰ ਦੇਸਾਂ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵੀ ਭਰਮਾ ਹੁੰਗਾਰਾ ਮਿਲਿਆ।ਪਰ ਸੈਂਟਰ ਦੀ ਮੋਦੀ ਸਰਕਾਰ ਇਸ ਸੰਘਰਸ਼ ਨੂੰ ਅਣਗੌਲਿਆ ਕਰ ਰਹੀ ਹੈ ਅਤੇ ਪਾਸ ਕੀਤੇ ਹੋਏ ਬਿੱਲਾਂ ਨੂੰ ਵਾਪਸ ਲੈਣ ਦੀ ਬਜਾਏ ਬੇਸਿੱਟਾ ਮੀਟਿੰਗਾਂ ਕਰਕੇ ਟਾਲ ਮਟੋਲ ਕਰ ਰਹੀ ਹੈ। ਅਖੀਰ ਦੇ ਵਿੱਚ ਸਰਪੰਚ ਰਣਧੀਰ ਸਿੰਘ ਦੀਵਾਨਾ ਨੇ ਕਿਹਾ ਕੀ ਹੁਣ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਾਤ-ਪਾਤ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅਤੇ ਹੋਰ ਭਰਮ ਭੁਲੇਖੇ ਕੱਢ ਕੇ ਕਿਸਾਨ ਜਥੇਬੰਦੀਆਂ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ ।ਇਸ ਲਈ ਆਰਡੀਨੈਂਸ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਜਾ ਸਕੇ। ਇਸ ਲਈ ਕਿਸਾਨਾਂ ਮਜ਼ਦੂਰਾਂ ਨੂੰ ਇਨ੍ਹਾਂ ਘਾਤਕ ਇਨ੍ਹਾਂ 3 ਕਾਲੇ ਕਾਨੂੰਨਾਂ ਦਾ ਵਿਰੋਧ ਡੱਟਕੇ ਕਰਨਾ ਚਾਹੀਦਾ ਹੈ।

ਕੋਵਿਡ-19 ਹਦਾਇਤਾਂ ਦੀਆਂ ਸ਼ਰ੍ਹੇਆਮ ਉਡਾਈਆਂ ਧੱਜੀਆਂ 20 ਦੀ ਬਜਾਏ ਸੈਂਕਡ਼ਿਆਂ ਦਾ ਇਕੱਠ  

 ਮਹਿਲ ਕਲਾਂ/ਬਰਨਾਲਾ- ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)-

ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਚ ਲੈ ਚੁੱਕਾ ਹੈ ਇਸ ਵਾਇਰਸ ਦੇ ਨਾਲ ਜਿੱਥੇ ਹਰ ਰੋਜ਼ ਕੀਮਤੀ ਜਾਨਾਂ ਮੌਤ ਦੇ ਮੂੰਹ ਚ ਜਾ ਰਹੀਆਂ ਹਨ। ਜਿਸ ਕਰ ਕੇ ਦੇਸ਼ਾਂ ਪ੍ਰਦੇਸ਼ਾਂ ਵਿਚ ਹਾਹਾਕਾਰ ਮੱਚੀ ਹੋਈ ਹੈ। ਇਸ ਵਾਇਰਸ ਤੋਂ ਬਚਣ ਦੇ ਲਈ     ਕੇਂਦਰ ਤੇ ਪੰਜਾਬ ਸਰਕਾਰ ਤੋਂ ਇਲਾਵਾ ਵੱਖ-ਵੱਖ ਬਣੀਆਂ ਐੱਨਜੀਓ ਵੱਲੋਂ ਖਾਣ ਪੀਣ ਦੀਆਂ ਵਸਤਾਂ ਘਰਾਂ ਵਿਚ ਦਿੱਤੀਆਂ ਗਈਆਂ। ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਸਿਰ ਇਹ ਪਿੰਡਾਂ ਵਿਚ ਆ ਕੇ ਸਾਵਧਾਨੀਆਂ ਵਰਤਣ ਲਈ ਮਾਸਕ, ਸੈਣੀ ਟੇਜ਼ਰ,ਆਪਸੀ ਦੂਰੀ ਸਮੇਤ ਖ਼ੁਸ਼ੀ ਗ਼ਮੀ ਦੇ ਸਮਾਗਮਾਂ, ਜਨਤਕ ਇਕੱਠਾਂ ਤੇ ਚੋਣ ਰੈਲੀਆਂ ਆਦਿ ਵਿੱਚ ਸੀਮਤ ਇਕੱਠ ਰੱਖਣ ਦੀਆਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਵੇਂ ਕਿ  ਭੋਗਾ ਉੱਪਰ 20 ਜਣਿਆਂ ਤੋਂ ਵੱਧ ਦੇ ਇਕੱਠ ਤੇ ਪਾਬੰਦੀ ਲਾਈ ਹੋਈ ਹੈ। ਜਿਸ ਦੀ ਉਲੰਘਣਾ ਕਰਨ ਤੇ ਜਿਥੇ ਆਮ ਲੋਕਾਂ ਨੂੰ ਭਾਰੀ ਜੁਰਮਾਨੇ ਤੇ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ। ਉਥੇ ਰਾਜਸੀ ਰਸੂਖ ਰੱਖਣ ਵਾਲੇ ਲੋਕ ਇਨ੍ਹਾਂ ਹੁਕਮਾਂ ਦੀਆਂ ਸ਼ਰ੍ਹੇਆਮ ਉਲੰਘਣਾ ਕਰ ਰਹੇ ਹਨ। ਅਜਿਹਾ  ਹੀ ਇਕ ਮਾਮਲਾ ਬਲਾਕ ਮਹਿਲ ਕਲਾਂ ਦੇ ਪਿੰਡ ਛੀਨੀਵਾਲ ਕਲਾਂ ਵਿਖੇ ਹੋਏ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਾਬਕਾ ਚੇਅਰਮੈਨ ਦੇ ਸ਼ਰਧਾਂਜਲੀ ਸਮਾਗਮ ਤੋਂ ਸਾਹਮਣੇ ਆਇਆ ਹੈ। ਜਿੱਥੇ ਅੰਤਮ ਅਰਦਾਸ ਵਿੱਚ ਸਮੁੱਚੇ ਪੰਜਾਬ ਚੋਂ ਸੈਂਕਡ਼ਿਆਂ ਦਾ ਇਕੱਠ ਹੋਇਆ, ਉੱਥੇ ਬਹੁਤ ਘੱਟ ਲੋਕਾਂ ਵੱਲੋਂ ਮਾਸਕ ਆਦਿ ਲਗਾ ਕੇ ਸ਼ਮੂਲੀਅਤ ਕੀਤੀ ਗਈ ਹੈ`, ਕਿਉਂਕਿ ਅਖ਼ਬਾਰਾਂ ਵਿੱਚ ਲੱਗੇ ਭੋਗ ਦੇ ਇਸਤਿਹਾਰਾ ਉਪਰ "ਕੋਵਿਡ-19 ਦੀਆਂ ਹਦਾਇਤਾਂ ਦਾ ਧਿਆਨ ਰੱਖਿਆ ਜਾਵੇ" ਲਿਖਿਆ ਹੋਇਆ ਸੀ। ਪਰ ਸਮਾਗਮ ਵਿੱਚ ਕੋਵਿਡ-19 ਦੀ ਸ਼ਰ੍ਹੇਆਮ ਉਲੰਘਣਾ ਕੀਤੀ ਗਈ ਹੈ, ਕੀ ਇਹੋ ਜਿਹੇ ਇਕੱਠਾਂ ਚ ਕੋਰੋਨਾ ਨਹੀਂ ਫੈਲਦਾ । ਦੂਜੇ ਪਾਸੇ ਸ਼ਾਮ 5 ਵਜੇ ਹੀ ਪੁਲਸ ਪ੍ਰਸ਼ਾਸਨ ਵੱਲੋਂ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਹਨ, ਪਰ ਜੇ ਕੋਈ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ ਕੀਤਾ ਜਾਂਦਾ ਹੈ। ਫੇਰ ਇਹੋ ਜਿਹੇ ਇਕੱਠਾ ਤੇ ਰੋਕ ਕਿਉਂ ਨਹੀਂ ਲਾਈ ਜਾ ਸਕਦੀ। / ਕੀ ਪ੍ਰਸ਼ਾਸਨ ਇਹੋ ਜਿਹੇ ਮਾਮਲਿਆਂ ਵਿਚ ਧਿਆਨ ਦੇਵੇਗਾ ।

ਕਸੂਰ-ਗੋਪੀ ਦੇਹੜਕਾ

ਨੰਬਰਦਾਰ ਜੀਤ ਸਿੰਘ ਦੀ ਪੋਤੀ ਪੰਮੀ ਨੇ ਹੁਣ ਆਪਣੀ ਬਾਰਵੀ ਦੀ ਪੜਾਈ ਪੂਰੀ ਕਰ ਲਈ  ਅਤੇ ਅੱਗੇ ਪੜਨ ਦਾ ਖਿਆਲ ਬੁਣ ਰਹੀ ਸੀ ਪੰਮੀ ਕਰਕੇ ਉਸਦੇ ਪਰਿਵਾਰ ਦਾ ਨਾਂ ਕਾਫੀ ਉੱਚਾ ਸੀ ਕਿਉਕਿ ਪੰਮੀ  ਮੁੱਢ ਤੋ ਪੜਨ ਵਿੱਚ ਕਾਫੀ ਹੁਸਿਆਰ ਸੀ ਜਿਸ ਕਰਕੇ ਉਸਦੀ ਤਰੀਫ ਸਕੂਲ ਦਾ ਸਾਰਾ ਸਟਾਫ ਕਰਦਾ ਸੀ ਪਰਿਵਾਰ ਵਿੱਚ ਉਸਦੀ ਮਾਂ ਮਹਿੰਦਰ ਕੋਰ ਪਿਤਾ ਜੰਗੀਰ ਸਿੰਘ ਤੇ ਛੋਟਾ ਭਰਾ ਮਨੀ ਸੀ ਘਰ ਵਿੱਚ ਕਿਸੇ ਵੀ ਚੀਜ ਦੀ ਕਮੀ ਨਹੀ ਸੀ ਕਿਉਕਿ ਜੰਗੀਰ ਸਿੰਘ ਕੋਲ ਜੱਦੀ ਚਾਰ ਛਿੱਲੜ ਵੀ ਸਨ ਪੰਮੀ ਸਰੀਫ ,ਸਰਮੀਲੀ ਤੇ ਸਨੁੱਖੀ ਸੀ 
ਘਰ ਦੇ ਸਾਰੇ ਮੈਬਰਾ ਨੇ ਰੈਅ ਮੁਸਬਰਾ ਕਰਕੇ ਪੰਮੀ ਨੂੰ ਖਾਲਸਾ ਕਾਲਜ B.A ਕਰਵਾਉਣ ਦਾ ਫੈਸਲਾ ਕਰ ਲਿਆ ਪੰਮੀ ਪੂਰੀ ਖੁਸ ਸੀ ਕਿਉਕਿ ਹੁਣ ਉਹਨੇ ਪਿੰਡੋ ਬਹਾਰ ਅਤੇ ਨਵੇ ਪੱਧਰ ਤੇ ਪੈਰ ਧਰਨਾ ਸੀ ਪਿੰਡ ਦੇ ਸਰਪੰਚ ਨੂੰ ਨਾਲ ਲੈਕੇ ਪੰਮੀ ਦੇ ਪਿਤਾ ਨੇ ਨੇੜਲੇ ਪਿੰਡ ਦੇ ਖਾਲਸਾ ਕਾਲਜ ਵਿੱਚ ਪੰਮੀ ਦੀ ਅੈਡਮਿਸ਼ਨ ਕਰਾ ਦਿੱਤੀ ਪੰਮੀ ਦਾ ਸੁਪਨਾ IPS ਬਣਨਾ ਸੀ ਉਹ ਇਸਨੂੰ ਕਿਸੇ ਵੀ ਹਾਲਤ ਵਿੱਚ ਪੂਰਾ ਕਰਨਾ ਚਹੁੰਦੀ ਸੀ ਕਾਲਜ ਦਾ ਪਹਿਲਾ ਦਿਨ ਸੀ ਪੰਮੀ ਆਪਣੇ ਆਪ ਨੂੰ ਪੂਰਾ ਨਿਖਾਰ ਰਹੀ ਸੀ ਪਰ ਉਸਦੀ ਮਾਂ ਉਸਨੂੰ ਸਿਰ ਤੋ ਚੁੰਨੀ ਲਾਉਣ ਤੇ ਵੀ ਟੋਕ ਦਿੰਦੀ ਉਹ ਜਾਣਦੀ ਸੀ ਕਿ ਪੰਮੀ ਅਠਾਰਾ ਸਾਲ ਤੋ ਟੱਪ ਗਈ ਹੈ ਅੱਲੜ ਉਮਰ ਦਾ ਕੋਈ ਭਰੋਸਾ ਨੀ ਹੁੰਦਾ ਕਾਲਜ ਦੇ ਕੁਝ ਦਿਨ ਬੀਤੇ ਪੰਮੀ ਨੇ ਸਹੇਲੀਆਂ ਵੀ ਬਣਾ ਲਈਆ ਸੀ ਸਾਰੀਆ ਸਹੇਲੀਆਂ ਵਿੱਚੋ ਪ੍ਰੀਤੀ ਉਸਦੀ ਪੱਕੀ ਸਹੇਲੀ ਬਣ ਗਈ ਕਾਲਜ ਦੇ ਨਲਾਇਕ ਮੁੰਡੇ ਹੁਣ ਪੰਮੀ ਨਾਲ ਗੱਲ ਕਰਨ ਲਈ ਪ੍ਰੀਤੀ ਤੱਕ ਸਿਫਾਰਸਾ ਪਾਉਦੇ ਪਰ ਪੰਮੀ ਨੇ ਕਈ ਵਾਰ ਨਾਹ ਕਰ ਦਿੱਤੀ ਕਿਉਕਿ ਉਹ ਇਹਨਾ ਇਸਕ ਵਾਲੇ ਚੱਕਰਾ ਤੋ ਦੂਰ ਰਹਿਣਾ ਚਾਹੁੰਦੀ ਸੀ ਉਸਦਾ ਸਾਰਾ ਧਿਆਨ ਆਪਣੇ ਸੁਪਨੇ ਵੱਲ ਸੀ ਕੁਝ ਮਹੀਨੇ ਬੀਤ ਗਏ ਹੁਣ ਸਾਰੇ ਪਾਸੇ ਪਹਿਲੇ ਸਮੈਸਟਰ ਦੇ ਪੇਪਰਾ ਦੀਆਂ ਤਿਆਰੀਆ ਸੀ ਪਰ ਰੱਬ ਨੂੰ ਕੁਝ ਹੋਰ ਮਨਜੂਰ ਸੀ ਦੁਨੀਆ ਵਿੱਚ ਫੈਲੀ ਮਹਾਂਮਾਰੀ ਕਰੋਨਾ ਦਾ ਜਿਕਰ ਹੋਣ ਲੱਗਾ ਸਰਕਾਰ ਨੇ ਹਦਾਇਤਾ, ਨਿਰਦੇਸ ਯਾਰੀ ਕੀਤੇ ਕੇ ਸਾਰੇ ਸਕੂਲ, ਕਾਲਜ ਬੰਦ ਹੋ ਗਏ ਕਿਉਕਿ ਕਰੋਨਾ ਕਾਰਨ ਕਾਫੀ ਮੌਤਾਂ ਹੋ ਚੁੱਕੀਆਂ ਸੀ ਕਾਲਜ ਦੇ ਪ੍ਰਿਸੀਪਲ ਨੇ ਹੁਕਮ ਦਿੱਤਾ ਕੇ ਸਾਰੀ ਪੜਾਈ ਅੌਨਲਾਈਨ ਹੋਵੇਗੀ ਪਰ ਪੰਮੀ ਜਾਣਦੀ ਸੀ ਘਰ ਵਿੱਚ ਉਸਨੂੰ ਫੋਨ ਚਲਾਉਣ ਤੋ ਮਨਾਹੀ ਹੈ ਪਰ ਪੜਾਈ ਵੀ ਪੂਰੀ ਕਰਨੀ ਸੀ ਆਖਰ ਪੰਮੀ ਨੇ ਜਿਦ ਕੀਤੀ ਤੇ ਨਵਾ ਫੋਨ ਲੈ ਲਿਆ ਹੁਣ ਪੰਮੀ ਫੋਨ ਉੱਤੇ ਸਹੇਲੀਆਂ ਨਾਲ ਗੱਲਾਂ ਕਰਦੀ ਤੇ ਅੌਨਲਾਈਨ ਪੜਾਈ ਕਰਦੀ ਪਰ ਪੰਮੀ ਦੀ ਮਾਂ ਨੂੰ ਫੋਨ ਵਾਲੀ ਪੜਾਈ ਤੇ ਇਤਰਾਜ ਸੀ ਉਹ ਗੱਲਾਂ ਗੱਲਾਂ ਵਿੱਚ ਉਸਨੂੰ ਟੋਕ ਦੀ ਰਹਿੰਦੀ ਪਰ ਸਿੱਧਾ ਨਹੀ ਕਹਿੰਦੀ ਸੀ ਇੱਕ ਦਿਨ ਪ੍ਰੀਤੀ ਨੇ ਪੰਮੀ ਦੀ ਗੱਲ ਕਾਲਜ ਵਿੱਚ ਪੜਦੇ ਰਾਜ ਨਾਂ ਦੇ ਲੜਕੇ ਨਾਲ ਕਰਵਾ ਦਿੱਤੀ ਪੰਮੀ ਦੇ ਮਨਾ ਕਰਨ ਤੇ ਵੀ ਪ੍ਰੀਤੀ ਨੇ ਉਸਨੂੰ ਹੋਸਲਾ ਦਿੱਤਾ ਕਿਹਾ ਮੁੰਡਾ ਬਹੁਤ ਸਮਝਦਾਰ ਹੈ ਤੂੰ ਫੋਨ ਤੇ ਦੋਸਤੀ ਕਰਲਾ ਕੁਝ ਨੀ ਹੁੰਦਾ ਅੰਤ ਪ੍ਰੀਤੀ ਦੇ ਕਹਿਣ ਤੇ ਪੰਮੀ ਨੇ ਰਾਜ ਨਾਲ ਫੋਨ ਤੇ ਗੱਲ ਕੀਤੀ ਹੁਣ ਉਹ ਹੋਣਾ ਸੀ ਜੋ ਨਹੀ ਹੋਣਾ ਚਾਹੀਦਾ ਸੀ ਪੰਮੀ ਤੇ ਰਾਜ ਰੋਜ ਅੌਨਲਾਈਨ ਗੱਲਾਂ ਕਰਦੇ ਪਰ ਇਹ ਗੱਲਾ ਦੋਸਤੀ ਨੂੰ ਛੱਡ ਹੱਦ ਤੋ ਪਾਰ ਹੋ ਗਈਆ ਸੀ ਹੁਣ ਪੰਮੀ ਕਿਸੇ ਹੋਰ ਨਾਲ ਗੱਲ ਕਰਨ ਦੀ ਵਜਾਏ ਦਿਨ ਰਾਤ ਰਾਜ ਨਾਲ ਚੈਟ ਕਰਦੀ ਉਸਨੇ ਅੌਨਲਾਈਨ ਆਉਂਦਾ ਕਾਲਜ ਦਾ ਕੰਮ ਵੀ ਕਰਨਾ ਛੱਡ ਦਿੱਤਾ ਸੀ ਆਖਰ ਉਸਨੇ ਅੰਨੇ ਇਸਕ ਦੇ ਮੈਦਾਨ ਵਿੱਚ ਪੈਰ ਧਰ ਲਿਆ ਸੀ ਪੰਮੀ ਦੀ ਮਾਂ ਨੂੰ  ਚਿੰਤਾ ਹੋਣ ਲੱਗੀ ਕਿ ਉਹ ਫੋਨ ਉੱਤੇ ਦਿਨ ਰਾਤ ਕੀ ਕਰਦੀ ਪੰਮੀ ਝੂਠ ਬੋਲਦੀ ਕਿ ਉਹ ਕਾਲਜ ਦਾ ਕੰਮ ਕਰਦੀ ਹੈ ਇਸ ਅੰਦਾਜ ਵਿੱਚ ਉਸਨੇ ਅਪਣੇ ਆਪ ਨੂੰ ਪੂਰਾ ਬਦਲ ਲਿਆ ਸੀ ਜਦੋ ਵੀ ਰਾਜ ਦਾ ਫੋਨ ਜਾ ਮੈਸਜ ਆਉਦਾ ਪੰਮੀ ਸਭ ਕੋਲੋ ਵੱਖਰਾ ਹੋ ਕਿ ਬੈਠ ਜਾਦੀ ਅਤੇ ਬਹਾਨਾ ਲਾਉਦੀ ਕਿ ਪ੍ਰੀਤੀ ਦਾ ਫੋਨ ਆਇਆ ਸੀ ਰਾਜ ਨੇ ਪੰਮੀ ਨੂੰ ਪੁਰਾਣੇ ਖੂਹ ਤੇ ਰਾਤ ਨੂੰ ਮਿਲਣ ਲਈ ਬੁਲਾਇਆ ਪੰਮੀ ਨੂੰ ਘਰ ਦਾ ਡਰ ਤਾ ਸੀ ਪਰ ਮਿਲਣ ਦੀ ਤਾਂਘ ਵੀ ਸੀ ਰਾਤ ਦੇ ਬਾਰਾਂ ਵੱਜੇ ਪੰਮੀ ਦੱਬੇ ਪੈਰੀ ਘਰੋ ਬਹਾਰ ਰਾਜ ਨੂੰ ਮਿਲਣ ਚਲੀ ਗਈ ਪੰਮੀ ਦੇ ਪਿਤਾ ਨੇ ਮੋਟਰ ਤੋ ਆਉਦਿਆ ਵੇਖਿਆ ਕਿ ਘਰ ਦਾ ਅੱਧਾ ਬੂਹਾ ਖੁੱਲਾ ਕਿਉ ਹੈ ਜਦ ਉਸਨੇ ਘਰ ਆਕੇ ਆਪਣੀ ਘਰਵਾਲੀ ਮਹਿੰਦਰ ਕੌਰ ਨੂੰ  ਪੰਮੀ ਬਾਰੇ ਪੁੱਛਿਆ ਤੇ ਕਮਰੇ ਵਿੱਚ ਦੇਖਿਆ ਤਾ ਉਹ ਉੱਥੇ ਨਹੀ ਸੀ ਇਹ ਦੇਖਕਿ ਸਭ ਦੇ ਪੈਰਾ ਥੱਲੋ ਮਿੱਟੀ ਨਿਕਲ ਗਈ ਕਿ ਆਖਿਰ ਪੰਮੀ ਚਲੀ ਕਿੱਥੇ ਗਈ ਕੁਝ ਸਮੇ ਬਆਦ ਪੰਮੀ ਦੇ ਸਿਰ ਤੋ ਚੁੰਨੀ ਲੱਥੀ ਵਾਲ ਖੁੱਲੇ ਸਭ ਨੂੰ ਸਾਹਮਣੇ ਦੇਖਕੇ ਹੈਰਾਨ ਰਹਿ ਗਈ ਪੰਮੀ ਦੀ ਮਾਂ ਨੇ ਪੁੱਛਿਆ ਕਿੱਥੋ ਆਈਏ ਕਲਿਹਣੀਏ ਖੇਹ ਖਾਕੇ ਤੂੰ ਸਾਨੂੰ ਕਿਸੇ ਜੋਗਾ ਨੀ ਛੱਡਿਆ ਏ ਸਾਰੀ ਗਲਤੀ ਤੇਰੀ ਹੈ ਮੈ ਕਿਹਾ ਸੀ ਇਹਨੂੰ ਫੋਨ ਲੈਕੇ ਨਾ ਦਿਉ ਪੰਮੀ ਦੇ ਪਿਤਾ ਨੇ ਗੁੱਸੇ ਵਿੱਚ ਕਿਹਾ ਸਭ ਦੀਆ ਉਮੀਦਾ ਤੇ ਪਾਣੀ ਫਿਰ ਗਿਆ ਉਹ ਕੀ ਚਹੁੰਦੇ ਸੀ ਤੇ ਕੀ ਹੋਗਿਆ ਅੰਤ ਸਰਗੀ ਵੇਲਾ ਹੋਇਆ ਪੰਮੀ ਦੀ ਮਾਂ ਨੇ ਉਸਦੀ ਭੂਆ ਨੂੰ ਕੋਈ ਕੰਮ ਧੰਦੇ ਵਾਲਾ ਮੁੰਡਾ ਲੱਭਣ ਲਈ ਕਿਹਾ ਉਹ ਪੰਮੀ ਦਾ ਜਲਦ ਵਿਆਹ ਕਰ ਦੇਣਾ ਚਾਹੁੰਦੇ ਸੀ ਪੰਮੀ ਦਾ ਫੋਨ ਵੀ ਖੋਹ ਲਿਆ ਗਿਆ ਭੂਆ ਦੇ ਜਵਾਬ ਆਉਣ ਤੇ ਪੰਮੀ ਦਾ ਵਿਆਹ ਕਰ ਦਿੱਤਾ ਗਿਆ ਮੁੰਡਾ ਦਾਰੂ ਪੀਂਦਾ ਅਤੇ ਨਸਾ ਕੋਈ ਨਹੀ ਛੱਡਦਾ ਸੀ ਇਹ ਉਸਨੂੰ ਵਿਆਹ ਤੋ ਬਾਅਦ ਪਤਾ ਲੱਗਾ ਸੁਹਰੇ ਘਰ ਪੈਦੇ ਤਾਨੇ ਮਿਹਣੇ ਅਤੇ ਘਰਵਾਲੇ ਦੀ ਕੁੱਟਮਾਰ ਤੋ ਪੰਮੀ  ਪੂਰੀ ਤੰਗ ਸੀ ਪੇਕੇ ਪਰਿਵਾਰ ਵੀ ਉਸ ਨਾਲ ਚੰਗੀ ਤਰਾ ਗੱਲ ਨਹੀ ਕਰਦਾ ਸੀ ਇਹ ਹਲਾਤਾਂ ਚੋਂ ਗੁਜਰਦੀ ਪੰਮੀ ਬਹੁਤ ਕਮਜੋਰ ਪੈ ਚੁੱਕੀ ਸੀ ਉਹ ਜਾਣਦੀ ਸੀ ਕਿ ਇਹ ਸਜਾ ਅੱਲੜ ਉਮਰ ਵਿੱਚ ਕੀਤੇ ਉਸਦੇ ਕਸੂਰ ਦੀ ਹੈ ਪਰ ਉਹ ਵੀ ਕੀ ਕਰ ਸਕਦੀ ਸੀ ਜੋ ਉਸ ਨਾਲ ਹੋ ਰਿਹਾ ਸੀ ਉਸਨੂੰ ਬਦਲਣਾ ਮੁਸਕਿਲ ਸੀ ਕਿੳਕਿ ਕੋਈ ਉਸਦੇ ਦਰਦ ਦੀ ਰਮਜ ਨਹੀ ਜਾਣਦਾ ਸੀ ਅੰਤ ਉਸਨੇ ਇਸਨੂੰ ਹੀ ਆਪਣੀ ਜਿੰਦਗੀ ਮੰਨ ਲਿਆ ਉਹ ਘਰ ਦਾ ਰੋਟੀ ਟੁੱਕ ਵੀ ਕਰਦੀ ਸੱਸ ਦੇ ਤਾਨੇ ਵੀ ਸੁਣਦੀ ਘਰਵਾਲੇ ਦੀ ਕੁੱਟਮਾਰ ਵੀ ਜਰ ਲੈਦੀ ਅਤੇ ਅੰਦਰੋ ਅੰਦਰੀ ਬੈਠਕੇ ਰੋ ਲੈਦੀ IPS ਬਣਨ ਦਾ ਸੁਪਨਾ ਦੁਆਰਾ ਬੁਣਨਾ ਬਹੁਤ ਮੁਸਕਿਲ ਸੀ ਇਹ ਕਸੂਰ ਦੀ ਸਜਾ ਤੋ ਉਸਨੂੰ ਗਿਆਨ ਹੋਗਿਆ ਕਿ ਮਾਤਾ ਪਿਤਾ ਤੋ ਬਹਾਰ ਅਤੇ ਘਰ ਦੀ ਇੱਜਤ ਸਿਰਫ ਕੁੜੀਆ ਦੇ ਹੱਥ ਵਿੱਚ ਵਿੱਚ ਹੁੰਦੀ ਹੈ।

                         ਕਹਾਣੀਕਾਰ - ਗੋਪੀ ਦੇਹੜਕਾ

ਅੱਖਾਂ ਦੇ ਤਾਰੇ ✍️ਗਗਨਦੀਪ ਧਾਲੀਵਾਲ ਝਲੂਰ

ਕੋਈ ਜੌਹਈ ਰੀ ਵੀ ਨਹੀਂ ਪਰਖ ਸਕਿਆ ,
ਜੋ ਇਹ ਚਮਕਦੇ ਸਿਤਾਰੇ ਨੇ,
ਲਾਹੌਰ ਵੀ ਕਹਿੰਦਾ ਸੱਟ ਨਹੀਂ ਲੱਗਣੀ ,
ਇਹ ਤਾਂ ਮਜ਼ਬੂਤ ਸਹਾਰੇ ਨੇ ,
ਮਾਂ-ਬਾਪ ਅੱਖਾਂ ਦੇ ਤਾਰੇ ਨੇ।

ਇੰਨਾਂ ਦਾ ਨਾ ਕੋਈ ਸਾਨੀ ਏ ,
ਇੰਨ੍ਹਾਂ ਤੋਂ ਵੱਡਾ ਨਾ ਕੋਈ ਦਾਨੀ ਏ,
ਰੱਬ ਵਾਂਗੂੰ ਪੂਜਦੇ ਸਾਰੇ ਨੇ ,
ਮਾਂ-ਬਾਪ ਅੱਖਾਂ ਦੇ ਤਾਰੇ ਨੇ।

ਜਿੰਨਾਂ ਭੁੱਖੇ ਰਹਿ ਕੇ ਕੀਤੀ ਮਿਹਨਤ ਮਜ਼ਦੂਰੀ ਏ,
ਜਿੰਨਾਂ ਦੇਸੀ ਘਿਓ ਦੀ ਕੁੱਟ ਖਵਾਈ ਚੂਰੀ ਏ,
ਹਰ ਪਲ ਰਹਿਣ ਜਿੱਤਦੇ ਨਾ ਕਦੇ ਹਾਰੇ ਨੇ ,
ਮਾਂ-ਬਾਪ ਅੱਖਾਂ ਦੇ ਤਾਰੇ ਨੇ।

ਜੋ ਸੁਪਨਿਆਂ ਦੇ ਸੌਦਾਗਰ ਨੇ ,
ਮੇਰੇ ਲਈ ਸਾਗਰ ਦੇ ਵਿੱਚ ਗਾਗਰ ਨੇ ,
ਗਗਨ ਲਈ ਪ੍ਰੀਤ ਦੇ ਵਣਜਾਰੇ ਨੇ ,
ਧਾਲੀਵਾਲ ਮਾਂ-ਬਾਪ ਅੱਖਾਂ ਦੇ ਤਾਰੇ ਨੇ।

ਗਗਨਦੀਪ ਧਾਲੀਵਾਲ ਝਲੂਰ ਬਰਨਾਲਾ।

ਫੱਟੀ,ਕਲਮ ਤੇ ਦਵਾਤ, ਅੱਜ ਵਿਰਸੇ ਦੀ ਬਾਤ ਬਣ ਗਏ ਹਨ✍️ ਗਗਨਦੀਪ ਧਾਲੀਵਾਲ ਝਲੂਰ ਬਰਨਾਲਾ 

  ਹੁਣ ਜਦੋਂ ਵੀ ਕਦੇ ਬੱਚਿਆਂ ਦੇ ਮੋਢਿਆਂ ਵਿੱਚ ਬਸਤੇ ਪਾਏ ਦਿਖ ਜਾਣ ਤਾਂ ਬੀਤਿਆਂ ਬਚਪਨ ਯਾਦ ਆ ਜਾਂਦਾ ਹੈ ਬੱਸ ਫਿਰ ਇੱਕ ਚੀਜ ਦੀ ਘਾਟ ਰੜਕਨ ਲੱਗ ਜਾਂਦੀ ਹੈ ਉਹ ਹੈ ਫੱਟੀ।ਅੱਜ ਦੇ ਸਮੇਂ ਦੇ ਬੱਚਿਆਂ ਦੇ ਹੱਥ ਵਿੱਚ ਰੋਟੀ ਵਾਲਾ ਡੱਬਾ (ਤਨੀ ਵਾਲਾ ) ਫੜਿਆਂ ਹੁੰਦਾ ਹੈ ਪਰ ਸਾਡੇ ਸਮੇਂ ਵਿੱਚ ਬੱਚਿਆਂ ਦੇ ਹੱਥ ਵਿੱਚ ਫੱਟੀ ਹੁੰਦੀ ਸੀ ।ਫੱਟੀ, ਕਲਮ ਤੇ ਦਵਾਤ ਦਾ ਨਾਂ ਦਿਮਾਗ਼ ਵਿਚ ਆਉਂਦੇ ਸਾਰ ਹੀ ਬਹੁਤਿਆਂ ਨੂੰ ਅਪਣਾ ਬੀਤੇ ਬਚਪਨ ਦੀ ਖ਼ੁਸ਼ਬੋ ਯਾਦ ਆ ਜਾਂਦੀ ਹੈ। ਕੁੱਝ ਵਰ੍ਹੇ ਪਹਿਲਾਂ ਤਕ ਪ੍ਰਾਇਮਰੀ ਸਕੂਲਾਂ ਵਿਚ ਬੱਚੇ ਖ਼ੁਸ਼ੀ-ਖ਼ੁਸ਼ੀ ਫੱਟੀਆਂ, ਕਲਮਾਂ ਤੇ ਸਿਆਹੀ ਦੀਆਂ ਦਵਾਤਾਂ ਦੀ ਵਰਤੋਂ ਕਰਦੇ ਹੁੰਦੇ ਸਨ। ਗਾਚਨੀ ਨਾਲ ਫੱਟੀ ਪੋਚਣੀ, ਧੁੱਪ ਵਿਚ ਹਿਲਾ-ਹਿਲਾ ਕੇ ਸੁਕਾਉਣੀ, ਕਾਨਿਆਂ ਦੀ ਵਰਤੋਂ ਕਰ ਕੇ ਬਲੇਡ ਜਾਂ ਚਾਕੂ ਨਾਲ ਕਲਮ ਬਣਾਉਦਿਆ ਹੱਥ ਤੇ ਵੀ ਵੱਜ ਜਾਂਦਾ ਸੀ।ਉਦੋ ਇਹ ਸੱਟਾਂ ਦਾ ਪਤਾ ਹੀ ਨਹੀਂ ਹੁੰਦਾ ਸੀ।ਫਿਰ ਕਾਲੀ ਸਿਆਹੀ ਦੇ ਛੋਟੇ-ਛੋਟੇ ਪੈਕਟ ਦਵਾਤ ਵਿਚ ਪਾ ਕੇ ਪਾਣੀ ਮਿਲਾ ਕੇ ਸਿਆਹੀ ਤਿਆਰ ਕਰਨੀ ਤੇ ਕਈ ਵਾਰ ਸਿਆਹੀ ਨੂੰ ਗੂੜ੍ਹੀ ਬਣਾਉਣ ਲਈ ਉਸ ਵਿਚ ਛੋਟੀ ਜਿਹੀ ਗੁੜ ਦੀ ਡਲੀ ਪਾ ਦੇਣੀ, ਇਹ ਸੱਭ ਗੱਲਾਂ ਹੁਣ ਬਸ ਯਾਦਾਂ ਵਿਚ ਹੀ ਰਹਿ ਗਈਆਂ ਹਨ। ਸਵੇਰ ਦੀ ਸਭਾ ਤੋਂ ਬਾਅਦ ਜਮਾਤ ’ਚ ਆ ਕੇ ਅਸੀਂ ਫੱਟੀਆਂ ਲਿਖਣੀਆਂ ਫਿਰ ਅੱਧੀ ਛੁੱਟੀ ਗਾਚੀ ਫੇਰ ਫੇਰ ਪੋਚਣੀਆਂ, ‘ਸੂਰਜਾ ਸੂਰਜਾ ਫੱਟੀ ਸੁਕਾ’ ਕਹਿ ਕੇ ਹਿਲਾ ਹਿਲਾ ਕੇ ਸੁਕਾਉਣੀਆਂ, ਬਾਅਦ ’ਚ ਫਿਰ ਲਿਖਣੀਆਂ, ਅਧਿਆਪਕਾਂ ਨੇ ਚੈਕ ਕਰਨੀਆਂ। ਹੁਣ ਇਸ ਦੀ ਜਗਾ ਕਾਪੀਆਂ ਤੇ ਬਾਲ ਪੈਨਾਂ ਨੇ ਲੈ ਲਈ ਹੈ, ਜਿਸ ਨਾਲ ਲਿਖਾਈ ਦੀ ਸੁੰਦਰਤਾ ਵਿਗੜਦੀ ਜਾ ਰਹੀ ਹੈ। ਪਰ ਸਾਡੇ ਸਮੇਂ ਬੱਚੇ ਅੱਖਰ ਲਿਖ ਜ਼ਰੂਰ ਲੈਂਦੇ ਸਨ ਪਰ ਉਨਾਂ ਨੂੰ ਅੱਖਰਾਂ ਦੀ ਸਹੀ ਬਣਾਵਟ ਦਾ ਪਤਾ ਨਹੀਂ ਚਲਦਾ ਫੱਟੀਆਂ ਸੁੱਕ ਜਾਣ ਉਤੇ ਮਾਸਟਰ ਜੀ ਉਨ੍ਹਾਂ ਉੱਪਰ ਪੈਨਸਲ ਨਾਲ ਸਿੱਧੀਆਂ ਲਕੀਰਾਂ ਮਾਰ ਦਿੰਦੇ ਸਨ ਤੇ ਫਿਰ ਖ਼ਾਨਿਆਂ ਵਿਚ ਟੋਕਵੀਂ ਗਿਣਤੀ ਤੇ ਟੋਕਵੇਂ ਸ਼ਬਦ, ਸੁੰਦਰ ਲਿਖਾਈ ਜਾਂ ਸਕੂਲ ਦਾ ਕੰਮ ਕਰਵਾਉਂਦੇ ਹੁੰਦੇ ਸਨ। ਫੱਟੀ ਨੂੰ ਸਕੂਲ ਦੇ ਨੇੜੇ ਚਲਦੇ ਖ਼ਾਲੇ ਜਾਂ ਹੋਰ ਪਾਣੀ ਦੇ ਸੋਮੇ ਕੋਲ ਜਾ ਕੇ ਸਾਰੇ ਬੱਚੇ ਜਮਾਤ ਅਨੁਸਾਰ ਫੱਟੀਆਂ ਧੋ ਲੈਂਦੇ ਸਨ। ਸਾਡੇ ਅਧਿਆਪਕਾਂ ਨੇ ਫੱਟੀ ਤੇ ਪੂਰਨੇ ਪਾ ਦੇਣੇ ਤੇ ਅਸੀਂ ਕਲਮ ਨੂੰ ਸਿਆਹੀ ਵਾਲੀ ਦਵਾਤ ’ਚ ਡਬੋ ਡਬੋ ਕੇ ਫੱਟੀ ਲਿਖ ਮਾਰਨੀ। ਇਸ ਨਾਲ ਬੱਚਿਆਂ ਦੀ ਲਿਖਾਈ ਵਿਚ ਬਹੁਤ ਸੁਧਾਰ ਹੁੰਦਾ ਸੀ ਪਰ ਅੱਜ ਆਧੁਨਿਕਤਾ ਦੀ ਹਨੇਰੀ ਸਾਡੇ ਸਮਾਜ ’ਚ ਇਸ ਤਰਾਂ ਆਈ ਕਿ ਇਹੀ ਫੱਟੀਆਂ ਸਾਨੂੰ ਪਿਛੜਾਪਨ ਜਾਪਣ ਲੱਗ ਪਈਆਂ? ਅੱਜ ਪੰਜਾਬ ਦਾ ਸ਼ਾਇਦ ਹੀ ਕੋਈ ਟਾਂਵਾ-ਟੱਲਾ ਸਕੂਲ ਹੋਵੇ ਜਿਸ ’ਚ ਇਨਾਂ ਫੱਟੀਆਂ ਤੇ ਲਿਖਾਈ ਸ਼ਿੰਗਾਰੀ ਜਾਂਦੀ ਹੋਵੇ। ਫੱਟੀ ਲਿਖਣ ਦਾ ਸਭ ਨੂੰ ਚਾਅ ਹੁੰਦਾ ਸੀ।ਕਈ ਵਾਰ ਫੱਟੀ ਜਾ ਉਸਦਾ ਡੂੰਡਣਾ ਵੀ ਟੁੱਟ ਜਾਂਦਾ ਸੀ। ਜਿਸਤੋ ਫੱਟੀ ਫੜਦੇ ਹੁੰਦੇ ਸੀ ਫਿਰ ਉਸ ਉੱਪਰ ਲੋਹੇ ਦੀ ਪੱਤੀ ਲਾ ਕੇ ਉਸਨੂੰ ਜੋੜ ਲੈਂਦੇ ਸੀ।ਸਚਮੁੱਚ ਫੱਟੀ, ਕਲਮ ਤੇ ਦਵਾਤ ਨਾਲ ਲਿਖੀ ਸੁੰਦਰ ਲਿਖਾਈ ਤੇ ਬਣੀ ਬਣਤਰ ਦੀ ਰੀਸ ਨਹੀਂ ਸੀ ਹੁੰਦੀ। ਉਦੋਂ ਸਕੂਲਾਂ ਵਿਚ ਅੱਜ ਵਾਂਗ ਬੱਚਿਆਂ ਨੂੰ ਦੁਪਹਿਰ ਦਾ ਭੋਜਨ ਨਹੀਂ ਸੀ ਮਿਲਦਾ ਹੁੰਦਾ ਸਗੋਂ ਖਾਣ ਵਾਲੀ ਪੰਜੀਰੀ ਮਿਲਦੀ ਹੁੰਦੀ ਸੀ। ਛੁੱਟੀ ਹੋਣ ਵੇਲੇ ਇਸੇ ਫੱਟੀ ਉਤੇ ਦੋ-ਦੋ, ਤਿੰਨ-ਤਿੰਨ ਮੁੱਠਾਂ ਪੰਜੀਰੀ ਪਾ ਕੇ ਬੱਚੇ ਪੰਜੀਰੀ ਖਾਂਦੇ-ਖਾਂਦੇ ਖ਼ੁਸ਼ੀ-ਖ਼ੁਸ਼ੀ ਘਰਾਂ ਨੂੰ ਜਾਂਦੇ ਹੁੰਦੇ ਸਨ। ਉਸ ਸਮੇਂ ਅੱਜ ਵਾਂਗ ਪੈੱਨ, ਕਾਪੀਆਂ ਆਦਿ ਦਾ ਪ੍ਰਚਲਨ ਨਹੀਂ ਸੀ ਹੁੰਦਾ। ਬੱਚੇ ਕਿਤਾਬਾਂ ਅਕਸਰ ਪੁਰਾਣੇ ਕਪੜੇ ਜਾਂ ਪਲਾਸਟਿਕ ਦੇ ਥੈਲਿਆਂ ਤੋਂ ਬਣਾਏ ਹੋਏ ਬਸਤੇ ਤੇ ਫੱਟੀਆਂ ਹੱਥਾਂ ਵਿਚ ਫੜ ਕੇ ਸਕੂਲ ਲਿਆਉਂਦੇ ਸੀ। ਅੱਜ ਦੇ ਬੱਚਿਆਂ ਨੂੰ ਸ਼ਾਇਦ ਫੱਟੀ, ਗਾਚਨੀ, ਕਲਮ ਤੇ ਦਵਾਤ ਦਾ ਪਤਾ ਹੀ ਨਾ ਹੋਵੇ। ਫੱਟੀ, ਕਲਮ ਤੇ ਦਵਾਤ ਨਾਲ ਪੜ੍ਹਾਉਣ ਦਾ ਤਰੀਕਾ ਬਹੁਤ ਸਾਦਾ, ਸਸਤਾ, ਚਿਰ ਸਥਾਈ ਤੇ ਪ੍ਰਭਾਵਸ਼ਾਲੀ ਸੀ। ਰਲ ਮਿਲ ਕੇ ਫੱਟੀਆਂ ਪੋਚਣਾ, ਰਲ ਕੇ ਫੱਟੀਆਂ ਲਿਖਣਾ, ਕਲਮਾਂ ਤਿਆਰ ਕਰਨੀਆਂ, ਦਵਾਤਾਂ ਦੀ ਰਲ-ਮਿਲ ਕੇ ਵਰਤੋਂ ਕਰਨੀ ਤੇ ਇਕੱਠੇ ਹੋ ਕੇ ਸਾਰੇ ਬੱਚਿਆਂ ਨੇ ਫੱਟੀਆਂ ਧੋਣੀਆਂ ਜਾਂ ਫੱਟੀਆਂ ਸੁਕਾਉਣ ਨਾਲ ਬੱਚਿਆਂ ਵਿਚ ਮਿਲਵਰਤਨ, ਪਿਆਰ ,ਆਪਸੀ ਸਾਂਝ ਤੇ ਭਾਈਚਾਰਕ ਪਿਆਰ ਪੈਦਾ ਹੁੰਦਾ ਸੀ। ਇਹ ਫੱਟੀਆਂ, ਦਵਾਤਾਂ, ਕਲਮਾਂ ਅੱਜ ਗੁਮਨਾਮ ਜ਼ਿੰਦਗੀ ਜੀ ਰਹੀਆਂ ਹਨ ।ਅੱਜ ਸਮਾਂ ਬਦਲ ਚੁੱਕਾ ਹੈ, ਅੱਜ ਬੱਚਿਆਂ ਦੇ ਬਸਤੇ ਮੋਟੀਆਂ-ਮੋਟੀਆਂ ਕਿਤਾਬਾਂ, ਕਾਪੀਆਂ ਤੇ ਭਾਂਤ-ਭਾਂਤ ਦੀ ਲਿਖਣ ਸਮੱਗਰੀ ਨਾਲ ਭਰਦੇ ਜਾ ਰਹੇ ਹਨ, ਜੋ ਕਿ ਆਰਥਕ ਪੱਖੋਂ ਕਾਫ਼ੀ ਬੋਝਲ ਵੀ ਹੈ।  ਸਚਮੁੱਚ ਫੱਟੀ, ਕਲਮ ਤੇ ਦਵਾਤ ਦੀ ਕੋਈ ਰੀਸ ਨਹੀਂ, ਇਸ ਦੀ ਸਮਾਜਿਕ, ਆਰਥਿਕ ਤੇ ਇਤਿਹਾਸਿਕ ਪੱਖੋਂ ਸਾਨੂੰ ਬਹੁਤ ਦੇਣ ਰਹੀ ਹੈ। ਇਸ ਦਾ ਸੱਭ ਤੋਂ ਵੱਡਾ ਫ਼ਾਇਦਾ ਕਾਗ਼ਜ਼ ਦੀ ਵਰਤੋਂ ਨੂੰ ਰੋਕ ਕੇ ਦਰੱਖ਼ਤਾਂ ਆਦਿ ਦੀ ਕਟਾਈ ਨਾ ਹੋਣ ਦੇਣਾ ਵੀ ਸੀ।
ਸਚਮੁੱਚ ਫੱਟੀ, ਕਲਮ ਤੇ ਦਵਾਤ ਦੀ ਮਨੁੱਖ ਦੇ ਜੀਵਨ ਵਿਚ ਬਹੁਤ ਅਹਿਮੀਅਤ ਰਹੀ ਹੈ। ਫੱਟੀ, ਕਲਮ ਤੇ ਦਵਾਤ ਨੂੰ ਯਾਦ ਕਰਦਿਆਂ ਪ੍ਰਾਇਮਰੀ ਸਕੂਲ, ਪ੍ਰਾਇਮਰੀ ਪੱਧਰ ਦੀ ਪੜ੍ਹਾਈ, ਬਚਪਨ, ਬਚਪਨ ਦੇ ਸੰਗੀ- ਸਾਥੀ, ਅਧਿਆਪਕ ਤੇ ਬਚਪਨ ਦੀਆਂ ਅਣਭੋਲ ਯਾਦਾਂ ਦਿਲੋ ਦਿਮਾਗ਼ ਉਤੇ ਛਾ ਜਾਂਦੀਆਂ ਹਨ ਤੇ ਮਨ ਕੁੱਝ ਸਮੇਂ ਲਈ ਸ਼ਾਂਤ ਤੇ ਭਾਵੁਕ ਹੋ ਜਾਂਦਾ ਹੈ। ਮੁੜ ਉਹ ਬੇ-ਫ਼ਿਕਰੇ ਪਲਾਂ ਵਿੱਚ ਚਲਾ ਜਾਂਦਾ ਹੈ।ਜਿੱਥੇ ਕਿ ਕਿਸੇ ਚੀਜ ਦਾ ਨਾ ਤਾਂ ਡਰ ਸੀ ਨਾ ਹੀ ਕਿਸੇ ਚੀਜ ਦਾ ਫਿਕਰ ।ਉਹ ਨਿੱਕੇ ਨਿੱਕੇ ਪਲ ਹੀ ਉਸ ਸਮੇਂ ਸਾਰੀ ਜ਼ਿੰਦਗੀ ਦੀ ਖੁਸ਼ੀ ਦਿੰਦੇ ਸਨ। ਜਦੋਂ ਸਵੇਰੇ ਸਕੂਲ ਜਾ ਕੇ ਗਾਚਣੀ ਨਾਲ ਫੱਟੀ ਪੋਚਣੀ ਤੇ ਫਿਰ ਧੁੱਪੇ ਰੱਖ ਦੇਣੀ ਤੇ ਕਹਿਣਾ- ਸੂਰਜਾ ਸੂਰਜਾ ਫੱਟੀ ਸੁੱਕਾ।ਸਾਰੇ ਹੀ ਮਾਸਟਰਾਂ ਤੇ ਭੈਣਜੀਆਂ ਨੇ ਫੱਟੀਆਂ ਲਿਖਵਾਈਆਂ, ਪਹਿਲਾਂ ਪੂਰਨੇ ਪਾ ਪਾ ਦਿੱਤੇ, ਫਿਰ ਅੱਖਰਾਂ ਦੀ ਬਣਾਵਟ ਸਹੀ ਕਰਵਾਈ ਤੇ ਬਾਅਦ ’ਚ ਤੇਜ਼ੀ ਨਾਲ ਸੋਹਣਾ ਲਿਖਣਾ ਸਿਖਾਇਆ।ਅਸਲ ’ਚ ਫੱਟੀ ਦੀ ਥਾਂ ’ਤੇ ਕਾਪੀਆਂ ਆ ਜਾਣ ਕਾਰਨ ਅਭਿਆਸ ਲਈ ਫੱਟੀਆਂ ਤੇ ਲਿਖੇ ਜਾਂਦੇ ਵੱਡੇ ਅੱਖਰਾਂ ਦੀ ਥਾਂ ਹੁਣ ਕਾਪੀ ਦੀਆਂ ਛੋਟੀਆਂ ਛੋਟੀਆਂ ਲਾਈਨਾਂ ’ਚ ਪਾਏ ਜਾਣ ਵਾਲੇ ਨਿਕੜੇ ਅੱਖਰਾਂ ਨੇ ਲੈ ਲਈ ਹੈ। ਜਿਸ ਕਾਰਨ ਲਿਖਾਈ ਦੀ ਸੁੰਦਰਤਾ ਦਾ ਗ੍ਰਾਫ ਹੇਠਾਂ ਵੱਲ ਨੂੰ ਲੁੜਕਿਆ ਹੈ। ਰਹਿੰਦੀ ਖੁੰਹਦੀ ਜਖਣਾ ਕਲਮ, ਡੰਕ ਅਤੇ ਨਿੱਬ ਵਾਲੇ ਸ਼ਿਆਹੀ ਵਾਲੇ ਪੈਨਾਂ ਦੀ ਥਾਂ ਤੇ ਆਏ ਜੈਲ ਅਤੇ ਬਾਲ-ਪੈਨਾਂ ਨੇ ਮਾਰ ਸੁੱਟੀ ਹੈ। ਲਿਖਾਈ ’ਚ ਤੇਜ਼ੀ ਆ ਜਾਣ ਕਾਰਨ ਨਾ ਤਾਂ ਅੱਖਰਾਂ ਦੀ ਇਨਾਂ ਨਾਲ ਸਹੀ ਬਣਾਵਟ ਬਣਦੀ ਹੈ ਅਤੇ ਨਾ ਹੀ ਸੁੰਦਰਤਾ। ਪਰ ਸਾਡੇ ਸਮੇਂ ਇਕੱਠਿਆਂ ਫੱਟੀ ਪੋਚਣ ਦੇ ਨਾਲ ਮੇਲ-ਜੋਲ ਤੇ ਇਕ ਦੂਜੇ ਨੂੰ ਸਮਝਣ ਦੀ ਜਿਥੇ ਇਕ ਨਵੀਂ ਤੇ ਨੈਤਿਕ ਸਿਖਿਆ ਤੇ ਭਾਵਨਾ ਮਿਲਦੀ ਹੁੰਦੀ ਸੀ,ਉਥੇ ਹੀ ਇਕੱਠੇ ਰਹਿ ਕੇ ਤੇ ਬਰਾਬਰ ਰਲ-ਮਿਲ ਕੇ ਕੰਮ ਕਰ ਕੇ ਬੱਚਿਆਂ ਦੇ ਕੋਮਲ ਮਨਾਂ ਵਿਚ ਇਕਸਾਰਤਾ ਤੇ ਸਮਾਨਤਾ ਦੀ ਸੂਝਬੂਝ ਵੀ ਪੈਦਾ ਹੁੰਦੀ ਸੀ ਅਤੇ ਇਸ ਤਰ੍ਹਾਂ ਬੱਚਿਆਂ ਨੂੰ ਜਾਤ-ਪਾਤ, ਊਚ-ਨੀਚ, ਛੂਆ-ਛੂਤ ਤੇ ਅਮੀਰ-ਗ਼ਰੀਬ ਦੇ ਵਖਰੇਵੇਂ, ਬੁਰਾਈਆਂ ਤੇ ਸਮਾਜਿਕ ਕੁਰੀਤੀਆਂ ਤੇ ਅਸਮਾਨਤਾਵਾਂ ਤੋਂ ਉੱਪਰ ਉਠ ਕੇ ਸੋਚਣ, ਕੰਮ ਕਰਨ ਤੇ ਸਮਾਜਿਕ-ਸਮਤੋਲ ਬਣਾ ਕੇ,ਸਮਾਜਿਕ ਏਕਤਾ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਵੀ ਜਾਣੇ-ਅਣਜਾਣੇ ਸਿੱਖਿਆ ਤੇ ਗੁੜ੍ਹਤੀ ਮਿਲ ਜਾਂਦੀ ਸੀ।ਅੱਜ ਵੀ ਜਦੋਂ ਕਦੇ-ਕਦੇ ਬਚਪਨ ਦੀ ਯਾਦ ਆਉਂਦੀ ਹੈ ਤਾਂ ਦਿਲ ਵਿੱਚ ਚੀਸ ਜਿਹੀ ਉੱਠਦੀ ਹੈ ਬਹੁਤ ਦਿਲ ਕਰਦਾ ਹੈ ਕਿ ਉਹ ਦਿਨ ਵਾਪਿਸ ਆ ਜਾਣ।ਤੇ ਮੁੜ ਇਕੱਠੇ ਬੈਠ ਕੇ ਫੱਟੀ ਪੋਚੀਏ ਯਾਦਾਂ ਤਾਜ਼ੀਆਂ ਕਰੀਏ।


ਗਗਨਦੀਪ ਧਾਲੀਵਾਲ ਝਲੂਰ ਬਰਨਾਲਾ।
ਜਨਰਲ ਸਕੱਤਰ ਮਹਿਲਾ ਕਾਵਿ ਮੰਚ ।
9988933161                 

ਮਜ਼ਦੂਰਾਂ ਨੂੰ ਮਾਸਕ ਵੰਡ ਕੇ ਕੁਲਵੰਤ ਟਿੱਬਾ ਨੇ ਕੋਰੋਨਾ ਮਾਹਵਾਰੀ ਬਾਰੇ ਜਾਗਰੂਕ ਕੀਤਾ

ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)-

ਇਲਾਕਾ ਮਹਿਲ ਕਲਾਂ ਅੰਦਰ ਸਮਾਜਿਕ ਸੰਸਥਾ "ਹੋਪ ਫ਼ਾਰ ਮਹਿਲ ਕਲਾਂ" ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਵੱਲੋਂ ਵੱਡੀ ਪੱਧਰ ਤੇ ਸ਼ੁਰੂ ਕੀਤੀ ਲੋਕ ਹਿੱਤਾਂ ਦੀ ਮੁਹਿੰਮ ਤਹਿਤ ਅੱਜ ਮਹਿਲ ਕਲਾਂ ਵਿਖੇ ਸੈਂਕੜੇ ਮਨਰੇਗਾ ਮਜ਼ਦੂਰਾਂ ਨੂੰ ਮੁਫ਼ਤ ਵਿੱਚ ਮਾਸਕ ਵੰਡੇ ਗਏ ਅਤੇ ਕੋਰੋਨਾ ਮਾਹਵਾਰੀ ਬਾਰੇ ਜਾਗਰੂਕ ਕੀਤਾ।ਮਨਰੇਗਾ ਮਜ਼ਦੂਰਾਂ ਨੂੰ ਕੋਰੋਨਾ ਮਹਾਂਮਾਰੀ ਬਾਰੇ ਜਾਣਕਾਰੀ ਦੇਣ ਉਪਰੰਤ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਮਜਦੂਰਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਉਨ੍ਹਾਂ ਮਜ਼ਦੂਰਾਂ ਨੂੰ ਭਰੋਸਾ ਦਿਵਾਇਆ ਕਿ ਲਾਕਡਾਊਨ ਖ਼ਤਮ ਹੋਣ ਉਪਰੰਤ ਉਹ ਜਲਦ ਹੀ ਮਹਿਲ ਕਲਾਂ ਵਿਖੇ ਮਜ਼ਦੂਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਵਿਸਥਾਰ ਨਾਲ ਸੁਣਨਗੇ ਅਤੇ ਉਨ੍ਹਾਂ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਲਾਕਾ ਮਹਿਲ ਕਲਾਂ ਦੇ ਲੋਕ ਯੋਗ ਲੀਡਰਸ਼ਿਪ ਦੀ ਘਾਟ ਕਾਰਨ ਆਪਣੇ ਹੱਕੀ ਮੰਗਾਂ ਅਤੇ ਨਿੱਕੇ ਨਿੱਕੇ ਕੰਮਾਂ ਧੰਦਿਆਂ ਲਈ ਸਰਕਾਰੀ ਦਫਤਰਾਂ ਵਿਚ ਮਹੀਨਿਆਂਬੱਧੀ ਧੱਕੇ ਖਾ ਰਹੇ ਹਨ।ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਨੇ ਇਹ ਤਹੱਈਆ ਕੀਤਾ ਕਿ ਹਲਕਾ ਮਹਿਲ ਕਲਾਂ ਦੇ ਲੋਕਾਂ ਨੂੰ  ਆਪਣੇ ਕੰਮਾਂ ਧੰਦਿਆਂ ਵਿੱਚ ਪੇਸ਼ ਆ ਰਹੀਆਂ ਦਿੱਕਤਾਂ ਤੋਂ ਨਿਜਾਤ ਦਿਵਾਈ ਜਾ ਸਕੇ ਅਤੇ ਸਰਕਾਰੀ ਦਫ਼ਤਰਾਂ ਵਿੱਚ ਆਮ ਲੋਕਾਂ ਦੀ ਹੋ ਰਹੀ ਖੱਜਲ ਖੁਆਰੀ ਨੂੰ ਰੋਕਿਆ ਜਾ ਸਕੇ। ਇਸ ਮੌਕੇ ਬਲੌਰ ਸਿੰਘ ਤੋਤੀ ਸਰਪੰਚ ਮਹਿਲ ਕਲਾਂ, 'ਹੋਪ ਫਾਰ ਮਹਿਲ ਕਲਾਂ' ਦੀ ਕੋਰ ਕਮੇਟੀ ਦੇ ਮੈਂਬਰ ਡਾ ਗੁਰਪ੍ਰੀਤ ਸਿੰਘ ਨਾਹਰ,ਡਾਇਰੈਕਟਰ ਡਾ. ਮਿੱਠੂ ਮੁਹੰਮਦ,ਗੁਰਪਿਆਰ ਸਿੰਘ, ਜੀਤ ਸਿੰਘ ਹਰਦਾਸਪੁਰਾ ਆਦਿ ਆਗੂ ਵੀ ਹਾਜ਼ਰ ਸਨ।

ਜ਼ਿਲਾ ਬਰਨਾਲਾ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਦਾ ਇਹ ਮਾੱਣਮਤਾ ਅਹੁਦਾ ✍️ ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ

ਜ਼ਿਲਾ ਬਰਨਾਲਾ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਦਾ ਇਹ ਮਾੱਣਮਤਾ ਅਹੁਦਾ ਜਿਸ ਕਿਸੇ ਨੂੰ ਵੀ ਮਿਲਦਾ ਹੈ, ਇਸ ਵਕਤ ਕੰਡਿਆਂ ਭਰਿਆ ਹੋਇਆ  ਇਹ ਅਹੁਦਾ ਸਾਬਤ ਹੋਵੇਗਾ, ਕਿਉਂਕਿ ਪੰਜਾਬ ਵਿੱਚ ਵੋਟਾਂ ਬਿਲਕੁਲ ਸਿਰ ਉਪਰ ਖੜੀਆਂ ਹਨ, ਸਰਕਾਰ ਵਲੋਂ ਕੀਤੇ ਵਾਅਦਿਆਂ ਦਾ ਹਿਸਾਬ ਦੇਣਾ ਪੳ, ਜਨਤਾ ਨੂੰ, ਨਾਮੁਰਾਦ ਕਰੋਣਾ ਵਾਰਿਸ ਦੀ ਮਾਹਾ ਮਾਰੀ ਦਾ ਪ੍ਰਕੋਪ ਸਹਿਣਾ ਪੳ, ਕਾਂਗਰਸ ਪਾਰਟੀ ਦਾ ਅਤੇ ਪੰਜਾਬ ਸਰਕਾਰ ਦਾ ਪ੍ਰੋਗਰਾਮ ਲੋਕਾਂ ਲਈ ਘਰ ਘਰ ਪੋਂਚਾਉਣਾ ਪੳ, ਸਾਰਿਆਂ ਨਾਲੋਂ ਬਦਕਿਸਮਤੀ ਹੋਵੇਗੀ ਨਮੇਂ ਬਣਨ ਵਾਲੇ ਜਿਲਾ ਬਰਨਾਲਾ ਕਾਂਗਰਸ ਪਾਰਟੀ ਦੇ ਪ੍ਰਧਾਨ ਦੀ ਕਿ, ਉਸ ਨੂੰ ਹਲਕਾ ਇੰਚਾਰਜ ਦੇ ਥੱਲੇ ਲੱਗ ਕੇ ਚੱਲਣਾ ਪੳ, ਉਸ ਦੇ ਦਿਲ ਦੀਆਂ ਹਸਰਤਾਂ ਉਸ ਦੇ ਦਿਲ ਵਿੱਚ ਰਹਿ ਜਾਣ ਗਈਆਂ, ਮਲਾਈ ਕੋਈ ਹੋਰ ਖਾਜੁ, ਇਹਨਾਂ ਨਾਮਾਂ ਵਿੱਚੋਂ ਜਾ ਕੋਈ ਹੋਰ ਮੇਰੇ ਵਰਗਾ ਵੀ ਜ਼ਿਲਾ ਬਰਨਾਲਾ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਦਾ ਹੈ, ਤਾਂ ਉਸਦਾ ਪਹਿਲਾ ਫਰਜ਼ ਇਹ ਬਨਦਾ ਹੈ ਕਿ, ਉਹ ਜ਼ਿਲਾ ਬਰਨਾਲਾ ਕਾਂਗਰਸ ਪਾਰਟੀ ਦੇ ਅਸਲ ਦਫ਼ਤਰ ਸ਼ਹੀਦ ਭਗਤ ਸਿੰਘ ਚੌਂਕ ਨਜ਼ਦੀਕ ਕਲਗੀਧਰ ਗੁਰਦੁਆਰਾ ਸਦਰ ਬਜ਼ਾਰ ਸ਼ਹਿਰ ਬਰਨਾਲਾ, ਦੀ ਧੁਨੀ ਵਿੱਚ ਕਰੋੜਾਂ ਰੁਪਏ ਦੀ ਸਮੇਤ ਦੁਕਾਨਾਂ ਦੇ ਪ੍ਰੋਪਰਟੀ ਹੈ ਨੂੰ ਰੇਨੋਵੇਟ ਕਰਵਾਵੇ, ਜਿਸ ਨੂੰ ਕੁੱਝ ਸਮਾਂ ਪਹਿਲਾਂ ਮੈਂ ਇਕਲੇਆਂ ਹੀ ਧਰਨਾ ਦੇਕੇ ਬੇਚਣ ਤੋਂ ਅਤੇ ਕਿਸੇ ਦਾ ਕਬਜ਼ਾ ਕਰਨ ਹੋੜ ਤੋਂ ਰੁਕਵਾਇਆ ਸੀ ਅਤੇ ਮੈਂ ਦਫ਼ਤਰ ਦੇ ਪ੍ਰਵੇਸ਼ ਗੇਟ ਦੇ ਵਿੱਚ ਅੱਗੇ ਹੋਕੇ ਚੌਂਕੜੀ ਮਾਰਕੇ ਧਰਨਾ ਉਪਰ ਬੈਠ ਗਿਆ ਸੀ ਉਸ ਵਕਤ ਕਬਜ਼ਾ ਕਰਨ ਵਾਲੇ ਅਤੇ ਕਬਜ਼ਾ ਕਰਵਾਉਣ ਵਾਲੇ ਅਤੇ ਪੁਲਿਸ ਅਫ਼ਸਰ, ਅਤੇਪੁਲਿਸ ਮੁਲਾਜ਼ਮ, ਮੇਰੇ ਦੋਨੋ ਮੋਢੀਆਂ ਉਪਰ ਦੀ ਅਤੇ ਮੇਰੇ ਸਿਰ ਉਪਰ ਦੀ ਟਪਕੇ ਛਲਾਂਗਾਂ ਮਾਰਦੇ ਹੋਏ ਇਸ ਭਾਗਾਂ ਵਾਲੇ ਇਤਿਹਾਸਿਕ ਕਾਂਗਰਸ ਪਾਰਟੀ ਦੇ ਦਫ਼ਤਰ ਵਿੱਚ ਵੜਦੇ ਰਹੇ ਅਤੇ ਨਿਕਲਦੇ ਰਹੇ ਸੀ, ਮੈਂ ਮਜ਼ਦੂਰ ਮਿਸਤਰੀਆਂ ਨੂੰ ਕੰਮ ਕਰਨ ਤੋਂ ਰੋਕ ਦਿੱਤਾ ਸੀ, ਮੈਂਨੂੰ ਕਿਸੇ ਨੇ ਧਰਨਾ ਤੇ ਬੈਠੇ ਨੂੰ ਪਾਣੀ ਤੱਕ ਨਹੀਂ ਪੁਛਿਆ ਸੀ, ਕਿ, ਭਟਾਰਾ ਸਾਹਿਬ ਨੂੰ ਭੱਜਕੇ ਇੱਕ ਬੋਤਲ ਪਾਣੀ ਦੀ ਪੀਣ ਲਈ ਦੇ ਦੀਏ, ਇਸ ਤਰ੍ਹਾਂ ਦੇ ਧਰਨੇ ਅਚਾਨਕ ਵਗੈਰ ਕਿਸੇ ਵਿਉਂਤਬੰਦੀ ਦੇ ਲਾਉਂਣੇ ਪੈ ਜਾਣ ਤਾਂ ਬਹੁਤ ਅੋਖੇ ਹੁੰਂਦੇ ਹਨ, ਇੱਕ ਤਾਂ ਮੈਂ ਘਰੋਂ ਕੁੱਝ ਖਾ ਪਿਕੇ ਬਜ਼ਾਰ ਨਹੀਂ ਆਈਆਂ ਸੀ, ਮੈਂ ਤਾਂ ਕੁੱਝ ਜ਼ਰੂਰੀ ਸਮਾਨ ਬਜ਼ਾਰ ਵਿੱਚੋਂ ਅਪਣੇ ਘਰ ਵਾਸਤੇ ਲੈਣ ਆਇਆ ਸੀ, ਜਦੋਂ ਮੈਂ ਅਪਣੇ ਇਸ ਇਤਿਹਾਸਿਕ ਕਾਂਗਰਸ ਪਾਰਟੀ ਦੇ ਭਵਣ ਦਫ਼ਤਰ ਕੋਲ ਦੀ ਲੰਘੀਆਂ ਤਾਂ ਮੈਂ ਦੇਖਿਆ ਕਿ, ਦਫ਼ਤਰ ਦੀ ਰਾਹਦਾਰੀ ਪ੍ਰਵੇਸ਼ ਗੇਟ ਦਾ ਸ਼ਟਰ ਕਾਫੀ ਥੱਲੇ ਸੁੱਟਿਆ ਹੋਇਆ ਹੈ, ਅਤੇ ਕੋਈ ਇੱਟਾਂ ਫੜਾ ਰਿਹਾ ਹੈ, ਮੈਂ ਝੱਟ ਪੱਟ ਸਾਰਾ ਸ਼ਟਰ ਉਪਰ ਚੁੱਕਿਆ ਤੇ ਕਬਜ਼ਾ ਕਰ ਰਹੇ ਬੰਦੇਆਂ ਨੂੰ ਕਿਹਾ, ਖੜੋ ਤੁਹਾਡੀ ਮਾਂ ਬਾਪ ਦੀ  ਜਿਨਹਾ ਨੇ ਤੁਹਾਨੂੰ ਝਮਿਆਂ ਹੈ ਸਾਂਝੀਆਂ ਪਰੋਪਰਟੀਆਂ ਤੇ ਕਬਜ਼ਾ ਕਰਨ ਲਈ, ਲੇਕਿਨ ਮੈਂਨੂੰ ਮੇਰੇ ਘਰ ਵਾਲੇ ਉਡੀਕਦੇ ਰਹੇ ਕਿ, ਰਮੇਸ਼ ਭਟਾਰਾ ਬਜ਼ਾਰ ਤੋਂ ਜ਼ਰੂਰੀ  ਸਮਾਨ ਲੈਕੇ ਘਰ ਨੂੰ ਆਉਂਦਾਂ ਹੀ ਹੋਣਾ,  ਜਿਨੀ ਦੇਰ ਉਸ ਵਕ਼ਤ ਦੇ ਬਲਾਕ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਥਾਣਾ ਕੋਤਵਾਲੀ ਬਰਨਾਲਾ ਵਿੱਚ ਅਤੇ ਮੈਨੂੰ ਅਤੇ ਪਤਰਕਾਰਾਂ ਪ੍ਰੈਸ ਬਰਨਾਲਾ ਨੂੰ ਇਹ ਲਿਖਕੇ ਨਹੀਂ ਦਿੱਤਾ ਸੀ ਕਿ, ਇਹ ਕਮਰਾ ਮੈਂ ਲੋਕਾਂ ਦੀ ਸਹੂਲਤ ਲਈ ਬਨਵਾ ਰਿਹਾ ਹਾਂ, ਉਹਨੀਂ ਦੇਰ ਮੈਂ ਖੁਦ ਭੁਖਣਭਾਣਾ ਮੁੰਹ ਮੁੱਖ  ਪਾਣੀ ਬਾਜੋ ਸੁਕਦਾ ਰਿਹਾ ਸੀ ਮੈਂ ਧਰਨਾ ਉਪਰ ਬੈਠਾ ਰਿਹਾ ਸੀ, ਫਿਰ ਬਾਅਦ ਵਿੱਚ ਮੈਂ ਉਸ ਵਕਤ ਦੇ ਪੰਜਾਬ ਸੂਬੇ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਤੋਂ 8 ਮੈਂਬਰੀ ਕਮੇਟੀ ਬਨਵਾ ਦਿੱਤੀ ਸੀ, ਕਿ, ਬਰਨਾਲਾ ਕਾਂਗਰਸ ਪਾਰਟੀ ਦੇ ਦਫ਼ਤਰ ਨੂੰ ਇਹ ਅੱਠ ਮੈਂਬਰਾ ਰੇਨੋਵੇਟ ਕਰਵਾਉਣਗੇ, ਫਿਰ ਮੈਂ ਉਸ ਵਕਤ ਮਾਨਯੋਗ ਅਦਾਲਤ ਦਾ ਆਸਰਾ ਲੈਣਾ ਚਾਹਿਆ ਸੀ, ਜਿਸ ਨੂੰ ਵੀਰ  ਕੇਵਲ ਸਿੰਘ ਢਿੱਲੋਂ ਜੀ ਨੇ ਮੈਨੂੰ ਰੋਕ ਦਿੱਤਾ ਸੀ, ਇਹ ਕਹਿਕੇ, ਕਿ, ਭਟਾਰਾ ਜੀ ਤੁਹਾਡੀ ਇਹ ਚੰਗੀ ਮੰਗ ਹੈ, ਮੈਂ ਇਹ ਕੰਮ ਆਪ ਖੁਦ ਕਰਾਂਗਾ, ਮੈਨੂੰ ਅਪਣੇ ਵੀਰ ਕੇਵਲ ਸਿੰਘ ਢਿੱਲੋਂ ਤੇ ਪੂਰਨ ਵਿਸ਼ਵਾਸ ਹੈ,ਕਿ, ਉਹ ਖੁਦ ਇਹ ਕੰਮ ਕਰਨਗੇ, ਪਹਿਲਾਂ ਇਸ ਦਫ਼ਤਰ ਦਾ 12ਫੁੱਟ ਪ੍ਰਵੇਸ਼ ਗੇਟ ਸੀ, ਮੈਨੂੰ ਇਸ ਦਫ਼ਤਰ ਦੀਆਂ ਦੁਕਾਨਾਂ ਨਾਲ ਕੋਈ ਸਬੰਧ ਨਹੀਂ ਹੈ, ਉਹ ਦੁਕਾਨਦਾਰ ਵੀਰ ਅਪਣਾ ਕਾਰੋਬਾਰ ਕਰਨ, ਲੇਕਿਨ ਇੱਕ ਦੁਕਾਨ 12 ਵਾਈ 12 ਦਾ ਕਿਰਾਇਆ ਸਿਰਫ ਤੇ ਸਿਰਫ 20/ਰੁਪਏ ਸਾਲ ਹੈ, ਇੱਕ ਵਾਰੀ ਪੰਡਿਤ ਸੋਮ ਦੱਤ ਸ਼ਰਮਾ ਬਰਨਾਲਾ ਨੇ ਮੱਖਣ ਸ਼ਰਮਾ ਨੂੰ ਅੱਗੇ ਲਾਕੇ ਇਸ ਦਫ਼ਤਰ ਦੀਆਂ ਦੁਕਾਨਾਂ ਉਪਰ ਲੈਂਟਰ ਜ਼ਰੁਰ ਪਵਾਈਆਂ ਸੀ, ਤਾਂਕਿ, ਇਸ ਉਪਰ ਇੱਕ ਬਡਾ ਹਾਲ ਕਮਰਾ ਬਨ ਜਾਵੇਗਾ, ਵੈਸੇ ਇਸ ਇਤਿਹਾਸਿਕ ਕਾਂਗਰਸ ਪਾਰਟੀ ਦੇ ਦਫ਼ਤਰ ਬਰਨਾਲਾ ਵਿੱਚ 3 ਕਮਰੇ ਖੁਲੇ ਡੁਲੇ ਹਨ ਅਤੇ ਇੱਕ ਰਾਜੇ ਕਮਰੇ ਦੇ ਨਾਲ ਨਾਲ ਲਗਦੇ ਬਣੇ ਹੋਏ ਹਨ, ਇੱਕ ਕਮਰਾ ਉਹ ਬਨਿਆ ਹੈ ਜਿਸ ਦੀ ਆੜ ਵਿੱਚ ਇੱਕ ਦੁਕਾਨਦਾਰ ਕਾਂਗਰਸੀਆਂ ਦੀ ਮਦਦ ਨਾਲ ਅਪਣੀ ਦੁਕਾਨ ਨੂੰ ਪਾੜ ਲਾਕੇ ਬਾਕੀ ਸਾਰੇ ਦਫ਼ਤਰ ਤੇ ਕਬਜ਼ਾ ਕਰਨਾ ਚਾਹੁੰਦਾ ਸੀ, ਜਿਨਹਾ ਦੀ ਇਸ ਭੈੜੀ ਭਰਾ ਮਾਰੂ ਚਾਲ ਨੂੰ ਮੈਂ ਖੁਦ ਇਕਲੇ ਨੇ ਅਗੇ ਹੋਕੇ ਕਾਮਯਾਬ ਨਹੀਂ ਹੋਣ ਦਿੱਤਾ ਸੀ, ਇਹ ਇਸ ਵਿੱਚ 4 ਕਮਰੇ ਖੁਲੇ ਡੁਲੇ ਹਨ, ਅਤੇ ਛੱਤ ਤੇ ਜਾਣ ਲਈ ਪਕੀਆਂ ਪੋੜੀਆਂ ਬਨਾਇਆ ਹੋਈਆਂ ਹਨ, ਬੇਸਵਾ ਵੀ ਹੈ, ਮੈਂ ਇੱਕ ਗੱਲ ਸਪਸ਼ਟ ਕਰ ਦਿੰਦਾ ਹਾਂ ਕਿ,  ਮੈਨੂੰ ਕਿਸੇ ਕਿਸਮ ਦਾ ਕੋਈ ਸਵਾਰਥ ਲਾਲਚ ਨਹੀਂ ਹੈ, ਲੇਕਿਨ ਮੈਂਨੂੰ ਦੁੱਖ ਹੁੰਦਾ ਹੈ ਇਹ ਸਾਰਾ ਕੁੱਝ ਦੇਖਕੇ ਅਤੇ ਲੀਡਰਾਂ ਵੱਲੋਂ ਇਸ ਮਸਲੇ ਤੇ ਆਪਣੀਆਂ ਅੱਖਾਂ ਨੂੰ ਬੰਦ ਕਰ ਲੈਣੀਆਂ ਨੂੰ ਦੇਖਕੇ, ਅਤੇ ਮੈਂਨੂੰ ਬਹੁਤ ਦੁੱਖ ਹੁੰਦਾ ਹੈ ਜਦੋ ਅਸੀ ਹਰ ਸਾਲ 15 ਅਗਸਤ ਅਤੇ 26 ਜਨਵਰੀ ਨੂੰ ਕੌਮੀ ਤਿਰੰਗਾ ਝੰਡਾ ਸੜਕ ਤੇ ਲੋਹੇ ਦੀ ਪਾਈਪ ਨੂੰ ਧਰਤੀ ਵਿੱਚ ਗੱਡ ਕੇ ਉਸ ਵਿੱਚ ਝੰਡਾ ਪਾਕੇ ਸੜਕ ਤੇ ਖੜਕੇ ਹੀ ਅਪਣਾ ਕੌਮੀ ਤਿਰੰਗਾ ਝੰਡਾ ਲਹਿਰਾਉਂਦੇ ਹਾਂ, ਜਦ ਕਿ, ਪਹਿਲਾਂ ਅਸੀਂ ਕਾਂਗਰਸ ਪਾਰਟੀ ਦੇ ਭਵਣ ਦਫ਼ਤਰ ਨੂੰ ਖੋਲਕੇ ਇਸ ਨੂੰ ਸਾਫ਼-ਸੁਥਰਾ ਕਰਕੇ ਇਸ ਦੀਆਂ ਪੱਕੀਆਂ ਬਨੀਆ ਪੋੜੀਆਂ ਉਪਰ ਦੀ ਚੜਕੇ ਕੌਮੀ ਤਿਰੰਗਾ ਝੰਡਾ ਲਹਿਰਾਉਂਦੇ ਸੀ, ਹੁਣ  ਸਾਡੀ ਕਾਂਗਰਸ ਪਾਰਟੀ ਦੀ ਸਰਕਾਰ ਹੁੰਦਿਆਂ ਵੀ ਅਸੀਂ ਲੋਕਾਂ ਇਸ ਲਈ ਸੜਕ ਤੇਂ ਹੀ ਰਹਿੰਦੇ ਹਾਂ, ਮੈਂ ਸਮਝਦਾ ਹਾਂ ਕਿ, ਇਸ ਇਤਿਹਾਸਿਕ ਕਾਂਗਰਸ ਪਾਰਟੀ ਦੇ ਦਫ਼ਤਰ ਦਾ ਸ਼ਰਾਫ ਵੀ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੂੰ ਲਗਦਾ ਹੈ, ਇਸ ਦਾ ਮੈਨੂੰ ਬੇਹੱਦ ਦੁੱਖ ਹੁੰਦਾ ਹੈ ਵਿਸ਼ੇਸ਼ ਕਰਕੇ ਵੀਰ ਕੇਵਲ ਸਿੰਘ ਢਿੱਲੋਂ ਇੰਚਾਰਜ ਹਲਕਾ ਬਰਨਾਲਾ ਮੀਤ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਅਤੇ ਸਾਬਕਾ MLA ਬਰਨਾਲਾ ਅਤੇ ਡਿਫੀਟਡ ਕੈਂਡੀਡੇਟ ਕਾਂਗਰਸ ਪਾਰਟੀ ਪਾਰਲੀਆਮੈਂਟ ਸੰਗਰੂਰ, ਜਦੋਂ ਤੋਂ ਅਖੀਰੀ ਸਾਲ 2006 ਦੇ ਤੋਂ ਵੀਰ ਕੇਵਲ ਸਿੰਘ ਢਿੱਲੋਂ ਜੀ ਬਰਨਾਲਾ ਨੂੰ ਜ਼ਿਲਾ ਬਨਾਕੇ ਹਲਕਾ ਬਰਨਾਲਾ ਵਿੱਚ ਆਈਆਂ ਹੈ, ਉਸ ਦਿਨ ਤੋਂ ਮੈਂ ਇਹਨਾਂ ਨੂੰ ਅਤੇ ਹੋਰਨਾਂ ਨੂੰ ਕਹਿੰਦਾ ਆ ਰਿਹਾ ਹੈ, ਕਿ, ਕਾਂਗਰਸ ਪਾਰਟੀ ਦੇ ਦਫ਼ਤਰ ਨੂੰ ਰਨੋਵੇਟ ਕਰਵਾਵੋ, ਹੁਣ ਜੋ ਇਹ ਕਾਂਗਰਸੀ ਬੰਦੇ ਪਾਵਰ ਵਿੱਚ ਬੈਠੇ ਹਨ ਅਤੇੇ ਕਾਂਗਰਸ ਪਾਰਟੀ ਦੀਆਂ ਆਹੁਦੇਦਾਰੀਆਂ ਲੈਣ ਨੂੰ  ਚਹਾਉਂਦੇ ਹਨ, ਕਿ, ਕੁੱਝ ਕੂੱ ਮਹਿਨੇ ਬਾਅਦ 2022 ਦੇ ਸ਼ੁਰੂ ਵਿੱਚ ਪੰਜਾਬ ਵਿੱਚ ਮੁੜ ਕਾਂਗਰਸ ਪਾਰਟੀ ਦਾ ਰਾਜਭਾਗ ਆਵੇ ਅਤੇ ਵਿਧਾਨ ਸਭਾ ਹਲਕਾ ਬਰਨਾਲਾ ਤੋਂ  ਕਿਸੇ ਵੀ ਜਾਤ ਬਰਾਦਰੀ ਦਾ ਕਾਂਗਰਸ ਪਾਰਟੀ ਦਾ ਕੈਂਡੀਡੇਟ ਜਿਤਕੇ ਪੰਜਾਬ ਵਿਧਾਨਸਭਾ ਵਿੱਚ ਹਲਕਾ ਬਰਨਾਲਾ ਦੀ ਨੁਮਾਇੰਦਗੀ ਕਰੇ, ਅਤੇ ਆਉਂਣ ਵਾਲੀ ਨਵੀਂ ਕਾਂਗਰਸ ਪਾਰਟੀ ਦੀ ਵਜਾਰਤ ਵਿੱਚ ਮੰਤਰੀ ਬਣੇ ਤਾਂ ਤੁਹਾਨੂੰ ਉਹਨਾਂ ਆਪਾਂ ਸਾਰਿਆਂ ਨੂੰ ਇਸ  ਇਤਿਹਾਸਿਕ ਕਾਂਗਰਸ ਪਾਰਟੀ ਦਾ ਭਵਣ ਨੂੰ ਜ਼ਰੂਰ ਅਤੇ  ਸਰੂਰ ਰਨੋਵੇਟ ਕਰਵਾਉਣਾ ਚਾਹੀਦਾ ਹੈ,,,

ਜੈ ਹਿੰਦ ਜੈ ਭਾਰਤ ਬੰਦੇ ਮਾਤਰਮ, ਜੈ ਜਵਾਨ ਜੈ ਕਿਸਾਨ ਜੈ ਕਿਸਾਨ ਅੰਦੋਲਨ, ਜੈ ਕਾਂਗਰਸ ਪਾਰਟੀ ਦੇ ਪਾਰਟੀ ਦੇ ਵਰਕਰ,ਮੈਂ ਹਾਂ ਕਾਂਗਰਸ ਪਾਰਟੀ ਦਾ ਸਿਪਾਸਲਾਰ, 

ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਜੱਥੇਬੰਦ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ

ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀ ਜੀਵਨ ਵਿੱਚ ਖੇਡਾਂ ਦਾ ਮਹੱਤਵ✍️ਗਗਨਦੀਪ ਧਾਲੀਵਾਲ ਝਲੂਰ ਬਰਨਾਲਾ

ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ। ਖੇਡਾਂ ਜੀਵਨ ਦਾ ਖੇੜਾ ਹਨ। ਇਹ ਵਿਦਿਆਰਥੀ ਦੀ ਸਮੁੱਚੀ ਸ਼ਖ਼ਸ਼ੀਅਤ ਦੇ ਵਿਕਾਸ ਦੇ ਮੁੱਖ ਸੋਮਿਆਂ ਵਿਚੋਂ ਇੱਕ ਹਨ। ਖੇਡਾਂ ਦਾ ਮੁੱਖ ਟੀਚਾ ਵਿਦਿਆਰਥੀ ਦਾ ਪੂਰਨ ਵਿਕਾਸ ਕਰਦੇ ਹੋਏ ਸਿੱਖਿਆ, ਗਿਆਨ ਅਤੇ ਉੱਨਤੀ ਦੇ ਨਾਲ-ਨਾਲ ਭਰਪੂਰ ਮਨੋਰੰਜਨ ਦੇਣਾ ਹੈ। ਖੇਡਾਂ ਵਿਦਿਆਰਥੀ ਵਿੱਚ ਅਨੇਕਾਂ ਗੁਣ ਪੈਦਾ ਕਰਦੀਆਂ ਹਨ। ਖੇਡਾਂ ਵਿਦਿਆਰਥੀ ਜੀਵਨ ਦਾ ਅਨਿੱਖੜਵਾਂ ਅੰਗ ਹਨ। ਸਿੱਖਿਆ ਦੇ ਨਾਲ-ਨਾਲ ਵਿਦਿਆਰਥੀ ਲਈ ਖੇਡਾਂ ਵੀ ਜ਼ਰੂਰੀ ਹਨ। ਨਿਰੇ ਕਿਤਾਬੀ ਕੀੜੇ ਜ਼ਿੰਦਗੀ ਦੀ ਦੌੜ ਵਿੱਚ ਪਿੱਛੇ ਰਹਿ ਜਾਂਦੇ ਹਨ । ਇਸ ਲਈ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਨਾ ਕਿਸੇ ਖੇਡ ਵਿੱਚ ਜ਼ਰੂਰ ਹਿੱਸਾ ਲੈਣ । ਸਵੇਰੇ ਦੋ ਘੰਟੇ ਤੇ ਸ਼ਾਮੀਂ ਦੋ ਘੰਟੇ ਖੇਡਣ ਨਾਲ ਚਿਹਰੇ ‘ ਤੇ ਰੌਣਕ ਛਾ ਜਾਂਦੀ ਹੈ । ਖੇਡਾਂ ਆਚਰਨ ਉਸਾਰੀ ਵਿਚ ਵੱਡਾ ਯੋਗਦਾਨ ਪਾਉਂਦੀਆਂ ਹਨ। ਖੇਡਾਂ ਆਸ਼ਾਵਾਦੀ ਬਣਨ ਵਿਚ ਸਹਾਇਤਾ ਕਰਦੀਆਂ ਹਨ ।ਖੇਡਣ ਨਾਲ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ
ਮਹਾਤਮਾ ਗਾਂਧੀ ਜੀ ਨੇ ਠੀਕ ਹੀ ਆਖਿਆ ਹੈ ਕਿ 'ਨਰੋਏ ਸਰੀਰ ਵਿਚ ਨਰੋਇਆ ਦਿਮਾਗ ਹੁੰਦਾ ਹੈ।'
ਸਿੱਖਿਆ ਸੰਸਥਾਵਾਂ ਵਿੱਚ ਵਿੱਦਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਵਿਸੇਸ਼ ਰੁਚੀ ਲੈਣੀ ਦੀ ਜਰੂਰਤ ਹੈ. ਕਿਉਂਕਿ ਖੇਡਾ ਸਰੀਰਿਕ ਵਿਕਾਸ ਦੇ ਨਾਲ ਨਾਲ ਮਾਨਸਿਕ ਤੋਰ ਤੇ ਵੀ ਵਿਦਿਆਰਥੀਆਂ ਨੂੰ ਮਜਬੂਤ ਬਣਾਉਦੀਆਂ ਹਨ। ਖੇਡਾਂ ਨੌਜਵਾਨਾਂ ਨੂੰ ਸਕਾਰਾਤਮਕ ਸੋਚ ਦਾ ਧਾਰਨੀ ਬਣਾਉਂਦੀਆਂ ਹਨ। ਵਿਦਿਆਰਥੀਆਂ ਲਈ ਜਿੱਥੇ ਪੜਾਈ ਦੀ ਜਰਰਤ ਹੈ, ਉੱਥੇ ਖੇਡਾਂ ਖੇਡਣੀਆਂ ਵੀ ਓਨੀਆਂ ਹੀ ਜ਼ਰੂਰੀ ਹਨ। ਇਸੇ ਕਰਕੇ ਸਕੂਲਾਂ-ਕਾਲਜਾਂ ਵਿਚ ਬਾਕੀ ਵਿਸ਼ਿਆਂ ਦੇ ਨਾਲ-ਨਾਲ ਖੇਡਾਂ ਦੇ ਵਿਸ਼ੇ ਨੂੰ ਵੀ ਜ਼ਰੂਰੀ ਰੱਖਿਆ ਗਿਆ ਹੈ। ਸਕੂਲਾਂ ਵਿਚ ਖੇਡਾਂ ਖਿਡਾਉਣ ਲਈ ਬਕਾਇਦਾ ਕੋਚ, ਪੀ.ਟੀ.ਆਈ., ਡੀ.ਪੀ.ਈ. ਆਦਿ ਰੱਖੇ ਜਾਂਦੇ ਹਨ॥ ਸਕਲ ਦੇ ਟਾਈਮ ਟੇਬਲ ਵਿਚ ਵਿਦਿਆਰਥੀਆਂ ਨੂੰ ਖਿਡਾਉਣ ਲਈ ਵਿਸ਼ੇਸ਼ ਤੌਰ ‘ਤੇ ਖੇਡਾਂ ਦੇ ਪੀਰੀਅਡ ਰੱਖੇ ਜਾਂਦੇ ਹਨ।ਖੇਡਾਂ ਵਿਦਿਆਰਥੀਆਂ ਅੰਦਰ ਨੈਤਿਕ ਗੁਣਾਂ, ਜਿਵੇਂ ਸਹਿਣਸ਼ੀਲਤਾ, ਅਨੁਸ਼ਾਸਨ, ਸਦਾਚਾਰ, ਜਿੱਤਣ ਦੀ ਤਾਂਘ, ਆਪਸੀ ਪ੍ਰੇਮ ਪਿਆਰ, ਇਕਜੁੱਟਤਾ, ਸਬਰ ਆਦਿ ਕੁੱਟ-ਕੁੱਟ ਕੇ ਭਰਦੀਆਂ ਹਨ। ਖਿਡਾਰੀ ਕਿਸੇ ਵੀ ਦੇਸ਼ ਜਾਂ ਕੌਮ ਦੇ ਕੀਮਤੀ ਗਹਿਣੇ ਹੁੰਦੇ ਹਨ। ਜਦੋਂ ਉਹ ਆਪਣੀ ਖੇਡ ਜ਼ਰੀਏ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਜਿੱਤ ਦੇ ਝੰਡੇ ਗੱਡਦੇ ਹਨ ਤਾਂ ਸਮੁੱਚੇ ਦੇਸ਼-ਵਾਸੀਆਂ ਦਾ ਸੀਨਾ ਚੌੜਾ ਹੋ ਜਾਂਦਾ ਹੈ।ਹਾਕੀ, ਫੁੱਟਬਾਲ, ਕ੍ਰਿਕਟ, ਬਾਸਕਟਬਾਲ, ਕਬੱਡੀ ਆਦਿ ਖੇਡਾਂ ਟੀਮ ਭਾਵਨਾ ਨਾਲ ਖੇਡੀਆਂ ਜਾਂਦੀਆਂ ਹਨ, ਜਿਸ ਨਾਲ ਖਿਡਾਰੀ ਇਕਜੁੱਟਤਾ ਤੇ ਸਹਿਯੋਗ ਆਦਿ ਗੁਣ ਸਹਿਜੇ ਸਿੱਖ ਜਾਂਦੇ ਹਨ। ਅਨੁਸ਼ਾਸਨ ਵਿਚ ਰਹਿਣਾ ਤਾਂ ਖਿਡਾਰੀ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ, ਜਿਸ ਦਾ ਲਾਭ ਉਨ੍ਹਾਂ ਨੂੰ ਜ਼ਿੰਦਗੀ ਦੇ ਹਰ ਮੁਕਾਮ 'ਤੇ ਮਿਲਦਾ ਹੈ।ਪਸੀਨਾ ਨਿਕਲਣ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ । ਖੇਡਾਂ ਮਨ ਵਿੱਚ ਟਿਕਾਅ ਤੇ ਇਕਾਗਰਤਾ ਪੈਦਾ ਕਰਦੀਆਂ ਹਨ । ਖੇਡਾਂ ਨਾਲ ਅਨੁਸ਼ਾਸਨ ਅਤੇ ਭਾਈਚਾਰੇ ਦੀ ਭਾਵਨਾ ਵੀ ਵਧਦੀ ਹੈ । ਇਹ ਜਿੱਤ-ਹਾਰ ਦਾ ਸਾਹਮਣਾ ਕਰਨ ਦੀ ਸ਼ਕਤੀ ਵੀ ਪ੍ਰਦਾਨ ਕਰਦੀਆਂ ਹਨ ।ਖੇਡਾਂ ਦਿਲਪ੍ਰਚਾਵੇ ਦਾ ਵੀ ਇੱਕ ਵਧੀਆ ਸਾਧਨ ਹਨ । ਇਨ੍ਹਾਂ ਨਾਲ ਮਨ ਖੁਸ਼ੀ ਮਹਿਸੂਸ ਕਰਦਾ ਹੈ । ਖੇਡਾਂ ਸਰੀਰ ਰੂਪੀ ਮਸ਼ੀਨ ਲਈ ਤੇਲ ਦਾ ਕੰਮ ਕਰਦੀਆਂ ਹਨ । ਖਿੜਿਆ ਹੋਇਆ ਮਨ ਤੇ ਅਰੋਗ ਸਰੀਰ ਆਲੇ-ਦੁਆਲੇ ਨੂੰ ਵੀ ਮਹਿਕਾ ਦਿੰਦਾ ਹੈ । ਜਿਹੜਾ ਵਿਦਿਆਰਥੀ ਖੇਡਾਂ ਖੇਡਣ ਦਾ ਸ਼ੌਕੀਨ ਹੁੰਦਾ ਹੈ , ਉਸ ਦਾ ਵਿਹਾਰ ਬਾਕੀ ਬੱਚਿਆਂ ਨਾਲੋਂ ਕਿਤੇ ਚੰਗਾ ਹੁੰਦਾ ਹੈ । ਕਈ ਖਿਡਾਰੀ ਤਾਂ ਆਪਣੇ ਵਿਦਿਆਰਥੀ ਜੀਵਨ ਵਿੱਚ ਹੀ ਉੱਚੀਆਂ ਮੱਲਾਂ ਮਾਰ ਲੈਂਦੇ ਹਨ । ਉਹ ਨੈਸ਼ਨਲ ਤੇ ਇੰਟਰਨੈਸ਼ਨਲ ਤੱਕ ਦੇ ਖਿਡਾਰੀ ਬਣ ਜਾਂਦੇ ਹਨ ਤੇ ਜੀਵਨ ਵਿੱਚ ਉੱਚਾ ਨਾਂ ਤੇ ਪ੍ਰਸਿੱਧੀ ਹਾਸਲ ਕਰਦੇ ਹਨ । ਅਸੀਂ ਵੇਖ ਸਕਦੇ ਹਾਂ ਕਿ ਕਈ ਚੰਗੇ ਖਿਡਾਰੀ ਵੱਡੇ ਅਹੁਦਿਆਂ ‘ ਤੇ ਨੌਕਰੀਆਂ ਕਰ ਰਹੇ ਹਨ ।ਖੇਡਾਂ ਬੱਚਿਆਂ ਦੇ ਮੂਹ ਤੇ ਖੇੜਾ ਲਿਆਉਂਦੀਆਂ ਹਨ। ਖੇਡਾਂ ਖੇਡਣ ਨਾਲ ਸਰੀਰ ਵਿੱਚ ਤਾਜ਼ਗੀ ਤੇ ਫੁਰਤੀ ਪੈਦਾ ਹੁੰਦੀ ਹੈ ਅਤੇ ਵਿਦਿਆਰਥੀਆਂ ਦੀ ਥਕਾਵਟ ਦੂਰ ਕਰਦੀਆਂ ਹਨ। ਇਹਨਾਂ ਰਾਹੀ ਦਿਮਾਗ ਹੌਲਾ ਤੇ ਤਾਜ਼ਾ ਹੁੰਦਾ ਹੈ। ਖੇਡਾਂ ਰਹੀ ਸਕੂਲਾਂ ਵਿਚ ਅਨੁਸ਼ਾਸਨ ਦੀ ਕਮੀ ਦੀ ਸਮਸਿਆ ਨੂੰ ਹਲ ਕੀਤਾ ਜਾ ਸਕਦਾ ਹੈ। ਖੇਡਾਂ ਅਰੋਗਤਾ ਬਖਸ਼ਦੀਆਂ ਹਨ। ਖੇਡਾਂ ਖੇਡਣ ਵਾਲਾ ਵਿਦਿਆਰਥੀ ਚੁਸਤ ਤੇ ਤਕੜਾ ਹੁੰਦਾ ਹੈ। ਖੇਡਾਂ ਸਾਡੇ ਸਰੀਰ ਨੂੰ ਅਰੋਗ ਤੇ ਤਕੜਾ ਰੱਖਣ ਵਿੱਚ ਮਹੱਤਵਪੂਰਨ ਹਿੱਸਾ ਪਾਉਂਦੀਆਂ ਹਨ । ਖੇਡਾਂ ਵਿੱਚ ਹਿੱਸਾ ਲੈਣ ਨਾਲ ਖੂਨ ਦਾ ਦੌਰਾ ਤੇਜ਼ ਹੁੰਦਾ ਹੈ । ਫੇਫੜਿਆਂ ਨੂੰ ਤਾਜ਼ੀ ਹਵਾ ਮਿਲਦੀ ਹੈ ਤੇ ਪਾਚਣ ਸ਼ਕਤੀ ਤੇਜ਼ ਹੁੰਦੀ ਹੈ । ਖਿਡਾਰੀ ਹਮੇਸ਼ਾ ਚੁਸਤ ਤੇ ਤਰੋਤਾਜ਼ਾ ਰਹਿੰਦੇ ਹਨ । ਉਨ੍ਹਾਂ ਦਾ ਚਿਹਰਾ ਖਿੜਿਆ ਰਹਿੰਦਾ ਹੈ ।ਖੇਡਾਂ ਰਾਹੀ ਵਿਦਿਆ ਵੀ ਦਿੱਤੀ ਜਾਂਦੀ ਹੈ। ਪ੍ਰੰਤੂ ਵਿਦਿਆਰਥੀ ਨੂੰ ਖੇਡ ਸਮੇ ਖੇਡ ਅਤੇ ਪੜਾਈ ਸਮੇ ਪੜਾਈ ਨਿਯਮ ਸਦਾ ਧਿਆਨ ਵਿਚ ਰੱਖਣਾ ਚਾਹੀਦਾ ਹੈ। ਚੰਗੇ ਵਿਦਿਆਰਥੀ ਖੇਡਾਂ ਅਤੇ ਪੜ੍ਹਾਈ,ਦੋਹਾਂ ਵਿਚ ਸਦਾ ਭਾਗ ਲੈਂਦੇ ਹਨ ਅਤੇ ਸਫਲਤਾ ਓਹਨਾ ਦੇ ਸਦਾ ਕਦਮ ਚੁੰਮਦੀ ਹੈ।

ਅੰਤ ਸਾਨੂੰ ਇਹ ਗੱਲ ਕਦੇ ਵੀ ਨਹੀਂ ਭੁੱਲਣੀ ਚਾਹੀਦੀ ਕਿ ਖੇਡਾਂ ਨਿਸਚਤ ਸਮੇਂ ਵਿੱਚ ਹੀ ਖੇਡਣੀਆਂ ਚਾਹੀਦੀਆਂ ਹਨ ਤਾਂ ਜੋ ਪੜ੍ਹਾਈ ਦਾ ਵੀ ਨੁਕਸਾਨ ਨਾ ਹੋਵੇ ।ਇਨ੍ਹਾਂ ਦੇ ਲਾਭ ਵੇਖਦੇ ਹੋਏ ਸਾਨੂੰ ਇਨ੍ਹਾਂ ਵਿੱਚ ਰੁਚੀ ਜ਼ਰੂਰ ਵਿਖਾਉਣੀ ਚਾਹੀਦੀ ਹੈ ।

 

ਗਗਨਦੀਪ ਧਾਲੀਵਾਲ ਝਲੂਰ ਬਰਨਾਲਾ ।
ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ ।

ਗਲਤੀ ਦਾ ਅਹਿਸਾਸ ✍️ ਸੰਦੀਪ ਦਿਉੜਾ

               ਨਿਰੰਜਨ ਸਿੰਘ ਨੇ ਸੱਠ ਸਾਲ ਦੀ ਉਮਰ ਤੱਕ ਇੱਕ ਸਰਕਾਰੀ ਬੈਂਕ ਵਿੱਚ ਨੌਕਰੀ ਕੀਤੀ। ਰਿਟਾਇਰ ਹੋਣ ਤੋਂ ਬਾਅਦ ਇੱਕ ਦੋਸਤ ਨੇ ਸਲਾਹ ਦਿੱਤੀ ।
        "  ਨਿਰੰਜਨ ਸਿੰਘ ਸੁੱਖ ਨਾਲ ਤੇਰੀ ਸਿਹਤ ਵਧੀਆਂ ਪਈ ਹੈ ਤੂੰ ਕਿਸੇ ਪਾ੍ਈਵੇਟ ਸੰਸਥਾ ਵਿੱਚ ਨੌਕਰੀ ਕਰ ਲੈ। ਘਰੇ ਤੇਰਾ ਇਕੱਲੇ ਦਾ ਟਾਇਮ ਪਾਸ ਕਰਨਾ ਔਖਾ ਹੋ ਜਾਣਾ ਹੈ। ਜੇ ਭਰਜਾਈ ਜਿਉਦੀ ਹੁੰਦੀ ਤਾਂ ਗੱਲ ਹੋਰ ਸੀ। "
          "ਨਹੀਂ ਯਾਰ ਮਹਿੰਦਰ ਬਹੁਤ ਕਰ ਲਈ ਨੌਕਰੀ ਹੁਣ ਆਰਾਮ ਕਰਨ ਦੇ ਦਿਨ ਨੇ ਐਵੇਂ ਹੀ ਸਾਰੀ ਉਮਰ ਧੰਦਪਿੱਟੀ ਜਾਈਏ। ਨਿਆਣੇ ਵੀ ਸੈਟ ਨੇ ਰੱਬ ਦੀ ਕਿਰਪਾ ਨਾਲ , ਕੋਈ ਕਮੀ ਵੀ ਨਹੀਂ ਹੈ। "
                             " ਗੱਲ ਕਮਾਈ ਦੀ ਨਹੀਂ ਹੈ ਗੱਲ ਹੈ ਸਮੇਂ ਸਿਰ ਤਿਆਰ ਹੋਣਾ ਤੇ ਆਪਣੇ ਆਪ ਨੂੰ ਵਿਅਸਤ ਰੱਖਣਾ ਤਾਂ ਜੋ ਤੰਦਰੁਸਤੀ ਇੰਝ ਹੀ ਬਣੀ ਰਹੇ। "
           "ਨਹੀਂ ਯਾਰ ਨੂੰਹਾਂ- ਪੁੱਤਾਂ ਨੇ ਬਿਲਕੁਲ ਵੀ ਨਹੀਂ ਮੰਨਣਾਂ। "
               " ਚਲੋ ਵਧੀਆਂ ਹੈ। "
            ਅਜੇ ਹਫ਼ਤਾ ਹੀ ਲੰਘਿਆ ਸੀ ਨਿਰੰਜਨ ਨੂੰ ਘਰ ਵਿੱਚ ਰਹਿੰਦੇ ਹੋਏ। ਸਵੇਰੇ ਨਾਸ਼ਤੇ ਦੇ ਸਮੇਂ  ਵੱਡੀ ਨੂੰਹ ਨੇ ਆਵਾਜ਼ ਦਿੱਤੀ।
                                "ਪਾਪਾ ਜੀ ਸਾਨੂੰ ਅੱਜ ਸਵੇਰੇ ਉੱਠਣ ਵਿੱਚ ਦੇਰ ਹੋ ਗਈ ,ਤੁਸੀਂ ਚਾਰ ਪੀਸ ਡਬਲਰੋਟੀ ਦੇ ਨਿੱਕੇ ਦੇ ਡੱਬੇ ਵਿੱਚ ਮੱਖਣ ਲਾ ਕੇ ਗਰਮ ਕਰਕੇ ਪਾ ਦੇਣਾ ਤੇ ਆਪ ਵੀ ਚਾਹ ਨਾਲ ਖਾ ਲੈਣਾ। ਮੈਂ ਅੱਜ ਤੁਹਾਡੇ ਲਈ ਪਰੌਠੀ ਨਹੀਂ ਬਣਾਈ। "
          "ਕੋਈ ਨਾ ਪੁੱਤ ਮੈਂ ਕਿਹੜਾ ਦਫ਼ਤਰ ਜਾਣਾ ਹੈ, ਮੈ ਕਰ ਲੈਂਦਾ ਹਾਂ।"
                  "  ਪਰ ਪਾਪਾ ਜੀ ਡਬਲਰੋਟੀ ਘਰੇ ਨਹੀਂ ਹੈ। ਤੁਸੀਂ ਜਲਦੀ ਨਾਲ ਬਾਹਰੋਂ ਬੇਕਰੀ ਉੱਤੋਂ ਲੈ ਆਉ। ਕਿਤੇ ਗੱਲਾਂ -ਗੱਲਾਂ ਵਿੱਚ ਕਾਕੇ ਦੀ ਸਕੂਲ ਬੱਸ ਨਾ ਨਿਕਲ ਜਾਵੇ। "
                  "ਠੀਕ ਹੈਂ ਪੁੱਤ ਠੀਕ ਹੈ ਮੈਂ ਹੁਣੇ ਹੀ ਜਾਦਾਂ ਹਾਂ। "
              ਆਖ ਜੁੱਤੀ ਪਾਉਣ ਹੀ ਵਾਲਾ ਸੀ ਕਿ ਛੋਟੀ ਨੂੰਹ ਨੇ ਵੀ ਸਵਾਲ ਪਾ ਦਿੱਤਾ।
         "ਪਾਪਾ ਜੀ ਜੇ ਬੇਕਰੀ ਉੱਤੇ ਜਾ ਹੀ ਰਹੇ ਹੋਂ ਤਾਂ ਅੰਡੇ ਵੀ ਲਈ ਆਉਣਾ, ਸ਼ਾਮ ਨੂੰ ਵਿੱਕੀ ਆ ਕੇ ਤੰਗ ਕਰੇਗਾ। "
         "ਠੀਕ ਹੈਂ ਪੁੱਤਰ ਉਹ ਵੀ ਲੈ ਆਵਾਂਗਾ। "
       " ਪਾਪਾ ਜੀ ਜਲਦੀ ਜਾਉ ਐਵੇ ਗੱਲਾਂ ਵਿੱਚ ਹੀ ਟਾਇਮ ਖਰਾਬ ਨਾ ਕਰੀ ਜਾਉ। "
            ਨਿਰੰਜਨ ਕਾਹਲੀ ਨਾਲ ਡਬਲਰੋਟੀ ਤੇ ਅੰਡੇ ਲੈ ਕੇ ਅੰਦਰ ਵੜਿਆ ਹੀ ਸੀ ਕਿ ਛੋਟੀ ਨੂੰਹ ਬੋਲੀ।    
           "ਪਾਪਾ ਜੀ ਆਹ ਸਮਾਨ ਤਾਂ ਰੱਖ ਦਿਉ ਮੇਰੇ ਲਈ ਜਲਦੀ ਨਾਲ ਰਿਕਸ਼ੇ ਵਾਲੇ ਨੂੰ ਬਾਹਰ ਰੋਕੋ ਮੈਨੂੰ ਸਕੂਲ ਜਾਣ ਲਈ ਦੇਰ ਹੋ ਰਹੀ ਹੈ।"
          ਨਿਰੰਜਨ ਬਿਨਾਂ ਚਾਹ ਪਾਣੀ ਪੀਤੇ ਹੀ ਬਾਹਰ ਗਲੀ ਵਿੱਚ ਰਿਕਸ਼ੇ ਵਾਲੇ ਨੂੰ ਰੋਕਣ ਲਈ ਖੜਾ ਹੋ ਜਾਦਾਂ ਹੈ।
                                  "  ਪਾਪਾ ਜੀ ਤੁਸੀਂ ਵੀ ਕਮਾਲ ਹੀ ਕਰਦੇ ਹੋ ਜੇ ਰਿਕਸ਼ੇ ਵਾਲਾ ਇੱਥੇ ਨਹੀਂ ਆਇਆਂ ਸੀ ਤਾਂ ਥੋੜਾ ਅੱਗੇ ਵੇਖ ਲੈਦੇਂ ਤੁਸੀਂ ਕਿਹੜਾ ਦਫ਼ਤਰ ਜਾਣਾ ਹੈ। ਅੱਜ ਫ਼ੇਰ ਪਿ੍ੰਸੀਪਲ ਨਾਲ ਮੱਥਾ ਲਾਉਣਾ ਪੈਣਾ ਹੈ। "
                 ਨਿਰੰਜਨ ਘਰੇ ਵੜਿਆ ਹੀ ਸੀ ਕਿ ਵੱਡੀ ਨੂੰਹ ਬਾਹਰ ਜਾਦੀਂ ਬੋਲੀ।
                   "ਪਾਪਾ ਜੀ ਬਜਾਰੋਂ ਸਬਜ਼ੀਆਂ ਲੈ ਆਉਣਾ ਨਾਲੇ ਕਿਤੇ ਬਾਹਰ ਬੈਠੇ ਗੱਲੀ ਨਾ ਲੱਗ ਜਾਈਉ ਅਤੇ ਸਵਿੱਤਰੀ ਕੰਮ ਕੀਤੇ ਬਿਨਾਂ ਹੀ ਬਾਹਰੋ  ਮੁੜ ਜਾਵੇਂ। "
          "  ਠੀਕ ਹੈ ਪੁੱਤ। "
             " ਸਵਿੱਤਰੀ ਨੂੰ ਪਿਆਜ਼ ਆਪ ਕੱਟ ਕੇ ਦੇਣਾ। "
          " ਤੈਨੂੰ ਪਤਾ ਤਾਂ ਹੈ ਪੁੱਤ ਮੈਂ ਪਿਆਜ਼ ਨਹੀਂ ਕੱਟ ਸਕਦਾ ਮੇਰੀਆਂ ਅੱਖਾਂ ਵਿੱਚ ਜਲਣ ਹੋਣ ਲੱਗ ਜਾਦੀਂ ਹੈ ਤੇ ਸੁੱਜ ਜਾਦੀਆਂ ਹਨ। "
            "ਤੁਹਾਡਾ ਵੀ ਉਹੀ ਬਹਾਨਾ ਹੈ ਜਿਹੜਾ ਸਵਿੱਤਰੀ ਦਾ ਹੈ ਆਖੇ ਮੇਰੀਆਂ ਅੱਖਾਂ ਸੁੱਜ ਜਾਦੀਆਂ ਹਨ । ਕੋਈ ਨਾ ਜੇ ਸੁੱਜ ਵੀ ਗਈਆਂ ਤਾਂ ਕੀ ਹੈਂ? ਤੁਸੀਂ ਬੜਾ ਦਫ਼ਤਰ ਜਾਣਾ ਹੈ।"
                       ਨਿਰੰਜਨ ਆਪਣੀਆਂ ਦੋਵੇਂ ਹੀ ਨੂੰਹਾਂ ਦੇ ਇਸ ਤਰ੍ਹਾਂ ਦੇ ਸੁਭਾਅ ਬਾਰੇ ਤਾਂ ਜਾਣਦਾ ਹੀ ਨਹੀਂ ਸੀ। ਸ਼ਾਇਦ ਇਹ ਉਸਦੀ ਜਿੰਦਗੀ ਦੀ ਪਹਿਲੀ ਦੁਪਹਿਰ ਸੀ ਕਿ ਇੱਕ ਵੱਜ ਗਿਆ ਸੀ ਤੇ ਚਾਹ ਵੀ ਨਾ ਪੀਤੀ ਹੋਵੇ।ਉਹ ਆਪਣੇ ਆਪ ਨੂੰ ਹੀ ਸਮਝਾਉਣ ਲੱਗ ਜਾਦਾਂ ਹੈ ਕਿ ਕਈ ਵਾਰ ਇੰਝ ਹੋ ਜਾਦਾਂ ਹੈ ਨਾਲੇ ਕੁੜੀਆਂ ਨੇ ਡਿਊਟੀ ਉੱਤੇ ਜਾਣਾ ਹੈ ਤੇ ਮੈਂ ਤਾਂ ਘਰੇ ਹੀ ਰਹਿਣਾ ਹੈ। ਹੁਣ ਇਹ ਇੱਕ ਦਿਨ ਦੀ ਗੱਲ ਨਾ ਹੋ ਕਿ ਰੋਜ਼ਾਨਾ ਦੀ ਹੀ ਗੱਲ ਹੋ ਚੁੱਕੀ ਸੀ। ਦੋਵੇਂ ਨੂੰਹਾਂ ਤੇ ਇੱਥੋ ਤੱਕ ਕਿ ਮੁੰਡਿਆਂ ਨੂੰ ਕੋਈ ਪਰਵਾਹ ਨਹੀਂ ਸੀ ਕਿ ਉਸਨੇ ਕੁਝ ਖਾਂਦਾ ਹੈ ਕਿ ਨਹੀਂ ਬਸ ਇੱਕ ਤੋਂ ਬਾਅਦ ਇੱਕ ਕੰਮ ਹੀ ਆਖੀਂ ਜਾਦੇਂ ।ਆਖ ਦਿੰਦੇ ਪਾਪਾ ਜੀ ਤਾਂ ਵਿਹਲੇ ਹਨ ਇਹਨਾਂ ਕਿਹੜਾ ਦਫ਼ਤਰ ਜਾਣਾ ਹੈ।
               ਅੱਜ ਤਾਂ ਵੱਡੀ ਨੂੰਹ ਨੇ ਹੱਦ ਹੀ ਕਰ ਦਿੱਤੀ ਜਦੋਂ ਉਸਨੇ ਧੋਬੀ ਨੂੰ ਕਿਹਾ, "ਦੇਖ ਭਈਆ ਵੱਡੇ ਸਾਹਿਬ ਦੇ ਕੱਪੜੇ ਪੈ੍ਸ ਕਰਨ ਦੀ ਕੋਈ ਲੋੜ ਨਹੀਂ ਹੈ। ਉਹਨਾਂ ਨੇ ਕਿਹੜਾ ਦਫ਼ਤਰ ਜਾਣਾ ਹੁੰਦਾ ਹੈ। ਜੇ ਲੋੜ ਹੋਈ ਤਾਂ ਆਪੇ ਹੀ ਕਰ ਲੈਣਗੇ ਘਰੇ ਵਿਹਲੇ ਹੀ ਤਾਂ ਹੁੰਦੇ ਹਨ। "
                  ਇਹ ਸਾਰਾ ਕੁਝ ਮੁੰਡਾ ਸੁਣ ਰਿਹਾ ਸੀ ਪਰ ਬੋਲਿਆਂ ਕੁਝ ਨਹੀਂ। ਮੁੰਡੇ ਨੂੰ ਚੁੱਪ ਵੇਖ  ਨਿਰੰਜਨ ਵੀ ਕੁਝ ਨਹੀਂ ਬੋਲਿਆਂ। ਵੈਸੇ ਅੰਦਰੋਂ ਦੁੱਖੀ ਬਹੁਤ ਹੋਇਆਂ। ਘਰ ਦੇ ਸਾਰੇ ਨਿੱਕੇ ਵੱਡੇ ਕੰਮ ਹੁਣ ਨਿਰੰਜਨ ਸਿੰਘ ਦੇ ਹਿੱਸੇ ਆ ਗਏ ਸਨ ਪਰ ਕਹਿੰਦੇ ਸੀ ਪਾਪਾ ਤਾਂ ਵਿਹਲਾ ਹੀ ਹੈ ਕਿਹੜਾ ਦਫ਼ਤਰ ਜਾਣਾ ਹੁੰਦਾ ਹੈ।
                   ਨਿਰੰਜਨ ਨੇ ਇੱਕ ਦਿਨ ਆਪਣਾ ਸਾਰਾ ਦੁੱਖ ਮਹਿੰਦਰ ਨੂੰ ਦੱਸਿਆ।
       "  ਮਹਿੰਦਰ ਯਾਰ ਮਨ ਕਰਦਾ ਹੈ ਘਰ ਛੱਡ ਕੇ ਕਿਤੇ ਚਲਾ ਜਾਵਾਂ । "
                         "ਨਹੀਂ ਨਿਰੰਜਨਾ ਤੂੰ ਕਿਉਂ ਘਰ ਛੱਡਣਾ ਹੈ? ਇਹ ਘਰ ਤੂੰ ਆਪਣੀ ਸਖਤ ਮਿਹਨਤ ਨਾਲ ਬਣਾਇਆ ਹੈਂ। ਉਹਨਾਂ ਨੂੰ ਘਰੋਂ ਕੱਢ। "
           "  ਨਹੀਂ ਮਹਿੰਦਰਾ ਮੈਂ ਇੰਝ ਨਹੀਂ ਕਰ ਸਕਦਾ। "
           "ਮੈਂ ਉਹਨਾਂ ਨੂੰ ਘਰੋਂ ਕੱਢਣ ਲਈ ਨਹੀਂ ਬਲਕਿ ਸਬਕ ਦੇਣ ਲਈ ਹੀ ਕਹਿੰਦਾ ਹਾਂ। "
                           ਯੋਜਨਾ ਅਨੁਸਾਰ ਮਹਿੰਦਰ ਅਗਲੇ ਦਿਨ ਉਹਨਾਂ ਦੇ ਘਰ ਆਉਦਾਂ ਹੈਂ।
            "ਨਿਰੰਜਨ ਸਿੰਘ ਘਰੇ ਹੀ ਹੈਂ। "
               " ਆ ਜਾ ਆ ਮਹਿੰਦਰਾ ਮੈ ਕਿਹੜਾ ਦਫ਼ਤਰ ਜਾਣਾ ਹੈ ਮੈਂ ਤਾਂ ਵਿਹਲਾ ਹਾਂ। "
         "ਯਾਰ ਮੈਂ ਤੇਰਾ ਕੰਮ ਕਰ ਦਿੱਤਾ ਹੈਂ। ਕੱਲ੍ਹ ਨੂੰ ਕਿਰਾਏਦਾਰ ਆ ਜਾਣਗੇ ਤੇ ਕਿਰਾਇਆ ਵੀ ਦਸ ਹਜ਼ਾਰ ਰੁਪਏ ਮਹੀਨਾ ਪੱਕਾ ਕਰ ਦਿੱਤਾ। "
           "ਕਿਰਾਇਆ ਮੈਂ ਪਹਿਲਾਂ ਲੈਣਾ ਹੈ। "
      " ਬਿਲਕੁਲ ਬਿਲਕੁਲ ਉਹ ਤਾਂ ਮੈਨੂੰ ਪੈਸੇ ਦੇ ਵੀ ਗਏ ਹਨ। "
          ਮਹਿੰਦਰ ਦਸ ਹਜ਼ਾਰ ਰੁਪਏ ਨਿਰੰਜਨ ਦੇ ਅੱਗੇ ਕਰ ਦਿੰਦਾ ਹੈ। ਕੋਲ ਖੜਾ ਮੁੰਡਾ ਸਭ ਕੁਝ ਸੁਣ ਰਿਹਾ ਹੁੰਦਾ ਹੈ।
                              ਪਰ ਉਹ ਕੋਈ ਧਿਆਨ ਨਹੀਂ ਦਿੰਦਾ।ਅਗਲੇ ਦਿਨ ਸਵੇਰੇ- ਸਵੇਰੇ ਹੀ  ਨਵੇਂ ਕਿਰਾਏਦਾਰ ਆ ਜਾਂਦੇ ਹਨ।
             "ਅੰਕਲ ਜੀ ਸਤਿ ਸ੍ਰੀ ਅਕਾਲ ਜੀ। "
        " ਸਤਿ ਸ੍ਰੀ ਅਕਾਲ ਪੁੱਤਰ ਤੁਸੀਂ ਆ ਗਏ। ਸਮਾਨ ਲੈ ਕੇ ਰਹਿਣ ਕਦੋਂ ਆ ਰਹੇ ਹੋ। "
          " ਬਸ ਇਹ ਹੀ ਪੁੱਛਣ ਆਇਆਂ ਹਾਂ ਜੀ, ਮੈਨੂੰ ਤਿੰਨ ਛੁੱਟੀਆਂ ਹਨ ਉਹਨਾਂ ਦਿਨਾਂ ਵਿੱਚ ਆ ਜਾਂਦੇ ਹਾਂ। "
          " ਬਿਲਕੁਲ ਠੀਕ ਆ ਜਾਉ। "
               "ਪਾਪਾ ਜੀ ਇਹ ਲੋਕ ਕੋਣ ਹਨ ਤੇ ਕਿਵੇਂ ਆਏ ਹਨ? "
           "ਇਹ ਆਪਣੇ ਕਿਰਾਏਦਾਰ ਹਨ। "
       " ਕਿਰਾਏਦਾਰ ਇਹਨਾਂ ਨੂੰ ਕਿਹੜਾ ਮਕਾਨ ਕਿਰਾਏ ਉੱਤੇ ਦੇਣਾ ਹੈ? "
           "ਆਹ ਹੀ ਪੁੱਤਰ ਜਿੱਥੇ ਤੁਸੀਂ ਰਹਿ ਰਿਹਾ ਹੋ। "
       " ਆਪਣੇ ਕੋਲ ਕਿੱਥੇ ਹੈ ਖਾਲੀ ਥਾਂ। "
         "ਮੁਆਫ਼ ਕਰਨਾ ਪੁੱਤਰ ਮੈਂ ਤੁਹਾਡੇ ਨਾਲ ਗੱਲ ਕਰਨੀ ਭੁੱਲ ਹੀ ਗਿਆ, ਤੁਸੀਂ ਦੋਵੇਂ ਭਰਾ ਆਪਣੇ ਰਹਿਣ ਲਈ ਕਿਤੇ ਹੋਰ ਪ੍ਬੰਧ ਕਰ ਲਵੋ, ਇਹ ਮਕਾਨ ਮੈਂ ਕਿਰਾਏ ਉੱਤੇ ਦੇਣਾ ਹੈ। "
                 " ਪਰ ਪਾਪਾ ਜੀ ਅਸੀਂ। "
        "ਤੁਸੀਂ ਕਿਰਾਏ ਉੱਤੇ ਰਹਿਣਾ ਹੈ ਤਾਂ ਤੁਸੀਂ ਰਹਿ ਲਵੋਂ ਤੇ ਕਿਰਾਇਆ ਦੇ ਦਿਉ। "
             "  ਕਿਰਾਇਆ ..........","ਹਾਂ ਪੁੱਤਰ ਕਿਰਾਇਆ ਤੁਹਾਨੂੰ ਪਤਾ ਹੀ  ਹੈ ਰਿਟਾਇਰ ਹੋਣ ਤੋਂ ਬਾਅਦ ਮੈਂ ਵਿਹਲਾ ਹੋ ਗਿਆ ਹਾਂ ,ਜੇ ਕੋਈ ਕਮਾਈ ਕਰਾਂਗਾ ਤਾਂ ਹੀ ਸ਼ਾਇਦ ਮੇਰੀ ਵੀ ਦੁਬਾਰਾ ਇੱਜ਼ਤ ਹੋਣ ਲੱਗ ਪਵੇ। "
                  ਮਹਿੰਦਰ ਤੇ ਕਿਰਾਏਦਾਰ ਬਾਹਰ ਚਲੇ ਜਾਂਦੇ  ਹਨ ਤੇ ਉਹਨਾਂ ਸਾਰਿਆਂ ਦੀਆਂ ਅੱਖਾਂ ਦੇ ਸਾਹਮਣੇ  ਪਾਪਾ ਨੂੰ ਆਖੀਆਂ ਸਾਰੀਆਂ ਗੱਲਾਂ ਘੁੰਮਣ ਲੱਗ ਜਾਦੀਆਂ ਹਨ।
              "ਪਾਪਾ ਜੀ ਸਾਨੂੰ ਮੁਆਫ਼ ਕਰ ਦਿਉ।ਸਾਨੂੰ ਤੁਹਾਡੇ ਨਾਲ ਇੰਝ ਨਹੀਂ ਕਰਨਾ ਚਾਹੀਦਾ ਸੀ।ਸਾਨੂੰ ਆਪਣੀਆਂ ਕੀਤੀਆਂ ਗਲਤੀਆਂ ਉੱਤੇ ਬਹੁਤ ਪਛਤਾਵਾ ਹੋ ਰਿਹਾ ਹੈ। ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ।
                     ਸੰਦੀਪ ਦਿਉੜਾ
                    8437556667

ਹਲਦੀ : ਕੋਰੋਨਾਵਾਇਰਸ ਤੋਂ ਬਚਣ ਦਾ ਇੱਕ ਰਾਮਬਾਣ ✍️ ਸਿਮਰਨਜੀਤ ਕੌਰ

ਹਲਦੀ , ਇਕ ਕੁਦਰਤੀ ਮਿਸ਼ਰਣ ਹੈ  ਜੋ ਕਿ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਣ ਵਿਚ ਸਾਡੀ ਮਦਦ ਕਰਦਾ ਹੈI ਵਿਗਿਆਨੀਆਂ ਦੇ ਮੁਤਾਬਿਕ ਅਸੀਂ ਕੋਰੋਨਾ ਜਿਹੀ ਭਯਾਨਕ ਬਿਮਾਰੀ ਤੋਂ ਵੀ ਹਲਦੀ ਦੀ ਵਰਤੋਂ ਕਰਕੇ ਬਚ ਸਕਦੇ ਹਾਂ I ਹਲਦੀ ਦਾ ਪੀਲਾ ਰੰਗ ਸਾਡੀ ਭਾਰਤੀ ਰਵਾਇਤੀ ਜੜੀ-ਬੂਟੀਆਂ ਦੀਆਂ ਦਵਾਈਆਂ ਵਿਚ ਵਿਆਪਕ ਤੌਰ ਤੇ ਕਈ ਦਹਾਕਿਆਂ ਤੋਂ ਲਾਗ ਅਤੇ ਸੋਜਸ਼ ਨਾਲ ਜੁੜੀਆਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਨ ਲਈ ਵਰਤਿਆ ਜਾਂਦਾ ਹੈ I ਕਿਉਕਿ ਇਹ ਬਿਮਾਰੀਆਂ ਤੋਂ ਬਚਣ ਦੀ ਤਾਕਤ ਨੂੰ ਵਧਾਉਂਦੀ ਹੈ I ਸਿੱਟੇ ਵਜੋਂ,  ਹਲਦੀ ਦੀ ਵਰਤੋਂ ਕੋਰੋਨਾ ਬਿਮਾਰੀ ਦੇ ਇਲਾਜ ਵਿਚ ਇਕ ਸਹਾਇਕ ਥੈਰੇਪੀ ਵਜੋਂ ਕੀਤੀ ਜਾ ਸਕਦੀ ਹੈI  ਇਸ ਤੋਂ ਇਲਾਵਾ  ਕਾਫ਼ੀ ਤਰਲ ਪਦਾਰਥ ਪੀਓ. ਕਾਫ਼ੀ ਪਾਣੀ ਪੀਓI ਸ਼ਰਾਬ ਤੋਂ ਪਰਹੇਜ਼ ਕਰੋ ਕਿਉਂਕਿ ਇਹ ਪਾਣੀ ਦੀ ਕਮੀ ਕਰ ਸਕਦੀ ਹੈI ਬਹੁਤ ਸਾਰਾ ਆਰਾਮ ਲਓI ਜੇ ਤੁਹਾਨੂੰ ਕੋਰੋਨਾਵਾਇਰਸ ਦੇ ਕੋਈ ਲੱਛਣ ਹੋਣ ਤਾਂ ਤੁਹਾਨੂੰ ਆਪਣੇ ਆਪ ਨੂੰ ਘਰ ਤੋਂ ਅਲੱਗ ਕਰ ਦੇਣਾ ਚਾਹੀਦਾ ਹੈ, ਅਤੇ ਕਿਸੇ ਵੀ ਸਖ਼ਤ ਗਤੀਵਿਧੀਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈI

 

ਸਿਮਰਨਜੀਤ ਕੌਰ

ਸਹਾਇਕ ਪ੍ਰੋਫੈਸਰ ਫਾਰਮਾਕੋਲੋਜੀ

ਫੈਕਲਟੀ ਓਫ ਫਾਰਮਸੁਟਿਕਲ ਸਾਇੰਸਜ

ਪੀਸੀਟੀਈ ਗਰੁੱਪ ਆਫ਼ ਇੰਸਟੀਟਿਊਟਸ , ਲੁਧਿਆਣਾ

simranjstl@gmail.com

6280177913 'ਤੇ ਸੰਪਰਕ ਕਰੋ

ਡਾ.ਮਿੱਠੂ ਮਹੁੰਮਦ ਹੋਪ ਫਾਰ ਮਹਿਲ ਕਲਾਂ ਦੇ ਡਾਇਰੈਕਟਰ ਨਿਯੁਕਤ

ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਭੇਂਟ ਕੀਤਾ ਨਿਯੁਕਤੀ ਪੱਤਰ, 

ਵੱਖ- ਵੱਖ ਆਗੂਆਂ ਵੱਲੋਂ ਨਿਯੁਕਤੀ ਦਾ ਸਵਾਗਤ......  

ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021-(ਗੁਰਸੇਵਕ ਸਿੰਘ ਸੋਹੀ)-

ਅਮਨ ਮੁਸਲਿਮ ਵੈੱਲਫ਼ੇਅਰ ਸੋਸਾਇਟੀ ਮਹਿਲ ਕਲਾਂ ਦੇ ਪ੍ਰਧਾਨ , ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਅਤੇ ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਡਾ.ਮਿੱਠੂ ਮੁਹੰਮਦ ਨੂੰ ਇਲਾਕੇ ਦੀ ਪ੍ਰਸਿੱਧ ਸਮਾਜਿਕ ਸੰਸਥਾ "ਹੋਪ ਫਾਰ ਮਹਿਲ ਕਲਾਂ ਦਾ ਡਾਇਰੈਕਟਰ ਵਜੋਂ ਨਿਯੁਕਤੀ ਪੱਤਰ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਭੇਂਟ ਕੀਤਾ।ਇਸ ਮੌਕੇ ਗੱਲਬਾਤ ਕਰਦਿਆਂ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਇਲਾਕਾ ਮਹਿਲ ਕਲਾਂ ਅੰਦਰ ਹੋਪ ਫਾਰ ਮਹਿਲ ਕਲਾਂ ਵੱਲੋਂ ਆਮ ਲੋਕਾਂ ਨੂੰ ਇਨਸਾਫ਼ ਦੇਣ ਦੇ ਮੰਤਵ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ਜਿਨ੍ਹਾਂ ਤੋਂ ਪ੍ਰਭਾਵਤ ਹੋ ਕੇ ਇਲਾਕਾ ਮਹਿਲ ਕਲਾਂ ਦੇ ਸਮਾਜ ਸੇਵੀ ਲੋਕ ਵੀ ਵੱਡੀ ਗਿਣਤੀ ਵਿੱਚ ਜੁੜ ਰਹੇ ਹਨ। ਡਾ.ਮਿੱਠੂ ਮੁਹੰਮਦ ਨੂੰ ਸੰਸਥਾ ਦਾ ਡਾਇਰੈਕਟਰ ਨਿਯੁਕਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਿਯੁਕਤੀ ਨਾਲ ਇਲਾਕੇ ਅੰਦਰ ਲੋਕ ਹਿਤਾਂ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਹੋਰ ਬਲ ਮਿਲੇਗਾ।ਨਵ ਨਿਯੁਕਤ ਡਾਇਰੈਕਟਰ ਡਾ.ਮਿੱਠੂ ਮੁਹੰਮਦ ਨੇ ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੂੰ ਵਿਸ਼ਵਾਸ ਦਵਾਇਆ ਕਿ ਉਹ ਉਨ੍ਹਾਂ ਵੱਲੋਂ ਇਲਾਕੇ ਵਿੱਚ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਸੁਰੂ ਕੀਤੀ ਮੁਹਿੰਮ ਵਿੱਚ ਮੋਹਰੀ ਭੂਮਿਕਾ ਨਿਭਾਉਣਗੇ।ਇਸ ਨਿਯੁਕਤੀ ਤੇ ਪੁਸਪਿੰਦਰ ਸਿੰਘ ਅਮਲਾ ਸਿੰਘ ਵਾਲਾ,ਮੁਹੰਮਦ ਸ਼ਮਸੇਰ ਅਲੀ,ਮੁਹੰਮਦ ਅਕਬਰ, ਤਾਜ ਮੁਹੰਮਦ ਚੰਨਣਵਾਲ,ਡਾ. ਕੇਸਰ ਖਾਨ ਮਾਂਗੇਵਾਲ,ਡਾ. ਗੁਰਪ੍ਰੀਤ ਸਿੰਘ ਨਾਹਰ,ਡਾ. ਬਲਿਹਾਰ ਸਿੰਘ ਗੋਬਿੰਦਗੜ, ਸੁਰਜੀਤ ਸਿੰਘ ਛਾਪਾ,ਜਗਜੀਤ ਸਿੰਘ ਕਾਲਸਾਂ,ਡਾ. ਸੁਖਵਿੰਦਰ ਸਿੰਘ ਠੁੱਲੀਵਾਲ,ਜਸਵੀਰ ਸਿੰਘ ਜੱਸੀ,ਡਾ. ਸਕੀਲ ਮੁਹੰਮਦ,ਜਗਮੋਹਨ ਸ਼ਾਹ ਰਾਏਸਰ,ਬਾਬਾ ਜੰਗ ਸਿੰਘ ਦੀਵਾਨਾ,ਪ੍ਰੇਮ ਕੁਮਾਰ ਪਾਸੀ ਮਹਿਲ ਕਲਾਂ ਤੇ ਸੋਨੀ ਖਾਨ ਜੌਹਲਾਂ ਆਦ ਆਗੂਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।