You are here

ਪੰਜਾਬ

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਡਾ ਸੁਰਜੀਤ ਸਿੰਘ ਜੀ ਬਠਿੰਡਾ ਨੂੰ ਸਦਮਾ  ਨੌਜਵਾਨ ਪੁੱਤਰ ਦੀ ਮੌਤ 

ਮਹਿਲ ਕਲਾ/ਬਰਨਾਲਾ-ਅਪ੍ਰੈਲ 2021-(ਗੁਰਸੇਵਕ  ਸੋਹੀ )  
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਡਾਕਟਰ ਸੁਰਜੀਤ ਸਿੰਘ ਜੀ ਬਠਿੰਡਾ ਨੂੰ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਨੌਜਵਾਨ ਹੋਣਹਾਰ ਸਪੁੱਤਰ ਕਾਕਾ ਬਰਿੰਦਰਪਾਲ ਸਿੰਘ ਦੀ ਬੇਵਕਤੀ ਮੌਤ ਹੋ ਗਈ। ਸਵ: ਬਰਿੰਦਰਪਾਲ ਦੀ ਉਮਰ 32 ਸਾਲ ਦੇ ਕਰੀਬ ਸੀ।
ਇਸ ਮੌਕੇ ਉਹਨਾਂ ਨਾਲ ਦੁੱਖ ਪ੍ਰਗਟ ਕਰਦਿਆ ਸੂਬਾਈ ਆਗੂਆਂ ਨੇ ਕਿਹਾ ਕਿ ਨੌਜਵਾਨ ਪੁੱਤ ਦੀ ਮੌਤ ਇਕ ਅਸਿਹ ਦੁੱਖ ਹੈ। ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾਕਟਰ ਰਮੇਸ਼ ਕੁਮਾਰ ਜੀ ਬਾਲੀ,ਡਾਕਟਰ ਠਾਕੁਰਜੀਤ ਸਿੰਘ ਚੇਅਰਮੈਨ ਪੰਜਾਬ,ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ,ਡਾ ਮਾਘ ਸਿੰਘ ਜੀ ਸਟੇਟ ਕੈਸ਼ੀਅਰ ਪੰਜਾਬ,ਡਾ ਮਹਿੰਦਰ ਸਿੰਘ ਜੀ ਮੋਗਾ ਸਰਪ੍ਰਸਤ,ਡਾਕਟਰ ਬਲਕਾਰ ਸਿੰਘ ਜੀ ਸੇਰਗਿਲ ਪਟਿਆਲਾ,ਡਾਕਟਰ ਸਤਨਾਮ ਸਿੰਘ ਜੀ ਦਿਓ ਵਰਕਿੰਗ ਪ੍ਰਧਾਨ ਪੰਜਾਬ, ਡਾਕਟਰ ਰਣਜੀਤ ਸਿੰਘ ਜੀ ਰਾਣਾ ਵਾਈਸ ਚੇਅਰਮੈਨ ਪੰਜਾਬ,ਡਾਕਟਰ ਦੀਦਾਰ ਸਿੰਘ ਜੀ ਮੁਕਤਸਰ ਆਰਗੇਨਾਈਜੇਰ ਸੈਕਟਰੀ ਪੰਜਾਬ, ਡਾਕਟਰ ਜੋਗਿੰਦਰ ਸਿੰਘ ਜੀ ਗੁਰਦਾਸਪੁਰ,ਡਾਕਟਰ ਰਿੰਕੂ ,ਡਾ ਵਿਜੈ ਜੀ ਰੋਪੜ ,ਡਾ ਵੇਦ ਪ੍ਰਕਾਸ ਜੀ ਜਿਲ੍ਹਾ ਰੋਪੜ ,ਡਾਕਟਰ ਗੁਰਚਰਨ ਸਿੰਘ ਜੀ ਫਤਿਹਗੜ੍ਹ ਸਾਹਿਬ,ਡਾ ਗੁਰਮੁੱਖ ਸਿੰਘ ਜੀ ਮੋਹਾਲੀ,ਡਾ ਹਾਕਮ ਸਿੰਘ ਪਟਿਆਲਾ,ਡਾਕਟਰ ਸੁਰਿੰਦਰ ਜੈਨਪੁਰੀ ,ਡਾਕਟਰ ਧਰਮਪਾਲ ਸਿੰਘ ਜੀ ਭਵਾਨੀਗੜ੍ਹ ,ਬਰਨਾਲਾ ਦੇ ਉਘੇ ਪੱਤਰਕਾਰ ਡਾਕਟਰ ਮਿੱਠੂ ਮੁਹੰਮਦ ਜੀ ਸੀਨੀਅਰ ਮੀਤ ਪ੍ਰਧਾਨ ਪੰਜਾਬ ,ਡਾ ਕੇਸਰ ਖ਼ਾਨ ਬਰਨਾਲਾ, ਡਾ ਰਾਜੇਸ਼ ਸ਼ਰਮਾ ਜੀ ਰਾਜੂ ਪ੍ਰੈਸ ਸਕੱਤਰ ਪੰਜਾਬ,ਡਾ  ਮਹਿੰਦਰ ਸਿੰਘ ਜੀ ਸੋਹਲ,ਡਾ ਸਰਬਜੀਤ ਸਿੰਘ ਜੀ ਅੰਮ੍ਰਿਤਸਰ,ਡਾ ਕੇਸਰ ਧਾਂਦਰਾ ਪ੍ਰੈਸ ਸਕੱਤਰ ਜਿਲ੍ਹਾ ਲੁਧਿਆਣਾ,ਡਾਕਟਰ ਭਗਵੰਤ ਸਿੰਘ ਜੀ ਬੜੂੰਦੀ ਜਿਲ੍ਹਾ ਵਾਈਸ ਚੇਅਰਮੈਨ, ਡਾਕਟਰ ਅਵਤਾਰ ਸਿੰਘ ਜੀ ਲਸਾੜਾ ਜਿਲ੍ਹਾ ਪ੍ਰਧਾਨ ਲੁਧਿਆਣਾ ,ਡਾਕਟਰ ਗਗਨ ਜੀ ਜਿਲ੍ਹਾ ਪ੍ਰਧਾਨ ਇਸਤਰੀ ਵਿੰਗ ਜਿਲ੍ਹਾ ਲੁਧਿਆਣਾ,ਡਾਕਟਰ ਮਨਪ੍ਰੀਤ ਕੌਰ ਜੀ ਢੈਪਈ ਜਿਲ੍ਹਾ ਜਰਨਲ ਸਕੱਤਰ ਇਸਤਰੀ ਵਿੰਗ ਜਿਲ੍ਹਾ ਲੁਧਿਆਣਾ,ਸਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਕੱਤਰ ਹਰਨੇਕ ਗੁੱਜਰਵਾਲ,KSG ਨਿਊਜ਼ ਚੈਨਲ ਦੇ ਸੰਪਾਦਕ ਡਾ ਕੁਲਦੀਪ ਸਿੰਘ ਬਿਲਾਸਪੁਰ,ਜਮਹੂਰੀ ਕਿਸਾਨ ਸਭਾ  ਦੇ ਜਗਤਾਰ ਚਕੋਹੀ ਜੀ,ਰਘਬੀਰ ਬੈਨੀਪਾਲ,ਸੂਬਾ ਮੀਤ ਪ੍ਰਧਾਨ ਡਾ ਅਨਵਰ ਖਾਨ ਧੂਰੀ ,ਅਮਰਜੀਤ  ਸਹਿਜਾਦ ਉਘੇ ਪੱਤਰਕਾਰ ,ਸੋਹਨ ਕੈਨੇਡੀਅਨ ਮੰਚ ਦੇ ਆਗੂ ਡਾਕਟਰ ਪ੍ਦੀਖ ਜੋਧਾਂ ਕਨੇਡਾ,ਪ੍ਰਧਾਨ ਜਗਰੂਪ ਸਿੰਘ ਸਰੀ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸਮੂਹ ਜਿਲ੍ਹਾ ਪ੍ਰਧਾਨਾਂ ਸਟੇਟ ਕਮੇਟੀ ਮੈਂਬਰਾਂ ਨੇ ਡੂੰਘੇ  ਦੁੱਖ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਡਾਕਟਰ ਸੁਰਜੀਤ ਸਿੰਘ ਜੀ ਬਠਿੰਡਾ  ਦੇ ਪਰਿਵਾਰ ਤੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਵਰਗੀ ਡਾ ਵਰਿੰਦਰਪਾਲ ਸਿੰਘ ਜੀ ਦੀ ਅੰਤਮ ਅਰਦਾਸ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ, ਨੇੜੇ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ 11 ਅਪ੍ਰੈਲ 2021 ਦਿਨ ਐਤਵਾਰ ਨੂੰ ਸਹੀ 12 ਵਜੇ ਹੋਵੇਗੀ ।ਇਸ ਦੁੱਖ ਦੀ ਘੜੀ ਵਿਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਪੂਰੇ ਪੰਜਾਬ ਵਿੱਚੋਂ ਹਰੇਕ ਜ਼ਿਲ੍ਹਿਆਂ ਦੇ ਡਾਕਟਰ ਸਾਥੀ,ਸੂਬਾ ਮੀਤ ਪ੍ਰਧਾਨ ਡਾ ਸੁਰਜੀਤ ਸਿੰਘ ਨਾਲ ਦੁੱਖ ਸਾਂਝਾ ਕਰਨ ਲਈ ਅੰਤਿਮ ਅਰਦਾਸ ਵਿੱਚ  ਵਿਚ ਪਹੁੰਚ ਰਹੇ ਹਨ ।

ਮਹਿਲ ਕਲਾਂ ਵਿਖੇ ਵਿਸਾਖੀ ਦਿਹਾਡ਼ੇ ਨੂੰ ਸਮਰਪਤ ਨਿਸ਼ਾਨ ਸਾਹਿਬ ਤੇ ਚੋਲਾ ਚੜ੍ਹਾਉਣ ਦੀ ਸੇਵਾ ਕੀਤੀ ਗਈ  

ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)-

ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਅੱਜ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਸ੍ਰੀ ਨਿਸ਼ਾਨ ਸਾਹਿਬ ਤੇ ਚੋਲਾ ਚੜ੍ਹਾਉਣ ਦੀ ਸੇਵਾ ਕੀਤੀ ਗਈ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਸ਼ੀ ਸਿੰਘ ਖ਼ਾਲਸਾ ਨੇ ਕਿਹਾ ਕਿ ਨਿਸ਼ਾਨ ਸਾਹਿਬ ਤੇ ਚੋਲਾ ਚੜ੍ਹਾਉਣ ਵਾਲੇ ਕੱਪੜੇ ਦੀ ਸੇਵਾ ਮਹਿਕਾਂ ਦੇ ਸਮਾਜ ਸੇਵੀ ਪਰਿਵਾਰ ਕੇਵਲ ਸਿੰਘ ਭੱਠਲ ਵੱਲੋਂ ਕੀਤੀ ਗਈ ।ਉਨ੍ਹਾਂ ਕਿਹਾ ਕਿ ਗੁਰੂ ਘਰ ਦੇ ਦੋ ਨਿਸ਼ਾਨ ਸਾਹਿਬ ਤੇ ਜਿਨ੍ਹਾਂ ਦੀ ਲੰਬਾਈ ਕ੍ਰਮਵਾਰ 115 ਫੁੱਟ ਅਤੇ 125 ਫੁੱਟ ਦੇ ਕਰੀਬ ਹੈ ਤੇ ਚੋਲਾ ਚਡ਼੍ਹਾਇਆ ਗਿਆ ਹੈ ,ਜਿਸ ਨੂੰ ਚੜ੍ਹਾਉਣ ਦੀ ਸੇਵਾ ਭਾਈ ਸੁਖਚੈਨ ਸਿੰਘ ਛੀਨੀਵਾਲ ਕਲਾਂ ਅਤੇ ਸਮਾਜ ਸੇਵੀ ਸਾਬਕਾ ਸਰਪੰਚ  ਰਾਜਿੰਦਰਪਾਲ ਸਿੰਘ ਬਿੱਟੂ ਚੀਮਾ ਵੱਲੋਂ ਕੀਤੀ ਗਈ ।ਇਸ ਮੌਕੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮਾਜ ਸੇਵੀ ਲੋਕਾਂ ਵੱਲੋਂ ਸੇਵਾ ਕਰਨ ਵਾਲੇ ਪਰਿਵਾਰਾਂ ਤੇ ਚੋਲਾ ਚੜ੍ਹਾਉਣ ਵਾਲੇ ਸਿੰਘਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਨਮਾਨ ਕਰਨ ਸਮੇਂ ਸਰਪੰਚ ਬਲੌਰ ਸਿੰਘ ,ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ,ਨੰਬਰਦਾਰ ਮਹਿੰਦਰ ਸਿੰਘ ਢੀਂਡਸਾ, ਕਰਨੈਲ ਸਿੰਘ ਢੈਪਈ ਵਾਲੇ, ਮੇਜਰ ਸਿੰਘ ਕਲੇਰ ,ਜਗਜੀਤ ਸਿੰਘ ਜੀਤਾ, ਬਿੱਟੂ ਸਿੰਘ ਵਾਜੇਕਾ, ਹਰੀ ਸਿੰਘ ਚੀਮਾ, ਅਜਮੇਰ ਸਿੰਘ,   ਸਮਾਜ ਸੇਵੀ ਸਰਬਜੀਤ ਸਿੰਘ ਸੰਭੂ, ਨੰਬਰਦਾਰ ਜੱਗਾ ਸਿੰਘ,ਰਣਜੀਤ ਸਿੰਘ ਬਿੱਟੂ,ਅਮਰਜੀਤ ਸਿੰਘ ਬੱਸੀਆਂ ਵਾਲੇ ਅਤੇ ਮੇਜਰ ਸਿੰਘ ਢੀਂਡਸਾ ਹਾਜ਼ਰ ਸਨ ।

ਪਿੰਡ ਸਹਿਜੜਾ ਦੇ ਮਨਰੇਗਾ ਮਜ਼ਦੂਰਾਂ ਵੱਲੋਂ ਕੰਮ ਨਾ ਦਿੱਤੇ ਜਾਣ ਨੂੰ ਲੈ ਕੇ ਬੀਡੀਪੀਓ ਦਫ਼ਤਰ ਮਹਿਲ ਕਲਾਂ ਅੱਗੇ ਜ਼ੋਰਦਾਰ ਨਾਅਰੇ ਬਾਜ਼ੀ ਕੀਤੀ

ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021 (ਗੁਰਸੇਵਕ ਸੋਹੀ)-         
ਮਨਰੇਗਾ ਮਜ਼ਦੂਰ ਯੂਨੀਅਨ ਸੀਟੂ ਦੀ ਇਕਾਈ ਪਿੰਡ ਸਹਿਜਡ਼ਾ ਵੱਲੋਂ ਜਥੇਬੰਦੀ ਦੀ ਇਕਾਈ ਪ੍ਰਧਾਨ ਗੁਰਮੀਤ ਕੌਰ, ਖਜ਼ਾਨਚੀ ਸੁਰਜੀਤ ਕੌਰ, ਸੈਕਟਰੀ ਮਨਦੀਪ ਕੌਰ, ਸਹਿਜੜਾ ਦੀ ਅਗਵਾਈ ਹੇਠ ਪਿੰਡ ਸਹਿਜੜਾ ਦੇ ਮਨਰੇਗਾ ਮਜ਼ਦੂਰਾਂ ਨੂੰ ਮਨਰੇਗਾ ਸਕੀਮ ਤਹਿਤ ਕੰਮ ਨਾ ਦਿੱਤੇ ਜਾਣ ਨੂੰ ਲੈ ਕੇ ਮਜ਼ਦੂਰਾਂ ਵੱਲੋਂ ਬੀਡੀਪੀਓ ਦਫ਼ਤਰ ਮਹਿਲ ਕਲਾਂ ਦੇ ਅੱਗੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮਨਰੇਗਾ ਮਜ਼ਦੂਰਾਂ ਨੂੰ ਤੁਰੰਤ ਕੰਮ ਦੇਣ ਦੀ ਮੰਗ ਕੀਤੀ । ਇਸ ਮੌਕੇ ਪੰਜਾਬ ਸੀਟੂ ਦੇ ਸਟੇਟ ਕਮੇਟੀ ਮੈਂਬਰ ਕਾਮਰੇਡ ਪ੍ਰੀਤਮ ਸਿੰਘ ਸਹਿਜੜਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਗਾਤਾਰ ਸੰਵਿਧਾਨ ਨਾਲ ਛੇੜਛਾੜ ਕਰਕੇ ਕਿਰਤ ਕਾਨੂੰਨਾਂ ਨੂੰ ਤੋਡ਼ ਕੇ ਮਜ਼ਦੂਰਾਂ ਦੇ ਹੱਕ ਖੋਹੇ ਜਾ ਰਹੇ ਹਨ ਕਿਉਂਕਿ ਪਿਛਲੇ ਸਮੇਂ ਤੋਂ ਕੇਂਦਰ ਸਰਕਾਰ ਨੇ ਮਨਰੇਗਾ ਮਜ਼ਦੂਰਾਂ ਦੇ ਫੰਡਾਂ ਵਿੱਚ ਕਟੌਤੀ ਅਤੇ ਹੁਣ 44 ਮਜ਼ਦੂਰ ਪੱਖੀ ਕਿਰਤ ਕਾਨੂੰਨਾ ਨੂੰ ਤੋਡ਼ ਕੇ 4 ਕੋਡ ਮਾਲਕ ਪੱਖੀ ਬਣਾਉਣ ਨਾਲ ਮਜ਼ਦੂਰਾਂ ਦੇ ਰੁਜ਼ਗਾਰ ਪੂਰੀ ਤਰ੍ਹਾਂ ਖ਼ਤਮ ਹੋ ਜਾਣਗੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਯੂਪੀਏ ਸਰਕਾਰ ਵਿੱਚ ਖੱਬੀਆਂ ਧਿਰਾਂ ਦੀ ਭਾਈਵਾਲ ਹੁੰਦਿਆਂ ਹੋਇਆਂ ਮਨਰੇਗਾ ਐਕਟ ਕਾਨੂੰਨ ਅਤੇ ਫੂਡ ਸਕਿਉਰਿਟੀ ਐਕਟ ਪਾਸ ਕਰਵਾ ਕੇ ਉਸ ਦੀ ਕੇਂਦਰ ਸਰਕਾਰ ਤੂੰ ਮੌਜੂਦ ਮਜ਼ਦੂਰਾਂ ਦੀ ਭਲਾਈ ਲਈ ਸੋਧ ਨੂੰ ਗਾਰੰਟੀ ਯੋਜਨਾ ਸਕੀਮ ਤਹਿਤ ਰੁਜ਼ਗਾਰ ਅਤੇ ਸਸਤੇ ਰੇਟਾਂ ਤੇ ਆਟਾ ਦਾਲ ਅਤੇ ਹੋਰ ਜ਼ਰੂਰੀ ਸਹੂਲਤਾਂ ਦਵਾਈਆਂ ਲਈਆਂ ਸਨ । ਪਰ ਅੱਜ ਕੇਂਦਰ ਸਰਕਾਰ ਮਜ਼ਦੂਰਾਂ ਨੂੰ ਦਵਾਈਆਂ ਸਹੂਲਤਾਂ ਖੋਹਣ ਤੇ ਤੁਲੀ ਹੋਈ ਹੈ ।  ਉਨ੍ਹਾਂ ਕਿਹਾ ਕਿ ਅਫ਼ਸਰਸ਼ਾਹੀ ਵੱਲੋਂ ਮਨਰੇਗਾ ਸਕੀਮ ਨੂੰ ਸਹੀ ਢੰਗ ਨਾਲ ਲਾਗੂ ਨਾ ਕੀਤੇ ਜਾਣ ਕਾਰਨ ਮਜ਼ਦੂਰਾਂ ਮਨਰੇਗਾ ਸਕੀਮ ਦਾ ਰੁਜ਼ਗਾਰ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਰਹੇ ਹਨ।  ਉਕਤ ਆਗੂਆਂ ਨੇ ਮੰਗ ਕੀਤੀ ਕਿ ਪਿੰਡ ਸਹਿਜੜਾ ਦੇ ਮਨਰੇਗਾ ਮਜ਼ਦੂਰਾਂ ਦਾ ਮਸਟਰੋਲ ਕੱਢ ਕੇ ਤੁਰੰਤ ਮਨਰੇਗਾ ਸਕੀਮ ਤਹਿਤ ਕੰਮ ਦਿੱਤਾ ਜਾਵੇ  । 
ਇਸ ਮੌਕੇ ਪੰਜਾਬ ਸੀਟੂ ਦੇ ਸਟੇਟ ਕਮੇਟੀ ਆਗੂ ਕਾਮਰੇਡ ਪ੍ਰੀਤਮ ਸਿੰਘ ਸਹਿਜੜਾ ਦੀ ਅਗਵਾਈ ਹੇਠ ਪਿੰਡ ਸਹਿਜੜਾ ਦੇ ਮਨਰੇਗਾ ਮਜ਼ਦੂਰਾਂ ਵੱਲੋਂ ਮਨਰੇਗਾ ਸਕੀਮ ਦਾ ਕੰਮ ਦੇਣ ਸਬੰਧੀ ਬਲਾਕ ਸੰਮਤੀ ਮਹਿਲਕਲਾਂ ਦੇ ਡਿਪਟੀ ਚੇਅਰਮੈਨ ਬੱਗਾ ਸਿੰਘ ਮਹਿਲ ਕਲਾਂ ਅਤੇ ਬਲਾਕ ਸੁਪਰਡੈਂਟ ਗੁਰਚੇਤ ਸਿੰਘ ਸਹਿਜੜਾ ਨੂੰ ਆਪਣਾ ਮੰਗ ਪੱਤਰ ਦਿੱਤਾ। ਉਨ੍ਹਾਂ ਮਜ਼ਦੂਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਆਉਂਦੇ ਹਫ਼ਤੇ ਤੱਕ ਪਿੰਡ ਸਹਿਜੜਾ ਦੇ ਮਜ਼ਦੂਰਾਂ ਨੂੰ ਪਹਿਲ ਦੇ ਆਧਾਰ ਤੇ ਕੰਮ ਦਿੱਤਾ ਜਾਵੇਗਾ।

ਭਾਰਤੀਯ ਵਿਮੁਕਤ ਜਾਤੀ ਚੈਰੀਟੇਬਲ ਟਰੱਸਟ ਵੱਲੋਂ ਤਲਵੰਡੀ ਵਿਖੇ ਮੀਟਿੰਗ ਹੋਈ

ਜਗਰਾਉਂ ਅਪ੍ਰੈਲ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਅੱਜ ਇਥੇ ਪਿੰਡ ਤਲਵੰਡੀ ਵਿਖੇ ਭਾਰਤੀਯ ਵਿਮੁਕਤ ਜਾਤੀ ਚੈਰੀਟੇਬਲ ਟਰੱਸਟ ਵੱਲੋਂ ਮੀਟਿੰਗ ਹੋਈ ਜਿਸ ਵਿਚ ਇਸ ਸੰਗਠਨ ਦੇ ਸੰਸਥਾਪਕ ਬੂਟਾ ਰਾਮ ਜੀ ਅਜ਼ਾਦ ਵਿਸ਼ੇਸ਼ ਤੌਰ ਤੇ ਪਿੰਡ ਤਲਵੰਡੀ (ਲੁਧਿਆਣਾ) ਵਿਖੇ   ਪਹੁੰਚ ਕੇ ਵਿਮੁਕਤ ਜਾਤੀ ਚੈਰੀਟੇਬਲ ਟਰੱਸਟ ਦੇ 1963ਚ ਹੋਏ ਪਹਿਲੀ ਵਾਰ ਇਸ ਤਲਵੰਡੀ ਦੀ ਧਰਤੀ ਤੇ ਹੀ ਹੋਈ ਸੀ  ਜਿਸ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦਸਿਆ ਕਿ ਅੱਜ ਇਥੇ ਇਸ ਸੰਗਠਨ ਦੇ ਰਾਸ਼ਟਰੀ ਚੈਅਰਮੈਨ ਭੀਮ ਸਿੰਘ ਵੀ ਪਹਿਲੀ ਵਾਰ ਇਥੇ ਪਹੁੰਚੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਟੀਮ ਵਰਕ ਦੀ ਵਧੇਰੇ ਜ਼ਰੂਰਤ ਹੈ। ਤਾਂ ਜੋ ਭਾਰਤੀਯ ਵਿਮੁਕਤ ਜਾਤੀਆਂ ਦੇ ਮਾਮਲੇ ਆ ਤੇ ਮਜ਼ਬੂਤੀ ਨਾਲ ਜੁੜੇ ਹੋਏ ਰਹਿਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਟੀਮ ਮੈਂਬਰ, ਕੋਮੀ ਪ੍ਰਧਾਨ,ਕੋਮੀ ਚੈਅਰਮੈਨ ਕੌਮੀ ਉਪ ਪ੍ਰਧਾਨ ਯੂਥ ਵਿੰਗ ਪੰਜਾਬ, ਅਤੇ ਬਹੁਤ ਸਾਰੇ ਵਰਕਰ ਇਕੱਤਰ ਹੋ ਏ।

ਟਿੱਕਰੀ ਸਰਹੱਦ ’ਤੇ ਪਿੰਡ ਧੌਲ ਖੁਰਦ ਦਾ ਨੌਜਵਾਨ ਸ਼ਹੀਦ, ਇਲਾਕੇ ਵਿਚ ਸੋਗ ਦੀ ਲਹਿਰ

ਮਲੌਦ ,ਅਪ੍ਰੈਲ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)

ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਟਿੱਕਰੀ ਸਰਹੱਦ ’ਤੇ ਚੱਲ ਰਹੇ ਕਿਸਾਨ ਮਜ਼ਦੂਰ ਅੰਦੋਲਨ ’ਚ ਸਮੇਂ-ਸਮੇਂ ’ਤੇ ਹਿੱਸਾ ਲੈਣ ਵਾਲੇ ਬਲਾਕ ਮਲੌਦ ਅਧੀਨ ਪੈਂਦੇ ਪਿੰਡ ਧੌਲ ਖੁਰਦ ਦੇ ਨੌਜਵਾਨ ਕਿਸਾਨ ਲਖਵੀਰ ਸਿੰਘ ਲੱਖੀ (36 ਸਾਲ) ਪੁੱਤਰ ਜਸਪਾਲ ਸਿੰਘ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਆਗੂ ਸੁਦਾਗਰ ਸਿੰਘ ਘੁਢਾਣੀ, ਬਲਵੰਤ ਸਿੰਘ ਘੁਢਾਣੀ ਤੇ ਪਰਵੀਰ ਸਿੰਘ ਘਲੋਟੀ ਨੇ ਦੱਸਿਆ ਕਿ ਇਹ ਨੌਜਵਾਨ ਇੱਕ ਗਰੀਬ ਕਿਸਾਨ ਪਰਿਵਾਰ ਨਾਲ ਸਬੰਧਤ ਸੀ ਜੋ ਕਿ ਕਰਜ਼ੇ ਦੀ ਮਾਰ ਕਾਰਨ ਬੇਜ਼ਮੀਨਾਂ ਹੋ ਚੁੱਕਿਆ ਸੀ, ਜਿਸ ਦੀ ਟਿੱਕਰੀ ਸਰਹੱਦ ਦਿੱਲੀ ਵਿਖੇ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ ਪਰ ਦਿਲ ਦੇ ਦੌਰੇ ਦੇ ਲੱਛਣ ਪਾਏ ਗਏ ਹਨ।

ਇਹ ਘਟਨਾ ਵਾਪਰਨ ’ਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਖ਼ੂਨ ਦੀ ਪਿਆਸੀ ਹੋ ਚੁੱਕੀ ਹੈ ਕਿਉਂਕਿ ਪਹਿਲਾਂ ਵੀ 300 ਤੋਂ ਵੱਧ ਕਿਸਾਨ ਇਸ ਸੰਘਰਸ਼ ’ਚ ਸ਼ਹੀਦ ਹੋ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਮ੍ਰਿਤਕ ਲਖਵੀਰ ਸਿੰਘ ਲੱਖੀ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦੇਵੇ ਤੇ ਜਲਦ ਤੋਂ ਜਲਦ ਕਾਲੇ ਕਾਨੂੰਨ ਵਾਪਸ ਲਏ ਜਾਣ।

ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਸਬੰਧੀ ਸਮਾਗਮਾਂ ਦੀ ਹੋਈ ਸ਼ੁਰੂਆਤ    

 ਤਲਵੰਡੀ ਸਾਬੋ, ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ) -

ਖ਼ਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਲੱਗਣ ਵਾਲਾ ਜੋੜ ਮੇਲਾ ਅੱਜ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਦੇ ਨਾਲ ਹੀ ਰਸਮੀ ਤੌਰ 'ਤੇ ਸ਼ੁਰੂ ਹੋ ਗਿਆ। ਆਰੰਭਤਾ ਦੀ ਅਰਦਾਸ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਜੰਟ ਸਿੰਘ ਨੇ ਕੀਤੀ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

ਲੱਖੇ ਸਿਧਾਣੇ ਦੇ ਭਰਾ ਉੱਪਰ ਢਾਹਿਆ ਪੁਲਿਸ ਨੇ ਅੰਨ੍ਹਾ ਤਸ਼ੱਦਦ -Video

ਲੱਖੇ ਸਿਧਾਣੇ ਦੇ ਭਰਾ ਦੀ ਪੂਰੀ ਕਹਾਣੀ ਸੱਚ  

ਪੰਜਾਬ ਸਰਕਾਰ ਸੁੱਤੀ, ਦੇਖੋ ਦਿੱਲੀ ਪੁਲੀਸ ਦੀ ਕਰਤੂਤ  

ਲੱਖੇ ਸਿਧਾਣੇ ਦੇ ਭਰਾ ਉੱਪਰ ਢਾਹਿਆ ਪੁਲਿਸ ਨੇ ਅੰਨ੍ਹਾ ਤਸ਼ੱਦਦ 

ਪੰਜਾਬ ਦਾ ਬੱਚਾ ਬੱਚਾ ਮੰਗਦਾ ਹੈ ਇਨਸਾਫ  -ਸੁੱਖ ਜਗਰਾਓਂ ਅਤੇ ਉਨ੍ਹਾਂ ਦੀ ਟੀਮ   

By Facebook ; https://fb.watch/4OCiXXa218/

ਲੱਖਾ ਸਿਧਾਣਾ ਦੇ ਭਰਾ ਦੀ ਕੁੱਟਮਾਰ ਮਾਮਲੇ 'ਚ ਨਵਜੋਤ ਸਿੰਘ ਸਿੱਧੂ ਨੇ ਘੇਰੀ ਦਿੱਲੀ ਪੁਲਿਸ ਤੇ ਪੰਜਾਬ ਸਰਕਾਰ 'ਤੇ ਲਾਇਆ ਇਹ ਦੋਸ਼

ਜਗਰਾਓਂ/ਲੁਧਿਆਣਾ,ਅਪ੍ਰੈਲ 2021-(ਜਸਮੇਲ ਗਾਲਿਬ /  ਮਨਜਿੰਦਰ ਗਿੱਲ )-  ਦਿੱਲੀ ਪੁਲਿਸ ਵੱਲੋਂ ਲੱਖਾ ਸਿਧਾਣਾ ਦੇ ਭਰਾ ਦੀ ਕੁੱਟਮਾਰ ਮਾਮਲੇ 'ਚ ਨਵਜੋਤ ਸਿੰਘ ਸਿੱਧੂ ਨੇ ਵੀ ਆਪਣਾ ਪੱਖ ਰੱਖਿਆ ਹੈ ਤੇ ਦਿੱਲੀ ਪੁਲਿਸ ਨੂੰ ਦੱਬ ਕੇ ਲਤਾੜ ਲਾਈ ਹੈ। ਇਸੇ ਨਾਲ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ 'ਚ ਅਜੇ ਤਕ ਕੋਈ ਦਖ਼ਲ ਨਾ ਦਿੱਤੇ ਜਾਣ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ।

ਸਿੱਧੂ ਨੇ ਆਪਣੇ ਟਵੀਟ ਤੇ ਲਿਖਿਆ ਕਿ ਸ਼ਰਮਨਾਕ ਹੈ ਕਿ ਦਿੱਲੀ ਪੁਲਿਸ ਨੂੰ ਸਾਡੇ ਅਧਿਕਾਰ ਖੇਤਰ 'ਚ ਪੰਜਾਬੀਆਂ ਨੂੰ ਤਸੀਹੇ ਕਰਨ ਦੀ ਮਨਜ਼ੂਰੀ ਹੈ। ਇਹ ਪੰਜਾਬ ਸਰਕਾਰ ਦੇ ਅਧਿਕਾਰ ਦੀ ਉਲੰਘਣਾ ਕਰਦਾ ਹੈ। ਇਹ ਕਿਸ ਦੀ ਮਿਲੀਭੁਗਤ ਤੋਂ ਕੀਤਾ ਗਿਆ ਸੀ? ਮਮਤਾ ਬੈਨਰਜੀ ਤੋਂ ਸਬਕ ਸਿਖਿਆ ਜਾਣਾ ਚਾਹੀਦਾ ਜਿਨ੍ਹਾਂ ਨੇ W.Bengal ਦੇ ਅਧਿਕਾਰ ਖੇਤਰ 'ਚ ਹਮਲੇ ਕੀਤੇ ਜਾਣ 'ਤੇ CBI ਨੂੰ ਸਲਾਖ਼ਾ ਦੇ ਪਿੱਛੇ ਪਾ ਦਿੱਤਾ।

ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ 'ਤੇ ਸਵਾਲ ਚੁੱਕੇ ਹਨ ਕਿ ਆਖਿਰ ਅਜੇ ਤਕ ਕਾਰਵਾਈ ਕਿਉਂ ਨਹੀਂ ਕੀਤੀ ਗਈ ਹੈ। ਜੇ ਉਨ੍ਹਾਂ ਦੇ ਟਵੀਟ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਉਨ੍ਹਾਂ ਨੇ ਲਿਖਿਆ ਹੈ ਕਿ ਇਸ 'ਚ ਕਿਸੇ ਦੀ ਮਿਲੀਭੁਗਤ ਹੈ, ਜਿਸ ਤੋਂ ਸਾਫ਼ ਜਾਹਿਰ ਹੋ ਰਿਹਾ ਹੈ ਕਿ ਸਿੱਧੂ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਹੈ ਤੇ ਕਿਤੇ ਨਾ ਕਿਤੇ ਪੰਜਾਬ ਸਰਕਾਰ 'ਤੇ ਵੀ ਦੋਸ਼ ਲਾ ਰਹੇ ।

ਡੀਏਵੀ ਪਬਲਿਕ ਸਕੂਲ ਜਗਰਾਉਂ ਨੇ  ਦੂਜੀ ਵਾਰ ਬ੍ਰਿਟਿਸ਼ ਕੌਂਸਲ ਦਾ ਅੰਤਰਰਾਸ਼ਟਰੀ  ਐਵਾਰਡ  ਜਿੱਤਿਆ 

ਜਗਰਾਉਂ, ਐਪਲ 2021( ਅਮਿਤ ਖੰਨਾ)  

ਸਕੂਲ ਅੱਗੇ ਤਿੰਨ ਵਰ੍ਹਿਆਂ ਦੇ ਲਈ ਫਿਰ ਤੋਂ ਅੰਤਰਰਾਸ਼ਟਰੀ ਪ੍ਰਾਪਤੀਆਂ ਦਾ ਮਾਲਕ ਬਣਿਆ ਹੈ  ਆਪਣੇ ਅਣਥੱਕ ਯਤਨਾਂ ਅਤੇ ਅਟੱਲ ਵਿਸ਼ਵਾਸ ਦੀ ਬਦੌਲਤ ਸਕੂਲ ਸਾਰੇ ਪੜਾਵਾਂ ਨੂੰ ਪਾਰ ਕਰ ਸਫ਼ਲ ਹੋਇਆ  ਇਸ ਲੜੀ ਦੇ ਅੰਤਰਗਤ ਕਈ ਦੇਸ਼ਾਂ ਦੇ ਨਾਲ ਕਈ ਗਤੀਵਿਧੀਆਂ ਸਾਂਝੀਆਂ ਕੀਤੀਆਂ ਗਈਆਂ ਅਤੇ ਸਾਰੇ ਦੇਸ਼ਾਂ ਦੇ ਸਕੂਲਾਂ ਵੱਲੋਂ ਡੀ ਏ ਵੀ ਸੀਨੀਅਰ ਪਬਲਿਕ ਸਕੂਲ ਜਗਰਾਉਂ ਦੀਆਂ ਗਤੀਵਿਧੀਆਂ ਤੇ ਰਚਨਾਤਮਕ ਕਾਰਜਾਂ ਦੀ ਪ੍ਰਸੰਸਾ ਕੀਤੀ ਗਈ ਨੁੱਕੜ ਨਾਟਕਾਂ  ਟੈਕਲਿੰਗ ਡਾਂਸ ਫੈਂਸੀ ਡਰੈੱਸ ਨੋਟਰਨ ਫੈਸਟੀਵਲ ਪੋਸਟਰ ਮੇਕਿੰਗ ਪ੍ਰਤੀਯੋਗਤਾ ਪਾਣੀ ਬਚਾਓ ਰੈਲੀ ਦੇ ਵਿਚਾਰਾਂ ਦੀ ਸਾਂਝ ਪਾਈ ਗਈ  ਅਤੇ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਦਾ ਆਯੋਜਨ ਕੀਤਾ ਗਿਆ ਜਿਸ ਲਈ ਆਨਲਾਈਨ ਕਲਾਸਾਂ ਵਿੱਚ ਸ਼ਾਂਤੀ ਗੀਤ ਗਾਏ ਗਏ ਸਕੂਲ ਦੀ ਇਸ ਮਹਾਨ ਪ੍ਰਾਪਤੀ ਵਿੱਚ ਸਕੂਲ ਦੇ ਪ੍ਰਿੰਸੀਪਲ ਸਾਹਿਬ ਸ਼੍ਰੀ ਬ੍ਰਿਜ ਮੋਹਨ ਬੱਬਰ ਜੀ ਦਾ ਬੜਾ ਯੋਗਦਾਨ ਰਿਹਾ  ਉਨ੍ਹਾਂ ਦੀ ਦ੍ਰਿੜ੍ਹ ਅਗਵਾਈ ਹੇਠ ਸਕੂਲ ਵਿਦਿਆਰਥੀਆਂ ਅਧਿਆਪਕਾਂ ਅਤੇ ਇਸ ਪ੍ਰਾਜੈਕਟ ਦੇ ਕੋਆਰਡੀਨੇਟਰ ਅਧਿਆਪਕ ਸ੍ਰੀਮਤੀ ਇੰਦਰਪ੍ਰੀਤ ਕੌਰ ਆਈਐਸਏ ਦੀ ਟੀਮ ਦੇ ਅਧਿਆਪਕ ਸ੍ਰੀਮਤੀ ਸ਼ਿਲਪਾ ਸ੍ਰੀਮਤੀ ਸਟੇਫੀ ਦਾ ਯੋਗਦਾਨ ਕਾਬਲ ਇਹ ਤਾਰੀਫ਼ ਰਿਹਾ ਪ੍ਰਿੰਸੀਪਲ ਸਾਹਿਬ ਸ਼੍ਰੀ ਬ੍ਰਿਜ ਮੋਹਨ ਬੱਬਰ ਦੀ ਅਗਵਾਈ ਹੇਠ ਸਕੂਲ ਦਿਨ ਪ੍ਰਤੀ ਦਿਨ ਸਫ਼ਲਤਾ ਦੀਆਂ ਨਿੱਤ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ

ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਅੱਜ ਕੋਰੋਨਾ ਵੈਕਸੀਨ ਦਾ ਮੁਫ਼ਤ ਕੈਂਪ ਜਗਰਾਉਂ, ਅਪ੍ਰੈਲ 2021( ਅਮਿਤ ਖੰਨਾ)

ਸਿਵਲ ਹਸਪਤਾਲ ਜਗਰਾਓਂ ਦੇ ਸਹਿਯੋਗ ਨਾਲ ਅੱਜ ਸਵੇਰੇ ਦੱਸ ਤੋਂ ਦੋ ਵਜੇ ਤੱਕ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਲਿੰਕ ਰੋਡ ਜਗਰਾਓਂ ਵਿਖੇ ਲਗਾਇਆ ਗਿਆ। ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਨੇ ਦੱਸਿਆ ਕਿ ਸਿਵਲ ਹਸਪਤਾਲ ਜਗਰਾਓਂ ਦੇ ਸਹਿਯੋਗ ਨਾਲ ਸੁਸਾਇਟੀ ਵੱਲੋਂ ਲਗਾਏ ਕੋਰੋਨਾ ਵੈਕਸੀਨ ਦੇ ਮੁਫ਼ਤ ਕੈਂਪ ਦਾ ਉਦਘਾਟਨ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਰਾਜਿੰਦਰ ਜੈਨ ਨੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੇ ਬਚਾਅ ਲਈ ਕੋਰੋਨਾ ਵੈਕਸੀਨ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਬਿਮਾਰੀ ਦੇ ਬਚਾਅ ਲਈ ਜਿੱਥੇ ਸਾਵਧਾਨੀਆਂ ਰੱਖਣੀਆਂ ਬਹੁਤ ਜ਼ਰੂਰੀ ਹਨ ਉੱਥੇ 45 ਸਾਲ ਤੋਂ ਉੱਪਰ ਦੇ ਵਿਅਕਤੀਆਂ ਨੂੰ ਵੈਕਸੀਨ ਲਗਾਉਣਾ ਬਹੁਤ ਜ਼ਰੂਰੀ ਹੈ। ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ ਤੇ ਪ੍ਰਧਾਨ ਨੀਰਜ ਮਿੱਤਲ ਨੇ ਦੱਸਿਆ ਕਿ ਕੈਂਪ ਵਿਚ ਸਿਵਲ ਹਸਪਤਾਲ ਦੀ ਏ ਐੱਨ ਐੱਮ ਵੀਰਪਾਲ ਕੌਰ, ਕੰਪਿਊਟਰ ਓਪਰੇਟਰ ਨਿੱਕੀ, ਐੱਮ ਪੀ ਐੱਚ ਡਬਲਯੂ ਕੁਲਦੀਪ ਸਿੰਘ ਅਤੇ ਆਸ਼ਾ ਵਰਕਰ ਜਸਵਿੰਦਰ ਕੌਰ ਨੇ ਆਪਣੀਆਂ ਸੇਵਾਵਾਂ ਦਿੰਦੇ ਹੋਏ 198 ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ। ਉਨ੍ਹਾਂ ਦੱਸਿਆ ਕਿ ਸੁਸਾਇਟੀ ਵੱਲੋਂ ਆਉਣ ਵਾਲੇ ਦਿਨਾਂ ਵਿਚ ਕੋਰੋਨਾ ਵੈਕਸੀਨ ਦਾ ਕੈਂਪ ਲਗਾਇਆ ਜਾਵੇਗਾ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਦਾ ਫ਼ਾਇਦਾ ਲੈ ਸਕਣ। ਇਸ ਮੌਕੇ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸੁਖਜਿੰਦਰ ਸਿੰਘ ਢਿੱਲੋਂ, ਰਾਜੀਵ ਗੁਪਤਾ, ਮਨੋਜ ਗਰਗ, ਆਰ ਕੇ ਗੋਇਲ, ਮੁਕੇਸ਼ ਕੁਮਾਰ, ਪ੍ਰਸ਼ੋਤਮ ਅਗਰਵਾਲ, ਡਾ ਭਾਰਤ ਭੂਸ਼ਨ ਬਾਂਸਲ, ਮਦਨ ਲਾਲ ਅਰੋੜਾ, ਯੋਗ ਰਾਜ ਗੋਇਲ, ਸੰਜੇ ਬਾਂਸਲ, ਲਾਕੇਸ਼ ਟੰਡਨ, ਮਨੋਹਰ ਸਿੰਘ ਟੱਕਰ, ਸੰਜੀਵ ਚੋਪੜਾ, ਮੋਤੀ ਸਾਗਰ, ਜਸਵੰਤ ਸਿੰਘ, ਅਸ਼ੋਕ ਵਰਮਾ ਆਦਿ ਹਾਜ਼ਰ ਸਨ।

ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2022 ਵਿਕਾਸ ਕਾਰਜਾਂ ਦੇ ਆਧਾਰ ਤੇ ਲੜੀਆਂ ਜਾਣਗੀਆਂ-Video

ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2022 ਵਿਕਾਸ ਕਾਰਜਾਂ ਦੇ ਆਧਾਰ ਤੇ ਲੜੀਆਂ ਜਾਣਗੀਆਂ: ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗਡ਼੍ਹ

ਪੱਤਰਕਾਰ ਜਸਮੇਲ ਗ਼ਾਲਿਬ ਦੀ ਵਿਸ਼ੇਸ਼ ਰਿਪੋਰਟ

Facebook Link ; https://fb.watch/4Ml5MvKfSh/

Punjabi Virsa & Sabhyachar-ਪੰਜਾਬੀ ਵਿਰਸਾ ਅਤੇ ਸੱਭਿਆਚਾਰ-Video

Punjabi Virsa & Sabhyachar​ ( 09 April 2021) Every Friday 10.30am Punjabi Virsa and Sabhyachar​ Programme key host Principal Daljeet Kaur

ਪੰਜਾਬੀ ਵਿਰਸਾ ਅਤੇ ਸੱਭਿਆਚਾਰ ਪੰਜਾਬੀ ਵਿਰਸਾ ਅਤੇ ਸੱਭਿਆਚਾਰ ਪ੍ਰੋਗਰਾਮ ਤੁਹਾਡੀ ਸੇਵਾ ਵਿੱਚ ਹਰ ਹਫ਼ਤੇ ਸ਼ੁੱਕਰਵਾਰ ਸਮਾਂ 10.30 ਸਵੇਰੇ ਲੈ ਕੇ ਆਉਂਦੇ ਹਨ ਪ੍ਰਿੰਸੀਪਲ ਦਲਜੀਤ ਕੌਰ ਹਠੂਰ

Facebook Link ; https://fb.watch/4Mgd6Un0jz/

 

ਜਦੋਂ ਤਕ ਪੰਜਾਬ ਦੇ ਅੰਨਦਾਤੇ ਦਾ ਕਾਲੇ ਕਾਨੂੰਨਾਂ ਸੰਬੰਧੀ ਮਸਲਾ ਹੱਲ ਨਹੀਂ ਹੁੰਦਾ ਰੈਲੀਆਂ ਨਹੀਂ ਕਰਨੀਆਂ ਚਾਹੀਦੀਆਂ। ਪਰਮਿੰਦਰ ਸਿੰਘ ਢੀਂਡਸਾ

  ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ) -

ਰੋਜ਼ਾਨਾ ਮਾਵਾਂ ਦੇ ਪੁੱਤ ਸ਼ਹੀਦ ਹੋ ਰਹੇ ਹਨ ਅਤੇ ਜਦੋਂ ਤੱਕ ਕਾਲੇ ਕਾਨੂੰਨਾਂ ਦਾ ਮਸਲਾ ਹੱਲ ਨਹੀਂ ਕੀਤਾ ਜਾਂਦਾ ਉਦੋਂ ਤਕ ਕਿਸੇ ਵੀ ਸਿਆਸੀ ਪਾਰਟੀ ਨੂੰ ਸਿਆਸੀ ਰੈਲੀਆਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਕਿਸਾਨ ਅੰਦੋਲਨ ਤੇ ਬਹੁਤ ਮਾੜਾ ਅਸਰ ਪੈਂਦਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਤੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਇਕ ਪਾਸੇ ਤਾਂ ਸ਼ਹੀਦਾਂ ਦੇ ਸਿਵੇ ਬਲਦੇ ਹਨ ਦੂਜੇ ਪਾਸੇ ਅਸੀਂ ਰੈਲੀਆਂ ਕਰਦੇ ਹਾਂ ਸਾਨੂੰ ਸੋਭਾ ਨਹੀਂ ਦਿੰਦੀਆਂ। ਆੜ੍ਹਤੀਏ ਪਵਨ ਕੁਮਾਰ ਮਹਿਲ ਕਲਾਂ ਵਿਖੇ ਉਨ੍ਹਾਂ ਕਿਹਾ ਕਿ ਇਕ ਪਾਸੇ ਤਾ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਤਿੰਨ ਲਿਆਂਦੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਕਿਸਾਨ ਅੰਦੋਲਨ ਲੜਿਆ ਜਾ ਰਿਹਾ ਪਰ ਦੂਜੇ ਪਾਸੇ ਕੁਝ ਸਿਆਸੀ ਪਾਰਟੀਆਂ ਵੱਲੋਂ ਕੁਰਸੀ ਪ੍ਰਾਪਤ ਕਰ ਲਈ ਕੇਂਦਰ ਨਾਲ ਮਿਲ ਕੇ ਪੰਜਾਬ ਅੰਦਰ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਹਰ ਤਰ੍ਹਾਂ ਦਾ ਹੱਥਕੰਡਾ ਵਰਤਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜਦੋਂ ਤਕ ਖੇਤੀ ਕਾਨੂੰਨਾਂ ਦੇ ਮਸਲੇ ਹੱਲ ਨਹੀਂ ਹੁੰਦੇ ਉਦੋਂ ਤਕ ਕਿਸੇ ਵੀ ਸਿਆਸੀ ਪਾਰਟੀ ਨੂੰ ਸਿਆਸੀ ਰੈਲੀਆਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਪੁੱਛੇ ਜਾਣ ਤੇ  ਉਨ੍ਹਾਂ ਅੱਗੋ ਜਵਾਬ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਵੱਲੋਂ ਆਉਂਦੀਆਂ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਕਾਂਗਰਸ, ਬੀਜੇਪੀ ਅਤੇ ਅਕਾਲੀ ਦਲ (ਬਾਦਲ)ਨੂੰ ਛੱਡ ਕੇ ਪੰਜਾਬ ਨੂੰ ਭਜਾਉਣ ਵਾਲੀਆਂ ਹਮਖਿਆਲੀ ਪਾਰਟੀਆਂ ਨਾਲ ਗੱਠਜੋੜ ਕਰਕੇ ਲੜੀਆਂ ਜਾਣਗੀਆਂ। ਜਦੋਂ ਢੀਂਡਸਾ ਦਾ ਧਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਸੰਬੰਧੀ ਦਿਵਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਅੱਜ ਅਕਾਲੀ ਦਲ ਬਾਦਲ ਐਸ,ਜੀ,ਪੀ,ਸੀ ਚੋਣਾਂ ਕਰਾਉਣ ਤੋਂ ਭੱਜ ਰਿਹਾ ਹੈ ਕਿਉਂਕਿ ਕੇਂਦਰ ਵੱਲੋਂ ਗੁਰਦੁਅਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਕਮਿਸ਼ਨ ਦੀ ਨਿਯੁਕਤੀ ਕੀਤੇ ਜਾਣ ਤੋ ਬਾਅਦ ਪੰਜਾਬ ਸਰਕਾਰ ਇਲੈਕਸ਼ਨ ਕਮਿਸ਼ਨ ਨੂੰ ਦਫਤਰ ਖੋਲ੍ਹਣ ਲਈ ਕੋਈ ਜਗ੍ਹਾ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਕੈਪਟਨ ਤੇ ਬਾਦਲਾਂ ਮਿਲੇ ਹੋਣ ਕਾਰਨ ਐਸਜੀਪੀਸੀ ਦੀਆਂ ਚੋਣਾਂ ਨਹੀਂ ਹੋਣ ਦਿੱਤੀਆਂ ਜਾ ਰਹੀਆਂ ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਵਿਚ ਐਸ,ਜੀ,ਪੀ,ਸੀ ਚੋਣਾਂ ਲਗਾਤਾਰ 2013, 2017,2021 ਵਿੱਚ ਕਰਵਾਈਆਂ ਜਾ ਸਕਦੀਆਂ ਤਾਂ ਪੰਜਾਬ ਵਿੱਚ ਕਿਉਂ ਨਹੀਂ ਕਰਵਾਈਆਂ ਜਾਂਦੀਆਂ ।ਉਨ੍ਹਾਂ ਕਿਹਾ ਕਿ ਕੈਪਟਨ ਬਾਦਲ ਕੇਂਦਰ ਨਾਲ ਮਿਲ ਕੇ ਕੰਮ ਕਰਦੇ ਆ ਰਹੇ ਹਨ ਇਨ੍ਹਾਂ ਤੋਂ ਪੰਜਾਬ ਦੇ ਲੋਕਾਂ ਨੂੰ ਹੁਣ ਕੁਝ ਭਲੇ ਦੀ ਆਸ ਨਹੀਂ ਰੱਖਣੀ ਚਾਹੀਦੀ ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਕੌਮੀ ਪ੍ਰਧਾਨ ਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਵੱਲੋਂ ਪੰਜਾਬ ਨੂੰ ਬਚਾਉਣ ਲਈ ਤੀਜੇ ਫਰੰਟ ਦੀ ਸਥਾਪਨਾ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ।ਕੈਪਟਨ ਸਰਕਾਰ ਵੱਲੋਂ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦਿੱਤੇ ਜਾਣ ਬਾਰੇ ਪੁੱਛੇ ਜਾਣ ਤੇ ਢੀਂਡਸਾ ਨੇ ਕਿਹਾ ਕਿ ਅਜਿਹੀ ਸਹੂਲਤ ਪ੍ਰਾਈਵੇਟ ਬੱਸਾਂ ਵਿੱਚ ਵੀ ਹੋਣੇ ਜ਼ਰੂਰੀ ਸੀ ,ਕਿਉਂਕਿ ਪ੍ਰਾੲੀਵੇਟ ਦੀ ਸਬਸਿਡੀ ਸਰਕਾਰ ਨੂੰ ਖ਼ੁਦ ਪ੍ਰਾਈਵੇਟ ਮਾਲਕਾਂ ਨੂੰ ਦੇਣੀ ਚਾਹੀਦੀ ਸੀ ।ਉਨ੍ਹਾਂ ਸਮੂਹ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਬਣਨ ਜਾ ਰਹੇ ਤੀਜੇ ਫਰੰਟ ਦੀ ਮਜ਼ਬੂਤੀ ਲਈ ਕੰਮ ਕਰਨ ਦੀ ਅਪੀਲ ਕੀਤੀ। ਇਸ ਮੌਕੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਾਬਕਾ ਡਿਪਟੀ ਚੇਅਰਮੈਨ ਰੂਬਲ ਗਿੱਲ ਕੈਨੇਡਾ ,ਸੁਰਿੰਦਰ ਸਿੰਘ ਆਹਲੂਵਾਲੀਆ,ਰਵਿੰਦਰ ਸਿੰਘ ਰੰਮੀ ਢਿੱਲੋਂ ,ਜਗਸੀਰ ਸਿੰਘ ਭੋਲਾ ਛੀਨੀਵਾਲ ਕਲਾਂ ,ਸਰਪੰਚ ਹਰਪ੍ਰੀਤ ਸਿੰਘ ਹਰਦਾਸਪੁਰਾ,ਆੜ੍ਹਤੀਆਂ ਪਵਨ ਕੁਮਾਰ ਬਾਂਸਲ,ਸਰਪੰਚ ਬਲਦੀਪ ਸਿੰਘ ਮਹਿਲ ਕਲਾਂ, ਗੁਰਪ੍ਰੀਤ ਸਿੰਘ ਚੀਨਾ, ਨਿਰਭੈ ਸਿੰਘ 
ਵਜੀਦਕੇ,ਗਗਨ ਬਾਂਸਲ, ਹਰੀ ਸਿੰਘ ਕਟਾਰੀਆ ਹਾਜਰ ਸਨ।

ਹਲਕਾ ਮਹਿਲ ਕਲਾਂ ਦੇ ਪਿੰਡ ਕੁਰੜ ਵਿਖੇ ਕਰਜ਼ੇ ਤੋਂ ਤੰਗ ਆ ਕੇ ਨੌਜਵਾਨ ਵੱਲੋਂ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਕੁਲਵੰਤ ਸਿੰਘ ਟਿੱਬਾ ਨੇ ਕੀਤਾ ਪਰਿਵਾਰ ਦੇ ਨਾਲ ਦੁੱਖ ਸਾਂਝਾ  

ਮਹਿਲ ਕਲਾਂ/ਬਰਨਾਲਾ -ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)-

ਬੀਤੀ ਦਿਨੀਂ ਇੱਥੋਂ ਨੇੜਲੇ ਪਿੰਡ ਕੁਰੜ ਵਿਖੇ ਕਰਜ਼ੇ ਤੋਂ ਪਰੇਸ਼ਾਨ ਫਾਹਾ ਲੈ ਕੇ ਖੁਦਕਸ਼ੀ ਕਰਨ ਵਾਲੇ ਕਿਸਾਨ ਪਰਿਵਾਰ ਨਾਲ ਸੰਬੰਧਤ ਨੌਜਵਾਨ ਗੁਰਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਹੋਪ ਫ਼ਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਪਿੰਡ ਕੁਰੜ ਵਿਖੇ ਪੀਡ਼ਤ ਪਰਿਵਾਰ ਦੇ ਘਰ ਪੁੱਜ ਕੇ ਦੁੱਖ ਸਾਂਝਾ ਕੀਤਾ। ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਸ਼ਿੰਗਾਰਾ ਸਿੰਘ ਨਾਲ ਦੁੱਖ ਸਾਂਝਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਕਿਸਾਨਾਂ ਦੀ ਕਰਜ਼ਾ ਮੁਆਫੀ ਦਾ ਢੰਡੋਰਾ ਪਿੱਟ ਰਹੀ ਹੈ ਜਦਕਿ ਦੂਜੇ ਪਾਸੇ ਆਏ ਦਿਨ ਕਿਸਾਨ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀਆਂ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਬੇਸ਼ੱਕ ਖ਼ੁਦਕਸ਼ੀ ਕੋਈ ਹੱਲ ਨਹੀਂ ਹੈ ਪਰ ਸਰਕਾਰਾਂ ਨੂੰ ਵੀ ਇਸ ਮਾਮਲੇ ਵਿਚ ਪਹਿਲ ਦੇ ਆਧਾਰ ਤੇ ਕਰਜ਼ ਮੁਆਫ਼ੀ ਦਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਦਿਨੋਂ ਦਿਨ ਕਿਸਾਨ ਪਰਿਵਾਰਾਂ ਦੀ ਘਟ ਰਹੀ ਜ਼ਮੀਨ ਅਤੇ ਅਮਰਵੇਲ ਵਾਂਗ ਵਧ ਰਹੇ ਕਰਜ਼ੇ ਕਾਰਨ ਖ਼ੁਦਕੁਸ਼ੀਆਂ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ।ਕੁਲਵੰਤ ਸਿੰਘ ਟਿੱਬਾ ਨੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਤੋਂ ਮੰਗ ਕੀਤੀ ਕਿ ਪੀਡ਼ਤ ਪਰਿਵਾਰ ਨੂੰ ਮੁਆਵਜ਼ਾ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਕੁਰੜ, ਮਲਕੀਤ ਸਿੰਘ ਮੱਲ੍ਹਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲਾ ਵਿੱਤ ਸਕੱਤਰ ਕਰਨੈਲ ਸਿੰਘ ਕੁਰੜ ਆਦਿ ਆਗੂ ਵੀ ਹਾਜ਼ਰ ਸਨ।

ਹੁਣ ਵੇਲਾ ਬੱਚਿਆਂ ਨੂੰ ਸਮਝਾਉਣ ਦਾ ਅਤੇ ਖ਼ੁਦ ਨੂੰ ਸਮਝਣ ਦਾ। ਮਨੇਜਰ ਅਮਰੀਕ ਸਿੰਘ

  ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)- ਸ਼ਾਮ ਨੂੰ ਟਿਉਸ਼ਨ ਆਲੇ ਬੱਚੇ ਇਹ ਆਦਤ ਬਣਾ ਚੁੱਕੇ ਨੇ ਕਿ ਓਹਨਾ ਨੇ ਦੋਸਤਾ ਮਿੱਤਰਾ ਨਾਲ ਮਿਲ ਕੇ ਰੋਜ਼ਾਨਾ ਫਾਸਟ ਫੂਡ,ਕੁਲਚੇ ਆਦਿ ਖਾਣੇ ਨੇ, ਇਕ ਹੱਥ ਕੋਕ ਦੀ ਬੋਤਲ ਫੜ ਕੇ ਦੂਜੇ ਹੱਥ ਸੌਸ ਦੀ ਬੋਤਲ ਨੂੰ ਫਾਸਟ ਫ਼ੂਡ ਉੱਤੇ ਬੇਹਿਸਾਬ ਨਾਲ ਲਾਕੇ ਕੇ ਖਾਣਾ ਇਹ ਬੱਚਿਆਂ ਦੀਆਂ ਆਦਤਾਂ 'ਚ ਸ਼ੁਮਾਰ ਹੋ ਚੁਕਿਆ ਹੈ ।ਮੈ ਆਸ ਪਾਸ ਦੇਖਦਾ ਕਿ ਮਾਪੇ ਖ਼ੁਦ ਬੱਚਿਆਂ ਨੂੰ ਇਸ ਸਭ ਦੇ ਲਈ ਪੈਸੇ ਦਿੰਦੇ ਨੇ ਨਤੀਜੇ ਵੱਜੋ ਛੋਟੀ ਉਮਰੇ ਬੱਚਿਆਂ ਨੂੰ ਗੰਭੀਰ ਬੀਮਾਰੀਆਂ ਹੋਣ ਲੱਗ ਜਾਂਦੀਆਂ ਹਨ  ।ਅਜੀਨੋਮੋਟੋ ਬਹੁਤ ਲੋਕ ਵਰਤਦੇ ਹਨ ਜਿਵੇਂ ਕਿ ਕਈ ਢਾਬੇ, ਫਾਸਟਫੂਡ ਵਾਲ਼ੇ ਵਰਤ ਰਹੇ ਹਨ ।ਸਮਾਂ ਰਹਿੰਦੇ ਬੱਚਿਆਂ ਨੂੰ ਆਦਤ ਪਾਓ ਕਿ ਓਹ ਤੁਹਾਡੇ ਨਾਲ ਬੈਠ ਕੇ ਰਾਤ ਦੀ ਰੋਟੀ ਖਾਣ, ਸਲਾਦ ਅਤੇ ਫਲ ਖਾਣ। ਬਹੁਤ  ਕਹਿਣਾ ਸੌਖਾ ਹੈ ਕਿ ਬੱਚੇ ਕਹਿਣਾ ਨਹੀਂ ਮੰਨਦੇ ,ਪਰ ਯਾਦ ਇਹ ਵੀ ਰੱਖੋ ਕਿ ਡਾਕਟਰਾਂ ਕੋਲ ਗੇੜੇ ਮਾਰਨੇ ਵੀ ਸੌਖੇ ਨਹੀਂ ਫੇਰ ਪਛਤਾਵੇ ਤੋ ਇਲਾਵਾ ਕੁਝ ਨਹੀਂ ਪੱਲੇ ਰਹਿੰਦਾ ।ਗਰਮੀ ਦਾ ਮੌਸਮ ਆ ਗਿਆ ਹੈ ਗੰਨੇ ਦੇ ਜੂਸ ਵਾਲੀਆਂ ਰੇਹੜੀਆਂ ਉਪਰ ਲਾਈਨਾਂ ਲੱਗੀਆਂ ਹੋਈਆਂ ਹਨ ਕਿਸੇ ਆਦਮੀ ਨੂੰ ਖੰਘ ,ਬੁਖਾਰ, ਜ਼ੁਕਾਮ ਟੀ ਵੀ ਅਨੇਕਾਂ ਬੀਮਾਰੀਆਂ ਲੱਗੀਆਂ ਹੁੰਦੀਆਂ ਹਨ ਦੇਖਿਆ ਜਾਵੇ ਕਿ ਜੂਸ ਵਾਲਾ ਸਰਫ਼ ਨਾਲ ਬਰਤਨ ਸਾਫ ਕਰਦਾ ਹੈ ਜਾਂ ਇੱਕੋ ਬਾਲਟੀ ਵਿਚ ਸਾਫ ਕਰ ਕੇ ਤੁਹਾਨੂੰ ਜੂਸ ਪਿਆਈ ਜਾ ਰਿਹਾ ਹੈ। ਬਹੁਤ ਹੀ ਧਿਆਨ ਦੇਣ ਦੀ ਜ਼ਰੂਰਤ ਹੈ। ਬਜ਼ਾਰਾਂ ਕਈ ਰੇਹੜੀ ਤੇ ਗੰਦੇ/ਨਕਲੀ ਤੇਲ ਨਾਲ ਫਾਸਟ ਫੂਡ ਅਤੇ ਭਟੂਰੇ ਆਦਿ ਬਣਾਏ ਹਨ । ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੈਨੇਜਰ ਅਮਰੀਕ ਸਿੰਘ ਗੁਰਦੁਆਰਾ ਸਾਹਿਬ ਭਦੌੜ ਨੇ ਅਪੀਲ ਕੀਤੀ ਹੈ ਕਿ ਸਿਹਤ ਵਿਭਾਗ ਖਾਣ ਵਾਲੀਆਂ ਵਸਤੂਆਂ ਵੱਲ ਜ਼ਿਆਦਾਤਰ ਧਿਆਨ ਦੇਵੇ ਤਾਂ ਜੋ ਮਨੁੱਖੀ ਜੀਵਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਉਸ ਨੂੰ ਰੋਕਿਆ ਜਾ ਸਕੇ। ਬੱਚਿਆਂ ਦੇ ਮਾਪਿਆਂ ਨੂੰ ਬਦਲਣ ਦੀ ਲੋੜ ਹੈ,ਬੱਚਿਆਂ ਦੀਆਂ ਖਾਣ ਪੀਣ ਵਾਲੀਆਂ ਆਦਤਾਂ ਵੱਲ ਜ਼ਰੂਰ ਧਿਆਨ ਦਵੋ। ਛੋਟੇ ਬੱਚਿਆੰ ਨੂੰ ਕਈ ਘਟੀਆ ਕਿਸਮ ਦੇ ਲੇਜ, ਕੁਰਕੁਰੇ,ਕਰੈਕਸ,ਸਸਤੇ ਘਟਿਆ ਬਿਸਕੁਟ ਖਵਾਉਣ ਨਾਲ਼ੋਂ ਚੰਗਾ ਬਿਸਕੁਟ ਬਣਵਾ ਕੇ ਖਵਾਓ। ਅਖ਼ੀਰ ਦੇ ਵਿਚ ਅਮਰੀਕ ਸਿੰਘ ਨੇ ਕਿਹਾ ਕਿ ਜ਼ਿਆਦਾਤਰ ਆਪਣੇ ਦੇਸ਼ ਵਿੱਚ ਖਾਣ ਪੀਣ ਦੀਆਂ ਵਸਤੂਆਂ ਬਹੁਤ ਨਕਲੀ ਹਨ ,ਬੱਚਿਆੰ ਨੂੰ ਬਚਾਓ,ਸਮਝਾਓ ਅਤੇ ਬਾਹਰਲੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਤੋਂ ਗੁਰੇਜ਼ ਕਰੋ ਧੰਨਵਾਦ ਜੀ ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਘਰ 11 ਸਾਲ ਬਾਅਦ 2 ਸਪੁੱਤਰੀਆਂ ਦੀ ਦਾਤ  

ਅੰਮ੍ਰਿਤਸਰ  , ਅਪ੍ਰੈਲ  2021 (ਗੁਰਦੇਵ ਗ਼ਾਲਿਬ  / ਮਨਜਿੰਦਰ ਗਿੱਲ )   

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਨੂੰ 11 ਸਾਲ ਬਾਅਦ 2 ਸਪੁੱਤਰੀਆਂ ਦੀ ਦਾਤ ਪ੍ਰਾਪਤ ਹੋਈ ਹੈ। ਸਾਡੇ ਪ੍ਰਤੀਨਿਧ ਨਾਲ ਫੋਨ ਤੇ ਗੱਲਬਾਤ ਕਰਦੇ ਹੋਏ ਇੰਗਲੈਂਡ ਤੋਂ ਗਿਆਨੀ ਅਮਰੀਕ ਸਿੰਘ ਰਾਠੌਰ ਨੇ ਜਿਥੇ ਗਿਆਨੀ ਅਮਰਜੀਤ ਸਿੰਘ ਨੂੰ  ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਉਥੇ ਧੰਨ ਧੰਨ ਸਾਹਿਬ ਗੁਰੂ ਰਾਮਦਾਸ ਜੀ ਦਾ ਕੋਟਨ ਕੋਟ ਸ਼ੁਕਰਾਨਾ ਵੀ ਕੀਤਾ  ।

ਸਮਾਜਸੇਵੀ ਪੰਚ ਜਸਵਿੰਦਰ ਸਿੰਘ ਮਾਂਗਟ ਹਮੀਦੀ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪ੍ਰਧਾਨ ਬਣੇ   

ਪਾਰਟੀ ਵਰਕਰਾਂ ਤੇ ਆਗੂਆਂ ਵੱਲੋਂ ਮਾਂਗਟ ਦੀ ਨਿਯੁਕਤੀ ਬਦਲੇ ਬੀਬੀ ਘਨੌਰੀ ਦਾ ਕੀਤਾ ਧੰਨਵਾਦ                                                                                                                   

ਮਹਿਲਕਲਾਂ/ਬਰਨਾਲਾ- ਅਪ੍ਰੈਲ 2021- (ਗੁਰਸੇਵਕ ਸੋਹੀ)-                                           

ਆਲ ਇੰਡੀਆ ਕਾਂਗਰਸ ਦੀ ਮੈਂਬਰ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਸਾਬਕਾ ਬੀਬੀ ਹਰਚੰਦ ਕੌਰ ਘਨੌਰੀ ਵਲੋਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਨਾਲ ਸਬੰਧਤ ਪਾਰਟੀ ਵਰਕਰਾਂ ਆਗੂਆਂ ਅਹੁਦੇਦਾਰਾਂ ਅਤੇ ਸਰਪੰਚਾਂ ਪੰਚਾਂ ਦੀ ਪੁਰਜ਼ੋਰ ਮੰਗ ਤੇ ਉੱਘੇ ਸਮਾਜਸੇਵੀ ਪੰਚ ਜਸਵਿੰਦਰ ਸਿੰਘ ਮਾਂਗਟ ਹਮੀਦੀ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿਧਾਨ ਸਭਾ ਹਲਕਾ ਮਹਿਲ ਕਲਾਂ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਨਿਯੁਕਤੀ ਤੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਡਿਪਟੀ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲ ਸੀਨੀਅਰ ਕਾਂਗਰਸੀ ਆਗੂ ਮਨਜੀਤ ਸਿੰਘ ਮਹਿਲ ਖੁਰਦ ਸੁਖਦੇਵ ਸਿੰਘ ਧਨੇਰ ਪੰਚ ਜਸਵਿੰਦਰ ਸਿੰਘ ਮਾਂਗਟ ਪੰਚ ਪਰਮਿੰਦਰ ਸਿੰਘ ਸੰਮੀ ਠੁੱਲੀਵਾਲ ਮਨੋਜ ਕੁਮਾਰ ਨਾਈਵਾਲਾ ਪਰਮਜੀਤ ਕੌਰ ਕੁਰਡ਼ ਹਰਮਿੰਦਰ ਸਿੰਘ ਛੀਨੀਵਾਲ ਖੁਰਦ ਸਰਪੰਚ ਪਲਵਿੰਦਰ ਸਿੰਘ ਕਲਾਲ ਮਾਜਰਾ ਸਰਪੰਚ ਪਰਮਿੰਦਰ ਸਿੰਘ ਸੱਦੋਵਾਲ ਅੰਮ੍ਰਿਤਪਾਲ ਸਿੰਘ ਭੱਠਲ ਸਰਪੰਚ ਜੋਗਿੰਦਰ ਸਿੰਘ ਚੁਹਾਣਕੇ ਕਲਾਂ ਸਰਪੰਚ ਕਰਮ ਸਿੰਘ ਵਜੀਦਕੇ ਖੁਰਦ ਸਾਬਕਾ ਬਲਾਕ ਸੰਮਤੀ ਮੈਂਬਰ ਜਰਨੈਲ ਸਿੰਘ ਭੁੱਲਾ ਠੁੱਲੀਵਾਲ   ਨੰਬਰਦਾਰ ਮਨਜਿੰਦਰ ਸਿੰਘ ਬਿੱਟੂ ਮਨਾਲ ਨੰਬਰਦਾਰ ਕੋਮਲਜੀਤ ਸਿੰਘ ਚੌਹਾਨਕੇ ਖੁਰਦ ਸਰਪੰਚ ਵੀਰਪਾਲ ਕੌਰ ਧਨੇਰ ਜਰਨੈਲ ਸਿੰਘ ਭੋਲਾ ਠੁੱਲੀਵਾਲ  ਰਫੀਕ ਮੁਹੰਮਦ ਮਹਿਲ ਖੁਰਦ ਬਲਜਿੰਦਰ ਸਿੰਘ ਮਿਸ਼ਰਾ ਵਜੀਦਕੇ ਕਲਾਂ ਸਾਬਕਾ ਸਰਪੰਚ ਸ਼ਿੰਗਾਰਾ ਸਿੰਘ ਵਜੀਦਕੇ ਕਲਾਂ  ਰੀਠਾ ਸਿੰਘ ਛੀਨੀਵਾਲ ਖੁਰਦ ਏਕਮ ਸਿੰਘ ਦਿਓਲ ਪੰਚ ਅਮਰ ਸਿੰਘ ਚੋਪੜਾ ਹਮੀਦੀ ਗੁਰਮੀਤ ਸਿੰਘ ਪਾਲ ਲੱਖਾ ਸਿੰਘ ਬੀਹਲਾ ਸੰਮਤੀ ਮੈਂਬਰ ਗੁਰਪ੍ਰੀਤ ਸਿੰਘ ਕਲਾਲਮਾਜਰਾ ਸੰਮਤੀ ਮੈਂਬਰ ਹਰਪ੍ਰੀਤ ਸਿੰਘ ਮੂੰਮ ਸਰਪੰਚ ਬੂਟਾ ਸਿੰਘ ਚੰਨਣਵਾਲ ਗੋਪਾਲ ਸ਼ਰਮਾ ਚੰਨਣਵਾਲ ਸੁਖਦੇਵ ਸਿੰਘ ਬਿੱਕਰ ਸਿੰਘ ਕਰਮ ਸਿੰਘ ਕਲਾਲਾ ਗੁਰਜੰਟ ਸਿੰਘ ਕੁਤਬਾ ਸਵਰਨ ਸਿੰਘ ਕੁਤਬਾ ਬੂਟਾ ਸਿੰਘ ਬਾਹਮਣੀਆਂ ਸੰਤੋਖ ਸਿੰਘ ਹਰਦਾਸਪੁਰਾ ਗੁਰਪ੍ਰੀਤ ਸਿੰਘ ਗਿੱਲ ਬਲਵੰਤ ਸ਼ਰਮਾ ਹਮੀਦੀ ਪੰਚ ਅਮਰ ਸਿੰਘ ਚੋਪੜਾ ਸਰਪੰਚ ਜਗਤਾਰ ਸਿੰਘ ਚੀਮਾ ਪਰਮਜੀਤ ਕੌਰ ਧੌਲਾ ਰਾਣੀ ਕੌਰ ਠੀਕਰੀਵਾਲ ਜਸਬੀਰ ਸਿੰਘ ਖਿਆਲੀ ਜਗਦੇਵ ਸਿੰਘ ਸਹੌਰ ਲਾਭ ਸਿੰਘ ਬੇਅੰਤ ਸਿੰਘ ਮਹਿਲ ਖੁਰਦ ਅਰਸ਼ਦੀਪ ਸਿੰਘ ਵਜੀਦਕੇ ਖੁਰਦ ਰਾਜੂ ਖਾਨ ਠੁੱਲੀਵਾਲ ਜਸਵਿੰਦਰ ਜੱਸਾ ਖਿਆਲੀ ਰਾਜਬੀਰ ਸਿੰਘ ਰਾਣੂ ਹਮੀਦੀ ਆਦਿ ਨੇ ਉੱਘੇ ਸਮਾਜਸੇਵੀ ਪੰਚ ਜਸਵਿੰਦਰ ਸਿੰਘ ਮਾਂਗਟ ਹਮੀਦੀ ਨੂੰ ਵਿਧਾਨ ਸਭਾ ਹਲਕਾ ਮਹਿਲ ਕਲਾਂ ਦਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਹਲਕਾ ਪ੍ਰਧਾਨ ਨਿਯੁਕਤ ਕੀਤੇ ਜਾਣ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਇਸ ਨਿਯੁਕਤੀ ਬਦਲੇ ਆਲ ਇੰਡੀਆ ਕਾਂਗਰਸ ਦੀ ਮੈਂਬਰ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਮਾਂਗਟ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਮਹਿਲ ਕਲਾਂ ਅੰਦਰ ਆਉਣੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਹੋਰ ਵਧੇਰੇ ਮਜ਼ਬੂਤ ਹੋਵੇਗੀ

ਸਕੂਲ ਵਿੱਚ ਪੜਕੇ,ਖੇਡਕੇ ਗਏ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਦੇ ਪੋਸਟਰ ਲਾਉਂਦੇ ਹੋਏ ਮਾਸਟਰ  

ਸਰਕਾਰੀ ਹਾਈ ਸਮਾਰਟ ਸਕੂਲ ਦਿਵਾਨਾ ਵਿਖੇ ਦਾਖਲਾ ਸ਼ੁਰੂ  

ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021 - (ਗੁਰਸੇਵਕ ਸਿੰਘ ਸੋਹੀ) -

ਹਲਕਾ ਮਹਿਲ ਕਲਾਂ ਪਿੰਡ ਦੀਵਾਨੇ ਦੇ ਸਰਕਾਰੀ ਹਾਈ ਸਮਾਰਟ ਸਕੂਲ ਦੇ ਅਧਿਆਪਕ ਆਲੇ ਦੁਆਲੇ ਪਿੰਡਾਂ ਦੇ ਵਿਚ ਬੱਚਿਆਂ ਦੇ ਚੰਗੇ ਭਵਿੱਖ ਦੇ ਲਈ ਪੋਸਟਰ ਲਾਉਂਦੇ ਹੋਏ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹੈੱਡ ਟੀਚਰ ਅਮਰਜੀਤ ਸਿੰਘ ਦੀਵਾਨਾ ਨੇ ਕਿਹਾ ਕਿ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਮਾਪਿਆਂ ਵੱਲੋਂ ਸਕੂਲ ਦਾ ਦੌਰਾ ਜ਼ਰੂਰ ਕੀਤਾ ਜਾਵੇ।1 ਕਲਾਸ ਤੋਂ 10 ਵੀਂ ਕਲਾਸ ਤੱਕ ਸਰਕਾਰੀ ਸਕੂਲ ਦੀਵਾਨਾ ਵਿੱਚ ਦਾਖਲਾ ਸ਼ੁਰੂ ਹੈ। ਆਪਣੇ ਬੱਚਿਆਂ ਨੂੰ ਦਾਖ਼ਲ ਕਰਵਾਉ। ਮੁਫ਼ਤ ਕਿਤਾਬਾਂ ਕਾਪੀਆਂ  ਅਤੇ ਪਹਿਲੀ ਤੋਂ ਅੱਠਵੀਂ ਕਲਾਸ ਤੱਕ  ਵਰਦੀਆਂ ਦੀ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਕੂਲ ਤੋਂ ਪੜ੍ਹ ਕੇ ਅਤੇ ਕੋਚਿੰਗ ਲੈ ਕੇ ਸਪੋਰਟਸ ਅਕੈਡਮੀ ਜਲੰਧਰ ਵਿਖੇ ਜਸਮੀਨ ਕੌਰ ਸਪੁੱਤਰੀ ਬਿੰਦਰ ਸਿੰਘ ਪਿੰਡ ਨਰੈਣਗੜ੍ਹ ਸੋਹੀਆਂ ਗੋਲਡ ਮੈਡਲਿਸਟ ਹਾਕੀ ਦੀ ਪਲੇਅਰ ਅਤੇ ਹੁਸਨਪ੍ਰੀਤ ਦੀਵਾਨਾ ਹਾਕੀ ਖਿਡਾਰਨ ਸਪੋਰਟਸ ਅਕੈਡਮੀ ਜਲੰਧਰ, ਜੀਵਨਜੋਤ ਕੌਰ ਸੋਹੀ ਲੁਧਿਆਣਾ ਸਪੋਰਟਸ ਅਕੈਡਮੀ, ਮਨਦੀਪ ਕੌਰ ਸੋਹੀ ਲੁਧਿਆਣਾ ਸਪੋਰਟਸ ਅਕੈਡਮੀ,ਨਵਜੋਤ ਜਯੋਤੀ ਅੰਤਰਰਾਸ਼ਟਰੀ ਹਾਕੀ ਖਿਡਾਰਨਾਂ ਨੇ ਮੱਲਾਂ ਮਾਰੀਆਂ, ਅਤੇ ਜਸਪ੍ਰੀਤ ਕਨੇਡਾ ਹਰਜਿੰਦਰ ਕੌਰ,ਜੀਵਨਜੋਤ ਕੌਰ ਸੋਹੀ -B.Sc(nutrion&Dietetics) ਮਨਵੀਰ ਕੌਰ 6.0 ਬੈਂਡ, ਕਰਮਵੀਰ ਕੌਰ 6.5 ਬੈਂਡ, ਕੁਲਵਿੰਦਰ ਸਿੰਘ ਕਨੇਡਾ 6.0 ਬੈਂਡ, ਪੂਜਾ ਰਾਣੀ ਕੈਨੇਡਾ 6.5 ਬੈਂਡ,ਅਰਸ਼ਦੀਪ ਸਿੰਘ ਆਰਮੀ ਸਿੱਖ ਰੈਜੀਮੈਂਟ,ਇੰਦਰਪਾਲ ਕੌਰ ਮੋਰੋਟੋਰੀਸ ਸਕੂਲ ਵਿਦਿਆਰਥਣ,   ਮਨਵੀਰ ਕਨੇਡਾ 6.0 ਬੈਂਡ ਉਨ੍ਹਾਂ ਕਿਹਾ ਕਿ ਥੋੜ੍ਹੇ ਹੀ ਸਾਲਾਂ ਵਿੱਚ ਬੱਚਿਆਂ ਵੱਲੋਂ ਬਹੁਤ ਵੱਡੀਆਂ ਤਰੱਕੀਆਂ ਕੀਤੀਆਂ ਗਈਆਂ। ਇਸ ਟੀਚਰ ਗੁਰਪ੍ਰੀਤ ਸਿੰਘ, ਬੀਰੇਂਦਰ ਸਿੰਘ ,ਟੀਚਰ ਹਰਪਾਲ ਸਿੰਘ ਆਦਿ ਹਾਜ਼ਰ ਸਨ।

ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ✍️  ਹਰਨਰਾਇਣ ਸਿੰਘ ਮੱਲੇਆਣਾ  

ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਛੇਵੇਂ ਪਾਤਸ਼ਾਹ ਸ੍ਰੀ ਗੁਰ ਹਰਿਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ ਵਿਖੇ  ਗੁਰੂ ਕੇ ਮਹਿਲ ਸਨ 1621 ਈਸਵੀ ਦਿਨ ਸ਼ੁੱਕਰਵਾਰ ਨੂੰ ਹੋਇਆ । ਪੰਜਵੇਂ ਬੇਟੇ ਦੇ ਜਨਮ ਸਮੇਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਵਿਚ ਬਿਰਾਜਮਾਨ ਸਨ, ਤੇ ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਰਹੇ ਸਨ  ।ਦੀਵਾਨ ਦੀ ਸਮਾਪਤੀ ਉਪਰੰਤ ਬੱਚੇ ਨੂੰ ਅਸੀਸ ਦੇਣ ਲਈ ਪਹੁੰਚੇ ਪਰ ਹਰਿਗੋਬਿੰਦ ਸਾਹਿਬ ਜੀ ਨੇ ਬੱਚੇ ਨੂੰ ਨਮਸਕਾਰ ਕੀਤੀ ਅਤੇ ਫਰਮਾਇਆ ਆਪਣੇ ਦਾਦੇ ਗੁਰੂ ਅਰਜਨ ਦੇਵ ਵਾਂਗ ਮਹਾਨ ਕੁਰਬਾਨੀ ਦੇਵੇਗਾ ਅਤੇ ਧਰਮ ਅਤੇ ਦੀਨ ਦੁਨੀਆਂ ਦੀ ਰੱਖਿਆ ਕਰੇਗਾ ।ਬੱਚੇ ਦੇ ਜਨਮ ਸਮੇਂ ਬਹੁਤ ਦਾਨ ਪੁੰਨ ਕੀਤਾ ਗਿਆ। ਮਾਤਾ ਨਾਨਕੀ ਜੀ ਨੇ ਬੜੇ ਚਾਅ ਮਲ੍ਹਾਰਾਂ ਨਾਲ ਬੱਚੇ ਦਾ ਪਾਲਣ ਪੋਸ਼ਣ ਕੀਤਾ ਅਤੇ ਮਨ ਵਿੱਚ ਆਸ਼ਾ ਉਮੀਦਾਂ ਦਾ ਸੰਸਾਰ ਉਪਜਦੇ , ਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਖੇਡਾਂ ਵਿੱਚ ਬਹੁਤੀ ਦਿਲਚਸਪੀ ਨਹੀ  ਸੀ ।ਆਪ ਇਕਾਂਤ ਵਿਚ ਰਹਿਣਾ ਪਸੰਦ ਕਰਦੇ ਸਨ।  ਬਾਲਪਨ ਵਿਚੋਂ ਲੰਘਦਿਆਂ ਹੀ ਆਪ ਜੀ ਦਾ ਸ਼ੁੱਭ ਵਿਆਹ ਭਾਈ ਲਾਲ ਚੰਦ ਜੀ ਦੀ ਸਪੁੱਤਰੀ ਗੁਜਰੀ ਨਾਲ ਕਰ ਦਿੱਤਾ ਗਿਆ।  ਤੇਗ ਬਹਾਦਰ ਜੀ ਦੀ ਉਮਰ ਤੇਈ ਸਾਲ ਦੀ ਸੀ। ਜਦ ਉਨ੍ਹਾਂ ਦੇ ਪਿਤਾ ਜੋਤੀ ਜੋਤ ਸਮਾ ਗਏ  ।ਪਿਤਾ ਜੀ ਦੇ ਹੁਕਮ ਅਨੁਸਾਰ ਆਪ ਕੀਰਤਪੁਰ ਤੋਂ ਮਾਤਾ ਨਾਨਕੀ ਦੇ ਨਾਲ ਆਪਣੇ ਨਾਨਕੇ ਪਿੰਡ ਬਾਬੇ ਬਕਾਲੇ ਆ ਗਤੇ ਇੱਥੇ 26ਸਾਲ ਤੋਂ ਵੱਧ ਸਮਾਂ ਭਗਤੀ ਕੀਤੀ ।ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਗੱਦੀ ਆਪਣੇ ਪੋਤਰੇ ਸ੍ਰੀ ਗੁਰੂ ਹਰਿ ਰਾਏ ਜੀ ਨੂੰ ਦੇ ਦਿੱਤੀ  । ਸ੍ਰੀ ਗੁਰੂ ਹਰਿ ਰਾਇ ਜੀ  ਤੀਹ ਸਾਲ ਦੀ ਉਮਰ ਵਿਚ ਜੋਤੀ ਜੋਤ ਸਮਾ ਗਏ ਅਤੇ ਗੁਰਗੱਦੀ ਆਪਣੇ ਛੋਟੇ ਸਾਹਿਬਜ਼ਾਦੇ ਗੁਰੂ ਹਰਕ੍ਰਿਸ਼ਨ ਜੀ  ਨੂੰ ਦੇ ਗਏ। ਸ੍ਰੀ ਗੁਰੂ ਹਰਕ੍ਰਿਸ਼ਨ ਜੀ ਕੇਵਲ ਅੱਠ ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ ਅਤੇ ਸੰਗਤਾਂ ਦੇ ਪੁੱਛਣ ਤੇ ਨਵੇਂ ਸਤਿਗੁਰੂ ਦਾ ਬਾਬੇ ਬਕਾਲੇ ਹੋਣ ਦਾ ਸੁਨੇਹਾ ਦੇ ਗਏ ।ਉਨ੍ਹਾਂ ਦੇ ਕਹਿਣ ਤੋਂ ਭਾਵ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰ ਗੱਦੀ ਦੇ ਵਾਰਸ ਹੋਣਗੇ  ।

ਅੱਠਵੇ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਲਾਲਚ ਵਿੱਚ ਗ੍ਰਸਤ ਸੋਢੀਆਂ ਨੇ ਆਪਣੇ ਆਪ ਨੂੰ ਗੁਰੂ ਕਹਾਉਣਾ ਸ਼ੁਰੂ ਕਰ ਦਿੱਤਾ। ਸੱਚੇ ਗੁਰੂ ਦੀ ਤਲਾਸ਼ ਵਿਚ ਸੰਗਤਾਂ ਬੇਚੈਨ ਰਹਿਣ ਲੱਗੀਆਂ ।ਕੁਝ ਦਿਨਾਂ ਬਾਅਦ ਮੱਖਣ ਸ਼ਾਹ ਲੁਬਾਣਾ ਜੋ ਇੱਕ ਅਮੀਰ ਸੌਦਾਗਰ ਸੀ। ਜਿਸਦਾ ਜਹਾਜ਼ ਤੂਫ਼ਾਨ  ਦੀਆਂ ਘੁੰਮਣ ਘੇਰੀਆਂ ਵਿੱਚ ਫਸ ਗਿਆ ਸੀ। ਉਸ ਨੇ ਜਹਾਜ਼ ਨੂੰ ਮੰਜ਼ਿਲ  ਤੱਕ ਪਹੁੰਚਾਉਣ ਲਈ ਅਰਦਾਸ ਕੀਤੀ ਅਤੇ ਪੰਜ ਸੌ ਮੋਹਰਾਂ  ਦੇਣ ਦਾ ਵਾਅਦਾ ਕੀਤਾ ।ਅਰਦਾਸ ਪੂਰੀ ਹੋਈ ਜਹਾਜ਼ ਸਹੀ ਸਲਾਮਤ ਆਪਣੀ ਮੰਜ਼ਿਲ ਤੇ ਪੁੱਜ ਗਿਆ। ਮੱਖਣ ਸ਼ਾਹ ਲੁਬਾਣਾ ਬਾਬੇ ਬਕਾਲੇ ਪਹੁੰਚਿਆ ।ਬਾਬੇ ਬਕਾਲੇ ਬਾਈ ਗੁਰੂ  ਆਪੋ ਆਪਣੇ ਸਥਾਨ ਤੇ ਬੈਠੇ ਸਨ ।ਸੱਚੇ ਗੁਰੂ ਦੀ ਤਲਾਸ਼ ਵਿੱਚ ਇੱਕ ਫੁਰਨਾ ਫੁਰਿਆ ਕਿ ਬਾਈ ਗੁਰਾਂ ਦੀ ਸੇਵਾ ਵਿਚ ਹਾਜ਼ਰ ਹੋਵਾਂਗਾ ਮੋਹਰਾਂ ਹਰ ਅੱਗੇ  ਭੇਂਟ ਕਰੇਗਾ ਜਿਹੜਾ ਉਨ੍ਹਾਂ ਵਿਚੋਂ ਸੱਚਾ ਗੁਰੂ ਹੋਵੇਗਾ ਮਨ ਦੀ ਜਾਣ ਲਵੇਗਾ ਅਤੇ ਸੁੱਖਣਾ ਯਾਦ ਕਰਵਾ ਦੇਵੇਗਾ ।ਅਗਲੀ ਸਵੇਰ ਮੱਖਣ ਸ਼ਾਹ ਵੱਖ ਵੱਖ ਗੁਰੂਆਂ ਅੱਗੇ  ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹੋਇਆ ਪੰਜ ਪੰਜ ਮੋਹਰਾਂ ਸਭ ਨੂੰ ਭੇਂਟ ਕੀਤੀਆਂ ।ਜਦ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਮਣੇ ਪੰਜ ਮੋਹਰਾਂ ਭੇਟ ਕੀਤੀਆਂ ਤਾਂ ਗੁਰੂ ਸਾਹਿਬ ਨੇ ਮੁਸਕਰਾ ਕੇ ਕਿਹਾ  ਅਰਦਾਸ ਤਾਂ ਪੰਜ ਸੌ ਮੁਹਰਾ ਦੀ ਕੀਤੀ ਸੀ ।ਬਾਕੀ ਦੀਆ ਮੁਹਰਾ ਯਾਦ ਕਰਵਾ ਦਿੱਤੀਆਂ ।ਖ਼ੁਸ਼ੀ ਵਿੱਚ ਬੇਸੁੱਧ ਹੋਏ ਮੱਖਣ ਸ਼ਾਹ ਨੇ ਮੁਹਰਾਂ ਵਾਲੀ ਥੈਲੀ ਹਾਜ਼ਰ ਕਰ ਦਿੱਤੀ ਅਤੇ ਛੱਤ ਤੇ ਜਾ ਪਹੁੰਚਿਆ ਉੱਚੀ ਉੱਚੀ ਕੂਕਣ ਲੱਗਿਆ "ਗੁਰੂ ਲਾਧੋ ਰੇ ,ਗੁਰੂ ਲਾਧੋ ਰੇ,।

 ਸੋਢੀ ਸ਼ਰੀਕੇ ਵਿੱਚ ਈਰਖਾ ਪੈਦਾ ਹੋਣ ਲੱਗੀ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ  ਦੀ ਮਾਤਾ ਕ੍ਰਿਸ਼ਨ ਕੌਰ ਜੀ ਦੇ ਸੱਦੇ ਤੇ ਸ੍ਰੀ  ਗੁਰੂ ਤੇਗ਼ ਬਹਾਦਰ ਜੀ ਕੀਰਤਪੁਰ ਸਾਹਿਬ ਵਿਖੇ ਚਲੇ ਗਏ ਅਤੇ ਨਵਾਂ ਨਗਰ ਵਸਾਉਣ ਦਾ ਫ਼ੈਸਲਾ ਲੈ ਲਿਆ । ਇਸ ਉਦੇਸ਼ ਦੀ ਪੂਰਤੀ ਲਈ ਬਿਲਾਸਪੁਰ ਦੇ ਰਾਜੇ ਤੋਂ ਪਿੰਡ ਮਾਖੋਵਾਲ ਦੀ ਜ਼ਮੀਨ ਮੁੱਲ ਖਰੀਦ ਕੇ ਇਕ ਨਵਾਂ ਪਿੰਡ ਵਸਾਇਆ ਜਿਸਦਾ ਨਾਂ ਚੱਕ ਨਾਨਕੀ  ਰੱਖਿਆ ।ਇਸ ਤੋਂ ਬਾਅਦ ਇਸ ਨਗਰ ਦਾ ਨਾਂ ਆਨੰਦਪੁਰ ਸਾਹਿਬ ਪੈ ਗਿਆ ।ਔਰੰਗਜ਼ੇਬ ਜਿਸ ਦੇ ਅੱਖਰੀ ਅਰਥ ਤਖ਼ਤ ਦਾ ਸ਼ਿੰਗਾਰ  ਦੇ ਮਨ ਦਾ ਫੁਰਨਾ ਸੀ ਕਿ ਵੱਧ ਤੋਂ ਵੱਧ ਜਨਤਾ ਨੂੰ ਮੁਸਲਮਾਨ ਬਣਾਇਆ ਜਾਵੇ  ।ਇਸ ਹੁਕਮ ਦਾ ਜਦੋਂ ਕਸ਼ਮੀਰ ਦੇ ਸੂਬੇਦਾਰ ਸ਼ੇਰ ਅਫ਼ਗਾਨ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਇਨ੍ਹਾਂ ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ।ਜਿਹੜਾ  ਹਿੰਦੂ ਮੁਸਲਮਾਨ ਨਾ ਬਣਦਾ ਉਸ ਨੂੰ ਕਤਲ ਕਰ ਦਿੱਤਾ ਜਾਂਦਾ ਅਤੇ ਇਸ ਫੈਸਲੇ ਬਾਰੇ ਕਸ਼ਮੀਰੀ ਪੰਡਤਾਂ ਨੂੰ ਸੂਚਨਾ ਦਿੱਤੀ ਗਈ ।ਕਸ਼ਮੀਰੀ ਪੰਡਤਾਂ ਨੇ  ਕੁਝ ਸਮਾਂ ਲੈ ਕੇ ਇਕ ਬਹੁਤ ਵੱਡਾ ਇਕੱਠ ਕੀਤਾ ਕਾਫ਼ੀ ਹਵਨ ਯੱਗ ਅਤੇ ਆਪਸੀ ਸੋਚ ਵਿਚਾਰ ਤੋਂ ਬਾਅਦ ਆਨੰਦਪੁਰ ਦਾ  ਰਾਹ ਹੀ ਇੱਕ  ਬਚਾਅ ਦਾ ਹੱਲ ਨਿਕਲਿਆ । ਉਨ੍ਹਾਂ ਆਨੰਦਪੁਰ ਸਾਹਿਬ ਗੁਰੂ ਦਰਬਾਰ ਪਹੁੰਚ ਤੇ ਕਿਹਾ ਕਿ ਸਾਡੀ ਬੇਨਤੀ ਹੈ ਕਿ ਸਾਡੀ ਅਤੇ ਸਾਡੇ ਧਰਮ ਦੀ ਰੱਖਿਆ ਕਰੋ ਅਤੇ ਪਵਿੱਤਰ ਆਤਮਾ ਦੀ  ਕੁਰਬਾਨੀ ਦੀ ਲੋੜ ਹੈ।  ਸਾਰੀ ਸੰਗਤ ਵਿਚ ਨਮੋਸ਼ੀ ਛਾ ਗਈ ਬਾਲ ਗੋਬਿੰਦ ਰਾਏ (ਸ੍ਰੀ ਗੁਰੂ ਗੋਬਿੰਦ ਸਿੰਘ ਜੀ  )ਨੇ ਪਿਤਾ ਜੀ ਦੀ ਖਾਮੋਸ਼ੀ ਦਾ ਕਾਰਨ ਪੁੱਛਿਆ ਅਤੇ ਝੱਟ ਬੋਲ ਪਏ ਪਿਤਾ ਜੀ ਇਸ ਵਿਚ ਚਿੰਤਾ ਵਾਲੀ ਕੀ ਗੱਲ ਹੈ  ?ਆਪ ਤੋਂ ਵੱਧ ਪਵਿੱਤਰ ਆਤਮਾ ਇਸ ਸੰਸਾਰ ਵਿੱਚ ਕਿੱਥੇ ਮਿਲੇਗੀ? ਹਾੜ੍ਹ ਦੀ ਸੰਗਰਾਂਦ ਵਾਲੇ ਦਿਨ ਗੁਰੂ ਜੀ ਨੇ ਆਪਣੇ ਪਰਿਵਾਰ ਅਤੇ ਅਨੰਦਪੁਰ  ਦੀ ਸੰਗਤ ਤੋਂ ਦਿੱਲੀ ਜਾਣ ਦੀ  ਆਗਿਆ ਲਈ ਅਤੇ ਆਪਣੇ ਨਾਲ ਪੰਜ ਸਿੱਖ ਲੈ ਕੇ ਜਾਣ ਦਾ ਫ਼ੈਸਲਾ ਕੀਤਾ। ਗੁਰੂ ਜੀ ਨੂੰ ਆਗਰੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਗੁਰੂ ਜੀ ਨੂੰ  ਆਗਰੇ ਤੋਂ ਦਿੱਲੀ ਲਿਆਂਦਾ ਗਿਆ ।ਔਰੰਗਜ਼ੇਬ ਨੇ ਗੁਰੂ ਜੀ ਨੂੰ ਕਈ ਡਰਾਵੇ  ਅਤੇ ਤਸੀਹੇ ਦਿੱਤੇ ਅਤੇ ਮੁਸਲਮਾਨ ਧਰਮ ਕਬੂਲ ਕਰਨ ਲਈ ਕਿਹਾ ਗਿਆ । ਗੁਰੂ ਜੀ ਨੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਗਿਆ ।ਗੁਰੂ ਜੀ ਨਾਲ  ਗਏ ਸਿੰਘਾਂ ਵਿੱਚੋਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ   । ਉਸ ਤੋਂ ਬਾਅਦ ਭਾਈ ਦਿਆਲਾ ਜੀ ਨੂੰ ਉਬਲਦੇ  ਪਾਣੀ  ਨਾਲ  ਸ਼ਹੀਦ ਕੀਤਾ ਗਿਆ   । ਇਸ ਤੋਂ ਬਾਅਦ ਭਾਈ ਮਤੀ ਦਾਸ ਨੂੰ ਰੂੰ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ  । ਅੰਤ ਸਨ1675 ਈਸਵੀ ਮੁਤਾਬਕ ਸੰਮਤ 1732ਬਿਕਰਮੀ ਦੇ ਮੱਘਰ ਦੀ ਪੰਚਮੀ ਦਾ ਅਭਾਗਾ ਦਿਨ ਚੜ੍ਹਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਪਿੰਜਰੇ ਵਿੱਚੋਂ ਕੱਢਿਆ ਗਿਆ  । ਕਾਜ਼ੀ  ਨੇ ਬੇਅੰਤ ਲੋਕਾਂ ਦੇ ਇਕੱਠ ਵਿੱਚ ਇਹ ਫਤਵਾ ਪੜ੍ਹ ਕੇ ਸੁਣਾਇਆ "ਇਸਲਾਮ ਕਬੂਲ ਕਰੋ ਜਾਂ ਮੌਤ ਕਬੂਲ ਕਰੋ ।"ਤਲਵਾਰ ਨਾਲ ਸਿਰ ਧੜ ਤੋਂ ਅਲੱਗ ਹੁੰਦਿਆਂ ਹੀ  ਜਨਤਾ ਵਿਚ ਗੁੱਸੇ ਦੀ ਲਹਿਰ ਦੌੜ ਗਈ ਅਤੇ ਭਾਈ ਜੀਵਨ ਸਿੰਘ ਜੀ ਨੇ ਸੀਸ ਸਤਿਕਾਰ ਨਾਲ ਚੁੱਕਿਆ ਅਤੇ ਆਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ  ।ਇਸ ਹਨ੍ਹੇਰੀ ਵਿੱਚ ਹੀ ਸ਼ਾਹੀ ਸਾਮਾਨ ਦਾ ਕਾਫਲਾ ਲਾਲ ਕਿਲੇ ਤੋਂ ਪਾਸੇ ਹੋ ਜਾਓ ਪਾਸੇ ਹੋ ਜਾੁਵੋ ਹੁਕਮ ਦਿੰਦਾ ਜਾ ਰਿਹਾ ਸੀ ਇਸ ਕਾਫ਼ਲੇ ਵਿਚ  ਭਾਈ ਲੱਖੀ ਅਤੇ ਉਸ ਦਾ ਪੁੱਤਰ ਭਾਈ ਨਗਾਹੀਆ ਸ਼ਾਹੀ ਸ਼ਾਨ ਪਿੰਡ ਰਾਏਸੀਨਾ ਸ਼ਾਹੀ ਸਾਮਾਨ ਲਿਜਾ ਰਹੇ ਸਨ।  ਪਿਓ ਪੁੱਤ ਦਾ ਗੱਡਾ ਉਥੋਂ ਲੰਘਿਆ ਤਾਂ ਉਨ੍ਹਾਂ ਦੀ ਨਜ਼ਰ ਮਹਾ ਰਾਜਾ ਦੇ ਸਰੀਰ ਤੇ ਪਈ ਉਨ੍ਹਾਂ ਨੇ ਸਰੀਰ ਗੱਡੇ ਤੇ ਰੱਖ ਲਿਆ ਅਤੇ ਰਾਏਸੀਨਾ ਪਹੁੰਚ ਗਏ  ਅਤੇ ਘਰ ਨੂੰ ਬਾਹਰੋਂ ਅੱਗ ਲਗਾ ਦਿੱਤੀ ਉਨ੍ਹਾਂ ਦਾ ਘਰ ਸੜ ਕੇ ਸਵਾਹ ਹੋ ਗਿਆ ਪਰ ਸਰੀਰ ਦਾ ਸਸਕਾਰ ਹੋ ਗਿਆ ਇਸ ਥਾਂ ਤੇ ਗੁਰਦੁਆਰਾ ਰਕਾਬ ਗੰਜ ਸੁਸ਼ੋਭਿਤ ਹੈ ।

ਦਿਨ ਰਾਤ ਮੰਜ਼ਿਲਾਂ ਤੈਅ ਕਰਦੇ ਹੋਏ ਭਾਈ ਜੀਵਨ ਸਿੰਘ ਸੀਸ ਲੈ ਕੇ ਸ੍ਰੀ ਗੁਰੂ ਗੋਬਿੰਦ ਜੀ ਦੇ ਚਰਨਾਂ ਵਿਚ ਆਨੰਦਪੁਰ ਸਾਹਿਬ ਪੁੱਜ ਗਏ ਉਨ੍ਹਾਂ ਨੇ ਪਿਤਾ ਜੀ ਦੇ  ਪਵਿੱਤਰ ਸੀਸ ਨੂੰ ਸਤਿਕਾਰ ਨਾਲ ਪ੍ਰਾਪਤ ਕੀਤਾ ਅਤੇ ਭਾਈ ਜੀਵਨ ਸਿੰਘ ਜੀ ਨੂੰ ਸੀਨੇ ਨਾਲ ਲਾਇਆ ਅਤੇ ਵੱਰ ਦਿੱਤਾ" ਰੰਗਰੇਟੇ ਗੁਰੂ ਕੇ ਬੇਟੇ  "ਸੰਗਤਾਂ ਦੇ ਦਰਸ਼ਨ ਕਰਨ ਤੋਂ ਬਾਅਦ ਬੜੇ ਸਤਿਕਾਰ ਨਾਲ ਚੰਦਨ ਦੀ ਚਿਖਾ ਚਿਨ ਕੇ ਸੀਸ ਦਾ ਸਸਕਾਰ ਕਰ ਦਿੱਤਾ ਗਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਾਡੇ ਵਿੱਚ ਜ਼ੁਲਮ ਅਤੇ ਬੇਇਨਸਾਫ਼ੀ  ਵਿਰੁੱਧ ਲੜਨ ਦਾ ਪ੍ਰਬਲ ਜਜ਼ਬਾ ਪੈਦਾ ਕਰਦੀ ਹੈ। ਔਰੰਗਜ਼ੇਬ ਦੀ ਨੀਤੀ ਢਾਹੂ ਅਤੇ ਕੁਦਰਤ ਦੇ ਵਿਰੋਧ ਵਿੱਚ ਸੀ ।ਇਸ ਲਈ ਉਹ ਅਸਫ਼ਲ ਹੋਇਆ ਗੁਰੂ ਜੀ ਦੀ ਸੱਚ ਦੇ ਖੋਜੀ ਸਨ  ਤੇ ਰੱਬ ਦੇ ਹੁਕਮ ਵਿੱਚ  ਚੱਲ ਰਹੇ ਸਨ ।ਸ੍ਰੀ ਗੁਰੂ ਤੇਗ ਬਹਾਦਰ ਜੀ  ਨੌਵੇਂ ਪਾਤਸ਼ਾਹ ਸਫਲ ਹੋਏ ਤੇ ਇਕ ਅਜਿਹੀ ਕੌਮ ਹੋਂਦ ਵਿੱਚ ਆ ਗਈ ਜਿਸ ਦਾ ਹਰੇਕ ਜੀਅ ਜਬਰ ਵਿਰੁੱਧ ਲੜਨ ਲਈ ਤਿਆਰ ਰਹਿੰਦਾ ਹੈ ।

ਹਵਾਲਾ ਪੁਸਤਕਾਂ : ਇਤ ਜਿਨਿ ਕਰੀ ,ਡਾ ਸਤਿਬੀਰ ਸਿੰਘ .  ਜੀਵਨ ਦਸ ਪਾਤਸ਼ਾਹੀਆਂ  ਲੇਖਕ ਮੁਖਤਿਆਰ ਸਿੰਘ ਗੁਰਾਇਆ  ।

ਖਿਮਾ ਦੇ ਜਾਚਕ  ਹਰਨਰਾਇਣ ਸਿੰਘ ਮੱਲੇਆਣਾ  

ਕਿਸਾਨੀ ਅੰਦੋਲਨ ਚ ਸਾਰੇ ਧਰਮ ਪਾ ਰਹੇ ਨੇ ਆਪਣਾ ਬਣਦਾ ਯੋਗਦਾਨ ਸਵਰਨ ਸਿੰਘ ਗਿੱਲ

ਅਜੀਤਵਾਲ ਬਲਵੀਰ  ਸਿੰਘ ਬਾਠ  ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਦੇ ਜੰਮਪਲ  ਐਬਰਟਸ ਫੋਰਡ ਕਨੇਡਾ ਦੇ ਸਿਟੀਜ਼ਨ  ਸਵਰਨ ਸਿੰਘ ਗਿੱਲ ਨੇ ਜਨ ਸ਼ਕਤੀ ਨਿਊਜ਼ ਨਾਲ ਫੋਨ ਤੇ ਕੁੱਝ ਕਿਸਾਨੀ ਅੰਦੋਲਨ  ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ ਉਨ੍ਹਾਂ ਕਿਹਾ ਕਿ ਅੱਜ ਕਿਸਾਨੀ ਅੰਦੋਲਨ ਪੂਰੇ ਸਿਖਰਾਂ ਤੇ  ਪਹੁੰਚ ਚੁੱਕਿਆ ਹੈ ਅਤੇ ਦੇਸ਼ ਦੇ ਸਾਰੇ ਧਰਮਾਂ ਦੇ ਲੋਕ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ  ਉਨ੍ਹਾਂ ਕਿਹਾ ਕਿ ਮੇਰੇ ਦੇਸ਼ ਦੇ ਕਿਸਾਨ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਵਾਪਸ ਘਰਾਂ ਨੂੰ ਪਰਤਣਗੇ  ਨਹੀਂ ਤਾਂ ਉਨ੍ਹਾਂ ਚਿਹਰਾ ਦਿੱਲੀ ਦੇ ਵੱਖ ਵੱਖ ਬਾਡਰਾਂ ਤੇ ਸ਼ਾਂਤਮਈ ਢੰਗ ਨਾਲ ਕਿਸਾਨੀ ਅੰਦੋਲਨ ਜਾਰੀ ਰਹੇਗਾ  ਸਵਰਨ ਸਿੰਘ ਗਿੱਲ ਨੇ ਕਿਸਾਨ ਮਜ਼ਦੂਰ ਆੜ੍ਹਤੀਏ ਅਤੇ ਵੱਖ ਵੱਖ ਧਰਮਾਂ ਦੇ ਲੋਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ  ਮੈਂ ਤੇ ਮੇਰਾ ਪਰਿਵਾਰ ਕਿਸਾਨੀ ਅੰਦੋਲਨ ਲਈ ਹਰ ਮਦਦ ਦੇਣ ਨੂੰ ਤਿਆਰ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਕਿਸਾਨੀ ਅੰਦੋਲਨ ਜਿੱਤ ਪ੍ਰਾਪਤ ਕਰਕੇ  ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਕੇ  ਫਿਰ ਆਪਣੇ ਘਰਾਂ ਨੂੰ ਪਰਤਣਗੇ ਅੰਦੋਲਨਕਾਰੀ ਕਿਸਾਨ ਵੀਰ  ਉਨ੍ਹਾਂ ਦੇਸ਼ ਦੇ ਕਿਸਾਨ ਮਜ਼ਦੂਰ ਆਡ਼੍ਹਤੀਏ ਅਤੇ ਹਰ ਵਰਗ ਦੇ ਭਰਾਵਾਂ ਨੂੰ ਬੇਨਤੀ ਕੀਤੀ ਕਿ ਅੱਜ ਲੋੜ ਹੈ ਕਿਸਾਨਾਂ ਦੇ ਨਾਲ ਖੜਨ ਦੀ  ਤਾਂ ਹੀ ਅਸੀਂ ਇਕ ਮੁੱਠ ਹੋ ਕੇ ਕੇਂਦਰ ਸਰਕਾਰ ਦੀਆਂ ਘਟੀਆ ਨੀਤੀਆਂ ਦੇ ਨਾਲ ਟਾਕਰਾ ਲੈ ਕੇ ਕਾਲੇ ਕਾਨੂੰਨ ਰੱਦ ਕਰਵਾਉਣ ਵਿੱਚ ਕਾਮਯਾਬ ਹੋਵਾਂਗੇ